ਤਾਜਾ ਖ਼ਬਰਾਂ


ਅਸਲਾ ਸੋਧ ਬਿਲ 2019 ਰਾਜ ਸਭਾ ਵਿਚ ਪਾਸ
. . .  12 minutes ago
ਨਵੀਂ ਦਿੱਲੀ, 10 ਦਸੰਬਰ - ਅੱਜ ਰਾਜ ਸਭਾ ਵਿਚ ਅਸਲਾ ਸੋਧ ਬਿਲ 2019 ਨੂੰ ਪਾਸ ਕਰ ਦਿੱਤਾ ਗਿਆ...
ਅਮਰੀਕੀ ਕਮਿਸ਼ਨ ਨੇ ਅਮਿਤ ਸ਼ਾਹ 'ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ, ਭਾਰਤ ਨੂੰ ਦੇਣਾ ਪਿਆ ਜਵਾਬ
. . .  24 minutes ago
ਵਾਸ਼ਿੰਗਟਨ, 10 ਦਸੰਬਰ - ਕੌਮਾਂਤਰੀ ਧਾਰਮਿਕ ਆਜ਼ਾਦੀ 'ਤੇ ਸੰਘੀ ਅਮਰੀਕੀ ਕਮਿਸ਼ਨ ਨੇ ਕਿਹਾ ਕਿ ਨਾਗਰਿਕਤਾ ਸੋਧ ਬਿਲ ਗਲਤ ਦਿਸ਼ਾ ਵਿਚ ਵਧਾਇਆ ਗਿਆ ਇਕ ਖ਼ਤਰਨਾਕ ਕਦਮ ਹੈ ਤੇ ਜੇ ਇਹ ਭਾਰਤ ਦੀ ਸੰਸਦ ਵਿਚ ਪਾਸ ਹੁੰਦਾ ਹੈ ਤਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ...
ਬੀਬਾ ਹਰਸਿਮਰਤ ਕੌਰ ਬਾਦਲ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
. . .  35 minutes ago
ਅਜਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - 9 ਫਰਵਰੀ 2020 ਨੂੰ ਆ ਰਹੇ ਗੁਰੂ ਰਵੀਦਾਸ ਜੀ ਦੇ 643ਵੇਂ ਜਨਮ ਦਿਵਸ ਸਮਾਗਮਾਂ ਲਈ ਵਾਰਾਨਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਰੇਲ ਕਿਰਾਏ ਵਿਚ 50 ਫ਼ੀਸਦੀ ਛੋਟ ਦੇਣ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਰੇਲ...
ਦਿੱਲੀ 'ਚ ਵੈਸੇ ਹੀ ਜ਼ਿੰਦਗੀ ਛੋਟੀ ਹੋ ਰਹੀ ਹੈ ਤੇ ਫਿਰ ਫਾਂਸੀ ਕਿਉਂ - ਨਿਰਭੈਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋਸ਼ੀ ਨੇ ਪੁਨਰ ਵਿਚਾਰ ਪਟੀਸ਼ਨ 'ਚ ਦਿੱਤਾ ਤਰਕ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਵਿਚ ਅੰਤਿਮ ਦੋਸ਼ੀ ਨੇ ਅੱਜ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ। ਨਿਰਭੈਆ ਮਾਮਲੇ ਵਿਚ ਚੌਥੇ ਦੋਸ਼ੀ ਅਕਸ਼ੇ ਨੇ ਪੁਨਰ...
ਨਿਰਭੈਆ ਦੇ ਦੋਸ਼ੀ ਅਕਸ਼ੇ ਸਿੰਘ ਨੇ ਦਾਖਲ ਕੀਤੀ ਪੁਨਰ ਵਿਚਾਰ ਪਟੀਸ਼ਨ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਨਿਰਭੈਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਫਾਂਸੀ ਦੀ ਸਜ਼ਾ ਕੱਟ ਰਹੇ ਦੋਸ਼ੀ ਅਕਸ਼ੇ ਕੁਮਾਰ ਸਿੰਘ ਨੇ ਸੁਪਰੀਮ ਕੋਰਟ ਵਿਚ ਪੁਨਰ ਵਿਚਾਰ ਪਟੀਸ਼ਨ ਦਾਇਰ ਕੀਤੀ ਹੈ। ਜਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਹਿਲਾ...
ਲੋਨ ਨਾ ਭਰਨ 'ਤੇ ਬੈਂਕ ਵਲੋਂ ਕਮਿਸ਼ਨ ਏਜੰਟ ਦੀਆਂ ਤਿੰਨ ਦੁਕਾਨਾਂ ਸਮਾਨ ਸਮੇਤ ਸੀਲ
. . .  about 2 hours ago
ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)- ਸਟੇਟ ਬੈਂਕ ਆਫ਼ ਇੰਡੀਆ ਵਲੋਂ ਬੈਂਕ ਦਾ ਲੋਨ ਨਾ ਭਰਨ 'ਤੇ ਇੱਕ ਕਮਿਸ਼ਨ ਏਜੰਟ ਦੀਆਂ ਸਕੂਲ ਰੋਡ 'ਤੇ ਸਥਿਤ ਤਿੰਨ ਦੁਕਾਨਾਂ ਨੂੰ ਸਮਾਨ ਸਮੇਤ ਸੀਲ ਕਰ ਦਿੱਤੇ ਜਾਣ...
ਕਰਤਾਰਪੁਰ ਪੁਲਿਸ ਨੇ ਭਾਰੀ ਮਾਤਰਾ 'ਚ ਸ਼ਰਾਬ ਸਮੇਤ ਸਮੱਗਲਰ ਕੀਤੇ ਕਾਬੂ
. . .  about 2 hours ago
ਕਰਤਾਪੁਰ, 10 ਦਸੰਬਰ (ਜਸਵੰਤ ਵਰਮਾ, ਧੀਰਪੁਰ) - ਪੁਲਿਸ ਕਪਤਾਨ ਜਲੰਧਰ ਦਿਹਾਤੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾ ਤੇ ਡੀ.ਐਸ.ਪੀ ਸੁਰਿੰਦਰ ਧੋਗੜੀ ਦੀ ਰਹਿਮਨੁਮਾਈ ਹੇਠ ਕਰਤਾਰਪੁਰ ਪੁਲਿਸ ਥਾਣਾ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਦੀ ਪੁਲਿਸ ਵਜੋਂ...
ਜੋ ਅਸਹਿਮਤ ਹੁੰਦੈ ਉਹ ਦੇਸ਼ਧ੍ਰੋਹੀ, ਇਹ ਭਾਜਪਾ ਦਾ ਭਰਮ - ਸ਼ਿਵ ਸੈਨਾ ਨੇ ਨਾਗਰਿਕਤਾ ਬਿਲ 'ਤੇ ਸਮਰਥਨ ਦੇਣ ਤੋਂ ਅਜੇ ਕੀਤਾ ਇਨਕਾਰ
. . .  about 2 hours ago
ਮੁੰਬਈ, 10 ਦਸੰਬਰ - ਲੋਕ ਸਭਾ ਵਿਚ ਨਾਗਰਿਕ ਸੋਧ ਬਿਲ ਦਾ ਸਮਰਥਨ ਕਰਨ ਵਾਲੀ ਸ਼ਿਵ ਸੈਨਾ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ਸ਼ਿਵ ਸੈਨਾ ਪ੍ਰਮੁੱਖ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਕਿ ਉਹ ਨਾਗਰਿਕਤਾ ਸੋਧ ਬਿਲ 'ਤੇ ਉਸ ਵੇਲੇ ਹੀ ਸਮਰਥਨ...
ਭਾਰਤ ਦੀ ਝੋਲੀ 'ਚ ਪਿਆ ਕੌਮਾਂਤਰੀ ਕਬੱਡੀ ਕੱਪ, ਫਾਈਨਲ 'ਚ ਕੈਨੇਡਾ ਨੂੰ ਦਿੱਤੀ ਮਾਤ
. . .  about 1 hour ago
ਬਟਾਲਾ, 10 ਦਸੰਬਰ (ਕਮਲ ਕਾਹਲੋਂ)- ਡੇਰਾ ਬਾਬਾ ਨਾਨਕ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ 'ਚ ਭਾਰਤ ਨੇ ਕੈਨੇਡਾ ਨੂੰ ਕੌਮਾਂਤਰੀ ਕਬੱਡੀ ਕੱਪ 'ਤੇ ਕਬਜ਼ਾ ਕਰ ਲਿਆ। ਭਾਰਤ ਨੇ ਕੈਨੇਡਾ ਨੂੰ 64-19 ਅੰਕਾਂ...
ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ
. . .  about 2 hours ago
ਅੰਮ੍ਰਿਤਸਰ, 10 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪਹਿਲੀ ਵਾਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...
ਹੋਰ ਖ਼ਬਰਾਂ..

ਦਿਲਚਸਪੀਆਂ

ਦੋ ਗਜ਼ਲਾਂ

* ਸੁਖਵਿੰਦਰ ਸਿੰਘ ਲੋਟੇ *
ਕੁੱਤੇ ਭੌਂਕਣ ਉੱਲੂ ਬੋਲਣ, ਗਿਰਝਾਂ ਲਾਏ ਡੇਰੇ ਨੇ।
ਕਾਵਾਂ ਰੌਲੀ ਚਾਰ ਚੁਫੇਰੇ, ਭਾਗ ਅਵੱਲੇ ਮੇਰੇ ਨੇ।
ਇੰਦਰ ਅੱਜ ਬਰਸਾਤਾਂ ਕਰਦੈ, ਪੌਣਾਂ ਦੀ ਰਫ਼ਤਾਰ ਬੜੀ,
ਫਿਰ ਵੀ ਭਾਂਬੜ ਮਚਦੇ ਲੋਕੋ, ਮੇਰੇ ਚਾਰ ਚੁਫੇਰੇ ਨੇ।
ਚੰਨ ਲੁਕੋਇਆ ਕਾਲੇ ਬੱਦਲ, ਘੁੱਪ ਹਨੇਰਾ ਛਾਇਆ ਹੈ,
ਘਰ ਦਾ ਰਸਤਾ ਭਟਕੇ ਸੱਜਣ, ਲੋਕੀਂ ਕਹਿਣ ਸਵੇਰੇ ਨੇ।
ਨਿੱਤ ਸਵੇਰੇ ਮੱਥਾ ਰਗੜਾਂ, ਮੰਜ਼ਲ ਤੀਕਰ ਜਾਣ ਲਈ,
ਬੈਠਾ ਹਾਂ ਘਰਬਾਰ ਲੁਟਾਈ, ਬਾਬੇ ਚਾਰ ਚੁਫੇਰੇ ਨੇ।
ਚਾਲਾਂ ਉਸ ਦੀਆਂ ਸਮਝ ਗਿਆ, ਗੱਪ ਸੁਣਾਉਂਦੇ ਵੱਡੇ ਉਹ,
ਜੁਮਲੇਬਾਜ਼ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ।
ਸੂਰਜ ਰੁਸਦੈ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ,
ਤੀਜਾ ਨੇਤਰ ਖੋਲ੍ਹੀਂ 'ਲੋਟੇ' ਵੱਡੇ ਤੇਰੇ ਜੇਰੇ ਨੇ।\

-319/2, ਪ੍ਰੀਤ ਵਿਹਾਰ ਕਾਲੋਨੀ, ਧੂਰੀ-148024.
ਮੋਬਾਈਲ : 094177-73277.

                                                              

* ਡਾ: ਸਰਬਜੀਤ ਸਿੰਘ 'ਸਫ਼ਰੀ' *
ਅੱਖ ਖੋਲ੍ਹ ਕੇ ਵੇਖ ਤਮਾਸ਼ਾ ਦੁਨੀਆ ਦਾ,
ਦੁਨੀਆ ਫੋਲ ਕੇ ਵੇਖ ਤਮਾਸ਼ਾ ਦੁਨੀਆ ਦਾ।
ਤੂੰ ਸਮਝੇਂ ਕਿ ਤੈਨੂੰ ਚਾਹੁੰਣ ਵਾਲੇ ਤੇਰੇ ਨੇ,
ਆਪਾ ਫੋਰੋਲ ਕੇ ਵੇਖ ਤਮਾਸ਼ਾ ਦੁਨੀਆ ਦਾ।
ਗੋਲ ਗੱਪੇ ਦੇ ਵਾਂਗੂੰ ਗੋਲ ਇਹ ਦੁਨੀਆ ਹੈ,
ਕਾਂਜੀ ਘੋਲ ਕੇ ਵੇਖ ਤਮਾਸ਼ਾ ਦੁਨੀਆ ਦਾ।
ਮਾਇਆ ਮਾਇਆ ਮਾਇਆ ਹਰ ਕੋਈ ਕਰਦਾ ਏ,
ਤਿਜੋਰੀ ਖੋਲ੍ਹ ਕੇ ਵੇਖ ਤਮਾਸ਼ਾ ਦੁਨੀਆ ਦਾ।
'ਸਫ਼ਰੀ' ਝੂਠੇ ਲਾਰੇ ਲਾਉਂਦੇ ਵੇਖੇ ਮੈਂ,
ਸੱਚ ਨੂੰ ਤੋਲ ਕੇ ਵੇਖ ਤਮਾਸ਼ਾ ਦੁਨੀਆ ਦਾ।

-802, ਆਦਰਸ਼ ਨਗਰ, ਅੰਮ੍ਰਿਤਸਰ। ਮੋਬਾ : 80540-56182


ਖ਼ਬਰ ਸ਼ੇਅਰ ਕਰੋ

ਲਘੂ ਕਹਾਣੀ: ਵੱਡੀ ਜਿੱਤ

ਨਿਮਾਣਾ ਸਿਹੁੰ ਆਪਣੇ ਪੱਤਰਕਾਰ ਸਾਥੀ ਨਾਲ ਸ਼ਾਮ ਦੀ ਸੈਰ ਕਰ ਰਿਹਾ ਸੀ | ਪੱਤਰਕਾਰ ਨੂੰ ਫੂਨ ਆਇਆ | ਉਹ ਜ਼ਿਆਦਾਤਰ ਸਪੀਕਰ ਛੱਡ ਕੇ ਫੂਨ ਸੁਣਦਾ ਸੀ | ਭਾਅ ਜੀ ਸਤਿ ਸ੍ਰੀ ਆਕਾਲ ਜੀ, ਭਾਅ ਜੀ ਸਾਡੀ ਟੀਮ ਮੁਕਾਬਲੇ ਵਿਚੋਂ ਪਹਿਲੇ ਸਥਾਨ 'ਤੇ ਆਈ ਹੈ, ਬੜੀ ਵੱਡੀ ਜਿੱਤ ਹੋਈ ਸਾਡੀ, ਫੋਟੋ ਤੇ ਖ਼ਬਰ ਤੁਹਾਡੀ ਈ ਮੇਲ 'ਤੇ ਭੇਜ ਦਿੱਤੀ ਹੈ, ਅਖ਼ਬਾਰ 'ਚ ਲਵਾ ਦਿਓ ਜੀ | ਨਿਮਾਣੇ ਦੇ ਸਾਥੀ ਨੇ ਈ ਮੇਲ 'ਤੇ ਖ਼ਬਰ ਪੜ੍ਹੀ, ਫਿਰ ਵਾਪਸ ਕਾਲ ਕੀਤੀ | ਹਾਂਜੀ ਦੱਸਿਓ, ਇਨ੍ਹਾਂ ਕਿਹੜੀ-ਕਿਹੜੀ ਟੀਮ ਨੂੰ ਹਰਾਇਆ ਸੀ | ਅੱਗੋਂ ਖ਼ੁਸ਼ੀ ਭਰੀ ਆਵਾਜ਼ ਆਈ, ਭਾਅ ਜੀ! ਇੱਥੇ ਹੋਰ ਕੋਈ ਟੀਮ ਆਈ ਹੀ ਨਹੀਂ... | ਸਾਡੀ ਇਕੱਲੀ ਟੀਮ ਸੀ | ਮੁਕਾਬਲੇ ਵਾਸਤੇ | ਸਟੇਜ ਸੰਚਾਲਕ ਨੇ ਵਾਰ-ਵਾਰ ਆਵਾਜ਼ ਦਿੱਤੀ ਕਿ ਜੇਕਰ ਕੋਈ ਵੀ ਟੀਮ ਮੁਕਾਬਲੇ ਵਾਸਤੇ ਨਾ ਆਈ ਤਾਂ ਹਾਜ਼ਰ ਟੀਮ ਨੂੰ ਜੇਤੂ ਘੋਸ਼ਿਤ ਕਰ ਦਿੱਤਾ ਜਾਵੇਗਾ | ਨਿਮਾਣੇ ਤੇ ਨਿਮਾਣੇ ਦਾ ਸਾਥੀ ਪੱਤਰਕਾਰ ਇਕ-ਦੂਜੇ ਵੱਲ ਵੇਖ ਕੇ ਇਸ ਤਰ੍ਹਾਂ ਮੁਸਕਰਾਏ ਜਿਵੇਂ ਸੱਚਮੁੱਚ ਹੀ ਬਹੁਤ ਵੱਡੀ ਜਿੱਤ ਹੋਈ ਹੋਵੇ |

-477/21ਕਿਰਨ ਕਾਲੋਨੀ ਗੁਮਟਾਲਾ, ਅੰਮਿ੍ਤਸਰ 143002
sskhurmania@gmail.com

ਮਾਂ-ਮਾਂ ਹੁੰਦੀ ਏ

ਪੰਜਾਬੀ ਅਤੇ ਹਿੰਦੀ ਭਾਸ਼ਾ ਦੇ ਵਿਵਾਦ ਸਬੰਧੀ | ਪੰਜਾਬੀ ਮਾਂ ਅਤੇ ਹਿੰਦੀ ਮਾਸੀ ਦੇ ਬਿਆਨ ਤੋਂ ਮੈਨੂੰ ਆਪਣੀ ਭਣੇਵੀਂ ਦੀ ਬੱਚੀ ਦੀ ਗੱਲ ਯਾਦ ਆ ਗਈ | ਮੋਗੇ ਤੋਂ ਮੇਰੀ ਭਣੇਵੀਂ ਆਪਣੀ ਚਾਰ ਕੁ ਸਾਲ ਦੀ ਬੱਚੀ ਨਾਲ ਸਾਡੇ ਕੋਲ ਆਈ ਸੀ | ਗਰਮੀਆਂ ਦੇ ਦਿਨ ਸਨ, ਭਣੇਵੀਂ ਨੇ ਪੱਖਾ ਛੱਡ ਉਸ ਨੂੰ ਆਪਣੇ ਨਾਲ ਪਾ ਲਿਆ | ਜਦ ਕੁੜੀ ਸੌਾ ਗਈ ਤਾਂ ਮੇਰੀ ਭਣੇਵੀਂ ਉਹਨੂੰ ਸੁੱਤੀ ਛੱਡ ਮੇਰੀ ਨੂੰ ਹ ਨਾਲ ਗੁਰਦੁਆਰਾ ਸਾਹਿਬ ਚਲੇ ਗਈ | ਮਗਰੋਂ ਕੁੜੀ ਜਾਗ ਪਈ, ਉਹ ਰੋਣ ਲੱਗੀ, ਮੇਰੀ ਬੇਟੀ ਉਹਦੇ ਨਾਲ ਲੰਮੇ ਪੈ ਥਾਪੜਣ ਲੱਗੀ ਪਰ ਕੁੜੀ ਲਗਾਤਾਰ ਰੋਈ ਜਾਵੇ | ਮੇਰੀ ਪਤਨੀ ਨੇ 'ਸੌਾ ਜਾਹ ਪੁੱਤ ਮਾਸੀ ਨਾਲ, ਮਾਸੀ ਵੀ ਮਾਂ ਵਰਗੀ ਹੁੰਦੀ ਹੈ |' ਕੁੜੀ ਨੇ ਝੱਟ ਮੋੜਵਾਂ ਜਵਾਬ ਦਿੱਤਾ 'ਨਹੀਂ ਨਾਨੀ ਮਾਂ, ਮਾਂ ਮਾਂ ਹੁੰਦੀ ਏ ਮਾਸੀ ਮਾਸੀ ਹੁੰਦੀ ਏ |' ਹੁਣ ਮੇਰੀ ਪਤਨੀ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ |

-ਬਾਸਰਕੇ ਹਾਊਸ, ਭੱਲਾ ਕਾਲੋਨੀ, ਛੇਹਰਟਾ |

ਤੇਰੀ ਮੰਨੀਏ ਜਾਂ ਬੱਚਿਆਂ ਦੀ

ਪਤਨੀ ਪਤੀ ਨੂੰ ਗੁੱਸੇ 'ਚ ਆਖਣ ਲੱਗੀ, 'ਨਾ ਤੁਸੀਂ ਤਾਂ ਕਹਿੰਦੇ ਸੀ ਕਿ ਮੈਂ ਸ਼ਰਾਬ ਛੱਡ ਦਿੱਤੀ ਹੈ, ਨਾਲੇ ਹੁਣ ਫਿਰ ਸ਼ਰਾਬ ਦੀ ਪੇਟੀ ਲਿਆ ਕੇ ਅੰਦਰ ਰੱਖ ਲਈ |' ਅੱਗੋਂ ਪਤੀ ਆਖਣ ਲੱਗਾ, 'ਡਾਰਲਿੰਗ ਬੱਚਿਆਂ ਦੀ ਗੱਲ ਵੀ ਤਾਂ ਮੰਨਣੀ ਪੈਂਦੀ ਆ | ਉਹ ਕਹਿੰਦੇ ਸੀ ਪਾਪਾ ਅਸੀਂ ਨਵੇਂ ਸਾਲ 'ਤੇ ਆਤਿਸ਼ਬਾਜ਼ੀ ਚਲਾਉਣੀ ਹੈ, ਘਰੇ ਕੋਈ ਵੀ ਖਾਲੀ ਬੋਤਲ ਨਹੀਂ ਹੈ | ਹੁਣ ਤੂੰ ਹੀ ਦੱਸ ਭਾਗਵਾਨੇ ਤੇਰੀ ਮੰਨਾ ਜਾਂ ਬੱਚਿਆਂ ਦੀ ਮੰਨਾ?'

ਮੋਬਾਈਲ : 94639-88918.

ਕਾਵਿ-ਵਿਅੰਗ: ਟੂਲ

• ਨਵਰਾਹੀ ਘੁਗਿਆਣਵੀ •
ਕੁਰਸੀ ਤਾਈਾ ਸਬੰਧ ਹੈ ਆਗੂਆਂ ਦਾ,
ਗੱਲਾਂ ਦੂਜੀਆਂ ਹੈਨ ਫ਼ਜ਼ੂਲ ਸੱਭੇ |
ਰਾਜ ਭਾਗ ਨੂੰ ਮੁੱਠੀ ਵਿਚ ਕਰਨ ਡਾਢੇ,
ਛਿੱਕੇ ਟੰਗ ਕੇ ਨਿਯਮ ਅਸੂਲ ਸੱਭੇ |
ਗੱਡੀ ਵੀਹਰ ਕੇ ਗਈ ਖਲੋ ਰਾਹ ਵਿਚ,
ਵੇਖੇ ਵਰਤ ਕੇ ਅਸਾਂ ਨੇ 'ਟੂਲ' ਸੱਭੇ |
ਰੋਟੀ ਨਹੀਂ ਕਮਾਉਣ ਦੇ ਯੋਗ ਬੱਚੇ,
ਕਿਸ ਕੰਮ ਨੇ ਇਹ ਸਕੂਲ ਸੱਭੇ?

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਗ਼ੈਰ-ਜ਼ਿੰਮੇਵਾਰ

ਥਾਣੇਦਾਰ ਜਬਰਜੰਗ ਸਿੰਘ ਪਿੰਡ ਛੁੱਟੀ ਆਇਆ ਤਾਂ ਉਸ ਦੇ ਛੋਟੇ ਭਰਾ ਬਲਜਿੰਦਰ ਨੇ ਉਸ ਨੂੰ ਦੱਸਿਆ ਕਿ, 'ਬਾਈ ਜੀ ਆਪਣਾ ਦੀਪਾ ਪਹਿਲਾਂ ਤਾਂ ਨਿੱਕਾ ਮੋਟਾ ਨਸ਼ਾ ਕਰਦਾ ਹੀ ਸੀ ਪਰ ਹੁਣ ਪਾਣੀ ਸਿਰ ਉਤੋਂ ਦੀ ਲੰਘ ਗਿਆ ਹੈ, ਕਰ ਲਓ ਕੋਈ ਚਾਰਾ ਚਲਦਾ ਹੈ ਤਾਂ |'
'ਕੀ ਮਤਲਬ ਤੇਰਾ ਓਏ' ਜਬਰਜੰਗ ਨੇ ਥਾਣੇਦਾਰੀ ਲਹਿਜ਼ੇ ਵਿਚ ਪੁੱਛਿਆ |
'ਬਾਈ ਇਹ ਚਿੱਟਾ ਖਾਣ ਤੇ ਨਸ਼ੇ ਵਾਲੇ ਟੀਕੇ ਵੀ ਲਾਉਣ ਲੱਗ ਪਿਆ ਹੈ, ਇਸ ਦੀ ਸੁਸਾਇਟੀ ਵਿਹਲੜ ਤੇ ਨਸ਼ਈ ਮੰੁਡਿਆਂ ਨਾਲ ਹੈ | ਮੈਂ ਇਸ ਨੂੰ ਰੋਕਿਆ ਤਾਂ ਮੈਨੂੰ ਮਾਰਨ ਪੈ ਗਿਆ', ਬਲਜਿੰਦਰ ਨੇ ਸੱਚ ਸੱਚ ਦੱਸ ਦਿੱਤਾ |
'ਓਏ ਕੁੱਤਿਆ ਤੂੰ ਮੇਰਾ ਘਰ ਉਜਾੜਨ ਨੂੰ ਫਿਰਦਾ ਹੈਾ, ਮੇਰੇ ਇਕਲੌਤੇ ਪੁੱਤ ਨੂੰ ਬਦਨਾਮ ਕਰੀ ਜਾਨੈਂ, ਜਾਹ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ | ਤੂੰ ਨੀਂ ਨਸ਼ਾ ਕਰਦਾ, ਦਾਰੂ ਨੀਂ ਪੀਂਦਾ, ਤੇਰੇ ਦੂਜੇ ਦੋਵੇਂ ਭਰਾ ਤੇ ਭਤੀਜੇ ਸਾਰੇ ਦਾਰੂ ਪੀਂਦੇ ਹਨ', ਜਬਰਜੰਗ ਨੇ ਬਲਜਿੰਦਰ ਨੂੰ ਧੱਕਾ ਮਾਰ ਕੇ ਸੁੱਟ ਦਿੱਤਾ |
ਅੰਦਰੋਂ ਜਬਰਜੰਗ ਦੀ ਪਤਨੀ ਨੇ ਕਿਹਾ, 'ਐਵੇਂ ਭੌਾਕੀ ਜਾਂਦਾ ਐ, ਮੇਰਾ ਪੁੱਤ ਤਾਂ ਨਸ਼ੇ ਨੂੰ ਹੱਥ ਨਹੀਂ ਲਾਉਂਦਾ' ਹਾਲਾਂ ਕਿ ਸੱਚ ਇਹ ਸੀ ਕਿ ਦੀਪੇ ਨੂੰ ਵਿਗਾੜਿਆ ਹੀ ਇਸ ਨੇ ਸੀ, ਰੋਜ਼ ਅਣਗਿਣੇ ਪੈਸੇ ਦੇ ਕੇ |
ਅਜੇ ਦੋਵਾਂ ਭਰਾਵਾਂ ਦਾ ਵਾਰਤਾਲਾਪ ਚੱਲ ਹੀ ਰਿਹਾ ਸੀ ਕਿ ਮੋਗੇ ਹਸਪਤਾਲ ਤੋਂ ਜਬਰਜੰਗ ਨੂੰ ਉਨ੍ਹਾਂ ਦੇ ਪਿੰਡ ਦੇ ਮਾਸਟਰ ਜਸਵੰਤ ਸਿੰਘ ਦਾ ਫੋਨ ਆਇਆ ਕਿ 'ਤੁਹਾਡਾ ਲੜਕਾ ਦੀਪਾ ਨਸ਼ੇ ਦੇ ਟੀਕੇ ਦੀ ਜ਼ਿਆਦਾ ਡੋਜ਼ ਲੈਣ ਕਰਕੇ ਬੱਸ ਸਟੈਂਡ 'ਤੇ ਮਰਨ ਕਿਨਾਰੇ ਪਿਆ ਸੀ, ਅਸੀਂ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਹੈ ਤੇ ਹੁਣ ਐਮਰਜੈਂਸੀ ਵਾਰਡ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ, ਛੇਤੀ ਨਾਲ ਹਸਪਤਾਲ ਪਹੁੰਚੋ |'
ਜਬਰਜੰਗ ਨੇ ਨਮੋਸ਼ੀ ਭਰੀਆਂ ਨਜ਼ਰਾਂ ਨਾਲ ਬਲਜਿੰਦਰ ਵੱਲ ਵੇਖਿਆ ਤੇ ਕਾਰ ਸਟਾਰਟ ਕਰਕੇ ਉਸ ਨੂੰ ਨਾਲ ਬਿਠਾ ਕੇ ਹਸਪਤਾਲ ਪਹੁੰਚ ਗਏ | ਉਥੇ ਮਾਸਟਰ ਜਸਵੰਤ ਸਿੰਘ ਨੇ ਦੱਸਿਆ ਕਿ ਬਾਈ ਜੀ ਭਾਣਾ ਵਰਤ ਚੁੱਕਾ ਹੈ, ਬਹੁਤ ਦੇਰ ਹੋ ਗਈ | ਜਬਰਜੰਗ ਸਿੰਘ ਨੇ ਬਲਜਿੰਦਰ ਨੂੰ ਜੱਫੀ 'ਚ ਲੈ ਕੇ ਧਾਅ ਮਾਰੀ, 'ਓਏ ਆਪਾਂ ਤਾਂ ਪੱਟੇ ਗਏ ਓਏ ਬਲਜਿੰਦਰਾ, ਮੇਰੀਆਂ ਅੱਖਾਂ ਤੇ ਕਿਉਂ ਪੱਟੀ ਬੱਝੀ ਰਹੀ' ਪਰ ਹੁਣ ਕੁਝ ਨਹੀਂ ਸੀ ਹੋ ਸਕਦਾ |

-ਪਿੰਡ ਮਾਣੂੰਕੇ (ਮੋਗਾ) |
ਮੋਬਾਈਲ : 98783-28501.

ਸਵਰਗ-ਨਰਕ

ਰਾਜਾ ਦੀ ਅਦਾਲਤ ਲੱਗੀ ਹੋਈ ਸੀ, ਅਪਰਾਧੀ ਕਟਹਿਰੇ 'ਚ ਖੜ੍ਹਾ ਸੀ | ਰਾਜੇ ਨੇ ਅਪਰਾਧੀ ਨੂੰ ਕਿਹਾ, 'ਸੱਚ ਸੱਚ ਬੋਲਣਾ, ਝੂਠ ਬਿਲਕੁਲ ਨਹੀਂ ਬੋਲਣਾ | ਤੈਨੂੰ ਪਤਾ ਹੀ ਹੈ ਕਿ ਜੇ ਤੂੰ ਸੱਚ ਦੱਸੇਂਗਾ ਤਾਂ ਕਿਥੇ ਜਾਏਾਗਾ ਤੇ ਜੇ ਤੂੰ ਝੂਠ ਬੋਲੇਂਗਾ ਤਾਂ ਫਿਰ ਕਿਥੇ ਜਾਏਾਗਾ?'
ਅਪਰਾਧੀ ਨੇ ਜਵਾਬ ਦਿੱਤਾ, 'ਮਹਾਰਾਜ ਝੂਠ ਬੋਲਾਂਗਾ ਤਾਂ ਨਰਕ 'ਚ ਜਾਵਾਂਗਾ, ਸੱਚ ਬੋਲਾਂਗਾ ਤਾਂ ਸਿੱਧਾ ਜੇਲ੍ਹ ਜਾਵਾਂਗਾ |'

-511, ਖਹਿਰਾ ਇਨਕਲੇਵ, ਜਲੰਧਰ-144007.

ਵਹਿੰਦਾ ਪਾਣੀ

ਗਰਮੀਆਂ ਦੀਆਂ ਛੁੱਟੀਆਂ ਪਿੱਛੋਂ ਸਕੂਲ ਦੁਬਾਰਾ ਖੁੱਲ੍ਹੇ ਸਨ | ਗਰਮੀ ਅਜੇ ਵੀ ਜ਼ੋਰਾਂ 'ਤੇ ਪੈ ਰਹੀ ਹੈ | ਪੰਛੀ ਰੁੱਖਾਂ ਦੀਆਂ ਟਾਹਣੀਆਂ 'ਤੇ ਸਿਰ ਲੁਕੋਈ ਸਹਿਕ ਰਹੇ ਨੇ | ਸਰਕਾਰੀ ਹਦਾਇਤਾਂ ਮੁਤਾਬਿਕ ਸਕੂਲਾਂ ਵਿਚ ਜਲ ਸੰਭਾਲ ਪੰਦ੍ਹਰਵਾੜਾ ਮਨਾਇਆ ਜਾ ਰਿਹਾ ਸੀ | ਵੱਖ-ਵੱਖ ਅਧਿਆਪਕ ਬੱਚਿਆਂ ਨੂੰ ਪਾਣੀ ਦੀ ਸਹੀ ਵਰਤੋਂ ਦੇ ਨੁਕਤੇ ਸਮਝਾ ਰਹੇ ਸਨ | ਸਾਰੇ ਬੱਚੇ ਬੜੀ ਉਤਸੁਕਤਾ ਨਾਲ ਪਾਣੀ ਨੂੰ ਬਚਾਉਣ ਸਬੰਧੀ ਗੱਲਾਂ ਸੁਣ ਰਹੇ ਸਨ | ਅੱਜ ਦੇ ਬੱਚੇ ਭਲਾ ਪਾਣੀ ਨੂੰ ਬਚਾਉਣ ਸਬੰਧੀ ਕੀ ਕਰ ਸਕਦੇ ਨੇ ਜਦਕਿ ਅਸੀਂ ਤਾਂ ਕਾਫੀ ਸਮਾਂ ਪਹਿਲਾਂ ਤੋਂ ਇਸ ਕੁਦਰਤੀ ਸੋਮੇ ਨਾਲ ਖਿਲਵਾੜ ਕਰਦੇ ਆ ਰਹੇ ਹਾਂ, ਮਾਸਟਰ ਬਚਨ ਸਿੰਘ ਨੇ ਮਨ ਦਾ ਤੌਖਲਾ ਆਪੇ ਨਾਲ ਸਾਂਝਾ ਕੀਤਾ | ਬੱਚਿਓ! ਅਸੀਂ ਧਰਤੀ ਦੀ ਅੰਤਿਮ ਪਰਤ 'ਚੋਂ ਪਾਣੀ ਪੀ ਰਹੇ ਹਾਂ ਅਤੇ ਹੋਰ ਕਈ ਅਹਿਮ ਨੁਕਤੇ ਬੱਚਿਆਂ ਨਾਲ ਸਾਂਝੇ ਕਰਦੇ ਉਨ੍ਹਾਂ ਆਪਣੀ ਡਿਊਟੀ ਦੀ ਪੂਰਤੀ ਕਰ ਅਗਲਾ ਪਾਠ ਕੱਲ੍ਹ 'ਤੇ ਛੱਡ ਦਿੱਤਾ | ਮਾਸਟਰ ਜੋਸ਼ੀ ਨੇ ਮਜ਼ਾਕੀਆ ਲਹਿਜ਼ੇ ਵਿਚ ਕਿਹਾ, ਆਓ, ਜੀ ਆਪਾਂ ਹੁਣ ਚਲਦੇ ਹਾਂ ਬਥੇਰਾ ਬਚਾ ਲਿਆ ਪਾਣੀ | ਘਰ ਆ ਪਹਿਲਾਂ ਉਹ ਆਪਣੇ ਕਾਮੇ ਨੂੰ ਆਵਾਜ਼ ਮਾਰਦਾ ਹੈ, ਮੋਟਰ ਛੱਡ ਗੱਡੀ ਚੰਗੀ ਤਰ੍ਹਾਂ ਧੋ ਦੇ, ਕੱਲ੍ਹ ਮੈਂ ਜ਼ਰੂਰੀ ਫੰਕਸ਼ਨ 'ਤੇ ਜਾਣਾ ਹੈ, ਨਾਲੇ ਗੱਲ ਸੁਣ ਅੱਜ ਪਾਣੀ ਧਿਆਨ ਨਾਲ ਝੋਨੇ ਵਿਚ ਛੱਡੀਂ, ਕੱਲ੍ਹ ਵਾਂਗ ਆਪਣੀ ਮੋਟਰ ਕਿਤੇ ਖੜ੍ਹੀ ਨਾ ਰਹਿ ਜੇ ਕਿਉਂਕਿ ਅੱਜ ਅੱਠ ਘੰਟੇ ਵਾਲੀ ਵਾਰੀ ਦਿਨ ਦੀ ਹੈ |

-ਪਿੰਡ ਤੇ ਡਾਕ: ਦੱਧਾਹੂਰ, ਤਹਿ: ਰਾਏਕੋਟ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 98156-88236.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX