ਤਾਜਾ ਖ਼ਬਰਾਂ


ਪੰਜਾਬ ਸਰਕਾਰ ਵੱਲੋਂ ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਪੋਸਟਾਂ ਰੈਗੂਲਰ ਤੌਰ ‘ਤੇ ਭਰਨ ਦਾ ਫੈਸਲਾ : ਮਾਨਸ਼ਾਹੀਆ
. . .  1 day ago
ਬੁਢਲਾਡਾ ,26 ਨਵੰਬਰ ( ਸਵਰਨ ਸਿੰਘ ਰਾਹੀ ) - ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਰੈਗੂਲਰ ਅਧਿਆਪਕਾਂ ਦੀ ਨਿਯੁਕਤੀ ਕਰਨ ਦੇ ਐਲਾਨ ਨੂੰ ਅਮਲੀ ਰੂਪ ਦਿੰਦਿਆਂ ਪੰਜਾਬ ਸਰਕਾਰ ਵੱਲੋਂ 8393 ਅਧਿਆਪਕਾਂ ਦੀ ਭਰਤੀ ਲਈ ਪ੍ਰਕਿਰਿਆ ...
ਦਿੱਲੀ ਪੁਲਿਸ ਨੇ ਰਿਹਾਅ ਕੀਤੇ ਕਿਸਾਨ ਆਗੂ
. . .  1 day ago
ਨਵੀਂ ਦਿੱਲੀ ,26 ਨਵੰਬਰ - ਕੇਂਦਰ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਹਰਿਆਣਾ ਦੀਆਂ ਹੱਦਾਂ ਪਾਰ ਕਰਕੇ ਦਿੱਲੀ ਪੁੱਜੇ ਕੁਝ ਕਿਸਾਨ ਆਗੂਆਂ ਨੂੰ ...
29 ਬਟਾਲੀਅਨ ਬੀ ਐਸ ਐਫ ਵੱਲੋਂ ਸਰਹੱਦੀ ਖੇਤਰ ‘ਚੋਂ 6 ਪੈਕੇਟ ਹੈਰੋਇਨ ਬਰਾਮਦ
. . .  1 day ago
ਮਮਦੋਟ , 26 ਨਵੰਬਰ (ਸੁਖਦੇਵ ਸਿੰਘ ਸੰਗਮ )-ਸੀਮਾਂ ਸੁਰੱਖਿਆ ਬਲਾਂ ਵੱਲੋਂ ਮਮਦੋਟ ਨੇੜਲੇ ਹਿੰਦ -ਪਾਕਿ ਸਰਹੱਦੀ ਖੇਤਰ ਵਿਚੋਂ 6 ਪੈਕਟ ਹੈਰੋਇਨ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ।ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ...
ਟੀਸੀਐਸ ਦੇ ਸੰਸਥਾਪਕ ਐਫਸੀ ਕੋਹਲੀ ਦਾ 96 ਸਾਲ ਦੀ ਉਮਰ ‘ਚ ਦੇਹਾਂਤ
. . .  1 day ago
ਨਵੀਂ ਦਿੱਲੀ, 26 ਨਵੰਬਰ - ਦੇਸ਼ ਦੀ ਸਭ ਤੋਂ ਵੱਡੀ ਆਈਟੀ ਸੇਵਾਵਾਂ ਵਾਲੀ ਕੰਪਨੀ ਟਾਟਾ ਕੰਸਲਟੈਂਸੀ ਸੇਵਾਵਾਂ ਦੇ ਸੰਸਥਾਪਕ ਅਤੇ ਪਹਿਲੇ ਸੀਈਓ ਐਫਸੀ ਕੋਹਲੀ ਦਾ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ।ਉਨ੍ਹਾਂ ਨੂੰ ਭਾਰਤੀ ਆਈ ਟੀ ...
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਨਤਕ ਥਾਵਾਂ 'ਤੇ ਮਾਸਕ ਨਾ ਪਾਉਣ' ਤੇ ਜੁਰਮਾਨਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ
. . .  1 day ago
ਐੱਸ ਜੀ ਪੀ ਸੀ ਨੇ ਵੀ ਕਿਸਾਨਾਂ ਲਈ ਲਾਇਆ ਲੰਗਰ 
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਰੋਕਣਾ ਮੰਦਭਾਗਾ ਹੈ
. . .  1 day ago
ਚੰਡੀਗੜ੍ਹ , 26 ਨਵੰਬਰ- ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਰੋਕਣਾ ਇਸ ਦੇਸ਼ ਦੀ ਸੰਵਿਧਾਨਕ ਭਾਵਨਾ ਅਤੇ ਬੋਲਣ ਦੀ ਆਜ਼ਾਦੀ ਦੇ ਵਿਰੁੱਧ ਹੈ। ਮੈਨੂੰ ਲਗਦਾ ਹੈ ਕਿ ਹਰਿਆਣਾ ਸਰਕਾਰ ਨੂੰ ਉਨ੍ਹਾਂ ਨੂੰ ਜਾਣ ਦੀ ਆਗਿਆ ...
ਸ਼੍ਰੋਮਣੀ ਕਮੇਟੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਕਮੇਟੀ ਮੈਂਬਰ ਸਨਮਾਨਿਤ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਦੇ ਮੈਂਬਰਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ। ਤੇਜਾ ਸਿੰਘ ਸਮੁੰਦਰੀ ...
ਭੜਕੇ ਨੌਜਵਾਨਾਂ ਨੇ ਹਰਿਆਣਾ ਪੁਲਿਸ ਦਾ ਨਾਕਾ ਤੋੜਨ ਦੀ ਜ਼ਿੱਦ ਤਹਿਤ ਖਰਾਬ ਕੀਤਾ ਕਿਸਾਨ ਮੋਰਚੇ ਦਾ ਮਾਹੌਲ
. . .  1 day ago
ਡੱਬਵਾਲੀ, 26 ਨਵੰਬਰ (ਇਕਬਾਲ ਸਿੰਘ ਸ਼ਾਂਤ)-ਬਠਿੰਡਾ ਰੋਡ ਪੰਜਾਬ-ਹਰਿਆਣਾ ਹੱਦ 'ਤੇ ਭਾਕਿਯੂ ਏਕਤਾ ਉਗਰਾਹਾਂ ਦੇ ਪੱਕੇ ਵਿਸ਼ਾਲ ਮੋਰਚੇ-ਕਮ-ਧਰਨੇ ਮੌਕੇ ਪੰਜਾਹ ਕੁ ਨੌਜਵਾਨਾਂ ਹਰਿਆਣਾ ਪੁਲਿਸ ਦਾ ...
ਪੰਜਾਬ ਸਰਕਾਰ ਵਲੋਂ 5 ਲੱਖ, ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫ਼ ਕਰਨ ਦਾ ਭਰੋਸਾ-ਆਗੂ
. . .  1 day ago
ਮਹਿਲ ਕਲਾਂ, 26 ਨਵੰਬਰ (ਅਵਤਾਰ ਸਿੰਘ ਅਣਖੀ)-ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਲੱਗੇ ਕਿਸਾਨ ਮੋਰਚੇ ਦੌਰਾਨ ਸੜਕ ਹਾਦਸੇ 'ਚ ਮੌਤ ਦਾ ਸ਼ਿਕਾਰ ਹੋਏ ਬਜ਼ੁਰਗ ਕਿਸਾਨ ਆਗੂ ਕਾਹਨ ਸਿੰਘ ਦਾ ਅੰਤਿਮ ਸਸਕਾਰ ਅੱਜ ਪਿੰਡ ਧਨੇਰ ਵਿਖੇ ...
ਵੱਖ ਵੱਖ ਵਰਗਾਂ ਵੱਲੋ ਹਰਿਆਣਾ ਬਾਰਡਰ 'ਤੇ ਕਿਸਾਨਾਂ ਨਾਲ ਧੱਕੇਸ਼ਾਹੀ ਦਾ ਵਿਰੋਧ
. . .  1 day ago
ਨਾਭਾ, 26 ਨਵੰਬਰ (ਕਰਮਜੀਤ ਸਿੰਘ) - ਇੱਥੋਂ ਦੇ ਲੇਬਰ ਚੌਕ ਵਿਚ ਅੱਜ ਮਜ਼ਦੂਰਾਂ ਵੱਲੋ ਹਰਿਆਣਾ ਰਾਹੀਂ ਦਿੱਲੀ ਜਾ ਰਹੇ ਪੰਜਾਬੀਆਂ ਉੱਪਰ ਹਰਿਆਣਾ ਪੁਲੀਸ ਵੱਲੋ ਧੱਕੇਸ਼ਾਹੀ ਖਿਲਾਫ ਰੋਸ਼ ਮੁਜਾਹਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ...
ਈ. ਟੀ. ਟੀ. ਭਰਤੀ ਪ੍ਰੀਖਿਆ 29 ਨਵੰਬਰ ਨੂੰ ਹੀ ਹੋਵੇਗੀ- ਕਾਲੇਕੇ
. . .  1 day ago
ਅੰਮ੍ਰਿਤਸਰ, 26 ਨਵੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਸਿੱਖਿਆ ਵਿਭਾਗ ਪੰਜਾਬ ਦੇ ਭਰਤੀ ਬੋਰਡ ਡਾਇਰੈਕਟੋਰੇਟ ਵਲੋਂ ਲਈ ਜਾਣ ਵਾਲੀ ਈ. ਟੀ. ਟੀ. ਅਧਿਆਪਕ ਭਰਤੀ ਪ੍ਰੀਖਿਆ, ਜੋ ਕਿ 29 ਨਵੰਬਰ ਨੂੰ ਹੋਣੀ ਹੈ...
ਵਕੀਲ ਭਾਈਚਾਰੇ ਨੇ ਵੀ ਕਿਸਾਨ ਸੰਘਰਸ਼ ਦੀ ਕੀਤੀ ਹਮਾਇਤ
. . .  1 day ago
ਨਾਭਾ, 26 ਨਵੰਬਰ (ਕਰਮਜੀਤ ਸਿੰਘ)- ਬਾਰ ਐਸੋਸੀਏਸ਼ਨ ਨਾਭਾ ਦੀ ਇਕ ਵਿਸ਼ੇਸ਼ ਬੈਠਕ ਐਸੋਸੀਏਸ਼ਨ ਦੇ ਪ੍ਰਧਾਨ ਐਡ. ਗਿਆਨ ਸਿੰਘ ਮੂੰਗੋ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ 'ਚ ਕੇਂਦਰ ਦੀ ਐਨ. ਡੀ. ਏ...
ਸੰਵਿਧਾਨ ਦਿਵਸ ਮੌਕੇ ਸਿਆਚਿਨ ਅਤੇ ਕਾਰਗਿਲ 'ਚ ਭਾਰਤੀ ਫ਼ੌਜ ਨੇ ਦੁਹਰਾਏ ਸੰਵਿਧਾਨ ਦੇ ਮੁੱਲ
. . .  1 day ago
ਲੇਹ, 26 ਨਵੰਬਰ- ਸੰਵਿਧਾਨ ਦਿਵਸ ਮੌਕੇ ਭਾਰਤੀ ਫ਼ੌਜ ਨੇ ਇਕ ਵਾਰ ਫਿਰ ਦੇਸ਼ ਦੀ ਮਿੱਟੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਹਜ਼ਾਰਾਂ ਫੁੱਟ ਦੀ ਉੱਚਾਈ 'ਤੇ ਸਿਆਚਿਨ ਅਤੇ ਕਾਰਗਿਲ...
ਲੁਧਿਆਣਾ 'ਚ ਕੋਰੋਨਾ ਦਾ ਕਹਿਰ ਜਾਰੀ, 7 ਮਰੀਜ਼ਾਂ ਨੇ ਤੋੜਿਆ ਦਮ ਅਤੇ 122 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਲੁਧਿਆਣਾ, 26 ਨਵੰਬਰ (ਸਲੇਮਪੁਰੀ)- ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚੱਲਦਿਆਂ ਲੁਧਿਆਣਾ 'ਚ ਰੋਜ਼ਾਨਾ ਹੀ ਵੱਡੀ ਗਿਣਤੀ 'ਚ ਪ੍ਰਭਾਵਿਤ ਮਰੀਜ਼ਾਂ ਦਾ ਸਾਹਮਣੇ ਆਉਣਾ ਲਗਾਤਾਰ ਜਾਰੀ ਹੈ ਅਤੇ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਕਾਰਨ ਇਕ ਹੋਰ ਮਰੀਜ਼ ਦੀ ਮੌਤ, 12 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਨਵੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੋਰੋਨਾ ਵਾਇਰਸ ਕਾਰਨ ਇਕ ਹੋਰ ਮਰੀਜ਼ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ 80 ਸਾਲਾਂ ਇਹ ਮਰੀਜ਼ ਗਿੱਦੜਬਾਹਾ...
ਕੈਪਟਨ ਦਾ ਖੱਟਰ ਨੂੰ ਸਵਾਲ- ਜੇ ਮੈਂ ਕਿਸਾਨਾਂ ਨੂੰ ਭੜਕਾਅ ਰਿਹਾ ਹਾਂ ਹਰਿਆਣਾ ਦੇ ਕਿਸਾਨ ਦਿੱਲੀ ਲਈ ਕਿਉਂ ਮਾਰਚ ਕਰ ਰਹੇ ਹਨ?
. . .  1 day ago
ਚੰਡੀਗੜ੍ਹ, 26 ਨਵੰਬਰ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਿਸਾਨਾਂ ਨੂੰ ਉਕਸਾਉਣ ਵਾਲੇ ਬਿਆਨ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਪਲਟਵਾਰ ਕੀਤਾ ਹੈ। ਖੱਟਰ 'ਤੇ...
ਮੋਗਾ ਜ਼ਿਲ੍ਹੇ 'ਚ ਕੋਰੋਨਾ ਕਾਰਨ ਇਕ ਹੋਰ ਮੌਤ
. . .  1 day ago
ਮੋਗਾ, 26 ਨਵੰਬਰ (ਗੁਰਤੇਜ ਸਿੰਘ ਬੱਬੀ)- ਅੱਜ ਮੋਗਾ ਜ਼ਿਲ੍ਹੇ 'ਚ ਇਕ 44 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਸ ਤੋਂ ਬਾਅਦ ਹੁਣ ਜ਼ਿਲ੍ਹੇ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ...
ਦਰਦਨਾਕ ਸੜਕ ਹਾਦਸੇ 'ਚ ਭੈਣ-ਭਰਾ ਦੀ ਮੌਤ
. . .  1 day ago
ਜ਼ੀਰਾ, 26 ਨਵੰਬਰ (ਪ੍ਰਤਾਪ ਸਿੰਘ ਹੀਰਾ)- ਜ਼ੀਰਾ-ਫ਼ਿਰੋਜ਼ਪੁਰ ਰੋਡ 'ਤੇ ਸਥਿਤ ਪਿੰਡ ਚੂਚਕਵਿੰਡ ਦੇ ਕੋਲ ਇਕ ਤੇਜ਼ ਰਫ਼ਤਾਰ ਟਰਾਲੇ ਹੇਠਾਂ ਆ ਕੇ ਇਕ ਭੈਣ-ਭਰਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਕਾਸ਼ਦੀਪ ਸਿੰਘ...
ਹਰਿਆਣਾ ਸਰਕਾਰ ਨੇ ਭਾਰਤੀ ਸੰਵਿਧਾਨ ਦੀਆਂ ਉਡਾਈਆਂ ਧੱਜੀਆਂ - ਸੁਖਬੀਰ ਬਾਦਲ
. . .  1 day ago
ਅੰਮ੍ਰਿਤਸਰ, 26 ਨਵੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਮੰਗਾਂ ਲਈ ਦਿੱਲੀ ਜਾ ਰਹੇ ਪੰਜਾਬ ਦੇ ਕਿਸਾਨਾਂ 'ਤੇ ਹਰਿਆਣਾ ਦੀ ਖੱਟੜ ਸਰਕਾਰ ਵੱਲੋਂ ਲਾਠੀਚਾਰਜ ਕਰਨ ਅੱਥਰੂ ਗੈਸ ਛੱਡਣ ਅਤੇ ਪਾਣੀ ਦੀਆਂ ਬੁਛਾਰਾਂ ਮਾਰਨ ਦੀ ਸਖ਼ਤ ਨਿੰਦਾ ਕੀਤੀ...
ਨਵੇਂ ਖੇਤੀ ਕਾਨੂੰਨ ਸਮੇਂ ਦੀ ਲੋੜ, ਭਵਿੱਖ 'ਚ ਆਏਗੀ ਕ੍ਰਾਂਤੀ - ਕੇਂਦਰੀ ਖੇਤੀਬਾੜੀ ਮੰਤਰੀ
. . .  1 day ago
ਨਵੀਂ ਦਿੱਲੀ, 26 ਨਵੰਬਰ - ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨ ਸਮੇਂ ਦੀ ਲੋੜ ਹਨ, ਆਉਣ ਵਾਲੇ ਸਮੇਂ ਵਿਚ ਇਨ੍ਹਾਂ ਨਾਲ ਕ੍ਰਾਂਤੀਕਾਰੀ ਤਬਦੀਲੀਆਂ ਆਉਣਗੀਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਸਕੱਤਰੇਤ ਪੱਧਰ 'ਤੇ ਗੱਲ ਕੀਤੀ ਗਈ ਹੈ ਕਿ ਕਿਸਾਨਾਂ ਵਿਚਕਾਰ ਗਲਤ...
ਤਸਵੀਰਾਂ ਜ਼ਰੀਏ ਦੇਖੋ ਕਿਸਾਨਾਂ ਦਾ ਰੋਹ, ਹਰਿਆਣਾ ਪੁਲਿਸ ਨੇ ਰੋਕਣ ਲਈ ਲਾਈ ਪੂਰੀ ਵਾਹ
. . .  1 day ago
ਤਸਵੀਰਾਂ ਜ਼ਰੀਏ ਦੇਖੋ ਕਿਸਾਨਾਂ ਦਾ ਰੋਹ, ਹਰਿਆਣਾ ਪੁਲਿਸ ਨੇ ਰੋਕਣ ਲਈ ਲਾਈ ਪੂਰੀ ਵਾਹ...........
ਮਾਨਸਾ ਦੇ ਸਰਦੂਲਗੜ੍ਹ ਰਾਹੀਂ ਹਰਿਆਣਾ 'ਚ ਦਾਖ਼ਲ ਹੋਏ ਕਿਸਾਨ
. . .  1 day ago
ਸਰਦੂਲਗੜ੍ਹ, 26 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)- ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਜਾਣ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਫ਼ਰੀਦਕੋਟ ਤੋਂ ਆਏ ਕਿਸਾਨ ਮਾਨਸਾ ਦੇ ਸਰਦੂਲਗੜ੍ਹ ਰਸਤੇ ਰਾਹੀਂ
ਖੱਟਰ ਦਾ ਕੈਪਟਨ 'ਤੇ ਪਲਟਵਾਰ, ਕਿਹਾ- ਜੇ ਐਮ. ਐਸ. ਪੀ. 'ਚ ਕੋਈ ਰੁਕਾਵਟ ਹੋਈ ਤਾਂ ਛੱਡ ਦਿਆਂਗਾ ਸਿਆਸਤ
. . .  1 day ago
ਚੰਡੀਗੜ੍ਹ, 26 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਾਲੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਆਪਣੇ...
ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਾ, ਦੋ ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 26 ਨਵੰਬਰ- ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਐਚ. ਐਮ. ਟੀ. ਇਲਾਕੇ 'ਚ ਅੱਜ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋ ਜਵਾਨ ਸ਼ਹੀਦ ਹੋ ਗਏ। ਇਸ ਸਬੰਧੀ ਕਸ਼ਮੀਰ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਗਰਮ ਰੁੱਤ ਦੀ ਮੂੰਗੀ ਦੀ ਕਾਸ਼ਤ ਅਤੇ ਇਸ ਦੇ ਲਾਭ

ਪਾਣੀ ਦੀ ਬੱਚਤ: ਅਜੋਕੇ ਸਮੇਂ ਵਿਚ ਪੰਜਾਬ ਦੀ ਖੇਤੀ ਦਾ ਸਭ ਤੋਂ ਗੰਭੀਰ ਮਸਲਾ ਜ਼ਮੀਨੀ ਪਾਣੀ ਦਾ ਡਿਗਦਾ ਹੋਇਆ ਪੱਧਰ ਹੈ। ਸਾਲ 1973 ਵਿਚ ਪੰਜਾਬ 'ਚ ਧਰਤੀ ਹੇਠਲੇ ਪਾਣੀ ਦੀ 10 ਮੀਟਰ ਤੋਂ ਵੱਧ ਡੂੰਘਾਈ ਵਾਲਾ ਕੁੱਲ ਰਕਬਾ 21% ਸੀ ਜੋ ਕਿ 2019 ਵਿਚ ਵਧ ਕੇ 79% ਹੋ ਗਿਆ ਸੀ। ਧਰਤੀ ਵਿਚੋਂ ਪਾਣੀ ਕੱਢਣ ਦਾ ਇਹ ਸਿਲਸਿਲਾ ਹੁਣ ਵੀ ਨਿਰਵਿਘਨ ਜਾਰੀ ਹੈ। ਸਿੰਚਾਈ ਅਧੀਨ ਰਕਬੇ ਵਿਚ, ਫ਼ਸਲੀ ਘਣਤਾ ਵਿਚ ਅਤੇ ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਹੇਠ ਰਕਬੇ ਵਿਚ ਵਾਧੇ ਕਾਰਨ ਇਹ ਸਮੱੱਸਿਆ ਕਾਫ਼ੀ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇਸ ਲਈ ਪਾਣੀ ਦੀ ਵਰਤੋਂ ਨੂੰ ਘਟਾਉਣ ਲਈ ਸਾਨੂੰ ਵੱਧ ਪਾਣੀ ਲੈਣ ਵਾਲੀਆਂ ਫ਼ਸਲਾਂ ਹੇਠੋਂ ਰਕਬਾ ਘਟਾ ਕੇ ਪਾਣੀ ਦੀ ਘੱਟ ਵਰਤੋਂ ਕਰਨ ਵਾਲੀਆਂ ਫ਼ਸਲਾਂ ਨੂੰ ਪਹਿਲ ਦੇਣੀ ਪਵੇਗੀ। ਇਸਦੇ ਲਈ ਸਾਨੂੰ ਝੋਨੇ ਹੇਠੋਂ ਰਕਬਾ ਘਟਾ ਕੇ ਹੋਰ ਫ਼ਸਲਾਂ ਹੇਠ ਅਤੇ ਵੱਧ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਹੇਠੋਂ ਰਕਬਾ ਘਟਾ ਕੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਹੇਠ ਰਕਬਾ ਲਿਆਉਣ ਦੀ ਜ਼ਰੂਰਤ ਹੈ। ਝੋਨੇ-ਕਣਕ ਫ਼ਸਲੀ ਚੱਕਰ ਦੀ ਲਗਾਤਾਰ ਕਾਸ਼ਤ ਕਰਨ ਨਾਲ ਦੇਸ਼ ਦੇ ਅੰਨ ਭੰਡਾਰ ਵਿਚ ਤਾਂ ...

ਪੂਰਾ ਲੇਖ ਪੜ੍ਹੋ »

ਸਰ੍ਹੋਂ ਜਾਤੀ ਦੀਆਂ ਫ਼ਸਲਾਂ ਦੇ ਕੀੜੇ ਮਕੌੜੇ ਅਤੇ ਬਚਾਅ

ਚਿੱਤਕਬਰੀ ਸੁੰਡੀ : ਇਹ ਸੁੰਡੀ ਉੱਗ ਰਹੀ ਫ਼ਸਲ ਦਾ ਅਕਤੂਬਰ ਵਿਚ ਅਤੇ ਫਿਰ ਪੱਕ ਰਹੀ ਫ਼ਸਲ ਦਾ ਮਾਰਚ ਅਤੇ ਅਪ੍ਰੈਲ ਵਿਚ ਕਾਫੀ ਨੁਕਸਾਨ ਕਰਦੀ ਹੈ। ਇਹ ਸੁੰਡੀ ਪੱਤਿਆਂ ਤੇ ਫਲੀਆਂ ਵਿਚੋਂ ਰਸ ਚੂਸਦੀ ਹੈ। ਸਲੇਟੀ ਸੁੰਡੀ : ਇਹ ਸੁੰਡੀ ਪੱਤਿਆਂ ਵਿਚ ਮੋਰੀਆਂ ਕਰਦੀ ਹੈ ਅਤੇ ਜ਼ਿਆਦਾ ਹਮਲੇ ਵਿਚ ਸਾਰੇ ਪੱਤੇ ਖਾਧੇ ਜਾਂਦੇ ਹਨ। ਵਾਲਾਂ ਵਾਲੀ ਸੁੰਡੀ ਜਾਂ ਕੁਤਰਾ ਅਤੇ ਬੰਦ ਗੋਭੀ ਦੀ ਸੁੰਡੀ: ਇਹ ਕੀੜਾ ਫ਼ਸਲ ਦਾ ਕਾਫੀ ਨੁਕਸਾਨ ਕਰਦਾ ਹੈ। ਇਹ ਜੱਤਦਾਰ ਸੁੰਡੀਆਂ ਪੱਤਿਆਂ, ਕੂਲੀਆਂ ਟਹਿਣੀਆਂ ਅਤੇ ਹਰੀਆਂ ਫਲੀਆਂ ਖਾ ਜਾਂਦੀਆਂ ਹਨ। ਛੋਟੀ ਅਵਸਥਾ ਵਿਚ ਇਹ ਸੁੰਡੀਆਂ ਇੱਕਠੀਆਂ ਰਹਿੰਦੀਆਂ ਹਨ। ਪਰ ਵੱਡੀਆਂ ਹੋ ਕੇ ਇਕ ਖੇਤ ਤੋਂ ਦੂਜੇ ਖੇਤ ਵਿਚ ਚਲੀਆਂ ਜਾਂਦੀਆਂ ਹਨ। ਚੇਪੇ : ਰਾਇਆ ਦਾ ਚੇਪਾ ਸਭ ਤੋਂ ਵੱਧ ਨੁਕਸਾਨ ਕਰਨ ਵਾਲਾ ਕੀੜਾ ਹੈ। ਇਹ ਬੂਟੇ ਦੀਆਂ ਫੁਲਾਂ ਅਤੇ ਫਲੀਆਂ ਵਿਚੋਂ ਰਸ ਚੂਸਦੇ ਹਨ। ਬੂਟਾ ਮਧਰਾ ਰਹਿ ਜਾਂਦਾ ਹੈ। ਫਲੀਆਂ ਸੁੰਗੜ ਜਾਂਦੀਆਂ ਹਨ ਅਤੇ ਬੀਜ ਨਹੀਂ ਬਣਦਾ। ਆੜੂ ਦਾ ਹਰਾ ਚੇਪਾ-ਫਰਵਰੀ ਮਹੀਨੇ ਵਿਚ ਤਾਰਾਮੀਰਾ ਦੀ ਫ਼ਸਲ 'ਤੇ ਇਸ ਦਾ ਹਮਲਾ ਪੂਰੇ ਜ਼ੋਰ 'ਤੇ ਹੁੰਦਾ ਹੈ। ...

ਪੂਰਾ ਲੇਖ ਪੜ੍ਹੋ »

ਆਪੋ ਆਪਣੀ ਰੁੱਤ

ਜੇ ਕੁਦਰਤ ਨੇ ਰੁੱਤਾਂ ਬਣਾਈਆਂ ਨੇ ਤਾਂ, ਕੋਈ ਤਾਂ ਰਾਜ਼ ਹੋਵੇਗਾ ਹੀ। ਕਣਕਾਂ ਦੀ ਰੁੱਤੇ, ਝੋਨਾ ਨਹੀਂ ਹੁੰਦਾ। ਗਾਜਰਾਂ ਦੀ ਰੁੱਤ ਅੰਬ ਨਹੀਂ ਪੱਕਦੇ। ਕੁਦਰਤ ਨੇ ਰੁੱਤਾਂ ਬਦਲਣ ਦੀ ਅਜਿਹੀ ਖੇਡ ਬਣਾਈ ਹੈ ਕਿ ਇੱਥੇ ਹਰ ਜੀਵ, ਜੰਤੂ ਜਾਂ ਬਨਸਪਤੀ ਨੂੰ ਇਕ ਖਾਸ ਮੌਕੇ ਹੀ, ਮੌਲਣ ਦਾ ਆਦੇਸ਼ ਹੁੰਦਾ ਹੈ। ਇਹ ਸਮੇਂ ਦੀ ਵੰਡ, ਇਕਦਮ ਬਹੁਤਾਤ ਤੇ ਇਕਦਮ ਘਾਟ ਨੂੰ ਵੀ ਇਕੋ ਜਿਹਾ ਕਰਦੀ ਹੈ। ਇਹ ਰੁੱਤਾਂ ਦੀ ਵੰਡ ਜੀਵਨ ਵਿਚ ਰੌਚਿਕਤਾ ਵੀ ਬਣਾਈ ਰੱਖਦੀ ਹੈ। ਵੱਖ-ਵੱਖ ਰੰਗ ਤੇ ਸੁਹਜ ਸੁਆਦ ਦਿੰਦੀ ਹੈ। ਕੁਦਰਤ ਦੇ ਇਸ ਵਰਤਾਰੇ ਨੂੰ ਜੋ ਮਨੁੱਖ ਸਮਝ ਜਾਂਦਾ ਹੈ, ਉਸ ਦੇ ਅੰਦਰ ਸਬਰ ਤੇ ਸੰਤੋਖ ਘਰ ਕਰ ਜਾਂਦੇ ਹਨ ਤੇ ਉਹ ਹਰ ਮੈਦਾਨ ਫਤਹਿ ਕਰਨ ਦੇ ਕਾਬਲ ਹੋ ਜਾਂਦਾ ਹੈ। ਉਸ ਨੂੰ ਕੋਈ ਆਫ਼ਤ ਜਾਂ ਘਾਟੇ-ਵਾਧੇ, ਦੁੱਖ ਨਹੀਂ ਦੇ ਸਕਦੇ। ਇਹੋ ਰੁੱਤਾਂ ਦਾ ਸੰਦੇਸ਼ ਹੈ ਕਿ ਆਏ ਸਮੇਂ ਦੀ ਕਦਰ ਕਰੋ, ਸਮੇਂ ਤੋਂ ਪਹਿਲੋਂ, ਫ਼ਲ ਪਾਉਣ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ ਬੇਮੌਸਮੀ ਡੋਡੀਆਂ ਵਾਂਗ ਸੁੱਕ ਜਾਓਗੇ। -ਮੋਬਾ: ...

ਪੂਰਾ ਲੇਖ ਪੜ੍ਹੋ »

ਖੇਤੀ ਦਾ ਮਸ਼ੀਨੀਕਰਨ - ਸਮੇਂ ਦੀ ਲੋੜ

ਪਰਵਾਸੀ ਖੇਤ ਮਜ਼ਦੂਰਾਂ ਦੀ ਆਮਦ ਘਟਣ ਅਤੇ ਸਥਾਨਕ ਖੇਤ ਮਜ਼ਦੂਰ ਉਪਲੱਬਧ ਨਾ ਹੋਣ ਕਾਰਨ ਖੇਤ ਮਜ਼ਦੂਰਾਂ ਦੀ ਦਿਹਾੜੀ ਵੱਧ ਕੇ ਸਿਖਰੀਂ ਚਲੀ ਗਈ ਹੈ। ਕਈ ਥਾਵਾਂ 'ਤੇ 400-450 ਰੁਪਏ ਤੱਕ ਪੰਹੁਚ ਗਈ ਹੈ। ਬਿਜਾਈ ਅਤੇ ਵਾਢੀ ਜਿਹੇ ਆਪਰੇਸ਼ਨਾਂ ਦਾ ਸਮਾਂ ਘਟ ਕੇ ਬਹੁਤ ਸੁੰਗੜ ਗਿਆ। ਇਸ ਨਾਲ ਖੇਤੀ ਮਸ਼ੀਨਰੀ ਦੀ ਮਹੱਤਤਾ ਬਹੁਤ ਵੱਧ ਗਈ ਹੈ। ਆਮ ਚਰਚਾ ਹੈ ਕਿ ਇਸ ਵੇਲੇ ਪੰਜਾਬ ਦੇ ਕਿਸਾਨਾਂ ਦਾ ਲੋੜ ਨਾਲੋਂ ਵੱਧ ਸਰਮਾਇਆ ਖੇਤੀ ਮਸ਼ੀਨਾਂ ਦੀ ਲਾਗਤ ਵਜੋਂ ਲੱਗਿਆ ਹੋਇਆ ਹੈ। ਟਰੈਕਟਰਾਂ ਦੀ ਗਿਣਤੀ 5 ਲੱਖ ਤੋਂ ਉੱਪਰ ਟੱਪ ਗਈ ਹੈ, ਜਿਨ੍ਹਾਂ 'ਤੇ ਕਿਸਾਨਾਂ ਦੀ 2000 ਕਰੋੜ ਰੁਪਏ ਦੀ ਲਾਗਤ ਹੈ। ਕੰਬਾਈਨ ਹਾਰਵੈਸਟਰ 12300 ਦੇ ਕਰੀਬ ਹਨ ਅਤੇ ਇਨ੍ਹਾਂ ਉੱਤੇ 1700 ਕਰੋੜ ਰੁਪਏ ਤੱਕ ਦੀ ਲਾਗਤ ਹੈ। ਲੇਜ਼ਰ ਲੈਂਡ ਲੈਵਲਰ, ਜ਼ੀਰੋ ਟਿੱਲ ਡਰਿਲਾਂ, ਹੈਪੀ ਸੀਡਰ, ਰਿਜ ਤੇ ਬੈੱਡ ਪਲਾਂਟਰ, ਸ਼ੂਗਰਕੇਨ ਹਾਰਵੈਸਟਰ, ਕਾਟਨ ਪਿਕਰ ਅਤੇ ਹੋਰ ਦੂਜੇ ਖੇਤੀ ਸੰਦ ਅਤੇ ਤੁਪਕਾ ਸੰਜਾਈ ਤੇ ਛਿੜਕਾਅ ਕਰਨ ਵਾਲੀਆਂ ਮਸ਼ੀਨਾਂ 'ਤੇ ਸਿਸਟਮ ਉੱਤੇ ਅਲੱਗ ਲਾਗਤ ਹੈ। ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਨੇ ਇਸ ਸਾਲ ...

ਪੂਰਾ ਲੇਖ ਪੜ੍ਹੋ »

ਅਲੋਪ ਹੁੰਦੀ ਜਾ ਰਹੀ ਹੈ ਟੋਕਰੇ ਬਣਾਉਣ ਦੀ ਕਲਾ

ਪੰਜਾਬੀ ਸੂਬੇ ਵਿਚ ਖੇਤੀਬਾੜੀ ਕਿੱਤਾ ਪ੍ਰਧਾਨ ਹੋਣ ਕਰਕੇ ਇੱਥੇ ਹਮੇਸ਼ਾ ਤੋਂ ਹੀ ਤੂਤ ਦੀਆਂ ਦੀਆਂ ਛਿਟੀਆਂ ਤੋਂ ਬਣਾਏ ਟੋਕਰੇ ਕਈ ਕੰਮਾਂ 'ਚ ਵਰਤੇ ਜਾਂਦੇ ਹਨ। ਮਾਲ ਡੰਗਰਾਂ ਨਾਲ ਸਬੰਧ ਰੱਖਣ ਵਾਲੇ ਪਰਿਵਾਰਾਂ ਤੋਂ ਲੈ ਕੇ ਸ਼ਬਜੀਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵਿਚ ਇਸ ਦੀ ਵਰਤੋਂ ਆਮ ਲੋਕਾਂ ਦੇ ਘਰਾਂ ਨਾਲੋਂ ਜ਼ਿਆਦਾ ਹੁੰਦੀ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਟੋਕਰੇ ਬਣਾਉਣ ਦੀ ਤਕਨੀਕ ਕਿਸੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਕਿਸੇ ਵਧੀਆ ਤੂਤ ਨੂੰ ਛਾਂਗ ਕੇ ਉਸਦੀਆਂ ਸਿੱਧੀਆਂ ਛਿਟੀਆਂ ਨੂੰ ਛੋਟੇ ਮੁੱਢਾਂ ਨਾਲੋਂ ਵੱਖ-ਵੱਖ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਬਰੀਕ ਛਿਟੀਆਂ ਨੂੰ ਟੋਕਰੇ ਦੇ ਬਣਾਉਣ ਸਮੇਂ ਬੰਦ ਲਾਉਣ ਲਈ ਰੱਖ ਲੈਂਦੇ ਨੇ। ਪਹਿਲਾਂ ਤੋਂ ਸਿੱਧੀਆਂ ਕੀਤੀਆਂ ਛਿਟੀਆਂ ਨਾਲ ਟੋਕਰੇ ਦਾ ਥੱਲਾ ਧਰ ਕੇ ਉਸ ਦੀ ਹਿੱਕ 'ਤੇ ਹੌਲੀ-ਹੌਲੀ ਘੁੰਮਦਾ ਹੋਇਆ ਟੋਕਰੇ ਬਣਾਉਣ ਵਾਲਾ ਚੰਗਾ ਕਾਰੀਗਰ ਉਸ ਅੰਦਰ ਘੁੰਮਦਾ ਹੋਇਆ ਗੋਲਾਈ ਰੂਪ 'ਚ ਟੋਕਰੇ ਨੂੰ ਉੱਪਰ ਨੂੰ ਲੈ ਆਉਂਦਾ ਹੈ। ਮਾਲਕ ਦੀ ਮਰਜ਼ੀ ਮੁਤਾਬਿਕ ਟੋਕਰੇ ਦਾ ਆਕਾਰ ਰੱਖਣ ਤੋਂ ਬਾਅਦ ਉਸ ...

ਪੂਰਾ ਲੇਖ ਪੜ੍ਹੋ »

ਇਸ ਮਹੀਨੇ ਕਿਸਾਨਾਂ ਲਈ ਖੇਤੀ ਰੁਝੇਵੇਂ

ਕੱਦੂ ਜਾਤੀ ਦੀਆਂ ਸਬਜ਼ੀਆਂ: ਜਦੋਂ ਹੀ ਕੋਰੇ ਦਾ ਖ਼ਤਰਾ ਖ਼ਤਮ ਹੋ ਜਾਵੇ ਤਾਂ ਨਵੰਬਰ-ਦਸੰਬਰ ਵਿਚ ਬੀਜੀਆਂ ਗਈਆਂ ਸਬਜ਼ੀਆਂ ਤੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਉਤਾਰ ਦਿਉ ਅਤੇ ਪਾਣੀ ਦੇ ਦਿਉ। ਨਾਈਟ੍ਰੋਜਨ ਦੀ ਰਹਿੰਦੀ ਅੱਧੀ ਖ਼ੁਰਾਕ ਖਾਲੀਆਂ ਵਿਚ ਪਾ ਕੇ ਮਿਟੀ ਚੜ੍ਹਾ ਦਿਉ ਅਤੇ ਫਿਰ ਬੂਟਿਆਂ ਨੂੰ ਕਿਆਰੀਆਂ ਵਿਚ ਕਰ ਦਿਉ। ਫਿਰ ਹਫ਼ਤੇ ਵਿਚ ਇਕ ਵਾਰ ਰੇਤਲੀਆਂ ਜ਼ਮੀਨਾਂ ਅਤੇ ਭਾਰੀਆਂ ਜ਼ਮੀਨਾਂ ਵਿਚ ਦਸ ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। 35 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ (ਸਿੰਗਲ) ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਨੂੰ ਉਤਰੀ ਪਾਸੇ ਵੱਲ ਪਾ ਕੇ ਖ਼ਾਲੀਆਂ ਤਿਆਰ ਕਰੋ। ਬੀਜ ਨਮੀ ਵਾਲੀ ਢੇਰੀ ਦੇ ਦੱਖਣੀ ਦਿਸ਼ਾ ਵੱਲ ਬੀਜੋ। ਇਸ ਮਹੀਨੇ ਦੇ ਦੂਸਰੇ ਪੰਦ੍ਹਰਵਾੜੇ ਖਰਬੂਜ਼ਾ, ਹਦਵਾਣਾ, ਕੱਦੂ ਅਤੇ ਹਲਵਾ ਕੱਦੂ ਦੀ ਨਰਸਰੀ ਨੂੰ ਪਹਿਲਾਂ ਤਿਆਰ ਖੇਤ ਵਿਚ ਲਗਾਉਣਾ ਚਾਹੀਦਾ ਹੈ। ਬੀਜਣ ਤੋਂ ਪਹਿਲਾਂ ਪਲਾਸਟਿਕ ਦੇ ਲਿਫ਼ਾਫ਼ੇ ਉਤਾਰ ਲਉ। ਘੀਆਂ ਕੱਦੂ ਦੀਆਂ ਪੰਜਾਬ ਬਰਕਤ ਅਤੇ ਪੰਜਾਬ ਕੋਮਲ, ਪੰਜਾਬ ਬਹਾਰ, ਚੱਪਣ ਕੱਦੂ ਨੰਬਰ 1, ਖਰਬੂਜ਼ੇ ਦੀਆਂ ਐਮ ਐਚ-27, ਐਮ ਐਚ-51, ਪੰਜਾਬ ਸੁਨਹਿਰੀ, ਪੰਜਾਬ ...

ਪੂਰਾ ਲੇਖ ਪੜ੍ਹੋ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX