ਤਾਜਾ ਖ਼ਬਰਾਂ


ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 6977 ਨਵੇਂ ਕੇਸ ਆਏ ਸਾਹਮਣੇ
. . .  6 minutes ago
ਨਵੀਂ ਦਿੱਲੀ, 25 ਮਈ- ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ...
ਬੈਂਗਲੁਰੂ ਤੋਂ ਹੈਦਰਾਬਾਦ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਰੱਦ
. . .  15 minutes ago
ਬੈਂਗਲੁਰੂ, 25 ਮਈ- ਬੈਂਗਲੁਰੂ ਤੋਂ ਹੈਦਰਾਬਾਦ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਰੱਦ ਕਰ ਦਿੱਤੀ ..
ਅੰਮ੍ਰਿਤਸਰ 'ਚ 15 ਪੁਲਿਸ ਮੁਲਾਜ਼ਮ ਕੁਆਰੰਟੀਨ
. . .  36 minutes ago
ਇਦ-ਉਲ-ਫਿਤਰ ਮੌਕੇ ਅੰਮ੍ਰਿਤਸਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਮਨਾਈ ਗਈ ਈਦ
. . .  43 minutes ago
ਅੰਮ੍ਰਿਤਸਰ, 25 ਮਈ (ਰਾਜੇਸ਼ ਕੁਮਾਰ ਸੰਧੂ)- ਅੱਜ ਅੰਮ੍ਰਿਤਸਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਇਦ-ਉਲ-ਫਿਤਰ ਦੇ...
ਚੰਡੀਗੜ੍ਹ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਹੋਈ ਪੁਸ਼ਟੀ
. . .  59 minutes ago
ਚੰਡੀਗੜ੍ਹ, 25 ਮਈ (ਮਨਜੋਤ ਸਿੰਘ)- ਚੰਡੀਗੜ੍ਹ 'ਚ ਕੋਰੋਨਾ ਦੇ 9 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ..
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ
. . .  21 minutes ago
ਸ੍ਰੀਨਗਰ, 25 ਮਈ- ਜੰਮੂ ਕਸ਼ਮੀਰ ਦੇ ਕੁਲਗਾਮ ਦੇ ਮਦਗਾਮ ਇਲਾਕੇ 'ਚ ਸੁਰੱਖਿਆ ਬਲਾਂ ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਈਦ ਮੌਕੇ ਦਿੱਤੀਆਂ ਮੁਬਾਰਕਾਂ
. . .  about 1 hour ago
ਨਵੀਂ ਦਿੱਲੀ, 25 ਮਈ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਈਦ ਦੀ ਮੁਬਾਰਕਾਂ ਦਿੱਤੀਆਂ ...
ਨਹੀਂ ਰਹੇ ਡੇਰਾ ਜੰਗੀਰ ਦਾਸ ਦੇ ਸੰਚਾਲਕ ਮਹੰਤ ਹੁਕਮ ਦਾਸ ਬਬਲੀ
. . .  about 1 hour ago
ਤਪਾ ਮੰਡੀ, 25 ਮਈ (ਵਿਜੇ ਸ਼ਰਮਾ)- ਸਥਾਨਕ ਬਾਹਰਲਾ ਡੇਰਾ ਜੰਗੀਰ ਦਾਸ ਦੇ ਸੰਚਾਲਕ ਮਹੰਤ ਹੁਕਮ ...
ਅੱਜ ਤੋਂ ਪੂਰੇ ਦੇਸ਼ 'ਚ ਸ਼ੁਰੂ ਹੋ ਰਹੀ ਹੈ ਹਵਾਈ ਸੇਵਾ
. . .  about 2 hours ago
ਨਵੀਂ ਦਿੱਲੀ, 25 ਮਈ - ਕੋਰੋਨਾ ਸੰਕਟ ਦੇ ਚਲਦਿਆਂ ਅੱਜ ਪੂਰੇ ਦੇਸ਼ 'ਚ ਹਵਾਈ ਸੇਵਾ ਦੀ ਸ਼ੁਰੂਆਤ ਕੀਤੀ ਜਾ...
ਨੂਰੀ ਜਾਮਾ ਮਸਜਿਦ ਸਿਆਣਾ ਵਿਖੇ ਈਦ ਮਨਾਈ
. . .  about 2 hours ago
ਬਲਾਚੌਰ, 25 ਮਈ (ਦੀਦਾਰ ਸਿੰਘ ਬਲਾਚੌਰੀਆ)- ਨੂਰੀ ਜਾਮਾ ਮਸਜਿਦ ਸਿਆਣਾ ਵਿਖੇ ਈਦ ਉਲ ਫਿਤਰ ਸ਼ਰਧਾ...
ਨਹੀਂ ਰਹੇ ਹਾਕੀ ਓਲੰਪੀਅਨ ਪਦਮਸ੍ਰੀ ਬਲਬੀਰ ਸਿੰਘ ਸੀਨੀਅਰ
. . .  about 2 hours ago
ਐੱਸ.ਏ.ਐੱਸ ਨਗਰ, 25 ਮਈ (ਕੇ.ਐੱਸ. ਰਾਣਾ) - ਓਲੰਪਿਕ ਖੇਡਾਂ ਵਿੱਚ ਭਾਰਤ ਲਈ ਤਿੰਨ ਵਾਰ ਹਾਕੀ 'ਚ ਸੋਨ ਤਮਗਾ ਜਿੱਤਣ ਵਾਲੇ...
ਅੱਜ ਦਾ ਵਿਚਾਰ
. . .  about 3 hours ago
ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਹੋਰ ਖ਼ਬਰਾਂ..

ਖੇਡ ਜਗਤ

ਵਿਦੇਸ਼ੀ ਕੋਚ ਵੀ ਨਾ ਬਦਲ ਸਕੇ ਭਾਰਤੀ ਫੁੱਟਬਾਲ ਦੀ ਤਕਦੀਰ

ਕਿਹਾ ਜਾਂਦਾ ਹੈ ਕਿ ਭਾਰਤੀ ਫੁੱਟਬਾਲ ਦੇ ਵਿਕਾਸ ਦੀਆਂ ਪੂਰੀਆਂ ਸੰਭਾਵਨਾਵਾਂ ਹਨ। ਫੁੱਟਬਾਲ ਸੰਘ ਦਾ ਮੰਨਣਾ ਹੈ ਕਿ ਫੁੱਟਬਾਲ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਆਈ ਲੀਗ ਅਤੇ ਆਈ.ਐਸ.ਐਲ. ਵਰਗੀਆਂ ਵਕਾਰੀ ਲੀਗਾਂ ਨੇ ਭਾਰਤੀ ਫੁੱਟਬਾਲ ਪ੍ਰਤੀ ਸਾਕਾਰਾਤਮਿਕ ਬਹਿਸ ਨੂੰ ਜਨਮ ਦਿੱਤਾ ਹੈ। ਪੇਸ਼ੇਵਰ ਰੁਝਾਨ ਦੇ ਤਰਾਜ਼ੂ 'ਚ ਭਾਰਤੀ ਫੁੱਟਬਾਲ ਦੀ ਦਿੱਖ ਖੂਬਸੂਰਤ ਲੱਗ ਰਹੀ ਹੈ ਪਰ ਬੁਨਿਆਦੀ ਪੱਧਰ 'ਤੇ ਭਾਰਤੀ ਫੁੱਟਬਾਲ ਦੀ ਦਸ਼ਾ ਅਤੇ ਦਿਸ਼ਾ ਬਹੁਤੀ ਸੁਖਾਵੀਂ ਨਹੀਂ ਹੈ। ਫੀਫਾ ਰੈਂਕਿੰਗ ਦੇ ਅੰਕੜਿਆਂ ਵਿਚ ਫਰਵਰੀ 2020 'ਚ ਭਾਰਤੀ ਟੀਮ 108ਵੇਂ ਨੰਬਰ 'ਤੇ ਬਿਰਾਜਮਾਨ ਹੈ, ਜਦ ਕਿ ਫਰਵਰੀ 1996 'ਚ ਭਾਰਤ ਫੀਫਾ ਦਰਜਾਬੰਦੀ 'ਚ ਸਭ ਤੋਂ ਉੱਤਮ 94ਵੇਂ ਪਾਏਦਾਨ 'ਤੇ ਸੀ। ਸੰਨ 2015 ਇਸ ਰੈਂਕਿੰਗ ਵਿਚ 173ਵੇਂ ਦਰਜੇ ਤੱਕ ਪਛੜ ਗਿਆ ਸੀ, ਜਦ ਕਿ ਫੀਫਾ ਦੇ ਮੈਂਬਰ ਦੇਸ਼ਾਂ ਦੀ ਗਿਣਤੀ ਲਗਪਗ 211 ਹੈ। ਪ੍ਰਾਪਤੀਆਂ ਦੇ ਸੁਨਹਿਰੀ ਕੈਨਵਸ 'ਤੇ ਭਾਰਤ ਨੇ 1951 ਅਤੇ 1962 ਦੀਆਂ ਏਸ਼ੀਆਈ ਖੇਡਾਂ 'ਚ ਗੋਲਡ ਮੈਡਲ ਜਿੱਤੇ, ਜਦ ਕਿ 1970 ਦਾ ਕਾਂਸੀ ਤਗਮਾ ਏਸ਼ੀਆਈ ਖੇਡਾਂ 'ਚ ਭਾਰਤ ਦੀ ਆਖ਼ਰੀ ਨਿਸ਼ਾਨੀ ਸਾਬਤ ਹੋਇਆ। ਇਸ ਤੋਂ ਬਾਅਦ ਭਾਰਤੀ ਫੁੱਟਬਾਲ ਦੀ ਕਹਾਣੀ ਦੋ ਕਦਮ ਅੱਗੇ ਇਕ ਕਦਮ ਪਿੱਛੇ ਵਰਗੀ ਬਣੀ ਹੋਈ ਹੈ। ਸਮੇਂ-ਸਮੇਂ ਸਿਰ ਭਾਰਤੀ ਕੋਚਾਂ ਸੱਯਦ ਅਬਦੁਰ ਰਹੀਮ, ਪੀ.ਕੇ. ਬੈਨਰਜੀ, ਸੱਯਦ ਨਈਮੋਦੀਨ, ਅਮਲ ਦੱਤ, ਸੁਖਵਿੰਦਰ ਸਿੰਘ, ਸੈਵਿਉ ਮਡੇਰਾ ਆਦਿ ਦੀਆਂ ਸੇਵਾਵਾਂ ਲਈਆਂ ਗਈਆਂ। ਭਾਰਤੀ ਫੁੱਟਬਾਲ ਦੀ ਵਿਗੜਦੀ ਸਿਹਤ ਨੂੰ ਵੇਖਦਿਆਂ ਪਿਛਲੇ ਲਗਪਗ ਪੰਜ ਦਹਾਕਿਆਂ ਤੋਂ ਵਿਦੇਸ਼ੀ ਕੋਚਾਂ ਦੀ ਆਮਦ ਦੇ ਬਾਵਜੂਦ ਭਾਰਤੀ ਫੁੱਟਬਾਲ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਦਾ ਨਜ਼ਰ ਆ ਰਿਹਾ ਹੈ। ਭਾਰਤੀ ਫੁੱਟਬਾਲ ਦੇ ਹਾਂ-ਪੱਖੀ ਨਤੀਜਿਆਂ 'ਚ ਆਈ ਖੜੋਤ ਨੇ ਵਿਦੇਸ਼ੀ ਕੋਚਾਂ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ।
ਸੰਨ 1963-64 ਦੇ ਇੰਗਲੈਂਡ ਮੂਲ ਦੇ ਕੋਚ ਹੈਰੀ ਰਾਈਟ ਦੀਆਂ ਸੇਵਾਵਾਂ ਲਈਆਂ ਗਈਆਂ। ਇਸ ਦੌਰਾਨ ਇਜ਼ਰਾਈਲ 'ਚ ਹੋਏ ਏ.ਐਫ.ਸੀ. ਏਸ਼ੀਆ ਕੱਪ 'ਚ ਟੀਮ ਨੇ ਹਾਂਗਕਾਂਗ ਅਤੇ ਦੱਖਣੀ ਕੋਰੀਆਂ 'ਤੇ ਜਿੱਤ ਪ੍ਰਾਪਤ ਕੀਤੀ, ਇਹ ਟੀਮ ਲਈ ਇਕ ਵੱਡਾ ਮਾਅਰਕਾ ਸੀ। 1964 ਤੋਂ 1972 ਤੱਕ ਕੋਈ ਵੀ ਭਾਰਤੀ ਟੀਮ ਦਾ ਸਥਾਈ ਕੋਚ ਨਿਯੁਕਤ ਨਾ ਕੀਤਾ ਗਿਆ। ਇਸ ਤੋਂ ਬਾਅਦ ਕੁਝ ਸਮੇਂ ਲਈ ਜਰਮਨੀ ਮੂਲ ਦੇ ਕੋਚ ਡਾਇਟਮਰ ਪਿਫਰ ਅਤੇ ਬਾਬ ਬੂਟਲੈਂਡ ਨੂੰ ਭਾਰਤੀ ਟੀਮ ਦੀ ਕਮਾਨ ਸੰਭਾਲੀ ਗਈ ਪਰ ਟੀਮ ਕੋਈ ਕਮਾਲ ਨਾ ਦਿਖਾ ਸਕੀ। ਸੰਨ 1984-85 'ਚ ਯੋਗੋਸਲਾਵੀਆ ਦੇ ਮਿਲੋਵਨ ਸਿਰੀਕ ਨੂੰ ਭਾਰਤੀ ਟੀਮ ਦਾ ਕੋਚ ਬਣਾਇਆ ਗਿਆ, ਉਸ ਸਮੇਂ ਭਾਰਤੀ ਟੀਮ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰ ਰਹੀ ਸੀ, ਭਾਰਤੀ ਟੀਮ ਦੇ ਥੰਮ੍ਹ ਵਜੋਂ ਜਾਣੇ ਜਾਂਦੇ ਸੁਭਾਸ਼ ਭੌਮਿਕ ਸ਼ਿਆਮ ਥਾਪਾ, ਹਬੀਬ, ਸੁਧੀਰ ਕਰਮਾਕਰ ਆਦਿ ਉਮਰ ਮੁਤਾਬਿਕ ਫੁੱਟਬਾਲ ਨੂੰ ਅਲਵਿਦਾ ਕਹਿ ਚੁੱਕੇ ਹਨ, ਮਿਲੋਵਨ ਨੇ ਇਕ ਨਵੀਂ ਟੀਮ ਤਿਆਰ ਕੀਤੀ, ਹਾਲਾਂ ਕਿ ਇਹ ਟੀਮ ਕੋਈ ਵੱਡਾ ਕ੍ਰਿਸ਼ਮਾ ਨਾ ਕਰ ਸਕੀ ਪਰ ਟੀਮ ਨੇ ਤਕੜੇ ਵਿਰੋਧੀਆਂ ਨਾਲ ਡਟ ਕੇ ਟੱਕਰ ਲਈ ਤੇ ਟੀਮ ਨੂੰ ਸਤਿਕਾਰ ਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਸੀ, ਮਿਲੋਵਨ ਦੀ ਅਗਵਾਈ 'ਚ ਭਾਰਤ ਨੇ ਏਸ਼ੀਆ ਕੱਪ ਦੇ ਮੁੱਖ ਡਰਾਅ ਲਈ ਕੁਆਲੀਫਾਈ ਕੀਤਾ ਅਤੇ ਭਾਰਤ ਨੇ ਨਹਿਰੂ ਕੱਪ 'ਚ ਸ਼ਕਤੀਸ਼ਾਲੀ ਟੀਮਾਂ ਪੋਲੈਂਡ, ਅਰਜਨਟੀਨਾ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਿਲੋਵਨ ਦੇ ਸਮੇਂ 'ਚ ਭਾਰਤੀ ਟੀਮ ਨੇ ਪ੍ਰੀ ਉਲੰਪਿਕ 'ਚ ਅੱਠ ਮੈਚ ਖੇਡੇ, ਜਿਨ੍ਹਾਂ ਵਿਚ ਤਿੰਨ ਜਿੱਤਾਂ ਦਰਜ ਕੀਤੀਆਂ ਇਕ ਡਰਾਅ ਖੇਡਿਆ। ਏਸ਼ੀਆ ਕੱਪ 'ਚ ਅੱਠ ਮੈਚ ਖੇਡੇ, ਤਿੰਨ ਜਿੱਤੇ।
1980 ਦੇ ਦਹਾਕੇ ਤੋਂ ਬਾਅਦ ਯੋਗੋਸਲਾਵੀਆ ਕੋਚ ਮਿਲੋਵਨ ਤੋਂ ਬਾਅਦ ਅੰਗਰੇਜ਼ ਕੋਚ ਬਾਬੂ ਹਾਟਨ (2006-2011) ਅਜਿਹੇ ਕੋਚ ਜਿਸ ਨੇ ਨਤੀਜਿਆਂ ਦੇ ਤੌਰ 'ਤੇ ਨਹਿਰੂ ਗੋਲਡ ਕੱਪ ਜਿੱਤਿਆ। ਵੱਖ-ਵੱਖ ਮੁਕਾਬਲਿਆਂ 'ਚ 45 ਮੈਚਾਂ 'ਚ 20 ਜਿੱਤਾਂ ਦਰਜ ਕੀਤੀਆਂ। ਥੋੜ੍ਹੇ ਸਮੇਂ ਲਈ ਜੋਸਫ ਗੇਲੀ ਅਤੇ ਜੀਰੀ ਪੈਸਿਕ ਦੀਆਂ ਸੇਵਾਵਾਂ ਲਈਆਂ ਗਈਆਂ ਪਰ ਜਿੱਤ ਦਾ ਗਰਾਫ਼ ਔਸਤਨ ਤੋਂ ਵੀ ਹੇਠਾਂ ਰਿਹਾ। ਸੰਨ 1995-97 'ਚ ਉਜ਼ਬੇਕਿਸਤਾਨ ਮੂਲ ਦੇ ਰੁਸਤਮ ਅਕਰਾਮੋਵ ਭਾਰਤੀ ਟੀਮ ਦੇ ਕੋਚ ਬਣੇ। ਬਾਈਚੁੰਗ ਭੁਟੀਆ, ਆਈ. ਐਮ. ਵਿਜੀਅਨ, ਕਾਰਲ ਚੈਪਮੈਨ ਆਦਿ ਖਿਡਾਰੀਆਂ ਨੂੰ ਤਰਾਸ਼ਣ 'ਚ ਅਕਰਾਮੋਵ ਦਾ ਅਹਿਮ ਯੋਗਦਾਨ ਰਿਹਾ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਚੀਫ਼ ਫੁੱਟਬਾਲ ਕੋਚ ਸਾਈ. (ਰਿਟਾ:)
ਪਿੰਡ ਤੇ ਡਾਕ: ਪਲਾਹੀ, ਫਗਵਾੜਾ।


ਖ਼ਬਰ ਸ਼ੇਅਰ ਕਰੋ

ਟੋਕੀਓ ਉਲੰਪਿਕ 'ਤੇ ਮੰਡਰਾਏ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਬੱਦਲ

ਪੂਰੇ ਵਿਸ਼ਵ ਨੂੰ ਕੋਰੋਨਾ ਵਾਇਰਸ ਨੇ ਆਪਣੀ ਲਪੇਟ ਵਿਚ ਲੈ ਲਿਆ ਹੈ ਤੇ ਖੇਡ ਜਗਤ ਵਿਚ ਵੀ ਇਸ ਦਾ ਖ਼ਤਰਾ ਵੇਖਣ ਨੂੰ ਮਿਲ ਰਿਹਾ ਹੈ ਤੇ ਦੁਨੀਆ ਦੇ ਨਾਮੀ ਖੇਡ ਟੂਰਨਾਮੈਂਟ ਜਾਂ ਤਾਂ ਰੱਦ ਹੋ ਗਏ ਹਨ ਜਾਂ ਇਨ੍ਹਾਂ ਦੀ ਤਰੀਕ ਅੱਗੇ ਵਧਾ ਦਿੱਤੀ ਗਈ ਹੈ। ਇਸ ਵੇਲੇ ਹਰ ਪਾਸੇ ਚਰਚਾ ਟੋਕੀਓ ਉਲੰਪਿਕ ਦੀ ਹੋ ਰਹੀ ਹੈ ਕਿ ਜਾਪਾਨ ਦੇ ਸ਼ਹਿਰ ਟੋਕੀਓ ਵਿਚ 24 ਜੁਲਾਈ ਤੋਂ 9 ਅਗਸਤ ਤੱਕ ਹੋ ਰਹੀਆਂ ਉਲੰਪਿਕ ਖੇਡਾਂ ਹੋਣਗੀਆਂ? ਜਾਂ ਇਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਜਾਂ ਫਿਰ ਰੱਦ ਕੀਤਾ ਜਾ ਰਿਹਾ ਹੈ। ਇਸ ਬਾਰੇ ਕੌਮਾਂਤਰੀ ਉਲੰਪਿਕ ਕਮੇਟੀ ਨੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਹੈ ਤੇ ਇਸ ਕਰ ਕੇ ਖਿਡਾਰੀਆਂ ਤੇ ਪ੍ਰਬੰਧਕਾਂ ਵਿਚ ਬੇਚੈਨੀ ਪਾਈ ਜਾ ਰਹੀ ਹੈ, ਜਿਸ ਤਰ੍ਹਾਂ ਨਾਲ ਉਲੰਪਿਕ ਖੇਡਾਂ ਦੀ ਮਸ਼ਾਲ ਦਾ ਸਵਾਗਤ ਫਿੱਕਾ ਹੋਇਆ ਹੈ ਤੇ ਇਸ ਨੂੰ ਸਖ਼ਤ ਨਿਗਰਾਨੀ ਹੇਠ ਸ਼ੁਰੂ ਕੀਤਾ ਗਿਆ ਹੈ ਤੇ ਇਸ ਤੋਂ ਲਗਦਾ ਹੈ ਕਿ ਕਿਸੇ ਵੇਲੇ ਕੋਈ ਵੀ ਫ਼ੈਸਲਾ ਉਲੰਪਿਕ ਖੇਡਾਂ ਲਈ ਰੱਦ ਹੋਣ ਦਾ ਆ ਸਕਦਾ ਹੈ, ਜਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ 50 ਤੋਂ ਵੱਧ ਦੇਸ਼ਾਂ ਦੇ ਵਿਚ ਫੈਲ ਗਿਆ ਹੈ ਤੇ ਜਾਪਾਨ ਇਸ ਨੂੰ ਮੁਲਤਵੀ ਕਰਨ ਦਾ ਇਛੁੱਕ ਹੈ। ਪਰ ਭਾਰਤੀ ਕੋਚ ਤੇ ਖਿਡਾਰੀ ਇਸ ਵੇਲੇ ਦੁਬਿਧਾ ਵਿਚ ਫਸੇ ਹੋਏ ਹਨ, ਕਿਉਂਕਿ ਕਈ ਕੁਆਲੀਫਾਈ ਮੁਕਾਬਲੇ ਰੱਦ ਹੋ ਗਏ ਹਨ ਜਿਵੇਂ ਬਾਕਸਿੰਗ ਦੇ ਏਸ਼ੀਆ ਉਸ਼ੀਆਨਾ ਮੁਕਾਬਲੇ, ਬੈਡਮਿੰਟਨ ਦੇ ਕੁਆਲੀਫਾਈ ਮੁਕਾਬਲੇ, ਕੁਸ਼ਤੀ ਦੇ ਕੁਆਲੀਫਾਈ ਮੁਕਾਬਲੇ ਜੋ ਕਿਰਗਤਸਾਨ ਵਿਖੇ ਹੋਣ ਸਨ, ਉਹ ਸਾਰੇ ਮੁਲਤਵੀ ਹੋ ਗਏ ਹਨ ਤੇ ਇਸ ਤੋਂ ਇਲਾਵਾ ਫਰੈਂਚ ਓਪਨ, ਯੂ.ਐਸ. ਓਪਨ, ਆਈ.ਪੀ.ਐਲ. ਵਰਗੇ ਵੱਡੇ ਟੂਰਨਾਮੈਂਟਾਂ 'ਤੇ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ। ਭਾਰਤੀ ਖਿਡਾਰੀ ਵੀ ਇਸ ਵੇਲੇ ਪ੍ਰੇਸ਼ਾਨ ਹਨ ਤੇ ਵੇਟ ਲਿਫਟਰ ਮੀਰਾਬਾਈ ਚਾਨੂ, ਨਿਸ਼ਾਨੇਬਾਜ਼ ਮਨੂ ਭਾਕਰ, ਅਥਲੀਟ ਦੂਤੀ ਚੰਦ, ਨੀਰਜ ਚੋਪੜਾ ਨੂੰ ਆਪਣੇ ਭਵਿੱਖ ਨੂੰ ਲੈ ਕੇ ਫ਼ਿਕਰਮੰਦ ਹਨ।
ਜੇਕਰ ਅਸੀਂ ਭਾਰਤੀ ਕੁਸ਼ਤੀ ਦੀ ਗੱਲ ਕਰੀਏ ਤਾਂ ਇਸ ਵੇਲੇ 4 ਪਹਿਲਵਾਨ ਬਜਰੰਗ, ਰਵੀ, ਦੀਪਕ ਤੇ ਵਿਨੇਸ਼ ਹੀ ਕੁਆਲੀਫਾਈ ਕਰ ਸਕੇ ਹਨ। ਬੈਡਮਿੰਟਨ ਵਿਚ ਹਰ ਦੇਸ਼ ਦੇ ਦੋ-ਦੋ ਖਿਡਾਰੀ ਮਹਿਲਾ ਤੇ ਪੁਰਸ਼ ਹਿੱਸਾ ਲੈ ਸਕਦੇ ਹਨ ਜਿਨ੍ਹਾਂ ਦੀ ਰਂੈਕਿੰਗ ਵਿਸ਼ਵ ਵਿਚ 16ਵੇਂ ਨੰਬਰ 'ਤੇ ਆਵੇਗੀ ਤੇ ਇਸ ਵੇਲੇ ਪੀ.ਵੀ. ਸਿੰਧੂ 7ਵੇਂ 'ਤੇ ਸਾਈਨਾ ਨੇਹਵਾਲ 22ਵੇਂ ਨੰਬਰ 'ਤੇ ਹਨ ਤੇ ਜੇਕਰ ਸਾਈਨਾ ਨੇ ਆਪਣਾ ਚੌਥਾ ਉਲੰਪਿਕ ਖੇਡਣਾ ਹੈ ਤੇ ਉਸ ਨੂੰ ਉਲੰਪਿਕ ਕੁਆਲੀਫਾਈ ਮੁਕਾਬਲਾ ਖੇਡਣਾ ਹੀ ਪਵੇਗਾ। ਇਸ ਕਰਕੇ ਉਸ ਦੀ ਚਿੰਤਾ ਵੀ ਵਧ ਗਈ ਹੈ ਤੇ ਉਸ ਨੇ ਕੌਮਾਂਤਰੀ ਬੈਡਮਿੰਟਨ ਫੈਡਰੇਸ਼ਨ ਨੂੰ ਤਰੀਕ ਅੱਗੇ ਵਧਾਉਣ ਲਈ ਅਪੀਲ ਕੀਤੀ ਹੈ। ਹਰ ਦੇਸ਼ ਉਲੰਪਿਕ ਨੂੰ ਵੇਖ ਕੇ ਹੀ ਆਪਣੇ ਦੇਸ਼ ਦਾ ਖੇਡ ਕੈਲੰਡਰ ਤਿਆਰ ਕਰਦਾ ਹੈ ਤੇ ਇਹ ਮੁਕਾਬਲੇ ਹੀ ਨਾ ਹੋ ਸਕੇ ਤਾਂ ਉਲੰਪਿਕ ਖੇਡਾਂ ਕਿਵੇਂ ਹੋਣਗੀਆਂ। ਇਸ ਵੇਲੇ ਭਾਰਤ ਵਿਚ ਖੇਡਾਂ ਤਾਂ ਇਕ ਤਰ੍ਹਾਂ ਨਾਲ ਜਾਮ ਹੋ ਗਈਆਂ ਹਨ। ਸਿਰਫ਼ ਉਲੰਪਿਕ ਦੀ ਤਿਆਰੀ ਲਈ ਕੋਚਿੰਗ ਕੈਂਪ ਚੱਲ ਰਹੇ ਹਨ। ਸਾਈ ਨੇ ਸਾਰੇ ਖੇਡ ਸੈਂਟਰ ਬੰਦ ਕਰ ਦਿੱਤੇ ਹਨ। ਕੋਚਾਂ ਨੂੰ ਘਰਾਂ ਵਿਚ ਰਹਿਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹਰ ਪਾਸੇ ਇਸ ਕੋਰੋਨਾ ਵਾਇਰਸ ਦਾ ਸਾਇਆ ਮੰਡਰਾਅ ਰਿਹਾ ਹੈ ਤੇ ਖਿਡਾਰੀਆਂ ਨੂੰ ਵੀ ਕੋਈ ਰਾਹ ਨਹੀਂ ਵਿਖਾਈ ਦੇ ਰਿਹਾ ਹੈ। ਇਸ ਵੇਲੇ ਭਾਰਤੀ ਖਿਡਾਰੀ ਜਿਨ੍ਹਾਂ ਨੇ ਉਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ, ਉਨ੍ਹਾਂ ਨੂੰ ਤਗਮਿਆਂ ਦੀ ਚਿੰਤਾ ਸਤਾ ਰਹੀ ਹੈ ਤੇ ਜਿਨ੍ਹਾਂ ਨੇ ਅਜੇ ਕੁਆਲੀਫਾਈ ਕਰਨਾ ਉਨ੍ਹਾਂ ਨੂੰ ਇਹ ਚਿੰਤਾ ਹੈ ਕਿ ਜੇ ਉਲੰਪਿਕ ਕੁਆਲੀਫਾਈ ਟੂਰਨਾਮੈਂਟ ਨਾ ਹੋਏ ਤਾਂ ਉਹ ਕਿਸ ਤਰ੍ਹਾਂ ਨਾਲ ਉਲੰਪਿਕ ਖੇਡਾਂ ਵਿਚ ਹਿੱਸਾ ਲੈਣਗੇ।
ਲਗਦਾ ਹੈ ਜੇਕਰ ਖਿਡਾਰੀ ਉਲੰਪਿਕ ਕੁਆਲੀਫਾਈ ਟੂਰਨਾਮੈਂਟਾਂ ਰਾਹੀਂ ਕੁਆਲੀਫਾਈ ਨਹੀਂ ਕਰ ਸਕੇ ਤਾਂ ਉਨ੍ਹਾਂ ਲਈ ਕੋਈ ਹੋਰ ਹੱਲ ਕੱਢਣਾ ਪਵੇਗਾ ਪਰ ਕੋਈ ਵੀ ਖਿਡਾਰੀ ਇਹ ਨਹੀਂ ਚਹੁੰਦਾ ਕਿ ਇਹ ਰੱਦ ਹੋਣ ਪਰ ਕੁਦਰਤ ਅੱਗੇ ਸਾਰੇ ਬੇਵੱਸ ਨਜ਼ਰ ਆ ਰਹੇ ਹਨ। ਦੂਜੇ ਵਿਸ਼ਵ ਯੁੱਧ ਤੋੋਂ ਬਾਅਦ ਇਸ ਤਰ੍ਹਾਂ ਖੇਡਾਂ 'ਤੇ ਵੱਡਾ ਸੰਕਟ ਆਇਆ ਹੈ। ਜੇ ਤਾਂ ਇਹ ਖੇਡਾਂ ਸਮੇਂ ਸਿਰ ਹੋ ਗਈਆਂ ਤਾਂ ਕੋਰੋਨਾ ਵਾਇਰਸ ਕਰਕੇ ਇਸ ਵਾਰੀ ਤਗਮਿਆਂ ਵਿਚ ਕਾਫ਼ੀ ਉਲਟ ਫੇਰ ਵੇਖਣ ਨੂੰ ਮਿਲਣਗੇ ਕਿਉਂਕਿ ਇਸ ਨਾਲ ਖਿਡਾਰੀਆਂ ਦੀ ਤਿਆਰੀ 'ਤੇ ਅਸਰ ਜ਼ਰੂਰ ਪਿਆ ਹੈ। ਸਾਰੇ ਵਿਸ਼ਵ ਦੇ ਖਿਡਾਰੀਆਂ ਦਾ ਧਿਆਨ ਇਕ ਤਰ੍ਹਾਂ ਨਾਲ ਭਟਕਾ ਦਿੱਤਾ ਹੈ। ਕੌਮਾਂਤਰੀ ਉਲੰਪਿਕ ਕਮੇਟੀ ਵੀ ਇਸ ਵੇਲੇ ਹਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ ਤੇ ਲਗਦਾ ਹੈ ਕਿ ਉਹ ਸਾਰੇ ਹਾਲਾਤ ਵੇਖ ਕੇ ਹੀ ਖਿਡਾਰੀਆਂ ਦੇ ਹੱਕ 'ਚ ਜੋ ਵੀ ਫ਼ੈਸਲਾ ਸਹੀ ਹੋਵੇਗਾ, ਜ਼ਰੂਰ ਲਵੇਗੀ। ਵਾਹਿਗੁਰੂ ਅੱਗੇ ਅਰਦਾਸ ਹੈ ਕਿ ਪੂਰੇ ਵਿਸ਼ਵ ਨੂੰ ਇਸ ਕੋਰੋਨਾ ਵਾਇਰਸ ਤੋਂ ਮੁਕਤੀ ਸਮੇਂ ਸਿਰ ਮਿਲ ਜਾਵੇ ਤੇ ਉਲੰਪਿਕ ਖੇਡਾਂ ਵਿਚ ਸਾਰੇ ਦੇਸ਼ਾਂ ਦੇ ਖਿਡਾਰੀ ਇਕ ਵਾਰੀ ਫੇਰ ਆਪਣੀ ਸੱਭਿਆਚਾਰਕ ਸਾਂਝ ਨੂੰ ਮਜਬੂਤ ਕਰ ਸਕਣ।

-ਮੋਬਾਈਲ 9872978781

ਖੇਡਾਂ ਦੇ ਸਹੀ ਵਿਕਾਸ ਲਈ ਠੀਕ ਰਾਹ ਚੁਣਿਆ ਜਾਵੇ

ਖੇਡਾਂ ਦੀ ਦੁਨੀਆ ਵਿਚ ਵਿਚਰਨ ਵਾਲਾ ਆਦਮੀ ਅਕਸਰ ਇਸ ਜਗਤ ਦੇ ਵੱਖ-ਵੱਖ ਪੱਖਾਂ, ਵੱਖ-ਵੱਖ ਪਾਸਾਰਾਂ ਨੂੰ ਆਲੋਚਨਾਤਮਕ ਦ੍ਰਿਸ਼ਟੀ ਤੋਂ ਵੇਖਦਾ ਰਹਿੰਦਾ ਹੈ ਤੇ ਵਿਚਾਰਦਾ ਵੀ ਹੈ। ਸਾਡੀ ਜਾਚੇ ਖੇਡ ਜਗਤ 'ਚ ਜਦੋਂ ਅਸੀਂ ਸੁਧਾਰ ਲਿਆਉਣ ਦੀ ਗੱਲ ਕਰਦੇ ਹਾਂ ਤਾਂ ਇਕ ਵੱਡਾ ਮੁੱਦਾ ਜੋ ਸਾਡੇ ਰੂ-ਬਰੂ ਆਉਂਦਾ ਹੈ, ਉਹ ਚੰਗੇ ਖੇਡ ਪ੍ਰਬੰਧਕਾਂ ਦੀ ਘਾਟ। ਇਹ ਉਹ ਕਮੀ ਹੈ, ਜੋ ਚੰਗੀਆਂ ਸੁਵਿਧਾਵਾਂ ਹੋਣ ਦੇ ਬਾਵਜੂਦ ਵੀ ਖੇਡਾਂ ਦੇ ਸਹੀ ਵਿਕਾਸ ਦੇ ਰਾਹ 'ਚ ਰੁਕਾਵਟ ਹੈ। ਜਦੋਂ ਅਸੀਂ ਪ੍ਰਬੰਧਕ ਦੀ ਗੱਲ ਕਰਦੇ ਹਾਂ ਤਾਂ ਸਾਡੀ ਮੁਰਾਦ ਸਕੂਲਾਂ, ਕਾਲਜ ਦੇ ਖੇਡ ਵਿਭਾਗ, ਖੇਡ ਕਲੱਬ, ਖੇਡ ਅਕੈਡਮੀਆਂ, ਜ਼ਿਲ੍ਹਾ ਰਾਜ ਪੱਧਰ ਅਤੇ ਰਾਸ਼ਟਰੀ ਪੱਧਰ 'ਤੇ ਖੇਡਾਂ ਨੂੰ ਚਲਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਤੋਂ ਹੈ। ਸਾਨੂੰ ਇਨ੍ਹਾਂ ਸਭਨਾਂ ਖੇਡ ਇਕਾਈਆਂ 'ਚ ਕੁਝ ਕਮੀਆਂ ਨਜ਼ਰ ਆਉਂਦੀਆਂ ਹਨ। ਇਥੋਂ ਤੱਕ ਵੱਖ-ਵੱਖ ਖੇਡਾਂ ਦੇ ਟੂਰਨਾਮੈਂਟ ਆਯੋਜਕਾਂ ਦਾ ਸ਼ੁਮਾਰ ਵੀ ਅਸੀਂ ਖੇਡ ਪ੍ਰਬੰਧਕਾਂ 'ਚ ਹੀ ਕਰਦੇ ਹਾਂ।
ਸਾਡੇ ਖੇਡ ਪ੍ਰਬੰਧਕ ਜਦ ਤੱਕ ਖੇਡਾਂ ਨੂੰ ਸਮਰਪਿਤ ਨਹੀਂ ਹੁੰਦੇ ਤਦ ਤੱਕ ਉਨ੍ਹਾਂ ਦੇ ਮਾਰਗ ਦਰਸ਼ਨ 'ਚ ਚੱਲ ਰਹੀ ਖੇਡ ਸੰਸਥਾ ਤੋਂ ਚੰਗੇ ਨਤੀਜਿਆਂ ਦੀ ਆਸ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਪ੍ਰਬੰਧਕਾਂ ਨੂੰ ਆਪਣੇ ਨਿੱਜੀ ਹਿੱਤ ਜ਼ਿਆਦਾ ਪਿਆਰੇ ਹੁੰਦੇ ਹਨ। ਚੌਧਰ ਦੀ ਭੁੱਖ ਅਤੇ ਕੁਰਸੀ ਦਾ ਮੋਹ ਉਨ੍ਹਾਂ ਨੂੰ ਪ੍ਰਤਿਭਾਸ਼ਾਲੀ ਖਿਡਾਰੀਆਂ ਨਾਲ ਕਦੇ ਇਨਸਾਫ਼ ਨਹੀਂ ਕਰਨ ਦਿੰਦਾ। ਉਹ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੂੰ ਜੋ ਚੌਧਰ ਅਤੇ ਕੁਰਸੀ ਮਿਲੀ ਹੈ, ਉਸ ਦਾ ਕਾਰਨ ਖਿਡਾਰੀ ਹਨ। ਖਿਡਾਰੀਆਂ ਦੀਆਂ ਕੀ-ਕੀ ਜ਼ਰੂਰਤਾਂ ਹਨ, ਕੀ-ਕੀ ਸਮੱਸਿਆਵਾਂ ਹਨ, ਖਿਡਾਰੀ ਆਪਣੀ ਖੇਡ 'ਚ ਕਿਵੇਂ ਅੱਗੇ ਵਧ ਸਕਦੇ ਹਨ। ਖੇਡ ਪ੍ਰਬੰਧਕਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੁੰਦਾ। ਵੱਡੇ-ਵੱਡੇ ਖੇਡ ਪ੍ਰਬੰਧਕ ਸਿਰਫ਼ ਨਾਂਅ ਦੇ ਹੀ ਉਸ ਖੇਡ ਸੰਸਥਾ ਦੇ ਮੁਖੀ ਹੁੰਦੇ ਹਨ। ਕੰਮ ਉਨ੍ਹਾਂ ਦਾ ਕੋਈ ਹੋਰ ਬੰਦੇ ਚਲਾ ਰਹੇ ਹੁੰਦੇ ਹਨ, ਜਿਨ੍ਹਾਂ ਦੇ ਆਪਣੀ ਨਿੱਜੀ ਹਿੱਤ ਵੀ ਹੁੰਦੇ ਹਨ।
ਖਿਡਾਰੀਆਂ ਲਈ ਚੰਗੇ ਮੈਦਾਨ ਪੈਦਾ ਕਰਨੇ, ਖੇਡ ਵਿੰਗਾਂ ਦੀ ਰਕਮ ਨੂੰ ਸਹੀ ਇਸਤੇਮਾਲ ਕਰਨਾ, ਪ੍ਰਦਰਸ਼ਨੀ ਮੈਚਾਂ ਦਾ ਆਯੋਜਨ ਕਰਵਾਉਣ, ਖੇਡ ਟੂਰਨਾਮੈਂਟਾਂ ਨੂੰ ਸਹੀ ਤਰੀਕੇ ਨਾਲ ਆਯੋਜਿਤ ਕਰਵਾਉਣ, ਖੇਡ ਪ੍ਰੇਮੀਆਂ ਦਾ ਭਰਵਾਂ ਇਕੱਠ ਕਰਨਾ ਨੌਜਵਾਨ ਪੀੜ੍ਹੀ ਦੀ ਸ਼ਮੂਲੀਅਤ ਯਕੀਨੀ ਬਣਾਉਣੀ, ਖਿਡਾਰੀਆਂ ਦੀ ਪੜ੍ਹਾਈ ਵੱਲ ਵੀ ਉਚਿਤ ਧਿਆਨ ਰੱਖਣਾ, ਉਨ੍ਹਾਂ ਦੀ ਸ਼ਖ਼ਸੀਅਤ ਬਹੁਪੱਖੀ ਬਣਾਉਣੀ, ਉਨ੍ਹਾਂ ਲਈ ਉਚਿਤ ਮੈਡੀਕਲ ਸੁਵਿਧਾਵਾਂ ਦਾ ਇੰਤਜ਼ਾਮ ਕਰਨਾ, ਇਨ੍ਹਾਂ ਸਾਰੇ ਪੱਖਾਂ ਦੀ ਇਨ੍ਹਾਂ ਖੇਡ ਸੰਸਥਾਵਾਂ 'ਚ ਕਮੀ ਹੁੰਦੀ ਹੈ।
ਸਾਡੀਆਂ ਕੌਮੀ ਖੇਡ ਸੰਸਥਾਵਾਂ ਵੀ ਜਿਸ ਖੇਡ ਲਈ ਹੋਂਦ 'ਚ ਆਈਆਂ ਹੁੰਦੀਆਂ ਹਨ, ਉਸ ਖੇਡ ਦਾ ਮੁਕੰਮਲ ਵਿਕਾਸ ਨਹੀਂ ਕਰ ਪਾਉਂਦੀਆਂ। ਦੇਸ਼ 'ਚ ਭੁਚਾਲ ਆ ਗਿਆ, ਹੜ੍ਹ ਆ ਗਿਆ, ਸਾਡੀਆਂ ਇਨ੍ਹਾਂ ਖੇਡ ਸੰਸਥਾਵਾਂ ਦੇ ਚੌਧਰੀ ਵੱਡੇ-ਵੱਡੇ ਐਲਾਨ ਕਰਦੇ ਹਨ ਕਿ ਉਹ ਲੱਖਾਂ ਰੁਪਏ ਭੁਚਾਲ ਪੀੜਤਾਂ ਅਤੇ ਹੜ੍ਹ ਪੀੜਤਾਂ ਨੂੰ ਭੇਜ ਰਹੇ ਹਨ ਪਰ ਸਹੀ ਮਾਅਨਿਆਂ 'ਚ ਜਿਸ ਖੇਡ ਦੇ ਵਿਕਾਸ ਲਈ ਉਹ ਬਣੀਆਂ ਹਨ, ਉਸ ਖੇਡ 'ਚ ਸੁਵਿਧਾਵਾਂ ਤੇ ਚੰਗੇ ਇਨਫ੍ਰਾਸਟ੍ਰੱਕਚਰ ਦਾ ਜੋ ਸੋਕਾ ਪਿਆ ਹੈ, ਉਹ ਇਨ੍ਹਾਂ ਚੌਧਰੀਆਂ ਨੂੰ ਨਹੀਂ ਦਿਸਦਾ ਕਿਉਂਕਿ ਉਨ੍ਹਾਂ ਦੀ ਦ੍ਰਿਸ਼ਟੀ ਦੂਰਦਰਸ਼ੀ ਨਹੀਂ ਹੁੰਦੀ। ਉਨ੍ਹਾਂ ਦੇ ਕੁਰਸੀ ਸੰਭਾਲਣ ਤੋਂ ਲੈ ਕੇ ਕੁਰਸੀ ਛੱਡਣ ਤੱਕ, ਉਹ ਖੇਡ ਉਥੇ ਹੀ ਖੜ੍ਹੀ ਰਹਿੰਦੀ ਹੈ। ਕੁਝ ਸਾਲ ਆਪਣੀ ਚੌਧਰ ਵਿਖਾ ਕੇ, ਕੁਝ ਸਮਾਜ ਸੁਧਾਰਕ ਸੰਸਥਾਵਾਂ ਵੱਲ ਕੰਮ ਕਰਕੇ ਉਹ ਤੁਰਦੇ ਬਣ ਗਏ। ਖੇਡ ਅਤੇ ਖਿਡਾਰੀਆਂ ਦਾ ਕੁਝ ਨਾ ਸੰਵਾਰਿਆ। ਸਾਡੀ ਮੁਰਾਦ ਹੈ ਜੋ ਵੀ ਖੇਡ ਸੰਸਥਾ ਹੈ, ਚਾਹੇ ਉਹ ਕਿਸੇ ਵੀ ਰੂਪ 'ਚ ਹੋਵੇ ਕਿਸੇ ਵੀ ਪੱਧਰ ਦੀ ਹੋਵੇ। ਉਸ ਨੂੰ ਆਪਣੀ ਖੇਡ ਪ੍ਰਤੀ ਸਮਰਪਿਤ ਹੋਣ ਦੀ ਲੋੜ ਹੈ। ਉਹ ਜਾਂ ਤਾਂ ਧਾਰਮਿਕ ਸੰਸਥਾਵਾਂ ਵਾਲੇ ਕੰਮ ਕਰ ਰਹੀਆਂ ਹੁੰਦੀਆਂ ਹਨ ਜਾਂ ਸਮਾਜ ਸੇਵੀ ਸੰਸਥਾਵਾਂ ਵਾਲੇ।
ਖੇਡ ਦੀ ਲੋਕਪ੍ਰਿਅਤਾ ਵਧਾਉਣੀ ਖੇਡ ਨੂੰ ਮਾਰਕੀਟਿੰਗ ਕਰਨ ਦੀ ਕੋਈ ਨੀਤੀ ਬਣਾਉਣੀ, ਆਉਣ ਵਾਲੀ ਪੀੜ੍ਹੀੂ ਨੂੰ ਉਸ ਖੇਡ ਨਾਲ ਜੋੜਨ ਦੇ ਉਪਰਾਲੇ ਕਰਨ ਲਈ ਚੰਗੀ ਸੂਝ ਬੂਝ ਦੀ ਜ਼ਰੂਰਤ ਹੁੰਦੀ ਜੋ ਕਿ ਸਾਡੀਆਂ ਖੇਡ ਸੰਸਥਾਵਾਂ ਦੇ ਮੁਖੀਆਂ ਕੋਲ ਨਹੀਂ ਹੁੰਦੀ। ਖੇਡ ਜਗਤ ਦੇ ਭਲੇ ਲਈ ਜ਼ਰੂਰੀ ਹੈ ਕਿ ਵੱਖ-ਵੱਖ ਖੇਡ ਸੰਸਥਾਵਾਂ ਦੇ ਮੁਖੀ ਉਸ ਖੇਡ ਦੇ ਵਿਕਾਸ ਲਈ ਦੂਰਦ੍ਰਿਸ਼ਟੀ ਦੇ ਮਾਲਕ ਹੋਣ।


-ਡੀ. ਏ. ਵੀ. ਕਾਲਜ ਅੰਮ੍ਰਿਤਸਰ।
ਮੋਬਾਈਲ : 98155-35410

ਨਵੇਂ ਮੁਕਾਮ ਸਿਰਜ ਗਿਆ ਮਹਿਲਾ ਟੀ-20 ਵਿਸ਼ਵ ਕੱਪ

ਲੰਘੇ ਦਿਨੀਂ ਆਈ.ਸੀ.ਸੀ. ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ਸਫਲਤਾ ਨਾਲ ਮੁਕੰਮਲ ਹੋਇਆ ਹੈ ਅਤੇ ਇਸ ਵਾਰ ਦਾ ਇਹ ਆਯੋਜਨ ਮਹਿਲਾ ਕ੍ਰਿਕਟ ਵਿਚ ਕਈ ਪੱਖਾਂ ਤੋਂ ਨਵੇਂ ਮੁਕਾਮ ਸਿਰਜ ਗਿਆ ਹੈ। ਇਸ ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੁਨੀਆ ਦੀ ਖੇਡ ਰਾਜਧਾਨੀ ਮੰਨੇ ਜਾਂਦੇ ਸ਼ਹਿਰ ਮੈਲਬੋਰਨ ਦੇ ਪ੍ਰਸਿੱਧ ਅਤੇ ਇਤਿਹਾਸਕ ਮੈਲਬੋਰਨ ਕ੍ਰਿਕਟ ਗਰਾਊਂਡ (ਐਮ.ਸੀ.ਜੀ) ਵਿਖੇ ਖੇਡਿਆ ਗਿਆ ਜੋ ਆਪਣੇ ਆਪ ਵਿਚ ਇਕ ਮਾਣ ਵਾਲੀ ਗੱਲ ਹੈ ਅਤੇ ਮਹਿਲਾ ਕ੍ਰਿਕਟ ਦਾ ਕੋਈ ਵੀ ਮੁਕਾਬਲੇ ਏਨੇ ਵੱਡੇ ਮੰਚ ਉੱਤੇ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਇਸ ਮੈਚ ਵਿਚ ਆਸਟ੍ਰੇਲੀਆ ਦੀਆਂ ਮੁਟਿਆਰਾਂ ਨੇ ਭਾਰਤ ਨੂੰ 85 ਦੌੜਾਂ ਨਾਲ ਹਰਾ ਕੇ ਮਹਿਲਾ ਟੀ-20 ਵਰਲਡ ਕੱਪ ਖਿਤਾਬ ਆਪਣੇ ਨਾਂਅ ਕੀਤਾ ਅਤੇ ਆਸਟ੍ਰੇਲੀਆ ਦੀ ਟੀਮ ਇਸ ਖਿਤਾਬ ਦੀ ਹੱਕਦਾਰ ਵੀ ਲੱਗੀ ਅਤੇ ਇਸ ਦਾ ਸਬੂਤ ਉਨ੍ਹਾਂ ਫ਼ਾਈਨਲ ਵਿਚ ਆਪਣੀ ਜਿੱਤ ਭਰਪੂਰ ਖੇਡ ਵਿਖਾ ਕੇ ਬਖ਼ੂਬੀ ਦਿੱਤਾ। ਆਸਟ੍ਰੇਲੀਆ ਦੀ ਖਿਡਾਰਨ ਐਲੀਸਾ ਹੀਲੀ ਨੇ ਫਾਈਨਲ ਮੁਕਾਬਲੇ ਵਿਚ ਮਹਿਲਾ ਕ੍ਰਿਕਟ ਦਾ ਇਕ ਨਵਾਂ ਰਿਕਾਰਡ ਬਣਾ ਦਿੱਤਾ ਜਦੋਂ ਉਸ ਨੇ ਸਿਰਫ 30 ਗੇਂਦਾਂ ਉੱਤੇ ਅਰਧ ਸੈਂਕੜਾ ਬਣਾ ਦਿੱਤਾ। ਇਸ ਤਰ੍ਹਾਂ, ਉਹ ਆਈ.ਸੀ.ਸੀ. ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਵਾਲੀ ਪਹਿਲੀ ਖਿਡਾਰਨ ਵੀ ਬਣ ਗਈ। ਇਸ ਤੋਂ ਪਹਿਲਾਂ ਤੇਜ਼ ਅਰਧ ਸੈਂਕੜਾ ਆਈ.ਸੀ.ਸੀ. ਦੇ ਕਿਸੇ ਵੀ ਫ਼ਾਈਨਲ ਮੁਕਾਬਲੇ ਵਿਚ ਨਹੀਂ ਲੱਗਾ ਅਤੇ ਇਥੋਂ ਤੱਕ ਕਿ ਪੁਰਸ਼ਾਂ ਦੇ ਆਈ.ਸੀ.ਸੀ. ਮੁਕਾਬਲਿਆਂ ਦੇ ਫ਼ਾਈਨਲ ਮੈਚਾਂ ਵਿਚ ਵੀ ਐਲੀਸਾ ਹੀਲੀ ਨਾਲੋਂ ਤੇਜ਼ ਕਿਸੇ ਨੇ ਫਾਈਨਲ ਮੈਚ ਦਾ ਅਰਧ ਸੈਂਕੜਾ ਨਹੀਂ ਲਗਾਇਆ। ਐਲਿਸਾ ਹਿਲੀ ਨੇ ਇਸ ਰਿਕਾਰਡ ਤੋੜ ਪਾਰੀ ਦੌਰਾਨ ਕੁੱਲ 7 ਚੌਕੇ ਅਤੇ 5 ਛੱਕੇ ਵੀ ਲਾਏ ਸਨ। ਹੀਲੀ ਦੀ ਇਸ ਪਾਰੀ ਦੀ ਬਦੌਲਤ ਆਸਟ੍ਰੇਲੀਆਈ ਟੀਮ ਨੇ ਭਾਰਤ ਦੇ ਸਾਹਮਣੇ 185 ਦੌੜਾਂ ਦਾ ਵੱਡਾ ਟੀਚਾ ਰੱਖਿਆ ਜੋ ਅੰਤ ਨੂੰ ਫੈਸਲਾਕੁੰਨ ਸਾਬਤ ਹੋਇਆ।
ਇਸ ਦੌਰਾਨ ਇੱਕ ਹੋਰ ਨਵਾਂ ਮੁਕਾਮ ਓਸ ਵੇਲੇ ਵੀ ਸਿਰਜਿਆ ਗਿਆ ਜਦੋਂ, ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਏ ਇਸ ਫਾਈਨਲ ਨੂੰ ਦੇਖਣ ਲਈ ਰਿਕਾਰਡ 86,174 ਦਰਸ਼ਕ ਸਟੇਡੀਅਮ ਪਹੁੰਚੇ ਜੋ ਕਿ ਵਿਸ਼ਵ ਪੱਧਰ ਉੱਤੇ ਮਹਿਲਾ ਕ੍ਰਿਕਟ ਦੇ ਲਈ ਇਕ ਨਵਾਂ ਰਿਕਾਰਡ ਬਣ ਗਿਆ। ਇਸ ਤੋਂ ਪਹਿਲਾਂ ਏਸ ਵਿਸ਼ਵ ਕੱਪ ਦੇ 6 ਆਯੋਜਨਾਂ ਵਿਚ ਸਭ ਤੋਂ ਜ਼ਿਆਦਾ ਦਰਸ਼ਕ ਸਾਲ 2009 ਵਿਚ ਇੰਗਲੈਂਡ ਅਤੇ ਨਿਊਜ਼ੀਲੈਂਡ ਦਰਮਿਆਨ ਖੇਡੇ ਗਏ ਫਾਈਨਲ ਨੂੰ ਦੇਖਣ ਪਹੁੰਚੇ ਸਨ। ਸਿਡਨੀ ਵਿਚ ਖੇਡੇ ਗਏ ਓਸ ਮੈਚ ਦੌਰਾਨ 12, 717 ਦਰਸ਼ਕ ਮੌਜੂਦ ਸਨ ਅਤੇ ਓਸ ਮੈਚ ਨੂੰ ਇੰਗਲੈਂਡ ਨੇ ਜਿੱਤਿਆ ਸੀ। ਮਹਿਲਾਵਾਂ ਦੀ ਕ੍ਰਿਕਟ ਦਾ ਪੱਧਰ ਹੁਣ ਕਿੰਨਾ ਅੱਗੇ ਵਧਿਆ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਵਿਚਲੇ 11 ਸਾਲਾਂ ਵਿਚ ਦਰਸ਼ਕਾਂ ਦੀ ਸੰਖਿਆ ਵਿਚ ਲਗਾਤਾਰ ਵਾਧਾ ਹੋਇਆ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਏਨੀ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਵਾਰ ਮਹਿਲਾ ਕ੍ਰਿਕਟ ਨੂੰ ਵੇਖਿਆ ਜਦਕਿ ਟੈਲੀਵਿਜ਼ਨ ਰਾਹੀਂ ਵੀ ਚੰਗੀ ਗਿਣਤੀ ਦਰਸ਼ਕਾਂ ਨੇ ਮੈਚ ਵੇਖੇ। ਟੈਲੀਵਿਜ਼ਨ ਅਤੇ ਡਿਜੀਟਲ ਮੀਡੀਆ ਉੱਤੇ ਇਸ ਵਿਸ਼ਵ ਕੱਪ ਨੂੰ ਖੂਬ ਦੇਖਿਆ ਗਿਆ। ਆਸਟ੍ਰੇਲੀਆ ਵਿਚ ਇਸ ਵਿਚ 1600 ਫ਼ੀਸਦੀ ਦਾ ਵਾਧਾ ਹੋਇਆ ਤਾਂ ਨਾਲ ਹੀ ਆਈ.ਸੀ.ਸੀ. ਦੇ ਡਿਜੀਟਲ ਅਤੇ ਸੋਸ਼ਲ ਮੀਡੀਆ ਦੇ ਮੰਚਾਂ ਉੱਤੇ 2017 ਵਿਚ ਖੇਡੇ ਗਏ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਤੋਂ 60 ਕਰੋੜ ਜ਼ਿਆਦਾ ਗਿਣਤੀ ਵਿਚ ਦਰਸ਼ਕਾਂ ਨੇ ਮੈਚ ਵੇਖੇ।


ਪਿੰਡ: ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ 144023
E-mail: sudeepsdhillon@ymail.com

ਅੰਤਰਰਾਸ਼ਟਰੀ ਪੈਰਾ ਖਿਡਾਰੀ ਹੈ ਹਰਿਆਣਾ ਦਾ ਮਾਣ-ਸੋਮਬੀਰ

ਹਰਿਆਣਾ ਪ੍ਰਾਂਤ ਦਾ ਅੰਤਰਰਾਸ਼ਟਰੀ ਪੈਰਾ ਅਥਲੀਟ ਹੈ ਸੋਮਬੀਰ ਜਿਸ ਨੇ ਸੈਰੇਬਲ ਪਾਲਸੀ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜੂਦ ਖੇਡਾਂ ਦੇ ਖੇਤਰ ਵਿਚ ਮੱਲਾਂ ਮਾਰ ਕੇ ਆਪਣਾ ਅਤੇ ਆਪਣੇ ਪ੍ਰਾਂਤ ਦਾ ਹੀ ਨਾਂਅ ਨਹੀਂ ਚਮਕਾਇਆ ਸਗੋਂ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਦਾ ਨਾਂਅ ਵੀ ਰੌਸ਼ਨ ਕੀਤਾ ਹੈ। ਸੋਮਬੀਰ ਦਾ ਜਨਮ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੀ ਤਹਿਸੀਲ ਬਹਾਦਰਗੜ੍ਹ ਦੇ ਪਿੰਡ ਜਸੌਰ ਖੇੜੀ ਵਿਚ ਪਿਤਾ ਮਹਿੰਦਰ ਸਿੰਘ ਦੇ ਘਰ ਮਾਤਾ ਓਮਪਤੀ ਦੇਵੀ ਦੀ ਕੁੱਖੋਂ 20 ਜਨਵਰੀ, 1993 ਨੂੰ ਹੋਇਆ। ਪੰਜ ਸਾਲ ਦੀ ਉਮਰ ਵਿਚ ਸੋਮਬੀਰ ਨੂੰ ਦਿਮਾਗੀ ਬੁਖਾਰ ਹੋ ਗਿਆ ਜਿਸ ਕਾਰਨ ਉਹ ਸੈਰੇਬਲ ਪਾਲਸੀ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਪਰ ਉਹ ਆਮ ਬੱਚਿਆਂ ਦਾ ਤਰ੍ਹਾਂ ਹੀ ਸਕੂਲੀ ਵਿੱਦਿਆ ਲੈਣ ਲੱਗਿਆ ਅਤੇ ਉਸ ਨੇ ਬੀ. ਕਾਮ ਦੀ ਪੜ੍ਹਾਈ ਕਰ ਲਈ ਪਰ ਉਸ ਦੀ ਦਿਲੀ ਇੱਛਾ ਇਕ ਚੰਗਾ ਖਿਡਾਰੀ ਬਣਨ ਦੀ ਸੀ ਅਤੇ ਸਾਲ 2015 ਵਿਚ ਉਸ ਨੇ ਬੈਡਮਿੰਟਨ ਖੇਡਣੀ ਸ਼ੁਰੂ ਕੀਤੀ ਪਰ ਘਰ ਵਿਚ ਆਰਥਿਕ ਤੰਗੀ ਹੋਣ ਕਾਰਨ ਉਹ ਇਸ ਖੇਡ ਨੂੰ ਜਾਰੀ ਨਾ ਰੱਖ ਸਕਿਆ। ਇਕ ਦਿਨ ਉਸ ਨੇ ਅਖ਼ਬਾਰ ਵਿਚ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਦੇ ਟਰਾਇਲ ਬਾਰੇ ਖ਼ਬਰ ਪੜ੍ਹੀ ਅਤੇ ਉਹ ਆਪਣੇ ਘਰ ਤੋਂ 95 ਕਿਲੋਮਟਰ ਦੀ ਦੂਰੀ 'ਤੇ ਟਰਾਇਲ ਦੇਣ ਗਿਆ ਜਿੱਥੇ ਉਸ ਦੀ ਖੇਡ ਭਾਵਨਾ ਵੇਖ ਕੇ ਉਸ ਦੀ ਚੋਣ ਹੋ ਗਈ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਸਾਲ 2016 ਵਿਚ ਪੰਚਕੂਲਾ ਵਿਖੇ ਹੋਈ ਪੈਰਾ ਅਥਲੈਟਿਕ ਨੈਸ਼ਨਲ ਚੈਂਪੀਅਨਸ਼ਿਪ ਵਿਚ ਉਸ ਨੇ 2 ਤਗਮੇ, ਪਹਿਲੀ ਤਗਮਾ 800 ਮੀਟਰ ਵਿਚ ਕਾਂਸੀ ਦਾ ਤਗਮਾ ਅਤੇ 100 ਮੀਟਰ ਦੌੜ ਵਿਚ ਸਿਲਵਰ ਦਾ ਤਗਮਾ ਜਿੱਤ ਕੇ ਆਪਣੇ ਆਪ ਨੂੰ ਪੈਰਾ ਖਿਡਾਰੀਆਂ ਦੀ ਕਤਾਰ ਵਿਚ ਖੜ੍ਹਾ ਕਰ ਲਿਆ। ਇਸ ਦੇ ਨਾਲ ਹੀ ਸੋਮਬੀਰ ਨੇ ਲੌਂਗ ਜੰਪ ਵਿਚ ਪ੍ਰੈਕਟਸ ਕਰਨੀ ਸ਼ੁਰੂ ਕੀਤੀ ਅਤੇ ਸਾਲ 2017 ਵਿਚ ਜੈਪੁਰ ਵਿਖੇ ਹੋਈ ਪੈਰਾ ਅਥਲੈਟਿਕ ਚੈਂਪੀਅਨਸ਼ਿਪ ਵਿਚ ਸਿਲਵਰ ਤਗਮਾ ਆਪਣੇ ਨਾਂਅ ਕਰ ਲਿਆ। ਸਾਲ 2018 ਵਿਚ ਨੈਸ਼ਨਲ ਚੈਂਪੀਅਸ਼ਿਪ ਵਿਚ ਲੌਂਗ ਜੰਪ ਵਿਚ ਪਹਿਲੀ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਸੋਨ ਤਗਮਾ ਚੁੰਮਿਆ। ਉਸੇ ਸੋਨ ਤਗਮੇ ਨੇ ਉਸ ਨੂੰ ਟੂਨੇਸੀਆ ਵਿਖੇ ਹੋਈ ਗਰੈਂਡ ਪ੍ਰੈਕਸ ਵਿਚ ਥਾਂ ਦੇ ਦਿੱਤੀ ਜਿੱਥੇ ਉਸ ਨੇ ਸਫਲ ਪ੍ਰਦਰਸ਼ਨ ਕਰਕੇ ਚੌਥਾ ਸਥਾਨ ਹਾਸਲ ਕੀਤਾ। 11 ਜੁਲਾਈ 2018 ਉਸ ਦੀ ਚੋਣ ਏਸੀਅਨ ਪੈਰਾ ਖੇਡਾਂ ਵਿਚ ਹੋ ਗਈ ਪਰ ਪ੍ਰੈਕਟਿਸ ਦੇ ਦੌਰਾਨ ਉਸ ਦੀ ਕਮਰ ਵਿਚ ਦਰਦ ਹੋਣ ਲੱਗ ਪਿਆ ਅਤੇ ਉਸ ਨੂੰ ਡਿਸਕ ਦੀ ਤਕਲੀਫ਼ ਹੋ ਗਈ ਅਤੇ ਉਹ ਏਸ਼ੀਅਨ ਖੇਡਾਂ ਵਿਚ ਭਾਗ ਨਾ ਲੈ ਸਕਿਆ। ਸਾਲ 2018 ਵਿਚ ਹੀ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਖੇ ਏਸ਼ੀਅਨ ਖੇਡਾਂ ਵਿਚ ਉਸ ਨੇ ਭਾਗ ਲਿਆ ਜਿੱਥੇ ਉਸ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਕਰਕੇ ਏਸ਼ੀਆ ਵਿਚ ਚੌਥਾ ਰੈਂਕ ਹਾਸਲ ਕੀਤਾ। ਮਾਰਚ 2019 ਵਿਚ ਪਟਨਾ ਵਿਖੇ ਹੋਈ ਸੈਰੇਬਲ ਪਾਲਸੀ ਤੋਂ ਪੀੜਤ ਖਿਡਾਰੀਆਂ ਦੀਆਂ ਖੇਡਾਂ ਵਿਚ ਤਿੰਨ ਤਗਮੇ ਆਪਣੇ ਨਾਂਅ ਕੀਤੇ ਜਿਸ ਵਿਚ ਲੌਂਗ ਜੰਪ ਵਿਚ ਸੋਨ ਤਗਮਾ, ਸ਼ਾਟਪੁਟ ਵਿਚ ਸਿਲਵਰ ਅਤੇ 100 ਮੀਟਰ ਕਾਂਸੀ ਦਾ ਤਗਮਾ । ਸਾਲ 2020 ਵਿਚ ਉਸ ਨੇ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਤਿੰਨ ਸੋਨ ਤਗਮੇ ਆਪਣੇ ਨਾਂਅ ਕਰਕੇ ਜਿੱਤ ਨੂੰ ਬਰਕਰਾਰ ਰੱਖਿਆ।


-ਮੋਗਾ (ਪੰਜਾਬ) ਮੋ: 98551-14484

ਕੁਸ਼ਤੀ ਅਖਾੜੇ ਨਾਲ ਚੈਂਪੀਅਨਾਂ ਵਾਲੀ ਪ੍ਰੀਤ ਰੱਖਦੀ ਹੈ ਗੁਰਸ਼ਰਨਪ੍ਰੀਤ ਕੌਰ

ਕੌਮਾਂਤਰੀ ਪੱਧਰ 'ਤੇ ਤਕਰੀਬਨ ਇਕ ਦਹਾਕਾ (2001 ਤੋਂ 2012 ਤੱਕ) ਦੇਸ਼ ਦਾ ਨਾਂਅ ਰੋਸ਼ਨ ਕਰਨ ਵਾਲੀ ਪਹਿਲਵਾਨ ਗੁਰਸ਼ਰਨਪ੍ਰੀਤ ਕੌਰ ਅੱਜਕਲ੍ਹ ਜਿੱਥੇ ਉੱਤਰੀ ਭਾਰਤ 'ਚ ਹੋਣ ਵਾਲੇ ਦੰਗਲਾਂ 'ਚ ਧੜਾਧੜ ਗੁਰਜਾਂ ਜਿੱਤ ਰਹੀ ਹੈ, ਉੱਥੇ ਹਾਲ ਹੀ ਵਿਚ ਦਿੱਲੀ ਵਿਖੇ ਹੋਈ ਏਸ਼ੀਅਨ ਕੁਸ਼ਤੀ ਚੈਪੀਅਨਸ਼ਿਪ 'ਚੋਂ ਕਾਂਸੀ ਦਾ ਤਗਮਾ ਜਿੱਤ ਕੇ, ਮੁੜ ਕੌਮਾਂਤਰੀ ਮੰਚ 'ਤੇ ਤਿਰੰਗਾ ਲਹਿਰਾਉਣ ਦੀ ਸ਼ੁਰੂਆਤ ਕਰ ਚੁੱਕੀ ਹੈ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਵੜਿੰਗ ਵਿਖੇ ਸਵ: ਦੀਦਾਰ ਸਿੰਘ ਤੇ ਸ੍ਰੀਮਤੀ ਰਾਜਬੀਰ ਕੌਰ ਦੇ ਘਰ ਜਨਮੀ ਗੁਰਸ਼ਰਨਪ੍ਰੀਤ ਕੌਰ ਜਿੱਥੇ ਖੇਡਾਂ ਦੇ ਖੇਤਰ 'ਚ ਬਚਪਨ ਤੋਂ ਹੀ ਵੱਡੀਆਂ ਪ੍ਰਾਪਤੀਆਂ ਕਰਦੀ ਆ ਰਹੀ ਹੈ।
ਗੁਰਸ਼ਰਨਪ੍ਰੀਤ ਨੇ ਕੁਸ਼ਤੀ ਅਖਾੜੇ 'ਚ ਆਪਣੀ ਦੂਸਰੀ ਪਾਰੀ ਦੌਰਾਨ ਪਿਛਲੇ ਦੋ ਸਾਲਾਂ 'ਚ 10 ਦੇ ਕਰੀਬ ਖਿਤਾਬ ਜਿੱਤੇ ਹਨ, ਜਿਨ੍ਹਾਂ 'ਚ ਰੋਪੜ ਜਿਜ਼ ਕੁਸ਼ਤੀ, ਪੁਰੇਵਾਲ ਖੇਡਾਂ ਹਕੀਮਪੁਰ ਤੋਂ ਮਹਾਂਭਾਰਤ ਕੇਸਰੀ ਦਾ ਖਿਤਾਬ, ਮੰਨਣਹਾਣਾ ਦੰਗਲ 'ਚੋਂ ਦੋ ਵਾਰ ਭਾਰਤ ਕੇਸਰੀ ਦਾ ਖਿਤਾਬ ਮੁੱਖ ਰੂਪ 'ਚ ਸ਼ਾਮਿਲ ਹਨ। ਗੁਰਸ਼ਰਨਪ੍ਰੀਤ ਕੌਰ ਜਦੋਂ ਖਿਤਾਬ ਜਿੱਤਦੀ ਹੈ ਤਾਂ ਉਸ ਦੀ ਸਾਡੇ ਤਿੰਨ ਸਾਲ ਦੀ ਬੇਟੀ ਤਾੜੀਆਂ ਮਾਰ ਰਹੀ ਹੁੰਦੀ ਹੈ। ਇਹ ਦ੍ਰਿਸ਼ ਦੇਖ ਕੇ, ਗੁਰਸ਼ਰਨ ਦੀ ਜ਼ਿੰਦਗੀ ਬਾਰੇ ਖੇਡ ਪ੍ਰੇਮੀਆਂ ਦੇ ਦਿਲਾਂ 'ਚ ਕਈ ਸਵਾਲ ਉੱਠ ਖੜ੍ਹਦੇ ਹਨ। ਜਿਨ੍ਹਾਂ ਦਾ ਜਵਾਬ ਉਸ ਦੇ ਜੀਵਨ 'ਤੇ ਝਾਤ ਪੁਆ ਕੇ ਦਿੰਦੇ ਹਾਂ। ਗੁਰਸ਼ਰਨਪ੍ਰੀਤ 12 ਸਾਲ ਦੀ ਸੀ ਤਾਂ ਉਸ ਦੇ ਪਿਤਾ ਜੀ ਬਿਮਾਰੀ ਕਾਰਨ ਉਨ੍ਹਾਂ ਦਾ ਸਦਾ ਲਈ ਸਾਥ ਛੱਡ ਗਏ। ਜਿਸ ਕਾਰਨ ਗੁਰਸ਼ਰਨ ਨੂੰ ਪੜ੍ਹਾਈ ਦੇ ਨਾਲ-ਨਾਲ ਘਰ ਦੇ ਕੰਮਾਂ 'ਚ ਵੀ ਆਪਣੀ ਮਾਂ ਦਾ ਸਾਥ ਦੇਣ ਪਿਆ। ਗੁਰਸ਼ਰਨ ਨੇ ਸਰਕਾਰੀ ਐਲੀਮੈਂਟਰੀ ਸਕੂਲ ਬ੍ਰਹਮਪੁਰਾ ਤੇ ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਤੋਂ 12ਵੀਂ ਤੱਕ ਦੀ ਪੜ੍ਹਾਈ ਕਰਦਿਆਂ ਕੋਚ ਸ਼ਾਂਤੀ ਸ਼ਰਮਾ ਦੀ ਦੇਖ-ਰੇਖ 'ਚ ਹੈਮਰ ਸੁੱਟਣ 'ਚ ਜ਼ੋਰ ਅਜਮਾਇਸ਼ ਕੀਤੀ ਤੇ ਕੌਮੀ ਪੱਧਰ ਦੇ ਤਗਮੇ ਜਿੱਤੇ। ਇਸੇ ਦੌਰਾਨ 2000 'ਚ ਗੁਰਸ਼ਰਨ ਜਲੰਧਰ ਵਿਖੇ ਕੌਮੀ ਖੇਡਾਂ ਦੇਖਣ ਗਈ ਤਾਂ ਉੱਥੇ ਉਸ ਨੂੰ ਕੈਰਮ ਦੀ ਖੇਡ ਲਈ ਪੰਜਾਬ ਦੀ ਟੀਮ 'ਚ ਸ਼ਾਮਿਲ ਕਰ ਲਿਆ। ਇਨ੍ਹਾਂ ਖੇਡਾਂ ਦੌਰਾਨ ਮੁੱਖ ਮਹਿਮਾਨ ਮਹਿਲ ਸਿੰਘ ਭੁੱਲਰ ਸਾਬਕਾ ਡੀਜੀਪੀ ਪੰਜਾਬ ਪੁਲਿਸ ਨੇ ਗੁਰਸ਼ਰਨ ਦਾ ਜੁੱਸਾ ਦੇਖ ਕੇ, ਉਸ ਨੂੰ 45 ਮੀਟਰ ਹੈਮਰ ਥਰੋਅ ਕਰਨ ਦੀ ਚੁਣੌਤੀ ਦਿੱਤੀ, ਜਿਸ ਨੂੰ ਗੁਰਸ਼ਰਨ ਨੇ 45.13 ਮੀਟਰ ਥਰੋਅ ਕਰਕੇ ਪਾਸ ਕੀਤਾ। ਜਿਸ ਤੋਂ ਪ੍ਰਭਾਵਿਤ ਹੋ ਕੇ ਮਹਿਲ ਸਿੰਘ ਭੁੱਲਰ ਨੇ ਉਸ ਨੂੰ ਪੰਜਾਬ ਪੁਲਿਸ 'ਚ ਭਰਤੀ ਕਰ ਲਿਆ। ਅਗਲੇ ਵਰ੍ਹੇ ਪਹਿਲਵਾਨ ਕਰਤਾਰ ਸਿੰਘ ਦੀ ਪ੍ਰੇਰਨਾ ਨਾਲ ਗੁਰਸ਼ਰਨ ਕੁਸ਼ਤੀ ਅਖਾੜੇ 'ਚ ਨਿੱਤਰ ਪਈ ਅਤੇ ਉਸ ਨੇ ਨੂਰਮਹਿਲ ਵਿਖੇ ਹੋਏ ਇਕ ਕੌਮੀ ਪੱਧਰ ਦੇ ਮੁਕਾਬਲੇ 'ਚ ਅੰਤਰਰਾਸ਼ਟਰੀ ਪਹਿਲਵਾਨ ਸੋਨਿਕਾ ਕਾਲੀਰਮਨ ਨੂੰ 13.14 ਸਕਿੰਟਾਂ 'ਚ ਹੀ ਚਿੱਤ ਕਰਕੇ, 13 ਹਜ਼ਾਰ ਰੁਪਏ ਦਾ ਨਕਦ ਇਨਾਮ ਜਿੱਤਿਆ। ਇਸ ਜਿੱਤ ਨੇ ਗੁਰਸ਼ਰਨ ਨੂੰ ਅੱਗੇ ਵਧਣ ਲਈ ਬਹੁਤ ਉਤਸ਼ਾਹਿਤ ਕੀਤਾ ਅਤੇ ਉਸ ਨੇ ਲਗਪਗ ਇਕ ਦਹਾਕਾ 33 ਵਾਰ ਦੇਸ਼ ਦੀ ਵੱਖ-ਵੱਖ ਕੌਮਾਂਤਰੀ ਮੁਕਾਬਲਿਆਂ 'ਚ ਪ੍ਰਤੀਨਿਧਤਾ ਕਰਦਿਆਂ, ਰਾਸ਼ਟਰਮੰਡਲ ਚੈਂਪੀਅਨਸ਼ਿਪ 'ਚੋਂ ਜਿੱਤੇ ਦੋ ਤਗਮੇ ਉਸ ਦੀ ਵੱਡੀ ਪ੍ਰਾਪਤੀ ਸੀ। ਇਨ੍ਹਾਂ ਪ੍ਰਾਪਤੀਆਂ ਸਦਕਾ ਅੱਜ ਉਹ ਪੰਜਾਬ ਪੁਲਿਸ 'ਚ ਸਬ ਇੰਸਪੈਕਟਰ ਦੇ ਅਹੁਦੇ 'ਤੇ ਪੁੱਜੀ ਹੋਈ ਹੈ। ਸੰਨ 2012 'ਚ ਗੁਰਸ਼ਰਨ ਦਾ ਵਿਆਹ ਪੰਜਾਬ ਪੁਲਿਸ ਦੇ ਮੁਲਜ਼ਾਮ ਸੰਦੀਪ ਸਿੰਘ ਨਾਲ ਹੋਇਆ। ਦੋ ਸਾਲ ਪਹਿਲਾਂ ਆਪਣੀ ਮਾਂ ਦੀ ਹੱਲਾਸ਼ੇਰੀ ਨਾਲ ਗੁਰਸ਼ਰਨ ਨੇ ਮੁੜ ਕੁਸ਼ਤੀ ਅਖਾੜੇ 'ਚ ਉੱਤਰਨ ਦਾ ਫ਼ੈਸਲਾ ਕੀਤਾ। ਕੁਝ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਹੀ ਗੁਰਸ਼ਰਨ 2018 'ਚ ਕੌਮੀ ਚੈਂਪੀਅਨ ਬਣ ਗਈ ਅਤੇ ਸੈਫ ਖੇਡਾਂ 'ਚੋਂ ਵੀ ਸੋਨ ਤਗਮਾ ਜਿੱਤ ਲਿਆਈ। ਪਿਛਲੇ ਵਰ੍ਹੇ ਦਸੰਬਰ ਮਹੀਨੇ ਜਲੰਧਰ 'ਚ ਹੋਈ ਕੌਮੀ ਚੈਂਪੀਅਨਸ਼ਿਪ 'ਚ ਹਰਿਆਣਾ ਦੀ ਪੂਜਾ ਨੂੰ ਹਰਾ ਕੇ, ਗੁਰਸ਼ਰਨ ਇੱਕ ਵਾਰ ਫਿਰ ਕੌਮੀ ਚੈਂਪੀਅਨ ਬਣੀ। ਜਿਸ ਸਦਕਾ ਉਸ ਦੀ ਭਾਰਤੀ ਟੀਮ 'ਚ ਵਾਪਸੀ ਹੋਈ ਅਤੇ ਦਿੱਲੀ ਵਿਖੇ ਹੋਈ ਏਸ਼ੀਅਨ ਚੈਪੀਅਨਸ਼ਿਪ 'ਚੋਂ ਕਾਂਸੀ ਦਾ ਤਗਮਾ ਜਿੱਤਿਆ। ਜਿਸ ਨਾਲ ਉਸ ਦੀ ਕੌਮਾਂਤਰੀ ਮੰਚ 'ਤੇ 36 ਸਾਲ ਦੀ ਉਮਰ 'ਚ ਸ਼ਾਨਦਾਰ ਵਾਪਸੀ ਹੋਈ ਹੈ, ਜਿਸ ਉਮਰ 'ਚ ਜ਼ਿਆਦਾਤਰ ਖਿਡਾਰਨਾਂ ਕੁਸ਼ਤੀ ਅਖਾੜੇ ਨੂੰ ਅਲਵਿਦਾ ਆਖ ਦਿੰਦੀਆਂ ਹਨ।


-ਪਟਿਆਲਾ। ਮੋ: 97795-90575Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX