ਤਾਜਾ ਖ਼ਬਰਾਂ


ਡਾ: ਨਿਤੀਸ਼ ਗੁਪਤਾ ਨੇ ਆਲ ਇੰਡੀਆ ਸਿਵਲ ਸਰਵਿਸਿਜ਼ ਦੀ ਪ੍ਰਤੀਯੋਗਤਾ ਵਿਚੋਂ 287 ਵਾਂ ਸਥਾਨ ਪ੍ਰਾਪਤ ਕੀਤਾ
. . .  16 minutes ago
ਭਦੌੜ ,24 ਸਤੰਬਰ ( ਰਜਿੰਦਰ ਬੱਤਾ, ਵਿਨੋਦ ਕਲਸੀ )- ਕਸਬਾ ਭਦੌੜ ਵਿਖੇ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿੱਦਿਅਕ ਸਖ਼ਸੀਅਤ ਮਾ: ਸੋਮ ਨਾਥ ਗੁਪਤਾ ਦੇ ਸਪੁੱਤਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਸੂਬਾ ਸਕੱਤਰ ਵਿਪਨ ਕੁਮਾਰ ...
ਸਾਬਕਾ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕੁਲਵੰਤ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਆਪ ‘ ਚ ਹੋਏ ਸ਼ਾਮਿਲ
. . .  20 minutes ago
ਸ੍ਰੀ ਅਨੰਦਪੁਰ ਸਾਹਿਬ/ਢੇਰ ,24 ਸਤੰਬਰ (ਜੇ. ਐਸ .ਨਿੱਕੂਵਾਲ,ਕਾਲੀਆ)-ਇਲਾਕੇ ਦੇ ਪਿੰਡ ਮਜਾਰੀ ਦੇ ਜੰਮ-ਪਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਅਤੇ ਉਨ੍ਹਾਂ ਦੀ ...
ਆਈ. ਪੀ. ਐੱਲ. 2021: ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਟਾਸ, ਬੰਗਲੌਰ ਦੀ ਪਹਿਲਾਂ ਬੱਲੇਬਾਜ਼ੀ
. . .  about 1 hour ago
ਯੂ.ਪੀ.ਐਸ.ਸੀ. ਸਿਵਲ ਸੇਵਾਵਾਂ 2020 ਦੇ ਐਲਾਨੇ ਗਏ ਨਤੀਜੇ, 761 ਉਮੀਦਵਾਰ ਪਾਸ, ਸ਼ੁਭਮ ਕੁਮਾਰ ਟਾਪ
. . .  about 1 hour ago
ਲੁਧਿਆਣਾ ’ਚ ਸੋਨਾ ਕਾਰੋਬਾਰੀ ਪਾਸੋਂ ਹਥਿਆਰਬੰਦ ਲੁਟੇਰੇ 35 ਲੱਖ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
. . .  about 1 hour ago
ਲੁਧਿਆਣਾ ,24 ਸਤੰਬਰ (ਪਰਮਿੰਦਰ ਸਿੰਘ ਆਹੂਜਾ )-ਸਥਾਨਕ ਮਿਲਰਗੰਜ ਚੌਂਕੀ ਦੇ ਬਿਲਕੁਲ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਸੋਨੇ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਪਾਸੋਂ ਦੋ ਹਥਿਆਰਬੰਦ ਲੁਟੇਰੇ 35 ਲੱਖ ਰੁਪਏ ...
ਅਬੋਹਰ 'ਚ ਭਿਆਨਕ ਸੜਕ ਹਾਦਸਾ ,4 ਦੀ ਮੌਤ
. . .  about 2 hours ago
ਅਬੋਹਰ, 24 ਸਤੰਬਰ ( ਕੁਲਦੀਪ ਸਿੰਘ ਸੰਧੂ)-ਸਥਾਨਕ ਬਾਈਪਾਸ ’ਤੇ ਸਥਿਤ ਇਕ ਪੈਲੇਸ ਦੇ ਸਾਹਮਣੇ ਦੋ ਵਾਹਨਾਂ ਦੀ ਹੋਈ ਆਹਮੋ ਸਾਹਮਣੀ ਟੱਕਰ ਵਿਚ ਚਾਰ ਜਣਿਆਂ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ...
ਸ੍ਰੀ ਮੁਕਤਸਰ ਸਾਹਿਬ : ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ: ਰਾਜ ਬਹਾਦਰ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫ਼ਰੀਦਕੋਟ ਦੇ ਉੱਪ-ਕੁਲਪਤੀ ਡਾ: ਰਾਜ ਬਹਾਦਰ, ਡਾ: ਹਰਮੋਹਿੰਦਰ ਸਿੰਘ ਮੋਹਾਲੀ, ਡਾ: ਨਰਿੰਦਰ ਕੌਰ, ਡਾ: ਨਰੇਸ਼ ਵਰਮਾ ਹਿਮਾਚਲ ...
ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਪਹਿਲਵਾਨ ਦੀ ਹੋਈ ਮੌਤ
. . .  about 2 hours ago
ਰਾਮ ਤੀਰਥ , 24 ਸਤੰਬਰ ( ਧਰਵਿੰਦਰ ਸਿੰਘ ਔਲਖ )- ਬਿਜਲੀ ਦਾ ਜ਼ੋਰਦਾਰ ਕਰੰਟ ਲੱਗਣ ਨਾਲ ਪਿੰਡ ਕੋਹਾਲੀ ਦੇ ਇਕ ਪਹਿਲਵਾਨ ਨੌਜਵਾਨ ਨਿਸ਼ਾਨ ਸਿੰਘ (26 ) ਪੁੱਤਰ ਹਰਭਜਨ ਸਿੰਘ ਦੀ ਦਰਦਨਾਕ ਮੌਤ ਹੋ ਗਈ , ਜੋ ਦੋ ਭੈਣਾਂ ਦਾ ਇਕਲੌਤਾ ਲਾਡਲਾ ...
ਸਿੱਖਿਆ ਬੋਰਡ ਵਲੋਂ ਰੈਗੂਲਰ ਪਰੀਖਿਆਰਥੀਆਂ ਲਈ ਅਕਾਦਮਿਕ ਸੈਸ਼ਨ ਨੂੰ 2 ਟਰਮਜ਼ ਵਿਚ ਵੰਡਿਆ
. . .  about 2 hours ago
ਐੱਸ. ਏ. ਐੱਸ. ਨਗਰ, 24 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2021-22 ਦੌਰਾਨ ਰੈਗੂਲਰ ਪਰੀਖਿਆਰਥੀਆਂ ਲਈ ਪਰੀਖਿਆਵਾਂ ਦੀ ਨੀਤੀ ਨੂੰ ਤਰਕਸੰਗਤ ਬਣਾਏ ...
ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਮੰਗੀਆਂ ਗਈਆਂ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ
. . .  about 2 hours ago
ਨਵੀਂ ਦਿੱਲੀ, 24 ਸਤੰਬਰ - ਪਹਿਲੀ ਵਾਰ ਯੂ.ਪੀ.ਐਸ.ਸੀ. ਨੇ ਨੈਸ਼ਨਲ ਡਿਫੈਂਸ ਅਕੈਡਮੀ ਅਤੇ ਨੇਵਲ ਅਕੈਡਮੀ ਪ੍ਰੀਖਿਆ ਲਈ ਦਾਖ਼ਲਾ ਪ੍ਰੀਖਿਆ ਲਈ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ...
ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਕੀਤੀ ਖ਼ੁਦਕੁਸ਼ੀ
. . .  about 2 hours ago
ਚਾਉਕੇ, 24 ਸਤੰਬਰ (ਮਨਜੀਤ ਸਿੰਘ ਘੜੈਲੀ) - ਪਿੰਡ ਪਿੱਥੋ ਵਿਖੇ ਆਰਥਿਕ ਤੰਗੀ ਕਾਰਨ ਇਕ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਏ ਜਾਣ ਦੀ ਖ਼ਬਰ ਹੈ। ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਸਵੱਛ ਸਰਵੇਖਣ ਗ੍ਰਾਮੀਣ (ਐੱਸ.ਐੱਸ.ਜੀ.) 2021 ਦੀ ਸ਼ੁਰੂਆਤ
. . .  1 minute ago
ਚੰਡੀਗੜ੍ਹ, 24 ਸਤੰਬਰ - ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵਲੋਂ ਗਿਣਾਤਮਿਕ ਅਤੇ ਗੁਣਾਤਮਿਕ ਸੈਨੀਟੇਸ਼ਨ (ਸਵੱਛਤਾ) ਮਾਪਦੰਡਾਂ ਦੇ ਅਧਾਰ 'ਤੇ ਕੌਮੀ ਰੈਂਕਿੰਗ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਵੱਛ ਸਰਵੇਖਣ...
ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ
. . .  about 3 hours ago
ਚੰਡੀਗੜ੍ਹ, 24 ਸਤੰਬਰ - ਦੋ ਆਈ. ਜੀ. ਪੀ. ਰੈਂਕ ਦੇ ਆਈ. ਪੀ. ਐਸ. ਅਫਸਰਾਂ ਦੇ ਤਬਾਦਲੇ ਕੀਤੇ ਗਏ ...
ਮਹਾਰਾਸ਼ਟਰ ਵਿਚ 4 ਅਕਤੂਬਰ ਤੋਂ ਖੁੱਲਣਗੇ ਸਕੂਲ
. . .  about 3 hours ago
ਮੁੰਬਈ, 24 ਸਤੰਬਰ - ਮਹਾਰਾਸ਼ਟਰ ਸਰਕਾਰ ਨੇ 4 ਅਕਤੂਬਰ ਤੋਂ ਸਕੂਲ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਹੈ | ਪੇਂਡੂ ਖੇਤਰਾਂ ਵਿਚ 5 ਵੀਂ ਤੋਂ 12 ਵੀਂ ਦੀਆਂ ਜਮਾਤਾਂ ...
ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ
. . .  about 3 hours ago
ਚੰਡੀਗੜ੍ਹ 24 ਸਤੰਬਰ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ, ਮੁਲਾਜ਼ਮ ਵਿੰਗ
ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਮੁੱਖ ਮੰਤਰੀ ਚੰਨੀ ਦੀ ਕੇਂਦਰ ਨੂੰ ਮਦਦ ਦੀ ਅਪੀਲ
. . .  about 3 hours ago
ਚੰਡੀਗੜ੍ਹ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਉਣ ਵਾਲੇ ਸਾਉਣੀ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਖੁਰਾਕ ਅਤੇ ਜਨਤਕ ਵੰਡ ਦੇ ਕੇਂਦਰੀ ਸਕੱਤਰ ਨਾਲ ਵਿਸਥਾਰਤ ਵਿਚਾਰ ਵਟਾਂਦਰਾ...
ਪੰਜਾਬ ਨੂੰ ਵੀ ਮਿਲਿਆ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ
. . .  about 3 hours ago
ਨਵੀਂ ਦਿੱਲੀ, 24 ਸਤੰਬਰ - ਦੇਸ਼ ਦੇ ਰਾਸ਼ਟਰਪਤੀ ਵਲੋਂ ਸ਼ੁੱਕਰਵਾਰ ਨੂੰ ਡਿਜੀਟਲ ਮਾਧਿਅਮ ਰਾਹੀਂ ਇਕ ਸਮਾਗਮ ਵਿਚ ਸਾਲ 2019-20 ਲਈ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ ਪੇਸ਼ ਕੀਤੇ ਗਏ...
ਅਸ਼ਲੀਲਤਾ ਪਰੋਸਣ ਮਾਮਲੇ ਵਿਚ ਅਕਸ਼ੈ ਕੁਮਾਰ ਖ਼ਿਲਾਫ਼ ਸ਼ਿਕਾਇਤਾਂ ਦਰਜ
. . .  about 5 hours ago
ਚੰਡੀਗੜ੍ਹ, 24 ਸਤੰਬਰ (ਬਰਜਿੰਦਰ ਗੌੜ) - ਵਕੀਲ ਅਤੇ ਸਮਾਜਿਕ ਵਰਕਰ ਐਚ.ਸੀ. ਅਰੋੜਾ ਵਲੋਂ ਫ਼ਿਲਮ ਸਟਾਰ ਅਕਸ਼ੈ ਕੁਮਾਰ ਤੇ ਡਾਲਰ ਕੰਪਨੀ ਖ਼ਿਲਾਫ਼ ਇਲੈਕਟ੍ਰੋਨਿਕ ਮੀਡੀਆ ਦੇ ਇਸ਼ਤਿਹਾਰ 'ਚ ਅਸ਼ਲੀਲਤਾ ਤੇ ਦੋਹਰੇ ਅਰਥ ਵਾਲੇ ਇਤਰਾਜ਼ਯੋਗ ਡਾਇਲਾਗ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ...
ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਲੋਂ ਚੰਨੀ ਨੂੰ ਇਕ ਵਾਰ ਫਿਰ ਬੁਲਾਇਆ ਗਿਆ ਦਿੱਲੀ
. . .  about 5 hours ago
ਨਵੀਂ ਦਿੱਲੀ, 24 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਬਨਿਟ ਵਿਸਤਾਰ ਦੇ ਮੁੱਦੇ ਨੂੰ ਲੈ ਕੇ ਕਾਂਗਰਸ ਦੀ ਸਿਖਰਲੀ ਲੀਡਰਸ਼ਿਪ ਵਲੋਂ ਇਕ ਵਾਰ ਫਿਰ ਦਿੱਲੀ ਸਥਿਤ ਰਾਹੁਲ ਗਾਂਧੀ ਦੀ ਰਿਹਾਇਸ਼ ਵਿਖੇ ਅੱਜ ਸੱਦਿਆ ਗਿਆ ਹੈ...
ਚੰਨੀ ਨੂੰ ਮੁੱਖ ਮੰਤਰੀ ਲਾਏ ਜਾਣ 'ਤੇ ਦਲਿਤ ਆਗੂਆਂ ਨੇ ਰਾਹੁਲ ਗਾਂਧੀ ਦਾ ਕੀਤਾ ਧੰਨਵਾਦ
. . .  about 5 hours ago
ਨਵੀਂ ਦਿੱਲੀ, 24 ਸਤੰਬਰ - ਪੰਜਾਬ ਦਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਲਾਏ ਜਾਣ 'ਤੇ ਅੱਜ ਦਲਿਤ ਸਮਾਜ ਦੇ ਆਗੂਆਂ ਨੇ ਕਾਂਗਰਸ ਲੀਡਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਪ੍ਰਸੰਸਾ ਕੀਤੀ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਗੈਂਗਵਾਰ, ਗੈਂਗਸਟਰ ਗੋਗੀ ਦੀ ਹੋਈ ਹੱਤਿਆ
. . .  about 5 hours ago
ਨਵੀਂ ਦਿੱਲੀ, 24 ਸਤੰਬਰ - ਰਾਜਧਾਨੀ ਦਿੱਲੀ ਦੇ ਰੋਹਿਣੀ ਕੋਰਟ ਵਿਚ ਪੇਸ਼ੀ ਦੌਰਾਨ ਹੋਈ ਗੋਲੀਬਾਰੀ ਵਿਚ ਗੋਗੀ ਗੈਂਗ ਦਾ ਸਰਗਨਾ ਜਤਿੰਦਰ ਗੋਗੀ ਮਾਰਿਆ ਗਿਆ ਹੈ। ਇਸ ਦੌਰਾਨ 3 ਹੋਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਸ਼ੀ ਵਕੀਲ ਦੀ ਭੇਸ ਵਿਚ ਆਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਢੇਰੀ ਕਰ ਦਿੱਤਾ...
ਵਰਿੰਦਰ ਪਰਹਾਰ ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਾਂਝੇ ਉਮੀਦਵਾਰ
. . .  about 6 hours ago
ਹੁਸ਼ਿਆਰਪੁਰ, 24 ਸਤੰਬਰ - ਹੁਸ਼ਿਆਰਪੁਰ ਤੋਂ ਬਸਪਾ-ਸ਼੍ਰੋਮਣੀ ਅਕਾਲੀ ਦਲ (ਬ) ਦੇ ਵਰਿੰਦਰ ਪਰਹਾਰ ਸਾਂਝੇ ਉਮੀਦਵਾਰ ਹੋਣਗੇ...
ਦਿੱਲੀ ਦੀ ਰੋਹਿਣੀ ਅਦਾਲਤ 'ਚ ਜ਼ਬਰਦਸਤ ਗੋਲੀਬਾਰੀ, ਕਈ ਲੋਕਾਂ ਨੂੰ ਲੱਗੀਆਂ ਗੋਲੀਆਂ, ਕਈ ਮੌਤਾਂ ਦਾ ਖ਼ਦਸ਼ਾ
. . .  about 6 hours ago
ਨਵੀਂ ਦਿੱਲੀ, 24 ਸਤੰਬਰ - ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਕਿਹਾ ਕਿ ਦੋ ਹਮਲਾਵਰ ਵਕੀਲਾਂ ਦੇ ਭੇਸ 'ਚ ਆਏ ਸਨ, ਜਿਨ੍ਹਾਂ ਨੂੰ ਗੋਲੀ ਮਾਰ ਕੇ ਢੇਰੀ ਕਰ ਦਿੱਤਾ ਗਿਆ...
ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਨੇ ਮਨਾਇਆ ਵਿਸ਼ਵਾਸਘਾਤ ਦਿਵਸ
. . .  about 6 hours ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਬਣਾਈ ਕਮੇਟੀ ਵਲੋਂ ਅੱਜ ਤੋਂ ਛੇ ਸਾਲ ਪਹਿਲਾਂ ਜਥੇਦਾਰ ਸਾਹਿਬਾਨ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਸੰਬੰਧ ਵਿਚ ਅੱਜ ਵਿਰਾਸਤੀ ਮਾਰਗ ਵਿਖੇ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ। ਇਸ...
ਅਨਮੋਲ ਰਤਨ ਹੋਣਗੇ ਨਵੇਂ ਏ.ਜੀ.
. . .  about 6 hours ago
ਚੰਡੀਗੜ੍ਹ, 24 ਸਤੰਬਰ - ਪੰਜਾਬ ਵਿਚ ਅਨਮੋਲ ਰਤਨ ਨਵੇਂ ਅਟਾਰਨੀ ਜਨਰਲ ਬਣਨ ਜਾ ਰਹੇ ਹਨ...
ਹੋਰ ਖ਼ਬਰਾਂ..

ਬਹੁਰੰਗ

ਅਦਿਤੀ ਰਾਓ ਹੈਦਰੀ ਸਾਦਗੀ ਪਸੰਦ

ਬਾਲੀਵੁੱਡ ਹੀ ਕਿਉਂ ਅਦਿਤੀ ਰਾਓ ਹੈਦਰੀ ਨੇ ਦੱਖਣ ਦੀ ਫ਼ਿਲਮ ਇੰਡਸਟਰੀ 'ਚ ਵੀ ਨਾਂਅ ਕਮਾਇਆ ਹੈ। ਦੱਖਣ 'ਚ ਉਸ ਦੀ 'ਸਾਇਕੋ' ਧੁੰਮ ਪਾਏਗੀ ਕਿਉਂਕਿ ਟਰੇਲਰ ਨੂੰ ਪਸੰਦ ਹੀ ਬਹੁਤ ਕੀਤਾ ਜਾ ਰਿਹਾ ਹੈ। ਦੱਖਣ 'ਚ ਅਦਿਤੀ ਸਟਾਰ ਹੈ, ਸੁਪਰ ਸਟਾਰ 'ਸਾਇਕੋ' ਦੇ ਨਾਲ ਹੀ 'ਵੀ ਤੁਗਲਕ', 'ਸੂਫੀਯੂਮ ਸੁਜਾਥਾਯੂਮ' ਹਨ ਤੇ 'ਦਰਬਾਰ' ਦੇ ਕਮਾਲ ਸਭ ਦੇ ਸਾਹਮਣੇ ਹਨ। 'ਦਾ ਗਰਲ ਆਨ ਦਾ ਟਰੇਨ' ਅਦਿਤੀ ਦੀ ਹਾਲੀਵੁੱਡ-ਬਾਲੀਵੁੱਡ ਫ਼ਿਲਮ ਹੈ। ਗੱਲ ਸਮਾਜਿਕ ਮੀਡੀਆ ਤੇ ਟਰੋਲਿੰਗ ਦੀ ਆਲੋਚਨਾ ਦੀ ਹੋਵੇ ਤਾਂ ਸੁਣੋ ਮਿਸ ਹੈਦਰੀ ਸ਼ਾਹੀ ਖ਼ਾਨਦਾਨ ਦੀ ਕੁੜੀ ਕਹਿ ਰਹੀ ਹੈ ਕਿ ਦਇਆ ਤੇ ਤਰਸ ਦੇ ਪਾਤਰ ਹਨ ਟਰੋਲਰ-ਆਲੋਚਕ ਕਿਉਂਕਿ ਦੂਜਿਆਂ 'ਤੇ ਚਿੱਕੜ ਸੁੱਟਣ ਵਾਲੇ ਉਸ ਅਨੁਸਾਰ ਆਪ ਹੀ ਲਿੱਬੜੇ ਹੁੰਦੇ ਹਨ। ਅਦਿਤੀ 'ਦਾ ਗਰਲ ਆਨ ਦਾ ਟਰੇਨ' ਤੋਂ ਕਾਫੀ ਆਸ ਰੱਖ ਰਹੀ ਹੈ। ਰਹੀ ਗੱਲ ਨਿੱਜੀ ਜੀਵਨ ਜਾਚ ਦੀ, ਪਹਿਰਾਵੇ ਦੀ ਤਾਂ ਅਦਿਤੀ ਸਧਾਰਨ ਤੇ ਸੌਖੇ ਕੱਪੜੇ ਪਹਿਨਦੀ ਹੈ ਨਾ ਕਿ ਗਰੀਸ ਲਾ ਕੇ ਪਾਈ ਜਾਣ ਵਾਲੀ ਬਹੁਤ ਹੀ ਤੰਗ ਪਜਾਮੀ ਜਾਂ ਜੀਨਜ਼। ਏਅਰਪੋਰਟ ਜਾਣਾ ਹੋਵੇ ਤਾਂ ਹੀ ਉਹ ਜੀਨਜ਼ ਪਹਿਨਦੀ ਹੈ। 'ਵਜ਼ੀਰ' ਫ਼ਿਲਮ ਵਾਲੀ ਅਦਿਤੀ ...

ਪੂਰਾ ਲੇਖ ਪੜ੍ਹੋ »

ਲਗਦੀ ਲਾਹੌਰ ਦੀ ਆ...ਸ਼ਰਧਾ ਕਪੂਰ

ਸ਼ਰਧਾ ਕਪੂਰ ਫਿਰ ਸਾਬਤ ਕਰਨ ਜਾ ਰਹੀ ਹੈ ਕਿ ਉਹ ਬੀ-ਟਾਊਨ ਦੀ ਸਫ਼ਲ ਡਾਂਸਰ ਅਭਿਨੇਤਰੀ ਹੈ। 'ਸਟਰੀਟ ਡਾਂਸਰ-3 ਡੀ' 'ਚ ਸ਼ਰਧਾ ਦੇ ਨਾਲ ਵਰੁਣ ਧਵਨ ਹੈ। ਫ਼ਿਲਮ ਦਾ ਗਾਣਾ 'ਇੱਲੀਗਲ ਵੈਪਨ 2.0' ਆਇਆ ਹੈ। ਗੈਰੀ ਸੰਧੂ ਦੇ ਇਸ ਗਾਣੇ 'ਤੇ ਸ਼ਰਧਾ ਖੂਬ ਨੱਚੀ ਹੈ। ਸ਼ਰਧਾ ਦੀ ਇਹ ਫ਼ਿਲਮ ਇਸ ਸ਼ੁੱਕਰਵਾਰ ਆ ਰਹੀ ਹੈ। ਇਧਰ ਰਣਬੀਰ ਕਪੂਰ ਨਾਲ ਸ਼ਰਧਾ ਕਰ ਰਹੀ ਹੈ ਲਵ-ਰੰਜਨ ਦੀ ਫ਼ਿਲਮ ਜਿਸ ਦਾ ਨਾਂਅ ਹਾਲੇ ਫਾਈਨਲ ਨਹੀਂ ਹੈ। ਚਰਚਾ ਤਾਂ ਇਸ ਸਮੇਂ 'ਸਟਰੀਟ ਡਾਂਸਰ-3 ਡੀ' ਦੀ ਹੈ। ਗੁਰੂ ਰੰਧਾਵਾ ਦੇ ਗੀਤ 'ਲਗਦੀ ਲਾਹੌਰ ਦੀ...' 'ਚ ਸ਼ਰਧਾ ਕਮਾਲ ਕਰ ਰਹੀ ਹੈ। ਨੋਰਾ ਫਤੇਹੀ ਵੀ ਸ਼ਰਧਾ ਦੇ ਨਾਲ ਇਸ ਗਾਣੇ 'ਚ ਹੈ। ਸ਼ਰਧਾ ਤਾਂ ਸੱਚੀਂ 'ਲਗਦੀ ਲਾਹੌਰ ਦੀ ' ਹੂਰ ਹੈ। ਸ਼ਰਧਾ ਨੇ ਹਸਾ-ਹਸਾ ਦੂਹਰਾ ਕੀਤਾ ਹੈ ਆਪਣੀ ਇੰਸਟਾ ਸਟੋਰੀ 'ਚ ਜਿਥੇ ਵਰੁਣ ਧਵਨ ਦੀ ਫ਼ਿਲਮ 'ਮਿਸਟਰ ਰੇਲੇ' ਦਾ ਪੋਸਟਰ ਜਾਰੀ ਕਰਦਿਆਂ ਸ਼ਰਧਾ ਨੇ ਨਾਲ ਲਿਖਿਆ ਹੈ ਕਿ ਮਿਸਟਰ ਵਰੁਣ ਲਗਦਾ ਹੈ ਤੁਸੀਂ ਮੇਰੇ ਡੈਡੀ ਦਾ ਕੱਛਾ (ਅੰਡਰਵੀਅਰ) ਚੋਰੀ ਕਰ ਕੇ ਪਾ ਲਿਆ ਹੈ, ਤਾਂ ਹੀ ਅਟਪਟੇ ਲਗ ਰਹੇ ਹੋ। 'ਲੱਗਦੀ ਲਾਹੌਰ ਦੀ...' ਨੂੰ ਹੋਰ ਮਕਬੂਲ ਕਰਨ ਲਈ ਤੇ ਫ਼ਿਲਮ ਦੇ ਪ੍ਰਚਾਰ ਲਈ ਸ਼ਰਧਾ ਨੇ ...

ਪੂਰਾ ਲੇਖ ਪੜ੍ਹੋ »

ਅਦਾ ਸ਼ਰਮਾ : ਹਰ ਅਦਾ ਕਮਾਲ

'1920' ਨਾਲ 2011 'ਚ ਪਰਦੇ 'ਤੇ ਆਈ ਅਦਾ ਸ਼ਰਮਾ 'ਹਮ ਹੈਂ ਰਾਹੀ ਪਿਆਰ ਕੇ', 'ਹਾਰਟ ਅਟੈਕ' ਫ਼ਿਲਮਾਂ ਕਰ ਕੇ ਕੁਝ ਖਾਸ ਪਛਾਣ ਨਹੀਂ ਸੀ ਬਣਾ ਸਕੀ ਪਰ 'ਹੰਸੀ ਤੋਂ ਫਸੀ' ਨੇ ਉਸ ਨੂੰ ਜ਼ਰੂਰ ਲੋਕਪ੍ਰਿਅਤਾ ਦਿੱਤੀ। ਅਦਾ ਬਿਲਕੁਲ ਤੇ ਪੱਕੀ ਸ਼ਾਕਾਹਾਰੀ ਹੈ ਤੇ ਨਸ਼ੇ ਤੋਂ ਬਹੁਤ ਹੀ ਨਫ਼ਰਤ ਕਰਦੀ ਹੈ। ਉਸ ਨੇੜੇ ਕੋਈ ਤੰਬਾਕੂ ਜਾਂ ਧੂੰਏਂ ਦਾ ਸੇਵਨ ਕਰੇ ਤਾਂ ਉਹ ਖਿਝ ਕੇ ਉਸ ਦਾ ਸਿਰ ਪਾੜਨ ਤੱਕ ਜਾਂਦੀ ਹੈ। ਬੈਲਟ, ਜੈਜ ਤੇ ਕੱਥਕ ਨਾਚਾਂ 'ਚ ਮੁਹਾਰਤ ਰੱਖਣ ਵਾਲੀ ਅਦਾ ਬ੍ਰਾਹਮਣ ਪਰਿਵਾਰ 'ਚੋਂ ਹੋਣ ਕਾਰਨ ਸ਼ੁੱਧ ਬ੍ਰਾਹਮਣ ਬਣ ਕੇ ਵਿਚਰਦੀ ਹੈ ਤੇ ਆਤਮਿਕ-ਮਾਨਸਿਕ ਤੌਰ 'ਤੇ ਵੀ ਉਹ ਧਰਮ-ਕਰਮ ਦੀ ਵਿਚਾਰਧਾਰਾ ਰੱਖਦੀ ਹੈ ਪਰ ਜਦ ਅਦਾ ਦੀਆਂ ਬਿਕਨੀ ਵਾਲੀਆਂ ਤਸਵੀਰਾਂ ਆਉਂਦੀਆਂ ਹਨ ਤਾਂ ਲੋਕ ਵਿਅੰਗ ਕੱਸਦੇ ਹਨ ਕਿ ਹੱਜ ਨੂੰ ਜਾਣ ਦਾ ਕੀ ਲਾਭ? ਜਾਂ ਜਵਾਨੀ ਵੇਲੇ ਲੁੱਟੇ... ਵਾਲੀ ਕਹਾਵਤ ਕਿਉਂ ਸੱਚ ਕਰਦੀ ਹੈ। ਖ਼ੈਰ ਅਦਾ ਹਿੰਦੀ ਤਾਂ ਨਹੀਂ ਪਰ ਤੇਲਗੂ ਫ਼ਿਲਮਾਂ ਦੀ ਚਹੇਤੀ ਅਭਿਨੇਤਰੀ ਜ਼ਰੂਰ ਬਣ ਗਈ ਹੈ। ਜਿਮਨਾਸਟਿਕ 'ਚ ਕਈ ਪ੍ਰਾਪਤੀਆਂ ਉਸ ਕੋਲ ਹਨ। ਘਰੇ ਉਸ ਨੂੰ ਰਜਨੀ ਸਪਾਈਡਰ ਦੇ ਨਾਂਅ ਨਾਲ ਸੱਦਿਆ ਜਾਂਦਾ ਹੈ। ਅਦਾ ਨੇ ...

ਪੂਰਾ ਲੇਖ ਪੜ੍ਹੋ »

ਜਾਨ ਅਬਰਾਹਮ : 'ਅਟੈਕ' 'ਏਕ ਵਿਲੇਨ-2' ਦਾ

ਬਾਈਕ ਤੇ ਜਾਨ ਅਬਰਾਹਮ ਬਿਲਕੁਲ ਪ੍ਰੇਮੀ-ਪ੍ਰੇਮਿਕਾ ਜਿਹਾ ਪਿਆਰ ਹੈ ਦੋਵਾਂ ਵਿਚਕਾਰ। ਜਾਨ ਨੇ ਅਰਸ਼ਦ ਵਾਰਸੀ ਨੂੰ ਬੀ.ਐਮ.ਡਬਲਯੂ. ਦੀ ਐਫ-750 ਜੀ.ਐਸ. ਬਾਈਕ ਤੋਹਫ਼ੇ ਵਜੋਂ ਦਿੱਤੀ ਹੈ। ਇਸ ਦੀ ਕੀਮਤ 12 ਲੱਖ ਹੈ। ਸੰਜੇ ਗੁਪਤਾ ਦੀ ਫ਼ਿਲਮ 'ਮੁੰਬਈ ਸਾਗਾ' ਪ੍ਰਤੀ ਜਾਨ ਬਹੁਤ ਆਸਵੰਦ ਹੈ। ਇਸ ਫ਼ਿਲਮ ਦਾ ਪਹਿਲਾ ਟ੍ਰੇਲਰ ਆਇਆ ਹੈ। ਸੋਨੇ ਦੀ ਜ਼ੰਜੀਰੀ ਗਲੇ ਵਿਚ, ਮੱਥੇ 'ਤੇ ਲੰਮਾ ਟਿੱਕਾ ਲਾਈ ਡਾਨ ਬਣਿਆ ਜਾਨ ਕੁਰਸੀ 'ਤੇ ਬੈਠਾ ਨਜ਼ਰ ਆ ਰਿਹਾ ਹੈ। ਸੁਨੀਲ ਸ਼ੈਟੀ ਤੇ ਇਮਰਾਨ ਹਾਸ਼ਮੀ ਉਸ ਨਾਲ 'ਮੁੰਬਈ ਸਾਗਾ' 'ਚ ਹਨ। ਕਾਜਲ ਅੱਗਰਵਾਲ ਇਸ 'ਚ ਜਾਨ ਦੀ ਜਾਨ ਬਣੀ ਹੈ। ਮੋਹਿਤ ਸੂਰੀ ਵੀ ਜਾਨ 'ਤੇ ਦਿਆਲੂ ਹੈ ਤੇ ਅਦਿਤਯ ਰਾਏ ਕਪੂਰ ਨਾਲ 'ਏਕ ਵਿਲੇਨ-2' 'ਚ ਉਸ ਜਾਨ ਅਬਰਾਹਮ ਨੂੰ ਲਿਆ ਹੈ। ਏਕਤਾ ਕਪੂਰ ਇਸ ਫ਼ਿਲਮ ਦੀ ਨਿਰਮਾਤਰੀ ਹੈ। ਔਖੇ ਤੇ ਵੱਖਰੇ ਕਿਰਦਾਰ ਅਕਸਰ ਉਹ ਫ਼ਿਲਮਾਂ 'ਚ ਕਰਨ ਲਈ ਮਸ਼ਹੂਰ ਹੈ। 'ਧੂਮ', 'ਫੋਰਸ', 'ਸਤਿਆਮੇਵ ਜਯਤੇ', 'ਪੋਖਰਣ', 'ਬਾਟਲਾ ਹਾਊਸ' ਫ਼ਿਲਮਾਂ ਇਸ ਦੀ ਉਦਾਹਰਨਾਂ ਹਨ। 18 ਸਾਲ ਤੋਂ ਉਹ ਇੰਡਸਟਰੀ 'ਚ ਹੈ। ਪ੍ਰੋਟੀਨ, ਕਾਰਬਰਜ ਤੇ ਫਾਈਬਰਯੁਕਤ ਭੋਜਨ ਉਸ ਦੀ ਪਸੰਦ ਹੈ। ਸੋਇਆਬੀਨ ਤੇ ਮੂੰਗੀ ਦੀ ਦਾਲ ...

ਪੂਰਾ ਲੇਖ ਪੜ੍ਹੋ »

ਝੂਲਨ ਬਣ ਭਾਵੁਕ ਹੋਈ ਅਨੁਸ਼ਕਾ

ਸਾਲ 2018 ਵਿਚ ਅਨੁਸ਼ਕਾ ਸ਼ਰਮਾ ਦੀਆਂ ਚਾਰ ਫ਼ਿਲਮਾਂ ਪ੍ਰਦਰਸ਼ਿਤ ਹੋਈਆਂ ਸਨ। ਇਹ ਸਨ-'ਸੂਈ ਧਾਗਾ', 'ਪਰੀ', 'ਸੰਜੂ' ਤੇ 'ਜ਼ੀਰੋ'। ਇਸ ਤੋਂ ਬਾਅਦ ਅਨੁਸ਼ਕਾ ਦੀ ਨਵੀਂ ਫ਼ਿਲਮ ਬਾਰੇ ਜ਼ਿਆਦਾ ਕੁਝ ਨਹੀਂ ਸੀ ਸੁਣਿਆ। ਹੁਣ ਅਨੁਸ਼ਕਾ ਨੇ ਇਕ ਫ਼ਿਲਮ ਸਾਈਨ ਕੀਤੀ ਹੈ ਅਤੇ ਇਹ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਕ੍ਰਿਕਟਰ ਵਿਰਾਟ ਕੋਹਲੀ ਨਾਲ ਵਿਆਹ ਕਰਾਉਣ ਤੋਂ ਬਾਅਦ ਅਨੁਸ਼ਕਾ ਦਾ ਕ੍ਰਿਕਟ ਨਾਲ ਨਾਤਾ ਗੂੜ੍ਹਾ ਹੋਇਆ ਸੀ ਅਤੇ ਹੁਣ ਝੂਲਨ ਦਾ ਕਿਰਦਾਰ ਨਿਭਾਉਣ ਦੀ ਬਦੌਲਤ ਉਹ ਕ੍ਰਿਕਟ ਦੇ ਹੋਰ ਜ਼ਿਆਦਾ ਨੇੜੇ ਆ ਗਈ ਹੈ। ਕੋਲਕਾਤਾ ਦੇ ਈਡਨ ਗਾਰਡਨ ਵਿਚ ਫ਼ਿਲਮ ਦਾ ਪਹਿਲਾ ਦ੍ਰਿਸ਼ ਫ਼ਿਲਮਾਇਆ ਗਿਆ ਅਤੇ ਇਸ ਦੌਰਾਨ ਅਨੁਸ਼ਕਾ ਭਾਵੁਕ ਹੋ ਗਈ ਸੀ। ਦ੍ਰਿਸ਼ ਅਨੁਸਾਰ ਉਦੋਂ ਅਨੁਸ਼ਕਾ ਨੇ ਇੰਡੀਅਨ ਕ੍ਰਿਕਟ ਟੀਮ ਦੀ ਜਰਸੀ ਪਾਈ ਸੀ। ਪਤੀ ਵਿਰਾਟ ਨੂੰ ਤਾਂ ਇਹ ਜਰਸੀ ਪਾਈ ਉਸ ਨੇ ਅਨੇਕ ਵਾਰ ਦੇਖਿਆ ਸੀ ਅਤੇ ਉਦੋਂ ਉਸ ਨੇ ਇਹ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਵੀ ਇਸ ਜਰਸੀ ਨੂੰ ਪਾਏਗੀ। ਜਰਸੀ ਪਾਉਂਦਿਆਂ ਹੀ ਉਹ ਖ਼ੁਦ ਨੂੰ ਕ੍ਰਿਕਟਰ ਮੰਨਣ ਲੱਗੀ ਸੀ ਅਤੇ ਇਹ ਮਹਿਸੂਸ ਕਰਨ ਲੱਗੀ ਸੀ ਕਿ ਦੇਸ਼ ਦੀ ...

ਪੂਰਾ ਲੇਖ ਪੜ੍ਹੋ »

'ਭੁਜ' ਵਿਚ ਨੋਰਾ ਦਾ ਦਾਖ਼ਲਾ

'ਇਸਤਰੀ', 'ਭਾਰਤ', 'ਬਾਟਲਾ ਹਾਊਸ', 'ਮਰਜਾਵਾਂ' ਆਦਿ ਫ਼ਿਲਮਾਂ ਦੀ ਬਦੌਲਤ ਵਿਦੇਸ਼ੀ ਸੁੰਦਰੀ ਨੋਰਾ ਫ਼ਤੇਹੀ ਦੀ ਬਾਲੀਵੁੱਡ ਵਿਚ ਮੰਗ ਬਹੁਤ ਵਧ ਗਈ ਹੈ। ਇਹ ਉਸ ਵਧਦੀ ਹੋਈ ਮੰਗ ਦਾ ਹੀ ਨਤੀਜਾ ਹੈ ਕਿ ਹੁਣ ਫ਼ਿਲਮ 'ਭੁਜ' ਵਿਚ ਪਰਿਣੀਤੀ ਚੋਪੜਾ ਦੀ ਥਾਂ 'ਤੇ ਨੋਰਾ ਨੂੰ ਲਿਆ ਗਿਆ ਹੈ। ਸੰਨ 1971 ਦੇ ਭਾਰਤ-ਪਾਕਿ ਯੁੱਧ 'ਤੇ ਆਧਾਰਿਤ 'ਭੁਜ' ਨੂੰ ਪਰਿਣੀਤੀ ਨੇ ਇਹ ਕਹਿ ਕੇ ਅਲਵਿਦਾ ਕਹਿ ਦਿੱਤਾ ਕਿ ਉਹ ਬੈਡਮਿੰਟਨ ਖਿਡਾਰੀ ਸਾਈਨਾ ਨੇਹਵਾਲ ਦੀ ਜ਼ਿੰਦਗੀ 'ਤੇ ਬਣ ਰਹੀ ਫ਼ਿਲਮ ਵਿਚ ਆਪਣੇ ਰੁਝੇਵਿਆਂ ਦੀ ਵਜ੍ਹਾ ਕਰਕੇ 'ਭੁਜ' ਨੂੰ ਆਪਣੀਆਂ ਤਰੀਕਾਂ ਨਹੀਂ ਦੇ ਸਕੇਗੀ ਜਿਸ 'ਤੇ ਪ੍ਰਣੀਤੀ ਨੇ ਇਕ ਡਰਾਉਣੀ, ਥ੍ਰਿਲਰ ਫ਼ਿਲਮ ਵੀ ਸਾਈਨ ਕਰ ਲਈ ਹੈ। ਇਸ ਤਰ੍ਹਾਂ ਉਸ ਵਲੋਂ 'ਭੁਜ' ਦੀ ਸ਼ੂਟਿੰਗ ਵਿਚ ਹਿੱਸਾ ਲੈਣਾ ਸੰਭਵ ਨਹੀਂ ਸੀ। ਉਹ ਇਸ ਫ਼ਿਲਮ ਤੋਂ ਵੱਖ ਹੋ ਗਈ। ਹੁਣ ਉਸ ਦੇ ਥਾਂ 'ਤੇ ਫ਼ਿਲਮ ਵਿਚ ਨੋਰਾ ਦਾ ਦਾਖਲਾ ਹੋ ਗਿਆ ਹੈ। ਨੋਰਾ ਇਸ ਫ਼ਿਲਮ ਨੂੰ ਆਪਣੇ ਕੈਰੀਅਰ ਲਈ ਮਹੱਤਵਪੂਰਨ ਮੰਨਦੀ ਹੈ। ਕਈ ਫ਼ਿਲਮਾਂ ਵਿਚ ਰੀਮਿਕਸ ਗੀਤਾਂ ਵਿਚ ਥਿਰਕਣ ਤੋਂ ਬਾਅਦ ਨੋਰਾ ਇਹ ਘੁਟਨ ਮਹਿਸੂਸ ਕਰਨ ਲੱਗੀ ਸੀ ਕਿ ਹੁਣ ਉਸ ਦੀ ਦਿੱਖ ਆਈਟਮ ...

ਪੂਰਾ ਲੇਖ ਪੜ੍ਹੋ »

ਜੈਕਲਿਨ ਫ਼ਰਨਾਂਡਿਜ਼ ਟਿਕ ਟੌਕ ਸਨਸਨੀ

ਹੈਸ਼ਟੈਗ ਟਿਕ ਟੌਕ ਰਿਵਾਈਂਡ ਮੁਹਿੰਮ 'ਚ ਜਾਰੀ ਹੋਏ ਸਾਲ 2019 ਦੇ ਅੰਕੜੇ ਦੱਸ ਰਹੇ ਹਨ ਕਿ 95 ਲੱਖ ਪ੍ਰਸੰਸਕਾਂ ਦੇ ਨਾਲ ਖਾਸ ਵਿਅਕਤੀਆਂ ਦੀ ਸ਼੍ਰੇਣੀ 'ਚ ਜੈਕਲਿਨ ਫ਼ਰਨਾਂਡਿਜ਼ ਪਹਿਲੇ ਨੰਬਰ 'ਤੇ ਰਹੀ ਹੈ। ਜੈਕੀ ਇਸ ਤਰ੍ਹਾਂ ਟਿਕਟੌਕ ਸਟਾਰ ਆਫ਼ ਦਾ ਯੀਅਰ ਬਣੀ ਹੈ। ਤਾਜ਼ਾ ਖ਼ਬਰ ਇਹ ਹੈ ਕਿ ਸਾਜਿਦ ਦੇ ਨੇੜੇ ਫਿਰ ਉਹ ਚਲੀ ਗਈ ਹੈ ਤੇ 'ਕਿੱਕ-2' 'ਚ ਉਸ ਦੇ ਆਉਣ ਦੀ ਪੂਰੀ ਸੰਭਾਵਨਾ ਹੈ। ਬਿਨ ਰੂਪ ਸੱਜਾ ਦੇ ਉਸ ਨੇ ਆਪਣਾ ਵੀਡੀਓ 'ਟਿਕਟੌਕ' 'ਤੇ ਪਾਇਆ ਤੇ ਇਸ ਦੇ ਉੱਪਰ 'ਹਾਂ' (ਪਸੰਦ) ਦੇ ਨਿਸ਼ਾਨ ਲੱਖਾਂ 'ਚ ਮਿੰਟਾਂ ਦੌਰਾਨ ਹੀ ਲੱਗ ਗਏ। ਕੈਟੀ, ਪੈਰੀ ਤੇ ਜੈਕੀ ਦੀ ਪ੍ਰਸੰਸਕ ਹੈ ਤੇ ਨਵੇਂ ਸਾਲ 'ਚ ਜੈਕੀ ਲਕਸ਼ਿਆ ਰਾਜ ਆਨੰਦ ਦੀ ਫ਼ਿਲਮ 'ਅਟੈਕ' ਮਿਲੀ ਹੈ। ਜਾਨ ਅਬਰਾਹਮ ਇਸ 'ਚ ਉਸ ਦਾ ਹੀਰੋ ਹੈ। ਇਸ ਤੋਂ ਪਹਿਲਾਂ ਨੈਟਫਲਿਕਸ 'ਤੇ 'ਮਿਸਿਜ਼ ਸੀਰੀਅਲ ਕਿਲਰ' ਬਣ ਕੇ ਉਹ ਲੋਕਾਂ ਦਾ ਭਰਵਾਂ ਹੁੰਗਾਰਾ ਪ੍ਰਾਪਤ ਕਰ ਚੁੱਕੀ ਹੈ। ਜੈਕੀ ਆਪਣਾ ਯੂ-ਟਿਊਬ ਚੈਨਲ ਵੀ ਚਲਾ ਰਹੀ ਹੈ। ਹਰ ਗੱਲ ਆਪਣੇ ਪ੍ਰਸੰਸਕਾਂ ਨਾਲ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਂਝਿਆਂ ਕਰਦੀ ਹੈ। ਤਕਰੀਬਨ ਹਰ ਮਹੀਨੇ ਉਹ ਕਿਸੇ ਨਾ ਕਿਸੇ ਮੈਗਜ਼ੀਨ ਦੇ ਟਾਈਟਲ ...

ਪੂਰਾ ਲੇਖ ਪੜ੍ਹੋ »

ਹਿਜਰਤ ਕਰਨ ਵਾਲੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਬਿਆਨ ਕਰਦੀ ਫ਼ਿਲਮ 'ਸ਼ਿਕਾਰਾ'

ਕਸ਼ਮੀਰ ਵਿਚ ਜਨਮੇ ਤੇ ਪਲੇ ਨਿਰਮਾਤਾ-ਨਿਰਦੇਸ਼ਕ ਵਿਧੂ ਵਿਨੋਦ ਚੋਪੜਾ ਨੇ ਉਂਜ ਤਾਂ ਕਈ ਫ਼ਿਲਮਾਂ ਬਣਾਈਆਂ ਹਨ ਪਰ ਉਨ੍ਹਾਂ ਵਲੋਂ ਨਿਰਦੇਸ਼ਿਤ 'ਮਿਸ਼ਨ ਕਸ਼ਮੀਰ' ਦੀ ਕਹਾਣੀ ਵਿਚ ਕਸ਼ਮੀਰ ਦੇ ਅੱਤਵਾਦ ਨੂੰ ਪਿਰੋਇਆ ਗਿਆ ਸੀ। ਵਿਧੂ ਵਲੋਂ ਬਣਾਈ ਗਈ 'ਥ੍ਰੀ ਈਡੀਅਟਸ' ਵਿਚ ਆਮਿਰ ਖਾਨ ਨੂੰ ਕਸ਼ਮੀਰ ਦੇ ਲੱਦਾਖ ਦਾ ਵਾਸੀ ਦਿਖਾਇਆ ਗਿਆ ਸੀ। ਆਪਣੀਆਂ ਰਗਾਂ ਵਿਚ ਵਸੇ ਕਸ਼ਮੀਰ ਪ੍ਰੇਮ ਦੇ ਚਲਦਿਆਂ ਹੁਣ ਉਹ 'ਸ਼ਿਕਾਰਾ' ਲੈ ਕੇ ਪੇਸ਼ ਹੋਏ ਹਨ ਅਤੇ ਇਸ ਵਿਚ ਹਿਜਰਤ ਕਰਨ ਵਾਲੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਵਿਧੂ ਇਸ ਨੂੰ ਆਪਣੀ ਜ਼ਿੰਦਗੀ 'ਤੇ ਆਧਾਰਿਤ ਫ਼ਿਲਮ ਦੱਸਦੇ ਹਨ ਕਿਉਂਕਿ ਉਨ੍ਹਾਂ ਦੇ ਕਈ ਨੇੜੇ ਦੇ ਰਿਸ਼ਤੇਦਾਰਾਂ ਨੂੰ ਅੱਤਵਾਦ ਦੀ ਪੀੜਾ ਵਿਚੋਂ ਲੰਘਣਾ ਪਿਆ ਸੀ। ਫ਼ਿਲਮ ਦੀ ਕਹਾਣੀ ਅਸਲੀਅਤ ਦੇ ਧਰਾਤਲ 'ਤੇ ਹੋਣ ਕਰਕੇ ਵਿਧੂ ਨੇ ਇਸ ਵਿਚ ਵੱਡੇ ਕਲਾਕਾਰਾਂ ਨੂੰ ਲੈਣ ਦੀ ਬਜਾਏ ਨਵੇਂ ਕਲਾਕਾਰਾਂ ਨੂੰ ਲੈਣਾ ਜ਼ਿਆਦਾ ਠੀਕ ਸਮਝਿਆ ਅਤੇ ਇਸੇ ਦੇ ਚਲਦਿਆਂ ਫ਼ਿਲਮ ਵਿਚ ਨਵੀਂ ਜੋੜੀ ਆਦਿਲ ਖਾਨ ਤੇ ਸਾਦੀਆ ਨੂੰ ਚਮਕਾਇਆ ਗਿਆ ਹੈ ਅਤੇ ਇਹ ਦੋਵੇਂ ਕਸ਼ਮੀਰ ਦੇ ਵਾਸੀ ਹਨ। ਫ਼ਿਲਮ ਵਿਚ ਉਨ੍ਹਾਂ ...

ਪੂਰਾ ਲੇਖ ਪੜ੍ਹੋ »

ਹੁਣ ਕੇਂਦਰੀ ਭੂਮਿਕਾ ਵਿਚ ਸ਼ਿਖਾ ਮਲਹੋਤਰਾ

ਅਗਾਮੀ ਫ਼ਿਲਮ 'ਕਾਂਚਲੀ' ਵਿਚ ਸ਼ਿਖਾ ਮਲਹੋਤਰਾ ਵਲੋਂ ਕਜਰੀ ਦੀ ਮੁੱਖ ਭੂਮਿਕਾ ਨਿਭਾਈ ਗਈ ਹੈ। ਇਹ ਪਹਿਲਾ ਮੌਕਾ ਹੈ ਜਦੋਂ ਸ਼ਿਖਾ ਨੂੰ ਕਿਸੇ ਹਿੰਦੀ ਫ਼ਿਲਮ ਵਿਚ ਕੇਂਦਰੀ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ 'ਰਨਿੰਗ ਸ਼ਾਦੀ' ਤੇ 'ਫੈਨ' ਵਿਚ ਵੀ ਨਜ਼ਰ ਆਈ ਸੀ ਪਰ ਉਥੇ ਏਨੀ ਵਧੀਆ ਭੂਮਿਕਾ ਨਹੀਂ ਸੀ ਕਿ ਹਰ ਕਿਸੇ ਦਾ ਧਿਆਨ ਖਿੱਚ ਸਕੇ। 'ਕਾਂਚਲੀ' ਬਾਰੇ ਸ਼ਿਖਾ ਕਹਿੰਦੀ ਹੈ ਕਿ ਜਦੋਂ ਨਿਰਦੇਸ਼ਕ ਦੇਦਿਪਿਆ ਜੋਸ਼ੀ ਨੇ ਉਸ ਤੱਕ ਪਹੁੰਚ ਕੀਤੀ ਅਤੇ ਕਿਹਾ ਕਿ ਨਾਮੀ ਲੇਖਕ ਵਿਜਯਦਾਨ ਡੇਥਾ ਵਲੋਂ ਲਿਖੀ ਕਹਾਣੀ 'ਤੇ ਉਹ ਫ਼ਿਲਮ ਬਣਾ ਰਹੇ ਹਨ ਤਾਂ ਉਸ ਨੇ ਸਹਿਜੇ ਹੀ ਹਾਂ ਕਹਿ ਦਿੱਤੀ। ਵਿਜਯਦਾਨ ਡੇਥਾ ਸੰਜੀਦਗੀ ਵਾਲੀਆਂ ਕਹਾਣੀਆਂ ਲਈ ਜਾਣੇ ਜਾਂਦੇ ਹਨ। ਸ਼ਾਹਰੁਖ ਖਾਨ, ਅਮਿਤਾਭ ਤੇ ਰਾਣੀ ਮੁਖਰਜੀ ਦੀ ਫ਼ਿਲਮ 'ਪਹੇਲੀ' ਦੀ ਕਹਾਣੀ ਉਨ੍ਹਾਂ ਨੇ ਹੀ ਲਿਖੀ ਸੀ। 'ਪਹੇਲੀ' ਦੀ ਤਰ੍ਹਾਂ 'ਕਾਂਚਲੀ' ਦੀ ਕਹਾਣੀ ਵੀ ਪਿੰਡ 'ਤੇ ਆਧਾਰਿਤ ਹੈ ਅਤੇ ਪੂਰੀ ਫ਼ਿਲਮ ਰਾਜਸਥਾਨ ਦੇ ਪਿੰਡ ਵਿਚ ਫ਼ਿਲਮਾਈ ਗਈ ਹੈ। ਪਿੰਡ ਵਿਚ ਸ਼ੂਟਿੰਗ ਕਰਨ ਦੇ ਅਨੁਭਵ ਬਾਰੇ ਉਹ ਕਹਿੰਦੀ ਹੈ, ਇਹ ਭੂਮਿਕਾ ਮੇਰੇ ਲਈ ਕਾਫੀ ...

ਪੂਰਾ ਲੇਖ ਪੜ੍ਹੋ »

ਗੂੰਜਣ ਲੱਗਿਆ ਹੈ ਸੰਨੀ-ਇੰਦਰ ਬਾਵਰਾ ਦਾ ਸੰਗੀਤ

ਪੰਜਾਬ ਦੇ ਬਠਿੰਡਾ ਨਾਲ ਸਬੰਧ ਰੱਖਣ ਵਾਲੇ ਸੰਨੀ ਤੇ ਇੰਦਰ ਬਾਵਰਾ ਦਿਨ-ਬ-ਦਿਨ ਬਾਲੀਵੁੱਡ ਵਿਚ ਆਪਣਾ ਕੱਦ ਉੱਚਾ ਕਰ ਰਹੇ ਹਨ। ਫ਼ਿਲਮ ਨਗਰੀ ਵਿਚ ਆਪਣਾ ਨਾਂਅ ਕਮਾਉਣ ਦੇ ਇਰਾਦੇ ਨਾਲ ਇਹ ਜੋੜੀ ਸਾਲ 2000 ਵਿਚ ਮੁੰਬਈ ਆਈ ਅਤੇ ਇਥੇ ਸੰਘਰਸ਼ ਦਾ ਸਾਹਮਣਾ ਵੀ ਬਹੁਤ ਕੀਤਾ। ਇਨ੍ਹਾਂ ਦੀ ਪ੍ਰਤਿਭਾ ਨੇ ਉਦੋਂ ਰੰਗ ਦਿਖਾਉਣਾ ਸ਼ੁਰੂ ਕੀਤਾ ਜਦੋਂ ਕਲਰਜ਼ ਚੈਨਲ ਦੇ ਲੜੀਵਾਰ 'ਜੈ ਸ੍ਰੀ ਕ੍ਰਿਸ਼ਨਾ' ਵਿਚ ਪਹਿਲਾ ਮੌਕਾ ਮਿਲਿਆ। ਇਸ ਲੜੀਵਾਰ ਤੋਂ ਉਨ੍ਹਾਂ 'ਤੇ ਇਸ ਤਰ੍ਹਾਂ ਦੀ ਕਿਰਪਾ ਹੋਈ ਕਿ ਦੇਖਦੇ ਹੀ ਦੇਖਦੇ ਇਨ੍ਹਾਂ ਦੇ ਸੰਗੀਤ ਨਾਲ ਸਜੇ ਲੜੀਵਾਰਾਂ ਦੀ ਗਿਣਤੀ ਪੰਜਾਹ ਦੇ ਅੰਕੜੇ ਨੂੰ ਛੂਹ ਗਈ। 'ਦੇਵੋਂ ਕੇ ਦੇਵ ਮਹਾਦੇਵ' ਵਿਚ ਇਸ ਜੋੜੀ ਵਲੋਂ ਪੇਸ਼ ਕੀਤਾ ਗਿਆ ਸੰਗੀਤ ਲੋਕਾਂ ਵਲੋਂ ਵਿਸ਼ੇਸ਼ ਤੌਰ 'ਤੇ ਪਸੰਦ ਕੀਤਾ ਗਿਆ। ਲੜੀਵਾਰ ਤੋਂ ਬਾਅਦ ਇਸ ਜੋੜੀ ਦਾ ਅਗਲਾ ਟੀਚਾ ਫ਼ਿਲਮਾਂ ਸਨ ਅਤੇ ਫ਼ਿਲਮਾਂ ਵਿਚ ਇਨ੍ਹਾਂ ਦੀ ਸ਼ੁਰੂਆਤ 'ਅੰਕੁਰ ਅਰੋੜਾ ਕਤਲ ਕੇਸ' ਤੋਂ ਹੋਈ ਅਤੇ ਫਿਰ 'ਹੇਟ ਸਟੋਰੀ' ਲੜੀ ਤੇ 'ਵਜ੍ਹਾ ਤੁਮ ਹੋ' ਵਿਚ ਵੀ ਇਨ੍ਹਾਂ ਆਪਣੇ ਸੰਗੀਤ ਦਾ ਜਾਦੂ ਬਿਖੇਰਿਆ। ਆਪਣੀ ਪ੍ਰਤਿਭਾ ਦੇ ਦਮ 'ਤੇ ਇਸ ਜੋੜੀ ...

ਪੂਰਾ ਲੇਖ ਪੜ੍ਹੋ »

ਰੰਗਮੰਚ ਤੋਂ ਬਾਲੀਵੁੱਡ ਤੱਕ ਸਫ਼ਰ ਪਵਨਦੀਪ ਭਕਨਾ

ਰੰਗਮੰਚ ਤੋਂ ਬਾਲੀਵੁੱਡ ਤੱਕ ਸਫ਼ਰ ਕਰਨ ਵਾਲੇ ਅਦਾਕਾਰ ਪਵਨਦੀਪ ਭਕਨਾ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭਕਨਾ ਕਲਾਂ ਵਿਖੇ ਮਾਤਾ ਕਮਲੇਸ਼ ਅਤੇ ਪਿਤਾ ਜਨਕ ਰਾਜ ਸ਼ਰਮਾ ਦੇ ਘਰ ਹੋਇਆ ਸੀ। ਹੁਸ਼ਿਆਰਪੁਰ ਵਿਖੇ ਬੀ.ਐੱਡ ਕਰਦਿਆਂ 1998 ਵਿਚ ਉਸ ਪਾਲੀ ਭੁਪਿੰਦਰ ਦੇ ਨਾਟਕ 'ਮਿੱਟੀ ਦਾ ਬਾਵਾ' ਵਿਚ ਪਹਿਲੀ ਵਾਰ ਅਦਾਕਾਰੀ ਕੀਤੀ। ਰੰਗਮੰਚ ਵੇਖਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ , ਕਿਉਂਕਿ ਉਸ ਦੇ ਚਾਚਾ ਸ੍ਰੀ ਨਰਿੰਦਰ ਦਵੇਸਰ ਡੀ ਡੀ ਪੰਜਾਬੀ ਦੇ ਕਲਾਕਾਰ ਸਨ। ਉਨ੍ਹਾਂ ਦੀ ਅਦਾਕਾਰੀ ਨੂੰ ਵੇਖਦਿਆਂ ਪਵਨਦੀਪ ਦੇ ਮਨ ਵਿਚ ਵੀ ਕਲਾ ਦੇ ਬੀਜ ਫੁੱਟ ਪਏ ਸਨ। ਉਹ ਅਕਸਰ ਪੰਜਾਬ ਨਾਟਸ਼ਾਲਾ ਵਿਚ ਨਾਟਕ ਵੇਖਣ ਲਈ ਚਲਿਆਂ ਜਾਂਦਾ। ਉੱਥੇ ਉਸ ਨੇ ਫ਼ਿਲਮ ਇੰਡਸਟਰੀ ਵਿਚ ਆਪਣਾ ਨਾਂਅ ਪੈਦਾ ਕਰਨ ਵਾਲੇ ਹਰਦੀਪ ਗਿੱਲ ਨੂੰ 'ਕੁਦੇਸਣ' ਨਾਟਕ ਵਿਚ ਰੋਲ ਕਰਦਿਆਂ ਵੇਖਿਆ ਤਾਂ ਉਹ ਵੀ ਰੰਗਮੰਚ ਨਾਲ ਜੁੜਿਆ ਤੇ ਛੋਟੇ ਮੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ । 2004 ਵਿਚ ਐਮ.ਏ. , ਬੀ .ਐੱਡ ਕਰਨ ਤੋਂ ਬਾਅਦ ਉਹ ਅੰਮ੍ਰਿਤਸਰ ਦੇ ਸਪਰਿੰਗ ਡੇਲ ਸਕੂਲ ਵਿਚ ਪੜ੍ਹਾਉਣ ਲੱਗ ਪਿਆ , ਜਿੱਥੇ ਅੱਜਕਲ੍ਹ ਉਹ ਪੰਜਾਬੀ ਵਿਭਾਗ ਦਾ ...

ਪੂਰਾ ਲੇਖ ਪੜ੍ਹੋ »

ਨਵੀਂ ਜੋੜੀ ਗੋਪੀ ਢਿੱਲੋਂ-ਟਵਿੰਕਲ ਕਪੂਰ

ਲੁਧਿਆਣਾ ਦੇ ਸਨਅਤੀ ਸ਼ਹਿਰ ਦੇ ਜੰਮਪਲ ਤੇ ਇਸ ਸਮੇਂ 400 ਦੇ ਕਰੀਬ ਵੀਡੀਓ ਗੀਤ ਡਾਇਰੈਕਟ ਕਰ ਚੁੱਕੇ ਤੇ ਮਾਡਲਿੰਗ ਕਰ ਰਹੇ ਗੋਪੀ ਢਿੱਲੋਂ ਨੇ ਪਾਲੀਵੁੱਡ 'ਚ ਪ੍ਰਵੇਸ਼ ਕੀਤਾ ਹੈ। ਉਸ ਦੇ ਨਾਲ ਹੀ ਡੈਬਿਊ ਦੱਖਣ ਦੀ ਸਟਾਰ ਤੇ ਪ੍ਰਸਿੱਧ ਮਾਡਲ ਟਵਿੰਕਲ ਕਪੂਰ ਕਰ ਰਹੀ ਹੈ। ਗੋਪੀ ਢਿੱਲੋਂ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੀ ਏ ਤਾਂ ਫਿਰੋਜ਼ ਖ਼ਾਨ, ਨਛੱਤਰ ਗਿੱਲ, ਸਰਦੂਲ ਸਿਕੰਦਰ ਆਦਿ ਦੇ ਗੀਤ ਉਸ ਨੇ ਡਾਇਰੈਕਟ ਕੀਤੇ ਹਨ ਤੇ ਕਈ ਹੋਰ ਲੋਕਪ੍ਰਿਆ ਵੀਡੀਓਜ਼ 'ਚ ਮਾਡਲ ਵਜੋਂ ਆਪਣਾ ਚਿਹਰਾ ਦਿਖਾਇਆ ਹੈ। ਇਥੋਂ ਤੱਕ ਕਿ ਬਾਲੀਵੁੱਡ ਦੀ ਪ੍ਰਸਿੱਧ ਫ਼ਿਲਮੀ ਗਾਇਕਾ ਅਲਕਾ ਯਾਗਨਿਕ ਦਾ ਵੀਡੀਓ 'ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀਂ...' ਵੀ ਗੋਪੀ ਢਿੱਲੋਂ ਨੇ ਹੀ ਬਣਾਇਆ। 'ਮਾਹੀ ਮਾਹੀ', 'ਸੋਹਣੀਏ ਦਿਲ ਨਹੀਂ ਲਗਦਾ' ਜਿਹੇ ਮਸ਼ਹੂਰ ਵੀਡੀਓਜ਼ ਉਸ ਦੇ ਹੀ ਨਿਰਦੇਸ਼ਤ ਕੀਤੇ ਹੋਏ ਹਨ ਜਦਕਿ ਟਵਿੰਕਲ ਕਪੂਰ ਨੇ ਦੱਖਣ ਦੇ ਟੀ.ਵੀ. ਚੈਨਲਜ਼ 'ਤੇ ਕੰਮ ਕਰਨ ਤੋਂ ਇਲਾਵਾ ਰੀਮਿਕਸ ਗਾਣੇ ਵੀ ਕੀਤੇ ਹਨ। ਟਵਿੰਕਲ ਨਾਲ ਜੋੜੀ ਦੇ ਸਬੰਧ 'ਚ ਗੋਪੀ ਨੇ ਕਿਹਾ ਕਿ ਚੰਗਾ ਤਾਲਮੇਲ ਹਮੇਸ਼ਾ ਕਾਮਯਾਬੀ ਦਿਵਾਉਂਦਾ ਹੈ ਤੇ ਪਾਲੀਵੁੱਡ ਫ਼ਿਲਮ ...

ਪੂਰਾ ਲੇਖ ਪੜ੍ਹੋ »

ਯੂ. ਪੀ. ਵਿਚ ਗੰਗਾ ਕਿਨਾਰੇ ਫ਼ਿਲਮ ਸਮਾਰੋਹ

ਅਗਾਮੀ 28, 29 ਫਰਵਰੀ ਤੇ 1 ਮਾਰਚ ਨੂੰ ਯੂਪੀ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਦਾ ਆਯੋਜਨ ਬਨਾਰਸ ਵਿਚ ਹੋਵੇਗਾ। ਇਸ ਫ਼ਿਲਮ ਸਮਾਰੋਹ ਦੀ ਖ਼ਾਸ ਗੱਲ ਇਹ ਹੋਵੇਗੀ ਕਿ ਇਸ ਨੂੰ ਕਿਸੇ ਥੀਏਟਰ ਜਾਂ ਸਭਾਗ੍ਰਹਿ ਵਿਚ ਨਹੀਂ ਸਗੋਂ ਗੰਗਾ ਕਿਨਾਰੇ ਆਯੋਜਿਤ ਕੀਤਾ ਜਾਵੇਗਾ। ਤਿੰਨ ਦਿਨ ਤੱਕ ਖੁੱਲ੍ਹੇ ਆਸਮਾਨ ਹੇਠ ਬਨਾਰਸ ਦੇ ਅੱਸੀ ਘਾਟ ਤੇ ਡਾ: ਰਾਜੇਂਦਰ ਪ੍ਰਸਾਦ ਘਾਟ 'ਤੇ ਫ਼ਿਲਮਾਂ, ਚੱਲ-ਚਿੱਤਰ ਫ਼ਿਲਮਾਂ, ਐਨੀਮੇਸ਼ਨ ਫ਼ਿਲਮਾਂ ਤੇ ਮਿਊਜ਼ਿਕ ਵੀਡੀਓ ਵੀ ਇਸ ਸਮਾਰੋਹ ਵਿਚ ਦਿਖਾਈਆਂ ਜਾਣਗੀਆਂ। ਭਾਰਤ ਦੇ ਨਾਲ-ਨਾਲ ਵਿਦੇਸ਼ੀ ਫ਼ਿਲਮਕਾਰ ਵੀ ਇਸ ਸਮਾਰੋਹ ਵਿਚ ਹਿੱਸਾ ਲੈਣਗੇ। ਇਸ ਸਮਾਰੋਹ ਦੇ ਮੁੱਖ ਆਯੋਜਕ ਤੇ ਫ਼ਿਲਮ ਨਿਰਮਾਤਾ ਕ੍ਰਿਸ਼ਨ ਮਿਸ਼ਰਾ ਅਨੁਸਾਰ ਬਨਾਰਸ ਕਲਾ ਦਾ ਕੇਂਦਰ ਰਿਹਾ ਹੈ। ਇਹ ਧਾਰਮਿਕ ਨਗਰੀ ਦੇ ਨਾਲ-ਨਾਲ ਕਲਾ ਨਗਰੀ ਵੀ ਹੈ। ਸੰਗੀਤ ਤੇ ਸਾਹਿਤ ਦੇ ਖੇਤਰ ਵਿਚ ਇਸ ਨਗਰੀ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਹੀ ਵਜ੍ਹਾ ਹੈ ਕਿ ਇਸ ਫ਼ਿਲਮ ਸਮਾਰੋਹ ਦਾ ਆਯੋਜਨ ਬਨਾਰਸ ਵਿਚ ਕੀਤਾ ਜਾ ਰਿਹਾ ਹੈ। ਸਾਡੇ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਆਪਣੇ ਸੰਸਦੀ ਖੇਤਰ ਦੀ ਕਾਇਆਕਲਪ ਕੀਤੀ ਹੈ ਤੇ ਗੰਗਾ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX