ਤਾਜਾ ਖ਼ਬਰਾਂ


ਕਰਨਾਟਕ ਦੇ ਅਯੋਗ ਕਰਾਰੇ ਗਏ 17 ਵਿਧਾਇਕਾਂ ਨੂੰ ਸੁਪਰੀਮ ਕੋਰਟ ਵਲੋਂ ਰਾਹਤ, ਮੁੜ ਲੜ ਸਕਣਗੇ ਚੋਣਾਂ
. . .  15 minutes ago
ਨਵੀਂ ਦਿੱਲੀ, 13 ਨਵੰਬਰ- ਸੁਪਰੀਮ ਕੋਰਟ ਨੇ ਕਰਨਾਟਕ ਦੇ ਅਯੋਗ ਕਰਾਰੇ ਗਏ 17 ਬਾਗ਼ੀ ਵਿਧਾਇਕਾਂ 'ਤੇ ਅੱਜ ਫ਼ੈਸਲਾ ਦੇ ਦਿੱਤਾ ਹੈ। ਅਦਾਲਤ ਨੇ ਆਪਣੇ ਫ਼ੈਸਲੇ 'ਚ ਸਪੀਕਰ ਵਲੋਂ ਵਿਧਾਇਕਾਂ ਨੂੰ...
ਕਾਬੁਲ 'ਚ ਕਾਰ ਬੰਬ ਧਮਾਕਾ, ਸੱਤ ਲੋਕਾਂ ਦੀ ਮੌਤ
. . .  24 minutes ago
ਕਾਬੁਲ, 13 ਨਵੰਬਰ- ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇੱਕ ਕਾਰ ਬੰਬ ਧਮਾਕਾ ਹੋਇਆ ਹੈ। ਇਸ ਧਮਾਕੇ 'ਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖ਼ਮੀ ਹੋਏ ਹਨ। ਅਫ਼ਗ਼ਾਨਿਸਤਾਨ ਦੇ ਗ੍ਰਹਿ...
ਨਾਨਕੇ ਪਿੰਡ ਬਡਰੁੱਖਾਂ 'ਚ ਮਨਾਇਆ ਜਾ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ
. . .  52 minutes ago
ਸੰਗਰੂਰ, 13 ਨਵੰਬਰ (ਧੀਰਜ ਪਸ਼ੋਰੀਆ)- ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਦਾ ਜਨਮ ਦਿਹਾੜਾ ਅੱਜ ਉਨ੍ਹਾਂ ਦੇ ਨਾਨਕੇ ਪਿੰਡ ਬਡਰੁੱਖਾਂ (ਸੰਗਰੂਰ) ਵਿਖੇ ਪਿੰਡ ਵਾਸੀਆਂ ਵਲੋਂ ਮਨਾਇਆ ਜਾ...
ਸ੍ਰੀ ਨਨਕਾਣਾ ਸਾਹਿਬ ਕੀਤੀ ਗਈ ਅਲੌਕਿਕ ਆਤਿਸ਼ਬਾਜ਼ੀ
. . .  about 2 hours ago
ਅਜਨਾਲਾ, 13 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਗੁਰਦੁਆਰਾ ਸ੍ਰੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੀਤੀ ਗਈ ਆਤਿਸ਼ਬਾਜ਼ੀ ਦੇ ਅਲੌਕਿਕ ਨਜ਼ਾਰੇ ਨੇ ਦੇਸ਼ ਵਿਦੇਸ਼ ਤੋਂ ਪੁੱਜੀ ਸੰਗਤ ਦਾ ਮਨ ਮੋਹ...
ਘਰੋਂ ਆਵਾਜ਼ ਮਾਰ ਕੇ ਵਿਅਕਤੀ ਦਾ ਕੀਤਾ ਕਤਲ
. . .  about 2 hours ago
ਲੋਹਟਬੱਦੀ, 13 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ) - ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਖੇਤਰ ਦੀ ਪੁਲਿਸ ਚੌਕੀ ਲੋਹਟਬੱਦੀ ਅਧੀਨ ਪੈਂਦੇ ਪਿੰਡ ਬ੍ਰਹਮਪੁਰ 'ਚ ਦੇਰ ਰਾਤ ਇੱਕ ਗਰੀਬ ਪਰਿਵਾਰ ਨਾਲ ਸਬੰਧਿਤ ਅੰਮ੍ਰਿਤਧਾਰੀ ਵਿਅਕਤੀ ਨੂੰ ਘਰੋਂ ਆਵਾਜ਼ ਮਾਰ ਕੇ ਤੇਜ ਹਥਿਆਰਾਂ ਦੇ ਵਾਰ ਨਾਲ ਬੇਰਹਿਮੀ ਨਾਲ...
ਦਿੱਲੀ ਵਿਚ ਪ੍ਰਦੂਸ਼ਣ ਖ਼ਤਰਨਾਕ ਪੱਧਰ 'ਤੇ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਦਿੱਲੀ ਐਨ.ਸੀ.ਆਰ. ਨਿਵਾਸੀਆਂ ਨੂੰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਪ੍ਰਦੂਸ਼ਣ ਤੋਂ ਮੁਕਤੀ ਨਹੀਂ ਮਿਲੀ। ਧੁਆਂਖੀ ਧੁੰਦ ਕਾਰਨ ਲੋਕ ਸੂਰਜ ਦੇ ਦਰਸ਼ਨ ਕਰਨ ਲਈ ਤਰਸ ਗਏ ਹਨ। ਆਡ-ਈਵਨ ਹੋਵੇ, ਪਰਾਲੀ ਨੂੰ ਸਾੜਨ 'ਤੇ ਪਾਬੰਦੀ ਜਾਂ ਫਿਰ ਨਿਰਮਾਣ ਕਾਰਜਾਂ ਨੂੰ ਬੰਦ ਕਰਨ ਦੀਆਂ ਕੋਸ਼ਿਸ਼ਾਂ...
ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਅੱਜ ਪ੍ਰਧਾਨ ਮੰਤਰੀ ਬਰਾਜ਼ੀਲ ਪਹੁੰਚ ਰਹੇ ਹਨ
. . .  about 2 hours ago
ਨਵੀਂ ਦਿੱਲੀ, 13 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ 11ਵੇਂ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਦੋ ਦਿਨਾਂ ਲਈ ਦੱਖਣੀ ਅਮਰੀਕੀ ਦੇਸ਼ ਬਰਾਜ਼ੀਲ ਪਹੁੰਚ ਰਹੇ ਹਨ। ਇਸ ਸੰਮੇਲਨ ਵਿਚ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਧਿਆਨ ਵਿਸ਼ਵ ਦੀਆਂ 5 ਵੱਡੀਆਂ ਅਰਥ ਵਿਵਸਥਾਵਾਂ ਵਿਚਕਾਰ ਮਹੱਤਵਪੂਰਨ ਖੇਤਰਾਂ...
ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਸੰਗਤਾਂ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ ,12 ਨਵੰਬਰ { ਜਗਮੋਹਨ ਸਿੰਘ ਥਿੰਦ, ਅਮਰਜੀਤ ਕੋਮਲ}- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਿਕ ਗੁਰਦਵਾਰਾ ਸ੍ਰੀ ਬੇਰ ਸਾਹਿਬ ਵਿਖੇ ਸ਼ਾਮ 5 ਵਜੇ ਤੱਕ 15 ਲੱਖ ਦੇ ਕਰੀਬ ...
ਸ਼ਿਵ ਸੈਨਾ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਨਹੀਂ ਹੋਈ ਸੁਣਵਾਈ
. . .  1 day ago
ਨਵੀਂ ਦਿੱਲੀ, 12 ਨਵੰਬਰ - ਸ਼ਿਵ ਸੈਨਾ ਵੱਲੋਂ ਐਨ.ਸੀ.ਪੀ ਅਤੇ ਕਾਂਗਰਸ ਤੋਂ ਸਮਰਥਨ ਲਈ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੁਆਰਾ ਤਿੰਨ ਦਿਨ ਦਾ ਸਮਾਂ ਨਾ ਦੇਣ ਖ਼ਿਲਾਫ਼ ਸੁਪਰੀਮ ਕੋਰਟ 'ਚ ਦਾਇਰ...
ਪ੍ਰਕਾਸ਼ ਪੂਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਦਾ ਅਲੌਕਿਕ ਨਜ਼ਾਰਾ
. . .  1 day ago
ਅੰਮ੍ਰਿਤਸਰ, 12 ਨਵੰਬਰ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਮੌਕੇ ਦੀਪਮਾਲਾ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦੋ ਗ਼ਜ਼ਲਾਂ

• ਡਾ: ਸਰਬਜੀਤ ਕੌਰ ਸੰਧਾਵਾਲੀਆ •
ਤੈਨੂੰ ਦੇਖ ਮਹਿਰਮਾ ਰੂਹਾਂ ਚਹਿਕਦੀਆਂ,
ਸੁਣ ਕੇ ਤੇਰਾ ਜ਼ਿਕਰ ਸਰਘੀਆਂ ਮਹਿਕਦੀਆਂ |
ਤੇਰਾ ਨੀਮ ਗੁਲਾਬੀ ਚਿਹਰਾ ਤੱਕ ਤੱਕ ਕੇ,
ਫੁੱਲਾਂ ਦੀਆਂ ਡਾਲੀਆਂ ਸੱਜਣਾ ਟਹਿਕਦੀਆਂ |
ਸੁਰਮ ਸਾਂਵਲੀ ਰਾਤ ਨਸ਼ੀਲੀ ਹੋ ਜਾਂਦੀ,
ਤਾਰੇ ਖਿੱਤੀਆਂ ਲੁਕਣ ਮੀਟੀਆਂ ਖੇਡਦੀਆਂ |
ਤੇਰੇ ਨਾਲ ਬਿਤਾਏ ਪਲ ਹੀ ਜ਼ਿੰਦਗੀ ਨੇ,
ਤੇਰੇ ਮਗਰੋਂ ਨਜ਼ਰਾਂ ਤੈਨੂੰ ਸਹਿਕਦੀਆਂ |
ਯਾਦ ਤੇਰੀ ਜ਼ਖ਼ਮਾਂ ਲਈ ਸੰਦਲੀ ਲੇਪ ਜਿਹੀ,
ਤੇਰੀਆਂ ਬਾਤਾਂ ਚਾਨਣ ਵਿਚ ਲਪੇਟਦੀਆਂ |
ਪੌਣਾਂ ਵਿਚੋਂ ਜਦ ਤੇਰੀ ਖ਼ੁਸ਼ਬੂ ਆਵੇ,
ਦਿਲ ਦੀਆਂ ਪ੍ਰੀਤਾਂ ਚਿੜੀਆਂ ਵਾਂਗੂੰ ਚਹਿਕਦੀਆਂ |
ਬੋਲ ਤੇਰੇ ਸਾਰੇ ਅੰਬਰ ਵਿਚ ਘੁਲ ਗਏ ਨੇ,
ਏਸੇ ਲਈ ਹਵਾਵਾਂ ਮੱਥੇ ਟੇਕਦੀਆਂ |
ਤੇਰੀਆਂ ਰਿਸ਼ਮਾਂ ਨੇ ਰੂਹਾਂ ਰੁਸ਼ਨਾਈਆਂ ਨੇ,
ਤੇਰੀਆਂ ਤਾਨਾਂ ਦਿਲ ਦੇ ਦਰਦ ਸਮੇਟਦੀਆਂ |
ਤੇਰੇ ਨਗ਼ਮੇ ਕਿਰਨਾਂ ਗਾਉਂਦੀਆਂ ਪਈਆਂ ਨੇ,
ਰੁੱਤਾਂ ਵੀ ਵਸਲਾਂ ਦਾ ਨਿੱਘ ਹੁਣ ਸੇਕਦੀਆਂ |
              -0-
ਇਸ਼ਕ ਦੇ ਪੱਲੇ ਗ਼ਮ ਹੀ ਗ਼ਮ ਹੈ,
ਫਿਰ ਵੀ ਇਹ ਦਿਲ ਦੀ ਮਰਹਮ ਹੈ |
ਮਿੱਠਾ ਮਿੱਠਾ ਪਿਆਰਾ ਪਿਆਰਾ,
ਦਰਦ ਜਿਹਾ ਹੁੰਦਾ ਹਰਦਮ ਹੈ |
ਰੋਮ ਰੋਮ ਵਿਚ ਤੇਰਾ ਕੰਪਨ,
ਨੈਣਾਂ ਵਿਚ ਤੇਰੀ ਰਿਮਝਿਮ ਹੈ |
ਦਿਨ ਨੂੰ ਤੇਰਾ ਨੂਰ ਹੈ ਝਰਦਾ,
ਰਾਤਾਂ ਨੂੰ ਝਰਦੀ ਸ਼ਬਨਮ ਹੈ |
ਦਿਲ ਤੇਰਾ ਸਿੰਘਾਸਨ ਬਣਿਆ,
ਹੋਠਾਂ ਤੇ ਤੇਰੀ ਸਰਗਮ ਹੈ |
ਸਮਿਆਂ ਦੀ ਪਾਜ਼ੇਬ ਹੈ ਛਣਕੀ,
ਸ਼ਾਇਦ ਇਹ ਤੇਰੀ ਆਗਮ ਹੈ |
ਸਾਰੇ ਗ਼ਮ ਹੁਣ ਵਿਦਾ ਹੋ ਗਏ,
ਬਸ ਇਕ ਬਚਿਆ ਤੇਰਾ ਗ਼ਮ ਹੈ |
ਦੇਖ ਤੇਰਾ ਨੂਰਾਨੀ ਮੁੱਖੜਾ,
ਮੱਸਿਆ ਵੀ ਹੋਈ ਪੂਨਮ ਹੈ |
ਸਾਰੇ ਰਿਸ਼ਤੇ ਵਿਸਰ ਗਏ ਨੇ,
ਹੁਣ ਬਚਿਆ ਇਕੋ ਹਮਦਮ ਹੈ |
ਸਾਹਾਂ ਵਿਚੋਂ ਖ਼ੁਸ਼ਬੂ ਆਉਂਦੀ,
ਕਿੰਨਾ ਪਿਆਰਾ ਇਹ ਆਲਮ ਹੈ |
ਤੇਰੀ ਹੀ ਪਰਿਕਰਮਾ ਕਰਨੀ,
ਜਦ ਤੱਕ ਮੇਰੇ ਦਮ ਵਿਚ ਦਮ ਹੈ |


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ ਨਿਘਾਰ

'ਸਤਿ ਸ੍ਰੀ ਅਕਾਲ ਠਾਣੇਦਾਰ ਸਾਬ੍ਹ... ਆਹ ਫੇਰੋ ਇਹਦੇ ਘੋਟਾ, ਮਸ਼ੋਰ ਮਸਾਂ ਬਚਾਇਐ ਜਲਾਦ ਤੋਂ, ਕੁੱਟ-ਕੁੱਟ ਢੂਕਣਾ ਲਾਲ ਕਰ 'ਤਾ ਕਸਾਈ ਨੇ | ਉਹ ਤਾਂ ਮੁੰਡੇ ਨੇ ਮੂਹਰੋਂ ਹੱਥ ਚੱਕ ਲਿਆ, ਨਹੀਂ ਤਾਂ ਪਤਾ ਨੀ ਮਾਰ ਈ ਦਿੰਦਾ ਜਵਾਕ ਨੂੰ ...' ਸਤਿ ਸ੍ਰੀ ਅਕਾਲ ਦਾ ਜਵਾਬ ਉਡੀਕੇ ਬਿਨਾਂ ਹੀ ਸਰਪੰਚ ਬਘੇਲ ਸਿਓਾ ਨੇ ਮਨ ਦੀ ਸਾਰੀ ਭੜਾਸ ਕੱਢ ਮਾਰੀ | ਸਰਪੰਚ ਦੇ ਮਗਰੇ ਪਿੰਡ ਦੇ ਪੰਜ-ਸੱਤ ਬੰਦੇ ਅੱਗੜ-ਪਿੱਛੜ ਸਤਿ ਸ੍ਰੀ ਅਕਾਲ ਬੋਲਦੇ ਅੰਦਰ ਲੰਘ ਆਏ |
'ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ , ਆ ਜੋ ਬੈਠੋ', ਥਾਣੇਦਾਰ ਸੁੱਚਾ ਸਿੰਘ ਨੇ ਕੁਰਸੀਆਂ ਤੇ ਬੈਂਚਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ | 'ਕੀ ਗੱਲ ਹੋਗੀ ਸਰਪੰਚ ਸਾਬ੍ਹ ਪਿੰਡ ਦਾ ਕੋਈ ਝਗੜਾ ਝੇੜਾ ਹੋ ਗਿਆ..., ਕਿਹੜੇ ਮੁਰਜ਼ਮ ਨੂੰ ਲਈ ਫਿਰਦੇ ਓ..?' ਥਾਣੇਦਾਰ ਸੁੱਚਾ ਸਿੰਘ ਨੇ ਫਾਈਲਾਂ ਫੋਲਦੇ ਹੋਏ ਕਿਹਾ | ਉਹ ਸਰਪੰਚ ਦੇ ਭੜਕੀਲੇ ਸੁੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ |
'ਮੁਜ਼ਰਮ ਤਾਂ ਨਾਲ਼ ਈ ਐ, ਬੱਸ ਘੋਟਾ ਚਾੜ੍ਹ ਦਿਓ...ਕਸਾਈ ਦੇ |' ਗਾਲ਼ ਕੱਢ ਸਰਪੰਚ ਨੇ ਕੁਰਸੀ ਅੱਗੇ ਨੂੰ ਖਿੱਚ ਲਈ | ਫਾਈਲਾਂ ਤੋਂ ਨਜ਼ਰਾਂ ਚੁੱਕ ਜਦੋਂ ਥਾਣੇਦਾਰ ਦੀ ਨਿਗਾਹ ਪਿੱਛੇ ਨੀਵੀਂ ਪਾਈ ਖੜ੍ਹੇ ਬੰਦੇ 'ਤੇ ਪਈ ਤਾਂ ਉਹ ਕਰੁਸੀ ਤੋਂ ਉੱਠ ਕੇ ਖੜ੍ਹਾ ਹੋ ਗਿਆ ਤੇ 'ਤੁਸੀਂ...' ਸ਼ਬਦ ਉਸ ਦੇ ਗਲ਼ੇ 'ਚ ਹੀ ਅਟਕ ਗਿਆ ਲੱਗਿਆ | ਉਸ ਨੇ ਅੱਗੇ ਵਧ, ਪੈਰੀਂ ਹੱਥ ਲਾ, ਮਾਸਟਰ ਪ੍ਰੀਤਮ ਸਿੰਘ ਨੂੰ ਮੋਢਿਆਂ ਤੋਂ ਫੜ ਕੇ ਆਪਣੀ ਕੁਰਸੀ 'ਤੇ ਬਿਠਾ ਦਿੱਤਾ | ਸਾਰੇ ਸੁੰਨ ਜਿਹੇ ਹੋਏ ਥਾਣੇਦਾਰ ਸੁੱਚਾ ਸਿੰਘ ਵੱਲ ਵੇਖਣ ਲੱਗੇ |
'ਇਨ੍ਹਾਂ ਦੀ ਸ਼ਿਕਾਇਤ ਲੈ ਕੇ ਆਉਂਦਿਆਂ ਤੁਹਾਨੂੰ ਸ਼ਰਮ ਨੀ ਆਈ | ਜਿਨ੍ਹਾਂ ਨੇ ਪਿੰਡ ਦੀ ਜਵਾਨੀ ਨੂੰ ਕਈ ਅਲਾਮਤਾਂ ਤੋਂ ਬਚਾ ਕੇ ਰੁਜ਼ਗਾਰ ਦੇ ਰਾਹ ਪਾਇਐ | ਬਘੇਲ ਸਿੰਘ ਜੀ! ਜਿਸ ਤਰ੍ਹਾਂ ਦੀ ਗੱਲ ਤੁਸੀਂ ਕਰਦੇ ਓ, ਐਨਾ ਮਾਰਨ ਵਾਲ਼ੇ ਨਹੀਂ ਮਾਸਟਰ ਜੀ |' ਪਾਣੀ ਲਿਆਉਣ ਦਾ ਹੁਕਮ ਕਰ ਕੇ ਥਾਣੇਦਾਰ ਸੁੱਚਾ ਸਿੰਘ ਫੇਰ ਬੋਲਣ ਲੱਗਿਆ, 'ਸਾਡੇ ਸਮਾਜ ਨੂੰ ਵਿਗਾੜਨ ਤੇ ਨਿਘਾਰਨ ਵਿਚ ਥੋਡੇ ਵਰਗਿਆਂ ਦਾ ਹੱਥ ਐ | ਜਿਹੜੇ ਮਸ਼ੋਰ ਨੇ ਅੱਜ ਮਾਸਟਰ ਜੀ 'ਤੇ ਹੱਥ ਚੱਕਿਐ, ਉਹ ਕੱਲ੍ਹ ਨੂੰ ਥੋਡੇ 'ਤੇ ਚੱਕੂ | ਬੇ-ਡਰ ਹੋਇਆ ਨਸ਼ੇ ਤੇ ਹੋਰ ਵਾਧੂ ਖਰਚੇ ਕਰੂ | ਬੱਚਾ ਤੇ ਰੰਬਾ ਚੰਡੇ ਕੰਮ ਦਿੰਦੇ ਨੇ | ਅਧਿਆਪਕ ਤੇ ਮਾਪੇ ਦੀ ਮਾਰ ਕਦੇ ਕਿਸੇ ਰੰਜਿਸ਼ ਕਰਕੇ ਨਹੀਂ, ਸਗੋਂ ਸਹੀ ਸੇਧ ਦੇਣ ਲਈ ਹੀ ਹੁੰਦੀ ਐ |' ਸਰਪੰਚ ਦੀ ਤਾਂ ਇਹ ਸੁਣ ਕੇ ਨੀਵੀਂ ਪੈ ਗਈ | ਜਿਵੇਂ ਉਸਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੋਵੇ | 'ਗੱਲ ਤਾਂ ਠੀਕ ਐ |' ਬੈਠਿਆਂ 'ਚੋਂ ਕਿਸੇ ਨੇ ਦੱਬਵੀਂ ਅਵਾਜ਼ ਵਿਚ ਕਿਹਾ | 'ਜੇਕਰ ਮਾਸਟਰ ਪ੍ਰੀਤਮ ਸਿੰਘ ਜੀ ਤੋਂ ਡੰਡੇ ਨਾ ਖਾਧੇ ਹੁੰਦੇ ਤਾਂ ਆਹ ਡੰਡਾ ਕਦੇ ਮੇਰੇ ਹੱਥ ਵਿਚ ਨਾ ਆਉਂਦਾ,' ਪੁਲਸੀਆ ਡੰਡੇ ਵੱਲ ਇਸ਼ਾਰਾ ਕਰਦਾ ਹੋਇਆ ਥਾਣੇਦਾਰ ਸੁੱਚਾ ਸਿੰਘ ਮਾਸਟਰ ਪ੍ਰੀਤਮ ਸਿੰਘ ਵੱਲ ਮੁੜਿਆ | 'ਮੇਰੀ ਇਸ ਕੁਰਸੀ ਦੇ ਹੱਕਦਾਰ ਤੁਸੀਂ ਹੋ ਮਾਸਟਰ ਜੀ, ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲ਼ੇ ਮੇਰੇ ਗੁਰੂ | ਪਰ ਇਹ ਸਾਰਾ ਕੁੱਝ ਕਿਵੇਂ ਵਾਪਰਿਆ...?' ਸਵਾਲੀਆ ਨਜ਼ਰਾਂ ਨਾਲ਼ ਮਾਸਟਰ ਜੀ ਵੱਲ ਵੇਖ ਥਾਣੇਦਾਰ ਸੁੱਚਾ ਸਿੰਘ ਨੇ ਪੁੱਛਿਆ | ਮਾਸਟਰ ਪ੍ਰੀਤਮ ਸਿੰਘ ਦਾ ਗਲ਼ਾ ਭਰ ਆਇਆ | ਉਹ ਮੂੰਹੋਂ ਕੁਝ ਨਾ ਬੋਲਿਆ ਅਤੇ ਭਰੀਆਂ ਅੱਖਾਂ ਨਾਲ਼ ਸੁੱਚਾ ਸਿਓਾ ਵੱਲ ਦੇਖਣ ਲੱਗਿਆ | ਉਸ ਦੀਆਂ ਭਰੀਆਂ ਅੱਖਾਂ 'ਚੋਂ ਗੁਰੂੁ ਚੇਲੇ ਦੇ ਰਿਸ਼ਤੇ ਦਾ ਨਿਘਾਰ ਪੂਰੀ ਤਰ੍ਹਾਂ ਝਲਕ ਰਿਹਾ ਸੀ ਅਤੇ ਬੇਜ਼ੁਬਾਨ ਹੋਏ ਪਤਵੰਤੇ ਅੰਦਰੋ-ਅੰਦਰੀ ਆਪਣੇ ਆਪ ਨੂੰ ਲਾਹਣਤਾਂ ਪਾ ਰਹੇ ਸਨ |

-(ਸੰਗਰੂਰ) ਮੋਬਾਈਲ : 9456434177

ਮਿੰਨੀ ਕਹਾਣੀਆਂ: ਪਵਿੱਤਰ ਜੁਗਾੜੀ

'... ਨਾ... ਨਾ... ਮੰ... ਮੰਮਾ... ਨਹੀਂ... ਓ... ਓ... ਗੋ... ਗੋਪੀ... |'
'ਚੁੱਪ ਕਰ' ਮਾਂ ਦੀਆਂ ਕਰਾਰੀਆਂ ਚਪੇੜਾਂ ਸੱਤ ਸਾਲਾ ਵਿਕਰਮ ਦੀਆਂ ਗਲ੍ਹਾਂ ਲਾਲ ਕਰਦੀਆਂ ਹੋਈਆਂ ਉਸ ਦੀਆਂ ਸਿਸਕੀਆਂ 'ਤੇ ਭਾਰੂ ਪੈ ਰਹੀਆਂ ਸਨ | ਨਵਰੂਪ ਦਾ ਗੁੱਸਾ, ਵਿਕਰਮ ਦਾ ਗਲ੍ਹ ਤਾਂ ਕੀ, ਸਾਹ ਹੀ ਨਿਗਲਣ ਤੱਕ ਜਾ ਰਿਹਾ ਸੀ |
ਵਿਚਾਰੀ ਦਾਦੀ ਨੇ ਮਸਾਂ ਵਿਕਰਮ ਨੂੰ ਆਪਣੀ ਬੁੱਕਲ ਵਿਚ ਲੁਕੋਇਆ ਤੇ ਉਹ ਰੋਂਦਾ-ਰੋਂਦਾ ਨਿਢਾਲ ਹੋ ਕੇ ਸੌਾ ਗਿਆ | ਸਰਕਾਰੀ ਨੌਕਰੀ ਕਰਦੀ ਨਵਰੂਪ ਅੱਜ ਜਦੋਂ ਘਰ ਆਈ ਤਾਂ ਕੀ ਦੇਖਦੀ ਹੈ ਕਿ ਅਲਮਾਰੀ ਵਿਚ ਲਿਆ ਕੇ ਰੱਖੀ ਵਿਕਰਮ ਦੀ ਨਵੀਂ ਵਰਦੀ ਗੁੱਛੂ-ਮੁੱਛੂ ਕੀਤੀ ਪਈ ਸੀ | ਕੋਲ ਖੜ੍ਹਾ ਵਿਕਰਮ ਦੱਸ ਰਿਹਾ ਸੀ ਕਿ ਮੈਂ ਵਰਦੀ ਗੋਪੀ ਨੂੰ ਦਿਖਾਈ ਏ | ਨਵਰੂਪ ਨੇ ਧਿਆਨ ਨਾਲ ਦੇਖਿਆ ਤਾਂ ਕਈ ਥਾੲੀਂ ਕੈਂਚੀ ਨਾਲ ਕੱਟ ਵੀ ਲਾਏ ਪਏ ਸਨ | ਨਵਰੂਪ ਨੂੰ ਤਾਂ ਜਿਵੇਂ ਬਿੱਛੂ ਹੀ ਲੜ ਗਿਆ ਹੋਵੇ ਤੇ ਉਹਦੀ ਤੜਫ਼ ਚਪੇੜਾਂ ਬਣ ਵਿਕਰਮ 'ਤੇ ਨਿਕਲ ਰਹੀ ਸੀ |
ਦਰਅਸਲ ਬੁਖਾਰ ਕਾਰਨ ਵਿਕਰਮ ਪਿਛਲੇ ਚਾਰ-ਪੰਜ ਦਿਨਾਂ ਤੋਂ ਸਕੂਲ ਨਹੀਂ ਗਿਆ ਸੀ ਤੇ ਨਵਰੂਪ ਆਉਂਦੀ ਸਰਦੀ ਨੂੰ ਧਿਆਨ ਵਿਚ ਰੱਖ ਕੇ ਨਵੀਂ ਵਰਦੀ ਵੀ ਖਰੀਦ ਲਿਆਈ ਸੀ | ਨਵਰੂਪ ਆਪ ਤਾਂ ਡਿਊਟੀ ਚਲੀ ਜਾਂਦੀ ਤੇ ਪਿੱਛੋਂ ਕੰਮ ਵਾਲੀ ਅੰਟੀ ਦਾ ਪੋਤਾ ਗੋਪੀ ਹੁਣ ਕਈ ਦਿਨਾਂ ਤੋਂ ਆਪਣੀ ਦਾਦੀ ਨਾਲ ਆ ਰਿਹਾ ਸੀ | ਗੋਪੀ ਅਤੇ ਵਿਕਰਮ ਹਾਣੋ-ਹਾਣੀ ਸਨ | ਅੱਗੇ ਵੀ ਛੁੱਟੀ ਵਾਲੇ ਦਿਨ ਗੋਪੀ ਵਿਕਰਮ ਨਾਲ ਖੇਡਣ ਆ ਜਾਂਦਾ ਸੀ | ਦੋਵਾਂ ਦੀ ਚੰਗੀ ਦੋਸਤੀ ਸੀ | ਵਿਕਰਮ ਨੇ ਅੱਜ ਗੋਪੀ ਨੂੰ ਨਵੀਂ ਵਰਦੀ ਦਿਖਾਈ ਹੋਣੀ ਏ |
'...ਮਾਂ ਦਾ ਗੁੱਸਾ ਤਾਂ ਦੁੱਧ ਦੇ ਉਬਾਲ ਵਾਲਾ ਹੁੰਦੈ, ਚੱਲ ਛੱਡ... ਤਾ ਲੈ ਜੁਆਕ ਨੂੰ ... ਰੋ ਕੇ ਸੁੱਤਾ ਏ... ਮੈਨੂੰ ਤਾਂ ਆਪ ਨੀਂ ਪਤਾ ਲੱਗਾ... ਦੋਵੇਂ ਜੁਆਕ ਖੇਡੀ ਜਾਂਦੈ ਸੀ... |' ਸੱਸ ਨਵਰੂਪ ਨੂੰ ਵਿਕਰਮ ਨੂੰ ਜੁਗਾਉਣ ਲਈ ਕਹਿ ਰਹੀ ਸੀ | ਨਵਰੂਪ ਦੇ ਮਨ ਵਿਚ ਵੀ ਹਜ਼ਾਰਾਂ ਸਵਾਲ ਉੱਠ ਰਹੇ ਸਨ ਕਿ ਵਿਕਰਮ ਨੇ ਵਰਦੀ ਨੂੰ ਕੈਂਚੀ ਨਾਲ ਕਈ ਥਾਵਾਂ ਤੋਂ ਕੱਟਿਆ ਹੀ ਕਿਉਂ?
ਨਵਰੂਪ ਨੇ ਪੁੱਤ ਨੂੰ ਬੁੱਕਲ ਵਿਚ ਲਿਆ, ਵਾਲਾਂ ਵਿਚ ਹੱਥ ਫੇਰਦਿਆਂ ਧਿਆਨ ਨਾਲ ਦੇਖਿਆ ਕਿ ਕਿਤੇ ਜ਼ਿਆਦਾ ਜ਼ੋਰ ਨਾਲ ਤਾਂ ਨੀਂ ਕੁੱਟਿਆ ਗਿਆ | ਆਖਿਰ ਮਾਂ ਤਾਂ ਮਾਂ ਹੁੰਦੀ ਏ | ਮਾਂ ਦੀ ਨਿੱਘੀ ਛੂਹ ਨੇ ਵਿਕਰਮ ਨੂੰ ਨੀਂਦ 'ਚੋਂ ਉਠਾ ਲਿਆ | '...ਰਾਜਾ ਪੁੱਤ.... ਉੱਠ... ਦੁੱਧ ਪੀ... ਫਿਰ ਆਪਾਂ ਬਾਜ਼ਾਰ ਚਲਦੇ ਆਂ... ਗੰਦੂ ਬੰਦਾ... ਹੁਣ ਨਵੀਂ ਵਰਦੀ ਲਿਆਉਣੀ ਪੈਣੀ ਏ...', ਵਿਕਰਮ ਨੇ ਬਾਹਾਂ ਮਾਂ ਦੇ ਗਲੇ ਦੁਆਲੇ ਕੱਸ ਲਈਆਂ |
'ਵਿੱਕੀ... ਦੱਸ ਤਾਂ ਸਹੀ... ਵਰਦੀ ਨੂੰ ਪਾੜਿਆ ਕਿਉਂ...?'
'ਮਾਰਦੇ ਤਾਂ ਨਹੀਂ...?'
'ਨਹੀਂ |'
ਮੰਮਾ ਉਹ ਗੋਪੀ ਤਾਂ ਨੀ ਸਕੂਲ ਜਾਂਦਾ... ਉਹਦੇ ਕੋਲ ਵਰਦੀ ਹੈਨੀ... ਉਹਦੇ ਮੈਮ ਝਿੜਕਾਂ ਮਾਰਦੇ ਨੇ... ਨਾਲੇ ਉਨ੍ਹਾਂ ਕੋਲ ਪੈਸੇ ਵੀ ਹੈਨੀ... ਅੱਜ ਗੋਪੀ ਦੀ ਬੇਬੇ, ਵੱਡੀ ਮੰਮੀ ਤੋਂ ਪੈਸੇ ਮੰਗੀ ਜਾਂਦੀ ਸੀ...'
'ਪੁੱਤ ਦੇ ਵਾਲਾਂ 'ਚ ਹੱਥ ਫੇਰਦੀ ਨਵਰੂਪ ਪੂਰੀ ਉਤਸੁਕਤਾ ਨਾਲ ਸੁਣ ਰਹੀ ਸੀ, 'ਫੇਰ...?'
'ਮਾਰਦੇ ਤਾਂ ਨੀਂ...?'
'...ਨਹੀਂ... |'
'...ਮੰਮਾ... ਤੁਸੀਂ ਮੇਰੇ ਪਾਏ ਪੁਰਾਣੇ ਕੱਪੜੇ ਗੋਪੀ ਨੂੰ ਦਿੰਦੇ ਓ.. ਮੈਂ ਸੋਚਿਆ ਨਵੀਂ ਵਰਦੀ ਪਾੜ ਦੇਵਾਂ... ਗੋਪੀ ਨੂੰ ਇਹ ਵਰਦੀ ਮਿਲਜੂ ਤੇ ਉਹ ਸਕੂਲ ਜਾਊ.. ਬਸ... |'
ਵਿਕਰਮ ਦੀਆਂ ਅੱਖਾਂ ਦੀ ਚਮਕ ਨਵਰੂਪ ਦੀਆਂ ਸਿਸਕੀਆਂ 'ਚ ਬਦਲ ਗਈ | ਉਸ ਨੂੰ ਪਾਟੀ ਵਰਦੀ ਦਾ ਦੁੱਖ ਘੱਟ ਤੇ ਪੁੱਤ ਦੇ ਪਵਿੱਤਰ ਜੁਗਾੜੀ ਹੋਣ 'ਤੇ ਮਾਣ ਜ਼ਿਆਦਾ ਹੋ ਰਿਹਾ ਸੀ |

-ਈ.ਟੀ.ਟੀ. ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ, ਬਾਜ਼ੀਗਰ ਬਸਤੀ ਫਰੀਦਕੋਟ |
ਮੋਬਾਈਲ : 95011-08280.

ਘਰ ਵਾਲੀਆਂ ਤੇ ਕੰਮ ਵਾਲੀਆਂ ਦੀ ਸੱਤ-ਇਕਵੰਜਾ

ਮੈਡਮ ਗੁਲਦਾਉਦੀ ਠਾਕੁਰ ਅਤੇ ਉਨ੍ਹਾਂ ਦੇ ਪਤੀ ਗੁਲਾਬ ਠਾਕੁਰ ਨੂੰ ਦੁਕਾਨਾਂ ਅਤੇ ਪਕਵਾਨਾਂ ਬਾਰੇ ਅਥਾਹ ਗਿਆਨ ਹੈ | ਉਹ ਥਾਂ-ਤਾਂ ਤੋਂ ਚੁਣ-ਚੁਣ ਕੇਫਲ, ਸਬਜ਼ੀਆਂ, ਮਸਾਲੇ ਅਤੇ ਹੋਰ ਸਾਮਾਨ ਲਿਆਉਂਦੇ ਹਨ | ਸਵੇਰੇ ਚਾਰ ਵਜੇ ਉੱਠ ਕੇ ਉਹ ਬੜੇ ਹੀ ਸ਼ਾਂਤ ਮਾਹੌਲ 'ਚ 2-3 ਸਬਜ਼ੀਆਂ, ਦਾਲਾਂ, ਮਿੱਠਾ, ਖੱਟਾ ਤਿਆਰ ਕਰਦੇ ਹਨ | ਸਵੇਰੇ ਅੱਠ ਵਜੇ ਉਨ੍ਹਾਂ ਦੀ ਨੌਕਰਾਣੀ ਮਿਸ ਨਵਾਬ ਮੋਬਾਈਲ ਵਟਸਐਪ ਆਉਂਦੀ ਹੈ | ਮੈਡਮ ਗੁਲਦਾਉਦੀ ਮੱਠੀ-ਮੱਠੀ ਅੱਗ 'ਤੇ ਉਸ ਲਈ ਹਰ ਰੋਜ਼ ਦੋ ਪਰੌਾਠੇ ਬਣਾਉਂਦੀ ਹੈ | ਉਹ ਡਾਈਨਿੰਗ ਟੇਬਲ 'ਤੇ ਬੈਠ ਕੇ ਨਾਸ਼ਤਾ ਕਰਦੀ ਹੈ | ਚਾਹ ਕੌਫ਼ੀ ਪੀਂਦਿਆਂ ਘੜੀ 9 ਵਜਾਉਂਦੀ ਹੈ | 9 ਵਜੇ ਮਿਸ ਨਵਾਬ ਮੋਬਾਈਲ ਵਟਸਐਪ ਕੰਮ ਸ਼ੁਰੂ ਕਰਦੀ ਹੈ | ਕੰਮ ਕਰਦਿਆਂ-ਕਰਦਿਆਂ ਉਹ ਐਲ.ਸੀ.ਡੀ. 'ਤੇ ਦਿ੍ਸ਼ ਵੀ ਦੇਖਦੀ ਹੈ | ਕੰਮ ਕਰਦਿਆਂ ਉਸ ਦੇ ਹੱਥਾਂ ਦਾ ਸਬੰਧ ਗੈਂਡਾ ਮਾਰਕਾ ਫਿਨਾਈਲ ਅਤੇ ਖੜ੍ਹੇ ਪੋਚੇ ਨਾਲ ਹੁੰਦਾ ਹੈ, ਕੰਨਾਂ ਦਾ ਹੈੱਡ ਫੋਨ ਨਾਲ | 11 ਵਜੇ ਜਾ ਕੇ ਸ਼ਾਮੀਂ 6 ਵਜੇ ਇਸ ਨਵਾਬ, 'ਫੇਸਬੁੱਕ ਮਾਲਾ ਫੇਰਦੀ ਫੇਰਦੀ' ਮੁੜ ਆਉਂਦੀ ਹੈ ਅਤੇ ਰਾਤ 9 ਵਜੇ ਤੱਕ ਕੰਮ ਕਰਦੀ ਹੈ | ਮੈਡਮ ਗੁਲਦਾਉਦੀ ਆਪਣੀ ਨੌਕਰਾਣੀ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਹੈ | ਮੇਰੇ ਪੁੱਛਣ 'ਤੇ ਮੈਡਮ ਗੁਲਦਾਉਦੀ ਨੇ ਦੱਸਿਆ, 'ਅੱਜਕਲ੍ਹ ਨੌਕਰਾਂ ਨੂੰ ਬੜਾ ਪਲੋਸ ਕੇ ਰੱਖਣਾ ਪੈਂਦਾ... ਲੀਕ ਮਾਰ ਉਧਾਰ ਵੀ ਦੇਣਾ ਪੈਂਦਾ |'
ਅਜਿਹੀ ਹਰਿਆਲੀ, ਅਜਿਹੀ ਖੁਸ਼ਹਾਲੀ ਘਰ-ਘਰ ਨਹੀਂ ਹੈ | ਅਜਿਹੇ ਹਾਲਾਤ, ਅਜਿਹੇ ਖਿਆਲਾਤ ਵੀ ਘਰ-ਘਰ ਨਹੀਂ | ਇਸ ਮੁਲਕ 'ਚ ਤੀਵੀਆਂ ਤੋਂ ਦੁਖੀ ਬੰਦੇ | ਇਸ ਮੁਲਕ 'ਚ ਬੰਦਿਆਂ ਤੋਂ ਦੁਖੀ ਤੀਵੀਆਂ | ਘਰ-ਘਰ ਘਰ ਵਾਲੀਆਂ ਤੇ ਕੰਮ ਵਾਲੀਆਂ ਦੀ ਸੱਤ-ਇਕਵੰਜਾ ਤਾਂ ਹੋਣੀ ਹੀ ਹੈ | ਆਕਾਸ਼ਵਾਣੀ ਜਲੰਧਰ ਤੋਂ ਨਿੱਤ ਪ੍ਰਸਾਰਿਤ ਹੁੰਦੇ ਪਾਣੀ ਦੀ ਬੱਚਤ ਬਾਰੇ ਇਕ ਇਸ਼ਤਿਹਾਰ 'ਚ ਕੰਮਵਾਲੀ ਘਰ ਦੀ ਮਾਲਕਣ ਦੇ ਠਾਹ ਸੋਟਾ ਇੰਜ ਮਾਰਦੀ ਹੈ, 'ਆ ਚੱਕੋ ਅਪਨਾ ਪਤੀਲਾ ਕੱਲ੍ਹ ਸੇ ਨਹੀਂ ਆਤੀ ਸ਼ੀਲਾ', ਕੰਮਕਾਜੀ ਇਸਤਰੀਆਂ ਦੇ ਸਿੰਗ ਕੰਮ ਵਾਲੀਆਂ ਨਾਲ ਵਧੇਰੇ ਫਸਦੇ ਹਨ | ਫਸਣ ਵੀ ਕਿਉਂ ਨਾ | ਇਕ ਤਾਂ ਮੈਡਮ ਨੇ ਧੰੁਦ 'ਚ ਸਕੂਟਰ 'ਤੇ ਸਕੂਲ-ਦਫ਼ਤਰ ਜਾਣਾ ਹੁੰਦਾ ਹੈ, ਦੂਜਾ ਕੰਮ ਵਾਲੀ ਨਹੀਂ ਆਉਂਦੀ, ਤੀਜਾ ਮੋਬਾਈਲ ਮਿਲਦਾ ਨਹੀਂ | ਮੈਡਮ ਨੇ ਰਾਤੀਂ ਸਿੰਕ 'ਚ ਜੂਠੇ ਭਾਂਡਿਆਂ ਦਾ ਕੁਤਬ ਮੀਨਾਰ ਬਣਾ ਦਿੱਤਾ ਸੀ ਕਿ ਸਵੱਖਤੇ ਨਸੀਬੋ ਆ ਕੇ ਸਾਫ਼ ਕਰੂ | ਨਸੀਬੋ ਨੇ ਨਾ ਸੀ ਐਲ ਭੇਜੀ ਨਾ ਮੈਡੀਕਲ ਲੀਵ | ਅਸਲ ਨਸੀਬ ਤਾਂ ਉਦੋਂ ਫੁਟਦੇ ਹਨ, ਜਦੋਂ ਕੜਾਕੇ ਦੀ ਠੰਢ 'ਚ ਨਸੀਬੋ ਚਾਰ ਦਿਨ ਹੋਰ ਨਹੀਂ ਆਉਂਦੀ | ਮੈਡਮ ਕਦੇ ਝਾੜੂ ਚੁੱਕਦੀ ਹੈ ਤੇ ਕਦੇ ਖੜ੍ਹਾ ਪੋਚਾ | ਮੈਡਮ ਮੂੰਹ 'ਚ ਬੁੜਬੁੜ ਕਰਦੀ ਹੈ |
ਮੈਡਮ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ | ਮੈਡਮ ਵੀ ਸੱਚੀ ਹੈ, ਪੈਸੇ ਨਾਲ ਪੈਸਾ, ਕੱਪੜੇ ਨਾਲ ਕੱਪੜਾ ਤੇ ਛੱਤੀ ਹੋਰ ਸਹੂਲਤਾਂ | ਜਦੋਂ ਮੈਡਮ ਨੇ ਚਾਰਜ ਲਿਆ ਤਾਂ ਪਤਾ ਲੱਗਾ ਕਿ ਵਾਸ਼ਿੰਗ ਮਸ਼ੀਨ ਦੀ ਪੱਟੀ ਮੇਸ ਹੋ ਗਈ ਹੈ | ਕੋਲੰਬਸ ਮੈਡਮ ਨੇ ਮੱਥੇ 'ਤੇ ਹੱਥ ਮਾਰਿਆ ਡਬਲ ਬੈੱਡ ਹੇਠੋਂ ਮਣ ਕਚਰਾ ਨਿਕਲਿਆ | ਨਸੀਬੋ ਪੰਜਵੇਂ ਦਿਨ ਆਈ | ਨਾ ਸਸਪੈਂਡ, ਨਾ ਡਿਸਮਿਸ, ਬਾਇਜ਼ਤ ਬਰੀ | ਨਸੀਬੋ ਆਪਣੇ ਨਸੀਬਾਂ ਨੂੰ ਰੋ ਰਹੀ ਸੀ | ਨਸੀਬੋ ਨੇ ਦੱਸਿਆ, 'ਬੀਬੀ ਜੀ ਮਾਮੀ ਮਰ ਗਈ ਸੀ... ਐਕਸੀਡੈਂਟ... ਖ਼ੂਨ... ਫਰੈਕਚਰ...ਪੀ.ਜੀ.ਆਈ. ਵਗੈਰਾ-ਵਗੈਰਾ |
ਮੈਂ ਇਕ ਸ਼ਾਮ ਆਪਣੀ ਜਾਣਕਾਰ ਮੈਡਮ ਲੂਸ਼ ਲੂਸ਼ ਦੇ ਘਰ ਗਿਆ | ਮੈਡਮ ਲੂਸ਼ ਲੂਸ਼ ਨੇ ਕੰਮ ਵਾਲੀ ਨਾਲ ਸਿੰਗ ਫਸਾਏ ਹੋਏ ਸਨ | ਮੈਡਮ ਝਾੜੂ ਮਾਰਨ ਦਾ ਹੁਕਮ ਦੇ ਰਹੀ ਸੀ ਤੇ ਕੰਮ ਵਾਲੀ ਇਹ ਤਰਕ ਦੇ ਕੇ ਅੱਜ ਦਾ ਕੰਮ ਕੱਲ੍ਹ 'ਤੇ ਪਾ ਰਹੀ ਸੀ | ਜੇ ਸ਼ਾਮੀਂ ਝਾੜੂ ਲਾਵਾਂਗੇ ਤਾਂ ਅੱਜ ਦੀ ਸਾਰੀ ਕਮਾਈ ਵੀ ਘਰੋਂ ਬਾਹਰ ਨਿਕਲ ਜਾਊ |' ਕੰਮ ਵਾਲੀਆਂ ਦੇ ਬਹਾਨੇ ਅਫ਼ਸਾਨੇ ਵੀ ਕਮਾਲ ਦੇ ਹੁੰਦੇ ਹਨ | ਘਰ ਵਾਲੀਆਂ ਵੀ ਕਈ ਵਾਰੀ ਅਧੂਰੀ ਜਾਣਕਾਰੀ ਕਾਰਨ ਪੁੱਠੇ ਪੰਗੇ ਛੇੜ ਲੈਂਦੀਆਂ ਹਨ, ਮਗਰੋਂ ਸ਼ਰਮਿੰਦਗੀ ਝੱਲਣੀ ਪੈਂਦੀ ਹੈ | ਇਕ ਘੈਂਟ ਮਹਿਲਾ ਪਿੰ੍ਰਸੀਪਲ ਨੂੰ ਉਸ ਦੇ ਸ਼ੁਭਚਿੰਤਕਾਂ ਨੇ ਥਾਣੇ ਜਾਣੋੋਂ ਮਸਾਂ ਰੋਕਿਆ | ਪਿੰ੍ਰਸੀਪਲ ਸਾਹਿਬਾ ਦਾ ਇਲਜ਼ਾਮ ਸੀ ਕਿ ਕੰਮ ਵਾਲੀ ਨੇ ਰਜਾਈ ਚੋਰੀ ਕੀਤੀ ਹੈ | ਰਜਾਈ ਘਰ 'ਚ ਹੀ ਸੀ | ਕੰਮ ਵਾਲੀਆਂ ਦੇ ਕਈ ਦੁਖਾਂਤ ਅੱਖਾਂ 'ਚੋਂ ਹੰਝੂ ਵੀ ਕਢਾ ਦਿੰਦੇ ਹਨ | ਸਾਡੇ ਸਿਸਟਮ ਲਈ ਵੱਡੇ ਸਵਾਲ ਵੀ ਖੜ੍ਹੇ ਕਰਦੇ ਹਨ | ਮੈਂ ਇਕ ਦਿਨ ਬਾਜ਼ਾਰ 'ਚ ਕੰਮਵਾਲੀ ਚੰਪਾ ਕਲੀ ਦੇ ਦੋਵੇਂ ਹੱਥ ਚੰੁਮ ਲਏ | ਹਾਲਾਤ ਹੀ ਅਜਿਹੇ ਪੈਦਾ ਹੋ ਗਏ | ਉਹ ਮਿਲੀ, ਉਹਨੇ ਭਾਵੁਕ ਹੋ ਕੇ ਕਿਹਾ, 'ਸਰ! ਆ ਦੇਖੋ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਦੇ-ਮਾਂਜਦੇ ਹੱਥਾਂ ਦੀ ਹਾਲਤ... ਚਲੋ ਕੁੜੀ ਐਮ.ਬੀ.ਏ. ਕਰ ਗਈ |'
ਕੰਮ ਵਾਲੀਆਂ ਦੀ ਜ਼ਿੰਦਗੀ-ਤਪਦਾ ਥਲ ਨੰਗੇ ਪੈਰ | ਘਰ ਦੇ ਹਾਲਾਤ ਉਨ੍ਹਾਂ ਦੇ ਸਿਰ 'ਤੇ ਕਰਜ਼ਾ ਚਾੜ੍ਹੀ ਰੱਖਦੇ ਹਨ | ਸ਼ਰਾਬੀ ਪਤੀ ਕੁੱਟ ਕੇ ਕਮਾਈ ਖੋਹ ਲੈਂਦੇ ਹਨ | ਮੇਕਅੱਪ ਹੇਠਾਂ ਲੁਕੇ ਹੁੰਦੇ ਨੇ ਥੱਪੜਾਂ ਦੇ ਨਿਸ਼ਾਨ | ਇੰਡੀਆ 'ਚ ਉਂਜ ਵੀ... ਚਾਅ ਮਰ ਗਏ... ਵਿਆਹ ਮਰ ਗਏ... ਜਦੋਂ ਤੋਂ ਆਈ ਅੰਗਰੇਜ਼ੀ... ਜਦੋਂ ਤੋਂ ਆਈ 'ਅਡਜਸਟਮੈਂਟ |' ਘਰ ਵਾਲੀਆਂ ਦੀ ਆਕਸੀਜਨ ਹਨ, ਕੰਮ ਵਾਲੀਆਂ | ਕੰਮ ਵਾਲੀਆਂ ਦੀ ਆਕਸੀਜਨ ਹਨ, ਘਰ ਵਾਲੀਆਂ | ਪਤੀ, ਸੱਸ, ਸਹੁਰੇ ਦੇ ਮਾੜੇ ਵਿਵਹਾਰ ਬਾਰੇ ਦੋਵੇਂ ਇਕ-ਦੂਜੀ ਨਾਲ ਢਿੱਡ ਫਰੋਲ ਲੈਂਦੀਆਂ ਹਨ | ਇਹ 'ਪ੍ਰੀਪੇਡ ਪੋਸਟ ਪੇਡ' ਰਿਸ਼ਤੇਦਾਰੀ ਸਮੇਂ ਦੀ ਲੋੜ ਹੈ | ਘਰ ਵਾਲੀਆਂ ਤੇ ਕੰਮ ਵਾਲੀਆਂ ਜ਼ਿੰਦਗੀ ਦੇ ਸੁਹਾਣੇ ਸਫ਼ਰ ਦੇ 2 ਪਹੀਏ ਹਨ | ਵੈਸੇ ਅੱਜਕਲ੍ਹ ਲੋਕਾਂ ਦੀ ਜ਼ਿੰਦਗੀ 'ਚ ਤੀਜਾ ਪਹੀਆ ਵੀ ਦੌੜ ਰਿਹਾ ਹੈ, 'ਜੋਮੈਟੋ ਤੇ ਸਵਿੱਗੀ ਭਾਬੀਆਂ' ਹਿੰਦੁਸਤਾਨ ਦੀਆਂ ਘਰ ਵਾਲੀਆਂ ਤੇ ਕੰਮ ਵਾਲੀਆਂ ਨੂੰ ਇਕ ਸੁਨੇਹਾ ਜ਼ਰੂਰ ਦੇਣਾ ਹੈ | ਉਹ ਭਾਵੇਂ 100 ਵਾਰੀ ਸਿੰਗ ਫਸਾਉਣ ਪਰ 'ਸਮਾਈਲ' ਤੇ 'ਸਾਂਵੀ' ਖੁਰਾਕ ਨਾਲ ਦੋਸਤੀ ਜ਼ਰੂਰ ਕਰਨ | ਦੇਸ਼ 'ਚ 53 ਫ਼ੀਸਦੀ ਇਸਤਰੀਆਂ ਕਮਜ਼ੋਰ ਹਨ | ਦਿੱਲੀ 'ਚ 100 'ਚੋਂ 60 ਮੁਟਿਆਰਾਂ/ਇਸਤਰੀਆਂ ਕਮਜ਼ੋਰ ਹਨ |

-ਭਾਖੜਾ ਰੋਡ, ਨੰਗਲ-140124.
ਮੋਬਾਈਲ : 98156-24927.

ਨਹਿਲੇ 'ਤੇ ਦਹਿਲਾ: ਇਹਨੂੰ ਕਹਿੰਦੇ ਨੇ ਭੋਲਾਪਣ

ਕੰੁਵਰ ਮਹਿੰਦਰ ਸਿੰਘ ਬੇਦੀ 'ਸਹਰ' ਜਿਥੇ ਵੱਡੇ ਸਰਕਾਰੀ ਅਫ਼ਸਰ ਸਨ, ਉਥੇ ਉਰਦੂ ਜ਼ਬਾਨ ਦੇ ਕੋਹਨਾ ਮਸ਼ਕ ਸ਼ਾਇਰ ਵੀ ਸਨ | ਉਨ੍ਹਾਂ ਦਾ ਜਨਮ ਮਿੰਟਗੰੁਮਰੀ (ਹੁਣ ਪਾਕਿਸਤਾਨ) ਵਿਖੇ ਹੋਇਆ | ਉਹ ਅਮੀਰ ਘਰ ਦੇ ਸਾਹਿਬਜ਼ਾਦੇ ਸਨ | ਉਨ੍ਹਾਂ ਦੇ ਪੁਰਖਿਆਂ ਦੇ ਤਿੰਨ ਚਾਰ ਬੰਗਲੇ ਲਗਪਗ ਪੰਜਾਹ ਕਿੱਲੇ ਜ਼ਮੀਨ ਵਿਚ ਬਣਾਏ ਹੋਏ ਸਨ | ਉਹ ਇਕ ਬੰਗਲੇ ਵਿਚ ਹੀ ਰਹਿੰਦੇ ਸਨ | ਸਾਰੇ ਟੱਬਰ ਦੀ ਰੋਟੀ ਇਕੋ ਥਾਂ 'ਤੇ ਪੱਕਦੀ ਸੀ | ਔਰਤਾਂ ਦੇ ਇਲਾਵਾ ਸਾਰਾ ਖਾਨਦਾਨ ਇਕੱਠਾ ਬੈਠ ਕੇ ਖਾਣਾ ਖਾਂਦਾ ਸੀ |
ਉਨ੍ਹਾਂ ਦਾ ਰਸੋਈਆ ਜਦੋਂ ਤੰਦੂਰ 'ਤੇ ਰੋਟੀਆਂ ਲਾਹੁੰਦਾ ਤਾਂ ਉਹਦੇ ਹੱਥਾਂ ਵਿਚੋਂ ਨਿਕਲਦੀ ਆਵਾਜ਼ ਸੁਣ ਕੇ ਆਂਢੀ-ਗੁਆਂਢੀ ਗਰੀਬੜੇ, ਫ਼ਕੀਰ ਇੱਕਠੇ ਹੋ ਜਾਂਦੇ, ਜਿਨ੍ਹਾਂ ਨੂੰ ਉਨ੍ਹਾਂ ਦੇ ਦਾਦਾ ਜੀ ਦੇ ਹੁਕਮ ਅਨੁਸਾਰ ਰੋਟੀਆਂ ਦਿੱਤੀਆਂ ਜਾਂਦੀਆਂ ਸਨ | ਰੋਟੀ ਖਾਣ ਵਾਲੇ ਸਭ ਧਰਮਾਂ ਦੇ ਗ਼ਰੀਬ ਹੁੰਦੇ ਸੀ |
ਜਨਾਬ ਕੰੁਵਰ ਮਹਿੰਦਰ ਸਿੰਘ ਬੇਦੀ ਸਹਰ ਨੇ ਸਰਕਾਰੀ ਸਕੂਲ ਮਿੰਟਗੁਮਰੀ ਵਿਖੇ ਪਹਿਲੀ ਕਲਾਸ ਤੋਂ ਪੜ੍ਹਾਈ ਸੁਰੂ ਕੀਤੀ | ਉਨ੍ਹਾਂ ਨੂੰ ਇਕ ਨੌਕਰ ਵੀ ਮਿਲਿਆ ਹੋਇਆ ਸੀ, ਜੋ ਉਨ੍ਹਾਂ ਦੀ ਦੇਖ-ਭਾਲ ਕਰਦਾ ਸੀ ਅਤੇ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ |
ਇਕ ਦਿਨ ਉਨ੍ਹਾਂ ਦੇ ਨੌਕਰ ਨੇ ਕਿਹਾ, 'ਜੇਕਰ ਅਸੀਂ ਚਾਂਦੀ ਦੇ ਰੁਪਏ, ਜ਼ਮੀਨ ਵਿਚ ਬੋ (ਬੀਜ) ਦੇਈਏ ਤਾਂ ਰੋਜ਼ ਦੁੱਧ ਨਾਲ ਸਿੰਚਾਈ ਕਰੀਏ ਤਾਂ ਇਕ ਬੂਟਾ ਉੱਗ ਪਏ, ਜਿਸ ਨੂੰ ਫੁੱਲ ਨਹੀਂ ਚਾਂਦੀ ਦੇ ਰੁਪਏ ਲੱਗਣਗੇ |'
ਮਹਿੰਦਰ ਸਿੰਘ ਬੇਦੀ 5-6 ਸਾਲ ਦਾ ਬੱਚਾ ਸੀ | ਆਪਣੀ ਦਾਦੀ ਨੂੰ ਕਹਿਣ ਲੱਗਾ, 'ਦਾਦੀ ਜੀ ਮੈਨੂੰ ਪੰਜ ਰੁਪਏ ਚਾਹੀਦੇ ਨੇ |' ਉਨ੍ਹਾਂ ਦੀ ਦਾਦੀ ਨੇ ਪੰਜ ਚਾਂਦੀ ਦੇ ਰੁਪਏ ਦੇ ਦਿੱਤੇ, ਜੋ ਨੌਕਰ ਨੇ ਉਨ੍ਹਾਂ ਦੇ ਸਾਹਮਣੇ ਖੇਤ ਵਿਚ ਬੀਜ ਦਿੱਤੇ | ਇਹ ਕੰਮ ਤਿੰਨ ਚਾਰ ਵਾਰੀ ਚੱਲਿਆ | ਨੌਕਰ ਨੇ ਵੀਹ ਰੁਪਏ ਮਿੱਟੀ ਵਿਚ ਬੀਜੇ ਪਰ ਕਈ ਮਹੀਨੇ ਤੱਕ ਬੂਟਾ ਨਹੀਂ ਉਗਿਆ | ਜਦੋਂ ਦਾਦੀ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਅਤੇ ਉਨ੍ਹਾਂ ਨੇ ਡੰੂਘਾਈ ਨਾਲ ਪਤਾ ਲਗਾਇਆ | ਆਪਣੇ ਪੋਤੇ ਦੇ ਭੋਲੇਪਣ ਅਤੇ ਨੌਕਰ ਦੀ ਚਲਾਕੀ ਦੀ ਸਮਝ ਆ ਗਈ | ਨੌਕਰ ਨੇ ਸਾਰੇ ਪੈਸੇ ਵਾਪਸ ਕਰਕੇ ਆਪਣੀ ਨੌਕਰੀ ਬਚਾ ਲਈ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਪ੍ਰਦੂਸ਼ਿਤ ਹਵਾ

ਬਠਿੰਡੇ ਦੇ ਅਰਬਪਤੀ ਚੌਧਰੀ ਪਸ਼ੂਪਤੀਨਾਥ ਸਿੰਘ ਨੂੰ ਸਵੇਰੇ-ਸਵੇਰੇ ਉਸ ਦਾ ਮੰੁਡਾ ਜੋ ਹੋਊ ਪੰਜ ਛੇ ਸਾਲ ਦਾ ਕਹਿੰਦਾ, 'ਪਾਪਾ! ਮੈਨੂੰ ਤਾਂ ਸਾਹ ਨਹੀਂ ਆਉਂਦਾ |'
ਅਰਬਪਤੀ ਦਾ ਮੰੁਡਾ ਹੋਵੇ, ਕਹੇ ਕਿ ਸਾਹ ਨਹੀਂ ਆਉਂਦਾ, ਠੀਕ ਜਿਹਾ ਨਹੀਂ ਲਗਦਾ | ਖੈਰ ਚੌਧਰੀ ਸਾਹਬ ਨੇ ਬਠਿੰਡੇ ਦੇ ਚੰਗੇ-ਚੰਗੇ ਡਾਕਟਰ ਬੁਲਾ ਭੇਜੇ, ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਮੰੁਡੇ ਨੂੰ ਚੈੱਕ ਕੀਤਾ ਤੇ ਕਿਹਾ, ਇਸ ਨੂੰ ਸਾਹ ਦੀ ਬਿਮਾਰੀ ਹੈ | ਬਠਿੰਡੇ ਇਸ ਦਾ ਇਲਾਜ ਨਹੀਂ, ਇਸ ਨੂੰ ਚੰਡੀਗੜ੍ਹ ਪੀ.ਜੀ.ਆਈ. ਲੈ ਜਾਓ | ਅਰਬਪਤੀ ਦੇ ਦੋਸਤ ਵੀ ਬਥੇਰੇ ਹੁੰਦੇ ਹਨ, ਸਾਰੇ ਇਕੱਠੇ ਹੋ ਗਏ | ਇਕ ਦੋਸਤ ਦੀ ਸਲਾਹ ਨਾਲ ਵੱਡੀ ਕਾਰ ਦਾ ਇੰਤਜ਼ਾਮ ਕੀਤਾ ਗਿਆ, ਚੰਡੀਗੜ੍ਹ ਵੱਲ ਚਾਲੇ ਪਾ 'ਤੇ | ਰਸਤੇ ਵਿਚ ਟ੍ਰੈਫਿਕ ਜਾਮ, ਪਟਿਆਲੇ ਪਹੁੰਚਣ 'ਤੇ 5 ਘੰਟੇ ਲੱਗ ਗਏ | ਨਾਲ ਆਏ ਡਾਕਟਰ ਨੇ ਸਲਾਹ ਦਿੱਤੀ ਕਿ ਪਟਿਆਲੇ ਵੀ ਬਹੁਤ ਵਧੀਆ ਹਸਪਤਾਲ ਹੈ, ਕਾਕੇ ਦਾ ਸਾਹ ਰੁੱਕ ਰਿਹਾ ਹੈ, ਆਪਾਂ ਇਥੇ ਹਸਪਤਾਲ ਵਿਚ ਜਾ ਕੇ ਦਿਖਾ ਲਈਏ | ਪਟਿਆਲੇ ਹਸਪਤਾਲ ਨੂੰ ਗੱਡੀ ਮੋੜ ਲਈ, ਉਥੇ ਵੀ ਡਾਕਟਰਾਂ ਨੇ ਚੈੱਕ ਕੀਤਾ ਤੇ ਉਨ੍ਹਾਂ ਫੁਰਮਾਨ ਕੀਤਾ ਚੰਡੀਗੜ੍ਹ ਪੀ.ਜੀ.ਆਈ. ਲੈ ਜਾਓ, ਉਥੇ ਇਸ ਦਾ ਸਹੀ ਇਲਾਜ ਹੋਵੇਗਾ | ਫਿਰ ਚੰਡੀਗੜ੍ਹ ਵੱਲ ਚਾਲੇ ਪਾ 'ਤੇ | ਜ਼ੀਰਕਪੁਰ ਪਹੁੰਚਣ 'ਤੇ 5 ਘੰਟੇ ਹੋਰ ਲੱਗ ਗਏ | ਕਾਕੇ ਦਾ ਸਾਹ ਰੁਕਣ ਲੱਗ ਪਿਆ | ਚੰਡੀਗੜ੍ਹ ਵੜਦੇ ਹੀ ਕਾਕੇ ਦਾ ਸਾਹ ਬੰਦ ਹੋ ਗਿਆ | ਕੁਰਲਾਹਟ ਪੈ ਗਈ | ਸਾਰੇ ਰੋਣ ਲੱਗ ਪਏ | ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਇਹ ਕੀ ਹੋ ਗਿਆ | ਇਕ ਦੋਸਤ ਨੇ ਰੋਂਦੇ ਹੋਏ ਕਿਹਾ ਕਿ ਬਾਈ ਜੀ, ਜੋ ਭਾਣਾ ਬੀਤਣਾ ਸੀ, ਉਹ ਤਾਂ ਬੀਤ ਗਿਆ | ਆਪਾਂ ਚੈੱਕ ਕਰਵਾਈਏ ਕਿ ਕੱਲ੍ਹ ਕਾਕਾ ਸਕੂਲ ਗਿਆ ਤੇ ਅੱਜ ਸਾਹ ਪੂਰੇ ਹੋ ਗਏ, ਇਸ ਦਾ ਕੀ ਕਾਰਨ ਹੈ? ਦੋਸਤ ਦੀ ਸਲਾਹ ਅਨੁਸਾਰ ਕਾਕੇ ਦੀ ਲਾਸ਼ ਦਾ ਪ੍ਰੀਖਣ ਹੋਇਆ, ਕਾਕੇ ਦੇ ਦੋਵੇਂ ਫੇਫੜੇ ਕਾਲੇ |
ਕਾਕੇ ਦੇ ਸੋਗਮਈ ਭੋਗ 'ਤੇ ਇਕ ਸੱਜਣ ਬੋਲ ਰਹੇ ਸਨ, 'ਬੜੀ ਹੀ ਦੁੱਖ ਦੀ ਗੱਲ ਹੈ ਕਿ ਚੌਧਰੀ ਸਾਹਬ ਦਾ ਇਕਲੌਤਾ ਬੇਟਾ ਅਚਾਨਕ ਇਕ ਦਿਨ ਬਿਮਾਰ ਰਹਿ ਕੇ ਰੱਬ ਨੂੰ ਪਿਆਰਾ ਹੋ ਗਿਆ ਹੈ, ਇਸ ਤੋਂ ਜ਼ਿਆਦਾ ਦੁੱਖ ਭਰੀ ਖਬਰ ਨਹੀਂ ਹੋ ਸਕਦੀ | ਜਿਸ ਹਿਸਾਬ ਨਾਲ ਟ੍ਰੈਫਿਕ ਵਧ ਰਿਹਾ ਹੈ, ਅੱਜ ਤੋਂ 10 ਸਾਲ ਪਹਿਲਾਂ ਕੀ ਸੀ, ਕੁਝ ਵੀ ਨਹੀਂ ਸੀ | ਅੱਜ ਕੀ ਹੈ, ਰੱਬ ਹੀ ਰਾਖਾ | ਅੱਜ ਤੋਂ ਦਸਾਂ ਸਾਲਾਂ ਤੱਕ ਇਸ ਰਫ਼ਤਾਰ ਨਾਲ ਟ੍ਰੈਫਿਕ/ਪ੍ਰਦੂਸ਼ਿਤ ਹਵਾ ਵਧਦੀ ਗਈ ਤਾਂ ਹੋ ਸਕਦਾ ਹੈ ਕਿ ਆਪਾਂ ਇਥੇ ਜੀਵਤ ਨਾ ਰਹਿ ਸਕੀਏ ਕਿਉਂਕਿ ਸਾਫ਼, ਸਵੱਛ ਹਵਾ ਤਾਂ ਹਰ ਜੀਵ ਜੰਤੂ ਦੇ ਜੀਵਨ ਦਾ ਆਧਾਰ ਹੈ | ਇਸ ਸਮੱਸਿਆ ਦਾ ਹੱਲ ਹੈ ਕਿ ਆਪਾਂ ਦਰੱਖਤ ਲਗਾਈਏ | ਜੇ ਆਪਾਂ ਚਾਹੁੰਦੇ ਹਾਂ ਚੌਧਰੀ ਵਾਂਗ ਆਪਣੇ 'ਤੇ ਇਸ ਤਰ੍ਹਾਂ ਦਾ ਬੁਰਾ ਵਕਤ ਨਾ ਆਵੇ ਤਾਂ ਹਰ ਇਕ ਪ੍ਰਾਣੀ ਨੂੰ ਚਾਹੀਦਾ ਹੈ ਕਿ ਹਰ ਸਾਲ ਪੰਜ-ਪੰਜ ਬੂਟੇ ਲਾਵੇ | ਚੰਗੇ ਕੰਮ ਕਰਨ ਲਈ ਸਭ ਨੂੰ ਵਧਾਈ |

-595, ਫੇਜ਼ 3-ਏ, ਮੋਹਾਲੀ |
ਮੋਬਾਈਲ : 98037-44401.

ਸਿਆਣਪ

• ਜਿਹੜਾ ਬੰਦਾ ਮੌਕੇ ਅਨੁਸਾਰ ਗੱਲਬਾਤ ਕਰਨੀ, ਪ੍ਰਭਾਵ ਛੱਡਣ ਪਿਆਰ ਕਰਨਾ ਅਤੇ ਆਪਣੀ ਤਾਕਤ ਅਨੁਸਾਰ ਗੁੱਸਾ ਕਰਨਾ ਜਾਣਦਾ ਹੋਵੇ, ਉਸ ਨੂੰ ਸਿਆਣਾ ਆਖਦੇ ਹਨ |
• ਸਿਆਣੇ ਹੋਣ ਦੀ ਕਲਾ ਵਿਚ ਇਹ ਜਾਨਣਾ ਵੀ ਸ਼ਾਮਿਲ ਹੁੰਦਾ ਹੈ ਕਿ ਕੀ ਕੁਝ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ |
• ਅਸਲੀ ਸਿਆਣਪ ਇਸ ਗੱਲ ਨੂੰ ਜਾਣ ਲੈਣ ਵਿਚ ਹੁੰਦੀ ਹੈ ਕਿ ਅਸੀਂ ਆਪਣੇ-ਆਪ ਬਾਰੇ, ਆਪਣੇ ਆਲੇ-ਦੁਆਲੇ ਦੇ ਸੰਸਾਰ ਬਾਰੇ ਅਤੇ ਜ਼ਿੰਦਗੀ ਬਾਰੇ ਕਿੰਨਾ ਘੱਟ ਜਾਣਦੇ ਹਾਂ |
• ਗੁਰਬਾਣੀ ਕਹਿੰਦੀ ਹੈ ਕਿ ਜੋ ਵਕਤ ਵਿਚਾਰ ਕੇ ਚਲਦਾ ਹੈ, ਉਹੀ ਸਿਆਣਾ ਬੰਦਾ ਹੁੰਦਾ ਹੈ |
• ਜੋ ਤਾਰਿਆਂ ਤੱਕ ਪਹੁੰਚਣ ਦੀ ਇੱਛਾ ਰੱਖਦਾ ਹੋਵੇ ਉਹ ਚਾਹਵਾਨ ਕਹਾਉਂਦਾ ਹੈ ਅਤੇ ਦਿਲਾਂ ਤੱਕ ਪਹੁੰਚਣ ਦੀ ਇੱਛਾ ਰੱਖਣ ਵਾਲਾ ਸਿਆਣਾ ਕਹਾਉਂਦਾ ਹੈ |
• ਸਿਆਣਪ ਉਸ ਤੇਜ਼ ਹੁਸ਼ਿਆਰੀ ਨੂੰ ਕਿਹਾ ਜਾਂਦਾ ਹੈ ਜਿਸ ਨਾਲ ਅਸੀਂ ਚੀਜ਼ਾਂ ਨੂੰ ਐਨ ਉਸੇ ਤਰ੍ਹਾਂ ਦੇਖ ਲੈਂਦੇ ਹਾਂ ਜਿਵੇਂ ਕਿ ਉਹ ਹੁੰਦੀਆਂ ਹਨ |
• ਅਹਿਮ ਚੀਜ਼ਾਂ ਵੱਲ ਧਿਆਨ ਧਰਨਾ ਹੀ ਸਿਆਣਪ ਹੁੰਦੀ ਹੈ |
• ਉਸ ਬੰਦੇ ਨੂੰ ਵੀ ਸਿਆਣਾ ਕਿਹਾ ਜਾਂਦਾ ਹੈ, ਜੋ ਆਪਣੀਆਂ ਅੱਖਾਂ ਅਤੇ ਕੰਨਾਂ ਤਾਂ ਖੁੱਲ੍ਹੇ ਰੱਖਦਾ ਹੈ ਪਰ ਮੰੂਹ ਜ਼ਿਆਦਾਤਰ ਬੰਦ ਰੱਖਦਾ ਹੈ |
• ਜਿਹੜਾ ਦੂਜਿਆਂ ਨੂੰ ਜਾਣਦਾ ਹੈ, ਉਹ ਵਿਦਵਾਨ ਹੈ, ਪਰ ਜਿਹੜਾ ਆਪਣੇ-ਆਪ ਨੂੰ ਜਾਣਦਾ ਹੈ ਉਹ ਬੁੱਧੀਮਾਨ ਹੈ |
• ਲਾਇਕ ਉਹ ਬੰਦਾ ਹੈ, ਜਿਹੜਾ ਸੰਕਟ ਵਿਚੋਂ ਨਿਕਲਣ ਦਾ ਰਾਹ ਲੱਭ ਲਵੇ ਅਤੇ ਸਿਆਣਾ ਉਹ ਹੁੰਦਾ ਹੈ, ਜੋ ਸੰਕਟ ਵਿਚ ਪਏ ਹੀ ਨਾ |
• ਵਕਤ ਸਿਰ ਦਿਖਾਈ ਗਈ ਸੂਝ ਨੂੰ ਵੀ ਸਿਆਣਪ ਕਿਹਾ ਜਾਂਦਾ ਹੈ |
• ਪ੍ਰੇਮ ਸਿਆਣਪ ਹੈ ਤੇ ਨਫ਼ਰਤ ਮੂਰਖਤਾ |
• ਸਮਝ ਸ਼ਕਤੀ ਹੈ ਅਤੇ ਗਿਆਨ ਰੌਸ਼ਨੀ, ਸਲੀਕਾ ਖੂਬਸੂਰਤੀ ਹੈ ਅਤੇ ਵਿਹਾਰ ਚਰਿੱਤਰ |
• ਇਕ ਵਾਰ ਸਾਡੇ ਪਿਤਾ ਜੀ ਨੇ ਸਾਡੀ ਸਿਆਣਪ ਨੂੰ ਪਰਖਣ ਲਈ ਸਾਨੂੰ ਸਾਰਿਆਂ ਨੂੰ ਬੁਲਾਇਆ ਤੇ ਇਕ ਉਬਲਿਆ ਅੰਡਾ ਮੇਜ਼ 'ਤੇ ਰੱਖ ਕੇ ਕਿਹਾ ਕਿ ਤੁਹਾਡੇ ਵਿਚੋਂ ਕੋਈ ਇਸ ਨੂੰ ਸਿੱਧਾ ਖੜ੍ਹਾ ਕਰ ਸਕਦਾ ਹੈ | ਕੋਈ ਵੀ ਅਜਿਹਾ ਨਾ ਕਰ ਸਕਿਆ ਤਾਂ ਪਿਤਾ ਜੀ ਨੇ ਅੰਡੇ ਦਾ ਇਕ ਸਿਰਾ ਉਂਗਲੀ ਨਾਲ ਦੱਬ ਕੇ ਸਮਤਲ ਕੀਤਾ ਤੇ ਮੇਜ਼ 'ਤੇ ਖੜ੍ਹਾ ਕਰ ਦਿੱਤਾ, ਕਿੰਨਾ ਸੌਖਾ ਕੰਮ ਸੀ ਪਰ ਸਾਡੇ ਵਿਚੋਂ ਕੋਈ ਨਹੀਂ ਕਰ ਸਕਿਆ | ਇਹੀ ਸਿਆਣਪ ਹੈ |
• ਮੌਕੇ ਮੁਤਾਬਿਕ ਸਮਝਦਾਰੀ ਨਾਲ ਕੰਮ ਕਰਨਾ ਸਭ ਤੋਂ ਉੱਚੀ ਸਿਆਣਪ ਹੁੰਦੀ ਹੈ | ਦੂਸਰਿਆਂ ਦੇ ਤਜਰਬਿਆਂ ਤੋਂ ਲਾਭ ਉਠਾਉਣਾ ਵੀ ਸਿਆਣਪ ਹੁੰਦੀ ਹੈ |
• ਉਸ ਬੰਦੇ ਨੂੰ ਵੀ ਸਿਆਣਾ ਬੰਦਾ ਕਿਹਾ ਜਾਂਦਾ ਹੈ, ਜਿਸ ਨੂੰ ਪਤਾ ਹੋਵੇ ਕਿ ਹੌਸਲਾ ਕਿਥੇ ਖ਼ਤਮ ਹੁੰਦਾ ਹੈ ਅਤੇ ਮੂਰਖਤਾ ਕਿਥੋਂ ਸ਼ੁਰੂ ਹੁੰਦੀ ਹੈ |
• ਜ਼ਿੰਦਗੀ ਦਾ ਹਰ ਪਲ ਕੀਮਤੀ ਹੈ, ਇਸ ਨੂੰ ਜੀਅ ਭਰ ਕੇ ਜਿਊਣ ਵਿਚ ਹੀ ਸਿਆਣਪ ਹੈ |
• ਵੱਡੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿਚ ਹੀ ਕਹਿਣਾ ਸਮਝਦਾਰੀ ਹੈ |
• ਅੱਜ ਦੇ ਸਮੇਂ ਵਿਚ ਬੋਲ ਕੇ ਭੜਾਸ ਕੱਢਣ ਦੀ ਬਜਾਏ ਖਾਮੋਸ਼ੀ ਧਾਰ ਲੈਣੀ, ਬੁੱਲ੍ਹਾਂ ਨੂੰ ਸੀਅ ਲੈਣਾ ਸਿਆਣਪ ਮੰਨੀ ਜਾਂਦੀ ਹੈ |
• ਭਾਵੇਂ ਅੱਜ ਵੱਡੀਆਂ-ਵੱਡੀਆਂ ਤੇ ਕੀਮਤੀ ਕਾਰਾਂ ਵਿਚੋਂ ਉਤਰਨ ਵਾਲੇ ਆਦਮੀ ਨੂੰ ਸਿਆਣਾ ਸਮਝ ਲਿਆ ਜਾਂਦਾ ਹੈ ਅਤੇ ਸਕੂਟਰ, ਸਾਈਕਲ, ਛੋਟੀ ਗੱਡੀ ਵਾਲਾ ਕਿਸੇ ਰੇਸ ਵਿਚ ਨਹੀਂ ਹੈ ਭਾਵ ਅੱਜ ਕਾਮਯਾਬੀ ਦੇ ਨਵੇਂ ਚਿੰਨ੍ਹ ਕੁਝ ਹੋਰ ਹੋ ਗਏ ਹਨ | ਪਰ ਅਕਲ (ਸਿਆਣਪ) ਅੱਜ ਵੀ ਇਨਸਾਨ ਦਾ ਸਭ ਤੋਂ ਕੀਮਤੀ ਗਹਿਣਾ ਹੈ |
• ਪਾਗਲਪਨ ਚਾਲੀ ਤਰ੍ਹਾਂ ਦਾ ਹੋ ਸਕਦਾ ਹੈ ਪਰ ਅਕਲ ਇਕੋ ਤਰ੍ਹਾਂ ਦੀ ਹੁੰਦੀ ਹੈ |
• ਕਿਸੇ ਬੰਦੇ ਦੀ ਅਕਲ ਦਾ ਅੰਦਾਜ਼ਾ ਉਸ ਦੇ ਕੱਪੜਿਆਂ ਤੋਂ ਨਹੀਂ ਲਗਦਾ | ਸਗੋਂ ਉਸ ਦੀ ਗੱਲਬਾਤ ਅਤੇ ਆਦਤਾਂ ਤੋਂ ਉਸ ਦੀ ਅਕਲ ਬਾਰੇ ਪਤਾ ਲਗਦਾ ਹੈ |
• ਚੰਗੀ ਸਿਹਤ ਅਤੇ ਚੰਗੀ ਸਮਝ ਜੀਵਨ ਵਿਚ ਦੋ ਸਰਬੋਤਮ ਵਰਦਾਨ ਹਨ |
• ਸਾਵਧਾਨੀ ਨੂੰ ਸਿਆਣਪ ਦੀ ਵੱਡੀ ਸੰਤਾਨ ਵੀ ਕਿਹਾ ਜਾਂਦਾ ਹੈ |
• ਅਕਲ ਤੇ ਇਲਮ ਉਮਰਾਂ ਦੇ ਮੁਥਾਜ ਨਹੀਂ ਹੁੰਦੇ |
• ਬੁੱਧੀ ਦੀ ਸੀਮਾ ਤਾਂ ਹੈ ਪਰ ਮੂਰਖਤਾ ਦੀ ਕੋਈ ਸੀਮਾ ਨਹੀਂ ਹੁੰਦੀ |
• ਮਨੁੱਖ ਦਾ ਮਾਪਦੰਡ ਉਸ ਦੀ ਜਾਇਦਾਦ ਨਹੀਂ, ਸਗੋਂ ਉਸ ਦੀ ਬੁੱਧੀਮਾਨੀ (ਸਿਆਣਪ) ਹੀ ਹੁੰਦੀ ਹੈ |
• ਰਹਿਮਦਿਲੀ ਸਿਆਣਪ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ਅਤੇ ਇਸ ਗੱਲ ਨੂੰ ਸਮਝ ਲੈਣਾ ਹੀ ਸਿਆਣਪ ਦੀ ਸ਼ੁਰੂਆਤ ਹੁੰਦੀ ਹੈ |
• ਸਿਆਣੇ ਵਿਅਕਤੀ ਪਵਿੱਤਰ ਰਸਤੇ 'ਤੇ ਨਹੀਂ ਚਲਦੇ, ਬਲਕਿ ਉਨ੍ਹਾਂ ਦੇ ਤੁਰਨ ਨਾਲ ਰਸਤੇ ਪਵਿੱਤਰ ਬਣਦੇ ਹਨ |
• ਅੰਗਹੀਣ ਹੋਣਾ ਵੱਖਰੀ ਗੱਲ ਹੈ ਪਰ ਬੰਦਾ ਅਕਲਹੀਣ ਨਾ ਹੋਵੇ |
• ਸਿਆਣਪ ਦੀ ਕੀਮਤ ਹੀਰੇ ਜਵਾਹਰਾਤ ਤੋਂ ਵੱਧ ਹੁੰਦੀ ਹੈ |
• ਸੰਖੇਪਤਾ ਬੁੱਧੀਮਾਨੀ ਦੀ ਰੂਹ ਹੁੰਦੀ ਹੈ |
• ਜਿੰਨਾ ਵੀ ਤੁਸੀਂ ਸਮਾਰਟ ਬਣ ਸਕਦੇ ਹੋ ਬਣੋ ਪਰ ਇਹ ਜ਼ਰੂਰ ਯਾਦ ਰੱਖੋ ਕਿ ਸਮਾਰਟ ਨਾਲੋਂ ਸਿਆਣਾ ਹੋਣਾ ਹਮੇਸ਼ਾ ਚੰਗਾ ਹੁੰਦਾ ਹੈ |
• ਸਿਆਣੇ ਬਣਨ ਦਾ ਤਰੀਕਾ ਇਹ ਹੈ ਕਿ ਅੱਜ ਅਸੀਂ ਜਿੰਨਾ ਜਾਣਦੇ ਹਾਂ ਭਵਿੱਖ ਵਿਚ ਉਸ ਤੋਂ ਜ਼ਿਆਦਾ ਜਾਣਨ ਲਈ ਯਤਨਸ਼ੀਲ ਰਹੀਏ |
• ਪਹਿਲਾ ਤੋਹਫ਼ਾ ਜ਼ਿੰਦਗੀ ਹੈ, ਦੂਜਾ ਪਿਆਰ ਅਤੇ ਤੀਜਾ ਤੋਹਫ਼ਾ ਸਿਆਣਪ ਹੁੰਦਾ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਕਾਵਿ-ਮਹਿਫ਼ਲ


ਅਸੀਂ ਰਲ ਗੀਤ ਗਾਇਆ ਜਦ ਫ਼ਿਜ਼ਾਵਾਂ ਹੱਸੀਆਂ ਯਾਰੋ |
ਖਿਜ਼ਾ ਵਿਚ ਨੂਰ ਆਇਆ ਤੇ ਹਵਾਵਾਂ ਨੱਚੀਆਂ ਯਾਰੋ |
ਕਦੇ ਉਸ ਨਾ ਕਦਰ ਪਾਈ ਮਿਰੇ ਜਜ਼ਬਾਤ ਦੀ ਯਾਰਾ,
ਸਦਾ ਜਿਸ ਸ਼ਖ਼ਸ ਦੀ ਖਾਤਿਰ ਨਿਗਾਹਾਂ ਥੱਕੀਆਂ ਯਾਰੋ |
ਰੁਕਾਵਟ ਨਾ ਕਦੇ ਬਣਦੇ ਵਡੇਰੇ ਜਿਗਰਿਆਂ ਵਾਲੇ,
ਸਦਾ ਦਿਲਦਾਰ ਦਿੰਦੇ ਨੇ ਸਲਾਹਾਂ ਸੱਚੀਆਂ ਯਾਰੋ |
ਸੁਣਾਈ ਵੇਦਨਾ ਜਦ ਉਸ ਸਮੇਂ ਦੀ ਨਬਜ਼ ਵੀ ਰੁਕ ਗਈ,
ਉਜਾੜੇ ਵਾਲੀਆਂ ਗੱਲਾਂ ਜਦੋਂ ਉਸ ਦੱਸੀਆਂ ਯਾਰੋ |
ਵਸੇਂਦੇ ਦੂਰ ਨੇ ਭਾਵੇਂ ਅਸਾਡੇ ਕੋਲ ਸਭ ਯਾਦਾਂ,
ਸਜਾ ਕੇ ਦਿਲ ਦੇ ਕੋਨੇ ਵਿਚ ਅਜੇ ਵੀ ਰੱਖੀਆਂ ਯਾਰੋ |

-ਪਿੰਡ ਪੱਖੋ ਕਲਾਂ (ਬਰਨਾਲਾ) | ਮੋਬਾਈਲ : 94651-96946.


ਬੁੱਕਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ,
ਮਹਿਫਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
ਤੇਰੇ ਦਰ 'ਤੇ ਜੋਗੀ ਬਣ ਕੇ ਐਵੇਂ ਅਲਖ ਜਗਾਈ ਨਾ,
ਸਰਦਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
ਆਸ਼ਿਕ ਤੇ ਪਰਵਾਨੇ ਕਦ ਨੇ ਡਰਦੇ ਹੁੰਦੇ ਮਰਨੇ ਤੋਂ,
ਮਕਤਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
ਪਾਵਣ ਦਾ ਅਧਿਕਾਰ ਅਸਾਂ ਦਾ ਖੋਹ ਨਾ ਸਾਥੋਂ ਅੜਿਆ ਵੇ,
ਹਾਸਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
ਲਹਿਰਾਂ ਅੰਦਰ ਗੋਤੇ ਖਾ-ਖਾ ਡੁੱਬ ਕਿਤੇ ਨਾ ਜਾਵਾਂ ਮੈਂ,
ਸਾਹਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਖਦਾ ਹੈ |
ਰਾਹੇ ਵਾਟੇ ਆਉਂਦੇ ਜਾਂਦੇ ਸਹਿਜ ਸੁਭਾਹੇ ਅਕਸਰ ਹੀ,
ਹਲਚਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |
'ਬੋਪਾਰਾਏ' ਝੂਠ ਰਤਾ ਨਾ ਬੋਲੇ ਆਖੇ ਸੱਚੀਆਂ ਹੀ,
ਝਿਲਮਿਲ ਤੇਰੀ ਦੇ ਵਿਚ ਮੈਨੂੰ ਤਖ਼ਤ ਹਜ਼ਾਰਾ ਦਿਸਦਾ ਹੈ |

-ਸੰਗਰੂਰ | ਮੋਬਾਈਲ : 98550-91442.


ਕਿਤਾਬਾਂ ਜਦ ਬਣੇ ਅੱਥਰੂ ਉਦੀ ਸੰਭਾਲ ਰੱਖਾਂਗਾ |
ਰਵਾਇਆ ਜਾਨ ਮੇਰੀ ਨੇ ਨਿਸ਼ਾਨੀ ਨਾਲ ਰੱਖਾਂਗਾ |
ਨਿਰਾ ਰੇਤਾ ਭਰੀ ਬੈਠੇ ਉਹੋ ਦਿਲ ਦੇ ਸਮੰੁਦਰ ਵਿਚ,
ਖਿਆਲੀ ਊਠ ਦੀ ਕਿਸ਼ਤੀ ਬਣਾ ਹਰ ਹਾਲ ਰੱਖਾਂਗਾ |
ਕਦੀ ਦਿਲ ਦੇ ਚੁਬਾਰੇ ਵਿਚ ਪਧਾਰੋ ਦੋਸਤੀ ਖ਼ਾਤਰ,
ਸਵਾਗਤ ਹੈ ਮੁਹੱਬਤ ਦੇ ਭਰੇ ਮੈਂ ਥਾਲ਼ ਰੱਖਾਂਗਾ |
ਹਨੇਰਾ ਛਾ ਨਹੀਂ ਸਕਦਾ ਮੁਹੱਬਤ ਦੇ ਕਿਲੇ ਅੰਦਰ,
ਉਨ੍ਹਾਂ ਦੇ ਨਾਮ ਦਾ ਦੀਵਾ ਸਦਾ ਮੈਂ ਬਾਲ਼ ਰੱਖਾਂਗਾ |
ਨਦੀ ਬਣ ਕੇ ਪਧਾਰੇ ਹੋ ਕਦੀ ਸਿੰਜੋ ਅਸਾਂ ਨੂੰ ਵੀ,
ਮੜ੍ਹਾ ਸੋਨਾ, ਜੜਾ ਹੀਰੇ ਬਣਾ ਕੇ ਖਾਲ਼ ਰੱਖਾਂਗਾ |
ਜਰਾ ਦੱਸੀਂ ਕਦੋਂ ਖਿੜਨੈ ਗੁਲਾਬੀ ਮੁੱਖੜਾ ਤੇਰਾ,
ਦਵਾਈ ਇਸ਼ਕ ਦੀ ਬਣਦੀ ਸਦਾ ਮੈਂ ਭਾਲ਼ ਰੱਖਾਂਗਾ |
ਜਵਾਨੀ ਮਸਤ ਹੈ 'ਲੋਟੇ' ਦੁਲੱਤੇ ਮਾਰਦੈ ਜੋਬਨ,
ਉਡਾਰੀ ਮਾਰ ਨਾ ਜਾਵੇ, ਬਣਾ ਕੇ ਜਾਲ਼ ਰੱਖਾਂਗਾ |

-319/2, ਪ੍ਰੀਤ ਵਿਹਾਰ ਕਾਲੋਨੀ, ਧੂਰੀ-148024. ਮੋਬਾਈਲ : 094177-73277.


ਘਰ 'ਚੋਂ ਬਾਹਰ ਪੈਰ ਉਠਾਵਾਂ, ਮੇਰਾ ਬਸ ਇਹ ਮਕਸਦ ਹੈ,
ਆਪਣੀ ਮੰਜ਼ਿਲ ਤੇ ਪੁੱਜ ਜਾਵਾਂ, ਮੇਰਾ ਬਸ ਇਹ ਮਕਸਦ ਹੈ |
ਘਰ ਘਰ ਤਹਿਸ ਨਹਿਸ ਨੇ ਹੋਏ ਬੋਲ ਕੁਸੈਲੇ ਬੋਲਾਂ ਨਾਲ,
ਨਫ਼ਰਤ ਮਨ ਦੀ ਆਪ ਮਿਟਾਵਾਂ, ਮੇਰਾ ਬਸ ਇਹ ਮਕਸਦ ਹੈ |
ਲੋੜੋਂ ਵੱਧ ਕੇ ਪਾਉਣ ਦੀ ਆਦਤ ਜ਼ਹਿਰ ਕਿਸੇ ਤੋਂ ਘੱਟ ਨੲੀਂ,
ਭੈਣ ਭਰਾਵਾਂ ਨੂੰ ਸਮਝਾਵਾਂ, ਮੇਰਾ ਬੱਸ ਇਹ ਮਕਸਦ ਹੈ |
ਉਹ ਜੋ ਕਰਦੇ, ਕਰਦੇ ਰਹਿਣ, ਮੈਂ ਕੁਝ ਮੰੂਹੋਂ ਬੋਲਾਂ ਨਾ,
ਮੈਂ ਆਪਣੇ ਤੇ ਕਾਬੂ ਪਾਵਾਂ, ਮੇਰਾ ਬਸ ਇਹੋ ਮਕਸਦ ਹੈ |
ਛਾਵਾਂ ਬਿਰਖ ਬਜ਼ੁਰਗਾਂ ਵਰਗੇ, ਮੁੱਕਦੇ ਜਾਂਦੇ ਧਰਤੀ ਤੋਂ,
ਪਾਣੀ ਲਾਵਾਂ ਬਿਰਖ ਬਚਾਵਾਂ, ਮੇਰਾ ਬਸ ਇਹ ਮਕਸਦ ਹੈ |
ਮਨਮੋਹਣੀ ਨਿੱਤ ਖ਼ੁਸ਼ਬੂ ਆਉਂਦੀ ਮੇਰੀ ਵੇਖ ਰਸੋਈ 'ਚੋਂ,
ਆਪਣੀ ਵਹੁਟੀ ਦੇ ਗੁਣ ਗਾਵਾਂ ਮੇਰਾ ਬਸ ਇਹ ਮਕਸਦ ਹੈ |
ਉੱਦਮੀ ਰਾਹੀ ਹਿੰਮਤ ਕਰਕੇ ਆਪਣੀ ਮੰਜ਼ਿਲ ਪੁੱਜਦੇ ਰਹਿਣ,
ਰਾਹ ਭਟਕੀਲਾ ਨਾ ਅਖਵਾਵਾਂ, ਮੇਰਾ ਬਸ ਇਹ ਮਕਸਦ ਹੈ |
ਆਪਣੀ ਕਹਿ ਕੇ ਤੁਰਦਾ ਹੋਇਆ 'ਟੋਨੀ' ਕਿੰਨਾ ਸ਼ਾਤਿਰ ਉਹ?
ਮੈਂ ਵੀ ਉਸ ਨੂੰ ਦਰਦ ਸੁਣਾਵਾਂ, ਮੇਰਾ ਬਸ ਇਹ ਮਕਸਦ ਹੈ |

-ਰਾਮ ਸ਼ਰਨਮ ਕਾਲੋਨੀ, ਕਾਹਨੂੰਵਾਨ ਰੋਡ, ਗੁਰਦਾਸਪੁਰ |
ਮੋਬਾਈਲ : 98764-98603.




ਕਹਾਣੀ ਅਸੂਲ

ਹੋਲੀ ਦਾ ਤਿਉਹਾਰ ਸੀ | ਬੱਚੇ ਤੇ ਜਵਾਨ ਇਕ-ਦੂਜੇ 'ਤੇ ਰੰਗ ਪਾ ਹੋਲੀ ਖੇਡਣ ਵਿਚ ਮਸਤ ਸਨ | ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਦੋਸਤਾਂ ਦੇ ਘਰ ਜਾ ਕੇ ਉਨ੍ਹਾਂ 'ਤੇ ਰੰਗ ਪਾ ਰਹੇ ਸਨ, ਕਾਨੂੰਨ ਨੇ ਵੀ ਸਖਤਾਈ ਕੀਤੀ ਹੋਈ ਸੀ, ਕੋਈ ਅਣਸੁਖਾਵੀਂ ਘਟਨਾ ਹੋਣ ਤੋਂ ਪੁਲਿਸ ਪੂਰੀ ਤਰ੍ਹਾਂ ਚੌਕੰਨੀ ਸੀ | ਮਾਹੌਲ ਅਮਨ-ਅਮਾਨ ਤੇ ਸ਼ਾਂਤਮਈ ਰੱਖਣ ਵਿਚ ਤਤਪਰ ਸੀ | ਸ਼ਹਿਰ ਦੇ ਰੇਲਵੇ ਫਾਟਕ 'ਤੇ ਪੁਲਿਸ ਕਰਮਚਾਰੀ ਤਿੰਨ ਮੋਟਰ ਸਾਈਕਲ ਸਵਾਰਾਂ ਨੂੰ ਰੋਕ ਰਹੇ ਸਨ ਪਰ ਮੱਛਰੀ ਮੰਡ੍ਹੀਰ ਫਿਰ ਵੀ ਕਾਨੂੰਨ ਦੀ ਉਲੰਘਣਾ ਕਰ ਰਹੀ ਸੀ |
ਹੌਲਦਾਰ ਸੁੱਚਾ ਸਿੰਘ ਤੇ ਦੋ ਸਿਪਾਹੀ ਤਿੰਨ ਸਵਾਰਾਂ ਨੂੰ ਘੇਰ-ਘੇਰ ਛਿੱਤਰ ਪਰੇਡ ਕਰ ਰਹੇ ਸਨ, ਥੋੜ੍ਹੀ ਦੇਰ ਬਾਅਦ ਸੁੱਚਾ ਸਿੰਘ ਨੇ ਵੇਖਿਆ ਕਿ ਥਾਣੇਦਾਰ ਦਾ ਲਾਡਲਾ ਸਪੁੱਤਰ ਡਿਸਕੋ ਆਪਣੇ ਦੋ ਸਾਥੀਆਂ ਸਮੇਤ ਮੋਟਰਸਾਈਕਲ 'ਤੇ ਉਨ੍ਹਾਂ ਨੂੰ ਹੱਥ ਖੜ੍ਹਾ ਕਰ ਕੇ ਹੱਸਦਾ-ਹੱਸਦਾ ਲੰਘ ਗਿਆ |
'ਇਹ ਤਾਂ ਥਾਣੇਦਾਰ ਸਾਬ੍ਹ ਦਾ ਪੁੱਤਰ ਐ', ਨਾਲ ਦਾ ਸਿਪਾਹੀ ਬੋਲਿਆ |
'ਹਾਂ ਮੈਂ ਸੋਚਿਆ ਲੰਘ ਜਾਣਦੇ ਘਰ ਦਾ ਮੰੁਡੈ', ਸੁੱਚਾ ਸਿੰਘ ਨੇ ਜਵਾਬ ਦਿੱਤਾ |
'ਪਰ ਹੌਲਦਾਰ ਸਾਬ੍ਹ ਕਾਨੂੰਨ ਤਾਂ ਸਭ ਲਈ ਬਰਾਬਰ ਐ, ਸਾਨੂੰ ਥਾਣੇਦਾਰ ਸਾਬ੍ਹ ਨੂੰ ਦੱਸਣਾ ਚਾਹੀਦੈ |'
'ਨਹੀਂ, ਥਾਣੇਦਾਰ ਸਾਬ੍ਹ ਗੁੱਸੇ 'ਚ ਹੋਣਗੇ |
ਨਾ ਦੱਸਿਆਂ ਤਾਂ ਆਪਾਂ ਝੂਠੇ ਪੈ ਜਾਵਾਂਗੇ |
'ਦੱਸ ਦੇਈਏ ਫਿਰ' ਸੁੱਚਾ ਸਿੰਘ ਦੁਚਿੱਤੀ ਵਿਚ ਸੀ |
'ਜ਼ਰੂਰ' ਸਿਪਾਹੀ ਨੇ ਸ਼ਬਦਾਂ 'ਤੇ ਜ਼ੋਰ ਦੇ ਕੇ ਕਿਹਾ |
ਸੁੱਚਾ ਸਿੰਘ ਨੇ ਥਾਣੇਦਾਰ ਦਾ ਨੰਬਰ ਮਿਲਾਇਆ |
ਸਤਿ ਸ੍ਰੀ ਅਕਾਲ ਜਨਾਬ,
ਸਤਿ ਸ੍ਰੀ ਅਕਾਲ ਸੁੱਚਾ ਸਿੰਘ ਦੱਸੋ |
ਸਰ ਤੁਹਾਡਾ ਬੇਟਾ ਡਿਸਕੋ ਮੋਟਰਸਾਈਕਲ 'ਤੇ ਜਾ ਰਿਹਾ ਸੀ ਨਾਲ ਦੋ ਲੜਕੇ ਸਨ | ਮੋਟਰਸਾਈਕਲ 'ਤੇ ਤਿੰਨ ਸਵਾਰ ਸਨ |
ਤੁਸੀਂ ਉਸ ਨੂੰ ਰੋਕਣਾ ਸੀ |
ਸਰ ਮੈਂ ਸੋਚਿਆ ਤੁਹਾਡਾ ਬੇਟਾ ਏ |
ਸੁੱਚਾ ਸਿੰਘ ਤੂੰ ਕਾਨੂੰਨ ਦਾ ਰਾਖਾ ਹੋ ਕੇ ਇਹ ਗੱਲ ਕਹਿ ਰਿਹਾ ਏਾ, ਅਫ਼ਸੋਸ ਦੀ ਗੱਲ ਐ ਇਕ ਸਿਪਾਹੀ ਨੂੰ ਭੇਜੋ ਉਸ ਦਾ ਮੋਬਾਈਲ ਨੰਬਰ ਪਤਾ ਕਰ ਕੇ ਜਲਦੀ ਤੋਂ ਜਲਦੀ ਥਾਣੇ ਪੇਸ਼ ਕਰੋ |
ਜੀ ਜਨਾਬ |
ਥੋੜ੍ਹੀ ਦੇਰ ਮਗਰੋਂ ਥਾਣੇਦਾਰ ਦਾ ਲੜਕਾ ਆਪਣੇ ਦੋਵਾਂ ਸਾਥੀਆਂ ਸਮੇਤ ਥਾਣੇ 'ਚ ਨੀਵੀਂ ਪਾਈ ਖੜ੍ਹਾ ਸੀ, ਸਜ਼ਾ ਦੀ ਉਡੀਕ ਕਰ ਰਿਹਾ ਸੀ |

-138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ).
ਮੋਬਾਈਲ : 98783-25301.

ਸਸਤੇ ਜਿਸਮ, ਮਹਿੰਗੇ ਕਫ਼ਨ

ਅੰਦਰੂਨੀ ਬਾਜ਼ਾਰ ਵਿਚ ਇਕ ਬਜਾਜੀ ਦੀ ਦੁਕਾਨ ਉੱਪਰ ਇਕ ਹੋਰ ਦੁਕਾਨ ਬਣਾਉਣ ਲਈ ਮਿਸਤਰੀ ਮਜ਼ਦੂਰ ਕੰਮ ਕਰ ਰਹੇ ਸਨ | ਮਜ਼ਦੂਰ ਦੁਕਾਨ ਵਿਚੋਂ ਦੀ ਰੱਖੀ ਪੌੜੀ ਰਾਹੀਂ ਇੱਟਾਂ ਸਿਰ 'ਤੇ ਢੋਹ ਰਿਹਾ ਸੀ | ਲਾਲਾ ਕਹਿੰਦਾ ਮਜ਼ਦੂਰ ਨੂੰ , ਤੂੰ ਨੌਾ-ਨੌਾ ਇੱਟਾਂ ਲੈ ਕੇ ਉੱਪਰ ਜਾ ਰਿਹਾ ਹੈਾ ਤੂੰ ਪੰਦਰਾਂ-ਪੰਦਰਾਂ ਖੜ | ਹਾਂ.. ਹਾਂ...ਹਾਂ... ਮਜ਼ਦੂਰ ਅਤੇ ਮੁਸ਼ਕਿਲ 'ਚ ਵੀ ਖੁਸ਼ ਰਹਿੰਦੇ ਨੇ | ਮਜ਼ਦੂਰ ਕਹਿੰਦਾ ਬਾਊ ਜੀ ਤੁਸੀਂ ਮੇਰੇ ਨਾਲ ਸ਼ਾਮ ਤੱਕ ਖਾਲੀ ਹੀ ਉੱਪਰ ਥੱਲੇ ਪੌੜੀਆਂ ਤੋਂ ਆਈ ਤੇ ਜਾਈ ਜਾਓ ਤੇ ਮੈਂ ਇੱਟਾਂ ਲੈ ਕੇ ਜਾਵਾਂਗਾ | ਲਾਲਾ ਬਹੁਤਾ ਨਾ ਬੋਲਿਆ, ਕਿਉਂਕਿ ਵਾਢੀਆਂ ਦੇ ਦਿਨ ਸਨ ਤੇ ਸ਼ਹਿਰ ਵਿਚ ਲੇਬਰ ਦੀ ਘਾਟ ਸੀ | ਦੋ ਕੁ ਘੰਟੇ ਕੰਮ 'ਤੇ ਲੱਗੇ ਨੂੰ ਹੋਏ ਸੀ ਤੇ ਮਜ਼ਦੂਰ ਦੀ ਲੱਤ ਨੂੰ ਗਾਰਡਰ ਦੀ ਨੁੱਕਰ ਵੱਜ ਗਈ, ਖੂਨ ਵਗਣ ਲੱਗਾ | ਪਰ ਮਜ਼ਦੂਰ ਇੱਟਾਂ ਢੋਂਹਦਾ ਰਿਹਾ | ਲਾਲਾ ਮਜ਼ਦੂਰ ਦੇ ਹਰ ਫੇਰੇ ਦਾ ਆਉਣ ਤੇ ਜਾਣ ਦਾ ਟਾਈਮ ਯਾਦ ਰੱਖ ਰਿਹਾ ਸੀ | ਹੁਣ ਖੂਨ ਨਾਲ ਪਲਾਸਟਿਕ ਦੀ ਜੁੱਤੀ, ਜਿਹੜੀ ਪਸੀਨੇ ਨਾਲ ਸ਼ਲੱਪ-ਸ਼ਲੱਪ ਕਰਦੀ ਸੀ, ਉਹ ਖੂਨ ਨਾਲ ਸ਼ਲੱਪ-ਸ਼ਲੱਪ ਕਰ ਰਹੀ ਸੀ | ਕੱਪੜੇ ਦੀ ਦੁਕਾਨ 'ਤੇ ਕੰਮ ਲੱਗਣ ਕਰਕੇ ਮਜ਼ਦੂਰ ਨੇ ਲਾਲੇ ਤੋਂ ਜ਼ਖ਼ਮ 'ਤੇ ਬੰਨ੍ਹਣ ਲਈ ਇਕ ਲੀਰ ਮੰਗੀ | ਲਾਲੇ ਨੇ ਕੁਝ ਦੇਰ ਸੋਚਣ ਤੋਂ ਬਾਅਦ ਮਜ਼ਦੂਰ ਨਾਲ ਸਵੇਰ ਵਾਲੀ ਗੱਲ ਤੋਂ ਖੰੁਦਕ ਖਾਣ ਕਰਕੇ ਮਜ਼ਦੂਰ ਨੂੰ ਕੱਪੜਾ ਨਾ ਦਿੱਤਾ ਤੇ ਅੱਗੋਂ ਕਹਿੰਦਾ, 'ਸਸਤੇ ਜਿਸਮ' ਮਜ਼ਦੂਰਾਂ ਦੀਆਂ ਸੱਟਾਂ 'ਤੇ ਰਾਤੋ-ਰਾਤ ਠੀਕ ਹੋ ਜਾਂਦੀਆਂ ਹਨ | ਹੋਇਆ ਵੀ ਏਦਾਂ ਹੀ | ਕੁਝ ਦਿਨ ਬੀਤਣ ਤੋਂ ਬਾਅਦ ਉਹੀ ਮਜ਼ਦੂਰ ਲੇਬਰ ਚੌਕ 'ਚ ਖੜ੍ਹਾ ਸੀ | ਸਵੇਰੇ-ਸਵੇਰੇ ਕਿਸੇ ਠੇਕੇਦਾਰ ਦਾ ਦਿਹਾੜੀ ਲਗਾਉਣ ਲਈ ਇੰਤਜ਼ਾਰ ਕਰ ਰਿਹਾ ਸੀ ਕਿ ਚੌਕ ਵਲੋਂ ਇਕ ਅਰਥੀ ਸੜਕ 'ਤੇ ਨਿਕਲੀ, ਜੋ ਅੱਗੇ ਨੂੰ ਤੁਰੀ ਜਾਵੇ | ਮਜ਼ਦੂਰ ਨੇ ਠੰਢ ਦੇ ਦਿਨਾਂ ਵਿਚ ਵੀ ਘਸੇ ਜਿਹੇ ਚੈੱਕਦਾਰ ਪਰਨੇ ਦੀ ਬੁੱਕਲ ਮਾਰੀ ਹੋਈ ਸੀ ਤੇ ਠਰੰੂ-ਠਰੰੂ ਕਰ ਰਿਹਾ ਸੀ | ਅਰਥੀ ਕੋਲ ਹੀ ਆ ਪਹੁੰਚੀ ਸੀ | ਉਸ ਅਰਥੀ 'ਤੇ ਬਹੁਤ ਸਜਾਵਟ, ਮੁਰਦੇ 'ਤੇ ਰੇਸ਼ਮੀ ਸ਼ਾਲ, ਬਰੈਂਡਡ ਕੰਬਲ ਤੇ ਗਰਮ ਚਾਦਰਾਂ ਸਨ | ਚਿੱਟਾ ਪਰਨਾ ਸਿਰ 'ਤੇ ਅਤੇ ਲੱਕ ਬੰਨਿ੍ਹਆ ਮੰੁਡੇ ਨੂੰ ਪਹਿਚਾਣ ਕੇ ਮਜ਼ਦੂਰ ਇਹ ਜਾਣ ਗਿਆ ਕਿ ਇਹ ਅਰਥੀ ਉਸੇ ਬਜਾਜੀ ਵਾਲੇ ਲਾਲੇ ਦੀ ਹੈ | ਮਜ਼ਦੂਰ ਦੇ ਮੰੂਹੋਂ ਆਪਣੇ-ਆਪ ਨਿਕਲ ਗਿਆ, 'ਮਹਿੰਗੇ ਕਫ਼ਨ |'

-ਪਿੰਡ ਤੇ ਡਾਕ: ਤਾਲਿਬਪੁਰ, ਪੰਡੋਰੀ, ਗੁਰਦਾਸਪੁਰ |
ਮੋਬਾਈਲ : 94177-36610.

ਦੋ ਦਿਲਖੁਸ਼ ਚੈਪਟਰ

ਅੱਜ ਦੋ ਚੈਪਟਰ ਨੇ, ਦੋਵੇਂ ਸੁਆਦਲੇ ਨੇ, ਇਕ ਰਤਾ ਚਟਖਾਰੇ ਲੈਣ ਵਾਲਾ ਤੇ ਦੂਜਾ ਰਤਾ ਗੰਭੀਰ ਹੈ | ਚਲੋ ਪਹਿਲਾਂ ਚਟਖਾਰੇ ਲੈਣ ਵਾਲੇ ਤੋਂ ਸ਼ੁਰੂ ਕਰਦੇ ਹਾਂ, ਇਹ ਦੋਵੇਂ ਟੀ.ਵੀ. ਚੈਨਲਾਂ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੇ ਹਨ |
ਚੈਪਟਰ-1 : ਯੂ.ਪੀ. ਦੀ ਅਦਾਲਤ ਵਿਚ ਇਕ ਬੜਾ ਹੀ ਦਿਲਚਸਪ ਕੇਸ ਆਇਆ ਹੈ | ਇਕ ਔਰਤ ਨੇ ਜੀਹਦੇ ਪਤੀ ਨੇ ਦੋ ਵਹੁਟੀਆਂ ਰੱਖੀਆਂ ਹੋਈਆਂ ਨੇ, ਉਨ੍ਹਾਂ 'ਚੋਂ ਇਕ ਨੇ ਅਦਾਲਤ 'ਚ ਦਰਖ਼ਾਸਤ ਦਿੱਤੀ ਹੈ ਕਿ ਉਹਨੂੰ ਉਹਦੀ ਸੌਾਕਣ ਤੋਂ ਬਚਾਇਆ ਜਾਵੇ, ਕਿਉਂਕਿ ਉਹ ਉਹਨੂੰ ਘਰੋਂ ਕਢਵਾਉਮਾ ਚਾਹੁੰਦੀ ਹੈ | ਸੌਾਕਣਾਂ ਦੀ ਕਿੱਦਾਂ 'ਮਹੀਂਓ ਤੇਰੇ ਨਾਲ ਕੱਟੀਆਂ ਹੋਰ ਕੋਈ ਕੱਟੇ ਵੀ ਨਾ, ਮਹੀਂਓ ਤੇਰੇ ਨਾਲ ਵਸੀਂ ਹਾਂ, ਕੋਈ ਵਸੇ ਵੀ ਨਾ |'
ਉਹ ਆਪਸ 'ਚ ਇਉਂ ਜ਼ਬਾਨੀ ਤਲਵਾਰਾਂ ਲੈ ਇਕ-ਦੂਜੀ 'ਤੇ ਵਾਰ ਕਰਦੀਆਂ ਹਨ:
ਸੌਾਕਣੇ ਨੀਂ ਸੌਾਕਣੇ, ਪਤਾ ਤੂੰ ਮੇਰੇ 'ਤੇ ਭੌਾਕਣੈ,
ਭੌਾਕ ਨਾ ਨੀ ਕੁੱਤੀਏ, ਕੁੱਤੀ ਤੂੰ ਕੁਪੱਤੀ ਤੂੰ
ਤੇਰਾ ਖ਼ਾਨਦਾਨ ਕੁਪੱਤਾ... |
ਅਖਾੜੇ 'ਚ ਭਲਵਾਨਾਂ ਵਾਲਾ ਯੁੱਧ ਸ਼ੁਰੂ ਬਸ, ਵਾਲਾਂ ਤੋਂ ਫੜ ਕੇ ਇਕ-ਦੂਜੀ ਦੀ ਪਿੱਠ ਲਾਉਣ ਦੀ ਕਾਰਵਾਈ ਸ਼ੁਰੂ | ਇਕ ਨਾ ਲਾਲਾ ਜੀ ਦੀਆਂ ਵੀ ਦੋ ਵਹੁਟੀਆਂ ਸਨ, ਆਪਸ 'ਚ ਇਕ-ਦੂਜੀ ਵਿਰੁੱਧ ਰੱਜ ਕੇ ਸਾੜਾ ਕੱਢਣ ਵਾਲੀਆਂ ਸੌਾਕਣਾ, ਦੋ ਵਹੁਟੀਆਂ, ਲਾਲਾ ਜੀ ਜਾਣ ਬੁੱਝ ਕੇ ਰਾਤੀਂ, ਬਹੁਤ ਲੇਟ ਘਰ ਪਹੁੰਚਿਆ ਕਰਦੇ ਸਨ, ਤਾਂ ਜੋ ਉਹ ਦੋਵੇਂ ਜਾਂ ਇਕ ਸੁੱਤੀ ਹੋਵੇ |
ਇਕ ਦਿਨ ਇਕ ਚੋਰ, ਚੋਰੀ ਕਰਨ ਲਈ ਪਾਈਪ ਫੜ-ਫੜ ਕੇ ਉਨ੍ਹਾਂ ਦੇ ਘਰ ਲਾਲਾ ਜੀ ਦੀ ਖਿੜਕੀ 'ਚੋਂ ਟੱਪ ਕੇ ਉਨ੍ਹਾਂ ਦੇ ਕਮਰੇ 'ਚ ਆ ਗਿਆ ਤੇ ਉਥੇ ਹੀ ਇਕ ਪਾਸੇ ਆਪਣੇ-ਆਪ ਨੂੰ ਲੁਕਾ ਕੇ ਖੜ੍ਹਾ ਹੋ ਗਿਆ |
ਐਨ ਉਸ ਵੇਲੇ ਹੀ ਲਾਲਾ ਜੀ ਬਾਹਰ ਵਾਲਾ ਬੂਹਾ ਖੋਲ੍ਹ ਕੇ ਅੰਦਰ ਆ ਪਧਾਰੇ, ਉਨ੍ਹਾਂ ਕੋਲ ਚਾਬੀ ਹੈ ਸੀ |
ਉਹ ਅੰਦਰ ਆਏ ਤਾਂ ਹੈਰਾਨ ਹੋ ਗਏ ਦੋਵੇਂ ਵਹੁਟੀਆਂ ਆਪਸ 'ਚ ਸੌਾਕਣਾਂ ਜਾਗ ਰਹੀਆਂ ਸਨ ਤੇ ਉਨ੍ਹਾਂ 'ਤੇ ਹੱਲਾ ਬੋਲ ਵਾਲੇ ਯੁੱਧ ਦੀਆਂ ਤਿਆਰੀਆਂ 'ਚ ਸਨ | ਲਾਲਾ ਜੀ ਦੇ ਅੰਦਰ ਆਉਂਦਿਆਂ ਹੀ ਦੋਵੇਂ ਉਨ੍ਹਾਂ 'ਤੇ ਟੁੱਟ ਪਈਆਂ | ਇਕ ਉਨ੍ਹਾਂ ਦਾ ਇਕ ਹੱਥ ਕਾਬੂ ਕਰ ਕੇ, ਆਪਣੇ ਵੱਲ ਖਿੱਚ ਰਹੀ ਸੀ, ਦੂਜੀ ਆਪਣੇ ਵੱਲ | ਇਸ ਖਿਚੋਤਾਣੀ ਵਿਚ ਲਾਲਾ ਜੀ ਦੀ ਧੋਤੀ ਖੁੱਲ੍ਹ ਗਈ... ਸ਼ੁਕਰ ਹੈ ਉਨ੍ਹਾਂ ਥੱਲੇ ਕੱਛਾ ਪਾਇਆ ਹੋਇਆ ਸੀ, ਨਹੀਂ ਤਾਂ ਉਨ੍ਹਾਂ ਦੀ ਇੱਜ਼ਤ ਤਾਂ ਮਿਟੀ 'ਚ ਰੁਲ ਜਾਣੀ ਸੀ |
ਚੋਰ ਸਾਰਾ ਨਜ਼ਾਰਾ ਵੇਖ ਰਿਹਾ ਸੀ, ਇਹ ਅੰਤਲਾ ਦਿ੍ਸ਼ ਵੇਖ ਕੇ ਉਹਦਾ ਹਾਸਾ ਨਿਕਲ ਗਿਆ ਤੇ ਸਭਨਾਂ ਨੂੰ ਉਸ ਦੇ ਉਥੇ ਹੋਣ ਦਾ ਪਤਾ ਲੱਗ ਗਿਆ, ਲਾਲਾ ਜੀ ਤਾਂ ਆਪਣੀ ਧੋਤੀ ਸੰਭਾਲਦੇ ਰਹੇ, ਦੋਵੇਂ ਬੀਬੀਆਂ ਨੇ ਜਾ ਕੇ ਚੋਰ 'ਤੇ ਇਕੱਠਾ ਹੱਲਾ ਬੋਲ ਦਿੱਤਾ ਤੇ ਉਹਨੂੰ ਦਬੋਚ ਥੱਲੇ ਸੁੱਟ ਲਿਆ |
ਦੂਜੇ ਦਿਨ ਚੋਰ ਨੂੰ ਪੁਲਿਸ ਨੇ ਅਦਾਲਤ 'ਚ ਪੇਸ਼ ਕੀਤਾ | ਮੈਜਿਸਟ੍ਰੇਟ ਸਾਹਬ ਨੇ ਪੁੱਛਿਆ, 'ਹਾਂ ਬਈ, ਤੂੰ ਚੋਰ ਹੈਾ?'
'ਆਹੋ ਜਨਾਬ |'
'ਤੂੰ ਚੋਰੀ ਕਰਨ ਗਿਆ ਸੀ, ਲਾਲਾ ਜੀ ਦੇ ਘਰ?'
'ਆਹੋ ਜਨਾਬ |'
ਮੈਜਿਸਟ੍ਰੇਟ ਨੇ ਕਿਹਾ, 'ਓਏ ਤੂੰ ਤਾਂ ਬੜਾ ਸੱਚਾ ਚੋਰ ਏਾ, ਝੱਟ ਆਪਣਾ ਗੁਨਾਹ ਕਬੂਲ ਕਰ ਲਿਆ | ਚੱਲ ਤੂੰ ਆਪੇ ਹੀ ਦੱਸ ਤੈਨੂੰ ਕੀ ਸਜ਼ਾ ਦਿੱਤੀ ਜਾਏ?'
ਚੋਰ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, 'ਜਨਾਬ ਮੈਨੂੰ ਹੋਰ ਜਿਹੜੀ ਮਰਜ਼ੀ ਸਜ਼ਾ ਦੇ ਦਿਓ, ਪਰ ਦੋ ਵਹੁਟੀਆਂ ਨਾਲ ਵਿਆਹ ਕਰਨ ਦੀ ਸਜ਼ਾ ਨਾ ਦੇਣਾ ਜੀ |'
ਚੈਪਟਰ-2 : ਕਲਯੁਗ ਦੇ ਰੱਥ ਦਾ ਸਾਰਥੀ ਕੌਣ ਹੈ?
ਕੂੜ... ਜੂਠ... ਫਰੇਬ... ਆਚਰਣਹੀਨਤਾ | ਕਿਸ-ਕਿਸ ਤਰ੍ਹਾਂ ਦੇ ਦੁਰਾਚਾਰੀ ਧਰਮਗੁਰੂ ਹੋਣ ਦਾ ਪਾਖੰਡ ਕਰ ਕੇ, ਦੁਰਾਚਾਰੀ ਹੋਣ ਦਾ ਸਬੂਤ ਪੇਸ਼ ਕਰਦੇ ਹਨ |
ਇਕ ਫ਼ਿਲਾਸਫ਼ਰ ਨੇ ਠੀਕ ਕਿਹਾ ਹੈ, 'ਜੇਕਰ ਮਨੁੱਖ ਨੂੰ ਮੌਤ ਦਾ ਡਰ ਨਾ ਹੁੰਦਾ ਤਾਂ ਇਸ ਧਰਤੀ 'ਤੇ ਕੋਈ ਵੀ ਧਰਮ ਨਾ ਹੁੰਦਾ, ਉਪਰੋਂ ਸੱਚੇ-ਸੁੱਚੇ ਤੇ ਅੰਦਰੋਂ ਕੂੜੇ, ਫਰੇਬੀ, ਦੁਰਾਚਾਰੀ ਹੋਣ ਦਾ ਸਬੂਤ ਦਿੰਦੇ ਲੋਕਾਂ ਦਾ ਅੰਤ ਨੂੰ ਇਕ ਦਿਨ ਭੇਦ ਖੁੱਲ੍ਹ ਹੀ ਜਾਂਦਾ ਹੈ |
ਸਾਰਥੀ ਦੇ ਹੱਥਾਂ 'ਚ ਜਿਹੜੀਆਂ ਲਗਾਮਾਂ ਹੁੰਦੀਆਂ ਹਨ ਉਹ ਹੈਣ...
'ਕਾਮ, ਕ੍ਰੋਧ, ਲੋਭ, ਮੋਹ, ਹੰਕਾਰ |'
ਕਾਮ ਦਾ ਦਰਜਾ ਸਭ ਤੋਂ ਉੱਪਰ ਹੈ | ਕਾਮ, ਕੀ-ਕੀ ਕਾਰੇ ਕਰਾਉਂਦਾ ਹੈ, ਇਨ੍ਹਾਂ ਤੋਂ ਇਕ ਦਿਨ ਤਾਂ ਪਰਦਾ ਫਾਸ਼ ਹੋ ਹੀ ਜਾਂਦਾ ਹੈ |
ਅੱਜਕਲ੍ਹ ਹੁਣੇ-ਹੁਣੇ ਹੀ ਪਰਦਾਫ਼ਾਸ਼ ਹੋਇਆ ਹੈ ਸੁਆਮੀ ਚਿਨਮਈਆ ਦਾ | ਸੁਆਮੀਆਂ ਵਾਲੇ ਬਸਤਰ ਧਾਰਨ ਕਰਦਾ ਹੈ ਇਹ | ਇਕ ਲਾਅ (ਕਾਨੂੰਨ) ਦੀ ਸਿੱਖਿਆ ਪੜ੍ਹ ਰਹੀ ਕੁੜੀ ਦੀ ਇਸ ਨੇ ਆਸ਼ੀਰਵਾਦ ਲੈਣ ਆਈ ਦੀ ਪੱਤ ਲੁਟ ਲਈ | ਇਸ ਨੂੰ ਪੁਲਿਸ ਨੇ ਇਸ ਗੁਨਾਹੇ-ਅਜ਼ੀਮ ਲਈ ਗਿ੍ਫ਼ਤਾਰ ਕਰ ਲਿਆ ਹੈ | ਇਸ ਸੁਆਮੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ | ਅਦਾਲਤ ਨੇ 14 ਦਿਨਾਂ ਦਾ ਰਿਮਾਂਡ ਪੁਲਿਸ ਨੂੰ ਦੇ ਕੇ ਇਸ ਨੂੰ ਜੇਲ੍ਹ ਭੇਜ ਦਿੱਤਾ ਹੈ | ਪਰ ਇਸ ਵਿਚ ਇਕ ਨਵਾਂ ਮੋੜ ਆ ਗਿਆ ਹੈ | ਹੁਣ ਉਲਟਾ ਦੋਸ਼ ਲਾਉਣ ਵਾਲੀ ਕਾਨੂੰਨ ਦੀ ਪੜ੍ਹਾਈ ਕਰ ਰਹੀ ਕੁੜੀ ਉਤੇ ਉਲਟਾ ਕੇਸ ਕਰ ਦਿੱਤਾ ਗਿਆ ਹੈ |
ਮੈਨੂੰ ਯਾਦ ਹੈ, ਮੇਰਾ ਇਕ ਦੋਸਤ ਸੀ, ਫ਼ਿਲਮਾਂ 'ਚ ਛੋਟੇ-ਮੋਟੇ ਰੋਲ ਕਰਦਾ ਸੀ, ਉਹ ਫ਼ਿਲਮਾਂ 'ਚ ਉੱਚਾ ਨਾਉਂ ਕਮਾਉਣ ਲਈ ਕਈ ਸੁਆਮੀਆਂ ਦਾ ਭਗਤ ਸੀ | ਇਕ ਦਿਨ ਮੈਨੂੰ ਮੰੁਬਈ ਦੇ ਖਾਰ ਢਾਂਢਾ ਰੋਡ 'ਤੇ ਮਿਲ ਗਿਆ | ਮੈਂ ਪੁੱਛ ਹੀ ਲਿਆ, ਉਏ ਦੁੱਗਲਾ ਤੂੰ ਇਸ ਤਰ੍ਹਾਂ ਕਿਥੇ?' ਕਹਿਣ ਲੱਗਾ, 'ਅਹੁ ਜਿਹੜੀ ਪਹਾੜੀ ਹੈ ਨਾ... ਇਸ ਦੇ ਉੱਪਰ ਇਕ ਸੁਆਮੀ ਜੀ ਦਾ ਛੋਟਾ ਜਿਹਾ ਆਸ਼ਰਮ ਹੈ, ਬਸ, ਉਨ੍ਹਾਂ ਕੋਲ ਹੀ ਚੱਲਾਂ ਹਾਂ, ਚੱਲ ਯਾਰ ਤੂੰ ਵੀ ਆ ਜਾਹ |'
ਮੈਂ ਚੱਲ ਪਿਆ ਉਹਦੇ ਨਾਲ | ਬੜੀਆਂ ਪੌੜੀਆਂ ਸਨ, ਉਥੇ ਪਹੁੰਚਣ ਲਈ, ਅਸੀਂ ਪਹੁੰਚ ਹੀ ਗਏ... ਬੇਸ਼ੱਕ ਥੱਕ ਗਏ ਸਾਂ ਪਰ ਨੇੜਿਉਂ ਹੀ ਸਮੰੁਦਰ ਦੀ ਸਮੀਰ ਆ ਰਹੀ ਸੀ, ਉਹਨੇ ਤਸਕੀਨ ਦਿੱਤੀ | ਗੇਰੂਏ ਵਸਤਰ ਧਾਰਨ ਕੀਤੇ ਸੁਆਮੀ ਜੀ ਨੇ ਦੁੱਗਲ ਨੂੰ ਜੀ ਆਇਆਂ ਆਖਿਆ | ਥੋੜ੍ਹੀ ਦੇਰ ਮਗਰੋਂ ਮੈਂ ਉਨ੍ਹਾਂ ਨੂੰ ਪੁੱਛ ਲਿਆ, 'ਸੁਆਮੀ ਜੀ ਆਪ ਯਹਾਂ ਅਕੇਲੇ ਹੀ ਰਹਿਤੇ ਹੈਾ?' ਸੁਆਮੀ ਜੀ ਨੇ ਮੈਨੂੰ ਘੂਰ ਕੇ ਵੇਖਿਆ | ਫੇਰ ਰਤਾ ਨਰਮ ਪੈ ਕੇ ਜਵਾਬ ਦਿੱਤਾ, 'ਸ਼ਿਵ ਜੀ ਮਹਾਰਾਜ ਭੀ ਤੋ ਪਹਾੜੋਂ ਮੇਂ ਗੁਫ਼ਾਓਾ ਮੇਂ ਰਹਿਤੇ ਥੇ... ਬੜੇ ਬੜੇ ਰਿਸ਼ੀ-ਮੰੁਨੀ ਪਹਾੜੋਂ ਪਰ ਹੀ ਤਪ ਕਰਤੇ ਥੇ |' ਮੇਰੇ ਕੋਲ ਤਾਂ ਕੋਈ ਕਿੰਤੂ-ਪੰ੍ਰਤੂ ਨਹੀਂ ਸੀ | ਸੁਆਮੀ ਜੀ ਨੇ ਸਾਨੂੰ ਦੋਵਾਂ ਨੂੰ ਕੇਸਰ ਵਾਲਾ ਦੁੱਧ ਪਿਆਇਆ, ਫਿਰ ਮੇਰੇ ਵੱਲ ਮੁਸਕਰਾ ਕੇ ਵੇਖਿਆ, ਕਿਹਾ, ਆਪ ਬਹੁਤ ਜ਼ਹੀਨ ਹੈਾ... ਆਪ ਨੇ ਸੱਤਯ ਕਹਾ ਹੈ |'
ਦੁੱਗਲ ਵੀ ਖ਼ੁਸ਼, ਮੈਂ ਵੀ ਖ਼ੁਸ਼... ਅਸੀਂ ਦੋਵੇਂ ਪਹਾੜੀ ਤੋਂ ਥੱਲੇ ਆ ਗਏ | ਇਕ ਦਿਨ ਮੈਨੂੰ ਦੁੱਗਲ ਫੇਰ ਮਿਲ ਗਿਆ | ਮੈਂ ਪੁੱਛਿਆ 'ਦੁੱਗਲਾ ਪਹਾੜੀ 'ਤੇ ਜਾ ਰਿਹੈਾ?'
ਉਸ ਨੇ ਰਤਾ ਹਿਕਾਰਤ ਨਾਲ ਕਿਹਾ, 'ਸੁਆਮੀ ਜੀ ਤਾਂ ਜੇਲ੍ਹ 'ਚ ਹਨ |'
ਉਹਨੇ ਮੇਰੇ ਹੈਰਾਨੀ ਭਰੇ ਚਿਹਰੇ ਨੂੰ ਸੱਚ ਦੱਸਿਆ, 'ਸੁਆਮੀ ਜੀ ਤਾਂ ਜੇਲ੍ਹ 'ਚ ਸਨ ਉਨ੍ਹਾਂ ਨੂੰ ਤਾਂ ਤਾਉਮਰ ਜੇਲ੍ਹ ਦੀ ਸਜ਼ਾ ਹੋਈ ਸੀ | ਇਕ ਕਾਲਜ ਪੜ੍ਹਦੀ ਕੁੜੀ ਦੇ ਇਮਤਿਹਾਨ ਸਨ, ਉਹ ਉਨ੍ਹਾਂ ਕੋਲ ਅਸ਼ੀਰਵਾਦ ਲੈਣ ਗਈ ਸੀ, ਉਨ੍ਹਾਂ ਨੇ ਜੋ ਉਸ ਨਾਲ ਕੀਤਾ, ਉਹ ਦੱਸਣ ਦੀ ਜ਼ਰੂਰਤ ਨਹੀਂ |'
ਸਾਰੀਆਂ, ਹਰੇਕ ਬੋਲੀ ਦੀਆਂ ਰੋਜ਼ਾਨਾ ਅਖ਼ਬਾਰਾਂ ਵਿਚ, ਹਰ ਰੋਜ਼ ਦੋ-ਚਾਰ ਜਬਰ ਜਨਾਹ ਦੀਆਂ ਖ਼ਬਰਾਂ ਹੁੰਦੀਆਂ ਹੀ ਹੁੰਦੀਆਂ ਹਨ |
••

ਨਹਿਲੇ 'ਤੇ ਦਹਿਲਾ

ਇਕੋ ਪਰਚਾ ਬਚਿਆ ਸੀ...

ਕੋਈ ਵੀ ਵਿਦਿਆਰਥੀ ਜਦੋਂ ਕਿਸੇ ਵੀ ਮਜ਼ਮੂਨ ਤੇ ਡਿਗਰੀ ਦੀ ਰੈਗੂਲਰ ਜਾਂ ਪ੍ਰਾਈਵੇਟ ਪੜ੍ਹਾਈ ਕਰਕੇ ਪ੍ਰੀਖਿਆ ਦਿੰਦਾ ਹੈ ਤਾਂ ਉਸ ਦਾ ਧਿਆਨ ਮਿਲਣ ਵਾਲੇ ਨੰਬਰਾਂ 'ਤੇ ਰਹਿੰਦਾ ਹੈ | ਅੱਜਕਲ੍ਹ ਜ਼ਿਆਦਾ ਨੰਬਰ ਲੈਣ ਲਈ ਨੰਬਰ ਦੇਣ ਵਾਲੇ ਦਾ ਨਾਂਅ ਪਤਾ ਲੱਭਿਆ ਜਾਂਦਾ ਹੈ ਅਤੇ ਫਿਰ ਉਸ 'ਤੇ ਸਿਫ਼ਾਰਸ਼ ਦਾ ਰਾਹ ਲੱਭ ਕੇ ਉਸ 'ਤੇ ਜ਼ਿਆਦਾ ਨੰਬਰ ਦੇਣ ਦਾ ਖੂਬਸੂਰਤ ਦਬਾਅ ਪਾ ਲਿਆ ਜਾਂਦਾ ਹੈ | ਇਹ ਦਬਾਅ ਇਕ ਤਰ੍ਹਾਂ ਦਾ ਨਹੀਂ ਹੁੰਦਾ | ਇਸ ਦੇ ਚੰਗੇ-ਮੰਦੇ ਕਈ ਪਹਿਲੂ ਹੁੰਦੇ ਹਨ | ਇਕ ਵਾਰੀ ਜਨਾਬ ਅਹਿਮਦ ਨਦੀਮ ਦੀ ਧੀ ਨੇ ਉਰਦੂ ਐਮ.ਏ. ਦਾ ਫਾਈਨਲ ਇਮਤਿਹਾਨ ਦਿੱਤਾ | ਜਨਾਬ ਅਹਿਮਦ ਨਦੀਮ ਨੇ ਪਤਾ ਲਗਾ ਲਿਆ ਕਿ ਨੰਬਰ ਦੇਣ ਲਈ ਪਰਚੇ ਜਨਾਬ ਸੂਫ਼ੀ ਗੁਲਾਮ ਮੁਸਤਫ਼ਾ ਕੋਲ ਭੇਜੇ ਗਏ ਹਨ |
ਜਨਾਬ ਅਹਿਮਦ ਨਦੀਮ ਕਾਸਮੀ, ਜਿਨ੍ਹਾਂ ਦਾ ਸਿੱਖਿਆ ਦੇ ਖੇਤਰ ਵਿਚ ਕਾਫੀ ਅਸਰ ਸੀ, ਉਹ ਆਪਣੀ ਧੀ ਨੂੰ ਨਾਲ ਲੈ ਕੇ ਸੂਫ਼ੀ ਸਾਹਿਬ ਦੇ ਘਰ ਪਹੁੰਚ ਗਏ | ਸੂਫ਼ੀ ਸਾਹਿਬ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ, ਦੁਆ-ਸਲਾਮ ਹੋਈ | ਉਸ ਤੋਂ ਬਾਅਦ ਸੂਫ਼ੀ ਸਾਹਿਬ ਉੱਠ ਕੇ ਆਪਣੇ ਕਮਰੇ ਵਿਚ ਚਲੇ ਗਏ | ਕਾਸਮੀ ਸਾਹਿਬ ਨੂੰ ਉਨ੍ਹਾਂ ਦਾ ਵਿਹਾਰ ਚੰਗਾ ਨਹੀਂ ਲੱਗਾ | ਉਨ੍ਹਾਂ ਨੂੰ ਤਕਲੀਫ਼ ਹੋਈ ਕਿ ਉਨ੍ਹਾਂ ਨੇ ਨਾ ਚਾਹ-ਪਾਣੀ ਪੁੱਛਿਆ, ਨਾ ਆਉਣ ਦਾ ਮਕਸਦ ਪੁੱਛਿਆ ਬਸ ਉੱਠ ਕੇ ਚਲੇ ਗਏ |
ਏਨੇ ਨੂੰ ਸੂਫ਼ੀ ਗੁਲਾਮ ਮੁਸਤਫਾ ਸਾਹਿਬ ਵਾਪਸ ਆ ਗਏ | ਉਨ੍ਹਾਂ ਦੇ ਹੱਥ ਵਿਚ ਪੇਪਰ ਫੜਿਆ ਹੋਇਆ ਸੀ ਆਉਂਦੇ ਹੀ ਪੁੱਛਿਆ, 'ਦੱਸੋ ਕਿੰਨੇ ਨੰਬਰ ਦੇ ਦਿਆਂ?'
ਕਾਸਮੀ ਸਾਹਿਬ ਇਹ ਸੁਣ ਕੇ ਬਹੁਤ ਹੈਰਾਨ ਹੋਏ ਅਤੇ ਪੁੱਛ ਲਿਆ, 'ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਮੈਂ ਇਸ ਕੰਮ ਲਈ ਹੀ ਆਇਆ ਹਾਂ |'
ਸੂਫ਼ੀ ਸਾਹਿਬ ਨੇ ਜਵਾਬ ਦਿੰਦੇ ਹੋਏ ਕਿਹਾ, 'ਮੇਰੇ ਕੋਲ ਕੁੱਲ 32 ਪਰਚੇ ਨੰਬਰ ਦੇਣ ਲਈ ਆਏ ਸਨ | ਹੁਣ ਤੱਕ 31 ਲੋਕ ਸਿਫਾਰਸ਼ ਲੈ ਕੇ ਆ ਚੁੱਕੇ ਹਨ | ਇਕ ਪਰਚਾ ਹੀ ਬਾਕੀ ਸੀ | ਤੁਸੀਂ ਆਏ ਤਾਂ ਮੈਂ ਸਮਝ ਗਿਆ ਕਿ ਬਾਕੀ ਪਏ ਇਕ ਪਰਚੇ ਦੀ ਸਿਫ਼ਾਰਸ਼ ਲੈ ਕੇ ਤੁਸੀਂ ਹੀ ਆਏ ਹੋ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਮਿੰਨੀ ਕਹਾਣੀ ਆਸ

ਮਾਰਚ ਮਹੀਨੇ ਦਾ ਰਿਜ਼ਲਟ ਆਉਣ ਤੋਂ ਬਾਅਦ ਨਵੀਆਂ ਕਿਤਾਬਾਂ-ਕਾਪੀਆਂ ਖ਼ਰੀਦਣ ਦਾ ਚਾਅ ਬੱਚਿਆਂ ਵਿਚ ਸਾਉਣ ਭਾਦੋਂ ਦੇ ਬੱਦਲਾਂ ਵਾਂਗ ਭਰ-ਭਰ ਉਮੜ ਰਿਹਾ ਸੀ | ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚੇ ਬੜੇ ਖੁਸ਼ ਦਿਖਾਈ ਦੇ ਰਹੇ ਸਨ | ਰਿਜ਼ਲਟ ਤੋਂ ਕੁਝ ਦਿਨਾਂ ਬਾਅਦ ਬੱਚੇ ਨਵੀਆਂ ਕਿਤਾਬਾਂ-ਕਾਪੀਆਂ ਲੈਣ ਤੇ ਦਾਖਲੇ ਭਰਨ ਲਈ ਸਕੂਲ ਵਿਚ ਆਉਣ ਲੱਗੇ | ਮੇਰੀ ਵੀ ਉਸ ਟੀਚਰ ਨਾਲ ਡਿਊਟੀ ਲਗਾ ਦਿੱਤੀ ਗਈ ਜੋ ਪੁਸਤਕਾਂ ਦੇਣ ਲਈ ਬੈਠੇ ਸਨ |
ਇਕ ਦਿਨ ਇਕ ਅਲੱਗ ਜਿਹੇ ਕਮਰੇ ਵਿਚ ਬੈਠੇ ਮਾਪਿਆਂ ਦੀ ਉਡੀਕ ਕਰ ਰਹੇ ਸੀ | ਚਾਹ ਦੀਆਂ ਚੁਸਕੀਆਂ ਲੈਂਦੇ ਲੈਂਦੇ ਇਕ ਦੋ ਹੋਰ ਟੀਚਰ ਸਾਡੇ ਲਾਗੇ ਬੈਠ ਗਏ | ਸਕੂਲ ਦੇ ਬੱਚਿਆਂ ਬਾਰੇ ਗੱਲਾਂ ਕਰਦਿਆਂ ਕਰਦਿਆਂ ਸਭ ਨੇ ਆਪੋ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਵਾਰਤਾਲਾਪ ਕਰਨੀ ਸ਼ੁਰੂ ਕਰ ਦਿੱਤੀ | ਕੋਈ ਆਪਣੇ ਬੱਚੇ ਨੂੰ ਡਾਕਟਰ,ਇੰਜੀਨੀਅਰ ਤੇ ਕੋਈ ਟੀਚਰ ਬਣਾਉਣਾ ਚਾਹੁੰਦੀ ਸੀ |
ਗੱਲਾਂ ਕਰਦੇ ਕਰਦੇ ਇਕ ਬਜ਼ੁਰਗ ਇਕ ਬੱਚੇ ਦੀ ਉਂਗਲ ਫੜ ਅੰਦਰ ਦਾਖਲ ਹੋਇਆ | ਬੜੀ ਨਿਮਰਤਾ ਨਾਲ ਉਸ ਨੇ ਸਾਡੀ 'ਸਤਿ ਸ੍ਰੀ ਅਕਾਲ' ਪ੍ਰਵਾਨ ਕੀਤੀ ਤੇ ਕੁਰਸੀ ਤੇ ਬੈਠ ਗਿਆ | ਬਜ਼ੁਰਗ ਨੇ ਪੁੱਛਿਆ—ਬੀਬਾ ਇਹ ਪੜ੍ਹਾਈ ਵਿਚ ਕਿਵੇਂ ਹੈ ? ਉਸ ਦੀ ਕਲਾਸ ਟੀਚਰ ਨੇ ਬੱਚੇ ਦੀ ਪ੍ਰਸੰਸਾ ਕੀਤੀ ਤੇ ਸੈਕਿੰਡ ਡਿਵੀਜ਼ਨ ਵਿਚ ਪਾਸ ਹੋਣ ਦੀ ਵਧਾਈ ਦਿੱਤੀ | ਬਜ਼ੁਰਗ ਤੋਂ ਖ਼ੁਸ਼ੀ ਸੰਭਾਲੀ ਨਾ ਗਈ | ਚੰਗਾ, ਜੇ ਪੜ੍ਹ ਜਾਵੇ, ਆਖਦਾ ਹੁੰਦੈ 'ਬਾਪੂ! ਮੈਂ ਨੀ ਪਿਓ ਵਾਂਗੂ ਦਿਹਾੜੀ ਕਰਨੀ, ਮੈਂ ਤਾਂ ਡਾਕਟਰ ਬਣੂੰਗਾ' | ਕਹਿੰਦੇ ਕਹਿੰਦੇ ਉਸ ਬਜ਼ੁਰਗ ਦੀਆਂ ਅੱਖਾਂ ਵਿਚ ਚਮਕ ਆ ਗਈ |
'ਭਾਈ ਬੀਬਾ ਫਿਰ ਤੀਜੀ ਕਲਾਸ ਦੀਆਂ ਕਿਤਾਬਾਂ ਦੇ ਦਿਓ', ਬਜ਼ੁਰਗ ਨੇ ਕਿਹਾ | ਮੈਡਮ ਨੇ ਤੀਜੀ ਕਲਾਸ ਦੀਆਂ ਕਿਤਾਬਾਂ ਲਿਆ ਬਜ਼ੁਰਗ ਦੇ ਅੱਗੇ ਰੱਖ ਦਿੱਤੀਆਂ ਤੇ ਮੈਨੂੰ ਸਲਿੱਪ ਕੱਟਣ ਲਈ ਕਹਿ ਦਿੱਤਾ |
'ਭਾਈ ਬੀਬਾ' ਕਿੰਨੇ ਦੀਆਂ ਨੇ...? ਚਾਰ ਕੁ ਕਿਤਾਬਾਂ ਹੱਥ ਵਿਚ ਫੜੀ ਬਜ਼ੁਰਗ ਉਨ੍ਹਾਂ ਦੀ ਚਮਕ ਵਿਚ ਆਪਣੇ ਪੋਤੇ ਦਾ ਭਵਿੱਖ ਲੱਭ ਰਿਹਾ ਸੀ | ਮੈਡਮ ਕਹਿੰਦੀ, '1100 ਦੀਆਂ ਨੇ ਜੀ...' |
'1100 ਦੀਆਂ...!' ਬਾਬਾ ਸੋਚੀਂ ਪੈ ਗਿਆ | ਮੈਲੇ ਕੁਚੈਲੇ ਕੁੜਤੇ ਦੇ ਖੀਸੇ ਵਿਚ ਹੱਥ ਮਾਰ ਬਾਬੇ ਨੇ ਕੁਝ ਪੈਸੇ ਕੱਢੇ...ਇਕ 500 ਦਾ ਨੋਟ ਤੇ ਬਾਕੀ 50-50 ਰੁਪਏ ਦੇ ਚਾਰ ਨੋਟ ਸਨ | 'ਭਾਈ ਬੀਬਾ ਮੇਰੇ ਕੋਲ ਤਾਂ ਅਜੇ ਇੰਨੇ ਹੀ ਨੇ...!' ਬਾਕੀ ਫੇਰ ਦੇ ਦੇਵਾਂਗਾ | ਮੈਂ ਤਾਂ ਸੋਚਿਆ ਸੀ ਕਿ ਇਸੇ ਵਿਚ ਹੀ ਨਵੀਆਂ ਕਿਤਾਬਾਂ ਤੇ ਬਸਤਾ ਲੈ ਆਵਾਂਗੇ...' |
ਉਸ ਦੇ ਚਿਹਰੇ ਦੀ ਚਮਕ ਹੁਣ ਮੱਧਮ ਪੈ ਗਈ | ਉਸਦੀਆਂ ਅੱਖਾਂ ਵਿਚ ਆਸ ਦੇ ਸੁਪਨੇ ਧੁੰਦਲੇ ਜਿਹੇ ਲੱਗੇ | ਉਸ ਦੀ ਚਾਲ ਵਿਚ ਮੱਠਾਪਣ ਸੀ, ਜੋ ਮੈਨੂੰ ਸੋਚਣ ਲਈ ਮਜਬੂਰ ਕਰ ਗਿਆ | ਕੀ ਕਦੀ ਉਸ ਬੱਚੇ ਦੇ ਸੁਪਨਿਆਂ ਤੇ ਬਜ਼ੁਰਗ ਦੀ ਆਸ ਨੂੰ ਬੂਰ ਪਵੇਗਾ ਜਾਂ...?
ਸੋਚਦੇ-ਸੋਚਦੇ ਕਿਸੇ ਹੋਰ ਟੁੱਟੀ ਆਸ ਦਾ ਸਾਹਮਣਾ ਕਰਨ ਦੇ ਡਰੋਂ ਮੈਂ ਉੱਥੇ ਕਿਸੇ ਹੋਰ ਟੀਚਰ ਦੀ ਡਿਊਟੀ ਲਗਵਾ ਕਮਰੇ ਤੋਂ ਬਾਹਰ ਆ ਗਈ |

-ਮਾਨਸਾ | ਮੋਬਾਈਲ : 7009923030

ਭੂਸ਼ਨ ਬਨਮਾਲੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬਸ ਫਿਰ ਕੀ ਸੀ, ਉਪਰੋਂ ਫੂਕਾਂ ਮਾਰਨ ਲੱਗੇ ਹੇਠਿਓਾ ਹਵਾ ਦੇਣ ਲੱਗੇ ਅਸੀਂ | ਅੰਗੀਠੀ ਮਘਣ ਲੱਗ ਪਈ | ਕੁਝ ਧੂੰਆਂ ਜ਼ਰੂਰ ਜਮਾਂ ਹੋਣ ਲੱਗਾ ਕਮਰੇ ਵਿਚ | ਅੱਧੀ ਰਾਤ ਗੁਜ਼ਰ ਗਈ ਅੰਗੀਠੀ ਲਾਲ ਕਰਦਿਆਂ |
ਬਿਸਤਰੇ ਠੀਕ ਕੀਤੇ | ਲੇਟੇ ਸਾਂ ਕਿ ਤਰਨ ਨੇ ਹੌਲੀ ਜਿਹੀ ਆਵਾਜ਼ ਦਿੱਤੀ | ਮੇਰੇ 'ਹੂੰ' ਕਹਿਣ 'ਤੇ ਬੋਲਿਆ 'ਮੈਟਿ੍ਕ ਵਿਚ ਇਕ ਸਬਕ ਪੜਿ੍ਹਆ ਸੀ ਕਿ ਬੰਦ ਕਮਰਿਆਂ ਵਿਚ ਕੋਲੇ ਬਾਲ ਕੇ ਨਹੀਂ ਸੌਣਾ ਚਾਹੀਦਾ, ਕਿਉਂਕਿ ਉਸ ਨਾਲ ਇਕ ਗੈਸ ਪੈਦਾ ਹੁੰਦੀ ਹੈ ਜਿਸ ਨਾਲ ਤੁਸੀਂ ਬੇਹੋਸ਼ ਹੋ ਸਕਦੇ ਹੋ ਅਤੇ ਮਰ ਵੀ ਸਕਦੇ ਹੋ | ਇਸ ਲਈ ਜ਼ਰੂਰੀ ਸੀ ਕਿ ਕੋਈ ਰੋਸ਼ਨਦਾਨ ਖੁੱਲਿ੍ਹਆ ਰਹੇ ਜਿਸ ਨਾਲ ਆਕਸੀਜਨ ਅੰਦਰ ਦਾਖ਼ਲ ਹੁੰਦੀ ਰਹੇ |'
ਚਾਰੇ ਪਾਸੇ ਨਜ਼ਰਾਂ ਘੁਮਾਈਆਂ, ਉਸ ਕਮਰੇ ਵਿਚ ਕੋਈ ਖਿੜਕੀ ਨਹੀਂ ਸੀ | ਕੋਈ ਰੌਸ਼ਨਦਾਨ ਨਹੀਂ ਸੀ | ਉਲਝ ਗਏ |
'ਤਰਨ ਯਾਰ ਮੈਟਿ੍ਕ ਦਾ ਪੜਿ੍ਹਆ ਅੱਜ ਹੀ ਯਾਦ ਆਉਣਾ ਸੀ ਤੈਨੂੰ?' ਮੈਨੂੰ ਤੱਸਲੀ ਦੇਣ ਲਈ ਉਸ ਨੇ ਪੁੱਛਿਆ |
'ਉਂਜ ਕੋਈ ਖ਼ਤਰਾ ਤਾਂ ਨਹੀਂ ਨਾ?'
'ਇਸ ਠੰਢ ਵਿਚ ਵੀ ਕੋਈ ਬੇਹੋਸ਼ ਹੋਵੇਗਾ?'
ਬੋਲ ਤਾਂ ਪਿਆ ਪਰ ਇਕ ਅਚੱਵੀਂ ਜਿਹੀ ਲੱਗ ਗਈ | ਤਰਨ ਨੇ ਫਿਰ ਕਿਹਾ: 'ਇੰਝ ਕਰਦੇ ਹਾਂ ਥੋੜ੍ਹਾ ਦਰਵਾਜ਼ਾ ਖੋਲ੍ਹ ਲੈਂਦੇ ਹਾਂ |'
'ਠੀਕ ਹੈ |'
ਬੂਹਾ ਖੋਲਿ੍ਹਆ ਤਾਂ ਹਵਾ ਅਜਿਹੀ ਬੇਰੁਖੀ ਨਾਲ ਅੰਦਰ ਦਾਖ਼ਲ ਹੋਈ ਜਿਵੇਂ ਰੇਡ 'ਤੇ ਆਈ ਹੋਵੇ | ਬੂਹਾ ਥੋੜ੍ਹਾ ਜਿਹਾ ਹੀ ਖੋਲ੍ਹ ਕੇ ਰੱਖਿਆ ਸੀ ਤਾਂ ਲੁੱਚਿਆਂ ਵਾਂਗ ਸੀਟੀਆਂ ਮਾਰਨ ਲੱਗ ਪਈ | ਸਮਝ ਨਾ ਆਵੇ ਕੀ ਕਰੀਏ? ਇਕ ਤਰੀਕਾ ਸੱੁਝਿਆ ਕਿ ਇਕ ਸੂਟਕੇਸ ਵਿਚ ਪਾ ਕੇ ਦਰਵਾਜ਼ਾ ਬੰਨ੍ਹ ਦੇਈਏ | ਬੰਨ੍ਹਦੇ ਕਿਵੇਂ? ਰੱਸੀ ਤਾਂ ਹੈ ਹੀ ਨਹੀਂ ਸੀ ਪਜਾਮੇ ਦਾ ਨਾੜਾ ਖੋਲਿ੍ਹਆ | ਉਸ ਨੂੰ ਦਰਵਾਜ਼ੇ ਨਾਲ ਬੰਨ੍ਹ ਕੇ ਇਕ ਸੂਟਕੇਸ ਵਿਚ ਫਸਾ ਦਿੱਤਾ | ਕੁਝ ਤਸੱਲੀ ਹੋ ਗਈ | ਪਰ ਕਮਰੇ ਵਿਚ ਸਰਦੀ ਵਧ ਗਈ | ਨੀਂਦ ਗ਼ਾਇਬ ਹੋ ਗਈ | ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਇਕ ਖਿਆਲ ਆਉਂਦਾ ਰਿਹਾ ਕਿ ਭੂਸ਼ਨ ਦਾ ਕੀ ਹਾਲ ਹੈ?' ਇਕ ਰਜਾਈ, ਇਕ ਕੰਬਲ ਤਾਂ ਸੀ ਉਸ ਉੱਤੇ, ਉਠ ਕੇ ਇਕ ਰਜਾਈ ਹੋਰ ਪਾ ਦਿੱਤੀ |
ਤਰਨ ਨੇ ਫਿਰ ਪਾਸਾ ਲਿਆ, ਬੋਲਿਆ 'ਹਵਾ ਕੰਧ ਨਾਲ ਵੱਜ ਕੇ ਸਿੱਧੀ ਭੂਸ਼ਨ ਨੂੰ ਲੱਭਦੀ ਹੈ' ਅਤੇ ਚੁੱਪ ਹੋ ਗਿਆ | ਇਸ ਚੁੱਪ ਤੋਂ ਮਗਰੋਂ ਮੇਰੇ ਬੋਲਣ ਦੀ ਵਾਰੀ ਸੀ |
ਤਰਨ ਜਿਵੇਂ-ਜਿਵੇਂ ਰਾਤ ਵਧ ਰਹੀ ਹੈ ਠੰਢ ਵੀ ਵਧਦੀ ਜਾ ਰਹੀ ਹੈ | ਮੈਂ ਆਪਣੀ ਰਜਾਈ ਉਸ 'ਤੇ ਪਾ ਦਿੰਦਾ ਹਾਂ | ਇੰਝ ਨਾ ਹੋਵੇ ਸਵੇਰੇ ਜੁਲਾਹੇ ਦੇ ਜਵਾਈ ਵਾਂਗ ਮੁਸਕੁਰਾ ਰਿਹਾ ਹੋਵੇ |
ਤਰਨ ਚੁੱਪ ਰਿਹਾ | ਮੈਂ ਆਪਣਾ ਬਿਸਤਰਾ ਪੁੱਠਾ ਕਰ ਦਿੱਤਾ | ਕੰਬਲ ਹੇਠਾਂ ਕਰ ਲਿਆ | ਰਜਾਈ ਉੱਤੇ ਲੈ ਲਈ ਅਤੇ ਰਜਾਈ ਵੀ ਭੂਸ਼ਨ ਉੱਤੇ ਪਾ ਦਿੱਤੀ | ਥੋੜ੍ਹੀ ਦੇਰ ਮਗਰੋਂ ਅੰਗੀਠੀ ਵੀ ਠੰਢੀ ਹੋਣ ਲੱਗ ਪਈ | ਤਰਨ ਨੇ ਉਠ ਕੇ ਥੋੜ੍ਹੇ ਜਿਹੇ ਕੋਲੇ ਹੋਰ ਪਾ ਦਿੱਤੇ | ਅਤੇ ਨਾਲ ਹੀ ਆਪਣੀ ਰਜਾਈ ਵੀ ਭੂਸ਼ਨ ਉੱਤੇ ਪਾ ਦਿੱਤੀ | ਫਿਰ ਰਜਾਈ ਵਿਚ ਵੜ ਕੇ ਲੇਟ ਗਿਆ | ਇਸੇ ਵਿਚ ਥੱਕ-ਥਕਾ ਕੇ ਅੱਖ ਲੱਗ ਗਈ |
ਸੋ, ਸਵੇਰੇ ਦੇਰ ਨਾਲ ਉੱਠੇ | ਭੂਸ਼ਨ ਉਸ ਦਿਨ ਸਾਡੇ ਤੋਂ ਪਹਿਲਾਂ ਜਾਗ ਪਏ | ਮੰਜੇ ਤੋਂ ਹੀ ਪਾਸਾ ਲੈ ਕੇ ਵੇਖਿਆ | ਬੜੇ ਬੇਚੈਨ ਲੱਗਾ ਰਹੇ ਸਨ | ਮੈਂ ਪੁੱਛਿਆ 'ਕਿਉਂ? ਰਾਤੀ ਚੰਗੀ ਤਰ੍ਹਾਂ ਨੀਂਦ ਨਹੀਂ ਆਈ?'
ਇਕ ਉਬਾਸੀ ਲੈ ਕੇ ਬੋਲੇ 'ਨੀਂਦਰ ਤਾਂ ਚੰਗੀ ਆਈ ਪਰ ਇਕ ਗੱਲ ਦੱਸੋ | ਰਾਤੀ ਤੁਸੀਂ ਆਪਣਾ ਸਾਮਾਨ ਚੁੱਕ-ਚੁੱਕ ਕੇ ਮੇਰੇ ਉੱਤੇ ਕਿਉਂ ਸੁੱਟ ਰਹੇ ਸੀ?'
ਤਰਨ ਜ਼ੋਰ ਦੀ ਹੱਸ ਪਿਆ |
'ਲੈ ਹੋਰ ਸੁਣੋ ? ਤੁਹਾਡੇ ਕਰਕੇ ਅਸੀਂ ਅੱਧੀ ਰਾਤ ਤੀਕ ਸੁੱਤੇ ਨਹੀਂ | ਹੁਣ ਉਠੋ 'ਤੇ ਚਾਹ ਦਾ ਇੰਤਜ਼ਾਮ ਕਰੋ |'
ਖਾਨਸਾਮੇ ਨੇ ਦੂਜੀ ਵਾਰ ਚਾਹ ਤਿਆਰ ਕਰ ਦਿੱਤੀ ਸੀ | ਟ੍ਰੇਅ ਸਜਾ ਕੇ ਲਾਅਨ ਵਿਚ ਲੈ ਕੇ ਆ ਰਿਹਾ ਸੀ | ਜਦੋਂ ਸੰਤੋਸ਼ ਜੀ ਨੂੰ ਭੂਸ਼ਨ ਦੇ ਕਮਰੇ ਵਿਚੋਂ ਨਿਕਲਦਿਆਂ ਵੇਖਿਆ ਪੁੱਛਿਆ, 'ਕਿਉਂ ਅੱਜ ਸੌਾ ਕੇ ਨਹੀਂ ਉਠੇ ਹਾਲੇ ਤੀਕ |'
ਸੰਤੋਸ਼ ਜੀ ਨੇ ਦੁੱਪਟੇ ਵਿਚ ਮੂੰਹ ਦਿੱਤਾ ਹੋਇਆ ਸੀ | ਆ ਕੇ ਕੁਰਸੀ ਤੇ ਡਿੱਗ ਪਏ | ਜ਼ੋਰ ਨਾਲ ਧੌਣ ਨੂੰ ਮਾਰ ਕੇ ਬੋਲੇ 'ਨਹੀਂ, ਹੁਣ ਉਹ ਨਹੀਂ ਉਠੇਗਾ |'
ਉਨ੍ਹਾਂ ਆਪਣਾ ਰੋਣ ਬੁੱਕਲ ਅੰਦਰ ਸ਼ਾਲ ਵਿਚ ਨੱਪ ਲਿਆ | (ਸਮਾਪਤ)

-ਮੋਬਾਈਲ : 98141-77954.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX