ਤਾਜਾ ਖ਼ਬਰਾਂ


ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  3 minutes ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  4 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  17 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  22 minutes ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  28 minutes ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  41 minutes ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  44 minutes ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  50 minutes ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  53 minutes ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  59 minutes ago
ਹੋਰ ਖ਼ਬਰਾਂ..

ਸਾਡੀ ਸਿਹਤ

ਕਾਰਡਿਓ ਐਕਸਰਸਾਈਜ਼ ਨਾਲ ਰੱਖੋ ਦਿਲ ਨੂੰ ਤੰਦਰੁਸਤ

ਬਦਲਦੀ ਜੀਵਨ ਸ਼ੈਲੀ ਨੇ ਲੋਕਾਂ ਦੇ ਦਿਲ ਦੇ ਖਤਰੇ ਨੂੰ ਵਧਾ ਦਿੱਤਾ ਹੈ। ਦਿਲ ਇਹ ਨਹੀਂ ਦੇਖਦਾ ਕਿ ਤੁਸੀਂ ਜਵਾਨ ਹੋ ਜਾਂ ਬੁੱਢੇ। ਬਸ ਜਿਥੇ ਗੜਬੜ ਕੁਝ ਸਮੇਂ ਤੱਕ ਰਹੀ, ਉਥੇ ਦਿਲ ਦਾ ਰੋਗ ਆਪਣਾ ਟਿਕਾਣਾ ਬਣਾ ਲੈਂਦਾ ਹੈ। ਤਾਂ ਹੀ ਤਾਂ ਦਿਲ ਦੇ ਰੋਗਾਂ ਦੇ ਮਾਹਿਰ ਕਹਿੰਦੇ ਹਨ ਕਿ ਜੇ ਦਿਲ ਨੂੰ ਰੱਖਣਾ ਹੈ ਤੰਦਰੁਸਤ ਤਾਂ ਧਿਆਨ ਦਿਓ ਚਾਰ ਮੁੱਖ ਗੱਲਾਂ 'ਤੇ-ਕਸਰਤ, ਤਣਾਅ ਵਿਚ ਕਮੀ, ਸਹੀ ਖੁਰਾਕ ਅਤੇ ਸਿਗਰਟਨੋਸ਼ੀ ਤੋਂ ਦੂਰੀ।
ਸਿਹਤਮੰਦ ਲੋਕਾਂ ਲਈ ਕਾਰਡੀਓ ਐਕਸਰਸਾਈਜ਼
* ਜੇ ਦਿਲ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਹਰ ਰੋਜ਼ ਘੱਟ ਤੋਂ ਘੱਟ ਅੱਧਾ ਘੰਟਾ ਕਾਰਡੀਓ ਐਕਸਰਸਾਈਜ਼ ਜ਼ਰੂਰ ਕਰੋ। ਇਸ ਨਾਲ ਖੂਨ ਦਾ ਦਬਾਅ ਅਤੇ ਸ਼ੂਗਰ ਕਾਬੂ ਵਿਚ ਰਹਿੰਦੇ ਹਨ, ਤੁਸੀਂ ਚੁਸਤ ਰਹਿੰਦੇ ਹੋ ਅਤੇ ਦਿਲ ਦੀ ਬਿਮਾਰੀ ਦੀ ਸੰਭਾਵਨਾ 25 ਫੀਸਦੀ ਘੱਟ ਹੋ ਜਾਂਦੀ ਹੈ।
* ਕਾਰਡੀਓ ਐਕਸਰਸਾਈਜ਼ ਲਈ ਹਲਕੀ ਸੈਰ, ਬ੍ਰਿਸਕ ਵਾਕ, ਜਾਗਿੰਗ, ਸਾਈਕਲਿੰਗ, ਤੈਰਾਕੀ, ਐਰੋਬਿਕਸ, ਨਾਚ ਕੁਝ ਵੀ ਕਰ ਸਕਦੇ ਹੋ ਪਰ ਇਨ੍ਹਾਂ ਨੂੰ ਕਰਦੇ ਸਮੇਂ ਆਪਣੀ ਉਮਰ ਅਤੇ ਸਮਰੱਥਾ ਦਾ ਪੂਰਾ ਧਿਆਨ ਰੱਖੋ। ਜੇ ਬ੍ਰਿਸਕ ਵਾਕ ਜਾਂ ਜੋਗਿੰਗ ਕਰਦੇ ਸਮੇਂ ਤੁਹਾਨੂੰ ਥਕਾਨ ਹੁੰਦੀ ਹੈ ਤਾਂ ਇਨ੍ਹਾਂ ਨੂੰ ਨਾ ਕਰੋ। ਸਾਧਾਰਨ ਸੈਰ ਦਾ ਸਮਾਂ ਵਧਾ ਦਿਓ। ਜਿਨ੍ਹਾਂ ਲੋਕਾਂ ਦੇ ਗੋਡਿਆਂ ਵਿਚ ਤਕਲੀਫ ਹੋਵੇ, ਉਨ੍ਹਾਂ ਨੂੰ ਬ੍ਰਿਸਕ ਵਾਕ ਅਤੇ ਜੋਗਿੰਗ ਨਹੀਂ ਕਰਨੀ ਚਾਹੀਦੀ।
* ਜਦੋਂ ਵੀ ਕੋਈ ਕਸਰਤ ਸ਼ੁਰੂ ਕਰੋ, ਉਸ ਨੂੰ ਹੌਲੀ-ਹੌਲੀ ਵਧਾਓ। ਸ਼ੁਰੂ ਵਿਚ ਇਕ ਹਫ਼ਤੇ ਤੱਕ ਘੱਟ ਸਮਾਂ ਕਰੋ।
* ਕਸਰਤ ਸ਼ੁਰੂ ਕਰਨ ਤੋਂ 5 ਮਿੰਟ ਪਹਿਲਾਂ 'ਵਾਰਮ ਅਪ' ਐਕਸਰਸਾਈਜ਼ ਕਰੋ ਤਾਂ ਕਿ ਸਰੀਰ ਵਿਚ ਖੂਨ ਦਾ ਦੌਰਾ ਵਧ ਜਾਵੇ। ਐਕਸਰਸਾਈਜ਼ ਕਰਨ ਤੋਂ ਬਾਅਦ ਵੀ 5 ਮਿੰਟ ਤੱਕ ਕੂਲ ਡਾਊਨ ਹੋਣ ਲਈ ਲੰਬੇ-ਡੂੰਘੇ ਸਾਹ ਲਓ।
* ਐਕਸਰਸਾਈਜ਼ ਹਮੇਸ਼ਾ ਖਾਲੀ ਪੇਟ ਕਰੋ।
* ਜੋ ਲੋਕ ਲਗਾਤਾਰ ਅੱਧਾ ਘੰਟਾ ਕਸਰਤ ਨਹੀਂ ਕਰ ਸਕਦੇ ਜਾਂ ਸੈਰ ਨਹੀਂ ਕਰ ਸਕਦੇ, ਉਹ ਦਿਨ ਵਿਚ ਦੋ ਵਾਰ 15-15 ਮਿੰਟ ਲਈ ਕਰ ਸਕਦੇ ਹਨ।
ਯੋਗ ਆਸਣ ਜੋ ਦਿਲ ਦੇ ਮਿੱਤਰ ਹਨ : ਸੂਰਜ ਨਮਸਕਾਰ, ਤ੍ਰਿਕੋਣ ਆਸਣ, ਸ਼ਲਭ ਆਸਣ, ਸ਼ਸ਼ਾਂਕ ਆਸਣ, ਭੁਝੰਗ ਆਸਣ ਹਰ ਰੋਜ਼ ਕਰੋ।
ਜੋ ਲੋਕ ਦਿਲ ਦੇ ਮਰੀਜ਼ ਹਨ, ਉਹ ਕਰਨ : * ਡਾਕਟਰ ਦੀ ਸਲਾਹ ਅਨੁਸਾਰ ਕਸਰਤ ਕਰੋ।
* ਸੈਰ ਹਰ ਰੋਜ਼ ਕਰੋ। ਰਫਤਾਰ ਜ਼ਿਆਦਾ ਤੇਜ਼ ਨਾ ਰੱਖੋ। ਚਲਦੇ ਸਮੇਂ ਸਾਹ ਨਾ ਫੁੱਲੋ। ਸਵੇਰੇ-ਸ਼ਾਮ ਸੈਰ ਕਰੋ ਪਰ ਧਿਆਨ ਦਿਓ ਕਿ ਪੇਟ ਖਾਲੀ ਹੋਵੇ।
* ਸੈਰ ਜਾਂ ਕਸਰਤ ਤੋਂ ਬਾਅਦ 15-20 ਮਿੰਟ ਬਾਅਦ ਆਰਾਮ ਜ਼ਰੂਰ ਕਰੋ।
* ਭਾਰ ਚੁੱਕਣ ਵਾਲੀ ਕਸਰਤ ਨਾ ਕਰੋ। ਇਸ ਨਾਲ ਖੂਨ ਦਾ ਦਬਾਅ ਵਧ ਸਕਦਾ ਹੈ।
ਸਿਹਤਮੰਦ ਲੋਕ ਤਣਾਅ ਇੰਜ ਕਰਨ ਘੱਟ
ਅਜਿਹਾ ਨਹੀਂ ਹੈ ਕਿ ਤਣਾਅ ਬਸ ਕੁਝ ਲੋਕਾਂ ਨੂੰ ਹੁੰਦਾ ਹੈ। ਆਧੁਨਿਕ ਸਮੇਂ ਵਿਚ ਸ਼ਾਇਦ ਹੀ ਕੋਈ ਅਜਿਹਾ ਹੋਵੇ, ਜਿਸ ਨੂੰ ਤਣਾਅ ਨਾ ਹੋਵੇ, ਕਿਉਂਕਿ ਤਣਾਅ ਅੱਜ ਦੀ ਜੀਵਨਸ਼ੈਲੀ ਦੀ ਦੇਣ ਹੈ। ਕੋਈ ਵੀ ਇਸ ਤੋਂ ਨਹੀਂ ਬਚ ਸਕਦਾ। ਫਰਕ ਸਿਰਫ ਇੰਨਾ ਹੈ ਕਿ ਕੁਝ ਲੋਕ ਜ਼ਿਆਦਾ ਤਣਾਅਗ੍ਰਸਤ ਰਹਿੰਦੇ ਹਨ, ਕੁਝ ਘੱਟ। ਉਸ ਨੂੰ ਘੱਟ ਕਰਨ ਲਈ ਇਨ੍ਹਾਂ ਨੂੰ ਅਜ਼ਮਾਓ-
* ਲੰਬੇ-ਡੂੰਘੇ ਸਾਹ ਅਤੇ ਅਨੁਲੋਮ-ਵਿਲੋਮ ਪ੍ਰਾਣਾਯਾਮ ਹਰ ਰੋਜ਼ ਸਵੇਰੇ ਕਰੋ। ਕੁਝ ਆਸਣ ਕਰੋ, ਧਿਆਨ ਲਗਾਓ। ਆਪਣੇ ਰੋਜ਼ਾਨਾ ਜੀਵਨ ਵਿਚ ਉਨ੍ਹਾਂ ਨੂੰ ਮਹੱਤਵਪੂਰਨ ਜਗ੍ਹਾ ਦਿਓ। ਲੰਬੇ-ਡੂੰਘੇ ਸਾਹਾਂ ਨਾਲ ਸਰੀਰ ਵਿਚ ਆਕਸੀਜਨ ਦੀ ਮਾਤਰਾ ਵਧ ਜਾਂਦੀ ਹੈ।
* ਸ਼ਵ ਆਸਣ ਵਿਚ ਕੁਝ ਸਮਾਂ ਲੇਟੋ ਤਾਂ ਕਿ ਮਾਸਪੇਸ਼ੀਆਂ ਵਿਚ ਤਣਾਅ ਘੱਟ ਹੋ ਸਕੇ। ਅੱਖਾਂ ਬੰਦ ਕਰ ਕੇ ਸਰੀਰ ਦੇ ਅੰਗਾਂ ਨੂੰ ਮਹਿਸੂਸ ਕਰਦੇ ਹੋਏ ਸ਼ਵ ਆਸਣ ਵਿਚ ਲੇਟੋ।
ਬਦਲੋ ਆਪਣੀ ਜੀਵਨ ਸ਼ੈਲੀ
* ਮੈਦੇ ਦੇ ਤਲੇ ਖਾਧ ਪਦਾਰਥਾਂ ਦਾ ਸਨੈਕਸ ਦੇ ਰੂਪ ਵਿਚ ਸੇਵਨ ਨਾ ਕਰੋ, ਸਗੋਂ ਮੁਰਮੁਰੇ, ਭੇਲਪੁਰੀ, ਨਟਸ ਅਤੇ ਫਲਾਂ ਦਾ ਸੇਵਨ ਕਰੋ।
* ਬੱਸ-ਰੇਲ ਆਦਿ ਰਾਹੀਂ ਸਫਰ ਕਰੋ ਤਾਂ ਕਿ ਬੱਸ ਅੱਡੇ ਜਾਂ ਸਟੇਸ਼ਨ ਤੱਕ ਪਹੁੰਚਣ ਲਈ ਤੁਹਾਨੂੰ ਪੈਦਲ ਤੁਰਨਾ ਪਵੇ ਅਤੇ ਇਸੇ ਬਹਾਨੇ ਥੋੜ੍ਹੀ ਸੈਰ ਹੋ ਜਾਵੇਗੀ।
* ਦਫਤਰ ਵਿਚ ਹੋਵੋ ਤਾਂ ਛੋਟੇ-ਮੋਟੇ ਕੰਮਾਂ ਲਈ ਇੰਟਰਕਾਮ ਦੀ ਵਰਤੋਂ ਨਾ ਕਰੋ, ਖੁਦ ਉੱਠ ਕੇ ਜਾਓ।
* ਪੈਦਲ ਚੱਲੋ। ਕਸਰਤ ਆਪਣੀ ਸਮਰੱਥਾ ਅਨੁਸਾਰ ਹੀ ਕਰੋ।
* ਆਪਣੇ-ਆਪ ਨੂੰ ਤਣਾਅ ਵਿਚ ਨਾ ਰੱਖੋ। ਜਦੋਂ ਤਣਾਅ ਆਵੇ ਤਾਂ ਸੋਚੋ ਕਿ ਕੀ ਇਹ ਮੇਰੇ ਵੱਸ ਵਿਚ ਹੈ, ਨਹੀਂ ਤਾਂ ਆਪਣੀ ਕੋਸ਼ਿਸ਼ ਕਰਦੇ ਰਹੋ ਅਤੇ ਤਣਾਅ ਨੂੰ ਦੂਰ ਰੱਖੋ।
* ਫਾਸਟ ਫੂਡ ਦੇ ਸੇਵਨ ਤੋਂ ਬਚੋ।
* ਲਿਫਟ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ।
* ਟੀ. ਵੀ. 'ਤੇ ਹਾਸੇ ਵਾਲੇ ਪ੍ਰੋਗਰਾਮ ਦੇਖੋ, ਖੁਸ਼ ਰਹੋ।


ਖ਼ਬਰ ਸ਼ੇਅਰ ਕਰੋ

ਜੀਭ ਵੀ ਚਿਤਾਵਨੀ ਦਿੰਦੀ ਹੈ ਰੋਗਾਂ ਦੀ

ਜੀਭ ਸਰੀਰ ਦਾ ਉਹ ਅੰਗ ਹੈ, ਜਿਸ ਨੂੰ ਵੈਦ ਜਾਂ ਡਾਕਟਰ ਜਾਂਚ ਕੇ ਦੱਸ ਦਿੰਦੇ ਹਨ ਕਿ ਮਰੀਜ਼ ਨੂੰ ਕੀ ਰੋਗ ਹੈ ਜਾਂ ਹੋਣ ਵਾਲਾ ਹੈ, ਕਿਉਂਕਿ ਜੀਭ 'ਤੇ ਜੰਮੀ ਮੈਲ ਦੀ ਪਰਤ ਕਈ ਰੋਗਾਂ ਦੀ ਸੂਚਕ ਹੁੰਦੀ ਹੈ।
* ਟਾਈਫਾਈਡ ਬੁਖਾਰ ਵਿਚ ਜੀਭ ਦੇ ਕਿਨਾਰੇ ਅਤੇ ਨੋਂਕ ਲਾਲ ਹੁੰਦੀ ਹੈ ਅਤੇ ਜੀਭ ਦੇ ਵਿਚੋ-ਵਿਚ ਲਾਲ ਸੁੱਕੀ ਲਕੀਰ ਜਿਹੀ ਹੁੰਦੀ ਹੈ।
* ਜੇ ਜੀਭ ਸੁੱਕੀ-ਸੁੱਕੀ ਜਿਹੀ ਹੋਵੇ ਤਾਂ ਉਹ ਵਾਯੂ ਵਿਕਾਰ ਦੀ ਸੂਚਕ ਹੁੰਦੀ ਹੈ।
* ਜੀਭ ਜਦੋਂ ਹਿਲਦੀ-ਜੁਲਦੀ ਨਾ ਹੋਵੇ ਅਤੇ ਕੰਬਦੀ ਹੋਵੇ ਤਾਂ ਇਹ ਦਿਮਾਗੀ ਰੋਗ ਨੂੰ ਦਰਸਾਉਂਦੀ ਹੈ।
* ਬੁਖਾਰ ਤੇਜ਼ ਹੋਣ 'ਤੇ ਜੀਭ ਸੁੱਕੀ ਅਤੇ ਪਤਲੀ ਹੋ ਜਾਂਦੀ ਹੈ।
* ਜੀਭ 'ਤੇ ਸਫੈਦ ਮੋਟੀ ਜੰਮੀ ਪਰਤ ਪੇਟ ਰੋਗ ਦੀ ਨਿਸ਼ਾਨੀ ਹੁੰਦੀ ਹੈ।
* ਜੀਭ 'ਤੇ ਪਤਲੀ ਸਫੈਦ ਜੰਮੀ ਪਰਤ ਬਦਹਜ਼ਮੀ ਦੀ ਨਿਸ਼ਾਨੀ ਹੁੰਦੀ ਹੈ।
* ਜੀਭ ਸਿਰਫ ਇਕ ਹੀ ਪਾਸੇ ਘੁੰਮੇ, ਦੂਜੇ ਪਾਸੇ ਨਾ ਘੁੰਮੇ ਤਾਂ ਇਹ ਜੀਭ ਦਾ ਅਧਰੰਗ ਮੰਨਿਆ ਜਾਂਦਾ ਹੈ।
* ਜੀਭ 'ਤੇ ਮੋਟੀ ਅਤੇ ਪੀਲੀ ਪਰਤ ਦਾ ਜੰਮਣਾ ਪਿਤ ਵਿਕਾਰ ਨੂੰ ਦਰਸਾਉਂਦਾ ਹੈ।
* ਜੀਭ ਦੇ ਮੋਟੇ ਭਾਗ 'ਤੇ ਦੰਦ ਦੇ ਨਿਸ਼ਾਨਾਂ ਦਾ ਬਣਨਾ ਆਮਾਸ਼ਯ ਦੀ ਖਰਾਬੀ ਨੂੰ ਦਰਸਾਉਂਦਾ ਹੈ।
* ਜੀਭ ਦੇ ਆਖਰੀ ਹਿੱਸੇ 'ਤੇ ਸਫੈਦ ਤਹਿ ਦਾ ਜੰਮਣਾ ਸਖ਼ਤ ਕਬਜ਼ ਦੀ ਨਿਸ਼ਾਨੀ ਹੈ।
* ਚਮਕਦਾਰ ਅਤੇ ਲਾਲ ਜੀਭ ਆਮਾਸ਼ਯ ਅਤੇ ਅੰਤੜੀਆਂ ਵਿਚ ਰਸ ਬਣਾਉਣ ਵਾਲੀਆਂ ਝਿੱਲੀਆਂ ਵਿਚ ਸੋਜ ਨੂੰ ਦਰਸਾਉਂਦੀ ਹੈ।
* ਜੀਭ ਦਾ ਖੂਨਹੀਣ ਦਿਸਣਾ ਜਾਂ ਚੌੜਾ ਦਿਸਣਾ ਸਰੀਰ ਵਿਚ ਨਮਕ ਦੀ ਕਮੀ ਨੂੰ ਦਰਸਾਉਂਦਾ ਹੈ।
* ਜੀਭ 'ਤੇ ਗੂੜ੍ਹੇ ਭੂਰੇ ਰੰਗ ਦੀ ਪਰਤ ਦਾ ਹੋਣਾ ਜ਼ਹਿਰੀ ਬੁਖਾਰ ਦਾ ਸੂਚਕ ਹੈ।

ਅਦਰਕ ਦੇ ਔਸ਼ਧੀ ਗੁਣ

ਅਦਰਕ ਗਿੱਲੀ ਗੰਢ ਹੈ, ਜੋ ਜ਼ਿਮੀਂਕੰਦ ਵਾਂਗ ਜ਼ਮੀਨ ਵਿਚ ਪੈਦਾ ਹੁੰਦੀ ਹੈ। ਇਹੀ ਅਦਰਕ ਜਦੋਂ ਸੁਕਾ ਲਿਆ ਜਾਂਦਾ ਹੈ ਤਾਂ ਸੁੰਢ ਬਣ ਜਾਂਦਾ ਹੈ। ਅਦਰਕ ਇਕ ਵਧੀਆ ਪਾਚਕ ਹੈ।
ਪੇਟ ਵਿਚ ਕਬਜ਼, ਗੈਸ ਬਣਨਾ, ਉਲਟੀ ਆਉਣਾ, ਖਾਂਸੀ, ਰੇਸ਼ਾ, ਜ਼ੁਕਾਮ ਆਦਿ ਵਿਚ ਇਹ ਵਰਤਿਆ ਜਾਂਦਾ ਹੈ। ਮੂੰਹ ਵਿਚ ਪਾ ਕੇ ਚੂਸਦੇ ਰਹਿਣ, ਨਮਕ ਮਿਲੀ ਚਟਣੀ ਬਣਾ ਕੇ ਚੱਟਦੇ ਰਹਿਣ ਨਾਲ ਲਾਭ ਹੁੰਦਾ ਹੈ, ਬਰੀਕ ਨਾ ਪੀਸ ਸਕੋ ਤਾਂ ਬੱਚਿਆਂ ਲਈ ਰਸ ਠੀਕ ਹੈ।
ਅਦਰਕ ਅਤੇ ਸੁੰਢ ਦੇ ਗੁਣ ਇਕੋ ਜਿਹੇ ਹੀ ਹਨ ਪਰ ਜਦੋਂ ਚੂਰਨ ਵਿਚ ਉਸ ਦਾ ਪ੍ਰਯੋਗ ਕਰਨਾ ਹੋਵੇ ਤਾਂ ਸੁੰਢ ਲੈਣੀ ਹੀ ਉਚਿਤ ਹੁੰਦੀ ਹੈ। ਉਸ ਸਮੇਂ ਅਦਰਕ ਵੀ ਤਰ੍ਹਾਂ ਵਾਰ-ਵਾਰ ਪੀਸਣ ਦਾ ਝੰਜਟ ਨਹੀਂ ਰਹਿੰਦਾ। ਅਦਰਕ ਭੋਜਨ ਦੇ ਕੁਝ ਸਮਾਂ ਪਹਿਲਾਂ ਲੈਣ ਨਾਲ ਭੁੱਖ ਨੂੰ ਵਧਾਉਂਦਾ ਹੈ। ਇਸ ਵਿਚ ਦੋਵੇਂ ਗੁਣ ਹਨ-ਅੰਤੜੀਆਂ ਨੂੰ ਠੀਕ ਕਰਨ ਦੇ ਨਾਲ-ਨਾਲ ਕਬਜ਼ ਵੀ ਦੂਰ ਕਰਦਾ ਹੈ। ਇਹ ਆਯੁਰਵੇਦ ਦੇ ਪ੍ਰਸਿੱਧ ਤ੍ਰਿਕੁਟ (ਸੁੰਢ, ਕਾਲੀ ਮਿਰਚ, ਪਿਪਲੀ) ਦਾ ਮੁੱਖ ਅੰਗ ਹੈ।
ਅਦਰਕ ਦਾ ਤਾਜ਼ਾ ਰਸ, ਮੂਤਰ ਰੋਗਾਂ ਲਈ ਔਸ਼ਧੀ ਮੰਨਿਆ ਗਿਆ ਹੈ। ਤੇਜ਼ ਬੁਖਾਰ ਵਿਚ ਗਊ-ਦੁੱਧ ਦੇ ਨਾਲ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਦਿਲ ਦੀਆਂ ਬਿਮਾਰੀਆਂ ਵਿਚ ਕੋਸੇ ਰਸ ਦਾ ਸੇਵਨ ਕੀਤਾ ਜਾਂਦਾ ਹੈ। ਹਿਚਕੀ ਵਿਚ ਔਲੇ ਅਤੇ ਪਿੱਪਲ ਦਾ ਚੂਰਨ ਸ਼ਹਿਦ ਦੇ ਨਾਲ ਮਿਲਾ ਕੇ ਦਿੱਤਾ ਜਾਂਦਾ ਹੈ। ਅਦਰਕ ਅਤੇ ਗੁੜ ਦੇ ਵਿਚ ਲੱਸੀ ਮਿਲਾ ਕੇ ਅਤੇ ਸੁੰਢ ਤੇ ਗੋਖਰੂ ਦਾ ਰਸ ਸਵੇਰੇ ਹਰ ਰੋਜ਼ ਪੀਣ ਨਾਲ ਪਿੱਠ ਅਤੇ ਕਮਰ ਦੇ ਦਰਦ ਨੂੰ ਆਰਾਮ ਮਿਲਦਾ ਹੈ।


-ਸਿਧਾਰਥ ਸ਼ੰਕਰ

ਬਿਮਾਰੀਆਂ ਦਾ ਘਰ ਹੈ ਫਾਸਟ ਫੂਡ

ਸ਼ਹਿਰਾਂ ਵਿਚ ਸੜਕਾਂ ਹੋਣ ਜਾਂ ਪਿੰਡਾਂ ਦੀਆਂ ਪਗਡੰਡੀਆਂ, ਹਰ ਜਗ੍ਹਾ 'ਟਨ-ਟਨ' ਅਤੇ 'ਠਕ-ਠਕ' ਦੀ ਆਵਾਜ਼ ਦੇ ਨਾਲ ਜੇ ਕੋਈ ਪੱਛਮੀ ਸੱਭਿਆਚਾਰ ਸਕਿੰਟਾਂ ਵਿਚ ਛਾ ਗਿਆ ਹੋਵੇ ਤਾਂ ਉਹ ਹੈ ਫਾਸਟ ਫੂਡ ਦਾ ਵਧਦਾ ਪ੍ਰਚਲਨ। ਹਰ ਕਿਸੇ ਦੀ ਜੀਭ 'ਤੇ ਫਾਸਟ ਫੂਡ ਦਾ ਸਵਾਦ ਚੜ੍ਹ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਸ਼ਹਿਰਾਂ ਵਿਚ ਤਾਂ ਭਰਮਾਰ ਹੈ ਹੀ, ਨਾਲ ਹੀ ਨਾਲ ਪਿੰਡਾਂ ਵਿਚ ਵੀ ਜਗ੍ਹਾ-ਜਗ੍ਹਾ ਠੇਲ੍ਹੇ 'ਤੇ ਫਾਸਟ ਫੂਡ ਦੇ ਸਟਾਲ ਮਿਲ ਜਾਣਗੇ।
ਫਾਸਟ ਫੂਡ ਜਾਂ ਜੰਕ ਫੂਡ ਦੇ ਰਿਵਾਜ ਦਾ ਚਸਕਾ ਸਭ ਤੋਂ ਜ਼ਿਆਦਾ ਨੌਜਵਾਨ ਪੀੜ੍ਹੀ ਨੂੰ ਲੱਗਿਆ ਹੈ। ਅੱਜ ਨੌਜਵਾਨ-ਮੁਟਿਆਰਾਂ ਅਤੇ ਅੱਲੜ੍ਹਾਂ 'ਤੇ ਫਾਸਟ ਫੂਡ ਦਾ ਸੇਵਨ ਇੰਨਾ ਭਾਰੂ ਹੋ ਗਿਆ ਹੈ ਕਿ ਉਨ੍ਹਾਂ ਦੀ ਜੇਬ ਵਿਚ ਕੋਈ ਪੈਸਾ ਰਹੇ ਜਾਂ ਨਾ ਰਹੇ, ਬਸ ਫਾਸਟ ਫੂਡ ਚਾਹੀਦਾ, ਜਿਵੇਂ ਮਰਜ਼ੀ ਹੋਵੇ।
ਜਿਸ ਫਾਸਟ ਫੂਡ ਜਾਂ ਜੰਕ ਫੂਡ ਦੇ ਲਈ ਨੌਜਵਾਨ-ਮੁਟਿਆਰਾਂ ਬਹੁਤ ਗੰਭੀਰ ਕਦਮ ਚੁੱਕ ਕੇ ਪਰਿਵਾਰਕ ਰਿਸ਼ਤਿਆਂ, ਆਚਰਣ, ਵਿਵਹਾਰ ਨੂੰ ਵਿਗਾੜ ਲੈਂਦੇ ਹਨ, ਉਹੀ ਫਾਸਟ ਫੂਡ ਤੰਦਰੁਸਤ ਸਰੀਰ ਲਈ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਫਾਸਟ ਫੂਡ ਜਾਂ ਜੰਕ ਫੂਟ ਵਰਗੇ ਪਦਾਰਥਾਂ ਦਾ ਸੇਵਨ ਸਰੀਰ ਲਈ ਜ਼ਹਿਰ ਦੇ ਬਰਾਬਰ ਹੈ। ਇਸ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਵਿਚ ਅਨੇਕ ਤਰ੍ਹਾਂ ਦੀਆਂ ਗੰਭੀਰ ਅਤੇ ਭਿਆਨਕ ਬਿਮਾਰੀਆਂ ਪਾਈਆਂ ਜਾਂਦੀਆਂ ਹਨ।
ਜਿਵੇਂ ਕਿ ਸਾਰੇ ਲੋਕ ਜਾਣਦੇ ਹਨ ਕਿ ਸਾਡੇ ਸਰੀਰ ਵਿਚ ਰੱਖਿਆ ਤੰਤਰ ਹੁੰਦੇ ਹਨ ਜੋ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ। ਇਹ ਜਾਣ ਕੇ ਹੋਰ ਹੈਰਾਨੀ ਹੋਵੇਗੀ ਕਿ ਸਾਡਾ ਰੱਖਿਆ ਤੰਤਰ ਫਾਸਟ ਫੂਡ ਦਾ ਓਨਾ ਹੀ ਵਿਰੋਧ ਕਰਦਾ ਹੈ ਅਤੇ ਉਸ ਦੇ ਵਿਰੁੱਧ ਕਦਮ ਚੁੱਕਦਾ ਹੈ, ਜਿੰਨਾ ਚੋਰੀ ਦੀ ਸੂਚਨਾ ਮਿਲਣ 'ਤੇ ਪੁਲਿਸ ਦੌੜਦੀ ਹੈ ਅਤੇ ਕਾਰਵਾਈ ਕਰਦੀ ਹੈ। ਇਸ ਤਰ੍ਹਾਂ ਫਾਸਟ ਫੂਡ ਨਾਲ ਲੜਨ ਦੇ ਕਾਰਨ ਰੱਖਿਆ ਤੰਤਰ ਦੀ ਸਾਰੀ ਸ਼ਕਤੀ ਉਸੇ ਪਾਸੇ ਲੱਗ ਜਾਂਦੀ ਹੈ, ਜਿਸ ਨਾਲ ਸਾਡਾ ਸਰੀਰ ਫਾਸਟ ਫੂਡ ਦੇ ਨੁਕਸਾਨ ਤਾਂ ਤਾਂ ਬਚ ਜਾਂਦਾ ਹੈ ਪਰ ਅਨੇਕ ਤਰ੍ਹਾਂ ਦੇ ਰੋਗਾਂ ਦਾ ਘਰ ਬਣ ਜਾਂਦਾ ਹੈ।
ਹਾਲ ਹੀ ਵਿਚ ਮਾਹਿਰਾਂ ਦੀ ਇਕ ਟੀਮ ਨੇ ਪ੍ਰਯੋਗ ਕੀਤਾ ਅਤੇ ਅਨੇਕਾਂ ਹੈਰਾਨੀਜਨਕ ਰੋਮਾਂਚਕਾਰੀ ਤੱਥਾਂ ਨੂੰ ਉਜਾਗਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ੂਗਰ ਵਰਗੀ ਭਿਆਨਕ ਬਿਮਾਰੀ ਦੇ ਸ਼ਿਕਾਰਾਂ ਵਿਚ ਫਾਸਟ ਫੂਡ ਜਾਂ ਜੰਕ ਫੂਡ ਦਾ ਸੇਵਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਫਾਸਟ ਫੂਡ ਦੇ ਸੇਵਨ ਨਾਲ ਹੋਏ ਸ਼ੂਗਰ ਦੇ ਸ਼ਿਕਾਰ ਮਰੀਜ਼ਾਂ ਵਿਚ ਅੱਲੜ੍ਹਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਫਾਸਟ ਫੂਡ ਤੋਂ ਨੌਜਵਾਨ ਪੀੜ੍ਹੀ ਹੀ ਨਹੀਂ, ਸਗੋਂ ਸਾਰੇ ਲੋਕ ਬਚਣ।
ਫਾਸਟ ਫੂਡ ਦੇ ਹਾਨੀਕਾਰਕ ਤੱਤਾਂ ਤੋਂ ਬਚਣ ਲਈ ਕਸਰਤ, ਯੋਗ ਅਭਿਆਸ, ਟਹਿਲਣਾ ਆਦਿ ਬਹੁਤ ਜ਼ਰੂਰੀ ਹੁੰਦਾ ਹੈ, ਖਾਸ ਕਰ ਕੇ ਅੱਜ ਦੇ ਨੌਜਵਾਨਾਂ ਨੂੰ, ਜਿਨ੍ਹਾਂ ਨੇ ਆਪਣਾ ਉੱਜਲ ਭਵਿੱਖ ਬਣਾਉਣਾ ਹੈ, ਫਾਸਟ ਫੂਡ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਫਾਸਟ ਫੂਡ ਇਕ ਅਜਿਹਾ ਮਿੱਠਾ ਜ਼ਹਿਰ ਹੈ ਜੋ ਤਨ ਅਤੇ ਮਨ ਦੋਵਾਂ ਨੂੰ ਹੀ ਸੁਸਤ ਤੇ ਕਮਜ਼ੋਰ ਬਣਾ ਦਿੰਦਾ ਹੈ।

ਬਹੁਉਪਯੋਗੀ ਹੈ ਔਲਾ

ਔਲੇ ਦੀ ਵਰਤੋਂ ਭੋਜਨ ਵਿਚ ਕਰਨ ਨਾਲ ਜਿਥੇ ਸਾਡੀ ਸਿਹਤ ਚੰਗੀ ਬਣੀ ਰਹਿੰਦੀ ਹੈ, ਉਥੇ ਇਹ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ। ਕਿਉਂਕਿ ਇਸ ਵਿਚ ਵਿਟਾਮਿਨ 'ਸੀ' ਦੀ ਮਾਤਰਾ ਕਾਫੀ ਹੁੰਦੀ ਹੈ।
* ਦਿਮਾਗ ਦੀ ਸ਼ਕਤੀ ਵਧਾਉਣ ਲਈ ਔਲੇ ਨੂੰ ਕੱਦੂਕਸ਼ ਕਰਕੇ, ਸ਼ਹਿਦ ਵਿਚ ਮਿਲਾ ਕੇ ਲਓ।
* ਚੱਕਰ ਆਉਣ 'ਤੇ ਔਲਾ ਪਾਊਡਰ, ਧਨੀਆ ਪਾਊਡਰ, ਸ਼ਹਿਦ ਮਿਲਾ ਕੇ ਲਓ। ਇਸ ਨਾਲ ਗਰਮੀ ਵਿਚ ਸਿਰਦਰਦ ਤੋਂ ਛੁਟਕਾਰਾ ਮਿਲੇਗਾ।
* ਔਲਾ ਪਾਊਡਰ, ਮਲੱਠੀ ਪਾਊਡਰ ਖਾਲੀ ਪੇਟ ਲਓ। ਖਾਂਸੀ, ਬਲਗਮ ਵਿਚ ਲਾਭ ਮਿਲੇਗਾ।
* ਔਲਾ ਪਾਊਡਰ, ਮਿਸ਼ਰੀ ਪਾਊਡਰ ਦੇ ਨਾਲ ਖਾਲੀ ਪੇਟ ਲੈਣ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਵਿਚ ਆਰਾਮ ਮਿਲਦਾ ਹੈ।
* ਦਿਮਾਗ ਦੀ ਸ਼ਕਤੀ ਵਧਾਉਣ ਲਈ ਔਲੇ ਦਾ ਮੁਰੱਬਾ ਹਰ ਰੋਜ਼ ਖਾਓ।
* ਔਲੇ ਦੀ ਚਟਣੀ ਬਣਾ ਕੇ ਖਾਣ ਨਾਲ ਕਈ ਰੋਗ ਆਪਣੇ-ਆਪ ਹੀ ਦੂਰ ਹੋ ਜਾਂਦੇ ਹਨ।
* ਵਾਲ ਝੜਨ, ਘੱਟ ਹੋਣ, ਲੰਬੇ, ਸੰਘਣੇ ਅਤੇ ਮਜ਼ਬੂਤ ਬਣਨਗੇ। ਜੇਕਰ ਤੁਹਾਡੇ ਵਾਲ ਸਫੈਦ ਹੋ ਗਏ ਹਨ ਤਾਂ ਕੱਚੇ ਔਲੇ ਦਾ ਪੇਸਟ ਬਣਾ ਕੇ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਓ।
* ਸਫੈਦ ਵਾਲਾਂ ਨੂੰ ਕਾਲਾ ਕਰਨ ਲਈ ਰੀਠਾ ਪਾਊਡਰ, ਔਲਾ ਪਾਊਡਰ, ਸ਼ਿਕਾਕਾਈ ਪਾਊਡਰ ਰਾਤ ਨੂੰ ਲੋਹੇ ਦੀ ਕੜਾਹੀ ਵਿਚ ਭਿਉਂ ਦਿਓ। ਸਵੇਰੇ ਚਾਹ ਦੇ ਪਾਣੀ ਵਿਚ ਮਹਿੰਦੀ ਮਿਲਾ ਕੇ ਉਸ ਕੜਾਹੀ ਵਾਲੇ ਮਿਸ਼ਰਣ ਵਿਚ ਮਿਲਾ ਲਓ। ਬਰੁਸ਼ ਨਾਲ ਇਸ ਪੇਸਟ ਨੂੰ ਵਾਲਾਂ 'ਤੇ ਲਗਾ ਲਓ। 4-5 ਘੰਟੇ ਤੱਕ ਵਾਲਾਂ ਵਿਚ ਲੱਗਿਆ ਰਹਿਣ ਦਿਓ। ਸੁੱਕਣ 'ਤੇ ਵਾਲ ਧੋ ਲਓ। ਹਫਤੇ ਵਿਚ ਦੋ ਵਾਰ ਵਾਲਾਂ ਵਿਚ ਉਪਰੋਕਤ ਮਿਸ਼ਰਣ ਲਗਾਓ।
ਜੇਕਰ ਅਸੀਂ ਥੋੜ੍ਹਾ ਜਿਹਾ ਧਿਆਨ ਦੇ ਕੇ ਔਲੇ ਦਾ ਹਰ ਰੋਜ਼ ਪ੍ਰਯੋਗ ਕਰਦੇ ਹਾਂ ਤਾਂ ਇਹ ਸੋਨੇ 'ਤੇ ਸੁਹਾਗੇ ਦਾ ਕੰਮ ਹੈ। ਗਰਮੀ ਦੇ ਮੌਸਮ ਵਿਚ ਇਸ ਦਾ ਨਿਯਮਿਤ ਸੇਵਨ ਠੰਢਕ ਪ੍ਰਦਾਨ ਕਰਦਾ ਹੈ।

ਗਤੀਹੀਣ ਜੀਵਨ ਸ਼ੈਲੀ ਲਿਆਉਂਦੀ ਹੈ ਕਈ ਬਿਮਾਰੀਆਂ

ਅਸੀਂ ਅਕਸਰ ਓਨਾ ਗਤੀਸ਼ੀਲ ਜੀਵਨ ਨਹੀਂ ਜਿਉਂਦੇ, ਜਿੰਨਾ ਸਾਨੂੰ ਜਿਉਣਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਸਿਫ਼ਾਰਸ਼ ਕੀਤੀ ਹੈ ਕਿ ਸਾਨੂੰ ਹਫਤੇ ਵਿਚ ਘੱਟ ਤੋਂ ਘੱਟ 150 ਮਿੰਟ ਦਾ ਤੇਜ਼ ਗਤੀ ਨਾਲ ਕਰਨ ਵਾਲਾ ਕੰਮ ਜਿਵੇਂ ਤੇਜ਼ ਤੁਰਨਾ, ਬਾਗਬਾਨੀ, ਤੈਰਨਾ, ਖੇਡਣਾ ਜਾਂ ਕਰਨੀ ਆਦਿ ਕਰਨਾ ਚਾਹੀਦਾ ਹੈ ਜਾਂ 45 ਮਿੰਟ ਹਰ ਰੋਜ਼ ਬਹੁਤ ਗਤੀਸ਼ੀਲ ਐਰੋਬੋਟਿਕ ਸਰੀਰਕ ਹਰਕਤ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ ਵੀ ਹਫਤੇ ਵਿਚ 2 ਦਿਨ ਕਰਨੀਆਂ ਚਾਹੀਦੀਆਂ ਹਨ। ਇਹ ਨਿਰਦੇਸ਼ 18 ਸਾਲ ਤੋਂ 64 ਸਾਲ ਦੀ ਉਮਰ ਵਰਗ ਦੇ ਲੋਕਾਂ ਲਈ ਹੈ।
ਅਸੀਂ ਦੇਖਦੇ ਹਾਂ ਕਿ ਅਕਸਰ ਲੋਕ ਸਵੇਰੇ ਦੇਰ ਨਾਲ ਉਠਦੇ ਹਨ। ਸਰੀਰਕ ਕਸਰਤ ਨਹੀਂ ਕਰਦੇ, ਸੈਰ ਕਰਨ ਨਹੀਂ ਜਾਂਦੇ ਅਤੇ ਰਾਤ ਨੂੰ ਦੇਰ ਨਾਲ ਸੌਂਦੇ ਹਨ। ਜੇ ਬਾਹਰ ਖਾਣ ਜਾਂਦੇ ਹਨ ਤਾਂ ਆਪਣੀ ਸਿਹਤ ਦੀ ਚਿੰਤਾ ਕੀਤੇ ਬਿਨਾਂ ਕੁਝ ਵੀ ਖਾ-ਪੀ ਲੈਂਦੇ ਹਨ। ਪੀਜ਼ਾ, ਬਰਗਰ ਅਤੇ ਚਾਈਨੀ ਫੂਡ ਜਿਵੇਂ ਜ਼ਿਆਦਾ ਚਰਬੀ ਵਾਲੇ ਖਾਧ ਪਦਾਰਥ ਇੰਨੇ ਜ਼ਿਆਦਾ ਮਾਤਰਾ ਵਿਚ ਖਾਧੇ ਜਾਂਦੇ ਹਨ ਕਿ ਇਨ੍ਹਾਂ ਦੀਆਂ ਦੁਕਾਨਾਂ 'ਤੇ ਭੀੜ ਲੱਗੀ ਰਹਿੰਦੀ ਹੈ। ਸਿਰਫ 3 ਫੀਸਦੀ ਔਰਤਾਂ ਹੀ ਅਜਿਹੀਆਂ ਕਹੀਆਂ ਜਾ ਸਕਦੀਆਂ ਹਨ ਜੋ ਲੋੜੀਂਦੀ ਸਰੀਰਕ ਕਸਰਤ ਕਰਦੀਆਂ ਹਨ। ਬਾਕੀ ਔਰਤਾਂ ਵਿਚ ਖੂਨ ਦੇ ਦਬਾਅ, ਦਿਲ ਦੇ ਰੋਗ, ਸਟ੍ਰੋਕ, ਸ਼ੂਗਰ, ਬ੍ਰੇਸਟ ਕੈਂਸਰ, ਕੋਲੋਨ ਕੈਂਸਰ, ਮੋਟਾਪਾ ਅਤੇ ਹੱਡੀਆਂ ਸਬੰਧੀ ਕਈ ਰੋਗ ਹੋਣ ਦੀ ਸੰਭਾਵਨਾ ਬਹੁਤ ਵਧ ਜਾਂਦੀ ਹੈ।
8 ਰਾਜਾਂ ਦੇ ਸਰਵੇਖਣ ਦੌਰਾਨ ਪਤਾ ਲੱਗਾ ਹੈ ਕਿ ਵਧਦੀ ਹੋਈ ਸਿਹਤ ਚੇਤਨਾ ਨਾਲ ਸਰੀਰਕ ਸਰਗਰਮੀ ਕੁਝ ਤਾਂ ਵਧ ਰਹੀ ਹੈ ਪਰ ਵਧਣ ਦੀ ਗਤੀ ਬਹੁਤ ਹੌਲੀ ਹੈ। ਸਰਵੇਖਣ ਅਨੁਸਾਰ ਪਿਛਲੇ 10 ਸਾਲ ਵਿਚ ਸ਼ਹਿਰੀ ਖੇਤਰਾਂ ਵਿਚ ਨਿਸਚਿਤ ਰੂਪ ਨਾਲ ਸੁਧਾਰ ਹੋਇਆ ਹੈ ਅਤੇ ਜ਼ਿਆਦਾ ਲੋਕ ਸੈਰ ਅਤੇ ਦੌੜਨ ਵਰਗੀਆਂ ਗਤੀਵਿਧੀਆਂ ਕਰਨ ਲੱਗੇ ਹਨ। 2017 ਦੇ ਅਧਿਐਨ ਵਿਚ ਪਾਇਆ ਗਿਆ ਕਿ ਸ਼ਹਿਰੀ ਖੇਤਰਾਂ ਵਿਚ ਸ਼ੂਗਰ ਅਤੇ ਪ੍ਰੀਸ਼ੂਗਰ ਦੀ ਮਾਤਰਾ ਵਿਚ ਕੁਝ ਕਮੀ ਹੋਈ ਹੈ ਪਰ ਸ਼ਹਿਰੀ ਗਰੀਬ ਲੋਕਾਂ ਅਤੇ ਪਿੰਡਾਂ ਦੇ ਅਮੀਰ ਲੋਕਾਂ ਵਿਚ ਇਹ ਵਧ ਰਹੀ ਹੈ, ਕਿਉਂਕਿ ਉਹ ਸਿਹਤਮੰਦ ਜੀਵਨ ਸ਼ੈਲੀ ਨਹੀਂ ਅਪਣਾ ਰਹੇ ਹਨ।
ਅੰਕੜੇ ਦੱਸਦੇ ਹਨ ਕਿ ਪੂਰੀ ਦੁਨੀਆ ਵਿਚ 27.5 ਫੀਸਦੀ ਲੋਕ ਬਹੁਤ ਘੱਟ ਸਰੀਰਕ ਹਿਲਜੁਲ ਕਰਦੇ ਹਨ ਅਤੇ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਤ ਪੱਧਰ ਤੋਂ ਬਹੁਤ ਪਿੱਛੇ ਹਨ। ਸਰੀਰਕ ਸਰਗਰਮੀ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਬਹੁਤ ਘੱਟ ਹੈ। ਜੋ ਦੇਸ਼ ਜਿੰਨਾ ਵਿਕਸਿਤ ਹੈ,ਉਥੇ ਸਰੀਰਕ ਗਤੀਵਿਧੀਆਂ ਓਨੀਆਂ ਹੀ ਘੱਟ ਹਨ। ਗਤੀਹੀਣ ਜੀਵਨ ਸ਼ੈਲੀ ਸਰੀਰ ਲਈ ਓਨੀ ਹੀ ਘਾਤਕ ਹੈ, ਜਿੰਨੀ ਸਿਗਰਟਨੋਸ਼ੀ ਅਤੇ ਮੋਟਾਪਾ। ਅਜਿਹੇ ਲੋਕਾਂ ਵਿਚ ਮੌਤ ਦਰ 6 ਫੀਸਦੀ ਵਧ ਜਾਂਦੀ ਹੈ। ਬ੍ਰੇਸਟ ਅਤੇ ਕੋਲੋਨ ਕੈਂਸਰ ਦਾ ਖਤਰਾ 21 ਤੋਂ 25 ਫੀਸਦੀ, ਸ਼ੂਗਰ ਦਾ ਖਤਰਾ 27 ਫੀਸਦੀ ਅਤੇ ਦਿਲ ਦੇ ਰੋਗਾਂ ਦਾ ਖਤਰਾ 30 ਫੀਸਦੀ ਵਧ ਜਾਂਦਾ ਹੈ। ਹੁਣ ਇਹ ਵਿਗਿਆਨਕ ਦ੍ਰਿਸ਼ਟੀ ਨਾਲ ਸਿੱਧ ਹੋ ਚੁੱਕਾ ਹੈ ਕਿ ਸਰੀਰਕ ਸਰਗਰਮੀ ਨਾਲ ਸਾਡੀਆਂ ਮਾਸਪੇਸ਼ੀਆਂ, ਦਿਲ ਅਤੇ ਫੇਫੜਿਆਂ ਦੀ ਫਿਟਨੈੱਸ ਵਧਦੀ ਹੈ, ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਖੂਨ ਦਾ ਦਬਾਅ, ਦਿਲ ਦੇ ਰੋਗ ਅਤੇ ਕਈ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਬਹੁਤੇ ਲੋਕਾਂ ਦੀ ਇਸ ਸਬੰਧ ਵਿਚ ਇਕ ਹੀ ਸਫ਼ਾਈ ਹੁੰਦੀ ਹੈ ਕਿ ਸਾਡੇ ਕੋਲ ਕਸਰਤ ਕਰਨ ਲਈ ਸਮਾਂ ਨਹੀਂ ਹੈ, ਜਦੋਂ ਕਿ ਕਸਰਤ ਕਰਨਾ ਆਪਣੀ ਖੁਰਾਕ ਵਿਚ ਤਬਦੀਲੀ ਕਰਨ ਨਾਲੋਂ ਜ਼ਿਆਦਾ ਆਸਾਨ ਹੈ। ਤੰਦਰੁਸਤ ਲੋਕ ਜੇ 30 ਮਿੰਟ ਤੱਕ ਲਗਾਤਾਰ ਸੈਰ, ਨਾਚ, ਯੋਗਾ, ਤੈਰਾਕੀ ਕਰਨ ਜਾਂ ਹੋਰ ਕੋਈ ਵੀ ਖੇਡ ਖੇਡਣ ਤਾਂ ਉਹ ਨਾ ਸਿਰਫ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਨ, ਬਲਕਿ ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਦਰੁਸਤ ਜੀਵਨ ਬਿਤਾ ਸਕਦੇ ਹਨ। ਇਕ ਡਾਕਟਰ ਦੇ ਅਨੁਸਾਰ ਸਾਨੂੰ ਘੱਟ ਤੋਂ ਘੱਟ 60 ਮਿੰਟ ਤੱਕ ਸਰੀਰਕ ਕਿਰਿਆ ਜਾਂ 10,000 ਕਦਮ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਵਿਸ਼ਵ ਸਿਹਤ ਸੰਗਠਨ ਦਾ ਇਹ ਵੀ ਕਹਿਣਾ ਹੈ ਕਿ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਹਰ ਹਫਤੇ ਘੱਟ ਤੋਂ ਘੱਟ 150 ਮਿੰਟ ਸੈਰ, ਸਾਈਕਲਿੰਗ, ਖੇਡਣਾ ਜਾਂ ਹਲਕੀ ਕਸਰਤ ਜ਼ਰੂਰ ਕਰਨ।

ਏਰੋਬਿਕਸ ਅੱਖਾਂ ਦੀ ਤੰਦਰੁਸਤੀ ਲਈ ਫਾਇਦੇਮੰਦ

ਹਾਲ ਹੀ ਵਿਚ ਹੋਈ ਇਕ ਨਵੀਂ ਖੋਜ ਨਾਲ ਸਾਹਮਣੇ ਆਇਆ ਹੈ ਕਿ ਗਲੂਕੋਮਾ ਦੇ ਲੱਛਣਾਂ ਨੂੰ ਏਰੋਬਿਕਸ ਕਸਰਤ ਦੁਆਰਾ ਘੱਟ ਕੀਤਾ ਜਾ ਸਕਦਾ ਹੈ। ਹਾਲੇ ਤੱਕ ਇਹੀ ਮੰਨਿਆ ਜਾਂਦਾ ਰਿਹਾ ਹੈ ਕਿ ਗਲੂਕੋਮਾ ਦਾ ਇਲਾਜ ਦਵਾਈਆਂ ਅਤੇ ਸਰਜਰੀ ਦੁਆਰਾ ਕੀਤਾ ਜਾ ਸਕਦਾ ਹੈ ਪਰ ਮਾਹਿਰਾਂ ਨੇ ਇਕ ਖੋਜ ਤੋਂ ਇਹ ਸਿੱਟਾ ਕੱਢਿਆ ਕਿ ਹਫਤੇ ਵਿਚ 4 ਜਾਂ 5 ਵਾਰ ਜੇ 30 ਮਿੰਟ ਪੈਦਲ ਚੱਲਿਆ ਜਾਵੇ ਤਾਂ ਗਲੂਕੋਮਾ ਨਾਲ ਸਬੰਧਤ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਪੈਦਲ ਚੱਲਣ ਅਤੇ ਏਰੋਬਿਕਸ ਕਸਰਤ ਦੁਆਰਾ ਖੂਨ ਸੰਚਾਰ ਵਧਦਾ ਹੈ, ਜਿਸ ਦੇ ਨਤੀਜੇ ਵਜੋਂ ਅੱਖਾਂ ਵਿਚ ਖੂਨ ਸੰਚਾਰ ਜ਼ਿਆਦਾ ਹੁੰਦਾ ਹੈ ਅਤੇ ਅੱਖਾਂ ਤੰਦਰੁਸਤ ਰਹਿੰਦੀਆਂ ਹਨ।

ਸਿਹਤ ਖ਼ਬਰਨਾਮਾ

ਮੱਛੀ ਦਾ ਤੇਲ ਬਚਾਉਂਦਾ ਹੈ ਅਧਰੰਗ ਤੋਂ

ਸਾਊਥੈਂਪਟਨ ਯੂਨੀਵਰਸਿਟੀ ਦੇ ਮਾਹਿਰਾਂ ਨੇ ਆਪਣੀ ਇਕ ਖੋਜ ਦੌਰਾਨ ਪਾਇਆ ਕਿ ਕਾਡਲਿਵਰ ਤੇਲ ਦਾ ਸੇਵਨ ਦਿਲ ਦੇ ਦੌਰੇ ਅਤੇ ਅਧਰੰਗ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਮਾਹਿਰਾਂ ਨੇ 7 ਹਫ਼ਤੇ ਤੱਕ 150 ਰੋਗੀਆਂ 'ਤੇ ਇਹ ਖੋਜ ਕੀਤੀ ਅਤੇ ਪਾਇਆ ਕਿ ਜਿਨ੍ਹਾਂ ਰੋਗੀਆਂ ਨੇ ਕਾਡਲਿਵਰ ਤੇਲ ਲਿਆ, ਉਨ੍ਹਾਂ ਵਿਚ ਅਧਰੰਗ ਹੋਣ ਦੀ ਸੰਭਾਵਨਾ ਘੱਟ ਪਾਈ ਗਈ। ਇਸ ਖੋਜ ਦੇ ਪ੍ਰਮੁੱਖ ਖੋਜਕਰਤਾ ਪ੍ਰੋ: ਫਿਲਿਪ ਕਾਲਡਰ ਅਨੁਸਾਰ ਮੱਛੀ ਦੇ ਤੇਲ ਦੇ ਫਾਇਦਿਆਂ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਐਸਕੀਮੋ ਜੋ ਜ਼ਿਆਦਾ ਚਰਬੀ ਵਾਲਾ ਭੋਜਨ ਲੈਂਦੇ ਹਨ ਅਤੇ ਸਬਜ਼ੀਆਂ ਦੀ ਮਾਤਰਾ ਨਾ ਦੇ ਬਰਾਬਰ ਲੈਂਦੇ ਹਨ, ਉਨ੍ਹਾਂ ਵਿਚ ਦਿਲ ਦੇ ਰੋਗ ਸਭ ਤੋਂ ਘੱਟ ਹੁੰਦੇ ਹਨ।
ਬੇਅਸਰ ਦਵਾਈਆਂ ਖਾਂਦੇ ਜਾ ਰਹੇ ਹਾਂ ਅਸੀਂ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਦੇਸ਼ ਵਿਚ ਸਿਹਤ ਸੇਵਾਵਾਂ ਦੀ ਸਮੀਖਿਆ ਲਈ ਇਕ 'ਨੈਸ਼ਨਲ ਮਾਈਕ੍ਰੋਇਕੋਨੋਮਿਕਸ ਐਂਡ ਹੈਲਥ ਕਮਿਸ਼ਨ' ਬਣਾਇਆ। ਇਸ ਕਮਿਸ਼ਨ ਦੀ ਰਿਪੋਰਟ ਅਨੁਸਾਰ ਭਾਰਤ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ 25 ਦਵਾਈਆਂ ਵਿਚੋਂ 10 ਦਵਾਈਆਂ ਨਾ ਸਿਰਫ ਗ਼ੈਰ-ਜ਼ਰੂਰੀ ਅਤੇ ਅਵਿਗਿਆਨਕ ਹਨ, ਸਗੋਂ ਨੁਕਸਾਨਦੇਹ ਵੀ ਹਨ। ਇਨ੍ਹਾਂ ਦਵਾਈਆਂ ਵਿਚ ਲਿਵਰ ਦੀ ਦਵਾਈ ਲਿਵ-52 ਅਤੇ ਬਹੁਤ ਹਰਮਨ ਪਿਆਰੀ ਇੰਟਾਸਿਡ ਦਵਾਈ ਡਾਇਜੀਨ ਵੀ ਹੈ।
ਦੇਖਿਆ ਜਾਵੇ ਤਾਂ ਇਹ ਦਵਾਈਆਂ ਸਾਡੇ ਰੋਜ਼ਾਨਾ ਜੀਵਨ ਦਾ ਇਕ ਹਿੱਸਾ ਬਣ ਚੁੱਕੀਆਂ ਹਨ। ਇਨ੍ਹਾਂ ਵਿਚੋਂ ਕੁਝ ਦਵਾਈਆਂ ਖੰਘ ਅਤੇ ਖੂਨ ਸਬੰਧੀ ਟਾਨਿਕ ਵੀ ਸਨ। ਇਕ ਅਜੀਬ ਗੱਲ ਇਹ ਹੈ ਕਿ ਬਹੁਤ ਸਾਰੀਆਂ ਦਵਾਈਆਂ ਦੂਜੇ ਦੇਸ਼ਾਂ ਵਿਚ ਪਾਬੰਦੀਸ਼ੁਦਾ ਹਨ ਪਰ ਭਾਰਤ ਵਿਚ ਖੁੱਲ੍ਹੇਆਮ ਵਿਕਦੀਆਂ ਹਨ। ਇਨ੍ਹਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਰਾਜਾਂ ਦੇ ਦਵਾਈ ਕੰਟਰੋਲਰਾਂ ਕੋਲੋਂ ਵੇਚਣ ਦਾ ਲਾਈਸੈਂਸ ਲੈ ਲੈਂਦੀਆਂ ਹਨ ਅਤੇ ਇਸ਼ਤਿਹਾਰਾਂ ਦੇ ਜ਼ੋਰ 'ਤੇ ਇਨ੍ਹਾਂ ਨੂੰ ਵੇਚਦੀਆਂ ਰਹਿੰਦੀਆਂ ਹਨ।
ਜੇ ਤੁਸੀਂ ਆਪਣੀ ਸਿਹਤ ਅਤੇ ਜੇਬ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਇਸ਼ਤਿਹਾਰੀ ਦਵਾਈਆਂ ਤੋਂ ਜਿਥੋਂ ਤੱਕ ਸੰਭਵ ਹੋਵੇ, ਦੂਰ ਰਹੋ।
ਕਈ ਘਾਤਕ ਬਿਮਾਰੀਆਂ ਤੋਂ ਬਚਾਉਂਦਾ ਹੈ ਮਸ਼ਰੂਮ

ਵੈਸੇ ਤਾਂ ਮਸ਼ਰੂਮ ਨੂੰ ਸਿਹਤ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਰਿਹਾ ਹੈ ਪਰ ਹੁਣ ਇਹ ਵਿਗਿਆਨਕ ਖੋਜਾਂ ਨਾਲ ਵੀ ਸਿੱਧ ਹੋ ਗਿਆ ਹੈ। ਖਾਧ ਵਿਗਿਆਨ ਵਿਚ ਖੋਜ ਕਰਨ ਵਾਲੇ ਵਿਗਿਆਨੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਆਪਣੀ ਖੋਜ ਤੋਂ ਬਾਅਦ ਇਹ ਸਿੱਟਾ ਕੱਢਿਆ ਹੈ ਕਿ ਮਸ਼ਰੂਮ ਦੀ ਸਭ ਤੋਂ ਵੱਧ ਹਰਮਨ ਪਿਆਰੀ ਕਿਸਮ ਪੋਰਟਾ ਬੇਲਾਸ ਅਤੇ ਕ੍ਰਿਮਿਨਸ ਵਿਚ ਇਕ ਐਂਟੀਆਕਸੀਡੈਂਟ ਈਗਰੋਥਯੋਨੀਨ ਮੌਜੂਦ ਹੈ, ਜੋ ਜਟਿਲ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿਚ ਲਾਭਦਾਇਕ ਹੈ। ਵਿਗਿਆਨੀਆਂ ਅਨੁਸਾਰ ਸਫੈਦ ਧਾਰੀਆਂ ਵਾਲੇ ਮਸ਼ਰੂਮ ਵਿਚ ਕਣਕ ਦੀ ਤੁਲਨਾ ਵਿਚ 12 ਗੁਣਾ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ। ਇਸ ਲਈ ਹੁਣ ਤੋਂ ਮਸ਼ਰੂਮ ਨੂੰ ਆਪਣੇ ਭੋਜਨ ਦਾ ਨਿਯਮਤ ਅੰਗ ਬਣਾ ਲਓ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX