ਤਾਜਾ ਖ਼ਬਰਾਂ


ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  0 minutes ago
ਫ਼ਤਿਹਗੜ੍ਹ ਸਾਹਿਬ, 11 ਦਸੰਬਰ (ਅਰੁਣ ਅਹੂਜਾ)- ਬੀਤੀ ਦੇਰ ਰਾਤ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਅਣਪਛਾਤੇ ਫ਼ੋਨ ਨੰਬਰ ਤੋਂ ਜਾਨੋ ਮਾਰਨ ਦੀ ਧਮਕੀ ਮਿਲਣ ਦਾ ਸਮਾਚਾਰ ਹੈ। ਅੱਜ ਸਵੇਰੇ ਜਿਉ ਹੀ ਇਸ ਧਮਕੀ ਦੀ ...
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  19 minutes ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  20 minutes ago
ਨਾਗਰਿਕਤਾ ਸੋਧ ਬਿਲ 2019 : ਭਾਰਤ ਮੁਸਲਿਮ ਮੁਕਤ ਨਹੀਂ ਹੋ ਸਕਦਾ, ਬਿਲ ਕਿਸੇ ਦੀਆਂ ਭਾਵਨਾਵਾਂ ਦੇ ਖਿਲਾਫ ਨਹੀਂ - ਗ੍ਰਹਿ ਮੰਤਰੀ
. . .  33 minutes ago
ਨਾਗਰਿਕਤਾ ਸੋਧ ਬਿਲ 2019 : ਕਈ ਵਾਰ ਕਾਂਗਰਸ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਬਿਆਨ ਇਕੋ ਜਿਹੇ - ਗ੍ਰਹਿ ਮੰਤਰੀ
. . .  38 minutes ago
ਉੱਘੇ ਪੱਤਰਕਾਰ ਸ਼ਿੰਗਾਰਾ ਸਿੰਘ ਦਾ ਹੋਇਆ ਦਿਹਾਂਤ
. . .  44 minutes ago
ਮੁਹਾਲੀ, 11 ਦਸੰਬਰ - ਉੱਘੇ ਪੱਤਰਕਾਰ ਸ. ਸ਼ਿੰਗਾਰਾ ਸਿੰਘ ਭੁੱਲਰ ਦਾ ਅੱਜ ਸ਼ਾਮ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ...
ਨਾਗਰਿਕਤਾ ਸੋਧ ਬਿਲ 2019 : ਇਹ ਬਿਲ ਨਾਗਰਿਕਤਾ ਦੇਣ ਦਾ ਹੈ, ਖੋਹਣ ਦੀ ਨਹੀਂ ਹੈ - ਗ੍ਰਹਿ ਮੰਤਰੀ
. . .  57 minutes ago
ਨਾਗਰਿਕਤਾ ਸੋਧ ਬਿਲ 2019 : ਦਿੱਲੀ 'ਚ 21 ਹਜ਼ਾਰ ਸਿੱਖ ਰਹਿੰਦੇ ਹਨ ਜੋ ਅਫ਼ਗ਼ਾਨਿਸਤਾਨ ਤੋਂ ਆਏ ਹਨ - ਗ੍ਰਹਿ ਮੰਤਰੀ
. . .  about 1 hour ago
ਨਾਗਰਿਕਤਾ ਸੋਧ ਬਿਲ 2019 : ਦੇਸ਼ ਦੀ ਵੰਡ ਨਾ ਹੁੰਦੀ ਤਾਂ ਨਾਗਰਿਕਤਾ ਸੋਧ ਬਿਲ ਲਿਆਉਣਾ ਹੀ ਨਹੀਂ ਪੈਂਦਾ - ਗ੍ਰਹਿ ਮੰਤਰੀ
. . .  about 1 hour ago
ਰਮੇਸ਼ ਸਿੰਘ ਅਰੋੜਾ ਦਾ ਲਹਿੰਦੇ ਪੰਜਾਬ 'ਚ ਐਮ.ਪੀ.ਏ. ਬਣਨਾ ਸਿੱਖਾਂ ਲਈ ਮਾਣ ਦੀ ਗੱਲ : ਬਾਬਾ ਹਰਨਾਮ ਸਿੰਘ ਖ਼ਾਲਸਾ
. . .  about 1 hour ago
ਮਹਿਤਾ/ਅੰਮ੍ਰਿਤਸਰ/ਅਜਨਾਲਾ, 11 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪਾਕਿਸਤਾਨ ਦੇ ਸਿੱਖ ਆਗੂ ਸ: ਰਮੇਸ਼ ਸਿੰਘ ਅਰੋੜਾ ਨੂੰ ਲਹਿੰਦੇ ਪੰਜਾਬ ਦੀ ਅਸੈਂਬਲੀ ਦੂਜੀ ਵਾਰ ਮੈਂਬਰ...
ਹੋਰ ਖ਼ਬਰਾਂ..

ਬਾਲ ਸੰਸਾਰ

ਆਓ ਬੱਚਿਓ, ਸਿਆਚਿਨ ਗਲੇਸ਼ੀਅਰ ਦੀ ਸੈਰ ਕਰੀਏ

ਅੱਜ ਆਂਪਾ ਲਦਾਖ ਦੀ ਸੈਰ ਕਰਨੀ ਹੈ | ਲਦਾਖ ਵਿਚ ਬਹੁਤੇ ਲਾਮੇ ਲੋਕ ਹੀ ਰਹਿੰਦੇ ਹਨ | ਇਨ੍ਹਾਂ ਦਾ ਕਾਰੋਬਾਰ ਫੌਜ ਨੂੰ ਚੌਕੀਆਂ 'ਤੇ ਰਾਸ਼ਨ ਪਹੁੰਚਾਉਣ ਦਾ ਹੈ | ਬਹੁਤ ਘੱਟ ਲੋਕਾਂ ਦੇ ਕੋਈ ਹੋਰ ਕਾਰੋਬਾਰ ਹਨ | ਲਦਾਖ ਨੂੰ ਵੀ ਦੋ ਖਿੱਤਿਆਂ ਵਿਚ ਵੇਖਿਆ ਗਿਆ ਹੈ-ਇਕ ਲੇਹ ਤੇ ਦੂਜਾ ਲਦਾਖ | ਲਦਾਖ ਖਰਦੂਗਲਾ ਟੋਪ ਪਹਾੜੀ ਤੋਂ ਪਰਲੇ ਪਾਸੇ ਵਾਲੇ ਇਲਾਕੇ ਨੂੰ ਕਹਿੰਦੇ ਹਨ | ਖਰਦੂਗਲਾ ਟੋਪ ਨੂੰ ਆਮ ਤੌਰ 'ਤੇ 'ਕੇ ਟੂ' ਕਹਿੰਦੇ ਹਨ | 'ਕੇ ਵੰਨ' ਪਾਕਿਸਤਾਨ ਦੇ ਆਕੂ ਪਾਈਡ ਕਸ਼ਮੀਰ ਵਿਚ ਹੈ | 'ਕੇ ਟੂ' ਦੀ ਉਚਾਈ ਸਮੁੰਦਰ ਤਲ ਤੋਂ 19 ਹਜ਼ਾਰ ਫੁੱਟ ਦੀ ਹੈ ਤੇ ਇੱਥੇ 18,380 ਫੁੱਟ 'ਤੇ ਸੜਕ ਬਣੀ ਹੋਈ ਹੈ, ਜੋ ਕਿ ਦੁਨੀਆ ਦੀ ਸਭ ਤੋਂ ਉਚਾਈ ਵਾਲੀ ਸੜਕ ਦੇ ਨਾਂਅ ਨਾਲ ਜਾਣੀ ਜਾਂਦੀ ਹੈ |
ਲਦਾਖ ਵਿਚ ਪਹੁੰਚਣ ਲਈ 3-4 ਰਸਤੇ ਹਨ | ਇਕ ਤਾਂ ਪਠਾਨਕੋਟ ਤੋਂ ਸ੍ਰੀਨਗਰ, ਕਾਰਗਿਲ ਅਤੇ ਲੇਹ ਹੈ, ਦੂਸਰਾ ਚੰਡੀਗੜ ਨਹੀ ਤੋਂ ਮਨਾਲੀ ਲੇਹ ਹੈ, ਤੀਸਰਾ ਪਠਾਨਕੋਟ ਤੋਂ ਕੁੱਲੂ-ਮਨਾਲੀ ਤੇ ਲੇਹ ਦਾ ਹੈ | ਵੈਸੇ ਇੱਥੇ ਹਵਾਈ ਜਹਾਜ਼ ਰਾਹੀਂ ਵੀ ਚੰਡੀਗੜ੍ਹ ਤੋਂ ਲੇਹ, ਦਿੱਲੀ ਤੋਂ ਲੇਹ ਲੋਕ ਆਉਂਦੇ-ਜਾਂਦੇ ਹਨ | ਹੁਣ ਆਪਾਂ 'ਕੇ ਟੂ' ਤੋਂ ਅੱਗੇ 60-70 ਕਿੱਲੋਮੀਟਰ ਜਾਈਏ ਤਾਂ ਉੱਥੇ ਇਕ ਜਗ੍ਹਾ ਆਉਂਦੀ ਹੈ, ਜਿਸ ਦਾ ਨਾਂਅ ਪ੍ਰਤਾਪਪੁਰ ਹੈ | ਇੱਥੇ ਹੀ ਇਕ ਹਵਾਈ ਅੱਡਾ ਬਣਿਆ ਹੈ, ਜਿਸ ਦਾ ਨਾਂਅ ਥੁਆਇਸ ਹੈ | ਇੱਥੇ ਵੀ ਹਵਾਈ ਜਹਾਜ਼ ਦਿੱਲੀ ਤੇ ਚੰਡੀਗੜ੍ਹ ਤੋਂ ਸਿੱਧੇ ਆਉਂਦੇ ਹਨ, ਜਦੋਂ ਮੌਸਮ ਸਾਫ਼ ਹੋਵੇ ਤਾਂ | ਇੱਥੇ ਅੱਠ ਦਿਨ ਰਹਿ ਕੇ ਇਕਲਾਮੀਟੇਸ਼ਨ ਕਰਨਾ ਪੈਂਦਾ ਹੈ | ਇੱਥੋਂ ਇਕ ਰਸਤਾ ਤੁਰਤੱਕ ਵਾਸਤੇ ਚਲਾ ਜਾਂਦਾ ਹੈ ਤੇ ਇਕ ਵਾਇਆ ਸਸੋਮਾ ਹੁੰਦਾ ਹੋਇਆ ਸਿਆਚਿਨ ਗਲੇਸ਼ੀਅਰ ਦੇ ਬੇਸ ਵਿਚ ਪਹੁੰਚ ਜਾਂਦਾ ਹੈ | ਬੇਸ ਵਿਚ ਜਾ ਕੇ ਪਰਬਤ ਰੋਈ, ਜਿਨ੍ਹਾਂ ਨੇ ਉੱਪਰ ਗਲੇਸ਼ੀਅਰ ਵਿਚ ਜਾਣਾ ਹੁੰਦਾ ਹੈ, ਉਨ੍ਹਾਂ ਨੂੰ ਇੱਥੇ 15 ਤੋਂ 20 ਦਿਨ ਰਹਿਣਾ ਪੈਂਦਾ ਹੈ | ਸਿਆਚਿਨ ਗਲੇਸ਼ੀਅਰ ਕਾਰਾਕੋਰਮ ਹਿਮਾਲਿਆ ਦਾ ਸਭ ਤੋਂ ਵੱਡਾ ਰੇਜ ਹੈ, ਜਿਸ ਦੀ ਲੰਬਾਈ ਲਗਪਗ 76 ਕਿਲੋਮੀਟਰ ਹੈ | ਖੱਬੇ ਪਾਸੇ ਇਸ ਦੇ ਪਾਕਿਸਤਾਨ ਤੇ ਸੱਜੇ ਪਾਸੇ ਚੀਨ ਦਾ ਬਾਰਡਰ ਹੈ | ਇਨ੍ਹਾਂ ਦੋਵਾਂ ਨੂੰ ਪਾਕਿਸਤਾਨ ਤੇ ਚੀਨ ਨੂੰ ਸਿਆਚਿਨ ਗਲੇਸ਼ੀਅਰ ਨੇ ਹੀ ਅਲੱਗ-ਅਲੱਗ ਕੀਤਾ ਹੋਇਆ ਹੈ | ਸਿਆਚਿਨ ਗਲੇਸ਼ੀਅਰ ਦੀ ਸਭ ਤੋਂ ਅਖੀਰ 'ਤੇ ਸਭ ਤੋਂ ਉੱਚੀ ਪਹਾੜੀ ਦਾ ਨਾਂਅ ਇੰਦਰਾ ਕੌਲ ਹੈ, ਜਿਸ ਦੀ ਉਚਾਈ ਲਗਪਗ 22 ਹਜ਼ਾਰ ਫੁੱਟ ਹੈ | ਇਸ ਤੋਂ ਅੱਗੇ ਚੜ੍ਹਾਈ ਖ਼ਤਮ ਹੋ ਜਾਂਦੀ ਹੈ | ਬੇਸ ਤੋਂ ਇੰਦਰਾ ਕੌਲ ਤੱਕ ਪਹੁੰਚਣ ਲਈ ਘੱਟ ਤੋਂ ਘੱਟ 10-12 ਦਿਨ ਲੱਗਦੇ ਹਨ ਤੇ ਹਰ ਰੋਜ਼ ਆਦਮੀ ਦੀ ਡਾਕਟਰੀ ਹੁੰਦੀ ਹੈ | ਜੇਕਰ ਅਨਫਿੱਟ ਹੋ ਜਾਵੇ, ਉਸ ਨੂੰ ਤੁਰੰਤ ਵਾਪਸ ਬੇਸ ਵਿਚ ਭੇਜ ਦਿੱਤਾ ਜਾਂਦਾ ਹੈ | ਇੱਥੋਂ ਦਾ ਤਾਪਮਾਨ ਮਨਫੀ 60 ਡਿਗਰੀ ਸੈਂਟੀਗ੍ਰੇਡ ਤੱਕ ਚਲਾ ਜਾਂਦਾ ਹੈ, ਇੱਥੇ ਆਮ ਆਦਮੀ ਦਾ ਰਹਿਣਾ ਬੜਾ ਮੁਸ਼ਕਿਲ ਹੁੰਦਾ ਹੈ | ਸਿਆਚਿਨ ਗਲੇਸ਼ੀਅਰ ਵਿਚ ਕਦੇ ਵੀ ਬਾਰਿਸ਼ ਨਹੀਂ ਹੁੰਦੀ, ਹਮੇਸ਼ਾ ਬਰਫ਼ ਹੀ ਪੈਂਦੀ ਰਹਿੰਦੀ ਹੈ | ਹੁਣ ਵਾਤਾਵਰਨ ਵਿਚ ਤਬਦੀਲੀ ਆਉਣ ਕਰਕੇ ਬਹੁਤ ਸਾਰਾ ਗਲੇਸ਼ੀਅਰ ਪਿਘਲ ਚੁੱਕਾ ਹੈ ਅਤੇ ਬਾਕੀ ਪਿਘਲਦਾ ਜਾ ਰਿਹਾ ਹੈ, ਜਿਸ ਦੇ ਪਿਘਲਣ ਨਾਲ ਆਉਣ ਵਾਲੇ ਸਮੇਂ ਵਿਚ ਇਨਸਾਨ ਦਾ ਜਨ ਜੀਵਨ ਔਖਾ ਹੋ ਜਾਵੇਗਾ, ਜੇ ਇਸੇ ਤਰ੍ਹਾਂ ਹੀ ਪ੍ਰਦੂਸ਼ਣ ਵਧਦਾ ਰਿਹਾ |

-ਪਿੰਡ ਤੇ ਡਾਕ: ਮਮਦੋਟ (ਫਿਰੋਜ਼ਪੁਰ) |
ਮੋਬਾ: 75891-55501


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ: ਜ਼ਿਦ ਦਾ ਨਤੀਜਾ

ਸਾਹਿਲ ਨੇ ਜਦ ਪਿੰਡ ਦੇ ਸਕੂਲ ਤੋਂ ਦਸਵੀਂ ਪਾਸ ਕੀਤੀ ਤਾਂ ਉਹ ਲਾਗਲੇ ਪਿੰਡ ਦੇ ਸਕੂਲ ਜਾਣ ਲਈ ਮੋਟਰਸਾਈਕਲ ਦੀ ਜ਼ਿਦ ਕਰਨ ਲੱਗਾ | ਘਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ | ਇਹ ਜਾਣਦਿਆਂ ਹੋਇਆਂ ਵੀ ਉਹ ਆਪਣੀ ਜ਼ਿਦ 'ਤੇ ਅੜਿਆ ਹੋਇਆ ਸੀ | ਬੇਸ਼ੱਕ ਉਹਦੇ ਮਾਂ-ਬਾਪ ਨੇ ਉਸ ਨੂੰ ਘਰ ਦੀ ਗਰੀਬੀ ਦਾ ਵਾਸਤਾ ਪਾ ਕੇ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਦੇ ਸਿਰ 'ਤੇ ਸਵਾਰ ਮੋਟਰਸਾਈਕਲ ਦਾ ਭੂਤ ਉਤਰਨ ਦਾ ਨਾਂਅ ਨਹੀਂ ਲੈ ਰਿਹਾ ਸੀ | ਆਖਰ ਉਸ ਦੀ ਅੜੀ ਅੱਗੇ ਉਨ੍ਹਾਂ ਨੂੰ ਝੁਕਣਾ ਪਿਆ ਤੇ ਉਨ੍ਹਾਂ ਨੇ ਉਸ ਨੂੰ ਕਿਸ਼ਤਾਂ 'ਤੇ ਮੋਟਰਸਾਈਕਲ ਲੈ ਕੇ ਦੇ ਦਿੱਤਾ, ਜਿਸ ਨੂੰ ਲੈ ਕੇ ਉਹ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ | ਹੁਣ ਉਸ ਦੇ ਪੈਰ ਭੁੰਜੇ ਨਹੀਂ ਲੱਗ ਰਹੇ ਸਨ ਪਰ ਉਸ ਦਾ ਬਾਪ ਮਹੀਨੇ ਬਾਅਦ ਆਉਣ ਵਾਲੀ ਕਿਸ਼ਤ ਲਈ ਫਿਕਰਮੰਦ ਸੀ | ਸੁੱਖ ਨਾਲ ਘਰ ਵਿਚ ਤਿੰਨ ਨਿਆਣੇ ਹੋਣ ਕਰਕੇ ਗੁਜ਼ਾਰਾ ਮਸਾਂ ਚਲਦਾ ਸੀ ਪਰ ਸਾਹਿਲ ਨੂੰ ਇਸ ਨਾਲ ਕੀ, ਉਹ ਤਾਂ ਆਪਣੇ ਗੁਆਂਢੀਆਂ ਦੇ ਮੁੰਡੇ ਵਾਂਗ ਟੌਹਰ 'ਚ ਰਹਿਣਾ ਚਾਹੁੰਦਾ ਸੀ |
ਹੁਣ ਸਾਹਿਲ ਨੇ +1 ਵਿਚ ਲਾਗਲੇ ਪਿੰਡ ਦਾਖ਼ਲਾ ਲੈ ਲਿਆ ਤੇ ਬੜੀ ਟੌਹਰ ਨਾਲ ਮੋਟਰਸਾਈਕਲ 'ਤੇ ਚੌੜਾ ਹੋ ਕੇ ਜਾਂਦਾ | ਨਵੇਂ ਸਕੂਲ ਵਿਚ ਹੌਲੀ-ਹੌਲੀ ਉਸ ਦੇ ਕਈ ਮੁੰਡੇ ਮਿੱਤਰ ਬਣ ਗਏ | ਇਕ ਵਾਰ ਉਨ੍ਹਾਂ ਨੇ ਮਿਲ ਕੇ ਮੋਟਰਸਾਈਕਲਾਂ 'ਤੇ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਜਾਣ ਦਾ ਪ੍ਰੋਗਰਾਮ ਬਣਾ ਲਿਆ, ਜਿਸ ਬਾਰੇ ਜਦ ਸਾਹਿਲ ਨੇ ਆਪਣੇ ਘਰ ਗੱਲ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਬੱਸ ਵਿਚ ਜਾਣ ਦੀ ਸਲਾਹ ਦਿੰਦਿਆਂ ਕਿਹਾ ਕਿ, 'ਹਾਲੇ ਤੰੂ ਪੂਰਾ ਟਰੇਂਡ ਨਹੀਂ, ਨਾਲੇ ਤੇਰੇ ਕੋਲ ਡਰਾਈਵਿੰਗ ਲਾਈਸੈਂਸ ਵੀ ਨਹੀਂ ਹੈ, ਕਿਤੇ ਨਵੀਂ ਮੁਸੀਬਤ ਵਿਚ ਨਾ ਫਸ ਜਾਈਾ, ਅੱਜਕਲ੍ਹ ਥਾਂ-ਥਾਂ 'ਤੇ ਪੁਲਿਸ ਨਾਕੇ ਲਾ ਕੇ ਖੜ੍ਹਦੀ ਆ |' ਪਰ ਅੱਜਕਲ੍ਹ ਦੇ ਨਿਆਣੇ ਕਿਥੇ ਮੰਨਦੇ ਆ... ਤੇ ਸਾਹਿਲ ਹੁਰੀਂ ਵੀ ਐਤਵਾਰ ਨੂੰ ਬਣਾਏ ਪ੍ਰੋਗਰਾਮ ਮੁਤਾਬਿਕ ਮੋਟਰਸਾਈਕਲ 'ਤੇ ਪਿੰਡੋਂ ਨਿਕਲ ਗਏ | ਜਦ ਉਹ ਆਦਮਪੁਰ ਤੋਂ ਅੱਗੇ ਨਹਿਰ ਕੋਲ ਪਹੁੰਚੇ ਤਾਂ ਅੱਗੇ ਪੁਲਿਸ ਦਾ ਨਾਕਾ ਦੇਖ ਕੇ ਰੁਕ ਗਏ ਤੇ ਫਿਰ ਉਨ੍ਹਾਂ ਨੇ ਸਕੀਮ ਬਣਾਈ ਕਿ ਕਿਸੇ ਵੱਡੀ ਗੱਡੀ ਦੇ ਮਗਰ ਲੱਗ ਕੇ ਨਿਕਲ ਜਾਂਦੇ ਹਾਂ | ਏਨੇ ਚਿਰ ਨੂੰ ਉਨ੍ਹਾਂ ਨੇ ਪਿੱਛਿਓਾ ਆਉਂਦਾ ਇਕ ਟਰੱਕ ਦੇਖਿਆ ਤੇ ਉਹਦੇ ਪਿੱਛੇ ਮੋਟਰਸਾਈਕਲ ਲਗਾ ਲਏ ਤੇ ਨਾਕਾ ਪਾਰ ਕਰ ਗਏ | ਪਰ ਥੋੜ੍ਹੀ ਅੱਗੇ ਜਾ ਕੇ ਜਦ ਸਾਹਿਲ ਟਰੱਕ ਨੂੰ ਕੱਟਣ ਲਈ ਇਕ ਪਾਸੇ ਤੋਂ ਨਿਕਲਣ ਲੱਗਾ ਤਾਂ ਅਚਾਨਕ ਉਹਦੇ ਅੱਗੇ ਅਵਾਰਾ ਗਾਵਾਂ ਆ ਗਈਆਂ | ਮੋਟਰਸਾਈਕਲ ਦੀ ਰਫ਼ਤਾਰ ਤੇਜ਼ ਹੋਣ ਕਰਕੇ ਉਸ ਕੋਲੋਂ ਸੰਭਾਲਿਆ ਨਾ ਗਿਆ ਤੇ ਉਹ ਘਬਰਾਹਟ ਵਿਚ ਉਨ੍ਹਾਂ ਨੂੰ ਬਚਾਉਂਦਾ-ਬਚਾਉਂਦਾ ਸਫੈਦੇ ਨਾਲ ਜਾ ਟਕਰਾਇਆ, ਜਿਥੇ ਡਿਗਣ ਨਾਲ ਉਸ ਦੀ ਲੱਤ ਟੱੁਟ ਗਈ ਤੇ ਪਿੱਛੇ ਬੈਠੇ ਮੁੰਡੇ ਦਾ ਮੋਢਾ ਟੱੁਟ ਗਿਆ | ਇਸ ਘਟਨਾ ਦੀ ਖ਼ਬਰ ਜਦ ਉਹਦੇ ਪਿੰਡ ਪਹੁੰਚੀ ਤਾਂ ਉਹਦੇ ਘਰਦਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਉਹ ਗੁਆਂਢੀਆਂ ਦੀ ਮਦਦ ਨਾਲ ਉਥੇ ਪਹੁੰਚੇ ਤੇ ਫਿਰ ਉਨ੍ਹਾਂ ਨੂੰ ਜਲੰਧਰ ਲਿਆਂਦਾ ਗਿਆ, ਜਿਥੇ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ | ਸਾਹਿਲ ਦੀ ਲੱਤ 'ਚ ਪਲੇਟਾਂ ਪਾਈਆਂ ਗਈਆਂ ਤੇ ਦੂਜੇ ਲੜਕੇ ਦਾ ਪਲਸਤਰ ਲਾਇਆ ਗਿਆ | ਹੁਣ ਸਾਹਿਲ ਆਪਣੀ ਇਸ ਗ਼ਲਤੀ ਲਈ ਆਪਣੇ-ਆਪ ਨੂੰ ਕੋਸ ਰਿਹਾ ਸੀ ਕਿ ਕਾਸ਼! ਉਹਨੇ ਆਪਣੇ ਮਾਪਿਆਂ ਦਾ ਆਖਾ ਮੰਨਿਆ ਹੁੰਦਾ, ਅੱਜ ਨਾ ਉਸ ਦੀ ਇਹ ਹਾਲਤ ਹੁੰਦੀ ਤੇ ਨਾ ਹੀ ਉਹਦੇ ਮਾਪੇ ਇੰਨੇ ਦੁਖੀ ਹੁੰਦੇ | ਪਰ ਹੁਣ ਕੀ ਹੋ ਸਕਦਾ ਸੀ? ਜੋ ਹੋਣਾ ਸੀ, ਉਹ ਤਾਂ ਹੋ ਚੱੁਕਾ ਸੀ | ਬਸ ਹੁਣ ਤਾਂ ਉਸ ਦੇ ਪੱਲੇ ਸਿਰਫ ਪਛਤਾਵਾ ਤੇ ਅੱਖਾਂ ਵਿਚ ਅੱਥਰੂ ਸਨ, ਜੋ ਉਸ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਕਰਵਾ ਰਹੇ ਸਨ | ਬੱਚਿਓ, ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਆਪਣੀਆਂ ਜ਼ਿਦਾਂ ਨਹੀਂ ਪੁਗਾਉਣੀਆਂ ਚਾਹੀਦੀਆਂ, ਬਲਕਿ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ,

-ਹਰਮੇਸ਼ ਬਸਰਾ ਮੁਫ਼ਲਿਸ,
ਪਿੰਡ ਗਿੱਲਾਂ, ਡਾਕ: ਚਮਿਆਰਾ, ਜਲੰਧਰ | ਮੋਬਾ: 97790-43348

ਸੁੱਕੀ ਬਰਫ਼ ਕੀ ਹੈ?

ਬੱਚਿਓ, ਤੁਸੀਂ ਬਰਫ਼ ਦੀਆਂ ਦੋ ਕਿਸਮਾਂ ਬਾਰੇ ਜਾਣਦੇ ਹੀ ਹੋ | ਇਕ ਜੋ ਫਰਿੱਜ ਜਾਂ ਫੈਕਟਰੀਆਂ ਵਿਚ ਪਾਣੀ ਨੂੰ ਜਮਾ ਕੇ ਬਣਾਈ ਜਾਂਦੀ ਹੈ ਤੇ ਦੂਜੀ ਉਹ ਜੋ ਗੜਿ੍ਹਆਂ ਦੇ ਰੂਪ ਵਿਚ ਜਾਂ ਪਹਾੜਾਂ ਦੀਆਂ ਉੱਚੀਆਂ ਚੋਟੀਆਂ 'ਤੇ ਕੁਦਰਤੀ ਰੂਪ ਵਿਚ ਡਿਗਦੀ ਹੈ | ਬਰਫ਼ ਦੀਆਂ ਇਹ ਦੋਵੇਂ ਕਿਸਮਾਂ ਗਿੱਲੀਆਂ ਹੁੰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਬਰਫ਼ ਦੀ ਇਕ ਅਜਿਹੀ ਕਿਸਮ ਵੀ ਹੈ ਜੋ ਖੁਰਨ 'ਤੇ ਵੀ ਕਿਸੇ ਚੀਜ਼ ਨੂੰ ਗਿੱਲਿਆਂ ਨਹੀਂ ਕਰ ਸਕਦੀ | ਇਹ 'ਸੱੁਕੀ ਬਰਫ਼' ਅਖਵਾਉਂਦੀ ਹੈ | ਆਓ! ਇਸ ਬਾਰੇ ਹੋਰ ਜਾਣਦੇ ਹਾਂ |
ਫਰਾਂਸ ਦੇ ਕਿ ਰਸਾਇਣੀ ਐਡਰੀਨ ਜੀਨ ਥੀਲੋਰੀਅਰ ਨੇ 1835 ਵਿਚ ਸੱੁਕੀ ਬਰਫ਼ ਦੀ ਖੋਜ ਕੀਤੀ, ਜਦ ਉਸ ਨੇ ਦੇਖਿਆ ਕਿ ਤਰਲ ਕਾਰਬਨ ਡਾਈਆਕਸਾਈਡ ਦੇ ਵੱਡੇ ਸਿਲੰਡਰ ਦਾ ਢੱਕਣ ਖੋਲ੍ਹਣ 'ਤੇ ਗੈਸ ਦਾ ਵਾਸ਼ਪੀਕਰਨ ਹੋ ਜਾਂਦਾ ਹੈ ਤੇ ਇਹ ਆਪਣੇ ਪਿੱਛੇ ਬਰਫ਼ ਵਰਗਾ ਪਦਾਰਥ ਛੱਡ ਜਾਂਦੀ ਹੈ | ਕਾਰਬਨ ਡਾਈਆਕਸਾਈਡ ਗੈਸ ਦੇ ਇਸ ਠੋਸ ਰੂਪ ਨੂੰ 'ਸੱੁਕੀ ਬਰਫ਼' ਕਹਿੰਦੇ ਹਨ | ਇਸ ਦਾ ਉਤਪਾਦਨ ਕਰਨ ਲਈ ਕਾਰਬਨ ਡਾਈਆਕਸਾਈਡ ਗੈਸ ਨੂੰ ਆਮ ਦਬਾਅ ਨਾਲੋਂ 5 ਗੁਣਾ ਵੱਧ ਦਬਾਅ ਨਾਲ ਦਬਾਇਆ ਜਾਂਦਾ ਹੈ | ਇਹ ਜੰਮ ਜਾਣ 'ਤੇ ਬਹੁਤ ਹੀ ਜ਼ਿਆਦਾ ਠੰਢੀ ਹੁੰਦੀ ਹੈ | ਜਿਥੇ ਆਮ ਬਰਫ਼ ਦਾ ਸਤਹੀ ਤਾਪਮਾਨ 0 ਡਿਗਰੀ ਸੈਲਸੀਅਸ ਹੁੰਦਾ ਹੈ, ਉਥੇ ਸੱੁਕੀ ਬਰਫ਼ ਦਾ ਸਤਹੀ ਤਾਪਮਾਨ 78.5 ਡਿਗਰੀ ਸੈਲਸੀਅਸ ਹੁੰਦਾ ਹੈ, ਜੋ ਮਨੱੁਖੀ ਸੈੱਲਾਂ ਨੂੰ ਜਮਾ ਦੇਣ ਲਈ ਕਾਫੀ ਹੁੰਦਾ ਹੈ | ਸੱੁਕੀ ਬਰਫ਼ ਰੰਗਹੀਣ, ਗੰਧਹੀਣ ਤੇ ਨਾ ਜਲਣਸ਼ੀਲ ਹੁੰਦੀ ਹੈ | ਵਾਯੂਮੰਡਲ ਨਾਲ ਸੰਪਰਕ ਵਿਚ ਆਉਣ 'ਤੇ ਇਹ ਪਿਘਲ ਜਾਂਦੀ ਹੈ ਤੇ ਤਰਲ ਬਣੇ ਬਗੈਰ ਹੀ ਗੈਸ ਬਣ ਕੇ ਉਡ ਜਾਂਦੀ ਹੈ ਅਤੇ ਆਪਣੇ ਪਿੱਛੇ ਧੰੂਏਾ ਵਰਗਾ ਗੁਬਾਰ ਜਿਹਾ ਛੱਡਦੀ ਹੈ ਪਰ ਕੱਪੜੇ ਨੂੰ ਗਿੱਲਾ ਨਹੀਂ ਕਰਦੀ | ਇਹ ਆਮ ਬਰਫ਼ ਵਾਂਗ ਠੰਢਕ ਪੈਦਾ ਕਰ ਕੇ ਤਾਪਮਾਨ ਘਟਾ ਦਿੰਦੀ ਹੈ | ਇਸ ਕਾਰਨ ਹੀ ਇਸ ਨੂੰ 'ਸੱੁਕੀ ਬਰਫ਼' ਕਹਿੰਦੇ ਹਨ | ਇਸ ਨੂੰ ਮੀਟ ਤੇ ਆਈਸਕ੍ਰੀਮ ਵਰਗੇ ਛੇਤੀ ਖਰਾਬ ਹੋ ਸਕਣ ਵਾਲੇ ਪਦਾਰਥਾਂ ਨੂੰ ਲੰਬੀ ਦੂਰੀ ਤੱਕ ਲੈ ਕੇ ਜਾਣ ਵਾਲੇ ਵਰਤਦੇ ਹਨ | ਵਿਗਿਆਨੀ ਆਪਣੀਆਂ ਖੋਜਾਂ ਸਮੇਂ ਘੱਟ ਤਾਪਮਾਨ ਪੈਦਾ ਕਰਨ ਲਈ ਇਸ ਨੂੰ ਵਰਤਦੇ ਹਨ | ਡਰਾਉਣੀਆਂ ਫਿਲਮਾਂ ਵਿਚ ਧੁੰਦ ਤੇ ਧੰੂਆਂ ਪੈਦਾ ਕਰਨ ਲਈ ਵੀ ਸੱੁਕੀ ਬਰਫ਼ ਨੂੰ ਪਾਣੀ ਵਿਚ ਮਿਲਾ ਕੇ ਵਰਤਿਆ ਜਾਂਦਾ ਹੈ |

-ਸਰਤਾਜ ਸਿੰਘ,
ਲੈਕਚਰਾਰ ਕੈਮਿਸਟਰੀ, ਸ: ਸੀ: ਸੈ: ਸਕੂਲ, ਗੱਗੋਬੂਆ (ਤਰਨ ਤਾਰਨ) |
ਮੋਬਾ: 98144-55033

ਬੁਝਾਰਤਾਂ

1. ਸੋਨੇ ਦੀ ਸਲਾਈ, ਕੋਠਾ ਟੱਪ ਕੇ ਵਿਹੜੇ ਆਈ |
2. ਔਹ ਗਈ, ਔਹ ਗਈ |
3. ਨਿੱਕੀ ਜਿਹੀ ਡੱਬੀ,
ਖੋ ਗਈ ਸਬੱਬੀ |
ਮੁੜ ਕੇ ਨਾ ਲੱਭੀ |
4. ਸਈਓ ਨੀ ਮੈਂ ਡਿੱਠੇ ਮੋਤੀ,
ਵੇਖਦਿਆਂ-ਵੇਖਦਿਆਂ ਝੜ ਗਏ,
ਮੈਂ ਰਹੀ ਖਲੋਤੀ |
5. ਆਲਾ ਭਰਿਆ ਕੌਡੀਆਂ ਦਾ,
ਵਿਚ ਬੱਤਖ ਬੋਲੇ |
6. ਆਪੇ ਚੀਰੇ, ਆਪੇ ਰੋਵੇ |
ਉੱਤਰ : (1) ਧੱੁਪ, (2) ਨਿਗ੍ਹਾ, (3) ਜਾਨ, (4) ਤ੍ਰੇਲ ਦੇ ਤੁਪਕੇ, (5) ਦੰਦ ਤੇ ਜੀਭ, (6) ਪਿਆਜ਼ |

-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: 82838-00190

ਬਾਲ ਨਾਵਲ-8: ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਛੋਟੀ ਬੇਟੀ ਅਸੀਸ ਵੀ ਹੁਣ ਬੀ.ਏ. ਦੂਜੇ ਸਾਲ ਵਿਚ ਹੋ ਗਈ ਸੀ | ਹਰ ਇਮਤਿਹਾਨ ਵਿਚ ਉਸ ਦੇ ਨੰਬਰ ਵੱਡੀ ਭੈਣ ਨਾਲੋਂ ਵੀ ਜ਼ਿਆਦਾ ਆ ਰਹੇ ਸਨ |
ਰਹਿਮਤ ਦੇ ਰਿਸ਼ਤੇ ਦੀ ਗੱਲਬਾਤ ਪੱਕੀ ਹੋਣ ਤੋਂ ਬਾਅਦ ਲੜਕੇ ਵਾਲੇ ਜਲਦੀ ਹੀ ਵਿਆਹ ਕਰਨਾ ਚਾਹੁੰਦੇ ਸਨ | ਸੋ ਤਿੰਨ ਮਹੀਨੇ ਬਾਅਦ ਹੀ ਵਿਆਹ ਦੀ ਤਰੀਕ ਪੱਕੀ ਹੋ ਗਈ |
ਪੂਰਨ ਸਿੰਘ ਸ਼ੂਰੂ ਤੋਂ ਹੀ ਸਾਦੇ ਸੁਭਾਅ ਦਾ ਹੋਣ ਕਰਕੇ ਚਾਹੁੰਦਾ ਸੀ ਕਿ ਵਿਆਹ ਵੀ ਸਾਦੇ ਢੰਗ ਦੇ ਹੋਣੇ ਚਾਹੀਦੇ ਹਨ | ਉਸ ਨੇ ਆਪਣੀ ਪਤਨੀ ਅਤੇ ਬੱਚੀਆਂ ਨਾਲ ਸਲਾਹ ਕਰਕੇ ਇੰਦਰਪ੍ਰੀਤ ਦੇ ਪਿਤਾ ਜੀ ਨਾਲ ਇਸ ਸਬੰਧੀ ਗੱਲ ਕੀਤੀ | ਇੰਦਰਪ੍ਰੀਤ ਦੇ ਪਿਤਾ ਜੀ ਵੀ ਵਿਆਹ ਦੇ ਆਡੰਬਰਾਂ ਨੂੰ ਪਸੰਦ ਨਹੀਂ ਸਨ ਕਰਦੇ | ਸੋ ਦੋਵੇਂ ਸਾਦੇ ਢੰਗ ਨਾਲ ਘੱਟ ਬਰਾਤ ਵਾਲੇ ਵਿਆਹ ਲਈ ਸਹਿਮਤ ਹੋ ਗਏ |
ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਘਰ ਵਿਚ ਚਹਿਲ-ਪਹਿਲ ਸ਼ੁਰੂ ਹੋ ਗਈ | ਰਾਤੀਂ ਰੋਜ਼ ਆਂਢ-ਗੁਆਂਢ, ਰਿਸ਼ਤੇਦਾਰ ਅਤੇ ਕੁੜੀਆਂ ਦੀਆਂ ਸਹੇਲੀਆਂ ਇਕੱਠੇ ਹੋ ਕੇ ਢੋਲਕੀ ਨਾਲ ਗੀਤ ਗਾਉਂਦੇ ਅਤੇ ਰੌਣਕ ਲਗਾਉਂਦੇ | ਅਸੀਸ ਦੇ ਤਾਂ ਖ਼ੁਸ਼ੀ ਦੇ ਮਾਰੇ ਪੈਰ ਜ਼ਮੀਨ ਉੱਪਰ ਨਹੀਂ ਸੀ ਲਗਦੇ |
ਅਖ਼ੀਰ ਵਿਆਹ ਵਾਲਾ ਦਿਨ ਆ ਗਿਆ | ਥੋੜ੍ਹੀ ਜਿਹੀ ਬਰਾਤ ਨਾਲ ਇੰਦਰਪ੍ਰੀਤ ਬੜਾ ਖ਼ੁਸ਼ ਨਜ਼ਰ ਆ ਰਿਹਾ ਸੀ | ਸਾਰੀ ਬਰਾਤ ਦੀ ਘਰਦਿਆਂ ਅਤੇ ਪਿੰਡ ਵਾਲਿਆਂ ਨੇ ਬੜੇ ਨਿੱਘ ਅਤੇ ਪਿਆਰ ਨਾਲ ਹੱਥੀਂ ਸੇਵਾ ਕੀਤੀ |
ਸ਼ਾਮੀਂ ਡੋਲੀ ਜਾਣ ਦਾ ਵਕਤ ਹੋਇਆ ਤਾਂ ਸਾਰਾ ਮਾਹੌਲ ਉਦਾਸ ਨਜ਼ਰੀਂ ਆਉਣ ਲੱਗਾ | ਡੋਲੀ ਤੁਰਨ ਲੱ ਗਿਆਂ ਇੰਦਰਪ੍ਰੀਤ ਅਤੇ ਉਸ ਦੇ ਮੰਮੀ-ਪਾਪਾ ਨੇ ਰਹਿਮਤ ਦੇ ਪਰਿਵਾਰ ਨੂੰ ਪੂਰੀ ਤਸੱਲੀ ਦਵਾਈ ਸੀ ਪਰ ਫੇਰ ਵੀ ਰਹਿਮਤ ਦੀ ਮੰਮੀ ਅਤੇ ਅਸੀਸ ਦੇ ਅੱਥਰੂ ਤਿ੍ਪ-ਤਿ੍ਪ ਵਗ ਰਹੇ ਸਨ | ਕੁੜੀ ਦੀਆਂ ਸਹੇਲੀਆਂ ਦੀਆਂ ਅੱਖਾਂ ਵੀ ਨਮ ਸਨ | ਪੂਰਨ ਸਿੰਘ ਇਕ ਪਾਸੇ ਹੋ ਕੇ ਖ਼ੁਸ਼ੀ ਅਤੇ ਉਦਾਸੀ ਦੇ ਰਲੇ-ਮਿਲੇ ਹੰਝੂ ਪੂੰਝ ਕੇ ਰਹਿਮਤ ਨੂੰ ਸਿਰ 'ਤੇ ਪਿਆਰ ਦੇ ਰਿਹਾ ਸੀ |
ਡੋਲੀ ਤੁਰ ਗਈ | ਸਾਰੇ ਘਰ ਦੇ ਉਦਾਸ ਅਤੇ ਥੱਕੇ ਹੋਏ ਅੰਦਰ ਆ ਕੇ ਚੁੱਪਚਾਪ ਬੈਠ ਗਏ |
...    ...    ...
ਰਹਿਮਤ ਦੇ ਆਉਣ ਨਾਲ ਇੰਦਰਪ੍ਰੀਤ ਹੁਰਾਂ ਦਾ ਸਾਰਾ ਘਰ ਖ਼ੁਸ਼ੀਆਂ ਨਾਲ ਭਰ ਗਿਆ | ਸ਼ੁਰੂ-ਸ਼ੁਰੂ ਵਿਚ ਉਹ ਪਿੰਡ ਜਲਦੀ-ਜਲਦੀ ਚੱਕਰ ਮਾਰ ਆਉਂਦੇ ਸਨ | ਸਮੇਂ ਦੇ ਨਾਲ-ਨਾਲ ਉਨ੍ਹਾਂ ਦੇ ਆਪਣੇ ਰੁਝੇਵੇਂ ਵਧਦੇ ਗਏ ਅਤੇ ਪਿੰਡ ਦੇ ਚੱਕਰਾਂ ਦੀ ਗਿਣਤੀ ਘਟਦੀ ਗਈ |
ਕਈ ਵਾਰੀ ਰਹਿਮਤ ਦੇ ਮੰਮੀ-ਪਾਪਾ ਆਪ ਆ ਕੇ ਮਿਲ ਲੈਂਦੇ ਸਨ | ਕਈ ਵਾਰੀ ਅਸੀਸ ਇਕੱਲੀ ਆ ਕੇ ਵੀ ਭੈਣ ਨੂੰ ਮਿਲ ਜਾਂਦੀ ਸੀ | ਹੁਣ ਅਸੀਸ ਬੀ.ਏ. ਕਰਨ ਤੋਂ ਬਾਅਦ ਬੀ.ਐੱਡ. ਵਿਚ ਦਾਖ਼ਲ ਹੋ ਗਈ, ਜਿਸ ਕਰਕੇ ਉਸ ਦਾ ਮਿਲਣਾ-ਗਿਲਣਾ ਵੀ ਘਟ ਗਿਆ ਸੀ |
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

ਮੋਬਾਈਲ : 98889-24664

ਆਓ ਜਾਣੀਏ

• ਚੰਦ 'ਤੇ ਸਭ ਤੋਂ ਪਹਿਲਾ ਅਮਰੀਕੀ ਪੁਲਾੜੀ ਯਾਤਰੀ 1969 ਵਿਚ ਉੱਤਰਿਆ ਸੀ |
• ਭਾਰਤ ਦੇ ਦੱਖਣ ਵਿਚ ਸ੍ਰੀਲੰਕਾ ਦੇਸ਼ ਅਤੇ ਪੱਛਮ ਵਿਚ ਪਾਕਿਸਤਾਨ ਦੇਸ਼ ਸਥਿਤ ਹੈ |
• ਮਨੱੁਖ ਦੇ ਦਿਮਾਗ ਦਾ ਔਸਤਨ ਭਾਰ 1.5 ਕਿਲੋਗ੍ਰਾਮ ਹੁੰਦਾ ਹੈ |
• ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਅਤੇ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਨੇ ਸ਼ਹੀਦ ਕਰਵਾਇਆ ਸੀ |
• ਚੀਨ ਅਤੇ ਭਾਰਤ ਵਿਚ ਜੋ ਰੇਖਾ ਹੈ, ਉਸ ਦਾ ਨਾਂਅ 'ਮੈਕ-ਮੋਹਨ ਲਾਈਨ' ਹੈ |
• ਰਾਸ਼ਟਰਪਤੀ ਦੀ ਚੋਣ ਲੜਨ ਲਈ ਘੱਟੋ-ਘੱਟ ਉਮਰ 35 ਸਾਲ ਹੋਣੀ ਚਾਹੀਦੀ ਹੈ |

-ਅਜੇਸ਼ ਗੋਇਲ ਬਿੱਟੂ,
ਹੁਸਨਰ ਰੋਡ, ਗਿੱਦੜਬਾਹਾ |
ਮੋਬਾ: 98140-97917

ਬਾਲ ਸਾਹਿਤ

ਭੌਰੇ ਦਾ ਬਾਲ ਸੰਸਾਰ
ਲੇਖਕ : ਐਸ. ਅਸ਼ੋਕ ਭੌਰਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੁੱਲ : 90 ਰੁਪਏ, ਪੰਨੇ : 55
ਸੰਪਰਕ : 99151-03490

'ਭੌਰੇ ਦਾ ਬਾਲ ਸੰਸਾਰ' ਪੁਸਤਕ ਵਿਚ ਲੇਖਕ ਐਸ. ਅਸ਼ੋਕ ਭੌਰਾ ਨੇ ਬਾਲ ਸਾਹਿਤ ਦੀਆਂ ਵੰਨ-ਸੁਵੰਨੀਆਂ ਕ੍ਰਿਤਾਂ ਨੂੰ ਸ਼ਾਮਿਲ ਕੀਤਾ ਹੈ | ਇਨ੍ਹਾਂ ਵਿਚ ਮੌਲਿਕ ਬਾਲ ਕਹਾਣੀਆਂ ਅਤੇ ਲੋਕ ਕਹਾਣੀਆਂ ਤੋਂ ਇਲਾਵਾ ਗਿਆਨ ਵਿਗਿਆਨ ਅਤੇ ਸਾਧਾਰਨ ਵਿਸ਼ਿਆਂ ਬਾਰੇ ਮਜ਼ਮੂਨਾਂ ਤੋਂ ਇਲਾਵਾ ਇਕ ਕਵਿਤਾ 'ਛੁੱਟੀਆਂ ਵਿਚ ਮੈਂ ਵੀ ਨਾਨਕਿਆਂ ਨੂੰ ਜਾਵਾਂਗਾ' ਵੀ ਸ਼ਾਮਿਲ ਹੈ | 'ਗਿੱਦੜ ਦੀ ਚਲਾਕੀ', 'ਧੋਬੀ ਤੇ ਗਧਾ', 'ਸੱਪ ਤੇ ਨਿਉਲੇ ਦਾ ਵੈਰ', 'ਭਲਾ ਤੇ ਬੁਰਾ', 'ਸੰਗਤਰੀ ਬਿੱਲਾ ਅਤੇ ਛੋਟਾ ਚੂਹਾ' ਅਤੇ 'ਕਰਨੀ ਦਾ ਫ਼ਲ' ਕਹਾਣੀਆਂ ਵਿਸ਼ੇਸ਼ ਤੌਰ 'ਤੇ ਮਾਨਵੀ ਗੁਣ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ | ਇਨ੍ਹਾਂ ਕਹਾਣੀਆਂ ਵਿਚ ਖ਼ਲਨਾਇਕ-ਪਾਤਰ ਭੈੜੀਆਂ ਕਦਰਾਂ-ਕੀਮਤਾਂ ਦੇ ਪ੍ਰਤੀਕਾਂ ਵਜੋਂ ਉਭਰਦੇ ਹਨ, ਜਿਨ੍ਹਾਂ ਨੂੰ ਨਾਇਕ ਸ਼ੁੱਭ ਗੁਣਾਂ ਦਾ ਪਾਠ ਪੜ੍ਹਾ ਕੇ ਨੇਕੀ ਦੇ ਰਸਤੇ 'ਤੇ ਤੋਰਦੇ ਹਨ | ਕਹਾਣੀਆਂ ਤੋਂ ਇਲਾਵਾ 'ਏ.ਐਮ. ਤੇ ਪੀ.ਐਮ. ਕੀ ਹਨ?', 'ਡਾਕ ਵੰਡ ਪ੍ਰਣਾਲੀ ਤੇ ਪਿੰਨ ਕੋਡ', 'ਗਗਨ ਚੁੰਬੀ ਲੋਕ' ਅਤੇ 'ਕਿੱਕਰ 'ਤੇ ਕਾਟੋ ਰਹਿੰਦੀ' ਆਦਿ ਮਜ਼ਮੂਨਾਂ ਵਿਚ ਗਿਆਨਵਰਧਕ ਵਾਕਫ਼ੀਅਤ ਪ੍ਰਦਾਨ ਕੀਤੀ ਗਈ ਹੈ | ਇਨ੍ਹਾਂ ਲਿਖਤਾਂ ਵਿਚ ਉਪਦੇਸ਼ ਵੀ ਹਨ ਅਤੇ ਉਤਸ਼ਾਹ ਵੀ ਹੈ | ਲੇਖਕ ਨੇ ਇਸ ਪੁਸਤਕ ਦੇ ਮਾਧਿਅਮ ਦੁਆਰਾ ਆਪਣੇ ਬਚਪਨ ਨੂੰ ਪੁਨਰਸੁਰਜੀਤ ਕਰਨ ਦਾ ਪ੍ਰਯਤਨ ਕੀਤਾ ਹੈ | ਇਹ ਪੁਸਤਕ 8 ਤੋਂ 12 ਸਾਲਾਂ ਦੇ ਉਮਰ ਗੁੱਟ ਦੇ ਬਾਲਾਂ ਲਈ ਵਿਸ਼ੇਸ਼ ਤੌਰ 'ਤੇ ਪੜ੍ਹਨਯੋਗ ਹੈ | ਕੰਪਿਊਟ੍ਰੀਕ੍ਰਿਤ ਚਿੱਤਰ ਕਹਾਣੀਆਂ ਤੇ ਲੇਖਾਂ ਨੂੰ ਸਾਰਥਿਕਤਾ ਤੇ ਢੁਕਵਾਂਪਣ ਪ੍ਰਦਾਨ ਕਰਦੇ ਹਨ | ਪੁਸਤਕ ਪੜ੍ਹਨਯੋਗ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਗੀਤ: ਅਸੀਂ ਸਰ ਕਰਾਂਗੇ ਚੋਟੀਆਂ

ਅਸੀਂ ਸਰ ਕਰਾਂਗੇ ਚੋਟੀਆਂ,
ਕੁਝ ਵੱਡੀਆਂ ਤੇ ਛੋਟੀਆਂ |
ਪੜ੍ਹ ਕੇ ਕਿਤਾਬਾਂ ਮੋਟੀਆਂ,
ਅਸੀਂ ਸਰ ਕਰਾਂਗੇ ਚੋਟੀਆਂ |
ਅਸੀਂ ਪੰਨੇ ਜਦ ਵੀ ਖੋਲ੍ਹਦੇ,
ਪੰਨਿਆਂ 'ਚੋਂ ਅੱਖਰ ਬੋਲਦੇ |
ਅੱਖਰਾਂ ਨਾ ਪਾ ਕੇ ਜੋਟੀਆਂ,
ਅਸੀਂ ਸਰ ਕਰਾਂਗੇ ਚੋਟੀਆਂ |
ਪੜ੍ਹ ਕੇ ਹੀ ਮੰਜ਼ਲਾਂ ਪਾਉਣੀਆਂ,
ਖ਼ੁਸ਼ੀਆਂ ਵੀ ਆਪੇ ਆਉਣੀਆਂ |
ਇਹੀ ਦਿਵਾਉਂਦੀਆਂ ਰੋਟੀਆਂ,
ਅਸੀਂ ਸਰ ਕਰਾਂਗੇ ਚੋਟੀਆਂ |
ਧਰਤੀ ਤੇ ਅੰਬਰ ਗਾਹ ਲਏ,
ਉਨ੍ਹਾਂ ਉੱਚੇ ਅਹੁਦੇ ਪਾ ਲਏ |
ਜਿਨ੍ਹਾਂ ਸਮਝੀਆਂ ਤੇ ਘੋਟੀਆਂ,
ਅਸੀਂ ਸਰ ਕਰਾਂਗੇ ਚੋਟੀਆਂ |

-ਕਰਮਜੀਤ ਸਿੰਘ ਗਰੇਵਾਲ
ਲਲਤੋਂ ਕਲਾਂ (ਲੁਧਿਆਣਾ) |
ਮੋਬਾ: 98728-68913

ਬਾਲ ਗੀਤ: ਇਹੋ ਜਹੇ ਮੌਸਮਾਂ 'ਚ

ਲੰਘ ਗਈ ਏ ਗਰਮੀ,
ਕੀਤਾ ਠੰਢ ਨੇ ਉਤਾਰਾ |
ਇਹੋ ਜਹੇ ਮੌਸਮਾਂ 'ਚ,
ਆਵੇ ਪੜ੍ਹਨ ਦਾ ਨਜ਼ਾਰਾ |
ਗਰਮੀ ਦੇ ਵਿਚ ਅਸੀਂ,
ਰਹਿੰਦੇ ਭਿੱਜੇ-ਭਿੱਜੇ ਸੀ |
ਜੀਅ ਪੜ੍ਹਨ ਨੂੰ ਨਾ ਕਰੇ,
ਰਹਿੰਦੇ ਖਿੱਝੇ-ਖਿੱਝੇ ਸੀ |
ਸੁਸਤੀ ਵੀ ਕਰ ਗਈ,
ਦੂਰ ਸਾਡੇ ਤੋਂ ਕਿਨਾਰਾ |
ਇਹੋ ਜਹੇ ਮੌਸਮਾਂ 'ਚ..... |
ਅਕੇਵਾਂ ਤੇ ਥਕੇਵਾਂ ਵੀ,
ਸਾਡੇ ਕੋਲ ਨਹੀਂ ਆਉਂਦਾ |
ਮੱਖੀਆਂ ਤੇ ਮੱਛਰ ਵੀ,
ਹੁਣ ਸਾਨੂੰ ਨਾ ਸਤਾਉਂਦਾ |
ਕਮੀ ਕੱਢ ਦੇਣੀ ਸਾਰੀ,
ਹੁਣ ਲਾ ਕੇ ਜ਼ੋਰ ਸਾਰਾ |
ਇਹੋ ਜਹੇ ਮੌਸਮਾਂ 'ਚ..... |
ਹੁਣ ਹਰ ਬੁੱਧਵਾਰ ਅਸੀਂ,
ਬਾਲ ਸਭਾ ਵੀ ਲਾਵਾਂਗੇ |
'ਤਲਵੰਡੀ' ਸਰ ਦੇ ਗੀਤ,
ਅਸੀਂ ਚਾਵਾਂ ਨਾਲ ਗਾਵਾਂਗੇ |
ਰੰਗ-ਬਰੰਗੇ ਫੱੁਲ ਨੇ ਖਿੜੇ
ਮਾਹੌਲ ਬਣਿਆ ਪਿਆਰਾ |
ਇਹੋ ਜਹੇ ਮੌਸਮਾਂ 'ਚ..... |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਮੇਰੀ ਡਾਇਰੀ

ਬੜੀ ਪਿਆਰੀ ਮੇਰੀ ਡਾਇਰੀ,
ਸਭ ਤੋਂ ਨਿਆਰੀ ਮੇਰੀ ਡਾਇਰੀ |
ਸੋਹਣੇ ਇਹਦੇ ਪੰਨੇ ਭਰਾਂਗੇ,
ਜੀਵਨ ਦੇ ਵਿਚ ਲਾਗੂ ਕਰਾਂਗੇ |
ਕੀ-ਕੀ ਦੱਸਾਂ ਅੱਜ ਮੈਂ ਕਿੱਸੇ,
ਹੁਣ ਨਾ ਸਕੂਲ ਸਰਕਾਰੀ ਪਿੱਛੇ |
ਬਸਤੇ ਵਿਚੋਂ ਜਦ ਕੱਢਾਂਗੇ,
ਕੀ ਕੁਝ ਕਰਨਾ ਉਹ ਲੱਭਾਂਗੇ |
ਸਿੱਖਿਆ ਵਿਭਾਗ ਪਰੋਸੇ ਗਿਆਨ,
ਨੋਟ ਕਰਾਂਗੇ ਨਾਲ ਧਿਆਨ |
'ਮਨਚੰਦਾ' ਸਰ ਜਦੋਂ ਦੇ ਆਏ,
ਨਵੇਂ ਪੂਰਨੇ ਇਨ੍ਹਾਂ ਪਾਏ |
ਜੋ ਮਹਿਮਾਨ ਸਾਡੇ ਘਰ ਆਏ,
ਪਲਕਾਂ ਉੱਤੇ ਅਸੀਂ ਬਿਠਾਏ |
ਡਾਇਰੀ ਦੀ ਹੈ ਘੁੰਡ-ਚੁਕਾਈ,
ਸਭ ਦੇ ਚਿਹਰੇ ਰੌਣਕ ਛਾਈ |
ਡਾਇਰੀ ਸਾਡਾ ਮਾਣ ਬਣੇਗੀ,
'ਥਲੇਸ' ਦੀ ਪਹਿਚਾਣ ਬਣੇਗੀ |
'ਸਿੱਧੂ' ਮੈਡਮ ਗੱਲ ਸਮਝਾਈ,
ਅੱਗੇ ਵਧਦੇ ਜਾਵੋ ਭਾਈ |

-ਸੁਖਵਿੰਦਰ ਕੌਰ ਸਿੱਧੂ,
ਗਣਿਤ ਅਧਿਆਪਕਾ, ਸ: ਸੀ: ਸੈ: ਸਕੂਲ, ਥਲੇਸ (ਸੰਗਰੂਰ) | ਮੋਬਾ: 94654-34177

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX