ਤਾਜਾ ਖ਼ਬਰਾਂ


ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਵੱਡਾ ਧਮਾਕਾ, ਅੱਜ ਮਿਲੇ 5 ਕੋਰੋਨਾ ਪਾਜ਼ੀਟਿਵ ਮਾਮਲੇ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਅੱਜ ਵਡਾ ਧਮਾਕਾ ਹੋਇਆ ਹੈ। ਸੀ.ਐਮ.ਸਿਟੀ ਵਿਖੇ ਅੱਜ ਕੋਰੋਨਾ ਦੇ 5 ਨਵੇ ਮਾਮਲੇ ਸਾਹਮਣੇ ਆਏ ਹਨ। ਅੱਜ ਕੋਰੋਨਾ ਪਾਜ਼ੀਟਿਵ ਆਏ ਮਾਮਲਿਆਂ ਵਿਚ 4 ਮਾਮਲੇ ਉਸ ਪਰਿਵਾਰ ਦੇ ਸ਼ਾਮਿਲ ਹਨ, ਜਿਸ ਪਰਿਵਾਰ ਦੇ ਤਿਨ ਮੈਂਬਰ ਬੀਤੇ ਕੱਲ੍ਹ ਪਾਜ਼ੀਟਿਵ ਆਏ ਸਨ...
ਹੁਸ਼ਿਆਰਪੁਰ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 107
. . .  1 day ago
ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ) - ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ 'ਚੋ ਅੱਜ 60 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਮਿਲੇ ਤਿੰਨ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਮੁਕੇਰੀਆਂ, 24 ਮਈ (ਸਰਵਜੀਤ ਸਿੰਘ) - ਉਪ ਮੰਡਲ ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਇਕੋ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਅਟਲਗੜ੍ਹ ਇਕਾਂਤਵਾਸ ਕੇਂਦਰ ਵਿਚ ਦਾਖਲ ਸਨ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਹੈ। ਸਿਹਤ ਵਿਭਾਗ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਵਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ
. . .  1 day ago
ਸੰਗਰੂਰ, 24 ਮਈ (ਧੀਰਜ ਪਸ਼ੌਰੀਆ) - ਚਰਚਿਤ ਤੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ...
ਸਿੱਖਿਆ ਵਿਭਾਗ ਕਰ ਰਿਹਾ ਹੈ ਫਰੰਟ ਲਾਈਨ 'ਤੇ ਕੰਮ ਪ੍ਰਵਾਸੀ ਮਜ਼ਦੂਰਾਂ ਪਿਤਰੀ ਸੂਬਿਆਂ ਵਿਚ ਭੇਜਣ ਲਈ ਨਿਭਾ ਰਿਹਾ ਹੈ ਅਹਿਮ ਭੂਮਿਕਾ
. . .  1 day ago
ਪਠਾਨਕੋਟ, 24 ਮਈ (ਸੰਧੂ) ਕੋਵਿਡ-19 ਦੇ ਖਿਲਾਫ ਚੱਲ ਰਹੇ ਯੁੱਧ ਵਿਚ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਫਰੰਟ ਲਾਈਨ 'ਤੇ ਆ ਕੇ ਕੰਮ ਕਰ ਰਿਹਾ ਹੈ ਚਾਹੇ ਗੱਲ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਹੋਵੇ, ਚਾਹੇ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਿਆਂ ਦੀ ਡਿਊਟੀ ਦੀ...
ਧਾਗਾ ਮਿਲ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 24 ਮਈ (ਅਮਰੀਕ ਸਿੰਘ ਬਤਰਾ) - ਸਥਾਨਕ ਚੀਮਾ ਚੌਂਕ ਨਜ਼ਦੀਕ ਆਰ.ਕੇ ਰੋਡ 'ਤੇ ਇੱਕ ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਅੱਗ ਲੱਗਣ ਸਮੇਂ ਧਾਗਾ ਮਿਲ ਬੰਦ ਸੀ, ਪਰੰਤੂ ਮਾਲਕ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗਣ...
ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਕਤਲ
. . .  1 day ago
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਾਧੋਪੁਰੀ 'ਚ ਧੀ...
ਆਦਮਪੁਰ ਤੋਂ ਦਿੱਲੀ-ਜੈਪੁਰ ਜਾਣ ਵਾਲੀਆਂ ਉਡਾਣਾਂ 31 ਮਈ ਤੱਕ ਰੱਦ
. . .  1 day ago
ਆਦਮਪੁਰ, 24 ਮਈ (ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚਲਦਿਆਂ ਆਦਮਪੁਰ ਤੋਂ ਦਿੱਲੀ ਅਤੇ...
'ਆਪ' ਆਗੂਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਪਟਿਆਲਾ, 24 ਮਈ (ਗੁਰਪ੍ਰੀਤ ਸਿੰਘ ਚੱਠਾ)- ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਪਟਿਆਲਾ ਵਿਖੇ ਸਿੱਖਿਆ...
ਸ੍ਰੀ ਦਰਬਾਰ ਸਾਹਿਬ ਨੂੰ 520 ਕੁਇੰਟਲ ਕਣਕ ਭੇਟ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ...
ਪਠਾਨਕੋਟ 'ਚ ਕੋਰੋਨਾ ਦੇ ਛੇ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ, 24 ਮਈ (ਸੰਧੂ)- ਪਠਾਨਕੋਟ 'ਚ ਕੋਰੋਨਾ ਨਾਲ ਸੰਬੰਧਿਤ ਛੇ ਹੋਰ ਮਰੀਜ਼ਾਂ...
ਐਤਵਾਰ ਨੂੰ ਵੀ ਖੁੱਲ੍ਹਣ ਲੱਗੀਆਂ ਦੁਕਾਨਾਂ
. . .  1 day ago
ਬਾਘਾਪੁਰਾਣਾ, 24 ਮਈ (ਬਲਰਾਜ ਸਿੰਗਲਾ)- ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਰਾਤ ਨੂੰ ਕਰਫ਼ਿਊ ਅਤੇ ਦਿਨ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬਰਸੀਮ ਦੇ ਤਣੇ ਦੇ ਗਲਣ ਦੀ ਰੋਕਥਾਮ ਕਿਵੇਂ ਕਰੀਏ

ਪੰਜਾਬ ਵਿਚ ਹਰੇ ਚਾਰੇ ਹੇਠ ਰਕਬਾ ਬਹੁਤ ਘੱਟ ਹੈ ਜਿਸ ਕਾਰਨ ਪ੍ਰਤੀ ਪਸ਼ੂ ਨੂੰ ਤਕਰੀਬਨ 15 ਕਿਲੋ ਚਾਰਾ ਪ੍ਰਤੀ ਦਿਨ ਮਿਲਦਾ ਹੈ ਜੋ ਕਿ ਲੋੜ ਮੁਤਾਬਕ ਬਹੁਤ ਘੱਟ ਹੈ। ਇਕ ਵੱਡੇ ਪਸ਼ੂ ਲਈ ਪ੍ਰਤੀ ਦਿਨ 40 ਕਿਲੋ ਹਰੇ ਚਾਰੇ ਦੀ ਜ਼ਰੂਰਤ ਹੂੰਦੀ ਹੈ। ਇਸ ਲੋੜ ਦੀ ਪੂਰਤੀ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਸਾਰੇ ਬਰਸੀਮ ਦੇ ਪ੍ਰਤੀ ਏਕੜ ਝਾੜ ਅਤੇ ਰਕਬੇ ਨੂੰ ਵਧਾਇਆ ਜਾ ਸਕੇ। ਬਰਸੀਮ ਦੇ ਪ੍ਰਤੀ ਏਕੜ ਘੱਟ ਝਾੜ ਦਾ ਕਾਰਣ ਹੋਰ ਤੋਂ ਇਲਾਵਾ ਕੀੜੇ ਅਤੇ ਬੀਮਾਰੀਆਂ ਦਾ ਹਮਲਾ ਵੀ ਹੈ। ਬਰਸੀਮ ਦੇ ਤਣੇ ਦਾ ਗਾਲਾ ਇਕ ਭਿਆਨਕ ਬੀਮਾਰੀ ਹੈ ਜੋ ਚਾਰੇ ਦਾ ਝਾੜ ਘਟਾਉਣ ਦੇ ਨਾਲ ਨਾਲ ਇਸ ਦੀ ਕੁਆਲਟੀ 'ਤੇ ਵੀ ਮਾੜਾ ਅਸਰ ਪਾਉਂਦੀ ਹੈ। ਸੋ ਬਰਸੀਮ ਦੀ ਭਰਵੀਂ ਅਤੇ ਚੰਗੀ ਫ਼ਸਲ ਲੈਣ ਲਈ ਇਸਦੇ ਹਮਲੇ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਦੀ ਸਹੀ ਜਾਣਕਾਰੀ ਦੀ ਬਹੁਤ ਲੋੜ ਹੈ ਜੋ ਕਿ ਹੇਠ ਪ੍ਰਕਾਰ ਹੈ। ਇਹ ਬਰਸੀਮ ਦੀ ਪ੍ਰਮੁੱਖ ਤੇ ਗੰਭੀਰ ਬਿਮਾਰੀ ਹੈ ਜੋ ਇਕ ਉੱਲੀ (ਸਕਲੀਰੋਟੀਨੀਆਂ ਸਕਲੀਰੋਸ਼ਿਅਮ) ਕਰਕੇ ਹੁੰਦਾ ਹੈ। ਇਸ ਬੀਮਾਰੀ ਦਾ ਅੰਸ਼ (ਮਘਰੋੜੀਆਂ ਕਾਲੇ ਰੰਗ ਦੀਆਂ) ਬਰਸੀਮ ਵਾਲੇ ਖੇਤਾਂ ਵਿਚ ਹੀ ਜਿਊਂਦੀ ਰਹਿੰਦੀਆਂ ਹਨ। ਇਸ ਉੱਲੀ ਦੇ ਬੀਜਾਣੁ ਬੀਜ ਰਾਹੀਂ ਜਾਂ ਫਿਰ ਮਿੱਟੀ ਵਿਚ ਰਹਿ ਕੇ, ਫ਼ਸਲ ਉਪਰ ਹਮਲਾ ਕਰਦੇ ਹਨ। ਜਨਵਰੀ-ਫਰਵਰੀ ਮਹੀਨੇ ਫ਼ਸਲ ਉਤੇ ਧੋੜੀਆਂ ਵਿਚ ਇਸ ਬੀਮਾਰੀ ਦਾ ਹੱਲਾ ਨਜ਼ਰ ਆਉਂਦਾ ਹੈ। ਇਸ ਦੇ ਹਮਲੇ ਨਾਲ ਤਣਾ ਧਰਤੀ ਦੇ ਨੇੜੇ ਤੋਂ ਗਲ ਜਾਂਦਾ ਹੈ ਹਮਲੇ ਵਾਲੀਆਂ ਥਾਵਾਂ ਤੇ ਧਰਤੀ ਉੱਪਰ ਉੱਲੀ ਦਾ ਚਿੱਟਾ ਰੇਸ਼ਾ ਇਕੱਠਾ ਹੋ ਜਾਂਦਾ ਹੈ। ਸਭ ਤੋ ਪਹਿਲੇ ਹਮਲਾ ਥੋੜੇ ਥੋੜੇ ਥਾਵਾਂ ਤੇ ਹੁੰਦਾ ਹੈ ਜੋ ਬਾਅਦ ਵਿਚ ਵੱਧਦਾ ਜਾਂਦਾ ਹੈ। ਬਿਮਾਰੀਆ ਵਾਲੇ ਬੂਟੇ ਸੁੱਕ ਜਾਂਦੇ ਹਨ। ਇਸ ਦੇ ਬੀਜਾਣੂੰ ਜਾਂ ਮਘਰੋੜੀ ਬਰਸੀਮ ਦੇ ਬੀਜ ਵਿਚ ਰਲੀ ਹੁੰਦੀ ਹੈ। ਵਧੇਰੇ ਸਿਲ੍ਹ ਅਤੇ ਘੱਟ ਤਾਪਮਾਨ ਦੀਆਂ ਹਾਲਤਾਂ ਵਿਚ ਬੀਮਾਰੀ ਦਾ ਹੱਲਾ ਹੋਰ ਵੀ ਵਧ ਜਾਂਦਾ ਹੈ। ਸੰਘਣੀ ਅਤੇ ਭਾਰੀ ਫ਼ਸਲ 'ਤੇ ਬੀਮਾਰੀ ਜ਼ਿਆਦਾ ਵੱਧਦੀ ਹੈ। ਨੰਵਬਰ ਦੇ ਵਿਚ ਬੀਜੀ ਫ਼ਸਲ ਦੇ ਮੁਕਾਬਲੇ ਸੰਤਬਰ ਵਿਚ ਬੀਜੀ ਫ਼ਸਲ ਉੱਤੇ ਬੀਮਾਰੀ ਜ਼ਿਆਦਾ ਆਉਂਦੀ ਹੈ।
ਬਿਮਾਰੀ ਦੀ ਰੋਕਥਾਮ
* ਇਸ ਤੋਂ ਬਚਾਅ ਲਈ ਬੀਜ ਕੇਵਲ ਰੋਗ ਰਹਿਤ ਫ਼ਸਲ ਤੋਂ ਹੀ ਲੈਣਾ ਚਾਹੀਦਾ ਹੈ।
* ਫ਼ਸਲ ਨੂੰ ਬਿਮਾਰੀ ਲੱਗ ਜਾਵੇ ਤਾਂ ਫ਼ਸਲ ਨੂੰ ਕੱਟ ਲੈਣਾ ਚਾਹੀਦਾ ਹੈ ਤਾਂ ਜੋ ਖੇਤ ਤੇ ਮੁੱਢਾਂ ਨੂੰ ਧੁੱਪ ਲੱਗ ਸਕੇ। ਧੁੱਪ ਵਿਚ ਬੀਮਾਰੀ ਦੇ ਜੀਵਾਣੂੰ ਨਸ਼ਟ ਹੋ ਜਾਂਦੇ ਹਨ।
* ਜਿਨ੍ਹਾਂ ਖੇਤਾਂ ਵਿਚ ਬਿਮਾਰੀ ਦਾ ਹਮਲਾ ਹੁੰਦਾ ਹੋਵੇ ਉਨ੍ਹਾਂ ਵਿਚ ਮਈ-ਜੂਨ ਦੇ ਮਹੀਨੇ ਭਰਵਾਂ ਪਾਣੀ ਲਗਾ ਦਿਓ ਤਾਂ ਜੋ ਉੱਲੀ ਦੀਆਂ ਮਘਰੋੜੀਆਂ ਨਸ਼ਟ ਹੋ ਜਾਣ।
* ਜਿਨਾਂ ਖੇਤਾਂ ਵਿਚ ਬਿਮਾਰੀ ਦਾ ਗੰਭੀਰ ਹਮਲਾ ਹੁੰਦਾ ਹੋਵੇ, ਉੱਥੇ 3-4 ਸਾਲ ਤੱਕ ਬਰਸੀਮ ਦੀ ਫ਼ਸਲ ਨਹੀਂ ਬੀਜਣੀ ਚਾਹੀਦੀ।
* ਯੂਰੀਆ ਖਾਦ ਦੀ ਵਰਤੋਂ ਸੰਜਮ ਨਾਲ ਕਰਨੀ ਚਾਹੀਦੀ ਹੈ।


-ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ।
ਖੇਤਰੀ ਖੋਜ ਕੇਂਦਰ, ਕਪੂਰਥਲਾ।


ਖ਼ਬਰ ਸ਼ੇਅਰ ਕਰੋ

ਮੱਕੀ ਦਾ ਬੀਜ ਉਤਪਾਦਨ: ਇਕ ਲਾਹੇਵੰਦ ਧੰਦਾ

ਵਧੀਆ ਫ਼ਸਲੀ ਉੱਪਜ ਲਈ ਬੀਜ ਇਕ ਮੂਲ ਅਤੇ ਸਭ ਤੋਂ ਨਾਜ਼ੁਕ ਸਾਧਨ ਹੈ। ਮੱਕੀ ਦੇ ਹਾਈਬ੍ਰਿਡ ਬੀਜਾਂ ਦੀ ਪੈਦਾਵਾਰ ਅਤੇ ਵਿਕਰੀ ਵਿਚ ਨਿੱਜੀ ਖੇਤਰ ਦੀਆਂ ਕੰਪਨੀਆਂ ਦਾ ਕਾਫੀ ਬੋਲਬਾਲਾ ਹੈ। ਉਦਾਹਰਨ ਵਜੋਂ 2017-18 ਦੌਰਾਨ ਦੇਸ਼ ਵਿਚ ਮੱਕੀ ਦੇ ਪ੍ਰਮਾਣਿਤ/ਗੁਣਵੱਤਾ ਵਾਲੇ ਬੀਜਾਂ ਦੀ ਕੁੱਲ ਜ਼ਰੂਰਤ 14.46 ਲੱਖ ਕੁਇੰਟਲ ਸੀ ਜਿਸ ਵਿਚੋਂ 91 ਪ੍ਰਤੀਸ਼ਤ ਬੀਜ ਨਿੱਜੀ ਖੇਤਰ ਦੀਆਂ ਕੰਪਨੀਆਂ ਦੁਆਰਾ ਉਪਲਬਧ ਕਰਵਾਏ ਗਏ ਸਨ। ਕਈ ਵਾਰੀ ਪ੍ਰਾਈਵੇਟ ਵਪਾਰੀ ਬਹੁਤ ਜ਼ਿਆਦਾ ਕੀਮਤਾਂ 'ਤੇ ਉਪ-ਮਿਆਰੀ ਬੀਜ ਵੇਚ ਕੇ ਇਸ ਸਥਿਤੀ ਦਾ ਫਾਇਦਾ ਉਠਾ ਲੈਂਦੇ ਹਨ। ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ, ਖੇਤੀਬਾੜੀ ਵਿਭਾਗ ਅਤੇੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਕਿਸਾਨਾਂ ਨੂੰ ਹਾਈਬ੍ਰਿਡ ਬੀਜ ਪੈਦਾ ਕਰਨ ਲਈ ਮੁਫਤ ਸਿਖਲਾਈ ਦੇ ਨਾਲ-ਨਾਲ ਮੱਕੀ ਦੇ ਬੀਜਾਂ 'ਤੇ ਸਬਸਿਡੀ ਦੀ ਸਹੂਲਤ ਵਰਗੇ ਕਦਮ ਚੁਕੇ ਗਏ ਹਨ।
ਮੱਕੀ ਦੀ 20-28 ਪ੍ਰਤੀਸ਼ਤ ਵਰਤੋਂ ਮਨੁੱਖੀ ਭੋਜਨ ਦੇ ਰੂਪ ਵਿਚ ਕੀਤੀ ਜਾਂਦੀ ਹੈ, ਜਦਕਿ ਬਾਕੀ 75-80 ਪ੍ਰਤੀਸ਼ਤ ਪੋਲਟਰੀ ਫੀਡ ਅਤੇ ਹੋਰ ਉਦਯੋਗਾਂ ਵਿਚ ਇਸਤੇਮਾਲ ਕੀਤੀ ਜਾਂਦੀ ਹੈ। ਫ਼ਸਲੀ ਵਿਭਿੰਨਤਾ ਦੇ ਪਸਾਰ ਲਈ ਅਤੇ ਧਰਤੀ ਹੇਠਲੇ ਪਾਣੀ ਦੇ ਨਿਘਾਰ ਦੀ ਸਮੱਸਿਆ ਨੂੰ ਨਜਿੱਠਣ ਲਈ ਮੱਕੀ ਇਕ ਸਭ ਤੋਂ ਮਜ਼ਬੂਤ ਦਾਅਵੇਦਾਰ ਫ਼ਸਲ ਹੈ। ਇਸਤੋਂ ਇਲਾਵਾ ਉਨ੍ਹਾਂ ਖੇਤਰਾਂ ਵਿਚ, ਜਿੱਥੇ ਕਿਸਾਨ ਸਿੰਚਾਈ ਵਾਸਤੇ ਟਿਊਬਵੈਲ ਚਲਾਉਣ ਲਈ ਡੀਜ਼ਲ 'ਤੇ ਖਰਚ ਕਰਨਾ ਇਕ ਬੋਝ ਮਹਿਸੂਸ ਕਰਦੇ ਹਨ, ਮੱਕੀ ਇਕ ਅਨੁਕੂਲ ਫ਼ਸਲ ਹੈ।
ਵਿਸ਼ਵ ਵਿਚ ਮੱਕੀ ਦੇ ਕੁੱਲ ਉਤਪਾਦਨ ਵਿਚ ਲਗਪਗ ਦੋ ਪ੍ਰਤੀਸ਼ਤ ਹਿੱਸੇਦਾਰੀ ਨਾਲ ਭਾਰਤ ਸੱਤਵੇਂ ਸਥਾਨ 'ਤੇ ਹੈ। ਦੇਸ਼ ਵਿਚ ਮੱਕੀ ਸਾਉਣੀ ਦੀ ਮੁੱਖ ਫ਼ਸਲ ਵਜੋਂ ਉਗਾਈ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ ਜ਼ਿਆਦਾਤਰ ਮੌਨਸੂਨ ਰੁੱਤ ਦੀ ਵਰਖਾ ਉੱਪਰ ਨਿਰਭਰ ਕਰਦੀ ਹੈ। ਸਾਲ 2017-18 ਵਿਚ ਦੇਸ਼ ਵਿਚ 9.47 ਮਿਲੀਅਨ ਹੈਕਟੇਅਰ ਰਕਬੇ ਵਿਚ ਮੱਕੀ ਦੀ ਕਾਸ਼ਤ ਕੀਤੀ ਗਈ ਸੀ ਅਤੇ ਔਸਤਨ 3032 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਝਾੜ ਦੇ ਨਾਲ 28.72 ਮਿਲੀਅਨ ਟਨ ਪੈਦਾਵਾਰ ਹੋਈ ਸੀ। ਕਰਨਾਟਕ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਇਸ ਦੇ ਮੁੱਖ ਉਤਪਾਦਕ ਰਾਜ ਹਨ ਜਿਨ੍ਹਾਂ ਨੇ ਸਾਲ 2017-18 ਦੌਰਾਨ ਦੇਸ਼ ਦੇ ਕੁੱਲ ਮੱਕੀ ਉਤਪਾਦਨ ਵਿਚ ਕ੍ਰਮਵਾਰ 12.36, 12.33 ਅਤੇ 12.32 ਪ੍ਰਤੀਸ਼ਤ ਯੋਗਦਾਨ ਪਾਇਆ। ਪੰਜਾਬ ਦਾ ਹਿੱਸਾ ਸਿਰਫ 1.47 ਪ੍ਰਤੀਸ਼ਤ ਸੀ। ਰਾਜ ਵਿਚ ਸਾਲ 2017-18 ਵਿਚ ਮੱਕੀ ਦੀ ਕਾਸ਼ਤ ਹੇਠ 1.14 ਲੱਖ ਹੈਕਟੇਅਰ ਰਕਬਾ ਸੀ ਜਿਸ ਵਿਚੋਂ 23.23 ਲੱਖ ਟਨ ਦੀ ਪੈਦਾਵਾਰ ਹੋਈ। ਮੱਕੀ ਦਾ ਝਾੜ 3708 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੱਕ ਆਇਆ। ਸੂਬੇ ਦੀ ਮੱਕੀ ਦੀ ਮੰਗ ਇਸਦੇ ਉਤਪਾਦਨ ਨਾਲੋਂ ਜ਼ਿਆਦਾ ਹੋਣ ਕਾਰਨ ਇਸਦੀ ਪੂਰਤੀ ਕਈ ਵਾਰੀ ਬਾਹਰਲੇ ਰਾਜਾਂ ਤੋਂ ਖਰੀਦ ਕੇ ਪੂਰੀ ਕੀਤੀ ਜਾਂਦੀ ਹੈ। ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਰਾਜ ਦੇ ਮੁੱਖ ਮੱਕੀ ਉਤਪਾਦਕ ਜ਼ਿਲ੍ਹੇੇ ਹਨ। ਇਨ੍ਹਾਂ ਜ਼ਿਲ੍ਹਿਆਂ ਨੇ ਸਾਲ 2017-18 ਵਿਚ ਰਾਜ ਦੇ ਉਤਪਾਦਨ ਵਿਚ ਕ੍ਰਮਵਾਰ 46.57, 21.51, 7.80, 6.62 ਅਤੇ 5.91 ਪ੍ਰਤੀਸ਼ਤ ਹਿੱਸਾ ਪਾਇਆ। ਮੱਕੀ ਦੀ ਬਿਜਾਈ ਮੁੱਖ ਤੋਰ 'ਤੇ ਸਾਉਣੀ ਦੇ ਮੌਸਮ ਵਿਚ ਮਈ ਦੇ ਅਖੀਰ ਵਿਚ ਸ਼ੁਰੂ ਹੁੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਆਲੂ ਪੈਦਾ ਕਰਨ ਵਾਲੇ ਇਲਾਕਿਆਂ ਵਿਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਦਾ ਰੁਝਾਨ ਵੀ ਵੇਖਣ ਵਿਚ ਆਇਆ ਹੈੈ। ਪੰਜਾਬ ਵਿਚ ਜ਼ਿਆਦਾਤਰ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਹੀ ਬੀਜੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਝਾੜ ਆਮ ਕਿਸਮਾਂ ਨਾਲੋ ਕਾਫੀ ਵੱਧ ਹੁੰਦਾ ਹੈ। ਕਿਸਾਨਾਂ ਨੂੰ ਇਸ ਦਾ ਬੀਜ ਹਰ ਸਾਲ ਨਵਾਂ ਲੈਣਾ ਪਂੈਦਾ ਹੈ ਜੋ ਕਿ ਕਾਫੀ ਮਹਿੰਗਾ ਹੁੰਦਾ ਹੈ। ਇਸ ਲਈ ਜੇ ਕਿਸਾਨ ਮੱਕੀ ਦਾ ਹਾਈਬ੍ਰਿਡ ਬੀਜ ਆਪ ਤਿਆਰ ਕਰਨ ਤਾਂ ਉਨ੍ਹਾਂ ਦਾ ਇਹ ਖਰਚਾ ਘਟ ਸਕਦਾ ਹੈ ਅਤੇ ਆਮਦਨ ਵਿਚ ਵਾਧਾ ਹੋ ਸਕਦਾ ਹੈ। ਕਿਸਾਨ ਹਾਈਬ੍ਰਿਡ ਬੀਜ ਦੇ ਉਤਪਾਦਨ ਨੂੰ ਇਕ ਵਪਾਰਕ ਧੰਦੇ ਵਜੋਂ ਵੀ ਅਪਣਾ ਸਕਦੇ ਹਨ। ਸਭ ਤੋਂ ਪਹਿਲਾਂ ਇਸ ਦੀ ਆਰਥਿਕਤਾ ਬਾਰੇ ਕਿਸਾਨਾਂ ਦਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਇਸ ਧੰਦੇ ਨੂੰ ਵਪਾਰਕ ਰੂਪ ਵਿਚ ਅਪਣਾ ਸਕਣ।
ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਦੀ ਆਰਥਿਕਤਾ : ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਵਿਚ ਹੋਣ ਵਾਲੇ ਖਰਚਿਆਂ ਅਤੇ ਆਮਦਨ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬੀਜ ਅਤੇ ਇਸਦੀ ਸੋਧ ਉੱਪਰ 2422 ਰੁਪਏ ਦਾ ਖਰਚਾ ਆਉਂਦਾ ਹੈ ਜਿਸ ਵਿਚ ਮਾਦਾ ਅਤੇ ਨਰ ਬੀਜ ਉੱਪਰ ਖਰਚਾ ਕ੍ਰਮਵਾਰ 1800 ਅਤੇ 600 ਰੁਪਏ ਪ੍ਰਤੀ ਏਕੜ ਹੁੰਦਾ ਹੈ। ਰਸਾਇਣਿਕ ਖਾਦਾਂ 'ਤੇ ਕੁੱਲ ਖਰਚਾ 3405 ਰੁਪਏ ਪ੍ਰਤੀ ਏਕੜ ਆਉਂਦਾ ਹੈ ਜੋ ਕਿ ਕੁੱਲ ਖਰਚੇ ਦਾ ਲੱਗਪਗ 11 ਪ੍ਰਤੀਸ਼ਤ ਬਣਦਾ ਹੈ। ਇਹ ਦੇਖਣ ਵਿਚ ਆਇਆ ਹੈ ਕਿ ਕੁੱਲ ਚਲੰਤ ਖਰਚੇ ਦਾ ਲੱਗਪਗ 58 ਪ੍ਰਤੀਸ਼ਤ ਖਰਚਾ (18000 ਰੁਪਏ ਪ੍ਰਤੀ ਏਕੜ) ਲੇਬਰ 'ਤੇ ਆਉਂਦਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਲਈ 360 ਘੰਟੇ ਲੇਬਰ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਨਦੀਨਨਾਸ਼ਕ/ਕੀਟਨਾਸ਼ਕ ਰਸਾਇਣਾਂ 'ਤੇ 3.2 ਪ੍ਰਤੀਸ਼ਤ ਅਤੇ ਟਰਾਂਸਪੋਰਟ/ਮੰਡੀਕਰਨ ਲਈ 6.3 ਪ੍ਰਤੀਸ਼ਤ ਖਰਚਾ ਆਉਂਦਾ ਹੈ। ਇਸ ਪ੍ਰਕਾਰ ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਉੱਪਰ ਕੁੱਲ ਚਲੰਤ ਖਰਚੇ 31089 ਰੁਪਏ ਪ੍ਰਤੀ ਏਕੜ ਆਉਂਦੇ ਹਨ। -

ਇਕੋਨੋਮਿਕਸ ਐਂਡ ਸ਼ੋਸ਼ਿਆਲੋਜੀ ਵਿਭਾਗ,
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ। ਮੋਬਾਈਲ : 81460-96600.

ਕਿਸਾਨੀ ਨੂੰ ਲਾਹੇਵੰਦ ਬਣਾ ਕੇ ਨੌਜਵਾਨਾਂ ਲਈ ਰੁਜ਼ਗਾਰ ਦਾ ਸਾਧਨ ਬਣਾਓ

ਭਾਰਤ ਦੀ ਆਬਾਦੀ ਦੇ 54 ਫ਼ੀਸਦੀ ਲੋਕ 25 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਹਨ। ਬੇਰੁਜ਼ਗਾਰੀ ਮੁੱਖ ਸਮੱਸਿਆ ਬਣੀ ਹੋਈ ਹੈ। ਸੰਨ 2014 ਵਿਚ 4,82,61,100 ਲੋਕ ਰੁਜ਼ਗਾਰ ਐਕਸਚੇਂਜਾਂ ਵਿਚ ਰਜਿਸਟਰ ਸਨ, ਜਿਨ੍ਹਾਂ ਵਿਚੋਂ ਕੇਵਲ 3,38,500 ਲੋਕਾਂ ਨੂੰ ਨੌਕਰੀ ਪ੍ਰਾਪਤ ਹੋਈ। ਇਸ ਤਰ੍ਹਾਂ ਨੌਕਰੀ ਤਲਾਸ਼ ਕਰਨ ਵਾਲੇ ਲੋਕਾਂ ਵਿਚੋਂ ਕੇਵਲ 0.7 ਫ਼ੀਸਦੀ ਲੋਕਾਂ ਨੂੰ ਹੀ ਨੌਕਰੀ ਮਿਲ ਸਕੀ। ਖੇਤੀ ਦਾ ਕਿੱਤਾ ਇਕੱਲਾ ਹੀ ਅੱਧੀ ਆਬਾਦੀ ਨੂੰ ਰੁਜ਼ਗਾਰ ਮੁਹੱਈਆ ਕਰਨ ਦਾ ਸਾਧਨ ਹੈ। ਪ੍ਰੰਤੂ ਹੁਣ ਸਗੋਂ ਪਿੰਡਾਂ ਵਿਚ ਕਿਸਾਨਾਂ ਦੇ ਮੁੰਡੇ-ਕੁੜੀਆਂ ਵੀ ਖੇਤੀ ਤੋਂ ਪਰ੍ਹੇ ਭੱਜ ਰਹੇ ਹਨ। ਨੌਜਵਾਨ ਪੀੜ੍ਹੀ ਖੇਤੀ ਦਾ ਕਿੱਤਾ ਕਰਨ ਲਈ ਉਤਸ਼ਾਹਿਤ ਨਹੀਂ। ਆਈ. ਸੀ. ਏ. ਆਰ. - ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਦੇ ਸੰਯੁਕਤ ਡਾਇਰੈਕਟਰ (ਪ੍ਰਸਾਰ ਸਿੱਖਿਆ) ਡਾ: ਜੇ. ਪੀ. ਸ਼ਰਮਾ ਕਹਿੰਦੇ ਹਨ ਕਿ ਸਾਡੀ ਸਿੱਖਿਆ ਪ੍ਰਣਾਲੀ ਸ਼ੁਰੂ-ਸ਼ੁਰੂ ਵਿਚ ਖੇਤੀ ਦੀ ਸਿੱਖਿਆ ਵਿਦਿਆਰਥੀਆਂ ਨੂੰ ਨਹੀਂ ਦਿੰਦੀ, ਜਿਸ ਕਾਰਨ ਨੌਜਵਾਨਾਂ ਵਿਚ ਇਸ ਕਿੱਤੇ ਲਈ ਸ਼ੌਕ ਹੀ ਪੈਦਾ ਨਹੀਂ ਹੁੰਦਾ। ਖੇਤੀ ਇਕ ਅਜਿਹਾ ਧੰਦਾ ਹੈ, ਜੋ ਸਭ ਦੂਜੇ ਧੰਦਿਆਂ ਦੇ ਮੁਕਾਬਲੇ ਘੱਟ ਲਾਹੇਵੰਦ ਹੈ। ਕਿਸਾਨਾਂ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਖੇਤੀ ਕਿੱਤੇ ਸੰਬਧੀ ਜਾਣਕਾਰੀ ਵੀ ਘੱਟ ਪ੍ਰਾਪਤ ਹੈ। ਪੰਜਾਬ 'ਚ ਤਾਂ ਉਨ੍ਹਾਂ ਨੂੰ ਹੱਥੀਂ ਜ਼ਮੀਨ 'ਤੇ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਉਨ੍ਹਾਂ ਨੂੰ ਖੇਤੀ ਵਿੱਦਿਆ ਪ੍ਰਾਪਤ ਕਰਨ ਲਈ ਉਪਲੱਬਧ ਕਰਜ਼ਾ ਪ੍ਰਣਾਲੀ ਸਬੰਧੀ ਵੀ ਕੋਈ ਗਿਆਨ ਪ੍ਰਾਪਤ ਨਹੀਂ। ਖੇਤੀ ਵਿਚ ਜੋਖ਼ਮ ਹੋਣ ਕਾਰਨ ਅਤੇ ਇਹ ਲਾਹੇਵੰਦ ਨਾ ਹੋਣ ਕਾਰਨ ਨੌਜਵਾਨ ਇਸ ਨੂੰ ਅਪਨਾਉਣਾ ਪੰਸਦ ਨਹੀਂ ਕਰਦੇ। ਕੁਦਰਤੀ ਆਫ਼ਤਾਂ ਤੋਂ ਜੋ ਨੁਕਸਾਨ ਹੁੰਦਾ ਹੈ ਉਸ ਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਨਹੀਂ ਮਿਲਦਾ। ਖੇਤੀ ਦੀ ਵਿਕਾਸ ਦਰ ਬਹੁਤ ਘੱਟ ਹੈ। ਇਹ ਮੁਲਕ ਦੀ ਆਰਥਿਕਤਾ ਦੀ ਵਿਕਾਸ ਦਰ ਦੇ ਮੁਕਾਬਲੇ ਅੱਧੀ ਵੀ ਨਹੀਂ। ਸਵ: ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ (1998-99 ਤੋਂ 2003-04) ਵੇਲੇ ਖੇਤੀ ਵਿਕਾਸ ਦਰ 2.9 ਫ਼ੀਸਦੀ ਸੀ, ਜੋ ਫੇਰ ਡਾ: ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੇ ਦੂਜੇ ਕਾਰਜਕਾਲ (2009 ਤੋਂ 2013-14) ਦਰਮਿਆਨ ਇਹ ਵਧ ਕੇ 4.3 ਫ਼ੀਸਦੀ ਹੋ ਗਈ। ਖੇਤੀ ਵਿਕਾਸ ਦਰ ਦਾ ਗ਼ਰੀਬੀ ਦੂਰ ਕਰਨ 'ਤੇ ਕਾਫ਼ੀ ਪ੍ਰਭਾਵ ਹੈ। ਪਹਿਲੀ ਵਾਰ ਮੁਲਕ 'ਚ 2004-05 ਤੋਂ 2013-14 ਦਰਮਿਆਨ 138 ਮਿਲੀਅਨ ਲੋਕ ਗ਼ਰੀਬੀ ਦੀ ਰੇਖਾ ਤੋਂ ਬਾਹਰ ਨਿਕਲੇ ਸਨ।
ਡਾ: ਜੇ. ਪੀ. ਸ਼ਰਮਾ ਕਹਿੰਦੇ ਹਨ ਕਿ ਖੇਤੀ ਕਿੱਤੇ ਨੂੰ ਲਾਹੇਵੰਦ ਅਤੇ ਨੌਜਵਾਨਾਂ ਲਈ ਕਸ਼ਿਸ਼ ਦਾ ਸਾਧਨ ਬਣਾਉਣ ਲਈ ਖੇਤੀ ਨੂੰ ਜੀਵਨ ਬਸਰ ਕਰਨ ਦਾ ਸਾਧਨ ਲੈਣ ਦੀ ਥਾਂ ਵਪਾਰਕ ਬਣਾਉਣਾ ਪਵੇਗਾ। ਵਪਾਰਕ ਬਣਾਉਣ ਲਈ ਖੇਤੀ 'ਤੇ ਵਸੋਂ ਦੀ ਨਿਰਭਰਤਾ ਘਟਾਉਣੀ ਪਵੇਗੀ। ਖੇਤੀ ਦੀ ਉਤਪਾਦਕਤਾ ਹੋਰ ਵਧਾਉਣੀ ਪਵੇਗੀ, ਜਿਸ ਲਈ ਅਜੇ ਗੁੰਜਾਇਸ਼ ਹੈ। ਭਾਵੇਂ ਪੰਜਾਬ ਵਿਚ ਕਣਕ ਤੇ ਚੌਲਾਂ ਦੀ ਉਤਪਾਦਕਤਾ ਦੂਜੇ ਸਭ ਰਾਜਾਂ ਨਾਲੋਂ ਵੱਧ ਹੈ। ਖੇਤੀ ਖਰਚਾ ਘਟਾਉਣਾ ਪਵੇਗਾ। ਖੇਤੀ ਸਮੱਗਰੀ 'ਤੇ ਖਰਚਾ ਅਤੇ ਹੋਰ ਵਾਹੀ ਦੇ ਖਰਚਿਆਂ ਨੂੰ ਘਟਾਉਣਾ ਖੇਤੀ ਆਮਦਨ ਵਧਾਉਣ ਦਾ ਇਕ ਅਹਿਮ ਜ਼ਰੀਆ ਹੈ। ਵਾਤਾਵਰਨ 'ਚ ਤਬਦੀਲੀ ਆ ਰਹੀ ਹੈ। ਬਾਰਿਸ਼ ਕਦੇ ਘੱਟ ਕਦੇ ਵੱਧ, ਪਾਣੀ ਦੀ ਥੁੜ੍ਹ, ਕੀੜੇ-ਮਕੌੜੇ ਤੇ ਬਿਮਾਰੀਆਂ ਦੇ ਹਮਲੇ ਤੇਜ਼ੀ ਨਾਲ ਵੱਧ ਕੇ ਵਾਪਰ ਰਹੇ ਹਨ। ਵਾਤਾਵਰਨ ਦੀ ਤਬਦੀਲੀ 'ਤੇ ਕਾਬੂ ਪਾਉਣਾ, ਬਾਰਿਸ਼ ਘੱਟ-ਵੱਧ ਹੋਣ ਨੂੰ ਰੋਕਣਾ, ਪਾਣੀ ਦੀ ਥੁੜ੍ਹ ਦੂਰ ਕਰਨਾ, ਬਿਮਾਰੀਆਂ ਤੇ ਕੀੜੇ-ਮਕੌੜਿਆਂ ਦੇ ਹਮਲੇ 'ਤੇ ਕਾਬੂ ਕਰਨਾ ਕੋਈ ਆਸਾਨ ਤਾਂ ਨਹੀਂ ਪਰ ਇਸ ਲਈ ਉਪਰਾਲੇ ਜਾਰੀ ਰਹਿਣੇ ਚਾਹੀਦੇ ਹਨ। ਗੁਣਵੱਤਾ ਵਾਲੇ ਉਤਪਾਦ ਪੈਦਾ ਕਰਨੇ ਚਾਹੀਦੇ ਹਨ ਅਤੇ ਖੇਤੀ ਆਮਦਨ ਵਧਾਉਣ ਲਈ ਫ਼ਸਲੀ-ਵਿਭਿੰਨਤਾ ਲਿਆਉਣੀ ਤੇ ਖੇਤੀ ਨੂੰ ਵਪਾਰ ਵਿਚ ਤਬਦੀਲ ਕਰਨਾ ਬਹੁਤ ਜ਼ਰੂਰੀ ਹੈ। ਫੇਰ ਜੋ ਫ਼ਸਲ ਵੱਢਣ ਤੋਂ ਬਾਅਦ ਸਾਂਭ-ਸੰਭਾਲ ਵਿਚ ਅਤੇ ਭੰਡਾਰ ਕਰਨ ਦੌਰਾਨ ਕੀੜੇ-ਮਕੌੜਿਆਂ ਦੀ ਬਲੀ ਚੜ੍ਹ ਕੇ ਯੋਗ ਭੰਡਾਰ ਨਾ ਹੋਣ ਵਜੋਂ ਖਰਾਬ ਹੋ ਜਾਂਦੀ ਹੈ ਅਤੇ ਇਸ ਤਰ੍ਹਾਂ ਨੁਕਸਾਨ ਹੁੰਦਾ ਹੈ ਉਸ ਨੂੰ ਰੋਕਣਾ ਵੀ ਜ਼ਰੂਰੀ ਹੈ। ਖੇਤੀ ਵਿਚ ਉਦਯੋਗਪਣ ਲਿਆਉਣਾ ਅਤੇ ਨੌਜਵਾਨ ਕਿਸਾਨਾਂ ਨੂੰ ਉਦਯੋਗਪਤੀ ਅਤੇ ਖੇਤੀ ਸਮੱਗਰੀ ਜਿਵੇਂ ਕਿ ਗੁਣਵੱਤਾ ਵਾਲੇ ਸ਼ੁੱਧ ਬੀਜ, ਕੀਮਿਆਈ ਖਾਦ, ਕੀੜੇਮਾਰ ਤੇ ਬਿਮਾਰੀਆਂ 'ਤੇ ਕਾਬੂ ਪਾਉਣ ਵਾਲੀਆਂ ਦਵਾਈਆਂ ਤੇ ਕੀਟਨਾਸ਼ਕ ਅਤੇ ਬਾਇਓਫਰਟੀਲਾਈਜ਼ਰ ਦੀ ਸਪਲਾਈ ਦੇ ਮੈਨੇਜਰ ਬਣਾ ਕੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਨਾ ਅਤੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕਰਨਾ ਵੀ ਬਹੁਤ ਜ਼ਰੂਰੀ ਹੈ।
ਜੋ ਆਜ਼ਾਦੀ ਤੋਂ ਬਾਅਦ 1951 ਤੋਂ ਲੈ ਕੇ ਹੁਣ ਤੱਕ ਖੇਤੀ ਦੀ ਤਰੱਕੀ ਹੋਈ ਉਸ ਨਾਲ ਕਿਸਾਨਾਂ ਦੀ ਸ਼ੁੱਧ (ਨਿਰੋਲ) ਆਮਦਨ 'ਚ ਕੋਈ ਵਿਸ਼ੇਸ਼ ਵਾਧਾ ਨਹੀਂ ਹੋਇਆ। ਉਨ੍ਹਾਂ ਦੀ ਸ਼ੁੱਧ ਆਮਦਨ ਲਗਭਗ ਉਸੇ ਪੱਧਰ 'ਤੇ ਖੜ੍ਹੀ ਹੈ। ਨਤੀਜੇ ਵਜੋਂ ਉਨ੍ਹਾਂ ਵਿਚ ਨਿਰਾਸ਼ਤਾ ਹੈ ਅਤੇ ਰੋਸ ਰੈਲੀਆਂ ਤੇ ਰੋਸ ਦੇ ਮੁਜ਼ਾਹਰੇ ਹੋ ਰਹੇ ਹਨ। ਨੌਜਵਾਨ ਪੀੜ੍ਹੀ ਨੂੰ ਸੁਧਰੇ ਖੇਤੀ ਸੰਦ ਜਿਵੇਂ ਕਿ ਲੇਜ਼ਰ ਲੈਂਡ ਲੇਵਲਰ, ਪਲਾਂਟਰ, ਪਰੀਸੀਜ਼ਨ ਸੀਡਰ, ਖੇਤੀ ਪਰਖ ਅਤੇ ਜੈਵਿਕ ਉਤਪਾਦਨ ਪੈਦਾ ਕਰਨ ਅਤੇ ਉਸ ਦੀ ਵਿਕਰੀ ਵਿਚ ਸ਼ਾਮਿਲ ਕਰਨ ਦੀ ਲੋੜ ਹੈ। ਡਾ: ਸ਼ਰਮਾ ਕਹਿੰਦੇ ਹਨ ਕਿ ਸਾਡੇ ਨੌਜਵਾਨਾਂ ਨੂੰ ਖੇਤੀ ਦੇ ਕਿੱਤੇ ਵਿਚ ਵਧੇਰੇ ਨਿਪੁੰਨ ਹੋਣਾ ਚਾਹੀਦਾ ਹੈ ਅਤੇ ਨਵੀਂ ਖੋਜ ਤੇ ਤਕਨੀਕਾਂ ਦੀ ਪੂਰੀ ਜਾਣਕਾਰੀ ਪ੍ਰਾਪਤ ਕਰ ਕੇ ਅਤੇ ਉਸ ਨੂੰ ਖੇਤਾਂ ਵਿਚ ਵਰਤ ਕੇ ਉਤਪਾਦਨ ਤੇ ਉਤਪਾਦਕਤਾ ਵਿਚ ਵਾਧਾ ਕਰਨਾ ਚਾਹੀਦਾ ਹੈ। ਇਸੇ ਨਾਲ ਉਨ੍ਹਾਂ ਦੀ ਆਮਦਨ ਵਧੇਗੀ।
ਸਰਕਾਰ ਨੂੰ ਵੀ ਖੇਤੀ ਨੂੰ ਲਾਹੇਵੰਦ ਤੇ ਇਸ ਨੂੰ ਨੌਜਵਾਨਾਂ ਲਈ ਵਪਾਰਕ ਧੰਦਾ ਬਣਾਉਣ ਵਜੋਂ ਉਪਰਾਲੇ ਕਰਨੇ ਚਾਹੀਦੇ ਹਨ। ਖੇਤੀ ਉਤਪਾਦਾਂ ਦੀ ਬਰਾਮਦ 'ਤੇ ਲਾਈਆਂ ਜਾ ਰਹੀਆਂ ਪਾਬੰਦੀਆਂ ਬੰਦ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਇਸ ਨਾਲ ਕਿਸਾਨਾਂ ਦੀ ਆਮਦਨ ਪ੍ਰਭਾਵਤ ਹੁੰਦੀ ਹੈ। ਕਿਸਾਨਾਂ ਵਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਦੀ ਨੀਤੀ ਦਾ ਝੁਕਾਅ ਖਪਤਕਾਰਾਂ ਵੱਲ ਵਧੇਰੇ ਹੈ। ਜੇ ਬਰਾਮਦ ਤੇ ਪਾਬੰਦੀਆਂ ਜਾਂ ਕੋਈ ਹੋਰ ਤਰੀਕਾ ਵਰਤ ਕੇ ਕਿਸਾਨਾਂ ਦੀ ਆਮਦਨ ਪ੍ਰਭਾਵਤ ਕਰਨੀ ਹੈ ਤਾਂ ਉਨ੍ਹਾਂ ਨੂੰ ਖੇਤੀ ਸਮੱਗਰੀ ਜਿਵੇਂ ਬੀਜਾਂ, ਕੀਮਿਆਈ ਖਾਦਾਂ, ਕੀਟਨਾਂਸ਼ਕਾਂ ਆਦਿ 'ਤੇ ਸਬਸਿਡੀ ਦੇ ਕੇ ਸਸਤਾ ਕਰਨਾ ਪਵੇਗਾ। ਇਸ ਸਾਲ ਕੇਂਦਰ ਸਰਕਾਰ ਦੀ ਬਜਟ ਵਿਚ ਖੁਰਾਕ ਤੇ ਸਬਸਿਡੀ ਦੇਣ ਨੂੰ ਸਭ ਤੋਂ ਵੱਧ ਮਹੱਤਤਾ ਦਿੱਤੀ ਗਈ ਹੈ ਅਤੇ ਇਸ ਲਈ ਬਜਟ ਵਿਚ 1,15,570 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਜੇ ਇਸ ਵਿਚ ਐਫ. ਸੀ. ਆਈ. ਵਲੋਂ ਕੀਤਾ ਗਿਆ ਖਰਚ ਵੀ ਲਾ ਲਿਆ ਜਾਵੇ ਤਾਂ ਇਹ ਰਕਮ ਵਧ ਕੇ 3,57,688 ਕਰੋੜ ਰੁਪਏ ਹੋ ਜਾਂਦੀ ਹੈ। ਅੱਜ ਵੀ 67 ਫ਼ੀਸਦੀ ਵਸੋਂ ਨੂੰ 3 ਰੁਪਏ ਕਿੱਲੋ ਚਾਵਲ ਅਤੇ 2 ਰੁਪਏ ਕਿੱਲੋ ਕਣਕ ਦਿੱਤੀ ਜਾ ਰਹੀ ਹੈ, ਜਿਸ ਲਈ ਵੱਡੀ ਰਕਮ ਖਰਚ ਕੀਤੀ ਜਾ ਰਹੀ ਹੈ।


bhagwandass226@gmail.com

ਬਾਣਾ ਬਦਲੇ ਬਿਰਤੀ

ਇਹ ਗੱਲ ਅਜੀਬ ਲੱਗੂ ਕਿ ਬਾਣਾ ਬਦਲਣ ਨਾਲ ਮਨੁੱਖ ਤੇ ਜੀਵਾਂ ਦੀ ਬਿਰਤੀ ਵੀ ਬਦਲ ਜਾਂਦੀ ਹੈ। ਜਿਵੇਂ ਕਿ ਪੈਂਟ-ਕੋਟ ਪਾ ਕੇ ਮੱਕੀ ਨਹੀਂ ਗੁੱਡੀ ਜਾ ਸਕਦੀ, ਝੋਨੇ 'ਚ ਖਾਦ ਦਾ ਛੱਟਾ ਨਹੀਂ ਦਿੱਤਾ ਜਾ ਸਕਦਾ। ਡਾਂਸ ਬਾਰ ਦੇ ਪਹਿਰਾਵੇ ਪਾ ਕੇ ਧਾਰਮਿਕ ਸਥਾਨ 'ਤੇ ਨਹੀਂ ਜਾਇਆ ਜਾ ਸਕਦਾ। ਕਿਸੇ ਘੱਟ ਪੜ੍ਹੇ-ਲਿਖੇ ਗਰੀਬ ਦੇ ਚਪੜਾਸੀ ਵਰਦੀ ਪਵਾ ਦਿਓ, ਉਹ ਅਫ਼ਸਰ ਦੇ ਕਮਰੇ ਮੂਹਰੇ ਸ਼ੇਰ ਬਣ ਜਾਵੇਗਾ। ਉਂਜ ਬਾਣਾ ਸਿਰਫ਼ ਕੱਪੜੇ ਹੀ ਨਹੀਂ ਹੁੰਦਾ। ਮਨੁੱਖ ਦੇ ਆਲੇ-ਦੁਆਲੇ ਦੀ ਆਬੋ ਹਵਾ, ਕੰਧਾਂ, ਰੁੱਖ, ਬਦਲ, ਉਮਰ ਤੇ ਆਸਮਾਨ ਦੀ ਹੋਂਦ ਵੀ ਬਾਣਾ ਹੀ ਹੁੰਦਾ ਹੈ। ਇਨ੍ਹਾਂ ਸਭਨਾਂ ਦਾ ਹੋਣਾ ਜਾਂ ਨਾ ਹੋਣਾ ਵੀ ਮਨੁੱਖ ਤੇ ਜੀਵਾਂ ਦੀ ਬਿਰਤੀ ਬਦਲ ਦਿੰਦਾ ਹੈ। ਇਹ ਕੁਦਰਤ ਦਾ ਨੇਮ ਵੀ ਹੈ। ਸ਼ੇਰ, ਹਿਰਨ ਦਾ ਸ਼ਿਕਾਰ ਤਾਂ ਕਰੇਗਾ ਪਰ ਕਦੇ ਵੀ ਨਵੇਂ ਜਨਮੇ ਬੱਚੇ ਤੇ ਮਾਂ ਹਿਰਨੀ ਦਾ ਸ਼ਿਕਾਰ ਨਹੀਂ ਕਰੇਗਾ। ਇਹ ਸ਼ਿਕਾਰ ਦੀ ਉਮਰ ਦਾ ਬਾਣਾ ਹੀ ਜੋ, ਭੁੱਖੇ ਸ਼ੇਰ ਦੀ ਬਿਰਤੀ ਬਦਲ ਦਿੰਦਾ ਹੈ। ਪਰ ਇਹ ਮਨੁੱਖ ਹੀ ਹੈ ਜੋ ਨਿੱਤ ਆਪਣਾ ਰੂਪ ਬਦਲਦਾ ਹੈ ਤੇ ਕਿ ਦੂਸਰੇ ਦੇ ਵਿਸ਼ਵਾਸ ਤੋਂ ਲਾਭ ਲੈ ਸਕੇ। ਪਰ ਜੋ ਮਰਜ਼ੀ ਠੱਗੀ ਮਾਰ ਲਵੋ, ਅੱਜ ਤੱਕ ਆਪਣਾ ਹਿਸਾਬ ਦਿੱਤੇ ਬਗੈਰ ਕੋਈ ਇਸ ਦੁਨੀਆ ਤੋਂ ਅਲਵਿਦਾ ਨਹੀਂ ਕਹਿ ਸਕਿਆ।


janmeja@gmail.com

ਸੋਨੇ ਦੀ ਕਣੀ

ਭਾਵੇਂ ਤੂੰ ਸੋਨੇ ਦੀ ਜਾਹ ਲੰਘ ਜਾ ਚੁੱਪ ਚੁਪੀਤੇ ਕਣੀ ਏ
ਕਣਕਾਂ ਨੇ ਡਰ ਗਈਆਂ ਕੀ ਦੱਸਾਂ ਜਾਨ ਮੇਰੀ 'ਤੇ ਬਣੀ ਏ।
ਜਦ ਲੱਗੀ ਔੜ ਹੁੰਦੀ ਕਦੇ ਤੂੰ ਬਹੁੜੇ ਨਾ ਉਸ ਵੇਲੇ
ਇਹ ਤੇਰੀ ਮਨ ਆਈ ਤੈਨੂੰ ਅਹੁੜੇ ਨਾ ਉਸ ਵੇਲੇ
ਬੇਵਕਤ ਪ੍ਰਾਹੁਣੀਏਂ ਨੀ ਹੋ ਕੇ ਬਾਗੀ ਬੱਦਲੋਂ ਛਣੀ ਏ।
ਇਨ੍ਹਾਂ ਬੱਲੀਆਂ ਵਿਚ ਹੀਰੇ ਅਜੇ ਹੈ ਮੁੱਲ ਇਨ੍ਹਾਂ ਦਾ ਪੈਣਾ
ਇਨ੍ਹਾਂ ਪੂਰੇ ਕਰਨੇ ਉਹ ਜਿਹੜੇ ਸੁਪਨੇ ਵੇਖੇ ਨੈਣਾਂ
ਦੇਖੀਂ ਨਾ ਤੋੜ ਦਈਂ ਤੰਦ ਜੋ ਸੱਧਰਾਂ ਵਾਲੀ ਤਣੀ ਏ।
ਹਰ ਵਕਤ ਸਤਾਉਂਦਾ ਹੈ ਕਰਜ਼ ਦਾ ਦੈਂਤ ਜਾਗਦੇ ਸੁੱਤੇ
ਜਿਸ ਦਿਨ ਦਾ ਹਲ ਚੁੱਕਿਆ ਧਰ ਲਏ ਦੁੱਖੜੇ ਮੋਢੇ ਉਤੇ
ਨਾ ਹੋਈ ਪੈਦਾਵਾਰ ਐਨੀ, ਜਿੰਨੀ ਪੀੜ ਖੇਤਾਂ ਨੇ ਜਣੀ ਏ।


-ਅੰਮ੍ਰਿਤ ਪਾਲ
ਮੋਬਾਈਲ : 94649-29718.

ਫ਼ਸਲੀ ਚੱਕਰ ਚੁਣੌਤੀਆਂ ਅਤੇ ਪਹਿਲਕਦਮੀਆਂ

ਖੇਤੀ ਪੰਜਾਬ ਦਾ ਰੁਜ਼ਗਾਰ ਅਤੇ ਰੋਜ਼ੀ-ਰੋਟੀ ਹੈ। ਭਾਰਤ ਦੇ ਖੇਤਰਫਲ ਦਾ ਪੰਜਾਬ ਕੋਲ 1.5 ਰਕਬਾ ਹੈ। ਖੇਤੀਯੋਗ ਰਕਬਾ ਇਸ ਤੋਂ ਵੀ ਘੱਟ ਹੋਵੇਗਾ। ਫਿਰ ਵੀ ਪੰਜਾਬ ਨੇ ਫ਼ਸਲਾਂ ਨਾਲ ਅਨਾਜ ਦੇ ਭੰਡਾਰ ਭਰ ਕੇ ਰੱਖੇ ਹਨ। ਪੰਜਾਬ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਵਿਚੋਂ ਵੀ ਖੇਤੀ ਦੀ ਖੁਸ਼ਬੂ ਆਉਂਦੀ ਹੈ। ਖੇਤੀ ਖੇਤਰ ਨੂੰ ਸਮੇਂ-ਸਮੇਂ 'ਤੇ ਮਾਰਾਂ ਵੀ ਪੈਂਦੀਆਂ ਰਹੀਆਂ ਹਨ। ਇਸ ਪ੍ਰਤੀ ਸਰਕਾਰਾਂ ਵੀ ਬਣਦਾ ਸਹਿਯੋਗ ਦਿੰਦੀਆਂ ਰਹੀਆਂ। ਲੋੜ ਕਾਢ ਦੀ ਮਾਂ ਦੇ ਫਲਸਫੇ ਅਨੁਸਾਰ ਵੀ ਚੁਣੌਤੀਆਂ ਅਤੇ ਪਹਿਲਕਦਮੀਆਂ ਹੁੰਦੀਆਂ ਰਹੀਆਂ ਪਰ ਸਖ਼ਤ ਨਿਯਮਾਂਵਲੀ ਅਤੇ ਸਹਿਯੋਗ ਤੋਂ ਬਿਨਾਂ ਘੱਟ ਲਾਹੇਵੰਦ ਰਹੀਆਂ ਹਨ।
ਵਾਹੀਯੋਗ ਜ਼ਮੀਨਾਂ ਅਤੇ ਗ਼ੈਰ-ਵਾਹੀਯੋਗ ਜ਼ਮੀਨਾਂ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਸਮੇਂ-ਸਮੇਂ 'ਤੇ ਉੱਦਮ ਕੀਤੇ। ਖੇਤੀ ਖੇਤਰ ਦੇ ਹਾਂ-ਪੱਖੀ ਸੁਧਾਰਾਂ ਨੇ ਕਿਸਾਨ ਦੀ ਕਾਫੀ ਦਸ਼ਾ ਸੁਧਾਰੀ। ਇਸ ਸੁਧਰੀ ਦਸ਼ਾ ਨੇ ਸਿੱਕੇ ਦੇ ਦੂਜੇ ਪਾਸੇ ਨੂੰ ਮਸਲ ਕੇ ਰੱਖ ਦਿੱਤਾ ਜਿਸ ਕਰਕੇ 2018-19 ਵਿਚ ਖੇਤੀਯੋਗ ਜ਼ਮੀਨ ਨੇ 29.19 ਲੱਖ ਟਨ ਯੂਰੀਆ ਨਿਗਲ ਲਿਆ ਅਤੇ 5543 ਲੱਖ ਟਨ ਕੀਟਨਾਸ਼ਕ ਨਿਗਲ ਲਏ। ਸਰਕਾਰ ਵਲੋਂ ਵਣ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉਪਰਾਲੇ ਕੀਤੇ ਗਏ। ਇਸੇ ਲੜੀ ਤਹਿਤ ਪਾਪੂਲਰ ਹੇਠ ਰਕਬਾ ਵਧਾਉਣ ਦੀਆਂ ਸਿਫ਼ਾਰਸ਼ਾਂ ਹੋਈਆਂ। ਕੁਝ ਸਮੇਂ ਪਹਿਲਾਂ ਪਾਪੂਲਰ ਦੀ ਕੀਮਤ ਵਿਚ ਵੀ ਕਾਫੀ ਗਿਰਾਵਟ ਆਈ ਸੀ। ਦੂਜੀ ਵਣ ਖੇਤੀ ਦਾਦਾ ਲਾਵੇ ਪੋਤਾ ਵੱਢਦਾ ਹੈ। ਇਸ ਲਈ ਮੌਜੂਦਾ ਸਮਾਂ ਤੰਗੀਆਂ ਤੁਰਸ਼ੀਆਂ ਵਿਚ ਗੁਜ਼ਰ ਜਾਂਦਾ ਹੈ। ਸਰਕਾਰ ਦੀ ਵਣ ਖੇਤੀ ਲਈ ਪਹਿਲਕਦਮੀ ਚੋਖਾ ਸਮਾਂ ਲੈਦੀ ਹੈ। ਕਿਸਾਨ ਇਸ ਕਰਕੇ ਵੀ ਇਸ ਤੋਂ ਪਾਸਾ ਵੱਟਦਾ ਹੈ।
ਪੰਜਾਬ ਦੀ ਖੇਤੀ ਸੁਧਾਰਾਂ ਅਤੇ ਫ਼ਸਲੀ ਚੱਕਰ ਦੇ ਚੱਕਰਾਂ ਵਿਚ ਫਸੀ ਰਹਿੰਦੀ ਹੈ। ਦੋ ਫ਼ਸਲੀ ਚੱਕਰ ਚੋਂ ਨਿਕਲਣ ਲਈ ਬਹੁਤ ਉਪਰਾਲੇ ਹੋਏ, ਪਰ ਨਤੀਜਾ ਘੱਟ ਨਿਕਲਿਆ। ਫ਼ਸਲੀ ਵਿਭਿੰਨਤਾ ਲੀਹ 'ਤੇ ਚੜ੍ਹ ਕੇ ਉਤਰ ਜਾਂਦੀ ਹੈ। ਕਿਸਾਨ ਨੂੰ ਹਾਲਾਤ ਪਿੱਛੇ ਮੋੜਦੇ ਰਹੇ। ਬਹੁਤੀ ਵਾਰੀ ਬਾਸਮਤੀ, ਆਲੂ ਅਤੇ ਹੋਰ ਉਪਜਾਂ ਦੀ ਹਾਲਤ ਦੇਖੀ। ਸਹੀ ਮੰਡੀਕਰਨ ਨਾ ਮਿਲਣ ਕਰਕੇ ਗੋਤੇ ਖਾ ਜਾਂਦੀ ਹੈ। ਦੋ ਫ਼ਸਲੀ ਚੱਕਰ 'ਚੋਂ ਨਿਕਲਣ ਦਾ ਉਤਰਾਅ-ਚੜ੍ਹਾਅ ਅੰਕੜਿਆਂ ਅਨੁਸਾਰ ਘੋਖਿਆ ਜਾਵੇ ਤਾ ਇਸ ਚੱਕਰ ਨੇ ਬਹੁਤੀ ਤੇਜ਼ੀ ਨਹੀਂ ਫੜੀ। ਕਪਾਹ ਦਾ ਅੰਕੜਾ ਦੇਖਿਆ ਜਾਵੇ ਤਾਂ ਇਸ ਹੇਠ ਰਕਬਾ 1 ਲੱਖ 20 ਹਜ਼ਾਰ ਹੈਕਟੇਅਰ ਵਧਿਆ ਹੈ। ਇਸਦਾ ਸਮਰਥਨ ਮੁੱਲ 5450 ਰੁਪਏ ਮਿਥਿਆ ਸੀ ਪਰ ਮਾਰਕੀਟਿੰਗ ਏਜੰਸੀ ਨੇ ਇਹ ਵੀ ਦਾਅ ਉੱਤੇ ਲਾ ਦਿੱਤੀ। ਇਸ ਨਾਲ ਘੱਟ ਰੇਟ 'ਤੇ ਕਿਸਾਨ ਨੂੰ ਕਪਾਹ ਵੇਚਣੀ ਪਈ। ਫਲ ਅਤੇ ਸਬਜ਼ੀਆਂ ਵੀ ਮਾਰਕੀਟਿੰਗ ਸੰਬੰਧੀ ਆਪਣੀ ਸੁਰੱਖਿਆ ਲੋਚਦੀਆਂ ਰਹਿੰਦੀਆਂ ਹਨ। ਇਸ ਨਾਲ ਸਰਕਾਰ ਵਲੋਂ ਕਿਸਾਨ ਪੱਖੀ ਸੁਧਾਰ ਅਤੇ ਕਿਸਾਨ ਦੀ ਮਿਹਨਤ ਮਸਲ ਕੇ ਰਹਿ ਜਾਂਦੀ ਹੈ।
ਜਿਣਸ ਦੀ ਮੰਡੀਕਰਨ ਤੋਂ ਬਿਨਾਂ ਕਿਸਾਨ ਸਰਕਾਰ 'ਤੇ ਵਿਸ਼ਵਾਸ਼ ਜਤਾਉਂਦੇ ਰਹਿੰਦੇ ਹਨ। ਦੋਵੇਂ ਧਿਰ ਉੱਨਤੀ ਦੇ ਪੱਖ ਤੋਂ ਤਾਲਮੇਲ ਵੀ ਰੱਖਦੀਆਂ ਹਨ। ਵਾਤਾਵਰਨ, ਪਾਣੀ ਅਤੇ ਪਰਾਲੀ ਸਬੰਧੀ ਕਿਸਾਨ ਆਪਣੀ ਮਜਬੂਰੀ ਦੱਸਦੇ ਹਨ। ਸਰਕਾਰ ਸੁਣਦੀ ਵੀ ਹੈ। ਇਕ ਟਨ ਪਰਾਲੀ ਸੜਨ ਨਾਲ 5.5 ਨਾਈਟ੍ਰੋਜਨ, 2.3 ਕਿਲੋਗ੍ਰਾਮ ਫਾਸਫੋਰਸ, 2.5 ਕਿਲੋਗ੍ਰਾਮ ਪੋਟਾਸ਼, 1.2 ਕਿਲੋਗ੍ਰਾਮ ਸਲਫਰ ਨਸ਼ਟ ਹੁੰਦਾ ਹੈ। ਪਰਾਲੀ ਫਿਰ ਵੀ ਸਾੜੀ ਜਾਂਦੀ ਹੈ। ਇਸ ਵਿਸ਼ੇ 'ਤੇ ਪਰਾਲੀ ਨਾ ਸਾੜ੍ਹਨ ਲਈ ਸਰਕਾਰ ਨੇ ਵਿੱਤੀ ਉਪਰਾਲੇ ਵੀ ਸ਼ੁਰੂ ਕੀਤੇ ਹਨ। ਇਤਲਾਹਾਂ ਹਨ ਕਿ ਪਾਣੀ ਬਚਾਉਣ ਲਈ ਝੋਨੇ ਹੇਠ 15 ਲੱਖ ਹੈਕਟੇਅਰ ਰਕਬਾ ਚਾਹੀਦਾ ਹੈ। ਜਦੋਂ ਕਿ 2018-19 ਵਿਚ 3103 ਹਜ਼ਾਰ ਹੈਕਟੇਅਰ ਰਕਬਾ ਝੋਨੇ ਹੇਠ ਸੀ। ਪਹਿਲਕਦਮੀਆਂ ਦੇ ਤੌਰ 'ਤੇ ਸਮਰਥਨ ਮੁੱਲ ਵਿਚ ਵਾਧਾ, ਖਰੀਦ ਦੀ ਜ਼ਿੰਮੇਵਾਰੀ, ਦੋ ਫ਼ਸਲੀ ਚੱਕਰ ਤੋਂ ਬਾਹਰ ਵਾਲੀਆਂ ਫ਼ਸਲਾਂ ਅਤੇ ਖੇਤੀ ਦੇ ਸਹਾਇਕ ਧੰਦਿਆਂ ਨੂੰ ਹੁਲਾਰਾ ਦੇਣ ਨਾਲ ਇਨ੍ਹਾਂ ਦੀ ਉਪਜ ਦੀ ਖਪਤ ਸਬੰਧੀ ਸਖ਼ਤ ਕਦਮਾਂ ਦੀ ਲੋੜ ਹੈ। ਇਸ ਤੋ ਇਲਾਵਾ ਜੈਵਿਕ ਫ਼ਸਲਾਂ, ਦੁੱਧ ਅਤੇ ਹੋਰ ਚੀਜ਼ਾਂ ਨੂੰ ਸਿਹਤ ਦੇ ਪੱਖ ਤੋਂ ਉਤਸ਼ਾਹਿਤ ਕਰਨ ਦੀ ਲੋੜ ਹੈ। ਇਸ ਸਬੰਧੀ ਤੁਰੰਤ ਨਤੀਜੇ ਤਾਂ ਹੀ ਸਹੀ ਆ ਸਕਦੇ ਹਨ। ਇਕ ਵਾਰ ਪਈ ਲੀਹ ਮੁੜ ਕੇ ਭੰਨੀ ਨਹੀਂ ਜਾ ਸਕਦੀ। ਲੋੜ ਹੈ ਫ਼ਸਲਾਂ ਦੀਆਂ ਚੁਣੋਤੀਆਂ ਦਾ ਸਾਹਮਣਾ ਕਰਕੇ ਉਨ੍ਹਾਂ ਸਬੰਧੀ ਪਹਿਲਕਦਮੀਆਂ ਸ਼ੁਰੂ ਕਰਨ ਦੀ ਤਾਂ ਜ਼ੋ ਕਿਸਾਨ ਅਤੇ ਸਰਕਾਰ ਵਿਚਾਲੇ ਤਾਲਮੇਲ ਪੈਦਾ ਹੋਵੇ ਇਸ ਵਿਚੋ ਹੀ ਭਵਿੱਖ ਵਿਕਾਸਮੁਖੀ ਹੋਣ ਦੀ ਗੁੰਜਾਇਸ਼ ਵਧੇਗੀ। ਆਓ ਫ਼ਸਲਾਂ ਸਬੰਧੀ ਚੁਣੌਤੀਆਂ ਦਾ ਸਾਹਮਣਾ ਕਰਕੇ ਪ੍ਰਮਾਣਿਤ ਪਹਿਲਕਦਮੀਆਂ ਸ਼ੁਰੂ ਕਰੀਏ।


-ਅਬਿਆਣਾ ਕਲਾਂ। ਮੋਬਾਈਲ : 98781-11445

ਕਿਸਾਨਾਂ ਲਈ ਇਸ ਮਹੀਨੇ ਦੇ ਰੁਝੇਵੇਂ

ਖੁੰਬਾਂ ਦੀ ਕਾਸ਼ਤ
ਬਟਨ ਖੁੰਬ ਅਤੇ ਢੀਂਗਰੀ ਖੁੰਬ ਦੀ ਚਲਦੀ ਫ਼ਸਲ ਦੀ ਤੁੜਾਈ ਅਤੇ ਸੰਭਾਲ ਕਰੋ। ਪਸ਼ੂ ਪਾਲਣ: ਰਾਤ ਨੂੰ ਪਸ਼ੂਆਂ ਨੂੰ ਅੰਦਰ ਰੱਖੋ ਅਤੇ ਦਿਨੇ ਧੁੱਪ ਵਿਚ ਬੰਨ੍ਹੋ। ਜੇ ਲੋੜ ਪਵੇ ਤਾਂ ਸ਼ੈਡ ਦੇ ਪਾਸਿਆਂ ਉਤੇ ਪੱਲੀ ਵੀ ਲਾਈ ਜਾ ਸਕਦੀ ਹੈ। ਜ਼ਿਆਦਾ ਠੰਢ ਵਿਚ ਪਸ਼ੂਆਂ ਉਪਰ ਝੁੱਲ ਵੀ ਪਾਏ ਜਾ ਸਕਦੇ ਹਨ। ਪਸ਼ੂਆਂ ਦਾ ਦੁੱਧ ਚੋਣ ਤੋਂ ਬਾਅਦ ਥਣਾਂ ਉਪਰ ਦੁੱਧ ਨਾ ਲਗਾਉ। ਫਟੇ ਹੋਏ ਜਾਂ ਜ਼ਖਮੀ ਥਣਾਂ ਨੂੰ ਗਲਿਸਰੀਨ ਅਤੇ ਪੋਵੀਡੀਨ/ਬੀਟਾਡੀਨ (1:5) ਦੇ ਘੋਲ ਵਿਚ ਡੋਬਾ ਦੇ ਕੇ ਠੀਕ ਕੀਤਾ ਜਾ ਸਕਦਾ ਹੈ। ਨਵਜੰਮੇ ਕੱਟੜੂ/ਵੱਛੜੂ ਠੰਢ ਵਿਚ ਨਮੂਨੀਏ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਿਆਦਾ ਮੌਤਾਂ ਇਸ ਕਾਰਨ ਹੀ ਹੁੰਦੀਆਂ ਹਨ। ਉਨ੍ਹਾਂ ਨੂੰ ਸਾਫ਼ ਸੁਥਰੀ ਸੁੱਕੀ ਜਗ੍ਹਾ ਉਤੇ ਬੰਨ੍ਹੋ। ਪਸ਼ੂਆਂ ਨੂੰ ਅਫਾਰੇ ਤੋਂ ਬਚਾਉਣ ਲਈ ਕੁਤਰੇ ਹੋਏ ਬਰਸੀਮ ਵਿਚ ਤੂੜੀ ਮਿਲਾ ਕੇ ਖਿਲਾਉਣਾ ਚਾਹੀਦਾ ਹੈ। ਪਸ਼ੂ ਨੂੰ ਇਕੱਲੀ ਪਰਾਲੀ ਨਾ ਪਾਉ। ਪਸ਼ੂਆਂ ਨੂੰ ਆਸ ਕਰਵਾਉਣ ਤੋਂ ਤਿੰਨ ਮਹੀਨੇ ਬਾਅਦ ਗਰਭ ਵਾਸਤੇ ਚੈੱਕ ਕਰਵਾਉ। ਡੇਅਰੀ ਪਸ਼ੂਆਂ ਨੂੰ ਹਰੇ, ਪੁੰਗਰੇ ਹੋਏ, ਮਿੱਟੀ ਲੱਗੇ ਜਾਂ ਗਲੇ-ਸੜੇ ਆਲੂ ਨਾ ਪਾਉ। ਇਹ ਪਸ਼ੂਆਂ ਲਈ ਘਾਤਕ ਸਿੱਧ ਹੋ ਸਕਦੇ ਹਨ।
ਮੁਰਗੀ ਪਾਲਣ
ਮੀਟ ਵਾਲੇ ਚੂਚੇ ਪਾਲਣ ਲਈ ਇਹ ਸਮਾਂ ਬਹੁਤ ਢੁਕਵਾਂ ਹੈ। ਆਂਡਿਆਂ ਵਾਲੇ ਚੂਚੇ ਪਾਉਣ ਲਈ ਪਹਿਲਾਂ ਹੀ ਵਿਉਂਤ ਬਣਾ ਲੈਣੀ ਚਾਹੀਦੀ ਹੈ ਅਤੇ ਚੂਚੇ ਕਿਸੇ ਭਰੋਸੇਯੋਗ ਹੈਚਰੀ ਤੋਂ ਲੈਣੇ ਚਾਹੀਦੇ ਹਨ। ਚੂਚੇ ਖਰੀਦਣ ਸਮੇਂ ਉਨ੍ਹਾਂ ਨੂੰ ਹਰੇਕ ਬੀਮਾਰੀ ਦੇ ਟੀਕੇ ਲੱਗਣੇ ਚਾਹੀਦੇ ਹਨ ਅਤੇ ਚੂਚੇ ਪਾਉਣ ਤੋਂ ਪਹਿਲਾਂ ਸ਼ੈਡ ਨੂੰ ਕੀਟਾਣੂੰ ਰਹਿਤ ਕਰ ਲੈਣਾ ਚਾਹੀਦਾ ਹੈ। ਚੂਚਿਆਂ ਨੂੰ ਸ਼ੁਰੂ ਤੋਂ ਹੀ ਲੋੜੀਂਦਾ ਤਾਪਮਾਨ ਦੇਵੋ। ਪਹਿਲੇ ਹਫ਼ਤੇ ਇਹ ਤਾਪਮਾਨ 95 ਡਿਗਰੀ ਫਾਰਨਹੀਟ ਹੋਣਾ ਚਾਹੀਦਾ ਹੈ ਅਤੇ ਹਰ ਹਫ਼ਤੇ 5 ਡਿਗਰੀ ਘਟਾਉਂਦੇ ਜਾਣਾ ਚਾਹੀਦਾ ਹੈ ਜਦੋਂ ਤੱਕ ਇਹ 70 ਡਿਗਰੀ ਨਹੀਂ ਹੋ ਜਾਂਦਾ। ਚੂਚੇ ਆਉਣ ਤੋਂ 24 ਘੰਟੇ ਪਹਿਲਾਂ ਬਰੂਡਰ ਚਾਲੂ ਕਰ ਦੇਣਾ ਚਾਹੀਦਾ ਹੈ। ਪੰਛੀਆਂ ਨੂੰ ਲੋੜ ਮੁਤਾਬਕ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ। ਚੂਚਿਆਂ ਨੂੰ ਸਮੇਂ ਸਿਰ ਮਲੱਪ ਰਹਿਤ ਕਰਨਾ ਚਾਹੀਦਾ ਹੈ। ਸਮੇਂ ਸਮੇਂ ਸਿਰ ਬੀਮਾਰ ਅਤੇ ਘੱਟ ਪੈਦਾਵਾਰ ਵਾਲੀਆਂ ਮੁਰਗੀਆਂ ਦੀ ਛਾਂਟੀ ਕਰ ਦੇਣੀ ਚਾਹੀਦੀ ਹੈ।


ਸੰਯੋਜਕ: ਅਮਰਜੀਤ ਸਿੰਘWebsite & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX