ਤਾਜਾ ਖ਼ਬਰਾਂ


ਬੈਂਸ 'ਤੇ ਦਰਜ ਹੋਏ ਪਰਚੇ ਵਿਰੁੱਧ ਨਾਭਾ ਵਿਖੇ ਫੂਕਿਆ ਗਿਆ ਕੈਪਟਨ ਦਾ ਪੁਤਲਾ
. . .  6 minutes ago
ਨਾਭਾ, 15 ਸਤੰਬਰ (ਅਮਨਦੀਪ ਸਿੰਘ ਲਵਲੀ)- ਇਤਿਹਾਸਕ ਨਗਰੀ ਨਾਭਾ ਵਿਖੇ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਮਨਪ੍ਰੀਤ ਸਿੰਘ ਧਾਰੋਂਕੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਵਿਧਾਇਕ ਸਿਮਰਜੀਤ ਸਿੰਘ ਬੈਂਸ...
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਮੋਦੀ ਸਰਕਾਰ ਵਿਰੁੱਧ ਅੰਮ੍ਰਿਤਸਰ ਦੇ ਗੋਲਡਨ ਗੇਟ ਵਿਖੇ ਲਾਇਆ ਧਰਨਾ
. . .  23 minutes ago
ਸੁਲਤਾਨਵਿੰਡ, 15 ਸਤੰਬਰ (ਗੁਰਨਾਮ ਸਿੰਘ ਬੁੱਟਰ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਅੰਮ੍ਰਿਤਸਰ-ਜਲੰਧਰ ਜੀ. ਟੀ. ਰੋਡ 'ਤੇ...
ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਯਾਦ 'ਚ ਸਜਾਇਆ ਗਿਆ ਗੁਰਮਤਿ ਸਮਾਗਮ
. . .  37 minutes ago
ਅੰਮ੍ਰਿਤਸਰ, 15 ਸਤੰਬਰ (ਜਸਵੰਤ ਸਿੰਘ ਜੱਸ)- ਅੱਜ ਸ੍ਰੀ ਹਰਿਮੰਦਰ ਸਾਹਿਬ ਸਮੂਹ 'ਚ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਾਈ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ...
ਗੁਰੂਹਰਸਹਾਏ ਵਿਖੇ ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  48 minutes ago
ਗੁਰੂਹਰਸਹਾਏ, 15 ਸਤੰਬਰ (ਹਰਚਰਨ ਸਿੰਘ ਸੰਧੂ, ਕਪਿਲ ਕੰਧਾਰੀ)- ਅੱਜ ਕਿਸਾਨ ਸੰਘਰਸ਼ ਕਮੇਟੀ ਵਲੋਂ ਸ਼ਹਿਰ ਦੇ ਲਾਈਟ ਵਾਲੇ ਚੌਕ 'ਚ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਦਾ ਪੁਤਲਾ...
ਤਲਵੰਡੀ ਸਾਬੋ ਪੁਲਿਸ ਨੇ ਰੋਕੀ ਕਸ਼ਮੀਰ ਮਸਲੇ 'ਤੇ ਮੰਗ ਪੱਤਰ ਦੇਣ ਜਾ ਰਹੇ ਭਾਕਿਯੂ ਆਗੂਆਂ ਦੀ ਬੱਸ
. . .  about 1 hour ago
ਤਲਵੰਡੀ ਸਾਬੋ/ਸੀਂਗੋ ਮੰਡੀ 15 ਸਤੰਬਰ (ਲਕਵਿੰਦਰ ਸ਼ਰਮਾ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਹਟਾਏ ਜਾਣ ਦੇ ਵਿਰੁੱਧ ਅੱਜ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਮੰਗ ਪੱਤਰ...
ਸ੍ਰੀ ਚਮਕੌਰ ਸਾਹਿਬ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਚਾਰ ਸਾਲਾ ਬੱਚੀ ਸਣੇ ਦੋ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਸ੍ਰੀ ਚਮਕੌਰ ਸਾਹਿਬ, 15 ਸਤੰਬਰ (ਜਗਮੋਹਣ ਸਿੰਘ ਨਾਰੰਗ)- ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਪਿੰਡ ਬਸੀ ਗੁੱਜਰਾਂ ਨੇੜੇ ਅੱਜ ਕਾਰ, ਖੱਚਰ ਰੇਹੜੇ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ...
ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਸ੍ਰੀ ਅਕਾਲ ਤਖ਼ਤ ਵਿਖੇ ਕੀਤਾ ਗਿਆ ਸਨਮਾਨਿਤ
. . .  about 1 hour ago
ਅੰਮ੍ਰਿਤਸਰ, 15 ਸਤੰਬਰ (ਜਸਵੰਤ ਸਿੰਘ ਜੱਸ)- ਅੱਜ ਸਵੇਰੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ...
ਕਰਜ਼ੇ ਦੇ ਜਾਲ 'ਚ ਫਸੇ ਮਜ਼ਦੂਰ ਵਲੋਂ ਖ਼ੁਦਕੁਸ਼ੀ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 15 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਨਿੱਜੀ ਕੰਪਨੀਆਂ ਵਲੋਂ ਆਪਣੇ ਜਾਲ 'ਚ ਫਸਾਏ ਨੇੜਲੇ ਪਿੰਡ ਗੋਬਿੰਦਗੜ੍ਹ ਜੇਜੀਆਂ ਦੇ ਇੱਕ ਮਜ਼ਦੂਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ...
ਪ੍ਰੇਮ ਵਿਆਹ ਕਰਾਉਣ 'ਤੇ ਪਰਿਵਾਰ ਵਾਲਿਆਂ ਨੇ ਆਪਣੀ ਲੜਕੀ ਅਤੇ ਉਸ ਦੇ ਪਤੀ ਨੂੰ ਮਾਰੀਆਂ ਗੋਲੀਆਂ, ਦੋਹਾਂ ਦੀ ਮੌਤ
. . .  about 2 hours ago
ਸਰਾਏ ਅਮਾਨਤ ਖਾਂ, 15 ਸਤੰਬਰ (ਨਰਿੰਦਰ ਸਿੰਘ ਦੋਦੇ)- ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਵਿਖੇ ਪ੍ਰੇਮ ਵਿਆਹ ਕਰਾਉਣ 'ਤੇ ਅੱਜ ਇੱਕ ਲੜਕੀ ਅਤੇ ਉਸ ਦੇ ਪਤੀ ਨੂੰ ਕੁਝ ਵਿਅਕਤੀਆਂ ਵਲੋਂ ਗੋਲੀਆਂ...
ਪੁਲਿਸ ਨੇ ਕਬਜ਼ੇ 'ਚ ਲਈ ਮੋਹਾਲੀ ਵਿਖੇ ਸੂਬਾ ਪੱਧਰੀ ਧਰਨੇ 'ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ
. . .  about 2 hours ago
ਬਾਘਾਪੁਰਾਣਾ, 15 ਸਤੰਬਰ (ਬਲਰਾਜ ਸਿੰਗਲਾ)- ਪੰਜਾਬ ਦੀਆਂ 11 ਕਿਸਾਨ ਜਥੇਬੰਦੀਆਂ ਵਲੋਂ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਅੱਗੇ ਸੂਬਾ ਪੱਧਰੀ ਧਰਨਾ ਦੇਣ ਲਈ ਉਲੀਕੇ...
ਹੋਰ ਖ਼ਬਰਾਂ..

ਦਿਲਚਸਪੀਆਂ

ਰਾਹ ਦਸੇਰਾ

ਸ਼ਾਮ ਦੇ ਕਰੀਬ ਪੰਜ ਵਜੇ ਪਿੰਡ ਦੇ ਕਿਸਾਨ ਆਪਣੇ ਝੋਨੇ ਦੇ ਖੇਤਾਂ ਵਿਚ ਨਦੀਨ ਕੱਢਣ 'ਚ ਮਘਨ ਸਨ ਕਿ ਅਚਾਨਕ ਹੀ ਉਨ੍ਹਾਂ ਨੂੰ ਨੇੜਲੀ ਲਿੰਕ ਸੜਕ ਉੱਪਰ ਖੜਾਕ ਜਿਹਾ ਸੁਣਾਈ ਦਿੱਤਾ | ਉਹ ਹਥਲਾ ਕੰਮ ਛੱਡ ਵਾਹੋਦਾਹੀ ਲਿੰਕ ਸੜਕ 'ਤੇ ਪੁੱਜੇ ਤਾਂ ਵੇਖਿਆ ਕਿ ਵਿਚਾਰੇ ਇਕ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਕਿਸੇ ਲੰਘ ਰਹੇ ਵਹੀਕਲ ਵਲੋਂ ਟੱਕਰ ਮਾਰ ਕੇ ਸੁੱਟ ਦਿੱਤਾ ਗਿਆ ਸੀ | ਵਹੀਕਲ ਵਾਲਾ ਤਾਂ ਆਪਣੀ ਗੱਡੀ ਭਜਾ ਕੇ ਰਫੂਚੱਕਰ ਹੋ ਗਿਆ ਪਰ ਸੜਕ ਦੇ ਕੱਚੇ ਪਾਸੇ ਡਿੱਗੇ ਬੇਹੋਸ਼ ਪਏ ਨੌਜਵਾਨ ਦੀਆਂ ਲੱਤਾਂ, ਬਾਹਾਂ, ਸਿਰ ਦੇ ਜ਼ਖ਼ਮਾਂ 'ਚੋਂ ਵਹਿ ਰਿਹਾ ਖੂਨ ਉਸ ਦੇ ਗੰਭੀਰ ਜ਼ਖ਼ਮੀ ਹੋਣ ਦੀ ਗਵਾਹੀ ਭਰ ਰਿਹਾ ਸੀ |
ਕੁਝ ਹੀ ਮਿੰਟ 'ਚ ਲੰਘ ਰਹੇ ਹੋਰ ਵਹੀਕਲਾਂ ਵਾਲੇ ਅਤੇ ਪੈਦਲ ਰਾਹਗੀਰ ਜ਼ਖ਼ਮੀ ਨੂੰ ਵੇਖਣ ਜਾਂ ਪਛਾਨਣ ਦੀ ਕੋਸ਼ਿਸ਼ 'ਚ ਉਥੇ ਆਣ ਖੜ੍ਹੇ ਸੀ | ਦੋ-ਤਿੰਨ ਮੰੁਡਿਆਂ ਵਲੋਂ ਤਾਂ ਆਪਣੇ ਮੋਬਾਈਲਾਂ ਨਾਲ ਤਸਵੀਰਾਂ ਨਾਲੋ-ਨਾਲ ਸੋਸ਼ਲ ਸਾਈਟਾਂ 'ਤੇ ਵੀ ਪਾਈਆਂ ਜਾ ਰਹੀਆਂ ਸਨ ਪਰ ਹਾਦਸਾਗ੍ਰਸਤ ਨੌਜਵਾਨ ਨੂੰ ਚੁੱਕਣ ਜਾਂ ਆਪਣੇ ਵਹੀਕਲ 'ਚ ਪਾ ਇਲਾਜ ਲਈ ਹਸਪਤਾਲ ਲੈ ਜਾਣ ਦੀ ਹਾਲੇ ਤੱਕ ਕਿਸੇ ਵੀ ਜੁਰਅਤ ਨਹੀਂ ਸੀ ਕੀਤੀ | ਇਸੇ ਪਿੰਡ ਦੀ ਸਮਾਜ ਸੇਵੀ ਜਥੇਬੰਦੀ ਦੇ ਆਗੂ ਬਿੱਕਰ ਸਿਹੰੁ ਜੋ ਕਿ ਆਪਣੇ ਖੇਤਾਂ ਤੋਂ ਸਾਈਕਲ ਪਿੱਛੇ ਚਰ੍ਹੀ ਦੀ ਪੰਡ ਰੱਖੀ ਉਥੋਂ ਲੰਘ ਰਿਹਾ ਸੀ ਤਾਂ ਉਹ ਸੜਕ ਕੰਢੇ ਹਜੂਮ ਜਿਹਾ ਖੜ੍ਹਾ ਵੇਖ ਕੇ ਰੁਕ ਗਿਆ | ਉਸ ਜਲਦੀ ਨਾਲ ਸਾਈਕਲ ਇਕ ਪਾਸੇ ਖੜ੍ਹਾ ਕਰ ਡਿੱਗੇ ਪਏ ਨੌਜਵਾਨ ਨੂੰ ਹਿਲਾਇਆ-ਜੁਲਾਇਆ ਤਾਂ ਨੌਜਵਾਨ ਦੇ ਮੰੂਹੋਂ 'ਹਾਏ ਮਰ ਗਿਆ... ਓਏ ਮਰ ਗਿਆ... ਦੀਆਂ ਨਿਕਲੀਆਂ ਦਰਦਨਾਕ ਆਵਾਜ਼ਾਂ ਨੇ ਸਪੱਸ਼ਟ ਕੀਾਤ ਕਿ ਉਸ ਦੀ ਸਾਹ ਲੜੀ ਹਾਲੇ ਚੱਲ ਰਹੀ ਹੈ | ਬਿੱਕਰ ਨੇ ਆਪਣੀ ਜੇਬ 'ਚੋਂ ਮੋਬਾਈਲ ਫੋਨ ਕੱਢ 108 ਐਾਬੂਲੈਂਸ ਨੂੰ ਸੂਚਿਤ ਕਰਨ ਉਪਰੰਤ ਕਿੇਸ ਨੂੰ ਪਾਣੀ ਲਿਆਉਣ ਲਈ ਵੀ ਕਿਹਾ ਸੀ |
'ਯਾਰੋ... ਕਮਾਲ ਹੈ ਥੋਡੇ ਵਾਲੀ... ਸਾਰੇ ਤਮਾਸ਼ਬੀਨ ਬਣੇ... ਫੋਟੋਆਂ ਤਾਂ ਖਿੱਚੀ ਜਾ ਰਹੇ ਹੋ... ਪਰ ਕੀ ਮਜ਼ਾਲ?... ਜੇ ਕਿਸੇ ਹਿੰਮਤ ਵੀ ਕੀਤੀ ਹੋਵੇ... ਵਿਚਾਰੇ ਜ਼ਿੰਦਗੀ ਮੌਤ ਵਿਚਾਲੇ ਤੜਫ ਰਹੇ ਮੰੁਡੇ ਨੂੰ ਸੰਭਾਲਣ, ਨਬਜ਼ ਟੋਹਣ, ਮੰੂਹ 'ਚ ਪਾਣੀ ਪਾਉਣ ਜਾਂ ਚੁੱਕ ਕੇ ਹਸਪਤਾਲ ਭੇਜਣ ਦੀ', ਬਿੱਕਰ ਨੇ ਸਭ ਦੇ ਚਿਹਰਿਆਂ ਵੱਲ ਤੱਕ ਆਪਣੀ ਉੱਚੀ ਬੋਲਣ ਸ਼ੈਲੀ ਵਿਚ ਕਿਹਾ |
ਭੀੜ ਦਾ ਹਿੱਸਾ ਬਣ ਖੜ੍ਹਾ ਇਕ ਅਧਖੜ ਉਮਰ ਵਾਲਾ ਕਿਸਾਨ ਤਪਾਕ ਦੇਣੇ ਬੋਲਿਆ, 'ਰੱਬ ਜਾਣੇ.. ਪਤਾ ਨਹੀਂ ਕੌਣ?... ਕਿਹੜੇ ਪਿੰਡੋਂ?... ਜੇ ਅਸੀਂ ਇਹਨੂੰ ਹਸਪਤਾਲ ਜਾਂ ਹੋਰ ਕਿਤੇ ਪਹੁੰਚਾਇਆ ਤਾਂ ਰੱਬ ਨਾ ਕਰੇ... ਇਹਦੀ ਮੌਤ ਹੋ... ਅਤੇ ਸਾਨੂੰ ਬਿਨਾਂ ਕਸੂਰੋਂ ਹੀ ਪੁਲਿਸ ਥਾਣਿਆਂ, ਕਚਹਿਰੀਆਂ ਦੇ ਚੱਕਰਾਂ 'ਚ... |'
ਹਾਲੇ ਉਸ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਸੀ ਕਿ ਬਿੱਕਰ ਸਿਹੰੁ ਉਸ ਦੀ ਗੱਲ ਵਿਚਾਲੇ ਹੀ ਕੱਟ ਪੂਰਾ ਤਾਣ ਲਗਾ ਕੇ ਬੋਲਿਆ, 'ਕੌਣ... ਕੌਣ... ਕੌਣ...?... ਯਾਰੋ ਹੈ ਤਾਂ ਕਿਸੇ ਮਾਂ ਦਾ ਪੁੱਤ... ਭੈਣ ਦਾ ਵੀਰ... ਅਤੇ ਇਨਸਾਨ ਹੀ... ਰੱਬ ਸਭ ਦਾ ਭਲਾ ਕਰੇ... ਜੇ ਇਹੀ ਕੁਝ ਤੁਹਾਡੇ ਕਿਸੇ ਆਪਣੇ ਪੁੱਤ-ਭਰਾ ਨਾਲ ਵਾਪਰ ਜਾਵੇ ਅਤੇ ਲੋਕ ਥੋਡੇ ਵਾਂਗ ਮੂਕ ਦਰਸ਼ਕ ਬਣ... ਫੋਟੋਆਂ ਖਿੱਚ... ਉਸ ਨੂੰ ਤੜਫਦਿਆਂ ਛੱਡ ਤੁਰਦੇ ਬਣੇ ਤਾਂ ਫਿਰ...?' ਖੜ੍ਹੇ ਲੋਕਾਂ ਵਿਚ ਕੁਝ ਸਕਿੰਟਾਂ ਦੀ ਪੱਸਰੀ ਸ਼ਰਮਿੰਦਗੀ ਭਰੀ ਚੁੱਪੀ ਤੋੜ ਅਤੇ ਜ਼ਖਮੀ ਨੌਜਵਾਨ ਦੇ ਮੰੂਹ ਪਾਣੀ ਪਾਉਂਦਿਆਂ ਬਿੱਕਰ ਫਿਰ ਬੋਲਿਆ ,'ਬਾਕੀ ਰਹੀ ਥੋਡੀ ਬੇਵਜ੍ਹਾ ਡਰ ਵਾਲੀ ਗੱਲ... ਸਰਕਾਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਕੋਈ ਵੀ ਬੰਦਾ ਹਾਦਸੇ ਦੇ ਮਰੀਜ਼, ਘਟਨਾ ਜਾਂ ਮੌਤ ਬਾਰੇ ਜਾਣਕਾਰੀ ਦਿੰਦਾ ਜਾਂ ਇਲਾਜ ਲਈ ਦਾਖਲ ਕਰਵਾਉਂਦਾ ਹੈ ਤਾਂ ਉਸ ਨੂੰ ਕੋਈ ਵੀ ਪੁੱਛਗਿੱਛ ਜਾਂ ਪ੍ਰੇਸ਼ਾਨੀ ਨਹੀਂ ਹੋਵੇਗੀ |'
ਹੁਣ ਹੂਟਰ ਮਾਰਦੀ ਐਾਬੂਲੈਂਸ ਵੀ ਮੌਕੇ 'ਤੇ ਪੁੱਜ ਗਈ ਸੀ | ਦੋ ਸਿਹਤ ਵਿਭਾਗੀ ਕਰਮੀਆਂ ਨੇ ਜਲਦੀ ਹੀ ਦਰਦ ਨਾਲ ਕਰਾਹ ਰਹੇ ਹਾਦਸਾ ਪੀੜਤ ਨੂੰ ਬਿੱਕਰ ਅਤੇ ਹੋਰ ਵਿਅਕਤੀਆਂ ਦੀ ਸਹਾਇਤਾ ਨਾਲ ਸਟਰੇਚਰ 'ਤੇ ਲਿਟਾ ਐਾਬੂਲੈਂਸ 'ਚ ਚੜ੍ਹਾਉਂਦਿਆਂ ਕਿਹਾ, 'ਹੈ ਤਾਂ ਗੰਭੀਰ ਜ਼ਖ਼ਮੀ ਪਰ ਸ਼ੁਕਰ ਹੈ ਇਸ ਦੀ ਜਾਨ ਬਚ ਗਈ ਹੈ |' ਐਾਬੂਲੈਂਸ ਜਾਣ ਬਾਅਦ ਬਿੱਕਰ ਨੇ ਵੇਖਿਆ ਕਿ ਭਾਵੇਂ ਉਸ ਦੇ ਕੱਪੜੇ, ਪੈਰ, ਹੱਥ ਪੀੜਤ ਨੌਜਵਾਨ ਦੇ ਜ਼ਖ਼ਮਾਂ ਤੋਂ ਵਹਿ ਰਹੇ ਖੂਨ ਨਾਲ ਕਈ ਥਾਵਾਂ ਤੋਂ ਲਥਪਥ ਹੋ ਚੁੱਕੇ ਸੀ, ਜਿਸ ਦੀ ਪ੍ਰਵਾਹ ਨਾ ਕਰਦਿਆਂ ਉਸ ਨੂੰ ਦਿਲੀ ਤਸੱਲੀ ਜ਼ਰੂਰ ਸੀ ਕਿ ਉਹ ਜ਼ਿੰਦਗੀ ਮੌਤ ਨਾਲ ਲਟਕ ਰਹੇ ਕਿਸੇ ਇਨਸਾਨ ਨੂੰ ਹਸਪਤਾਲ ਪਹੁੰਚਾਉਣ, ਕੀਮਤੀ ਜ਼ਿੰਦਗੀ ਬਚਾਉਣ, ਇਨਸਾਨੀ ਫ਼ਰਜ਼ ਨਿਭਾਉਣ ਦੇ ਨਾਲ-ਨਾਲ ਹੋਰਨਾਂ ਲਈ ਰਾਹ ਦਸੇਰਾ ਵੀ ਬਣਿਆ ਹੈ |

-ਮਸੀਤਾਂ ਰੋਡ, ਕੋਟ ਈਸੇ ਖਾਂ, ਜ਼ਿਲ੍ਹਾ ਮੋਗਾ |
ਮੋਬਾਈਲ : 70870-48140.


ਖ਼ਬਰ ਸ਼ੇਅਰ ਕਰੋ

ਸੰਸਕਾਰ

ਹਰਮੇਸ਼ ਨੇ ਬੀ-ਟੈੱਕ ਪਾਸ ਕੀਤੇ ਨੂੰ ਇਕ ਸਾਲ ਹੋ ਗਿਆ ਸੀ ਪੰ੍ਰਤੂ ਉਸ ਨੂੰ ਕਿਤੇ ਨੌਕਰੀ ਨਾ ਮਿਲੀ | ਉਸ ਨੇ ਕਈ ਥਾਵਾਂ 'ਤੇ ਇੰਟਰਵਿਊ ਦਿੱਤਾ, ਪੰ੍ਰਤੂ ਉਸ ਦੀ ਸਿਲੈਕਸ਼ਨ ਨਾ ਹੋਈ | ਉਹ ਘਰ ਰਹਿ ਕੇ ਕੋਈ ਕੰਮ ਘੱਟ ਹੀ ਕਰਦਾ ਸੀ, ਉਸ ਦੇ ਮਾਂ-ਬਾਪ ਜਦੋਂ ਵੀ ਕੋਈ ਕੰਮ ਕਹਿਣ ਉਹ ਕਿਸੇ ਨਾ ਕਿਸੇ ਬਾਹਨੇ ਟਾਲ ਦਿੰਦਾ ਸੀ | ਉਸ ਨੇ ਸਵੇਰੇ ਉੱਠ ਕੇ ਕਦੇ ਬਿਸਤਰੇ ਦੀ ਚਾਦਰ ਠੀਕ ਨਹੀਂ ਕੀਤੀ ਸੀ | ਨਹਾਉਂਦੇ ਸਮੇਂ ਤੌਲੀਆ ਨਾ ਲੈ ਕੇ ਜਾਣਾ, ਦੰਦਾਂ ਵਾਲਾ ਬੁਰਸ਼ ਲੱਭਦੇ ਫਿਰਨਾ, ਲਾਈਟ ਬੰਦ ਨਾ ਕਰਨੀ, ਪੱਖਾ ਜਾਂ ਏ.ਸੀ. ਚੱਲਦੇ ਰਹਿਣਾ, ਕੰਘਾ ਕਰਦੇ ਸਮੇਂ ਉਸ ਨੂੰ ਟਿਕਾਣੇ ਨਾ ਰੱਖਣਾ, ਵਾਲਾਂ ਨੂੰ ਤੇਲ ਲਗਾਉਣ ਸਮੇਂ ਸ਼ੀਸ਼ੀ ਖੁੱਲ੍ਹੀ ਰੱਖ ਦੇਣਾ, ਰੋਟੀ ਖਾ ਕੇ ਭਾਂਡੇ ਨਾ ਚੁੱਕਣਾ ਆਦਿ ਤੋਂ ਇਲਾਵਾ ਹੋਰਨਾਂ ਕੰਮਾਂ ਵਿਚ ਵੀ ਅਕਸਰ ਅਣਗਹਿਲੀ ਕਰਦਾ ਸੀ | ਉਸ ਦੀ ਮੰਮੀ ਨੇ ਉਸ ਨੂੰ ਬਥੇਰੇ ਵਾਰ ਟੋਕਿਆ ਵੀ | ਉਹ ਘਰ ਵਿਚਲੀ ਟੋਕਾ-ਟੁਕਾਈ ਤੋਂ ਤੰਗ ਆ ਚੁੱਕਿਆ ਸੀ | ਉਹ ਆਪਣੇ-ਆਪ ਨੂੰ ਅੰਦਰੋ-ਅੰਦਰੀ ਕਹਿੰਦਾ ਸੀ ਕਿ ਜੇਕਰ ਮੈਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਮੈਂ ਰੋਜ਼ਾਨਾ ਮੰਮੀ-ਪਾਪਾ ਦੀ ਟੋਕਾ-ਟੋਕਾਈ ਤੋਂ ਬਚ ਜਾਵਾਂ ਅਤੇ ਮੁੜ ਘਰ ਨਾ ਆਵਾਂ | ਇਕ-ਦੋ ਦਿਨ ਬਾਅਦ ਉਸ ਨੂੰ ਇਕ ਚੰਗੀ ਕੰਪਨੀ ਦੀ ਨੌਕਰੀ ਲਈ ਕਾਲ ਆ ਗਈ | ਉਹ ਇੰਟਰਵਿਊ ਦੇਣ ਲਈ ਚਲਾ ਗਿਆ ਅਤੇ ਸਮੇਂ ਸਿਰ ਕੰਪਨੀ ਦੇ ਦਫਤਰ ਪੁੱਜ ਗਿਆ | ਜਿਵੇਂ ਹੀ ਉਹ ਅੰਦਰ ਗਿਆ, ਪਾਣੀ ਦੀ ਟੂਟੀ ਚੱਲ ਰਹੀ ਸੀ, ਤਾਂ ਹਰਮੇਸ਼ ਨੇ ਉਹ ਬੰਦ ਕਰ ਦਿੱਤੀ | ਉਹ ਅੱਗੇ ਗਿਆ ਤਾਂ ਦਿਨ ਵਿਚ ਹੀ ਸਾਰੀਆਂ ਲਾਈਟਾਂ ਜਗ ਰਹੀਆਂ ਸਨ ਤਾਂ ਉਹਨੇ ਉਹ ਬੰਦ ਕਰ ਦਿੱਤੀਆਂ | ਉਹ ਹੋਰ ਥੋੜ੍ਹਾ ਅੱਗੇ ਗਿਆ ਤੇ ਮੇਜ਼ ਉਲਟਾ ਵਿਚਕਾਰ ਗਿਰਿਆ ਹੋਇਆ ਸੀ ਅਤੇ ਕੁਰਸੀਆਂ ਵੀ ਟੇਢੀਆਂ-ਮੇਢੀਆਂ ਪਈਆਂ ਸਨ | ਹਰਮੇਸ਼ ਨੇ ਮੇਜ਼ ਤੇ ਕੁਰਸੀਆਂ ਸਿੱਧੀਆਂ ਕਰ ਕੇ ਇਕ ਪਾਸੇ ਕਰ ਦਿੱਤੀਆਂ | ਉਸ ਦੇ ਅੱਗੇ ਜਾਣ 'ਤੇ 2-3 ਫਾਈਲਾਂ ਬਰਾਂਡੇ ਵਿਚ ਗਿਰੀਆਂ ਪਈਆਂ ਸਨ ਤਾਂ ਹਰਮੇਸ਼ ਨੇ ਉਨ੍ਹਾਂ ਨੂੰ ਚੁੱਕ ਕੇ ਚਪੜਾਸੀ ਨੂੰ ਫੜਾ ਦਿੱਤੀਆਂ | ਅਖੀਰ ਉਹ ਇੰਟਰਵਿਊ ਵਾਲੇ ਕਮਰੇ ਤੱਕ ਪੁੱਜ ਗਿਆ ਅਤੇ ਥੋੜ੍ਹੀ ਦੇਰ ਬਾਅਦ ਉਸ ਨੂੰ ਇੰਟਰਵਿਊ ਲਈ ਅੰਦਰ ਬੁਲਾਇਆ ਗਿਆ | ਇੰਟਰਵਿਊ ਲੈਣ ਵਾਲਿਆਂ ਨੇ ਉਸ ਤੋਂ ਇਕ ਦੋ ਪ੍ਰਸ਼ਨ ਹੀ ਪੁੱਛੇ ਅਤੇ ਉਸ ਦੀ ਸਿਲੈਕਸ਼ਨ ਦੀ ਖ਼ਬਰ ਉਸੇ ਸਮੇਂ ਹੀ ਦੇ ਦਿੱਤੀ ਅਤੇ ਕਿਹਾ ਕਿ ਤੇਰੇ ਘਰਦਿਆਂ ਨੇ ਕਿੰਨੇ ਚੰਗੇ ਸੰਸਕਾਰ ਤੈਨੂੰ ਦਿੱਤੇ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਉਹ ਸੀ.ਸੀ.ਟੀ. ਕੈਮਰੇ ਰਾਹੀਂ ਸਭ ਕੁਝ ਦੇਖ ਰਹੇ ਸਨ, ਕਿ ਹੋਰ ਉਮੀਦਵਾਰ ਵੀ ਇੰਟਰਵਿਊ 'ਤੇ ਆਏ ਸਨ, ਪੰ੍ਰਤੂ ਉਨ੍ਹਾਂ ਨੇ ਰਸਤੇ ਵਿਚ ਜੋ ਕੁਝ ਵੇਖਿਆ ਉਸ ਨੂੰ ਅੱਖੋਂ ਪਰੋਖੇ ਕਰ ਦਿੱਤਾ | ਹਰਮੇਸ਼ ਨੂੰ ਅੰਦਰੋ-ਅੰਦਰ ਕੁਝ ਮਹਿਸੂਸ ਹੋ ਰਿਹਾ ਸੀ ਕਿ ਇਹ ਸਾਰੀਆਂ ਗੱਲਾਂ ਉਸ ਦੇ ਮਾਪਿਆਂ ਨੇ ਉਸ ਨੂੰ ਸਿਖਾਉਣ ਦੀ ਕੋਸ਼ਿਸ਼ ਤਾਂ ਕੀਤੀ ਸੀ ਪੰ੍ਰਤੂ ਉਹ ਆਪ ਹੀ ਅਣਗਹਿਲੀ ਕਰਦਾ ਰਿਹਾ | ਉਸ ਨੇ ਘਰ ਜਾ ਕੇ ਆਪਣੇ ਮਾਪਿਆਂ ਦੇ ਪੈਰ ਫੜ ਲਏ ਅਤੇ ਕਿਹਾ ਤੁਹਾਡੇ ਦਿੱਤੇ ਹੋਏ ਸੰਸਕਾਰਾਂ ਨੂੰ ਮੈਂ ਦੁਰਕਾਰਦਾ ਰਿਹਾ ਅਤੇ ਇਨ੍ਹਾਂ ਸੰਸਕਾਰਾਂ ਕਰਕੇ ਹੀ ਉਸ ਨੂੰ ਨੌਕਰੀ ਮਿਲੀ ਹੈ | ਹਰਮੇਸ਼ ਦੀਆਂ ਅੱਖਾਂ 'ਚ ਹੰਝੂ ਆ ਗਏ ਤੇ ਮੰਮੀ-ਪਾਪਾ ਤੋਂ ਉਸ ਨੇ ਮੁਆਫ਼ੀ ਮੰਗੀ |

-551/2, ਰਿਸ਼ੀ ਨਗਰ, ਸ਼ਕੂਰ ਬਸਤੀ, ਰਾਣੀ ਬਾਗ਼, ਨਵੀਂ ਦਿੱਲੀ-110034. ਮੋਬਾਈਲ : 92105-88990.

ਮੂੰਹ ਆਈ ਗੱਲ ਮਾਪੇ

ਨਿਮਾਣੇ ਦਾ ਸਾਥੀ ਸੱਥ ਵਿਚ ਬੈਠਾ ਭਰੇ ਮਨ ਕਹਿ ਰਿਹਾ ਸੀ ਕਿ ਮੈਨੂੰ ਮੇਰਾ ਮਾਂ ਪਿਓ ਬਹੁਤ ਚੇਤੇ ਆਉਂਦਾ ਹੈ | ਉਹ ਲਗਾਤਾਰ ਉਖੜੀ ਜਿਹੀ ਆਵਾਜ਼ ਨਾਲ ਬੋਲਦਾ ਆਪਣੇ ਮਾਪਿਆਂ ਦੇ ਗੁਣ-ਗਾਣ ਕਰਦਾ ਕਹਿੰਦਾ ਕਿ ਉਸਨੂੰ ਮਾਂ- ਪਿਓ ਵਲੋਂ ਲਡਾਏ ਲਾਡ-ਪਿਆਰ, ਅੰਤਾਂ ਦਾ ਮੋਹ ਤੇ ਉਹਨਾਂ ਦੇ ਜਿਊਾਦੇ ਜੀਅ ਮਾਣੀਆਂ ਸੁਖ-ਸਹੂਲਤਾਂ ਕਰਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਮਾਪੇ ਅੱਜ ਵੀ ਅੱਖਾਂ ਸਾਹਮਣੇ ਘੁੰਮਦੇ ਉਸ ਦੀ ਸੁੱਖ-ਸਾਂਦ ਪੁੱਛਦੇ ਰਹਿੰਦੇ ਹਨ | ਜਦ ਉਹ ਆਪਣੇ ਬੱਚਿਆਂ ਦੀਆਂ ਗੱਲਾਂ ਕਰਦਾ ਤਾਂ ਉਸ ਦੀਆਂ ਅੱਖਾਂ ਭਰ ਆਉਂਦੀਆਂ | ਉਹ ਕਹਿੰਦਾ ਮੈਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਿਚ ਕੋਈ ਕਸਰ ਨਹੀਂ ਛੱਡੀ | ਪੜ੍ਹਾਇਆ-ਲਿਖਾਇਆ ਚੰਗੀਆਂ ਨੌਕਰੀਆਂ ਕਰਦੇ ਸਭ ਸੁੱਖ ਸਹੂਲਤਾਂ ਮਾਣਦੇ, ਪਰ ਸਾਡੇ ਨਾਲ ਵਰਤਾਓ ਇਸ ਤਰ੍ਹਾਂ ਕਰਦੇ ਜਿਵੇਂ ਅਸੀਂ ਇਨ੍ਹਾਂ ਦੇ ਦੁਸ਼ਮਣ ਹੋਈਏ | ਸਾਰਾ ਦਿਨ ਘਰੋਂ ਬਾਹਰ ਗੁਜ਼ਾਰਨਾ ਪੈਂਦਾ ਹੈ | ਉਹ ਬੋਹੜ 'ਤੇ ਪਏ ਆਲ੍ਹਣਿਆਂ ਵਿਚ ਆਪਣੇ ਬੱਚਿਆਂ ਨਾਲ ਅਰਾਮ ਕਰ ਰਹੇ ਪੰਛੀਆਂ ਵੱਲ ਵੇਖਦਾ | ਬੋਹੜ ਦੀ ਇਕ ਜੜ੍ਹ ਨਾਲ ਬੱਝੇ ਚਾਰ-ਪੰਜ ਡੰਗਰਾਂ ਵੱਲ ਤੱਕ ਦਾ ਜਿਹੜੇ ਇਕ ਦੂਸਰੇ ਉੱਪਰ ਸਿਰ ਰੱਖੀ ਬੜੇ ਸਕੂਨ ਨਾਲ ਲੇਟੇ ਪਏ ਸੀ | ਫਿਰ ਉਹ ਮੈਲੈ ਕੁਚੈਲੈ ਕੱਪੜੇ ਪਾਈ ਬੋਹੜ ਦੇ ਥੜ੍ਹੇ ਨਾਲ ਢੋਹ ਲਗਾ ਕੇ ਬੈਠੇ ਆਪਣੇ ਹਮ-ਉਮਰਾਂ ਵੱਲ ਵੇਖਦਾ | ਪਤਾ ਨਹੀਂ ਕਿਹੜੀਆਂ ਸੋਚਾਂ ਵਿਚ ਗਵਾਚ ਜਾਂਦਾ | ਅਤੀਤ ਵਿਚ ਗੁਆਚਿਆ ਉਹ ਗੱਲਾਂ ਕਰਦਾ ਕਰਦਾ ਸੱਥ ਵਿਚ ਹੀ ਨਮ ਹੋਈਆਂ ਅੱਖਾਂ ਨਾਲ ਬੋਹੜ ਦੀ ਛਾਵੇਂ ਆਪ-ਮੁਹਾਰੇ ਨੀਂਦ ਦੀ ਬੁੱਕਲ ਵਿਚ ਚਲੇ ਗਿਆ | ਨਿਮਾਣੇ ਨੇ ਉਸ ਦੇ ਸਿਰ ਥੱਲੇ ਇੱਟ ਦਾ ਸਿਰਹਾਣਾ ਬਣਾ ਦਿੱਤਾ | ਨਿਮਾਣੇ ਤੇ ਉਸ ਦੇ ਸਾਥੀਆਂ ਨੂੰ ਉਸ ਦੀ ਕਹਾਣੀ ਆਪਣੇ ਨਾਲ ਮਿਲਦੀ ਜੁਲਦੀ ਜਾਪੀ | ਸਾਰਿਆਂ ਦੇ ਚਿਹਰਿਆਂ ਤੇ ਝੂਠੀ ਜਿਹੀ ਮੁਸਕਰਾਹਟ ਤੇ ਉਦਾਸੀ ਸੀ | ਉਹ ਨਿਮਾਣੇ ਦੇ ਸਾਥੀ ਨੂੰ ਇਸ ਤਰ੍ਹਾਂ ਵੇਖ ਰਹੇ ਸਨ ਜਿਵੇਂ ਉਹ ਉਨ੍ਹਾਂ ਦੀ ਕਹਾਣੀ ਬਿਆਨ ਕਰ ਗਿਆ ਹੋਵੇ |

-ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮਿ੍ਤਸਰ | sskhurmania'gmail.com

ਕਾਵਿ-ਵਿਅੰਗ: ਸੁਰੰਗ

• ਨਵਰਾਹੀ ਘੁਗਿਆਣਵੀ •
ਨਾਲ ਖ਼ੁਸ਼ੀ ਦੇ ਲਾਉਂਦੇ ਸਨ ਜੱਟ ਗੰਨਾ,
ਜਾਣ-ਬੁੱਝ ਸਰਕਾਰਾਂ ਨੇ ਫੇਲ੍ਹ ਕੀਤਾ |
ਸਾਲਾਂ-ਬੱਧੀ ਨਾ ਫ਼ਸਲ ਦਾ ਮੁੱਲ ਦਿੱਤਾ,
ਉਸ ਨੂੰ ਬਿਪਤਾ ਦੀ ਸੁਰੰਗ ਧਕੇਲ ਦਿੱਤਾ |
ਉਂਝ ਆਖਦੇ ਰਹੇ, ਤੋੜੋ ਫ਼ਸਲ-ਚੱਕਰ,
ਪਰ ਨਾ ਸਾਥ ਸਹਿਯੋਗ ਸੁਹੇਲ ਦਿੱਤਾ |
ਉਨ੍ਹਾਂ ਕਿਹਾ ਸੀ, 'ਅਸੀਂ ਨੂੰ ਦਿਉ ਮੱਲ੍ਹਮ,
ਉਲਟਾ ਉਨ੍ਹਾਂ ਦੇ ਹੱਥ ਗੁਲੇਲ ਦਿੱਤਾ |
ਤਿੱਖਾ ਬਾਣ
ਬੱਚੇ ਦੇਸ਼ ਦੇ, ਦੁਖੀ ਹਾਲਾਤ ਹੱਥੋਂ,
ਵਤਨ ਛੱਡ ਪਰਦੇਸਾਂ ਨੂੰ ਜਾਣ ਲੱਗੇ |
ਬੜਾ ਦੁੱਖ ਹੋਇਆ, ਪਿੱਛੇ ਮਾਪਿਆਂ ਨੂੰ ,
ਜਦੋਂ ਲਾਡਲੇ ਰੋਣ ਕੁਰਲਾਣ ਲੱਗੇ |
ਕੋਈ ਦਰਦ ਨਾ ਕੌਮ ਦੇ ਰਹਿਬਰਾਂ ਨੂੰ ,
ਜਿਹੜੇ ਆਪਣੇ ਹੀ ਗੁਣ-ਗਾਣ ਲੱਗੇ |
ਸੱਚੀ ਗੱਲ ਤਾਂ ਇਨ੍ਹਾਂ ਨੂੰ ਇਉਂ ਲੱਗੇ,
ਜਿਵੇਂ ਹਿਰਨ ਤਾਈਾ ਤਿੱਖਾ ਬਾਣ ਲੱਗੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਹਾਸਾ-ਠੱਠਾ

• ਪਤੀ (ਪਤਨੀ ਨੂੰ )-ਅੱਜਕਲ੍ਹ ਤੂੰ ਮੈਨੂੰ ਨਾ ਚਿੱਟਾ ਪੀਣ ਤੋਂ ਰੋਕਦੀ ਏਾ, ਨਾ ਸ਼ਰਾਬ ਪੀਣ ਤੋਂ ਰੋਕਦੀ ਏਾ, ਕੀ ਸਾਰੀਆਂ ਸ਼ਿਕਾਇਤਾਂ ਖਤਮ ਹੋ ਗਈਆਂ ?
ਪਤਨੀ-ਨਹੀਂ ਜੀ, ਐਲ.ਆਈ.ਸੀ. ਵਾਲਾ ਪਰਸੋਂ ਮੈਨੂੰ ਸਾਰੇ ਫਾਇਦੇ ਦੱਸ ਗਿਆ ਸੀ |
• ਪਤੀ-ਕੱਲ੍ਹ ਮੇਰੇ ਸੁਪਨੇ ਵਿਚ ਬਹੁਤ ਸੁੰਦਰ ਲੜਕੀ ਆਈ ਸੀ, ਵਾਹ ਕਿੰਨੀ ਸੋਹਣੀ ਸੀ |
ਪਤਨੀ-ਇਕੱਲੀ ਹੀ ਆਈ ਹੋਵੇਗੀ?
ਪਤੀ-ਹਾਂ ਪਰ ਤੈਨੂੰ ਕਿਵੇਂ ਪਤਾ ?
ਪਤਨੀ-ਕਿਉਂਕਿ ਉਸ ਦਾ ਪਤੀ ਮੇਰੇ ਸੁਪਨੇ ਵਿਚ ਆਇਆ ਸੀ |
• ਪਤੀ (ਪਤਨੀ ਨੂੰ ) ਹੁਣ ਕਿੱਥੇ ਜਾ ਰਹੀ ਏਾ ?
ਪਤਨੀ-ਖੁਦਕਸ਼ੀ ਕਰਨ ਜਾ ਰਹੀ ਹਾਂ |
ਪਤੀ-ਫਿਰ ਏਨਾ ਮੇਕਅਪ ਕਿਉਂ ਕੀਤਾ ?
ਪਤਨੀ-ਕੱਲ੍ਹ ਅਖ਼ਬਾਰ ਵਿਚ ਫੋਟੋ ਵੀ ਤਾਂ ਲੱਗੇਗੀ |
• ਪਤੀ-ਕਿੱਥੇ ਗਈ ਸੀ ਚਾਰ ਘੰਟੇ ਹੋ ਗਏ ਗਾਇਬ ਹੋਈ ਨੂੰ ?
ਪਤਨੀ-ਸ਼ੌਪਿੰਗ ਮਾਲ ਗਈ ਸੀ |
ਪਤੀ-ਫਿਰ ਕੀ ਖ਼ਰੀਦ ਲਿਆਈ ?
ਪਤਨੀ-ਇਕ ਹੇਅਰ ਬੈਂਡ ਤੇ ਚਾਲੀ ਕੁ ਸੈਲਫੀਆਂ |
• ਪਤੀ-ਪਤਨੀ ਇਕ ਪਲੇਟ ਵਿਚ ਗੋਲਗੱਪੇ ਖਾ ਰਹੇ ਸੀ, ਇਕ ਦੂਸਰੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪਤਨੀ ਨੇ ਰੁਮਾਂਟਿਕ ਮੂਡ ਵਿਚ ਪਤੀ ਨੂੰ ਕਿਹਾ, 'ਮੇਰੇ ਵੱਲ ਇੰਝ ਕਿਉਂ ਦੇਖ ਰਹੇ ਹੋ ?
ਪਤੀ-ਆਪ ਹੀ ਖਾ ਰਹੀ ਏਾ, ਮੇਰੀ ਵਾਰੀ ਵੀ ਆ ਲੈਣ ਦੇ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ ਗਿੱਦੜਬਾਹਾ | ਮੋਬਾ : 94174 47986

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX