ਤਾਜਾ ਖ਼ਬਰਾਂ


ਯੂਥ ਕਾਂਗਰਸੀ ਆਗੂ ਅਮਨਦੀਪ ਸਿੰਘ ਦੇ ਮਾਰੀ ਗੋਲੀ
. . .  1 day ago
ਨਾਭਾ ,21 ਫਰਵਰੀ {ਅਮਨਦੀਪ ਸਿੰਘ ਲਵਲੀ} -ਨਾਭਾ ਕੋਤਵਾਲੀ ਤੋਂ ਤਕਰੀਬਨ 250 ਮੀਟਰ ਨਜ਼ਦੀਕ ਯੂਥ ਕਾਂਗਰਸੀ ਆਗੂ ਅਮਨਦੀਪ ਸਿੰਘ ਉਰਫ਼ ਗੋਸੂ ਦੇ ਰਾਤ 9 ਵਜੇ ਦੇ ਕਰੀਬ ਗੋਲੀ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਕੋਤਵਾਲੀ ਨਾਭਾ ...
ਸੁਖਦੇਵ ਸਿੰਘ ਢੀਂਡਸਾ ਨੇ ਲਿਆ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ
. . .  1 day ago
ਸੰਗਰੂਰ, 21 ਫਰਵਰੀ (ਦਮਨਜੀਤ ਸਿੰਘ)- 23 ਫਰਵਰੀ ਨੂੰ ਟਕਸਾਲੀਆ ਵੱਲੋਂ ਸੰਗਰੂਰ ਦੀ ਅਨਾਜ ਮੰਡੀ ਵਿਚ ਕੀਤੀ ਜਾ ਰਹੀ ਰੈਲੀ ਵਾਲੀ ਜਗ੍ਹਾ ਦਾ ਅੱਜ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਜਾਇਜ਼ਾ ...
ਅਕਾਲੀ ਅਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਚਲ ਰਹੀ ਹੈ ਸਰਕਾਰ- ਬੈਂਸ
. . .  1 day ago
ਅੰਮ੍ਰਿਤਸਰ ,21 ਫਰਵਰੀ { ਅ . ਬ .}-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਅੱਜ ਅੰਮ੍ਰਿਤਸਰ ਵਿਖੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਪਹੁੰਚੇ ।ਜਿੱਥੇ ਉਨ੍ਹਾਂ 2022 ਵਿਚ ਵਿਧਾਨ ਸਭਾ ਚੋਣਾਂ ਵਿਚ ...
ਤੀਸਰੇ ਦਿਨ ਵੀ ਵਾਰਤਾਕਾਰ ਸ਼ਾਹੀਨ ਬਾਗ ਪੁੱਜੇ
. . .  1 day ago
ਨਵੀਂ ਦਿੱਲੀ, 21 ਫਰਵਰੀ - ਦਿੱਲੀ ਦੇ ਸ਼ਾਹੀਨ ਬਾਗ ਦੇ ਸੀ.ਏ.ਏ. ਖਿਲਾਫ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਵਾਰਤਾਕਾਰ ਸ਼ਾਹੀਨ ਬਾਗ ਜਾ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਸਮੱਸਿਆ ਦਾ ਹੱਲ ਕੱਢਣ 'ਚ ਜੁੱਟੇ ਹੋਏ ਹਨ। ਸੁਪਰੀਮ ਕੋਰਟ ਵਲੋਂ ਨਿਯੁਕਤ...
ਪ੍ਰਧਾਨ ਮੰਤਰੀ ਮੋਦੀ ਨੇ ਅਜਮੇਰ ਸ਼ਰੀਫ ਦਰਗਾਹ ਲਈ ਚਾਦਰ ਭੇਟ ਕੀਤੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਜਮੇਰ ਸ਼ਰੀਫ਼ ਦਰਗਾਹ ਵਿਚ ਚੜ੍ਹਾਉਣ ਲਈ ਚਾਦਰ ਭੇਟ ਕੀਤੀ। ਇਸ ਮੌਕੇ ਅਜਮੇਰ ਸ਼ਰੀਫ਼ ਸੂਫ਼ੀ ਦਰਗਾਹ ਦਾ ਇਕ ਵਫ਼ਦ ਵੀ ਮੌਜੂਦ ਸੀ। ਉੱਥੇ ਹੀ ਇਸ ਦੌਰਾਨ ਘੱਟ ਮਾਮਲਿਆਂ ਬਾਰੇ...
ਸ੍ਰੀ ਮੁਕਤਸਰ ਸਾਹਿਬ: ਅੰਤਰਰਾਸ਼ਟਰੀ ਨਗਰ ਕੀਰਤਨ ਦੀ ਰਵਾਨਗੀ 22 ਨੂੰ
. . .  1 day ago
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ (ਰਣਜੀਤ ਸਿੰਘ ਢਿੱਲੋਂ)-ਨਿਰੋਲ ਸੇਵਾ ਸੰਸਥਾ ਸ੍ਰੀ ਮੁਕਤਸਰ ਸਾਹਿਬ ਵੱਲੋਂ 22 ਫ਼ਰਵਰੀ ਤੋਂ 7 ਮਾਰਚ ਤੱਕ ਪੰਜਾਬ ਦੇ 16 ਜ਼ਿਲ੍ਹਿਆਂ ਵਿਚ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੱਢੇ ਜਾ ਰਹੇ ਅੰਤਰਰਾਸ਼ਟਰੀ ਨਗਰ...
ਸਹਾਇਕ ਥਾਣੇਦਾਰ ਨੂੰ ਦੁਕਾਨਦਾਰ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਗੰਭੀਰ ਜ਼ਖ਼ਮੀ
. . .  1 day ago
ਬਟਾਲਾ, 21 ਫਰਵਰੀ (ਕਾਹਲੋਂ)-ਅੱਜ ਬਟਾਲਾ 'ਚ ਡਾਕ ਲੈ ਕੇ ਆਏ ਸਹਾਇਕ ਥਾਣੇਦਾਰ ਨੂੰ ਇਕ ਦੁਕਾਨਦਾਰ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰਨ ਦੀ ਖ਼ਬਰ ਹੈ। ਇਸ ਬਾਰੇ ਥਾਣਾ ਸਿਟੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ...
ਊਧਵ ਠਾਕਰੇ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ
. . .  1 day ago
ਨਵੀਂ ਦਿੱਲੀ, 21 ਫਰਵਰੀ - ਸ਼ਿਵ ਸੈਨਾ ਪ੍ਰਮੁੱਖ ਊਧਵ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਦਿੱਲੀ ਆਏ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 7 ਲੋਕ ਕਲਿਆਣ ਮਾਰਗ ਪਹੁੰਚ ਕੇ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ...
ਐਫ.ਏ.ਟੀ.ਐਫ. ਨੇ ਪਾਕਿਸਤਾਨ ਨੂੰ ਦਿੱਤੀ ਸਖਤ ਚੇਤਾਵਨੀ
. . .  1 day ago
ਪੈਰਿਸ, 21 ਫਰਵਰੀ - ਵਿਸ਼ਵ ਅੱਤਵਾਦ ਵਿੱਤੀ ਨਿਗਰਾਨ ਸੰਸਥਾ ਐਫ.ਏ.ਟੀ.ਐਫ. ਨੇ ਅੱਜ ਪਾਕਿਸਤਾਨ ਨੂੰ ਗ੍ਰੇਅ ਲਿਸਟ ਵਿਚ ਬਣਾਏ ਰੱਖਣ ਦਾ ਪੈਰਿਸ 'ਚ ਫ਼ੈਸਲਾ ਲਿਆ ਹੈ ਤੇ ਇਸ ਦੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਲਸ਼ਕਰੇ ਤੋਇਬਾ ਤੇ ਜੈਸ਼ ਏ ਮੁਹੰਮਦ...
ਵੈਟਰਨਰੀ ਇੰਸਪੈਕਟਰਾਂ ਵਲੋਂ ਰੋਹ ਭਰਪੂਰ ਰੈਲੀ ਅਤੇ ਵਿਧਾਨ ਸਭਾ ਵੱਲ ਮਾਰਚ
. . .  1 day ago
ਹੋਰ ਖ਼ਬਰਾਂ..

ਖੇਡ ਜਗਤ

ਚੌਕੇ-ਛੱਕਿਆਂ ਵਾਲੇ ਖਿਡਾਰੀ

ਮੌਜੂਦਾ ਸਮੇਂ ਪੂਰੀ ਦੁਨੀਆ ਦੇ ਖੇਡ ਪ੍ਰਸੰਸਕਾਂ ਉੱਪਰ ਕ੍ਰਿਕਟ ਦਾ ਜਨੂੰਨ ਸਿਰ ਚੜ੍ਹ ਕੇ ਬੋਲਦਾ ਹੈ। ਕ੍ਰਿਕਟ ਦੇ ਨਵੇਂ ਤੇਜ਼-ਤਰਾਰ ਰੂਪ ਟੀ-20 ਆਉਣ ਕਾਰਨ ਵੀ ਇਸ ਦੀ ਲੋਕਪ੍ਰਿਯਤਾ ਵਿਚ ਚੋਖਾ ਵਾਧਾ ਹੋਇਆ ਹੈ। ਕ੍ਰਿਕਟ ਨੂੰ ਜੇ ਚੌਕੇ-ਛੱਕਿਆਂ ਦੀ ਖੇਡ ਵੀ ਆਖ ਲਿਆ ਜਾਵੇ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ। ਕਦੇ ਸਮਾਂ ਸੀ ਕਿ ਖਿਡਾਰੀ ਦਾ ਬਿਨਾਂ ਕੋਈ ਜੋਖ਼ਮ ਵਾਲੇ ਉਠਾਏ ਪਿੱਚ ਉੱਪਰ ਟਿਕ ਕੇ ਖੇਡਣ ਨੂੰ ਵਧੀਆ ਮੰਨਿਆ ਜਾਂਦਾ ਸੀ, ਭਾਵੇਂ ਉਸ ਦੇ ਖਾਤੇ ਵਿਚ ਧੀਮੀ ਗਤੀ ਨਾਲ ਬਣਾਈਆਂ ਘੱਟ ਦੌੜਾਂ ਕਿਉਂ ਨਾ ਹੋਣ। ਟੈਸਟ ਕ੍ਰਿਕਟ ਤੋਂ ਬਾਅਦ ਇਕ ਦਿਨਾ ਅਤੇ ਫਿਰ ਕ੍ਰਿਕਟ ਦੇ ਸਭ ਤੋਂ ਛੋਟੇ ਰੂਪ ਟੀ-20 ਦੀ ਆਮਦ ਨਾਲ ਘੱਟ ਗੇਂਦਾਂ ਵਿਚ ਫਟਾ-ਫਟ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹੀ, ਇਸ ਖੇਡ ਦੇ ਇਨ੍ਹਾਂ ਆਧੁਨਿਕ ਫਾਰਮੈਟ ਵਿਚ ਆਪਣੀ ਪੱਕੀ ਜਗ੍ਹਾ ਬਣਾਉਣ ਵਿਚ ਕਾਮਯਾਬ ਹੋ ਰਹੇ ਹਨ। ਦਰਸ਼ਕ ਵੀ ਜਿਸ ਮੈਚ ਵਿਚ ਖੂਬ ਧੂੰਆਂਧਾਰ ਬੱਲੇਬਾਜ਼ੀ ਹੋ ਰਹੀ ਹੋਵੇ, ਉਸ ਨੂੰ ਹੀ ਜ਼ਿਆਦਾ ਪਸੰਦ ਕਰਦੇ ਹਨ। ਆਈ.ਪੀ.ਐੱਲ. ਦੀ ਲੋਕਪ੍ਰਿਯਤਾ ਦਾ ਵੀ ਇਹੀ ਕਾਰਨ ਕਿਹਾ ਜਾ ਸਕਦਾ ਹੈ। ਸੋ, ਆਓ, ਅੱਜ ਅਸੀਂ ਉਨ੍ਹਾਂ ਬੱਲੇਬਾਜ਼ਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ, ਜਿਨ੍ਹਾਂ ਨੇ ਇਕ ਓਵਰ ਵਿਚ ਸਭ ਤੋਂ ਵੱਧ ਭਾਵ ਛੇ ਗੇਂਦਾਂ ਉੱਪਰ ਛੇ ਛੱਕੇ ਲਗਾਉਣ ਦਾ ਕੀਰਤੀਮਾਨ ਆਪਣੇ ਨਾਂਅ ਕੀਤਾ ਹੈ। ਆਓ, ਉਨ੍ਹਾਂ ਦੇ ਇਸ ਰਿਕਾਰਡ ਬਾਰੇ ਜਾਣਦੇ ਹਾਂ ਕਿ ਉਨ੍ਹਾਂ ਨੇ ਕਦੋਂ ਅਤੇ ਕਿਸ ਟੀਮ ਦੇ ਕਿਸ ਖਿਡਾਰੀ ਦੇ ਖ਼ਿਲਾਫ਼ ਅਜਿਹਾ ਰਿਕਾਰਡ ਬਣਾਇਆ।
ਇਸ ਸ਼੍ਰੇਣੀ ਵਿਚ ਸਭ ਤੋਂ ਪਹਿਲਾ ਨਾਂਅ ਜਿਸ ਖਿਡਾਰੀ ਦਾ ਆਉਂਦਾ ਹੈ, ਉਹ ਹੈ, ਸ਼ਾਨਦਾਰ ਵੈਸਟ ਇੰਡੀਅਨ ਆਲਰਾਊਂਡਰ ਖਿਡਾਰੀ ਸਰ ਗਾਰਫੀਲਡ ਸੋਬਰਜ਼, ਜਿਸ ਨੇ 31 ਅਗਸਤ, 1968 ਨੂੰ ਇਹ ਪ੍ਰਾਪਤੀ ਗਲੇਮਰਗਨ ਦੇ ਖ਼ਿਲਾਫ਼ ਨਾਟਿੰਘਮਸ਼ਾਇਰ ਲਈ ਕਪਤਾਨ ਵਜੋਂ ਖੇਡਦੇ ਹੋਏ ਪ੍ਰਾਪਤ ਕੀਤੀ, ਉਸ ਨੇ ਮੈਲਕਮ ਨੈਸ਼ ਦੀ ਗੇਂਦਬਾਜ਼ੀ ਉੱਪਰ ਇਹ ਸ਼ਾਨਦਾਰ ਕਾਰਨਾਮਾ ਕਰ ਵਿਖਾਇਆ। ਭਾਰਤੀ ਕ੍ਰਿਕਟ ਟੀਮ ਦੇ ਮੌਜੂਦਾ ਕੋਚ ਰਵੀ ਸ਼ਾਸਤਰੀ 19 ਜਨਵਰੀ, 1985 ਨੂੰ, ਇਕ ਓਵਰ ਵਿਚ ਛੇ ਛੱਕੇ ਮਾਰਨ ਵਾਲਾ ਦੂਜਾ ਕ੍ਰਿਕਟਰ ਬਣ ਗਿਆ। ਜਦੋਂ ਉਸ ਨੇ ਬੜੌਦਾ ਦੇ ਖ਼ਿਲਾਫ਼ ਮੁੰਬਈ ਲਈ ਖੇਡਦਿਆਂ, ਖੱਬੇ ਹੱਥ ਦੇ ਸਪਿੰਨਰ ਤਿਲਕ ਰਾਜ ਨੂੰ ਛੇ ਗੇਂਦਾਂ ਵਿਚ ਛੇ ਛੱਕੇ ਜੜ ਦਿੱਤੇ।
ਤੇਜ਼-ਤਰਾਰ ਖੇਡਣ ਲਈ ਜਾਣੇ ਜਾਂਦੇ, ਦੱਖਣੀ ਅਫ਼ਰੀਕਾ ਦੇ ਇਸ ਸਲਾਮੀ ਬੱਲੇਬਾਜ਼ ਹਰਸ਼ਲ ਗਿਬਜ਼ ਨੇ 2007 ਵਿਚ ਇਕ ਦਿਨਾ ਵਰਲਡ ਕੱਪ ਦੇ ਦੌਰਾਨ, ਇਹ ਰਿਕਾਰਡ ਆਪਣੇ ਨਾਂਅ ਕੀਤਾ ਜਦੋਂ ਉਸ ਨੇ ਇਕ ਓਵਰ ਵਿਚ ਛੇ ਛੱਕਿਆਂ ਦੀ ਪੂਰਤੀ ਲਈ ਨੀਦਰਲੈਂਡ ਦੀ ਡਾਨ ਵੈਨ ਬਿਊਜ਼ ਦੀ ਗੇਂਦਾਂ ਨੂੰ ਹਵਾ ਵਿਚ ਬਾਊਡਰੀ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ। ਗਿਬਸ ਅੰਤਰਰਾਸ਼ਟਰੀ ਪੱਧਰ 'ਤੇ ਅਜਿਹਾ ਕਰਨ ਵਾਲਾ ਪਹਿਲਾ ਖਿਡਾਰੀ ਬਣਿਆ, ਜਿਸ ਨੇ 50 ਓਵਰਾਂ ਦੇ ਵਿਸ਼ਵ ਕੱਪ ਖੇਡ ਵਿਚ ਇਹ ਕਾਰਨਾਮਾ ਆਪਣੇ ਨਾਂਅ ਕੀਤਾ। ਭਾਰਤ ਦੇ 'ਸਿੰਘ ਇੰਜ਼ ਕਿੰਗ' ਵਜੋਂ ਜਾਣੇ ਜਾਂਦੇ ਪੰਜਾਬੀ ਪੁੱਤਰ ਯੁਵਰਾਜ ਸਿੰਘ ਨੇ ਟੀ-20 ਦੇ ਦੱਖਣੀ ਅਫ਼ਰੀਕਾ ਵਿਚ ਖੇਡੇ ਗਏ ਪਲੇਠੇ ਵਿਸ਼ਵ ਕੱਪ ਦੌਰਾਨ ਇੰਗਲੈਂਡ ਖ਼ਿਲਾਫ਼ ਖੇਡਦਿਆਂ ਸਟੂਰਟ ਬਾਰਡ ਦੇ ਇਕ ਓਵਰ ਵਿਚ ਇਹ ਕੀਰਤੀਮਾਨ ਸਥਾਪਿਤ ਕੀਤਾ, ਭਾਰਤੀ ਕ੍ਰਿਕਟ ਪ੍ਰੇਮੀਆ ਲਈ ਇਹ ਇਕ ਬਹੁਤ ਯਾਦਗਾਰ ਪਲ ਹੋ ਨਿੱਬੜਿਆ ਕਿਉਂਕਿ ਇਸ ਤੋਂ ਬਾਅਦ ਭਾਰਤ ਇਸ ਵਿਕਾਰੀ ਵਪਾਰੀ ਕੱਪ ਨੂੰ ਵੀ ਜਿੱਤਣ ਵਿਚ ਕਾਮਯਾਬ ਰਿਹਾ ਸੀ।
ਲੈਨਕਸ਼ਾਯਰ ਦੇ ਇੰਗਲਿਸ਼ ਬੱਲੇਬਾਜ਼ ਯੰਗ ਜਾਰਡਨ ਕਲਾਰਕ ਨੇ 24 ਅਪ੍ਰੈਲ, 2013 ਨੂੰ ਇਸ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਲਿਆ ਜਦੋਂ ਉਸ ਨੇ ਖੱਬੇ ਹੱਥ ਦੇ ਸਪਿਨਰ ਗੁਰਮਨ ਰੰਧਾਵਾ ਨੂੰ ਯੌਰਕਸ਼ਾਇਰ ਖ਼ਿਲਾਫ਼ ਕਾਊਂਟੀ ਕ੍ਰਿਕਟ ਖੇਡਦਿਆਂ ਇਕ ਓਵਰ ਵਿਚ ਛੇ ਛੱਕੇ ਦੇ ਮਾਰੇ। ਅਜਿਹਾ ਕਰਨ ਵਾਲੇ ਵੈਸਟ ਇੰਡੀਜ਼ ਦੇ ਹਰਫ਼ਨ-ਮੌਲਾ ਖਿਡਾਰੀ ਕਿਰਨ ਪੋਲਾਰਡ ਵੀ ਪਿੱਛੇ ਨਹੀਂ ਰਹੇ ਬੇਸ਼ੱਕ ਉਸ ਨੇ ਇਹ ਰਿਕਾਰਡ ਆਸਟ੍ਰੇਲੀਆ ਵਿਖੇ ਬਿਗ ਬੈਸ਼ ਟੀ-20 ਲੀਗ ਦੇ ਇਕ ਅਭਿਆਸ ਮੈਚ ਦੌਰਾਨ 16 ਦਸੰਬਰ, 2014 ਨੂੰ ਐਡੀਲੇਡ ਸਟਰਾਈਕਰ ਦੀ ਤਰਫ਼ੋਂ ਖੇਡਦਿਆਂ ਆਪਣੇ ਨਾਂਅ ਕੀਤਾ। 2015 ਵਿਚ ਐਲਨ ਬਾਰਡਰ ਮੈਦਾਨ ਵਿਖੇ ਨੈਸ਼ਨਲ ਇੰਡੀਜਿਅਨ ਸਕੂਐਡ ਖ਼ਿਲਾਫ਼ 50 ਓਵਰਾਂ ਦੇ ਪ੍ਰੈਕਟਿਸ ਮੈਚ ਵਿਚ ਨੈਸ਼ਨਲ ਪਰਫਾਰਮੈਂਸ ਸਕੂਐਡ ਲਈ ਖੇਡਦੇ ਹੋਏ ਆਸਟ੍ਰੇਲੀਆ ਦੇ ਆਲ ਰਾਊਂਡਰ ਖਿਡਾਰੀ ਮਾਰਕ ਸਟੋਨੀਸ ਨੇ ਪਾਰਟ ਟਾਈਮ ਮੀਡੀਅਮ ਤੇਜ਼ ਗੇਂਦਬਾਜ਼ ਬ੍ਰੈਂਡਨ ਸਮਿਥ ਦੇ ਇਕ ਓਵਰ ਵਿਚ ਛੇ ਛੱਕਿਆਂ ਦੀ ਮਦਦ ਨਾਲ 36 ਦੌੜਾ ਬਟੋਰੀਆਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋ: 94655-76022


ਖ਼ਬਰ ਸ਼ੇਅਰ ਕਰੋ

ਰਾਣੀ ਰਾਮਪਾਲ ਬਣੀ ਸਫ਼ਲਤਾਵਾਂ ਦੀ ਰਾਣੀ

ਰਾਣੀ ਲਈ ਜਨਵਰੀ 2020 ਦਾ ਆਖਰੀ ਹਫ਼ਤਾ ਯਾਦਗਾਰੀ ਬੀਤਿਆ। ਇਸ ਸਮੇਂ ਉਹ ਨਿਊਜ਼ੀਲੈਂਡ ਦੇ ਵਿਰੁੱਧ ਲੜੀਵਾਰ ਵਿਚ ਦੇਸ਼ ਦੀ ਅਗਵਾਈ ਕਰ ਰਹੀ ਸੀ। ਉਸ ਨੇ ਕਿਹਾ, 'ਨਿਸ਼ਚਿਤ ਰੂਪ ਨਾਲ ਇਹ ਹਫ਼ਤਾ ਮੇਰੇ ਤੇ ਮੇਰੀ ਟੀਮ ਲਈ ਸਰਬੋਤਮ ਰਿਹਾ ਹੈ।' ਪਰ ਨਾਲ ਹੀ ਉਹ ਇਸ ਸਾਲ ਨੂੰ ਵੀ ਚੰਗਾ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਸਾਲ ਜੁਲਾਈ-ਅਗਸਤ ਵਿਚ ਟੋਕੀਓ ਵਿਚ ਉਲੰਪਿਕ ਖੇਡਾਂ ਹੋਣ ਜਾ ਰਹੀਆਂ ਹਨ, ਉਨ੍ਹਾਂ ਦਾ ਵਰਣਨ ਕਰਦੇ ਹੋਏ ਉਹ ਕਹਿੰਦੀ ਹੈ, 'ਹੁਣ ਅਸੀਂ ਇਸ ਸਾਲ ਨੂੰ ਆਪਣੇ ਜੀਵਨ ਦਾ ਸਰਬੋਤਮ ਬਣਾਉਣ ਦੀ ਤਿਆਰੀ ਕਰ ਰਹੇ ਹਾਂ ਕਿ ਖੇਡਾਂ ਦੇ ਸਭ ਤੋਂ ਵੱਡੇ ਆਯੋਜਨ ਵਿਚ ਸਾਨੂੰ ਸਫ਼ਲਤਾ ਮਿਲੇ।' ਰਾਣੀ ਦੀ ਕਪਤਾਨੀ ਵਿਚ ਭਾਰਤ ਨੇ ਮਹਿਲਾ ਹਾਕੀ ਵਿਚ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ।
ਇਹ ਸਿਰਫ਼ ਤੀਜੀ ਵਾਰ ਹੈ ਜਦੋਂ ਸਾਡੀ ਮਹਿਲਾ ਟੀਮ ਨੇ ਉਲੰਪਿਕ ਲਈ ਕੁਆਲੀਫਾਈ ਕੀਤਾ ਹੈ। ਜਦੋਂ ਉਕਤ ਪੁਰਸਕਾਰਾਂ ਦਾ ਐਲਾਨ ਹੋਇਆ ਤਾਂ ਦੋਵੇਂ ਹੀ ਵਾਰ 25 ਸਾਲਾ ਰਾਣੀ ਸੌਂ ਰਹੀ ਸੀ, ਇਸ ਲਈ ਦੋਵੇਂ ਹੀ ਵਾਰ ਉਹ ਸ਼ੁਰੂਆਤੀ ਉਤਸ਼ਾਹ ਤੇ ਖੁਸ਼ੀ ਦਾ ਅਨੰਦ ਨਾ ਲੈ ਸਕੀ। ਉਸ ਨੇ ਫੋਨ 'ਤੇ ਦੱਸਿਆ, 'ਮੈਂ ਨਿਊਜ਼ੀਲੈਂਡ ਵਿਚ ਹਾਂ ਅਤੇ ਇਥੇ ਸਮੇਂ ਦਾ ਕਾਫ਼ੀ ਫਰਕ ਹੈ, ਇਸ ਲਈ ਜਦੋਂ ਪੁਰਸਕਾਰਾਂ ਦਾ ਐਲਾਨ ਹੋਇਆ ਤਾਂ ਮੈਂ ਦੋਵੇਂ ਵਾਰ ਸੋ ਰਹੀ ਸੀ। ਮੇਰਾ ਫੋਨ ਬੰਦ ਸੀ ਅਤੇ ਜਦੋਂ ਮੈਂ ਅਗਲੀ ਸਵੇਰ ਜਾਗੀ ਤਾਂ ਮੁਬਾਰਕਬਾਦ ਦੇਣ ਦੇ ਸੰਦੇਸ਼ਾਂ ਦੀ ਗਿਣਤੀ 'ਤੇ ਮੈਨੂੰ ਵਿਸ਼ਵਾਸ ਨਹੀਂ ਹੋਇਆ।' ਅਸਲ ਵਿਚ ਦੋਵੇਂ ਹੀ ਪੁਰਸਕਾਰ ਆਪਸ ਵਿਚ ਕਾਫ਼ੀ ਵੱਖਰੇ ਹਨ। 'ਵਰਲਡ ਗੇਮਜ਼ ਅਥਲੀਟ ਆਫ਼ ਦ ਈਅਰ ਐਵਾਰਡ-2019' ਲਈ ਉਹ ਆਪਣੇ ਸਮਕਾਲੀਆਂ ਨਾਲ ਮੁਕਾਬਲਾ ਕਰ ਰਹੀ ਸੀ, ਜਿਨ੍ਹਾਂ ਦਾ ਸਬੰਧ ਵੱਖ-ਵੱਖ ਖੇਡਾਂ ਨਾਲ ਹੈ, ਜਦ ਕਿ ਪਦਮਸ਼੍ਰੀ ਇਸ ਗੱਲ ਦੀ ਪੁਸ਼ਟੀ ਹੈ ਕਿ ਭਾਰਤੀ ਮਹਿਲਾ ਹਾਕੀ ਲਈ ਉਨ੍ਹਾਂ ਦਾ ਯੋਗਦਾਨ ਜ਼ਬਰਦਸਤ ਰਿਹਾ ਹੈ।
ਅਤੀਤ ਵਿਚ ਅਨੇਕਾਂ ਖਿਡਾਰੀਆਂ ਨੇ ਕਿਹਾ ਹੈ ਕਿ ਪਦਮਸ੍ਰੀ ਮਿਲਣ ਦਾ ਅਰਥ ਇਹ ਹੈ ਕਿ ਹੁਣ ਉਨ੍ਹਾਂ ਦੇ ਮੋਢੇ 'ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਿੰਮੇਵਾਰੀ ਆ ਪਈ ਹੈ। ਪਰ ਰਾਣੀ ਇਸ ਗੱਲ ਨਾਲ ਸਹਿਮਤ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਆਪਣੇ ਦੇਸ਼ ਦੀ ਅਗਵਾਈ ਕਰਦੇ ਹੋ ਤਾਂ ਜ਼ਿੰਮੇਵਾਰੀ ਤਾਂ ਹਮੇਸ਼ਾ ਹੀ ਹੁੰਦੀ ਹੈ, ਭਾਵੇਂ ਹੀ ਤੁਹਾਨੂੰ ਕੋਈ ਐਵਾਰਡ ਮਿਲੇ ਜਾਂ ਨਾ ਮਿਲੇ। ਰਾਣੀ ਦਾ ਕਹਿਣਾ ਹੈ, 'ਮੈਂ ਹਮੇਸ਼ਾ ਤੋਂ ਹੀ ਜ਼ਿੰਮੇਵਾਰ ਖਿਡਾਰਨ ਰਹੀ ਹਾਂ। ਮੈਂ ਆਪਣੀ ਟੀਮ ਤੇ ਆਪਣੇ ਦੇਸ਼ ਵੱਲ ਆਪਣੀ ਜ਼ਿੰਮੇਦਾਰੀ ਤੇ ਫ਼ਰਜ਼ ਨੂੰ ਬਾਖ਼ੂਬੀ ਸਮਝਦੀ ਹਾਂ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਭਰਪੂਰ ਕੋਸ਼ਿਸ਼ ਕਰਦੀ ਹਾਂ। ਐਵਾਰਡ ਮਿਲਣ ਤੋਂ ਬਾਅਦ ਹੀ ਜ਼ਿੰਮੇਵਾਰੀ ਤਸਵੀਰ ਵਿਚ ਨਹੀਂ ਆਉਂਦੀ ਹੈ, ਉਹ ਹਮੇਸ਼ਾ ਮੌਜੂਦ ਹੁੰਦੀ ਹੈ। ਮੈਂ ਇਕ ਟੀਮ ਵਜੋਂ ਖੇਡਦੀ ਹਾਂ, ਜਿਸ ਵਿਚ ਹਰ ਖਿਡਾਰੀ ਦੀ ਟੀਮ ਪ੍ਰਤੀ ਬਰਾਬਰ ਦੀ ਜ਼ਿੰਮੇਵਾਰੀ ਹੁੰਦੀ ਹੈ। ਰਾਣੀ ਨੂੰ ਲਗਪਗ ਦੋ ਲੱਖ ਵੋਟਾਂ ਮਿਲੀਆਂ ਅਤੇ ਉਨ੍ਹਾਂ ਨੂੰ ਬਾਕੀ ਸਭ ਅਥਲੀਟਾਂ ਨੂੰ ਪਿੱਛੇ ਛੱਡ ਦਿੱਤਾ, ਜਿਨ੍ਹਾਂ ਦਾ ਸਬੰਧ ਵੱਖ-ਵੱਖ ਖੇਡਾਂ ਨਾਲ ਸੀ, ਜਿਵੇਂ ਤੀਰਅੰਦਾਜ਼ੀ, ਕਿੱਕ ਬਾਕਸਿੰਗ, ਜਿਮਨਾਸਟਿਕ, ਬੇਸਬਾਲ ਆਦਿ। ਰਾਣੀ ਦੱਸਦੀ ਹੈ, 'ਮੈਨੂੰ ਇਹ ਖੇਡ (ਹਾਕੀ) ਖੇਡਣਾ ਚੰਗਾ ਲਗਦਾ ਹੈ। ਮੇਰੇ ਤੇ ਮੇਰੀ ਖੇਡ ਲਈ ਇਹ ਬਹੁਤ ਵੱਡਾ ਸਨਮਾਨ ਹੈ ਅਤੇ ਮਹਿਲਾ ਹਾਕੀ ਲਈ ਇਹ ਅਸਲ ਵਿਚ ਚੰਗੀ ਮਾਨਤਾ ਹੈ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਤਰ੍ਹਾਂ ਖੇਡਾਂ ਲਈ ਕੁਝ ਕਰ ਪਾ ਰਹੀ ਹਾਂ।' ਰਾਣੀ ਇਨ੍ਹਾਂ ਐਵਾਰਡਾਂ ਨੂੰ ਆਪਣੀ ਟੀਮ ਦੇ ਮੈਂਬਰਾਂ ਨੂੰ ਸਮਰਪਿਤ ਕਰਦੀ ਹੈ। ਉਹ ਕਹਿੰਦੀ ਹੈ, 'ਮੈਂ ਇਹ ਐਵਾਰਡ ਆਪਣੀ ਟੀਮ ਨੂੰ ਸਮਰਪਣ ਕਰਦੀ ਹਾਂ ਅਤੇ ਜਿਵੇਂ ਕਿ ਮੈਂ ਕਿਹਾ ਕਿ ਇਹ ਵੱਡੇ ਟੀਚੇ ਹਾਸਲ ਕਰਨ ਲਈ ਜ਼ਬਰਦਸਤ ਪ੍ਰੇਰਣਾ ਹੈ।'
ਆਪਣੀ 'ਵਰਲਡ ਗੇਮਜ਼ ਅਥਲੀਟ ਆਫ਼ ਦੀ ਈਅਰ ਐਵਾਰਡ-2019' ਜਿੱਤਣ ਤੋਂ ਪਹਿਲਾਂ ਰਾਣੀ ਨੇ ਸੋਸ਼ਲ ਮੀਡੀਆ ਰਾਹੀਂ ਅਨੇਕਾਂ ਸੈਲੀਬ੍ਰੇਟੀਜ਼ ਤੇ ਪ੍ਰਸੰਸਕਾਂ ਨਾਲ ਸੰਪਰਕ ਕੀਤਾ ਕਿ ਉਹ ਉਨ੍ਹਾਂ ਲਈ ਵੋਟ ਕਰਨ। ਉਨ੍ਹਾਂ ਵਿਚੋਂ ਜ਼ਿਆਦਾਤਰ ਨੇ ਉਨ੍ਹਾਂ ਨੂੰ ਹੁਣ ਮੁਬਾਰਕਬਾਦ ਦਿੱਤੀ ਹੈ। ਰਾਣੀ ਉਨ੍ਹਾਂ ਸਭ ਦਾ ਸ਼ੁਕਰੀਆ ਕਰਦੀ ਹੈ ਅਤੇ ਖੁਸ਼ੀ ਨਾਲ ਕਹਿੰਦੀ ਹੈ, 'ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਏਨੇ ਸਾਰੇ ਲੋਕਾਂ ਨੇ ਮੇਰੇ ਲਈ ਵੋਟ ਕੀਤਾ। ਇਹ ਯਕੀਨ ਨਾ ਕਰਨ ਯੋਗ ਹੈ ਕਿ ਸੈਲੀਬ੍ਰਿਟੀਜ਼ ਨੇ ਵੀ ਮੇਰੇ ਲਈ ਵੋਟ ਕਰਨ ਦੀ ਅਪੀਲ ਕੀਤੀ।' 4 ਦਸੰਬਰ 1994 ਨੂੰ ਸ਼ਾਹਾਬਾਦ ਮਾਰਕੰਡਾ (ਕੁਰੂਕਸ਼ੇਤਰ) ਵਿਚ ਜਨਮੀ ਰਾਣੀ ਸਿਰਫ਼ 15 ਸਾਲ ਦੀ ਉਮਰ ਵਿਚ ਰਾਸ਼ਟਰੀ ਟੀਮ ਵਿਚ ਸ਼ਾਮਿਲ ਹੋ ਗਈ ਸੀ ਅਤੇ 2010 ਵਿਚ ਉਨ੍ਹਾਂ ਨੇ ਵਿਸ਼ਵ ਕੱਪ ਵਿਚ ਹਿੱਸਾ ਲਿਆ ਸੀ। ਉਨ੍ਹਾਂ ਨੇ ਸਕੂਲਿੰਗ ਤਾਂ ਕੀਤੀ, ਪਰ ਹਾਕੀ ਪ੍ਰੈਕਟਿਸ ਦੇ ਕਾਰਨ ਗ੍ਰੈਜੂਏਟ ਦੀ ਡਿਗਰੀ ਹਾਸਲ ਨਾ ਕਰ ਸਕੀ। ਉਹ ਫਾਰਵਰਡ ਖੇਡਦੀ ਹੈ ਅਤੇ ਆਪਣੇ 212 ਕੌਮਾਂਤਰੀ ਮੈਚਾਂ ਵਿਚ 134 ਗੋਲ ਕਰ ਚੁੱਕੀ ਹੈ। ਉਹ ਸਟ੍ਰਾਇਕਰ ਵੀ ਹੈ ਅਤੇ ਮਿਡ-ਫੀਲਡ ਵਿਚ ਵੀ ਖੇਡ ਲੈਂਦੀ ਹੈ।

ਖੇਡ ਜਗਤ 'ਚ ਕ੍ਰਾਂਤੀ ਲਿਆਉਣ ਲਈ ਖੇਡਾਂ ਆਧਾਰਿਤ ਫ਼ਿਲਮਾਂ ਦੀ ਲੋੜ

ਭਾਰਤੀ ਲੋਕ ਫ਼ਿਲਮਾਂ ਅਤੇ ਫ਼ਿਲਮੀ ਗਾਣਿਆਂ ਦੇ ਬੇਹੱਦ ਸ਼ੌਕੀਨ ਹਨ, ਦੀਵਾਨੇ ਹਨ। ਦੂਜੇ ਪਾਸੇ ਭਾਰਤੀ ਅਵਾਮ ਦਾ ਸ਼ੌਕ ਕ੍ਰਿਕਟ ਹੈ। ਜਿਸ ਦੀਵਾਨਗੀ ਇਸ ਕਦਰ ਹੈ ਕਿ ਇਸ ਖੇਡ ਨੂੰ ਕਿਸੇ ਤਰ੍ਹਾਂ ਵੀ ਉਤਸ਼ਾਹਤ ਕਰਨ ਦੀ ਜ਼ਰੂਰਤ ਹੀ ਨਹੀਂ। ਪਰ ਸਾਡੀਆਂ ਕੁਝ ਖੇਡਾਂ ਹਾਕੀ, ਫੁਟਬਾਲ, ਐਥਲੈਟਿਕਸ, ਵਾਲੀਬਾਲ, ਸਾਇਕਲਿੰਗ, ਤੈਰਾਕੀ, ਮੁੱਕੇਬਾਜ਼ੀ, ਵੇਟ ਲਿਫਟਿੰਗ ਆਦਿ ਨੂੰ ਵੀ ਇੰਜ ਦੀ ਹੀ ਲੋਕਪ੍ਰਿਅਤਾ ਦੀ ਜ਼ਰੂਰਤ ਹੈ। ਜੇ ਦੇਸ਼ ਵਿਚ ਘੱਟੋ-ਘੱਟ 10 ਖੇਡਾਂ ਕ੍ਰਿਕਟ ਦੀ ਤਰ੍ਹਾਂ ਮਸ਼ਹੂਰ ਹੋ ਜਾਣ ਤਾਂ ਭਾਰਤੀ ਖੇਡ ਜਗਤ ਨੂੰ ਵਿਸ਼ਵ ਪੱਧਰ 'ਤੇ ਚੰਗਾ ਮਾਣ-ਸਨਮਾਨ ਮਿਲ ਸਕਦਾ ਹੈ। ਹੋਣ ਨੂੰ ਕੀ ਨਹੀਂ ਹੋ ਸਕਦਾ। ਪਰ ਸਖ਼ਤ ਉਪਰਾਲਿਆਂ ਦੀ ਲੋੜ ਹੈ। ਅਜਿਹੀਆਂ ਖੇਡਾਂ ਜੋ ਲੋਕਪ੍ਰਿਅਤਾ ਦੇ ਲਿਹਾਜ ਨਾਲ ਕ੍ਰਿਕਟ ਤੋਂ ਕਾਫੀ ਪਛੜੀਆਂ ਹਨ, ਨੂੰ ਫ਼ਿਲਮਾਂ ਦੇ ਸਹਾਰੇ ਦੀ ਲੋੜ ਹੈ। ਸਾਡੇ ਦੇਸ਼ ਵਿਚ ਜਿੰਨੇ ਵੀ ਪ੍ਰਾਂਤ ਹਨ, ਕਈ ਥਾਵਾਂ 'ਤੇ ਵੱਖਰੀਆਂ-ਵੱਖਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਵੱਖਰੀਆਂ-ਵੱਖਰੀਆਂ ਭਾਸ਼ਾਵਾਂ 'ਚ ਫ਼ਿਲਮਾਂ ਵੀ ਬਣਦੀਆਂ ਹਨ। ਕੁਝ ਫ਼ਿਲਮਾਂ ਜੇ ਖੇਡਾਂ ਨੂੰ ਆਧਾਰ ਬਣਾ ਕੇ ਬਣਾਈਆਂ ਜਾਣ ਤਾਂ ਇਸ ਨਾਲ ਖੇਡ ਜਗਤ ਦਾ ਫਾਇਦਾ ਹੋ ਸਕਦਾ ਹੈ। ਦੰਗਲ, ਲਗਾਨ, ਚੱਕ ਦੇ ਇੰਡੀਆ ਪਾਨ ਸਿੰਘ ਤੋਮਰ, ਭਾਗ ਮਿਲਖਾ ਭਾਗ, ਇਕਬਾਲ, ਸਾਲਾ ਖਦੂਸ, ਜੋ ਜੀਤਾ ਵਹੀ ਸਿਕੰਦਰ, ਐਮ.ਐਸ. ਧੋਨੀ ਦ ਅਨਟੋਲਡ ਸਟੋਰੀ,, ਕਾਈ ਪੋ ਚੀ, ਮੈਰੀ ਕੌਮ, ਮੁੱਕਾਬਾਜ਼, ਬੁਧੀਆ ਸਿੰਘ, ਸੁਲਤਾਨ, ਸੂਰਮਾ, ਗੋਲਡ, ਹਰਜੀਤਾ, ਅਪਨੇ, ਪਟਿਆਲਾ ਹਾਊਸ, ਅਜ਼ਹਰ, ਗੋਲ, ਖਿੱਦੋ ਖੂੰਡੀ ਆਦਿ ਵੱਖ-ਵੱਖ ਭਾਸ਼ਾਵਾਂ 'ਚ ਬਣਾਈਆਂ ਗਈਆਂ ਖੇਡਾਂ ਆਧਾਰਿਤ ਫ਼ਿਲਮਾਂ ਖੇਡ ਨਾਟਕ ਅਤੇ ਖੇਡ ਜੀਵਨੀਆਂ ਹਨ।
ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪਿਛਲੇ ਕੁਝ ਵਰ੍ਹਿਆਂ ਤੋਂ ਖੇਡਾਂ 'ਤੇ ਆਧਾਰਿਤ ਕਾਫੀ ਸਾਰੀਆਂ ਫ਼ਿਲਮਾਂ ਦਾ ਨਿਰਮਾਣ ਹੋਇਆ ਹੈ ਅਤੇ ਕਈ ਫ਼ਿਲਮਾਂ ਬਾਕਸ ਆਫਿਸ 'ਤੇ ਸੁਪਰਹਿੱਟ ਵੀ ਰਹੀਆਂ ਹਨ। ਇਨ੍ਹਾਂ ਫ਼ਿਲਮਾਂ 'ਚ ਖੇਡ ਸਿਤਾਰਿਆਂ ਦੀ ਭੂਮਿਕਾ ਨਿਭਾਉਣ ਵਾਲੇ ਸੁਪਰਹਿੱਟ ਹੀਰੋ ਹਨ, ਜਿਨ੍ਹਾਂ 'ਚ ਲੋਕਾਂ ਦੀ ਦੀਵਾਨਗੀ ਹੈ। ਲੋਕਾਂ 'ਚ ਫ਼ਿਲਮੀ ਸਿਤਾਰਿਆਂ ਦੀ ਦੀਵਾਨਗੀ ਦਾ ਖੇਡ ਸਿਤਾਰਿਆਂ ਨੂੰ ਫਾਇਦਾ ਜ਼ਰੂਰ ਹੋਵੇਗਾ। ਲੋਕ ਫ਼ਿਲਮੀ ਐਕਟਰ ਦੇ ਨਾਂਅ ਹੇਠ ਘੱਟੋ-ਘੱਟ ਖੇਡ ਸਿਤਾਰੇ ਨੂੰ ਪਿਆਰ ਕਰਨ ਲੱਗ ਜਾਂਦੇ ਹਨ। ਹਾਕੀ ਆਧਾਰਿਤ 'ਚੱਕ ਦੇ ਇੰਡੀਆ' ਫ਼ਿਲਮ 'ਚ ਸ਼ਾਹਰੁਖ਼ ਖ਼ਾਨ ਦੇ ਕਈ ਡਾਇਲਾਗ ਬੱਚੇ, ਨੌਜਵਾਨ ਵੀ ਗਲੀਆਂ, ਬਾਜ਼ਾਰਾਂ 'ਚ ਬੋਲਦੇ ਫਿਰਦੇ ਨਜ਼ਰ ਆਉਂਦੇ ਹਨ। ਜੇ ਫ਼ਿਲਮੀ ਸਿਤਾਰਿਆਂ 'ਚ ਵੀ ਵੱਖ-ਵੱਖ ਖੇਡਾਂ ਦਾ ਰਾਜਦੂਤ ਬਣਨ ਦੀ ਇੱਛਾ ਜਾਗੇ ਤਾਂ ਭਾਰਤ 'ਚ ਖੇਡ ਸੱਭਿਆਚਾਰ ਹੋਰ ਵੀ ਮਜ਼ਬੂਤ ਹੋਵੇਗਾ। ਦੂਜੇ ਪਾਸੇ ਅੱਜ ਸਾਨੂੰ ਬੱਚਿਆਂ ਅਤੇ ਨੌਜਵਾਨ ਪੀੜ੍ਹੀ 'ਚ ਚੇਤਨਾ ਜਗਾਉਣ ਦੀ ਲੋੜ ਹੈ। ਦੇਸ਼ ਭਗਤੀ ਦੀ ਭਾਵਨਾ ਦਾ ਸੰਚਾਰ ਕਰਨ ਦੀ ਜ਼ਰੂਰਤ ਹੈ, ਜਿਸ ਲਈ ਫ਼ਿਲਮੀ ਸਿਤਾਰੇ ਖੇਡ ਆਧਾਰਿਤ ਨਾਇਕ ਬਣ ਕੇ ਕਰ ਸਕਦੇ ਹਨ।
ਜੇ ਡੂੰਘੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਫ਼ਿਲਮ ਜਗਤ 'ਤੇ ਖੇਡਾਂ ਦਾ ਬਹੁਤ ਸਾਰਾ ਪ੍ਰਭਾਵ ਹੈ। ਖੇਡਾਂ ਰਾਹੀਂ ਹੁੰਦੇ ਮਨੋਰੰਜਨ ਨੂੰ ਫ਼ਿਲਮੀ ਜਗਤ ਨੇ 'ਕੈਸ਼' ਕਰਕੇ ਕਈ ਹਿੱਟ ਫ਼ਿਲਮਾਂ ਬਣਾ ਦਿੱਤੀਆਂ ਹਨ, ਜਿਨ੍ਹਾਂ ਦੇ ਵਿਸ਼ੇ ਖੇਡਾਂ 'ਤੇ ਆਧਾਰਿਤ ਸਨ। ਫ਼ਿਲਮ ਜਗਤ 'ਚ ਖੇਡਾਂ ਨੂੰ ਆਧਾਰ ਬਣਾ ਕੇ ਫ਼ਿਲਮਾਂ ਬਣਾਉਣਾ ਕੋਈ ਅੱਜ ਦੀ ਗੱਲ ਨਹੀਂ, ਸਗੋਂ ਇਹ ਤਾਂ ਪੁਰਾਣੀ ਚਲੀ ਆ ਰਹੀ ਰਵਾਇਤ ਹੈ। ਇਹ ਫਾਰਮੂਲਾ ਕਾਮਯਾਬ ਹੋਣ ਕਰਕੇ ਹੀ ਅਗਾਂਹ ਚਲੀ ਹੈ ਅਤੇ ਚਲਦੀ ਵੀ ਰਹਿਣੀ ਚਾਹੀਦੀ ਹੈ। ਇਨ੍ਹਾਂ ਫ਼ਿਲਮਾਂ ਦੇ ਗਾਣੇ ਵੀ ਖੇਡ ਆਧਾਰਿਤ ਹੁੰਦੇ ਹਨ, ਜੋ ਕਿਸੇ ਖੇਡ ਨਾਲ ਸਿੱਧੇ ਤੌਰ 'ਤੇ ਸਬੰਧਿਤ ਵੀ ਹੋ ਸਕਦੇ ਜੋ ਅਵਾਮ ਦੇ ਮੂੰਹੀਂ ਚੜ੍ਹ ਸਕਦੇ ਹਨ ਦੇਸ਼ ਦੇ ਖੇਡ ਜਗਤ 'ਚ ਕ੍ਰਾਂਤੀ ਲਿਆਉਣ ਦੀ ਪ੍ਰੇਰਨਾ ਬਣ ਕੇ।


-ਡੀ.ਏ.ਵੀ. ਕਾਲਜ, ਅੰਮ੍ਰਿਤਸਰ
ਮੋ: 98155-35410.

ਖੇਲੋ ਇੰਡੀਆ ਯੂਥ ਗੇਮਜ਼ 2020

ਹੁਣ ਨਹੀਂ ਰਿਹਾ ਪੰਜਾਬ ਖੇਡਾਂ ਦਾ ਸਰਤਾਜ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕਰੋੜਾਂ ਰੁਪਏ ਖਰਚ ਕਰ ਕੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਰਵਾਈਆਂ ਗਈਆਂ ਅੰਡਰ 14, 18 ਤੇ 25 ਸਾਲ ਦੀਆਂ ਖੇਡਾਂ ਮਹਿਜ਼ ਖਾਨਾ ਪੂਰਤੀ ਤੇ ਭ੍ਰਿਸ਼ਟਾਚਾਰ ਦੀ ਖਾਨ ਸਾਬਤ ਹੋਈਆਂ। ਜਦੋਂ ਦੇਸ਼ ਦੀਆਂ ਖੇਡ ਸੰਸਥਾਵਾਂ ਖੇਲੋ ਇੰਡੀਆ 2020 ਲਈ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚੋਂ ਆਪਣੇ ਖਿਡਾਰੀਆਂ ਨੂੰ ਵੱਧ ਤੋੋਂ ਵੱਧ ਹਿੱਸੇਦਾਰੀ ਕਰਵਾਉਣ ਲਈ ਜੱਦੋ-ਜਹਿਦ ਕਰ ਰਹੀਆਂ ਸਨ ਤੇ ਉਸ ਸਮੇਂ ਪੰਜਾਬ ਦਾ ਖੇਡ ਵਿਭਾਗ ਕਬੱਡੀ ਕੱਪ, ਤੰਦਰੁਸਤ ਪੰਜਾਬ ਖੇਡਾਂ ਦੇ ਵਿਚ ਆਪਣੇ ਖਿਡਾਰੀਆਂ ਤੇ ਕੋਚਾਂ ਨੂੰ ਉਲਝਾ ਕੇ ਸਿਆਸੀ ਆਕਾਵਾਂ ਦੀ ਬੰਸਰੀ ਵਜਾ ਰਿਹਾ ਸੀ। ਅਫਸਰਾਂ ਦੀ ਆਪਸੀ ਖਿੱਚੋਤਾਣ ਕਰਕੇ ਇਨ੍ਹਾਂ ਖੇਲੋ ਇੰਡੀਆ ਤੋਂ ਪਹਿਲਾਂ ਪ੍ਰਮੱਖ ਸਕੱਤਰ ਖੇਡਾਂ ਤੇ ਡਾਇਰੈਕਟਰ ਸਪੋਰਟਸ ਦੀ ਨਵੀਂ ਨਿਯੁਕਤੀ ਇਹ ਸਿੱਧ ਕਰਦੀ ਹੈ ਕਿ ਹੁਣ ਪੰਜਾਬ ਸਰਕਾਰ ਦੇ ਮੁੱਖ ਏਜੰਡੇ 'ਤੇ ਖੇਡਾਂ ਨਹੀਂ ਹਨ। ਕਦੇ-ਕਦੇ ਇਸ ਵਿਭਾਗ ਵਲੋਂ ਕਰੋੜਾਂ ਦੇ ਸਮਾਰਟ ਫੋਨ ਦੇਣ ਦੇ ਚੋਣ ਵਾਅਦੇ ਪੂਰੇ ਕਰਨ ਦੇ ਬਿਆਨ ਤਾਂ ਕੰਨੀ ਪੈਂਦੇ ਹਨ ਪਰ ਖਿਡਾਰੀਆਂ ਨੂੰ ਤਿੰਨ ਸਾਲ ਤੋਂ ਉਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਖੇਡ ਫਜ਼ੀਫ਼ਾ ਜਾਰੀ ਕਰਨ ਤੋਂ ਮੁਨਕਰ ਹੋਣਾ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪ ਕੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭੱਜਣਾ ਹੈ। ਪੰਜਾਬ ਦੇ ਖੇਡ ਮੈਦਾਨ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਮੋਹਾਲੀ ਵਿਖੇ ਬਣਾਇਆ ਗਿਆ ਪੀ.ਆਈ.ਐਸ. ਇਸ ਵੇਲੇ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਕਿਉਂਕਿ ਸਰਕਾਰ ਇਸ ਸੈਂਟਰ ਨੂੰ ਬੁਨਿਆਦੀ ਢਾਚਾਂ ਦੇਣ ਤੋਂ ਅਸਮਰੱਥ ਹੈ। ਪਿਛਲੇ ਤਿੰਨ ਸਾਲਾਂ ਤੋਂ ਖਿਡਾਰੀ ਖੇਡ ਕਿੱਟ, ਖੇਡ ਸਾਮਾਨ ਨੂੰ ਤਰਸ ਰਹੇ ਹਨ ਤੇ ਖੇਡ ਡਾਈਟ ਦੇਣ ਵਾਲੇ ਠੇਕੇਦਾਰ ਦੀਆਂ ਕਰੋੜਾਂ ਰੁਪਏ ਦੀਆਂ ਅਦਾਇਗੀਆਂ ਅਜੇ ਅੱਧ ਵਿਚਾਲੇ ਲਟਕ ਰਹੀਆਂ ਹਨ। ਠੇਕੇ 'ਤੇ ਭਰਤੀ ਕੀਤੇ ਕੋਚਾਂ ਦੀ ਉਨ੍ਹਾਂ ਦੀ ਤਨਖਾਹ ਦੇ ਵਾਧੇ ਦੀ ਫਾਈਲ ਵੀ ਵਿੱਤ ਮੰਤਰੀ ਦੀ ਸਵੱਲੀ ਅੱਖ ਦੀ ਘੜੀ ਨੂੰ ਉਡੀਕ ਰਹੀ ਹੈ। ਖਿਡਾਰੀਆਂ ਦਾ ਮੱਕਾ ਪੰਜਾਬ ਆਰਮਡ ਪੁਲਿਸ ਦਾ ਸਪੋਰਟਸ ਸੈਂਟਰ ਵੀ ਆਪਣੇ ਖੇਡ ਨਿਸ਼ਾਨੇ ਤੋਂ ਭਟਕ ਗਿਆ ਹੈ ਤੇ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਖੋਲ੍ਹ ਕੇ ਪੰਜਾਬ ਦੀਆਂ ਖੇਡਾਂ ਦਾ ਪੱਧਰ ਉੱਚਾ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪੰਜਾਬੀ ਖਿਡਾਰੀਆਂ ਦਾ ਦਿਲ ਸਪੋਰਟਸ ਕਾਲਜ ਤੇ ਸਪੋਰਟਸ ਸਕੂਲ ਜਲੰਧਰ ਵੀ ਆਪਣੀ ਬਾਈਪਾਸ ਸਰਜਰੀ ਦੀ ਉਡੀਕ ਵਿਚ ਹੈ। ਜਿਥੇ ਨਾ ਤਾ ਖਿਡਾਰੀ ਰਹੇ ਤੇ ਨਾ ਹੀ ਸਰਕਾਰ ਦੀ ਕੋਈ ਸਪੱਸ਼ਟ ਨੀਤੀ ਹੀ ਇਸ ਨੂੰ ਚਲਾਉਣ ਦੀ ਹੈ। ਖੇਲੋ ਇੰਡੀਆ ਸਕੀਮ ਤੋਂ ਪੰਜਾਬ ਦੇ ਸਕੂਲ ਵੀ ਕੋਈ ਖਾਸ ਲਾਹਾ ਨਹੀਂ ਲੈ ਸਕੇ ਤੇ 65ਵੀਆਂ ਨੈਸ਼ਨਲ ਸਕੂਲ ਖੇਡਾਂ ਦੇ ਵਿਚ ਇਸ ਦੀ ਅਸਲੀ ਕਾਰਗੁਜ਼ਾਰੀ ਦਾ ਪਤਾ ਲੱਗ ਜਾਵੇਗਾ।
ਖੇਡਾਂ ਦਾ ਸਰਤਾਜ ਪੰਜਾਬ ਅੱਜ ਆਪਣੀ ਹੋਣੀ 'ਤੇ ਕੋਈ ਚਿੰਤਾ ਪ੍ਰਗਟ ਕਰ ਰਿਹਾ ਹੈ। ਇਸ ਦੇ ਹੋਰ ਸਾਰੇ ਬਹੁਤ ਕੇਂਦਰ ਬਿੰਦੂ ਹਨ ਜੋ ਕਿ ਚਰਚਾ ਚਾਹੁੰਦੇ ਹਨ। ਇਸ ਸਮੇਂ ਪੰਜਾਬ ਦੇ ਖੇਡ ਪ੍ਰੇਮੀਆਂ ਨੂੰ ਲਾਜ਼ਮੀ ਖੇਡ ਦਬਾਓ ਸਮੂਹ ਬਣਾ ਕੇ ਸਮੇਂ ਦੀਆਂ ਸਰਕਾਰਾਂ ਅੱਗੇ ਆਪਣਾ ਪੱਖ ਰੱਖਣ ਦੀ ਸਖਤ ਜ਼ਰੂਰਤ ਹੈ ਤੇ ਪੰਜਾਬ ਦੀਆਂ ਖੇਡਾਂ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਜ਼ਰੂਰਤ ਹੈ ਨਹੀਂ ਤਾਂ ਪੰਜਾਬ ਹੌਲੀ-ਹੌਲੀ ਖੇਡਾਂ ਦੇ ਖੇਤਰ ਵੱਲ ਲਗਾਤਾਰ ਹੋਰ ਪੱਛੜਦਾ ਚਲਾ ਜਾਵੇਗਾ ਤੇ ਜਿਸ ਨੂੰ ਵਾਪਸ ਥਾਂ ਸਿਰ ਲਿਆਉਣਾ ਬਹੁਤ ਔਖਾ ਹੋ ਜਾਵੇਗਾ। (ਸਮਾਪਤ)


-ਮੋ: 9872978781

ਅੱਖਾਂ ਤੋਂ ਨਾ ਦੇਖ ਸਕਣ ਦੇ ਬਾਵਜੂਦ ਉਲੰਪਿਕ ਖੇਡਣ ਦੇ ਸੁਪਨੇ ਸੰਜੋਈ ਬੈਠਾ ਹੈ ਸ਼ਿਵਮ ਸਿੰਘ ਨੇਗੀ ਉੱਤਰਾਖੰਡ

ਸਰੀਰਕ ਤੌਰ 'ਤੇ ਅਪਾਹਜ ਹੋਣ ਦੇ ਬਾਵਜੂਦ ਸੰਸਾਰ ਪ੍ਰਸਿੱਧ ਫੁੱਟਬਾਲ ਖਿਡਾਰੀ ਕਰੈਸਟਾਨੋ ਰੋਨਾਲਡੋ ਨੇ ਵਿਸ਼ਵ ਪੱਧਰ 'ਤੇ ਉਹ ਪ੍ਰਾਪਤੀਆਂ ਕੀਤੀਆਂ ਕਿ ਅੱਜ ਪੂਰਾ ਵਿਸ਼ਵ ਉਸ 'ਤੇ ਮਾਣ ਕਰਦਾ ਹੈ ਅਤੇ ਕਰੈਸਟਾਨੋ ਰੋਨਾਲਡੋ ਵਾਂਗ ਹੀ ਬਹੁਤ ਹੀ ਛੋਟੀ ਉਮਰ ਦਾ ਖਿਡਾਰੀ ਸ਼ਿਵਮ ਸਿੰਘ ਨੇਗੀ ਅੱਖਾਂ ਤੋਂ ਨਾ ਵੇਖ ਸਕਣ ਦੇ ਬਾਵਜੂਦ ਆਪਣੀ ਖੇਡ ਕਲਾ ਸਦਕਾ ਸੰਸਾਰ ਦੀਆਂ ਬੁਲੰਦੀਆਂ ਸਰ ਕਰਨ ਦੀਆਂ ਉਮੀਦਾਂ ਆਪਣੇ ਦਿਲ ਵਿਚ ਸੰਮੋਈ ਬੈਠਾ ਹੈ ਅਤੇ ਉਹ ਇਕੱਲੀਆਂ ਉਮੀਦਾਂ ਹੀ ਨਹੀ ਸਗੋਂ ਉਸ ਦੀਆਂ ਪ੍ਰਾਪਤੀਆਂ ਦੱਸਦੀਆਂ ਹਨ ਕਿ ਉਹ ਦਿਨ ਦੂਰ ਨਹੀਂ ਕਿ ਉਹ ਇਕ ਦਿਨ ਉਲੰਪਿਕ ਤੱਕ ਆਪਣੀ ਪਹੁੰਚ ਬਣਾਏਗਾ। ਸ਼ਿਵਮ ਸਿੰਘ ਨੇਗੀ ਦਾ ਜਨਮ ਤੇਜਵੀਰ ਸਿੰਘ ਨੇਗੀ ਦੇ ਘਰ ਜੋ ਇਕ ਦੁਕਾਨਦਾਰ ਹੈ ਅਤੇ ਮਾਤਾ ਗੋਦਾਵਰੀ ਦੇਵੀ ਦੀ ਕੁਖੋਂ ਉਤਰਾਖੰਡ ਪ੍ਰਾਂਤ ਦੇ ਜ਼ਿਲ੍ਹਾ ਪੌੜੀ ਗੜਵਾਲ ਦੇ ਪਿੰਡ ਰਨਸਾਵਾ ਵਿਖੇ ਹੋਇਆ। ਸ਼ਿਵਮ ਸਿੰਘ ਨੇਗੀ ਨੂੰ ਬਚਪਨ ਤੋਂ ਹੀ ਘੱਟ ਵਿਖਾਈ ਦਿੰਦਾ ਸੀ ਅਤੇ ਉਸ ਨੇ ਮੁਢਲੀ ਵਿੱਦਿਆ ਲਈ ਦੇਹਰਾਦੂਨ ਦੇ ਨੇਤਰਹੀਣ ਸਕੂਲ ਵਿਚ ਸੰਨ 2008 ਵਿਚ ਨਰਸਰੀ ਵਿਚ ਦਾਖ਼ਲਾ ਲਿਆ ਸੀ ਭਾਵੇਂ ਉਸ ਨੂੰ ਸ਼ੁਰੂ ਵਿਚ ਘੱਟ ਵਿਖਾਈ ਦਿੰਦਾ ਸੀ ਪਰ ਜਦ ਉਹ ਸੱਤਵੀਂ ਕਲਾਸ ਤੱਕ ਪਹੁੰਚਿਆ ਤਾਂ ਉਸ ਦੀ ਨਿਗ੍ਹਾ ਪੂਰੀ ਤਰ੍ਹਾਂ ਚਲੀ ਗਈ ਪਰ ਉਸ ਨੇ ਬਲਾਈਂਡ ਖਿਡਾਰੀਆਂ ਦੀ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ। ਸਾਲ 2011 ਵਿਚ ਉਸ ਲਈ ਹੋਰ ਵੀ ਖ਼ਤਰਨਾਕ ਸਾਬਤ ਹੋਇਆ ਅਤੇ ਉਸ ਦੀ ਇਕ ਕਿਡਨੀ ਵਿਚ ਗੰਭੀਰ ਨੁਕਸ ਪੈ ਗਿਆ ਅਤੇ ਉਸ ਦੀ ਕਿਡਨੀ ਕੱਢਣੀ ਪਈ। ਇਕ ਦਿਨ ਉਸਨੇ ਸੰਸਾਰ ਕਰੈਸਟਾਨੋ ਰੋਨਾਲਡੋ ਦੇ ਜੀਵਨ ਬਾਰੇ ਸੁਣਿਆ ਜਿਹੜਾ ਬਾਈਪਾਸ ਸਰਜਰੀ ਹੋਣ ਦੇ ਬਾਵਜੂਦ ਸੰਸਾਰ ਦਾ ਇਕ ਨੰਬਰ ਫੁੱਟਬਾਲਰ ਸੀ ਅਤੇ ਸ਼ਿਵਮ ਸਿੰਘ ਨੇਗੀ ਉਸ ਤੋਂ ਐਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੀ ਜ਼ਿੰਦਗੀ ਨੂੰ ਇਕ ਨਿਸ਼ਾਨੇ 'ਤੇ ਕੇਂਦਰਿਤ ਕਰ ਲਿਆ ਅਤੇ ਕ੍ਰਿਕਟ ਦੇ ਨਾਲ-ਨਾਲ ਫੁੱਟਬਾਲ ਵੀ ਖੇਡਣਾ ਸ਼ੁਰੂ ਕਰ ਦਿੱਤਾ। ਇਥੇ ਹੀ ਬੱਸ ਨਹੀਂ ਉਹ ਸਾਲ 2017 ਵਿਚ ਅਥਲੈਟਿਕ ਵਿਚ 200 ਮੀਟਰ ਲੌਂਗ ਜੰਪ ਵਿਚ ਨੈਸ਼ਨਲ ਮੈਡਲਿਸਟ ਬਣਿਆ ਅਤੇ ਸਾਲ 2017 ਅਤੇ 2018 ਵਿਚ ਉਹ ਉੱਤਰਾਖੰਡ ਦੀ ਬਲਾਈਂਡ ਕ੍ਰਿਕਟ ਟੀਮ ਵਿਚ ਲਗਾਤਾਰ ਨੈਸ਼ਨਲ ਤੱਕ ਖੇਡਿਆ। ਸ਼ਿਵਮ ਸਿੰਘ ਨੇਗੀ 10 ਕਿਲੋਮੀਟਰ ਦੀ ਮੈਰਾਥਨ ਦੌੜ ਕੇ ਵੀ ਰਿਕਾਰਡ ਬਣਾ ਚੁੱਕਾ ਹੈ। ਸਾਲ 2019 ਵਿਚ ਉਸ ਨੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਏਸ਼ੀਆ ਬਲਾਈਂਡ ਫੁੱਟਬਾਲ ਟੂਰਨਾਮੈਂਟ ਖੇਡਿਆ ਅਤੇ ਭਾਰਤ ਲਈ ਇਹ ਵੀ ਮਾਣ ਵਾਲੀ ਗੱਲ ਸੀ ਕਿ ਉਹ ਪਹਿਲਾ ਭਾਰਤੀ ਨੇਤਰਹੀਣ ਖਿਡਾਰੀ ਸੀ ਜਿਸ ਨੇ ਫੁੱਟਬਾਲ ਦੇ ਮੈਚ ਵਿਚ ਸਕੋਰ ਬਣਾਇਆ। ਸ਼ਿਵਮ ਸਿੰਘ ਨੇਗੀ ਹਮੇਸ਼ਾ ਰਿਣੀ ਹੈ ਆਪਣੇ ਕੋਚ ਨਰੇਸ਼ ਸਿੰਘ ਨਿਆਲ ਦਾ ਜਿਸ ਨੇ ਉਸ ਨੇ ਉਸ ਦੀਆਂ ਉਮੀਦਾਂ ਨੂੰ ਚਾਰ ਚੰਦ ਲਾਏ ਹਨ। ਬਿਨਾਂ ਸ਼ੱਕ ਸ਼ਿਵਮ ਸਿੰਘ ਨੇਗੀ ਨੇਤਰਹੀਣ ਖਿਡਾਰੀਆਂ ਵਿਚ ਵੱਡਾ ਮਾਣ ਹੈ ।


-ਮੋ: 98551-14484

ਟੈਨਿਸ ਆਸਟ੍ਰੇਲੀਆ ਓਪਨ : ਨੋਵਾਕ ਜੋਕੋਵਿਕ ਤੇ ਸੋਫੀਆ ਕੇਨਿਨ ਨੂੰ ਖਿਤਾਬ

ਸਰਬੀਆ ਦੇ ਦਿੱਗਜ਼ ਖਿਡਾਰੀ ਨੋਵਾਕ ਜੋਕੋਵਿਕ ਅਤੇ ਅਮਰੀਕਾ ਦੀ ਸੋਫੀਆ ਕੇਨਿਨ ਨੇ ਆਸਟ੍ਰੇਲੀਆ ਓਪਨ ਦਾ ਖਿਤਾਬ ਆਪਣੇ ਨਾਂਅ ਕੀਤਾ। ਫਰਾਂਸ ਦੀ ਕ੍ਰਿਸਟੀਨਾ ਮਲਾਦੇਨੋਵਿਕ ਅਤੇ ਹੰਗਰੀ ਦੀ ਟ੍ਰੀਮੀਆ ਬਾਬੋਸ ਮਹਿਲਾ ਡਬਲਜ਼ ਦੀ ਚੈਂਪੀਅਨ ਬਣੀਆਂ। ਕ੍ਰਿਟੀਨਾ ਤੇ ਬਾਬੋਸ ਦੀ ਜੋੜੀ ਨੇ ਸਿਯੇਹ ਸੂ ਵੇਈ ਅਤੇ ਬਾਰਬਰ ਸਟ੍ਰਾਈਕੋਵਾ ਨੂੰ 6-2, 6-1 ਨਾਲ ਮਾਤ ਦਿੱਤੀ ਸੀ। ਜੋਕੋਵਿਕ ਨੇ ਚਾਰ ਘੰਟੇ ਚਲੇ ਸਖ਼ਤ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਡੌਮੀਨਿਕ ਥੀਮ ਨੂੰ 6-4, 4-6, 2-6, 4-3 ਅਤੇ 6-4 ਨਾਲ ਹਰਾਇਆ। ਅਮਰੀਕਾ ਦੀ ਸੋਫੀਆ ਕੇਨਿਨ ਨੇ ਸਪੇਨ ਗਾਰਬਾੲਨਿ ਮੁਰੁਰੂਜਾ ਨੂੰ ਇਕ ਸੈੱਟ 'ਚ ਪਛੜਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਦੋ ਘੰਟੇ ਚੱਲੇ ਮੈਚ ਵਿਚ 4-6, 6-2, 6-2 ਨਾਲ ਸ਼ਿਕਸ਼ਤ ਦਿੱਤੀ। ਸਪੈਨਿਸ਼ ਖਿਡਾਰਨ ਦੋ ਵਾਰ ਗ੍ਰੈਂਡ ਸਲੇਮ ਚੈਂਪੀਅਨ ਰਹਿ ਚੁੱਕੀ ਹੈ। ਕੇਨਿਨ ਪਿਛਲੇ 12 ਸਾਲਾਂ ਵਿਚ ਇਥੇ ਸਭ ਤੋਂ ਛੋਟੀ ਉਮਰ ਦੀ ਚੈਂਪੀਅਨ ਬਣੀ। ਮਾਰੀਆ ਸ਼ਾਰਾਕੋਵਾ ਨੇ ਸਾਲ 2008 ਵਿਚ 20 ਸਾਲ ਦੀ ਉਮਰ ਵਿਚ ਇਹ ਖਿਤਾਬ ਜਿੱਤਿਆ ਸੀ।
ਜੋਕੋਵਿਕ ਦਾ ਇਹ 17ਵੀਂ ਵਾਰ ਗ੍ਰੈਂਡ ਸਲੇਮ ਖਿਤਾਬ ਹੈ। 32 ਸਾਲ ਦੇ ਜੋਕੋਵਿਕ ਦਾ ਫਾਈਨਲ ਵਿਚ ਜਿੱਤ ਦਾ ਰਾਹ ਆਸਾਨ ਨਹੀਂ ਸੀ। ਉਸ ਨੇ ਕੁਆਟਰ ਫਾਈਨਲ ਵਿਚ ਨਾਡਾਲ ਵਰਗੇ ਸਿਖਰਲੇ ਖਿਡਾਰੀ ਨੂੰ ਸ਼ਿਕਸ਼ਤ ਦੇਣ ਵਾਲੇ ਥੀਮ ਖਿਲਾਫ 6 ਅੰਕ ਗਵਾਏ ਸਨ। ਜੋਕੋਵਿਕ ਨੇ ਪਿਛਲੇ ਸਾਲ ਨਾਡਾਲ ਵਿਰੁੱਧ ਖਿਤਾਬੀ ਜਿੱਤ ਦੌਰਾਨ ਸਿਰਫ 9 ਗ਼ਲਤੀਆਂ ਕੀਤੀਆਂ ਸਨ ਪਰ ਇਸ ਵਾਰ ਫਾਈਨਲ ਵਿਚ ਥੀਮ ਖਿਲਾਫ 14 ਗ਼ਲਤੀਆਂ ਕੀਤੀਆਂ ਸਨ। ਇਹ ਖਿਤਾਬ ਜਿੱਤਣ ਨਾਲ ਨੋਵਾਕ ਨੇ ਸਾਬਿਤ ਕਰ ਦਿੱਤਾ ਕਿ ਉਸ ਦੇ ਅੰਦਰ ਅੰਤ ਤਕ ਹਾਰ ਨਾ ਮੰਨਣ ਦਾ ਜਜ਼ਬਾ ਹੈ। ਆਸਟ੍ਰੇਲੀਆ ਦੇ ਡੌਮੀਨਿਕ ਥੀਮ ਨੇ ਸੈਮੀ ਫਾਈਨਲ ਵਿਚ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਨੂੰ 3-6, 6-4, 7-6 ਨਾਲ ਹਰਾ ਕੇ ਫਾਈਨਲ ਵਿਚ ਪੁੱਜਾ ਸੀ। ਥੀਮ ਨੇ ਕੁਆਟਰ ਫਾਈਨਲ ਵਿਚ ਸਪੇਨ ਦੇ ਰਾਫੇਲ ਨਡਾਲ ਨੂੰ 7-6, 7-6, 4-6 ਅਤੇ 7-6 ਨਾਲ ਹਰਾਇਆ ਸੀ। ਜੋਕੋਵਿਕ ਨੇ ਸਵਿਟਜ਼ਰਲੈਂਡ ਦੇ ਦਿੱਗਜ਼ ਖਿਡਾਰੀ ਰੋਜ਼ਰ ਫੈਡਰਰ ਨੂੰ 7-6 (7-1) 6-4, 6-3 ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ।
ਮਹਿਲਾ ਵਰਗ ਵਿਚ ਸੋਫੀਆ ਕੇਨਿਨ ਨੇ ਟਿਊਨੇਸ਼ੀਆ ਦੀ ਓਨੇਸ ਜੈਬਰ ਨੂੂੁੰ ਹਰਾ ਕੇ ਸੈਮੀ ਫਾਈਨਲ ਵਿਚ ਥਾਂ ਬਣਾਈ ਸੀ। ਸਪੇਨ ਦੀ ਦੋ ਵਾਰ ਦੀ ਗ੍ਰੈਂਡ ਸਲੇਮ ਜੇਤੂ 26 ਸਾਲ ਮੁਗੁਰੂਜਾ ਨੇ ਰੋਮਾਨੀਆ ਸਿਮੋਨਾ ਹਾਲੇਪ ਨੂੰ 7-6 (10-8) 7-5 ਅਤੇ ਸੋਫਆ ਕੇਨਿਨ ਨੇ ਦੁਨੀਆਂ ਦੀ ਨੰਬਰ ਇਕ ਖਿਡਾਰਨ ਐਸ਼ਲੇ ਬਾਰਟੀ ਨ 7-6 (8-6) 7-5 ਨਾਲ ਮਾਤ ਦੇ ਕੇ ਆਸਟ੍ਰੇਲੀਆ ਓਪਨ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।


-ਪ੍ਰੀਤ ਨਗਰ-143109 (ਅੰਮ੍ਰਿਤਸਰ)
ਮੋਬਾਈਲ : 98140 82217

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX