ਤਾਜਾ ਖ਼ਬਰਾਂ


ਸਿੱਧੂ ਜਿਸ ਵੀ ਪਾਰਟੀ 'ਚ ਜਾਣਗੇ, 2022 'ਚ ਉਸੇ ਪਾਰਟੀ ਦੀ ਸਰਕਾਰ ਬਣੇਗੀ- ਬ੍ਰਹਮਪੁਰਾ
. . .  16 minutes ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਖ਼ਤਮ ਹੋਣ ਮਗਰੋਂ ਪੱਤਰਕਾਰਾਂ...
ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਮਗਰੋਂ ਮੋਹਾਲੀ ਹਵਾਈ ਅੱਡੇ 'ਤੇ ਮਰੀਜ਼ਾਂ ਹੋ ਰਹੀ ਹੈ ਥਰਮਲ ਸਕਰੀਨਿੰਗ
. . .  39 minutes ago
ਮੋਹਾਲੀ, 28 ਜਨਵਰੀ (ਕੇ. ਐੱਸ. ਰਾਣਾ)- ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ ਅਤੇ ਅੱਜ ਸਿਹਤ ਵਿਭਾਗ ਦੀ ਟੀਮ ਨੇ ਮੋਹਾਲੀ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵਲੋਂ ਭਲਕੇ ਸੁਣਾਇਆ ਜਾਵੇਗਾ ਫ਼ੈਸਲਾ
. . .  49 minutes ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ ਨੇ ਨਿਰਭੈਆ ਦੇ ਦੋਸ਼ੀ ਮੁਕੇਸ਼ ਦੀ ਪਟੀਸ਼ਨ 'ਤੇ ਅੱਜ ਫ਼ੈਸਲਾ ਸੁਰੱਖਿਅਤ ਰੱਖ ਲਿਆ। ਜਸਟਿਸ ਆਰ. ਭਾਨੂੰਮਤੀ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਏ. ਐੱਸ. ਬੋਪੰਨਾ...
ਮੁੜ ਸ਼ੁਰੂ ਹੋਏ ਮੀਂਹ ਨੇ ਜਨ-ਜੀਵਨ ਕੀਤਾ ਪ੍ਰਭਾਵਿਤ
. . .  58 minutes ago
ਬਾਘਾਪੁਰਾਣਾ, 28 ਜਨਵਰੀ (ਬਲਰਾਜ ਸਿੰਗਲਾ)- ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਬਾਅਦ ਦੁਪਹਿਰ ਮੁੜ ਕਰਵਟ ਲਈ ਅਤੇ ਜ਼ੋਰਦਾਰ ਮੀਂਹ ਮੁੜ ਸ਼ੁਰੂ ਹੋ ਗਿਆ। ਮੀਂਹ ਸ਼ੁਰੂ ਹੋਣ ਨਾਲ ਠੰਢ 'ਚ ਲੋਕਾਂ ਨੂੰ...
ਨਾਗਰਿਕਤਾ ਕਾਨੂੰਨ ਤਹਿਤ ਮੁਸਲਮਾਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ- ਭਾਈ ਲੌਂਗੋਵਾਲ
. . .  about 1 hour ago
ਤਪਾ ਮੰਡੀ , 28 ਜਨਵਰੀ (ਵਿਜੇ ਸ਼ਰਮਾ)- ਲੰਬੇ ਸਮੇਂ ਤੋਂ ਅਫ਼ਗ਼ਾਨਿਸਤਾਨ 'ਚ ਵੱਸਦੇ ਸਿੱਖਾਂ ਦੀ ਮੰਗ ਸੀ ਕਿ ਸਾਨੂੰ ਦੇਸ਼ 'ਚ ਨਾਗਰਿਕਤਾ ਮਿਲਣੀ ਚਾਹੀਦੀ ਹੈ, ਇਸ ਕਰਕੇ ਹੀ ਸ਼੍ਰੋਮਣੀ ਅਕਾਲੀ ਦਲ ਨੇ...
ਜੇ. ਐੱਨ. ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 1 hour ago
ਪਟਨਾ, 28 ਜਨਵਰੀ- ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਬਿਹਾਰ ਦੇ ਜਹਾਨਾਬਾਦ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ...
ਪੰਜਾਬ ਦੇ ਮੌਜੂਦਾ ਹਾਲਾਤ 'ਤੇ ਟਕਸਾਲੀਆਂ ਦੀ ਜਲੰਧਰ 'ਚ ਬੈਠਕ ਸ਼ੁਰੂ
. . .  about 1 hour ago
ਜਲੰਧਰ, 28 ਜਨਵਰੀ (ਚਿਰਾਗ)- ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਕੋਰ ਕਮੇਟੀ ਦੇ ਮੈਂਬਰਾਂ ਦੀ ਸੂਬੇ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਜਲੰਧਰ ਦੇ ਸਰਕਿਟ ਹਾਊਸ 'ਚ ਬੈਠਕ ਸ਼ੁਰੂ ਹੋ ਗਈ ਹੈ। ਇਸ ਬੈਠਕ...
ਨਿਰਭੈਆ ਦੇ ਦੋਸ਼ੀ ਮੁਕੇਸ਼ ਦਾ ਤਿਹਾੜ ਜੇਲ੍ਹ 'ਚ ਹੋਇਆ ਜਿਨਸੀ ਸ਼ੋਸ਼ਣ- ਵਕੀਲ
. . .  about 1 hour ago
ਨਵੀਂ ਦਿੱਲੀ, 28 ਜਨਵਰੀ- ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਨਿਰਭੈਆ ਜਬਰ ਜਨਾਹ ਅਤੇ ਹੱਤਿਆ ਦੇ ਦੋਸ਼ੀ ਮੁਕੇਸ਼ ਦੀ ਵਕੀਲ ਅੰਜਨਾ ਪ੍ਰਕਾਸ਼...
ਰੁਜ਼ਗਾਰ ਦੀ ਸਮੱਸਿਆ 'ਤੇ ਇੱਕ ਲਫ਼ਜ਼ ਵੀ ਨਹੀਂ ਬੋਲਦੇ ਪ੍ਰਧਾਨ ਮੰਤਰੀ ਮੋਦੀ- ਰਾਹੁਲ ਗਾਂਧੀ
. . .  about 2 hours ago
ਜੈਪੁਰ, 28 ਜਨਵਰੀ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜੈਪੁਰ 'ਚ ਅੱਜ 'ਜਨ ਆਕਰੋਸ਼ ਰੈਲੀ' ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਕਰੋੜ ਨੌਕਰੀਆਂ ਦਾ ਵਾਅਦਾ ਕੀਤਾ...
ਪੰਜਾਬ 'ਚ ਟਿੱਡੀ ਦਲ ਦੀ ਘੁਸਪੈਠ 'ਤੇ ਕੈਪਟਨ ਨੇ ਸਰਕਾਰ ਕੋਲ ਪਾਕਿਸਤਾਨ ਅੱਗੇ ਮਸਲਾ ਚੁੱਕਣ ਦੀ ਕੀਤੀ ਅਪੀਲ
. . .  about 2 hours ago
ਚੰਡੀਗੜ੍ਹ, 28 ਜਨਵਰੀ- ਰਾਜਸਥਾਨ ਦੇ ਨਾਲ ਲੱਗਦੇ ਦੱਖਣੀ ਪੰਜਾਬ ਦੇ ਕੁਝ ਇਲਾਕਿਆਂ 'ਚ ਫ਼ਸਲਾਂ 'ਤੇ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
ਹੋਰ ਖ਼ਬਰਾਂ..

ਦਿਲਚਸਪੀਆਂ

ਭੇਡ ਚਾਲ

ਇਕ ਦਿਨ ਸਵੇਰੇ-ਸਵੇਰੇ ਇਕ ਆਜੜੀ ਕੱਚੇ ਰਸਤੇ ਭੇਡਾਂ ਲਈ ਜਾ ਰਿਹਾ ਸੀ | ਸਾਰੀਆਂ ਭੇਡਾਂ ਦੇ ਸਿਰ ਥੱਲੇ ਨੂੰ ਸਨ ਕੋਈ ਵੀ ਉੱਪਰ ਵੱਲ ਮੰੂਹ ਕਰਕੇ ਰਸਤਾ ਨਹੀਂ ਸੀ ਵੇਖ ਰਹੀ | ਇਕ-ਦੂਜੀ ਦੀ ਪੈੜ ਧਰਦੀਆਂ ਉਹ ਧੂੜ ਉਡਾਉਂਦੀਆਂ ਜਾ ਰਹੀਆਂ ਸਨ | ਇਹ ਹੈ ਭੇਡ ਚਾਲ, ਜੇਕਰ ਅੱਗੇ ਕੋਈ ਖੂਹ ਜਾਂ ਖੱਡਾ ਆ ਜਾਵੇ ਤਾਂ ਸਾਰੀਆਂ ਭੇਡਾਂ ਉਸ ਵਿਚ ਡਿੱਗ ਜਾਵਣ | ਇਸੇ ਤਰ੍ਹਾਂ ਵਿਦੇਸ਼ ਜਾਣ ਦੀ ਹੋੜ ਦੇਖ ਕੇ ਲਗਦਾ ਹੈ ਕਿ ਪੰਜਾਬ ਖਾਲੀ ਹੋ ਜਾਵੇਗਾ | ਚੁਗਵੇਂ-ਚੁਗਵੇਂ ਨੌਜਵਾਨ ਅਤੇ ਅੱਲ੍ਹੜ ਕੁੜੀਆਂ ਆਈਲਟਸ ਕਰਕੇ ਵਿਦੇਸ਼ ਪੜ੍ਹਨ ਅਤੇ ਨੌਕਰੀਆਂ ਕਰਨ ਜਾ ਰਹੇ ਹਨ | ਇਸ ਭੇਡ ਚਾਲ ਨੂੰ ਵੇਖਦਿਆਂ ਉਨ੍ਹਾਂ ਦੇ ਮਾਪੇ ਵੀ ਮਜਬੂਰ ਹਨ ਅਤੇ ਬਜ਼ੁਰਗ ਦਾਦਾ-ਦਾਦੀ ਵੀ, ਕਿਉਂਕਿ ਬਜ਼ੁਰਗਾਂ ਦੀ ਪੇਸ਼ ਕੋਈ ਨਹੀਂ ਜਾਂਦੀ |
ਅੱਗੋਂ ਜਵਾਬ ਮਿਲਦਾ ਹੈ ਕਿ ਇਧਰ ਆਪਣੇ ਦੇਸ਼ ਵਿਚ ਨੌਕਰੀਆਂ ਨਹੀਂ ਮਿਲਦੀਆਂ, ਜੇਕਰ ਮਿਲਦੀਆਂ ਵੀ ਹਨ ਤਾਂ ਸਿਰਫ਼ ਉਨ੍ਹਾਂ ਨੂੰ ਜਿਨ੍ਹਾਂ ਦੀ ਕੋਈ ਸਿਫ਼ਾਰਸ਼ ਹੈ ਜਾਂ ਜਿਨ੍ਹਾਂ ਕੋਲ ਰਿਸ਼ਵਤ ਦੇਣ ਲਈ ਪੈਸਾ ਹੈ | ਇਸੇ ਲਈ ਤਾਂ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਉਲਟੀ ਹੈ | ਪੰ੍ਰਤੂ ਯਾਦ ਰਹੇ ਕਿ ਕੀ ਮੇਰੇ ਮਹਾਨ ਭਾਰਤ ਵਿਚ ਡਾਕਟਰਾਂ, ਇੰਜੀਨੀਅਰਾਂ ਦੀ ਲੋੜ ਨਹੀਂ ਜੇ ਹੈ ਤਾਂ ਇਥੇ ਨੌਕਰੀਆਂ ਕਿਉਂ ਨਹੀਂ, ਇਹੀ ਸਵਾਲ ਮਾਪਿਆਂ ਦੇ ਦਿਲ ਵਿਚ ਪਨਪਦਾ ਹੈ | ਜਦੋਂ ਜਿਥੇ ਵੀ ਇਹ ਬੱਚੇ ਨੌਕਰੀ ਲਈ ਅਪਲਾਈ ਕਰਦੇ ਹਨ ਤਾਂ ਅੱਗੇ ਕੋਟਾ ਫੁਲ ਮਿਲਦਾ ਹੈ ਕਿਤੇ ਵੀ ਵੇਖ ਲਓ ਮੇਰੇ ਦੇਸ਼ ਵਿਚ ਰੁਜ਼ਗਾਰ ਤਾਂ ਬਹੁਤ ਹੈ ਪਰ ਲੋੜਵੰਦ ਨੂੰ ਨਹੀਂ ਮਿਲਦਾ | ਇਕ ਪਾਸੇ ਮਹਿੰਗਾਈ ਵਧ ਰਹੀ ਹੈ, ਦੂਜੇ ਪਾਸੇ ਦੇਸ਼ ਦਾ ਕਮਾਊ ਨੌਜਵਾਨ ਆਪਣੀ ਜਾਇਦਾਦ ਗਿਰਵੀ ਰੱਖ ਕੇ ਆਲੀਸ਼ਾਨ ਕੋਠੀਆਂ ਨੂੰ ਜੰਦਰੇ ਮਾਰ ਕੇ ਵਿਦੇਸ਼ੀ ਡਿਗਰੀਆਂ ਲਈ ਭੇਡ ਚਾਲ ਵਿਚ ਫਸਦਾ ਜਾ ਰਿਹਾ ਹੈ |
ਮੁਆਫ਼ ਕਰਨਾ ਆਬਾਦੀ ਵਧ ਗਈ ਹੈ | ਪੰਜਾਬ ਵਿਚ ਵਿਕਾਸ ਕਾਰਜ ਬਹੁਤ ਹੋ ਰਹੇ ਹਨ, ਪੰ੍ਰਤੂ ਇਨ੍ਹਾਂ ਵਿਕਾਸ ਕਾਰਜਾਂ ਦੀ ਬਦੌਲਤ ਲੀਡਰਾਂ ਦੀਆਂ ਫ਼ੌਜਾਂ ਵੀ ਵਧ ਰਹੀਆਂ ਹਨ ਪਰ ਕੀ ਇਨ੍ਹਾਂ ਲੀਡਰਾਂ ਨੇ ਸਹੀ ਪਾਸੇ ਵੱਲ ਲੋਕਾਂ ਨੂੰ ਲਾਇਆ ਹੈ | ਸ਼ਾਇਦ ਨਹੀਂ, ਜੇਕਰ ਲਾਇਆ ਹੁੰਦਾ ਤਾਂ ਦੇਸ਼ ਪ੍ਰੇਮ ਦੀ ਭਾਵਨਾ ਵਧਦੀ ਪਰ ਵਧਣ ਦੀ ਬਜਾਏ ਹਰ ਕੋਈ ਇਹੀ ਆਖ ਰਿਹਾ ਹੈ ਕਿ ਕੀ ਰੱਖਿਐ ਇਥੇ ਇੰਡੀਆ ਵਿਚ? ਅੱਜ ਫਿਰ ਲੱਗਦਾ ਹੈ ਕਿ ਪੱਛਮੀ ਸੱਭਿਅਤਾ ਭਾਰੂ ਹੋ ਗਈ ਹੈ | ਮੁਆਫ਼ ਕਰਨਾ ਕਹਿੰਦਿਆਂ ਵੀ ਸ਼ਰਮ ਆ ਰਹੀ ਹੈ ਕਿ ਮੇਰੇ ਦੇਸ਼ ਦੇ ਸੱਭਿਆਚਾਰ 'ਚ ਵੀ ਭੇਡ ਚਾਲ ਰੁਕਣ ਦਾ ਨਾਂਅ ਨਹੀਂ ਲੈ ਰਹੀ | ਚੰਗੀ ਭਲੀ ਜਾਇਦਾਦ ਦੇ ਮਾਲਕ ਵੀ ਇਸ ਭੇਡ ਚਾਲ ਵਿਚ ਫਸਦੇ ਜਾ ਰਹੇ ਹਨ | ਮੁਆਫ਼ ਕਰਨਾ ਜੇਕਰ ਖਿਆਲ ਨਾ ਕੀਤਾ ਤਾਂ ਪਿੰਡਾਂ ਵਿਚੋਂ ਤਾਂ ਨੌਜਵਾਨ ਪੀੜ੍ਹੀ ਖ਼ਤਮ ਹੋ ਹੀ ਜਾਏਗੀ ਤੇ ਪਿੱਛੇ ਰਹਿ ਜਾਣਗੇ ਸਿਆਸੀ ਉਮਰ ਦੇ ਬੰਦੇ | ਸੋ, ਲੋੜ ਹੈ ਕਿ ਇਥੇ ਹਰ ਵਰਗ ਲਈ ਨੌਕਰੀਆਂ ਹੋਣ, ਜੇਕਰ ਦੂਸਰੇ ਦੇਸ਼ਾਂ ਵਿਚ ਨੌਕਰੀਆਂ ਹਨ ਤਾਂ ਫਿਰ ਇਥੇ ਕਿਉਂ ਨਹੀਂ, ਭਾਵ ਕਿ ਸਾਡੇ ਦੇਸ਼ ਵਿਚ ਕਿਉਂ ਨਹੀਂ ਹੋ ਸਕਦੀਆਂ ਹਨ | ਜੇਕਰ ਇਥੇ ਰਿਸ਼ਵਤਖੋਰੀ ਅਤੇ ਸਿਫਾਰਸ਼ ਨਾ ਹੋਵੇ ਇਹ ਬਿਮਾਰੀ ਮੇਰੇ ਮਹਾਨ ਭਾਰਤ ਵਿਚੋਂ ਪਤਾ ਨਹੀਂ ਕਦੋਂ ਜਾਏਗੀ, ਸੱਠ ਦਾ ਬੁਢਾਪਾ ਕੱਟਣਾ ਔਖਾ ਹੋ ਗਿਆ ਹੈ | ਪੋਤਰੀ ਪਹਿਲਾਂ ਹੀ ਕੈਨੇਡਾ ਜਾ ਚੁੱਕੀ ਹੈ ਤੇ ਹੁਣ ਪੋਤਰਾ ਵੀ ਜਾ ਰਿਹਾ ਹੈ | ਸੱਚੀਂ ਹੌਲ ਜਿਹੇ ਪੈਂਦੇ ਹਨ ਬਾਅਦ ਵਿਚ ਘਰ ਵਿਚ ਸਿਰਫ਼ ਸਿਆਣੀ ਉਮਰ ਦੇ ਦਾਦਾ-ਦਾਦੀ ਰਹਿ ਜਾਣਗੇ | ਲਗਦਾ ਹੈ ਨੂੰ ਹ ਤੇ ਪੁੱਤਰ ਵੀ ਇਧਰ ਨਹੀਂ ਰਹਿਣਗੇ, ਉਹ ਵੀ ਬੱਚਿਆਂ ਦੇ ਕੋਲ ਹੀ ਡਾਲਰ ਕਮਾਉਣ ਜਾਣਗੇ, ਪਤਾ ਨਹੀਂ ਕੀ ਹੋ ਗਿਐ ਜ਼ਮਾਨੇ ਨੂੰ ਜਿਹੜਾ ਵੀ ਵੇਖੋ ਕੈਨੇਡਾ... ਕੈਨੇਡਾ... ਕੈਨੇਡਾ... ਕਰਦਾ ਫਿਰਦੈ ਪਰ ਸਰਕਾਰਾਂ ਘੂਕ ਸੁੱਤੀਆਂ ਪਈਆਂ ਹਨ |

-ਮੋਬਾਈਲ : 88726-21028.


ਖ਼ਬਰ ਸ਼ੇਅਰ ਕਰੋ

ਯਾਦਾਂ ਦੀ ਟੋਕਰੀ 'ਚੋਂ ਝਾਕਦੇ ਚਿਹਰੇ: ਸਾਡੀ ਨਿੱਕੀ ਬੇਬੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਈ ਵਾਰ ਸਮਾਂ ਪਾਸ ਕਰਨ ਹਿੱਤ ਉਹ ਆਪਣੇ ਨੱਕ ਵਿਚ ਡੱਕਾ ਪਾਕੇ ਕਿੰਨਾ ਕਿੰਨਾ ਚਿਰ ਛਿੱਕਾਂ ਹੀ ਮਾਰੀ ਜਾਂਦੀ | ਇਕ ਵਾਰ ਸ਼ਾਮ ਵੇਲੇ ਮੈਂ ਆਪਣੇ ਸਕੂਲ ਦਾ ਕੰਮ ਕਰ ਰਿਹਾ ਸੀ ਕਿ ਨਿੱਕੀ ਬੇਬੇ ਦੇ ਉੱਚੀ ਉੱਚੀ ਰੋਣ ਦੀ ਆਵਾਜ਼ ਆਈ ਤਾਂ ਮੈਂ ਭੱਜ ਕੇ ਬੇਬੇ ਦੇ ਘਰ ਗਿਆ | ਉਸ ਕੋਲ ਬੈਠੀਆਂ ਪਿੰਡ ਦੀਆਂ ਤਿੰਨ ਚਾਰ ਔਰਤਾਂ ਉਸਨੂੰ ਕੀਰਨੇ ਪਾਉਣ ਤੋਂ ਰੋਕਦੀਆਂ ਹੋਈਆਂ ਕਹਿ ਰਹੀਆਂ ਸਨ 'ਬੱਸ ਕਰ ਬੇਬੇ ਜੀ, ਕਿਉਂ ਸਾਰਾ ਪਿੰਡ ਕੱਠਾ ਕਰਨ 'ਤੇ ਆਈ ਹੈਂ' | ਮੇਰੇ ਪਿੱਛੇ ਮੇਰੇ ਦਾਦੀ ਜੀ ਵੀ ਆ ਗਏ ਤਾਂ ਪਤਾ ਲਗਾ ਕਿ ਆਈਆਂ ਹੋਈਆਂ ਔਰਤਾਂ ਵਿਚੋਂ ਇਕ ਦੇ ਜਵਾਈ ਦਾ ਦਾਦਾ ਮਰ ਗਿਆ ਹੈ ਅਤੇ ਉਹ ਕੱਲ੍ਹ ਨੂੰ ਮਕਾਣ ਜਾਣ ਲਈ ਨਿੱਕੀ ਬੇਬੇ ਨੂੰ ਕਹਿਣ ਆਈਆਂ ਸਨ ਅਤੇ ਨਿੱਕੀ ਬੇਬੇ ਉਨ੍ਹਾਂ ਨੂੰ ਉਥੇ ਪਾਏ ਜਾਣ ਵਾਲੇ ਕੀਰਨਿਆਂ ਦਾ ਨਮੂਨਾ ਪੇਸ਼ ਕਰਕੇ ਦਿਖਾ ਰਹੀ ਸੀ |
ਗਰਮੀ ਦੇ ਮੌਸਮ ਵਿਚ ਸਾਰੇ ਘਰਾਂ ਦੇ ਮੈਂਬਰ ਆਪੋ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਹੀ ਸੌਾਦੇ ਸਨ | ਸ਼ੋਰ ਪ੍ਰਦੂਸ਼ਣ ਨਾ ਦੇ ਬ੍ਰਾਬਰ ਹੁੰਦਾ ਸੀ ਸਿੱਟੇ ਵੱਜੋਂ ਵੱਖ ਵੱਖ ਛੱਤਾਂ 'ਤੇ ਪਏ ਹੋਏ ਵੀ ਅਸੀਂ ਆਪਸੀ ਵਾਰਤਾਲਾਪ ਵਿਚ ਭਾਗ ਲੈਂਦਿਆਂ ਆਪਣਾ ਮਨੋਰੰਜਨ ਕਰ ਲੈਂਦੇ ਸੀ | ਨਿੱਕੀ ਬੇਬੇ ਦਾ ਹਾਸਿਆਂ ਭਰਿਆ ਪ੍ਰੋਗਰਾਮ ਅਕਸਰ ਰਾਤ ਨੂੰ ਹੀ ਸ਼ੁਰੂ ਹੁੰਦਾ ਸੀ | ਪਿੰਡ ਦੇ ਦੋ ਪਾਠੀ ਦਿਆਲ ਸਿੰਘ ਅਤੇ ਸ਼ੇਰ ਸਿੰਘ ਗੁਰੂਦੁਆਰਾ ਸਾਹਿਬ ਵਿਖੇ ਸੰਗਤ ਨੂੰ ਦੇਗ ਵਰਤਾਉਣ ਦੀ ਡਿਊਟੀ ਨਿਭਾਉਂਦੇ ਸਨ | ਸਾਰਿਆਂ ਵਿਚ ਇਹ ਪ੍ਰਭਾਵ ਬਣਿਆ ਹੋਇਆ ਸੀ ਕਿ ਉਨ੍ਹਾਂ ਵਿਚੋਂ ਇਕ ਖੁੱਲ੍ਹੇ ਹੱਥ ਨਾਲ ਅਤੇ ਦੂਜਾ ਜ਼ਰਾ ਘੁਟਵੇਂ ਹੱਥ ਨਾਲ ਦੇਗ ਵਰਤਾਉਂਦਾ ਹੈ | ਮਈ ਜੂਨ ਦੇ ਮਹੀਨਿਆਂ ਵਿਚ ਜੇ ਕਿਤੇ ਰਾਤ ਨੂੰ ਹਵਾ ਚਲਣੀ ਬੰਦ ਹੋ ਜਾਂਦੀ ਤਾਂ ਬੇਬੇ ਨੇ ਮੇਰੀ ਦਾਦੀ ਜੀ ਨੂੰ ਕਹਿਣਾ 'ਨੀ ਸ਼ਾਮੋ, ਅੱਜ ਤਾਂ ਕੋਈ ਚੰਦਰਾ, ਦਿਆਲੇ ਵਰਗਾ ਡਿਊਟੀ 'ਤੇ ਬੈਠਾ, ਭੋਰਾ ਵੀ ਪੱਤਾ ਨਹੀਂ ਹਿੱਲਣ ਦਿੰਦਾ' | ਇਸਦੇ ਉਲਟ ਜੇ ਕਦੇ ਠੰਢੀ ਹਵਾ ਦਾ ਤੇਜ਼ ਬੁੱਲਾ ਆ ਜਾਣਾ ਤਾਂ ਬੇਬੇ ਦੇ ਬੋਲ ਹੁੰਦੇ 'ਅੱਜ ਤਾਂ ਸ਼ੇਰ ਸਿੰਘ ਹਵਾ ਦੇ ਗੱਫੇ ਵੰਡੀ ਜਾਂਦਾ, ਉੱਪਰ ਵਾਲਾ ਇਹਨੂੰ ਲੰਮੀ ਉਮਰ ਦੇਵੇ' | ਜੇ ਕਿਤੇ ਸਾਡੇ ਨਾਲ ਦੀ ਛੱਤ 'ਤੇ ਪਏ ਬਾਬਾ ਗੁਰਨਾਮ ਸਿੰਘ ਆਪਣੀ ਇਕ ਲੱਤ ਚੁੱਕਕੇ, ਉੱਚੀ ਆਵਾਜ਼ ਵਿਚ ਗੈਸ ਦਾ ਗੋਲਾ ਦਾਗਦੇ ਤਾਂ ਸਾਡੇ ਸਾਰਿਆਂ ਦੇ ਨਾਲ ਹੱਸਦੀ ਹੋਈ ਨਿੱਕੀ ਬੇਬੇ ਨੇ ਸਾਨੂੰ ਡਰਾਉਣ ਦੇ ਅੰਦਾਜ਼ ਵਿਚ ਕਹਿਣਾ 'ਭੱਜੋ ਵੇ, ਮੋਰਚਿਆਂ 'ਚ ਲੁਕਜੋ, ਚੀਨਿਆਂ ਨਾਲ ਲੜਾਈ ਲੱਗਗੀ' | ਕੰਨਾਂ ਵਿਚ ਨੁਕਸ ਹੋਣ ਕਰਕੇ ਬਾਬਾ ਜੀ ਨੂੰ ਆਪਣੇ ਬਾਰੇ ਹੁੰਦਾ ਹਾਸਾ ਮਖੌਲ ਸੁਣਦਾ ਨਹੀਂ ਸੀ ਜਿਸ ਕਾਰਨ ਅਸੀਂ ਪੂਰਾ ਨਜ਼ਾਰਾ ਲੈਂਦੇ |
ਮੇਰੇ ਹਮਉਮਰ ਸਾਥੀ ਜਦੋਂ ਨਿੱਕੀ ਬੇਬੇ ਦੇ ਦਿਹਾਤੀ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੁੰਦੇ ਤਾਂ ਐਨ ਉਸ ਵੇਲੇ ਮੈਂ ਆਪਣੇ ਦਾਦਾ ਜੀ ਕੋਲ ਬੈਠਾ, ਉਨ੍ਹਾਂ ਨੂੰ 'ਵੀਹੋ ਵੀਹਾ ਚਾਰ ਸੌ' ਤੱਕ ਦੇ ਪਹਾੜੇ ਸੁਣਾ ਰਿਹਾ ਹੁੰਦਾ | ਪਹਾੜਿਆਂ ਵਿਚ ਕਿਤੇ ਵੀ ਕੋਈ ਭੁੱਲ ਹੋਣ 'ਤੇ ਦਾਦਾ ਜੀ ਦਾ ਇਕ ਥੱਪੜ ਮੇਰੇ ਮੂੰਹ 'ਤੇ ਪੈਂਦਾ ਤਾਂ ਬੇਬੇ ਦੀ ਟੋਲੀ ਵਿਚ ਬੈਠੇ ਕਿਸੇ ਨੇ ਕਹਿਣਾ ਕਿ ਲਉ, ਇਕ ਹੋਰ ਬੰਬ ਚਲ ਗਿਆ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮਕਾਨ ਨੰ:- ਬੀ-21-14805, ਭਗਵਾਨ ਨਗਰ ਮਾਰਕੀਟ, ਨੇੜੇ ਢੋਲੇਵਾਲ ਲੁਧਿਆਣਾ-141003.
ਮੋਬਾਈਲ : 99155-41219

ਕਾਵਿ-ਵਿਅੰਗ: ਅਜੋੜ ਪਹੁੰਚ

• ਨਵਰਾਹੀ ਘੁਗਿਆਣਵੀ •
ਢੀਠਪੁਣਾ ਸਿਆਸਤ ਦਾ ਮੁੱਖ ਲੱਛਣ,
ਪੱਥਰ-ਚਿੱਤ ਹੋਣਾ ਵੱਡੀ ਲੋੜ ਇਸ ਦੀ |
ਕੁਰਸੀ ਬਾਝ ਨਾ ਏਸ ਦੀ ਪਵੇ ਪੂਰੀ,
ਟਿਕਟ ਵਾਸਤੇ ਫ਼ੀਸ ਕਰੋੜ ਇਸ ਦੀ |
ਧੱਕੇਮੁੱਕੀ ਦੇ ਨਾਲ ਪ੍ਰਬੰਧ ਕਰਨਾ,
ਕੋਈ ਸਕਦਾ ਨਾ ਬਾਂਹ ਮਰੋੜ ਇਸ ਦੀ |
ਵਿਗੜੇ ਹੋਏ ਹਾਲਾਤ ਵਿਚ ਟਹੁਰ ਇਸ ਦੀ,
ਬੇਸ਼ੱਕ ਹੁੰਦੀ ਏ ਪਹੁੰਚ ਅਜੋੜ ਇਸ ਦੀ |

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਘੋਨੀ

ਪਿੰਡਾਂ ਦਾ ਵਾਤਾਵਰਨ ਬੜਾ ਸੁਹਾਵਣਾ ਤੇ ਮਨਭਾਉਂਦਾ ਹੁੰਦਾ ਹੈ | ਖੁੱਲ੍ਹੀਆਂ ਸੜਕਾਂ ਤੇ ਆਬੋ-ਹਵਾ ਬੜੀ ਰਮਣੀਕ ਤੇ ਸੁਹਾਵਣੀ ਹੁੰਦੀ ਹੈ | ਇਕ ਬਜ਼ੁਰਗ, ਜਿਸ ਨੇ ਸਰਕਾਰੀ ਹਸਪਤਾਲ ਦੇ ਮੋਟੇ-ਮੋਟੇ ਸ਼ੀਸ਼ੇ ਵਾਲੀ ਐਨਕ ਲਾਈ ਹੋਈ ਸੀ, ਆਪਣੇ ਬੁਢਾਪੇ ਦਾ ਸਹਾਰਾ ਖੰੂਡੀ ਨਾਲ ਸ਼ਾਮ ਦੀ ਸੈਰ ਕਰਕੇ ਵਾਪਸ ਆ ਰਿਹਾ ਸੀ |
ਇਕ ਬੱਚਾ ਭੱਜਾ-ਭੱਜਾ ਆਉਂਦਾ ਬਾਬੇ ਦੇ ਢਿੱਡ 'ਚ ਵੱਜਾ ਤੇ ਬਾਬੇ ਨੂੰ ਗੋਲ-ਮਟੋਲ ਕਰਕੇ ਸੜਕ 'ਤੇ ਸੁੱਟ ਦਿੱਤਾ | ਬਾਬੇ ਦੀ ਐਨਕ ਕਿਤੇ, ਖੰੂਡੀ ਕਿਤੇ | ਇਹ ਦੇਖ ਬੱਚਾ ਘਬਰਾ ਗਿਆ, ਪੰ੍ਰਤੂ ਭੱਜਿਆ ਨਹੀਂ, ਸਗੋਂ ਸਹਿਮਿਆ ਹੋਇਆ ਉਥੇ ਖੜ੍ਹ ਗਿਆ |
ਕੁਝ ਦੇਰ ਬਾਅਦ ਬਾਬਾ ਸੰਭਲਿਆ | ਉਸ ਆਪਣੀ ਐਨਕ ਲੱਭ ਕੇ ਲਾਈ, ਕੱਪੜੇ ਝਾੜੇ ਤੇ ਖੰੂਡੀ ਦੇ ਸਹਾਰੇ ਖੜ੍ਹਾ ਹੋਇਆ ਤੇ ਬੱਚੇ ਨੂੰ ਖੜ੍ਹਾ ਤੇ ਸਹਿਮਿਆ ਦੇਖ, ਹੈਰਾਨ ਹੁੰਦਾ ਪੁੱਛਣ ਲੱਗਾ, 'ਬਾਈ ਤੂੰ ਕੌਣ ਏਾ?' (ਉਦੋਂ ਬੱਚਿਆਂ ਦੇ ਨਾਂਅ ਅੱਜ ਵਾਂਗ ਮਾਡਰਨ ਨਹੀਂ, ਸਗੋਂ ਅਜੀਬੋ-ਗਰੀਬ ਹੁੰਦੇ ਸਨ |)
'ਬਾਪੂ! ਮੈਂ ਨੰਬਰਦਾਰਾਂ ਦੀ ਘੋਨੀ ਹਾਂ, ਘੋਨੀ |'
'ਸੌਹਰੀਏ! ਅਜੇ ਤੂੰ ਨੰਬਰਦਾਰਾਂ ਦੀ ਘੋਨੀ ਏਾ, ਜੇਕਰ ਸਿੰਗਾਂ ਵਾਲੀ ਹੁੰਦੀ ਤਾਂ ਮੇਰਾ ਢਿੱਡ ਤਾਂ ਪਾੜ ਦਿੱਤਾ ਸੀ |'

-ਸਟਰੀਟ ਆਰ. ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ, ਫਿਰੋਜ਼ਪੁਰ ਸ਼ਹਿਰ |
ਮੋਬਾਈਲ : 90418-26725.

ਤੀਰ ਤੁੱਕਾ: ਤੂੰ ਸਾਡਾ ਨਾਂਅ ਨਹੀਂ ਜਾਣਦਾ

ਚੌਾਕ ਵਿਚ ਖੜੇ੍ਹ ਪੁਲਿਸ ਥਾਣੇਦਾਰ ਨੇ ਜਿਉਂ ਹੀ ਇਕ ਛੀਟਕੇ ਜਿਹੇ ਮੁੰਡੇ ਨੂੰ ਬਿਨਾਂ ਹੈਲਮਟ ਪਾਈ ਮੋਟਰਸਾਈਕਲ 'ਤੇ ਆਉਂਦੇ ਹੋਇਆ ਰੋਕਿਆ | ਮੁੰਡਾ ਰੋਹਬ ਝਾੜਨ ਲੱਗ ਪਿਆ, 'ਤੂੰ ਕੌਣ ਹੁੰਦਾ ਹੈਾ, ਮੈਨੂੰ ਰੋਕਣ ਵਾਲਾ, ਮੈਂ... ਲੀਡਰ ਦਾ ਮੁੰਡਾ |' ਏਨਾ ਕਹਿੰਦੇ ਹੀ ਮੁੰਡੇ ਨੇ ਆਪਣਾ ਮਹਿੰਗਾ ਮੋਬਾਈਲ ਜੇਬ ਵਿਚੋਂ ਕੱਢਦਿਆਂ ਪੁਲਿਸ ਵਾਲੇ ਨਾਲ ਆਪਣੇ ਪਿਉ ਦੀ ਗੱਲ ਕਰਵਾਈ | ਥਾਣੇਦਾਰ ਨੇ ਓ. ਕੇ. ਸਰ ਕਹਿ ਕੇ ਮੁੰਡੇ ਨੂੰ ਬਿਨਾਂ ਚਲਾਨ ਕੀਤੇ ਜਾਣ ਦਾ ਇਸ਼ਾਰਾ ਕਰ ਦਿੱਤਾ | ਮੁੰਡਾ ਬੇਬਾਕੀ ਨਾਲ ਬੋਲਿਆ, 'ਅੰਕਲ ਏਦਾਂ ਨਾ ਰੋਕਿਆ ਕਰੋ, ਪਹਿਚਾਣ ਰੱਖਿਆ ਕਰੋ ਤੁਸੀਂ ਸਾਡਾ ਨਾਂਅ ਨਹੀਂ ਜਾਣਦੇ |' ਥਾਣੇਦਾਰ ਕੁੱਝ ਨਾ ਬੋਲਿਆ ਤੇ ਦੂਸਰੇ ਲੋਕਾਂ ਦੇ ਕਾਗ਼ਜ਼ਾਤ ਚੈੱਕ ਕਰਨ ਲੱਗ ਪਿਆ | ਮੁੰਡਾ ਜੇਤੂ ਅੰਦਾਜ਼ ਵਿਚ ਮੋਟਰਸਾਈਕਲ ਦਾ ਗੇਅਰ ਪਾਈ ਫਾਟਕਾਂ ਵਲ ਚਲੇ ਗਿਆ |
ਅਜੇ ਪੰਦਰਾਂ ਮਿੰਟ ਹੀ ਹੋਏ ਹੋਣਗੇ ਕਿ ਚੌਾਕ ਵਿਚ ਪੁਲਿਸ ਨੂੰ ਸੂਚਨਾ ਮਿਲੀ ਕਿ ਨਹਿਰ ਦੀ ਪੁਲੀ 'ਤੇ ਮੋਟਰਸਾਈਕਲ ਹਾਦਸਾ ਹੋਇਆ ਹੈ | ਪੁਲਿਸ ਨੇ ਪੁੱਜ ਕੇ ਦੇਖਿਆ, ਉਹੀ ਮੁੰਡਾ ਜੋ ਅੱਧਾ ਘੰਟਾ ਪਹਿਲਾਂ ਚੌਾਕ ਵਿਚ ਪੁਲਿਸ ਨੇ ਬਿਨਾਂ ਹੈਲਮਟ ਜਾਂਦੇ ਰੋਕਿਆ ਸੀ, ਖ਼ੂਨ ਨਾਲ ਲੱਥਪੱਥ ਸੜਕ ਕੰਢੇ ਪਿਆ ਸੀ, ਸਿਰ ਵਿਚ ਡੂੰਘੀ ਸੱਟ ਲੱਗੀ ਸੀ | ਥਾਣੇਦਾਰ ਨੇ ਬਿਨਾਂ ਦੇਰੀ ਕੀਤੇ ਮੁੰਡੇ ਨੂੰ ਹਸਪਤਾਲ ਪਹੁੰਚਾਇਆ | ਮੁੰਡੇ ਦਾ ਮਾਂ ਪਿਉ ਵੀ ਆ ਗਏ |
ਪਿਉ ਥਾਣੇਦਾਰ ਨਾਲ ਅੱਖ ਨਹੀਂ ਮਿਲਾ ਰਿਹਾ ਸੀ | ਅਜੇ ਅੱਧਾ ਘੰਟਾ ਪਹਿਲਾਂ ਤਾਂ ਉਸ ਥਾਣੇਦਾਰ ਨੂੰ ਚਲਾਨ ਨਾ ਕੱਟਣ ਦਾ ਕਹਿ ਕੇ ਮੁੰਡੇ ਦਾ ਹੌਸਲਾ ਵਧਾਇਆ ਸੀ, ਜਿਸ ਕਰਕੇ ਮੁੰਡੇ ਨੇ ਪਹਿਲਾਂ ਨਾਲੋਂ ਵੀ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ਚਲਾਇਆ ਸੀ ਤੇ ਇਹ ਹਾਲ ਹੋ ਗਿਆ ਸੀ | ਉਂਝ ਚੰਗੇ ਭਾਗੀਂ ਬਚਾਅ ਹੋ ਗਿਆ ਸੀ, ਸਿਰ ਦੀ ਸੱਟ ਆਮ ਤੌਰ 'ਤੇ ਜਾਨਲੇਵਾ ਹੋ ਜਾਂਦੀ ਹੈ | ਮੁੰਡੇ ਦਾ ਪਿਉ ਸੋਚ ਰਿਹਾ ਸੀ, 'ਜੇ ਮੁੰਡੇ ਦੇ ਹੈਲਮਟ ਪਾਇਆ ਹੁੰਦਾ ਤਾਂ ਇਹ ਹਾਲ ਨਾ ਹੁੰਦਾ, ਸਿਫ਼ਾਰਸ਼ ਕਰਨ ਲੱਗੇ ਵੀ ਸੌ ਵਾਰ ਸੋਚਣਾ ਚਾਹੀਦਾ ਹੈ |'

-ਅੱਟਾ ਵਾਲੇ, ਕ੍ਰਿਸ਼ਨਾ ਕਾਲੋਨੀ ਗੁਰਾਇਆ
ਮੋਬਾਈਲ : 9417058020.

ਜਨਮ ਮਿਤੀ

ਮਾਂ ਨੇ ਚੁੱਲ੍ਹੇ 'ਤੇ ਸਾਗ ਰੱਖਿਆ ਹੋਇਆ ਸੀ | ਕੋਲ ਬੈਠਾ ਮੰੁਡਾ ਨਾਲੇ ਅੱਗ ਸੇਕ ਰਿਹਾ ਸੀ, ਨਾਲ ਹੀ ਆਪਣੀ ਵੱਡੀ ਭੈਣ ਨੂੰ ਫੋਨ 'ਤੇ ਕਹਿ ਰਿਹਾ ਸੀ, 'ਦੀਦੀ ਜਨਮ ਦਿਨ ਬਹੁਤ-ਬਹੁਤ ਮੁਬਾਰਕ ਹੋਵੇ |'
ਇੰਨੀ ਸੁਣ ਕੇ ਮਾਂ ਨੇ ਮੰੁਡੇ ਨੂੰ ਪੁੱਛਿਆ, 'ਵੇ ਤੂੰ ਕਿਹੜੀ ਦੀਦੀ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਈ ਜਾਨੈ? ਅੱਜ ਕੀਹਦਾ ਜਨਮ ਦਿਨ ਐ?'
'ਮਾਂ ਰਾਜ ਭੈਣ ਦਾ ਜਨਮ ਦਿਨ ਐ ਅੱਜ, ਤੂੰ ਐਨਾ ਵੀ ਭੁੱਲ ਗਈ?'
'ਵੇ ਤੈਨੂੰ ਕੀਹਨੇ ਕਹਿ ਦਿੱਤਾ ਕਿ ਅੱਜ ਰਾਜ ਦਾ ਜਨਮ ਦਿਨ ਐ | ਉਹ ਤਾਂ ਦਸ ਹਾੜ੍ਹ ਨੂੰ ਹੋਈ ਸੀ | ਉਸ ਦਿਨ ਤਾਂ ਐਨੀ ਗਰਮੀ ਸੀ ਕਿ ਕਾਂ ਦੀ ਅੱਖ ਨਿਕਲਦੀ ਸੀ |'
'ਮਾਂ ਸਰਟੀਫਿਕੇਟ 'ਤੇ 25 ਦਸੰਬਰ ਜਨਮ ਤਾਰੀਖ ਲਿਖੀ ਹੋਈ ਐ ਦੀਦੀ ਦੀ | ਸਰਟੀਫਿਕੇਟ ਥੋੜ੍ਹਾ ਭੁਲਦੇ ਨੇ, ਤੂੰ ਭੁੱਲ ਗਈ ਹੋਵੇਂਗੀ, ਜਨਮ ਤਾਰੀਖ | ਨਾਲੇ ਹੁਣ ਤਾਂ ਹਰੇਕ ਥਾਂ 'ਤੇ ਸਰਟੀਫਿਕੇਟ ਵਾਲੀ ਤਾਰੀਕ ਚਲਦੀ ਐ ਮਾਂ, ਤੇਰੇ ਵਾਲੀ ਜਨਮ ਤਾਰੀਕ ਨੂੰ ਹੁਣ ਕੌਣ ਪੁੱਛਦੈ |'
'ਹੋਰ ਜੀਹਨੇ ਨੌਾ ਮਹੀਨੇ ਢਿੱਡ 'ਚ ਰੱਖੀ, ਐਨੇ ਦਸੌਟੇ ਕੱਟੇ, ਉਹਨੂੰ ਤਾਂ ਕੌਣ ਪੁੱਛਦੈ, ਅਖੇ ਸਰਟੀਫਿਕੇਟਾਂ 'ਚ ਲਿਖਿਆ ਹੈ, ਕੱਲ੍ਹ ਨੂੰ ਇਹ ਨਾ ਕਹਿ ਦੇਵੀਂ ਕਿ ਬੁੜ੍ਹੀ ਨੇ ਨਹੀਂ, ਕੁੜੀ ਤਾਂ ਸਰਟੀਫਿਕੇਟ ਨੇ ਹੀ ਜੰਮ 'ਤੀ ਸੀ |'

-ਭਾਖੜਾ ਇਨਕਲੇਵ, ਪਟਿਆਲਾ-147001.
ਮੋਬਾਈਲ : 94642-24314.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX