ਤਾਜਾ ਖ਼ਬਰਾਂ


ਸਿੱਖਿਆ ਬੋਰਡ ਨੇ 12ਵੀ ਦੀ ਰੀ-ਚੈਕਿੰਗ ਅਤੇ ਰੀ-ਵੈਲਯੂਏਸ਼ਨ ਲਈ ਫ਼ੀਸ ਭਰਨ ਦੀ ਆਖ਼ਰੀ ਮਿਤੀ ਵਿੱਚ 17 ਅਗਸਤ ਤੱਕ ਦਾ ਵਾਧਾ ਕੀਤਾ
. . .  21 minutes ago
ਐੱਸ.ਏ.ਐੱਸ.ਨਗਰ, 12 ਅਗਸਤ ( ਤਰਵਿੰਦਰ ਸਿੰਘ ਬੈਨੀਪਾਲ )- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਸ਼੍ਰੇਣੀ ਦੀ ਰੀ-ਚੈਕਿੰਗ ਅਤੇ ਰੀ-ਵੈਲਯੂਏਸ਼ਨ ਲਈ ਫ਼ੀਸ ਭਰਨ ਦੀਆਂ ਮਿਤੀਆਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ| ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੋਵਿਡ-19 ਮਹਾਂਮਾਰੀ...
ਸਰਦੂਲਗੜ੍ਹ 'ਚ ਕੋਰੋਨਾ ਕੇਸ ਵੱਧਣ ਕਾਰਨ ਪਾਇਆ ਜਾ ਰਿਹੈ ਸਹਿਮ
. . .  39 minutes ago
ਸਰਦੂਲਗੜ੍ਹ, 12 ਅਗਸਤ (ਜੀ ਐੱਮ ਅਰੋੜਾ) - ਜ਼ਿਲ੍ਹਾ ਮਾਨਸਾ ਦੇ ਸਰਦੂਲਗੜ੍ਹ ਸ਼ਹਿਰ ਸਥਿਤ ਵਾਰਡ ਨੰਬਰ 3 ਦੀ ਇੱਕ 39 ਸਾਲਾ ਔਰਤ ਕੋਰੋਨਾ ਪਾਜ਼ੀਟਿਵ ਪਾਈ ਗਈ। ਜਿਸ ਨੂੰ ਆਈਸੋਲੇਸ਼ਨ ਵਾਰਡ ਮਾਨਸਾ ਸਿਹਤ ਵਿਭਾਗ ਵੱਲੋਂ ਸ਼ਿਫਟ ਕੀਤਾ ਜਾ ਰਿਹਾ ਹੈ ਦੱਸਣਯੋਗ ਹੈ ਕਿ ਕੋਰੋਨਾ ਪਾਜ਼ੀਟਿਵ ਆਈ...
ਕਰਨਾਟਕ 'ਚ ਬੱਸ ਨੂੰ ਅੱਗ ਲੱਗਣ ਕਾਰਨ 3 ਬੱਚਿਆਂ ਸਮੇਤ 5 ਦੀ ਮੌਤ
. . .  about 1 hour ago
ਬੈਂਗਲੁਰੂ, 12 ਅਗਸਤ - ਕਰਨਾਟਕ 'ਚ ਅੱਜ ਤੜਕੇ ਇਕ ਬੱਸ ਨੂੰ ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਮੇਤ 5 ਲੋਕ ਮਾਰੇ ਗਏ ਹਨ। ਇਹ ਹਾਦਸਾ ਚਿਤਰਾਦੁਰਗਾ ਜ਼ਿਲ੍ਹੇ 'ਚ ਪੈਂਦੇ ਨੈਸ਼ਨਲ ਹਾਈਵੇ 'ਤੇ ਵਾਪਰਿਆ। ਇਹ ਬੱਸ ਬੈਂਗਲੁਰੂ ਜਾ...
ਕਰਜ਼ੇ ਅਤੇ ਬਿਜਲੀ ਬਿੱਲ ਮੁਆਫ਼ੀ ਲਈ 25 ਨੂੰ ਮਨਪ੍ਰੀਤ ਬਾਦਲ ਦੀ ਰਿਹਾਇਸ਼ ਮੂਹਰੇ ਪ੍ਰਦਰਸ਼ਨ ਕਰਨਗੇ ਖੇਤ ਮਜ਼ਦੂਰ
. . .  about 1 hour ago
ਮੰਡੀ ਕਿੱਲ੍ਹਿਆਂਵਾਲੀ, 12 ਅਗਸਤ (ਇਕਬਾਲ ਸਿੰਘ ਸ਼ਾਂਤ) - ਜ਼ਿਲ੍ਹਾ ਮੁਕਤਸਰ ਦੇ ਖੇਤ ਮਜ਼ਦੂਰ 25 ਅਗਸਤ ਨੂੰ ਵਜੀਰ-ਏ-ਖਜ਼ਾਨਾ ਮਨਪ੍ਰੀਤ ਸਿੰਘ ਬਾਦਲ ਦੀ ਪਿੰਡ ਬਾਦਲ ਰਿਹਾਇਸ਼ ਮੂਹਰੇ ਸੂਬਾਈ ਸੱਦੇ ਤਹਿਤ ਰੋਸ ਮੁਜ਼ਾਹਰਾ ਕਰਨਗੇ। ਇਹ ਮੁਜ਼ਾਹਰਾ ਮਾਈਕਰੋ ਫਾਈਨਾਂਸ ਕੰਪਨੀਆਂ ਦੀ ਅੰਨੀ ਸੂਦਖੋਰੀ ਲੁੱਟ...
ਜੰਮੂ ਕਸ਼ਮੀਰ : ਪੁਲਵਾਮਾ ਮੁੱਠਭੇੜ 'ਚ ਇਕ ਜਵਾਨ ਹੋਇਆ ਸ਼ਹੀਦ, ਇਕ ਅੱਤਵਾਦੀ ਵੀ ਹੋਇਆ ਢੇਰ
. . .  about 1 hour ago
ਸ੍ਰੀਨਗਰ, 12 ਅਗਸਤ - ਜੰਮੂ ਕਸ਼ਮੀਰ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਮੁੱਠਭੇੜ 'ਚ ਫੌਜ ਨੇ ਅੱਤਵਾਦੀ ਨੂੰ ਮਾਰ ਸੁੱਟਿਆ ਹੈ। ਫੌਜ ਨੇ ਪੁਲਵਾਮਾ ਜ਼ਿਲ੍ਹੇ ਦੇ ਕਾਮਰਾਜੀਪੋਰਾ ਇਲਾਕੇ 'ਚ ਸੇਬ ਦੇ ਬਾਗਾਨ 'ਚ ਛੁੱਪੇ ਦੋ ਅੱਤਵਾਦੀਆਂ ਨੂੰ ਘੇਰ...
ਬੈਂਗਲੁਰੂ ਹਿੰਸਾ : 110 ਲੋਕ ਹੋਏ ਗ੍ਰਿਫ਼ਤਾਰ, ਪੁਲਿਸ ਗੋਲੀਬਾਰੀ ਵਿਚ ਦੋ ਦੀ ਮੌਤ
. . .  about 2 hours ago
ਬੈਂਗਲੁਰੂ, 12 ਅਗਸਤ - ਕਰਨਾਟਕ ਦੀ ਰਾਜਧਾਨੀ ਦੇ ਕੁੱਝ ਇਲਾਕਿਆਂ ਵਿਚ ਮੰਗਲਵਾਰ ਦੇਰ ਰਾਤ ਸੰਪਰਦਾਇਕ ਹਿੰਸਾ ਭੜਕ ਗਈ। ਇਸ ਦੌਰਾਨ ਪੁਲਿਸ ਫਾਇਰਿੰਗ ਵਿਚ ਦੋ ਲੋਕ ਮਾਰੇ ਗਏ ਤੇ 60 ਵੱਧ...
ਅਮਰੀਕਾ : ਭਾਰਤ-ਜਮੈਕਾ ਮੂਲ ਦੀ ਕਮਲਾ ਹੈਰਿਸ ਹੋਵੇਗੀ ਉਪ ਰਾਸ਼ਟਰਪਤੀ ਦੀ ਉਮੀਦਵਾਰ
. . .  about 3 hours ago
ਵਾਸ਼ਿੰਗਟਨ, 12 ਅਗਸਤ - ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਡੈਮੋਕ੍ਰੇਟਿਕ ਦੇ ਉਮੀਦਵਾਰ ਜੋ ਬਿਡੇਨ ਨੇ ਐਲਾਨ ਕੀਤਾ ਹੈ ਕਿ ਸੈਨੇਟਰ ਕਮਲਾ ਹੈਰਿਸ ਡੈਮੋਕ੍ਰੇਟਿਕ ਵਲੋਂ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਹੋਵੇਗੀ। ਕਮਲਾ ਹੈਰਿਸ ਦੀ ਮਾਂ ਭਾਰਤੀ ਹੈ ਤੇ ਪਿਤਾ ਜਮੈਕਾ ਦਾ। ਅਮਰੀਕਾ ਵਿਚ 3 ਨਵੰਬਰ ਨੂੰ...
ਕਾਲ਼ੀ-ਆਜ਼ਾਦੀ ਮਨਾਉਣਗੇ ਬੇਰੁਜ਼ਗਾਰ ਬੀਐੱਡ ਅਧਿਆਪਕ
. . .  about 3 hours ago
ਸੰਗਰੂਰ, 12 ਅਗਸਤ (ਧੀਰਜ ਪਸ਼ੋਰੀਆ) ਪਿਛਲੇ ਦੋ ਸਾਲਾਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕਾਲ਼ੀ-ਆਜ਼ਾਦੀ ਮਨਾਉਣ ਦਾ ਫੈਸਲਾ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ
ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 2 hours ago
ਅੰਮ੍ਰਿਤਸਰ, 12 ਅਗਸਤ (ਜਸਵੰਤ ਸਿੰਘ ਜੱਸ/ਰਾਜੇਸ਼ ਸੰਧੂ) - ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਅੱਜ ਸਵੇਰੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪਹੁੰਚੇ। ਚੌਟਾਲਾ ਆਪਣੇ ਪਰਿਵਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ...
ਅੱਜ ਦਾ ਵਿਚਾਰ
. . .  about 3 hours ago
ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ
. . .  1 day ago
ਮੁੰਬਈ ,11 ਅਗਸਤ {ਇੰਦਰ ਮੋਹਨ ਪੰਨੂੰ }- ਬਾਲੀਵੁੱਡ ਕਲਾਕਾਰ ਸੰਜੇ ਦੱਤ ਨੂੰ ਫੇਫੜੇ ਦਾ ਕੈਂਸਰ ਹੈ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਲਾਜ ਦੇ ਲਈ ਅਮਰੀਕਾ ਲਿਜਾਇਆ ਜਾਵੇਗਾ । 61 ਸਾਲਾ ਸੰਜੇ ਦੱਤ ਨੂੰ ਕੁੱਝ ਦਿਨ ਪਹਿਲਾਂ ...
ਪ੍ਰਤਾਪ ਸਿੰਘ ਬਾਜਵਾ ਦੀ ਜਾਨ ਨੂੰ ਖ਼ਤਰਾ
. . .  1 day ago
ਚੰਡੀਗੜ੍ਹ ,11 ਅਗਸਤ { ਅਜੀਤ ਬਿਉਰੋ }- ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੇ ਡੀ ਜੀ ਪੀ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੁੱਝ ਹੋ ਜਾਂਦਾ ਹੈ ਤਾ ਇਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ...
ਚੇਅਰਮੈਨ ਕਸ਼ਮੀਰ ਖਿਆਲਾ ਨੂੰ ਸਦਮਾ , ਪਿਤਾ ਦਾ ਦਿਹਾਂਤ
. . .  1 day ago
ਰਾਮ ਤੀਰਥ { ਅੰਮ੍ਰਿਤਸਰ } , 10 ਅਗਸਤ ( ਧਰਵਿੰਦਰ ਸਿੰਘ ਔਲਖ ) -ਮਾਰਕੀਟ ਕਮੇਟੀ ਚੋਗਾਵਾਂ ਦੇ ਚੇਅਰਮੈਨ ਕਸ਼ਮੀਰ ਸਿੰਘ ਖਿਆਲਾ ਨੂੰ ਉਸ ਵੇਲੇ ਸਦਮਾ ਪਹੁੰਚਿਆ , ਜਦ ਉਨ੍ਹਾਂ ਦੇ ਪਿਤਾ...
ਸੀ ਆਈ ਏ ਸਟਾਫ ਤੋਂ ਦੁਖੀ 26 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਅੰਮ੍ਰਿਤਸਰ ,11 ਅਗਸਤ (ਰਾਜੇਸ਼ ਕੁਮਾਰ) - ਤਰਨ ਤਾਰਨ ਰੋਡ 'ਤੇ ਮੁਰੱਬੇ ਵਾਲੀ ਗਲੀ 'ਚ ਰਹਿਣ ਵਾਲੇ ਨੌਜਵਾਨ ਸੰਦੀਪ ਭਾਟੀਆ ਨੇ ਪੁਲਿਸ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਲਈ ।
ਅਮਰੀਕਾ ਤੋਂ ਖੀਸੇ ਖਾਲੀ ਕਰਾ ਕੇ ਡਿਪੋਰਟ ਹੋਣ ਮਗਰੋਂ ਚੌਥੀ ਉਡਾਣ ਰਾਹੀਂ ਰਾਜਾਸਾਂਸੀ ਹਵਾਈ ਅੱਡਾ ਪੁੱਜੇ 123 ਭਾਰਤੀ ਨੌਜਵਾਨ
. . .  1 day ago
ਰਾਜਾਸਾਂਸੀ {ਅੰਮ੍ਰਿਤਸਰ} ,11 ਅਗਸਤ (ਹੇਰ ,ਖੀਵਾ ) -ਤਕਰੀਬਨ ਬੀਤੇ ਵਰ੍ਹੇ ਆਪਣੀਆਂ ਅੱਖਾਂ ‘ਚ ਚਮਕ ਦਮਕ ਦੀ ਦੁਨੀਆਂ ਦੇ ਸੁਪਨੇ ਪਾਲਦੇ ਹੋਏ ਅਮਰੀਕਾ ਗਏ ਭਾਰਤੀ ਟਰੰਪ ਸਰਕਾਰ ਦੇ ਅੜਿੱਕੇ ਚੜ੍ਹ ਜਾਣ ...
ਰਾਜਪੁਰਾ (ਪਟਿਆਲਾ) ਕੋਰੋਨਾ ਦੇ 22 ਨਵੇ ਮਾਮਲੇ ਪਾਜ਼ੀਟਿਵ
. . .  1 day ago
ਰਾਜਪੁਰਾ, 11 ਅਗਸਤ (ਰਣਜੀਤ ਸਿੰਘ) - ਅੱਜ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਵਿਖੇ 22 ਕੋਰੋਨਾ ਮਰੀਜ਼ ਪਾਜ਼ੀਟਿਵ ਪਾਏ ਗਏ ਹਨ ।ਇਸ ਦੀ ਪੁਸ਼ਟੀ ਸੀ.ਐਮ.ਓ ਪਟਿਆਲਾ ਡਾ. ਹਰੀਸ਼...
ਪੰਜਾਬ 'ਚ ਅੱਜ ਕੋਰੋਨਾ ਨਾਲ 32 ਮੌਤਾਂ, 1002 ਨਵੇਂ ਮਾਮਲੇ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਸਿਹਤ ਵਿਭਾਗ ਵੱਲੋਂ ਜਾਰੀ ਅµਕੜਿਆਂ ਅਨੁਸਾਰ ਪੰਜਾਬ ਵਿਚ ਅੱਜ ਕੋਰੋਨਾ ਵਾਇਰਸ ਕਾਰਨ 32 ਮੌਤਾਂ ਹੋਈਆਂ ਹਨ ਤੇ 1002 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਹੁਣ ਸੂਬੇ 'ਚ ਕੋਰੋਨਾ ਦੇ ਪਾਜ਼ੀਟਿਵ ਮਾਮਲਿਆਂ...
ਜ਼ਿਲ੍ਹਾ ਬਰਨਾਲਾ 'ਚ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮਹਿਲ ਕਲਾਂ, 11 ਅਗਸਤ (ਅਵਤਾਰ ਸਿੰਘ ਅਣਖੀ) - ਜ਼ਿਲ੍ਹਾ ਬਰਨਾਲਾ ਅੰਦਰ ਅੱਜ ਕੋਰੋਨਾ ਵਾਇਰਸ ਦੇ 7 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਸਿਵਲ ਸਰਜਨ ਬਰਨਾਲਾ ਵੱਲੋਂ ਜਾਰੀ ਮੀਡੀਆ ਬੁਲੇਟਿਨ ਕੋਵਿਡ-19...
ਫ਼ਾਜ਼ਿਲਕਾ ਜ਼ਿਲ੍ਹੇ 'ਚ 3 ਹੋਰ ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  1 day ago
ਫ਼ਾਜ਼ਿਲਕਾ, 11 ਅਗਸਤ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ 'ਚ ਅੱਜ 3 ਹੋਰ ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਜਲਾਲਾਬਾਦ ਦਾ 1 ਕੇਸ ਅਤੇ ਅਬੋਹਰ ਦੇ 2 ਕੇਸ ਹਨ। ਸਿਹਤ ਵਿਭਾਗ ਫ਼ਾਜ਼ਿਲਕਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਲਾਲਾਬਾਦ ਦੇ ਪਿੰਡ...
ਮੁਕੰਦਪੁਰ (ਨਵਾਂਸ਼ਹਿਰ) ਇਲਾਕੇ ਚ ਦੋ ਹੋਰ ਕੋਰੋਨਾ ਮਾਮਲੇ ਪਾਜ਼ੀਟਿਵ
. . .  1 day ago
ਮੁਕੰਦਪੁਰ,11 ਅਗਸਤ (ਸੁਖਜਿੰਦਰ ਸਿੰਘ ਬਖਲੌਰ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਅਧੀਨ ਆਉਂਦੇ ਪਿੰਡ ਗੁਣਾਚੌਰ ਅਤੇ ਦੁਸਾਂਝ ਖ਼ੁਰਦ ਦੇ ਇੱਕ ਇੱਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਐੱਸ.ਐਮ.ਓ ਮੁਕੰਦਪੁਰ...
ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਵਾਇਰਸ ਨਾਲ ਸਿਹਤ ਵਿਭਾਗ ਦੇ ਕਰਮਚਾਰੀ ਦੀ ਮੌਤ
. . .  1 day ago
ਸ੍ਰੀ ਮੁਕਤਸਰ ਸਾਹਿਬ, 11 ਅਗਸਤ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਿਚ ਦਰਜਾ-ਚਾਰ ਕਰਮਚਾਰੀ ਦੀ 10 ਅਗਸਤ ਨੂੰ ਕੋਰੋਨਾ ਪਾਜ਼ੀਟਿਵ...
ਕਪੂਰਥਲਾ 'ਚ ਕੋਰੋਨਾ ਦੇ 54 ਨਵੇਂ ਮਾਮਲੇ ਪਾਜ਼ੀਟਿਵ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਸਿੰਘ ਸਡਾਨਾ) - ਜ਼ਿਲੇ੍ਹ ਵਿਚ ਕੋਰੋਨਾ ਦੇ ਅੱਜ ਕੁੱਲ 54 ਮਾਮਲੇ ਸਾਹਮਣੇ ਆਏ ਹਨ,ਜਿਨ੍ਹਾਂ ਵਿਚ 18 ਮਾਮਲੇ ਫਗਵਾੜਾ ਤੋਂ 6 ਬੇਗੋਵਾਲ ਤੋਂ, 17 ਕਪੂਰਥਲਾ ਬਲਾਕ ਤੋਂ, 4 ਟਿੱਬਾ ਤੋਂ, 2 ਸੁਲਤਾਨਪੁਰ ਲੋਧੀ, 6 ਫੱਤੂਢੀਂਗਾ ਤੇ ਇੱਕ ਮਰੀਜ਼ ਭੁਲੱਥ...
ਕੋਰੋਨਾ ਨਾਲ ਹਰੀਕੇ ਪੱਤਣ (ਤਰਨਤਾਰਨ) ਦੇ ਸਾਬਕਾ ਪੰਚਾਇਤ ਸਕੱਤਰ ਦੀ ਮੌਤ
. . .  1 day ago
ਹਰੀਕੇ ਪੱਤਣ,11 ਅਗਸਤ (ਸੰਜੀਵ ਕੁੰਦਰਾ) - ਜ਼ਿਲ੍ਹਾ ਤਰਨਤਾਰਨ ਦੇ ਹਰੀਕੇ ਨਿਵਾਸੀ ਸਾਬਕਾ ਪੰਚਾਇਤ ਸਕੱਤਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸਾਬਕਾ ਪੰਚਾਇਤ ਸਕੱਤਰ ਪਰਮਜੀਤ ਸਿੰਘ ਨੂੰ ਸਾਹ ਦੀ ਤਕਲੀਫ਼ ਹੋਣ ਕਾਰਨ ਅੰਮਿ੍ਰਤਸਰ ਦੇ ਨਿੱਜੀ ਹਸਪਤਾਲ...
ਮੋਗਾ 'ਚ 14 ਹੋਰ ਕੋਰੋਨਾ ਮਾਮਲਿਆਂ ਦੀ ਪੁਸ਼ਟੀ
. . .  1 day ago
ਮੋਗਾ, 11 ਅਗਸਤ (ਗੁਰਤੇਜ ਸਿੰਘ ਬੱਬੀ) - ਮੋਗਾ 'ਚ ਅੱਜ ਕੋਰੋਨਾ ਵਾਇਰਸ ਦੇ 14 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 620 ਹੋ ਗਈ ਹੈ, ਜਿਨ੍ਹਾਂ 'ਚੋਂ 260...
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੰਕੇਤਕ ਰੂਪ 'ਚ ਸਜਾਇਆ ਜਾਵੇਗਾ ਨਗਰ ਕੀਰਤਨ
. . .  1 day ago
ਅੰਮ੍ਰਿਤਸਰ, 11 ਅਗਸਤ - ( ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਮੌਕੇ ਇਸ ਵਾਰ ਸੰਕੇਤਕ ਰੂਪ ਵਿਚ ਨਗਰ ਕੀਰਤਨ ਸਜਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਨਾਨਕਸ਼ਾਹੀ ਕਲੰਡਰ ਅਨੁਸਾਰ ਪ੍ਰਕਾਸ਼...
ਹੋਰ ਖ਼ਬਰਾਂ..

ਬਹੁਰੰਗ

ਦੀਪਿਕਾ

ਹਾਏ ਹਾਏ ਕੋਰੋਨਾ

ਬਾਕੀ ਲੋਕਾਂ ਦੀ ਤਰ੍ਹਾਂ ਦੀਪਿਕਾ ਪਾਦੂਕੋਨ ਵੀ 'ਕੋਰੋਨਾ' ਦੇ ਡਰ ਕਾਰਨ ਘਰੇ ਬੈਠੀ ਹੈ ਪਰ ਉਹ ਇਕ ਤਰ੍ਹਾਂ ਘਰੇ ਖ਼ੁਸ਼ੀ ਦੇ ਅਨੁਭਵ ਲੈ ਰਹੀ ਹੈ। ਬੇਹੱਦ ਰੁਮਾਂਟਿਕ ਤਸਵੀਰਾਂ ਪਤੀ ਦੇਵ ਰਣਵੀਰ ਸਿੰਘ ਨਾਲ ਖਿਚਵਾ ਕੇ ਇੰਸਟਾਗ੍ਰਾਮ 'ਤੇ ਪਾ ਰਹੀ ਹੈ। ਫਿਰ ਉਹ ਚਿਹਰੇ ਦੀ ਸਫ਼ਾਈ ਵੀ ਸੁੰਦਰਤਾ ਸਾਧਨਾਂ ਨਾਲ ਕਰ ਰਹੀ ਹੈ। ਨਾਲ ਹੀ ਫੋਨ 'ਤੇ ਪਾਪਾ ਪ੍ਰਕਾਸ਼ ਪਾਦੂਕੋਨ ਨਾਲ ਗੱਲਾਂ ਕਰ ਕੇ ਦਿਲ ਨੂੰ ਤਸੱਲੀ ਦੇ ਰਹੀ ਹੈ ਕਿ ਦੁਨੀਆ ਸਹੀ ਸਲਾਮਤ ਰਹੇਗੀ। ਘੜੀ ਪਲ ਬਾਅਦ ਇੰਟਰਨੈੱਟ 'ਤੇ ਉਹ ਕੋਵਿਡ-19 ਦੇ ਤਾਜ਼ਾ ਅਪਡੇਟ ਦੇਖ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਬਾਕਾਇਦਾ ਦੀਪਿਕਾ ਨੂੰ ਆਪਣੀ ਮੁਹਿੰਮ 'ਚ ਲਿਆ ਹੈ। ਦੀਪੀ ਨੇ ਮਾਸਕ ਪਹਿਨ ਕੇ ਸਾਬਣ ਨਾਲ ਸਹੀ ਹੱਥ ਧੋਣ ਦੀ ਵੀਡੀਓ ਵੀ ਪਾਈ ਹੈ। ਦੀਪਿਕਾ ਨੇ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਨੂੰ ਵੀ ਕਿਹਾ ਹੈ ਕਿ ਉਹ ਵੀ ਲੋਕਾਂ ਨੂੰ ਜਾਗਰੂਕ ਕਰਨ ਤੇ 'ਲਾਕਡਾਊਨ' ਕਾਮਯਾਬ ਬਣਾਉਣ, ਨਹੀਂ ਤਾਂ ਫਿਰ ਕਰਫ਼ਿਊ ਸਹਿਣ ਲਈ ਤਿਆਰ ਹੋ ਜਾਣ। ਦੀਪੀ ਤਾਂ ਕਾਮੁਕਤਾ 'ਚ ਜਜ਼ਬਾਤ ਭਾਲਦੀ ਹੈ ਤੇ ਹਾਂ ਪਹਿਲੇ ਸਬੰਧ 'ਚ ਧੋਖਾ ਖਾਣ ਵਾਲੀ ਦੀਪਿਕਾ ਨੂੰ ਰਣਵੀਰ ਸਿੰਘ ਜਿਹਾ ਪਿਆਰਾ ਪਤੀ ਮਿਲਣ 'ਤੇ ਸਾਰੇ ਪਿਛਲੇ ਦੁੱਖ ਭੁੱਲ ਗਏ ਹਨ।


ਖ਼ਬਰ ਸ਼ੇਅਰ ਕਰੋ

ਸਾਰਾ ਅਲੀ ਖ਼ਾਨ

ਡਰ ਕੇ ਬੈਠੀ ਘਰ

ਡਰ ਸਾਰਾ ਅਲੀ ਖ਼ਾਨ ਨੂੰ ਵੀ ਨਾਮੁਰਾਦ 'ਕੋਰੋਨਾ' ਦਾ ਹੈ ਤੇ ਰਹਿ ਉਹ ਘਰ ਅੰਦਰ ਹੀ ਰਹੀ ਹੈ। ਇਕਾਂਤ 'ਚ ਜ਼ਿਆਦਾ ਧਿਆਨ ਨਾ ਭਟਕ ਜਾਵੇ, ਇਸ ਲਈ ਉਹ ਯੋਗਾ ਕਰ ਰਹੀ ਹੈ। ਬਾਕੀ ਹਲਦੀ ਵਾਲਾ ਦੁੱਧ ਉਸ ਨੇ ਪੀਣਾ ਸ਼ੁਰੂ ਕੀਤਾ ਹੈ। ਜੀਵਾਣੂਆਂ ਨਾਲ ਲੜਨ ਦੀ ਸਮਰੱਥਾ ਸਾਰਾ ਮੰਨਦੀ ਹੈ ਕਿ ਹਲਦੀ ਵਾਲੇ ਦੁੱਧ 'ਚ ਹੁੰਦੀ ਹੈ। ਪਿਛਲੇ ਦਿਨੀਂ ਜਦ ਹਾਲੇ 'ਲਾਕਡਾਊਨ' ਨਹੀਂ ਸੀ ਉਹ ਕਾਸ਼ੀ ਦੇ ਵਿਸ਼ਵਨਾਥ ਮੰਦਰ 'ਚ ਗਈ ਸੀ। ਉਥੇ ਸਥਾਨਕ ਧਰਮ ਦੇ ਠੇਕੇਦਾਰ ਸਵਾਲ ਕਰਨ ਲੱਗ ਪਏ। ਉਹ ਇਥੇ 'ਸਤਰੰਗੀ' ਫ਼ਿਲਮ ਦੇ ਫ਼ਿਲਮਾਂਕਣ 'ਤੇ ਆਈ ਹੋਈ ਸੀ। ਸਥਾਨਕ ਮੰਦਰ ਸਮਿਤੀ ਨੇ ਸਾਰਾ ਦੇ ਮੰਦਰ ਆਉਣ ਦਾ ਵਿਰੋਧ ਕੀਤਾ। ਬਨਾਰਸ ਰਹਿੰਦੇ ਹੋ ਤਾਂ ਘੱਟ ਪੈਸਿਆਂ 'ਚ ਜ਼ਿਆਦਾ ਮਸਤੀ ਹੋ ਸਕਦੀ ਹੈ। ਇਹ ਗੱਲ ਸਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਹੀ ਹੈ। 'ਕੁਲੀ ਨੰਬਰ ਵੰਨ' ਵੀ ਸਾਰਾ ਕਰ ਰਹੀ ਹੈ। 'ਸਤਰੰਗੀ' ਫ਼ਿਲਮ 'ਚ ਸਾਰਾ ਦੇ ਨਾਲ ਧਨੁਸ਼ ਤੇ ਅਕਸ਼ੈ ਕੁਮਾਰ ਹਨ। ਕਾਫੀ ਸਮਾਂ ਹੁਣ ਉਹ ਮਾਸਕ ਪਾ ਕੇ ਰਹਿ ਰਹੀ ਹੈ। ਸ਼ੂਟਿੰਗ ਬੰਦ ਹੈ। 'ਲਵ ਆਜਕਲ੍ਹ-2' ਦੇ ਫੇਲ੍ਹ ਹੋਣ 'ਤੇ ਥੋੜ੍ਹੀ ਨਿਰਾਸ਼ ਜ਼ਰੂਰ ਹੈ ਪਰ ਇਧਰ ਸਾਰਾ ਆਡੀਓ ਉਪਕਰਨਾਂ ਦਾ ਸਾਮਾਨ ਤਿਆਰ ਕਰਨ ਵਾਲੀ ਕੰਪਨੀ ਜੇ.ਬੀ. ਐਲ. ਦੀ 'ਬਰਾਂਡ ਅੰਬੈਸਡਰ' ਬਣੀ ਹੈ। ਪਾਪਾ ਸੈਫ਼ ਅਲੀ ਖ਼ਾਨ ਸਬੰਧੀ ਸਾਰਾ ਨੇ ਕਿਹਾ ਹੈ ਕਿ ਉਸ ਦੇ ਪਾਪਾ ਸੱਚੇ ਇਨਸਾਨ ਹਨ, ਜਿਨ੍ਹਾਂ ਸਾਫ਼ ਕਿਹਾ ਕਿ ਫ਼ਿਲਮੀ ਕੰਮ ਦੇ ਸਿਲਸਿਲੇ 'ਚ ਉਹ ਟੱਬਰ ਹੀ ਭੁੱਲ ਗਿਆ ਸੀ। ਫਿਰ ਵੀ ਸਾਰਾ ਅਲੀ ਸਭ ਤੋਂ ਜ਼ਿਆਦਾ ਪਿਆਰ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਕਰਦੀ ਹੈ।


-ਸੁਖਜੀਤ ਕੌਰ

ਰਣਬੀਰ ਕਪੂਰ

ਕਾਹਲ ਵਿਆਹ ਦੀ

ਅਯਾਨ ਮੁਖਰਜੀ ਦੀ ਫ਼ਿਲਮ 'ਬ੍ਰਹਮ ਅਸਤਰ' ਰਣਬੀਰ ਕਪੂਰ ਦੀ ਖਾਸ ਫ਼ਿਲਮ ਹੋਵੇਗੀ ਤੇ ਇਸ ਫ਼ਿਲਮ ਦੇ ਆਉਂਦੇ ਹੀ ਸ਼ਾਇਦ ਉਹ ਵਿਆਹੁਤਾ ਹੀਰੋ ਬਣ ਕੇ ਸਾਹਮਣੇ ਆਏ। ਅਮਿਤਾਭ ਬੱਚਨ ਨੇ ਨਿੱਕੇ ਹੁੰਦੇ ਰਣਬੀਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰ ਕਿਹਾ ਕਿ ਕਪੂਰ ਪਰਿਵਾਰ ਦਾ ਨਾਂਅ ਉੱਚਾ ਕਰਦਾ ਰਣਬੀਰ ਕਪੂਰ ਇਕ ਦਿਨ ਉਨ੍ਹਾਂ ਦੀ ਤਰ੍ਹਾਂ ਸੁਪਰ ਸਿਤਾਰਾ ਬਣੇਗਾ। ਇਧਰ ਕੋਰੋਨਾ ਜਿਹੀ ਨਾਮੁਰਾਦ ਬਿਮਾਰੀ ਨੇ ਰਣਬੀਰ ਕਪੂਰ ਨੂੰ ਵੀ ਘਰੇ ਕੈਦ ਕਰ ਦਿੱਤਾ ਹੈ। ਕੋਰੋਨਾ ਕਾਰਨ 'ਬ੍ਰਹਮ ਅਸਤਰ' ਦੀ ਰਿਲੀਜ਼ ਹੁਣ 2021 'ਤੇ ਜਾ ਪਵੇਗੀ, ਦੀ ਖ਼ਬਰ ਗਰਮ ਹੈ। ਰਣਬੀਰ ਦੀ ਇਹ ਫ਼ਿਲਮ ਤਿੰਨ ਹਿੱਸਿਆਂ 'ਚ ਬਣ ਰਹੀ ਹੈ। 'ਆਪਣੀ ਰੱਖਿਆ ਆਪ' ਦਾ ਸੁਨੇਹਾ ਕੋਰੋਨਾ ਕਹਿਰ 'ਤੇ ਰਣਬੀਰ ਨੇ ਲੋਕਾਂ ਨੂੰ ਦਿੱਤਾ ਹੈ। ਕਪੂਰ ਪਰਿਵਾਰ ਦੇ ਇਸ ਹੋਣਹਾਰ ਹੀਰੋ ਨੇ ਕੋਰੋਨਾ ਕਹਿਰ ਕਾਰਨ ਘਰੇ ਰਹਿ ਕੇ ਅਧਿਆਤਮਕ ਕਿਤਾਬਾਂ ਨਾਲ ਦੋਸਤੀ ਪਾ ਲਈ ਹੈ। ਜੈਕੀ ਭਗਨਾਨੀ ਦੀ ਫ਼ਿਲਮ 'ਟਾਈਟੈਨਿਕ' ਲਈ ਹਾਂ ਕਹਿ ਚੁੱਕੇ ਰਣਬੀਰ ਨੇ ਸਾਫ਼ ਕਿਹਾ ਹੈ ਕਿ ਕੋਰੋਨਾ ਤੋਂ ਬਾਅਦ ਹੀ ਉਹ ਇਸ ਫ਼ਿਲਮ ਸਬੰਧੀ ਕੁਝ ਕਹੇਗਾ ਕਿਉਂਕਿ ਹਾਲ ਦੀ ਘੜੀ ਤਾਂ ਉਸ ਦੀ 'ਬ੍ਰਹਮ ਅਸਤਰ' ਦੀ ਰਿਲੀਜ਼ ਬਹੁਤ ਅਗਾਂਹ ਜਾ ਸਕਦੀ ਹੈ। ਵੈਸੇ ਰਣਬੀਰ ਦਾ ਇਰਾਦਾ 2020 ਦਸੰਬਰ 'ਚ ਵਿਆਹ ਕਰਵਾਉਣ ਦਾ ਹੈ ਤੇ ਆਲੀਆ ਨਾਲ ਉਸ ਨੇ ਇਹ ਵਿਆਹ ਦੀ ਆਪਣੀ ਗੱਲ ਜ਼ਾਹਰ ਕੀਤੀ ਹੈ। ਇਕ ਸਮਾਰੋਹ 'ਚ ਦੀਪਿਕਾ ਪਾਦੂਕੋਨ ਦੀ ਰਣਬੀਰ ਨਾਲ ਪਈ ਗਲਵੱਕੜੀ ਨੇ ਆਲੀਆ ਦਾ ਦਿਲ ਜ਼ਰੂਰ ਦੁਖਾਇਆ ਹੈ ਪਰ ਰਣਬੀਰ ਕਪੂਰ ਨੇ ਸਾਫ਼ ਕਿਹਾ ਹੈ ਕਿ ਉਹ ਬੀਤੇ ਸਮੇਂ ਨੂੰ ਭੁੱਲ ਚੁੱਕਾ ਹੈ। ਮਤਲਬ ਇਹੀ ਹੈ ਕਿ ਰਣਬੀਰ ਹੁਣ ਖੁਦ ਵੀ ਵਿਆਹ ਕਰਵਾਉਣ ਲਈ ਕਾਹਲਾ ਹੈ।

ਮ੍ਰਿਣਾਲ ਠਾਕੁਰ

'ਆਂਖ ਮਿਚੋਲੀ' ਨਾਲ 'ਤੂਫ਼ਾਨ'

'ਤੂਫ਼ਾਨ', 'ਜਰਸੀ' ਜਿਹੀਆਂ ਵੱਡੀਆਂ ਫ਼ਿਲਮਾਂ ਵਾਲੀ ਮ੍ਰਿਣਾਲ ਠਾਕੁਰ ਬੀ-ਟਾਊਨ 'ਚ ਦੇਰ ਨਾਲ ਹੀਰੋਇਨ ਆ ਕੇ ਸਾਰਿਆਂ 'ਤੇ ਭਾਰੀ ਪੈ ਗਈ ਹੈ। 'ਸੁਪਰ-30', 'ਬਾਟਲਾ ਹਾਊਸ' 'ਚ ਰੂਹਦਾਰੀ ਨਾਲ ਅਭਿਨੈ ਕਰਨ ਵਾਲੀ ਮਿਸ ਠਾਕੁਰ ਨੈੱਟ ਫਲਿਕਸ ਦੀ ਹਾਰਰ (ਡਰਾਉਣੀ) ਫ਼ਿਲਮ 'ਘੋਸਟ ਸਟੋਰੀਜ਼' ਨਾਲ ਤਾਂ ਲੋਕਾਂ ਦੀ ਰੂਹ ਤੱਕ ਉਤਰਨ ਵਾਲੀ ਗੱਲ ਹੈ। ਨਾਗਪੁਰ ਦੀ ਜੰਮਪਲ, ਯੂਨੀਅਨ ਬੈਂਕ ਆਫ਼ ਇੰਡੀਆ ਦੇ ਸਹਾਇਕ ਜੀ.ਐਮ. ਉਦੈ ਸਿੰਘ ਠਾਕੁਰ ਦੀ ਬੇਟੀ ਮ੍ਰਿਣਾਲ ਦੀ ਘਰੇਲੂ ਮਾਂ ਚਾਹੇ ਉਸ ਦੇ ਇਸ ਕਿੱਤੇ ਦੇ ਖ਼ਿਲਾਫ਼ ਸੀ ਪਰ ਬਾਪ ਦੀ ਹੱਲਾਸ਼ੇਰੀ ਮੂਹਰੇ ਉਹ ਵੀ ਆਖਿਰ ਮੰਨ ਹੀ ਗਈ ਸੀ। ਮਰਾਠਣ ਕੁੜੀ ਮ੍ਰਿਣਾਲ ਠਾਕੁਰ ਦੀ ਅੰਤਰਰਾਸ਼ਟਰੀ ਫ਼ਿਲਮ 'ਲਵ ਸੋਨੀਆ' ਨੇ ਸਿੱਧੀ ਉਸ ਨੂੰ ਯਸ਼ਰਾਜ ਫ਼ਿਲਮਜ਼ ਦੇ ਰਾਹ ਪਾ ਦਿੱਤਾ। ਸਟਾਰ ਪਲੱਸ ਤੋਂ ਸ਼ੁਰੂ ਹੋ ਕੇ ਬੀ-ਟਾਊਨ ਅੰਤਰਰਾਸ਼ਟਰੀ ਸਿਨੇਮਾ, ਇੰਡੋਨੇਸ਼ੀਆ ਦੇ ਟੀ.ਵੀ. ਤੱਕ ਕਾਮਯਾਬ ਮ੍ਰਿਣਾਲ ਠਾਕੁਰ 'ਬਾਹੂਬਲੀ ਬੀਫੋਰ ਦਾ ਬਿਗਨਿੰਗ' ਵੈੱਬ ਸੀਰੀਜ਼ 'ਚ ਹੁਣ ਨਜ਼ਰ ਆਵੇਗੀ ਤੇ 'ਜਰਸੀ', 'ਆਂਖ ਮਿਚੋਲੀ', 'ਤੂਫਾਨ' ਫ਼ਿਲਮਾਂ 'ਚ ਅਭਿਨੈ ਦਾ ਤੂਫ਼ਾਨ ਲਿਆਏਗੀ।

ਕੰਮ ਦੀ ਤਾਰੀਫ਼ ਹੁੰਦੀ ਦੇਖ ਕੇ ਖ਼ੁਸ਼ੀ ਹੁੰਦੀ ਹੈ : ਰੀਨਾ ਵਾਧਵਾ

ਰੀਨਾ ਵਾਧਵਾ ਦਾ ਨਾਂਅ ਉਦੋਂ ਚਰਚਾ ਵਿਚ ਆਇਆ ਸੀ ਜਦੋਂ ਉਸ ਨੇ 18 ਸਾਲ ਦੀ ਉਮਰ ਵਿਚ ਹਾਸ ਲੜੀਵਾਰ 'ਯੇ ਜੋ ਹੈ ਜ਼ਿੰਦਗੀ' ਵਿਚ ਅਭਿਨੈ ਕੀਤਾ ਸੀ। ਇਸ ਲੜੀਵਾਰ ਵਿਚ ਉਹ ਫਰੀਦਾ ਜਲਾਲ ਦੀ ਬੇਟੀ ਬਣੀ ਸੀ। ਬਾਅਦ ਵਿਚ ਬਤੌਰ ਨਿਰਮਾਤਰੀ ਰੀਨਾ ਨੇ 'ਨੀਯਤ', 'ਆਤਿਸ਼' ਆਦਿ ਲੜੀਵਾਰਾਂ ਦਾ ਨਿਰਮਾਣ ਵੀ ਕੀਤਾ ਅਤੇ 'ਕਹੀਂ ਦੀਆ ਜਲੇ ਕਹੀਂ ਜੀਆ' ਸਮੇਤ ਕੁਝ ਲੜੀਵਾਰਾਂ ਵਿਚ ਅਭਿਨੈ ਵੀ ਕੀਤਾ।
ਇਨ੍ਹੀਂ ਦਿਨੀਂ ਫ਼ਿਲਮ 'ਕੁਕੀ' ਦੀ ਵਜ੍ਹਾ ਕਰਕੇ ਰੀਨਾ ਦੇ ਨਾਂਅ ਦੀ ਚਰਚਾ ਬਾਲੀਵੁੱਡ ਵਿਚ ਬਹੁਤ ਹੋ ਰਹੀ ਹੈ। ਸੰਯੋਗ ਦੀ ਗੱਲ ਇਹ ਹੈ ਕਿ ਕਦੀ ਬੇਟੀ ਬਣ ਕੇ ਸੁਰਖੀਆਂ ਬਟੋਰਨ ਵਾਲੀ ਰੀਨਾ ਨੇ ਹੁਣ 16 ਸਾਲ ਦੀ ਬੇਟੀ ਦੀ ਮਾਂ ਦੀ ਭੂਮਿਕਾ ਨਿਭਾ ਕੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਹੈ।
'ਕੁਕੀ' ਵਿਚ ਰੀਨਾ ਨੂੰ ਡਾਕਟਰ ਦੇ ਕਿਰਦਾਰ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਹ ਡਾਕਟਰ ਦੋ ਬੇਟੀਆਂ ਦੀ ਮਾਂ ਵੀ ਹੈ। ਵੱਡੀ ਬੇਟੀ ਕੁਕੀ ਦੇ ਆਪਣੀ ਮਾਂ ਦੇ ਨਾਲ ਤਣਾਅਪੂਰਨ ਸਬੰਧ ਹਨ। ਇਸੇ ਵਜ੍ਹਾ ਨਾਲ ਇਕ ਦਿਨ ਗੁੱਸੇ ਵਿਚ ਆ ਕੇ ਕੁਕੀ ਘਰ ਛੱਡ ਕੇ ਚਲੀ ਜਾਂਦੀ ਹੈ ਅਤੇ ਬਾਅਦ ਵਿਚ ਉਸ ਦੇ ਨਾਲ ਕੀ ਹੁੰਦਾ ਹੈ, ਇਹ ਅੱਗੇ ਦੀ ਕਹਾਣੀ ਹੈ।
ਇਸ ਡਰਾਉਣੀ ਫ਼ਿਲਮ ਵਿਚ ਸੰਵੇਦਨਸ਼ੀਲ ਅਭਿਨੈ ਲਈ ਰੀਨਾ ਨੂੰ ਬਹੁਤ ਵਧਾਈਆਂ ਮਿਲ ਰਹੀਆਂ ਹਨ। ਇਸ ਤਰ੍ਹਾਂ ਵਿਚ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਉਹ ਕਹਿੰਦੀ ਹੈ, 'ਇਥੇ ਮਾਂ ਦੀ ਭੂਮਿਕਾ ਨਿਭਾਉਣਾ ਮੇਰੇ ਲਈ ਸੌਖਾ ਸੀ ਕਿਉਂਕਿ ਨਿੱਜੀ ਜ਼ਿੰਦਗੀ ਵਿਚ ਮੈਂ ਵੀ ਦੋ ਸੰਤਾਨਾਂ ਦੀ ਮਾਂ ਹਾਂ। ਹਾਂ, ਇਸ ਤੋਂ ਪਹਿਲਾਂ ਮੈਂ ਡਰਾਉਣੀ ਫ਼ਿਲਮ ਵਿਚ ਕੰਮ ਨਹੀਂ ਕੀਤਾ ਸੀ। ਸੋ, ਇਸ ਫ਼ਿਲਮ ਵਿਚ ਕੰਮ ਕਰਨਾ ਮੇਰੇ ਲਈ ਨਵਾਂ ਅਨੁਭਵ ਰਿਹਾ। ਜਦੋਂ ਮੈਨੂੰ ਇਸ ਫ਼ਿਲਮ ਦੀ ਪੇਸ਼ਕਸ਼ ਹੋਈ ਤਾਂ ਇਹ ਸੋਚਿਆ ਕਿ ਇਹ ਆਮ ਡਰਾਉਣੀ ਫ਼ਿਲਮ ਹੋਵੇਗੀ ਪਰ ਨਿਰਦੇਸ਼ਕ ਲਲਿਤ ਮਰਾਠੇ ਨੇ ਡਰਾਉਣੇ ਵਿਸ਼ੇ ਵਿਚ ਭਾਵੁਕ ਅਪੀਲ ਪੇਸ਼ ਕਰਕੇ ਫ਼ਿਲਮ ਨੂੰ ਬਹੁਤ ਨਿਖਾਰ ਦਿੱਤਾ। ਇਸ ਅਪੀਲ ਦੀ ਵਜ੍ਹਾ ਨਾਲ ਇਹ ਆਮ ਤੋਂ ਖ਼ਾਸ ਫ਼ਿਲਮ ਹੋ ਗਈ। ਫ਼ਿਲਮ ਲੋਕਾਂ ਵਲੋਂ ਇਸ ਲਈ ਵੀ ਪਸੰਦ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਿਚ ਨੌਜਵਾਨਾਂ ਲਈ ਸੰਦੇਸ਼ ਵੀ ਹੈ। ਗੁੱਸੇ ਵਿਚ ਆ ਕੇ ਚੁੱਕੇ ਗਏ ਇਕ ਗ਼ਲਤ ਕਦਮ ਦਾ ਨਤੀਜਾ ਕੀ ਹੋ ਸਕਦਾ ਹੈ, ਇਹ ਗੱਲ ਵੀ ਇਸ ਵਿਚ ਪੇਸ਼ ਕੀਤੀ ਗਈ ਹੈ। ਪਹਿਲਾਂ ਜਦੋਂ ਕਦੀ ਕੋਈ ਭੂਮਿਕਾ ਮਿਲਦੀ ਤਾਂ ਉਸ ਵਿਚ ਗਲੈਮਰ ਦਾ ਟੱਚ ਹੁੰਦਾ ਸੀ ਪਰ ਹੁਣ ਇਸ ਫ਼ਿਲਮ ਨੇ ਪੱਕਾ ਕਰ ਦਿੱਤਾ ਕਿ ਮੈਂ ਗ਼ੈਰ-ਗਲੈਮਰ ਭੂਮਿਕਾ ਵੀ ਸਹੀ ਡੰਗ ਨਾਲ ਨਿਭਾਅ ਸਕਦੀ ਹਾਂ। ਫ਼ਿਲਮ ਵਿਚ ਮੇਰੇ ਕੰਮ ਦੀ ਤਾਰੀਫ ਹੁੰਦੀ ਦੇਖ ਕੇ ਮੈਨੂੰ ਖੁਸ਼ੀ ਮਿਲ ਰਹੀ ਹੈ ਅਤੇ ਉਮੀਦ ਹੈ ਕਿ ਹੁਣ ਅੱਗੋਂ ਹੋਰ ਵੀ ਨਵੀਂ ਤਰ੍ਹਾਂ ਦੀਆਂ ਭੂਮਿਕਾਵਾਂ ਕਰਾਂਗੀ।

12 ਘੰਟੇ ਤੱਕ ਨੱਚਿਆ ਟਾਈਗਰ

ਜੇਕਰ ਕਿਸੇ ਨੂੰ ਮਨਪਸੰਦ ਕੰਮ ਮਿਲ ਜਾਵੇ ਤਾਂ ਫਿਰ ਉਸ ਨੂੰ ਪੂਰਾ ਕਰਨ ਵਿਚ ਥਕਾਨ ਮਹਿਸੂਸ ਨਹੀਂ ਹੁੰਦੀ। ਟਾਈਗਰ ਸ਼ਰਾਫ ਨੂੰ ਡਾਂਸ ਕਰਨਾ ਪਸੰਦ ਹੈ। ਸੋ, ਇਹੀ ਵਜ੍ਹਾ ਸੀ ਕਿ ਇਕ ਵੀਡੀਓ ਐਲਬਮ ਦੀ ਸ਼ੂਟਿੰਗ ਲਈ ਉਹ ਲਗਾਤਾਰ 12 ਘੰਟੇ ਨੱਚਦੇ ਰਹੇ।
ਸੰਗੀਤ ਕੰਪਨੀ ਸਾਰੇਗਾਮਾ ਨੇ ਇਕ ਰੀਮਿਕਸ ਗੀਤ ਤਿਆਰ ਕੀਤਾ ਹੈ। ਆਪਣੇ ਜ਼ਮਾਨੇ ਦੀ ਹਿੱਟ ਫ਼ਿਲਮ 'ਡਿਸਕੋ ਡਾਂਸਰ' ਦੇ ਟਾਈਟਲ ਗੀਤ 'ਆਈ ਐਮ ਏ ਡਿਸਕੋ ਡਾਂਸਰ' 'ਤੇ ਇਹ ਰੀਮਿਕਸ ਗੀਤ ਤਿਆਰ ਕੀਤਾ ਗਿਆ ਹੈ। ਪੁਰਾਣੇ ਗੀਤ ਦੇ ਸੰਗੀਤਕਾਰ ਸਨ ਬੱਪੀ ਲਹਿਰੀ ਪਰ ਇਸ ਨਵੇਂ ਗੀਤ ਨੂੰ ਸਲੀਮ ਸੁਲੇਮਾਨ ਵਲੋਂ ਸੰਗੀਤਬਧ ਕੀਤਾ ਗਿਆ ਹੈ ਅਤੇ ਗਾਇਆ ਹੈ ਬੇਨੀ ਦਿਆਲ ਨੇ। ਇਸ ਗੀਤ ਦਾ ਵੀਡੀਓ ਟਾਈਗਰ ਸ਼ਰਾਫ 'ਤੇ ਫ਼ਿਲਮਾਉਣ ਦਾ ਨਿਰਣਾ ਲਿਆ ਗਿਆ ਅਤੇ 'ਬਾਗੀ' ਹੀਰੋ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ।
ਇਸ ਨਵੇਂ ਗੀਤ ਨੂੰ 'ਆਈ ਐਮ ਏ ਡਿਸਕੋ ਡਾਂਸਰ-2.0' ਨਾਂਅ ਦਿੱਤਾ ਗਿਆ ਹੈ ਅਤੇ ਕਿਉਂਕਿ ਟਾਈਗਰ ਅੱਜ ਦੇ ਰੁੱਝੇ ਹੋਏ ਹੀਰੋ ਹਨ। ਇਸ ਲਈ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਸ ਦੇ ਫ਼ਿਲਮਾਂਕਣ ਵਿਚ ਜ਼ਿਆਦਾ ਸਮਾਂ ਨਾ ਲਿਆ ਜਾਵੇ। ਨ੍ਰਿਤ ਨਿਰਦੇਸ਼ਕ ਬੋਸਕੋ ਵੀ ਘੱਟ ਸਮੇਂ ਵਿਚ ਗੀਤ ਦੇ ਫ਼ਿਲਮਾਂਕਣ ਲਈ ਤਿਆਰ ਹੋ ਗਏ। ਸ਼ੂਟਿੰਗ ਦੇ ਦਿਨ ਲਗਾਤਾਰ 12 ਘੰਟੇ ਤੱਕ ਕੈਮਰੇ ਸਾਹਮਣੇ ਨੱਚ ਕੇ ਟਾਈਗਰ ਨੇ ਗੀਤ ਪੂਰਾ ਕਰ ਲਿਆ ਅਤੇ ਦੇਖਣ ਵਾਲੀ ਗੱਲ ਇਹ ਸੀ ਕਿ 12 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਵੀ ਟਾਈਗਰ ਦੇ ਚਿਹਰੇ 'ਤੇ ਥਕਾਨ ਦਾ ਨਾਮੋ-ਨਿਸ਼ਾਨ ਨਹੀਂ ਸੀ।
ਇਸ ਨਵੇਂ ਗੀਤ ਦੀ ਵਜ੍ਹਾ ਨਾਲ 'ਡਿਸਕੋ ਡਾਂਸਰ' ਫ਼ਿਲਮ ਵੀ ਚਰਚਾ ਵਿਚ ਆ ਗਈ ਹੈ। ਉਮੀਦ ਹੈ ਕਿ ਅਸਲ ਗੀਤ ਦੇ ਗਾਇਕ ਵਿਜੇ ਬੈਨੇਡਿਕਟ ਵੱਲ ਵੀ ਲੋਕਾਂ ਦਾ ਧਿਆਨ ਜਾਵੇਗਾ ਕਿ ਜੋ ਕੁਝ ਹਿੱਟ ਗੀਤ ਗਾਉਣ ਤੋਂ ਬਾਅਦ ਗੁੰਮਨਾਮ ਜਿਹੇ ਹੋ ਗਏ ਹਨ।

ਸੋਨਾਕਸ਼ੀ ਸਿਨਹਾ

ਕਰਵਾ ਲਈ ਬੇਇੱਜ਼ਤੀ

ਚਾਰੇ ਪਾਸੇ ਕੋਰੋਨਾ ਦਾ ਡਰ ਤੇ ਇਸ ਦੌਰਾਨ ਧੀ ਸ਼ਤਰੂਘਨ ਸਿਨਹਾ ਦੀ ਸੋਨਾਕਸ਼ੀ ਸਿਨਹਾ ਸੋਸ਼ਲ ਮੀਡੀਆ 'ਤੇ ਇਕ-ਦੋ ਆਪਣੇ ਵਿਚਾਰਾਂ ਕਾਰਨ ਲੋਕਾਂ ਤੋਂ ਕਾਫ਼ੀ ਬੇਇੱਜ਼ਤੀ ਕਰਵਾ ਚੁੱਕੀ ਹੈ। ਨੱਚਦੀ ਹੋਈ ਪਾਰਟੀ 'ਚ ਸੋਨਾ 'ਤੇ ਇਹੀ ਵੀਡੀਓ ਇੰਸਟਾਗ੍ਰਾਮ 'ਤੇ ਆਇਆ ਤੇ ਨਾਲ ਲਿਖਿਆ ਸੀ ਕਿ ਆਓ ਲੜਾਈ ਕਰੀਏ ਕੋਰੋਨਾ ਨਾਲ ਤਾਂ ਲੋਕੀਂ ਪੁੱਛਣ ਲੱਗੇ ਕਿ ਇਹ 'ਜਨਤਾ ਕਰਫ਼ਿਊ' ਸੀ ਤੇ ਲੋਕਾਂ ਨੂੰ ਭੀੜ ਤੋਂ ਪਰ੍ਹਾਂ ਰਹਿਣ ਲਈ ਕਹਿਣ ਵਾਲੀ ਸੋਨਾ ਆਪ ਪਾਰਟੀ ਕਰ ਰਹੀ ਹੈ ਤਾਂ ਸੋਨਾ ਨੇ ਫਿਰ ਬਹਾਨਾ ਬਣਾਇਆ ਕਿ ਇਹ ਪੁਰਾਣਾ ਵੀਡੀਓ ਸੀ। ਚਲੋ ਸਹੀ ਹੋਵੇਗਾ ਪਰ ਅਜਿਹੇ ਸਮੇਂ 'ਤੇ ਅਜਿਹਾ ਵੀਡੀਓ ਪਾਉਣ ਦੀ ਕੀ ਤੁੱਕ। ਚਾਹੇ ਸੋਨਾਕਸ਼ੀ ਸਿਨਹਾ ਦੇ ਭਰਾ ਲਵ ਸਿਨਹਾ ਨੇ ਵੀ ਭੈਣ ਲਈ ਸਫ਼ਾਈ ਦਿੱਤੀ ਪਰ ਸਵਾਲ ਤਾਂ ਇਹੀ ਹੈ ਕਿ ਜੇ ਸਮਝਦਾਰੀ ਦੀ ਘਾਟ ਹੈ ਤਾਂ ਫਿਰ ਚੁੱਪ ਹੀ ਰਹੇ, ਸੋਨਾ ਕਿਉਂ ਲੋਕਾਂ ਤੋਂ ਹਾਏ ਤੌਬਾ ਕਰਵਾਉਂਦੀ ਹੈ। ਕਰੀਨਾ ਕਪੂਰ ਦੇ ਰੇਡਿਓ ਸ਼ੋਅ 'ਵਟ ਵੋਮੈਨ ਵਾਂਟ' 'ਚ ਵੀ ਸੋਨਾ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। 7ਵੀਂ 'ਚ ਪੜ੍ਹਦੀ ਸੋਨਾ ਨੂੰ ਜਦ ਸੁਰੱਖਿਆ ਕਰਮਚਾਰੀ ਸਕੂਲ ਛੱਡਣ ਗਏ ਤਾਂ ਉਹ ਘਰਦਿਆਂ ਨਾਲ ਲੜ ਪਈ ਸੀ ਕਿ ਇਹ ਅਜੀਬ ਲਗਦਾ ਹੈ। ਫਿਰ ਉਸ ਨੇ ਸਕੂਲ ਨਾ ਜਾਣ ਦੀ ਧਮਕੀ ਦਿੱਤੀ ਸੀ। ਤਦ ਸ਼ਤਰੂਘਨ ਸਿਨਹਾ ਸੰਸਦ ਮੈਂਬਰ ਸਨ। ਅਜੈ ਦੇਵਗਨ ਨਾਲ 'ਭੁਜ-ਦਾ ਪ੍ਰਾਈਡ ਆਫ਼ ਇੰਡੀਆ' ਉਸ ਦੀ ਆ ਰਹੀ ਫ਼ਿਲਮ ਹੈ ਤੇ 'ਦਬੰਗ-3', 'ਮਿਸ਼ਨ ਮੰਗਲ', 'ਕਲੰਕ' ਨੇ ਉਸ ਨੂੰ ਪ੍ਰਸੰਸਾ ਦਿਵਾਈ ਹੈ। ਇਧਰ ਸੋਨਾਕਸ਼ੀ ਲਈ ਔਖੀ ਘੜੀ ਹੈ ਕਿ ਧੋਖਾਧੜੀ ਵਾਲਾ ਉਸ ਦਾ ਮਾਮਲਾ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਤੱਕ ਪਹੁੰਚ ਗਿਆ ਹੈ। ਐਵਾਰਡਾਂ 'ਤੇ ਉਹ ਆਲੋਚਨਾ ਕਰਦੀ ਰਹਿੰਦੀ ਹੈ ਕਿ ਇਸ ਖਾਤਰ ਉਹ ਦੋਸਤੀ ਨਹੀਂ ਕਰ ਸਕਦੀ ਪਰ ਧੋਖਾਧੜੀ ਮਾਮਲੇ ਦੇ ਦਾਗ਼ ਜੇ ਨਾ ਧੋਤੇ ਗਏ ਜਾਂ ਨਾ ਲੱਥੇ ਤਾਂ ਸੋਨਾਕਸ਼ੀ ਸਿਨਹਾ ਦਾ ਕਰੀਅਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।

ਫ਼ਿਲਮੀ ਖ਼ਬਰਾਂ

ਆਪਣਾ ਵਜ਼ਨ ਘਟਾਉਣ ਵਿਚ ਰੁੱਝੀ ਹੋਈ ਹੈ ਕ੍ਰਿਤੀ ਸੇਨਨ
ਅਭਿਨੇਤਰੀ ਕ੍ਰਿਤੀ ਸੇਨਨ ਨੇ ਹਾਲ ਹੀ ਵਿਚ ਫ਼ਿਲਮ 'ਮਿਮੀ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਮਰਾਠੀ ਫ਼ਿਲਮ 'ਭਲਾ ਆਈ ਵਹਾਯੀਚਯ' ਦੀ ਹਿੰਦੀ ਰੀਮੇਕ ਵਿਚ ਕ੍ਰਿਤੀ ਵਲੋਂ ਇਕ ਇਸ ਤਰ੍ਹਾਂ ਦੀ ਔਰਤ ਦੀ ਭੂਮਿਕਾ ਨਿਭਾਈ ਗਈ ਹੈ ਜੋ ਫ਼ਿਲਮਾਂ ਵਿਚ ਕੰਮ ਕਰਨਾ ਚਾਹੁੰਦੀ ਹੈ ਪਰ ਬਾਅਦ ਵਿਚ ਉਹ ਸਰੋਗੇਟ ਮਾਂ ਬਣਨਾ ਮਨਜ਼ੂਰ ਕਰ ਲੈਂਦੀ ਹੈ। ਗਰਭਵਤੀ ਔਰਤ ਦੀ ਇਸ ਭੂਮਿਕਾ ਲਈ ਕ੍ਰਿਤੀ ਨੂੰ ਆਪਣਾ ਵਜ਼ਨ 15 ਕਿੱਲੋ ਵਧਾਉਣਾ ਪਿਆ ਸੀ। ਹੁਣ ਜਦੋਂ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ ਤਾਂ ਕ੍ਰਿਤੀ ਆਪਣਾ ਵਜ਼ਨ ਘਟਾਉਣ 'ਚ ਲੱਗੀ ਹੋਈ ਹੈ। ਕੋਰੋਨਾ ਵਾਇਰਸ ਦੇ ਡਰ ਦੇ ਚਲਦਿਆਂ ਮੁੰਬਈ ਵਿਚ ਸਾਰੇ ਜਿੰਮ ਬੰਦ ਕਰ ਦਿੱਤੇ ਗਏ ਹਨ ਇਸ ਲਈ ਕ੍ਰਿਤੀ ਯੋਗਾ ਤੇ ਡਾਈਟਿੰਗ ਦਾ ਸਹਾਰਾ ਲੈ ਕੇ ਵਜ਼ਨ ਘਟਾ ਰਹੀ ਹੈ।
'ਦੋਸਤਾਨਾ-2' ਤੋਂ ਪੇਸ਼ ਹੋਣਗੇ ਲਕਸ਼ੈ
ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਰਾਹੀਂ ਹੁਣ ਤੱਕ ਸਿਧਾਰਥ ਮਲਹੋਤਰਾ, ਵਰੁਣ ਧਵਨ, ਆਲੀਆ ਭੱਟ, ਇਸ਼ਾਨ ਖੱਟਰ, ਜਾਹਨਵੀ ਕਪੂਰ, ਅਨੰਨਿਆ ਪਾਂਡੇ ਤੇ ਤਾਰਾ ਸੁਤਰੀਆ ਵਰਗੀ ਨਵੀਆਂ ਪ੍ਰਤਿਭਾਵਾਂ ਨੂੰ ਮੌਕਾ ਦਿੱਤਾ ਗਿਆ। ਹੁਣ ਉਹ ਲਕਸ਼ੈ ਦੇ ਰੂਪ ਵਿਚ ਇਕ ਹੋਰ ਨਵੇਂ ਹੀਰੋ ਨੂੰ ਪੇਸ਼ ਕਰ ਰਹੇ ਹਨ। ਕਾਲਿਨ ਡੀ ਕੁੰਨਹਾ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ 'ਦੋਸਤਾਨਾ-2' ਵਿਚ ਕਾਰਤਿਕ ਆਰੀਅਨ ਅਤੇ ਜਾਹਨਵੀ ਕਪੂਰ ਵੀ ਹਨ। ਕਰਨ ਜੌਹਰ ਅਨੁਸਾਰ ਢੇਰਾਂ ਆਡੀਸ਼ਨ ਲੈਣ ਤੋਂ ਬਾਅਦ ਲਕਸ਼ੈ ਨੂੰ ਧਰਮਾ ਪ੍ਰੋਡਕਸ਼ਨ ਦੀ ਦੇਖ-ਰੇਖ ਹੇਠ ਲੈਣ ਦਾ ਨਿਰਣਾ ਲਿਆ ਗਿਆ ਅਤੇ ਉਸ ਦੇ ਨਾਲ ਚਾਰ ਫ਼ਿਲਮਾਂ ਦਾ ਕਰਾਰ ਕੀਤਾ ਗਿਆ ਹੈ।

ਬਜ਼ੁਰਗ ਔਰਤ ਦੀ ਭੂਮਿਕਾ ਵਿਚ ਪਾਖੀ ਹੇਗੜੇ

ਕਈ ਹਿੰਦੀ ਲੜੀਵਾਰਾਂ ਤੇ ਭੋਜਪੁਰੀ ਫ਼ਿਲਮਾਂ ਵਿਚ ਆਪਣੀ ਖ਼ੂਬਸੂਰਤੀ ਦੇ ਜਲਵੇ ਦਿਖਾਉਣ ਵਾਲੀ ਪਾਖੀ ਹੇਗੜੇ ਹੁਣ ਅਗਾਮੀ ਹਿੰਦੀ ਫ਼ਿਲਮ 'ਪਿਆਰੀ ਦਾਦੀ ਮਾਂ' ਵਿਚ ਪੈਂਠ ਸਾਲਾ ਦਾਦੀ ਮਾਂ ਦੀ ਭੂਮਿਕਾ ਵਿਚ ਨਜ਼ਰ ਆਵੇਗੀ। ਜਵਾਨੀ ਵਿਚ ਵਾਲਾਂ 'ਤੇ ਸਫ਼ੈਦੀ ਵਾਲੇ ਕਿਰਦਾਰ ਨਿਭਾਉਣ ਲਈ ਹਾਂ ਕਹਿਣ ਬਾਰੇ ਪਾਖੀ ਦਾ ਕਹਿਣਾ ਹੈ ਕਿ ਉਸ ਨੇ ਇਹ ਨਿਰਣਾ ਅਮਿਤਾਭ ਬੱਚਨ ਤੋਂ ਪ੍ਰੇਰਿਤ ਹੋ ਕੇ ਲਿਆ ਹੈ। ਇਸ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਉਹ ਕਹਿੰਦੀ ਹੈ, 'ਜਿਸ ਜ਼ਮਾਨੇ ਵਿਚ ਅਮਿਤਾਭ ਬੱਚਨ ਆਪਣੀਆਂ ਹੀਰੋਇਨਾਂ ਨਾਲ ਰੋਮਾਂਟਿਕ ਗੀਤ ਗਾਇਆ ਕਰਦੇ ਸਨ, ਉਸ ਉਮਰ ਵਿਚ ਉਨ੍ਹਾਂ ਨੇ 'ਮਹਾਨ', 'ਆਖਰੀ ਰਾਸਤਾ', 'ਬੇਮਿਸਾਲ', 'ਅਦਾਲਤ', 'ਦੇਸ਼ਪ੍ਰੇਮੀ' ਆਦਿ ਫ਼ਿਲਮਾਂ ਵਿਚ ਬਜ਼ੁਰਗਾਂ ਦੀ ਭੂਮਿਕਾ ਨਿਭਾਈ ਸੀ ਅਤੇ ਚੰਗੀ ਵਾਹਵਾਹੀ ਖੱਟੀ ਸੀ। 'ਆਖਰੀ ਰਾਸਤਾ' ਵਿਚ ਬਜ਼ੁਰਗ ਅਮਿਤਾਭ ਆਪਣੇ ਬੇਟੇ ਬਣੇ ਨੌਜਵਾਨ ਅਮਿਤਾਭ 'ਤੇ ਭਾਰੀ ਪਏ ਸਨ। ਬੱਚਨ ਸਰ ਦੀ ਲੰਮੀ ਪਾਰੀ ਦਾ ਰਾਜ਼ ਹੀ ਇਹੀ ਹੈ ਕਿ ਉਨ੍ਹਾਂ ਨੇ ਹਰ ਤਰ੍ਹਾਂ ਦੀ ਭੂਮਿਕਾ ਨਿਭਾਈ ਅਤੇ ਅਦਾਕਾਰੀ ਵਿਚ ਨਵੇਂ-ਨਵੇਂ ਪ੍ਰਯੋਗ ਕੀਤੇ। ਮੈਂ ਵੀ ਕੁਝ ਉਸ ਤਰ੍ਹਾਂ ਦਾ ਕਰ ਰਹੀ ਹਾਂ। ਮੈਂ ਮਜ਼ਬੂਤ ਔਰਤ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਸੀ ਅਤੇ ਜਦੋਂ ਇਸ ਫ਼ਿਲਮ ਵਿਚ ਮੈਨੂੰ ਦਾਦੀ ਦੀ ਭੂਮਿਕਾ ਹੇਠ ਮਜ਼ਬੂਤ ਕਿਰਦਾਰ ਦੀ ਪੇਸ਼ਕਸ ਕੀਤੀ ਗਈ ਤਾਂ ਮੈਂ ਤੁਰੰਤ ਹਾਂ ਕਹਿ ਦਿੱਤੀ। ਹਾਂ ਕਹਿਣ ਦੀ ਇਕ ਵਜ੍ਹਾ ਇਹ ਵੀ ਹੈ ਕਿ ਅੱਜ ਟੁੱਟਦੇ ਪਰਿਵਾਰ ਦੇ ਚਲਦਿਆਂ ਘਰ ਵਿਚ ਨਾਨੀ-ਦਾਦੀ ਦੀ ਅਹਿਮੀਅਤ ਗਵਾਚ ਜਿਹੀ ਗਈ ਹਾਂ। ਅੱਜ ਦੀਆਂ ਫ਼ਿਲਮਾਂ ਵਿਚ ਵੀ ਇਸ ਤਰ੍ਹਾਂ ਦੇ ਕਿਰਦਾਰ ਦੇਖਣ ਵਿਚ ਨਹੀਂ ਆ ਰਹੇ। ਇਸ ਤਰ੍ਹਾਂ ਮੈਨੂੰ ਲੱਗਿਆ ਕਿ ਇਸ ਕਿਰਦਾਰ ਦੀ ਬਦੌਲਤ ਸੰਯੁਕਤ ਪਰਿਵਾਰ ਦਾ ਸੰਦੇਸ਼ ਦਿੱਤਾ ਜਾ ਸਕਦਾ ਹੈ ਅਤੇ ਘਰ ਵਿਚ ਦਾਦੀ-ਨਾਨੀ ਦੀ ਮਹੱਤਤਾ ਵੀ ਦਿਖਾਈ ਜਾ ਸਕਦੀ ਹੈ। ਪਾਖੀ ਨੂੰ ਦਾਦੀ ਦੀ ਭੂਮਿਕਾ ਵਿਚ ਦੇਖ ਕੇ ਇਹ ਚੰਗਾ ਲੱਗਿਆ ਕਿ ਹਿੰਦੀ ਫ਼ਿਲਮਾਂ ਦੇ ਵੱਡੇ ਪਰਦੇ 'ਤੇ ਨਾਨੀ-ਦਾਦੀ ਦੀ ਵਾਪਸੀ ਹੋ ਰਹੀ ਹੈ।

31 ਮਾਰਚ ਨੂੰ ਬਰਸੀ 'ਤੇ ਵਿਸ਼ੇਸ਼

ਗ਼ਮਾਂ ਦਾ ਸਮੁੰਦਰ ਪੀ ਜਾਣ ਵਾਲੀ ਅਦਾਕਾਰਾ ਤੇ ਸ਼ਾਇਰਾ ਸੀ-ਮੀਨਾ ਕੁਮਾਰੀ

ਸ਼ਿਵ ਜਿਹਾ ਸ਼ਾਇਰ ਤੇ ਮੀਨਾ ਜਿਹੀ ਅਦਾਕਾਰਾ ਇਸ ਜਹਾਨ ਨੂੰ ਮੁੜ ਕਦੇ ਨਸੀਬ ਨਹੀਂ ਹੋਣੇ ਹਨ। ਆਪਣੀ ਵੀਰਾਨ ਤੇ ਮੁਹੱਬਤ ਤੋਂ ਸੱਖਣੀ ਜ਼ਿੰਦਗੀ ਬਾਰੇ ਮੀਨਾ ਨੇ ਖ਼ੁਦ ਲਿਖਿਆ ਸੀ-
ਤੁਮ ਕਿਆ ਕਰੋਗੇ ਸੁਨ ਕਰ
ਮੁਝ ਸੇ ਮੇਰੀ ਕਹਾਨੀ।
ਬੇਲੁਤਫ਼ ਜ਼ਿੰਦਗੀ ਕੇ
ਕਿੱਸੇ ਹੈਂ ਫੀਕੇ-ਫੀਕੇ।
ਮੀਨਾ ਨੇ ਸੰਨ 1933 ਵਿਚ ਜਦ ਇਸ ਜਹਾਨ 'ਚ ਅੱਖ ਖੋਲ੍ਹੀ ਸੀ ਤਾਂ ਇਸ ਜ਼ਾਲਮ ਦੁਨੀਆ ਨੇ ਉਸ ਦੀ ਜ਼ਿੰਦਗੀ ਦਾ ਪਹਿਲਾ ਦਰਦ ਉਸ ਦੀ ਝੋਲ੍ਹੀ ਪਾ ਦਿੱਤਾ ਸੀ। ਅੱਤ ਦੀ ਗ਼ਰੀਬੀ ਦਾ ਸ਼ਿਕਾਰ ਉਸਦਾ ਅੱਬਾ ਅਲੀ ਬਖ਼ਸ਼ ਉਸ ਨੂੰ ਜੰਮਦੀ ਨੂੰ ਹੀ ਯਤੀਮਖ਼ਾਨੇ ਦੀਆਂ ਪੌੜੀਆਂ 'ਤੇ ਛੱਡ ਕੇ ਚਲਾ ਗਿਆ ਸੀ। ਉਸ ਦੀ ਮਾਂ ਇਕਬਾਲ ਬੇਗ਼ਮ ਸਾਰੀ ਰਾਤ ਆਪਣੀ ਧੀ ਦੇ ਗ਼ਮ 'ਚ ਤੜਫ਼ਦੀ ਤੇ ਰੋਂਦੀ ਰਹੀ ਸੀ ਤੇ ਸਵੇਰ ਹੁੰਦਿਆਂ ਹੀ ਉਹ ਮੀਨਾ ਨੂੰ ਆਪਣੀ ਹਿੱਕ ਨਾਲ ਲਾ ਕੇ ਘਰ ਲੈ ਆਈ ਸੀ। ਘਰ ਦੇ ਖ਼ਰਚੇ ਤੋਰਨ ਲਈ ਮੀਨਾ ਨੂੰ ਚਾਰ ਸਾਲ ਦੀ ਉਮਰ ਵਿਚ ਹੀ ਫ਼ਿਲਮਾਂ ਵਿਚ ਕੰਮ ਕਰਨਾ ਪੈ ਗਿਆ ਸੀ। ਖੇਡਣ ਤੇ ਪੜ੍ਹਨ ਦੀ ਉਮਰੇ ਉਸਨੇ -'ਲੈਦਰਫੇਸ' ਅਤੇ 'ਫ਼ਰਜੰਦ-ਏ-ਵਤਨ' ਆਦਿ ਫ਼ਿਲਮਾਂ ਕਰਨ ਤੋਂ ਬਾਅਦ 'ਬਹਿਨ', 'ਕਸੌਟੀ', 'ਪ੍ਰਤਿੱਗਿਆ', 'ਅਲਾਦੀਨ ਕਾ ਚਿਰਾਗ' ਆਦਿ ਫ਼ਿਲਮਾਂ ਵਿਚ ਬਾਲ ਕਲਾਕਾਰ ਵਜੋਂ ਕੰਮ ਕੀਤਾ ਸੀ ਤੇ ਪਰਿਵਾਰ ਨੂੰ ਗੁਰਬਤ ਦੀ ਦਲਦਲ 'ਚੋਂ ਕੱਢ ਲਿਆਂਦਾ ਸੀ।
ਉੱਘੇ ਨਿਰਦੇਸ਼ਕ ਕਮਾਲ ਅਮਰੋਹੀ ਨਾਲ ਉਸ ਨੇ ਮੁਹੱਬਤ ਵੀ ਕੀਤੀ ਤੇ ਨਿਕਾਹ ਵੀ ਪਰ ਅਮਰੋਹੀ ਦੀ ਬੇਵਫ਼ਾਈ ਨੇ ਉਸ ਦੀ ਮੁਹੱਬਤ ਤੇ ਸ਼ਾਦੀ ਦੋਵਾਂ ਨੂੰ ਬਰਬਾਦ ਕਰ ਦਿੱਤਾ। ਸਾਵਨ ਕੁਮਾਰ, ਧਰਮਿੰਦਰ ਤੇ ਗੁਲਜ਼ਾਰ ਨੇ ਉਸ ਦੇ ਪ੍ਰਤੀ ਹੇਜ ਤਾਂ ਜਤਾਇਆ ਪ੍ਰੰਤੂ ਉਹ ਪਿਆਰ ਨਾ ਦੇ ਸਕੇ ਜਿਸਦੀ ਤਲਾਸ਼ 'ਚ ਉਹ ਮਰਨ ਦੇ ਰਾਹ ਪਈ ਹੋਈ ਸੀ। ਗੰਭੀਰ ਬਿਮਾਰ ਰਹਿਣ ਪਿੱਛੋਂ ਉਹ 'ਤਨਹਾ' ਹੀ 31 ਮਾਰਚ, 1972 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ।
ਮੀਨਾ ਨੇ ਲਿਖਿਆ ਸੀ-
* ਤੇਰੇ ਕਦਮੋਂ ਕੀ ਆਹਟ ਕੋ ਯੇ ਦਿਲ ਢੂੰਢਤਾ ਹੈ ਹਰ ਦਮ
ਹਰ ਇਕ ਆਵਾਜ਼ ਪਰ ਇਕ ਥਰਥਰਾਹਟ ਹੋਤੀ ਜਾਤੀ ਹੈ।
* ਅਇਆਦਤ ਕੋ ਆਏ, ਸ਼ਫ਼ਾ ਹੋ ਗਈ
ਮੇਰੀ ਰੂਹ ਤਨ ਸੇ, ਜੁਦਾ ਹੋ ਗਈ।
ਉਸ ਨੇ ਆਪਣੇ ਆਖ਼ਰੀ ਜ਼ਜ਼ਬਾਤ ਨੂੰ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਕੁਝ ਇਸ ਤਰ੍ਹਾਂ ਬਿਆਨ ਕੀਤਾ ਸੀ:-
ਜ਼ਿੰਦਗੀ ਕਿਆ ਇਸੀ ਕੋ ਕਹਿਤੇ ਹੈਂ
ਜਿਸਮ ਤਨਹਾ ਔਰ ਜਾਨ ਤਨਹਾ।
ਹਮਸਫ਼ਰ 'ਗਰ ਮਿਲਾ ਭੀ ਕੋਈ ਕਹੀਂ
ਤੋ ਦੋਨੇ ਚਲਤੇ ਰਹੇ ਤਨਹਾ-ਤਨਹਾ।
ਰਾਹ ਦੇਖਾ ਕਰੋਗੇ ਸਦੀਉਂ ਤਲਕ
ਛੋੜ ਜਾਏਂਗੇ ਯੇ ਜਹਾਂ ਤਨਹਾ।


-ਪ੍ਰੋ: ਪਰਮਜੀਤ ਸਿੰਘ ਨਿੱਕੇ

ਸੱਟ ਲੱਗੇ ਪੈਰ ਨਾਲ ਸਈ ਨੇ ਕੀਤੀ ਸ਼ੂਟਿੰਗ

'ਹੰਟਰ' ਅਤੇ 'ਲਵ ਸੋਨੀਆ' ਫੇਮ ਸਈ ਤਾਮਹਣਕਰ ਇਨ੍ਹੀਂ ਦਿਨੀਂ ਫ਼ਿਲਮ 'ਮਿਮੀ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ। ਹਾਲਾਂਕਿ ਸਈ ਹਾਲੇ ਬਾਲੀਵੁੱਡ ਵਿਚ ਨਵੀਂ ਹੈ ਪਰ ਆਪਣੀ ਕਰਨੀ ਜ਼ਰੀਏ ਉਸ ਨੇ ਪ੍ਰਗਟਾ ਦਿੱਤਾ ਹੈ ਕਿ ਆਪਣੇ ਕੰਮ ਪ੍ਰਤੀ ਉਹ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਪ੍ਰੋਫੈਸ਼ਨਲ ਅਦਾਕਾਰਾ ਹੈ।
ਪਿਛਲੇ ਦਿਨੀਂ ਸਈ ਰਾਜਸਥਾਨ ਵਿਚ ਫਿਲਮ 'ਮਿਮੀ' ਦੀ ਸ਼ੂਟਿੰਗ ਕਰ ਰਹੀ ਸੀ ਅਤੇ ਸਈ ਦੇ ਨਾਲ ਇਸ ਵਿਚ ਕ੍ਰਿਤੀ ਸੈਨਨ, ਸੁਪ੍ਰਿਆ ਪਾਠਕ, ਪੰਕਜ ਤ੍ਰਿਪਾਠੀ ਵਰਗੇ ਰੁੱਝੇ ਕਲਾਕਾਰ ਵੀ ਹਿੱਸਾ ਲੈ ਰਹੇ ਸਨ। ਉਦੋਂ ਇਕ ਦਿਨ ਸੈੱਟ 'ਤੇ ਸਈ ਦਾ ਪੈਰ ਮੁੜ ਗਿਆ ਅਤੇ ਦਰਦ ਸ਼ੁਰੂ ਹੋ ਗਿਆ। ਸਈ ਨੇ ਸੋਚਿਆ ਕਿ ਮੋਚ ਆ ਗਈ ਹੋਵੇਗੀ ਪਰ ਜਦੋਂ ਸੋਜ ਵਧਣ ਲੱਗੀ ਤਾਂ ਹਸਪਤਾਲ ਗਈ ਅਤੇ ਐਕਸ-ਰੇਅ ਤੋਂ ਪਤਾ ਲੱਗਿਆ ਕਿ ਪੈਰ ਵਿਚ ਫ੍ਰੈਕਚਰ ਹੋਇਆ ਹੈ। ਡਾਕਟਰ ਨੇ ਉਸ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਪਰ ਇਥੇ ਅਰਾਮ ਦਾ ਮਤਲਬ ਸੀ ਸ਼ੂਟਿੰਗ ਦਾ ਰੁਕ ਜਾਣਾ ਅਤੇ ਨਿਰਮਾਤਾ ਨੂੰ ਲੱਖਾਂ ਦਾ ਚੂਨਾ ਲੱਗ ਜਾਣਾ। ਇਸ ਤਰ੍ਹਾਂ ਸਈ ਨੇ ਹਿੰਮਤ ਭਰਿਆ ਨਿਰਣਾ ਲੈਂਦੇ ਹੋਏ ਇਹ ਐਲਾਨ ਕੀਤਾ ਕਿ ਉਹ ਸ਼ੂਟਿੰਗ ਜਾਰੀ ਰੱਖੇਗੀ ਅਤੇ ਸਈ ਦਾ ਸਹਿਯੋਗ ਦੇਖ ਕੇ ਨਿਰਦੇਸ਼ਕ ਲਕਸ਼ਮਣ ਉਤੇਕਰ ਨੇ ਵੀ ਕੁਝ ਇਸ ਢੰਗ ਨਾਲ ਦ੍ਰਿਸ਼ ਫ਼ਿਲਮਾਏ ਕਿ ਸਈ ਨੂੰ ਨਾਂਹ ਦੇ ਬਰਾਬਰ ਹਿਲਜੁਲ ਕਰਨੀ ਪਈ।

-ਮੁੰਬਈ ਪ੍ਰਤੀਨਿਧ

ਫ਼ਿਲਮਾਂ 'ਚ ਕੌਤਕ ਦਿਖਾਉਣ ਵਾਲਾ - ਕਾਕਾ ਕੌਤਕੀ

ਕਾਕਾ ਕੌਤਕੀ ਪੰਜਾਬੀ ਫ਼ਿਲਮ ਖੇਤਰ 'ਚ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਲਗਪਗ ਹਰ ਫ਼ਿਲਮ 'ਚ ਉਸ ਦੀ ਅਦਾਕਾਰੀ ਵੇਖਣ ਨੂੰ ਮਿਲ ਜਾਂਦੀ ਹੈ। ਪਹਿਲਵਾਨੀ ਜੁੱਸੇ ਵਾਲੇ ਕਾਕੇ ਦੀ ਵੱਖਰੀ ਦਿੱਖ ਹੈ, ਜਿਸ ਨੂੰ ਦਰਸ਼ਕ ਭੁਲਾ ਨਹੀਂ ਸਕਦੇ। ਉਸ ਨੂੰ ਆਪਣੇ ਆਪ 'ਤੇ ਹੱਸਣਾ ਆਉਂਦਾ ਹੈ। ਚਰਿੱਤਰ, ਖ਼ਲਨਾਇਕ ਤੇ ਕਾਮੇਡੀ ਰੋਲ ਕਰਨ ਵਾਲੇ ਕਾਕਾ ਕੌਤਕੀ ਦਾ ਅਸਲ ਨਾਂਅ ਵੀਰਇੰਦਰ ਸਿੰਘ ਹੈ ਪਰ ਉਸ ਦੇ ਕੌਤਕਾਂ ਨੂੰ ਵੇਖਦਿਆਂ ਉਸ ਦੇ ਦੋਸਤਾਂ ਨੇ ਉਸ ਨੂੰ ਕਾਕਾ ਕੌਤਕੀ ਦਾ ਨਾਂਅ ਦੇ ਦਿੱਤਾ ਜੋ ਉਸ ਨਾਲ ਪੱਕਾ ਹੀ ਜੁੜ ਗਿਆ। ਮਾਨਸਾ ਦੇ ਜੰਮਪਲ ਕਾਕਾ ਦੀ ਮਾਤਾ ਰਜਿੰਦਰ ਕੌਰ ਦਾਨੀ ਪੱਤਰਕਾਰ ਤੋਂ ਇਲਾਵਾ ਥੇਟਰ ਦੀ ਉੱਘੀ ਕਲਾਕਾਰ ਹੈ। ਉਸ ਨੂੰ ਅਦਾਕਾਰੀ ਦੀ ਜਾਗ ਬਚਪਨ ਵਿਚ ਹੀ ਲੱਗ ਗਈ ਸੀ ਜਦੋਂ ਉਸ ਦੀ ਮਾਤਾ ਪ੍ਰੋ: ਅਜਮੇਰ ਸਿੰਘ ਔਲਖ ਦੇ ਨਾਟਕ ਕਰਨ ਵੇਲੇ ਉਸ ਨੂੰ ਨਾਲ ਲੈ ਜਾਂਦੀ ਸੀ। ਪੰਜਾਬੀ ਯੂਨੀਵਰਸਿਟੀ ਤੋਂ ਥੇਟਰ ਦੀ ਐਮ. ਏ. ਕਰਨ ਵਾਲੇ ਕਾਕੇ ਨੇ 50 ਦੇ ਕਰੀਬ ਨਾਟਕਾਂ 'ਚ ਕੰਮ ਕੀਤਾ। ਫ਼ਿਲਮ ਡਾਇਰੈਕਟਰ ਤੇ ਅਦਾਕਾਰ ਅੰਬਰਦੀਪ ਨਾਲ ਜਾਣ ਪਹਿਚਾਣ ਹੋਣ ਕਰ ਕੇ ਉਸ ਦਾ ਪੰਜਾਬੀ ਫ਼ਿਲਮਾਂ 'ਚ ਦਾਖ਼ਲਾ ਹੋ ਗਿਆ। ਉਸ ਨੇ ਦਰਜਨ ਦੇ ਕਰੀਬ ਫ਼ਿਲਮਾਂ 'ਚ ਨਿੱਕੇ-ਨਿੱਕੇ ਰੋਲ ਕੀਤੇ ਪਰ ਉਸ ਦੀ ਅਸਲੀ ਪਹਿਚਾਣ 'ਭੱਜੋ ਵੀਰੋ ਵੇ' ਫ਼ਿਲਮ ਵਿਚਲੇ ਰੋਲ ਨਾਲ ਹੋਈ। ਸੁਰਖ਼ੀ ਬਿੰਦੀ, ਅੜ੍ਹਬ ਮੁਟਿਆਰਾਂ, ਨਿੱਕਾ ਜ਼ੈਲਦਾਰ-3, ਸੁਫ਼ਨਾ ਵਿਚ ਉਸ ਦੇ ਜ਼ਿਕਰਯੋਗ ਰੋਲ ਹਨ। ਉਸ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ 'ਪੁਆੜਾ' (ਐਮੀ ਵਿਰਕ-ਸੋਨਮ ਜਵੰਧਾ), 'ਜੋੜੀ' (ਦਿਲਜੀਤ ਦੋਸਾਂਝ- ਨਿਮਰਤ ਖਹਿਰਾ), 'ਟੈਲੀਵਿਜ਼ਨ' (ਕੁਲਵਿੰਦਰ ਬਿੱਲਾ-ਮੈਂਡੀ ਤੱਖਰ), 'ਮਿਰਜ਼ੇ' (ਜਸ ਮਾਣਕ) ਹਨ। ਉਸ ਨੇ ਇੱਕ ਪੰਜਾਬੀ ਫ਼ਿਲਮ ਦੀ ਕਹਾਣੀ ਵੀ ਲਿਖ ਰੱਖੀ ਹੈ, ਜਿਸ 'ਤੇ ਉਹ ਫ਼ਿਲਮ ਬਣਾਉਣ ਦਾ ਇਛੁੱਕ ਹੈ। ਇਸ ਤੋਂ ਇਲਾਵਾ ਉਹ ਫ਼ਿਲਮੀ ਸਕਰਿਪਟ ਤੇ ਪੈਰੋਡੀ ਲਿਖਣ 'ਤੇ ਵੀ ਹੱਥ ਅਜ਼ਮਾ ਲੈਂਦਾ ਹੈ।


-ਗੁਰਚੇਤ ਸਿੰਘ ਫੱਤੇਵਾਲੀਆ

ਪੰਜਾਬੀ ਸਿਨੇਮਾ ਦਾ ਨਵਾਂ ਚਿਹਰਾ ਤਨਰੋਜ ਸਿੰਘ

ਮੂਲ ਰੂਪ ਵਿਚ ਸ਼ਹਿਰ ਜਗਰਾਓਂ ਨਾਲ ਸਬੰਧਿਤ ਅਤੇ ਕੈਨੇਡਾ ਜਨਮਿਆਂ, ਪੜ੍ਹਿਆ ਹੋਣਹਾਰ ਨੌਜਵਾਨ ਤਨਰੋਜ ਸਿੰਘ ਅੱਜਕਲ੍ਹ ਆਉਣ ਵਾਲੀ ਪੰਜਾਬੀ ਫ਼ਿਲਮ 'ਨਿਸ਼ਾਨਾ' ਵਿਚ ਸ਼ਾਨਦਾਰ ਆਗਮਨ ਬਤੌਰ ਹੀਰੋ ਕਰਨ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਘਰੇਲੂ ਪ੍ਰੋਡਕਸ਼ਨ ਹਾਊਸ ਅਧੀਨ ਬਣੀਆਂ ਪੰਜਾਬੀ ਫ਼ਿਲਮਾਂ ਪੰਜਾਬੀ ਸਿਨੇਮਾ ਲਈ ਸਫ਼ਲ ਅਧਿਆਏ ਰਚ ਚੁੱਕੀਆਂ ਹਨ, ਜਿਨ੍ਹਾਂ ਵਿਚੋਂ 'ਤਬਾਹੀ', 'ਜੱਟ ਜਿਓਣਾ ਮੌੜ', ਬਗ਼ਾਵਤ ਆਦਿ ਅਥਾਹ ਚਰਚਾ ਅਤੇ ਕਾਮਯਾਬੀ ਹਾਸਲ ਕਰ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮੀ ਪਿਛੋਕੜ ਹੋਣ ਕਾਰਨ ਬਚਪਨ ਸਮੇਂ ਤੋਂ ਹੀ ਸਿਨੇਮਾ ਨਾਲ ਇਕ ਮੋਹ ਭਰਿਆ ਰਿਸ਼ਤਾ ਕਾਇਮ ਹੋ ਗਿਆ, ਜੋ ਸਕੂਲ, ਕਾਲਜ ਪੜਾਅ ਤੱਕ ਹੋਰ ਪਰਪੱਕ ਅਤੇ ਗੂੜ੍ਹਾ ਹੁੰਦਾ ਗਿਆ। ਵੈਨਕੂਵਰ ਐਕਟਿੰਗ ਸਕੂਲ ਤੋਂ ਅਭਿਨੈ-ਬਾਰੀਕੀਆਂ ਦੀ ਜਾਣਕਾਰੀ ਹਾਸਲ ਕੀਤੀ। ਪੂਰੀ ਤਿਆਰੀ ਬਾਅਦ ਹੀ ਆਪਣੇ ਮਾਂ ਬੋਲੀ ਦੇ ਸਿਨੇਮਾ ਲਈ ਆਪਣੇ ਆਪ ਨੂੰ ਅਰਪਿਤ ਕਰ ਰਿਹਾ ਹੈ। ਪੰਜਾਬੀ ਸਿਨੇਮਾ ਵਿਚ ਨਵੇਂ ਦਿਸਹਿੱਦੇ ਸਿਰਜਣ ਦੀ ਤਾਂਘ ਰੱਖਦੇ ਇਸ ਨੌਜਵਾਨ ਨੇ ਦੱਸਿਆ ਕਿ 'ਡੀ.ਪੀ ਅਰਸ਼ੀ ਪ੍ਰੋਡਕਸ਼ਨ ਹਾਊਸਜ਼' ਅਧੀਨ ਬਣ ਰਹੀ ਉਨ੍ਹਾਂ ਦੀ ਪਹਿਲੀ ਫ਼ਿਲਮ ਬਹੁਤ ਹੀ ਪ੍ਰਭਾਵੀ ਵਿਸ਼ੇ ਦੁਆਲੇ ਬੁਣੀ ਗਈ ਹੈ, ਜਿਸ ਨੂੰ 'ਬਲੈਕੀਆ' ਜਿਹੀ ਸੁਪਰਹਿੱਟ ਫ਼ਿਲਮ ਦੇ ਚੁੱਕੇ ਬਾਕਮਾਲ ਨਿਰਦੇਸ਼ਕ ਸੁਖ਼ਮਿੰਦਰ ਧੰਜਲ ਡਾਇਰੈਕਟ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਵਿਚ ਉਨ੍ਹਾਂ ਦਾ ਕਿਰਦਾਰ ਇਕ ਅਜਿਹੇ ਪੰਜਾਬੀ ਨੌਜਵਾਨ ਦਾ ਹੈ, ਜੋ ਮਸਤਮੌਲਾ ਢੰਗ ਨਾਲ ਆਪਣੀ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦੀ ਇਸ ਫ਼ਿਲਮ ਵਿਚ ਉਨ੍ਹਾਂ ਨਾਲ ਸ਼ਾਨਵੀ ਧੀਮਾਨ ਅਤੇ ਪਹਿਲੇ ਲੀਡ ਹੀਰੋ ਕੁਲਵਿੰਦਰ ਬਿੱਲਾ ਨਾਲ ਭਾਵਨਾ ਸ਼ਰਮਾ ਨਜ਼ਰ ਆਵੇਗੀ, ਜਿਨ੍ਹਾਂ ਤੋਂ ਇਲਾਵਾ ਗੱਗੂ ਗਿੱਲ, ਵਿਕਰਮਜੀਤ ਵਿਰਕ, ਰਾਣਾ ਜੰਗ ਬਹਾਦਰ, ਗੋਪੀ ਭੱਲਾ, ਗੁਰਮੀਤ ਸਾਜਨ, ਰਵਿੰਦਰ ਮੰਡ, ਨਗਿੰਦਰ ਗੱਖੜ੍ਹ ਆਦਿ ਵੀ ਮਹੱਤਵਪੂਰਨ ਭੂਮਿਕਾਵਾਂ ਅਦਾ ਕਰ ਰਹੇ ਹਨ।


-ਭੋਲਾ ਸ਼ਰਮਾ,
'ਅਜੀਤ' ਪ੍ਰਤੀਨਿਧ ਜੈਤੋ (ਜ਼ਿਲ੍ਹਾ ਫ਼ਰੀਦਕੋਟ)Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX