ਤਾਜਾ ਖ਼ਬਰਾਂ


ਬਜਟ ਇਜਲਾਸ : ਕੋਰੋਨਾ ਵਾਇਰਸ ਕਰਕੇ ਸਰਕਾਰ ਨੇ ਨਹੀਂ ਦਿੱਤੇ ਸਮਾਰਟ ਫ਼ੋਨ- ਅਮਨ ਅਰੋੜਾ
. . .  1 minute ago
ਬਜਟ ਇਜਲਾਸ : ਸਪੀਕਰ ਨੇ ਪੱਖਪਾਤ ਕੀਤਾ, ਸਾਨੂੰ ਕਿਹਾ ਕਿ ਅਖੀਰ 'ਚ ਬੋਲਣ ਦਿਆਂਗੇ ਪਰ ਬੋਲਣ ਨਹੀਂ ਦਿੱਤਾ- ਮਜੀਠੀਆ
. . .  2 minutes ago
ਬਜਟ ਇਜਲਾਸ : ਟੀਨੂੰ ਤੇ ਹੋਰ ਅਕਾਲੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਬਾਰੇ ਸਰਕਾਰ ਤੇ ਮੁੱਖ ਮੰਤਰੀ ਕੋਲ ਕੋਈ ਜਵਾਬ ਨਹੀਂ
. . .  3 minutes ago
ਸੰਦੌੜ ਵਿਖੇ ਕਿਸਾਨ ਆਗੂਆਂ ਨੇ ਨਾਗਰਿਕਤਾ ਕਾਨੂੰਨ ਵਿਰੁੱਧ ਫੂਕਿਆ ਮੋਦੀ ਸਰਕਾਰ ਦਾ ਪੁਤਲਾ
. . .  9 minutes ago
ਸੰਦੌੜ, 26 ਫਰਵਰੀ (ਜਸਵੀਰ ਸਿੰਘ ਜੱਸੀ)- ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਐੱਨ. ਆਰ. ਸੀ. ਅਤੇ ਐੱਨ. ਪੀ. ਆਰ. ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਜਿੰਦਰ ਸਿੰਘ ਹਥਨ ਦੀ ਅਗਵਾਈ...
ਉੱਤਰੀ ਪੂਰਬੀ ਦਿੱਲੀ ਦੇ ਚਾਂਦ ਬਾਗ ਇਲਾਕੇ 'ਚ ਖ਼ੁਫ਼ੀਆ ਬਿਊਰੋ ਦੇ ਅਧਿਕਾਰੀ ਦੀ ਮੌਤ 'ਤੇ ਦਿੱਲੀ ਹਾਈਕੋਰਟ ਨੇ ਜਤਾਈ ਚਿੰਤਾ
. . .  22 minutes ago
ਦਿੱਲੀ 'ਚ ਇੱਕ ਹੋਰ 1984 ਨਹੀਂ ਹੋਣ ਦੇਵਾਂਗੇ- ਹਾਈਕੋਰਟ
. . .  23 minutes ago
ਨਵੀਂ ਦਿੱਲੀ, 26 (ਜਗਤਾਰ ਸਿੰਘ)- ਦਿੱਲੀ ਹਿੰਸਾ ਮਾਮਲੇ 'ਤੇ ਅੱਜ ਸੁਣਵਾਈ ਕਰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ 'ਚ ਇੱਕ ਹੋਰ...
ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਕਰਨ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ - ਹਾਈਕੋਰਟ
. . .  33 minutes ago
ਨਵੀਂ ਦਿੱਲੀ, 26 ਫਰਵਰੀ - ਦਿੱਲੀ ਹਿੰਸਾ ਮਾਮਲੇ 'ਤੇ ਸੁਣਵਾਈ ਕਰਦਿਆ ਦਿੱਲੀ ਹਾਈਕੋਰਟ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਵੀ ਹਿੰਸਾ ਪ੍ਰਭਾਵਿਤ ਇਲਾਕਿਆਂ...
ਸੋਨੀਆ ਗਾਂਧੀ ਦਾ ਬਿਆਨ ਮੰਦਭਾਗਾ - ਜਾਵੜੇਕਰ
. . .  44 minutes ago
ਨਵੀਂ ਦਿੱਲੀ, 26 ਫਰਵਰੀ - ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਦਿੱਲੀ ਹਿੰਸਾ ਨੂੰ ਲੈ ਕੇ ਦਿੱਤੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਸੋਨੀਆ ਗਾਂਧੀ...
ਦਿੱਲੀ ਹਿੰਸਾ ਦੇ ਵਿਰੋਧ 'ਚ ਕਾਂਗਰਸ ਨੇ ਅੰਮ੍ਰਿਤਸਰ 'ਚ ਕੀਤਾ ਪ੍ਰਦਰਸ਼ਨ
. . .  48 minutes ago
ਅੰਮ੍ਰਿਤਸਰ, 26 ਫਰਵਰੀ (ਰਾਜੇਸ਼ ਸੰਧੂ)- ਅੱਜ ਅੰਮ੍ਰਿਤਸਰ 'ਚ ਕਾਂਗਰਸ ਪਾਰਟੀ ਵਲੋਂ ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਸਾੜਿਆ ਗਿਆ। ਇਸ ਮੌਕੇ ਅੰਮ੍ਰਿਤਸਰ...
ਅਕਾਲੀ ਦਲ ਸੁਤੰਤਰ ਵੱਲੋਂ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਧਰਨਾ ਜਾਰੀ                             
. . .  51 minutes ago
ਨਾਭਾ, 26 ਫਰਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਵੱਲੋਂ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਬਾਹਰ ਦਿੱਤਾ ਜਾ ਰਿਹਾ ਰੋਸ ਧਰਨਾ ਅੱਜ  ਵੀ ਜਾਰੀ ਰਿਹਾ 1 ਧਰਨੇ ਵਿਚ ਬੁਲਾਰਿਆਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ...
ਹੋਰ ਖ਼ਬਰਾਂ..

ਸਾਡੀ ਸਿਹਤ

ਖ਼ਤਰਨਾਕ ਹੋ ਸਕਦਾ ਹੈ ਲੰਮੇ ਸਮੇਂ ਤੱਕ ਬੈਠਣਾ

ਲੰਮੇ ਸਮੇਂ ਤੱਕ ਮੇਜ਼ 'ਤੇ ਕੰਮ ਕਰਨ ਜਾਂ ਬੈਠਣ ਦੇ ਵਾਲਿਆਂ ਦੀ ਤੁਲਨਾ ਸਿਗਰਟਨੋਸ਼ੀ ਕਰਨ ਵਾਲਿਆਂ ਨਾਲ ਕੀਤੀ ਜਾ ਰਹੀ ਹੈ। ਨਵੀਆਂ ਖੋਜਾਂ ਅਨੁਸਾਰ ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਨਾ ਜਾਂ ਲੰਮੇ ਸਮੇਂ ਤੱਕ ਬੈਠਣਾ ਸਾਡੇ ਸਰੀਰ ਨੂੰ ਓਨਾ ਹੀ ਨੁਕਸਾਨ ਪਹੁੰਚਾਉਂਦਾ ਹੈ ਜਿੰਨਾ ਕਿ ਸਾਡੇ ਸਰੀਰ ਨੂੰ ਸਿਗਰਟਨੋਸ਼ੀ ਕਰਨ ਨਾਲ ਹੁੰਦਾ ਹੈ। ਚਾਹੇ ਤੁਸੀਂ ਪੂਰਾ ਦਿਨ ਬੈਠ ਕੇ ਕੰਮ ਕਰਨ ਤੋਂ ਬਾਅਦ ਜਿੰਮ ਕਸਰਤ ਲਈ ਜਾਓ ਜਾਂ ਸੈਰ ਕਰੋ, ਸਰੀਰ ਨੂੰ ਜੋ ਨੁਕਸਾਨ ਹੋਣਾ ਹੈ, ਉਹ ਹੋਵੇਗਾ। ਇਸੇ ਤਰ੍ਹਾਂ ਸਿਗਰਟਨੋਸ਼ੀ ਕਰਨ ਵਾਲੇ ਚਾਹੇ ਪੌਸ਼ਟਿਕ ਭੋਜਨ ਲੈਣ ਅਤੇ ਕਸਰਤ ਕਰਨ, ਨੁਕਸਾਨ ਉਨ੍ਹਾਂ ਨੂੰ ਵੀ ਚੁੱਕਣਾ ਪੈ ਸਕਦਾ ਹੈ।
ਸਿਗਰਟਨੋਸ਼ੀ ਸਰੀਰ ਦੇ ਬਹੁਤ ਸਾਰੇ ਅੰਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਜਿਵੇਂ ਦਿਮਾਗ਼, ਗਲਾ, ਫੇਫੜੇ ਆਦਿ। ਬਲੱਡ ਕੈਂਸਰ, ਪੇਟ ਦੀ ਗੜਬੜੀ, ਕਿਡਨੀ, ਬਲੈਡਰ ਤੇ ਸਰਕਿੱਸ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਕਈ ਹੋਰ ਖ਼ਤਰਨਾਕ ਬਿਮਾਰੀਆਂ ਵੀ ਘੇਰ ਸਕਦੀਆਂ ਹਨ ਜਿਵੇਂ ਅੰਨ੍ਹੇਪਨ, ਮਸੂੜਿਆਂ ਨਾਲ ਸਬੰਧਿਤ, ਨਿਮੋਨੀਆ, ਅਸਥਮਾ, ਗਠੀਆ, ਨਪੁੰਸਕਤਾ ਆਦਿ।
ਜ਼ਿਆਦਾ ਸਮੇਂ ਤੱਕ ਬੈਠਣ ਨਾਲ ਵੀ ਕਈ ਬਿਮਾਰੀਆਂ ਨਾਲ ਜੂਝਣਾ ਪੈ ਸਕਦਾ ਹੈ। ਖੜ੍ਹੇ ਰਹਿਣ ਤੇ ਚੱਲਣ ਨਾਲ ਤੁਹਾਡੇ ਸਰੀਰ ਵਿਚ ਕੈਲੋਰੀਜ਼ ਦਾ ਖਰਚ ਘੱਟ ਹੁੰਦਾ ਹੈ। ਨਵੀਆਂ ਖੋਜਾਂ ਅਨੁਸਾਰ ਜ਼ਿਆਦਾ ਸਮੇਂ ਤੱਕ ਬੈਠਣ ਨਾਲ ਦਿਲ ਦੀਆਂ ਬਿਮਾਰੀਆਂ ਤੇ ਸ਼ੂਗਰ ਦਾ ਖ਼ਤਰਾ ਵਧ ਸਕਦਾ ਹੈ। ਇਸ ਤੋਂ ਇਲਾਵਾ ਸਾਡੀਆਂ ਨਾੜੀਆਂ ਵਿਚ ਖੂਨ ਦਾ ਚੱਲਣਾ ਘੱਟ ਹੋ ਜਾਂਦਾ ਹੈ ਜੋ ਸਿੱਧਾ ਦਿਲ, ਦਿਮਾਗ਼ 'ਤੇ ਪ੍ਰਭਾਵ ਪਾਉਂਦਾ ਹੈ। ਸਰੀਰ ਦੇ ਇਨ੍ਹਾਂ ਅੰਗਾਂ ਨੂੰ ਖੂਨ ਘੱਟ ਪਹੁੰਚਦਾ ਹੈ, ਜਿਸ ਨਾਲ ਸਾਡੀ ਯਾਦਸ਼ਕਤੀ ਵੀ ਪ੍ਰਭਾਵਿਤ ਹੁੰਦੀ ਹੈ।
6 ਘੰਟੇ ਤੋਂ ਜ਼ਿਆਦਾ ਬੈਠਣ ਵਾਲਿਆਂ ਨੂੰ ਐਲ. ਡੀ. ਐਲ. ਤੇ ਮੋਟਾਪੇ ਦਾ ਵੀ ਅਤੇ ਸ਼ੂਗਰ ਰੋਗ ਦਾ ਖ਼ਤਰਾ ਵੀ ਵਧਦਾ ਹੈ। 8 ਘੰਟੇ ਤੋਂ ਜ਼ਿਆਦਾ ਲਗਾਤਾਰ ਬੈਠਣ ਵਾਲਿਆਂ ਦੀਆਂ ਹੱਡੀਆਂ ਕਮਜ਼ੋਰ ਹੁੰਦੀਆਂ ਹਨ ਜਿਸ ਨਾਲ ਥੋੜ੍ਹੀ ਜਿਹੀ ਸੱਟ ਲੱਗਣ 'ਤੇ ਟੁੱਟਣ ਦਾ ਖ਼ਤਰਾ ਵਧਦਾ ਹੈ। ਸਾਡੀ ਉਮਰ ਵੀ ਘੱਟ ਹੁੰਦੀ ਹੈ। ਇਨ੍ਹਾਂ ਸਭ ਤੋਂ ਬਚਣ ਲਈ ਸਾਨੂੰ ਫੋਨ 'ਤੇ ਗੱਲ ਤੁਰਦੇ ਹੋਏ ਕਰਨੀ ਚਾਹੀਦੀ। ਹਰ ਇਕ ਘੰਟੇ ਦੇ ਵਕਫ਼ੇ ਬਾਅਦ ਪੀਣ ਲਈ ਪਾਣੀ ਖ਼ੁਦ ਲੈਣ ਜਾਓ, ਵਾਸ਼ਰੂਮ ਜਾਓ, ਕੁਝ ਛੋਟੇ-ਛੋਟੇ ਕੰਮ ਹੋਰਾਂ ਤੋਂ ਨਾ ਕਰਵਾ ਕੇ ਆਤਮ-ਨਿਰਭਰ ਬਣੋ ਤਾਂ ਕਿ ਸਰੀਰ ਵਿਚ ਹਲਚਲ ਹੁੰਦੀ ਰਹੇ। ਨਜ਼ਦੀਕ ਦੀ ਮਾਰਕੀਟ ਵਿਚ ਜਾ ਕੇ ਫਲ-ਸਬਜ਼ੀਆਂ, ਦੁੱਧ ਤੇ ਹੋਰ ਸਾਮਾਨ ਤੁਸੀਂ ਜਾ ਕੇ ਖਰੀਦੋ। ਇਹ ਉਪਾਅ ਅਪਣਾਅ ਕੇ ਤੁਸੀਂ ਆਪਣੇ ਸਰੀਰ ਨੂੰ ਜ਼ਿਆਦਾ ਬੈਠਣ ਦੇ ਖ਼ਤਰਿਆਂ ਤੋਂ ਬਚਾ ਸਕਦੇ ਹੋ।


ਖ਼ਬਰ ਸ਼ੇਅਰ ਕਰੋ

ਆਮ ਆਦਮੀ ਦਾ ਫਲ ਅਮਰੂਦ

* ਅਮਰੂਦ ਹੋਰ ਫਲਾਂ ਦੇ ਮੁਕਾਬਲੇ ਕਾਫੀ ਸਸਤਾ ਪਰ ਕਾਫੀ ਉਪਯੋਗੀ ਫਲ ਹੈ।
* ਅਮਰੂਦ ਦਾ ਸੇਵਨ ਕਰਨ ਨਾਲ ਪੇਟ ਸਾਫ਼ ਰਹਿੰਦਾ ਹੈ।
* ਅਮਰੂਦ ਖਾਣ ਨਾਲ ਸਰੀਰ ਵਿਚ ਫੁਰਤੀ ਬਣੀ ਰਹਿੰਦੀ ਹੈ।
* ਸਰੀਰ ਵਿਚ ਕਮਜ਼ੋਰੀ ਜਿਹੀ ਮਹਿਸੂਸ ਹੁੰਦੀ ਹੋਵੇ ਤਾਂ ਅਮਰੂਦ ਖਾਣ ਨਾਲ ਤਾਕਤ ਆਉਂਦੀ ਹੈ।
* ਅਮਰੂਦ ਦਾ ਲਗਾਤਾਰ ਸੇਵਨ ਕਰਨ ਨਾਲ ਦਿਮਾਗ ਵਿਚ ਵਾਧਾ ਹੁੰਦਾ ਹੈ।
* ਅਮਰੂਦ ਨੂੰ ਅੱਗ ਵਿਚ ਭੁੰਨ ਕੇ ਖਾਣ ਨਾਲ ਖੰਘ ਵਿਚ ਲਾਭ ਹੁੰਦਾ ਹੈ।
* ਬੁਖ਼ਾਰ ਵਿਚ ਅਮਰੂਦ ਨੂੰ ਭੁੰਨ ਕੇ ਖਾਣ ਨਾਲ ਬੁਖਾਰ ਵਿਚ ਕਮੀ ਆਉਂਦੀ ਹੈ।
* ਅਮਰੂਦ ਦਾ ਸੇਵਨ ਕਰਨ ਨਾਲ ਹਾਜ਼ਮਾ ਸ਼ਕਤੀ ਵਿਚ ਵਾਧਾ ਹੁੰਦਾ ਹੈ।
* ਬੇਹੋਸ਼ੀ ਦੀ ਸਥਿਤੀ ਵਿਚ ਜੇਕਰ ਅਮਰੂਦ ਦਾ ਰਸ ਲਓ ਤਾਂ ਇਸ ਨਾਲ ਜ਼ਿਆਦਾ ਲਾਭ ਹੋਵੇਗਾ।
* ਅਮਰੂਦ ਦਾ ਸੇਵਨ ਕਰਨ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੋ ਜਾਵੇਗੀ।
* ਅਮਰੂਦ ਦਾ ਸੇਵਨ ਕਰਨ ਨਾਲ ਪਿਆਸ ਘੱਟ ਲਗਦੀ ਹੈ, ਇਹ ਪਿਆਸ ਬੁਝਾਉਣ ਦਾ ਕੰਮ ਕਰਦਾ ਹੈ।


-ਆਜ਼ਾਦ ਰਾਜੀਵ ਰੰਜਨ

ਦਮੇ ਵਿਚ ਰਾਹਤ ਦਿਵਾਉਂਦੀ ਸੂਰਜ ਇਲਾਜ ਪੱਧਤੀ

ਪਿਛਲੇ ਦਿਨੀਂ ਅਖ਼ਬਾਰਾਂ ਵਿਚ ਪੜ੍ਹਿਆ ਸੀ ਕਿ ਉਮਰ ਵਿਚ ਧੂੜ ਦੀ ਮਾਤਰਾ ਔਸਤ ਤੋਂ ਜ਼ਿਆਦਾ ਹੋ ਗਈ ਹੈ। ਇਹ ਪ੍ਰਦੂਸ਼ਣ ਵਿਚ ਵਾਧੇ ਦਾ ਸੰਕੇਤ ਹੈ। ਇਸੇ ਤਰ੍ਹਾਂ ਨਾਲ ਵਧਦੇ ਵਾਹਨਾਂ ਦੇ ਧੂੰਏਂ, ਸੰਘਣੀਆਂ ਬਸਤੀਆਂ ਅਤੇ ਖ਼ਤਮ ਹੁੰਦੀ ਹਰਿਆਲੀ ਨੇ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਜਨਮ ਦਿੱਤਾ ਹੈ ਜਿਨ੍ਹਾਂ ਵਿਚੋਂ ਸਭ ਤੋਂ ਆਮ ਬਿਮਾਰੀ ਹੈ ਅਸਥਮਾ ਜਾਂ ਦਮਾ।
ਅਸਥਮਾ (ਦਮਾ) ਸਾਹ ਕਿਰਿਆ ਵਿਚ ਪੈਦਾ ਪਰੇਸ਼ਾਨੀ ਹੈ ਜੋ ਅੱਜ ਦੇ ਦੌਰ ਵਿਚ ਕਿਸੇ ਵੀ ਵਿਅਕਤੀ ਜਾਂ ਉਮਰ ਵਿਚ ਹੋ ਸਕਦੀ ਹੈ। ਇਸ ਬਿਮਾਰੀ ਦੇ ਪਿੱਛੇ ਮੂਲ ਕਾਰਨ ਵਾਤਾਵਰਨ ਦੀ ਸਥਿਤੀ ਹੈ।
ਇਸਦਾ ਸ਼ੁਰੂਆਤੀ ਦੌਰ ਐਲਰਜੀ ਪੈਦਾ ਹੋਣਾ ਹੈ। ਐਲਰਜੀ ਤੇਜ਼ ਇਤਰ, ਪਰਾਗ ਕਣ ਯੁਕਤ ਫੁੱਲ ਘਰਾਂ ਵਿਚ ਰੱਖੇ ਅਖ਼ਬਾਰ ਜਾਂ ਪੱਤ੍ਰਿਕਾਵਾਂ ਵਿਚ ਜੰਮੀ ਧੂੜ ਨੂੰ ਸੁੰਘਣ ਨਾਲ ਅਤੇ ਧੂੜ ਭਰੇ ਖੇਤਰ, ਘਰ ਨਾਲ ਲਗਦੀ ਪਸ਼ੂ ਡੇਅਰੀ, ਅੰਡੇ ਜਾਂ ਪ੍ਰੋਟੀਨ ਯੁਕਤ ਭੋਜਨ ਨਾਲ ਹੁੰਦੀ ਹੈ।
ਲੱਛਣ : ਸਾਹ ਨਾੜੀਆਂ ਵਿਚ ਸੋਜ ਆਉਣ ਨਾਲ ਸਾਹ ਰਸਤੇ ਵਿਚ ਦਬਾਅ ਦਾ ਵਾਧਦਾ ਹੈ ਜਿਸ ਨਾਲ ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ।
* ਖੰਘ ਆਉਣੀ ਅਤੇ ਜ਼ਿਆਦਾ ਮਾਤਰਾ ਵਿਚ ਬਲਗਮ ਨਿਕਲਣਾ।
* ਪਸਲੀ ਹਿੱਲਣ ਵਰਗੀ ਸਥਿਤੀ ਪੈਦਾ ਹੋਣਾ।
* ਘਬਰਾਹਟ ਅਤੇ ਬੇਚੈਨੀ ਵਰਗੇ ਲੱਛਣ ਦਿਖਾਈ ਦੇਣਾ।
ਇਲਾਜ : ਕੁਦਰਤ ਹਮੇਸ਼ਾ ਸਾਨੂੰ ਆਪਣੇ ਅਨੁਸਾਰ ਰੱਖਣਾ ਚਾਹੁੰਦੀ ਹੈ ਪਰ ਅਸੀਂ ਖ਼ੁਦ ਉਸ ਨੂੰ ਨੁਕਸਾਨ ਪਹੁੰਚਾ ਕੇ ਉਲਟ ਸਥਿਤੀ ਪੈਦਾ ਕਰ ਰਹੇ ਹਾਂ ਜਿਸ ਦਾ ਨਤੀਜਾ ਸਾਨੂੰ ਖ਼ੁਦ ਭੁਗਤਣਾ ਪੈ ਰਿਹਾ ਹੈ। ਕੁਦਰਤ ਵਿਚ ਪੈਦਾ ਬਿਮਾਰੀਆਂ ਦਾ ਇਲਾਜ ਵੀ ਕੁਦਰਤ ਵਿਚ ਹੈ, ਬ-ਸ਼ਰਤੇ ਅਸੀਂ ਉਸ ਨੂੰ ਪਹਿਚਾਣੀਏ। ਉਂਝ ਤਾਂ ਅੱਜਕਲ੍ਹ ਬਹੁਤ ਸਾਰੇ ਕੁਦਰਤੀ ਇਲਾਜ ਪੱਧਤੀਆਂ ਪ੍ਰਚੱਲਿਤ ਹਨ। ਉਨ੍ਹਾਂ ਵਿਚੋਂ ਇਕ ਹੈ ਸੂਰਜ ਇਲਾਜ ਪੱਧਤੀ।
ਸੂਰਜ ਵਿਚ ਸੱਤ ਕਿਰਨਾਂ ਹੁੰਦੀਆਂ ਹਨ। ਇਹ ਸੱਤੇ ਕਿਰਨਾਂ ਕਿਸੇ ਨਾ ਕਿਸੇ ਬਿਮਾਰੀ ਦਾ ਇਲਾਜ ਹਨ। ਬਸ ਧਿਆਨ ਇਹ ਰੱਖਣਾ ਹੁੰਦਾ ਹੈ ਕਿ ਕਿਸ ਬਿਮਾਰੀ ਵਿਚ ਅਸੀਂ ਕਿਸ ਕਿਰਨ ਦੀ ਵਰਤੋਂ ਕਰਨੀ ਹੈ।

ਘਰੇਲੂ ਨੁਸਖ਼ੇ

ਐਲੋਪੈਥੀ ਪੱਧਤੀ ਦੇ ਵਧਦੇ ਪ੍ਰਭਾਵ ਦੇ ਚਲਦਿਆਂ ਅਸੀਂ ਆਪਣੇ ਪਰੰਪਰਾਗਤ ਘਰੇਲੂ ਨੁਸਖਿਆਂ ਨੂੰ ਭੁੱਲਦੇ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰ ਕੇ ਪਰਿਵਾਰ ਦੀਆਂ ਵੱਡੀਆਂ ਬਜ਼ੁਰਗ ਔਰਤਾਂ ਪਰਿਵਾਰ ਦੇ ਮੈਂਬਰਾਂ ਸਿਹਤ ਦੀ ਰੱਖਿਆ ਕਰਦੀਆਂ ਸਨ।
ਦੇਖਣ ਵਿਚ ਛੋਟੇ ਤੇ ਸਾਧਾਰਨ ਦਿਸਣ ਵਾਲੇ ਨੁਸਖੇ ਬਹੁਤ ਕੰਮ ਦੇ ਹੁੰਦੇ ਹਨ। ਉਨ੍ਹਾਂ ਪਰੰਪਰਾਗਤ ਦਾਦੀ ਮਾਂ ਦੇ ਘਰੇਲੂ ਨੁਸਖਿਆਂ ਦੀ ਵਰਤੋਂ ਕਰਕੇ ਅਨੇਕਾਂ ਬਿਮਾਰੀਆਂ ਤੋਂ ਸੌਖਿਆਂ ਦੀ ਬਚਿਆ ਜਾ ਸਕਦਾ ਹੈ। ਹੇਠਾਂ ਦਾਦੀ ਮਾਂ ਦੇ ਕੁਝ ਉਪਯੋਗੀ ਨੁਸਖੇ ਪੇਸ਼ ਹਨ :
* ਜੇਕਰ ਭੁੱਖ ਨਾ ਲੱਗੇ ਤਾਂ ਪਦੀਨੇ ਦਾ ਰਸ ਸਵੇਰੇ-ਸ਼ਾਮ ਪੀਣ ਨਾਲ ਲਾਭ ਮਿਲਦਾ ਹੈ।
* ਉਲਟੀਆਂ ਹੋਣ 'ਤੇ ਇਮਲੀ ਦਾ ਸ਼ਰਬਤ ਪੀਓ।
* ਜੇਕਰ ਤੁਹਾਡੀ ਨਕਸੀਰ ਫੁੱਟ ਗਈ ਹੈ ਤਾਂ ਧਨੀਆ, ਕਿਸ਼ਮਿਸ਼ ਅਤੇ ਮਿਸ਼ਰੀ ਰਾਤ ਨੂੰ ਪਾਣੀ ਵਿਚ ਪਾ ਦਿਉ ਅਤੇ ਸਵੇਰੇ ਛਾਣ ਕੇ ਪੀ ਲਓ। ਨਕਸੀਰ ਠੀਕ ਹੋ ਜਾਵੇਗੀ।
* ਨਿੰਬੂ ਦਾ ਰਸ ਅਤੇ ਤੁਲਸੀ ਦੇ ਪੱਤਿਆਂ ਦਾ ਰਸ ਦੋਵਾਂ ਨੂੰ ਮਿਲਾ ਕੇ ਲਗਾਉਣ ਨਾਲ ਦਾਦ ਤੇ ਖੁਜਲੀ ਵਿਚ ਲਾਭ ਮਿਲਦਾ ਹੈ।
* ਕੁਝ ਦਿਨ ਲਗਾਤਾਰ ਕੇਲਾ ਖਾਣ ਨਾਲ ਸਫ਼ੈਦ ਪਾਣੀ ਨਿਕਲਣ ਵਿਚ ਲਾਭ ਮਿਲਦਾ ਹੈ।
* ਜੇਕਰ ਸਰਦੀ ਕਾਰਨ ਦੰਦਾਂ ਵਿਚ ਦਰਦ ਹੋ ਰਿਹਾ ਹੋਵੇ ਤਾਂ ਹਲਦੀ ਦਾ ਟੁਕੜਾ ਦੰਦਾਂ ਹੇਠਾਂ ਰੱਖੋ।
* ਆਂਵਲੇ ਦਾ ਮੁਰੱਬਾ ਖਾਣ ਨਾਲ ਪਿੱਤ ਰੋਗ ਠੀਕ ਹੁੰਦਾ ਹੈ।
* ਕਬਜ਼ ਹੋਣ 'ਤੇ ਕੱਚਾ ਲਸਣ ਖਾਣ ਨਾਲ ਲਾਭ ਮਿਲਦਾ ਹੈ।
* ਜੇਕਰ ਪੇਸ਼ਾਬ ਰੁਕ ਰੁਕ ਕੇ ਆਵੇ ਤਾਂ ਮੂਲੀ ਤੇ ਸ਼ਲਗਮ ਖਾਓ। ਇਸ ਨਾਲ ਪੇਸ਼ਾਬ ਖੁੱਲ੍ਹ ਕੇ ਆਉਣ ਲਗਦਾ ਹੈ।
* ਗਠੀਆ ਰੋਗ ਹੋਣ 'ਤੇ ਰੋਜ਼ ਇਕ ਸੇਬ ਖਾਓ। ਇਸ ਰੋਗ ਤੋਂ ਛੁਟਕਾਰਾ ਮਿਲੇਗਾ।
* ਚਿਹਰੇ ਦੀਆਂ ਝੁਰੜੀਆਂ, ਮੁਹਾਸੇ, ਖੁਸ਼ਕੀ ਦੂਰ ਕਰਨ ਲਈ ਨਿੰਬੂ ਦੇ ਰਸ ਵਿਚ ਸ਼ਹਿਦ, ਗੁਲਾਬ ਜਲ ਅਤੇ ਗੈਲਸਰੀਨ ਬਰਾਬਰ ਮਾਤਰਾ ਵਿਚ ਮਿਲਾ ਕੇ ਰੋਜ਼ ਚਿਹਰੇ 'ਤੇ ਲਗਾਓ।
* ਪੇਚਿਸ਼ ਹੋਣ 'ਤੇ ਖਜੂਰ ਜਾਂ ਦਹੀਂ ਖਾਣ ਨਾਲ ਲਾਭ ਮਿਲਦਾ ਹੈ।


-ਅਰਪਿਤਾ ਤਾਲੁਕਦਾਰ

ਸਰੀਰ ਮਜ਼ਬੂਤ ਬਣਾਉਂਦੀ ਹੈ ਤੌਲੀਆ ਕਸਰਤ

ਅਨੇਕ ਤਰ੍ਹਾਂ ਦੀਆਂ ਕਸਰਤਾਂ ਨੂੰ ਕਰਕੇ ਤੁਸੀਂ ਥਕ ਚੁੱਕੇ ਹੋਵੋਗੇ। ਤੁਹਾਡੀ ਕੈਲੋਰੀ ਉਸ ਦਰ ਨਾਲ ਨਹੀਂ ਘਟ ਰਹੀ ਹੋਵੇਗੀ ਜਿਸ ਦਰ ਨਾਲ ਘਟਾਉਣ ਦੀ ਤੁਸੀਂ ਸੋਚ ਰਹੇ ਹੋ। ਕਸਰਤ ਦਾ ਇਕ ਅਨੋਖਾ ਤਰੀਕਾ ਲੱਭਿਆ ਹੈ ਜਿਸ ਦਾ ਨਾਂਅ ਹੈ 'ਤੌਲੀਆ ਕਸਰਤ'। ਇਸ ਕਸਰਤ ਨੂੰ ਆਪਣੇ ਘਰ ਵਿਚ ਫੁਰਸਤ ਦੇ ਪਲਾਂ ਵਿਚ ਕੀਤਾ ਜਾ ਸਕਦਾ ਹੈ।
ਸੀਨੇ ਦੀ ਸੁੰਦਰਤਾ ਲਈ : ਤੌਲੀਏ ਨੂੰ ਪੈਰ ਹੇਠ ਪੰਜੇ ਵਿਚ ਫਸਾ ਲਓ। ਉਸ ਨੂੰ ਕੱਸ ਕੇ ਹੱਥਾਂ ਨਾਲ ਖਿੱਚੋ ਅਤੇ ਚਿਹਰੇ ਵੱਲ ਲਿਆਓ। ਜ਼ੋਰ ਪੈਣ 'ਤੇ ਸਿਰ ਦਾ ਹਿੱਸਾ ਪੰਜੇ ਵੱਲ ਵਧੇਗਾ। ਮੂੰਹ ਬੰਦ ਰੱਖੋ ਅਤੇ ਸਾਹ ਨੱਕ ਰਾਹੀਂ ਹੌਲੀ-ਹੌਲੀ ਲਓ। ਆਪਣੇ ਹੱਥਾਂ ਨੂੰ ਇਕ ਵਾਰ ਅੰਦਰ (ਸੀਨੇ ਵਾਲੇ ਪਾਸੇ) ਲਿਆਓ ਅਤੇ ਦੂਜੀ ਵਾਰ ਬਾਹਰ (ਪੰਜੇ ਵਾਲੇ ਪਾਸੇ) ਲੈ ਜਾਓ। ਧਿਆਨ ਰਹੇ ਤੌਲੀਆ ਕੱਸਿਆ ਰਹੇ। ਇਸ ਤਰ੍ਹਾਂ ਲਗਾਤਾਰ 15-20 ਵਾਰ ਕਰੋ। ਇਸ ਕਸਰਤ ਨਾਲ ਸੀਨੇ ਦੀ ਸੁੰਦਰਤਾ ਵਧਦੀ ਹੈ। ਉਹ ਚੁਸਤ ਹੁੰਦੇ ਹਨ।
ਕਮਰ ਪਤਲੀ ਕਰਨ ਲਈ : ਸਿੱਧੇ ਖੜ੍ਹੇ ਹੋ ਜਾਓ ਅਤੇ ਪੈਰਾਂ ਦੇ ਪੰਜਿਆਂ ਵਿਚ ਥਾਂ ਰੱਖਦੇ ਹੋਏ ਕੂੱਲ੍ਹ ਅੰਦਰ ਵਾਲੇ ਪਾਸੇ ਸੁੰਗੋੜ ਲਓ। ਦੋਵੇਂ ਹੱਥਾਂ ਵਿਚ ਤੌਲੀਆ ਕਿਨਾਰਿਆਂ ਤੋਂ ਸਿੱਧਾ ਫੜੋ ਅਤੇ ਹੱਥਾਂ ਨੂੰ ਸਿਰ ਦੇ ਉੱਪਰ ਜਿੰਨਾ ਉੱਪਰ ਲੈ ਜੈ ਸਕਦੇ ਹੋ, ਲੈ ਜਾਓ। ਖਿਚਾਅ ਮਹਿਸੂਸ ਕਰਨ ਤੱਕ ਉੱਪਰ ਪਾਸੇ ਹੱਥ ਲੈ ਜਾਓ। ਇਸ ਸਥਿਤੀ ਵਿਚ 15-20 ਮਿੰਟ ਤੱਕ ਰਹੋ।
ਜਦੋਂ ਬਾਹਾਂ ਵਿਚ ਤਣਾਅ ਮਹਿਸੂਸ ਹੋਣ ਲੱਗੇ ਤਾਂ ਆਪਣੇ ਪੇਟ ਦੀਆਂ ਮਾਸਪੇਸ਼ੀਆਂ ਨੂੰ ਅੰਦਰ ਵੱਲ ਖਿੱਚੋ। ਇਸੇ ਸਥਿਤੀ ਵਿਚ ਖੱਬੇ ਪਾਸੇ ਝੁਕੋ, 5 ਮਿੰਟ ਰੁਕੋ। ਫਿਰ ਸੱਜੇ ਪਾਸੇ ਝੁਕੋ। ਧਿਆਨ ਬਣਾਈ ਰੱਖ ਕੇ ਲਗਾਤਾਰ ਸੱਜੇ-ਖੱਬੇ ਪਾਸੇ 20-25 ਵਾਰ ਇਸ ਕਿਰਿਆ ਨੂੰ ਦੁਹਰਾਉਂਦੇ ਰਹੋ। ਇਸ ਕਸਰਤ ਨਾਲ ਕਮਰ ਪਤਲੀ ਹੁੰਦੀ ਹੈ। ਮਾਸਿਕ ਧਰਮ ਦੇ ਵਿਗਾੜ, ਕਮਰ ਦਰਦ ਆਦਿ ਅਨੇਕਾਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਮੋਢਿਆਂ ਦੀ ਮਜ਼ਬੂਤੀ ਲਈ : ਪੈਰਾਂ ਵਿਚਾਲੇ ਥਾਂ ਬਣਾਉਂਦੇ ਹੋਏ ਖੜ੍ਹੇ ਹੋ ਜਾਓ। ਆਪਣੇ ਨਿਤੰਬਾਂ ਨੂੰ ਅੰਦਰ ਵਾਲੇ ਪਾਸੇ ਖਿੱਚੋ। ਤੌਲੀਏ ਨੂੰ ਆਪਣੇ ਸਿਰ ਦੇ ਪਿੱਛੇ ਲੈ ਜਾ ਕੇ ਦੋਵੇਂ ਸਿਰੇ ਫੜੋ। ਡੂੰਘਾ ਸਾਹ ਲਓ ਅਤੇ ਆਪਣੀ ਸੱਜੀ ਕੂਹਣੀ ਨੂੰ ਮੋੜੋ। ਤੌਲੀਏ ਨੂੰ ਸੱਜੇ ਪਾਸੇ ਖਿੱਚੋ। ਸਾਹ ਅੰਦਰ ਲਓ ਅਤੇ ਬਾਹਰ ਕੱਢੋ। ਇਸ ਤਰ੍ਹਾਂ ਦੋਵੇਂ ਪਾਸੇ ਖਿੱਚਣ ਦੀ ਰਫ਼ਤਾਰ ਅਤੇ ਘੁਮਾਅ ਨੂੰ ਵੀਹ ਮਿੰਟ ਤੱਕ ਬਣਾਈ ਰੱਖੋ। ਇਸ ਤਰ੍ਹਾਂ ਲਗਾਤਾਰ 20-25 ਵਾਰ ਕਰੋ। ਤੌਲੀਏ ਵਿਚ ਖਿਚਾਅ ਰੱਖਦੇ ਹੋਏ ਇਸ ਘੁਮਾਅ ਦੇ ਕੇ ਪਿੱਠ ਦੇ ਸਾਹਮਣੇ ਸੀਨੇ 'ਤੇ ਲਿਆਓ। ਇਸ ਤਰ੍ਹਾਂ 25 ਵਾਰ ਦੁਹਰਾਓ। ਇਸ ਕਸਰਤ ਨਾਲ ਬਾਹਾਂ ਦੇ ਉੱਪਰੀ ਹਿੱਸੇ ਅਤੇ ਮੋਢਿਆਂ ਦੀ ਕਸਰਤ ਹੁੰਦੀ ਹੈ। ਸਤੰਭਾਂ ਦੀ ਸੁਡੌਲਤਾ ਵਿਚ ਵਾਧਾ ਹੁੰਦਾ ਹੈ। ਤਣਾਅ ਤੋਂ ਮੁਕਤੀ ਮਿਲਦੀ ਹੈ।
ਸਤੰਬਾਂ ਦੀ ਸੁਡੌਲਤਾ ਲਈ : ਸਾਵਧਾਨ ਦੀ ਮੁਦਰਾ ਵਿਚ ਖੜ੍ਹੇ ਹੋ ਜਾਓ। ਤੌਲੀਏ ਨੂੰ ਸਤੰਬਾਂ ਦੀਆਂ ਜੜ੍ਹਾਂ ਵਿਚ ਲਗਾ ਕੇ ਤੌਲੀਏ ਦੇ ਕਿਨਾਰਿਆਂ ਨੂੰ ਕਮਰ ਵਾਲੇ ਪਾਸੇ ਲੈ ਜਾਓ। ਅਤੇ ਦੋਵੇਂ ਹੱਥਾਂ ਨੂੰ ਕੱਸ ਕੇ ਪਿੱਛੇ ਵਾਲੇ ਪਾਸੇ ਖਿੱਚੋ ਅਤੇ ਢਿੱਲਾ ਕਰੋ। ਇਸ ਤਰ੍ਹਾਂ 20-25 ਮਿੰਟ ਤੱਕ ਕਰੋ।
* ਕਿਸੇ ਕਾਲੀਨ 'ਤੇ ਗੋਡਿਆਂ ਦੇ ਭਾਰ ਬੈਠ ਜਾਓ। ਪੱਟ ਸਿੱਧੇ ਉੱਪਰ ਵਾਲੇ ਪਾਸੇ ਰੱਖੋ। ਸਤੰਬਾਂ ਨੂੰ ਅੰਦਰ ਖਿੱਚੋ ਅਤੇ ਲੱਤਾਂ ਵਿਚਾਲੇ ਕੁਝ ਦੂਰੀ ਬਣਾਈ ਰੱਖੋ। ਤੌਲੀਏ ਨੂੰ ਰੱਸੀ ਦੀ ਤਰ੍ਹਾਂ ਲਪੇਟ ਕੇ ਆਪਣੀ ਪਿੱਠ ਦੇ ਵਿਚਾਲੇ ਲਿਆਓ। ਆਪਣੀਆਂ ਬਾਹਾਂ ਨੂੰ ਪਿੱਠ 'ਤੇ ਤੌਲੀਏ ਦੀ ਸਹਾਇਤਾ ਨਾਲ ਜਿੰਨਾ ਸੰਭਵ ਹੋ ਸਕੇ, ਖਿੱਚੋ। ਇਸੇ ਤਰ੍ਹਾਂ 20-25 ਵਾਰ ਕਰੋ। ਇਸ ਅਭਿਆਸ ਨਾਲ ਸਤੰਬ ਮਜ਼ਬੂਤ ਹੁੰਦੇ ਹਨ।
ਪੇਟ ਦੀ ਸੁੰਦਰਤਾ ਲਈ : ਪੈਰਾਂ ਨੂੰ ਸਾਹਮਣੇ ਕਰਕੇ ਤਾਣ ਕੇ ਬੈਠ ਜਾਓ। ਤੌਲੀਏ ਨੂੰ ਪੰਜਿਆਂ ਵਿਚ ਲਪੇਟ ਲਓ ਅਤੇ ਜਿੰਨਾ ਹੋ ਸਕੇ, ਪੈਰਾਂ ਨੂੰ ਉੱਪਰ ਵਾਲੇ ਪਾਸੇ ਚੁੱਕੋ। ਫਿਰ ਪੈਰਾਂ ਨੂੰ ਉੱਪਰ ਵਾਲੇ ਚੁੱਕੋ। ਫਿਰ ਪੈਰਾਂ ਨੂੰ ਹੌਲੀ-ਹੌਲੀ ਜ਼ਮੀਨ ਵਾਲੇ ਲਿਆਓ ਅਤੇ ਸਿਰ ਦੇ ਹਿੱਸੇ ਨੂੰ ਵੀ ਪਿੱਛੇ ਵਾਲੇ ਜ਼ਮੀਨ ਨਾਲ ਲਗਾਓ। ਇਹ ਧਿਆਨ ਰਹੇ ਕਿ ਤੌਲੀਏ ਦੀ ਪਕੜ ਢਿੱਲੀ ਨਾ ਹੋਣ ਦਿਓ। ਇਸ ਤਰ੍ਹਾਂ 20-25 ਵਾਰ ਅਭਿਆਸ ਕਰੋ।
ਇਸ ਅਭਿਆਸ ਨਾਲ ਪੇਟ ਦਾ ਉਭਾਰ ਘੱਟ ਹੁੰਦਾ ਹੈ, ਕਮਰ ਪਤਲੀ ਹੁੰਦੀ ਹੈ ਅਤੇ ਪੇਟ ਸਬੰਧੀ ਅਨੇਕਾਂ ਬਿਮਾਰੀਆਂ ਵੀ ਖ਼ਤਮ ਹੁੰਦੀਆਂ ਹਨ। ਨਾਲ ਹੀ ਭੁੱਖ ਚੰਗੀ ਲਗਦੀ ਹੈ, ਸਿਹਤ ਵਿਚ ਸੁਧਾਰ ਹੁੰਦਾ ਹੈ ਅਤੇ ਮੂੰਹ ਦੀ ਸੁੰਦਰਤਾ ਵਿਚ ਵੀ ਵਾਧਾ ਹੁੰਦਾ ਹੈ।


-ਆਨੰਦ ਕੁਮਾਰ ਅਨੰਤ

ਖੇਡੋ ਅਤੇ ਸਿਹਤਮੰਦ ਰਹੋ

ਜੀਵਨ ਵਿਚ ਹਰੇਕ ਵਿਅਕਤੀ ਕਿਸੇ ਨਾ ਕਿਸੇ ਤਰ੍ਹਾਂ ਨਾਲ ਖੇਡ ਨਾਲ ਜ਼ਰੂਰ ਹੀ ਜੁੜਿਆ ਹੋਇਆ ਹੁੰਦਾ ਹੈ ਫਿਰ ਚਾਹੇ ਉਹ ਮੈਦਾਨਾਂ ਵਿਚ ਖੇਡੇ, ਘਰ ਵਿਚ ਬੈਠੇ-ਬੈਠੇ ਖੇਡੇ ਜਾਂ ਆਪਣੇ ਦੋਸਤਾਂ ਦੇ ਨਾਲ ਮੁਹੱਲੇ ਦੀਆਂ ਗਲੀਆਂ ਵਿਚ ਹੀ ਕਿਉਂ ਨਾ ਖੇਡੇ। ਹਰ ਖੇਡ ਮਨੁੱਖ ਦੇ ਜੀਵਨ ਨੂੰ ਸੰਵਾਰਨ ਵਿਚ ਸਹਾਇਕ ਹੁੰਦੀ ਹੈ। ਉਸ ਨੂੰ ਕਈ ਭਾਵਨਾਵਾਂ ਅਤੇ ਸ਼ਖ਼ਸੀਅਤ ਦੇ ਗੁਣ ਖੇਡ-ਖੇਡ ਵਿਚ ਹੀ ਸਿਖਾ ਦਿੰਦੀਆਂ ਹਨ। ਉਸ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ ਅਤੇ ਉਸ ਦੇ ਸਰੀਰਕ ਗਠਨ ਦਾ ਵੀ ਵਿਕਾਸ ਕਰਦੀਆਂ ਹਨ।
ਖੇਡਾਂ ਸਾਨੂੰ ਤੰਦਰੁਸਤ ਹੀ ਨਹੀਂ ਰੱਖਦੀਆਂ ਸਗੋਂ ਫੁਰਤੀ ਅਤੇ ਸਰੀਰਕ ਤਾਕਤ ਵੀ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਕਾਰਨ ਅਸੀਂ ਆਪਣੇ ਜੀਵਨ ਵਿਚ ਕਈ ਹੋਰ ਕੰਮਾਂ ਨੂੰ ਸੌਖਿਆਂ ਹੀ ਅੰਜਾਮ ਦੇ ਸਕਦੇ ਹਾਂ। ਏਨਾ ਹੀ ਨਹੀਂ, ਸਰੀਰਕ ਲਾਭ ਦੇ ਨਾਲ-ਨਾਲ ਖੇਡਾਂ ਸਾਨੂੰ ਮਾਨਸਿਕ ਫੁਰਤੀ ਲਈ ਅਤਿ ਜ਼ਰੂਰੀ ਹਨ। ਇਨ੍ਹਾਂ ਖੇਡਾਂ ਕਾਰਨ ਸਾਡੀ ਭੁੱਖ ਵੀ ਬਣੀ ਰਹਿੰਦੀ ਹੈ ਭਾਵ ਵਿਕਾਸ ਲਈ ਅਸੀਂ ਪੌਸ਼ਟਿਕ ਭੋਜਨ ਲੈਣਾ ਸ਼ੁਰੂ ਕਰ ਦਿੰਦੇ ਹਾਂ। ਜੇਕਰ ਕੋਈ ਵਿਅਕਤੀ ਖੇਡਾਂ ਨਾਲ ਜੁੜਿਆ ਰਹਿੰਦਾ ਹੈ ਤਾਂ ਉਸ ਦੀ ਹਾਜ਼ਮਾ ਸ਼ਕਤੀ ਵੀ ਠੀਕ-ਠਾਕ ਰਹਿੰਦੀ ਹੈ ਅਤੇ ਉਸ ਦੀ ਰੋਗਾਂ ਨਾਲ ਲੜਨ ਦੀ ਤਾਕਤ ਵੀ ਵਧ ਜਾਂਦੀ ਹੈ।
ਦੂਜੇ ਪਾਸੇ ਖੇਡਾਂ ਸਾਨੂੰ ਆਪਣੇ ਆਲੇ-ਦੁਆਲੇ, ਆਪਣੇ ਮਿੱਤਰਾਂ ਤੇ ਦੇਸ਼-ਵਿਦੇਸ਼ ਵਿਚ ਇਕ ਪਛਾਣ ਦਿਵਾਉਂਦੀਆਂ ਹਨ। ਅਸੀਂ ਖੇਡਦੇ-ਖੇਡਦੇ ਕਦੋਂ ਇਕ, ਦੂਜੇ ਨਾਲ ਮਿੱਤਰਤਾ ਕਰ ਲੈਂਦੇ ਹਨ, ਇਸ ਗੱਲ ਦਾ ਪਤਾ ਵੀ ਨਹੀਂ ਲਗਦਾ। ਇਨ੍ਹਾਂ ਖੇਡਾਂ ਨੂੰ ਜਦੋਂ ਅਸੀਂ ਮੁਕਾਬਲੇਬਾਜ਼ੀ ਦੇ ਰੂਪ ਵਿਚ ਲੈਂਦੇ ਹਾਂ ਜਾਂ ਜੀਵਨ ਦਾ ਹੌਸਲਾ ਬਣਾਈ ਰੱਖਦੇ ਹਾਂ ਉਦੋਂ ਸ਼ੁਰੂ ਹੁੰਦਾ ਹੈ ਇਕ ਸਖ਼ਤ ਮਿਹਨਤ ਅਤੇ ਨਿਰੰਤਰ ਮਿਹਨਤ ਦਾ ਦੌਰ। ਇਹ ਇਸ ਲਈ ਕਿ ਉਦੋਂ ਸ਼ੁਰੂ ਹੁੰਦਾ ਹੈ ਇਕ ਮਨੁੱਖ ਨੂੰ ਸਿਖਲਾਈ ਨਾਲ ਖਿਡਾਰੀ ਵਿਚ ਤਬਦੀਲ ਕਰਨ ਦਾ। ਉਸ ਪਾਸੇ ਧਿਆਨ ਦਿੱਤਾ ਜਾਂਦਾ ਹੈ। ਇਕ ਨਿਸ਼ਚਿਤ ਦਿਸ਼ਾ ਵਿਚ ਕਈ ਲੋਕ ਮਿਲ ਕੇ ਉਸ ਨੂੰ ਸਿਖਲਾਈ ਦਿੰਦੇ ਹਨ ਤਾਂ ਕਿ ਆਪਣੇ ਸਰੀਰਕ ਗੁਣਾਂ ਤੇ ਖੇਡਾਂ ਦੀ ਮੁੱਖ ਪ੍ਰਕਿਰਿਆ ਹੇਠ ਮਾਹਿਰਾਂ ਵਲੋਂ ਦਿੱਤੇ ਗਈ ਸਿਖਲਾਈ ਨਾਲ ਉਹ ਮੁੱਖ ਸਥਾਨ ਹਾਸਲ ਕਰ ਸਕਣ।
ਇਸ ਖੇਤਰ ਵਿਚ ਭਾਵ ਖੇਡ ਜਗਤ ਵਿਚ ਸਿਰਫ਼ ਤਿੰਨ ਥਾਂ ਹੁੰਦੇ ਹਨ ਭਾਵ ਸਿਰਫ਼ ਸੋਨਾ, ਚਾਂਦੀ ਅਤੇ ਕਾਂਸੀ ਤਗਮੇ ਪਾਉਣ ਵਾਲੇ ਨੂੰ ਹੀ ਲੋਕ ਜਾਣਦੇ ਹਨ ਬਲਕਿ ਅਸੀਂ ਜੇਕਰ ਸਿੱਖਿਆ ਦਾ ਪਹਿਲੂ ਲਈਏ ਤਾਂ ਉਥੇ ਸੌ ਫ਼ੀਸਦੀ ਤੋਂ ਲੈ ਕੇ ਸਿਰਫ਼ ਪਾਸ ਹੋਣ ਵਾਲੇ ਨੂੰ ਵੀ ਕੁਝ ਨਾ ਕੁਝ ਥਾਂ ਜੀਵਨ ਵਿਚ ਮਿਲ ਹੀ ਜਾਂਦੀ ਹੈ। ਇਸੇ ਤਰ੍ਹਾਂ ਉਨ੍ਹਾਂ ਤਿੰਨ ਜੇਤੂਆਂ 'ਤੇ ਪੂਰੀ ਦੁਨੀਆ ਦੀ ਨਜ਼ਰ ਹੁੰਦੀ ਹੈ ਅਤੇ ਉਨ੍ਹਾਂ ਦੀ ਜਿੱਤ 'ਤੇ ਸਾਰਾ ਸੰਸਾਰ ਆਪਣੇ-ਆਪਣੇ ਢੰਗ ਨਾਲ ਜਸ਼ਨ ਮਨਾਉਂਦਾ ਹੈ। ਇਸ ਤਰ੍ਹਾਂ ਖੇਡਾਂ ਦੇ ਕਾਰਨ ਹੀ ਖਿਡਾਰੀਆਂ ਦੀ ਪ੍ਰਸਿੱਧੀ ਦਾ ਪ੍ਰਸਾਰ ਹੁੰਦਾ ਰਹਿੰਦਾ ਹੈ।
ਖੇਡ-ਖੇਡ ਵਿਚ ਹੀ ਦੁਨੀਆ ਦੇ ਲੱਖਾਂ ਰੰਗ ਹਨ ਅਤੇ ਇਨ੍ਹਾਂ ਨੂੰ ਖੇਡਣ ਵਾਲਿਆਂ ਦੀ ਹੀ ਨਹੀਂ ਬਲਕਿ ਦੇਖਣ ਤੇ ਸਰਾਹੁਣ ਵਾਲਿਆਂ ਦੀ ਵੀ ਆਪਣੀ ਇਕ ਵੱਖਰੀ ਅਤੇ ਮਹਾਨ ਪਹਿਚਾਣ ਹੁੰਦੀ ਹੈ। ਜਦੋਂ ਏਨਾ ਕੁਝ ਹੈ ਇਨ੍ਹਾਂ ਖੇਡਾਂ ਵਿਚ ਤਾਂ ਫਿਰ ਕਿਉਂ ਅਸੀਂ ਅੱਜ ਵੀ ਖੇਡ ਜਗਤ ਵਿਚ ਕਦਮ ਰੱਖਣ ਤੋਂ ਸੰਕੋਚ ਕਰਦੇ ਹਾਂ। ਅੱਗੇ ਵਧੋ, ਖੁੱਲ੍ਹ ਕੇ ਰੱਖੋ ਕਦਮ। ਕੁਝ ਨਹੀਂ ਤਾਂ ਆਪਣਾ ਹੀ ਸਰਬੋਤਮ ਵਿਕਾਸ ਤਾਂ ਨਿਸ਼ਚਿਤ ਹੀ ਹੈ।

ਰੋਗ ਪ੍ਰਤੀਰੋਧਕ ਤਾਕਤ ਵਧਾਉਣ ਦੇ ਕੁਝ ਉਪਾਅ

ਰੋਗਾਂ ਤੋਂ ਬਚਾਅ ਦੀ ਤਾਕਤ ਨੂੰ ਰੋਗ ਪ੍ਰਤੀਰੋਧਕ ਤਾਕਤ ਕਹਿੰਦੇ ਹਨ। ਆਮ ਤੌਰ 'ਤੇ ਪੋਲੀਓ, ਪੀਲੀਆ, ਟਿਟਨੈੱਸ, ਖਸਰਾ ਆਦਿ ਬਿਮਾਰੀਆਂ ਲਈ ਟੀਕਾਕਰਨ ਕੀਤਾ ਜਾਂਦਾ ਹੈ। ਗ਼ੈਰ-ਸੰਕਾਰਮਕ ਰੋਗਾਂ ਨਾਲ ਪ੍ਰਤੀਰੱਖਿਅਕ ਲਈ ਕੌਮਾਂਤਰੀ ਪੱਧਰ 'ਤੇ ਮਾਹਿਰ ਟੀਕੇ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੁਨੀਆ ਭਰ ਵਿਚ ਸ਼ੂਗਰ ਅਤੇ ਏਡਸ ਦੇ ਖ਼ਤਰੇ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਲਈ ਵੀ ਪ੍ਰਤੀਰੱਖਿਅਕ ਟੀਕਿਆਂ 'ਤੇ ਵੀ ਖੋਜ ਹੋ ਰਹੀ ਹੈ।
ਖੋਜਕਾਰੀ ਇਹ ਵੀ ਦੱਸਦੇ ਹਨ ਕਿ ਜੇਕਰ ਦਵਾਈਆਂ ਦਾ ਸੇਵਨ ਸਿਹਤ ਲਈ ਲਾਭ ਲਈ ਜ਼ਰੂਰੀ ਹੈ ਪਰ ਕੁਝ ਦਵਾਈਆਂ ਪ੍ਰਤੀਰੱਖਿਅਕ ਨੂੰ ਕਮਜ਼ੋਰ ਵੀ ਬਣਾਉਂਦੀਆਂ ਹਨ। ਜਿਥੇ ਦਵਾਈਆਂ ਦੀ ਲੰਮੇ ਸਮੇਂ ਤੱਕ ਸੇਵਨ ਪ੍ਰਤੀਰੱਖਿਅਕ ਨੂੰ ਕਮਜ਼ੋਰ ਬਣਾਉਂਦਾ ਹੈ, ਉਤੇ ਪ੍ਰਤੀਰੱਖਿਅਕ ਪ੍ਰਣਾਲੀ ਨੂੰ ਸਹੀ ਬਣਾਉਣ ਲਈ ਅਪਣਾਇਆ ਗਿਆ ਲੰਮੇ ਸਮੇਂ ਦਾ ਪ੍ਰੋਗਰਾਮ ਸਾਡੀ ਸਿਹਤ ਨੂੰ ਖ਼ਤਰਿਆਂ ਤੋਂ ਦੂਰ ਰੱਖਦਾ ਹੈ।
ਸਰੀਰ ਵਿਚ ਮੌਜੂਦ ਪ੍ਰਤੀਰੱਖਿਅਕ ਪ੍ਰਣਾਲੀ ਬਹੁਤ ਸ਼ਕਤੀਸ਼ਾਲੀ ਹਥਿਆਰ ਹੈ ਅਤੇ ਇਸ ਦੀ ਜ਼ਰੂਰਤ ਸਾਨੂੰ ਉਦੋਂ ਹੋਰ ਵੀ ਮਹਿਸੂਸ ਹੁੰਦੀ ਹੈ ਜਦੋਂ ਕੋਈ ਰੋਗ ਮੁਕਾਬਲੇਬਾਜ਼ ਬਣ ਕੇ ਸਾਡੀ ਪ੍ਰਤੀਰੱਖਿਅਕ ਪ੍ਰਣਾਲੀ ਨੂੰ ਲਲਕਾਰਦਾ ਹੈ। ਜਾਣੇ-ਅਣਜਾਣੇ ਵਿਚ ਅਸੀਂ ਪ੍ਰਤੀਰੱਖਿਅਕ ਪ੍ਰਣਾਲੀ ਨੂੰ ਖ਼ਤਮ ਹੋਣ ਤੋਂ ਰੋਕ ਨਹੀਂ ਪਾਉਂਦੇ ਜਾਂ ਉਸ ਨੂੰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਜਦੋਂ ਅਸੀਂ ਉਸ ਨੂੰ ਜ਼ਰੂਰਤ ਅਨੁਸਾਰ ਸ਼ਕਤੀ ਨਹੀਂ ਦੇ ਪਾਉਂਦੇ ਤਾਂ ਅਸੀਂ ਕਿਸੇ ਨਾ ਕਿਸੇ ਬਿਮਾਰੀ ਦੀ ਪਕੜ ਵਿਚ ਫਸ ਜਾਂਦੇ ਹਾਂ।
ਸਾਡੀ ਪ੍ਰਤੀਰੱਖਿਅਕ ਪ੍ਰਣਾਲੀ ਦੀ ਰੱਖਿਆ ਲਈ ਹੇਠ ਲਿਖੇ ਉਪਾਅ ਕਾਰਗਰ ਹੋ ਸਕਦੇ ਹਨ :
ਸੰਤੁਲਿਤ ਭੋਜਨ :ਸੰਤੁਲਿਤ ਭੋਜਨ ਲੈਣਾ ਚਾਹੀਦਾ। ਭੋਜਨ ਵਿਚ ਕਾਰਬੋਹਾਈਡ੍ਰੇਟ ਅਤੇ ਚਰਬੀ ਦੇ ਵਾਧੇ ਨਾਲ ਪ੍ਰਤੀਰੱਖਿਅਕ ਪ੍ਰਣਾਲੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਵਧਦੀ ਉਮਰ ਲਈ ਘਾਤਕ ਹੋ ਸਕਦੀ ਹੈ। ਵਧਦੀ ਉਮਰ ਵਿਚ ਵਾਧੂ ਪੋਸ਼ਣ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜੋ ਆਕਸੀਜਨ ਪ੍ਰਕਿਰਿਆ ਨੂੰ ਬੰਦ ਕਰੋ ਅਤੇ ਕੋਸ਼ਾਣੂਆਂ ਅਤੇ ਊਤਕਾਂ ਨੂੰ ਕਮਜ਼ੋਰ ਨਾ ਹੋਣ ਦਿਓ।
ਦਵਾਈਆਂ ਜੜੀਆਂ ਬੂਟੀਆਂ ਅਤੇ ਖਾਧ ਮਸਾਲੇ : ਕੁਝ ਦਵਾਈਆਂ ਜੜੀਆਂ ਬੂਟੀਆਂ ਅਤੇ ਖਾਧ ਮਸਾਲੇ ਕੋਸ਼ਾਣੂਆਂ ਅਤੇ ਊਤਕਾਂ ਨੂੰ ਮਜ਼ਬੂਤ ਬਣਾਉਂਦੇ ਹਨ। ਲਸਣ, ਜ਼ੀਰਾ, ਹਲਦੀ, ਅਦਰਕ, ਲੌਂਗ ਆਦਿ ਖਾਧ ਪਦਾਰਥ ਪ੍ਰਤੀਰੱਖਿਅਕ ਪ੍ਰਣਾਲੀ ਲਈ ਉਪਯੋਗੀ ਮੰਨੇ ਗਏ ਹਨ।
ਸਾਕਾਰਾਤਮਿਕ ਸੋਚ :ਨਾਕਾਰਾਤਮਕ ਦ੍ਰਿਸ਼ਟੀਕੋਣ ਪ੍ਰਤੀਰੱਖਿਅਕ ਪ੍ਰਣਾਲੀ ਨੂੰ ਕਮਜ਼ੋਰ ਬਣਾਉਂਦਾ ਹੈ। ਗੁੱਸਾ, ਹੰਕਾਰ, ਆਤਮ ਵਾਚਨਾ ਆਦਿ ਨਾਕਾਰਾਤਮਕ ਵਿਚਾਰ ਸਿਹਤ ਲਈ ਘਾਤਕ ਹੋ ਸਕਦੇ ਹਨ। ਖੋਜ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਲਟ ਪ੍ਰਸਥਿਤੀਆਂ ਵਿਚ ਜੇਕਰ ਮਨੁੱਖ ਹੌਸਲਾ ਰੱਖਦਾ ਹੈ ਤਾਂ ਉਹ ਲੰਮੀ ਉਮਰ ਭੋਗਦਾ ਹੈ। ਹੱਸਣ ਨਾਲ ਮਨੋਭਾਵਾਂ ਵਿਚ ਬਦਲਾਅ ਹੁੰਦਾ ਹੈ ਜੋ ਪ੍ਰਤੀਰੱਖਿਅਕ ਪ੍ਰਣਾਲੀ ਨੂੰ ਸ਼ਕਤੀ ਦਿੰਦਾ ਹੈ। ਤਣਾਅ ਨੂੰ ਘੱਟ ਕਰਨ ਲਈ ਪ੍ਰਾਰਥਨਾ, ਜਾਪ ਤੇ ਸ਼ਾਂਤ ਮਨ ਤੇ ਧਿਆਨ ਕਿਰਿਆਵਾਂ ਲਾਭਕਾਰੀ ਮੰਨੀਆਂ ਗਈਆਂ ਹਨ।
ਖੋਜਾਂ ਤੋਂ ਇਹ ਪਤਾ ਲੱਗਿਆ ਹੈ ਕਿ ਵਿਆਹੁਤਾ ਵਿਅਕਤੀਆਂ ਦੀ ਪ੍ਰਤੀਰੱਖਿਅਕ ਪ੍ਰਣਾਲੀ ਜ਼ਿਆਦਾ ਮਜਬੂਤ ਹੁੰਦੀ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਦਰਦ ਦਾ ਪ੍ਰਗਟ ਕਰਨ ਨਾਲ ਦਰਦ ਘੱਟ ਹੁੰਦਾ ਹੈ, ਜਿਸ ਵਿਅਕਤੀ ਦੇ ਗੂੜ੍ਹੇ ਸਮਾਜਿਕ ਸਬੰਧ ਹਨ, ਉਨ੍ਹਾਂ ਦੀ ਪ੍ਰਤੀਰੱਖਿਅਕ ਮਜ਼ਬੂਤ ਹੁੰਦੀ ਹੈ।
ਸੰਤੁਲਿਤ ਜੀਵਨ, ਸਹੀ ਭੋਜਨ, ਕਸਰਤ ਤੇ ਆਰਾਮ ਸਾਕਾਰਮਤਿਕ ਸੋਚ ਜੀਵਨ ਦੀ ਗੁਣਵੱਤਾ ਵਿਚ ਵਾਧਾ ਹੀ ਨਹੀਂ ਕਰਦੇ ਸਗੋਂ ਪ੍ਰਤੀਰੱਖਿਅਕ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦੇ ਹਨ।

ਸਿਹਤ ਖ਼ਬਰਨਾਮਾ

ਸਹੀ ਮਾਤਰਾ ਵਿਚ ਕੈਲਸ਼ੀਅਮ ਦਾ ਸੇਵਨ

ਕੈਲਸ਼ੀਅਮ ਸਾਡੇ ਸਰੀਰ ਲਈ ਬਹੁਤ ਮਹੱਤਵਪੂਰਨ ਹੈ ਪਰ ਜੇਕਰ ਇਸ ਦਾ ਪੱਧਰ ਜ਼ਰੂਰਤ ਤੋਂ ਜ਼ਿਆਦਾ ਵਧ ਜਾਵੇ ਤਾਂ ਸਰੀਰ ਲਈ ਕਈ ਮੁਸ਼ਕਿਲਾਂ ਆ ਸਕਦੀਆਂ ਹਨ। ਇਸੇ ਤਰ੍ਹਾਂ ਜੇਕਰ ਇਸ ਦਾ ਪੱਧਰ ਘੱਟ ਹੋ ਜਾਵੇ ਤਾਂ ਵੀ ਕਈ ਨੁਕਸ ਪੈ ਸਕਦੇ ਹਨ। ਖੂਨ ਵਿਚ ਕੈਲਸ਼ੀਅਮ ਦੀ ਘਾਟ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਹਲਕੇ ਫ੍ਰੈਕਚਰ ਹੋ ਸਕਦੇ ਹਨ। ਇਸੇ ਤਰ੍ਹਾਂ ਕੈਲਸ਼ੀਅਮ ਦਾ ਜ਼ਿਆਦਾ ਪੱਧਰ ਦਿਮਾਗ ਅਤੇ ਗੁਰਦਿਆਂ ਦੀ ਕਾਰਜ ਪ੍ਰਣਾਲੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕਈ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜੇਕਰ ਵਿਅਕਤੀ ਦੇ ਭੋਜਨ ਵਿਚ ਕੈਲਸ਼ੀਅਮ ਦੀ ਘਾਟ ਹੁੰਦੀ ਹੈ ਤਾਂ ਸਰੀਰ ਹੱਡੀਆਂ ਤੋਂ ਕੈਲਸ਼ੀਅਮ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਇਸ ਲਈ ਸਹੀ ਮਾਤਰਾ ਵਿਚ ਕੈਲਸ਼ੀਅਮ ਦਾ ਸੇਵਨ ਬਹੁਤ ਜ਼ਰੂਰੀ ਹੈ। ਮਾਹਿਰਾਂ ਅਨੁਸਾਰ ਨਵ ਜਨਮੇ ਬੱਚਿਆਂ ਲਈ ਕੈਲਸ਼ੀਅਮ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ ਕਿਉਂਕਿ ਇਸ ਸਮੇਂ ਹੱਡੀਆਂ ਬਣਨ ਦੀ ਪ੍ਰਕਿਰਿਆ ਚੱਲ ਰਹੀ ਹੁੰਦੀ ਹੈ ਜਿਸ ਲਈ ਜ਼ਿਆਦਾ ਮਾਤਰਾ ਵਿਚ ਕੈਲਸ਼ੀਅਮ ਦਾ ਸੇਵਨ ਕਰਨਾ ਚਾਹੀਦਾ।
ਹਲਦੀ ਲਾਭਦਾਇਕ ਹੋ ਸਕਦੀ ਹੈ ਦਿਮਾਗ਼ ਲਈ

ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਇਕ ਚਿੱਠੀ ਵਿਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਹਲਦੀ ਵਿਚ ਮੌਜੂਦ ਕਰਕਿਊਮਿਨ ਜੋ ਹਲਦੀ ਨੂੰ ਪੀਲਾ ਰੰਗ ਦਿੰਦਾ ਹੈ, ਚੂਹਿਆਂ ਨੂੰ ਅਲੀਜ਼ਮਰ ਰੋਗ ਤੋਂ ਬਚਾਉਣ ਵਿਚ ਲਾਭਕਾਰੀ ਸਿੱਧ ਹੋਇਆ ਹੈ। ਹਾਲੇ ਮਾਹਿਰ ਇਹ ਕਹਿਣ ਨੂੰ ਤਿਆਰ ਨਹੀਂ ਹਨ ਕਿ ਇਸ ਦਾ ਮਨੁੱਖਾਂ 'ਤੇ ਉਸ ਤਰ੍ਹਾਂ ਦਾ ਪ੍ਰਭਾਵ ਹੋਵੇਗਾ ਪਰ ਭਵਿੱਖ ਵਿਚ ਇਸ ਦੀਆਂ ਸੰਭਾਵਨਾਵਾਂ ਤਾਂ ਹੋ ਸਕਦੀਆਂ ਹਨ।

ਹਾਜ਼ਮੇ ਦੀ ਸਮੱਸਿਆ - ਘਬਰਾਉਣ ਦੀ ਲੋੜ ਨਹੀਂ

ਅੱਜ ਦੇ ਯੁੱਗ ਵਿਚ ਸਾਡੇ ਖਾਣ-ਪੀਣ ਨੇ ਸਾਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਕੋਈ ਵੀ ਜੰਕ ਫੂਡ ਕਿਸੇ ਵੀ ਸਮੇਂ ਅਸੀਂ ਬਿਨਾਂ ਸੋਚੇ ਸਮਝੇ ਖਾ ਲੈਂਦੇ ਹਾਂ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਹਾਜ਼ਮਾ ਤੰਤਰ ਵਿਚ ਗੜਬੜੀ ਹੋਣ ਲਗਦੀ ਹੈ। ਸਾਡੀ ਜੀਵਨਸ਼ੈਲੀ ਇਸ ਸਮੱਸਿਆ ਦਾ ਵੱਡਾ ਕਾਰਨ ਹੈ ਪਰ ਫਿਰ ਵੀ ਅਸੀਂ ਜਲਦੀ ਸਵੀਕਾਰ ਨਹੀਂ ਕਰਦੇ ਕਿ ਅਸੀਂ ਗ਼ਲਤ ਸਮੇਂ 'ਤੇ ਗ਼ਲਤ ਖਾਣ-ਪੀਣ ਨੂੰ ਅਪਣਾਉਂਦੇ ਹਾਂ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਧਿਆਨ ਦਿਓ ਕੁਝ ਗੱਲਾਂ 'ਤੇ :
ਥੋੜ੍ਹਾ-ਥੋੜ੍ਹਾ ਖਾਓ ਜ਼ਿਆਦਾ ਵਾਰ ਖਾਓ : ਤਿੰਨ ਮੁੱਖ ਭੋਜਨ ਦੀ ਥਾਂ ਥੋੜ੍ਹਾ ਥੋੜ੍ਹਾ ਕਰਕੇ ਖਾਓ ਅਤੇ ਦਿਨ ਵਿਚ ਪੰਜ ਵਾਰ ਖਾਓ ਪਰ ਦਿਨ ਭਰ ਵਿਚ ਜਿੰਨੀ ਮਾਤਰਾ ਤੁਹਾਨੂੰ ਖਾਣੀ ਹੋਵੇ, ਓਨੀ ਹੀ ਖਾਓ। ਜ਼ਿਆਦਾ ਨਾ ਖਾਓ। ਥੋੜ੍ਹੇ ਸਮੇਂ ਬਾਅਦ ਖਾਣ ਨਾਲ ਤੁਹਾਨੂੰ ਖਾਣ ਵਿਚ ਦਿਲਚਸਪੀ ਵੀ ਘੱਟ ਹੋਵੇਗੀ ਅਤੇ ਸਰੀਰ ਵਿਚ ਖੂਨ ਦੀ ਸ਼ੂਗਰ ਵੀ ਠੀਕ ਰਹੇਗੀ।
ਤਲੇ ਹੋਏ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ : ਤਲਿਆ ਹੋਇਆ ਭੋਜਨ ਹਾਜ਼ਮੇ ਲਈ ਮੁਸ਼ਕਿਲ ਹੁੰਦਾ ਹੈ। ਤੇਜ਼ ਮਸਾਲੇ ਐਸਿਡੀਟੀ ਬਣਾਉਂਦੇ ਹਨ। ਮਸਾਲੇਦਾਰ ਭੋਜਨ ਲਗਾਤਾਰ ਖਾਣ ਨਾਲ ਪੇਟ ਵਿਚ ਦਰਦ ਰਹਿੰਦਾ ਹੈ, ਵਿਸ਼ੇਸ਼ ਕਰਕੇ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਦਾ ਹਾਜ਼ਮਾ ਕਮਜ਼ੋਰ ਹੁੰਦਾ ਹੈ। ਖਾਣਾ ਸਾਦਾ ਅਤੇ ਤਾਜ਼ਾ ਹੀ ਖਾਓ। ਭਾਫ਼ ਨਾਲ ਬਣਿਆ ਭੋਜਨ ਜਾਂ ਘੱਟ ਤੇਲ ਵਿਚ ਬਣਿਆ ਭੋਜਨ ਸਿਹਤ ਲਈ ਹਿਤਕਾਰੀ ਹੁੰਦਾ ਹੈ। ਹਫ਼ਤੇ ਵਿਚ ਦੋ ਵਾਰ ਘੱਟ ਤੋਂ ਘੱਟ ਰਾਤ ਨੂੰ ਨਮਕੀਨ ਸਬਜ਼ੀਆਂ ਵਾਲਾ ਦਲੀਆ ਜਾਂ ਸਬਜ਼ੀਆਂ ਵਾਲੀ ਖਿਚੜੀ ਖਾਓ ਤਾਂ ਕਿ ਪੇਟ ਨੂੰ ਅਰਾਮ ਮਿਲ ਸਕੇ। ਦਿਨ ਵਿਚ ਵੀ ਘੱਟ ਮਸਾਲੇ ਵਾਲਾ ਭੋਜਨ ਖਾਓ। ਰਾਤ ਨੂੰ ਹਫ਼ਤੇ ਵਿਚ ਇਕ ਦਿਨ ਸਬਜ਼ੀਆਂ ਦੇ ਸੂਪ ਦੇ ਨਾਲ ਬ੍ਰਾਊਨ ਬਰੈੱਡ ਲੈ ਸਕਦੇ ਹੋ।
ਚਾਹ, ਕੌਫੀ, ਨਸ਼ੀਲੇ ਪਦਾਰਥਾਂ ਤੋਂ ਪਰਹੇਜ਼ ਰੱਖੋ : ਜ਼ਿਆਦਾ ਚਾਹ-ਕੌਫੀ ਦੇ ਸੇਵਨ ਨਾਲ ਛਾਤੀ ਵਿਚ ਸੜਨ ਹੁੰਦੀ ਹੈ ਅਤੇ ਪੇਟ ਵਿਚ ਦਰਦ ਹੋਣ ਲਗਦੀ ਹੈ ਅਤੇ ਖਾਧਾ ਹੋਇਆ ਖਾਣਾ ਹਜ਼ਮ ਕਰਨ ਵਿਚ ਮੁਸ਼ਕਿਲ ਹੁੰਦੀ ਹੈ। ਸ਼ਰਾਬ ਦਾ ਸੇਵਨ ਵੀ ਛਾਤੀ ਵਿਚ ਸੜਨ ਅਤੇ ਪੇਟ ਵਿਚ ਗੜਬੜੀ ਪੈਦਾ ਕਰਦਾ ਹੈ। ਚਾਹ-ਕੌਫੀ ਦਾ ਸੇਵਨ ਸੀਮਤ ਮਾਤਰਾ ਵਿਚ ਕਰੋ ਅਤੇ ਸ਼ਰਾਬ ਦਾ ਸੇਵਨ ਵੀ ਘੱਟ ਤੋਂ ਘੱਟ ਮਾਤਰਾ ਵਿਚ ਕਰੋ।
ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਘੰਟੇ ਪਹਿਲਾਂ ਭੋਜਨ ਕਰੋ : ਰਾਤ ਦਾ ਭੋਜਨ ਸ਼ਾਮ 7 ਵਜੇ ਤੱਕ ਜ਼ਰੂਰ ਕਰ ਲਓ ਜਿਸ ਨਾਲ ਰਾਤ ਨੂੰ ਤੁਸੀਂ ਅਰਾਮ ਨਾਲ ਸੌਂ ਸਕੋ। ਸੌਣ ਤੋਂ ਘੱਟ ਤੋਂ ਘੱਟ ਦੋ ਤਿੰਨ ਘੰਟੇ ਪਹਿਲਾਂ ਕੀਤਾ ਭੋਜਨ ਅਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਜਿਸ ਨਾਲ ਨੀਂਦ ਆਉਣ ਵਿਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਰਾਤ ਨੂੰ ਭੋਜਨ ਸੀਮਤ ਮਾਤਰਾ ਵਿਚ ਕਰੋ। ਕਦੀ ਮਜਬੂਰੀ ਨਾਲ ਕਿਸੇ ਪਾਰਟੀ ਵਿਚ ਜਾਓ ਤਾਂ ਉਥੇ ਸੀਮਤ ਮਾਤਰਾ ਵਿਚ ਖਾਓ।
ਕਸਰਤ ਕਰੋ : ਨਿਯਮਤ ਕਸਰਤ ਹਾਜ਼ਮਾ ਤੰਤਰ ਨੂੰ ਦਰੁਸਤ ਰੱਖਦੀ ਹੈ, ਇਸ ਲਈ ਆਪਣੀ ਕਸਰਤ ਲਈ ਸਮਾਂ ਜ਼ਰੂਰ ਕੱਢੋ। ਕਸਰਤ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਂਦੀ ਹੈ ਅਤੇ ਸਾਨੂੰ ਸਰਗਰਮ ਰੱਖਦੀ ਹੈ। ਇਹ ਸਾਡੇ ਖਾਧੇ ਹੋਏ ਖਾਧ ਪਦਾਰਥਾਂ ਨੂੰ ਸਹੀ ਹਜ਼ਮ ਕਰਨ ਵਿਚ ਮਦਦ ਕਰਦੀ ਹੈ। ਰਾਤ ਨੂੰ ਖਾਣੇ ਤੋਂ ਬਾਅਦ ਹਲਕਾ-ਫੁਲਕਾ ਘਰ ਵਿਚ ਟਹਿਲ ਲੈਣਾ ਚੰਗਾ ਹੁੰਦਾ ਹੈ।

ਢਲਦੀ ਉਮਰ ਦਾ ਅਜੀਬ ਰੋਗ : ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ

ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਸਰੀਰ ਵਿਚ ਕਈ ਮੁਸ਼ਕਿਲਾਂ ਪੈਦਾ ਹੁੰਦੀਆਂ ਜਾਂਦੀਆਂ ਹਨ। ਪੰਜਾਹ ਦੀ ਉਮਰ ਤੋਂ ਬਾਅਦ ਹਮੇਸ਼ਾ ਮਰਦਾਂ ਵਿਚ ਇਹ ਰੋਗ ਆਮ ਪੈਦਾ ਹੋ ਜਾਂਦਾ ਹੈ ਪ੍ਰੋਸਟੇਟ ਗ੍ਰੰਥੀ ਦਾ ਵਧ ਜਾਣਾ। ਪੇਟ ਦੇ ਹੇਠਾਂ ਮੂਤਰਾਸ਼ੇ ਵਿਚ ਪ੍ਰੋਸਟੇਟ ਗ੍ਰੰਥੀ ਹੁੰਦੀ ਹੈ। ਇਹ ਮਰਦ ਪ੍ਰਜਣਨ ਪ੍ਰਣਾਲੀ ਦਾ ਇਕ ਅੰਗ ਹੈ। ਇਸ ਦਾ ਮੁੱਖ ਕੰਮ ਅੰਡਾਸ਼ਯ ਵਿਚ ਬਣੇ ਸ਼ੁਕਰਾਣੂਆਂ ਨੂੰ ਦ੍ਰਵ ਨਾਲ ਮੇਲ ਕਰਾਉਣਾ ਹੈ ਜਿਸ ਨਾਲ ਉਨ੍ਹਾਂ ਨੂੰ ਭੋਜਨ ਮਿਲਦਾ ਹੈ।
ਇਸ ਤੋਂ ਇਲਾਵਾ ਇਸੇ ਦ੍ਰਵ ਵਿਚ ਤੈਰਦੇ ਇਹ ਸ਼ੁਕਰਾਣੂ ਗਰਭ ਭਾਗ ਵਿਚ ਜਾਂਦੇ ਹਨ। ਇਸ ਦ੍ਰਵ ਨੂੰ ਵੀਰਯ ਕਹਿੰਦੇ ਹਨ। ਸੱਠ ਤੋਂ ਸੱਤਰ ਸਾਲ ਦੀ ਉਮਰ ਵਿਚ ਇਹ ਰੋਗ ਜ਼ਿਆਦਾ ਹੁੰਦਾ ਹੈ ਪਰ ਕੁਝ ਲੋਕਾਂ ਵਿਚ ਇਹ 40 ਤੋਂ 60 ਸਾਲ ਦੀ ਉਮਰ ਵਿਚ ਵੀ ਪੈਦਾ ਹੋ ਜਾਂਦਾ ਹੈ। 70 ਤੋਂ ਬਾਅਦ ਵੀ ਇਸ ਦੇ ਪੈਦਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਜਦੋਂ ਪ੍ਰੋਸਟੇਟ ਗ੍ਰੰਥੀ ਵਧਦੀ ਹੈ ਤਾਂ ਸ਼ੁਰੂ ਵਿਚ ਕਾਮੁਕਤਾ ਵਧਦੀ ਹੈ। ਉਦੋਂ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਕਾਸ਼! ਉਹ ਫਿਰ ਤੋਂ ਜਵਾਨ ਹੋ ਸਕਦੇ ਤਾਂ ਕਿੰਨਾ ਚੰਗਾ ਹੁੰਦਾ। ਪ੍ਰੋਸਟੇਟ ਗ੍ਰੰਥੀ ਵਧਣ ਨਾਲ ਜਿਵੇਂ-ਜਿਵੇਂ ਮੂਤਰ ਭਾਗ ਵਿਚ ਦਬਾਅ ਵਧਦਾ ਹੈ ਤਿਵੇਂ-ਤਿਵੇਂ ਮੂਤਰ ਕਰਨ ਵਿਚ ਮੁਸ਼ਕਿਲ ਵਧਦੀ ਜਾਂਦੀ ਹੈ।
ਸ਼ੁਰੂ ਵਿਚ ਘੰਟੇ-ਅੱਧੇ ਘੰਟੇ ਪਿੱਛੋਂ ਪਿਸ਼ਾਬ ਕਰਨਾ ਪੈਂਦਾ ਹੈ। ਹਰ ਸਮੇਂ ਇਸ ਤਰ੍ਹਾਂ ਲਗਦਾ ਹੈ ਕਿ ਬਹੁਤ ਪੇਸ਼ਾਬ ਆਵੇਗਾ ਪਰ ਬਹੁਤ ਥੋੜ੍ਹਾ ਆਉਂਦਾ ਹੈ ਅਤੇ ਇਹ ਮਹਿਸੂਸ ਹੁੰਦਾ ਹੈ ਕਿ ਪੇਸ਼ਾਬ ਹਾਲੇ ਕਾਫੀ ਰਹਿ ਗਿਆ ਹੈ। ਇਨ੍ਹਾਂ ਦਿਨਾਂ ਵਿਚ ਮੂਤਰ ਭਾਗ ਵਿਚ ਸੰਕ੍ਰਮਣ ਹੋ ਜਾਂਦਾ ਹੈ ਜਿਸ ਨਾਲ ਪੇਟ ਦੇ ਹੇਠਾਂ ਦਰਦ ਰਹਿਣ ਲਗਦਾ ਹੈ। ਜੇਕਰ ਇਸ ਸਮੇਂ ਸਮੱਸਿਆ ਦਾ ਹੱਲ ਨਾ ਕੀਤਾ ਜਾਵੇ ਸਥਿਤੀ ਭਿਆਨਕ ਹੋ ਸਕਦੀ ਹੈ। ਉਦੋਂ ਤੁਰੰਤ ਸਹੀ ਮਾਹਿਰ ਨੂੰ ਦਿਖਾਉਣਾ ਚਾਹੀਦਾ।
ਪ੍ਰੋਸਟੇਟ ਦੇ ਮਾਮਲੇ ਵਿਚ ਆਮ ਤੌਰ 'ਤੇ ਡਾਕਟਰ ਮਲ ਭਾਗ ਵਿਚ ਉਂਗਲੀ ਪਾ ਕੇ ਇਹ ਪਤਾ ਲਗਾਉਂਦਾ ਹੈ ਕਿ ਪ੍ਰੋਸਟੇਟ ਵਧਿਆ ਹੈ ਜਾਂ ਨਹੀਂ। ਇਹ ਬਿਨਾਂ ਕਿਸੇ ਖਰਚ ਦੀ ਜਾਂਚ ਹੈ। ਜਿਵੇਂ ਜ਼ਿਆਦਾਤਰ ਡਾਕਟਰ ਅਲਟਰਾਸਾਊਂਡ ਕਰਾਉਣ ਦੀ ਸਲਾਹ ਦੇ ਦਿੰਦੇ ਹਨ। ਵਧਿਆ ਹੋਇਆ ਪਰੋਸਟੇਟ ਆਪ੍ਰੇਸ਼ਨ ਨਾਲ ਹੀ ਕੱਢਿਆ ਜਾ ਸਕਦਾ ਹੈ। ਅਲਟਰਾਸਾਊਂਡ ਦੇ ਇਲਾਵਾ ਬਲੱਡ ਯੂਰੀਆ ਅਤੇ ਆਈ. ਵੀ. ਪੀ. ਰੰਗੀਨ ਐਕਸ-ਰੇ ਜਾਂਚ ਵੀ ਕਰਾਈ ਜਾ ਸਕਦੀ ਹੈ। ਪਰੋਸਟੇਟ ਦੇ ਵਧਣ ਨਾਲ ਸਭ ਤੋਂ ਜ਼ਿਆਦਾ ਮੂਤਰ ਭਾਗ ਨੂੰ ਨੁਕਸਾਨ ਪਹੁੰਚਦਾ ਹੈ। ਮੂਤਰ ਭਾਗ ਵਿਚ ਸੰਕ੍ਰਮਣ ਹੋ ਜਾਂਦਾ ਹੈ, ਦੀਵਾਰਾਂ ਵਿਗੜ ਜਾਂਦੀਆਂ ਹਨ ਅਤੇ ਪਥਰੀ ਵੀ ਬਣ ਜਾਂਦੀ ਹੈ। ਲੰਮੇ ਸਮੇਂ ਤੱਕ ਰੋਗ ਬਣਿਆ ਰਹੇ ਤਾਂ ਗੁਰਦੇ ਫੁੱਲ ਜਾਂਦੇ ਹਨ ਅਤੇ ਉਹ ਆਪਣਾ ਕੰਮ ਠੀਕ ਤਰ੍ਹਾਂ ਨਹੀਂ ਕਰ ਪਾਉਂਦੇ।
ਪ੍ਰੋਸਟੇਟ ਜਾਨਲੇਵਾ ਹੋ ਸਕਦਾ ਹੈ ਜੇਕਰ ਸਮੇਂ ਸਿਰ ਇਲਾਜ ਨਾ ਕਰਾਇਆ ਜਾਵੇ। ਪ੍ਰੋਸਟੇਟ ਦੇ ਵਧੇ ਹੋਏ ਹਿੱਸੇ ਨੂੰ ਕੱਟ ਕੇ ਬਾਹਰ ਕੱਢਣਾ ਹੀ ਇਸ ਦਾ ਇਕ ਮਾਤਰ ਹੱਲ ਹੈ, ਉਹ ਚਾਹੇ ਪੇਟ ਦੇ ਹੇਠਾਂ ਚੀਰਾ ਲਗਾ ਕੇ ਕੱਢਿਆ ਜਾਵੇ ਜਾਂ ਰਿਸਕਟੋਸਕੋਪ ਜ਼ਰੀਏ। ਦੋਵੇਂ ਹੀ ਤਰ੍ਹਾਂ ਦੇ ਆਪ੍ਰੇਸ਼ਨ ਮਾਹਿਰ ਡਾਕਟਰ ਤੋਂ ਕਰਾਉਣੇ ਚਾਹੀਦੇ। ਮਾਹਿਰ ਡਾਕਟਰ ਉਹੀ ਹੋਵੇਗਾ ਜੋ ਆਏ ਦਿਨ ਪ੍ਰੋਸਟੇਟ ਦੇ ਆਪ੍ਰੇਸ਼ਨ ਕਰਦਾ ਰਹਿੰਦਾ ਹੈ। ਇਸ ਲਈ ਇਸ ਤਰ੍ਹਾਂ ਦੇ ਨਿੱਜੀ ਜਾਂ ਸਰਕਾਰੀ ਹਸਪਤਾਲ ਦੀ ਚੋਣ ਕਰੋ ਜੋ ਪੱਥਰੀ ਅਤੇ ਪ੍ਰੋਸਟੇਟ ਦੇ ਆਪ੍ਰੇਸ਼ਨ ਕਰਦੇ ਰਹਿੰਦੇ ਹੋਣ। ਧਿਆਨ ਰੱਖਣ ਦੀ ਗੱਲ ਹੈ ਕਿ ਪ੍ਰੋਸਟੇਟ ਦੀ ਸਮੱਸਿਆ ਦਾ ਹੱਲ ਦਵਾਈਆਂ ਜਾਂ ਹੋਰ ਕਿਸੇ ਪੈਥੀ ਨਾਲ ਨਹੀਂ ਹੈ। ਵਧੇ ਹੋਏ ਪ੍ਰੋਸਟੇਟ ਨੂੰ ਕੱਟ ਕੇ ਕੱਢੇ ਬਿਨਾਂ ਕਿਸੇ ਦਵਾਈ ਨਾਲ ਘੱਟ ਨਹੀਂ ਕੀਤਾ ਜਾ ਸਕਦਾ।
**

ਰੋਜ਼ ਖਾਓ ਸੇਬ

ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਰੋਗ ਤੋਂ ਬਚਾਅ ਲਈ ਨਿਯਮਿਤ ਛਿਲਕੇ ਸਮੇਤ ਸੇਬ ਦਾ ਸੇਵਨ ਜ਼ਰੂਰੀ ਹੈ। ਖੋਜਕਰਤਾ ਡਾ. ਫ੍ਰਾਂਸਿਸ ਰਾਊਲ ਦਾ ਕਹਿਣਾ ਹੈ ਕਿ ਦਰਅਸਲ ਇਹ ਰਸਾਇਣ ਇਕ ਤਰ੍ਹਾਂ ਦਾ ਐਂਟੀ ਆਕਸੀਡੈਂਟ ਦਾ ਕੰਮ ਕਰਦਾ ਹੈ, ਜੋ ਕੈਂਸਰਕਾਰਕ ਕੋਸ਼ਿਕਾਵਾਂ ਦੇ ਬੇਕਾਬੂ ਵਾਧੇ ਨੂੰ ਰੋਕਦਾ ਹੈ।
ਖੋਜਾਂ ਤੋਂ ਸੇਬ ਦੇ ਅਨੇਕਾਂ ਫਾਇਦੇ ਸਾਹਮਣੇ ਆਏ ਹਨ, ਜੋ ਇਸ ਤਰ੍ਹਾਂ ਹਨ :-
* ਮੈਡੀਕਲ ਜਾਂਚ ਤੋਂ ਸਾਬਤ ਹੋਇਆ ਹੈ ਕਿ ਹਰ ਰੋਜ਼ ਇਕ ਕੱਪ ਸੇਬ ਦੇ ਰਸ ਦਾ ਸੇਵਨ ਨਾ ਸਿਰਫ਼ ਨੀਂਦ ਦੀ ਬਿਮਾਰੀ ਨੂੰ ਦੂਰ ਕਰਦਾ ਹੈ, ਬਲਕਿ ਦਿਨ ਦੀ ਸ਼ੁਰੂਆਤ ਨੂੰ ਸਿਹਤਮੰਦ ਅਤੇ ਪ੍ਰਭਾਵਸਾਲੀ ਵੀ ਬਣਾਉਂਦਾ ਹੈ।
* ਸੇਬ ਵਿਚ ਘੱਟ ਮਾਤਰਾ ਵਿਚ 'ਪੇਕਟਿਨ' ਨਾਮੀ ਇਕ ਘੁਲਣਸ਼ੀਲ ਰੇਸ਼ੇਦਾਰ ਤੱਤ ਵੀ ਪਾਇਆ ਜਾਂਦਾ ਹੈ। ਇਹ ਖੂਨ ਵਿਚ ਕਲੈਸਟ੍ਰੋਲ ਦੀ ਮਾਤਰਾ ਨੂੰ ਕਾਬੂ ਵਿਚ ਰੱਖਦਾ ਹੈ।
* ਸੇਬ ਦਾ ਰਸ ਦਿਲ ਨੂੰ ਤਾਕਤ ਪ੍ਰਦਾਨ ਕਰਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਇਹ ਸਰੀਰ ਦੇ ਵਾਧੂ ਤੱਤਾਂ ਨੂੰ ਬਾਹਰ ਕੱਢਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
* ਜੇਕਰ ਤੁਹਾਨੂੰ ਮਾਈਗ੍ਰੇਨ (ਅੱਧਾ ਸਿਰ ਸਿਰਦ) ਹੈ ਤਾਂ 21 ਦਿਨ ਤੱਕ ਸੇਬ ਨੂੰ ਸਵਾਦ ਅਨੁਸਾਰ ਨਮਕ ਦੇ ਨਾਲ ਖਾਣ ਨਾਲ ਲਾਭ ਹੁੰਦਾ ਹੈ।
* ਸੇਬ ਦਾ ਸੇਵਨ ਹਮੇਸ਼ਾ ਭੋਜਨ ਤੋਂ ਪਹਿਲਾਂ ਹੀ ਕਰਨਾ ਚਾਹੀਦਾ। ਇਸ ਨਾਲ ਕਬਜ਼ ਦਾ ਖ਼ਾਤਮਾ ਹੁੰਦਾ ਹੈ। ਦਿਮਾਗ ਨੂੰ ਤਰਾਵਟ ਵੀ ਮਿਲਦੀ ਹੈ। ਭੋਜਨ ਤੋਂ ਬਾਅਦ ਸੇਬ ਦਾ ਸੇਵਨ ਕਬਜ਼-ਕਾਰਕ ਦੱਸਿਆ ਗਿਆ ਹੈ।
ਸੇਬ ਵਿਚ ਮੌਜੂਦ ਏਨੇ ਸਾਰੇ ਰੋਗ-ਨਿਵਾਰਕ ਗੁਣਾਂ ਕਰੇਕ ਹੀ ਇਸ ਨੂੰ ਡਾਕਟਰਾਂ ਦਾ ਡਾਕਟਰ ਕਹਿਣਾ ਕੋਈ ਅਤਿਕਥਨੀ ਹੋਵੇਗੀ। ਅਸਲ ਵਿਚ ਇਸ ਦੇ ਨਿਯਮਿਤ ਰੂਪ ਨਾਲ ਸੇਵਨ ਨਾਲ ਤੁਸੀਂ ਲੰਮੇ ਸਮੇਂ ਤੱਕ ਖ਼ੁਦ ਨੂੰ ਸਿਹਤਮੰਦ ਰੱਖ ਸਕਦੇ ਹੋ।
**

ਮਿਰਗੀ ਤੋਂ ਬਚਾਅ ਸੰਭਵ ਹੈ

ਮਿਰਗੀ ਦਿਮਾਗ ਨਾਲ ਸਬੰਧਤ ਬਿਮਾਰੀ ਹੈ, ਜੋ ਕਮੋਬੇਸ਼ ਸਾਰੇ ਦੇਸ਼ਾਂ ਵਿਚ ਇਕੋ ਰੂਪ ਨਾਲ ਪਾਈ ਜਾਂਦੀ ਹੈ। ਲੰਡਨ ਵਿਚ ਕੀਤੀ ਗਈ ਇਕ ਖੋਜ ਤੋਂ ਪਤਾ ਲੱਗਾ ਹੈ ਕਿ ਗਰੀਬਾਂ ਨੂੰ ਮਿਰਗੀ ਦੀ ਬਿਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਬ੍ਰਿਟੇਨ ਦੇ ਇੰਸਟੀਚਿਊਟ ਆਫ ਨਿਊਰੋਲਾਜੀ ਦੀ ਰਿਪੋਰਟ ਦੇ ਮੁਤਾਬਿਕ ਮਿਰਗੀ ਅਤੇ ਗਰੀਬੀ ਦੇ ਵਿਚ ਸਬੰਧ ਨੂੰ ਰੇਖਾਂਕਿਤ ਕਰਨ ਵਾਲੇ ਕਈ ਤੱਥ ਹਨ।
ਅਧਿਐਨ ਅਨੁਸਾਰ ਕਈ ਕਾਰਨਾਂ ਕਰਕੇ ਮਿਰਗੀ ਦੇ ਰੋਗੀਆਂ ਦੀ ਗਰੀਬੀ ਹੋਰ ਵਧਣ ਦੀ ਸੰਭਾਵਨਾ ਰਹਿੰਦੀ ਹੈ, ਜਿਵੇਂ ਉਨ੍ਹਾਂ ਦਾ ਨੌਕਰੀ ਨਾ ਕਰ ਸਕਣਾ ਆਦਿ। ਖੋਜ ਅਨੁਸਾਰ ਮਿਰਗੀ ਦੇ ਮਰੀਜ਼ਾਂ ਦੇ ਜੀਨ ਨਾਲ ਉਨ੍ਹਾਂ ਦੀ ਸਿੱਖਿਅਕ ਉਪਲਬਧੀ ਅਤੇ ਉਨ੍ਹਾਂ ਦੀ ਸਿਹਤ ਵੀ ਨਿਰਧਾਰਤ ਹੁੰਦੀ ਹੈ। ਜਨਮ ਤੋਂ ਪੈਦਾ ਹੋਏ ਵਿਗਾੜ ਅਤੇ ਘੱਟ ਭੋਜਨ ਵਰਗੇ ਕਾਰਨ ਗਰੀਬਾਂ ਵਿਚ ਮਿਰਗੀ ਦਾ ਖਤਰਾ ਵਧਾਉਂਦੇ ਹਨ।
ਮਿਰਗੀ ਰੋਗ ਤੋਂ ਪੀੜਤ ਮਰੀਜ਼ ਜੇ ਆਪਣੇ ਮਨੋਬਲ ਨੂੰ ਵਧਾਵੇ ਅਤੇ ਆਪਣੇ ਆਤਵਿਸ਼ਵਾਸ ਨੂੰ ਮਜ਼ਬੂਤ ਰੱਖੇ ਤਾਂ ਕਾਫੀ ਹੱਦ ਤੱਕ ਮਿਰਗੀ ਦੇ ਪੈਣ ਵਾਲੇ ਦੌਰਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਮਿਰਗੀ ਦਾ ਰੋਗ ਗੰਭੀਰ ਰੂਪ ਧਾਰਨ ਨਾ ਕਰੇ, ਇਸ ਵਾਸਤੇ ਜ਼ਰੂਰੀ ਹੈ ਕਿ ਇਸ ਦੇ ਸ਼ੁਰੂਆਤੀ ਸੰਭਾਵਿਤ ਲੱਛਣਾਂ ਨੂੰ ਪਛਾਣ ਕੇ ਕਾਰਗਰ ਕਦਮ ਚੁੱਕੇ ਜਾਣ।
ਮਿਰਗੀ ਦੇ ਲੱਛਣ : * ਅਚਾਨਕ ਜ਼ਮੀਨ 'ਤੇ ਡਿਗਣਾ, * ਮੂੰਹ ਦਾ ਇਕ ਪਾਸੇ ਘੁੰਮਣਾ, * ਅੱਖਾਂ ਪਥਰਾਅ ਜਾਣਾ, * ਮੁੱਠੀਆਂ ਕੱਸਣਾ, * ਧੌਣ ਟੇਢੀ ਹੋਣੀ, * ਮੂੰਹ ਵਿਚੋਂ ਝੱਗ ਨਿਕਲਣੀ, * ਸਿਰਫ ਅੱਧੇ ਸਕਿੰਟ ਲਈ ਚੱਕਰ ਆਉਣਾ, * ਜੀਭ ਦਾ ਬਾਹਰ ਦੰਦਾਂ ਦੇ ਵਿਚ ਆ ਜਾਣਾ, * ਔਂ-ਓਂ-ਗੋਂ-ਗੋਂ ਦੀ ਆਵਾਜ਼ ਕੱਢਣਾ ਅਤੇ ਬੇਹੋਸ਼ ਹੋਣਾ, * ਸਿਰ ਵਿਚ ਦਰਦ ਅਤੇ ਚੱਕਰ ਆਉਣਾ, * ਔਰਤਾਂ ਵਿਚ ਮਾਸਕ ਧਰਮ (ਮਾਹਵਾਰੀ) ਦੇ ਦੌਰਾਨ ਦੌਰੇ ਪੈਣਾ ਆਦਿ ਪ੍ਰਮੁੱਖ ਹਨ।
ਰੋਕਥਾਮ ਦੇ ਉਪਾਅ : ਇਨ੍ਹਾਂ ਲੱਛਣਾਂ ਵਿਚੋਂ ਕੋਈ ਹੋਵੇ ਤਾਂ ਮਿਰਗੀ ਹੋਣ ਦੀ ਸੰਭਾਵਨਾ 70 ਫੀਸਦੀ ਹੁੰਦੀ ਹੈ। ਇਸ ਲਈ ਹੇਠ ਲਿਖੀਆਂ ਗੱਲਾਂ 'ਤੇ ਅਮਲ ਕਰੋ-
* ਨਜ਼ਦੀਕੀ ਹਸਪਤਾਲ ਵਿਚ ਸਬੰਧਤ ਵਿਅਕਤੀ ਦੀ ਡਾਕਟਰੀ ਜਾਂਚ ਛੇਤੀ ਤੋਂ ਛੇਤੀ ਕਰਵਾਓ ਜਾਂ ਵੱਡੇ ਹਸਪਤਾਲ ਦੇ ਨਿਊਰੋਲੋਜੀ ਵਿਭਾਗ ਦੇ ਯੋਗ ਡਾਕਟਰ ਤੋਂ ਵਿਅਕਤੀ ਦੀ ਡਾਕਟਰੀ ਜਾਂਚ ਕਰਵਾਓ।
* ਮਿਰਗੀ ਤੋਂ ਪੀੜਤ ਵਿਅਕਤੀ ਨੂੰ ਵਾਹਨ ਨਹੀਂ ਚਲਾਉਣਾ ਚਾਹੀਦਾ।
* ਮਿਰਗੀ ਦੇ ਰੋਗੀ ਘਰ ਵਿਚ ਛੱਤ 'ਤੇ ਜਾਂਦੇ ਸਮੇਂ ਪੌੜੀਆਂ ਤੋਂ ਹੇਠਾਂ ਡਿਗ ਪੈਂਦੇ ਹਨ, ਇਸ ਲਈ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਮਰੀਜ਼ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਹੈ।
* ਮਿਰਗੀ ਦੇ ਰੋਗੀ ਨੂੰ ਘਰ ਵਿਚ ਚੁੱਲ੍ਹੇ ਅਤੇ ਰਸੋਈ ਗੈਸ 'ਤੇ ਖਾਣਾ, ਚਾਹ ਆਦਿ ਨਹੀਂ ਬਣਾਉਣਾ ਚਾਹੀਦਾ।
* ਮਰੀਜ਼ ਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਸ ਵਿਚ ਭਾਰੀ ਕੰਮ-ਕਾਜ ਨਹੀਂ ਕਰਨਾ ਚਾਹੀਦਾ।

ਸਿਹਤ ਖ਼ਬਰਨਾਮਾ

ਸੰਗੀਤ ਸੁਣੋ ਅਤੇ ਬਿਮਾਰੀ ਤੋਂ ਛੁਟਕਾਰਾ ਪਾਓ

ਇਰਵਿਨ ਵਿਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਅਲਜ਼ਾਇਮਰ ਰੋਗ ਵਿਚ ਸੰਗੀਤ ਪੱਧਤੀ ਫਾਇਦਾ ਪਹੁੰਚਾਉਂਦੀ ਹੈ। ਇਸ ਤੋਂ ਪਹਿਲਾਂ ਵੀ ਕਈ ਖੋਜਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਸੰਗੀਤ ਪੱਧਤੀ ਦਾ ਯਾਦ ਸ਼ਕਤੀ ਅਤੇ ਮਾਨਸਿਕ ਕਾਰਜ ਤਾਕਤ 'ਤੇ ਪ੍ਰਭਾਵ ਪੈਂਦਾ ਹੈ। ਇਕ ਹੋਰ ਖੋਜ ਜੋ ਯੂਨੀਵਰਸਿਟੀ ਆਫ਼ ਮਿਆਮੀ ਸਕੂਲ ਆਫ਼ ਮੈਡੀਸਨ ਵਲੋਂ 1991 ਵਿਚ ਕੀਤੀ ਗਈ ਸੀ, ਉਸ ਵਿਚ ਮਾਹਿਰਾਂ ਨੇ ਕਈ ਤਰ੍ਹਾਂ ਦੇ ਹਾਰਮੋਨ ਦੇ ਖੂਨ 'ਤੇ ਪ੍ਰਭਾਵ ਨੂੰ ਜਾਣਿਆ ਅਤੇ ਪਾਇਆ ਕਿ ਜਿਨ੍ਹਾਂ ਵਿਅਕਤੀਆਂ ਨੇ ਸੰਗੀਤ ਪੱਧਤੀ ਲਈ, ਉਨ੍ਹਾਂ ਵਿਚ ਮੈਟਾਲੋਨਿਨ ਨਾਮੀ ਇਕ ਹਾਰਮੋਨ ਦਾ ਪੱਧਰ ਜ਼ਿਆਦਾ ਪਾਇਆ ਗਿਆ। ਇਹ ਹਾਰਮੋਨ ਤਣਾਅ ਘੱਟ ਕਰਦਾ ਹੈ ਅਤੇ ਮੂਡ ਚੰਗਾ ਕਰਦਾ ਹੈ।
ਸੰਗੀਤ ਪੱਧਤੀ ਤੋਂ ਪਾਰਕਿਸਨ ਰੋਗ ਦੇ ਉਨ੍ਹਾਂ ਰੋਗੀਆਂ ਨੂੰ ਜਿਨ੍ਹਾਂ ਵਿਚੋਂ ਹੌਲੀਆਂ ਸਰੀਰਕ ਪ੍ਰਕਿਰਿਆਵਾਂ ਤੇ ਕੰਬਣ ਵਰਗੀਆਂ ਸਰੀਰਕ ਸਮੱਸਿਆਵਾਂ ਪਾਈਆਂ ਗਈਆਂ, ਉਨ੍ਹਾਂ ਨੂੰ ਵੀ ਲਾਭ ਪਹੁੰਚਿਆ। ਸੰਗੀਤ ਦੀ ਧੁਨ 'ਤੇ ਉਨ੍ਹਾਂ ਦੀ ਚਾਲ ਤੇਜ਼ ਪਾਈ ਗਈ। ਉਹ ਵੱਡੇ ਕਦਮ ਪੁੱਟਣ ਲੱਗੇ ਅਤੇ ਇਨ੍ਹਾਂ ਰੋਗੀਆਂ ਨੇ ਜ਼ਿਆਦਾ ਸੰਤੁਲਨ ਦਿਖਾਇਆ ਅਤੇ ਉਨ੍ਹਾਂ ਦਾ ਆਪਣੀਆਂ ਸਰਗਰਮੀਆਂ 'ਤੇ ਕੰਟਰੋਲ ਰਿਹਾ। ਮਾਹਿਰਾਂ ਅਨੁਸਾਰ ਸ਼ਾਇਦ ਸੰਗੀਤ ਦੀ ਧੁਨ ਨੇ ਉਨ੍ਹਾਂ ਦੇ ਦਰਦ ਨੂੰ ਘੱਟ ਕਰਨ ਵਿਚ ਮਦਦ ਕੀਤੀ। ਸੰਗੀਤ ਇਲਾਜ ਨਾਲ ਇਨ੍ਹਾਂ ਰੋਗੀਆਂ ਦਾ ਤਣਾਅ ਵੀ ਘਟ ਗਿਆ।
ਸਹੀ ਜੀਵਨ-ਸ਼ੈਲੀ ਅਪਣਾਓ

ਚੰਗੀ ਸਿਹਤ ਆਪਣੇ-ਆਪ ਵਿਚ ਇਕ ਬੇਸ਼ਕੀਮਤੀ ਤੋਹਫ਼ਾ ਹੈ ਪਰ ਅੱਜਕਲ੍ਹ ਵਿਅਕਤੀ ਏਨੇ ਰੋਗਾਂ ਨਾਲ ਪੀੜਤ ਹੈ ਕਿ ਸਿਹਤਮੰਦ ਵਿਅਕਤੀ ਬਹੁਤ ਘੱਟ ਹੀ ਨਜ਼ਰ ਆਉਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਅਸੀਂ ਜਿਸ ਜੀਵਨ-ਸ਼ੈਲੀ ਦੀ ਚੋਣ ਕਰਦੇ ਹਾਂ ਉਹ ਸਾਡੀ ਸਿਹਤ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ।
ਜ਼ਿਆਦਾਤਰ ਵਿਅਕਤੀ ਇਹ ਸੋਚਦੇ ਹਨ ਕਿ 35 ਸਾਲ ਦੀ ਉਮਰ ਤੋਂ ਬਾਅਦ ਹੀ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ ਪਰ ਇਸ ਤਰ੍ਹਾਂ ਨਹੀਂ ਹੈ। ਜੋ ਜੀਵਨਸ਼ੈਲੀ ਅਸੀਂ ਬਚਪਨ ਜਾਂ ਅੱਲ੍ਹੜ ਉਮਰ ਵਿਚ ਚੁਣ ਲੈਂਦੇ ਹਾਂ ਉਹ ਸਾਡੇ ਤਾਅ-ਉਮਰ ਪ੍ਰਭਾਵਿਤ ਕਰਦੀ ਹੈ, ਇਸ ਲਈ ਚੰਗੀ ਸਿਹਤ ਖ਼ੁਦ ਦੇ ਹੱਥ ਵਿਚ ਹੁੰਦੀ ਹੈ। ਜੇਕਰ ਤੁਸੀਂ ਵੀ ਚੰਗੀ ਸਿਹਤ ਪਾਉਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਆਪਣੀ ਜੀਵਨਸ਼ੈਲੀ ਬਦਲ ਲਓ। ਹਮੇਸ਼ਾ ਸੰਤੁਲਿਤ ਭੋਜਨ ਹੀ ਲਓ ਤੇ ਫਲਾਂ ਤੇ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰੋ। ਮੱਖਣ, ਕ੍ਰੀਮ, ਚਰਬੀਯੁਕਤ ਭੋਜਨ, ਚੀਨੀ ਤੇ ਹੋਰ ਮਿੱਠੀਆਂ ਚੀਜ਼ਾਂ ਦਾ ਸੇਵਨ ਕਰੋ ਪਰ ਸੀਮਿਤ ਮਾਤਰਾ ਵਿਚ। ਜੇਕਰ ਤੁਹਾਡਾ ਵਜ਼ਨ ਜ਼ਿਆਦਾ ਵਧ ਰਿਹਾ ਹੈ ਤਾਂ ਉਸ 'ਤੇ ਕਾਬੂ ਰੱਖੋ ਕਿਉਂਕਿ ਮੋਟਾਪਾ ਨਾ ਸਿਰਫ਼ ਤੁਹਾਡੀ ਸ਼ਖ਼ਸੀਅਤ ਨੂੰ ਖਰਾਬ ਕਰਦਾ ਹੈ ਬਲਕਿ ਕਈ ਰੋਗਾਂ ਦੀ ਸੰਭਾਵਨਾ ਨੂੰ ਵੀ ਵਧਾ ਦਿੰਦਾ ਹੈ।
ਗਾਜਰ ਬਚਾਉਂਦੀ ਹੈ ਕੈਂਸਰ ਤੋਂ

ਇੰਟਰਨੈਸ਼ਨਲ ਜਰਨਲ ਆਫ਼ ਕੈਂਸਰ ਵਿਚ ਪ੍ਰਕਾਸ਼ਿਤ ਇਕ ਅਧਿਐਨ ਅਨੁਸਾਰ ਜੋ ਔਰਤਾਂ ਹਫ਼ਤੇ ਵਿਚ ਪੰਜ ਦਿਨ ਘੱਟ ਤੋਂ ਘੱਟ ਚਾਰ ਗਾਜਰਾਂ ਰੋਜ਼ ਖਾਦੀਆਂ ਹਨ, ਉਨ੍ਹਾਂ ਵਿਚ ਕੈਂਸਰ ਹੋਣ ਦਾ ਖ਼ਤਰ ਅੱਧਾ ਰਹਿ ਜਾਂਦਾ ਹੈ। ਅਧਿਐਨ ਨੇ ਇਸ ਦਾ ਸਿਹਰਾ ਬੇਟਾ ਕੈਰੋਟਿਨ ਨੂੰ ਦਿੱਤਾ ਹੈ ਕਿਉਂਕਿ ਗਾਜਰ ਵਿਚ ਬੇਟਾ ਕੈਰੋਟਿਨ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਕੈਂਸਰ ਰੋਧੀ ਮੰਨਿਆ ਜਾਂਦਾ ਹੈ। ਗਾਜਰ ਦੇ ਇਲਾਵਾ ਏਪਰੀਕਾਟ, ਸ਼ਕਰਕੰਦੀ, ਖਰਬੂਜ਼ਾ ਤੇ ਸੀਤਾਫਲ ਵਿਚ ਵੀ ਬੇਟਾ ਕੈਰੋਟਿਨ ਚੰਗੀ ਮਾਤਰਾ 'ਚ ਹੁੰਦਾ ਹੈ।

ਖੁੱਲ੍ਹੇ ਦਫ਼ਤਰ ਵਧੀਆ ਹਨ ਛੋਟੇ ਕੈਬਿਨਾਂ ਤੋਂ

ਅੱਜਕਲ੍ਹ ਥਾਂ ਬਹੁਤ ਕੀਮਤੀ ਹੈ ਅਤੇ ਛੋਟੇ-ਛੋਟੇ ਥਾਂ 'ਤੇ ਕੈਬਿਨ ਦਾ ਰੂਪ ਦੇ ਕੇ ਦਫ਼ਤਰ ਖੋਲ੍ਹੇ ਦਿੱਤੇ ਜਾਂਦੇ ਹਨ ਪਰ ਇਕ ਖੋਜ ਵਿਚ ਪਾਇਆ ਗਿਆ ਹੈ ਕਿ ਇਸ ਤਰ੍ਹਾਂ ਦੇ ਛੋਟੇ-ਛੋਟੇ ਕੈਬਿਨ ਦਫ਼ਤਰ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ ਕਿਉਂਕਿ ਇਸ ਤਰ੍ਹਾਂ ਦੇ ਥਾਂ 'ਤੇ ਕੰਮ ਕਰਨ ਨਾਲ ਕਰਮਚਾਰੀਆਂ 'ਚ ਤਣਾਅ ਵਧਦਾ ਹੈ ਜਦ ਕਿ ਵੱਡੇ ਦਫ਼ਤਰਾਂ ਵਿਚ ਕੰਮ ਕਰਨ ਨਾਲ ਉਤਪਾਦਕਤਾ ਅਤੇ ਆਤਮਵਿਸ਼ਵਾਸ ਵਿਚ ਵਾਧਾ ਪਾਇਆ ਗਿਆ। ਖੁੱਲ੍ਹੇ ਦਫ਼ਤਰ ਵਿਚ ਕੰਮ ਕਰਨ ਨਾਲ ਕਰਮਚਾਰੀ ਇਕ-ਦੂਜੇ ਦੀਆਂ ਮਨੋਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਪਾਉਂਦੇ ਹਨ ਜਿਸ ਨਾਲ ਤਣਾਅ ਘੱਟ ਹੁੰਦਾ ਹੈ।

ਤਣਾਅ ਨੂੰ ਭਾਰੂ ਨਾ ਪੈਣ ਦਿਓ

ਤਣਾਅ ਦਾ ਪ੍ਰਗਟਾਵਾ ਇਸ ਦੀ ਤੀਬਰਤਾ 'ਤੇ ਨਿਰਭਰ ਕਰਦਾ ਹੈ ਜੋ ਤਣਾਅ ਥਕਾਨ, ਚਿੰਤਾ, ਗੁੱਸੇ, ਦਮਾ, ਗੈਸਿਟ੍ਰਕ ਅਲਸਰ ਜਿਥੋਂ ਤੱਕ ਕਿ ਦਿਲ ਦੀ ਬਿਮਾਰੀ ਦੇ ਰੂਪ ਵਿਚ ਵੀ ਪ੍ਰਗਟ ਹੋ ਸਕਦਾ ਹੈ। ਤਣਾਅ ਮੂਕ ਪ੍ਰਚਾਲਕ ਹੈ। ਚੁੱਪਚਾਪ ਆਪਣਾ ਕੰਮ ਕਰਦਾ ਰਹਿੰਦਾ ਹੈ। ਤਣਾਅ ਦੇ ਸ਼ਿਕਾਰ ਨੂੰ ਉਦੋਂ ਤੱਕ ਇਸ ਦਾ ਅਹਿਸਾਸ ਵੀ ਨਹੀਂ ਹੁੰਦਾ ਜਦੋਂ ਤੱਕ ਉਹ ਇਸ ਦੇ ਪ੍ਰਭਾਵ ਤੋਂ ਪ੍ਰਭਾਵਿਤ ਨਹੀਂ ਹੋ ਜਾਂਦਾ।
ਹਰ ਤਰ੍ਹਾਂ ਦਾ ਤਣਾਅ ਹਾਨੀਕਰਕ ਵੀ ਨਹੀਂ ਹੁੰਦਾ। ਥੋੜ੍ਹਾ ਬਹੁਤ ਤਣਾਅ ਤਾਂ ਜੀਵਨ ਵਿਚ ਅੱਗੇ ਵਧਣ, ਤਰੱਕੀ ਕਰਨ ਮੁਕਾਬਲੇ ਲਈ ਜ਼ਰੂਰੀ ਹੈ। ਇਸ ਦੀ ਜ਼ਿਆਦਾ ਮਾਤਰਾ ਵੀ ਲੰਮੇ ਸਮੇਂ ਤੱਕ ਦੁੱਖ ਪਹੁੰਚਾਉਂਦੀ ਹੈ। ਬਲੱਡ ਪ੍ਰੈਸ਼ਰ ਦੀ ਤਰ੍ਹਾਂ ਇਸ ਦਾ ਹੋਣਾ ਵੀ ਜ਼ਰੂਰੀ ਹੈ ਪਰ ਇਕ ਹੱਦ ਅੰਦਰ।
ਤਣਾਅ ਕੰਟਰੋਲ ਦੇ ਦੋ ਰਸਤੇ ਹੋ ਸਕਦੇ ਹਨ-ਸੰਘਰਸ਼ ਜਾਂ ਬਚ ਨਿਕਲਣਾ। ਜਾਂ ਤਾਂ ਇਸ ਦਾ ਸਾਹਮਣਾ ਕਰੋ ਜਾਂ ਇਸ ਤੋਂ ਬਚ ਨਿਕਲਣ ਦੀ ਕੋਸ਼ਿਸ਼ ਕਰੋ। ਤਣਾਅ ਸਾਨੂੰ ਘੇਰੇ ਹੀ ਨਾ, ਇਹ ਕਾਮਨਾ ਤਾਂ ਵਿਅਰਥ ਹੈ। ਤਣਾਅ ਅੱਜ ਦੇ ਜੀਵਨ ਦਾ ਅਭਿੰਨ ਅੰਗ ਹੈ ਅਤੇ ਰਹੇਗਾ। ਇਸ ਦਾ ਪ੍ਰਭਾਵ ਖੇਤਰ ਵਧਦਾ ਹੀ ਜਾ ਰਿਹਾ ਹੈ ਅਤੇ ਅੱਗੇ ਵੀ ਨਿਰੰਤਰ ਵਧਦੇ ਜਾਣ ਦੀ ਸੰਭਾਵਨਾ ਹੈ। ਹਾਂ, ਅਸੀਂ ਇਸ ਨੂੰ ਕੰਟਰੋਲ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ।
ਤਣਾਅ ਤੋਂ ਬਚਾਅ ਦਾ ਇਕ ਮੋਟਾ ਜਿਹਾ ਅਸੂਲ ਤਾਂ ਇਹ ਹੋ ਸਕਦਾ ਹੈ ਕਿ ਜਿਸ ਗੱਲ 'ਤੇ, ਜਿਸ ਕੰਮ 'ਤੇ, ਜਿਨ੍ਹਾਂ ਹਾਲਾਤਾਂ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ ਉਨ੍ਹਾਂ 'ਤੇ ਧਿਆਨ ਨਾ ਦਿਓ। ਉਨ੍ਹਾਂ ਨੂੰ ਅਣਗੌਲਿਆ ਕਰੋ। ਜਿਨ੍ਹਾਂ ਦੀ ਅਣਗਹਿਲੀ ਸੰਭਵ ਨਾ ਹੋਵੇ, ਉਨ੍ਹਾਂ 'ਤੇ ਕੰਟਰੋਲ ਕਰੋ। ਇਸ ਨੂੰ ਅੰਗਰੇਜ਼ੀ ਵਿਚ ਕਹਿੰਦੇ ਹਨ 'ਇਗਨੋਰ ਵੱਟ ਕੈਨਨਾਟ ਬੀ ਕੰਟਰੋਲਡ ਐਂਡ ਕੰਟਰੋਲ ਵੱਟ ਕੈਨਨਾਟ ਬੀ ਇਗਨੋਰਡ'। ਇਹ ਸੰਸਾਰ ਤਾਂ ਜਿਵੇਂ ਹੈ, ਉਸੇ ਤਰ੍ਹਾਂ ਦਾ ਰਹੇਗਾ। ਬੁਰੀ ਤੋਂ ਬੁਰੀ ਸਥਿਤੀ ਤੋਂ ਵੀ ਜ਼ਿਆਦਾ ਤੋਂ ਜ਼ਿਆਦਾ ਲਾਭ ਚੁੱਕਣਾ ਸਾਡਾ ਨਿਸ਼ਚਾ ਹੋਣਾ ਚਾਹੀਦਾ।
ਹੜਬੜੀ ਕਰਨ ਦੀ ਆਦਤ ਛੱਡੋ। ਆਪਣੇ ਹੀ ਉੱਪਰ ਸਾਰਾ ਬੋਝ ਨਾ ਪਾਓ। ਆਪਣੀ ਰੁਚੀ ਅਨੁਸਾਰ ਕੋਈ ਸ਼ੌਕ ਰੱਖੋ। ਉਸ 'ਤੇ ਮਨ, ਦਿਮਾਗ ਨੂੰ ਨਵੀਂ ਊਰਜਾ ਮਿਲਦੀ ਹੈ। ਤਣਾਅ ਤੋਂ ਛੁਟਕਾਰਾ ਮਿਲਦਾ ਹੈ। ਕਦੀ-ਕਦੀ ਬਾਹਰੀ ਦੁਨੀਆ ਤੋਂ ਹਟ ਕੇ ਖ਼ੁਦ ਨਾਲ ਰੂ-ਬਰੂ ਹੋਣ ਦਾ ਮੌਕਾ ਵੀ ਕੱਢੋ।
ਇਨਸਾਨੀ ਨਾਸਮਝੀਆਂ ਨੂੰ ਹੱਸ ਕੇ ਟਾਲ ਦਿਓ। ਕਾਰਜ ਖੇਤਰ ਦੀਆਂ ਪਰੇਸ਼ਾਨੀਆਂ ਜਿਥੋਂ ਤੱਕ ਹੋ ਸਕੇ ਘਰ ਨਾ ਲਿਆਓ। ਐਤਵਾਰ ਅਤੇ ਛੁੱਟੀ ਜਾਂ ਫੁਰਸਤ ਲਈ ਹੱਸਣ ਖੇਡਣ ਲਈ ਪਰਿਵਾਰ ਦੇ ਨਾਲ ਬਿਤਾਓ। ਮਿਲਣ, ਮਿਲਾਉਣ, ਆਨੰਦ ਲੈਣ ਲਈ ਹੁੰਦੇ ਹਨ। ਸਮੇਂ-ਸਮੇਂ 'ਤੇ ਛੁੱਟੀ ਲਓ, ਪਰਿਵਾਰ ਦੇ ਨਾਲ ਘੁੰਮਣ ਜਾਓ। ਤੁਹਾਡੀ ਪਤਨੀ ਅਤੇ ਬੱਚੇ ਤਣਾਅ ਦੇ ਵਿਰੁੱਧ ਤੁਹਾਡੀ ਸਭ ਤੋਂ ਮਜ਼ਬੂਤ ਢਾਲ ਹਨ।

ਮਾਸਪੇਸ਼ੀਆਂ ਅਤੇ ਫੇਫੜਿਆਂ ਨੂੰ ਸ਼ਕਤੀ ਪ੍ਰਦਾਨ ਕਰਦਾ ਹੈ ਪ੍ਰਾਣਾਯਾਮ

ਪ੍ਰਾਣਾਯਾਮ ਇਕ ਇਸ ਤਰ੍ਹਾਂ ਦੀ ਕਿਰਿਆ ਹੈ, ਜਿਸ ਨਾਲ ਨਾ ਸਿਰਫ਼ ਪ੍ਰਾਣ ਹਵਾ ਦੀ ਪੂਰਤੀ ਸਾਡੇ ਅੰਗਾਂ ਨੂੰ ਹੁੰਦੀ ਹੈ, ਸਗੋਂ ਅੰਦਰੂਨੀ ਅੰਗਾਂ ਦੀ ਕਸਰਤ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਸਿਹਤ ਦੇ ਪੱਖ ਤੋਂ ਪ੍ਰਾਣਾਯਾਮ ਬਹੁਤ ਉਪਯੋਗੀ ਹੈ।
ਪ੍ਰਾਣਾਯਾਮ ਕਰਦੇ ਸਮੇਂ ਪੇਟ ਦੀਆਂ ਮਾਸਪੇਸ਼ੀਆਂ ਵਾਰੀ-ਵਾਰੀ ਨਾਲ ਬਹੁਤ ਸੁੰਗੜਦੀਆਂ ਅਤੇ ਫੈਲਦੀਆਂ ਹਨ, ਜਿਸ ਨਾਲ ਅੰਗਾਂ ਦੀ ਚੰਗੀ ਤਰ੍ਹਾਂ ਕਸਰਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਅੰਤੜੀਆਂ ਦੇ ਜਲਨ ਦੀ ਸ਼ਿਕਾਇਤ ਹੋਵੇ ਉਨ੍ਹਾਂ ਨੂੰ ਇਸ ਨਾਲ ਲਾਭ ਮਿਲਦਾ ਹੈ। ਜਿਹੜੇ ਲੋਕ ਸਾਹ ਕਿਰਿਆ ਨੂੰ ਠੀਕ ਕਰਨ ਲਈ ਕਿਸੇ ਤਰ੍ਹਾਂ ਦਾ ਅਭਿਆਸ ਨਹੀਂ ਕਰਦੇ, ਉਹ ਆਪਣੇ ਫੇਫੜਿਆਂ ਦੇ ਕੁਝ ਅੰਸ਼ਾਂ ਤੋਂ ਹੀ ਸਾਹ ਲੈਂਦੇ ਹਨ, ਬਾਕੀ ਹਿੱਸਾ ਉਨ੍ਹਾਂ ਦਾ ਨਿਕੰਮਾ ਪਿਆ ਰਹਿੰਦਾ ਹੈ। ਇਨ੍ਹਾਂ ਵਿਚ ਹਵਾ ਦਾ ਸੰਚਾਰ ਚੰਗੀ ਤਰ੍ਹਾਂ ਨਾਲ ਨਹੀਂ ਹੁੰਦਾ, ਨਤੀਜੇ ਵਜੋਂ ਟੀ.ਬੀ. ਦੇ ਜੀਵਾਣੂ ਉਥੇ ਵਧਣ-ਫੁੱਲਣ ਲੱਗਦੇ ਹਨ। ਜੇਕਰ ਪ੍ਰਾਣਾਯਾਮ ਨਾਲ ਫੇਫੜਿਆਂ ਦੇ ਹਰ ਹਿੱਸੇ ਤੋਂ ਕੰਮ ਲਿਆ ਜਾਣ ਲੱਗੇ ਅਤੇ ਉਸ ਦਾ ਹਰੇਕ ਦਿਨ ਵਿਚ ਕਈ-ਕਈ ਵਾਰ ਸ਼ੁੱਧ ਹਵਾ ਨਾਲ ਘੁਲ ਜਾਇਆ ਕਰੇ ਤਾਂ ਫਿਰ ਇਨ੍ਹਾਂ ਜੀਵਾਣੂਆਂ ਦਾ ਹਮਲਾ ਅਸੰਭਵ ਹੋ ਜਾਵੇਗਾ ਅਤੇ ਸਿਹਤ ਸਬੰਧੀ ਇਨ੍ਹਾਂ ਰੋਗਾਂ ਤੋਂ ਬਚਿਆ ਜਾ ਸਕਦਾ ਹੈ।
ਪ੍ਰਾਣਾਯਾਮ ਨਾਲ ਸਾਫ, ਸਾਹ ਅਤੇ ਮਲੋਪਉਯੋਗੀ ਅੰਗਾਂ ਦੀ ਕਿਰਿਆ ਠੀਕ ਹੋਣ ਨਾਲ ਖੂਨ ਚੰਗੀ ਤਰ੍ਹਾਂ ਬਣਿਆ ਰਹਿੰਦਾ ਹੈ। ਇਹੀ ਖੂਨ ਸਰੀਰ ਦੇ ਸਾਰੇ ਅੰਗਾਂ ਤੱਕ ਪਹੁੰਚਦਾ ਹੈ। ਇਹ ਕੰਮ ਖ਼ਾਸ ਕਰਕੇ ਦਿਲ ਦਾ ਹੈ। ਖੂਨ ਸੰਚਾਰ ਨਾਲ ਸਬੰਧ ਰੱਖਣ ਵਾਲਾ ਪ੍ਰਧਾਨ ਅੰਗ ਹੈ ਦਿਲ ਅਤੇ ਪ੍ਰਾਣਾਯਾਮ ਨਾਲ ਉਸ ਦੇ ਜ਼ਿਆਦਾ ਸਿਹਤਮੰਦ ਹੋ ਜਾਣ ਨਾਲ ਸਾਰੇ ਅੰਗ ਚੰਗੀ ਤਰ੍ਹਾਂ ਕੰਮ ਕਰਨ ਲੱਗਦੇ ਹਨ।
ਪ੍ਰਾਣਾਯਾਮ ਨਾਲ ਦਿਮਾਗ਼ ਨੂੰ ਤਾਕਤ ਮਿਲਦੀ ਹੈ। ਸਰੀਰ ਵਿਗਿਆਨੀ ਇਸ ਵਿਸ਼ੇ 'ਤੇ ਇਕ ਮਤ ਹਨ ਕਿ ਸਾਹ ਲੈਂਦੇ ਸਮੇਂ ਦਿਮਾਗ਼ 'ਚੋਂ ਦੂਸ਼ਿਤ ਖੂਨ ਨਿਕਲਦਾ ਹੈ ਅਤੇ ਸਾਫ਼ ਖੂਨ ਉਸ ਵਿਚ ਸੰਚਾਰਿਤ ਹੁੰਦਾ ਹੈ। ਜੇਕਰ ਸਾਹ ਡੂੰਘਾ ਹੋਵੇ ਤਾਂ ਦੂਸ਼ਿਤ ਖੂਨ ਨਾਲ-ਨਾਲ ਵਗਦਾ ਹੈ ਅਤੇ ਦਿਲ ਤੋਂ ਜੋ ਸ਼ੁੱਧ ਖੂਨ ਉਥੇ ਆਉਂਦਾ ਹੈ, ਉਹ ਹੋਰ ਵੀ ਫਾਇਦੇਮੰਦ ਹੁੰਦਾ ਹੈ। ਨਤੀਜੇ ਵਜੋਂ ਸਾਹ ਡੂੰਘਾ ਲਿਆ ਜਾਵੇ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਦਿਮਾਗ਼ ਤੋਂ ਸਾਰਾ ਦੂਸ਼ਿਤ ਖੂਨ ਅੱਗੇ ਨਹੀਂ ਜਾਂਦਾ ਹੈ ਅਤੇ ਦਿਲ ਦਾ ਸ਼ੁੱਧ ਖੂਨ ਉਸ ਨੂੰ ਜ਼ਿਆਦਾ ਮਾਤਰਾ ਵਿਚ ਮਿਲਦਾ ਹੈ।
ਪ੍ਰਾਣਾਯਾਮ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਦਬਾਅ ਪੈਂਦਾ ਹੈ। ਦਬਾਅ ਨਾਲ ਉਸ ਖੇਤਰ ਦਾ ਖੂਨ ਸੰਚਾਰ ਵਧ ਜਾਂਦਾ ਹੈ। ਖੂਨ ਦਾ ਦੌਰਾ ਸਹੀ ਹੋਣ ਨਾਲ ਉਨ੍ਹਾਂ ਅੰਗਾਂ ਦੀ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਇਸ ਦੇ ਨਾਲ ਵਿਅਕਤੀ ਦਾ ਹੌਲੀ-ਹੌਲੀ ਆਤਮ ਵਿਕਾਸ ਕਰਦੇ ਹੋਏ ਆਪਣੇ ਨਿਸ਼ਾਨੇ ਤੱਕ ਪਹੁੰਚ ਜਾਂਦਾ ਹੈ। ਪ੍ਰਾਣਾਯਾਮ ਇਕ ਹਾਨੀ-ਰਹਿਤ ਯੋਗ ਅਭਿਆਸ ਹੀ ਨਹੀਂ, ਸਗੋਂ ਇਹ ਫੇਫੜਿਆਂ ਨੂੰ ਸਿਹਤਮੰਦ ਵੀ ਕਰਦਾ ਹੈ।





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX