ਤਾਜਾ ਖ਼ਬਰਾਂ


ਫ਼ਤਿਹਗੜ੍ਹ ਸਾਹਿਬ ਵਿਖੇ ਪਤੀ ਵਿਰੁੱਧ ਪਤਨੀ ਨਾਲ ਜਬਰਜਨਾਹ ਦਾ ਮੁਕੱਦਮਾ ਦਰਜ
. . .  about 3 hours ago
ਫ਼ਤਿਹਗੜ੍ਹ ਸਾਹਿਬ, 20 ਨਵੰਬਰ (ਅਰੁਣ ਆਹੂਜਾ)- ਥਾਣਾ ਫ਼ਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਇਕ ਵਿਆਹੁਤਾ ਔਰਤ ਦੇ ਬਿਆਨਾ ਤੇ ਕਾਰਵਾਈ ਕਰਦਿਆਂ ਉਸ ਦੇ ਪਤੀ ਉੱਤੇ ਜਬਰ ਜਨਾਹ ਅਤੇ ਪਤੀ ਸਮੇਤ ...
ਨੌਜਵਾਨ ਦੀ ਵਿਆਹ ਤੋਂ ਇਕ ਦਿਨ ਪਹਿਲਾਂ ਸੜਕ ਹਾਦਸੇ 'ਚ ਮੌਤ
. . .  about 4 hours ago
ਜ਼ੀਰਕਪੁਰ,20 ਨਵੰਬਰ { ਹੈਪੀ ਪੰਡਵਾਲਾ} -ਨੇੜਲੇ ਪਿੰਡ ਛੱਤ ਵਿਖੇ ਵਾਪਰੀ ਦਰਦਨਾਕ ਸੜਕ ਹਾਦਸੇ 'ਚ ਅੱਜ ਵਿਆਹੁਣ ਜਾਣ ਵਾਲੇ ਮੁੰਡੇ ਦੀ ਮੌਤ ਹੋ ਗਈ, ਜਿਸ ਨਾਲ ਸਮੁੱਚੇ ਇਲਾਕੇ 'ਚ ਸੋਗ ਪਾਇਆ ਜਾ ਰਿਹਾ ...
ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰ ਦੱਬੇ
. . .  about 4 hours ago
ਖੰਨਾ ,20 ਨਵੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਰੇਲਵੇ ਲਾਈਨ ਤੋਂ ਪਾਰ ਪੈ ਰਹੇ ਸੀਵਰੇਜ ਦੀ ਮਿੱਟੀ ਹੇਠ 3 ਮਜ਼ਦੂਰਾਂ ਦੇ ਦੱਬ ਜਾਣ ਦੀ ਖ਼ਬਰ ਤੋਂ ਬਾਅਦ ਉਨ੍ਹਾਂ ਨੂੰ ਬਚਾਉਣ ਲਈ ਜੰਗੀ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ...
ਬੇਅਦਬੀ ਮਾਮਲਾ : ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਅਰਜ਼ੀ ਨੂੰ ਕੀਤਾ ਖ਼ਾਰਜ
. . .  about 4 hours ago
ਐੱਸ. ਏ. ਐੱਸ. ਨਗਰ, 2੦ ਨਵੰਬਰ (ਜਸਬੀਰ ਸਿੰਘ ਜੱਸੀ)-ਬੇਅਦਬੀ ਮਾਮਲੇ 'ਚ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਸੁਣਵਾਈ ਕਰਦਿਆਂ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਦੀ ਇਸ ਮਾਮਲੇ 'ਚ ਪਾਰਟੀ ਬਣਨ ਵਾਲੀ ...
ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿਲ ਪਾਸ
. . .  about 4 hours ago
ਨਵੀਂ ਦਿੱਲੀ, 20 ਨਵੰਬਰ - ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ 'ਚ ਚਿੱਟ ਫੰਡਸ ਸੋਧ ਬਿੱਲ 2019 ਪਾਸ ਕਰ ਦਿੱਤਾ ਗਿਆ...
ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਾਯਾ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਨੂੰ ਕੀਤਾ ਨਾਮਜ਼ਦ
. . .  1 minute ago
ਕੋਲੰਬੋ, 20 ਨਵੰਬਰ - ਸ੍ਰੀਲੰਕਾ ਦੇ ਨਵਨਿਯੁਕਤ ਰਾਸ਼ਟਰਪਤੀ ਗੋਤਬਾਯਾ ਰਾਜਪਕਸ਼ੇ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਆਪਣੇ ਭਰਾ ਮਹਿੰਦਾ ਰਾਜਪਕਸ਼ੇ ਨੂੰ ਨਾਮਜ਼ਦ ਕੀਤਾ...
ਸੰਸਦ ਮੈਂਬਰਾਂ ਦੀ ਜਾਂਚ ਲਈ ਸੰਸਦ 'ਚ ਖੁੱਲ੍ਹਾ ਸਿਹਤ ਜਾਂਚ ਕੇਂਦਰ
. . .  about 5 hours ago
ਨਵੀਂ ਦਿੱਲੀ, 20 ਨਵੰਬਰ - ਸੰਸਦ ਮੈਂਬਰਾਂ ਦੀ ਸਿਹਤ ਦੀ ਜਾਂਚ ਲਈ ਸੰਸਦ 'ਚ ਸਿਹਤ ਜਾਂਚ ਕੇਂਦਰ ਦਾ ਉਦਘਾਟਨ ਲੋਕ ਸਭਾ ਸਪੀਕਰ ਓਮ ਪ੍ਰਕਾਸ਼ ਬਿਰਲਾ ਨੇ ਕੀਤਾ। ਇਸ ਮੌਕੇ...
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 5 hours ago
ਨਵੀਂ ਦਿੱਲੀ, 20 ਨਵੰਬਰ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਵੱਲੋਂ ਅੱਜ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ...
80 ਗ੍ਰਾਮ ਹੈਰੋਇਨ ਸਣੇ ਲੜਕਾ-ਲੜਕੀ ਕਾਬੂ
. . .  about 6 hours ago
ਪਠਾਨਕੋਟ, 20 ਨਵੰਬਰ (ਸੰਧੂ)- ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਅੱਜ ਪੁਲਿਸ ਨੇ 80 ਗ੍ਰਾਮ ਹੈਰੋਇਨ ਸਮੇਤ ਇੱਕ ਲੜਕੇ ਅਤੇ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਡੀ. ਐੱਸ. ਪੀ. ਸਿਟੀ...
ਜੇ. ਐੱਨ. ਯੂ. ਨੇ ਵਿਦਿਆਰਥੀਆਂ ਨੂੰ ਅੰਦੋਲਨ ਬੰਦ ਕਰਨ ਦੀ ਅਪੀਲ
. . .  about 6 hours ago
ਨਵੀਂ ਦਿੱਲੀ, 20 ਨਵੰਬਰ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਨੇ ਵਿਦਿਆਰਥੀਆਂ ਨੂੰ ਆਪਣੇ ਅੰਦੋਲਨ ਨੂੰ ਬੰਦ ਕਰਨ, ਕਲਾਸਾਂ 'ਚ ਵਾਪਸ ਪਰਤਣ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਭੂਸ਼ਨ ਬਨਮਾਲੀ

ਦੂਜੀ ਵਾਰ ਜਦੋਂ ਚਾਹ ਠੰਢੀ ਹੋ ਗਈ ਤਾਂ ਸੰਤੋਸ਼ ਜੀ ਨੇ ਆ ਕੇ ਨੌਕਰ ਤੋਂ ਪੁੱਛਿਆ 'ਕੀ ਹੋਇਆ? ਉਠਿਆ ਨਹੀਂ ਭੂਸ਼ਨ?'
'ਜੀ ਹਾਲੇ ਤਾਂ ਨਹੀਂ ਉੱਠੇ | ਮੈਂ ਆਵਾਜ਼ ਮਾਰ ਕੇ ਗਿਆ ਸੀ.....ਉਹ ਤਾਂ ਸਿਰ ਉਤੇ ਢੋਲ ਵਜਾਉਣ 'ਤੇ ਵੀ ਨਹੀਂ ਉੱਠਦਾ | ਆਵਾਜ਼ਾਂ ਮਾਰਨ ਨਾਲ ਕੀ ਉਠੇਗਾ? ਚਲ ਤੂੰ ਦੁਬਾਰਾ ਚਾਹ ਬਣਾ ਅਤੇ ਲਾਅਨ ਵਿਚ ਰੱਖ, ਮੈਂ ਉਠਾ ਲਵਾਂਗੀ |'
ਭੂਸ਼ਨ ਆਪਣੀ ਪਤਨੀ ਉਸ਼ਾ ਅਤੇ ਸੱਸ ਸੰਤੋਸ਼ ਬਾਂਸਲ ਨਾਲ ਵੀ ਓਨੀਂ ਹੀ ਮੁਹੱਬਤ ਕਰਦਾ ਸੀ | ਓਨੀਂ ਹੀ ਸ਼ਿੱਦਤ ਨਾਲ, ਊਸ਼ਾ ਨਾਲ ਰੁਸਦਾ ਤਾਂ ਸੰਤੋਸ਼ ਜੀ ਪਾਸ ਚਲਾ ਜਾਂਦਾ | ਉਨ੍ਹਾਂ ਨਾਲ ਰੁਸਦਾ ਤਾਂ ਊਸ਼ਾ ਦੇ ਕੋਲ ਆ ਜਾਂਦਾ | ਇਕ ਵਾਰ ਊਸ਼ਾ ਰੁੱਸ ਕੇ ਮਦਰਾਸ ਚਲੀ ਗਈ ਤਾਂ ਉਹ ਪੰਜਾਬ ਆਪਣੀ ਸੱਸ ਦੇ ਕੋਲ ਚਲਾ ਗਿਆ |
ਘਰ-ਬਾਰ ਸਭ ਕੁਝ ਸੀ | ਪਰ ਸੁਭਾਅ ਤੋਂ ਖਾਨਾਬਦੋਸ਼ ਸੀ ਉਹ ਸ਼ਖ਼ਸ! ਨਾ ਘਰ ਵਿਚ ਖੁਸ਼ ਸੀ 'ਤੇ ਨਾ ਹੀ ਘਾਟ ਉੱਤੇ! ਇਸੇ ਤਰ੍ਹਾਂ ਇਕ ਦਿਨ ਝੋਲੇ ਚੁੱਕ ਕੇ ਦਿੱਲੀ ਮੇਰੇ ਕੋਲ ਤੁਰ ਆਇਆ | ਝੋਲੇ ਵਿਚ ਕੁਝ ਕਿਤਾਬਾਂ ਸਨ | ਕੁਝ ਡਾਇਰੀਆਂ ਸਨ, ਹੋਰ ਕੁੱਝ ਨਹੀਂ | ਸ਼ਾਇਦ ਕੁਝ ਖ਼ਤਾਂ ਅਤੇ ਤਸਵੀਰਾਂ ਤੋਂ ਸੰਤੋਸ਼ ਨਾਲ ਝਗੜਾ ਹੋ ਗਿਆ ਸੀ | ਸੰਤੋਸ਼ ਅਤੇ ਉਹ ਮਿਲ ਕੇ ਹਿੰਦੀ ਦਾ ਇਕ ਅਦਬੀ ਰਸਾਲਾ ਕੱਢਦੇ ਸਨ ਨਵੀਂ ਸਦੀ | ਉਸ ਸਮੇਂ ਊਸ਼ਾ ਨਾਲ ਹਾਲੇ ਵਿਆਹ ਨਹੀਂ ਹੋਇਆ ਸੀ | ਊਸ਼ਾ ਉਨ੍ਹਾਂ ਦਿਨਾਂ ਵਿਚ ਪੇਂਟਿੰਗ ਸਿੱਖ ਰਹੀ ਸੀ |
ਬੰਬਈ ਉਹ ਕਿਉਂ ਆਇਆ, ਉਸਨੇ ਸਾਫ਼-ਸਾਫ਼ ਕਦੇ ਨਹੀਂ ਦੱਸਿਆ |
'ਕਿੱਥੇ ਰਹਿਣਾ ਫਿਰ?' ਮੈਂ ਪੁੱਛਿਆ ! ਆਪਣੀ ਮਾਸੂਮ ਜਿਹੀ ਮੁਸਕਰਾਹਟ ਨਾਲ ਬੋਲਿਆ ' ਇੱਥੇ ਹੀ, ਜਦੋਂ ਕੱਢ ਦੇਵੇਂਗਾ ਫਿਰ ਸੋਚਾਂਗਾ, ਕਿੱਥੇ ਜਾਣਾ ਹੈ |
ਮੈਂ ਲਾਜਵਾਬ ਹੋ ਗਿਆ | ਪੁੱਛਿਆ ਵਾਪਸ ਦਿੱਲੀ ਨਹੀਂ ਜਾਵੇਂਗਾ |
ਕੁਝ ਮੁਸਕੁਰਾਇਆ, ਕੁਝ ਰੁੱਕ ਕੇ ਬੋਲਿਆ, 'ਕਿ੍ਸ਼ਨ ਨੇ ਇਕ ਵਾਰ ਮਥੁਰਾ ਛੱਡਿਆ ਤਾਂ ਫਿਰ ਉਥੇ ਵਾਪਸ ਨਹੀਂ ਪਰਤੇ |'
ਜਵਾਬ ਤਾਂ ਬੜਾ ਅਜੀਬ ਸੀ ਪਰ ਮੈਨੂੰ ਕੀ ਪਤਾ ਸੀ ਕਿ ਉਹ ਮਥੁਰਾ ਵਿਚ ਕਿਸ ਨੂੰ ਛੱਡ ਕੇ ਆਇਆ ਹੈ | ਮੈਂ ਤਾਂ ਬਸ ਏਨਾ ਹੀ ਜਾਣਦਾ ਸਾਂ, ਕਿ ਉਹ ਮਿਸੇਜ ਸੰਤੋਸ਼ ਬਾਂਸਲ ਦੇ ਨਾਲ ਇਕ ਮਹੀਨਾਵਾਰ ਰਸਾਲਾ ਕੱਢਦਾ ਸੀ | ਮੇਰੀਆਂ ਕੁਝ ਨਜ਼ਮਾਂ ਵੀ ਛਪੀਆਂ ਸਨ ਉਸ ਵਿਚ | ਜਦੋਂ ਮੈਂ ਦਿੱਲੀ ਗਿਆ ਤਾਂ ਇਕ ਦਿਨ ਉਸਦੇ ਦਫ਼ਤਰ ਵਿਚ ਬਹਿ ਕੇ ਬੀਅਰ ਵੀ ਪੀਤੀ ਸੀ | ਅਦੀਬ ਦੋਸਤਾਂ ਦਾ ਇਕ ਦਾਇਰਾ ਸੀ ਉਨ੍ਹਾਂ ਦਾ | ਕੁਝ ਲੋਕ ਆਉਂਦੇ ਗਏ ਅਤੇ ਬੀਅਰ ਦੀਆਂ ਬੋਤਲਾਂ ਖੁਲ੍ਹਦੀਆਂ ਗਈਆਂ | ਉਥੇ ਫਰਸ਼ਾਂ 'ਤੇ ਡੁਲ੍ਹਦੀ ਰਹੀ | ਇਕ ਸੇਵਾਦਾਰ ਬਾਅਦ ਦੁਪਹਿਰ ਤੀਕ ਕੁਝ ਤਲੀ ਹੋਈ ਮੱਛੀ, ਕਬਾਬ ਅਤੇ ਪਕੌੜੇ ਲਿਆ ਕੇ ਦਿੰਦਾ ਰਿਹਾ ਅਤੇ ਸਾਰੇ ਸ਼ਾਇਰੀ ਦਾ ਸਵਾਦ ਲੈਂਦੇ ਰਹੇ | ਭੂਸ਼ਨ ਹਿੰਦੀ ਵਿਚ ਲਿਖਦਾ ਸੀ, ਭੂਸ਼ਨ ਬਨਮਾਲੀ ਦੇ ਨਾਮ ਤੋਂ, ਉਰਦੂ ਪੜ੍ਹਾਉਂਦਾ ਸੀ | ਉਹ ਪਿਆਉਂਦਾ ਵੀ ਰਿਹਾ ਅਤੇ ਸੁਣਾਉਂਦਾ ਵੀ ਰਿਹਾ | ਸੰਤੋਸ਼ ਉਸਦੀ ਬੜੀ ਮਦਦਗਾਰ ਸੀ | ਪਰ ਇਸ ਸਮੇਂ ਦੌਰਾਨ ਮੈਂ ਕਿਸੇ ਨੂੰ ਪੈਸੇ ਕੱਢਦਿਆਂ ਨਹੀਂ ਤੱਕਿਆ ਸੀ | ਦੁਕਾਨਾਂ 'ਤੇ ਜ਼ਰੂਰ ਪਰਚੀ ਚੱਲਦੀ ਹੋਣੀ ਹੈ | ਜਿਵੇਂ ਸ਼ਾਇਰਾਂ ਦੀ ਚੱਲਦੀ ਹੈ |
ਉਸ ਨਾਲ ਮੇਰੀ ਇਹ ਪਹਿਲੀ ਮੁਲਾਕਾਤ ਸੀ | ਦੂਜੀ ਇਕ ਸਾਲ ਮਗਰੋਂ ਬੰਬਈ ਆਉਣ 'ਤੇ ਹੋਈ, ਜਦੋਂ ਮੈਂ ਘਰ ਮੁੜਿਆ | ਉਹ ਮੇਰੇ ਕਮਰੇ ਵਿਚ ਬੈਠਾ ਬੀਅਰ ਪੀ ਰਿਹਾ ਸੀ | ਮੈਂ ਅੰਦਰ ਜਾ ਕੇ ਨੌਕਰ ਤੋਂ ਪੁੱਛਿਆ 'ਬੀਅਰ ਕਿੱਥੋਂ ਆਈ?'
'ਸਾਅਬ ਨੇ ਪੈਸੇ ਦੇ ਕੇ ਮੰਗਵਾਈ ਸੀ' |
ਉਧਾਰ ਮੇਰੇ ਇੱਥੇ ਕੁਫਰ ਵਾਂਗ ਮਨ੍ਹਾ ਹੈ ਅਤੇ ਭੂਸ਼ਨ ਦੇ ਇੱਥੇ ਈਮਾਨ ਵਾਂਗ ਜਾਇਜ਼ |
ਮੈਂ ਆਪਣੀਆਂ ਕੁਝ ਗ਼ੈਰ ਸ਼ਾਇਰਾਨਾ ਆਦਤਾਂ ਤੋਂ ਮਜਬੂਰ ਹਾਂ | ਮੈਂ ਜਲਦੀ ਸੌਾਦਾ ਹਾਂ ਅਤੇ ਸਵੇਰੇ ਬਹੁਤ ਛੇਤੀ ਉਠਦਾ ਹਾਂ | ਭੂਸ਼ਨ ਦੇਰ ਤੱਕ ਸੌਾਦਾ ਰਿਹਾ, ਇਹ ਗੱਲ ਮੈਨੂੰ ਪ੍ਰੇਸ਼ਾਨ ਕਰਨ ਲੱਗੀ | ਕਈ ਵਾਰ ਉਹ ਕਮਰਾ ਅੰਦਰੋਂ ਬੰਦ ਕਰ ਲੈਂਦਾ | ਦਰਵਾਜ਼ਾ ਪਿੱਟ-ਪਿੱਟ ਮਰ ਜਾਂਦੇ, ਪਰ ਉਹ ਉਠਦਾ ਹੀ ਨਾ | ਮੈਨੂੰ ਅਖੀਰ ਸਾਡੇ ਦਰਵਾਜ਼ਿਆਂ ਦੀਆਂ ਚਿਟਕਨੀਆਂ ਕਢਵਾਉਣੀਆਂ ਪਈਆਂ | ਉਹ ਇਕ ਬੈੱਡਰੂਮ ਦਾ ਫਲੈਟ ਸੀ | ਮੇਰਾ ਘਰ ਵੀ ਉਹੀ ਸੀ, ਦਫ਼ਤਰ ਵੀ ਉਹੀ |
ਮੈਂ ਇਕ ਦਿਨ ਪੁੱਛ ਲਿਆ
'ਨਵੀਂ ਸਦੀ ਦਾ ਕੀ ਬਣਿਆ?'
'ਬੀਤ ਗਈ!' ਬੜਾ ਨਿੱਕਾ ਜਿਹਾ ਜਵਾਬ ਸੀ |
'ਤਾਂ ਹੁਣ ਕੀ ਇਰਾਦਾ?'
'ਜੋ ਤੁਸੀਂ ਕਹੋਗੇ |'
ਮੈਂ ਫਿਰ ਲਾਜਵਾਬ ਹੋ ਗਿਆ | ਬਸ ਮੇਰੇ ਨਾਲ ਲੱਗ ਤੁਰਿਆ | ਨਾ ਅਸਿਸਟੈਂਟ, ਨਾ ਮਾਉਨ ਬਸ ਜੋਟੀਦਾਰ ਹੋ ਗਏ | ਕਿਤਾਬਾਂ ਨੂੰ ਲੈ ਕੇ ਚਰਚਾ ਹੁੰਦੀ | ਜੇ. ਕਿ੍ਸ਼ਨਾ ਮੂਰਤੀ 'ਤੇ ਤਬਸਰੇ ਹੁੰਦੇ | ਹਿਸਟਰੀ ਪੜ੍ਹੀ ਜਾਂਦੀ | ਦੁਹਰਾਈ ਜਾਂਦੀ | ਇੰਝ ਹੀ ਇਕ ਦਿਨ ਮੂਡ ਵਿਚ ਪੋਪ ਨੂੰ ਖ਼ਤ ਲਿਖ ਕੇ ਭੇਜ ਦਿੱਤਾ ਕਿ ਹੁਣ ਤਾਂ ਸਾਇੰਸ ਸਾਬਤ ਕਰ ਚੁੱਕੀ ਹੈ ਕਿ ਜ਼ਮੀਨ ਸੂਰਜ ਦੇ ਦੁਆਲੇ ਘੁੰਮਦੀ ਹੈ ਨਾ ਕਿ ਸੂਰਜ ਧਰਤੀ ਦੇ ਦੁਆਲੇ | ਹੁਣ ਤਾਂ ਗਲੇਲੀਓ ਨੂੰ ਕਾਨੂੰਨੀ ਮਾਫ਼ੀ ਮਿਲਣੀ ਚਾਹੀਦੀ ਹੈ ਜਾਂ ਚਰਚ ਨੂੰ ਉਸ ਤੋਂ ਮਾਫ਼ੀ ਮੰਗ ਲੈਣੀ ਚਾਹੀਦੀ ਹੈ | ਖ਼ਤ ਤਾਂ ਪੋਪ ਤੱਕ ਪੁੱਜਿਆ ਕਿ ਨਹੀਂ ਪਤਾ ਨਹੀਂ ਪਰ ਕੋਈ ਦੱਸ ਪੰਦਰਾਂ ਸਾਲਾਂ ਮਗਰੋਂ ਅਸੀਂ ਦੋਵੇਂ ਫੋਨ 'ਤੇ ਇਹ ਗੱਲ ਯਾਦ ਕਰ ਕੇ ਬਹੁਤ ਹੱਸੇ | ਵਿਚਕਾਰ ਕਈ ਸਾਲਾਂ ਦਾ ਵਕਫ਼ਾ ਸੀ, ਉਦੋਂ ਤਾਂ ਅਸੀਂ ਅੱਡ ਰਹਿਣ ਲੱਗ ਪਏ ਸਾਂ | ਪਹਿਲਾ ਮੇਰਾ ਵਿਆਹ ਹੋਇਆ | ਫਿਰ ਇਕ ਦਿਨ ਊਸ਼ਾ ਨੂੰ ਵਿਆਹ ਕੇ ਲੈ ਆਏ | ਸੰਤੋਸ਼ ਫਿਰ ਵੀ ਉਨ੍ਹਾਂ ਪਾਸ ਆਉਂਦੀ-ਜਾਂਦੀ ਰਹੀ | ਊਸ਼ਾ ਦੀ ਨਾਰਾਜ਼ਗੀ ਬਣੀ ਰਹੀ | ਅਜੀਬ ਜਿਹਾ ਰਿਸ਼ਤਾ ਸੀ | ਦੋਵਾਂ ਨੂੰ ਇਹੀ ਲੱਗਦਾ ਸੀ ਕਿ ਦੂਜੇ ਨੇ ਉਸ ਦੇ ਰਿਸ਼ਤੇ 'ਤੇ ਛਾਪਾ ਮਾਰਿਆ ਹੈ | 'ਭੂਸ਼ਨ ਆਪਣੀ ਪੜ੍ਹਾਈ-ਲਿਖਾਈ ਵਿਚ ਮਸਤ ਰਹਿੰਦੇ | ਕਦੇ ਮਿਲਦੇ ਤਾਂ ਉਹ ਦਿਨ ਬਹੁਤ ਯਾਦ ਕਰਦੇ ਜਦ ਉਹ ਮੇਰੇ ਨਾਲ ਮਟਰਗਸ਼ਤੀ 'ਤੇ ਨਿਕਲਦੇ ਸਨ |
'ਬਾਈ ਉਹ ਰਾਤ ਜੋਸ਼ੀ ਮਠ ਦੀ'
ਪਹਾੜਾਂ ਵਿਚ ਅਵਾਰਾਗਰਦੀ ਕਰਦਿਆਂ ਅਸੀਂ 'ਰੁਦਰਪ੍ਰਯਾਗ' ਪੁੱਜੇ ਸਾਂ | ਭੂਸ਼ਨ ਤਾਂ ਨਾਲ ਸੀਗੇ ਹੀ, ਤਰਨ ਵੀ ਨਾਲ ਹੀ ਸੀ, ਇਸ ਵਾਰ ਡਰਾਈਵਰ ਕੋਈ ਨਹੀਂ ਸੀ | ਗੱਡੀ ਮੈਂ ਖੁੱਦ ਚਲਾ ਰਿਹਾ ਸਾਂ | ਕਾਰ ਇਕ ਥਾਂ ਰੋਕ ਕੇ ਅਸੀਂ ਬਾਜ਼ਾਰ ਦੀ ਸੈਰ ਨੂੰ ਨਿਕਲ ਪਏ | ਤਾਜੇ ਫ਼ਲ ਨਜ਼ਰ ਆਏ ਤਾਂ ਖਰੀਦ ਲਏ | ਸਬਜ਼ੀ ਵੀ ਲੈ ਲਈ | ਤਰਨ ਨੇ ਪੁੱਛਿਆ ਵੀ
'ਭਰਾ ਕੀ ਕਰੇਂਗਾ ਇਸ ਸਾਰੇ ਕੁਝ ਦਾ' ਇੰਨੇ ਫਲ ਕੌਣ ਖਾਵੇਗਾ'?
'ਖਾਣਾ ਕੋਈ ਜ਼ਰੂਰੀ ਥੋੜਾ? ਖਰੀਦ ਤਾਂ ਲਈਏ! ਬੰਬਈ ਵਿਚ ਕਿੱਥੇ ਮਿਲਦੇ ਹਨ?' ਭੂਸ਼ਨ ਨੇ ਗਰਮ-ਗਰਮ ਜਲੇਬੀ ਤੋੜਦਿਆਂ ਕਿਹਾ |
'ਜਿਸ ਡਾਕ-ਬੰਗਲੇ ਵਿਚ ਰੁਕਾਂਗੇ, ਉਥੇ ਹੀ ਦੇ ਦੇਵਾਂਗੇ |'
ਪਹਾੜਾਂ ਵਿਚ ਰੁਕਣ ਦਾ ਇਹ ਇਕ ਢੰਗ ਹੈ | ਅੰਗਰੇਜ਼ਾਂ ਦੇ ਬਣਾਏ ਬੰਗਲੇ ਥਾਂ-ਥਾਂ ਮਿਲ ਜਾਂਦੇ ਹਨ | ਅੱਜਕਲ੍ਹ, ਪਤਾ ਨਹੀਂ ਕਿਉਂ ਨਹੀਂ ਬਣਦੇ | ਸ਼ਾਮ ਹਾਲੇ ਦੂਰ ਸੀ | ਸਮਾਂ ਵੀ ਸੀ | ਸੋਚਿਆ ਕੁਝ ਅੱਗੇ ਤੁਰ ਚੱਲੀਏ | ਆਨੰਦਪ੍ਰਯਾਗ ਚਲਦੇ ਹਾਂ | ਉੱਥੇ ਦੇ ਹੀ ਡਾਕ ਬੰਗਲੇ ਵਿਚ ਰੁਕਾਂਗੇ | ਗੱਡੀ ਤੱਕ ਆਏ ਤਾਂ ਇਕ ਸਰਦਾਰ ਜੀ ਨੇ ਅੱਗੇ ਵਧ ਕੇ ਪੁੱਛ ਲਿਆ, 'ਕਿੱਥੇ ਜਾ ਰਹੇ ਹੋ ਤੁਸੀਂ'?
ਸਫ਼ਰ ਕਰਦਿਆਂ ਗੱਡੀਆਂ ਆਪਣੀ ਹਾਲਤ ਤੋਂ ਪਛਾਣੀਆਂ ਜਾਂਦੀਆਂ ਹਨ, ਜਿਸ ਵੱਲ ਰੁਖ਼ ਹੋਵੇ ਲੋਕ ਸਫਰ ਬਾਰੇ ਵੀ ਜਾਣ ਲੈਂਦੇ ਹਨ | ਅਸੀਂ ਦੱਸਿਆ ਸਾਡਾ ਇਰਾਦਾ ਆਨੰਦਪ੍ਰਯਾਗ ਜਾਣ ਦਾ ਹੈ |
'ਥਾਂ ਹੋਵੇ ਤਾਂ ਲਿਫਟ ਦੇਵੋਗੇ?'
'ਤੁਸੀਂ ਕਿੱਥੇ ਜਾਣਾ ਹੈ?'
'ਉਥੇ ਹੀ ਲਾਹ ਦਿਓ | ਮੇਰਾ ਘਰ ਉੱਥੇ ਹੀ ਹੈ |'
'ਆ ਜਾਵੋ |'
ਹਮਸਫਰ ਦੀ ਤਾਂ ਹਮੇਸ਼ਾ ਤਲਾਸ਼ ਰਹਿੰਦੀ ਹੈ | ਬੜੇ ਖੁਸ਼ਦਿਲ ਇਨਸਾਨ ਸਨ, ਫੌਜੀ ਸਨ | ਆਪਣੇ ਘਰ ਆਏ ਸਨ | ਆਨੰਦਪ੍ਰਯਾਗ 'ਤੇ ਪੁਲ ਦੀ ਮੁਰੰਮਤ ਹੋ ਰਹੀ ਸੀ | ਇਸ ਲਈ ਅੱਗੇ ਇਕ ਲੰਮਾਂ ਡਾਈਵਰਸ਼ਨ ਸੀ | ਸੰਧੂ ਸਾਬ੍ਹ ਨੇ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਉਥੇ ਹੀ ਉਤਾਰ ਦੇਣ ਅਤੇ ਚੰਗੇ ਹਿੰਦੁਸਤਾਨੀਆਂ ਵਾਂਗ ਉਨ੍ਹਾਂ ਨੂੰ ਘਰ ਚੱਲਣ ਲਈ ਵੀ ਆਖਿਆ | ਭੋਲਾ ਸਿੰਘ ਸੰਧੂ ਨਾਂਅ ਸੀ, ਉਨ੍ਹਾਂ ਦਾ | ਦੋਵਾਂ ਵਾਰ ਉਨ੍ਹਾਂ ਬੀ.ਐਸ. ਸੰਧੂ ਹੀ ਕਿਹਾ | ਇਹ ਵੀ ਕਿਹਾ ਕਿ 'ਅੱਗੇ ਖਾਣ ਲਈ ਕੁਝ ਨਹੀਂ ਮਿਲਣਾ, ਇਸ ਲਈ ਘਰ ਚੱਲੋ | ਖਾਣਾ ਖਾ ਕੇ ਚਲੇ ਜਾਣਾ |' ਪਰ ਅਸੀਂ ਅੱਗੇ ਚੱਲਣਾ ਹੀ ਠੀਕ ਸਮਝਿਆ | ਸੂਰਜ ਪਹਾੜਾਂ ਦੇ ਪਿੱਛੇ ਜਾ ਚੁੱਕਾ ਸੀ |
ਡਾਕ ਬੰਗਲੇ ਵਿਚ ਪੁੱਜੇ ਤਾਂ ਰਾਤ ਹੋ ਚੁੱਕੀ ਸੀ | ਚੌਕੀਦਾਰ ਨੂੰ ਜਗਾਇਆ ਤਾਂ ਉਹ ਅੱਖਾਂ ਮਲਦਾ ਬਾਹਰ ਆਇਆ | ਸਾਡੇ ਕੁਝ ਵੀ ਪੁੱਛਣ ਤੋਂ ਪਹਿਲਾਂ ਉਹ 'ਨਹੀਂ' ਆਖ ਦਿੰਦਾ ਸੀ |
'ਕਮਰਾ ਖਾਲੀ ਹੈ?'
'ਨਹੀ' |
'ਇਕ ਰਾਤ ਲਈ' |
'ਨਹੀਂ' |
'ਸਵੇਰੇ ਪੰਜ ਵਜੇ.....'
'ਨਹੀਂ' |
ਅਚਾਨਕ ਝਿੜਕ ਕੇ ਪੁੱਛਿਆ |
'ਮੇਜਰ ਬਖਸ਼ੀ ਆਏ ਹਨ |'
'ਨਹੀਂ' ਬੋਲਦਿਆਂ-ਬੋਲਦਿਆਂ ਉਹ ਰੁੱਕ ਗਿਆ |
'ਕਿਹੜੇ ਮੇਜਰ ਸਾਬ੍ਹ |'
'ਮੇਜਰ ਸਾਬ੍ਹ ਨੇ ਅੱਜ ਲਈ ਬੁਕਿੰਗ ਕੀਤੀ ਸੀ | ਕੀ ਬਣਿਆ'? ਉਸਨੇ ਮੂੰਹ ਚੁੱਕ ਕੇ ਤੱਕਿਆ | ਇਸ ਤੋਂ ਪਹਿਲਾਂ ਕਿ ਉਹ ਕੁਝ ਬੋਲਦਾ, ਮੈਂ ਹੁਕਮ ਦੇ ਦਿੱਤਾ 'ਚੱਲ ਪਾਣੀ ਗਰਮ ਕਰ | ਮੇਜਰ ਸਾਬ੍ਹ ਆਉਣ ਵਾਲੇ ਹਨ | ਰਜਿਸਟਰ ਕਿੱਥੇ ਹੈ? ਵਿਖਾ |'
ਉਹ ਘਬਰਾ ਕੇ ਪਿੱਛੇ ਹੱਟ ਗਿਆ | ਭੂਸ਼ਨ ਨੇ ਫਰੂਟ ਤੇ ਸਬਜ਼ੀਆਂ ਵਾਲਾ ਥੈਲਾ ਉਸਨੂੰ ਫੜਾ ਦਿੱਤਾ |
'ਇਹ ਰੱਖ ਲੈ | ਸਵੇਰੇ ਘਰ ਲੈ ਜਾਵੀਂ |'
ਸਾਰੇ ਕਮਰੇ ਖ਼ਾਲੀ ਸਨ | ਠਹਿਰਨ ਦਾ ਇੰਤਜਾਮ ਹੋ ਗਿਆ | ਅਸੀਂ ਲੋਕ ਪੈੱਗ ਬਣਾ ਰਹੇ ਸਾਂ ਕਿ ਭੂਸ਼ਨ ਨੇ ਮਖੌਲ ਕੀਤੀ |
'ਹੁਣ ਵਿਸ੍ਹਕੀ ਨਾਲ ਬਿਸਕੁਟ ਭਿਉਂ ਕੇ ਖਾਵਾਂਗੇ, ਹੋਰ ਤਾਂ ਕੁਝ ਹੈ ਨਹੀ |'
ਉਸੇ ਵਕਤ ਇਕ ਪਹਾੜੀ ਮੁੰਡੂ ਆ ਪੁੱਜਾ | ਇਕ ਟਿਫਿਨ ਲੈ ਕੇ | ਸੰਧੂ ਸਾਬ੍ਹ ਨੇ ਖਾਣਾ ਭੇਜਿਆ ਹੈ | ਇੰਝ ਦੀ ਪਰਾਹੁਣਾਚਾਰੀ ਸਿਰਫ਼ ਇਸੇ ਮੁਲਕ ਵਿਚ ਹੋ ਸਕਦੀ ਹੈ, ਹਿੰਦੁਸਤਾਨ ਵਿਚ |
ਹਮੇਸ਼ਾ ਵਾਂਗ ਅਗਲੀ ਸਵੇਰ ਫਿਰ ਤੁਰਨ ਦੀ ਤਿਆਰੀ | ਹਮੇਸ਼ਾ ਵਾਂਗ ਭੂਸ਼ਨ ਨੂੰ ਨੀਂਦਰ ਵਿਚ ਹੀ ਬਿਸਤਰੇ ਵਿਚੋਂ ਚੁੱਕ ਕੇ ਗੱਡੀ ਵਿਚ ਸੁੱਟਣਾ ਪਿਆ | ਚਾਰ ਵਜੇ ਉਠ ਕੇ ਤੁਰ ਪਏ | ਸਫ਼ਰ ਦੇ ਪ੍ਰੋਗਰਾਮ ਵਿਚ ਹਮੇਸ਼ਾਂ ਇੰਝ ਹੀ ਹੁੰਦਾ ਹੈ ਕਿ ਸੂਰਜ ਤੋਂ ਪਹਿਲਾਂ ਨਿਕਲੋ | ਉਸ ਨੂੰ ਰਸਤੇ ਵਿਚ ਮਿਲੋ, ਉਸ ਦੇ ਜਾਣ ਤੋਂ ਪਹਿਲਾਂ ਘਰ ਪਹੁੰਚ ਜਾਵੋ, ਇਹ ਗੱਲ ਰਾਤ ਨੂੰ ਹੀ ਤੈਅ ਹੋ ਗਈ ਸੀ ਕਿ ਹੁਣ ਇੱਥੋਂ ਵਾਪਸ ਮੁੜਨ ਦੀ ਕੋਈ ਤੁਕ ਨਹੀਂ | ਥੋੜਾ ਜਿਹਾ ਸਫ਼ਰ ਬਾਕੀ ਹੈ | ਜੋਸ਼ੀ ਮਠ ਜਾਂਦੇ ਹਾਂ | ਉਥੋਂ ਬਦਰੀਨਾਥ ਜੇ ਹੋ ਸਕੇ ਤਾਂ ਗੋਬਿੰਦਘਾਟ ਪਾਰ ਕਰ ਕੇ, ਵੈਲੀ ਆਫ ਫਲਾਵਰਜ਼ ਅਤੇ ਸ੍ਰੀ ਹੇਮਕੁੰਟ ਸਾਹਿਬ ਵੇਖ ਕੇ ਵਾਪਸ ਮੁੜੀਏ | ਫਿਰ ਪਤਾ ਨਹੀਂ ਕੱਦ ਆਉਣਾ ਹੋਵੇ ਇਨ੍ਹਾਂ ਪਹਾੜਾਂ ਵਿਚ | ਭੂਸ਼ਨ ਤਾਂ ਮੰਨ ਗਏ | ਤਰਨ ਨੂੰ ਮਨਾਉਣਾ ਪਿਆ |
ਅਗਲਾ ਪੜਾਅ ਜੋਸ਼ੀ ਮਠ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98141-77954.


ਖ਼ਬਰ ਸ਼ੇਅਰ ਕਰੋ

ਸੰਜੋਈਆਂ ਯਾਦਾਂ

ਮਨੁੱਖ ਦਾ ਦਿਮਾਗ਼ ਹੈ ਕੀ, ਬੱਚੇ ਦੀ ਪੈਦਾਇਸ਼ ਹੁੰਦੀ ਹੈ ਤਾਂ ਇਹ ਖਾਲੀ ਹੁੰਦਾ ਹੈ, ਫਿਰ ਇਹ ਜਿਉਂ-ਜਿਉਂ ਉਮਰਾਂ ਵਧਦੀਆਂ ਹਨ, ਇਹ ਪਲ-ਪਲ ਜ਼ਿੰਦਗੀ ਗੁਜ਼ਰਦੀ ਜਾਂਦੀ ਹੈ, ਇਹ ਸਾਡੀਆਂ ਯਾਦਾਂ ਨੂੰ ਸੰਭਾਲੀ ਜਾਂਦਾ ਹੈ |
ਪੁਰਾਣੀਆਂ ਯਾਦਾਂ ਕਿੰਨੀਆਂ ਸੁਆਦਲੀਆਂ ਹੁੰਦੀਆਂ ਹਨ, ਕਈ ਹਸਾਉਂਦੀਆਂ ਨੇ, ਕਈ ਰੁਲਾਉਂਦੀਆਂ ਨੇ, ਕਈ ਅੱਖਾਂ 'ਚ ਖ਼ੁਸ਼ੀ ਦੇ ਹੰਝੂਆਂ ਨਾਲ ਅੱਖਾਂ ਸੇਜਲ ਕਰ ਦਿੰਦੀਆਂ ਨੇ, ਕਈ ਗ਼ਮਾਂ ਨੂੰ ਯਾਦ ਕਰ ਕਰਕੇ |
ਬਜ਼ੁਰਗਾਂ ਨੂੰ ਵੇਖੋ, ਸ਼ਾਮ ਵੇਲੇ ਕਿਸੇ ਬਾਗ਼ 'ਚ ਇਕੱਠੇ ਬੈਠੇ, ਬਹੁਤਾ ਕਰਕੇ ਆਪਣੇ ਦੁਖੜੇ ਹੀ ਰੋਈ ਜਾਂਦੇ ਨੇ, ਕਿੱਦਾਂ ਮੈਂ ਬੱਚਿਆਂ ਨੂੰ ਮਿਹਨਤਾਂ ਕਰ ਕਰ ਕੇ ਪੜ੍ਹਾਇਆ, ਉਨ੍ਹਾਂ ਦਾ ਵਿਆਹ ਕੀਤਾ, ਵਿਆਹ ਕਰਦਿਆਂ ਹੀ ਉਨ੍ਹਾਂ ਮੀਆਂ-ਬੀਵੀ ਨੇ ਆਪਣਾ ਘਰ ਵੱਖਰਾ ਲੈ ਲਿਆ | ਹੋ ਗਏ ਵੱਖਰੇ... ਇਕ ਅੱਧੇ ਦੀ ਇਹ ਵੀ ਰਾਇ ਹੁੰਦੀ ਹੈ ਕਿ ਅੱਜਕਲ੍ਹ ਜ਼ਮਾਨਾ ਬਦਲ ਗਿਆ ਹੈ, ਸਾਂਝੇ ਚੁੱਲ੍ਹੇ ਤੇ ਸਾਂਝੇ ਪਰਿਵਾਰ ਵਾਲੀ ਪੰ੍ਰਪਰਾ ਖਤਮ ਹੋ ਚੁੱਕੀ ਹੈ, ਹੁਣ ਤਾਂ ਉਹੀਓ ਮਾਂ-ਬਾਪ ਸਿਆਣੇ ਜਿਹੜੇ ਵਿਆਹ ਕਰਦਿਆਂ ਹੀ ਨਵੀਂ ਜੋੜੀ ਨੂੰ ਆਪ ਹੀ, ਪਹਿਲਾਂ ਹੀ ਉਨ੍ਹਾਂ ਲਈ ਵੱਖਰੀ ਛੱਤ ਦਾ ਇੰਤਜ਼ਾਮ ਕਰ ਦੇਣ |
ਮੈਨੂੰ ਲਿਖਦਿਆਂ ਯਾਦ ਆ ਗਿਆ, ਕਿ ਮੈਂ ਇਹ ਕਾਲਮ 'ਆਤਿਸ਼ਬਾਜ਼ੀ' ਕਦੋਂ ਦਾ, ਕਿੰਨੇ ਸਾਲਾਂ ਤੋਂ ਲਿਖ ਰਿਹਾ ਹਾਂ, ਮੈਂ ਇਹ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ |
ਮੈਂ ਇਹੀ ਕਾਲਮ ਬਚਪਨ 'ਚ ਹੀ, 12 ਸਾਲ ਦੀ ਉਮਰ ਵਿਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ | ਮੈਂ ਅਸਲ 'ਚ ਉਰਦੂ 'ਚ, ਮਿਲਾਪ 'ਚ ਛਪਦੇ ਫਿਕਰ ਤੌਾਸਵੀ ਦਾ ਕਾਲਮ 'ਪਿਆਜ਼ ਕੇ ਛਿਲਕੇ' ਪੜਿ੍ਹਆ ਕਰਦਾ ਸਾਂ | ਉਹ ਪੜ੍ਹਨ ਮਗਰੋਂ ਮੈਂ ਗਦਗਦ ਹੋ ਜਾਂਦਾ ਸਾਂ | ਮੈਂ ਸੋਚਦਾ ਸਾਂ ਕਿ ਪੰਜਾਬੀ 'ਚ ਇਹੋ ਜਿਹਾ ਵਿਅੰਗ ਕੋਈ ਹੋਰ ਕਿਉਂ ਨਹੀਂ ਲਿਖਦਾ | ਉਸ ਸਮੇਂ ਮੈਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਪੰਜਾਬੀ-ਗੁਰਮੁਖੀ 'ਚ ਇਸ ਪੱਧਰ ਦਾ ਵਿਅੰਗ, ਹਾਸਰਸ ਪਿਆਰਾ ਸਿੰਘ ਦਾਤਾ ਆਦਿ ਲੇਖਕਾਂ ਨੇ ਲਿਖਿਆ ਹੈ, ਪਰ ਮੈਂ ਇਨ੍ਹਾਂ ਦੇ ਵਿਅੰਗ 'ਤੇ ਹਾਸਰਸ ਨੂੰ , ਕੁਝ ਰਸਾਲਿਆਂ ਤੇ ਪੁਸਤਕਾਂ 'ਚ ਕਲਮਬੱਧ ਕੀਤਾ ਬਿਲਕੁਲ ਨਹੀਂ ਸੀ ਪੜਿ੍ਹਆ | ਪਰ ਮੇਰੇ ਦਿਮਾਗ਼ ਤੇ ਦਿਲ ਅੰਦਰੋਂ ਇਕ ਖਿਆਲ ਉਠਿਆ ਕਿ ਪੰਜਾਬੀ 'ਚ ਫਿਕਰ ਤੌਾਸਵੀ ਵਰਗਾ ਵਿਅੰਗ ਪੂਰਬਕ ਹਾਸਰਸ ਤੇ ਤਨਜ਼ੀਆ, ਹਾਸਰਸ ਇਸੇ ਤਰ੍ਹਾਂ ਕੋਈ ਹੋਰ ਕਿਉਂ ਨਹੀਂ ਲਿਖਦਾ | ਹਾਲਾਂ ਕਿ ਫਿਕਰ ਤੌਾਸਵੀ ਖ਼ੁਦ ਪੰਜਾਬੀ ਸੀ | ਮੈਨੂੰ ਦਿਲ-ਦਿਮਾਗ਼ ਨੇ ਸਲਾਹ ਦਿੱਤੀ, 'ਤੂੰ ਆਪ ਹੀ ਲਿਖਿਆ ਕਰ |'
ਸੋ, ਇਸ ਤਰ੍ਹਾਂ ਮੈਂ ਇਹ ਵਿਅੰਗ ਆਪ ਲਿਖਣਾ ਸ਼ੁਰੂ ਕੀਤਾ ਸੀ |
ਮੈਂ ਤਾਂ ਕੱਦੋਂ ਵੀ ਛੋਟਾ ਹੀ ਸੀ ਤੇ ਭਾਰ ਮੇਰਾ ਐਨਾ ਕੁ ਸੀ ਕਿ...
ਹਵਾ ਮੇਂ ਉੜਤਾ ਜਾਏ
ਮੇਰਾ ਆਤਿਸ਼ ਬੱਚਾ ਮਲਮਲ ਕਾ...
ਹੋ ਜੀ... ਹੋ ਜੀ... |
ਮੈਂ ਪਹਿਲਾ ਲੇਖ, ਮਾਸਟਰ ਤਾਰਾ ਸਿੰਘ ਜੀ ਦੇ ਦੈਨਿਕ ਪੰਜਾਬੀ ਅਖ਼ਬਾਰ 'ਅਕਾਲੀ' 'ਚ ਛਪਣ ਹਿਤ ਦੇਣ ਲਈ ਗਿਆ | ਸੰਪਾਦਕ ਕਰਮ ਸਿੰਘ ਜ਼ਖ਼ਮੀ ਜੀ ਸਨ | ਸਾਡੇ ਘਰ, ਇਕ ਕਾਲਜ ਦੇ ਪਿੰ੍ਰਸੀਪਲ ਜੀ ਆਇਆ ਕਰਦੇ ਸਨ | ਉਨ੍ਹਾਂ ਨੇ ਮੇਰੇ ਛਪੇ ਕੁਝ ਲੇਖ ਪੜ੍ਹੇ ਸਨ | ਜਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਲੇਖ ਅਸਲ 'ਚ ਮੇਰੇ ਪਿਤਾ ਜੀ ਨੇ ਨਹੀਂ, ਮੈਂ ਹੀ ਲਿਖੇ ਹਨ ਤਾਂ ਉਨ੍ਹਾਂ ਮੈਨੂੰ ਜੱਫੀ 'ਚ ਘੁੱਟ ਲਿਆ ਤੇ ਆਖਿਆ, 'ਓਏ' ਤੂੰ ਤਾਂ ਨਿਰਾ 'ਆਤਸ਼' ਏਾ, ਪਹਿਲਾਂ ਪਹਿਲ ਮੈਂ ਆਪਣੇ ਨਾਂਅ ਨੂੰ 'ਆਤਸ਼' ਹੀ ਲਿਖਣਾ ਸ਼ੁਰੂ ਕਰ ਦਿੱਤਾ, ਮਗਰੋਂ ਪਤਾ ਲੱਗਾ ਕਿ ਅਸਲ 'ਚ ਤਲਫੁਜ਼ ਹੈਾ ਆਤਿਸ਼ ਤੇ ਮੈਂ 'ਆਤਿਸ਼' ਲਿਖਣਾ ਸੁਰੂ ਕਰ ਦਿੱਤਾ | ਕਰਮ ਸਿੰਘ ਜ਼ਖ਼ਮੀ ਜੀ ਨੇ ਮੇਰੇ ਕਾਲਮ ਦਾ ਨਾਂਅ 'ਆਤਿਸ਼ਬਾਜ਼ੀ' ਕਰ ਦਿੱਤਾ | ਕਾਲਮ ਦਿਨਾਂ 'ਚ ਹੀ ਮਸ਼ਹੂਰ ਹੋ ਗਿਆ | ਇਕ ਦਿਨ ਮਾਸਟਰ ਤਾਰਾ ਸਿੰਘ ਦੇ ਸਪੁੱਤਰ ਸ: ਮੋਹਨ ਸਿੰਘ ਜਿਹੜੇ ਅਕਾਲੀ ਦੇ ਪਬਲਿਸ਼ਰ ਵੀ ਸਨ, ਉਨ੍ਹਾਂ ਮੈਨੂੰ 'ਅਕਾਲੀ' ਦੇ ਦਫਤਰ 'ਚ ਸੱਦਿਆ ਤੇ ਕਿਹਾ, 'ਆਪਣੇ ਪਿਤਾ ਜੀ ਨੂੰ ਦਫ਼ਤਰ ਭੇਜੋ | ਅਸੀਂ ਉਨ੍ਹਾਂ ਨੂੰ ਇਹੀ ਕਾਲਮ ਲਿਖਣ ਲਈ ਅਕਾਲੀ 'ਚ ਭਰਤੀ ਕਰਨਾ ਹੈ, ਜਦ ਮੈਂ ਸੱਚ ਦੱਸਿਆ ਕਿ ਇਹ ਮੈਂ ਹੀ ਲਿਖਦਾ ਹਾਂ ਤਾਂ ਉਨ੍ਹਾਂ ਮੈਨੂੰ ਉਸੇ ਵੇਲੇ ਨੌਕਰੀ ਬਖ਼ਸ਼ ਦਿੱਤੀ | ਹੱਸਣਾ ਨਾ, ਮੇਰੀ ਤਨਖਾਹ ਕਿੰਨੀ ਸੀ, 160 ਰੁਪਏ ਮਹੀਨਾ ਤੇ ਪਹਿਲੀ ਤਨਖਾਹ 15 ਦਿਨਾਂ ਦੀ 80 ਰੁਪਏ ਮਿਲੀ ਸੀ | ਉਸ ਸਮੇਂ ਇਹ ਵੀ ਗੁਜ਼ਾਰੇ ਮਾਫਕ ਚੰਗੀ ਤਨਖਾਹ ਸੀ |
ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਨੇ 'ਪੰਜਾਬੀ ਸੂਬਾ' ਦੀ ਮੰਗ ਵਾਲੀ ਲਹਿਰ 'ਤੇ ਰੋਕ ਲਾਉਣ ਹਿਤ, ਅਕਾਲੀ ਅਖ਼ਬਾਰ 'ਤੇ ਇਸ ਕਰਕੇ ਪਾਬੰਦੀ ਲਾ ਦਿੱਤੀ ਕਿਉਂਕਿ ਉਸ ਸਮੇਂ ਇਕ ਦੂਸਰੀ ਪੰਜਾਬੀ ਅਖ਼ਬਾਰ ਨੇ ਇਸ ਦੀ ਰਜਿਸਟ੍ਰੇਸ਼ਨ ਰੱਦ ਕਰਵਾ ਦਿੱਤੀ ਸੀ | ਫਿਰ ਇਸੇ ਅਖ਼ਬਾਰ ਦੇ ਨਾਂਅ ਦੀ ਰਜਿਸਟ੍ਰੇਸ਼ਨ 'ਜਥੇਦਾਰ' ਦੇ ਨਾਂਅ 'ਤੇ ਨਵੀਂ ਕਰਵਾ ਦਿੱਤੀ ਸੀ | ਮੈਨੂੰ ਹੀ ਇਸ ਦਾ ਪਬਲਿਸ਼ਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ |
ਮੈਂ ਕਦੇ ਵੀ ਆਪਣੇ ਨਾਂਅ ਲਈ ਪਬਲੀਸਿਟੀ ਦਾ ਭੁੱਖਾ ਨਹੀਂ ਸੀ | ਇਸ ਲਈ ਜੇਕਰ ਮੈਂ ਇਹ ਦੱਸਾਂ ਕਿ ਜਿੰਨੀ ਮੁੱਦਤ ਤੇ ਜਿੰਨੇ ਸਾਲ ਮੈਂ ਇਹ ਕਾਲਮ ਲਿਖਿਆ ਹੈ, ਜੇ ਮੈਂ ਇਹ ਵੇਰਵਾ ਗਿੰਨੀਜ਼ ਬੁੱਕ ਆਫ਼ ਰਿਕਾਰਡਜ਼ ਨੂੰ ਭੇਜਦਾਂ ਤਾਂ ਇਸ 'ਚ ਮੇਰਾ ਨਾਂਅ ਸ਼ਾਮਿਲ ਹੋ ਜਾਣਾ ਸੀ |
ਚਲੋ ਜੀ, ਹੋ ਗਈ ਮੇਰੀ ਇਸ ਕਥਾ ਦੀ ਸਮਾਪਤੀ...
ਤੁਹਾਨੂੰ ਰਤਾ ਹਸਾ ਵੀ ਦਈਏ, ਜਿਹਨੂੰ ਪੜ੍ਹ ਕੇ ਤੁਹਾਡਾ ਮਨ ਪੁਲਕਿਤ-ਪੁਲਕਿਤ ਹੋ ਜਾਏਗਾ (ਪੁਲਕਿਤ ਪੁਲਕਿਤ ਦਾ ਹਿੰਦੀ ਦਾ ਅਰਥ ਹੈ ਖ਼ੁਸ਼-ਖ਼ੁਸ਼ ਹੋ ਜਾਏਗਾ |) ਇਹ ਤੁਲਸੀ ਰਚਿਤ ਰਾਮਾਇਣ ਰਾਮ ਚਰਿਤਰ ਮਾਣਸ 'ਚ ਦਰਜ ਹੈ |
(ਮਨ ਪੁਲਕਿਤ ਪੁਲਕਿਤ ਭਯਾ)
ਤੁਸੀਂ ਹਰ ਰੋਜ਼ ਅਖ਼ਬਾਰਾਂ 'ਚ ਪੜ੍ਹਦੇ ਹੋਵੋਗੇ 'ਤੁਹਾਡਾ ਅੱਜ ਦਾ ਦਿਨ ਜਾਂ ਅੱਜ ਦਾ ਹਫ਼ਤਾ ਕਿਵੇਂ ਬੀਤੇਗਾ |'
ਇਹ ਸਭ ਕੁਝ ਤੁਹਾਡੀਆਂ ਲਗਨ-ਰਾਸ਼ੀਆਂ ਦੇ ਆਧਾਰ 'ਤੇ ਜਿਵੇਂ ਤੁਲਾ ਰਾਸ਼ੀ, ਸਿੰਘ ਰਾਸ਼ੀ, ਫਲਾਣੀ ਰਾਸ਼ੀ ਤੇ ਫਲਾਣੀ ਰਾਸ਼ੀ 'ਤੇ ਸੰਭਾਵਿਤ ਭਵਿੱਸ਼ਬਾਣੀ ਹੁੰਦੀ ਹੈ |
ਅੱਜ ਮੈਂ ਆਪਣੇ ਅੰਦਾਜ਼ ਵਿਚ ਤੁਹਾਡੇ ਪਾਠਕਾਂ ਬਾਰੇ ਕੁਝ ਭਵਿੱਸ਼ਬਾਣੀਆਂ ਕਰ ਰਿਹਾ ਹਾਂ, ਤੁਸੀਂ ਪੜ੍ਹ ਕੇ ਆਪਣੇ-ਆਪ ਤੈਅ ਕਰ ਲੈਣਾ ਕਿ ਤੁਹਾਡਾ ਨਾਂਅ ਕਿਹੜੀ ਰਾਸ਼ੀ ਨਾਲ ਮੇਲ ਖਾਂਦਾ ਹੈ, ਤੁਲਾ ਰਾਸ਼ੀ ਹੈ ਕਿ ਸਿੰਘ ਰਾਸ਼ੀ... ਆਦਿ |
• ਅੱਜ ਜ਼ਰਾ ਸਾਵਧਾਨ ਰਹਿਣਾ, ਤੁਹਾਡੇ ਘਰ ਮਹਿਮਾਨ ਆਉਣ ਦੀ ਬਹੁਤ ਸੰਭਾਵਨਾ ਹੈ | ਜਦੋਂ ਪਤਾ ਲੱਗੇ ਕਿ ਕਿਹੜੇ ਮਹਿਮਾਨ ਪਧਾਰ ਰਹੇ ਹਨ, ਤਾਂ ਤੁਸੀਂ ਉਨ੍ਹਾਂ ਤੋਂ ਪਹਿਲਾਂ ਹੀ ਮੀਆਂ-ਬੀਵੀ, ਬੱਚਿਆਂ ਸਮੇਤ ਉਨ੍ਹਾਂ ਦੇ ਘਰ ਪਹੁੰਚ ਜਾਣਾ |
• ਤੁਹਾਡੇ ਘਰ ਕਿਸੇ ਖਾਸ ਮਿੱਤਰ ਦੇ ਆਉਣ ਦੀ ਸੰਭਾਵਨਾ ਹੈ, ਉਹ ਤੁਹਾਡੇ ਤੋਂ ਕੁਝ ਰੁਪਏ ਉਧਾਰ ਵੀ ਮੰਗ ਸਕਦਾ ਹੈ—ਸਾਵਧਾਨ ਰਹਿਣਾ, ਨਹੀਂ ਤਾਂ ਤੁਹਾਡਾ ਹਾਲ ਦੁਨੀਆ ਦੀ ਸਭ ਤੋਂ ਵਧੀਆ, ਤਿੰਨ ਲਾਈਨਾਂ ਵਾਲੀ ਕਹਾਣੀ ਵਾਲਾ ਹੋ ਸਕਦਾ ਹੈ |
ਉਨ੍ਹਾਂ ਦਾ ਇਕ ਦੋਸਤ ਉਨ੍ਹਾਂ ਦੇ ਘਰ ਆਇਆ...
ਉਹਨੇ ਇਕ ਰਕਮ ਉਧਾਰ ਮੰਗ ਲਈ...
ਉਹਨੇ ਪੈਸੇ ਵੀ ਗਵਾਏ, ਦੋਸਤ ਵੀ ਗਵਾਏ |

ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਮਹਾਨ ਕਾਰਜ ਕਰਨ ਦਾ ਇਕ ਹੀ ਤਰੀਕਾ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ, ਉਸ ਨੂੰ ਪਿਆਰ ਕਰੋ, ਜੇਕਰ ਤੁਹਾਨੂੰ ਅਜੇ ਤੱਕ ਇਸ ਤਰ੍ਹਾਂ ਦਾ ਕੰਮ ਨਹੀਂ ਮਿਲਿਆ ਤਾਂ ਲੱਭਦੇ ਰਹੋ |
• ਦੁਨੀਆ ਦੋ ਤਰ੍ਹਾਂ ਦੇ ਲੋਕਾਂ 'ਚ ਵੰਡੀ ਹੋਈ ਹੈ | ਇਕ ਉਹ ਜਿਹੜੇ ਖੁਦ ਕੰਮ ਕਰਦੇ ਹਨ, ਦੂਜੇ ਉਹ ਜਿਹੜੇ ਉਨ੍ਹਾਂ ਦੇ ਕੀਤੇ ਹੋਏ ਕੰਮਾਂ 'ਤੇ ਹੀ ਪਲਦੇ ਹਨ |
• ਆਲਸੀ ਨੂੰ ਸਾਰੇ ਕੰਮ ਹੀ ਮੁਸ਼ਕਿਲ ਲਗਦੇ ਹਨ | ਮਿਹਨਤੀ ਨੂੰ ਉਹ ਕੰਮ ਆਸਾਨ ਲਗਦੇ ਹਨ |
• ਮੁਸ਼ਕਿਲ ਤੋਂ ਮੁਸ਼ਕਿਲ ਕੰਮ ਨੂੰ ਵੀ ਜੇ ਛੋਟੇ-ਛੋਟੇ ਹਿੱਸਿਆਂ 'ਚ ਵੰਡ ਲਿਆ ਜਾਵੇ ਤਾਂ ਉਹ ਔਖਾ ਨਹੀਂ ਰਹਿੰਦਾ |
• ਇਕ ਸਮੇਂ ਵਿਚ ਇਕ ਕੰਮ ਕਰੋ ਅਤੇ ਇਸ ਤਰ੍ਹਾਂ ਕਰਨ ਵੇਲੇ ਆਪਣੀ ਪੂਰੀ ਆਤਮਾ ਉਸ ਵਿਚ ਪਾ ਦਿਓ, ਬਾਕੀ ਸਭ ਕੁਝ ਭੁੱਲ ਜਾਓ |
• ਕਾਗਜ਼ੀ ਯੋਜਨਾਵਾਂ ਹਾਲਾਤ ਨਹੀਂ ਬਦਲਦੀਆਂ, ਹਾਲਾਤ ਕੁਝ ਕਰਨ ਨਾਲ ਹੀ ਬਦਲਦੇ ਹਨ |
• ਸੋਚ-ਸਮਝ ਕੇ ਅਤੇ ਤਰਤੀਬ ਬਣਾ ਕੇ ਸ਼ੁਰੂ ਕੀਤਾ ਹਰ ਕੰਮ ਮੁਕੰਮਲ ਹੋਣ ਦੀ ਗਵਾਹੀ ਭਰਦਾ ਹੈ ਅਤੇ ਖੁਸ਼ੀ ਦਿੰਦਾ ਹੈ |
• ਜਿਹੜਾ ਕੰਮ ਤੁਸੀਂ ਅੱਜ ਕਰ ਸਕਦੇ ਹੋ, ਉਸ ਨੂੰ ਕੱਲ੍ਹ 'ਤੇ ਕਦੇ ਵੀ ਨਾ ਛੱਡੋ |
• ਚੰਗੇ ਮਨੁੱਖ ਬਣਨਾ ਹੀ ਕਾਫ਼ੀ ਨਹੀਂ, ਕੰਮ ਦੇ ਬੰਦੇ ਬਣਨਾ ਵੀ ਜ਼ਰੂਰੀ ਹੈ |
• ਜ਼ਿਆਦਾ ਸਰਗਰਮੀ ਵੀ ਨਾਕਾਮੀ ਜਿੰਨੀ ਹੀ ਘਾਤਕ ਹੈ |
• ਜੋ ਕੰਮ ਤੁਸੀਂ ਕਰ ਰਹੇ ਹੋ, ਉਸ ਕੰਮ ਦੀ ਸਮਾਪਤੀ ਅਸਰ ਖ਼ੁਸ਼ੀ ਪੂਰਵਕ ਹੋਵੇ ਤਾਂ ਮਿਹਨਤ ਦੀ ਥਕਾਨ ਯਾਦ ਨਹੀਂ ਰਹਿੰਦੀ |
• ਕੁਦਰਤ ਨੇ ਸਾਨੂੰ ਸਾਰਿਆਂ ਨੂੰ ਹੀਰਾ ਹੀ ਬਣਾਇਆ ਹੈ | ਬੱਸ ਸ਼ਰਤ ਇਹ ਹੈ ਕਿ ਜਿਹੜਾ ਘਸੇਗਾ ਉਹੀ ਚਮਕੇਗਾ |
• ਕੋਈ ਕੰਮ ਕਿੰਨਾ ਵੀ ਕਠਿਨ ਕਿਉਂ ਨਾ ਹੋਵੇ, ਜ਼ਿਦ ਅਤੇ ਦਿ੍ੜ੍ਹ ਵਿਸ਼ਵਾਸ ਨਾਲ ਪੂਰਾ ਕੀਤਾ ਜਾ ਸਕਦਾ ਹੈ |
• ਹੱਥ ਜੋੜਨ ਨਾਲ ਜੇ ਸਭ ਕੁਝ ਮਿਲ ਜਾਂਦਾ ਤਾਂ ਦਸਾਂ ਨਹੰੁਆਂ ਦੀ ਕਮਾਈ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ |
• ਚਿੰਤਾ ਮਨੁੱਖ ਦਾ ਉਸ ਵੇਲੇ ਤੱਕ ਕੁਝ ਨਹੀਂ ਵਿਗਾੜਦੀ, ਜਦੋਂ ਤੱਕ ਉਹ ਆਪਣੇ ਕੰਮ ਵਿਚ ਰੱੁਝਿਆ ਰਹਿੰਦਾ ਹੈ |
• ਕਿਸੇ ਵੀ ਕੰਮ ਨੂੰ ਖੂਬਸਰੂਤੀ ਨਾਲ ਕਰਨ ਦੇ ਲਈ ਮਨੁੱਖ ਨੂੰ ਉਸ ਨੂੰ ਖੁਦ ਕਰਨਾ ਚਾਹੀਦਾ ਹੈ |
• ਜੇਕਰ ਕੋਈ ਕੰਮ ਯੋਗ ਹੈ ਤਾਂ ਉਹ ਸਭ ਕੁਝ ਭੁੱਲ ਕੇ ਕਰਨ ਯੋਗ ਹੈ |
• ਅਸਲ ਜੀਵਨ ਹਾਸੇ, ਪ੍ਰੇਮ ਅਤੇ ਕੰਮ ਵਿਚ ਛਿਪਿਆ ਹੈ |
• ਕਿਸੇ ਵੀ ਕੰਮ ਨੂੰ ਕਰਦੇ ਹੋਏ ਉਸ ਵਿਚ ਚੁਟਕੀ ਭਰ ਸਾਹਸ ਮਿਲਾ ਲਓ |
• ਨੇਮਾਂ ਦੀ ਲੜੀ ਕਾਰਜ ਸੁਖਾਲਾ ਕਰਦੀ ਹੈ |
• ਤੁਹਾਡਾ ਆਉਣ ਵਾਲਾ ਕੱਲ੍ਹ ਪੂਰੀ ਤਰ੍ਹਾਂ ਤੇ ਇਸ ਹਾਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਅੱਜ ਕੀ ਕਰਦੇ ਹੋ |
• ਜੇਕਰ ਤੁਸੀਂ ਜ਼ੋਖਮ ਉਠਾਉਣ ਲਈ ਤਿਆਰ ਨਹੀਂ ਹੋ ਤਾਂ ਹਮੇਸ਼ਾ ਉਨ੍ਹਾਂ ਲਈ ਕੰਮ ਕਰੋਗੇ ਜੋ ਇਸ ਦੇ ਲਈ ਤਿਆਰ ਹਨ |
• ਜੀਵਨ ਵਿਚ ਅੱਗੇ ਵਧਣ ਦਾ ਰਹੱਸ ਮਨ ਲਗਾ ਕੇ ਪੂਰੇ ਦਿ੍ੜ੍ਹ ਨਿਯਮਾਂ ਨਾਲ ਕੰਮ ਸ਼ੁਰੂ ਕਰਨਾ ਹੈ |
• ਸੁਪਨੇ ਓਨਾ ਚਿਰ ਤੱਕ ਕੋਈ ਕੰਮ ਨਹੀਂ ਕਰਦੇ ਜਿੰਨਾ ਚਿਰ ਤੱਕ ਤੁਸੀਂ ਕੰਮ ਨਹੀਂ ਕਰਦੇ |
• ਤੁਹਾਡੇ ਕਰਮ ਹੀ ਤੁਹਾਡੀ ਪਹਿਚਾਣ ਹਨ, ਨਹੀਂ ਤਾਂ ਇਕ ਨਾਂਅ ਦੇ ਹਜ਼ਾਰਾਂ ਇਨਸਾਨ ਹਨ |
• ਭਾਈ ਲਾਲੋ ਦਾ ਸਾਦਗੀ ਭਰਿਆ ਜੀਵਨ ਚਾਨਣ ਮੁਨਾਰੇ ਦਾ ਕੰਮ ਕਰਦਿਆਂ ਇਹ ਹੀ ਸੰਦੇਸ਼ ਦਿੰਦਾ ਹੈ ਕਿ ਹੱਥ ਕਾਰ ਵੱਲ ਤੇ ਮਨ ਕਰਤਾਰ ਵੱਲ |
• ਵਿਸ਼ਵਾਸ ਅਤੇ ਲਗਨ ਦੇ ਬਿਨਾਂ ਕੀਤਾ ਗਿਆ ਕੰਮ ਕਾਗਜ਼ ਦੇ ਫੁੱਲ ਦੀ ਤਰ੍ਹਾਂ ਹੈ ਜਿਸ ਵਿਚ ਕੋਈ ਮਹਿਕ ਨਹੀਂ ਹੁੰਦੀ |
• ਬਿਨਾਂ ਕਿਸੇ ਉਦੇਸ਼ ਦੇ ਕੀਤਾ ਗਿਆ ਕੰਮ ਉਸ ਤਰ੍ਹਾਂ ਦੀ ਵਿਅਰਥ ਹੈ ਜਿਸ ਤਰ੍ਹਾਂ ਮੰਜ਼ਲ ਦਾ ਪਤਾ ਨਾ ਹੋਣ ਦੇ ਬਾਵਜੂਦ ਸਫਰ/ਯਾਤਰਾ ਕਰਦੇ ਜਾਣਾ | (ਚਲਦਾ)

-ਮੋਬਾਈਲ : 99155-63406.

ਮਿੰਨੀ ਕਹਾਣੀ ਬੁਝਦਿਲ

ਮੈਂ ਪਿੰਡਾਂ ਵਿਚ ਘੰੁਮ-ਫਿਰ ਕੇ ਕਬਾੜ ਖ਼ਰੀਦਦਾ ਹਾਂ ਤੇ ਦੋ-ਚਾਰ ਪਿੰਡ ਗਾਹ ਕੇ ਨਹਿਰ ਦੇ ਪੁਲ ਦੇ ਲਾਗੇ ਬਣੇ ਚਾਹ ਵਾਲੇ ਖੋਖੇ ਤੋਂ ਚਾਹ ਜ਼ਰੂਰ ਪੀਂਦਾ ਹਾਂ | ਇਹ ਮੇਰਾ ਨਿੱਤ ਦਾ ਕੰਮ ਹੈ |
ਅੱਜ ਵੀ ਮੈਂ ਸਾਈਕਲ ਇਕ ਪਾਸੇ ਡੇਕ ਨਾਲ ਲਾ ਕੇ ਇਕ ਕੱਪ ਚਾਹ ਦਾ ਬਣਾਉਣ ਲਈ ਕਹਿੰਦਾ ਹਾਂ ਤੇ ਫੱਟੇ 'ਤੇ ਬਹਿ ਕੇ ਅਖ਼ਬਾਰ ਦੀ ਫੋਲਾਫਾਲੀ ਕਰਨ ਲੱਗ ਜਾਂਦਾ ਹਾਂ |
ਉਥੇ ਹੋਰ ਵੀ ਕਈ ਲੋਕ ਬੈਠੇ ਹਨ, ਜਿਨ੍ਹਾਂ 'ਚ ਇਕ ਗੋਤਾਖੋਰ ਵੀ ਹੈ |
ਮੈਂ ਅਜੇ ਚਾਹ ਦੇ ਗਿਲਾਸ ਨੂੰ ਹੱਥ ਪਾਇਆ ਹੀ ਸੀ ਕਿ ਰੌਲਾ ਪੈ ਜਾਂਦਾ ਹੈ |
'ਓਏ ਬੰਦੇ ਨੇ ਨਹਿਰ 'ਚ ਛਾਲ ਮਾਰ 'ਤੀ... ਓਏ ਬੰਦੇ ਨੇ ਨਹਿਰ 'ਚ ਛਾਲ ਮਾਰ 'ਤੀ... |'
ਸਾਰਿਆਂ ਦਾ ਧਿਆਨ ਉਸ ਪਾਸੇ ਵੱਲ ਖਿੱਚਿਆ ਜਾਂਦਾ ਹੈ | ਵਾਕਿਆ, ਬੰਦਾ ਨਹਿਰ 'ਚ ਰੁੜਿਆ ਜਾ ਰਿਹਾ ਸੀ |
ਨੌਜਵਾਨ ਗੋਤਾਖ਼ੋਰ ਸਿਰ ਤੋੜ ਭੱਜਦਾ ਹੈ ਤੇ ਰੁੜ੍ਹੇ ਜਾਂਦੇ ਬੰਦੇ ਦੇ ਬਰਾਬਰ ਜਾ ਕੇ ਨਹਿਰ ਵਿਚ ਛਾਲ ਮਾਰ ਦਿੰਦਾ ਹੈ ਤੇ ਕੁਝ ਮਿੰਟਾਂ ਦੀ ਜੱਦੋਜਹਿਦ ਤੋਂ ਬਾਅਦ ਉਹ ਬੰਦੇ ਨੂੰ ਬਾਹਰ ਕੱਢ ਲਿਆਉਂਦਾ ਹੈ |
ਉਥੇ ਵਾਹਵਾ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ |
'ਕਮਲਿਆ, ਜ਼ਿੰਦਗੀ ਕਿਤੇ ਵਾਰ-ਵਾਰ ਮਿਲਦੀ ਆ', ਭੀੜ 'ਚੋਂ ਕੋਈ ਬਜ਼ੁਰਗ ਬੋਲਿਆ |
'ਜਿਊਾਦੀ ਜਾਨ ਨੂੰ ਸੌ ਔੜੀਆਂ-ਸੌੜੀਆਂ ਝੱਲਣੀਆਂ ਪੈਂਦੀਆਂ | ਐ ਦਿਲ ਥੋੜ੍ਹੋੋਂ ਛੱਡੀਦੈ... |'
'ਜੱਦੋ-ਜਹਿਦ ਦਾ ਨਾਂਅ ਹੀ ਜ਼ਿੰਦਗੀ ਹੈ' ਕੋਈ ਹੋਰ ਬੋਲਿਆ, 'ਆਤਮਹੱਤਿਆ ਕਰਨੀ ਤਾਂ ਬੁਝਦਿਲਾਂ ਦਾ ਕੰਮ ਹੈ...', ਲੋਕ ਆਪੋ-ਆਪਣੀ ਫਲਾਸਫੀ ਘੋਟ ਰਹੇ ਸਨ |
'ਉਹ ਬੰਦਾ ਹੁਣ ਪੂਰੀ ਤਰ੍ਹਾਂ ਸੁਰਤ ਵਿਚ ਹੈ ਤੇ ਗੋਡਿਆਂ 'ਚ ਸਿਰਦਈ ਬੈਠਾ ਹੈ | ਪਿੱਛੋਂ ਉਹਦੇ ਵਾਰਸ ਵੀ ਪਹੁੰਚ ਜਾਂਦੇ ਹਨ |
'ਚਾਚਾ, ਤੂੰ ਇਹ ਕੀ ਕਮਲ ਘੋਟਿਆ', ਇਕ ਮੰੁਡਾ ਉਹਦੀ ਬਾਂਹ ਫੜ ਕੇ ਕਹਿੰਦਾ ਹੈ, 'ਚੱਲ ਉੱਠ ਘਰ ਨੂੰ ਚੱਲੀਏ, ਬਹਿ ਸਕੂਟਰ 'ਤੇ... |'
ਗੋਤਾਖੋਰ ਕਾਹਲੀ ਸੁਰ 'ਚ ਬੋਲਿਆ |
'ਭਾਈ ਸਾਹਿਬ, ਪੈਸੇ... |'
'ਕਾਹਦੇ ਪੈਸੇ...?'
'ਮੈਂ ਜਾਨ ਜ਼ੋਖ਼ਮ 'ਚ ਪਾ ਕੇ ਇਹਦੀ ਜਾਨ ਬਚਾਈ ਹੈ... ਹੋਰ ਕਾਹਦੇ ਪੈਸੇ... |'
ਇਸ ਤੋਂ ਪਹਿਲਾਂ ਕਿ ਕੋਈ ਹੋਰ ਬੋਲਦਾ, ਉਹ ਬੰਦਾ ਆਜ਼ਾਦੀ ਨਾਲ ਬੋਲਿਆ, 'ਜੇ ਮੇਰੇ ਕੋਲ ਪੈਸੇ ਹੁੰਦੇ ਮੈਂ ਨਹਿਰ 'ਚ ਡੁੱਬਣਾ ਸੀ... |'
'ਤੂੰ ਤਾਂ ਬੁਝਦਿਲ ਆਂ, ਪੈਸੇ ਕਮਾਉਣ ਲਈ ਮਿਹਨਤ ਕਰਨੀ ਪੈਂਦੀ ਆ, ਮੈਂ ਮਿਹਨਤ ਦਾ ਮੁੱਲ ਮੰਗਦਾਂ, ਭੀਖ ਨ੍ਹੀਂ ਮੰਗਦਾ... |'
ਉਥੇ ਇਕੱਠੀ ਹੋਈ ਭੀੜ ਗੋਤਾਖ਼ੋਰ ਦੇ ਹੱਕ 'ਚ ਹਾਮੀ ਭਰਦੀ ਹੈ |

-ਡਾਕ: ਬਾੜੀਆਂ ਕਲਾ, ਜ਼ਿਲ੍ਹਾ ਹੁਸ਼ਿਆਰਪੁਰ |
ਮੋਬਾਈਲ : 98788-05238.

ਨਹਿਲੇ 'ਤੇ ਦਹਿਲਾ: ਪਹਿਲੀ ਵਾਰ ਸੌ ਦਾ ਨੋਟ ਵੇਖਿਆ

ਪਾਕਿਸਤਾਨ ਬਣਨ ਤੋਂ ਪਹਿਲਾਂ ਵਾਲੇ ਪੰਜਾਬ ਵਿਚ ਦਸ ਰੁਪਏ ਦਾ ਨੋਟ ਬੜੀ ਕੀਮਤ ਰੱਖਦਾ ਸੀ | ਜੇਕਰ ਦਸ ਦਾ ਨੋਟ ਤੁੜਾਣਾ ਹੋਵੇ ਤਾਂ ਪੂਰੇ ਪਿੰਡ ਦੀਆਂ ਹੱਟੀਆਂ ਦੇ ਗੇੜੇ ਮਾਰਨੇ ਪੈਂਦੇ ਸੀ | ਅਸੀਂ ਸਕੂਲ ਦੀ ਫੀਸ ਪੈਸਿਆਂ ਨਾਲ ਅਦਾ ਕਰਦੇ ਹੁੰਦੇ ਸੀ | ਉਦੋਂ ਇਕ ਰੁਪਏ ਦੀਆਂ ਦੋ ਅਠਿਆਨੀਆਂ ਹੁੰਦੀਆਂ ਸਨ | ਚਾਰ ਚਵਾਨੀਆਂ, ਅੱਠ ਦਵਾਨੀਆਂ, ਇਕ ਦਵਾਨੀ ਦੇ ਦੋ ਆਨੇ, ਇਕ ਆਨੇ ਦੋ ਦੋ ਟਕੇ, ਇਕ ਟਕੇ ਦੇ ਦੋ ਪੈਸੇ, ਇਕ ਪੈਸੇ ਦੇ ਦੋ ਧੇਲੇ, ਅੱਗੋਂ ਪਾਈਆਂ ਸਾਡੇ ਸਰਕਾਰੀ ਸਕੂਲ ਦੀ ਫੀਸ ਦੇ ਪੈਸੇ ਮਹੀਨਾ ਹੁੰਦੀ ਸੀ | ਪੰਜਵੀਂ ਤੋਂ ਫੀਸ ਵਧ ਜਾਂਦੀ ਸੀ | ਏਨੀ ਘੱਟ ਫੀਸ ਹੋਣ ਦੇ ਬਾਵਜੂਦ ਕਈ ਮੰੁਡੇ ਫੀਸ ਨਹੀਂ ਸਨ ਦੇ ਸਕਦੇ | ਉਹ ਕਦੇ ਦਾਣੇ ਲੈ ਆਉਂਦੇ, ਸਾਡੇ ਮਾਸਟਰ ਸਾਹਬ ਕੋਈ ਨਾ ਕੋਈ ਜੁਗਾੜ ਕਰਕੇ ਫੀਸ ਪੂਰੀ ਕਰ ਦਿੰਦੇ ਸੀ, ਗਰੀਬ ਮੁੰਡਿਆਂ ਦੀ | ਮੈਂ ਪੰਜ ਰੁਪਏ ਦਾ ਨੋਟ ਵੇਖਿਆ ਸੀ ਪਰ ਸੌ ਰੁਪਏ ਦਾ ਨੋਟ ਹੁੰਦਾ ਹੈ, ਇਹ ਸੁਣਿਆ ਤਾਂ ਸੀ ਪਰ ਵੇਖਿਆ ਨਹੀਂ ਸੀ | ਸੌ ਦਾ ਨੋਟ ਮੈਂ ਕਦੋਂ ਵੇਖਿਆ ਪੂਰੀ ਤਫਸੀਲ ਨਾਲ ਦੱਸਦਾ ਹਾਂ | ਪਾਕਿਸਤਾਨ ਤੋਂ ਆ ਕੇ ਅਸੀਂ ਅਲਵਰ ਜ਼ਿਲ੍ਹੇ ਦੇ ਕਾਰੋਲੀ ਖ਼ਾਲਸਾ ਨਾਂਅ ਦੇ ਪਿੰਡ ਵਸ ਗਏ | ਜ਼ਮੀਨ ਪਥਰੀਲੀ ਹੋਣ ਕਰਕੇ ਖੇਤੀ ਦਾ ਕੰਮ ਛੱਡ ਕੇ ਅਸੀਂ ਕਰਨਾਲ (ਹੁਣ ਹਰਿਆਣਾ) ਆ ਕੇ ਵਸ ਗਏ |
ਉਦੋਂ ਪੰਜਾਬ ਬਹੁਤ ਵੱਡਾ ਹੁੰਦਾ ਸੀ | ਅੱਜ ਦਾ ਹਿਮਾਚਲ, ਹਰਿਆਣਾ ਪੰਜਾਬ ਦਾ ਹਿੱਸਾ ਹੁੰਦੇ ਸਨ | ਪੰਜਾਬ ਸਰਕਾਰ ਵਲੋਂ ਕਵਿਤਾ ਮੁਕਾਬਲੇ ਕਰਵਾਏ ਜਾਂਦੇ ਸੀ | ਇਹ ਕਵਿਤਾ ਮੁਕਾਬਲੇ ਆਪ ਰਚੀ ਕਵਿਤਾ ਦੇ ਮੁਕਾਬਲੇ | ਪਹਿਲਾਂ ਜ਼ਿਲ੍ਹਾ ਪੱਧਰ ਦੇ ਹੁੰਦੇ, ਜਿਨ੍ਹਾਂ ਵਿਚ ਪਹਿਲੀ ਪੁਜ਼ੀਸ਼ਨ ਦਾ ਜੇਤੂ ਡਵੀਜ਼ਨ ਪੱਧਰ ਦੇ ਕਵਿਤਾ ਮੁਕਾਬਲੇ ਵਿਚ ਸ਼ਾਮਿਲ ਹੁੰਦਾ | ਡਵੀਜ਼ਨ ਪੱਧਰ ਦਾ ਪਹਿਲੀ ਪੁਜ਼ੀਸ਼ਨ ਵਾਲਾ ਜੇਤੂ ਸਟੇਟ ਲੈਵਲ ਦੇ ਮੁਕਾਬਲੇ ਵਿਚ ਸ਼ਾਮਿਲ ਹੁੰਦਾ | ਇਹ ਗੱਲ 1960 ਦੀ ਹੈ | ਉਦੋਂ ਮੈਂ ਕਰਨੈਲ ਸਿੰਘ ਪੰਛੀ ਦੇ ਨਾਂਅ ਹੇਠ ਲਿਖਦਾ ਹੁੰਦਾ ਸੀ | ਮੈਂ ਕਰਨਾਲ ਜ਼ਿਲ੍ਹੇ 'ਚੋਂ ਅੱਵਲ, ਅੰਬਾਲਾ ਡਵੀਜ਼ਨ ਵਿਚੋਂ ਅੱਵਲ ਅਤੇ ਫਿਰ ਸਟੇਟ ਲੈਵਲ ਦੇ ਮੁਕਾਬਲੇ ਵਿਚ ਚੰਡੀਗੜ੍ਹ ਵਿਚ ਵੀ ਪਹਿਲਾ ਇਨਾਮ ਪ੍ਰਾਪਤ ਕੀਤਾ | ਜ਼ਿਲ੍ਹਾ ਪੱਧਰ ਦਾ ਇਨਾਮ ਵੀਹ ਰੁਪਏ, ਡਵੀਜ਼ਨ ਪੱਧਰ ਦਾ ਚਾਲੀ ਰੁਪਏ ਅਤੇ ਸਟੇਟ ਲੈਵਲ ਦੇ ਇਨਾਮ ਦੀ ਰਕਮ ਸੌ ਰੁਪਏ ਮਿਲੀ | ਰੇਸ਼ਮ ਦੀ ਥੈਲੀ ਵਿਚ ਸੌ ਦਾ ਨੋਟ ਪਿਆ ਹੋਇਆ ਸੀ | 100 ਰੁਪਏ ਦਾ ਨੋਟ ਮੈਂ ਜੀਵਨ ਵਿਚ ਪਹਿਲੀ ਵਾਰ ਵੇਖਿਆ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਹੰਝੂਆਂ ਦੀ ਜ਼ਬਾਨ

'ਹੰਝੂਆਂ ਦੀ ਜੇਕਰ ਕੋਈ ਜ਼ਬਾਨ ਹੁੰਦੀ ਤਾਂ ਕਿੰਨੀ ਉਦਾਸੀ ਭਰੀ ਹੁੰਦੀ |'
ਕਾਫ਼ੀ ਹਾਊਸ 'ਚ ਬੈਠੀ ਮੈਂ ਕਾਫ਼ੀ ਦੇ ਘੁੱਟਾਂ ਦੇ ਨਾਲ-ਨਾਲ ਆਪਣੇ ਹੀ ਵਿਚਾਰਾਂ ਦੇ ਬੇਤਰਤੀਬ ਵਹਾਅ ਨੂੰ ਸਮਝਣ ਦੀ ਜੱਦੋਜਹਿਦ ਕਰ ਰਹੀ ਸੀ ਕਿ ਅਚਾਨਕ ਪਿਛੋਂ ਕਿਤੋਂ ਇਕ ਆਵਾਜ਼ ਸੁਣਾਈ ਦਿੱਤੀ | ਸ਼ਿਸ਼ਟਾਚਾਰ ਨਿਭਾਉਂਦਿਆਂ ਮੈਂ ਬਿਨਾਂ ਪਿਛੇ ਮੁੜੇ ਇਸ ਸਵਾਲ-ਨੁਮਾ ਵਾਕ ਦੇ ਜਵਾਬ ਦੀ ਉਡੀਕ ਕਰਨ ਲੱਗੀ | ਪਰ ਜਵਾਬ 'ਚ ਸਿਰਫ਼ ਇਕ ਖ਼ਾਮੋਸ਼ੀ ਹੀ ਕੰਨਾਂ ਤੱਕ ਪਹੁੰਚੀ |
ਸ਼ਾਇਦ ਗੱਲ ਕਰ ਰਹੇ ਦੋਵੇਂ ਜਣੇ ਕਿਸੇ ਔਖੇ ਜਜ਼ਬਾਤੀ ਸਮੇਂ ਵਿਚੀਂ ਲੰਘ ਰਹੇ ਸੀ | ਦੋਵੇਂ ਹੀ ਇਕ-ਦੂਜੇ ਤੋਂ ਸਹਾਰਾ ਭਾਲ ਰਹੇ ਸੀ | ਪਰ ਸਹੀ ਲਫ਼ਜ਼ ਸਾਥ ਨਹੀਂ ਦੇ ਰਹੇ ਸੀ ਜਾਂ ਇੰਜ ਕਹੋ ਕਿ ਸਮਾਂ ਸਹੀ ਸਾਥ ਨਹੀਂ ਨਿਭਾਅ ਰਿਹਾ ਸੀ |
ਇਹ ਭਿੱਜੀ ਆਵਾਜ਼ ਕਿਸੇ ਦੀ ਵੀ ਹੋ ਸਕਦੀ ਹੈ, ਤੁਹਾਡੀ, ਮੇਰੀ ਜਾਂ ਕਿਸੇ ਵੀ ਹੋਰ ਸ਼ਖ਼ਸ ਦੀ | ਜ਼ਿੰਦਗੀ ਦੇ ਉਤਰਾਅ-ਚੜ੍ਹਾਅ 'ਚ ਲਾਜ਼ਮੀ ਜਿਹੇ ਅਹਿਸਾਸਾਂ 'ਚ ਇਕ ਨਾਂਅ ਹੰਝੂਆਂ ਦਾ ਵੀ ਸ਼ਾਮਿਲ ਹੈ | ਜ਼ਿਆਦਾਤਰ ਅੱਖਾਂ ਦੇ ਪਰਾਂ ਅੰਦਰ ਲੁਕੇ ਇਹ ਖਜ਼ਾਨੇ ਕਦੇ ਨਾ ਕਦੇ ਤਾਂ ਬਾਹਰ ਆਉਂਦੇ ਹੀ ਹਨ | ਪਰ ਇਨ੍ਹਾਂ ਦੀ ਜ਼ਬਾਨ ਦਾ ਕੀ?
ਬਚਪਨ ਦੇ ਕਈ ਸਬਕ ਸਾਡੇ ਦਿਮਾਗ 'ਤੇ ਇੰਜ ਉਕਰ ਜਾਂਦੇ ਹਨ ਜਿਵੇਂ ਹਮੇਸ਼ਾ ਤੋਂ ਹੀ ਉਥੇ ਲਿਖੇ ਹੋਏ ਹੋਣ | ਨਿੱਕੇ ਹੁੰਦਿਆਂ ਤੋਂ ਹੀ ਸਿਖਾਏ ਜਾਂਦੇ ਵਿਪਰੀਤਾਰਥਕ ਸ਼ਬਦਾਂ 'ਚ ਹੰਝੂਆਂ ਦਾ ਉਲਟ ਸ਼ਬਦ ਮੁਸਕਾਨ ਸਿਖਾਇਆ ਜਾਂਦਾ ਹੈ ਜਾਂ ਰੋਣਾ ਦਾ ਉਲਟ ਸ਼ਬਦ ਹੱਸਣਾ | ਪਰ ਇਹ ਸ਼ਾਇਦ ਇੰਜ ਹੀ ਹੋਏਗਾ ਜਿਵੇਂ ਤਸਵੀਰ ਦੇ ਅੱਧੇ ਹਿੱਸੇ ਨੂੰ ਵੇਖਣਾ ਜਾਂ ਫਿਰ ਸ਼ੇਅਰ ਦੇ ਇਕ ਮਿਸਰੇ ਨੂੰ ਪੜ੍ਹਨਾ | ਦੋਵੇਂ ਹੀ ਸੂਰਤਾਂ 'ਚ ਅਰਥ ਬੇਮਾਨੀ ਹੋ ਜਾਣਗੇ |
ਇਹ ਇਕ ਤੱਥ ਜਾਂ ਕਹੋ ਮੰਦਭਾਗਾ ਤੱਥ ਹੈ ਕਿ ਅਸੀਂ ਹੰਝੂਆਂ ਨੂੰ ਦਰਦ, ਉਦਾਸੀ, ਨਾਕਾਮੀ ਜਾਂ ਅਜਿਹੇ ਹੀ ਨਾਂਹ-ਪੱਖੀ ਅਹਿਸਾਸਾਂ ਨਾਲ ਜੋੜ ਕੇ ਵੇਖਦੇ ਹਾਂ | ਕਿਸੇ ਅਜ਼ੀਜ਼ ਦੇ ਦੁਨੀਆ ਤੋਂ ਵਿਛੋੜੇ ਦਾ ਦਰਦ, ਪ੍ਰੀਖਿਆ 'ਚੋਂ ਉਮੀਦ ਤੋਂ ਘੱਟ ਨੰਬਰ ਆਉਣੇ ਜਾਂ ਫਿਰ ਲੰਮੇ ਸੰਘਰਸ਼ ਤੋਂ ਬਾਅਦ ਵੀ ਉਲਟ ਨਤੀਜੇ ਆਉਣਾ, ਜਿਹੇ ਕਈ ਕਾਰਨਾਂ ਜਾਂ ਮੌਕਿਆਂ ਸਮੇਂ ਹੰਝੂ ਬਿਨਾਂ ਸੱਦੇ ਮਹਿਮਾਨ ਵਾਂਗ ਆ ਜਾਂਦੇ ਹਨ |
ਯਾਦ ਕਰੋ ਜਦੋਂ ਖ਼ੁਸ਼ੀਆਂ ਸਾਰੇ ਬੰਨ੍ਹ ਤੋੜ ਕੇ ਤੁਹਾਡੀ ਕਿਸਮਤ ਦੇ ਦਰਵਾਜ਼ੇ 'ਤੇ ਦਸਤਕ ਦਿੰਦੀਆਂ ਹਨ ਤਾਂ ਤੁਹਾਡੇ ਮਨ ਦੀ ਕੀ ਕੈਫ਼ੀਅਤ ਹੁੰਦੀ ਹੈ? ਪਹਿਲੀ ਨੌਕਰੀ ਲੱਗਣ ਦੀ ਚਿੱਠੀ ਹੋਵੇ ਜਾਂ ਫਿਰ ਘਰ 'ਚ ਗੰੂਜੀ ਕਿਲਕਾਰੀ ਜਾਂ ਫਿਰ ਤਾਂਘ ਨਾਲ ਸਾਂਭ ਕੇ ਰੱਖੀ ਕਿਸੇ ਸੱਧਰ ਦਾ ਪੂਰਾ ਹੋਣਾ | ਅਜਿਹੇ ਸਮੇਂ 'ਤੇ ਸ਼ਬਦ ਐਨ ਮੌਕੇ 'ਤੇ ਦਗ਼ਾ ਕਰ ਜਾਂਦੇ ਹਨ ਅਤੇ ਖ਼ਾਮੋਸ਼ ਅਹਿਸਾਸਾਂ ਦੇ ਲੁਕੇ ਸੋਮੇ, ਇਹ ਹੰਝੂ, ਸਾਡੀਆਂ ਭਾਵਨਾਵਾਂ ਨੂੰ ਜ਼ਬਾਨ ਦੇਣ ਆ ਜਾਂਦੇ ਹਨ |
ਇਕ ਛੋਟਾ ਜਿਹਾ ਕਿੱਸਾ ਹੈ | ਕੁਝ ਦੋਸਤ ਆਪੋ-ਆਪਣੇ ਪਰਿਵਾਰ ਨਾਲ ਇਕੱਠੇ ਬੈਠੇ ਹਲਕੀਆਂ-ਫੁਲਕੀਆਂ ਗੱਲਾਂ ਕਰ ਰਹੇ ਸੀ | ਪਰਿਵਾਰ ਤੋਂ ਹੁੰਦੀ ਗੱਲ ਬੱਚਿਆਂ ਤੱਕ ਜਾ ਪਹੁੰਚੀ | ਬੱਚਿਆਂ ਦੀ ਪੜ੍ਹਾਈ, ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਤਜਰਬੇ ਸਭ ਵਾਰੋ-ਵਾਰੀ ਸੁਣਾ ਰਹੇ ਸੀ | ਸਭ ਆਪੋ-ਆਪਣੇ ਬੱਚਿਆਂ ਦੀ ਕਾਮਯਾਬੀ ਦੀ ਲੰਮੀ ਦਾਸਤਾਂ ਪੂਰੇ ਸਰੂਰ 'ਚ ਸੁਣਾ ਰਹੇ ਸੀ | ਉਨ੍ਹਾਂ 'ਚੋਂ ਇਕ ਨੇ ਕਿਹਾ ਕਿ ਉਸ ਦਾ ਬੱਚਾ ਪੰਜਵੀਂ 'ਚ ਹੈ | ਸਟੇਜ 'ਤੇ ਥੋੜ੍ਹਾ ਘਬਰਾਉਂਦਾ ਵੀ ਹੈ ਪਰ ਹਰ ਸਾਲ ਕੁਝ ਨਾ ਕੁਝ ਕਰਨ ਲਈ ਉਹ ਸਟੇਜ 'ਤੇ ਜਾਂਦਾ ਵੀ ਜ਼ਰੂਰ ਹੈ | ਪਰ ਉਹ (ਗੱਲ ਸੁਣਾ ਰਿਹਾ ਪਿਤਾ) ਕਦੇ ਵੀ ਢੰਗ ਨਾਲ ਉਸ ਦੀ ਪ੍ਰੋਫਾਰਮੈਂਸ ਨਹੀਂ ਦੇਖ ਸਕਿਆ |
ਭਾਵੁਕ ਹੋਏ ਦੋਸਤ ਦੀ ਗੱਲ ਸਭ ਗਹੁ ਨਾਲ ਸੁਣਨ ਲੱਗੇ | ਉਸ ਨੇ ਕਿਹਾ ਕਿ ਜਿਵੇਂ ਹੀ ਉਸ ਦਾ ਬੇਟਾ ਸਟੇਜ 'ਤੇ ਆਉਂਦਾ ਹੈ ਤਾਂ ਉਸ ਦੀਆਂ ਅੱਖਾਂ ਖੁਸ਼ੀ ਨਾਲ ਭਿੱਜ ਜਾਂਦੀਆਂ ਹਨ | ਉਸ ਨੂੰ ਸਿਰਫ਼ ਇਸ ਗੱਲ ਦੀ ਖ਼ੁਸ਼ੀ ਹੁੰਦੀ ਹੈ ਕਿ ਉਸ ਦਾ ਬੇਟਾ ਕੋਸ਼ਿਸ਼ ਕਰ ਰਿਹਾ ਹੈ, ਆਪਣੇ ਡਰ ਨੂੰ ਹਰਾਉਣ ਦੀ | ਜੋ ਉਸ ਲਈ ਸਭ ਤੋਂ ਵੱਡਾ ਤਗਮਾ ਹੈ |
ਇਹੀ ਉਹ ਖ਼ੁਸ਼ੀ ਹੈ ਜਿਸ ਨੂੰ ਸੰਭਾਲਣ ਤੋਂ ਜਦ ਸ਼ਬਦ ਇਨਕਾਰੀ ਹੋ ਜਾਂਦੇ ਹਨ ਤਾਂ ਹੰਝੂ ਉਸ ਨੂੰ ਆਪਣੀ ਪਨਾਹ 'ਚ ਲੈ ਲੈਂਦੇ ਹਨ |
ਇਕ ਹੋਰ ਵੀ ਗਲਤਫਹਿਮੀ ਬਚਪਨ ਤੋਂ ਸਾਡੇ ਨਾਲ-ਨਾਲ ਪਲਦੀ ਹੈ ਅਤੇ ਵੱਡੀ ਹੁੰਦੀ ਜਾਂਦੀ ਹੈ | ਸਾਨੂੰ ਸਿਖਾਇਆ ਜਾਂਦਾ ਹੈ ਕਿ ਰੋਣਾ ਕਮਜ਼ੋਰ ਸ਼ਖ਼ਸੀਅਤਾਂ ਦੀ ਨਿਸ਼ਾਨੀ ਹੈ |
ਸ਼ਖ਼ਸੀਅਤ ਜਿਹੇ ਭਾਰੀ ਭਰਕਮ ਸ਼ਬਦ ਦਾ ਬੋਝ ਚੁੱਕੀ ਅਸੀਂ ਆਪਣਾ ਸਾਰਾ ਜ਼ੋਰ ਹੰਝੂਆਂ ਨੂੰ ਆਪਣੇ ਤੋਂ ਦੂਰ ਰੱਖਣ 'ਚ ਲਾ ਦਿੰਦੇ ਹਾਂ | ਪਰ ਕੀ ਹੰਝੂਆਂ ਦੀ ਨਮੀ 'ਚ ਏਨੀ ਤਾਕਤ ਹੁੰਦੀ ਹੈ ਕਿ ਉਹ ਸ਼ਖ਼ਸੀਅਤ ਦੀ ਮਜ਼ਬੂਤ ਬੁਨਿਆਦ ਨੂੰ ਗਿੱਲੀ ਕਰ ਸਕੇ?
ਆਪਣੇ-ਆਪ ਨੂੰ ਪ੍ਰਗਟਾਉਣ ਦਾ ਸਭ ਤੋਂ ਸੁੱਚਾ ਤਰੀਕਾ ਰੋਣਾ ਹੀ ਹੈ | ਮਨੋਵਿਗਿਆਨੀ ਵੀ ਕਹਿੰਦੇ ਹਨ ਕਿ ਮਨ 'ਚ ਖ਼ੁਸ਼ੀ ਅਤੇ ਗ਼ਮੀ ਦੇ ਭਾਵ ਜੇਕਰ ਹੰਝੂਆਂ ਰਾਹੀਂ ਪ੍ਰਗਟਾਏ ਜਾਣ ਤਾਂ ਉਹ (ਮਨ) ਸੁਰਖਰੂ ਹੋ ਜਾਂਦਾ ਹੈ | ਸੁਰਖਰੂ ਮਨ ਨਾਲ ਕੋਈ ਵੀ ਕਮਜ਼ੋਰ ਨਹੀਂ, ਸਗੋਂ ਹੋਰ ਮਜ਼ਬੂਤ ਹੋ ਕੇ ਉੱਭਰਦਾ ਹੈ |
ਇਕ ਹੋਰ ਸ਼ਖ਼ਸ ਹਨ, ਉਨ੍ਹਾਂ ਦਾ ਇਕਲੌਤਾ ਬੇਟਾ ਦਿਮਾਗ਼ ਦਾ ਲਕਵਾ (3erebral Palsy) ਨਾਲ ਪੀੜਤ ਹੈ | ਬੇਟੇ ਨਾਲ ਉਸ ਦੇ ਮੋਹ ਨੂੰ ਪੁਰਾਣੀ ਦੰਦਕਥਾ ਦੇ ਉਸ ਵਾਕ ਨਾਲ ਪ੍ਰਗਟਾਇਆ ਜਾ ਸਕਦਾ ਹੈ, ਜਿਸ 'ਚ ਕਿਹਾ ਜਾਂਦਾ ਹੈ ਕਿ ਰਾਜੇ ਦੀ ਜਾਨ ਤੋਤੇ 'ਚ ਵਸਦੀ ਸੀ | ਉਸ ਦਾ ਬੇਟਾ ਉਹ ਤੋਤਾ ਸੀ | ਸੀਮਤ ਵਸੀਲਿਆਂ ਵਾਲਾ ਇਹ ਪਿਤਾ ਬਚਪਨ ਤੋਂ ਬੇਟੇ ਦੇ ਇਲਾਜ ਲਈ ਕਿਥੇ-ਕਿਥੇ ਤੇ ਕਿਵੇਂ ਗਿਆ, ਇਹ ਇਥੇ ਦਰਜ ਕਰਨਾ ਸੰਭਵ ਨਹੀਂ ਹੈ | ਖ਼ੈਰ! ਇਕ ਦਿਨ ਫ਼ੋਨ 'ਤੇ ਕੰਬਦੀ ਆਵਾਜ਼ ਨਾਲ ਹੱਸ ਕੇ ਪੁੱਛਿਆ ਕਿ ਜੇਕਰ ਤੁਸੀਂ ਘਰ ਹੋ ਤਾਂ ਉਹ ਮਿਲਣਾ ਚਾਹੁੰਦਾ ਹੈ | ਕੁਝ ਸਮੇਂ ਬਾਅਦ ਸਾਹਮਣੇ ਬੈਠੇ ਅਤੇ ਚਾਵਾਂ ਨਾਲ ਭਰੇ ਉਸ ਸ਼ਖ਼ਸ ਨੇ ਕਿਹਾ ਉਸ ਦੇ ਬੇਟੇ ਨੇ ਅੱਜ ਦੀਵਾਰ ਫੜ ਕੇ ਪੂਰੇ ਬਰਾਂਡੇ 'ਚ ਚਲ ਕੇ ਵਿਖਾਇਆ |
ਥਕੇਵੇਂ ਵਾਲੀ ਉਮਰ 'ਚ ਦਾਖ਼ਲ ਹੋ ਚੁੱਕਾ ਇਹ ਪਿਤਾ ਹਾਲੇ ਤੱਕ ਉਸ ਨੂੰ ਕੰਧਾੜੇ 'ਤੇ ਚੁੱਕ ਕੇ ਹੀ ਕਿਤੇ ਲੈ ਜਾਂਦਾ ਸੀ | ਬੇਟੇ ਦੇ ਇਹ ਕਦਮ ਉਸ ਲਈ ਕਿਸੇ ਇਨਾਮ ਤੋਂ ਘੱਟ ਨਹੀਂ ਸਨ | ਇਹ ਖ਼ਬਰ ਸੁਣਾਉਂਦਿਆਂ ਕਦ ਅੱਖਾਂ ਦੇ ਪੋਰਾਂ 'ਚੋਂ ਹੰਝੂ ਤਗਮੇ ਬਣ ਕੇ ਉਸ ਦੀ ਕਮੀਜ਼ 'ਤੇ ਸਜ ਗਏ, ਇਸ ਦਾ ਅਹਿਸਾਸ ਉਸ ਨੂੰ ਹੋਇਆ ਹੀ ਨਹੀਂ |
ਓਸ਼ੋ ਨੇ ਵੀ ਕਿਹਾ ਹੈ ਕਿ ਹੰਝੂ ਅਜਿਹੀ ਜ਼ਬਾਨ ਹੈ, ਜੋ ਦਿਮਾਗ਼ ਤੋਂ ਨਹੀਂ, ਸਗੋਂ ਦਿਲ ਤੋਂ ਨਿਕਲਦੀ ਹੈ | ਕਿੰਨਾ ਸੱਚ ਹੈ ਨਾ | ਦਿਮਾਗ ਸਾਡੇ ਲਈ ਉਹ ਪੂਰਨੇ ਪਾਉਂਦਾ ਹੈ, ਜਿਸ 'ਚ ਮੁਸਤਕਬਿਲ ਦੀ ਬੁਨਿਆਦ ਪਾਈ ਜਾ ਸਕੇ ਅਤੇ ਉਹ ਪੂਰਨੇ ਸਾਨੂੰ ਇਕ ਰਾਹ ਵੱਲ ਤੋਰਦੇ ਹਨ | ਪਰ ਕਦੇ ਕਿਸੇ ਨੂੰ ਸੋਚ-ਵਿਚਾਰ ਕੇ ਰੋਂਦਿਆਂ ਸੁਣਿਆ ਦੇਖਿਆ ਹੈ?
ਜਦੋਂ ਸਾਡਾ ਦਿਲ ਸਰੋਬਾਰ ਹੋ ਜਾਂਦਾ ਹੈ ਅਤੇ ਉਹ ਪਰਮ ਆਨੰਦ ਨੂੰ ਆਪਣੇ-ਆਪ ਤੱਕ ਸੀਮਤ ਰੱਖਣ 'ਚ ਅਸਮਰੱਥ ਹੋ ਜਾਂਦਾ ਹੈ, ਉਸ ਵੇਲੇ ਸ਼ਬਦ ਅਰਥਹੀਣ ਹੋ ਜਾਂਦੇ ਹਨ ਅਤੇ ਨਾਕਾਫ਼ੀ ਵੀ | ਫਿਰ ਅਚਾਨਕ ਦਿਲ ਨੂੰ ਚੇਤੇ ਆਉਂਦਾ ਹੈ ਕਿ ਇਕ ਅਜਿਹੀ ਜ਼ਬਾਨ ਹੈ ਜੋ ਬੋਲਦੀ ਨਹੀਂ ਹੈ ਪਰ ਫਿਰ ਵੀ ਆਪਣਾ-ਆਪ ਜ਼ਾਹਿਰ ਕਰ ਸਕਦੀ ਹੈ, 'ਹੰਝੂਆਂ ਦੀ ਜ਼ਬਾਨ |'

ਈਮੇਲ : upma.dagga@gmail.com

ਲੂਣ ਰੋਟੀ ਖਾਓ

ਸਰਕਾਰ ਦੇ ਗੁਣ ਗਾਓ
ਪੇਟ ਨਾ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ |
ਜ਼ਿੰਦਗੀ ਦਾ ਸਾਰ ਕੀ ਹੈ?
'ਰੋਟੀ'
ਬੱਚਾ ਜਦ ਜਨਮ ਲੈਂਦਾ ਹੈ ਤਾਂ ਪਹਿਲਾ ਸਾਹ ਲੈਂਦਿਆਂ ਹੀ ਉਹ ਚੀਕਾਂ ਮਾਰਨ ਲਗਦਾ ਹੈ | ਉਹਨੂੰ ਕੀ ਚਾਹੀਦਾ ਹੈ? ਪੇਟ ਭਰਨ ਲਈ, ਭੁੱਖ ਮਿਟਾਉਣ ਲਈ ਮਾਂ ਦਾ ਦੁੱਧ, ਮਾਂ ਉਹਨੂੰ ਛਾਤੀ ਨਾਲ ਲਾ ਲੈਂਦੀ ਹੈ-ਬੱਚਾ ਮਾਂ ਦਾ ਦੁੱਧ ਚੰੁਘ-ਚੰੁਘ ਕੇ ਜਦ ਉਹਦੀ ਭੁੱਖ ਮਿਟ ਜਾਂਦੀ ਹੈ ਤਾਂ ਭੁੱਖ ਤੋਂ ਨਿਸ਼ੰਗ ਹੋ ਕੇ ਬੜੇ ਚੈਨ ਦੀ ਨੀਂਦ ਸੌਾ ਜਾਂਦਾ ਹੈ, ਜਦ ਤਾੲੀਂ ਦੂਜੀ ਵਾਰ ਭੁੱਖ ਨਾ ਲੱਗੇ, ਉਹ ਸੌ ਕੇ ਮਾਤਾ-ਪਿਤਾ, ਭੈਣ-ਭਰਾਵਾਂ ਦੇ ਹੱਥਾਂ 'ਚ ਖੇਡਦਾ ਰਹਿੰਦਾ ਹੈ | ਫਿਰ ਭੁੱਖ ਦਾ ਅਲਾਰਮ ਦੇ ਦਿੰਦਾ ਹੈ | ਮਾਂ ਨੂੰ ਵੀ ਪਤਾ ਲੱਗ ਜਾਂਦਾ ਹੈ | ਇਸੇ ਤਰ੍ਹਾਂ ਉਹਦੀ ਉਮਰ ਵਧਦੀ ਜਾਂਦੀ ਹੈ, ਹੌਲੀ-ਹੌਲੀ ਦੁੱਧ ਦੀ ਥਾਂ ਉਹਨੂੰ ਰੋਟੀ ਵਾਲੀ ਖੁਰਾਕ, ਜਿਸ ਦਾ ਮਾਵਾਂ ਨੂੰ ਪੂਰਾ ਅਹਿਸਾਸ ਹੁੰਦਾ ਹੈ, ਉਹਨੂੰ ਪਰੰਪਰਾਗਤ, ਦਾਲ-ਰੋਟੀ ਵਾਲਾ ਪੌਸ਼ਟਿਕ ਭੋਜਨ ਮਿਲਣਾ ਸ਼ੁਰੂ ਹੋ ਜਾਂਦਾ ਹੈ | ਇਸੇ ਤਰ੍ਹਾਂ ਇਕ ਦਿਨ ਉਹ ਐਨੀ ਉਮਰ ਵਾਲਾ ਹੋ ਜਾਂਦਾ ਹੈ ਕਿ ਉਹ ਸਕੂਲ ਜਾਣ ਲਈ ਵਿੱਦਿਆ ਪ੍ਰਾਪਤ ਕਰਨ ਲਈ ਤਿਆਰ ਹੋ ਜਾਂਦਾ ਹੈ, ਮਾਪੇ ਆਪਣੀ ਵਿੱਤ ਅਨੁਸਾਰ ਉਹਨੂੰ ਸਰਕਾਰੀ ਸਕੂਲ 'ਚ ਪ੍ਰਾਇਮਰੀ ਸਿੱਖਿਆ ਲੈਣ ਲਈ ਦਖਲ ਕਰਵਾ ਦਿੰਦੇ ਹਨ, ਸਾਡੀ ਸਰਕਾਰ ਤੇ ਖਾਸ ਕਰ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚ ਉਨ੍ਹਾਂ ਲਈ ਪੂਰੀ-ਪੂਰੀ ਤਰ੍ਹਾਂ ਦੁਪਹਿਰ ਦਾ ਭੋਜਨ ਖਵਾਉਣ ਲਈ ਭੋਜਨ ਲਈ ਅਨੁਦਾਨ ਵਿਚ ਉਨ੍ਹਾਂ ਨੂੰ ਪੂਰੀ ਪੈਸੇ ਦੀ ਯੋਗ ਵਿਵਸਥਾ ਕਰ ਦਿੰਦੀ ਹੈ, ਲੋੜੀਂਦਾ ਅਨਾਜ ਤੇ ਦਾਲਾਂ ਆਦਿ ਦਾ ਪ੍ਰਬੰਧ ਕਰ ਦਿੰਦੀ ਹੈ |
ਚਲੋ ਸਰਕਾਰ ਦਾ ਫ਼ਰਜ਼ ਪੂਰਾ ਕਰ ਦਿੱਤਾ | ਹਰੇਕ ਕੇਂਦਰੀ ਸਰਕਾਰ ਤੇ ਪ੍ਰਾਂਤਕ ਸਰਕਾਰਾਂ, ਆਪਣੀ ਸ਼ੋਭਾ ਲਈ, ਅਖ਼ਬਾਰਾਂ ਵਿਚ, ਮੁੱਖ ਮੰਤਰੀ ਤੇ ਅਨਾਜ ਬਾਰੇ ਮੰਤਰੀ ਇਸ ਪ੍ਰਤੀ ਖ਼ਬਰਾਂ ਤੇ ਇਸ਼ਤਿਹਾਰ ਵੀ ਅਖ਼ਬਾਰਾਂ 'ਚ ਦਿੰਦੇ ਹਨ ਤੇ ਆਪਣੀਆਂ ਤਕਰੀਰਾਂ ਵਿਚ ਵੀ, ਇਸ ਦਾ ਰੱਜ ਕੇ ਜ਼ਿਕਰ ਕਰਦੇ ਹਨ |
ਲਓ, ਸਾਰਾ ਅਨਾਜ ਤੇ ਦਾਲਾਂ ਸਕੂਲ ਵਿਚ ਬੱਚਿਆਂ ਨੂੰ ਦੇਣ ਲਈ ਸਕੂਲਾਂ ਦੇ ਹੈੱਡਮਾਸਟਰ ਲਈ ਖਾਸ ਰਸੋਈ ਵੀ ਫਿਕਸ ਕਰ ਦਿੰਦੀ ਹੈ | ਦੁਪਹਿਰ ਵੇਲੇ ਬੱਚਿਆਂ ਨੂੰ ਇਕ ਲਾਈਨ ਵਿਚ ਬਿਠਾ ਕੇ ਉਨ੍ਹਾਂ ਨੂੰ ਥਾਲੀਆਂ ਵਿਚ ਰੋਟੀਆਂ ਜਾਂ ਚੌਲ ਪਰੋਸ ਦਿੱਤੇ ਜਾਂਦੇ ਹਨ |
ਲਓ ਹੁਣ ਵਾਸਵਿਕਤਾ ਸੁਣੋ,
ਯੂ.ਪੀ. ਦੇ ਇਕ ਜਰਨਲਿਸਟ ਨੇ ਇਕ ਸਰਕਾਰੀ ਸਕੂਲ ਵਿਚ ਦੁਪਹਿਰ ਦੇ ਮੁਫ਼ਤ ਭੋਜਨ ਦੀ ਅਸਲੀਅਤ ਦਾ ਐਨ ਮੌਕੇ 'ਤੇ ਜਾ ਕੇ ਇਕ ਵੀਡੀਓ ਰਾਹੀਂ, ਕੈਮਰੇ ਰਾਹੀਂ ਫ਼ਿਲਮਾਅ ਕੇ ਉਹਦੀ ਹਕੀਕਤ, ਵਾਇਰਲ ਕਰ ਦਿੱਤੀ ਹੈ |
ਅਸਲੀਅਤ ਕੀ ਹੈ, ਦੁਪਹਿਰ ਦੇ ਭੋਜਨ 'ਚ ਬੱਚੇ ਰੋਟੀ ਸਿਰਫ਼ 'ਲੂਣ' ਨਾਲ ਖਾ ਰਹੇ ਸਨ | ਦਾਲ-ਦੂਲ, ਸਬਜ਼ੀ ਭਾਜੀ ਦਾ ਨਾਮੋ-ਨਿਸ਼ਾਨ ਕੋਈ ਨਹੀਂ ਸੀ |
ਇਸ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ, ਸੱਚ ਵਾਲੀ ਹਕੀਕਤ ਸਾਹਮਣੇ ਆ ਗਈ | ਮਿਰਜ਼ਾਪੁਰ ਦੀ ਪੁਲਿਸ ਨੇ ਇਸ ਦੀ ਝਟ ਖ਼ਬਰ ਲਈ ਤੇ ਪੱਤਰਕਾਰ ਵਿਰੁੱਧ ਕੇਸ ਦਰਜ ਕਰਕੇ ਉਹਨੂੰ ਥਾਣੇ 'ਚ ਬੰਦ ਕਰ ਦਿੱਤਾ |
ਇਸ 'ਤੇ ਅਖ਼ਬਾਰਾਂ ਤੇ ਟੀ.ਵੀ. ਚੈਨਲਾਂ 'ਤੇ ਐਨਾ ਰੋਸ ੳੱੁਠਿਆ ਕਿ ਵਕੀਲਾਂ ਨੇ ਇਸ ਮਾਮਲੇ ਪ੍ਰਤੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ |
ਸੁਪਰੀਮ ਕੋਰਟ ਦੇ ਹੁਕਮ ਨਾਲ ਪੱਤਰਕਾਰ ਨੂੰ ਥਾਣੇ 'ਚ ਡਕੇ ਨੂੰ ਬਾਇੱਜ਼ਤ ਰਿਹਾਅ ਕਰਨਾ ਪਿਆ | ਕਿਉਂਕਿ ਸਰਕਾਰਾਂ ਨੂੰ ਹਦਾਇਤ ਹੈ ਕਿ ਮੀਡੀਆ ਦੀ ਬੋਲਣ ਦੀ ਆਜ਼ਾਦੀ ਦਾ ਖਿਆਲ ਰੱਖਣਾ ਚਾਹੀਦਾ ਹੈ |
ਇਹ ਕੋਈ ਨਵੀਂ ਗੱਲ ਨਹੀਂ, ਆਪਣੇ ਹੀ ਇਸ ਭਾਰਤ ਮਹਾਨ ਵਿਚ ਗ਼ਰੀਬ ਆਪ ਤੇ ਉਨ੍ਹਾਂ ਦੇ ਬੱਚੇ ਪੇਟ ਭਰਨ ਲਈ ਕੀ-ਕੀ ਖਾਂਦੇ ਸਨ?
ਆਪਣੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਵੀ ਬੜੇ ਗ਼ਰੀਬ ਪਰਿਵਾਰ 'ਚੋਂ ਸਨ | ਉਨ੍ਹਾਂ ਖੁਦ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਆਪ ਤੇ ਆਪਣੇ ਬੱਚਿਆਂ ਦਾ ਪੇਟ ਗਰੀਬੀ ਦੇ ਦਿਨਾਂ 'ਚ ਕਿੱਦਾਂ ਦਾ ਭੋਜਨ ਖਾ ਕੇ ਭਰਿਆ ਸੀ | ਪਿਛਲੇ ਦਿਨੀਂ ਵੀ ਜਦ ਬਿਹਾਰ ਤੇ ਦੇਸ਼ ਦੇ ਕਈ ਇਲਾਕਿਆਂ ਵਿਚ ਆਏ ਹੜ੍ਹਾਂ ਨੇ, ਜਿਹੜਾ ਕਹਿਰ ਮਚਾਇਆ, ਉਨ੍ਹਾਂ 'ਚ ਕਈ-ਕਈ ਪਿੰਡਾਂ ਦੇ ਪਿੰਡ ਡੁੱਬ ਗਏ, ਸਰਕਾਰੀ ਅਦਾਰਿਆਂ ਨੇ ਤੇ ਕਈ ਸੇਵਾ ਸੁਸਾਇਟੀਆਂ ਨੇ ਬੇੜੀਆਂ ਰਾਹੀਂ ਵੀ ਉਨ੍ਹਾਂ ਨੂੰ ਭੋਜਨ ਪਹੁੰਚਾਉਣ ਦਾ ਭਰਪੂਰ ਯਤਨ ਕੀਤਾ, ਪਰ ਉਨ੍ਹਾਂ ਦੇ ਘਰਾਂ ਤੱਕ ਉਹ ਨਹੀਂ ਪਹੁੰਚ ਸਕੇ?
ਕਿੰਨੇ ਦਿਨ ਗ਼ਰੀਬ ਭੁੱਖ ਕੱਟ ਸਕਦੇ ਸਨ | ਉਨ੍ਹਾਂ ਵੀ ਜੀਵ-ਜੰਤੂ ਫੜ ਕੇ ਅੱਗ 'ਚ ਭੰੁਨ-ਭੰੁਨ ਕੇ ਉਨ੍ਹਾਂ ਦੇ ਮਾਸ ਦਾ ਭੋਜਨ ਛਕਿਆ |
ਲੂਣ ਤੇ ਰੋਟੀ... ਲੂਣ ਦਾ ਬੜਾ ਮਹੱਤਵ ਹੈ |
ਪਤੈ... ਮਹਾਰਾਸ਼ਟਰ ਵਿਚ ਐਸ ਵੇਲੇ ਮਰਾਠੀ 'ਚ ਵੀ ਲੂਣ ਦਾ ਨਾਂਅ ਕੀ ਹੈ?
'ਮੀਟ'
ਲੂਣ ਨੂੰ ਇਥੇ ਲੋਕੀਂ ਆਮ ਬੋਲੀ ਵਿਚ ਰੋਟੀ ਖਾਂਦਿਆਂ ਜੇਕਰ ਲੂਣ ਘੱਟ ਹੋਵੇ ਤਾਂ ਘਰਵਾਲੀ ਜਾਂ ਮਾਂ ਨੂੰ ਕੀ ਕਹਿੰਦੇ ਹਨ, ਬਹੁਤ ਕਮ ਡਾਲਾ ਹੈ, ਮੀਟ ਡਾਲ ਮੀਟ |
ਮੀਟ ਤਾਂ ਸ਼ਕਤੀ, ਊਰਜਾ ਪ੍ਰਦਾਨ ਕਰਦਾ ਹੈ, ਸਰੀਰ ਨੂੰ | ਗੁਜਰਾਤ ਵਿਚ ਲੂਣ ਨਾਲੋਂ ਮਿੱਠੇ ਦਾ ਵਧੇਰੇ ਇਸਤੇਮਾਲ ਹੁੰਦਾ ਹੈ, ਜਿਹੜੀ ਵੀ ਇਨ੍ਹਾਂ ਦੇ ਘਰਾਂ 'ਚ ਦਾਲ, ਸਬਜ਼ੀ, ਭਾਜੀ ਖਾਓ, ਹਰੇਕ 'ਚ ਗੁੜ ਜ਼ਰੂਰ ਪਾਇਆ ਜਾਂਦਾ ਹੈ | ਇਕ ਦਿਨ ਇਕ ਗੁਜਰਾਤੀ ਸੱਜਣ ਮਿੱਤਰ ਨੇ ਸਾਨੂੰ ਪੰਜਾਬੀ ਦੋਸਤਾਂ ਮਿੱਤਰਾਂ ਨੂੰ ਇਕ ਖਾਸ ਅਵਸਰ 'ਤੇ ਆਪਣੇ ਘਰ ਭੋਜਨ 'ਤੇ ਬੁਲਾਇਆ ਸੀ, ਪਹਿਲਾਂ ਉਨ੍ਹਾਂ ਪਤੌੜ ਦੇ ਪਕੌੜੇ ਗਰਮਾ-ਗਰਮ ਸਾਨੂੰ ਪਰੋਸੇ | ਅਸੀਂ ਸਭੇ ਦੋਸਤਾਂ, ਮਿੱਤਰਾਂ ਨੇ ਜਿਉਂ ਹੀ ਪਲੇਟ ਵਿਚ ਉਨ੍ਹਾਂ ਨੇ ਮਿੱਠੀ ਚੱਟਣੀ ਪਾ ਕੇ, ਕੁਝ ਪਕੌੜੇ ਰੱਖੇ ਤਾਂ ਸਭਨਾਂ ਦੇ ਦਿਲ ਖ਼ੁਸ਼ੀ ਨਾਲ ਖਿੜ ਪਏ | ਸਾਨੂੰ ਪਰੋਸ ਰਹੇ ਮਿੱਤਰ ਨੇ ਚਹਿਕ ਕੇ ਪੁੱਛਿਆ, 'ਔਰ ਡਾਲੰੂ?' ਅਸਾਂ ਸਭਨਾਂ ਨੇ ਆਖਿਆ ਹਾਂ ਡਾਲ ਦੇ, ਡਾਲ ਦੇ, ਯੇਹ ਹਮ ਲੋਗੋਂ ਕੀ ਖਾਸ ਪਸੰਦ ਹੈ | ਉਹ ਪੰਜ-ਪੰਜ ਪਤੌੜੇ, ਸਾਡੀਆਂ ਪਲੇਟਾਂ 'ਚ ਪਾ ਕੇ, ਖ਼ੁਸ਼ੀ ਨਾਲ ਅੱਗੇ ਵਧ ਗਿਆ | ਅਸਾਂ ਸਭਨਾਂ ਨੇ ਜਦ-ਜਦ ਇਕ ਪਤੌੜੇ ਨੂੰ ਚੁੱਕ ਕੇ ਮੰੂਹ ਲਾਇਆ ਤਾਂ ਸਭਨਾਂ ਦੇ ਮੰੂਹ ਲੱਥ ਗਏ, ਅਸਾਂ ਵੇਖਿਆ ਅਸੀਂ ਘਰ ਦੇ ਬਾਹਰ ਲੱਗੀ ਇਕ ਵਾੜ ਦੇ ਅੱਗੇ ਬੈਠੇ ਸਾਂ | ਉਹ ਬੂਟੇ ਬੜੇ ਉੱਚੇ ਸਨ | ਅਸਾਂ ਚੁੱਪ ਕਰਕੇ ਵਿਖਾਵੇ ਲਈ ਇਕ ਅੱਧਾ ਪਤੌੜ ਪਕੌੜਾ ਆਪਣੇ ਕੋਲ ਰੱਖ ਕੇ ਬਾਕੀ ਸਭੇ ਇਕ-ਇਕ ਕਰਕੇ ਬੂਟਿਆਂ ਪਿੱਛੇ ਸੁੱਟ ਦਿੱਤੇ ਤੇ ਨਿਸ਼ੰਗ ਹੋ ਗਏ, ਬਾਕੀ ਰਹੀ ਰੋਟੀ ਸਿਰਫ਼ ਲੂਣ ਨਾਲ ਖਾਣ ਦੀ, ਸ਼ਾਇਦ ਉਨ੍ਹਾਂ 'ਚੋਂ ਇਕ ਅੱਧੇ ਬੰਦੇ ਨੂੰ ਲੂਣ ਦਾ ਮਹੱਤਵ ਨਹੀਂ ਪਤਾ, ਇਕ ਚੋਰ ਰਾਤੀਂ ਕਿਸੇ ਦੇ ਘਰ ਹਨੇਰੇ 'ਚ ਲੁੱਟ ਕਰਨ ਦੇ ਮਨ ਨਾਲ ਇਕ ਖੁੱਲ੍ਹੀ ਖਿੜਕੀ ਟੱਪ ਕੇ ਘਰ ਦੇ ਅੰਦਰ ਵੜ ਗਿਆ, ਇਹ ਰਸੋਈ ਸੀ, ਉਹ ਅੰਦਰ ਗਿਆ, ਉਹਨੂੰ ਲੱਗਾ ਉਥੇ ਰੱਖੀ ਇਕ ਪਲੇਟ 'ਚ ਖੰਡ ਪਈ ਹੋਈ ਹੈ, ਉਹਨੇ ਦੋ ਉਂਗਲਾਂ ਨਾਲ ਚਖਣ ਲਈ ਖੰਡ ਚੁੱਕ ਕੇ ਮੰੂਹ 'ਚ ਪਾਈ ਤਾਂ ਅਹਿਸਾਸ ਹੋ ਗਿਆ ਇਹ ਤਾਂ ਲੂਣ ਸੀ |
ਕਿਸੇ ਦੇ ਘਰ ਦਾ ਲੂਣ ਖਾਣ ਵਾਲਾ ਉਨ੍ਹਾਂ ਦਾ ਲੂਣ ਛੱਕ ਕੇ, ਕਿਸੇ ਤਰ੍ਹਾਂ ਦਾ ਧੋਖਾ-ਗੁਨਾਹ ਨਹੀਂ ਕਰਦਾ | ਆਮ ਕਹਾਵਤ ਹੈ, 'ਕਿਸੇ ਦਾ ਲੂਣ ਖਾਣ ਵਾਲਾ, ਇਹ ਗੁਨਾਹ ਨਹੀਂ ਕਰਦਾ |'
ਇਕ ਵੱਡੇ, ਅਮੀਰ ਲੀਡਰ ਦਾ ਇਕ ਦਿਨ ਚਮਚਾ ਉਹਨੂੰ ਆਖ ਰਿਹਾ ਸੀ, 'ਹਜ਼ੂਰ ਹਮ ਤੋ ਹਰ ਵਕਤ ਜ਼ਬਾਨ ਪਰ ਆਪ ਕਾ ਨਮਕ ਰਖਤੇ ਹੈਾ |'

ਕੰਮ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਕੰਮ ਤੋਂ ਨਾ ਅੱਕੋ, ਨਾ ਥੱਕੋ, ਮੰਜ਼ਲ ਤੁਹਾਡੀ ਹੈ |
• ਜੋ ਕੰਮ ਤੁਸੀਂ ਆਪਣੇ ਲਈ ਕਰਦੇ ਹੋ, ਉਹ ਤੁਹਾਡੇ ਨਾਲ ਹੀ ਚਲੇ ਜਾਂਦੇ ਹਨ | ਦੂਸਰਿਆਂ ਲਈ ਕੀਤੇ ਕੰਮ ਆਪ ਦੀ ਵਿਰਾਸਤ ਬਣਦੇ ਹਨ |
• ਕਿਸੇ ਵੀ ਕੰਮ ਨੂੰ ਕਰਨ ਤੋਂ ਪਹਿਲਾਂ ਸਲਾਹ ਸਾਰਿਆਂ ਦੀ ਲੈਣੀ ਚਾਹੀਦੀ ਹੈ ਪਰ ਫ਼ੈਸਲਾ ਖੁਦ ਲੈਣਾ ਚਾਹੀਦਾ ਹੈ |
• ਹੱਸਦਾ ਹੋਇਆ ਚਿਹਰਾ ਤੁਹਾਡੀ ਸ਼ਾਨ ਵਧਾਉਂਦਾ ਹੈ, ਪਰ ਹੱਸ ਕੇ ਕੀਤਾ ਗਿਆ ਕੰਮ ਤੁਹਾਡੀ ਪਛਾਣ ਬਣਾਉਂਦਾ ਹੈ |
• ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਮਰਦੇ ਸਾਰ ਹੀ ਭੁੱਲ ਨਾ ਜਾਣ ਤਾਂ ਪੜ੍ਹਨਯੋਗ ਰਚਨਾ ਕਰੋ ਜਾਂ ਫਿਰ ਵਰਨਣਯੋਗ ਕੰਮ ਕਰੋ |
• ਜੇ ਕੰਮ ਸਾਡੇ ਕਾਬੂ ਵਿਚ ਹੋਣ, ਉਹ ਤਾਂ ਹੀ ਨਿਬੜਦੇ ਹਨ |
• ਮਜਬੂਰੀ-ਵਸ ਕੰਮ ਕਰੋਗੇ ਤਾਂ ਖੁਸ਼ੀ ਨਹੀਂ ਮਿਲੇਗੀ, ਖੁਸ਼ ਹੋ ਕੇ ਕੰਮ ਕਰੋਗੇ ਤਾਂ ਖ਼ੁਸ਼ੀ ਜ਼ਰੂਰ ਮਿਲੇਗੀ |
• ਤੁਹਾਡਾ ਕੋਈ ਕੰਮ ਮਹੱਤਵਹੀਨ ਹੋ ਸਕਦਾ ਹੈ ਪਰ ਮਹੱਤਵਪੂਰਨ ਇਹ ਹੈ ਕਿ ਤੁਸੀਂ ਕੁਝ ਕਰੋ |
• ਆਪਣੇ ਕੰਮ ਦੀ ਯੋਜਨਾ ਬਣਾਓ ਤੇ ਯੋਜਨਾ ਮੁਤਾਬਿਕ ਕੰਮ ਕਰੋ |
• ਕੰਮ ਵਿਚ ਖੁਸ਼ ਰਹਿਣ ਲਈ ਤਿੰਨ ਚੀਜ਼ਾਂ ਦੀ ਲੋੜ ਹੁੰਦੀ ਹੈ-ਇਕ ਬੰਦਾ ਇਸ ਦੇ ਫਿੱਟ ਹੋਵੇ, ਜ਼ਰੂਰਤ ਤੋਂ ਜ਼ਿਆਦਾ ਕੰਮ ਨਾ ਕੀਤਾ ਜਾਵੇ, ਸਫ਼ਲਤਾ ਲਈ ਗਿਆਨ ਹੋਵੇ |
• ਇਹ ਸੋਚ ਕੇ ਕਦੇ ਨਾਰਾਜ਼ ਨਾ ਹੋਣਾ ਕਿ ਕੰਮ ਮੇਰਾ ਅਤੇ ਨਾ ਕਿਸੇ ਹੋਰ ਦਾ ਹੋ ਰਿਹਾ ਹੈ ਕਿਉਂਕਿ ਇਥੇ ਸਦੀਆਂ ਤੋਂ ਬਲਦੇ ਤਾਂ 'ਘਿਓ ਤੇ ਰੰੂ' ਹਨ ਪਰ ਲੋਕ ਕਹਿੰਦੇ ਹਨ ਕਿ ਦੀਵਾ ਬਲ ਰਿਹਾ ਹੈ |
• ਜੇ ਅਸੀਂ ਘੱਟ ਸਮੇਂ ਵਿਚ ਜ਼ਿਆਦਾ ਕੰਮ ਕਰਾਂਗੇ ਤਾਂ ਸਮਾਂ ਫੈਲ ਜਾਵੇਗਾ ਤੇ ਉਸ ਨਿਰਧਾਰਤ ਸਮੇਂ ਵਿਚ ਅਸੀਂ ਕੰਮ ਨੂੰ ਪੂਰਾ ਕਰ ਲਵਾਂਗੇ ਪਰ ਜੇ ਕੰਮ ਨੂੰ ਟਾਲਦੇ ਰਹਾਂਗੇ ਤਾਂ ਇਸ ਨੂੰ ਸਮਾਂ ਵੀ ਵਧੇਰੇ ਲੱਗੇਗਾ ਤੇ ਕੰਮ ਵੀ ਮਿਆਰੀ ਨਹੀਂ ਹੋਵੇਗਾ |
• ਆਪਣੇ ਕੰਮ ਨੂੰ ਪੂਜਾ ਸਮਝ ਕੇ ਕਰਨਾ ਚਾਹੀਦਾ ਹੈ ਤਾਂ ਹੀ ਸਾਰੇ ਪਾਸਿਉਂ ਸ਼ਾਬਾਸ਼ ਮਿਲਦੀ ਹੈ | ਹੱਸ ਕੇ ਕੀਤਾ ਕੰਮ ਹੀ ਸਾਰਥਿਕ ਹੁੰਦਾ ਹੈ | ਰੋਂਦੇ ਕੁਰਲਾਉਂਦੇ ਕੀਤਾ ਕੰਮ ਕਦੇ ਵੀ ਸਫਲ ਨਹੀਂ ਹੁੰਦਾ |
• ਜਿਥੇ ਵੀ ਕੰਮ ਕਰੋ, ਇੰਨੀ ਜ਼ਿੰਮੇਵਾਰੀ ਚੁੱਕ ਲਵੋ ਕਿ ਤੁਹਾਡੇ ਬਿਨਾਂ ਸਰੇ ਹੀ ਨਾ ਤੇ ਪਰਿਵਾਰਕ ਮੈਂਬਰਾਂ ਨੂੰ ਇਹ ਅਹਿਸਾਸ ਜਿਹਾ ਹੋਵੇ ਕਿ ਪਰਿਵਾਰ ਦੀ ਮਹਾਨਤਾ ਹੀ ਤੁਹਾਡੇ ਨਾਲ ਜੁੜੀ ਹੋਈ ਹੈ ਤੇ ਜੇਕਰ ਤੁਸੀਂ ਮੁਲਾਜ਼ਮ ਹੋ ਤਾਂ ਤੁਹਾਨੂੰ ਤਨਖਾਹ ਵਧਾਉਣ ਲਈ ਕਿਸੇ ਨੂੰ ਕਹਿਣਾ ਹੀ ਨਾ ਪਵੇ |
• ਚੰਗੀ ਕਲਾ ਜਾਂ ਚੰਗਾ ਕੰਮ ਉਹ ਹੀ ਹੈ ਜਿਸ ਵਿਚ ਆਦਮੀ ਦਾ ਹੱਥ, ਸਿਰ ਤੇ ਦਿਲ ਇਕੱਠੇ ਕੰਮ ਕਰਦੇ ਹਨ |
• ਹਮੇਸ਼ਾ ਯਾਦ ਰੱਖੋ ਕਿ ਕੀ ਕਦੋਂ ਕਿਵੇਂ ਕਿਥੇ ਅਤੇ ਕਿਉਂ ਕਰਨਾ ਹੈ |
• ਕਾਮੇ ਤਿੰਨ ਤਰ੍ਹਾਂ ਦੇ ਹੁੰਦੇ ਹਨ : 1. ਕੰਮ ਕਰਨ ਵਾਲੇ, 2. ਦੂਜਿਆਂ ਨੂੰ ਕੰਮ ਕਰਦਿਆਂ ਵੇਖਣ ਵਾਲੇ, 3. ਕੀਤੇ ਕੰਮਾਂ ਵਿਚ ਨੁਕਸ ਕੱਢਣ ਵਾਲੇ | ਇਸ ਤਰ੍ਹਾਂ ਦੇ ਬਣੋ ਕਿ ਸਮਾਜ/ਪਰਿਵਾਰ ਤੁਹਾਡੇ ਅਨੁਸਾਰ ਚੱਲੇ |
• ਲੋਕ ਦੋ ਕਿਸਮ ਦੇ ਹੁੰਦੇ ਹਨ : 1. ਉਹ ਲੋਕ ਜੋ ਕੰਮ ਕਰਦੇ ਹਨ, 2. ਉਹ ਲੋਕ ਜੋ ਕ੍ਰੈਡਿਟ ਲੈਣ ਵਾਲੇ ਹੁੰਦੇ ਹਨ, ਪਹਿਲੇ ਗਰੁੱਪ ਵਿਚ ਰਹਿਣ ਦੀ ਕੋਸ਼ਿਸ਼ ਕਰੋ ਕਿਉਂਕਿ ਇਥੇ ਕੰਪੀਟੀਸ਼ਨ ਘੱਟ ਹੁੰਦਾ ਹੈ |
• ਕੰਮ ਨੂੰ ਕਰਨ ਤੋਂ ਪਹਿਲਾਂ ਪਹਿਲਾਂ ਉਸ ਕੰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣੀ ਚਾਹੀਦੀ ਹੈ ਤਾਂ ਹੀ ਉਸ ਕੰਮ ਨੂੰ ਕਰਨ ਵਿਚ ਕਾਮਯਾਬੀ ਮਿਲਦੀ ਹੈ | ਜਿਵੇਂ ਪਲੰਬਰ ਦਾ ਕੋਰਸ, ਇਲੈਟ੍ਰੀਸ਼ਨ ਦਾ ਕੋਰਸ ਤੇ ਮਕੈਨੀਕਲ ਦਾ ਕੋਰਸ ਕਰਕੇ ਹੀ ਅਜਿਹੇ ਕੰਮ ਸ਼ੁਰੂ ਕਰਨੇ ਚਾਹੀਦੇ ਹਨ |
• ਸੁਤੰਤਰ ਕੇਵਲ ਉਹੀ ਹੋ ਸਕਦਾ ਹੈ ਜੋ ਆਪਣਾ ਕੰਮ ਆਪਣੇ-ਆਪ ਕਰ ਲੈਂਦਾ ਹੈ |
• ਸੋਚ ਵਿਚਾਰ ਕੇ ਕੀਤੇ ਕੰਮਾਂ ਨਾਲੋਂ, ਆਦਤ ਵੱਸ ਕੀਤੇ ਕੰਮਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਹੈ ਨੀ
ਮੈਂ ਅਜੇ ਘਰੋਂ ਨਿਕਲਿਆ ਹੀ ਸੀ, ਮੇਰੇ ਅੱਗੇ ਇਕ ਮਾਸੂਮ ਤੇ ਭੋਲੇ ਜਿਹੇ ਬੱਚੇ ਨੇ ਦੋਵੇਂ ਹੱਥ ਕਰ ਦਿੱਤੇ | ਮੈਂ ਕਿਹਾ ਕਿ, 'ਕੀ ਚਾਹੀਦਾ ਹੈ?' ਤਾਂ ਉਸ ਨੇ ਪਿਆਰੀ ਜਿਹੀ ਆਵਾਜ਼ ਵਿਚ ਕਿਹਾ, 'ਪੈਸੇ' | ਮੈਂ ਪੁੱਛਿਆ, 'ਪੈਸੇ ਕੀ ਕਰੇਂਗਾ', ਤਾਂ ਉਹ ਫੇਰ ਬੋਲਿਆ, 'ਪਾਪਾ ਦੀ ਦਵਾਈ', ਮੈਂ ਕਿਹਾ, 'ਤੇਰੀ ਮਾਂ ਕਿੱਥੇ ਹੈ?' ਉਸ ਨੇ ਕਿਹਾ, 'ਉਹ ਚਲੀ ਗਈ |' ਮੈਂ ਕਿਹਾ 'ਕਿੱਥੇ |' ਤੇ ਉਸ ਨੇ ਕਿਹਾ 'ਰੱਬ ਕੋਲ |' ਮੈਂ ਕਿਹਾ ਤੇਰਾ ਪਾਪਾ ਤਾਂ ਉਸ ਦੀਆਂ ਅੱਖਾਂ ਵਿਚੋਂ ਅੱਥਰੂ ਨਿਕਲ ਆਏ, ਜਿਵੇਂ ਕਹਿ ਰਹੇ ਹੋਣ ਮੈਂ 'ਪਾਪਾ ਨੂੰ ਉਥੇ ਨਹੀਂ ਜਾਣ ਦੇਣਾ |'
ਮੈਂ ਉਸ ਨਾਲ ਉਸ ਦੇ ਘਰ ਚਲਾ ਗਿਆ ਤਾਂ ਵੇਖਿਆ ਕਿ ਇਕ ਤੀਹ-ਪੈਂਤੀ ਸਾਲ ਦਾ ਨੌਜਵਾਨ ਮੰਜੇ 'ਤੇ ਪਿਆ ਇੰਜ ਲੱਗ ਰਿਹਾ ਸੀ, ਜਿਵੇਂ ਪੈਂਹਠ-ਸੱਤਰ ਸਾਲ ਦਾ ਹੋਵੇ | ਮੈਂ ਉਸ ਨੂੰ ਪੁੱਛਿਆ, 'ਕੀ ਬਿਮਾਰੀ ਹੈ?' ਉਹ ਖੰਘ ਕੇ ਬੋਲਿਆ, 'ਟੀ.ਬੀ. |'
ਮੈਂ ਦੋਵਾਂ ਨੂੰ ਕਾਰ ਵਿਚ ਬਿਠਾ ਕੇ ਟੀ.ਬੀ. ਦੇ ਹਸਪਤਾਲ ਲਿਜਾ ਕੇ ਦਾਖਲ ਕਰਵਾ ਕੇ ਬੱਚੇ ਨੂੰ ਆਖਿਆ ਕਿ ਇਥੇ ਦਵਾਈਆਂ ਅਤੇ ਖਾਣਾ ਫ੍ਰੀ ਮਿਲੂਗਾ | ਪਰ ਫੇਰ ਵੀ ਤੂੰ ਆਹ ਦੋ ਸੌ ਰੁਪਿਆ ਲੈ ਲੈ ਕਿਤੇ ਲੋੜ ਪੈ ਜਾਂਦੀ ਹੈ ਅਤੇ ਜੇ ਫਿਰ ਵੀ ਕਿਤੇ ਪੈਸਿਆਂ ਦੀ ਜਾਂ ਮੇਰੀ ਲੋੜ ਪਵੇ ਤਾਂ ਐਹ ਲੈ ਮੇਰਾ ਫੋਨ ਨੰਬਰ, ਮੈਨੂੰ ਫੋਨ ਕਰ ਦੇਵੀਂ | ਬੱਚੇ ਨੇ ਫੋਨ ਨੰਬਰ ਫੜਦੇ ਹੋਏ ਹੌਲੀ ਜਿਹੀ ਪੁੱਛਿਆ, 'ਤੁਹਾਨੂੰ ਕਿਹੜੇ ਰੱਬ ਨੇ ਭੇਜਿਆ |' ਮੈਂ ਕਿਹਾ 'ਉਸੇ ਨੇ ਜਿਹੜਾ ਸਾਰਿਆਂ ਨੂੰ ਭੇਜਦੈ |' 'ਪਰ ਬਾਕੀ ਤਾਂ ਤੁਹਾਡੇ ਵਰਗੇ ਹੈਨੀ?'

-ਕਿਰਪਾਲ ਸਿੰਘ 'ਨਾਜ਼'
ਢਿੱਲੋਂ ਕਾਟੇਜ ਮਕਾਨ ਨੰ: 155, ਸੈਕਟਰ-2



ਪੁੱਤਰ ਮਿੱਠੜੇ ਮੇਵੇ
ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੇ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ ਲਈ ਤੀਰਥ ਯਾਤਰਾ 'ਤੇ ਜਾਣ ਦਾ ਪ੍ਰਬੰਧ ਕੀਤਾ | ਉਹ ਰਾਤ ਨੂੰ ਦੇਰ ਤੱਕ ਯਾਤਰਾ ਦੀਆਂ ਗੱਲਾਂ ਕਰਦੇ ਰਹੇ | ਸਵੇਰੇ ਜਲਦੀ ਉਠੇ, ਇਸ਼ਨਾਨ ਕਰਕੇ ਸਾਫ਼ ਕੱਪੜੇ ਪਾਏ, ਚਾਹ ਨਾਸ਼ਤਾ ਕੀਤਾ | ਸਹੀ ਸਮੇਂ 'ਤੇ ਗੱਡੀ ਆਸ਼ਰਮ ਦੇ ਮੁੱਖ ਦਰਵਾਜ਼ੇ 'ਤੇ ਪਹੁੰਚ ਗਈ |
ਹੱਥਾਂ ਵਿਚ ਖੰੂਡੀਆਂ 'ਤੇ ਇਕ-ਦੂਜੇ ਦੇ ਆਸਰੇ ਨਾਲ ਸਾਰੇ ਗੱਡੀ ਵਿਚ ਬੈਠ ਗਏ | ਪਹਿਲੀ ਸੀਟ 'ਤੇ ਬੈਠ ਬਚਨ ਸਿਹੰੁ ਨੇ ਪਰਨੇ ਨਾਲ ਐਨਕਾਂ ਸਾਫ਼ ਕਰਨ ਤੋਂ ਬਾਅਦ ਨਮ ਹੋਈਆਂ ਅੱਖਾਂ ਸਾਫ਼ ਕੀਤੀਆਂ | ਉਹ ਗੱਡੀ ਦੇ ਸ਼ੀਸ਼ੇ 'ਤੇ ਮੋਟੇ ਅੱਖਰਾਂ ਵਿਚ ਲਿਖਿਆ ਵਾਰ-ਵਾਰ ਪੜ੍ਹ ਰਿਹਾ ਸੀ, 'ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ |'

ਤਰੇੜ
ਦੋਵਾਂ ਭੈਣਾਂ ਦਾ ਵਿਆਹ ਸਕੇ ਭਰਾਵਾਂ ਨਾਲ ਹੋ ਗਿਆ | ਮੰੁਡੇ ਅਤੇ ਕੁੜੀ ਵਾਲੇ ਦੋਵੇਂ ਪਰਿਵਾਰ ਬੜੇ ਖੁਸ਼ ਸਨ | ਕੁੜੀਆਂ ਦੇ ਮਾਪੇ ਸੋਚ ਰਹੇ ਸਨ, ਇਕੱਠੀਆਂ ਜੰਮੀਆਂ ਤੇ ਇਕੋ ਘਰ ਵਿਆਹੀਆਂ, ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਾਥ ਦੇਣਗੀਆਂ | ਥੋੜ੍ਹੇ ਸਮੇਂ ਬਾਅਦ ਭਤੀਜੇ ਦੀ ਲੋਹੜੀ ਵੰਡਣ ਲਈ ਇਕ ਤਾਂ ਆਪਣੇ ਪਤੀ ਨਾਲ ਬੱਸ ਰਾਹੀਂ ਤੇ ਦੂਜੀ ਕਾਰ ਵਿਚ ਪੇਕੇ ਪਹੁੰਚ ਗਈ | ਪ੍ਰੋਗਰਾਮ ਖਤਮ ਹੋਣ ਤੋਂ ਪਿਛੋਂ ਮਾਂ-ਬਾਪ ਨੇ ਦੋਵਾਂ ਨੂੰ ਰਾਤ ਰਹਿਣ ਲਈ ਕਿਹਾ ਤਾਂ ਦੂਰ-ਦੂਰ ਖੜ੍ਹੀਆਂ ਦੋਵੇਂ ਭੈਣਾਂ ਦਾ ਇਕੋ ਜਵਾਬ ਸੀ, 'ਘਰ ਜਾ ਕੇ ਧਾਰਾਂ ਵੀ ਚੋਣੀਆਂ ਨੇ | ਸਵੇਰੇ ਬੱਚਿਆਂ ਨੂੰ ਸਕੂਲ ਤੋਰਨੈ | ਇਕੱਲੇ ਕਲਾਪਿਆਂ ਲਈ ਰਾਤ ਰਹਿਣਾ ਮੁਸ਼ਕਿਲ ਹੈ |' ਇਹ ਗੱਲ ਕਹਿੰਦਿਆਂ ਛੋਟੀ ਨੇ ਝੋਲਾ ਚੁੱਕਿਆ ਤੇ ਬੱਸ ਅੱਡੇ ਵੱਲ ਨੂੰ ਤੁਰ ਪਈ ਤੇ ਵੱਡੀ ਕਾਰ ਵਿਚ ਬੈਠੀ ਤੇ ਔਹ ਗਈ |

-ਦਵਿੰਦਰ ਜੀਤ ਬੁਜਰਗ
ਮੋਬਾਈਲ : 98551-27254.

ਉਲਝਣ

'ਕੀ ਹੋਇਆ ਨਾਜ਼ਰਾ, ਬਹੁਤ ਉਦਾਸ ਬੈਠਾਂ, ਅੱਜ ਤਾਂ ਦੇਸ਼ ਆਜ਼ਾਦ ਹੋਇਆ ਸੀ, ਖ਼ੁਸ਼ੀ ਮਨਾ', ਜੀਤਾ ਆਉਂਦਿਆਂ ਹੋਇਆਂ ਬੋਲਿਆ |
ਨਾਜ਼ਰ ਕਹਿਣ ਲੱਗਾ, 'ਆਜ਼ਾਦੀ ਨਹੀਂ, ਉਹ ਤਾਂ ਉਜਾੜਾ ਸੀ, ਮੇਰੇ ਚਾਚੇ ਹੁਰੀਂ ਮਾਰੇ ਗਏ | ਓਦਾਂ ਵੀ ਪੰਜਾਬ ਵਿਚ ਚਾਹੇ ਸਿੱਖ ਮਰੇ ਸੀ, ਚਾਹੇ ਮੁਸਲਮਾਨ ਪਰ ਮਰੇ ਪੰਜਾਬੀ ਸੀ, ਹੁਣ ਸਮਝ ਨਹੀਂ ਆ ਰਿਹਾ ਕਿ ਉਜਾੜੇ ਲਈ ਦੁਖੀ ਹੋਵਾਂ ਜਾਂ ਖ਼ੁਸ਼ੀ ਮਨਾਵਾਂ |'
ਹੁਣ ਜੀਤਾ ਵੀ ਸੋਚੀਂ ਪੈ ਗਿਆ |

-ਪਿੰਡ ਤੇ ਡਾਕ: ਨੰਗਲ, ਜ਼ਿਲ੍ਹਾ ਬਰਨਾਲਾ-148109.
ਮੋਬਾਈਲ : 95019-04088.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX