ਤਾਜਾ ਖ਼ਬਰਾਂ


ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, ਪਿਛਲੇ 12 ਘੰਟਿਆਂ ਦੌਰਾਨ 547 ਮਾਮਲੇ ਆਏ ਸਾਹਮਣੇ
. . .  5 minutes ago
ਨਵੀਂ ਦਿੱਲੀ, 10 ਅਪ੍ਰੈਲ- ਦੇਸ਼ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੁਤਾਬਿਕ...
ਅਲਬਰਟਾ 'ਚ 1451 ਕੇਸਾਂ 'ਚ 32 ਮੌਤਾਂ ਅਤੇ 592 ਮਰੀਜ਼ ਤੰਦਰੁਸਤ
. . .  27 minutes ago
ਕੈਲਗਰੀ 10 ਅਪ੍ਰੈਲ (ਜਸਜੀਤ ਸਿੰਘ ਧਾਮੀ)- ਅਲਬਰਟਾ ਸੂਬੇ ਅੰਦਰ ਵੱਧ ਰਹੀ ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲੋਕਾਂ ਵਾਸਤੇ ਚਿੰਤਾ ਦਾ ਵਿਸ਼ਾ ਬਣੀ...
ਜਲੰਧਰ ਜ਼ਿਲ੍ਹੇ ਲਈ ਜਾਰੀ ਹੋਈ ਅੱਜ ਦੀ ਸਬਜ਼ੀਆਂ ਤੇ ਫਲਾਂ ਦੇ ਰੇਟ ਦੀ ਲਿਸਟ
. . .  about 1 hour ago
ਜਲੰਧਰ, 10 ਅਪ੍ਰੈਲ (ਚਿਰਾਗ਼ ਸ਼ਰਮਾ) - ਕੋਰੋਨਾਵਾਇਰਸ ਦੇ ਚੱਲਦਿਆਂ ਪੰਜਾਬ 'ਚ ਚੱਲ ਰਹੇ ਲਾਕਡਾਊਨ ਜਾਂ ਕਰਫ਼ਿਊ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਰੋਜ਼ ਸਬਜ਼ੀਆਂ ਤੇ ਫਲਾਂ ਦੀ ਰੇਟ ਲਿਸਟ ਜਾਰੀ ਕੀਤੀ ਜਾ ਰਹੀ ਹੈ ਤਾਂ ਜੋ ਲੋਕ ਕਾਲਾਬਾਜ਼ਾਰੀ ਤੋਂ ਬੱਚ...
ਲੋਕਾਂ ਨੇ ਕਰਫ਼ਿਊ ਤੇ ਕੋਰੋਨਾਵਾਇਰਸ ਨੂੰ ਸਮਝਿਆ ਮਜ਼ਾਕ
. . .  about 1 hour ago
ਬਾਘਾਪੁਰਾਣਾ, 10 ਅਪ੍ਰੈਲ (ਬਲਰਾਜ ਸਿੰਗਲਾ) - ਕੋਰੋਨਾਵਾਇਰਸ ਦੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਖ਼ਾਤਰ ਸਰਕਾਰ ਵੱਲੋਂ ਕਰਫ਼ਿਊ ਲਗਾਇਆ ਗਿਆ ਪਰ ਬਾਘਾਪੁਰਾਣਾ 'ਚ ਲੋਕਾਂ ਨੇ ਕਰਫ਼ਿਊ ਤੇ ਕੋਰੋਨਾਵਾਇਰਸ ਨੂੰ ਮਜ਼ਾਕ ਸਮਝ ਰੱਖਿਆ ਹੈ। ਜਿਸ ਕਰਕੇ ਸਵੇਰੇ ਬਜ਼ਾਰਾਂ ਵਿਚ ਲੋਕ ਇਸ ਤਰ੍ਹਾਂ ਘੁਮਦੇ ਹਨ...
ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਜੰਡਿਆਲਾ ਗੁਰੂ ਸ਼ਹਿਰ ਨੂੰ ਕੀਤਾ ਪੂਰੀ ਤਰ੍ਹਾਂ ਸੀਲ
. . .  about 1 hour ago
ਜੰਡਿਆਲਾ ਗੁਰੂ, 10 ਅਪ੍ਰੈਲ (ਰਣਜੀਤ ਸਿੰਘ ਜੋਸਨ) - ਜੰਡਿਆਲਾ ਗੁਰੂ ਵਿਖੇ ਬੀਤੇ ਦਿਨ ਵੈਰੋਵਾਲ ਰੋਡ ਸਥਿਤ ਇਕ ਵਿਅਕਤੀ ਸਾਹਿਲ ਅਰੋੜਾ ਦਾ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਡੀ.ਐਸ. ਪੀ. ਜੰਡਿਆਲਾ ਗੁਰੂ ਗੁਰਿੰਦਰਬੀਰ ਸਿੰਘ ਸਿੱਧੂ ਵੱਲੋਂ ਅੱਜ ਸਖਤ ਰੁਖ ਅਖਤਿਆਰ ਕਰਦਿਆਂ ਸ਼ਹਿਰ...
ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਆਈ.ਸੀ.ਯੂ 'ਚੋਂ ਆਏ ਬਾਹਰ
. . .  about 1 hour ago
ਲੰਡਨ, 10 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਕੋਰੋਨਾਵਾਇਰਸ ਨਾਲ ਪ੍ਰਭਾਵਿਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਆਈ.ਸੀ.ਯੂ. 'ਚੋਂ ਬਾਹਰ ਆ ਗਏ ਹਨ। 4 ਦਿਨ ਤੋਂ ਹਸਪਤਾਲ 'ਚ ਦਾਖਿਲ ਬੌਰਿਸ ਦੀ ਸਿਹਤ 'ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਸਰਕਾਰੀ ਬੁਲਾਰੇ ਨੇ ਵੀਰਵਾਰ ਦੇਰ ਸ਼ਾਮੀਂ...
ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਆਇਆ ਸਾਹਮਣੇ
. . .  about 2 hours ago
ਸੰਗਰੂਰ 10 ਅਪ੍ਰੈਲ (ਧੀਰਜ਼ ਪਸ਼ੌਰੀਆ) ਜ਼ਿਲ੍ਹਾ ਸੰਗਰੂਰ ਵਿੱਚ ਕਰੋਨਾ ਵਾਇਰਸ ਦਾ ਦੂਜਾ ਮਾਮਲਾ ਅਹਿਮਦਗੜ੍ਹ ਕਸਬੇ ਦੇ ਪਿੰਡ ਦਹਿਲੀਜ ਕਲਾਂ ਵਿਖੇ ਸਾਹਮਣੇ ਆਇਆ ਹੈ। ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਅਾਮ ਥੋਰੀ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਜੋ ਵੀ ਇਸ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਇਆ...
ਅੱਜ ਦਾ ਵਿਚਾਰ
. . .  about 2 hours ago
ਕੋਰੋਨਾ ਨਾਲ ਪੀੜਤ ਦੀ ਮੌਤ 'ਤੇ ਭਾਰਤ ਸਰਕਾਰ ਵੱਲੋਂ ਸਸਕਾਰ ਕਰਨ ਸਬੰਧੀ ਹਦਾਇਤਾਂ ਜਾਰੀ
. . .  1 day ago
ਜਲੰਧਰ ,9 ਅਪ੍ਰੈਲ {ਚਿਰਾਗ਼ ਸ਼ਰਮਾ}- ਕੋਰੋਨਾ ਵਾਇਰਸ ਪੀੜਤਾਂ ਦੀ ਮੌਤ ਹੋਣ 'ਤੇ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਹਦਾਇਤਾਂ ਜਾਰੀ ਕੀਤੀਆ ਹਨ ।ਸਰਕਾਰ ਦੀਆਂ ਗਾਈਡ ਲਾਈਨਜ਼ ਤੇ ਗਠਿਤ ਕਮੇਟੀ ਦੀ ਹਾਜ਼ਰੀ ...
ਕਰੋਨਾ ਪੀੜਤ ਕਰਮਜੀਤ ਕੌਰ ਦਾ ਮਹਿਲ ਕਲਾਂ 'ਚ ਹੋਇਆ ਅੰਤਿਮ ਸਸਕਾਰ ,ਪਤੀ ਅਤੇ ਪੁੱਤਰ ਦਿੱਤੀ ਚਿਖਾ ਨੂੰ ਅਗਨੀ
. . .  1 day ago
ਮਹਿਲ ਕਲਾਂ, 9 ਅਪ੍ਰੈਲ (ਅਵਤਾਰ ਸਿੰਘ ਅਣਖੀ)-ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਕਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਈ ਕਰਮਜੀਤ ਕੌਰ (52) ਪਤਨੀ ਦਲਜੀਤ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਦੀ ਮ੍ਰਿਤਕ ...
ਹੋਰ ਖ਼ਬਰਾਂ..

ਦਿਲਚਸਪੀਆਂ

ਘੱਟ ਬਿਜਲੀ ਦਾ ਬੱਚਿਆਂ ਦੀਆਂ ਅੱਖਾਂ ਉੱਤੇ ਅਸਰ

ਮਨੀਪਾਲ ਯੂਨੀਵਰਸਿਟੀ, ਕਰਨਾਟਕ ਵਿਖੇ 596 ਬੱਚਿਆਂ ਉੱਤੇ ਇਕ ਖੋਜ ਕੀਤੀ ਗਈ ਜਿਸ ਵਿਚ ਸਰਕਾਰੀ ਸਕੂਲਾਂ ਦੇ ਬੱਚੇ ਸ਼ਾਮਲ ਕੀਤੇ ਗਏ। ਨੌ ਸਕੂਲਾਂ ਵਿਚਲੇ ਛੇਵੀਂ ਤੇ ਸੱਤਵੀਂ ਜਮਾਤ ਦੇ ਉਹ ਬੱਚੇ ਜਿਨ੍ਹਾਂ ਨੂੰ ਪਹਿਲਾਂ ਹੀ ਕੋਈ ਅੱਖਾਂ ਦੀ ਤਕਲੀਫ਼ ਸੀ, ਇਸ ਖੋਜ ਵਿਚ ਸ਼ਾਮਲ ਨਹੀਂ ਕੀਤੇ ਗਏ। ਜਿਹੜੇ ਬੱਚੇ ਘੱਟੋ-ਘੱਟ ਤਿੰਨ ਸਾਲਾਂ ਤੋਂ ਉਸੇ ਸਕੂਲ ਵਿਚ ਪੜ੍ਹ ਰਹੇ ਸਨ, ਉਨ੍ਹਾਂ ਨੂੰ ਹੀ ਖੋਜ ਵਿਚ ਸ਼ਾਮਲ ਕੀਤਾ ਗਿਆ ਤਾਂ ਜੋ ਲੰਮੇ ਸਮੇਂ ਤਕ ਘੱਟ ਰੋਸ਼ਨੀ ਦਾ ਨਾਰਮਲ ਅੱਖਾਂ ਉੱਤੇ ਅਸਰ ਲੱਭਿਆ ਜਾ ਸਕੇ।
ਇਨ੍ਹਾਂ ਸਾਰੇ ਬੱਚਿਆਂ ਦੀ ਨਜ਼ਰ ਚੈੱਕ ਕੀਤੀ ਗਈ। ਪੰਜ ਸੌ ਛਿਆਨਵੇਂ ਬੱਚਿਆਂ ਵਿੱਚੋਂ 319 ਮੁੰਡੇ ਸਨ। ਇਨ੍ਹਾਂ ਬੱਚਿਆਂ ਵਿੱਚੋਂ 92.1 ਫ਼ੀਸਦੀ ਦੇ ਘਰਾਂ ਵਿਚ ਬਿਜਲੀ ਸੀ, 78.4 ਫ਼ੀਸਦੀ ਦੇ ਘਰਾਂ ਵਿਚ ਟਿਊਬ ਲਾਈਟਾਂ ਲੱਗੀਆਂ ਹੋਈਆਂ ਸਨ ਤੇ 84.6 ਫ਼ੀਸਦੀ ਦੇ ਘਰਾਂ ਵਿਚ ਟੈਲੀਵਿਜ਼ਨ ਸੀ। ਇਨ੍ਹਾਂ ਬੱਚਿਆਂ ਦੀਆਂ ਅੱਖਾਂ ਦਾ ਟੈਸਟ ਕਰਨ ਬਾਅਦ ਪਤਾ ਲੱਗਿਆ ਕਿ 26 ਪ੍ਰਤੀਸ਼ਤ ਬੱਚਿਆਂ ਦੀ ਨਜ਼ਰ 6/9 ਤੋਂ ਘੱਟ ਸੀ। ਜਦੋਂ ਕਲਾਸਰੂਮਾਂ ਵਿਚਲੀ ਲਾਈਟ ਅਤੇ ਬਲੈਕ ਬੋਰਡਾਂ ਉੱਤੇ ਪੈਂਦੀ ਰੌਸ਼ਨੀ ਚੈੱਕ ਕੀਤੀ ਗਈ ਤਾਂ 88.4 ਫ਼ੀਸਦੀ ਬਲੈਕ ਬੋਰਡਾਂ ਅਤੇ 55.1 ਫ਼ੀਸਦੀ ਕਲਾਸਰੂਮਾਂ ਵਿਚ 300 ਲਕਸ ਤੋਂ ਘੱਟ ਬਿਜਲੀ ਸੀ। (300 ਲਕਸ ਵਾਲੇ ਬਿਜਲੀ ਦੇ ਬਲਬਾਂ ਨੂੰ ਵਧੀਆ ਰੌਸ਼ਨੀ ਮੰਨਿਆ ਜਾਂਦਾ ਹੈ)।
ਇਹ ਵੇਖਣ ਵਿਚ ਆਇਆ ਕਿ ਜਿਨ੍ਹਾਂ ਕਲਾਸਰੂਮਾਂ ਵਿਚ ਬਿਜਲੀ ਘੱਟ ਸੀ, ਉਨ੍ਹਾਂ ਵਿਚ ਪੜ੍ਹ ਰਹੇ ਬੱਚਿਆਂ ਦੀਆਂ ਅੱਖਾਂ ਵਧ ਖ਼ਰਾਬ ਨਿਕਲੀਆਂ। ਜਿੱਥੇ ਬਲੈਕ ਬੋਰਡ ਉੱਤੇ ਜਾਂ ਉਸ ਦੇ ਨੇੜੇ ਘੱਟ ਲਾਈਟ ਸੀ, ਉਨ੍ਹਾਂ ਕਲਾਸਰੂਮਾਂ ਦੇ ਬੱਚਿਆਂ ਦੀ ਨਜ਼ਰ ਫੇਰ ਵੀ ਕੁੱਝ ਹਦ ਤੱਕ ਠੀਕ ਸੀ।
ਇਸੇ ਤਰ੍ਹਾਂ ਦੀਆਂ ਕਈ ਖੋਜਾਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਉੱਤੇ ਹੋ ਚੁੱਕੀਆਂ ਹਨ ਜੋ ਇਹੀ ਦਰਸਾਉਂਦੀਆਂ ਹਨ ਕਿ ਪ੍ਰਾਇਮਰੀ ਸਕੂਲਾਂ ਵਿਚਲੇ ਕਲਾਸਰੂਮਾਂ ਦੀਆਂ ਘੱਟ ਲਾਈਟਾਂ ਲਗਭਗ 26 ਤੋਂ 32 ਫ਼ੀਸਦੀ ਬੱਚਿਆਂ ਦੀਆਂ ਅੱਖਾਂ ਉੱਤੇ ਅਸਰ ਪਾ ਦਿੰਦੀਆਂ ਹਨ ਜੋ ਉਮਰ ਭਰ ਲਈ ਘਟ ਨਜ਼ਰ ਨਾਲ ਜੂਝਦੇ ਰਹਿੰਦੇ ਹਨ।
ਪਾਕਿਸਤਾਨ ਵਿਚ ਵੀ ਅਜਿਹੀ ਖੋਜ ਦੇ ਲਗਭਗ ਇਸੇ ਤਰ੍ਹਾਂ ਦੇ ਸਿੱਟੇ ਨਿਕਲੇ ਹਨ ਜਿੱਥੇ 300 ਲਕਸ ਤੋਂ ਘੱਟ ਬਿਜਲੀ ਨਾਲ 29 ਫ਼ੀਸਦੀ ਬੱਚਿਆਂ ਵਿਚ ਨਜ਼ਰ ਘਟੀ ਹੋਈ ਲੱਭੀ। ਨਜ਼ਰ ਘੱਟ ਜਾਣ ਵਾਲੇ 26 ਫ਼ੀਸਦੀ ਬੱਚਿਆਂ ਤੋਂ ਇਲਾਵਾ ਬਾਕੀ 74 ਫ਼ੀਸਦੀ ਬੱਚਿਆਂ ਵਿਚ ਮਨੀਪਾਲ ਯੂਨੀਵਰਸਿਟੀ ਦੀ ਖੋਜ ਅਨੁਸਾਰ ਹੋਰ ਵੀ ਕਈ ਲੱਛਣ ਲੱਭੇ। ਉਹ ਸਨ :-
ਕਲਾਸ ਰੂਮ ਵਿਚ ਪੂਰਾ ਸਾਫ ਨਾ ਦਿਸਣਾ - 11.4 ਫ਼ੀਸਦੀ
ਦੋ-ਦੋ ਦਿਸਣੇ - 1.3 ਫ਼ੀਸਦੀ
ਧੁੰਦਲਾ ਦਿਸਣਾ - 11.9 ਫ਼ੀਸਦੀ
ਅੱਖਾਂ ਵਿੱਚੋਂ ਪਾਣੀ ਵਗਦੇ ਰਹਿਣਾ - 25.7 ਫ਼ੀਸਦੀ
ਅੱਖਾਂ ਦੁਆਲੇ ਪੀੜ ਹੁੰਦੀ ਰਹਿਣੀ - 15.6 ਫ਼ੀਸਦੀ
ਅੱਖਾਂ ਲਾਲ ਰਹਿਣੀਆਂ - 3.4 ਫ਼ੀਸਦੀ
ਅੱਖਾਂ ਅੰਦਰ ਪੀੜ ਕਾਰਨ ਡਾਕਟਰ ਕੋਲੋਂ ਦਵਾਈ ਲੈਂਦੇ ਰਹਿਣਾ -3 ਫ਼ੀਸਦੀ
ਸਿਰ ਪੀੜ - 38.6 ਫ਼ੀਸਦੀ
ਥੱਕੀਆਂ ਅੱਖਾਂ ਅਤੇ ਥੱਕਿਆ ਸਰੀਰ ਮਹਿਸੂਸ ਹੋਣਾ - 0.5 ਫ਼ੀਸਦੀ
ਨੀਂਦਰ ਪੂਰੀ ਨਾ ਆਉਣੀ ਤੇ ਅੱਖਾਂ ਚੜ੍ਹੀਆਂ ਮਹਿਸੂਸ ਹੋਣੀਆਂ - 5.5 ਫ਼ੀਸਦੀ
ਇਹ ਖੋਜ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨੇ ਜ਼ਾਹਿਰ ਕਰ ਛੱਡਿਆ ਹੈ ਕਿ ਸਕੂਲਾਂ ਦੇ ਕਲਾਸਰੂਮਾਂ ਵਿਚਲੀ ਘੱਟ ਲਾਈਟ ਅਤੇ ਬਲਬਾਂ ਦੀ ਘੱਟ ਰੌਸ਼ਨੀ ਸਾਡੇ ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਅਤੇ ਸਿਹਤ ਉੱਤੇ ਲਗਾਤਾਰ ਮਾੜਾ ਅਸਰ ਪਾ ਰਹੀ ਹੈ। ਜੇ ਸਕੂਲਾਂ ਵਿਚ ਸਾਰੇ ਬਲਬ 300 ਲਕਸ ਦੀ ਰੌਸ਼ਨੀ ਵਾਲੇ ਲਾ ਦਿੱਤੇ ਜਾਣ ਤਾਂ ਸਾਰੇ ਬੱਚੇ ਵਧੀਆ ਨਜ਼ਰ ਨਾਲ ਬਿਨਾਂ ਐਨਕਾਂ ਲਾਏ ਜਵਾਨ ਹੋ ਸਕਦੇ ਹਨ। ਇਹ ਕੋਈ ਬਹੁਤਾ ਔਖਾ ਕੰਮ ਨਹੀਂ ਹੈ। ਸਿਰਫ਼ ਅੱਖੋਂ-ਪਰੋਖੇ ਹੋ ਰਿਹਾ ਹੈ, ਕਿਉਂਕਿ ਇਸ ਪੱਖ ਉੱਤੇ ਕੋਈ ਗੱਲ ਨਹੀਂ ਕਰ ਰਿਹਾ।
ਇਸ ਜ਼ਰੂਰੀ ਪਰ ਅਣਗੌਲੇ ਪੱਖ ਵੱਲ ਧਿਆਨ ਦਵਾਉਣ ਹਿਤ ਹੀ ਮੈਂ ਇਹ ਖੋਜ ਮਾਪਿਆਂ ਦੀ ਨਜ਼ਰੀਂ ਕੀਤੀ ਹੈ।


-ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783


ਖ਼ਬਰ ਸ਼ੇਅਰ ਕਰੋ

ਰੰਗ ਤੇ ਵਿਅੰਗ

ਸਪੱਸ਼ਟੀਕਰਨ

ਥਾਣੇਦਾਰ (ਇਕ ਆਦਮੀ ਨੂੰ)-ਚੱਲ ਥਾਣੇ ਚੱਲ, ਤੈਨੂੰ ਬਣਾਉਂਦੇ ਆਂ ਬੰਦਾ।
ਆਦਮੀ-ਪਰ, ਜਨਾਬ ਮੇਰਾ ਕਸੂਰ ਤਾਂ ਦੱਸੋ।
ਥਾਣੇਦਾਰ-ਤੇਰੇ ਉੱਪਰ ਅਫ਼ੀਮ ਦਾ ਦੋਸ਼ ਐ।
ਆਦਮੀ-ਪ...ਪ... ਪਰ ਜਨਾਬ ਮੇਰੇ ਕੋਲ ਅਫ਼ੀਮ ਨਹੀਂ ਹੈ।
'ਓਏ ਅਫ਼ੀਮ ਤਾਂ ਥਾਣੇ ਵਾਧੂ ਪਈ ਐ, ਬੱਸ ਸਾਨੂੰ ਬੰਦਾ ਚਾਹੀਦਾ ਹੈ', ਥਾਣੇਦਾਰ ਨੇ ਸਪਸ਼ਟ ਕਰਦਿਆਂ ਆਖਿਆ।


-ਪਿੰਡ ਤੇ ਡਾਕ: ਖੋਸਾ, ਪਾਂਡੋ, ਮੋਗਾ-142048.

ਸਿਹਰਾ

ਹਰਜੋਤ ਆਪਣੇ ਵਿਆਹ ਸਬੰਧੀ ਖਰੀਦੋ-ਫਰੋਖਤ ਕਰ ਰਿਹਾ ਸੀ। ਉਹ ਮੱਧ ਵਰਗੀ ਤੋਂ ਵੀ ਹੇਠਲੀ ਅਵਸਥਾ ਵਿਚ ਵਿਚਰ ਰਿਹਾ ਸੀ। ਉਹ ਵਿਆਂਹਦੜ ਵੀ ਤੇ ਪ੍ਰਬੰਧਕ ਵੀ ਆਪ ਸੀ। ਉਹ ਬਾਜ਼ਾਰ ਵਿਚ ਕਿਸੇ ਮੁਨਿਆਰੀ ਦੀ ਦੁਕਾਨ ਵਿਚ ਸਿਹਰਾ ਪਸੰਦ ਕਰ ਰਿਹਾ ਸੀ। ਦੁਕਾਨਦਾਰ ਨੇ ਸਿਹਰੇ ਦੀਆਂ ਕਈ ਵੰਨਗੀਆਂ ਵਿਖਾਈਆਂ ਸਨ ਤੇ ਰੇਟ ਦੱਸਦਿਆਂ ਕਿਹਾ ਸੀ, 'ਡੇਢ ਸੌ, ਢਾਈ ਸੌ, ਪੰਜ ਸੌ, ਹਜ਼ਾਰ ਰੁਪਏ ਤੇ ਬਾਕੀ ਤੁਸੀਂ ਪਸੰਦ ਕਰ ਲਓ ਜੀ...ਮੇਰੇ ਕੋਲ ਹੋਰ ਵੀ ਮਹਿੰਗੇ ਸਿਹਰੇ ਨੇ...।' ਹਰਜੋਤ ਨੇ ਡੇਢ ਸੌ ਵਾਲਾ ਸਿਹਰਾ ਪਸੰਦ ਕੀਤਾ ਸੀ ਪਰ ਦੁਕਾਨਦਾਰ ਆਖ ਰਿਹਾ ਸੀ ਭਾਈ ਸਾਬ੍ਹ! ਪੰਜ ਸੌ ਵਾਲਾ ਸਿਹਰਾ ਤਾਂ ਲੈ ਲਓ, ਏਦੂੰ ਘੱਟ ਕੀ ਖਰੀਦਣਾ ਹੋਇਆ ਭਲਾ।
'ਓ ਛੱਡ ਪਰ੍ਹੇ ਯਾਰ, ਇਕ ਵਾਰੀ ਤਾਂ ਬੰਨ੍ਹਣੈ।'
'ਭਾਅ ਜੀ ਗੁੱਸਾ ਨਾ ਕਰਨਾ... ਰੱਬ ਕਰੇ ਸਿਹਰਾ ਇਕ ਵਾਰ ਹੀ ਬੱਝੇ ਤਾਂ ਵਧੀਆ ਹੈ' ਦੁਕਾਨਦਾਰ ਆਖਦਾ ਹੋਇਆ ਸਿਹਰਾ ਪੈਕ ਕਰਨ ਲੱਗ ਪਿਆ ਸੀ।
'ਏਹੀ ਤਾਂ ਮੈਂ ਆਖ ਰਿਹਾਂ ਬਈ ਇਕ ਵਾਰੀ ਤਾਂ ਬੰਨ੍ਹਣੈ। ਤੁਸੀਂ ਮੇਰੀ ਗੱਲ ਨ੍ਹੀਂ ਸਮਝ ਰਹੇ', ਹਰਜੋਤ ਸਿਹਰਾ ਪੈਕ ਕਰਵਾ ਕੇ ਦੁਕਾਨੋਂ ਬਾਹਰ ਜਾ ਰਿਹਾ ਸੀ ਤੇ ਦੁਕਾਨਦਾਰ ਨੇ ਮੱਥੇ ਉਪਰ ਹੱਥ ਰੱਖੀ ਆਪਣੀ ਕੀਤੀ ਚੁਤਰਾਈ 'ਤੇ ਪਛਤਾ ਰਿਹਾ ਸੀ।


-ਜ਼ਿਲ੍ਹਾ ਫਿਰੋਜ਼ਪੁਰ।
ਮੋਬਾਈਲ : 98724-55994.

ਵਿਅੰਗ

ਮੋਟੀ ਬੁੱਧੀ ਵਰਦਾਨ ਬੁੱਧੀ

ਸਮਾਜਿਕ ਪ੍ਰਾਣੀ ਨੂੰ ਸਮਾਜ ਵਿਚ ਰਹਿਣ ਲਈ ਤਰ੍ਹਾਂ-ਤਰ੍ਹਾਂ ਦੇ ਤੌਰ ਤਰੀਕੇ ਅਪਣਾਉਣੇ ਪੈਂਦੇ ਹਨ। ਕੁਝ ਤੌਰ ਤਰੀਕੇ ਰੱਬ ਦੀ ਬਖਸ਼ਿਸ਼ ਹੁੰਦੇ ਹਨ , ਕੁਝ ਸਿੱਖਿਆ ਅਤੇ ਸਮਾਜੀਕਰਨ ਸਮੇਂ ਸਿੱਖਣੇ ਪੈਂਦੇ ਹਨ। ਆਮ ਧਾਰਨਾ ਹੁੰਦੀ ਹੈ ਕਿ ਬਰੀਕ ਬੁੱਧੀ ਵਾਲਾ ਸਭ ਖੇਤਰਾਂ ਵਿਚ ਸਫਲ ਹੁੰਦਾ ਹੈ। ਬਰੀਕ ਬੁੱਧੀ ਵਾਲਾ ਸੋਲਾਂ ਕਲਾ ਸੰਪੂਰਨ ਹੋ ਕੇ ਸਿਹਤ ਪੱਖੋਂ ਨਫ਼ੇ ਨੁਕਸਾਨਾਂ ਨਾਲ ਜਿਊਂਦਾ ਹੈ।
ਅੱਜ ਬੇਸ਼ੱਕ ਬਾਰੀਕ ਬੁੱਧੀ ਵਾਲੇ ਅਗਿਆਨ ਦੇ ਹਨੇਰੇ ਨੂੰ ਮਿਟਾ ਕੇ ਜੀਵਨ ਬਸਰ ਕਰਦੇ ਹਨ ਪਰ ਇਸ ਦਾ ਨਾਂਹ ਪੱਖੀ ਪ੍ਰਭਾਵ ਇਹ ਵੀ ਹੈ ਕਿ ਖਾਣ ਤੋਂ ਪਹਿਲਾਂ ਸੋਚਿਆ ਜਾਂਦਾ ਹੈ। ਇਸ ਸੋਚ ਵਿਚਾਰ ਨਾਲ ਵੱਖਰੀ ਕਿਸਮ ਦਾ ਮਾਨਸਿਕ ਤਣਾਅ ਪੈਦਾ ਹੁੰਦਾ ਹੈ ਜਿਸ ਨਾਲ ਫੁੱਲ ਅਤੇ ਕੰਡੇ ਦੀ ਉਦਾਹਰਨ ਮਿਲਦੀ ਹੈ। ਮੈਡੀਕਲ ਅਤੇ ਸਾਡੀ ਸੰਸਕ੍ਰਿਤੀ ਵਾਰ-ਵਾਰ ਸੋਚਣ ਨੂੰ ਖਾਧਾ ਪੀਤਾ ਹਜ਼ਮ ਨਾ ਹੋਣ ਵੱਲ ਤੋਰਦੀ ਹੈ। ਇਸ ਨਾਲ ਸਰੀਰ ਵਿਚ ਤਰ੍ਹਾਂ-ਤਰ੍ਹਾਂ ਦੇ ਵਿਕਾਰ ਪੈਦਾ ਹੁੰਦੇ ਹਨ। ਆਖਰ ਡਾਕਟਰਾਂ ਦੇ ਘਰ ਭਰਨੇ ਪੈਂਦੇ ਹਨ।
ਅੱਜ ਸਮੇਂ ਦੇ ਬਦਲੇ ਰੁਖ਼ ਨੇ ਸਰੀਰ ਪ੍ਰਤੀ ਕੁਝ ਖੋਜਾਂ ਅਤੇ ਪਰਹੇਜ਼ਾਂ ਨੂੰ ਯੂ-ਟਰਨ ਲੈਣ ਲਈ ਪ੍ਰੇਰਿਤ ਕੀਤਾ ਹੈ। ਮਾਨਸਿਕ ਰੋਗਾਂ ਦੇ ਮਾਹਿਰ ਸਲਾਹ ਦਿੰਦੇ ਹਨ ਕਿ ਚਿੰਤਾ ਅਤੇ ਸੋਚਾਂ ਤੋਂ ਦੂਰ ਰਹੋ। ਇਸ ਲਈ ਅੱਜ ਇਹ ਵਿਅੰਗ ਚਰਚਾ ਦਾ ਵਿਸ਼ਾ ਹੈ ਕਿ 'ਮੋਟੀ ਬੁੱਧੀ ਵਰਦਾਨ ਬੁੱਧੀ' ਜਿਸ ਨੇ ਸੋਚਣਾ ਹੀ ਨਹੀਂ, ਉਸ ਨੂੰ ਚਿੰਤਾ ਰੋਗ ਅਤੇ ਮਾਨਸਿਕ ਤਣਾਅ ਆ ਹੀ ਨਹੀਂ ਸਕਦਾ। ਅੱਜ ਬਰੀਕ ਅਤੇ ਮੋਟੀ ਬੁੱਧੀ ਸਿੱਕੇ ਦੇ ਦੋਵਾਂ ਪਾਸਿਆਂ ਵਾਂਗ ਹਨ।


-ਬਿਆਣਾ ਕਲਾਂ। ਮੋਬਾ : 9878111445

ਕੋਰੋਨਾ ਆਇਆ ਹੈ

ਮਚੀ ਦੁਨੀਆ 'ਚ ਹਾਹਾਕਾਰ, ਕੋਰੋਨਾ ਆਇਆ ਹੈ।
ਬੰਦ ਹੋ ਗਏ ਨੇ ਕੰਮਕਾਰ, ਕੋਰੋਨਾ ਆਇਆ ਹੈ।
ਇਕ ਦੂਜੇ ਤੋਂ ਦੂਰੀ ਹੁਣ ਸਭ ਰੱਖਦੇ ਨੇ,
ਨਾ ਨੇੜੇ ਆਏ ਦਿਲਦਾਰ, ਕੋਰੋਨਾ ਆਇਆ ਹੈ।
ਇਕ ਦੂਜੇ ਦੇ ਗਲ ਲੱਗਕੇ ਜੋ ਮਿਲਦੇ ਸੀ,
ਹੱਥ ਜੋੜ ਕਹਿਣ ਨਮਸਕਾਰ, ਕੋਰੋਨਾ ਆਇਆ ਹੈ।
ਰੱਬ ਤੋਂ ਮੰਗਦੇ ਭੀਖ ਉਹ ਆਪਣੀ ਜ਼ਿੰਦਗੀ ਦੀ,
ਜੋ ਕਰਦੇ ਸੀ ਹੰਕਾਰ, ਕੋਰੋਨਾ ਆਇਆ ਹੈ।
ਮਹਾਂਮਾਰੀ ਕਹਿ ਦਿੱਤਾ ਹੈ ਹੁਣ ਕੋਵਿਡ ਉੱਨੀ ਨੂੰ,
ਡਰ ਗਿਆ ਹੈ ਸੰਸਾਰ, ਕੋਰੋਨਾ ਆਇਆ ਹੈ।
ਕਈ ਨਕਲੀ ਮਾਸਕ ਨਕਲੀ ਦਵਾਈਆਂ ਵੇਚਦੇ ਆ,
ਲੱਗੇ ਭਰਨ ਭੰਡਾਰ, ਕੋਰੋਨਾ ਆਇਆ ਹੈ।
ਆਪਣੇ ਹੀ ਹੁਣ ਘਰਾਂ'ਚ ਕੈਦੀ ਬਣਕੇ ਬਹਿ ਗਏ,
ਘੁੰਮਦੇ ਸੀ ਜੋ ਬਾਹਰ, ਕੋਰੋਨਾ ਆਇਆ ਹੈ।
ਖੋਰੇ ਕਿੰਨੀਆਂ ਜਾਨਾਂ ਇਸ ਨੇ ਹੋਰ ਲੈਣੀਆਂ,
ਮਰ ਗਏ ਕਈ ਹਜ਼ਾਰ, ਕੋਰੋਨਾ ਆਇਆ ਹੈ।
ਦੌਰ ਮੰਦੀ ਦਾ 'ਨਾਗਰਾ' ਹੁਣ ਚੱਲੇਗਾ ਦੁਨੀਆ ਵਿੱਚ,
ਔਖਾ ਚੱਲੂ ਕਾਰੋਬਾਰ, ਕੋਰੋਨਾ ਆਇਆ ਹੈ।


-ਜਸਪਾਲ ਸਿੰਘ ਨਾਗਰਾ 'ਮਹਿੰਦਪੁਰੀਆ'
ਫੋਨ-001-360-448-1989

ਕਾਵਿ-ਵਿਅੰਗ

ਪਿੰਡਾਂ ਵਾਲਿਓ

* ਨਵਰਾਹੀ ਘੁਗਿਆਣਵੀ *

ਪਿੰਡਾਂ ਵਾਲਿਓ, ਆਪਣੀ ਸੋਚ ਬਦਲੋ,
ਛੱਡ ਦਿਓ ਫੁੱਟ ਦਾ ਰਾਹ ਮਿੱਤਰੋ।
ਐਵੇਂ ਮਾਣ ਨਾ ਕਰੋ ਦੋ ਓਰਿਆਂ ਦਾ,
ਹਉਮੈ ਰੋਗ ਜੋ ਕਰੇ ਤਬਾਹ ਮਿੱਤਰੋ।
ਕੀ ਲੋੜ ਹੈ ਨਸ਼ੇ ਦੀ ਜ਼ਿੰਦਗੀ ਵਿਚ,
ਇਸ ਨੂੰ ਦਿਉ ਛੇਤੀ ਮਗਰੋਂ ਲਾਹ ਮਿੱਤਰੋ।
ਧੀਆਂ-ਭੈਣਾਂ ਦੀ ਜੂਨ ਸੁਧਾਰਨ ਦੇ ਲਈ,
ਬਿਨਾਂ ਦਾਜ ਤੋਂ ਕਰੋ ਵਿਆਹ ਮਿੱਤਰੋ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਲੋਕ ਕਵੀ

ਨਵੇਂ ਸਾਲ 'ਤੇ ਇਕ ਦੋਸਤ ਨੇ ਆਪਣੇ ਕਵੀ ਦੋਸਤ ਨੂੰ ਮੁਬਾਰਕਬਾਦ ਦਿੰਦੇ ਹੋਏ ਦੁਆ ਕੀਤੀ, 'ਤੂੰ ਵੱਡਾ ਵਿਦਵਾਨ ਅਤੇ ਬੁੱਧੀਜੀਵੀ ਕਵੀ ਬਣੇਂ।' ਇਹ ਸੁਣ ਕੇ ਉਸ ਦਾ ਦਾ ਦੋਸਤ ਖ਼ੁਸ਼ ਹੋਣ ਦੀ ਬਜਾਏ ਗਹਿਰ ਗੰਭੀਰ ਹੋ ਗਿਆ ਤਾਂ ਉਸ ਦੇ ਦੋਸਤ ਨੇ ਪੁੱਛਿਆ, 'ਮੈਂ ਤਾਂ ਦੋਸਤ ਐਡੀ ਵੱਡੀ ਤੇਰੇ ਲਈ ਦੁਆ ਕੀਤੀ ਹੈ ਪਰ ਤੂੰ ਤਾਂ ਸੁਣ ਕੇ ਬਹੁਤ ਦੁੱਖੀ ਹੋ ਗਿਆਂ ਏਂ?' ਕਵੀ ਦੋਸਤ ਬੋਲਿਆ, 'ਜਦੋਂ ਕੋਈ ਦੋਸਤ, ਦੋਸਤ ਬਣ ਕੇ ਬਦਦੁਆ ਦੇ ਦੇਵੇ ਤਾਂ ਮਨ ਦੁੱਖੀ ਤਾਂ ਹੁੰਦਾ ਹੀ ਹੈ।' 'ਹੈਂ ਦੋਸਤ ਬਦਦੁਆ! ਇਹ ਬਦਦੁਆ ਕਿਵੇਂ ਹੋਈ?' 'ਤੂੰ ਦੋਸਤ ਜੇ ਦੁਆ ਕਰਨੀ ਹੀ ਸੀ ਤਾਂ ਇੰਝ ਆਖਦਾ ਕਿ ਤੂੰ ਆਮ ਲੋਕਾਂ ਬਾਰੇ ਲਿਖੇਂ ਉਨ੍ਹਾਂ ਦੇ ਪੱਧਰ ਦਾ ਲਿਖੇਂ, ਉਨ੍ਹਾਂ ਦੀ ਬੋਲੀ ਵਿਚ ਉਨ੍ਹਾਂ ਦੇ ਦੁੱਖਾਂ ਦਰਦਾਂ ਅਤੇ ਉਨ੍ਹਾਂ ਦੇ ਖੋਹੇ ਜਾਂਦੇ ਹੱਕਾਂ ਦੀ ਗੱਲ ਕਰੇਂ। ਉਹ ਤੈਨੂੰ ਰੱਜ ਕੇ ਪਿਆਰ ਕਰਨ, ਤੂੰ ਲੋਕਾਂ ਦਾ ਕਵੀ ਭਾਵ ਲੋਕ-ਕਵੀ ਬਣੇਂ'। ਕਵੀ ਦੇ ਦੋਸਤ ਨੇ ਝੱਟ ਮੱਥੇ 'ਤੇ ਹੱਥ ਮਾਰਦਿਆਂ ਅਤੇ ਆਪਣੀ ਗ਼ਲਤੀ ਨੂੰ ਮਹਿਸੂਸ ਕਰਦਿਆਂ ਆਪਣੇ ਪਹਿਲੇ ਬੋਲ ਵਾਪਸ ਲੈਂਦਿਆਂ ਦੁਬਾਰਾ ਦੁਆ ਕੀਤੀ, 'ਦੋਸਤ ਤੂੰ ਸੱਚ ਕਿਹਾ ਹੈ ਮੈਂ ਦੁਬਾਰਾ ਦੁਆ ਕਰਦਾ ਹਾਂ ਕਿ ਤੂੰ ਸੱਚਮੁੱਚ ਹੀ ਲੋਕਾਂ ਦਾ ਕਵੀ ਭਾਵ ਲੋਕ-ਕਵੀ ਬਣੇਂ'। ਹੁਣ ਦੋਨੋਂ ਦੋਸਤ ਇਕ-ਦੂਜੇ ਦੀ ਗਲਵਕੜੀ ਵਿਚ ਸਨ।
ਗਿੱਲ ਨਗਰ, ਗਲੀ ਨੰ:-13. ਮੁਲਾਂਪੁਰ ਦਾਖ਼ਾ (ਲੁਧਿਆਣਾ)


ਮੋਬਾਈਲ : 94635-42896.

ਹਾਸਾ-ਠੱਠਾ

* ਪਤਨੀ (ਪਤੀ ਨੂੰ)-ਸੁਣੋ ਜੀ, ਅੱਜ ਮੇਰਾ ਨਾਨ-ਵੈੱਜ ਖਾਣ ਨੂੰ ਦਿਲ ਕਰਦੈ।
ਪਤੀ-ਫਿਰ ਬਾਜ਼ਾਰ 'ਚੋਂ ਮੱਛੀ ਲਿਆ ਦਿੰਦਾ ਹਾਂ।
ਪਤਨੀ-ਨਾ ਜੀ, ਮੱਛੀ ਵਿਚ ਤਾਂ ਕੰਡੇ ਹੁੰਦੇ ਨੇ, ਕਿਵੇਂ ਖਾਵਾਂਗੀ?
ਪਤੀ-ਕੋਈ ਗੱਲ ਨੀ, ਚੱਪਲਾਂ ਪਾ ਕੇ ਖਾ ਲਵੀਂ।
* ਇਕ ਮਕਾਨ ਮਾਲਕ ਨੇ ਬਾਹਰ ਬੋਰਡ ਲਿਖ ਕੇ ਲਾਇਆ ਕਿ ਇਹ ਮਕਾਨ ਬਿਨਾਂ ਬਾਲ-ਬੱਚੇ ਵਾਲਿਆਂ ਨੂੰ ਕਿਰਾਏ 'ਤੇ ਦੇਣਾ ਹੈ। ਇਕ ਬੱਚਾ ਆਇਆ ਤੇ ਮਕਾਨ ਮਾਲਕ ਨੂੰ ਬੋਲਿਆ ਕਿ ਮਕਾਨ ਮੈਨੂੰ ਕਿਰਾਏ ਤੇ ਦੇ ਦਿਓ ਜੀ, ਮੇਰੇ ਬੱਚੇ ਨਹੀਂ ਹਨ ਸਿਰਫ ਮਾਂ-ਬਾਪ ਹੀ ਹਨ।


-ਮਨਜੀਤ ਪਿਉਰੀ ਗਿੱਦੜਬਾਹਾ
ਨੇੜੇ ਭਾਰੂ ਗੇਟ ਗਿੱਦੜਬਾਹਾ। ਮੋਬਾਈਲ : 94174 47986.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX