ਤਾਜਾ ਖ਼ਬਰਾਂ


ਇੰਗਲੈਂਡ ਖ਼ਿਲਾਫ਼ ਭਾਰਤੀ ਟੈਸਟ ਟੀਮ ਨੇ ਕੀਤਾ ਐਲਾਨ
. . .  31 minutes ago
ਨਵੀਂ ਦਿੱਲੀ, 19 ਜਨਵਰੀ - ਆਸਟਰੇਲੀਆ ਖਿਲਾਫ ਸੀਰੀਜ਼ ਦੀ ਜਿੱਤ ਦੇ ਨਾਲ, ਬੀਸੀਸੀਆਈ ਹੁਣ ਇੰਗਲੈਂਡ ਨਾਲ ਆਉਣ ਵਾਲੀ ਟੈਸਟ ਸੀਰੀਜ਼ ਲਈ ਤਿਆਰੀ ਕਰ ਰਹੀ ਹੈ। ਟੀਮ ਨੂੰ ਇੰਗਲੈਂਡ ...
ਸੰਸਦ ਮੈਂਬਰਾਂ ਨੂੰ ਹੁਣ ਸੰਸਦ ਦੀ ਕੰਟੀਨ ਵਿਚ ਸਬਸਿਡੀ ਵਾਲਾ ਭੋਜਨ ਨਹੀਂ ਮਿਲੇਗਾ
. . .  37 minutes ago
ਨਵੀਂ ਦਿੱਲੀ, 19 ਜਨਵਰੀ - ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਸੰਸਦ ਦੀ ਕੰਟੀਨ ਵਿੱਚ ਸੰਸਦ ਮੈਂਬਰਾਂ ਨੂੰ ਖਾਣੇ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ‘ ਤੇ ਪਾਬੰਦੀ ਲਗਾਈ ...
ਦਿੱਲੀ ਵਿਚ ਕੱਢੇ ਜਾ ਰਹੇ ਟਰੈਕਟਰ ਮਾਰਚ ਵਿਚ ਸ਼ਮੂਲੀਅਤ ਲਈ ਕੱਢੀ ਗਈ ਵਿਸ਼ਾਲ ਜਾਗਰੂਕਤਾ ਰੈਲੀ
. . .  57 minutes ago
ਜੰਡਿਆਲਾ ਮੰਜਕੀ,19 ਜਨਵਰੀ (ਸੁਰਜੀਤ ਸਿੰਘ ਜੰਡਿਆਲਾ)- ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਟਰੈਕਟਰਾਂ ਅਤੇ ਹੋਰ ਸੈਂਕੜੇ ਵਾਹਨਾਂ ਨਾਲ ਦਿੱਲੀ ਵਿੱਚ ਕੱਢੇ ਜਾ ਰਹੇ 26 ਜਨਵਰੀ ਦੇ ...
ਪਤੰਗ ਉਡਾ ਰਹੇ ਮਾਸੂਮ ਦੀ ਛੱਤ ਤੋਂ ਡਿੱਗਣ ਨਾਲ ਮੌਤ
. . .  about 1 hour ago
ਘਨੌਰ, 19 ਜਨਵਰੀ (ਜਾਦਵਿੰਦਰ ਸਿੰਘ ਜੋਗੀਪੁਰ)- ਸਥਾਨਕ ਕਸਬੇ ‘ਚ ਬੀਤੇ ਦਿਨ ਪਤੰਗ ਉਡਾ ਰਹੇ ਬੱਚੇ ਦੀ ਛੱਤ ਤੋਂ ਡਿੱਗ ਕੇ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਘਨੌਰ ਵਾਸੀ ਮੋਹਨ ਸਿੰਘ ...
ਨਾਈਜੀਰੀਆ ਦਾ ਇੱਕ ਨਾਗਰਿਕ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ
. . .  about 2 hours ago
ਮੁੰਬਈ, 19 ਜਨਵਰੀ - ਮੁੰਬਈ ਕ੍ਰਾਈਮ ਬ੍ਰਾਂਚ ਦੇ ਘਾਟਕੋਪਰ ਯੂਨਿਟ ਨੇ ਮਾਨਖੁਰਦ ਖੇਤਰ ਤੋਂ ਨਾਈਜੀਰੀਆ ਦੇ ਇਕ ਨਾਗਰਿਕ ਨੂੰ ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਕੋਲੋਂ 70 ਗ੍ਰਾਮ ਐਮਡੀ ਨਸ਼ੇ ...
ਭਾਰਤ ਵਿਚ ਨਵੇਂ ਕੋਰੋਨਾ ਸਟ੍ਰੇਨ ਦੀ ਗਿਣਤੀ 118 ਹੋਈ
. . .  about 2 hours ago
ਨਵੀਂ ਦਿੱਲੀ, 19 ਜਨਵਰੀ - ਭਾਰਤ ਵਿਚ ਨਵੇਂ ਕੋਰੋਨਾ ਸਟ੍ਰੇਨ ਦੀ ਗਿਣਤੀ 118 ਹੋ ਗਈ ਹੈ । ਸਿਹਤ ਮੰਤਰਾਲੇ ਵੱਲੋਂ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਕੋਰੋਨਾ ਤੇ ਤਾਲਾਬੰਦੀ ਤੋਂ ਬਾਅਦ ਕਸ਼ਮੀਰ 'ਚ ਸੈਲਾਨੀਆਂ ਦੀ ਵਧੀ ਆਮਦ
. . .  about 2 hours ago
ਜੰਮੂ, 19 ਜਨਵਰੀ - ਕੋਰੋਨਾ ਤੇ ਤਾਲਾਬੰਦੀ ਤੋਂ ਬਾਅਦ ਕਸ਼ਮੀਰ 'ਚ ਸੈਲਾਨੀਆਂ ਦੀ ਆਮਦ ਵਧੀ ਹੈ । ਹਰ ਰੋਜ਼ ਸੈਲਾਨੀ ਵੱਧ ਰਹੇ ਹਨ ।
ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਨੇੜਿਓਂ ਭਾਰੀ ਮਾਤਰਾ 'ਚ ਹੈਰੋਇਨ ਅਤੇ ਹਥਿਆਰ ਬਰਾਮਦ
. . .  about 3 hours ago
ਅੰਮ੍ਰਿਤਸਰ, 19 ਜਨਵਰੀ- ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਦਾਉਕੇ ਨੇੜਿਓਂ ਦਿਹਾਤੀ ਪੁਲਿਸ ਵਲੋਂ ਅੱਜ ਭਾਰਤ-ਪਾਕਿ ਸਰਹੱਦ 'ਤੇ ਕੰਡਿਆਲੀ ਤਾਰ ਨੇੜਿਓਂ ਸਰਚ ਆਪਰੇਸ਼ਨ ਦੌਰਾਨ 5.2 ਕਿਲੋ ਹੈਰੋਇਨ...
ਭਾਰਤ ਨੇ ਵ੍ਹਟਸਐਪ ਨੂੰ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਵਾਪਸ ਲੈਣ ਲਈ ਕਿਹਾ
. . .  about 3 hours ago
ਨਵੀਂ ਦਿੱਲੀ, 19 ਜਨਵਰੀ- ਵ੍ਹਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ 'ਤੇ ਕਾਫ਼ੀ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਕੰਪਨੀ ਨੇ ਇਸ ਪਾਲਿਸੀ ਨੂੰ ਲਾਗੂ ਕਰਨ ਦੀ ਆਖ਼ਰੀ ਤਰੀਕ 8 ਫਰਵਰੀ ਤੋਂ ਵਧਾ ਕੇ ਮਈ ਕਰ ਦਿੱਤੀ...
ਵੈਟਰਨਰੀ ਇੰਸਪੈਕਟਰਜ਼ ਦੀ ਭਰਤੀ 'ਤੇ ਕੇਂਦਰ ਦੀ ਤਰਜ਼ 'ਤੇ ਪੰਜਾਬ ਸਰਕਾਰ ਆਪਣਾ 17 ਜੁਲਾਈ ਦਾ ਲੈਟਰ ਲਾਗੂ ਕਰਨ ਤੋਂ ਗੁਰੇਜ਼ ਕਰੇ- ਸੱਚਰ, ਬੜੀ, ਮਹਾਜਨ
. . .  about 4 hours ago
ਪਠਾਨਕੋਟ, 19 ਜਨਵਰੀ (ਚੌਹਾਨ)- ਅੱਜ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਆਗੂਆਂ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਜਸਵਿੰਦਰ ਬੜੀ, ਰਾਜੀਵ ਮਲਹੋਤਰਾ, ਕਿਸ਼ਨ ਚੰਦਰ ਮਹਾਜਨ, ਮਨਦੀਪ ਸਿੰਘ ਗਿੱਲ...
ਰੇਲਵੇ ਸਟੇਸ਼ਨ ਗਹਿਰੀ ਮੰਡੀ ਵਿਖੇ ਕਿਸਾਨਾਂ ਦਾ ਚੱਲ ਰਿਹਾ ਧਰਨਾ 118ਵੇਂ ਦਿਨ ਵੀ ਜਾਰੀ
. . .  about 4 hours ago
ਜੰਡਿਆਲਾ ਗੁਰੂ, 19 ਜਨਵਰੀ (ਰਣਜੀਤ ਸਿੰਘ ਜੋਸਨ)- ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਰੇਲਵੇ ਸਟੇਸ਼ਨ ਗਹਿਰੀ ਮੰਡੀ...
ਜੈਤੋ 'ਚ ਪੁਲਿਸ ਨੇ 2 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 4 hours ago
ਜੈਤੋ, 19 ਜਨਵਰੀ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਐਸ. ਐਸ. ਪੀ. ਸਵਰਨਦੀਪ ਸਿੰਘ, ਐਸ. ਪੀ. (ਇੰਨਵੈਸਟੀਗੇਸ਼ਨ) ਸੇਵਾ ਸਿੰਘ ਮੱਲੀ, ਡੀ. ਐਸ. ਪੀ. (ਡੀ.) ਜਸਤਿੰਦਰ ਸਿੰਘ ਧਾਲੀਵਾਲ...
ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਹਵਾਲਾਤੀਆਂ ਵਿਚਕਾਰ ਝਗੜਾ
. . .  about 4 hours ago
ਅੰਮ੍ਰਿਤਸਰ, 19 ਜਨਵਰੀ (ਸੁਰਿੰਦਰ ਕੋਛੜ)- ਕੇਂਦਰੀ ਜੇਲ੍ਹ ਅੰਮ੍ਰਿਤਸਰ 'ਚ ਅੱਜ ਹਵਾਲਾਤੀਆ ਵਿਚਾਲੇ ਝਗੜਾ ਹੋ ਗਿਆ, ਜਿਸ 'ਚ ਇਕ ਹਵਾਲਾਤੀ ਜ਼ਖ਼ਮੀ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਵਾਲਾਤੀ...
ਕੈਪਟਨ ਅਮਰਿੰਦਰ ਸਿੰਘ ਨੇ ਚਾਰ ਸਾਲਾਂ 'ਚ ਪੰਜਾਬ ਦੇ ਕਿਸੇ ਵਰਗ ਦੀ ਸਾਰ ਨਹੀਂ ਲਈ- ਸੁਖਬੀਰ ਬਾਦਲ
. . .  about 4 hours ago
ਬੰਗਾ, 19 ਜਨਵਰੀ (ਜਸਬੀਰ ਸਿੰਘ ਨੂਰਪੁਰ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੰਗਾ ਵਿਖੇ ਅੱਜ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ...
ਸੰਗਰੂਰ ਪੁਲਿਸ ਨੇ 2 ਨਾਮੀ ਗੈਂਗਸਟਰਾਂ ਨੂੰ 10 ਪਿਸਤੌਲਾਂ ਸਣੇ ਕੀਤਾ ਕਾਬੂ
. . .  about 4 hours ago
ਸੰਗਰੂਰ, 19 ਜਨਵਰੀ (ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਗੈਂਗਸਟਰ ਬੱਗਾ ਤੱਖਰ ਗਰੁੱਪ ਦੇ 2 ਨਾਮੀ ਗੈਂਗਸਟਰਾਂ ਨੂੰ ਕਾਬੂ ਕਰਦਿਆਂ ਉਨ੍ਹਾਂ ਪਾਸੋਂ 10 ਪਿਸਤੌਲ ਅਤੇ 50 ਜਿੰਦਾ ਕਾਰਤੂਸ...
ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣਾਂ ਲਈ ਬੰਗਾ ਸ਼ਹਿਰ ਦੇ ਉਮੀਦਵਾਰਾਂ ਦਾ ਐਲਾਨ
. . .  about 5 hours ago
ਬੰਗਾ, 19 ਜਨਵਰੀ (ਜਸਬੀਰ ਸਿੰਘ ਨੂਰਪੁਰ)- ਸ਼੍ਰੋਮਣੀ ਅਕਾਲੀ ਦਲ ਵਲੋਂ ਬੰਗਾ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਨਗਰ ਕੌਂਸਲ ਚੋਣਾਂ ਲਈ ਅੱਜ...
ਅਜਨਾਲਾ 'ਚ ਸ਼ਰਾਰਤੀ ਅਨਸਰਾਂ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ
. . .  about 5 hours ago
ਅਜਨਾਲਾ, 19 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਸ਼ਹਿਰ 'ਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਅੱਜ ਕਿਸੇ ਸ਼ਰਾਰਤੀ ਅਨਸਰ ਵਲੋਂ ਗੁਟਕਾ ਸਾਹਿਬ ਦੀ ਬੇਅਦਬੀ...
ਹਵਸ ਦਾ ਸ਼ਿਕਾਰ ਬਣਾਉਣ ਆਏ ਪ੍ਰਵਾਸੀ ਮਜ਼ਦੂਰ ਵਲੋਂ 24 ਸਾਲਾ ਲੜਕੀ ਦਾ ਕਤਲ
. . .  about 5 hours ago
ਮੋਗਾ, 19 ਜਨਵਰੀ (ਗੁਰਤੇਜ ਸਿੰਘ ਬੱਬੀ)- ਇਕ ਪ੍ਰਵਾਸੀ ਮਜ਼ਦੂਰ ਵਲੋਂ ਇਕ 24 ਸਾਲਾ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਤਲਾਕਸ਼ੁਦਾ ਅਮਨਦੀਪ...
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਵਿਅਕਤੀ ਦੀ ਮੌਤ
. . .  about 5 hours ago
ਸੁਭਾਨਪੁਰ, 19 ਜਨਵਰੀ (ਗੋਬਿੰਦ ਸੁਖੀਜਾ)- ਬੀਤੀ ਦੇਰ ਰਾਤ ਪਿੰਡ ਦਿਆਲਪੁਰ ਜੀ. ਟੀ. ਰੋਡ 'ਤੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ...
ਆਸਟ੍ਰੇਲੀਆ ਦੇ ਭਾਰਤ 'ਚ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 5 hours ago
ਅੰਮ੍ਰਿਤਸਰ, 19 ਜਨਵਰੀ (ਜਸਵੰਤ ਸਿੰਘ ਜੱਸ)- ਆਸਟ੍ਰੇਲੀਆ ਦੇ ਭਾਰਤ 'ਚ ਰਾਜਦੂਤ ਮਿਸਟਰ ਬੈਰੀ ਓ ਫੈਰਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਉਨ੍ਹਾਂ ਨੂੰ...
ਪਸ਼ੂਆਂ ਲਈ ਪੱਠੇ ਵੱਡਣ ਗਏ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ
. . .  about 6 hours ago
ਕਿਸ਼ਨਗੜ੍ਹ, 19 ਜਨਵਰੀ (ਹੁਸਨ ਲਾਲ)- ਨਜ਼ਦੀਕੀ ਪਿੰਡ ਨੋਗੱਜਾ ਵਿਖੇ ਪਸ਼ੂਆਂ ਲਈ ਪੱਠੇ ਲੈਣ ਗਏ ਇਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਮੁਤਾਬਕ ਸੇਵਾ ਸਿੰਘ...
ਸ਼੍ਰੋਮਣੀ ਅਕਾਲੀ ਦਲ ਵਲੋਂ ਨਗਰ ਕੌਂਸਲ ਚੋਣਾਂ ਦੀ ਲਿਸਟ ਜਾਰੀ
. . .  about 5 hours ago
ਰਾਜਪੁਰਾ, 19 ਜਨਵਰੀ (ਰਣਜੀਤ ਸਿੰਘ)- ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਇਕ ਅਹਿਮ ਬੈਠਕ ਹੋਈ। ਇਸ ਬੈਠਕ...
ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਿਧਾਇਕ ਰਣਦੀਪ ਨਾਭਾ ਨੇ ਪੰਜ-ਪੰਜ ਲੱਖ ਦੇਣ ਦਾ ਕੀਤਾ ਐਲਾਨ
. . .  about 6 hours ago
ਅਮਲੋਹ, 19 ਜਨਵਰੀ (ਰਿਸ਼ੂ ਗੋਇਲ)- ਦਿੱਲੀ ਵਿਖੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨ ਗੁਆਉਣ ਵਾਲੇ ਹਲਕਾ ਅਮਲੋਹ ਦੇ ਕਿਸਾਨ ਅਮਰਿੰਦਰ ਸਿੰਘ ਵਾਸੀ ਮਛਰਾਈ...
ਦਰਦਨਾਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ
. . .  about 6 hours ago
ਮੰਡੀ ਅਰਨੀਵਾਲਾ, 19 ਜਨਵਰੀ (ਨਿਸ਼ਾਨ ਸਿੰਘ ਸੰਧੂ)- ਬੀਤੀ ਰਾਤ ਲੰਬੀ ਦੇ ਪਿੰਡ ਥਰਾਜ ਵਾਲਾ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਪਿੰਡ ਮੁਰਾਦ ਵਾਲਾ ਦਲ ਸਿੰਘ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ...
ਨਾ ਕਿਸਾਨਾਂ ਨੂੰ ਥਕਾਇਆ ਜਾ ਸਕਦਾ ਹੈ, ਨਾ ਬੇਵਕੂਫ਼ ਬਣਾਇਆ ਜਾ ਸਕਦਾ ਹੈ- ਰਾਹੁਲ ਗਾਂਧੀ
. . .  about 7 hours ago
ਹੋਰ ਖ਼ਬਰਾਂ..

ਬਹੁਰੰਗ

ਪੂਜਾ ਹੈਗੜੇ 'ਕਦੇ ਈਦ ਕਦੇ ਦੀਵਾਲੀ'

ਸੁਪਰ ਸਟਾਰ ਸਲਮਾਨ ਖ਼ਾਨ ਨਾਲ ਪੂਜਾ ਹੈਗੜੇ ਨੂੰ ਫ਼ਿਲਮ ਮਿਲੀ ਹੈ 'ਕਭੀ ਈਦ ਕਭੀ ਦੀਵਾਲੀ' ਤੇ ਪੂਜਾ ਹੈ ਕਿ ਪੋਟਿਆਂ 'ਤੇ ਪਲ ਗਿਣਦੀ ਹੈੈ ਕਿ ਕਦ ਸਮਾਂ ਆਏ ਤੇ ਉਹ ਸੁਪਰ ਖਾਨ ਦੇ ਨਾਲ ਦ੍ਰਿਸ਼ ਦੇਵੇ। 2020 ਦੀ ਸ਼ੁਰੂਆਤ ਬਾਹਲੀ ਹੀ ਸ਼ਾਨਦਾਰ ਰਹੀ, ਮਿਸ ਹੈਗੜੇ ਦਾ ਟਵੀਟ ਆਇਆ ਹੈ। ਸਭ ਨਾਲ ਇਹ ਖ਼ਬਰ ਸਾਂਝੀ ਕਰਕੇ ਅਤਿਅੰਤ ਪ੍ਰਸੰਨ ਹੈ ਪੂਜਾ ਤੇ 'ਹਾਊਸਫੁਲ-4' ਤੋਂ ਹੀ ਸਾਜਿਦ ਨਾਡਿਆਡਵਾਲਾ ਪੂਜਾ ਤੋਂ ਪ੍ਰਭਾਵਿਤ ਹੋਇਆ ਸੀ ਤੇ ਨਤੀਜਾ ਫ਼ਿਲਮ 'ਚ ਨਿੱਕੇ ਸ਼ਹਿਰ ਦੀ ਲੜਕੀ ਦਾ ਕਿਰਦਾਰ ਪੂਜਾ ਨਿਭਾਉਣ ਜਾ ਰਹੀ ਹੈ। ਇਕ ਰੁਮਾਂਟਿਕ ਫ਼ਿਲਮ ਉਹ ਪ੍ਰਭਾਸ਼ ਨਾਲ ਕਰਨ ਵਾਲੀ ਹੈ। ਇਕ ਦੱਖਣ ਦੀ ਫ਼ਿਲਮ 'ਚ ਉਹ ਖਾਸ ਨਾਚ ਵੀ ਕਰ ਰਹੀ ਹੈ। ਜਗਪਤੀ ਬਾਬੂ ਦੀ ਫ਼ਿਲਮ ਲਈ ਪੂਜਾ ਹੈਦਰਾਬਾਦ ਜਾ ਰਹੀ ਹੈ। ਇਕ ਪਾਰਟੀ 'ਚ ਸ਼ਾਮਿਲ ਹੋਈ ਪੂਜਾ ਹੈਗੜੇ ਨੇ ਕਿਹਾ ਕਿ ਸ਼ੁਰੂਆਤ ਰਿਤਿਕ ਜਿਹੇ ਸਟਾਰ ਤੋਂ ਹੋਈ ਤੇ ਕਾਮਯਾਬੀ ਅਕਸ਼ੈ ਕੁਮਾਰ ਨਾਲ ਫਿਲਮ ਤੋਂ ਮਿਲੀ ਪਰ ਹੁਣ 'ਕਭੀ ਈਦ ਕਭੀ ਦੀਵਾਲੀ' ਸਲਮਾਨ ਨਾਲ ਕਰ ਰਹੀ ਹਾਂ ਤਾਂ 2020 'ਚ ਚੋਟੀ ਦੀਆਂ ਪੰਜ ਹੀਰੋਇਨਾਂ 'ਚ ਉਸ ਦਾ ਨਾਂਅ ਸ਼ਾਮਿਲ ਹੋਣਾ ਪੱਕੀ ਗੱਲ ਹੈ। ਇਸੇ ਹੀ ਤਰ੍ਹਾਂ ਵੱਡੇ-ਵੱਡੇ ...

ਪੂਰਾ ਲੇਖ ਪੜ੍ਹੋ »

ਰਕੁਲਪ੍ਰੀਤ ਸਿੰਘ ਦੱਸ ਰਹੀ ਹੈ ਸਿਹਤ ਦੇ ਰਾਜ਼

ਨਾਗਰਿਕਤਾ ਕਾਨੂੰਨ ਦੇ ਮਾਮਲੇ 'ਚ ਰਕੁਲਪ੍ਰੀਤ ਸਿੰਘ ਵੀ ਸਰਕਾਰ ਦੇ ਖਿਲਾਫ਼ ਭੜਾਸ ਕੱਢਦੀ ਰਹਿੰਦੀ ਹੈ। ਦਿੱਲੀ ਦੇ ਵਿਦਿਆਰਥੀਆਂ ਦਾ ਭਵਿੱਖ ਇਸ ਸਰਕਾਰ ਨੇ ਤਬਾਹ ਕਰ ਦਿੱਤਾ ਹੈ। ਇਹ ਗੱਲ ਕਹਿ ਕੇ ਰੋ ਹੀ ਪਈ ਰਕੁਲ। ਇਹ ਦੇਖ ਕੇ ਪਤਾ ਚਲਦਾ ਹੈ ਕਿ ਰਕੁਲ ਨੂੰ ਪਾੜ੍ਹਿਆਂ ਨਾਲ ਦਿਲੀ ਹਮਦਰਦੀ ਹੈ। ਇਧਰ ਗੱਲ ਫ਼ਿਲਮਾਂ ਦੀ ਕਰੀਏ ਤਾਂ ਜੈਕਲਿਨ ਫਰਨਾਂਡਿਜ਼ ਉਸ ਦੀ ਬਹੁਤ ਵੱਡੀ ਪ੍ਰਸੰਸਕ ਹੈ। ਰਕੁਲ ਦੇ ਨਾਲ ਉਹ 'ਅਟੈਕ' ਫ਼ਿਲਮ ਕਰ ਰਹੀ ਹੈ। ਰਕੁਲ ਦਾ ਕਿਰਦਾਰ ਤਾਂ ਜੈਕੀ ਦੇ ਕਿਰਦਾਰ ਨਾਲੋਂ ਵੀ ਸ਼ਾਨਦਾਰ ਹੈ। ਇਹ ਗੱਲ ਆਪ ਜੈਕੀ ਨੇ ਕਹਿੰਦਿਆਂ ਇਹ ਵੀ ਕਿਹਾ ਕਿ ਇਸ ਕਿਰਦਾਰ ਨਾਲ ਨਿਆਂ ਕੇਵਲ ਰਕੁਲ ਹੀ ਕਰ ਸਕਦੀ ਹੈ। ਨਵੀਂ ਨਾਇਕਾ ਜਾਹਨਵੀ ਕਪੂਰ ਵੀ ਰਕੁਲ ਨੂੰ ਆਪਣਾ ਆਦਰਸ਼ ਮੰਨ ਕੇ ਚੱਲ ਰਹੀ ਹੈ। ਨਿਖਿਲ ਅਡਵਾਨੀ ਦੀ ਨਵੀਂ ਫ਼ਿਲਮ ਰਕੁਲ ਕਰ ਰਹੀ ਹੈ ਤੇ ਇਸ 'ਚ ਉਸ ਦਾ ਹੀਰੋ ਅਰਜੁਨ ਕਪੂਰ ਹੈ। 'ਮਰਜਾਵਾਂ' ਤੋਂ ਬਾਅਦ ਖਾਲੀ ਹੱਥ ਘੁੰਮ ਰਹੀ ਰਕੁਲ ਲਈ ਫਿਰ ਉਮੀਦਾਂ ਜਾਗ ਪਈਆਂ ਹਨ। ਆਪਣੀ ਫਿਟਨੈੱਸ ਦੇ ਰਾਜ਼ ਉਹ ਲੋਕਾਂ ਨੂੰ ਦੱਸ ਰਹੀ ਹੈ। ਯੋਗਾ ਰੋਜ਼ ਕਰੋ ਤੇ ਪਾਣੀ ਤਾਂਬੇ ਦੇ ਬਰਤਨਾਂ 'ਚ ਹੀ ਪੀਓ। ...

ਪੂਰਾ ਲੇਖ ਪੜ੍ਹੋ »

ਜਾਨ ਅਬਰਾਹਮ ਕਰੇਗਾ 'ਅਟੈਕ'

ਇਕ ਤੋਂ ਬਾਅਦ ਇਕ ਕਈ ਸ਼ਾਨਦਾਰ ਫ਼ਿਲਮਾਂ ਵਿਚ ਰੁਝਿਆ ਹੋਇਆ ਹੈ ਜਾਨ ਅਬਰਾਹਮ ਦਾ ਤੇ ਜਾਨ ਦੇ ਪ੍ਰਸੰਸਕ ਜਲਦੀ ਹੀ ਆਪਣੇ ਪਿਆਰੇ ਹੀਰੋ ਨੂੰ ਤੀਹਰੇ ਕਿਰਦਾਰ ਵਿਚ ਦੇਖਣਗੇ। ਚਾਹੇ ਅਧਿਕਾਰਤ ਤੌਰ 'ਤੇ ਐਲਾਨ ਤਾਂ ਨਹੀਂ ਹੋਇਆ ਪਰ ਜਾਨ ਨੇ ਫ਼ਿਲਮ ਬੀਟ ਨਾਲ ਗੱਲਾਂ ਕਰਦਿਆਂ ਇਸ ਤਰ੍ਹਾਂ ਦਾ ਇਸ਼ਾਰਾ ਕੀਤਾ ਹੈ। ਜਾਨ ਦੀ 'ਅਟੈਕ' ਦਾ ਪੋਸਟਰ ਆ ਗਿਆ ਹੈ। ਇਹ ਧਮਾਕੇਦਾਰ ਹੈ ਤੇ ਇਸ ਵਿਚ ਜਾਨ ਦੇ ਨਾਲ ਜੈਕਲਿਨ ਫਰਨਾਂਡਿਜ਼ ਹੈ। 'ਪ੍ਰਮਾਣੂ', 'ਸਤਿਆਮੇਵ ਜਯਤੇ', 'ਰਾਅ', 'ਬਾਟਲਾ ਹਾਊਸ' ਤੋਂ ਬਾਅਦ 'ਅਟੈਕ' ਜਾਨ ਦੀ ਇਕ ਹੋਰ ਦੇਸ਼ ਪਿਆਰ ਵਾਲੀ ਫ਼ਿਲਮ ਹੈ ਤੇ ਹਾਂ ਹੁਣ ਇਕ ਖਲਨਾਇਕੀ ਭੂਮਿਕਾ ਵੀ ਉਹ ਕਰ ਕੇ ਆਪਣੀ ਦਿੱਖ ਬਦਲਣ ਜਾ ਰਹੇ ਹਨ। ਮੋਹਿਤ ਸੂਰੀ ਨੇ ਅਦਿਤਯ ਰਾਏ ਕਪੂਰ ਨਾਲ ਜਾਨ ਨੂੰ ਲਿਆ ਹੈ। ਹੋ ਸਕਦਾ ਹੈ ਇਸ ਫ਼ਿਲਮ ਦਾ ਨਾਂਅ 'ਏਕ ਵਿਲੇਨ-2' ਹੋਵੇ। ਯਾਦ ਰਹੇ 'ਏਕ ਵਿਲੇਨ' 35 ਕਰੋੜ 'ਚ ਬਣ ਕੇ 149 ਕਰੋੜ ਕਮਾ ਗਈ ਸੀ। ਜਾਨ ਹਰ ਗੱਲ ਦਾ ਜਵਾਬ ਇਸ ਤਰ੍ਹਾਂ ਦਿੰਦੇ ਹਨ ਕਿ ਗੱਲ ਝੱਟ ਸਾਫ਼ ਹੋ ਜਾਂਦੀ ਹੈ ਤੇ ਇਸ 'ਚੋਂ ਕੁਝ ਸਿੱਖਣ ਦਾ ਮੌਕਾ ਵੀ ਮਿਲਦਾ ਹੈ। 47 ਸਾਲ ਦੇ ਹੋ ਚੁੱਕੇ ਮਿਸਟਰ ਅਬਰਾਹਮ ਨੇ ਰਜਤ ਸ਼ਰਮਾ ਨੂੰ ...

ਪੂਰਾ ਲੇਖ ਪੜ੍ਹੋ »

ਕੀਰਤੀ ਕੁਲਹਾਰੀ ਮਾੜੀ ਕਿਸਮਤ

ਕੀਰਤੀ ਕੁਲਹਾਰੀ ਨੂੰ ਇਰਫਾਨ ਖ਼ਾਨ ਨਾਲ ਫ਼ਿਲਮ ਕਰਨ 'ਤੇ ਵੀ ਲਾਭ ਨਹੀਂ ਹੋਇਆ ਤੇ ਹਾਰ-ਹੰਭ ਕੇ ਉਹ ਨੈਟਫਲਿਕਸ ਦੇ ਦਰਬਾਰ ਪਹੁੰਚੀ ਤੇ ਵੈੱਬ ਸੀਰੀਜ਼ ਲਈ ਕੰਮ ਕਰਨ ਲਈ ਹਾੜ੍ਹੇ ਕੱਢੇ ਤੇ ਆਖਿਰ 'ਬਾਰਡ ਆਫ ਬਲੱਡ' 'ਚ ਉਸ ਨੂੰ ਲਿਆ ਗਿਆ। 'ਇੰਦੂ ਸਰਕਾਰ' ਵਾਲੀ ਕੀਰਤੀ ਨੇ 'ਬਲੈਕਮੇਲ' ਜਿਹੀ ਵੱਡੀ ਫ਼ਿਲਮ ਵੀ ਕੀਤੀ ਪਰ ਗੱਲ ਖਾਸ ਨਹੀਂ ਬਣੀ। ਕੀਰਤੀ ਨੇ ਇਸ ਦੌਰਾਨ ਚਰਚਾ 'ਚ ਰਹਿਣ ਲਈ ਬੱਚਿਆਂ 'ਤੇ ਧਿਆਨ ਦੇਣ ਮਾਪੇ ਲਹਿਰ ਸੋਸ਼ਲ ਮੀਡੀਆ 'ਤੇ ਚਲਾ ਕੇ ਲੋਕਾਂ ਦੀ ਹਮਦਰਦੀ ਬਟੋਰਨੀ ਸ਼ੁਰੂ ਕੀਤੀ ਤਾਂ ਜੋ ਘੱਟੋ-ਘੱਟ ਉਹ ਖ਼ਬਰਾਂ 'ਚੋਂ ਗ਼ਾਇਬ ਨਾ ਹੋਵੇ। ਹਾਂ, ਹੁਣ 'ਦਾ ਗਰਲ ਆਨ ਟਰੇਨ' 'ਚ ਆਲੀਆ ਕੌਰ ਦੀ ਭੂਮਿਕਾ ਮਿਲਣ 'ਤੇ ਕਿਸਮਤ ਨੇ ਪਾਸਾ ਪਲਟਿਆ ਹੈ। ਪਰਣੀਤੀ ਚੋਪੜਾ ਵੀ ਜੱਦੋ-ਜਹਿਦ ਕਰ ਰਹੀ ਹੈ ਤੇ ਕੀਰਤੀ ਦਾ ਕੈਰੀਅਰ ਵੀ ਖਾਤਮੇ ਵੱਲ ਹੈ। ਇਸ ਲਈ ਤਿਣਕੇ ਦਾ ਸਹਾਰਾ ਵਾਲੀ ਗੱਲ ਹੈ ਤੇ ਸ਼ਾਇਦ ਕਹਾਣੀ 'ਚ ਕਾਮਯਾਬੀ ਲਫ਼ਜ਼ ਸ਼ਾਮਿਲ ਹੋ ਹੀ ਜਾਵੇ। 'ਮਿਸ਼ਨ ਮੰਗਲ' ਨੇ ਉਸ ਦਾ ਰੁਤਬਾ ਤਾਂ ਵਧਾਇਆ ਹੈ ਪਰ ਵਪਾਰਕ ਤੌਰ 'ਤੇ ਇਸ ਦਾ ਲਾਭ ਉਹ ਨਹੀਂ ਪ੍ਰਾਪਤ ਕਰ ਸਕੀ। ਮਰਾਠੀ ਸਿਨੇਮਾ 'ਚ ਜੇ ਉਹ ਪੂਰਾ ਸਮਾਂ ਦਿੰਦੀ ਤਾਂ ...

ਪੂਰਾ ਲੇਖ ਪੜ੍ਹੋ »

ਫ਼ਿਲਮ ਸੰਗੀਤ ਵਿਚ ਕਾਫ਼ੀ ਬਦਲਾਅ-ਆ ਗਿਆ ਹੈ :ਕਵਿਤਾ ਪੌਡਵਾਲ

ਮੁੰਬਈ ਦੇ ਅੰਧੇਰੀ (ਪੱਛਮੀ) ਇਲਾਕੇ ਵਿਚ ਲਿੰਕ ਰੋਡ ਨਾਲ ਲਗਦੇ ਇਕ ਰਸਤੇ 'ਤੇ ਸੰਗੀਤ ਕੰਪਨੀ ਟੀ-ਸੀਰੀਜ਼ ਦਾ ਦਫ਼ਤਰ ਹੈ। ਇਹ ਉਹੀ ਸੰਗੀਤ ਕੰਪਨੀ ਹੈ ਜਿਸ ਨੇ ਗਾਇਕਾ ਅਨੁਰਾਧਾ ਪੌਡਵਾਲ ਦੇ ਕੈਰੀਅਰ ਨੂੰ ਉਭਾਰਨ ਵਿਚ ਵੱਡਾ ਯੋਗਦਾਨ ਪਾਇਆ ਸੀ। ਟੀ-ਸੀਰੀਜ਼ ਦੇ ਦਫ਼ਤਰ ਤੋਂ ਕੁਝ ਮਿੰਟਾਂ ਦੀ ਦੂਰੀ 'ਤੇ ਨਵੀਂ ਸੰਗੀਤ ਕੰਪਨੀ ਅਪੇਕਸ਼ਾ ਮਿਊਜ਼ਿਕ ਦਾ ਦਫ਼ਤਰ ਹੈ ਅਤੇ ਹੁਣ ਇਹ ਸੰਗੀਤ ਕੰਪਨੀ ਅਨੁਰਾਧਾ ਦੀ ਬੇਟੀ ਕਵਿਤਾ ਪੌਡਵਾਲ ਦੇ ਕੈਰੀਅਰ ਨੂੰ ਨਵੀਂ ਦਿਸ਼ਾ ਦੇਣ ਲਈ ਅੱਗੇ ਆਈ ਹੈ ਅਤੇ ਕਵਿਤਾ ਦੀ ਆਵਾਜ਼ ਵਿਚ ਧਾਰਮਿਕ ਗੀਤ 'ਚਿੰਤਾਮਣੀ' ਜਾਰੀ ਕੀਤਾ ਹੈ। ਗਣਪਤੀ ਨੂੰ ਸਮਰਪਿਤ ਇਹ ਗੀਤ ਮਰਾਠੀ ਭਾਸ਼ਾ ਵਿਚ ਹੈ ਅਤੇ ਖ਼ੁਦ ਮਰਾਠੀ ਹੋਣ ਦੇ ਬਾਵਜੂਦ ਕਵਿਤਾ ਲਈ ਇਹ ਪਹਿਲਾ ਮੌਕਾ ਹੈ ਜਦੋਂ ਉਸ ਨੇ ਮਰਾਠੀ ਗੀਤ ਲਈ ਆਵਾਜ਼ ਦਿੱਤੀ ਹੈ। ਕਵਿਤਾ ਤੋਂ ਗੀਤ ਗਵਾਉਣ ਦਾ ਸੰਯੋਗ ਕਿਵੇਂ ਬਣਿਆ ਇਸ ਬਾਰੇ ਅਪੇਕਸ਼ਾ ਦੇ ਕਰਤਾ-ਧਰਤਾ ਅਜੈ ਜਸਵਾਲ ਕਹਿੰਦੇ ਹਨ, 'ਮੇਰੀ ਸੰਗੀਤ ਕੰਪਨੀ ਲਈ ਅਨੁਰਾਧਾ ਨੇ ਤਿੰਨ ਗੀਤ ਗਾਏ ਹਨ। ਇਕ ਦਿਨ ਜਦੋਂ ਮੈਂ ਉਨ੍ਹਾਂ ਦੇ ਘਰ ਗਿਆ ਸੀ ਤਾਂ ਉਥੇ ਮੇਰੀ ਮੁਲਾਕਾਤ ਕਵਿਤਾ ਨਾਲ ਹੋਈ ਅਤੇ ...

ਪੂਰਾ ਲੇਖ ਪੜ੍ਹੋ »

ਯਾਮੀ ਗੌਤਮ-ਲੋਕ ਸਿਆਣੇ ਹੋ ਗਏ

ਰਾਧਿਕਾ ਭਿਰਾਨੀ ਹੈ ਯਾਮੀ ਦੀ ਖਾਸ ਪੀ.ਆਰ. ਦੋਸਤ ਤੇ ਉਸ ਨਾਲ ਗੱਲਾਂ ਕਰਦਿਆਂ ਯਾਮੀ ਕਹਿ ਰਹੀ ਸੀ ਕਿ ਅੱਜ ਕਹਾਣੀਆਂ 'ਤੇ ਵੱਖਰੇ ਮਾਪਦੰਡਾਂ ਇਨ੍ਹਾਂ ਦੀ ਖੂਬ ਭਰਮਾਰ ਹੈ ਸਾਡੀ ਫ਼ਿਲਮੀ ਇੰਡਸਟਰੀ ਵਿਚ ਤਾਂ ਹੀ 'ਬਾਲਾ', 'ਉਰੀ' ਜਿਹੀਆਂ ਫ਼ਿਲਮਾਂ ਬਣ ਕੇ ਕਾਮਯਾਬ ਰਹੀਆਂ ਹਨ। ਨਿੱਕੇ ਸ਼ਹਿਰਾਂ ਦੀਆਂ ਕਹਾਣੀਆਂ, ਉਥੋਂ ਦਾ ਜਨਜੀਵਨ ਹੁਣ ਯਾਮੀ ਅਨੁਸਾਰ ਫ਼ਿਲਮਾਂ ਦਾ ਖਾਸ ਵਿਸ਼ਾ ਹੈ। ਪਹਿਲਾਂ ਲੋਕ ਕਿਸੇ ਹੀਰੋ ਜਾਂ ਹੀਰੋਇਨ ਜਿਹੀ ਦਿਖ ਬਣਾਉਣ ਲਈ ਉਤਾਵਲੇ ਹੁੰਦੇ ਸਨ ਪਰ ਹੁਣ ਗੌਤਮ ਮੈਡਮ ਅਨੁਸਾਰ ਲੋਕ ਆਮ ਇਨਸਾਨ ਦੀ ਕਹਾਣੀ ਪਰਦੇ 'ਤੇ ਦੇਖਣ ਲਈ ਤਿਆਰ ਰਹਿੰਦੇ ਹਨ। ਯਾਮੀ ਕੋਲ ਹੁਣ 'ਗਿੰਨੀ ਵੈਡਜ਼ ਸਨੀ' ਫ਼ਿਲਮ ਹੈ, ਜਿਸ 'ਚ ਉਹ ਦਿੱਲੀ ਦੀ ਲੜਕੀ ਬਣ ਰਹੀ ਹੈ। ਯਾਮੀ ਗੌਤਮ ਖੇਤਰੀ ਫ਼ਿਲਮਾਂ 'ਚ ਵੀ ਸਫ਼ਲ ਰਹੀ ਹੈ। ਪਿਛਲੇ ਦਿਨੀਂ 1990 ਵੇਲੇ ਦੀਆਂ ਅਭਿਨੇਤਰੀਆਂ ਲਈ ਯਾਮੀ ਨੇ ਕਿਹਾ ਸੀ ਕਿ ਉਹ ਹਸਾਉਣ 'ਚ ਮਾਹਿਰ ਸਨ। 1990 ਦੇ ਗਾਣਿਆਂ 'ਤੇ ਅਭਿਨੈ ਕਰਨਾ ਯਾਮੀ ਨੂੰ ਚੰਗਾ ਲਗਦਾ ਹੈ। ਤੇ ਹਾਂ ਯਾਮੀ ਹੈ ਜੂਹੀ ਚਾਵਲਾ ਤੇ ਮਾਧੁਰੀ ਦੀਕਸ਼ਤ ਤੋਂ ਬਹੁਤ ਹੀ ਪ੍ਰਭਾਵਿਤ। ਯਾਮੀ ਨੂੰ ਹੁਣ ਪੁਲਕਿਤ ਸਮਰਾਟ 'ਚ ਕੋਈ ...

ਪੂਰਾ ਲੇਖ ਪੜ੍ਹੋ »

ਫ਼ਿਲਮੀ ਖ਼ਬਰਾਂ

ਪਾਇਲਟ ਦੀ ਭੂਮਿਕਾ ਵਿਚ ਕੰਗਨਾ ਹਾਲੀਆ ਪ੍ਰਦਰਸ਼ਿਤ ਫ਼ਿਲਮ 'ਪੰਗਾ' ਵਿਚ ਕਬੱਡੀ ਖਿਡਾਰਨ ਦੀ ਭੂਮਿਕਾ ਨਿਭਾਉਣ ਵਾਲੀ ਕੰਗਨਾ ਰਣੌਤ ਹੁਣ ਫ਼ਿਲਮ 'ਤੇਜਸ' ਵਿਚ ਪਾਇਲਟ ਦੀ ਭੂਮਿਕਾ ਵਿਚ ਦਿਖਾਈ ਦੇਵੇਗੀ। ਇਹ ਫ਼ਿਲਮ ਭਾਰਤੀ ਹਵਾਈ ਫ਼ੌਜ 'ਤੇ ਆਧਾਰਿਤ ਹੈ ਅਤੇ ਇਸ ਫ਼ਿਲਮ ਦੀ ਬਦੌਲਤ ਕੰਗਨਾ ਦੀ ਸਿਪਾਹੀ ਦਾ ਕਿਰਦਾਰ ਨਿਭਾਉਣ ਦੀ ਪੁਰਾਣੀ ਇੱਛਾ ਵੀ ਪੂਰੀ ਹੋਈ ਹੈ। ਇਸ ਫ਼ਿਲਮ ਲਈ ਕੰਗਨਾ ਨੇ ਬਾਕਾਇਦਾ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦਾ ਨਿਰਮਾਣ ਰੌਨੀ ਸਕਰੂਵਾਲਾ ਤੇ ਨਿਰਦੇਸ਼ਨ ਸਰਵੇਸ਼ ਮੇਵਾਰਾ ਵਲੋਂ ਕੀਤਾ ਜਾ ਰਿਹਾ ਹੈ। ਸਲਮਾਨ ਨੇ ਰੱਦ ਕੀਤਾ ਅਮਰੀਕਾ ਦਾ ਸ਼ੋਅ ਆਗਾਮੀ 10 ਅਪ੍ਰੈਲ ਨੂੰ ਸਲਮਾਨ ਖਾਨ ਅਮਰੀਕਾ ਵਿਚ ਸਟੇਜ ਸ਼ੋਅ ਕਰਨ ਵਾਲੇ ਸਨ ਅਤੇ ਇਸ ਸਿਲਸਿਲੇ ਵਿਚ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਸਲਮਾਨ ਨੇ ਇਹ ਸ਼ੋਅ ਰੱਦ ਕਰ ਦਿੱਤਾ ਹੈ। ਇਸ ਦੀ ਅਹਿਮ ਵਜ੍ਹਾ ਇਹ ਹੈ ਕਿ ਇਸ ਸ਼ੋਅ ਨੂੰ ਰੋਹਾਨ ਸਿਦੀਕੀ ਵਲੋਂ ਆਯੋਜਿਤ ਕੀਤਾ ਜਾ ਰਿਹਾ ਸੀ ਜੋ ਕਿ ਪਾਕਿਸਤਾਨੀ ਹੈ ਅਤੇ ਉਹ ਅਮਰੀਕਾ ਵਿਚ ਰਹਿ ਕੇ ਭਾਰਤ ਵਿਰੋਧੀ ਗੁੱਟਾਂ ਦੀ ਆਰਥਿਕ ਸਹਾਇਤਾ ਕਰਦਾ ਰਹਿੰਦਾ ਹੈ। ...

ਪੂਰਾ ਲੇਖ ਪੜ੍ਹੋ »

ਧਰਮਿੰਦਰ ਮੁੜ 'ਰੁਮਾਂਟਿਕ ਚਾਕਲੇਟ ਬੁਆਏ' ਦੀ ਦਿੱਖ 'ਚ

ਆਪਣੇ ਪੰਜਾਬ ਦਾ ਪੁੱਤਰ ਧਰਮਿੰਦਰ ਆਪਣੀ ਸਭ ਤੋਂ ਪ੍ਰਸਿੱਧ ਭੂਮਿਕਾ ਵਿਚ ਫਿਰ ਤੋਂ ਵਾਪਸ ਆ ਰਹੇ ਹਨ। ਜਲਦੀ ਹੀ ਰਿਲੀਜ਼ ਹੋਣ ਵਾਲੀ ਫ਼ਿਲਮ 'ਫੂਲਚੰਦ ਕੀ ਫੁੱਲ ਕੁਮਾਰੀ' ਵਿਚ ਇਕ ਰੁਮਾਂਟਿਕ ਚਾਕਲੇਟ ਬੁਆਏ ਦੀ ਭੂਮਿਕਾ ਵਿਚ ਹੈ। ਇਸ ਫ਼ਿਲਮ ਵਿਚ ਪਹਿਲੀ ਵਾਰ ਧਰਮਿੰਦਰ ਨੂੰ ਜ਼ਰੀਨਾ ਵਹਾਬ ਦੇ ਨਾਲ ਜੋੜਿਆ ਗਿਆ ਹੈ। 17 ਮਿੰਟ ਦੀ ਫਿਲਮ ਇਕ ਐਂਥਾਲਾਜ਼ੀ ਲੜੀ ਦਾ ਹਿੱਸਾ ਹੈ, ਜਿਸ ਵਿਚ ਚਾਰ ਇਸ ਤਰ੍ਹਾਂ ਅਜਿਹੀਆਂ ਰੁਮਾਂਟਿਕ ਫ਼ਿਲਮਾਂ ਹਨ। ਲੇਖਕ-ਨਿਰਮਾਤਾ ਨਿਰਦੇਸ਼ਕ ਸਚਿਨ ਗੁਪਤਾ ਹਨ ਅਤੇ ਇਹ ਫ਼ਿਲਮ ਚਿਲਸਾਗ ਪਿਕਟੂਰੇਸ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ। ਧਰਮਿੰਦਰ-ਜ਼ਰੀਨਾ ਵਹਾਬ ਕਲਾਕਾਰਾਂ ਵਾਲੀ ਫ਼ਿਲਮ ਦੀ ਸ਼ੂਟਿੰਗ ਹਾਲ ਹੀ ਵਿਚ ਮੁੰਬਈ ਵਿਚ ਪੂਰੀ ਹੋਈ ਹੈ। ਏਨੇ ਲੰਮੇ ਸਮੇਂ ਤੋਂ ਬਾਅਦ ਕਿਸੇ ਫ਼ਿਲਮ ਵਿਚ ਅਭਿਨੈ ਕਰਨ ਦੇ ਆਪਣੇ ਅਨੁਭਵ ਬਾਰੇ ਵਿਚ ਗੱਲ ਕਰਦੇ ਹੋਏ ਕਿੰਗ ਆਫ਼ ਰੋਮਾਂਸ ਧਰਮਿੰਦਰ ਨੇ ਕਿਹਾ, ਮੈਨੂੰ ਅਸਲ ਵਿਚ ਇਸ ਫ਼ਿਲਮ ਦੀ ਕਹਾਣੀ ਬਹੁਤ ਪਸੰਦ ਆਈ ਅਤੇ ਮੈਂ ਇਸ ਯੋਜਨਾ ਦੇ ਨਾਲ ਅੱਗੇ ਵਧਣ ਦਾ ਫ਼ੈਸਲਾ ਕੀਤਾ। ਅਭਿਨੇਤਰੀ ਜ਼ਰੀਨਾ ਵਹਾਬ ਦੇ ਨਾਲ ਪਹਿਲੀ ਵਾਰ ਕੰਮ ਕਰਨਾ ਇਕ ਬਹੁਤ ...

ਪੂਰਾ ਲੇਖ ਪੜ੍ਹੋ »

'ਤਮਾਸ਼ਾ' ਦੀ ਆਰੁਸ਼ੀ ਨੂੰ ਮਿਲਿਆ ਵੱਡਾ ਮੌਕਾ

ਨਿਰਦੇਸ਼ਕ ਇਮਤਿਆਜ਼ ਅਲੀ ਦੀ ਫ਼ਿਲਮ 'ਤਮਾਸ਼ਾ' ਵਿਚ ਆਰੁਸ਼ੀ ਸ਼ਰਮਾ ਵਲੋਂ ਸੰਯੁਕਤਾ ਦਾ ਕਿਰਦਾਰ ਨਿਭਾਇਆ ਗਿਆ ਸੀ। ਉਦੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੀ ਆਰੁਸ਼ੀ ਨੂੰ ਇਮਤਿਆਜ਼ ਅਲੀ ਨੇ ਫ਼ਿਲਮ ਵਿਚ ਉਸ ਸਮੇਂ ਲਿਆ ਸੀ ਜਦੋਂ ਉਹ ਆਪਣੀ ਇਸ ਫ਼ਿਲਮ ਲਈ ਲੋਕੇਸ਼ਨ ਲੱਭਣ ਲਈ ਸ਼ਿਮਲਾ ਗਏ ਹੋਏ ਸਨ। ਉਥੇ ਉਨ੍ਹਾਂ ਦੀ ਮੁਲਾਕਾਤ ਆਰੁਸ਼ੀ ਨਾਲ ਹੋਈ ਅਤੇ ਫ਼ਿਲਮ ਵਿਚ ਉਸ ਨੂੰ ਛੋਟੀ ਜਿਹੀ ਭੂਮਿਕਾ ਦੇ ਦਿੱਤੀ। ਬਾਅਦ ਵਿਚ ਇਮਤਿਆਜ਼ ਅਲੀ ਨੇ ਜਦੋਂ ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਨੂੰ ਲੈ ਕੇ 'ਲਵ ਆਜਕਲ੍ਹ' ਬਣਾਉਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਆਰੁਸ਼ੀ ਦੀ ਯਾਦ ਆਈ ਅਤੇ ਫ਼ਿਲਮ ਵਿਚ ਲੀਨਾ ਦੀ ਭੂਮਿਕਾ ਉਸ ਨੂੰ ਸੌਂਪ ਦਿੱਤੀ। ਇਹ ਮਹੱਤਵਪੂਰਨ ਭੂਮਿਕਾ ਹੈ ਅਤੇ ਕਹਿਣਾ ਨਾ ਹੋਵੇਗਾ ਕਿ ਇਸ ਫ਼ਿਲਮ ਰਾਹੀਂ ਆਰੁਸ਼ੀ ਨੂੰ ਵੱਡਾ ਮੌਕਾ ਮਿਲਿਆ ਹੈ। ਫ਼ਿਲਮ ਵਿਚ ਲੀਨਾ ਨੂੰ ਨੱਬੇ ਦੇ ਦਹਾਕੇ ਦੀ ਦਿਖਾਇਆ ਗਿਆ ਹੈ ਅਤੇ ਇਸ ਭੂਮਿਕਾ ਲਈ ਆਰੁਸ਼ੀ ਨੇ 'ਕਿਆਮਤ ਸੇ ਕਿਆਮਤ ਤਕ', 'ਮੈਨੇ ਪਿਆਰ ਕੀਆ' ਆਦਿ ਫ਼ਿਲਮਾਂ ਵਾਰ-ਵਾਰ ਦੇਖੀਆਂ ਸਨ ਤਾਂ ਕਿ ਉਸ ਜ਼ਮਾਨੇ ਦਾ ਮਾਹੌਲ ਸਹੀ ਢੰਗ ਨਾਲ ਸਮਝ ਵਿਚ ਆ ਜਾਵੇ। ਇਥੇ ਕਾਰਤਿਕ ...

ਪੂਰਾ ਲੇਖ ਪੜ੍ਹੋ »

ਇਕ ਕਿਰਦਾਰ ਕਰਕੇ ਪਛਾਣਿਆ ਜਾਣਾ ਨਹੀਂ ਚਾਹੁੰਦਾ-ਕਪਿਲ ਖਾਦੀਵਾਲਾ

ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਨਾਲ ਸਬੰਧ ਰੱਖਣ ਵਾਲੇ ਕਪਿਲ ਮੂਲ ਰੂਪ ਵਿਚ ਰਾਜਨੀਤਕ ਪਰਿਵਾਰ ਵਿਚੋਂ ਹੈ। ਉਨ੍ਹਾਂ ਦੇ ਪੜਦਾਦਾ ਕਨੱਈਆ ਲਾਲ ਸੰਸਦ ਮੈਂਬਰ ਸਨ ਅਤੇ ਮੱਧ ਪ੍ਰਦੇਸ਼ ਕਾਂਗਰਸ ਦੇ ਮੁਖੀ ਵੀ ਸਨ। ਕਪਿਲ ਦੀ ਮਾਂ ਦੀ ਇੱਛਾ ਸੀ ਕਿ ਤਿੰਨ ਬੇਟਿਆਂ ਵਿਚੋਂ ਇਹ ਸਭ ਤੋਂ ਛੋਟਾ ਬੇਟਾ ਰਾਜਨੀਤੀ ਵਿਚ ਨਾ ਜਾਵੇ। ਸੋ, ਮਾਂ ਦੀ ਇੱਛਾ ਦਾ ਮਾਣ ਰੱਖ ਕੇ ਕਪਿਲ ਨੇ ਰਾਜਨੀਤੀ ਤੋਂ ਦੂਰੀ ਬਣਾ ਲਈ ਅਤੇ ਮਾਡਲਿੰਗ ਵਿਚ ਕਿਸਮਤ ਅਜਮਾਉਣ ਲਈ ਸਾਲ 2005 ਵਿਚ ਉਹ ਮੁੰਬਈ ਆ ਗਿਆ। ਡੇਢ ਸੌ ਤੋਂ ਜ਼ਿਆਦਾ ਐਡ ਫ਼ਿਲਮਾਂ ਤੇ ਦਰਜਨ ਤੋਂ ਜ਼ਿਆਦਾ ਵੀਡੀਓ ਐਲਬਮ ਕਰ ਚੁੱਕੇ ਕਪਿਲ ਹੁਣ ਵੱਡੇ ਪਰਦੇ 'ਤੇ ਆਪਣਾ ਆਗਮਨ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਪੇਸ਼ ਕਰਦੀ ਫ਼ਿਲਮ ਦਾ ਨਾਂਅ ਹੈ 'ਏ ਗੇਮ ਕਾਲਡ ਰਿਲੇਸ਼ਨਸ਼ਿਪ'। ਇਹ ਫ਼ਿਲਮ 'ਭੂਤਨਾਥ' ਫੇਮ ਨਿਰਦੇਸ਼ਕ ਵਿਵੇਕ ਸ਼ਰਮਾ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਆਪਣੀ ਇਸ ਪਹਿਲੀ ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਜਾਣਕਾਰੀ ਦਿੰਦੇ ਹੋਏ ਕਪਿਲ ਕਹਿੰਦੇ ਹਨ, 'ਇਸ ਵਿਚ ਮੈਂ ਫ਼ਿਲਮ ਸਟਾਰ ਬਣਿਆ ਹਾਂ ਅਤੇ ਮੇਰੇ ਕਿਰਦਾਰ ਦਾ ਨਾਂਅ ਕਬੀਰ ਹੈ। ਇਹ ਭੂਮਿਕਾ ਨਿਭਾਉਣੀ ਮੇਰੇ ਲਈ ਸੌਖੀ ਰਹੀ ...

ਪੂਰਾ ਲੇਖ ਪੜ੍ਹੋ »

ਰੰਗਮੰਚ ਨੂੰ ਸਮਰਪਿਤ ਸ਼ਖ਼ਸੀਅਤ: ਇੰਦਰਜੀਤ ਸਿੰਘ ਸਹਾਰਨ

ਬਹੁਤੇ ਲੋਕ ਰੰਗਮੰਚ ਨੂੰ ਸ਼ੌਕੀਆ ਤੌਰ 'ਤੇ ਕਰਦੇ ਹੋਣਗੇ ਪਰ ਸ: ਇੰਦਰਜੀਤ ਸਿੰਘ ਸਹਾਰਨ ਉਨ੍ਹਾਂ ਕਲਾਕਾਰਾਂ 'ਚੋਂ ਹਨ ਜਿਨ੍ਹਾਂ ਨੇ ਜ਼ਿੰਦਗੀ 'ਚ ਹੋਰ ਕੁਝ ਨਹੀਂ ਸਿਰਫ਼ ਅਦਾਕਾਰੀ ਕੀਤੀ ਹੈ ਅਤੇ ਇਸ ਤੋਂ ਹੀ ਆਪਣਾ ਘਰ ਚਲਾਇਆ ਹੈ। 20 ਅਕਤੂਬਰ, 1948 ਨੂੰ ਤਰਨ ਤਾਰਨ ਵਿਖੇ ਜਨਮੇ ਸ: ਮਿੱਤ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਇਸ ਲਾਡਲੇ ਸਪੂਤ ਨੇ ਰੰਗਮੰਚ ਦਾ ਸਫਰ 1967 ਤੋਂ ਸ਼ੁਰੂ ਕੀਤਾ। ਸ਼ੁਰੂ-ਸ਼ੁਰੂ ਵਿਚ ਉਹ ਗਾਂਧੀ ਗਰਾਊਂਡ (ਜਿਥੇ ਅੱਜਕਲ੍ਹ ਵਿਰਸਾ ਵਿਹਾਰ ਹੈ) ਵਿਖੇ ਚਲਦੇ ਓਪਨ ਏਅਰ ਥੀਏਟਰ 'ਚ ਹੁੰਦੇ ਨਾਟਕ ਵੇਖਣ ਲਈ ਦਰਸ਼ਕ ਵਜੋਂ ਸ਼ਾਮਿਲ ਹੁੰਦੇ ਸਨ। ਇਸੇ ਸਮੇਂ ਦੌਰਾਨ ਉਨ੍ਹਾਂ ਦੀ ਦੋਸਤੀ ਸ: ਹਰਭਜਨ ਸਿੰਘ ਜੱਬਲ ਨਾਲ ਹੋ ਗਈ ਅਤੇ ਫਿਰ ਥੋੜ੍ਹੇ ਸਮੇਂ ਬਾਅਦ ਉਹ ਵੀ ਭਾਅ ਜੀ ਗੁਰਸ਼ਰਨ ਸਿੰਘ ਦੀ ਨਾਟ ਮੰਡਲੀ ਵਿਚ ਸ਼ਾਮਿਲ ਹੋ ਗਏ। 1973 ਵਿਚ ਉਨ੍ਹਾਂ ਜੱਬਲ ਸਾਹਿਬ ਨਾਲ ਰਲ ਕੇ ਲੋਕ ਰੰਗਮੰਚ ਅੰਮ੍ਰਿਤਸਰ ਦਾ ਗਠਨ ਵੀ ਕੀਤਾ ਅਤੇ ਭਾਅ ਜੀ ਦੀ ਗ਼ੈਰ-ਹਾਜ਼ਰੀ ਵਿਚ ਵੀ ਉਨ੍ਹਾਂ ਰੰਗਮੰਚ ਦੀਆਂ ਸਰਗਰਮੀਆਂ ਜਾਰੀ ਰੱਖੀਆਂ। ਹੁਣ ਤੱਕ ਉਹ ਸ: ਗੁਰਸ਼ਰਨ ਸਿੰਘ, ਸ੍ਰੀ ਕੇਵਲ ਧਾਲੀਵਾਲ, ਡਾ: ਜਗਦੀਸ਼ ਸਚਦੇਵਾ, ...

ਪੂਰਾ ਲੇਖ ਪੜ੍ਹੋ »

ਸ਼ਾਹਿਦ ਮਾਲਿਆ ਦਾ ਨਵਾਂ ਗੀਤ 'ਕਿਉਂ'

ਪੰਜਾਬ ਨਾਲ ਸਬੰਧ ਰੱਖਣ ਵਾਲੇ ਤੇ 'ਯਮਲਾ ਪਗਲਾ ਦੀਵਾਨਾ', 'ਮੇਰੇ ਬ੍ਰਦਰ ਕੀ ਦੁਲਹਨ', 'ਉੜਤਾ ਪੰਜਾਬ', 'ਡੇਢ ਇਸ਼ਕੀਆ', 'ਸਟੂਡੈਂਟਸ', 'ਮੌਸਮ', 'ਪੰਗਾ', 'ਹੈਪੀ ਫਿਰ ਭਾਗ ਜਾਏਗੀ' ਸਮੇਤ ਹੋਰ ਕਈ ਫ਼ਿਲਮਾਂ ਦੇ ਗੀਤਾਂ ਲਈ ਆਪਣੀ ਆਵਾਜ਼ ਦੇਣ ਵਾਲੇ ਸ਼ਾਹਿਦ ਮਾਲਿਆ ਹੁਣ ਸੋਲੋ ਗੀਤ 'ਕਿਉਂ' ਲੈ ਕੇ ਆਏ ਹਨ। ਗੀਤ ਦੇ ਬੋਲ ਹਨ 'ਤੁਮ ਸੇ ਹੀ ਪਿਆਰ ਕਿਉਂ...' ਅਤੇ ਇਸ ਦਾ ਵੀਡੀਓ ਮੰਜੁਲ ਖੱਟਰ ਤੇ ਰੀਤਿਕਾ ਬਦਿਯਾਨੀ 'ਤੇ ਫ਼ਿਲਮਾਂਕਿਤ ਕੀਤਾ ਗਿਆ ਹੈ। ਆਪਣੀ ਇਸ ਨਵੀਂ ਪੇਸ਼ਕਾਰੀ ਬਾਰੇ ਸ਼ਾਹਿਦ ਕਹਿੰਦੇ ਹਨ, 'ਇਸ ਵਿਚ ਅੱਜ ਦੇ ਮਾਹੌਲ ਦੀ ਗੱਲ ਕੀਤੀ ਗਈ ਹੈ। ਅੱਜ ਜਿਸ ਹਿਸਾਬ ਨਾਲ ਧਾਰਮਿਕ ਜਨੂੰਨ ਦੁਨੀਆ ਵਿਚ ਫੈਲਿਆ ਹੋਇਆ ਹੈ, ਇਸ ਤਰ੍ਹਾਂ ਦੇ ਸਮੇਂ ਵਿਚ ਸਭ ਤੋਂ ਪਹਿਲੀ ਬਲੀ ਪਿਆਰ ਦੀ ਲਈ ਜਾਂਦੀ ਹੈ। ਜੇਕਰ ਕਿਸੇ ਨੂੰ ਵਿਧਰਮੀ ਨਾਲ ਮੁਹੱਬਤ ਹੋ ਜਾਵੇ ਤਾਂ ਸਭ ਤੋਂ ਪਹਿਲਾ ਸਵਾਲ ਇਹੀ ਪੁੱਛਿਆ ਜਾਂਦਾ ਹੈ ਕਿ ਉਹ ਵਿਧਰਮੀ ਕਿਉਂ ਹੈ? ਇਸ ਕਿਉਂ ਨੇ ਕਈ ਮੁਹੱਬਤਾਂ ਦਾ ਗਲਾ ਘੁੱਟ ਦਿੱਤਾ ਹੈ ਅਤੇ ਇਹ ਲੜੀ ਅੱਗੇ ਵੀ ਜਾਰੀ ਰਹੇਗੀ। ਇਸ ਗੀਤ 'ਤੇ ਜੋ ਵੀਡੀਓ ਬਣਾਇਆ ਗਿਆ ਹੈ, ਉਸ ਵਿਚ ਆਫੀਆ ਤੇ ਓਮ ਦੀ ਮੁਹੱਬਤ ਦੀ ਕਹਾਣੀ ...

ਪੂਰਾ ਲੇਖ ਪੜ੍ਹੋ »Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX