'ਆਓ ਪੁੱਤਰੋ ਕਿਵੇਂ ਆਏ ਹੋ...?'
'ਤਾਈ ਜੀ, ਇਹ ਆਦਮੀ ਆਪਣੇ ਨੇੜਲੇ ਸ਼ਹਿਰ ਦੇ ਵੱਖ-ਵੱਖ ਪਿੰਡਾਂ ਤੋਂ ਹਨ ਅਤੇ ਬਿਰਧ ਆਸ਼ਰਮ ਲਈ ਉਗਰਾਹੀ ਕਰਨ ਵਾਸਤੇ ਆਏ ਹਨ' ਲੰਬੜਾਂ ਦੇ ਮੰੁਡੇ ਨੇ ਤਾਈ ਨਿਹਾਲੀ ਨੂੰ ਸੰਬੋਧਨ ਕਰਦਿਆਂ ਕਿਹਾ |
'ਪੁੱਤ ਤੇਰੇ ਸਦਕੇ ਜਾਵਾਂ... ਸਮਾਜ ਸੇਵੀ ਕੰਮ ਤਾਂ ਵੱਧ ਤੋਂ ਵੱਧ ਕਰਨੇ ਚਾਹੀਦੇ ਨੇ, ਨਾਲੇ ਉਗਰਾਹੀ ਤਾਂ ਲੈ ਜਾਵੋ ਭਾਵੇਂ ਸੌ ਵਾਰੀ... ਪਰ ਜੇ ਮੈਂ ਕੋਈ ਗੱਲ ਕਹਾਂ... ਤਾਂ ਤੁਸੀਂ ਗੁੱਸਾ ਤਾਂ ਨਹੀਂ ਕਰਦੇ...?'
'ਨਹੀਂ ਮਾਤਾ ਜੀ... |'
'ਵੇ ਪੁੱਤਰੋ, ਗੱਲ ਇਹ ਐ ਕਿ ਸਾਡੀ ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਦੇ ਰੋਜ਼ਾਨਾ ਜਹਾਜ਼ ਭਰ-ਭਰ ਕੇ ਵਿਦੇਸ਼ਾਂ ਨੂੰ ਜਾ ਰਹੇ ਨੇ, ਹਰੇਕ ਪਰਿਵਾਰ ਦੇ ਇਕ ਜਾਂ ਦੋ ਹੀ ਬੱਚੇ ਹਨ | ਬੱਚਿਆਂ ਵਲੋਂ ਉਚੇਰੀ ਪੜ੍ਹਾਈ ਨਾ ਕਰਨ ਕਰਕੇ ਵੱਡੇ ਸਕੂਲ-ਕਾਲਜ ਬੰਦ ਹੁੰਦੇ ਜਾ ਰਹੇ ਨੇ, ਬੱਚਿਆਂ ਦੀਆਂ ਸਾਡੇ ਨਾਲੋਂ ਦਿਨੋ-ਦਿਨ ਸਾਂਝਾਂ ਟੁੱਟਦੀਆਂ ਜਾ ਰਹੀਆਂ ਹਨ | ਆਉਣ ਵਾਲੇ ਕੁਝ ਹੀ ਸਮੇਂ 'ਚ ਚਿੰਤਾ ਦਾ ਵਿਸ਼ਾ ਇਹ ਵੀ ਐ ਕਿ ਜਿਹੜੇ ਬੱਚੇ ਵਿਦੇਸ਼ ਚਲੇ ਗਏ, ਉਨ੍ਹਾਂ ਬੱਚਿਆਂ ਨੇ ਆਪਣੇ ਬੱਚਿਆਂ ਦੀ ਪੈਦਾਇਸ਼ ਵੀ ਵਿਦੇਸ਼ਾਂ 'ਚ ਕਰ ਲੈਣੀ ਐਾ, ਸਾਡੇ ...
ਸਿਕੰਦਰ ਮਹਾਨ ਜਦੋਂ ਦੁਨੀਆ ਦੇ ਕਈ ਦੇਸ਼ਾਂ ਨੂੰ ਫਤਹਿ ਕਰਦਾ ਹੋਇਆ ਬਿਆਸ ਦਰਿਆ ਦੇ ਕੰਢੇ ਪੁੱਜਿਆ ਤਾਂ ਉਥੇ ਉਸ ਨੇ ਇਕ ਸਾਧੂ ਮਹਾਤਮਾ ਨੂੰ ਆਪਣੇ ਰੰਗ ਵਿਚ ਮਸਤ ਬੈਠੇ ਦੇਖਿਆ | ਸਾਧੂ ਦੀ ਨਜ਼ਰ ਸਿਕੰਦਰ ਉਤੇ ਪਈ | ਉਸ ਉਤੇ ਸਿਕੰਦਰ ਦੀ ਮੌਜੂਦਗੀ ਦਾ ਕੋਈ ਪ੍ਰਭਾਵ ਨਾ ਪਿਆ | ਉਹ ਆਪਣੀ ਭਜਨ ਬੰਦਗੀ ਵਿਚ ਵੇਖ ਕੇ ਸਿਕੰਦਰ ਮਹਾਨ ਘੋੜੇ ਤੋਂ ਹੇਠਾਂ ਉੱਤਰ ਆਇਆ | ਸਾਧੂ ਕੋਲ ਪਹੁੰਚ ਕੇ ਸਿਕੰਦਰ ਪੁੱਛਣ ਲੱਗਾ, 'ਬਾਬਾ, ਤੂੰ ਕੌਣ ਏਾ?' ਸਾਧੂ ਬੋਲਿਆ, 'ਇਹ ਤਾਂ ਮੈਂ ਫਿਰ ਦੱਸਾਂਗਾ | ਪਹਿਲਾਂ ਤੂੰ ਦੱਸ ਕਿ ਤੂੰ ਕੌਣ ਏਾ, ਜਿਸ ਨੇ ਇਥੇ ਆ ਕੇ ਮੇਰੀ ਪਰਮਾਤਮਾ ਨਾਲ ਲੱਗੀ ਹੋਈ ਲਿਵ ਤੋੜ ਦਿੱਤੀ ਏ |' ਸਿਕੰਦਰ ਮਹਾਨ ਨੇ ਹੈਰਾਨ ਹੁੰਦਿਆਂ ਆਖਿਆ, 'ਤੂੰ ਮੈਨੂੰ ਨਹੀਂ ਜਾਣਦਾ? ਮੈਂ ਹਾਂ ਸਿਕੰਦਰ ਮਹਾਨ | ਸਾਰੀ ਦੁਨੀਆ ਮੇਰੇ ਅੱਗੇ ਸਿਰ ਝੁਕਾਉਂਦੀ ਏ |' ਸਾਧੂ ਨੇ ਸਿਕੰਦਰ ਵੱਲ ਭਰਵੀਂ ਨਜ਼ਰ ਨਾਲ ਤੱਕਦੇ ਹੋਏ ਕਿਹਾ, 'ਤੂੰ ਉਹੀ ਸਿਕੰਦਰ ਹੈਾ? ਜਿਹੜਾ ਦੁਨੀਆ ਦੀ ਬਾਦਸ਼ਾਹੀ ਪ੍ਰਾਪਤ ਕਰਨ ਲਈ ਭਟਕਦਾ ਫਿਰਦਾ ਏਾ?' ਸਿਕੰਦਰ ਇਹ ਸੁਣ ਕੇ ਹੋਰ ਵੀ ਹੈਰਾਨੀ ਨਾਲ ਭਰ ਗਿਆ | ਉਸ ਕਿਹਾ, 'ਹਾਂ, ਮੈਂ ਹੀ ਹਾਂ ਉਹ ਸਿਕੰਦਰ, ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੇਰੇ ਰੋਣ ਦੀ ਆਵਾਜ਼ ਸੁਣ ਕੇ ਨਿੱਕੀ ਬੇਬੇ ਨੇ ਮੇਰੇ ਦਾਦਾ ਜੀ ਨੂੰ ਉੱਚੀ ਦੇਕੇ ਕਹਿਣਾ, 'ਭਗਵਾਨ ਸਿਹਾਂ, ਕਿਉਂ ਭੋਰਾ ਭਰ ਨੂੰ ਕੁੱਟੀ ਜਾਨਾ, ਕੁੱਟ ਕੇ ਤੂੰ ਇਹਨੂੰ ਡੀ.ਸੀ.ਬਨੌਣਾ? ਮੈਂ ਤਾਂ ਕਦੋਂ ਦੀ ਇਹਨੂੰ ਸੂਬੇਦਾਰ ਬਣਾਈ ਫਿਰਦੀ ਹਾਂ' | ਪਤਾ ਨਹੀਂ, ਹੱਸਦਿਆਂ ਖੇਲਦਿਆਂ ਦੀ ਰਾਤ ਕਦੋਂ ਬੀਤ ਜਾਂਦੀ | ਸਵੇਰਾ ਹੋਣ 'ਤੇ ਅਸੀਂ ਸਾਰੇ ਸਕੂਲ ਜਾਣ ਨੂੰ ਤਿਆਰ ਹੋਣ ਲੱਗ ਪੈਂਦੇ ਅਤੇ ਨਿੱਕੀ ਬੇਬੇ ਆਪਣੀ ਬੱਕਰੀ ਲਈ ਘਾਹ ਪੱਠੇ ਦਾ ਅਤੇ ਚੁੱਲ੍ਹੇ ਚੌਕੇਂ ਲਈ ਬਾਲਣ ਦਾ ਪ੍ਰਬੰਧ ਕਰਨ ਦੀ ਆਪਣੀ ਡਿਊਟੀ 'ਤੇ ਚਲੀ ਜਾਂਦੀ | ਵਾਪਸ ਆਕੇ ਰੋਜ਼ ਵਾਂਗ ਆਪਣੀ ਬੇਟੀ ਦੇ ਕੰਮ ਵਿਚ ਹੱਥ ਵਟਾਉਂਦੀ ਜਾਂ ਫਿਰ ਚਰਖਾ ਕੱਤਣ ਲੱਗ ਪੈਂਦੀ | ਮੈਟਿ੍ਕ ਦੀ ਪ੍ਰੀਖਿਆ ਪਾਸ ਕਰਕੇ ਮੈਂ ਕਾਲਜ ਦੀ ਪੜ੍ਹਾਈ ਲਈ ਸ਼ਹਿਰ ਆ ਗਿਆ | ਕੁਝ ਸਾਲਾਂ ਬਾਅਦ ਪਤਾ ਲੱਗਾ ਕਿ ਨਿੱਕੀ ਬੇਬੇ ਇਸ ਸੰਸਾਰ ਨੂੰ ਹਮੇਸ਼ਾ ਲਈ ਛੱਡ ਗਈ ਹੈ | ਗ਼ਰੀਬੀ ਅਤੇ ਤੰਗੀ ਤੁਰਸ਼ੀ ਦੇ ਹੁੰਦਿਆਂ ਹੋਇਆਂ ਵੀ ਖੁਸ਼ ਰਹਿਣ ਦਾ ਢੰਗ ਨਿੱਕੀ ਬੇਬੇ ਸਾਨੂੰ ਸਭ ਨੂੰ ਦੱਸ ਗਈ ਹੈ | ਉਸਤੇ ਅਮਲ ਕਰਨਾ ਜਾਂ ਨਾ ਕਰਨਾ ...
• ਨਵਰਾਹੀ ਘੁਗਿਆਣਵੀ •
ਧਰਤੀ ਵਾਲੀ ਅਦਾਲਤ ਤਾਂ ਥਿੜਕ ਸਕਦੀ,
ਉੱਪਰ ਵਾਲੀ ਹਮੇਸ਼ਾ ਨਿਆਂ ਕਰਦੀ |
ਬੇਸ਼ੱਕ ਮਾਸੀਆਂ ਆਪਣੀ ਜਗ੍ਹਾ ਉੱਤੇ,
ਮਾਂ ਉਹ ਛਤਰੀ ਜੋ ਸਿਰਾਂ 'ਤੇ ਛਾਂ ਕਰਦੀ |
ਹੇਰਾ-ਫੇਰੀ ਬਦਨਾਮੀਆਂ ਕਰੇ ਪੈਦਾ,
ਨੇਕ-ਨੀਤੀ ਮਨੁੱਖ ਦਾ ਨਾਂਅ ਕਰਦੀ |
ਸਦਾ ਸਬਰ ਸੰਤੋਖ਼ ਤਿ੍ਪਤ ਕਰਦਾ,
ਬੇਸ਼ੱਕ ਬੰਦੇ ਨੂੰ ਠਿੱਠ ਤਮਾਂ ਕਰਦੀ |
-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : ...
ਇਕ ਵਾਰ ਸੁਕਰਾਤ ਕੋਲ ਇਕ ਜ਼ਿਮੀਂਦਾਰ ਆਇਆ ਜੋ ਆਪਣੀ ਬੇਸ਼ੁਮਾਰ ਧਨ-ਦੌਲਤ ਤੇ ਜ਼ਮੀਨ ਦੇ ਨਸ਼ੇ 'ਚ ਪੂਰੀ ਤਰ੍ਹਾਂ ਹੰਕਾਰੀ ਬਣ ਚੁੱਕਾ ਸੀ |
ਸੁਕਰਾਤ ਨੇ ਪੁੱਛਿਆ, 'ਕਿਸ ਤਰ੍ਹਾਂ ਆਏ ਹੋ?'
'ਤੁਹਾਡੇ ਪਾਸੋਂ ਗਿਆਨ ਦੀਆਂ ਗੱਲਾਂ ਸੁਣਨ ਆਇਆ ਹਾਂ', ਜ਼ਿਮੀਂਦਾਰ ਬੋਲਿਆ |
ਸੁਕਰਾਤ ਨੇ ਕਿਹਾ ਅਹੁ ਸਾਹਮਣਿਓਾ ਵਿਸ਼ਵ ਦਾ ਨਕਸ਼ਾ ਲੈ ਕੇ ਆਓ ਤੇ ਸੁਕਰਾਤ ਨੇ ਉਸ ਨੂੰ ਪੁੱਛਿਆ ਇਸ ਨਕਸ਼ੇ 'ਚ ਦੱਸੋ ਕਿ ਯੂਰਪ ਕਿੱਥੇ ਹੈ ਤੇ ਯੂਨਾਨ ਕਿੱਥੇ ਹੈ?
ਜ਼ਿਮੀਂਦਾਰ ਨੇ ਇਕ ਬਿੰਦੂ 'ਤੇ ਉਂਗਲੀ ਟਿਕਾਈ ਤੇ ਕਿਹਾ ਜੀ ਇਹ ਯੂਨਾਨ ਹੈ | ਸੁਕਰਾਤ ਨੇ ਫਿਰ ਕਿਹਾ, ਅੱਛਾ ਹੁਣ ਦੱਸੋ ਕਿ ਤੇਰੀ ਜ਼ਮੀਨ ਕਿੱਥੇ ਹੈ? ਜ਼ਿਮੀਂਦਾਰ ਬੋਲਿਆ, 'ਜਦੋਂ ਯੂਨਾਨ ਹੀ ਇਕ ਬਿੰਦੂ ਜਿੰਨਾ ਹੈ ਤਾਂ ਮੇਰੀ ਜ਼ਮੀਨ ਇਸ 'ਚ ਕਿੱਥੇ ਮਿਲੇਗੀ?'
ਸੁਕਰਾਤ ਬੋਲੇ, 'ਇਸ ਵੱਡੇ ਨਕਸ਼ੇ 'ਚ ਇਕ ਬਿੰਦੂ ਜਿੰਨੀ ਵੀ ਤੇਰੀ ਜ਼ਮੀਨ ਨਹੀਂ ਹੈ ਤੇ ਤੂੰ ਫਿਰ ਹੰਕਾਰ ਕਿਸ ਗੱਲ ਦਾ ਕਰਦਾ ਹੈਾ |' ਬਸ ਮੈਂ ਤਾਂ ਇਹ ਹੀ ਗਿਆਨ ਦੇ ਸਕਦਾ ਹਾਂ ਕਿ ਹੰਕਾਰ ਨੂੰ ਛੱਡੋ ਫਿਰ ਦੇਖੋ ਜ਼ਿੰਦਗੀ ਜਿਊਣ ਦਾ ਕਿੰਨਾ ਸਵਾਦ ਆਉਂਦਾ ਹੈ | ਜ਼ਿਮੀਂਦਾਰ ਸ਼ਰਮਿੰਦਾ ਹੋ ਕੇ ਸੁਕਰਾਤ ...
ਪਾਪਾ! ਅੱਜਕੱਲ੍ਹ ਡਾਕੂ ਨੀ ਹੁੰਦੇ? ਰੋਜ਼ਾਨਾ ਘੰਟਿਆਂਬੱਧੀ ਟੀ.ਵੀ. ਦੇਖਦੇ ਬੱਚੇ ਨੇ ਆਪਣੇ ਮਨ ਵਿਚ ਆਏ ਸਵਾਲ ਦਾ ਜਵਾਬ ਪਿਤਾ ਤੋਂ ਪੁੱਛ ਲਿਆ | ਉਹ ਕਈ ਦਿਨ ਤੋਂ ਡਾਕੂਆਂ ਦੀਆਂ ਕਹਾਣੀਆਂ ਵਾਲੇ ਪ੍ਰੋਗਰਾਮ ਦੇਖਦਾ ਆ ਰਿਹਾ ਸੀ | ਸਵਾਲ ਤਾਂ ਉਹ ਪਹਿਲਾਂ ਵੀ ਅਕਸਰ ਕਰਦਾ ਰਹਿੰਦਾ ਸੀ ਪਰ ਉਸ ਦੇ ਅੱਜ ਦੇ ਸਵਾਲ ਦਾ ਜਵਾਬ ਦੇਣਾ ਬੜਾ ਔਖਾ ਸੀ | ਡੂੰਘਾ ਹਉਕਾ ਭਰਦਿਆਂ ਪਿਤਾ ਨੇ ਜਵਾਬ ਦਿੱਤਾ, 'ਹੁੰਦੇ ਤਾਂ ਅੱਜਕੱਲ੍ਹ ਵੀ ਹਨ ਬੇਟਾ ਪਰ ਇਨ੍ਹਾਂ ਨੇ ਵੱਖ-ਵੱਖ ਰੂਪ ਧਾਰਨ ਕਰ ਲਏ ਹਨ | ਲੁੱਟ ਤਾਂ ਇਹ ਉਨ੍ਹਾਂ ਨਾਲੋਂ ਵੀ ਕਿਤੇ ਵੱਧ ਕਰਦੇ ਹਨ ਪਰ... |' ਪਿਤਾ ਵਲੋਂ ਮਿਲੇ ਜਵਾਬ ਨਾਲ ਬੱਚਾ ਸੰਤੁਸ਼ਟ ਹੋਣ ਦੀ ਬਜਾਇ ਹੋਰ ਵੀ ਉਲਝ ਗਿਆ |
-ਪਿੰਡ ਤੇ ਡਾ: ਕਾਲੇਵਾਲ ਬੀਤ, ਤਹਿਸੀਲ: ਗੜ੍ਹਸ਼ੰਕਰ (ਹੁਸ਼ਿਆਰਪੁਰ)
ਮੋਬਾਈਲ : ...
ਕੁਝ ਸਾਧੂ ਆਪੋ-ਆਪਣੀਆਂ ਚਟਾਈਆਂ 'ਤੇ ਧਿਆਨ ਲਾਈ ਬੈਠੇ ਸਨ | ਇਸ ਸਮੇਂ ਇਕ ਵਿਅਕਤੀ ਆਉਂਦਾ ਹੈ ਅਤੇ ਸਭ ਤੋਂ ਵੱਡੀ ਉਮਰ ਦੇ ਸਾਧੂ ਨੂੰ ਸਿਰ ਝੁਕਾਅ ਕੇ ਬੇਨਤੀ ਕਰਦਾ ਹੈ ਕਿ ਮਹਾਰਾਜ ਮੇਰੀ ਪਤਨੀ ਮੇਰਾ ਕਹਿਣਾ ਨਹੀਂ ਮੰਨਦੀ, ਇਸ ਦਾ ਕੋਈ ਉਪਾਅ ਦੱਸੋ |
ਸਾਧੂ ਨੇ ਸਭ ਤੋਂ ਛੋਟੀ ਉਮਰ ਦੇ ਸਾਧੂ ਨੂੰ ਆਵਾਜ਼ ਮਾਰ ਕੇ ਕਿਹਾ, 'ਇਕ ਚਟਾਈ ਹੋਰ ਲਗਾ ਦੇ ਬੱਚਾ |'
-ਪਿੰਡ ਤੇ ਡਾਕ: ਖੋਸਾ ਪਾਂਡੋ, ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX