ਤਾਜਾ ਖ਼ਬਰਾਂ


ਤੁਲੀ ਲੈਬ ਦੇ ਮੁੱਦੇ 'ਤੇ ਜਾਂਚ ਲਈ ਕਮਿਸ਼ਨਰ ਪੁਲਿਸ ਦੀ ਅਗਵਾਈ ਹੇਠ ਸਿੱਟ ਕਾਇਮ - ਕੈਪਟਨ
. . .  1 day ago
ਅਜਨਾਲਾ, 12 ਜੁਲਾਈ (ਗੁਰਪ੍ਰੀਤ ਸੰਘ ਢਿੱਲੋਂ) ਤੁਲੀ ਲੈਬ ਵੱਲੋਂ ਕੋਵਿਡ-19 ਟੈਸਟ ਸਬੰਧੀ ਗਲਤ ਰਿਪੋਰਟ ਦੇਣ ਦੇ ਮੁੱਦੇ ਉੱਤੇ ਉੱਚ ਪੱਧਰੀ ਜਾਂਚ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਿਸ਼ਨਰ ਪੁਲਿਸ ਅੰਮਿ੍ਰਤਸਰ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ, ਜੋ ਕਿ ਇਸ ਕੇਸ ਦੀ ਜਾਂਚ ਕਰ...
ਕਰਨਾਲ 'ਚ ਅਜ 21 ਨਵੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਕਰਨਾਲ, 12 ਜੁਲਾਈ (ਗੁਰਮੀਤ ਸਿੰਘ ਸੱਗੂ ) ਅੱਜ ਇੱਥੇ 21 ਨਵੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ਵਿਚੋਂ 20 ਕਰਨਾਲ ਜ਼ਿਲੇ੍ਹ ਨਾਲ ਸਬੰਧਿਤ ਹਨ ਜਦਕਿ ਇਕ ਮਾਮਲਾ ਹੋਰ ਜ਼ਿਲੇ੍ਹ ਤੋ ਸਬੰਧਿਤ ਹੈ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਸੀ. ਨਿਸ਼ਾਂਤ ਕੁਮਾਰ ਯਾਦਵ ਨੇ ਦਸਿਆ ਕਿ ਹੁਣ ਤਕ 348 ਪੀੜਤ ਠੀਕ ਹੋ ਕੇ ਆਪਣੇ...
ਸੁਨਾਮ ਦੇ 59 ਸਾਲ ਦੇ ਇਕ ਹੋਰ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਸੁਨਾਮ ਊਧਮ ਸਿੰਘ ਵਾਲਾ 12 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) ਸੁਨਾਮ ’ਚ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਖ਼ੌਫ਼ ਦਾ ਮਾਹੌਲ ਹੈ।ਅੱਜ ਸੁਨਾਮ ਸ਼ਹਿਰ ਦੇ ਇਕ ਹੋਰ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ...
13 ਸਾਲਾ ਬੱਚੀ ਨਾਲ ਜਬਰ ਜਨਾਹ
. . .  1 day ago
ਦਸੂਹਾ, 12 ਜੁਲਾਈ (ਕੌਸ਼ਲ) - ਥਾਣਾ ਦਸੂਹਾ ਅਧੀਨ ਪੈਂਦੇ ਪਿੰਡ ਕੌਲਪੁਰ ਦੀ ਇਕ ਬੱਚੀ ਨਾਲ ਜਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸੂਹਾ ਥਾਣਾ ਦੀ ਪਿੰਡ ਕੌਲਪੁਰ ਦੀ 13 ਸਾਲਾ ਬੱਚੀ ਜੋ ਕਿ ਪੰਜਵੀਂ ਵਿਚ ਸਰਕਾਰੀ ਸਕੂਲ ਪੜ੍ਹਦੀ ਹੈ, ਉਸ ਨਾਲ ਇਹ ਘਿਨੌਣਾ ਕੰਮ ਪਿੰਡ ਕੌਲਪੁਰ ਦੇ ਹੀ ਇੱਕ ਮਾੜੇ ਅਨਸਰ ਨੇ ਕੀਤਾ...
ਸੀ.ਐਮ.ਸਿਟੀ ਕਰਨਾਲ ਵਿਖੇ ਸੋਸ਼ਲ ਮੀਡੀਆ 'ਤੇ ਲਗਾਈ ਗਈ 15 ਦਿਨ ਲਈ ਪਾਬੰਦੀ
. . .  1 day ago
ਕਰਨਾਲ, 12 ਜੁਲਾਈ (ਗੁਰਮੀਤ ਸਿੰਘ ਸੱਗੂ ) - ਕੋਵਿਡ 19 ਦੌਰਾਨ ਸੋਸ਼ਲ ਮੀਡੀਆ ਵੱਲੋਂ ਨਿਭਾਈ ਗਈ ਜ਼ਿੰਮੇਦਾਰਾਨਾ ਕਵਰੇਜ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਨੇ ਸੀ.ਐਮ.ਸਿਟੀ ਵਿਖੇ ਅਗਲੇ 15 ਦਿਨਾਂ ਤਕ ਸੋਸ਼ਲ ਮੀਡੀਆ 'ਤੇ ਖ਼ਬਰਾਂ ਨਸ਼ਰ ਕੀਤੇ ਜਾਣ 'ਤੇ ਪੂਰਨ ਤੋਰ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਦਾ ਵਿਰੋਧ ਮੀਡੀਆ ਨਾਲ ਜੁੜੇ ਲੋਕਾਂ ਵੱਲੋਂ...
ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਪਠਾਨਕੋਟ 12 ਜੁਲਾਈ (ਆਸ਼ੀਸ਼ ਸ਼ਰਮਾ/ਸੰਧੂ/ਚੌਹਾਨ) - ਪਠਾਨਕੋਟ ਵਿਖੇ 8 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ 182 ਕੋਰੋਨਾ ਜਾਂਚ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ 174 ਵਿਅਕਤੀਆਂ...
ਨਾਭਾ 'ਚ 2 ਹੋਰ ਮਰੀਜ਼ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਾਭਾ, 12 ਜੁਲਾਈ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਕੋਰੋਨਾ ਦੇ 2 ਮਰੀਜ਼ ਮੁੜ ਪਾਜ਼ੀਟਿਵ ਆਏ ਹਨ। ਨਾਭਾ ਦੀ ਕਮਲਾ ਕਾਲੋਨੀ ਦੀ 58 ਸਾਲਾ ਔਰਤ ਅਤੇ 7 ਸਾਲਾ ਬੱਚਾ ਕੋਰੋਨਾ ਪਾਜ਼ੀਟਿਵ ਆਉਣ...
ਰਾਜਪੁਰਾ 'ਚ ਇਕ ਹੋਰ ਕੇਸ ਆਇਆ ਕੋਰੋਨਾ ਪਾਜ਼ੀਟਿਵ
. . .  1 day ago
ਰਾਜਪੁਰਾ, 12 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਅੱਜ ਇਕ ਹੋਰ ਕੇਸ ਕੋਰੋਨਾ ਪਾਜ਼ੀਟਿਵ ਆਇਆ ਹੈ ।ਸ਼ਹਿਰ ਵਿਚ ਬੀਤੇ ਕਈ ਦਿਨਾਂ ਤੋਂ ਕੋਰੋਨਾ ਪਾਜ਼ੀਟਿਵ ਕੇਸਾਂ ਦਾ ਕਹਿਰ ਜਾਰੀ ਹੈ ।ਇਹ...
ਸੀਨੀਅਰ ਡਿਪਟੀ ਮੇਅਰ ਸਮੇਤ ਪਟਿਆਲਾ 'ਚ ਕੋਰੋਨਾ ਦੇ 22 ਕੇਸ ਪਾਜ਼ੀਟਿਵ
. . .  1 day ago
ਪਟਿਆਲਾ, 12 ਜੁਲਾਈ (ਪਰਗਟ ਸਿੰਘ ਬਲਬੇੜ੍ਹਾ) - ਸਿਹਤ ਵਿਭਾਗ ਪਟਿਆਲਾ ਵੱਲੋਂ ਕੋਵਿਡ ਜਾਂਚ ਲਈ ਲਏ ਗਏ ਸੈਂਪਲਾਂ ਦੀ ਅੱਜ ਪ੍ਰਾਪਤ ਹੋਈਆ ਰਿਪੋਰਟਾਂ ਵਿਚ ਨਗਰ ਨਿਗਮ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ ਸਮੇਤ ਜ਼ਿਲੇ੍ਹ ਭਰ ਵਿਚੋਂ 22 ਵਿਅਕਤੀ ਕੋਰੋਨਾ ਪਾਜ਼ੀਟਿਵ ਆਏ ਹਨ। ਇਸ ਦੀ ਪੁਸ਼ਟੀ ਸਿਵਲ...
ਜ਼ਿਲ੍ਹਾ ਕਪੂਰਥਲਾ ਚ ਕੋਰੋਨਾ ਨਾਲ ਸਬੰਧਿਤ ਇਕ ਹੋਰ ਕੇਸ ਆਇਆ ਸਾਹਮਣੇ
. . .  1 day ago
ਕਪੂਰਥਲਾ, 12 ਜੁਲਾਈ (ਸਡਾਨਾ) - ਜ਼ਿਲ੍ਹੇ ਵਿਚ ਅੱਜ ਕੋਰੋਨਾ ਵਾਇਰਸ ਸਬੰਧੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸਿਹਤ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਪੂਰਥਲਾ ਦੇ ਪੀਰ ਚੌਧਰੀ ਨੇੜੇ ਦੇ ਵਸਨੀਕ 24 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸ ਦਾ ਕਿ ਜਲੰਧਰ...
ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਦੇਹਾਂਤ
. . .  1 day ago
ਫਗਵਾੜਾ, 12 ਜੁਲਾਈ (ਕਿੰਨੜਾ) - ਮਿਸ ਇੰਡੀਆ ਯੂਨੀਵਰਸ ਦੀ ਕੰਟੈਸਟਡ ਰਹੀ ਮਾਡਲ ਤੇ ਅਦਾਕਾਰਾ ਦਿਵਿਆ ਚੌਕਸੀ ਦਾ ਅੱਜ ਕੈਂਸਰ ਦੇ ਚੱਲਦਿਆਂ ਦੇਹਾਂਤ ਹੋ ਗਿਆ। ਭੋਪਾਲ ਦੀ ਰਹਿਣ ਵਾਲੀ ਤੇ ਮਾਇਆ ਨਗਰੀ 'ਚ ਵਿਲੱਖਣ ਪਹਿਚਾਣ ਕਾਇਮ ਕਰਨ ਵਾਲੀ ਦਿਵਿਆ ਚੌਕਸੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਹੈ ਅਪਨਾ...
ਐਤਵਾਰ ਨੂੰ ਤਾਲਾਬੰਦੀ ਰਹੇਗੀ ਲਾਗੂ - ਕੈਪਟਨ
. . .  1 day ago
ਸ਼ਨੀਵਾਰ ਨੂੰ ਲਾਗੂ ਨਹੀਂ ਕਰ ਰਹੇ ਤਾਲਾਬੰਦੀ - ਕੈਪਟਨ
. . .  1 day ago
ਟਿੱਡੀ ਦਲ ਦੇ ਸੰਭਾਵੀ ਹਮਲੇ ਤੋਂ ਪੰਜਾਬ ਦੇ ਚਾਰ ਜ਼ਿਲ੍ਹੇ ਹਾਈ ਅਲਰਟ 'ਤੇ
. . .  1 day ago
ਕੌਹਰੀਆਂ, 12 ਜੁਲਾਈ (ਮਾਲਵਿੰਦਰ ਸਿੰਘ ਸਿੱਧੂ) - ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕੁੱਝ ਜ਼ਿਲ੍ਹਿਆਂ ਵਿਚ ਟਿੱਡੀ ਦਲ ਦਾ ਹਮਲਾ ਹੋਇਆ ਹੈ।ਜਿਸ ਕਾਰਨ ਕਾਹਨ ਸਿੰਘ ਪੰਨੂ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਬਠਿੰਡਾ,ਮਾਨਸਾ,ਸੰਗਰੂਰ ਅਤੇ ਬਰਨਾਲਾ ਜ਼ਿਲ੍ਹਿਆਂ ਨੂੰ ਹਾਈ ਅਲਰਟ 'ਤੇ ਰੱਖਿਆ...
ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਦੇ ਸਿਲੇਬਸ 'ਚ ਕਟੌਤੀ
. . .  1 day ago
ਐੱਸ. ਏ. ਐੱਸ. ਨਗਰ, 12 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਸਕੂਲ ਬੰਦ ਰਹਿਣ ਦੇ ਚੱਲਦਿਆਂ ਸੀ. ਬੀ. ਐੱਸ. ਈ. ਦੀ ਤਰਜ਼ 'ਤੇ ਅਕਾਦਮਿਕ ਸਾਲ 2020-21 ਲਈ 9ਵੀਂ ਤੋਂ 12ਵੀਂ ਸ਼੍ਰੇਣੀ ਲਈ ਸਿਲੇਬਸ ਵਿਚ ਕਟੌਤੀ ਕਰ ਕੇ ਸੋਧਿਆ ਹੋਇਆ ਸਿਲੇਬਸ...
ਸਕੂਲ ਫ਼ੀਸ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ 'ਤੇ ਪੁਨਰ ਵਿਚਾਰ ਅਪੀਲ ਦਾਇਰ ਕਰੇਗੀ ਸਰਕਾਰ - ਕੈਪਟਨ
. . .  1 day ago
ਡੀ.ਸੀ ਰਾਹੀਂ ਲੋਕ ਪ੍ਰਾਪਤ ਕਰ ਸਕਦੇ ਨੇ ਮਾਸਕ - ਕੈਪਟਨ
. . .  1 day ago
ਗ਼ਰੀਬਾਂ ਨੂੰ ਸਰਕਾਰ ਮੁਫ਼ਤ ਮੁਹੱਈਆ ਕਰਵਾਏਗੀ ਮਾਸਕ - ਕੈਪਟਨ
. . .  1 day ago
ਕੱਲ੍ਹ ਤੋਂ ਪੰਜਾਬ 'ਚ ਹੋਰ ਸਖ਼ਤੀ ਵਧਾਉਣ ਦਾ ਹੋਵੇਗਾ ਐਲਾਨ - ਕੈਪਟਨ
. . .  1 day ago
ਟੈਸਟਿੰਗ ਵਧਣ ਕਾਰਨ ਕੋਰੋਨਾ ਦੇ ਮਾਮਲਿਆਂ 'ਚ ਹੋ ਰਿਹੈ ਵਾਧਾ - ਕੈਪਟਨ
. . .  1 day ago
ਕੋਰੋਨਾ ਨੂੰ ਲੈ ਕੇ ਕੈਪਟਨ ਹੋਏ ਲਾਈਵ, ਲੋਕਾਂ ਦੇ ਸਵਾਲਾਂ ਦੇ ਰਹੇ ਨੇ ਜਵਾਬ
. . .  1 day ago
ਸੀਵਰੇਜ ਪੁੱਟ ਰਹੇ ਦੋ ਮਜ਼ਦੂਰਾਂ ਦੀ ਮਿੱਟੀ ਹੇਠਾਂ ਦੱਬਣ ਕਾਰਨ ਹੋਈ ਮੌਤ
. . .  1 day ago
ਨਸ਼ੇ ਕਾਰਨ ਝੁਨੀਰ ਵਿਖੇ ਨੌਜਵਾਨ ਦੀ ਮੌਤ
. . .  1 day ago
ਝੁਨੀਰ, 12 ਜੁਲਾਈ (ਰਮਨਦੀਪ ਸਿੰਘ ਸੰਧੂ)- ਸਥਾਨਕ ਕਸਬੇ 'ਚ ਨਸ਼ੇ ਕਾਰਨ ਨੌਜਵਾਨ ਦੀ ਮੌਤ ਹੋ ਗਈ ...
'ਕਸੌਟੀ ਜ਼ਿੰਦਗੀ ਕੀ' ਦੇ ਅਨੁਰਾਗ ਉਰਫ ਪਾਰਥ ਨੂੰ ਹੋਇਆ ਕੋਰੋਨਾ
. . .  1 day ago
ਮੁੰਬਈ, 12 ਜੁਲਾਈ (ਇੰਦਰਮੋਹਨ ਪਨੂੰ)- ਮਸ਼ਹੂਰ ਟੈਲੀਵਿਜ਼ਨ ਅਦਾਕਾਰ ਪਾਰਥ ਸਮਥਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਬੋਹਾ, 12 ਜੁਲਾਈ (ਰਮੇਸ਼ ਤਾਂਗੜੀ)- ਨੇੜਲੇ ਪਿੰਡ ਰਾਮਨਗਰ ਭੱਠਲ ਦੇ ਬੇਰੁਜ਼ਗਾਰੀ ਤੋਂ ਪ੍ਰੇਸ਼ਾਨ ਨੌਜਵਾਨ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਰੇਸ਼ਮਾ ਤੂੰ ਮਰ ਕੇ ਵੀ ਨਾ ਮੋਈ

ਪੰਜ ਪਾਣੀਆਂ ਦੀ ਧਰਤੀ ਪੰਜਾਬ। ਮੁਹੱਬਤਾਂ ਤੇ ਚਾਹਤਾਂ ਨਾਲ ਭਰਪੂਰ ਪੰਜਾਬ, ਪੰਜਾਬੀ ਤੇ ਪੰਜਾਬੀਅਤ। ਪੰਜਾਬ ਜਿਥੇ ਪੁਲਾਂ, ਬੋਹੜਾਂ ਤੇ ਅੰਬਾਂ ਦੇ ਬੂਟਿਆਂ 'ਤੇ ਕੋਇਲਾਂ 'ਅੱਖਾਂ ਥੱਕ ਗਈਆਂ ਤਕ-ਤੱਕ ਰਾਹ ਸੱਜਣਾ' ਗੀਤ ਦੀਆਂ ਕੂਕਾਂ ਮਾਰਦੀਆਂ ਕੂਕਦੀਆਂ ਹਨ। ਬਾਗ਼ਾਂ 'ਚ ਬੁਲਬੁਲਾਂ 'ਹੁਣ ਆਜਾ ਦੇਰ ਨਾ ਲਾ ਸੱਜਣਾ' ਦੇ ਮੋਹ ਤੇ ਉਡੀਕਾਂ ਭਰੇ ਗੀਤ ਗਾਉਂਦੀਆਂ ਨੇ।
ਅੱਧੀ ਰਾਤ ਤੋਂ ਬਾਅਦ ਘੁੱਗੀਆਂ ਵੀ ਮਿਲਾਪਾਂ ਤੇ ਵਿਛੋੜਿਆਂ ਦੀਆਂ ਯਾਦਾਂ ਦੀ ਚੰਗੇਰ ਦਾ ਢੱਕਣ ਖੋਲ੍ਹਦੀਆਂ ਹਨ:
ਦੂਰ ਵਸੇਂਦਿਆ ਸੱਜਣਾ
ਚੰਨ ਮੇਰੇ ਨਾਲ ਤੈਨੂੰ ਸਾਰੀ ਰਾਤ ਲਭਦਾ ਏ
ਰੱਖਦਾ ਏ ਤਾਰਿਆਂ ਦੇ ਦੀਵੇ ਬਾਲ ਬਾਲ ਕੇ
ਸਵੇਰੇ-ਸ਼ਾਮ ਤੇ ਰਾਤਾਂ ਦੇ ਪਿਛਲੇ ਪਹਿਰ ਰੁੱਖਾਂ ਤੇ ਪੈਲੀਆਂ ਦੀਆਂ ਵੱਟਾਂ 'ਤੇ ਬੈਠੇ ਪੰਛੀ। ਸੱਜਣ ਜੋ ਪ੍ਰਦੇਸੀ ਹੋ ਗਏ। ਸੱਜਣਾਂ ਨੂੰ ਯਾਦ ਕਰਕੇ ਉਦਾਸੀਆਂ, ਉਡੀਕਾਂ ਤੇ ਚਾਹਤਾਂ ਦੀਆਂ ਬੋਲੀਆਂ ਪਾਉਂਦੇ ਹਨ।
ਅਸੀਂ ਪੰਜਾਬੀ ਆਪਣੇ ਮਹਿਰਮ ਦਿਲ ਦਿਆਂ ਨੂੰ ਕਦੀ ਹੱਸ ਕੇ ਯਾਦ ਕਰਦੇ ਹਾਂ ਤੇ ਕਦੀ ਰੋ ਕੇ ਵਾਜਾਂ ਮਾਰਦੇ ਹਾਂ। ਸ਼ੇਅਰਾਂ ਰਾਹੀਂ ਵੀ ਤੇ ਕਈ ਗੀਤਾਂ ਰਾਹੀਂ। ਯਾਦਾਂ ਦੀ ਬਾਰਾਤ ਦੇ ਲਾੜੇ ਬਣਦੇ ਹਾਂ।
ਤੇਰੇ ਨਾਲ ਜੇਹੜੀਆਂ ਮੈਂ ਘੜੀਆਂ ਗੁਜ਼ਾਰੀਆਂ
ਭੁੱਲ ਜਾਣ ਵਾਲਿਆ ਚੇਤੇ ਮੈਨੂੰ ਸਾਰੀਆਂ।
ਗੁਜ਼ਰੀਆਂ ਯਾਦਾਂ, ਮੁਹੱਬਤਾਂ ਦੀਆਂ ਬਰਸਾਤਾਂ, ਮਿਲਣ ਦੀਆਂ ਆਸਾਂ, ਵਿਛੋੜਿਆਂ ਦੇ ਦਰਦਾਂ ਦੀ ਪੁਕਾਰ। ਇਨ੍ਹਾਂ ਦੀ ਕੋਈ ਸਰਹੱਦ ਨਹੀਂ ਹੁੰਦੀ। ਮੁਹੱਬਤ ਤਾਂ ਦੁਹਾਈ ਦਿੰਦੀ ਹੈ:
ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ,
ਆਵਾਂਗੀ ਹਵਾ ਬਣ ਕੇ।
ਸਰਹੱਦਾਂ ਭਾਵੇਂ ਪਹਾੜਾਂ, ਜੰਗਲਾਂ, ਦਰਿਆਵਾਂ ਜਾਂ ਸੈਹਰਵਾਂ ਦੀ ਹਿੱਕ 'ਤੇ ਸੱਪ ਦੀ ਲਕੀਰ ਵਾਂਗ ਉਲੀਕੀਆਂ ਹੋਣ। ਮੁਹੱਬਤਾਂ ਦੇ ਜਜ਼ਬਾਤ ਦੀ ਰਾਹ ਦੀ ਕੰਧ ਨਹੀਂ ਬਣ ਸਕਦੀਆਂ। ਮੁਹੱਬਤ ਨਾ ਕੱਚਾ ਘੜਾ ਦੇਖਦੀ ਹੈ, ਨਾ ਜ਼ਹਿਰ ਤੋਂ ਡਰਦੀ ਹੈ ਤੇ ਨਾ ਹੀ ਸਰਹੱਦਾਂ ਦੀਆਂ ਕੰਡਿਆਲੀਆਂ ਤਾਰਾਂ ਉਹਦੇ ਪੈਰੀਂ ਪਾਇਆ ਸੰਗਲ ਬਣਦੀਆਂ ਹਨ।
ਪੰਜਾਬ ਦੀ ਸਰਹੱਦ ਦੇ ਆਰ ਪੰਜਾਬੀ ਵੀ ਮੈਂ ਹਾਂ ਤੇ ਪਾਰ ਵੀ ਮੈਂ ਹੀ ਹਾਂ। ਮੈਨੂੰ ਰੋਕਣ ਵਾਲਾ ਭਲਾ ਕੌਣ ਹੈ?
ਪੰਜਾਬ ਦੀ ਧਰਤੀ 'ਤੇ ਮਨ ਦੀ ਮਸਤੀ ਗੱਲ 'ਚ ਵਸਾਣੀ। ਇਕ ਮਸਤ-ਮਸਤ ਆਵਾਜ਼ ਉੱਠੀ। ਜੋ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮੈਦਾਨੀ ਤੇ ਰੇਤਲੇ (ਸ਼ੈਹਰਾਈ) ਇਲਾਕਿਆਂ 'ਚ ਬੱਦਲਾਂ ਵਾਂਗੂੰ ਛਾ ਗਈ। ਪੰਜਾਂ ਦਰਿਆਵਾਂ ਦੀਆਂ ਲਹਿਰਾਂ ਵਾਂਗੂ। ਪੰਜਾਬੀਆਂ ਦੇ ਦਿਲਾਂ 'ਚ ਹੜ੍ਹ ਬਣ ਗਈ। ਦਿਲਾਂ ਦੇ ਬੂਹੇ ਤੋੜ ਕੇ, ਦਿਲਾਂ ਅੰਦਰ ਆਉਣ ਵਾਲਾ ਇਹ ਹੜ੍ਹ। ਯਾਰ-ਪਿਆਰ ਤੇ ਉਹਦੀਆਂ ਯਾਦਾਂ ਨੂੰ ਸਦਾ ਲਈ ਹਰਿਆ-ਭਰਿਆ ਕਰ ਗਿਆ।
ਦੋਵਾਂ ਪੰਜਾਬਾਂ 'ਚ ਪ੍ਰਸਿੱਧ ਗਾਇਕਾ ਰੇਸ਼ਮਾ ਨੇ 1947 ਨੂੰ ਰਾਜਸਥਾਨ ਦੀ ਤਹਿਸੀਲ ਰਤਨਗੜ੍ਹ 'ਚ ਜਨਮ ਲਿਆ।
ਹਿੰਦੁਸਤਾਨ ਦੀ ਵੰਡ ਤੋਂ ਬਾਅਦ ਰੇਸ਼ਮਾ ਦਾ ਪਰਿਵਾਰ ਰਾਜਸਥਾਨ ਦੀ ਤਹਿਸੀਲ ਰਤਨਗੜ੍ਹ ਤੋਂ ਉਜੜ ਕੇ ਨਵਾਂ ਮੁਲਕ ਬਣਨ ਵਾਲੇ ਪਾਕਿਸਤਾਨ ਦੇ ਸ਼ਹਿਰ ਕਰਾਚੀ ਆਣ ਵੱਸਿਆ। ਰੇਸ਼ਮਾ ਦਾ ਪਰਿਵਾਰ ਇਕ ਖਾਨਾਬਦੋਸ਼ ਕਬੀਲੇ ਨਾਲ ਸਬੰਧ ਰੱਖਦਾ ਹੈ। ਰੇਸ਼ਮਾ ਦੇ ਬਜ਼ੁਰਗ ਵਪਾਰੀ ਸਨ। ਤਕਸੀਮ-ਏ-ਹਿੰਦ ਤੋਂ ਪਹਿਲਾਂ ਪਾਕਿਸਤਾਨ ਵਾਲੇ ਇਲਾਕੇ ਵਿਚੋਂ ਮੱਝਾਂ, ਗਾਵਾਂ ਖ਼ਰੀਦ ਕੇ ਰਾਜਸਥਾਨ ਦੇ ਇਲਾਕੇ 'ਚ ਵੇਚ ਦਿੰਦੇ ਸਨ।
ਵਪਾਰ ਤੋਂ ਇਲਾਵਾ ਇਸ ਪਰਿਵਾਰ ਦਾ ਪੇਸ਼ਾ ਗਾਉਣਾ-ਵਜਾਉਣਾ ਵੀ ਸੀ। ਜਦ ਕਿਸੇ ਵੀ ਕਾਰਨ ਮੱਝਾਂ-ਗਾਵਾਂ ਦਾ ਵਪਾਰ ਬੰਦ ਹੋ ਜਾਂਦਾ ਤਾਂ ਇਹ ਪਰਿਵਾਰ 'ਨਗਰ ਨਗਰ, ਗਲੀ ਗਲੀ' ਫਿਰ ਤੁਰ ਕੇ ਗਾਉਂਦਾ। ਇੰਜ ਇਹ ਲੋਕ ਆਪਣੀ ਰੋਜ਼ੀ-ਰੋਟੀ ਕਮਾ ਕੇ ਪੇਟ-ਪੂਜਾ ਕਰ ਲੈਂਦੇ।
ਰੇਸ਼ਮਾ ਚੜ੍ਹਦੀ ਜਵਾਨੀ ਉੱਚੀ-ਲੰਮੀ ਮੁਟਿਆਰ, ਕੂੰਜ ਵਰਗੀ ਧੌਣ, ਕਿਤਾਬੀ ਮੁਖੜਾ, ਕਣਕਵੰਨਾ ਰੰਗ, ਲੰਮੀਆਂ ਤੇ ਭਾਰੀਆਂ ਜ਼ੁਲਫਾਂ, ਚਿੱਟੇ ਤੇ ਮੋਤੀਆਂ ਵਰਗੇ ਦੰਦ, ਹਰਨੀ ਵਰਗੀਆਂ ਲੰਮੀਆਂ ਤੇ ਸ਼ਰਬਤੀ ਅੱਖਾਂ। ਅੱਖਾਂ ਹਰ ਵੇਲੇ ਅੱਗਾ-ਪਿੱਛਾ ਵੇਖਦੀਆਂ ਜਿਵੇਂ ਦਿਲਾਂ ਦੇ ਜਾਨੀ ਦੀ ਤਲਾਸ਼ ਹੋਵੇ। ਆਵਾਜ਼ ਭਾਰੀ ਪਰ ਸੁਰੀਲੀ। ਅਜਿਹੀ ਆਵਾਜ਼ ਜਦ ਕੰਨਾਂ 'ਚ ਪਵੇ ਤਾਂ ਮਨ ਦੇ ਡੂੰਘੇ ਦਰਿਆ 'ਚ ਜਾ ਉਤਰੇ। ਦਿਲ ਦੀ ਧੜਕਣ ਤੇਜ਼ ਹੋ ਜਾਵੇ। ਯਾਦਾਂ ਦੀ ਬਾਰਾਤ ਦਿਲ ਦੇ ਬੂਹੇ 'ਤੇ ਆ ਉਤਰੇ। ਮੁਹੱਬਤਾਂ, ਦਰਦਾਂ, ਜੁਦਾਈਆਂ ਤੇ ਗਿਲੇ-ਸ਼ਿਕਵਿਆਂ ਦੇ ਰੰਗ 'ਚ ਰੰਗੀ ਹੋਈ ਆਵਾਜ਼:
ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ,
ਵੇ ਮੈਂ ਚੋਰੀ ਚੋਰੀ...
ਮਾਪਿਆਂ ਦੀ ਲੱਜ ਵੇ ਮੈਂ ਤੇਰੇ ਲਈ ਗਵਾਈ ਵੇ
ਬੇਕਦਰਾ ਤੂੰ ਤੇ ਕਦਰ ਨਾ ਪਾਈ ਵੇ
ਇਹ ਤੇ ਮੈਂ ਜਾਣਦੀ ਸਾਂ, ਤੈਨੂੰ ਮੇਰੇ ਜਿਹੀਆਂ ਲੱਖਾਂ।
'ਰੇਸ਼ਮਾ' ਆਵਾਜ਼ ਰੇਸ਼ਮ, ਮਨ ਰੇਸ਼ਮ, ਤਨ ਰੇਸ਼ਮ, ਵਾਲ ਰੇਸ਼ਮੀ। ਜਦ ਆਵਾਜ਼ ਗੀਤ ਬਣ ਕੇ ਉਹਦੇ ਬੁੱਲ੍ਹਾਂ ਵਿਚੋਂ ਲਹਿਰਾਂ ਬਣ-ਬਣ ਨਿਕਲਦੀ ਤਾਂ ਇਹ ਆਵਾਜ਼ ਰੇਸ਼ਮ ਦੀ ਡੋਰੀ ਬਣ ਕੇ, ਪਿਆਰ ਕਰਨ ਵਾਲਿਆਂ ਦੇ ਪੈਰਾਂ ਦੀ ਜ਼ੰਜੀਰ ਬਣ ਜਾਂਦੀ।
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ
ਮਾਹੀਆ ਮੈਨੂੰ ਯਾਦ ਆਂਵਦਾ।
ਰੇਸ਼ਮਾ ਨੇ ਸਾਰੀ ਜ਼ਿੰਦਗੀ ਮਨਭਾਉਂਦੇ ਪਰ ਸਾਦਾ ਤਨ 'ਤੇ ਕੱਪੜੇ ਸਜਾਏ। ਗਾਉਂਦਿਆਂ ਹੋਇਆਂ ਤੇ ਆਮ ਮੇਲ-ਮਿਲਾਪ ਸਮੇਂ ਸਾਰੀ ਜ਼ਿੰਦਗੀ ਰੇਸ਼ਮਾ ਨੇ ਸਿਰ ਤੋਂ ਚੁੰਨੀ ਨਹੀਂ ਲਹਿਣ ਦਿੱਤੀ। ਆਖ਼ਰੀ ਦਮ ਤੱਕ ਸਿਰ 'ਤੇ ਚੁੰਨੀ ਲੈ ਕੇ ਹੀ ਗਾਇਆ। ਰੇਸ਼ਮਾ ਨੇ ਚੁੰਨੀ ਦੀਆਂ ਰੇਸ਼ਮੀ ਤੰਦਾਂ ਨੂੰ ਕਦੀ ਮੈਲਿਆਂ ਨਹੀਂ ਹੋਣ ਦਿੱਤਾ। ਨਾ ਲਿੱਥਣ ਵਾਲੀ ਸਿਰ ਦੀ ਚੁੰਨੀ ਨੇ ਇਸ ਗਾਇਕਾਂ ਦੇ ਹੁਸਨ ਨੂੰ ਲੁਕਾਇਆ ਨਹੀਂ, ਬਲਕਿ ਹੋਰ ਵਧਾਇਆ।
ਅੱਜਕਲ੍ਹ ਦੀਆਂ ਗਾਉਣ ਵਾਲੀਆਂ ਕੁੜੀਆਂ ਜੋ ਜੀਨ ਦੀਆਂ ਪੈਂਟਾਂ ਤੇ ਸ਼ਰਟਾਂ ਪਾ ਕੇ ਗਾਉਂਦੀਆਂ ਹਨ। ਆਵਾਜ਼ ਤੇ ਸੁਰ ਦੇ ਸੁਰੀਲੇਪਨ ਤੋਂ ਜ਼ਿਆਦਾ ਆਪਣੇ ਜਵਾਨ ਸਰੀਰ ਦੀ ਨੁਮਾਇਸ਼ (ਦਿਖਾਵਾ) ਕਰ ਕੇ ਗਾਉਣ ਸੁਣਨ ਤੇ ਦੇਖਣ ਵਾਲਿਆਂ ਦੇ ਮਨਾਂ ਨੂੰ ਮੋਹਣ ਦੇ ਯਤਨ ਕਰਦੀਆਂ ਹਨ।
ਉਨ੍ਹਾਂ ਨੂੰ ਰੇਸ਼ਮਾ ਦੀ ਜ਼ਿੰਦਗੀ, ਉਸ ਦੇ ਪਹਿਰਾਵੇ ਤੇ ਸਿਰ ਢਕ ਕੇ ਰੱਖਣ ਤੋਂ ਸਬਕ (ਪਾਠ) ਸਿੱਖਣਾ ਚਾਹੀਦਾ ਹੈ।
ਜੋ ਗਾਉਣ ਵਾਲੀਆਂ ਰੰਗ-ਰਾਗ ਦੇ ਨਾਂਅ 'ਤੇ ਆਪਣੇ ਸਰੀਰਕ ਹੁਸਨ ਦਾ ਮੇਲਾ ਲਾਉਂਦੀਆਂ ਹਨ, ਉਹ ਮੇਲਾ ਛੇਤੀ ਹੀ ਉੱਜੜ ਜਾਂਦਾ ਹੈ ਕਿਉਂਕਿ ਸਰੀਰਕ ਹੁਸਨ ਨੇ ਤਾਂ ਇਕ ਦਿਨ ਮਿਟ ਜਾਣਾ ਹੈ, ਅਜਿਹੇ ਹੁਸਨ ਦਾ ਚਿਰਾਗ ਬੁਝਦਿਆਂ ਹੀ ਤਮਾਸ਼ਾ ਲਾਈਨ ਦਾ ਇਹ ਤਮਾਸ਼ਾ ਮੁੱਕ ਜਾਂਦਾ ਹੈ।
ਪਰ ਸੁਰੀਲੀ, ਮਧੁਰ ਤੇ ਮਸਤੀ ਭਰੀ ਆਵਾਜ਼ ਜੋ ਸ਼ੇਅਰਾਂ ਦੇ ਰੰਗ ਵਿਚ ਰੰਗੀ ਹੋਵੇ, ਅਜਿਹੀ ਆਵਾਜ਼ ਨੂੰ ਕਦੀ ਮੌਤ ਨਹੀਂ ਆਉਂਦੀ। ਰੇਸ਼ਮਾ ਅੱਲ੍ਹੜ ਉਮਰੇ ਹੀ ਕਰਾਚੀ ਦੀਆਂ ਗਲੀਆਂ, ਬਾਜ਼ਾਰਾਂ 'ਚ ਗਾਉਂਦੀ ਸੀ।
ਹਾਏ ਓ ਰੱਬਾ ਨਈਉਂ ਲਗਦਾ ਦਿਲ ਮੇਰਾ
ਸੱਜਣ ਬਾਝ ਹੋਇਆ ਹਨੇਰਾ।
ਸਲੀਮ ਗਿਲਾਨੀ ਜੋ ਰੇਡੀਓ ਪਾਕਿਸਤਾਨ ਦੇ ਡਾਇਰੈਕਟਰ ਸਨ, ਮੌਸੀਕੀ (ਮਿਊਜ਼ਿਕ) ਦੇ ਪ੍ਰੋਗਰਾਮ ਦੇ ਪ੍ਰੋਡਿਊਸਰ ਵੀ ਸਨ। ਉਨ੍ਹਾਂ ਰੇਸ਼ਮਾ ਨੂੰ ਕਰਾਚੀ ਦੇ ਕਿਸੇ ਬਾਜ਼ਾਰ ਵਿਚ ਇਤਫਾਕਨ ਗਾਉਂਦਿਆਂ ਸੁਣ ਲਿਆ। ਗਿਲਾਨੀ ਸਾਹਿਬ ਰੇਸ਼ਮਾ ਨੂੰ ਰੇਡੀਓ ਪਾਕਿਸਤਾਨ ਕਰਾਚੀ ਲੈ ਆਏ।
ਇੰਜ ਰੇਸ਼ਮਾ ਦੇ ਗਾਉਣ ਦਾ ਸਫ਼ਰ ਸ਼ੁਰੂ ਹੋਇਆ। ਰੇਸ਼ਮਾ ਦੇ ਗਾਏ ਹੋਏ ਗੀਤ ਸੁਣਨ ਵਾਲਿਆਂ ਦੇ ਦਿਲਾਂ 'ਚ ਉਤਰ ਗਏ ਤੇ ਰੂਹਾਂ ਦਾ ਸਕੂਨ ਬਣ ਗਏ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਖ਼ਾਲਸਾ ਹਾਊਸ, ਚੱਕ ਨੰਬਰ 97/ਆਰ.ਬੀ. ਜੌਹਲ ਤਹਿਸੀਲ ਜੜ੍ਹਾਂਵਾਲਾ, ਜ਼ਿਲ੍ਹਾ ਫ਼ੈਸਲਾਬਾਦ, ਪਾਕਿਸਤਾਨ।
ਫੋਨ : 0092-300-7607983,
0092-345-7908695.


ਖ਼ਬਰ ਸ਼ੇਅਰ ਕਰੋ

ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ

ਸਾਉਣ ਮਹੀਨਾ ਆਉਣ 'ਤੇ ਹਾੜ੍ਹ ਮਹੀਨੇ ਦੀਆਂ ਤਪਦੀਆਂ ਧੁੱਪਾਂ ਤੋਂ ਰਾਹਤ ਮਿਲਣ ਦੀ ਆਸ ਹੁੰਦੀ ਹੈ। ਹਾੜ੍ਹ ਵਿਚ ਪਾਰਾ 43 ਜਾਂ ਕਦੇ ਕਦੇ 45 ਡਿਗਰੀ ਸੈਲਸੀਅਸ ਤੋਂ ਵੀ ਪਾਰ ਚਲਾ ਜਾਂਦਾ ਹੈ। ਸਾਉਣ ਮਹੀਨਾ ਆਉਣ ਨਾਲ ਮੌਸਮ ਵਿਚ ਕਾਫੀ ਹੱਦ ਤੱਕ ਬਦਲਾਅ ਮਹਿਸੂਸ ਕੀਤਾ ਜਾਂਦਾ ਹੈ। ਜਿਹੜੇ ਅਸਮਾਨ ਵੱਲ ਦਿਨੇ ਦੁਪਿਹਰੇ ਸੂਰਜ ਕਾਰਨ ਤੱਕਿਆ ਨਹੀਂ ਜਾਂਦਾ, ਉਸ ਅਸਮਾਨ 'ਤੇ ਕਾਲੀਆਂ ਘਨਘੋਰ ਘਟਾਵਾਂ ਛਾ ਜਾਂਦੀਆਂ ਹਨ। ਠੰਢੀਆਂ ਹਵਾਵਾਂ ਰੁੱਖਾਂ ਸੰਗ ਅਠਖੇਲੀਆਂ ਕਰਦੀਆਂ ਇਲਾਹੀ ਸੰਗੀਤ ਪੈਦਾ ਕਰਦੀਆਂ ਹਨ। ਖੇਤ ਹਰੇ ਭਰੇ ਹੋ ਜਾਂਦੇ ਹਨ। ਦਰੱਖਤਾਂ ਦੀ ਰੂਹ ਨਸ਼ਿਆਈ ਜਾਂਦੀ ਹੈ। ਦਰੱਖਤ ਤੇ ਹਰੇ ਭਰੇ ਖੇਤ ਠੰਢੀ-ਠੰਢੀ ਤੇ ਮਿੱਠੀ-ਮਿੱਠੀ ਹਵਾ ਵਿਚ ਲਹਿਰਾਉਂਦੇ ਹੋਏ, ਉਸ ਕੁਦਰਤ ਦੀ ਪ੍ਰਸੰਸਾ ਕਰਦੇ ਗੀਤ ਗਾਉਂਦੇ ਹਨ ਤੇ ਖੁਸ਼ੀ ਵਿਚ ਖੀਵੇ ਹੋ ਦੂਹਰੇ ਤੀਹਰੇ ਹੋ-ਹੋ ਨੱਚਦੇ, ਟੱਪਦੇ ਤੇ ਬੋਲੀਆਂ ਪਾਉਂਦੇ ਪ੍ਰਤੀਤ ਹੁੰਦੇ ਹਨ।
ਮੋਰਾਂ ਦੀ ਮਸਤੀ : ਸਾਉਣ ਦੇ ਮਹੀਨੇ ਵਿਚ ਜਿੱਥੇ ਫਸਲਾਂ ਲਹਿਰਾਉਂਦੀਆਂ ਤੇ ਪੂਰੀ ਕਾਇਨਾਤ ਨੱਚ ਉੱਠਦੀ ਹੈ, ਉੱਥੇ ਪਸ਼ੂ-ਪੰਛੀ ਵੀ ਖੁਸ਼ੀ ਦੇ ਗੀਤ ਗਾਉਂਦੇ, ਨੱਚਦੇ ਤੇ ਟੱਪਦੇ ਨਜ਼ਰ ਆਉਂਦੇ ਹਨ। ਜਦੋਂ ਅਸਮਾਨ ਵਿਚ ਕਾਲੀ ਘਨਘੋਰ ਘਟਾ ਛਾਈ ਹੁੰਦੀ ਹੈ ਤਾਂ ਮੋਰ ਸਭ ਕੁੱਝ ਭੁੱਲ-ਭੁਲਾ ਕੇ ਆਪਣੇ ਖੰਭ ਖਿਲਾਰ ਕੇ ਖੁਸ਼ੀ ਵਿਚ ਪੈਲਾਂ ਪਾਉਂਦਾ ਨਜ਼ਰ ਆਉਂਦਾ ਹੈ।
ਖੀਰ ਪੂੜੇ : ਅੱਜ ਵੀ ਯਾਦ ਹੈ, ਜਦ ਛੋਟੇ ਹੁੰਦੇ ਸੀ ਤਾਂ ਪੰਜਾਬ ਦੇ ਪਿੰਡਾਂ ਵਿਚ ਸਾਵਣ ਆਉਣ ਤੇ ਘਰਾਂ ਵਿਚ ਵਿਆਹ ਵਰਗਾ ਮਾਹੌਲ ਹੁੰਦਾ ਸੀ। ਸਾਂਵੇਂ ਵਾਲੇ ਦਿਨ ਐਤਵਾਰ ਨੂੰ ਆਟਾ ਤੇ ਗੁੜ ਘੋਲ ਕੇ ਪਿੱਪਲ ਦੇ ਪੱਤਿਆਂ ਨਾਲ ਤਵੇ 'ਤੇ ਫੈਲਾ ਕੇ ਪੂੜੇ ਬਣਾਉਣੇ। ਨਾਲ ਦੁੱਧ ਦੀ ਖੀਰ ਬਣਾਈ ਜਾਂਦੀ ਸੀ। ਅੰਬ ਦੇ ਆਚਾਰ ਨਾਲ ਉਹ ਪੂੜੇ ਤੇ ਖੀਰ ਖਾਣੀ। ਇਸਦਾ ਆਪਣਾ ਹੀ ਆਨੰਦ ਸੀ। ਅੱਜਕਲ੍ਹ ਦੀ ਨੌਜਵਾਨ ਪੀੜੀ੍ਹ ਇਸ ਸੱਭਿਆਚਾਰ ਤੋਂ ਕੋਹਾਂ ਦੂਰ ਹੋ ਰਹੀ ਹੈ। ਹੱਥੀਂ ਮਿਹਨਤ ਕਰਨ ਦੀ ਥਾਂ ਬਜ਼ਾਰੋਂ ਖੀਰ ਪੂੜੇ ਮੰਗਵਾ ਕੇ ਖਾ ਲਏ ਜਾਂਦੇ ਹਨ। ਘਰ ਵਿਚ ਬਣਾਏ ਖੀਰ ਪੂੜੇ ਸ਼ੁੱਧ ਸਾਜ਼ੋ ਸਮਾਨ ਨਾਲ ਬਣਾਏ ਜਾਂਦੇ ਸਨ, ਇਸ ਲਈ ਸਿਹਤ ਲਈ ਵੀ ਚੰਗੇ ਰਹਿੰਦੀ ਸੀ।
ਸਾਂਵੇਂ ਲੱਗਣੇ : ਹਰ ਪਿੰਡ ਵਿਚ ਇਕ ਜਗ੍ਹਾ ਮੁਕੱਰਰ ਕੀਤੀ ਜਾਂਦੀ ਸੀ। ਉਸ ਜਗ੍ਹਾ ਪਿੱਪਲ ਜਾਂ ਬੋਹੜ ਦਾ ਦਰੱਖਤ ਜ਼ਰੂਰ ਹੁੰਦਾ ਸੀ। ਉਸ ਉੱਤੇ ਕਿਸੇ ਗੱਭਰੂ ਵਲੋਂ ਚੜ੍ਹ ਕੇ ਸਭ ਤੋਂ ਉੱਚੇ ਟਾਹਣੇ ਤੇ ਲੰਬੀ ਪੀਂਘ ਪਾਈ ਜਾਂਦੀ ਸੀ। ਮੁਕੱਰਰ ਕੀਤੀ ਉਸ ਜਗ੍ਹਾ 'ਤੇ ਹਰ ਐਤਵਾਰ ਦੀ ਸ਼ਾਮ ਨੂੰ ਪਿੰਡ ਦੀਆਂ ਪੇਕੇ ਘਰ ਆਈਆਂ ਸੱਜ ਵਿਆਹੀਆਂ ਧੀਆਂ ਧਿਆਣੀਆਂ ਤੇ ਪਿੰਡ ਦੀਆਂ ਕੁਆਰੀਆਂ ਕੁੜੀਆਂ ਚਿੜੀਆਂ ਸੱਜ-ਧੱਜ ਕੇ ਸ਼ਾਮ ਨੂੰ ਉਸ ਜਗ੍ਹਾ 'ਤੇ ਜਾ ਕੇ ਗਿੱਧਾ, ਬੋਲੀਆਂ ਤੇ ਕਿੱਕਲੀ ਪਾਉਂਦੀਆਂ ਤੇ ਜ਼ਿਦੋ-ਜ਼ਿਦੀ ਇਕ ਦੂਜੀ ਤੋਂ ਉੱਚੀ ਪੀਂਘ ਚੜ੍ਹਾਉਂਦੀਆਂ ਸਨ। ਕਈ ਤਾਂ ਇਕੱਲੀਆਂ ਤੇ ਕਈ ਦੋ ਜਣੀਆਂ ਰਲ ਕੇ ਜ਼ੋਰੋ-ਜ਼ੋਰੀ ਪੀਂਘ ਚੜ੍ਹਾਉਂਦੀਆਂ ਸਨ।
ਧਾਰਮਿਕ
ਮਹੱਤਤਾ : ਤਕਰੀਬਨ-ਤਕਰੀਬਨ ਸਾਰੇ ਗੁਰੂ ਸਹਿਬਾਨ ਵਲੋਂ ਪਵਿੱਤਰ ਗੁਰਬਾਣੀ ਵਿਚ ਸਾਉਣ ਮਹੀਨੇ ਦਾ ਜ਼ਿਕਰ ਕੀਤਾ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਆਪਣੀ ਰਚਨਾ ਵੰਡਹੰਸੁ ਮਹਲਾ 1 ਘਰ 2 ਵਿਚ ਜ਼ਿਕਰ ਕਰਦੇ ਹਨ:
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ॥
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ॥
ਛੰਤੁ
ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ॥
ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ॥
ਸਾਵਣ ਪ੍ਰਤੀ ਗੀਤ, ਲੋਕ ਗੀਤ
ਸਮੇਂ-ਸਮੇਂ ਤੇ ਕਵੀਆਂ ਨੇ ਵੀ ਸਾਵਣ ਦਾ ਬਾਖੂਬੀ ਜ਼ਿਕਰ ਕਰਦਿਆਂ ਅਨੇਕਾਂ ਹੀ ਗੀਤ ਰਚੇ ਹਨ। ਕਈ ਗੀਤ ਤਾਂ ਲੋਕ ਗੀਤਾਂ ਦਾ ਰੁਤਬਾ ਧਾਰਨ ਕਰ ਗਏ ਹਨ। ਸਾਰੇ ਤਾਂ ਨਹੀਂ ਸਾਉਣ ਮਹੀਨੇ ਨਾਲ ਵਾਹ-ਵਾਸਤਾ ਰੱਖਣ ਵਾਲੇ ਕੁੱਝ ਕੁ ਗੀਤਾਂ ਦਾ ਜ਼ਿਕਰ ਇੱਥੇ ਕਰਾਂਗੇ ਜਿਵੇਂ:
ਬੜੇ ਮਹਾਨ ਕਵੀ ਹੋਏ ਹਨ, ਭਾਈ ਵੀਰ ਸਿੰਘ ਜੀ। ਉਹ ਆਪਣੀ 'ਕੰਤ ਮਹੇਲੀ ਬਾਰਾਂ ਮਾਹ' ਨਾਂਅ ਦੀ ਕਿਤਾਬ ਵਿਚ 'ਸਾਵਣ' ਕਵਿਤਾ ਰਾਹੀਂ ਸੰਬੋਧਨ ਹੁੰਦੇ ਲਿਖਦੇ ਹਨ ਕਿ:
ਚੜ੍ਹਿਆ ਸਾਵਣ ਮਹੀਨਾ
ਸਹੀਆਂ ਪੀਘਾਂ ਨੇ ਪਾਈਆਂ।
ਸੂਲਾਂ ਵੱਜਣ ਕਲੇਜੇ
ਝਿੱਕੀ ਮੰਜ਼ੀ ਤੇ ਪਈਆਂ।
ਸਹੀਆਂ ਟੁੰਬਦੀਆਂ ਆ ਜਾ
'ਉੱਠ ਨੀ ਸਾਂਵੇਂ' ਨੀ ਆਏ...।
ਬਾਬੂ ਫ਼ੀਰੋਜ਼ਦੀਨ ਸ਼ਰਫ਼ ਵੀ ਸਾਵਣ ਮਹੀਨੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਲਿੱਖਦੇ ਹਨ ਕਿ:
ਸਾਵਣ ਸੀਸ ਗੁੰਦਾ ਕੇ ਸਈਆਂ,
ਹਾਰ-ਸ਼ਿੰਗਾਰ ਸਜਾਏ ਨੇ।
ਮਿੱਠੇ-ਮਿੱਠੇ ਗੀਤ ਮਾਹੀ ਦੇ,
ਸਭਨਾਂ ਰਲ ਮਿਲ ਗਾਏ ਨੇ।
ਪ੍ਰਸਿੱਧ ਸ਼ਾਇਰਾ ਅੰਮ੍ਰਿਤਾ ਪ੍ਰੀਤਮ ਵੀ ਸਾਵਣ ਮਹੀਨੇ ਸਬੰਧੀ ਆਪਣੇ ਹਾਵ-ਭਾਵ ਪ੍ਰਗਟ ਕਰਦੀ ਲਿਖਦੀ ਹੈ ਕਿ:
ਉਮੜ-ਉਮੜ ਕੇ ਬੱਦਲ ਆਇਆ,
ਕਣੀ ਕਣੀ ਵੱਸ ਜਾਣਾ।
ਭਰਿਆ ਤ੍ਰਿੰਝਣ ਡਾਰ ਕੂੰਜਾਂ ਦੀ,
ਸਭਨਾਂ ਨੇ ਉੱਡ ਜਾਣਾ।
ਲਾਲਾ ਧਨੀ ਰਾਮ ਚਾਤ੍ਰਿਕ ਦੀ ਬੜੀ ਸੋਹਣੀ ਕਵਿਤਾ ਹੈ ਜੋ ਉਨ੍ਹਾਂ ਸਾਉਣ ਮਹੀਨੇ ਬਾਰੇ ਲਿਖੀ ਹੈ। ਇਸ ਕਵਿਤਾ ਵਿਚ ਉਨ੍ਹਾਂ ਪਿੰਡ ਵਿਚਲੇ ਸਾਉਣ ਦਾ ਬਾਖੂਬੀ ਚਿਤ੍ਰਣ ਕੀਤਾ ਹੈ।
ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ,
ਧਰਤੀ ਪੁੰਗਰੀ ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪੜਾਂ-ਟੋਭਿਆਂ ਨੇ,
ਨਦੀਆਂ ਨਾਲਿਆਂ ਜੂਹਾਂ ਰੰਗਾਲੀਆਂ ਨੇ।
ਧਾਈਂ ਉਸਰੇ, ਨਿੱਸਰੀ ਚਰ੍ਹੀ ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ।
ਜੰਮੂ ਰਸੇ ਅਨਾਰ ਵਿਚ ਆਈ ਸ਼ੀਰੀਂ,
ਚੜ੍ਹੀਆਂ ਸਬਜ਼ੀਆਂ ਨੂੰ ਗਿੱਠ ਗਿੱਠ ਲਾਲੀਆਂ ਨੇ।
ਤਿੜ੍ਹਾਂ ਤਿੜਕੀਆਂ, ਪੱਠਿਆਂ ਲਹਿਰ ਲਾਈ,
ਡੰਗਰ ਛੱਡ ਦਿੱਤੇ ਖੁੱਲ੍ਹੇ ਪਾਲੀਆਂ ਨੇ।
ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ।
ਪੇਕੀਂ ਬੈਠੀਆਂ ਤਾਈਂ ਦਿਹਾਰ ਆਏ,
ਤੇ ਸ਼ਿੰਗਾਰ ਲਾਏ ਸਹੁਰੀਂ ਆਈਆਂ ਨੇ।
ਵੰਗਾਂ-ਚੂੜੀਆਂ ਪਹਿਨੀਆਂ ਕੁਆਰੀਆਂ ਨੇ,
ਰੰਗ ਚੁੰਨੀਆਂ, ਮਹਿੰਦੀਆਂ ਲਾਈਆਂ ਨੇ।
ਖੀਰਾਂ ਰਿੱਝੀਆਂ, ਪੂੜਿਆਂ ਡੰਡ ਲਾਹੀ,
ਕੁੜੀਆਂ ਵਹੁਟੀਆਂ ਨੇ ਪੀਂਘਾਂ ਪਾਈਆਂ ਨੇ।
ਗਿੱਧੇ ਵੱਜਦੇ, ਕਿਲਕਿਲੀ ਮਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਸੈਂਚੀ ਖੇਡਦੇ ਗੱਭਰੂ ਪਿੜਾਂ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾਂ ਲਾਉਂਦੇ ਨੇ।
ਲੋਕੀਂ ਖੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ।
ਤੀਆਂ ਧੀਆਂ ਦੀਆਂ
ਸਾਵਣ ਦੇ ਮਹੀਨੇ ਵਿਚ ਨਵ-ਵਿਆਹੀਆਂ ਨੂੰ ਉਸਦਾ ਭਰਾ ਸਹੁਰੇ ਘਰੋਂ ਲੈਣ ਜਾਂਦਾ ਹੈ। ਭਰਾ ਨੂੰ ਵੇਖ ਕੇ ਭੈਣ ਦੂਣੀ-ਚੌਣੀ ਹੋਈ ਫਿਰਦੀ ਧਰਤੀ ਪੱਬ ਨੀ ਲਾਉਂਦੀ। ਹੱਸਦੀ ਟੱਪਦੀ ਖੁਸ਼ੀ-ਖੁਸ਼ੀ ਆਪਣੇ ਵੀਰ ਲਈ ਵੰਨ-ਸੁਵੰਨੇ ਖਾਣੇ ਬਣਾਉਂਦੀ ਹੈ। ਜੇ ਕਿਸੇ ਅੜਬ ਸੱਸ ਨੇ ਭਰਾ ਲਈ ਬਹੁਤੇ ਸਵਾਦਿਸ਼ਟ ਪਕਵਾਨ ਬਣਾਉਣ ਦੀ ਆਗਿਆ ਨਾ ਦਿੱਤੀ ਤਾਂ ਨੂੰਹ ਆਪਣੀ ਸੱਸ ਨੂੰ ਦੱਬਵੀਂ ਅਵਾਜ਼ ਵਿਚ ਮਿਹਣਾ ਮਾਰਦੀ ਹੋਈ ਕਹਿੰਦੀ ਹੈ ਕਿ:
ਸੱਸੇ ਤੇਰੀ ਮਹਿੰ ਮਰ ਜੇ,
ਮੇਰੇ ਵੀਰ ਨੂੰ ਸੁੱਕੀ ਖੰਡ ਪਾਈ।
ਪੇਕੇ ਘਰ ਜਾਣ ਲਈ ਭੈਣ ਕਾਹਲੀ ਹੁੰਦੀ ਹੈ। ਜੇ ਕਿਸੇ ਭੈਣ ਦਾ ਭਰਾ ਕਿਸੇ ਕਾਰਨ ਕਰਕੇ ਸਾਉਣ ਵਿਚ ਆਪਣੀ ਭੈਣ ਨੂੰ ਲੈਣ ਨਾ ਆ ਸਕੇ ਤਾਂ ਸੱਸ ਮਿਹਣਾ ਮਾਰਦੀ ਹੈ।
ਤੈਨੂੰ ਤੀਆਂ ਤੇ ਲੈਣ ਨਾ ਆਏ,
ਨੀ ਬਹੁਤਿਆਂ ਭਰਾਵਾਂ ਵਾਲੀਏ।
ਭੈਣ ਆਪਣੇ ਭਰਾ ਨਾਲ ਪੇਕੇ ਘਰ ਆ ਕੇ ਇਸ ਤਰ੍ਹਾਂ ਮਹਿਸੂਸ ਕਰਦੀ ਹੈ ਜਿਵੇਂ ਪੰਛੀ ਪਿੰਜਰੇ ਵਿਚੋਂ ਬਾਹਰ ਨਿਕਲ ਕੇ ਅਜ਼ਾਦ ਫ਼ਿਜ਼ਾ ਵਿਚ ਉਡਾਰੀਆਂ ਲਾ ਕੇ ਖੁਸ਼ ਹੁੰਦਾ ਹੈ। ਉਹ ਆਪਣੀਆਂ ਦੂਜੀਆਂ ਵਿਆਹੀਆਂ ਤੇ ਪੇਕੇ ਪਿੰਡ ਆਈਆਂ ਸਹੇਲੀਆਂ ਨੂੰ ਮਿਲਣ ਲਈ ਉਤਾਵਲੀ ਹੁੰਦੀ ਹੈ। ਸਾਰੀਆਂ ਵਿਆਹੀਆਂ ਤੇ ਕੁਆਰੀਆਂ ਕੁੜੀਆਂ ਚਿੜੀਆਂ ਇਕੱਠੀਆਂ ਹੋ ਕੇ ਐਤਵਾਰ ਨੂੰ ਸਾਂਵੇਂ ਵਾਲੇ ਤੀਆਂ ਵਾਲੇ ਦਿਨ ਝੁਰਮਟ ਪਾਉਂਦੀਆਂ, ਨੱਚਦੀਆਂ, ਟੱਪਦੀਆਂ ਕਿੱਕਲੀਆਂ ਪਾਉਂਦੀਆਂ ਤੇ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਆਖਿਰ ਜਦ ਸਾਵਣ ਖਤਮ ਹੋ ਜਾਂਦਾ ਹੈ ਤਾਂ ਸਭ ਨੇ ਵਿਛੜਣਾ ਹੁੰਦਾ ਹੈ ਤਾਂ ਇਹ ਗੀਤ ਚੇਤੇ ਆਉਂਦਾ ਹੈ।
ਸਾਉਣ ਵੀਰ ਇਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।

-ਪਿੰਡ ਤੇ ਡਾਕ: ਚੱਬਾ, ਤਰਨਤਾਰਨ ਰੋਡ,
ਅੰਮ੍ਰਿਤਸਰ-143022
email:dharmindersinghchabba@gmail.com

ਨਿਡਰਤਾ ਦੀ ਮਿਸਾਲ : ਮਲਾਲਾ ਯੂਸਫ਼ਜ਼ਈ

ਅੱਜ ਜਨਮ ਦਿਨ 'ਤੇ ਵਿਸ਼ੇਸ਼

ਦਿਨੋ ਦਿਨ ਔਰਤਾਂ ਉੱਤੇ ਜ਼ੁਲਮ ਤੇ ਅੱਤਿਆਚਾਰ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਅੱਜ ਭਾਰਤ ਦੀਆਂ ਜ਼ਿਆਦਾਤਰ ਔਰਤਾਂ ਦੀ ਜ਼ਿੰਦਗੀ ਵਿਚ ਡਰ ਅਤੇ ਸਹਿਮ ਤੋਂ ਇਲਾਵਾ ਗੁਲਾਮੀ ਹੀ ਦੇਖਣ ਨੂੰ ਮਿਲਦੀ ਹੈ। ਜੇਕਰ ਨਿਡਰਤਾ ਦੀ ਗੱਲ ਕੀਤੀ ਜਾਵੇ ਤਾਂ ਹਜ਼ਾਰਾਂ ਵਿਚੋਂ ਕੋਈ ਇਕ ਇਸਤਰੀ ਹੋਵੇਗੀ ਜੋ ਆਪਣੇ ਹੱਕਾਂ ਲਈ ਨਿਡਰ ਹੋ ਕੇ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਕਈ ਵਾਰ ਅਜਿਹੀਆਂ ਔਰਤਾਂ ਨੂੰ ਆਪਣੀ ਨਿਡਰਤਾ ਦਿਖਾਉਣ ਕਾਰਨ ਆਪਣੀ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ। ਜ਼ਿਆਦਾਤਾਰ ਔਰਤਾਂ ਅਜਿਹੇ ਸੰਭਾਵਿਤ ਖ਼ਤਰਿਆਂ ਕਾਰਨ ਹੱਕਾਂ ਪ੍ਰਤੀ ਆਵਾਜ਼ ਉਠਾਉੁਣ ਤੋਂ ਜ਼ਿਆਦਾ ਆਪਣੇ ਉੱਪਰ ਜ਼ੁਲਮ ਸਹਿਣ ਨੂੰ ਪਹਿਲ ਦਿੰਦੀਆਂ ਹਨ। ਅਜਿਹੇ ਜ਼ੁਲਮਾਂ ਪ੍ਰਤੀ ਆਵਾਜ਼ ਬੁਲੰਦ ਕਰ ਕੇ ਆਪਣੀ ਜਾਨ ਖਤਰੇ ਵਿਚ ਪਾਉਣ ਵਾਲੀ ਸਭ ਤੋਂ ਛੋਟੀ ਉਮਰ 17 ਸਾਲ ਵਿਚ 'ਨੋਬਲ ਸ਼ਾਂਤੀ' ਪੁਰਸਕਾਰ ਪ੍ਰਾਪਤ ਕਰਨ ਵਾਲੀ ਪਿਆਰੀ ਬੱਚੀ ਮਲਾਲਾ ਯੂਸਫ਼ਜ਼ਈ ਦਾ ਨਾਂਅ ਅੱਜ ਸੰਸਾਰ ਭਰ ਦੇ ਹਰ ਇਕ ਬੱਚੇ-ਬੱਚੇ ਨੂੰ ਵੀ ਪਤਾ ਹੈ। ਮਲਾਲਾ ਯੂਸਫ਼ਜ਼ਈ ਕੁੜੀਆਂ ਦੀ ਸਿੱਖਿਆ ਅਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨ ਵਾਲੀ ਉਹ ਕੁੜੀ ਹੈ, ਜਿਸ ਨੇ ਆਪਣੀ ਹੱਸਣ ਖੇਡਣ ਦੀ ਉਮਰ ਵਿਚ ਨਿਡਰਤਾ ਨੂੰ ਦਿਖਾਉਂਦੇ ਹੋਏ ਤਾਲਿਬਾਨ ਅੱਤਵਾਦੀਆਂ ਦੇ ਵਿਰੁੱਧ ਜਾ ਕੇ ਕੁੜੀਆਂ ਦੀ ਸਿੱਖਿਆ ਅਤੇ ਹੱਕਾਂ ਲਈ ਆਵਾਜ਼ ਉਠਾਈ ਤੇ ਉਸ ਨੂੰ ਬਦਲੇ ਵਿਚ ਅੱਤਵਾਦੀਆਂ ਦੇ ਹਮਲੇ ਦਾ ਸ਼ਿਕਾਰ ਹੋਣਾ ਪਿਆ। ਪਰ ਖੁਸ਼ਕਿਸਮਤੀ ਨਾਲ ਇਸ ਅੱਤਵਾਦੀ ਹਮਲੇ ਵਿਚ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਈ ਗਈ ਮਲਾਲਾ ਦੇ ਸਿਰ ਵਿਚ ਗੋਲੀ ਲੱਗਣ ਤੋਂ ਬਾਅਦ ਪਰਮਾਤਮਾ ਦੀ ਕ੍ਰਿਪਾ ਨਾਲ ਉਹ ਬਚ ਗਈ। ਇਸ ਘਟਨਾ ਤੋਂ ਬਾਅਦ ਵੀ ਮਲਾਲਾ ਨੇ ਆਪਣਾ ਕੁੜੀਆਂ ਦੀ ਸਿੱਖਿਆ ਤੇ ਹੱਕਾਂ ਪ੍ਰਤੀ ਸੰਘਰਸ਼ ਕਰਨਾ ਨਹੀਂ ਛੱਡਿਆ। ਅੱਜ ਵੀ ਉਹ ਔਰਤਾਂ ਦੀ ਸਿੱਖਿਆ, ਹੱਕਾਂ ਤੇ ਔਰਤਾਂ ਦੀ ਗੁਲਾਮੀ ਪ੍ਰਤੀ ਸੰਘਰਸ਼ ਕਰ ਰਹੀ ਹੈ। ਮਲਾਲਾ ਯੂਸਫ਼ਜ਼ਈ ਦਾ ਜਨਮ ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਪਿੰਡ ਮੀਨਗੋਰਾ ਵਿਚ 12 ਜੁਲਾਈ 1997 ਨੂੰ ਹੋਇਆ। ਛੋਟੀ ਉਮਰ ਵਿਚ ਹੀ ਡਾਇਰੀ ਲਿਖਣ ਦੀ ਸ਼ੌਕੀਨ ਮਲਾਲਾ ਪੜ੍ਹਾਈ ਪ੍ਰਤੀ ਬਹੁਤ ਹੀ ਹੁਸ਼ਿਆਰ ਸੀ। ਉਹ ਹਰ ਇਕ ਪਲ ਡਾਇਰੀ ਵਿਚ ਉਤਾਰਦੀ ਸੀ। ਮਲਾਲਾ ਦੀ ਸਕੂਲੀ ਪੜ੍ਹਾਈ ਦੇ ਦੌਰਾਨ ਮੀਨਗੋਰਾ ਵਿਚ 2009 ਵਿਚ ਤਾਲਿਬਾਨੀ ਅੱਤਵਾਦੀਆਂ ਦਾ ਕਬਜ਼ਾ ਸੀ। ਉਸ ਸਮੇਂ ਦੌਰਾਨ ਅੱਤਵਾਦੀਆਂ ਵਲੋਂ ਕੁੜੀਆਂ ਨੂੰ ਸਕੂਲ ਵਿਚ ਪੜ੍ਹਨ ਲਈ ਭੇਜਣ 'ਤੇ ਰੋਕ ਲਾ ਦਿੱਤੀ ਸੀ। ਮਲਾਲਾ ਵੀ ਉਨ੍ਹਾਂ ਪੀੜਤ ਲੜਕੀਆਂ ਵਿਚ ਸ਼ਾਮਿਲ ਸੀ। ਇਸ ਤੋਂ ਬਿਨਾਂ ਲੜਕੀਆਂ ਨੂੰ ਟੀ.ਵੀ. ਦੇਖਣ ਤੇ ਖੁੱਲ੍ਹੇ ਵਿਚ ਖੇਡਣ ਤੇ ਘੁੰਮਣ 'ਤੇ ਵੀ ਰੋਕ ਲਾ ਦਿੱਤੀ ਸੀ। ਲੜਕੀਆਂ ਦੇ ਸਕੂਲ ਬੰਦ ਕਰ ਦਿੱਤੇ ਗਏ ਸਨ। ਇਸ ਸਭ ਦੇ ਚਲਦੇ ਹੀ ਮਲਾਲਾ ਨੇ 11 ਸਾਲ ਦੀ ਛੋਟੀ ਉਮਰ ਵਿਚ ਹੀ ਆਪਣੀ ਡਾਇਰੀ ਵਿਚ ਅੱਤਵਾਦੀਆਂ ਦੀਆਂ ਸਭ ਕਰਤੂਤਾਂ ਤੇ ਲੜਕੀਆਂ 'ਤੇ ਹੋ ਰਹੇ ਅੱਤਿਆਚਾਰਾਂ ਬਾਰੇ ਲਿਖਣਾ ਸ਼ੁਰੂ ਕੀਤਾ ਤੇ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸ ਦੀ ਲਿਖੀ ਡਾਇਰੀ ਨੂੰ ਬੀ.ਬੀ.ਸੀ. ਨਿਊਜ਼ ਨੇ ਪ੍ਰਕਾਸ਼ਿਤ ਕੀਤਾ ਤੇ ਜਿਸ ਸਦਕਾ ਮਲਾਲਾ ਕੁੜੀਆਂ ਦੀ ਪੜ੍ਹਾਈ ਤੇ ਉਨ੍ਹਾਂ ਦੇ ਹੱਕਾਂ ਪ੍ਰਤੀ ਉਠਾਈ ਆਵਾਜ਼ ਕਾਰਨ ਚਰਚਾ ਵਿਚ ਆ ਗਈ। ਪਰ ਕੱਟੜ ਤਾਲਿਬਾਨ ਅੱਤਵਾਦੀ ਵਿਸ਼ੇਸ਼ ਤੌਰ 'ਤੇ ਕੁੜੀਆਂ ਦੀ ਪੜ੍ਹਾਈ ਕਰਨ ਦੇ ਵਿਰੋਧ ਵਿਚ ਸਨ। ਇਸੇ ਕਰਕੇ ਹੀ ਮਲਾਲਾ ਯੂਸਫ਼ਜ਼ਈ ਅੱਤਵਾਦੀਆਂ ਦੀ ਹਿਟ ਲਿਸਟ ਵਿਚ ਆ ਗਈ। 2009 ਵਿਚ ਸਵਾਤ ਵਿਚ ਅੱਤਵਾਦੀਆਂ ਵਲੋਂ ਕੁੜੀਆਂ ਦੇ ਸਕੂਲ ਜਾਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਸੀ ਤੇ ਐਲਾਨੀਆਂ ਕਹਿ ਦਿੱਤਾ ਸੀ ਕਿ ਜੇ ਕੋਈ ਇਸ ਫਰਮਾਨ ਦੇ ਉਲਟ ਜਾਵੇਗਾ ਤਾਂ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੋਵੇਗਾ। ਅੱਤਵਾਦੀ ਖ਼ਤਰਾ ਘਟਣ ਤੱਕ ਆਪਣੇ ਸੰਘਰਸ਼ ਕਾਰਨ ਮਲਾਲਾ ਕਾਫੀ ਚਰਚਾ ਵਿਚ ਆ ਚੁੱਕੀ ਸੀ। ਅੱਤਵਾਦੀਆਂ ਵਲੋਂ ਪਹਿਲਾਂ ਹੀ ਉਸ ਨੁੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਪਰ ਉਹ ਇਨ੍ਹਾਂ ਪ੍ਰਤੀ ਪੂਰੀ ਤਰ੍ਹਾਂ ਨਾਲ ਨਿਡਰ ਸੀ। ਸਾਲ 2009 ਵਿਚ ਨਿਊਯਾਰਕ ਟਾਈਮਜ਼ ਨੇ ਮਲਾਲਾ 'ਤੇ ਇਕ ਫ਼ਿਲਮ ਵੀ ਬਣਾਈ ਜਿਸ ਵਿਚ ਅੱਤਵਾਦੀਆਂ ਦੇ ਆਤੰਕ ਤੇ ਔਰਤਾਂ ਪ੍ਰਤੀ ਹੋ ਰਹੇ ਅੱਤਿਆਚਾਰਾਂ ਦਾ ਪਰਦਾਫਾਸ਼ ਕੀਤਾ ਗਿਆ ਸੀ। ਆਪਣੇ ਨਿਡਰ ਸੰਘਰਸ਼ ਲਈ ਮਲਾਲਾ ਨੂੰ 2013 ਵਿਚ 'ਇੰਟਰਨੈਸ਼ਨਲ ਚਿਲਡਰਨ ਪੀਸ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਲਾਲਾ ਦੇ ਸੰਘਰਸ਼ ਦੇ ਸਾਹਮਣੇ ਆਪਣੀ ਹੋ ਰਹੀ ਹਾਰ ਨੂੰ ਦੇਖ ਕੇ ਤਾਲਿਬਾਨ ਅੱਤਵਾਦੀਆਂ ਨੇ ਮਲਾਲਾ ਨੂੰ ਮਾਰਨ ਦੀ ਯੋਜਨਾ ਬਣਾਈ। 9 ਅਕਤੂੂਬਰ 2012 ਵਿਚ ਮਲਾਲਾ ਸਕੂਲ ਤੋਂ ਆਪਣੇ ਸਹਿਪਾਠੀਆਂ ਨਾਲ ਘਰ ਵਾਪਸ ਆ ਰਹੀ ਸੀ, ਇਸੇ ਦੌਰਾਨ ਹੀ ਤਾਲਿਬਾਨ ਅੱਤਵਾਦੀਆਂ ਨੇ ਮਲਾਲਾ ਨੂੰ ਆਪਣੀ ਬੰਦੂਕ ਦੀ ਗੋਲੀ ਦਾ ਨਿਸ਼ਾਨਾ ਬਣਾਇਆ। ਗੋਲੀ ਮਲਾਲਾ ਦੇ ਸਿਰ ਵਿਚ ਮਾਰੀ ਗਈ। ਇਸ ਘਟਨਾ ਵਿਚ ਕੁਝ ਹੋਰ ਲੜਕੀਆਂ ਵੀ ਜ਼ਖ਼ਮੀ ਹੋਈਆਂ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੇਸ਼ਾਵਰ ਦੇ ਮਿਲਟਰੀ ਹਸਪਤਾਲ ਵਿਚ ਭਰਤੀ ਕੀਤਾ ਗਿਆ। ਉਸ ਦੇ ਸਿਰ ਦਾ ਆਪ੍ਰੇਸ਼ਨ ਕੀਤਾ ਗਿਆ। ਇਸ ਘਟਨਾ ਦਾ ਪੂਰੀ ਦੁਨੀਆ ਵਿਚ ਅਫਸੋਸ ਮਨਾਇਆ ਗਿਆ। ਇਸ ਘਟਨਾ ਤੋਂ ਬਾਅਦ ਹਰ ਇਕ ਇਨਸਾਨ ਨੇ ਅੱਤਵਾਦੀਆ ਦੇ ਹਮਲੇ ਵਿਚ ਜ਼ਖ਼ਮੀ ਹੋਈ ਬੱਚੀ ਲਈ ਦੁਆ ਕੀਤੀ ਤੇ ਇਸ ਘਟਨਾ ਨਾਲ ਮਲਾਲਾ ਪੂਰੀ ਦੁਨੀਆ 'ਤੇ ਛਾ ਕੇ ਚਰਚਾ ਵਿਚ ਆ ਗਈ। ਬਾਅਦ ਵਿਚ ਮਲਾਲਾ ਨੂੰ ਅਗਲੇ ਇਲਾਜ ਲਈ ਰਾਣੀ ਐਲਿਜ਼ਾਬੈੱਥ ਹਸਪਤਾਲ ਬਰਮਿੰਘਮ ਇੰਗਲੈਂਡ ਭੇਜ ਦਿੱਤਾ ਗਿਆ। ਲੰਬੇ ਇਲਾਜ ਤੇ ਕਾਫੀ ਆਪ੍ਰੇਸ਼ਨਾਂ ਤੇ ਸਰਜਰੀਆਂ ਅਤੇ ਸਿਰ ਵਿਚ ਟਾਈਟੇਨੀਅਮ ਦੀ ਪਲੇਟ ਪਾਉਣ ਦੇ ਬਾਅਦ ਮਲਾਲਾ ਦੀ ਹਾਲਤ ਵਿਚ ਸੁਧਾਰ ਆਇਆ। ਮਾਰਚ 2013 ਨੂੰ ਮੌਤ ਦੇ ਮੂੰਹ ਵਿਚੋਂ ਵਾਪਸ ਆ ਕੇ ਠੀਕ ਹੋਣ ਤੋਂ ਬਾਅਦ ਬਰਮਿੰਘਮ ਦੇ ਸਕੂਲ ਵਿਚ ਆਪਣੀ ਪੜ੍ਹਾਈ ਦੀ ਦੁੁੁਬਾਰਾ ਸ਼ੁਰੂਆਤ ਕਰਕੇ ਮਲਾਲਾ ਨੇ ਪੂਰੀ ਦੁਨੀਆ ਵਿਚ ਕੁੜੀਆਂ ਦੇ ਹੱਕਾਂ ਪ੍ਰਤੀ ਉਠਾਈ ਆਵਾਜ਼ ਨੂੰ ਹੋਰ ਮਜ਼ਬੂਤ ਕੀਤਾ। ਇਸ ਸੰਘਰਸ਼ ਦੇ ਰਾਹ 'ਤੇ ਚਲਦੇ ਹੀ ਸਾਲ 2013 ਵਿਚ ਮਲਾਲਾ ਯੂਸਫ਼ਜ਼ਈ ਨੇ ਆਪਣੀ ਲਿਖੀ ਕਿਤਾਬ '9 1$ $1*1*1' ਲੋਕ ਅਰਪਣ ਕੀਤਾ। ਜਿਸ ਨੂੰ ਯੂਰਪ ਅਤੇ ਦੂਜੇ ਸਾਰੇ ਮੁਲਕਾਂ ਵਿਚ ਪਸੰਦ ਕੀਤਾ ਜਾ ਰਿਹਾ ਹੈ। ਇਸ ਕਿਤਾਬ ਨੂੰ ਅਲੱਗ-ਅਲੱਗ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਗਿਆ ਹੈ। ਇਸ ਵਿਚ ਉੱਘੀ ਜਰਨਲਿਸਟ ਕ੍ਰਿਸਤੀਨਾ ਲਾਮਬ ਨੇ ਸਹਿ ਲੇਖਕ ਵਲੋਂ ਆਪਣੀ ਭੂਮਿਕਾ ਨਿਭਾਈ ਹੈ। ਇਸ ਪੁਸਤਕ ਰਾਹੀਂ ਮਲਾਲਾ ਨੇ ਲੜਕੀਆਂ ਦੇ ਹੱਕਾਂ ਤੇ ਆਪਣੇ ਨਾਲ ਬੀਤੀਆਂ ਘਟਨਾਵਾਂ ਸਾਂਝੀਆਂ ਕੀਤੀਆਂ ਹਨ। ਫਿਰ ਸਾਲ 2014 ਵਿਚ ਮਲਾਲਾ ਯੂਸਫ਼ਜ਼ਈ ਬਾਲ ਅਧਿਕਾਰਾਂ 'ਤੇ ਕੰਮ ਕਰਨ ਵਾਲੇ ਕੈਲਾਸ਼ ਸਤਿਆਰਥੀ ਦੇ ਨਾਲ 'ਨੋਬਲ ਸ਼ਾਂਤੀ ਪੁਰਸਕਾਰ' ਜਿੱਤਣ ਵਿਚ ਸਫਲ ਹੋਈ। ਇਸ ਤੋਂ ਬਿਨਾਂ ਪਾਕਿਸਤਾਨ ਸਰਕਾਰ ਵਲੋਂ ਵੀ ਮਲਾਲਾ ਦੇ ਸਨਮਾਨ ਲਈ ਕਈ ਪੁਰਸਕਾਰ ਉਸ ਨੂੰ ਦਿੱਤੇ ਗਏ ਸਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਲੋਂ ਮਲਾਲਾ ਨੂੰ ਪਾਕਿਸਤਾਨ ਦਾ ਮਾਣ ਕਿਹਾ ਗਿਆ ਹੈ। ਅੱਜ ਵੀ ਹਮਲੇ ਦਾ ਖ਼ਤਰਾ ਹੋਣ ਦੀ ਸ਼ੰਕਾ ਕਾਰਨ ਮਲਾਲਾ ਨੂੰ ਹਥਿਆਰਬੰਦ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਇਹ ਸਭ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਲੜਕੀਆਂ ਦੀ ਹਾਲਤ ਅੱਜ ਵੀ ਗੁਲਾਮੀ ਵਾਲੀ ਹੀ ਹੈ। ਭਾਰਤ ਵਿਚ ਵੀ ਲੜਕੀਆਂ ਦੇ ਹੱਕਾਂ ਪ੍ਰਤੀ ਕੋਈ ਮਜ਼ਬੂਤ ਰਾਹ ਨਹੀਂ ਹੈ। ਹਜ਼ਾਰਾਂ ਹੀ ਕੁੜੀਆਂ ਹਨ ਜਿਨ੍ਹਾਂ ਤੋਂ ਉਨ੍ਹਾਂ ਦੇ ਹੱਕ ਖੋਹੇ ਜਾ ਰਹੇ ਹਨ। ਲੋਕਾਂ ਵਿਚ ਨੀਵੀਂ ਸੋਚ ਹੋਣ ਕਾਰਨ ਅਤੇ ਹੋਰ ਕਾਫੀ ਕਾਰਨਾਂ ਕਰਕੇ ਅੱਜ ਹਜ਼ਾਰਾਂ ਹੀ ਕੁੜੀਆਂ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਕੁੜੀਆਂ ਪ੍ਰਤੀ ਵਧ ਰਿਹਾ ਅੱਤਿਆਚਾਰ ਤੇ ਜ਼ੁਲਮ ਕੁੜੀਆਂ ਦੇ ਗੁਲਾਮ ਹੋਣ ਦੀ ਪੂਰੀ ਗਵਾਹੀ ਭਰਦਾ ਹੈ। ਪੰਜਾਬ ਵਿਚ ਵੀ ਲੜਕੀਆਂ ਨੂੰ ਕਾਫੀ ਜ਼ੁਲਮ ਸਹਿਣਾ ਪੈ ਰਿਹਾ ਹੈ। ਲੜਕੀਆਂ ਦੀ ਗਿਣਤੀ ਘਟਣਾ ਇਸ ਦਾ ਵੱਡਾ ਸਬੂਤ ਹੈ। ਆਜ਼ਾਦੀ ਦੀ ਲਗਪਗ ਪੌਣੀ ਸਦੀ ਬੀਤ ਜਾਣ 'ਤੇ ਵੀ ਔਰਤਾਂ ਗੁਲਾਮੀ ਦਾ ਸ਼ਿਕਾਰ ਬਣ ਕੇ ਜੀ ਰਹੀਆਂ ਹਨ। ਜੇ ਸਭ ਤੱਥਾਂ ਨੂੰ ਦੇਖਿਆ ਜਾਵੇ ਤਾਂ ਔਰਤਾਂ ਸਿਰਫ਼ ਸਤੀ ਪ੍ਰਥਾ ਖ਼ਤਮ ਕਰਨ ਵਿਚ ਹੀ ਕਾਮਯਾਬ ਹੋਈਆਂ ਹਨ, ਬਾਕੀ ਗੁਲਾਮੀ ਦੀਆਂ ਪ੍ਰਥਾਵਾਂ ਤਾਂ ਅਜੇ ਵੀ ਜਾਰੀ ਹਨ। ਔਰਤ ਦੀ ਹਾਲਤ ਅੱਜ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਜ਼ਾਦੀ ਸਿਰਫ਼ ਨਾਂਅ ਦੀ ਹੈ, ਸਭ ਕੰਮਾਂ ਵਿਚ ਤਾਂ ਔਰਤਾਂ ਅਜੇ ਵੀ ਗੁਲਾਮੀ ਭੁਗਤ ਰਹੀਆਂ ਹਨ। ਵਿਗਿਆਨਕ ਯੁੱਗ ਹੋਣ 'ਤੇ ਵੀ ਔਰਤਾਂ ਨੂੰ ਹੱਕਾਂ ਪ੍ਰਤੀ ਆਵਾਜ਼ ਉਠਾਉਣ ਨਹੀਂ ਦਿੱਤੀ ਜਾਂਦੀ। ਜੇ ਕੋਈ ਔਰਤ ਬੋਲਦੀ ਵੀ ਹੈ ਤਾਂ ਉਸਨੁੂੰ ਮਰਿਆਦਾ ਭੰਗ ਕਰਨ ਦਾ ਝੂਠਾ ਦੋਸ਼ ਲਾ ਕੇ ਖਾਮੋਸ਼ ਕਰ ਦਿੱਤਾ ਜਾਂਦਾ ਹੈ। ਜੇਕਰ ਅੱਜ ਅਸੀਂ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਲੋੜ ਹੈ ਸਭ ਨੂੰ ਬਰਾਬਰਤਾ ਦੇਣ ਦੀ, ਔਰਤਾਂ ਦੇ ਸਭ ਹੱਕ ਬਹਾਲ ਕਰਨ ਦੀ, ਔਰਤਾਂ ਪ੍ਰਤੀ ਮਾੜੀ ਸੋਚ ਨੂੰ ਬਦਲਣ ਦੀ ਤਾਂ ਜੋ ਅੱਜ ਹਰ ਇਕ ਲੜਕੀ ਮਲਾਲਾ ਜਿਹੀ ਸੋਚ ਅਪਣਾ ਕੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾ ਕੇ ਉਨ੍ਹਾਂ ਨੂੰ ਪ੍ਰਾਪਤ ਕਰ ਸਕੇ।

ਸਾਵਣ ਦੀਆਂ ਝੜੀਆਂ ਦਾ ਅਗਰਦੂਤ

ਬਾਬੀਹਾਬਾਬੀਹਾ ਬਰਸਾਤ ਦਾ ਅਗਰਦੂਤ ਪੰਛੀ ਹੈ। ਭਾਰਤ ਵਿਚ ਇਸ ਦੀ ਆਮਦ ਨੂੰ ਮੌਨਸੂਨ ਦੀ ਵਰਖਾ ਰੁੱਤ ਦੇ ਆਉਣ ਦਾ ਅਗਾਊਂ ਸੰਕੇਤ ਮੰਨਿਆ ਜਾਂਦਾ ਹੈ। ਖੇਤੀ ਪ੍ਰਧਾਨ ਦੇਸ਼ ਹੋਣ ਕਾਰਨ ਮੌਨਸੂਨ ਸਾਡੇ ਦੇਸ਼ ਦੀ ਸ਼ਾਹਰਗ ਹੈ। ਅਨੇਕਾਂ ਪ੍ਰਾਂਤਾਂ ਵਿਚ ਪਾਣੀ ਦੀ ਥੁੜ ਕਾਰਨ ਜੀਵਨ ਦਾ ਨਿਰਬਾਹ ਮੀਂਹ ਪੈਣ ਉਪਰ ਨਿਰਭਰ ਕਰਦਾ ਹੈ। ਵੈਸੇ ਵੀ 'ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ' (ਗੁਰਬਾਣੀ)॥
ਮੀਂਹ ਦੀਆਂ ਝੜੀਆਂ ਆਮ ਕਰਕੇ ਸਾਉਣ ਮਹੀਨੇ ਵਿਚ ਲਗਦੀਆਂ ਹਨ ਅਤੇ ਮੌਨਸੂਨ ਵੀ ਲਗਭਗ ਇਸੇ ਮਹੀਨੇ ਦੇ ਲਾਗੇ-ਚਾਗੇ ਆਉਂਦੀ ਹੈ (ਬੇਸ਼ਕ ਇਸ ਵਾਰ ਇਹ ਆਮ ਸਮੇਂ ਨਾਲੋਂ 12 ਦਿਨ ਪਹਿਲਾਂ ਆ ਗਈ ਹੈ, 'ਤੇ ਹੁਣ ਝੜੀਆਂ ਵੀ ਪਹਿਲੇ ਵੇਲਿਆਂ ਵਾਂਗ ਨਹੀਂ ਲਗਦੀਆਂ-'ਸਾਵਣ ਦੀ ਝੜੀ ਨਾ ਕੋਠਾ ਨਾ ਕੜੀ' ਵਾਂਗ)।
ਜਿਵੇਂ ਬਹਾਰ ਰੁੱਤਾਂ ਦੀ ਰਾਣੀ ਹੈ, ਸਾਉਣ ਦਾ ਮਹੀਨਾ ਮੌਸਮਾਂ ਦਾ ਸ਼ਹਿਨਸ਼ਾਹ ਹੈ। ਇਹ ਜ਼ਿੰਦਗੀ ਦੇ ਜੀਵੰਤ ਅਤੇ ਖੇੜਾਵੰਤ ਹੋਣ ਦਾ ਜਲੌਅ ਹੈ। ਇਹ ਸਬਜ਼ਾਜ਼ਾਰ, ਹਾਰ-ਸ਼ਿੰਗਾਰ, ਤੀਆਂ ਦੇ ਤਿਉਹਾਰ ਦਾ ਮਹੀਨਾ ਹੈ। ਇਸ ਮਹੀਨੇ ਵਰਖਾ ਮਾਂ-ਧਰਤ ਦੀ ਕੁੱਖ ਹਰੀ ਕਰਦੀ ਐ! 'ਸਾਵਣੁ ਆਇਆ ਝਿਮਝਿਮਾ'! 'ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ' !!
ਬਾਬੀਹਾ/ਬੰਬੀਹਾ ਵੀ ਮੌਨਸੂਨ/ਸਾਵਣ ਮਹੀਨੇ ਤੋਂ ਥੋੜ੍ਹਾ ਪਹਿਲਾਂ ਆ ਜਾਂਦੈ। ਬੰਬੀਹੇ ਅਤੇ ਬਾਰਿਸ਼ ਦਾ ਇਸ਼ਕ ਚੰਨ 'ਤੇ ਚਕੋਰ, ਫੁੱਲ 'ਤੇ ਭੰਵਰੇ, ਸ਼ਮ੍ਹਾਂ 'ਤੇ ਪਤੰਗੇ ਵਾਲਾ ਹੈ। ਇਹ ਸਵਾਂਤੀ ਬੂੰਦ ਲਈ ਤੜਕਸਾਰ ਤੋਂ ਵਿਲਕਦਾ ਰਹਿੰਦੈ। ਇਹ ਬੂੰਦ ਇਸ ਲਈ ਆਬੇ-ਹਿਯਾਤ ਹੈ।
ਸਾਵਣ ਚੜ੍ਹਦਿਆਂ ਸਾਰ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਤੋਂ ਗੁਰਬਾਣੀ ਕੀਰਤਨ ਵੇਲੇ ਮੇਘ, ਬੱਦਲ, ਬਾਰਸ਼, ਬੰਬੀਹੇ, ਚਾਤ੍ਰਿਕ, ਸਾਰੰਗ, ਮੋਰਾਂ ਦੇ ਮੇਲ੍ਹਣ ਨਾਲ ਸਬੰਧਤ ਸ਼ਬਦ ਪੜ੍ਹੇ ਜਾਣ ਲੱਗ ਪੈਂਦੇ ਹਨ। ਪਦਮ ਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਗਾਇਨ ਕੀਤਾ ਸ਼ਬਦ 'ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ॥ ਮੇਘੈ ਨੋ ਫੁਰਮਾਨੁ ਹੋਆ ਵਰਸਹੁ ਕਿਰਪਾ ਧਾਰਿ॥' ਸੁਣ ਕੇ ਧੁਰ ਕਾਲਜੇ ਨੂੰ ਧੂੁਹ ਪੈ ਜਾਂਦੀ ਹੈ! ਗੁਰੂੁ ਘਰ ਦੇ ਹੋਰ ਕੀਰਤਨੀਏ ਵੀ ਇਸ ਸ਼ਬਦ ਦਾ ਗਾਇਨ ਕਰਦੇ ਹਨ। ਇਸ ਤੋਂ ਇਲਾਵਾ 'ਮੇਰਾ ਮਨੁ ਲੋਚੈ ਗੁਰ ਦਰਸਨ ਤਾਈ॥ ਬਿਲਪ ਕਰੇ ਚਾਤ੍ਰਿਕ ਕੀ ਨਿਆਈ ॥', 'ਬਾਬੀਹਾ ਜਿਸ ਨੋ ਤੂ ਪੁਕਾਰਦਾ ਤਿਸ ਨੋ ਲੋਚੈ ਸਭੁ ਕੋਇ'॥ 'ਬਾਬੀਹਾ ਪ੍ਰਿਉ ਪ੍ਰਿਉ ਕਰੇ ਜਲਨਿਧਿ ਪ੍ਰੇਮ ਪਿਆਰੁ॥'
ਆਖਿਰ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਵਿਚ ਬੰਬੀਹੇ ਨੂੰ ਐਨਾ ਮਹੱਤਵ ਕਿਉਂ ਦਿੱਤਾ ਗਿਐ? ਦਰਅਸਲ ਬਬੀਹਾ ਦਰਵੇਸ਼ ਪੰਛੀ ਹੈ। ਇਸ ਵਿਚ ਆਪਣੇ ਸੱਜਣ ਨਾਲ ਮਿਲਾਪ ਦੀ ਨਿਰਮਲ ਤੜਪ ਹੁੰਦੀ ਹੈ। ਇਹ ਪਿਆਰ ਦੀ ਸਿਕ, ਬਿਹਬਲਤਾ, ਵਿਅਕੁਲਤਾ ਦਾ ਪ੍ਰਤੀਕ ਹੈ। ਇਹ ਆਪਣੇ ਪ੍ਰੇਮੀ ਦੀ ਯਾਦ ਵਿਚ ਜਾਂ ਕੁਦਰਤ ਦੇ ਕਾਦਰ ਦੇ ਪ੍ਰੇਮ ਵਿਚ ਵਿਰਲਾਪ ਕਰਦੈ। ਸਾਵਣ ਮਹੀਨੇ ਵਿਚ ਸੁੰਦਰ ਜੀਵ ਇਸਤਰੀ ਵੀ ਪ੍ਰਭੂ-ਪਤੀ ਦੇ ਪਿਆਰ ਵਿਚ ਲੀਨ ਹੋਣਾ ਲੋਚਦੀ ਹੈ। ਉਹ ਵੀ 'ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਹਾਰ' ਹੋਣ ਦੀ ਲੋਚਾ ਰੱਖਦੀ ਹੈ। ਉਸ ਦੀ ਵੀ 'ਮਨੁ ਤਨੁ ਰਤਾ ਸਚ ਰੰਗਿ' ਵਾਲੀ ਅਵਸਥਾ ਹੁੰਦੀ ਹੈ। ਬਬੀਹਾ ਵੀ ਪ੍ਰਭੂ ਵਲੋਂ ਭੇਜੀ ਵਰਖਾ ਦੁਆਰਾ ਆਪਣੀ ਪਿਆਸ ਬੁਝਾਉਣੀ ਚਾਹੁੰਦੈ। ਕਹਿੰਦੇ ਹਨ ਕਿ ਇਹ ਧਰਤੀ ਦੇ ਜਲ ਸਰੋਤਾਂ ਚੋਂ ਪਾਣੀ ਨਹੀਂ ਪੀਂਦਾ, ਸਿਰਫ ਸਵਾਂਤੀ ਬੂੰਦ ਪੀ ਕੇ ਹੀ ਆਪਣੀ ਪਿਆਸ ਬੁਝਾਉਂਦਾ ਹੈ। ਇਸ ਵਲੋਂ ਤ੍ਰੇਹ-ਤ੍ਰਿਪਤੀ ਦੇ ਨਿੱਜ-ਹਿੱਤ ਪੂਰਤੀ ਲਈ ਵਰਖਾ ਲਈ ਕੀਤੀ ਪੁਕਾਰ/ਪ੍ਰਾਥਨਾ ਵਿਚ ਪਰਉਪਕਾਰ ਵੀ ਸ਼ਾਮਲ ਹੈ। ਮੀਂਹ ਪੈਣ ਨਾਲ ਪ੍ਰਾਣੀ, ਪਸ਼ੂ, ਪੰਛੀ, ਬਨਸਪਤੀ ਸਭ ਮੌਲਣ-ਵਿਗਸਣ ਲਗਦੇ ਹਨ!
ਵੱਖਰੇ-ਵੱਖਰੇ ਸਰੋਤਾਂ, ਜਿਨ੍ਹਾਂ ਵਿਚ ਭਾਈ ਕਾਹਨ ਸਿੰਘ ਨਾਭਾ ਦਾ ਮਹਾਨਕੋਸ਼, ਵਿੱਕੀਪੀਡੀਆ, ਬਰਡਲਾਈਫ ਇੰਟਰਨੈਸ਼ਨਲ ਕਲੇਮੇਟਰ ਜੈਕੋਬਿਨਸ ਸ਼ਾਮਿਲ ਹਨ, ਅਨੁਸਾਰ ਬੰਬੀਹਾ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਦਾ ਪੰਛੀ ਹੈ। ਇਸ ਦਾ ਵਿਗਿਆਨਕ ਨਾਮ '3&amator *acob}nus' ਹੈ। ਇਸ ਨੂੰ *acob}n 3uckoo, P}ed 3uckoo, P}ed 3rested 3uckoo, 3ommon 8awk 3uckoo ਵੀ ਕਿਹਾ ਜਾਂਦਾ ਹੈ।
ਮਹਾਨ ਕੋਸ਼ ਅਨੁਸਾਰ ਬੰਬੀਹਾ ਸ਼ਬਦ ਸੰਗਯਾ ਹੈ ਜਿਸ ਦਾ ਅਰਥ ਅੰਬੁ (ਜਲ) ਦੀ ਈਹਾ (ਇੱਛਾ ਕਰਨ ਵਾਲਾ, ਪਪੀਹਾ, ਚਾਤਕ ਹੈ। ਕੋਸ਼ ਵਿਚ ਇਸ ਦੇ ਦੂਸਰੇ ਨਾਮ 'ਸਾਰਿੰਗ/ਸਾਰੰਗ ਦੇ ਵੀ ਅਰਥ ਕੀਤੇ ਗਏ ਹਨ, ਭਾਵ ਇਹ ਸ਼ਬਦ ਵੀ ਸੰਗਯਾ ਹੈ ਜਿਸ ਦਾ ਮੂਲ ਸੰਸਕ੍ਰਿਤ ਹੈ ਅਤੇ ਭਾਵ ਹੈ-ਸ਼ਾਰ (ਚਿਤਕਬਰਾ-ਡੱਬਖੜੱਬਾ) ਜੋ ਉਪਰੋਂ ਕਾਲਾ ਤੇ ਹੇਠੋਂ ਚਿੱਟਾ ਹੈ। ਕੋਸ਼ ਵਿਚ ਸਾਰੰਗ ਸ਼ਬਦ ਦੇ 60 ਅਰਥ ਕੀਤੇ ਗਏ ਹਨ! ਇਨ੍ਹਾਂ ਵਿਚੋਂ ਇਕ ਅਰਥ ਬਾਬੀਹਾ ਹੈ। ਇਸ ਬਹੁ-ਅਰਥੇ ਸ਼ਬਦ ਨੂੰ ਦਰਸਾਉਣ ਲਈ ਕੋਸ਼ ਵਿਚ ਭਾਈ ਸੰਤੋਖ ਸਿੰਘ ਦੇ ਕਈ ਹਵਾਲੇ ਦਿੱਤੇ ਗਏ ਹਨ। ਅਸੀਂ ਇਥੇ ਸਿਰਫ 3 ਹੀ ਦਿਆਂਗੇ-1. ਸਾਰੰਗ ਪੈ ਕਬਿ ਸਾਰੰਗ ਪੈ ਚੜਿ, /ਸਾਰੰਗ ਸ਼ਤ੍ਰਨ ਕੋ ਬਲਿ ਸਾਰੰਗ (ਭਾਵ ਸਾਰੰਗ (ਘੋੜੇ) ਤੇ ਕਦੇ ਸਾਰੰਗ (ਹਾਥੀ) ਤੇ ਸਵਾਰ ਹੁੰਦੇ ਹਨ, ਸਾਰੰਗ (ਮ੍ਰਿਗ) ਵੈਰੀਆਂ ਨੂੰ ਬਲਵਾਨ ਸਾਰੰਗ (ਸ਼ੇਰ) ਹਨ) 2. ਸਾਰੰਗ ਜਯੋਂ ਜਗ ਮੇ ਕੁਲ ਸਾਰੰਗ/ਸਾਰੰਗ ਗਯਾਨ ਪ੍ਰਕਾਸ਼ਨ ਸਾਰੰਗ (ਭਾਵ ਸਾਰੰਗ (ਸੂਰਜ) ਸਮਾਨ ਜਗਤ ਵਿਚ ਵੰਸ਼ ਸਾਰੰਗ (ਉੱਜਲ) ਹੈ, ਗਯਾਨ ਰੂਪ ਸਾਰੰਗ (ਦੀਪਕ) ਨੂੰ ਰੌਸ਼ਨ ਕਰਨ ਲਈ ਸਾਰੰਗ (ਅਗਨਿ) ਹਨ। 3. ਸਾਰੰਗ ਦਾਸਨ ਕੋ ਪ੍ਰਿਯ ਸਾਰੰਗ/ਸਾਰੰਗ ਦੋਸ਼ਨ ਕੇ ਸਮ ਸਾਰੰਗ (ਭਾਵ ਸਾਰੰਗ (ਚਾਤ੍ਰਿਕ) ਦਾਸਾਂ ਨੂੰ ਪਿਆਰੇ ਸਾਰੰਗ (ਬੱਦਲ) ਹਨ, ਦੋਸ਼ਰੂਪ ਸਾਰੰਗ (ਡੱਡੂਆਂ) ਨੂੰ ਸਾਰੰਗ (ਸਰਪ) ਸਮਾਨ ਹਨ।
ਉਪਰੋਕਤ ਨਾਵਾਂ ਤੋਂ ਇਲਾਵਾ ਕਈ ਥਾਂ ਇਸ ਨੂੰ ਕੇਤੇਕੀ ਵੀ ਕਿਹਾ ਜਾਂਦੈ।
ਬਾਬੀਹਾ ਸ਼ਕਲ ਵਜੋਂ ਸ਼ਿਕਰੇ ਵਰਗਾ ਹੁੰਦਾ ਹੈ। ਇਸ ਦੇ ਉਡਣ ਅਤੇ ਬੈਠਣ ਦਾ ਢੰਗ ਵੀ ਸ਼ਿਕਰੇ ਵਰਗਾ ਹੁੰਦਾ ਹੈ। ਕੋਇਲ ਵਾਂਗ ਇਹ ਵੀ ਆਪਣਾ ਆਲ੍ਹਣਾ ਨਹੀਂ ਬਣਾਉਂਦਾ, ਮਾਦਾ ਬਾਬੀਹਾ ਦੁਜੇ ਪੰਛੀਆਂ ਦੇ ਆਲਣੇ ਵਿਚ ਅੰਡੇ ਦਿੰਦੀ ਹੈ ਅਤੇ ਦੂਸਰੇ ਪੰਛੀ ਹੀ ਇਸ ਦੇ ਬੱਚਿਆਂ ਨੂੰ ਪਾਲਦੇ ਹਨ।
ਵੱਖ ਵੱਖ ਭੁਗੋਲਿਕ ਖਿੱਤਿਆਂ ਵਿਚ ਇਸ ਦੇ ਆਕਾਰ, ਰੰਗ ਅਤੇ ਆਵਾਜ਼ ਵਿਚ ਵਿਭਿੰਨਤਾ ਪਾਈ ਜਾਂਦੀ ਹੈ।
ਭਾਰਤ ਦੀ ਪ੍ਰਾਚੀਨ ਕਵਿਤਾ ਵਿਚ ਵੀ ਚਾ੍ਰਿਤਕ ਦਾ ਵਰਨਣ ਹੈ। ਕਾਲੀਦਾਸ ਦੇ ਮੇਘਦੂਤ ਵਿਚ ਇਸ ਨੂੰ ਪ੍ਰੀਤ ਦੀ ਸਿਕ ਅਤੇ ਬਿਹਬਲਤਾ ਦੇ ਮੈਟਾਫਰ ਵਜੋਂ ਵਰਤਿਆ ਗਿਆ ਹੈ। ਪੰਜਾਬੀ ਲੋਕਧਾਰਾ ਵਿਚ ਇਸ ਦਾ ਖਾਸ ਸਥਾਨ ਹੈ। ਵਿਆਹ-ਸ਼ਾਦੀ ਵੇਲੇ ਅਕਸਰ ਮੇਲਣਾ ਬੰਬੀਹਾ ਬੁਲਾਉਂਦੀਆਂ ਹਨ-'ਸ਼ਾਵਾ ਨੀ ਬੰਬੀਹਾ ਬੋਲੇ'। ਇਸ ਖ਼ੁਸ਼ੀ ਦੇ ਮੌਕੇ ਮੇਲਣਾ ਕਾਫ਼ੀ ਸ਼ੁਗਲ-ਮੇਲਾ ਵੀ ਕਰਦੀਆਂ ਹਨ ।
ਹੁਣੇ ਜਿਹੇ ਕੁਝ ਪੰਜਾਬੀ ਗਾਇਕਾਂ ਨੇ ਵੀ ਅਵੱਲਾ ਜਿਹਾ ਬੰਬੀਹਾ ਬੁਲਾਇਐ।
ਬੌਲੀਵੁੱਡ ਵਿਚ ਵੀ ਬਬੀਹੇ ਦੀ ਚਰਚਾ ਹੋਈ ਹੈ। 1971 ਦੀ ਹਿੰਦੀ ਫ਼ਿਲਮ 'ਗੁੱਡੀ' ਵਿਚ ਵਾਣੀ ਜੈਰਾਮ ਦਾ ਗਾਇਆ ਇਕ ਗੀਤ ਬੜਾ ਮਕਬੂਲ ਹੋਇਆ, 'ਬੋਲੇ ਰੇ ਪਪੀਹਰਾ, ਪਪੀਹਰਾ 2/ਨਿਤ ਮਨ ਤਰਸੇ, ਨਿਤ ਮਨ ਪਿਆਸਾ...ਪਲਕੋਂ ਪਰ ਇਕ ਬੂੰਦ ਸਜਾਏ/ਬੈਠੀ ਹੂੰ ਸਾਵਨ ਲੇ ਜਾਏ/ ਜਾਏ ਪੀ ਕੇੇ ਦੇਸ ਮੇਂ ਬਰਸੇ...।
ਸਾਹਿਤਕਾਰਾਂ ਅਨੁਸਾਰ ਪਪੀਹਾ 'ਪਿਯੂ ਪਿਯੂ' ਕਰਕੇ ਆਪਣੇ ਪ੍ਰੀਤਮ ਨੂੰ ਪੁਕਾਰਦਾ ਹੈ। ਕਈ ਪੰਛੀ ਪ੍ਰੇਮੀ ਤਾਂ ਇਹ ਵੀ ਕਹਿੰਦੇ ਹਨ ਕਿ ਪਪੀਹਾ 'ਪੀ ਕਹਾਂ, ਪੀ ਕਹਾਂ' ਕਹਿੰਦੈ ਅਤੇ ਆਪਣੇ ਪ੍ਰਿਯ ਲਈ ਵਿਆਕੁਲਤਾ ਪ੍ਰਗਟ ਕਰਦੈ। ਗੁਰਬਾਣੀ ਵਿਚ ਤਾਂ ਬਬੀਹੇ ਦੀ ਤੁਲਨਾ ਰੱਬੀ ਯਾਦ ਵਿਚ ਲੀਨ ਪ੍ਰਾਣੀ ਨਾਲ ਕੀਤੀ ਗਈ ਹੈ-'ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ।'

-ਫਗਵਾੜਾ। ਮੋਬਾ : 98766-55055

ਭਾਰਤ-ਚੀਨ ਜੰਗ 1962-ਵਾਲੌਂਗ ਦੀ ਲੜਾਈ 'ਚ ਸਿੱਖ ਰੈਜਮੈਂਟ ਦੇ ਜੌਹਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਵਾਲੌਂਗ ਦੀ ਲੜਾਈ
ਨੇਫਾ ਕਾਰਵਾਈਆਂ ਵਿਚ ਸਿੱਖ ਰੈਜਮੈਂਟ ਦੀਆਂ 2 ਬਟਾਲੀਅਨਾਂ ਨੇ ਭਾਗ ਲਿਆ। ਸਿੱਖਾਂ ਦੇ ਜ਼ਿੰਮੇ ਵਾਲੌਂਗ ਦੀ ਰੱਖਿਆ ਦਾ ਕੰਮ ਲਗਾਇਆ ਗਿਆ ਸੀ। ਸਿੱਖ ਫ਼ੌਜਾਂ ਵਾਲੌਂਗ ਦੇ ਇਲਾਕੇ ਦੀ ਨਿਗਰਾਨੀ ਕਰ ਰਹੀਆਂ ਸਨ। ਵੱਡੇ ਹਮਲੇ ਤੋਂ 4 ਦਿਨ ਮਗਰੋਂ 24 ਅਕਤੂਬਰ, 1962 ਨੂੰ ਚੀਨੀਆਂ ਨੇ ਉਨ੍ਹਾਂ ਦੀ ਮੁੱਖ ਕਿਲ੍ਹੇ ਬੰਦੀ 'ਤੇ ਧਾਵਾ ਬੋਲ ਦਿੱਤਾ। ਜਦੋਂ ਸਵੇਰ ਦੀ ਸੰਘਣੀ ਧੁੰਦ ਦੂਰ ਹੋ ਗਈ ਤਾਂ ਭਾਰਤੀ ਫ਼ੌਜਾਂ ਨੂੰ ਧੋਖਾ ਦੇਣ ਲਈ ਚੀਨੀਆਂ ਦਾ ਹਰੀ ਵਰਦੀ ਵਿਚ ਛੇ ਸੱਤ ਸੌ ਦਾ ਲੰਬਾ ਜਥਾ ਪਗਡੰਡੀ ਰਾਹੀਂ ਅੱਗੇ ਵਧ ਰਿਹਾ ਸੀ। ਇਹ ਸਾਰਾ ਰਸਤਾ ਦਰਮਿਆਨੇ ਸਾਈਜ਼ ਦੀਆਂ ਗੰਨਾਂ ਨਾਲ ਫ਼ੌਜੀ ਜਵਾਨਾਂ ਨੇ ਢਕ ਰੱਖਿਆ ਸੀ ਅਤੇ ਲਾਂਸ-ਨਾਇਕ ਗੁਰਦਿਆਲ ਸਿੰਘ ਦਾ ਜਥਾ ਇਸ ਦੀ ਰੱਖਿਆ ਕਰ ਰਿਹਾ ਸੀ। ਗੁਰਦਿਆਲ ਸਿੰਘ ਨੇ ਆਪਣੀ ਹਲਕੀ ਮਸ਼ੀਨਗੰਨ ਅਤੇ ਆਪਣੇ ਕੋਲ ਬਹੁਤ ਸਾਰਾ ਗੋਲਾ-ਬਾਰੂਦ ਲੈ ਕੇ ਤਿਆਰ ਹੋ ਕੇ ਵੈਰੀ ਨੂੰ ਆਪਣੇ ਅੜਿੱਕੇ ਵਿਚ ਆ ਜਾਣ ਦਿੱਤਾ। ਚੀਨੀ ਪੰਜਾਹ ਗਜ਼ ਦੀ ਦੂਰੀ 'ਤੇ ਤਾਰ ਰੋਕ ਤੱਕ ਪਹੁੰਚੇ ਅਤੇ ਗੱਲਾਂਬਾਤਾਂ ਵਿਚ ਜੁਟ ਗਏ ਤਾਂ ਬਰੇਨ ਗੰਨਰ ਸਿਪਾਹੀ ਗੁਰਦਿਆਲ ਸਿੰਘ ਨੇ ਹੌਲੀ ਜਿਹੀ ਆਪਣੀ ਬੰਦੂਕ ਦਾ ਘੋੜਾ ਦਬਾ ਦਿੱਤਾ। ਇਸ ਸਮੇਂ ਕੁੜਿੱਕੀ ਵਿਚ ਆਏ ਚੀਨੀਆਂ ਦਾ ਭਾਰੀ ਨੁਕਸਾਨ ਹੋਇਆ। ਜਦੋਂ ਪੂਰਬ ਦਿਸ਼ਾ ਵਲੋਂ ਵੀ ਭਾਰਤੀ ਗੋਲੀਆਂ ਦੀ ਬੁਛਾੜ ਹੋਣ ਲੱਗੀ ਤਾਂ ਚੀਨੀਆਂ ਵਿਚ ਭਾਜੜ ਪੈ ਗਈ। ਘਬਰਾਹਟ ਵਿਚ ਕਈ ਚੀਨੀ ਮੁੱਖ ਰਸਤੇ ਵੱਲ ਦੌੜ ਉਠੇ, ਪਰ ਕਈ ਮੀਥੂਨ ਦੇ ਰਸਤੇ ਭੱਜ ਨਿਕਲੇ। ਉਨ੍ਹਾਂ ਨੂੰ ਜਮਾਂਦਾਰ ਜਸਵੰਤ ਸਿੰਘ ਦੀ ਟੁਕੜੀ ਨੇ ਘੇਰ ਲਿਆ ਅਤੇ ਚਾਲੀ ਦੇ ਕਰੀਬ ਚੀਨੀ ਮਾਰ ਦਿੱਤੇ। ਜਮਾਂਦਾਰ ਪ੍ਰੀਤਮ ਸਿੰਘ ਇਹ ਸਾਰਾ ਨਜ਼ਾਰਾ ਪੂਰਬੀ ਕਿਨਾਰੇ ਤੋਂ ਦੇਖ ਰਿਹਾ ਸੀ। ਉਸ ਨੇ ਭੱਜਦੇ ਹੋਏ ਚੀਨੀਆਂ ਨੂੰ ਮਾਰਟਰ ਫਾਇਰ ਨਾਲ ਐਸੇ ਠੀਕ ਨਿਸ਼ਾਨੇ ਮਾਰੇ ਕਿ ਉਹ ਦੌੜਦੇ ਹੋਏ ਘਬਰਾਹਟ ਵਿਚ ਰਾਹੋਂ ਕੁਰਾਹੇ ਪੈ ਕੇ ਇਨ੍ਹਾਂ ਦੇ ਅੱਗੇ ਕਟਹਿਰੇ ਵਿਚ ਜਾ ਫਸੇ। ਉਸ ਦਿਨ ਇਕੱਲੇ ਸਿੱਖਾਂ ਨੇ ਹੀ 200 ਚੀਨੀਆਂ ਨੂੰ ਮਾਰ ਮੁਕਾਇਆ। ਇਸ ਤਰ੍ਹਾਂ ਸਿੱਖਾਂ ਨੇ ਵਾਲੌਂਗ ਦਾ ਖੇਲ ਆਰੰਭ ਕੀਤਾ।
ਸਿੱਖ ਫ਼ੌਜਾਂ ਦੇ ਟਿਕਾਣੇ ਇਕ ਟਿੱਲੇ ਉੱਪਰ ਸਨ। ਰਾਤ ਨੂੰ ਚੀਨੀਆਂ ਨੇ ਉਸ ਟਿੱਲੇ ਨੂੰ ਅੱਗ ਲਗਾ ਦਿੱਤੀ। ਸੁੱਕੇ ਘਾਹ ਦੀਆਂ ਲੰਬੀਆਂ ਪੰਡਾਂ ਜਲਦੀ ਹੀ ਬੁਰੀ ਤਰ੍ਹਾਂ ਮਚ (ਸੜ) ਗਈਆਂ। ਸਵੇਰ ਹੁੰਦੇ ਹੀ ਸਾਰੀਆਂ ਪੁਜ਼ੀਸ਼ਨਾਂ ਅੱਗ ਦੇ ਘੇਰੇ ਵਿਚ ਆ ਗਈਆਂ ਅਤੇ ਚੀਨੀਆਂ ਦੀਆਂ ਝੁਲਸੀਆਂ ਹੋਈਆਂ ਲਾਸ਼ਾਂ ਵੀ ਬੋ ਮਾਰਨ ਲੱਗ ਪਈਆਂ। ਸਿੱਖਾਂ ਦਾ ਅੱਗ ਦੇ ਇਸ ਘੇਰੇ ਵਿਚੋਂ ਨਿਕਲਣਾ ਮੁਸ਼ਕਿਲ ਸੀ। ਇਸ ਸਮੇਂ ਇਕ ਸੂਰਬੀਰ ਗੁਰੂ ਦਾ ਪਿਆਰਾ ਸ: ਪਿਆਰਾ ਸਿੰਘ ਸਿਪਾਹੀ ਆਪਣੇ-ਆਪ ਨੂੰ ਰੋਕ ਨਾ ਸਕਿਆ ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਾ ਹੋਇਆ, ਦੁਸ਼ਮਣ ਦੀਆਂ ਗੋਲੀਆਂ ਦੀ ਬੁਛਾੜ ਵਿਚ ਆਪਣੀ ਖਾਈ ਤੋਂ ਨਿਕਲ ਕੇ ਨਾ ਕੇਵਲ ਆਪਣੇ ਮੋਰਚੇ ਅੱਗੋਂ ਹੀ ਸਗੋਂ ਸਾਰੀ ਚੌਕੀ ਦੀ ਅੱਗ ਬੁਝਾਉਣ ਲੱਗ ਪਿਆ। ਸਿਪਾਹੀ ਪਿਆਰਾ ਸਿੰਘ ਆਪਣੇ ਕੰਮ ਵਿਚ ਸਫ਼ਲ ਹੋਇਆ ਅਤੇ ਜਦੋਂ ਉਹ ਆਪਣੇ ਮੋਰਚੇ ਵੱਲ ਪਰਤ ਰਿਹਾ ਸੀ ਤਾਂ ਉਸ ਦੀਆਂ ਲੱਤਾਂ ਵਿਚੋਂ ਐਲ.ਐਮ.ਜੀ. ਦਾ ਬਰੱਸਟ ਗੁਜ਼ਰਨ ਨਾਲ ਜ਼ਖ਼ਮੀ ਹੋ ਗਿਆ। ਪਰ ਫਿਰ ਵੀ ਉਸ ਨੇ ਫ਼ੌਜੀ ਸਹਾਇਤਾ ਚੌਕੀ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਦਾ ਖ਼ੂਨ ਕਾਫ਼ੀ ਵਗ ਚੁੱਕਿਆ ਸੀ ਪਰ ਉਹ ਮਾਈ ਦਾ ਲਾਲ ਦੁਸ਼ਮਣ ਤੋਂ ਬਦਲਾ ਲੈਣ ਲਈ ਅਤੇ ਆਪਣੀ ਚੌਕੀ ਦੀ ਰੱਖਿਆ ਕਰਨ ਲਈ ਆਪਣੇ ਟਿਕਾਣੇ 'ਤੇ ਹੀ ਡਟਿਆ ਰਿਹਾ। ਪਿਆਰਾ ਸਿੰਘ ਨੇ ਆਪਣੇ ਸਾਥੀਆਂ ਤੇ ਦੇਸ਼ ਲਈ ਜਾਨ ਦੇਣੀ ਠੀਕ ਸਮਝੀ। ਬਾਅਦ ਵਿਚ ਉਹ ਜ਼ਖ਼ਮਾਂ ਕਾਰਨ ਵੀਰ ਗਤੀ ਪ੍ਰਾਪਤ ਕਰ ਗਿਆ। ਇਸ ਤਰ੍ਹਾਂ ਪਿਆਰਾ ਸਿੰਘ ਨੇ ਦਲੇਰਾਨਾ ਕਾਰਵਾਈ ਨਾਲ ਆਪਣੇ ਵੱਡੇ ਵਡੇਰਿਆਂ ਦੀਆਂ ਪਾਈਆਂ ਹੋਈਆਂ ਲੀਹਾਂ ਨੂੰ ਉਜਾਗਰ ਕਰ ਵਿਖਾਇਆ।
ਦੋ ਤਿੰਨ ਦਿਨ ਮਗਰੋਂ, ਰਾਹ ਦੀ ਇਸ ਰੁਕਾਵਟ ਨੂੰ ਖਤਮ ਕਰਨ ਲਈ ਚੀਨੀਆਂ ਨੇ ਵਾਲੌਂਗ ਖੇਤਰ ਵਿਚ ਸਿੱਖਾਂ ਦੀਆਂ ਚੌਕੀਆਂ ਉਤੇ ਬਹੁਤ ਭਰੀ ਹਮਲਾ ਕੀਤਾ। ਇਸ ਬਟਾਲੀਅਨ ਦੀਆਂ ਸਿੱਖ ਪਲਟਨਾਂ ਚੀਨੀਆਂ ਨਾਲ ਦ੍ਰਿੜ੍ਹ ਨਿਸਚੇ ਅਤੇ ਹਿੰਮਤ ਨਾਲ ਲੜੀਆਂ। ਇਸੇ ਸਮੇਂ ਸਿੱਖ ਫ਼ੌਜਾਂ ਨੇ ਆਪਣੇ-ਆਪ ਦਾ ਸ੍ਰੇਸ਼ਟ ਪ੍ਰਦਰਸ਼ਨ ਪੇਸ਼ ਕੀਤਾ। ਇਸ ਸਮੇਂ ਹੀ ਗੱਭਰੂ ਸਿਪਾਹੀ ਕੇਵਲ ਸਿੰਘ ਜਿਸ ਦੀ ਫ਼ੌਜ ਵਿਚ ਅਜੇ ਡੇਢ ਸਾਲ ਦੀ ਹੀ ਸੇਵਾ ਸੀ, ਨੇ 'ਬੇਮਿਸਾਲ ਸਾਹਸ ਅਤੇ ਬਹਾਦਰੀ ਦੀ ਅਦੁੱਤੀ ਉਦਾਹਰਨ ਪੇਸ਼ ਕੀਤੀ। ਸ: ਕੇਵਲ ਸਿੰਘ ਦੇ ਹੌਸਲੇ ਤੇ ਬਹਾਦਰੀ ਭਰੇ ਕਾਰਨਾਮੇ ਨੂੰ ਦੇਖ ਕੇ ਸਿਰ ਝੁਕਦਾ ਹੈ। 26/27 ਅਕਤੂਬਰ, 1962 ਦੀ ਰਾਤ ਸੀ। ਸਿੱਖ ਫ਼ੌਜ ਦੀ ਇਕ ਕੰਪਨੀ ਨੇਫਾ ਵਿਚ ਵਾਲੌਂਗ ਰੱਖਿਆ ਸੈਨਾ ਦੀਆਂ ਮੋਹਰਲੀਆਂ ਰੱਖਿਆ ਥਾਵਾਂ ਦੀ ਨਿਗਰਾਨੀ ਕਰ ਰਹੀ ਸੀ। ਇਨ੍ਹਾਂ ਪੁਜ਼ੀਸ਼ਨਾਂ 'ਤੇ ਦੁਸ਼ਮਣਾਂ ਦਾ ਖ਼ਤਰਾ ਪੈਦਾ ਹੋ ਗਿਆ, ਜੋ ਸਾਡੇ ਟਿਕਾਣਿਆਂ ਦੇ ਬਹੁਤ ਨੇੜੇ ਪਹੁੰਚ ਗਏ ਸਨ। ਸਿਪਾਹੀ ਕੇਵਲ ਸਿੰਘ ਨੇ ਆਪਣੇ-ਆਪ ਆਪਣੀ ਸੰਗੀਨ ਫੜ ਲਈ ਤੇ ਆਪਣੀ ਟੁਕੜੀ ਵਿਚੋਂ ਅੱਗੇ ਨਿਕਲ ਕੇ ਦੁਸ਼ਮਣ 'ਤੇ ਆਪਣੀ ਸੰਗੀਨ ਨਾਲ ਧਾਵਾ ਕੀਤਾ ਅਤੇ ਕਈ ਦੁਸ਼ਮਣਾਂ ਨੂੰ ਹੱਥੋ-ਹੱਥ ਲੜਾਈ ਵਿਚ ਪਾਰ ਬੁਲਾਇਆ। ਇਸ ਮੁੱਠ-ਭੇੜ ਵਿਚ ਉਹ ਸਖ਼ਤ ਜ਼ਖ਼ਮੀ ਹੋ ਗਿਆ। ਆਪਣੇ ਜ਼ਖ਼ਮਾਂ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਉਸ ਨੇ ਇਕ ਹੋਰ ਦੁਸ਼ਮਣ ਨੂੰ ਸੰਗੀਨ ਖੋਭ ਕੇ ਮਾਰ ਦਿੱਤਾ। ਫਿਰ ਜ਼ਖ਼ਮਾਂ ਦੇ ਕਾਰਨ ਨਿਢਾਲ ਹੋ ਕੇ ਡਿੱਗ ਪਿਆ ਅਤੇ ਸ਼ਹੀਦ ਹੋ ਗਿਆ। ਇਸ ਵੀਰਤਾ ਤੇ ਕੁਰਬਾਨੀ ਨਾਲ ਸਿਪਾਹੀ ਕੇਵਲ ਸਿੰਘ ਨੇ ਦੁਸ਼ਮਣ ਨੂੰ ਹਾਰ ਦੇਣ ਲਈ ਆਪਣੇ ਸਾਥੀਆਂ ਦੀ ਬਹੁਤ ਸਹਾਇਤਾ ਕੀਤੀ।
ਭਾਰਤ ਸਰਕਾਰ ਦੇ ਰੱਖਿਆ ਵਿੰਗ ਦੇ ਪੱਤਰ ਸੂਚਨਾ ਦਫ਼ਤਰ ਨੇ 30 ਨਵੰਬਰ, 1962 ਈ: ਨੂੰ ਪ੍ਰੈੱਸ ਨੋਟ ਜਾਰੀ ਕੀਤਾ, ਜਿਸ ਦਾ ਸਿਰਲੇਖ ਸੀ 'ਸ਼ੇਰ' ਜਿਸ ਨੇ ਦੇਸ਼ ਦੀ ਰੱਖਿਆ ਕਰਦਿਆਂ ਆਪਣੇ ਖ਼ੂਨ ਦਾ ਕਤਰਾ-ਕਤਰਾ ਵਹਾ ਦਿੱਤਾ।
ਪ੍ਰੈੱਸ ਨੋਟ ਇਸ ਪ੍ਰਕਾਰ ਸੀ, 'ਹੁਣ ਇਸ ਗੱਲ ਦੇ ਵਿਸਥਾਰ ਪ੍ਰਾਪਤ ਹੋ ਗਏ ਹਨ ਕਿ ਕਿਵੇਂ ਸਿੱਖ ਰੈਜਮੈਂਟ ਦਾ ਸਿਪਾਹੀ ਕੇਵਲ ਸਿੰਘ ਚੀਨੀਆਂ ਵਿਰੁੱਧ ਦ੍ਰਿੜ੍ਹਤਾ ਨਾਲ ਲੜਿਆ ਅਤੇ ਸੂਰਬੀਰਤਾ ਨਾਲ 27 ਅਕਤੂਬਰ ਨੂੰ 8 ਚੀਨੀਆਂ ਨੂੰ ਮਾਰਨ ਮਗਰੋਂ ਸ਼ਹੀਦ ਹੋ ਗਿਆ।' ਨੇਫਾ ਵਿਚ ਭਾਰਤੀ ਸੈਨਾ ਦੇ ਇਕ ਨਿਰੀਖਕ ਨੇ ਇਸ ਪ੍ਰਕਾਰ ਲਿਖਿਆ, 'ਸਿਪਾਹੀ ਕੇਵਲ ਸਿੰਘ ਪੰਜਾਬ ਦੇ ਜਲੰਧਰ ਜ਼ਿਲ੍ਹੇ ਦਾ ਸੀ ਅਤੇ ਉਸ ਦੇ ਸਾਥੀ ਉਸ ਨੂੰ ਇਕ ਨਿਰਭੈ ਯੋਧੇ ਦੇ ਰੂਪ ਵਿਚ ਯਾਦ ਕਰਦੇ ਹਨ। ਉਹ ਉਸ ਦੀ ਕਮੀ ਬੁਰੀ ਤਰ੍ਹਾਂ ਮਹਿਸੂਸ ਕਰਦੇ ਹਨ। ਪਰ ਬੜੇ ਮਾਣ ਨਾਲ ਉਸ ਦੀ ਇਕੱਲੇ ਦੀ ਵੱਡੀ ਗਿਣਤੀ ਵਿਚ ਦੁਸ਼ਮਣ ਸੈਨਾ ਵਿਰੁੱਧ ਬਹਾਦਰੀ ਭਰੀ ਕਾਰਵਾਈ ਨੂੰ ਚੇਤੇ ਕਰਦੇ ਹਨ।'
ਸਿਪਾਹੀ ਕੇਵਲ ਸਿੰਘ ਵਾਲੌਂਗ ਦੀ ਇਕ ਅਗਲੀ ਚੌਕੀ ਵਿਚ ਮੋਰਚੇ ਉਤੇ ਲਗਾਤਾਰ ਨਿਗਰਾਨੀ ਕਰ ਰਿਹਾ ਸੀ। ਉਸ ਦੇ ਸਾਹਮਣੇ ਸੀ ਦਰਿਆ ਲੋਹੀਤ ਅਤੇ ਉਹ ਪਹਾੜੀਆਂ ਅਤੇ ਚਟਾਨਾਂ ਨਾਲ ਟੁੱਟੀ-ਫੁੱਟੀ ਘਾਟੀ ਦੀਆਂ ਚੜ੍ਹਾਈਆਂ ਵੇਖ ਸਕਦਾ ਸੀ। ਚੀਨੀਆਂ ਦੀਆਂ ਧਾੜਾਂ ਕੀੜੀਆਂ ਵਾਂਗ ਅਗਾਂਹ ਆ ਰਹੀਆਂ ਸਨ ਅਤੇ ਸਾਡੇ ਸੈਨਿਕ ਉਨ੍ਹਾਂ ਨੂੰ ਸਖ਼ਤ ਯੁੱਧ ਵਿਚ ਉਲਝਾ ਰਹੇ ਸਨ। ਸਾਡੀ ਸਿੱਧੀ ਤੇ ਦਰੁਸਤ ਗੋਲੀਬਾਰੀ ਨੇ ਚੀਨੀਆਂ ਦੇ ਹੱਥਾਂ ਦੇ ਤੋਤੇ ਉਡਾ ਦਿੱਤੇ, ਜੋ ਆਪਣੇ-ਆਪ ਨੂੰ ਸੁਧਾਰਨ ਅਤੇ ਸਾਡੀਆਂ ਪੁਜ਼ੀਸ਼ਨਾਂ ਤੇ ਹਮਲੇ ਦੀ ਇਕ ਹੋਰ ਲਹਿਰ ਭੇਜਣ ਲਈ ਪਿਛਾਂਹ ਹਟ ਗਏ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਬਠਿੰਡਾ।
ਮੋਬਾਈਲ : 98155-33725.

ਮਹਾਰਾਜਾ ਰਣਜੀਤ ਸਿੰਘ ਦੀ ਧਾਰਮਿਕ ਉਦਾਰਤਾ ਦੀ ਨੀਤੀ ਪ੍ਰਤੀ ਇਤਿਹਾਸਕਾਰਾਂ ਦੇ ਵਿਚਾਰ

(ਲੜੀ ਜੋੜਨ ਲਈ ਪਿਛਲੇ ਐਤਵਾਰ
ਦਾ ਅੰਕ ਦੇਖੋ)
ਤੇਜਾ ਸਿੰਘ, ਗੰਡਾ ਸਿੰਘ (ਸੰਪਾਦਕ) ਨੇ, ਮਹਾਰਾਜਾ ਰਣਜੀਤ ਸਿੰਘ , ਫਸਟ ਡੈੱਥ ਸੈਂਚਰੀ ਮੈਮੋਰੀਅਲ, ਵਿਚ ਲਿਖਿਆ ਹੈ, ਕਿ 1819 ਈ. ਵਿਚ ਜਦੋਂ ਮਹਾਰਾਜਾ ਨੇ ਮੁਲਤਾਨ ਉੱਤੇ ਚੜ੍ਹਾਈ ਕੀਤੀ ਤੇ ਉੱਥੇ 3 ਮਹੀਨੇ ਠਹਿਰਨਾ ਪਿਆ ਤਾਂ ਇਸ ਸਮੇਂ ਦੌਰਾਨ ਉਹ ਕਈ ਪੀਰਾਂ-ਫ਼ਕੀਰਾਂ ਦੀਆਂ ਦਰਗਾਹਾਂ 'ਤੇ ਗਿਆ ਅਤੇ ਉਥੇ ਥੋੜ੍ਹੀ-ਬਹੁਤ ਰਕਮ ਭੇਟ ਕੀਤੀ। ਜਿਵੇਂ ਕਿ ਮਖਦੂਮ ਸ਼ਾਹ ਗਿਰੇਵਜੀ ਦੀ ਦਰਗਾਹ 'ਤੇ 700/- ਰੁਪਏ ਦੀ ਸਾਲਾਨਾ ਜਾਗੀਰ ਦਾ ਪਰਵਾਨਾ ਜਾਰੀ ਕੀਤਾ ਸੀ। ਸਥਾਨਕ ਪੀਰ ਬਹਾਵਲ ਹੱਕ ਦੀ ਸਮਾਧੀ 'ਤੇ ਮੁਫਤ ਲੰਗਰ ਜਾਰੀ ਰੱਖਣ ਲਈ 35 ਹਜ਼ਾਰ ਰੁਪਏ ਸਾਲਾਨਾ ਦੀ ਜਗੀਰ ਇਸ ਧਾਰਮਿਕ ਸਥਾਨ ਦੇ ਨਾਮ ਲਾ ਦਿੱਤੀ। ਹਜ਼ਰਤ ਮੀਆਂ ਮੀਰ ਦੇ ਮਜ਼ਾਰ ਦੀ ਸੇਵਾ ਸੰਭਾਲ ਲਈ ਖਰਚਾ ਕੀਤਾ। ਰਣਜੀਤ ਸਿੰਘ ਨੇ ਉਲਮਾ ਨੂੰ ਸਰਕਾਰ ਵਲੋਂ ਅਨੁਦਾਨ ਦੇਣ ਦੀ ਮੁਸਲਿਮ ਰਵਾਇਤ ਨੂੰ ਕਾਇਮ ਰੱਖਿਆ। ਐਨ.ਕੇ ਸਿਨਹਾ, ਰਣਜੀਤ ਸਿੰਘ, ਲਿਖਦਾ ਹੈ ਕਿ ਪਿਸ਼ਾਵਰ ਨੂੰ ਜਿੱਤਣ ਉਪਰੰਤ ਮਹਾਰਾਜਾ ਨੇ ਸਥਾਨਕ ਕਾਜ਼ੀਆਂ, ਸਈਅਦਾਂ ਅਤੇ ਫ਼ਕੀਰਾਂ ਨੂੰ ਕੀਮਤੀ ਬਸਤਰ ਦਿੱਤੇ। ਉਨ੍ਹਾਂ ਦੇ ਜੀਵਨ ਨਿਰਬਾਹ ਲਈ ਜਗੀਰਾਂ ਵੀ ਬਖ਼ਸ਼ੀਆਂ। ਡਾ: ਗੰਡਾ ਸਿੰਘ ਅਨੁਸਾਰ ਉਸ ਨੇ ਮੁਲਤਾਨ ਨੂੰ ਜਿੱਤਣ ਤੋਂ ਬਾਅਦ ਉਥੇ ਹਜ਼ਰਤ ਮੁਹੰਮਦ ਨਾਲ ਸਬੰਧਿਤ, ਕੁਰਾਨ ਸ਼ਰੀਫ ਦੀ ਇਕ ਜਿਲਦ ਅਤੇ ਕੁਝ ਹੋਰ ਆਇਤਾਂ ਜਿਹੜੀਆਂ ਹਜ਼ਰਤ ਅਲੀ ਵਲੋਂ ਪੜ੍ਹੀਆਂ ਗਈਆਂ ਸਨ ਅਤੇ ਇਕ ਘੜੀ ਆਦਿ ਸਾਰੇ ਸਾਮਾਨ ਨੂੰ ਪੂਰੀਆਂ ਧਾਰਮਿਕ ਰਹੁ-ਰੀਤਾਂ ਨਾਲ ਮਹਾਰਾਜੇ ਵਲੋਂ ਆਪਣੇ ਤੋਸ਼ੇਖਾਨੇ ਵਿਚ ਰੱਖੀਆਂ ਗਈਆਂ ਸਨ। ਜਿਨ੍ਹਾਂ ਨੂੰ ਸ਼ੇਰ ਮੁਹੰਮਦ ਖ਼ਾਨ ਨੇ 1,25,000 ਵਿਚ ਖ਼ਰੀਦਣ ਦੀ ਕੋਸ਼ਿਸ਼ ਕੀਤੀ ਪਰ ਮਹਾਰਾਜੇ ਵਲੋਂ ਕੋਰੀ ਨਾਂਹ ਕਰ ਦਿੱਤੀ ਗਈ ਸੀ।
ਸੋਹਣ ਲਾਲ ਸੂਰੀ, 'ਉਮਦਾਤ-ਉੱਤ-ਤਵਾਰੀਖ, ਦਫ਼ਤਰ-999,' ਵਿਚ ਲਿਖਦਾ ਹੈ ਕਿ ਸ੍ਰੀ ਅੰਮ੍ਰਿਤਸਰ ਦੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਿਆਂ ਜਿਵੇਂ ਨਨਕਾਣਾ ਸਾਹਿਬ, ਅਕਾਲ ਤਖ਼ਤ ਸਾਹਿਬ, ਡੇਰਾ ਸਾਹਿਬ, ਤਰਨਤਾਰਨ ਸਾਹਿਬ, ਦਮਦਮਾ ਸਾਹਿਬ, ਬਾਉਲੀ ਸਾਹਿਬ ਆਦਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਖਰਚਾ ਕੀਤਾ ਅਤੇ ਉਨ੍ਹਾਂ ਦੇ ਖ਼ਰਚੇ ਲਈ ਨਿਸਚਿਤ ਰਕਮ ਬਾਕਾਇਦਾ ਮੁਕੱਰਰ ਕਰ ਦਿੱਤੀ, ਪਰ ਰਣਜੀਤ ਸਿੰਘ ਨੇ ਆਪ ਸਿੱਖ ਹੋਣ ਦੇ ਬਾਵਜੂਦ ਆਪਣੇ ਰਾਜ ਨੂੰ ਕਦੀ ਵੀ ਸਿੱਖ ਰਾਜ ਨਹੀਂ ਆਖਿਆ। ਉਹ ਭਾਵੇਂ ਆਪਣੇ ਆਪ ਨੂੰ 'ਸਿੰਘ ਸਾਹਿਬ' ਜਾਂ 'ਸਰਕਾਰ' ਅਖਵਾਉਂਦਾ ਸੀ ਪਰ ਉਸ ਦਾ ਰਾਜ ਸਦਾ ਲਾਹੌਰ ਦਰਬਾਰ ਹੀ ਅਖਵਾਇਆ। ਸਈਅਦ ਵਹੀਦ-ਉਦ-ਦੀਨ ਦੇ ਕਥਨ ਅਨੁਸਾਰ, 'ਇਸ ਰਾਜ ਦਾ ਚਾਲਕ ਭਾਵੇਂ ਆਪ ਸਿੱਖ ਸੀ ਪਰ ਇਸ ਦਾ ਰਾਜ ਪ੍ਰਬੰਧ ਸਾਰੇ ਧਰਮਾਂ ਅਤੇ ਜਾਤੀਆਂ ਦੇ ਲੋਕਾਂ 'ਤੇ ਆਧਾਰਿਤ ਇਕ ਉੱਚ-ਪੱਧਰੀ ਕਮੇਟੀ ਚਲਾਉਂਦੀ ਸੀ। ਰਣਜੀਤ ਸਿੰਘ ਦੀ ਹਕੂਮਤ ਦਾ ਆਧਾਰ ਭਲੇ ਹੀ ਧਾਰਮਿਕ ਸਿਧਾਂਤ ਰਹੇ ਹੋਣ ਪਰ ਉਸ ਦਾ ਰਾਜ ਧਰਮ ਨਿਰਪੱਖ ਤੇ ਸਰਬਸਾਂਝਾ ਸੀ। '
ਸਿੱਖ ਰਾਜ ਦੇ ਸੰਕਲਪ ਦੀ ਘਾੜਤ ਵਿਚ ਪੰਜਾਬ ਦੇ ਸਥਾਨਕ ਅਤੇ ਸੰਸਕ੍ਰਿਤਕ ਪਿਛੋਕੜ ਦਾ ਵੀ ਵੱਡਾ ਹਿੱਸਾ ਹੈ। ਗੁਰੂ ਸਾਹਿਬਾਨ ਨੇ ਬਰਾਬਰੀ ਤੇ ਲੋਕਤੰਤਰ ਦੇ ਜਿਨ੍ਹਾਂ ਸਿਧਾਂਤਾਂ ਦਾ ਆਪਣੇ ਚਿੰਤਨ ਦੁਆਰਾ ਪ੍ਰਮਾਣੀਕਰਨ ਕੀਤਾ ਅਤੇ ਸੇਵਾ, ਲੰਗਰ ਤੇ ਵੰਡ ਕੇ ਛਕਣ ਦੇ ਅਸੂਲਾਂ ਨੂੰ ਅਸਲੀ ਜੀਵਨ ਦੁਆਰਾ ਪਰਪੱਕ ਕੀਤਾ।
ਉਸ ਦਾ ਰਾਜ ਗੁਰੂ ਜੀ ਵਲੋਂ ਦਰਸਾਏ ਇਨ੍ਹਾਂ ਵਚਨਾਂ ਉੱਤੇ ਨਿਰਭਰ ਸੀ :
1) ਏਕ ਪਿਤਾ ਏਕਸ ਕੇ ਹਮ ਬਾਰਿਕ
ਤੂੰ ਮੇਰਾ ਗੁਰਹਾਈ।
ਸਭ ਕੋ ਮੀਤੁ ਹਮ ਆਪਨ ਕੀਨਾ
ਹਮ ਸਭਨਾ ਕੇ ਸਾਜਨ
ਹਿੰਦੂ ਕੋਊ, ਤੁਰਕ ਕੋਊ, ਗਫ ਜੀ ਇਮਾਮ ਸਾਫੀ
ਮਾਨਸ ਕੀ ਜਾਤ ਸਭੈ ਏਕੈ ਪਹਿਚਾਨਵੋ ਇਤਿਆਦਿ।
ਸੋਹਣ ਲਾਲ ਸੂਰੀ ਅਨੁਸਾਰ , ਦਾਨ-ਪੁੰਨ ਵਿਭਾਗ ਦਾ ਖਰਚ ਲਗਪਗ ਵੀਹ ਲੱਖ ਰੁਪਏ ਸਾਲਾਨਾ ਸੀ ਜੋ ਕਿ ਕੁੱਲ ਸਰਕਾਰੀ ਆਮਦਨ ਦਾ ਦਸਵਾਂ ਹਿੱਸਾ, ਭਾਵ ਦਸਵੰਧ ਹੁੰਦਾ ਸੀ। ਇਸ ਬਾਰੇ ਅੰਗਰੇਜ਼ਾਂ ਦੀ ਦੇਖ-ਰੇਖ ਹੇਠਾਂ ਤਿਆਰ ਹੋਇਆ ਰਿਕਾਰਡ ਵੀ ਹਾਮੀ ਭਰਦਾ ਹੈ ਤੇ ਦੱਸਦਾ ਹੈ: 'ਕਰਨਲ ਲਾਰੇਸ਼ ਦੀ, ਆਪਣੇ ਸਲਾਹਕਾਰਾਂ ਰਾਹੀਂ ਇਕੱਤਰ ਕੀਤੀ ਜਾਣਕਾਰੀ ਤੋਂ ਪਤਾ ਲਗਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਹਰ ਵਰ੍ਹੇ 12 ਲੱਖ ਰੁਪਏ ਦਾਨ ਪੁੰਨ ਵਜੋਂ ਖਰਚ ਕਰਦੇ ਹਨ।'
ਅੰਗਰੇਜ਼ ਯਾਤਰੀ ਚਾਰਲ ਮੇਸ਼ਨ ਜਿਸ ਨੇ ਪੰਜਾਬ ਤੋਂ ਅਫਗਾਨਿਸਤਾਨ ਤੱਕ ਪੈਦਲ ਯਾਤਰਾ ਕੀਤੀ ਸੀ, ਲਿਖਦਾ ਹੈ, 'ਕੋਈ ਇਕ ਦਿਨ ਵੀ ਨਹੀਂ ਗੁਜ਼ਰਦਾ ਜਦੋਂ ਕਿ ਹਜ਼ਾਰਾਂ ਲੋਕ ਮਹਾਰਾਜਾ ਦੇ ਜਿਉਂਦੇ ਰਹਿਣ ਲਈ ਦੁਆਵਾਂ ਨਾ ਮੰਗਦੇ ਹੋਣ। ਉਹ ਆਪਦੀ ਪਰਜਾ ਦੀ ਆਮ ਜਨਤਾ ਵਿਚ ਇਕੋ ਜਿੰਨਾ ਲੋਕ 'ਪ੍ਰਿਯ' ਹਨ ਅਤੇ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਇਕੋ ਜਿਹਾ ਸਲੂਕ ਕਰਦੇ ਹਨ।'
ਸਯਦ ਮੁਹੰਮਦ ਲਤੀਫ਼ ਹਿਸਟਰੀ ਆਫ਼ ਲਾਹੌਰ 1893 ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਹਿੰਦੂ ਅਤੇ ਮੁਸਲਮਾਨ ਧਰਮਾਂ ਬਾਰੇ ਸਤਿਕਾਰ ਉਸ ਦੇ ਆਪਣੇ ਧਰਮ ਨਾਲੋਂ ਕਿਧਰੇ ਵੀ ਘੱਟ ਨਹੀਂ ਸੀ। ਜਦੋਂ ਸੰਨ 1799 ਵਿਚ ਮਹਾਰਾਜੇ ਨੇ ਲਾਹੌਰ ਫ਼ਤਹਿ ਕੀਤਾ, ਉਦੋਂ ਲਾਹੌਰ ਦੀ ਸੁਨਹਿਰੀ ਮਸਜਿਦ, ਜੋ ਕਸ਼ਮੀਰੀ ਬਾਜ਼ਾਰ ਵਿਚ ਸਥਿਤ ਸੀ ਅਤੇ ਨਵਾਬ ਭਿਖਾਰੀ ਖਾਨ ਵਲੋਂ ਬਣਵਾਈ ਗਈ ਸੀ, ਮਿਸਲਾਂ ਦੇ ਸਮੇਂ ਤੋਂ ਸਿੱਖਾਂ ਦੇ ਕਬਜ਼ੇ ਹੇਠ ਸੀ। ਲਾਹੌਰ ਦੇ ਕੁਝ ਪਤਵੰਤੇ ਮੁਸਲਮਾਨਾਂ ਨੇ ਮਹਾਰਾਜੇ ਨੂੰ ਇਹ ਮਸਜਿਦ ਵਾਪਸ ਦਿਵਾਉਣ ਦੀ ਬੇਨਤੀ ਕੀਤੀ। ਮਹਾਰਾਜੇ ਨੇ ਸਿੱਖਾਂ ਨੂੰ ਸਮਝਾ ਕੇ, ਇਹ ਮਸਜਿਦ ਮੁਸਲਮਾਨਾਂ ਨੂੰ ਵਾਪਸ ਦਿਵਾ ਦਿੱਤੀ। ਮਹਾਰਾਜੇ ਦੇ ਇਸ ਕੰਮ ਨੇ ਮੁਸਲਮਾਨ ਜਨਤਾ ਦੇ ਦਿਲ ਜਿੱਤ ਲਏ।
ਬਾਬਾ ਪ੍ਰੇਮ ਸਿੰਘ ਹੋਤੀ ਲਿਖਦਾ ਹੈ, ਸੰਨ 1838 ਵਿਚ ਜਦ ਅੰਗਰੇਜ਼ੀ ਤੇ ਖ਼ਾਲਸਾ ਫ਼ੌਜ ਨੇ ਇਕੱਠੇ ਹੋ ਕੇ ਅਫਗਾਨਿਸਤਾਨ ਉੱਤੇ ਚੜ੍ਹਾਈ ਕੀਤੀ ਤੇ ਉਸ ਸਮੇਂ ਜਿਹੜੀਆਂ ਸ਼ਰਤਾਂ, ਮਹਾਰਾਜਾ ਸਾਹਿਬ, ਅੰਗਰੇਜ਼ੀ ਹਕੂਮਤ ਤੇ ਸ਼ਾਹ ਸੁਜਾ ਵਿਚ ਤੈਅ ਹੋਈਆਂ, ਉਨ੍ਹਾਂ ਵਿਚ ਸ਼ੇਰ-ਏ-ਪੰਜਾਬ ਨੇ ਆਪਣੇ ਹਿੰਦੂ ਪਰਜਾ ਦੇ ਧਾਰਮਿਕ ਭਾਵਾਂ ਨੂੰ ਮੁੱਖ ਰੱਖ ਕੇ ਹੋਰ ਸ਼ਰਤਾਂ ਤੋਂ ਛੁੱਟ ਇਕ ਇਹ ਸ਼ਰਤ ਵੀ ਸ਼ਾਹਸੁਜਾ ਤੋਂ ਮੰਨਵਾਈ ਕਿ ਸੋਮਨਾਥ ਦੇ ਪ੍ਰਸਿੱਧ ਮੰਦਰ ਦਾ ਚੰਦਨ ਦਾ ਦਰਵਾਜ਼ਾ ਜਿਹੜਾ ਸੰਨ 1020 ਈ: ਵਿਚ ਮਹਿਮੂਦ ਗਜ਼ਨਵੀ ਹਿੰਦ ਤੋਂ ਲੁੱਟ ਕੇ ਲੈ ਗਿਆ ਸੀ, ਉਸ ਦਰਵਾਜ਼ੇ ਨੂੰ ਮੁੜ ਇਥੇ ਵਾਪਸ ਪਹੁੰਚਾ ਦਿੱਤਾ ਜਾਵੇ। ਇਸ ਜਜ਼ਬਾਤ ਦਾ ਕਿੰਨਾ ਪਿਆਰ ਆਪਣੇ ਮਨ ਵਿਚ ਰੱਖਦੇ ਸਨ।'
ਮਸਜਿਦ ਦਿਵਾਉਣੀ, ਸੋਮਨਾਥ ਮੰਦਰ ਦੇ ਦਰਵਾਜ਼ੇ ਤੱਕ ਨੂੰ ਲਿਆਉਣ ਦੀ ਕੋਸ਼ਿਸ਼, ਉਨ੍ਹਾਂ ਦੇ ਧਰਮਾਂ ਪ੍ਰਤੀ ਸਤਿਕਾਰ ਅਤੇ ਸ਼ਰਧਾ ਨੂੰ ਹੀ ਸਿੱਧ ਕਰਦੀ ਹੈ। ਦੂਜੇ ਧਰਮਾਂ ਦਾ ਮਾਣ ਉਨ੍ਹਾਂ ਨੇ ਆਪਣੇ ਰਹਿਬਰ ਆਗੂ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਤੋਂ ਲਿਆ ਸੀ:
'ਦੇਹੁਰਾ ਮਸੀਤ ਸੋਈ ਪੂਜਾ ਐ ਨਿਵਾਜ਼ ਉਹੀ
ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਸਾਉ ਹੈ॥
ਦੇਵਤਾ ਅਦੇਵ ਜੱਪ ਗੰਧ੍ਰਬ ਤੁਰਕ ਹਿੰਦੂ
ਨਿਆਰੇ ਨਿਆਰੇ ਦੇਸਨ ਕੇ ਭੇਸ ਕੈ ਪ੍ਰਭਾਉ ਹੈ॥
ਏਕੈ ਨੈਨ ਏਕੈ ਕਾਨ ਏਕੈ ਦੇਹੁ ਏਕੈ ਬਾਨ
ਖਾਕ ਬਾਦ ਆਤਸ ਔ ਆਬ ਕੋ ਬਲਾਉ ਹੈ॥
ਅਲਹ ਅਭੇਖ ਸੋਈ ਪੁਰਾਨ ਐ ਕੁਰਾਨ ੳਈ
ਏਕ ਹੀ ਸਰੂਪ ਸਬੈ ਏਕ ਹੀ ਬਨਾਉ ਹੈ॥'
ਸਈਅਦ ਵਹੀਉਦ ਦੀਨ, ਦੀ ਪੁਸਤਕ 'ਦਾ ਰੀਅਲ ਰਣਜੀਤ ਸਿੰਘ' ਦੇ ਅਨੁਸਾਰ, ਲੋਕ ਉਸ ਨੂੰ ਨਾ ਕੇਵਲ ਆਪਣਾ ਰੱਖਿਅਕ ਹੀ ਮੰਨਦੇ ਸਨ ਸਗੋਂ ਉਸ ਨੂੰ ਆਪਣੇ ਧਰਮ ਦਾ ਅਨੁਯਾਈ ਵੀ ਸਮਝਦੇ ਸਨ। ਰਣਜੀਤ ਸਿੰਘ ਆਪਣੇ ਉਸ ਵਾਅਦੇ 'ਤੇ ਖਰਾ ਰਿਹਾ, ਜਿਸ ਨੂੰ ਉਸ ਨੇ 1799 ਵਿਚ ਲਾਹੌਰ ਉੱਤੇ ਕਬਜ਼ਾ ਕਰਨ ਸਮੇਂ ਉੱਥੋਂ ਦੇ ਸਨਮਾਨਿਤ ਵਸਨੀਕਾਂ ਦੇ ਸੱਦਾ ਪੱਤਰ ਨਾਲ ਕੀਤਾ ਸੀ ਜਿਸ ਉੱਪਰ ਸੋਹਨ ਲਾਲ ਸੂਰੀ ਅਨੁਸਾਰ, ਮੁਹੰਮਦ ਸਲੀਮ, ਮੇਹਰ ਮੋਹਕਮਦੀਨ, ਗੁਰਬਖਸ਼ ਸਿੰਘ, ਹਾਕਮ ਰਾਏ, ਮੁਹੰਮਦ ਬਾਕਰ ਅਤੇ ਮੁਹੰਮਦ ਮੁਕੱਰਮ ਦੇ ਹਸਤਾਖਰ ਸਨ। ਰਣਜੀਤ ਸਿੰਘ ਨੇ ਆਪਣੇ ਪੂਰੇ ਰਾਜ ਵਿਚ ਇਸ ਸੱਦਾ ਪੱਤਰ ਨੂੰ ਆਪਣੀਆਂ ਅੱਖਾਂ ਸਾਹਮਣੇ ਰੱਖਿਆ ਅਤੇ ਧਰਮ ਨਿਰਪੱਖਤਾ ਅਤੇ ਭਾਈਚਾਰਕਤਾ ਦੀ ਨੀਤੀ ਨੂੰ ਬਣਾਈ ਰੱਖਿਆ ਜੋ ਕਿ ਇਕ ਨਿਰੰਕੁਸ਼ ਸ਼ਾਸਕ ਲਈ ਬੜਾ ਔਖਾ ਹੁੰਦਾ ਹੈ। ਕੈਪਟਨ ਆਰ.ਟੀ. ਕਰੋਦਰ ਦੇ ਸ਼ਬਦਾਂ ਵਿਚ ਰਣਜੀਤ ਸਿੰਘ ਦਾ ਇਕ ਡਾਢਾ ਕਾਰੀਗਰ ਹੱਥ ਸੀ ਜਿਸ ਨੇ ਕਈ ਵੱਖਰੀਆਂ-ਵੱਖਰੀਆਂ ਸਰਦਾਰੀਆਂ ਅਤੇ ਧਰਮਾਂ ਨੂੰ ਇਕ ਰਾਜ ਵਿਚ ਜੋੜ ਦਿੱਤਾ। ਉਸਨੇ ਆਪਣੇ ਗੁਣ-ਸੁਭਾਅ ਦੇ ਜ਼ੋਰ 'ਤੇ ਇਕ ਸਾਮਰਾਜ ਬਣਾ ਦਿੱਤਾ। ਇਹੀ ਵਜ੍ਹਾ ਸੀ ਕੀ ਜਦੋਂ ਰਣਜੀਤ ਸਿੰਘ ਦੀ 27 ਜੂਨ 1839 ਈ: ਨੂੰ ਮੌਤ ਹੋਈ, ਜਿਸ ਬਾਰੇ ਸਈਅਦ ਮੁਹੰਮਦ ਲਤੀਫ ਨੇ ਆਪਣੀ ਕਿਤਾਬ 'ਹਿਸਟਰੀ ਆਫ਼ ਦੀ ਪੰਜਾਬ' ਵਿਚ ਲਿਖਿਆ ਹੈ, ਉਸ ਦੀ ਅਰਥੀ ਦੇ ਨਾਲ ਉਸ ਬਹੁਤ ਵੱੱਡੇ ਮਾਤਮੀ ਇਕੱਠ ਵਿਚ ਸ਼ਾਮਿਲ ਲੋਕਾਂ ਦੇ ਗ਼ਮਗੀਨ ਚਿਹਰੇ ਉਨ੍ਹਾਂ ਦੇ ਦਿਲਾਂ ਅੰਦਰ ਦੇ ਜਜ਼ਬਾਤ ਨੂੰ ਮੁਕੰਮਲ ਤੌਰ 'ਤੇ ਜ਼ਾਹਰ ਕਰਦੇ ਸਨ, ਉਸ ਪਿਆਰ ਅਤੇ ਸਨੇਹ ਨੂੰ, ਜੋ ਉਨ੍ਹਾਂ ਦੇ ਦਿਲਾਂ ਅੰਦਰ ਫ਼ੌਤ ਹੋ ਚੁੱਕੇ ਅਪਣੇ ਮਾਲਕ ਲਈ ਸੀ ਤੇ ਜੋ ਉਨ੍ਹਾਂ ਨੂੰ ਉਵੇਂ ਹੀ ਪਿਆਰ ਕਰਦਾ ਸੀ। (ਸਮਾਪਤ)

-ਮੋਬਾਈਲ 98149-75686
shafique_1981@yahoo.co.in

ਜੀਵਨ ਜਿਊਣਾ ਨਹੀਂ ਆਇਆ

* ਪਿਆਰਾ ਸਿੰਘ ਭੋਗਲ *

ਵੱਧ ਤੋਂ ਵੱਧ ਧਨ ਕਮਾਓ, ਨਵਾਂ ਰਿਵਾਜ ਇਹ ਆਇਆ।
ਅੱਗੇ ਵਧਣ ਦੀ ਦੌੜ ਹੈ ਲੱਗੀ, ਜਿੱਤੂ ਅੱਗੇ ਆਇਆ।
ਨਵੇਂ-ਨਵੇਂ ਧੰਦੇ ਨਿਕਲੇ, ਬੰਦਿਆਂ ਦਾ ਹੜ੍ਹ ਆਇਆ,
ਧਨ ਤੇ ਵਸਤਾਂ ਖਿੱਚਣ ਮਨ ਨੂੰ, ਮਨ ਫਿਰੇ ਲਲਚਾਇਆ।
ਸੜਕਾਂ ਬਣੀਆਂ ਬਾਜ਼ਾਰ, ਮਾਇਆ ਘੇਰਾ ਪਾਇਆ,
ਦਯਾ ਧਰਮ ਸਭ ਪਿੱਛੇ ਪੈ ਗਏ, ਮਨੁੱਖ ਫਿਰੇ ਪਥਰਾਇਆ।
ਹਰੀ ਹਰੀ ਕੁਦਰਤ ਨਾ ਦਿਸੇ, ਪਰਬਤ ਵੀ ਛੁਪਾਇਆ,
ਪੀਣ ਲਈ ਪਾਣੀ ਨਾ ਮਿਲੇ, ਵਾਤਾਵਰਨ ਗੰਧਲਾਇਆ।
ਗ਼ਰਦ-ਗੁਬਾਰ ਦੇ ਬੱਦਲ ਉੱਡਣ, ਅੱਖੀਂ ਘੱਟਾ ਪਾਇਆ,
ਅੰਨ ਦਾ ਘਰ ਹੁੰਦੇ ਸਨ ਪਿੰਡ, ਹੱਸਦੇ ਤੇ ਹਸਾਇਆ।
ਪਰ ਹੁਣ ਪਿੰਡ ਵੀ ਭੱਜੇ ਸ਼ਹਿਰਾਂ ਨੂੰ, ਚੁਫੇਰਾ ਆਣ ਵਸਾਇਆ,
ਅਚਾਨਕ ਮਹਾਂਮਾਰੀ ਫੁੱਟੀ, ਜਗਤ ਸਾਰਾ ਕੰਬਾਇਆ।
ਬਾਹਰੋਂ ਲੋਕ ਘਰਾਂ ਨੂੰ ਭੱਜੇ, ਸਾਦਾ ਮੰਨ ਪਕਾਇਆ,
ਹਰ ਜੀਅ ਨੇ ਦੂਜੇ ਨੂੰ ਤੱਕਿਆ, ਜਿਵੇਂ ਪਰਦੇਸੋਂ ਆਇਆ।
ਕੀ ਘਰੀਂ ਬੈਠੇ ਪਰਿਵਾਰਾਂ ਸੋਚਿਆ, ਕੀ ਸੀ ਗ਼ਲਤ ਅਪਣਾਇਆ?
ਮਨੁੱਖ ਬੜਾ ਸਿਆਣਾ ਪ੍ਰਾਣੀ, ਧਨ ਨੂੰ ਗੁਰੂ ਬਣਾਇਆ।
ਮਾਰੀ ਗਈ ਮੱਤ ਸਿਆਣੇ ਪ੍ਰਾਣੀ ਦੀ, ਜੀਵਨ ਜਿਊਣਾ ਨਹੀਂ ਆਇਆ।

-628, ਗ੍ਰੀਨ ਮਾਡਲ ਟਾਊਨ, ਜਲੰਧਰ। ਮੋਬਾਈਲ : 98720-42611Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX