ਭਾਰਤ ਦੇਸ਼ ਵਿਚ ਸੋਲ੍ਹਾਂ ਦਾ ਅੰਕੜਾ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ | ਚੰਦਰਮਾ ਦਾ ਜੋਬਨ ਸੋਲ੍ਹਾਂ ਕਲਾਂ ਸੰਪੂਰਨ ਮੰਨਿਆ ਜਾਂਦਾ ਹੈ | ਇਹ ਕਲਪਨਾ ਕੀਤੀ ਜਾਂਦੀ ਹੈ ਕਿ ਚਾਨਣ ਪੱਖ ਵਾਲੇ ਪੰਦਰਾਂ ਦਿਨ ਇਸ ਦੀ ਇਕ-ਇਕ ਕਲਾ ਵਧਦੀ ਹੈ ਅਤੇ ਪੂਰਨਮਾਸ਼ੀ ਵਾਲੇ ਦਿਨ ਇਹ ਸੋਲ੍ਹਾਂ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ | ਔਰਤ ਆਪਣੇ ਸਰੀਰ ਨੂੰ ਸੰਪੂਰਨ ਰੂਪ ਵਿਚ ਨਿਖਾਰਨ ਤੇ ਦੂਸਰਿਆਂ ਨੂੰ ਸੁੰਦਰ ਦਿਸਣ ਲਈ ਸਿਰ ਤੋਂ ਪੈਰਾਂ ਤੱਕ ਸੋਲ੍ਹਾਂ ਸ਼ਿੰਗਾਰਾਂ ਨੂੰ ਵਰਤੋਂ ਵਿਚ ਲਿਆਉਂਦੀ ਹੈ | ਵਟਣਾ ਮਲਣ, ਇਸ਼ਨਾਨ ਕਰਨ, ਸੁੰਦਰ ਪਹਿਰਾਵਾ ਪਹਿਨਣ, ਕੇਸਾਂ ਨੂੰ ਸਵਾਰ ਕੇ ਉਨ੍ਹਾਂ ਵਿਚ ਫੁੱਲ ਟੰਗਣ, ਇਤਰ ਲਗਾਉਣ, ਮਹਿੰਦੀ ਲਾਉਣ, ਗਹਿਣੇ ਪਾਉਣ, ਗਲ ਵਿਚ ਹਾਰ ਪਾਉਣ ਅਤੇ ਪੈਰਾਂ ਦੀਆਂ ਤਲੀਆਂ 'ਤੇ ਮਹਾਵਰ/ਲਾਖ ਤੋਂ ਬਣਿਆ ਗੂੜ੍ਹੇ ਲਾਲ ਰੰਗ ਦਾ ਅਲਤਾ ਲਗਾਉਣ ਤੋਂ ਇਲਾਵਾ ਚਿਹਰੇ ਨੂੰ ਸੁੰਦਰ ਬਣਾਉਣ ਲਈ ਸੰਧੂਰ, ਬਿੰਦੀ, ਦੰਦਾਸਾ ਤੇ ਸੁਰਮੇ ਦੀ ਵਰਤੋਂ ਸਮੇਤ ਉਸ ਵਲੋਂ ਚਿਹਰੇ 'ਤੇ ਤਿਲ ਦਾ ਨਿਸ਼ਾਨ ਬਣਾਇਆ ਜਾਂਦਾ ਹੈ |
ਇਸ ਰੰਗਲੀ ਦੁਨੀਆ ਨੂੰ ਮਨੁੱਖ ਅੱਖਾਂ ਰਾਹੀਂ ਦੇਖਦਾ ਹੈ | ਅੱਖਾਂ ਨੂੰ ...
ਭੋਜਨ ਮਨੁੱਖ ਦੀ ਮੁੱਢਲੀ ਲੋੜ ਹੈ ਅਤੇ ਮਨਪਸੰਦ ਭੋਜਨ ਖਾਣਾ ਅਤੇ ਮਾਨਣਾਂ ਮਨੁੱਖ ਦਾ ਸ਼ੌਕ | ਦੁਨੀਆ ਦੇ ਹਰ ਦੇਸ਼ ਅਤੇ ਸੱਭਿਅਤਾ ਦੇ ਆਪੋ-ਆਪਣੇ ਮਨਪਸੰਦ ਖਾਣੇ ਹਨ ਅਤੇ ਇਨ੍ਹਾਂ ਖਾਣਿਆਂ ਨੂੰ ਸਬੰਧਤ ਲੋਕ ਸ਼ੌਕ ਨਾਲ ਖਾਂਦੇ ਅਤੇ ਮਾਣਦੇ ਹਨ | ਬੇਸ਼ੱਕ ਇਹ ਵਰਤਾਰਾ ਕੁਦਰਤੀ ਅਤੇ ਵਿਸ਼ਵ ਵਿਆਪੀ ਹੈ, ਪਰ ਧਰਤੀ ਦੇ ਗਲੋਬਲ ਪਿੰਡ ਬਣ ਜਾਣ ਨਾਲ ਬਹੁਤ ਕੁਝ ਬਦਲਦਾ ਜਾ ਰਿਹਾ ਹੈ | ਸੋ, ਖਾਣਿਆਂ ਬਾਰੇ ਵੱਖ-ਵੱਖ ਸੱਭਿਆਤਾਵਾਂ ਦੀ ਪਸੰਦ ਜਾਂ ਨਾਂ-ਪਸੰਦ ਵੀ ਇਸ ਤੋਂ ਅਛੂਤੀ ਨਹੀਂ ਬਚੀ | ਜਾਣਕਾਰੀ ਅਤੇ ਤਕਨੀਕ ਦੇ ਇਸ ਜ਼ਮਾਨੇ 'ਚ ਸਭ ਸੱਭਿਆਤਾਵਾਂ ਇਕ ਹੀ ਮੰਚ 'ਤੇ ਆ ਰਹੀਆਂ ਹਨ ਅਤੇ ਵੱਖ-ਵੱਖ ਭਾਈਚਾਰਿਆਂ ਦੇ ਆਪਸੀ ਜੀਵਨ-ਢੰਗ ਵੀ ਰਲਗੱਡ ਹੋ ਰਹੇ ਹਨ , ਜਿਨ੍ਹਾਂ ਵਿਚ ਭੋਜਨ ਇਕ ਖਾਸ ਤੱਤ ਹੈ | ਸੋ, ਕੁਝ ਇਕ ਖਾਣੇ ਐਸੇ ਹਨ ਜੋ ਹੁਣ ਕਿਸੇ ਇਕ ਸੱਭਿਅਤਾ ਜਾਂ ਦੇਸ਼ ਤੱਕ ਸੀਮਤ ਨਹੀਂ ਰਹਿ ਗਏ ਸਗੋਂ ਪੂਰੀ ਦੁਨੀਆ ਵਿਚ ਪਸੰਦ ਕੀਤੇ ਜਾਂਦੇ ਹਨ |
ਇਕ ਵਿਸ਼ਵ ਪੱਧਰੀ ਖਬਰੀ ਚੈਨਲ ਵੱਖ-ਵੱਖ ਮਾਪਦੰਡਾਂ ਨੂੂੰ ਨਿਰਧਾਰਤ ਕਰਨ ਵਾਲੀਆਂ ਏਜੰਸੀਆਂ ਅਤੇ ਹੋਰ ਕਈ ਅੰਤਰਰਾਸ਼ਟਰੀ ਪੱਧਰ ਦੀਆਂ ਖੋਜੀ ਸੰਸਥਾਵਾਂ ...
ਬਸੰਤ ਰੁੱਤ ਭਰ ਜੋਬਨ 'ਤੇ ਹੈ | ਚਾਰ-ਚੁਫ਼ੇਰੇ ਹੀ ਭਾਂਤ-ਭਾਂਤ ਦੇ ਫੁੱਲ ਮਹਿਕ ਰਹੇ ਹਨ ਖ਼ੁਸ਼ੀਆਂ ਵੰਡ ਰਹੇ ਹਨ | ਪਾਰਕਾਂ ਵਿਚ ਪੂਰੀ ਰੌਣਕ ਹੈ | ਮੈਂ ਵੀ ਸ਼ਾਮ ਵੇਲੇ ਸੈਰ ਲਈ ਜਾਂਦਾ ਹਾਂ | ਠੰਢੀ-ਠੰਢੀ ਹਵਾ ਚੱਲ ਰਹੀ ਹੁੰਦੀ ਹੈ | ਕਿਧਰੇ ਕੋਈ ਸੈਰ ਕਰ ਰਿਹਾ ਹੁੰਦਾ ਹੈ, ਕਿਧਰੇ ਕੋਈ ਕਸਰਤ | ਬੱਚੇ ਛੂਹਣ-ਛੁਹਾਈ ਖੇਡ ਰਹੇ ਹੁੰਦੇ ਹਨ | ਬਜ਼ੁਰਗ ਬੈਂਚਾ 'ਤੇ ਬੈਠੇ ਹੋਏ ਸੱਜਰੀ-ਤਾਜ਼ੀ ਹਵਾ ਦਾ ਆਨੰਦ ਮਾਣ ਰਹੇ ਹੁੰਦੇ ਹਨ | ਸਾਡੇ ਮੁਹੱਲੇ ਵਿਚ ਇਸ ਤਰ੍ਹਾਂ ਦੇ ਕਈ ਪਾਰਕ ਹਨ, ਹੈ ਵੀ ਖੁੱਲ੍ਹੇ-ਡੁੱਲ੍ਹੇ ਤੇ ਫੁੱਲਾਂ ਨਾਲ ਲੱਦੇ ਹੋਏ | ਮਹਿਕਦੇ, ਟਹਿਕਦੇ | ..ਤੇ ਭਾਂਤ-ਭਾਂਤ ਦੀਆਂ ਸੁਗੰਧੀਆਂ ਬਿਖੇਰ ਰਹੇ ਹਨ | ਪਰ, ਜਿਸ ਪਾਰਕ ਵਿਚ ਮੈਂ ਸੈਰ ਕਰਦਾ ਹਾਂ, ਸਾਡੇ ਘਰ ਦੇ ਬਿਲਕੁਲ ਨਜ਼ਦੀਕ ਹੀ ਹੈ | ਰੰਗਲੇ ਪੰਛੀ ਹਠਖੇਲੀਆਂ ਕਰ ਰਹੇ ਹਨ | ਕੁਝ ਨਹਾ ਰਹੇ ਹਨ ਤੇ ਕੁਝ ਮਿੱਠੇ-ਮਿੱਠੇ ਗੀਤ ਅਲਾਪ ਰਹੇ ਹੁੰਦੇ ਹਨ | ਬੱਦਲਵਾਈ ਹੋਈ ਪਈ ਹੈ | ਮੌਸਮ ਖ਼ੁਸ਼ਮਿਜ਼ਾਜ ਹੈ |
ਫੁੱਲਾਂ ਨੇ ਆਪਣੀ ਮਹਿਫ਼ਲ ਲਾਈ ਹੋਈ ਹੈ | ਕੁਝ ਭਰ ਜਵਾਨੀ ਵਿਚ ਹਨ ਤੇ ਕੁਝ ਖਿੜਨ ਲਈ ਤਿਆਰ | ਹਵਾ ਵਿਚ ਹੁਲਾਰੇ ਖਾ ਰਹੇ ਹਨ, ਇਕ-ਦੂਜੇ 'ਤੇ ...
ਅੱਜ ਤੋਂ 420 ਸਾਲ ਪਹਿਲਾਂ 16 ਫਰਵਰੀ, 1600 ਨੂੰ ਇਟਲੀ ਅੰਦਰ ਨੇਪਲਜ਼ ਦੇ ਨੇੜੇ ਨੋਲਾ ਨਾਂ ਦੇ ਪਿੰਡ ਦੇ ਜੰਮਪਲ ਜਿਓਰਡੈਨੋ ਬਰੂਨੋ ਨੂੰ ਤਫਤੀਸ਼ੀ ਸੂਹੀਆਂ ਵਲੋਂ ਖੰਭੇ ਨਾਲ ਬੰਨ੍ਹ ਕੇ ਜਿਊਾਦੇ ਨੂੰ ਸਾੜ ਦਿੱਤਾ ਗਿਆ ਸੀ | ਬਰੂਨੋ ਉਨ੍ਹਾਂ ਪਹਿਲੇ ਦਾਰਸ਼ਨਿਕ-ਚਿੰਤਕਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਵਿਗਿਆਨਕ ਅਤੇ ਦਾਰਸ਼ਨਿਕ ਵਿਚਾਰ ਦੇਸੀ ਭਾਸ਼ਾ ਵਿਚ ਬਹਿਸ ਅਧੀਨ ਲਿਆਂਦੇ ਸਨ | ਉਨ੍ਹਾਂ ਸਮਿਆਂ 'ਚ ਬੌਧਿਕ ਵਾਰਤਾਲਾਪ ਦੀ ਭਾਸ਼ਾ ਲਾਤੀਨੀ ਸੀ | ਇਸ ਕਰਕੇ ਬਰੂਨੋ ਨੂੰ ਵਿਗਿਆਨ ਦੇ ਮੁੱਢਲੇ ਲੋਕ-ਪ੍ਰਚਾਰਕਾਂ ਵਿਚ ਗਿਣਿਆ ਜਾ ਸਕਦਾ ਹੈ | ਬਰੂਨੋ ਦਾ ਨਾਂ ਉਨ੍ਹਾਂ ਮੁੱਢਲੇ ਵਿਗਿਆਨੀਆਂ ਵਿਚੋਂ ਇਕ ਉੱਭਰਵੀਂ ਮਿਸਾਲ ਵਜੋਂ ਲਿਆ ਜਾਂਦਾ ਹੈ ਜਿਨ੍ਹਾਂ ਨੇ 16ਵੀਂ ਤੇ 17ਵੀਂ ਸਦੀ ਦੌਰਾਨ ਧਾਰਮਿਕ ਸੱਤਾਧਾਰੀਆਂ ਹੱਥੋਂ ਭਾਰੀ ਤਸੀਹੇ ਝੱਲੇ |
ਬਰੂਨੋ ਦਾ ਜੀਵਨ-ਕਾਲ ਉਹ ਸਮਾਂ ਸੀ ਜਦੋਂ ਅਜੋਕਾ ਵਿਗਿਆਨ ਅਜੇ ਉੱਭਰ ਰਿਹਾ ਸੀ | ਉਹ ਇਕ ਜੋਸ਼ੀਲਾ ਜਨਤਕ-ਬੁਲਾਰਾ ਸੀ | ਗਰਮ ਖਿਆਲੀ ਵਿਚਾਰਵਾਨ ਅਤੇ ਸੱਚਾ, ਸਿਰੜੀ-ਸਿਦਕੀ ਬੰਦਾ ਸੀ | ਉਹ ਸਚਾਈ ਨੂੰ ਸਾਬਤ ਕਰਨ ਲਈ ਤਰਕ ਅਤੇ ਦਲੀਲ ਵਿਚ ਯਕੀਨ ਰੱਖਦਾ ...
ਰਾਜ ਗੱਦੀ 'ਤੇ ਉਤਰਅਧਿਕਾਰੀ ਲਈ, ਰਾਜ ਦੇ ਬਟਵਾਰਿਆਂ ਲਈ, ਝਗੜਿਆਂ ਤੇ ਲੜਾਈਆਂ ਸਾਡੇ ਇਤਿਹਾਸ ਤੇ ਸਾਡੇ ਧਾਰਮਿਕ ਗ੍ਰੰਥਾਂ ਦਾ ਵੀ ਹਿੱਸਾ ਰਹੇ ਹਨ | ਸ੍ਰੀ ਰਾਮ ਨੂੰ ਕੈਕਈ ਨੇ 14 ਸਾਲ ਬਨਵਾਸ ਵੱਲ ਧੱਕ ਦਿੱਤਾ ਸੀ ਤਾਂ ਜੋ ਉਸ ਦਾ ਬੇਟਾ ਭਰਤ ਗੱਦੀ 'ਤੇ ਬੈਠ ਸਕੇ | ਉਹ ਗੱਲ ਵੱਖਰੀ ਹੈ ਕਿ ਭਰਤ ਇਕ ਵਫਾਦਾਰ ਭਰਾ ਬਣ ਕੇ 14 ਸਾਲ ਵੱਡੇ ਭਰਾ ਦੀਆਂ ਖੜਾਵਾਂ ਰਾਜ ਸਿੰਘਾਸਨ 'ਤੇ ਰੱਖ ਕੇ ਰਾਜ ਕਰਦਾ ਰਿਹਾ ਤੇ ਸ੍ਰੀ ਰਾਮ ਦੇ ਬਨਵਾਸ ਤੋਂ ਪਰਤਣ 'ਤੇ ਉਸ ਨੂੰ ਰਾਜ ਭਾਗ ਸੌਾਪ ਦਿੱਤਾ | ਕੁਰੂਕਸ਼ੇਤਰ ਦਾ ਯੁੱਧ ਹਸਤਨਾਪੁਰ ਦੀ ਰਾਜ ਗੱਦੀ ਲਈ ਹੀ ਤਾਂ ਹੋਇਆ ਸੀ | ਇਹੋ ਜਿਹੀਆਂ ਲੜਾਈਆਂ ਅਤੇ ਝਗੜਿਆਂ ਦੀ ਗਿਣਤੀ ਤਾਂ ਖਤਮ ਨਹੀਂ ਹੋਣੀ | 1947 ਵਿਚ ਭਾਰਤ ਤੇ ਪਾਕਿਸਤਾਨ ਦਾ ਬਟਵਾਰਾ ਹੋਇਆ ਸੀ ਜਿਸ ਦੇ ਜ਼ਖ਼ਮ ਅੱਜ ਵੀ ਤਾਜ਼ੇ ਹਨ | ਕਿੰਨੀਆਂ ਜਾਨਾਂ ਗਈਆਂ, ਕਿੰਨਾ ਖ਼ੂਨ ਖਰਾਬਾ ਹੋਇਆ, ਕਿੰਨੇ ਘਰ ਬਾਰ ਉੱਜੜ ਗਏ ਕਿੰਨੀਆਂ ਔਰਤਾਂ ਦੀ ਇੱਜ਼ਤ ਲੁੱਟੀ ਗਈ | ਇਨ੍ਹਾਂ ਘਟਨਾਵਾਂ ਬਾਰੇ ਸੋਚ ਕੇ ਰੌਾਗੜੇ ਖੜ੍ਹੇ ਹੋ ਜਾਂਦੇ ਹਨ |
ਪਰ ਅੱਜ ਮੈਂ ਅਜਿਹੀਆਂ ਲੜਾਈਆਂ ਤੇ ਬਟਵਾਰਿਆਂ ਦੀ ਨਹੀਂ ਸਗੋਂ ਉਸ ਬਟਵਾਰੇ ਦੀ ਗੱਲ ...
ਸਾਡੀ ਇਕਾਗਰਤਾ ਨੂੰ ਭੰਗ ਕਰਨ 'ਚ ਮੋਬਾਈਲ ਦੇ ਅਣਚਾਹੇ ਨੋਟੀਫਿਕੇਸ਼ਨਾਂ ਦਾ ਵੱਡਾ ਹੱਥ |
ਸਮਾਰਟ ਫ਼ੋਨ ਦੇ ਵਰਤੋਂਕਾਰਾਂ ਲਈ 'ਗੂਗਲ ਅਸਿਸਟੈਂਟ' ਇਕ ਵਰਦਾਨ |
ਗੁੰਝਲਦਾਰ ਰੱਖੋ ਕੰਪਿਊਟਰ, ਈ-ਮੇਲ, ਫੇਸਬੁਕ, ਨੈੱਟ ਬੈਂਕਿੰਗ ਆਦਿ ਦਾ ਪਾਸਵਰਡ |
ਅੱਜ ਦੀ ਨੌਜਵਾਨ ਪੀੜ੍ਹੀ ਭਾਂਤ-ਭਾਂਤ ਦੀਆਂ ਮੋਬਾਈਲ ਐਪਜ਼ ਅਤੇ ਵੀਡੀਓ ਗੇਮਾਂ ਦੇ ਚੱਕਰਵਿਊ ਵਿਚ ਫਸੀ ਹੋਈ ਹੈ | ਮੋਬਾਈਲ ਉੱਤੇ ਵੱਖ-ਵੱਖ ਐਪਜ਼, ਫ਼ੋਨ ਕੰਪਨੀਆਂ ਆਦਿ ਵੱਲੋਂ ਵਾਰ-ਵਾਰ ਇਤਲਾਹ ਸੁਨੇਹੇ ਭੇਜੇ ਜਾਂਦੇ ਹਨ | ਇਨ੍ਹਾਂ ਇਤਲਾਹਨਾਮਿਆਂ ਕਾਰਨ (notifications) ਸਾਡੀ ਇਕਾਗਰਤਾ 'ਤੇ ਮਾੜਾ ਅਸਰ ਪੈਂਦਾ ਹੈ | ਇਨ੍ਹਾਂ ਆਪ ਮੁਹਾਰੇ ਵੱਡੀ ਗਿਣਤੀ ਵਿਚ ਆਉਂਦੇ ਸੁਨੇਹਿਆਂ ਵਿਚੋਂ ਸਾਡੇ ਲਈ ਕੰਮ ਦੇ ਬਹੁਤ ਹੀ ਘੱਟ ਹੁੰਦੇ ਹਨ ਤੇ ਇਹ ਮਹਿਜ਼ ਸਮਾਂ ਬਰਬਾਦੀ ਤੋਂ ਵੱਧ ਕੁਝ ਵੀ ਨਹੀਂ |
ਅਣਚਾਹੇ ਨੋਟੀਫਿਕੇਸ਼ਨਾਂ ਨੂੰ ਬੰਦ ਕਰਨ ਦਾ ਨੁਕਤਾ
ਮੋਬਾਈਲ ਦੀ ਸਕਰੀਨ ਦੇ ਉਤਲੇ ਕਿਨਾਰੇ ਤੋਂ ਹੇਠਾਂ ਨੂੰ ਉਂਗਲੀ ਘੁਮਾਓ | ਇਤਲਾਹੀ ਪੱਟੀ (notification bar) ਖੁੱਲ੍ਹ ਜਾਵੇਗੀ | ਹੁਣ ਇੱਥੋਂ ਅਣਚਾਹੇ ਸੁਨੇਹੇ 'ਤੇ ਥੋੜ੍ਹੀ ਦੇਰ ਦੱਬ ਕੇ ਰੱਖੋ | ਇਸ ਨੂੰ ਬੰਦ ...
ਇਹ ਤਸਵੀਰ ਪ੍ਰੋ: ਮੋਹਨ ਸਿੰਘ ਦੀ ਬਰਸੀ ਸਮੇਂ ਪੰਜਾਬੀ ਭਵਨ, ਲੁਧਿਆਣਾ ਵਿਖੇ ਖਿੱਚੀ ਗਈ ਸੀ | ਸੁਰਜੀਤ ਪਾਤਰ ਗਾਇਕਾ ਸੁਰਿੰਦਰ ਕੌਰ ਨੂੰ ਆਪਣਾ ਗੀਤ ਜਾਂ ਗ਼ਜ਼ਲ ਗਾਉਣ ਲਈ ਆਖ ਰਿਹਾ ਸੀ | ਉਹ ਆਖ ਰਹੇ ਸੀ ਕਿ ਸਮਾਂ ਆਉਣ 'ਤੇ ਤੇਰਾ ਗੀਤ ਗਾ ਦੇਵਾਂਗੀ ਪਰ ਹੁਣ ਇਨ੍ਹਾਂ ਸਾਰਿਆਂ ਦੀਆਂ ਗੱਲਾਂ ਮੈਨੂੰ ਸੁਣਨ ਦੇ |
-ਮੋਬਾਈਲ : ...
1. ਦੀਵਾਲੀ ਘੋਸ਼ਣਾ ਤਹਿਤ ਭਾਰਤੀਆਂ ਨੂੰ ਪ੍ਰਭੂਸੱਤਾ ਪੂਰਨ ਸਟੇਟਸ ਦੇਣ ਦੀ ਗੱਲ ਕੀਤੀ ਗਈ ਸੀ | ਇਹ ਘੋਸ਼ਣਾ ਕਿਸ ਗਵਰਨਰ ਨੇ ਕੀਤੀ ਸੀ?
2. ਗਾਂਧੀ ਇਰਵਿਨ ਸਮਝੌਤੇ ਨੂੰ ਇਤਿਹਾਸ ਵਿਚ ਮਹੱਤਵਪੂਰਨ ਸਥਾਨ ਪ੍ਰਾਪਤ ਹੈ | ਇਸ ਨੂੰ ਹੋਰ ਕਿਸ ਨਾਂਅ ਨਾਲ ਜਾਣਿਆ ਜਾਂਦਾ ਹੈ?
3. ਕਿਸ ਵਿਦੇਸ਼ੀ ਨੂੰ ਕਾਂਗਰਸ ਦਾ ਦੋ ਵਾਰ ਪ੍ਰਧਾਨ ਬਣਨ ਦਾ ਗੌਰਵ ਪ੍ਰਾਪਤ ਹੈ?
4. ਮੁਹੰਮਦ ਅਲੀ ਜਿਨਾਹ ਲਈ ਸਭ ਤੋਂ ਪਹਿਲਾ 'ਕਾਇਦ-ਏ-ਆਜ਼ਮ' ਦੀ ਉਪਾਧੀ ਦਾ ਪ੍ਰਯੋਗ ਕਿਸ ਨੇ ਕੀਤਾ?
5. ਬਹਾਦਰ ਸ਼ਾਹ ਜ਼ਫ਼ਰ (ਦੂਜਾ) ਨੂੰ ਕਿਸ ਨੇ ਗਿ੍ਫ਼ਤਾਰ ਕੀਤਾ?
6. 'ਸ਼ਿਮਲਾ ਦੇ ਸੰਨਿਆਸੀ' ਨਾਂਅ ਨਾਲ ਕੌਣ ਮਸ਼ਹੂਰ ਸੀ?
7. ਮੁਸਲਮਾਨਾਂ ਦਾ ਅਸਹਿਯੋਗ ਅੰਦੋਲਨ ਵਿਚ ਹਿੱਸਾ ਲੈਣ ਦਾ ਮੁੱਖ ਕਾਰਨ ਕੀ ਸੀ?
8. ਜਲਿ੍ਹਆਂਵਾਲਾ ਬਾਗ ਹੱਤਿਆਕਾਂਡ-1919 ਦੇ ਵਿਰੋਧ ਵਿਚ ਕਿਸ ਨੇ ਗਵਰਨਰ ਜਨਰਲ ਦੀ ਕਾਰਜਕਾਰਨੀ ਤੋਂ ਤਿਆਗ ਪੱਤਰ ਦਿੱਤਾ ਸੀ |
9. ਕਿਸ ਮਸ਼ਹੂਰ ਰਾਸ਼ਟਰੀ ਨੇਤਾ ਨੇ ਪਾਕਿਸਤਾਨ ਦੇ ਪ੍ਰਸ਼ਨ 'ਤੇ ਮੁਸਲਿਮ ਲੀਗ ਦਾ ਸਮਰਥਨ ਕਰਦੇ ਹੋਏ 1942 ਵਿਚ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ |
10. ਕਾਮਾਗਾਟਾਮਾਰੂ ਦੀ ਘਟਨਾ ਕਿਸ ਸਾਲ ਵਿਚ ਹੋਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX