ਤਾਜਾ ਖ਼ਬਰਾਂ


ਮਾਲ, ਹੋਟਲ ਤੇ ਰੈਸਟੋਰੈਂਟ ਨੂੰ ਲੈ ਕੇ ਸਰਕਾਰ ਵਲੋਂ ਦਿਸ਼ਾ ਨਿਰਦੇਸ਼ ਜਾਰੀ
. . .  1 day ago
ਨਵੀਂ ਦਿੱਲੀ, 4 ਜੂਨ - ਕੇਂਦਰ ਸਰਕਾਰ ਨੇ ਹੋਟਲ, ਰੈਸਟੋਰੈਂਟ, ਮਾਲ ਤੇ ਦਫਤਰਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਲਾਕਡਾਊਨ ਵਿਚ ਛੁੱਟ ਮਿਲਣ ਤੋਂ ਬਾਅਦ ਜਿਵੇਂ ਜਿਵੇਂ ਹੋਟਲ, ਰੈਸਟੋਰੈਂਟ, ਮਾਲ ਖੁੱਲ ਰਹੇ ਹਨ ਤੇ ਦਫਤਰਾਂ ਵਿਚ ਕੰਮਕਾਜ ਸ਼ੁਰੂ ਹੋ ਰਿਹਾ ਹੈ। ਜਿਸ ਨੂੰ ਲੈ ਕੇ ਸਿਹਤ ਮੰਤਰਾਲਾ...
ਕਰੋਨਾ ਪਾਜ਼ੀਟਿਵ ਦਾ ਪਤਾ ਲੱਗਦਿਆਂ ਮਰੀਜ ਲੁਕਿਆ
. . .  1 day ago
ਬੱਚੀਵਿੰਡ , 4 ਜੂਨ ( ਬਲਦੇਵ ਸਿੰਘ ਕੰਬੋ)- ਬੱਚੀਵਿੰਡ ਤੋਂ 4 ਕਿਲੋਮੀਟਰ ਦੂਰ ਪਿੰਡ ਸਾਰੰਗੜਾ ਦੀ ਸੁਮਨ ਕੌਰ( 20) ਪਤਨੀ ਸੁਰਜੀਤ੍ ਮਰੀਜ ਨੂੰ ਪਤਾ ਲੱਗਾ ਕੇ ਉਸ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੋ ਤਾਂ ਉਹ ਪ੍ਰਵਾਰ ਸਮੇਤ ਘਰ ਛੱਡ ਕੇ ਲੁਕ ਗਏ ਹੈ। ਖਬਰ ਲਿਖੇ ਜਾਣ ਤੱਕ ਪਿੰਡ ਵਿੱਚ ਮੁਨਾਦੀ ਕਰਵਾ ਦਿੱਤੀ...
ਪਲੇਸ ਆਫ ਸੇਫਟੀ ਮਧੁਬਨ ਵਿੱਖੇ 16 ਸਾਲਾਂ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਵਿਅਕਤੀ ਬਰਾਮਦ
. . .  1 day ago
ਰਾਜਪੁਰਾ 4 ਜੂਨ (ਰਣਜੀਤ ਸਿੰਘ) - ਅੱਜ ਦੇਰ ਸ਼ਾਮ ਪੁਲਿਸ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅਗਵਾ ਕੀਤਾ ਵਿਅਕਤੀ ਸ਼ੈਲਰ ਬਣਾਉਣ ਵਾਲੀ ਫੈਕਟਰੀ ਵਿੱਚੋਂ ਬਰਾਮਦ ਕਰ ਲਿਆ ਹੈ ।ਪੁਲਿਸ ਨੇ ਮੌਕੇ ਤੋਂ ਦੋ ਅਗਵਾਕਾਰਾਂ ਨੂੰ ਵੀ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।ਪੁਲਿਸ ਸ਼ੈਲਰ ਮਾਲਕ ਦੀ...
ਮਲੋਟ ਵਿਚ ਇਕ ਹੋਰ ਔਰਤ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ
. . .  1 day ago
ਮਲੋਟ, 4 ਜੂਨ (ਰਣਜੀਤ ਸਿੰਘ ਪਾਟਿਲ)- ਮਲੋਟ ਦੇ ਸਰਾਭਾ ਨਗਰ ਵਿਚ ਇਕ ਹੋਰ 27 ਸਾਲਾ ਔਰਤ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਸਿਵਲ ਸਰਜਨ ਡਾ ਹਰੀ ਨਰਾਇਣ ਸਿੰਘ ਨੇ ਦੱਸਿਆ ਕਿ ਇਸ ਕੋਰੋਨਾ ਪਾਜੀਟਿਵ ਲੜਕੀ ਦੀ ਟਰੈਵਲ ਹਿਸਟਰੀ ਹੈ ਅਤੇ ਇਸ ਸਬੰਧੀ ਵੇਰਵੇ ਇਕੱਤਰ ਕੀਤੇ ਜਾਣ ਤੋਂ...
ਲੁਧਿਆਣਾ ਵਿੱਚ ਕੋਰੋਨਾ ਪਾਜ਼ਿਟਿਵ ਆਉਣ ਵਾਲੇ ਡਾਕਟਰ ਪਤੀ ਪਤਨੀ ਦੇ ਖੰਨਾ ਸਥਿੱਤ ਡਾਕਟਰ ਪਿਤਾ, ਮਾਂ, ਨੌਕਰਾਣੀ ਤੇ ਡਰਾਈਵਰ ਕੋਰੋਨਾ ਪਾਜ਼ਿਟਿਵ ਆਏ
. . .  1 day ago
7 ਨਗਰ ਕੌਸਲਾਂ ਦੇ ਕਾਰਜ ਸਾਧਕ ਅਫਸਰ ਇਧਰੋਂ ਉਧਰ
. . .  1 day ago
ਨਾਭਾ ਵਿਖੇ ਚੇਨਈ ਤੋਂ ਆਏ ਨੌਜਵਾਨ ਦੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਨਾਭਾ, 4 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਦੇ ਸਰਕਾਰੀ ਹਸਪਤਾਲ ਦੇ ਨਜ਼ਦੀਕ ਮੁਹੱਲਾ ਕਰਤਾਰਪੁਰਾ ਵਿਖੇ ਇੱਕ ਨੌਜਵਾਨ ਦੀ ਰਿਪੋਰਟ ਕਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਜੋ ਕਿ ਪਿਛਲੇ ਦਿਨੀਂ ਚੇਨਈ ਤੋਂ ਨਾਭਾ ਵਿਖੇ ਆਇਆ ਸੀ। ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਦੀ ਅਗਵਾਈ...
ਲੁਧਿਆਣਾ ਵਿੱਚ ਅੱਜ 23 ਮਰੀਜ ਸਾਹਮਣੇ ਆਏ
. . .  1 day ago
ਲੁਧਿਆਣਾ, 4 ਜੂਨ (ਸਲੇਮਪੁਰੀ) - ਲੁਧਿਆਣਾ ਵਿਚ ਅੱਜ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੱਸਿਆ ਕਿ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਸ਼ਾਮ ਵੇਲੇ 16 ਹੋਰ ਮਰੀਜ਼ ਸਾਹਮਣੇ ਆਏ ਹਨ ਜਦ ਕਿ ਸਵੇਰੇ 7 ਮਰੀਜਾਂ ਵਿਚ ਕੋਰੋਨਾ ਪਾਏ ਜਾਣ ਦੀ ਰਿਪੋਰਟ...
3 ਲੁਟੇਰਿਆਂ ਨੇ ਦਿਨ ਦਿਹਾੜੇ ਪਤੀ ਪਤਨੀ ਨੂੰ ਲੁੱਟਿਆ
. . .  1 day ago
ਨਸ਼ਾ ਤਸਕਰ ਦੀ ਰਿਪੋਰਟ ਪਾਜ਼ੀਟਿਵ ਆਉਣ ਮਗਰੋਂ ਸਾਰੀ ਮਹਿਲ ਕਲਾਂ ਪੁਲਿਸ ਇਕਾਂਤਵਾਸ
. . .  1 day ago
ਮਹਿਲ ਕਲਾਂ, 4 ਜੂਨ (ਅਵਤਾਰ ਸਿੰਘ ਅਣਖੀ)-ਮਹਿਲ ਕਲਾਂ ਪੁਲਿਸ ਵਲੋਂ ਕੁਝ ਦਿਨ ਪਹਿਲਾਂ ਕਾਬੂ ਕੀਤੇ ਗਏ ਨਸ਼ਾ ਤਸਕਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੀ ਪੁਲਿਸ ਅੰਦਰ ਹੜਕੰਪ ਮਚ ਗਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ...
ਡਾ. ਸੰਦੀਪ ਗੋਇਲ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ
. . .  1 day ago
ਚੰਡੀਗੜ੍ਹ, 4 ਜੂਨ - ਪੰਜਾਬ ਸਰਕਾਰ ਨੇ ਅੱਜ ਮੀਡੀਆ 'ਚ ਦਿਗਜ ਡਾ. ਸੰਦੀਪ ਗੋਇਲ ਨੂੰ ਪੰਜਾਬ ਸੀ.ਐਸ.ਆਰ ਅਥਾਰਿਟੀ ਦਾ ਸੀ.ਈ.ਓ. ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਹਾਲ ਹੀ ਵਿਚ ਗਠਤ ਕੀਤੀ ਗਈ ਪੰਜਾਬ ਸੀ.ਐਸ.ਆਰ. ਨੂੰ ਇੰਡਸਟਰੀ ਲਈ ਪੰਜਾਬ ਤੇ ਪੰਜਾਬ...
ਨੌਜਵਾਨ ਕਿਸਾਨ ਨੇ ਕਰਜ਼ੇ ਦੇ ਚਲਦਿਆਂ ਕੀਤੀ ਖੁਦਕੁਸ਼ੀ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ) - ਬਠਿੰਡਾ ਜ਼ਿਲ੍ਹੇ ਦੇ ਚੱਕ ਹੀਰਾ ਸਿੰਘ ਵਾਲਾ ਦੇ ਇੱਕ ਕਿਸਾਨ ਦੀ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਪਰਿਵਾਰ ਵਾਲਿਆਂ ਨੇ ਦੱਸਿਆ...
ਜਲੰਧਰ ਰੇਂਜ ਦੇ ਨਵਨਿਯੁਕਤ ਡੀ.ਆਈ.ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਹੋਏ ਨਤਮਸਤਕ
. . .  1 day ago
ਸੁਲਤਾਨਪੁਰ ਲੋਧੀ, 4 ਜੂਨ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਲਾਡੀ) - ਜਲੰਧਰ ਰੇਂਜ ਦੇ ਨਵ -ਨਿਯੁਕਤ ਡੀ.ਆਈ.ਜੀ ਰਣਬੀਰ ਸਿੰਘ ਖੱਟੜਾ ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਜੈਮਲ ਸਿੰਘ ਪਟਿਆਲੇ...
ਕੁਵੈਤ ਤੋਂ ਆਏ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 4 ਜੂਨ (ਗੁਰਬਖਸ਼ ਸਿੰਘ ਮਹੇ) - ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਰਜਿੰਦਰ ਪ੍ਰਸ਼ਾਦ ਭਾਟੀਆ ਨੇ ਦੱਸਿਆ ਕਿ ਅੱਜ ਸਵੇਰੇ ਜ਼ਿਲ੍ਹੇ ਵਿੱਚ ਇਕਾਂਤਵਾਸ ਵਿੱਚ ਰੱਖੇ ਕੁਵੈਤ ਤੋਂ ਵਾਪਿਸ ਆਏ ਇੱਕ ਵਿਅਕਤੀ ਜੋ ਕਿ ਰਾਹੋਂ ਨਾਲ ਸਬੰਧਤ ਹੈ ਉਸ ਦਾ ਕੋਰੋਨਾ ਟੈਸਟ...
ਸ੍ਰੀ ਮੁਕਤਸਰ ਸਾਹਿਬ ਇਲਾਕੇ ’ਚ ਤੇਜ਼ ਹਨੇਰੀ ਅਤੇ ਬਾਰਿਸ਼
. . .  1 day ago
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਾਮ ਮੌਕੇ ਅਚਾਨਕ ਮੌਸਮ ਵਿਚ ਤਬਦੀਲੀ ਆ ਗਈ ਅਤੇ ਤੇਜ਼ ਹਨੇਰੀ ਮਗਰੋਂ ਬਾਰਿਸ਼ ਸ਼ੁਰੂ ਹੋ ਗਈ। ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਫ਼ਸਲਾਂ ਲਈ ਵੀ ਬਾਰਿਸ਼ ਲਾਹੇਵੰਦ ਮੰਨੀ ਜਾ ਰਹੀ ਹੈ। ਅਨਾਜ ਮੰਡੀ...
ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਹੋਏ ਰਿਪੋਰਟ
. . .  1 day ago
ਅੰਮ੍ਰਿਤਸਰ, 4 ਜੂਨ (ਰੇਸ਼ਮ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ) - ਅੱਜ ਅੰਮ੍ਰਿਤਸਰ ਵਿਚ 15 ਕੋਰੋਨਾ ਪਾਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਸ ਨਾਲ ਕੁੱਲ 420 ਪਾਜ਼ੀਟਿਵ ਕੇਸ ਹੋ ਗਏ ਹਨ। 325 ਡਿਸਚਾਰਜ ਹੋਏ ਹਨ, 87 ਦਾਖਲ ਤੇ 7...
ਕਸਬਾ ਲੌਂਗੋਵਾਲ ਵਿਖੇ ਕਰਿਆਨਾ ਸਟੋਰ ਨੂੰ ਲੱਗੀ ਅੱਗ
. . .  1 day ago
ਲੌਂਗੋਵਾਲ, 4 ਜੂਨ ( ਸ.ਸ.ਖੰਨਾ,ਵਿਨੋਦ) - ਸਥਾਨਕ ਕਸਬਾ ਲੌਂਗੋਵਾਲ ਮੇਨ ਬੱਸ ਸਟੈਂਡ ਤੇ ਬੀਤੀ ਰਾਤ ਕਰਿਆਨੇ...
ਪੰਜਾਬ 'ਚ ਟਿੱਡੀ ਦਲ ਨੂੰ ਆਉਣ ਤੋਂ ਰੋਕਣ ਦੇ ਲਈ ਪ੍ਰਸ਼ਾਸਨ ਨੇ ਪੂਰੇ ਕੀਤੇ ਪ੍ਰਬੰਧ
. . .  1 day ago
ਬਠਿੰਡਾ, 4 ਜੂਨ (ਨਾਇਬ ਸਿੱਧੂ)- ਪਹਿਲਾਂ ਕੋਰੋਨਾ ਵਾਇਰਸ ਨੇ ਪ੍ਰਸ਼ਾਸਨ ਅਤੇ ਲੋਕਾਂ 'ਚ ਦਹਿਸ਼ਤ ਪਾਈ ਹੋਈ ਹੈ ਅਤੇ ਹੁਣ ਟਿੱਡੀ ਦਲ ਨੇ ਪ੍ਰਸ਼ਾਸਨ...
ਦਰਸ਼ਨ ਕੁੰਦਰਾ ਚੇਅਰਮੈਨ ਤੇ ਆਨੰਦ ਵਾਇਸ ਚੇਅਰਮੈਨ ਬਣੇ
. . .  1 day ago
ਮਾਛੀਵਾੜਾ ਸਾਹਿਬ, 4 ਜੂਨ (ਮਨੋਜ ਕੁਮਾਰ) - ਕਾਫੀ ਅਰਸੇ ਤੋ ਬਾਅਦ ਅੱਜ ਅਖੀਰ ਮਾਛੀਵਾੜਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ....
ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਵਿਦੇਸ਼ੀਆਂ ਦੀ ਭਾਰਤ ਯਾਤਰਾ 'ਤੇ ਲੱਗੀ 10 ਸਾਲ ਦੀ ਪਾਬੰਦੀ
. . .  1 day ago
ਨਵੀਂ ਦਿੱਲੀ, 4 ਜੂਨ- ਤਬਲੀਗ਼ੀ ਜਮਾਤ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਲੈ...
ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਕਾਰਜਕਾਲ ਦਾ ਸਮਾਂ 30 ਸਤੰਬਰ ਤੱਕ ਵਧਾਇਆ
. . .  1 day ago
ਨੂਰਪੁਰ ਬੇਦੀ, 4 ਜੂਨ (ਹਰਦੀਪ ਸਿੰਘ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ 'ਚ ਸਕੂਲ ਮੈਨੇਜਮੈਂਟ ਕਮੇਟੀਆਂ ਦੇ ਗਠਨ ਦਾ ਕਾਰਜਕਾਲ...
ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ.ਐਮ ਜੈਤੋ ਦੇ ਦਫ਼ਤਰ ਅੱਗੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
. . .  1 day ago
ਜੈਤੋ, 4 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੋਰੋਨਾ ਦੇ ਵਿਰੋਧ ਵਿਚ 12 ਜਨਤਕ ਜਥੇਬੰਦੀਆਂ ਵੱਲੋਂ ਐੱਸ.ਡੀ....
ਤਾਏ ਦੇ ਕਤਲ 'ਚ ਭਤੀਜੇ ਦੀ ਜ਼ਮਾਨਤ ਦੀ ਅਰਜ਼ੀ ਹੋਈ ਖ਼ਾਰਜ
. . .  1 day ago
ਸਲਾਣਾ 4 ਜੂਨ (ਗੁਰਚਰਨ ਸਿੰਘ ਜੰਜੂਆ) -ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਵਿਖੇ ਸਕੇ ਤਾਏ ਦੇ...
ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਕੀਤੀ ਗਈ ਸ਼ਿਆਮਾ ਪ੍ਰਸ਼ਾਦ ਸਕੀਮ ਸਬੰਧੀ ਸਮੀਖਿਆ ਮੀਟਿੰਗ
. . .  1 day ago
ਖਮਾਣੋਂ ,4 ਜੂਨ (ਮਨਮੋਹਣ ਸਿੰਘ ਕਲੇਰ)- ਬਲਾਕ ਸੰਮਤੀ ਖਮਾਣੋਂ ਚੇਅਰਪਰਸਨ ਜਸਮੀਤ ਕੌਰ ਚਾਹਲ ਵੱਲੋਂ ਬਲਾਕ ਦੇ ਉਨ੍ਹਾਂ 10 ਪਿੰਡਾਂ ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਬੇਹੱਦ ਜ਼ਰੂਰੀ ਹੈ ਕੋਰੋਨਾ ਦੇ ਕਹਿਰ ਵਿਚ ਆਸ਼ਾਵਾਦੀ ਬਣੇ ਰਹਿਣਾ

ਅੱਜ ਸਾਰੀ ਮਨੁੱਖਤਾ ਉੱਪਰ 'ਕੋਰੋਨਾ ਵਾਇਰਸ' ਦਾ ਕਹਿਰ ਨਿਰੰਤਰ ਜਾਰੀ ਹੈ। ਇਸ ਦਾ ਅਜੇ ਕੋਈ ਹੱਲ ਦਿਖਾਈ ਨਹੀਂ ਦਿੰਦਾ। ਸਗੋਂ ਆਮ ਲੋਕਾਂ ਵਿਚ ਇਸ ਦਾ ਡਰ ਵਧਦਾ ਜਾ ਰਿਹਾ, ਇਸ ਦੇ ਨਾਲ ਲੋਕ ਫੋਬੀਆ ਵਰਗੇ ਮਨੋ ਰੋਗ ਦੇ ਨਾਲ ਆਤਮਕ ਕਮਜ਼ੋਰੀ ਦਾ ਸ਼ਿਕਾਰ ਹੋ ਰਹੇ ਹਨ। ਦੂਸਰੇ ਪਾਸੇ ਸਾਰੇ ਡਾਕਟਰ ਮਨੁੱਖ ਨੂੰ ਦਵਾਈ ਨਾ ਮਿਲਣ ਦੀ ਸੂਰਤ ਵਿਚ ਆਪਣੀ ਬਿਮਾਰੀ ਦਾ ਸਾਹਮਣਾ ਕਰਨ ਲਈ ਅੰਦਰੂਨੀ ਸ਼ਕਤੀ ਨੂੰ ਵਧਾਉਣ ਦੀ ਹਦਾਇਤ ਕਰ ਰਹੇ ਹਨ। ਸੱਚਮੁੱਚ ਸਾਰੇ ਸੰਸਾਰ ਲਈ ਇਹ ਇਕ ਇਮਤਿਹਾਨ ਦੀ ਘੜੀ ਹੈ। ਅਸਲ ਵਿਚ ਅੱਧੀ ਬਿਮਾਰੀ ਤਾਂ ਮਨੁੱਖ ਆਪਣੇ ਅੰਦਰਲੇ ਡਰ ਨਾਲ ਹੀ ਵਧਾ ਲੈਂਦਾ ਹੈ, ਗੁਰੂ ਸਾਹਿਬ ਮਨੁੱਖ ਨੂੰ ਹਮੇਸ਼ਾ ਕਿਸੇ ਵੀ ਆਈ ਆਫ਼ਤ ਦਾ ਟਾਕਰਾ ਕਰਨ ਲਈ ਆਪਣੇ-ਆਪ ਨੂੰ (ਮਨ ਦੇ ਤਲ 'ਤੇ) ਨਿਡਰਤਾ ਵਿਚ ਬਦਲਣ ਦਾ ਉਪਦੇਸ਼ ਦਿੰਦੇ ਹਨ। ਗੁਰੂ ਵਾਕ ਹੈ:-
ਡਡਾ ਡਰ ਉਪਜੇ ਡਰੁ ਜਾਈ॥
ਤਾ ਡਰ ਮਹਿ ਡਰੁ ਰਹਿਆ ਸਮਾਈ॥
ਜਉ ਡਰ ਡਰੈ ਤ ਫਿਰ ਡਰੁ ਲਾਗੈ॥
ਨਿਡਰ ਹੂਆ ਡਰੁ ਉਰ ਹੋਇ ਭਾਗੈ॥
(ਗਉੜੀ ਕਬੀਰ, ਪੰ : 341)
ਮਨ ਦਾ ਸਰੀਰ ਦੀ ਹਰ ਕਿਰਿਆ ਨਾਲ ਸਿੱਧਾ ਸਬੰਧ ਹੈ। ਜਦੋਂ ਡਾਕਟਰ ਸਾਨੂੰ ਇਹ ਸਲਾਹ ਦਿੰਦੇ ਹਨ ਕਿ ਆਪਣੀ ਸਰੀਰ ਦੀ ਉਸ ਸ਼ਕਤੀ ਨੂੰ ਮਜ਼ਬੂਤ ਕਰੋ ਜਿਸ ਨਾਲ ਤੁਹਾਡੇ ਸਰੀਰ ਵਿਚ ਬਿਮਾਰੀ ਨਾਲ ਲੜਨ ਦੀ ਸਮਰੱਥਾ ਵਿਚ ਵਾਧਾ ਹੋ ਜਾਵੇ। ਇਸੇ ਨੂੰ ਡਾਕਟਰੀ ਭਾਸ਼ਾ ਵਿਚ ਐਮਿਯੂਨ ਸਿਸਟਮ ਕਹਿੰਦੇ ਹਨ। ਮਨੁੱਖੀ ਜੀਵਨ ਵਿਚ ਅਕਸਰ ਇਹ ਵਰਤਾਰਾ ਤਾਂ ਹੀ ਵਰਤਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਨ ਦੇ ਤਲ 'ਤੇ ਆਪਣੇ-ਆਪ ਨੂੰ ਤਿਆਰ ਹੋਣ ਲਈ 'ਚੜ੍ਹਦੀ ਕਲਾ' ਦੇ ਬੋਲੇ ਦੀ ਬਖਸ਼ਿਸ਼ ਕੀਤੀ। 'ਚੜ੍ਹਦੀ ਕਲਾ' ਸ਼ਬਦ ਆਪਣੇ-ਆਪ ਵਿਚ ਹੀ ਇੰਨਾ ਦਮ-ਦਾਰ ਹੈ ਕਿ ਇਹ ਮਨੁੱਖ ਵਿਚ ਸਕਾਰਾਤਮਿਕ ਊਰਜਾ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਸਤਿਗੁਰਾਂ ਦਾ ਗੁਰ ਸਿੱਖ ਦੀ ਰੋਜ਼ਾਨਾ ਜ਼ਿੰਦਗੀ ਵਿਚ 'ਫਤਹਿ' ਸ਼ਬਦ ਨੂੰ ਲੈ ਆਉਣਾ ਇਕ ਐਸੀ ਬਖਸ਼ਿਸ਼ ਹੈ ਜਿਸ ਨਾਲ ਆਮ ਜਿਹੇ ਮਨੁੱਖਾਂ ਨੇ ਗੁਰਸਿੱਖ ਬਣ ਕੇ ਅਸੰਭਵ ਨੂੰ ਸੰਭਵ ਕਰ ਦਿਖਾਇਆ। ਸੋ ਮਨ ਦੇ ਤਕੜੇ ਹੋਣ ਦੀ ਭੂਮਿਕਾ ਸਰੀਰ ਨੂੰ ਇਕ ਸੰਤੁਲਨ ਵਿਚ ਰੱਖਦੀ ਹੈ। ਮਨ ਨੂੰ ਤਕੜਾ ਕਰਨ ਦੇ ਨੁਕਤੇ ਸਬੰਧੀ ਗੁਰੂ ਸਾਹਿਬ ਮਨੱਖ ਨੂੰ ਉਪਦੇਸ਼ ਕਰਦੇ ਹਨ ਕਿ ਹੇ ਮਨੁੱਖ ਸਭ ਤੋਂ ਪਹਿਲਾਂ ਤੈਨੂੰ ਰੱਬ 'ਤੇ ਭਰੋਸਾ ਕਰਨਾ ਪਵੇਗਾ:-
ਟੋਡੀ ਮਹਲਾ ੫॥
ਹਰਿ ਬਿਸਰਤ ਸਦਾ ਖੁਆਰੀ॥
ਤਾ ਕਉ ਧੋਖਾ ਕਹਾ ਥਿਆਪੈ ਜਾ ਕਉ ਓਟ ਤੁਹਾਰੀ॥ ਰਹਾਓ॥
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ॥
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ॥੧॥
ਗੁਣ ਨਿਧਾਨ ਗੁਣ ਤਿਨ ਹੀ ਗਾਏ ਜਾ ਕਉ ਕਿਰਪਾ ਧਾਰੀ॥
ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ॥੨॥੨॥
(ਅੰਗ : 711-712)
ਪ੍ਰਿੰਸੀਪਲ ਗੰਗਾ ਸਿੰਘ ਆਪਣੇ ਇਕ ਲੇਖ 'ਚੜ੍ਹਦੀ ਕਲਾ' ਵਿਚ ਪੰਨਾ ਨੰਬਰ 129 ਉਪਰ ਰੱਬ ਦੀ ਰਜ਼ਾ ਵਿਚ ਜੁੜੇ ਪਿਆਰੇ ਦੀ ਸਥਿਤੀ ਨੂੰ ਸਮਝਦੇ ਹੋਏ ਲਿਖਦੇ ਹਨ ਕਿ, 'ਦ੍ਰਿਸ਼ਟਮਾਨ ਕੁਦਰਤ ਦੇ ਪਿਛੇ ਕੰਮ ਕਰ ਰਹੇ ਅਦ੍ਰਿਸ਼ਟ ਕਾਦਰ ਨਾਲ ਮਨ ਜੋੜ, ਪਿਆਰ ਪਾ ਤੇ ਹਜ਼ੂਰੀ ਹਾਸਲ ਕਰ। ਉਸਦੀ ਸਾਜੀ ਕੁਦਰਤ ਦਾ ਮਿੱਤ੍ਰ ਬਣ ਸੇਵਾ ਵਿਚ ਜੁਟਣਾ, ਇਹ ਗਾਡੀ ਰਾਹ ਬਾਬਾ ਜੀ ਨੇ ਚਲਾਇਆ। ਜੋ ਜੋ ਇਹਦੇ 'ਤੇ ਤੁਰੇ, ਉਹਨਾਂ ਦੇ ਮਨ ਖੇੜੇ ਤੇ ਉਤਸ਼ਾਹ ਨਾਲ ਭਰਦੇ ਗਏ।
ਹੁਣ ਅਸੀਂ ਫਿਰ ਕੋਰੋਨਾ ਵਾਇਰਸ ਦੀ ਕਰੋਪੀ 'ਤੇ ਆਉਂਦੇ ਹਾਂ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਅਜੇ ਇਸ ਦੀ ਕੋਈ ਦਵਾਈ ਈਜਾਦ ਨਹੀਂ ਹੋਈ ਪ੍ਰੰਤੂ ਇਸ ਦਾ ਇਹ ਵੀ ਮਤਲਬ ਨਹੀਂ ਕਿ ਆਪਣੇ ਆਪ ਨੂੰ ਡਰ ਕਾਰਨ ਰੋਗੀ ਬਣਾ ਲਈਏ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਸਮੇਂ ਵਿਚ ਜਿਥੇ ਜਲਦੀ ਦਰੁਸਤ ਇਲਾਜ ਦੀ ਜ਼ਰੂਰਤ ਹੈ ਉਥੇ ਮਾਨਸਿਕ ਤੌਰ 'ਤੇ ਤਾਕਤਵਰ ਹੋਣ ਦੀ ਬਹੁਤ ਜ਼ਰੂਰਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ਮਾਨਸਿਕ ਤੌਰ 'ਤੇ ਤਕੜਾ ਕਰਦੇ ਹਨ। ਗੁਰੂ ਸਾਹਿਬ ਹੁਕਮ ਕਰਦੇ ਹਨ : ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥ (ਪੰਨਾ : 468) ਜ਼ਿੰਦਗੀ ਬਿਤਾਉਣ ਦਾ ਅਸਲ ਅਸੂਲ ਹੀ ਰੱਬ ਦੇ ਹੁਕਮ ਨੂੰ ਪਛਾਨਣ ਅਤੇ ਉਸ ਦੀ ਮਸਤੀ ਹੰਢਾਉਣ ਤੇ ਹੁਕਮ ਦੀ ਪਾਲਣਾ ਕਰਨ ਵਿਚ ਹੈ। ਨਾਲ ਹੀ ਸੰਸਾਰੀ ਸਮੱਸਿਆਵਾਂ ਨੂੰ ਬਿਬੇਕਤਾ ਨਾਲ ਸਮਝਣ ਤੇ ਨਜਿੱਠਣ ਦੀ ਸੋਝੀ ਬਖਸ਼ਦੇ ਹਨ। ਸਤਿਗੁਰਾਂ ਨੇ ਜਿੱਥੇ ਆਪਣੇ ਜੀਵਨ ਕਾਲ ਵਿਚ ਦਵਾਖਾਨੇ ਖੋਲ੍ਹੇ ਸਨ ਉਥੇ ਸੰਤੋਖ, ਸੰਜਮ ਦਾ ਉਪਦੇਸ਼ ਵੀ ਦਿੱਤਾ ਹੈ। ਇਲਾਜ ਦੇ ਨਾਲ ਨਾਲ ਸੰਜਮ ਦੀ ਜ਼ਰੂਰਤ ਹੁੰਦੀ ਹੈ, ਸਹਿਜੇ-ਸਹਿਜੇ ਭਵਿੱਖ ਵਿਚ ਸਾਰੇ ਹੱਲ ਨਿਕਲ ਆਉਂਦੇ ਹਨ, ਹਰ ਹੱਲ ਸਮੇਂ ਦੀ ਮੰਗ ਕਰਦੇ ਹੁੰਦੇ ਹਨ, ਸਮਾਂ ਦੇਣ ਲਈ ਸੰਜਮ ਦੀ ਜ਼ਰੂਰਤ ਹੁੰਦੀ ਹੈ..! ਸੋ ਸੰਜਮ ਬਣਾਏ ਰੱਖਣ ਦੀ ਜ਼ਰੂਰਤ ਹੈ।
ਜਿਸ ਤਰ੍ਹਾਂ ਸਾਰੀ ਫ਼ੌਜ ਨੂੰ ਕਮਾਂਡਰ ਆਦੇਸ਼ ਦੇ ਕੇ ਲੜਾਈ ਲਈ ਤਿਆਰ ਕਰਦਾ ਹੈ, ਇਸੇ ਤਰ੍ਹਾਂ ਦਿਮਾਗ ਦੇ ਵਿਚ ਆਤਮ ਭਰੋਸੇ ਦੀ ਕਮਾਂਡ ਅਤਿ ਜ਼ਰੂਰੀ ਹੈ। ਜਿਸ ਦੇ ਨਾਲ ਮਨੁੱਖੀ ਸਰੀਰ ਦਾ ਐਮਿਯੂਨ ਸਿਸਟਮ ਬੱਝਾ ਹੋਇਆ ਹੈ। ਇਸ ਨੂੰ ਅਸੀ ਸਰੀਰ ਦੀਆਂ ਬੀਮਾਰੀਆਂ ਨਾਲ ਲੜਨ ਦੀ ਰੱਖਿਆ ਪ੍ਰਣਾਲੀ ਵੀ ਕਹਿੰਦੇ ਹਾਂ, ਆਸ਼ਾਵਾਦੀ ਅਤੇ ਚੜ੍ਹਦੀ ਕਲਾ ਵਾਲੇ ਧਾਰਨੀ ਸਰੀਰ ਵਿਚ ਇਹ ਪ੍ਰਣਾਲੀ ਗਜ਼ਬ ਦੀ ਸ਼ਕਤੀ ਰੱਖਦੀ ਹੈ। ਆਪ ਨੇ ਸਟੀਫਨ ਹਾਕਿੰਗ ਦਾ ਨਾਂਅ ਸੁਣਿਆ ਹੋਵੇਗਾ। ਉਹ ਮਹਾਨ ਵਿਗਿਆਨੀ ਜਿਸ ਨੇ ਖਗੋਲ ਵਿਗਿਆਨ ਨੂੰ ਨਵੀਆਂ ਧਾਰਨਾਵਾਂ, ਭੌਤਿਕ ਵਿਗਿਆਨ ਨੁੰ ਨਵੀਂ ਦਿਸ਼ਾ ਦਿੱਤੀ। ਦੁਨੀਆ ਭਰ ਦੇ ਮਨੋ-ਵਿਗਿਆਨੀ ਉਸ ਦੇ ਦਿਮਾਗ ਦਾ ਲੋਹਾ ਮੰਨਦੇ ਹੋਏ ਇਸ ਵਿਸ਼ਵਾਸ ਨਾਲ ਸਹਿਮਤ ਹਨ ਕਿ ਜਦੋਂ ਇਕ ਆਮ ਵਿਆਕਤੀ ਦਾ ਦਿਮਾਗ਼ 2 ਫੀਸਦੀ ਕੰਮ ਕਰਦਾ ਹੈ ਤਾਂ ਮੁਕਾਬਲਤਨ ਸਟੀਫਨ ਦਾ ਦਿਮਾਗ 17 ਫੀਸਦੀ ਕੰਮ ਕਰਦਾ ਸੀ। ਇਸ ਦੇ ਪਿੱਛੇ ਉਸ ਦੀ ਦ੍ਰਿੜ੍ਹਤਾ ਕੰਮ ਕਰਦੀ ਸੀ। ਇਸ ਵਿਗਿਆਨੀ ਨੂੰ 21 ਸਾਲ ਦੀ ਉਮਰ ਵਿਚ ਇਕ ਲਾ-ਇਲਾਜ ਬੀਮਾਰੀ ਚਿੰਬੜ ਗਈ। ਇਸ ਨਾਲ ਆਦਮੀ ਦੀ ਕੁਝ ਹੀ ਮਹੀਨਿਆਂ ਵਿਚ ਮੌਤ ਹੋ ਜਾਂਦੀ ਹੈ, ਪ੍ਰੰਤੂ ਸਟੀਫਨ ਆਪਣੀ ਇੱਛਾ ਸ਼ਕਤੀ ਕਾਰਨ 50 ਸਾਲ ਤੋਂ ਵੀ ਵੱਧ ਸਮਾਂ ਜੀਵਿਆ। 2010 ਵਿਚ ਗਾਰਡੀਅਨ ਅਖਬਾਰ ਨਾਲ ਆਪਣੀ ਇਕ ਇੰਟਰਵਿਊ ਵਿਚ ਉਸ ਨੇ ਕਿਹਾ ਕਿ ਸਾਡਾ ਦਿਮਾਗ ਇਕ ਕੰਪਿਊਟਰ ਹੈ, ਜਦੋਂ ਇਸ ਦੇ ਹਿੱਸੇ ਖ਼ਤਮ ਹੋ ਜਾਂਦੇ ਹਨ ਤਾਂ ਇਸ ਨੂੰ ਮੌਤ ਕਹਿੰਦੇ ਹਨ। ਉਹ ਹਮੇਸ਼ਾ ਕਹਿੰਦਾ ਹੁੰਦਾ ਸੀ ਕਿ ਉਹ ਹੋਰ ਜਿਊਣਾ ਚਾਹੁੰਦਾ ਹੈ ਤੇ ਸੰਸਾਰ ਨੂੰ ਹੋਰ ਖੋਜਾਂ ਦੇਣੀਆਂ ਚਾਹੁੰਦਾ ਹੈ। ਅੰਤ ਉਸਦਾ ਸਰੀਰ ਇਕ ਨਕਾਰਾ, ਅਪੰਗ, ਆਵਾਜ਼ ਰਹਿਤ ਹੋ ਗਿਆ ਜੋ ਹਮੇਸ਼ਾ ਵੀਲ ਚੇਅਰ ਉਪਰ ਬੈਠਾ ਮਸ਼ੀਨ ਰਾਹੀਂ ਦੂਸਰਿਆਂ ਨਾਲ ਗੱਲ ਬਾਤ ਕਰਦਾ। ਅਜਿਹੇ ਹਾਲਾਤ ਵਿਚ ਸਟੀਫਨ ਨੇ ਹੱਥਾਂ ਉੱਤੇ ਸਰ੍ਹੋਂ ਜਮਾ ਕੇ ਦਿਖਾਈ। ਉਸ ਨੇ 'ਦਾ ਬ੍ਰੀਫ ਹਿਸਟਰੀ ਆਫ ਟਾਈਮ' ਨਾਂਅ ਦੀ ਭੌਤਿਕ ਵਿਗਿਆਨ ਦੀ ਕਿਤਾਬ ਕੱਢੀ ਜਿਸ ਦੀ ਇਕ ਕਰੋੜ ਕਾਪੀ ਦੀ ਇਕਦਮ ਵਿਕਰੀ ਹੋਈ। ਸੋ ਸਾਨੂੰ ਹਮੇਸ਼ਾ ਆਸ਼ਾਵਾਦੀ ਬਣੇ ਰਹਿਣਾ ਚਾਹੀਦਾ ਹੈ। ਆਸ਼ਾਵਾਦੀ ਮਨੁੱਖ 'ਮੌਤ' ਨੂੰ ਚਕਮਾਂ ਦੇ ਦਿੰਦੇ ਹਨ, ਇਹ ਇਕ ਸਚਾਈ ਹੈ।
ਇਸੇ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਜੋ ਪਰਮਾਤਮਾ ਦਾ ਡਰ (ਭਾਵ, ਅਦਬ ਸਤਿਕਾਰ) ਮਨੁੱਖ ਦੇ ਹਿਰਦੇ ਵਿਚ ਪੈਦਾ ਹੋ ਜਾਏ ਤਾਂ (ਦੁਨੀਆ ਵਾਲਾ) ਡਰ (ਦਿਲੋਂ) ਦੂਰ ਹੋ ਜਾਂਦਾ ਹੈ ਤੇ ਉਸ ਡਰ ਵਿਚ ਦੁਨੀਆ ਵਾਲਾ ਡਰ ਮੁੱਕ ਜਾਂਦਾ ਹੈ, ਪਰ ਜੇ ਮਨੁੱਖ ਪ੍ਰਭੂ ਦਾ ਡਰ ਮਨ ਵਿਚ ਨਾ ਵਸਾਏ ਤਾਂ (ਦੁਨੀਆ ਵਾਲਾ) ਡਰ ਮੁੜ ਆ ਚੰਬੜਦਾ ਹੈ ਤੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾ ਕੇ ਜੋ ਮਨੁੱਖ, ਨਿਰਭਉ ਹੋ ਗਿਆ, ਉਸ ਦੇ ਮਨ ਦਾ ਜੋ ਵੀ ਸਹਿਮ ਹੈ, ਸਭ ਨੱਸ ਜਾਂਦਾ ਹੈ।


-ਸਕੱਤਰ,
(ਗੁ: ਸ੍ਰੀ ਗੁ੍ਰੂ ਨਾਨਕ ਨਿਵਾਸ ਨੌਰਵੇ)


ਖ਼ਬਰ ਸ਼ੇਅਰ ਕਰੋ

ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ -3

ਜਦੋਂ ਖ਼ਾਲਸਾ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸੰਭਾਲਿਆ

(ਲੜੀ ਜੋੜਨ ਲਈ 24 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਮਾਸਟਰ ਚੰਦਾ ਸਿੰਘ ਜੀ ਨੇ ਵਾਪਸ ਆਉਣ 'ਤੇ ਦੱਸਿਆ ਕਿ 'ਪੁਜਾਰੀ ਮਹੰਤ ਸੁੰਦਰ ਸਿੰਘ ਦੇ ਘਰ ਬੈਠੇ ਹਨ, ਪਰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਆਉਣ ਤੋਂ ਜਵਾਬ ਦੇ ਦਿੱਤਾ ਹੈ ਅਤੇ ਆਖਦੇ ਹਨ, ਜਾਓ ਜੋ ਮਰਜ਼ੀ ਕਰੋ, ਅਸੀਂ ਨਹੀਂ ਆਉਂਦੇ।' ਮਾਸਟਰ ਚੰਦਾ ਸਿੰਘ ਜੀ ਦੀ ਗੱਲ ਸੁਣ ਕੇ ਜਥੇਦਾਰ ਕਰਤਾਰ ਸਿੰਘ ਝੱਬਰ ਨੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਨੂੰ ਪੰਝੀ ਨੌਜਵਾਨ ਸਿੰਘ ਚਾਹੀਦੇ ਹਨ। ਇਕ ਝੱਬਰ ਤਿਆਰ ਹੈ, ਚੌਵੀ ਹੋਰ ਭਰਤੀ ਹੋਣ ਲਈ ਉੱਠੋ। ਸ਼ਰਤਾਂ ਇਹ ਹਨ-
1. ਫਾਂਸੀ ਮਿਲੇ ਤਾਂ ਹੱਸ ਕੇ ਚੜ੍ਹ ਜਾਣਾ।
2. ਜੇ ਕਾਲੇ ਪਾਣੀ ਜਾਣਾ ਪਵੇ ਜਾਂ ਜਾਇਦਾਦ ਜ਼ਬਤ ਹੋਵੇ ਤਾਂ ਖਿੜੇ ਮੱਥੇ ਪ੍ਰਵਾਨ ਕਰਨਾ।
3. ਉਮਰ ਕੈਦ ਮਿਲੇ ਤਾਂ ਪ੍ਰਵਾਨ ਕਰਨਾ।
ਜਥੇਦਾਰ ਝੱਬਰ ਦੀ ਸਾਰੀ ਗੱਲ ਸੁਣ ਕੇ ਸਤਾਰਾਂ ਸਿੰਘ ਉੱਠੇ ਅਤੇ ਫਿਰ ਚੁੱਪ ਵਰਤ ਗਈ। ਇਸ ਸਮੇਂ ਸੰਗਤ ਦੀ ਗਿਣਤੀ 7-8 ਹਜ਼ਾਰ ਸੀ, ਪਰ ਸ਼ਰਤਾਂ ਸੁਣ ਕੇ ਸੰਗਤ ਚੁੱਪ ਹੋ ਗਈ। ਜਿਨ੍ਹਾਂ ਸਿੰਘਾਂ ਨੇ ਨਾਂਅ ਲਿਖਵਾਏ ਸਨ, ਉਨ੍ਹਾਂ ਨੂੰ ਤਖ਼ਤ ਸਾਹਿਬ ਦੇ ਸਾਹਮਣੇ ਖੜ੍ਹੇ ਕਰਕੇ ਜਥੇਦਾਰ ਝੱਬਰ ਨੇ ਅਰਦਾਸਾ ਸੋਧਿਆ। ਜਥੇਦਾਰ ਝੱਬਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਪੁਜਾਰੀ ਅਕਾਲ ਤਖ਼ਤ ਸਾਹਿਬ ਖਾਲੀ ਛੱਡ ਕੇ ਡਰ ਗਏ ਹਨ ਅਤੇ ਤਖ਼ਤ ਸਾਹਿਬ ਖਾਲੀ ਨਹੀਂ ਰਹਿਣਾ ਚਾਹੀਦਾ। ਸੋ, ਖ਼ਾਲਸਾ ਤਖ਼ਤ ਸਾਹਿਬ ਦੀ ਸੇਵਾ ਖ਼ੁਦ ਸੰਭਾਲੋ। ਇਸ ਉਪਰੰਤ ਉਹ ਸਤਾਰਾਂ ਸਿੰਘ ਅਕਾਲ ਤਖ਼ਤ ਸਾਹਿਬ ਉੱਪਰ ਚਲੇ ਗਏ।
ਭਾਈ ਮਹਿਤਾਬ ਸਿੰਘ 'ਬੀਰ' ਨੇ ਕੜਾਹ ਪ੍ਰਸ਼ਾਦ ਅਤੇ ਪੰਝੀ ਰੁਪਏ ਸ੍ਰੀ ਅਕਾਲ ਤਖ਼ਤ ਸਾਹਿਬ ਭੇਟ ਕੀਤੇ ਅਤੇ ਅਰਦਾਸ ਕਰ ਕੇ ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਫਿਰ ਝੱਬਰ ਜੀ ਨੇ ਜਥੇਦਾਰ ਭੁੱਚਰ ਜੀ ਨੂੰ ਕਿਹਾ ਕਿ ਜਥੇਦਾਰ ਜੀ ਖੜ੍ਹੇ ਹੋ ਕੇ ਦਰਸ਼ਨ ਦਿਓ। ਆਪ ਖੜ੍ਹੇ ਹੋ ਗਏ। ਸੰਗਤਾਂ ਜਥੇਦਾਰ ਤੇਜਾ ਸਿੰਘ 'ਭੁੱਚਰ' ਨੂੰ ਚੜ੍ਹਦੀ ਕਲਾ ਵਿਚ ਦੇਖ ਕੇ ਪ੍ਰਸੰਨ ਹੋ ਗਈਆਂ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੁੰਜਾ ਕੇ ਪ੍ਰਵਾਨਗੀ ਦਿੱਤੀ। ਜਥੇਦਾਰ ਝੱਬਰ ਨੇ ਜਥੇਦਾਰ ਭੁੱਚਰ ਨੂੰ ਬੇਨਤੀ ਕੀਤੀ ਕਿ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਅਤੇ ਜਥੇ ਦੀ ਕਮਾਨ ਸੰਭਾਲੋ। ਖ਼ਾਲਸਾ ਬਰਾਦਰੀ ਦੇ ਸਿੰਘਾਂ ਵਲੋਂ ਕੜਾਹ ਪ੍ਰਸ਼ਾਦ ਵਰਤਾਇਆ ਗਿਆ ਅਤੇ ਖ਼ਾਲਸਾ ਬਰਾਦਰੀ ਵਲੋਂ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਤੇਜਾ ਸਿੰਘ 'ਭੁੱਚਰ' ਨੂੰ 'ਸ੍ਰੀ ਸਾਹਿਬ' ਦੇ ਕੇ ਸਨਮਾਨਿਤ ਕੀਤਾ। ਜਿਹੜੇ ਸਤਾਰਾਂ ਸਿੰਘਾਂ ਨੇ ਸੇਵਾ ਸੰਭਾਲੀ ਸੀ, ਉਨ੍ਹਾਂ ਵਿਚੋਂ ਦਸ ਸਿੰਘ ਮਜ਼੍ਹਬੀ ਅਤੇ ਰਾਮਦਾਸੀਏ ਸਿੰਘ ਸਨ। ਇਸ ਤਰ੍ਹਾਂ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਖ਼ਾਲਸਾ ਪੰਥ ਨੇ ਸੰਭਾਲਿਆ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-ਬਠਿੰਡਾ। ਮੋ: 98155-33725.

ਗ਼ੈਰ-ਸਿੱਖ ਵਿਦਵਾਨਾਂ ਅਤੇ ਮਹਾਂਪੁਰਸ਼ਾਂ ਦੇ ਸਿੱਖੀ ਬਾਰੇ ਵਿਚਾਰ

(ਲੜੀ ਜੋੜਨ ਲਈ 24 ਮਾਰਚ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਮਿਸ ਪਰਲ ਐਸ. ਬੱਕ : ਅਮਰੀਕਾ ਦੀ ਨੋਬਲ ਇਨਾਮ ਜੇਤੂ ਮਿਸ ਪਰਲ ਐਸ. ਬੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਰੇਜ਼ੀ ਅਨੁਵਾਦ ਬਾਰੇ ਆਪਣੀ ਟਿੱਪਣੀ ਵਿਚ ਲਿਖਦੀ ਹੈ, 'ਮੈਂ ਮਹਾਨ ਧਰਮਾਂ ਦੇ ਧਰਮ-ਗ੍ਰੰਥਾਂ ਦਾ ਅਧਿਐਨ ਕੀਤਾ ਹੈ ਪਰ ਦਿਲ ਅਤੇ ਦਿਮਾਗ਼ ਨੂੰ ਟੁੰਬਣ ਵਾਲੀ ਜੋ ਸ਼ਕਤੀ ਇਨ੍ਹਾਂ ਪੋਥੀਆਂ ਵਿਚ ਮਿਲੀ ਹੈ, ਉਹ ਮੈਨੂੰ ਕਿਤੇ ਵੀ ਹੋਰ ਨਹੀਂ ਲੱਭੀ। ਆਪਣੇ ਆਕਾਰ ਦੇ ਬਾਵਜੂਦ ਇਹ ਇਕ-ਸੂਤਰ ਵਿਚ ਪਰੋਈਆਂ ਹੋਈਆਂ ਹਨ ਅਤੇ ਇਨ੍ਹਾਂ ਵਿਚ ਮਨੁੱਖੀ ਦਿਲ ਦੀਆਂ ਵਿਸ਼ਾਲ ਉਡਾਣਾਂ ਤੋਂ ਪਰਮਾਤਮਾ ਦੇ ਅਤਿ ਮੰਨਣਯੋਗ ਸੰਕਲਪ ਤਕ ਅਤੇ ਇਸ ਤੋਂ ਲੈ ਕੇ ਮਨੁੱਖੀ ਸਰੀਰ ਦੀਆਂ ਵਿਵਹਾਰਿਕ ਲੋੜਾਂ ਤਕ ਹਰ ਚੀਜ਼ ਨੂੰ ਮਾਨਤਾ ਦਿੱਤੀ ਗਈ ਹੈ।
ਇਨ੍ਹਾਂ ਪੋਥੀਆਂ ਬਾਰੇ ਇਕ ਅਜੀਬ ਕਿਸਮ ਦੀ ਆਧੁਨਿਕਤਾ ਦਾ ਅਹਿਸਾਸ ਹੁੰਦਾ ਹੈ ਅਤੇ ਇਸ ਤੋਂ ਮੈਂ ਤਦ ਤਕ ਕੁਝ ਅਚੰਭਿਤ ਹੁੰਦੀ ਰਹੀ ਜਦ ਤਕ ਮੈਨੂੰ ਇਹ ਪਤਾ ਨਹੀਂ ਲੱਗਿਆ ਕਿ ਇਹ ਮੁਕਾਬਲਤਨ ਬਹੁਤ ਨਵੀਆਂ ਹਨ, ਕਿਉਂਕਿ ਇਹ ਸੋਲਵੀਂ ਸਦੀਂ ਵਿਚ ਉਸ ਸਮੇਂ ਵਿਚ ਹੀ ਰਚੀਆਂ ਗਈਆਂ ਸਨ ਜਦ ਖੋਜੀਆਂ ਨੇ ਹਾਲੇ ਇਸ ਧਰਤੀ ਦੀ ਖੋਜ ਕਰਨੀ ਹੀ ਆਰੰਭੀ ਸੀ। ਇਨ੍ਹਾਂ ਪੋਥੀਆਂ ਵਿਚ ਉਸ ਸਮੇਂ ਹੀ ਲਿਖ ਦਿੱਤਾ ਗਿਆ ਸੀ ਕਿ ਜਿਸ ਧਰਤੀ ਉੱਪਰ ਅਸੀਂ ਸਾਰੇ ਹੀ ਰਹਿ ਰਹੇ ਹਾਂ ਇਹ ਬਿਲਕੁਲ ਇਕ ਹੀ ਹੈ ਅਤੇ ਇਸ ਉੱਪਰ ਅਸੀਂ ਖ਼ੁਦ ਹੀ ਆਪਣੀ ਮਰਜ਼ੀ ਅਨੁਸਾਰ ਲਕੀਰਾਂ ਵਾਹ ਲਈਆਂ ਹਨ। ਸ਼ਾਇਦ ਇਹ ਇਕ ਹੋਣ ਦੀ ਭਾਵਨਾ ਹੀ ਹੈ, ਜੋ ਇਨ੍ਹਾਂ ਪੋਥੀਆਂ ਵਿਚੋਂ ਮੈਨੂੰ ਮਿਲਣ ਵਾਲੀ ਸ਼ਕਤੀ ਦਾ ਸੋਮਾ ਹੈ। ਇਹ ਹਰ ਧਰਮ ਦੇ ਜਾਂ ਕਿਸੇ ਵੀ ਧਰਮ ਨਾਲ ਸਬੰਧ ਨਾ ਰੱਖਣ ਵਾਲੇ ਲੋਕਾਂ ਬਾਰੇ ਗੱਲ ਕਰਦੀਆਂ ਹਨ। ਇਹ ਮਨੁੱਖੀ ਦਿਲ ਲਈ ਅਤੇ ਖੋਜੀ ਦਿਮਾਗ਼ ਲਈ ਸੰਦੇਸ਼ ਦਿੰਦੀਆਂ ਹਨ।... ਸਿੱਖ ਧਰਮ ਸਾਰੇ ਧਰਮਾਂ ਦੀ ਸਿਰਮੌਰ ਸ਼ਾਨ ਹੈ। ਇਸ ਹਨ੍ਹੇਰੇ ਯੁੱਗ ਵਿਚ ਗੁਰੂ ਨਾਨਕ ਦਾ ਪਿਆਰ ਦਾ ਸੰਦੇਸ਼ ਮਨੁੱਖਤਾ ਅਤੇ ਸੰਸਾਰ ਨੂੰ ਬਚਾਅ ਸਕਦਾ ਹੈ।'
ਆਰਕਰ : ਪ੍ਰਸਿੱਧ ਅੰਗ੍ਰੇਜ਼ੀ ਵਿਦਵਾਨ ਅਤੇ ਪੁਸਤਕ 'ਸਿੱਖ ਫ਼ੇਥ' ਦੇ ਲੇਖਕ, ਆਰਕਰ ਦੇ ਸ਼ਬਦਾਂ ਵਿਚ, 'ਆਦਿ-ਗ੍ਰੰਥ ਦਾ ਧਰਮ ਇਕ ਵਿਸ਼ਵ-ਵਿਆਪੀ ਅਤੇ ਵਿਹਾਰਿਕ ਧਰਮ ਹੈ... ਸਿੱਖਾਂ ਦੀਆਂ ਪੁਰਾਣੀਆਂ ਧਾਰਨਾਵਾਂ ਕਾਰਣ ਇਹ ਵਿਸ਼ਵ ਵਿਚ ਨਹੀਂ ਫੈਲ ਸਕਿਆ। ਵਿਸ਼ਵ ਨੂੰ ਅੱਜ ਇਸ ਦੇ ਸ਼ਾਂਤੀ ਅਤੇ ਪਿਆਰ ਦੇ ਸੰਦੇਸ਼ ਦੀ ਲੋੜ ਹੈ।'
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-292/13, ਹਿਮਾਂਯੂਪੁਰ, ਸਰਹਿੰਦ। ਮੋਬ: 9815501381

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਬੀਬੀ ਅਨੂਪ ਕੌਰ

ਕਲਗੀਧਰ ਪਿਤਾ ਜੀ ਦੀ ਸਦਾਚਾਰਕ ਸਿੱਖਿਆ ਅਤੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਸ਼ਕਤੀ ਨੇ ਸਿੰਘਣੀਆਂ ਵਿਚ ਏਨੀ ਪਵਿੱਤਰਤਾ ਭਰ ਦਿੱਤੀ ਕਿ ਉਹ ਸ਼ਹੀਦ ਹੋ ਗਈਆਂ ਪਰ ਆਪਣਾ ਧਰਮ ਤੇ ਇਖ਼ਲਾਕ ਬਚਾਈ ਰੱਖਿਆ। ਸਿੱਖ ਇਤਿਹਾਸ ਨੂੰ ਸੁਗੰਧਿਤ ਕਰਨ ਵਾਲੀਆਂ ਹਸਤੀਆਂ ਵਿਚੋਂ ਬੀਬੀ ਅਨੂਪ ਕੌਰ ਨੂੰ 'ਸ਼ਹੀਦ ਸਤੀ' ਕਹਿ ਕੇ ਸਤਿਕਾਰਿਆ ਜਾਂਦਾ ਹੈ। ਇਸ ਦਾ ਜਨਮ ਬਾਬਾ ਬਕਾਲੇ ਦੇ ਨੇੜੇ ਪਿੰਡ ਜਲੋਪੁਰ ਖੇੜੇ ਵਿਚ ਸੋਢੀ ਲਛਮਣ ਦਾਸ ਦੇ ਘਰ ਹੋਇਆ। ਹਾਲੇ ਇਹ ਬੱਚੀ ਪੰਜ ਕੁ ਸਾਲ ਦੀ ਸੀ ਕਿ ਇਹ ਪਰਿਵਾਰ 1694 ਈ: ਵਿਚ ਸ੍ਰੀ ਆਨੰਦਪੁਰ ਸਾਹਿਬ ਆ ਵਸਿਆ। ਸੰਨ 1699 ਦੀ ਵਿਸਾਖੀ 'ਤੇ ਸਾਰੇ ਪਰਿਵਾਰ ਨੇ ਅੰਮ੍ਰਿਤਪਾਨ ਕੀਤਾ। ਮਾਤਾ ਸੁੰਦਰੀ ਜੀ ਅਤੇ ਸ੍ਰੀ ਦਸਮੇਸ਼ ਜੀ ਦੀ ਆਗਿਆ ਨਾਲ ਅੰਮ੍ਰਿਤਧਾਰੀ ਬੱਚੀਆਂ ਨੂੰ ਗਤਕੇ, ਜੰਗੀ ਸਿਖਲਾਈ ਅਤੇ ਹਥਿਆਰਾਂ ਦੀ ਵਿੱਦਿਆ ਦੇਣ ਦਾ ਪ੍ਰਬੰਧ ਕੀਤਾ ਗਿਆ। ਛੇਤੀ ਹੀ ਆਪਣੀ ਬਹਾਦਰੀ, ਆਤਮ-ਵਿਸ਼ਵਾਸ ਅਤੇ ਸ਼ੁੱਭ ਗੁਣਾਂ ਸਦਕਾ ਅਨੂਪ ਕੌਰ ਬੀਬੀਆਂ ਦੇ ਜਥੇ ਦੀ ਮੁਖੀ ਬਣ ਗਈ। ਇਹ ਜਥਾ ਪਹਿਲੀ ਵਾਰ ਨਾਦੌਣ ਦੇ ਯੁੱਧ ਵਿਚ ਸ਼ਾਮਿਲ ਹੋਇਆ ਅਤੇ ਅਲਫ਼ ਖਾਂ 'ਤੇ ਜਿੱਤ ਪ੍ਰਾਪਤ ਕੀਤੀ। ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਨ ਸਮੇਂ ਗੁਰੂ ਸਾਹਿਬ ਜੀ ਦੇ ਮਹਿਲਾਂ ਅਤੇ ਮਾਤਾ ਗੁਜਰੀ ਜੀਦੀ ਸੇਵਾ-ਸੰਭਾਲ ਦਾ ਕਾਰਜ ਬੀਬੀ ਅਨੂਪ ਕੌਰ ਨੂੰ ਸੌਂਪਿਆ ਗਿਆ। ਇਕ ਫ਼ੌਜੀ ਟੁਕੜੀ ਨਾਲ ਝਪਟ ਹੋਣ 'ਤੇ ਅਨੂਪ ਕੌਰ ਨੇ ਅਜਿਹੀ ਤੇਗ਼ ਵਾਹੀ ਕਿ ਟੁਕੜੀ ਪਿਛੇ ਹਟ ਗਈ। ਅੱਗਿਉਂ ਸ਼ੇਰ ਮੁਹੰਮਦ ਖ਼ਾਨ ਦੀ ਫ਼ੌਜ ਨਾਲ ਟਾਕਰਾ ਹੋ ਗਿਆ। ਲੜਦੇ-ਲੜਦੇ ਬੀਬੀ ਦਾ ਘੋੜਾ ਸਖ਼ਤ ਜ਼ਖ਼ਮੀ ਹੋ ਕੇ ਡਿਗ ਪਿਆ ਅਤੇ ਬੀਬੀ ਦੀ ਇਕ ਬਾਂਹ ਟੁੱਟ ਗਈ। ਨਵਾਬ ਮਲੇਰਕੋਟਲਾ ਨੇ ਘਾਇਲ ਸ਼ੇਰਨੀ ਨੂੰ ਕੈਦੀ ਬਣਾ ਲਿਆ। ਬੀਬੀ ਦੀ ਦੈਵੀ ਸੁੰਦਰਤਾ ਦਾ ਕੀਲਿਆ ਹੋਇਆ ਨਵਾਬ ਇਸ ਨਾਲ ਨਿਕਾਹ ਕਰਨ ਦੇ ਮਨਸੂਬੇ ਬਣਾਉਣ ਲੱਗਾ। ਬੀਬੀ ਨੂੰ ਪਾਲਕੀ ਵਿਚ ਬਿਠਾ ਕੇ ਨਵਾਬ ਦੇ ਮਹਿਲਾਂ ਵਿਚ ਲਿਆਂਦਾ ਗਿਆ। ਉਹ ਸਾਰਾ ਸਮਾਂ ਬੰਦਗੀ ਵਿਚ ਜੁੜੀ ਰਹਿੰਦੀ ਸੀ। ਸ਼ੇਰ ਖਾਂ ਨੇ ਕਈ ਢੰਗਾਂ ਨਾਲ ਬੀਬੀ 'ਤੇ ਦਬਾਓ ਪਾਉਣਾ ਸ਼ੁਰੂ ਕੀਤਾ। ਉਸ ਨੇ ਕਾਜ਼ੀ ਬੁਲਾ ਲਿਆ ਕਿ ਬੀਬੀ ਦਾ ਧਰਮ ਬਦਲ ਕੇ ਨਵਾਬ ਨਾਲ ਨਿਕਾਹ ਕਰਾਇਆ ਜਾਏ। ਬੀਬੀ ਨੇ ਵਿਚਾਰਿਆ ਕਿ ਹੁਣ ਲੜਦਿਆਂ ਸ਼ਹੀਦੀ ਪਾਉਣ ਦਾ ਅਵਸਰ ਤਾਂ ਨਹੀਂ ਹੈ ਪਰ ਉਸ ਨੇ ਹਰ ਹਾਲ ਵਿਚ ਆਪਣੇ ਸਰੀਰ ਅਤੇ ਧਰਮ ਦੀ ਪਵਿੱਤਰਤਾ ਕਾਇਮ ਰੱਖਣੀ ਹੈ। ਇਸ ਤੋਂ ਪਹਿਲਾਂ ਕਿ ਕੋਈ ਨਾਪਾਕ ਹੱਥ ਬੀਬੀ ਦੇ ਜਿਸਮ ਨੂੰ ਛੋਹੇ, ਬੀਬੀ ਨੇ ਸੀਨੇ ਵਿਚ ਖੰਜਰ ਮਾਰ ਕੇ ਸਰੀਰ ਤਿਆਗ ਦਿੱਤਾ। ਸ਼ੇਰ ਖਾਂ ਨੇ ਉਸ ਦਾ ਸਰੀਰ ਕਬਰ ਵਿਚ ਦਫਨਾ ਦਿੱਤਾ। ਸਰਹਿੰਦ ਫ਼ਤਹਿ ਉਪਰੰਤ ਬੰਦਾ ਸਿੰਘ ਬਹਾਦਰ ਨੇ ਮਲੇਰਕੋਟਲਾ 'ਤੇ ਕਬਜ਼ਾ ਕੀਤਾ, ਬੀਬੀ ਦੇ ਸਰੀਰ ਨੂੰ ਕਬਰ ਵਿਚੋਂ ਕੱਢ ਕੇ ਫ਼ੌਜੀ ਸਨਮਾਨਾਂ ਨਾਲ ਸਸਕਾਰ ਕੀਤਾ।

ਸ਼ਬਦ ਵਿਚਾਰ

ਅਮੁਲ ਗੁਣ ਅਮੁਲ ਵਾਪਾਰ॥ 'ਜਪੁ' ਪਉੜੀ ਛੱਬਵੀਂ

ਅਮੁਲ ਗੁਣ ਅਮੁਲ ਵਾਪਾਰ॥
ਅਮੁਲ ਵਾਪਾਰੀਏ ਅਮੁਲ ਭੰਡਾਰ॥
ਅਮੁਲ ਆਵਹਿ ਅਮੁਲ ਲੈ ਜਾਹਿ॥
ਅਮੁਲ ਭਾਇ ਅਮੁਲਾ ਸਮਾਹਿ॥
ਅਮੁਲੁ ਧਰਮੁ ਅਮੁਲੁ ਦੀਬਾਣੁ॥
ਅਮੁਲੁ ਤੁਲੁ ਅਮੁਲੁ ਪਰਵਾਣੁ॥
ਅਮੁਲੁ ਬਖਸੀਸ ਅਮੁਲੁ ਨੀਸਾਣੁ॥
ਅਮੁਲੁ ਕਰਮੁ ਅਮੁਲੁ ਫੁਰਮਾਣੁ॥
ਅਮੁਲੋ ਅਮੁਲੁ ਆਖਿਆ ਨ ਜਾਇ॥
ਆਖਿ ਆਖਿ ਰਹੇ ਲਿਵ ਲਾਇ॥
ਆਖਹਿ ਵੇਦ ਪਾਠ ਪੁਰਾਣ॥
ਆਖਹਿ ਪੜੇ ਕਰਹਿ ਵਖਿਆਣ॥
ਆਖਹਿ ਬਰਮੇ ਆਖਹਿ ਇੰਦ॥
ਆਖਹਿ ਗੋਪੀ ਤੈ ਗੋਵਿੰਦ॥
ਆਖਹਿ ਈਸਰ ਆਖਹਿ ਸਿਧ॥
ਆਖਹਿ ਕੇਤੇ ਕੀਤੇ ਬੁਧ॥
ਆਖਹਿ ਦਾਨਵ ਆਖਹਿ ਦੇਵ॥
ਆਖਹਿ ਸੁਰਿ ਨਰ ਮੁਨਿ ਜਨ ਸੇਵ॥
ਕੇਤੇ ਆਖਹਿ ਆਖਣਿ ਪਾਹਿ॥
ਕੇਤੇ ਕਹਿ ਕਹਿ ਉਠਿ ਉਠਿ ਜਾਹਿ॥
ਏਤੇ ਕੀਤੇ ਹੋਰਿ ਕਰੇਹਿ॥
ਤਾ ਆਖਿ ਨ ਸਕਹਿ ਕੇਈ ਕੇਇ॥
ਜੇਵਡੁ ਭਾਵੈ ਤੇਵਡੁ ਹੋਇ॥
ਨਾਨਕ ਜਾਣੈ ਸਾਚਾ ਸੋਇ॥
ਜੇ ਕੋ ਆਖੈ ਬੋਲੁਵਿਗਾੜੁ॥
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ॥੨੬॥ (ਅੰਗ : 5-6)
ਪਦ ਅਰਥ : ਅਮੁਲ-ਅਮੋਲਕ, ਜਿਸ ਦਾ ਮੁੱਲ ਪਾਇਆ ਨਾ ਜਾ ਸਕੇ। ਵਾਪਾਰੀਏ-ਪਰਮਾਤਮਾ ਦੇ ਗੁਣਾਂ ਦਾ ਵਣਜ ਕਰਨ ਵਾਲੇ। ਭੰਡਾਰ-ਖ਼ਜ਼ਾਨੇ। ਆਵਹਿ-ਨਾਮ ਰੂਪੀ ਵਣਜ ਕਰਨ ਲਈ ਆਉਂਦੇ ਹਨ। ਲੈ ਜਾਹਿ-ਖਰੀਦ ਕੇ ਅਰਥਾਤ ਵਿਹਾਜ ਕੇ ਲੈ ਜਾਂਦੇ ਹਨ। ਭਾਇ-ਪ੍ਰੇਮ ਵਿਚ। ਸਮਾਹਿ-ਲੀਨ ਹੋ ਜਾਂਦੇ ਹਨ। ਧਰਮੁ-ਨਿਆਉ, ਵਿਤਕਰੇ ਰਹਿਤ ਨਿਆਉ। ਦੀਬਾਣੁ-ਦਰਬਾਰ, ਕਚਹਿਰੀ, ਸੱਚ ਦਾ ਨਿਆਂ ਕਰਨ ਵਾਲੀ ਕਚਹਿਰੀ। ਤੁਲੁ-ਨਿਆਂ ਨੂੰ ਤੋਲਣ ਵਾਲਾ ਧਰਮ ਕੰਡਾ। ਪਰਵਾਣੁ-ਵੱਟਾ, ਤੋਲਣ ਵਾਲਾ ਵੱਟਾ। ਬਖਸੀਸ-ਬਖਸ਼ੀਸ਼, ਦਇਆ। ਨੀਸਾਣੁ-ਨਿਸ਼ਾਨ, ਚਿੰਨ੍ਹ। ਕਰਮੁ-ਬਖਸ਼ਿਸ, ਕਿਰਪਾ, ਦਇਆ। ਅਮੁਲੋ-ਅਮੁਲੁ-ਅਮੋਲਕ ਹੀ ਅਮੋਲਕ। ਆਖਿਆ ਨ ਜਾਇ-ਕਥਿਆ ਨਹੀਂ ਜਾ ਸਕਦਾ, ਕਥਨ ਤੋਂ ਬਾਹਰ ਹੈ। ਲਿਵ ਲਾਇ-ਧਿਆਨ ਲਾ ਕੇ। ਪੜ੍ਹੇ-ਪੜ੍ਹੇ, ਲਿਖੇ, ਵਿਦਵਾਨ। ਕਰਹਿ ਵਖਿਆਣ-ਵਿਖਿਆਨ ਕਰਦੇ ਹਨ। ਉਪਦੇਸ਼ ਦਿੰਦੇ ਹਨ। ਬਰਮੇ-ਕਈ ਬ੍ਰਹਮਾ। ਆਖਹਿ-ਗੁਣ ਕਥਨ ਕਰਦੇ ਹਨ। ਗੋਵਿੰਦ-ਕਈ ਕਾਨ੍ਹ। ਈਸਰ-ਸ਼ਿਵ। ਕੇਤੇ-ਕਈ। ਕੀਤੇ-ਕਰਤਾਰ ਨੇ ਪੈਦਾ ਕੀਤੇ। ਬੁਧ-ਮਹਾਤਮਾ ਬੁੱਧ। ਦਾਨਵ-ਰਾਖਸ਼, ਦੈਂਤ। ਦੇਵ-ਦੇਵਤੇ। ਸੁਰਿ ਨਰ-ਦੇਵਤਾ ਸਭਾਉ ਵਾਲੇ ਮਨੁੱਖ। ਮੁਨਿ-ਮੁਨੀ। ਜਨ ਸੇਵ-ਸੇਵਕ ਜਨ। ਕੇਤੇ ਕਹਿ ਕਹਿ-ਕਿੰਨੇ ਹੀ ਜੀਵ ਪ੍ਰਭੂ ਦਾ ਗੁਣ ਗਾ ਗਾ ਕੇ। ਉਠਿ ਉਠਿ ਜਾਹਿ-ਉਠਦੇ ਜਾ ਰਹੇ ਹਨ, ਚਲੇ ਜਾ ਰਹੇ ਹਨ। ਏਤੇ ਕੀਤੇ-ਜਿਤਨੇ (ਜੀਵ) ਪੈਦਾ ਕੀਤੇ ਹਨ। ਹੋਰਿ ਕਰੇਹਿ-ਜੇਕਰ ਤੂੰ ਹੋਰ ਪੈਦਾ ਕਰ ਦੇਵੇਂ। ਤਾ-ਤਾਂ ਵੀ। ਕੇਈ ਕੇਇ-ਕੋਈ ਵੀ ਮਨੁੱਖ। ਜੇਵਡੁ ਭਾਵੇਂ-ਜਿੰਨਾ ਵੱਡਾ ਹੋਣਾ ਚਾਹੁੰਦਾ ਹੈ। ਤੇਵਡੁ-ਉਤਨਾ ਹੀ ਵੱਡਾ। ਸਾਚਾ ਸੋਇ-ਸਦਾ ਥਿਰ ਰਹਿਣ ਵਾਲਾ ਪਰਮਾਤਮਾ। ਬੋਲੁਵਿਗਾੜੁ-ਬੜਬੋਲਾ। ਸਿਰ ਆਵਾਰਾ ਗਾਵਾਰੁ-ਮੂਰਖਾਂ ਸਿਰ ਮੂਰਖ, ਮਹਾਂਮੂਰਖ।
ਪਉੜੀ ਦੇ ਅਖਰੀ ਅਰਥ : ਪਰਮਾਤਮਾ ਦੇ ਗੁਣ ਅਮੋਲਕ ਹਨ, ਭਾਵ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦੇ ਗੁਣਾਂ ਦਾ ਵਪਾਰ ਵੀ ਅਮੋਲਕ ਹੈ। ਜੋ ਪਰਮਾਤਮਾ ਦੇ ਗੁਣਾਂ ਦਾ ਵਪਾਰ ਕਰਦੇ ਹਨ, ਬਿਹਾਝਦੇ ਹਨ, ਉਹ ਭਗਤ ਜਨ ਵੀ ਅਮੋਲਕ ਹਨ। ਅਕਾਲ ਪੁਰਖ ਦੇ ਖਜ਼ਾਨੇ ਵੀ ਅਮੋਲਕ ਹਨ, ਜਿਨ੍ਹਾਂ ਦਾ ਕੋਈ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ।
ਅਕਾਲ ਪੁਰਖ ਅਮੋਲਕ ਹੀ ਅਮੋਲਕ ਹੈ, ਜਿਸ ਦੇ ਗੁਣ ਪਰੇ ਤੋਂ ਪਰੇ ਹਨ ਜਿਨ੍ਹਾਂ ਬਾਰੇ ਕੁਝ ਵੀ ਆਖਿਆ ਨਹੀਂ ਜਾ ਸਕਦਾ। ਜਿਹੜੇ ਪੂਰਨ ਤੌਰ 'ਤੇ ਧਿਆਨ ਨੂੰ ਉਸ ਵਿਚ ਜੋੜ ਕੇ ਉਸ ਦਾ ਅੰਦਾਜ਼ਾ ਲਾਉਣ ਦਾ ਯਤਨ ਕਰਦੇ ਹਨ, ਉਹ ਵੀ ਅੰਤ ਨੂੰ ਹਾਰ ਜਾਂਦੇ ਹਨ।
ਵੇਦਾਂ ਅਤੇ ਪੁਰਾਣਾ ਦਾ ਪਾਠ ਕਰਨ ਨਾਲ ਇਹੋ ਪਤਾ ਲਗਦਾ ਹੈ ਕਿ ਇਹ ਵੀ ਪਰਮਾਤਮਾ ਦੇ ਗੁਣਾਂ ਦਾ ਹੀ ਕਥਨ ਕਰਦੇ ਹਨ ਅਤੇ ਇਨ੍ਹਾਂ ਨੂੰ ਪੜ੍ਹਨ ਵਾਲੇ ਵਿਦਵਾਨ ਵੀ ਪਰਮਾਤਮਾ ਦੇ ਅਮੋਲਕ ਗੁਣਾਂ ਦਾ ਉਪਦੇਸ਼ ਦਿੰਦੇ ਹਨ। ਕਈ ਬ੍ਰਹਮਾ, ਕਈ ਇੰਦਰ, ਗੋਪੀਆਂ ਅਤੇ ਕਾਨ੍ਹ ਵੀ ਉਸ ਅਮੋਲਕ ਗੁਣਾਂ ਵਾਲੇ ਦਾਤੇ ਦਾ ਹੀ ਕਥਨ ਕਰਦੇ ਹਨ। ਸ਼ਿਵਜੀ, ਅਨੇਕਾਂ ਸਿੱਧ ਅਤੇ ਹੋਰ ਅਨੇਕਾਂ ਪੈਦਾ ਕੀਤੇ ਹੋਏ ਬੁੱਧ ਅਵਤਾਰ ਵੀ ਪਰਮਾਤਮਾ ਦੇ ਗੁਣਾਂ ਦਾ ਕਥਨ ਕਰਦੇ ਹਨ।
ਅੰਤਲੀਆਂ ਤੁਕਾਂ ਵਿਚ ਜਗਤ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਅਕਥ ਪ੍ਰਭੂ ਜਿੰਨਾ ਚਾਹੁੰਦਾ ਹੈ ਓਨਾ ਹੀ ਵੱਡਾ ਹੋ ਜਾਂਦਾ ਹੈ। ਉਹ ਸੱਚਾ ਪ੍ਰਭੂ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਕੁ ਵੱਡਾ ਹੈ ਪ੍ਰੰਤੂ ਫਿਰ ਵੀ ਜੇਕਰ ਕੋਈ ਹੋਛਾ (ਬੜਬੋਲਾ) ਮਨੁੱਖ ਪੂਰਨ ਤੌਰ 'ਤੇ ਉਸ ਦੀ ਵਡਿਆਈ ਨੂੰ ਵਰਣਨ ਕਰਨ ਦਾ ਯਤਨ ਕਰਦਾ ਹੈ ਤਾਂ ਉਹ ਮੂਰਖਾਂ ਸਿਰ ਮੂਰਖ ਹੀ ਲਿਖਿਆ ਜਾਂਦਾ ਹੈ ਅਰਥਾਤ ਮਹਾਂਮੂਰਖ ਹੀ ਆਖਿਆ ਜਾਂਦਾ ਹੈ।


-217, ਆਰ. ਮਾਡਲ ਟਾਊਨ, ਜਲੰਧਰ।

ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣ ਰਿਹੈ ਅੰਮ੍ਰਿਤਸਰ ਦਾ 'ਮਾਡਰਨ ਹੈਰੀਟੇਜ'

(ਲੜੀ ਜੋੜਨ ਲਈ 24 ਮਾਰਚ ਦਾ
ਧਰਮ ਤੇ ਵਿਰਸਾ ਅੰਕ ਦੇਖੋ)
ਛੇਵੀਂ ਗੈਲਰੀ 'ਚ ਸੰਨ 1962 ਦੇ ਭਾਰਤ-ਚੀਨ ਯੁੱਧ ਅਤੇ ਸੰਨ 1965 ਤੇ 1971 ਦੀਆਂ ਪਾਕਿਸਤਾਨ ਨਾਲ ਹੋਈਆਂ ਜੰਗਾਂ ਸਮੇਤ ਸਾਲ 1999 'ਚ ਹੋਈ ਕਾਰਗਿਲ ਜੰਗ ਸਬੰਧੀ ਮੁਕੰਮਲ ਜਾਣਕਾਰੀ ਤਸਵੀਰਾਂ, ਮਾਡਲਾਂ ਅਤੇ ਆਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਦਰਸਾਈ ਗਈ ਹੈ। ਇਸ ਦੇ ਨਾਲ ਉਕਤ ਜੰਗਾਂ ਦੌਰਾਨ ਇਸਤੇਮਾਲ 'ਚ ਲਿਆਂਦੇ ਗਏ ਟੈਂਕਾਂ, ਤੋਪਾਂ ਅਤੇ ਹੋਰਨਾਂ ਸ਼ਸਤਰਾਂ ਦੀ ਜਾਣਕਾਰੀ ਵੀ ਵਿਸ਼ੇਸ਼ ਮਾਡਲਾਂ ਦੀ ਮਾਰਫ਼ਤ ਦਿੱਤੀ ਗਈ ਹੈ। ਸੱਤਵੀਂ ਗੈਲਰੀ 'ਚ ਸੰਨ 1971 ਦੀ ਜੰਗ 'ਚ ਲਾਸਾਨੀ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਸ਼ਹਾਦਤ ਦੇਣ ਵਾਲੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਸੈਨਿਕਾਂ ਬਾਰੇ ਸਾਰੀ ਜਾਣਕਾਰੀ ਤਸਵੀਰਾਂ ਦੀ ਮਾਰਫ਼ਤ ਬਿਆਨ ਕੀਤੀ ਗਈ ਹੈ, ਜਦੋਂ ਕਿ 8ਵੀਂ ਤੇ 9ਵੀਂ ਗੈਲਰੀ ਦਾ ਨਿਰਮਾਣ ਅਜੇ ਜਾਰੀ ਹੈ ਅਤੇ ਇਨ੍ਹਾਂ ਦੇ ਬਣਨ ਉਪਰੰਤ ਇਨ੍ਹਾਂ ਵਿਚ ਭਾਰਤੀ ਫ਼ੌਜ ਵਲੋਂ ਅਜੇ ਤਕ ਦੀਆਂ ਜੰਗਾਂ 'ਚ ਇਸਤੇਮਾਲ ਕੀਤੇ ਗਏ ਹਥਿਆਰਾਂ ਨੂੰ ਪ੍ਰਦਰਸ਼ਨੀ ਹਿਤ ਰੱਖਿਆ ਜਾਵੇਗਾ। 'ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ' ਵਿਚ 8 ਮਿੰਟਾਂ ਦੀ 7 ਡੀ ਥੀਏਟਰ 'ਚ ਵਿਖਾਈ ਜਾਣ ਵਾਲੀ ਫ਼ਿਲਮ, ਹਿੰਦ-ਪਾਕਿ ਜੰਗਾਂ ਦੌਰਾਨ ਪਾਕਿ ਫ਼ੌਜ ਤੋਂ ਖੋਹੇ ਗਏ ਪੈਟਨ ਤੇ ਸ਼ਰਮਨ ਟੈਂਕ, ਜੰਗੀ ਹਵਾਈ ਜਹਾਜ਼, ਜੰਗੀ ਜਹਾਜ਼ ਵਿਕਰਾਂਤ ਤੇ ਸਿਮੂਲੇਟਰ, ਤੋਪਾਂ ਤੇ ਹੋਰ ਹਥਿਆਰ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ।
(ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


ਫ਼ੋਨ : 9356127771

ਅਕਾਲੀ ਲਹਿਰ-5

ਭਾਈ ਚਤਰ ਸਿੰਘ ਪਿੰਡ ਕੱਥੂਨੰਗਲ (ਅੰਮ੍ਰਿਤਸਰ)

(ਲੜੀ ਜੋੜਨ ਲਈ 24 ਮਾਰਚ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਭਾਈ ਚਤਰ ਸਿੰਘ ਦਾ ਜਨਮ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਥੂਨੰਗਲ ਵਿਚ 1865 ਦੇ ਨੇੜ ਸ: ਮੇਵਾ ਸਿੰਘ ਆਹਲੂਵਾਲੀਆ ਦੇ ਘਰ ਹੋਇਆ। ਉਸ ਨੇ 1885 ਵਿਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਅਤੇ ਉੱਤਰ ਪੱਛਮੀ ਰੇਲਵੇ ਵਿਚ ਗਾਰਡ ਭਰਤੀ ਹੋ ਗਿਆ। ਪੈਨਸ਼ਨ ਯੋਗ ਵੀਹ ਕੁ ਸਾਲ ਦੀ ਨੌਕਰੀ ਹੋਣ ਉਪਰੰਤ ਉਸ ਨੇ ਨੌਕਰੀ ਛੱਡ ਦਿੱਤੀ ਅਤੇ 1905 ਵਿਚ ਬਰਮਾ ਚਲਾ ਗਿਆ। ਬਰਮਾ ਵਿਚ ਕੁਝ ਸਮਾਂ ਠੇਕੇਦਾਰੀ ਕਰਨ ਪਿੱਛੋਂ ਉਹ ਸਿਆਮ ਜਾ ਕੇ ਬੋਰਨੀਓ ਕੰਪਨੀ ਵਿਚ ਏਜੰਟ ਬਣ ਗਿਆ। ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਮੁਸਾਫ਼ਿਰ ਚਿੰਗਮਈ ਦੇ ਗੁਰਦੁਆਰੇ ਵਿਚ ਠਹਿਰਿਆ ਕਰਦੇ ਸਨ। ਜਦ ਅਮਰੀਕਾ ਵਿਚ 1913 ਵਿਚ ਗ਼ਦਰ ਪਾਰਟੀ ਦਾ ਗਠਨ ਹੋਇਆ ਤਾਂ ਪਾਰਟੀ ਵਲੋਂ ਪ੍ਰਕਾਸ਼ਿਤ ਅਖ਼ਬਾਰ ਗ਼ਦਰ ਵੀ ਆਉਣ ਲੱਗਾ। ਅਖ਼ਬਾਰ ਦੇ ਅਸਰ ਹੇਠ ਸਿਆਮ ਵਿਚਲੇ ਹਿੰਦੁਸਤਾਨੀਆਂ ਵਿਚ ਵੀ ਦੇਸ਼ ਪਿਆਰ ਦੀ ਭਾਵਨਾ ਉਪਜਣ ਲੱਗੀ ਅਤੇ ਉਨ੍ਹਾਂ ਮੀਟਿੰਗਾਂ ਕਰਨੀਆਂ ਸ਼ੁਰੂ ਕੀਤੀਆਂ। ਸਿਆਮ ਵਸਦੇ ਦੇਸ਼ਭਗਤਾਂ ਅਤੇ ਗ਼ਦਰ ਪਾਰਟੀ ਦਰਮਿਆਨ ਖਤ ਪੱਤਰ ਕਰਨ ਦਾ ਕੰਮ ਭਾਈ ਚਤਰ ਸਿੰਘ ਦੇ ਜ਼ਿੰਮੇ ਸੀ। ਜਦ ਸਿਆਮੀ ਅਧਿਕਾਰੀਆਂ ਨੂੰ ਸੂਹ ਮਿਲੀ ਅਤੇ ਗ੍ਰਿਫ਼ਤਾਰੀਆਂ ਹੋਣ ਲੱਗੀਆਂ ਤਾਂ ਪੁਲਿਸ ਨੇ ਭਾਈ ਚਤਰ ਸਿੰਘ ਨੂੰ ਵੀ ਫੜ ਲਿਆ ਅਤੇ ਹਿੰਦੁਸਤਾਨ ਭੇਜਣ ਲਈ ਜਹਾਜ਼ ਚੜ੍ਹਾ ਦਿੱਤਾ। ਇਸ ਦੀ ਸੂਹ ਹਿੰਦੁਸਤਾਨ ਸਰਕਾਰ ਨੂੰ ਪਹਿਲਾਂ ਹੀ ਮਿਲ ਚੁੱਕੀ ਸੀ ਇਸ ਲਈ ਜੁਲਾਈ 1916 ਵਿਚ ਕਲਕੱਤੇ ਬੰਦਰਗਾਹ ਉੱਤੇ ਪੁੱਜਣ ਸਾਰ ਉਸ ਨੂੰ ਇੰਗਰੈੱਸ ਇਨਟੂ ਇੰਡੀਆ ਆਰਡੀਨੈਂਸ ਅਧੀਨ ਗ੍ਰਿਫ਼ਤਾਰ ਕਰ ਕੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਪੁਲਿਸ ਨੇ ਉਸ ਨੂੰ ਲਗਭਗ ਡੇਢ ਸਾਲ ਕੈਂਬਲਪੁਰ ਜੇਲ ਵਿਚ ਰੱਖਣ ਉਪਰੰਤ ਜੁਲਾਈ 1918 ਵਿਚ ਉਸ ਉੱਤੇ ਜੂਹਬੰਦੀ ਦੀ ਸ਼ਰਤ ਲਾ ਕੇ ਛੱਡਿਆ।
ਸਤੰਬਰ 1918 ਵਿਚ ਉਹ ਜੂਹਬੰਦੀ ਦੀ ਸ਼ਰਤ ਤੋਂ ਮੁਕਤ ਹੋਇਆ ਤਾਂ ਉਸ ਨੇ ਲਾਹੌਰ ਜਾ ਕੇ ਸ: ਸਰਦੂਲ ਸਿੰਘ ਕਵੀਸ਼ਰ ਨਾਲ ਕੰਮ ਕਰਨਾ ਸ਼ੂਰੂ ਕੀਤਾ। ਇੱਥੇ ਉਸ ਦਾ ਸੰਪਰਕ ਕਿਸ਼ਨ ਸਿੰਘ ਗੜਗੱਜ ਨਾਲ ਹੋਇਆ ਤਾਂ ਉਹ ਗਰਮ ਖਿਆਲੀ ਅਕਾਲੀ ਬਣ ਗਿਆ। ਪੁਲਿਸ ਨੇ ਉਸ ਨੂੰ ਪਹਿਲੇ ਅਕਾਲੀ ਸਾਜ਼ਿਸ਼ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤਾ ਪਰ ਸਬੂਤ ਨਾ ਮਿਲਣ ਕਾਰਨ ਉਸ ਦਾ ਨਾਂ ਦੋਸ਼ੀਆਂ ਦੀ ਸੂਚੀ ਵਿਚੋਂ ਕੱਢ ਦਿੱਤਾ ਗਿਆ। ਤੁਰੰਤ ਪਿੱਛੋਂ ਉਸ ਨੂੰ ਇਕ ਬਗਾਵਤੀ ਕਿਤਾਬਚਾ ਛਾਪਣ ਦੇ ਦੋਸ਼ ਵਿਚ 6 ਮਹੀਨੇ ਕੈਦ ਬਾਮੁਸ਼ੱਕਤ ਸਜ਼ਾ ਹੋਈ। ਕੈਦ ਭੁਗਤ ਕੇ ਬਾਹਰ ਆਉਣ ਪਿੱਛੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਨੂੰ ਗੁਰਦੁਆਰਾ ਮੈਨੇਜਰ ਵਜੋਂ ਭਰਤੀ ਕਰ ਲਿਆ। ਉਸ ਦੀ ਪਹਿਲੀ ਨਿਯੁਕਤੀ ਪਿੰਡ ਰਮਦਾਸ ਸਥਿਤ ਗੁਰਦੁਆਰਾ ਬਾਬਾ ਬੁੱਢਾ ਜੀ ਦੇ ਸਹਾਇਕ ਮੈਨੇਜਰ ਵਜੋਂ ਹੋਈ ਅਤੇ ਫਿਰ ਉਸ ਨੂੰ ਖਡੂਰ ਸਾਹਿਬ ਬਦਲਿਆ ਗਿਆ। ਪੁਲਿਸ ਰਿਪੋਰਟ ਵਿਚ ਉਸ ਨੂੰ ''ਸਭ ਤੋਂ ਭੈੜੀ ਕਿਸਮ ਦਾ ਅਕਾਲੀ'' ਦਰਜ ਕੀਤਾ ਹੋਇਆ ਹੈ। ਇਕ ਅਕਾਲੀ ਵਜੋਂ ਉਸ ਦੀਆਂ ਅਕਾਲੀ ਗਤੀਵਿਧੀਆਂ ਦਾ ਰਿਕਾਰਡ ਗ਼ਦਰੀ-ਅਕਾਲੀਆਂ ਦੀ ਪੈੜ ਨੱਪਣ ਲਈ ਲਾਈ ਫਾਈਲ ਨੰਬਰ 9220 ਐੱਸ.ਬੀ. ਵਿਚ ਤਾਂ ਹੈ ਹੀ, ਇਸ ਤੋਂ ਬਿਨਾਂ ਸੀ.ਆਈ.ਡੀ ਪੁਲਿਸ ਦੀ ਫਾਈਲ ਨੰ: 2207 ਇਕੱਲੇ ਉਸ ਦੀਆਂ ਸਰਗਰਮੀਆਂ ਦਾ ਵੇਰਵਾ ਦਰਜ ਕਰਨ ਵਾਸਤੇ ਲਾਈ ਗਈ ਸੀ। ਭਾਵੇਂ ਉਸ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲਦੀ, ਪਰ ਉਪਰੋਕਤ ਦਸਤਾਵੇਜ਼ ਇਸ ਗੱਲ ਦਾ ਸਬੂਤ ਹਨ ਕਿ ਉਹ ਸਰਗਰਮ ਅਕਾਲੀ ਵਰਕਰ ਸੀ। (ਬਾਕੀ ਅਗਲੇ ਸੋਮਵਾਰ ਦੇ ਅੰਕ 'ਚ)


-3154, ਸੈਕਟਰ 71, ਮੁਹਾਲੀ-160071. ਮੋਬਾਈਲ : 094170-49417.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX