ਤਾਜਾ ਖ਼ਬਰਾਂ


ਇਸਰੋ ਮੁਖੀ ਨੇ ਕਿਹਾ- ਨਹੀਂ ਹੋਇਆ ਲੈਂਡਰ 'ਵਿਕਰਮ' ਨਾਲ ਸੰਪਰਕ, ਅਗਲੀ ਤਰਜੀਹ 'ਗਗਨਯਾਨ' ਮਿਸ਼ਨ
. . .  about 1 hour ago
ਬੈਂਗਲੁਰੂ, 21 ਸਤੰਬਰ- ਮਿਸ਼ਨ ਚੰਦਰਯਾਨ-2 ਤੋਂ ਬਾਅਦ ਇਸਰੋ ਹੁਣ 'ਗਗਨਯਾਨ' ਮਿਸ਼ਨ 'ਤੇ ਧਿਆਨ ਕੇਂਦਰਿਤ ਕਰੇਗੀ। ਇਸ ਬਾਰੇ ਗੱਲਬਾਤ ਕਰਦਿਆਂ ਅੱਜ ਇਸਰੋ ਮੁਖੀ...
ਪੁਣਛ ਜ਼ਿਲ੍ਹੇ 'ਚ ਪਾਕਿਸਤਾਨ ਵਲੋਂ ਜੰਗਬੰਦੀ ਦੀ ਉਲੰਘਣਾ
. . .  26 minutes ago
ਸ੍ਰੀਨਗਰ, 21 ਸਤੰਬਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਅੱਜ ਸਵੇਰੇ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕੀਤੀ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨੀ ਫੌਜ ਨੇ ਅੱਜ...
ਚਿੱਟੇ ਦੇ ਝੰਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ
. . .  42 minutes ago
ਤਲਵੰਡੀ ਸਾਬੋ/ਸੀਗੋਂ ਮੰਡੀ, 21 ਸਤੰਬਰ (ਲਕਵਿੰਦਰ ਸ਼ਰਮਾ)- ਤਲਵੰਡੀ ਸਾਬੋ ਦੇ ਵਾਰਡ ਨੰਬਰ 8 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਚਿੱਟੇ ਕਾਰਨ ਮੌਤ ਹੋ ਗਈ। ਇਸ ਬਾਰੇ...
ਅਣਪਛਾਤੇ ਵਿਅਕਤੀਆਂ ਨੇ ਘਰ 'ਚ ਦਾਖ਼ਲ ਹੋ ਕੇ ਕੀਤਾ ਹਮਲਾ, ਇੱਕ ਦੀ ਮੌਤ ਅਤੇ ਤਿੰਨ ਜ਼ਖ਼ਮੀ
. . .  56 minutes ago
ਤਲਵੰਡੀ ਭਾਈ, 21 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਬੀਤੀ ਰਾਤ ਪਿੰਡ ਹਰਾਜ ਵਿਖੇ ਘਰ 'ਚ ਦਾਖ਼ਲ ਹੋ ਕੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪਰਿਵਾਰ ਦੇ ਇੱਕ ਮੈਂਬਰ ਦੀ...
ਛੱਤ ਡਿੱਗਣ ਕਰਕੇ ਪਤਨੀ ਦੀ ਮੌਤ, ਪਤੀ ਤੇ ਪੁੱਤਰ ਗੰਭੀਰ
. . .  about 1 hour ago
ਫਗਵਾੜਾ, 21 ਸਤੰਬਰ (ਹਰੀਪਾਲ ਸਿੰਘ) - ਫਗਵਾੜਾ ਦੇ ਮੁਹੱਲਾ ਭਗਤਪੁਰਾ 'ਚ ਅੱਜ ਤੜਕੇ ਇਕ ਮਕਾਨ ਦੀ ਛੱਤ ਡਿੱਗਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਤੇ ਜਦਕਿ ਉਸ ਦਾ ਪਤੀ ਤੇ ਬੇਟਾ ਗੰਭੀਰ ਜ਼ਖਮੀ ਹੋ ਗਏ ਹਨ। ਮ੍ਰਿਤਕਾ ਦੀ ਪਹਿਚਾਣ ਸੋਨੂੰ ਤਿਵਾੜੀ ਦੀ ਰੂਪ ਵਿਚ ਹੋਈ...
ਅਧਿਆਪਕ ਨੂੰ ਡੈਪੂਟੇਸ਼ਨ 'ਤੇ ਭੇਜੇ ਜਾਣ 'ਤੇ ਪਿੰਡ ਵਾਸੀਆਂ ਨੇ ਸਕੂਲ ਨੂੰ ਮਾਰਿਆ ਜਿੰਦਾ
. . .  about 1 hour ago
ਸੰਗਰੂਰ / ਲਹਿਰਾਗਾਗਾ 21 ਸਤੰਬਰ, (ਧੀਰਜ ਪਸ਼ੋਰੀਆ/ ਅਸ਼ੋਕ ਗਰਗ) - ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਸੰਗਤਪੁਰਾ (ਲਹਿਰਾਗਾਗਾ) ਦੇ ਅਧਿਆਪਕ ਨੂੰ ਦਿੜ੍ਹਬਾ ਦੇ ਸਕੂਲ ਵਿਚ ਡੈਪੂਟੇਸ਼ਨ 'ਤੇ ਭੇਜੇ ਜਾਣ ਖਿਲਾਫ ਪਿੰਡ ਵਾਸੀਆਂ ਨੇ ਸਕੂਲ ਨੂੰ ਜਿੰਦਰਾ ਮਾਰ ਕੇ ਪ੍ਰਦਰਸ਼ਨ ਸ਼ੁਰੂ...
ਭਾਰਤ-ਅਮਰੀਕਾ ਸ਼ਾਂਤੀਪੁਰਨ ਤੇ ਸਥਿਰ ਦੁਨੀਆ ਦੇ ਨਿਰਮਾਣ 'ਚ ਯੋਗਦਾਨ ਦੇ ਸਕਦੇ ਹਨ - ਮੋਦੀ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਹਫ਼ਤੇ ਭਰ ਦੀ ਅਮਰੀਕਾ ਯਾਤਰਾ 'ਤੇ ਰਵਾਨਾ ਹੋ ਗਏ। ਇਸ ਤੋਂ ਪਹਿਲਾ ਉਨ੍ਹਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਯਾਤਰਾ ਭਾਰਤ ਨੂੰ ਮੌਕਿਆਂ ਦੀ ਜੀਵੰਤ ਭੂਮੀ, ਇਕ ਵਿਸ਼ਵਾਸਯੋਗ ਸਾਂਝੀਦਾਰ ਤੇ ਇਕ ਵਿਸ਼ਵ ਨੇਤਾ ਦੇ...
ਚੋਣ ਕਮਿਸ਼ਨ ਵੱਲੋਂ ਅੱਜ ਕੀਤੀ ਜਾਵੇਗੀ ਪ੍ਰੈਸ ਕਾਨਫਰੰਸ
. . .  about 2 hours ago
ਨਵੀਂ ਦਿੱਲੀ, 21 ਸਤੰਬਰ - ਭਾਰਤ ਦੇ ਚੋਣ ਕਮਿਸ਼ਨ ਵਲੋਂ ਅੱਜ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਤੇ ਹਰਿਆਣਾ ਸਮੇਤ ਕੁੱਝ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ...
ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਕਰ ਰਹੇ ਹਨ ਕੂਚ
. . .  about 2 hours ago
ਨਵੀਂ ਦਿੱਲੀ, 21 ਸਤੰਬਰ - ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦਿੱਲੀ ਵੱਲ ਕੂਚ ਕਰ ਰਹੇ ਹਨ। ਭਾਰਤੀ ਕਿਸਾਨ ਸੰਗਠਨ ਦੀ ਇਹ ਪੈਦਲ ਯਾਤਰਾ 11 ਸਤੰਬਰ ਨੂੰ ਸਹਾਰਨਪੁਰ ਤੋਂ ਸ਼ੁਰੂ ਹੋਈ ਸੀ ਜੋ ਕਿ ਨੋਇਡਾ ਪਹੁੰਚ ਚੁੱਕੀ ਹੈ। ਕਿਸਾਨਾਂ ਦੇ ਮਾਰਚ ਦੇ ਮੱਦੇਨਜ਼ਰ ਦਿੱਲੀ...
ਅੱਜ ਦਾ ਵਿਚਾਰ
. . .  about 3 hours ago
ਹੋਰ ਖ਼ਬਰਾਂ..

ਬਾਲ ਸੰਸਾਰ

ਅੱਗ ਬੁਝਾਉਣ ਵਾਲਾ ਸਿਲੰਡਰ ਕਿਵੇਂ ਕੰਮ ਕਰਦਾ ਹੈ?

ਪਿਆਰੇ ਬੱਚਿਓ! ਅਕਸਰ ਜਦ ਤੁਸੀਂ ਕਿਸੇ ਇਮਾਰਤ, ਸਿਨੇਮਾ, ਮਾਲਜ਼, ਦਫ਼ਤਰ, ਲਿਫ਼ਟ ਜਾਂ ਟ੍ਰੇਨ ਆਦਿ ਵਿਚ ਅੱਗ ਬੁਝਾਉਣ ਵਾਲੇ ਯੰਤਰ ਦੇ ਰੂਪ 'ਚ ਲਾਲ ਰੰਗ ਦੇ ਵੱਡੇ-ਛੋਟੇ ਸਿਲੰਡਰ ਲੱਗੇ ਦੇਖਦੇ ਹੋਵੋਗੇ ਤਾਂ ਜ਼ਰੂਰ ਹੀ ਸੋਚਦੇ ਹੋਵੋਗੇ ਕਿ ਇਹ ਸਿਲੰਡਰ ਕਿਵੇਂ ਕੰਮ ਕਰਦਾ ਹੈ? ...ਦੋਸਤੋ! ਅਜੋਕੇ ਮਸ਼ੀਨੀ, ਤੇਜ਼ੀ ਵਾਲੇ ਦੌਰ 'ਚ ਅੱਗ ਲੱਗਣ ਦੀਆਂ ਵਧ ਰਹੀਆਂ ਦੁਰਘਟਨਾਵਾਂ ਅਤੇ ਖਤਰਿਆਂ ਨੂੰ ਦੇਖਦਿਆਂ ਅੱਗ ਬੁਝਾਉਣ ਵਾਲਾ ਸਿਲੰਡਰ (ਫਾਇਰ ਸੇਫ਼ਟੀ ਸਿਲੰਡਰ) ਬੇਹੱਦ ਜ਼ਰੂਰੀ ਬਣ ਚੱੁਕਾ ਹੈ |
ਜ਼ਿਆਦਾਤਰ ਅੱਗ ਲਈ ਤਿੰਨ ਗੱਲਾਂ ਜ਼ਿੰਮੇਵਾਰ ਹੁੰਦੀਆਂ ਹਨ : ਬਹੁਤ ਜ਼ਿਆਦਾ ਗਰਮੀ, ਆਕਸੀਜਨ ਅਤੇ ਈਾਧਨ | ਈਾਧਨ ਗੈਸ, ਲੱਕੜੀ ਜਾਂ ਤੇਲ ਕਿਸੇ ਵੀ ਰੂਪ ਵਿਚ ਹੋ ਸਕਦਾ ਹੈ | ਇਹ ਸਿਲੰਡਰ ਇਨ੍ਹਾਂ ਤਿੰਨਾਂ 'ਚੋਂ ਕਿਸੇ ਇਕ 'ਤੇ ਹਮਲਾ ਕਰਕੇ ਇਨ੍ਹਾਂ ਦਾ ਗਠਜੋੜ ਤੋੜਦਾ ਹੈ ਅਤੇ ਜ਼ਿਆਦਾਤਰ ਈਾਧਨ ਨੂੰ ਹੀ ਨਿਸ਼ਾਨਾ ਬਣਾਉਂਦਾ ਹੈ |
ਅੱਜ ਤੋਂ ਕੁਝ ਵਰ੍ਹੇ ਪਹਿਲਾਂ ਇਨ੍ਹਾਂ ਸਿਲੰਡਰਾਂ 'ਚ ਪਾਣੀ ਹੀ ਭਰਿਆ ਹੁੰਦਾ ਸੀ ਜੋ ਕਿ ਪ੍ਰੈਸ਼ਰ ਨਾਲ ਨਿਕਲ ਕੇ ਅੱਗ ਬੁਝਾਉਂਦਾ ਸੀ | ਭਾਵੇਂ ਪਾਣੀ ਵਧੀਆ ਅੱਗ-ਵਿਰੋਧੀ ਤੱਤ ਹੈ ਪਰ ਬਿਜਲੀ ਦੇ ਕਿਸੇ ਯੰਤਰ ਜਾਂ ਕਿਸੇ ਖਾਸ ਜਲਣਸ਼ੀਲ ਪਦਾਰਥ ਨੂੰ ਅੱਗ ਲੱਗੀ ਹੋਣ 'ਤੇ ਇਹ ਸਹੀ ਕੰਮ ਨਹੀਂ ਕਰ ਸਕਦਾ, ਜਿਸ ਕਰਕੇ ਹੁਣ ਸਿਲੰਡਰਾਂ ਵਿਚ ਤਰਲ ਰੂਪੀ ਕਾਰਬਨ ਡਾਇਆਕਸਾਈਡ ਗੈਸ ਭਰੀ ਜਾਣ ਲੱਗੀ ਹੈ | ਸਿਲੰਡਰ ਉੱਪਰ ਫਿੱਟ ਲੀਵਰ ਦਬਾਉਣ ਨਾਲ ਇਹ ਤਰਲ ਬੜੇ ਪ੍ਰੈਸ਼ਰ ਨਾਲ ਗੈਸ ਦੇ ਰੂਪ ਵਿਚ ਬਾਹਰ ਨਿਕਲ ਕੇ ਫੈਲ ਜਾਂਦਾ ਹੈ | ਇਹ ਗੈਸ ਆਕਸੀਜਨ ਤੋਂ ਭਾਰੀ ਹੋਣ ਕਰਕੇ ਅੱਗ ਦਾ ਕਾਰਨ ਬਣ ਰਹੀ ਆਕਸੀਜਨ ਗੈਸ ਨੂੰ ਪਾਸੇ ਹਟਾ ਦਿੰਦੀ ਹੈ ਅਤੇ ਇਸੇ ਸਮੇਂ ਹੀ ਗੈਸ ਸਿਲੰਡਰ 'ਚ ਹੇਠਲੇ ਪਾਸੇ ਦਬਾਅ ਬਣਾਉਂਦਿਆਂ ਸਿਲੰਡਰ ਦੇ ਅਲੱਗ ਹਿੱਸੇ 'ਚ ਰੱਖਿਆ ਗਿਆ ਅੱਗ ਬੁਝਾਉਣ ਵਾਲਾ ਪਦਾਰਥ ਵੀ ਗੈਸ ਦੇ ਨਾਲ ਪ੍ਰੈਸ਼ਰ ਨਾਲ ਬਾਹਰ ਨਿਕਲਣ ਲਗਦਾ ਹੈ | ਦੇਖਿਆ ਜਾਵੇ ਤਾਂ ਕਾਰਬਨ ਡਾਇਆਕਸਾਈਡ ਗੈਸ ਹੀ ਸਭ ਤੋਂ ਕਾਰਗਰ ਤਰੀਕੇ ਨਾਲ ਅੱਗ ਬੁਝਾਉਣ ਦੇ ਸਮਰੱਥ ਹੁੰਦੀ ਹੈ | ਅਜੋਕੇ ਤਕਨੀਕੀ ਯੱੁਗ ਵਿਚ ਤਾਂ ਕਈ ਆਧੁਨਿਕ ਕਿਸਮਾਂ ਅਤੇ ਆਕਾਰਾਂ ਦੇ ਅੱਗ ਬੁਝਾਉਣ ਵਾਲੇ ਸਿਲੰਡਰ ਵੀ ਆ ਚੱੁਕੇ ਹਨ | ਇਹ ਸਿਲੰਡਰ ਜਿਥੇ ਅਨੇਕਾਂ ਥਾਵਾਂ 'ਤੇ ਉਪਯੋਗੀ ਸਿੱਧ ਹੋ ਰਹੇ ਹਨ, ਉਥੇ ਹੀ ਇਸ ਦੀ ਸਮੇਂ ਸਿਰ, ਸਹੀ ਵਰਤੋਂ ਸਦਕਾ ਕਾਫੀ ਹੱਦ ਤੱਕ ਜਾਨ-ਮਾਲ ਦੀ ਹਾਨੀ ਤੋਂ ਵੀ ਬਚਿਆ ਜਾ ਸਕਦਾ ਹੈ |

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ) | ਮੋਬਾ: 70870-48140


ਖ਼ਬਰ ਸ਼ੇਅਰ ਕਰੋ

ਆਓ ਜਾਣੀਏ ਸੂਰਜੀ ਪ੍ਰਕਾਸ਼ ਬਾਰੇ

ਪਿਆਰੇ ਵਿਦਿਆਰਥੀਓ! ਸੂਰਜ ਸਾਡੇ ਸਭ ਤੋਂ ਨੇੜੇ ਜਾਂ ਕੋਲ ਦਾ ਤਾਰਾ ਹੈ | ਇਹ ਧਰਤੀ ਤੋਂ ਲਗਪਗ 15 ਕਰੋੜ ਕਿਲੋਮੀਟਰ ਦੀ ਦੂਰੀ 'ਤੇ ਹੈ | ਇਸ ਦੀ ਸਤ੍ਹਾ ਦਾ ਤਾਪਮਾਨ ਲਗਪਗ 60000 ਸੈਂਟੀਗ੍ਰੇਟ ਹੈ ਪਰ ਇਸ ਦੇ ਕੇਂਦਰ ਦਾ ਤਾਪਮਾਨ 1,40,00,0000 ਸੈਂਟੀਗ੍ਰੇਟ ਹੈ | ਧਰਤੀ ਲਈ ਸੂਰਜੀ ਪ੍ਰਕਾਸ਼ ਹੀ ਊਰਜਾ ਦਾ ਮੱੁਖ ਸੋਮਾ ਹੈ | ਇਹ ਊਰਜਾ ਸੂਰਜ ਦੇ ਕੇਂਦਰ 'ਤੇ ਹੋ ਰਹੀਆਂ ਗੁੰਝਲਦਾਰ ਪ੍ਰਤੀਕਿਰਿਆਵਾਂ ਦੁਆਰਾ ਪੈਦਾ ਹੁੰਦੀ ਹੈ | ਇਨ੍ਹਾਂ ਪ੍ਰਤੀਕਿਰਿਆਵਾਂ ਵਿਚ ਹਾਈਡ੍ਰੋਜਨ ਗੈਸ ਹੀਲੀਅਮ ਵਿਚ ਬਦਲਦੀ ਰਹਿੰਦੀ ਹੈ, ਜਿਸ ਦੌਰਾਨ ਵੱਡੇ ਪੱਧਰ 'ਤੇ ਤਾਪ ਊਰਜਾ ਪੈਦਾ ਹੁੰਦੀ ਹੈ | ਇਸ ਕਾਰਜ ਵਿਚ ਸੂਰਜ ਤੋਂ 40 ਲੱਖ ਟਨ ਹਾਈਡ੍ਰੋਜਨ ਗੈਸ ਦੀ ਪ੍ਰਤੀ ਸੈਕਿੰਡ ਖਪਤ ਹੁੰਦੀ ਹੈ | ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਨਾਭਕੀ ਪ੍ਰਤੀਕਿਰਿਆਵਾਂ ਹਜ਼ਾਰਾਂ-ਲੱਖਾਂ ਸਾਲਾਂ ਤੱਕ ਚਲਦੀਆਂ ਰਹਿਣਗੀਆਂ | ਜਦੋਂ ਸੂਰਜ ਦੀ ਹਾਈਡ੍ਰੋਜਨ ਖਤਮ ਹੋ ਜਾਵੇਗੀ ਤਾਂ ਇਹ ਠੰਢਾ ਹੋਣਾ ਸ਼ੁਰੂ ਹੋ ਜਾਵੇਗਾ | ਵਰਤਮਾਨ ਸਮੇਂ ਵਿਚ ਸੂਰਜ ਤੋਂ ਏਨੀ ਊਰਜਾ ਪੈਦਾ ਹੁੰਦੀ ਹੈ ਕਿ ਜੇਕਰ ਸੂਰਜ 1 ਕਿਲੋਮੀਟਰ ਮੋਟੀ ਬਰਫ ਦੀ ਤਹਿ ਨਾਲ ਘਿਰਿਆ ਹੁੰਦਾ ਤਾਂ ਇਹ ਬਰਫ ਲਗਪਗ 90 ਮਿੰਟ ਵਿਚ ਹੀ ਪਿਘਲ ਜਾਂਦੀ |
ਕੇਂਦਰ 'ਤੇ ਪੈਦਾ ਹੋਣ ਵਾਲੀ ਊਰਜਾ ਸਤ੍ਹਾ ਵੱਲ ਨੂੰ ਪ੍ਰਵਾਹਿਤ ਹੁੰਦੀ ਹੈ | ਸੂਰਜ ਦੀ ਸਤ੍ਹਾ ਏਨੀ ਗਰਮ ਹੋ ਜਾਂਦੀ ਹੈ ਕਿ ਇਸ ਤੋਂ ਵੱਡੀ ਮਾਤਰਾ ਵਿਚ ਪੀਲੇ ਰੰਗ ਦਾ ਪ੍ਰਕਾਸ਼ ਨਿਕਲਦਾ ਰਹਿੰਦਾ ਹੈ | ਇਹ ਊਰਜਾ ਪੁਲਾੜ ਦੇ ਹਰ ਇਕ ਕੋਨੇ ਵਿਚ ਫੈਲਦੀ ਰਹਿੰਦੀ ਹੈ | ਤਾਪ ਊਰਜਾ ਨੂੰ ਇਨਫਰਾ ਰੈੱਡ ਕਿਰਨਾਂ ਵੀ ਕਹਿੰਦੇ ਹਨ | ਇਨ੍ਹਾਂ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ | ਇਨ੍ਹਾਂ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ | ਜਿਸ ਵਸਤੂ ਉੱਪਰ ਵੀ ਇਹ ਕਿਰਨਾਂ ਪੈਂਦੀਆਂ ਹਨ ਤਾਂ ਉਹ ਵਸਤੂ ਇਨ੍ਹਾਂ ਨੂੰ ਸੋਖ ਕੇ ਗਰਮ ਹੋ ਜਾਂਦੀ ਹੈ | ਸੂਰਜ ਤੋਂ ਨਿਕਲਣ ਵਾਲੀਆਂ ਦੂਜੇ ਕਿਸਮ ਦੀਆਂ ਕਿਰਨਾਂ ਜਾਂ ਤਾਪ ਊਰਜਾ ਨੂੰ ਪਰਾਵੈਂਗਣੀ ਕਿਰਨਾਂ ਆਖਿਆ ਜਾਂਦਾ ਹੈ | ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਪਰਾਵੈਂਗਣੀ ਕਿਰਨਾਂ ਦੀ ਮੌਜੂਦਗੀ ਵਿਚ ਹੁੰਦੀਆਂ ਹਨ |
ਸੂਰਜੀ ਪ੍ਰਕਾਸ਼ ਦੇ ਕਾਰਨ ਹੀ ਅਸੀਂ ਵਸਤੂਆਂ ਨੂੰ ਦੇਖ ਸਕਦੇ ਹਾਂ ਅਤੇ ਇਨ੍ਹਾਂ ਦੇ ਕਾਰਨ ਹੀ ਪੌਦਿਆਂ ਵਿਚ ਵਾਧਾ ਸੰਭਵ ਹੈ | ਜੇਕਰ ਸੂਰਜੀ ਪ੍ਰਕਾਸ਼ ਨਾ ਹੁੰਦਾ ਤਾਂ ਸਾਨੂੰ ਬੇਹੱਦ ਠੰਢ ਅਤੇ ਹਨੇਰੇ ਵਿਚ ਰਹਿਣਾ ਪੈਂਦਾ | ਸਿੱਟੇ ਵਜੋਂ ਅਸੀਂ ਲੰਮੇ ਸਮੇਂ ਲਈ ਜਿਊਾਦੇ ਨਹੀਂ ਰਹਿ ਸਕਦੇ ਸੀ | ਪੌਦਿਆਂ ਵਿਚ ਹੋ ਰਹੀ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਦਾ ਆਧਾਰ ਵੀ ਸੂਰਜੀ ਪ੍ਰਕਾਸ਼ ਹੀ ਹੈ |
ਸੋ, ਕੱੁਲ ਮਿਲਾ ਕੇ ਸੂਰਜੀ ਪ੍ਰਕਾਸ਼ ਸਾਡੇ ਜੀਵਨ ਲਈ ਵਰਦਾਨ ਹੈ | ਦੂਜੇ ਪਾਸੇ ਬਾਕੀ ਗ੍ਰਹਿਆਂ ਉੱਪਰ ਅਜਿਹਾ ਸਭ ਕੁਝ ਸੰਭਵ ਨਹੀਂ ਹੈ | ਦੂਜੇ ਗ੍ਰਹਿਆਂ ਦੇ ਵਾਯੂਮੰਡਲ ਵਿਚ ਪਾਣੀ ਅਤੇ ਆਕਸੀਜਨ ਨਹੀਂ ਹੈ | ਬਾਕੀ ਦੇ ਗ੍ਰਹਿ ਜਾਂ ਤਾਂ ਸੂਰਜ ਦੇ ਬਹੁਤ ਨੇੜੇ ਹਨ ਜਾਂ ਬਹੁਤ ਦੂਰ | ਇਸ ਲਈ ਧਰਤੀ ਦੀ ਸੂਰਜ ਤੋਂ ਸਹੀ-ਸਹੀ ਦੂਰੀ ਹੀ ਜੀਵਨ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਸਹਾਇਕ ਹੈ | ਓਜ਼ੋਨ ਪਰਤ ਤੀਜਾ ਅਜਿਹਾ ਕਾਰਕ ਹੈ, ਜੋ ਸਾਨੂੰ ਪਰਾਵੈਂਗਣੀ ਕਿਰਨਾਂ ਨੂੰ ਸੋਖ ਕੇ ਇਸ ਦੇ ਮਾਰੂ ਪ੍ਰਭਾਵਾਂ ਤੋਂ ਬਚਾ ਕੇ ਰੱਖਦਾ ਹੈ | ਇਸ ਲਈ ਸਮੱੁਚੇ ਰੂਪ ਵਿਚ ਅਸੀਂ ਕਹਿ ਸਕਦੇ ਹਾਂ ਕਿ ਸੂਰਜ ਦੀ ਤਾਪ ਅਤੇ ਪ੍ਰਕਾਸ਼ ਊਰਜਾ ਸਦਕਾ ਹੀ ਧਰਤੀ 'ਤੇ ਜੀਵਨ ਦੀ ਕਲਪਨਾ ਕੀਤੀ ਜਾ ਸਕਦੀ ਹੈ |

-580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ (ਲੁਧਿਆਣਾ) | ਮੋਬਾ: 99144-00151

ਬਾਲ ਕਹਾਣੀ: ਜ਼ਿੰਦਗੀ ਜ਼ਰੂਰੀ ਹੈ, ਦਿਖਾਵਾ ਨਹੀਂ

ਇਕ ਵਾਰ ਦੀ ਗੱਲ ਹੈ ਕਿ ਇਕ ਪਿੰਡ ਵਿਚ ਦੋ ਭਰਾ ਰਹਿੰਦੇ ਸਨ | ਇਕ ਦਾ ਨਾਂਅ ਸੀ ਰਾਮ ਲਾਲ ਤੇ ਦੂਜੇ ਦਾ ਨਾਂਅ ਸੀ ਸ਼ਾਮ ਲਾਲ | ਰਾਮ ਲਾਲ ਬਹੁਤ ਹੀ ਅਮੀਰ ਸੀ | ਉਹ ਆਪਣੀ ਅਮੀਰੀ ਦਾ ਬਹੁਤ ਦਿਖਾਵਾ ਕਰਦਾ ਸੀ | ਸ਼ਾਮ ਲਾਲ ਬਹੁਤ ਗਰੀਬ ਸੀ ਪਰ ਉਹ ਸਭ ਦਾ ਭਲਾ ਕਰਦਾ ਸੀ | ਦੀਵਾਲੀ ਦਾ ਤਿਉਹਾਰ ਬਹੁਤ ਨਜ਼ਦੀਕ ਆ ਰਿਹਾ ਸੀ | ਰਾਮ ਲਾਲ ਨੇ ਆਪਣੇ-ਆਪ ਨੂੰ ਜ਼ਿਆਦਾ ਅਮੀਰ ਸਿੱਧ ਕਰਨ ਲਈ ਕਿੰਨੇ ਸਾਰੇ ਪਟਾਕੇ ਲਿਆਉਣ ਦਾ ਫੈਸਲਾ ਕੀਤਾ | ਅਗਲੇ ਦਿਨ ਉਹ 5 ਹਜ਼ਾਰ ਰੁਪਏ ਦੇ ਪਟਾਕੇ ਲੈ ਆਇਆ | ਉਸ ਦੇ ਘਰ ਦੇ ਕੋਲ ਇਕ ਬਜ਼ੁਰਗ ਔਰਤ ਤੇ ਇਕ ਬਜ਼ੁਰਗ ਆਦਮੀ ਰਹਿੰਦੇ ਸਨ, ਜਿਨ੍ਹਾਂ ਦੇ ਇਕੋ-ਇਕ ਪੱੁਤਰ ਦੀ ਫੌਜ ਵਿਚ ਹੀ ਮੌਤ ਹੋ ਗਈ ਸੀ | ਉਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਸੀ | ਬਜ਼ੁਰਗ ਆਦਮੀ ਦਿਲ ਦਾ ਮਰੀਜ਼ ਸੀ | ਦੀਵਾਲੀ ਵਾਲੇ ਦਿਨ ਰਾਤ ਨੂੰ ਰਾਮ ਲਾਲ ਨੇ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਦੀ ਆਵਾਜ਼ ਨਾਲ ਬਜ਼ੁਰਗ ਆਦਮੀ ਦੀ ਮੌਤ ਹੋ ਗਈ | ਅਚਾਨਕ ਉਥੇ ਸ਼ਾਮ ਲਾਲ ਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੱੁਕੀ ਸੀ | ਸ਼ਾਮ ਲਾਲ ਰਾਮ ਲਾਲ ਦੇ ਘਰ ਗਿਆ ਪਰ ਰਾਮ ਲਾਲ ਨੂੰ ਕੋਈ ਪਛਤਾਵਾ ਨਹੀਂ ਸੀ | ਜਦ ਉਸ ਨੇ ਸ਼ਾਮ ਲਾਲ ਨੂੰ ਦੇਖਿਆ ਤਾਂ ਉਸ ਨੇ ਕਿਹਾ, 'ਸ਼ਾਮ ਲਾਲ, ਜੇਕਰ ਤੰੂ ਮੇਰੇ ਕੋਲੋਂ ਪੈਸੇ ਲੈਣ ਆਇਆ ਏਾ ਤਾਂ ਤੰੂ ਇਥੋਂ ਚਲਾ ਜਾ |' ਇਹ ਸੁਣ ਕੇ ਸ਼ਾਮ ਲਾਲ ਨੇ ਕਿਹਾ, 'ਰਾਮ ਲਾਲ, ਮੈਂ ਬੇਸ਼ੱਕ ਗਰੀਬ ਹਾਂ ਪਰ ਮੇਰੀ ਗਰੀਬੀ ਨੇ ਕਿਸੇ ਦੀ ਜਾਨ ਨਹੀਂ ਲਈ |' ਇਹ ਸੁਣ ਕੇ ਰਾਮ ਲਾਲ ਨੂੰ ਝਟਕਾ ਲੱਗਾ | ਉਸ ਨੇ ਬਜ਼ੁਰਗ ਔਰਤ ਕੋਲੋਂ ਮੁਆਫ਼ੀ ਮੰਗੀ ਤੇ ਸ਼ਾਮ ਲਾਲ ਕੋਲੋਂ ਵੀ ਮੁਆਫ਼ੀ ਮੰਗਦਿਆਂ ਕਿਹਾ, 'ਸ਼ਾਮ, ਮੈਨੂੰ ਮੁਆਫ਼ ਕਰ ਦੇ, ਅੱਜ ਮੇਰੇ ਇਸ ਦਿਖਾਵੇ ਨੇ ਮੇਰਾ ਪਰਿਵਾਰ ਮੇਰੇ ਤੋਂ ਦੂਰ ਕਰ ਦੇਣਾ ਸੀ |' ਇਸ ਤੋਂ ਬਾਅਦ ਰਾਮ ਲਾਲ ਨੇ ਆਪਣਾ ਸਾਰਾ ਧਨ ਗਰੀਬਾਂ ਨੂੰ ਦਾਨ ਵਿਚ ਦੇ ਦਿੱਤਾ ਤੇ ਦੋਵੇਂ ਭਰਾ ਖੁਸ਼ੀ-ਖੁਸ਼ੀ ਰਹਿਣ ਲੱਗ ਪਏ |

ਸਿੱਖਿਆ : ਸਾਨੂੰ ਕਦੇ ਵੀ ਦਿਖਾਵਾ ਨਹੀਂ ਕਰਨਾ ਚਾਹੀਦਾ |
-ਜਮਾਤ 7ਵੀਂ, ਸ: ਸੀ: ਸੈ: ਸਕੂਲ, ਲਧਾਣਾ ਝਿੱਕਾ | ਮੋਬਾ: 73551-86305

ਕੀ ਤੁਸੀਂ ਜਾਣਦੇ ਹੋ?

• 'ਸਫ਼ੈਦ ਹਾਥੀ' ਥਾਈਲੈਂਡ ਦੇਸ਼ ਨੂੰ ਕਿਹਾ ਜਾਂਦਾ ਹੈ |
• 'ਮੇਰਾ ਸੰਘਰਸ਼' ਜੀਵਨੀ ਹਿਟਲਰ ਦੀ ਹੈ |
• 'ਪੰਜਾਬ ਦਾ ਮਾਨਚੈਸਟਰ' ਲੁਧਿਆਣਾ ਹੈ |
• ਤਾਜ ਮਹੱਲ ਦਾ ਪੁਰਾਣਾ ਨਾਂਅ ਅਰਜਮੰਦ ਬਾਨੂ ਸੀ |
• ਭਾਰਤ ਵਿਚ 'ਪਹਾੜਾਂ ਦੀ ਰਾਣੀ' ਮਸੂਰੀ ਨਗਰ ਨੂੰ ਕਿਹਾ ਜਾਂਦਾ ਹੈ |
• 'ਹਾਥੀ ਉਤਸਵ' ਜੈਪੁਰ (ਰਾਜਸਥਾਨ) ਦਾ ਉਤਸਵ ਹੈ | ਜੈਪੁਰ ਵਿਚ ਹੋਲੀ ਦੇ ਦਿਨ ਹਾਥੀਆਂ ਦਾ ਨਾਚ ਹੁੰਦਾ ਹੈ |
• 'ਭਾਰਤ, ਭਾਰਤੀ ਸਨਮਾਨ' ਸਾਹਿਤਕ ਹਿੰਦੀ ਖੇਤਰ ਵਿਚ ਦਿੱਤਾ ਜਾਂਦਾ ਹੈ | ਲਖਨਊ (ਉੱਤਰ ਪ੍ਰਦੇਸ਼) ਵਿਚ ਇਕ ਹਿੰਦੀ ਲਿਟਰੇਚਰ ਆਰਗੇਨਾਈਜ਼ੇਸ਼ਨ ਹੈ, ਜਿਥੇ ਇਹ ਐਵਾਰਡ ਦਿੱਤਾ ਜਾਂਦਾ ਹੈ |
• 'ਭਾਰਤ ਦਾ ਮਾਨਚੈਸਟਰ' ਅਹਿਮਦਾਬਾਦ ਹੈ | ਯੂ. ਕੇ. ਵਿਚ ਮਾਨਚੈਸਟਰ ਨਗਰ ਵਿਚ ਸੂਤੀ ਕੱਪੜੇ ਦੇ ਕਾਰਖਾਨੇ ਜ਼ਿਆਦਾ ਹਨ | ਅਹਿਮਦਾਬਾਦ ਵਿਚ ਵੀ ਸੂਤੀ ਕੱਪੜੇ ਦੇ ਕਾਰਖਾਨੇ ਜ਼ਿਆਦਾ ਹਨ | ਇਸ ਲਈ ਯੂ. ਕੇ. ਦੇਸ਼ ਨੇ ਅਹਿਮਦਾਬਾਦ ਨੂੰ 'ਭਾਰਤ ਦਾ ਮਾਨਚੈਸਟਰ' ਕਿਹਾ ਹੈ |

-ਜਗਦੀਸ਼ ਰਾਏ ਗੋਇਲ,
ਮ: ਨੰ: 212, ਲੇਨ ਨੰ: 06, ਫੂਲਕੀਆ ਇਨਕਲੇਵ, ਪਟਿਆਲਾ | ਮੋਬਾ: 98556-35149

ਲੜੀਵਾਰ ਨਾਵਲ-15: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਹੁਣ ਇਹ ਦੁਬਾਰਾ ਛੱਤ ਵੱਲ ਮੰੂਹ ਵੀ ਨਹੀਂ ਕਰੇਗੀ' ਰਾਜੇ ਬਰੂਸ ਨੇ ਸੋਚਿਆ | ਪਰ ਰਾਜਾ ਇਹ ਦੇਖ ਕੇ ਹੈਰਾਨ ਹੋ ਗਿਆ, ਜਦੋਂ ਨੌਵੀਂ ਵਾਰੀ ਫਿਰ ਉਹ ਮੱਕੜੀ ਹੌਲੀ-ਹੌਲੀ ਛੱਤ ਵੱਲ ਨੂੰ ਆਪਣੇ ਛੱਤੇ (ਘਰ) ਵੱਲ ਨੂੰ ਚੱਲਣ ਲੱਗੀ | ਉਹ ਹੌਲੀ-ਹੌਲੀ ਕੰਧ ਉੱਪਰ ਤੁਰੀ ਜਾ ਰਹੀ ਸੀ | ਇਕ ਤੇ ਮੱਕੜੀ ਦਾ ਹੌਸਲਾ ਤੇ ਦੂਜਾ ਰਾਜੇ ਬਰੂਸ ਦੀਆਂ ਸ਼ੱੁਭ ਕਾਮਨਾਵਾਂ ਉਸ ਦੇ ਨਾਲ ਸਨ | ...ਤੇ ਫਿਰ ਪੂਰੇ ਵਿਸ਼ਵਾਸ ਨਾਲ ਆਪਣਾ ਰਸਤਾ ਤੈਅ ਕਰਕੇ ਉਹ ਮੱਕੜੀ ਆਪਣੇ ਛੱਤੇ ਤੱਕ ਜਾ ਪਹੁੰਚੀ | ਰਾਜੇ ਦੀਆਂ ਅੱਖਾਂ ਵਿਚ ਇਕ ਅਨੋਖੀ ਚਮਕ ਆ ਗਈ | ਉਸ ਨੇ ਉਸ ਮੱਕੜੀ ਤੋਂ ਇਕ ਬਹੁਤ ਵੱਡਾ ਸਬਕ ਸਿੱਖ ਲਿਆ ਸੀ | ਰਾਜਾ ਬਰੂਸ ਉਸੇ ਵੇਲੇ ਗੁਫ਼ਾ ਵਿਚੋਂ ਬਾਹਰ ਆਇਆ | ਦੁਬਾਰਾ ਆਪਣੀ ਫੌਜ ਇਕੱਠੀ ਕੀਤੀ ਤੇ ਆਪਣੇ ਵਿਰੋਧੀਆਂ 'ਤੇ ਹਮਲਾ ਕਰਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾ ਲਿਆ |'
'ਬਹੁਤ ਅੱਛੇ! ਬਹੁਤ ਵਧੀਆ ਕਹਾਣੀ ਸੁਣਾਈ ਏ ਡੌਲੀ... ਸੱਚਮੱੁਚ ਬਹੁਤ ਸਿੱਖਿਆਦਾਇਕ ਕਹਾਣੀ ਏ |' ਤਜਿੰਦਰ ਆਖ ਰਿਹਾ ਸੀ, ਜਦਕਿ ਦੂਜੇ ਬੱਚੇ ਉਸ ਕਹਾਣੀ ਬਾਰੇ ਸੋਚ ਕੇ ਵਿਚਾਰ ਮਗਨ ਸਨ |
ਉਸ ਵੇਲੇ ਅੱਧੀ ਛੱੁਟੀ ਬੰਦ ਹੋਣ ਦੀ ਘੰਟੀ ਵੱਜ ਗਈ |
ਕੁਝ ਦਿਨਾਂ ਬਾਅਦ ਜਿਵੇਂ ਹੀ ਬੱਚੇ ਅੱਧੀ ਛੱੁਟੀ ਸਮੇਂ ਲਾਅਨ ਵਿਚ ਜਾ ਕੇ ਬੈਠੇ ਤਾਂ ਡੌਲੀ ਨੇ ਦੱਸਿਆ ਕਿ ਕੱਲ੍ਹ ਹੀ ਦਾਦਾ ਜੀ ਨੂੰ ਰੇਲਵੇ ਮੰਤਰੀ ਭਾਰਤ ਸਰਕਾਰ ਵਲੋਂ ਚਿੱਠੀ ਮਿਲੀ ਏ | ਉਸ ਚਿੱਠੀ ਵਿਚ ਉਨ੍ਹਾਂ ਲਿਖਿਆ ਏ ਕਿ ਉਹ (ਰੇਲਵੇ ਮੰਤਰੀ) ਮਾਲਵਾ ਐਕਸਪ੍ਰੈੱਸ ਦੇ ਦਸੂਹਾ ਠਹਿਰਾਅ ਬਾਰੇ ਵਿਚਾਰ ਕਰ ਰਹੇ ਨੇ |'
ਡੌਲੀ ਦੀ ਗੱਲ ਸੁਣ ਕੇ ਸਾਰੇ ਬੱਚੇ ਮਿੰਨਾ-ਮਿੰਨਾ ਮੁਸਕਰਾਏ | ਉਨ੍ਹਾਂ ਵੱਲ ਦੇਖ ਕੇ ਡੌਲੀ ਨੂੰ ਲੱਗਾ ਕਿ ਜਿਵੇਂ ਉਸ ਦੇ ਸਾਥੀ ਬੱਚੇ ਦਾਦਾ ਜੀ ਦੀਆਂ ਗੱਲਾਂ ਸੁਣ-ਸੁਣ ਅੱਕ ਗਏ ਹੋਣ |
ਇਸ ਤੋਂ ਪਹਿਲਾਂ ਕਿ ਡੌਲੀ ਕੁਝ ਕਹਿੰਦੀ, ਰਾਜਨ ਬੋਲਿਆ, 'ਡੌਲੀ! ਤੈਨੂੰ ਇਕ ਗੱਲ ਕਹਿਣ ਲੱਗਾਂ... ਦੇਖ ਗੱੁਸਾ ਨਾ ਕਰੀਂ... ਦਾਦਾ ਜੀ ਬਾਰੇ ਹੁਣ ਤੰੂ ਸਾਡੇ ਨਾਲ ਕੋਈ ਗੱਲ ਨਾ ਕਰਿਆ ਕਰ... | ਮਾਲਵਾ ਐਕਸਪ੍ਰੈੱਸ... ਮਾਲਵਾ ਐਕਸਪ੍ਰੈੱਸ... ਸੁਣਦਿਆਂ ਸਾਡੇ ਕੰਨ ਪੱਕ ਗਏ ਨੇ... |'
'ਬਿਲਕੁਲ ਠੀਕ ਡੌਲੀ, ਰਾਜਨ ਠੀਕ ਆਖ ਰਿਹਾ ਏ | ਅਸੀਂ ਤਾਂ ਅੱਕ ਗਏ ਆਂ ਗੱਡੀ ਦੀਆਂ ਗੱਲਾਂ ਸੁਣ ਕੇ | ਆਪਾਂ ਕੋਈ ਹੋਰ ਗੱਲ ਕਰ ਲਿਆ ਕਰੀਏ | ਕੋਈ ਚੁਟਕਲਾ, ਕੋਈ ਜਾਣਕਾਰੀ ਦੀ ਗੱਲ, ਕੋਈ ਕਵਿਤਾ...', ਤਜਿੰਦਰ ਨੇ ਰਾਜਨ ਦੀ ਗੱਲ ਦੀ ਤਾਈਦ ਕੀਤੀ |
'ਵੈਸੇ ਦੋਸਤੋ, ਮੈਂ ਹੁਣੇ ਬੈਠੀ ਸੋਚ ਰਹੀ ਸੀ ਪਈ ਪਿਛਲੇ 6 ਮਹੀਨੇ ਤੋਂ ਅਸੀਂ ਕਿੰਨੇ ਘੰਟੇ ਤੇ ਕਿੰਨੇ ਮਿੰਟ ਗੱਡੀ ਦੀਆਂ, ਦਾਦਾ ਜੀ ਦੀਆਂ ਗੱਲਾਂ ਸੁਣਨ ਵਾਸਤੇ ਲਾਏ ਨੇ | ਜੇਕਰ ਅਸੀਂ ਏਨਾ ਸਮਾਂ ਆਪਣੀ ਪੜ੍ਹਾਈ ਵੱਲ ਲਾਉਂਦੇ ਤਾਂ ਕਿੰਨਾ ਚੰਗਾ ਹੁੰਦਾ... |' ਪ੍ਰੀਤ ਨੇ ਆਪਣਾ ਪੱਖ ਦੱਸਿਆ |
'ਅੱਧੀ ਛੱੁਟੀ ਪੜ੍ਹਨ ਵਾਸਤੇ ਨਹੀਂ, ਮਨਪ੍ਰਚਾਵੇ ਵਾਸਤੇ ਹੁੰਦੀ ਏ... ਐਨੀ ਗੱਲ ਵੀ ਨਹੀਂ ਸਮਝੇ ਅਜੇ ਤੱਕ |' ਡੌਲੀ ਨੇ ਥੋੜ੍ਹਾ ਗੱੁਸੇ ਨਾਲ ਸਾਰਿਆਂ ਨੂੰ ਕਿਹਾ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) |
ਮੋਬਾਈਲ : 98552-35424

ਬੁਝਾਰਤਾਂ

1. ਭੱਜਿਆ ਜਾ, ਭਜਾਈ ਜਾ,
ਸਿੰਗਾਂ ਨੂੰ ਹੱਥ ਪਾਈ ਜਾ |
2. ਲੋਹੇ ਦਾ ਇਕ ਘੋੜਾ ਅਖਵਾਏ,
ਬਿਨਾਂ ਤੇਲ ਤੋਂ ਪੰਧ ਮੁਕਾਏ |
3. ਸਿੰਗ ਹਨ ਪਰ ਬੱਕਰੀ ਨਹੀਂ,
ਕਾਠੀ ਹੈ ਪਰ ਘੋੜੀ ਨਹੀਂ |
4. ਉਹ ਲੇਡੀ ਦਾ ਨਾਂਅ ਦੱਸੋ,
ਜੋ ਬਣੀ ਲੋਹੇ ਦੀ |
ਉੱਤਰ : 1, 2, 3, 4 : ਸਾਈਕਲ

-ਇਕਬਾਲਜੀਤ ਸਿੰਘ
ਮੋਬਾ: 99883-13400

ਆਓ ਜਾਣੀਏ ਦੁਨੀਆ ਦੀ ਸਭ ਤੋਂ ਉੱਚੀ ਝੀਲ ਬਾਰੇ

ਪਿਆਰੇ ਬੱਚਿਓ! ਤੁਸੀਂ ਜਾਣਦੇ ਹੋ ਕਿ ਦੁਨੀਆ ਭਰ ਵਿਚ ਬੇਸ਼ੁਮਾਰ ਝੀਲਾਂ ਹਨ, ਜਿਨ੍ਹਾਂ ਦੀ ਸੁੰਦਰਤਾ ਮਾਣਨ ਲਈ ਸੈਲਾਨੀ ਹਮੇਸ਼ਾ ਲੰਬਾ ਸਫਰ ਤੈਅ ਕਰਦੇ ਹਨ | ਆਪਣੀ ਜਾਣਕਾਰੀ ਵਿਚ ਵਾਧਾ ਕਰਨ ਲਈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ 'ਕਾਜਿਨ ਸਾਰਾ' ਨਿਪਾਲ ਦੁਨੀਆ ਦੀ ਸਭ ਤੋਂ ਉੱਚੀ ਝੀਲ ਹੈ ਜੋ ਸਾਡੇ ਗੁਆਂਢੀ ਦੇਸ਼ ਨਿਪਾਲ ਦੇ ਮਨਾਗ ਸੂਬੇ ਵਿਚ ਪੈਂਦੀ ਹੈ | ਇਹ ਦੁਨੀਆ ਦੀ ਸਭ ਤੋਂ ਉੱਚੀ ਝੀਲ ਸਮੁੰਦਰੀ ਤਲ ਤੋਂ 5,000 ਮੀਟਰ ਦੀ ਉਚਾਈ 'ਤੇ ਸਥਿਤ ਹੈ | ਹਿਮਾਲਿਅਨ ਰਾਸ਼ਟਰ ਵਿਚ 'ਸਿਗਾਰਕਾਰਾ' ਇਲਾਕੇ ਦੇ ਚੇਮ ਗ੍ਰਾਮੀਣ ਮਿਊਾਸੀਪਲਟੀ ਵਿਚ ਸਥਿਤ ਇਸ ਝੀਲ ਦੀ ਲੰਬਾਈ 1500 ਮੀਟਰ ਅਤੇ ਚੌੜਾਈ 600 ਮੀਟਰ ਹੈ | ਹਿਮਾਲਿਅਨ ਟਾਈਮਜ਼ ਦੀ ਰਿਪੋਰਟ ਅਨੁਸਾਰ ਪਰਬਤ ਆਰੋਹੀਆਂ ਦੀ ਟੀਮ ਵਲੋਂ ਹਾਲ ਹੀ ਵਿਚ ਇਸ ਝੀਲ ਦੀ ਖੋਜ ਕੀਤੀ ਗਈ ਹੈ | ਇਸ ਤੋਂ ਪਹਿਲਾਂ 'ਤਿਲਚੋ' ਨਾਂਅ ਦੀ ਝੀਲ ਨੂੰ ਦੁਨੀਆ ਦੀ ਸਭ ਤੋਂ ਉੱਚੀ ਝੀਲ ਹੋਣ ਦਾ ਮਾਣ ਪ੍ਰਾਪਤ ਸੀ, ਜਿਸ ਦੀ ਉਚਾਈ 4919 ਮੀਟਰ, ਲੰਬਾਈ 4 ਕਿਲੋਮੀਟਰ, ਚੌੜਾਈ 1.2 ਕਿਲੋਮੀਟਰ ਅਤੇ ਡੰੂਘਾਈ 200 ਮੀਟਰ ਸੀ | ਇਹ ਝੀਲ ਵੀ ਨਿਪਾਲ ਵਿਚ ਹੀ ਸਥਿਤ ਹੈ | ਬੱਚਿਓ, ਦੁਨੀਆ ਦੀ ਸਭ ਤੋਂ ਉੱਚੀ ਝੀਲ ਸਾਡੀ ਰੌਚਕ ਜਾਣਕਾਰੀ ਦਾ ਹਿੱਸਾ ਬਣ ਸਕਦੀ ਹੈ, ਜਿਸ ਦਾ ਅਨੰਦ ਮਾਣਨ ਲਈ ਅਸੀਂ ਨਿਪਾਲ ਦੇਸ਼ ਦਾ ਦੌਰਾ ਕਰ ਸਕਦੇ ਹਾਂ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਕਿਤਾਬਾਂ

ਉੱਚੀ-ਉੱਚੀ ਹੋਕਾ ਲਾਈਾ,
ਲੰਗਰ ਕਿਤਾਬਾਂ ਦਾ ਹੈ ਭਾਈ |
ਇਹ ਚੰਗੀਆਂ ਸਾਥੀ ਅਖਵਾਉਣ,
ਵਿਦਵਤਾ ਦੀ ਜੋਤ ਜਗਾਉਣ |
ਪੜ੍ਹ ਇਨ੍ਹਾਂ ਨੂੰ ਪਾਈਏ ਗਿਆਨ,
ਫੇਰ ਬਣਾਂਗੇ ਅਸੀਂ ਮਹਾਨ |
ਖਜ਼ਾਨਾ ਇਸ ਵਿਚਲਾ ਅਨਮੋਲ,
ਤਰਾਜੂ ਲੈ ਕੇ ਜਾਏ ਨਾ ਤੋਲ |
ਚੰਗੀ ਪੁਸਤਕ ਗਲੇ ਲਗਾਈਏ,
ਰੋਜ਼ ਪੜ੍ਹਨ ਦੀ ਆਦਤ ਪਾਈਏ |
'ਜੱਸੀ' ਦਾ ਬਸ ਇਹੋ ਕਹਿਣਾ,
ਇਹ ਜ਼ਿੰਦਗੀ ਦਾ ਕੀਮਤੀ ਗਹਿਣਾ |
ਆਪਣਾ ਯੋਗਦਾਨ ਸਾਰੇ ਪਾਈਏ,
ਇਸ ਪਿਰਤ ਨੂੰ ਅੱਗੇ ਵਧਾਈਏ |

-ਜਸਵੀਰ ਕੌਰ,
ਐਸ. ਐਸ. ਮਿਸਟ੍ਰੈੱਸ, ਸ: ਹਾ: ਸਕੂਲ, ਤਾਮਕੋਟ (ਮਾਨਸਾ) | ਮੋਬਾ: 95015-00309

ਲਾਲਚੀ ਕੱੁਤਾ

ਕੱੁਤਾ ਸੀ ਇਕ ਬੜਾ ਹੀ ਭੱੁਖਾ,
ਵਿਚ ਬਾਜ਼ਾਰ ਦੇ ਜਾਵੇ |
ਇਧਰ-ਉਧਰ ਘੁੰਮਿਆ ਬਥੇਰਾ,
ਖਾਣ ਨੂੰ ਕੁਝ ਨਾ ਥਿਆਵੇ |
ਥੱਕ-ਹਾਰ ਕੇ ਉਹ ਇਕ,
ਮੀਟ ਦੀ ਦੁਕਾਨ 'ਤੇ ਆਇਆ |
ਅੱਖ ਬਚਾਅ ਕੇ ਦੁਕਾਨਦਾਰ ਤੋਂ,
ਉਸ ਨੇ ਮੀਟ ਦਾ ਟੁਕੜਾ ਚੁਰਾਇਆ |
ਰਸਤੇ ਵਿਚ ਇਕ ਆਈ ਨਦੀ,
ਪ੍ਰਛਾਵਾਂ ਦੇਖ ਘਬਰਾਇਆ |
ਦੂਜੇ ਕੱੁਤੇ ਕੋਲ ਵੀ ਬੋਟੀ,
ਮਨ ਉਸ ਦਾ ਲਲਚਾਇਆ |
ਬੋਟੀ ਖੋਹਣ ਖਾਤਰ ਉਸ ਨੇ,
ਜਿਉਂ ਹੀ ਆਵਾਜ਼ ਲਗਾਈ |
ਦੂਜੀ ਬੋਟੀ ਕੀ ਮਿਲਣੀ ਸੀ,
ਪਹਿਲੀ ਬੋਟੀ ਵੀ ਗਵਾਈ |
ਜਿੰਨੀ ਚੀਜ਼ ਹੈ ਆਪਣੇ ਕੋਲ,
ਉਸ ਨਾਲ ਸਬਰ ਧਰੀਏ |
ਸਦਾ ਸੱਚ ਸਿਆਣੇ ਕਹਿੰਦੇ,
ਲਾਲਚ ਕਦੇ ਨਾ ਕਰੀਏ |

-ਪਿੰ੍ਰਸ ਅਰੋੜਾ, ਮਲੌਦ (ਲੁਧਿਆਣਾ) |

ਬਾਲ ਕਹਾਣੀ: ਜੈਸੇ ਕੋ ਤੈਸਾ

ਪਿਛਲੇ ਕੁਝ ਵਰਿ੍ਹਆਂ ਤੋਂ ਪੰਜਾਬ ਵਿਚ ਸੜਕਾਂ ਚੌੜੀਆਂ ਕਰਨ ਦੇ ਨਾਂਅ 'ਤੇ ਲੱਖਾਂ-ਕਰੋੜਾਂ ਰੱੁਖ ਕੱਟ ਦਿੱਤੇ ਗਏ | ਥੋੜ੍ਹੇ-ਬਹੁਤੇ ਬਚੇ ਜੰਗਲੀ ਜਾਨਵਰਾਂ ਦੀਆਂ ਲੁਕਣ ਵਾਲੀਆਂ ਥਾਵਾਂ ਤਬਾਹ ਹੋ ਗਈਆਂ | ਆਪਣਾ ਪੇਟ ਭਰਨ ਲਈ ਸ਼ਿਕਾਰ ਕਰਨਾ ਵੀ ਮੁਸ਼ਕਿਲ ਹੋ ਗਿਆ | ਪਿਆਰੇ ਬੱਚਿਓ! ਇਸ ਤਰ੍ਹਾਂ ਦੀ ਹਾਲਤ ਵਿਚ ਇਕ ਭੱੁਖਾ ਗਿੱਦੜ ਕੁਝ ਖਾਣ ਲਈ ਲੱਭਦਾ ਤੇ ਅਵਾਰਾ ਕੱੁਤਿਆਂ ਤੋਂ ਬਚਦਾ-ਬਚਾਉਂਦਾ ਇਕ ਪਿੰਡ ਦੇ ਲਾਗੇ ਆ ਕੇ ਝਾੜੀਆਂ ਵਿਚ ਛੁਪ ਕੇ ਬੈਠ ਗਿਆ | ਆਓ ਦੇਖੀਏ, ਭੱੁਖੇ ਗਿੱਦੜ ਨੂੰ ਸ਼ਿਕਾਰ ਲੱਭਾ ਕਿ ਨਹੀਂ?
ਪਿੰਡ ਦੇ ਬਾਹਰਵਾਰ ਇਕ ਘਰ ਸੀ | ਘਰ ਦੇ ਬਾਹਰ ਇਕ ਰੂੜੀ ਸੀ | ਗਿੱਦੜ ਨੇ ਦੇਖਿਆ, ਰੂੜੀ ਉੱਪਰ ਇਕ ਮੋਟਾ-ਤਾਜ਼ਾ ਮੁਰਗਾ ਆਪਣਾ ਚੋਗਾ ਚੁਗਦਾ ਰਹਿੰਦਾ ਹੈ | ਦੇਖਦਿਆਂ ਹੀ ਗਿੱਦੜ ਦੇ ਮੰੂਹ ਵਿਚ ਪਾਣੀ ਆ ਗਿਆ | ਭੱੁਖ ਹੋਰ ਤੇਜ਼ ਹੋ ਗਈ | ਉਹ ਜੇਰਾ ਕਰਕੇ ਝਾੜੀਆਂ ਵਿਚੋਂ ਨਿਕਲਿਆ ਤੇ ਆਸੇ-ਪਾਸੇ ਦੇਖਦਾ ਮੁਰਗੇ ਦੇ ਕੋਲ ਜਾ ਖੜਿ੍ਹਆ | ਮੁਰਗਾ ਡਰ ਕੇ ਦੌੜਨ ਲੱਗਾ ਤਾਂ ਗਿੱਦੜ ਨੇ ਮੀਸਣਾ ਬਣਦਿਆਂ ਕਿਹਾ, 'ਮੈਥੋਂ ਡਰ ਨਾ, ਤੇਰਾ ਪਿਓ ਤੇ ਤੇਰੇ ਪਿਓ ਦਾ ਪਿਓ ਤਾਂ ਸਾਡੇ ਟੱਬਰ ਦੇ ਗੂੜ੍ਹੇ ਮਿੱਤਰ ਸਨ | ਅਸੀਂ ਥੋਡੇ ਘਰ ਆਉਂਦੇ ਸਾਂ, ਤੁਸੀਂ ਸਾਡੇ ਘਰ ਆਉਂਦੇ ਹੁੰਦੇ ਸੀ | ਤੇਰਾ ਦਾਦਾ ਤਾਂ ਬਹੁਤ ਸੋਹਣੀਆਂ ਬਾਂਗਾਂ ਦਿੰਦਾ ਹੁੰਦਾ ਸੀ |'
'ਅੱਛਾ!' ਮੁਰਗਾ ਹੈਰਾਨ ਹੋਇਆ, 'ਬਾਂਗਾਂ ਤਾਂ ਮੈਂ ਵੀ ਬਹੁਤ ਉੱਚੀ ਦੇ ਲੈਂਦਾ ਹਾਂ |'
'ਵਾਹ! ਇਹ ਤਾਂ ਕਮਾਲ ਹੋ ਗਈ, ਤੰੂ ਮੈਨੂੰ ਬਾਂਗ ਦੇ ਕੇ ਵਿਖਾ', ਗਿੱਦੜ ਨੇ ਮੁਰਗੇ ਦੀ ਵਡਿਆਈ ਕੀਤੀ | ਮੁਰਗੇ ਨੇ ਪੂਰੇ ਤਾਣ ਨਾਲ ਧੌਣ ਅਕੜਾ ਕੇ ਬਾਂਗ ਦਿੱਤੀ |
'ਨਹੀਂ-ਨਹੀਂ, ਇਹ ਠੀਕ ਨਹੀਂ ਹੈ', ਗਿੱਦੜ ਬੋਲਿਆ |
ਗਿੱਦੜ ਨੇ ਕਿਹਾ, 'ਤੇਰਾ ਦਾਦਾ ਜਦੋਂ ਬਾਂਗ ਦਿੰਦਾ ਹੁੰਦਾ ਸੀ ਤਾਂ ਦੋਵੇਂ ਅੱਖਾਂ ਬੰਦ ਕਰ ਲੈਂਦਾ ਸੀ |'
'ਲੈ, ਇਹ ਕਿਹੜੀ ਔਖੀ ਗੱਲ ਹੈ', ਕਹਿੰਦਿਆਂ ਮੁਰਗੇ ਨੇ ਦੋਵੇਂ ਅੱਖਾਂ ਬੰਦ ਕਰਕੇ ਜਿਵੇਂ ਹੀ ਬਾਂਗ ਦਿੱਤੀ, ਗਿੱਦੜ ਨੇ ਝੱਟ ਮੌਕਾ ਤਾੜ ਕੇ ਮੁਰਗੇ ਨੂੰ ਧੋਣੋਂ ਫੜਿਆ ਤੇ ਝਾੜੀਆਂ ਵੱਲ ਤੁਰ ਪਿਆ |
ਦੂਰੋਂ ਕਿਸੇ ਕੱੁਤੇ ਦੇ ਭੌਾਕਣ ਦੀ ਆਵਾਜ਼ ਆਈ | ਗਿੱਦੜ ਡਰ ਗਿਆ | ਉਹ ਕੋਈ ਹੋਰ ਲੁਕਣ ਵਾਲੀ ਥਾਂ ਭਾਲ ਕੇ ਮੁਰਗੇ ਨੂੰ ਖਾਣਾ ਚਾਹੁੰਦਾ ਸੀ ਪਰ ਲੁਕਣ ਥਾਵਾਂ ਤਾਂ ਰਹੀਆਂ ਹੀ ਨਹੀਂ ਸਨ | ਮੁਰਗੇ ਨੂੰ ਮੰੂਹ ਵਿਚ ਫੜੀ ਅਜੇ ਉਹ ਜਾ ਹੀ ਰਿਹਾ ਸੀ | ਮੁਰਗੇ ਨੂੰ ਸਾਹ ਵੀ ਔਖਾ ਆ ਰਿਹਾ ਸੀ | ਏਨੇ ਵਿਚ ਇਕ ਪਾਸਿਓਾ ਕੁਝ ਕੱੁਤਿਆਂ ਨੇ ਆ ਕੇ ਗਿੱਦੜ ਘੇਰ ਲਿਆ |
ਮੁਰਗੇ ਨੂੰ ਪਤਾ ਲੱਗ ਗਿਆ, ਉਸ ਨੇ ਔਖਾ-ਸੌਖਾ ਹੁੰਦਿਆਂ ਗਿੱਦੜ ਨੂੰ ਕਿਹਾ, 'ਡਰ ਨਾ, ਇਹ ਕੱੁਤੇ ਸਮਝਦੇ ਐ ਤੰੂ ਇਨ੍ਹਾਂ ਦੇ ਪਿੰਡ ਦਾ ਮੁਰਗਾ ਲਈ ਜਾ ਰਿਹੈਾ | ਤੰੂ ਇਨ੍ਹਾਂ ਨੂੰ ਆਖ, 'ਭਰਾਵੋ, ਮੈਂ ਤਾਂ ਬਹੁਤ ਦੂਰੋਂ ਇਹ ਮੁਰਗਾ ਲੈ ਕੇ ਆਇਆ ਹਾਂ | ਫੇਰ ਨ੍ਹੀਂ ਤੈਨੂੰ ਕੁਝ ਕਹਿੰਦੇ, ਨਹੀਂ ਤਾਂ ਮੈਨੂੰ ਖਾਂਦਾ-ਖਾਂਦਾ ਤੰੂ ਆਪ ਹੀ ਨਾ ਖਾਧਾ ਜਾਈਾ |'
ਗਿੱਦੜ ਸਮਝ ਗਿਆ | ਇਥੋਂ ਬਚ ਕੇ ਨਿਕਲਣ ਦਾ ਇਹੀ ਢੰਗ ਠੀਕ ਹੈ | ਉਹ ਖੜ੍ਹ ਗਿਆ ਤੇ ਉਹ ਜਿਵੇਂ ਹੀ ਕੱੁਤਿਆਂ ਵੱਲ ਮੰੂਹ ਕਰਕੇ ਆਖਣ ਲੱਗਾ, 'ਇਹ ਤਾਂ ਮੈਂ ਬਹੁਤ ਦੂਰੋਂ... |'
ਮੁਰਗਾ ਝੱਟ ਉਡ ਕੇ ਲਾਗੇ ਹੀ ਇਕ ਛੋਟੇ ਜਿਹੇ ਰੱੁਖ 'ਤੇ ਜਾ ਬੈਠਾ |
ਹੁਣ ਗਿੱਦੜ ਅੱਗੇ-ਅੱਗੇ ਤੇ ਕੱੁਤੇ ਪਿੱਛੇ-ਪਿੱਛੇ... |
ਰੱੁਖ ਦੀ ਟਾਹਣੀ 'ਤੇ ਬੈਠਾ ਮੁਰਗਾ ਸੋਚ ਰਿਹਾ ਸੀ, 'ਮੈਨੂੰ ਫੋਕੀ ਵਡਿਆਈ ਵਿਚ ਨਹੀਂ ਸੀ ਆਉਣਾ ਚਾਹੀਦਾ | ਚਲੋ ਜੇ ਵਡਿਆਈ ਵਿਚ ਆ ਹੀ ਗਿਆ ਸੀ ਤਾਂ ਮੂਰਖਾ! ਅੱਖਾਂ ਬੰਦ ਕਰਕੇ ਬਾਂਗ ਦੇਣ ਦੀ ਕੀ ਲੋੜ ਸੀ? ਐਵੇਂ ਆਪਣੀ ਜਾਨ ਗਵਾ ਲੈਣੀ ਸੀ |'
ਉਧਰ ਕੱੁਤਿਆਂ ਤੋਂ ਜਾਨ ਬਚਾਉਣ ਲਈ ਭੱਜਿਆ ਜਾਂਦਾ ਗਿੱਦੜ ਪਛਤਾਅ ਰਿਹਾ ਸੀ, 'ਮੈਨੂੰ ਤਾਂ ਮੁਰਗਾ ਹੀ ਮੂਰਖ ਬਣਾ ਗਿਆ | ਭਲਾ ਉਸ ਦੇ ਕਹਿਣ 'ਤੇ ਮੈਨੂੰ ਮੰੂਹ ਖੋਲ੍ਹ ਕੇ ਕੱੁਤਿਆਂ ਨੂੰ ਦੱਸਣ ਦੀ ਕੀ ਲੋੜ ਸੀ? ਕੱੁਤਿਆਂ ਨੂੰ ਕੀ ਪਤਾ ਲੱਗਣਾ ਸੀ, ਮੁਰਗਾ ਕਿਹੜੇ ਪਿੰਡ ਦਾ ਹੈ...?'
ਅੱਗੇ ਇਕ ਭੀੜੀ ਜਿਹੀ ਪੁਲੀ ਦੇਖ ਕੇ ਗਿੱਦੜ ਝੱਟ ਉਸ ਵਿਚ ਵੜ ਕੇ ਸ਼ਹਿ ਗਿਆ | ਕੱੁਤੇ ਉਸ ਨੂੰ ਭਾਲਦੇ ਕੁਝ ਦੇਰ ਤਾਂ ਇਧਰ-ਉਧਰ ਸੁੰਘਦੇ ਫਿਰਦੇ ਰਹੇ, ਫਿਰ ਭੌਾਕਦੇ ਮੁੜ ਗਏ |
ਸਬਕ : ਪਿਆਰੇ ਬੱਚਿਓ! ਸਾਨੂੰ ਫੋਕੀ ਵਡਿਆਈ ਵਿਚ ਨਹੀਂ ਆਉਣਾ ਚਾਹੀਦਾ, ਨਹੀਂ ਤਾਂ ਮੁਰਗੇ ਵਾਂਗ ਅਸੀਂ ਮੁਸੀਬਤ ਵਿਚ ਫਸ ਸਕਦੇ ਹਾਂ |

-ਬਲਦੇਵ ਸਿੰਘ (ਸੜਕਨਾਮਾ),
19/374, ਕ੍ਰਿਸ਼ਨਾ ਨਗਰ, ਮੋਗਾ-142001. ਮੋਬਾ: 98147-83069

ਹਵਾਈ ਜਹਾਜ਼ਾਂ ਦਾ ਇਤਿਹਾਸ

ਬੱਚਿਓ, ਹਵਾਈ ਜਹਾਜ਼ਾਂ ਦੀ ਖੋਜ ਕਰਨ ਤੋਂ ਪਹਿਲਾਂ ਮਨੱੁਖ ਨੇ ਪੰਛੀਆਂ ਨੂੰ ਆਕਾਸ਼ ਵਿਚ ਉਡਾਰੀਆਂ ਮਾਰਦੇ ਹੋਏ ਦੇਖ ਕੇ ਸੋਚਿਆ ਕਿ ਉਹ ਵੀ ਆਕਾਸ਼ ਵਿਚ ਉੱਡ ਸਕਦਾ ਹੈ | ਉਸ ਨੇ ਬਾਹਾਂ ਅਤੇ ਮੋਢਿਆਂ ਦੇ ਪੱਠਿਆਂ ਰਾਹੀਂ ਉੱਡਣ ਦੀ ਤਾਂਘ ਵਿਚ ਉੱਚੀਆਂ-ਉੱਚੀਆਂ ਇਮਾਰਤਾਂ ਤੋਂ ਛਾਲ ਮਾਰ ਦਿੱਤੀ ਪਰ ਇਹ ਕੋਸ਼ਿਸ਼ ਕਾਮਯਾਬ ਨਾ ਹੋ ਸਕੀ, ਕਿਉਂਕਿ ਉੱਡਣ ਵਿਚ ਮਨੱੁਖ ਦੇ ਪੱਠੇ ਪੰਛੀਆਂ ਦੇ ਪੱਠਿਆਂ ਨਾਲੋਂ ਬਹੁਤ ਕਮਜ਼ੋਰ ਹਨ ਅਤੇ ਕਈਆਂ ਨੂੰ ਆਪਣੀ ਜਾਨ ਤੋਂ ਹੱਥ ਵੀ ਧੋਣੇ ਪਏ | ਹਵਾਈ ਜਹਾਜ਼ਾਂ ਦਾ ਇਤਿਹਾਸ ਲਗਪਗ 120 ਸਾਲ ਪੁਰਾਣਾ ਹੈ | ਉਸ ਸਮੇਂ ਮਨੱੁਖ ਗਰਮ ਹਵਾ ਵਾਲੇ ਗੁਬਾਰੇ, ਏਅਰਸ਼ਿਪ ਅਤੇ ਬਿਨਾਂ ਇੰਜਣ ਦੇ ਜਹਾਜ਼ਾਂ ਨੂੰ ਹਵਾ ਵਿਚ ਉਡਾ ਕੇ ਆਪਣੀ ਇੱਛਾ ਪੂਰੀ ਕਰਦਾ ਸੀ | ਪਹਿਲੀ ਉਡਾਣ 17 ਦਸੰਬਰ, 1903 ਨੂੰ ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਚ ਭਰੀ ਗਈ | ਇਸ ਜਹਾਜ਼ ਦਾ ਨਾਂਅ ਫਲਾਇਰ-1 ਸੀ, ਜੋ 36 ਮੀਟਰ ਦੀ ਉਚਾਈ ਤੱਕ ਸਿਰਫ 12 ਸੈਕਿੰਡ ਤੱਕ ਉਡਿਆ | ਇਸ ਜਹਾਜ਼ ਨੂੰ ਰਾਈਟ ਭਰਾਵਾਂ ਨੇ ਬਣਾਇਆ ਸੀ | ਇਸ ਤੋਂ ਬਾਅਦ ਔਰਬਿਲੀ ਅਤੇ ਵਿਲਵਰ ਵਿਗਿਆਨੀਆਂ ਨੇ ਪਤੰਗਾਂ ਅਤੇ ਬਿਨਾਂ ਇੰਜਣ ਦੇ ਜਹਾਜ਼ਾਂ ਉੱਪਰ ਤਜਰਬੇ ਕਰਕੇ ਪੈਟਰੋਲ ਨਾਲ ਉਡਣ ਵਾਲਾ ਜਹਾਜ਼ ਤਿਆਰ ਕੀਤਾ | ਸੰਸਾਰ ਦੀ ਪਹਿਲੀ ਜੰਗ (1914-18) ਵਿਚ ਹਵਾਈ ਜਹਾਜ਼ ਨੂੰ ਉਭਾਰਿਆ ਗਿਆ ਅਤੇ ਸੰਸਾਰ ਦੀ ਦੂਜੀ ਜੰਗ (1939-45) ਦੇ ਖ਼ਤਮ ਹੋਣ ਤੱਕ ਕੁਝ ਵੱਡੇ ਜਹਾਜ਼ ਹੋਂਦ ਵਿਚ ਆ ਗਏ ਸਨ |
ਅੱਜਕਲ੍ਹ ਦੇ ਹਵਾਈ ਜਹਾਜ਼ਾਂ ਦਾ ਨਿਰਮਾਣ 1920 ਵਿਚ ਸ਼ੁਰੂ ਹੋਇਆ | ਇਹ ਸਿਰਫ਼ ਇਕੋ ਖਿੜਕੀ ਵਾਲਾ ਜਹਾਜ਼ ਸੀ, ਜਿਸ ਦਾ ਢਾਂਚਾ ਧਾਤਾਂ ਦਾ ਬਣਿਆ ਹੋਇਆ ਸੀ | ਇਨ੍ਹਾਂ ਵਿਚ ਪਿਸਟਨ ਅਤੇ ਪੱਖੇ ਦੀ ਵਰਤੋਂ ਹੁੰਦੀ ਸੀ | ਇਸ ਤੋਂ ਬਾਅਦ ਨਵੇਂ ਇੰਜਣਾਂ ਦੀ ਖੋਜ ਕੀਤੀ ਗਈ |
ਅੱਜਕਲ੍ਹ ਦੇ ਜਹਾਜ਼ਾਂ ਵਿਚ ਜੈੱਟ ਜਹਾਜ਼, ਜਿਸ ਦਾ ਇੰਜਣ ਇਕ ਚਪਟੀ ਮੱਛੀ ਵਰਗਾ ਸੀ ਅਤੇ ਇਹ ਪੱਖੇ ਵਾਲੇ ਇੰਜਣ ਲੱਗੇ ਜਹਾਜ਼ ਤੋਂ ਤੇਜ਼ ਉੱਡਦਾ ਸੀ | ਇਸ ਨੂੰ ਦੂਜੇ ਸੰਸਾਰ ਯੱੁਧ ਵਿਚ ਵਰਤਿਆ ਗਿਆ | ਇਸ ਤੋਂ ਬਾਅਦ 1950 ਵਿਚ ਪੁਲਾੜ ਵਿਚ ਭੇਜੇ ਜਾਣ ਵਾਲੇ ਰਾਕਟਾਂ ਦਾ ਨਿਰਮਾਣ ਹੋਇਆ ਅਤੇ ਯਾਤਰੀਆਂ ਲਈ ਆਰਾਮਦਾਇਕ ਜਹਾਜ਼ਾਂ ਦਾ ਨਿਰਮਾਣ 1960 ਵਿਚ ਹੋਇਆ, ਜਿਨ੍ਹਾਂ ਵਿਚ ਹਰ ਰੋਜ਼ ਲੱਖਾਂ ਹੀ ਯਾਤਰੀ ਘੱਟ ਸਮੇਂ ਵਿਚ ਦੁਨੀਆ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਪਹੁੰਚ ਜਾਂਦੇ ਹਨ |

-ਨਿਊ ਕੁੰਦਨਪੁਰੀ, ਲੁਧਿਆਣਾ |

ਕੇਲਾ ਖਾਣ 'ਤੇ ਖੁਸ਼ੀ ਕਿਉਂ ਪੈਦਾ ਹੁੰਦੀ ਹੈ

ਬੱਚਿਓ, ਕੇਲਾ ਖਾਣ ਨੂੰ ਮਿੱਠਾ ਅਤੇ ਸੁਆਦਲਾ ਹੁੰਦਾ ਹੈ | ਕੇਲੇ ਵਿਚ ਇਕ ਪ੍ਰਕਾਰ ਦਾ ਪ੍ਰੋਟੀਨ ਹੁੰਦਾ ਹੈ, ਜਿਸ ਨੂੰ ਟਰੀਪਟੋਫੇਨ ਕਹਿੰਦੇ ਹਨ | ਟਰੀਪਟੋਫੇਨ ਮਨੱੁਖੀ ਸਰੀਰ ਵਿਚ ਬਣਦਾ ਨਹੀਂ ਹੈ | ਜਦੋਂ ਕੇਲਾ ਖਾਧਾ ਜਾਂਦਾ ਹੈ ਤਾਂ ਉਸ ਵਿਚਲਾ ਟਰੀਪਟੋਫੇਨ ਸਰੀਰ ਦੁਆਰਾ ਸੋਖ ਲਿਆ ਜਾਂਦਾ ਹੈ | ਸਰੀਰ ਇਸ ਨੂੰ ਸੇਰੋਟੋਨਿਨ ਵਿਚ ਬਦਲ ਦਿੰਦਾ ਹੈ | ਇਹ ਇਕ ਹਾਰਮੋਨ ਹੈ | ਇਸ ਨੂੰ ਖੁਸ਼ੀ ਦਾ ਹਾਰਮੋਨ (ਹੈਪੀ ਹਾਰਮੋਨ) ਵੀ ਕਹਿੰਦੇ ਹਨ | ਇਹ ਚਿੰਤਾ ਅਤੇ ਤਣਾਅ ਨੂੰ ਦੂਰ ਕਰਦਾ ਹੈ | ਚਿੰਤਾ ਅਤੇ ਤਣਾਅ ਦੂਰ ਹੋਣ ਨਾਲ ਸਰੀਰ ਚੰਗਾ ਅਨੁਭਵ ਕਰਦਾ ਹੈ, ਜਿਸ ਕਾਰਨ ਖੁਸ਼ੀ ਪੈਦਾ ਹੁੰਦੀ ਹੈ | ਇਸ ਵਿਚ ਵਿਟਾਮਿਨ ਬੀ-6 ਹੁੰਦਾ ਹੈ | ਇਹ ਲਹੂ ਵਿਚ ਸ਼ੂਗਰ ਦੇ ਸਤਰ ਨੂੰ ਸਹੀ ਰੱਖਦਾ ਹੈ, ਜਿਸ ਦਾ ਦਿਮਾਗ 'ਤੇ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਨਾੜੀ ਪ੍ਰਣਾਲੀ ਨੂੰ ਸ਼ਾਂਤ ਰੱਖਦਾ ਹੈ | ਇਸ ਵਿਚ ਅਜਿਹੇ ਤੱਤ ਪਾਏ ਜਾਂਦੇ ਹਨ, ਜਿਹੜੇ ਐਾਗਿਉਟੇਸਿਨ-2 ਨੂੰ ਨਸ਼ਟ ਕਰਦੇ ਹਨ | ਐਾਗਿਉਟੇਸਿਨ ਉੱਚ ਖੂਨ ਦਬਾਅ ਲਈ ਜ਼ਿੰਮੇਵਾਰ ਹੈ | ਰੋਜ਼ ਦੋ ਕੇਲੇ ਖਾਣ ਨਾਲ ਦਿਲ ਫੇਲ੍ਹ ਹੋਣ ਦੇ 40 ਫੀਸਦੀ ਖਤਰੇ ਘਟ ਜਾਂਦੇ ਹਨ | ਕੇਲੇ ਵਿਚ ਚਰਬੀ, ਕੋਲੈਸਟ੍ਰੋਲ ਅਤੇ ਸੋਡੀਅਮ ਨਹੀਂ ਹੁੰਦੇ ਹਨ | ਇਸ ਵਿਚ ਪੋਟਾਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ | ਕੇਲੇ ਦੀ 100 ਗ੍ਰਾਮ ਮਾਤਰਾ ਵਿਚ 450 ਮਿਲੀਗ੍ਰਾਮ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ | ਇਹ ਲਹੂ ਦਬਾਅ ਨੂੰ ਘਟਾਉਂਦਾ ਹੈ | ਇਹ ਗਰਮੀ ਦੇ ਦਿਨਾਂ ਵਿਚ ਅਤੇ ਬੁਖਾਰ ਵਿਚ ਸਰੀਰ ਨੂੰ ਠੰਢਾ ਰੱਖਦਾ ਹੈ |

-ਸਾਇੰਸ ਮਾਸਟਰ, ਖ਼ਾਲਸਾ ਸਕੂਲ, ਖੰਨਾ | ਮੋਬਾ: 79864-99563

ਭਲਾ ਬੱੁਝੋ ਖਾਂ

1. ਜਿਹੜੀ ਮੱਝ ਅਜੇ ਤੱਕ ਸੂਈ ਨਾ ਹੋਵੇ, ਉਸ ਨੂੰ ਕੀ ਕਹਿੰਦੇ ਹਨ?
2. ਉਸ ਮਿੱਟੀ ਦੇ ਬਣੇ ਗੋਲ ਭਾਂਡੇ ਨੂੰ ਕੀ ਕਹਿੰਦੇ ਹਨ, ਜਿਸ ਵਿਚ ਦਾਲ ਧਰੀ ਜਾਂਦੀ ਹੈ? ਉਸ 'ਤੇ ਢੱਕਣ ਵੀ ਹੁੰਦਾ ਹੈ |
3. ਪੱੁਠੇ ਪਾਸੇ ਤੋਂ ਕਢਾਈ ਕੀਤੇ ਕੱਪੜੇ ਨੂੰ ਕੀ ਕਹਿੰਦੇ ਹਨ?
4. ਜਨਮ ਸਮੇਂ ਤੋਂ ਬਾਅਦ ਨਵਜੰਮੇ ਬੱਚੇ ਨੂੰ ਦਿੱਤੀ ਖੁਰਾਕ ਨੂੰ ਕੀ ਕਹਿੰਦੇ ਹਨ?
5. ਭੋਜਨ ਕਰਨ ਲਈ ਬੈਠਣ ਵਾਸਤੇ ਵਿਛਾਈ ਚਾਦਰ ਨੂੰ ਕੀ ਕਹਿੰਦੇ ਹਨ?
6. ਪੂਛਲ ਤਾਰੇ ਨੂੰ ਹੋਰ ਕਿਹੜੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ?
7. ਕੁੜੀ ਦੇ ਵਿਆਹ ਤੋਂ ਬਾਅਦ ਸਹੁਰੀਂ ਲਾਏ ਦੂਜੇ ਫੇਰੇ (ਗੇੜੇ) ਨੂੰ ਕੀ ਕਿਹਾ ਜਾਂਦਾ ਹੈ?
ਉੱਤਰ : (1) ਅਉਸਰ ਝੋਟੀ, (2) ਹਾਰਾ, (3) ਫੁਲਕਾਰੀ, (4) ਗੁੜ੍ਹਤੀ, (5) ਦਸਤਰਖਾਨ, (6) ਧੂਮ ਕੇਤੂ, (7) ਦਰੌਜਾ |

-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ (ਲੁਧਿਆਣਾ)-142027. ਮੋਬਾ: 94636-00252

ਸਮੇਂ-ਸਮੇਂ ਦੀ ਗੱਲ

ਨਾ ਕਿੱਕਰ, ਨਾ ਟਾਹਲੀ, ਨਾ ਹੀ ਤੂਤ ਸੰਭਾਲੇ ਗਏ,
ਇਨ੍ਹਾਂ ਬਾਝੋਂ ਹੁਣ ਭਲਾ ਕਦ ਛਾਵਾਂ ਲੱਭਦੀਆਂ ਨੇ |
ਖੋ ਗਏ ਦੂਰ ਬਰੋਟੇ ਬਈ ਮੇਰੇ ਪਿੰਡ ਦੀਆਂ ਜੂਹਾਂ ਤੋਂ,
ਨਾ ਪਿੱਪਲਾਂ ਦੇ ਥੱਲੇ ਹੁਣ ਉਹ ਸੱਥਾਂ ਸੱਜਦੀਆਂ ਨੇ |
ਕੋਈ ਨਾ ਖੇਡੇ ਗੱੁਲੀ-ਡੰਡਾ, ਨਾ ਛੂਹ-ਸਲਾਕੀ ਜੀ,
ਨਾ ਉਹ ਲੱਭਣ ਤਿੰ੍ਰਝਣ ਤੇ ਨਾ ਤੀਆਂ ਲਗਦੀਆਂ ਨੇ |
ਮਾਪੇ 'ਕੱਲੇ ਛੱਡ ਕੇ ਪੀੜ੍ਹੀ ਭੱਜੇ ਵਿਦੇਸ਼ਾਂ ਨੂੰ ,
ਘਰ ਦੀਆਂ ਕੰਧਾਂ ਨਾਲ ਵਿਲਕਦੀਆਂ ਮਾਵਾਂ ਲੱਭਦੀਆਂ ਨੇ |
ਕੋਈ ਨਾ ਮੰਗਦਾ ਧੀ ਇਥੇ ਅੱਡ ਝੋਲੀ ਰੱਬ ਕੋਲੋਂ,
ਹਰ ਕਿਸੇ ਦੀਆਂ ਦਿਲੋਂ ਦੁਆਵਾਂ ਪੱੁਤਰ ਮੰਗਦੀਆਂ ਨੇ |
ਨਸ਼ਿਆਂ ਦੇ ਵਿਚ ਰੁੜ੍ਹਦੀ ਜਾਵੇ ਜਵਾਨੀ ਬਚਦੀ ਨੀ,
ਹਰ ਤੀਜੇ ਪਿੰਡ ਦਿਸਣ ਲਾਟਾਂ ਸਿਵੇ ਦੀ ਅੱਗ ਦੀਆਂ ਨੇ |
ਖੌਰੇ ਕੀਹਦੀ ਨਜ਼ਰ ਲੱਗੀ ਮੇਰੇ ਪੰਜਾਬ ਵਿਚਾਰੇ ਨੂੰ ,
ਵੇਖ ਹਾਲਾਤ ਇਹੋ ਜੇ 'ਸੱੁਖੇ' ਦੀਆਂ ਅੱਖਾਂ ਵਗਦੀਆਂ ਨੇ |

-ਲੈਕ: ਸੁਖਦੀਪ ਸਿੰਘ ਸੁਖਾਣਾ,
ਪਿੰਡ ਸੁਖਾਣਾ (ਲੁਧਿਆਣਾ) | ਮੋਬਾ: 98148-92646

ਲੜੀਵਾਰ ਨਾਵਲ-14: ਮਾਲਵਾ ਐਕਸਪ੍ਰੈੱਸ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਨਹੀਂ ਗੌਰਵ ਵੀਰ ਜੀ! ਇਹੀਓ ਤਾਂ ਤੁਹਾਡਾ ਭੁਲੇਖਾ ਏ | ਉਨ੍ਹਾਂ ਦਾ ਇਰਾਦਾ ਬੜਾ ਦਿ੍ੜ੍ਹ ਏ | ਦਾਦਾ ਜੀ ਕੱਲ੍ਹ ਦੇ ਫਿਰ ਪੁਰਾਣੀਆਂ ਫਾਈਲਾਂ ਕੱਢ ਕੇ ਪੜ੍ਹ ਰਹੇ ਨੇ | ਪੁਰਾਣੀਆਂ ਚਿੱਠੀਆਂ ਵਿਚੋਂ ਆਪਣੀ ਡਾਇਰੀ ਉੱਪਰ ਪੁਆਇੰਟ ਲਿਖ ਰਹੇ ਨੇ | ਕਹਿੰਦੇ ਨੇ ਇਕ ਮਜ਼ਬੂਤ ਚਿੱਠੀ ਰੇਲਵੇ ਮੰਤਰੀ ਨੂੰ ਲਿਖਾਂਗਾ |' ਡੌਲੀ ਜੋਸ਼ ਨਾਲ ਦੱਸ ਰਹੀ ਸੀ |
'ਬੇਚਾਰੇ ਦਾਦਾ ਜੀ! ਮੈਨੂੰ ਤਾਂ ਡੌਲੀ ਉਨ੍ਹਾਂ 'ਤੇ ਤਰਸ ਆਉਂਦਾ ਏ |' ਰਾਜਨ ਨੇ ਮਾਯੂਸੀ ਵਿਚ ਹੱਥ ਮਲੇ |
'ਰਾਜਨ ਵੀਰ ਜੀ! ਇਹ ਕੀ ਆਖ ਰਹੇ ਓ? ਮੈਨੂੰ ਤੁਹਾਡੀ ਗੱਲ ਸੁਣ ਕੇ ਬਹੁਤ ਮਹਿਸੂਸ ਹੋਇਆ ਏ | ਦਾਦਾ ਜੀ ਬੇਚਾਰੇ ਨਹੀਂ, ਉਹ ਕਿਸਮਤ ਵਾਲੇ ਨੇ... ਹੌਸਲੇ ਵਾਲੇ ਨੇ | ਹੌਸਲੇ ਵਾਲੇ ਇਨਸਾਨ ਕਦੇ ਬੇਚਾਰੇ ਨਹੀਂ ਹੁੰਦੇ | ਉਨ੍ਹਾਂ ਦੀ ਜ਼ਿੰਦਗੀ ਦਾ ਇਕ ਨਿਸ਼ਾਨਾ ਏ ਤੇ ਉਸ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ ਉਹ ਸੰਘਰਸ਼ ਕਰ ਰਹੇ ਨੇ ਤੇ ਸੰਘਰਸ਼ ਵਿਚ ਕਾਮਯਾਬੀ ਏਨੀ ਛੇਤੀ ਨਹੀਂ ਮਿਲਿਆ ਕਰਦੀ |' ਡੌਲੀ ਜੋਸ਼ ਨਾਲ ਬੋਲ ਰਹੀ ਸੀ | ਰਾਜਨ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਇਹ ਡੌਲੀ ਨਹੀਂ, ਡੌਲੀ ਵਿਚੋਂ ਖੁਦ ਦਾਦਾ ਜੀ ਬੋਲ ਰਹੇ ਹੋਣ |
'ਬੇਚਾਰੇ ਉਹ ਨੇ ਵੀਰ ਜੀ, ਜਿਨ੍ਹਾਂ ਦੀ ਜ਼ਿੰਦਗੀ ਦਾ ਕੋਈ ਨਿਸ਼ਾਨਾ ਨਹੀਂ... ਜਿਨ੍ਹਾਂ ਵਿਚ ਵਿਸ਼ਵਾਸ ਦੀ ਘਾਟ ਏ, ਚਲੋ, ਅੱਜ ਮੈਂ ਤੁਹਾਨੂੰ ਇਕ ਕਹਾਣੀ ਸੁਣਾਉਂਦੀ ਹਾਂ | ਇਹ ਕਹਾਣੀ ਵੀ ਮੈਨੂੰ ਦਾਦਾ ਜੀ ਨੇ ਹੀ ਸੁਣਾਈ ਸੀ | ਸਮਾਂ ਤਾਂ ਚਲੋ ਘੱਟ ਈ ਏ... ਹਾਂ, ਸੱਚ ਦਸ ਮਿੰਟ ਹੈਨ ਅਜੇ |' ਡੌਲੀ ਨੇ ਆਪਣੇ ਹੱਥ ਨਾਲ ਲੱਗੀ ਘੜੀ ਦੇਖਦੇ ਹੋਏ ਕਿਹਾ |
ਕਹਾਣੀ ਦੇ ਨਾਂਅ 'ਤੇ ਦੂਜੇ ਬੱਚਿਆਂ ਨੇ ਵੀ ਕੰਨ ਚੱੁਕ ਲਏ |
'ਪਰ ਕਹਾਣੀ ਸੁਣਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦਾਦਾ ਜੀ ਦੀ ਇਕ ਹੋਰ ਗੱਲ ਦੱਸਣ ਲੱਗੀ ਹਾਂ | ਕੱਲ੍ਹ ਸ਼ਾਮ ਨੂੰ ਜਦੋਂ ਰੇਲਵੇ ਮੰਤਰੀ ਸਾਹਿਬ ਦੀ ਚਿੱਠੀ ਮਿਲੀ ਤਾਂ ਡੈਡੀ, ਮੰਮੀ, ਵੱਡੇ ਅੰਕਲ ਤੇ ਦਾਦੀ ਜੀ ਨੇ ਦਾਦਾ ਜੀ ਨੂੰ ਕਾਫੀ ਸਮਝਾਇਆ ਪਈ ਇਹ ਕੰਮ ਛੱਡ ਦੇਵੋ, ਜਦ ਦੋ ਚਿੱਠੀਆਂ ਹੀ ਆ ਗਈਆਂ ਪਈ ਗੱਡੀ ਨਹੀਂ ਰੁਕ ਸਕਦੀ, ਫਿਰ ਤੁਸੀਂ ਕਿਉਂ ਇਕੋ ਹੀ ਗੱਲ ਦੇ ਮਗਰ ਪਏ ਹੋਏ ਓ... | ਦਾਦਾ ਜੀ ਕਾਫੀ ਦੇਰ ਸ਼ਾਂਤ ਚਿੱਤ ਹੋ ਕੇ ਸਾਰਿਆਂ ਦੀ ਗੱਲ ਸੁਣਦੇ ਰਹੇ | ਫਿਰ ਸੋਚ-ਵਿਚਾਰ ਕੇ ਉਨ੍ਹਾਂ ਨੇ ਇਕੋ ਹੀ ਗੱਲ ਆਖੀ, 'ਮਨੱੁਖ ਟੱੁਟ ਸਕਦਾ ਏ ਪਰ ਝੁਕ ਨਹੀਂ ਸਕਦਾ...' ਤੇ ਫਿਰ ਉਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇਹ ਕਹਾਣੀ ਸੁਣਾਈ, ਜਿਹੜੀ ਮੈਂ ਤੁਹਾਨੂੰ ਹੁਣ ਸੁਣਾਉਣ ਲੱਗੀ ਹਾਂ |'
'ਡੌਲੀ ਦੀਦੀ ਜਲਦੀ ਸੁਣਾਓ... ਪੰਜ ਮਿੰਟ ਬਾਕੀ ਰਹਿ ਗਏ ਨੇ ਅੱਧੀ ਛੱੁਟੀ ਬੰਦ ਹੋਣ... |' ਪ੍ਰੀਤ ਨੇ ਆਪਣੇ ਹੱਥ 'ਤੇ ਲੱਗੀ ਘੜੀ ਦੇਖਦਿਆਂ ਕਿਹਾ |
'ਲਓ ਬਈ ਦੋਸਤੋ! ਮੈਂ ਛੇਤੀ-ਛੇਤੀ ਤੁਹਾਨੂੰ ਕਹਾਣੀ ਸੁਣਾ ਦੇਵਾਂ | ਇਹ ਕਹਾਣੀ ਸਕਾਟਲੈਂਡ ਦੇ ਰਾਜੇ ਬਰੂਸ ਦੀ ਏ | ਰਾਜੇ ਦਾ ਨਾਂਅ ਬਰੂਸ ਸੀ | ਉਹ ਬਹੁਤ ਸਮਝਦਾਰ ਤੇ ਸ਼ਕਤੀਸ਼ਾਲੀ ਰਾਜਾ ਸੀ | ਇਕ ਵਾਰੀ ਕਿਸੇ ਦੂਜੇ ਦੇਸ਼ ਦੇ ਰਾਜੇ ਨੇ ਉਸ ਦੇ ਦੇਸ਼ ਉੱਪਰ ਹਮਲਾ ਕਰ ਦਿੱਤਾ | ਬਦਕਿਸਮਤੀ ਨੂੰ ਰਾਜੇ ਬਰੂਸ ਨੂੰ ਹਾਰ ਹੋ ਗਈ ਤੇ ਉਹ ਆਪਣੀ ਜਾਨ ਬਚਾਉਣ ਦੀ ਖਾਤਰ ਪਹਾੜਾਂ ਵੱਲ ਚਲਾ ਗਿਆ | ਉਥੇ ਇਕ ਤੰਗ ਗੁਫ਼ਾ ਵਿਚ ਜਾ ਕੇ ਲੁਕ ਗਿਆ | ਉਸ ਗੁਫ਼ਾ ਦੀ ਛੱਤ 'ਤੇ ਇਕ ਮੱਕੜੀ ਦਾ ਘਰ ਸੀ ਪਰ ਕਿਸੇ ਕਾਰਨ ਕਰਕੇ ਉਹ ਮੱਕੜੀ ਹੇਠਾਂ ਫਰਸ਼ ਉੱਪਰ ਡਿੱਗੀ ਹੋਈ ਸੀ | ਉਸ ਨੇ ਹੌਲੀ-ਹੌਲੀ ਛੱਤ ਵੱਲ ਚੜ੍ਹਨਾ ਸ਼ੁਰੂ ਕੀਤਾ | ਰਾਜਾ ਮੱਕੜੀ ਦੀ ਮੂਰਖਤਾ 'ਤੇ ਹੱਸਿਆ | ਰਾਜੇ ਨੇ ਸੋਚਿਆ ਕਿ ਇਹ ਛੋਟਾ ਜਿਹਾ ਜੀਵ ਐਡੀ ਉੱਚੀ ਛੱਤ ਉੱਪਰ ਕਿਸ ਤਰ੍ਹਾਂ ਚੜ੍ਹੇਗਾ | ਰਾਜੇ ਦੀ ਗੱਲ ਠੀਕ ਸਾਬਤ ਹੋਈ | ਛੱਤ ਦੇ ਅੱਧੇ ਰਸਤੇ ਵਿਚ ਜਾ ਕੇ ਮੱਕੜੀ ਹੇਠਾਂ ਡਿੱਗ ਪਈ | ਕੁਝ ਦੇਰ ਬਾਅਦ ਉਹ ਫਿਰ ਚੜ੍ਹਨ ਲੱਗੀ | ਹੁਣ ਦੀ ਵਾਰੀ ਉਹ ਛੱਤ ਦੇ ਨੇੜੇ ਹੀ ਪਹੁੰਚ ਚੱਲੀ ਸੀ ਕਿ ਉਹ ਫਿਰ ਡਿੱਗ ਪਈ ਤੇ ਬੇਹੋਸ਼ ਹੋ ਕੇ ਫਰਸ਼ ਉੱਪਰ ਡਿੱਗ ਪਈ | ਇਹ ਕਰਮ ਉਸ ਨੇ ਅੱਠ ਵਾਰੀ ਦੁਹਰਾਇਆ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

-ਨੇੜੇ ਸੇਂਟ ਪਾਲ ਕਾਨਵੈਂਟ ਸਕੂਲ, ਨਿਹਾਲਪੁਰ ਰੋਡ, ਦਸੂਹਾ, (ਹੁਸ਼ਿਆਰਪੁਰ) |
ਮੋਬਾਈਲ : 98552-35424

ਬਾਲ ਕਵਿਤਾ: ਬਾਲ ਸਭਾ

ਸਕੂਲ ਵਿਚ ਬਾਲ ਸਭਾ, ਲਗਦੀ ਸਨਿਚਰਵਾਰ ਜੀ |
ਬੱਚਿਆਂ ਦਾ ਇਹਦੇ ਨਾਲ, ਉੱਚਾ ਹੁੰਦਾ ਮਿਆਰ ਜੀ |
ਸੁਣਾਉਂਦਾ ਕੋਈ ਗੀਤ, ਕੋਈ ਚੁਟਕਲੇ ਸੁਣਾਵੇ |
ਹਸਾ ਕੇ ਸਭ ਤਾਈਾ, ਢਿੱਡੀਂ ਪੀੜਾਂ ਪਾਈ ਜਾਵੇ |
ਲਗਦੇ ਨੇ ਬੱਚੇ ਸਾਰੇ, ਵੱਡੇ ਕਲਾਕਾਰ ਜੀ |
ਸਕੂਲ ਵਿਚ ਬਾਲ ਸਭਾ........ |
ਕੋਈ ਕਵਿਤਾ ਸੁਣਾ, ਵੱਖਰਾ ਹੀ ਰੰਗ ਬੰਨ੍ਹੇ |
ਕੋਈ ਕੁਝ ਵੀ ਨਾ ਬੋਲੇ, ਗੱਲ ਕਿਸੇ ਦੀ ਨਾ ਮੰਨੇ |
ਕੋਈ ਸਾਂਝ ਪਾਉਂਦਾ, ਸੁਣਾਂ ਚੰਗੇ ਵਿਚਾਰ ਜੀ |
ਸਕੂਲ ਵਿਚ ਬਾਲ ਸਭਾ........ |
ਬਾਲ ਸਭਾ ਬੱਚਿਆਂ ਦੀ, ਝਿਜਕ ਦੂਰ ਕਰਦੀ |
ਅਨੁਸ਼ਾਸਨ ਸਿਖਾਉਂਦੀ, ਆਤਮਵਿਸ਼ਵਾਸ ਭਰਦੀ |
ਛੁਪੇ ਹੋਏ ਗੁਣਾਂ ਤਾਈਾ, ਕੱਢੀ ਜਾਵੇ ਬਾਹਰ ਜੀ |
ਸਕੂਲ ਵਿਚ ਬਾਲ ਸਭਾ........ |
ਸਿੱਖਿਆ ਦਾ ਇਹ ਅੰਗ, ਚੰਗਾ ਨਾਗਰਿਕ ਬਣਾਵੇ |
ਇਕੱਠ ਵਿਚ ਬੋਲਣ ਦਾ, ਹੋਰ ਹੌਸਲਾ ਵਧਾਵੇ |
ਸੁਖਬੀਰ ਗੁਣ ਗਾਵੇ, ਇਹਦੇ ਵਾਰ-ਵਾਰ ਜੀ |
ਸਕੂਲ ਵਿਚ ਬਾਲ ਸਭਾ, ਲਗਦੀ ਸਨਿਚਰਵਾਰ ਜੀ |

-ਸੁਖਬੀਰ ਸਿੰਘ ਖੁਰਮਣੀਆਂ,
ਖ਼ਾਲਸਾ ਕਾਲਜ ਸੀ: ਸੈ: ਸਕੂਲ, ਅੰਮਿ੍ਤਸਰ-143002

ਚੁਟਕਲੇ

• ਇਕ ਆਦਮੀ ਐਤਵਾਰ ਨੂੰ ਡਾਕਟਰ ਕੋਲ ਗਿਆ |
ਆਦਮੀ-ਡਾਕਟਰ ਸਾਹਿਬ, ਮੇਰੀ ਪਤਨੀ ਕੁਝ ਸਮਝਦੀ ਹੀ ਨਹੀਂ, ਹਰ ਵਕਤ ਚਿੜ-ਚਿੜ ਕਰਦੀ ਰਹਿੰਦੀ ਐ, ਮੇਰੀ ਗੱਲ ਤਾਂ ਉਹ ਸੁਣਦੀ ਹੀ ਨਹੀਂ, ਉਹਨੂੰ ਸ਼ਾਂਤ ਕਰਨ ਦੀ ਕੋਈ ਦਵਾਈ ਹੈ?
ਡਾਕਟਰ-ਜੇ ਇਹ ਏਨਾ ਹੀ ਸੌਖਾ ਇਲਾਜ ਹੁੰਦਾ ਤਾਂ ਮੈਂ ਐਤਵਾਰ ਨੂੰ ਦੁਕਾਨ ਖੋਲ੍ਹ ਕੇ ਕਿਉਂ ਬੈਠਾ ਹੁੰਦਾ?
• ਇਕ ਆਦਮੀ ਆਪਣੇ ਗੁਆਂਢੀ ਦੀ ਪਤਨੀ ਦੇ ਗੁੰਮ ਹੋਣ ਦੀ ਰਿਪੋਰਟ ਲਿਖਵਾਉਣ ਪੁਲਿਸ ਥਾਣੇ ਵਿਚ ਜਾਂਦਾ ਹੈ |
ਮੁਨਸ਼ੀ (ਆਦਮੀ ਨੂੰ )-ਪਤਨੀ ਗੁਆਂਢੀ ਦੀ ਗੁੰਮ ਹੋਈ ਹੈ ਤੇ ਰਿਪੋਰਟ ਤੂੰ ਕਿਉਂ ਲਿਖਵਾ ਰਿਹੈਂ?
ਆਦਮੀ-ਸਰ ਮੇਰੇ ਕੋਲੋਂ ਉਹਦੀ ਖੁਸ਼ੀ ਬਰਦਾਸ਼ਤ ਨਹੀਂ ਹੋ ਰਹੀ, ਉਹ ਰੋਜ਼ ਪਾਰਟੀ ਕਰਦਾ |
• ਪਤੀ (ਪਤਨੀ ਨੂੰ ) ਅੱਜ ਸਬਜ਼ੀ 'ਚ ਲੂਣ ਬਹੁਤ ਐ |
ਪਤਨੀ-ਹੈਗਾ ਤਾਂ ਹੈਗਾ ਕੀ ਕਰੋਗੇ ?
ਪਤੀ-ਮੇਰਾ ਮਤਲਬ ਐ ਸਬਜ਼ੀ ਕਰਾਰੀ ਬਣੀ ਐ, ਬਹੁਤ ਸੁਆਦ ਐ |
• ਪਤਨੀ (ਪਤੀ ਨੂੰ )-ਜੇ ਮੈਂ ਕਿਸੇ ਰਾਖਸ਼ ਨਾਲ ਵੀ ਵਿਆਹੀ ਹੁੰਦੀ, ਤਾਂ ਵੀ ਮੈਂ ਏਨੀ ਦੁਖੀ ਨਾ ਹੁੰਦੀ, ਜਿੰਨੀ ਤੇਰੇ ਨਾਲ ਦੁਖੀ ਹਾਂ |
ਪਤੀ-ਕਮਲੀਏ, ਕਿਤੇ ਖੂਨ ਦੇ ਰਿਸ਼ਤੇ ਵਿਚ ਵੀ ਵਿਆਹ ਹੁੰਦੇ ਐ ਭਲਾ |

-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ ਗਿੱਦੜਬਾਹਾ |
ਮੋਬਾਈਲ : 94174 47986

ਉੱਠੋ ਬੱਚਿਓ...

ਉੱਠੋ ਬੱਚਿਓ, ਹਿੰਮਤ ਜੁਟਾਓ,
ਆਸਾਂ ਵਾਲਾ ਦੀਪ ਜਗਾਓ |
ਕਰ ਸਕਦੇ ਹੋ ਤੁਸੀਂ ਸਭ ਕੁਝ,
ਇਰਾਦਾ ਆਪਣਾ ਦਿ੍ੜ੍ਹ ਬਣਾਓ |
ਜਿੱਤਣਾ-ਹਾਰਨਾ ਚਲਦਾ ਰਹਿਣਾ,
ਮੌਕਾ ਨਾ ਅਜਾਈਾ ਗੁਆਓ |
ਕੋਸ਼ਿਸ਼ ਕਰਿਆਂ ਮਿਲਦਾ ਸਭ,
ਮਨ ਨੂੰ ਜ਼ਰਾ ਤੁਸੀਂ ਟਿਕਾਓ |
ਮਿਥ ਕੇ ਟੀਚਾ ਨਿਸਚਿਤ ਇਕ,
ਕਦਮ-ਕਦਮ ਵਧਾਉਂਦੇ ਜਾਓ |
ਲੱਗੇ ਮੁਸ਼ਕਿਲ ਜੇ ਕੋਈ ਭਾਰੀ,
ਅਧਿਆਪਕ ਸੰਗ ਮਿਲ ਸੁਲਝਾਓ |
ਬਣਨਾ ਚਾਹੋ ਜੇ ਕੁਝ ਵੱਖਰਾ,
ਕਿਤਾਬਾਂ ਨਾਲ ਫਿਰ ਦੋਸਤੀ ਪਾਓ |
'ਰਮਨ' ਸਮਝਾਵੇ ਜੋ ਵਿਚ ਲਿਖਤਾਂ,
ਗੱਲਾਂ 'ਤੇ ਜ਼ਰਾ ਗੌਰ ਫੁਰਮਾਓ |

-ਰਮਨਪ੍ਰੀਤ ਕੌਰ ਢੱੁਡੀਕੇ,
ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053. ਮੋਬਾ: 99146-89690

ਬਾਲ ਗੀਤ: ਤਾਰੇ

ਨੀਲੇ ਅੰਬਰ 'ਤੇ ਚਮਕਣ ਤਾਰੇ,
ਸਭ ਨੂੰ ਲੱਗਣ ਬੜੇ ਪਿਆਰੇ |
ਚਮਕਣ ਆਕਾਸ਼ 'ਤੇ ਤਾਰੇ ਲੱਖਾਂ,
ਜਿਵੇਂ ਅੰਬਰ ਦੀਆਂ ਹੋਵਣ ਅੱਖਾਂ |
ਵੇਖਣ ਨੂੰ ਲਗਦੇ ਨਿਆਰੇ-ਨਿਆਰੇ,
ਨੀਲੇ ਅੰਬਰ 'ਤੇ.......... |
ਇਨ੍ਹਾਂ ਦੀ ਨਾ ਕੋਈ ਵੀ ਗਿਣਤੀ,
ਨਾ ਹੀ ਕਰ ਸਕਿਆ ਕੋਈ ਮਿਣਤੀ |
ਰਲ-ਮਿਲ ਕੇ ਇਹ ਰਹਿੰਦੇ ਸਾਰੇ,
ਨੀਲੇ ਅੰਬਰ 'ਤੇ......... |
ਲੱਖਾਂ ਮੀਲ ਇਨ੍ਹਾਂ ਦੀ ਦੂਰੀ,
ਮਿਲੀਏ ਕਿੱਦਾਂ ਹੈ ਮਜਬੂਰੀ |
ਸੋਚਣ ਬੱਚੇ ਇੰਜ ਵਿਚਾਰੇ,
ਨੀਲੇ ਅੰਬਰ 'ਤੇ......... |
ਨੀਲੀ ਟਾਕੀ 'ਚ ਚਾਵਲ ਬੱਧੇ,
ਦਿਨੇ ਗੁਆਚੇ, ਰਾਤੀਂ ਲੱਭੇ |
ਇਹੋ ਪਾਉਂਦੇ ਬਾਤਾਂ ਸਾਰੇ,
ਨੀਲੇ ਅੰਬਰ 'ਤੇ........ |
ਤਾਰਿਆਂ ਨਾਲ ਹੈ ਮੇਰੀ ਪ੍ਰੀਤ,
ਤਾਹੀਓਾ ਲਿਖਦਾ 'ਔਲਖ' ਗੀਤ |
ਜਾਵਾਂ ਇਨ੍ਹਾਂ ਤੋਂ ਬਲਿਹਾਰੇ,
ਨੀਲੇ ਅੰਬਰ 'ਤੇ ਚਮਕਣ ਤਾਰੇ |
ਸਭ ਨੂੰ ਲੱਗਣ ਬੜੇ ਪਿਆਰੇ |

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ-143109. ਮੋਬਾ: 98152-82283

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX