ਪੰਮੀ ਨੇ ਅਲਮਾਰੀ ਵਿਚੋਂ ਚਾਂਦੀ ਦੀ ਨਿੱਕੀ ਜਿਹੀ ਡੱਬੀ ਕੱਢ ਕੇ ਉਸ ਨੂੰ ਖੋਲ੍ਹ ਕੇ ਉਸ ਅੰਦਰ ਪਈ ਇਕ ਨਿੱਕੀ ਜਿਹੀ ਸੋਨੇ ਦੀ ਕੰਨ ਦੀ ਮੁਰਕੀ ਨੂੰ ਆਪਣੇ ਸੱਜੇ ਹੱਥ ਦੀ ਹਥੇਲੀ 'ਤੇ ਰੱਖ ਕੇ ਬੜੀ ਰੀਝ ਨਾਲ ਉਸ ਨੂੰ ਤੱਕਿਆ | ਇੰਜ ਕਰਦੇ ਹੋਏ ਉਸ ਦੀਆਂ ਅੱਖਾਂ ਵਿਚੋਂ ਦੋ ਮੋਟੇ-ਮੋਟੇ ਹੰਝੂ ਰੁੜ੍ਹਦੇ ਹੋਏ ਉਸ ਦੀ ਠੋਡੀ ਤੱਕ ਆ ਗਏ |
'ਮੰਮੀ...! ਕਿਥੇ ਹੋ...?' ਨਿੱਪੀ ਦੀ ਆਵਾਜ਼ ਸੁਣ ਕੇ ਉਸਨੇ ਛੇਤੀ ਨਾਲ ਉਸ ਮੁਰਕੀ ਨੂੰ ਡੱਬੀ ਵਿਚ ਬੰਦ ਕੀਤਾ ਤੇ ਅਲਮਾਰੀ ਵਿਚ ਸਾਂਭ ਕੇ ਬਾਹਰ ਆ ਗਈ | ਨਿੱਪੀ ਉਸ ਦਾ ਸੋਲ੍ਹਾਂ ਸਾਲ ਦਾ ਮੁੱਛ-ਫੁੱਟ ਗੱਭਰੂ ਪੁੱਤਰ ਸੀ ਜੋ ਕਿ ਟਿਊਸ਼ਨ ਪੜ੍ਹ ਕੇ ਘਰੇ ਆਇਆ ਸੀ |
'ਪੁੱਤਰ! ਚਾਹ ਬਣਾ ਦਿਆਂ...?'
'ਹਾਂ ਜੀ! ਮੰਮੀ! ਫਿਜ਼ਿਕਸ ਦਾ ਬੜਾ ਈ ਕੰਮ ਕਰਨ ਵਾਲਾ ਏ, ਬਸ ਚਾਹ ਪੀ ਕੇ ਸ਼ੁਰੂ ਕਰਦਾ ਹਾਂ |' ਅਜੇ ਪੰਮੀ ਰਸੋਈ ਦਾ ਕੰਮ ਕਰਨ ਵਾਲੀ ਨੂੰ ਆਵਾਜ਼ ਮਾਰਨ ਈ ਲੱਗੀ ਸੀ ਕਿ ਉਹ ਪਹਿਲਾਂ ਹੀ ਟਰੇਅ ਵਿਚ ਚਾਹ ਦੇ ਦੋ ਕੱਪ ਤੇ ਪਲੇਟ ਵਿਚ ਪਕੌੜੇ ਪਾ ਕੇ ਉਨ੍ਹਾਂ ਨੇੜੇ ਪੁੱਜ ਗਈ |
'ਲਓ, ਛੋਟੇ ਸਰਦਾਰ ਜੀ, ਗਰਮ-ਗਰਮ ਚਾਹ ਨਾਲ ਪਕੌੜੇ ਖਾਓ', ਆਖਦੇ ਹੋਏ ਉਹਨੇ ਟੇਬਲ 'ਤੇ ਟਰੇਅ ਰੱਖ ਦਿੱਤੀ | ...
ਅਕਬਰ ਇਕ ਕਾਰਖਾਨੇ ਵਿਚ ਮਜ਼ਦੂਰੀ ਕਰਦਾ ਹੈ | ਛੁੱਟੀ ਹੋਣ 'ਤੇ ਰਸਤੇ ਵਿਚਲੀ ਦੁਕਾਨ ਤੋਂ ਸੌਦਾ-ਪੱਤਾ ਖਰੀਦ ਕੇ ਸਿੱਧਾ ਘਰ ਪਹੰੁਚ ਜਾਂਦਾ ਹੈ | ਅੱਜ ਉਸ ਦੇ ਵੇਲੇ ਸਿਰ ਘਰ ਨਾ ਆਉਣ ਕਰਕੇ ਟੱਬਰ ਵਿਚ ਘਬਰਾਹਟ ਵਾਲਾ ਮਾਹੌਲ ਪੈਦਾ ਹੋ ਗਿਆ ਹੈ |
'ਦਸ ਵੱਜ ਗਏ ਨੇ, ਅੱਬਾ ਘਰ ਕਿਉਂ ਨਹੀਂ ਆਏ?'
ਕਾਰਖਾਨੇ ਵਾਲਿਆਂ ਵਲੋਂ ਤੋਹਫੇ ਦੇ ਤੌਰ 'ਤੇ ਦਿੱਤੀ, ਕੰਧ 'ਤੇ ਟੰਗੀ ਘੜੀ ਵੱਲ ਦੇਖਦਿਆਂ ਨੇ ਚਿੰਤਾ ਪ੍ਰਗਟਾਈ |
'ਅੱਗੇ ਤਾਂ ਕਦੇ ਏਨੀ ਦੇਰ ਨਾਲ ਨਹੀਂ ਆਇਆ, ਅੱਜ ਪਤਾ ਨੀ ਕੀ ਹੋ ਗਿਆ | ਉਹ ਤਾਂ ਦਾਰੂ ਵੀ ਨਹੀਂ ਪੀਂਦਾ, ਬਈ ਹਾਤੇ 'ਚ ਬੈਠ ਗਿਆ ਹੋਊ |'
ਅਕਬਰ ਦੀ ਬੀਵੀ ਵੀ ਚਿੰਤਾ ਵਿਚ ਡੁੱਬੀ ਹੋਈ ਹੈ | ਜਿਉਂ-ਜਿਉਂ ਸਮਾਂ ਬੀਤਦਾ ਜਾ ਰਿਹਾ ਹੈ ਪਰਿਵਾਰ 'ਚ ਬੇਚੈਨੀ ਵਧ ਰਹੀ ਹੈ |
'ਮੈਂ ਜਾਂਦਾ ਹਾਂ | ਰਸਤੇ 'ਚ ਦੇਖਦਾ ਜਾਵਾਂਗਾ, ਕਿਧਰੇ ਦੋਸਤਾਂ-ਮਿੱਤਰਾਂ ਨਾਲ ਨਾ ਖੜ੍ਹ ਗਿਆ ਹੋਵੇ', ਕਹਿੰਦਿਆਂ ਬਾਪ ਉਸ ਦੀ ਭਾਲ ਵਿਚ ਨਿਕਲ ਜਾਂਦਾ ਹੈ | ਪਰ ਖਾਲੀ ਹੱਥ ਵਾਪਸ ਮੁੜ ਆਉਂਦਾ ਹੈ |
'ਮੈਂ ਤਾਂ ਕਾਰਖਾਨੇ ਤੱਕ ਲੱਭ ਆਇਆ ਹਾਂ | ਮਿਹਰੂ ਦੇ ਘਰੋਂ ਵੀ ਪਤਾ ਕਰ ਲਿਆ, ਉਹ ਕਹਿੰਦਾ ਸੀ ਬਈ ਅਕਬਰ ਤਾਂ ਰੋਜ਼ ਦੀ ਤਰ੍ਹਾਂ ਸਿੱਧਾ ...
ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਨਿਧੜਕ ਜਰਨੈਲ ਜਸਵੰਤ ਸਿੰਘ ਕੰਵਲ 1 ਫਰਵਰੀ, 2020 ਨੂੰ ਸਾਨੂੰ ਸਦੀਵੀ ਵਿਛੋੜਾ ਦੇ ਗਏ | ਸਿਰੜ, ਸਿਦਕ ਅਤੇ ਸੰਘਰਸ਼ ਦੀ ਜ਼ਿੰਦਾ ਮਿਸਾਲ ਹੁੰਦੇ ਹੋਏ ਉਨ੍ਹਾਂ ਨਿਰੰਤਰ ਸਾਹਿਤ ਸਿਰਜਣਾ ਨੂੰ ਇਕ ਜਨੂੰਨ ਵਾਂਗ ਅਪਣਾਇਆ | ਉਨ੍ਹਾਂ ਦਾ ਜਨਮ ਪਿਤਾ ਮਾਹਲਾ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ 27 ਜੂਨ, 1919 ਨੂੰ ਪਿੰਡ ਢੁੱਡੀਕੇ (ਮੋਗਾ) ਵਿਖੇ ਹੋਇਆ | ਪੰਜ ਸਾਲ ਦੀ ਉਮਰ 'ਚ ਪਿਤਾ ਪਰਲੋਕ ਸਿਧਾਰ ਗਏ | ਦਸਵੀਂ ਜਮਾਤ ਅਧੂਰੀ ਛੱਡ ਮਲੇਸ਼ੀਆ ਚਲੇ ਗਏ ਪਰ ਢਾਈ ਸਾਲ ਬਾਅਦ ਵਾਪਸ ਪਰਤ ਕੇ ਖੇਤੀ ਕੀਤੀ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰੀ ਮਿਲਣ ਤੇ ਉਨ੍ਹਾਂ ਨੂੰ ਪ੍ਰਮਾਣਿਕ ਗ੍ਰੰਥ ਪੜ੍ਹਨ ਦਾ ਮੌਕਾ ਮਿਲਿਆ |
ਨੈਤਿਕ ਕਦਰਾਂ-ਕੀਮਤਾਂ ਤੇ ਸੱਚ ਦੇ ਮੁੱਦਈ ਹੁੰਦੇ ਹੋਏ ਉਹ ਨੌਜਵਾਨਾਂ ਨੂੰ ਆਪਣੇ ਵਿਰਸੇ ਦੀ ਸੰਭਾਲ ਵਾਸਤੇ ਸੇਧ ਦਿੰਦੇ ਰਹੇ | ਪੰਜਾਬ ਦੇ ਅਣਚਾਹੇ ਸੰਤਾਪ ਬਾਰੇ ਵੀ ਉਨ੍ਹਾਂ ਯਥਾਰਥ ਦਾ ਪੱਲਾ ਫੜਿਆ | ਕੰਵਲ ਇਕ ਕਾਰਜਸ਼ੀਲ ਲੇਖਕ, ਪ੍ਰਤਿਭਾਵਾਨ ਵਿਅਕਤੀ ਅਤੇ ਸੁਤੰਤਰ ਸੋਚ ਦੇ ਮਾਲਕ ਸਨ | ਉਨ੍ਹਾਂ 101 ਪੁਸਤਕਾਂ ਲਿਖੀਆਂ ਅਤੇ 100 ਸਾਲ ...
(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਹੱਸਣਾ ਸੁੱਖੀ ਜ਼ਿੰਦਗੀ ਦਾ ਮੂਲਮੰਤਰ ਹੈ | ਹੱਸਦਿਆਂ ਦੇ ਘਰ ਵੱਸਦੇ ਦਾ ਕਥਨ ਬਿਲਕੁਲ ਸੱਚ ਹੈ | ਜੇਕਰ ਅਸੀਂ ਹਾਸੇ ਨੂੰ ਜ਼ਿੰਦਗੀ ਵਿਚੋਂ ਮਨਫ਼ੀ ਕਰਾਂਗੇ ਤਾਂ ਅਸੀਂ ਚਿੰਤਾ, ਫਿਕਰ ਨਾਲ ਬਿਮਾਰ ਜ਼ਰੂਰ ਪੈ ਜਾਵਾਂਗੇ |
• ਚਿੰਤਾ ਨਾ ਕਰੋ ਪਰ ਹੱਦ ਦਰਜੇ ਦੇ ਪ੍ਰਵਾਹ ਵਾਲੇ ਵੀ ਨਾ ਬਣੋ | ਬੇਫ਼ਿਕਰ ਹੋਵੋ ਪਰ ਬੇਪ੍ਰਵਾਹ ਨਾ ਬਣੋ | ਬੇਪ੍ਰਵਾਹ ਹੋਣਾ ਲਾਪ੍ਰਵਾਹ ਹੋਣਾ ਹੁੰਦਾ ਹੈ |
• ਬਿਨਾਂ ਚਿੰਤਾ ਕੀਤੇ ਆਪਣੇ ਕੰਮ ਨੂੰ ਪੂਰੀ ਮਿਹਨਤ ਨਾਲ ਕਰੋ |
• ਚਿੰਤਾ ਕਰਨ ਦੀ ਜਗ੍ਹਾ ਵਾਹਿਗੁਰੂ ਤੇ ਪੂਰਨ ਭਰੋਸਾ ਕਰੋ |
• ਹਾਂ-ਪੱਖੀ ਚਿੰਤਾ ਕਰਨੀ ਬਣਦੀ ਹੈ ਪਰ ਸਾਨੂੰ ਬਹੁਤਾ ਸਮਾਂ ਬਿਨਾਂ ਵਜ੍ਹਾ ਚਿੰਤਾ ਵਿਚ ਗੁਜ਼ਾਰਨਾ ਨਹੀਂ ਚਾਹੀਦਾ |
• ਚਿੰਤਾ ਨਹੀਂ ਚਿੰਤਨ ਕਰੋ | ਦੁੱਖ ਨਹੀਂ, ਵਿਵਸਥਾ ਕਰੋ, ਸ਼ਲਾਘਾ ਨਹੀਂ, ਪੇਸ਼ਕਾਰੀ ਕਰੋ | ਚਿੰਤਾ ਇਕ ਤਰ੍ਹਾਂ ਨਾਲ ਆਦਮੀ ਦੀ ਤਾਕਤ ਨਿਚੋੜਦੀ ਹੈ ਜਦੋਂ ਕਿ ਚਿੰਤਨ, ਸ਼ਕਤੀ ਦੀ ਸਹੀ ਦਿਸ਼ਾ ਵਿਚ ਵਰਤੋਂ ਕਰ ਕੇ ਰਸਤਾ ਬਣ ਸਕਦਾ ਹੈ | ਇਸ ਲਈ ਜ਼ਿੰਦਗੀ ਵਿਚ ਚਿੰਤਾ ਛੱਡ ਕੇ ਚਿੰਤਨ ਕਰਨਾ ਸ਼ੁਰੂ ...
ਅਮਨ ਇਕ ਮੱਧ ਵਰਗੀ ਵਿਅਕਤੀ ਸੀ | ਸਾਰਾ ਦਿਨ ਕੰਮ ਬਾਰੇ ਹੀ ਸੋਚਦਾ ਰਹਿੰਦਾ ਸੀ | ਉਸ ਦਾ ਪ੍ਰਾਈਵੇਟ ਕੰਮ ਸੀ | ਹਮੇਸ਼ਾ ਹੀ ਜ਼ਿੰਦਗੀ ਦੇ ਖ਼ਾਬ ਸਜਾਉਂਦਾ ਰਹਿੰਦਾ ਸੀ ਪਰ ਇਸ ਗੱਲ ਦਾ ਯਕੀਨ ਵੀ ਰੱਖਦਾ ਸੀ ਅੱਜ ਜੋ ਦਿਨ ਜੀਅ ਲਿਆ ਉਹੀ ਜ਼ਿੰਦਗੀ ਇਹ ਬਾਕੀ ਸਭ ਰਾਖ਼ ਹੈ ਅਮਨ ਜ਼ਿੰਦਗੀ ਦੇ ਹਮੇਸ਼ਾ ਹੀ ਖ਼ੂਬਸੂਰਤ ਪੱਖ ਨੂੰ ਦੇਖਦਾ ਸੀ | ਉਸ ਦਾ ਵਿਆਹ ਹੋ ਗਿਆ ਅਤੇ ਉਸ ਦੀ ਘਰਵਾਲੀ ਵੀ ਉਸ ਦੀ ਹਾਂ ਵਿਚ ਹਾਂ ਮਿਲਾਉਣ ਵਾਲੀ ਸੀ ਤੇ ਦੋਵੇਂ ਖੁਸ਼ੀ-ਖੁਸ਼ੀ ਨਾਲ ਜ਼ਿੰਦਗੀ ਬਤੀਤ ਕਰ ਰਹੇ ਸਨ | ਉਸ ਦੀ ਪਤਨੀ ਅਕਲਮੰਦ ਪੜ੍ਹੀ ਲਿਖੀ ਅਤੇ ਖ਼ੂਬਸੂਰਤ ਸੀ | ਅਮਨ ਦੀ ਜ਼ਿੰਦਗੀ ਵਿਚ ਉਸ ਸਮੇਂ ਤੂਫਾਨ ਆਇਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਪਤਨੀ ਨੂੰ ਬ੍ਰੇਨ ਟਿਊਮਰ ਹੈ, ਸ਼ਾਇਦ ਕੁਦਰਤ ਨੂੰ ਉਸ ਦਾ ਜ਼ਿਆਦਾ ਆਸ਼ਾਵਾਦੀ ਹੋਣਾ ਪਸੰਦ ਨਹੀਂ ਸੀ ਫਿਰ ਵੀ ਅਮਨ ਨਿਰਾਸ਼ ਨਹੀਂ ਸੀ | ਉਸ ਨੇ ਆਪਣੀ ਪਤਨੀ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ | ਡਾਕਟਰ ਨੇ ਕਿਹਾ ਕਿ ਬ੍ਰੇਨ ਟਿਊਮਰ ਆਪਣੀ ਆਖਰੀ ਸਟੇਜ 'ਤੇ ਹੈ ਆਪਰੇਸ਼ਨ ਕਰਨ 'ਤੇ ਮਰੀਜ਼ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ...
ਪ੍ਰੇਰਨਾ
ਕੋਠੀ ਦੀ ਛੱਤ ਪੈ ਰਹੀ ਸੀ, ਮਜ਼ਦੂਰ ਮਿਸਤਰੀ ਮਿਕਸਚਰ ਵਾਲੇ ਬੰਦੇ ਕੰਮ ਕਰ ਰਹੇ ਸਨ, ਪੂਰੀ ਭੱਜ-ਦੌੜ ਹੋ ਰਹੀ ਸੀ | ਇਕ ਮਜ਼ਦੂਰ ਜੋ ਕਾਫੀ ਲੰਬੇ ਸਮੇਂ ਤੋਂ ਕੋਠੀ ਵਿਚ ਕੰਮ ਕਰਦਾ ਆ ਰਿਹਾ ਸੀ, ਦੋ ਦਿਨ ਪਹਿਲਾਂ ਜਦ ਉਹ ਸ਼ਾਮ ਨੂੰ ਕੰਮ ਤੋਂ ਵਾਪਸ ਪਿੰਡ ਜਾ ਰਿਹਾ ਸੀ ਤਾਂ ਉਸ ਦਾ ਸਾਈਕਲ ਮੋਟਰਸਾਈਕਲ ਵਿਚ ਵੱਜਾ ਲੱਤ 'ਤੇ ਸੱਟ ਵੱਜੀ ਜੋ ਥੋੜ੍ਹਾ ਲੰਗ ਮਾਰ ਕੇ ਕੰਮ ਕਰ ਰਿਹਾ ਸੀ |
ਦੁਪਹਿਰ ਦੀ ਚਾਹ ਨਾਲ ਮਾਲਕ ਨੇ ਸਮੋਸੇ ਮੰਗਵਾ ਰੱਖੇ ਸਨ, ਸਾਰੇ ਮਜ਼ਦੂਰ ਮਿਸਤਰੀ ਚਾਹ ਪੀਣ ਲੱਗੇ | ਏਨੇ ਨੂੰ ਗੇਟ 'ਤੇ ਇਕ ਹੱਟਾ-ਕੱਟਾ ਮੰਗਤਾ ਆਇਆ, ਕੁਝ ਖਾਣ ਲਈ ਮੰਗਿਆ | ਮਾਲਕ ਨੇ ਇਕ ਸਮੋਸਾ ਦੇ ਦਿੱਤਾ | ਉਹ ਚਲਿਆ ਗਿਆ | ਮਾਲਕ ਕਦੇ ਉਸ ਸੱਟ ਵੱਜੀ ਵਾਲੇ ਮਜ਼ਦੂਰ ਵੱਲ ਵੇਖ ਰਿਹਾ ਸੀ ਕਦੇ ਜਾ ਰਹੇ ਉਸ ਹੱਟੇ-ਕੱਟੇ ਮੰਗਤੇ ਵੱਲ | ਕਿੰਨਾ ਫਰਕ ਹੈ ਉਸ ਮਜ਼ਦੂਰ ਦੀ ਆਤਮਾ ਸੱਟ ਵੱਜਣ ਦੇ ਬਾਵਜੂਦ ਵੀ ਉਸ ਨੂੰ ਮਿਹਨਤ ਲਈ ਪ੍ਰੇਰਦੀ ਹੈ ਅਤੇ ਮੰਗਤੇ ਦੀ ਆਤਮਾ ਹੱਟਾ-ਕੱਟਾ ਹੋ ਕੇ ਵੀ ਮੰਗ ਕੇ ਖਾਣ ਲਈ ਪ੍ਰੇਰਦੀ ਹੈ |
-ਗੁਰਮੀਤ ਸਿੰਘ ਰਾਮਪੁਰੀ
138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ). ਮੋਬਾਈਲ : ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX