ਦਲਬੀਰ ਸਿੰਘ ਫ਼ੌਜੀ ਨੇ ਫ਼ੌਜ ਦੀ ਨੌਕਰੀ ਪੂਰੀ ਕਰ ਕੇ ਪੈਨਸ਼ਨ ਆਉਂਦਿਆਂ ਸਾਰ ਹੀ ਪਿੰਡ ਦਿਆਂ ਕੰਮਾਂ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ¢ ਫ਼ੌਜ ਵਿਚ ਰਹਿੰਦਿਆਂ ਜਦ ਉਹ ਕਿਸੇ ਆਦਰਸ਼ (ਸੁਧਾਰਕ) ਪਿੰਡ ਦੀ ਬਦਲੀ ਦਿੱਖ ਦੀ ਖ਼ਬਰ ਪੜ੍ਹਦਾ ਉਸੇ ਸਮੇਂ ਹੀ ਉਹ ਆਪਣੇ ਪਿੰਡ ਦੀ ਨੁਹਾਰ ਇਸ ਤਰ੍ਹਾਂ ਬਣਾਉਣ ਦੇ ਸੁਪਨੇ ਦਿਲ ਵਿਚ ਗੁੰਦਦਾ ਰਹਿੰਦਾ ਸੀ¢
ਪੈਨਸ਼ਨ ਆਉਣ ਤੋਂ ਬਾਅਦ ਦਲਬੀਰ ਨੇ ਸਮੁੱਚੇ ਪਿੰਡ ਦੀ ਤੇ ਪੰਚਾਇਤ ਦੀ ਸਹਿਮਤੀ ਨਾਲ ਪਿੰਡ ਦੇ ਅਧੂਰੇ ਪਏ ਕੰਮਾਂ ਨੂੰ ਪੂਰੀ ਕਰਨ ਦੀ ਠਾਣ ਲਈ ਸੀ¢ ਪਿੰਡ ਦੇ ਸਰਕਾਰੀ ਅਦਾਰਿਆਂ ਜਿਵੇਂ ਕਿ ਕੋਆਪ੍ਰੇਟਿਵ ਬੈਂਕ, ਪੰਚਾਇਤ ਘਰ, ਡਿਸਪੈਂਸਰੀ ਤੇ ਆਰ. ਓ. ਆਦਿ ਦੀਆਂ ਊਣਤਾਈਆਂ ਨੋਟ ਕੀਤੀਆਂ ਤੇ ਸਬੰਧਿਤ ਮਹਿਕਮਿਆਂ ਵਿਚ ਪਹੁੰਚ ਕਰ ਕੇ ਸਰਪੰਚ ਨੂੰ ਨਾਲ ਲੈ ਕੇ ਇਕ ਸਾਲ ਦੇ ਵਿਚ ਹੀ ਪੂਰਾ ਕਰਵਾ ਦਿੱਤਾ¢ ਪਿੰਡ ਦੀਆਂ ਗਲੀਆਂ ਨਾਲੀਆਂ ਦੀਆਂ ਗ੍ਰਾਂਟਾਂ ਲੈ ਕੇ ਪੂਰੀਆਂ ਕਰਵਾਈਆਂ ,ਤੇ ਸ਼ਗਨ ਸਕੀਮ ਦੀਆਂ ਖੜੀਆਂ ਹੋਈਆਂ ਗ੍ਰਾਂਟਾਂ ਨੂੰ ਸਬੰਧਤ ਮਹਿਕਮੇ ਤੋਂ ਲੈ ਕੇ ਘਰ-ਘਰ ਪਹੁੰਚਦਾ ਕੀਤਾ¢ ਪਿੰਡ ਦੇ ਲੋਕਾਂ ਵਿਚ ਦਲਬੀਰ ...
ਬਰਾਤੀਆਂ ਦੀ ਛਿੱਟ-ਛਿੱਟ ਲੱਗੀ ਹੋਈ ਸੀ | ਉਹ ਨੱਚਦੇ-ਟੱਪਦੇ ਤੇ ਭੰਗੜਾ ਪਾਉਂਦੇ ਜਾ ਰਹੇ ਸਨ | ਜਦ ਨਵੇਂ ਸਬੰਧੀਆਂ ਦੇ ਘਰ ਪੁੱਜੇ ਤਾਂ ਰਾਤ ਹੋਰ ਹੁਸੀਨ ਹੋ ਗਈ, ਸ਼ਹਿਨਾਈ ਤੇ ਵਾਜੇ ਵੱਜ ਰਹੇ ਸਨ | ਆਤਿਸ਼ਬਾਜ਼ੀ ਦੇ ਰੰਗੀਨ ਫੁਹਾਰੇ ਅਸਮਾਨ ਵੱਲ ਉੱਡ ਰਹੇ ਸਨ | ਚਾਰੇ ਪਾਸੇ ਖ਼ੁਸ਼ੀ ਦਾ ਮਾਹੌਲ 'ਤੇ ਚਹਿਲ-ਪਹਿਲ ਤੇ ਰੌਣਕ ਹੀ ਰੌਣਕ ਸੀ | ਉਨ੍ਹਾਂ ਬਰਾਤੀਆਂ ਦੀ ਬੜੀ ਟਹਿਲ ਸੇਵਾ ਕੀਤੀ | ਕਾਜ਼ੀ ਸਾਹਬ ਨਿਕਾਹ ਦੀ ਰਸਮ ਅਦਾ ਕਰਨ ਲਈ ਪੰਡਾਲ 'ਚ ਪੁੱਜੇ ਤੇ ਪੁੱਛਣ ਲੱਗੇ, 'ਬਰਖ਼ੁਰਦਾਰ... ਨਿਕਾਹ ਕਬੂਲ ਏ |' ਪੰ੍ਰਤੂ ਦੁਲ੍ਹਾ ਕੁਝ ਨਾ ਬੋਲਿਆ ਤਾਂ ਦੋਵਾਂ ਪਰਿਵਾਰਾਂ 'ਚ ਨਿਰਾਸ਼ਾ ਦੀ ਲਹਿਰ ਦੌੜ ਗਈ ਤੇ ਕਾਜ਼ੀ ਨੇ ਫਿਰ ਪੁੱਛਿਆ, 'ਬਰਖ਼ੁਰਦਾਰ... ਨਿਕਾਹ ਕਬੂਲ ਏ |'
ਦੁਲ੍ਹਾ ਫਿਰ ਵੀ ਕੁਝ ਨਾ ਬੋਲਿਆ ਤਾਂ ਉਸ ਦਾ ਇਕ ਜਿਗਰੀ ਯਾਰ ਦੌੜਦਾ-ਦੌੜਦਾ ਉਸ ਕੋਲ ਆਇਆ ਤੇ ਉਸ ਦਾ ਹੱਥ ਮਿਲਾਉਂਦਿਆਂ ਉਸ ਦੇ ਕੰਨ 'ਚ ਕੁਝ ਕਿਹਾ | ਜਦ ਕਾਜ਼ੀ ਨੇ ਤੀਸਰੀ ਵਾਰ ਦੁਲ੍ਹੇ ਕੋਲੋਂ ਪੁੱਛਿਆ, 'ਬਰਖੁਰਦਾਰ... ਨਿਕਾਹ ਕਬੂਲ ਏ' ਤਾਂ ਇਹ ਸੁਣ ਦੁਲ੍ਹਾ ਝੱਟ ਬੋਲ ਪਿਆ, 'ਜਨਾਬ! ਕਬੂਲ ਏ!! ਕਬੂਲ ਏ!!! ਕਬੂਲ ਏ!!! ਤਾਂ ਇਹ ਸੁਣ ਚਾਰੇ ...
• ਨਵਰਾਹੀ ਘੁਗਿਆਣਵੀ •
ਡਿੱਗ ਪਿਆ ਮਿਆਰ ਸਿਆਸਤਾਂ ਦਾ,
ਆਮ ਆਦਮੀ, ਜਵ੍ਹਾਂ ਬੇਬੱਸ ਹੋਇਆ |
ਸਹੀ ਸੋਚ ਹਾਲਾਤ ਤੋਂ ਦੁਖੀ ਹੋਈ,
ਘਟੀਆ ਲੀਡਰਾਂ ਦਾ ਘੜਮੱਸ ਹੋਇਆ |
ਮੱਤ ਮਾਰ ਲਈ ਬਹੁਤੀਆਂ ਮੁਸ਼ਕਿਲਾਂ ਨੇ,
ਦਿਲ ਦਾ ਹਾਲ ਨਾ ਕਿਸੇ ਤੋਂ ਦੱਸ ਹੋਇਆ |
ਘੋੜਾ ਦੌੜਿਆ ਫਿਰੇ ਆਜ਼ਾਦ ਹੋ ਕੇ,
ਕਾਠੀ-ਤੰਗ ਨਾ ਕਿਸੇ ਤੋਂ ਕੱਸ ਹੋਇਆ |
-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.
...
ਨਵੰਬਰ 66 ਦਾ ਦਿਨ ਸੀ ਪਹਿਲਾ, ਰਾਜਧਾਨੀ ਪੰਜਾਬੀ ਦੀ | 28 ਪਿੰਡ ਉਜਾੜ ਕੇ, ਬਲੀ ਲੈ ਲਈ ਛੱਤ ਦੇ ਬਾਲਿਆਂ ਦੀ | ਕੌਡੀਆਂ ਵੱਟੇ ਖੋਹ ਲਈ ਪੈਲੀ, ਵਿਲਕਦੇ ਰਹਿ ਗਏ ਮਾਂ-ਪਿਓ, ਹਾਕਮੋਂ ਚੰਡੀਗੜ੍ਹ ਤਾਂ ਦਿੱਤਾ ਨ੍ਹੀਂ, ਮਾਂ ਬੋਲੀ ਮੋੜ ਦਿਓ... ਚੰਗੀਗੜ੍ਹ ਤੁਸੀਂ ਦੇਣਾ ਨੲੀਂ, ਮੇਰੀ ਬੋਲੀ ਮੋੜ ਦਿਓ... | ਮਾਂ ਜ਼ੁਬਾਨ ਨੂੰ ਘਰੋਂ ਕੱਢ ਕੇ, ਸਾਜ਼ਿਸ਼ ਤਹਿਤ ਉਜਾੜ ਦਿੱਤਾ | ਬੜਾ ਅਮੀਰ ਸੀ ਵਿਰਸਾ ਮੇਰਾ, ਨਾਲੇ ਸੀ ਪੁਆਧ ਖਿੱਤਾ | ਥਾਰਾ-ਮਾਰ੍ਹਾ ਕਰਦੇ ਸੀ, ਹੁਣ ਉੱਡ ਗਈ ਏ ਖ਼ੁਸ਼ਬੋ, ਚੰਡੀਗੜ੍ਹ ਤਾਂ ਦਿੱਤਾ ਨ੍ਹੀਂ, ਮਾਂ ਬੋਲੀ ਮੋੜ ਦਿਓ... | ਰੱਬਾ ਦਿਲ ਪੰਜਾਬ ਦਾ ਚੰਡੀਗੜ੍ਹ ਵਿਚ ਰਹਿ ਗਿਆ ਏ, ਕਦੇ ਨਾ ਪੂਰਾ ਹੋਣਾ ਐਸਾ ਘਾਟਾ ਪੈ ਗਿਆ ਏ | ਚਿਰਾਂ ਤੋਂ ਬੱਝੇ ਬੂਹੇ 'ਤੇ, ਬੰਦ ਤਾਲਾ ਖੋਲ੍ਹ ਦਿਓ, ਚੰਡੀਗੜ੍ਹ ਤਾਂ ਦਿੱਤਾ ਨ੍ਹੀਂ, ਮਾਂ ਬੋਲੀ ਮੋੜ ਦਿਓ... | ਹਉਕੇ ਲੈਂਦੇ ਬੋਹੜ ਤੇ ਬਾਬੇ, ਐਥੋਂ ਗੁਜ਼ਰ ਗਏ ਨੇ, ਪੰਜਾਬ ਉਜਾੜਨ ਵਾਲੇ ਆਖਰ, ਆਪੇ ਉੱਜੜ ਗਏ ਨੇ | ਹੋਰ ਨਾ ਪਰਖੋ ਸਾਨੂੰ, ਸਾਡੀਆਂ ਤਾਰਾਂ ਜੋੜ ਦਿਓ, ਚੰਡੀਗੜ੍ਹ ਤਾਂ ਦਿੱਤਾ ਨ੍ਹੀਂ, ਮਾਂ ਬੋਲੀ ਮੋੜ ਦਿਓ... | 'ਪੰਡਵਾਲਾ' ਏ ਪਿੰਡ ਤੇਰਾ, ...
ਇਕ ਵਾਰ ਸੁਕਰਾਤ ਕੋਲ ਇਕ ਜ਼ਿਮੀਂਦਾਰ ਆਇਆ ਜੋ ਆਪਣੀ ਬੇਸ਼ੁਮਾਰ ਧਨ-ਦੌਲਤ ਤੇ ਜ਼ਮੀਨ ਦੇ ਨਸ਼ੇ 'ਚ ਪੂਰੀ ਤਰ੍ਹਾਂ ਹੰਕਾਰੀ ਬਣ ਚੁੱਕਾ ਸੀ |
ਸੁਕਰਾਤ ਨੇ ਪੁੱਛਿਆ, 'ਕਿਸ ਤਰ੍ਹਾਂ ਆਏ ਹੋ?'
'ਤੁਹਾਡੇ ਪਾਸੋਂ ਗਿਆਨ ਦੀਆਂ ਗੱਲਾਂ ਸੁਣਨ ਆਇਆ ਹਾਂ', ਜ਼ਿਮੀਂਦਾਰ ਬੋਲਿਆ |
ਸੁਕਰਾਤ ਨੇ ਕਿਹਾ ਅਹੁ ਸਾਹਮਣਿਓਾ ਵਿਸ਼ਵ ਦਾ ਨਕਸ਼ਾ ਲੈ ਕੇ ਆਓ ਤੇ ਸੁਕਰਾਤ ਨੇ ਉਸ ਨੂੰ ਪੁੱਛਿਆ ਇਸ ਨਕਸ਼ੇ 'ਚ ਦੱਸੋ ਕਿ ਯੂਰਪ ਕਿੱਥੇ ਹੈ ਤੇ ਯੂਨਾਨ ਕਿੱਥੇ ਹੈ?
ਜ਼ਿਮੀਂਦਾਰ ਨੇ ਇਕ ਬਿੰਦੂ 'ਤੇ ਉਂਗਲੀ ਟਿਕਾਈ ਤੇ ਕਿਹਾ ਜੀ ਇਹ ਯੂਨਾਨ ਹੈ | ਸੁਕਰਾਤ ਨੇ ਫਿਰ ਕਿਹਾ, ਅੱਛਾ ਹੁਣ ਦੱਸੋ ਕਿ ਤੇਰੀ ਜ਼ਮੀਨ ਕਿੱਥੇ ਹੈ? ਜ਼ਿਮੀਂਦਾਰ ਬੋਲਿਆ, 'ਜਦੋਂ ਯੂਨਾਨ ਹੀ ਇਕ ਬਿੰਦੂ ਜਿੰਨਾ ਹੈ ਤਾਂ ਮੇਰੀ ਜ਼ਮੀਨ ਇਸ 'ਚ ਕਿੱਥੇ ਮਿਲੇਗੀ?'
ਸੁਕਰਾਤ ਬੋਲੇ, 'ਇਸ ਵੱਡੇ ਨਕਸ਼ੇ 'ਚ ਇਕ ਬਿੰਦੂ ਜਿੰਨੀ ਵੀ ਤੇਰੀ ਜ਼ਮੀਨ ਨਹੀਂ ਹੈ ਤੇ ਤੂੰ ਫਿਰ ਹੰਕਾਰ ਕਿਸ ਗੱਲ ਦਾ ਕਰਦਾ ਹੈਾ |' ਬਸ ਮੈਂ ਤਾਂ ਇਹ ਹੀ ਗਿਆਨ ਦੇ ਸਕਦਾ ਹਾਂ ਕਿ ਹੰਕਾਰ ਨੂੰ ਛੱਡੋ ਫਿਰ ਦੇਖੋ ਜ਼ਿੰਦਗੀ ਜਿਊਣ ਦਾ ਕਿੰਨਾ ਸਵਾਦ ਆਉਂਦਾ ਹੈ | ਜ਼ਿਮੀਂਦਾਰ ਸ਼ਰਮਿੰਦਾ ਹੋ ਕੇ ਸੁਕਰਾਤ ...
ਇਕ ਲੇਖਕ ਨੂੰ ਆਪਣੀ ਲਿਖਣ ਕਲਾ ਦੀ ਬੜੀ ਹਊਮੈ ਸੀ | ਉਸ ਨੇ ਕਦੀ ਕਿਸੇ ਹੋਰ ਦੀ ਰਚਨਾ ਨੂੰ ਸਲਾਹਿਆ ਤੱਕ ਨਹੀਂ ਸੀ | ਦੂਜਾ ਉਹ ਮੰਨਿਆ ਹੋਇਆ ਕਾਮਰੇਡ ਵੀ ਸੀ | ਉਹ ਆਪਣੀ ਕਵਿਤਾ ਪੜ੍ਹਨ ਵੇਲੇ ਸੱਜੇ ਹੱਥ ਦੀ ਮੁੱਠੀ ਬੰਦ ਕਰ ਕੇ ਉੱਪਰ ਹਵਾ ਵਿਚ ਇਸ ਤਰ੍ਹਾਂ ਉਲਾਰਦਾ ਜਿਵੇਂ ਇਨਕਲਾਬ ਆਉਣ ਲਈ ਹੁਣ ਬਹੁਤੀ ਦੇਰ ਨਹੀਂ ਲੱਗਣੀ | ਮੈਂ ਵੀ ਇਕ ਕਵਿਤਾ ਲਿਖ ਕੇ ਉਸ ਦੇ ਕੋਲ ਲੈ ਗਿਆ | ਉਸ ਮੈਨੂੰ ਸਲਾਹ ਦਿੱਤੀ, ਇਹ ਠੀਕ ਨਹੀਂ | ਇਸ ਨੂੰ ਹੋਰ ਸੰਵਾਰ ਕੇ ਲਿਖੋ | ਮੈਂ ਉਸ ਨੂੰ ਸੋਧ ਕੇ ਫਿਰ ਲੈ ਗਿਆ | ਉਸ ਤੋਂ ਜਵਾਬ ਮਿਲਿਆ, ਅਜੇ ਹੋਰ ਕਸਰ ਹੈ ਜ਼ਰਾ ਹੋਰ ਮਿਹਨਤ ਕਰੋ | ਤੀਜੀ ਵਾਰ ਮੈਂ ਉਹੋ ਹੀ ਕਵਿਤਾ ਕੁਝ ਅਦਲਾ-ਬਦਲੀ ਕਰਕੇ ਲੈ ਗਿਆ | ਇਸ ਵਾਰ ਵੀ ਉਸ ਨੇ ਸਿਰ ਫੇਰ ਦਿੱਤਾ | ਕੋਈ ਗੱਲ ਨਹੀਂ ਬਣੀ | ਜਦੋਂ ਮੈਂ ਉਸ ਨੂੰ ਦੱਸਿਆ ਕਿ ਇਹ ਕਵਿਤਾ ਪਾਸ਼ ਦੀ ਹੈ ਤਾਂ ਉਹ ਝੱਟ ਬੋਲ ਪਿਆ, ਇਹ ਕਵਿਤਾ ਤਾਂ ਬੜੀ ਉੱਚ ਪਾਏ ਦੀ ਰਚਨਾ ਹੈ | ਇਹ ਸੁਣ ਕੇ ਮੈਂ ਹੱਸ ਪਿਆ ਤੇ ਸਾਰੀ ਅਸਲੀਅਤ ਦੱਸੀ, 'ਜਨਾਬ ਇਹ ਕਵਿਤਾ ਤਾਂ ਮੇਰੀ ਆਪਣੀ ਲਿਖੀ ਹੈ |' ਹੁਣ ਕਾਮਰੇਡ ਲੇਖਕ ਜ਼ਰਾ ਚੁੱਪ ਜਿਹਾ ਹੋ ਗਿਆ | ਸ਼ਾਇਦ ਉਹ ਮੇਰੀ ਰਚਨਾ ਬਾਰੇ ਹੀ ...
ਪਿਛਲੇ ਦਿਨੀਂ ਮੈਂ ਨਿੱਜੀ ਕੰਮ ਲਈ ਬੈਂਕ ਮੈਨੇਜਰ ਦੇ ਕਮਰੇ ਵਿਚ ਬੈਠਾ ਹੋਇਆ ਸਾਂ | ਮੇਰੇ ਨਾਲ ਸੋਫ਼ੇ 'ਤੇ ਬੈਠਾ ਇਕ ਵਿਅਕਤੀ ਮੈਨੇਜਰ ਨੂੰ ਵਾਰ-ਵਾਰ ਕਹਿ ਰਿਹਾ ਸੀ, 'ਮੈਡਮ, ਕਿਸੇ ਨਾ ਕਿਸੇ ਢੰਗ ਨਾਲ ਮੇਰਾ ਕਰਜ਼ਾ ਪਾਸ ਕਰੋ | ਮੰੁਡਾ ਬਹੁਤ ਅੜੀ ਪਿਆ ਹੋਇਐ ਹੈ |' ਮੈਡਮ ਅੱਗੋਂ ਉਸ ਨੂੰ ਆਖ ਰਹੀ ਸੀ, 'ਸ੍ਰੀਮਾਨ ਜੀ, ਮੈਂ ਕਿਵੇਂ ਪਾਸ ਕਰ ਦਿਆਂ ਤੁਹਾਡਾ ਕਰਜ਼ਾ | ਤੁਹਾਡੇ ਪਹਿਲੇ ਕਰਜ਼ੇ ਦੀਆਂ ਤਾਂ ਕਿਸ਼ਤਾਂ ਟੁੱਟੀਆਂ ਹੋਈਆਂ ਹਨ |' ਉਹ ਭਲਾ ਬੰਦਾ ਬੈਂਕ ਮੈਨੈਜਰ ਨੂੰ ਤਰਕ ਦੇ ਰਿਹਾ ਸੀ, 'ਮੈਡਮ ਮੇਰੀ ਸਾਰੀ ਤਨਖ਼ਾਹ ਤੁਹਾਡੇ ਬੈਂਕ ਵਿਚ ਹੀ ਆਉਂਦੀ ਹੈ | ਮੈਂ ਕਿਥੇ ਨੂੰ ਭੱਜ ਜਾਵਾਂਗਾ, ਤੁਹਾਡਾ ਕਰਜ਼ਾ ਮਾਰ ਕੇ |' ਮੈਂ ਉਸ ਸੱਜਣ ਦੀਆਂ ਗੱਲਾਂ ਸੁਣ ਕੇ ਸੋਚ ਰਿਹਾ ਸਾਂ ਕਿ ਇਸ ਵਿਅਕਤੀ ਨੇ ਆਪਣਾ ਮੰੁਡਾ ਕਿਧਰੇ ਵਿਦੇਸ਼ ਭੇਜਣਾ ਹੋਵੇਗਾ, ਇਸ ਲਈ ਇਹ ਕਰਜ਼ਾ ਮੰਗ ਰਿਹੈ | ਮੈਂ ਉਸ ਨੂੰ ਪੁੱਛ ਹੀ ਲਿਆ ਕਿ ਉਹ ਕਿਸ ਮੰਤਵ ਲਈ ਕਰਜ਼ਾ ਮੰਗ ਰਿਹੈ? ਉਹ ਅੱਗੋਂ ਬੋਲਿਆ, 'ਸਰ, ਮੰੁਡਾ ਬੁਲਿਟ ਲੈਣ ਲਈ ਅੜਿਆ ਹੋਇਐ ਹੈ, ਮੇਰੇ ਕੋਲ ਐਨੀ ਮਾਇਆ ਨਹੀਂ ਜਿਸ ਨਾਲ ਉਸ ਦੀ ਇੱਛਾ ਪੂਰੀ ਕਰ ਦਿਆਂ |'
ਉਸ ਦੇ ਸ਼ਬਦ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX