ਤਾਜਾ ਖ਼ਬਰਾਂ


ਕੋਤਵਾਲੀ ਪੁਲਿਸ ਵੱਲੋਂ 400 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
. . .  1 day ago
ਕਪੂਰਥਲਾ, 27 ਫਰਵਰੀ (ਅਮਰਜੀਤ ਸਿੰਘ ਸਡਾਨਾ)-ਡੀ.ਐੱਸ.ਪੀ. ਸਬ ਡਵੀਜ਼ਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਟਰੱਕ ਸਵਾਰ...
ਬੰਗਾ ਇਲਾਕੇ 'ਚ ਡਿੱਗੇ ਪਾਕਿਸਤਾਨੀ ਗੁਬਾਰੇ
. . .  1 day ago
ਬੰਗਾ , 27 ਫ਼ਰਵਰੀ ( ਜਸਬੀਰ ਸਿੰਘ ਨੂਰਪੁਰ )-ਬੰਗਾ ਇਲਾਕੇ ਦੇ ਪਿੰਡਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਗੁਬਾਰੇ ਮਿਲੇ ।ਇਨ੍ਹਾਂ ਗ਼ੁਬਾਰਿਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਜਿਨਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ...
ਕਰਜ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਅੰਨਦਾਤਾ
. . .  1 day ago
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਇੱਕ ਕਿਸਾਨ ਸੁਰਿੰਦਰ ਸਿੰਘ (39 ਸਲ) ਵੱਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...
ਆਪ ਕੌਂਸਲਰ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ
. . .  1 day ago
ਨਵੀਂ ਦਿੱਲੀ, 27 ਫਰਵਰੀ - ਆਪ ਕੌਂਸਲਰ ਦੇ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ ਹੋਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਚਲਾਏ ਪ੍ਰੋਜੈਕਟ ਸੰਬੰਧੀ 5 ਮਾਰਚ ਨੂੰ ਹੋਵੇਗੀ ਮੀਟਿੰਗ
. . .  1 day ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ ਪ੍ਰਾਇਮਰੀ ਸਕੂਲਾਂ ਅੰਦਰ ਪ੍ਰਾਇਮਰੀ ਸਿੱਖਿਆ...
ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)- ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ...
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ
. . .  1 day ago
ਮਹਾਰਾਸ਼ਟਰ ਦੇ ਸਾਰੇ ਸਕੂਲਾਂ 'ਚ ਮਰਾਠੀ ਨੂੰ ਲਾਜ਼ਮੀ ਬਣਾਉਣ ਵਾਲਾ ਬਿੱਲ ਵਿਧਾਨ ਸਭਾ 'ਚ ਪਾਸ...
ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਚੁੱਕੇਗੀ ਦਿੱਲੀ ਸਰਕਾਰ : ਕੇਜਰੀਵਾਲ
. . .  1 day ago
ਨਵੀਂ ਦਿੱਲੀ, 27 ਫਰਵਰੀ- ਉੱਤਰ ਪੂਰਬੀ ਦਿੱਲੀ ਦੇ ਖਈ ਇਲਾਕਿਆਂ 'ਚ ਹੋਈ ਹਿੰਸਾ 'ਚ ਪ੍ਰਭਾਵਿਤ ਲੋਕਾਂ ਦੇ ਇਲਾਜ ਦਾ ਖ਼ਰਚ ਦਿੱਲੀ ਦੀ ਕੇਜਰੀਵਾਲ ਸਰਕਾਰ ....
ਅੱਡਾ ਅੰਮੋਨੰਗਲ ਕੋਲੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਅੱਚਲ ਸਾਹਿਬ, 27 ਫਰਵਰੀ (ਗੁਰਚਰਨ ਸਿੰਘ)- ਬਟਾਲਾ-ਜਲੰਧਰ ਰੋਡ ਅੱਡਾ ਅੰਮੋਨੰਗਲ ਨਜ਼ਦੀਕ ਕਰੀਬ 24 ...
ਦਿੱਲੀ ਹਿੰਸਾ 'ਚ ਮਾਮੂਲੀ ਜ਼ਖਮੀ ਹੋਏ ਲੋਕਾਂ ਨੂੰ ਮਿਲੇਗਾ 20-20 ਹਜ਼ਾਰ ਰੁਪਏ ਮੁਆਵਜ਼ਾ: ਕੇਜਰੀਵਾਲ
. . .  1 day ago
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਨਕਲ

ਰਾਮ ਅਤੇ ਸ਼ਾਮ ਪਹਿਲੀ ਜਮਾਤ ਤੋਂ ਇਕੱਠੇ ਪੜ੍ਹਦੇ ਸਨ | ਰਾਮ ਪੜ੍ਹਨ ਨੂੰ ਬਹੁਤ ਹੁਸ਼ਿਆਰ ਸੀ | ਸ਼ਾਮ ਪੜ੍ਹਨ ਨੂੰ ਨਲਾਇਕ ਸੀ | ਉਹ ਰਾਮ ਦੀ ਇਸ ਕਰਕੇ ਸਭ ਬੱਚਿਆਂ ਨਾਲੋਂ ਜ਼ਿਆਦਾ ਇੱਜ਼ਤ ਕਰਿਆ ਕਰਦਾ ਸੀ ਕਿਉਂਕਿ ਰੋਲ ਨੰਬਰ ਉਸ ਦੇ ਪਿੱਛੇ ਸੀ | ਪੱਕੇ ਪੇਪਰਾਂ ਦੇ ਵਿਚ ਉਹ ਇਸ ਨੂੰ ਖੁੱਲ੍ਹੀ ਨਕਲ ਕਰਵਾ ਦਿਆ ਕਰਦਾ ਸੀ | ਰਾਮ ਦੀ ਇਕੱਲੀ ਇੱਜ਼ਤ ਹੀ ਨਹੀਂ ਸੀ ਕਰਦਾ ਬਲਕਿ ਰਾਮ ਦੇ ਹਰ ਕੰਮ ਵਿਚ ਉਸ ਦਾ ਹੱਥ ਵਟਾਉਂਦਾ ਸੀ | ਲਾਲਚ ਸਿਰਫ ਨਕਲ ਦਾ ਸੀ | ਬਾਕੀ ਜਮਾਤਾਂ ਵਿਚ ਤਾਂ ਇਹ ਸਿਲਸਲਾ ਚੱਲੀ ਗਿਆ ਬੋਰਡ ਦੇ ਪੱਕੇ ਪੇਪਰਾਂ ਵਿਚ ਪ੍ਰਸ਼ਨ ਪੱਤਰ ਵੱਖੋ ਵੱਖ ਆ ਗਏ ਸਨ | ਸ਼ਾਮ ਨੂੰ ਫਿਕਰ ਪੈ ਗਿਆ ਕਿ ਮੈਂ ਹੁਣ ਕੀ ਕਰਾਂਗਾ | ਉਸ ਨੂੰ ਪੇਪਰ ਪੜ੍ਹ-ਪੜ੍ਹ ਕੇ ਕੱਚੀਆਂ ਤ੍ਰੇਲੀਆਂ ਆ ਰਹੀਆਂ ਸਨ | ਬੋਰਡ ਦੇ ਪੇਪਰ ਕਰਕੇ ਪਹਿਲੀਆਂ ਜਮਾਤਾਂ ਨਾਲੋਂ ਸਖਤੀ ਵੀ ਜ਼ਿਆਦਾ ਸੀ | ਸ਼ਾਮ ਦੀ ਨਕਲ ਚੱਲੀ ਨਾ | ਉਹ ਬੁਰੀ ਤਰ੍ਹਾਂ ਜਮਾਤ ਵਿਚੋਂ ਫੇਲ੍ਹ ਹੋ ਗਿਆ ਸੀ | ਰਾਮ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਸੀ | ਸ਼ਾਮ ਨੂੰ ਹੁਣ ਫਿਕਰ ਲੱਗ ਗਿਆ ਸੀ ਕਿ ਮੇਰਾ ਹੁਣ ਕੀ ਬਣੇਗਾ | ਜਿਵੇਂ ਹੁਣ ਤੱਕ ਉਸ ਦਾ ਰੋਲ ਨੰਬਰ ਹੁਸ਼ਿਆਰ ਬੱਚੇ ਰਾਮ ਦੇ ਪਿੱਛੇ ਚਲਿਆ ਆਉਂਦਾ ਸੀ ਹੁਣ ਬੋਰਡ ਦੀ ਜਮਾਤ ਵਿਚੋਂ ਜਿੰਨੇ ਵੀ ਬੱਚੇ ਫੇਲ੍ਹ ਹੋਏ ਸਨ ਭਾਵ ਨਾਲਾਇਕ ਬੱਚਿਆਂ ਦੇ ਅੱਗੇ ਪਿੱਛੇ ਲੱਗ ਗਿਆ ਸੀ | ਉਸ ਨੂੰ ਮਿਹਨਤ ਨਾ ਕਰਨ ਦਾ ਅਤੇ ਨਕਲ ਤੇ ਰਹਿਣ ਦਾ ਬਹੁਤ ਵੱਡਾ ਪਛਤਾਵਾ ਹੋਇਆ ਸੀ | ਮਾਸਟਰ ਅਤੇ ਉਸ ਦੇ ਘਰ ਦੇ ਬੜੇ ਹੈਰਾਨ ਅਤੇ ਪਰੇਸ਼ਾਨ ਸਨ ਕਿ ਬਾਕੀ ਜਮਾਤਾਂ ਵਿਚੋਂ ਚੰਗੇ ਨੰਬਰ ਲੈਣ ਵਾਲੇ ਸ਼ਾਮ ਨੂੰ ਕੀ ਹੋ ਗਿਆ | ਸ਼ਾਮ ਨੇ ਵੀ ਹੁਣ ਵੇਖ ਲਿਆ ਸੀ ਕਿ ਮੇਰਾ ਨਕਲ 'ਤੇ ਨਿਰਭਰ ਰਹਿਣ ਨਾਲ ਕਿੰਨਾ ਮੰਦਾ ਹਾਲ ਹੋਇਆ ਹੈ | ਉਸ ਨੇ ਅੰਦਰੋ-ਅੰਦਰੀ ਮਨ ਬਣਾ ਲਿਆ ਸੀ ਕਿ ਅੱਜ ਤੋਂ ਬਾਅਦ ਨਕਲ ਤੇ ਆਸ ਬਿਲਕੁਲ ਨਹੀਂ ਰੱਖਾਂਗਾ ਪੂਰੇ ਜ਼ੋਰ- ਸ਼ੋਰ ਨਾਲ ਰੱਜ ਕੇ ਮਿਹਨਤ ਕਰਾਂਗਾ | ਜਿਹੜੇ ਬੱਚੇ ਮਖੌਲ ਕਰਦੇ ਹਨ ਉਨ੍ਹਾਂ ਦੇ ਮੂੰਹ ਬੰਦ ਕਰਾਵਾਂਗਾ | ਮਾਂ ਬਾਪ ਅਤੇ ਅਧਿਆਪਕਾਂ ਨੂੰ ਹੋਰ ਹੈਰਾਨ ਪਰੇਸ਼ਾਨ ਨਹੀਂ ਕਰਾਂਗਾ | ਉਹੀ ਸ਼ਾਮ ਹੁਣ ਪੂਰੀ ਤਨ ਦੇਹੀ ਨਾਲ ਮਿਹਨਤ ਕਰ ਕੇ ਪੱਕੇ ਪੇਪਰਾਂ ਵਿਚ ਸਾਰੀ ਜਮਾਤ ਵਿਚੋਂ ਪਹਿਲੇ ਨੰਬਰ 'ਤੇ ਆ ਗਿਆ ਸੀ | ਅੱਜ ਉਸ ਨੂੰ ਅਧਿਆਪਕਾਂ ਅਤੇ ਪਰਿਵਾਰ ਵਲੋਂ ਸ਼ਾਬਾਸ਼ ਦੇ ਨਾਲ-ਨਾਲ ਬਹੁਤ ਜ਼ਿਆਦਾ ਪਿਆਰ ਵੀ ਮਿਲ ਰਿਹਾ ਸੀ | ਮਖੌਲ ਕਰਨ ਵਾਲੇ ਉਸ ਦੇ ਓਹੀ ਆੜੀ ਅੱਜ ਉਸ ਨੂੰ ਮੁਬਾਰਕਾਂ ਦੇ ਰਹੇ ਸਨ |

-ਗਿੱਲ ਨਗਰ, ਗਲੀ ਨੰ-13., ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 9463542896.


ਖ਼ਬਰ ਸ਼ੇਅਰ ਕਰੋ

ਕੁਝ ਕੁ ਕੌੜੇ ਸੱਚ

ਕੁਰਸੀ : ਇਸ 'ਤੇ ਬੈਠ ਕੇ ਸਿਆਣਾ ਬੰਦਾ ਵੀ ਮੂਰਖ ਬਣ ਜਾਂਦਾ ਹੈ |
ਝਗੜਾ : ਇਸ ਤੋਂ ਬਾਅਦ ਵਕੀਲ ਕਰਨਾ ਪੈਂਦਾ ਹੈ ਤੇ ਇਹ (ਝਗੜਾ) ਉਸ ਦਾ ਕਮਾਊ ਪੁੱਤਰ ਹੈ |
ਵਿਦਵਾਨ : ਆਪਣੇ-ਆਪ ਨੂੰ ਦੁਨੀਆ ਦਾ ਬਾਦਸ਼ਾਹ ਸਮਝਦਾ ਹੈ |
ਮੁਰਗਾ : ਸਾਰੇ ਪਿੰਡ ਲਈ ਬਾਂਗ ਦੇਣ ਵਾਲੀ ਅਲਾਰਮ ਘੜੀ |
ਤਾਲਾ : ਬਿਨਾਂ ਖਰਚ ਕੀਤਿਆਂ ਰੱਖਿਆ ਚੌਕੀਦਾਰ |
ਅਖ਼ਬਾਰ : ਰੋਜ਼ ਉਹ ਉਡੀਕਦਾ ਪਰ ਪੜ੍ਹਦਿਆਂ ਹੀ ਬੇਚੈਨੀ ਪੈਦਾ ਕਰਦਾ ਹੈ |
ਗਵਾਹ : ਨਾ ਸੱਚ ਬੋਲਦਾ ਨਾ ਝੂਠ, ਸਿਰਫ਼ ਪੈਸੇ ਦੀ ਬੋਲੀ ਬੋਲਦਾ ਹੈ |
ਜੇਲ੍ਹ : ਇਥੇ ਬਿਨਾਂ ਕਿਰਾਇਆ ਦਿੱਤਿਆਂ ਰਿਹਾ ਜਾ ਸਕਦਾ ਹੈ, ਜੱਜ ਦੀ ਮਰਜ਼ੀ ਨਾਲ |
ਸੱਸ : ਨੂੰ ਹ ਦੀ ਜਾਸੂਸੀ ਕਰਨ ਵਾਲੀ ਮੁਫ਼ਤ ਦੀ ਜਾਸੂਸ/ਨੂੰਹ ਦਾ ਹਰ ਕੰਮ ਚੈੱਕ ਕਰਨ ਵਾਲੀ ਐਡੀਟਰ |

-ਪਿੰਡ ਝੱਮਟ, ਡਾਕ: ਅਯਾਲੀ ਕਲਾਂ, ਜ਼ਿਲ੍ਹਾ ਲੁਧਿਆਣਾ-142027.
ਮੋਬਾਈਲ : 94636-00252.

ਚਹਿਚਹਾਉਣ ਵਾਲੇ ਪੰਛੀ 'ਚਿੜੀਆਂ'

ਬੱਚਿਓ, ਸੰਸਾਰ ਵਿਚ ਪੰਛੀਆਂ ਦੀਆਂ ਲਗਪਗ 4000 ਕਿਸਮਾਂ ਹਨ | ਇਨ੍ਹਾਂ ਵਿਚੋਂ ਲਗਪਗ 50 ਫੀਸਦੀ ਕਿਸਮਾਂ ਚਹਿਚਹਾਉਂਦੀਆਂ ਹਨ | ਵੈਸੇ ਤਾਂ ਤੋਤਾ-ਮੈਨਾ, ਕਬੂਤਰ ਅਤੇ ਕਾਂ ਵਗੈਰਾ ਚਹਿਚਹਾਉਣ ਵਾਲੇ ਪੰਛੀ ਹਨ ਪਰ ਅੱਜ ਤੁਹਾਨੂੰ ਸਿਰਫ਼ ਚਿੜੀਆਂ ਬਾਰੇ ਹੀ ਸੰਖੇਪ ਵਿਚ ਜਾਣਕਾਰੀ ਪ੍ਰਦਾਨ ਕਰਾਂਗੇ |
ਚਿੜੀਆਂ ਦਾ ਆਕਾਰ ਛੋਟਾ ਪਰ ਠੋਸ ਹੁੰਦਾ ਹੈ | ਨਰ ਚਿੜੇ ਮਾਦਾ ਨਾਲੋਂ ਵੱਧ ਚਹਿਚਹਾਉਂਦੇ ਹਨ | ਇਨ੍ਹਾਂ ਦੇ ਨਵ-ਜਨਮੇ ਬੱਚੇ ਅੰਨ੍ਹੇ ਅਤੇ ਬਹੁਤ ਕਮਜ਼ੋਰ ਹੁੰਦੇ ਹਨ | ਇਨ੍ਹਾਂ ਦੇ ਸਾਹ ਵਾਲੀ ਨਾਲੀ ਦੇ ਆਧਾਰ ਉੱਪਰ ਇਕ ਆਵਾਜ਼ ਪੈਦਾ ਕਰਨ ਵਾਲਾ ਬਕਸਾ ਲੱਗਾ ਹੁੰਦਾ ਹੈ, ਜਿਸਨੂੰ 'ਸਾਈਰਿੰਕਸ' ਕਹਿੰਦੇ ਹਨ | ਇਸ ਦੀਆਂ ਦੀਵਾਰਾਂ ਬਹੁਤ ਪਤਲੀਆਂ ਹੁੰਦੀਆਂ ਹਨ, ਇਨ੍ਹਾਂ ਦੀ ਹਿਲਜੁਲ ਨਾਲ ਆਵਾਜ਼ ਪੈਦਾ ਹੁੰਦੀ ਹੈ, ਜਿਸ ਨੂੰ ਪੰਛੀ ਦਾ ਚਹਿਚਹਾਉਣਾ ਕਹਿੰਦੇ ਹਨ |
ਚਿੜੀਆਂ ਦੀਆਂ ਕਿਸਮਾਂ : • ਘਰੇਲੂ ਚਿੜੀ, ਕੁਝ ਦਹਾਕੇ ਪਹਿਲਾਂ ਇਹ ਆਪਣੇ ਕੱਚੇ ਘਰਾਂ ਵਿਚ ਆਮ ਵੇਖਣ ਨੂੰ ਮਿਲਦੀਆਂ ਸਨ | ਇਹ ਘਾਹ-ਫੂਸ ਇੱਕਠਾ ਕਰਕੇ ਸ਼ਤੀਰੀਆਂ ਅਤੇ ਬਾਲਿਆਂ ਵਿਚ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ | ਇਹ ਜ਼ਿਆਦਾ ਕਰਕੇ ਏਸ਼ੀਆ ਅਤੇ ਅਫਰੀਕਾ ਵਿਚ ਪਾਈਆਂ ਜਾਂਦੀਆਂ ਹਨ |
• ਨੀਲੇ ਮੂੰਹ ਵਾਲੀ ਚਿੜੀ : ਰੁੱਖੀ ਆਵਾਜ਼ ਵਾਲੀ ਇਹ ਚਿੜੀ ਆਸਟ੍ਰੇਲੀਆ ਵਿਚ ਮਿਲਦੀ ਹੈ ਜੋ ਕੀੜੇ-ਮਕੌੜੇ, ਫਲ ਅਤੇ ਫੁੱਲਾਂ ਦਾ ਰਸ ਖਾ ਕੇ ਗੁਜ਼ਾਰਾ ਕਰਦੀ ਹੈ |
• ਕਾਲੇ ਪੀਲੇ ਖੰਭਾਂ ਵਾਲੀ ਚਿੜੀ : ਇਸ ਦੀ ਚੰੁਝ ਬਹੁਤ ਨੋਕਦਾਰ ਹੁੰਦੀ ਹੈ | ਇਹ ਜ਼ਿਆਦਾ ਕਰਕੇ ਉੱਤਰੀ ਅਮਰੀਕਾ ਵਿਚ ਮਿਲਦੀ ਹੈ, ਇਹ ਬੀਜ ਅਤੇ ਕੀੜੇ-ਮਕੌੜੇ ਆਦਿ ਖਾ ਕੇ ਗੁਜ਼ਾਰਾ ਕਰਦੀ ਹੈ |
• ਛੋਟੀ ਚਿੜੀ : ਸੁਨਹਿਰੀ ਰੰਗ ਦੀ ਇਸ ਚਿੜੀ ਦੀ ਲੰਬਾਈ ਸਿਰਫ਼ 9 ਸੈਂਟੀਮੀਟਰ ਹੁੰਦੀ ਹੈ | ਇਹ ਸਭ ਤੋਂ ਛੋਟੀ ਚਹਿਚਹਾਉਣ ਵਾਲੀ ਚਿੜੀ ਹੈ |
• ਗੁਲਾਨਾਰੀ ਚਿੜੀ : ਇਸ ਦੇ ਸਰੀਰ ਦਾ ਰੰਗ ਲਾਲ ਅਤੇ ਕਾਲਾ ਹੁੰਦਾ ਹੈ | ਇਹ ਜ਼ਿਆਦਾ ਕਰਕੇ ਅਮਰੀਕਾ ਵਿਚ ਪਾਈ ਜਾਂਦੀ ਸੀ ਪਰ ਅੱਜਕਲ੍ਹ ਇਹ ਕੈਨੇਡਾ ਵਿਚ ਮਿਲਦੀ ਹੈ |

-ਨਿਊ ਕੰੁਦਨਪੁਰੀ, ਲੁਧਿਆਣਾ |

ਚੁਟਕਲੇ

• ਮਾਲਕ ਨੇ ਆਪਣੇ ਨੌਕਰ ਨੂੰ ਕਿਹਾ, 'ਤੈਨੂੰ ਕਿੰਨੀ ਵਾਰ ਕਿਹਾ ਕਿ ਉਸ ਦੁਕਾਨ ਤੋਂ ਸੌਦਾ ਨਾ ਲਿਆ ਕਰ |'
'ਕੀ ਹੋ ਗਿਆ ਸਾਹਬ?' ਨੌਕਰ ਨੇ ਪੁੱਛਿਆ |
'ਕਿਉਂਕਿ ਉਹ ਦੁਕਾਨਦਾਰ ਸੌਦਾ ਤੋਲਣ ਸਮੇਂ ਗਾਹਕਾਂ ਦੀਆਂ ਅੱਖਾਂ ਵਿਚ ਮਿੱਟੀ ਪਾ ਦਿੰਦਾ ਹੈ', ਮਾਲਕ ਬੋਲਿਆ |
'ਮੈਂ ਏਨਾ ਬੇਵਕੂਫ ਨਹੀਂ ਜਿੰਨਾ ਤੁਸੀਂ ਸਮਝਦੇ ਹੋ, ਜਦੋਂ ਉਹ ਦੁਕਾਨਦਾਰ ਸੌਦਾ ਤੋਲਦਾ ਹੈ ਤਾਂ ਮੈਂ ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹਾਂ', ਨੌਕਰ ਨੇ ਜਵਾਬ ਦਿੱਤਾ |
• ਰਮੇਸ਼ ਨੇ ਆਪਣੇ ਦੋਸਤ ਵਿਜੇ ਨੂੰ ਫੋਨ ਕਰਕੇ ਪੁੱਛਿਆ, 'ਯਾਰ ਅੱਜ ਰਾਤ ਤੈਨੂੰ ਮੇਰੇ ਨਾਲ ਡਿਨਰ ਕਰਨ 'ਤੇ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ?'
'ਬਿਲਕੁਲ ਨਹੀਂ ਸਗੋਂ ਮੈਨੂੰ ਤਾਂ ਬਹੁਤ ਖ਼ੁਸ਼ੀ ਹੋਵੇਗੀ' ਵਿਜੇ ਫਟਾਫਟ ਬੋਲਿਆ |
'ਤਾਂ ਫੇਰ ਠੀਕ ਹੈ ਮੈਂ ਰਾਤ ਨੂੰ 8 ਵਜੇ ਤੇਰੇ ਘਰ ਪਹੁੰਚ ਆਵਾਂਗਾ ਤੰੂ ਡਿਨਰ ਤਿਆਰ ਰੱਖੀਂ', ਰਮੇਸ਼ ਨੇ ਆਪਣੇ ਦੋਸਤ ਨੂੰ ਵਿਸਥਾਰ ਨਾਲ ਸਮਝਾਇਆ |

-ਡਾ: ਰਾਜ ਨਰਿੰਦਰ ਝਬੇਲਵਾਲੀ,
ਪਿੰਡ ਤੇ ਡਾਕ ਖਾਨਾ ਝਬੇਲਵਾਲੀ |

ਬਾਲ ਨਾਵਲ-20: ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
'ਠੀਕ ਐ ਨਾਨਾ ਜੀ', ਕਹਿ ਕੇ ਬੱਚੇ ਦੂਸਰੇ ਕਮਰੇ ਵਿਚ ਦੌੜ ਗਏ |
ਦੂਸਰੇ ਕਮਰੇ ਵਿਚ ਮਾਵਾਂ-ਧੀਆਂ ਦੀਆਂ ਗੱਲਾਂ ਚੱਲ ਰਹੀਆਂ ਸਨ | ਉਨ੍ਹਾਂ ਨੂੰ ਰੁੱਝਿਆਂ ਵੇਖ ਕੇ ਬੱਚੇ ਬਾਹਰ ਵੱਲ ਜਾਣ ਲੱਗੇ ਤਾਂ ਨਾਨੀ ਜੀ ਨੇ ਉਨ੍ਹਾਂ ਨੂੰ ਆਵਾਜ਼ ਦਿੱਤੀ, 'ਹੁਣ ਐਸ ਵੇਲੇ ਕਿੱਧਰ ਚੱਲੇ ਹੋ? ਸੌਾ ਜਾਓ ਹੁਣ, ਸਵੇਰ ਦੇ ਥੱਕ ਗਏ ਹੋਵੋਗੇ |'
'ਅਸੀਂ ਅਜੇ ਨਹੀਂ ਸੌਣਾ, ਨਾਨੀ ਜੀ', ਕਹਿ ਕੇ ਉਹ ਵਿਹੜੇ ਵਿਚ ਖੇਡਣ ਚਲੇ ਗਏ |
ਕਾਫ਼ੀ ਦੇਰ ਮਾਵਾਂ-ਧੀਆਂ ਦਿਲ ਦੀਆਂ ਗੱਲਾਂ ਕਰਦੀਆਂ ਰਹੀਆਂ | ਉਸ ਤੋਂ ਬਾਅਦ ਉਨ੍ਹਾਂ ਨੂੰ ਬੱਚਿਆਂ ਦਾ ਿਖ਼ਆਲ ਆਇਆ | ਬੱਚੇ ਅਜੇ ਵੀ ਬਾਹਰ ਖੇਡਣ ਵਿਚ ਮਸਤ ਸਨ | ਰਹਿਮਤ ਅਤੇ ਅਸੀਸ ਬਾਹਰ ਜਾ ਕੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਬੁਲਾ ਕੇ ਲਿਆਈਆਂ | ਕੱਪੜੇ ਬਦਲ ਕੇ ਬੱਚੇ ਜਦੋਂ ਮੰਜਿਆਂ 'ਤੇ ਲੇਟੇ ਤਾਂ ਉਹ ਲੇਟਦਿਆਂ ਹੀ ਸੌਾ ਗਏ |
ਰਹਿਮਤ ਅਤੇ ਅਸੀਸ ਵੀ ਲੇਟ ਗਈਆਂ | ਬੀਜੀ, ਇੰਦਰਪ੍ਰੀਤ ਅਤੇ ਜਗਮੀਤ ਹੋਰਾਂ ਦੇ ਕਮਰੇ ਵਿਚ ਚਲੇ ਗਏ, ਜਿਥੇ ਉਹ ਪਾਪਾ ਜੀ ਨਾਲ ਗੱਲਾਂ ਕਰ ਰਹੇ ਸਨ, 'ਤੁਸੀਂ ਬੇਟਾ ਸਵੇਰ ਦੇ ਥੱਕੇ ਹੋਵੋਗੇ, ਹੁਣ ਸੌਾ ਜਾਓ |' ਫੇਰ ਉਹ ਪਾਪਾ ਜੀ ਵੱਲ ਵੇਖ ਕੇ ਬੋਲੇ, 'ਤੁਸੀਂ ਤੇ ਅੱਗੇ ਐਸ ਵੇਲੇ ਤੱਕ ਕਦੋਂ ਦੇ ਸੁੱਤੇ ਹੁੰਦੇ ਹੋ |'
'ਅੱਜ ਬਈ, ਬੱਚੇ ਘਰ ਆਏ ਨੇ, ਨੀਂਦਰ ਕਿਥੋਂ ਆਉਣੀ ਏਾ | ਤੁਸੀਂ ਸਾਰੇ ਸੌਾ ਜਾਓ | ਅਸੀਂ ਥੋੜ੍ਹੀ ਦੇਰ ਤੱਕ ਆਪੇ ਸੌਾ ਜਾਵਾਂਗੇ |'
ਬੀਜੀ ਆਪਣੇ ਕਮਰੇ ਵਿਚ ਚਲੇ ਗਏ | ਉਨ੍ਹਾਂ ਦੇ ਜਾਣ ਤੋਂ ਬਾਅਦ ਪਾਪਾ ਜੀ ਅਤੇ ਬੇਟੇ ਫੇਰ ਗੱਲੀਂ ਲੱਗ ਗਏ |
ਬੀਜੀ ਰਾਤੀਂ ਭਾਵੇਂ ਥੋੜ੍ਹਾ ਲੇਟ ਸੁੱਤੇ ਸਨ ਪਰ ਸਵੇਰੇ ਉਨ੍ਹਾਂ ਨੂੰ ਵੇਲੇ ਸਿਰ ਜਾਗ ਆ ਗਈ | ਉਨ੍ਹਾਂ ਨੇ ਜਦੋਂ ਵੇਖਿਆ ਕਿ ਸਭ ਘੂਕ ਸੁੱਤੇ ਪਏ ਹਨ ਤਾਂ ਉਹ ਫੇਰ ਲੇਟ ਗਏ | ਥੋੜ੍ਹੀ ਦੇਰ ਉਹ ਮੰਜੇ 'ਤੇ ਪਾਸੇ ਪਰਤਦੇ ਰਹੇ ਪਰ ਉਨ੍ਹਾਂ ਨੂੰ ਨੀਂਦ ਨਾ ਆਈ | ਆਖ਼ਰ ਉਹ ਮੰਜੇ ਤੋਂ ਉੱਠੇ ਅਤੇ ਹੌਲੀ-ਹੌਲੀ ਬਿਨਾਂ ਕੋਈ ਖੜਾਕ ਕੀਤਿਆਂ, ਰਸੋਈ ਵੱਲ ਤੁਰ ਪਏ | ਰਸੋਈ ਵਿਚ ਉਨ੍ਹਾਂ ਦੇ ਕਰਨ ਵਾਲੇ ਕਈ ਛੋਟੇ-ਮੋਟੇ ਕੰਮ ਸਨ, ਜੋ ਉਹ ਕਰਨ ਲੱਗ ਪਏ | ਕੰਮ ਮੁਕਾ ਕੇ ਉਹ ਫੇਰ ਸਾਰਿਆਂ ਨੂੰ ਵੇਖਣ ਆਏ | ਸਾਰੇ ਅਜੇ ਵੀ ਘੋੜੇ ਵੇਚ ਕੇ ਸੁੱਤੇ ਪਏ ਸਨ |
'ਅੱਜ ਪਤਾ ਨਹੀਂ 'ਏਹ' ਵੀ ਨਹੀਂ ਉੱਠੇ | ਅੱਗੇ ਤੇ ਮੇਰੇ ਤੋਂ ਵੀ ਪਹਿਲਾਂ ਉੱਠ ਕੇ ਬੈਠੇ ਹੁੰਦੇ ਨੇ | ਇਹ ਵੀ ਹੋ ਸਕਦੈ ਕਿ ਰਾਤੀਂ ਮੁੰਡਿਆਂ ਨਾਲ ਦੇਰ ਤੱਕ ਗੱਲਾਂ ਕਰਦੇ ਰਹੇ ਹੋਣ |' ਬੀਜੀ, ਰਹਿਮਤ ਦੇ ਪਾਪਾ ਨੂੰ ਅਜੇ ਤੀਕ ਸੁੱਤਿਆਂ ਵੇਖ ਕੇ ਆਪਣੇ-ਆਪ ਨਾਲ ਗੱਲਾਂ ਕਰਨ ਲੱਗੇ | ਉਹ ਫੇਰ ਰਸੋਈ ਵਿਚ ਚਲੇ ਗਏ ਅਤੇ ਚਾਹ ਬਣਾਉਣ ਲਈ ਪਾਣੀ ਗੈਸ 'ਤੇ ਰੱਖ ਦਿੱਤਾ |
ਚਾਹ ਬਣਦਿਆਂ ਤੱਕ ਪਾਪਾ ਜੀ ਵੀ ਉੱਠ ਪਏ | ਬੀਜੀ ਕੋਲੋਂ ਚਾਹ ਦਾ ਕੱਪ ਫੜਦੇ ਹੋਏ ਆਪੇ ਹੀ ਕਹਿਣ ਲੱਗੇ, 'ਅੱਜ ਮੇਰੀ ਵੀ ਨੀਂਦਰ ਨਹੀਂ ਖੁੱਲ੍ਹੀ | ਦਰਅਸਲ ਮੁੰਡਿਆਂ ਨਾਲ ਗੱਲਾਂ-ਬਾਤਾਂ ਕਰਦਿਆਂ ਹੀ ਅੱਧੀ ਰਾਤ ਹੋ ਗਈ ਸੀ |'
'ਮੈਂ ਵੀ ਸੋਚਦੀ ਪਈ ਸਾਂ ਕਿ ਤਬੀਅਤ ਠੀਕ ਹੋਵੇ ਸਈ, ਜਿਹੜੇ ਅਜੇ ਤੀਕ ਉੱਠੇ ਨਹੀਂ', ਬੀਜੀ ਨੇ ਆਪਣਾ ਫ਼ਿਕਰ ਦੱਸਿਆ |
'ਤਬੀਅਤ ਤੇ ਮੇਰੀ ਬਿਲਕੁਲ ਠੀਕ ਐ, ਬੱਚਿਆਂ ਦੇ ਆਉਣ ਨਾਲ ਹੋਰ ਵਧੀਆ ਹੋ ਜਾਏਗੀ |'
'ਮੈਂ ਜ਼ਰਾ ਰਹਿਮਤ-ਅਸੀਸ ਨੂੰ ਉਠਾ ਕੇ ਆਈ | ਉਹ ਵੀ ਗਰਮ-ਗਰਮ ਚਾਹ ਪੀ ਲੈਣ, ਨਹੀਂ ਤਾਂ ਠੰਢੀ ਹੋ ਜਾਏਗੀ', ਇਹ ਕਹਿ ਕੇ ਬੀਜੀ ਕੁੜੀਆਂ ਨੂੰ ਜਗਾਉਣ ਲਈ ਚਲੇ ਗਏ |
ਬੀਜੀ ਨੇ ਕੁੜੀਆਂ ਨੂੰ ਆਵਾਜ਼ਾਂ ਦਿੱਤੀਆਂ ਪਰ ਉਹ ਪਾਸਾ ਪਰਤ ਕੇ ਫੇਰ ਸੌਾ ਗਈਆਂ | ਇਹੋ ਤੇ ਪੇਕੇ ਘਰ ਆ ਕੇ ਕੁੜੀਆਂ ਨੂੰ ਮੌਜ ਹੁੰਦੀ ਐ | ਬੀਜੀ ਰਸੋਈ ਵਿਚ ਜਾ ਕੇ ਨਾਸ਼ਤੇ ਬਾਰੇ ਸੋਚਣ ਲੱਗੇ | ਪਹਿਲਾਂ ਉਨ੍ਹਾਂ ਨੇ ਸੋਚਿਆ ਕਿ ਆਲੂ ਵਾਲੇ ਪਰੌਾਠੇ ਬਣਾਉਂਦੀ ਹਾਂ | ਫੇਰ ਉਨ੍ਹਾਂ ਨੂੰ ਿਖ਼ਆਲ ਆਇਆ ਕਿ ਇੰਦਰਪ੍ਰੀਤ ਅਤੇ ਜਗਮੀਤ ਦੋਵੇਂ ਬਹੁਤ ਸਾਰੇ ਬਰੀਕ-ਬਰੀਕ ਗੰਢੇ ਅਤੇ ਹਰੀਆਂ ਮਿਰਚਾਂ ਪਾ ਕੇ ਬਣੇ ਮਿੱਸੇ ਪਰੌਾਠੇ ਜ਼ਿਆਦਾ ਪਸੰਦ ਕਰਦੇ ਹਨ | ਛੋਟੇ ਬੱਚਿਆਂ ਵਾਸਤੇ ਥੋੜ੍ਹਾ ਆਟਾ, ਮਿਰਚਾਂ ਤੋਂ ਬਗ਼ੈਰ ਕੱਢ ਲਵਾਂਗੀ | ਵੱਡਾ ਕੌਲਾ ਮੱਖਣ ਦਾ ਉਨ੍ਹਾਂ ਨੇ ਕੱਲ੍ਹ ਹੀ ਕੱਢ ਲਿਆ ਸੀ | ਦਹੀਂ ਉਨ੍ਹਾਂ ਨੇ ਰਾਤੀਂ ਜਮਾ ਦਿੱਤਾ ਸੀ | ਹੁਣ ਉਹ ਵੱਡੀ ਪਰਾਤ ਵਿਚ ਵੇਸਣ ਅਤੇ ਆਟਾ ਗੁੰਨ੍ਹਣ ਦੀ ਤਿਆਰੀ ਵਿਚ ਲੱਗ ਗਏ |
ਜਦੋਂ ਸਾਰੇ ਉੱਠੇ, ਉਦੋਂ ਗੋਡੇ-ਗੋਡੇ ਤੀਕ ਧੁੱਪ ਨਿਕਲ ਆਈ ਸੀ | ਬੱਚੇ ਅਜੇ ਵੀ ਸੁੱਤੇ ਪਏ ਸਨ | ਚਾਹ ਵਗੈਰਾ ਪੀ ਕੇ ਸਾਰੇ ਨਹਾਉਣ-ਧੋਣ ਦੀ ਤਿਆਰੀ ਕਰਨ ਲੱਗੇ | ਬੀਜੀ ਨੇ ਬਥੇਰਾ ਕਿਹਾ ਕਿ ਪਹਿਲਾਂ ਨਾਸ਼ਤਾ ਕਰ ਲਵੋ, ਅੱਗੇ ਹੀ ਬੜੀ ਦੇਰ ਹੋ ਗਈ ਐ | ਪਰ ਕੋਈ ਨਾ ਮੰਨਿਆ | ਬੀਜੀ ਨੇ ਇਕ ਵਾਰੀ ਫੇਰ ਤਰਲਾ ਮਾਰਿਆ, 'ਬੇਟਾ ਮੇਰੇ ਆਖੇ ਲੱਗੋ, ਨਾਸ਼ਤਾ ਕਰਕੇ ਨਹਾ ਲੈਣਾ | ਸਾਰਿਆਂ ਨੂੰ ਭੁੱਖ ਲੱਗੀ ਹੋਣੀ ਐ |' (ਚਲਦਾ)

ਮੋਬਾਈਲ : 98889-24664

ਜੀਣ ਦੀ ਕਲਾ

ਬਾਂਦਰ ਚੜ੍ਹ ਗਿਆ
ਰੁੱਖ ਦੇ ਉੱਤੇ
ਹੇਠਾਂ ਸਾਰੇ
ਭੌਾਕਣ ਕੁੱਤੇ |
ਉਹ ਚਾਹੁੰਦੇ ਨੇ
ਬਾਂਦਰ ਫੜਨਾ
ਪਰ ਆਉਂਦਾ ਨਹੀਂ
ਰੁੱਖ ਤੇ ਚੜ੍ਹਨਾ |
ਭੌਾਕ ਭੌਾਕ ਕੇ
ਥੱਕੇ ਕੁੱਤੇ
ਥੱਕ ਹਾਰ ਕੇ
ਸਾਰੇ ਸੁੱਤੇ |
ਬਾਂਦਰ ਨੇ
ਛਲਾਂਗ ਲਗਾਈ
ਔਹ ਗਿਆ ਭਾਈ
ਔਹ ਗਿਆ ਭਾਈ |

-ਕਮਲਜੀਤ ਨੀਲੋਂ
ਨੀਲੋਂ ਕਲਾਂ, ਲੁਧਿਆਣਾ | ਮੋਬਾਈਲ : 94174-68668

ਬਾਲ ਗੀਤ: ਪਾਣੀ ਬਚਾਈਏ

ਆਓ ਬੱਚਿਓ ਪਾਣੀ ਬਚਾਈਏ,
ਥੋੜ੍ਹਾ ਯੋਗਦਾਨ ਆਪਾਂ ਵੀ ਪਾਈਏ |
ਬੂੰਦ ਬੂੰਦ ਨਾਲ ਭਰਦਾ ਸਾਗਰ,
ਇਕ-ਇਕ ਆਪਾਂ ਰੁੱਖ ਵੀ ਲਾਈਏ |
ਪਾਣੀ ਸਾਨੂੰ ਜੀਵਨ ਦਿੰਦਾ,
ਵਾਤਾਵਰਨ ਖ਼ੁਸ਼ਹਾਲ ਬਣਾਈਏ |
ਬੰਜਰ ਹੋ ਗਈ ਜੇ ਧਰਤੀ ਤਾਂ,
ਮਰ ਜਾਣਗੇ ਸਭ ਪ੍ਰਾਣੀ |
ਮਿਲ ਕੇ ਆਪਾਂ ਸਾਰੇ ਹਾਣੀ,
'ਜਸ ਬੱਲ' ਘਰ ਘਰ ਗੱਲ ਪਹੁੰਚਾਈਏ |

-ਜਸਪ੍ਰੀਤ ਕੌਰ 'ਬੱਲ'
ਪਿੰਡ ਭੂਦਨ, ਮਲੇਰਕੋਟਲਾ |

ਬੁਝਾਰਤਾਂ

1. ਹਵਾ ਖਾਵੇ ਤਾਂ ਜੁੱਗ ਜੁੱਗ ਜੀਵੇ, ਮਰਜਾਵੇ ਜੇ ਪਾਣੀ ਪੀਵੇ |
2. ਹਰੀ ਹਰਿਆਲੀ ਹਾਂ, ਮੋਤੀਆਂ ਦੀ ਡਾਲੀ ਹਾਂ, ਚੰਦ ਦੀ ਭੈਣ ਹਾਂ, ਸੂਰਜ ਦੀ ਸਾਲੀ ਹਾਂ |
3. ਜਦ ਤੂੰ ਸੌਾ ਜਾਵੇ, ਤਾਂ ਕੋਲ ਮੈਂ ਤੇਰੇ ਆਵਾਂ, ਹਸਾ, ਰਵਾ ਕੇ ਤੈਨੂੰ, ਬਿਨ ਪੈਸੇ ਸੈਰ ਕਰਾਵਾਂ |
4. ਨਿੱਕਾ ਜਿਹਾ ਕਾਕਾ, ਉਹ ਬੂਹੇ ਦਾ ਰਾਖਾ |
5. ਨਾ ਕੁਝ ਖਾਂਦਾ, ਨਾ ਕੁਝ ਪੀਂਦਾ, ਫਿਰ ਵੀ ਘਰ ਘਰ ਖ਼ਬਰ ਪਹੁੰਚਾਉਂਦਾ |
6. ਸਿਰ ਤੇ ਕਲਗੀ ਰੰਗ ਨਿਆਰੇ, ਸਾਰੇ ਉਸ 'ਤੇ ਜਾਵਣ ਵਾਰੇ |
ਉੱਤਰ : 1. ਅੱਗ, 2. ਤਰੇਲ, 3. ਸੁਪਨਾ, 4. ਜਿੰਦਾ, 5. ਅਖ਼ਬਾਰ, 6. ਮੋਰ |

-ਅਵਤਾਰ ਸਿੰਘ ਕਰੀਰ
ਮੋਗਾ |
ਮੋਬਾਈਲ : 82838-00190.

ਆਓ ਜਾਣੀਏ

• ਸੰਸਾਰ ਵਿਚ ਖੇਤਰ ਦੇ ਪੱਖ ਤੋਂ ਵੈਟੀਕਨ ਦੇਸ਼ ਸਭ ਤੋਂ ਛੋਟਾ ਦੇਸ਼ ਹੈ |
• ਅਮਰੀਕਾ ਦੇ ਉਪਰਲੇ ਸਦਨ ਨੂੰ ਸੈਨੇਟ ਕਹਿੰਦੇ ਹਨ |
• ਠੰਢੇ ਅਤੇ ਗਰਮ ਪਾਣੀ ਦੇ ਮਿਲਣ ਨਾਲ ਕੋਹਰਾ ਪੈਂਦਾ ਹੈ |
• ਭਾਰਤ ਅਤੇ ਚੀਨ ਵਿਚਕਾਰ ਜੋ ਰੇਖਾ ਹੈ, ਉਸ ਦਾ ਨਾਂਅ ਮੈਕਮੋਹਨ ਰੇਖਾ ਹੈ |
• ਮਨੁੱਖ ਦੇ ਦਿਮਾਗ ਦਾ ਔਸਤਨ ਭਾਰ 1.5 ਕਿਲੋਗ੍ਰਾਮ ਹੁੰਦਾ ਹੈ | ਤੰਦਰੁਸਤ ਮਨੁੱਖ ਦਾ ਦਿਲ 72 ਵਾਰ ਇਕ ਮਿੰਟ ਵਿਚ ਧੜਕਦਾ ਹੈ |

-ਅਜੇਸ਼ ਗੋਇਲ ਬਿੱਟੂ
ਹੁਸਨਰ ਰੋਡ, ਗਿੱਦੜਬਾਹਾ | ਮੋਬਾ : 98140-97917.

ਗੀਤ: ਗੇਂਦੇ ਦੇ ਫੁੱਲ

ਸੋਹਣੇ ਇਸ ਤੋਂ ਹੋਰ ਨਾ ਤੁੱਲ,
ਸਾਡੇ ਵਿਹੜੇ ਗੇਂਦੇ ਦੇ ਫੁੱਲ |
ਗੰੁਦਵੇਂ-ਗੰੁਦਵੇਂ ਡਾਹਢੇ ਪਿਆਰੇ,
ਕਈ ਰੰਗਾਂ ਦੇ ਨਿਆਰੇ-ਨਿਆਰੇ |
ਇਹ ਨਾ ਕਰਦੇ ਤੇਰ ਤੇ ਮੇਰ,
ਖ਼ੁਸ਼ੀਆਂ ਸਭ ਲਈ ਕਰਦੇ ਢੇਰ |
ਨੇੜੇ ਜਾ ਕੇ ਜਦੋਂ ਨਿਹਾਰਾਂ,
ਮਹਿਕਾਂ ਆਪਣੇ ਅੰਦਰ ਖਿਲਾਰਾਂ |
ਇਕਮਿਕ ਹੋਵਾਂ ਇਹਨਾਂ ਸੰਗ,
ਜ਼ਿੰਦਗੀ ਵਿਚ ਜੋ ਭਰਦੇ ਰੰਗ |

-ਜਸਵੀਰ ਕੌਰ
ਸਰਕਾਰੀ ਹਾਈ ਸਕੂਲ, ਤਾਮਕੋਟ, ਮਾਨਸਾ | ਮੋਬਾ: 95015-00309.

ਅਨਮੋਲ ਬਚਨ

• ਔਖੇ ਸਮਿਆਂ ਵਿਚ ਸਿੱਖੇ ਸਬਕ ਸਾਰੀ ਜ਼ਿੰਦਗੀ ਕੰਮ ਆਉਂਦੇ ਹਨ |
• ਜ਼ਿੰਦਗੀ ਦੀ ਪਾਠਸ਼ਾਲਾ ਵਿਚ ਤਜਰਬਾ ਇਕ ਅਜਿਹਾ ਅਧਿਆਪਕ ਹੈ, ਜੋ ਪ੍ਰੀਖਿਆ ਪਹਿਲਾਂ ਲੈਂਦਾ ਹੈ ਤੇ ਸਿਖਾਉਂਦਾ ਬਾਅਦ ਵਿਚ ਹੈ |
• ਚੰਗਾ ਇਨਸਾਨ ਬਣਨ ਦੀ ਕੋਸ਼ਿਸ਼ ਉਸੇ ਤਰ੍ਹਾਂ ਕਰੋ ਜਿਵੇਂ ਕਿ ਖੂਬਸੂਰਤ ਬਣਨ ਦੀ |
• ਜ਼ਿੰਦਗੀ ਆਸਾਨ ਨਹੀਂ ਹੁੰਦੀ ਆਸਾਨ ਬਣਾਉਣੀ ਪੈਂਦੀ ਹੈ, ਕੁਝ ਬਰਦਾਸ਼ਤ ਕਰਨਾ ਪੈਂਦਾ ਹੈ ਤੇ ਬਹੁਤ ਕੁਝ ਨਜ਼ਰ ਅੰਦਾਜ਼ |
• ਇਨਸਾਨ ਸਬ ਕੁਝ ਭੁਲਾ ਸਕਦਾ ਹੈ ਸਿਵਾਏ ਉਨ੍ਹਾਂ ਪਲਾਂ ਤੋਂ ਜਦੋਂ ਉਸ ਨੂੰ ਆਪਣਿਆਂ ਦੀ ਲੋੜ ਸੀ ਤੇ ਉਨ੍ਹਾਂ ਨੇ ਸਾਥ ਨਹੀਂ ਦਿੱਤਾ |
• ਆਪਣਿਆਂ ਦੇ ਨਾਲ ਸਮੇਂ ਦਾ ਪਤਾ ਨਹੀਂ ਚਲਦਾ ਪਰ ਸਮੇਂ ਦੇ ਨਾਲ ਆਪਣਿਆਂ ਦਾ ਜ਼ਰੂਰ ਪਤਾ ਲੱਗ ਜਾਂਦਾ ਹੈ |
• ਸ਼ਿਕਾਇਤਾਂ ਨਾ ਕਰੋ ਜ਼ਿੰਦਗੀ ਦੇ ਨਾਲ ਕਿਉਂਕਿ ਪਰਮਾਤਮਾ ਨੇ ਜੋ ਸਾਨੂੰ ਦਿੱਤਾ ਹੈ ਬਹੁਤਿਆਂ ਨੂੰ ਇਹ ਵੀ ਨਸੀਬ ਨਹੀਂ |
• ਜੋ ਤੁਹਾਡੇ 'ਤੇ ਵਿਸ਼ਵਾਸ ਕਰਦਾ ਹੋਵੇ ਉਸ ਨਾਲ ਕਦੇ ਵਿਸ਼ਵਾਸਘਾਤ ਨਾ ਕਰੋ |

-ਬਲਵਿੰਦਰਜੀਤ ਕੌਰ ਬਾਜਵਾ
ਪਿੰਡ, ਚੱਕਲਾਂ (ਰੂਪਨਗਰ) |





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX