ਤਾਜਾ ਖ਼ਬਰਾਂ


ਆਈ. ਏ. ਐਸ. ਰਵਨੀਤ ਕੌਰ ਪੰਜਾਬੀ ਯੂਨੀਵਰਸਿਟੀ ਦੇ ਨਵੇਂ ਉਪ ਕੁਲਪਤੀ ਨਿਯੁਕਤ
. . .  18 minutes ago
ਪਟਿਆਲਾ, 26 ਨਵੰਬਰ (ਕੁਲਵੀਰ ਸਿੰਘ ਧਾਲੀਵਾਲ )- ਚੀਫ਼ ਸੈਕਰੇਟਰੀ ਫੋਰੈਸਟ ਅਤੇ ਵਾਈਲਡ ਲਾਈਫ਼ ਰਵਨੀਤ ਕੌਰ ਆਈ. ਏ. ਐਸ. ਨੂੰ ਪੰਜਾਬੀ ਯੂਨੀਵਰਸਿਟੀ ਦਾ ਐਡੀਸ਼ਨਲ ਚਾਰਜ ਦਿੱਤਾ...
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਤਿਆਰੀਆਂ ਜਾਰੀ
. . .  22 minutes ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਭਲਕੇ ਹੋਣ ਵਾਲੀ ਚੋਣ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ...
ਸੰਦੌੜ ਬਾਰਡਰ ਰਾਹੀਂ ਹਰਿਆਣਾ 'ਚ ਦਾਖ਼ਲ ਹੋਏ ਕਿਸਾਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ
. . .  29 minutes ago
ਸੰਦੌੜ ਬਾਰਡਰ ਰਾਹੀਂ ਹਰਿਆਣਾ 'ਚ ਦਾਖ਼ਲ ਹੋਏ ਕਿਸਾਨ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ..........
ਸੰਵਿਧਾਨ ਦਿਵਸ ਮੌਕੇ ਅੰਨਦਾਤਾ 'ਤੇ ਤਸ਼ੱਦਦ ਲੋਕਤੰਤਰ ਦੀ ਹੱਤਿਆ- ਬੀਬਾ ਬਾਦਲ
. . .  44 minutes ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਖ਼ਿਲਾਫ਼ ਹਰਿਆਣਾ ਸਰਕਾਰ ਵਲੋਂ ਵਰਤੀ ਗਈ ਸਖ਼ਤੀ ਦੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ...
ਮੁਲਤਾਨੀ ਮਾਮਲੇ 'ਚ ਅਦਾਲਤ ਨੇ ਖ਼ਾਰਜ ਕੀਤੀ ਚੰਡੀਗੜ੍ਹ ਪੁਲਿਸ ਦੇ ਸਾਬਕਾ ਡੀ. ਐਸ. ਪੀ. ਦੀ ਅਰਜ਼ੀ
. . .  about 1 hour ago
ਐਸ. ਏ. ਐਸ. ਨਗਰ, 26 ਨਵੰਬਰ (ਜਸਬੀਰ ਸਿੰਘ ਜੱਸੀ)- 1991 'ਚ ਆਈ. ਏ. ਐਸ. ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ 'ਚ...
ਜਾਣੋ ਕੌਣ ਹੈ ਸੋਸ਼ਲ ਮੀਡੀਆ ਰਾਹੀਂ ਪੰਜਾਬ ਅਤੇ ਹਰਿਆਣਾ 'ਚ ਰਾਤੋਂ-ਰਾਤ ਹਰਮਨ ਪਿਆਰਾ ਬਣਿਆ ਇਹ ਨੌਜਵਾਨ ਕਿਸਾਨ
. . .  about 1 hour ago
ਅੰਬਾਲਾ, 26 ਨਵੰਬਰ- ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੁੱਧ 'ਦਿੱਲੀ ਚੱਲੋ' ਪ੍ਰੋਗਰਾਮ ਤਹਿਤ ਬੀਤੇ ਦਿਨ ਅੰਬਾਲਾ ਵਿਖੇ ਵਾਟਰ ਕੈਨਨ (ਪਾਣੀ ਵਾਲੀ ਤੋਪ) ਦੀ ਗੱਡੀ 'ਤੇ ਚੜ੍ਹ ਕੇ ਪਾਣੀ ਵਾਲੀ ਬੁਛਾੜ...
10 ਹਜ਼ਾਰ ਤੋਂ ਵਧ ਦੀ ਗਿਣਤੀ 'ਚ ਕਿਸਾਨਾਂ ਨੇ ਸ਼ੰਭੂ ਵਿਖੇ ਕੀਤਾ ਰੋਸ ਪ੍ਰਦਰਸ਼ਨ
. . .  about 1 hour ago
10 ਹਜ਼ਾਰ ਤੋਂ ਵਧ ਦੀ ਗਿਣਤੀ 'ਚ ਕਿਸਾਨਾਂ ਨੇ ਸ਼ੰਭੂ ਵਿਖੇ ਕੀਤਾ ਰੋਸ ਪ੍ਰਦਰਸ਼ਨ.................
ਕਿਸਾਨਾਂ ਦੇ ਹੱਕ 'ਚ ਟਰੇਡ ਯੂਨੀਅਨਾਂ ਵਲੋਂ ਦੋ ਦਿਨਾਂ ਦੀ ਰਾਸ਼ਟਰ ਵਿਆਪੀ ਹੜਤਾਲ
. . .  about 1 hour ago
ਨਵੀਂ ਦਿੱਲੀ, 26 ਨਵੰਬਰ (ਉਪਮਾ ਡਾਗਾ ਪਾਰਥ)- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੰਦੋਲਨ ਕਰ ਰਹੇ ਕਿਸਾਨਾਂ ਦੇ ਹੱਕ 'ਚ ਅੱਜ ਟਰੇਡ ਯੂਨੀਅਨਾਂ ਵਲੋਂ ਦੋ ਦਿਨਾਂ ਦੀ ਰਾਸ਼ਟਰ ਵਿਆਪੀ ਹੜਤਾਲ...
ਲੁਧਿਆਣਾ ਟਰੇਡ ਯੂਨੀਅਨਾਂ ਵਲੋਂ ਭਾਰਤ ਨਗਰ ਚੌਕ ਦੀ ਘੇਰਾਬੰਦੀ ਕਰਕੇ ਰੋਸ ਪ੍ਰਦਰਸ਼ਨ
. . .  about 1 hour ago
ਲੁਧਿਆਣਾ, 26 ਨਵੰਬਰ (ਪੁਨੀਤ ਬਾਵਾ)- ਕੇਂਦਰੀ ਟਰੇਡ ਯੂਨੀਅਨਾਂ ਦੀ ਦੇਸ਼ ਵਿਆਪੀ ਹੜਤਾਲ ਦੇ ਤਹਿਤ ਲੁਧਿਆਣਾ 'ਚ ਅੱਜ ਟਰੇਡ ਯੂਨੀਅਨਾਂ ਵਲੋਂ ਸਾਂਝੇ ਤੌਰ 'ਤੇ ਭਾਰਤ ਨਗਰ ਚੌਕ ਦੀ ਘੇਰਾਬੰਦੀ ਕਰਕੇ...
ਹਰਿਆਣਾ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੇ ਤਸ਼ੱਦਦ ਦੀ ਸੁਖਬੀਰ ਬਾਦਲ ਵਲੋਂ ਨਿਖੇਧੀ, ਕਿਹਾ- ਅੱਜ ਪੰਜਾਬ ਦਾ 26/11 ਹੈ
. . .  about 1 hour ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਵਿਖੇ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ 'ਤੇ ਕੀਤੇ ਤਸ਼ੱਦਦ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ...
ਰੇਲਵੇ ਸਟੇਸ਼ਨ ਗਹਿਰੀ ਮੰਡੀ ਤੋਂ ਕਿਸਾਨਾਂ ਨੇ ਧਰਨਾ ਮੈਦਾਨ 'ਚ ਕੀਤਾ ਤਬਦੀਲ
. . .  about 2 hours ago
ਜੰਡਿਆਲਾ ਗੁਰੂ, 26 ਨਵੰਬਰ (ਰਣਜੀਤ ਸਿੰਘ ਜੋਸਨ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ- ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਰੇਲ ਲਾਈਨ ਤੋਂ ਪਾਸੇ ਖੁਲੇ ਮੈਦਾਨ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਧਰਨਾ ਅੱਜ 64ਵੇਂ ਦਿਨ...
ਕੈਪਟਨ ਦੀ ਖੱਟਰ ਨੂੰ ਅਪੀਲ- ਕਿਸਾਨਾਂ ਨੂੰ ਦਿੱਲੀ ਜਾਣ ਦਿਓ
. . .  about 2 hours ago
ਚੰਡੀਗੜ੍ਹ, 26 ਨਵੰਬਰ- ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਦਿੱਲੀ ਅੰਦੋਲਨ ਕਰਨ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਵਲੋਂ ਰੋਕਣ ਅਤੇ ਉਨ੍ਹਾਂ 'ਤੇ ਤਸ਼ੱਦਦ ਕਰਨ ਦੀ ਪੰਜਾਬ ਦੇ ਮੁੱਖ ਮੰਤਰੀ...
ਹਰਿਆਣਾ ਪੁਲਿਸ ਦੇ ਪ੍ਰਬੰਧ ਰਹਿ ਗਏ ਧਰੇ ਧਰਾਏ, ਕਿਸਾਨ ਵਧੇ ਅੱਗੇ
. . .  about 2 hours ago
ਰਾਜਪੁਰਾ, 26 ਨਵੰਬਰ (ਰਣਜੀਤ ਸਿੰਘ) - ਪੰਜਾਬ ਤੋਂ ਦਿੱਲੀ ਵਿਚ ਅੰਦੋਲਨ ਕਰਨ ਜਾ ਰਹੇ ਕਿਸਾਨ ਜਥੇਬੰਦੀਆਂ ਨੂੰ ਰੋਕਣ ਲਈ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਆਪਣੇ ਪਾਸੇ ਲਾਈਆਂ ਭਾਰੀ ਰੋਕਾਂ ਤੇ ਬੈਰੀਕੇਡ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ ਦਾਖਲ ਹੋ ਗਏ ਤੇ ਇਸ ਤਰ੍ਹਾਂ ਹਰਿਆਣਾ ਪੁਲਿਸ...
ਜਥੇਦਾਰ ਸ੍ਰੀ ਅਕਾਲ ਤਖ਼ਤ ਨੇ ਹਰਿਆਣਾ ਸਰਕਾਰ ਵਲੋਂ ਕਿਸਾਨਾਂ 'ਤੇ ਕੀਤੀ ਤਸ਼ੱਦਦ ਦੀ ਕੀਤੀ ਨਿਖੇਧੀ
. . .  about 2 hours ago
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵੱਲ ਜਾ ਰਹੇ ਕਿਸਾਨਾਂ 'ਤੇ ਹਰਿਆਣਾ ਸਰਕਾਰ ਵਲੋਂ ਕੀਤੇ ਜਾ ਰਹੇ ਤਸ਼ੱਦਦ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ...
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਪਾਤੜਾਂ ਇਲਾਕੇ 'ਚੋਂ ਵੱਡਾ ਕਾਫ਼ਲਾ ਲੈ ਕੇ ਦਿੱਲੀ ਲਈ ਰਵਾਨਾ
. . .  about 2 hours ago
ਪਾਤੜਾਂ, 26 ਨਵੰਬਰ (ਜਗਦੀਸ਼ ਸਿੰਘ ਕੰਬੋਜ) - ਖੇਤੀਬਾੜੀ ਸਬੰਧੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਲੈ ਕੇ ਦਿੱਲੀ ਨੂੰ ਕੂਚ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਪਾਤੜਾਂ ਬਲਾਕ ਤੋਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ ਕੈਸ਼ੀਅਰ ਰਘਬੀਰ ਸਿੰਘ ਘੱਗਾ...
ਦਿੱਲੀ 'ਚ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
. . .  about 2 hours ago
ਨਵੀਂ ਦਿੱਲੀ, 26 ਨਵੰਬਰ- ਖੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਵਿਖੇ ਵਿਰੋਧ ਕਰ ਰਹੇ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਟਿਸ ਬਲਦੇਵ ਸਿੰਘ ਸਿਰਸਾ...
ਘੱਗਰ ਦਰਿਆ 'ਚ ਕਿਸਾਨਾਂ ਨੇ ਸੁੱਟੇ ਬੈਰੀਕੇਡ
. . .  about 2 hours ago
ਘਨੌਰ, 26 ਨਵੰਬਰ (ਜਾਦਵਿੰਦਰ ਸਿੰਘ ਜੋਗੀਪੁਰ) - ਹਰਿਆਣਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਮਾਰਗ ਬੰਦ ਕਰਕੇ ਬੇਰੀਕੇਡ ਲਗਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਪ੍ਰੰਤੂ ਜੋਸ਼ 'ਚ ਆਏ ਕਿਸਾਨਾਂ ਨੇ ਬੇਰੀਕੇਡ ਚੁੱਕ ਕੇ ਘੱਗਰ ਦਰਿਆ 'ਚ ਰੋੜ੍ਹ ਦਿੱਤੇ ਅਤੇ ਤਕਰੀਬਨ 200 ਮੀਟਰ ਹੋਰ ਅੱਗੇ ਵੱਧਣ 'ਚ ਕਾਮਯਾਬ ਤਾਂ ਹੋ...
ਸ਼ੰਭੂ ਬਾਰਡਰ ਤੋਂ ਬੈਰਕੇਡ ਤੋੜ ਕੇ ਅੱਗੇ ਵੱਧੇ ਕਿਸਾਨ
. . .  about 2 hours ago
ਜਲੰਧਰ, 26 ਨਵੰਬਰ (ਮੁਨੀਸ਼) - ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਚਲੋ ਅੰਦੋਲਨ ਤਹਿਤ ਪੰਜਾਬ ਹਰਿਆਣਾ ਸਰੱਹਦ 'ਤੇ ਪੈਂਦੇ ਸ਼ੰਭੂ ਬਾਰਡਰ 'ਤੇ ਹਰਿਆਣਾ ਪੁਲਿਸ ਵਲੋਂ ਲਾਈਆਂ ਰੋਕਾਂ ਨੂੰ ਤੋੜਦੇ ਹੋਏ ਕਿਸਾਨ ਹਰਿਆਣਾ ਵਿਚ...
ਪੁਲਿਸ ਨੇ ਹਿਰਾਸਤ 'ਚ ਲਏ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਜੰਤਰ-ਮੰਤਰ 'ਤੇ ਧਰਨਾ ਦੇਣ ਪਹੁੰਚੇ ਪਰਮਿੰਦਰ ਢੀਂਡਸਾ ਅਤੇ ਖਹਿਰਾ
. . .  about 3 hours ago
ਨਵੀ ਦਿੱਲੀ, 26 ਨਵੰਬਰ (ਜਗਤਾਰ ਸਿੰਘ)- ਖੇਤੀ ਕਾਨੂੰਨ ਦੇ ਵਿਰੋਧ ਜੰਤਰ-ਮੰਤਰ ਵਿਖੇ ਰੋਸ ਜਤਾਉਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਅਤੇ ਸਾਬਕਾ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਭਾਕਿਯੂ (ਕਾਦੀਆਂ) ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨ ਦਿੱਲੀ ਵੱਲ ਰਵਾਨਾ
. . .  about 1 hour ago
ਤਲਵੰਡੀ ਸਾਬੋ, 26 ਨਵੰਬਰ (ਰਣਜੀਤ ਸਿੰਘ ਰਾਜੂ)- ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਕੂਚ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ...
ਦਿੱਲੀ ਚੱਲੋ ਸੰਘਰਸ਼ ਤਹਿਤ ਬਠਿੰਡਾ ਰੋਡ ਹੱਦ 'ਤੇ ਕਿਸਾਨਾਂ ਨੇ ਗੱਡਿਆ ਪੱਕਾ ਟੈਂਟ
. . .  about 3 hours ago
ਡੱਬਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)- ਇੱਥੇ ਬਠਿੰਡਾ ਰੋਡ ਸੀਲਬੰਦ ਸਰਹੱਦ ਉੱਪਰ ਅੱਜ ਤੋਂ ਭਾਕਿਯੂ ਏਕਤਾ ਉਗਰਾਹਾਂ ਦੇ ਲਗਾਤਾਰ ਐਲਾਨੀਆ ਸੰਘਰਸ਼ ਲਈ ਟੈਂਟ ਲੱਗ ਗਿਆ ਹੈ। ਲੰਮੇ ਅਤੇ ਵਿਉਂਤਬੱਧ...
ਪੁਲਿਸ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨ, ਰੋਹ 'ਚ ਆਏ ਕਿਸਾਨਾਂ ਨੇ ਸੜਕ ਤੋਂ ਪੱਟ 'ਤਾ ਸਾਈਨ ਬੋਰਡ
. . .  about 3 hours ago
ਪੁਲਿਸ ਨੇ ਦਿੱਲੀ ਜਾਣ ਤੋਂ ਰੋਕੇ ਕਿਸਾਨ, ਰੋਹ 'ਚ ਆਏ ਕਿਸਾਨਾਂ ਨੇ ਸੜਕ ਤੋਂ ਪੱਟ 'ਤਾ ਸਾਈਨ ਬੋਰਡ........
ਰਾਮਨਗਰ ਮੰਡੀ ਵਿਖੇ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣੇ ਹੋਏ ਸ਼ੁਰੂ
. . .  about 3 hours ago
ਡਕਾਲਾ, 26 ਨਵੰਬਰ (ਪਰਗਟ ਸਿੰਘ ਬਲਬੇੜਾ)- ਦਿੱਲੀ ਜਾਣ ਲਈ ਅਨਾਜ ਮੰਡੀ ਰਾਮਨਗਰ 'ਚ ਅੱਜ ਵੱਡੀ ਗਿਣਤੀ 'ਚ ਕਿਸਾਨ ਇਕੱਠੇ ਹੋਣੇ...
ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕੀਤੇ ਵੀਜ਼ਾ ਲੱਗੇ ਪਾਸਪੋਰਟ
. . .  about 3 hours ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਅਤੇ ਯਾਤਰੂਆਂ ਵਲੋਂ ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਵੀਜ਼ਾ ਲੱਗੇ ਪਾਸਪੋਰਟ...
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਦਿੱਲੀ ਵੱਲ ਵਧਣ ਤੋਂ ਰੋਕਣ 'ਤੇ ਕਿਸਾਨਾਂ ਨੇ ਪੁਲ ਤੋਂ ਹੇਠਾਂ ਸੁੱਟੇ ਬੈਰੀਕੇਡ
. . .  about 3 hours ago
ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਦਿੱਲੀ ਵੱਲ ਵਧਣ ਤੋਂ ਰੋਕਣ 'ਤੇ ਕਿਸਾਨਾਂ ਨੇ ਪੁਲ ਤੋਂ ਹੇਠਾਂ ਸੁੱਟੇ ਬੈਰੀਕੇਡ.......
ਹੋਰ ਖ਼ਬਰਾਂ..

ਬਹੁਰੰਗ

ਸੋਨਮ

ਲੁੱਟ ਦਾ ਸ਼ਿਕਾਰ ਹੋਈ

ਕੱਲ੍ਹ ਨੂੰ ਯਾਨੀ ਸਨਿਚਰਵਾਰ ਫ਼ਿਲਮਾਂ ਦੇ ਨਾਮਵਰ ਸਨਮਾਨ ਸਮਾਰੋਹ 'ਫ਼ਿਲਮ ਫੇਅਰ ਐਵਾਰਡ' ਦਾ ਸ਼ੋਅ ਅਸਮ 'ਚ ਹੋ ਰਿਹਾ ਹੈ। ਸੋਨਮ ਕਪੂਰ ਨੇ ਖਾਸ ਸੁਨੇਹੇ ਇਸ ਸਮਾਰੋਹ ਲਈ ਦਿੱਤੇ ਹਨ ਤੇ ਪਰਦਾ ਰਸਮ ਸਮੇਂ ਮੁੰਬਈ 'ਚ ਵੀ ਸ਼ਿਰਕਤ ਕੀਤੀ। ਮੂੰਹ ਦੀ ਬੜਬੋਲੀ ਸੋਨਮ ਕਪੂਰ ਨੇ ਭਾਜਪਾ ਦੇ ਨੇਤਾ ਅਨੰਤ ਹੈਗੜੇ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਕਿਸ ਤਰ੍ਹਾਂ ਦੇ ਨੇਤਾ ਹਨ ਜੋ ਮਹਾਤਮਾ ਗਾਂਧੀ ਨੂੰ 'ਡਰਾਮਾ ਨੇਤਾ' ਕਹਿ ਰਹੇ ਹਨ। ਇਧਰ ਉਹ ਦੂਸਰਿਆਂ 'ਤੇ ਟੀਕਾ ਟਿੱਪਣੀ ਕਰ ਰਹੀ ਹੈ, ਉਧਰ ਬ੍ਰਿਟਿਸ਼ ਏਅਰਵੇਜ਼ 'ਚ ਸੋਨਮ ਦਾ ਸਾਮਾਨ ਗੁਆਚ ਗਿਆ ਹੈ ਤੇ ਹੁਣ ਉਹ ਭਵਿੱਖ 'ਚ ਇਸ ਏਅਰਵੇਜ਼ 'ਚ ਯਾਤਰਾ ਕਰਨ ਤੋਂ ਨਾਂਹ ਕਰ ਰਹੀ ਹੈ। ਲੰਡਨ 'ਚ ਹੀ ਉਬੇਰ 'ਤੇ ਸਵਾਰੀ ਕਰ ਰਹੀ ਸੋਨਮ ਨੂੰ ਇਸ ਦੇ ਡਰਾਈਵਰ ਦੀਆਂ ਗੱਲਾਂ ਤੇ ਚੀਕਾਂ ਨੇ ਸਤਾਇਆ ਤੇ ਉਸ ਨੇ ਟਵੀਟ ਕੀਤਾ ਕਿ ਸਰਕਾਰੀ ਬੱਸ ਜਾਂ ਰੇਲ 'ਤੇ ਸਫ਼ਰ ਕਰੋ, ਉਬੇਰ ਵਾਲੇ ਦਿਮਾਗ਼ ਚੱਟ ਜਾਂਦੇ ਹਨ। ਮਤਲਬ ਕਿ ਅੰਗਰੇਜ਼ਾਂ ਦੇ ਦੇਸ਼ 'ਚ ਦੋ ਵਾਰ ਧੋਖਾ ਖਾ ਗਈ, ਲੁੱਟੀ-ਪੁੱਟੀ ਗਈ ਸੋਨਮ ਕਪੂਰ। ਸੋਸ਼ਲ ਮੀਡੀਆ ਜ਼ਹਿਰ ਹੈ, ਸੋਨਮ ਨੇ ਕਿਹਾ ਤੇ ਨਾਲ ਹੀ ਮਸ਼ਵਰਾ ਦਿੱਤਾ ਕਿ ਬਚੋ ...

ਪੂਰਾ ਲੇਖ ਪੜ੍ਹੋ »

ਨੋਰਾ ਫਤੇਹੀ

ਮੇਹਰ ਸਾਈਂ ਦੀ

ਜਦ ਵੀ ਪਰਦੇ 'ਤੇ ਨੋਰਾ ਫਤੇਹੀ ਡਾਂਸ ਕਰਦੀ ਹੈ ਤਾਂ ਉਹ ਦਰਸ਼ਕਾਂ ਦਾ ਦਿਲ ਜਿੱਤ ਲੈਂਦੀ ਹੈ। ਉਸ ਦਾ ਹਰ ਡਾਂਸ ਨੰਬਰ ਹਿੱਟ ਹੋ ਜਾਂਦਾ ਹੈ। ਐਵਾਰਡ ਦੀ ਖ਼ਾਤਰ ਉਹ ਰੋ ਪੈਂਦੀ ਹੈ। ਡਾਇਰੈਕਟਰ ਰੋਮੀ ਡਿਸੂਜ਼ਾ ਨਾਲ ਸਨਮਾਨ ਦੀ ਸ਼ੀਲਡ ਖ਼ਾਤਰ ਉਹ ਹੱਥੋ-ਪਾਈ ਹੋ ਗਈ। ਐਵਾਰਡਾਂ ਦੀ ਭੁੱਖੀ ਹੈ ਨੋਰਾ ਫਤੇਹੀ। 'ਬਾਟਲਾ ਹਾਊਸ', 'ਸਟਰੀਟ ਡਾਂਸਰ' ਲਈ ਉਸ ਨੇ ਭਾਸ਼ਨ ਤਿਆਰ ਕੀਤੇ। ਸਭ ਦਾ ਮਤਲਬ ਇਹੀ ਸੀ ਕਿ ਇਹ ਫ਼ਿਲਮਾਂ ਉਸ ਨੂੰ ਵੱਡੇ-ਵੱਡੇ ਪੁਰਸਕਾਰ ਦਿਵਾਉਣਗੀਆਂ ਪਰ ਭੁੱਖ ਸ਼ਾਂਤ ਨਹੀਂ ਹੋ ਸਕੀ। ਇਹ 'ਬਿੱਗ ਬੌਸ' ਹੀ ਸੀ ਜਿਸ ਨੇ ਨੋਰਾ ਦੀ ਜ਼ਿੰਦਗੀ ਬਦਲ ਦਿੱਤੀ। ਨੋਰਾ ਮੈਡਮ ਨੂੰ 29 ਸਾਲ ਦੀ ਉਮਰ ਤੱਕ ਆਖਿਰਸ਼ੋਹਰਤ ਤੇ ਦੌਲਤ ਦੇ ਦਰਸ਼ਨ ਹੋ ਹੀ ਗਏ ਹਨ। 'ਕਿਆ ਬਾਤ ਹੈ' ਹਾਰਡੀ ਸੰਧੂ ਦੇ ਇਸ ਗੀਤ ਨੇ ਨੋਰਾ ਦਾ ਨਾਂਅ ਸੁਰਖੀਆਂ 'ਚ ਲਿਆਂਦਾ ਤੇ ਫਿਰ ਤਾਂ ਆਈਟਮ ਗਾਣਿਆਂ ਦੀ ਲੜੀ ਹੀ ਉਸ ਨਾਲ ਜੁੜ ਗਈ। ਅੱਜ ਦੀ ਸਟਾਰ ਨੋਰਾ ਦੇ ਬੀਤੇ ਦਿਨਾਂ ਦੀ ਯਾਦ ਵੀ ਤਾਜ਼ਾ ਕਰ ਲਵੋ ਕਿ ਵਿਚਾਰੀ ਪੀ.ਜੀ. ਵਿਚ ਕਮਰਾ ਕਿਰਾਏ 'ਤੇ ਲੈ ਕੇ ਦਿਨ ਕੱਟਦੀ ਰਹੀ। ਕਮਰਾ ਇਕ ਤੇ ਲੜਕੀਆਂ ਅੱਠ-ਵਿਚਾਰੀ ਨੋਰਾ ਦਾ ਸੰਘਰਸ਼। ਹਿੰਦੀ ਆਉਂਦੀ ...

ਪੂਰਾ ਲੇਖ ਪੜ੍ਹੋ »

ਸ਼ਰਧਾ ਕਪੂਰ

ਲੇਡੀ ਸਿੰਘਮ!

ਬਾਲੀਵੁੱਡ ਦੀਆਂ ਹਸਤੀਆਂ ਅਫ਼ਵਾਹਾਂ ਨਾਲ ਲੈ ਕੇ ਹੀ ਘੁੰਮਦੀਆਂ ਹਨ। 'ਸਟਰੀਟ ਡਾਂਸਰ-3 ਡੀ' ਦੇ ਪ੍ਰਚਾਰ ਨੂੰ ਲੈ ਕੇ ਸ਼ਰਧਾ ਕਪੂਰ ਅਫ਼ਵਾਹਾਂ ਦੇ ਬਾਜ਼ਾਰ ਨਾਲ ਹੀ ਰੁਝੀ ਹੋਈ ਹੈ। ਖ਼ਬਰਾਂ ਆਈਆਂ ਕਿ ਮਸ਼ਹੂਰ ਫੋਟੋਗ੍ਰਾਫਰ ਰਾਕੇਸ਼ ਸ੍ਰੇਸ਼ਠ ਨਾਲ ਸ਼ਰਧਾ ਦਾ ਦਿਲ ਘੁਲਿਆ-ਮਿਲਿਆ ਹੋਇਆ ਹੈ। 'ਸਟਰੀਟ ਡਾਂਸਰ-3 ਡੀ' ਪ੍ਰਤੀ ਲੋਕ ਹੁੰਗਾਰੇ ਤੋਂ ਸੰਤੁਸ਼ਟ ਸ਼ਰਧਾ ਦਾ ਕਹਿਣਾ ਹੈ ਕਿ ਉਡਣ ਦਿਓ ਅਫ਼ਵਾਹਾਂ ਪਰ ਉਹ ਕੋਈ ਵਿਆਹ ਨਹੀਂ ਕਰਵਾ ਰਹੀ ਤੇ ਰਾਕੇਸ਼ ਸ੍ਰੇਸ਼ਠ ਉਸ ਦਾ ਦੋਸਤ ਹੈ ਤੇ ਸਿਰਫ਼ ਤੇ ਸਿਰਫ਼ ਦੋਸਤ ਹੈ। ਪਿਤਾ ਸ਼ਕਤੀ ਕਪੂਰ ਪਹਿਲਾਂ ਹੀ ਸ਼ਰਧਾ ਦੇ ਵਿਆਹ ਨੂੰ ਕੋਰੀ ਅਫ਼ਵਾਹ ਕਹਿ ਚੁੱਕੇ ਹਨ। ਸ਼ਰਧਾ ਨੂੰ ਉਹ ਆਪਣੇ ਘਰ ਦੀ 'ਲੇਡੀ ਸਿੰਘਮ' ਕਹਿੰਦੇ ਹਨ। ਚੰਗਿਆਈ ਲਈ ਖੜ੍ਹੀ ਹੁੰਦੀ ਹੈ ਸ਼ਰਧਾ ਤੇ ਸ਼ਰਧਾ ਦੀ ਮਾਂ ਵੀ ਬੁਰਾਈ ਦੇ ਖ਼ਿਲਾਫ਼ ਲੜਦੀ ਰਹੀ ਹੈ। 'ਸਾਹੋ' ਨੇ ਬਿਹਤਰੀਨ ਅਭਿਨੇਤਰੀ ਵਜੋਂ ਸ਼ਰਧਾ ਦੀ ਦਿੱਖ ਬਣਾਈ ਹੈ। ਸ਼ਰਧਾ ਨੇ ਆਪਣੇ ਵੀਰ ਸਿਧਾਂਤ ਕਪੂਰ ਲਈ ਦੁਆ ਕੀਤੀ ਹੈ ਕਿ ਉਹ ਲੋਕਪ੍ਰਿਆ ਗਾਇਕ ਬਣੇ। ਸ਼ਰਧਾ ਦਾ ਵੀਰ ਸਿਧਾਂਤ ਹਾਲਾਂਕਿ ਹੀਰੋ ਵਜੋਂ ਵੀ ਆ ਰਿਹਾ ਹੈ। 'ਬਾਗੀ-3' ਦੀ ਤਾਂ ਹਰ ਵੇਲੇ ਹੀ ਉਹ ...

ਪੂਰਾ ਲੇਖ ਪੜ੍ਹੋ »

ਵਿੱਕੀ ਕੌਸ਼ਲ

'ਭੂਤ' ਅਸ਼ਵਥਾਮਾ

'ਦਾ ਇਮੋਟਰਲ ਅਸ਼ਵਥਾਮਾ' ਇਹ ਨਵੀਂ ਫ਼ਿਲਮ ਵਿੱਕੀ ਕੌਸ਼ਲ ਦੀ ਖਾਸ ਮਹੱਤਵ ਵਾਲੀ ਫ਼ਿਲਮ ਹੈ। 'ਅਸ਼ਵਥਾਮਾ' ਬਣਨ ਲਈ ਵਿੱਕੀ ਖਾਸ ਹੀ ਤਿਆਰੀਆਂ ਕਰ ਰਿਹਾ ਹੈ। ਚਾਰ ਮਹੀਨੇ ਦੀ ਫ਼ੌਜੀਆਂ ਦੀ ਤਰ੍ਹਾਂ ਸਖ਼ਤ ਟ੍ਰੇਨਿਗ ਕੌਸ਼ਲ ਬੁਆਏ ਲੈ ਰਿਹਾ ਹੈ। ਖੂਬ ਮੁੜ੍ਹਕਾ ਵਹਾਉਣ ਲਈ ਉਹ ਤਿਆਰ ਹੈ। ਜਾਪਾਨੀ ਮਾਰਸ਼ਲ ਆਰਟ ਉਸ ਨੇ ਸਿੱਖਣਾ ਹੈ, ਨਾਲ ਹੀ ਤੀਰਅੰਦਾਜ਼ੀ ਦੇ ਗੁਰ ਵੀ ਸਿੱਖ ਰਿਹਾ ਹੈ। ਵਿੱਕੀ ਨੇ 'ਅਸ਼ਵਥਾਮਾ' ਬਣਨ ਲਈ ਤਲਵਾਰਬਾਜ਼ੀ ਬਾਕਾਇਦਾ ਨਿਹੰਗ ਸਿੰਘ ਦੇ ਯੂ-ਟਿਊਬ 'ਤੇ ਦ੍ਰਿਸ਼ ਦੇਖ ਕੇ ਸਿੱਖੀ ਹੈ ਤੇ ਉਸ 'ਚ ਉਹ ਕਾਫੀ ਸੁਧਾਰ ਲਿਆ ਰਿਹਾ ਹੈ। ਕਿਰਦਾਰ 'ਚ ਹੋਰ ਜਾਨ ਪਾਉਣ ਲਈ ਵਿੱਕੀ ਆਪਣਾ ਭਾਰ 'ਇਕ ਕੁਇੰਟਲ 15 ਕਿਲੋ ਤੱਕ ਕਰ ਸਕਦਾ ਹੈ। ਬਿਲਕੁਲ 'ਅਸ਼ਵਥਾਮਾ' ਲੱਗੇ। ਕਸਰ 'ਕੌਸ਼ਲ ਬੁਆਏ' ਨੇ ਰਹਿਣ ਨਹੀਂ ਦੇਣੀ। ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਇਹ ਫ਼ਿਲਮ ਤੇਲਗੂ, ਤਾਮਿਲ, ਭੋਜਪੁਰੀ ਤੇ ਕੰਨੜ ਭਾਸ਼ਾ 'ਚ ਵੀ ਬਣ ਰਹੀ ਹੈ। ਅੰਦਾਜ਼ਾ ਹੈ ਕਿ ਇਹ ਫ਼ਿਲਮ ਅਗਲੇ ਸਾਲ ਤੱਕ ਸਿਨੇਮਾ ਪਰਦਿਆਂ ਦਾ ਸ਼ਿੰਗਾਰ ਬਣ ਜਾਵੇਗੀ। ਉਧਰ ਕਰਨ ਜੌਹਰ ਵੀ 'ਭੂਤ' ਕੱਢਣ ਲਈ ਤਿਆਰ ਹੈ। 'ਭੂਤ ਦਾ ਹਾਉਂਟਡਸ਼ਿਪ' ਕਰਨ ਜੌਹਰ ਦੀ ਪਹਿਲੀ ...

ਪੂਰਾ ਲੇਖ ਪੜ੍ਹੋ »

ਅੱਲ੍ਹੜ ਦਿਲਾਂ ਦੀ ਪਿਆਰ ਕਹਾਣੀ ਤੇ ਹਾਸੇ ਨਾਲ ਭਰਪੂਰ ਫ਼ਿਲਮ 'ਸੁਫ਼ਨਾ'

ਫ਼ਿਲਮ ਸੁਫ਼ਨਾ ਦਾ ਨਿਰਦੇਸ਼ਨ ਕਰਨ ਤੇ ਲਿਖਣ ਵਾਲੇ ਜਗਦੀਪ ਸਿੱਧੂ ਅਤੇ ਐਮੀ ਵਿਰਕ ਦੀ ਜੋੜੀ ਨੂੰ ਸੁਪਰਹਿੱਟ ਫ਼ਿਲਮਾਂ ਦੇਣ ਵਾਲੀ ਜੋੜੀ ਵੀ ਆਖਿਆ ਜਾਂਦਾ ਹੈ। ਫ਼ਿਲਮ 'ਸੁਫ਼ਨਾ' ਫ਼ਿਲਮ ਉਸ ਦੇ ਬਚਪਨ ਦਾ ਇਕ ਵੱਡਾ ਸੁਪਨਾ ਹੈ, ਜੋ ਫ਼ਿਲਮੀ ਪਰਦੇ 'ਤੇ ਹੁਣ ਸੱਚ ਹੋਣ ਜਾ ਰਿਹਾ ਹੈ। ਇਸ ਫ਼ਿਲਮ ਵਿਚ ਉਸ ਨੇ ਐਮੀ ਵਿਰਕ ਤੇ ਤਾਨੀਆ ਦੀ ਰੁਮਾਂਟਿਕ ਜੋੜੀ ਨੂੰ ਵੱਡੇ ਪਰਦੇ 'ਤੇ ਪੇਸ਼ ਕੀਤਾ ਹੈ। ਫ਼ਿਲਮ ਦਾ ਸੰਗੀਤ-ਗੀਤ ਰੂਹ ਨੂੰ ਸਕੂਨ ਦੇਣ ਵਾਲਾ ਤੇ ਬਹੁਤ ਹੀ ਦਿਲਚਸਪ ਹੈ ਜਿਸ ਨੂੰ ਬੀ. ਪਰਾਕ ਨੇ ਆਪਣੀਆਂ ਸੰਗੀਤਕ ਧੁਨਾਂ ਨਾਲ ਸ਼ਿੰਗਾਰਿਆ ਹੈ। ਫ਼ਿਲਮ ਦੇ ਗੀਤ ਜਾਨੀ ਦੇ ਲਿਖੇ ਹਨ, ਜਿਨ੍ਹਾਂ ਨੂੰ ਆਵਾਜ਼ ਐਮੀ ਵਿਰਕ, ਕਮਲ ਖਾਨ, ਬੀ. ਪਰਾਕ, ਹਸ਼ਮਤ ਸੁਲਤਾਨਾ ਨੇ ਦਿੱਤੀ ਹੈ। ਫਿਲਮ ਵਿਚ ਕੁੱਲ 6 ਗੀਤ ਹਨ। ਨਿਰਦੇਸ਼ਕ ਜਗਦੀਪ ਸਿੱਧੂ ਨੇ ਦੱਸਿਆ ਕਿ ਜ਼ਿੰਦਗੀ ਸੁਪਨਿਆਂ ਦਾ ਸੰਸਾਰ ਹੈ। ਇਹ ਫ਼ਿਲਮ ਵੀ ਜ਼ਿੰਦਗੀ ਦੇ ਹੁਸੀਨ ਸੁਪਨਿਆਂ ਦੀ ਗੱਲ ਕਰਦੀ ਹੈ। ਇਹ ਸੁਪਨੇ ਕਿਵੇਂ ਸੱਚ ਹੁੰਦੇ ਹਨ, ਇਹੋ ਇਸ ਫ਼ਿਲਮੀ ਕਹਾਣੀ ਦਾ ਸੱਚ ਹੈ। ਫ਼ਿਲਮ ਦਾ ਨਾਇਕ ਐਮੀ ਵਿਰਕ ਪੰਜਾਬੀ ਪਰਦੇ ਦਾ ਸਰਗਰਮ ਅਦਾਕਾਰ ਹੈ,ਜਦਕਿ ਤਾਨੀਆ ਨੂੰ ਵੀ ...

ਪੂਰਾ ਲੇਖ ਪੜ੍ਹੋ »

ਅਨੁਸ਼ਕਾ ਸ਼ਰਮਾ

ਬੀਵੀ ਹੋ ਤੋ ਐਸੀ

ਪਤੀ ਦੇਵ ਮੈਦਾਨ ਵਿਚ ਹਾਰ ਰਹੇ ਹੋਣ ਤੇ ਪਤਨੀ ਨੂੰ ਠੰਢਾ ਕੱਢੇ ਨਾਮੁਮਕਿਨ ਗੱਲ ਹੈ। ਭਾਰਤੀ ਕ੍ਰਿਕਟ ਟੀਮ ਇਕ ਰੋਜ਼ਾ ਕ੍ਰਿਕਟ ਲੜੀ ਨਿਊਜ਼ੀਲੈਂਡ ਤੋਂ ਹਾਰ ਗਈ ਤੇ ਕਪਤਾਨ ਪਤੀ ਵਿਰਾਟ ਕੋਹਲੀ ਦੀ ਘਰੇਲੂ ਕਪਤਾਨਣੀ ਅਨੁਸ਼ਕਾ ਸ਼ਰਮਾ ਫਟਾਫਟ ਆਨਲਾਈਨ ਟਿਕਟਾਂ ਬੁੱਕ ਕਰਵਾ ਨਿਊਜ਼ੀਲੈਂਡ ਦਿਲਾਸੇ ਦੇਣ ਪਹੁੰਚ ਗਈ। 'ਹੀ ਕੀਵੀ' ਲਿਖ ਕੇ 'ਚਿੜੀ' ਦਾ ਪ੍ਰਤੀਕ ਪਾ ਕੇ ਫੋਟੋ ਵੀ ਸਮਾਜਿਕ ਮੀਡੀਆ 'ਤੇ ਅਨੂ ਮੈਡਮ ਨੇ ਪਾ ਦਿੱਤੀ। ਅਨੂ ਚਾਹੁੰਦੀ ਹੈ ਕਿ ਪਤਨੀ ਦਾ ਉਤਸ਼ਾਹ ਪਾ ਕੇ ਘੱਟੋ-ਘੱਟ 21 ਫਰਵਰੀ ਨੂੰ ਸ਼ੁਰੂ ਹੋ ਰਿਹਾ ਟੈਸਟ ਮੈਚ ਉਸ ਦਾ ਪਤੀ ਆਪਣੀ ਟੀਮ ਨੂੰ ਜਿਤਵਾ ਦੇਵੇ। ਬੀਵੀ ਹੋ ਤੋ ਐਸੀ। ਕੁਝ ਸਮੇਂ ਤੋਂ ਫ਼ਿਲਮਾਂ ਪ੍ਰਤੀ ਉਹ ਚੁੱਪ ਬੈਠੀ ਹੋਈ ਹੈ। ਕੈਮਰੇ ਤੋਂ ਦੂਰ ਰਹਿ ਕੇ ਜੀਵਨ ਦਾ ਸੰਤੁਲਨ ਬਣਾ ਰਹੀ ਹੈ। ਹਾਂ, ਹੁਣ ਉਸ ਨੇ ਨਿੱਜੀ ਫੋਟੋ ਫ਼ਿਲਮਾਂਕਣ ਆਪਣਾ ਕਰਵਾਇਆ ਹੈ। ਕੰਮ ਦੀ ਗਤੀ ਆਪ ਹੀ ਹੌਲੀ ਕੀਤੀ ਹੈ। ਜਿਨ੍ਹਾਂ ਵਸਤੂਆਂ ਨਾਲ ਜੀਵਨ ਵਧੀਆ ਰਹੇ, ਉਹ ਅਪਣਾ ਰਹੀ ਹੈ। ਹਾਂ ਔਰਤ ਕ੍ਰਿਕਟਰ ਝੂਲਨ ਗੋਸਵਾਮੀ 'ਤੇ ਬਣਨ ਜਾ ਰਹੀ ਫ਼ਿਲਮ 'ਚ ਅਨੂ ਦੇ ਹੋਣ ਦੀ ਖ਼ਬਰ ਛਪ ਗਈ ਹੈ ਤੇ ਕਿਤੇ ਛਪ ਰਹੀ ਹੈ। ...

ਪੂਰਾ ਲੇਖ ਪੜ੍ਹੋ »

ਸ਼ਰੁਤੀ ਨੇ ਗਲੈਮਰਸ ਦਿੱਖ ਤੋਂ ਤੌਬਾ ਕੀਤੀ

ਕਮਲ ਹਾਸਨ ਅਤੇ ਸਾਰਿਕਾ ਦੀ ਬੇਟੀ ਸ਼ਰੁਤੀ ਹਾਸਨ ਨੇ ਦੱਖਣ ਦੀਆਂ ਫ਼ਿਲਮਾਂ ਵਿਚ ਤਾਂ ਕਾਫੀ ਕੰਮ ਕੀਤਾ ਪਰ ਉਸ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਉਸ ਨੂੰ ਬਾਲੀਵੁੱਡ ਵਿਚ ਉਹ ਥਾਂ ਨਹੀਂ ਮਿਲ ਸਕੀ ਜਿਸ ਦੀ ਉਹ ਹੱਕਦਾਰ ਸੀ। ਹਾਲਾਂਕਿ ਹਿੰਦੀ ਫ਼ਿਲਮ ਇੰਡਸਟਰੀ ਵਿਚ ਆਗਮਨ ਕਰ ਕੇ ਸ਼ਰੁਤੀ ਨੇ 'ਲਕ', 'ਡੀ. ਡੇਅ', 'ਦਿਲ ਤੋ ਬੱਚਾ ਹੈ ਜੀ', 'ਰਮਈਆ ਵਸਤਾਵਈਆ', 'ਗੱਬਰ ਇਜ਼ ਬੈਕ', 'ਵੈਲਕਮ ਬੈਕ', 'ਰਾਕੀ ਹੈਂਡਸਮ', 'ਬਹਿਨ ਹੋਗੀ ਤੇਰੀ' ਆਦਿ ਫ਼ਿਲਮਾਂ ਕੀਤੀਆਂ ਪਰ ਫਿਰ ਵੀ ਉਸ ਨੂੰ ਟੌਪ ਦੀ ਗਿਣਤੀ ਵਿਚ ਕਦੀ ਨਹੀਂ ਲਿਆ ਗਿਆ। ਇਨ੍ਹੀਂ ਦਿਨੀਂ ਲੰਡਨ ਵਿਚ ਰਹਿ ਕੇ ਗਾਇਕਾ ਦੇ ਤੌਰ 'ਤੇ ਖ਼ੁਦ ਨੂੰ ਸਥਾਪਿਤ ਕਰਨ ਵਿਚ ਰੁੱਝੀ ਸ਼ਰੁਤੀ ਨੇ ਹੁਣ ਗਲੈਮਰਸ ਦਿੱਖ ਤੋਂ ਤੌਬਾ ਕਰ ਲਈ ਹੈ। ਉਸ ਦਾ ਕਹਿਣਾ ਹੈ ਕਿ ਉਹ ਉਦੋਂ ਹੀ ਕਿਸੇ ਹਿੰਦੀ ਫ਼ਿਲਮ ਲਈ ਹਾਂ ਕਰੇਗੀ ਜਦੋਂ ਠੋਸ ਭੂਮਿਕਾ ਦੀ ਪੇਸ਼ਕਸ਼ ਹੋਵੇਗੀ ਅਤੇ ਆਪਣੀ ਅਭਿਨੈ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਨਾਲ ਹੀ ਉਹ ਨਾਰੀ ਪ੍ਰਧਾਨ ਭੂਮਿਕਾਵਾਂ ਨੂੰ ਤਵੱਜੋਂ ਦੇਣਾ ਪਸੰਦ ਕਰੇਗੀ। ਆਪਣੀ ਇਸ ਗੱਲ 'ਤੇ ਅਮਲ ਕਰਦੇ ਹੋਏ ਸ਼ਰੁਤੀ ਨੇ ਹੁਣ ਇਕ ਲਘੂ ਫ਼ਿਲਮ 'ਦੇਵੀ' ਸਾਈਨ ਕੀਤੀ ...

ਪੂਰਾ ਲੇਖ ਪੜ੍ਹੋ »

'ਦਰਦਾਂ ਦੀ ਫ਼ਰਦ' ਨਾਲ ਚਰਚਾ 'ਚ ਹੈ ਦਿਲਬਾਗ ਚਹਿਲ

ਅੱਜ ਦੀ ਪੰਜਾਬੀ ਗਾਇਕੀ 'ਚ ਮਾਰਧਾੜ, ਕਬਜ਼ਿਆਂ, ਅਸਲੇ ਅਤੇ ਅਸ਼ਲੀਲਤਾ ਭਰਪੂਰ ਗੀਤਾਂ ਦਾ ਬੋਲਬਾਲਾ ਹੈ। ਜਿਨ੍ਹਾਂ ਨੂੰ ਪਰਿਵਾਰ ਵਿਚ ਬੈਠ ਕੇ ਸੁਣਨਾ ਤਾਂ ਦੂਰ ਦੀ ਗੱਲ, ਸਗੋਂ ਸੂਝਵਾਨ ਵਿਅਕਤੀ ਤਾਂ ਅਜਿਹੇ ਗੀਤਾਂ ਨੂੰ ਇੱਕਲਿਆਂ ਬੈਠ ਕੇ ਸੁਣਨ 'ਚ ਵੀ ਸ਼ਰਮ ਮਹਿਸੂਸ ਕਰਦਾ ਹੈ। ਅਜੋਕੇ ਦੌਰ ਵਿਚ ਸਾਹਿਤਕ ਤੇ ਸੱਭਿਆਚਾਰ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਹੋਣਾ ਬੜੇ ਹੌਸਲੇ ਵਾਲੀ ਗੱਲ ਹੈ। ਇਹ ਹੌਸਲਾ ਆਪਣੇ ਕਾਲਜ ਦੇ ਸਮੇਂ ਤੋਂ ਪੰਜਾਬੀ ਸਾਹਿਤ ਤੇ ਸੱਭਿਆਚਾਰ ਨਾਲ ਜੁੜੇ ਹੋਏ ਪੁਰਸੋਜ਼ ਆਵਾਜ਼ ਦੇ ਮਾਲਕ ਦਿਲਬਾਗ ਚਹਿਲ ਨੇ ਕੀਤਾ ਹੈ। ਦਿਲਬਾਗ ਚਹਿਲ ਦਾ ਸਿੰਗਲ ਟਰੈਕ 'ਦਰਦਾਂ ਦੀ ਫ਼ਰਦ' ਅੱਜਕਲ੍ਹ ਸਰੋਤਿਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੈਨੇਡਾ ਵਸਨੀਕ ਜ਼ੋਰਾਵਰ ਸਿੱਧੂ ਦੇ ਲਿਖੇ ਤੇ ਦਿਲਬਾਗ ਵਲੋਂ ਰੂਹਦਾਰੀ ਨਾਲ਼ ਗਾਏ ਇਸ ਗੀਤ ਨੂੰ ਸੁਣ ਕੇ ਲੰਮੀ ਔੜ ਤੋਂ ਬਾਅਦ ਪਈਆਂ ਕਣੀਆਂ ਵਰਗਾ ਅਹਿਸਾਸ ਹੁੰਦਾ ਹੈ। ਗੀਤ ਵਿਚਲੀ ਸ਼ਬਦਾਵਲੀ ਜਿੱਥੇ ਪੰਜਾਬੀ ਬੋਲੀ ਦੇ ਵਿਸਰ ਰਹੇ ਸ਼ਬਦਾਂ ਤੇ ਪੇਂਡੂ ਸੱਭਿਆਚਾਰ ਦੇ ਪ੍ਰਤੱਖ ਦਰਸ਼ਨ ਕਰਵਾਉਂਦੀ ਹੈ, ਉੱਥੇ ਦਿਲਬਾਗ ਚਹਿਲ ਨੇ ਆਪਣੀ ...

ਪੂਰਾ ਲੇਖ ਪੜ੍ਹੋ »

ਸ੍ਰੀਲੰਕਾ ਤੋਂ ਆਈ ਹਰਭਜਨ ਦੀ ਹੀਰੋਇਨ

ਅਭਿਨੇਤਰੀ ਗੀਤਾ ਬਸਰਾ ਨਾਲ ਵਿਆਹ ਕਰਵਾਉਣ ਤੋਂ ਬਾਅਦ ਕ੍ਰਿਕਟਰ ਹਰਭਜਨ ਸਿੰਘ 'ਤੇ ਵੀ ਅਭਿਨੈ ਦਾ ਰੰਗ ਚੜ੍ਹਨ ਲੱਗਿਆ ਹੈ। ਇਹ ਉਸੇ ਰੰਗ ਦਾ ਅਸਰ ਹੈ ਕਿ ਦੱਖਣ ਦੇ ਨਿਰਮਾਤਾ ਜੇ. ਪੀ. ਆਰ. ਤੇ ਸਟਾਲਿਨ ਨੇ ਆਪਣੀ ਅਗਲੀ ਫ਼ਿਲਮ 'ਫ੍ਰੈਂਡਸ਼ਿਪ' ਲਈ ਹਰਭਜਨ ਨੂੰ ਬਤੌਰ ਹੀਰੋ ਸਾਈਨ ਕਰ ਲਿਆ ਹੈ। ਭਾਵ ਹੁਣ ਹਰਭਜਨ ਦਾ ਨਾਂਅ ਉਨ੍ਹਾਂ ਕ੍ਰਿਕਟਰਾਂ ਦੀ ਸੂਚੀ ਵਿਚ ਆ ਗਿਆ ਹੈ ਜੋ ਆਪਣੀ ਖੇਡ ਦੇ ਨਾਲ-ਨਾਲ ਅਭਿਨੈ ਲਈ ਵੀ ਯਾਦ ਕੀਤੇ ਜਾਂਦੇ ਹਨ। ਇਸ ਸੂਚੀ ਵਿਚ ਸਲੀਮ ਦੁਰਾਨੀ, ਸੰਦੀਪ ਪਾਟਿਲ, ਸਈਅਦ ਕਿਰਮਾਨੀ, ਸੁਨੀਲ ਗਾਵਸਕਰ, ਅਜੈ ਜਡੇਜਾ, ਵਿਨੋਦ ਕਾਂਬਲੀ, ਸਲਿਲ ਅੰਕੋਲਾ, ਸ੍ਰੀਸੰਤ ਆਦਿ ਨਾਵਾਂ ਦੇ ਨਾਲ ਹੁਣ ਹਰਭਜਨ ਦਾ ਨਾਂਅ ਵੀ ਦਰਜ ਹੋ ਗਿਆ ਹੈ। ਜਿਥੋਂ ਤੱਕ 'ਫ੍ਰੈਂਡਸ਼ਿਪ' ਦੀ ਨਾਇਕਾ ਦਾ ਸਵਾਲ ਹੈ ਤਾਂ ਇਥੇ ਨਾਇਕਾ ਦੀ ਭੂਮਿਕਾ ਲਈ ਲੋਸਲਿਯਾ ਮਾਰੀਆਨੇਸਨ ਨੂੰ ਕਰਾਰਬੱਧ ਕੀਤਾ ਗਿਆ ਹੈ। ਲੋਸਲਿਯਾ ਖ਼ਬਰ ਐਂਕਰ ਹੈ ਅਤੇ ਉਹ ਤਾਮਿਲ ਵਰਸ਼ਨ ਵਾਲੇ 'ਬਿੱਗ ਬੌਸ-3' ਦੀ ਪ੍ਰਤੀਯੋਗੀ ਵੀ ਸੀ। ਉਦੋਂ ਇਸ ਸ਼ੋਅ ਦਾ ਸੰਚਾਲਨ ਕਮਲ ਹਾਸਨ ਵਲੋਂ ਕੀਤਾ ਗਿਆ ਸੀ। ਲੋਸਲਿਯਾ ਸ੍ਰੀਲੰਕਾ ਦੀ ਵਾਸੀ ਹੈ ਅਤੇ ਹੁਣ ...

ਪੂਰਾ ਲੇਖ ਪੜ੍ਹੋ »

'ਸ਼ੁਕਰਾਨਾ' ਤੋਂ ਪੂਜਾ ਡਡਵਾਲ ਦੀ ਨਵੀਂ ਸ਼ੁਰੂਆਤ

ਨੱਬੇ ਦੇ ਦਹਾਕੇ ਵਿਚ ਬਾਲੀਵੁੱਡ ਦੇ ਗਲਿਆਰਿਆਂ ਵਿਚ ਚਾਰ ਪੂਜਾ ਨਾਮੀ ਹੀਰੋਇਨਾਂ ਦੀ ਗੂੰਜ ਬਹੁਤ ਸੁਣਾਈ ਦਿੰਦੀ ਸੀ। ਇਹ ਸਨ ਪੂਜਾ ਭੱਟ, ਪੂਜਾ ਬੇਦੀ, ਪੂਜਾ ਬੱਤਰਾ ਅਤੇ ਪੂਜਾ ਡਡਵਾਲ। ਇਨ੍ਹਾਂ ਵਿਚੋਂ ਪੂਜਾ ਡਡਵਾਲ ਦਾ ਨਾਂਅ ਉਦੋਂ ਕਾਫੀ ਚਰਚਾ ਵਿਚ ਆਇਆ ਸੀ, ਜਦੋਂ ਫ਼ਿਲਮ 'ਵੀਰਗਤੀ' ਪ੍ਰਦਰਸ਼ਿਤ ਹੋਈ ਸੀ। ਲੇਖਕ ਤੋਂ ਨਿਰਦੇਸ਼ਕ ਬਣੇ ਕੇ.ਕੇ. ਸਿੰਘ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਨਾਇਕ ਸਲਮਾਨ ਖਾਨ ਸਨ ਅਤੇ ਇਸ ਵਿਚ ਪੂਜਾ ਨੂੰ ਅਤੁਲ ਅਗਨੀਹੋਤਰੀ ਦੀ ਨਾਇਕਾ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ। ਕੁਝ ਫ਼ਿਲਮਾਂ ਤੇ ਲੜੀਵਾਰਾਂ ਵਿਚ ਕੰਮ ਕਰਨ ਤੋਂ ਬਾਅਦ ਪੂਜਾ ਨੇ ਅਭਿਨੈ ਤੋਂ ਦੂਰੀ ਬਣਾ ਲਈ ਸੀ ਅਤੇ ਉਹ ਗੁੰਮਨਾਮ ਜ਼ਿੰਦਗੀ ਜਿਊਣ ਲੱਗੀ ਸੀ। ਪਿਛਲੇ ਸਾਲ ਪੂਜਾ ਦਾ ਨਾਂਅ ਅਚਾਨਕ ਉਦੋਂ ਸੁਰਖੀਆਂ ਵਿਚ ਆ ਗਿਆ ਜਦੋਂ ਇਹ ਖ਼ਬਰ ਫੈਲੀ ਕਿ ਉਹ ਟੀ.ਬੀ. ਦੀ ਬਿਮਾਰੀ ਤੋਂ ਪੀੜਤ ਹੈ ਅਤੇ ਗੁਰਬਤ ਦਾ ਸ਼ਿਕਾਰ ਵੀ ਹੈ। ਉਦੋਂ ਸਲਮਾਨ ਉਸ ਦੀ ਮਦਦ ਨੂੰ ਅੱਗੇ ਆਏ ਅਤੇ ਪੂਜਾ ਨੂੰ ਸਿਹਤਮੰਦ ਕਰਨ ਵਿਚ ਵੱਡਾ ਯੋਗਦਾਨ ਦਿੱਤਾ ਤੇ ਆਰਥਿਕ ਮਦਦ ਵੀ ਕੀਤੀ। ਹੁਣ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੋਈ ਪੂਜਾ ...

ਪੂਰਾ ਲੇਖ ਪੜ੍ਹੋ »

ਫ਼ਿਲਮੀ ਖ਼ਬਰਾਂ

ਹੁਣ ਸਿੱਕਮ ਵਿਚ ਆਯੋਜਿਤ ਹੋਵੇਗਾ ਫ਼ਿਲਮ ਸਮਾਰੋਹ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਦਾ ਸਮੂਹ ਆਪਣੀ ਬੇਹੱਦ ਕੁਦਰਤੀ ਸੁੰਦਰਤਾ ਲਈ ਪ੍ਰਸਿੱਧ ਹੈ। ਕੁਦਰਤ ਨੇ ਇਥੇ ਬਹੁਤ ਸੁੰਦਰਤਾ ਬਿਖੇਰੀ ਹੈ ਪਰ ਰੜਕਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਸੂਬਿਆਂ ਦੀ ਕੁਦਰਤੀ ਖੂਬਸੂਰਤੀ ਨੂੰ ਹਿੰਦੀ ਫ਼ਿਲਮਾਂ ਦਾ ਪਰਦਾ ਜ਼ਿਆਦਾ ਨਸੀਬ ਨਹੀਂ ਹੋ ਸਕਿਆ ਹੈ। ਬੰਗਲਾ ਤੇ ਅਸਾਮੀ ਫ਼ਿਲਮਾਂ ਦੀ ਸ਼ੂਟਿੰਗ ਤਾਂ ਉਥੇ ਹੁੰਦੀ ਰਹਿੰਦੀ ਹੈ ਪਰ ਜਿਥੋਂ ਤੱਕ ਹਿੰਦੀ ਫ਼ਿਲਮਾਂ ਦਾ ਸਵਾਲ ਹੈ ਤਾਂ 'ਕੋਇਲਾ' ਵਰਗੀਆਂ ਇੱਕਾ-ਦੁੱਕਾ ਫ਼ਿਲਮਾਂ ਉਥੇ ਫ਼ਿਲਮਾਈਆਂ ਗਈਆਂ ਹਨ। ਹੁਣ ਉਥੋਂ ਦੀਆਂ ਲੁਕੇਸ਼ਨਾਂ ਵੱਲ ਬਾਲੀਵੁੱਡ ਦਾ ਧਿਆਨ ਖਿੱਚਣ ਲਈ ਸਿੱਕਮ ਵਿਚ ਫ਼ਿਲਮ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਆਯੋਜਨ 28 ਫਰਵਰੀ ਤੋਂ 1 ਮਾਰਚ 2020 ਤੱਕ ਹੋਵੇਗਾ। ਇਸ ਵਿਚ ਸ਼ਾਮਲ ਹੋਣ ਲਈ ਰਣਧੀਰ ਕਪੂਰ, ਰਾਹੁਲ ਰਵੈਲ ਅਤੇ ਕੈਮਰਾਮੈਨ ਵਿਨੋਦ ਪ੍ਰਧਾਨ ਉਥੇ ਜਾਣਗੇ ਅਤੇ ਵਿਨੋਦ ਪ੍ਰਧਾਨ ਨੂੰ ਆਊਟਸਟੈਂਡਿੰਗ ਅਚੀਵਮੈਂਟ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਰੋਹ ਦੇ ਸਿਲਸਿਲੇ ਵਿਚ ਆਯੋਜਿਤ ਕੀਤੀ ਗਈ ਪ੍ਰੈੱਸ ...

ਪੂਰਾ ਲੇਖ ਪੜ੍ਹੋ »

ਹਸਪਤਾਲਾਂ ਵਿਚ ਗੂੰਜੇਗਾ ਸ਼ਾਨ ਦਾ ਗੀਤ

ਸੰਗੀਤਕਾਰ ਹਿਤੇਸ਼ ਮਿਸ਼ਰਾ ਨੇ ਗਾਇਕ ਸ਼ਾਨ ਦੀ ਆਵਾਜ਼ ਵਿਚ ਇਕ ਗੀਤ ਸੁਰਬੱਧ ਕੀਤਾ ਹੈ ਅਤੇ ਇਸ ਦੇ ਬੋਲ ਹਨ, 'ਹੌਸਲਾ ਤੂ ਕਭੀ ਨਾ ਹਾਰਨਾ... ਰਵੀ ਬਸਨੇਤ ਵਲੋਂ ਲਿਖੇ ਇਸ ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਹ ਕਿਸੇ ਫ਼ਿਲਮ, ਸੀਰੀਅਲ ਜਾਂ ਲਘੂ ਫ਼ਿਲਮ ਲਈ ਨਹੀਂ ਸਗੋਂ1 ਕੈਂਸਰ ਦੇ ਮਰੀਜ਼ਾਂ ਲਈ ਲਿਖਿਆ ਗਿਆ ਹੈ। ਇਸ ਗੀਤ ਦਾ ਨਿਰਮਾਣ ਕੈਂਸਰ ਦੀ ਦਵਾਈ ਬਣਾਉਣ ਵਾਲੀ ਕੰਪਨੀ ਵਲੋਂ ਕੀਤਾ ਗਿਆ ਹੈ ਅਤੇ ਕੈਂਸਰ ਦੇ ਮਰੀਜ਼ਾਂ ਵਿਚ ਨਵੀਂ ਉਮੀਦ, ਨਵਾਂ ਵਿਸ਼ਵਾਸ ਜਗਾਉਣ ਦੇ ਇਰਾਦੇ ਨਾਲ ਇਹ ਤਿਆਰ ਕੀਤਾ ਗਿਆ ਹੈ। ਗੀਤ ਨੂੰ ਤਿਆਰ ਕਰਨ ਦੀ ਵਜ੍ਹਾ ਦਸਦੇ ਹੋਏ ਹਿਤੇਸ਼ ਮਿਸ਼ਰਾ ਕਹਿੰਦੇ ਹਨ, 'ਇਕ ਜ਼ਮਾਨਾ ਉਹ ਸੀ ਜਦੋਂ ਕਿਸੇ ਨੂੰ ਕੈਂਸਰ ਦੀ ਬਿਮਾਰੀ ਹੋ ਜਾਣ 'ਤੇ ਇਹ ਮੰਨਿਆ ਜਾਂਦਾ ਸੀ ਕਿ ਹੁਣ ਉਸ ਦੀ ਜ਼ਿੰਦਗੀ ਦਾ ਅੰਤ ਨੇੜੇ ਹੈ। ਲੋਕਾਂ ਵਿਚ 'ਕੈਂਸਰ ਭਾਵ ਲਾਈਫ਼ ਕੈਂਸਲ' ਦਾ ਭਰਮ ਫੈਲਿਆ ਹੋਇਆ ਸੀ ਅਤੇ ਇਸ ਭਰਮ ਨੂੰ ਫੈਲਾਉਣ ਵਿਚ 'ਆਨੰਦ', 'ਅੱਖੀਓਂ ਕੇ ਝਰੋਖੋਂ ਸੇ', 'ਸਫ਼ਰ', 'ਹਰਜਾਈ', 'ਅਨੁਰਾਗ', 'ਅੰਜਲੀ' ਆਦਿ ਫ਼ਿਲਮਾਂ ਦੀ ਵੀ ਅਹਿਮ ਭੂਮਿਕਾ ਰਹੀ ਹੈ। ਅੱਜ ਮੈਡੀਸਿਨ ਵਿਗਿਆਨ ਨੇ ਏਨੀ ਤਰੱਕੀ ਕਰ ਲਈ ਹੈ ਕਿ ਚੌਥੀ ਸਟੇਜ ਦੇ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX