ਤਾਜਾ ਖ਼ਬਰਾਂ


ਸੜਕ ਹਾਦਸੇ ਵਿਚ ਕਾਰਾਂ ਦੀ ਜ਼ਬਰਦਸਤ ਟੱਕਰ, 1 ਦੀ ਮੌਤ, 1 ਜ਼ਖਮੀ
. . .  1 day ago
ਭੋਗਪੁਰ, 9 ਦਸੰਬਰ (ਕੁਲਦੀਪ ਸਿੰਘ ਪਾਬਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਉੱਪਰ ਸਥਿਤ ਪਿੰਡ ਕਾਲਾ ਬੱਕਰਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਕਾਰ ਡਰਾਈਵਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ...
ਸੰਵਿਧਾਨਕ ਵਿਵਸਥਾ ਅਨੁਸਾਰ ਹਰ ਐਕਟ ਨੂੰ ਲਾਗੂ ਕਰਨਾ ਮਮਤਾ ਦੀ ਜ਼ਿੰਮੇਵਾਰੀ - ਰਾਮ ਮਾਧਵ
. . .  1 day ago
ਨਵੀਂ ਦਿੱਲੀ, 9 ਦਸੰਬਰ - ਭਾਜਪਾ ਆਗੂ ਰਾਮ ਮਾਧਵ ਦਾ ਕਹਿਣਾ ਹੈ ਕਿ ਸੰਵਿਧਾਨਿਕ ਵਿਵਸਥਾ ਅਨੁਸਾਰ ਲੋਕ ਸਭਾ ਵੱਲੋਂ ਪਾਸ ਕੀਤੇ ਹਰ ਐਕਟ ਨੂੰ ਲਾਗੂ ਕਰਨਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਜ਼ਿੰਮੇਵਾਰੀ ਹੈ।
ਨਾਗਰਿਕਤਾ ਮਿਲਣ ਤੋਂ ਬਾਅਦ ਕਿੰਨੀ ਵਧੇਗੀ ਦੇਸ਼ ਦੀ ਆਬਾਦੀ? - ਸ਼ਿਵ ਸੈਨਾ ਸੰਸਦ ਮੈਂਬਰ
. . .  1 day ago
ਨਵੀਂ ਦਿੱਲੀ, 9 ਦਸੰਬਰ -ਸ਼ਿਵ ਸੈਨਾ ਦੇ ਸੰਸਦ ਮੈਂਬਰ ਵਿਨਾਇਕ ਰਾਊਤ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਵਿਚ ਜ਼ਿਕਰ ਕੀਤੇ ਗਏ 6 ਭਾਈਚਾਰਿਆ ਦੇ ਕਿੰਨੇ ਲੋਕ ਭਾਰਤ 'ਚ ਰਹਿ ਰਹੇ ਹਨ?ਕੇਂਦਰੀ ਗ੍ਰਹਿ ਮੰਤਰੀ ਨੇ...
ਕਿਸਾਨ ਜਗਸੀਰ ਸਿੰਘ ਦਾ ਤੀਜੇ ਦਿਨ ਵੀ ਨਹੀਂ ਹੋਇਆ ਸਸਕਾਰ
. . .  1 day ago
ਜੈਤੋ, 9 ਦਸੰਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਪਰਸੋਂ ਸਵੇਰੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੋੜਿਆਂਵਾਲੀ ਦੇ ਜਗਸੀਰ...
ਚੋਰਾਂ ਨੇ ਬੰਦ ਮਕਾਨ ਚੋਂ 14 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ 'ਤੇ ਕੀਤਾ ਹੱਥ ਸਾਫ਼
. . .  1 day ago
ਡੇਰਾਬਸੀ, 9 ਨਵੰਬਰ( ਸ਼ਾਮ ਸਿੰਘ ਸੰਧੂ ) - ਬੀਤੀ ਦੇਰ ਡੇਰਾਬਸੀ ਸਥਿਤ ਪੰਜਾਬੀ ਬਾਗ ਕਾਲੋਨੀ ਵਿਚ ਇੱਕ ਬੰਦ ਮਕਾਨ ਦੇ ਤਾਲੇ ਤੋੜ ਕੇ ਚੋਰ ਕਰੀਬ 12 ਕਿੱਲੋ ਚਾਂਦੀ, 4 ਤੋਲੇ ਸੋਨੇ ਅਤੇ 3 ਲੱਖ ਦੀ ਨਕਦੀ ਸਮੇਤ ਹੋਰ ਘਰੇਲੂ ਸਾਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਵਾਰਦਾਤ...
ਸਵਾਤੀ ਮਾਲੀਵਾਲ ਨੇ ਸਮ੍ਰਿਤੀ ਈਰਾਨੀ ਨਿਰਭਿਆ ਫ਼ੰਡ ਵੰਡਣ ਲਈ ਲਿਖੀ ਚਿੱਠੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੂੰ ਚਿੱਠੀ ਲਿਖ ਸੂਬਿਆ ਨੂੰ ਨਿਰਭਿਆ...
ਦਿੱਲੀ ਅਗਨੀਕਾਂਡ : ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਸਮੇਤ ਹੋਰਨਾਂ ਨੂੰ ਭੇਜਿਆ ਨੋਟਿਸ
. . .  1 day ago
ਨਵੀਂ ਦਿੱਲੀ, 9 ਦਸੰਬਰ - ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ (ਐਨ.ਐੱਚ.ਆਰ.ਸੀ) ਨੇ ਦਿੱਲੀ ਅਗਨੀਕਾਂਡ ਨੂੰ ਲੈ ਕੇ ਮੁੱਖ ਸਕੱਤਰ, ਦਿੱਲੀ ਸਰਕਾਰ, ਪੁਲਿਸ ਕਮਿਸ਼ਨਰ ਦਿੱਲੀ ਅਤੇ ਨਗਰ ਨਿਗਮ ਦਿੱਲੀ ਦੇ ਕਮਿਸ਼ਨਰ...
ਡਮਟਾਲ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
. . .  1 day ago
ਡਮਟਾਲ, 9 ਦਸੰਬਰ (ਰਾਕੇਸ਼ ਕੁਮਾਰ) - ਥਾਣਾ ਡਮਟਾਲ ਦੀ ਪੁਲਿਸ ਨੇ ਗਸ਼ਤ ਦੌਰਾਨ 21 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਦੀ ਪਹਿਚਾਣ...
ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ ਨਹੀਂ - ਮਮਤਾ ਬੈਨਰਜੀ
. . .  1 day ago
ਕੋਲਕਾਤਾ, 9 ਦਸੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਖੜਗਪੁਰ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਤੋਂ ਡਰਨ ਦੀ ਲੋੜ...
ਸਾਵਰਕਰ ਨੇ ਰੱਖੀ ਸੀ ਦੋ ਰਾਸ਼ਟਰ ਸਿਧਾਂਤ ਦੀ ਨੀਂਹ - ਮਨੀਸ਼ ਤਿਵਾੜੀ
. . .  1 day ago
ਨਵੀਂ ਦਿੱਲੀ, 9 ਦਸੰਬਰ - ਕਾਂਗਰਸ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ 'ਚ ਬੋਲਦਿਆਂ ਕਿਹਾ ਕਿ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਹਨ ਕਿ ਧਰਮ ਦੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦੋ ਗ਼ਜ਼ਲਾਂ

• ਡਾ: ਸਰਬਜੀਤ ਕੌਰ ਸੰਧਾਵਾਲੀਆ •
ਤੈਨੂੰ ਦੇਖ ਮਹਿਰਮਾ ਰੂਹਾਂ ਚਹਿਕਦੀਆਂ,
ਸੁਣ ਕੇ ਤੇਰਾ ਜ਼ਿਕਰ ਸਰਘੀਆਂ ਮਹਿਕਦੀਆਂ |
ਤੇਰਾ ਨੀਮ ਗੁਲਾਬੀ ਚਿਹਰਾ ਤੱਕ ਤੱਕ ਕੇ,
ਫੁੱਲਾਂ ਦੀਆਂ ਡਾਲੀਆਂ ਸੱਜਣਾ ਟਹਿਕਦੀਆਂ |
ਸੁਰਮ ਸਾਂਵਲੀ ਰਾਤ ਨਸ਼ੀਲੀ ਹੋ ਜਾਂਦੀ,
ਤਾਰੇ ਖਿੱਤੀਆਂ ਲੁਕਣ ਮੀਟੀਆਂ ਖੇਡਦੀਆਂ |
ਤੇਰੇ ਨਾਲ ਬਿਤਾਏ ਪਲ ਹੀ ਜ਼ਿੰਦਗੀ ਨੇ,
ਤੇਰੇ ਮਗਰੋਂ ਨਜ਼ਰਾਂ ਤੈਨੂੰ ਸਹਿਕਦੀਆਂ |
ਯਾਦ ਤੇਰੀ ਜ਼ਖ਼ਮਾਂ ਲਈ ਸੰਦਲੀ ਲੇਪ ਜਿਹੀ,
ਤੇਰੀਆਂ ਬਾਤਾਂ ਚਾਨਣ ਵਿਚ ਲਪੇਟਦੀਆਂ |
ਪੌਣਾਂ ਵਿਚੋਂ ਜਦ ਤੇਰੀ ਖ਼ੁਸ਼ਬੂ ਆਵੇ,
ਦਿਲ ਦੀਆਂ ਪ੍ਰੀਤਾਂ ਚਿੜੀਆਂ ਵਾਂਗੂੰ ਚਹਿਕਦੀਆਂ |
ਬੋਲ ਤੇਰੇ ਸਾਰੇ ਅੰਬਰ ਵਿਚ ਘੁਲ ਗਏ ਨੇ,
ਏਸੇ ਲਈ ਹਵਾਵਾਂ ਮੱਥੇ ਟੇਕਦੀਆਂ |
ਤੇਰੀਆਂ ਰਿਸ਼ਮਾਂ ਨੇ ਰੂਹਾਂ ਰੁਸ਼ਨਾਈਆਂ ਨੇ,
ਤੇਰੀਆਂ ਤਾਨਾਂ ਦਿਲ ਦੇ ਦਰਦ ਸਮੇਟਦੀਆਂ |
ਤੇਰੇ ਨਗ਼ਮੇ ਕਿਰਨਾਂ ਗਾਉਂਦੀਆਂ ਪਈਆਂ ਨੇ,
ਰੁੱਤਾਂ ਵੀ ਵਸਲਾਂ ਦਾ ਨਿੱਘ ਹੁਣ ਸੇਕਦੀਆਂ |
              -0-
ਇਸ਼ਕ ਦੇ ਪੱਲੇ ਗ਼ਮ ਹੀ ਗ਼ਮ ਹੈ,
ਫਿਰ ਵੀ ਇਹ ਦਿਲ ਦੀ ਮਰਹਮ ਹੈ |
ਮਿੱਠਾ ਮਿੱਠਾ ਪਿਆਰਾ ਪਿਆਰਾ,
ਦਰਦ ਜਿਹਾ ਹੁੰਦਾ ਹਰਦਮ ਹੈ |
ਰੋਮ ਰੋਮ ਵਿਚ ਤੇਰਾ ਕੰਪਨ,
ਨੈਣਾਂ ਵਿਚ ਤੇਰੀ ਰਿਮਝਿਮ ਹੈ |
ਦਿਨ ਨੂੰ ਤੇਰਾ ਨੂਰ ਹੈ ਝਰਦਾ,
ਰਾਤਾਂ ਨੂੰ ਝਰਦੀ ਸ਼ਬਨਮ ਹੈ |
ਦਿਲ ਤੇਰਾ ਸਿੰਘਾਸਨ ਬਣਿਆ,
ਹੋਠਾਂ ਤੇ ਤੇਰੀ ਸਰਗਮ ਹੈ |
ਸਮਿਆਂ ਦੀ ਪਾਜ਼ੇਬ ਹੈ ਛਣਕੀ,
ਸ਼ਾਇਦ ਇਹ ਤੇਰੀ ਆਗਮ ਹੈ |
ਸਾਰੇ ਗ਼ਮ ਹੁਣ ਵਿਦਾ ਹੋ ਗਏ,
ਬਸ ਇਕ ਬਚਿਆ ਤੇਰਾ ਗ਼ਮ ਹੈ |
ਦੇਖ ਤੇਰਾ ਨੂਰਾਨੀ ਮੁੱਖੜਾ,
ਮੱਸਿਆ ਵੀ ਹੋਈ ਪੂਨਮ ਹੈ |
ਸਾਰੇ ਰਿਸ਼ਤੇ ਵਿਸਰ ਗਏ ਨੇ,
ਹੁਣ ਬਚਿਆ ਇਕੋ ਹਮਦਮ ਹੈ |
ਸਾਹਾਂ ਵਿਚੋਂ ਖ਼ੁਸ਼ਬੂ ਆਉਂਦੀ,
ਕਿੰਨਾ ਪਿਆਰਾ ਇਹ ਆਲਮ ਹੈ |
ਤੇਰੀ ਹੀ ਪਰਿਕਰਮਾ ਕਰਨੀ,
ਜਦ ਤੱਕ ਮੇਰੇ ਦਮ ਵਿਚ ਦਮ ਹੈ |


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ ਨਿਘਾਰ

'ਸਤਿ ਸ੍ਰੀ ਅਕਾਲ ਠਾਣੇਦਾਰ ਸਾਬ੍ਹ... ਆਹ ਫੇਰੋ ਇਹਦੇ ਘੋਟਾ, ਮਸ਼ੋਰ ਮਸਾਂ ਬਚਾਇਐ ਜਲਾਦ ਤੋਂ, ਕੁੱਟ-ਕੁੱਟ ਢੂਕਣਾ ਲਾਲ ਕਰ 'ਤਾ ਕਸਾਈ ਨੇ | ਉਹ ਤਾਂ ਮੁੰਡੇ ਨੇ ਮੂਹਰੋਂ ਹੱਥ ਚੱਕ ਲਿਆ, ਨਹੀਂ ਤਾਂ ਪਤਾ ਨੀ ਮਾਰ ਈ ਦਿੰਦਾ ਜਵਾਕ ਨੂੰ ...' ਸਤਿ ਸ੍ਰੀ ਅਕਾਲ ਦਾ ਜਵਾਬ ਉਡੀਕੇ ਬਿਨਾਂ ਹੀ ਸਰਪੰਚ ਬਘੇਲ ਸਿਓਾ ਨੇ ਮਨ ਦੀ ਸਾਰੀ ਭੜਾਸ ਕੱਢ ਮਾਰੀ | ਸਰਪੰਚ ਦੇ ਮਗਰੇ ਪਿੰਡ ਦੇ ਪੰਜ-ਸੱਤ ਬੰਦੇ ਅੱਗੜ-ਪਿੱਛੜ ਸਤਿ ਸ੍ਰੀ ਅਕਾਲ ਬੋਲਦੇ ਅੰਦਰ ਲੰਘ ਆਏ |
'ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ , ਆ ਜੋ ਬੈਠੋ', ਥਾਣੇਦਾਰ ਸੁੱਚਾ ਸਿੰਘ ਨੇ ਕੁਰਸੀਆਂ ਤੇ ਬੈਂਚਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ | 'ਕੀ ਗੱਲ ਹੋਗੀ ਸਰਪੰਚ ਸਾਬ੍ਹ ਪਿੰਡ ਦਾ ਕੋਈ ਝਗੜਾ ਝੇੜਾ ਹੋ ਗਿਆ..., ਕਿਹੜੇ ਮੁਰਜ਼ਮ ਨੂੰ ਲਈ ਫਿਰਦੇ ਓ..?' ਥਾਣੇਦਾਰ ਸੁੱਚਾ ਸਿੰਘ ਨੇ ਫਾਈਲਾਂ ਫੋਲਦੇ ਹੋਏ ਕਿਹਾ | ਉਹ ਸਰਪੰਚ ਦੇ ਭੜਕੀਲੇ ਸੁੁਭਾਅ ਤੋਂ ਚੰਗੀ ਤਰ੍ਹਾਂ ਵਾਕਿਫ ਸੀ |
'ਮੁਜ਼ਰਮ ਤਾਂ ਨਾਲ਼ ਈ ਐ, ਬੱਸ ਘੋਟਾ ਚਾੜ੍ਹ ਦਿਓ...ਕਸਾਈ ਦੇ |' ਗਾਲ਼ ਕੱਢ ਸਰਪੰਚ ਨੇ ਕੁਰਸੀ ਅੱਗੇ ਨੂੰ ਖਿੱਚ ਲਈ | ਫਾਈਲਾਂ ਤੋਂ ਨਜ਼ਰਾਂ ਚੁੱਕ ਜਦੋਂ ਥਾਣੇਦਾਰ ਦੀ ਨਿਗਾਹ ਪਿੱਛੇ ਨੀਵੀਂ ਪਾਈ ਖੜ੍ਹੇ ਬੰਦੇ 'ਤੇ ਪਈ ਤਾਂ ਉਹ ਕਰੁਸੀ ਤੋਂ ਉੱਠ ਕੇ ਖੜ੍ਹਾ ਹੋ ਗਿਆ ਤੇ 'ਤੁਸੀਂ...' ਸ਼ਬਦ ਉਸ ਦੇ ਗਲ਼ੇ 'ਚ ਹੀ ਅਟਕ ਗਿਆ ਲੱਗਿਆ | ਉਸ ਨੇ ਅੱਗੇ ਵਧ, ਪੈਰੀਂ ਹੱਥ ਲਾ, ਮਾਸਟਰ ਪ੍ਰੀਤਮ ਸਿੰਘ ਨੂੰ ਮੋਢਿਆਂ ਤੋਂ ਫੜ ਕੇ ਆਪਣੀ ਕੁਰਸੀ 'ਤੇ ਬਿਠਾ ਦਿੱਤਾ | ਸਾਰੇ ਸੁੰਨ ਜਿਹੇ ਹੋਏ ਥਾਣੇਦਾਰ ਸੁੱਚਾ ਸਿੰਘ ਵੱਲ ਵੇਖਣ ਲੱਗੇ |
'ਇਨ੍ਹਾਂ ਦੀ ਸ਼ਿਕਾਇਤ ਲੈ ਕੇ ਆਉਂਦਿਆਂ ਤੁਹਾਨੂੰ ਸ਼ਰਮ ਨੀ ਆਈ | ਜਿਨ੍ਹਾਂ ਨੇ ਪਿੰਡ ਦੀ ਜਵਾਨੀ ਨੂੰ ਕਈ ਅਲਾਮਤਾਂ ਤੋਂ ਬਚਾ ਕੇ ਰੁਜ਼ਗਾਰ ਦੇ ਰਾਹ ਪਾਇਐ | ਬਘੇਲ ਸਿੰਘ ਜੀ! ਜਿਸ ਤਰ੍ਹਾਂ ਦੀ ਗੱਲ ਤੁਸੀਂ ਕਰਦੇ ਓ, ਐਨਾ ਮਾਰਨ ਵਾਲ਼ੇ ਨਹੀਂ ਮਾਸਟਰ ਜੀ |' ਪਾਣੀ ਲਿਆਉਣ ਦਾ ਹੁਕਮ ਕਰ ਕੇ ਥਾਣੇਦਾਰ ਸੁੱਚਾ ਸਿੰਘ ਫੇਰ ਬੋਲਣ ਲੱਗਿਆ, 'ਸਾਡੇ ਸਮਾਜ ਨੂੰ ਵਿਗਾੜਨ ਤੇ ਨਿਘਾਰਨ ਵਿਚ ਥੋਡੇ ਵਰਗਿਆਂ ਦਾ ਹੱਥ ਐ | ਜਿਹੜੇ ਮਸ਼ੋਰ ਨੇ ਅੱਜ ਮਾਸਟਰ ਜੀ 'ਤੇ ਹੱਥ ਚੱਕਿਐ, ਉਹ ਕੱਲ੍ਹ ਨੂੰ ਥੋਡੇ 'ਤੇ ਚੱਕੂ | ਬੇ-ਡਰ ਹੋਇਆ ਨਸ਼ੇ ਤੇ ਹੋਰ ਵਾਧੂ ਖਰਚੇ ਕਰੂ | ਬੱਚਾ ਤੇ ਰੰਬਾ ਚੰਡੇ ਕੰਮ ਦਿੰਦੇ ਨੇ | ਅਧਿਆਪਕ ਤੇ ਮਾਪੇ ਦੀ ਮਾਰ ਕਦੇ ਕਿਸੇ ਰੰਜਿਸ਼ ਕਰਕੇ ਨਹੀਂ, ਸਗੋਂ ਸਹੀ ਸੇਧ ਦੇਣ ਲਈ ਹੀ ਹੁੰਦੀ ਐ |' ਸਰਪੰਚ ਦੀ ਤਾਂ ਇਹ ਸੁਣ ਕੇ ਨੀਵੀਂ ਪੈ ਗਈ | ਜਿਵੇਂ ਉਸਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੋਵੇ | 'ਗੱਲ ਤਾਂ ਠੀਕ ਐ |' ਬੈਠਿਆਂ 'ਚੋਂ ਕਿਸੇ ਨੇ ਦੱਬਵੀਂ ਅਵਾਜ਼ ਵਿਚ ਕਿਹਾ | 'ਜੇਕਰ ਮਾਸਟਰ ਪ੍ਰੀਤਮ ਸਿੰਘ ਜੀ ਤੋਂ ਡੰਡੇ ਨਾ ਖਾਧੇ ਹੁੰਦੇ ਤਾਂ ਆਹ ਡੰਡਾ ਕਦੇ ਮੇਰੇ ਹੱਥ ਵਿਚ ਨਾ ਆਉਂਦਾ,' ਪੁਲਸੀਆ ਡੰਡੇ ਵੱਲ ਇਸ਼ਾਰਾ ਕਰਦਾ ਹੋਇਆ ਥਾਣੇਦਾਰ ਸੁੱਚਾ ਸਿੰਘ ਮਾਸਟਰ ਪ੍ਰੀਤਮ ਸਿੰਘ ਵੱਲ ਮੁੜਿਆ | 'ਮੇਰੀ ਇਸ ਕੁਰਸੀ ਦੇ ਹੱਕਦਾਰ ਤੁਸੀਂ ਹੋ ਮਾਸਟਰ ਜੀ, ਮੈਨੂੰ ਇੱਥੇ ਤੱਕ ਪਹੁੰਚਾਉਣ ਵਾਲ਼ੇ ਮੇਰੇ ਗੁਰੂ | ਪਰ ਇਹ ਸਾਰਾ ਕੁੱਝ ਕਿਵੇਂ ਵਾਪਰਿਆ...?' ਸਵਾਲੀਆ ਨਜ਼ਰਾਂ ਨਾਲ਼ ਮਾਸਟਰ ਜੀ ਵੱਲ ਵੇਖ ਥਾਣੇਦਾਰ ਸੁੱਚਾ ਸਿੰਘ ਨੇ ਪੁੱਛਿਆ | ਮਾਸਟਰ ਪ੍ਰੀਤਮ ਸਿੰਘ ਦਾ ਗਲ਼ਾ ਭਰ ਆਇਆ | ਉਹ ਮੂੰਹੋਂ ਕੁਝ ਨਾ ਬੋਲਿਆ ਅਤੇ ਭਰੀਆਂ ਅੱਖਾਂ ਨਾਲ਼ ਸੁੱਚਾ ਸਿਓਾ ਵੱਲ ਦੇਖਣ ਲੱਗਿਆ | ਉਸ ਦੀਆਂ ਭਰੀਆਂ ਅੱਖਾਂ 'ਚੋਂ ਗੁਰੂੁ ਚੇਲੇ ਦੇ ਰਿਸ਼ਤੇ ਦਾ ਨਿਘਾਰ ਪੂਰੀ ਤਰ੍ਹਾਂ ਝਲਕ ਰਿਹਾ ਸੀ ਅਤੇ ਬੇਜ਼ੁਬਾਨ ਹੋਏ ਪਤਵੰਤੇ ਅੰਦਰੋ-ਅੰਦਰੀ ਆਪਣੇ ਆਪ ਨੂੰ ਲਾਹਣਤਾਂ ਪਾ ਰਹੇ ਸਨ |

-(ਸੰਗਰੂਰ) ਮੋਬਾਈਲ : 9456434177

ਮਿੰਨੀ ਕਹਾਣੀਆਂ: ਪਵਿੱਤਰ ਜੁਗਾੜੀ

'... ਨਾ... ਨਾ... ਮੰ... ਮੰਮਾ... ਨਹੀਂ... ਓ... ਓ... ਗੋ... ਗੋਪੀ... |'
'ਚੁੱਪ ਕਰ' ਮਾਂ ਦੀਆਂ ਕਰਾਰੀਆਂ ਚਪੇੜਾਂ ਸੱਤ ਸਾਲਾ ਵਿਕਰਮ ਦੀਆਂ ਗਲ੍ਹਾਂ ਲਾਲ ਕਰਦੀਆਂ ਹੋਈਆਂ ਉਸ ਦੀਆਂ ਸਿਸਕੀਆਂ 'ਤੇ ਭਾਰੂ ਪੈ ਰਹੀਆਂ ਸਨ | ਨਵਰੂਪ ਦਾ ਗੁੱਸਾ, ਵਿਕਰਮ ਦਾ ਗਲ੍ਹ ਤਾਂ ਕੀ, ਸਾਹ ਹੀ ਨਿਗਲਣ ਤੱਕ ਜਾ ਰਿਹਾ ਸੀ |
ਵਿਚਾਰੀ ਦਾਦੀ ਨੇ ਮਸਾਂ ਵਿਕਰਮ ਨੂੰ ਆਪਣੀ ਬੁੱਕਲ ਵਿਚ ਲੁਕੋਇਆ ਤੇ ਉਹ ਰੋਂਦਾ-ਰੋਂਦਾ ਨਿਢਾਲ ਹੋ ਕੇ ਸੌਾ ਗਿਆ | ਸਰਕਾਰੀ ਨੌਕਰੀ ਕਰਦੀ ਨਵਰੂਪ ਅੱਜ ਜਦੋਂ ਘਰ ਆਈ ਤਾਂ ਕੀ ਦੇਖਦੀ ਹੈ ਕਿ ਅਲਮਾਰੀ ਵਿਚ ਲਿਆ ਕੇ ਰੱਖੀ ਵਿਕਰਮ ਦੀ ਨਵੀਂ ਵਰਦੀ ਗੁੱਛੂ-ਮੁੱਛੂ ਕੀਤੀ ਪਈ ਸੀ | ਕੋਲ ਖੜ੍ਹਾ ਵਿਕਰਮ ਦੱਸ ਰਿਹਾ ਸੀ ਕਿ ਮੈਂ ਵਰਦੀ ਗੋਪੀ ਨੂੰ ਦਿਖਾਈ ਏ | ਨਵਰੂਪ ਨੇ ਧਿਆਨ ਨਾਲ ਦੇਖਿਆ ਤਾਂ ਕਈ ਥਾੲੀਂ ਕੈਂਚੀ ਨਾਲ ਕੱਟ ਵੀ ਲਾਏ ਪਏ ਸਨ | ਨਵਰੂਪ ਨੂੰ ਤਾਂ ਜਿਵੇਂ ਬਿੱਛੂ ਹੀ ਲੜ ਗਿਆ ਹੋਵੇ ਤੇ ਉਹਦੀ ਤੜਫ਼ ਚਪੇੜਾਂ ਬਣ ਵਿਕਰਮ 'ਤੇ ਨਿਕਲ ਰਹੀ ਸੀ |
ਦਰਅਸਲ ਬੁਖਾਰ ਕਾਰਨ ਵਿਕਰਮ ਪਿਛਲੇ ਚਾਰ-ਪੰਜ ਦਿਨਾਂ ਤੋਂ ਸਕੂਲ ਨਹੀਂ ਗਿਆ ਸੀ ਤੇ ਨਵਰੂਪ ਆਉਂਦੀ ਸਰਦੀ ਨੂੰ ਧਿਆਨ ਵਿਚ ਰੱਖ ਕੇ ਨਵੀਂ ਵਰਦੀ ਵੀ ਖਰੀਦ ਲਿਆਈ ਸੀ | ਨਵਰੂਪ ਆਪ ਤਾਂ ਡਿਊਟੀ ਚਲੀ ਜਾਂਦੀ ਤੇ ਪਿੱਛੋਂ ਕੰਮ ਵਾਲੀ ਅੰਟੀ ਦਾ ਪੋਤਾ ਗੋਪੀ ਹੁਣ ਕਈ ਦਿਨਾਂ ਤੋਂ ਆਪਣੀ ਦਾਦੀ ਨਾਲ ਆ ਰਿਹਾ ਸੀ | ਗੋਪੀ ਅਤੇ ਵਿਕਰਮ ਹਾਣੋ-ਹਾਣੀ ਸਨ | ਅੱਗੇ ਵੀ ਛੁੱਟੀ ਵਾਲੇ ਦਿਨ ਗੋਪੀ ਵਿਕਰਮ ਨਾਲ ਖੇਡਣ ਆ ਜਾਂਦਾ ਸੀ | ਦੋਵਾਂ ਦੀ ਚੰਗੀ ਦੋਸਤੀ ਸੀ | ਵਿਕਰਮ ਨੇ ਅੱਜ ਗੋਪੀ ਨੂੰ ਨਵੀਂ ਵਰਦੀ ਦਿਖਾਈ ਹੋਣੀ ਏ |
'...ਮਾਂ ਦਾ ਗੁੱਸਾ ਤਾਂ ਦੁੱਧ ਦੇ ਉਬਾਲ ਵਾਲਾ ਹੁੰਦੈ, ਚੱਲ ਛੱਡ... ਤਾ ਲੈ ਜੁਆਕ ਨੂੰ ... ਰੋ ਕੇ ਸੁੱਤਾ ਏ... ਮੈਨੂੰ ਤਾਂ ਆਪ ਨੀਂ ਪਤਾ ਲੱਗਾ... ਦੋਵੇਂ ਜੁਆਕ ਖੇਡੀ ਜਾਂਦੈ ਸੀ... |' ਸੱਸ ਨਵਰੂਪ ਨੂੰ ਵਿਕਰਮ ਨੂੰ ਜੁਗਾਉਣ ਲਈ ਕਹਿ ਰਹੀ ਸੀ | ਨਵਰੂਪ ਦੇ ਮਨ ਵਿਚ ਵੀ ਹਜ਼ਾਰਾਂ ਸਵਾਲ ਉੱਠ ਰਹੇ ਸਨ ਕਿ ਵਿਕਰਮ ਨੇ ਵਰਦੀ ਨੂੰ ਕੈਂਚੀ ਨਾਲ ਕਈ ਥਾਵਾਂ ਤੋਂ ਕੱਟਿਆ ਹੀ ਕਿਉਂ?
ਨਵਰੂਪ ਨੇ ਪੁੱਤ ਨੂੰ ਬੁੱਕਲ ਵਿਚ ਲਿਆ, ਵਾਲਾਂ ਵਿਚ ਹੱਥ ਫੇਰਦਿਆਂ ਧਿਆਨ ਨਾਲ ਦੇਖਿਆ ਕਿ ਕਿਤੇ ਜ਼ਿਆਦਾ ਜ਼ੋਰ ਨਾਲ ਤਾਂ ਨੀਂ ਕੁੱਟਿਆ ਗਿਆ | ਆਖਿਰ ਮਾਂ ਤਾਂ ਮਾਂ ਹੁੰਦੀ ਏ | ਮਾਂ ਦੀ ਨਿੱਘੀ ਛੂਹ ਨੇ ਵਿਕਰਮ ਨੂੰ ਨੀਂਦ 'ਚੋਂ ਉਠਾ ਲਿਆ | '...ਰਾਜਾ ਪੁੱਤ.... ਉੱਠ... ਦੁੱਧ ਪੀ... ਫਿਰ ਆਪਾਂ ਬਾਜ਼ਾਰ ਚਲਦੇ ਆਂ... ਗੰਦੂ ਬੰਦਾ... ਹੁਣ ਨਵੀਂ ਵਰਦੀ ਲਿਆਉਣੀ ਪੈਣੀ ਏ...', ਵਿਕਰਮ ਨੇ ਬਾਹਾਂ ਮਾਂ ਦੇ ਗਲੇ ਦੁਆਲੇ ਕੱਸ ਲਈਆਂ |
'ਵਿੱਕੀ... ਦੱਸ ਤਾਂ ਸਹੀ... ਵਰਦੀ ਨੂੰ ਪਾੜਿਆ ਕਿਉਂ...?'
'ਮਾਰਦੇ ਤਾਂ ਨਹੀਂ...?'
'ਨਹੀਂ |'
ਮੰਮਾ ਉਹ ਗੋਪੀ ਤਾਂ ਨੀ ਸਕੂਲ ਜਾਂਦਾ... ਉਹਦੇ ਕੋਲ ਵਰਦੀ ਹੈਨੀ... ਉਹਦੇ ਮੈਮ ਝਿੜਕਾਂ ਮਾਰਦੇ ਨੇ... ਨਾਲੇ ਉਨ੍ਹਾਂ ਕੋਲ ਪੈਸੇ ਵੀ ਹੈਨੀ... ਅੱਜ ਗੋਪੀ ਦੀ ਬੇਬੇ, ਵੱਡੀ ਮੰਮੀ ਤੋਂ ਪੈਸੇ ਮੰਗੀ ਜਾਂਦੀ ਸੀ...'
'ਪੁੱਤ ਦੇ ਵਾਲਾਂ 'ਚ ਹੱਥ ਫੇਰਦੀ ਨਵਰੂਪ ਪੂਰੀ ਉਤਸੁਕਤਾ ਨਾਲ ਸੁਣ ਰਹੀ ਸੀ, 'ਫੇਰ...?'
'ਮਾਰਦੇ ਤਾਂ ਨੀਂ...?'
'...ਨਹੀਂ... |'
'...ਮੰਮਾ... ਤੁਸੀਂ ਮੇਰੇ ਪਾਏ ਪੁਰਾਣੇ ਕੱਪੜੇ ਗੋਪੀ ਨੂੰ ਦਿੰਦੇ ਓ.. ਮੈਂ ਸੋਚਿਆ ਨਵੀਂ ਵਰਦੀ ਪਾੜ ਦੇਵਾਂ... ਗੋਪੀ ਨੂੰ ਇਹ ਵਰਦੀ ਮਿਲਜੂ ਤੇ ਉਹ ਸਕੂਲ ਜਾਊ.. ਬਸ... |'
ਵਿਕਰਮ ਦੀਆਂ ਅੱਖਾਂ ਦੀ ਚਮਕ ਨਵਰੂਪ ਦੀਆਂ ਸਿਸਕੀਆਂ 'ਚ ਬਦਲ ਗਈ | ਉਸ ਨੂੰ ਪਾਟੀ ਵਰਦੀ ਦਾ ਦੁੱਖ ਘੱਟ ਤੇ ਪੁੱਤ ਦੇ ਪਵਿੱਤਰ ਜੁਗਾੜੀ ਹੋਣ 'ਤੇ ਮਾਣ ਜ਼ਿਆਦਾ ਹੋ ਰਿਹਾ ਸੀ |

-ਈ.ਟੀ.ਟੀ. ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ, ਬਾਜ਼ੀਗਰ ਬਸਤੀ ਫਰੀਦਕੋਟ |
ਮੋਬਾਈਲ : 95011-08280.

ਘਰ ਵਾਲੀਆਂ ਤੇ ਕੰਮ ਵਾਲੀਆਂ ਦੀ ਸੱਤ-ਇਕਵੰਜਾ

ਮੈਡਮ ਗੁਲਦਾਉਦੀ ਠਾਕੁਰ ਅਤੇ ਉਨ੍ਹਾਂ ਦੇ ਪਤੀ ਗੁਲਾਬ ਠਾਕੁਰ ਨੂੰ ਦੁਕਾਨਾਂ ਅਤੇ ਪਕਵਾਨਾਂ ਬਾਰੇ ਅਥਾਹ ਗਿਆਨ ਹੈ | ਉਹ ਥਾਂ-ਤਾਂ ਤੋਂ ਚੁਣ-ਚੁਣ ਕੇਫਲ, ਸਬਜ਼ੀਆਂ, ਮਸਾਲੇ ਅਤੇ ਹੋਰ ਸਾਮਾਨ ਲਿਆਉਂਦੇ ਹਨ | ਸਵੇਰੇ ਚਾਰ ਵਜੇ ਉੱਠ ਕੇ ਉਹ ਬੜੇ ਹੀ ਸ਼ਾਂਤ ਮਾਹੌਲ 'ਚ 2-3 ਸਬਜ਼ੀਆਂ, ਦਾਲਾਂ, ਮਿੱਠਾ, ਖੱਟਾ ਤਿਆਰ ਕਰਦੇ ਹਨ | ਸਵੇਰੇ ਅੱਠ ਵਜੇ ਉਨ੍ਹਾਂ ਦੀ ਨੌਕਰਾਣੀ ਮਿਸ ਨਵਾਬ ਮੋਬਾਈਲ ਵਟਸਐਪ ਆਉਂਦੀ ਹੈ | ਮੈਡਮ ਗੁਲਦਾਉਦੀ ਮੱਠੀ-ਮੱਠੀ ਅੱਗ 'ਤੇ ਉਸ ਲਈ ਹਰ ਰੋਜ਼ ਦੋ ਪਰੌਾਠੇ ਬਣਾਉਂਦੀ ਹੈ | ਉਹ ਡਾਈਨਿੰਗ ਟੇਬਲ 'ਤੇ ਬੈਠ ਕੇ ਨਾਸ਼ਤਾ ਕਰਦੀ ਹੈ | ਚਾਹ ਕੌਫ਼ੀ ਪੀਂਦਿਆਂ ਘੜੀ 9 ਵਜਾਉਂਦੀ ਹੈ | 9 ਵਜੇ ਮਿਸ ਨਵਾਬ ਮੋਬਾਈਲ ਵਟਸਐਪ ਕੰਮ ਸ਼ੁਰੂ ਕਰਦੀ ਹੈ | ਕੰਮ ਕਰਦਿਆਂ-ਕਰਦਿਆਂ ਉਹ ਐਲ.ਸੀ.ਡੀ. 'ਤੇ ਦਿ੍ਸ਼ ਵੀ ਦੇਖਦੀ ਹੈ | ਕੰਮ ਕਰਦਿਆਂ ਉਸ ਦੇ ਹੱਥਾਂ ਦਾ ਸਬੰਧ ਗੈਂਡਾ ਮਾਰਕਾ ਫਿਨਾਈਲ ਅਤੇ ਖੜ੍ਹੇ ਪੋਚੇ ਨਾਲ ਹੁੰਦਾ ਹੈ, ਕੰਨਾਂ ਦਾ ਹੈੱਡ ਫੋਨ ਨਾਲ | 11 ਵਜੇ ਜਾ ਕੇ ਸ਼ਾਮੀਂ 6 ਵਜੇ ਇਸ ਨਵਾਬ, 'ਫੇਸਬੁੱਕ ਮਾਲਾ ਫੇਰਦੀ ਫੇਰਦੀ' ਮੁੜ ਆਉਂਦੀ ਹੈ ਅਤੇ ਰਾਤ 9 ਵਜੇ ਤੱਕ ਕੰਮ ਕਰਦੀ ਹੈ | ਮੈਡਮ ਗੁਲਦਾਉਦੀ ਆਪਣੀ ਨੌਕਰਾਣੀ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਹੈ | ਮੇਰੇ ਪੁੱਛਣ 'ਤੇ ਮੈਡਮ ਗੁਲਦਾਉਦੀ ਨੇ ਦੱਸਿਆ, 'ਅੱਜਕਲ੍ਹ ਨੌਕਰਾਂ ਨੂੰ ਬੜਾ ਪਲੋਸ ਕੇ ਰੱਖਣਾ ਪੈਂਦਾ... ਲੀਕ ਮਾਰ ਉਧਾਰ ਵੀ ਦੇਣਾ ਪੈਂਦਾ |'
ਅਜਿਹੀ ਹਰਿਆਲੀ, ਅਜਿਹੀ ਖੁਸ਼ਹਾਲੀ ਘਰ-ਘਰ ਨਹੀਂ ਹੈ | ਅਜਿਹੇ ਹਾਲਾਤ, ਅਜਿਹੇ ਖਿਆਲਾਤ ਵੀ ਘਰ-ਘਰ ਨਹੀਂ | ਇਸ ਮੁਲਕ 'ਚ ਤੀਵੀਆਂ ਤੋਂ ਦੁਖੀ ਬੰਦੇ | ਇਸ ਮੁਲਕ 'ਚ ਬੰਦਿਆਂ ਤੋਂ ਦੁਖੀ ਤੀਵੀਆਂ | ਘਰ-ਘਰ ਘਰ ਵਾਲੀਆਂ ਤੇ ਕੰਮ ਵਾਲੀਆਂ ਦੀ ਸੱਤ-ਇਕਵੰਜਾ ਤਾਂ ਹੋਣੀ ਹੀ ਹੈ | ਆਕਾਸ਼ਵਾਣੀ ਜਲੰਧਰ ਤੋਂ ਨਿੱਤ ਪ੍ਰਸਾਰਿਤ ਹੁੰਦੇ ਪਾਣੀ ਦੀ ਬੱਚਤ ਬਾਰੇ ਇਕ ਇਸ਼ਤਿਹਾਰ 'ਚ ਕੰਮਵਾਲੀ ਘਰ ਦੀ ਮਾਲਕਣ ਦੇ ਠਾਹ ਸੋਟਾ ਇੰਜ ਮਾਰਦੀ ਹੈ, 'ਆ ਚੱਕੋ ਅਪਨਾ ਪਤੀਲਾ ਕੱਲ੍ਹ ਸੇ ਨਹੀਂ ਆਤੀ ਸ਼ੀਲਾ', ਕੰਮਕਾਜੀ ਇਸਤਰੀਆਂ ਦੇ ਸਿੰਗ ਕੰਮ ਵਾਲੀਆਂ ਨਾਲ ਵਧੇਰੇ ਫਸਦੇ ਹਨ | ਫਸਣ ਵੀ ਕਿਉਂ ਨਾ | ਇਕ ਤਾਂ ਮੈਡਮ ਨੇ ਧੰੁਦ 'ਚ ਸਕੂਟਰ 'ਤੇ ਸਕੂਲ-ਦਫ਼ਤਰ ਜਾਣਾ ਹੁੰਦਾ ਹੈ, ਦੂਜਾ ਕੰਮ ਵਾਲੀ ਨਹੀਂ ਆਉਂਦੀ, ਤੀਜਾ ਮੋਬਾਈਲ ਮਿਲਦਾ ਨਹੀਂ | ਮੈਡਮ ਨੇ ਰਾਤੀਂ ਸਿੰਕ 'ਚ ਜੂਠੇ ਭਾਂਡਿਆਂ ਦਾ ਕੁਤਬ ਮੀਨਾਰ ਬਣਾ ਦਿੱਤਾ ਸੀ ਕਿ ਸਵੱਖਤੇ ਨਸੀਬੋ ਆ ਕੇ ਸਾਫ਼ ਕਰੂ | ਨਸੀਬੋ ਨੇ ਨਾ ਸੀ ਐਲ ਭੇਜੀ ਨਾ ਮੈਡੀਕਲ ਲੀਵ | ਅਸਲ ਨਸੀਬ ਤਾਂ ਉਦੋਂ ਫੁਟਦੇ ਹਨ, ਜਦੋਂ ਕੜਾਕੇ ਦੀ ਠੰਢ 'ਚ ਨਸੀਬੋ ਚਾਰ ਦਿਨ ਹੋਰ ਨਹੀਂ ਆਉਂਦੀ | ਮੈਡਮ ਕਦੇ ਝਾੜੂ ਚੁੱਕਦੀ ਹੈ ਤੇ ਕਦੇ ਖੜ੍ਹਾ ਪੋਚਾ | ਮੈਡਮ ਮੂੰਹ 'ਚ ਬੁੜਬੁੜ ਕਰਦੀ ਹੈ |
ਮੈਡਮ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ | ਮੈਡਮ ਵੀ ਸੱਚੀ ਹੈ, ਪੈਸੇ ਨਾਲ ਪੈਸਾ, ਕੱਪੜੇ ਨਾਲ ਕੱਪੜਾ ਤੇ ਛੱਤੀ ਹੋਰ ਸਹੂਲਤਾਂ | ਜਦੋਂ ਮੈਡਮ ਨੇ ਚਾਰਜ ਲਿਆ ਤਾਂ ਪਤਾ ਲੱਗਾ ਕਿ ਵਾਸ਼ਿੰਗ ਮਸ਼ੀਨ ਦੀ ਪੱਟੀ ਮੇਸ ਹੋ ਗਈ ਹੈ | ਕੋਲੰਬਸ ਮੈਡਮ ਨੇ ਮੱਥੇ 'ਤੇ ਹੱਥ ਮਾਰਿਆ ਡਬਲ ਬੈੱਡ ਹੇਠੋਂ ਮਣ ਕਚਰਾ ਨਿਕਲਿਆ | ਨਸੀਬੋ ਪੰਜਵੇਂ ਦਿਨ ਆਈ | ਨਾ ਸਸਪੈਂਡ, ਨਾ ਡਿਸਮਿਸ, ਬਾਇਜ਼ਤ ਬਰੀ | ਨਸੀਬੋ ਆਪਣੇ ਨਸੀਬਾਂ ਨੂੰ ਰੋ ਰਹੀ ਸੀ | ਨਸੀਬੋ ਨੇ ਦੱਸਿਆ, 'ਬੀਬੀ ਜੀ ਮਾਮੀ ਮਰ ਗਈ ਸੀ... ਐਕਸੀਡੈਂਟ... ਖ਼ੂਨ... ਫਰੈਕਚਰ...ਪੀ.ਜੀ.ਆਈ. ਵਗੈਰਾ-ਵਗੈਰਾ |
ਮੈਂ ਇਕ ਸ਼ਾਮ ਆਪਣੀ ਜਾਣਕਾਰ ਮੈਡਮ ਲੂਸ਼ ਲੂਸ਼ ਦੇ ਘਰ ਗਿਆ | ਮੈਡਮ ਲੂਸ਼ ਲੂਸ਼ ਨੇ ਕੰਮ ਵਾਲੀ ਨਾਲ ਸਿੰਗ ਫਸਾਏ ਹੋਏ ਸਨ | ਮੈਡਮ ਝਾੜੂ ਮਾਰਨ ਦਾ ਹੁਕਮ ਦੇ ਰਹੀ ਸੀ ਤੇ ਕੰਮ ਵਾਲੀ ਇਹ ਤਰਕ ਦੇ ਕੇ ਅੱਜ ਦਾ ਕੰਮ ਕੱਲ੍ਹ 'ਤੇ ਪਾ ਰਹੀ ਸੀ | ਜੇ ਸ਼ਾਮੀਂ ਝਾੜੂ ਲਾਵਾਂਗੇ ਤਾਂ ਅੱਜ ਦੀ ਸਾਰੀ ਕਮਾਈ ਵੀ ਘਰੋਂ ਬਾਹਰ ਨਿਕਲ ਜਾਊ |' ਕੰਮ ਵਾਲੀਆਂ ਦੇ ਬਹਾਨੇ ਅਫ਼ਸਾਨੇ ਵੀ ਕਮਾਲ ਦੇ ਹੁੰਦੇ ਹਨ | ਘਰ ਵਾਲੀਆਂ ਵੀ ਕਈ ਵਾਰੀ ਅਧੂਰੀ ਜਾਣਕਾਰੀ ਕਾਰਨ ਪੁੱਠੇ ਪੰਗੇ ਛੇੜ ਲੈਂਦੀਆਂ ਹਨ, ਮਗਰੋਂ ਸ਼ਰਮਿੰਦਗੀ ਝੱਲਣੀ ਪੈਂਦੀ ਹੈ | ਇਕ ਘੈਂਟ ਮਹਿਲਾ ਪਿੰ੍ਰਸੀਪਲ ਨੂੰ ਉਸ ਦੇ ਸ਼ੁਭਚਿੰਤਕਾਂ ਨੇ ਥਾਣੇ ਜਾਣੋੋਂ ਮਸਾਂ ਰੋਕਿਆ | ਪਿੰ੍ਰਸੀਪਲ ਸਾਹਿਬਾ ਦਾ ਇਲਜ਼ਾਮ ਸੀ ਕਿ ਕੰਮ ਵਾਲੀ ਨੇ ਰਜਾਈ ਚੋਰੀ ਕੀਤੀ ਹੈ | ਰਜਾਈ ਘਰ 'ਚ ਹੀ ਸੀ | ਕੰਮ ਵਾਲੀਆਂ ਦੇ ਕਈ ਦੁਖਾਂਤ ਅੱਖਾਂ 'ਚੋਂ ਹੰਝੂ ਵੀ ਕਢਾ ਦਿੰਦੇ ਹਨ | ਸਾਡੇ ਸਿਸਟਮ ਲਈ ਵੱਡੇ ਸਵਾਲ ਵੀ ਖੜ੍ਹੇ ਕਰਦੇ ਹਨ | ਮੈਂ ਇਕ ਦਿਨ ਬਾਜ਼ਾਰ 'ਚ ਕੰਮਵਾਲੀ ਚੰਪਾ ਕਲੀ ਦੇ ਦੋਵੇਂ ਹੱਥ ਚੰੁਮ ਲਏ | ਹਾਲਾਤ ਹੀ ਅਜਿਹੇ ਪੈਦਾ ਹੋ ਗਏ | ਉਹ ਮਿਲੀ, ਉਹਨੇ ਭਾਵੁਕ ਹੋ ਕੇ ਕਿਹਾ, 'ਸਰ! ਆ ਦੇਖੋ ਲੋਕਾਂ ਦੇ ਘਰਾਂ 'ਚ ਭਾਂਡੇ ਮਾਂਜਦੇ-ਮਾਂਜਦੇ ਹੱਥਾਂ ਦੀ ਹਾਲਤ... ਚਲੋ ਕੁੜੀ ਐਮ.ਬੀ.ਏ. ਕਰ ਗਈ |'
ਕੰਮ ਵਾਲੀਆਂ ਦੀ ਜ਼ਿੰਦਗੀ-ਤਪਦਾ ਥਲ ਨੰਗੇ ਪੈਰ | ਘਰ ਦੇ ਹਾਲਾਤ ਉਨ੍ਹਾਂ ਦੇ ਸਿਰ 'ਤੇ ਕਰਜ਼ਾ ਚਾੜ੍ਹੀ ਰੱਖਦੇ ਹਨ | ਸ਼ਰਾਬੀ ਪਤੀ ਕੁੱਟ ਕੇ ਕਮਾਈ ਖੋਹ ਲੈਂਦੇ ਹਨ | ਮੇਕਅੱਪ ਹੇਠਾਂ ਲੁਕੇ ਹੁੰਦੇ ਨੇ ਥੱਪੜਾਂ ਦੇ ਨਿਸ਼ਾਨ | ਇੰਡੀਆ 'ਚ ਉਂਜ ਵੀ... ਚਾਅ ਮਰ ਗਏ... ਵਿਆਹ ਮਰ ਗਏ... ਜਦੋਂ ਤੋਂ ਆਈ ਅੰਗਰੇਜ਼ੀ... ਜਦੋਂ ਤੋਂ ਆਈ 'ਅਡਜਸਟਮੈਂਟ |' ਘਰ ਵਾਲੀਆਂ ਦੀ ਆਕਸੀਜਨ ਹਨ, ਕੰਮ ਵਾਲੀਆਂ | ਕੰਮ ਵਾਲੀਆਂ ਦੀ ਆਕਸੀਜਨ ਹਨ, ਘਰ ਵਾਲੀਆਂ | ਪਤੀ, ਸੱਸ, ਸਹੁਰੇ ਦੇ ਮਾੜੇ ਵਿਵਹਾਰ ਬਾਰੇ ਦੋਵੇਂ ਇਕ-ਦੂਜੀ ਨਾਲ ਢਿੱਡ ਫਰੋਲ ਲੈਂਦੀਆਂ ਹਨ | ਇਹ 'ਪ੍ਰੀਪੇਡ ਪੋਸਟ ਪੇਡ' ਰਿਸ਼ਤੇਦਾਰੀ ਸਮੇਂ ਦੀ ਲੋੜ ਹੈ | ਘਰ ਵਾਲੀਆਂ ਤੇ ਕੰਮ ਵਾਲੀਆਂ ਜ਼ਿੰਦਗੀ ਦੇ ਸੁਹਾਣੇ ਸਫ਼ਰ ਦੇ 2 ਪਹੀਏ ਹਨ | ਵੈਸੇ ਅੱਜਕਲ੍ਹ ਲੋਕਾਂ ਦੀ ਜ਼ਿੰਦਗੀ 'ਚ ਤੀਜਾ ਪਹੀਆ ਵੀ ਦੌੜ ਰਿਹਾ ਹੈ, 'ਜੋਮੈਟੋ ਤੇ ਸਵਿੱਗੀ ਭਾਬੀਆਂ' ਹਿੰਦੁਸਤਾਨ ਦੀਆਂ ਘਰ ਵਾਲੀਆਂ ਤੇ ਕੰਮ ਵਾਲੀਆਂ ਨੂੰ ਇਕ ਸੁਨੇਹਾ ਜ਼ਰੂਰ ਦੇਣਾ ਹੈ | ਉਹ ਭਾਵੇਂ 100 ਵਾਰੀ ਸਿੰਗ ਫਸਾਉਣ ਪਰ 'ਸਮਾਈਲ' ਤੇ 'ਸਾਂਵੀ' ਖੁਰਾਕ ਨਾਲ ਦੋਸਤੀ ਜ਼ਰੂਰ ਕਰਨ | ਦੇਸ਼ 'ਚ 53 ਫ਼ੀਸਦੀ ਇਸਤਰੀਆਂ ਕਮਜ਼ੋਰ ਹਨ | ਦਿੱਲੀ 'ਚ 100 'ਚੋਂ 60 ਮੁਟਿਆਰਾਂ/ਇਸਤਰੀਆਂ ਕਮਜ਼ੋਰ ਹਨ |

-ਭਾਖੜਾ ਰੋਡ, ਨੰਗਲ-140124.
ਮੋਬਾਈਲ : 98156-24927.

ਨਹਿਲੇ 'ਤੇ ਦਹਿਲਾ: ਇਹਨੂੰ ਕਹਿੰਦੇ ਨੇ ਭੋਲਾਪਣ

ਕੰੁਵਰ ਮਹਿੰਦਰ ਸਿੰਘ ਬੇਦੀ 'ਸਹਰ' ਜਿਥੇ ਵੱਡੇ ਸਰਕਾਰੀ ਅਫ਼ਸਰ ਸਨ, ਉਥੇ ਉਰਦੂ ਜ਼ਬਾਨ ਦੇ ਕੋਹਨਾ ਮਸ਼ਕ ਸ਼ਾਇਰ ਵੀ ਸਨ | ਉਨ੍ਹਾਂ ਦਾ ਜਨਮ ਮਿੰਟਗੰੁਮਰੀ (ਹੁਣ ਪਾਕਿਸਤਾਨ) ਵਿਖੇ ਹੋਇਆ | ਉਹ ਅਮੀਰ ਘਰ ਦੇ ਸਾਹਿਬਜ਼ਾਦੇ ਸਨ | ਉਨ੍ਹਾਂ ਦੇ ਪੁਰਖਿਆਂ ਦੇ ਤਿੰਨ ਚਾਰ ਬੰਗਲੇ ਲਗਪਗ ਪੰਜਾਹ ਕਿੱਲੇ ਜ਼ਮੀਨ ਵਿਚ ਬਣਾਏ ਹੋਏ ਸਨ | ਉਹ ਇਕ ਬੰਗਲੇ ਵਿਚ ਹੀ ਰਹਿੰਦੇ ਸਨ | ਸਾਰੇ ਟੱਬਰ ਦੀ ਰੋਟੀ ਇਕੋ ਥਾਂ 'ਤੇ ਪੱਕਦੀ ਸੀ | ਔਰਤਾਂ ਦੇ ਇਲਾਵਾ ਸਾਰਾ ਖਾਨਦਾਨ ਇਕੱਠਾ ਬੈਠ ਕੇ ਖਾਣਾ ਖਾਂਦਾ ਸੀ |
ਉਨ੍ਹਾਂ ਦਾ ਰਸੋਈਆ ਜਦੋਂ ਤੰਦੂਰ 'ਤੇ ਰੋਟੀਆਂ ਲਾਹੁੰਦਾ ਤਾਂ ਉਹਦੇ ਹੱਥਾਂ ਵਿਚੋਂ ਨਿਕਲਦੀ ਆਵਾਜ਼ ਸੁਣ ਕੇ ਆਂਢੀ-ਗੁਆਂਢੀ ਗਰੀਬੜੇ, ਫ਼ਕੀਰ ਇੱਕਠੇ ਹੋ ਜਾਂਦੇ, ਜਿਨ੍ਹਾਂ ਨੂੰ ਉਨ੍ਹਾਂ ਦੇ ਦਾਦਾ ਜੀ ਦੇ ਹੁਕਮ ਅਨੁਸਾਰ ਰੋਟੀਆਂ ਦਿੱਤੀਆਂ ਜਾਂਦੀਆਂ ਸਨ | ਰੋਟੀ ਖਾਣ ਵਾਲੇ ਸਭ ਧਰਮਾਂ ਦੇ ਗ਼ਰੀਬ ਹੁੰਦੇ ਸੀ |
ਜਨਾਬ ਕੰੁਵਰ ਮਹਿੰਦਰ ਸਿੰਘ ਬੇਦੀ ਸਹਰ ਨੇ ਸਰਕਾਰੀ ਸਕੂਲ ਮਿੰਟਗੁਮਰੀ ਵਿਖੇ ਪਹਿਲੀ ਕਲਾਸ ਤੋਂ ਪੜ੍ਹਾਈ ਸੁਰੂ ਕੀਤੀ | ਉਨ੍ਹਾਂ ਨੂੰ ਇਕ ਨੌਕਰ ਵੀ ਮਿਲਿਆ ਹੋਇਆ ਸੀ, ਜੋ ਉਨ੍ਹਾਂ ਦੀ ਦੇਖ-ਭਾਲ ਕਰਦਾ ਸੀ ਅਤੇ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ |
ਇਕ ਦਿਨ ਉਨ੍ਹਾਂ ਦੇ ਨੌਕਰ ਨੇ ਕਿਹਾ, 'ਜੇਕਰ ਅਸੀਂ ਚਾਂਦੀ ਦੇ ਰੁਪਏ, ਜ਼ਮੀਨ ਵਿਚ ਬੋ (ਬੀਜ) ਦੇਈਏ ਤਾਂ ਰੋਜ਼ ਦੁੱਧ ਨਾਲ ਸਿੰਚਾਈ ਕਰੀਏ ਤਾਂ ਇਕ ਬੂਟਾ ਉੱਗ ਪਏ, ਜਿਸ ਨੂੰ ਫੁੱਲ ਨਹੀਂ ਚਾਂਦੀ ਦੇ ਰੁਪਏ ਲੱਗਣਗੇ |'
ਮਹਿੰਦਰ ਸਿੰਘ ਬੇਦੀ 5-6 ਸਾਲ ਦਾ ਬੱਚਾ ਸੀ | ਆਪਣੀ ਦਾਦੀ ਨੂੰ ਕਹਿਣ ਲੱਗਾ, 'ਦਾਦੀ ਜੀ ਮੈਨੂੰ ਪੰਜ ਰੁਪਏ ਚਾਹੀਦੇ ਨੇ |' ਉਨ੍ਹਾਂ ਦੀ ਦਾਦੀ ਨੇ ਪੰਜ ਚਾਂਦੀ ਦੇ ਰੁਪਏ ਦੇ ਦਿੱਤੇ, ਜੋ ਨੌਕਰ ਨੇ ਉਨ੍ਹਾਂ ਦੇ ਸਾਹਮਣੇ ਖੇਤ ਵਿਚ ਬੀਜ ਦਿੱਤੇ | ਇਹ ਕੰਮ ਤਿੰਨ ਚਾਰ ਵਾਰੀ ਚੱਲਿਆ | ਨੌਕਰ ਨੇ ਵੀਹ ਰੁਪਏ ਮਿੱਟੀ ਵਿਚ ਬੀਜੇ ਪਰ ਕਈ ਮਹੀਨੇ ਤੱਕ ਬੂਟਾ ਨਹੀਂ ਉਗਿਆ | ਜਦੋਂ ਦਾਦੀ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਅਤੇ ਉਨ੍ਹਾਂ ਨੇ ਡੰੂਘਾਈ ਨਾਲ ਪਤਾ ਲਗਾਇਆ | ਆਪਣੇ ਪੋਤੇ ਦੇ ਭੋਲੇਪਣ ਅਤੇ ਨੌਕਰ ਦੀ ਚਲਾਕੀ ਦੀ ਸਮਝ ਆ ਗਈ | ਨੌਕਰ ਨੇ ਸਾਰੇ ਪੈਸੇ ਵਾਪਸ ਕਰਕੇ ਆਪਣੀ ਨੌਕਰੀ ਬਚਾ ਲਈ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਪ੍ਰਦੂਸ਼ਿਤ ਹਵਾ

ਬਠਿੰਡੇ ਦੇ ਅਰਬਪਤੀ ਚੌਧਰੀ ਪਸ਼ੂਪਤੀਨਾਥ ਸਿੰਘ ਨੂੰ ਸਵੇਰੇ-ਸਵੇਰੇ ਉਸ ਦਾ ਮੰੁਡਾ ਜੋ ਹੋਊ ਪੰਜ ਛੇ ਸਾਲ ਦਾ ਕਹਿੰਦਾ, 'ਪਾਪਾ! ਮੈਨੂੰ ਤਾਂ ਸਾਹ ਨਹੀਂ ਆਉਂਦਾ |'
ਅਰਬਪਤੀ ਦਾ ਮੰੁਡਾ ਹੋਵੇ, ਕਹੇ ਕਿ ਸਾਹ ਨਹੀਂ ਆਉਂਦਾ, ਠੀਕ ਜਿਹਾ ਨਹੀਂ ਲਗਦਾ | ਖੈਰ ਚੌਧਰੀ ਸਾਹਬ ਨੇ ਬਠਿੰਡੇ ਦੇ ਚੰਗੇ-ਚੰਗੇ ਡਾਕਟਰ ਬੁਲਾ ਭੇਜੇ, ਉਨ੍ਹਾਂ ਨੇ ਸ਼ਾਂਤਮਈ ਢੰਗ ਨਾਲ ਮੰੁਡੇ ਨੂੰ ਚੈੱਕ ਕੀਤਾ ਤੇ ਕਿਹਾ, ਇਸ ਨੂੰ ਸਾਹ ਦੀ ਬਿਮਾਰੀ ਹੈ | ਬਠਿੰਡੇ ਇਸ ਦਾ ਇਲਾਜ ਨਹੀਂ, ਇਸ ਨੂੰ ਚੰਡੀਗੜ੍ਹ ਪੀ.ਜੀ.ਆਈ. ਲੈ ਜਾਓ | ਅਰਬਪਤੀ ਦੇ ਦੋਸਤ ਵੀ ਬਥੇਰੇ ਹੁੰਦੇ ਹਨ, ਸਾਰੇ ਇਕੱਠੇ ਹੋ ਗਏ | ਇਕ ਦੋਸਤ ਦੀ ਸਲਾਹ ਨਾਲ ਵੱਡੀ ਕਾਰ ਦਾ ਇੰਤਜ਼ਾਮ ਕੀਤਾ ਗਿਆ, ਚੰਡੀਗੜ੍ਹ ਵੱਲ ਚਾਲੇ ਪਾ 'ਤੇ | ਰਸਤੇ ਵਿਚ ਟ੍ਰੈਫਿਕ ਜਾਮ, ਪਟਿਆਲੇ ਪਹੁੰਚਣ 'ਤੇ 5 ਘੰਟੇ ਲੱਗ ਗਏ | ਨਾਲ ਆਏ ਡਾਕਟਰ ਨੇ ਸਲਾਹ ਦਿੱਤੀ ਕਿ ਪਟਿਆਲੇ ਵੀ ਬਹੁਤ ਵਧੀਆ ਹਸਪਤਾਲ ਹੈ, ਕਾਕੇ ਦਾ ਸਾਹ ਰੁੱਕ ਰਿਹਾ ਹੈ, ਆਪਾਂ ਇਥੇ ਹਸਪਤਾਲ ਵਿਚ ਜਾ ਕੇ ਦਿਖਾ ਲਈਏ | ਪਟਿਆਲੇ ਹਸਪਤਾਲ ਨੂੰ ਗੱਡੀ ਮੋੜ ਲਈ, ਉਥੇ ਵੀ ਡਾਕਟਰਾਂ ਨੇ ਚੈੱਕ ਕੀਤਾ ਤੇ ਉਨ੍ਹਾਂ ਫੁਰਮਾਨ ਕੀਤਾ ਚੰਡੀਗੜ੍ਹ ਪੀ.ਜੀ.ਆਈ. ਲੈ ਜਾਓ, ਉਥੇ ਇਸ ਦਾ ਸਹੀ ਇਲਾਜ ਹੋਵੇਗਾ | ਫਿਰ ਚੰਡੀਗੜ੍ਹ ਵੱਲ ਚਾਲੇ ਪਾ 'ਤੇ | ਜ਼ੀਰਕਪੁਰ ਪਹੁੰਚਣ 'ਤੇ 5 ਘੰਟੇ ਹੋਰ ਲੱਗ ਗਏ | ਕਾਕੇ ਦਾ ਸਾਹ ਰੁਕਣ ਲੱਗ ਪਿਆ | ਚੰਡੀਗੜ੍ਹ ਵੜਦੇ ਹੀ ਕਾਕੇ ਦਾ ਸਾਹ ਬੰਦ ਹੋ ਗਿਆ | ਕੁਰਲਾਹਟ ਪੈ ਗਈ | ਸਾਰੇ ਰੋਣ ਲੱਗ ਪਏ | ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਇਹ ਕੀ ਹੋ ਗਿਆ | ਇਕ ਦੋਸਤ ਨੇ ਰੋਂਦੇ ਹੋਏ ਕਿਹਾ ਕਿ ਬਾਈ ਜੀ, ਜੋ ਭਾਣਾ ਬੀਤਣਾ ਸੀ, ਉਹ ਤਾਂ ਬੀਤ ਗਿਆ | ਆਪਾਂ ਚੈੱਕ ਕਰਵਾਈਏ ਕਿ ਕੱਲ੍ਹ ਕਾਕਾ ਸਕੂਲ ਗਿਆ ਤੇ ਅੱਜ ਸਾਹ ਪੂਰੇ ਹੋ ਗਏ, ਇਸ ਦਾ ਕੀ ਕਾਰਨ ਹੈ? ਦੋਸਤ ਦੀ ਸਲਾਹ ਅਨੁਸਾਰ ਕਾਕੇ ਦੀ ਲਾਸ਼ ਦਾ ਪ੍ਰੀਖਣ ਹੋਇਆ, ਕਾਕੇ ਦੇ ਦੋਵੇਂ ਫੇਫੜੇ ਕਾਲੇ |
ਕਾਕੇ ਦੇ ਸੋਗਮਈ ਭੋਗ 'ਤੇ ਇਕ ਸੱਜਣ ਬੋਲ ਰਹੇ ਸਨ, 'ਬੜੀ ਹੀ ਦੁੱਖ ਦੀ ਗੱਲ ਹੈ ਕਿ ਚੌਧਰੀ ਸਾਹਬ ਦਾ ਇਕਲੌਤਾ ਬੇਟਾ ਅਚਾਨਕ ਇਕ ਦਿਨ ਬਿਮਾਰ ਰਹਿ ਕੇ ਰੱਬ ਨੂੰ ਪਿਆਰਾ ਹੋ ਗਿਆ ਹੈ, ਇਸ ਤੋਂ ਜ਼ਿਆਦਾ ਦੁੱਖ ਭਰੀ ਖਬਰ ਨਹੀਂ ਹੋ ਸਕਦੀ | ਜਿਸ ਹਿਸਾਬ ਨਾਲ ਟ੍ਰੈਫਿਕ ਵਧ ਰਿਹਾ ਹੈ, ਅੱਜ ਤੋਂ 10 ਸਾਲ ਪਹਿਲਾਂ ਕੀ ਸੀ, ਕੁਝ ਵੀ ਨਹੀਂ ਸੀ | ਅੱਜ ਕੀ ਹੈ, ਰੱਬ ਹੀ ਰਾਖਾ | ਅੱਜ ਤੋਂ ਦਸਾਂ ਸਾਲਾਂ ਤੱਕ ਇਸ ਰਫ਼ਤਾਰ ਨਾਲ ਟ੍ਰੈਫਿਕ/ਪ੍ਰਦੂਸ਼ਿਤ ਹਵਾ ਵਧਦੀ ਗਈ ਤਾਂ ਹੋ ਸਕਦਾ ਹੈ ਕਿ ਆਪਾਂ ਇਥੇ ਜੀਵਤ ਨਾ ਰਹਿ ਸਕੀਏ ਕਿਉਂਕਿ ਸਾਫ਼, ਸਵੱਛ ਹਵਾ ਤਾਂ ਹਰ ਜੀਵ ਜੰਤੂ ਦੇ ਜੀਵਨ ਦਾ ਆਧਾਰ ਹੈ | ਇਸ ਸਮੱਸਿਆ ਦਾ ਹੱਲ ਹੈ ਕਿ ਆਪਾਂ ਦਰੱਖਤ ਲਗਾਈਏ | ਜੇ ਆਪਾਂ ਚਾਹੁੰਦੇ ਹਾਂ ਚੌਧਰੀ ਵਾਂਗ ਆਪਣੇ 'ਤੇ ਇਸ ਤਰ੍ਹਾਂ ਦਾ ਬੁਰਾ ਵਕਤ ਨਾ ਆਵੇ ਤਾਂ ਹਰ ਇਕ ਪ੍ਰਾਣੀ ਨੂੰ ਚਾਹੀਦਾ ਹੈ ਕਿ ਹਰ ਸਾਲ ਪੰਜ-ਪੰਜ ਬੂਟੇ ਲਾਵੇ | ਚੰਗੇ ਕੰਮ ਕਰਨ ਲਈ ਸਭ ਨੂੰ ਵਧਾਈ |

-595, ਫੇਜ਼ 3-ਏ, ਮੋਹਾਲੀ |
ਮੋਬਾਈਲ : 98037-44401.

ਸਿਆਣਪ

• ਜਿਹੜਾ ਬੰਦਾ ਮੌਕੇ ਅਨੁਸਾਰ ਗੱਲਬਾਤ ਕਰਨੀ, ਪ੍ਰਭਾਵ ਛੱਡਣ ਪਿਆਰ ਕਰਨਾ ਅਤੇ ਆਪਣੀ ਤਾਕਤ ਅਨੁਸਾਰ ਗੁੱਸਾ ਕਰਨਾ ਜਾਣਦਾ ਹੋਵੇ, ਉਸ ਨੂੰ ਸਿਆਣਾ ਆਖਦੇ ਹਨ |
• ਸਿਆਣੇ ਹੋਣ ਦੀ ਕਲਾ ਵਿਚ ਇਹ ਜਾਨਣਾ ਵੀ ਸ਼ਾਮਿਲ ਹੁੰਦਾ ਹੈ ਕਿ ਕੀ ਕੁਝ ਨੂੰ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ |
• ਅਸਲੀ ਸਿਆਣਪ ਇਸ ਗੱਲ ਨੂੰ ਜਾਣ ਲੈਣ ਵਿਚ ਹੁੰਦੀ ਹੈ ਕਿ ਅਸੀਂ ਆਪਣੇ-ਆਪ ਬਾਰੇ, ਆਪਣੇ ਆਲੇ-ਦੁਆਲੇ ਦੇ ਸੰਸਾਰ ਬਾਰੇ ਅਤੇ ਜ਼ਿੰਦਗੀ ਬਾਰੇ ਕਿੰਨਾ ਘੱਟ ਜਾਣਦੇ ਹਾਂ |
• ਗੁਰਬਾਣੀ ਕਹਿੰਦੀ ਹੈ ਕਿ ਜੋ ਵਕਤ ਵਿਚਾਰ ਕੇ ਚਲਦਾ ਹੈ, ਉਹੀ ਸਿਆਣਾ ਬੰਦਾ ਹੁੰਦਾ ਹੈ |
• ਜੋ ਤਾਰਿਆਂ ਤੱਕ ਪਹੁੰਚਣ ਦੀ ਇੱਛਾ ਰੱਖਦਾ ਹੋਵੇ ਉਹ ਚਾਹਵਾਨ ਕਹਾਉਂਦਾ ਹੈ ਅਤੇ ਦਿਲਾਂ ਤੱਕ ਪਹੁੰਚਣ ਦੀ ਇੱਛਾ ਰੱਖਣ ਵਾਲਾ ਸਿਆਣਾ ਕਹਾਉਂਦਾ ਹੈ |
• ਸਿਆਣਪ ਉਸ ਤੇਜ਼ ਹੁਸ਼ਿਆਰੀ ਨੂੰ ਕਿਹਾ ਜਾਂਦਾ ਹੈ ਜਿਸ ਨਾਲ ਅਸੀਂ ਚੀਜ਼ਾਂ ਨੂੰ ਐਨ ਉਸੇ ਤਰ੍ਹਾਂ ਦੇਖ ਲੈਂਦੇ ਹਾਂ ਜਿਵੇਂ ਕਿ ਉਹ ਹੁੰਦੀਆਂ ਹਨ |
• ਅਹਿਮ ਚੀਜ਼ਾਂ ਵੱਲ ਧਿਆਨ ਧਰਨਾ ਹੀ ਸਿਆਣਪ ਹੁੰਦੀ ਹੈ |
• ਉਸ ਬੰਦੇ ਨੂੰ ਵੀ ਸਿਆਣਾ ਕਿਹਾ ਜਾਂਦਾ ਹੈ, ਜੋ ਆਪਣੀਆਂ ਅੱਖਾਂ ਅਤੇ ਕੰਨਾਂ ਤਾਂ ਖੁੱਲ੍ਹੇ ਰੱਖਦਾ ਹੈ ਪਰ ਮੰੂਹ ਜ਼ਿਆਦਾਤਰ ਬੰਦ ਰੱਖਦਾ ਹੈ |
• ਜਿਹੜਾ ਦੂਜਿਆਂ ਨੂੰ ਜਾਣਦਾ ਹੈ, ਉਹ ਵਿਦਵਾਨ ਹੈ, ਪਰ ਜਿਹੜਾ ਆਪਣੇ-ਆਪ ਨੂੰ ਜਾਣਦਾ ਹੈ ਉਹ ਬੁੱਧੀਮਾਨ ਹੈ |
• ਲਾਇਕ ਉਹ ਬੰਦਾ ਹੈ, ਜਿਹੜਾ ਸੰਕਟ ਵਿਚੋਂ ਨਿਕਲਣ ਦਾ ਰਾਹ ਲੱਭ ਲਵੇ ਅਤੇ ਸਿਆਣਾ ਉਹ ਹੁੰਦਾ ਹੈ, ਜੋ ਸੰਕਟ ਵਿਚ ਪਏ ਹੀ ਨਾ |
• ਵਕਤ ਸਿਰ ਦਿਖਾਈ ਗਈ ਸੂਝ ਨੂੰ ਵੀ ਸਿਆਣਪ ਕਿਹਾ ਜਾਂਦਾ ਹੈ |
• ਪ੍ਰੇਮ ਸਿਆਣਪ ਹੈ ਤੇ ਨਫ਼ਰਤ ਮੂਰਖਤਾ |
• ਸਮਝ ਸ਼ਕਤੀ ਹੈ ਅਤੇ ਗਿਆਨ ਰੌਸ਼ਨੀ, ਸਲੀਕਾ ਖੂਬਸੂਰਤੀ ਹੈ ਅਤੇ ਵਿਹਾਰ ਚਰਿੱਤਰ |
• ਇਕ ਵਾਰ ਸਾਡੇ ਪਿਤਾ ਜੀ ਨੇ ਸਾਡੀ ਸਿਆਣਪ ਨੂੰ ਪਰਖਣ ਲਈ ਸਾਨੂੰ ਸਾਰਿਆਂ ਨੂੰ ਬੁਲਾਇਆ ਤੇ ਇਕ ਉਬਲਿਆ ਅੰਡਾ ਮੇਜ਼ 'ਤੇ ਰੱਖ ਕੇ ਕਿਹਾ ਕਿ ਤੁਹਾਡੇ ਵਿਚੋਂ ਕੋਈ ਇਸ ਨੂੰ ਸਿੱਧਾ ਖੜ੍ਹਾ ਕਰ ਸਕਦਾ ਹੈ | ਕੋਈ ਵੀ ਅਜਿਹਾ ਨਾ ਕਰ ਸਕਿਆ ਤਾਂ ਪਿਤਾ ਜੀ ਨੇ ਅੰਡੇ ਦਾ ਇਕ ਸਿਰਾ ਉਂਗਲੀ ਨਾਲ ਦੱਬ ਕੇ ਸਮਤਲ ਕੀਤਾ ਤੇ ਮੇਜ਼ 'ਤੇ ਖੜ੍ਹਾ ਕਰ ਦਿੱਤਾ, ਕਿੰਨਾ ਸੌਖਾ ਕੰਮ ਸੀ ਪਰ ਸਾਡੇ ਵਿਚੋਂ ਕੋਈ ਨਹੀਂ ਕਰ ਸਕਿਆ | ਇਹੀ ਸਿਆਣਪ ਹੈ |
• ਮੌਕੇ ਮੁਤਾਬਿਕ ਸਮਝਦਾਰੀ ਨਾਲ ਕੰਮ ਕਰਨਾ ਸਭ ਤੋਂ ਉੱਚੀ ਸਿਆਣਪ ਹੁੰਦੀ ਹੈ | ਦੂਸਰਿਆਂ ਦੇ ਤਜਰਬਿਆਂ ਤੋਂ ਲਾਭ ਉਠਾਉਣਾ ਵੀ ਸਿਆਣਪ ਹੁੰਦੀ ਹੈ |
• ਉਸ ਬੰਦੇ ਨੂੰ ਵੀ ਸਿਆਣਾ ਬੰਦਾ ਕਿਹਾ ਜਾਂਦਾ ਹੈ, ਜਿਸ ਨੂੰ ਪਤਾ ਹੋਵੇ ਕਿ ਹੌਸਲਾ ਕਿਥੇ ਖ਼ਤਮ ਹੁੰਦਾ ਹੈ ਅਤੇ ਮੂਰਖਤਾ ਕਿਥੋਂ ਸ਼ੁਰੂ ਹੁੰਦੀ ਹੈ |
• ਜ਼ਿੰਦਗੀ ਦਾ ਹਰ ਪਲ ਕੀਮਤੀ ਹੈ, ਇਸ ਨੂੰ ਜੀਅ ਭਰ ਕੇ ਜਿਊਣ ਵਿਚ ਹੀ ਸਿਆਣਪ ਹੈ |
• ਵੱਡੀ ਗੱਲ ਨੂੰ ਥੋੜ੍ਹੇ ਸ਼ਬਦਾਂ ਵਿਚ ਹੀ ਕਹਿਣਾ ਸਮਝਦਾਰੀ ਹੈ |
• ਅੱਜ ਦੇ ਸਮੇਂ ਵਿਚ ਬੋਲ ਕੇ ਭੜਾਸ ਕੱਢਣ ਦੀ ਬਜਾਏ ਖਾਮੋਸ਼ੀ ਧਾਰ ਲੈਣੀ, ਬੁੱਲ੍ਹਾਂ ਨੂੰ ਸੀਅ ਲੈਣਾ ਸਿਆਣਪ ਮੰਨੀ ਜਾਂਦੀ ਹੈ |
• ਭਾਵੇਂ ਅੱਜ ਵੱਡੀਆਂ-ਵੱਡੀਆਂ ਤੇ ਕੀਮਤੀ ਕਾਰਾਂ ਵਿਚੋਂ ਉਤਰਨ ਵਾਲੇ ਆਦਮੀ ਨੂੰ ਸਿਆਣਾ ਸਮਝ ਲਿਆ ਜਾਂਦਾ ਹੈ ਅਤੇ ਸਕੂਟਰ, ਸਾਈਕਲ, ਛੋਟੀ ਗੱਡੀ ਵਾਲਾ ਕਿਸੇ ਰੇਸ ਵਿਚ ਨਹੀਂ ਹੈ ਭਾਵ ਅੱਜ ਕਾਮਯਾਬੀ ਦੇ ਨਵੇਂ ਚਿੰਨ੍ਹ ਕੁਝ ਹੋਰ ਹੋ ਗਏ ਹਨ | ਪਰ ਅਕਲ (ਸਿਆਣਪ) ਅੱਜ ਵੀ ਇਨਸਾਨ ਦਾ ਸਭ ਤੋਂ ਕੀਮਤੀ ਗਹਿਣਾ ਹੈ |
• ਪਾਗਲਪਨ ਚਾਲੀ ਤਰ੍ਹਾਂ ਦਾ ਹੋ ਸਕਦਾ ਹੈ ਪਰ ਅਕਲ ਇਕੋ ਤਰ੍ਹਾਂ ਦੀ ਹੁੰਦੀ ਹੈ |
• ਕਿਸੇ ਬੰਦੇ ਦੀ ਅਕਲ ਦਾ ਅੰਦਾਜ਼ਾ ਉਸ ਦੇ ਕੱਪੜਿਆਂ ਤੋਂ ਨਹੀਂ ਲਗਦਾ | ਸਗੋਂ ਉਸ ਦੀ ਗੱਲਬਾਤ ਅਤੇ ਆਦਤਾਂ ਤੋਂ ਉਸ ਦੀ ਅਕਲ ਬਾਰੇ ਪਤਾ ਲਗਦਾ ਹੈ |
• ਚੰਗੀ ਸਿਹਤ ਅਤੇ ਚੰਗੀ ਸਮਝ ਜੀਵਨ ਵਿਚ ਦੋ ਸਰਬੋਤਮ ਵਰਦਾਨ ਹਨ |
• ਸਾਵਧਾਨੀ ਨੂੰ ਸਿਆਣਪ ਦੀ ਵੱਡੀ ਸੰਤਾਨ ਵੀ ਕਿਹਾ ਜਾਂਦਾ ਹੈ |
• ਅਕਲ ਤੇ ਇਲਮ ਉਮਰਾਂ ਦੇ ਮੁਥਾਜ ਨਹੀਂ ਹੁੰਦੇ |
• ਬੁੱਧੀ ਦੀ ਸੀਮਾ ਤਾਂ ਹੈ ਪਰ ਮੂਰਖਤਾ ਦੀ ਕੋਈ ਸੀਮਾ ਨਹੀਂ ਹੁੰਦੀ |
• ਮਨੁੱਖ ਦਾ ਮਾਪਦੰਡ ਉਸ ਦੀ ਜਾਇਦਾਦ ਨਹੀਂ, ਸਗੋਂ ਉਸ ਦੀ ਬੁੱਧੀਮਾਨੀ (ਸਿਆਣਪ) ਹੀ ਹੁੰਦੀ ਹੈ |
• ਰਹਿਮਦਿਲੀ ਸਿਆਣਪ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ਅਤੇ ਇਸ ਗੱਲ ਨੂੰ ਸਮਝ ਲੈਣਾ ਹੀ ਸਿਆਣਪ ਦੀ ਸ਼ੁਰੂਆਤ ਹੁੰਦੀ ਹੈ |
• ਸਿਆਣੇ ਵਿਅਕਤੀ ਪਵਿੱਤਰ ਰਸਤੇ 'ਤੇ ਨਹੀਂ ਚਲਦੇ, ਬਲਕਿ ਉਨ੍ਹਾਂ ਦੇ ਤੁਰਨ ਨਾਲ ਰਸਤੇ ਪਵਿੱਤਰ ਬਣਦੇ ਹਨ |
• ਅੰਗਹੀਣ ਹੋਣਾ ਵੱਖਰੀ ਗੱਲ ਹੈ ਪਰ ਬੰਦਾ ਅਕਲਹੀਣ ਨਾ ਹੋਵੇ |
• ਸਿਆਣਪ ਦੀ ਕੀਮਤ ਹੀਰੇ ਜਵਾਹਰਾਤ ਤੋਂ ਵੱਧ ਹੁੰਦੀ ਹੈ |
• ਸੰਖੇਪਤਾ ਬੁੱਧੀਮਾਨੀ ਦੀ ਰੂਹ ਹੁੰਦੀ ਹੈ |
• ਜਿੰਨਾ ਵੀ ਤੁਸੀਂ ਸਮਾਰਟ ਬਣ ਸਕਦੇ ਹੋ ਬਣੋ ਪਰ ਇਹ ਜ਼ਰੂਰ ਯਾਦ ਰੱਖੋ ਕਿ ਸਮਾਰਟ ਨਾਲੋਂ ਸਿਆਣਾ ਹੋਣਾ ਹਮੇਸ਼ਾ ਚੰਗਾ ਹੁੰਦਾ ਹੈ |
• ਸਿਆਣੇ ਬਣਨ ਦਾ ਤਰੀਕਾ ਇਹ ਹੈ ਕਿ ਅੱਜ ਅਸੀਂ ਜਿੰਨਾ ਜਾਣਦੇ ਹਾਂ ਭਵਿੱਖ ਵਿਚ ਉਸ ਤੋਂ ਜ਼ਿਆਦਾ ਜਾਣਨ ਲਈ ਯਤਨਸ਼ੀਲ ਰਹੀਏ |
• ਪਹਿਲਾ ਤੋਹਫ਼ਾ ਜ਼ਿੰਦਗੀ ਹੈ, ਦੂਜਾ ਪਿਆਰ ਅਤੇ ਤੀਜਾ ਤੋਹਫ਼ਾ ਸਿਆਣਪ ਹੁੰਦਾ ਹੈ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX