ਤਾਜਾ ਖ਼ਬਰਾਂ


ਅਧਿਆਪਕਾਂ ਦੇ ਨਿੱਜੀ ਮਸਲਿਆਂ ਦੀ ਸੁਣਵਾਈ ਅੱਜ ਪਠਾਨਕੋਟ ਜ਼ਿਲ੍ਹੇ ਤੋਂ ਹੋਵੇਗੀ
. . .  11 minutes ago
ਤਿੰਨ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  34 minutes ago
ਸਿਧਵਾਂ ਬੇਟ, 11 ਜੁਲਾਈ (ਜਸਵੰਤ ਸਿੰਘ ਸਲੇਮਪੁਰੀ) - ਸਥਾਨਿਕ ਕਸਬੇ ਦੇ ਤਿੰਨੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਹੈ। ਜਿਸ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਕਸਬੇ ਦੇ ਲੋਕਾਂ ਨੇ ਇਸ ਨੂੰ...
ਡਾ. ਰੋਹਿਤ ਮਹਿਤਾ ਨੇ ਸੰਭਾਲਿਆ ਐਸ.ਐਮ.ਓ ਤਰਨ ਤਾਰਨ ਦਾ ਚਾਰਜ
. . .  44 minutes ago
ਤਰਨਤਾਰਨ 11 ਜੁਲਾਈ (ਹਰਿੰਦਰ ਸਿੰਘ) - ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਡਾ. ਰੋਹਿਤ ਮਹਿਤਾ ਨੇ ਬਤੌਰ ਐਸ.ਐਮ.ਓ ਸਿਵਲ ਹਸਪਤਾਲ ਤਰਨ ਤਾਰਨ ਦਾ ਚਾਰਜ ਸੰਭਾਲਿਆ। ਇਸ ਤੋਂ ਪਹਿਲਾਂ ਡਾ. ਰੋਹਿਤ ਮਹਿਤਾ ਖੇਮਕਰਨ...
ਲਹਿਰਾਗਾਗਾ ਦਾ ਸਟੇਸ਼ਨ ਮਾਸਟਰ ਕੋਰੋਨਾ ਦੀ ਲਪੇਟ 'ਚ
. . .  46 minutes ago
ਲਹਿਰਾਗਾਗਾ, 11 ਜੁਲਾਈ (ਅਸ਼ੋਕ ਗਰਗ) - ਰੇਲਵੇ ਸਟੇਸ਼ਨ ਲਹਿਰਾਗਾਗਾ ਵਿਖੇ ਤਾਇਨਾਤ ਰੇਲਵੇ ਸਟੇਸ਼ਨ ਮਾਸਟਰ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਮਗਰੋਂ ਸਿਹਤ ਵਿਭਾਗ ਦੀ ਟੀਮ ਉਸ ਨੂੰ ਕੋਵਿਡ ਸੈਂਟਰ ਘਾਬਦਾ ਵਿਖੇ...
ਆਈ.ਸੀ.ਐਸ.ਈ ਦਸਵੀਂ ਦੇ ਨਤੀਜਿਆਂ ਚ ਸੇਂਟ ਫਰਾਂਸਿਸ ਸਕੂਲ ਬਟਾਲਾ ਦੇ ਵਿਦਿਆਰਥੀ ਛਾਏ-ਅਕਸ਼ਿਤ ਮਹਾਜਨ ਨੇ 98.20% ਅੰਕ ਹਾਸਲ ਕੀਤੇ
. . .  about 1 hour ago
ਬਟਾਲਾ, 11 ਜੁਲਾਈ (ਕਾਹਲੋਂ) - ਆਈ.ਸੀ.ਐਸ.ਈ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਸੇਂਟ ਫਰਾਂਸਿਸ ਸਕੂਲ ਬਟਾਲਾ ਦੇ ਵਿਦਿਆਰਥੀ ਛਾਏ ਹਨ। ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਫਾਦਰ ਪੀਜੇ ਜੋਸਫ ਨੇ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀ ਅਕਸ਼ਿਤ ਮਹਾਜਨ...
ਐਲ.ਓ.ਸੀ. ਕੋਲ ਮੁੱਠਭੇੜ, ਦੋ ਅੱਤਵਾਦੀ ਢੇਰ
. . .  about 1 hour ago
ਸ੍ਰੀਨਗਰ, 11 ਜੁਲਾਈ - ਜੰਮੂ ਕਸ਼ਮੀਰ ਦੇ ਕੁਪਵਾੜਾ ਦੇ ਨੌਗਾਮ ਸੈਕਟਰ 'ਚ ਅੱਜ ਸਵੇਰੇ ਐਲ.ਓ.ਸੀ. ਦੇ ਕੋਲ ਭਾਰਤੀ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਹੋਈ ਮੁੱਠਭੇੜ 'ਚ ਦੋ ਅੱਤਵਾਦੀ ਮਾਰੇ ਗਏ ਹਨ। ਅਜੇ ਤੱਕ ਦੀ ਖ਼ਬਰ ਮੁਤਾਬਿਕ...
ਬਿਹਾਰ ਮੁੱਖ ਮੰਤਰੀ ਰਿਹਾਇਸ਼ ਦੇ 80 ਤੋਂ ਵੱਧ ਅਮਲਾ ਕੋਰੋਨਾ ਤੋਂ ਪੀੜਤ
. . .  about 1 hour ago
ਪਟਨਾ, 11 ਜੁਲਾਈ - ਬਿਹਾਰ ਦੇ ਮੁੱਖ ਮੰਤਰੀ ਰਿਹਾਇਸ਼ ਦਫ਼ਤਰ 'ਚ ਕੋਰੋਨਾਵਾਇਰਸ ਦਾ ਕਹਿਰ ਵੱਧ ਰਿਹਾ ਹੈ। ਇੱਥੇ ਹੁਣ ਤੱਕ 80 ਤੋਂ ਵੱਧ ਲੋਕ ਕੋਰੋਨਾ ਦੀ ਲਪੇਟ 'ਚ ਆ ਚੁੱਕੇ ਹਨ। ਵੱਡੀ ਗਿਣਤੀ ਵਿਚ ਸੁਰੱਖਿਆ ਕਰਮਚਾਰੀ ਵੀ...
ਪੰਜਾਬ ਦੇ ਕਈ ਥਾਈਂ ਪਿਆ ਮੀਂਹ , ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਮਿਲੀ ਕੁੱਝ ਰਾਹਤ
. . .  about 2 hours ago
ਲੋਹੀਆਂ ਖ਼ਾਸ/ਸੁਲਤਾਨਪੁਰ ਲੋਧੀ/ਤਪਾ ਮੰਡੀ, 11 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ/ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ/ਵਿਜੇ ਸ਼ਰਮਾ) - ਲੋਹੀਆਂ ਅਤੇ ਆਸ ਪਾਸ ਦੇ ਇਲਾਕਿਆਂ ਚ ਬੱਦਲਾਂ ਦੀ ਕਈ ਦਿਨਾਂ ਦੀ ਘੁੰਮਣਘੇਰੀ ਤੋਂ ਬਾਅਦ ਅੱਜ ਸਵੇਰੇ 6.30 ਵਜੇ ਪਏ...
ਅੱਜ ਦਾ ਵਿਚਾਰ
. . .  about 2 hours ago
ਕਰੰਟ ਲੱਗਣ ਨਾਲ ਪਿਤਾ -ਪੁੱਤਰ ਦੀ ਮੌਤ
. . .  1 day ago
ਜਲੰਧਰ ,10 ਜੁਲਾਈ {ਸ਼ਿਵ ਸ਼ਰਮਾ } - ਪੀਰ ਬੋਦਲਾ ਬਾਜ਼ਾਰ ‘ਚ ਤੇਜ਼ ਹਨੇਰੀ ,ਮੀਂਹ ਪੈਣ ਕਾਰਨ ਬਿਜਲੀ ਦੀ ਟੁੱਟੀ ਪਈ ਤਾਰ ਕਾਰਨ ਕਰੰਟ ਲੱਗਣ ਨਾਲ ਪਿਤਾ -ਪੁੱਤਰ ਦੀ ਮੌਤ ਹੋ ਗਈ ।
ਸੋਨੀਆ ਗਾਂਧੀ ਕੱਲ੍ਹ ਨੂੰ ਵੀਡੀਓ ਕਾਨਫਰੰਂਸਿੰਗ ਰਾਹੀਂ ਕਰਨਗੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ
. . .  1 day ago
ਨਵੀਂ ਦਿੱਲੀ, 10 ਜੁਲਾਈ - ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਕੱਲ੍ਹ ਨੂੰ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਆਰਥਿਕ ਮੁੱਦਿਆਂ ਅਤੇ ਕੋਵਿਡ-19 ਦੇ ਚੱਲਦਿਆਂ ਬਣੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਵੀਡੀਓ...
ਐੱਸ.ਡੀ.ਐਮ. ਫਗਵਾੜਾ ਨਾਲ ਮੀਟਿੰਗ 'ਚ ਭਾਗ ਲੈਣ ਵਾਲੇ ਦਰਜਨ ਤੋਂ ਵੱਧ ਅਧਿਕਾਰੀ ਇਕਾਂਤਵਾਸ
. . .  1 day ago
ਕਪੂਰਥਲਾ, 10 ਜੁਲਾਈ (ਅਮਰਜੀਤ ਕੋਮਲ, ਦੀਪਕ ਬਜਾਜ) - ਐੱਸ.ਡੀ.ਐਮ. ਫਗਵਾੜਾ ਦੇ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਨਾਲ ਇਕ ਮੀਟਿੰਗ ਵਿਚ ਭਾਗ ਲੈਣ ਵਾਲੇ ਅੱਧੀ ਦਰਜਨ ਤੋਂ ਵੱਧ ਅਧਿਕਾਰੀ ਇਕਾਂਤਵਾਸ ਵਿਚ ਚਲੇ ਗਏ ਹਨ। ਪਤਾ......
ਕਰਜ਼ਾਈ ਕਿਸਾਨ ਵਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ
. . .  1 day ago
ਮਾਨਸਾ, 10 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲੇ ਦੇ ਪਿੰਡ ਰੱਲਾ ਦੇ ਨੌਜਵਾਨ ਕਿਸਾਨ ਨੇ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ । ਮ੍ਰਿਤਕ ਦੀ ਲਾਸ਼ ਸਥਾਨਕ ਚਕੇਰੀਆਂ ਰੋਡ 'ਤੇ ਰੇਲਵੇ ਫਾਟਕ ਨੇੜਿਉਂ ਝਾੜੀਆਂ 'ਚੋਂ ਮਿਲੀ ਹੈ। ਹਾਸਲ ਹੋਈ ਜਾਣਕਾਰੀ ਅਨੁਸਾਰ ਇਕ ਏਕੜ ਜ਼ਮੀਨ ਦਾ ਮਾਲਕ ਬੂਟਾ ਸਿੰਘ (35) ਪੁੱਤਰ ਭੂਰਾ ਸਿੰਘ ਮਾਨਸਾ ਵਿਖੇ ਰੀਪਰ...
ਸ਼ਨੀਵਾਰ ਤੇ ਐਤਵਾਰ ਨੂੰ ਮਮਦੋਟ ਰਹੇਗਾ ਮੁਕੰਮਲ ਬੰਦ
. . .  1 day ago
ਪੰਜਾਬ ਸਰਕਾਰ ਨੇ ਵੱਖ-ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਲਿਆ ਫ਼ੈਸਲਾ
. . .  1 day ago
ਅਜਨਾਲਾ, 10 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਨੇ ਵੱਖ ਵੱਖ ਜਮਾਤਾਂ ਦੀਆਂ ਲੰਬਿਤ ਪਈਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ...
ਨਵਾਂ ਸ਼ਹਿਰ 'ਚ ਕੋਰੋਨਾ ਦੇ ਪੰਜ ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਨਵਾਂ ਸ਼ਹਿਰ, 10 ਜੁਲਾਈ (ਗੁਰਬਖ਼ਸ਼ ਸਿੰਘ ਮਹੇ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਹਿੱਸਿਆਂ 'ਚ...
ਨਸ਼ੀਲੀਆਂ ਗੋਲੀਆ ਸਮੇਤ 4 ਕਾਬੂ
. . .  1 day ago
ਲੋਪੋਕੇ, 10 ਜੁਲਾਈ (ਗੁਰਵਿੰਦਰ ਸਿੰਘ ਕਲਸੀ)- ਡੀ.ਐੱਸ.ਪੀ ਚੋਗਾਵਾ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ 'ਚ ਥਾਣਾ ਲੋਪੋਕੇ ਅਤੇ ਕੱਕੜ ...
ਮਮਦੋਟ (ਫ਼ਿਰੋਜ਼ਪੁਰ) ਨਾਲ ਸੰਬੰਧਿਤ ਬੀ.ਐੱਸ.ਐੱਫ ਦੇ ਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਮਦੋਟ, 10 ਜੁਲਾਈ (ਸੁਖਦੇਵ ਸਿੰਘ ਸੰਗਮ) - ਬੀ.ਐੱਸ.ਐੱਫ ਸੈਕਟਰ ਮਮਦੋਟ ਨਾਲ ਸਬੰਧਿਤ ਇੱਕ ਜਵਾਨ ਦੀ ਰਿਪੋਰਟ ਅੱਜ...
ਪੁਲਿਸ ਨੇ ਕੁੱਝ ਹੀ ਘੰਟਿਆਂ 'ਚ ਸੁਲਝਾਇਆ ਆਦਮਪੁਰ 'ਚ ਵਿਅਕਤੀ ਦੇ ਹੋਏ ਕਤਲ ਦਾ ਮਾਮਲਾ
. . .  1 day ago
700 ਗ੍ਰਾਮ ਅਫ਼ੀਮ ਸਮੇਤ ਇੱਕ ਕਾਬੂ
. . .  1 day ago
ਜੋਧਾਂ, 10 ਜੁਲਾਈ (ਗੁਰਵਿੰਦਰ ਸਿੰਘ ਹੈਪੀ) - ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਪੈਂਦੇ ਪੁਲਿਸ ਥਾਣਾ ਜੋਧਾਂ ਦੇ ਇੰਚਾਰਜ ...
ਲੁਧਿਆਣਾ 'ਚ ਕੋਰੋਨਾ ਨਾਲ ਸਬੰਧਿਤ 43 ਨਵੇਂ ਮਾਮਲਿਆਂ ਦੀ ਪੁਸ਼ਟੀ
. . .  1 day ago
ਲੁਧਿਆਣਾ, 10 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ 'ਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰ ਕੇ ਅੱਜ ਵੀ ਸਾਢੇ ਤਿੰਨ...
ਪਟਿਆਲਾ 'ਚ 22 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ
. . .  1 day ago
ਪਟਿਆਲਾ, 10 ਜੁਲਾਈ (ਮਨਦੀਪ ਸਿੰਘ ਖਰੋੜ)- 22 ਹੋਰ ਵਿਅਕਤੀਆਂ ਦੀ ਕੋਵਿਡ ਰਿਪੋਰਟ ਪਾਜ਼ੀਟਿਵ ਆਉਣ ਤੋ ਬਾਅਦ ਜ਼ਿਲ੍ਹੇ '..
ਰਾਜਪੁਰਾ ਸ਼ਹਿਰ 'ਚ ਅੱਜ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਰਾਜਪੁਰਾ, 10 ਜੁਲਾਈ (ਰਣਜੀਤ ਸਿੰਘ)- ਰਾਜਪੁਰਾ ਸ਼ਹਿਰ ਵਿੱਚ ਨਲਾਸ ਰੋਡ 'ਤੇ ਰਹਿਣ ਵਾਲੇ ਇਕ 49 ਸਾਲਾ ਵਿਅਕਤੀ....
ਬੁਢਲਾਡਾ 'ਚ ਲਏ ਗਏ ਕੋਰੋਨਾ ਦੇ ਰਿਕਾਰਡ 280 ਸੈਂਪਲ
. . .  1 day ago
ਬੁਢਲਾਡਾ, 10 ਜੁਲਾਈ (ਸਵਰਨ ਸਿੰਘ ਰਾਹੀ)- ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਭਰ ਅੰਦਰ ਜਾਰੀ ...
ਭੂ ਮਾਫ਼ੀਆ ਵੱਲੋਂ ਰਿਆਸਤੀ ਕਿਲ੍ਹੇ ਅਤੇ ਰਾਜ ਮਹਿਲ 'ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼
. . .  1 day ago
ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਰਿਆਸਤ ਦੀ ਬਹੁ ਕਰੋੜੀ ਜਾਇਦਾਦ ਅੱਜ ਫਿਰ ਸੁਰਖ਼ੀਆਂ 'ਚ ਆ ਗਈ ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਬਾਰੂ ਡਾਕੂ ਤੇ ਬੁੱਢੀ ਮਾਈ

ਇਹ ਉਸ ਇਲਾਕੇ ਦੀ ਗੱਲ ਹੈ ਜਿੱਥੇ ਗਰਮੀਆਂ ਵਿਚ ਤੇਜ਼ ਧੂੜ ਭਰੀਆਂ ਹਨੇਰੀਆਂ ਵਗਦੀਆਂ।
ਵਾਵਰੋਲੇ ਅਸਮਾਨ ਉੱਠਦੇ। ਕਈ ਵਾਰ ਮਹੀਨਿਆਂ ਬੱਧੀ ਮੀਂਹ ਨਾ ਪੈਂਦਾ। ਧਰਤੀ ਸੜ ਬਲ ਜਾਂਦੀ। ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਲਈ ਬਣਾਏ ਤਲਾਬ ਵੀ ਸੁੱਕ ਜਾਂਦੇ। ਪਸ਼ੂ ਪੰਛੀਆਂ ਦੀਆਂ ਜੀਭਾਂ ਗਰਮੀ ਨਾਲ ਬਾਹਰ ਆ ਜਾਂਦੀਆਂ। ਬਰਾਨੀਆਂ ਥਾਵਾਂ 'ਤੇ ਉੱਗਿਆ ਘਾਹ ਸੁੱਕ ਜਾਂਦਾ। ਲੋਕ ਮੀਂਹ ਪਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਕਰਮ-ਕਾਂਡ ਕਰਦੇ। ਕਦੇ ਰੱਬ ਨੂੰ ਕੋਸਦੇ ਤੇ ਕਦੇ ਰੱਬ ਅੱਗੇ ਅਰਦਾਸਾਂ-ਬੇਨਤੀਆਂ ਕਰਦੇ।
ਇਸੇ ਇਲਾਕੇ ਦੇ ਇਕ ਪਿੰਡ ਗੁਨੇਰ ਵਿਚ ਇਕ ਬੁੱਢੀ ਮਾਈ ਰਹਿੰਦੀ ਸੀ। ਬੁੱਢੀ ਮਾਈ ਕੋਲ ਆਪਣੇ ਗੁਜ਼ਾਰੇ ਲਈ ਕੁਝ ਬੱਕਰੀਆਂ ਤੇ ਕੁਝ ਭੇਡਾਂ ਸਨ। ਪਹਿਲਾਂ ਪਹਿਲ ਜਦੋਂ ਮਾਈ ਜ਼ਿਆਦਾ ਵਡੇਰੀ ਨਹੀਂ ਸੀ ਤਾਂ ਭੇਡਾਂ ਬੱਕਰੀਆਂ ਨੂੰ ਉਹ ਆਪ ਦੂਰ ਚਾਰਨ ਜਾਇਆ ਕਰਦੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਪਿੰਡ ਦੇ ਲੋੋਕ ਵਾਰੀ ਨਾਲ ਉਸ ਦੀਆਂ ਭੇਡਾਂ-ਬੱਕਰੀਆਂ ਨੂੰ ਆਪਣੇ ਮਾਲ ਦੇ ਨਾਲ ਲੈ ਜਾਂਦੇ ਤੇ ਚਾਰ ਕੇ ਬੁੱਢੀ ਮਾਈ ਘਰ ਛੱਡ ਆਉਂਦੇ। ਬੁੱਢੀ ਮਾਈ ਦਾ ਆਪਣਾ ਪਰਿਵਾਰ ਭਾਵੇਂ ਨਹੀਂ ਸੀ ਪਰ ਪਿੰਡ ਦੇ ਲੋਕ ਉਸਦਾ ਬੜਾ ਮਾਣ ਕਰਦੇ ਸਨ। ਇਸ ਲਈ ਉਹ ਪੂਰੇ ਪਿੰਡ ਨੂੰ ਹੀ ਆਪਣਾ ਪਰਿਵਾਰ ਸਮਝਦੀ ਸੀ। ਮਾਈ ਨੂੰ ਦੇਸੀ ਦਵਾਈਆਂ ਦੇ ਬਹੁਤ ਸਾਰੇ ਨੁਖਸੇ ਜ਼ਬਾਨੀ ਯਾਦ ਸਨ। ਪਿੰਡ ਵਿਚ ਕਿਸੇ ਨੂੰ ਕੋਈ ਬਿਮਾਰੀ ਹੋਣੀ ਤਾਂ ਉਹ ਬੁੱਢੀ ਮਾਈ ਤੋਂ ਦਵਾਈ ਦਾ ਨੁਖਸਾ ਲੈਣ ਆ ਜਾਂਦਾ। ਕਈ ਵਾਰ ਉਹ ਆਪਣੇ ਕੋਲੋਂ ਵੀ ਦਵਾਈ ਦੇ ਕੇ ਲੋਕਾਂ ਨੂੰ ਰਾਜ਼ੀ ਕਰ ਦਿੰਦੀ ਕਦੇ ਕਿਸੇ ਤੋਂ ਪੈਸਾ ਨਾ ਲੈਂਦੀ। ਉਂਝ ਵੀ ਉਹ ਲੋਕਾਂ ਦੇ ਦੁੱਖ ਦਰਦ ਵਿਚ ਸ਼ਾਮਿਲ ਹੁੰਦੀ। ਲੋਕ ਉਸ ਦਾ ਬੜਾ ਮਾਣ ਕਰਦੇ ਸਨ। ਪਿੰਡ ਨੇ ਨਿੱਕੇ ਨਿੱਕੇ ਬੱਚੇ ਹਰ ਰੋਜ਼ ਮਾਈ ਦੇ ਘਰ ਖੇਡਣ ਲਈ ਚਲੇ ਜਾਂਦੇ। ਮਾਈ ਬੱਚਿਆਂ ਨਾਲ ਬੜਾ ਪਿਆਰ ਕਰਦੀ। ਕਈ ਵਾਰ ਉਹ ਬੱਚਿਆਂ ਨੂੰ ਖਾਣ ਲਈ ਚਿੱਬੜ, ਤਰਾਂ, ਖਰਬੂਜ਼ੇ ਵੀ ਦਿੰਦੀ।
ਇਸੇ ਇਲਾਕੇ ਵਿਚ ਹੀ ਇਕ ਬਾਰੂ ਨਾਂਅ ਦਾ ਡਾਕੂ ਰਹਿੰਦਾ ਸੀ। ਬਾਰੂ ਅਤੇ ਉਸ ਦੇ ਸਾਥੀਆਂ ਦੀ ਬੜੀ ਦੂਰ ਦੂੂਰ ਤੱਕ ਦਹਿਸ਼ਤ ਸੀ। ਬਾਰੂ ਬੜਾ ਨਿਰਦਈ ਇਨਸਾਨ ਸੀ। ਉਸ ਨੇ ਕਈ ਲੋਕਾਂ ਦੇ ਕਤਲ ਕੀਤੇ ਸਨ। ਕਈ ਵਾਰ ਪੁਲਿਸ ਬਾਰੂ ਨੂੰ ਫੜਨ ਲਈ ਛਾਪੇ ਮਾਰਦੀ, ਪਰ ਉਹ ਪੁਲਿਸ ਦੇ ਹੱਥ ਨਾ ਆਉਂਦਾ। ਉਸ ਦੇ ਸਿਰ ਦਾ ਇਨਾਮ ਰੱਖਿਆ ਹੋਇਆ ਸੀ। ਬਾਰੂ ਦੀ ਦਹਿਸ਼ਤ ਕਰਕੇ ਲੋਕ ਉਸ ਦੇ ਖਿਲਾਫ ਪੁਲਸ ਕੋਲ ਜਾਣ ਦੀ ਜੁਅੱਰਤ ਨਾ ਕਰਦੇ। ਉਹ ਲੋਕਾਂ ਤੋਂ ਜ਼ਬਰਦਸਤੀ ਧਨ ਸੋਨਾ ਤੇ ਹੋਰ ਕੀਮਤੀ ਚੀਜ਼ਾਂ ਖੋਹ ਲੈਂਦਾ ਵਿਰੋਧ ਕਰਨ ਵਾਲਿਆਂ ਨੂੰ ਮਾਰ ਸੁੱਟਦਾ, ਊਠਾਂ 'ਤੇ ਚੜ੍ਹ ਦੂਰ ਰੇਤਲੇ ਟਿਬਿਆਂ ਵੱਲ ਨਿਕਲ ਜਾਂਦਾ।
ਇਕ ਵਾਰ ਡਾਕੂ ਬਾਰੂ ਦਾ ਟੋਲਾ ਗੁਨੇਰ ਪਿੰਡ ਦੀ ਜੂਹ ਵਿਚ ਵਿਚਰ ਰਿਹਾ ਸੀ। ਜਦੋਂ ਸ਼ਾਮ ਵੇਲੇ ਰਾਤ ਦੇ ਖਾਣੇ ਦੀ ਗੱਲ ਹੋਈ ਤਾਂ ਬਾਰੂ ਦੇ ਇਕ ਸਾਥੀ ਨੇ ਕਿਹਾ ਅੱਜ ਉਸ ਦਾ ਬੱਕਰੇ ਦਾ ਮੀਟ ਖਾਣ ਨੂੰ ਦਿਲ ਕਰਦਾ ਹੈ। ਬਾਰੂ ਦੇ ਦੂਜੇ ਸਾਥੀਆਂ ਨੂੰ ਵੀ ਗੱਲ ਚੰਗੀ ਲੱਗੀ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਮੀਟ ਨਹੀਂ ਖਾਦਾ ਕਿਉਂ ਨਾ ਅੱਜ ਖਾਣੇ ਵਿਚ ਬੱਕਰੇ ਦਾ ਮੀਟ ਬਣਾਇਆ ਜਾਵੇ। ਉਨ੍ਹਾਂ 'ਚੋਂ ਇਕ ਸਾਥੀ ਬੋਲਿਆ ਗੁਨੇਰ ਪਿਂੰਡ ਵਿਚ ਇਕ ਬੁੱਢੀ ਮਾਈ ਰਹਿੰਦੀ ਹੈ। ਉਸ ਦੇ ਕੋਲ ਕਈ ਬੱਕਰੀਆਂ ਹਨ। ਚਲੋ ਉਸ ਤੋਂ ਕੁਝ ਬੱਕਰੇ-ਬੱਕਰੀਆਂ ਖੋਹ ਲੈ ਆਈਏ। ਹਨੇਰਾ ਹੁੰਦਿਆਂ ਹੀ ਡਾਕੂ ਮਾਈ ਦੇ ਘਰ ਆ ਵੜੇ। ਆਉਂਦਿਆਂ ਸਾਰ ਬਾਰੂ ਨੇ ਆਪਣੇ ਸਾਥੀਆਂ ਨੂੰ ਕਿਹਾ 'ਸਾਰੇ ਬੱਕਰੇ ਬੱਕਰੀਆਂ ਆਪਣੇ ਕਬਜ਼ੇ ਵਿਚ ਕਰ ਲਓ।' ਉਸ ਨੇ ਬੁੱਢੀ ਮਾਈ ਨੂੰ ਕਿਹਾ 'ਜੇਕਰ ਰੌਲਾ ਪਾਇਆ ਤਾਂ ਜਾਨੋਂ ਮਾਰ ਦਿਆਂਗਾ।'
ਬੁੱਢੀ ਮਾਈ ਨੇ ਕਿਹਾ 'ਮੇੇਰੇ ਕੋਲ ਮੇਰੇ ਜਿਊਣ ਦਾ ਆਸਰਾ ਮੇਰੀਆਂ ਬੱਕਰੀਆਂ ਹੀ ਹਨ। ਇਨ੍ਹਾਂ ਬਗੈਰ ਮੈਂ ਕਿਵੇਂ ਰਹਾਂਗੀ? ਮੇਰੀਆਂ ਬੱਕਰੀਆਂ ਮੇਰਾ ਪਰਿਵਾਰ ਹਨ। ਜੇਕਰ ਤੁਸੀਂ ਇਨ੍ਹਾਂ ਨੂੰ ਲੈ ਜਾਣਾ ਹੈ ਤਾਂ ਚੰਗਾ ਹੋਵੇਗਾ ਕਿ ਤੁਸੀਂ ਮੈਨੂੰ ਮਾਰ ਹੀ ਦੇਵੋ। ਮੈਂ ਇਨ੍ਹਾਂ ਬਗ਼ੈਰ ਨਹੀਂ ਰਹਿ ਸਕਾਂਗੀ।'
ਸੁਣਦਿਆਂ ਸਾਰ ਬਾਰੂ ਨੇ ਆਪਣੀ ਤਲਵਾਰ ਕੱਢ ਲਈ। ਬੁੱਢੀ ਮਾਈ ਨੇ ਕਿਹਾ ਰੁਕੋ। ਉਹ ਅੰਦਰ ਗਈ ਤੇ ਅੰਦਰੋਂ ਸੰਦੂਕ ਵਿਚੋਂ ਇਕ ਚਾਦਰ ਕੱਢ ਲਿਆਈ। ਉਸ ਨੇ ਚਾਦਰ ਬਾਰੂ ਦੇ ਹਵਾਲੇ ਕਰਦਿਆਂ ਕਿਹਾ 'ਆਹ ਲੈ ਇਹ ਚਾਦਰ ਲੈ, ਮੈਨੂੰ ਮਾਰਨ ਮਗਰੋਂ ਇਹ ਚਾਦਰ ਮੇਰੇ ਉਪਰ ਪਾ ਦੇਣੀ।'
ਬਾਰੂ ਬੜਾ ਹੈਰਾਨ ਹੋਇਆ। ਉਸ ਨੇ ਅੱਜ ਤੱਕ ਦੋ ਹੀ ਤਰ੍ਹਾਂ ਦੇ ਲੋਕ ਦੇਖੇ ਸਨ। ਇਕ ਉਹ ਜੋ ਉਸ ਤੋਂ ਡਰਦੇ ਉੇਸ ਦੇ ਪੈਰ ਫੜ ਲੈਂਦੇ ਸਨ, ਜਾਨ ਦੀ ਭੀਖ ਮੰਗਦੇ ਸਨ, ਦੂਜੇ ਉਹ ਜੋ ਉਸ ਦੇ ਨਾਲ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦੇ ਸਨ। ਪਰ ਬੁੱਢੀ ਮਾਈ ਉਨ੍ਹਾਂ ਤੋਂ ਵੱਖਰੀ ਸੀ। ਮਾਈ ਦੇ ਹੱਥਾਂ ਵਿਚ ਚਾਦਰ ਦੇਖ ਕੇ ਬਾਰੂ ਸੋਚੀਂ ਪੈ ਗਿਆ। ਉਸ ਨੇ ਪੁੱਛਿਆ 'ਅਜਿਹਾ ਕਿਉਂ? ਜਦੋਂ ਕੋਈ ਮਰ ਜਾਂਦਾ ਹੈ ਤਾਂ ਉਸ ਦੇ ਉਪਰ ਕੋਈ ਕੱਪੜਾ ਹੋਵੇ ਜਾਂ ਨਾ ਉਹਨੂੰ ਕੀ ਫਰਕ?'
ਬੁੱਢੀ ਮਾਈ ਨੇ ਕਿਹਾ 'ਸਾਨੂੰ ਹਰ ਸਮੇਂ ਚੰਗਾ ਸੋਚਣਾ ਚਾਹੀਦਾ ਹੈ ਅਤੇ ਦੂਜਿਆਂ ਤੋਂ ਵੀ ਚੰਗੇ ਦੀ ਆਸ ਰੱਖਣੀ ਚਾਹੀਦੀ ਹੈ। ਸਵੇਰ ਨੂੰ ਜਦੋਂ ਪਿੰਡ ਦੇ ਲੋਕ ਮੇੇਰੇ ਮਰੀ ਪਈ ਦੇ ਉੱਪਰ ਚਾਦਰ ਪਈ ਦੇਖਣਗੇ ਤਾਂ ਕਹਿਣਗੇ ਕਿ ਕਤਲ ਕਰਨ ਵਾਲਾ ਜੋ ਵੀ ਸੀ, ਉਸ ਦੇ ਅੰਦਰੋਂ ਇਨਸਾਨੀਅਤ ਅਜੇ ਮਰੀ ਨਹੀਂ।'
ਬਾਰੂ ਦੀ ਤਲਵਾਰ ਨੀਵੀਂ ਹੋ ਗਈ। ਉਸ ਕਿਹਾ 'ਮਾਂ ਮੇਰੇ ਅੰਦਰੋਂ ਤਾਂ ਇਨਸਾਨੀਅਤ ਕਦੋਂ ਦੀ ਮਰ ਚੁੱਕੀ ਸੀ। ਤੂੰ ਅੱਜ ਇਹ ਗੱਲ ਕਰਕੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ।'
ਬੁੱਢੀ ਮਾਈ ਨੇ ਕਿਹਾ 'ਯਾਦ ਰੱਖੀਂ ਜੋ ਦੂਜਿਆਂ ਨੂੰ ਪ੍ਰੇਸ਼ਾਨ ਤੇ ਦੁਖੀ ਕਰਦਾ ਹੈ, ਉਹ ਆਪ ਕਦੇ ਵੀ ਸੁਖੀ ਨਹੀਂ ਰਹਿ ਸਕਦਾ।'
ਬਾਰੂ ਬੋਲਿਆ 'ਸੱਚ, ਮਾਂ ਮੈਂ ਤਾਂ ਆਪ ਧੁਰ ਅੰਦਰੋਂ ਬੜਾ ਦੁਖੀ ਹਾਂ। ਮੈਂ ਕਦੇ ਵੀ ਸ਼ਾਂਤ ਚਿੱਤ ਨਹੀਂ ਹੋਇਆ। ਮੈਨੂੰ ਕੋਈ ਉਪਾਅ ਦੱਸੋ ਕਿ ਮੇਰਾ ਮਨ ਸ਼ਾਂਤ ਹੋ ਜਾਏ।'
'ਦੂਜਿਆਂ ਦਾ ਭਲਾ ਕਰ ਕੇ ਹੀ ਅਸੀਂ ਸ਼ਾਂਤੀ ਹਾਸਲ ਕਰ ਸਕਦੇ ਹਾਂ, ਦੂਜਿਆਂ ਨੂੰ ਸਤਾਉਣ ਵਾਲਾ ਆਪ ਹਮੇਸ਼ਾ ਦੁਖੀ ਰਹਿੰਦਾ ਹੈ।' ਬੁੱਢੀ ਮਾਈ ਨੇ ਕਿਹਾ।
'ਅੱਜ ਤੋਂ ਬਾਅਦ ਮੈਂ ਕਦੇ ਕਿਸੇ ਨੂੰ ਨਹੀਂ ਸਤਾਵਾਂਗਾ', ਬਾਰੂ ਨੇ ਕਿਹਾ ਅਤੇ ਉਸ ਨੇ ਹਮੇਸ਼ਾ ਲਈ ਆਪਣੀ ਤਲਵਾਰ ਸੁੱਟ ਦਿੱਤੀ।

-ਨੇੜੇ ਮੌਜਦੀਨ ਜ਼ੀਰਾ।
ਮੋਬਾਈਲ : 98550-51099.


ਖ਼ਬਰ ਸ਼ੇਅਰ ਕਰੋ

ਮੇਰਾ ਸਰਮਾਇਆਭੂਸ਼ਨ ਤਾਇਆ ਜੀ

ਭੂਸ਼ਨ ਤਾਇਆ ਜੀ ਹਮੇਸ਼ਾ ਆਪਣੀ ਕਹੀ ਹੋਈ ਗੱਲ 'ਤੇ ਪਹਿਰਾ ਦਿੰਦੇ ਸਨ। ਸੱਚ ਦੇ ਰਾਹ 'ਤੇ ਰਹਿੰਦੇ ਸਨ, ਸ਼ਾਇਦ ਇਸੇ ਲਈ ਕਈਆਂ ਨੂੰ ਕੌੜੇ ਵੀ ਲਗਦੇ ਸਨ। ਜੋ ਮਨ ਕਰਦਾ ਸੀ, ਲਿਖਦੇ ਸਨ।

ਮੈਂ ਉਦੋਂ ਸ਼ਾਇਦ 9 ਕੁ ਸਾਲ ਦਾ ਸਾਂ। ਮੇਰੇ ਭੂਸ਼ਨ ਤਾਇਆ ਜੀ ਸਾਡੇ ਕੋਲ ਧਿਆਨਪੁਰ ਆਏ ਹੋਏ ਸਨ। ਇਕ ਦਿਨ ਬੈਠੇ-ਬੈਠੇ ਅਚਾਨਕ ਕਹਿਣ ਲੱਗੇ,'ਅੱਛਾ ਕੇਸੂ, ਅੰਗਰੇਜ਼ੀ ਦੀ ਉਹ ਪੰਕਤੀ ਦੱਸ ਜਿਹਦੇ 'ਚ 1 ਤੋਂ Z ਤੱਕ ਸਾਰੇ ਅੱਖਰ ਆਉਂਦੇ ਹੋਣ। ਸੁਣ ਕੇ ਮੈਂ ਸੋਚੀਂ ਪੈ ਗਿਆ, ਬਹੁਤ ਜ਼ੋਰ ਲਾਇਆ, ਪਰ ਕੁਝ ਸਮਝ ਨਾ ਆਇਆ। ਮੈਂ ਥੱਕ ਗਿਆ ਤਾਂ ਤਾਇਆ ਜੀ ਹੱਸਣ ਲੱਗੇ, ਹੌਲੀ-ਹੌਲੀ ਦੱਸਣ ਲੱਗੇ '1 Qu}ck 2rown 6ox *umps ®ver "he *a੍ਰ਼ 4o{.' ਤਾਇਆ ਜੀ ਨੇ ਇਹ ਪੰਕਤੀ ਮੇਰੇ ਦਿਲੋ-ਦਿਮਾਗ਼ ਵਿਚ ਸ਼ਾ ਦਿੱਤੀ। ਇਉਂ ਲੱਗਿਆ ਜਿਵੇਂ ਉਨ੍ਹਾਂ ਦੁਨੀਆ ਦੀ ਸਭ ਤੋਂ ਅਨੋਖੀ ਸ਼ੈਅ ਮੇਰੀ ਮੁੱਠੀ 'ਚ ਫੜਾ ਦਿੱਤੀ।
ਤਾਇਆ ਜੀ ਮੈਨੂੰ ਹਮੇਸ਼ਾ ਲਾਡ ਲਡਾਉਂਦੇ ਅਤੇ ਗੱਲਾਂ-ਗੱਲਾਂ ਵਿਚ ਬਹੁਤ ਕੁਝ ਸਮਝਾਉਂਦੇ। ਕਦੇ ਚੁਟਕੁਲੇ ਸੁਣਾਉਂਦੇ ਤੇ ਕਦੇ ਥਾਪੜ ਕੇ ਸੁਆਉਂਦੇ। ਬਾਹਰ ਘੁਮਾਉਂਦੇ, ਠੰਢੇ ਪਿਆਉਂਦੇ ਜਾਂ ਕੁਲਫੀ ਖੁਆਉਂਦੇ। ਮਾੜੇ ਕੰਮੋਂ ਰੱਜ ਕੇ ਸਿੱਧੇ ਰਾਹੇ ਪਾਉਂਦੇ, ਜੀਵਨ-ਜਾਚ ਸਿਖਾਉਂਦੇ!
ਇਕ ਦਿਨ ਡਰਾਇੰਗ ਰੂਮ 'ਚ ਲੱਗੇ ਮੇਰੇ ਬਣਾਏ ਲੈਂਡਸਕੇਪ ਨੂੰ ਵੇਖ ਕੇ ਕਹਿਣ ਲੱਗੇ,ਕੇਸੂ ਤੂੰ ਜਿਹੜੀ ਇਹ ਡਰਾਇੰਗ ਕੀਤੀ ਏ, ਸੁਹਣੀ ਤਾਂ ਬਹੁਤ ਹੈ, ਪਰ ਇਸ ਵਿਚ ਸੂਰਜ ਦਾ ਆਕਾਰ, ਲੋਕਾਂ ਦੇ ਘਰਾਂ ਨਾਲੋਂ ਜ਼ਿਆਦਾ ਵੱਡਾ ਹੈ। ਇੰਜ ਲੱਗਦੈ ਜਿਵੇਂ ਸੂਰਜ ਨੇੜੇ ਆ ਗਿਆ ਹੋਵੇ ਤੇ ਘਰ ਦੂਰ ਚਲੇ ਗਏ ਹੋਣ। ਮੈਂ ਇਹ ਗੱਲ ਪੱਲੇ ਬੰਨ੍ਹ ਲਈ। ਅਗਲੀ ਵਾਰ ਮੈਂ ਸੂਰਜ ਦਾ ਆਕਾਰ ਛੋਟਾ ਰੱਖਿਆ ਅਤੇ ਦਰੱਖਤਾਂ ਅਤੇ ਘਰਾਂ ਦਾ ਵੱਡਾ। ਇਸ ਉੱਪਰ ਮੈਨੂੰ ਅਧਿਆਪਕ ਤੋਂ ਵੈਰੀਗੁੱਡ ਮਿਲ ਗਈ। ਤਾਇਆ ਜੀ ਦੀ ਤਾਕੀਦ ਮੇਰੀ ਮਿਹਨਤ ਨੂੰ ਸ਼ਾਬਾਸੀ ਨਾਲ ਮਿਲ ਗਈ।
ਮੈਂ ਚੌਥੀ ਜਮਾਤ 'ਚੋਂ ਫਸਟ ਆਇਆ ਤੇ ਉਸ ਦਾ ਰਿਪੋਰਟ ਕਾਰਡ ਤਾਇਆ ਜੀ ਨੂੰ ਦਿਖਾਇਆ। ਉਹ ਬਹੁਤ ਖੁਸ਼ ਹੋ ਕੇ ਬੋਲੇ, 'Ver਼ {ood , keep }t up' ਬਸ ਉਸ ਤੋਂ ਬਾਅਦ ਮੈਂ ਹਮੇਸ਼ਾ ਮੰਜ਼ਿਲ 'ਤੇ ਹੀ ਅੱਖ ਰੱਖੀ, ਕਦੇ ਹਾਰ ਚੱਖੀ ਤੇ ਕਦੇ ਜਿੱਤ ਦੀ ਕਿੱਲੀ ਨੱਪੀ।
ਇਕ ਵਾਰੀ ਮੇਰੀ ਭੈਣ ਆਸੂ ਦੀ ਆਦਤ ਸੀ ਕਿ ਫੁੱਲ ਸਪੀਡ 'ਤੇ ਪੱਖਾ ਚਲਾ ਕੇ ਉਸ ਦੇ ਐਨ ਹੇਠਾਂ 'ਗੁੱਲਟਰੂ' ਥੱਲੇ ਬੈਠ ਜਾਂਦੀ ਸੀ। ਉਸ ਨੂੰ ਇੰਜ ਬੈਠੀ ਵੇਖ ਕੇ ਤਾਇਆ ਜੀ ਮੁਸਕੁਰਾਉਂਦਿਆਂ ਬੋਲੇ, ਕਈ ਲੋਕ ਇਹ ਸਮਝ ਕੇ ਪੱਖੇ ਦੇ 'ਗੁਲਟਰੂ' ਹੇਠਾਂ ਆ ਕੁਰਸੀ ਡਾਹੁੰਦੇ ਨੇ ਕਿ ਇੱਥੇ ਹਵਾ ਜ਼ਿਆਦਾ ਆਵੇਗੀ; ਪਰ ਮੂਰਖਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਹਵਾ ਪਰਾਂ ਨੇ ਦੇਣੀ ਹੈ ਗੁਲਟਰੂ ਨੇ ਨਹੀਂ। ਹਵਾ ਆਸੇ-ਪਾਸੇ ਫੈਲਦੀ ਹੈ ਨਾ ਕਿ ਪੱਖੇ ਥੱਲੇ। ਬਿਲਕੁਲ ਉਵੇਂ, ਜਿਵੇਂ ਦੀਵੇ ਹੇਠ ਹਨੇਰਾ ਹੁੰਦੈ। ਆਸੂ ਨੂੰ ਸਮਝ ਆ ਗਈ। ਇਸ ਤੋਂ ਬਾਅਦ ਉਹ ਸ਼ਾਇਦ ਹੀ ਕਦੀ ਪੱਖੇ ਦੇ ਐਨ ਹੇਠਾਂ ਬੈਠੀ ਹੋਵੇ।
ਅੱਠਵੀਂ ਜਮਾਤ ਦੀ ਗੱਲ ਹੈ। ਸਕੂਲ ਵਿਚ ਪੰਜਾਬੀ ਦਾ ਪੀਰੀਅਡ ਚੱਲ ਰਿਹਾ ਸੀ। ਇਕ ਵਿਦਿਆਰਥੀ ਪੁਸਤਕ ਦਾ ਇਕ ਅਧਿਆਇ ਪੜ੍ਹ ਕੇ ਸੁਣਾ ਰਿਹਾ ਸੀ ਜੋ ਕਿ ਰੋਪੜ ਸ਼ਹਿਰ 'ਤੇ ਆਧਾਰਿਤ ਸੀ। ਇਕ ਸਤਰ ਆਈ, ਭੂਸ਼ਨ ਧਿਆਨਪੁਰੀ ਵੀ ਇੱਥੋਂ ਦੇ ਵਸਨੀਕ ਹਨ। ਅਧਿਆਪਕ ਨੇ ਲੇਖ ਪੜ੍ਹਦੇ ਵਿਦਿਆਰਥੀ ਨੂੰ ਰੋਕ ਕੇ ਮੇਰਾ ਪਿੰਡ ਧਿਆਨਪੁਰ ਹੋਣ ਕਰਕੇ ਮੈਨੂੰ ਖੜ੍ਹਾ ਕਰਕੇ ਪੁੱਛਿਆ, ਖਿਤਾਬ, ਇਹ ਭੂਸ਼ਨ ਧਿਆਨਪੁਰੀ ਕੌਣ ਹਨ?ਸੁਣ ਕੇ ਮੇਰੀਆਂ ਅੱਖਾਂ ਚਮਕ ਉੱਠੀਆਂ। ਮੈਂ ਮਾਣ ਦੇ ਭਰੇ ਨੇ ਉੱਚੀ ਆਵਾਜ਼ 'ਚ ਕਿਹਾ, ਮੈਡਮ ਜੀ ਉਹ ਮੇਰੇ ਸਕੇ ਤਾਇਆ ਜੀ ਨੇ। ਮੈਂ ਉੱਚਾ-ਉੱਚਾ, ਵੱਡਾ-ਵੱਡਾ ਮਹਿਸੂਸ ਕਰ ਰਿਹਾ ਸਾਂ, ਅੰਦਰੋਂ-ਬਾਹਰੋਂ ਸੁਆਦ ਨਾਲ ਭਰ ਰਿਹਾ ਸਾਂ।
ਭੂਸ਼ਨ ਤਾਇਆ ਜੀ ਹਮੇਸ਼ਾ ਆਪਣੀ ਕਹੀ ਹੋਈ ਗੱਲ 'ਤੇ ਪਹਿਰਾ ਦਿੰਦੇ ਸਨ। ਸੱਚ ਦੇ ਰਾਹ 'ਤੇ ਰਹਿੰਦੇ ਸਨ, ਸ਼ਾਇਦ ਇਸੇ ਲਈ ਕਈਆਂ ਨੂੰ ਕੌੜੇ ਵੀ ਲਗਦੇ ਸਨ। ਜੋ ਮਨ ਕਰਦਾ ਸੀ, ਲਿਖਦੇ ਸਨ ਅਤੇ ਫੇਮ ਦੀ ਆੜ 'ਚ, ਨੋਟਾਂ ਲਈ ਕਦੇ ਕਿਸੇ ਨੂੰ ਨਾ ਵਿਕਦੇ ਸਨ। ਉਨ੍ਹਾਂ ਲਿਖਿਆ ਸੀ :
'ਤੂੰ ਬਹੁਤਾ ਪੁੱਛ ਕੇ ਕੀ ਲੈਣੈ, ਮੈਂ ਇਕ ਬੇਗ਼ਰਜ਼ਾ ਬੰਦਾ ਹਾਂ,
ਜੋ ਦਿਲ ਆਏ ਸੋ ਕਰਦਾ ਹਾਂ, ਜੋ ਮੂੰਹ ਆਏ ਸੋ ਬੋਲ ਦਿਆਂ।'
ਤਾਇਆ ਜੀ ਦੀ ਪੰਜਾਬ ਦੇ ਹਰ ਵੱਡੇ ਅਤੇ ਨਾਮਵਰ ਲੇਖਕ/ਕਲਾਕਾਰ ਨਾਲ ਜਾਣ-ਪਛਾਣ ਸੀ। ਵੱਡੇ ਅਫਸਰ ਉਨ੍ਹਾਂ ਦੇ ਦੋਸਤ ਸਨ ਅਤੇ ਪ੍ਰਸੰਸਕ ਵੀ। ਉਨ੍ਹਾਂ ਨੂੰ ਚੱਲ ਕੇ ਮਿਲਣ ਆਉਂਦੇ ਸਨ, ਰਚਨਾਵਾਂ ਸੁਣਦੇ-ਸੁਣਾਉਂਦੇ ਸਨ। ਤਾਇਆ ਜੀ ਮਨ ਨੀਵਾਂ, ਮੱਤ ਉੱਚੀ ਰੱਖਦੇ ਸਨ, ਇਸੇ ਲਈ ਪਾਠਕਾਂ/ਪ੍ਰਸੰਸਕਾਂ ਦੇ ਦਿਲਾਂ 'ਚ ਵਸਦੇ ਸਨ। ਕਿੰਨਾ-ਕਿੰਨਾ ਚਿਰ ਉਨ੍ਹਾਂ ਨਾਲ ਨਿੱਠ ਕੇ ਬਹਿੰਦੇ ਸਨ, ਪਰ ਕਦੇ ਕੋਈ ਕੰਮ ਨਾ ਕਹਿੰਦੇ ਸਨ। ਇਹ ਉਨ੍ਹਾਂ ਦੀ ਖ਼ਾਸੀਅਤ ਸੀ, ਜੀਵਨ-ਤੱਤ ਸੀ!
ਭੂਸ਼ਨ ਤਾਇਆ ਜੀ ਮੇਰੇ ਪਸੰਦੀਦਾ ਲੇਖਕ ਹਨ। ਉਨ੍ਹਾਂ ਦੀ ਵਾਰਤਕ ਅਤੇ ਕਵਿਤਾ ਵਿਚਲਾ ਰਸ ਆਹਲਾ ਅਤੇ ਨਿਰਾਲਾ ਹੈ। ਇਹ ਸਭ ਕਹਿੰਦਿਆਂ ਮੇਰੀ ਸੋਚ ਦਾ ਟੁੱਟਿਆ ਰੋਪੜੀ ਤਾਲਾ ਹੈ। ਮਨ ਹੋਰ-ਹੋਰ ਲਿਖਣ ਲਈ ਕਾਹਲਾ ਹੈ। ਤਾਇਆ ਜੀ ਦੇ ਦੱਸੇ ਹੋਏ ਸ਼ਬਦਾਂ ਦੀ ਜਪਦਾ ਮਾਲਾ ਹੈ। ਤਾਇਆ ਜੀ ਕਹਿੰਦੇ ਸਨ ਕਿ ਜੇ ਕੋਈ ਤੁਹਾਨੂੰ ਟਿੱਚ ਸਮਝਦਾ ਹੈ ਤਾਂ ਬਿਹਤਰ ਹੈ ਕਿ ਤੁਸੀਂ ਉਸ ਨੂੰ ਟਿੱਚ ਵੀ ਨਾ ਸਮਝੋ। ਮੈਂ ਇਹ ਸ਼ਬਦ ਜ਼ਿੰਦਗੀ 'ਚ ਅਪਣਾਉਣ ਦਾ ਯਤਨ ਕਰ ਰਿਹਾ ਹਾਂ, ਜੋਸ਼ ਨਾਲ ਭਰ ਰਿਹਾ ਹਾਂ।
'ਮੇਰੇ ਕੋਲ ਨਿੱਕੀ ਉਮਰ ਦੀਆਂ ਇਹ ਨਿੱਕੀਆਂ-ਨਿੱਕੀਆਂ ਗੱਲਾਂ ਨੇ!
ਪਾਪਾ ਦੇ ਕਹਿਣ 'ਤੇ ਸ਼ਾਇਦ ਐਵੇਂ ਮਾਰੀਆਂ ਝੱਲਾਂ ਨੇ!!
ਤਾਇਆ ਜੀ ਨੂੰ ਪੜ੍ਹ-ਸੁਣ ਕੇ ਅਜੇ ਹੋਰ ਮਾਰਨੀਆਂ ਮੱਲਾਂ ਨੇ!
ਹਾਲੇ ਤਾਂ ਪੁੱਤਰਾ ਸਮੁੰਦਰ 'ਚ ਉਤਰਨੈ, ਇਹ ਤਾਂ ਕੇਵਲ ਛੱਲਾਂ ਨੇ!!'
ਮੈਂ ਸਕੂਲੋਂ ਮੁੜਦਿਆਂ ਹੀ ਮਾਂ ਨੂੰ ਪੁੱਛਦਾ ਸਾਂ, ਮੰਮੀ ਤਾਇਆ ਜੀ ਹੁਰੀਂ ਵਾਪਸ ਚਲੇ ਗਏ? ਤਾਂ ਮੰਮੀ ਨੇ ਕਹਿਣਾ, ਨਹੀਂ ਛੱਤ 'ਤੇ ਧੁੱਪ ਸੇਕ ਰਹੇ ਨੇ!ਸੁਣ ਕੇ ਮੈਨੂੰ ਧਰਵਾਸ ਮਿਲਣਾ ਕਿ ਮੈਂ ਹਾਲੇ ਹੋਰ ਸਾਥ ਮਾਣਾਂਗਾ ਤਾਇਆ ਜੀ ਦਾ। ਪਰ ਜਦੋਂ ਗਏ ਤਾਂ ਐਸੇ ਗਏ ਕਿ ਕਦੇ ਪਰਤ ਕੇ ਨਾ ਆਏ। 4/7/09 ਨੂੰ ਉਨ੍ਹਾਂ ਦੇ ਜਾਣ ਪਿੱਛੋਂ ਹੁਣ ਤਾਇਆ ਜੀ ਆਪਣੀਆਂ ਪੁਸਤਕਾਂ 'ਚ ਵਸਦੇ ਨੇ। ਹਰ ਘੜੀ ਮੇਰੇ ਕੋਲ ਰਹਿੰਦੇ ਨੇ, ਮੇਰੇ ਨਾਲ ਉੱਠਦੇ-ਬਹਿੰਦੇ ਨੇ! ਮੇਰੇ ਨਾਲ ਉਦਾਸ ਹੁੰਦੇ ਨੇ, ਹੱਸਦੇ ਨੇ। ਚੁੱਪ ਰਹਿ ਕੇ ਵੀ ਬੜਾ ਕੁਝ ਦੱਸਦੇ ਨੇ!!
ਉਨ੍ਹਾਂ ਦਾ ਇਕ ਸ਼ਿਅਰ :-
'ਏਸ ਗਿਰਾਂ ਦੀ ਪੌਣ ਕਿਉਂ ਜ਼ਹਿਰੀਲੀ ਹੈ ,
ਏਸ ਗਿਰਾਂ ਵਿਚ ਵੀ ਕੋਈ ਸ਼ਾਇਰ ਰਹਿੰਦਾ ਸੀ!
ਆਉ ਯਾਰੋ ਭੂਸ਼ਨ ਕੇ ਘਰ ਹੋ ਆਈਏ ,
ਆਪਣੇ ਨਾਲ ਵੀ ਚੰਦਰਾ ਉੱਠਦਾ-ਬਹਿੰਦਾ ਸੀ!!'

-ਪਿੰਡ ਤੇ ਡਾਕ: ਧਿਆਨਪੁਰ, ਜ਼ਿਲ੍ਹਾ ਗੁਰਦਾਸਪੁਰ (143605)
ਮੋ: 76964-47953

ਕਹਾਣੀ

ਕੰਡੇ

ਅੱਜ ਕਈ ਦਿਨਾਂ ਬਾਅਦ ਮਨਜੀਤ ਸਿੰਘ ਆਪਣੇ ਦਫ਼ਤਰ ਗਿਆ। ਉਂਜ ਹਰ ਵਕਤ ਦਫਤਰ ਉਹਦੇ ਨਾਲ ਤੁਰਦਾ, ਗੱਲਾਂ ਕਰਦਾ ਤੇ ਕਦੇ-ਕਦੇ ਮਜ਼ਾਕ ਵੀ ਕਰ ਲੈਂਦਾ। ਘਰ ਤੋਂ ਦਫ਼ਤਰ ਤੱਕ ਕਿੰਨੇ ਹੀ ਰਿਸ਼ਤਿਆਂ ਦੀਆਂ ਪੈੜਾਂ ਉਹਦੇ ਚਿਹਰੇ 'ਤੇ ਨਿਸ਼ਾਨ ਛੱਡਦੀਆਂ। ਅੱਜ ਉਹ ਕਾਹਲੀ-ਕਾਹਲੀ ਦਫ਼ਤਰ ਜਾ ਰਿਹਾ ਸੀ। ਦਫ਼ਤਰ ਦੇ ਮੁੱਖ ਦਰਵਾਜ਼ੇ ਵੜਦਿਆਂ ਹੀ ਉਸ ਨੂੰ ਲੱਗਾ ਕਿ ਮੇਰੇ ਕਦਮਾਂ ਦੀ ਆਹਟ ਸੁਣ ਕੇ ਕੁਮਲਾਏ ਰੁੱਖਾਂ ਦੇ ਪੱਤਿਆਂ 'ਚ ਛਣਛਣ ਹੋਈ ਹੈ। ਮਨਜੀਤ ਸਿੰਘ ਨੇ ਆਪਣੀ ਕਮੀਜ਼ ਦੇ ਕਾਲਰ ਨੂੰ ਠੀਕ ਕਰਦਿਆਂ ਆਲੇ-ਦੁਆਲੇ ਨੂੰ ਵੇਖਿਆ। ਇਕ ਖ਼ੁਸ਼ੀ ਭਰੀ ਲਹਿਰ ਦੀ ਝੁਨਝੁਨਾਹਟ ਉਹਦੇ ਰਗਾਂ ਵਿਚ ਦੌੜਦੀ ਜਾ ਰਹੀ ਸੀ, ਕਿੰਨਾ ਚਾਅ ਸੀ ਆਪਣੇ ਪਿਆਰੇ ਗੁਰਨਾਮ ਨੂੰ ਮਿਲਣ ਦਾ... ਤੇ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਆਪਣੇ ਕਮਰੇ ਵਿਚ ਜਾ ਕੇ ਅਲਮਾਰੀ ਖੋਲ੍ਹ ਫਾਈਲਾਂ ਤੋਂ ਮਿੱਟੀ ਝਾੜਨ ਲੱਗਾ... ਉਹਦੇ ਹੱਥਾਂ ਦੀ ਛਹੁ ਫਾਈਲ ਦੇ ਵਰਕੇ 'ਚ ਪਨਪਦੀ ਰਹੀ ਤੇ ਸਾਹਵੇਂ ਪਈ ਉਦਾਸ ਕੁਰਸੀ ਵਿਚਲੀ ਹਿਲਜੁਲ ਨੇ ਉਹਦਾ ਧਿਆਨ ਖਿੱਚਿਆ। ਫਾਈਲਾਂ ਟਿਕਾਣੇ ਰੱਖ ਕੁਰਸੀ 'ਤੇ ਬੈਠਦਿਆਂ ਮਨਜੀਤ ਸਿੰਘ ਨੇ ਬੈੱਲ ਵਜਾਈ। ਸ਼ਾਮ ਸਿੰਘ ਹੱਥ ਵਿਚ ਟਰੇਅ ਫੜੀ ਅੰਦਰ ਦਾਖਲ ਹੋਇਆ ਜਿਸ ਦੇ ਵਿਚ ਦੋ ਪਾਣੀ ਦੇ ਗਿਲਾਸ ਸਨ... ਅੱਗੇ ਵੀ ਦੋ ਪਾਣੀ ਦੇ ਗਿਲਾਸ ਲੈ ਕੇ ਆਉਂਦਾ ਕਿਉਂਕਿ ਡਾ: ਗੁਰਨਾਮ ਸਿੰਘ ਦਫਤਰ 'ਚ ਆਉਂਦਿਆਂ ਸਭ ਤੋਂ ਪਹਿਲਾਂ ਮਨਜੀਤ ਸਿੰਘ ਨੂੰ ਮਿਲਦਾ... ਇਕੱਠੇ ਚਾਹ ਪੀਂਦੇ, ਘਰ ਬਾਹਰ ਹਰ ਥਾਂ ਦਾ ਦੁੱਖ-ਸੁੱਖ ਸਾਂਝਾ ਹੁੰਦਾ, ਇਕ-ਦੂਜੇ ਤੋਂ ਬਿਨਾਂ ਚਾਹ ਵੀ ਬੇਸੁਆਦਲੀ ਲੱਗਦੀ। ਉਹ ਗੁਰਨਾਮ ਸਿੰਘ ਨੂੰ ਉਡੀਕ ਰਿਹਾ ਸੀ।
'ਗੁਰਨਾਮ ਸਿੰਘ ਅਜੇ ਨਹੀਂ ਆਇਆ', ਉਸ ਨੇ ਸ਼ਾਮ ਸਿੰਘ ਨੂੰ ਪੁੱਛਿਆ।
'ਜੀ ਆਏ ਨੇ... ਆਪਣੇ ਕਮਰੇ 'ਚ ਬੈਠੇ ਅਖ਼ਬਾਰ ਪੜ੍ਹ ਰਹੇ ਨੇ।'
'ਅੱਛਾ!' ਅੱਜ ਕੀ ਹੋਇਆ ਗੁਰਨਾਮ ਸਿੰਘ ਨੂੰ... ਮੈਂ ਦੇਖਦਾ ਹਾਂ।'
ਇਹ ਕਹਿ ਕੇ ਮਨਜੀਤ ਸਿੰਘ ਕਮਰੇ ਵਿਚੋਂ ਨਿਕਲ ਤੁਰਿਆ। 'ਕਿਉਂ ਡਾ: ਸਾਹਬ ਕੀ ਹਾਲ ਹੈ... ਸਿਹਤ ਠੀਕ ਹੈ...', ਉਹ ਅਜੇ ਕੁਝ ਬੋਲਣਾ ਚਾਹੁੰਦਾ ਸੀ ਕਿ ਗੁਰਨਾਮ ਨੇ ਇਕ ਤੁੱਕ ਵਿਚ ਜਵਾਬ ਦਿੱਤਾ।
'ਠੀਕ ਹਾਂ' ਕਹਿ ਕੇ ਆਪਣਾ ਧਿਆਨ ਅਖ਼ਬਾਰ ਪੜ੍ਹਨ ਵੱਲ ਗੱਡ ਦਿੱਤਾ।
ਮਨਜੀਤ ਦਰਵਾਜ਼ੇ ਵਿਚ ਖੜ੍ਹਾ ਹੀ ਰਹਿ ਗਿਆ। ਅਜਿਹੀ ਬੇਗਾਨਗੀ ਮੈਂ ਕਦੇ ਨਹੀਂ ਦੇਖੀ, ਕੀ ਹੋਇਆ... ਸਮਝ ਤੋਂ ਬਾਹਰ ਹੈ। ਉਹ ਸੋਚਦਾ-ਸੋਚਦਾ ਆਪਣੇ ਕਮਰੇ ਵਿਚ ਆ ਗਿਆ, ਕੁਰਸੀ 'ਤੇ ਬੈਠਦਿਆਂ ਉਸ ਨੇ ਆਪਣਾ ਖੱਬਾ ਹੱਥ ਮੱਥੇ 'ਤੇ ਮਾਰਿਆ। ਦੋ-ਤਿੰਨ ਵਾਰੀ ਸਿਰ ਹਿਲਾਇਆ ਤੇ ਬਾਹਰ ਵੱਲ ਦੇਖਣ ਲੱਗਾ। ਸਾਹਮਣੇ ਗਮਲੇ ਵਿਚ ਲੱਗਾ ਕੈਕਟਸ ਦਾ ਬੂਟਾ ਉਸ ਨੂੰ ਸੈਨਤਾਂ ਮਾਰ ਰਿਹਾ ਸੀ, ਮਨਜੀਤ ਨੂੰ ਅਹਿਸਾਸ ਹੋਇਆ ਜਿਵੇਂ ਕੈਕਟਸ ਦਾ ਕੰਡਾ ਉਹਦੇ ਸੀਨੇ ਵਿਚ ਚੁਭ ਗਿਆ ਹੋਵੇ... 'ਕੰਡੇ ਦਾ ਕਿੰਨਾ ਦਰਦ ਹੁੰਦਾ ਏ... ਹਾਂ ਕੰਡੇ... ਕੋਰੋਨਾ... ਜਿਹੜਾ ਟੀ.ਵੀ. 'ਤੇ ਕੋਰੋਨਾ ਦਿਖਾਉਂਦੇ ਨੇ, ਉਹਦੇ ਵੀ ਕਿੰਨੇ ਕੰਡੇ ਲੱਗੇ ਹੋਏ ਨੇ... ਕਿੰਨੇ ਖਤਰਨਾਕ।' ਇਹ ਸੋਚਦਿਆਂ ਉਸ ਨੂੰ ਯਾਦ ਆਇਆ, 'ਆਪਾਂ ਤਾਂ ਕੋਰੋਨਾ ਯੁੱਗ ਵਿਚ ਜਿਉਂ ਰਹੇ ਹਾਂ...' ਮੀਡੀਆ ਦਾ ਰੌਲਾ ਉਹਦੇ ਕੰਨਾਂ ਵਿਚ ਗੂੰਝਣ ਲੱਗਾ... ਇਸ ਵਿਚ ਉਸ ਦੀ ਮਮਤਾ ਖੁਰਦੀ ਜਾਪੀ।
ਉਸ ਦਾ ਅਜੀਜ਼ ਗੁਰਨਾਮ ਕਦਮ-ਕਦਮ ਪਰ੍ਹਾਂ ਹੁੰਦਾ ਜਾ ਰਿਹਾ ਹੈ।
'ਨਹੀਂ, ਨਹੀਂ... ਇਹ ਨਹੀਂ ਹੋ ਸਕਦਾ... ਮੇਰਾ ਗਾਮਾ ਕਦੇ ਦੂਰ ਨਹੀਂ ਜਾ ਸਕਦਾ।'
ਉਸ ਨੂੰ ਯਾਦ ਆ ਰਿਹਾ ਸੀ, 'ਜਦੋਂ ਉਸ ਨੂੰ ਗੁਰਨਾਮ ਨਾਲ ਜ਼ਿਆਦਾ ਮੋਹ ਆਉਂਦਾ ਤੇ ਗੁਰਨਾਮ ਦੇ ਹੱਥ ਨੂੰ ਘੁਟਦਾ ਤੇ ਆਖਦਾ, 'ਹੋਰਾਂ ਲਈ ਹੋਵੇਗਾ ਡਾ:... ਮੇਰੇ ਲਈ ਤਾਂ ਕਾਮਾ ਏ।' ਉਹਦੀ ਗੱਲ ਸੁਣ ਡਾ: ਗੁਰਨਾਮ ਠਹਾਕਾ ਮਾਰ ਕੇ ਹੱਸਦਾ। ਉਹਦੇ ਹਾਸੇ ਦੀ ਧਮਕ ਸਾਰੇ ਦਫਤਰ ਵਿਚ ਫੈਲ ਜਾਂਦੀ। ਅੱਜ ਮਨਜੀਤ ਨੇ ਪ੍ਰੇਸ਼ਾਨੀ ਵਿਚ ਸਿਰ ਨੂੰ ਝਟਕਾ ਮਾਰਿਆ... ਉਸ ਨੂੰ ਲੱਗਿਆ ਕਿ ਸਰੀਰਕ ਦੂਰੀ ਦੀ ਜਗ੍ਹਾ ਦੀ ਥਾਂ ਸਮਾਜਿਕ ਦੂਰੀ ਦੀ ਖਾਈ ਡੂੰਘੀ ਹੋ ਰਹੀ ਹੈ। ਇਹ ਸੋਚਦਿਆਂ ਮਨਜੀਤ ਦੇ ਮੱਥੇ 'ਤੇ ਤਿੰਨ ਲਕੀਰਾਂ ਉਭਰ ਆਈਆਂ ਤੇ ਉਹ ਰੁਮਾਲ ਆਪਣਾ ਪਸੀਨਾ ਸਾਫ਼ ਕਰਦਿਆਂ ਉਠ ਖੜ੍ਹਾ ਹੋਇਆ... ਹਾਸਿਆਂ ਦੀ ਆਵਾਜ਼ ਉਹਦੇ ਕੰਨਾਂ ਨੂੰ ਸੁਣਾਈ ਦਿੱਤੀ। ਇਹ ਗਾਮਾ ਤਾਂ ਨਹੀਂ...' ਦੇਖਣ ਲਈ ਕਮਰੇ ਤੋਂ ਬਾਹਰ ਨਿਕਲਿਆ, ਸਭ ਚੁੱਪ ਸੀ... ਸਾਹਮਣੇ ਕੈਕਟਸ ਦਾ ਬੂਟਾ ਮੁਸਕਰਾ ਰਿਹਾ ਸੀ।

-ਮੋਬਾਈਲ : 94636-15536.

ਨਹਿਲੇ 'ਤੇ ਦਹਿਲਾ

ਭੈਣ ਦਾ ਹੱਕ

ਉਰਦੂ ਸਾਹਿਤ ਦੀ ਨਾਮਵਰ ਹਸਤੀ ਜਨਾਬ ਸ਼ੇਖ਼ ਮੁਹੰਮਦ ਇਕਬਾਲ ਜੋ ਇਲਾਮਾ ਇਕਬਾਲ ਦੇ ਨਾਂਅ ਨਾਲ ਸੰਸਾਰ ਪ੍ਰਸਿੱਧ ਹੋਏ, ਉਹ ਸ਼ਾਇਰੀ ਦੇ ਨਾਲ ਵਕੀਲ ਵੀ ਸਨ ਅਤੇ ਰੋਜ਼ ਕਚਹਿਰੀ ਜਾਇਆ ਕਰਦੇ ਸਨ। ਉਨ੍ਹਾਂ ਦਾ ਉਰਦੂ ਭਾਸ਼ਾ ਦੇ ਨਾਲ-ਨਾਲ ਪੰਜਾਬੀ ਨਾਲ ਵੀ ਬਹੁਤ ਪਿਆਰ ਸੀ। ਉਹ ਸੱਚੇ ਸੁੱਚੇ ਮੁਸਲਮਾਨ ਸਨ ਪਰ ਇਸਲਾਮੀ ਰਿਵਾਜ ਅਨੁਸਾਰ ਦਾੜ੍ਹੀ ਨਹੀਂ ਸਨ ਰੱਖਦੇ। ਉਨ੍ਹਾਂ ਕੋਲ ਇਕ ਮੌਲਾਨਾ ਆਪਣੇ ਇਕ ਮੁਕੱਦਮੇ ਦੇ ਸਬੰਧ ਵਿਚ ਮਦਦ ਕਰਨ ਦੀ ਬੇਨਤੀ ਲੈ ਕੇ ਆਉਂਦੇ ਸਨ। ਉਹ ਆਪਣੀ ਸਕੀ ਭੈਣ ਨੂੰ ਆਪਣੀ ਜਾਇਦਾਦ ਵਿਚ ਬਣਦੇ ਉਹਦੇ ਹਿੱਸੇ ਤੋਂ ਵਾਂਝਾ ਕਰਨਾ ਚਾਹੁੰਦੇ ਸਨ।
ਉਹ ਆਪਣੇ-ਆਪ ਨੂੰ ਧਰਮ ਦਾ ਵੱਡਾ ਪੈਰੋਕਾਰ ਸਮਝਦੇ ਸਨ। ਪੂਰੀ ਦਾੜ੍ਹੀ ਰੱਖਦੇ ਸਨ। ਪੰਜ ਵਕਤ ਨਮਾਜ਼ ਅਦਾ ਕਰਦੇ ਸਨ। ਦੂਜਿਆਂ ਨੂੰ ਧਰਮ ਦੀਆਂ ਰਵਾਇਤਾਂ ਦਾ ਪਾਲਣ ਕਰਨ ਦੀ ਸਿੱਖਿਆ ਦਿਆ ਕਰਦੇ ਸਨ।
ਮੌਲਾਨਾ ਸਾਹਿਬ ਨੂੰ ਇਲਾਮਾ ਇਕਬਾਲ ਦਾ ਦਾੜ੍ਹੀ ਨਾ ਰੱਖਣਾ ਬੜਾ ਖਲਦਾ ਸੀ। ਇਕ ਵਾਰੀ ਉਨ੍ਹਾਂ ਨੇ ਇਲਾਮਾ ਇਕਬਾਲ ਨੂੰ ਸਿੱਖਿਆ ਦਿੰਦੇ ਹੋਏ ਕਿਹਾ, 'ਤੁਸੀਂ ਦਾੜ੍ਹੀ ਨਹੀਂ ਰੱਖਦੇ, ਇਹ ਧਰਮ ਦੇ ਖਿਲਾਫ਼ ਹੈ। ਤੁਸੀਂ ਵਿਦਵਾਨ ਹੋਣ ਦੇ ਬਾਵਜੂਦ ਵੀ ਦਾੜ੍ਹੀ ਨਹੀਂ ਰੱਖਦੇ।'
ਇਲਾਮਾ ਇਕਬਾਲ ਨੇ ਜਵਾਬ ਦਿੰਦੇ ਹੋਏ ਕਿਹਾ, 'ਇਹ ਠੀਕ ਹੈ ਕਿ ਮੈਂ ਸ਼ਰੀਅਤ ਅਨੁਸਾਰ ਦਾੜ੍ਹੀ ਨਹੀਂ ਰੱਖਦਾ। ਇਹ ਧਰਮ ਦੇ ਖਿਲਾਫ਼ ਹੈ ਪਰ ਆਪਣੀ ਭੈਣ ਨੂੰ ਆਪਣੀ ਜਾਇਦਾਦ ਵਿਚੋਂ ਬੇਦਖਲ ਕਰਕੇ ਉਹਦਾ ਹੱਕ ਮਾਰਨਾ ਵੀ ਸ਼ਰੀਅਤ ਦੇ ਖਿਲਾਫ਼ ਹੈ, ਤੁਸੀਂ ਆਪਣੀ ਭੈਣ ਨੂੰ ਆਪਣੀ ਜਾਇਦਾਦ ਵਿਚੋਂ ਹਿੱਸਾ ਦੇ ਦਿਓਗੇ ਤਾਂ ਮੈਂ ਵੀ ਦਾੜ੍ਹੀ ਰੱਖ ਲਵਾਂਗਾ।'
ਇਹ ਸੁਣ ਕੇ ਮੌਲਾਨਾ ਦਾ ਮੂੰਹ ਟੱਡਿਆ ਹੀ ਰਹਿ ਗਿਆ।

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)।
ਮੋਬਾਈਲ : 94170-91668.

ਇੱਛਾ ਅਤੇ ਕਲਪਨਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਸਾਡੀਆਂ ਖਾਹਿਸ਼ਾਂ 'ਤੇ ਸਾਡੀ ਅਕਲਮੰਦੀ ਦਾ ਸ਼ਾਸਨ ਹੋਣਾ ਚਾਹੀਦਾ ਹੈ। ਜੇਕਰ ਹਾਰਨ ਤੋਂ ਡਰ ਲਗਦਾ ਹੈ ਤਾਂ ਜਿੱਤਣ ਦੀ ਇੱਛਾ ਕਦੇ ਨਾ ਰੱਖਣਾ।
* ਆਪਸ 'ਚ ਵਿਰੋਧੀ ਇਛਾਵਾਂ ਮੁਸ਼ਕਿਲਾਂ, ਰੰਜ ਅਤੇ ਦੁੱਖ ਲਿਆਉਂਦੀਆਂ ਹਨ।
* ਜਿਨ੍ਹਾਂ ਵਿਚ ਕੁਝ ਮੁਲਵਾਨ ਜਾਣਨ ਦੀ ਇੱਛਾ ਹੁੰਦੀ ਹੈ, ਉਹ ਕਿਤਾਬਾਂ ਪੜ੍ਹਦੇ ਹਨ। ਬਾਕੀ ਸਾਰੇ ਟੈਲੀਵਿਜ਼ਨ ਹੀ ਵੇਖਦੇ ਹਨ।
* ਮਨੁੱਖ ਨੂੰ ਆਪਣੀਆਂ ਇਛਾਵਾਂ ਘਟਾ ਕੇ ਆਜ਼ਾਦੀ ਵਧਾਉਣੀ ਚਾਹੀਦੀ ਹੈ।
* ਜਿਵੇਂ-ਜਿਵੇਂ ਖਾਹਿਸ਼ਾਂ ਕੱਦ ਤੋਂ ਵੱਡੀਆਂ ਹੁੰਦੀਆਂ ਜਾਂਦੀਆਂ ਹਨ, ਉਵੇਂ-ਉਵੇਂ ਹੀ ਨਵੀਆਂ ਉਲਝਣਾਂ ਖੜ੍ਹੀਆਂ ਹੁੰਦੀਆਂ ਰਹਿੰਦੀਆਂ ਹਨ।
* ਕਿੰਨਾ ਚੰਗਾ ਹੋਵੇ ਜੇ ਇੱਛਾ 'ਤੇ ਵਿਚਾਰ ਦਾ ਸ਼ਾਸਨ ਰਹੇ।
* ਜਦੋਂ ਸਿਰਜਣਾ ਕਰਨ ਦੀ ਇੱਛਾ ਮੁੱਕ ਜਾਵੇ ਤਾਂ ਇਹ ਗਿਰਾਵਟ ਵੱਲ ਜਾਣ ਦੀ ਨਿਸ਼ਾਨੀ ਹੁੰਦੀ ਹੈ।
* ਜਦੋਂ ਮਨੁੱਖ ਦੇ ਮਨ 'ਤੇ ਵਾਧੂ ਦੀਆਂ ਖਾਹਿਸ਼ਾਂ ਹਾਵੀ ਹੋ ਜਾਂਦੀਆਂ ਹਨ ਤਦ ਮਨੁੱਖ ਬੁਰਾਈ ਦਾ ਦਰਵਾਜ਼ਾ ਖੜਕਾਉਂਦਾ ਹੈ।
* ਦੁਨੀਆ ਵਿਚ ਹਰੇਕ ਦੀ ਇੱਛਾ ਹੁੰਦੀ ਹੈ ਕਿ ਸਾਰੇ ਲੋਕ ਉਸ ਦੀ ਪ੍ਰਸੰਸਾ ਕਰਨ। ਉਸ ਦੇ ਕੰਮ ਦੀ ਸ਼ਲਾਘਾ ਕੀਤੀ ਜਾਵੇ। ਲੋਕ ਉਸ ਨੂੰ ਮਿਲਣਾ ਤੇ ਉਸ ਨਾਲ ਗੱਲ ਕਰਨਾ ਪਸੰਦ ਕਰਨ। ਬੰਦੇ ਦੇ ਮਨ ਵਿਚ ਇਹ ਵਿਚਾਰ ਵੀ ਆਉਂਦਾ ਹੈ ਕਿ ਆਪਣੇ-ਆਪ ਵਿਚ ਅਜਿਹੀ ਕੀ ਖਿੱਚ ਪੈਦਾ ਕਰਾਂ ਜਿਸ ਨਾਲ ਲੋਕ ਮੇਰੇ ਵੱਲ ਖਿੱਚੇ ਚਲੇ ਆਉਣ।
* ਇਛਾਵਾਂ 'ਤੇ ਜਿੱਤ ਹਾਸਲ ਕੀਤਿਆਂ, ਸੰਸਾਰ ਜਿੱਤਿਆ ਜਾ ਸਕਦਾ ਹੈ।
* ਜਿਸ ਨੇ ਆਪਣੀਆਂ ਇਛਾਵਾਂ ਦਾ ਦਮਨ ਕਰ ਕੇ ਮਨ 'ਤੇ ਜਿੱਤ ਪਾ ਲਈ, ਚਾਹੇ ਉਹ ਰਾਜਾ ਹੋਵੇ ਜਾਂ ਰੰਕ, ਉਸ ਲਈ ਜਗਤ ਵਿਚ ਸੁੱਖ ਹੀ ਸੁੱਖ ਹੈ।
* ਜਿਸ ਨੂੰ ਗ਼ਲਤ ਕਿਸਮ ਦੀਆਂ ਸੋਚਾਂ ਘੇਰੀ ਰੱਖਣ, ਜਿਸ ਨੂੰ ਸਰੀਰਕ ਸੁੱਖਾਂ ਦੇ ਗੇੜ ਗੁਲਾਮ ਕਰੀ ਰੱਖਣ ਤੇ ਜਿਸ ਨੂੰ ਮਨੋਵੇਗ ਬੰਦੀ ਬਣਾਈ ਰੱਖਣ, ਅਜਿਹੇ ਮਨੁੱਖ ਦੀਆਂ ਇਛਾਵਾਂ ਤੇ ਕਾਮਨਾਵਾਂ ਵਧਦੀਆਂ ਹੀ ਚਲੀਆਂ ਜਾਂਦੀਆਂ ਹਨ। ਉਹ ਆਪਣੀ ਕੈਦ ਆਪ ਸਿਰਜਦਾ ਹੈ।
* ਆਪਣੀਆਂ ਅਭਿਲਾਸ਼ਾਵਾਂ ਨੂੰ ਵਸ 'ਚ ਕਰ ਲੈਣ ਤੇ ਮਨ ਨੂੰ ਜਿੰਨੀ ਦੇਰ ਤੱਕ ਚਾਹੋ ਏਕਾਗਰ ਕੀਤਾ ਜਾ ਸਕਦਾ ਹੈ।
* ਇੱਛਾ ਘੋੜਾ ਬਣ ਸਕਦੀ ਹੈ ਤਾਂ ਹਰ ਇਨਸਾਨ ਘੋੜ ਸਵਾਰ ਬਣ ਸਕਦਾ ਹੈ।
* ਇਛਾਵਾਂ (ਅਭਿਲਾਸ਼ਾ) ਦੀ ਪਿਆਸ ਨਾ ਬੁਝਦੀ ਹੈ ਤੇ ਨਾ ਸੰਤੁਸ਼ਟ ਹੋਣ ਦਿੰਦਾ ਹੈ।
* ਪਹਿਲਾਂ ਕਿਸੇ ਚੀਜ਼ ਦੇ ਪਾਤਰ ਬਣੋ, ਫਿਰ ਹੀ ਉਸ ਦੀ ਇੱਛਾ ਕਰੋ ਭਾਵ ਫਸਟ ਡੀਜ਼ਰਵ ਦੈਨ ਡੀਜ਼ਾਇਰ।
* ਇੱਛਾ ਪੂਰੀ ਨਹੀਂ ਹੁੰਦੀ ਤਾਂ ਗੁੱਸਾ ਵਧਦਾ ਹੈ। ਜੇ ਇੱਛਾ ਪੂਰੀ ਹੁੰਦੀ ਹੈ ਤਾਂ ਲਾਲਚ ਵਧਦਾ ਹੈ।
* ਇਕ ਇੱਛਾ ਕੁਝ ਨਹੀਂ ਬਦਲਦੀ। ਇਕ ਨਿਰਣੈ ਕੁਝ ਬਦਲਦਾ ਹੈ ਪਰ ਇਕ ਨਿਸ਼ਚੈ ਸਭ ਕੁਝ ਬਦਲ ਦਿੰਦਾ ਹੈ।
* ਆਪਾ ਵਿਰੋਧੀ ਇਛਾਵਾਂ ਕਠਿਨਾਈਆਂ, ਗ਼ਮ ਤੇ ਦੁੱਖ ਲਿਆਉਂਦੀਆਂ ਹਨ।
* ਹਰੇਕ ਵਿਅਕਤੀ ਲਾਭ ਦੀ ਇੱਛਾ ਰੱਖਦਾ ਹੈ ਪਰ ਉਸ ਦੇ ਉਲਟ ਸ਼ਬਦ ਭਾਵ ਭਲਾ ਕਰਨ ਤੋਂ ਦੂਰ ਭੱਜਦਾ ਹੈ।
* ਹਰ ਇਕ ਦੀ ਇਹ ਇੱਛਾ ਹੁੰਦੀ ਹੈ ਕਿ ਉਸ ਨੂੰ ਮਨਪਸੰਦ ਚੀਜ਼ ਮਿਲੇ, ਮਨਪਸੰਦ ਅਹੁਦਾ ਮਿਲੇ। ਮਨਪਸੰਦ ਜੀਵਨ ਸਾਥੀ ਮਿਲੇ, ਮਾਣ-ਸਨਮਾਨ ਪ੍ਰਾਪਤ ਹੋਵੇ। ਬੰਗਲਾ, ਕਾਰ ਦਾ ਸੁੱਖ ਮਿਲੇ ਪਰ ਅਜਿਹੇ ਲੋਕ ਘੱਟ ਹੀ ਹੁੰਦੇ ਜਿਨ੍ਹਾਂ ਦੀਆਂ ਜ਼ਿਆਦਾਤਰ ਇਹ ਇਛਾਵਾਂ ਪੂਰੀਆਂ ਹੁੰਦੀਆਂ ਹਨ। ਉਹ ਵਿਅਕਤੀ ਜੋ ਉਕਤ ਸਾਰੀਆਂ ਚੀਜ਼ਾਂ ਨਾ ਹੋਣ 'ਤੇ ਵੀ ਆਪਣੇ ਜੀਵਨ ਨੂੰ ਧੰਨ ਮੰਨਦਾ ਹੈ, ਉਹ ਜ਼ਿਆਦਾ ਭਾਗਾਂ ਵਾਲਾ ਹੁੰਦਾ ਹੈ।
* ਸਾਨੂੰ ਕਰਮਾਂ ਦਾ ਨਹੀਂ, ਖਾਹਿਸ਼ਾਂ ਦਾ ਤਿਆਗ ਕਰਨਾ ਚਾਹੀਦਾ ਹੈ।
* ਸ਼ਿਅਰ:
ਜ਼ਿੰਦਗੀ ਨੇ ਮੇਰੀ ਮਰਜ਼ ਦਾ ਇਕ,
ਵਧੀਆ ਇਲਾਜ ਦੱਸਿਆ ਹੈ।
ਵਕਤ ਨੂੰ ਦਵਾਈ ਕਿਹਾ ਅਤੇ
ਖਾਹਿਸ਼ਾਂ ਦਾ ਪ੍ਰਹੇਜ਼ ਦੱਸਿਆ ਹੈ।
* ਨਾ ਜਾਣਨਾ ਬੁਰੀ ਗੱਲ ਹੈ। ਜਾਣਨ ਦੀ ਇੱਛਾ ਨਾ ਹੋਣਾ ਉਸ ਤੋਂ ਵੀ ਬੁਰੀ ਤੇ ਮਾੜੀ ਗੱਲ ਹੈ।
* ਸਰੀਰ ਦੀ ਹਰ ਕਿਰਿਆ ਮਨ ਰਾਹੀਂ ਕੰਟਰੋਲ ਹੁੰਦੀ ਹੈ ਤੇ ਮਨ ਵਿਚ ਜਿਸ ਤਰ੍ਹਾਂ ਦੀ ਇੱਛਾ ਸ਼ਕਤੀ ਪ੍ਰਬਲ ਹੁੰਦੀ ਹੈ, ਉਸੇ ਅਨੁਸਾਰ ਕੰਮ ਹੁੰਦਾ ਹੈ।
* ਇਛਾਵਾਂ ਦੀ ਪੂਰਤੀ ਲਈ ਮਿਹਨਤ ਕਰਨੀ ਪੈਂਦੀ ਹੈ ਤੇ ਤਦ ਹੀ ਮੰਜ਼ਿਲ ਮਿਲਦੀ ਹੈ।
* ਖਾਹਿਸ਼ ਭਾਵੇਂ ਛੋਟੀ ਹੋਵੇ ਪਰ ਉਸ ਨੂੰ ਪੂਰਾ ਕਰਨ ਲਈ ਦਿਲ ਜ਼ਿੱਦੀ ਹੋਣਾ ਚਾਹੀਦਾ ਹੈ।
* ਮਹਾਨ ਵਿਅਕਤੀਆਂ ਕੋਲ ਉਦੇਸ਼, ਸਧਾਰਨ ਲੋਕਾਂ ਕੋਲ ਇਛਾਵਾਂ ਅਤੇ ਨੀਵੇਂ ਬੰਦਿਆਂ ਕੋਲ ਸ਼ਿਕਾਇਤਾਂ ਹੀ ਹੁੰਦੀਆਂ ਹਨ।
* ਇਕ ਰਚਨਾਸ਼ੀਲ ਵਿਅਕਤੀ ਕੁਝ ਹਾਸਲ ਕਰਨ ਦੀ ਇੱਛਾ ਤੋਂ ਪ੍ਰੇਪਿਤ ਹੁੰਦਾ ਹੈ, ਨਾ ਕਿ ਹੋਰ ਲੋਕਾਂ ਨੂੰ ਹਰਾਉਣ ਦੀ ਇੱਛਾ ਨਾਲ।
* ਤਾਰਿਆਂ ਤੱਕ ਪਹੁੰਚਣ ਦੀ ਇੱਛਾ ਰੱਖਣ ਵਾਲਾ ਚਾਹਵਾਨ ਕਹਾਉਂਦਾ ਹੈ ਅਤੇ ਦਿਲਾਂ ਤੱਕ ਪਹੁੰਚਣ ਦੀ ਇੱਛਾ ਰੱਖਣ ਵਾਲਾ ਸਿਆਣਾ ਕਹਾਉਂਦਾ ਹੈ।
* ਹਲਕੀ-ਫੁਲਕੀ ਹੁੰਦੀ ਹੈ ਜ਼ਿੰਦਗੀ, ਬੋਝ ਤਾਂ ਖਾਹਿਸ਼ਾਂ ਦਾ ਹੁੰਦਾ ਹੈ।
* ਮਾਇਆ ਮਰੀ ਨਾ ਮਨ ਮਰਾ, ਮਰ ਮਰ ਗਏ ਸਰੀਰ।
ਆਸ਼ਾ, ਤ੍ਰਿਸ਼ਨਾ ਨਾ ਗਈ, ਯੋਂ ਕਹੇ ਦਾਸ ਕਬੀਰ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਮੋਬਾਈਲ : 99155-63406.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX