ਤਾਜਾ ਖ਼ਬਰਾਂ


ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  3 minutes ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  15 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  26 minutes ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 1 hour ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 2 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 1 hour ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 2 hours ago
ਅੰਮ੍ਰਿਤਸਰ, 10 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਗ਼ਜ਼ਲ

ਹੁਣ ਫ਼ਕੀਰੀ ਛਹਿਬਰਾਂ ਨੇ ਰੰਗ ਲਾਏ
ਆਤਮਾ ਨੇ ਸ਼ੁਕਰ ਦੇ ਦੀਵੇ ਜਗਾਏ |

ਅੰਬਰਾਂ ਤੋਂ ਨੂਰ ਦੀ ਬਰਸਾਤ ਹੋਈ
ਲਹੂ ਦੇ ਕਣ ਰੋਸ਼ਨੀ ਅੰਦਰ ਨਹਾਏ |

ਰੁੱਖ ਪੰਛੀ ਤੇ ਚਰਾਂਦਾਂ, ਟਹਿਕ ਪਈਆਂ
ਪੌਣ ਪਾਣੀ ਨੇ ਅਨਾਹਤ ਨਾਦ ਗਾਏ |

ਤਾਰਿਆਂ ਨੇ ਚੰਨ ਦਾ ਦੀਦਾਰ ਕੀਤਾ
ਉਹ ਨਸ਼ੇ ਵਿਚ ਚੂਰ ਹੋ ਕੇ ਟਿਮਟਿਮਾਏ |

ਉਹ ਸੰਧੂਰੀ ਸਰਘੀਆਂ ਦੇ ਮੁੱਖ ਵਰਗੇ
ਚਾਨਣੀ ਦੇ ਵਾਂਗ ਆ ਕੇ ਮੁਸਕਰਾਏ |

ਪਿਆਰ ਤੇ ਸਤਿਕਾਰ ਦੇ ਨਾਯਾਬ ਮੋਤੀ
ਬਾਵਰੇ ਨੈਣਾਂ ਨੇ ਚਰਨਾਂ ਵਿਚ ਵਿਛਾਏ |

ਦੀਦ ਦੀ ਇਕ ਬੰੂਦ ਨੇ ਸਰਸ਼ਾਰ ਕੀਤੇ
ਵਲਵਲੇ ਜਜ਼ਬੇ ਸੀ ਮੁੱਦਤ ਤੋਂ ਤਿਹਾਏ |

ਭਰ ਗਈ ਹੈ ਝੋਲ ਮਹਿਕਾਂ ਨਾਲ ਇਹਦੀ
ਦਿਲ ਵਿਚਾਰੇ ਤੋਂ ਖ਼ੁਸ਼ੀ ਸਾਂਭੀ ਨਾ ਜਾਏ |

ਹਿਜਰ ਦੇ ਫੱਟਾਂ ਤੇ ਹੁਣ ਅੰਗੂਰ ਆਇਆ
ਬਿਰਹੜੇ ਭੈੜੇ ਅਸੀਂ ਗੰਗਾ ਵਹਾਏ |
             *****


ਖ਼ਬਰ ਸ਼ੇਅਰ ਕਰੋ

ਦੋ ਕਿਸ਼ਤਾਂ ਵਿਚ ਛਪਣ ਵਾਲੀ ਕਹਾਣੀ ਮਾਂ

ਮਾਂ ਬਜ਼ੁਰਗ ਤਾਂ ਹੈ ਹੀ ਸੀ, ਸਰਦੀ ਦੀ ਸ਼ੁਰੂਆਤ 'ਚ ਹੀ ਅਜਿਹੀ ਠੰਢ ਲੱਗੀ ਕਿ ਤੇਜ਼ ਬੁਖਾਰ ਦੀ ਪਕੜ ਕਾਰਨ ਹੋਰ ਕਮਜ਼ੋਰ ਹੋ ਗਈ | ਕੋਈ ਇਕ ਮਹੀਨੇ ਤੋਂ ਠੀਕ ਹੋਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ | ਜ਼ੋਰ-ਸਤ ਮੁੱਕਦਾ ਜਾ ਰਿਹਾ ਸੀ ਤੇ ਸਰਦੀ ਹੋਰ ਵਧ ਰਹੀ ਸੀ |
ਉਹਦਾ ਬੇਟਾ ਸੁਰਜੀਤ ਇਸ ਗੱਲੋਂ ਬੜਾ ਪ੍ਰੇਸ਼ਾਨ ਸੀ ਕਿਉਂਕਿ ਉਹਦੇ ਬੇਟੇ ਚੰਨੀ ਦਾ ਵਿਆਹ ਦਸੀਂ ਦਿਨੀਂ ਸਿਰ 'ਤੇ ਸੀ | ਮਾਂ ਦੇ ਠੀਕ ਨਾ ਹੋਣ ਕਰਕੇ ਉਹ ਚਿੜ ਜਿਹਾ ਗਿਆ ਸੀ ਕਿ ਠੀਕ ਹੋਣ 'ਚ ਹੀ ਨਹੀਂ ਸੀ ਆ ਰਹੀ | ਜਦੋਂ ਲੰਘਦੇ ਵੜਦੇ ਸੁਰਜੀਤ ਹਾਲ-ਚਾਲ ਪੁੱਛਦਾ ਤਾਂ ਮਾਂ ਹੋਰ ਨਵੀਂ ਤਕਲੀਫ਼ ਦੱਸ ਦਿੰਦੀ ਕਿ ਗਲਾ ਦੁਖਦੈ, ਪਿੱਠ 'ਚ ਦਰਦ ਹੈ, ਮੈਨੂੰ ਭੁੱਖ ਹੀ ਨਹੀਂ ਲਗਦੀ ਜਾਂ ਉਲਟੀਆਂ ਆ ਗਈਆਂ ਸਵੇਰੇ ਆਦਿ ਤਾਂ ਸੁਰਜੀਤ ਖਫ਼ਾ ਜਿਹਾ ਹੋ ਜਾਂਦਾ |
ਕਈ ਵਾਰ ਸੁਰਜੀਤ ਮਾਂ ਵਲੋਂ ਕੋਈ ਨਵੀਂ ਸਰੀਰਕ ਤਕਲੀਫ਼ ਸੁਣਦਿਆਂ ਹੀ ਭੜਕ ਪੈਂਦਾ ਜਿਵੇਂ ਤੰਗ ਜਿਹਾ ਪੈ ਰਿਹਾ ਹੋਵੇ | ਮਾਂ ਉਸ ਦੇ ਇੰਜ ਬੋਲਣ ਨੂੰ ਉਸ ਦਾ ਸੁਭਾਅ ਮਾਤਰ ਜਾਣ ਕੇ ਕਹਿੰਦੀ, 'ਬੇਟਾ ਹੁਣ ਬੁੱਢੇ ਠੀਕਰੇ ਨੇ ਭੱਜਣਾ ਹੀ ਏ, ਇਸ 'ਚ ਕਿਹੜਾ ਕੋਈ ਜ਼ੋਰ ਪੈਣੈ' ਤੇ ਫਿਰ ਕਿਤੇ ਸੁਰਜੀਤ ਚੁੱਪ ਕਰਦਾ |
ਸੁਰਜੀਤ ਦੀ ਘਰ ਵਾਲੀ ਕਿਰਨ, ਮਾਂ ਦਾ ਖਿਆਲ ਤਾਂ ਰੱਖਦੀ, ਮਾੜੀ ਮੋਟੀ ਸੇਵਾ ਵੀ ਕਰਦੀ, ਪਰ ਬਹੁਤੀ ਸਿਆਣੀ ਨਹੀਂ ਸੀ | ਕੋਈ ਗੱਲ ਉਹਦੇ ਅੰਦਰ ਟਿਕਦੀ ਨਹੀਂ ਸੀ, ਜੋ ਸੁਣਦੀ ਉਸੇ ਤਰ੍ਹਾਂ ਉਗਲ ਦਿੰਦੀ | ਕਈ ਵੇਰਾਂ ਬਾਤ ਦਾ ਬਤੰਗੜ ਵੀ ਬਣ ਜਾਂਦਾ |
ਬਿਸਤਰੇ 'ਤੇ ਲੇਟੀ ਬਿਮਾਰ ਮਾਂ ਨੂੰ ਬੜੀ ਪੁਰਾਣੀ ਗੱਲ ਯਾਦ ਆ ਗਈ | ਜਦੋਂ ਸੁਰਜੀਤ ਕੋਈ ਚਾਰ ਪੰਜ ਵਰਿ੍ਹਆਂ ਦਾ ਸੀ, ਉਹਨੂੰ ਪੀਲੀਆ ਹੋ ਗਿਆ | ਸੁਰਜੀਤ ਦੇ ਮਾਮੇ ਦਾ ਵਿਆਹ ਨੇੜੇ ਹੀ ਸੀ, ਕੋਈ 15 ਦਿਨ ਬਾਅਦ | ਉਮੀਦ ਸੀ ਕਿ ਸੁਰਜੀਤ ਠੀਕ ਹੋ ਜਾਵੇਗਾ ਤੇ ਵਿਆਹ 'ਤੇ ਜਾਣ 'ਚ ਕੋਈ ਦਿਕਤ ਨਹੀਂ ਆਏਗੀ ਪਰ ਇੰਜ ਨਹੀਂ ਹੋਇਆ | ਪੀਲੀਆ ਵਿਗੜ ਗਿਆ | ਸਾਰਿਆਂ ਨੇ ਚਾਹਿਆ ਕਿ ਸੁਰਜੀਤ ਦੀ ਮਾਂ ਕਿਸੇ ਹਾਲਤ 'ਚ ਵੀ ਵਿਆਹ 'ਤੇ ਜ਼ਰੂਰ ਆਵੇ | ਸੁਰਜੀਤ ਦੇ ਨਾਨਾ ਜੀ ਨੇ ਹਰ ਤਰ੍ਹਾਂ ਦਾ ਖਿਆਲ ਰੱਖਣ ਅਤੇ ਇੰਤਜ਼ਾਮ ਕਰਨ ਦਾ ਭਰੋਸਾ ਵੀ ਦਿੱਤਾ | ਪਰ ਇਹ ਸੋਚ ਕੇ ਵਿਆਹ 'ਤੇ ਜਾਣ ਕਰਕੇ ਸੁਰਜੀਤ ਦੀ ਤਬੀਅਤ ਕਿਧਰੇ ਹੋਰ ਖਰਾਬ ਨਾ ਹੋ ਜਾਵੇ, ਸੁਰਜੀਤ ਦੀ ਮਾਂ ਇਸ ਗੱਲ 'ਤੇ ਅੜੀ ਰਹੀ ਕਿ ਉਹਨੂੰ ਕਿਸੇ ਹਾਲਤ 'ਚ ਬੱਚੇ ਨੂੰ ਲੈ ਕੇ ਵਿਆਹ 'ਤੇ ਨਹੀਂ ਜਾਏਗੀ | ਉਹਨੇ ਆਪਣੇ ਪਿਤਾ ਜੀ ਨੂੰ ਸਾਫ਼ ਲਫ਼ਜ਼ਾਂ 'ਚ ਕਿਹਾ ਕਿ ਉਹਨੂੰ ਭਰਾ ਦੇ ਵਿਆਹ ਦੀ ਅਸੀਮ ਪ੍ਰਸੰਨਤਾ ਹੈ | ਘਰ 'ਚ ਭੈਣ ਵਾਲੀਆਂ ਰਸਮਾਂ ਪੂਰੀਆਂ ਕਰਨ ਲਈ ਉਹਦੀ ਛੋਟੀ ਭੈਣ ਹੈ, ਇਸ ਲਈ ਸੁਰਜੀਤ ਦੀ ਤਬੀਅਤ ਠੀਕ ਨਾ ਹੋਣ ਦੀ ਸੂਰਤ 'ਚ ਵਿਆਹ ਦੇ ਜਸ਼ਨ 'ਚ ਸ਼ਾਮਿਲ ਨਹੀਂ ਹੋ ਸਕੇਗੀ |
ਜਦੋਂ ਬਿਸਤਰੇ 'ਤੇ ਨਿਢਾਲ ਲੇਟੀ ਉਹਨੂੰ ਇਹ ਗੱਲ ਚੇਤੇ ਆਈ, ਉਸ ਦੀ ਨੂੰ ਹ ਕਿਰਨ ਇਤਫਾਕਨ ਉਸ ਕੋਲ ਚਾਹ ਦਾ ਗਿਲਾਸ ਲੈ ਕੇ ਆ ਖੜੋਤੀ ਤੇ ਉਹਨੇ ਇੰਨ-ਬਿੰਨ ਉਸ ਨੂੰ ਇਹ ਪੁਰਾਣੀ ਗੱਲ ਸੁਣਾ ਦਿੱਤੀ |
ਸੁਰਜੀਤ ਦੀ ਘਰ ਵਾਲੀ ਨੇ ਖੌਰੇ ਕਿਸ ਮਨ ਨਾਲ ਮਾਂ ਦੀ ਗੱਲ ਸੁਣੀ ਤੇ ਕਿਸ ਤਰ੍ਹਾਂ ਜਦੋਂ ਸੁਰਜੀਤ ਸ਼ਾਮ ਘਰ ਆਇਆ, ਉਸ ਨੂੰ ਸੁਣਾਈ ਕਿ ਸੁਣ ਕੇ ਸੁਰਜੀਤ ਭਾਵੁਕ ਤਾਂ ਨਹੀਂ ਹੋਇਆ, ਬਲਕਿ ਉਪਰਲੇ ਤਲ ਤੋਂ ਹੀ ਅਣਗੌਲਿਆਂ ਜਿਹਾ ਕਰ ਗਿਆ ਤੇ ਅੰਦਰ ਖਾਤੇ ਚਿੜ੍ਹ, ਜਿਹੀ ਮਹਿਸੂਸ ਕਰਨ ਲੱਗਾ ਕਿ ਮੈਂ ਕਿਹੜਾ ਮਾਂ ਦਾ ਘੱਟ ਖਿਆਲ ਰਖ ਰਿਹਾ ਹਾਂ ਜਿਹੜੇ ਇਹੋ ਜਿਹੀ ਗੱਲ ਦੀ ਸੁਣਾਵਤ ਮਾਂ ਨੇ ਸੁੱਟੀ ਹੈ |
ਕੋਈ ਗੱਲ ਅਤੇ ਉਸ ਗੱਲ ਦੀ ਤਫਸੀਲ ਕਿਹੜੀ ਭਾਵਨਾ ਅਤੇ ਦਿਲ ਦੇ ਕਿਹੜੇ ਤਲ ਤੋਂ ਕਿਸ ਦੁਆਰਾ ਸੁਣਾਈ ਜਾ ਰਹੀ ਹੈ, ਜੇ ਸੁਣਨ ਵਾਲਾ ਉਸ ਨੂੰ ਨਾਂਹ ਸਮਝੇ ਤਾਂ ਉਹ ਸਮਝਣ ਵਿਚ ਇੰਨੀ ਗ਼ਲਤੀ ਕਰ ਸਕਦਾ ਕਿ ਜਿਥੇ ਉਸ ਗੱਲ ਨੇ ਭਾਵੁਕਤਾ ਪੈਦਾ ਕਰਨੀ ਹੁੰਦੀ ਹੈ, ਉਹ ਰੁਖਾਪਨ ਜਾਂ ਝਗੜੇ ਨੂੰ ਜਨਮ ਦੇ ਦਿੰਦੀ ਹੈ | ਇਕ ਗੱਲ ਹੋਰ ਜਿਸ ਭਾਵਨਾ ਨਾਲ ਇਹ ਗੱਲ ਕਹੀ ਜਾ ਰਹੀ ਹੈ, ਇਸ ਦਾ ਕੋਈ ਭੌਤਿਕ ਮਾਪ-ਦੰਡ ਨਹੀਂ, ਇਸ ਨੂੰ ਸਮਝਣ ਲਈ ਸਿਆਣਪ ਅਤੇ ਜ਼ਹੀਨ ਬੁੱਧੀ ਤਾਂ ਚਾਹੀਦੀ ਹੀ ਹੈ, ਸਮਝਣ ਦੀ ਨੀਅਤ ਹੋਣੀ ਵੀ ਜ਼ਰੂਰੀ ਹੈ |
ਇਹ ਇਸ ਲਈ ਕਿ ਸੁਣਨ ਵਾਲਾ ਅਕਲਮੰਦ ਹੋਣ ਦੇ ਬਾਵਜੂਦ, ਨੀਅਤਨ ਗੱਲ ਨੂੰ ਜੇਕਰ ਉਸੇ ਧਰਾਤਲ 'ਤੇ ਰੱਖ ਕੇ ਨਹੀਂ ਸਮਝਦਾ ਜਿਸ ਤੋਂ ਕਹੀ ਗਈ ਹੈ ਤਾਂ ਲਿਹਾਜ਼ਾ ਵਿਗਾੜ ਪਾ ਦਿੰਦਾ ਹੈ | ਉਂਜ ਵੀ, ਇਕ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਵਲੋਂ ਬਿਆਨ ਕੀਤੀ ਗੱਲ, ਰੰਗਤ ਬਦਲਦੀ ਜਾਂਦੀ ਹੈ, ਇਹ ਕੁਝ ਹੱਦ ਤੱਕ ਕੁਦਰਤੀ ਵੀ ਹੈ |
ਸੋ, ਵਿਆਹ ਦੀ ਤਿਆਰੀ ਦੀ ਦੌੜ 'ਚ ਸੁਰਜੀਤ ਨੂੰ 'ਮਾਂ' ਤੇ ਫਿਰ 'ਬਿਮਾਰ ਮਾਂ' ਹੁਣ ਬਹੁਤ ਵੱਡਾ ਬੋਝ ਨਜ਼ਰ ਆਉਣ ਲੱਗ ਪਈ |
ਇਹ 'ਮਾਂ' ਜਾਂ 'ਮਾਂ-ਬਾਪ' ਹੀ ਹਨ ਜਿਨ੍ਹਾਂ ਨੂੰ ਆਪਣੇ ਬੱਚੇ ਕਿਸੇ ਹਾਲਾਤ 'ਚ ਵੀ ਜਦੋਂ ਉਨ੍ਹਾਂ 'ਤੇ ਆਸ਼ਰਤ ਹੁੰਦੇ ਹਨ, ਬੋਝ ਨਹੀਂ ਲੱਗਦੇ | ਪਰ ਬੱਚਿਆਂ ਨੂੰ ਮਾਂ-ਬਾਪ (ਕੁਝ ਇਕ ਬੱਚਿਆਂ ਨੂੰ ਛੱਡ ਕੇ) ਜੇਕਰ ਸਮਰੱਥ ਨਾ ਹੋਣ ਤਾਂ ਬੋਝ ਹੀ ਲਗਦੇ ਹਨ | ਇਹ ਯੁੱਗ ਜਾਂ ਇਹ ਕਹਿ ਲਓ, ਅਜੋਕੀਆਂ ਸਮਾਜਿਕ ਕਦਰਾਂ-ਕੀਮਤਾਂ ਦੀ ਬਦੌਲਤ ਹੈ |
ਬੇਟੇ ਦਾ ਵਿਆਹ ਸਿਰ 'ਤੇ ਸੀ | ਹੁਣ ਜਦੋਂ ਲੰਘਦੇ ਗੁਜ਼ਰਦੇ, ਸੁਰਜੀਤ ਨੂੰ ਮਾਂ ਦੀ 'ਹਾਏ' ਦੀ ਆਵਾਜ਼ ਸੁਣਦੀ, ਤਾਂ ਉਹਨੂੰ ਰੰਗ 'ਚ ਭੰਗ ਪੈਣ ਦਾ ਡਰ ਮਨ ਹੀ ਮਨ ਬੇਚੈਨ ਕਰ ਦਿੰਦਾ |
ਇਧਰ ਮਾਂ, ਮਨ ਹੀ ਮਨ, ਪੋਤਰੇ ਦੇ ਵਿਆਹ ਬਾਰੇ ਪੂਰੀ ਸੁਚੇਤ, ਅਰਦਾਸਾਂ ਕਰਦੀ, ਸਾਰੇ ਸਮਾਗਮਾਂ ਦੇ ਦਿਨ ਘੰਟੇ ਤੇ ਮਿੰਟ ਗਿਣਦੀ ਰਹਿੰਦੀ | ਪਰ ਜ਼ੋਰ-ਸੱਤ ਨਾ ਹੋਣ ਕਰਕੇ ਬੇਵਸ ਜਿਹੀ ਪਈ ਰਹਿੰਦੀ | ਨਾਲੇ ਬਹੁਤ ਹੀ ਇਕੱਲਾਪਨ ਮਹਿਸੂਸ ਕਰਦੀ |
ਵੈਸੇ ਸੁਰਜੀਤ ਦੀ ਘਰਵਾਲੀ ਕਿਰਨ ਮਾਂ ਨੂੰ ਸਮੇਂ ਸਿਰ ਦਵਾਈ ਦਿੰਦੀ | ਰੋਟੀ ਵੇਲੇ ਰੋਟੀ, ਪਾਣੀ ਸਮੇਂ ਸਿਰ ਬਾਕਾਇਦਾ ਦਿੰਦੀ | ਚੰਨੀ ਵੀ ਸਮੇਂ-ਸਮੇਂ 'ਤੇ ਆ ਕੇ ਦਾਦੀ ਦਾ ਹਾਲ-ਚਾਲ ਪੁੱਛਦਾ | ਘਰ ਵਿਚ ਵਿਆਹ ਦੇ ਇੰਤਜ਼ਾਮ ਲਈ ਦੌੜ-ਭੱਜ ਲੱਗੀ ਰਹਿੰਦੀ ਹੈ | ਮਾਂ, ਸਾਰਿਆਂ ਨੂੰ ਆਉਂਦਿਆਂ ਜਾਂਦਿਆਂ ਦੇਖ, ਚੀਜ਼ਾਂ ਰੱਖਦਿਆਂ, ਜਿੰਨਾ ਕੁ ਦੇਖ ਸਕਦੀ ਆਪੇ ਹੀ ਅੰਦਾਜ਼ਾ ਲਗਾਉਂਦੀ ਰਹਿੰਦੀ ਕਿ ਫਲਾਂ ਇੰਤਜ਼ਾਮ ਹੋ ਰਿਹੈ, ਫਲਾਂ ਰਹਿ ਗਿਐ ਤੇ ਨਾਲ ਅਰਦਾਸਾਂ ਕਰਦੀ ਕਿ ਸਭ ਕੁਝ ਵਧੀਆ ਹੋਵੇ | ਨਾਲੇ ਫਿਰ ਮਨ ਹੀ ਮਨ ਆਪਣੇ ਪਤੀ ਨੂੰ ਵੀ ਯਾਦ ਕਰਦੀ ਕਿ ਜੇ ਉਹ ਹੁੰਦੇ ਤਾਂ ਕਿੰਨਾ ਚਾਅ ਚੜ੍ਹਨਾ ਸੀ ਉਨ੍ਹਾਂ ਨੂੰ ਆਪਣੇ ਪੋਤੇ ਦੇ ਵਿਆਹ ਦਾ |
ਆਖਿਰ ਵਿਆਹ ਦਾ ਦਿਨ ਆ ਗਿਆ | ਬਾਰਾਤ ਲੋਕਲ ਉਸੇ ਸ਼ਹਿਰ 'ਚ ਹੀ ਸ਼ਾਮ ਨੂੰ ਚੜ੍ਹਨੀ ਸੀ | ਇਕ ਤੋਂ ਬਾਅਦ ਇਕ ਮਹਿਮਾਨ ਆ ਰਹੇ ਸਨ | ਉਨ੍ਹਾਂ 'ਚੋਂ ਚੰਦ ਇਕ ਹੀ ਮਾਂ ਨੂੰ ਮਿਲਣ ਆਉਂਦੇ ਤੇ ਉਨ੍ਹਾਂ ਚੰਦ ਕੁ ਵਿਚੋਂ ਵੀ ਮਹਿਜ਼ ਕੁਝ ਇਕ, ਦੋ-ਚਾਰ ਮਿੰਟ ਰੁਕ ਕੇ ਮਾਂ ਨਾਲ ਗੱਲਬਾਤ ਕਰਦੇ ਤੇ ਉਸ 'ਚੋਂ ਵੀ ਕੋਈ ਵਿਰਲੇ ਅਸਲ ਹਮਦਰਦੀ ਕਰਦੇ ਲਗਦੇ, ਬਾਕੀ ਤੇ ਮਹਿਜ਼ ਡਰਾਮਾ ਹੀ ਕਰਦੇ |
ਤੰਦਰੁਸਤ ਜੀਅ ਤੇ ਖਾਸ ਕਰਕੇ ਨੌਜਵਾਨ ਤਾਂ ਇਹ ਸਮਝਦੇ ਹਨ ਕਿ ਜੇ ਅਸੀਂ ਮਹਿਜ਼ ਰਸਮ ਮੂਜਬ ਮਾਂ ਨਾਲ ਗੱਲ ਕਰ ਰਹੇ ਹਾਂ ਤੇ ਵੇਖ ਕਿਧਰੇ ਹੋਰ ਰਹੇ ਹਾਂ ਤਾਂ ਇਸ ਏਨੀ ਬਜ਼ੁਰਗ ਔਰਤ ਨੂੰ ਕੀ ਪਤਾ ਲਗਣੈ | ਪਰ ਉਨ੍ਹਾਂ ਨੂੰ ਇਹ ਭੁੱਲ ਜਾਂਦੈ ਕਿ ਇਹ ਬਜ਼ੁਰਗ ਔਰਤ ਵੀ ਕਿਸੇ ਵੇੇਲੇ ਸਾਡੀ ਉਮਰ 'ਚ ਸੀ ਤੇ ਫਿਰ ਇਸ ਨੂੰ ਜ਼ਿੰਦਗੀ ਦੇ ਛੇ-ਸੱਤ ਦਹਾਕਿਆਂ ਦਾ ਤਜਰਬਾ ਵੀ ਹੈ | ਸੋ, ਬਜ਼ੁਰਗ ਮਾਤਾ ਨੂੰ ਇਸ ਗੱਲ ਨੇ ਬੜੀ ਠੇਸ ਪਹੁੰਚਾਈ ਸੀ ਕਿ ਇੰਨੇ ਆਉਣ ਵਾਲੇ ਬੰਦਿਆਂ 'ਚੋਂ ਚੰਦ ਇਕ ਨੂੰ ਹੀ ਦਿਲੋਂ ਉਸ ਦੀ ਪ੍ਰਵਾਹ ਸੀ |
'ਤਕਰੀਬਨ ਸਾਰਿਆਂ ਨੇ ਹੀ ਉਸ ਨੂੰ ਸਮਾਜਿਕ ਮਾਹੌਲ 'ਚੋਂ ਹੀ ਮਨਫ਼ੀ ਕੀਤਾ ਹੋਇਆ ਸੀ | ਬਾਹਰੋਂ ਆਏ ਜੀਆਂ 'ਤੇ ਕੀ ਰੋਸ ਕਰਨਾ, ਉਹਦੇ ਆਪਣੇ ਪੁੱਤਰ ਤੇ ਪੋਤਰਾ ਵੀ ਇਸੇ ਸੋਚ ਦੇ ਧਾਰਨੀ ਸਨ | ਸੋਚ ਕੇ ਮਾਤਾ ਦਾ ਦਿਲ ਬੈਠ ਜਾਂਦਾ ਸੀ ਤੇ ਜਦੋਂ ਉਨ੍ਹਾਂ ਦੇ ਚਿਹਰਿਆਂ ਤੋਂ ਆਏ ਬੋਲਾਂ ਦੇ ਅਣਕਹੇ ਭਾਵ ਅਰਥ-ਮਹਿਸੂਸ ਕਰਦੀ ਕਿ ਉਨ੍ਹਾਂ ਨੂੰ ਤੇ ਚਿੰਤਾ ਇਹ ਸੀ ਕਿ ਕਿਧਰੇ ਵਿਆਹ ਜਸ਼ਨਾਂ ਦੌਰਾਨ ਮੈਂ ਸਵਾਸ ਤਿਆਗ ਕੇ ਰੰਗ 'ਚ ਭੰਗ ਹੀ ਨਾ ਪਾ ਦਿਆਂ, ਉਹਦਾ ਲੇਟਿਆਂ-ਲੇਟਿਆਂ ਸਿਰ ਘੰੁਮਣ ਲੱਗਦਾ |
ਸਕੇ-ਸਬੰਧੀਆਂ ਦਾ ਇਹ ਰਵੱਈਆ ਦੇਖ ਕੇ, ਮਾਂ ਦੀ ਤਿਆਰ ਹੋ ਕੇ ਬਰਾਤ ਨਾਲ ਜਾਣ ਦੀ ਸਿਕ ਭਾਵੇਂ ਮਧਮ ਪੈ ਗਈ ਪਰ ਫਿਰ ਵੀ ਉਹਦੇ ਦਿਮਾਗ ਦਾ ਇਕ ਹਿੱਸਾ ਪੋਤਰੇ ਦੇ ਵਿਆਹ ਦੀ ਖੁਸ਼ੀ 'ਚ ਝੂਮ ਰਿਹਾ ਸੀ | ਇਹੋ ਜਿਹੀ ਦੁਚਿੱਤੀ, ਦਵੰਧ, ਰੋਗ, ਸੋਗ, ਖ਼ੁਸ਼ੀ ਬੰਦੇ ਦੀ ਮਾਨਸਿਕਤਾ 'ਤੇ ਕਈ ਵੇਰਾਂ ਬਹੁਤ ਹੀ ਭਾਰੀ ਪੈਂਦੀ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 98155-09390.

ਵਾਹ-ਹੇ-ਗੁਰੂ

'ਗੁਰੂ' ਸ਼ਬਦ ਹੈ ਸੰਸਕ੍ਰਿਤ ਦਾ-ਅਰਥ ਹੈ ਸਿਖਸ਼ਿਕ ਅਧਿਆਪਕ | ਹੁਣ ਤਾਂ ਹਿੰਦੀ ਵਾਲਿਆਂ ਨੇ ਅਪਣਾ ਲਿਆ ਹੈ-ਅਧਿਆਪਕ-ਟੀਚਰ | ਸਿਫ਼ਤਾਂ ਦੇ ਭੰਡਾਰ, ਇਸ ਪੁਰਾਤਨ ਸ਼ਬਦ ਨੂੰ ਪੰਜਾਬੀ ਬੋਲੀ ਵਾਲਿਆਂ ਨੇ ਪੂਰੇ ਆਦਰ ਮਾਣ ਨਾਲ ਸੰਭਾਲ ਲਿਆ ਹੈ | ਸਭੇ 11 ਗੁਰੂਆਂ ਨੂੰ ਸੰਬੋਧਨ 'ਗੁਰੂ' ਸ਼ਬਦ ਨਾਲ ਹੀ ਕੀਤਾ ਜਾਂਦਾ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ, ਸ਼ਰਧਾ, ਇੱਜ਼ਤ-ਮਾਣ, ਸ੍ਰੀ ਸ਼ਬਦ ਲਾ ਕੇ ਕੀਤਾ ਜਾਂਦਾ ਹੈ | ਉਚਤਮ ਸਤਿਕਾਰ ਹੇਤ ਇਹ ਸ਼ਬਦ ਹੈ:
'ਵਾਹ-ਹੇ-ਗੁਰੂ',
ਸਿਫ਼ਤ ਸਾਲਾਹ ਹੈ |
ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਮਾਰਗ ਨੂੰ , ਜਦ ਪੰਜ ਪਿਆਰੇ ਸਾਜ ਕੇ, ਅੰਮਿ੍ਤ ਦੀ ਦਾਤ ਬਖ਼ਸ਼ ਕੇ, ਖ਼ਾਲਸਾ ਪੰਥ ਦਾ ਰੂਪ ਦਿੱਤਾ ਤਾਂ ਇਹ ਜੈਕਾਰਾ ਬਖ਼ਸ਼ਿਆ:
'ਵਾਹੇ ਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ'
(ਵਾਹ-ਹੇ-ਗੁਰੂ ਜੀ ਕਾ ਖ਼ਾਲਸਾ, ਵਾਹ-ਹੇ-ਗੁਰੂ ਤੇਰੀ ਫ਼ਤਹਿ)
ਅੱਜ, ਹਰੇਕ ਗੁਰਦੁਆਰਾ ਸਾਹਿਬ 'ਚ ਜਾਂ ਹਰੇਕ ਸਿੱਖਾਂ ਨਾਲ ਸਬੰਧਿਤ ਧਾਰਮਿਕ ਇਕੱਠ ਨੂੰ ਸੰਬੋਧਨ ਕਰਨ ਵਾਲਾ ਵਕਤਾ, ਆਪਣੇ ਸੰਬੋਧਨ ਦੀ ਸ਼ੁਰੂਆਤ ਤੇ ਅੰਤ ਵੀ ਇਸੇ ਜੋਸ਼ੋ-ਖਰੋਸ਼ ਨਾਲ ਕਰਦਾ ਹੈ:
ਵਾਹੇਗੁਰੂ ਜੀ ਕਾ ਖ਼ਾਲਸਾ,
ਵਾਹੇਗੁਰੂ ਜੀ ਕੀ ਫ਼ਤਹਿ |
ਰਾਗੀ ਸਿੰਘ ਵੀ ਇਸੇ ਸੰਬੋਧਨ ਨਾਲ ਆਪਣਾ ਕੀਰਤਨ ਆਰੰਭਦੇ ਹਨ ਤੇ ਇਸੇ ਨਾਲ ਹੀ ਭੁੱਲਾਂ-ਚੁੱਕਾਂ ਦੀ ਮੁਆਫ਼ੀ ਮੰਗ ਕੇ ਭੋਗ ਪਾਉਂਦੇ ਹਨ |
ਸਟੇਜ ਸਕੱਤਰ ਤਾਂ ਹਰ ਵਾਰ, ਵਾਰ-ਵਾਰ, ਇਸੇ ਸੰਬੋਧਨ ਨਾਲ, ਹਰ ਨਵੇਂ ਆਏ ਤੇ ਜਿਸ ਦਾ ਸਮਾਂ ਸਮਾਪਤ ਹੋ ਗਿਆ ਹੈ, ਸੰਗਤ ਨੂੰ ਉਸ ਦੀ ਜਾਣਕਾਰੀ ਦਿੰਦਿਆਂ ਇਹੀ ਸ਼ਬਦ ਉਚਾਰਨ ਜ਼ਰੂਰ ਕਰਦਾ ਹੈ |
ਸਿੱਖ ਪੰਥ ਦੇ ਬਾਨੀ, ਸ੍ਰੀ ਗੁਰੂ ਨਾਨਕ ਦੇਵ ਜੀ, ਆਧਾਰ ਹਨ, 'ਵਾਹ-ਹੇ-ਗੁਰੂ' ਦੀ ਫਤਹਿ ਦੀ ਗੰੁਜਾਰ, ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਣ ਦੇ |
ਇਕ ਪ੍ਰਤੱਖ ਪ੍ਰਮਾਣ ਹੈ, ਜਿਥੇ-ਜਿਥੇ ਕੋਈ ਸਿੱਖ ਜਾ ਕੇ ਵਸਿਆ ਹੈ, ਉਥੇ-ਉਥੇ ਭਾਵੇਂ ਉਹ ਇਕੱਲਾ ਹੀ ਕਿਉਂ ਨਾ ਹੋਵੇ, ਸਭ ਤੋਂ ਪਹਿਲਾਂ ਗੁਰਦੁਆਰਾ ਜ਼ਰੂਰ ਕਾਇਮ ਕਰਦਾ ਹੈ ਤੇ ਦੂਜਾ ਕੰਮ ਲੰਗਰ ਸ਼ੁਰੂ ਕਰਦਾ ਹੈ ਤਾਂ ਕਿ ਭੁੱਖਾ ਨਾ ਰਹੇ ਕੋਈ |
ਸਤਿਗੁਰੂ ਨਾਨਕ ਦੇਵ ਜੀ ਨੇ...ਮਹਿਤਾ ਕਾਲੂ ਜੀ ਵਲੋਂ ਵਪਾਰ ਕਰਨ ਹਿਤ ਦਿੱਤੇ 20 ਰੁਪਏ ਭੁੱਖਿਆਂ ਨੂੰ ਰੋਟੀ ਖਵਾ ਕੇ ਇਹ ਸ਼ੁੱਭ ਵਪਾਰ ਕੀਤਾ ਸੀ, ਉਸ ਲੰਗਰ ਦੀ ਪ੍ਰਥਾ ਅੱਜ ਵੀ ਕਾਇਮ ਹੈ |
ਬਾਬਾ ਨਾਨਕ ਜੀ ਦੇ 550 ਸਾਲਾਂ ਦਾ ਪੁਰਬ ਇਸ ਸਮੇਂ ਦੁਨੀਆ ਭਰ 'ਚ ਮਨਾਇਆ ਜਾ ਰਿਹਾ ਹੈ | ਕੁਝ ਦਿਨ ਪਹਿਲਾਂ ਹੀ 84 ਦੇਸ਼ਾਂ ਦੇ ਰਾਜਦੂਤ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ:
ਸਤਿਗੁਰੂ ਨਾਨਕ ਪ੍ਰਗਟਿਆ,
ਮਿਟੀ ਧੰੁਦ ਜਗ ਚਾਨਣ ਹੋਆ |
ਉਨ੍ਹਾਂ ਨੂੰ ਇਹ ਸਮਰਪਣ ਹੋ ਗਿਆ ਹੈ |
'ਵਾਹੇਗੁਰੂ ਜੀ ਕਾ ਖ਼ਾਲਸਾ
ਵਾਹੇਗੁਰੂ ਜੀ ਕੀ ਫਤਹਿ |'
(ਉਚਾਰਨ ਬੇਸ਼ੱਕ ਉਨ੍ਹਾਂ ਦੀ ਆਪਣੀ ਆਪਮੀ ਮਾਤ-ਭਾਸ਼ਾ 'ਚ ਰਿਹਾ) |
ਪਾਕਿਸਤਾਨ ਨੇ ਵੀ ਪਾਕਿਸਤਾਨ 'ਚ ਬਾਬਾ ਗੁਰੂ ਨਾਨਕ ਦੇ ਯੂਨੀਵਰਸਿਟੀ ਖੋਲ੍ਹਣ ਦਾ ਐਲਾਨ ਕੀਤਾ ਹੈ | ਪਿਛਲੇ ਦਿਨੀਂ ਮੈਂ ਇਕ ਟੈਲੀਵਿਜ਼ਨ 'ਤੇ ਹੋਇਆ ਪ੍ਰੋਗਰਾਮ ਵੇਖ ਰਿਹਾ ਸਾਂ, ਉਸ ਵਿਚ ਇਕ ਸਿੱਖ ਬੱਚੀ ਨੇ ਐਾਕਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ, 'Why i am proUd to be sikh... guru nanak dev ji said.' 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ¨ |'
ਸੱਚੀਂ-ਜਿਨ੍ਹਾਂ ਦੀ ਭੰਡੀ ਕੀਤੀ ਜਾਣੀ ਚਾਹੀਦੀ ਹੈ, ਉਹ ਤਾਂ ਪੂਜਾ ਦੇ ਹੱਦਕਾਰੀ ਹਨ ਤੇ ਜਿਹੜੀ ਜਣਨੀ ਹੈ, ਉਹ ਤਿ੍ਸਕਾਰ ਦੀ ਅਧਿਕਾਰੀ ਕਿਉਂ?'
ਇਕ ਆਮ ਧਾਰਨਾ ਹੈ ਕਿ ਇਕ ਦਿਨ ਪਰਲੋ (ਪਰਲਯ) ਆਏਗੀ ਤੇ ਇਸ ਦਿਹਾੜੇ ਪੂਰੀ ਦੁਨੀਆ ਤਬਾਹ ਹੋ ਜਾਵੇਗੀ, ਇਸ ਨੂੰ ਅੰਗਰੇਜ਼ੀ 'ਚ 'dooms day' ਵੀ ਆਖਿਆ ਜਾਂਦਾ ਹੈ |
ਮੇਰੀ ਮਤ ਇਹ ਹੈ ਕਿ ਜਿਸ ਦਿਹਾੜੇ ਜਣਨੀ (ਇਸਤਰੀ) ਇਸ ਧਰਤੀ 'ਤੇ ਨਹੀਂ ਰਹੇਗੀ ਉਹ ਦਿਨ 'ਡੂਮਜ਼ ਡੇਅ' (ਪਰਲੋ) ਦਾ ਦਿਨ ਹੀ ਹੋਵੇਗਾ |
ਕਿੰਨੀ ਦਰਦ ਭਰੀ ਕਥਾ ਹੈ ਸਾਡੇ ਦੇਵ-ਪੁਰਾਣਾ 'ਚ |
ਉਸ ਮੁਤਾਬਕ 'ਅਹਲਿਆ, ਇਕ ਰਿਸ਼ੀ ਮੰੁਨੀ ਦੀ ਧਰਮਪਤਨੀ ਸੀ, ਉਹ ਜੰਗਲ 'ਚ ਇਕ ਝੌਾਪੜੀ ਵਿਚ ਨਿਵਾਸ ਕਰਦੀ ਸੀ, ਦੇਵਤਾ ਇੰਦਰ ਜਿਸ ਨੂੰ ਦੇਵਤਿਆਂ ਦਾ ਦੇਵਤਾ ਵਾਲਾ ਮਾਣ ਪ੍ਰਾਪਤ ਸੀ, ਅਤਿਅੰਤ ਕਾਮੀ ਸੀ, ਉਹਦਾ ਦਿਲ ਅਹਲਿਆ 'ਤੇ ਆ ਗਿਆ ਤੇ ਇਕ ਦਿਨ ਜਦ ਰਿਸ਼ੀ ਇਸ਼ਨਾਨ ਕਰਨ ਲਈ ਨਦੀ ਗਿਆ ਹੋਇਆ ਸੀ ਤਾਂ ਇੰਦਰ, ਰਿਸ਼ੀ ਦਾ ਭੇਸ ਵਟਾ ਕੇ ਅਹਲਿਆ ਦੀ ਪਤ ਲੁਟ ਲਈ | ਰਿਸ਼ੀ ਵਾਪਸ ਪਰਤਿਆ ਤਾਂ ਇਹ ਜਾਣਦਿਆਂ ਵੀ ਕਿ ਇਹ ਕਾਰਾ ਇੰਦਰ ਦੇਵਤੇ ਦਾ ਹੈ, ਉਹਨੇ ਗੁੱਸੇ ਨਾਲ ਅਹਲਿਆ ਨੂੰ ਸਰਾਪ ਦੇ ਕੇ ਪੱਥਰ ਦੀ ਸਿਲ ਬਣਾ ਦਿੱਤਾ | ਫਿਰ ਕਈ ਸਾਲਾਂ ਮਗਰੋਂ ਜਦ ਭਗਵਾਨ ਰਾਮ ਚੰਦਰ ਜੀ ਆਏ ਤਾਂ ਉਨ੍ਹਾਂ ਦੇ ਪੈਰਾਂ ਦੀ ਛੋਹ ਨਾਲ ਉਹ ਮੁੜ ਕੇ ਸਿਲ ਤੋਂ ਜਿਊਾਦੀ ਇਸਤਰੀ ਬਣ ਗਈ | ਯੁੱਗ ਬੀਤ ਗਏ... ਕਿਸੇ ਨੇ ਆਪਣੀ ਧੀ ਦਾ ਨਾਂਅ ਅਹਲਿਆ ਨਹੀਂ ਰੱਖਿਆ... ਹਾਂ ਸਿਰਫ਼ ਇਕ ਸੀ 'ਝਾਂਸੀ ਦੀ ਰਾਣੀ ਅਹਲਿਆ ਬਾਈ, ਉਸ ਦੀ ਸਿਫ਼ਤ ਅੱਜ ਵੀ ਬਰਕਰਾਰ ਹੈ...'
ਖੂਬ ਲੜੀ ਮਰਦਾਨੀ, ਵੋਹ ਤੋ
ਝਾਂਸੀ ਵਾਲੀ ਰਾਨੀ ਥੀ |
ਧੰਨ ਗੁਰੂ ਨਾਨਕ, ਉਨ੍ਹਾਂ ਨੇ ਇਸਤਰੀ ਨੂੰ ਉਚਤਮ ਸਥਾਨ ਦਿੱਤਾ |
ਵਰਣਨ ਜ਼ਰੂਰੀ ਹੈ, ਗੁਰੂ ਨਾਨਕ ਸਾਹਿਬ ਦੇ ਚਲਾਏ ਪੰਥ ਦੀ ਪਹਿਲੀ 'ਸਿੱਖ' ਕੌਣ ਸੀ?
'ਬੇਬੇ ਨਾਨਕੀ ਜੀ |
ਸਿੱਖ ਪੰਥ ਨੂੰ ਖਾਲਸਾ ਰੂਪ ਦੇਣ ਲਈ ਜਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮਿ੍ਤ ਦੀ ਦਾਤ ਦਿੱਤੀ ਤਾਂ ਉਸ ਅੰਮਿ੍ਤ 'ਚ ਮਿਠਾਸ (ਪਤਾਸੇ) ਕਿਨ੍ਹਾਂ ਪਵਿੱਤਰ ਹੱਥਾਂ ਨੇ ਪਾਏ?
ਦਸਮ ਪਿਤਾ ਦੀ ਸੁਭਾਗ ਧਰਮ-ਪਤਨੀ ਨੇ |
ਸਿਖਿਜ਼ਮ ਵਿਚ ਔਰਤ ਨੂੰ ਸਮਸ਼ਾਨ 'ਚ ਜਾਣ ਤੱਕ ਦਾ ਹੱਕ ਹਾਸਲ ਹੈ, ਕਈ ਬਰਾਬਰੀ ਦੇ ਹੱਕ ਹਾਸਲ ਹਨ, ਪਰ ਇਕ ਬਹੁਤ ਵੱਡਾ ਰੋਸ ਵੀ ਹੈ ਕਿ...
* ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ, ਅੰਮਿ੍ਤਸਰ ਵਿਖੇ ਕੀਰਤਨ ਕਰਨ ਤੋਂ ਮਨਾਹੀ ਹੈ |
* ਉਨ੍ਹਾਂ ਨੂੰ ਉਸ ਪਾਲਕੀ ਨੂੰ ਜਿਸ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਦੋਵੇਂ ਵੇਲੇ ਜਦ ਉਨ੍ਹਾਂ ਨੂੰ ਦਰਬਾਰ ਸਾਹਿਬ 'ਚ ਲਿਆਇਆ ਜਾਂਦਾ ਹੈ, ਰਾਤੀਂ ਵਿਸ਼ਰਾਮ (ਸੁੱਖ ਆਸਨ) ਲਈ ਸ਼ਰਧਾ ਨਾਲ ਲਿਆਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਪਾਲਕੀ ਸਾਹਿਬ ਨੂੰ ਨਾ ਤਾਂ ਮੋਢਾ ਦੇਣ ਦੀ ਇਜਾਜ਼ਤ ਹੈ, ਨਾ ਛੂਹਣ ਦੀ | ਮੈਨੂੰ ਕਈ ਬੀਬੀਆਂ ਵਲੋਂ ਇਸ ਸਬੰਧੀ ਰੋਸ ਪ੍ਰਗਟ ਕਰਨ ਲਈ ਫੋਨ ਆਏ ਹਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਸੱਚੇ ਰੋਸ ਨੂੰ ਬੰਦ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਨ੍ਹਾਂ ਦੇ 550ਵੇਂ ਪੁਰਬ 'ਤੇ ਇਹ ਸੱਚੀ ਸ਼ਰਧਾਂਜਲੀ ਪੇਸ਼ ਕਰਨੀ ਚਾਹੀਦੀ ਹੈ |
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ¨
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ¨
ਸਹਸ ਅਠਾਰਹ ਕਹਿਨ ਕਤੇਬਾ ਅਸੁਲੂ ਇਕੁ ਧਾਤੁ¨
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ¨
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ¨
ਇਸ ਬ੍ਰਹਿਮੰਡ ਦੀ ਸਿਰਜਣਾ-ਰਚਨਾ ਕਿਸ ਨੇ ਕੀਤੀ ਹੈ? ਕਿਸ ਤਰ੍ਹਾਂ ਇਹ ਧਰਤੀਆਂ ਆਕਾਸ਼ ਆਪਣੇ ਧੁਰੇ ਦੁਆਲੇ ਘੰੁਮ ਰਹੀਆਂ ਹਨ | ਇਨਸਾਨ ਅਜੇ ਤਾੲੀਂ ਘੋਖ ਕਰ ਰਿਹਾ ਹੈ, ਵਿਗਿਆਨ ਰਾਹੀਂ ਘਗੋਲ ਰਾਹੀਂ, ਹਾਲਾਂ ਤਾੲੀਂ ਚੰਨ ਦੀ ਧਰਤੀ 'ਤੇ ਹੀ ਪੈਰ ਰੱਖ ਸਕਿਆ ਹੈ ਪਰ ਅਜੇ ਤਾੲੀਂ ਵਸ ਨਹੀਂ ਸਕਿਆ | ਭਾਰਤ ਦਾ ਇਸਰੋ ਪੁਲਾੜ ਖੋਜ ਕੇਂਦਰ ਮਸਾਂ-ਮਸਾਂ ਚੰਨ ਦੇ ਉਸ ਹਿੱਸੇ ਦੀ ਘੋਖ ਲੈਣ ਲਈ ਆਪਣਾ 'ਵਿਕਰਮ' ਨਾਮੀ ਚੰਦਰਯਾਨ ਭੇਜ ਸਕਿਆ ਹੈ, ਜਿਹੜਾ ਪੁੱਠਾ ਹੋ ਕੇ ਇਕ ਪਾਸੇ ਹੀ ਡਿਗਿਆ ਹੋਇਆ ਹੈ |
ਹੈਰਾਨਕੰੁਨ ਹੈ ਨਾ... ਗੁਰੂ ਨਾਨਕ ਸਾਹਿਬ ਦੀ ਨਾ ਕੋਈ ਲੈਬਾਰਟਰੀ ਸੀ, ਨਾ ਦੂਰਬੀਨਾਂ, ਨਾ ਕੋਈ ਰਾਕਟ, ਦੂਰਦਿ੍ਸ਼ਟੀ ਸੀ ਬਸ | ਸਾਢੇ ਪੰਜ ਸਦੀਆਂ ਬਾਅਦ ਵੀ, 'ਵੇਦ ਕਹੇ ਇਕ ਵਾਤ' (ਇਥੇ ਵੇਦ ਦਾ ਅਰਥ ਹੈ ਗਿਆਨ) ਵੀ ਉਨ੍ਹਾਂ ਦੀ ਬਾਣੀ ਦੀ ਹਾਮੀ ਭਰਦਾ ਹੈ |
ਕਿੰਨਾ ਵਿਅੰਗ ਹੈ ਉਨ੍ਹਾਂ ਦਾ, ਲੋਕਾਈ ਦੇ ਇਸ ਅੰਧ-ਵਿਸ਼ਵਾਸ 'ਤੇ ਕੀ ਧਰਤੀ ਨੂੰ ਇਕ ਬੈਲ ਨੇ ਚੁਕਿਆ ਹੋਇਆ ਹੈ |
ਜੇ ਕੋ ਬੁਝੈ ਹੋਵੈ ਸਚਿਆਰੁ¨ ਧਵਲੈ ਉੁਪਰਿ ਕੇਤਾ ਭਾਰੁ¨
ਅੰਤਿਕਾ: ਇਹ ਕਥਨ...
ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ¨
ਕੂੜ, ਭਿ੍ਸ਼ਟਾਚਾਰ ਦਾ ਮੰਬਾ ਹੈ |
ਅੱਜ ਆਚਾਰ ਕੀ ਹੈ? ਵਿਵਹਾਰ ਕੀ ਹੈ...?
ਵਿਵਹਾਰੀਆਂ ਦਾ? ਭਿ੍ਸ਼ਟ, ਭਿ੍ਸ਼ਟਾਚਾਰੀ... ਭਿ੍ਸ਼ਟਾਚਾਰੀ...
ਇਸੇ ਲਈ ਤਾਂ ਮੰੂਹੋਂ ਨਿਕਲਦਾ ਹੈ...
'ਵਾਹ-ਹੇ-ਗੁਰੂ |
ਵਾਹ-ਹੇ-ਗੁਰੂ¨

ਸਿਆਣਪ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਸਾਨੂੰ ਸਦਾ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸ਼ਕਤੀਸ਼ਾਲੀ ਤੋਂ ਸ਼ਕਤੀਸ਼ਾਲੀ ਮਨੁੱਖ ਵੀ ਇਕ ਦਿਨ ਕਮਜ਼ੋਰ ਹੁੰਦਾ ਹੈ ਅਤੇ ਬੁੱਧੀਮਾਨ ਤੋਂ ਬੁੱਧੀਮਾਨ ਵਿਅਕਤੀ ਵੀ ਗ਼ਲਤੀਆਂ ਕਰਦਾ ਹੈ |
• ਇਤਿਹਾਸ ਸਾਨੂੰ ਇਹ ਗੱਲ ਸਿਖਾਉਂਦਾ ਹੈ ਕਿ ਮਨੁੱਖ ਅਤੇ ਕੌਮਾਂ ਦਾ ਵਿਹਾਰ ਉਦੋਂ ਬੜਾ ਸਿਆਣਪ ਭਰਪੂਰ ਹੁੰਦਾ ਹੈ ਜਦੋਂ ਉਨ੍ਹਾਂ ਦੇ ਸਾਰੇ ਸਰੋਤ ਤਰੀਕੇ ਮੁੱਕ ਜਾਂਦੇ ਹਨ |
• ਬਿੱਲੀਆਂ ਨੂੰ ਅਕਲਮੰਦ ਚੂਹੇ ਨਾ ਪਹਿਲਾਂ ਚੰਗੇ ਲਗਦੇ ਸੀ, ਨਾ ਹੁਣ ਲਗਦੇ ਨੇ ਅੰਤ ਨਾ ਹੀ ਅੱਗੋਂ ਲੱਗਣਗੇ |
• ਈਸ਼ਵਰ ਦੇ ਸਾਹਮਣੇ ਅਸੀਂ ਸਾਰੇ ਦੁਨਿਆਵੀ ਜੀਵ ਇਕ ਬਰਾਬਰ ਹੀ ਬੁੱਧੀਮਾਨ ਹਾਂ ਅਤੇ ਇਕ ਬਰਾਬਰ ਹੀ ਮੂਰਖ ਵੀ |
• ਇਹ ਗੱਲ ਨਹੀਂ ਕਿ ਸਭ ਤੋਂ ਤਕੜਾ ਜਾਂ ਸਭ ਤੋਂ ਸਿਆਣਾ ਪ੍ਰਾਣੀ ਹੀ ਜਿਊਾਦਾ ਰਹਿ ਸਕਦਾ ਹੋਵੇ, ਸਗੋਂ ਉਹ ਜਿਊਾਦਾ ਰਹਿੰਦਾ ਹੈ, ਜੋ ਤਬਦੀਲੀ ਦੇ ਅਨੁਸਾਰ ਢਲ ਸਕਦਾ ਹੋਵੇ |
• ਖੁਦ ਨੂੰ ਹੁਸ਼ਿਆਰ ਸਮਝਣਾ ਚੰਗੀ ਗੱਲ ਹੈ ਪਰ ਦੂਸਰਿਆਂ ਨੂੰ ਮੂਰਖ ਸਮਝਣਾ ਓਨੀ ਹੀ ਮਾੜੀ ਗੱਲ ਹੈ |
• ਗ਼ਲਤ ਸ਼ਬਦ ਪ੍ਰਯੋਗ ਕਰਨ ਦਾ ਅਰਥ ਇਹ ਹੈ ਕਿ ਮੇਰੇ ਵਿਚ ਇੰਨੀ ਵੀ ਅਕਲ ਨਹੀਂ ਕਿ ਮੈਂ ਹੋਰ ਸ਼ਬਦਾਂ ਦੀ ਵਰਤੋਂ ਕਰ ਸਕਾਂ |
• ਸਿਆਣੇ ਦਾ ਗੁੱਸਾ ਕਦੇ ਨਜ਼ਰ ਨਹੀਂ ਆਉਂਦਾ |
• ਔਖੇ ਸਮੇਂ ਵਿਚ ਸਮਝਦਾਰ ਆਦਮੀ ਰਾਹ ਲੱਭਦਾ ਹੈ ਤੇ ਡਰਪੋਕ ਬਹਾਨਾ |
• ਸਲਾਹ ਦਾ ਫਾਇਦਾ ਚੁੱਕਣਾ ਸਿਰਫ਼ ਸਮਝਦਾਰਾਂ ਨੂੰ ਹੀ ਆਉਂਦਾ ਹੈ |
• ਘਟਨਾ ਦੇ ਵਾਪਰਨ ਪਿਛੋਂ ਸਿਆਣਾ ਬਣ ਜਾਣਾ ਚੰਗਾ ਹੈ | (ਚਲਦਾ)

-ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ ਚੰਗਾ ਹੋਇਆ ਤੂੰ ਆ ਗਿਆ

ਇਕੱਲਾਪਣ ਮਨੁੱਖ ਲਈ ਇਕ ਮੁਸੀਬਤ ਤੋਂ ਘੱਟ ਨਹੀਂ ਹੁੰਦਾ | ਸਾਧਾਰਨ ਮਨੁੱਖ ਲਈ ਵੀ ਓਨਾ ਹੀ ਮਾੜਾ ਜਾਪਦਾ ਹੈ | ਸੰਵੇਦਨਸ਼ੀਲ ਮਨੁੱਖ ਲਈ ਇਕੱਲਾਪਣ ਪੂਰੀ ਮੁਸੀਬਤ ਹੁੰਦਾ ਹੈ | ਉਹ ਇਸ ਗੇੜ ਵਿਚੋਂ ਨਿਕਲਣ ਲਈ ਤਰ੍ਹਾਂ-ਤਰ੍ਹਾਂ ਦੇ ਪਾਪੜ ਵੇਲਦਾ ਹੈ | ਲੇਖਕ, ਸ਼ਾਇਰ, ਕਲਾਕਾਰ ਸ਼ਰਾਬ ਨਾਲ ਦੋਸਤੀ ਪਾ ਲੈਂਦੇ ਹਨ | ਕਿਤਾਬਾਂ ਪੜ੍ਹ ਕੇ ਇਕੱਲੇਪਣ ਤੋਂ ਕੁਝ ਰਾਹਤ ਮਹਿਸੂਸ ਕਰਦੇ ਹਨ | ਕੋਈ ਮਿੱਤਰ ਜਾਂ ਮਹਿਮਾਨ ਆ ਜਾਵੇ ਤਾਂ ਥੋੜ੍ਹਾ ਸੁੱਖ ਦਾ ਸਾਹ ਲੈਂਦੇ ਹਨ |
ਸਾਡੇ ਮਸਤ ਮਲੰਗ ਲੇਖਕ ਜਨਾਬ ਫ਼ਿਰਾਕ ਗੋਰਖਪੁਰੀ ਸਾਹਿਬ ਦੀ ਸਾਰੀ ਜ਼ਿੰਦਗੀ ਹੀ ਇਕੱਲ ਵਿਚ ਗੁਜ਼ਰੀ | ਜਦੋਂ ਵੀ ਉਦਾਸੀ ਉਨ੍ਹਾਂ ਦੇ ਜ਼ਿਹਨ 'ਤੇ ਆ ਜਾਂਦੀ ਉਹ ਸਿਗਰਟ ਸੁਲਗਾ ਲੈਂਦੇ ਅਤੇ ਬੜੇ ਹੀ ਅਜੀਬ ਢੰਗ ਨਾਲ ਸੂਟੇ ਲੈਂਦੇ ਅਤੇ ਆਪਣੀ ਤਨਹਾਈ ਨੂੰ ਘੱਟ ਕਰਨ ਦਾ ਚਾਰਾ ਕਰਦੇ | ਉਨ੍ਹਾਂ ਦੀ ਸਾਰੀ ਜ਼ਿੰਦਗੀ ਇਕੱਲੇਪਣ ਵਿਚ ਹੀ ਗੁਜ਼ਰੀ |
ਇਕ ਵਾਰੀ ਸ਼ਾਮ ਵੇਲੇ ਉਨ੍ਹਾਂ ਦਾ ਨੌਕਰ ਬਾਜ਼ਾਰ ਗਿਆ ਹੋਇਆ ਸੀ | ਉਹ ਘਰ ਵਿਚ ਇਕੱਲੇ ਹੀ ਸਨ | ਇਕ ਲੁਟੇਰੇ ਨੇ ਮੌਕਾ ਤਾੜ ਕੇ ਹੱਥ ਵਿਚ ਚਾਕੂ ਲਈ ਉਨ੍ਹਾਂ ਦੇ ਮਕਾਨ ਵਿਚ ਵੜ ਕੇ ਪੂਰੀ ਤਾਕਤ ਨਾਲ ਚਾਕੂ ਉਨ੍ਹਾਂ ਦੀ ਗਰਦਨ 'ਤੇ ਰੱਖ ਕੇ ਧਮਕੀ ਦਿੱਤੀ, 'ਜਲਦੀ ਤੋਂ ਜਲਦੀ ਪੈਸੇ ਦੇ ਦੇ ਨਹੀਂ ਤਾਂ ਤੇਰੀ ਗਰਦਨ ਵੱਢ ਦਿਆਂਗਾ |' ਇਹ ਸੁਣ ਕੇ ਫਿਰਾਕ ਸਾਹਿਬ ਘਬਰਾਏ ਬਿਲਕੁਲ ਵੀ ਨਹੀਂ | ਉਨ੍ਹਾਂ ਨੇ ਸਹਿਜ ਭਾਵ ਨਾਲ ਲੁਟੇਰੇ ਨੂੰ ਕਿਹਾ, 'ਜੇਕਰ ਤੂੰ ਮੇਰੀ ਜਾਨ ਲੈਣੀ ਏ ਤਾਂ ਮੈਂ ਕੁਝ ਨਹੀਂ ਕਹਿਣਾ, ਹਾਂ ਜੇਕਰ ਪੈਸੇ ਲੈਣੇ ਚਾਹੁੰਦਾ ਏਾ ਤਾਂ ਰੁਪਏ ਮੇਰੇ ਕੋਲ ਹੈ ਨਹੀਂ | ਮੇਰਾ ਨੌਕਰ ਬਾਜ਼ਾਰ ਗਿਆ ਹੈ, ਉਹ ਆ ਜਾਏ ਤਾਂ ਤੈਨੂੰ ਪੈਸੇ ਮਿਲ ਜਾਣਗੇ | ਬੈਠ ਜਾ ਪ੍ਰੇਸ਼ਾਨ ਨਾ ਹੋ | ਸਾਹਮਣੇ ਮੰਜੇ 'ਤੇ ਬੈਠ ਜਾ |' ਉਨ੍ਹਾਂ ਦੀ ਸਹਿਜ ਭਾਵ ਨਾਲ ਕੀਤੀ ਗੱਲ ਸੁਣ ਕੇ ਲੁਟੇਰੇ ਨੇ ਹਾਂ ਵਿਚ ਸਿਰ ਹਿਲਾਇਆ ਅਤੇ ਉਨ੍ਹਾਂ ਦੇ ਸਾਹਮਣੇ ਪਏ ਮੰਜੇ 'ਤੇ ਬੈਠ ਗਿਆ | ਇਹ ਵੇਖ ਕੇ ਫਿਰਾਕ ਸਾਹਿਬ ਕਹਿਣ ਲੱਗੇ, 'ਬਹੁਤ ਚੰਗਾ ਹੋਇਆ ਤੂੰ ਆ ਗਿਆ | ਮੈਂ ਕਾਫੀ ਦੇਰ ਤੋਂ ਇਕੱਲੇਪਣ ਤੋਂ ਪ੍ਰੇਸ਼ਾਨ ਸਾਂ | ਮੈਨੂੰ ਮਿਲਣ ਲਈ ਕੋਈ ਨਹੀਂ ਆਉਂਦਾ |'

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਕਹਾਣੀ: ਬਚਾ ਲੋ ਪੰਜਾਬ

ਇਕ ਸਾਊ ਜਿਹੇ ਮਿਹਨਤੀ ਪਰਿਵਾਰ 'ਤੇ ਅਚਾਨਕ ਮੁਸੀਬਤਾਂ ਦਾ ਪਹਾੜ ਟੁੱਟ ਪਿਆ | ਦੋ ਨੌਜਵਾਨ ਸਕੇ ਭਰਾਵਾਂ ਦੀਆਂ ਲਾਸ਼ਾਂ ਅੱਗੜ ਪਿਛੜ ਘਰ ਆ ਗਈਆਂ | ਘਰ ਵਿਚ ਕੁਹਰਾਮ ਮਚਿਆ ਹੋਇਆ ਸੀ | ਮਾਂ ਤਾਂ ਦੁਹੱਥੜਾਂ ਮਾਰਦੀ ਲਾਸ਼ਾਂ ਉੱਪਰ ਹੀ ਆ ਡਿਗੀ ਸੀ | ਹਾਲੋਂ ਬੇਹਾਲ ਹੋਈ ਉਹ ਆਪਣੇ ਵਾਲ ਪੁੱਟ ਰਹੀ ਸੀ | ਰੋਂਦੀਆਂ ਕੁਰਲਾਉਂਦੀਆਂ ਔਰਤਾਂ ਬਥੇਰਾ ਉਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀਆਂ ਸਨ ਪਰ ਉਹ ਤਾਂ ਹੱਥਾਂ 'ਚੋਂ ਨਿਕਲ-ਨਿਕਲ ਜਾ ਰਹੀ ਸੀ | ਬਾਪੂ ਕੌਲ਼ੇ ਨਾਲ ਲੱਗਿਆ ਗੋਡਿਆਂ 'ਚੋਂ ਸਿਰ ਨਹੀਂ ਸੀ ਕੱਢ ਰਿਹਾ | ਇਕੱਠਾ ਹੋਇਆ ਸਾਰਾ ਪਿੰਡ ਹੀ ਧਾਹਾਂ ਮਾਰ ਰਿਹਾ ਸੀ |
ਸੱਥਰ 'ਤੇ ਬੈਠੇ ਬੰਦਿਆਂ 'ਤੇ ਪੂਰੀ ਤਰ੍ਹਾਂ ਚੁੱਪ ਛਾਈ ਹੋਈ ਸੀ | ਕਿਸੇ ਨੂੰ ਕੋਈ ਗੱਲ ਹੀ ਨਹੀਂ ਸੀ ਔੜ ਰਹੀ | ਗੱਲ ਤੋਰਨ ਲਈ ਇਕ ਸਿਆਣੇ ਬੰਦੇ ਨੇ ਹਉਕਾ ਜਿਹਾ ਲੈ ਕੇ ਪਹਿਲ ਕੀਤੀ | 'ਓ ਭਾਈ ਜਿਵੇਂ ਲਿਖਤਕਾਰ ਐ ਓਵੇਂ ਹੋਈ ਜਾਂਦੈ | ਬੰਦੇ ਦੇ ਤਾਂ ਵੱਸ ਦੀ ਗੱਲ ਈ ਨੀ ਕੋਈ' | ਗੱਲ ਸੁਣ ਕੇ ਬਹੁਤੇ ਬੰਦਿਆਂ ਨੇ ਹਾਂ ਜਿਹੀ ਵਿਚ ਸਿਰ ਹਿਲਾਇਆ | ਥੋੜ੍ਹੀ ਦੇਰ ਫੇਰ ਚੁੱਪ ਛਾ ਗਈ | ਪਰ ਦੀਪੇ ਨੂੰ ਅੱਚਵੀਂ ਜਿਹੀ ਲੱਗ ਗਈ | ਉਸ ਤੋਂ ਰਿਹਾ ਨਹੀਂ ਗਿਆ | 'ਨਹੀਂ ਬਾਬਾ ਜੀ | ਅਜਿਹੀਆਂ ਗੱਲਾਂ ਨਾਲ ਅਸੀਂ ਸਬਰ ਕਰ ਲੈਨੇ ਆਂ ਤੇ ਅਸਲੀ ਕਾਰਨ ਨੂੰ ਛੱਡ ਕੇ ਸੌਖੇ ਹੀ ਖਹਿੜਾ ਛੁਡਾ ਲੈਨੇ ਆਂ' | 'ਚੱਲ ਭਾਈ ਮੈਂ ਤਾਂ ਸੋਬਤੀ ਗੱਲ ਕੀਤੀ ਸੀ | ਫੇਰ ਤੂੰ ਦੱਸ ਦੇ ਬਈ ਕਿਵੇਂ ਸਬਰ ਕਰੀਏ'? ਬਜੁਰਗ ਨੂੰ ਦੀਪੇ ਦੀ ਗੱਲ ਤੋਂ ਔਖ ਜਿਹੀ ਹੋਈ |
'ਲੈ ਤਾਂ ਫੇਰ ਸੁਣ ਲੋ ਜੇ ਸੱਚ ਈ ਸੁਣਨੈ | ਮੈਨੂੰ ਭੋਰਾ ਭੋਰਾ ਪਤੈ, ਕਿਵੇਂ ਕੀ ਹੋਇਐ | ਵੱਡਾ ਤੇਜੀ ਮੇਰਾ ਜਮਾਤੀ ਸੀ ਤੇ ਆੜੀ ਵੀ ਸੀ | ਸਾਡੇ ਸਾਰਿਆਂ ਤੋਂ ਹੁਸ਼ਿਆਰ ਤੇ ਜਮਾਤ ਦਾ ਮਨੀਟਰ ਸੀ | ਮੈਂ ਤਾਂ ਦਸਵੀਂ ਮਸਾਂ ਕੀਤੀ ਪਰ ਉਹ ਤਾਂ ਯੂਨੀਵਰਸਿਟੀ ਦੀਆਂ ਪੜ੍ਹਾਈਆਂ ਵੀ ਕਰ ਆਇਆ ਸੀ | ਸਭ ਨੂੰ ਲੱਗਦਾ ਸੀ ਕਿ ਉਹ ਤਾਂ ਹੁਣ ਬਹੁਤ ਵੱਡਾ ਅਫਸਰ ਲੱਗੂ | ਮੈਂ ਕੇਰਾਂ ਉਹਦੀ ਸਰਟੀਫਿਕੇਟਾਂ ਵਾਲੀ ਫਾਈਲ ਦੇਖੀ ਤਾਂ ਹੈਰਾਨ ਹੀ ਰਹਿ ਗਿਆ | ਕਈ ਡਿਗਰੀਆਂ, ਖੇਡਾਂ ਦੇ,ਭੰਗੜੇ ਦੇ ਸਰਟੀਫੀਕੇਟ | ਗੱਲ ਕੀ ਸਾਰੀ ਫਾਈਲ ਭਰੀ ਪਈ ਸੀ | ਬੱਸ ਇਹੀ ਫਾਈਲ ਲੈ ਕੇ ਉਹ ਨੌਕਰੀ ਲਈ ਥਾਂ-ਥਾਂ ਧੱਕੇ ਖਾਂਦਾ ਰਿਹਾ ਪਰ ਹਰ ਵਾਰ ਮੂੰਹ ਲਟਕਾ ਕੇ ਮੁੜਦਾ ਰਿਹਾ | ਸਿਫਾਰਸ਼ ਤੇ ਪੈਸੇ ਦੇ ਰਾਮ ਰੌਲ਼ੇ 'ਚ ਉਹਦੀਆਂ ਡਿਗਰੀਆਂ ਰੁਲ਼ ਗਈਆਂ | ਇੰਟਰਵਿਊ 'ਤੇ ਜਾਂਦਾ-ਆਉਂਦਾ ਉਹ ਕਦੇ ਕਦੇ ਯੂਨੀਵਰਸਿਟੀ ਦੇ ਪੁਰਾਣੇ ਯਾਰਾਂ ਕੋਲ ਵੀ ਇਕ ਦੋ ਦਿਨ ਰਹਿ ਆਉਂਦਾ | ਕਾਲਜਾਂ, ਯੂਨੀਵਰਸਿਟੀਆਂ 'ਚ ਅੱਜਕਲ੍ਹ ਚਿੱਟੇ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ | ਬੱਸ ਏਸ ਦੌਰਾਨ ਹੀ ਉਹ ਨਿਰਾਸ਼ ਹੋਇਆ ਮੌਤ ਵਪਾਰੀਆਂ ਦੇ ਗੇੜ ਚ ਆ ਗਿਆ | ਫੇਰ ਤਾਂ ਚਾਰ ਪੰਜ ਮਹੀਨਿਆਂ ਵਿਚ ਹੀ ਗੱਲ ਸਿਰੇ ਲੱਗ ਗੀ | 'ਸਿਆਣੇ' ਤੇਜੀ ਦੀ 'ਹੁੁਸ਼ਿਆਰੀ' ਹੁਣ ਚੋਰੀ-ਚਕਾਰੀ, ਘਰ ਦਾ ਸਾਮਾਨ ਵੇਚਣ, ਲੋਕਾਂ ਤੋਂ ਪੈਸੇ ਮੰਗਣ ਦੇ ਕੰਮ ਆਉਣ ਲੱਗੀ | ਮੈਂ ਵੀ ਕਈ ਵਾਰ ਸਮਝਾਇਆ | ਉਹ ਵੀ ਮਨੋਂ ਭੈੜੀ ਆਦਤ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ | ਉਹਨੇ ਬਹੁਤ ਵਾਰੀ ਮੇਰੇ ਨਾਲ ਵਾਅਦੇ ਵੀ ਕੀਤੇ ਪਰ ਨਿਭਾਅ ਨੀ ਸਕਿਆ | ਸਗੋਂ ਨਸ਼ੇ ਦੀ ਦਲਦਲ ਵਿਚ ਧਸਦਾ ਹੀ ਚਲਾ ਗਿਆ | ਦਲਦਲ ਕਦ ਕਿਸੇ ਨੂੰ ਨਿਕਲਣ ਦਿੰਦੀ ਐ? ਜੇ ਇਕ ਪੈਰ ਔਖੇ ਸੌਖੇ ਕੋਈ ਕੱਢ ਵੀ ਲਵੇ ਤਾਂ ਦੂਜਾ ਪੈਰ ਉਸਨੂੰ ਫੇਰ ਖਿੱਚ ਲੈਂਦੈ | ਬਸ ਇਹੀ ਹੋਇਆ ਤੇਜੀ ਨਾਲ' | ਹੌਲੀ-ਹੌਲੀ ਦੂਰ ਬੈਠੇ ਕੁਝ ਹੋਰ ਬੰਦੇ ਵੀ ਦੀਪੀ ਦੇ ਨੇੜੇ ਹੋ ਗਏ | ਵਿਚੋਂ ਕਿਸੇ ਦੀ ਅਵਾਜ਼ ਆਈ, 'ਚੱਲੋ ਛੱਡੋ ਯਾਰ ਇਹ ਮੌਕਾ ਨੀ ਇਹੋ ਜਿਹੀਆਂ ਗੱਲਾਂ ਕਰਨ ਦਾ' |
'ਕਿਉਂ, ਮੌਕਾ ਕਿਉਂ ਨੀ? ਅੱਜ ਗੱਲ ਕਰਨੀ ਤਾਂ ਬਹੁਤ ਜ਼ਰੂਰੀ ਐ | ਅੱਜ ਈ ਤਾਂ ਮੌਕੈ | ਫੇਰ ਤਾਂ ਗੱਲ ਆਈ ਗਈ ਹੋ ਜਾਂਦੀ ਐ | ਤੂੰ ਗੱਲ ਕਰ ਦੀਪੀ' | ਵਿਚੋਂ ਹੀ ਕਿਸੇ ਸਿਆਣੇ ਬੰਦੇ ਨੇ ਬੋਲਣ ਵਾਲੇ ਦੀ ਗੱਲ ਟੋਕ ਕੇ ਦੀਪੀ ਨੂੰ ਹੌਸਲਾ ਦਿੱਤਾ |
'ਚਲੋ ਮੰਨਿਆ ਬਈ ਇਹ ਤਾਂ ਪੁੱਠੇ ਕੰਮਾਂ ਨੇ ਲੈ ਲਿਆ ਪਰ ਛੋਟਾ ਬੱਲੀ ਤਾਂ ਗਿੱਲੇ ਗੋਹੇ 'ਤੇ ਪੈਰ ਨੀ ਸੀ ਧਰਦਾ | ਉਹ ਥੋੜ੍ਹਾ ਜਿਹਾ ਢਿੱਲਾ ਹੋ ਕੇ ਹੀ ਡਾਕਟਰਾਂ ਦੇ ਹੱਥਾਂ 'ਚੋਂ ਈ ਚਲਾ ਗਿਆ' | ਬੱਲੀ ਦੀ ਹਮਦਰਦੀ ਵਿਚ ਇਕ ਜਣੇ ਨੇ ਗੱਲ ਕੀਤੀ |
'ਲਓ ਸੁਣ ਲੋ ਫੇਰ ਉਹ ਕਿਵੇਂ ਚਲਾ ਗਿਆ,' ਦੀਪੀ ਨੇ ਗੱਲ ਫੇਰ ਸ਼ੁਰੂ ਕਰ ਲਈ | 'ਨਸ਼ੇ ਦੀ ਗੁਲਾਮੀ ਬਹੁਤ ਕੁਝ ਕਰਵਾ ਦਿੰਦੀ ਐ | ਬੱਲੀ ਨੂੰ ਜਦੋਂ ਹਸਪਤਾਲ ਦਾਖ਼ਲ ਕਰਾਇਆ ਤਾਂ ਉਸ ਦੇ ਕੋਲ ਰਹਿਣ ਦੀ ਜ਼ਿੰਮੇਵਾਰੀ ਤੇਜੀ ਨੇ ਲੈ ਲਈ | ਪੜਿ੍ਹਆ ਲਿਖਿਆ ਕਰਕੇ ਘਰਦੇ ਵੀ ਸਹਿਮਤ ਹੋ ਗਏ | ਸ਼ੈਤਾਨੀ ਜੇਬ੍ਹ ਵਿਚ ਪੈਸੇ ਪੈ ਗਏ | ਸਰੀਰ ਵਿਚ ਕੱਖ ਹੈ ਨੀ ਸੀ | ਵੱਧ ਨਸ਼ਾ ਕਰਕੇ ਹਸਪਤਾਲ ਦੇ ਬਾਹਰ ਹੀ ਡਿਗ ਪਿਆ | ਚੁੱਕ ਕੇ ਅੰਦਰ ਲੈ ਗਏ | ਬਸ ਏਨੇ ਚ ਈ...ਬਸ ਖਤ-ਮ ਹੋਸ਼ਗਿਆ' | ਗੱਲ ਕਰਦੇ ਦੀਪੀ ਦਾ ਗਲ਼ ਭਰ ਆਇਆ ਤੇ ਉਸਦਾ ਹੱਥ ਅੱਖਾਂ 'ਤੇ ਚਲਾ ਗਿਆ |
'ਪਰ ਬੱਲੀ...?' ਇਕ ਦਬਵੀਂ ਜਿਹੀ ਆਵਾਜ਼ ਆਈ |
'ਲਓ ਉਹ ਵੀ ਸੁਣ ਲੋ', ਦੀਪੀ ਕੁਝ ਸੰਭਲ ਕੇ ਬੋਲਿਆ | 'ਜਦੋਂ ਅਸੀਂ ਹਸਪਤਾਲ ਜਾ ਕੇ ਸਾਰੀ ਗੱਲ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਬਈ ਤੇਜ਼ੀ ਡਾਕਟਰ ਦੀਆਂ ਲਿਖੀਆਂ ਦਵਾਈਆਂ ਲੈ ਤਾਂ ਆਉਂਦਾ ਸੀ ਪਰ ਕਿਸੇ ਨਾ ਕਿਸੇ ਬਹਾਨੇ ਕੁਝ ਦਵਾਈਆਂ ਵਾਪਸ ਕਰਕੇ ਪੈਸੇ ਮੁੜਵਾ ਕੇ ਆਪਦਾ ਭੁੱਸ ਪੂਰਾ ਕਰੀ ਜਾਂਦਾ ਸੀ | ਦਵਾਈ ਦੀ ਘਾਟ ਨਾਲ ਬੱਲੀ ਦੀ ਬਿਮਾਰੀ ਵਧਦੀ ਵਧਦੀ ਉਸ ਨੂੰ ਖਾ ਗਈ | ਬੱਸ ਤੇਜੀ ਦੀ 'ਹੁਸ਼ਿਆਰੀ' ਨੇ ਦੋਵੇਂ ਹੀ... ਲੈ... ਲਏ' | ਗੱਲ ਦੱਸਦੇ ਦੀਪੀ ਦੀ ਭੁੱਬ ਨਿਕਲ ਗਈ | ਕੋਲ ਬੈਠੇ ਉਸ ਦੇ ਤਾਏ ਨੇ ਉਸ ਦੇ ਮੋਢੇ 'ਤੇ ਹੱਥ ਰੱਖ ਕੇ ਧਰਵਾਸ ਦੇਣ ਦੀ ਕੋਸ਼ਿਸ਼ ਕੀਤੀ, 'ਬਸ ਕਰ ਪੁੱਤ ਸਬਰ ਕਰ' | 'ਸਬਰ ਕਿਵੇਂ ਕਰਾਂ ਤਾ...ਇ...ਆ...ਪੰਜਾਬ ਤਾਂ ਗਿਆ...ਬਚਾ ਲੋ ਜੇ...ਬਚਾਇਆ...ਜਾਂਦੈ', ਦੀਪੀ ਦੀ ਨਿਕਲੀ ਲੇਰ ਨਾਲ ਸਾਰੇ ਲੋਕ ਹਲੂਣੇ ਗਏ | ਚਾਰੇ ਪਾਸੇ ਚੁੱਪ ਛਾ ਗਈ | ਕਈ ਪਾਸਿਆਂ ਤੋਂ ਵਾਖਰੂ-ਵਾਖਰੂ ਦੀਆਂ ਦਬਵੀਆਂ ਜਿਹੀਆਂ ਆਵਾਜ਼ਾਂ ਆਈਆਂ | ਭਰੇ ਮਨਾਂ ਨਾਲ, ਸੋਚੀਂ ਡੁੱਬੇ ਸਾਰੇ ਲੋਕ ਸੱਥਰ ਤੋਂ ਉੱਠ ਨੀਵੀਆਂ ਪਾਈ, ਅੱਗੜ-ਪਿੱਛੜ ਤੁਰੀਆਂ ਦੋ ਅਰਥੀਆਂ ਪਿੱਛੇ ਹੋ ਤੁਰੇ |

ਮੇਲ : jagmitsinghpandher@gmail.com

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX