ਮੇਰਾ ਪੁੱਤਰ ਚਿੱਟਾ ਕਫ਼ਨ ਲਪੇਟ ਕੇ ਸੁੱਤਾ ਪਿਐ। ਉਹਦੀਆਂ ਘਣੀਆਂ ਪਲਕਾਂ ਪੱਖੇ ਦੀ ਹਵਾ ਨਾਲ ਹਿਲਦੀਆਂ ਨੇ ਤਾਂ ਲਗਦੈ ਹੁਣੇ ਅੱਖੀਆਂ ਖੋਲ੍ਹ ਕੇ ਹੱਸਦਾ-ਹੱਸਦਾ ਉੱਠ ਪਵੇਗਾ।
ਪੂਰੇ ਘਰ ਵਿਚ ਅਗਰਬੱਤੀਆਂ ਕਰਕੇ ਗੁਲਾਬ ਦੀ ਖ਼ੁਸ਼ਬੂ ਪਈ ਫਿਰਦੀ ਏ। ਮੇਰੇ ਪੁੱਤਰ ਦੇ ਮੁੱਖ ਦੁਆਲੇ ਗੁਲਾਬ ਦੇ ਫੁੱਲਾਂ ਦਾ ਘੇਰਾ ਏ ਤੇ ਏਸ ਘੇਰੇ ਵਿਚੋਂ ਉਹਦਾ ਮੁਹਾਂਦਰਾ ਵੀ ਕਿਸੇ ਫੁੱਲ ਵਰਗਾ ਜਾਪਦਾ ਏ। ਸੋਹਣੀ ਜਿਹੀ ਤਿੱਖੀ ਨੱਕ, ਠਲੀਆਂ-ਠਲੀਆਂ ਅੱਖੀਆਂ ਬੰਦ ਨੇ ਤੇ ਘਣੀਆਂ ਪਲਕਾਂ ਉਹਦੀਆਂ ਗੱਲਾਂ ਉਤੇ ਸਾਇਆ ਕੀਤਾ ਹੋਇਐ। ਸੋਹਣੇ ਘੜਵੇਂ ਬੁੱਲਾਂ ਉਤੇ ਨਿੰਮ੍ਹਾ ਜਿਹਾ ਹਾਸੇ ਦਾ ਪਰਛਾਵਾਂ ਰਹਿ ਗਿਆ ਏ। ਭੂਰੇ ਰੇਸ਼ਮ ਵਰਗੇ ਵਾਲਾਂ ਦੀ ਇਕ ਲਿਟ ਮੱਥੇ 'ਤੇ ਆ ਪਈ ਏ। ਹਮੇਸ਼ ਵਾਂਗੂੰ ਮੈਂ ਉਹਦੇ ਵਾਲ ਪਿੱਛੇ ਹਟਾਉਨੀ ਆਂ ਤਾਂ ਇਕ ਨਿੱਕਾ ਜਿਹਾ ਕੀੜਾ ਮੈਨੂੰ ਉਹਦੇ ਮੱਥੇ 'ਤੇ ਟੁਰਦਾ ਦਿਸਦਾ ਏ। ਮੈਂ ਤ੍ਰਬਕ ਕੇ ਉਹਨੂੰ ਪਰ੍ਹਾਂ ਛੰਡ ਦੇਨੀ ਆਂ ਤੇ ਇਹ ਸੋਚ ਕੇ ਮੇਰਾ ਸਰੀਰ ਕੰਬ ਜਾਂਦਾ ਏ, 'ਕਿਤੇ ਇਹ ਮੇਰੇ ਪੁੱਤਰ ਨੂੰ ਲੜ ਜਾਂਦਾ ਫੇਰ...।'
ਮੈਂ ਉਹਦੇ ਮੱਥੇ ਉਤੇ ਹੱਥ ਫੇਰਨੀ ਆਂ ਤੇ ਨਾਲ ਈ ਮੇਰੇ ਉਤੇ ਬਰਫ਼ ਦੀ ...
ਹੋਈਆਂ ਉਦਾਸ ਦਿਲ ਦੀਆਂ ਗਲੀਆਂ ਤੇਰੇ ਬਿਨਾ ਰਾਹਾਂ ਤੇਰੇ ਫ਼ਿਰਾਕ ਨੇ ਮੱਲੀਆਂ ਤੇਰੇ ਬਿਨਾ। ਤੇਰਾ ਖਿਆਲ ਹੀ ਰਿਹੈ ਤੇਰਾ ਧਿਆਨ ਹੀ, ਸ਼ਾਮਾਂ ਕਿਵੇਂ ਬੇਰੰਗ ਹੋ ਢਲੀਆਂ ਤੇਰੇ ਬਿਨਾ। ਜੀਣਾ ਮੁਹਾਲ ਹੋ ਗਿਆ ਨੀਂਦਾਂ ਨੇ ਰੁੱਸੀਆਂ, ਮਲਦੇ ਨੇ ਸਾਡੇ ਵਲਵਲੇ ਤਲੀਆਂ ਤੇਰੇ ਬਿਨਾ। ਲੂੰ ਲੂੰ 'ਚ ਤੇਰਾ ਜ਼ਿਕਰ ਹੈ ਨਜ਼ਰਾਂ ਬੇਤਾਬ ਨੇ, ਨਾੜਾਂ ਜਿਵੇਂ ਨੇ ਹੋ ਗਈਆਂ ਝੱਲੀਆਂ ਤੇਰੇ ਬਿਨਾ। ਆਕਾਸ਼ ਨੇ ਹੈ ਭੇਜਿਆ ਬੱਦਲਾਂ ਦਾ ਕਾਫ਼ਲਾ, ਕਣੀਆਂ ਜਿਵੇਂ ਨੇ ਅੱਗ ਦੀਆਂ ਡਲੀਆਂ ਤੇਰੇ ਬਿਨਾ। ਤੇਰੇ ਬਗ਼ੈਰ ਕੀ ਕਰਾਂ ਮੈਂ ਇਸ ਬਹਾਰ ਨੂੰ, ਸੂਲਾਂ ਦੇ ਵਾਂਗ ਚੁਭਦੀਆਂ ਕਲੀਆਂ ਤੇਰੇ ਬਿਨਾ। ਦਿਲਬਰ ਤੇਰੀ ਰਜ਼ਾ ਰਹੇ ਤੇ ਤੂੰ ਹੀਂ ਤੂੰ ਰਹੇ, ਕੀ ਕੀ ਸੁਗਾਤਾਂ ਇਸ਼ਕ ਨੇ ਘੱਲੀਆਂ ਤੇਰੇ ਬਿਨਾ। ਦਿਨ ਰਾਤ ਤੇਰੀ ਯਾਦ ਵਿਚ ਨੈਣਾਂ ਦੇ ਖੂਹ ਗਿੜੇ, ਕੀ ਕੀ ਮੁਸੀਬਤਾਂ ਨਹੀਂ ਝੱਲੀਆਂ ਤੇਰੇ ਬਿਨਾ। ਧੁੱਪਾਂ ਪਿਆਸੀਆਂ ਅਤੇ ਛਾਵਾਂ ਉਦਾਸੀਆਂ, ਰੀਝਾਂ ਉਮੰਗਾਂ ਹਸਰਤਾਂ ਜਲੀਆਂ ਤੇਰੇ ਬਿਨਾ। -0- ਨਾਮ ਤੇਰੇ ਦਾ ਮੁੱਖੜਾ ਚੁੰਮਿਆ, ਸ਼ਬਦ ਤੇਰੇ ਨੂੰ ਸੀਸ ਝੁਕਾਇਆ ਇਸ਼ਕ ਤੇਰੇ ਦਾ ਸੁਰਮਾ ਪੀਹ ਕੇ, ਰੰਗ ਰੱਤੜੇ ਨੈਣਾਂ ...
(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
* ਜਦੋਂ ਨਹੁੰ ਵਧਦਾ ਹੈ ਤਾਂ ਅਸੀਂ ਨਹੁੰ ਨੂੰ ਕੱਟਦੇ ਹਾਂ, ਉਂਗਲੀ ਨੂੰ ਨਹੀਂ। ਜਦੋਂ ਵਾਲ ਵਧਦੇ ਹਨ ਤਾਂ ਅਸੀਂ ਵਾਲ ਕੱਟਦੇ ਹਾਂ, ਸਿਰ ਨੂੰ ਨਹੀਂ। ਇਸ ਤਰ੍ਹਾਂ ਜਦੋਂ ਅਸੀਂ ਗੁੱਸੇ ਵਿਚ ਹੁੰਦੇ ਹਾਂ ਸਾਨੂੰ ਗੁੱਸੇ ਨੂੰ ਕੱਟਣਾ ਜਾਂ ਖ਼ਤਮ ਕਰਨਾ ਚਾਹੀਦਾ ਹੈ, ਰਿਲੇਸ਼ਨ ਨੂੰ ਨਹੀਂ।
* ਦੋ ਪਾਸੀਂ ਗੁੱਸਾ ਤਬਾਹੀ ਹੀ ਕਰਦਾ ਹੈ।
* ਗੁੱਸੇ ਨੂੰ ਸਾਂਭੀ ਰੱਖਣ ਦਾ ਮਤਲਬ ਹੈ ਕਿ ਮਘਦੇ ਹੋਏ ਕੋਲੇ ਨੂੰ ਹੱਥ ਵਿਚ ਫੜ ਕੇ ਦੂਜੇ ਉਤੇ ਸੁੱਟਣਾ। ਇਸ ਲਈ ਯਕੀਨਨ ਆਪਣਾ ਹੱਥ ਵੀ ਸੜੇਗਾ।
* ਉਹ ਵਿਅਕਤੀ ਕਦੇ ਖੁਸ਼ ਨਹੀਂ ਹੁੰਦਾ ਜਿਸ ਦੇ ਦਿਲ ਵਿਚ ਗੁੱਸਾ ਹੁੰਦਾ ਹੈ। ਵਧੇਰੇ ਗੁੱਸਾ ਆਉਣਾ, ਚਿੰਤਾ ਅਤੇ ਮਾਨਸਿਕ ਤਣਾਅ ਕਬਜ਼ ਦਾ ਕਾਰਨ ਵੀ ਹੋ ਸਕਦੇ ਹਨ।
* ਗੁੱਸਾ, ਬਦਚਲਣੀ ਅਤੇ ਲਾਲਚ ਅਜਿਹੀਆਂ ਤਿੰਨ ਚੀਜ਼ਾਂ ਹਨ, ਜੋ ਮਨੁੱਖ ਨੂੰ ਅਸਲ ਉਦੇਸ਼ ਤੋਂ ਰੋਕਦੀਆਂ ਹਨ।
* ਗੁੱਸਾ (ਕ੍ਰੋਧ) ਇਕ ਅਜਿਹੀ ਬਿਮਾਰੀ ਹੈ, ਜਿਹੜੀ ਮਨ ਨੂੰ ਤਾਂ ਦੁਖੀ ਕਰਦੀ ਹੀ ਹੈ, ਸਗੋਂ ਸਰੀਰ ਨੂੰ ਵੀ ਨੁਕਸਾਨ, ਦੁੱਖ ਪਹੁੰਚਾਉਂਦੀ ਹੈ। ਗੁਰਬਾਣੀ ਵਿਚ ਵੀ ਆਉਂਦਾ ਹੈ ਕਿ:
ਕਾਮੁ ਕ੍ਰੋਧ ਕਾਇਆ ...
ਸਿਆਣਿਆਂ ਦਾ ਕਥਨ ਹੈ 'ਬਹੁਤੀ ਪ੍ਰਸੰਸਾ ਕਰਨੀ ਵੀ ਮਾੜੀ ਤੇ ਬਹੁਤੀ ਪ੍ਰਸੰਸਾ ਸੁਣਨੀ ਤਾਂ ਉਸ ਤੋਂ ਵੀ ਮਾੜੀ ਹੁੰਦੀ ਹੈ।'
ਸਿਆਣੇ ਭਾਵੇਂ ਕੁਝ ਆਖੀ ਜਾਣ ਪਰ ਸਾਡੇ ਹਰਮਨ ਪਿਆਰੇ, ਰਾਜ-ਦੁਲਾਰੇ ਤੇ ਅੱਖਾਂ ਦੇ ਤਾਰੇ ਛਾਂਗਾ ਰਾਮ ਜੀ ਇਸ ਗੱਲੋਂ ਆਪਣੇ ਸਹੁਰਿਆਂ ਤੇ ਉਨ੍ਹਾਂ ਦੇ ਟੱਬਰ ਨੂੰ ਇਸ ਕਥਨ ਤੋਂ ਛੋਟ ਦਿੰਦੇ ਹਨ। ਛੋਟ ਵੀ ਇਕ ਦੋ ਪ੍ਰਤੀਸ਼ਤ ਹੀ ਨਹੀਂ, ਸਗੋਂ ਪੂਰੀ ਹੰਡਰਡ ਪਰਸੈਂਟ। ਜਿਥੋਂ ਤੱਕ ਉਨ੍ਹਾਂ ਦਾ ਦਾਅ ਲੱਗੇ, ਜਿਥੋਂ ਤੱਕ ਉਨ੍ਹਾਂ ਦੀਆਂ ਆਂਦਰਾਂ ਕਰ ਸਕਣ, ਆਪਣੇ ਸਹੁਰਿਆਂ ਦੀ ਦੱਬ ਕੇ ਪ੍ਰਸੰਸਾ ਕਰਦੇ ਹਨ। ਲਓ ਸਭ ਤੋਂ ਪਹਿਲਾਂ ਸੱਸ ਸਹੁਰੇ ਦਾ ਕੇਸ ਹੀ ਲੈ ਲਓ। ਇਸ ਦੀ ਸ਼ੁਰੂਆਤ ਤਾਂ ਉਨ੍ਹਾਂ ਨੇ ਆਪਣੇ ਵਿਆਹ ਵੇਲੇ, ਸਹੁਰਿਆਂ ਦੀ ਦਹਿਲੀਜ਼ ਟੱਪਦਿਆਂ ਹੀ ਸ਼ੁਰੂ ਕਰ ਦਿੱਤੀ ਸੀ। ਵਿਆਹ ਵੇਲੇ ਫੇਰਿਆਂ ਤੋਂ ਬਾਅਦ ਕੁੜੀਆਂ ਕੱਤਰੀਆਂ ਉਨ੍ਹਾਂ ਨੂੰ ਛੰਦ ਸੁਣਾਉਣ ਦੀ ਜ਼ਿੱਦ ਕਰਨ ਲੱਗੀਆਂ, ਜਦੋਂ ਬਹੁਤਾ ਹੀ ਖਹਿੜੇ ਪੈ ਗਈਆਂ ਤਾਂ ਉਨ੍ਹਾਂ ਇਹ ਛੰਦ ਸੁਣਾਇਆ:
ਛੰਦ ਪਰਾਗਾ, ਛੰਦ ਪਰਾਗਾ, ਛੰਦ ਪਰਾਗਾ ਕੇਸਰ,
ਸੱਸ ਮੇਰੀ ਪਾਰਬਤੀ ਤੇ ਸਹੁਰਾ ਮੇਰਾ ਪ੍ਰਮੇਸ਼ਰ।
ਛੰਦ ਸੁਣਦਿਆਂ ਹੀ ...
ਅਵਤਾਰ ਸਿੰਘ ਨੇ 25-26 ਸਾਲ ਬੜੀ ਮਿਹਨਤ ਨਾਲ ਖੇਤੀਬਾੜੀ ਕੀਤੀ। ਉਸ ਦੇ ਦੋ ਲੜਕੇ ਸਨ। ਉਸ ਦਾ ਇਕ ਲੜਕਾ ਇੰਜੀਨੀਅਰਿੰਗ ਕਰ ਕੇ ਕੈਨੇਡਾ ਚਲਾ ਗਿਆ ਅਤੇ ਦੂਸਰੇ ਲੜਕੇ ਨੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਅਵਤਾਰ ਦਾ ਖੁੱਲ੍ਹਾ ਮਕਾਨ ਬਣਿਆ ਸੀ ਤੇ ਵਿਹੜੇ ਵਿਚ ਕਈ ਦਰੱਖਤ ਲੱਗੇ ਹੋਏ ਸਨ, ਜਿਨ੍ਹਾਂ 'ਤੇ ਤਰ੍ਹਾਂ-ਤਰ੍ਹਾਂ ਦੇ ਪੰਛੀ ਬੈਠਦੇ ਸਨ। ਅਵਤਾਰ ਸਿੰਘ ਨੂੰ ਪੰਛੀਆਂ ਦੀ ਆਵਾਜ਼ ਚੰਗੀ ਲਗਦੀ ਸੀ ਅਤੇ ਉਹ ਉਨ੍ਹਾਂ ਨੂੰ ਦਾਣਾ-ਫੱਕਾ ਰੋਜ਼ਾਨਾ ਪਾਉਂਦਾ ਸੀ। ਜਦੋਂ ਵੀ ਉਹ ਤਾੜੀਆਂ ਮਾਰਦਾ ਤਾਂ ਪੰਛੀ ਆਪਣੇ-ਆਪ ਹੀ ਹੇਠਾਂ ਆ ਜਾਂਦੇ ਸਨ। ਅਵਤਾਰ ਸਿੰਘ ਦੇ ਦੋਵੇਂ ਲੜਕਿਆਂ ਨੇ ਪੁਰਾਣਾ ਮਕਾਨ ਢਾਹ ਕੇ ਕਈ ਵਾਰ ਨਵਾਂ ਬਣਾਉਣ ਨੂੰ ਕਿਹਾ ਪ੍ਰੰਤੂ ਅਵਤਾਰ ਸਿੰਘ ਨੂੰ ਆਪਣੇ ਪਿਤਾ ਪੁਰਖੀਘਰ ਨਾਲ ਬਹੁਤ ਮੋਹ ਸੀ, ਇਸ ਕਰਕੇ ਉਸ ਨੇ ਹਮੇਸ਼ਾ ਨਾਂਹ ਕੀਤੀ। ਅਖੀਰ ਉਸ ਨੇ ਦੋਵੇਂ ਲੜਕਿਆਂ ਨੇ ਇਕ ਵਿਉਂਤ ਬਣਾ ਕੇ ਅਵਤਾਰ ਸਿੰਘ ਨੂੰ ਕੈਨੇਡਾ ਬੁਲਾ ਲਿਆ। ਭਾਵੇਂ ਅਵਤਾਰ ਸਿੰਘ ਦਾ ਦਿਲ ਕੈਨੇਡਾ ਜਾਣ ਨੂੰ ਨਹੀਂ ਸੀ ਕਰਦਾ ਪ੍ਰੰਤੂ ਸਾਰਿਆਂ ਦੇ ਕਹਿਣ 'ਤੇ ਉਹ ਕੈਨੇਡਾ ਚਲਾ ਗਿਆ ਅਤੇ ਉਥੇ 10-12 ਦਿਨਾਂ ਬਾਅਦ ...
ਹਿੰਦ-ਪਾਕਿ ਤਕਸੀਮ ਬਾਰੇ ਲੋਕਾਂ ਦੇ ਮਨਾਂ ਵਿਚ ਪਹਿਲਾਂ ਭਾਵੇਂ ਭੁਲੇਖਾ ਸੀ ਪਰ ਹੁਣ ਯਕੀਨ ਹੋ ਗਿਆ ਸੀ ਕਿ ਮਜ਼੍ਹਬੀ ਆਧਾਰ 'ਤੇ ਹਰ ਕਿਸੇ ਨੂੰ ਘਰ ਬਾਹਰ ਛੱਡ ਕੇ ਜਾਣਾ ਹੀ ਪਵੇਗਾ।
ਇਸ ਫਿਰਕੂ-ਫਸਾਦਾਂ ਦੇ ਤਪਸ਼ ਭਰੇ ਮਾਹੌਲ ਵਿਚ ਲਹਿੰਦੇ ਪੰਜਾਬ ਦੇ ਇਕ ਪਿੰਡੋਂ ਕਾਫ਼ਲਾ ਹਿੰਦੁਸਤਾਨ ਆਉਣ ਲਈ ਤੁਰ ਪਿਆ ਸੀ ਪਰ ਕਰਤਾਰ ਤੇ ਕਰੀਮ ਇਕ-ਦੂਸਰੇ ਨਾਲ ਘੁੱਟ ਕੇ ਬਗਲਗੀਰ ਹੋਏ ਖੜ੍ਹੇ ਸਨ ਤੇ ਦੋਵੇਂ ਰੋ ਰਹੇ ਸਨ। ਦਿਨ ਦਾ ਸੂਰਜ ਅੱਥਰੂ ਪੂੰਝਦਾ ਹੋਇਆ ਕਰਤਾਰ ਕਰੀਮ ਤੋਂ ਵਿਛੜ ਕੇ ਦੋ ਕੁ ਕਦਮ ਗਿਆ ਸੀ ਕਿ ਕਰੀਮ ਨੇ ਆਪਣੇ ਗੁਆਂਢੀ ਪੱਗ-ਵੱਟ ਯਾਰ ਭਰਾ ਨੂੰ ਆਵਾਜ਼ ਮਾਰੀ, 'ਖਾਲੀ ਹੱਥ ਹੀ ਭੱਜਿਆ ਜਾਨੈ, ਆਹ ਲੈ ਨੇਜਾ ਲੈ ਜਾ।' ਤੇ ਅਗਾਂਹ ਹੋ ਕੇ ਆਪਣੇ ਹੱਥ ਵਿਚ ਫੜਿਆ ਨੇਜਾ ਕਰੀਮ ਨੇ ਕਰਤਾਰ ਨੂੰ ਫੜਾ ਦਿੱਤਾ। ਕਰਤਾਰ ਫਿਰ ਜ਼ੋਰ ਦੀ ਰੋ ਪਿਆ ਤੇ ਕਰੀਮ ਨਾਲ ਚੰਬੜ ਗਿਆ ਤੇ ਕਹਿਣ ਲੱਗਾ, 'ਯਾਰ ਕਰੀਮ ਤੂੰ ਮੇਰਾ ਕੇਡਾ ਖੈਰ-ਖਵਾਹ ਏਂ? ਜਿਨ੍ਹਾਂ ਲਈ ਤੂੰ ਨੇਜਾ ਪਿਆ ਫੜਾਨੈ, ਉਹ ਵੀ ਤੇ ਤੇਰੇ ਮਜ਼੍ਹਬ ਦੇ ਹੀ ਹੋਣਗੇ।' ਕਰੀਮ ਨੇ ਗਲ ਵਿਚ ਪਾਇਆ ਮਜ਼੍ਹਬੀ-ਸਾਵਾ ਪਰਨਾ ਸੰਵਾਰਦਿਆਂ ਕਿਹਾ, 'ਨਹੀਂ ਕਰਤਾਰ ਮੁਹੱਬਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX