ਕਿਸੇ ਵੀ ਦੇਸ਼ ਦੇ ਲੋਕਾਂ ਲਈ ਗੁਲਾਮੀ ਤੋਂ ਵੱਡੀ ਕੋਈ ਵੰਗਾਰ ਨਹੀਂ ਹੁੰਦੀ | ਇਸ ਲਾਹਣਤ ਨੂੰ ਦੂਰ ਕਰਨ ਅਤੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਕਈ ਸਿਰਲੱਥ ਯੋਧਿਆਂ ਦਾ ਖ਼ੂਨ ਖੌਲਣ ਲੱਗ ਜਾਂਦਾ ਹੈ | ਅਜਿਹੇ ਬਹਾਦਰ ਸੂਰਮਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੀ ਭਾਰਤ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤੀ ਪ੍ਰਾਪਤ ਹੋਈ | ਲੰਮੀ ਤੇ ਦੁਖਦਾਈ ਗੁਲਾਮੀ ਦਾ ਨਰਕ ਭੋਗ ਰਹੇ ਦੇਸ਼ ਵਾਸੀਆਂ ਨੇ ਜਦੋਂ ਆਪਣੀ ਮਾਤ-ਭੂਮੀ ਦੀ ਆਜ਼ਾਦ ਫਿਜ਼ਾ ਵਿਚ ਸਾਹ ਲਿਆ ਤਾਂ ਉਨ੍ਹਾਂ ਦਾ ਤਨ ਮਨ ਸਰਸ਼ਾਰ ਹੋਣਾ ਸੁਭਾਵਿਕ ਗੱਲ ਸੀ | ਦੇਸ਼ ਦੀ ਗੁਲਾਮੀ ਦੀ ਕਾਲੀ ਬੋਲੀ ਰਾਤ ਨੂੰ ਸਿਰਲੱਥ ਯੋਧਿਆਂ ਅਤੇ ਸ਼ਹੀਦਾਂ ਨੇ ਆਪਣੇ ਖੂਨ ਦੀ ਆਹੂਤੀ ਦੇ ਕੇ ਆਜ਼ਾਦੀ ਦੇ ਚਾਨਣ ਵਿਚ ਬਦਲਿਆ | ਹੱਸ ਹੱਸ ਕੇ ਫਾਂਸੀਆਂ ਦੇ ਰੱਸੇ ਆਪਣੇ ਗਲਾਂ 'ਚ ਪਾਉਣ ਵਾਲੇ ਸੂਰਬੀਰਾਂ, ਕਾਲੇ ਪਾਣੀਆਂ ਦੀਆਂ ਸਜ਼ਾਵਾਂ ਕੱਟਣ ਵਾਲੇ ਬਹਾਦਰਾਂ, ਗ਼ਦਰੀ ਯੋਧਿਆਂ ਤੇ ਆਜ਼ਾਦੀ ਦੇ ਘੋਲ ਵਿਚ ਸਿਰ ਤਲੀ 'ਤੇ ਧਰ ਕੇ ਸ਼ਹਾਦਤਾਂ ਦੇਣ ਵਾਲੇ ਆਜ਼ਾਦੀ ਦੇ ਪ੍ਰਵਾਨਿਆਂ ਅੱਗੇ ਹਰ ਦੇਸ਼ ਵਾਸੀ ਦਾ ਸਿਰ ਝੁਕਦਾ ਹੈ | ਆਜ਼ਾਦੀ ਤੋਂ ਬਾਅਦ ਦੇਸ਼ ...
26 ਜਨਵਰੀ 1950 ਉਹ ਇਤਿਹਾਸਕ ਦਿਨ ਸੀ ਜਦੋਂ ਭਾਰਤ ਵਿਚ, ਭਾਰਤ ਸਰਕਾਰ ਅਧੀਨਿਯਮ ਐਕਟ, 1935 ਨੂੰ ਹਟਾ ਕੇ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ | ਇਹੀ ਉਹ ਦਿਨ ਸੀ ਜਦੋਂ ਭਾਰਤ ਫ਼ਖ਼ਰ ਨਾਲ ਸਿਰ ਚੁੱਕ ਕੇ ਦੁਨੀਆ ਨੂੰ ਕਹਿ ਸਕਦਾ ਸੀ, ਹੁਣ ਸਾਡਾ ਆਪਣਾ ਸੰਵਿਧਾਨ ਹੈ | ਸੰਵਿਧਾਨ ਦੇ ਲਾਗੂ ਹੁੰਦਿਆਂ ਹੀ ਭਾਰਤ ਇਕ ਆਜ਼ਾਦ ਗਣਤੰਤਰ ਬਣ ਗਿਆ | ਇਸ ਨੂੰ 26 ਜਨਵਰੀ ਵਾਲੇ ਦਿਨ ਲਾਗੂ ਕੀਤਾ ਗਿਆ ਕਿਉਂਕਿ ਇਸੇ ਦਿਨ ਭਾਰਤੀ ਰਾਸ਼ਟਰੀ ਕਾਂਗਰਸ ਨੇ ਭਾਰਤ ਨੂੰ ਪੂਰੀ ਪੂਰਨ ਸਵਰਾਜ ਐਲਾਨ ਕਰ ਦਿੱਤਾ ਸੀ | ਇਸ ਤੋਂ ਬਾਅਦ ਅਸੀਂ ਲਗਾਤਾਰ ਸੰਵਿਧਾਨ ਦੀ ਪ੍ਰਸਾਤਵਨਾ ਦੁਹਰਾਉਂਦੇ ਰਹੇ, 'ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇਕ ਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਾਰਮਕ ਗਣਰਾਜ ਬਣਾਉਣ ਲਈ... |' ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਲਗਪਗ ਛੇ ਸੱਤ ਦਹਾਕਿਆਂ ਤੱਕ ਭਾਰਤ ਦਾ ਸੰਵਿਧਾਨ ਸੁਰੱਖਿਅਤ ਬਣਿਆ ਰਿਹਾ |
ਪੂਰੀ ਦੁਨੀਆ ਨੇ ਦੇਖਿਆ ਹੈ ਕਿ ਏਨੀ ਅਣਪੜ੍ਹਤਾ, ਗ਼ਰੀਬੀ, ਭੇਦ-ਭਾਵ ਅਤੇ ਵਿਭਿੰਨਤਾਵਾਂ ਦੇ ਬਾਵਜੂਦ ਗਣਤੰਤਰ ਬਚਿਆ ਰਿਹਾ, ਲੋਕਤੰਤਰ ਬਚਿਆ ਰਿਹਾ ਅਤੇ ਬਚਿਆ ਰਿਹਾ 'ਭਾਰਤ ਦਾ ...
ਸਿੱਖ ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਹਮੇਸ਼ਾ ਆਪਣੀ ਕੌਮ ਦੀ ਗ਼ੈਰਤ ਨੂੰ ਬਚਾਉਣ ਲਈ ਜਾਨਾਂ ਕੁਰਬਾਨ ਕੀਤੀਆਂ | ਅਸਲ ਵਿਚ ਸਿੱਖ ਇਤਿਹਾਸ ਹੈ ਹੀ ਸ਼ਹੀਦਾਂ ਦਾ ਇਤਿਹਾਸ | ਸ਼ਹੀਦ ਹੋਣ ਵਾਲੇ ਮਰਜ਼ੀਵੜੇ ਹਮੇਸ਼ਾ ਹੀ ਹੱਕ, ਸੱਚ ਤੇ ਇਨਸਾਫ਼ ਲਈ ਡਟੇ ਰਹਿੰਦੇ ਹਨ |
'ਸ਼ਹਾਦਤ' ਅਤੇ 'ਸ਼ਹੀਦ' ਸ਼ਬਦ ਅਰਬੀ ਭਾਸ਼ਾ ਦੇ ਹਨ | ਸ਼ਹਾਦਤ ਦਾ ਅਰਥ ਹੈਗਵਾਹੀ | ਸ਼ਹੀਦ, ਸੱਚ ਲਈ ਸਰੀਰ ਦੀ ਗਵਾਹੀ ਦੇਣ ਵਾਲੇ ਨੂੰ ਕਿਹਾ ਜਾਂਦਾ ਹੈ | ਸ਼ਹੀਦ ਰਾਹਾਂ 'ਤੇ ਨਹੀਂ ਤੁਰਦੇ, ਸਗੋਂ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਨਵੇਂ ਰਸਤੇ ਤਿਆਰ ਕਰਦੇ ਹਨ, ਜੋ ਉਨ੍ਹਾਂ ਦੀ ਸ਼ਹੀਦੀ ਦੀ ਅਸਲ ਯਾਦਗਾਰ ਹੋ ਨਿੱਬੜਦੇ ਹਨ | ਅਸਲ ਵਿਚ ਸੂਰਮਾ ਹੀ ਸ਼ਹੀਦੀ ਪਾ ਸਕਦਾ ਹੈ ਤੇ ਸੂਰਮੇ ਦੀ ਸੱਚੀ ਪਰਖ ਭਗਤ ਕਬੀਰ ਜੀ ਇੰਜ ਦੱਸਦੇ ਹਨ:
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ¨
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ¨
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ : 1105)
ਸੋ, ਸੱਚ ਤੇ ਇਨਸਾਫ਼ ਦੀ ਖ਼ਾਤਰ ਡਟ ਜਾਣਾ ਤਾਂ ਸ਼ਹੀਦਾਂ ਦੇ ਸੁਭਾਅ ਦਾ ਮੀਰੀ ਗੁਣ ਹੁੰਦਾ ...
ਕਾਮਯਾਬੀ ਦੀ ਜਿਸ ਸਿਖ਼ਰ 'ਤੇ ਪਹੁੰਚਣ ਦਾ ਹਰੇਕ ਇਨਸਾਨ ਸੁਪਨਾ ਵੇਖਦਾ ਹੈ, ਬੌਬੀ ਉਸ ਸਿਖ਼ਰ ਨੂੰ ਚੁੰਮ ਚੁੱਕਾ ਸੀ | 'ਬੈਲੈਂਸਡ ਲਾਈਫ' ਦੇ ਨਾਂਅ 'ਤੇ ਉਸ ਕੋਲ ਵਾਈਟ ਕਾਲਰ ਜੌਬ, ਖੁੱਲ੍ਹਾ ਪੈਸਾ, ਚੰਗੀ ਪਤਨੀ, ਦੋ ਬੱਚੇ, ਉੱਚਾ ਰੁਤਬਾ, ਸਿਹਤਮੰਦ ਸਰੀਰ, ਦੁਨੀਆ ਦੀਆਂ ਸੈਰਾਂ ਅਤੇ ਐਸ਼ਪ੍ਰਸਤੀ ਦੀ ਜ਼ਿੰਦਗੀ ਸੀ | 23 ਅਪ੍ਰੈਲ, 1952 ਨੂੰ ਪੈਰਿਸ ਵਿਚ ਪੈਦਾ ਹੋਏ ਜੀਨ ਡਾਮਨੀਕ ਬੌਬੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਕ ਪੱਤਰਕਾਰ ਵਜੋਂ ਕੀਤੀ | ਸਫ਼ਲਤਾ ਦੀ ਪੌੜੀ ਚੜ੍ਹਦਿਆਂ ਉਹ ਪੈਰਿਸ ਦੀ ਮਸ਼ਹੂਰ ਫੈਸ਼ਨ ਮੈਗਜ਼ੀਨ '5LL95' ਦਾ ਚੀਫ਼ ਐਡੀਟਰ ਬਣ ਗਿਆ | ਇਹ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਾਮਯਾਬੀ ਸੀ | ਉਹ ਹਫ਼ਤੇ ਵਿਚ 5 ਦਿਨ ਕੰਮ ਕਰਦਾ ਸੀ ਅਤੇ 2 ਦਿਨ ਆਪਣੀ ਪਤਨੀ ਅਤੇ ਬੱਚਿਆਂ ਨਾਲ ਮੌਜ-ਮਸਤੀ ਕਰਦਾ ਸੀ | ਉਸ ਨੂੰ ਵਾਇਲਨ ਵਜਾਉਣ ਦਾ ਸ਼ੌਕ ਸੀ | ਉਹ ਝੀਲਾਂ ਦੇ ਕਿਨਾਰੇ 'ਤੇ ਬੈਠ ਕੇ ਕਈ-ਕਈ ਘੰਟਿਆਂ ਤੱਕ ਵਾਇਲਨ ਵਜਾਉਂਦਾ ਰਹਿੰਦਾ ਸੀ | ਉਸ ਨੂੰ ਥੀਏਟਰ ਵਿਚ ਫ਼ਿਲਮਾਂ ਵੇਖਣ ਦਾ, ਨਵੇਂ ਨਵੇਂ ਰੈਸਟੋਰੈਂਟਾਂ 'ਚ ਖਾਣਾ ਖਾਣ ਦਾ, ਕਿਤਾਬਾਂ ਅਤੇ ਰਸਾਲੇ ਪੜ੍ਹਨ ਦਾ ਅਤੇ ਕੌਫੀ ਦੇ ਲੰਬੇ-ਲੰਬੇ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
1983 ਵਿਚ ਹੀ ਪ੍ਰੀਤੀ ਦੀ ਇਕ ਹੋਰ ਫ਼ਿਲਮ 'ਆਸਰਾ ਪਿਆਰ ਦਾ' ਵੀ ਆਈ | ਜੇ. ਓਮ ਪ੍ਰਕਾਸ਼ ਦੇ ਬੈਨਰ (ਫ਼ਿਲਮ ਯੁੱਗ) ਅਧੀਨ ਇਸ ਫ਼ਿਲਮ ਨੂੰ ਉਸ ਵੇਲੇ ਕਾਫ਼ੀ ਵੱਡਾ ਸਮਝਿਆ ਗਿਆ ਸੀ | ਪ੍ਰੀਤੀ ਦੇ ਨਾਲ ਇਸ 'ਚ ਨਵੀਨ ਨਿਸਚਲ ਅਤੇ ਰਾਜ ਬੱਬਰ ਵੀ ਸ਼ਾਮਿਲ ਸਨ |
ਪਰ ਪ੍ਰੀਤੀ ਦੀ ਅਸਲੀ ਰੁਮਾਂਟਿਕ ਜੋੜੀ ਤਾਂ ਵਰਿੰਦਰ ਦੇ ਨਾਲ ਹੀ ਬਣੀ ਸੀ | ਹਾਲਾਂਕਿ ਵਰਿੰਦਰ ਉਸ ਵੇਲੇ ਸ਼ਾਦੀਸ਼ੁਦਾ ਸੀ ਪਰ ਫਿਰ ਵੀ ਦਰਸ਼ਕਾਂ ਨੂੰ ਇਹ ਜੋੜੀ ਬੜੀ ਪਸੰਦ ਆਈ ਸੀ | ਲਿਹਾਜ਼ਾ 1984 ਵਿਚ 'ਨਿੰਮੋ' ਫ਼ਿਲਮ 'ਚ ਨਿੰਮੋ ਦੇ ਕਿਰਦਾਰ 'ਚ ਉਹ ਇਕ ਵਾਰ ਫਿਰ ਦਰਸ਼ਕਾਂ ਦੇ ਰੂਬਰੂ ਹੋਈ ਸੀ | ਇਸ ਫ਼ਿਲਮ 'ਚ ਵਰਿੰਦਰ ਨੇ ਪੰਜਾਬ ਦੀ ਹਰੀ ਕ੍ਰਾਂਤੀ ਤੋਂ ਉਤਪੰਨ ਹੋਣ ਵਾਲੀ ਸੱਭਿਆਚਾਰਕ ਤਬਦੀਲੀ ਦਾ ਸਾਰਥਿਕ ਚਿਤਰਣ ਕੀਤਾ ਸੀ | ਵਿਸ਼ੇਸ਼ ਤੌਰ 'ਤੇ ਮਾਘੀ ਦੇ ਮੇਲੇ ਸਮੇਂ ਸ੍ਰੀ ਮੁਕਤਸਰ ਸਾਹਿਬ 'ਚ ਹੋਣ ਵਾਲੇ ਇਕੱਠ ਨੂੰ ਵਰਿੰਦਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਪਿਛੋਕੜ ਦੇ ਰੂਪ 'ਚ ਪੇਸ਼ ਕੀਤਾ ਸੀ | ਵਰਿੰਦਰ ਨੇ ਪੰਜਾਬ ਦੇ ਕਈ ਗਾਇਕਾਂ ਨੂੰ ਵੀ ਇਸ ਫ਼ਿਲਮ ਦੀ ਹਾਈਲਾਈਟ ਬਣਾਇਆ ਸੀ, ਕਹਿਣ ਦੀ ਲੋੜ ...
1974 ਵਿਚ ਸ਼ਿਵ ਕੁਮਾਰ ਬਟਾਲਵੀ ਦੀ ਪਹਿਲੀ ਬਰਸੀ ਸਮੇਂ ਇਹ ਤਸਵੀਰ ਖਿੱਚੀ ਗਈ ਸੀ | ਇਸ ਮੌਕੇ 'ਤੇ ਬਹੁਤ ਸਾਰੇ ਸਾਹਿਤਕਾਰ ਤੇ ਪੱਤਰਕਾਰ ਆਏ ਸਨ | ਸ਼ਿਵ ਦੀ ਇਹ ਪਹਿਲੀ ਬਰਸੀ ਖ਼ਾਲਸਾ ਹਾਈ ਸਕੂਲ ਬਟਾਲਾ ਦੇ ਹਾਲ ਵਿਚ ਮਨਾਈ ਗਈ ਸੀ | ਇਸ ਬਰਸੀ ਸਮਾਗਮ ਮੌਕੇ ਬਟਾਲੇ ਦੇ ਬਹੁਤ ਸਾਰੇ ਸਨਅਤਕਾਰ ਵੀ ਸ਼ਾਮਿਲ ਹੋਏ ਸਨ |
-ਮੋਬਾਈਲ : ...
ਪਤਾ ਨਹੀਂ ਕਿਹਦੇ ਨਾਲ ਫੋਨ ਮਿਲ ਗਿਆ ਸੀ | ਕੋਈ ਅਣਜਾਣ ਨੰਬਰ ਸੀ | 'ਹੈਲੋ' ਕਹਿੰਦਿਆਂ ਹੀ ਪਤਾ ਲੱਗ ਗਿਆ ਤੇ ਮੈਂ 'ਸੌਰੀ' ਕਹਿਣ ਹੀ ਵਾਲੀ ਸਾਂ ਕਿ ਉਧਰੋਂ ਮੋਹ ਭਿੱਜੀ ਆਵਾਜ਼ ਆਈ, 'ਨਾ-ਨਾ ਫੋਨ ਨਾ ਰੱਖਣਾ, ਐਨੇ ਸਾਲਾਂ ਬਾਅਦ ਤੁਹਾਡੀ ਆਵਾਜ਼ ਸੁਣਨ ਨੂੰ ਮਿਲੀ ਹੈ | ਬਸ ਬੋਲਦੇ ਜਾਓ, ਪੂਰੇ 40 ਮਿੰਟ ਬੋਲਣਾ ਪਵੇਗਾ ਤੁਹਾਨੂੰ' | ਮੈਂ ਹੈਰਾਨ ਇਹ ਕੌਣ ਹੈ ਜੋ ਪੂਰੇ 40 ਮਿੰਟ ਬੋਲਣ ਦਾ ਹੁਕਮ ਦੇ ਰਹੀ ਹੈ | ਮੇਰਾ ਹਾਸਾ ਨਿਕਲ ਗਿਆ, 'ਪਹਿਲਾਂ ਆਪਣਾ ਨਾਂਅ ਤਾਂ ਦੱਸੋ, ਨਾਲੇ ਇਹ ਵੀ ਜਾਣ ਲਓ ਕਿ ਇਹ ਮੇਰਾ ਘਰ ਹੈ, ਕੋਈ ਸਕੂਲ ਨਹੀਂ ਜੋ 40 ਮਿੰਟ ਦੀ ਘੰਟੀ ਲਾਉਣੀ ਹੀ ਪਵੇਗੀ |' ਉਹ ਖਿੜਖਿੜਾ ਕੇ ਹੱਸ ਪਈ ਤੇ ਹੱਸਦੇ-ਹੱਸਦੇ ਬੋਲੀ, 'ਬਸ ਸਕੂਲ ਹੀ ਸਮਝ ਲਓ ਤੇ ਮੈਂ ਇਸ ਵੇਲੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੀ ਕਲਾਸ 10ਵੀਂ ਦੇ ਪਹਿਲੇ ਬੈਂਚ 'ਤੇ ਬੈਠੀ ਤੁਹਾਡੀ ਸਟੂਡੈਂਟ ਰਵੀਨਾ ਮਤਲਬ ਰਵੀ ਹਾਂ | ਜੇ ਮੇਰੀ ਗੱਲ ਤੋਂ ਗੁੱਸੇ ਹੋ ਗਏ ਹੋ ਤਾਂ ਲਓ ਮੈਂ ਕੰਨ ਫੜ ਕੇ ਮੁਰਗਾ ਬਣ ਜਾਂਦੀ ਹਾਂ' ਫਿਰ ਅਸੀਂ ਕਿੰਨੀ ਦੇਰ ਤੱਕ ਹੱਸਦੀਆਂ ਰਹੀਆਂ |
ਫਿਰ ਮੈਨੂੰ ਸਭ ਕੁਝ ਯਾਦ ਆ ਗਿਆ | ਉਸ ਸ਼ਹਿਰ ਦੇ ਸੀਨੀਅਰ ਸੈਕੰਡਰੀ ਸਕੂਲ ...
ਉਸ ਦਾ ਪੂਰਾ ਨਾਂਅ ਤਾਂ ਮੈਨੂੰ ਅੱਜ ਤੱਕ ਨਹੀਂ ਪਤਾ, ਪਰ ਸਾਰੇ ਉਸ ਨੂੰ ਬੰਸੀ ਆਖ ਕੇ ਬੁਲਾਉਂਦੇ ਸਨ | ਮੇਰੀ ਅਤੇ ਉਸ ਦੀ ਜਾਣ-ਪਛਾਣ ਮੇਰੇ ਬਚਪਨ ਵਿਚ ਹੀ ਹੋ ਗਈ ਸੀ | ਉਹ ਮੇਰੇ ਤੋਂ ਪੰਜ-ਸੱਤ ਸਾਲ ਵੱਡਾ ਸੀ | ਬੰਸੀ, ਸਾਡੇ ਸ਼ਹਿਰ ਦੀ ਖ਼ਾਸ ਸ਼ਖ਼ਸੀਅਤ ਸੀ | 'ਖਾਸ' ਇਸ ਕਰਕੇ ਨਹੀਂ ਕਿ ਉਸ ਕੋਲ ਖਾਸ ਪੜ੍ਹਾਈ ਸੀ | ਇਸ ਕਰਕੇ ਨਹੀਂ ਕਿ ਉਹ ਸਮਾਜ ਸੇਵੀ ਸੀ ਅਤੇ ਨਾ ਹੀ ਇਸ ਕਰਕੇ ਕਿ ਉਹ ਵਿਸ਼ੇਸ਼ ਸਮਝ ਦਾ ਮਾਲਕ ਸੀ | ਨਾ ਹੀ ਇਸ ਕਰਕੇ ਕਿ ਉਸ ਨੇ ਕੋਈ ਖਾਸ ਕੌਤਕ ਕਰਕੇ ਦਿਖਾਇਆ ਸੀ | ਉਸ ਦੀ ਪੋਸ਼ਾਕ ਬਹੁਤ ਸਧਾਰਨ ਸੀ | ਉਹ ਹਮੇਸ਼ਾ ਖੱਦਰ ਦਾ ਕੁਰਤਾ, ਪਜਾਮਾ ਪਹਿਨਦਾ | ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ, ਸਾਰੇ ਉਸ ਨੂੰ ਜਾਣਦੇ ਸਨ ਪਰ ਉਸ ਦੀ ਵਿਲੱਖਣਤਾ ਇਸ ਗੱਲ ਵਿਚ ਸੀ ਕਿ ਉਹ ਉੱਚ-ਕੋਟੀ ਦਾ ਪਤੰਗਬਾਜ਼ ਸੀ | ਉਸ ਨੂੰ ਪਤੰਗ ਚੜ੍ਹਾਉਣ ਦਾ ਬਹੁਤ ਸ਼ੌਕ ਸੀ | ਇਸ ਤੋਂ ਇਲਾਵਾ ਉਹ ਪਤੰਗ ਲੁੱਟਣ ਵਿਚ ਵੀ ਵਿਸ਼ੇਸ਼ ਮੁਹਾਰਤ ਰੱਖਦਾ ਸੀ | ਜਦੋਂ ਉਹ ਕੋਈ ਪਤੰਗ ਲੁੱਟ ਲੈਂਦਾ ਤਾਂ ਉਹ ਉਸ ਪਤੰਗ ਨੂੰ ਹੱਥ ਵਿਚ ਫੜ ਕੇ, ਭੰਗੜਾ ਪਾਉਣਾ ਸ਼ੁਰੂ ਕਰ ਦਿੰਦਾ | ਦੇਖਦਿਆਂ-ਦੇਖਦਿਆਂ ਕਈ ਲੜਕੇ ਉਸ ਦੇ ਇਰਦ-ਗਿਰਦ ਇਕੱਠੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX