ਤਾਜਾ ਖ਼ਬਰਾਂ


ਵਿੱਤ ਮੰਤਰੀ ਬਾਦਲ ਦਾ ਫੂਕਿਆ ਗਿਆ ਪੁਤਲਾ
. . .  6 minutes ago
ਸੁਲਤਾਨਪੁਰ ਲੋਧੀ, 5 ਅਗਸਤ (ਲਾਡੀ, ਹੈਪੀ, ਥਿੰਦ) - ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਗਰੁੱਪ ਵਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸੁਲਤਾਨਪੁਰ ਲੋਧੀ ਵਲੋਂ ਪ੍ਰਧਾਨ ਬਿਕਰਮਜੀਤ ਸਿੰਘ ਮਾਹਲ ਦੀ ਅਗਵਾਈ ਹੇਠ ਬਿਜਲੀ ਬਿਲ 2020 ਅਤੇ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਅੱਜ ਵਿੱਤ ਮੰਤਰੀ...
ਅੱਜ ਭਗਤ ਪੂਰਨ ਸਿੰਘ ਦੀ ਮਨਾਈ ਜਾ ਰਹੀ ਹੈ 28ਵੀਂ ਬਰਸੀ
. . .  20 minutes ago
ਸੰਗਰੂਰ, 5 ਅਗਸਤ (ਧੀਰਜ ਪਸ਼ੋਰੀਆ) - ਗਰੀਬਾਂ, ਅਨਾਥਾਂ, ਬੇ ਸਹਾਰਿਆਂ ਦੇ ਮਸੀਹਾ ਤੇ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੇ ਬਾਨੀ ਭਗਤ ਪੂਰਨ ਸਿੰਘ ਦੀ ਅੱਜ 28ਵੀਂ ਸਾਲਾਨਾ ਬਰਸੀ ਮਨਾਈ...
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਇਕ ਡੈਨੀ ਬੰਡਾਲਾ ਦੀ ਕੋਠੀ ਦਾ ਘਿਰਾਓ
. . .  33 minutes ago
ਅੰਮ੍ਰਿਤਸਰ, 5 ਅਗਸਤ (ਰਾਜੇਸ਼ ਕੁਮਾਰ ਸੰਧੂ) - ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸੰਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਆਗੂਆਂ ਅਤੇ ਵਰਕਰਾਂ ਵਲੋਂ ਵੱਡੀ ਗਿਣਤੀ ਵਿਚ ਹਲਕਾ ਜੰਡਿਆਲਾ ਦੇ ਵਿਧਾਇਕ ਡੈਨੀ ਬੰਡਾਲਾ ਦੀ ਕੋਠੀ ਦਾ ਘੇਰਾਓ ਕਰਨ ਪਹੁੰਚੇ, ਜਿਥੇ ਪੁਲਿਸ ਪ੍ਰਸ਼ਾਸਨ ਵਲੋਂ...
ਸ੍ਰੀ ਮੁਕਤਸਰ ਸਾਹਿਬ ਵਿਖੇ 10 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  47 minutes ago
ਸ੍ਰੀ ਮੁਕਤਸਰ ਸਾਹਿਬ 5 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 10 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 8 ਮਰੀਜ਼ ਖਜੂਰ ਵਾਲੀ ਗਲੀ, ਇਕ ਸ੍ਰੀ ਮੁਕਤਸਰ ਸਾਹਿਬ ਅਤੇ ਇੱਕ ਮਰੀਜ਼ ਗਿੱਦੜਬਾਹਾ...
ਬਾਬਰੀ ਮਸਜਿਦ ਸੀ ਤੇ ਰਹੇਗੀ - ਓਵੈਸੀ
. . .  about 1 hour ago
ਨਵੀਂ ਦਿੱਲੀ, 5 ਅਗਸਤ - ਅਯੁੱਧਿਆ 'ਚ ਰਾਮ ਮੰਦਰ ਦੇ ਭੂਮੀ ਪੂਜਨ ਤੋਂ ਪਹਿਲਾ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਨੇ ਰਾਮ ਮੰਦਰ ਦੇ ਨਿਰਮਾਣ ਦੀ ਆਗਿਆ ਦੇਣ ਵਾਲੇ ਸੁਪਰੀਮ ਕੋਰਟ ਦੇ ਫ਼ੈਸਲੇ ਨੂੰ ਬੇਇਨਸਾਫ਼ੀ ਤੇ ਨਾਵਾਜਬ ਦੱਸਿਆ ਹੈ। ਇਸ ਵਿਚਕਾਰ...
ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਲਈ ਹੋਏ ਰਵਾਨਾ
. . .  about 1 hour ago
ਨਵੀਂ ਦਿੱਲੀ, 5 ਅਗਸਤ - ਰਾਮ ਮੰਦਰ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੁੱਧਿਆ ਲਈ ਰਵਾਨਾ ਹੋ...
ਕੌਮ ਦੇ ਨਿਰਮਾਤਾ ਅਧਿਆਪਕ ਪੂਰੇ ਪੰਜਾਬ ਵਿਚ ਕਾਲੇ ਝੰਡੇ ਲੈ ਕੇ ਛੱਤਾਂ ਤੇ ਚੜ ਕੇ ਕਰ ਰਹੇ ਨੇ ਰੋਸ ਦਾ ਪ੍ਰਗਟਾਵਾ
. . .  about 1 hour ago
ਸੰਗਰੂਰ, 5 ਅਗਸਤ (ਧੀਰਜ ਪਸ਼ੋਰੀਆ) - ਦੇਰ ਤੋਂ ਲਟਕਦੀਆਂ ਅਧਿਆਪਕ ਮੰਗਾਂ ਦੇ ਹੱਲ ਲਈ ਪਿਛਲੇ ਸਮੇਂ ਤੋਂ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਲਗਾਤਾਰ ਧਰਨੇ, ਮੁਜ਼ਾਹਰੇ, ਰੋਸ ਪੱਤਰਾਂ ਆਦਿ ਰਾਹੀਂ ਸੰਘਰਸ਼ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ...
ਖਮਾਣੋਂ ਖੇਤਰ 'ਚ ਇਕ ਹੋਰ ਕੋਰੋਨਾ ਪਾਜ਼ੀਟਿਵ
. . .  about 1 hour ago
ਖਮਾਣੋਂ, 5 (ਮਨਮੋਹਣ ਸਿੰਘ ਕਲੇਰ) - ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਖੇਤਰ 'ਚ ਬੀਤੀ ਰਾਤ ਇਕ ਹੋਰ ਕੋਰੋਨਾ ਪਾਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ। ਸੀਨੀਅਰ ਮੈਡੀਕਲ ਅਫਸਰ ਖਮਾਣੋਂ ਡਾ ਹਰਭਜਨ ਰਾਮ ਨੇ ਦੱਸਿਆ ਕਿ ਉਕਤ ਮਾਮਲੇ 'ਚ 48 ਸਾਲ ਦਾ ਪੁਲਿਸ ਮੁਲਾਜ਼ਮ ਜੋ ਪਿੰਡ...
ਲਿਬਨਾਨ ਸ਼ਕਤੀਸ਼ਾਲੀ ਧਮਾਕਾ : 70 ਤੋਂ ਵਧੇਰੇ ਲੋਕਾਂ ਦੀ ਮੌਤ, ਹਜ਼ਾਰਾਂ 'ਚ ਲੋਕ ਜ਼ਖਮੀ
. . .  about 2 hours ago
ਬੇਰੂਤ, 5 ਅਗਸਤ - ਪੱਛਮੀ ਏਸ਼ੀਆਈ ਅਰਬ ਮੁਲਕ ਲਿਬਨਾਨ, ਜਿਸ ਦੀਆਂ ਸਰਹੱਦਾਂ ਸੀਰੀਆ ਤੇ ਇਜ਼ਰਾਇਲ ਨਾਲ ਲੱਗਦੀਆਂ ਹਨ, ਦੀ ਰਾਜਧਾਨੀ ਬੇਰੂਤ ਵਿਖੇ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ 70 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਤੇ 4 ਹਜ਼ਾਰ ਤੋਂ ਵਧੇਰੇ...
ਪ੍ਰਧਾਨ ਮੰਤਰੀ ਮੋਦੀ ਅੱਜ ਰੱਖਣਗੇ ਰਾਮ ਮੰਦਰ ਦੀ ਨੀਂਹ
. . .  about 1 hour ago
ਅਯੁੱਧਿਆ, 5 ਅਗਸਤ - ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਅੱਜ ਭੂਮੀ ਪੂਜਨ ਹੋਵੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭੂਮੀ ਪੂਜਨ ਤੋਂ ਬਾਅਦ ਮੰਦਰ ਨਿਰਮਾਣ ਲਈ ਪਹਿਲੀ ਇੱਟ ਰੱਖਣਗੇ। ਉਹ ਰਾਮ ਮੰਦਰ ਦੀ ਨੀਂਹ ਰੱਖਣਗੇ। ਇਸ ਸਮਾਗਮ ਲਈ 175 ਹਸਤੀਆਂ ਨੂੰ...
ਅੱਜ ਦਾ ਵਿਚਾਰ
. . .  about 3 hours ago
ਜੰਡਿਆਲਾ ਗੁਰੂ (ਅੰਮ੍ਰਿਤਸਰ) ਪੁਲਿਸ ਵੱਲੋਂ ਪਿਸਤੌਲ, ਮੈਗਜ਼ੀਨ ਤੇ 8 ਜਿੰਦਾ ਰੋਂਦ ਸਮੇਤ ਇਕ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 4 ਅਗਸਤ-(ਰਣਜੀਤ ਸਿੰਘ ਜੋਸਨ)- ਧਰੁਵ ਦਹੀਆ ਐੱਸ. ਐੱਸ. ਪੀ. ਅੰਮ੍ਰਿਤਸਰ (ਦਿਹਾਤੀ) ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਤੇ ਭੈੜੇ ਪੁਰਸ਼ਾਂ ਵਿਰੁੱਧ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਅੱਜ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਸ਼ੱਕੀ ਹਾਲਤ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ...
ਨਾਭਾ (ਪਟਿਆਲਾ) 'ਚ ਕੋਰੋਨਾ ਨਾਲ 65 ਸਾਲਾ ਔਰਤ ਦੀ ਮੌਤ
. . .  1 day ago
ਨਾਭਾ, 4 ਅਗਸਤ (ਅਮਨਦੀਪ ਸਿੰਘ ਲਵਲੀ) ਪਟਿਆਲਾ ਦੇ ਸ਼ਹਿਰ ਨਾਭਾ ਦੇ ਬਠਿੰਡਿਆਂ ਮੁਹੱਲੇ ਦੀ ਵਸਨੀਕ ਜਿਸ ਦੀ ਉਮਰ 65 ਸਾਲ ਦੇ ਕਰੀਬ ਸੀ। ਉਸ ਦੀ ਕੋਰੋਨਾ ਨਾਲ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ । ਨਾਇਬ ਤਹਿਸੀਲਦਾਰ...
ਚੰਡੀਗੜ੍ਹ 'ਚ ਕੋਰੋਨਾ ਦੇ 46 ਨਵੇਂ ਮਾਮਲੇ, 1 ਮੌਤ
. . .  1 day ago
ਚੰਡੀਗੜ੍ਹ, 4 ਅਗਸਤ (ਮਨਜੋਤ ਸਿੰਘ ਜੋਤ) - ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸ਼ਹਿਰ ਵਿਚ ਕੋਰੋਨਾ ਕਰ ਕੇ 50 ਸਾਲਾ ਔਰਤ ਦੀ ਮੌਤ ਹੋ ਗਈ। ਬੁੜੈਲ ਦੀ ਰਹਿਣ ਵਾਲੀ ਉਕਤ ਔਰਤ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਸੀ ਅਤੇ ਉਸ ਨੂੰ ਪੀ...
ਪਟਿਆਲਾ 'ਚ ਕੋਰੋਨਾ ਨਾਲ ਇਕ ਦਿਨ 'ਚ 5 ਮੌਤਾਂ
. . .  1 day ago
ਪਟਿਆਲਾ, 4 ਅਗਸਤ (ਮਨਦੀਪ ਸਿੰਘ ਖਰੋੜ) - ਮੁੱਖ ਮੰਤਰੀ ਦੇ ਜ਼ਿਲ੍ਹੇ ਇਕ ਦਿਨ 'ਚ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ । ਇਸ ਤੋਂ ਇਲਾਵਾ ਜ਼ਿਲ੍ਹੇ 'ਚ 34 ਹੋਰ ਵਿਅਕਤੀਆਂ ਨੂੰ ਕੋਰੋਨਾ ਹੋਣ ਪੁਸ਼ਟੀ ਤੋਂ ਬਾਅਦ ਇਸ ਮਹਾਂਮਾਰੀ ਨਾਲ ਪੀੜਤ ਹੋਣ ਵਾਲਿਆ ਦੀ ਗਿਣਤੀ...
ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਹੋਇਆ ਕੋਰੋਨਾ
. . .  1 day ago
ਨਵੀਂ ਦਿੱਲੀ, 4 ਅਗਸਤ - ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਸਬੰਧੀ ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਉਨ੍ਹਾਂ ਨੇ ਡਾਕਟਰਾਂ ਦੀ ਸਲਾਹ 'ਤੇ ਕੋਰੋਨਾ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਡਾਕਟਰਾਂ ਦੀ ਸਲਾਹ...
ਭਾਰੀ ਮਾਤਰਾ 'ਚ ਰੂੜੀ ਮਾਰਕਾ ਸ਼ਰਾਬ ਤੇ ਲਾਹਣ ਬਰਾਮਦ
. . .  1 day ago
ਸਿਧਵਾਂ ਬੇਟ, 4 ਅਗਸਤ (ਜਸਵੰਤ ਸਿੰਘ ਸਲੇਮਪੁਰੀ) - ਐਕਸਾਈਜ਼ ਵਿਭਾਗ ਨੇ ਪੁਲਿਸ ਦੀ ਮਦਦ ਨਾਲ ਜ਼ਿਲ੍ਹਾ ਲੁਧਿਆਣਾ ਦੇ ਸਿਧਵਾਂ ਬੇਟ ਤੋਂ ਥੋੜੀ ਮੀਲ ਦੂਰ ਵੱਗ ਰਹੇ ਸਤਲੁਜ ਦਰਿਆ ਦੇ ਕੰਢੇ ਤੋਂ ਭਾਰੀ ਮਾਤਰਾ ਵਿਚ ਰੂੜੀ ਮਾਰਾ ਜ਼ਹਿਰੀਲੀ ਸ਼ਰਾਬ ਤੇ ਹਜ਼ਾਰਾਂ ਲੀਟਰ ਲਾਹਣ ਬਰਾਮਦ...
ਲੁਧਿਆਣਾ 'ਚ ਕੋਰੋਨਾ ਨਾਲ 6 ਮਰੀਜ਼ਾਂ ਦੀ ਮੌਤ, 159 ਨਵੇਂ ਮਾਮਲੇ
. . .  1 day ago
ਲੁਧਿਆਣਾ, 4 ਅਗਸਤ (ਸਲੇਮਪੁਰੀ) - ਲੁਧਿਆਣਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ।ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਅੱਜ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਵਿਚੋਂ 6 ਮਰੀਜ਼ਾਂ ਦੀ ਮੌਤ ਹੋ ਗਈ ਹੈ ਜਦਕਿ 159 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚ...
ਚੇਨਈ ਹਵਾਈ ਅੱਡੇ ਤੋਂ 82.3 ਲੱਖ ਦੇ ਸੋਨੇ ਸਮੇਤ 2 ਗ੍ਰਿਫ਼ਤਾਰ
. . .  1 day ago
ਚੇਨਈ, 4 ਅਗਸਤ - ਕਸਟਮ ਵਿਭਾਗ ਨੇ ਚੇਨਈ ਹਵਾਈ ਅੱਡੇ ਤੋਂ 1.48 ਕਿੱਲੋ ਸੋਨੇ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਸੋਨੇ ਦੀ ਕੀਮਤ 82.3 ਲੱਖ ਰੁਪਏ ਦੱਸੀ...
ਧਰਮਸੋਤ ਨੇ ਰੱਖਿਆ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ
. . .  1 day ago
ਨਾਭਾ, 4 ਅਗਸਤ ( ਅਮਨਦੀਪ ਸਿੰਘ ਲਵਲੀ) - ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਵੱਲੋਂ ਹਲਕਾ ਨਾਭਾ ਦੇ ਪੰਜ ਪਿੰਡ ਭੋਜੋਮਾਜਰੀ, ਢੀਂਗੀ, ਥੂਹੀ, ਫਰੀਦਪੁਰ ਅਤੇ ਖੱਟੜਾ ਕਲੋਨੀ ਵਿਚ 1 ਕਰੋੜ 60 ਲੱਖ ਦੀ ਲਾਗਤ ਨਾਲ ਬਣਨ ਵਾਲੇ ਪੰਜ ਪੰਚਾਇਤ ਘਰਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਉਨ੍ਹਾਂ...
ਜੈਤੋ (ਫ਼ਰੀਦਕੋਟ) 'ਚ ਬਸਪਾ ਵੱਲੋਂ ਕੈਪਟਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  1 day ago
ਜੈਤੋ, 4 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜ਼ਹਿਰੀਲੀ ਸ਼ਰਾਬ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿੱਕਰ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੇ ਵਿਰੁੱਧ ਜ਼ਿਲ੍ਹਾ ਫ਼ਰੀਦਕੋਟ...
ਮੁਕੰਦਪੁਰ (ਨਵਾਂਸ਼ਹਿਰ) ਵਿਖੇ ਇੱਕ ਮਹਿਲਾ ਡਾਕਟਰ ਕੋਰੋਨਾ ਪਾਜ਼ੀਟਿਵ
. . .  1 day ago
ਬੰਗਾ,ਮੁਕੰਦਪੁਰ,4 ਅਗਸਤ (ਜਸਵੀਰ ਸਿੰਘ ਨੂਰਪੁਰ ਸੁਖਜਿµਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੀ ਇੱਕ ਮਹਿਲਾ ਡਾਕਟਰ ਜੋ ਢਾਹਾ ਕਲੇਰਾਂ ਆਈਸੋਲੇਸਨ ਵਾਰਡ ਵਿਚ ਡਿਊਟੀ...
ਕਪੂਰਥਲਾ 'ਚ ਇੱਕ ਡੀ.ਐੱਸ.ਪੀ ਤੇ ਥਾਣਾ ਮੁਖੀ ਸਮੇਤ 12 ਨਵੇ ਕੋਰੋਨਾ ਕੇਸ ਪਾਜ਼ੀਟਿਵ
. . .  1 day ago
ਕਪੂਰਥਲਾ, 4 ਅਗਸਤ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਸਵੇਰੇ ਆਏ 6 ਮਾਮਲਿਆਂ ਤੋਂ ਬਾਅਦ 6 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ ਡੀ.ਐੱਸ.ਪੀ. ਸਬ ਡਵੀਜ਼ਨ ਕਪੂਰਥਲਾ ਤੇ ਥਾਣਾ ਢਿਲਵਾਂ ਮੁਖੀ ਤੋਂ ਇਲਾਵਾ ਇਕ ਏ.ਐੱਸ.ਆਈ. ਦੀ ਰਿਪੋਰਟ...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  1 day ago
ਫ਼ਾਜ਼ਿਲਕਾ, 4 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ 2 ਔਰਤਾਂ ਅਤੇ 1 ਮਰਦ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਜਾਣਕਾਰੀ ਦਿੰਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸੀ.ਐਮ.ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ 3 ਨਵੇਂ ਕੋਰੋਨਾ ਕੇਸ...
ਲੁਧਿਆਣਾ ਦੇ ਜੋਧਾਂ 'ਚ ਕੋਰੋਨਾ ਦੇ ਪੰਜ ਹੋਰ ਮਾਮਲੇ ਆਏ ਸਾਹਮਣੇ
. . .  1 day ago
ਜੋਧਾਂ, 4 ਅਗਸਤ (ਗੁਰਵਿੰਦਰ ਸਿੰਘ ਹੈਪੀ)- ਕਸਬਾ ਜੋਧਾਂ (ਲੁਧਿਆਣਾ) 'ਚ ਪਿਛਲੇ ਦਿਨ ਇੱਕ ਪਰਿਵਾਰ ਦੇ ਦੋ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਸਿਹਤ ਵਿਭਾਗ ਪੱਖੋਵਾਲ ਨੇ ਬਾਕੀ ਪਰਿਵਾਰ ਦੇ ਸੱਤ ਮੈਂਬਰਾਂ ਨੂੰ ਇਕਾਂਤਵਾਸ ਕਰਕੇ ਉਨ੍ਹਾਂ ਦੇ ਕੋਰੋਨਾ...
ਹੋਰ ਖ਼ਬਰਾਂ..

ਖੇਡ ਜਗਤ

ਫੁੱਟਬਾਲ

ਉਲਟਫੇਰ ਵਾਲੇ ਰਹੇ ਸੀਜ਼ਨ ਦੇ ਲੀਗ ਮੁਕਾਬਲੇ

 

ਇੰਗਲੈਂਡ 'ਚ ਖੇਡੀ ਜਾਣ ਵਾਲੀ ਦੁਨੀਆ ਭਰ 'ਚ ਮਸ਼ਹੂਰ ਇੰਗਲਿਸ਼ ਪ੍ਰੀਮੀਅਰ ਲੀਗ ਦੀ, ਜਿਸ ਦੀ ਖਿਤਾਬੀ ਜੰਗ 30 ਸਾਲਾਂ ਦੇ ਲੰਮੇ ਵਕਫ਼ੇ ਤੋਂ ਬਾਅਦ ਜਿੱਤ ਕੇ ਲਿਵਰਪੂਲ ਨੇ ਨਵਾਂ ਇਤਿਹਾਸ ਸਿਰਜਿਆ। ਜਿਵੇਂ ਹੀ ਮਾਨਚੈਸਟਰ ਸਿਟੀ ਅਤੇ ਚੈਲਸੀ ਦਰਮਿਆਨ ਖੇਡੇ ਗਏ ਮੈਚ ਦਾ ਨਤੀਜਾ 2-1 ਚੈਲਸੀ ਦੇ ਹੱਕ 'ਚ ਗਿਆ ਤਾਂ ਵਰਤਮਾਨ ਸੀਜ਼ਨ (2019-20) ਦੀ ਖਿਤਾਬੀ ਜਿੱਤ ਦਾ ਸਿਹਰਾ ਲਿਵਰਪੂਰ ਦੇ ਸਿਰ ਬੱਝ ਗਿਆ। 1990 ਤੋਂ ਬਾਅਦ ਪਹਿਲੀ ਵਾਰ ਲਿਵਰਪੂਲ ਨੇ ਇਹ ਖਿਤਾਬ ਜਿੱਤਿਆ ਹੈ। ਕੋਰੋਨਾ ਕਾਰਨ ਟੂਰਨਾਮੈਂਟ ਬਿਨਾਂ ਦਰਸ਼ਕਾਂ ਤੋਂ ਹੀ ਖੇਡਿਆ ਗਿਆ। ਲਿਵਰਪੂਲ ਨੂੰ ਦੁਨੀਆ ਦੀਆਂ ਬਿਹਤਰੀਨ ਕਲੱਬਾਂ 'ਚੋਂ ਇਕ ਮੰਨਿਆ ਜਾਂਦਾ ਹੈ। ਇਸ ਕਲੱਬ ਦੀ ਸਥਾਪਨਾ 3 ਜੂਨ, 1892 ਨੂੰ ਕੀਤੀ ਗਈ ਸੀ, ਇਸ ਕਲੱਬ ਦੇ ਨਾਂਅ ਨਾਲ ਕਈ ਰਿਕਾਰਡ ਜੁੜੇ ਹੋਏ ਹਨ। ਲਿਵਰਪੂਲ ਹੁਣ ਤੱਕ 6 ਯੂਰਪੀ ਕੱਪ, 3 ਯੂਏਫਾ ਕੱਪ, 3 ਯੂਏਵਾ ਸੁਪਰ ਕੱਪ, 18 ਲੀਗ ਖਿਤਾਬ, 7 ਐਫ.ਏ. ਕੱਪ, 8 ਲੀਗ ਕੱਪ, 1 ਫੁੱਟਬਾਲ ਲੀਗ ਸੁਪਰ ਕੱਪ ਜਿੱਤ ਚੁੱਕਿਆ ਹੈ। ਮੌਜੂਦਾ ਸਮੇਂ ਲਿਵਰਪੂਲ 'ਚ ਮੁਹੰਮਦ ਸਲਾਹ, ਦਿਵੋਕ ਉਰਿਗੀ, ਵਰਜਨ ਵਾਨ ਦਿੱਕ, ਰੋਬੋਟੋ ਫਰਮੀਨੋ, ਸ਼ਕੀਰੀ ਆਦਿਉ ਮਾਨੇ ਆਦਿ ਸਿਤਾਰੇ ਖੇਡ ਰਹੇ ਹਨ। ਈ.ਪੀ.ਐਲ. ਦੀ ਸ਼ੁਰੂਆਤ 1988 'ਚ ਹੋਈ ਸੀ, ਉਸ ਵੇਲੇ ਇਹ ਫੁੱਟਬਾਲ ਲੀਗ ਦੇ ਨਾਂਅ ਨਾਲ ਜਾਣੀ ਜਾਂਦੀ ਹੈ ਤੇ ਇਸ ਦੇ ਸੋਧੇ ਹੋਏ ਰੂਪ ਦੀ ਸ਼ੁਰੂਆਤ 28 ਵਰ੍ਹੇ ਪਹਿਲਾਂ 20 ਫਰਵਰੀ, 1992 ਨੂੰ ਹੋਈ ਜੋ ਅੱਜ ਇੰਗਲਿਸ਼ ਪ੍ਰੀਮੀਅਰ ਲੀਗ ਵਜੋਂ ਜਾਣੀ ਜਾਂਦੀ ਹੈ।
ਹੁਣ ਜ਼ਿਕਰ ਕਰਦੇ ਹਾਂ ਸਿਤਾਰਿਆਂ ਨਾਲ ਭਰੀ ਸਪੈਨਿਸ਼ ਲੀਗ ਲਾ-ਲੀਗਾ ਦੀ, ਜਿਸ ਵਿਚ ਜਿਨੇਦਿਨ ਜਿਦਾਨ ਦਾ ਜਾਦੂ ਇਕ ਵਾਰ ਫਿਰ ਚੱਲ ਗਿਆ। ਇਸ ਸੀਜ਼ਨ 'ਚ ਰੀਅਲ ਮੈਡਰਿਡ ਨੇ ਬਿਲਰਿਅਲ ਨੂੰ 2-1 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਚੈਂਪੀਅਨਸ਼ਿਪ ਲਾ-ਲੀਗਾ 'ਚ ਪਿਛਲੇ ਤਿੰਨ ਸਾਲਾਂ 'ਚ ਪਹਿਲਾ ਤੇ ਕੁੱਲ ਮਿਲਾ ਕੇ 34ਵਾਂ ਖਿਤਾਬ ਜਿੱਤ ਲਿਆ। ਕੋਰੋਨਾ ਕਾਰਨ ਲੀਗ ਤਿੰਨ ਮਹੀਨੇ ਠੱਪ ਰਹੀ ਅਤੇ ਵਾਪਸੀ ਤੋਂ ਬਾਅਦ ਰੀਅਲ ਮੈਡਰਿਡ ਹੀ ਇਕੋ ਇਕ ਅਜਿਹੀ ਟੀਮ ਹੈ, ਜਿਸ ਨੇ ਸਾਰੇ ਮੈਚ ਜਿੱਤੇ। ਰੀਅਲ ਮੈਡਰਿਡ ਦੀ ਇਸ ਜਿੱਤ 'ਚ ਇਕ ਵਾਰ ਫਿਰ ਕਰੀਬ ਬੇਜੇਮਾ ਹੀਰੋ ਬਣੇ, ਬੇਜੇਮਾ ਨੇ ਇਸ ਸੀਜ਼ਨ 'ਚ 21 ਗੋਲ ਕੀਤੇ, ਜੋ ਬਾਰਸੀਲੋਨਾ ਦੇ ਮੇਸੀ (23 ਗੋਲ) ਤੋਂ ਬਾਅਦ ਦੂਸਰੇ ਨੰਬਰ 'ਤੇ ਹਨ। ਕਰਿਸਟਿਆਨੋ ਰੋਨਾਲਡੋ ਦੇ ਦੋ ਸੀਜ਼ਨ ਪਹਿਲਾਂ ਟੀਮ ਨੂੰ (ਮੈਡਰਿਡ ਅਲਵਿਦਾ ਕਹਿ ਕੇ ਸਜੁਵੱਟਸ ਨਾਲ ਜੁੜ ਜਾਣ ਤੋਂ ਬਾਅਦ ਰੀਅਲ ਮੈਡਰਿਡ ਦਾ ਇਕ ਪਹਿਲਾ ਲੀਗ ਖਿਤਾਬ ਹੈ। ਜਿਦਾਨ 2016 'ਚ ਪਹਿਲੀ ਵਾਰ ਮੈਡਰਿਡ ਦੇ ਕੋਚ ਬਣੇ। ਕਲੱਬ ਨਾਲ ਉਨ੍ਹਾਂ ਦੀ ਇਹ ਕੁੱਲ 11ਵੀਂ ਟਰਾਫੀ ਹੈ। ਇਸ ਤੋਂ ਪਹਿਲਾਂ ਕਲੱਬ ਨੇ ਲਾ-ਲੀਗਾ ਦਾ ਖਿਤਾਬ 2017 'ਚ ਜਿੱਤਿਆ ਸੀ। ਅਗਲੇ ਸੀਜ਼ਨ 'ਚ ਰੋਨਾਲਡੋ ਟੀਮ ਨੂੰ ਛੱਡ ਗਏ ਤੇ ਉਸ ਤੋਂ ਬਾਅਦ ਮੈਡਰਿਡ ਨੇ 2018 'ਚ ਕਲੱਬ ਵਿਸ਼ਵ ਕੱਪ ਅਤੇ ਇਸ ਸਾਲ ਸਪੈਨਿਸ਼ ਸੁਪਰ ਕੱਪ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ। ਇਸ ਲੀਗ ਦੀ ਸ਼ੁਰੂਆਤ 1929 'ਚ ਹੋਈ ਸੀ। ਸਭ ਤੋਂ ਵੱਧ ਰੀਅਲ ਮੈਡਰਿਡ ਨੇ 34 ਖਿਤਾਬ ਜਿੱਤੇ ਜਦ ਕਿ ਬਾਰਸੀਲੋਨਾ 26 ਵਾਰ ਇਹ ਖਿਤਾਬ ਆਪਣੇ ਨਾਂਅ ਕਰਨ 'ਚ ਸਫ਼ਲ ਰਹੀ।
ਬੁਦਿਸ਼ਲੀਗਾ (ਜਰਮਨ ਲੀਗ) ਬਾਇਰਨ ਮਿਊਨਖ ਦੇ ਨਾਂਅ ਨਾਲ ਜੁੜਿਆ ਖਿਤਾਬ। ਇਸ ਸੀਜ਼ਨ 'ਚ ਆਪਣੇ 57ਵੇਂ ਪੜਾਅ 'ਚ ਪਹੁੰਚੀ ਜਰਮਨ ਲੀਗ ਦੀ ਸ਼ੁਰੂਆਤ 16 ਅਗਸਤ, 2019 ਨੂੰ ਹੋਈ ਸੀ। ਬਾਇਰਨ ਮਿਊਨਖ ਨੇ ਵਰਡਰ ਬੇਮੋਨ ਨੂੰ ਰਾਬਰਟ ਲੋਵਾਨੋਦਵਸਕੀ ਦੀ ਕੀਤੇ ਗੋਲ ਨਾਲ 1-0 ਤੇ ਹਰਾ ਕੇ ਲਗਾਤਾਰ ਅੱਠਵੀਂ ਵਾਰ ਅਤੇ ਕੁੱਲ ਮਿਲਾ ਕੇ 30ਵਾਂ ਖਿਤਾਬ ਜਿੱਤਿਆ, ਜਦ ਕਿ ਉਸ ਦੇ ਦੋ ਮੈਚ ਖੇਡਣੇ ਅਜੇ ਬਾਕੀ ਸਨ। ਕੋਰੋਨਾ ਮਹਾਂਮਾਰੀ ਕਰਕੇ ਇਹ ਲੀਗ 13 ਮਾਰਚ, 2020 ਨੂੰ ਮੁਲਤਵੀ ਕਰ ਦਿੱਤੀ ਗਈ ਸੀ। 16 ਮਈ, 2020 ਨੂੰ ਬੰਦਿਸ਼ਲੀਸਾ ਨੂੰ ਦਰਸ਼ਕਾਂ ਤੋਂ ਬਿਨਾਂ ਖੇਡਣ ਦੀ ਇਜਾਜ਼ਤ ਮਿਲੀ। ਇਸ ਲੀਗ ਦੇ ਇਤਿਹਾਸ ਵਿਚ ਬਾਇਰਨ ਮਿਊਨਖ 34 ਮੈਚ ਖੇਡ ਕੇ 100 ਕੋਲ ਦਾਗਣ ਵਾਲੀ ਦੂਸਰੀ ਟੀਮ ਬਣੀ, ਜਦ ਕਿ 1971-72 ਸੀਜ਼ਨ 'ਚ 101 ਗੋਲ ਕਰਨ ਦਾ ਰਿਕਾਰਡ ਵੀ ਇਸੇ ਟੀਮ ਦੇ ਨਾਂਅ 'ਤੇ ਹੈ। ਇਸ ਸੀਜ਼ਨ 'ਚ ਰਾਬਰਡ ਲੋਵਾਨਦੋਵਸਕੀ 34 ਗੋਲ ਕਰਕੇ ਟਾਪ ਸਕੋਰਰ ਬਣੇ।
ਫਰੈਂਚ ਲੀਗ-1 ਦੇ ਸੀਜ਼ਨ ਦਾ ਜੇਤੂ ਖਿਤਾਬ ਪੈਰਿਸ ਸੇਟ ਜਰਮਨ (ਪੀ.ਐਸ.ਜੀ.) ਨੂੰ ਪ੍ਰਦਾਨ ਕਰ ਦਿੱਤਾ ਗਿਆ। ਲੀਗ-1 ਦੀ ਸਮਾਪਤੀ ਤੋਂ ਬਾਅਦ ਕੁੱਲ ਖੇਡੇ ਗਏ ਮੈਚਾਂ 'ਚ ਹਾਸਲ ਕੀਤੇ ਅੰਕਾਂ ਦੇ ਆਧਾਰ 'ਤੇ ਪੈਰਿਸ ਸੇਟ ਜਰਮੈਨ ਨੇ ਬੀਤੇ ਅੱਠ ਸਾਲਾਂ 'ਚ ਸੱਤਵਾਂ ਤੇ ਕੁੱਲ ਮਿਲਾ ਕੇ ਨੌਵਾਂ ਖਿਤਾਬ ਆਪਣੇ ਨਾਂਅ ਕੀਤਾ। ਫਰੈਂਚ ਕੱਪ ਦੇ ਆਖ਼ਰੀ ਮੁਕਾਬਲੇ 'ਚ ਪੀ.ਐਸ.ਜੀ. ਨੇ ਸੇਂਟ ਏਜੀਨੋ ਨੂੰ 1-0 ਨਾਲ ਹਰਾ ਕੇ ਖਿਤਾਬ ਹਾਸਲ ਕੀਤਾ। ਇਹ ਜੇਤੂ ਗੋਲ ਵਿਸ਼ਵ ਦੇ ਸਭ ਤੋਂ ਮਹਿੰਗੇ ਖਿਡਾਰੀ ਬ੍ਰਾਜ਼ੀਲ ਦੇ ਨੇਮਾਰ ਨੇ ਕੀਤਾ। ਪੀ.ਐਸ.ਜੀ. ਨੇ ਲਗਾਤਾਰ 13ਵੀਂ ਵਾਰ ਇਹ ਖਿਤਾਬ ਜਿੱਤਿਆ।

-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ।
ਮੋ: 94636-12204.


ਖ਼ਬਰ ਸ਼ੇਅਰ ਕਰੋ

ਹਾਕੀ ਉਲੰਪੀਅਨ ਊਧਮ ਸਿੰਘ ਨੂੰ ਯਾਦ ਕਰਦਿਆਂ

ਸੰਸਾਰਪੁਰੀਏ ਹਾਕੀ ਖਿਡਾਰੀਆਂ ਨੇ ਪੂਰੀ ਦੁਨੀਆ 'ਚ ਹਾਕੀ ਹੁਨਰ ਦਾ ਲੋਹਾ ਮਨਵਾਇਆ ਹੈ। ਜਲੰਧਰ ਛਾਉਣੀ ਦੀ ਨਿਆਈਂ 'ਚ ਵਸਦੇ ਇਸੇ ਪਿੰਡ ਦਾ ਹੀ ਜੰਮਪਲ ਹੈ ਊਧਮ ਸਿੰਘ। ਭਾਰਤ ਨੇ ਆਪਣੀ ਰਵਾਇਤੀ ਹਾਕੀ ਖੇਡ ਪ੍ਰਣਾਲੀ ਰਾਹੀਂ ਹੁਣ ਤੱਕ 8 ਵਾਰੀ ਉਲੰਪਿਕ ਗੋਲਡ ਮੈਡਲ ਜਿੱਤੇ ਹਨ ਜੋ ਅਸਲ 'ਚ ਉਲੰਪਿਕ ਹਾਕੀ ਜਗਤ ਦੀ ਹੁਣ ਤੱਕ ਦੀ ਮਹਾਨ ਅਤੇ ਗੌਰਵਮਈ ਪ੍ਰਾਪਤੀ ਹੈ। ਜੇ ਗੌਰ ਨਾਲ ਵਿਚਾਰਿਆ ਜਾਵੇ ਤਾਂ ਇਨ੍ਹਾਂ ਅੱਠ ਉਲੰਪਿਕ ਜਿੱਤਾਂ ਪਿਛੇ ਜਿਨ੍ਹਾਂ ਉੱਘੇ ਖਿਡਾਰੀਆਂ ਨੇ ਆਪਣਾ ਤਨ, ਮਨ ਅਤੇ ਧਨ ਨਿਛਾਵਰ ਕੀਤਾ ਉਨ੍ਹਾਂ ਵਿਚੋਂ ਊਧਮ ਸਿੰਘ ਦਾ ਨਾਂਅ ਪਹਿਲੀ ਕਤਾਰ ਵਿਚ ਆਉਂਦਾ ਹੈ।
ਕੁਲਾਰ ਪਰਿਵਾਰ 'ਚ 4 ਅਗਸਤ, 1928 ਨੂੰ ਸੰਸਾਰਪੁਰ 'ਚ ਜਨਮ ਲੈਣ ਵਾਲਾ ਊਧਮ ਸਿੰਘ ਹਾਕੀ ਦੇ ਲੜ ਉਦੋਂ ਹੀ ਲੱਗ ਗਿਆ ਜਦੋਂ ਉਹ ਪਿੰਡ ਦੇ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਸੀ। ਥੋੜ੍ਹਾ ਵੱਡਾ ਹੋਣ 'ਤੇ ਉਹ ਜਲੰਧਰ ਛਾਉਣੀ ਦੇ ਐਨ.ਡੀ. ਵਿਕਟਰ ਹਾਈ ਸਕੂਲ 'ਚ ਹਾਕੀ ਖੇਡਣ ਲੱਗਾ। ਮੁਢਲੀ ਪੜ੍ਹਾਈ ਮਗਰੋਂ ਡੀ.ਏ.ਵੀ. ਕਾਲਜ ਜਲੰਧਰ ਤੋਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੌਰਾਨ ਹੀ 19 ਸਾਲ ਦੀ ਉਮਰ 'ਚ ਉਹ ਪੰਜਾਬ ਹਾਕੀ ਟੀਮ ਦੇ ਮੈਂਬਰ ਬਣ ਗਏ। 1947 ਤੋਂ ਲੈ ਕੇ 1966 ਤੱਕ ਊਧਮ ਸਿੰਘ ਨੇ ਕੌਮੀ ਹਾਕੀ ਪ੍ਰਤੀਯੋਗਤਾ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ। 1948 ਦੇ ਹਾਕੀ ਉਲੰਪਿਕ ਮੁਕਾਬਲਿਆਂ ਲਈ ਉਸ ਨੂੰ ਭਾਰਤੀ ਟੀਮ ਦੇ ਸਿਖਲਾਈ ਕੈਂਪ 'ਚ ਸ਼ਾਮਿਲ ਕਰ ਲਿਆ ਗਿਆ ਪਰ ਸੱਟ ਲੱਗਣ ਕਾਰਨ ਊਧਮ ਸਿੰਘ ਲੰਦਨ ਵਿਖੇ 1948 ਦੀਆਂ ਉਲੰਪਿਕ ਖੇਡਾਂ ਵਿਚ ਭਾਗ ਨਾ ਲੈ ਸਕਿਆ। 1949 ਵਿਚ ਉਹ ਭਾਰਤੀ ਟੀਮ ਨਾਲ ਅਫ਼ਗਾਨਿਸਤਾਨ ਖੇਡਣ ਗਿਆ। 1952 ਵਿਚ ਹੈਲਸਿੰਕੀ (ਫਿਨਲੈਂਡ) ਅਤੇ 1956 'ਚ ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਉਲੰਪਿਕ ਹਾਕੀ ਖੇਡਿਆ। ਮੈਲਬੌਰਨ ਵਿਖੇ ਸੈਮੀਫਾਈਨਲ ਭਾਰਤ ਅਤੇ ਜਰਮਨੀ ਵਿਚਕਾਰ ਖੇਡਿਆ ਗਿਆ। ਭਾਰਤ ਦੀ 1-0 ਦੀ ਜਿੱਤ 'ਚ, ਜਿੱਤ ਦਾ ਸ਼ਿਲਪਕਾਰ ਊਧਮ ਸਿੰਘ ਬਣਿਆ। ਮੈਲਬੌਰਨ ਦੀ ਧਰਤੀ ਤੋਂ ਸ਼ੁਰੂ ਹੋਇਆ ਇਸ ਊਧਮ ਸਿੰਘ ਦਾ ਅਸਲੀ ਉੱਦਮ ਲੈ ਗਿਆ ਉਸ ਨੂੰ ਹਾਕੀ ਅਸਮਾਨ ਦੀਆਂ ਬੁਲੰਦੀਆਂ 'ਤੇ। 1955 ਵਿਚ ਇਸ ਸੰਸਾਰਪੁਰੀਏ ਹਾਕੀ ਖਿਡਾਰੀ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ। ਯਾਦ ਰਹੇ 'ਇਨਸਾਈਡ ਫਾਰਵਰਡ' ਵਜੋਂ ਖੇਡਣ ਵਾਲੇ ਊਧਮ ਸਿੰਘ ਨੂੰ 1948 ਤੋਂ 1965 ਤੱਕ ਪੱਕੇ ਤੌਰ 'ਤੇ ਟੀਮ 'ਚ ਰਹੇ ਕੌਮੀ ਹਾਕੀ ਚੈਂਪੀਅਨਸ਼ਿਪ, ਆਗਾ ਖਾਂ ਹਾਕੀ ਕੱਪ, ਉਬੇਦਉੱਲਾ ਹਾਕੀ ਗੋਲਡ ਕੱਪ ਤੋਂ ਇਲਾਵਾ 1952, 1956, 1960 ਅਤੇ 1964 ਦੀਆਂ ਉਲੰਪਿਕ ਖੇਡਾਂ ਸਮੇਂ ਵੀ ਊਧਮ ਸਿੰਘ ਟੀਮ ਦਾ ਮੈਂਬਰ ਸੀ। 1960 ਨੂੰ ਛੱਡ ਕੇ ਤਿੰਨ ਵਾਰ ਸੋਨ ਤਗਮਾ ਜੇਤੂ ਟੀਮ 'ਚ ਊਧਮ ਸਿੰਘ ਸ਼ਾਮਿਲ ਰਿਹਾ।
1964 'ਚ ਊਧਮ ਸਿੰਘ ਟੋਕੀਓ (ਜਾਪਾਨ) ਵਿਖੇ ਚੌਥਾ ਉਲੰਪਿਕ ਟੂਰਨਾਮੈਂਟ ਖੇਡਣ ਗਿਆ, ਜਿਥੇ ਭਾਰਤ ਨੇ ਫਾਈਨਲ 'ਚ ਮੁੜ ਪਾਕਿਸਤਾਨ ਨੂੰ ਹਰਾਇਆ ਅਤੇ ਗੋਲਡ ਮੈਡਲ ਜਿੱਤਿਆ। 1966 'ਚ ਊਧਮ ਸਿੰਘ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਬੀ.ਐਸ.ਐਫ. 'ਚ ਸ਼ੁਰੂ ਕੀਤੀ। ਬੀ.ਐਸ.ਐਫ. 'ਚ ਉਹ ਸੰਯੁਕਤ ਖੇਡ ਡਾਇਰੈਕਟਰ ਦੇ ਅਹੁਦੇ 'ਤੇ ਰਿਹਾ। 1967 'ਚ ਊਧਮ ਸਿੰਘ ਲੰਡਨ ਦੇ ਪ੍ਰੀ-ਉਲੰਪਿਕ ਟੂਰਨਾਮੈਂਟ ਵੇਲੇ ਭਾਰਤੀ ਹਾਕੀ ਟੀਮ ਦਾ ਕੋਚ ਸੀ। 1970 ਦੀਆਂ ਬੈਂਕਾਕ ਏਸ਼ਿਆਈ ਖੇਡਾਂ ਸਮੇਂ ਭਾਰਤੀ ਟੀਮ ਦਾ ਕੋਚ ਊਧਮ ਸਿੰਘ ਸੀ। 1978 ਤੱਕ ਊਧਮ ਸਿੰਘ ਬੀ.ਐਸ.ਐਫ. ਦੀ ਹਾਕੀ ਟੀਮ 'ਚ ਖੇਡਦਾ ਰਿਹਾ।
ਅਰਜੁਨ ਐਵਾਰਡੀ ਤੇ ਸੰਸਾਰਪੁਰ ਦਾ ਬਾਬਾ ਬੋਹੜ ਊਧਮ ਸਿੰਘ ਡੋਟ ਕੱਦ ਦਾ ਵੱਡਾ ਖਿਡਾਰੀ ਸੀ, ਬਿਨਾਂ ਨਾਗਾ ਦੌੜਨਾ, ਖੇਡਣਾ ਅਤੇ ਕਸਰਤ ਕਰਨੀ ਉਹਦਾ ਨਿੱਤ ਦਾ ਕਸਬ ਸੀ। ਹਾਕੀ ਦਾ ਇਹ ਦੁਨੀਆ ਦਾ ਬਿਹਤਰੀਨ ਫਾਰਵਰਡ ਖਿਡਾਰੀ ਪੈਂਤੀ ਚਾਲੀ ਸਾਲ ਦੇ ਖੇਡ ਜੀਵਨ 'ਚ ਹਜ਼ਾਰਾਂ ਮੀਲ ਦੌੜਿਆ। ਸਵੇਰੇ-ਸ਼ਾਮ ਦੀਆਂ ਸਰੀਰ ਗਰਮਾਉਣ ਤੇ ਦਮ ਪਕਾਉਣ ਲਈ ਦੌੜਾ ਵੱਖਰੀਆਂ। ਉਹ ਸੰਸਾਰਪੁਰ ਤੋਂ ਜਲੰਧਰ ਛਾਉਣੀ ਤੱਕ ਅਕਸਰ ਦੌੜਦੇ ਹੁੰਦੇ ਸਨ। ਛਾਉਣੀ ਦੇ ਫ਼ੌਜੀਆਂ ਨੇ ਉਨ੍ਹਾਂ ਦਾ ਨਾਂਅ 'ਫਲਾਂਇੰਗ ਜਨਤਾ' ਰੱਖਿਆ ਹੋਇਆ ਸੀ।
ਨੌਕਰੀ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਸੰਸਾਰਪੁਰ ਰਹਿਣ ਲੱਗ ਪਏ ਤੇ ਉਥੇ ਹਾਕੀ ਅਕੈਡਮੀ ਬਣਾ ਕੇ ਛੋਟੇ-ਛੋਟੇ ਬੱਚਿਆਂ ਨੂੰ ਹਾਕੀ ਖੇਡਣੀ ਸਿਖਾਇਆ ਕਰਦੇ ਸਨ। 23 ਮਾਰਚ, 2000 ਨੂੰ 72 ਸਾਲਾਂ ਦੀ ਉਮਰ ਭੋਗ ਕੇ ਹਾਕੀ ਦਾ ਇਹ ਮਹਾਨ ਖਿਡਾਰੀ ਦਿਲ ਫੇਲ੍ਹ ਹੋਣ ਕਾਰਨ ਇਸ ਸੰਸਾਰ ਤੋਂ ਚੱਲ ਵਸਿਆ। ਊਧਮ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੰਸਾਰਪੁਰ ਵਿਖੇ ਕੀਤਾ ਗਿਆ। ਇਸ ਮਹਾਨ ਹਾਕੀ ਖਿਡਾਰੀ ਦੀ ਘਾਟ ਸਾਨੂੰ ਅੱਜ ਵੀ ਮਹਿਸੂਸ ਹੋ ਰਹੀ ਹੈ।

-ਡੀ.ਏ.ਵੀ. ਕਾਲਜ, ਅੰਮ੍ਰਿਤਸਰ।
ਮੋਬਾਈਲ : 98155-35410.

ਹਾਕੀ ਦੇ ਰਾਸ਼ਟਰੀ ਖੇਡ ਹੋਣ ਦਾ ਕੱਚ-ਸੱਚ

ਹਾਕੀ ਨੂੰ ਭਾਰਤ ਦੀ ਰਾਸ਼ਟਰੀ ਜਾਂ ਕੌਮੀ ਖੇਡ ਮੰਨਿਆ ਜਾਂਦਾ ਹੈ। ਭਾਰਤ ਦੇ ਸਕੂਲਾਂ-ਕਾਲਜਾਂ- ਯੂਨੀਵਰਸਿਟੀਆਂ ਦੇ ਪਾਠਕ੍ਰਮ ਵਿਚ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਜਾਂ ਕੌਮੀ ਖੇਡ ਵਜੋਂ ਪੜ੍ਹਾਇਆ ਜਾਂਦਾ ਹੈ।
ਅਸਲ ਵਿਚ ਰਾਸ਼ਟਰੀ ਖੇਡ ਤੋਂ ਭਾਵ ਉਸ ਖੇਡ ਤੋਂ ਹੁੰਦਾ ਹੈ ਜੋ ਕਿ ਉਸ ਦੇਸ਼ ਵਿਚ ਸਭ ਤੋਂ ਜ਼ਿਆਦਾ ਲੋਕਪ੍ਰਿਯ ਹੋਵੇ। ਰਾਸ਼ਟਰੀ ਖੇਡ ਚੁਣਨ ਦਾ ਤਰੀਕਾ ਵੀ ਕੋਈ ਨਹੀਂ ਹੁੰਦਾ। ਆਮ ਤੌਰ 'ਤੇ ਰਾਸ਼ਟਰੀ ਖੇਡ ਦੀ ਚੋਣ ਕਿਸੇ ਸੰਵਿਧਾਨਕ ਵਿਵਸਥਾ ਨਾਲ ਨਹੀਂ ਹੁੰਦੀ ਪਰ ਕੁਝ ਦੇਸ਼ਾਂ ਵਿਚ ਕੁਝ ਖੇਡਾਂ ਨੂੰ ਕਾਨੂੰਨਨ ਰਾਸ਼ਟਰੀ ਖੇਡਾਂ ਦਾ ਦਰਜਾ ਦਿੱਤਾ ਹੁੰਦਾ ਹੈ, ਜਿਵੇਂ ਕੈਨੇਡਾ ਵਿਚ ਲੈਕਰੋਸੇ ਅਤੇ ਆਇਸ ਹਾਕੀ ਕੈਨੇਡਾ ਦੀਆਂ ਰਾਸ਼ਟਰੀ ਖੇਡਾਂ ਹਨ। ਬੰਗਲਾਦੇਸ਼ ਵਿਚ ਕਬੱਡੀ ਅਤੇ ਸ੍ਰੀਲੰਕਾ ਵਿਚ ਵਾਲੀਬਾਲ ਸਰਕਾਰੀ ਤੌਰ 'ਤੇ ਐਲਾਨੀਆਂ ਹੋਈਆਂ ਰਾਸ਼ਟਰੀ ਖੇਡਾਂ ਹਨ। ਅਮਰੀਕਾ ਵਿਚ ਬੇਸਬਾਲ ਨੂੰ ਰਾਸ਼ਟਰੀ ਖੇਡ ਮੰਨਿਆ ਜਾਂਦਾ ਹੈ ਪਰ ਇਸ ਦੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ। ਸਪੇਨ ਵਿਚ ਸਭ ਤੋਂ ਲੋਕਪ੍ਰਿਆ ਖੇਡ ਫੁੱਟਬਾਲ ਹੈ ਪਰ ਬੁਲਫਾਇਟਿੰਗ ਨੂੰ ਉਥੋਂ ਦੀ ਰਾਸ਼ਟਰੀ ਖੇਡ ਮੰਨਿਆ ਜਾਂਦਾ ਹੈ। ਜਿਥੋਂ ਤੱਕ ਭਾਰਤ ਦਾ ਸਵਾਲ ਹੈ ਤਾਂ ਭਾਰਤ ਵਿਚ ਵੀ ਹਾਕੀ ਨੂੰ ਰਾਸ਼ਟਰੀ ਖੇਡ ਮੰਨਿਆ ਜਾਂਦਾ ਹੈ ਪਰ ਅਸਲੀਅਤ ਇਹ ਵੀ ਹੈ ਕਿ ਹਾਕੀ ਨੂੰ ਭਾਰਤ ਵਿਚ ਰਾਸ਼ਟਰੀ ਖੇਡ ਦਾ ਦਰਜਾ ਕੇਂਦਰ ਸਰਕਾਰ ਨੇ ਅਜੇ ਤਕ ਨਹੀਂ ਦਿੱਤਾ ਹੈ।
ਸਾਲ 2020 ਦੀ ਸ਼ੁਰੂਆਤ ਮੌਕੇ ਜਨਵਰੀ ਮਹੀਨੇ ਵਿਚ ਮਹਾਰਾਸ਼ਟਰ ਦੇ ਜ਼ਿਲ੍ਹਾ 'ਧੁਲੇ' ਦੀ ਤਹਿਸੀਲ ਸਿੰਦਖੇੜਾ ਵਿਚ ਸਥਿਤ ਵੀ. ਕੇ. ਪਾਟਿਲ ਇੰਟਰਨੈਸ਼ਨਲ ਸਕੂਲ ਵਿਚ ਅਧਿਆਪਕ ਮਯੂਰੇਸ਼ ਅਗਰਵਾਲ ਨੇ ਭਾਰਤ ਸਰਕਾਰ ਦੇ ਖੇਡ ਵਿਭਾਗ ਨੂੰ ਆਰ. ਟੀ. ਆਈ. ਪਟੀਸ਼ਨ ਪਾ ਕੇ ਪੁੱਛਿਆ ਸੀ ਕਿ ਭਾਰਤ ਵਿਚ ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਕਦੋਂ ਦਿੱਤਾ ਗਿਆ ਸੀ ਤਾਂ ਇਸ ਦੇ ਜਵਾਬ ਵਿਚ ਕੇਂਦਰ ਸਰਕਾਰ ਦੇ ਖੇਡ ਵਿਭਾਗ ਨੇ 15 ਜਨਵਰੀ 2020 ਨੂੰ ਜਾਣਕਾਰੀ ਦਿੱਤੀ ਕਿ 'ਭਾਰਤ ਸਰਕਾਰ ਵਲੋਂ ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ ਗਿਆ ਹੈ। ਅਸਲ ਵਿਚ ਭਾਰਤ ਸਰਕਾਰ ਵਲੋਂ ਅਜੇ ਤਕ ਕਿਸੇ ਵੀ ਖੇਡ ਨੂੰ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ ਗਿਆ ਹੈ ਕਿਉਂਕਿ ਭਾਰਤ ਸਰਕਾਰ ਦਾ ਉਦੇਸ਼ ਸਾਰੇ ਲੋਕਪ੍ਰਿਆ ਖੇਡ ਮੁਕਾਬਲਿਆਂ ਨੂੰ ਹੱਲਾਸ਼ੇਰੀ ਦੇਣਾ ਹੈ।'
1928 ਤੋਂ ਲੈ ਕੇ 1964 ਤੱਕ ਦੇ ਸਾਲਾਂ ਵਿਚ ਭਾਰਤ ਦੀ ਹਾਕੀ ਟੀਮ ਨੇ ਸੱਚਮੁੱਚ ਹੀ ਸੁਨਿਹਰੀ ਇਤਿਹਾਸ ਸਿਰਜਿਆ ਸੀ। ਇਨ੍ਹਾਂ ਸਾਲਾਂ ਦੌਰਾਨ ਉਲੰਪਿਕ ਖੇਡਾਂ ਤੋਂ ਇਲਾਵਾ ਵਿਸ਼ਵ ਕੱਪ ਹਾਕੀ, ਏਸ਼ੀਆ ਕੱਪ ਵਿਚ ਵੀ ਭਾਰਤੀ ਹਾਕੀ ਟੀਮ ਨੇ ਜਿੱਤ ਦੇ ਝੰਡੇ ਗੱਡੇ। ਇਨ੍ਹਾਂ ਸਾਲਾਂ ਦੌਰਾਨ ਹੀ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਕਿਹਾ ਜਾਣ ਲੱਗਿਆ ਭਾਵੇਂ ਕਿ ਕੇਂਦਰ ਸਰਕਾਰ ਦਾ ਇਕ ਮੰਤਰੀ ਭਾਰਤੀ ਸੰਸਦ ਵਿਚ ਇਹ ਸਪੱਸ਼ਟ ਕਰ ਚੁੱਕਿਆ ਹੈ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ ਅਤੇ ਭਾਰਤ ਦੀ ਕੋਈ ਵੀ ਰਾਸ਼ਟਰੀ ਖੇਡ ਨਹੀਂ ਹੈ ਪਰ ਫਿਰ ਵੀ ਅਜੇ ਤੱਕ ਹਾਕੀ ਨੂੰ ਭਾਰਤ ਦੀ ਰਾਸ਼ਟਰੀ ਖੇਡ ਹੀ ਸਮਝਿਆ ਜਾਂਦਾ ਹੈ।
ਭਾਰਤ ਦੇ ਖੇਡ ਮੰਤਰੀ ਵੀ ਇਕ ਜਨਤਕ ਮੰਚ ਉੱਪਰ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ , ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੀ ਕੋਈ ਰਾਸ਼ਟਰੀ ਖੇਡ ਹੀ ਨਹੀਂ ਹੈ।
ਇਕ ਆਰ. ਟੀ. ਆਈ. ਦੇ ਜਵਾਬ ਵਿਚ 17 ਜਨਵਰੀ 2015 ਨੂੰ ਭਾਰਤ ਸਰਕਾਰ ਵਿਚ ਉਸ ਸਮੇਂ ਦੇ ਉਚ ਸਕੱਤਰ ਅਤੇ ਸਹਾਇਕ ਮੁੱਖ ਸੂਚਨਾ ਅਧਿਕਾਰੀ ਸ਼ਿਵ ਪ੍ਰਤਾਪ ਸਿੰਘ ਤੋਮਰ ਨੇ ਦਸਿਆ ਸੀ ਕਿ ਭਾਰਤ ਵਿਚ ਕਿਸੇ ਵੀ ਖੇਡ ਨੂੰ ਰਾਸ਼ਟਰੀ ਖੇੇਡ ਦਾ ਦਰਜਾ ਨਹੀਂ ਦਿੱਤਾ ਹੋਇਆ ਹੈ।
2 ਅਪ੍ਰੈਲ 2013 ਨੂੰ ਉਸ ਸਮੇਂ ਦੇ ਭਾਰਤ ਦੇ ਖੇਡ ਮੰਤਰੀ ਜਤਿੰਦਰ ਸਿੰਘ ਨੇ ਸਪੱਸ਼ਟ ਕਿਹਾ ਸੀ ਕਿ 'ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ, ਇਹ ਤਾਂ ਲੋਕਾਂ ਦਾ ਭਰਮ ਹੀ ਹੈ। ਲਖਨਊ ਦੀ ਐਸ਼ਵਰਿਆ ਪਰਾਸ਼ਰ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਸਾਲ 2012 ਵਿਚ ਆਰ. ਟੀ. ਆਈ. ਭੇਜ ਕੇ ਭਾਰਤ ਦੇ ਰਾਸ਼ਟਰੀ ਗਾਨ, ਗੀਤ, ਖੇਡ, ਪੰਛੀ, ਪਸ਼ੂ, ਫੁੱਲ ਅਤੇ ਪ੍ਰਤੀਕ ਦੇ ਐਲਾਨ ਜਾਂ ਘੋਸ਼ਣਾ ਦੀ ਕਾਪੀ ਮੰਗੀ ਸੀ। ਉਸ ਦੇ ਸਵਾਲ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੇ ਗਏ, ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਖੇਡ ਦਾ ਮਾਮਲਾ ਖੇਡ ਮੰਤਰਾਲੇ ਨੂੰ ਭੇਜ ਦਿੱਤਾ। ਇਸ ਦੇ ਜਵਾਬ ਵਿਚ ਖੇਡ ਮੰਤਰਾਲਾ ਦੇ ਉਸ ਸਮੇਂ ਦੇ ਸੀਨੀਅਰ ਸਕੱਤਰ ਸ਼ਿਵ ਪ੍ਰਤਾਪ ਸਿੰਘ ਤੋਮਰ ਨੇ ਸਾਲ 2012 ਦੇ ਅਗਸਤ ਮਹੀਨੇ ਵਿਚ ਐਸ਼ਵਰਿਆ ਨੂੰ ਭੇਜੇ ਗਏ ਜਵਾਬ ਵਿਚ ਲਿਖਿਆ ਸੀ ਕਿ 'ਭਾਰਤ ਸਰਕਾਰ ਨੇ ਕਿਸੇ ਵੀ ਖੇਡ ਨੂੰ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ ਹੋਇਆ ਹੈ।'
ਦੂਜੇ ਪਾਸੇ ਜਦੋਂ ਤੋਂ ਖੇਡ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ ਅਤੇ ਭਾਰਤ ਦੀ ਕੋਈ ਰਾਸ਼ਟਰੀ ਖੇਡ ਹੀ ਨਹੀਂ ਹੈ ਤਾਂ ਵੱਖ-ਵੱਖ ਰਾਜਾਂ ਨੇ ਵੱਖ-ਵੱਖ ਖੇਡਾਂ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ।
ਮੱਧ ਪ੍ਰਦੇਸ਼ ਹਾਕੀ ਨੂੰ ਹੀ ਰਾਸ਼ਟਰੀ ਖੇਡ ਦਾ ਦਰਜਾ ਦੇਣਾ ਚਾਹੁੰਦਾ ਹੈ। ਜਦੋਂ ਕਿ ਪੰਜਾਬ ਕਬੱਡੀ ਜਾਂ ਹਾਕੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣਾ ਚਾਹੁੰਦਾ ਹੈ। ਦਿੱਲੀ ਅਤੇ ਹਰਿਆਣਾ ਰਾਜ ਕੁਸ਼ਤੀ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣਾ ਚਾਹੁੰਦੇ ਹਨ। ਮਹਾਂਰਾਸ਼ਟਰ ਰਾਜ ਕ੍ਰਿਕਟ ਨੂੰ ਰਾਸ਼ਟਰੀ ਖੇਡ ਬਣਾਉਣਾ ਚਾਹੁੰਦਾ ਹੈ ਜਦੋਂ ਕਿ ਆਂਧਰਾ ਪ੍ਰਦੇਸ਼ ਟੈਨਿਸ ਨੂੰ ਰਾਸ਼ਟਰੀ ਖੇਡ ਦਾ ਦਰਜਾ ਦੇਣਾ ਚਾਹੁੰਦਾ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਦਾ ਖੇਡ ਮੰਤਰਾਲਾ ਵੀ ਇਕ ਆਰ. ਟੀ. ਆਈ. ਦੇ ਜਵਾਬ ਵਿਚ ਇਹ ਸਪੱਸ਼ਟ ਕਰ ਚੁੱਕਿਆ ਹੈ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਨਹੀਂ ਹੈ। 'ਗੁਨਾ' ਸ਼ਹਿਰ ਦੇ ਇਕ ਅਧਿਆਪਕ ਨੇ ਗਵਾਲੀਅਰ ਅਦਾਲਤ ਵਿਚ ਕੇਸ ਕੀਤਾ ਸੀ ਕਿ ਜਦੋਂ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੀ ਨਹੀਂ ਹੈ ਤਾਂ ਫਿਰ ਪਾਠਕ੍ਰਮ ਵਿਚ ਕਿਉਂ ਪੜ੍ਹਾਇਆ ਜਾਂਦਾ ਹੈ ਕਿ ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ। ਕੁਝ ਸਮਾਂ ਪਹਿਲਾਂ ਉਲੰਪੀਅਨ ਅਸ਼ੋਕ ਧਿਆਨ ਚੰਦ ਨੇ ਕਿਹਾ ਸੀ, 'ਇਸ ਦੇਸ਼ ਵਿਚ ਸਰਕਾਰੀ ਦਸਤਾਵੇਜ਼ਾਂ ਵਿਚ ਭਗਤ ਸਿੰਘ ਨੂੰ ਵੀ ਸ਼ਹੀਦ ਨਹੀਂ ਮੰਨਿਆ ਗਿਆ ਤਾਂ ਹਾਕੀ ਨੂੰ ਵੀ ਰਾਸ਼ਟਰੀ ਖੇਡ ਨਹੀਂ ਮੰਨ ਰਹੇ ਹਨ।'
ਉਸ ਸਮੇਂ ਉਲੰਪੀਅਨ ਅਸਲਮ ਸ਼ੇਰ ਖਾਨ ਦਾ ਵਿਚਾਰ ਸੀ ਕਿ 'ਹਾਕੀ ਨੇ ਦੇਸ਼ ਨੂੰ ਮਾਣ ਦਿਵਾਇਆ ਹੈ, ਉਸ ਨੂੰ ਰਾਸ਼ਟਰੀ ਖੇਡ ਦਾ ਦਰਜਾ ਮਿਲਣਾ ਚਾਹੀਦਾ ਹੈ।'
ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨਵਾਬ ਪਟੌਦੀ ਨੇ ਕਈ ਸਾਲ ਪਹਿਲਾਂ ਬਿਆਨ ਦਿੱਤਾ ਸੀ ਕਿ ਹਾਕੀ ਦੀ ਥਾਂ ਭਾਰਤ ਦੀ ਰਾਸ਼ਟਰੀ ਖੇਡ ਕ੍ਰਿਕਟ ਨੂੰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਵਿਵਾਦ ਹੀ ਪੈਦਾ ਹੋ ਗਿਆ ਸੀ। ਉਸ ਸਮੇਂ ਹਾਕੀ ਪ੍ਰੇਮੀਆਂ ਦਾ ਕਹਿਣਾ ਸੀ ਕਿ ਨਵਾਬ ਪਟੌਦੀ ਨੂੰ ਅਜਿਹੀ ਗੱਲ ਕਹਿਣ ਤੋਂ ਪਹਿਲਾਂ ਇਸ ਖੇਡ ਵਿਚ ਮਿਲੀਆ ਪ੍ਰਾਪਤੀਆਂ ਦੇ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰ ਲੈਣੀ ਚਾਹੀਦੀ ਸੀ।
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪ੍ਰਗਟ ਸਿੰਘ ਦਾ ਉਸ ਸਮੇਂ ਕਹਿਣਾ ਸੀ ਕਿ 'ਪਟੌਦੀ ਦੇ ਬਿਆਨ ਵਿਚ ਕਿਸੇ ਵੀ ਤਰ੍ਹਾਂ ਦਾ ਦੇਸ਼ ਪ੍ਰੇਮ ਨਜ਼ਰ ਨਹੀਂ ਆਉਂਦਾ। ਕੌਮੀ ਖੇਡ ਨੂੰ ਬਦਲਣ ਦਾ ਬਿਆਨ ਦੇਣਾ ਹੀ ਬੱਚਿਆਂ ਵਾਲੀ ਹਰਕਤ ਹੈ। ਆਈ. ਸੀ. ਸੀ. ਅਜੇ ਤੱਕ ਕ੍ਰਿਕਟ ਨੂੰ ਏਸ਼ੀਆਈ ਖੇਡਾਂ ਵਿਚ ਹੀ ਸ਼ਾਮਲ ਨਹੀਂ ਕਰਵਾ ਸਕੀ, ਉਲੰਪਿਕ ਦੀ ਤਾਂ ਗੱਲ ਹੀ ਦੂਰ ਹੈ।'
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਤੇ ਤੇਜ਼ ਤਰਾਰ ਸੈਂਟਰ ਫਾਰਵਰਡ ਰਹੇ ਉਲੰਪੀਅਨ ਗਗਨਅਜੀਤ ਸਿੰਘ ਨੇ ਉਸ ਸਮੇਂ ਕਿਹਾ ਸੀ ਕਿ 'ਹਾਕੀ ਦੀ ਖੇਡ ਨਾਲ ਹਰ ਦੇਸ਼ਵਾਸੀ ਜੁੜਿਆ ਹੋਇਆ ਹੈ ਅਤੇ ਜਦ ਵੀ ਹਾਕੀ ਬਾਰੇ ਕੋਈ ਗ਼ਲਤ ਗੱਲ ਕਹੀ ਜਾਂਦੀ ਹੈ ਤਾਂ ਹਰ ਖਿਡਾਰੀ ਅਤੇ ਖੇਡ ਪ੍ਰੇਮੀ ਦੇ ਦਿਲਾਂ ਨੂੰ ਸੱਟ ਵੱਜਦੀ ਹੈ।
ਉਸ ਸਮੇਂ ਨਵਾਬ ਪਟੌਦੀ ਦੇ ਬਿਆਨ ਤੋਂ ਬਾਅਦ ਮਾਸਕੋ ਉਲੰਪਿਕ ਖੇਡਾਂ ਵਿਚ ਸਭ ਤੋਂ ਵੱਡੇ ਸਕੋਰਰ ਅਤੇ ਪੰਜਾਬ ਪੁਲਿਸ ਦੇ ਸਾਬਕਾ ਆਈ. ਪੀ. ਐਸ. ਅਧਿਕਾਰੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਦਾ ਕਹਿਣਾ ਸੀ ਕਿ 'ਦੁਨੀਆ ਵਿਚ ਹਾਕੀ ਖੇਡਣ ਵਾਲੇ ਦੇਸ਼ਾਂ ਦੀ ਗਿਣਤੀ 200 ਦੇ ਕਰੀਬ ਹੈ ਜਦਕਿ ਕ੍ਰਿਕਟ ਦੁਨੀਆ ਦੇ ਸਿਰਫ਼ 12-13 ਦੇਸ਼ ਹੀ ਖੇਡਦੇ ਹਨ। ਕੌਮੀ ਖੇਡ ਕ੍ਰਿਕਟ ਨੂੰ ਬਣਾ ਦਿੱਤਾ ਜਾਵੇ ਤਾਂ ਇਹ ਕਿਸੇ ਨੂੰ ਵੀ ਪਸੰਦ ਨਹੀਂ ਹੋਵੇਗਾ।' ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਉਲੰਪੀਅਨ ਬਲਜੀਤ ਸਿੰਘ ਢਿੱਲੋਂ ਨੇ ਉਸ ਸਮੇਂ ਕਿਹਾ ਸੀ ਕਿ 'ਕ੍ਰਿਕਟ ਨੂੰ ਹਾਕੀ ਦੀ ਥਾਂ ਕੌਮੀ ਖੇਡ ਬਣਾਉਣ ਦੀ ਗੱਲ ਕਹਿਣਾ ਗੁਨਾਹ ਦੇ ਬਰਾਬਰ ਹੈ।'
ਉਪਰੋਕਤ ਤਬਸਰੇ ਦੇ ਆਧਾਰ 'ਤੇ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਹਾਕੀ ਨੂੰ ਅਜੇ ਭਾਰਤ ਸਰਕਾਰ ਨੇ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ, ਅਸਲ ਵਿਚ ਭਾਰਤ ਸਰਕਾਰ ਨੇ ਅਜੇ ਤਕ ਕਿਸੇ ਵੀ ਖੇਡ ਨੂੰ ਰਾਸ਼ਟਰੀ ਖੇਡ ਦਾ ਦਰਜਾ ਨਹੀਂ ਦਿੱਤਾ ਹੋਇਆ।

-ਲੱਕੀ ਨਿਵਾਸ, 61 ਏ ਵਿਦਿਆ ਨਗਰ, ਨੇੜੇ ਕੁੜੀਆਂ ਦਾ ਹੋਸਟਲ, ਪਟਿਆਲਾ।
ਮੋਬਾਈਲ :94638-19174

ਅਪਾਹਜਤਾ ਦੇ ਬਾਵਜੂਦ ਕ੍ਰਿਕਟ ਅਤੇ ਫੁੱਟਬਾਲ ਦਾ ਮੰਨਿਆ ਖਿਡਾਰੀ ਹੈ ਵਿਜੇ ਕੁਮਾਰ ਨੋਇਡਾ

ਵਿਜੇ ਕੁਮਾਰ ਨੋਇਡਾ ਇਕ ਹੱਥ ਤੋਂ ਅਪਾਹਜ ਹੈ ਪਰ ਇਸ ਦੇ ਬਾਵਯੂਦ ਵੀ ਉਸ ਦੀ ਖੇਡ ਭਾਵਨਾ ਦੇ ਜਨੂੰਨ ਅਤੇ ਸ਼ੌਕ ਨੇ ਉਸ ਨੂੰ ਖੇਡਾਂ ਵੱਲ ਪ੍ਰੇਰਤ ਕੀਤਾ ਅਤੇ ਅੱਜ ਉਹ ਇਕੋ ਸਮੇਂ ਕ੍ਰਿਕਟਰ ਵੀ ਹੈ ਅਤੇ ਫੁੱਟਬਾਲਰ ਵੀ। ਇਸ ਸ਼ੌਕ ਨੂੰ ਲੈ ਕੇ ਉਹ ਭਵਿੱਖ ਵਿਚ ਬਹੁਤ ਹੀ ਉਚ ਮੁਕਾਮ 'ਤੇ ਪਹੁੰਚਣ ਦੇ ਸੁਪਨੇ ਸੰਜੋਈ ਬੈਠਾ ਹੈ। ਵਿਜੇ ਕੁਮਾਰ ਦਾ ਜਨਮ 8 ਅਗਸਤ, 1981 ਨੂੰ ਪਿਤਾ ਗਿਆਨ ਚੰਦ ਦੇ ਘਰ ਮਾਤਾ ਰਾਮਰਤੀ ਦੇਵੀ ਦੀ ਕੁੱਖੋਂ ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਦੇ ਨਾਲ ਲਗਦੇ ਪਿੰਡ ਛਲੇਰਾ ਵਿਖੇ ਹੋਇਆ। ਸੱਤ ਸਾਲ ਦੀ ਉਮਰ ਵਿਚ ਉਸ ਦੇ ਖੱਬੇ ਹੱਥ ਨੂੰ ਇਨਫੈਕਸ਼ਨ ਹੋ ਗਈ ਅਤੇ ਉਹ ਐਨੀ ਵਧ ਗਈ ਕਿ ਆਖਰ ਉਸਦਾ ਹੱਥ ਕੱਟਣਾ ਪਿਆ। ਭਾਵੇਂ ਵਿਜੇ ਕੁਮਾਰ ਅਤੇ ਪਰਿਵਾਰ ਲਈ ਇਹ ਇਕ ਸਦਮੇ ਤੋਂ ਘੱਟ ਨਹੀਂ ਸੀ ਪਰ ਵਕਤ ਅੱਗੇ ਮਜਬੂਰ ਹੋ ਝੁਕਣਾ ਪਿਆ ਅਤੇ ਵਿਜੇ ਕੁਮਾਰ ਨੇ ਆਪਣੇ-ਆਪ ਨੂੰ ਐਨਾ ਕੁ ਮਜ਼ਬੂਤ ਕਰ ਲਿਆ ਕਿ ਉਸ ਨੇ ਸੋਚਿਆ ਕਿ ਹੱਥ ਹੀ ਗਿਆ ਹੈ ਜ਼ਿੰਦਗੀ ਤਾਂ ਨਹੀਂ। ਸਕੂਲ ਪੜ੍ਹਨ ਲੱਗਾ ਤਾਂ ਪੜ੍ਹਾਈ ਦੇ ਨਾਲ-ਨਾਲ ਖੇਡਣ ਦਾ ਸ਼ੌਕ ਵੀ ਜਾਗਿਆ ਭਾਵੇਂ ਉਹ ਖੇਡ ਦੇ ਮੈਦਾਨ ਵਿਚ ਉਤਰਨ ਵੇਲੇ ਕਈ ਦੋਸਤਾਂ ਮਿੱਤਰਾਂ ਦੇ ਤਾਹਨੇ-ਮੇਹਣਿਆਂ ਦਾ ਸ਼ਿਕਾਰ ਵੀ ਹੋਇਆ ਪਰ ਉਸ ਦੇ ਮਜ਼ਬੂਤ ਇਰਾਦਿਆਂ ਨੂੰ ਅੱਗੇ ਵਧਣ ਤੋਂ ਕੋਈ ਵੀ ਰੋਕ ਨਹੀਂ ਸਕਿਆ। ਉਸ ਨੇ ਕ੍ਰਿਕਟ ਦੇ ਨਾਲ-ਨਾਲ ਫੁੱਟਬਾਲ ਖੇਡਣ ਵਿਚ ਵੀ ਮੁਹਾਰਤ ਹਾਸਲ ਕਰ ਲਈ ਅਤੇ ਆਪਣੀ ਮਿਹਨਤ ਸਦਕਾ ਅੱਜ ਉਹ ਦਿੱਲੀ ਦੀ ਅਪਾਹਜ ਜਾਣੀ ਪੈਰਾ ਕ੍ਰਿਕਟ ਟੀਮ ਦਾ ਇਕ ਅਨਿੱਖੜਵਾਂ ਅੰਗ ਹੈ ਅਤੇ ਉਸ ਨੇ ਕ੍ਰਿਕਟ ਖੇਡਦਿਆਂ ਕਈ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ । ਸਾਲ 2002 ਵਿਚ ਉਸ ਨੂੰ ਬੈਸਟ ਬਾਲਰ ਦਾ ਖਿਤਾਬ ਮਿਲਿਆ ਅਤੇ ਸਾਲ 2003 ਵਿਚ ਬੈਸਟ ਫੀਲਡਰ ਵਜੋਂ ਸਨਮਾਨਤ ਹੋਇਆ। ਕੇਰਲਾ ਵਿਚ ਫੁੱਟਬਾਲ ਦੇ ਟਰਾਇਲ ਹੋਏ ਜਿੱਥੇ ਕਿਸ਼ੋਰ ਕੇਰਲਾ ਨੇ ਉਸ ਦੀ ਪੈਰਾ ਫੁੱਟਬਾਲਰ ਵਜੋਂ ਚੋਣ ਕਰ ਲਈ ਅਤੇ ਛੇਤੀ ਹੀ ਉਹ ਫੁੱਟਬਾਲ ਦੀ ਟੀਮ ਦਾ ਵਾਈਸ ਕਪਤਾਨ ਵੀ ਬਣ ਗਿਆ। ਵਿਜੇ ਕੁਮਾਰ ਨੂੰ ਅਫਰੀਕਾ ਦੀ ਧਰਤੀ 'ਤੇ ਵੀ ਖੇਡਣ ਦਾ ਮੌਕਾ ਮਿਲਿਆ ਜਿੱਥੇ ਉਸ ਦੇ ਚੰਗੇ ਪ੍ਰਦਰਸ਼ਨ ਦੀ ਵਾਹ ਵਾਹ ਹੋਈ। ਵਿਜੇ ਕੁਮਾਰ ਆਖਦਾ ਹੈ ਕਿ ਸਾਲ 2022 ਵਿਚ ਬ੍ਰਾਜ਼ੀਲ ਦੇਸ਼ ਵਿਚ ਵਰਲਡ ਫੁੱਟਬਾਲ ਕੱਪ ਆ ਰਿਹਾ ਹੈ ਅਤੇ ਉਸ ਨੂੰ ਪੂਰੀ ਉਮੀਦ ਹੈ ਕਿ ਉਹ ਵਰਲਡ ਕੱਪ ਵਿਚ ਜਿੱਤ ਹਾਸਲ ਕਰੇਗਾ। ਆਪਣੇ ਇਸ ਖੇਤਰ ਵਿਚ ਉਹ ਹਮੇਸ਼ਾ ਰਿਣੀ ਹੈ ਕੇਰਲਾ ਤੋਂ ਕਿਸ਼ੋਰ ਦਾ ਅਤੇ ਅਨਿਲ ਕੁਮਾਰ ਅਤੇ ਬਾਦਸ਼ਾਹ ਦਾ ਜਿਨ੍ਹਾਂ ਦਾ ਸਹਿਯੋਗ ਉਸ ਨੂੰ ਹਰ ਪਲ ਮਿਲਦਾ ਹੈ ਅਤੇ ਉਹ ਉਸ ਤੋਂ ਵੀ ਵੱਧ ਖੁਸ਼ ਹੈ ਆਪਣੀ ਪਰਿਵਾਰਕ ਬਗੀਚੀ ਜਿਸ ਵਿਚ ਉਸ ਦੀ ਪਤਨੀ ਅੰਜਨਾ ਸ਼ਰਮਾ, ਬੇਟਾ ਪ੍ਰਿਆਂਸੂ ਸ਼ਰਮਾ ਅਤੇ ਬੇਟੀ ਸ਼ੋਭਾ ਸ਼ਰਮਾ ਜਿਨ੍ਹਾਂ ਨੇ ਉਸ ਨੂੰ ਹਮੇਸ਼ਾਂ ਹੀ ਖੁਸ਼ੀਆਂ ਅਤੇ ਮਾਣ ਬਖਸ਼ਿਆ ਹੈ । ਨੋਇਡਾ ਵਿਚ ਇਕ ਪੇਸ਼ੇ ਵਜੋਂ ਵਕੀਲ ਹੋ ਕੇ ਵਕਾਲਤ ਕਰਨ ਵਾਲੇ ਮਾਣਮੱਤਾ ਖਿਡਾਰੀ ਵਿਜੇ ਕੁਮਾਰ ਨੂੰ ਸਮੇਂ ਦੀਆਂ ਸਰਕਾਰਾਂ 'ਤੇ ਗਿਲਾ ਹੈ ਕਿ ਅਜੇ ਤੱਕ ਕਿਸੇ ਵੀ ਸਰਕਾਰ ਨੇ ਉਸ ਦੀਆਂ ਪ੍ਰਾਪਤੀਆਂ ਦੀ ਕਦਰ ਨਹੀਂ ਪਾਈ ਅਤੇ ਨਾ ਹੀ ਉਸ ਦੀ ਕੋਈ ਆਰਥਿਕ ਮਦਦ ਕੀਤੀ ਹੈ ।

-ਮੋਗਾ (ਪੰਜਾਬ) ਮੋਬਾਈਲ : 98551-14484

ਡੇਹਰਾ ਬਾਬਾ ਨਾਨਕ ਦਾ ਪ੍ਰਿੰਸਪਾਲ ਬਾਸਕਿਟਬਾਲ ਵਿਚ ਬਣਿਆ ਸ਼ਹਿਜ਼ਾਦਾ

ਪੰਜਾਬ ਦੇ ਪਾਕਿਸਤਾਨ ਨਾਲ ਲਗਦੀ ਸਰਹੱਦ 'ਤੇ ਵਸਿਆ ਹੋਇਆ ਡੇਹਰਾ ਬਾਬਾ ਨਾਨਕ ਦੇ ਇਕ ਹੋਣਹਾਰ ਨੌਜਵਾਨ ਪ੍ਰਿੰਸਪਾਲ ਨੇ ਬਾਸਕਿਟਬਾਲ ਵਿਚ ਸਾਰੀ ਦੁਨੀਆ ਵਿਚ ਪ੍ਰਸਿੱਧ ਖੇਡੀ ਜਾਂਦੀ ਐਨ. ਬੀ. ਏ. ਲੀਗ ਵਿਚ ਉਸ ਦੀ ਚੋਣ ਹੋਣ ਕਰਕੇ ਇਕ ਇਤਿਹਾਸ ਰਚ ਦਿੱਤਾ ਹੈ। 3 ਜਨਵਰੀ, 2001 ਵਿਚ ਜਨਮ ਲੈ ਕੇ 6 ਫੁੱਟ ਦਸ ਇੰਚ ਲੰਮੇ ਇਸ ਨੌਜਵਾਨ ਨੇ ਆਪਣੀ ਇਸ ਖੇਡ ਦੀ ਸਿਖਲਾਈ ਲੁਧਿਆਣਾ ਬਾਸਕਿਟਬਾਲ ਦੀ ਅਕਾਦਮੀ ਤੋਂ ਪ੍ਰਾਪਤ ਕੀਤੀ। ਐਨ. ਬੀ. ਏ. ਦੇ ਮੁੱਖ ਪ੍ਰਬੰਧਕ ਸ਼ਰੀਫ ਅਬਦੁਲ ਰਹੀਮ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਿੰਸਪਾਲ ਦੀ ਲੀਗ ਵਿਚ ਚੋਣ ਹੋ ਗਈ ਹੈ। ਇਸ ਵਿਸ਼ੇਸ਼ ਪ੍ਰਾਪਤੀ 'ਤੇ ਸਾਰਾ ਗੁਰਦਾਸਪੁਰ ਜ਼ਿਲ੍ਹਾ ਖ਼ੁਸ਼ੀਆਂ ਮਨਾ ਰਿਹਾ ਹੈ ਤੇ ਖੇਡ ਮੰਤਰੀ ਨੇ ਇਸ ਦੀ ਵਧਾਈ ਦਿੱਤੀ ਹੈ। ਇਸ ਮਹਾਂ ਕਾਰਜ ਵਿਚ ਉਸ ਦੇ ਕੋਚ ਰਾਜਦੀਪ ਸਿੰਘ ਦਾ ਹੱਥ ਹੈ, ਜਿਸ ਨੇ ਉਸ ਦਾ ਸਹੀ ਤੇ ਸਮੇਂ ਅਨੁਸਾਰ ਮਾਰਗ ਦਰਸ਼ਨ ਕੀਤਾ ਹੈ। ਜਦੋਂ ਪ੍ਰਿੰਸਪਾਲ ਕੋਚ ਰਾਜਦੀਪ ਦੇ ਸੰਪਰਕ ਵਿਚ ਆਇਆ ਤਾਂ ਉਹ ਕੇਵਲ 14 ਸਾਲ ਦਾ ਨੌਜਵਾਨ ਸੀ ਤੇ ਕੇਵਲ ਵਾਲੀਬਾਲ ਖੇਡਣਾ ਹੀ ਜਾਣਦਾ ਸੀ। ਰਾਜਦੀਪ ਨੇ ਉਸ ਸਮੇਂ ਜਦੋਂ ਪ੍ਰਿੰਸ ਦਾ ਕੱਦ 6 ਫੁੱਟ 5 ਇੰਚ ਦਾ ਸੀ ਤਾਂ ਬਾਸਕਿਟ ਖੇਡ ਅਪਣਾਉਣ ਲਈ ਕਿਹਾ ਤਾਂ ਉਸ ਦਾ ਬੜਾ ਮਾਸੂਮੀ ਭਰਿਆ ਜੁਆਬ ਸੀ, 'ਉਹ ਕੀ ਹੁੰਦਾ ਜੀ' ਕੋਚ ਉਸ ਨੂੰ ਬਾਸਕਿਟਬਾਲ ਦੀ ਗਰਾਊਂਡ ਵਿਚ ਲੈ ਗਿਆ ਤੇ ਗੇਮ ਦੇ ਮੁਢਲੇ ਨਿਯਮ ਦੱਸੇ ਤੇ ਨਾਲ ਖੇਡਣ ਲਈ ਕਿਹਾ। ਦੋ ਦਿਨਾਂ ਬਾਅਦ ਹੀ ਕੋਚ ਨੇ ਇਹ ਮਹਿਸੂਸ ਕੀਤਾ ਕਿ ਪ੍ਰਿੰਸ ਬਣਿਆ ਹੀ ਇਸ ਖੇਡ ਲਈ ਹੈ। ਇਸ ਤੋਂ ਕੁਝ ਸਾਲ ਪਹਿਲਾਂ ਸਤਨਾਮ ਸਿੰਘ ਨੇ ਵੀ ਇਸ ਵਿਕਾਰੀ ਲੀਗ ਵਿਚ ਦਾਖ਼ਲਾ ਲਿਆ ਸੀ ਤੇ ਉਹ ਇਸ ਲੁਧਿਆਣਾ ਅਕਾਦਮੀ ਦੀ ਹੀ ਦੇਣ ਸੀ, ਜਿਸ ਨੇ ਦੇਸ਼ ਦਾ ਨਾਂਅ ਪ੍ਰਸਿੱਧ ਕੀਤਾ ਸੀ। ਪ੍ਰਿੰਸਪਾਲ ਨੇ ਪਹਿਲਾਂ ਅੰਤਰਰਾਸ਼ਟਰੀ ਮੈਚ ਦਸੰਬਰ 2018 ਵਿਚ ਖੇਡਿਆ ਸੀ ਫਿਰ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਡੇਹਰਾ ਬਾਬਾ ਨਾਨਕ ਦਾ ਇਹ ਨੌਜਵਾਨ ਇਕ ਸਾਧਾਰਨ ਪਰਿਵਾਰ ਵਿਚੋਂ ਹੈ ਤੇ ਉਸ ਦਾ ਪਿਤਾ ਗੁਰਮੇਜ ਸਿੰਘ ਬਿਜਲੀ ਦੇ ਮਹਿਕਮੇ ਵਿਚ ਇਕ ਕੈਸ਼ੀਅਰ ਦੀ ਭੂਮਿਕਾ ਨਿਭਾਅ ਰਿਹਾ ਹੈ। ਲੁਧਿਆਣਾ ਅਕੈਡਮੀ ਬਾਸਕਿਟਬਾਲ ਦੀ ਇਕ ਵੱਕਾਰੀ ਸਿਖਲਾਈ ਕੇਂਦਰ ਹੈ, ਜਿਸ ਨੇ ਵੱਖ-ਵੱਖ ਸਮੇਂ ਵਿਚ ਦੇਸ਼ ਵਿਚ ਕਈ ਨਾਮਵਰ ਖਿਡਾਰੀ ਪੈਦਾ ਕੀਤੇ ਹਨ। ਇਸ ਬਾਸਕਿਟਬਾਲ ਸਿਖਲਾਈ ਕੇਂਦਰ ਨੇ ਹੁਣ ਤੱਕ ਇਸ ਡੇਹਰਾ ਬਾਬਾ ਦੀ ਧਰਤੀ ਵਿਚੋਂ ਪ੍ਰਿੰਸਪਾਲ ਸਿੰਘ ਹੁਣ ਦੇ ਸਮੇਂ ਦਾ ਤੇ ਪਹਿਲਾਂ ਸਤਨਾਮ ਸਿੰਘ ਭੰਮਰਾ, ਅਮਰਜੀਤ ਸਿੰਘ, ਅਮੀ ਜੋਤ ਸਿੰਘ ਗਿੱਲ, ਤੇ ਪਰਮ ਪ੍ਰੀਤ ਸਿੰਘ ਬਰਾੜ ਨੇ ਇਹ ਪੰਜਾਬ ਦਾ ਮਾਣ ਵਧਾਇਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਵਿਚੋਂ ਭਾਰਤ ਦੇ ਕਪਤਾਨ ਮਨਮੋਹਨ ਸਿੰਘ ਦਾ ਨਾਂਅ ਲਿਆ ਜਾ ਸਕਦਾ ਹੈ, ਜੋ ਸਰਕਾਰੀ ਕਾਲਜ ਲੁਧਿਆਣਾ ਦੇ ਵਿਦਿਆਰਥੀ ਰਹੇ ਹਨ। ਇਸ ਥੋੜ੍ਹੇ ਜਿਹੇ ਸਮੇਂ ਵਿਚ ਹੀ ਪੰਜਾਬ ਨੇ ਚਾਰ ਖਿਡਾਰੀ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ।

-274-ਏ. ਐਕਸ. ਮਾਡਲ ਟਾਊਨ,
ਐਕਸਟੈਂਸ਼ਨ, ਲੁਧਿਆਣਾ।
ਮੋਬਾਈਲ : 98152-55295.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX