ਤਾਜਾ ਖ਼ਬਰਾਂ


ਕਾਰ ਤੇ ਟਰਾਲੇ ਦੀ ਟੱਕਰ 'ਚ 4 ਮੌਤਾਂ
. . .  11 minutes ago
ਦਸੂਹਾ, 28 ਫਰਵਰੀ - ਦਸੂਹਾ-ਹੁਸ਼ਿਆਰਪੁਰ ਮਾਰਗ 'ਤੇ ਅੱਜ ਸਵੇਰੇ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਲਾੜੇ ਦੇ ਭਰਾ ਦੀ ਕਾਰ ਤੇ ਟਰਾਲੇ ਦੀ ਟੱਕਰ 'ਚ ਲਾੜੇ ਦੇ ਭਰਾ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ...
ਮਨਪ੍ਰੀਤ ਬਾਦਲ ਅੱਜ ਪੇਸ਼ ਕਰਨਗੇ ਪੰਜਾਬ ਦਾ ਬਜਟ
. . .  55 minutes ago
ਚੰਡੀਗੜ੍ਹ, 28 ਫਰਵਰੀ - ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਪੰਜਾਬ ਵਿਧਾਨ ਸਭਾ ਵਿਚ ਆਉਂਦੇ ਵਿੱਤੀ ਸਾਲ 2020-21 ਲਈ ਰਾਜ ਦਾ ਸਲਾਨਾ ਬਜਟ ਪੇਸ਼ ਕਰਨਗੇ। ਸੂਤਰਾਂ ਅਨੁਸਾਰ...
ਫਗਵਾੜਾ 'ਚ ਅੱਧੀ ਰਾਤ ਨੂੰ ਹੋਈ ਫਾਇਰਿੰਗ
. . .  about 1 hour ago
ਫਗਵਾੜਾ, 28 ਫਰਵਰੀ (ਹਰੀਪਾਲ ਸਿੰਘ) - ਫਗਵਾੜਾ ਦੇ ਨਿਊ ਮਾਡਲ ਟਾਊਨ ਇਲਾਕੇ 'ਚ ਬੀਤੀ ਦੇਰ ਰਾਤ ਬ੍ਰੀਜਾ ਕਾਰ ਵਿਚ ਆਏ ਨਕਾਬਪੋਸ਼ ਹਮਲਾਵਰ ਇੱਕ ਕਾਰੋਬਾਰੀ ਦੇ ਘਰ ਦੇ ਬਾਹਰ ਫਾਇਰਿੰਗ ਕਰ ਕੇ ਫ਼ਰਾਰ ਹੋ ਗਏ। ਜਿਸ ਸਮੇਂ ਫਾਇਰਿੰਗ ਹੋਈ ਕਾਰੋਬਾਰੀ ਰਵੀ ਸਵਾਨੀ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ
ਕੋਤਵਾਲੀ ਪੁਲਿਸ ਵੱਲੋਂ 400 ਕਿੱਲੋ ਡੋਡੇ ਚੂਰਾ ਪੋਸਤ ਸਮੇਤ ਇਕ ਗ੍ਰਿਫ਼ਤਾਰ
. . .  1 day ago
ਕਪੂਰਥਲਾ, 27 ਫਰਵਰੀ (ਅਮਰਜੀਤ ਸਿੰਘ ਸਡਾਨਾ)-ਡੀ.ਐੱਸ.ਪੀ. ਸਬ ਡਵੀਜ਼ਨ ਦਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਨੇ ਨਾਕਾਬੰਦੀ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਟਰੱਕ ਸਵਾਰ...
ਬੰਗਾ ਇਲਾਕੇ 'ਚ ਡਿੱਗੇ ਪਾਕਿਸਤਾਨੀ ਗੁਬਾਰੇ
. . .  1 day ago
ਬੰਗਾ , 27 ਫ਼ਰਵਰੀ ( ਜਸਬੀਰ ਸਿੰਘ ਨੂਰਪੁਰ )-ਬੰਗਾ ਇਲਾਕੇ ਦੇ ਪਿੰਡਾਂ 'ਚ ਵੱਡੀ ਗਿਣਤੀ 'ਚ ਪਾਕਿਸਤਾਨੀ ਗੁਬਾਰੇ ਮਿਲੇ ।ਇਨ੍ਹਾਂ ਗ਼ੁਬਾਰਿਆਂ 'ਤੇ ਪਾਕਿਸਤਾਨ ਜ਼ਿੰਦਾਬਾਦ ਅਤੇ ਜਿਨਾਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ...
ਕਰਜ਼ੇ ਦੀ ਭੇਟ ਚੜ੍ਹਿਆ ਇੱਕ ਹੋਰ ਅੰਨਦਾਤਾ
. . .  1 day ago
ਫ਼ਰੀਦਕੋਟ, 27 ਫ਼ਰਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਇੱਕ ਕਿਸਾਨ ਸੁਰਿੰਦਰ ਸਿੰਘ (39 ਸਲ) ਵੱਲੋਂ ਕਰਜ਼ੇ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ...
ਆਪ ਕੌਂਸਲਰ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ
. . .  1 day ago
ਨਵੀਂ ਦਿੱਲੀ, 27 ਫਰਵਰੀ - ਆਪ ਕੌਂਸਲਰ ਦੇ ਤਾਹਿਰ ਹੁਸੈਨ 'ਤੇ ਵੱਡੀ ਕਾਰਵਾਈ ਹੋਈ ਹੈ। ਉਸ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ...
'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਚਲਾਏ ਪ੍ਰੋਜੈਕਟ ਸੰਬੰਧੀ 5 ਮਾਰਚ ਨੂੰ ਹੋਵੇਗੀ ਮੀਟਿੰਗ
. . .  1 day ago
ਅਜਨਾਲਾ, 27 ਫਰਵਰੀ(ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਸਰਕਾਰ ਪ੍ਰਾਇਮਰੀ ਸਕੂਲਾਂ ਅੰਦਰ ਪ੍ਰਾਇਮਰੀ ਸਿੱਖਿਆ...
ਕਰੋੜਾਂ ਦੇ ਬੈਂਕ ਘੁਟਾਲੇ ਵਾਲੇ ਮਾਮਲੇ 'ਚ 5 ਦੋਸ਼ੀਆਂ ਨੂੰ 4-4 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 27 ਫਰਵਰੀ (ਬਲਜਿੰਦਰਪਾਲ ਸਿੰਘ)- ਸੀ.ਜੇ.ਐਮ. ਅਮਿਤ ਮੱਲ੍ਹਣ ਦੀ ਅਦਾਲਤ ਨੇ ਬਹੁਚਰਚਿਤ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਵਾਲੇ...
ਹੋਰ ਖ਼ਬਰਾਂ..

ਸਾਡੀ ਸਿਹਤ

ਤੰਦਰੁਸਤ ਰਹਿਣਾ ਹੈ ਤਾਂ ਸੰਤੁਲਿਤ ਭੋਜਨ ਖਾਓ

ਗਰਭਵਤੀ ਔਰਤ ਦਾ ਭੋਜਨ : ਗਰਭ ਅਵਸਥਾ ਦਾ ਸਮਾਂ ਇਸ ਤਰ੍ਹਾਂ ਦਾ ਸਮਾਂ ਹੁੰਦਾ ਹੈ ਜਦੋਂ ਤੁਹਾਨੂੰ ਪੌਸ਼ਟਿਕ ਭੋਜਨ ਦਾ ਤਾਂ ਸੇਵਨ ਕਰਨਾ ਹੀ ਹੈ, ਨਾਲ ਹੀ ਪੇਟ ਵਿਚ ਪਲ ਰਹੇ ਬੱਚੇ ਨੂੰ ਸਿਹਤਮੰਦ ਜੀਵਨ ਪ੍ਰਦਾਨ ਕਰਨਾ ਵੀ ਹੈ। ਗਰਭ ਅਵਸਥਾ ਵਿਚ ਖੂਬ ਫਲ-ਫਰੂਟ ਖਾਓ, ਜਿਸ ਵੀ ਫਲ ਦਾ ਮਨ ਕਰਦਾ ਹੋਵੇ, ਉਹ ਘਰ ਵਿਚ ਭਰਪੂਰ ਮਾਤਰਾ ਵਿਚ ਰੱਖੋ।
ਨਾਸ਼ਤੇ ਵਿਚ ਦੁੱਧ, ਅੰਡਾ, ਦਲੀਆ, ਮਲਟੀਗ੍ਰੇਨ ਬ੍ਰੈੱਡ, ਓਟਸ ਆਦਿ ਪੌਸ਼ਟਿਕ ਨਾਸ਼ਤਾ ਲਓ। ਦੁਪਹਿਰ ਦੇ ਖਾਣੇ ਅਤੇ ਨਾਸ਼ਤੇ ਵਿਚ ਫਲ, ਕਿਸ਼ਮਿਸ਼, ਬਦਾਮ, ਕੱਦੂਕਸ ਕੀਤਾ ਖਜੂਰ ਆਦਿ ਲੈ ਸਕਦੇ ਹੋ। ਨਾਰੀਅਲ ਪਾਣੀ ਵੀ ਪੌਸ਼ਟਿਕਤਾ ਪ੍ਰਦਾਨ ਕਰਦਾ ਹੈ। ਚਾਹੋ ਤਾਂ ਨਾਰੀਅਲ ਪਾਣੀ ਲੈ ਸਕਦੇ ਹੋ। ਦਿਨ ਵਿਚ ਸੂਪ, ਦਾਲ, ਹਰੀ ਸਬਜ਼ੀ, ਦਹੀਂ ਵਗੈਰਾ ਲੈ ਸਕਦੇ ਹੋ। ਸ਼ਾਮ ਨੂੰ ਭੁੰਨਿਆ ਨਮਕੀਨ, ਫਲ, ਸੁੱਕੇ ਮੇਵੇ ਜੋ ਮਨ ਕਰੇ ਲਓ।
ਜੇਕਰ ਤੁਸੀਂ ਚਾਹ ਦੇ ਸ਼ੌਕੀਨ ਹੋ ਤਾਂ ਜ਼ਿਆਦਾ ਦੁੱਧ ਵਾਲੀ ਚਾਹ ਲੈ ਸਕਦੇ ਹੋ। ਇਕ ਰਸ ਜਾਂ ਬਿਸਕੁਟ ਵੀ ਲੈ ਸਕਦੇ ਹੋ। ਉਂਝ ਚਾਹ ਦਾ ਸੇਵਨ ਘੱਟ ਤੋਂ ਘੱਟ ਕਰੋ। ਹੋ ਸਕੇ ਤਾਂ ਗ੍ਰੀਨ ਟੀ ਲੈ ਸਕਦੇ ਹੋ। ਰਾਤ ਨੂੰ ਭੋਜਨ ਹਲਕਾ ਅਤੇ ਸਮੇਂ ਸਿਰ ਲਓ। ਦੇਰ ਰਾਤ ਭੋਜਨ ਨਾ ਕਰੋ। ਦੇਰ ਰਾਤ ਭੋਜਨ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ। ਰਾਤ ਨੂੰ ਓਟ ਦਾ ਜਾਂ ਕਣਕ ਦਾ ਨਮਕੀਨ ਦਲੀਆ ਅਤੇ ਸਬਜ਼ੀਆਂ ਨਾਲ ਭਰਪੂਰ ਖਿਚੜੀ ਲੈ ਸਕਦੇ ਹੋ।
ਗਰਭ ਅਵਸਥਾ ਵਿਚ ਬੈਂਗਣ, ਪਪੀਤਾ, ਪਿਆਜ਼, ਲਸਣ, ਅਦਰਕ, ਬਾਜਰਾ ਜ਼ਿਆਦਾ ਮਿਰਚ ਮਸਾਲਿਆਂ ਦਾ ਸੇਵਨ ਨਾ ਕਰੋ।
ਜੇਕਰ ਗਰਭ ਅਵਸਥਾ ਵਿਚ ਗੈਸ ਦੀ ਸਮੱਸਿਆ ਹੋਵੇ ਤਾਂ ਟਮਾਟਰ ਅਤੇ ਮਟਰ ਦੀ ਮਾਤਰਾ ਘੱਟ ਕਰ ਦਿਉ। ਕੋਲਡ ਡ੍ਰਿੰਕਸ, ਮਾਸਾਹਾਰੀ, ਅਲਕੋਹਲ, ਚਾਹ, ਕੌਫ਼ੀ, ਆਈਸਕ੍ਰੀਮ, ਬਾਜ਼ਾਰੀ ਜੂਸ ਦਾ ਸੇਵਨ ਘੱਟ ਤੋਂ ਘੱਟ ਕਰੋ। ਰੇਸ਼ੇਦਾਰ ਫਲ-ਸਬਜ਼ੀਆਂ ਦਾ ਸੇਵਨ ਕਰੋ ਤਾਂ ਕਿ ਕਬਜ਼ ਦੀ ਸਮੱਸਿਆ ਨਾ ਹੋਵੇ।
ਗ੍ਰਹਿਣੀ ਦਾ ਭੋਜਨ : ਜੇਕਰ ਤੁਸੀਂ ਪੂਰੀ ਤਰ੍ਹਾਂ ਨਾਲ ਘਰ ਦਾ ਮੋਰਚਾ ਸੰਭਾਲਦੇ ਹੋ ਤਾਂ ਤੁਹਾਡੀਆਂ ਕੈਲਰੀਜ਼ ਨਾਲ-ਨਾਲ ਸੜਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਪੌਸ਼ਟਿਕ ਭੋਜਨ ਨਿਯਮਿਤ ਰੂਪ ਨਾਲ ਨਹੀਂ ਲਉਗੇ ਤਾਂ ਤੁਹਾਡੀ ਤਾਕਤ ਦਾ ਪੱਧਰ ਘੱਟ ਹੋ ਜਾਵੇਗਾ ਅਤੇ ਤੁਸੀਂ ਸੁਸਤ-ਸੁਸਤ ਮਹਿਸੂਸ ਕਰੋਗੇ। ਮੂਡ ਵੀ ਠੀਕ ਨਹੀਂ ਰਹੇਗਾ, ਚਿੜਾਚਿੜਾ ਸੁਭਾਅ ਤੁਹਾਡੇ 'ਤੇ ਭਾਰੂ ਹੋ ਜਾਵੇਗਾ।
ਇਸ ਤਰ੍ਹਾਂ ਤੁਸੀਂ ਆਪਣੇ ਭੋਜਨ ਵਿਚ ਹਰੀਆਂ ਸਬਜ਼ੀਆਂ, ਤਾਜ਼ੇ ਫਲ, ਨਿੰਬੂ, ਔਲਾ, ਅਨਾਜ, ਦਾਲਾਂ, ਦਹੀਂ, ਦੁੱਧ ਦਾ ਨਿਯਮਿਤ ਸੇਵਨ ਕਰੋ। ਡਾਈਟ ਤੁਸੀਂ ਆਪਣੀ ਸਰੀਰਕ ਕੰਮ ਦੀ ਤਾਕਤ ਅਨੁਸਾਰ ਲਉ। ਸਵੇਰੇ ਦਾ ਨਾਸ਼ਤਾ ਸਾਧਾਰਨ, ਦਿਨ ਵਿਚ ਦਾਲ, ਦਹੀਂ, ਸਬਜ਼ੀ, ਚਾਹਪੱਤੀ ਜਾਂ ਚਾਵਲ ਲਓ। ਸਾਮ ਨੂੰ ਇਕ ਮੁੱਠੀ ਮੇਵੇ ਦੇ ਨਾਲ ਗ੍ਰੀਨ ਟੀ ਜਾਂ ਜ਼ਿਆਦਾ ਦੁੱਧ ਵਾਲੀ ਚਾਹ ਕੌਫੀ ਲੈ ਸਕਦੇ ਹੋ। ਰਾਤ ਦਾ ਭੋਜਨ ਸਮੇਂ ਸਿਰ ਹਲਕਾ ਲਉ। ਚਾਹ ਕੌਫ਼ੀ ਦਾ ਸੇਵਨ ਘੱਟ ਕਰੋ। ਫਿਰ ਇਨ੍ਹਾਂ ਦੇ ਸੇਵਨ ਦੇ ਬਿਨਾਂ ਰਹਿਣ ਦੀ ਸਰੀਰ ਨੂੰ ਹੌਲੀ-ਹੌਲੀ ਦੀ ਆਦਤ ਪੈ ਜਾਂਦੀ ਹੈ। ਦਿਨ ਵਿਚ ਇਕ ਦੋ ਵਾਰ ਗ੍ਰੀਨ ਟੀ ਲੈ ਸਕਦੇ ਹੋ।
ਕੰਮਕਾਰੀ ਔਰਤਾਂ ਲਈ ਭੋਜਨ : ਕੰਮਕਾਰੀ ਔਰਤਾਂ ਨੂੰ ਇਕੋ ਵੇਲੇ ਦੋ ਮੋਰਚੇ ਸੰਭਾਲਣੇ ਪੈਂਦੇ ਹਨ ਅਤੇ ਸੀਟ 'ਤੇ ਬੈਠੇ-ਬੈਠੇ ਕਈ ਘੰਟੇ ਲਗਾਤਾਰ ਕੰਮ ਵੀ ਕਰਨਾ ਹੁੰਦਾ ਹੈ। ਇਸ ਤਰ੍ਹਾਂ ਦੀਆਂ ਔਰਤਾਂ ਨੂੰ ਤਣਾਅ ਵੀ ਜ਼ਿਆਦਾ ਰਹਿੰਦਾ ਹੈ ਕਿਉਂਕਿ ਉਨ੍ਹਾਂ ਨੂੰ ਦਿਨ ਭਰ ਸਖ਼ਤ ਕੰਮਕਾਰ ਰਹਿੰਦਾ ਹੈ।
ਇਸ ਤਰ੍ਹਾਂ ਵਿਚ ਜੇਕਰ ਸਰੀਰ ਨੂੰ ਵਿਟਾਮਿਨਜ਼ ਅਤੇ ਮਿਨਰਲ ਘੱਟ ਮਿਲਣ ਤਾਂ ਉਹ ਜਲਦੀ ਬਿਮਾਰ ਪੈ ਸਕਦੇ ਹਨ। ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਜ਼ਿੰਕ, ਪ੍ਰੋਟੀਨ, ਕੈਲਸ਼ੀਅਮ ਅਤੇ ਵਿਟਾਮਿਨਜ਼ ਨਾਲ ਭਰਪੂਰ ਭੋਜਨ ਲੈਣਾ ਚਾਹੀਦਾ ਤਾਂ ਕਿ ਸਰੀਰ ਸਰਗਰਮ ਬਣਿਆ ਰਹੇ।
ਸਵੇਰੇ ਨਾਸ਼ਤੇ ਵਿਚ ਇਕ ਫਲ, ਦਲੀਆ, ਦੁੱਧ, ਮਲਟੀਗ੍ਰੇਨ ਬਰੈੱਡ ਲਓ। ਜੇਕਰ ਫਲ ਖਾਣ ਦਾ ਸਮਾਂ ਘਰ 'ਚ ਨਹੀਂ ਮਿਲਦਾ ਤਾਂ ਨਾਲ ਲੈ ਜਾਓ ਜੋ 11 ਵਜੇ ਦੇ ਆਸ-ਪਾਸ ਲੈ ਸਕਦੇ ਹੋ। ਫਲ ਵਿਚ ਪਪੀਤਾ, ਸੇਬ, ਸਟ੍ਰਾਬਰੀ, ਆੜੂ ਆਦਿ ਲੈ ਸਕਦੇ ਹੋ, ਇਨ੍ਹਾਂ ਵਿਚ ਵਿਟਾਮਿਨ ਏ ਦੀ ਭਰਪੂਰ ਮਾਤਾਰ ਹੁੰਦੀ ਹੈ। ਮਾਨਸਿਕ ਤਾਕਤ ਵਧਾਉਣ ਲਈ ਦੁੱਧ, ਮੇਵੇ ਤੇ ਪੁੰਗਰੇ ਅਨਾਜ ਦਾ ਸੇਵਨ ਜ਼ਰੂਰ ਕਰੋ। ਦੁਪਹਿਰ ਦੇ ਖਾਣੇ ਵਿਚ ਹਰੇ ਪੱਤਿਆਂ ਵਾਲੀ ਸਬਜ਼ੀ ਲੈ ਸਕਦੇ ਹੋ ਜਿਵੇਂ ਪਾਲਕ, ਬ੍ਰੋਕਲੀ ਅਤੇ ਹੋਰ ਹਰੀਆਂ ਸਬਜ਼ੀਆਂ, ਨਾਲ ਦੋ ਤਿੰਨ ਅਨਾਜ ਦੇ ਮਿਸ਼ਰਤ ਆਟੇ ਵਾਲੀ ਚਪਾਤੀ ਅਤੇ ਦਹੀਂ। ਗਰਮੀਆਂ ਵਿਚ ਆਟੇ ਵਿਚ ਬੇਸਣ, ਓਟਸ ਦਾ ਆਟਾ, ਥੋੜ੍ਹੇ ਜੌਂ ਵਿਚ ਬੇਸਣ, ਓਟਸ ਦਾ ਆਟਾ, ਥੋੜ੍ਹੇ ਜੌਂ ਦਾ ਆਟਾ ਮਿਸ਼ਰਤ ਲੈ ਸਕਦੇ ਹੋ। ਸਰਦੀਆਂ ਵਿਚ ਕਣਕ ਦੇ ਆਟੇ ਵਿਚ ਬਾਜਰਾ, ਮੱਕੀ ਦਾ ਆਟਾ ਵੀ ਲੈ ਸਕਦੇ ਹੋ।
ਰਾਤ ਨੂੰ ਭੋਜਨ ਹਲਕਾ ਖਾਓ। ਸਬਜ਼ੀਆਂ ਦੇ ਸੂਪ ਦੇ ਨਾਲ ਮਿਸ਼ਰਤ ਆਟੇ ਵਾਲੀ ਬ੍ਰੈੱਡ, ਸਲਾਦ ਆਦਿ ਵੀ ਲੈ ਸਕਦੇ ਹੋ। ਰਾਤ ਨੂੰ ਸੰਤੁਲਿਤ ਭੋਜਨ ਖਾਓ। ਸਮੇਂ 'ਤੇ ਰਾਤ ਦਾ ਭੋਜਨ ਕਰ ਲਓ ਤਾਂ ਕਿ ਸੌਣ ਤੱਕ ਤੁਹਾਡਾ ਪੇਟ ਹਲਕਾ ਮਹਿਸੂਸ ਕਰ ਸਕੇ। ਸ਼ਾਮ ਦੀ ਚਾਹ ਦੇ ਨਾਲ ਵੀ ਸੈਂਡਵਿਚ ਆਦਿ ਵੀ ਲਓ। ਦਫ਼ਤਰ ਵਿਚ ਅਕਸਰ ਲੋਕ ਚਾਹ, ਕੌਫੀ ਆਦਿ ਲੈਂਦੇ ਹਨ ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਮੋਟਾਪਾ ਵਧਾਉਂਦੇ ਹਨ।
ਗੈਸ ਦੀ ਸਮੱਸਿਆ ਵਾਲਿਆਂ ਨੂੰ ਹਰ ਦੋ ਘੰਟੇ ਦੇ ਵਕਫ਼ੇ ਬਾਅਦ ਕੁਝ ਹਲਕਾ ਖਾ ਲੈਣਾ ਚਾਹੀਦਾ। ਨਾਸ਼ਤੇ ਨੂੰ ਕਦੀ ਵੀ ਛੱਡੋ ਨਾ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਲਓ। ਬ੍ਰਾਊਨ ਬ੍ਰੈੱਡ ਦਾ ਸਬਜ਼ੀਆਂ ਵਾਲਾ ਸੈਂਡਵਿਚ ਵੀ ਤੁਸੀਂ ਲੈ ਸਕਦੇ ਹੋ, ਨਾਸ਼ਤੇ ਵਿਚ ਜਾਂ ਰਾਤ ਨੂੰ ਸੂਪ ਦੇ ਨਾਲ।


ਖ਼ਬਰ ਸ਼ੇਅਰ ਕਰੋ

ਵਿਹੜੇ ਦੀ ਸ਼ੋਭਾ ਹੈ ਤੁਲਸੀ

ਆਪਣੇ ਵਿਹੜੇ ਵਿਚ ਲੱਗੇ ਤੁਲਸੀ ਦੇ ਬੂਟੇ ਨੂੰ ਤਾਂ ਤੁਸੀਂ ਦੇਖਿਆ ਹੀ ਹੋਵੇਗਾ। ਘਰਾਂ ਵਿਚ ਆਮ ਤੌਰ 'ਤੇ ਔਰਤਾਂ ਸਵੇਰੇ ਉਸ ਦੀ ਪੂਜਾ ਵੀ ਕਰਦੀਆਂ ਹਨ। ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਤੁਹਾਡੇ ਵਿਹੜੇ ਵਿਚ ਲੱਗਿਆ ਉਹ ਛੋਟਾ ਜਿਹਾ ਬੂਟਾ ਕਿੰਨਾ ਗੁਣਕਾਰੀ ਹੈ। ਤੁਲਸੀ ਦੇ ਬੂਟੇ ਦੇ ਨਾਲ-ਨਾਲ ਉਹ ਮਿੱਟੀ ਜਿਥੇ ਅਸੀਂ ਬੂਟਾ ਲਗਾਉਂਦੇ ਹਾਂ, ਉਹ ਵੀ ਓਨਾ ਹੀ ਲਾਭਦਾਇਕ ਹੈ। ਉਸ ਮਿੱਟੀ ਦੇ ਨਾਲ ਇਸ਼ਨਾਨ ਕਰਨ ਨਾਲ ਸਰੀਰ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।
ਆਮ ਤੌਰ 'ਤੇ ਘਰਾਂ ਵਿਚ ਤੁਲਸੀ ਦੀ ਪੂਜਾ ਦੇ ਨਾਲ ਦਿਨ ਦੀ ਸ਼ੁਰੂਆਤ ਕਰਦੇ ਹਾਂ। ਇਹ ਬੂਟਾ ਸਿਰਫ਼ ਪੂਜਾ ਵਿਚ ਹੀ ਨਹੀਂ ਸਗੋਂ ਦਵਾਈ ਦੇ ਰੂਪ ਵਿਚ ਵੀ ਸਾਡੇ ਵਿਚਾਲੇ ਪ੍ਰਚੱਲਿਤ ਹੈ। ਇਸ ਬੂਟੇ ਵਿਚ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਹੁੰਦੀ ਹੈ। ਤੁਲਸੀ ਦੇ ਬੂਟੇ ਦੋ ਆਕਾਰ ਵਿਚ ਹੁੰਦੇ ਹਨ। ਮੱਧ ਆਕਾਰ ਵਾਲੀਆਂ ਪੱਤੀਆਂ ਨੂੰ ਅਸੀਂ ਦੇਸੀ ਤੁਲਸੀ ਦੇ ਨਾਂਅ ਨਾਲ ਜਾਣਦੇ ਹਾਂ। ਆਓ ਜਾਣੀਏ ਕਿ ਦਿਸਣ ਵਿਚ ਛੋਟੀ ਪਰ ਗੁਣਾਂ ਵਿਚ ਵੱਡੀ ਤੁਲਸੀ ਦੇ ਕੀ-ਕੀ ਫਾਇਦੇ ਹਨ :-
* ਤੁਲਸੀ ਦੀਆਂ ਪੱਤੀਆਂ ਦਾ ਅਰਕ ਜੇਕਰ ਅਸੀਂ ਗਰਮ ਕਰਕੇ ਕੰਨ ਵਿਚ ਪਾਈਏ ਤਾਂ ਬੁਖਾਰ ਤੋਂ, ਤੇਜ਼ ਦਰਦ ਤੋਂ ਤੁਰੰਤ ਘੱਟ ਹੋ ਜਾਂਦਾ ਹੈ।
* ਜੇਕਰ ਤੁਸੀਂ ਦੂਸ਼ਿਤ ਪਾਣੀ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਪਾਣੀ ਨੂੰ ਉਬਾਲ ਕੇ ਉਸ ਵਿਚ ਤੁਲਸੀ ਦੀਆਂ ਪੱਤੀਆਂ ਨੂੰ ਪਾ ਦਿਉ। ਇਹ ਪਾਣੀ ਸਾਫ਼ ਕਰਨ ਦਾ ਕੰਮ ਕਰਨਗੀਆਂ।
* ਗਰਮੀਆਂ ਦੇ ਮੌਸਮ ਵਿਚ ਕਈ ਵਾਰ ਸਰੀਰ 'ਤੇ ਦਾਣੇ ਆਦਿ ਨਿਕਲ ਆਉਂਦੇ ਹਨ ਜਿਸ ਨਾਲ ਖਾਰਸ਼ ਹੋਣ ਲਗਦੀ ਹੈ। ਇਸ ਤਰ੍ਹਾਂ ਤੁਲਸੀ ਦੀਆਂ ਪੱਤੀਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਨਿਯਮਿਤ ਰੂਪ ਨਾਲ ਇਸ਼ਨਾਨ ਕਰੋਗੇ ਤਾਂ ਤੁਹਾਡੀ ਖਾਰਸ਼ ਨੂੰ ਕੁਝ ਦਿਨਾਂ ਵਿਚ ਹੀ ਅਰਾਮ ਮਿਲ ਜਾਵੇਗਾ।
* ਤੁਲਸੀ ਦੀਆਂ ਪੱਤੀਆਂ ਵਿਚ ਰੋਗਾਂ ਨਾਲ ਲੜਨ ਦੀ ਤਾਕਤ ਹੁੰਦੀ ਹੈ। ਜੇਕਰ ਅਸੀਂ ਤੁਲਸੀ ਦੀਆਂ ਪੱਤੀਆਂ ਨੂੰ ਨਿਯਮਿਤ ਰੂਪ ਨਾਲ ਖਾਈਏ ਤਾਂ ਬਿਮਾਰੀਆਂ ਸਾਡੇ ਕੋਲ ਵੀ ਨਹੀਂ ਆਉਣਗੀਆਂ। ਇਹ ਖ਼ੂਨ ਨੂੰ ਸਾਫ਼ ਕਰਨ ਵਿਚ ਸਾਡੀ ਮਦਦ ਕਰਦੀਆਂ ਹਨ।
* ਦੰਦ ਵਿਚ ਦਰਦ ਹੋਣ 'ਤੇ ਤੁਲਸੀ ਦੀ ਪੱਤੀਆਂ ਨੂੰ ਪੀਸ ਕੇ ਦਰਦ ਵਾਲੀ ਥਾਂ 'ਤੇ ਰੱਖ ਦੇਣ ਨਾਲ ਦਰਦ ਘੱਟ ਹੋ ਜਾਵੇਗਾ।
* ਤੁਲਸੀ ਦੀਆਂ ਪੱਤੀਆਂ ਨੂੰ ਲੈ ਕੇ ਦੱਦਰ ਵਾਲੇ ਥਾਂ 'ਤੇ ਰਗੜਨ ਨਾਲ ਪੁਰਾਣਾ ਦੱਦਰ ਵੀ ਠੀਕ ਹੋ ਜਾਂਦਾ ਹੈ।
* ਪੁਰਾਣੀ ਪੇਚਿਸ਼ ਵਿਚ ਤੁਲਸੀ ਦਾ ਸੇਵਨ ਅਤਿ ਉੱਤਮ ਹੁੰਦਾ ਹੈ। ਤੁਲਸੀ ਦੀਆਂ ਪੱਤੀਆਂ ਨੂੰ ਚੀਨੀ ਜਾਂ ਸ਼ੱਕਰ ਦੇ ਨਾਲ ਮਿਲਾ ਕੇ ਖਾਣ ਨਾਲ ਪੇਚਿਸ਼ ਨੂੰ ਅਰਾਮ ਮਿਲਦਾ ਹੈ।
* ਤੁਲਸੀ ਦੇ ਬੀਜ ਵੀ ਕੁਝ ਘੱਟ ਗੁਣਕਾਰੀ ਨਹੀਂ ਹੁੰਦੇ। ਇਨ੍ਹਾਂ ਬੀਜਾਂ ਦਾ ਸੇਵਨ ਕਰਦੇ ਰਹਿਣ ਨਾਲ ਹਾਜ਼ਮਾ ਠੀਕ ਰਹਿੰਦਾ ਹੈ ਅਤੇ ਇਹ ਦਿਲ ਨਾਲ ਸਬੰਧਿਤ ਬਿਮਾਰੀਆਂ ਨੂੰ ਵੀ ਰੋਕਦਾ ਹੈ।
* ਕਾਲੀ ਤੁਲਸੀ ਦੇ ਅੰਦਰ ਮਲੇਰੀਆ ਨੂੰ ਜੜ੍ਹ ਤੋਂ ਮਿਟਾਉਣ ਦੀ ਤਾਕਤ ਹੁੰਦੀ ਹੈ।
**

ਤਾਂ ਕਿ ਮਨ ਲੱਗਾ ਰਹੇ ਕਸਰਤ ਵਿਚ

ਅਕਸਰ ਕਸਰਤ ਅਸੀਂ ਉਦੇਸ਼ ਨੂੰ ਸਾਹਮਣੇ ਰੱਖ ਕੇ ਕਰਦੇ ਹਾਂ ਜਿਵੇਂ ਤਣਾਅ ਘੱਟ ਕਰਨਾ, ਪਤਲਾ ਹੋਣਾ, ਸਿਹਤਮੰਦ ਰਹਿਣਾ, ਚੁਸਤ ਰਹਿਣਾ ਆਦਿ. ਜੇਕਰ ਨਤੀਜਾ ਹਾਂਪੱਖੀ ਹੋਵੇ ਤਾਂ ਕਸਰਤ ਨਿਯਮਿਤ ਰੂਪ ਨਾਲ ਕਰਨ ਦਾ ਉਤਸ਼ਾਹ ਬਣਿਆ ਰਹਿੰਦਾ ਹੈ ਅਤੇ ਜਿਵੇਂ ਹੀ ਨਤੀਜਾ ਮਨ ਮੁਤਾਬਕ ਨਾ ਹੋਵੇ ਤਾਂ ਉਤਸ਼ਾਹ ਹੌਲੀ-ਹੌਲੀ ਘਟ ਜਾਂਦਾ ਹੈ। ਕਈ ਵਾਰ ਲੋਕ ਕਸਰਤ ਕਰਦੇ ਕਰਦੇ ਅੱਕ ਜਾਂਦੇ ਹਨ ਅਤੇ ਕਸਰਤ ਕਰਨਾ ਛੱਡ ਦਿੰਦੇ ਹਨ। ਨਤੀਜੇ ਵਜੋਂ ਆਪਣੇ ਉਦੇਸ਼ ਤੋਂ ਭਟਕ ਜਾਂਦੇ ਹਨ। ਇਸ ਤਰ੍ਹਾਂ ਦੇ ਲੋਕ ਦੁਬਾਰਾ ਕਸਰਤ ਨੂੰ ਆਪਣੀ ਜੀਵਨਸ਼ੈਲੀ ਵਿਚ ਲਿਆਉਣ ਲਈ ਤਿਆਰ ਹੀ ਨਹੀਂ ਹੁੰਦੇ।
ਧਿਆਨ ਦਿਓ ਆਪਣੇ ਮਕਸਦ 'ਤੇ : ਜਿਸ ਉਦੇਸ਼ ਨੂੰ ਲੈ ਕੇ ਤੁਸੀਂ ਕਸਰਤ ਕਰਨੀ ਸ਼ੁਰੂ ਕੀਤੀ ਹੈ, ਉਸ ਉਦੇਸ਼ ਨੂੰ ਤੁਸੀਂ ਹਾਸਿਲ ਕਰ ਰਹੇ ਹੋ ਜਾਂ ਨਹੀਂ, ਇਸ ਗੱਲ ਦਾ ਧਿਆਨ ਰੱਖੋ। ਜੇਕਰ ਕਾਮਯਾਬੀ ਮਿਲ ਰਹੀ ਹੈ ਤਾਂ ਤੁਸੀਂ ਹੋਰ ਦਿਲ ਲਗਾ ਕੇ ਕਸਰਤ ਕਰੋਗੇ। ਜੇਕਰ ਕਿਸੇ ਕਾਰਨ ਕਰਕੇ ਤੁਸੀਂ ਨਾਕਾਮਯਾਬ ਹੋ ਰਹੇ ਹੋ ਤਾਂ ਤੁਸੀਂ ਆਪਣੇ ਉਦੇਸ਼ ਵਿਚ ਤਾਂ ਕਿਸੇ ਫਿਟਨੈੱਸ ਮਾਹਿਰ ਤੋਂ ਸਲਾਹ ਲੈ ਕੇ ਕਸਰਤ ਦੇ ਨਵੇਂ ਢੰਗ ਅਪਣਾਓ, ਜਿਸ ਨਾਲ ਨਤੀਜਾ ਵੀ ਮਿਲੇ ਅਤੇ ਤੁਸੀਂ ਵੀ ਅੱਕੋ ਨਾ।
ਜ਼ਰੂਰਤ ਅਨੁਸਾਰ ਕਸਰਤ ਕਰੋ : ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਕਸਰਤ ਕਰਦੇ ਹੋ ਤਾਂ ਤੁਸੀਂ ਜਲਦੀ ਅੱਕ ਜਾਓਗੇ ਅਤੇ ਸਰੀਰ ਅਤੇ ਦਿਮਾਗ਼ ਤੋਂ ਵੀ ਥੱਕੇ ਥੱਕੇ ਮਹਿਸੂਸ ਕਰੋਗੇ। ਇਸ ਸਥਿਤੀ ਵਿਚ ਚਾਹੇ ਤੁਸੀਂ ਆਪਣੇ ਮਕਸਦ ਵਿਚ ਕਾਮਯਾਬ ਹੋ ਵੀ ਰਹੇ ਹੋਵੋਗੇ ਪਰ ਜਲਦੀ ਹੀ ਅੱਕਣ ਦੇ ਕਾਰਨ ਤੁਸੀਂ ਉਸ ਨੂੰ ਛੱਡ ਦੇਵੋਗੇ। ਕਸਰਤ ਕਰਦੇ ਸਮੇਂ ਵਿਚਾਲੇ ਜਿਹੇ ਥੋੜ੍ਹਾ ਸਰੀਰ ਨੂੰ ਅਰਾਮ ਜ਼ਰੂਰ ਦਿਉ ਤਾਂ ਕਿ ਥਕਾਵਟ ਜ਼ਿਆਦਾ ਨਾ ਹੋਵੇ। ਹਫ਼ਤੇ ਵਿਚ ਦੋ ਦਿਨ ਕਸਰਤ ਤੋਂ ਆਰਾਮ ਕਰੋ। ਇਸ ਨਾਲ ਐਨਰਜੀ ਵੀ ਬਣੀ ਰਹੇਗੀ ਅਤੇ ਮਨ ਵੀ ਲੱਗਿਆ ਰਹੇਗਾ।
ਭੋਜਨ 'ਤੇ ਸਹੀ ਧਿਆਨ ਦਿਓ : ਪੌਸ਼ਟਿਕ ਭੋਜਨ ਅਤੇ ਕਸਰਤ ਦਾ ਚੋਲੀ-ਦਾਮਨ ਦਾ ਰਿਸ਼ਤਾ ਹੈ। ਨਿਯਮਿਤ ਰੂਪ ਨਾਲ ਕਸਰਤ ਕਰਨ ਵਾਲਿਆਂ ਨੂੰ ਆਪਣਾ ਭੋਜਨ ਪੌਸ਼ਟਿਕ ਰੱਖਣਾ ਚਾਹੀਦਾ ਤਾਂ ਕਿ ਸਰੀਰ ਵਿਚ ਊਰਜਾ ਬਣੀ ਰਹੇ ਨਹੀਂ ਤਾਂ ਕਮਜ਼ੋਰੀ ਮਹਿਸੂਸ ਹੋਵੇਗੀ ਅਤੇ ਤੁਸੀਂ ਕਸਰਤ ਤੋਂ ਅੱਕ ਕੇ ਕਸਰਤ ਛੱਡ ਦਿਓਗੇ ਇਸ ਲਈ ਕਸਰਤ ਕਰਨ ਵਾਲਿਆਂ ਲਈ ਸੰਤੁਲਿਤ ਭੋਜਨ ਜ਼ਰੂਰੀ ਹੈ।
ਸਕਾਰਾਤਮਕ ਸੋਚ ਰੱਖੋ : ਸਕਾਰਾਤਮਕ ਸੋਚ ਰੱਖਣ ਦਾ ਨਤੀਜਾ ਚੰਗਾ ਹੁੰਦਾ ਹੈ ਪਰ ਜੇਕਰ ਤੁਸੀਂ ਸ਼ਿਕਾਇਤਾਂ ਕਰਦੇ ਰਹੋਗੇ ਤਾਂ ਮਨ ਕਸਰਤ ਵਿਚ ਨਹੀਂ ਲੱਗੇਗਾ ਅਤੇ ਮਨ ਕਸਰਤ ਵਿਚ ਨਹੀਂ ਤਾਂ ਨਤੀਜਾ ਨਕਾਰਾਤਮਕ ਹੋਵੇਗਾ। ਜੇਕਰ ਤੁਸੀਂ ਸਹੀ ਨਤੀਜਾ ਚਾਹੁੰਦੇ ਹੋ ਤਾਂ ਖੁੱਲ੍ਹ ਕੇ ਮਨ ਨਾਲ ਕਸਰਤ ਕਰੋ।
ਲਗਾਤਾਰ ਤੇਜ਼ ਕਸਰਤ ਤੁਹਾਡੇ ਮਨ ਅਤੇ ਸਰੀਰ ਨੂੰ ਥਕਾ ਦਿੰਦੀ ਹੈ, ਜਿਸ ਨਾਲ ਮਨ ਜਲਦੀ ਹੀ ਉਸ ਤੋਂ ਭਟਕਣ ਲਗਦਾ ਹੈ। ਕਸਰਤ ਦੌਰਾਨ ਹਫ਼ਤੇ ਵਿਚ ਇਕ ਜਾਂ ਦੋ ਦਿਨ ਪ੍ਰਾਣਾਯਾਮ, ਧਿਆਨ ਵਿਚ ਲਗਾਓ ਜਿਸ ਨਾਲ ਸਰੀਰ ਵਿਚ ਲਚਕੀਲਾਪਨ ਬਣਿਆ ਰਹੇ ਅਤੇ ਮਨ ਸ਼ਾਂਤ ਰਹੇ ਅਤੇ ਲਾਭ ਪੂਰਾ ਮਿਲ ਸਕੇ।

ਫਲਾਂ ਨਾਲ ਘਰੇਲੂ ਇਲਾਜ

ਅਨਾਰ
* ਅਨਾਰ ਦਾ ਛਿਲਕਾ ਬਾਰੀਕ ਕਰਕੇ ਚਾਰ ਗ੍ਰਾਮ ਪਾਣੀ ਦੇ ਨਾਲ ਦਿਨ ਵਿਚ ਦੋ ਵਾਰ ਖਾਣ ਨਾਲ ਪੇਸ਼ਾਬ ਵਾਰ-ਵਾਰ ਆਉਣਾ ਬੰਦ ਹੋ ਜਾਂਦਾ ਹੈ। ਧਿਆਨ ਦਿਉ ਕਿ ਪੇਸ਼ਾਬ ਦੇ ਵਾਰ-ਵਾਰ ਆਉਣ ਦੀ ਪ੍ਰੇਸ਼ਾਨੀ ਵਿਚ ਚਾਵਲ ਦਾ ਪਰਹੇਜ਼ ਕਰੋ ਅਤੇ ਦਸ ਦਿਨ ਤਕ ਸੇਵਨ ਕਰੋ। * ਅਨਾਰ ਦੇ ਫੁੱਲ ਛਾਵੇਂ ਸੁਕਾ ਕੇ ਬਾਰੀਕ ਕਰਕੇ ਮਲਣ ਨਾਲ ਦੰਦਾਂ ਤੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ ਅਤੇ ਦੰਦ ਮਜ਼ਬੂਤ ਬਣੇ ਰਹਿੰਦੇ ਹਨ। * ਮਿੱਠੇ ਅਨਾਰ ਦਾ ਛਿਲਕਾ ਵੀਹ ਗ੍ਰਾਮ ਨਮਕ ਲਾਹੌਰੀ, 3 ਗ੍ਰਾਮ ਬਾਰੀਕ ਪੀਸ ਕੇ ਪਾਣੀ ਵਿਚ 1-1 ਗ੍ਰਾਮ ਦੀਆਂ ਗੋਲੀਆਂ ਬਣਾ ਕੇ ਦਿਨ ਵਿਚ ਤਿੰਨ ਵਾਰ 2-2 ਗੋਲੀਆਂ ਚੂਸਣ ਨਾਲ ਖੰਘ ਵਿਚ ਅਰਾਮ ਮਿਲਦਾ ਹੈ। ਖਟਾਈ ਦਾ ਪਰਹੇਜ਼ ਜ਼ਰੂਰੀ ਹੈ।
ਅੰਬ
* ਮਿੱਠੇ ਅੰਬ ਦਾ ਗੁੱਦਾ ਲੈ ਕੇ 300 ਗ੍ਰਾਮ ਦਹੀਂ ਅਤੇ ਜ਼ਰੂਰਤ ਅਨੁਸਾਰ ਚੀਨੀ ਅਤੇ ਬਰਫ਼ ਮਿਲਾ ਕੇ ਲੱਸੀ ਦੇ ਸਮਾਨ ਰਗੜ ਕੇ ਰਸ ਬਣਾ ਲਓ। ਇਕ ਗਿਲਾਸ ਰੋਜ਼ਾਨਾ ਪੀਣ ਨਾਲ ਸਰੀਰ 'ਤੇ ਮੋਟਾਪਾ, ਤੰਦਰੁਸਤੀ ਚਿਹਰੇ ਦਾ ਰੰਗ ਨਿਖਰਦਾ ਅਤੇ ਲੂ ਤੋਂ ਬਚਾਉਂਦਾ ਹੈ। ਇਹੀ ਨਹੀਂ ਇਸ ਦੇ ਸੇਵਨ ਨਾਲ ਭੁੱਖ ਵੀ ਵਧਦੀ ਹੈ। * ਜੇਕਰ ਦੰਦਾਂ ਤੋਂ ਖੂਨ ਆਉਂਦਾ ਹੋਵੇ ਤਾਂ ਅੰਬ ਦੇ ਰੇਸ਼ੇ ਨੂੰ ਛਾਵੇਂ ਸੁਕਾ ਕੇ ਜਲਾ ਕੇ ਬਾਰੀਕ ਪੀਸ ਕੇ ਦੰਦਾਂ 'ਤੇ ਮਲਣ ਨਾਲ ਖੂਨ ਦਾ ਆਉਣਾ ਬੰਦ ਹੋ ਜਾਂਦਾ ਹੈ ਅਤੇ ਦੰਦ ਮਜ਼ਬੂਤ ਬਣਦੇ ਹਨ। * 125 ਗ੍ਰਾਮ ਮਿੱਠੇ ਅੰਬ ਦਾ ਰਸ, 250 ਗ੍ਰਾਮ ਦੁੱਧ ਜ਼ਰੂਰਤ ਅਨੁਸਾਰ ਚੀਨੀ ਮਿਲਾ ਕੇ ਦੋ ਮਹੀਨੇ ਪੀਣ ਨਾਲ ਤਾਕਤ ਵਧਦੀ ਹੈ। * 20 ਗ੍ਰਾਮ ਮਿੱਠੇ ਅੰਬ ਦਾ ਰਸ, ਦੋ ਗ੍ਰਾਮ ਸੁੰਢ ਪੀਸ ਕੇ ਮਿਲਾ ਕੇ ਲਗਾਤਾਰ ਸੱਤ ਦਿਨ ਤੱਕ ਸੇਵਨ ਕਰਨ ਨਾਲ ਹਾਜ਼ਮਾ ਠੀਕ ਰਹਿੰਦਾ ਹੈ। * ਦੋ ਕੱਚੇ ਅੰਬਾਂ ਨੂੰ ਅੱਗ 'ਚ ਭੁੰਨ ਕੇ ਉਨ੍ਹਾਂ ਦਾ ਗੁੱਦਾ ਨਿਚੋੜ ਕੇ 250 ਗ੍ਰਾਮ ਪਾਣੀ ਵਿਚ ਥੋੜ੍ਹੀ ਬਰਫ਼ ਅਤੇ ਚੀਨੀ ਮਿਲਾ ਕੇ ਦਿਨ ਵਿਚ ਦੋ ਵਾਰ ਪੀਣ ਨਾਲ ਲੂ ਤੋਂ ਬਚਿਆ ਜਾ ਸਕਦਾ ਹੈ।
ਕੇਲਾ
* ਪੱਕਿਆ ਹੋਇਆ ਕੇਲਾ ਸ਼ੱਕਰ ਵਿਚ ਮਿਲਾ ਕੇ ਦੁੱਧ ਦੇ ਨਾਲ ਅੱਠ ਦਿਨ ਤਕ ਸੇਵਨ ਕਰਨ ਨਾਲ ਨਕਸੀਰ ਵਿਚ ਆਰਾਮ ਪਹੁੰਚਦਾ ਹੈ। * 150 ਗ੍ਰਾਮ ਦਹੀਂ ਤੇ ਦੋ ਕੇਲੇ ਕੁਝ ਦਿਨ ਖਾਣੇ ਨਾਲ ਦਸਤ, ਪੇਚਿਸ਼ ਵਿਚ ਫਾਇਦਾ ਪਹੁੰਚਦਾ ਹੈ। * ਜੇਕਰ ਮੂੰਹ ਵਿਚ ਛਾਲਿਆਂ ਨੇ ਪ੍ਰੇਸ਼ਾਨ ਕਰ ਰੱਖਿਆ ਹੋਵੇ ਤਾਂ ਛਾਲਿਆਂ ਵਾਲੀ ਥਾਂ 'ਤੇ ਗਾਂ ਦੇ ਦੁੱਧ ਦਾ ਦਹੀਂ ਦੇ ਨਾਲ ਚਾਰ ਦਿਨ ਤੱਕ ਪ੍ਰਯੋਗ ਕਰਨ ਨਾਲ ਮੂੰਹ ਦੇ ਛਾਲਿਆਂ ਨੂੰ ਫਾਇਦਾ ਪਹੁੰਚੇਗਾ।
ਜਾਮੁਨ
* ਜੇਕਰ ਪੇਸ਼ਾਬ ਵਾਰ-ਵਾਰ ਆਉਂਦਾ ਹੋਵੇ ਤਾਂ ਜਾਮੁਨ ਦੀ ਗੁਠਲੀ ਬਾਰੀਕ ਕਰਕੇ ਚਾਰ-ਚਾਰ ਗ੍ਰਾਮ ਸਵੇਰੇ-ਸ਼ਾਮ ਕਰੀਬ 100 ਗ੍ਰਾਮ ਤਾਜ਼ੇ ਪਾਣੀ ਦੇ ਨਾਲ ਲਗਾਤਾਰ 20 ਦਿਨ ਵਰਤੋਂ ਕਰਨ ਨਾਲ ਪੇਸ਼ਾਬ ਦਾ ਵਾਰ-ਵਾਰ ਆਉਣਾ ਬੰਦ ਹੋ ਜਾਵੇਗਾ। ਖੂਨੀ ਦਸਤ ਲਈ ਵੀ ਫਾਇਦੇਮੰਦ ਨੁਸਖ਼ਾ ਹੈ। * ਜਾਮੁਨ ਦਾ ਮੰਜਨ ਵੀ ਦੰਦਾਂ ਲਈ ਫਾਇਦੇਮੰਦ ਰਹਿੰਦਾ ਹੈ। ਜਾਮੁਨ ਦੀ ਹਰੀ ਛਾਲ ਬਾਰੀਕ ਕਰਕੇ ਮੰਜਨ ਦੀ ਤਰ੍ਹਾਂ ਮਲਣ ਨਾਲ ਦੰਦਾਂ ਦੀ ਬਹੁਤ ਸਾਰੀਆਂ ਬਿਮਾਰੀਆਂ ਲਈ ਫ਼ਾਇਦੇਮੰਦ ਰਹਿੰਦਾ ਹੈ। * ਜਾਮੁਨ ਦੀ ਹਰੀ ਤਾਜ਼ਾ ਛਿੱਲ ਛਾਂ ਵਿਚ ਸੁਕਾ ਕੇ ਬਾਰੀਕ ਕਰਕੇ 4-4 ਗ੍ਰਾਮ ਸਵੇਰੇ-ਸ਼ਾਮ ਬੱਕਰੀ ਜਾਂ ਗਾਂ ਦੇ ਦੁੱਧ ਨਾਲ ਖਾਣ ਨਾਲ ਔਰਤਾਂ ਦੇ ਰੋਗਾਂ ਨੂੰ ਫਾਇਦਾ ਕਰਦਾ ਹੈ।
ਅੰਗੂਰ
* ਮਿਰਗੀ ਦੀ ਸ਼ਿਕਾਇਤ ਹੋਵੇ ਤਾਂ ਅਕਰਕਰਾ 10 ਗ੍ਰਾਮ ਨੂੰ ਬਾਰੀਕ ਕਰਕੇ 20 ਗ੍ਰਾਮ ਮੁਨੱਕੇ ਵਿਚ ਚੰਗੀ ਤਰ੍ਹਾਂ ਰਗੜ ਕੇ ਮੰਜਨ ਬਣਾ ਲਓ। ਬੀਜ ਕੱਢ ਕੇ ਸੁੱਟ ਦਿਓ। ਫਿਰ ਇਨ੍ਹਾਂ ਵਿਚ 2 ਗ੍ਰਾਮ 15-20 ਦਿਨ ਤੱਕ ਸੇਵਨ ਕਰੋ। ਮਿਰਗੀ ਵਿਚ ਕੁਝ ਹੱਦ ਤੱਕ ਫ਼ਾਇਦਾ ਕਰੇਗੀ। * ਤਾਜ਼ੇ ਅੰਗੂਰ ਦਾ 50 ਗ੍ਰਾਮ ਰਸ ਰੋਜ਼ਾਨਾ ਪੀਣ ਨਾਲ ਹਾਜ਼ਮੇ ਦੀ ਖਰਾਬੀ, ਪੇਟ ਦਾ ਬੇਵਜ੍ਹਾ ਫੁੱਲਣਾ, ਕਬਜ਼, ਸਿਰ ਦਰਦ, ਚੱਕਰ ਆਉਣਾ ਆਦਿ ਰੋਗ ਦੂਰ ਕਰਦਾ ਹੈ। * ਜੇਕਰ ਸੁੱਕੀ ਖੰਘ ਹੋਵੇ ਤਾਂ ਬਾਦਾਮ ਦੀ ਗਿਰੀ, ਮੁਲੱਠੀ, ਬੀਜ ਕੱਢਿਆ ਮੁਨੱਕਾ ਸਭ 10-10 ਗ੍ਰਾਮ ਬਾਰੀਕ ਪੀਸ ਕੇ ਛੋਲਿਆਂ ਦੇ ਬਰਾਬਰ ਗੋਲੀਆਂ ਬਣਾਓ। ਦੋ-ਦੋ ਗੋਲੀਆਂ ਮੂੰਹ ਵਿਚ ਪਾ ਕੇ ਦਿਨ ਵਿਚ ਚੂਸੋ। ਸੁੱਕੀ ਖੰਘ ਵਿਚ ਅਰਾਮ ਮਿਲੇਗਾ।
ਸੇਬ
* ਪੇਟ ਦੀ ਗੈਸ ਵਿਚ ਇਕ ਮਿੱਠਾ ਸੇਬ ਲੈ ਕੇ ਉਸ ਵਿਚ ਕਰੀਬ 10 ਗ੍ਰਾਮ ਲੌਂਗ ਚੋਭ ਦਿਓ। ਦਸ ਦਿਨ ਬਾਅਦ ਲੌਂਗ ਕੱਢ ਕੇ 1 ਲੌਂਗ ਰੋਜ਼ਾਨਾ ਪਾਣੀ ਨਾਲ ਖਾਓ। ਚਾਵਲ ਦਾ ਸੇਵਨ ਨਾ ਕਰੋ। ਪੇਟ ਦੀ ਗੈਸ ਤੋਂ ਅਰਾਮ ਮਿਲੇਗਾ। * ਇਕ ਮਿੱਠਾ ਸੇਬ ਕੱਟ ਕੇ ਨਮਕ ਲਗਾ ਕੇ ਹਲਕੇ ਮੂੰਹ ਚਬਾ ਕੇ 15 ਦਿਨ ਖਾਣ ਨਾਲ ਪੁਰਾਣੇ ਸਿਰ ਦਰਦ ਨੂੰ ਚੈਨ ਤੇ ਅਰਾਮ ਮਿਲਦਾ ਹੈ।

ਜੋੜਾਂ ਦਾ ਦਰਦ, ਨਹੀਂ ਹੈ ਲਾਇਲਾਜ

ਅੱਜ ਪੂਰੇ ਸੰਸਾਰ ਵਿਚ 40 ਫ਼ੀਸਦੀ ਤੋਂ ਜ਼ਿਆਦਾ ਲੋਕ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹਨ। ਸੰਸਾਰ ਸਿਹਤ ਸੰਗਠਨ ਅਨੁਸਾਰ 30 ਸਾਲ ਤੋਂ ਜ਼ਿਆਦਾ ਉਮਰ ਦੇ ਲਗਪਗ 20 ਫ਼ੀਸਦੀ ਸ਼ਹਿਰੀ ਆਬਾਦੀ ਕਿਸੇ ਨਾ ਕਿਸੇ ਜੋੜ ਦੇ ਦਰਦ ਤੋਂ ਪ੍ਰੇਸ਼ਾਨ ਹੈ। ਔਰਤਾਂ ਵਿਚ ਇਹ ਰੋਗ ਜ਼ਿਆਦਾ ਪਾਇਆ ਜਾਂਦਾ ਹੈ।
ਆਮ ਤੌਰ 'ਤੇ ਕੋਈ ਵੀ ਇਸ ਰੋਗ ਦਾ ਸ਼ਿਕਾਰ ਹੋ ਸਕਦਾ ਹੈ ਪਰ ਦੁਰਘਟਨਾਗ੍ਰਸਤ ਲੋਕ, ਮੋਟੇ ਅਤੇ ਅਰਾਮਪ੍ਰਸਤ, ਕੰਪਿਊਟਰ ਆਪ੍ਰੇਟਰ, ਦੋਪਹੀਆ ਚਾਲਕ, ਕਲਰਕ, ਘਰੇਲੂ ਅਤੇ ਅਨਿਮਿਯਤ ਮਾਹਵਾਰੀ ਵਾਲੀਆਂ ਔਰਤਾਂ ਅਤੇ ਹੋਰ ਵੀ ਅਨੇਕਾਂ ਲੋਕ ਜੋੜਾਂ ਦੇ ਦਰਦ ਤੋਂ ਪੀੜਤ ਹਨ।
ਇਸ ਰੋਗ ਦੇ ਪੈਦਾ ਹੋਣ ਦਾ ਕਾਰਨ ਸਰੀਰ ਵਿਚ ਇਕੱਠੇ ਹੋਏ ਵਿਜਾਤੀਯ ਤਰਲ ਦਾ ਹੱਡੀਆਂ ਦੇ ਜੋੜਾਂ ਵਿਚ ਪਹੁੰਚਣ ਨਾਲ ਹੁੰਦਾ ਹੈ। ਇਸ ਨਾਲ ਜੋੜਾਂ ਵਿਚ ਸੋਜ ਅਤੇ ਦਰਦ ਪੈਦਾ ਹੋ ਜਾਂਦਾ ਹੈ, ਜਿਸ ਨਾਲ ਕਈ ਵਾਰ ਬੁਖਾਰ ਵੀ ਹੋ ਜਾਂਦਾ ਹੈ।
ਇਸ ਰੋਗ ਦਾ ਇਲਾਜ ਕਰਨ ਲਈ ਸਰੀਰ ਅਤੇ ਜੋੜਾਂ ਵਿਚ ਇਕਤ੍ਰਿਤ ਮਲ ਨੂੰ ਤੇਜ਼ੀ ਨਾਲ ਕੱਢਣਾ ਜ਼ਰੂਰੀ ਹੈ। ਇਹ ਦੂਸ਼ਿਤ ਮਲ ਸਰੀਰ ਦੇ ਸਾਰੇ ਮਾਰਗਾਂ ਤੋਂ ਕੱਢਣਾ ਪੈਂਦਾ ਹੈ। ਮਲ ਅਤੇ ਮੂਤਰ ਕੱਢਣ ਵਾਲੇ ਦੋਵਾਂ ਮਾਰਗ ਤਾਂ ਸਰੀਰ ਦੀ ਸਫਾਈ ਦੇ ਪ੍ਰਦਾਨ ਸਾਧਨ ਹੁੰਦੇ ਹੀ ਹਨ ਪਰ ਚਮੜੀ ਅਤੇ ਸਾਹ ਵੀ ਇਸ ਕੰਮ ਵਿਚ ਸਹਿਯੋਗ ਦਿੰਦੇ ਹਨ। ਰੋਗੀ ਨੂੰ ਕਦੀ-ਕਦੀ ਅਨੀਮਾ ਵੀ ਦੇਣਾ ਚਾਹੀਦਾ। ਭੋਜਨ ਵਿਚ ਫਲ ਅਤੇ ਸਬਜ਼ੀਆਂ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ।
ਇਸ ਰੋਗ ਦਾ ਇਲਾਜ ਕਰਨ ਵਿਚ ਤੁਲਸੀ ਵੱਡੀ ਕਾਰਗਰ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਤੁਲਸੀ ਵਿਚ ਚਰਬੀ ਵਿਕਾਰ ਨੂੰ ਮਿਟਾਉਣ ਦਾ ਕੁਦਰਤੀ ਗੁਣ ਹੁੰਦਾ ਹੈ। ਤੁਲਸੀ ਦਾ ਤੇਲ ਬਣਾ ਕੇ ਦਰਦ ਵਾਲੀ ਥਾਂ ਲਗਾਉਣ ਨਾਲ ਤੁਰੰਤ ਅਰਾਮ ਮਿਲਦਾ ਹੈ।
ਜੇਕਰ ਨਾੜੀਆਂ ਵਿਚ ਦਰਦ ਹੋਵੇ ਤਾਂ ਤੁਲਸੀ ਦੇ ਕਾੜ੍ਹੇ ਦੀ ਵਰਤੋਂ ਕਰੋ। ਇਹ ਬਹੁਤ ਗੁਣਕਾਰੀ ਹੁੰਦਾ ਹੈ। ਤੁਲਸੀ ਦੇ ਰਸ ਨੂੰ ਪੀਣ ਨਾਲ ਵੀ ਜੋੜਾਂ ਦਾ ਦਰਦ ਠੀਕ ਹੁੰਦਾ ਹੈ।
ਤੁਲਸੀ ਦੀ ਜੜ੍ਹ, ਪੱਤੇ, ਠੰਢਲ, ਮੰਜਰੀ ਤੇ ਬੀਜ ਇਨ੍ਹਾਂ ਪੰਜਾਂ ਦਾ ਬਰਾਬਰ ਮਾਤਰਾ ਲੈ ਕੇ ਕੁੱਟ ਕੇ ਛਾਣ ਕੇ 6 ਗ੍ਰਾਮ ਮਾਤਾਰ ਓਨੇ ਹੀ ਪੁਰਾਣੇ ਗੁੜ ਨਾਲ ਮਿਲਾ ਲਓ। ਇਸ ਦਾ ਸਵੇਰੇ ਤੇ ਸ਼ਾਮ ਨੂੰ ਦੁੱਧ ਦੇ ਨਾਲ ਸੇਵਨ ਕਰੋ। ਬੱਕਰੀ ਦਾ ਦੁੱਧ ਮਿਲ ਜਾਵੇ ਤਾਂ ਹੋਰ ਵੀ ਚੰਗਾ ਹੈ।
ਜੋੜਾਂ ਦਾ ਦਰਦ ਹੋਣ
'ਤੇ ਕੀ ਕਰੀਏ
* ਤਕਲੀਫ਼ ਹੋਣ 'ਤੇ ਨਮਕ ਮਿਲੇ ਗਰਮ ਪਾਣੀ ਦਾ ਸੇਵਨ ਤੇ ਹਲਕੇ ਕੋਸੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ।
* ਮੋਟਾਪੇ 'ਤੇ ਕਾਬੂ ਰੱਖੋ।
* ਨਿਯਮਿਤ ਰੂਪ ਨਾਲ ਕਸਰਤ ਤੇ ਯੋਗ ਆਸਨ ਕਰੋ।
* ਸਰੀਰ ਵਿਚ ਯੂਰਿਕ ਐਸਿਡ ਜ਼ਿਆਦਾ ਹੋਣ 'ਤੇ ਮਾਹਿਰ ਤੋਂ ਸਲਾਹ ਜ਼ਰੂਰ ਲਓ।
ਕੀ ਨਾ ਕਰੀਏ
* ਭੋਜਨ ਵਿਚ ਖੱਟੇ ਫਲਾਂ ਦੀ ਵਰਤੋਂ ਨਾ ਕਰੋ।
* ਉੱਠਣ-ਬੈਠਣ ਵਾਲੀ ਕਸਰਤ ਨਾ ਕਰੋ।
* ਚੌਂਕੜੀ ਮਾਰ ਕੇ ਨਾ ਬੈਠੋ।
* ਮੋਟੇ ਸਿਰਹਾਣੇ ਤੇ ਬਿਸਤਰ ਦੀ ਵਰਤੋਂ ਨਾ ਕਰੋ।
* ਮਨਮਰਜ਼ੀ ਨਾਲ ਦਵਾਈਆਂ ਦੀ ਵਰਤੋਂ ਨਾ ਕਰੋ।
ਅਕਸਰ ਇਹ ਰੋਗ ਪਿੰਡਾਂ ਦੇ ਲੋਕਾਂ ਵਿਚ ਘੱਟ ਦਿਖਾਈ ਦਿੰਦਾ ਹੈ ਕਿਉਂਕਿ ਉਹ ਕੁਦਰਤੀ ਵਾਤਾਵਰਨ ਵਿਚ ਰਹਿੰਦੇ ਹਨ ਅਤੇ ਮਿਹਨਤ ਜ਼ਿਆਦਾ ਕਰਦੇ ਹਨ। ਸ਼ਹਿਰੀ ਲੋਕ ਵੀ ਜੇਕਰ ਹਲਕੀ-ਫੁਲਕੀ ਕਸਰਤ ਕਰਦੇ ਰਹਿਣ ਤਾਂ ਜੋੜਾਂ ਦੇ ਦਰਦ ਤੋਂ ਬਚੇ ਰਹਿਣਗੇ।

ਸਿਹਤ ਖ਼ਬਰਨਾਮਾ

ਸਾਵਧਾਨ ਰਹੋ ਸਬਜ਼ੀਆਂ ਵਿਚ ਮੌਜੂਦ ਜ਼ਹਿਰ ਤੋਂ

ਉਂਝ ਤਾਂ ਫਲ ਅਤੇ ਸਬਜ਼ੀਆਂ ਸਿਹਤ ਲਈ ਅਦਿ ਲਾਭਕਾਰੀ ਹਨ ਪਰ ਜ਼ਿਆਦਾ ਫ਼ਸਲ ਉਗਾਉਣ ਦੇ ਲਾਲਚ ਵਿਚ ਕਿਸਾਨਾਂ ਵਲੋਂ ਰਸਾਇਣਕ ਖਾਦ ਦੀ ਵਰਤੋਂ, ਕੀਟਨਾਸ਼ਕਾਂ ਦੀ ਵਰਤੋਂ ਅਤੇ ਸਬਜ਼ੀਆਂ ਨੂੰ ਚਮਕਾਉਣ ਲਈ ਕੀਤੇ ਗਏ ਲੇਪ ਦੇ ਕਾਰਨ ਮਨੁੱਖ ਦੇ ਸਰੀਰ ਵਿਚ ਹਰ ਸਾਲ ਲਗਪਗ 100 ਮਿ. ਗ੍ਰਾ. ਜ਼ਹਿਰ ਪਹੁੰਚ ਜਾਂਦਾ ਹੈ ਜਿਸ ਨਾਲ ਅਨੇਕ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ। ਬਾਜ਼ਾਰ ਤੋਂ ਖਰੀਦੀਆਂ ਗਈਆਂ ਸਬਜ਼ੀਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਬਹੁਤ ਚੰਗੀ ਤਰ੍ਹਾਂ ਖੁੱਲ੍ਹੇ ਪਾਣੀ ਵਿਚ ਧੋਵੋ। ਜੇਕਰ ਸੰਭਵ ਹੋਵੇ ਅਤੇ ਥਾਂ ਉਪਲਬਧ ਹੋਵੇ ਤਾਂ ਆਪਣੇ ਘਰ ਵਿਚ ਹੀ ਸਬਜ਼ੀਆਂ ਉਗਾਉਣ ਦੀ ਕੋਸ਼ਿਸ਼ ਕਰੋ। ਘਰ ਦੀ ਉੱਗੀ ਹੋਈ ਸਬਜ਼ੀ ਨਾ ਸਿਰਫ਼ ਤੁਹਾਡੇ ਸਿਹਤ ਲਈ ਬਹੁਤ ਲਾਭਕਾਰੀ ਹੋਵੇਗੀ ਸਗੋਂ ਸਵਾਦ ਵਿਚ ਵੀ ਬਿਹਤਰ ਹੋਵੇਗੀ।
ਹੁਣ ਪੱਛਮੀ ਦੇਸ਼ ਵੀ ਮੰਨਣ ਲੱਗੇ ਹਨ ਲਸਣ ਦੇ ਗੁਣ

ਭਾਰਤ ਵਿਚ ਤਾਂ ਲਸਣ ਦੀ ਵਰਤੋਂ ਕਾਫ਼ੀ ਸਮੇਂ ਤੋਂ ਮਸਾਲਿਆਂ ਅਤੇ ਦਵਾਈਆਂ ਦੇ ਰੂਪ ਵਿਚ ਕੀਤੀ ਜਾਂਦੀ ਰਹੀ ਹੈ ਪਰ ਹੁਣ ਪੱਛਮੀ ਦੇਸ਼ਾਂ ਦੇ ਵਿਗਿਆਨੀ ਵੀ ਆਪਣੀਆਂ ਖੋਜਾਂ ਵਿਚ ਇਸ ਨਤੀਜੇ 'ਤੇ ਪਹੁੰਚੇ ਹਨ ਕਿ ਲਸਣ ਵਿਚ ਮੌਜੂਦ ਐਂਟੀ ਫੰਗਲ ਅਤੇ ਐਂਟੀ ਬੈਕੀਟਰੀਅਲ ਗੁਣ ਦਿਲ ਰੋਗਾਂ ਤੇ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਣ ਵਿਚ ਸਹਾਇਕ ਸਿੱਧ ਹੁੰਦੇ ਹਨ। ਕੈਨੇਡਾ ਦੀ ਟੋਰਾਂਟੋ ਯੂਨੀਵਰਸਿਟੀ ਦੇ ਖੋਜਕਰਤਾ ਡਾ. ਇਆਨ ਕ੍ਰੈਂਡਲ ਅਨੁਸਾਰ ਲਸਣ ਦੇ ਗੁਣ ਇਸ ਵਿਚ ਪਾਏ ਜਾਣ ਵਾਲੇ ਤੱਤ ਡਾਈਸਲਫਾਈਡ ਦੇ ਕਾਰਨ ਹੈ। ਉਨ੍ਹਾਂ ਨੇ ਮਲੇਰੀਆ ਅਤੇ ਕੈਂਸਰ ਗ੍ਰਸਤ ਕੋਸ਼ਿਕਾਵਾਂ 'ਤੇ ਡਾਈਸਲਫਾਈਡ ਯੋਗਿਕਾਂ ਦੀ ਵਰਤੋਂ ਕਰਨ 'ਤੇ ਪਾਇਆ ਕਿ ਇਹ ਤੱਤ ਇਨ੍ਹਾਂ ਕੋਸ਼ਿਕਾਵਾਂ ਨੂੰ ਖ਼ਤਮ ਕਰਨ ਵਿਚ ਸਹਾਈ ਰਹੇ ਹਨ।


-ਅਸ਼ੋਕ ਗੁਪਤ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX