ਤਾਜਾ ਖ਼ਬਰਾਂ


ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  2 minutes ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ.....
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  7 minutes ago
ਅਟਾਰੀ, 26 ਜਨਵਰੀ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ-ਪਾਕਿਸਤਾਨ ਦੀ ਸਾਂਝੀ ਜਾਂਚ ਚੌਕੀ ਅਟਾਰੀ ਸਰਹੱਦ ਵਿਖੇ ਬੀ. ਐੱਸ. ਐੱਫ. ਦੀ 88 ਵੀਂ ਬਟਾਲੀਅਨ ਦੇ ਕਮਾਡੈਂਟ ਮੁਕੰਦ ਝਾਅ ਵਲੋਂ...
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  9 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  9 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ.............
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  13 minutes ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ......
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  18 minutes ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ........
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  21 minutes ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ......
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  24 minutes ago
ਮਾਨਸਾ, 26 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਗਣਤੰਤਰਤਾ ਦਿਵਸ ਜ਼ਿਲ੍ਹੇ ਭਰ 'ਚ ਉਤਸ਼ਾਹ ਨਾਲ ਮਨਾਇਆ ਗਿਆ। ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ...
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  27 minutes ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ..........
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  38 minutes ago
ਅੰਮ੍ਰਿਤਸਰ, 26 ਜਨਵਰੀ (ਰੇਸ਼ਮ ਸਿੰਘ, ਹਰਿਮੰਦਰ ਸਿੰਘ)- ਅੱਜ ਇੱਥੇ ਗੁਰੂ ਨਾਨਕ ਦੇਵ ਜੀ ਸਟੇਡੀਅਮ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਇੱਥੇ ਤਿਰੰਗਾ ਲਹਿਰਾਉਣ...
ਹੋਰ ਖ਼ਬਰਾਂ..

ਦਿਲਚਸਪੀਆਂ

ਮਾਂ ਸੰਘਣੀ ਛਾਂ

'ਮਾਪਿਆਂ ਨੇ ਕਿਹੜਾ ਹਮੇਸ਼ਾ ਬੈਠੇ ਰਹਿਣਾ ਹੁੰਦੈ, ਨਾਲੇ ਮਾਂ ਤੇ ਮਾਂ ਹੀ ਹੁੰਦੀ ਏ ਕੈਲਿਆ, ਜਿੰਨਾ ਚਿਰ ਜਿਊਾਦੀ ਰਹਿੰਦੀ ਏ ਕਿਸੇ ਪੁੱਤ-ਧੀ ਨੂੰ ਕੰਡਾ ਚੁੱਭਿਆ ਵੀ ਨਹੀਂ ਜ਼ਰਦੀ | ਸਵੇਰੇ-ਸ਼ਾਮ ਔਲਾਦ ਦੀਆਂ ਸੁੱਖਾਂ ਮੰਗਦੀ ਏ, ਫਿਰ ਤੂੰ ਕਿਉਂ ਆਪਣੀ ਮਾਂ ਨੂੰ ਦੁਖੀ ਕਰਦੈਂ |' ਮੇਰੀ ਗੱਲ ਸੁਣ ਕੇ ਕੈਲਾ ਇਕਦਮ ਖੜ੍ਹਾ ਹੋ ਗਿਆ | 'ਤੈਨੂੰ ਕਿਵੇਂ ਪਤਾ ਏ ਜੀਤਿਆ?' ਕੱਲ੍ਹ ਸ਼ਾਮੀਂ ਤੇਰੀ ਮਾਂ ਅੱਥਰੂ ਸੁੱਟਦੀ ਦੱਸ ਰਹੀ ਸੀ ਮੁਖੀਏ ਨੂੰ ਕਿ ਮੈਂ ਜਵਾਕਾਂ ਨੂੰ ਘਰ ਦਾ ਚੱਪਾ-ਚੱਪਾ ਥਾਂ ਵੰਡ ਤੇ, ਦਿਨ ਕੱਟਣ ਨੂੰ ਇਕ ਛੋਟਾ ਜਿਹਾ ਕਮਰਾ ਆਪਣੇ ਲਈ ਰੱਖਿਆ ਸੀ, ਹੁਣ ਛੋਟੇ ਨੇ ਉਹ ਵੀ ਮੈਥੋਂ ਖੋਹ ਲਿਆ ਏ |' ਮੈਂ ਇਹ ਗੱਲ ਕੈਲੇ ਨੂੰ ਦੱਸ ਹੀ ਰਿਹਾ ਸਾਂ ਕਿ ਮੁਖੀਆ ਪਿੰਡ ਦੇ ਇਕ ਹੋਰ ਮੁਹਤਬਰ ਨੂੰ ਨਾਲ ਲੈ ਕੇ ਉਥੇ ਆ ਪਹੁੰਚਿਆ | ਕਿਉਂ ਕਰਦੈਂ ਕੈਲਿਆ ਧੱਕਾ ਆਪਣੀ ਮਾਂ ਨਾਲ, ਦੱਸਦੀ ਆ ਤੂੰ ਤੇ ਤੇਰੀ ਘਰ ਵਾਲੀ ਨੇ ਉਹਦਾ ਸਾਮਾਨ ਕਮਰੇ ਤੋਂ ਬਾਹਰ ਰੱਖ ਤਾ, ਕਿੱਧਰ ਜਾਊ ਵਿਚਾਰੀ, ਤੂੰ ਏਨਾ ਵੀ ਨਹੀਂ ਸੋਚਿਆ, ਕਿੰਨੀ ਮਿਹਨਤ ਮੁਸ਼ੱਕਤ ਕਰਕੇ ਤੇਰੇ ਪਿਓ ਨੇ ਇਹ ਥਾਂ ਬਣਾਈ ਸੀ | ਇਹ ਥਾਂ ਤੁਹਾਡਾ ਈ ਏ, ਇਨ੍ਹਾਂ ਨੇ ਕਿਹੜਾ ਨਾਲ ਲੈ ਜਾਣਾ ਏਾ, ਮੁਖੀਏ ਨੇ ਬੜੇ ਠੰਢੇ ਮਤੇ ਨਾਲ ਕੈਲੇ ਦੇ ਖਾਨੇ ਗੱਲ ਪਾਉਣ ਦੀ ਕੋਸ਼ਿਸ਼ ਕੀਤੀ | ਤੁਸੀਂ ਏਸ ਕੰਨ ਸੁਣੋ ਭਾਵੇਂ ਓਸ ਕੰਨ ਸੁਣੋ, ਮੈਂ ਇਸ ਥਾਂ 'ਚੋਂ ਕਿਸੇ ਨੂੰ ਭੋਰਾ ਭਰ ਹਿੱਸਾ ਨਹੀਂ ਦੇਣਾ, ਮੇਰੇ ਵਲੋਂ ਜਾਣ ਸਾਰੇ ਢੱਠੇ ਖੂਹ 'ਚ, ਆਪੇ ਬੁੜ੍ਹੀ ਰਹਿ ਲਊ ਵਿਚਾਲੜੇ ਨਾਲ ਜੀਹਨੂੰ ਜ਼ਿਆਦਾ ਤਿਓ ਕਰਦੀ ਆ ਇਹ ਤੇ ਏਨਾ ਕਹਿੰਦਾ ਹੋਇਆ ਕੈਲਾ ਅੰਦਰ ਨੂੰ ਟੁਰ ਪਿਆ | ਇਹਨੇ ਐਾ ਸੂਤ ਨਹੀਂ ਆਉਣਾ, ਮੈਨੂੰ ਥਾਣੇ ਜਾਣਾ ਹੀ ਪੈਣੈਂ | ਏਨਾ ਕਹਿ ਕਿ ਮੁਖੀਏ ਨੇ ਅਜੇ ਦੋ ਪੈਰ ਹੀ ਪੁੱਟੇ ਸਨ ਕਿ ਕੈਲੇ ਦੀ ਮਾਂ ਨੇ ਅਗਾਂਹ ਵਧ ਕੇ ਆਪਣੇ ਕਮਜ਼ੋਰ ਜਿਹੇ ਹੋ ਚੁੱਕੇ ਹੱਥਾਂ ਨਾਲ ਮੁਖੀਏ ਦੀ ਬਾਂਹ ਘੁੱਟ ਲਈ, ਨਾ ਪੁੱਤ ਇੰਜ ਨਾ ਕਰੀਂ, ਤੈਨੂੰ ਮੇਰੀ ਸਹੁੰ | ਕਿਉਂ ਮਾਤਾ? ਉਹ ਇਹਨੂੰ ਕੁਝ ਮਾੜਾ-ਚੰਗਾ ਕਹਿਣਗੇ ਮੈਥੋਂ ਇਹ ਵੀ ਜ਼ਰਿਆ ਨਹੀਂ ਜਾਣਾ, ਮੈਂ ਮਣਾਂ-ਮੂੰਹੀਂ ਪਿਆਰ ਦੇ ਕੇ ਇਹਨੂੰ ਪਾਲਿਆ ਏ | ਮਾਤਾ ਦਾ ਕੀਤਾ ਇਹ ਤਰਲਾ ਸੁਣ ਕੇ ਮੇਰੇ ਮੂੰਹੋਂ ਆਪ-ਮੁਹਾਰੇ ਹੀ ਨਿਕਲ ਗਿਆ, ਕੈਲਿਆ ਤੇਰੀ ਕਿਸਮਤ ਚੰਗੀ ਏ, ਮਾਂ ਜਿੰਨਾ ਚਿਰ ਤੇਰੇ ਸਿਰ 'ਤੇ ਹੈ ਇਸ ਦੀ ਸੰਘਣੀ ਛਾਂ ਦਾ ਅਨੰਦ ਰੱਜ-ਰੱਜ ਮਾਣ ਲੈ, ਕਿਸੇ ਵੇਲੇ ਮਾਂ ਦਾ ਇਕ ਬੋਲ ਸੁਣਨ ਨੂੰ ਤਰਸੇਂਗਾ ਪਰ ਮਾਂ ਨਹੀਂ ਲੱਭਣੀ |

-ਮੋਬਾਈਲ : 98144-51558


ਖ਼ਬਰ ਸ਼ੇਅਰ ਕਰੋ

ਅਕ੍ਰਿਤਘਣ

ਸ਼ਾਮ ਦਾ ਸਮਾਂ ਸੀ | ਸਰਦੀਆਂ ਦਾ ਸੂਰਜ ਦੂਰ ਆਪ-ਮੁਹਾਰੇ ਉੱਗੀਆਂ ਝਾੜੀਆਂ 'ਚ ਲੁਕਣ ਦੀ ਤਿਆਰੀ ਵਿਚ ਸੀ | ਪੰਛੀ ਰਿਜਕ ਤਾਂਘ ਪੂਰੀ ਕਰ ਆਲ੍ਹਣਿਆਂ ਨੂੰ ਪਰਤ ਰਹੇ ਸਨ | ਸਰਦੀ ਜ਼ੋਰ ਫੜਨ ਲੱਗੀ ਸੀ | ਖੇਤਾਂ 'ਚ ਕਣਕਾਂ ਮੱਠੀ-ਮੱਠੀ ਹਰਿਆਵਲ ਮਾਰਨ ਲੱਗ ਪਈਆਂ ਸਨ | ਸਲਵਾੜ 'ਚ ਲੁੱਕ ਬੈਠੀਆਂ 'ਅਵਾਰਾ ਮਵੇਸ਼ੀਆ' ਫ਼ਸਲਾਂ ਦੀ ਰਖਵਾਲੀ ਵਾਸਤੇ ਪ੍ਰਤੀ ਘਰ ਇਕੱਠੀ ਹੁੰਦੀ ਬਾਛ ਦੀ ਗੱਲ ਸੁਣ ਚਿੰਤਾ 'ਚ ਡੁੱਬ ਗਈਆਂ | ਇਕ ਗੰਡਾਸੇ ਟੱਕ ਵੱਜੇ ਵਾਲੀ ਮਵੇਸ਼ੀ ਦੂਜੀ ਨੂੰ ਸੰਬੋਧਨ ਹੁੰਦੀ ਬੋਲੀ, 'ਮਨੁੱਖ ਵਿਚ ਹੁਣ ਮਨੁੱਖਤਾ ਨਹੀਂ ਰਹੀ ਅੱਜ ਮਨੁੱਖ ਆਪਣੇ ਲਾਲਚੀ ਮੰਤਵਾਂ ਵਿਚ ਏਨਾ ਗ੍ਰਸਿਆ ਪਿਆ ਹੈ ਕਿ ਉਹ ਸਾਡੇ ਘਰੇਲੂ ਜੀਵਾਂ ਦਾ ਖ਼ੂਨ ਆਪਣੇ ਨਿੱਜੀ ਸੁਆਰਥ ਲਈ ਚੂਸ 'ਪਾਲਤੂ ਤੋਂ ਅਵਾਰਾ' ਬਣਾ ਛੱਡਦਾ ਹੈ | ਦੂਜੀ ਬੋਲੀ ਭੈਣ ਸੁਣਿਆ ਉਹ ਤਾਂ ਆਪਣੇ 'ਬਜ਼ੁਰਗ ਮਾਪਿਆਂ' ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਵਰਤਾਓ ਕਰਦਾ ਹੈ | ਸਭ ਜਾਨਵਰ ਆਪਣੀਆਂ ਭੁੱਖੀਆਂ ਆਂਦਰਾਂ ਨੂੰ ਧਰਵਾਸ ਦੇਣ ਲਈ ਚਾਰੇ ਦੀ ਭਾਲ 'ਚ ਨਿਕਲ ਪਏ |

-ਪਿੰਡ ਤੇ ਡਾਕ: ਦੱਧਾਹੂਰ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ |
ਮੋਬਾ : 98156-88236.

ਚਾਰ ਗੱਲਾਂ

ਕਹਿੰਦੇ ਹਨ ਕਿ ਚੰਗੀਆਂ ਕਿਤਾਬਾਂ, ਚੰਗੇ ਦੋਸਤਾਂ ਅਤੇ ਬਜ਼ੁਰਗਾਂ ਦਾ ਸਾਥ ਸਾਨੂੰ ਜੀਵਨ ਵਿੱਚ ਉਚਾਈਆਂ ਤੱਕ ਲੈ ਜਾਂਦੇ ਹਨ | ਇਹ ਤਿੰਨ ਅਜਿਹੀਆਂ ਦਾਤਾਂ ਹਨ, ਜਿਨ੍ਹਾਂ ਦਾ ਸਾਥ ਮਿਲਣਾ ਬਹੁਤ ਵੱਡਾ ਸੁਭਾਗਾ ਹੁੰਦਾ ਹੈ | ਸਾਨੂੰ ਜਦੋਂ ਵੀ ਕਦੇ ਘਰ, ਆਂਢ-ਗੁਆਂਢ, ਵਿਆਹਾਂ-ਸ਼ਾਦੀਆਂ, ਸਮਾਗਮਾਂ ਆਦਿ ਵਿਚ ਸਮਾਂ ਮਿਲੇ ਤਾਂ ਬਜ਼ੁਰਗਾਂ ਦੀ ਸੇਵਾ ਭਾਵਨਾ ਕਰਦੇ ਹੋਏ ਉਨ੍ਹਾਂ ਦੇ ਸਾਥ ਦਾ ਨਿੱਘ ਮਾਨਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਅਨਮੋਲ ਸਿੱਖਿਆ ਨੂੰ ਗ੍ਰਹਿਣ ਕਰਦੇ ਰਹਿਣਾ ਚਾਹੀਦਾ ਹੈ | ਦੋਸਤੋ ਬਜ਼ੁਰਗ ਅਕਸਰ ਕਹਿੰਦੇ ਹਨ ਕਿ ਸਾਨੂੰ ਜ਼ਿੰਦਗੀ ਵਿੱਚ ਚਾਰ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ | ਪਹਿਲੀ ਗੱਲ ਕਿ ਸਾਨੂੰ ਕਾਮਯਾਬ ਹੋਣ ਲਈ ਕਦੇ ਵੀ ਸ਼ਾਰਟ ਕੱਟ ਰਸਤਾ ਨਹੀਂ ਅਪਣਾਉਣਾ ਚਾਹੀਦਾ, ਜੋ ਕਿ ਸਾਨੂੰ ਬਦਤਰ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦੇਵੇ | ਸਫ਼ਲਤਾ ਹਮੇਸ਼ਾ ਹੌਲੀ-ਹੌਲੀ ਅਤੇ ਮਿਹਨਤ ਤੇ ਸਿਦਕ-ਸਿਰੜ ਨਾਲ ਹੀ ਮਿਲਦੀ ਹੈ ਤੇ ਚੰਗੀ ਹੁੰਦੀ ਹੈ | ਬਜ਼ੁਰਗਾਂ ਦੀ ਦੱਸੀ ਦੂਸਰੀ ਗੱਲ ਮੈਨੂੰ ਯਾਦ ਹੈ ਕਿ ਸਾਨੂੰ ਆਪਣਾ ਵਧੇਰੇ ਧਿਆਨ ਆਪਣੇ-ਆਪ ਤੇ ਆਪਣੇ ਪਰਿਵਾਰ 'ਤੇ ਸੀਮਤ ਕਰਨਾ ਚਾਹੀਦਾ ਹੈ | ਦੂਸਰਿਆਂ ਬਾਰੇ ਵਧੇਰੇ ਸੋਚਣਾ, ਪੁੱਛ-ਪੜਤਾਲ ਕਰਨਾ ਵੀ ਜ਼ਿੰਦਗੀ ਦੇ ਉਸਾਰੂ ਨਜ਼ਰੀਏ ਪੱਖੋਂ ਸਹੀ ਨਹੀਂ ਹੁੰਦਾ | ਆਪਣੇ ਅਤੇ ਆਪਣੇ ਘਰ-ਪਰਿਵਾਰ ਦੀ ਖੁਸ਼ੀ ਤੇ ਖੁਸ਼ਹਾਲੀ ਲਈ ਸੋਚਣਾ ਤੇ ਸਹੀ ਕਰਮ ਕਰਨਾ ਬਿਹਤਰ ਹੁੰਦਾ ਹੈ | ਸਹੀ ਹੋਵੇਗਾ ਜੇਕਰ ਅਸੀਂ ਦੂਸਰਿਆਂ ਬਾਰੇ ਵਧੇਰੇ ਨਾ ਸੋਚੀਏ ਕਿ ਕੋਈ ਕੀ ਤੇ ਕਿਉਂ ਕਰਦਾ ਹੈ | ਬਜ਼ੁਰਗਾਂ ਦੀ ਤੀਸਰੀ ਗੱਲ ਬਿਲਕੁਲ ਸਹੀ ਹੈ ਕਿ ਸਾਨੂੰ ਬਹੁਤ ਜ਼ਿਆਦਾ ਗੁੱਸੇ ਜਾਂ ਬਹੁਤ ਜ਼ਿਆਦਾ ਖੁਸ਼ੀ ਦੇ ਸਮੇਂ ਕੋਈ ਵੀ ਫ਼ੈਸਲਾ ਤੁਰੰਤ ਕਦੇ ਵੀ ਨਹੀਂ ਲੈਣਾ ਚਾਹੀਦਾ | ਅਜਿਹੇ ਫ਼ੈਸਲੇ ਅਕਸਰ ਦੂਰਗਾਮੀ ਨਹੀਂ ਹੁੰਦੇ ਤੇ ਆਪਾ ਵਿਰੋਧੀ ਹੋ ਨਿੱਬੜਦੇ ਹਨ | ਬਜ਼ੁਰਗ ਅਕਸਰ ਇਹ ਵੀ ਸਲਾਹ ਦਿਆ ਕਰਦੇ ਹਨ ਕਿ ਜਦੋਂ ਵੀ ਸਾਨੂੰ ਭਟਕਣ ਦੀ ਸਥਿਤੀ ਦਾ ਅਨੁਭਵ ਹੋਵੇ, ਤਾਂ ਸਾਨੂੰ ਆਪਣੇ ਅੰਦਰ ਦੀ ਆਵਾਜ਼, ਆਪਣੇ ਦਿਲ ਦੀ ਆਵਾਜ਼, ਆਪਣੇ ਮਨ ਦੀ ਆਵਾਜ਼ ਸੁਣਨੀ ਚਾਹੀਦੀ ਹੈ | ਜੇਕਰ ਅਸੀਂ ਆਪਣੇ ਦਿਲ ਦੀ, ਆਪਣੇ ਅੰਦਰ ਦੀ ਆਵਾਜ਼ ਸੁਣਨ ਦੀ ਚਾਹਤ ਅਤੇ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਜੀਵਨ ਵਿਚ ਸਹੀ ਫ਼ੈਸਲੇ ਲੈਣ ਦਾ ਮੌਕਾ ਮਿਲੇਗਾ; ਕਿਉਂਕਿ ਸਾਡਾ ਦਿਲੋ-ਦਿਮਾਗ ਸਾਨੂੰ ਹਰ ਚੰਗੀ-ਮਾੜੀ ਸਥਿਤੀ ਤੋਂ ਜਾਣੂ ਕਰਾ ਕੇ ਸਾਨੂੰ ਸਹੀ ਰਸਤੇ ਵੱਲ ਤੋਰਨ ਲਈ ਇੱਕ ਵਾਰ ਜ਼ਰੂਰ ਪ੍ਰੇਰਿਤ ਕਰਦਾ ਹੈ | ਇਸ ਲਈ ਜੇਕਰ ਅਸੀਂ ਜੀਵਨ ਵਿੱਚ ਇਨ੍ਹਾਂ ਚਾਰ ਗੱਲਾਂ ਦਾ ਧਿਆਨ ਰੱਖਾਂਗੇ ਅਤੇ ਅਪਣਾਵਾਂਗੇ ਤਾਂ ਸਾਡਾ ਜੀਵਨ ਬਿਹਤਰ ਢੰਗ ਨਾਲ ਗੁਜ਼ਰ ਸਕੇਗਾ ਅਤੇ ਸਾਡੇ ਜੀਵਨ ਦੀਆਂ ਅਨੇਕਾਂ ਅਣਚਾਹੀਆਂ ਮੁਸੀਬਤਾਂ ਤੋਂ ਸਾਨੂੰ ਸੁਖਾਲੇ ਢੰਗ ਨਾਲ ਛੁਟਕਾਰਾ ਵੀ ਮਿਲ ਸਕਦਾ ਹੈ |

-ਸ੍ਰੀ ਅਨੰਦਪੁਰ ਸਾਹਿਬ | ਮੋਬਾਈਲ : 9478561356.

ਘੁਣੱਤਰ

ਸੁਹੇਲ ਸਿੰਘ ਤੇ ਬਘੇਲ ਸਿੰਘ ਤਾਏ-ਚਾਚੇ 'ਚੋਂ ਭਰਾ ਸਨ | ਸਾਰਾ ਪਿੰਡ ਦੋਵਾਂ ਦੀ ਇੱਜ਼ਤ ਕਰਦਾ ਸੀ | ਸੁਹੇਲ ਸਿੰਘ ਨੇ ਆਪਣੇ ਬੱਚਿਆਂ ਨੂੰ ਸੈੱਟ ਕਰ ਲਿਆ ਸੀ ਬਾਹਰਲੇ ਦੇਸ਼ਾਂ 'ਚ ਭੇਜਣ ਲਈ ਤਿਆਰ ਬਰ ਤਿਆਰ ਹੋ ਗਿਆ ਸੀ | ਬਘੇਲ ਸਿੰਘ ਅਨਪੜ੍ਹ ਤੇ ਸ਼ੁਰੂ ਤੋਂ ਹੀ ਸ਼ਰਾਰਤੀ ਅਨਸਰ ਸੀ | ਅੱਜ ਆਪਣੀ ਪਸਤੋ (ਬੋਲੀ) 'ਚ ਆਪਣੇ ਪੁੱਤਰਾਂ ਨੂੰ ਸਮਝਾਇਆ ਕਿ ਝੋਨੇ ਦੀ ਪਰਾਲੀ (ਰਹਿੰਦ-ਖੰੂਹਦ) ਨੂੰ ਅੱਗ ਲਾ ਕੇ ਸਾੜ ਦੇਵੋ |
ਆਪਣੀ ਖੇਵਟ ਤਾਂ ਤੁਹਾਡੇ ਚਾਚੇ ਨਾਲ ਸਾਂਝੀ ਹੈ, ਮਾਲ ਮਹਿਕਮੇ ਮੁਤਾਬਿਕ ਪਰਚਾ ਤਾਂ ਸਾਰਿਆਂ 'ਤੇ ਦਰਜ ਹੋਵੇਗਾ | ਤੁਹਾਡੇ ਚਚੇਰੇ ਭਰਾ ਵੀ ਜਹਾਜ਼ ਨਹੀਂ ਚੜ੍ਹ ਸਕਣਗੇ |

-ਗਲੀ ਨੰ: 11, ਸੱਜੇ ਡੋਗਰ ਬਸਤੀ, ਫਰੀਦਕੋਟ | ਮੋਬਾਈਲ : 81465-93089.

ਕਾਵਿ-ਵਿਅੰਗ: ਅਲਵਿਦਾ

• ਨਵਰਾਹੀ ਘੁਗਿਆਣਵੀ •
ਰਾਤੋ-ਰਾਤ ਜੋ ਪਾਰਟੀ ਬਦਲ ਜਾਂਦੇ,
ਕੀ ਆਖੀਏ ਉਨ੍ਹਾਂ ਦੀ ਸੋਚ ਤਾੲੀਂ |
ਕਰ ਕੇ ਸਾਜ਼ਿਸ਼ਾਂ, ਨਿੱਜੀ ਸਵਾਰਥਾਂ ਹਿਤ,
ਕਹਿਣ ਅਲਵਿਦਾ ਆਪਣੀ ਹੋਸ਼ ਤਾੲੀਂ |
ਢਾਹੇ ਚੜ੍ਹ ਗਈ ਦੁਸ਼ਮਣਾਂ ਦੋਖੀਆਂ ਦੇ,
ਤਾਹਨੇ ਮਾਰਦੀ ਫਿਰੇ 'ਬਲੋਚ' ਤਾੲੀਂ |
ਆਉਂਦੀ ਸ਼ਰਮ ਨਾ ਇਨ੍ਹਾਂ ਦਲਬਦਲੂਆਂ ਨੂੰ ,
ਦੇਣ ਥਾਪੀਆਂ ਨੀਚ ਅਪਰੋਚ ਤਾੲੀਂ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਕਾਵਿ-ਵਿਅੰਗ: ਗੰਢਾ ਬਨਾਮ ਮੁਸ਼ਟੰਡਾ

ਸੰਸਦ ਵਿਚ ਵੀ ਗੰਢਾ-ਗੰਢਾ ਹੋ ਗਈ ਏ,
ਮੀਡੀਆ ਵਿਚ ਵੀ ਛਾਇਆ ਅੱਜਕਲ੍ਹ ਗੰਢਾ ਹੈ |
ਗੰਢੇ ਦਾ ਭਾਅ ਇਕ ਸੌ ਵੀਹ ਤੋਂ ਟੱਪ ਚੱਲਿਆ,
ਬਾਕੀ ਕਾਰੋਬਾਰ ਤਾਂ ਸਾਰਾ ਠੰਢਾ ਹੈ |
ਸਾਲ ਕੁ ਬਾਅਦ ਗੰਢਾ ਛਾਲ ਮਾਰਦਾ ਹੈ,
ਸਾਡੀ ਸਮਝ ਤੋਂ ਬਾਹਰ ਇਹ ਫੰਡਾ ਹੈ |
ਕਿਸਾਨਾਂ ਕੋਲ ਤਾਂ ਗੰਢਾ, ਗੰਢਾ ਹੀ ਰਹਿੰਦਾ,
ਵਪਾਰੀ ਕੋਲ ਬਣਦਾ ਸੋਨੇ ਦਾ ਅੰਡਾ ਹੈ |
ਮਹਿੰਗਾਈ ਵਿਰੁੱਧ ਨਾ ਰੋਸ ਕਰਨ ਦੀ ਭੁੱਲ ਕਰਿਓ,
ਲੋਕੋ ਤਿਆਰ-ਬਰ-ਤਿਆਰ ਪੁਲਿਸ ਦਾ ਡੰਡਾ ਹੈ |
ਗੰਢੇ ਨੂੰ ਤਾਂ ਜਨਤਾ ਇਉਂ ਹੈ ਵੇਖ ਰਹੀ,
'ਭਲੂਰੀਆ' ਵਿਗੜਿਆ ਜਿਉਂ ਕੋਈ ਮੁਸ਼ਟੰਡਾ ਹੈ |

-ਜਸਵੀਰ ਸਿੰਘ ਭਲੂਰੀਆ
ਪਿੰਡ ਤੇ ਡਾਕ: ਭਲੂਰ, ਜ਼ਿਲ੍ਹਾ ਮੋਗਾ | ਮੋਬਾਈਲ : 99159-95505.

ਗੀਤ: ਹਾਏ! ਬਾਬਲਾ ਵੇ!

• ਗੁਰਭਜਨ ਗਿੱਲ •
ਹਾਏ! ਬਾਬਲਾ ਵੇ ਧੀਆਂ ਆਖੇ ਕਿਉਂ ਵਿਚਾਰੀਆਂ,
ਕਿਤੇ ਨਾਨੀ ਕਿਤੇ ਦਾਦੀ ਬਣ ਜਿਨ੍ਹਾਂ ਨੇ,
ਵੇ ਤੇਰੀਆਂ ਕੁਲਾਂ ਨੇ ਉਸਾਰੀਆਂ |

ਭੁੱਲ ਜਾਂ ਭੁਲੇਖੇ ਕਿਤੇ ਧੀ ਜੰਮੇ ਡਾਂਟਦਾ,
ਗੁੱਡੀਆਂ ਪਟੋਲਿਆਂ 'ਚੋਂ ਪੁੱਤ-ਪੁੱਤ ਛਾਂਟਦਾ,
ਭੁੱਲੇ ਨਿਰਮੋਹੀਆ ਕਾਹਨੂੰ ਘਰ ਦਾ,
ਸਲੀਕਾ ਜੀਣ ਧੀਆਂ ਭੈਣਾਂ ਸਾਰੀਆਂ,
ਹਾਏ! ਬਾਬਲਾ ਵੇ... |

ਤੇਰੇ ਪਿੰਡ ਇੱਜ਼ਤਾਂ ਤੇ ਪੱਤ ਦੀ ਜੇ ਥਾਂ ਨਹੀਂ,
ਏਸ ਦੀ ਕਸੂਰਵਾਰ ਕੱਲ੍ਹੀ ਮੇਰੀ ਮਾਂ ਨਹੀਂ,
ਬਾਬਲੇ ਦੀ ਪੱਗ ਦੀ ਦੁਹਾਈ ਦੇਵੇਂ ਸਾਨੂੰ,
ਜੋ ਨੇ ਪੁੱਤਰਾਂ ਉਤਾਰੀਆਂ,
ਹਾਏ! ਬਾਬਲਾ ਵੇ... |

ਮਾਪਿਆਂ ਦੇ ਸਿਰ ਹੁੰਦਾ ਧੀਆਂ ਦਾ ਵੀ ਮਾਣ ਵੇ,
ਸਹਿਮੇ ਜੇ ਮਲੂਕ ਜਿੰਦ, ਘਰ ਦੀ ਮਸਾਣ ਵੇ,
ਕਬਰਾਂ ਤੇ ਕੁੱਖਾਂ ਨੂੰ ਤੂੰ ਇਕੋ ਜਿਹਾ ਕੀਤਾ,
ਕਾਹਨੂੰ ਲੱਭ-ਲੱਭ ਮਾਰੀਆਂ,
ਹਾਏ! ਬਾਬਲਾ ਵੇ... |

ਧੀਆਂ ਪੁੱਤ ਰੱਖਦਾ ਜੇ ਪਹਿਲਾਂ ਇਕ ਤੋਲ ਵੇ,
ਕਦੇ ਵੀ ਨਾ ਪੁੱਤ ਫੇਰ ਬੋਲਦੇ ਕੁਬੋਲ ਵੇ,
ਧੀਆਂ ਤਾਂ ਚੰਬੇਲੀ ਤੇ ਰਵੇਲ ਵੇਲ ਵਾਂਗ,
ਸਦਾ ਮਹਿਕਾਂ ਨੇ ਖਿਲਾਰੀਆਂ,
ਹਾਏ! ਬਾਬਲਾ ਵੇ... |

ਰੰਗ ਤੇ ਵਿਆਗ: ਬਿਆਨ

ਜੱਜ (ਔਰਤ ਨੂੰ ) ਤੁਹਾਡੀ ਉਮਰ ਕੀ ਹੈ?
ਔਰਤ-ਜੀ ਕੋਈ 35 ਕੁ ਸਾਲ |
ਜੱਜ-ਪਰ ਤੁਸੀਂ ਦੋ ਸਾਲ ਪਹਿਲਾਂ ਵੀ ਇਹੀ ਉਮਰ ਦੱਸੀ ਸੀ |
ਔਰਤ-ਤੁਸੀਂ ਠੀਕ ਫਰਮਾਉਂਦੇ ਹੋ ਹਜ਼ੂਰ | ਭਲਾ ਅਦਾਲਤ ਵਿਚ ਦਿੱਤਾ ਗਿਆ ਬਿਆਨ ਮੈਂ ਕਿਵੇਂ ਬਦਲ ਸਕਦੀ ਹਾਂ |

-ਪਿੰਡ ਤੇ ਡਾਕ: ਖੋਸਾ ਪਾਂਡੋ, ਮੋਗਾ-142048.

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX