ਤਾਜਾ ਖ਼ਬਰਾਂ


ਫਿਲੀਪੀਨਜ਼ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 minute ago
ਮਨੀਲਾ, 15 ਦਸੰਬਰ- ਫਿਲੀਪੀਨਜ਼ ਦੇ ਮਿੰਡਾਨਾਓ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਅਮਰੀਕੀ ਭੂ ਵਿਗਿਆਨ ਸਰਵੇਖਣ ਮੁਤਾਬਕ ਰਿਕਟਰ ਸਕੇਲ 'ਤੇ ਭੂਚਾਲ ਦੀ...
ਸਾਵਰਕਰ ਵਿਵਾਦ ਨੂੰ ਲੈ ਕੇ ਕਾਂਗਰਸ 'ਤੇ ਭੜਕੀ ਮਾਇਆਵਤੀ, ਦੋਹਰਾ ਚਰਿੱਤਰ ਅਪਣਾਉਣ ਦਾ ਲਾਇਆ ਦੋਸ਼
. . .  10 minutes ago
ਨਵੀਂ ਦਿੱਲੀ, 15 ਦਸੰਬਰ- ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ''ਮੈਂ ਸਾਵਰਕਰ ਨਹੀਂ ਹਾਂ'' ਵਾਲੇ ਬਿਆਨ 'ਤੇ ਸਿਆਸਤ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਸ਼ਿਵ ਸੈਨਾ ਤੋਂ ਬਾਅਦ ਹੁਣ ਬਸਪਾ ਪ੍ਰਧਾਨ ਮਾਇਆਵਤੀ ਨੇ ਵੀ...
ਸੀ. ਬੀ. ਆਈ. ਕਰੇਗੀ ਆਈ. ਆਈ. ਟੀ. ਵਿਦਿਆਰਥਣ ਫਾਤਿਮਾ ਲਤੀਫ਼ ਦੇ ਖ਼ੁਦਕੁਸ਼ੀ ਮਾਮਲੇ ਦੀ ਜਾਂਚ
. . .  34 minutes ago
ਚੇਨਈ, 15 ਦਸੰਬਰ- ਤਾਮਿਲਨਾਡੂ 'ਚ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ (ਆਈ. ਆਈ. ਟੀ.) ਦੀ ਵਿਦਿਆਰਥਣ ਫਾਤਿਮਾ ਲਤੀਫ਼ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਸੀ. ਬੀ. ਆਈ. ਵਲੋਂ...
ਸ੍ਰੀਲੰਕਾਈ ਤਾਮਿਲ ਸ਼ਰਨਾਰਥੀਆਂ ਨੂੰ ਵੀ ਮਿਲਣੀ ਚਾਹੀਦੀ ਹੈ ਨਾਗਰਿਕਤਾ- ਸ਼੍ਰੀ ਸ਼੍ਰੀ ਰਵੀਸ਼ੰਕਰ
. . .  49 minutes ago
ਨਵੀਂ ਦਿੱਲੀ, 15 ਦਸੰਬਰ- ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਨਾਗਰਿਕਤਾ ਸੋਧ ਕਾਨੂੰਨ 'ਤੇ ਕਿਹਾ ਹੈ ਕਿ ਉਹ ਉੱਤਰ-ਪੂਰਬੀ ਭਾਰਤ ਨੇ ਲੋਕਾਂ ਨੂੰ ਅਪੀਲ ਕਰਨਾ ਚਾਹੁਣਗੇ ਕਿ ਉਹ ਕਿਸੇ ਮਨੁੱਖ ਅਤੇ ਜਾਇਦਾਦ ਨੂੰ ਨੁਕਸਾਨ...
ਭਾਰਤ ਅਤੇ ਵੈਸਟ ਇੰਡੀਜ਼ ਵਿਚਕਾਰ ਪਹਿਲਾ ਇੱਕ ਦਿਨਾਂ ਮੈਚ ਅੱਜ
. . .  52 minutes ago
ਚੇਨਈ, 15 ਦਸੰਬਰ - ਭਾਰਤ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਕਾਰ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਇੱਕ ਦਿਨਾਂ ਮੈਚ ਅੱਜ ਦੁਪਹਿਰ ਤੋਂ ਚੇਨਈ 'ਚ ਖੇਡਿਆ ਜਾਵੇਗਾ। ਖ਼ਰਾਬ ਮੌਸਮ ਦੇ ਚੱਲਦਿਆਂ ਮੈਚ...
ਐੱਨ. ਆਰ. ਸੀ. ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਣਾ ਚਾਹੀਦਾ ਹੈ- ਗਿਰੀਰਾਜ ਸਿੰਘ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਐੱਨ. ਆਰ. ਸੀ. ਨੂੰ ਬਿਹਾਰ ਅਤੇ...
ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਪ੍ਰਦਰਸ਼ਨ ਦੇ ਚੱਲਦਿਆਂ ਕਈ ਟਰੇਨਾਂ ਰੱਦ
. . .  about 1 hour ago
ਕੋਲਕਾਤਾ, 15 ਦਸੰਬਰ- ਈਸਟ ਕੋਸਟ ਰੇਲਵੇ ਦੇ ਪੀ. ਆਰ. ਓ. ਦਾ ਕਹਿਣਾ ਹੈ ਕਿ ਪ੍ਰਦਰਸ਼ਨ ਨੂੰ ਦੇਖਦਿਆਂ ਦੱਖਣੀ-ਪੂਰਬੀ ਰੇਲਵੇ ਨੇ ਹਾਵੜਾ-ਖੜਗਪੁਰ ਰੇਲਵੇ ਭਾਗ 'ਤੇ 15 ਟਰੇਨਾਂ ਨੂੰ ਰੱਦ ਕਰ ਦਿੱਤਾ...
ਸਰਦਾਰ ਵੱਲਭ ਭਾਈ ਪਟੇਲ ਦੀ ਬਰਸੀ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ 69ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ ਹੈ। ਮੋਦੀ ਨੇ ਟਵੀਟ ਕਰਕੇ ਕਿਹਾ, ''ਮਹਾਨ ਸਰਦਾਰ ਪਟੇਲ ਦੀ...
ਗੁਹਾਟੀ 'ਚ ਕਰਫ਼ਿਊ 'ਚ ਦਿੱਤੀ ਗਈ ਢਿੱਲ
. . .  about 2 hours ago
ਦਿਸਪੁਰ, 15 ਦਸੰਬਰ- ਆਸਾਮ ਦੇ ਐਡੀਸ਼ਨਲ ਡੀ. ਜੀ. ਪੀ. ਲਾਅ ਐਂਡ ਆਰਡਰ ਜੀ. ਪੀ. ਸਿੰਘ ਨੇ ਦੱਸਿਆ ਕਿ ਗੁਹਾਟੀ 'ਚ ਅੱਜ ਸਵੇਰੇ 9 ਵਜੇ ਤੋਂ ਸ਼ਾਮੀਂ 6 ਵਜੇ ਤੱਕ ਕਰਫ਼ਿਊ 'ਚ ਢਿੱਲ ਦਿੱਤੀ ਗਈ...
ਨੇਪਾਲ 'ਚ ਬੱਸ ਦੇ ਹਾਦਸਾਗ੍ਰਸਤ ਹੋਣ ਕਾਰਨ 12 ਲੋਕਾਂ ਦੀ ਮੌਤ
. . .  about 2 hours ago
ਕਾਠਮੰਡੂ, 15 ਦਸੰਬਰ- ਨੇਪਾਲ ਦੇ ਸਿੰਧੂਪਾਲਚੋਕ ਜ਼ਿਲ੍ਹੇ 'ਚ 40 ਯਾਤਰੀਆਂ ਨਾਲ ਭਰੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ 12 ਲੋਕਾਂ ਦੀ ਮੌਤ...
ਹੋਰ ਖ਼ਬਰਾਂ..

ਦਿਲਚਸਪੀਆਂ

ਕਾਵਿ ਮਹਿਫ਼ਲ

ਕੰੁਡਾ ਜਿੰਦਾ ਲਾ ਕੇ ਅਪਣੇ ਵਾਸਤੇ,
ਤੁਰ ਗਿਆ ਪਰਦੇਸ ਤੂੰ ਕਿਸ ਆਸ 'ਤੇ |
ਅਪਣਿਆਂ ਵਿਚ ਵੀ ਨਹੀਂ ਹੁਣ ਆਪਣੇ,
ਤੜਫਦਾ ਨਾ ਕੌਣ ਇਸ ਅਹਿਸਾਸ 'ਤੇ |
ਮਿੱਠੇ ਚਸ਼ਮੇ ਅਪਣੇ ਵੱਲ ਮੋੜ ਕੇ,
ਖੁਸ਼ ਨੇ ਡਾਢੇ ਦੇਖ ਸਾਡੀ ਪਿਆਸ 'ਤੇ |
ਸਬਰ ਕਰਕੇ ਸਹਿਣਗੇ ਕਿੰਨਾ ਕੁ ਚਿਰ,
ਜੀਣ ਜੋ ਚੰਗੇ ਦਿਨਾਂ ਦੀ ਆਸ 'ਤੇ |
ਸਹਿ ਨਾ ਹੋਏ ਪੀੜ ਪਹਿਲਾਂ ਹੀ ਅਸਹਿ,
ਇਉਂ ਨਾ ਛਿੜਕੋ ਲੂਣ ਦਿਲ ਦੀ ਲਾਸ 'ਤੇ |
ਆਮ ਲੋਕਾਂ ਦਾ ਕਹੋ ਕੀ ਹੈ ਕਸੂਰ
ਮਿਹਰਬਾਨੀ ਹੋ ਰਹੀ ਹੈ ਖਾਸ 'ਤੇ |
ਹੱਦੋਂ ਬਾਹਰ ਹੋ ਗਈ ਹੈ ਬੇਬਸੀ,
ਆ ਨਾ ਜਾਵੇ ਗੱਲ ਕਿਤੇ ਸਲਫਾਸ 'ਤੇ |
ਕਿਉਂ ਹੈ ਤੇਰੇ ਆਉਣ ਦੀ ਫਿਰ ਵੀ ਉਮੀਦ
ਜਦ ਕਿ ਵੱਖੋ-ਵੱਖ ਨੇ ਆਪਣੇ ਰਾਸਤੇ |
-ਚਾਵਲਾ ਕਲੀਨਿਕ ਕਾਲਜ ਰੋਡ ਜਗਰਾਉਂ |

ਮੋਬਾਈਲ : 98155-19333.

           • ਹਰਮਨ ਸੂਫ਼ੀ ਲਹਿਰਾ •
ਅਗਰ ਪੰਛੀ ਵੀ ਹੁੰਦੇ ਆਪ ਸ਼ਾਮਿਲ ਸਾਜ਼ਿਸ਼ਾਂ ਅੰਦਰ |
ਕਦੀਂ ਨਾ ਫੜਫੜਾਉਂਦੇ ਕੈਦ ਹੋ ਕੇ ਪਿੰਜਰਿਆਂ ਅੰਦਰ |
ਕਰੋ ਨਾ ਕੈਦ ਇਹ ਪੰਛੀ ਜ਼ਰਾ ਉੱਡਣ ਦਿਓ ਸਭ ਨੂੰ ,
ਨਜ਼ਰ ਪਰਵਾਜ਼ ਆਉਂਦੀ ਹੈ ਇਨ੍ਹਾਂ ਦੇ ਜਜ਼ਬਿਆਂ ਅੰਦਰ |
ਅਸੀਂ ਕਲਮਾਂ ਸਹਾਰੇ ਹੀ ਬਦਲ ਦੇਣਾ ਮੁਕੱਦਰ ਨੂੰ ,
ਕਿ ਕਵਿਤਾ ਜਨਮ ਲੈਂਦੀ ਹੈ ਅਸਾਡੇ ਹਿਰਦਿਆਂ ਅੰਦਰ |
ਮੈਂ ਕਿਉਂ ਜਾਵਾਂ ਕਿਸੇ ਮੰਦਿਰ ਮੈਂ ਕਿਉਂ ਜਾਵਾਂ ਕਿਸੇ ਮਸਜਿਦ,
ਖ਼ੁਦਾ ਦਾ ਰੂਪ ਦਿਸਦਾ ਹੈ ਜਦੋਂ ਕਿ ਬੱਚਿਆਂ ਅੰਦਰ |
ਜੋ ਮਹਿਲਾਂ 'ਚ ਵਸਦੇ ਨੇ ਉਹ ਕਪਟੀ ਲੋਕ ਨੇ 'ਸੂਫ਼ੀ',
ਤੇ ਸੱਚੇ ਲੋਕ ਮਿਲ ਜਾਂਦੇ ਨੇ ਅਕਸਰ ਢਾਰਿਆਂ ਅੰਦਰ |

-ਪਿੰਡ ਤੇ ਡਾਕ: ਲਹਿਰਾ, ਬਰਾਸਤਾ ਡੇਹਲੋਂ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 95928-80840.


ਖ਼ਬਰ ਸ਼ੇਅਰ ਕਰੋ

ਕੁੰਢੀ ਮੁੱਛ

ਜੇ ਮੈਂ ਹੁੰਦੀ ਜ਼ੈਲਦਾਰਨੀ 
ਤੇਰੀ ਮੁੱਛ 'ਤੇ ਚੁਬਾਰਾ ਪਾਉਂਦੀ...
ਸੱਚੀ ਸਾਡੇ ਗੱਭਰੂ ਮੁੰਡਿਆਂ ਦੇ ਮੁੱਛਾਂ ਨੂੰ ਦਿੱਤੇ ਤਾਅ ਬੜੇ ਸੋਹਣੇ ਲੱਗਦੇ, ਬਿਨਾਂ ਕਿਸੇ ਦੀ ਪ੍ਰਵਾਹ ਕੀਤਿਆਂ ਮੈਂ ਤਾਂ ਦੋ ਪਲ ਆਪਣੀਆਂ ਨਿਗਾਹਾਂ ਨੂੰ ਬਿਨਾਂ ਝਪਕੇ ਦੇਖ ਹੀ ਲੈਂਦੀ ਹਾਂ, ਵੈਸੇ ਵੀ ਇਹ ਨਵੀਂ ਪੀੜ੍ਹੀ ਮੇਰੇ ਬੱਚਿਆਂ ਵਰਗੀ ਹੈ, ਸੱਚਮੁੱਚ ਮੁੱਛ ਦੀ ਤਾਂ ਸ਼ਾਨ ਹੀ ਵੱਖਰੀ ਹੈ ਤੇ ਜੇ ਮੁੱਛਾਂ ਕੁੰਢੀਆਂ ਕੀਤੀਆਂ ਹੋਣ ਤਾਂ ਕਿਆ ਕਹਿਣੇ, ਪਰ ਪਤਾ ਨਹੀਂ ਕਿਉਂ ਕੁੰਢੀਆਂ ਮੁੱਛਾਂ ਵੀ ਕਿਸੇ ਖਾਸ ਉਮਰ ਤੱਕ ਹੀ ਸੋਹਣੀਆਂ ਲੱਗਦੀਆਂ, ਬਜ਼ੁਰਗ ਲੋਕ ਮੁੱਛਾਂ ਨੂੰ ਤਾਅ ਦਿੰਦੇ ਅਜੀਬ ਜਿਹੇ ਲੱਗਦੇ ਹੁੰਦੇ, ਖ਼ੈਰ ਆਪਣੀ ਆਪਣੀ ਸੋਚ ਆ, ਹੋ ਸਕਦਾ ਮੈਨੂੰ ਏਦਾਂ ਲੱਗਦਾ ਹੋਵੇ |
ਪਰ ਜਵਾਨੀ ਵਿਚ ਪੈਰ ਧਰ ਰਹੇ ਗੱਭਰੂਆਂ ਦੀ ਇਹ ਅਦਾ ਪਰੀਆਂ ਨੂੰ ਵੀ ਕੀਲਣ ਦੀ ਸਮਰੱਥਾ ਰੱਖਦੀ ਹੋਵੇਗੀ |
ਸ਼ਾਲਾ! ਜੁਗ ਜੁਗ ਜੀਣ ਇਹ ਸੋਹਣੇ ਗੱਭਰੂ |
ਇਨ੍ਹਾਂ ਦੀ ਮੁੱਛ ਕਦੇ ਨੀਵੀਂ ਨਾ ਹੋਵੇ, ਤੇ ਇਹ ਕੁਝ ਐਸਾ ਨਾ ਕਰਨ ਕਿ ਇਨ੍ਹਾਂ ਕਰਕੇ ਇਨ੍ਹਾਂ ਦੇ ਮਾਪਿਆਂ ਅਤੇ ਸਮਾਜ ਦੀ ਮੁੱਛ ਨੀਵੀਂ ਹੋਵੇ |
ਜਦ ਹੀ ਕੁੰਢੀਆਂ ਮੁੱਛਾਂ ਦੇਖਦੀ ਹਾਂ ਤਾਂ ਆਪ ਮੁਹਾਰੇ ਇਹ ਲੋਕ ਗੀਤ ਜ਼ੁਬਾਨ 'ਤੇ ਆ ਜਾਂਦਾ...
ਜੇ ਮੈਂ ਹੁੰਦੀ...
ਜੇ ਮੈਂ ਹੁੰਦੀ... ਜ਼ੈਲਦਾਰਨੀ
ਤੇਰੀ ਮੁੱਛ 'ਤੇ ਚੁਬਾਰਾ ਪਾਉਂਦੀ....
ਮੇਰੀਆਂ ਦਿਲੋਂ ਦੁਆਵਾਂ |

-ਮੋਬਾਈਲ : 94656-06210.

ਲੋਕ-ਧਾਰਨਾ ਗਾਥਾ ਮਨੁੱਖੀ ਬਿਰਤੀਆਂ ਦੀ

ਮਿਥਿਹਾਸ ਅਨੁਸਾਰ ਇਹ ਗੱਲ ਉਦੋਂ ਕੀ ਹੈ ਜਦੋਂ ਬ੍ਰਹਮਾ ਸੰਸਾਰ ਦੀ ਰਚਨਾ ਕਰ ਰਿਹਾ ਸੀ | ਇਕ ਦਿਨ ਥੱਕ-ਟੁੱਟ ਕੇ ਜਦੋਂ ਉਹ ਆਰਾਮ ਕਰ ਰਿਹਾ ਤਾਂ ਅਚਾਨਕ ਉਸ ਦੇ ਗਲੇ ਵਿਚ ਖਰਾਸ਼ ਹੋਣ ਲੱਗੀ | ਖਰਾਸ਼ ਤੋਂ ਪ੍ਰੇਸ਼ਾਨ ਹੋ ਕੇ ਉਹ ਉਠ ਕੇ ਬੈਠ ਗਿਆ | ਜਦੋਂ ਗਲੇ ਦੀ ਖਰਾਸ਼ ਹੋਰ ਤੇਜ਼ ਹੋਈ ਤਾਂ ਉਸ ਨੇ ਆਪਣਾ ਗਲਾ ਸਾਫ਼ ਕਰਨ ਲਈ ûੱਕਿਆ | ਇਹ ਥੁੱਕ ਧਰਤੀ ਉਤੇ ਡਿਗੀ ਪਹਿਲੀ ਗੰਦਗੀ ਸੀ | ਧਰਤੀ ਨੂੰ ਇਸ ਗੰਦਗੀ ਤੋਂ ਗਿਲਾਨੀ ਮਹਿਸੂਸ ਹੋਈ | ਉਸ ਨੇ ਉਸ ûੱਕ ਨੂੰ ਅਸਮਾਨ ਵੱਲ ਵਗਾਹ ਮਾਰਿਆ | ਅਸਮਾਨ ਵੀ ਇਸ ਗੰਦਗੀ ਨੂੰ ਝੱਲਣ ਲਈ ਤਿਆਰ ਨਾ ਹੋਇਆ | ਉਸ ਨੇ ਮੁੜ ਤੁੱਕ ਧਰਤੀ ਉਤੇ ਸੁੱਟ ਦਿੱਤਾ | ਕਹਿੰਦੇ ਹਨ ਕਿ ਧਰਤੀ ਅਸਮਾਨ ਦੀ ਇਸ ਕਸ਼ਮਕਸ਼ 'ਚੋਂ ਇਕ ਪੰਜਾ ਮੁੱਖਾਂ (ਮੰੂਹਾਂ) ਵਾਲਾ ਦੈਂਤ ਪੈਦਾ ਹੋਇਆ | ਇਸ ਦੈਂਤ ਦੇ ਪੰਜੇ ਮੰੂਹ ਬੜੇ ਵਿਸ਼ਾਲ ਅਤੇ ਪਾਟੇ ਹੋਏ ਸਨ | ਇਹ ਮੰੂਹ ਜਿੰਨਾ ਮਰਜ਼ੀ ਖਾ ਲੈਣ ਰੱਜਦੇ ਨਹੀਂ ਸਨ |
ਬ੍ਰਹਮਾ ਨੇ ਜਦੋਂ ਅੰਨ ਪੈਦਾ ਕੀਤਾ ਤਾਂ ਦੈਂਤ ਦਾ ਲੋਭੀ ਮੂੰਹ ਸਾਰਾ ਅਨਾਜ ਹੜੱਪ ਕਰ ਗਿਆ | ਬ੍ਰਹਮਾ ਨੇ ਨਾਰੀ ਦੀ ਸਿਰਜਣਾ ਕੀਤੀ ਤਾਂ ਦੈਤ ਦਾ ਕਾਮੀ ਮੁੱਖ ਬਿਨਾਂ ਸੰਗ ਸ਼ਰਮ ਉਸ ਨੂੰ ਭੋਗਣ ਲੱਗਾ | ਉਸ ਦੇ ਕਰੋਧੀ ਮੁੱਖ ਵਿਚੋਂ ਭਿਆਨਕ ਅੱਗ ਦੇ ਸ਼ੋਅਲੇ ਨਿਕਲਦੇ ਰਹਿੰਦੇ ਤੇ ਜਿਹੜੀ ਚੀਜ਼ ਵੱਲ ਉਸ ਦੀ ਜੀਭ ਲਪਕਦੀ ਉਸ ਨੂੰ ਸਾੜ ਕੇ ਸੁਆਹ ਕਰ ਦਿੰਦੀ | ਚੌਥਾ ਮੰੂਹ ਹੰਕਾਰ ਨਾਲ ਫੁਲਿਆ ਹੋਇਆ ਸੀ | ਜਦੋਂ ਗਰਜਦਾ ਤਾਂ ਸਾਰੀ ਧਰਤੀ ਕੰਬਣ ਲੱਗਦੀ | ਪੰਜਵੇਂ ਮੰੂਹ ਵਿਚ ਏਨਾ ਜ਼ਿਆਦਾ ਮੋਹ ਸੀ ਕਿ ਸਭ ਪ੍ਰਾਣੀ ਉਸ ਵੱਲ ਆਪ-ਮੁਹਾਰੇ ਖਿੱਚੇ ਚਲੇ ਆਉਂਦੇ | ਜੋ ਬ੍ਰਹਮ ਰਚਦਾ ਉਹ ਉਸ ਪੰਜ ਮੰੂਹਾਂ ਵਾਲੇ ਦੈਂਤ ਦਾ ਬਣ ਜਾਂਦਾ | ਉਹ ਸਭ ਕੁਝ ਹੜੱਪ ਕਰ ਜਾਂਦਾ ਜਾਂ ਦਬਾ ਕੇ ਬਹਿ ਜਾਂਦਾ |
ਇਹ ਸਭ ਦੇਖ ਕੇ ਬ੍ਰਹਮਾ ਬੜਾ ਪ੍ਰੇਸ਼ਾਨ ਹੋਇਆ | ਦੇਵਤੇ ਘਬਰਾਏ ਹੋਏ ਬ੍ਰਹਮਾ ਕੋਲ ਆਏ ਤੇ ਕਹਿਣ ਲੱਗੇ, 'ਬ੍ਰਹਮ ਦੇਵ ਮਹਾਰਾਜ, ਸੰਸਾਰ ਦਾ ਕੀ ਬਣੇਗਾ?' ਕੁਝ ਦੇਰ ਸੋਚ ਕੇ ਬ੍ਰਹਮਾ ਨੇ ਕਿਹਾ, 'ਮੇਰੇ ਨਾਲ ਚਲੋ, ਅਸੀਂ ਪੰਜ ਮੁਖੇ ਦੈਂਤ ਕੋਲ ਜਾਂਦੇ ਹਾਂ |' ਪੰਜ ਮੁਖੇ ਦੈਂਤ ਕੋਲ ਜਦੋਂ ਉਹ ਸਾਰੇ ਪੁੱਜੇ ਤਾਂ ਉਸ ਨੇ ਸਭ ਨੂੰ ਆਦਰ ਨਾਲ ਬਿਠਾਇਆ | ਫਿਰ ਹੱਥ ਜੋੜ ਕੇ ਬ੍ਰਹਮਾ ਨੂੰ ਆਉਣ ਦਾ ਕਾਰਨ ਪੁੱਛਿਆ | ਬ੍ਰਹਮਾ ਨੇ ਕਿਹਾ, 'ਤੂੰ ਮੇਰੀ ਇਕ ਮੰਗ ਮੰਨੇਗਾ?' ਦੈਂਤ ਕਹਿਣ ਲੱਗਾ, 'ਮਹਾਰਾਜ! ਹੁਕਮ ਕਰੋ ਮੈਂ ਆਪ ਦੀ ਹੀ ਅੰਸ਼ ਹਾਂ | ਕਿਸੇ ਸੇਵਾ ਦਾ ਮੌਕਾ ਬਖ਼ਸ਼ੋ | ਮੈਂ ਕੋਈ ਉਜ਼ਰ ਨਹੀਂ ਕਰਾਂਗਾ |' 'ਤਾਂ ਫਿਰ ਤੂੰ ਆਪਣੀ ਬਲੀ ਦੇਹ | ਤੇਰੀ ਬਲੀ ਤੋਂ ਬਿਨਾਂ ਸੰਸਾਰ ਦੀ ਰਚਨਾ ਪੂਰੀ ਨਹੀਂ ਹੋ ਸਕਦੀ | ਪੰਜ ਮੁਖਾ ਦੈਂਤ ਘਬਰਾ ਕੇ ਬ੍ਰਹਮਾ ਵੱਲ ਤੱਕਣ ਲੱਗਾ | ਫਿਰ ਆਪਣੇ-ਆਪ 'ਤੇ ਕਾਬੂ ਪਾ ਕੇ ਬੇਨਤੀ ਕਰਨ ਲੱਗਾ, 'ਮਹਾਰਾਜ ਮੈਂ ਆਪ ਦੀ ਹੀ ਅੰਸ਼ ਹਾਂ | ਮੈਨੂੰ ਕੋਈ ਇਨਕਾਰ ਨਹੀਂ | ਬੇਸ਼ੱਕ ਮੇਰੀ ਬਲੀ ਲੈ ਕੇ ਮੈਨੂੰ ਖ਼ਤਮ ਕਰ ਦਿਓ ਪਰ ਮੈਨੂੰ ਮਾਰਨ ਤੋਂ ਪਹਿਲਾਂ ਇਕ ਵਰ ਦਿਓ ਕਿ ਮੈਂ ਦੁਨੀਆ ਵਿਚ ਅਮਰ ਹੋ ਜਾਵਾਂ |' ਬ੍ਰਹਮਾ ਹੈਰਾਨ ਹੋ ਕੇ ਕਹਿਣ ਲੱਗੀ, 'ਇਹ ਕਿਵੇਂ ਹੋ ਸਕਦਾ ਹੈ? ਫਿਰ ਬ੍ਰਹਮਾ ਨੇ ਦੇਵਤਿਆਂ ਨਾਲ ਵਿਚਾਰ ਕੀਤੀ | ਦੇਵਤਿਆਂ ਨੇ ਸਲਾਹ ਦਿੱਤੀ ਇਹ ਤੁਹਾਡੀ ਹੀ ਅੰਸ਼ ਹੈ, ਇਸ ਨੂੰ ਨਸ਼ਟ ਕਰਨਾ ਠੀਕ ਨਹੀਂ | ਬ੍ਰਹਮਾ ਨੇ ਪੰਜ ਮੁਖੇ ਦੈਂਤ ਨੂੰ ਅਮਰ ਹੋਣ ਦਾ ਵਰ ਦਿੱਤਾ | ਉਦੋਂ ਤੋਂ ਹੀ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪੰਜੇ ਬਿਰਤੀਆਂ ਮਨੁੱਖ ਅੰਦਰ ਸਮਾਈਆਂ ਹੋਈਆਂ ਹਨ | ਇਹ ਪੰਜੇ ਬਿਰਤੀਆਂ ਦੁਨੀਆ ਦੇ ਚੱਲਣ ਅਤੇ ਅੱਗੇ ਵਧਣ ਦਾ ਅਧਾਰ ਹਨ |

-ਮੋਬਾਈਲ : 98146-81444.

ਤਾਂ ਫਿਰ ਉਹ ਕੌਣ ਸੀ?

ਪੁਰਾਣੇ ਵੇਲਿਆਂ ਦੀ ਗੱਲ ਹੈ ਜਦੋਂ ਰੇਲ ਗੱਡੀਆਂ ਭਾਫ਼ ਦੇ ਇੰਜਣ ਨਾਲ ਹੀ ਚੱਲਿਆ ਕਰਦੀਆਂ ਸਨ | ਇਕ ਨਵ-ਵਿਆਹਿਆ ਜੋੜਾ ਰੇਲ 'ਚ ਸਫ਼ਰ ਕਰ ਰਿਹਾ ਸੀ | ਮੰੂਹ ਹਨੇਰਾ ਬਲਕਿ ਰਾਤ ਦਾ ਸਮਾਂ ਸੀ | ਰੇਲ 'ਚ ਬਿਜਲੀ ਚਲੀ ਗਈ ਤੇ ਪੰਜ ਚਾਰ ਮਿੰਟ ਬਾਅਦ ਆ ਗਈ | ਉਦੋਂ ਇਹ ਆਮ ਜਿਹੀ ਗੱਲ ਸੀ | ਬਿਜਲਈਕਰਨ ਤੇ ਜੈਨਰੇਟਰ ਆਦਿ ਦਾ ਸਮਾਂ ਨਹੀਂ ਸੀ ਆਇਆ |
ਖ਼ੈਰ, ਜਦੋਂ ਬਿਜਲੀ ਜਾਂ ਲਾਈਟ ਆ ਗਈ ਤਾਂ ਪਤੀ ਪਤਨੀ ਨੂੰ ਪਿਆਰ ਨਾਲ ਕਹਿਣ ਲੱਗਾ, 'ਕਿੰਨਾ ਚੰਗਾ ਹੁੰਦਾ ਜੇ ਮੈਂ ਹਨੇਰੇ 'ਚ ਤੈਨੂੰ ਚੁੰਮ ਲੈਂਦਾ ਪਰ ਖਿਆਲ ਹੀ ਨਹੀਂ ਆਇਆ |' ਪਤਨੀ ਹੈਰਾਨ ਹੋ ਕੇ ਬੋਲੀ, 'ਤਾਂ ਫਿਰ ਉਹ ਕੌਣ ਸੀ, ਜਿਸ ਨੇ...?' ਪਤੀ ਹੈਰਾਨ ਤੇ ਪ੍ਰੇਸ਼ਾਨ ਹੋ ਗਿਆ ਪਰ ਕੀਤਾ ਕੁਝ ਨਹੀਂ ਜਾ ਸਕਦਾ ਸੀ | ਦੋਵੇਂ ਨਿੰਮੋਝੂਣੇ ਹੋ ਕੇ ਸਫ਼ਰ ਮੁੱਕਣ ਦੀ ਉਡੀਕ ਕਰਨ ਲੱਗੇ |

-ਗਲੀ ਨੰਬਰ 8-ਸੀ, ਹੀਰਾ ਬਾਗ਼, ਜਗਰਾਉਂ (ਲੁਧਿਆਣਾ) |
ਮੋਬਾਈਲ : 98886-31634.

ਹੁਣ ਤਾਂ ਬੁੱਢੇ ਬੋਹੜ ਦੀਆਂ ਛਾਵਾਂ ਵੀ ਉਦਾਸ ਨੇ……...

ਕਿੰਨੇ ਭਲੇ ਵੇਲੇ ਸਨ ਜਦੋਂ ਸ਼ਾਮ ਨੂੰ ਸੱਥਾਂ ਜੁੜਦੀਆਂ ਸਨ | ਬਜ਼ੁਰਗ, ਨਿੱਕੇ ਨਿਆਣੇ ਤੇ ਜਵਾਨ ਇਕੱਠੇ ਹੋ ਕੇ ਇਕ-ਦੂਜੇ ਨੂੰ ਠਹਾਕੇ ਲਾ ਕੇ ਟਿੱਚਰਾਂ ਕਰ ਮਾਹੌਲ ਨੂੰ ਰੰਗੀਨ ਬਣਾ ਦਿੰਦੇ ਸਨ | ਪਿੱਪਲਾਂ ਤੇ ਬੋਹੜਾਂ ਥੱਲੇ ਅੱਜ ਸੁੰਨੀ ਧਰਤ ਭਾਂ-ਭਾਂ ਕਰਦੀ ਕਾਲਜੇ ਨੂੰ ਚੀਰ ਜਾਂਦੀ ਹੈ | ਉਨ੍ਹਾਂ ਵੇਲਿਆਂ ਨੂੰ ਯਾਦ ਕਰ ਹੌਲ ਜਿਹਾ ਪੈਂਦੈ | ਜਦ ਤੀਆਂ ਦੇ ਦਿਨ ਹੁੰਦੇ ਸੀ ਕਿੰਨੀਆਂ ਹੀ ਕੁੜੀਆਂ ਸ਼ਾਮ ਨੂੰ ਕਿਸੇ ਸਾਂਝੀ ਥਾਂ ਇਕੱਠੀਆਂ ਹੋ ਅਪਣੇ ਮਨ ਦਾ ਬੋਝ ਹਲਕਾ ਕਰਦੀਆਂ ਸਨ | ਉਹ ਜੋਟੀਆਂ ਬਣਾ ਆਪਣੇ ਦਿਲ ਦੀਆਂ ਸੱਧਰਾਂ ਨੂੰ ਹਲੂਣਦੀਆਂ ਸਨ ਪਰ ਹੁਣ ਤੀਆਂ ਦੀਆਂ ਤਾੜੀਆਂ ਦੀ ਥਾਂ ਡੀ.ਜੇ. ਦੀ ਗੜੜਹਾਟ ਨੇ ਮੱਲ ਲਈ ਹੈ |
ਮੇਰੇ ਪਿੰਡ ਬਾਬੇ ਦੀ ਮਾੜੀ ਜਿੱਥੇ ਕਦੇ ਕੁੜੀਆਂ ਇਕੱਠੀਆਂ ਹੋ ਚਾਂਬੜਾਂ ਪਾਉਂਦੀਆਂ ਸਨ, ਅੱਜ ਧਾਹਾਂ ਮਾਰਦੀ ਪ੍ਰਤੀਤ ਹੁੰਦੀ ਹੈ | ਮੀਂਹ ਪਾਉਣ ਦੇ ਲਈ ਗੁੱਡੀ ਫੂਕਣ ਵਾਲੀਆਂ ਮਾਈਆਂ ਦੇ ਪਿੱਛੇ-ਪਿੱਛੇ ਜਾਣਾ ਤਾਂ ਕਿ ਮਿੱਠੀਆਂ ਰੋਟੀਆਂ ਖਾਵਾਂਗੇ | ਸਭ ਕੁਝ ਅਲੋਪ ਹੋ ਚੁੱਕਿਐ | ਕਿੰਨਾ ਮੋਹ ਸੀ ਜਵਾਨੀ ਵਿਚ ਉਹ ਵੀ ਸੱਚਾ ਤੇ ਸੁੱਚਾ, ਕੁਝ ਦਿਨ ਪਹਿਲਾਂ ਪਿੰਡ ਦੀ ਇਕ ਲੜਕੀ ਜੋ ਪ੍ਰੋਗਰਾਮ ਵਿਚ ਮਿਲੀ ਆਖਣ ਲੱਗੀ ਵੀਰਾ ਹੁਣ ਤਾਂ ਤੈਨੂੰ ਰੇਡੀਓ, ਟੀ.ਵੀ., ਅਖ਼ਵਾਰਾਂ ਵਿਚ ਦੇਖਦੇ ਸੁਣਦੇ ਹਾਂ | ਪੰਦਰਾਂ ਵਰ੍ਹੇ ਹੋ ਚੱਲੇ ਨੇ ਤੈਨੂੰ ਮਿਲਿਆਂ,ਸੁਣ ਮਨ ਨੂੰ ਧੱਕਾ ਲੱਗਿਆ ਕਿ ਅਸੀਂ ਕਿੱਥੇ ਗੁਆਚ ਗਏ ਬੇ-ਮਤਲਬ ਜਿਹੇ? ਕਿੱਥੇ ਪਹੰੁਚਾ ਦਿੱਤਾ ਅੱਜ ਦੇ ਮਨੁੱਖ ਨੂੰ, ਤਰੱਕੀ ਦੇ ਰਾਹ 'ਤੇ ਹੋ ਰਹੇ ਵਿਨਾਸ਼ ਨੇ, ਇਹ ਕਿਹੋ ਜਿਹਾ ਮਾਡਰਨ ਜ਼ਮਾਨਾ ਆਇਆ ਹੈ ਸਾਰਾ ਕੁਝ ਖੋਹ ਲਿਐ | ਇਸ ਨੇ ਚਾਰ ਦਿਨ ਦਾ ਵਿਆਹ ਦੋ ਘੰਟੇ ਵਿਚ ਬਦਲ ਦਿੱਤੈ |
ਚੰਦਰੀ ਤਰੱਕੀ ਨੇ ਬਦਲੇ ਹਾਲਾਤ ਨੇ ਆਪਸੀ ਭਾਈਚਾਰਕ ਸਾਂਝ ਫੀਤਾ-ਫੀਤਾ ਕਰ ਦਿੱਤੀ | ਹੁਣ ਦੀ ਜਵਾਨੀ 'ਤੇ ਇੰਟਰਨੈੱਟ ਦਾ ਭੂਤ ਸਵਾਰ ਹੈ | ਗੇਮਾਂ ਦਾ ਜਾਦੂ ਦਿਮਾਗ਼ 'ਤੇ ਭਾਰੀ ਪੈ ਚੁੱਕਿਐ | ਮੋਬਾਈਲ 'ਤੇ ਨੀਲੀਆਂ ਫ਼ਿਲਮਾਂ ਤੇ ਮਾੜੇ ਗੀਤ ਅੱਜ ਦੀ ਜਵਾਨੀ ਹਰ ਸਮੇਂ ਅਪਣੇ ਨਾਲ ਚੁੱਕੀ ਫਿਰਦੀ ਐ | ਫੀਸ ਭਾਵੇਂ ਸਕੂਲ ਦੀ ਨਾ ਦਿੱਤੀ ਜਾਵੇ ਪਰ ਮੋਟਰ ਸਾਈਕਲ ਜ਼ਰੂਰ ਚਾਹੀਦੈ | ਬਾਂਦਰ ਕੀਲਾ, ਗੁੱਲੀ ਡੰਡਾ ਤੇ ਮਿੱਟੀ ਦੇ ਬਾਬੇ ਦੀ ਘੋੜੀ ਨੂੰ ਸਾਰੇ ਭੱੁਲ ਚੁੱਕੇ ਨੇ, ਸੱਥਾਂ ਉਜਾੜਾ ਬਣ ਚੁੱਕੀਆਂ ਨੇ, ਮੇਰੇ ਪਿੰਡ ਵਾਲੇ ਨਾਥ ਚਾਚੇ ਤੇ ਬੀਰੇ ਭਲਵਾਨ ਦੀ ਸੱਥ ਵਾਲਾ ਥੜ੍ਹਾ ਦੇਖ ਕਾਲਜੇ ਵਿਚ ਚੀਸ ਉੱਠਦੀ ਹੈ | ਏਨਾ ਕੁਝ ਗਵਾ ਲਿਆ ਪਰ ਪਾਇਆ ਕੀ, ਕੁਝ ਵੀ ਨਹੀਂ | ਸਾਡੇ ਕੋਲ ਸੰਤੁਸ਼ਟੀ ਵੀ ਨਹੀਂ ਰਹੀ | ਇਸ ਬਦਲੇ ਤਣਾਅ ਨੇ ਆ ਵਿਹੜਾ ਮੱਲਿਆ | ਸਬਰ ਸੰਤੋਖ ਨੇ ਭੁੱਖ ਤੇ ਹਵਸ ਅੱਗੇ ਗੋਡੇ ਟੇਕ ਦਿੱਤੇ |
ਮਨ ਨੇ ਸੋਚਿਆ ਕਦੀ ਫਿਰ ਮਿਲੇਗੀ ਉਹ ਮੌਜ ਤੇ ਸਾਦਗੀ ਯਾਦ ਆਉਂਦੀ ਹੈ ਹਰੀਪਾਲ ਦੀ ਥੇਹ ਵਾਲੀ ਭੂਤਾਂ ਦੀ ਮੋਟਰ, ਪ੍ਰਮਾਤਮਾ ਸੁਮੱਤ ਬਖ਼ਸ਼ੇ, ਦਿਲਾਂ ਦੀਆਂ ਟੁੱਟੀਆਂ ਸਾਂਝਾਂ ਮੁੜ ਜੁੜ ਜਾਣ ਤੇ ਏਕੇ ਦੀ ਮਹਿਕ ਖਿਲਰੇ | ਇਹੋ ਹਰ ਪੰਜਾਬੀ ਨੂੰ ਕਾਮਨਾ ਕਰਨੀ ਚਾਹੀਦੀ ਹੈ | ਭਾਵੇਂ ਤਰੱਕੀ ਸਮੇਂ ਦੀ ਵੱਡੀ ਮੰਗ ਹੈ ਪਰ ਸਮੇਂ ਨਾਲੋਂ ਕਈ ਕਦਮ ਅੱਗੇ ਲੰਘ ਕੀਤੀ ਤਰੱਕੀ ਦਾ ਰਸਤਾ ਵਿਨਾਸ਼ ਵੱਲ ਜਾਂਦਾ ਹੈ |

-ਪ੍ਰਤੀਨਿਧ ਅਜੀਤ ਕੁੱਪ ਕਲਾਂ
ਸੰਪਰਕ : 94634-63136

ਕਾਵਿ-ਵਿਅੰਗ: ਚੇਤਨਾ

   * ਨਵਰਾਹੀ ਘੁਗਿਆਣਵੀ *
ਜਦ ਤਕ ਚੇਤਨਾ ਨਹੀਂ ਪ੍ਰਵੇਸ਼ ਕਰਦੀ,
ਹੋਣਾ ਨਹੀਂ ਕਲਿਆਣ ਨਿਤਾਣਿਆਂ ਦਾ।
ਆਪਾ-ਧਾਪੀ ਦਾ ਦੌਰ ਰਵਾਂ ਹੋਇਆ,
ਦਿੰਦਾ ਸਾਥ ਨਾ ਕੋਈ ਨਿਮਾਣਿਆਂ ਦਾ।
ਪਿੱਛੇ ਸੁੱਟੀਏ ਕਿਰਤ ਦੇ ਦੋਖੀਆਂ ਨੂੰ,
ਸੰਗ ਮਾਣੀਏ ਸਾਥ ਸੁਹਾਣਿਆਂ ਦਾ।
ਸੂਝਵਾਨ ਸੰਸਾਰ ਬਲਵਾਨ ਹੋਵੇ,
ਹੋਵੇ ਜ਼ੋਰ ਕਿਉਂ ਅੰਨ੍ਹਿਆ ਕਾਣਿਆਂ ਦਾ?

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX