ਤਾਜਾ ਖ਼ਬਰਾਂ


ਡਾ. ਅੰਬੇਦਕਰ ਵਲੋਂ ਸਮਾਜ ਦੇ ਵੰਚਿਤ ਵਰਗਾਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਕੀਤਾ ਗਿਆ ਸੰਘਰਸ਼ ਹਮੇਸ਼ਾ ਮਿਸਾਲ ਬਣਿਆ ਰਹੇਗਾ
. . .  29 minutes ago
ਨਵੀਂ ਦਿੱਲੀ, 14 ਅਪ੍ਰੈਲ - ਭਾਰਤ ਦੇ ਸੰਵਿਧਾਨ ਦੇ ਪ੍ਰਮੁੱਖ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੋ ਵਿਖੇ ਹੋਇਆ ਸੀ...
ਚਿੰਤਾ ਵਿਚ ਪਾਇਆ ਕੋਰੋਨਾ ਦੀ ਨਵੀਂ ਲਹਿਰ ਨੇ
. . .  49 minutes ago
ਨਵੀਂ ਦਿੱਲੀ, 14 ਅਪ੍ਰੈਲ - ਭਾਰਤ ਵਿਚ ਕੋਰੋਨਾ ਆਪਣਾ ਕਹਿਰ ਢਾਹ ਰਿਹਾ ਹੈ। ਪਿਛਲੇ 24 ਘੰਟਿਆਂ ਵਿਚ ਰਿਕਾਰਡ 1,85,248 ਮਾਮਲੇ ਸਾਹਮਣੇ ਆਏ ਹਨ ਅਤੇ ਪਿਛਲੇ 24 ਘੰਟਿਆਂ ਵਿਚ ਇਕ ਹਜ਼ਾਰ 26 ਮੌਤਾਂ ਹੋਈਆਂ ਹਨ। ਭਾਰਤ ਵਿਚ ਐਕਟਿਵ ਕੇਸਾਂ...
ਅੱਜ ਦਾ ਵਿਚਾਰ
. . .  about 1 hour ago
ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ ਹਰਾਇਆ
. . .  1 day ago
ਆਈ.ਪੀ.ਐਲ. 2021: ਮੁੰਬਈ ਨੇ ਕੋਲਕਾਤਾ ਨੂੰ 153 ਦੌੜਾਂ ਦਾ ਦਿੱਤਾ ਟੀਚਾ
. . .  1 day ago
 
ਨਸ਼ਾ ਤਸਕਰਾਂ ਪਾਸੋਂ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕਰਕੇ ਰਿਸ਼ਵਤ ਲੈ ਕੇ ਛੱਡਣ ਵਾਲੇ ਇੰਸਪੈਕਟਰ, ਹੌਲਦਾਰ ਸਮੇਤ 5 ਖ਼ਿਲਾਫ਼ ਕੇਸ ਦਰਜ
. . .  1 day ago
ਤਰਨ ਤਾਰਨ, 13 ਅਪ੍ਰੈਲ (ਪਰਮਜੀਤ ਜੋਸ਼ੀ)-ਤਰਨ ਤਾਰਨ ਪੁਲਿਸ ਲਾਈਨ ਵਿਖੇ ਤਾਇਨਾਤ ਇੰਸਪੈਕਟਰ ਬਲਜੀਤ ਸਿੰਘ ਵਲੋਂ ਇਕ ਹੈੱਡ ਕਾਂਸਟੇਬਲ ਨਾਲ ਮਿਲ ਕੇ ਦੋ ਵਿਅਕਤੀਆਂ ਪਾਸੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕਰਨ ਤੋਂ ਬਾਅਦ ...
ਲਾਹੌਰ ਗੁਰਦਵਾਰਾ ਡੇਰਾ ਸਾਹਿਬ ਤੋਂ ਸ੍ਰੀ ਪੰਜਾ ਸਾਹਿਬ ਲਈ ਰਵਾਨਾ ਹੁੰਦੇ ਸਿੱਖ ਯਾਤਰੂ
. . .  1 day ago
ਆਈ.ਪੀ.ਐਲ. 2021: ਕੋਲਕਾਤਾ ਨਾਈਟ ਰਾਈਡਰਜ਼ ਨੇ ਟਾਸ ਜਿੱਤ ਕੇ ਮੁੰਬਈ ਨੂੰ ਬੱਲੇਬਾਜ਼ੀ ਲਈ ਦਿੱਤਾ ਸੱਦਾ
. . .  1 day ago
ਚੰਡੀਗੜ੍ਹ ਵਿਚ ਹੁਣ ਕਰਫਿਊ ਰਾਤ 10 ਵਜੇ ਤੋਂ, ਰਾਕ ਗਾਰਡਨ ਅਗਲੇ ਹੁਕਮਾਂ ਤੱਕ ਬੰਦ
. . .  1 day ago
ਚੰਡੀਗੜ੍ਹ, 13 ਅਪ੍ਰੈਲ (ਮਨਜੋਤ ਸਿੰਘ ਜੋਤ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵਲੋਂ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਕੀਤੀ ਗਈ , ਜਿਸ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ...
ਫਾਜ਼ਿਲਕਾ ਦੀਆਂ ਮੰਡੀਆਂ ਵਿਚ ਨਹੀਂ ਸ਼ੁਰੂ ਹੋਈ ਸਰਕਾਰੀ ਖ੍ਰੀਦ
. . .  1 day ago
ਫਾਜ਼ਿਲਕਾ, 13 ਅਪ੍ਰੈਲ (ਦਵਿੰਦਰ ਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਇਸ ਵਾਰ 1 ਅਪ੍ਰੈਲ ਦੀ ਥਾਂ 10 ਅਪ੍ਰੈਲ ਨੂੰ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਫ਼ਾਜ਼ਿਲਕਾ ਜ਼ਿਲੇ ਵਿਚ ਕਿਸੇ ਵੀ ਮੰਡੀ ਵਿਚ ਸਰਕਾਰੀ ਖਰੀਦ ਸ਼ੁਰੂ ਨਾ ...
ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 7 ਦੀ ਮੌਤ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ 71 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 15451 ਅਤੇ...
ਟੀ.ਵੀ. ਸੀਰੀਅਲ ਦੇਖ ਕੇ ਦਾਦੀ ਦਾ ਕਤਲ ਕਰਨ ਵਾਲਾ ਦੋਸ਼ੀ ਗ੍ਰਿਫ਼ਤਾਰ
. . .  1 day ago
ਹੁਸ਼ਿਆਰਪੁਰ, 13 ਅਪ੍ਰੈਲ (ਬਲਜਿੰਦਰਪਾਲ ਸਿੰਘ) - ਟੀ.ਵੀ. 'ਤੇ ਚੱਲਣ ਵਾਲੇ ਸੀਰੀਅਲ 'ਸੀ.ਆਈ.ਡੀ. ਅਤੇ ਕ੍ਰਾਈਮ ਪੈਟਰੋਲ' ਨੂੰ ਦੇਖ ਕੇ ਆਪਣੀ ਦਾਦੀ ਦਾ ਕਤਲ ਕਰਨ ਵਾਲੇ ਮਾਮਲੇ ਨੂੰ ਹੱਲ ਕਰਦਿਆਂ...
ਵਿਸਾਖੀ ਨਹਾਉਣ ਗਈਆਂ ਦੋ ਲੜਕੀਆਂ ਬਿਆਸ ਦਰਿਆ ਵਿਚ ਰੁੜ੍ਹੀਆਂ
. . .  1 day ago
ਭੈਣੀ ਮੀਆਂ ਖਾਂ , 13 ਅਪ੍ਰੈਲ (ਜਸਬੀਰ ਸਿੰਘ ਬਾਜਵਾ) - ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਮੌਚਪੁਰ ਦੀਆਂ ਦੋ ਲੜਕੀਆਂ ਦਰਿਆ ਬਿਆਸ ਵਿਚ ਨਹਾਉਣ ਸਮੇਂ ਰੁੜ੍ਹ ਗਈਆਂ ਹਨ। ਪਿੰਡ ਵਾਸੀਆਂ ਨੇ...
ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ 302 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 13 ਅਪ੍ਰੈਲ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ , ਅੱਜ 302 ਨਵੇਂ ਮਾਮਲੇ ਸਾਹਮਣੇ...
ਮੰਡੀ ਘੁਬਾਇਆ 'ਚ ਸਰਕਾਰ ਦੇ ਆਦੇਸ਼ਾਂ ਦੀ ਨਿਕਲ ਰਹੀ ਹੈ ਫੂਕ, ਨਹੀ ਹੋ ਰਹੀ ਖ਼ਰੀਦ
. . .  1 day ago
ਮੰਡੀ ਘੁਬਾਇਆ ,13 ਅਪ੍ਰੈਲ (ਅਮਨ ਬਵੇਜਾ ) - ਪੰਜਾਬ ਦੀ ਸਰਕਾਰ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਲਈ 10 ਅਪ੍ਰੈਲ ਤੱਕ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ...
ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ, ਆਏ 46 ਹੋਰ ਕੋਰੋਨਾ ਪਾਜ਼ੀਟਿਵ ਕੇਸ
. . .  1 day ago
ਮੋਗਾ , 13 ਅਪ੍ਰੈਲ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਨਾਲ ਦੋ ਮੌਤਾਂ ਹੋ ਗਈਆਂ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 110 'ਤੇ ਪੁੱਜ ਗਿਆ ਹੈ । ਅੱਜ ਇਕੋ ਦਿਨ 46 ਹੋਰ ਨਵੇਂ ...
400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸੋਨੀਪਤ ਤੋਂ ਅਗਲੇ ਪੜਾਅ ਲਈ ਰਵਾਨਾ
. . .  1 day ago
ਅੰਮ੍ਰਿਤਸਰ, 13 ਅਪ੍ਰੈਲ (ਜੱਸ) - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂ ਕੇ ਮਹਿਲ ਤੋਂ ਆਰੰਭ ਹੋਇਆ ਨਗਰ ਕੀਰਤਨ ਅੱਜ...
ਸਿੱਖਿਆ ਸਕੱਤਰ ਪੰਜਾਬ ਨੇ ਖ਼ੁਦ ਸੰਭਾਲੀ ਦਾਖ਼ਲਾ ਮੁਹਿੰਮ ਦੀ ਕਮਾਨ
. . .  1 day ago
ਅੰਮ੍ਰਿਤਸਰ 13 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ) - ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਲਈ...
ਕੰਬਾਈਨ ਦੀ ਚੰਗਿਆੜੀ ਤੋਂ ਕਣਕ ਨੂੰ ਲੱਗੀ ਅੱਗ ,ਕਣਕ ਤੇ ਨਾੜ ਸੜ ਕੇ ਸੁਆਹ
. . .  1 day ago
ਗੁਰੂ ਹਰ ਸਹਾਏ,13 ਅਪ੍ਰੈਲ (ਹਰਚਰਨ ਸਿੰਘ ਸੰਧੂ) - ਗੁਰੂ ਹਰ ਸਹਾਏ ਦੇ ਨਾਲ ਲਗਦੇ ਪਿੰਡ ਝਾਵਲਾ 'ਚ ਖੇਤਾਂ 'ਚ ਕਣਕ ਦੀ ਕਟਾਈ ਕਰਨ ਸਮੇਂ ਕੰਬਾਈਨ ਤੋਂ ਨਿਕਲੀ ਚੰਗਿਆੜੀ ਨਾਲ ਖੇਤਾਂ 'ਚ...
ਵਿਸਾਖੀ ਮੌਕੇ ਦਰਿਆ ਬਿਆਸ 'ਚ ਨੌਜਵਾਨ ਦੀ ਡੁੱਬ ਕੇ ਮੌਤ
. . .  1 day ago
ਬਿਆਸ, 13 ਅਪ੍ਰੈਲ (ਪਰਮਜੀਤ ਸਿੰਘ ਰੱਖੜਾ) - ਵਿਸਾਖੀ ਮੌਕੇ ਦਰਿਆ ਬਿਆਸ ਵਿਚ ਇਸ਼ਨਾਨ ਕਰਦੇ ਸਮੇਂ ਇਕ ਨੌਜਵਾਨ ਜਿਸ ਦੀ ਉਮਰ ਕਰੀਬ 19 ਸਾਲ ਦੀ ਸੀ, ਉਸ ਦੀ ਨਹਾਉਂਦੇ ਸਮੇਂ...
ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਦਿੱਤੀ ਅਸਤੀਫ਼ਾ ਅਰਜ਼ੀ ਕੀਤੀ ਰੱਦ
. . .  1 day ago
ਚੰਡੀਗੜ੍ਹ, 13 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ । ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੂਰਾ...
ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਦਿੱਤੀ ਅਸਤੀਫ਼ਾ ਅਰਜ਼ੀ ਕੀਤੀ ਰੱਦ
. . .  1 day ago
ਚੰਡੀਗੜ੍ਹ, 13 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ । ਕੁੰਵਰ ਵਿਜੇ ਪ੍ਰਤਾਪ, ਜੋ ਇਸ ਸਮੇਂ ਕੋਟਕਪੂਰਾ...
ਮਕਸੂਦਪੁਰ, ਸੂੰਢ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
. . .  1 day ago
ਸੰਧਵਾਂ (ਸ਼ਹੀਦ ਭਗਤ ਸਿੰਘ ਨਗਰ) 13 ਅਪ੍ਰੈਲ (ਪ੍ਰੇਮੀ ਸੰਧਵਾਂ) - ਭਾਵੇਂ ਕਣਕ ਦੀ ਸਰਕਾਰੀ ਖ਼ਰੀਦ 10 ਅਪ੍ਰੈਲ ਤੋਂ ਸੁਰੂ ਹੋ ਚੁੱਕੀ ਹੈ, ਪਰ ਬੰਗਾ ਮਾਰਕੀਟ ਕਮੇਟੀ ਦੇ ਅਧੀਨ ਆਉਂਦੀ ਮਕਸੂਦਪੁਰ...
ਭਾਰਤੀ ਹਵਾਈ ਸੈਨਾ ਨੇ ਸ਼ਾਮਿਲ ਕੀਤੇ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ
. . .  1 day ago
ਨਵੀਂ ਦਿੱਲੀ , 13 ਅਪ੍ਰੈਲ - ਭਾਰਤੀ ਹਵਾਈ ਸੈਨਾ ਨੇ ਆਪਣੇ ਏਅਰਬੇਸ ਦੀ ਸੁਰੱਖਿਆ ਵਧਾਉਣ ਲਈ 6 ਟਨ ਲਾਈਟ ਬੁਲੇਟ ਪਰੂਫ਼ ਵਾਹਨ ਸ਼ਾਮਿਲ...
ਅੰਮ੍ਰਿਤਸਰ ਦੇ ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਦੇ ਪਰਾਲੀ ਵਾਲੇ ਯਾਰਡ ਵਿਚ ਲੱਗੀ ਭਿਆਨਕ ਅੱਗ
. . .  1 day ago
ਚੌਕ ਮਹਿਤਾ (ਅੰਮ੍ਰਿਤਸਰ) 13 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ) - ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਦੇ ਪਰਾਲੀ ਵਾਲੇ ਯਾਰਡ ਵਿੱਚ ਭਿਆਨਕ ਅੱਗ ਲੱਗ...
ਹੋਰ ਖ਼ਬਰਾਂ..

ਸਾਡੀ ਸਿਹਤ

ਸਹੀ ਸਾਹ ਲੈਣਾ : ਜਿਊਣ ਲਈ ਅਹਿਮ

ਜਿਊਣ ਲਈ ਸਾਹ ਲੈਣਾ ਸਭ ਤੋਂ ਅਹਿਮ ਹੈ। ਸਾਹ ਚੱਲ ਰਿਹਾ ਹੈ ਤਾਂ ਤੁਸੀਂ ਜ਼ਿੰਦਾ ਹੋ। ਸਾਹ ਬੰਦ ਹੋਣ 'ਤੇ ਦੁਨੀਆ ਨੂੰ ਅਲਵਿਦਾ ਕਹਿਣਾ ਪੈਂਦਾ ਹੈ। ਪੈਦਾ ਹੋਣ ਤੋਂ ਲੈ ਕੇ ਜੀਵਨ ਦੇ ਆਖਰੀ ਸਮੇਂ ਤੱਕ ਅਸੀਂ ਸਾਹ ਲੈਂਦੇ ਹਾਂ। ਜੇ ਅਸੀਂ ਸਹੀ ਤਰੀਕੇ ਨਾਲ ਸਾਹ ਲੈਣਾ ਸਿੱਖ ਲਈਏ ਤਾਂ ਅਸੀਂ ਜ਼ਿਆਦਾ ਤੰਦਰੁਸਤ ਅਤੇ ਖੁਸ਼ ਰਹਿ ਸਕਦੇ ਹਾਂ। ਅਸੀਂ ਆਪਣੇ ਫੇਫੜਿਆਂ ਦੀ ਸਮਰੱਥਾ ਅਨੁਸਾਰ ਸਾਹ ਨਹੀਂ ਲੈਂਦੇ, ਉਸ ਦੀ 15-20 ਫੀਸਦੀ ਤੱਕ ਹੀ ਵਰਤੋਂ ਕਰਦੇ ਹਾਂ। ਸਾਹ ਲੈਣ ਦਾ ਸਹੀ ਤਰੀਕਾ : ਸਾਹ ਲੈਣ ਦਾ ਸਹੀ ਤਰੀਕਾ ਜਾਣਨ ਲਈ ਸਾਹ ਲੈਂਦੇ ਸਮੇਂ ਪੇਟ 'ਤੇ ਹੱਥ ਰੱਖੋ। ਜੇ ਤੁਹਾਡਾ ਪੇਟ ਸਾਹ ਲੈਣ ਦੇ ਨਾਲ ਫੁੱਲਦਾ ਹੈ ਅਤੇ ਸਾਹ ਛੱਡਣ 'ਤੇ ਪੇਟ ਅੰਦਰ ਜਾਂਦਾ ਹੈ ਤਾਂ ਇਹ ਸਾਹ ਲੈਣ ਅਤੇ ਛੱਡਣ ਦਾ ਸਹੀ ਤਰੀਕਾ ਹੈ। ਅਕਸਰ ਲੋਕ ਸਾਹ ਲੈਂਦੇ ਸਮੇਂ ਪੇਟ ਅੰਦਰ ਕਰਦੇ ਹਨ ਅਤੇ ਸਾਹ ਛੱਡਣ ਸਮੇਂ ਪੇਟ ਬਾਹਰ। ਇਹ ਗ਼ਲਤ ਹੈ। ਅਜਿਹਾ ਕਰਨ ਨਾਲ ਸਾਡੇ ਫੇਫੜਿਆਂ ਅਤੇ ਦਿਲ 'ਤੇ ਜ਼ਿਆਦਾ ਦਬਾਅ ਪੈਂਦਾ ਹੈ। ਇਸ ਵਾਸਤੇ ਦਿਨ ਵਿਚ ਕਈ ਵਾਰ ਆਪਣੇ-ਆਪ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਅਸੀਂ ਸਾਹ ਠੀਕ ਲੈ ਰਹੇ ਹਾਂ ਜਾਂ ਗ਼ਲਤ। ...

ਪੂਰਾ ਲੇਖ ਪੜ੍ਹੋ »

ਆਓ ਜਾਣੀਏ ਚਾਕਲੇਟ ਬਾਰੇ

ਪਿਛਲੇ ਕੁਝ ਸਾਲਾਂ ਵਿਚ ਚਾਕਲੇਟ ਨੂੰ ਲੈ ਕੇ ਕਈ ਖੋਜਾਂ ਹੋਈਆਂ ਹਨ ਜਿਨ੍ਹਾਂ ਵਿਚੋਂ ਇਹ ਰੌਸ਼ਨੀ ਵਿਚ ਆਈ ਹੈ ਕਿ ਚਾਕਲੇਟ ਦਿਲ ਨੂੰ ਸੁਰੱਖਿਆ ਦਿੰਦੀ ਹੈ, ਕੈਂਸਰ ਨੂੰ ਦੂਰ ਰੱਖਦੀ ਹੈ ਅਤੇ ਕਈ ਸਿਹਤਮੰਦ ਲਾਭ ਦਿੰਦੀ ਹੈ। ਫਲਾਂ ਤੇ ਸਬਜ਼ੀਆਂ ਦੀ ਤਰ੍ਹਾਂ ਇਹ ਵੀ ਪੌਸ਼ਕ ਹੈ। ਆਓ ਮਾਰਦੇ ਹਾਂ ਇਨ੍ਹਾਂ ਖੋਜਾਂ 'ਤੇ ਨਜ਼ਰ ਜੋ ਦੱਸਦੇ ਹਨ ਚਾਕਲੇਟ ਦੇ ਸਰੀਰ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ। ਚਾਕਲੇਟ ਵਿਚ ਹੋਰ ਬੀਜਾਂ ਦੀ ਤਰ੍ਹਾਂ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਚਾਕਲੇਟ ਵਿਚ ਐਂਟੀਆਕਸੀਡੈਂਟ ਫਲੇਵੋਨਾਈਡਸ ਪਾਏ ਜਾਂਦੇ ਹਨ। ਇਨ੍ਹਾਂ ਫਲੈਵੋਨਾਈਡਸ ਦਾ ਖੂਨ ਵਿਚ ਜ਼ਿਆਦਾ ਪੱਧਰ ਸਿਹਤਮੰਦ ਮੰਨਿਆ ਜਾਂਦਾ ਹੈ। ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਫਲੈਵੋਨਾਈਡਸ ਦਾ ਖੂਨ ਵਿਚ ਜ਼ਿਆਦਾ ਪੱਧਰ ਦਿਲ ਰੋਗਾਂ, ਫੇਫੜਿਆਂ ਅਤੇ ਸਤਨ ਕੈਂਸਰ, ਅਸਥਮਾ, ਟਾਈਪ-2 ਸ਼ੂਗਰ ਦੀ ਸੰਭਾਵਨਾ ਘੱਟ ਕਰਦਾ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਚਾਕਲੇਟ ਵਿਚ ਕੈਲੋਰੀ ਅਤੇ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਕ ਛੋਟੀ ਚਾਕਲੇਟ ਬਾਰ ਭਾਵ 30 ਗ੍ਰਾਮ ਚਾਕਲੇਟ ਵਿਚ 140-150 ਕੈਲੋਰੀ ਤੇ 8-10 ਗ੍ਰਾਮ ਚਰਬੀ ਦੀ ...

ਪੂਰਾ ਲੇਖ ਪੜ੍ਹੋ »

ਰੋਗ ਪ੍ਰਤੀਰੋਧਕ ਅਤੇ ਵਿਟਾਮਿਨ ਨਾਲ ਭਰਪੂਰ-ਸ਼ਹਿਦ

ਜੇਕਰ ਸ਼ਹਿਦ ਦਾ ਰਸਾਇਣਕ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਸ਼ਹਿਦ ਵਿਚ ਚੀਨੀ ਦੇ ਇਲਾਵਾ ਅਲਬਿਊਮਿਨ, ਚਰਬੀ, ਪਰਾਗ, ਕੇਸਰ, ਵਿਟਾਮਿਨ-ਸੀ ਅਤੇ ਭਰਪੂਰ ਮਾਤਰਾ ਵਿਚ ਖਣਿਜ ਦਾ ਮਿਸ਼ਰਣ ਪਾਇਆ ਜਾਂਦਾ ਹੈ। ਮਨੁੱਖ ਦਾ ਹਾਜ਼ਮਾ ਇਸ ਨੂੰ ਹਜ਼ਮ ਕਰਨ ਵਿਚ ਬਹੁਤ ਜ਼ਿਆਦਾ ਮਜ਼ਬੂਤ ਹੁੰਦਾ ਹੈ। ਇਸ ਦੇ ਗੁਣਾਂ ਦੇ ਕਾਰਨ ਇਹ ਰੋਗੀਆਂ ਲਈ ਬਹੁਤ ਲਾਭਕਾਰੀ ਸਿੱਧ ਹੋਇਆ ਹੈ। ਸ਼ਹਿਦ ਇਕ ਪੌਸ਼ਟਿਕਤਾ ਨਾਲ ਭਰਪੂਰ ਭੋਜਨ ਹੈ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰ ਰੋਗਾਂ ਦਾ ਨਾਸ਼ ਕਰਦਾ ਹੈ। ਮਧੂਮੱਖੀਆਂ ਵਲੋਂ ਬਣਾਇਆ ਇਹ ਅਨਮੋਲ ਕੁਦਰਤੀ ਤੋਹਫ਼ਾ ਰੋਗੀਆਂ ਲਈ ਇਕ ਬਹੁਤ ਵਧੀਆ ਦਵਾਈ ਹੈ। ਸ਼ਹਿਦ ਦੇ ਸਾਲਾਂ ਤੱਕ ਵੀ ਰੱਖੇ ਜਾਣ ਤੱਕ ਇਸ ਵਿਚ ਸੜਨ ਦੇ ਲੱਛਣ ਨਹੀਂ ਆਉਂਦੇ। ਇਸ ਨੂੰ ਕਿਸੇ ਵੀ ਹੋਰ ਤੱਤ ਦੇ ਨਾਲ ਮਿਲਾਇਆ ਨਹੀਂ ਜਾ ਸਕਦਾ। ਇਸ ਨੂੰ ਕਿਸੇ ਤੱਤ ਦੇ ਨਾਲ ਮਿਲਾਉਣ 'ਤੇ ਇਹ ਨਸ਼ਟ ਨਹੀਂ ਹੋ ਜਾਂਦਾ ਹੈ ਜਾਂ ਆਪਣੀ ਗੁਣਵੱਤਾ ਗਵਾ ਦਿੰਦਾ ਹੈ। ਸ਼ਹਿਦ ਦੇ ਸਾਰੇ ਤੱਤਾਂ ਨੂੰ ਮਿਲਾ ਕੇ ਵਿਗਿਆਨੀਆਂ ਨੇ ਇਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਨਾਕਾਮਯਾਬ ਰਹੇ। ਚਾਹ, ਕਾਫੀ ਵਰਗੇ ਪੀਣ ਵਾਲੇ ਪਦਾਰਥਾਂ ਦੀ ਥਾਂ 'ਤੇ ਜੇਕਰ ...

ਪੂਰਾ ਲੇਖ ਪੜ੍ਹੋ »

ਦੰਦਾਂ ਦੀ ਸਿਹਤ ਅਤੇ ਸੁੰਦਰਤਾ

ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ। ਸਾਹਮਣੇ ਵਾਲੇ ਦੰਦ ਸੁੰਦਰਤਾ (ਦਿੱਖ) ਲਈ, ਬੋਲਣ ਲਈ ਅਤੇ ਚੱਕ ਮਾਰ ਕੇ ਖਾਣ ਲਈ ਵਰਤੋਂ 'ਚ ਆਉਂਦੇ ਹਨ। ਇਨ੍ਹਾਂ ਨਾਲ ਹੀ ਸਾਡੀ ਸ਼ਖ਼ਸੀਅਤ ਅਤੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਹੈ। ਸੂਏ ਦੰਦ ਕੱਟਣ ਦਾ ਕੰਮ ਕਰਦੇ ਹਨ ਅਤੇ ਖੂਬਸੂਰਤ ਮੁਸਕਾਨ ਵਾਸਤੇ ਬਹੁਤ ਜ਼ਰੂਰੀ ਹਨ। ਇਹ ਸਭ ਤੋਂ ਮਜ਼ਬੂਤ ਦੰਦ ਹੁੰਦੇ ਹਨ। ਦਾੜ੍ਹਾਂ ਦੀ ਮਦਦ ਨਾਲ ਅਸੀਂ ਖਾਣਾ ਚਿੱਥਦੇ ਹਾਂ ਜੋ ਕਿ ਛੇਤੀ ਹਜ਼ਮ ਹੋ ਜਾਂਦਾ ਹੈ। ਦਾੜ੍ਹਾਂ ਨਾਲ ਸਾਡਾ ਮੂੰਹ ਵੀ ਭਰਿਆ ਲਗਦਾ ਹੈ। ਜੇਕਰ ਦਾੜ੍ਹਾਂ ਨਿਕਲ ਜਾਣ ਤਾਂ ਗੱਲ੍ਹਾਂ ਅੰਦਰ ਨੂੰ ਵੜ ਜਾਂਦੀਆਂ ਹਨ ਤੇ ਉਮਰ ਜ਼ਿਆਦਾ ਨਜ਼ਰ ਆਉਣ ਲਗਦੀ ਹੈ। ਜੇਕਰ ਇਨ੍ਹਾਂ ਸਾਰੇ 32 ਦੰਦਾਂ ਵਿਚੋਂ ਕੋਈ ਵੀ ਦੰਦ ਖਰਾਬ ਹੋ ਜਾਵੇ ਤਾਂ ਸਾਰਾ ਸੰਤੁਲਨ ਵਿਗੜ ਜਾਂਦਾ ਹੈ। ਇਸ ਲਈ ਦੰਦਾਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਦੰਦਾਂ ਦੀਆਂ ਕੁਝ ਆਮ ਬਿਮਾਰੀਆਂ ਹਨ ਜਿਵੇਂ ਕਿ: * ਦੰਦਾਂ ਨੂੰ ਕੀੜਾ ਲੱਗਣਾ। * ਦੰਦਾਂ ਉਤੇ ਕਰੇੜਾ ਜੰਮਣਾ। * ਦੰਦ ਟੁੱਟ ਜਾਣਾ। * ਦੰਦਾਂ ਦਾ ਰੰਗ ਬਦਲਣਾ ਜਿਵੇਂ ਕਿ ਪੀਲੇ ਹੋ ਜਾਣ ਜਾਂ ਕਾਲੇ ਹੋ ਜਾਣ। * ਦੰਦਾਂ ਉਤੇ ਚਿੱਟੇ ਜਾਂ ...

ਪੂਰਾ ਲੇਖ ਪੜ੍ਹੋ »

ਜ਼ਰੂਰੀ ਹੈ ਤੰਦਰੁਸਤ ਅੱਖਾਂ

ਸੰਤੁਲਿਤ ਅਤੇ ਪੌਸ਼ਟਿਕ ਭੋਜਨ ਨਾਲ ਸਰੀਰ ਦੇ ਸਾਰੇ ਅੰਗ ਤਾਕਤਵਰ ਹੁੰਦੇ ਹਨ ਪਰ ਅੱਖਾਂ ਲਈ ਕੁਝ ਵਿਸ਼ੇਸ਼ ਰੂਪ ਨਾਲ ਉਤਰਦਾਈ ਇਸ ਤਰ੍ਹਾਂ ਦੇ ਭੋਜਨ ਤੱਤ ਵਿਗਿਆਨੀਆਂ ਵਲੋਂ ਲੱਭੇ ਗਏ ਹਨ, ਜਿਨ੍ਹਾਂ ਦੀ ਜੇਕਰ ਅਣਗਹਿਲੀ ਕੀਤੀ ਜਾਵੇ ਤਾਂ ਅੱਖਾਂ ਦੀ ਰੌਸ਼ਨੀ 'ਤੇ ਉਲਟ ਪ੍ਰਭਾਵ ਪੈਂਦਾ ਹੈ। ਸਾਡੀਆਂ ਅੱਖਾਂ ਸਿਹਤਮੰਦ ਰਹਿਣ, ਇਸ ਲਈ ਹੇਠ ਲਿਖੀਆਂ ਗੱਲਾਂ 'ਤੇ ਧਿਆਨ ਦੇਣਾ ਚਾਹੀਦਾ। * ਅੱਖਾਂ ਸਾਫ, ਨਿਰਮਲ ਅਤੇ ਹਮੇਸ਼ਾ ਸਵੱਛ ਰਹਿਣ, ਇਸ 'ਤੇ ਹਮੇਸ਼ਾ ਧਿਆਨ ਰੱਖਣਾ ਚਾਹੀਦਾ। * ਅੱਖਾਂ ਦੀ ਕੁਦਰਤੀ ਠੰਢਕ ਪਸੰਦ ਹੈ, ਸਵੇਰੇ ਉੱਠ ਕੇ ਠੰਢੇ ਪਾਣੀ ਨਾਲ ਸਾਫ਼ ਕਰਨਾ ਨਾ ਭੁੱਲੋ। ਸਾਫ ਗਿਲਾਸ ਵਿਚ ਪਾਣੀ ਲੈ ਕੇ ਚੂਲੀ ਭਰ ਕੇ ਅੱਖਾਂ 'ਤੇ ਹਲਕੇ ਛਿੱਟੇ ਮਾਰੋ। ਧਿਆਨ ਰਹੇ ਪਲਕਾਂ ਝਪਕਣ ਨਹੀਂ। ਇਹ ਸਿਲਸਿਲਾ ਪੰਜ ਸੱਤ ਵਾਰ ਕਰ ਲੈਣ ਨਾਲ ਅੱਖਾਂ ਸਾਫ਼ ਅਤੇ ਸਿਹਤਮੰਦ ਅਨੁਭਵ ਹੋਣ ਲਗਦੀਆਂ ਹਨ। * ਅੱਖਾਂ ਨੂੰ ਧੂੜ ਅਤੇ ਗਰਮੀ ਤੋਂ ਬਚਾਈ ਰੱਖਣ ਲਈ ਹਫ਼ਤੇ ਵਿਚ ਦੋ ਵਾਰ ਵਿਸ਼ੇਸ਼ ਮਿਹਨਤ ਕਰਨੀ ਚਾਹੀਦੀ। ਇਸ ਲਈ ਇਕ ਬਾਲਟੀ ਸਾਫ਼ ਪਾਣੀ ਵਿਚ ਸਾਹ ਰੋਕ ਕੇ ਆਪਣੇ ਸਿਰ ਨੂੰ ਉਸ ਪਾਣੀ ਵਿਚ ਏਨਾ ਡੁਬੋਇਆ ਜਾਵੇ ਕਿ ...

ਪੂਰਾ ਲੇਖ ਪੜ੍ਹੋ »

ਐਕਿਊਪ੍ਰੈਸ਼ਰ ਨਾਲ ਮਾਈਗ੍ਰੇਨ ਦਾ ਇਲਾਜ

ਸਿਰਦਰਦ ਇਕ ਇਸ ਤਰ੍ਹਾਂ ਦੀ ਸਮੱਸਿਆ ਹੈ ਜਿਸ ਦਾ ਵਿਅਕਤੀ ਆਏ ਦਿਨ ਸ਼ਿਕਾਰ ਹੁੰਦਾ ਰਹਿੰਦਾ ਹੈ। ਇਹ ਰੋਗ ਕਦੀ-ਕਦੀ ਖੁਦ ਠੀਕ ਹੋ ਜਾਂਦਾ ਹੈ ਤੇ ਕਦੀ-ਕਦੀ ਦਵਾਈ ਲੈਣ ਤੋਂ ਬਾਅਦ ਜਲਦੀ ਠੀਕ ਨਹੀਂ ਹੁੰਦਾ ਅਤੇ ਰੋਗੀ ਨੂੰ ਕਾਫੀ ਦਿਨਾਂ ਤੱਕ ਪਰੇਸ਼ਾਨ ਹੋਣਾ ਪੈਂਦਾ ਹੈ। ਆਯੁਰਵੈਦ ਵਿਚ 11 ਤਰ੍ਹਾਂ ਦੇ ਸਿਰਦਰਦ ਦੱਸੇ ਗਏ ਹਨ। ਉਨ੍ਹਾਂ ਵਿਚੋਂ ਮਾਈਗ੍ਰੇਨ ਵੀ ਇਕ ਹੈ। ਮਾਈਗ੍ਰੇਨ ਵਿਚ ਅੱਧੇ ਹਿੱਸੇ ਵਿਚ ਕਾਫੀ ਤੇਜ਼ ਦਰਦ ਹੁੰਦਾ ਹੈ ਅਤੇ ਆਰੀ ਨਾਲ ਕੱਟਣ ਵਰਗਾ ਦਰਦ ਦਾ ਅਹਿਸਾਸ ਹੁੰਦਾ ਹੈ। ਮਾਈਗ੍ਰੇਨ ਦਾ ਦਰਦ ਕਈ ਦਿਨਾਂ ਤੱਕ ਹੁੰਦਾ ਰਹਿੰਦਾ ਹੈ। ਕੁਝ ਲੋਕ ਕੁਝ ਦਿਨਾਂ ਬਾਅਦ ਅਤੇ ਕੁਝ ਲੋਕ ਕਈ ਮਹੀਨਿਆਂ ਬਾਅਦ ਇਸ ਦਾ ਸ਼ਿਕਾਰ ਹੁੰਦੇ ਹਨ। ਇਸ ਰੋਗ ਦਾ ਦਵਾਈਆਂ ਨਾਲ ਸੰਤੋਸ਼ਜਨਕ ਇਲਾਜ ਹਾਲੇ ਨਹੀਂ ਲੱਭਿਆ ਜਾ ਸਕਿਆ ਹੈ। ਮਾਈਗ੍ਰੇਨ ਕਈ ਕਾਰਨਾਂ ਨਾਲ ਹੁੰਦਾ ਹੈ। ਇਹ ਕਬਜ਼, ਪੇਟ ਗੈਸ, ਜਿਗਰ ਜਾਂ ਪਿੱਤੇ ਵਿਚ ਗੜਬੜੀ, ਪੁਰਾਣਾ ਨਜ਼ਲਾ, ਜ਼ੁਕਾਮ, ਗਰਦਨ ਵਿਚ ਰੀੜ੍ਹ ਦੀ ਹੱਡੀ ਦੇ ਨੁਕਸ ਕਾਰਨ, ਕੰਨ ਜਾਂ ਦੰਦ ਦਰਦ ਤੋਂ ਹੁੰਦਾ ਹੈ। ਨਸਾਂ ਵਿਚ ਖਿਚਾਅ, ਤਿੱਲੀ ਦਾ ਵਧਣਾ, ਸਿਰ ਵਿਚ ਟਿਊਮਰ, ਮਾਨਸਿਕ ...

ਪੂਰਾ ਲੇਖ ਪੜ੍ਹੋ »

ਸਿਹਤ ਖ਼ਬਰਨਾਮਾ

ਸੋਇਆਬੀਨ ਦਿਲ ਲਈ ਚੰਗਾ ਮਾਹਿਰਾਂ ਦੇ ਅਨੁਸਾਰ ਸੋਇਆਬੀਨ ਕੋਲੈਸਟ੍ਰੋਲ ਰਹਿਤ ਪ੍ਰੋਟੀਨ, ਫਾਈਬਰ, ਕੈਲਸ਼ੀਅਮ ਅਤੇ ਫੋਲਿਕ ਐਸਿਡ ਦਾ ਚੰਗਾ ਸਰੋਤ ਹੈ। ਸੋਇਆਬੀਨ ਵਿਚ ਪਾਏ ਜਾਣ ਵਾਲੇ ਤੱਤ ਦਿਲ ਦੇ ਰੋਗ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ, ਕਿਉਂਕਿ ਇਹ ਐਲ.ਡੀ.ਐਲ. ਬੁਰੇ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਦਾ ਹੈ। ਇਹੀ ਨਹੀਂ, ਇਹ ਆਸਟਿਓਪੋਰੋਸਿਸ ਰੋਗ ਦੀ ਸੰਭਾਵਨਾ ਨੂੰ ਵੀ ਘੱਟ ਕਰਦਾ ਹੈ। ਇਸ ਲਈ ਸੋਇਆਬੀਨ ਦਾ ਸੇਵਨ ਸਿਹਤਵਰਧਕ ਹੈ। ਕੰਪਿਊਟਰ ਕਾਰਗੁਜ਼ਾਰੀ ਵਿਚ ਸੁਧਾਰ ਨਹੀਂ, ਕਮੀ ਲਿਆਉਂਦਾ ਹੈ ਕੰਪਿਊਟਰ ਦੀ ਵਧਦੀ ਵਰਤੋਂ ਕੀ ਬੱਚੇ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰਦੀ ਹੈ? ਇਸ ਗੱਲ ਦਾ ਪਤਾ ਲਗਾਇਆ ਗਿਆ ਇਕ ਖੋਜ ਦੌਰਾਨ। ਇਸ ਖੋਜ ਵਿਚ 15 ਸਾਲ ਦੀ ਉਮਰ ਦੇ ਲਗਪਗ 1,00,000 ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ। ਇਹ ਵਿਦਿਆਰਥੀ ਵਿਕਸਿਤ ਦੇਸ਼ਾਂ ਦੇ ਵੀ ਸਨ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਵੀ। ਇਸ ਖੋਜ ਨਾਲ ਇਹ ਸਾਹਮਣੇ ਆਇਆ ਕਿ ਜਿਨ੍ਹਾਂ ਬੱਚਿਆਂ ਨੂੰ ਆਪਣੇ ਘਰਾਂ ਵਿਚ ਵੀ ਕੰਪਿਊਟਰ ਉਪਲਬਧ ਸਨ, ਉਨ੍ਹਾਂ ਨੇ ਵਿਗਿਆਨ, ਗਣਿਤ ਵਰਗੇ ਵਿਸ਼ਿਆਂ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਦੀ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX