ਤਾਜਾ ਖ਼ਬਰਾਂ


ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  5 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  10 minutes ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  16 minutes ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  29 minutes ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  32 minutes ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  38 minutes ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  41 minutes ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਭਾਰਤ ਵੈਸਟਇੰਡੀਜ਼ ਤੀਸਰਾ ਟੀ20 : ਵੈਸਟਇੰਡੀਜ਼ ਨੇ ਜਿੱਤਿਆ ਟਾਸ, ਭਾਰਤ ਦੀ ਪਹਿਲਾ ਬੱਲੇਬਾਜ਼ੀ
. . .  47 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਤਿੰਨ ਗੁਆਂਢੀ ਦੇਸ਼ ਇਸਲਾਮਿਕ ਹਨ - ਗ੍ਰਹਿ ਮੰਤਰੀ
. . .  52 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਦੇ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ, ਅਸੀਂ ਸਮੱਸਿਆਵਾਂ ਹੱਲ ਕਰਨ ਲਈ ਹਾਂ - ਗ੍ਰਹਿ ਮੰਤਰੀ
. . .  55 minutes ago
ਹੋਰ ਖ਼ਬਰਾਂ..

ਨਾਰੀ ਸੰਸਾਰ

ਔਰਤਾਂ 'ਤੇ ਹੁੰਦੀ ਹਿੰਸਾ ਦੇ ਖ਼ਾਤਮੇ ਦੇ ਅੰਤਰਰਾਸ਼ਟਰੀ ਦਿਹਾੜੇ 'ਤੇ ਵਿਸ਼ੇਸ਼

ਜਾਗਰੂਕਤਾ ਹੀ ਬਚਾਅ ਸਕਦੀ ਹੈ ਹਿੰਸਾ ਤੋਂ

ਪਰਿਵਾਰਾਂ ਦੀ ਸ਼ਾਨ ਨੂੰ ਕਾਇਮ ਰੱਖਣਾ : ਭਾਰਤ ਵਿਚ ਕਿਸੇ ਔਰਤ ਦਾ ਪਾਲਣ-ਪੋਸ਼ਣ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਉਹ ਆਪਣੇ-ਆਪ ਨੂੰ ਕੁਦਰਤ 'ਤੇ ਨਿਰਭਰ ਸਮਝੇ। ਉਸ ਦੀਆਂ ਤਰਜੀਹਾਂ ਸੀਮਤ ਹਨ, ਉਨ੍ਹਾਂ 'ਤੇ ਸਮਾਜਿਕ ਦਬਾਅ ਦਾ ਪ੍ਰਭਾਵ ਹੁੰਦਾ ਹੈ। ਉਸ ਦੀ ਆਜ਼ਾਦ ਰਾਇ ਤੋਂ ਉਲਟ ਉਸ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਵਿਆਹ ਇਕ 'ਲੋੜ' ਹੈ ਅਤੇ ਉਸ ਨੂੰ ਵਿਆਹ ਦੀ ਜ਼ਿੰਮੇਵਾਰੀ ਸਮਝਣ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਜਿਵੇਂ ਕਿ ਰਿਪੋਰਟਾਂ ਵਿਚ ਦਿਖਾਇਆ ਗਿਆ ਹੈ, ਪਤੀ ਅਤੇ ਉਸ ਦੇ ਰਿਸ਼ਤੇਦਾਰਾਂ ਵਲੋਂ ਅੱਤਿਆਚਾਰ ਅਤੇ ਖੁਦਕੁਸ਼ੀ ਲਈ ਮਜਬੂਰ ਕਰਨ ਦੀ ਹਾਲਤ ਵਿਚ ਸਭ ਤੋਂ ਘੱਟ ਸਜ਼ਾ ਦਰ ਵੀ ਦਰਜ ਕੀਤੀ ਗਈ ਹੈ। ਉਹ ਖੁੱਲ੍ਹ ਕੇ ਉਸ ਪਰਿਵਾਰ ਦੇ ਖਿਲਾਫ਼ ਬੋਲਣ ਦੀ ਹਿੰਮਤ ਨਹੀਂ ਕਰ ਸਕਦੀ, ਜਿਸ ਦੇ 'ਸਨਮਾਨ' ਦੀ ਉਹ ਪ੍ਰਤੀਨਿਧਤਾ ਕਰਦੀ ਹੈ ਅਤੇ ਜਿਸ ਨੂੰ ਉਹ ਆਪਣੇ ਰਿਸ਼ਤੇ ਦੇ ਆਧਾਰ 'ਤੇ ਉਨ੍ਹਾਂ 'ਤੇ ਨਿਰਭਰ ਬਣਾਉਂਦੇ ਹਨ।
ਸ਼ਹਿਰਾਂ ਵਿਚ ਸੁਰੱਖਿਆ : ਸ਼ਹਿਰੀ ਖੇਤਰਾਂ ਵਿਚ 2011 ਤੋਂ 2014 ਦਰਮਿਆਨ ਔਰਤਾਂ ਨਾਲ ਘਰ ਤੋਂ ਬਾਹਰ ਅਪਰਾਧਾਂ ਵਿਚ ਵਾਧਾ ਹੋਇਆ ਹੈ। ਇਸ ਨੇ ਅਪਰਾਧ ਦਰ ਦੇ ਵਾਧੇ ਵਿਚ ਕਾਫੀ ਯੋਗਦਾਨ ਪਾਇਆ ਹੈ। ਪੇਂਡੂ ਔਰਤਾਂ ਬਾਰੇ ਕੁਝ ਵੀ ਨਹੀਂ ਕਿਹਾ ਗਿਆ। ਉਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਲਈ ਵੀ ਕੁਝ ਨਹੀਂ ਕੀਤਾ ਗਿਆ। ਸਪੱਸ਼ਟ ਹੈ ਕਿ ਜੁਰਮ ਰਿਪੋਰਟਿੰਗ ਦਾ ਜਗ੍ਹਾ ਨਾਲ ਕੁਝ ਸਬੰਧ ਹੈ। ਪੇਂਡੂ ਅਤੇ ਅਰਧ-ਸ਼ਹਿਰੀ ਥਾਵਾਂ ਉਨ੍ਹਾਂ ਰਿਪੋਰਟਾਂ ਵਿਚ ਮੁਸ਼ਕਿਲ ਨਾਲ ਦਿਖਾਈ ਦਿੰਦੀਆਂ ਹਨ, ਜੋ ਅਪਰਾਧ ਦੀਆਂ ਦਰਾਂ ਵਿਚ ਵਾਧੇ ਦੇ ਅੰਕੜਿਆਂ ਵਿਚ ਗਿਰਾਵਟ ਬਾਰੇ ਗੱਲ ਕਰਦੀਆਂ ਹਨ।
ਦਰਦਨਾਕ ਅਪਰਾਧਾਂ ਦੀ ਰਿਪੋਰਟਿੰਗ : ਭਾਰਤ ਵਿਚ ਔਰਤਾਂ 'ਤੇ ਹਿੰਸਾ ਖ਼ਿਲਾਫ਼ ਲੜਾਈ ਦੀਆਂ ਰਿਪੋਰਟਾਂ ਵਿਚ ਸੁਧਾਰ ਕਰਨਾ ਇਕ ਵੱਡਾ ਕਦਮ ਹੈ। ਜਦੋਂ ਕੁਝ ਬਹਾਦਰ ਲੋਕ ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਪਾਬੰਦੀਆਂ ਨਾਲ ਲੜਦਿਆਂ ਉਸ ਕਦਮ ਨੂੰ ਉਠਾਉਣਾ ਚਾਹੁੰਦੇ ਹਨ ਤਾਂ ਅਗਲੀ ਮੁਸ਼ਕਿਲ ਜੋ ਉਨ੍ਹਾਂ ਦੇ ਸਾਹਮਣੇ ਆਉਂਦੀ ਹੈ, ਉਹ ਹੈ ਅਧਿਕਾਰੀਆਂ ਦੀ ਬੇਰੁਖ਼ੀ ਨਾਲ ਨਿਪਟਣਾ।
ਪੁਲਿਸ ਅਧਿਕਾਰੀ ਖਾਸ ਤੌਰ 'ਤੇ ਪੇਂਡੂ ਇਲਾਕੇ ਵਿਚ ਸ਼ਾਇਦ ਹੀ ਕਦੀ ਲਿੰਗ 'ਤੇ ਆਧਾਰਿਤ ਹਿੰਸਾ ਦੇ ਪੀੜਤਾਂ ਦੀਆਂ ਜ਼ਰੂਰਤਾਂ ਲਈ ਸੰਵੇਦਨਸ਼ੀਲ ਹੁੰਦੇ ਹਨ। ਉਨ੍ਹਾਂ ਨੂੰ ਅਜਿਹੇ ਮਾਮਲਿਆਂ ਨਾਲ ਨਿਪਟਣ ਲਈ ਲੋੜੀਂਦੀ ਜ਼ਰੂਰੀ ਸਿਖਲਾਈ ਨਹੀਂ ਦਿੱਤੀ ਜਾਂਦੀ। ਇਸ ਦੇ ਨਤੀਜੇ ਵਜੋਂ ਉਹ ਔਰਤਾਂ, ਜੋ ਮਾਮਲੇ ਦੀ ਸੂਚਨਾ ਦਿੰਦੀਆਂ ਹਨ, ਕਾਨੂੰਨੀ ਤੌਰ 'ਤੇ ਨਿਆਂ ਹਾਸਲ ਕਰਨ ਦੀ ਸਾਰੀ ਪ੍ਰਕਿਰਿਆ ਤੋਂ ਦੂਰ ਰਹਿਣਾ ਪਸੰਦ ਕਰਦੀਆਂ ਹਨ।
ਕਾਨੂੰਨ ਬਨਾਮ ਸਮਾਜਿਕ ਰੀਤੀ-ਰਿਵਾਜ : ਔਰਤਾਂ ਨਾਲ ਅਪਰਾਧਾਂ ਵਿਚ ਸਜ਼ਾ ਦੇਣ ਲਈ ਭਾਰਤੀ ਕਾਨੂੰਨਾਂ ਦਾ ਸਾਵਧਾਨੀ ਨਾਲ ਕੀਤਾ ਅਧਿਐਨ ਇਕ ਹੋਰ ਦਿਲਚਸਪ ਰੁਝਾਨ ਦੱਸਦਾ ਹੈ। ਅਜਿਹੇ ਅਪਰਾਧਾਂ ਨੂੰ ਦੇਖ ਕੇ ਜਾਪਦਾ ਹੈ, ਜਿਵੇਂ ਕਿ ਰੀਤੀ-ਰਿਵਾਜਾਂ ਅਤੇ ਲਿੰਗ ਆਧਾਰਿਤ ਰਵੱਈਏ ਤੋਂ ਨਾਤਾ ਤੋੜਨ ਲਈ ਕਾਨੂੰਨ ਬਣਿਆ ਹੋਵੇ। ਉਦਾਹਰਨ ਵਜੋਂ ਇਕ ਸੌਖੀ ਉਦਾਹਰਨ ਇਹ ਹੈ ਕਿ 'ਜਬਰ-ਜਨਾਹ' ਕਰਨ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਪਰ 'ਵਿਆਹੁਤਾ ਜਬਰ-ਜਨਾਹ' ਕਰਨ ਵਾਲੇ ਨੂੰ ਨਹੀਂ।
ਇਸ ਲਈ ਕਿਸੇ ਦੇ ਵਿਆਹੇ ਜਾਣ ਤੋਂ ਪਹਿਲਾਂ ਜਬਰ-ਜਨਾਹ ਇਕ ਅਪਰਾਧ ਹੈ ਪਰ ਵਿਆਹ ਤੋਂ ਬਾਅਦ ਔਰਤ ਜਬਰ-ਜਨਾਹ ਦੇ ਮਾਮਲੇ ਵਿਚ ਅਸੁਰੱਖਿਅਤ ਹੋ ਜਾਂਦੀ ਹੈ, ਕਿਉਂਕਿ ਹੁਣ ਇਹ ਕਾਨੂੰਨ ਦੀ ਨਜ਼ਰ 'ਚ ਅਪਰਾਧ ਨਹੀਂ ਹੈ। ਕਾਨੂੰਨ ਇਸ ਮੁੱਦੇ 'ਤੇ ਚੁੱਪ ਹੈ ਅਤੇ ਇਸ ਲਈ ਅਜਿਹੀਆਂ ਔਰਤਾਂ, ਜਿਨ੍ਹਾਂ ਲਈ ਇਸ ਸਬੰਧੀ ਕੋਈ ਵੀ ਕਾਨੂੰਨ ਮਦਦਗਾਰ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਉਨ੍ਹਾਂ ਕੋਲ ਇਸ ਕਾਰੇ ਦੀ ਰਿਪੋਰਟ ਨਾ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ।
ਭਾਵੇਂ ਘਰੇਲੂ ਸ਼ੋਸ਼ਣ ਨੂੰ 'ਪਤੀ ਅਤੇ ਉਸ ਦੇ ਰਿਸ਼ਤੇਦਾਰਾਂ ਦੀਆਂ ਕਰੂਰਤਾਂ' ਦੇ ਰੂਪ ਵਿਚ ਰਿਪੋਰਟ ਕੀਤਾ ਜਾ ਸਕਦਾ ਹੈ ਪਰ ਫਿਰ ਵੀ 'ਵਿਆਹੁਤਾ ਜਬਰ-ਜਨਾਹ' ਨੂੰ ਭਾਰਤੀ ਸਮਾਜ ਵਿਚ ਆਪਣੀ ਪਤਨੀ ਤੇ ਪਤੀ ਦੇ ਕੁਝ 'ਅਧਿਕਾਰ' ਦੇ ਰੂਪ ਵਿਚ ਮਨਜ਼ੂਰ ਕੀਤਾ ਜਾਂਦਾ ਹੈ। ਇਹ ਸਭ 'ਪਤਨੀ ਦੀ ਮਾਰਕੁੱਟ' ਅਤੇ ਸ਼ੋਸ਼ਣ, ਜ਼ੁਲਮ ਦੇ ਰੂਪ ਵਿਚ ਹੁੰਦਾ ਹੈ, ਜੋ ਕਾਨੂੰਨ ਅਨੁਸਾਰ ਬਹੁਤ ਹੀ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ।
ਸ਼ਹਿਰਾਂ ਵਿਚ ਇਸ ਦੀ ਸਥਿਤੀ : 'ਪਰਿਵਾਰਕ ਸਨਮਾਨ', 'ਕਬੀਲੇ ਜਾਂ ਫਿਰਕੇ ਦਾ ਸਨਮਾਨ', 'ਜਾਤ ਸਨਮਾਨ' ਕਦੇ-ਕਦੇ ਆਮ ਹਾਲਾਤ ਵਿਚ ਔਰਤਾਂ ਲਈ ਵੀ ਉਦੇਸ਼ ਚੁਣਨ ਦੇ ਪਿੱਛੇ ਸਿਆਸਤ ਕਰਨ ਵਾਲੇ ਸਬੰਧਿਤ ਤੱਤ ਕੰਮ ਕਰਦੇ ਹਨ। ਆਰਥਿਕ ਪੱਖੋਂ ਕਮਜ਼ੋਰ ਔਰਤਾਂ, ਜਿਨ੍ਹਾਂ ਵਿਚ ਆਦਿਵਾਸੀ ਔਰਤਾਂ ਵੀ ਸ਼ਾਮਿਲ ਹਨ, ਜੋ ਇਨ੍ਹਾਂ ਹਾਲਤਾਂ ਵਿਚ ਨਾ ਸਿਰਫ ਇਸ ਤਰ੍ਹਾਂ ਦੀਆਂ ਗਾਲਾਂ ਖਾਂਦੀਆਂ ਹਨ, ਸਗੋਂ ਨਿਆਂ ਹਾਸਲ ਕਰਨ ਲਈ ਵੀ ਵਧੇਰੇ ਦੁੱਖਾਂ-ਦਰਦਾਂ ਦਾ ਸਾਹਮਣਾ ਕਰਦੀਆਂ ਹਨ। ਪੇਂਡੂ ਇਕਾਈਆਂ (ਖਾਸ ਕਰਕੇ ਆਦਿਵਾਸੀ) ਨੂੰ ਕਾਨੂੰਨ ਅਨੁਸਾਰ ਖੁਦਮੁਖਤਿਆਰੀ ਦੀ ਇਕ ਖਾਸ ਡਿਗਰੀ ਦਿੱਤੀ ਜਾਂਦੀ ਹੈ, ਤਾਂ ਕਿ ਉਨ੍ਹਾਂ ਦੀਆਂ ਰਵਾਇਤਾਂ ਅਨੁਸਾਰ ਉਹ ਆਪਣੇ ਜੀਵਨ ਨੂੰ ਚਲਾ ਸਕਣ। ਇਸ ਦੇ ਕਾਰਨ ਹਿੰਸਕ ਅਤੇ ਹਮਲਾਵਰ ਰਵਾਇਤਾਂ 'ਤੇ ਰੋਕ ਲਗਾਉਣ ਲਈ ਬਰਾਬਰੀ ਵਾਲੇ ਕਾਨੂੰਨਾਂ ਦੀ ਕਮੀ ਹੈ, ਜੋ ਹਰ ਖੇਤਰ ਵਿਚ ਵੱਖਰੇ-ਵੱਖਰੇ ਹਨ। ਇਸ ਤਰ੍ਹਾਂ ਅਪਰਾਧ ਨਾਲ ਸਬੰਧਿਤ ਰਿਪੋਰਟਿੰਗ ਔਰਤਾਂ ਦੇ ਸਸ਼ਕਤੀਕਰਨ ਦੇ ਅਮਲ ਦੇ ਰੂਪ ਵਿਚ ਬਹੁਤੇ ਹਰਮਨ ਪਿਆਰੇ ਨਹੀਂ ਹੈ। ਜਿਨ੍ਹਾਂ ਜੁਰਮਾਂ ਨੂੰ ਕਾਨੂੰਨ ਅਤੇ ਦੰਡ ਸਹਿੰਤਾ ਵਿਚ ਸੂਚੀਬੱਧ ਕੀਤਾ ਗਿਆ ਹੈ ਅਤੇ ਜਿਨ੍ਹਾਂ ਬਾਰੇ ਭਵਿੱਖ 'ਚ ਸਲਾਹ-ਮਸ਼ਵਰੇ ਦੀ ਲੋੜ ਹੈ, ਉਨ੍ਹਾਂ ਨੂੰ ਸਹੀ ਤਰੀਕੇ ਨਾਲ ਸਮਝ ਕੇ ਸੋਧਿਆ ਜਾ ਸਕਦਾ ਹੈ। ਇਸ ਤਰ੍ਹਾਂ ਅਸੀਂ ਵਰਤਮਾਨ ਹਾਲਤ ਨੂੰ ਕੁਝ ਹੱਦ ਤੱਕ ਕਾਬੂ ਵਿਚ ਲਿਆ ਸਕਦੇ ਹਾਂ। ਭਾਰਤ ਵਿਚ ਔਰਤਾਂ ਨਾਲ ਹਿੰਸਾ ਨੂੰ ਮੁੱਢੋਂ ਖ਼ਤਮ ਕਰਨ ਲਈ ਸਮਾਜ ਦੇ ਆਗੂਆਂ ਵਲੋਂ ਲਗਾਤਾਰ ਯਤਨਾਂ ਦੀ ਲੋੜ ਹੈ। ਸਾਨੂੰ ਅਜਿਹੀ ਹਿੰਸਾ ਅਤੇ ਸਮਾਜ ਦੇ ਉਨ੍ਹਾਂ ਖੇਤਰਾਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਯਤਨ ਕਰਨ ਦੀ ਲੋੜ ਹੈ, ਜਿਨ੍ਹਾਂ ਨੂੰ ਅਸੀਂ ਪ੍ਰਭਾਵਿਤ ਕਰਨ ਦੀ ਸ਼ਕਤੀ ਰੱਖਦੇ ਹਾਂ।
ਇਕ-ਦੂਜੇ ਨਾਲ ਵਿਵਹਾਰ ਵਿਚ ਕੀ ਤਬਦੀਲੀ ਲਿਆਈਏ : ਸਾਨੂੰ ਔਰਤਾਂ ਨੂੰ ਸਿੱਖਿਅਤ ਕਰਨਾ ਅਤੇ ਉਨ੍ਹਾਂ ਨੂੰ ਯੋਗ ਬਣਾਉਣਾ ਜ਼ਰੂਰੀ ਹੋਵੇਗਾ। ਸਾਨੂੰ ਸਕੂਲ ਵਿਚ ਵੱਖ-ਵੱਖ ਪਿੱਠਭੂਮੀ ਵਾਲੇ ਸਮੂਹ ਬੱਚਿਆਂ ਨੂੰ ਇਸ ਤਰ੍ਹਾਂ ਵਿਕਸਿਤ ਕਰਨ ਦੀ ਲੋੜ ਹੈ ਕਿ ਉਹ ਹਰ ਲਿੰਗ ਦੇ ਵਿਅਕਤੀ ਦਾ ਸਨਮਾਨ ਕਰ ਸਕਣ ਦੇ ਯੋਗ ਬਣਨ ਤਾਂ ਕਿ ਇਹ ਯਕੀਨੀ ਬਣ ਜਾਵੇ ਕਿ ਅਗਲੀ ਪੀੜ੍ਹੀ ਇਕ-ਦੂਜੇ ਪ੍ਰਤੀ ਵਧੇਰੇ ਸਤਿਕਾਰ ਕਰਨ ਵਾਲੀ ਹੋਵੇ ਖਾਸ ਕਰ ਔਰਤਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇ।
ਇਹ ਦੇਖਿਆ ਗਿਆ ਹੈ ਕਿ ਘਰਾਂ ਤੋਂ ਆਉਣ ਵਾਲੇ ਬੱਚੇ ਜਿਥੇ ਮਾਤਾ-ਪਿਤਾ ਦੀ ਕੁੱਟਮਾਰ ਕਰਦੇ ਹਨ ਜਾਂ ਉਨ੍ਹਾਂ ਨੂੰ ਗਾਲ਼ਾਂ ਕੱਢਦੇ ਹਨ, ਉਥੇ ਵੱਡੇ ਪੈਮਾਨੇ 'ਤੇ ਹਿੰਸਾ ਉਨ੍ਹਾਂ ਦੇ ਜੀਵਨ ਦੇ ਹਿੱਸੇ ਦੇ ਰੂਪ ਵਿਚ ਦਰਜ ਕੀਤੀ ਜਾਂਦੀ ਹੈ।
ਇਹ ਸਮਾਜ ਵਿਚ ਉਨ੍ਹਾਂ ਦੇ ਵਿਵਹਾਰ ਅਤੇ ਸੋਚ ਪ੍ਰਤੀ ਦ੍ਰਿਸ਼ਟੀਕੋਣ ਨੂੰ ਪੇਸ਼ ਕਰਦੀ ਹੈ। ਇਹ ਜ਼ਰੂਰੀ ਹੈ ਕਿ ਸਕੂਲਾਂ ਵਿਚ ਕੌਂਸਲਰ ਹੋਣ ਤਾਂ ਕਿ ਉਹ ਬੱਚਿਆਂ ਨੂੰ ਉਨ੍ਹਾਂ ਦੇ ਜੀਵਨ ਵਿਚ ਪ੍ਰਭਾਵਸ਼ਾਲੀ ਪੜਾਵਾਂ 'ਤੇ ਚੰਗੀ ਤਰ੍ਹਾਂ ਪ੍ਰਭਾਵਿਤ ਕਰ ਸਕਣ।
ਕਾਨੂੰਨ ਬਦਲਣ ਵਾਲੇ ਅਧਿਕਾਰੀਆਂ ਨੂੰ ਜਨਤਕ ਥਾਵਾਂ ਤੇ ਜਨਤਕ ਆਵਾਜਾਈ ਸਹੂਲਤਾਂ ਵਾਲੀਆਂ ਸੇਵਾਵਾਂ ਅਤੇ ਹੋਰ ਸੇਵਾਵਾਂ ਵਿਚ ਲੱਗੇ ਲੋਕਾਂ ਨੂੰ ਇਹ ਯਕੀਨੀ ਬਣਾਉਣ ਲਈ ਵਧੇਰੇ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ, ਤਾਂ ਕਿ ਜਨਤਕ ਥਾਵਾਂ 'ਤੇ ਔਰਤਾਂ ਸੁਰੱਖਿਅਤ ਮਹਿਸੂਸ ਕਰ ਸਕਣ।
ਸਭ ਤੋਂ ਵੱਧ ਅਹਿਮ ਗੱਲ ਇਹ ਹੈ ਕਿ ਭਾਰਤ ਵਿਚ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੇ ਅਨਿਆਂ ਜਾਂ ਵਿਤਕਰੇ ਵਿਰੁੱਧ ਆਵਾਜ਼ ਉਠਾਉਣ ਲਈ ਸਿੱਖਿਅਤ ਕੀਤਾ ਜਾਣਾ ਚਾਹੀਦਾ ਹੈ। ਜੋ ਲੋਕ ਇਸ ਵਿਰੁੱਧ ਆਵਾਜ਼ ਉਠਾਉਂਦੇ ਹਨ, ਉਨ੍ਹਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ, ਤਾਂ ਕਿ ਰਾਜ ਦੇ ਵਿਕਾਸ ਦੇ ਏਜੰਡੇ ਵਿਚ ਵਧੇਰੇ ਔਰਤਾਂ ਆਪਣੇ ਯੋਗ ਹੱਕਾਂ ਲਈ ਦਾਅਵਾ ਕਰਨ ਲਈ ਬੇਝਿਜਕ ਹੋ ਕੇ ਬਾਹਰ ਨਿਕਲ ਸਕਣ।
**


ਖ਼ਬਰ ਸ਼ੇਅਰ ਕਰੋ

ਘਰ ਵਿਚ ਕਿਵੇਂ ਕਰੀਏ ਹੇਅਰ ਕਲਰ

ਅੱਜਕਲ੍ਹ ਵਾਲਾਂ ਨੂੰ ਰੰਗਣਾ ਇਕ ਫੈਸ਼ਨ ਬਣ ਗਿਆ ਹੈ ਅਤੇ ਪਹਿਲਾਂ ਜਿਥੇ ਸਫ਼ੈਦ ਵਾਲਾਂ ਨੂੰ ਕਾਲਾ ਕਰਨ ਲਈ ਹੀ ਰੰਗ ਕੀਤਾ ਜਾਂਦਾ ਸੀ, ਉਥੇ ਹੁਣ ਨੌਜਵਾਨ ਫੈਸ਼ਨ ਲਈ ਕਾਲੇ ਵਾਲਾਂ ਨੂੰ ਵਧੀਆ ਦਿੱਖ ਦੇਣ ਲਈ ਸਫੈਦ ਰੰਗਤ ਦੇ ਰਹੇ ਹਨ।
ਬਾਜ਼ਾਰ ਵਿਚ ਹਰਬਲ ਉਤਪਾਦਾਂ ਤੋਂ ਬਣੇ ਕੁਦਰਤੀ ਰੰਗ ਵੀ ਮਿਲ ਜਾਂਦੇ ਹਨ ਪਰ ਇਹ ਆਮ ਤੌਰ 'ਤੇ ਮਹਿੰਗੇ ਹੁੰਦੇ ਹਨ ਪਰ ਹਰਬਲ ਰੰਗਾਂ ਨੂੰ ਤੁਸੀਂ ਘਰ ਵਿਚ ਵੀ ਬਣਾ ਸਕਦੇ ਹੋ, ਜੋ ਵਾਲਾਂ ਨੂੰ ਕਾਲਾ ਭੂਰਾ ਰੰਗ ਦਿੰਦੇ ਹਨ। ਇਹ 100 ਫੀਸਦੀ ਰਸਾਇਣ ਤੋਂ ਮੁਕਤ ਅਤੇ ਪੂਰੀ ਤਰ੍ਹਾਂ ਕੁਦਰਤੀ ਹਨ। ਇਨ੍ਹਾਂ ਵਿਚ ਮੌਜੂਦ ਤੱਤ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੀ ਘਰ ਵਿਚ ਵਰਤੋਂ ਕਰਨ ਲਈ ਪਹਿਲਾਂ ਪੇਸਟ ਬਣਾਉਣ ਲਈ ਕੋਸੇ ਪਾਣੀ ਵਿਚ ਮਿਲਾ ਲਓ। ਰਬੜ ਦੇ ਦਸਤਾਨੇ ਦੇ ਨਾਲ ਇਕਸਾਰ ਉੱਪਰੋਂ ਹੇਠਾਂ ਤੱਕ ਤੁਰੰਤ ਵਾਲਾਂ 'ਤੇ ਲਗਾਓ ਅਤੇ 3 ਘੰਟੇ ਲਈ ਛੱਡ ਦਿਓ। ਹੁਣ ਚੰਗੀ ਤਰ੍ਹਾਂ ਇਨ੍ਹਾਂ ਨੂੰ ਧੋ ਲਓ। ਬਿਹਤਰ ਨਤੀਜੇ ਪ੍ਰਾਪਤ ਕਰਨ ਲਈ 1.15 ਮਿੰਟ ਲਈ ਹੇਅਰ ਡ੍ਰਾਇਰ ਦੀ ਵਰਤੋਂ ਕਰੋ।
ਔਲਾ ਮਹਿੰਦੀ ਪਾਊਡਰ ਵਿਚ ਮਿਲਾਇਆ ਜਾ ਸਕਦਾ ਹੈ। ਹਾਲਾਂ ਕਿ ਮਹਿੰਦੀ ਸਫੈਦ ਵਾਲਾਂ ਨੂੰ ਲਾਲ ਰੰਗ ਦਿੰਦੀ ਹੈ ਪਰ ਇਹ ਕਾਲੇ ਵਾਲਾਂ ਨੂੰ ਰੰਗ ਨਹੀਂ ਦਿੰਦੀ। ਜੇ ਤੁਸੀਂ ਮਹਿੰਦੀ ਨਾਲ ਵਾਲਾਂ ਨੂੰ ਰੰਗਣਾ ਚਾਹੁੰਦੇ ਹੋ ਤਾਂ 2 ਤੋਂ 3 ਕੱਪ ਪਾਣੀ ਵਿਚ ਰਾਤ ਭਰ ਸੁੱਕਾ ਔਲਾ ਭਿਉਂ ਕੇ ਰੱਖ ਦਿਓ। ਅਗਲੀ ਸਵੇਰ ਔਲਾ ਪਾਣੀ ਵਿਚੋਂ ਕੱਢ ਲਓ ਪਰ ਪਾਣੀ ਸੁੱਟੋ ਨਾ। ਔਲਾ ਪੀਸ ਲਓ। ਮਹਿੰਦੀ ਪਾਊਡਰ ਵਿਚ ਔਲਾ ਪੇਸਟ, 4 ਛੋਟੇ ਚਮਚ ਨਿੰਬੂ ਦਾ ਰਸ ਅਤੇ 2 ਕੱਚੇ ਆਂਡੇ, 2 ਚਮਚ ਤੇਲ ਅਤੇ ਲੋੜੀਂਦਾ ਔਲੇ ਦਾ ਪਾਣੀ ਮਿਲਾਓ। 2 ਤੋਂ 3 ਘੰਟੇ ਲਈ ਪੇਸਟ ਅਲੱਗ ਰੱਖੋ ਅਤੇ ਫਿਰ ਪੂਰੇ ਵਾਲਾਂ ਵਿਚ ਇਸ ਤਰ੍ਹਾਂ ਲਗਾਓ ਕਿ ਸਾਰੇ ਵਾਲ ਕਵਰ ਹੋ ਜਾਣ। ਘੱਟ ਤੋਂ ਘੱਟ 2 ਘੰਟੇ ਲਈ ਰੱਖੋ ਅਤੇ ਸਾਦੇ ਪਾਣੀ ਨਾਲ ਧੋ ਲਓ।
ਯਕੀਨੀ ਬਣਾਓ ਕਿ ਮਹਿੰਦੀ ਪਾਊਡਰ ਚੰਗੀ ਗੁਣਵੱਤਾ ਦਾ ਹੀ ਹੋਵੇ। ਇਹ ਗੂੜ੍ਹੇ ਰੰਗ ਦਾ ਹੋਣਾ ਚਾਹੀਦਾ ਹੈ। ਸਾਨੂੰ ਵਾਲਾਂ ਦੀ ਤੰਦਰੁਸਤੀ ਨੂੰ ਚੰਗਾ ਕਰਨ ਅਤੇ ਵਾਲਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਮਹਿੰਦੀ ਨਾਲ ਔਲਾ, ਬ੍ਰਹਮੀ, ਭ੍ਰਿੰਗਰਾਜ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਮਹਿੰਦੀ ਦੀ ਪਰਖ ਰੰਗ ਅਤੇ ਉਸ ਦੀ ਵਿਸ਼ੇਸ਼ ਖੁਸ਼ਬੂ ਦੁਆਰਾ ਕਰ ਸਕਦੇ ਹੋ। ਮਹਿੰਦੀ ਲਗਾਉਣ ਲਈ ਆਪਣੇ ਮੋਢਿਆਂ 'ਤੇ ਇਕ ਤੌਲੀਆ ਪਾਓ ਅਤੇ ਰਬੜ ਦੇ ਦਸਤਾਨੇ ਪਹਿਨੋ। ਵਾਲਾਂ ਨੂੰ ਕਈ ਭਾਗਾਂ ਵਿਚ ਵੰਡ ਕੇ ਇਕ ਟੇਲ ਕੋਂਬ ਦੀ ਵਰਤੋਂ ਕਰੋ। ਮਹਿੰਦੀ ਦੇ ਮੁੱਖ ਲਾਭਾਂ ਵਿਚੋਂ ਇਕ ਇਹ ਹੈ ਕਿ ਇਹ ਅਦਭੁਤ ਕੰਡੀਸ਼ਨਰ ਹੈ ਅਤੇ ਵਾਲਾਂ ਨੂੰ ਸੁਰੱਖਿਆ ਅਤੇ ਸ਼ਕਤੀ ਦਿੰਦਾ ਹੈ। ਦੂਜੇ ਸ਼ਬਦਾਂ ਵਿਚ ਮਹਿੰਦੀ ਨੂੰ ਨੁਕਸਾਨੇ ਗਏ ਵਾਲਾਂ ਨੂੰ ਦੁਬਾਰਾ ਸਿਹਤਮੰਦ ਬਣਾਉਣ ਅਤੇ ਖੋਪੜੀ ਲਈ ਕੁਦਰਤੀ ਅਮਲ ਕਸ਼ਾਰੀਯ ਦਾ ਸੰਤੁਲਨ ਸਹੀ ਕਰਨ ਲਈ ਵਰਤਿਆ ਜਾ ਸਕਦਾ ਹੈ। ਇਸ ਵਿਚ ਇਕ-ਇਕ ਵਾਲ ਨੂੰ ਕੋਟਿੰਗ ਕਰਨ ਦੀ ਸਮਰੱਥਾ ਹੁੰਦੀ ਹੈ, ਨਾਲ ਹੀ ਵਾਲਾਂ ਨੂੰ ਤਾਕਤ, ਮੋਟਾਈ ਦਿੰਦੀ ਹੈ। ਇਹ ਇਕ ਸ਼ਕਤੀਸ਼ਾਲੀ ਕੁਦਰਤੀ ਕਲੀਂਜ਼ਰ ਵੀ ਹੈ। ਇਹ ਵਾਲਾਂ ਦਾ ਕੁਦਰਤੀ ਸੰਤੁਲਨ ਖ਼ਤਮ ਕੀਤੇ ਬਗੈਰ ਉਨ੍ਹਾਂ ਨੂੰ ਸਾਫ਼ ਕਰਦੀ ਹੈ। ਇਹ ਵਾਲਾਂ ਨੂੰ ਸਿਹਤਮੰਦ, ਸਾਫ਼, ਚਮਕਦਾਰ ਅਤੇ ਸੰਭਾਲਣ ਵਿਚ ਆਸਾਨ ਬਣਾਉਂਦੀ ਹੈ। ਵਾਲਾਂ ਨੂੰ ਰੰਗ ਕਰਦੇ ਸਮੇਂ ਕੁਝ ਸਾਵਧਾਨੀਆਂ ਜ਼ਰੂਰੀ ਹੁੰਦੀਆਂ ਹਨ। ਜੇ ਤੁਸੀਂ ਘਰ ਹੀ ਪੱਕੇ ਜਾਂ ਅੱਧ-ਪੱਕੇ ਰੰਗ ਕਰ ਰਹੇ ਹੋ ਤਾਂ ਇਨ੍ਹਾਂ ਮਹੱਤਵਪੂਰਨ ਬਿੰਦੂਆਂ ਨੂੰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ-
* ਅੱਖਾਂ ਦੀ ਕਲਰ ਏਜੰਟਾਂ ਤੋਂ ਰੱਖਿਆ ਕਰਨੀ ਚਾਹੀਦੀ ਹੈ। * ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਜੇ ਤੁਸੀਂ ਵਾਲਾਂ ਨੂੰ ਆਪਣੇ-ਆਪ ਰੰਗ ਰਹੇ ਹੋ ਤਾਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ। * ਰੰਗ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਕੰਡੀਸ਼ਨਰ ਦੀ ਵਰਤੋਂ ਕਰੋ। * ਆਪਣੇ ਵਾਲਾਂ ਨੂੰ ਰੰਗ ਅਤੇ ਸਟੇਟਨਿੰਗ ਇਕ ਹੀ ਸਮੇਂ ਨਾ ਕਰੋ, ਦੋਵਾਂ ਪ੍ਰਕਿਰਿਆਵਾਂ ਦੇ ਵਿਚ ਘੱਟ ਤੋਂ ਘੱਟ ਹਫ਼ਤੇ ਦਾ ਫਰਕ ਰੱਖਣਾ ਚਾਹੀਦਾ ਹੈ। * ਧੁੱਪ ਰੰਗਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਇਸ ਲਈ ਧੁੱਪ ਵਿਚ ਦੁਪੱਟੇ ਵਾਲਿਆਂ ਨੂੰ ਕਵਰ ਕਰ ਕੇ ਸੁਰੱਖਿਅਤ ਰੱਖੋ। * ਜੇ ਤੁਸੀਂ ਆਪਣੇ ਵਾਲਾਂ ਨੂੰ ਰੰਗ ਕਰਵਾਉਣ ਪਹਿਲੀ ਵਾਰ ਜਾ ਰਹੇ ਹੋ ਤਾਂ ਬਿਊਟੀ ਸੈਲੂਨ ਵਿਚ ਕਰਵਾਉਣਾ ਇਕ ਚੰਗਾ ਵਿਚਾਰ ਹੋ ਸਕਦਾ ਹੈ। ਕਿਉਂਕਿ ਇਸ ਤਰ੍ਹਾਂ ਤੁਸੀਂ ਪ੍ਰਕਿਰਿਆ ਨੂੰ ਦੇਖ ਕੇ ਸਮਝ ਸਕਦੇ ਹੋ। * ਅਮੋਨੀਆ ਮੁਕਤ ਕਲਰੇਂਟ ਦੀ ਵਰਤੋਂ ਕਰਨੀ ਸਭ ਤੋਂ ਚੰਗੀ ਹੁੰਦੀ ਹੈ। * ਜੇ ਤੁਸੀਂ ਰਸਾਇਣਕ ਕਲਰੇਂਟ ਦੀ ਵਰਤੋਂ ਕੀਤੀ ਹੈ ਤਾਂ ਤੁਰੰਤ ਬਾਅਦ ਮਹਿੰਦੀ ਕੰਡੀਸ਼ਨਿੰਗ ਦੀ ਵਰਤੋਂ ਤੋਂ ਬਚੋ।

ਵੱਖ-ਵੱਖ ਸਵਾਦਾਂ ਵਿਚ ਸਾਗ ਦੀ ਤਰਕਾਰੀ

ਮੂਲੀ, ਮੂਲੀ ਪੱਤੇ ਅਤੇ ਦਾਲ ਦੀ ਭਾਜੀ
ਸਮੱਗਰੀ : 1 ਪਾਈਆ ਮੂਲੀ ਚੰਗੇ ਪੱਤਿਆਂ ਵਾਲੀ, 1 ਪਿਆਜ਼, 1 ਟਮਾਟਰ, ਹਰੀ ਮਿਰਚ, ਨਮਕ, ਮਿਰਚ ਸਵਾਦ ਅਨੁਸਾਰ 1/2 ਚਮਚ ਹਲਦੀ, ਅੱਧਾ ਚਮਚ ਜੀਰਾ, ਥੋੜ੍ਹੀ ਜਿਹੀ ਹਿੰਗ, ਇਕ ਵੱਡਾ ਚਮਚ ਮੂੰਗੀ ਦੀ ਧੋਤੀ ਦਾਲ।
ਵਿਧੀ : ਮੂੰਗੀ ਦੀ ਧੋਤੀ ਦਾਲ ਅੱਧਾ ਘੰਟਾ ਪਹਿਲਾਂ ਭਿਉਂ ਦਿਓ। ਮੂਲੀ ਨੂੰ ਪੱਤਿਆਂ ਨਾਲੋਂ ਅਲੱਗ ਕਰ ਕੇ ਛਿੱਲ ਕੇ ਕੱਟੋ, ਪੱਤੇ ਵੀ ਧੋ ਕੇ ਬਰੀਕ ਕੱਟੋ। ਤੇਲ ਗਰਮ ਕਰ ਕੇ ਜੀਰਾ ਹਿੰਗ ਪਾਓ। ਫਿਰ ਕੱਟਿਆ ਪਿਆਜ਼, ਹਰੀ ਮਿਰਚ ਪਾ ਕੇ ਭੁੰਨੋ। ਜਦੋਂ ਪਿਆਜ਼ ਭੁੱਜ ਜਾਵੇ ਤਾਂ ਕੱਟਿਆ ਟਮਾਟਰ ਪਾਓ।
ਟਮਾਟਰ ਗਲ ਜਾਣ 'ਤੇ ਨਮਕ, ਮਿਰਚ, ਹਲਦੀ ਪਾਓ ਅਤੇ ਦਾਲ, ਕੱਟੀ ਮੂਲੀ ਅਤੇ ਪੱਤੇ ਪਾ ਕੇ ਥੋੜ੍ਹਾ ਭੁੰਨੋ। ਗੈਸ ਹੌਲੀ ਕਰ ਕੇ ਇਸ ਨੂੰ ਢਕ ਦਿਓ। ਵਿਚ-ਵਿਚ ਚਲਾਓ। ਜਦੋਂ ਪਾਣੀ ਸੁੱਕ ਜਾਵੇ ਤਾਂ ਢੱਕਣ ਉਤਾਰ ਕੇ 2-3 ਮਿੰਟ ਤੇਜ਼ ਗੈਸ 'ਤੇ ਚਲਾਓ। ਪੌਸ਼ਟਿਕ ਭੁਰਜੀ ਤਿਆਰ ਹੋਣ 'ਤੇ ਇਸ ਨੂੰ ਰੋਟੀ ਜਾਂ ਪਰੌਂਠੇ ਦੇ ਨਾਲ ਪਰੋਸੋ।
ਆਲੂ-ਚੌਲਾਈ ਦੀ ਭਾਜੀ
ਸਮੱਗਰੀ : 2 ਵੱਡੇ ਆਲੂ, 1/2 ਕਿਲੋ ਚੌਲਾਈ, 2 ਪਿਆਜ਼, 2 ਹਰੀਆਂ ਮਿਰਚਾਂ, ਇਕ ਵੱਡਾ ਚਮਚ ਤੇਲ, ਨਮਕ-ਮਿਰਚ ਸਵਾਦ ਅਨੁਸਾਰ, ਚੁਟਕੀ ਭਰ ਹਿੰਗ, 1/2 ਚਮਚ ਹਲਦੀ ਪਾਊਡਰ, 1/2 ਚਮਚ ਜੀਰਾ।
ਵਿਧੀ : ਚੌਲਾਈ ਦੀ ਡੰਡੀ ਕੱਟ ਕੇ ਸਾਗ ਬਰੀਕ ਕੱਟ ਲਓ। ਆਲੂ ਛਿੱਲ ਕੇ ਉਸ ਦੇ ਚੌਕੋਰ ਟੁਕੜੇ ਕੱਟ ਲਓ। ਸਾਗ ਧੋ ਕੇ ਛਾਣਨੀ ਵਿਚ ਪਾ ਦਿਓ। ਕੜਾਹੀ ਵਿਚ ਤੇਲ ਗਰਮ ਕਰ ਕੇ ਹਿੰਗ, ਜੀਰਾ ਪਾਓ, ਫਿਰ ਕੱਟਿਆ ਪਿਆਜ਼ ਅਤੇ ਹਰੀ ਮਿਰਚ ਪਾ ਕੇ ਭੁੰਨੋ। ਫਿਰ ਆਲੂ ਪਾ ਕੇ ਥੋੜ੍ਹੀ ਦੇਰ ਭੁੰਨੋ। ਸਭ ਤੋਂ ਅਖੀਰ ਵਿਚ ਚੌਲਾਈ ਪਾ ਕੇ ਚਲਾਓ। ਗੈਸ ਹੌਲੀ ਕਰ ਕੇ ਢੱਕਣ ਨਾਲ ਢਕ ਦਿਓ। ਆਲੂ ਚੌਲਾਈ ਦੇ ਗਲ ਜਾਣ 'ਤੇ ਅਤੇ ਪਾਣੀ ਸੁੱਕਣ 'ਤੇ ਉਤਾਰ ਕੇ ਰੋਟੀ-ਪਰੌਂਠੇ ਦੇ ਨਾਲ ਪਰੋਸੋ।

ਇਨ੍ਹਾਂ ਨੂੰ ਸੁੱਟੋ ਨਾ

* ਨਿੰਬੂ ਦੀਆਂ ਛਿੱਲਾਂ ਨੂੰ ਗੁੱਦੇ ਨਾਲੋਂ ਅਲੱਗ ਕਰ ਕੇ ਟੁਕੜੇ ਕਰ ਲਓ। ਅਚਾਰ ਬਣਾਉਣ ਦੀ ਵਿਧੀ ਨਾਲ ਇਨ੍ਹਾਂ ਛਿੱਲਾਂ ਦਾ ਅਚਾਰ ਬਣਾ ਲਓ। ਪੌਸ਼ਟਿਕ ਅਤੇ ਸਵਾਦੀ ਅਚਾਰ ਤਿਆਰ ਹੋਵੇਗਾ।
* ਪਪੀਤੇ ਦੀਆਂ ਛਿੱਲਾਂ ਗੁੱਦੇ ਵਾਲੇ ਪਾਸਿਓਂ ਹੱਥਾਂ-ਪੈਰਾਂ 'ਤੇ ਮਲੋ ਅਤੇ ਅੱਧਾ ਘੰਟਾ ਸੁਕਾ ਕੇ ਪਾਣੀ ਨਾਲ ਧੋ ਲਓ। ਚਮੜੀ 'ਤੇ ਝੁਰੜੀਆਂ ਨਹੀਂ ਪੈਣਗੀਆਂ ਅਤੇ ਚਮੜੀ ਦਾ ਰੰਗ ਸਾਫ਼ ਰਹੇਗਾ।
* ਆਲੂ ਦੀਆਂ ਛਿੱਲਾਂ ਅਤੇ ਲੌਕੀ ਦੀਆਂ ਤਾਜ਼ੀਆਂ ਛਿੱਲਾਂ ਨੂੰ ਚਿਹਰੇ 'ਤੇ ਮਲੋ। ਇਕ ਹਫਤੇ ਵਿਚ ਹੀ ਚਿਹਰਾ ਚਮਕਣ ਲੱਗੇਗਾ।
* ਛੋਟੀ ਜਾਂ ਵੱਡੀ ਇਲਾਇਚੀ ਦੀਆਂ ਛਿੱਲਾਂ ਚਾਹ ਅਤੇ ਸ਼ੱਕਰ ਦੇ ਡੱਬਿਆਂ ਵਿਚ ਪਾ ਦਿਓ। ਚਾਹ ਵਿਚੋਂ ਇਲਾਇਚੀ ਦੀ ਵਧੀਆ ਖੁਸ਼ਬੋ ਆਵੇਗੀ।
* ਗੋਭੀ, ਸ਼ਲਗਮ, ਆਲੂ, ਮਟਰ ਆਦਿ ਸਬਜ਼ੀਆਂ ਉਬਾਲਣ ਤੋਂ ਬਾਅਦ ਇਸ ਦਾ ਪਾਣੀ ਸੁੱਟੋ ਨਾ। ਇਸ ਪਾਣੀ ਵਿਚ ਅੱਧਾ ਨਿੰਬੂ ਨਿਚੋੜ ਲਓ ਅਤੇ ਇਸ ਪਾਣੀ ਨਾਲ ਸਿਰ ਧੋਵੋ। ਵਾਲ ਮਜ਼ਬੂਤ ਅਤੇ ਕਾਲੇ ਬਣੇ ਰਹਿਣਗੇ। * ਕਰੇਲੇ ਦੀਆਂ ਛਿੱਲਾਂ ਸੁਕਾ ਕੇ ਦਾਲ, ਚੌਲ ਆਦਿ ਦੇ ਡੱਬਿਆਂ ਵਿਚ ਪਾ ਦੇਣ ਨਾਲ ਕੀੜਾ ਨਹੀਂ ਲਗਦਾ।
* ਡਬਲਰੋਟੀ ਸੁੱਕ ਗਈ ਹੋਵੇ ਤਾਂ ਉਬਲਦੇ ਪਾਣੀ ਜਾਂ ਦੁੱਧ ਦੀ ਭਾਫ 'ਤੇ ਰੱਖ ਕੇ ਉਲਟਣ-ਪਲਟਣ ਨਾਲ ਗਰਮ ਅਤੇ ਖਾਣਯੋਗ ਹੋ ਜਾਂਦੀ ਹੈ।
* ਆਟੇ ਦੇ ਚੋਕਰ ਵਿਚ ਪੌਸ਼ਟਿਕ ਤੱਤ ਹੁੰਦੇ ਹਨ। ਇਸ ਨੂੰ ਜਾਂ ਤਾਂ ਆਟੇ ਵਿਚ ਹੀ ਮਿਲਾ ਦਿਓ ਜਾਂ ਚੋਕਰ ਦੇ ਨਾਲ ਥੋੜ੍ਹਾ ਦਹੀਂ, ਹਲਦੀ, ਨਿੰਬੂ ਦਾ ਰਸ ਅਤੇ ਸ਼ਹਿਦ ਉਚਿਤ ਮਾਤਰਾ ਵਿਚ ਲੈ ਕੇ ਇਕ ਕਟੋਰੀ ਪਾਣੀ ਵਿਚ ਪਾ ਕੇ 1-2 ਘੰਟੇ ਰੱਖਿਆ ਰਹਿਣ ਦਿਓ। ਇਸ ਨੂੰ ਮਸਲ ਕੇ ਮਿਲਾ ਲਓ ਅਤੇ ਚਿਹਰੇ 'ਤੇ ਲੇਪ ਕਰੋ। ਸੁੱਕ ਜਾਵੇ ਤਾਂ ਮਸਲ ਕੇ ਠੰਢੇ ਪਾਣੀ ਨਾਲ ਧੋ ਦਿਓ। ਚਿਹਰੇ ਦੀ ਚਮੜੀ ਗੋਰੀ, ਚਮਕਦਾਰ ਅਤੇ ਦਾਗ-ਧੱਬੇ ਰਹਿਤ ਹੋ ਜਾਵੇਗੀ।


-ਉਮੇਸ਼ ਕੁਮਾਰ ਸਾਹੂ

ਕੀ ਤੁਹਾਡਾ ਘਰ ਸਾਫ਼-ਸੁਥਰਾ ਹੈ?

ਅਕਸਰ ਇਹ ਦੇਖਣ ਵਿਚ ਆਉਂਦਾ ਹੈ ਕਿ ਲੋਕ ਝੂਠੀ ਸ਼ਾਨ ਅਤੇ ਦਿਖਾਵੇ ਲਈ ਬਾਹਰੀ ਤੜਕ-ਭੜਕ 'ਤੇ ਇੰਨਾ ਪੈਸਾ ਖਰਚ ਕਰ ਦੇਣਗੇ ਕਿ ਪੁੱਛੋ ਨਾ, ਭਾਵੇਂ ਹੀ ਅੰਦਰ ਪੂਰਾ ਘਰ ਬਦਬੂ ਮਾਰ ਰਿਹਾ ਹੋਵੇ ਜਾਂ ਚੀਜ਼ਾਂ ਇਧਰ-ਉਧਰ ਖਿੱਲਰੀਆਂ ਪਈਆਂ ਹੋਣ।
ਸੱਚ ਤਾਂ ਇਹ ਹੈ ਕਿ ਬਹੁਤ ਘੱਟ ਪਰਿਵਾਰਾਂ ਵਿਚ ਵਿਵਸਥਿਤ ਅਤੇ ਸਜਿਆ-ਫਬਿਆ ਘਰ ਦੇਖਣ ਨੂੰ ਮਿਲਦਾ ਹੈ, ਜੋ ਨਿਸਚੇ ਹੀ ਉਨ੍ਹਾਂ ਦੀ ਰੁਚੀ, ਰੋਜ਼ਮਰਾ ਅਤੇ ਕਾਰਜਸ਼ੈਲੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਜਦੋਂ ਤੁਸੀਂ ਇੰਨਾ ਵੱਡਾ ਆਯੋਜਨ ਆਪਣੇ ਘਰ ਵਿਚ ਕਰ ਰਹੇ ਹੋ ਤਾਂ ਆਪਣੇ ਹੀ ਘਰ ਨੂੰ ਅਣਗੌਲਿਆਂ ਕਰਨਾ ਠੀਕ ਨਹੀਂ ਹੈ, ਜਿਥੇ ਰੋਜ਼ ਅਸੀਂ ਪਰਿਵਾਰ ਦੇ ਨਾਲ ਰਹਿਣਾ ਹੈ। ਵੈਸੇ ਵੀ ਆਯੋਜਨ ਨਾ ਹੋਵੇ ਤਾਂ ਵੀ ਤੁਸੀਂ ਘਰ ਨੂੰ ਤਾਂ ਪੂਰੀ ਤਰ੍ਹਾਂ ਸਾਫ਼-ਸੁਥਰਾ ਅਤੇ ਠੀਕ ਰੱਖ ਸਕਦੇ ਹੋ। ਫਿਰ ਜਦੋਂ ਖੁਸ਼ੀ ਦਾ ਮੌਕਾ ਹੋਵੇ ਤਾਂ ਘਰ ਨੂੰ ਵਿਸ਼ੇਸ਼ ਤੌਰ 'ਤੇ ਸਜਾਉਣਾ, ਸਾਫ਼ ਕਰਨਾ, ਖਾਸ ਕਰਕੇ ਅੰਦਰ ਦਾ ਸਾਜ਼ੋ-ਸਾਮਾਨ, ਫਰਨੀਚਰ, ਗੱਦੇ, ਕਾਲੀਨ, ਕੁਰਸੀਆਂ ਆਦਿ ਸਭ ਕੁਝ ਨੂੰ ਝਾੜ-ਪੂੰਝ ਕੇ ਸਲੀਕੇ ਨਾਲ ਰੱਖਿਆ ਜਾਵੇ। ਸਿਰਫ ਇਹੀ ਨਹੀਂ ਕਿ ਡਰਾਇੰਗ ਰੂਮ ਨੂੰ ਹੀ ਸਜਾ ਲਓ, ਸਗੋਂ ਫੌਰੀ ਤੌਰ 'ਤੇ ਹਰ ਜਗ੍ਹਾ ਸਫਾਈ ਹੋਣੀ ਚਾਹੀਦੀ ਹੈ। ਪਾਰਟੀ ਆਯੋਜਨਾਂ ਦੇ ਮੌਕੇ 'ਤੇ 4-5 ਦਿਨ ਪਹਿਲਾਂ ਹੀ ਘਰ ਦੀ ਠੀਕ ਤਰ੍ਹਾਂ ਸਜਾਵਟ ਕਰਨੀ ਚਾਹੀਦੀ ਹੈ। ਸੰਭਵ ਹੋਵੇ ਤਾਂ ਰੰਗ-ਰੋਗਨ ਵੀ ਕਰਵਾ ਲਓ। ਖਿੜਕੀਆਂ, ਦਰਵਾਜ਼ਿਆਂ ਅਤੇ ਸ਼ੀਸ਼ਿਆਂ ਨੂੰ ਗਿੱਲੇ ਕੱਪੜੇ ਨਾਲ ਪੂੰਝਿਆ ਜਾਵੇ, ਡਿਸਟੈਂਪਰ ਕੀਤੀਆਂ ਗਈਆਂ ਦੀਵਾਰਾਂ ਸਾਬਣ ਦੇ ਪਾਣੀ ਨਾਲ ਰਗੜ ਕੇ ਸਾਫ਼ ਕਰ ਲਓ। ਫਰਨੀਚਰ ਸਬੰਧੀ ਕੱਪੜੇ ਧੋ ਲਓ ਤਾਂ ਵੀ ਘਰ ਚਮਕ ਜਾਵੇਗਾ। ਰਸੋਈ ਨੂੰ ਜ਼ਰਾ ਹੋਰ ਵੀ ਸਾਵਧਾਨੀ ਨਾਲ ਸਾਫ਼ ਕਰੋ, ਖਾਸ ਕਰਕੇ ਸ਼ੀਸ਼ਿਆਂ, ਡੱਬੇ ਅਤੇ ਹੋਰ ਕ੍ਰਾਕਰੀ ਦੇ ਸਾਮਾਨ ਨੂੰ, ਗੈਸ ਸਟੋਵ ਨੂੰ ਕਦੇ ਗੰਦਾ ਨਾ ਰੱਖੋ।
ਇਸ ਗੱਲ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖੋ ਕਿ ਤੁਹਾਡਾ ਬਾਥਰੂਮ ਇਕਦਮ ਸਾਫ਼ ਹੋਣਾ ਚਾਹੀਦਾ ਹੈ ਨਾ ਕਿ ਬਦਬੂਦਾਰ, ਇਸ ਲਈ ਬਾਥਰੂਮ ਨੂੰ ਹਲਕੇ ਤੇਜ਼ਾਬ ਦੇ ਪਾਣੀ ਨਾਲ ਧੋ ਕੇ ਫਿਨਾਇਲ ਪਾ ਦਿਓ ਅਤੇ ਏਅਰ ਫ੍ਰੈਸ਼ਨਰ ਰੱਖ ਦਿਓ। ਨਾਲ ਹੀ ਇਕ ਨਵਾਂ ਤੌਲੀਆ ਵੀ। ਇਸ ਤੋਂ ਇਲਾਵਾ ਵੀ ਘਰ ਵਿਚ ਗਮਲੇ ਆਦਿ ਹੋਣ ਤਾਂ ਪੌਦਿਆਂ ਦੇ ਪੀਲੇ ਪੱਤੇ ਤੋੜ ਕੇ ਉਨ੍ਹਾਂ ਦਾ ਘਾਹ-ਫੂਸ ਕੱਢ ਦਿਓ, ਪਾਣੀ ਪਾ ਦਿਓ, ਡਰਾਇੰਗ ਰੂਮ ਵਿਚ ਕੋਈ ਖੂਬਸੂਰਤ ਪੇਂਟਿੰਗ ਲਗਾ ਦਿਓ ਨਾ ਕਿ ਕਿਸੇ ਫਿਲਮੀ ਹੀਰੋ-ਹੀਰੋਇਨ ਦੀਆਂ ਫੂਹੜ ਤਸਵੀਰਾਂ ਜਾਂ ਪੋਸਟਰ ਲੱਗੇ ਹੋਣ। ਗੁਲਦਸਤੇ ਵਿਚ ਤਾਜ਼ੇ ਫੁੱਲ ਲਾ ਕੇ ਰੱਖ ਦਿਓ। ਅਖ਼ਬਾਰ ਅਤੇ ਮੈਗਜ਼ੀਨ ਢੰਗ ਨਾਲ ਸਹੀ ਥਾਂ 'ਤੇ ਰੱਖ ਦਿਓ, ਝਾੜੂ ਆਦਿ ਵੀ ਰੋਜ਼ ਥਾਂ ਸਿਰ ਰੱਖੋ। ਘਰ ਦੇ ਬੱਲਬ ਅਤੇ ਟਿਊਬਲਾਈਟ ਆਦਿ ਵੀ ਸਾਫ ਕਰਨਾ ਨਾ ਭੁੱਲੋ। ਇੰਨਾ ਕੁਝ ਹੋ ਜਾਵੇ ਤਾਂ ਫਿਰ ਦੇਖੋ ਘਰ ਦੀ ਸ਼ਾਨ। ਆਉਣ ਵਾਲਾ ਘਰ ਦੀਆਂ ਔਰਤਾਂ ਅਤੇ ਉਨ੍ਹਾਂ ਦੇ ਕੰਮ ਦੀ ਤਾਰੀਫ ਕਰ ਕੇ ਜਾਵੇਗਾ, ਜਿਸ ਨਾਲ ਤੁਹਾਡੀ ਸ਼ਾਨ ਤਾਂ ਵਧੇਗੀ ਹੀ, ਦੇਖਣ ਵਾਲੇ ਵੀ ਪ੍ਰੇਰਨਾ ਲੈਣਗੇ ਅਤੇ ਪਾਰਟੀ ਦਾ ਮਜ਼ਾ ਹੀ ਕੁਝ ਹੋਰ ਹੋਵੇਗਾ।

ਜੀਵਨ ਦੀਆਂ ਕੁਝ ਜ਼ਰੂਰੀ ਗੱਲਾਂ

* ਕਿਸੇ ਨੂੰ ਦੁੱਖ ਨਾ ਪਹੁੰਚਾਓ।
* ਘਰ ਦਾ ਵਾਤਾਵਰਨ ਸੁਖਦ ਬਣਾਓ।
* ਜੀਵਨ ਵਿਚ ਸੱਚ ਨੂੰ ਪ੍ਰਮੁੱਖਤਾ ਦਿਓ। ਇਕ ਝੂਠ ਛੁਪਾਉਣ ਲਈ ਕਈ ਝੂਠਾਂ ਦਾ ਸਹਾਰਾ ਲੈਣਾ ਪੈਂਦਾ ਹੈ।
* ਭਗਵਾਨ ਦੇ ਪ੍ਰਤੀ ਧੰਨਵਾਦੀ ਰਹੋ। ਭਗਵਾਨ 'ਤੇ ਪੂਰਾ ਵਿਸ਼ਵਾਸ ਰੱਖੋ।
* ਗੁੱਸੇ ਤੋਂ ਦੂਰ ਰਹੋ। ਗੁੱਸਾ ਸਿਹਤ ਦਾ ਦੁਸ਼ਮਣ ਹੈ। ਖੁਦ ਨੂੰ ਅਤੇ ਦੂਜਿਆਂ ਨੂੰ ਵੀ ਅਜਿਹੇ ਵਾਤਾਵਰਨ ਤੋਂ ਦੂਰ ਰੱਖੋ। * ਮਧੁਰ ਵਚਨ ਬੋਲੋ।
* ਆਲਸ ਨੂੰ ਆਪਣੇ ਜੀਵਨ ਵਿਚ ਪ੍ਰਵੇਸ਼ ਨਾ ਕਰਨ ਦਿਓ। ਆਲਸ ਨਾਲ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ।
* ਕੁਝ ਆਦਰਸ਼ਾਂ ਅਤੇ ਸਿਧਾਂਤਾਂ ਨੂੰ ਜੀਵਨ ਵਿਚ ਢਾਲਣ ਦੀ ਜ਼ਰੂਰ ਕੋਸ਼ਿਸ਼ ਕਰੋ।
* ਚਿੰਤਾ ਨਾ ਕਰੋ। ਚਿੰਤਨ ਨਾਲ ਆਪਣੀਆਂ ਸਮੱਸਿਆਵਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰੋ।
* ਵੱਡਿਆਂ ਦੇ ਪ੍ਰਤੀ ਆਦਰ ਭਾਵ ਰੱਖੋ।
* ਆਪਣੇ ਫਰਜ਼ਾਂ ਤੋਂ ਮੁਖ ਨਾ ਮੋੜੋ।
* ਆਪਣੇ ਆਦਰਸ਼ ਦੂਜਿਆਂ 'ਤੇ ਜ਼ਬਰਦਸਤੀ ਨਾ ਠੋਸੋ। ਖੁਦ ਆਦਰਸ਼ਵਾਦੀ ਬਣ ਕੇ ਦਿਖਾਓ।
* ਆਪਣੀ ਸਫਲਤਾ 'ਤੇ ਇਤਰਾਓ ਨਾ।
* ਆਪਣੀ ਅਸਫਲਤਾ ਤੋਂ ਕੁਝ ਸਿੱਖੋ, ਹਿੰਮਤ ਨਾ ਹਾਰੋ। * ਗਿਆਨ ਵੰਡਣ ਨਾਲ ਵਧਦਾ ਹੈ। ਲੋੜ ਪੈਣ 'ਤੇ ਗਿਆਨ ਵੰਡੋ।
* ਦੂਜਿਆਂ ਤੋਂ ਸਿੱਖਿਆ ਲੈਣ ਦੇ ਮੌਕੇ ਤਲਾਸ਼ਦੇ ਰਹੋ।
* ਦੂਜਿਆਂ 'ਤੇ ਨਿਰਭਰ ਰਹਿਣਾ ਠੀਕ ਨਹੀਂ।
* ਦਾਨ ਦੇਣ ਨਾਲ ਧਨ ਕਦੇ ਘਟਦਾ ਨਹੀਂ। ਇਸ ਤਰ੍ਹਾਂ ਜ਼ਰੂਰਤਮੰਦਾਂ 'ਤੇ ਕੁਝ ਧਨ ਜ਼ਰੂਰ ਖਰਚ ਕਰੋ।
* ਦੂਜਿਆਂ ਦੇ ਸਾਹਮਣੇ ਖੁਦ ਨੂੰ ਦੀਨ-ਹੀਣ ਮਹਿਸੂਸ ਨਾ ਕਰੋ।
* ਮਿਹਨਤ ਸਫਲਤਾ ਦੀ ਕੁੰਜੀ ਹੈ। ਮਿਹਨਤ ਕਰੋ, ਸਫਲਤਾ ਤੁਹਾਡੇ ਕਦਮ ਚੁੰਮੇਗੀ।
* ਕਿਸੇ ਦੀ ਨਿੰਦਿਆ ਨਾ ਕਰੋ।
* ਬਿਨਾਂ ਵਜ੍ਹਾ ਦੂਜਿਆਂ ਦੀ ਚਾਪਲੂਸੀ ਨਾ ਕਰੋ।
* ਚੰਗੇ ਨਿਯਮ ਅਪਣਾਉਂਦੇ ਰਹੋ। ਨਿਯਮਾਂ ਦਾ ਉਲੰਘਣ ਨਾ ਕਰੋ। * ਆਤਮਵਿਸ਼ਵਾਸੀ ਬਣੋ।
* ਦੂਜਿਆਂ ਵਿਚ ਪਿਆਰ ਵੰਡੋ।
* ਵਿਵਹਾਰਿਕ ਬਣੋ। ਆਪਣੇ ਚੰਗੇ ਵਿਵਹਾਰ ਨਾਲ ਦੂਜਿਆਂ ਨੂੰ ਜਿੱਤੋ।
* ਮਿੱਤਰਾਂ ਅਤੇ ਸੰਬੰਧੀਆਂ 'ਤੇ ਅੰਨ੍ਹਾ ਵਿਸ਼ਵਾਸ ਕਰ ਕੇ ਨਾ ਚੱਲੋ।
* ਮਹਿਮਾਨਾਂ ਦਾ ਸਤਿਕਾਰ ਕਰੋ। ਬੱਚਿਆਂ ਨੂੰ ਵੀ ਮਹਿਮਾਨਾਂ ਦਾ ਸਤਿਕਾਰ ਕਰਨਾ ਸਿਖਾਓ।
* ਸਮਾਂ ਕੱਢ ਕੇ ਕੁਝ ਸਮਾਜ ਸੇਵਾ ਜ਼ਰੂਰ ਕਰੋ।
* ਹਰ ਜਗ੍ਹਾ ਹਰ ਕੰਮ ਵਿਚ ਆਪਣੇ ਸੁਖ ਅਤੇ ਲਾਭ ਨੂੰ ਨਾ ਲੱਭੋ।


-ਨੀਤੂ ਗੁਪਤਾ

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX