ਅੱਜਕਲ੍ਹ ਵਿਆਹ ਸਮਾਗਮਾਂ ਦੀ ਸਾਰੇ ਪਾਸੇ ਭਰਮਾਰ ਹੈ। ਅਜਿਹੇ ਵਿਚ ਨਿਯਮਾਂ ਅਨੁਸਾਰ ਸਾਵਧਾਨੀਆਂ ਰੱਖ ਕੇ ਤੁਸੀਂ ਅਤੇ ਤੁਹਾਡਾ ਪਰਿਵਾਰ ਟਾਈਫਾਈਡ, ਪੀਲੀਆ, ਦਸਤ, ਉਲਟੀ, ਬੁਖਾਰ ਤੋਂ ਬਚ ਸਕਦੇ ਹੋ। ਆਓ ਜਾਣੀਏ-
* ਪਾਣੀ, ਸ਼ਰਬਤ, ਜੂਸ ਅਤੇ ਹੋਰ ਤਰਲ ਪਦਾਰਥ : ਇਨ੍ਹਾਂ ਪਦਾਰਥਾਂ ਨੂੰ ਤਿਆਰ ਕਰਨ ਵਿਚ ਪਾਣੀ ਅਤੇ ਬਰਫ਼ ਦੀ ਵਰਤੋਂ ਕੀਤੀ ਜਾਂਦੀ ਹੈ। ਪਾਣੀ ਅਤੇ ਬਰਫ਼ ਦੀ ਸ਼ੁੱਧਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜੇ ਪਾਣੀ ਡਰਮ, ਬਾਲਟੀ 'ਚੋਂ ਭਰ ਕੇ ਦਿੱਤਾ ਜਾ ਰਿਹਾ ਹੋਵੇ ਅਤੇ ਉਸ ਵਿਚ ਬਰਫ਼ ਵੀ ਪਾਈ ਗਈ ਹੋਵੇ ਤਾਂ ਅਜਿਹੇ ਪਾਣੀ ਤੋਂ ਦੂਰੀ ਬਣਾਈ ਰੱਖਣਾ ਬਿਹਤਰ ਹੋਵੇਗਾ।
* ਸਲਾਦ : ਅਜਿਹੇ ਸਮਾਗਮਾਂ ਵਿਚ ਸਲਾਦ ਦੇ ਰੂਪ ਵਿਚ ਮੂਲੀ, ਗਾਜਰ, ਖੀਰਾ, ਪਿਆਜ਼, ਟਮਾਟਰ ਆਦਿ ਦਾ ਪ੍ਰਯੋਗ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਸਾਫ਼ ਪਾਣੀ ਨਾਲ ਨਹੀਂ ਧੋਤਾ ਜਾਂਦਾ ਅਤੇ ਇਹ ਦੂਸ਼ਿਤ ਰਹਿੰਦੇ ਹਨ। ਇਨ੍ਹਾਂ ਦੀ ਵਰਤੋਂ ਵੀ ਬਿਮਾਰੀ ਨੂੰ ਸੱਦਾ ਦਿੰਦੀ ਹੈ।
* ਚਾਟ : ਚਾਟ ਵਿਚ ਪਾਪੜੀ, ਦਹੀ ਭੱਲੇ, ਗੋਲ ਗੱਪੇ, ਟਿੱਕੀ, ਵੇਸਨ ਦਾ ਚਿੱਲਾ, ਭੇਲਪੂਰੀ ਆਦਿ ਆਈਟਮਾਂ ਵਿਚ ਧਨੀਆ ਪੱਤਾ ਕੱਚਾ ਜਾਂ ਚਟਣੀ ਦੇ ਰੂਪ ...
ਸਰੀਰ ਦੀ ਸਾਰੀ ਮੈਟਾਬੌਲਿਕ ਕਿਰਿਆਵਾਂ ਦੇ ਸੰਚਾਲਨ ਵਿਚ ਕਿਸੇ ਨਾ ਕਿਸੇ ਐਂਜਾਈਮ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਸਵੇਰੇ ਬਿਸਤਰ ਤੋਂ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਅਸੀਂ ਜਿੰਨੇ ਕੰਮ ਕਰਦੇ ਹਾਂ, ਕਿਸੇ ਨਾ ਕਿਸੇ ਐਂਜਾਈਮ ਦੀ ਮਦਦ ਜ਼ਰੂਰ ਲੈਣੀ ਪੈਂਦੀ ਹੈ। ਜਦੋਂ ਅਸੀਂ ਕੋਈ ਚੀਜ਼ ਖਾਂਦੇ ਹਾਂ ਤਾਂ ਮੂੰਹ ਵਿਚ ਪਹੁੰਚਦੇ ਹੀ ਉਸ 'ਤੇ ਐਂਜਾਈਮ ਦੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਇਥੇ ਜਾਣ ਲੈਣਾ ਜ਼ਰੂਰੀ ਹੈ ਕਿ ਸਰੀਰ ਵਿਚ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਵਿਟਾਮਿਨ, ਹਾਰਮੋਨ ਆਦਿ ਵਿਚ ਬਦਲਣ ਦਾ ਕੰਮ ਵੀ ਐਂਜਾਈਮ ਦੇ ਬਿਨਾਂ ਪੂਰਾ ਨਹੀਂ ਹੋ ਸਕਦਾ।
ਐਂਜਾਈਮਾਂ ਦੀ ਭੂਮਿਕਾ ਦਵਾਈਆਂ ਦੇ ਬੁਰੇ ਪ੍ਰਭਾਵਾਂ ਨੂੰ ਘੱਟ ਕਰਨ, ਖੂਨ ਵਿਚ ਆਕਸੀਜਨ ਦੀ ਮਾਤਰਾ ਵਧਾਉਣ, ਚਮੜੀ 'ਤੇ ਦਾਗ਼-ਧੱਬਿਆਂ ਆਦਿ ਨੂੰ ਮਿਟਾਉਣ ਵਿਚ ਅਤਿਅੰਤ ਮਹੱਤਵਪੂਰਨ ਮੰਨੀ ਜਾਂਦੀ ਹੈ। ਸਰੀਰ ਦੇ ਜ਼ਖ਼ਮ ਭਰਨ ਲਈ ਵੀ ਇਨ੍ਹਾਂ ਦੀ ਸਹਾਇਤਾ ਜ਼ਰੂਰੀ ਹੈ।
ਹਰ ਐਂਜਾਈਮ ਵੱਖ-ਵੱਖ ਕੰਮ ਦਾ ਸੰਚਾਲਨ ਕਰਦਾ ਹੈ। ਕੁਝ ਐਂਜਾਈਮ ਸਰੀਰਕ ਸਰੰਚਨਾ ਵਿਚ ਸਹਾਇਤਾ ਦਿੰਦੇ ਹਨ, ਕੁਝ ਸਰੀਰ ਤੋਂ ਜ਼ਹਿਰੀਲੇ ਤੇ ਬੇਕਾਰ ...
ਹਰ ਵਿਅਕਤੀ ਦੀ ਨੀਂਦ ਦੀ ਜ਼ਰੂਰਤ ਵੱਖ-ਵੱਖ ਹੁੰਦੀ ਹੈ। ਕੁਝ ਲੋਕ 5-6 ਘੰਟੇ ਵਿਚ ਹੀ ਪੂਰੀ ਨੀਂਦ ਲੈ ਲੈਂਦੇ ਹਨ ਜਦ ਕਿ ਕੁਝ ਲੋਕਾਂ ਦੀ ਨੀਂਦ 7-8 ਘੰਟਿਆਂ ਵਿਚ ਵੀ ਪੂਰੀ ਨਹੀਂ ਹੁੰਦੀ। ਅਜਿਹੀ ਹਾਲਤ 'ਚ ਸਵਾਲ ਇਹ ਉੱਠਦਾ ਹੈ ਕਿ ਕਿੰਨਾ ਸੌਣਾ ਸਿਹਤ ਲਈ ਠੀਕ ਹੈ ਅਤੇ ਕਿੰਨਾ ਸੌਣਾ ਹਾਨੀਕਾਰਕ ਹੋ ਸਕਦਾ ਹੈ। ਹਾਲ ਹੀ ਵਿਚ ਹੋਏ ਇਕ ਸਰਵੇਖਣ ਅਨੁਸਾਰ ਇਕ ਦਿਨ ਵਿਚ 4 ਘੰਟੇ ਤੋਂ ਘੱਟ ਜਾਂ 11 ਘੰਟੇ ਤੋਂ ਜ਼ਿਆਦਾ ਸੌਣਾ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਅਧਿਐਨ ਵਿਚ ਪਾਇਆ ਗਿਆ ਕਿ 11 ਘੰਟੇ ਤੋਂ ਜ਼ਿਆਦਾ ਨੀਂਦ ਲੈਣ ਵਾਲਿਆਂ ਵਿਚ ਫੇਫੜਿਆਂ ਦੀ ਬਿਮਾਰੀ ਪਲਮੋਨਰੀ ਫਾਇਬ੍ਰੋਸਿਸ ਹੋਣ ਦੀ ਸੰਭਾਵਨਾ ਸਧਾਰਨ ਤੋਂ 3 ਗੁਣਾ ਜ਼ਿਆਦਾ ਹੋ ਜਾਂਦੀ ਹੈ। ਸਵੇਰੇ ਜ਼ਿਆਦਾ ਦੇਰ ਤੱਕ ਸੌਣ ਵਾਲੇ ਲੋਕਾਂ ਵਿਚ ਕੋਲੈਸਟ੍ਰੋਲ ਦਾ ਪੱਧਰ ਵਧ ਜਾਂਦਾ ਹੈ ਅਤੇ ਉਨ੍ਹਾਂ ਦੀ ਕਮਰ ਦਾ ਆਕਾਰ ਵੀ ਵਧ ਜਾਂਦਾ ਹੈ। 4 ਘੰਟੇ ਤੋਂ ਘੱਟ ਸੌਣ ਵਾਲਿਆਂ ਵਿਚ ਵੀ ਫੇਫੜਿਆਂ ਸਬੰਧੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਸਭ ਤੋਂ ਚੰਗਾ ਹੈ ਕਿ 7-8 ਘੰਟੇ ਦੀ ਨੀਂਦ ਲਈ ...
ਜੇਕਰ ਘਰ ਦਾ ਕੋਈ ਮੈਂਬਰ ਬਿਮਾਰ ਪੈ ਜਾਂਦਾ ਹੈ ਤਾਂ ਇਲਾਜ ਦੇ ਇਲਾਵਾ ਉਸ ਦੀ ਠੀਕ ਤਰ੍ਹਾਂ ਨਾਲ ਦੇਖਭਾਲ ਵੀ ਕਰਨੀ ਚਾਹੀਦੀ। ਇਸ ਤਰ੍ਹਾਂ ਨਾ ਕਰਨ 'ਤੇ ਪੀੜਤ ਖ਼ੁਦ ਨੂੰ ਲਾਚਾਰ ਤੇ ਨਕਾਰਾ ਸਮਝਣ ਲਗਦਾ ਹੈ ਜਿਸ ਨਾਲ ਉਸ ਦੀ ਮਾਨਸਿਕ ਸ਼ਾਂਤੀ ਭੰਗ ਹੋਣ ਲੱਗਦੀ ਹੈ ਅਤੇ ਉਹ ਲੰਮੇ ਸਮੇਂ ਤੱਕ ਠੀਕ ਨਹੀਂ ਹੋ ਪਾਉਂਦਾ।
ਰੋਗੀ ਦਾ ਕਮਰਾ ਹਮੇਸ਼ਾ ਏਕਾਂਤ ਵਿਚ ਹੋਣਾ ਚਾਹੀਦਾ ਤਾਂ ਕਿ ਉਸ ਨੂੰ ਸ਼ੋਰ-ਸ਼ਰਾਬੇ ਤੋਂ ਬਚਾਇਆ ਜਾ ਸਕੇ ਅਤੇ ਉਸ ਨੂੰ ਸੌਣ ਵਿਚ ਕਿਸੇ ਤਰ੍ਹਾਂ ਦਾ ਮੁਸ਼ਕਿਲ ਪੈਦਾ ਨਾ ਹੋਵੇ। ਇਸ ਦਾ ਕਮਰਾ ਰਸੋਈ ਤੋਂ ਦੂਰ ਹੋਣਾ ਚਾਹੀਦਾ ਕਿਉਂਕਿ ਰਸੋਈ ਵਿਚ ਪ੍ਰੈਸ਼ਰ ਕੁੱਕਰ, ਮਿਕਸੀ ਤੇ ਓਵਨ ਦੀ ਗੰਧ ਉਸ ਨੂੰ ਪ੍ਰੇਸ਼ਾਨ ਕਰੇਗੀ। ਮਰੀਜ਼ ਦਾ ਕਮਰਾ ਏਨਾ ਏਕਾਂਤ ਵਿਚ ਵੀ ਨਾ ਹੋਵੇ ਕਿ ਦੂਜੇ ਉਸ ਦੀ ਖ਼ਬਰ ਵੀ ਨਾ ਲੈ ਸਕਣ ਜਾਂ ਜ਼ਰੂਰਤ ਪੈਣ 'ਤੇ ਬੁਲਾਇਆ ਵੀ ਨਾ ਜਾ ਸਕੇ। ਉਸ ਨੂੰ ਅਹਿਸਾਸ ਵੀ ਨਾ ਹੋਵੇ ਕਿ ਮੈਨੂੰ ਘਰ ਵਾਲਿਆਂ ਨੇ ਇਕ ਕੋਨੇ ਵਿਚ ਸੁੱਟ ਦਿੱਤਾ ਹੈ। ਬਿਹਤਰ ਹੋਵੇ ਉਸ ਦੇ ਬਿਸਤਰ ਦੇ ਕੋਲ ਕਾਲਬੈੱਲ ਦੀ ਵਿਵਸਥਾ ਕਰ ਦੇਣੀ ਚਾਹੀਦੀ ਹੈ।
ਰੋਗੀ ਦਾ ਕਮਰਾ ਬਾਥਰੂਮ ਤੋਂ ਦੂਰ ਨਹੀਂ ਹੋਣਾ ...
ਮੇਥੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਇਸ ਦਾ ਸੇਵਨ ਸਰਦੀਆਂ ਵਿਚ ਜ਼ਿਆਦਾ ਹੁੰਦਾ ਹੈ। ਇਸ ਦਾ ਸੇਵਨ ਤੁਸੀਂ ਸਬਜ਼ੀ, ਪਰੌਂਠੇ, ਸਾਗ ਦੇ ਰੂਪ ਵਿਚ ਕਰ ਸਕਦੇ ਹੋ। ਇਸ ਵਿਚ ਵਿਟਾਮਿਨ, ਆਇਰਨ, ਖਣਿਜ ਅਤੇ ਫਾਈਬਰਸ ਭਰਪੂਰ ਮਾਤਰਾ ਵਿਚ ਹੁੰਦੇ ਹਨ। ਮੇਥੀ ਕੋਲੈਸਟ੍ਰੋਲ ਪੱਧਰ ਨੂੰ ਘੱਟ ਕਰਨ ਲਈ, ਵਾਧੂ ਸ਼ੂਗਰ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰਦੀ ਹੈ। ਜੇਕਰ ਤੁਸੀਂ ਹਰ ਰੋਜ਼ 200 ਤੋਂ 300 ਗ੍ਰਾਮ ਮੇਥੀ ਖਾਂਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ...
ਥਾਇਰਾਇਡ ਗ੍ਰੰਥੀ ਸਾਡੇ ਗਲੇ ਦੇ ਅੰਦਰਲੇ ਹਿੱਸੇ ਵਿਚ ਹੁੰਦੀ ਹੈ। ਇਸ ਵਿਚੋਂ "੩, "੪, "S8 ਨਾਂਅ ਦੇ ਹਾਰਮੋਨ ਨਿਕਲਦੇ ਹਨ, ਜੋ ਕਿ ਸਾਡੇ ਸਰੀਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਅਤੇ ਸਾਡੇ ਸਰੀਰ ਦੇ ਵਿਕਾਸ ਵਿਚ ਮਦਦ ਕਰਦੇ ਹਨ। ਜਦੋਂ ਕਿਸੇ ਕਾਰਨ ਥਾਇਰਾਇਡ ਗ੍ਰੰਥੀ ਠੀਕ ਤਰ੍ਹਾਂ ਕੰਮ ਨਹੀਂ ਕਰਦੀ ਅਤੇ ਇਨ੍ਹਾਂ ਹਾਰਮੋਨਾਂ ਦਾ ਅਸੰਤੁਲਨ ਹੋ ਜਾਂਦਾ ਹੈ ਤਾਂ ਸਿੱਟੇ ਵਜੋਂ ਥਾਇਰਾਇਡ ਸਬੰਧੀ ਰੋਗ ਸਾਹਮਣੇ ਆਉਂਦੇ ਹਨ। ਜਦੋਂ ਇਹ ਹਾਰਮੋਨ ਸਰੀਰ ਵਿਚ ਘੱਟ ਜਾਂਦੇ ਹਨ ਤਾਂ ਇਸ ਨੂੰ ਹਾਇਪੋ-ਥਾਇਰਾਇਡ ਕਹਿੰਦੇ ਹਨ ਅਤੇ ਸਰੀਰ ਵਿਚ ਇਨ੍ਹਾਂ ਦੇ ਵਧਣ ਨੂੰ ਹਾਇਪਰਥਾਇਰਾਇਡ ਕਹਿੰਦੇ ਹਨ। ਇਨ੍ਹਾਂ ਦੋਵਾਂ ਬਿਮਾਰੀਆਂ ਵਿਚ ਵੱਖ-ਵੱਖ ਤਰ੍ਹਾਂ ਦੇ ਲੱਛਣ ਪਾਏ ਜਾਂਦੇ ਹਨ। ਹਾਇਪੋਥਾਇਰਾਇਡ ਵਿਚ ਰੋਗੀ ਦੇ ਸਰੀਰ ਵਿਚ ਫੁਲਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰੀਰ ਦੇ ਸਾਰੇ ਜੋੜਾਂ ਵਿਚ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ। ਮਰੀਜ਼ ਦੀ ਭੁੱਖ ਅਤੇ ਪਿਆਸ ਘਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਨੀਂਦ ਬਹੁਤ ਵੱਧ ਜਾਂਦੀ ਹੈ। ਸਰੀਰ ਵਿਚ ਸੁਸਤੀ ਅਤੇ ਥਕਾਵਟ ਰਹਿੰਦੀ ਹੈ। ਮਰੀਜ਼ ਠੰਢ ਜ਼ਿਆਦਾ ਮਹਿਸੂਸ ...
ਅੱਥਰੂ ਸਿਰਫ਼ ਗ਼ਮ ਦਾ ਇਜ਼ਹਾਰ ਕਰਨ ਲਈ ਹੀ ਨਹੀਂ ਵਹਾਏ ਜਾਂਦੇ ਸਗੋਂ ਇਨ੍ਹਾਂ ਦੇ ਵਹਾਉਣ ਨਾਲ ਅਨੇਕ ਰੋਗਾਂ ਦਾ ਵੀ ਅੰਤ ਹੁੰਦਾ ਹੈ। ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਜੋ ਵਿਅਕਤੀ ਅੱਥਰੂਆਂ ਦੀ ਮਦਦ ਨਾਲ ਆਪਣੇ ਗ਼ਮ ਜਾਂ ਖ਼ੁਸ਼ੀ ਦਾ ਇਜ਼ਹਾਰ ਨਹੀਂ ਕਰਦਾ, ਉਸ ਦਾ ਮਨ ਹੀ ਬਿਮਾਰ ਹੋ ਜਾਂਦਾ ਹੈ।
ਅੱਥਰੂ ਵਿਚ ਇਕ ਤਰ੍ਹਾਂ ਦੀ ਅਨੋਖੀ ਕੀਟਾਣੂਨਾਸ਼ਕ ਸ਼ਕਤੀ ਹੁੰਦੀ ਹੈ। ਇਹ ਅੱਖਾਂ ਵਿਚ ਜਮ੍ਹਾਂ ਗੰਦਗੀ ਨੂੰ ਧੋ ਕੇ ਉਸ ਦੀ ਸਫ਼ਾਈ ਤਾਂ ਕਰਦੀ ਹੀ ਹੈ, ਨਾਲ ਹੀ ਬਾਹਰੀ ਵਾਤਾਵਰਨ ਤੋਂ ਅੱਖਾਂ ਵਿਚ ਪੁਹੰਚਣ ਵਾਲੇ ਆਦ੍ਰਿਸ਼ ਕੀਟਾਣੂਆਂ ਨੂੰ ਵੀ ਨਸ਼ਟ ਕਰ ਦਿੰਦੀ ਹੈ।
ਸ਼ੌਕ ਨਾਲ ਕੋਈ ਰੋਣਾ ਨਹੀਂ ਚਾਹੁੰਦਾ ਅਤੇ ਚਾਹੁੰਦੇ ਹੋਏ ਵੀ ਰੋਣਾ ਸੌਖਾ ਨਹੀਂ ਹੈ ਪਰ ਦਿਆ, ਦਿਆਲਤਾ, ਪ੍ਰੇਮ, ਵਿਛੋੜਾ ਆਦਿ ਦੀ ਸਥਿਤੀ ਵਿਚ ਆਦਮੀ ਆਪਣੇ-ਆਪ ਨੂੰ ਰੋਕ ਨਹੀਂ ਪਾਉਂਦਾ ਅਤੇ ਅੱਥਰੂ ਬਹਿ ਨਿਕਲਦੇ ਹਨ। ਏਨੇ ਹੀ ਸਮੇਂ ਵਿਚ ਟਪਕਣ ਵਾਲੇ ਅੱਥਰੂ ਅੱਖਾਂ ਨੂੰ ਸਿਹਤਮੰਦ ਬਣਾਈ ਰੱਖਣ ਵਿਚ ਸਹਾਈ ਹੁੰਦੇ ਹਨ।
ਵਿਗਿਆਨਕ ਵਿਸ਼ਲੇਸ਼ਕਾਂ ਅਨੁਸਾਰ ਅੱਥਰੂਆਂ ਵਿਚ 94 ਫ਼ੀਸਦੀ ਪਾਣੀ ਹੁੰਦਾ ਹੈ। ਸਿਰਫ਼ ਛੇ ਫ਼ੀਸਦੀ ਰਸਾਇਣਕ ਯੋਗਿਕ ...
ਮਟਰ ਬਚਾਏ ਪੇਟ ਦੇ ਕੈਂਸਰ ਤੋਂ
ਮਟਰ ਨੂੰ ਕਿਸੇ ਵੀ ਰੂਪ ਵਿਚ ਖਾਓ, ਚਾਹੇ ਪੁਲਾਵ ਵਿਚ ਜਾਂ ਸਬਜ਼ੀ ਵਿਚ, ਇਸ ਦਾ ਸਵਾਦ ਬਹੁਤ ਚੰਗਾ ਹੁੰਦਾ ਹੈ। ਮਟਰ ਬਹੁਤ ਫਾਇਦੇਮੰਦ ਹੁੰਦਾ ਹੈ। 100 ਗ੍ਰਾਮ ਮਟਰ ਤੋਂ ਤੁਸੀਂ 60 ਕੈਲੋਰੀਜ਼ ਹਾਸਲ ਕਰਦੇ ਹੋ। ਇਸ ਵਿਚ ਕੈਲਰੀਜ਼ ਘੱਟ ਹੁੰਦੀਆਂ ਹਨ ਅਤੇ ਨਿਊਟ੍ਰਿਸ਼ੀਅਨਸ ਜ਼ਿਆਦਾ। ਹਾਲ ਹੀ ਵਿਚ ਹੋਏ ਇਕ ਸਰਵੇਖਣ ਅਨੁਸਾਰ ਮਟਰ ਪੇਟ ਦੇ ਕੈਂਸਰ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਦਿੰਦਾ ਹੈ।
ਸਰਦੀ ਤੋਂ ਦੂਰ ਰੱਖੇ ਸਰ੍ਹੋਂ ਦਾ ਸਾਗ
ਸਰ੍ਹੋਂ ਦੇ ਬੂਟੇ ਵਿਚ ਕਈ ਤਰ੍ਹਾਂ ਦੇ ਨਿਊਟ੍ਰੀਸ਼ੀਅਨਸ ਪਾਏ ਜਾਂਦੇ ਹਨ। ਵਿਟਾਮਿਨਜ਼, ਖਣਿਜ ਅਤੇ ਐਂਟੀ ਆਕਸੀਡੈਂਟ ਦੀ ਮਾਤਰਾ ਭਰਪੂਰ ਹੁੰਦੀ ਹੈ। ਸਰ੍ਹੋਂ ਦੇ ਸਾਗ ਨੂੰ ਜੇਕਰ ਪਾਲਕ ਅਤੇ ਬਾਥੂ ਦੇ ਨਾਲ ਮਿਲਾ ਕੇ ਬਣਾਇਆ ਜਾਵੇ ਤਾਂ ਸਰਦੀ ਵਿਚ ਗਰਮੀ ਦਾ ਅਹਿਸਾਸ ਹੁੰਦਾ ਹੈ।
ਆਂਵਲੇ ਵਿਚ ਭਰਪੂਰ ਹੁੰਦਾ ਹੈ ਵਿਟਾਮਿਨ ਸੀ
ਆਂਵਲੇ ਵਿਚ ਮੌਜੂਦ ਕੁਝ ਪੋਸ਼ਕ ਤੱਤ ਸਰਦੀ ਵਿਚ ਬਹੁਤ ਫਾਇਦੇਮੰਦ ਹੁੰਦੇ ਹਨ। ਆਂਵਲੇ ਵਿਚ ਮੌਜੂਦ ਵਿਟਾਮਿਨ ਸੀ ਹਾਜ਼ਮਾ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਵਿਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਸਰੀਰ ...
ਲੰਡਨ ਯੂਨੀਵਰਸਿਟੀ ਦੇ ਮਨੋਵਿਗਿਆਨੀਆਂ ਅਨੁਸਾਰ ਸਰੀਰ ਅਤੇ ਦਿਮਾਗ਼ ਨੂੰ ਜ਼ਿਆਦਾ ਅਰਾਮ ਦੇਣ ਨਾਲ ਵੀ ਤਣਾਅ ਵਧਦਾ ਹੈ। ਜੋ ਲੋਕ ਸੇਵਾ ਮੁਕਤੀ ਤੋਂ ਬਾਅਦ ਆਪਣੇ ਘਰ ਵਿਚ ਬਿਨਾਂ ਕਿਸੇ ਕੰਮ ਤੋਂ ਬੈਠੇ ਰਹਿੰਦੇ ਹਨ, ਉਨ੍ਹਾਂ ਦਾ ਵਿਆਹਤਾ ਜੀਵਨ ਵੀ ਤਣਾਅਗ੍ਰਸਤ ਹੋ ਜਾਂਦਾ ਹੈ। ਪਤਨੀ ਛੋਟੀਆਂ-ਛੋਟੀਆਂ ਗੱਲਾਂ 'ਤੇ ਝਿੜਕਣ ਲੱਗਦੀ ਹੈ ਅਤੇ ਬੱਚੇ-ਨੂੰਹ ਅਤੇ ਪੋਤੇ-ਪੋਤੀਆਂ ਵੀ ਉਨ੍ਹਾਂ ਨੂੰ ਨਿਕੰਮਾ ਸਮਝ ਕੇ ਉਨ੍ਹਾਂ ਦਾ ਅਨਾਦਰ ਕਰਦੇ ਰਹਿੰਦੇ ਹਨ। ਵਿਗਿਆਨੀਆਂ ਅਨੁਸਾਰ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਸਮਾਜ ਸੇਵਾ ਆਦਿ ਵਿਚ ਆਪਣਾ ਸਮਾਂ ਦੇਣਾ ਸ਼ੁਰੂ ਕਰਨਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX