ਤਾਜਾ ਖ਼ਬਰਾਂ


ਝਾਰਖੰਡ ਦੇ ਲਾਤੇਹਾਰ ਵਿਚ ਵੱਡਾ ਨਕਸਲੀ ਹਮਲਾ, 4 ਜਵਾਨ ਸ਼ਹੀਦ
. . .  1 day ago
ਪਿੰਕ ਬਾਲ ਟੈੱਸਟ : ਪਹਿਲੇ ਦਿਨ ਦੀ ਖੇਡ ਖ਼ਤਮ , ਭਾਰਤ 3 ਵਿਕਟਾਂ 'ਤੇ 174 ਦੌੜਾਂ
. . .  1 day ago
ਭਿਆਨਕ ਸੜਕ ਹਾਦਸੇ 'ਚ ਕਾਰ ਸਵਾਰ ਸਾਬਕਾ ਫ਼ੌਜੀ ਦੀ ਮੌਤ, ਇੱਕ ਜ਼ਖਮੀ
. . .  1 day ago
ਕਲਾਨੌਰ, 22 ਨਵੰਬਰ (ਪੁਰੇਵਾਲ, ਕਾਹਲੋਂ)ਇੱਥੋਂ ਥੋੜੀ ਦੂਰ ਬਟਾਲਾ ਮਾਰਗ 'ਤੇ ਸਥਿਤ ਅੱਡਾ ਖੁਸ਼ੀਪੁਰ-ਭੰਗਵਾਂ ਨੇੜੇ ਦੇਰ ਸ਼ਾਮ ਵਾਪਰੇ ਇੱਕ ਭਿਆਨਕ ਤੇ ਦਰਦਨਾਕ ਸੜਕ ਹਾਦਸੇ 'ਚ ਕਾਰ ਚਕਨਾਚੂਰ ...
ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਲੋਡ ਟਰੱਕ ਆਇਆ ਕਾਬੂ-ਚਾਲਕ ਫ਼ਰਾਰ
. . .  1 day ago
ਦੀਨਾਨਗਰ, 22 ਨਵੰਬਰ (ਸ਼ਰਮਾ/ਸੰਧੂ/ਸੋਢੀ)-ਦੀਨਾਨਗਰ ਵਿਖੇ ਅੱਜ ਪਾਬੰਦੀ ਸ਼ੁਦਾ ਇਕ ਪਲਾਸਟਿਕ ਦੇ ਲਿਫ਼ਾਫ਼ਿਆਂ ਦਾ ਇਕ ਟਰੱਕ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮੌਕੇ 'ਤੇ ਮਿਲੀ ਜਾਣਕਾਰੀ ...
ਐੱਫ ਸੀ ਆਈ ਇੰਸਪੈਕਟਰ 22000 ਰੁਪਏ ਦੀ ਰਿਸ਼ਵਤ ਸਣੇ ਕਾਬੂ
. . .  1 day ago
ਜਲੰਧਰ ,22 ਨਵੰਬਰ - ਕਰਤਾਰਪੁਰ ਵਿਖੇ ਤਾਇਨਾਤ ਐਫ ਸੀ ਆਈ ਇੰਸਪੈਕਟਰ ਰਾਜ ਸ਼ੇਖਰ ਚੌਹਾਨ ਨੂੰ ਵਿਜੀਲੈਂਸ ਬਿਊਰੋ ਨੇ 22000 ਰੁਪਏ ਦੀ ਰਿਸ਼ਵਤ ਸਣੇ ਗ੍ਰਿਫ਼ਤਾਰ ਕੀਤਾ ਹੈ । ਇੰਸਪੈਕਟਰ ਰਾਜ ...
ਸਰਕਾਰੀ ਸਕੂਲ 'ਚੋਂ ਗੁੰਮ 3 ਲੜਕੀਆਂ ਦਿੱਲੀ ਤੋਂ ਮਿਲੀਆਂ
. . .  1 day ago
ਬਠਿੰਡਾ ,22 ਨਵੰਬਰ ਨਾਇਬ ਸਿੰਘ -ਬਠਿੰਡਾ ਦੇ ਸਰਕਾਰੀ ਸਕੂਲ ਵਿਚੋਂ ਪਿਛਲੇ ਦਿਨੀਂ ਭੇਦ ਭਰੇ ਹਾਲਤਾਂ ਵਿਚ ਗੁੰਮ ਹੋਈਆਂ ਤਿੰਨ ਨਾਬਾਲਗ ਲੜਕੀਆਂ ਮਿਲ ਗਈਆਂਾਂ ਹਨ । ਉਨ੍ਹਾਂ ਨੂੰ ਦਿੱਲੀ ਤੋ ਲਿਆ ਕੇ ਉਨ੍ਹਾਂ ...
ਨਵੀਂ ਦਿੱਲੀ : ਉਧਵ ਠਾਕਰੇ ਮਹਾਰਾਸ਼ਟਰ ਨੇ ਅਗਲੇ ਹੋਣਗੇ ਸੀ ਐੱਮ , ਕੱਲ੍ਹ ਹੋਵੇਗੀ ਤਿੰਨੇ ਦਲਾਂ ਦੀ ਪ੍ਰੈੱਸ ਕਾਨਫ਼ਰੰਸ
. . .  1 day ago
ਕੰਧ ਥੱਲੇ ਆਉਣ ਕਰਕੇ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਸਮੇਤ ਇੱਕ ਮਜ਼ਦੂਰ ਦੀ ਮੌਤ
. . .  1 day ago
ਕਾਲਾ ਅਫ਼ਗ਼ਾਨਾਂ ,22 ਨਵੰਬਰ {ਅਵਤਾਰ ਸਿੰਘ ਰੰਧਾਵਾ} - ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਫ਼ਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਰੂਪੋ ਵਾਲੀ ਵਿਚ ਪੰਥਕ ਕਵੀਸ਼ਰ ਕੁਲਵਿੰਦਰ ਸਿੰਘ ਭਿੰਡਰ ਰੂਪੋ ਵਾਲੀ ਅਤੇ ਇੱਕ ...
ਇੰਫਾਲ 'ਚ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ
. . .  1 day ago
ਇੰਫਾਲ, 22 ਨਵੰਬਰ- ਮਨੀਪੁਰ ਦੀ ਰਾਜਧਾਨੀ ਇੰਫਾਲ 'ਚ ਅੱਜ ਹੋਏ ਧਮਾਕੇ 'ਚ ਸੀ.ਆਰ.ਪੀ.ਐਫ ਦੇ 2 ਜਵਾਨ ਜ਼ਖਮੀ ਹੋਏ ਹਨ। ਇਹ ਧਮਾਕਾ ਮਨੀਪੁਰ ਵਿਧਾਨਸਭਾ ਭਵਨ...
ਪੰਡੋਰੀ ਦੀ ਖੱਡ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  1 day ago
ਬੀਣੇਵਾਲ, 22 ਨਵੰਬਰ (ਬੈਜ ਚੌਧਰੀ) - ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਪੁਲਿਸ ਚੌਕੀ ਬੀਣੇਵਾਲ ਦੇ ਇੰਚਾਰਜ ਵਾਸਦੇਵ ਚੇਚੀ ਦੀ ਅਗਵਾਈ 'ਚ ਪੰਡੋਰੀਇ-ਬੀਤ ਦੀ ਖੱਡ ਤੋਂ ਸੜਕ ਕੰਢੇ ਪਈ ...
ਹੋਰ ਖ਼ਬਰਾਂ..

ਦਿਲਚਸਪੀਆਂ

ਜੰਕਸ਼ਨ

'ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ' ਕੋਈ ਆ ਰਿਹਾ ਹੈ ਤੇ ਕੋਈ ਜਾ ਰਿਹਾ ਹੈ ਅਤੇ ਕੋਈ ਅੱਧ-ਵਿਚਕਾਰ ਹੀ ਹਿਚਕੋਲੇ ਖਾ ਰਿਹਾ ਹੈ | ਇਹ ਵੀ ਉਸ ਦਾ ਹੁਕਮ ਹੈ, ਉਸ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ | ਲਓ ਜੀ ਐਤਵਾਰ ਬਸੰਤ ਪੰਚਮੀ ਆ ਗਈ | ਨੌਜਵਾਨਾਂ ਨੇ ਕੋਠਿਆਂ 'ਤੇ, ਚੁਬਾਰਿਆਂ 'ਤੇ ਪਤੰਗ ਉਡਾਏ ਅਤੇ ਡੈੱਕ ਵਜਾਏ | ਇਸੇ ਤਰ੍ਹਾਂ ਆਹ ਸਾਡੇ ਵੀ ਦੋਹਤਾ ਅਤੇ ਪੋਤਰਾ ਚੁਬਾਰੇ ਉਤੇ ਡੈੱਕ ਲੈ ਗਏ ਅਤੇ ਖੂਬ ਪਤੰਗਬਾਜ਼ੀ ਕੀਤੀ | ਬਸੰਤ ਪੰਚਮੀ ਦੇ ਖਿੜੇ-ਖਿੜੇ ਮਾਹੌਲ ਵਿਚ ਹੀ ਉਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ ਜਦੋਂ ਕੋਈ ਲਾਸ਼ ਕਬਰਾਂ ਵੱਲ ਚੱਲੀ |
ਚਲੋ ਭਾਈ ਜਾਣਾ ਤਾਂ ਸਭ ਨੇ ਹੈ, ਇਹ ਦੁਨੀਆ ਤਾਂ ਆਉਣੀ-ਜਾਣੀ ਹੈ | ਇਹ ਤਾਂ ਕਰਤਾਰ ਦਾ ਭਾਣਾ ਹੈ | ਇਕ ਪਾਸੇ ਇਹ ਨੌਜਵਾਨ ਬਸੰਤ ਦੀਆਂ ਖੁਸ਼ੀਆਂ ਮਨਾ ਰਹੇ ਹਨ, ਦੂਜੇ ਪਾਸੇ ਕੁਝ ਲੋਕ ਮਜਲਿਸ ਜਾ ਰਹੇ ਹਨ |
ਓ ਭਾਈ ਇਹ ਤਾਂ ਸਿਲਸਿਲਾ ਚਲਦਾ ਰਹਿਣੈ | ਮੰੁਡਿਆਂ ਨੂੰ ਵੀ ਖ਼ੁਸ਼ੀਆਂ ਮਨਾਉਣ ਦਿਓ ਤੇ ਉਧਰ ਜਿਸ ਘਰ ਦਾ ਚਿਰਾਗ ਚਲਾ ਗਿਆ ਹੈ, ਉਨ੍ਹਾਂ ਨੂੰ ਵੀ ਮੁਰਦਾ ਜਲਾਉਣ ਦਿਓ | ਮਰਨਾ ਸਭ ਨੇ ਹੈ | ਕਿਸੇ ਨੇ ਅੱਜ ਕਿਸੇ ਨੇ ਕੱਲ੍ਹ ਤੇ ਕਿਸੇ ਨੇ ਪਰਸੋਂ | ਰਹਿਣਾ ਤਾਂ ਕਿਸੇ ਨੇ ਸਦਾ ਹੈ ਨਹੀਂ | ਜੋ ਆਇਆ ਸੋ ਚੱਲ ਸੀ, ਇਹ ਦੁਨੀਆ ਚਲਾਏਮਾਨ ਹੈ | ਦੇਖੋ ਨਾ ਬੱਚਾ ਜਨਮ ਲੈਂਦਾ ਹੈ, ਜਵਾਨ ਹੁੰਦਾ ਹੈ, ਬੁੱਢਾ ਹੁੰਦਾ ਹੈ ਤੇ ਚਾਲੇ ਪਾ ਦਿੰਦਾ ਹੈ |
ਇਹੀ ਹੁਕਮ ਹੈ, ਇਹੀ ਭਾਣਾ ਹੈ | ਕਿਸੇ ਦਾ ਆਉਣਾ ਹੈ ਤੇ ਕਿਸੇ ਦਾ ਜਾਣਾ ਹੈ | ਸ਼ਾਮ ਦੇ 4 ਵੱਜ ਗਏ ਸਨ, ਬਾਬਾ ਬੱਲੂ ਹੁਣੇ ਹੁਣੇ ਖੇਤੋਂ ਗੇੜੀ ਮਾਰ ਘਰੇ ਆਇਆ ਸੀ | ਕੋਠੇ ਚੜ੍ਹ ਕੇ ਵੇਖਿਆ ਤਾਂ ਅਜੇ ਵੀ ਚੁਬਾਰੇ ਉਤੇ ਡੈੱਕ ਚਲ ਰਿਹਾ ਸੀ | ਰਵੀ ਅਤੇ ਰਾਜਵੀਰ ਦੋਵੇਂ ਪਤੰਗਬਾਜ਼ੀ ਵਿਚ ਮਸਰੂਫ਼ ਸਨ | ਬਾਬਾ ਬੱਲੂ ਚੁਬਾਰੇ ਤੋਂ ਬਾਹਰ ਜੰਗਲੇ ਲਾਗੇ ਪਈ ਕੁਰਸੀ 'ਤੇ ਧੁੱਪੇ ਬੈਠ ਗਿਆ ਤੇ ਥੋੜ੍ਹੇ ਚਿਰ ਬਾਅਦ ਰਾਜਵੀਰ ਨੂੰ ਆਖਿਆ ਕਿ ਹੁਣ ਡੈੱਕ ਬੰਦ ਕਰ ਦਿਓ | ਰਾਜਵੀਰ ਤੇ ਰਵੀ ਨੇ ਡੈੱਕ ਬੰਦ ਕਰ ਕੇ ਥੱਲੇ ਲੈ ਆਉਂਦੇ ਹਨ ਤੇ ਮਾਹੌਲ ਸ਼ਾਂਤ ਹੋ ਗਿਆ | ਚਲੋ ਕੋਈ ਗੱਲ ਨਹੀਂ, ਐਨਾ ਕੁ ਤਾਂ ਬਾਬੇ ਬੱਲੂ ਵੱਲੋਂ ਸੋਚਣਾ ਬਣਦਾ ਹੀ ਸੀ ਕਿੁਉਂਕਿ ਇਕ ਪਾਸੇ ਸਿਵਿਆਂ ਵਿਚ ਮੁਰਦਾ ਜਲ ਰਿਹਾ ਸੀ ਤੇ ਦੂਜੇ ਪਾਸੇ ਬਸੰਤ ਪੰਚਮੀ ਦੀ ਖ਼ੁਸ਼ੀ ਦਾ ਮਾਹੌਲ ਸੀ | ਮਰਨ ਵਾਲਾ ਭਾਵੇਂ ਸਿਆਣੀ ਉਮਰ ਦਾ ਸੀ ਪਰ ਕਿਸੇ ਦਾ ਕੁਝ ਲਗਦਾ ਤਾਂ ਹੈ ਸੀ | ਚਲੋ ਭਾਈ ਕੋਈ ਫਿਕਰ ਨਾ ਕਰੋ | ਇਹ ਜੱਗ ਰੇਲ ਦਾ ਸਫ਼ਰ ਹੀ ਤਾਂ ਹੈ | ਪਤਾ ਨਹੀਂ ਕਿਹੜੀ ਸਵਾਰੀ ਕਿਹੜੇ ਸਟੇਸ਼ਨ 'ਤੇ ਉੱਤਰ ਜਾਏ | ਇਸ ਜੀਵਨ ਯਾਤਰਾ ਵਿਚ ਨਾ ਕਿਸੇ ਦਾ ਆਉਂਦੇ ਦਾ ਪਤਾ ਲਗਦਾ ਹੈ ਨਾ ਜਾਂਦੇ ਦਾ | ਬੱਸ ਦੇਖਦਿਆਂ-ਦੇਖਦਿਆਂ ਹੀ ਬੰਦਾ ਕੂਚ ਕਰ ਜਾਂਦਾ ਹੈ |

-ਮੋਬਾਈਲ : 88726-21028.


ਖ਼ਬਰ ਸ਼ੇਅਰ ਕਰੋ

ਮਿੰਨੀ ਵਿਅੰਗ ਸਿਫ਼ਤਾਂ

ਕਰੋੜੀ ਮੱਲ ਨੇ ਭੌਾਦੂ ਰਾਮ ਦੇ ਗੁਆਂਢ ਵਿਚ ਇਕ ਖਾਲੀ ਪਲਾਟ ਕੋਠੀ ਬਣਾਉਣ ਲਈ ਖਰੀਦਿਆ ਅਤੇ ਨਕਸ਼ਾ ਪਾਸ ਕਰਵਾ ਕੇ ਨੀਂਹਾਂ ਵੀ ਪੁੱਟ ਲਈਆਂ, ਪੰ੍ਰਤੂ ਬਿਜਲੀ ਦਾ ਮੀਟਰ ਸਮੇਂ ਸਿਰ ਨਾ ਲੱਗਾ ਤਾਂ ਉਸ ਨੇ ਭੌਾਦੂ ਰਾਮ ਦੀ ਕਾਲ ਬੈੱਲ ਵਜਾਈ | ਭੌਾਦੂ ਰਾਮ, ਰਾਮ-ਰਾਮ ਕਰਦਾ ਬਾਹਰ ਆਇਆ ਤਾਂ ਕਰੋੜੀ ਮੱਲ ਗੋਡੇ ਹੱਥ ਲਾਉਂਦਾ ਤੇ ਰਾਮ ਸੱਤ ਬੁਲਾਉਂਦਾ ਕਹਿਣ ਲੱਗਿਆ, 'ਭਾਈ ਸਾਹਿਬ! ਇਕ ਬੇਨਤੀ ਕਰਨ ਆਇਆ ਹਾਂ |'
'ਬੇਨਤੀ ਨਹੀਂ, ਹੁਕਮ ਕਰੋ ਜਨਾਬ |'
'ਬਾਬਿਓ, ਸੰਤਾਂ ਨੇ ਸਵੇਰੇ ਕੰਮ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ ਮੇਰੀ ਮੱਛੀ ਮੋਟਰ ਤਾਂ ਕੱਲ੍ਹ ਤੱਕ ਲੱਗ ਜਾਵੇਗੀ ਅਤੇ ਬਿਜਲੀ ਦਾ ਮੀਟਰ ਵੀ ਛੁੱਟੀਆਂ ਬਾਅਦ ਲੱਗ ਜਾਵੇਗਾ | ਜੇਕਰ ਤੁਸੀਂ ਦੋ-ਚਾਰ ਦਿਨ ਪਾਣੀ ਤੇ ਬਿਜਲੀ ਦੇ ਦੋਵੋ ਤਾਂ ਮੈਂ ਸਵੇਰੇ ਹੀ ਕੰਮ ਸ਼ੁਰੂ ਕਰ ਸਕਦਾ ਹਾਂ |' ਹਮਸਾਏ ਮਾਂ-ਪਿਓ ਜਾਏ ਅਤੇ ਇਕ ਚੰਗੇ ਗੁਆਂਢੀ ਹੋਣ ਦੇ ਨਾਤੇ ਭੌਾਦੂ ਰਾਮ ਨੇ ਹਾਂ ਕਰ ਦਿੱਤੀ |
ਭੌਾਦੂ ਰਾਮ ਨੇ ਦੋ ਕੁ ਦਿਨ ਪਾਣੀ ਅਤੇ ਜਦ ਉਨ੍ਹਾਂ ਦੀ ਮੱਛੀ ਮੋਟਰ ਲੱਗ ਗਈ ਤਾਂ ਆਪਣੇ ਮੀਟਰ 'ਚੋਂ ਬਿਜਲੀ ਦਾ ਕੁਨੈਕਸ਼ਨ ਵੀ ਦੇ ਦਿੱਤਾ | ਕੰਮ ਜੰਗੀ ਪੱਧਰ 'ਤੇ ਚੱਲਣ ਲੱਗਾ | ਜਦ ਵੀ ਕਰੋੜੀ ਮੱਲ ਕੰਮ 'ਤੇ ਆਉਂਦਾ ਤੇ ਭੌਾਦੂ ਰਾਮ ਨੂੰ ਹੱਥ ਜੋੜਦਾ ਫੂਕ ਛਕਾਉਂਦਾ, ਜਿਸ ਦਾ ਉਹ ਆਦੀ ਨਹੀਂ ਸੀ ਕਹਿੰਦਾ, 'ਭਾਈ ਸਾਹਿਬ! ਤੁਹਾਡਾ ਬਹੁਤ-ਬਹੁਤ ਧੰਨਵਾਦ | ਤੁਸੀਂ ਸਾਡੇ ਕੰਮ ਆਏ, ਸੱਚ ਜਾਣੋ, ਤੁਹਾਡੀ ਇਸ ਫਰਾਖਦਿਲੀ ਤੋਂ ਮੇਰੀ ਬੀਵੀ ਤੁਹਾਡੀਆਂ ਸਿਫ਼ਤਾਂ ਕਰਦੀ ਬਲਿਹਾਰੇ ਜਾਂਦੀ ਨਹੀਂ ਥੱਕਦੀ |'
ਜਦ ਕੰਮ ਲੈਂਟਰ ਪਾਉਣ 'ਤੇ ਆਇਆ ਤਾਂ ਕਰੋੜੀ ਮੱਲ ਜੀ ਫਿਰ ਆਣ ਟਪਕੇ ਅਤੇ ਕਹਿਣ ਲੱਗੇ, 'ਭਾਈ ਸਾਹਿਬ! ਮਜ਼ਦੂਰਾਂ ਨੂੰ ਦੋ ਕੁ ਦਿਨ ਇਧਰੋਂ ਲੰਘਣ ਦੀ ਇਜਾਜ਼ਤ ਦੇ ਦਿਓ ਤਾਂ ਮੈਂ... |'
ਭੌਾਦੂ ਰਾਮ ਘਰ 'ਚ ਇਕੱਲਾ ਸੀ, ਕਿਉਂਕਿ ਉਨ੍ਹਾਂ ਦੀ ਵੇਲਣਿਆਂ ਵਾਲੀ ਸਰਕਾਰ ਉਰਫ਼ ਸ੍ਰੀਮਤੀ ਸਮੇਤ ਬੱਚਿਆਂ ਦੇ ਪੇਕੇ ਪਿਕਨਿਕ ਮਨਾਉਣ ਗਏ ਹੋਏ ਸਨ | ਜਦ ਭੌਾਦੂ ਰਾਮ ਨੇ ਹਾਂ ਕਰ ਦਿੱਤੀ ਤਾਂ ਦੂਸਰੇ ਦਿਨ ਕਰੋੜੀ ਮੱਲ ਖੁਸ਼ੀ 'ਚ ਕੁੱਪਾ ਹੁੰਦਾ ਫਿਰ ਕਹਿਣ ਲੱਗਾ, 'ਜਨਾਬ! ਮੇਰੀ ਸ੍ਰੀਮਤੀ ਤੁਹਾਡੀਆਂ ਸਿਫਤਾਂ ਕਰਦੀ ਨਹੀਂ ਥੱਕਦੀ ਕਿ ਗੁਆਂਢੀ ਹੋਵੇ ਤਾਂ ਐਸਾ ਜੋ... |'
ਇਹ ਸਿਲਸਿਲਾ ਦਿਨ ਪ੍ਰਤੀ ਦਿਨ ਚਲਦਾ ਰਿਹਾ | ਜਦ ਵੀ ਕਰੋੜੀ ਮੱਲ ਮਿਲਦੇ ਤਾਂ ਕਹਿੰਦੇ 'ਜਨਾਬ ਮੇਰੀ ਬੀਵੀ ਤੁਹਾਡੀਆਂ ਸਿਫਤਾਂ ਕਰਦੀ ਨਹੀਂ ਥੱਕਦੀ |' ਵਾਰ-ਵਾਰ ਇਹ ਸੁਣ ਕੇ ਭੌਾਦੂ ਰਾਮ ਦੇ ਸਵਾਸ ਦਸਵੇਂ ਦੁਆਰ ਜਾ ਟਕਰਾਏ ਤੇ ਉਸ ਸੋਚਿਆ ਇਹ ਬੰਦਾ ਵੀ ਅਜੀਬ ਕਿਸਮ ਦਾ ਹੈ | ਉਸ ਨੇ ਦੋਵੇਂ ਹੱਥ ਜੋੜਦਿਆਂ ਕਿਹਾ, 'ਕਰੋੜੀ ਮੱਲ ਜੀ, ਤੁਸੀਂ ਬੰਦੇ ਕਮਾਲ ਦੇ ਹੋ, ਪੱਥਰ 'ਤੇ ਪਾਣੀ ਪਾਉਣ ਵਾਂਗੰੂ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਇਆ ਤੇ ਸ਼ਾਇਦ ਨਾ ਹੀ ਹੋਵੇ ਜਦ ਕਿ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ | ਮੇਰੇ ਖਿਆਲ 'ਚ ਤੁਸੀਂ ਸਵਾਰਥੀ ਅਤੇ ਮਤਲਬੀ ਇਨਸਾਨ ਹੋ | ਤੁਹਾਨੂੰ ਆਪਣੀ ਇੱਜ਼ਤ ਦਾ ਖਿਆਲ ਨਹੀਂ ਤਾਂ ਮੇਰੀ ਇੱਜ਼ਤ ਦਾ ਖਿਆਲ ਕਰੋ | ਜਦ ਵੀ ਤੁਸੀਂ ਮਿਲਦੇ ਹੋ ਤੇ ਇਹ ਰਟੇ-ਰਟਾਏ ਸ਼ਬਦ ਕਹਿੰਦੇ ਹੋ ਕਿ ਮੇਰੀ ਬੀਵੀ ਤੁਹਾਡੀਆਂ ਸਿਫਤਾਂ ਕਰਦੀ ਨਹੀਂ ਥੱਕਦੀ, ਤੁਸੀਂ ਇਹ ਤਾਂ ਭਲੀ-ਭਾਂਤ ਜਾਣਦੇ ਹੋ ਕਿ ਕੋਈ ਵੀ ਔਰਤ ਆਪਣੇ ਸ਼ੌਹਰ ਦੀਆਂ ਸਿਫਤਾਂ ਕਿਸੇ ਦੂਸਰੀ ਔਰਤ ਦੇ ਮੰੂਹੋਂ ਸੁਣ ਕੇ ਬਰਦਾਸ਼ਤ ਨਹੀਂ ਸਕਦੀ | ਜੇਕਰ ਇਹ ਗੱਲ ਮੇਰੀ ਬੀਵੀ ਦੇ ਕੰਨਾਂ 'ਚ ਪਈ ਤਾਂ ਮੈਂ ਨਿਹੱਥਾ ਹੀ ਡੋਲ ਵਾਂਗੂੰ ਮਾਂਜਿਆ ਜਾਵਾਂਗਾ |'
ਬਸ! ਫਿਰ ਕੀ ਸੀ, ਇਹ ਸੁਣ ਕੇ ਕਰੋੜੀ ਮੱਲ ਦਾ ਬੂਥਾ ਭਰਿੰਡਾਂ ਦੀ ਲੜੀ ਖੱਖਰ ਵਾਂਗੂੰ ਸੁਜ ਗਿਆ | ਪਤਾ ਨਹੀਂ ਕਿਉਂ?

-ਸਟਰੀਟ ਆਰ. ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ |

ਕਾਵਿ ਮਹਿਫ਼ਲ

• ਸੰਤੋਖ ਸਿੰਘ ਭਾਣਾ •
ਸੰੁਨੀਆਂ ਸੰੁਨੀਆਂ ਸੜਕਾਂ ਮੇਰੇ ਸ਼ਹਿਰ ਦੀਆਂ |
ਬਹੁਤ ਡਰਾਉਣੀਆਂ ਰਾਤਾਂ ਪਿਛਲੇ ਪਹਿਰ ਦੀਆਂ |
ਪੁੱਛੋਗੇ ਸਿਰਨਾਵਾਂ ਮੇਰਾ ਕੀਹਦੇ ਤੋਂ,
ਅਪਣਿਆਂ ਦੇ ਬਗਲੀਂ ਛੁਰੀਆਂ ਵੈਰ ਦੀਆਂ |
ਗੱਲ ਕਰੋਗੇ ਜਦ ਵੀ ਉਗਦੇ ਸੂਰਜ ਦੀ,
ਓਹਨਾਂ ਕਰਨੀਆਂ ਤਪਦੀ ਸਿਖਰ ਦੁਪਹਿਰ ਦੀਆਂ |
ਗਲੀਆਂ ਵਿਚ ਜੋ ਦਿਸਦੇ ਬੜੇ ਸ਼ਰੀਫ਼ ਜਿਹੇ,
ਪੱਲੇ ਬੰਨ੍ਹੀਂ ਫਿਰਦੇ ਪੁੜੀਆਂ ਜ਼ਹਿਰ ਦੀਆਂ |
ਵਰਿ੍ਹਆਂ ਦੀ ਯਾਰੀ ਨੂੰ ਸੱਜਣਾ ਭੁੱਲ ਗਿਉਂ,
ਪੁੱਠੀਆਂ ਸਿੱਧੀਆਂ ਗੱਲਾਂ ਸੁਣ ਕੇ ਗ਼ੈਰ ਦੀਆਂ |
'ਭਾਣੇ' ਨੇ ਨਹੀਂ ਧਾਰਿਆ ਹੈ, ਉਸਤਾਦ ਕੋਈ,
ਸਮਝੂ ਕਿੰਜ ਬਰੀਕੀਆਂ ਵਜ਼ਨ ਤੇ ਬਹਿਰ ਦੀਆਂ |

-ਪੁਰਾਣੀ ਕੈਂਟ ਰੋਡ, ਨੇੜੇ ਚੰੁਗੀ ਨੰ: 7, ਫਰੀਦਕੋਟ | ਮੋਬਾਈਲ : 98152-96475.

ਚੰਡੀਗੜ੍ਹ ਦੇ ਨਾਲੋਂ ਨੇੜੇ, ਮੋਗਾ ਤੋਂ ਲਾਹੌਰ ਭਰਾ |
ਆਉਣਾ-ਜਾਣਾ ਡਾਢਾ ਔਖਾ, ਕਿੱਡਾ ਮੁਸ਼ਕਿਲ ਦੌਰ ਭਰਾ |
ਫੁੱਲਾਂ ਵਾਲੀ ਸੰੁਦਰ ਧਰਤੀ ਟੋਟੇ ਟੋਟੇ ਹੋਈ ਹੈ,
ਰਾਵੀ ਕੰਢੇ ਤਿਤਲੀਆਂ ਡੁਸਕਣ ਸਤਲੁਜ ਕੰਢੇ ਭੌਰ ਭਰਾ |
ਸ਼ਾਲੀਮਾਰ 'ਚ ਵਸਦੀ ਮਲਕਾ, ਹੈਗੀ ਊ ਜਾਂ ਚੱਲ ਵਸੀ,
ਮੁੱਲਾਂਪੁਰ ਲਾਗੇ ਸੀ ਜਿਸ ਦਾ ਪਿਛਲਾ ਪਿੰਡ ਗਹੌਰ ਭਰਾ |
ਬੇਸ਼ੱਕ ਪੰਜਾ ਤੇ ਨਨਕਾਣਾ, ਕੋਲ ਤਿਰੇ ਲਾਹੌਰ ਸਣੇ,
ਮੇਰੇ ਕੋਲੇ ਅੰਮਿ੍ਤਸਰ, ਸਰਹਿੰਦ, ਗੜੀ ਚਮਕੌਰ ਭਰਾ |
ਸਾਹੀਵਾਲੋਂ ਦੋ ਮੱਝਾਂ, ਇਕ ਸਿੰਧੀ ਘੋੜੀ ਲੈ ਕੇ ਆ,
ਜੋਗ ਨਿਸ਼ਾਨੀ ਲੈ ਕੇ ਦੇਊਾ ਚੱਲਾਂਗੇ ਨਾਗੌਰ ਭਰਾ |
'ਚਾਮਟ' ਵਾਲੇ ਦੀਨੇ ਦੀ ਮਾਂ, ਅੱਜਕਲ੍ਹ ਕਿਹੜੇ ਹਾਲੀਂ ਹੈ,
ਉਸ ਨੂੰ ਯਾਦ ਕਰੇਂਦਾ ਤੁਰ ਗਿਆ, ਕੱਲ੍ਹ ਤਾਇਆ ਬਖ਼ਤੌਰ ਭਰਾ |
'ਚੈਨਾ' ਤੈਨੂੰ ਉਂਗਲ ਲਾਵੇ, 'ਮੀਕਾ' ਸਾਡਾ ਪੱਖ ਕਰੇ,
ਕੀ ਲੈਣਾ ਹੈ ਆਪਾਂ ਲੜ ਕੇ, ਡਾਢਾ ਮੁਸ਼ਕਿਲ ਦੌਰ ਭਰਾ |
ਦਿਲ ਦੇ ਵਿਚੋਂ ਸਾੜਾ ਕੀਨਾ, ਕੱਢ ਕੇ ਆ ਗਲਵਕੜੀ ਪਾ,
ਨਫ਼ਰਤ ਦੀ ਥਾਂ ਵੰਡ ਮੁਹੱਬਤ, ਆਖਾਂ ਗੱਲ ਬਤੌਰ ਭਰਾ |
ਇਕੋ ਮਾਂ ਦੇ ਜਾਏ ਆਪਾਂ, ਕਾਹਤੋਂ ਦੁਸ਼ਮਣ ਬਣ ਬੈਠੇ,
ਮੈਂ ਹਾਂ ਤੇਰਾ 'ਟਿੱਕਾ' ਯਾਰਾ, ਤੂੰ ਹੈਾ ਮੈਰਾ 'ਕੌਰ' ਭਰਾ |
ਜਿਹੜੀ ਗੱਲ ਮੈਂ ਤੈਨੂੰ ਆਖੀ, ਘੱਟੇ ਵਿਚ ਰੁਲਾਵੀਂ ਨਾ,
'ਕੱਲਾ ਬਹਿ ਕੇ ਸੋਚੀਂ ਕਿਧਰੇ, ਕਰਨਾ ਇਸ 'ਤੇ ਗੌਰ ਭਰਾ |
ਦੋਹੀਂ ਪਾਸੀਂ ਗੱਦੀ ਉਤੇ ਬੈਠੇ ਮੌਜਾਂ ਕਰਦੇ ਨੇ,
ਤੇਰੇ ਮੇਰੇ ਵਰਗੇ ਐਵੇਂ ਰਹਿਣ ਭੰਨਾਉਂਦੇ ਮੌਰ ਭਰਾ |
ਅਪਣੀ ਬੋਲੀ, ਵਿਰਸਾ ਇਕੋ, ਮੋਹ ਦੇ ਰਿਸ਼ਤੇ ਪੀਡੇ ਨੇ,
ਆਸ ਕਦੇ ਨਾ ਛੱਡੀਂ, ਚੰਗਾ ਆਵੇਗਾ, ਮੁੜ ਦੌਰ ਭਰਾ |
ਬੰਦੇ ਨਾਲੋਂ ਸੌਖੇ 'ਸੂਫ਼ੀ' ਕੁਝ ਵੀ ਪੁੱਛਣ ਦੱਸਣ ਨਾ,
ਬਿਨ ਰਾਹਦਾਰੀ ਆ ਜਾਂਦੇ ਨੇ, ਤਾਰੋਂ ਪਾਰ ਜਨੌਰ ਭਰਾ |

ਦਿਲ ਮੇਰੇ ਦੀ ਧੜਕਣ ਬੇਸ਼ੱਕ, ਨਾਸਾ ਵਿਚ ਲਿਜਾਈ ਜਾਵੇ |
ਜਿਸ ਦਾ ਨਾਂਅ ਇਹ ਲੈਂਦੈ, ਫੋਟੋ, ਗੂਗਲ ਤੋਂ ਕਢਵਾਈ ਜਾਵੇ |
ਚੰਗੇ ਮਾੜੇ ਮਨ ਕਿਹੜੇ ਨੇ, ਇਸ ਦੀ ਪਰਖ ਕਰਵਾਈ ਜਾਵੇ |
ਮਿਲ ਜੁਲ ਕੇ ਜੋ ਰਹਿਣਾ ਚਾਹੇ, ਉਸ ਦੀ ਰੀਝ ਪੁਗਾਈ ਜਾਵੇ |
ਤਿਤਲੀ ਭੌਰਾ ਖੇਡ੍ਹ ਰਹੇ ਨੇ, ਮਾਲੀ ਝਾਕੇ ਕੌੜਾ ਕੌੜਾ,
ਫੁੱਲ ਗਵਾਹੀ ਦੇ ਸਕਦੇ ਨੇ, ਬੇਸ਼ੱਕ ਪਰੇਡ ਕਰਾਈ ਜਾਵੇ |
ਬਹੁਰੰਗੀ ਇਸ ਦੁਨੀਆ ਅੰਦਰ, ਸਾਰੇ ਰਲ ਕੇ ਮੌਜਾਂ ਮਾਨਣ,
ਹੱਦਾਂ ਬੰਨ੍ਹੇ ਨਾ ਹੀ ਰੱਖੋ, ਵੀਜ਼ਾ ਸ਼ਰਤ ਹਟਾਈ ਜਾਵੇ |
ਵੇਖ ਰਹੇ ਉਹ ਦੂਰੋਂ ਖੜ੍ਹ ਕੇ, ਨੈਣ ਮਿਲਾ ਕੇ ਕਰਦੇ ਗੱਲਾਂ,
ਕਿੱਦਾਂ ਕੋਲ ਬੁਲਾ ਸਕਦੇ ਹਾਂ, ਕੋਈ ਜੁਗਤ ਲੜਾਈ ਜਾਵੇ |
ਕੈਦ ਗ਼ਜ਼ਲ ਦੇ ਮੁਖੜੇ ਕੀਤੇ, ਖੌਰੂ ਪਾਉਂਦੇ ਦਿਲ ਦੇ ਅੰਦਰ,
ਹੌਲੀ ਹੌਲੀ ਬੋਲ ਦਿਆਂਗਾ, ਮਹਿਫ਼ਲ ਨਿੱਤ ਬਠਾਈ ਜਾਵੇ |
ਪਰਖ ਲਵੋ ਉਸ ਦੀ ਧੜਕਣ ਨੂੰ , ਪਾ ਕੇ ਪਰਖ ਮਸ਼ੀਨਾਂ ਦੇ ਵਿਚ,
'ਲੋਟੇ ਲੋਟੇ' ਜਪਦੀ ਸੁਣ ਜੂ, ਜੇ ਆਵਾਜ਼ ਸੁਣਾਈ ਜਾਵੇ |

-319/2, ਪ੍ਰੀਤ ਵਿਹਾਰ ਕਾਲੋਨੀ, ਧੂਰੀ-148024. ਮੋਬਾਈਲ : 094177-73277.

ਕਾਵਿ-ਵਿਅੰਗ: ਸਹਾਨਭੂਤੀ

• ਨਵਰਾਹੀ ਘੁਗਿਆਣਵੀ •
ਕਰ ਸਕਦੇ ਹਾਂ ਅਸੀਂ ਸਹਾਨਭੂਤੀ,
ਪੀੜ ਦੂਜੇ ਦੀ ਜ਼ਰਾ ਘਟਾ ਸਕਦੇ |
ਚੰਗੀ ਸੋਚ ਦੇ ਨਾਲ ਮਾਹੌਲ ਸਾਰਾ,
ਸਭ ਲਈ ਜੀਣ ਦੇ ਯੋਗ ਬਣਾ ਸਕਦੇ |
ਦੁਖੀ ਬੰਦੇ ਦਾ ਦਰਦ ਵੰਡਾਉਣ ਖ਼ਾਤਿਰ,
ਮੋਹ ਪਿਆਰ ਦੀ ਮੱਲ੍ਹਮ ਲਗਾ ਸਕਦੇ |
ਸਾਡੇ ਵੱਸ ਹੈ ਕਿਸੇ ਦੇ ਨਾਲ ਖੜ੍ਹ ਕੇ,
ਉਸ ਨੂੰ ਆਪਣਾ ਮੀਤ ਬਣਾ ਸਕਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਮੇਰੇ ਬੱਚੇ ਮੇਰੇ ਟੀਚਰ

ਹਰ ਆਦਮੀ ਆਪਣੇ-ਆਪ ਨੂੰ ਸਮਝਦਾਰ ਤੇ ਦੂਜਿਆਂ ਨਾਲੋਂ ਵੱਧ ਜ਼ਿਆਦਾ ਸਿਆਣਾ ਸਮਝਦਾ ਹੈ | ਜਦੋਂ ਕੋਈ ਉਸ ਨੂੰ ਸ਼ੀਸ਼ਾ ਦਿਖਾ ਦੇਵੇ ਤਾਂ ਉਸ ਨੂੰ ਆਪਣੀਆਂ ਕਮੀਆਂ ਨਜ਼ਰ ਆਉਣ ਲਗਦੀਆਂ ਹਨ | ਉਨ੍ਹਾਂ ਵਿਚੋਂ ਮੈਂ ਵੀ ਹਾਂ |
ਬਹੁਤ ਪੁਰਾਣੀ ਗੱਲ ਹੈ | ਇਕ ਦਿਨ ਮੈਂ ਲਾਟਰੀ ਸਟਾਲ 'ਤੇ ਖੜ੍ਹਾ ਸੀ | ਉਧਰੋਂ ਮੇਰਾ ਲੜਕਾ ਲੰਘਿਆ ਤੇ ਉਸ ਨੇ ਮੈਨੂੰ ਦੇਖ ਲਿਆ | ਫਿਰ ਕੀ ਸੀ | ਘਰ ਗਿਆ ਤਾਂ ਮੇਰੀ ਕਲਾਸ ਲੱਗ ਗਈ | ਉਹ ਮੈਨੂੰ ਲੈਕਚਰ ਦੇ ਵੱਡੇ-ਵੱਡੇ ਪਿਆਲੇ ਪਿਲਾਉਣ ਲੱਗਾ | ਉਨ੍ਹਾਂ ਪਿਆਲਿਆਂ ਦਾ ਇਹ ਅਸਰ ਹੋਇਆ ਕਿ ਅੱਜ ਤੱਕ ਮੈਂ ਲਾਟਰੀ ਸਟਾਲ ਵੱਲ ਦੇਖਿਆ ਤੱਕ ਨਹੀਂ |
ਕੁਝ ਦਿਨਾਂ ਬਾਅਦ ਹੀ ਦੂਸਰੀ ਘਟਨਾ ਵਾਪਰ ਗਈ | ਮੇਰੇ ਦੋਸਤ ਦੀ ਬਰਥ ਡੇਅ ਪਾਰਟੀ ਸੀ ਮੇਰੇ ਦੋਸਤਾਂ ਨੇ ਮੈਨੂੰ ਐਨੀ ਪਿਲਾ ਦਿੱਤੀ ਕਿ ਮੈਨੂੰ ਆਪਣਾ ਆਪ ਸੰਭਾਲਣਾ ਮੁਸ਼ਕਿਲ ਹੋ ਗਿਆ | ਮੈਂ ਔਖੇ-ਸੌਖੇ ਘਰ ਪਹੁੰਚਿਆ ਤੇ ਦਰਵਾਜ਼ੇ 'ਚ ਡਿਗ ਗਿਆ | ਬੱਚਿਆਂ ਨੇ ਮੈਨੂੰ ਚੁੱਕ ਕੇ ਬਿਸਤਰੇ 'ਤੇ ਪਾਇਆ |
ਦੂਸਰੇ ਦਿਨ ਜਦ ਹੋਸ਼ ਆਈ ਤਾਂ ਮੈਨੂੰ ਸੈਂਟਰ 'ਚ ਕੁਰਸੀ 'ਤੇ ਬਿਠਾ ਲਿਆ, ਰਿਮਾਂਡ ਲੈਣ ਵਾਲਿਆਂ ਵਾਂਗ ਆਸੇ-ਪਾਸੇ ਖੜ੍ਹ ਗਏ | ਮੈਂ ਬਿਲਕੁਲ ਚੁੱਪ ਸਾਂ, ਉਹ ਵਾਰੀ-ਵਾਰੀ ਬੋਲ ਰਹੇ ਸਨ | ਕਈ ਸ਼ਬਦ ਏਨੇ ਜ਼ਹਿਰੀਲੇ ਸਨ ਕਿ ਹਜ਼ਮ ਨਹੀਂ ਸਨ ਹੋ ਰਹੇ |
ਉਸ ਦਿਨ ਤੋਂ ਬਾਅਦ ਮੈਂ ਅੱਜ ਤੱਕ ਸ਼ਰਾਬ ਨੂੰ ਹੱਥ ਨਹੀਂ ਲਾਇਆ... ਮੇਰੇ ਬੱਚੇ ਮੇਰੇ ਟੀਚਰ |

-7468-ਮਾਇਆਪੁਰੀ, ਲੁਧਿਆਣਾ |

ਇੰਤਜ਼ਾਰ

ਪੜ੍ਹਾਈ ਲਿਖਾਈ ਤੋਂ ਬਾਅਦ ਦੋਵੇਂ ਬੱਚੇ ਨੌਕਰੀ ਦੇ ਸਿਲਸਿਲੇ ਵਿਚ ਘਰ ਤੋਂ ਦੂਰ ਚਲੇ ਗਏ | ਇਸ ਦੌਰਾਨ ਘਰ ਵਿਚ ਲੱਗੇ ਇਕ ਬੂਟੇ ਵਿਚ ਇਕ ਨਿੱਕੀ ਕਾਲੀ ਚਿੜੀ ਨੇ ਆਪਣਾ ਆਲ੍ਹਣਾ ਪਾ ਲਿਆ ਅਤੇ ਉਸ ਵਿਚ ਦੋ ਆਂਡੇ ਵੀ ਦੇ ਦਿੱਤੇ | ਮੈਂ ਸੋਚਿਆ ਕਿ ਚਿੜੀ ਅਤੇ ਉਸ ਦੇ ਦੋਹੇਂ ਬੱਚਿਆਂ ਨਾਲ ਘਰ ਦੇ ਵਿਹੜੇ ਵਿਚ ਫੇਰ ਕੁਝ ਰੌਣਕ ਲੱਗ ਜਾਵੇਗੀ |
ਪਰ ਇਕ ਰਾਤ ਆਈ ਹਨੇਰੀ ਕਾਰਨ ਚਿੜੀ ਦਾ ਆਲ੍ਹਣਾਂ ਹੇਠਾਂ ਡਿੱਗ ਗਿਆ | ਸਵੇਰੇ ਉੱਠ ਕੇ ਮੈਂ ਉਹ ਆਲ੍ਹਣਾ ਉਸੇ ਤਰ੍ਹਾਂ ਧਿਆਨ ਨਾਲ ਬੂਟੇ ਵਿਚ ਟਿਕਾ ਦਿੱਤਾ ਅਤੇ ਫਿਰ ਚਿੜੀ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗਾ ਪਰ ਫਿਰ ਉਹ ਚਿੜੀ ਕਦੀ ਵਾਪਸ ਨਹੀਂ ਆਈ | ਮੈਨੂੰ ਹਾਲੇ ਵੀ ਚਿੜੀ ਸਮੇਤ ਬੱਚਿਆਂ ਦਾ ਇੰਤਜ਼ਾਰ ਰਹਿੰਦਾ ਹੈ ਕਿ ਉਹ ਫਿਰ ਕਦੀ ਨਾ ਕਦੀ ਪੁਰਾਣੇ ਘਰ ਵਿਚ ਵਾਪਸ ਜ਼ਰੂਰ ਆਉਣਗੇ |

-ਜਗਰਾਉਂ | ਮੋਬਾਈਲ : 94179-85058.

ਕਾਵਿ ਮਹਿਫ਼ਲ


ਸਿਰਫ ਕਿਰਦਾਰ ਦੀ ਚਿੰਤਾ,
ਮੇਰੇ ਦਿਲਦਾਰ ਦੀ ਚਿੰਤਾ |
ਕਿਤੇ ਨਾ ਅਕਲ ਆ ਜਾਵੇ,
ਮੇਰੀ ਸਰਕਾਰ ਦੀ ਚਿੰਤਾ |
ਝੁਕੇ ਨਾ ਜ਼ਾਲਮਾਂ ਅੱਗੇ,
ਬੜੀ ਦਸਤਾਰ ਦੀ ਚਿੰਤਾ |
ਕੁੜੱਤਣ ਕਿਸ ਤਰ੍ਹਾਂ ਮੁੱਕੇ,
ਬੜੀ ਗੁਫ਼ਤਾਰ ਦੀ ਚਿੰਤਾ |
ਕਿਵੇਂ ਹਰ ਵਾਰ ਨੂੰ ਜੀਵੇਂ,
ਮੇਰੀ ਹਰ ਵਾਰ ਦੀ ਚਿੰਤਾ |

-ਮੋਬਾਈਲ : 90419-19908.


ਹਾਦਸੇ ਤਾਂ ਸ਼ਹਿਰ ਅੰਦਰ ਆਮ ਨੇ,
ਸਿਰਫ਼ ਮੇਰੇ ਸਿਰ ਹੀ ਕਿਉਂ ਇਲਜ਼ਾਮ ਨੇ |
ਲੜ ਰਹੇ ਜਾਂਬਾਜ਼ ਨੇ ਸਰਹੱਦ 'ਤੇ,
ਕਰ ਰਹੇ ਹਾਕਮ ਘਰੀਂ ਆਰਾਮ ਨੇ |
ਕਿਉਂ ਵਗੀ ਉਸ ਸ਼ਹਿਰ ਸੀ ਫਿਰਕੂ ਹਵਾ?
ਜਿਸ ਸ਼ਹਿਰ ਅਵਤਾਰ ਲਿਤਾ ਰਾਮ ਨੇ |
ਦਿਨ ਢਲੇਗਾ ਆਏਗੀ ਠੰਢੀ ਹਵਾ,
ਭਰਮ ਸੀ, ਜੋ ਤੋੜ ਦਿੱਤਾ ਸ਼ਾਮ ਨੇ |
ਕੀ ਬਣੇਗਾ ਮੁਲਕ ਦਾ ਐ ਦੋਸਤੋ?
ਰੋਜ਼ ਹੜਤਾਲਾਂ ਤੇ ਚੱਕੇ ਜਾਮ ਨੇ |

-ਮੋਬਾਈਲ : 98765-82500.


ਕਦੇ ਤਾਂ ਝਾਤੀ ਮਾਰ ਵੇ ਸੱਜਣਾ,
ਦਿਲ ਸਾਡੇ ਨੂੰ ਠਾਰ ਵੇ ਸੱਜਣਾ |
ਤੱਕ ਤੱਕ ਰਾਹਾਂ ਅੱਖੀਆਂ ਥੱਕੀਆਂ,
ਲੈਂਦਾ ਕਿਉਂ ਨਹੀਂ ਸਾਰ ਵੇ ਸੱਜਣਾ |
ਹਿਜਰ ਤੇਰੇ ਵਿਚ ਜਿੰਦ ਕੁਮਲਾਈ,
ਮੁੱਖ ਤੇ ਲਿਆ ਬਹਾਰ ਵੇ ਸੱਜਣਾ |
ਵਿਚ ਗ਼ਮਾਂ ਦੇ ਜਿੰਦ ਡੁੱਬ ਚੱਲੀ,
ਮਾਰ ਕੇ ਚੱਪੂ ਤਾਰ ਵੇ ਸੱਜਣਾ |
ਬਿਨ ਤੇਰੇ ਜੱਗ ਸੰੁਨਾ ਜਾਪੇ,
ਤੇਰੇ ਸੰਗ ਗੁਲਜ਼ਾਰ ਵੇ ਸੱਜਣਾ |
ਬਿਨ ਤੇਰੇ ਸਾਡਾ ਸੁੱਕਾ ਸਾਵਣ,
ਤੇਰੇ ਨਾਲ ਫੁਹਾਰ ਵੇ ਸੱਜਣਾ |
ਹੋ ਗਈ 'ਚਹਿਲਾ' ਵਾਟ ਬਥੇਰੀ,
ਹੁਣ ਤਾਂ ਮੋੜ ਮੁਹਾਰ ਵੇ ਸੱਜਣਾ |

-ਪਿੰਡ ਕੋਟ ਲੱਲੂ, ਜ਼ਿਲ੍ਹਾ ਮਾਨਸਾ | ਮੋਬਾ : 94642-82636.

ਮਾਂ ਦੀਆਂ ਆਂਦਰਾਂ

ਪਤਨੀ ਦੀ ਮੌਤ ਤੋਂ ਬਾਅਦ ਮੇਰੀਆਂ ਮਜਬੂਰੀਆਂ ਨੂੰ ਸਮਝਦੇ ਹੋਏ ਮਾਂ ਮੇਰੇ ਕੋਲ ਸ਼ਹਿਰ ਹੀ ਆ ਗਈ ਸੀ | ਪਰ ਸ਼ਹਿਰ ਦੀ ਘੁਟਣ ਭਰੀ ਜ਼ਿੰਦਗੀ ਤੋਂ ਉਹ ਅੱਕ ਜਾਂਦੀ ਸੀ | ਇਸ ਕਰਕੇ ਉਹ ਕਦੇ ਪਿੰਡ ਮੇਰੇ ਛੋਟੇ ਭਰਾ ਕੋਲ ਤੇ ਕਦੇ ਮੇਰੀ ਭੈਣ ਕੋਲ ਉਹਦੇ ਪਿੰਡ ਜਾ ਆਉਂਦੇ ਸਨ | ਉਦੋਂ ਵੀ ਮਾਂ ਮੇਰੀ ਭੈਣ ਕੋਲ ਪਿੰਡ ਗਈ ਹੋਈ ਸੀ ਕਿ ਮੇਰੀ ਇਕ ਕਿਤਾਬ ਲੋਕ-ਅਰਪਣ ਹੋਣ ਜਾ ਰਹੀ ਸੀ ਜਿਸ ਕਰਕੇ ਮੈਨੂੰ ਪੂਰੇ ਪਰਿਵਾਰ ਸਮੇਤ ਮੇਰੀ ਸੰਸਥਾ ਨੇ ਮੋਹਾਲੀ ਬੁਲਾਇਆ ਸੀ | ਉਥੋਂ ਕਾਰਜ ਸਿਰੇ ਚੜ੍ਹਾ ਕੇ ਦੁਪਹਿਰ ਦਾ ਖਾਣਾ ਉਥੋਂ ਹੀ ਖਾ ਕੇ ਦੇਰ ਰਾਤ ਘਰ ਪਹੁੰਚੇ ਕਿ ਭੱਜ-ਨੱਠ, ਥਕਾਵਟ ਕਰਕੇ ਨੂੰ ਹ ਰਾਣੀ ਬਿਮਾਰ ਹੋ ਗਈ ਤੇ ਆਉਂਦੇ ਹੀ ਮੰਜੇ 'ਤੇ ਢੇਰੀ ਹੋ ਗਈ | ਉਸ ਦੇ ਉਹੜ-ਪੋਹੜ ਵਿਚ ਲੱਗ ਗਏ ਤੇ ਘਰ ਰਾਤ ਦਾ ਖਾਣਾ ਬਣਿਆ ਹੀ ਨਾ |
ਅਗਲੇ ਦਿਨ ਸਵੇਰੇ ਚਾਹ ਦਾ ਕੱਪ ਵੀ ਬੇਟੇ ਨੇ ਹੀ ਦਿੱਤਾ | ਨਹਾ ਧੋ ਕੇ ਦਫਤਰ ਨੂੰ ਜਾਣ ਲੱਗੇ ਤਾਂ ਰਸੋਈ ਵਿਚ ਚੁੱਪ ਹੀ ਪਸਰੀ ਪਈ ਸੀ | ਬੇਟੇ ਨੇ ਦੱਸਿਆ ਕਿ ਬਹੂ ਅਜੇ ਵੀ ਬਿਮਾਰ ਹੈ, ਨਾ ਨਾਸ਼ਤਾ ਬਣਿਆ ਹੈ, ਨਾ ਟਿਫਨ ਤਿਆਰ ਹੋਇਆ ਹੈ | ਉਸਨੇ ਵੀ ਬਹੂ ਨੂੰ ਦਵਾਈ ਦਵਾ ਕੇ ਦਫਤਰ ਚਲੇ ਜਾਣਾ ਸੀ |
ਦਫਤਰ ਪਹੁੰਚ ਕੇ ਕੰਮ-ਧੰਦੇ ਵਿਚ ਰੁੱਝ ਗਏ ਪਰ ਦੋ ਡੰਗਾਂ ਦੀ ਭੁੱਖ ਵਿਚ-ਵਿਚ ਅੰਗੜਾਈਆਂ ਲੈ ਲੈਂਦੀ ਸੀ | ਚਾਹ ਆਈ ਕੁਝ ਸਮੇਂ ਲਈ ਆਸਰਾ ਦੇ ਗਈ | ਦੁਪਹਿਰ ਦੇ ਖਾਣੇ 'ਤੇ ਸਾਰੇ ਟਿਫਨ ਫੜ ਕੇ ਤੁਰ ਪਏ | ਆਪਾਂ ਵੀ ਇਸ ਆਸ ਨਾਲ ਕਿ ਘਰ ਖਾਣਾ ਤਿਆਰ ਹੋਵੇਗਾ, ਘਰ ਨੂੰ ਚੱਲ ਪਏ | ਦਫਤਰ ਅਤੇ ਘਰ ਨਜ਼ਦੀਕ ਹੀ ਸਨ | ਘਰ ਪਹੁੰਚੇ ਤਾਂ ਬਹੂ ਅਜੇ ਵੀ ਦਵਾਈ ਦੀ ਘੂਕੀ ਵਿਚ ਸੁੱਤੀ ਪਈ ਸੀ | ਰਸੋਈ ਵਿਚ ਪਤੀਲੇ-ਛਿੱਕੂ ਖਾਲੀ ਆਪਣੀ ਭੁੱਖ ਜ਼ਾਹਰ ਕਰ ਰਹੇ ਸਨ | ਬਹੂ ਨੂੰ ਹਾਲ ਪੁੱਛਿਆ ਤਾਂ ਉਸ ਦੱਸਿਆ ਕਿ ਉਸ ਬਰੈਡ ਖਾ ਲਿਆ ਸੀ,ਦਵਾਈ ਲੈ ਲਈ ਸੀ | ਜ਼ਿਆਦਾ ਕੁਝ ਪੁੱਛਣ-ਦੱਸਣ ਦੀ ਲੋੜ ਹੀ ਨਹੀਂ ਪਈ | ਪਾਣੀ ਦਾ ਗਿਲਾਸ ਪੀ ਫਿਰ ਦਫਤਰ ਨੂੰ ਚਾਲੇ ਪਾ ਲਏ | ਰਾਹ ਵਿਚ ਸੜਕ 'ਤੇ ਰੇੜ੍ਹੀ ਲਗਾ ਕੇ ਰੋਟੀ ਖਵਾਉਣ ਵਾਲੇ ਕੋਲ ਬੈਠ ਕੇ ਰੋਟੀ ਦਾ ਆਰਡਰ ਦੇ ਵੀ ਦਿੱਤਾ ਪਰ ਦੂਸਰੇ ਹੀ ਪਲ ਦੇਖਿਆ ਕਿ ਬਹੁਤ ਸਾਰੇ ਜਾਣਕਾਰ ਇਧਰ-ਉਧਰ ਗੁਜ਼ਰ ਰਹੇ ਸਨ | ਉਥੋਂ ਵੀ ਉੱਠ ਕੇ ਚਲ ਪਏ ਕਿ ਕੋਈ ਕੀ ਕਹੇਗਾ ਤੇ ਘਰ ਦੇ ਪਰਦੇ ਜ਼ਾਹਰ ਹੋਣਗੇ | ਦਫਤਰ ਪਹੁੰਚ ਚੁੱਪ-ਚਾਪ ਆਪਣੀ ਸੀਟ 'ਤੇ ਬੈਠ ਫਾਈਲਾਂ ਖੋਲ੍ਹ ਲਈਆਂ | ਬਾਕੀ ਸਟਾਫ ਅਜੇ ਆਇਆ ਨਹੀਂ ਸੀ, ਕੇਵਲ ਬੌਸ ਹੀ ਬੈਠਾ ਸੀ | ਇਕ ਵਾਰ ਤਾਂ ਉਸ ਨੇ ਪੁੱਛਿਆ ਕਿ ਬਹੁਤ ਜਲਦੀ ਆ ਗਿਆ, ਰੋਟੀ ਖਾ ਕੇ ਨਹੀ ਆਇਆ | ਜਵਾਬ ਤਾਂ ਦੇ ਦਿੱਤਾ ਕਿ ਖਾ ਆਇਆ ਹਾਂ ਪਰ ਅੱਖਾਂ-ਚਿਹਰਾ ਸਭ ਬਿਆਨ ਕਰ ਦਿੰਦਾ ਹੈ | ਬੌਸ ਜੋ ਮੇਰੀ ਘਰੇਲੂ ਹਾਲਤ ਤੋਂ ਭਲੀ-ਭਾਂਤ ਵਾਕਿਫ਼ ਸੀ ਕੁਝ ਬੋਲਣ ਹੀ ਲੱਗਾ ਸੀ ਕਿ ਚੁੱਪ ਰਹਿ ਗਿਆ ਪਰ ਉਹਦਾ ਚਿਹਰਾ ਸਭ ਬਿਆਨ ਕਰ ਗਿਆ |
ਸ਼ਾਮ 5 ਵਜੇ ਛੁੱਟੀ ਹੋਈ ਰਸਤੇ ਵਿਚ ਹੀ ਭੈਣ ਦਾ ਫੋਨ ਆ ਗਿਆ ਕਿ ਮਾਤਾ ਨੇ ਬਹੁਤ ਤੰਗ ਕੀਤਾ ਹੈ, ਕਹਿੰਦੀ ਹੈ ਮੈਨੂੰ ਹੁਣੇ ਜਲੰਧਰ ਛੱਡ ਕੇ ਆਓ, ਆਹ ਲੈ ਆਪ ਹੀ ਗੱਲ ਕਰ ਲੈ | ਮਾਂ ਨੇ ਸਭ ਤੋਂ ਪਹਿਲਾਂ ਇਹੋ ਪੁੱਛਿਆ ਕਿ ਕੀ ਤੂੰ ਰੋਟੀ ਖਾਧੀ ਹੈ | ਇਕ ਦਮ ਮੈਂ ਕੋਈ ਜਵਾਬ ਨਾ ਦੇ ਸਕਿਆ | ਗਲਾ ਭਰ ਆਇਆ ਪਰ ਸੰਭਲਦੇ ਹੋਏ ਬੋਲਿਆ, 'ਹਾਂ ਖਾਧੀ ਹੈ |' ਮਾਂ ਬੋਲੀ, 'ਨਹੀਂ ਤੂੰ ਰੋਟੀ ਨਹੀਂ ਖਾਧੀ | ਮੈਨੂੰ ਲੈ ਜਾ ਮੈਂ ਤੈਨੂੰ ਆਪ ਰੋਟੀ ਪਕਾ ਕੇ ਖਵਾਵਾਂਗੀ |' ਬੜੀ ਹੈਰਾਨੀ ਜਿਹੀ ਹੋਈ ਕਿ ਇੰਨੀ ਦੂਰ ਤੋਂ ਵੀ ਮਾਂ ਨੂੰ ਕਿਸ ਤਰਾਂ ਪਤਾ ਲੱਗ ਗਿਆ ਕਿ ਪਿਛਲੇ ਤਿੰਨ ਡੰਗ ਤੋਂ ਮੈ ਭੁੱਖਾ ਹੀ ਹਾਂ | ਇਸ ਸਬੰਧੀ ਆਪਣੇ ਤੇ ਭੈਣ ਦੇ ਪਰਿਵਾਰ ਤੋਂ ਬਹੁਤ ਜਾਨਣ ਦੀ ਕੋਸ਼ਿਸ ਕੀਤੀ ਕਿ ਮਾਂ ਨੂੰ ਮੇਰੇ ਘਰ ਦੀ ਇਸ ਸਥਿਤੀ ਬਾਰੇ ਕਿਸ ਤਰਾਂ ਪਤਾ ਲੱਗਾ ਪਰ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ | ਇਹ ਕੇਵਲ ਤੇ ਕੇਵਲ ਮਾਂ ਦੀਆਂ ਆਂਦਰਾਂ ਹੀ ਹਨ ਜੋ ਕੋਹਾਂ ਦੂਰ ਤੋਂ ਵੀ ਆਪਣੇ ਬੱਚਿਆਂ ਦੇ ਦੁੱਖ ਨੂੰ ਮਹਿਸੂਸ ਕਰ ਲੈਂਦੀਆਂ ਹਨ |

-ਮੋਬਾਈਲ : 98550-53839.

ਸੰਗੀਤ ਦਾ ਜਾਦੂ

'ਭਵਾਨੀਗੜ੍ਹ ਦਾ ਸਭਿਆਚਾਰਕ ਮੇਲਾ' ਜ਼ਿਲ੍ਹਾ ਸੰਗਰੂਰ ਦੇ ਮੇਲਿਆਂ 'ਚੋਂ ਸਿਰ ਕਢਵਾਂ ਮੇਲਾ ਕਿਹਾ ਜਾਂਦਾ ਸੀ | ਗੱਲ ਸਾਲ 1993-94 ਦੀ ਹੈ | ਉੱਚੀ ਸਟੇਜ 'ਤੇ ਦਾਣਾ ਮੰਡੀ ਵਾਲਾ ਵਿਸ਼ਾਲ ਪੰਡਾਲ ਜਿੱਥੇ ਸਰੋਤਿਆਂ ਨੇ ਤਿਲ ਸੁੱਟਣ ਵਾਲੀ ਜਗ੍ਹਾ ਵੀ ਖਾਲੀ ਨਹੀਂ ਸੀ ਛੱਡੀ, ਮੰਚ ਦੇ ਸਾਹਮਣੇ ਦਿਗਜ਼ ਸ਼ਖ਼ਸੀਅਤਾਂ ਹਰਪਾਲ ਟਿਵਾਣਾ ਜੀ ਅਤੇ ਫ਼ਿਲਮਾਂ ਤੇ ਅਖਾੜਿਆਂ ਦੇ ਨਾਇਕ ਦਾਰਾ ਸਿੰਘ ਪਹਿਲਵਾਨ ਸੋਫਿਆਂ 'ਤੇ ਸੁਸ਼ੋਿ ਭਤ ਸਨ ਜਿਨ੍ਹਾਂ ਦਾ ਮੇਲਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਜਾਣਾ ਸੀ | ਮੇਲਾ ਆਪਣੇ ਜੋਬਨ 'ਤੇ ਪਹੁੰਚ ਚੁੱਕਾ ਸੀ | ਇੰਦਰ ਦੇਵਤਾ ਮਿਹਰਬਾਨ ਹੋਇਆ ਤਾਂ ਕਿਣਮਿਣ ਕਣੀ ਸ਼ੁਰੂ ਹੋ ਗਈ | ਮੇਲਾ ਪ੍ਰਬੰਧਕਾਂ ਨੂੰ ਖਦਸ਼ਾ ਹੋਣ ਲੱਗਿਆ ਕਿ ਸਨਮਾਨ ਸਮਾਰੋਹ ਮੀਂਹ ਦੀ ਭੇਟ ਚੜ੍ਹ ਜਾਵੇਗਾ | ਸਟੇਜ ਸੰਚਾਲਕਾ ਮੈਡਮ ਨੇ ਅਚਾਨਕ ਵਰ੍ਹਦੇ ਮੀਂਹ ਵਿਚ ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ | ਇਹ ਮਾਣਕ ਹੀ ਸੀ ਜਿਸ ਨੇ ਵਰ੍ਹਦੇ ਮੀਂਹ ਦੀ ਪ੍ਰਵਾਹ ਨਹੀਂ ਕੀਤੀ ਸੀ ਪਤਾ ਨਹੀਂ ਉਸ ਨੂੰ ਆਪਣੇ ਸਰੋਤਿਆਂ 'ਤੇ ਹੀ ਐਨਾ ਵਿਸ਼ਵਾਸ ਸੀ ਜਾਂ ਆਪਣੀ ਗਾਇਨ ਕਲਾ 'ਤੇ |
ਸਟੇਜ ਦੀ ਹਿੱਕ ਤੋਂ ਵਾਰ ਬੰਦਾ ਸਿੰਘ ਬਹਾਦਰ ਪੇਸ਼ ਕਰਨ ਉਪਰੰਤ ਦਾਰਾ ਸਿੰਘ ਹੋਰਾਂ ਦੀ ਫਰਮਾਇਸ਼ 'ਤੇ ਮਾਣਕ ਨੇ ਹੀਰ ਦੀ ਕਲੀ ਛੋਹ ਲਈ | 'ਤੇਰੇ ਟਿੱਲੇ ਤੋਂ ਓਹ ਸੂਰਤ ਦੀਹਦੀ ਆ ਹੀਰ ਦੀ' ਅਲਫਾਜ਼ ਗਾ ਕੇ ਮਾਣਕ ਨੇ ਸਾਰੰਗੀ ਮਾਸਟਰ ਕਰਨੈਲ ਸ਼ੇਰਪੁਰੀ ਨੂੰ ਸਾਰੰਗੀ ਦੇ ਕੌਤਕ ਦਿਖਾਉਣ ਦਾ ਇਸ਼ਾਰਾ ਕੀਤਾ | ਬਸ ਫਿਰ ਕੀ ਸੀ... | ਸਰੋਤਿਆਂ ਨੂੰ ਵਰ੍ਹਦੇ ਮੀਂਹ ਦਾ ਮਾਣੋ ਚੇਤਾ ਹੀ ਭੁੱਲ ਗਿਆ | ਪੰਡਾਲ ਦੇ ਚਾਰੇ ਪਾਸੇ ਚੁੱਪ ਪਸਰ ਗਈ | ਸ਼ੇਰਪੁਰੀ ਦੇ ਸਾਰੰਗੀ ਦੇ ਗਜ਼ ਤੇ ਪੋਟਿਆਂ ਦੇ ਕੌਤਕ ਨਾਲ ਕਲੀ ਪੇਸ਼ ਕਰਦਾ ਮਾਣਕ ਕੰਨ 'ਤੇ ਹੱਥ ਰੱਖ ਸੱਪ ਦੀ ਤਰ੍ਹਾਂ ਮੇਲ ਰਿਹਾ ਸੀ | ਮੇਲਾ ਪ੍ਰਬੰਧਕਾਂ ਦੇ ਸੁੱਕੇ ਸਾਹਾਂ 'ਚ ਮੁਸਕਰਾਹਟ ਦਾ ਵਾਸਾ ਪਰਤ ਆਇਆ ਸੀ | ਵਰ੍ਹਦਾ ਮੀਂਹ ਥੰਮ੍ਹ ਚੁੱਕਾ ਸੀ ਮਾਣਕ ਨੇ ਹੱਥ ਖੜ੍ਹਾ ਕਰਕੇ ਕਲੀ ਸਮਾਪਤ ਕੀਤੀ ਤਾਂ ਸਾਰਾ ਪੰਡਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ | ਮੈਂ ਪੰਡਾਲ ਦੇ ਇਕ ਕੋਨੇ 'ਚ ਖੜ੍ਹਾ ਸੋਚ ਰਿਹਾ ਸੀ ਕਿ ਸੁਣਿਐਾ ਤਾਨਸੈਨ ਦੀ ਗਾਇਕੀ ਨਾਲ ਦੀਵੇ ਜਗ ਪੈਂਦੇ ਸਨ ਤਾਂ ਮਾਣਕ ਦੀ ਗਾਇਕੀ ਨਾਲ ਇੰਦਰ ਦੇਵਤਾ ਅਸ਼-ਅਸ਼ ਕਰ ਉੱਠਦਾ ਹੈ ਤੇ ਮੀਂਹ ਵਰਸਾਉਣ ਦਾ ਚੇਤਾ ਵਿਸਾਰ ਬੈਠਦਾ ਹੈ |

-ਧਨੌਲਾ (ਬਰਨਾਲਾ)
ਮੋਬਾਈਲ : 98552-64144

ਕਾਵਿ-ਵਿਅੰਗ: ਜਿੱਤ ਦੇ ਅਰਥ

• ਨਵਰਾਹੀ ਘੁਗਿਆਣਵੀ •
ਵਾਰ ਵਾਰ ਜੋ ਹਾਰ ਦੀ ਗੱਲ ਕਰਦਾ,
ਨਹੀਂ ਜਿੱਤ ਦੇ ਅਰਥ ਪਛਾਣ ਸਕਦਾ |
ਸੌੜੀ ਸੋਚ ਦੀ ਸੁਰੰਗ ਵਿਚ ਬੰਦ ਹੋ ਕੇ,
ਖੁੱਲ੍ਹੀ ਫ਼ਿਜ਼ਾ ਦਾ ਲੁਤਫ਼ ਨਹੀਂ ਮਾਣ ਸਕਦਾ |
ਕੋਈ ਯੋਧਾ ਹੀ ਵੱਡੇ ਸਿਰੜ ਵਾਲਾ,
ਦੁੱਖ ਸਹਿ ਸਕਦਾ, ਖ਼ਾਕ ਛਾਣ ਸਕਦਾ |
ਪਤਾ ਨਹੀਂ ਹੈ ਕਦੋਂ ਆਵਾਜ਼ ਵੱਜੇ,
ਕੇਵਲ ਮੂਰਖ ਹੀ ਲੰਮੀਆਂ ਤਾਣ ਸਕਦਾ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਚਲਾਨ

'ਦੀਸ਼ੇ ਰੋਕ ਇਹਨੂੰ, ਕੀ ਸਵਾਂਗ ਬਣਾਇਐ ਇਹਨੇ', ਥਾਣੇਦਾਰ ਨੇ ਸਿਪਾਹੀ ਨੂੰ ਹੁਕਮ ਚਾੜਿ੍ਹਆ |
'ਹਾਂ ਬਈ, ਲਿਆ ਮੋਟਰਸਾਈਕਲ ਦੇ ਕਾਗਜ਼', ਸਿਪਾਹੀ ਨੇ ਮੋਟੀ ਅਸਾਮੀ ਫਸਦੀ ਵੇਖ ਕੇ ਕਿਹਾ |
'ਜਨਾਬ ਇਹ ਬੁਲਟ ਮੋਟਰਸਾਈਕਲ ਤਾਂ ਰਾਮਲੀਲ੍ਹਾ ਕਮੇਟੀ ਦੇ ਪ੍ਰਧਾਨ ਦਾ ਐ, ਮੈਂ ਤਾਂ ਰਾਮਲੀਲ੍ਹਾ 'ਚ ਰਾਵਣ ਦਾ ਰੋਲ ਕਰਨ ਚੱਲਿਐਾ', ਚਾਲਕ ਨੇ ਦੱਸਿਆ |
'ਮੋਟਰਸਾਈਕਲ ਕਿਸੇ ਦਾ ਵੀ ਹੋਵੇ, ਪਰ ਹੁਣ ਚਲਾ ਤਾਂ ਤੂੰ ਰਿਹਾ ਏਾ ਨਾ ਜਾਂ ਤਾਂ ਪੂਰੇ ਕਾਗਜ਼ ਦਿਖਾ ਜਾਂ ਚਲਾਨ ਕਟਾ | ਚਲ, ਚਲ ਜਲਦੀ ਕਰ', ਥਾਣੇਦਾਰ ਨੇ ਮੋਟਰਸਾਈਕਲ ਦੇ ਨੇੜੇ ਆਉਂਦਿਆਂ ਕਿਹਾ |
'ਠੀਕ ਐ ਜਨਾਬ... ਏ...ਆਹ ਲਓ ਮੋਟਰਸਾਈਕਲ ਦੀ ਕਾਪੀ, ਆਹ ਲਓ ਬੀਮਾ ਅਤੇ ਆਹ ਲਓ ਪ੍ਰਦੂਸ਼ਣ ਸਰਟੀਫਿਕੇਟ', ਹੁਣ ਚਾਲਕ ਦੇ ਚਿਹਰੇ 'ਤੇ ਰੌਣਕ ਜਿਹੀ ਆ ਗਈ ਸੀ |
'ਤੇਰਾ ਡਰਾਈਵਿੰਗ ਲਾਇਸੈਂਸ ਕਿਥੇ ਆ ਓਏ?' ਥਾਣੇਦਾਰ ਫਿਰ ਗਰਜਿਆ |
'ਉਹ ਤਾਂ ਜੀ ਮੇਰੇ ਬਟੂਏ 'ਚ ਮੇਰੀ ਪੈਂਟ 'ਚ ਰਹਿ ਗਿਆ', ਚਾਲਕ ਦੀ ਆਵਾਜ਼ ਵਿਚ ਹੁਣ ਤਰਲਾ ਸੀ |
'ਚਲ ਓਏ ਦੀਸੇ ਕੱਟ ਚਲਾਨ ਇਹਦਾ | ਦਸ ਹਜ਼ਾਰ ਡਰਾਈਵਿੰਗ ਲਾਇਸੰਸ ਦਾ ਅਤੇ ਦਸ ਹਜ਼ਾਰ 10 ਸਿਰਾਂ ਦੇ ਹੈਲਮਟ ਦਾ | ਤੂੰ ਰਾਵਣ ਤਾਂ ਬਣ ਗਿਐਾ, ਤੈਨੂੰ ਇਹ ਨੀ ਪਤਾ ਕਿ ਹੈਲਮਟ ਵੀ ਪਾਉਣੇ ਨੇ?'

-ਮੋਬਾਈਲ : 99159-95505.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX