ਤਾਜਾ ਖ਼ਬਰਾਂ


ਝਾਰਖੰਡ ਚੋਣਾਂ : ਭਾਜਪਾ ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ
. . .  1 day ago
ਬਰਾਤ ਤੋਂ ਵਾਪਸ ਪਰਤੀ ਤੇਜ਼ ਰਫ਼ਤਾਰ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ
. . .  1 day ago
ਬਾਲਿਆਂਵਾਲੀ, 17 ਨਵੰਬਰ (ਕੁਲਦੀਪ ਮਤਵਾਲਾ)-ਪਿੰਡ ਕੋਟੜਾ ਕੌੜਾ ਵਿਖੇ ਬਰਾਤ ਤੋਂ ਵਾਪਸ ਆ ਰਹੇ ਬਰਾਤੀਆਂ ਦੀ ਗੱਡੀ ਦਰਖਤ 'ਚ ਵੱਜਣ ਕਾਰਨ 3 ਦੀ ਮੌਤ ਅਤੇ 2 ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਹੈ।ਜਿਸ ਕਾਰਨ ਸਾਰੇ ਇਲਾਕੇ 'ਚ ਸੋਗ ...
ਦਲਿਤ ਨੌਜਵਾਨ ਜਗਮੇਲ ਦੀ ਮੌਤ 'ਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਲਗਾਇਆ ਧਰਨਾ
. . .  1 day ago
ਲਹਿਰਾਗਾਗਾ, 16 ਨਵੰਬਰ (ਅਸ਼ੋਕ ਗਰਗ,ਸੂਰਜ ਭਾਨ ਗੋਇਲ,ਕੰਵਲਜੀਤ ਢੀਂਡਸਾ) - ਪਿੰਡ ਚੰਗਾਲੀਵਾਲਾ ਵਿਖੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਪਿੰਡ ਦੇ ਧਨਾਢ ਲੋਕਾਂ ਵੱਲੋਂ ਕੁੱਟਮਾਰ ਕਾਰਨ, ਪਿਸ਼ਾਬ ਪਿਲਾਉਣ ਅਤੇ ਪੈਰਾਂ ...
ਭਾਰਤ ਨੇ ਅਗਨੀ -2 ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲਤਾਪੂਰਵਕ ਪ੍ਰੀਖਣ
. . .  1 day ago
ਸਰਸਾ ਨੰਗਲ 'ਚ ਕਰੀਬ 5 ਘੰਟਿਆਂ ਮਗਰੋਂ ਤੇਂਦੂਏ ਨੂੰ ਫੜਨ 'ਚ ਸਬੰਧਿਤ ਅਧਿਕਾਰੀ ਹੋਏ ਸਫਲ
. . .  1 day ago
ਭਰਤ ਗੜ੍ਹ ,16 ਨਵੰਬਰ (ਜਸਬੀਰ ਸਿੰਘ ਬਾਵਾ)- ਥਾਣਾ ਕੀਰਤਪੁਰ ਸਾਹਿਬ ਅਧੀਨ ਆਉਂਦੇ ਪਿੰਡ ਸਰਸਾ ਨੰਗਲ 'ਚ ਅੱਜ ਉਦੋਂ ਮਾਹੌਲ ਤਣਾਓ ਪੂਰਣ ਹੋ ਗਿਆ, ਜਦੋਂ ੇ ਬਾਅਦ ਦੁਪਹਿਰ ਇੱਥੋਂ ਦੇ ਵਸਨੀਕ ਮੋਹਣ ਸਿੰਘ ਦੇ ਘਰ ਦੇ ...
ਅਨਿਲ ਅੰਬਾਨੀ ਨੇ ਦਿੱਤਾ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਅਹੁਦੇ ਤੋਂ ਅਸਤੀਫ਼ਾ
. . .  1 day ago
ਮੁੰਬਈ ,16 ਨਵੰਬਰ - ਅਨਿਲ ਅੰਬਾਨੀ ਨੇ ਅੱਜ ਕਰਜ਼ੇ ਦੇ ਬੋਝ ਹੇਠ ਦੱਬੀ ਰਿਲਾਇੰਸ ਕਮਨੀਕੇਸ਼ਨ ਦੇ ਨਿਰਦੇਸ਼ਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਸ਼ੁੱਕਰਵਾਰ ਨੂੰ ਜਾਰੀ ਤਿਮਾਹੀ 'ਚ ਕੰਪਨੀ ਨੂੰ 30 ਹਜ਼ਾਰ ਕਰੋੜ ਤੋਂ ਵੱਧ ਘਾਟਾ ...
ਲਾਹੌਰ ਹਾਈਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵਿਦੇਸ਼ ਜਾਣ ਦੀ ਦਿਤੀ ਇਜਾਜ਼ਤ
. . .  1 day ago
ਅਟਾਰੀ ਵਾਹਗਾ ਸਰਹੱਦ ਵਿਖੇ ਰੀਟਰੀਟ ਸੈਰਾਮਨੀ ਦਾ ਸਮਾਂ ਸ਼ਾਮ ਸਾਢੇ 4 ਵਜੇ ਹੋਇਆ
. . .  1 day ago
ਅਟਾਰੀ ,16 ਨਵੰਬਰ ( ਰੁਪਿੰਦਰਜੀਤ ਸਿੰਘ ਭਕਨਾ) - ਭਾਰਤ ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਵਾਹਗਾ ਸਰਹੱਦ ਵਿਖੇ ਭਾਰਤ ਪਾਕਿਸਤਾਨ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਨਿਭਾਈ ਜਾਂਦੀ ਰੀਟਰੀਟ ਸੈਰਾਮਨੀ (ਝੰਡਾ ਉਤਾਰਨ ਦੀ ਰਸਮ )ਜਿਸ ਨੂੰ ...
ਐੱਸ ਜੀ ਪੀ ਸੀ ਕੋਲ ਫ਼ੰਡਾਂ ਦੀ ਘਾਟ ਨਹੀਂ , 20 ਡਾਲਰ ਦੇ ਸਕਦੇ ਹਨ - ਪ੍ਰਨੀਤ ਕੌਰ
. . .  1 day ago
ਨਾਭਾ , 16 ਨਵੰਬਰ ( ਅਮਨਦੀਪ ਸਿੰਘ ਲਵਲੀ)- ਇਤਿਹਾਸਿਕ ਨਗਰੀ ਨਾਭਾ ਵਿਖੇ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਧੰਨਵਾਦੀ ਦੌਰਾ ਕੀਤਾ ਗਿਆ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜੋ ਸੰਗਤ ਨੂੰ ਪਾਸਪੋਰਟ ...
ਰਾਮਾ ਮੰਡੀ ਵਿਖੇ ਆਪਸ 'ਚ ਭਿੜੇ ਭਾਜਪਾ ਆਗੂ ਅਤੇ ਵਰਕਰ
. . .  1 day ago
ਜਲੰਧਰ, 16 ਨਵੰਬਰ (ਪਵਨ)- ਅੱਜ ਰਾਮਾ ਮੰਡੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਅਤੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਸਮਰਥਕ ਆਪਸ 'ਚ ਕਿਸੇ ਗੱਲ ਨੂੰ...
ਹੋਰ ਖ਼ਬਰਾਂ..

ਦਿਲਚਸਪੀਆਂ

ਜੰਕਸ਼ਨ

'ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇਕ ਆਵੇ ਇਕ ਜਾਵੇ' ਕੋਈ ਆ ਰਿਹਾ ਹੈ ਤੇ ਕੋਈ ਜਾ ਰਿਹਾ ਹੈ ਅਤੇ ਕੋਈ ਅੱਧ-ਵਿਚਕਾਰ ਹੀ ਹਿਚਕੋਲੇ ਖਾ ਰਿਹਾ ਹੈ | ਇਹ ਵੀ ਉਸ ਦਾ ਹੁਕਮ ਹੈ, ਉਸ ਦੇ ਹੁਕਮ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿਲਦਾ | ਲਓ ਜੀ ਐਤਵਾਰ ਬਸੰਤ ਪੰਚਮੀ ਆ ਗਈ | ਨੌਜਵਾਨਾਂ ਨੇ ਕੋਠਿਆਂ 'ਤੇ, ਚੁਬਾਰਿਆਂ 'ਤੇ ਪਤੰਗ ਉਡਾਏ ਅਤੇ ਡੈੱਕ ਵਜਾਏ | ਇਸੇ ਤਰ੍ਹਾਂ ਆਹ ਸਾਡੇ ਵੀ ਦੋਹਤਾ ਅਤੇ ਪੋਤਰਾ ਚੁਬਾਰੇ ਉਤੇ ਡੈੱਕ ਲੈ ਗਏ ਅਤੇ ਖੂਬ ਪਤੰਗਬਾਜ਼ੀ ਕੀਤੀ | ਬਸੰਤ ਪੰਚਮੀ ਦੇ ਖਿੜੇ-ਖਿੜੇ ਮਾਹੌਲ ਵਿਚ ਹੀ ਉਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ ਜਦੋਂ ਕੋਈ ਲਾਸ਼ ਕਬਰਾਂ ਵੱਲ ਚੱਲੀ |
ਚਲੋ ਭਾਈ ਜਾਣਾ ਤਾਂ ਸਭ ਨੇ ਹੈ, ਇਹ ਦੁਨੀਆ ਤਾਂ ਆਉਣੀ-ਜਾਣੀ ਹੈ | ਇਹ ਤਾਂ ਕਰਤਾਰ ਦਾ ਭਾਣਾ ਹੈ | ਇਕ ਪਾਸੇ ਇਹ ਨੌਜਵਾਨ ਬਸੰਤ ਦੀਆਂ ਖੁਸ਼ੀਆਂ ਮਨਾ ਰਹੇ ਹਨ, ਦੂਜੇ ਪਾਸੇ ਕੁਝ ਲੋਕ ਮਜਲਿਸ ਜਾ ਰਹੇ ਹਨ |
ਓ ਭਾਈ ਇਹ ਤਾਂ ਸਿਲਸਿਲਾ ਚਲਦਾ ਰਹਿਣੈ | ਮੰੁਡਿਆਂ ਨੂੰ ਵੀ ਖ਼ੁਸ਼ੀਆਂ ਮਨਾਉਣ ਦਿਓ ਤੇ ਉਧਰ ਜਿਸ ਘਰ ਦਾ ਚਿਰਾਗ ਚਲਾ ਗਿਆ ਹੈ, ਉਨ੍ਹਾਂ ਨੂੰ ਵੀ ਮੁਰਦਾ ਜਲਾਉਣ ਦਿਓ | ਮਰਨਾ ਸਭ ਨੇ ਹੈ | ਕਿਸੇ ਨੇ ਅੱਜ ਕਿਸੇ ਨੇ ਕੱਲ੍ਹ ਤੇ ਕਿਸੇ ਨੇ ਪਰਸੋਂ | ਰਹਿਣਾ ਤਾਂ ਕਿਸੇ ਨੇ ਸਦਾ ਹੈ ਨਹੀਂ | ਜੋ ਆਇਆ ਸੋ ਚੱਲ ਸੀ, ਇਹ ਦੁਨੀਆ ਚਲਾਏਮਾਨ ਹੈ | ਦੇਖੋ ਨਾ ਬੱਚਾ ਜਨਮ ਲੈਂਦਾ ਹੈ, ਜਵਾਨ ਹੁੰਦਾ ਹੈ, ਬੁੱਢਾ ਹੁੰਦਾ ਹੈ ਤੇ ਚਾਲੇ ਪਾ ਦਿੰਦਾ ਹੈ |
ਇਹੀ ਹੁਕਮ ਹੈ, ਇਹੀ ਭਾਣਾ ਹੈ | ਕਿਸੇ ਦਾ ਆਉਣਾ ਹੈ ਤੇ ਕਿਸੇ ਦਾ ਜਾਣਾ ਹੈ | ਸ਼ਾਮ ਦੇ 4 ਵੱਜ ਗਏ ਸਨ, ਬਾਬਾ ਬੱਲੂ ਹੁਣੇ ਹੁਣੇ ਖੇਤੋਂ ਗੇੜੀ ਮਾਰ ਘਰੇ ਆਇਆ ਸੀ | ਕੋਠੇ ਚੜ੍ਹ ਕੇ ਵੇਖਿਆ ਤਾਂ ਅਜੇ ਵੀ ਚੁਬਾਰੇ ਉਤੇ ਡੈੱਕ ਚਲ ਰਿਹਾ ਸੀ | ਰਵੀ ਅਤੇ ਰਾਜਵੀਰ ਦੋਵੇਂ ਪਤੰਗਬਾਜ਼ੀ ਵਿਚ ਮਸਰੂਫ਼ ਸਨ | ਬਾਬਾ ਬੱਲੂ ਚੁਬਾਰੇ ਤੋਂ ਬਾਹਰ ਜੰਗਲੇ ਲਾਗੇ ਪਈ ਕੁਰਸੀ 'ਤੇ ਧੁੱਪੇ ਬੈਠ ਗਿਆ ਤੇ ਥੋੜ੍ਹੇ ਚਿਰ ਬਾਅਦ ਰਾਜਵੀਰ ਨੂੰ ਆਖਿਆ ਕਿ ਹੁਣ ਡੈੱਕ ਬੰਦ ਕਰ ਦਿਓ | ਰਾਜਵੀਰ ਤੇ ਰਵੀ ਨੇ ਡੈੱਕ ਬੰਦ ਕਰ ਕੇ ਥੱਲੇ ਲੈ ਆਉਂਦੇ ਹਨ ਤੇ ਮਾਹੌਲ ਸ਼ਾਂਤ ਹੋ ਗਿਆ | ਚਲੋ ਕੋਈ ਗੱਲ ਨਹੀਂ, ਐਨਾ ਕੁ ਤਾਂ ਬਾਬੇ ਬੱਲੂ ਵੱਲੋਂ ਸੋਚਣਾ ਬਣਦਾ ਹੀ ਸੀ ਕਿੁਉਂਕਿ ਇਕ ਪਾਸੇ ਸਿਵਿਆਂ ਵਿਚ ਮੁਰਦਾ ਜਲ ਰਿਹਾ ਸੀ ਤੇ ਦੂਜੇ ਪਾਸੇ ਬਸੰਤ ਪੰਚਮੀ ਦੀ ਖ਼ੁਸ਼ੀ ਦਾ ਮਾਹੌਲ ਸੀ | ਮਰਨ ਵਾਲਾ ਭਾਵੇਂ ਸਿਆਣੀ ਉਮਰ ਦਾ ਸੀ ਪਰ ਕਿਸੇ ਦਾ ਕੁਝ ਲਗਦਾ ਤਾਂ ਹੈ ਸੀ | ਚਲੋ ਭਾਈ ਕੋਈ ਫਿਕਰ ਨਾ ਕਰੋ | ਇਹ ਜੱਗ ਰੇਲ ਦਾ ਸਫ਼ਰ ਹੀ ਤਾਂ ਹੈ | ਪਤਾ ਨਹੀਂ ਕਿਹੜੀ ਸਵਾਰੀ ਕਿਹੜੇ ਸਟੇਸ਼ਨ 'ਤੇ ਉੱਤਰ ਜਾਏ | ਇਸ ਜੀਵਨ ਯਾਤਰਾ ਵਿਚ ਨਾ ਕਿਸੇ ਦਾ ਆਉਂਦੇ ਦਾ ਪਤਾ ਲਗਦਾ ਹੈ ਨਾ ਜਾਂਦੇ ਦਾ | ਬੱਸ ਦੇਖਦਿਆਂ-ਦੇਖਦਿਆਂ ਹੀ ਬੰਦਾ ਕੂਚ ਕਰ ਜਾਂਦਾ ਹੈ |

-ਮੋਬਾਈਲ : 88726-21028.


ਖ਼ਬਰ ਸ਼ੇਅਰ ਕਰੋ

ਮਿੰਨੀ ਵਿਅੰਗ ਸਿਫ਼ਤਾਂ

ਕਰੋੜੀ ਮੱਲ ਨੇ ਭੌਾਦੂ ਰਾਮ ਦੇ ਗੁਆਂਢ ਵਿਚ ਇਕ ਖਾਲੀ ਪਲਾਟ ਕੋਠੀ ਬਣਾਉਣ ਲਈ ਖਰੀਦਿਆ ਅਤੇ ਨਕਸ਼ਾ ਪਾਸ ਕਰਵਾ ਕੇ ਨੀਂਹਾਂ ਵੀ ਪੁੱਟ ਲਈਆਂ, ਪੰ੍ਰਤੂ ਬਿਜਲੀ ਦਾ ਮੀਟਰ ਸਮੇਂ ਸਿਰ ਨਾ ਲੱਗਾ ਤਾਂ ਉਸ ਨੇ ਭੌਾਦੂ ਰਾਮ ਦੀ ਕਾਲ ਬੈੱਲ ਵਜਾਈ | ਭੌਾਦੂ ਰਾਮ, ਰਾਮ-ਰਾਮ ਕਰਦਾ ਬਾਹਰ ਆਇਆ ਤਾਂ ਕਰੋੜੀ ਮੱਲ ਗੋਡੇ ਹੱਥ ਲਾਉਂਦਾ ਤੇ ਰਾਮ ਸੱਤ ਬੁਲਾਉਂਦਾ ਕਹਿਣ ਲੱਗਿਆ, 'ਭਾਈ ਸਾਹਿਬ! ਇਕ ਬੇਨਤੀ ਕਰਨ ਆਇਆ ਹਾਂ |'
'ਬੇਨਤੀ ਨਹੀਂ, ਹੁਕਮ ਕਰੋ ਜਨਾਬ |'
'ਬਾਬਿਓ, ਸੰਤਾਂ ਨੇ ਸਵੇਰੇ ਕੰਮ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ ਮੇਰੀ ਮੱਛੀ ਮੋਟਰ ਤਾਂ ਕੱਲ੍ਹ ਤੱਕ ਲੱਗ ਜਾਵੇਗੀ ਅਤੇ ਬਿਜਲੀ ਦਾ ਮੀਟਰ ਵੀ ਛੁੱਟੀਆਂ ਬਾਅਦ ਲੱਗ ਜਾਵੇਗਾ | ਜੇਕਰ ਤੁਸੀਂ ਦੋ-ਚਾਰ ਦਿਨ ਪਾਣੀ ਤੇ ਬਿਜਲੀ ਦੇ ਦੋਵੋ ਤਾਂ ਮੈਂ ਸਵੇਰੇ ਹੀ ਕੰਮ ਸ਼ੁਰੂ ਕਰ ਸਕਦਾ ਹਾਂ |' ਹਮਸਾਏ ਮਾਂ-ਪਿਓ ਜਾਏ ਅਤੇ ਇਕ ਚੰਗੇ ਗੁਆਂਢੀ ਹੋਣ ਦੇ ਨਾਤੇ ਭੌਾਦੂ ਰਾਮ ਨੇ ਹਾਂ ਕਰ ਦਿੱਤੀ |
ਭੌਾਦੂ ਰਾਮ ਨੇ ਦੋ ਕੁ ਦਿਨ ਪਾਣੀ ਅਤੇ ਜਦ ਉਨ੍ਹਾਂ ਦੀ ਮੱਛੀ ਮੋਟਰ ਲੱਗ ਗਈ ਤਾਂ ਆਪਣੇ ਮੀਟਰ 'ਚੋਂ ਬਿਜਲੀ ਦਾ ਕੁਨੈਕਸ਼ਨ ਵੀ ਦੇ ਦਿੱਤਾ | ਕੰਮ ਜੰਗੀ ਪੱਧਰ 'ਤੇ ਚੱਲਣ ਲੱਗਾ | ਜਦ ਵੀ ਕਰੋੜੀ ਮੱਲ ਕੰਮ 'ਤੇ ਆਉਂਦਾ ਤੇ ਭੌਾਦੂ ਰਾਮ ਨੂੰ ਹੱਥ ਜੋੜਦਾ ਫੂਕ ਛਕਾਉਂਦਾ, ਜਿਸ ਦਾ ਉਹ ਆਦੀ ਨਹੀਂ ਸੀ ਕਹਿੰਦਾ, 'ਭਾਈ ਸਾਹਿਬ! ਤੁਹਾਡਾ ਬਹੁਤ-ਬਹੁਤ ਧੰਨਵਾਦ | ਤੁਸੀਂ ਸਾਡੇ ਕੰਮ ਆਏ, ਸੱਚ ਜਾਣੋ, ਤੁਹਾਡੀ ਇਸ ਫਰਾਖਦਿਲੀ ਤੋਂ ਮੇਰੀ ਬੀਵੀ ਤੁਹਾਡੀਆਂ ਸਿਫ਼ਤਾਂ ਕਰਦੀ ਬਲਿਹਾਰੇ ਜਾਂਦੀ ਨਹੀਂ ਥੱਕਦੀ |'
ਜਦ ਕੰਮ ਲੈਂਟਰ ਪਾਉਣ 'ਤੇ ਆਇਆ ਤਾਂ ਕਰੋੜੀ ਮੱਲ ਜੀ ਫਿਰ ਆਣ ਟਪਕੇ ਅਤੇ ਕਹਿਣ ਲੱਗੇ, 'ਭਾਈ ਸਾਹਿਬ! ਮਜ਼ਦੂਰਾਂ ਨੂੰ ਦੋ ਕੁ ਦਿਨ ਇਧਰੋਂ ਲੰਘਣ ਦੀ ਇਜਾਜ਼ਤ ਦੇ ਦਿਓ ਤਾਂ ਮੈਂ... |'
ਭੌਾਦੂ ਰਾਮ ਘਰ 'ਚ ਇਕੱਲਾ ਸੀ, ਕਿਉਂਕਿ ਉਨ੍ਹਾਂ ਦੀ ਵੇਲਣਿਆਂ ਵਾਲੀ ਸਰਕਾਰ ਉਰਫ਼ ਸ੍ਰੀਮਤੀ ਸਮੇਤ ਬੱਚਿਆਂ ਦੇ ਪੇਕੇ ਪਿਕਨਿਕ ਮਨਾਉਣ ਗਏ ਹੋਏ ਸਨ | ਜਦ ਭੌਾਦੂ ਰਾਮ ਨੇ ਹਾਂ ਕਰ ਦਿੱਤੀ ਤਾਂ ਦੂਸਰੇ ਦਿਨ ਕਰੋੜੀ ਮੱਲ ਖੁਸ਼ੀ 'ਚ ਕੁੱਪਾ ਹੁੰਦਾ ਫਿਰ ਕਹਿਣ ਲੱਗਾ, 'ਜਨਾਬ! ਮੇਰੀ ਸ੍ਰੀਮਤੀ ਤੁਹਾਡੀਆਂ ਸਿਫਤਾਂ ਕਰਦੀ ਨਹੀਂ ਥੱਕਦੀ ਕਿ ਗੁਆਂਢੀ ਹੋਵੇ ਤਾਂ ਐਸਾ ਜੋ... |'
ਇਹ ਸਿਲਸਿਲਾ ਦਿਨ ਪ੍ਰਤੀ ਦਿਨ ਚਲਦਾ ਰਿਹਾ | ਜਦ ਵੀ ਕਰੋੜੀ ਮੱਲ ਮਿਲਦੇ ਤਾਂ ਕਹਿੰਦੇ 'ਜਨਾਬ ਮੇਰੀ ਬੀਵੀ ਤੁਹਾਡੀਆਂ ਸਿਫਤਾਂ ਕਰਦੀ ਨਹੀਂ ਥੱਕਦੀ |' ਵਾਰ-ਵਾਰ ਇਹ ਸੁਣ ਕੇ ਭੌਾਦੂ ਰਾਮ ਦੇ ਸਵਾਸ ਦਸਵੇਂ ਦੁਆਰ ਜਾ ਟਕਰਾਏ ਤੇ ਉਸ ਸੋਚਿਆ ਇਹ ਬੰਦਾ ਵੀ ਅਜੀਬ ਕਿਸਮ ਦਾ ਹੈ | ਉਸ ਨੇ ਦੋਵੇਂ ਹੱਥ ਜੋੜਦਿਆਂ ਕਿਹਾ, 'ਕਰੋੜੀ ਮੱਲ ਜੀ, ਤੁਸੀਂ ਬੰਦੇ ਕਮਾਲ ਦੇ ਹੋ, ਪੱਥਰ 'ਤੇ ਪਾਣੀ ਪਾਉਣ ਵਾਂਗੰੂ ਤੁਹਾਡੇ 'ਤੇ ਕੋਈ ਅਸਰ ਨਹੀਂ ਹੋਇਆ ਤੇ ਸ਼ਾਇਦ ਨਾ ਹੀ ਹੋਵੇ ਜਦ ਕਿ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਕਿ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ | ਮੇਰੇ ਖਿਆਲ 'ਚ ਤੁਸੀਂ ਸਵਾਰਥੀ ਅਤੇ ਮਤਲਬੀ ਇਨਸਾਨ ਹੋ | ਤੁਹਾਨੂੰ ਆਪਣੀ ਇੱਜ਼ਤ ਦਾ ਖਿਆਲ ਨਹੀਂ ਤਾਂ ਮੇਰੀ ਇੱਜ਼ਤ ਦਾ ਖਿਆਲ ਕਰੋ | ਜਦ ਵੀ ਤੁਸੀਂ ਮਿਲਦੇ ਹੋ ਤੇ ਇਹ ਰਟੇ-ਰਟਾਏ ਸ਼ਬਦ ਕਹਿੰਦੇ ਹੋ ਕਿ ਮੇਰੀ ਬੀਵੀ ਤੁਹਾਡੀਆਂ ਸਿਫਤਾਂ ਕਰਦੀ ਨਹੀਂ ਥੱਕਦੀ, ਤੁਸੀਂ ਇਹ ਤਾਂ ਭਲੀ-ਭਾਂਤ ਜਾਣਦੇ ਹੋ ਕਿ ਕੋਈ ਵੀ ਔਰਤ ਆਪਣੇ ਸ਼ੌਹਰ ਦੀਆਂ ਸਿਫਤਾਂ ਕਿਸੇ ਦੂਸਰੀ ਔਰਤ ਦੇ ਮੰੂਹੋਂ ਸੁਣ ਕੇ ਬਰਦਾਸ਼ਤ ਨਹੀਂ ਸਕਦੀ | ਜੇਕਰ ਇਹ ਗੱਲ ਮੇਰੀ ਬੀਵੀ ਦੇ ਕੰਨਾਂ 'ਚ ਪਈ ਤਾਂ ਮੈਂ ਨਿਹੱਥਾ ਹੀ ਡੋਲ ਵਾਂਗੂੰ ਮਾਂਜਿਆ ਜਾਵਾਂਗਾ |'
ਬਸ! ਫਿਰ ਕੀ ਸੀ, ਇਹ ਸੁਣ ਕੇ ਕਰੋੜੀ ਮੱਲ ਦਾ ਬੂਥਾ ਭਰਿੰਡਾਂ ਦੀ ਲੜੀ ਖੱਖਰ ਵਾਂਗੂੰ ਸੁਜ ਗਿਆ | ਪਤਾ ਨਹੀਂ ਕਿਉਂ?

-ਸਟਰੀਟ ਆਰ. ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ |

ਕਾਵਿ ਮਹਿਫ਼ਲ

• ਸੰਤੋਖ ਸਿੰਘ ਭਾਣਾ •
ਸੰੁਨੀਆਂ ਸੰੁਨੀਆਂ ਸੜਕਾਂ ਮੇਰੇ ਸ਼ਹਿਰ ਦੀਆਂ |
ਬਹੁਤ ਡਰਾਉਣੀਆਂ ਰਾਤਾਂ ਪਿਛਲੇ ਪਹਿਰ ਦੀਆਂ |
ਪੁੱਛੋਗੇ ਸਿਰਨਾਵਾਂ ਮੇਰਾ ਕੀਹਦੇ ਤੋਂ,
ਅਪਣਿਆਂ ਦੇ ਬਗਲੀਂ ਛੁਰੀਆਂ ਵੈਰ ਦੀਆਂ |
ਗੱਲ ਕਰੋਗੇ ਜਦ ਵੀ ਉਗਦੇ ਸੂਰਜ ਦੀ,
ਓਹਨਾਂ ਕਰਨੀਆਂ ਤਪਦੀ ਸਿਖਰ ਦੁਪਹਿਰ ਦੀਆਂ |
ਗਲੀਆਂ ਵਿਚ ਜੋ ਦਿਸਦੇ ਬੜੇ ਸ਼ਰੀਫ਼ ਜਿਹੇ,
ਪੱਲੇ ਬੰਨ੍ਹੀਂ ਫਿਰਦੇ ਪੁੜੀਆਂ ਜ਼ਹਿਰ ਦੀਆਂ |
ਵਰਿ੍ਹਆਂ ਦੀ ਯਾਰੀ ਨੂੰ ਸੱਜਣਾ ਭੁੱਲ ਗਿਉਂ,
ਪੁੱਠੀਆਂ ਸਿੱਧੀਆਂ ਗੱਲਾਂ ਸੁਣ ਕੇ ਗ਼ੈਰ ਦੀਆਂ |
'ਭਾਣੇ' ਨੇ ਨਹੀਂ ਧਾਰਿਆ ਹੈ, ਉਸਤਾਦ ਕੋਈ,
ਸਮਝੂ ਕਿੰਜ ਬਰੀਕੀਆਂ ਵਜ਼ਨ ਤੇ ਬਹਿਰ ਦੀਆਂ |

-ਪੁਰਾਣੀ ਕੈਂਟ ਰੋਡ, ਨੇੜੇ ਚੰੁਗੀ ਨੰ: 7, ਫਰੀਦਕੋਟ | ਮੋਬਾਈਲ : 98152-96475.

ਚੰਡੀਗੜ੍ਹ ਦੇ ਨਾਲੋਂ ਨੇੜੇ, ਮੋਗਾ ਤੋਂ ਲਾਹੌਰ ਭਰਾ |
ਆਉਣਾ-ਜਾਣਾ ਡਾਢਾ ਔਖਾ, ਕਿੱਡਾ ਮੁਸ਼ਕਿਲ ਦੌਰ ਭਰਾ |
ਫੁੱਲਾਂ ਵਾਲੀ ਸੰੁਦਰ ਧਰਤੀ ਟੋਟੇ ਟੋਟੇ ਹੋਈ ਹੈ,
ਰਾਵੀ ਕੰਢੇ ਤਿਤਲੀਆਂ ਡੁਸਕਣ ਸਤਲੁਜ ਕੰਢੇ ਭੌਰ ਭਰਾ |
ਸ਼ਾਲੀਮਾਰ 'ਚ ਵਸਦੀ ਮਲਕਾ, ਹੈਗੀ ਊ ਜਾਂ ਚੱਲ ਵਸੀ,
ਮੁੱਲਾਂਪੁਰ ਲਾਗੇ ਸੀ ਜਿਸ ਦਾ ਪਿਛਲਾ ਪਿੰਡ ਗਹੌਰ ਭਰਾ |
ਬੇਸ਼ੱਕ ਪੰਜਾ ਤੇ ਨਨਕਾਣਾ, ਕੋਲ ਤਿਰੇ ਲਾਹੌਰ ਸਣੇ,
ਮੇਰੇ ਕੋਲੇ ਅੰਮਿ੍ਤਸਰ, ਸਰਹਿੰਦ, ਗੜੀ ਚਮਕੌਰ ਭਰਾ |
ਸਾਹੀਵਾਲੋਂ ਦੋ ਮੱਝਾਂ, ਇਕ ਸਿੰਧੀ ਘੋੜੀ ਲੈ ਕੇ ਆ,
ਜੋਗ ਨਿਸ਼ਾਨੀ ਲੈ ਕੇ ਦੇਊਾ ਚੱਲਾਂਗੇ ਨਾਗੌਰ ਭਰਾ |
'ਚਾਮਟ' ਵਾਲੇ ਦੀਨੇ ਦੀ ਮਾਂ, ਅੱਜਕਲ੍ਹ ਕਿਹੜੇ ਹਾਲੀਂ ਹੈ,
ਉਸ ਨੂੰ ਯਾਦ ਕਰੇਂਦਾ ਤੁਰ ਗਿਆ, ਕੱਲ੍ਹ ਤਾਇਆ ਬਖ਼ਤੌਰ ਭਰਾ |
'ਚੈਨਾ' ਤੈਨੂੰ ਉਂਗਲ ਲਾਵੇ, 'ਮੀਕਾ' ਸਾਡਾ ਪੱਖ ਕਰੇ,
ਕੀ ਲੈਣਾ ਹੈ ਆਪਾਂ ਲੜ ਕੇ, ਡਾਢਾ ਮੁਸ਼ਕਿਲ ਦੌਰ ਭਰਾ |
ਦਿਲ ਦੇ ਵਿਚੋਂ ਸਾੜਾ ਕੀਨਾ, ਕੱਢ ਕੇ ਆ ਗਲਵਕੜੀ ਪਾ,
ਨਫ਼ਰਤ ਦੀ ਥਾਂ ਵੰਡ ਮੁਹੱਬਤ, ਆਖਾਂ ਗੱਲ ਬਤੌਰ ਭਰਾ |
ਇਕੋ ਮਾਂ ਦੇ ਜਾਏ ਆਪਾਂ, ਕਾਹਤੋਂ ਦੁਸ਼ਮਣ ਬਣ ਬੈਠੇ,
ਮੈਂ ਹਾਂ ਤੇਰਾ 'ਟਿੱਕਾ' ਯਾਰਾ, ਤੂੰ ਹੈਾ ਮੈਰਾ 'ਕੌਰ' ਭਰਾ |
ਜਿਹੜੀ ਗੱਲ ਮੈਂ ਤੈਨੂੰ ਆਖੀ, ਘੱਟੇ ਵਿਚ ਰੁਲਾਵੀਂ ਨਾ,
'ਕੱਲਾ ਬਹਿ ਕੇ ਸੋਚੀਂ ਕਿਧਰੇ, ਕਰਨਾ ਇਸ 'ਤੇ ਗੌਰ ਭਰਾ |
ਦੋਹੀਂ ਪਾਸੀਂ ਗੱਦੀ ਉਤੇ ਬੈਠੇ ਮੌਜਾਂ ਕਰਦੇ ਨੇ,
ਤੇਰੇ ਮੇਰੇ ਵਰਗੇ ਐਵੇਂ ਰਹਿਣ ਭੰਨਾਉਂਦੇ ਮੌਰ ਭਰਾ |
ਅਪਣੀ ਬੋਲੀ, ਵਿਰਸਾ ਇਕੋ, ਮੋਹ ਦੇ ਰਿਸ਼ਤੇ ਪੀਡੇ ਨੇ,
ਆਸ ਕਦੇ ਨਾ ਛੱਡੀਂ, ਚੰਗਾ ਆਵੇਗਾ, ਮੁੜ ਦੌਰ ਭਰਾ |
ਬੰਦੇ ਨਾਲੋਂ ਸੌਖੇ 'ਸੂਫ਼ੀ' ਕੁਝ ਵੀ ਪੁੱਛਣ ਦੱਸਣ ਨਾ,
ਬਿਨ ਰਾਹਦਾਰੀ ਆ ਜਾਂਦੇ ਨੇ, ਤਾਰੋਂ ਪਾਰ ਜਨੌਰ ਭਰਾ |

ਦਿਲ ਮੇਰੇ ਦੀ ਧੜਕਣ ਬੇਸ਼ੱਕ, ਨਾਸਾ ਵਿਚ ਲਿਜਾਈ ਜਾਵੇ |
ਜਿਸ ਦਾ ਨਾਂਅ ਇਹ ਲੈਂਦੈ, ਫੋਟੋ, ਗੂਗਲ ਤੋਂ ਕਢਵਾਈ ਜਾਵੇ |
ਚੰਗੇ ਮਾੜੇ ਮਨ ਕਿਹੜੇ ਨੇ, ਇਸ ਦੀ ਪਰਖ ਕਰਵਾਈ ਜਾਵੇ |
ਮਿਲ ਜੁਲ ਕੇ ਜੋ ਰਹਿਣਾ ਚਾਹੇ, ਉਸ ਦੀ ਰੀਝ ਪੁਗਾਈ ਜਾਵੇ |
ਤਿਤਲੀ ਭੌਰਾ ਖੇਡ੍ਹ ਰਹੇ ਨੇ, ਮਾਲੀ ਝਾਕੇ ਕੌੜਾ ਕੌੜਾ,
ਫੁੱਲ ਗਵਾਹੀ ਦੇ ਸਕਦੇ ਨੇ, ਬੇਸ਼ੱਕ ਪਰੇਡ ਕਰਾਈ ਜਾਵੇ |
ਬਹੁਰੰਗੀ ਇਸ ਦੁਨੀਆ ਅੰਦਰ, ਸਾਰੇ ਰਲ ਕੇ ਮੌਜਾਂ ਮਾਨਣ,
ਹੱਦਾਂ ਬੰਨ੍ਹੇ ਨਾ ਹੀ ਰੱਖੋ, ਵੀਜ਼ਾ ਸ਼ਰਤ ਹਟਾਈ ਜਾਵੇ |
ਵੇਖ ਰਹੇ ਉਹ ਦੂਰੋਂ ਖੜ੍ਹ ਕੇ, ਨੈਣ ਮਿਲਾ ਕੇ ਕਰਦੇ ਗੱਲਾਂ,
ਕਿੱਦਾਂ ਕੋਲ ਬੁਲਾ ਸਕਦੇ ਹਾਂ, ਕੋਈ ਜੁਗਤ ਲੜਾਈ ਜਾਵੇ |
ਕੈਦ ਗ਼ਜ਼ਲ ਦੇ ਮੁਖੜੇ ਕੀਤੇ, ਖੌਰੂ ਪਾਉਂਦੇ ਦਿਲ ਦੇ ਅੰਦਰ,
ਹੌਲੀ ਹੌਲੀ ਬੋਲ ਦਿਆਂਗਾ, ਮਹਿਫ਼ਲ ਨਿੱਤ ਬਠਾਈ ਜਾਵੇ |
ਪਰਖ ਲਵੋ ਉਸ ਦੀ ਧੜਕਣ ਨੂੰ , ਪਾ ਕੇ ਪਰਖ ਮਸ਼ੀਨਾਂ ਦੇ ਵਿਚ,
'ਲੋਟੇ ਲੋਟੇ' ਜਪਦੀ ਸੁਣ ਜੂ, ਜੇ ਆਵਾਜ਼ ਸੁਣਾਈ ਜਾਵੇ |

-319/2, ਪ੍ਰੀਤ ਵਿਹਾਰ ਕਾਲੋਨੀ, ਧੂਰੀ-148024. ਮੋਬਾਈਲ : 094177-73277.

ਕਾਵਿ-ਵਿਅੰਗ: ਸਹਾਨਭੂਤੀ

• ਨਵਰਾਹੀ ਘੁਗਿਆਣਵੀ •
ਕਰ ਸਕਦੇ ਹਾਂ ਅਸੀਂ ਸਹਾਨਭੂਤੀ,
ਪੀੜ ਦੂਜੇ ਦੀ ਜ਼ਰਾ ਘਟਾ ਸਕਦੇ |
ਚੰਗੀ ਸੋਚ ਦੇ ਨਾਲ ਮਾਹੌਲ ਸਾਰਾ,
ਸਭ ਲਈ ਜੀਣ ਦੇ ਯੋਗ ਬਣਾ ਸਕਦੇ |
ਦੁਖੀ ਬੰਦੇ ਦਾ ਦਰਦ ਵੰਡਾਉਣ ਖ਼ਾਤਿਰ,
ਮੋਹ ਪਿਆਰ ਦੀ ਮੱਲ੍ਹਮ ਲਗਾ ਸਕਦੇ |
ਸਾਡੇ ਵੱਸ ਹੈ ਕਿਸੇ ਦੇ ਨਾਲ ਖੜ੍ਹ ਕੇ,
ਉਸ ਨੂੰ ਆਪਣਾ ਮੀਤ ਬਣਾ ਸਕਦੇ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਮੇਰੇ ਬੱਚੇ ਮੇਰੇ ਟੀਚਰ

ਹਰ ਆਦਮੀ ਆਪਣੇ-ਆਪ ਨੂੰ ਸਮਝਦਾਰ ਤੇ ਦੂਜਿਆਂ ਨਾਲੋਂ ਵੱਧ ਜ਼ਿਆਦਾ ਸਿਆਣਾ ਸਮਝਦਾ ਹੈ | ਜਦੋਂ ਕੋਈ ਉਸ ਨੂੰ ਸ਼ੀਸ਼ਾ ਦਿਖਾ ਦੇਵੇ ਤਾਂ ਉਸ ਨੂੰ ਆਪਣੀਆਂ ਕਮੀਆਂ ਨਜ਼ਰ ਆਉਣ ਲਗਦੀਆਂ ਹਨ | ਉਨ੍ਹਾਂ ਵਿਚੋਂ ਮੈਂ ਵੀ ਹਾਂ |
ਬਹੁਤ ਪੁਰਾਣੀ ਗੱਲ ਹੈ | ਇਕ ਦਿਨ ਮੈਂ ਲਾਟਰੀ ਸਟਾਲ 'ਤੇ ਖੜ੍ਹਾ ਸੀ | ਉਧਰੋਂ ਮੇਰਾ ਲੜਕਾ ਲੰਘਿਆ ਤੇ ਉਸ ਨੇ ਮੈਨੂੰ ਦੇਖ ਲਿਆ | ਫਿਰ ਕੀ ਸੀ | ਘਰ ਗਿਆ ਤਾਂ ਮੇਰੀ ਕਲਾਸ ਲੱਗ ਗਈ | ਉਹ ਮੈਨੂੰ ਲੈਕਚਰ ਦੇ ਵੱਡੇ-ਵੱਡੇ ਪਿਆਲੇ ਪਿਲਾਉਣ ਲੱਗਾ | ਉਨ੍ਹਾਂ ਪਿਆਲਿਆਂ ਦਾ ਇਹ ਅਸਰ ਹੋਇਆ ਕਿ ਅੱਜ ਤੱਕ ਮੈਂ ਲਾਟਰੀ ਸਟਾਲ ਵੱਲ ਦੇਖਿਆ ਤੱਕ ਨਹੀਂ |
ਕੁਝ ਦਿਨਾਂ ਬਾਅਦ ਹੀ ਦੂਸਰੀ ਘਟਨਾ ਵਾਪਰ ਗਈ | ਮੇਰੇ ਦੋਸਤ ਦੀ ਬਰਥ ਡੇਅ ਪਾਰਟੀ ਸੀ ਮੇਰੇ ਦੋਸਤਾਂ ਨੇ ਮੈਨੂੰ ਐਨੀ ਪਿਲਾ ਦਿੱਤੀ ਕਿ ਮੈਨੂੰ ਆਪਣਾ ਆਪ ਸੰਭਾਲਣਾ ਮੁਸ਼ਕਿਲ ਹੋ ਗਿਆ | ਮੈਂ ਔਖੇ-ਸੌਖੇ ਘਰ ਪਹੁੰਚਿਆ ਤੇ ਦਰਵਾਜ਼ੇ 'ਚ ਡਿਗ ਗਿਆ | ਬੱਚਿਆਂ ਨੇ ਮੈਨੂੰ ਚੁੱਕ ਕੇ ਬਿਸਤਰੇ 'ਤੇ ਪਾਇਆ |
ਦੂਸਰੇ ਦਿਨ ਜਦ ਹੋਸ਼ ਆਈ ਤਾਂ ਮੈਨੂੰ ਸੈਂਟਰ 'ਚ ਕੁਰਸੀ 'ਤੇ ਬਿਠਾ ਲਿਆ, ਰਿਮਾਂਡ ਲੈਣ ਵਾਲਿਆਂ ਵਾਂਗ ਆਸੇ-ਪਾਸੇ ਖੜ੍ਹ ਗਏ | ਮੈਂ ਬਿਲਕੁਲ ਚੁੱਪ ਸਾਂ, ਉਹ ਵਾਰੀ-ਵਾਰੀ ਬੋਲ ਰਹੇ ਸਨ | ਕਈ ਸ਼ਬਦ ਏਨੇ ਜ਼ਹਿਰੀਲੇ ਸਨ ਕਿ ਹਜ਼ਮ ਨਹੀਂ ਸਨ ਹੋ ਰਹੇ |
ਉਸ ਦਿਨ ਤੋਂ ਬਾਅਦ ਮੈਂ ਅੱਜ ਤੱਕ ਸ਼ਰਾਬ ਨੂੰ ਹੱਥ ਨਹੀਂ ਲਾਇਆ... ਮੇਰੇ ਬੱਚੇ ਮੇਰੇ ਟੀਚਰ |

-7468-ਮਾਇਆਪੁਰੀ, ਲੁਧਿਆਣਾ |

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX