ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  5 minutes ago
ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ 'ਚ ਗੋਲੀ ਚੱਲੀ - ਅਕਾਲੀ ਆਗੂ ਦੀ ਮੌਤ
. . .  1 day ago
ਬਟਾਲਾ, 24 ਮਈ (ਕਾਹਲੋਂ)-ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਕੁਲੀਆਂ ਸੈਦ ਮੁਬਾਰਕ ਵਿਖੇ ਹੋਈ ਲੜਾਈ 'ਚ ਗੋਲੀ ਚੱਲਣ ਦੀ ਖ਼ਬਰ ਹੈ, ਜਿਸ ਨਾਲ ਸਰਪੰਚੀ ਦੀ ਚੋਣ ਲੜਨ ਵਾਲੇ ਅਕਾਲੀ ਆਗੂ ਮਨਜੋਤ ਸਿੰਘ ਦੀ ਹਸਪਤਾਲ ਵਿਚ ਗੋਲੀ ਲੱਗਣ ਕਰ ਕੇ...
ਚੰਡੀਗੜ੍ਹ 'ਚ ਕੋਰੋਨਾ ਕਾਰਨ 3 ਦਿਨਾਂ ਬੱਚੇ ਦੀ ਮੌਤ
. . .  1 day ago
ਚੰਡੀਗੜ੍ਹ, 24 ਮਈ (ਮਨਜੋਤ) - ਚੰਡੀਗੜ੍ਹ ਦੇ ਡੱਡੂਮਾਜਰਾ 'ਚ 3 ਦਿਨਾਂ ਦੇ ਨਵਜੰਮੇ ਬੱਚੇ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ 'ਚ ਇਹ ਚੌਥੀ...
ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ, ਇਕ ਦੇ ਫੱਟੜ ਹੋਣ ਦੀ ਖ਼ਬਰ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਦੇ ਮੁਗਲ ਮਾਜਰਾ ਵਿਖੇ ਇਕ ਪਟਾਕਾ ਫੈਕਟਰੀ ਵਿਚ ਦੇਰ ਸ਼ਾਮ ਨੂੰ ਅਚਾਨਕ ਇਕ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਵਿਚ ਇਕ ਵਿਅਕਤੀ ਦੇ ਗੰਭੀਰ ਫੱਟੜ ਹੋਣ ਦੀ ਖ਼ਬਰ ਹੈ ਤੇ ਉਸ ਨੂੰ ਤੁਰੰਤ ਕਲਪਨਾ ਚਾਵਲਾ ਮੈਡੀਕਲ ਕਾਲਜ ਵਿਖੇ ਭੇਜ ਦਿਤਾ ਗਿਆ ਹੈ। ਮੌਕੇ ਤੇ ਫਾਇਰ...
ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ 'ਤੇ ਆਯੋਜਿਤ ਹੋਵੇਗਾ ਡਿਜੀਟਲ ਧਾਰਮਿਕ ਸਮਾਗਮ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਮੱੁਖ ਰੱਖਦੇ ਹੋਏ ਪੰਚਮ ਪਾਤਸ਼ਾਹ ਅਤੇ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸ਼ਰਧਾ ਨਾਲ ਮਨਾਉਣ ਲਈ ਸੀ.ਐਮ.ਸਿਟੀ ਵਿਖੇ ਡਿਜੀਟਲ...
ਕਾਰ-ਮੋਟਰਸਾਈਕਲ ਦੀ ਟੱਕਰ 'ਚ ਦੋਨੋ ਵਾਹਨਾਂ ਦੇ ਚਾਲਕਾਂ ਦੀ ਮੌਤ
. . .  1 day ago
ਖਮਾਣੋਂ, 24 (ਮਨਮੋਹਣ ਸਿੰਘ ਕਲੇਰ\) - ਬਸੀ ਪਠਾਣਾਂ ਦੇ ਪਿੰਡ ਖਾਲਸਪੁਰ ਵਿਖੇ ਨਹਿਰ ਦੇ ਪੁਲ ਨੇੜੇ ਹੋਈ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਕਾਰ ਚਾਲਕ ਰਮਨਦੀਪ ਸਿੰਘ ਵਾਸੀ ਖਮਾਣੋਂ ਅਤੇ ਮੋਟਰਸਾਈਕਲ ਚਾਲਕ ਅਮਰਜੀਤ ਸਿੰਘ ਦੀ ਮੌਤ ਹੋ ਗਈ, ਜਦਕਿ ਅਮਰਜੀਤ ਸਿੰਘ ਦੀ ਪਤਨੀ ਜੋ ਉਸਦੇ...
ਟਰੱਕ-ਮੋਟਰਸਾਈਕਲ ਟੱਕਰ ਵਿਚ ਇੱਕ ਨੌਜਵਾਨ ਦੀ ਮੌਤ, ਇੱਕ ਫੱਟੜ
. . .  1 day ago
ਜੰਡਿਆਲਾ ਮੰਜਕੀ, 24ਮਈ (ਸੁਰਜੀਤ ਸਿੰਘ ਜੰਡਿਆਲਾ)- ਅੱਜ ਜੰਡਿਆਲਾ-ਜਲੰਧਰ ਰੋਡ 'ਤੇ ਕੰਗਣੀਵਾਲ ਨੇੜੇ ਵਾਪਰੀ ਸੜਕ ਦੁਰਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਫੱਟੜ ਨੌਜਵਾਨ ਵਿੱਕੀ ਪੁੱਤਰ ਬਿੱਟੂ ਵਾਸੀ ਭੋਡੇ ਸਪਰਾਏ ਨੇ ਦੱਸਿਆ ਕਿ ਉਹ...
ਮਾਨਸਾ 'ਚ ਸਪੋਰਟਕਿੰਗ ਦੇ ਸ਼ੋਅ-ਰੂਮ ਨੂੰ ਲੱਗੀ ਅੱਗ, ਬੁਝਾਉਣ ਦੇ ਯਤਨ ਜਾਰੀ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ) - ਸਥਾਨਕ ਸ਼ਹਿਰ 'ਚ ਸ਼ਾਮ ਸਮੇਂ ਸਪੋਰਟਕਿੰਗ ਦੇ ਸ਼ੋਅ-ਰੂਮ 'ਚ ਅੱਗ ਲੱਗਣ ਦੀ ਖ਼ਬਰ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਹਨ। ਮੌਕੇ 'ਤੇ ਪੁਲਿਸ ਤੋਂ ਇਲਾਵਾ ਵੱਡੀ ਗਿਣਤੀ 'ਚ ਦੁਕਾਨਦਾਰ ਪਹੁੰਚ ਗਏ ਹਨ। ਅੱਗ ਲੱਗਣ ਦੇ ਕਾਰਨਾਂ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ
. . .  1 day ago
ਅੰਮ੍ਰਿਤਸਰ, 24 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ ਇੱਕ ਦੀ ਪੁਸ਼ਟੀ ਬੀਤੀ ਦੇਰ ਰਾਤ ਤੇ 4 ਦੀ ਪੁਸ਼ਟੀ ਅੱਜ ਹੋਈ ਹੈ, ਜਿਸ ਨਾਲ ਜ਼ਿਲ੍ਹੇ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 327 ਹੋ ਗਈ ਹੈ। ਇਨ੍ਹਾਂ 'ਚੋਂ 301 ਡਿਸਚਾਰਜ ਹੋ ਚੁੱਕੇ ਹਨ। ਹੁਣ ਤੱਕ...
2 ਮਹੀਨਿਆਂ ਬਾਅਦ ਕੱਲ੍ਹ ਰਾਜਾਸਾਂਸੀ ਤੋਂ ਘਰੇਲੂ ਹਵਾਈ ਉਡਾਣਾਂ ਮੁੜ ਹੋਣਗੀਆਂ ਸ਼ੁਰੂ
. . .  1 day ago
ਰਾਜਾਸਾਂਸੀ, 24 ਮਈ (ਹੇਰ) - ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਦੇਸ਼ ਅੰਦਰ ਕੀਤੀ ਤਾਲਾਬੰਦੀ ਦੌਰਾਨ ਸਰਕਾਰ ਵੱਲੋਂ ਹਵਾਈ ਉਡਾਣਾਂ ਠੱਪ ਕਰਨ ਤੋਂ ਬਾਅਦ ਤਕਰੀਬਨ ਦੋ ਮਹੀਨਿਆਂ ਬਾਅਦ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੱਲ੍ਹ 25 ਮਈ ਤੋਂ ਦੇਸ਼ ਭਰ ਵਿੱਚ ਘਰੇਲੂ ਉਡਾਣਾਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ, ਜਿਸ...
ਫ਼ਿਰੋਜ਼ਪੁਰ 'ਚ ਕੋਰੋਨਾ ਨੇ ਫਿਰ ਦਿੱਤੀ ਦਸਤਕ
. . .  1 day ago
ਫ਼ਿਰੋਜ਼ਪੁਰ, 24 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ) - ਕਰੀਬ ਇੱਕ ਹਫ਼ਤੇ ਦੀ ਸੁੱਖ ਸ਼ਾਂਤੀ ਤੋਂ ਬਾਅਦ ਫ਼ਿਰੋਜ਼ਪੁਰ ਵਿਚ ਫਿਰ ਤੋਂ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਫ਼ਿਰੋਜ਼ਪੁਰ ਦੇ ਮਮਦੋਟ ਬਲਾਕ ਦੇ ਪਿੰਡ ਮਾਛੀਵਾੜਾ ਦੇ ਇੱਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਫ਼ਿਰੋਜ਼ਪੁਰ ਫਿਰ ਤੋਂ ਕੋਰੋਨਾ ਮੁਕਤ ਜ਼ਿਲਿਆਂ ਦੀ ਸੂਚੀ...
ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਹੋਰ ਡੇਂਗੂ ਟੈਸਟਿੰਗ ਲੈਬ ਦੀ ਸਥਾਪਨਾ ਨੂੰ ਪ੍ਰਵਾਨਗੀ
. . .  1 day ago
ਅੰਮ੍ਰਿਤਸਰ, 24 ਮਈ (ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ ) - ਭਾਰਤ ਸਰਕਾਰ ਨੇ ਅੰਮ੍ਰਿਤਸਰ ਦੇ ਐੱਸ ਡੀ ਐੱਚ ਅਜਨਾਲਾ ਵਿਖੇ ਡੇਂਗੂ ਟੈਸਟਿੰਗ ਲੈਬਾਰਟਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਕਿਉਂਕਿ ਅਜਨਾਲਾ ਵਿਚ ਸਾਲ 2019 'ਚ ਡੇਂਗੂ ਦੇ ਮਾਮਲਿਆਂ ਵਿਚ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਸਰਕਾਰ...
ਮਾਨਸਾ ਜ਼ਿਲ੍ਹਾ ਵੀ ਹੋਇਆ ਕੋਰੋਨਾ ਮੁਕਤ
. . .  1 day ago
ਮਾਨਸਾ, 24 ਮਈ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਵਾਸੀਆਂ ਲਈ ਇਹ ਖੁਸ਼ੀ ਵਾਲੀ ਖ਼ਬਰ ਹੈ ਕਿ ਮਾਨਸਾ ਵੀ ਕੋਰੋਨਾ ਮੁਕਤ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਪਿੰਡ ਬੱਛੋਆਣਾ ਨਾਲ ਸਬੰਧਿਤ ਪਤੀ-ਪਤਨੀ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਉਨਾਂ ਨੂੰ ਵੀ ਛੁੱਟੀ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ...
ਭਾਈਚਾਰਕ ਸਾਂਝ ਦਾ ਦਿੱਤਾ ਸੰਦੇਸ਼, ਗੁਰੂ ਘਰ ਵਿੱਚ ਖੁਲ੍ਹਵਾਏ ਰੋਜ਼ੇ
. . .  1 day ago
ਸੰਦੌੜ, 24 ਮਈ ( ਜਸਵੀਰ ਸਿੰਘ ਜੱਸੀ ) - ਨੇੜਲੇ ਪਿੰਡ ਕੁਠਾਲਾ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਸ਼ਹੀਦੀ ਵਿਖੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪਿੰਡ ਕੁਠਾਲਾ ਵਿਖੇ ਰਹਿੰਦੇ ਮੁਸਲਮਾਨ ਵੀਰਾਂ ਦੇ ਗੁਰੂ ਘਰ ਵਿਖੇ ਸਿੱਖ ਵੀਰਾਂ ਵੱਲੋਂ ਰੋਜ਼ੇ ਖੁਲਵਾਏ ਗਏ ।ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਰੰਧਾਵਾ ਤੇ ਖ਼ਜ਼ਾਨਚੀ ਗੋਬਿੰਦ ਸਿੰਘ ਫ਼ੌਜੀ ਨੇ ਦੱਸਿਆ...
ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਵੱਡਾ ਧਮਾਕਾ, ਅੱਜ ਮਿਲੇ 5 ਕੋਰੋਨਾ ਪਾਜ਼ੀਟਿਵ ਮਾਮਲੇ
. . .  1 day ago
ਕਰਨਾਲ, 24 ਮਈ ( ਗੁਰਮੀਤ ਸਿੰਘ ਸੱਗੂ ) – ਸੀ.ਐਮ.ਸਿਟੀ ਵਿਖੇ ਕੋਰੋਨਾ ਦਾ ਅੱਜ ਵਡਾ ਧਮਾਕਾ ਹੋਇਆ ਹੈ। ਸੀ.ਐਮ.ਸਿਟੀ ਵਿਖੇ ਅੱਜ ਕੋਰੋਨਾ ਦੇ 5 ਨਵੇ ਮਾਮਲੇ ਸਾਹਮਣੇ ਆਏ ਹਨ। ਅੱਜ ਕੋਰੋਨਾ ਪਾਜ਼ੀਟਿਵ ਆਏ ਮਾਮਲਿਆਂ ਵਿਚ 4 ਮਾਮਲੇ ਉਸ ਪਰਿਵਾਰ ਦੇ ਸ਼ਾਮਿਲ ਹਨ, ਜਿਸ ਪਰਿਵਾਰ ਦੇ ਤਿਨ ਮੈਂਬਰ ਬੀਤੇ ਕੱਲ੍ਹ ਪਾਜ਼ੀਟਿਵ ਆਏ ਸਨ...
ਹੁਸ਼ਿਆਰਪੁਰ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 107
. . .  1 day ago
ਹੁਸ਼ਿਆਰਪੁਰ, 24 ਮਈ (ਬਲਜਿੰਦਰਪਾਲ ਸਿੰਘ) - ਕੋਵਿਡ-19 ਦੇ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਵਿਅਕਤੀਆਂ ਦੇ ਲਏ ਗਏ ਸੈਂਪਲਾਂ 'ਚੋ ਅੱਜ 60 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ 'ਤੇ 4 ਨਵੇਂ ਪਾਜ਼ੀਟਿਵ ਕੇਸ ਮਿਲਣ ਨਾਲ ਜ਼ਿਲ੍ਹੇ 'ਚ ਕੁੱਲ ਪਾਜ਼ੀਟਿਵ ਕੇਸਾਂ ਦੀ ਗਿਣਤੀ 107 ਹੋ ਗਈ ਹੈ। ਇਸ ਸੰਬੰਧੀ ਜਾਣਕਾਰੀ...
ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਮਿਲੇ ਤਿੰਨ ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਮੁਕੇਰੀਆਂ, 24 ਮਈ (ਸਰਵਜੀਤ ਸਿੰਘ) - ਉਪ ਮੰਡਲ ਮੁਕੇਰੀਆਂ ਦੇ ਪਿੰਡ ਪਰੀਕਾ ਤੋਂ ਇਕੋ ਪਰਿਵਾਰ ਦੇ ਤਿੰਨ ਮੈਂਬਰ ਜੋ ਕਿ ਅਟਲਗੜ੍ਹ ਇਕਾਂਤਵਾਸ ਕੇਂਦਰ ਵਿਚ ਦਾਖਲ ਸਨ, ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆ ਗਈ ਹੈ। ਸਿਹਤ ਵਿਭਾਗ...
ਗਾਇਕ ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਵਲੋਂ ਅਗਾਊਂ ਜ਼ਮਾਨਤ ਲਈ ਕੀਤੀ ਅਪੀਲ
. . .  1 day ago
ਸੰਗਰੂਰ, 24 ਮਈ (ਧੀਰਜ ਪਸ਼ੌਰੀਆ) - ਚਰਚਿਤ ਤੇ ਵਿਵਾਦਿਤ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ...
ਸਿੱਖਿਆ ਵਿਭਾਗ ਕਰ ਰਿਹਾ ਹੈ ਫਰੰਟ ਲਾਈਨ 'ਤੇ ਕੰਮ ਪ੍ਰਵਾਸੀ ਮਜ਼ਦੂਰਾਂ ਪਿਤਰੀ ਸੂਬਿਆਂ ਵਿਚ ਭੇਜਣ ਲਈ ਨਿਭਾ ਰਿਹਾ ਹੈ ਅਹਿਮ ਭੂਮਿਕਾ
. . .  1 day ago
ਪਠਾਨਕੋਟ, 24 ਮਈ (ਸੰਧੂ) ਕੋਵਿਡ-19 ਦੇ ਖਿਲਾਫ ਚੱਲ ਰਹੇ ਯੁੱਧ ਵਿਚ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਫਰੰਟ ਲਾਈਨ 'ਤੇ ਆ ਕੇ ਕੰਮ ਕਰ ਰਿਹਾ ਹੈ ਚਾਹੇ ਗੱਲ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਹੋਵੇ, ਚਾਹੇ ਦੂਜੇ ਸੂਬਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਨਾਕਿਆਂ ਦੀ ਡਿਊਟੀ ਦੀ...
ਧਾਗਾ ਮਿਲ ਨੂੰ ਲੱਗੀ ਅੱਗ 'ਚ ਲੱਖਾਂ ਦਾ ਨੁਕਸਾਨ
. . .  1 day ago
ਲੁਧਿਆਣਾ, 24 ਮਈ (ਅਮਰੀਕ ਸਿੰਘ ਬਤਰਾ) - ਸਥਾਨਕ ਚੀਮਾ ਚੌਂਕ ਨਜ਼ਦੀਕ ਆਰ.ਕੇ ਰੋਡ 'ਤੇ ਇੱਕ ਧਾਗਾ ਮਿਲ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ। ਅੱਗ ਲੱਗਣ ਸਮੇਂ ਧਾਗਾ ਮਿਲ ਬੰਦ ਸੀ, ਪਰੰਤੂ ਮਾਲਕ ਅੰਦਰ ਮੌਜੂਦ ਸਨ, ਜਿਨ੍ਹਾਂ ਨੂੰ ਸਮੇਂ ਸਿਰ ਅੱਗ ਲੱਗਣ ਦਾ ਪਤਾ ਲੱਗਣ...
ਧੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਕਤਲ
. . .  1 day ago
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)- ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਮਾਧੋਪੁਰੀ 'ਚ ਧੀ...
ਆਦਮਪੁਰ ਤੋਂ ਦਿੱਲੀ-ਜੈਪੁਰ ਜਾਣ ਵਾਲੀਆਂ ਉਡਾਣਾਂ 31 ਮਈ ਤੱਕ ਰੱਦ
. . .  1 day ago
ਆਦਮਪੁਰ, 24 ਮਈ (ਰਮਨ ਦਵੇਸਰ)- ਕੋਰੋਨਾ ਵਾਇਰਸ ਦੇ ਚਲਦਿਆਂ ਆਦਮਪੁਰ ਤੋਂ ਦਿੱਲੀ ਅਤੇ...
'ਆਪ' ਆਗੂਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ
. . .  1 day ago
ਪਟਿਆਲਾ, 24 ਮਈ (ਗੁਰਪ੍ਰੀਤ ਸਿੰਘ ਚੱਠਾ)- ਆਮ ਆਦਮੀ ਪਾਰਟੀ ਦੇ ਆਗੂਆਂ ਨੇ ਅੱਜ ਪਟਿਆਲਾ ਵਿਖੇ ਸਿੱਖਿਆ...
ਸ੍ਰੀ ਦਰਬਾਰ ਸਾਹਿਬ ਨੂੰ 520 ਕੁਇੰਟਲ ਕਣਕ ਭੇਟ
. . .  1 day ago
ਸ੍ਰੀ ਮੁਕਤਸਰ ਸਾਹਿਬ, 24 ਮਈ (ਰਣਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ...
ਪਠਾਨਕੋਟ 'ਚ ਕੋਰੋਨਾ ਦੇ ਛੇ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  1 day ago
ਪਠਾਨਕੋਟ, 24 ਮਈ (ਸੰਧੂ)- ਪਠਾਨਕੋਟ 'ਚ ਕੋਰੋਨਾ ਨਾਲ ਸੰਬੰਧਿਤ ਛੇ ਹੋਰ ਮਰੀਜ਼ਾਂ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਡਰੋ ਨਾ, ਕੁਝ ਸਿੱਖੋ ਵੀ

ਕੋਰੋਨਾ ਵਾਇਰਸ ਕਾਰਨ ਫੈਲੀ ਮਾਹਾਂਮਾਰੀ ਦਾ ਡਰ ਪੂਰੀ ਦੁਨੀਆ ਵਿਚ ਫੈਲਿਆ ਹੋਇਆ ਹੈ। ਇਸ ਗੱਲ ਵਿਚ ਕੋਈ ਦੋ ਰਾਏ ਨਹੀਂ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਅਸੀਂ ਇਸ ਬਿਮਾਰੀ 'ਤੇ ਕਾਬੂ ਪਾ ਹੀ ਲਵਾਂਗੇ। ਪਰ ਇਸ ਬਿਮਾਰੀ ਨੇ ਜਿਥੇ ਇਨਸਾਨੀ ਨਸਲਾਂ ਦਾ ਘਾਣ ਕੀਤਾ ਹੈ, ਉੱਥੇ ਹੀ ਕੁਝ ਸਬਕ ਵੀ ਸਿਖਾਏ ਹਨ ਜੋ ਕਿ ਤਾ-ਉਮਰ ਸਾਨੂੰ ਯਾਦ ਰੱਖਣੇ ਚਾਹੀਦੇ ਹਨ, ਜਿਵੇਂ ਕਿ :
ਪਰਿਵਾਰ ਨੂੰ ਪਹਿਲ 'ਤੇ ਰੱਖੋ : ਅੱਜ ਦੇ ਤਕਨੀਕੀ ਯੁੱਗ ਵਿਚ ਇਹ ਆਮ ਜਿਹੀ ਗੱਲ ਹੋ ਗਈ ਹੈ ਕਿ ਬਹੁਤੇ ਲੋਕ ਛੋਟੇ ਪਰਿਵਾਰਾਂ ਵਿਚ ਰਹਿਣਾ ਪਸੰਦ ਕਰਦੇ ਹਨ। ਇਨ੍ਹਾਂ ਛੋਟੇ ਪਰਿਵਾਰਾਂ ਵਿਚ ਵੀ ਬੱਚੇ ਵੱਡੀਆਂ ਪੜ੍ਹਾਈਆਂ ਜਾਂ ਨੌਕਰੀਆਂ ਕਰਨ ਲਈ ਬਹੁਤਾ ਸਮਾਂ ਘਰੋਂ ਬਾਹਰ ਹੀ ਰਹਿੰਦੇ ਹਨ। ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਚਾਹੇ ਜਿੰਨਾ ਮਰਜ਼ੀ ਪੈਸਾ ਕਮਾ ਲਓ, ਜਿੰਨੇ ਮਰਜ਼ੀ ਯਾਰ-ਦੋਸਤ ਬਣਾ ਲਓ ਪਰ ਜ਼ਿੰਦਗੀ ਦੇ ਵੱਡੇ ਤੋਂ ਵੱਡੇ ਦੁੱਖਾਂ-ਤਕਲੀਫ਼ਾਂ ਵਿਚ ਸਾਡਾ ਪਰਿਵਾਰ ਹੀ ਸਾਡੇ ਨਾਲ ਖੜ੍ਹਦਾ ਹੈ। ਸੋ, ਇਹ ਤਾਲਾਬੰਦੀ ਖ਼ਤਮ ਹੋ ਜਾਣ ਤੋਂ ਬਾਅਦ ਵੀ ਅਪਣੇ ਪਰਿਵਾਰ ਨੂੰ ਸਮਾਂ ਦੇਣਾ ਨਾ ਭੁੱਲਿਓ ਕਿਉਂਕਿ ਸਾਡਾ ਪਰਿਵਾਰ ਹੀ ਸਾਡਾ ਸੱਚਾ ਸਾਥੀ ਹੈ।
ਭਵਿੱਖ ਲਈ ਬੱਚਤ ਜ਼ਰੂਰ ਕਰੋ : ਦੇਖਣ ਵਿਚ ਆਇਆ ਹੈ ਕਿ ਸਾਡੀ ਅਜੋਕੀ ਪੀੜ੍ਹੀ ਭਵਿੱਖ ਲਈ ਬੱਚਤ ਕਰਨ ਵਿਚ ਯਕੀਨ ਨਹੀਂ ਰੱਖਦੀ। ਆਮ ਕਿਹਾ ਜਾਂਦਾ ਹੈ, 'ਕਮਾਓ ਅਤੇ ਉਡਾਓ' ਕੱਲ੍ਹ ਕਿਸ ਨੇ ਦੇਖਿਆ ਹੈ। ਪਰ ਕੋਰੋਨਾ ਕਾਰਨ ਫੈਲੀ ਮਾਹਾਂਮਾਰੀ ਨੇ ਸਾਡੀ ਪੀੜ੍ਹੀ ਨੂੰ ਸਿੱਖਿਆ ਦਿੱਤੀ ਹੈ ਕਿ ਕਈ ਵਾਰ ਇਹੋ ਜਿਹੇ ਹਾਲਾਤ ਵੀ ਬਣ ਜਾਂਦੇ ਹਨ ਕਿ ਨਾ ਕੰਮ 'ਤੇ ਜਾ ਹੁੰਦਾ ਹੈ ਅਤੇ ਨਾ ਹੀ ਕੋਈ ਕਮਾਈ ਹੁੰਦੀ ਹੈ। ਪਰ ਢਿੱਡ ਰੋਟੀ ਫਿਰ ਵੀ ਮੰਗਦਾ ਹੈ। ਸੋ, ਚੰਗੇ-ਮਾੜੇ ਸਮੇਂ ਲਈ ਬੱਚਤ ਕਰਨ ਦੀ ਆਦਤ ਜ਼ਰੂਰ ਪਾਓ।
ਜ਼ਿੰਦਗੀ ਦਾ ਅਨੰਦ ਮਾਣੋ : ਤਕਨਾਲੋਜੀ ਵਿਕਸਿਤ ਹੋਣ ਦੇ ਨਾਲ ਇਨਸਾਨ ਏਨਾ ਕੁਝ ਗਿਆ ਹੈ ਕਿ ਆਪਣਾ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਦਾ ਜੀਵਨ ਕੰਮਾਂ-ਕਾਰਾਂ, ਵੱਧ ਤੋਂ ਵੱਧ ਪੈਸਾ ਕਮਾਉਣ ਅਤੇ ਭਵਿੱਖ ਦੀ ਚਿੰਤਾ ਵਿਚ ਹੀ ਗੁਆ ਦਿੰਦਾ ਹੈ। ਮੁੱਕਦੀ ਗੱਲ ਇਹ ਕਿ ਅਸੀਂ ਭਵਿੱਖ ਦੀ ਚਿੰਤਾ ਵਿਚ ਆਪਣਾ ਅੱਜ ਜੀਣਾ ਹੀ ਭੁੱਲ ਗਏ ਹਾਂ। ਅੱਜ ਵਿਚ ਜੀਣ ਦਾ ਭਾਵ ਇਹ ਨਹੀਂ ਹੈ ਕਿ ਮਿਹਨਤ ਜਾਂ ਬੱਚਤ ਕਰਨੀ ਛੱਡ ਦਿਓ। ਇਸ ਦਾ ਭਾਵ ਇਹ ਹੈ ਕਿ ਬੇਕਾਰ ਵਿਚ ਕੱਲ੍ਹ ਦੀ ਚਿੰਤਾ ਵਿਚ ਅਪਣਾ 'ਅੱਜ' ਨਾ ਖ਼ਰਾਬ ਕਰੋ।
ਦਾਨ ਸੋਚ-ਸਮਝ ਕੇ ਦਿਓ : ਕਿਸੇ ਨੇਕ ਕੰਮ ਲਈ ਦਾਨ ਦੇਣ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ ਹੋ ਸਕਦਾ। ਅਨੇਕਾਂ ਲੋਕ ਆਪੋ- ਆਪਣੀ ਸ਼ਰਧਾ ਮੁਤਾਬਿਕ ਸਮੇਂ-ਸਮੇਂ 'ਤੇ ਦਾਨ ਕਰਦੇ ਰਹਿੰਦੇ ਹਨ। ਅਸੀਂ ਧਾਰਮਿਕ ਸਥਾਨਾਂ ਲਈ ਤਾਂ ਦਿਲ ਖੋਲ੍ਹ ਕੇ ਦਾਨ ਕਰਦੇ ਹਾਂ ਪਰ ਜੇਕਰ ਕਦੇ ਕਿਸੇ ਗ਼ਰੀਬ-ਗੁਰਬੇ ਦੀ ਮਦਦ ਕਰਨੀ ਪੈ ਜਾਵੇ ਤਾਂ ਕੰਨੀ ਕਤਰਾਉਂਦੇ ਹਾਂ। ਇਸ ਮਾਹਾਂਮਾਰੀ ਨੇ ਸਾਨੂੰ ਸਬਕ ਸਿਖਾਇਆ ਹੈ ਕਿ ਸਾਨੂੰ ਇਲਾਜ ਲਈ ਹਸਪਤਾਲਾਂ ਵਿਚ ਜਾਣਾ ਪੈਂਦਾ ਹੈ। ਕੋਰੋਨਾ ਦੇ ਡਰ ਕਾਰਨ ਜਦੋਂ ਅਸੀਂ ਸਾਰੇ ਆਪੋ-ਆਪਣੇ ਘਰਾਂ ਵਿਚ ਬੈਠੇ ਹਾਂ, ਡਾਕਟਰ ਅਤੇ ਹਸਪਤਾਲ ਅੱਜ ਵੀ ਸਾਡੀ ਸੇਵਾ ਵਿਚ ਹਾਜ਼ਰ ਹਨ। ਸੋ, ਜਦੋਂ ਇਹ ਮਾਹਾਂਮਾਰੀ ਖਤਮ ਹੋ ਜਾਵੇ ਤਾਂ ਧਾਰਮਿਕ ਸਥਾਨਾਂ ਦੇ ਨਾਲ-ਨਾਲ ਕੁਝ ਦਾਨ ਹਸਪਤਾਲਾਂ ਨੂੰ ਵੀ ਜ਼ਰੂਰ ਦਿਓ ਕਿਉਂਕਿ ਕਿਸੇ ਵੀ ਬਿਮਾਰੀ ਨਾਲ ਲੜਨ ਲਈ ਸਭ ਤੋਂ ਪਹਿਲਾਂ ਸਾਨੂੰ ਚੰਗੇ ਡਾਕਟਰ, ਆਧੁਨਿਕ ਮਸ਼ੀਨਾਂ ਨਾਲ ਲੈਸ ਹਸਪਤਾਲ, ਸਸਤੇ ਇਲਾਜ ਅਤੇ ਦਵਾਈਆਂ ਦੀ ਜ਼ਰੂਰਤ ਪੈਂਦੀ ਹੈ।
ਮਾਨਵਤਾ ਦਾ ਧਰਮ ਅਪਣਾਓ : ਢਿੱਡ ਦੀ ਅੱਗ ਤੋਂ ਕੋਈ ਵੀ ਧਰਮ ਵੱਡਾ ਨਹੀਂ ਹੁੰਦਾ। ਪਰਮਾਤਮਾ ਨੇ ਤਾਂ ਸਿਰਫ਼ ਇਨਸਾਨ ਬਣਾਏ ਸਨ। ਕਿਸੇ ਇਨਸਾਨੀ ਜਾਂ ਕੁਦਰਤੀ ਆਫ਼ਤ ਦਾ ਸਾਹਮਣਾ ਅਸੀਂ ਤਦ ਹੀ ਕਰ ਸਕਦੇ ਹਾਂ, ਜੇਕਰ ਅਸੀਂ ਮਿਲ ਕੇ ਮਾਨਵਤਾ ਦਾ ਧਰਮ ਅਪਣਾ ਲਈਏ ਅਤੇ ਇਨਸਾਨ ਦੇ ਬਣਾਏ ਧਰਮਾਂ ਦੀ ਵੰਡ ਨੂੰ ਪਿੱਛੇ ਛੱਡ ਕੇ, ਨਿਰਪੱਖ ਹੋ ਕੇ, ਸਰਬੱਤ ਦਾ ਭਲਾ ਮੰਗੀਏ।
ਸਾਦਗੀ ਅਸਲੀ ਗਹਿਣਾ : ਜਿਵੇਂ ਕਿ ਸਾਦੇ ਵਿਆਹ, ਸਾਦਾ ਖਾਣਾ, ਸਾਦੇ ਕੱਪੜੇ, ਸਾਦਾ ਰਹਿਣ-ਸਹਿਣ ਅਤੇ ਸਾਦੇ ਭੋਗ ਆਦਿ। ਕੋਰੋਨਾ ਕਰ ਕੇ ਅਸੀਂ ਮਜਬੂਰ ਹੋ ਗਏ ਹਾਂ 8-10 ਬੰਦੇ ਲਿਜਾ ਕੇ ਸਾਦਾ ਵਿਆਹ ਕਰਨ, ਸਾਦਾ ਭੋਗ ਪਾਉਣ ਅਤੇ ਸਾਦਾ ਜੀਵਨ ਬਿਤਾਉਣ ਲਈ। ਸੋ, ਆਓ ਇਸ ਮਜਬੂਰੀ ਵਿਚ ਮਿਲੇ ਸਬਕ ਨੂੰ ਇਕਜੁੱਟ ਹੋ ਕੇ ਮਰਜ਼ੀ ਨਾਲ ਅਪਣਾਈਏ ਅਤੇ ਦਿਖਾਵਾ ਮੁਕਤ ਸਮਾਜ ਵਸਾਈਏ।
ਕੁਦਰਤ ਨਾਲ ਖਿਲਵਾੜ ਨਾ ਕਰੋ : ਸਭ ਤੋਂ ਵੱਡੀ ਸਿੱਖਿਆ ਜੋ ਕੋਰੋਨਾ ਮਾਹਾਂਮਾਰੀ ਤੋਂ ਇਨਸਾਨ ਨੂੰ ਮਿਲੀ ਹੈ, ਉਹ ਇਹ ਹੈ ਕਿ ਕਦੇ ਵੀ ਕੁਦਰਤ ਨਾਲ ਖਿਲਵਾੜ ਨਾ ਕਰੋ। ਕੁਦਰਤ ਨੇ ਸਾਨੂੰ ਅਜਿਹੀਆਂ ਵਡਮੁੱਲੀਆਂ ਦਾਤਾਂ ਬਖਸ਼ੀਆਂ ਹਨ ਜਿਨ੍ਹਾਂ ਬਿਨਾਂ ਜੀਵਨ ਸੰਭਵ ਹੀ ਨਹੀਂ, ਜਿਵੇਂ ਕਿ ਪਾਣੀ, ਹਵਾ ਅਤੇ ਬਨਸਪਤੀ ਆਦਿ। ਅਨੇਕਾਂ ਜੀਵ-ਜੰਤੂ ਕੁਦਰਤ ਦੀਆਂ ਇਨ੍ਹਾਂ ਦਾਤਾਂ ਦਾ ਅਨੰਦ ਪਿਛਲੇ ਹਜ਼ਾਰਾਂ-ਲੱਖਾਂ ਸਾਲਾਂ ਤੋਂ ਮਾਣਦੇ ਆ ਰਹੇ ਹਨ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੋ ਵੀ ਸਾਨੂੰ ਕੁਦਰਤ ਨੇ ਦਿੱਤਾ ਹੈ ਉਸ ਦੀ ਹੀ ਕੋਈ ਕੀਮਤ ਨਹੀਂ ਹੈ।

-ਵਿਗਿਆਨੀ, ਪ੍ਰਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ, ਪੀ.ਏ.ਯੂ, ਲੁਧਿਆਣਾ।


ਖ਼ਬਰ ਸ਼ੇਅਰ ਕਰੋ

ਹਰੇ ਚਾਰੇ ਲਈ ਕਾਸ਼ਤ ਦੇ ਢੰਗ

ਪੰਜਾਬ ਵਿਚ ਪਸ਼ੂ ਪਾਲਣ ਦਾ ਧੰਦਾ ਸਹਾਇਕ ਧੰਦਿਆਂ ਵਿਚੋਂ ਸਭ ਤੋਂ ਪ੍ਰਮੁੱਖ ਹੈ। ਇਸ ਕਿੱਤੇ ਵਿਚ ਸਭ ਤੋਂ ਵੱਧ ਮਹੱਤਤਾ ਹਰੇ ਚਾਰੇ ਦੀ ਹੁੰਦੀ ਹੈ। ਹਰੇ ਚਾਰੇ ਦੁਧਾਰੂ ਪਸ਼ੂਆਂ ਲਈ ਦਾਣੇ ਦੇ ਮੁਕਾਬਲੇ ਸਸਤੇ ਸ੍ਰੋਤ ਉਪਲੱਬਧ ਕਰਵਾਉਂਦੇ ਹਨ। ਇਕ ਰਿਪੋਰਟ ਮੁਤਾਬਕ ਇਕ ਪਸ਼ੂ ਨੂੰ ਤਕਰੀਬਨ 40-50 ਕਿੱਲੋ ਹਰਾ ਚਾਰਾ ਪ੍ਰਤੀ ਦਿਨ ਚਾਹੀਦਾ ਹੈ ਜਦਕਿ ਪੰਜਾਬ ਵਿਚ ਇਸ ਦੀ ਉਪਲੱਬਧਤਾ 30-32 ਕਿੱਲੋ ਪ੍ਰਤੀ ਪਸ਼ੂ ਪ੍ਰਤੀ ਦਿਨ ਹੈ। ਇਸ ਲਈ ਹਰੇ ਚਾਰੇ ਦੀ ਮੰਗ ਨੂੰ ਪੂਰਾ ਕਰਨ ਲਈ ਇਸ ਦੀ ਪੈਦਾਵਾਰ ਵਧਾਉਣ ਦੀ ਜ਼ਰੂਰਤ ਹੈ। ਸਾਉਣੀ ਰੁੱਤ ਦੇ ਹਰੇ ਚਾਰੇ ਵਾਲੀਆਂ ਫ਼ਸਲਾਂ ਦਾ ਝਾੜ ਵਧਾਉਣ ਲਈ ਹੇਠ ਦੱਸੇ ਗਏ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਕਾਸ਼ਤ ਦੇ ਢੰਗ : ਮੱਕੀ: ਮੱਕੀ ਦੀ ਬਿਜਾਈ ਅੱਧ ਸਤੰਬਰ ਤੱਕ 30 ਕਿੱਲੋ ਬੀਜ ਪ੍ਰਤੀ ਏਕੜ ਵਰਤ ਕੇ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿਚ ਕਰਨੀ ਚਾਹੀਦੀ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪਾਉਣੀ ਬਹੁਤ ਲਾਹੇਵੰਦ ਹੈ। ਜੇਕਰ ਮੱਕੀ ਅਤੇ ਰਵਾਂਹ ਰਲਾ ਕੇ ਬੀਜਣੇ ਹੋਣ ਤਾਂ ਮੱਕੀ ਅਤੇ ਰਵਾਂਹ 88 ਦਾ ਬੀਜ ਕ੍ਰਮਵਾਰ 15-15 ਕਿੱਲੋ ਅਤੇ ਮੱਕੀ ਤੇ ਰਵਾਂਹ 367 ਦਾ ਬੀਜ ਕ੍ਰਮਵਾਰ 15 ਅਤੇ 6 ਕਿੱਲੋ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ। ਬਿਜਾਈ ਸਮੇਂ 55 ਕਿੱਲੋ ਯੂਰੀਆ ਅਤੇ 150 ਕਿੱਲੋ ਸਿੰਗਲ ਸੁਪਰ ਫ਼ਾਸਫ਼ੇਟ ਅਤੇ ਬਿਜਾਈ ਤੋਂ 3-4 ਹਫ਼ਤੇ ਬਾਅਦ 55 ਕਿੱਲੋ ਯੂਰੀਆ ਪਾਉਣੀ ਚਾਹੀਦੀ ਹੈ। ਗਰਮ ਰੁੱਤ ਵਿਚ ਫ਼ਸਲ ਨੂੰ 4-5 ਜਦਕਿ ਬਰਸਾਤ ਵਾਲੇ ਮੌਸਮ ਵਿਚ ਬਾਰਿਸ਼ ਨੂੰ ਧਿਆਨ ਵਿਚ ਰੱਖਦੇ ਹੋਏ ਪਾਣੀ ਲਾਉਣੇ ਚਾਹੀਦੇ ਹਨ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 10 ਦਿਨ ਦੇ ਵਿਚ 500-800 ਗ੍ਰਾਮ ਐਟਰਾਟਾਫ਼ 50 ਡਬਲਿਯੂ ਪੀ (ਐਟਰਾਜ਼ੀਨ) ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਮੱਕੀ ਅਤੇ ਰਵਾਂਹ ਦੀ ਮਿਸ਼ਰਤ ਕਾਸ਼ਤ ਵਿਚ ਐਟਰਾਜ਼ੀਨ ਦੀ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਬਾਜਰਾ: ਬਾਜਰੇ ਦੀ ਬਿਜਾਈ ਮਾਰਚ ਤੋਂ ਅਗਸਤ ਤੱਕ 6-8 ਕਿੱਲੋ ਬੀਜ ਪ੍ਰਤੀ ਏਕੜ ਵਰਤਦੇ ਹੋਏ ਸੇਂਜੂ ਇਲਾਕਿਆਂ ਵਿਚ ਛੱਟੇ ਨਾਲ ਅਤੇ ਬਰਾਨੀ ਇਲਾਕਿਆਂ ਵਿਚ 22 ਸੈਂਟੀਮੀਟਰ ਦੀਆਂ ਕਤਾਰਾਂ ਵਿਚ ਕਰਨੀ ਚਾਹੀਦੀ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਉਣੀ ਲਾਹੇਵੰਦ ਹੈ। 22 ਕਿੱਲੋ ਯੂਰੀਆ ਬਿਜਾਈ ਸਮੇਂ ਅਤੇ 22 ਕਿੱਲੋ ਬਿਜਾਈ ਤੋਂ 3 ਹਫ਼ਤੇ ਪਿਛੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ। ਆਮ ਤੌਰ 'ਤੇ ਫ਼ਸਲ ਨੂੰ 2-3 ਪਾਣੀ ਕਾਫ਼ੀ ਹਨ ਪਰ ਜ਼ਿਆਦਾ ਗਰਮੀ ਹੋਣ 'ਤੇ ਵਧੇਰੇ ਅਤੇ ਹਲਕੇ ਪਾਣੀ ਲਾਉਣੇ ਚਾਹੀਦੇ ਹਨ।
ਜੁਆਰ: ਐਸ ਐਲ 44 ਕਿਸਮ ਲਈ ਬਿਜਾਈ ਦਾ ਸਹੀ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ। ਵਧੇਰੇ ਲੌਅ ਦੇਣ ਵਾਲੀਆਂ ਦੋਗਲੀਆਂ ਕਿਸਮਾਂ ਨੂੰ ਮਈ ਦੇ ਅੰਤ ਤੱਕਬੀਜਣਾ ਚਾਹੀਦਾ ਹੈ। ਐਸ. ਐਲ. 44 ਦਾ 20-25 ਕਿੱਲੋ ਅਤੇ ਦੋਗਲੀ ਚਰ੍ਹੀ ਦਾ 15 ਕਿੱਲੋ ਬੀਜ ਪ੍ਰਤੀ ਏਕੜ ਵਰਤਦੇ ਹੋਏਕ੍ਰਮਵਾਰ 22 ਅਤੇ 30 ਸੈਂਟੀਮੀਟਰ ਵਿੱਥ ਵਾਲੀਆਂ ਕਤਾਰਾਂ ਵਿਚ ਬੀਜਣਾ ਚਾਹੀਦਾ ਹੈ। ਬਰਾਨੀ ਇਲਾਕਿਆਂ ਵਿਚ ਬਿਜਾਈ ਸਮੇਂ 44 ਕਿੱਲੋ ਯੂਰੀਆ ਜਦਕਿ ਸੇਂਜੂ ਇਲਾਕਿਆਂ ਵਿਚ 44 ਕਿੱਲੋ ਯੂਰੀਆ ਦੇ ਨਾਲ 50 ਕਿੱਲੋ ਸਿੰਗਲ ਸੁਪਰਫਾਸਫੇਟ ਬਿਜਾਈ ਸਮੇਂ ਅਤੇ 44 ਕਿੱਲੋ ਯੂਰੀਆਂ ਇਕ ਮਹੀਨੇ ਬਾਅਦ ਪਾਉਣੀ ਚਾਹੀਦੀ ਹੈ।
ਦੋਗਲਾ ਨੇਪੀਅਰ ਬਾਜਰਾ: ਇਸ ਦੀਆਂ 11,000 ਜੜ੍ਹਾਂ ਜਾਂ ਕਲਮਾਂ (30 ਸੈਂਟੀਮੀਟਰ ਲੰਬੀਆਂ ਜੜ੍ਹਾਂ ਜਾਂ 2-3 ਗੰਢਾਂ ਵਾਲੀਆਂ ਕਲਮਾਂ) ਨੂੰ ਅੱਜਕਲ੍ਹ ਲਾਇਆ ਜਾ ਸਕਦਾ ਹੈ। ਬੀਜਣ ਸਮੇਂ ਜੜ੍ਹਾਂ ਦਾ ਥੋੜ੍ਹਾ ਜਿਹਾ ਉਪਰਲਾ ਹਿੱਸਾ ਜ਼ਮੀਨ ਤੋਂ ਬਾਹਰ ਰੱਖਣਾ ਚਾਹੀਦਾ ਹੈ, ਪਰ ਕਲਮਾਂ ਕਮਾਦ ਵਾਂਗ 7 ਤੋਂ 8 ਸੈਂਟੀਮੀਟਰ ਡੂੰਘੀਆਂ ਬੀਜੀਆਂ ਜਾਂਦੀਆਂ ਹਨ। ਨਦੀਨਾਂ 'ਤੇ ਕਾਬੂ ਪਾਉਣ ਲਈ 21 ਅਤੇ 42 ਦਿਨਾਂ ਬਾਅਦ ਦੋ ਗੋਡੀਆਂ ਕਰਨੀਆਂ ਚਾਹੀਦੀਆਂ ਹਨ। ਦੋਗਲੇ ਨੇਪੀਅਰ ਬਾਜਰੇ ਨੂੰ ਬੀਜਣ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਪਾਉਣਾ ਲਾਹੇਵੰਦ ਹੈ। ਇਸ ਤੋਂ ਇਲਾਵਾ, 66 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜਣ ਤੋਂ 15 ਦਿਨ ਬਾਅਦ ਅਤੇ ਹਰ ਕਟਾਈ ਤੋਂ ਪਿਛੋਂ ਪਾਉਣੀ ਚਾਹੀਦੀ ਹੈ। 240 ਕਿੱਲੋ ਸੁਪਰਫ਼ਾਸਫੇਟ ਨੂੰ ਦੋ ਕਿਸ਼ਤਾਂ, ਪਹਿਲੀ ਬਹਾਰ ਰੁਤ ਅਤੇ ਦੂਜੀ ਬਾਰਿਸ਼ਾਂ ਵਿਚ, ਹਰੇਕ ਸਾਲ ਪਾਉਣਾ ਚਾਹੀਦਾ ਹੈ।
ਗਿੰਨੀ ਘਾਹ: ਇਸ ਦਾ 6-8 ਕਿੱਲੋ ਬੀਜ ਪ੍ਰਤੀ ਏਕੜ 25 ਸੈਂਟੀਮੀਟਰ ਵਿੱਥ 'ਤੇ ਸਿਆੜਾਂ ਵਿਚ ਜਾਂ ਛੱਟੇ ਨਾਲ ਬੀਜਿਆ ਜਾ ਸਕਦਾ ਹੈ। ਖੇਤ ਤਿਆਰ ਕਰਨ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਪਾਉਣੀ ਲਾਹੇਵੰਦ ਹੈ। ਇਸ ਤੋਂ ਇਲਾਵਾ, 44 ਕਿੱਲੋ ਯੂਰੀਆ ਬਿਜਾਈ ਤੋਂ 20 ਦਿਨਾਂ ਬਾਅਦ, 22 ਕਿੱਲੋ ਯੂਰੀਆ 35 ਦਿਨਾਂ ਬਾਅਦ ਅਤੇ 66 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਹਰ ਕਟਾਈ ਤੋਂ ਬਾਅਦ ਪਹਿਲੇ ਪਾਣੀ ਨਾਲ ਪਾਉਣੀ ਚਾਹੀਦੀ ਹੈ।
ਗੁਆਰਾ: ਗੁਆਰੇ ਦੀ ਬਿਜਾਈ ਮਈ ਤੋਂ ਅੱਧ-ਅਗਸਤ ਤੱਕ 18-20 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਕੇ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿਚ ਕਰਨੀ ਚਾਹੀਦੀ ਹੈ। ਸੇਂਜੂ ਜ਼ਮੀਨ ਵਿਚ ਬਿਜਾਈ ਤੋਂ ਪਹਿਲਾਂ 20 ਕਿੱਲੋ ਯੂਰੀਆ ਅਤੇ 150 ਕਿੱਲੋ ਸਿੰਗਲ ਸੁਪਰਫ਼ਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ।
ਰਵਾਂਹ: ਰਵਾਂਹ 88 ਦਾ 20-25 ਕਿੱਲੋ ਅਤੇ ਰਵਾਂਹ 367 ਦਾ 12 ਕਿੱਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਂਦੇ ਹੋਏ ਬਿਜਾਈ 30 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿਚ ਅੱਧ ਜੁਲਾਈ ਤੱਕ ਕਰਨੀ ਚਾਹੀਦੀ ਹੈ।

-ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ।

ਅਲੋਪ ਹੋ ਰਹੇ ਹਨ ਬਲਦਾਂ ਨਾਲ ਚਲਾਉਣ ਵਾਲੇ ਹਲ

ਪੰਜਾਬ ਵਿਚ ਜਦੋਂ ਮਸ਼ੀਨੀ ਯੁੱਗ ਨਹੀਂ ਆਇਆ ਸੀ, ਉਦੋਂ ਬਲਦਾਂ ਵਾਲੇ ਹਲ ਨਾਲ ਪੈਲੀ ਵਾਹੀ ਜਾਂਦੀ ਸੀ। ਇਹ ਖੇਤੀ-ਸੰਦ ਹਰ ਕਿਸਾਨ ਦੇ ਘਰ ਹੁੰਦੇ ਸੀ। ਕਿਸਾਨ ਕੁੱਕੜ ਦੀ ਬਾਂਗ ਨਾਲ ਸਵੇਰੇ-ਸਾਝਰੇ ਉੱਠ ਕੇ ਬਿਨਾਂ ਕੁਝ ਖਾਧੇ-ਪੀਤੇ ਬਲਦਾਂ ਗਲ ਪੰਜਾਲੀ ਪਾ ਖੇਤਾਂ ਵਿਚ ਹਲ ਵਾਹੁਣ ਚਲਾ ਜਾਂਦਾ ਸੀ। ਉਦੋਂ ਸਾਰੀ ਖੇਤੀ ਮੀਂਹ 'ਤੇ ਨਿਰਭਰ ਸੀ। ਸਾਡੀ ਪੈਲੀ ਰੋਹੀ ਵਾਲੀ ਸੀ, ਜ਼ਿਆਦਾ ਬਾਰਸ਼ ਆਉਣ ਨਾਲ ਹੜ੍ਹ ਆ ਜਾਂਦੇ ਸਨ। ਫ਼ਸਲ ਮਾਰੀ ਜਾਂਦੀ ਸੀ। ਮਸਾਂ 7 ਕਿੱਲਿਆਂ ਵਿਚੋਂ 40 ਭਰੀਆਂ ਕਣਕ ਦੀਆਂ ਨਿਕਲਦੀਆਂ ਸਨ। ਖੂਹ ਵੀ ਉਦੋਂ ਕਿਤੇ-ਕਿਤੇ ਹੁੰਦੇ ਸਨ। ਸੁਆਣੀਆਂ ਆਪਣੇ ਪਤੀ ਲਈ ਘਰ ਦਾ ਕੰਮ ਨਿਬੇੜ ਕੇ ਚੰਗੇਰ ਦੇ ਵਿਚ ਪਰੌਂਠੇ ਪਾ ਕੇ ਅਤੇ ਸਬਜ਼ੀਆਂ, ਗੰਢਾ, ਅਚਾਰ ਇਕ ਪਾਸੇ ਲੱਸੀ ਦਾ ਕੁੱਜਾ ਰੱਖ ਕੇ ਖੇਤ ਵਿਚ ਉਸ ਨੂੰ ਖਵਾਉਣ ਲਈ ਲੈ ਕੇ ਜਾਂਦੀ ਸੀ। ਜਦੋਂ ਚਿੜੀਆਂ ਚੂਕਦੀਆਂ ਸਨ, ਹਾਲੀ ਤੁਰਦੇ ਸਨ ਤੇ ਬਲਦਾਂ ਦੇ ਗਲ ਵਿਚ ਪਾਈਆਂ ਟੱਲੀਆਂ ਵੱਜਦੀਆਂ ਸਨ ਤਾਂ ਮਧੁਰ ਸੰਗੀਤ ਪੈਦਾ ਹੁੰਦਾ ਸੀ। ਕਈ ਵਾਰੀ ਇਕ-ਦੂਸਰੇ ਦੀ ਮਦਦ ਲਈ ਹਲਾਂ ਦੀ ਮੰਗ ਵੀ ਪਾ ਲਈ ਜਾਂਦੀ ਸੀ। ਕਣਕ ਵੀ ਫਲਿਆਂ ਨਾਲ ਕੱਢੀ ਜਾਂਦੀ ਸੀ ਤੇ ਛੱਜ ਦੇ ਨਾਲ ਕਣਕ ਨੂੰ ਛੱਟਣ ਲਈ ਹਵਾ ਦਾ ਕੁਦਰਤੀ ਸਹਾਰਾ ਲੈਣਾ ਪੈਂਦਾ ਸੀ। ਕਈ ਕਈ ਵਾਰੀ ਹਵਾ ਨਾ ਚੱਲਣ ਕਾਰਨ ਕਿਸਾਨ ਪਰੇਸ਼ਾਨ ਹੋ ਜਾਂਦਾ ਸੀ।
ਇਕ ਵਾਰੀ ਮੈਨੂੰ ਹਲ ਚਲਾਉਂਦੇ ਸਮੇਂ ਪੈਲੀ ਦੇ ਉੱਪਰ ਵੱਛੇ ਨੂੰ ਮੋੜਦੇ ਸਮੇਂ ਹੇਠਲੇ ਬੰਨੇ ਮੇਰੇ ਝੋਟੇ ਨੂੰ ਹਲ ਦਾ ਫਲ ਵੱਜ ਗਿਆ ਸੀ ਤੇ ਉਸ ਦਾ ਪਿਛਲਾ ਪੈਰ ਜ਼ਖ਼ਮੀ ਹੋ ਗਿਆ ਸੀ। ਮੈਂ ਉਸ ਦਿਨ ਗ਼ਮ 'ਚ ਰੋਟੀ ਵੀ ਨਹੀਂ ਖਾਧੀ ਸੀ। ਮੇਰਾ ਡੰਗਰਾਂ ਨਾਲ ਏਨਾ ਪ੍ਰੇਮ ਸੀ ਜਦੋਂ ਤੱਕ ਉਨ੍ਹਾਂ ਦੀਆਂ ਘਾਹ ਚਰਕੇ ਵੱਖੀਆਂ ਨਹੀਂ ਸਨ ਭਰਦੀਆਂ ਤੇ ਉਗਾਲੀ ਨਹੀਂ ਸੀ ਕਰਦੇ, ਮੈਂ ਘਰ ਲੈ ਕੇ ਨਹੀਂ ਜਾਂਦਾ ਸੀ। ਸਕੂਲੋਂ ਆ ਕੇ ਰੋਜ਼ਾਨਾ ਉਨ੍ਹਾਂ ਨੂੰ ਨਖਾਸੂ ਜਾਂ ਸੂਏ ਤੋਂ ਨਹਾ ਕੇ ਲਿਸ਼ਕਾਉਂਦਾ ਸੀ। ਉਦੋਂ ਕੋਈ ਡੰਗਰਾਂ ਦੇ ਹਸਪਤਾਲ ਵੀ ਨਹੀਂ ਸਨ। ਮੈਂ ਉਸ ਦੇ ਜ਼ਖ਼ਮ 'ਤੇ ਮਿੱਟੀ ਦਾ ਤੇਲ ਪਾਉਂਦਾ ਰਿਹਾ ਸੀ ਫਿਰ ਕਿਤੇ ਜਾ ਕੇ ਉਸ ਦਾ ਜ਼ਖ਼ਮ ਠੀਕ ਹੋਇਆ ਸੀ। ਸਮਾਂ ਬਦਲਿਆ, ਬਲਦਾਂ ਦੀ ਜਗ੍ਹਾ ਟਰੈਕਟਰ ਆ ਗਏ ਜੋ ਦਿਨਾਂ ਦੀ ਵਾਹੀ ਹੁਣ ਟਰੈਕਟਰ ਨਾਲ ਘੰਟਿਆਂ 'ਚ ਹੋ ਜਾਂਦੀ ਹੈ। ਜਿਹੜੇ ਬਲਦਾਂ ਦੀ ਜੋੜੀ ਦਾ ਮੰਡੀ ਵਿਚ ਉਦੋਂ ਹਜ਼ਾਰਾਂ ਮੁੱਲ ਪੈਂਦਾ ਸੀ, ਹੁਣ ਉਹ ਬਲਦ ਅਵਾਰਾ ਬਜ਼ਾਰਾਂ ਵਿਚ ਰੁਲਦੇ ਫਿਰਦੇ ਹਨ। ਜਿਨ੍ਹਾਂ ਦਾ ਸ਼ਿਕਾਰ ਰੋਜ਼ਾਨਾ ਹੀ ਕੀ ਬੱਚੇ, ਕੀ ਬੁੱਢੇ ਹੋ ਰਹੇ ਹਨ। ਹੁਣ ਬਲਦਾਂ ਨਾਲ ਚੱਲਣ ਵਾਲੇ ਇਹ ਹਲ ਅਜਾਇਬ ਘਰਾਂ 'ਚ ਹੀ ਦੇਖੇ ਜਾ ਸਕਦੇ ਹਨ। ਨਵੀਂ ਪੀੜ੍ਹੀ ਇਸ ਤੋਂ ਬਿਲਕੁਲ ਅਨਜਾਨ ਹੈ। ਉਨ੍ਹਾਂ ਨੂੰ ਏਨਾ ਨਹੀਂ ਪਤਾ ਕਿ ਸਾਡੇ ਵੱਡੇ-ਵਡੇਰੇ ਕਿਵੇਂ ਵਾਹੀ ਕਰ ਕੇ ਆਪਣਾ ਟੱਬਰ ਪਾਲਦੇ ਰਹੇ ਹਨ। ਹੁਣ ਦੀ ਨੌਜਵਾਨ ਪੀੜ੍ਹੀ ਆਪਣੇ ਹੱਥੀਂ ਕਿਰਤ ਨਹੀਂ ਕਰਦੀ। ਇਹ ਪਰਵਾਸੀ ਮਜ਼ਦੂਰਾਂ 'ਤੇ ਨਿਰਭਰ ਹੈ ਜੋ ਕੋਰੋਨਾ ਵਾਇਰਸ ਕਰ ਕੇ ਆਪਣੇ ਵਤਨ ਜਾ ਰਹੇ ਹਨ। ਹੁਣ ਜਦੋਂ ਕੋਰੋਨਾ ਵਾਇਰਸ ਕਰ ਕੇ ਸਾਰੇ ਕੰਮ ਬੰਦ ਹਨ ਪੰਜਾਬ ਦੇ ਮਜ਼ਦੂਰਾਂ ਤੇ ਕਿਸਾਨ ਦੇ ਬੱਚਿਆਂ ਨੂੰ ਆਪਣੇ ਬਾਪ ਕਿਸਾਨ ਦਾ ਝੋਨੇ ਦੀ ਲਵਾਈ ਵਿਚ ਹੱਥ ਵਟਾ ਕੇ ਸਾਥ ਦੇਣਾ ਚਾਹੀਦਾ ਹੈ। ਇਸ ਨਾਲ ਉਸ ਨੂੰ ਕਮਾਈ ਵੀ ਹੋਵੇਗੀ ਤੇ ਜੋ ਅਸੀਂ ਪਰਵਾਸੀ ਮਜ਼ਦੂਰਾਂ 'ਤੇ ਨਿਰਭਰ ਸੀ, ਕਮੀ ਮਹਿਸੂਸ ਨਹੀਂ ਹੋਵੇਗੀ। ਹੁਣ ਵਕਤ ਆ ਗਿਆ ਹੈ ਕਿ ਬਾਹਰਲੇ ਮੁਲਕ ਜਾਣ ਦੀ ਬਜਾਏ ਆਪਣੇ ਘਰ ਦੀ ਖੇਤੀ ਨਵੀਂ ਆਧੁਨਿਕ ਤਕਨੀਕ ਨਾਲ ਕਰ ਕੇ ਬਦਲਵੀਆਂ ਫ਼ਸਲਾਂ ਲੈ ਕੇ ਜ਼ਿਆਦਾ ਮੁਨਾਫ਼ਾ ਕਮਾਈਏ।

-ਸੇਵਾਮੁਕਤ ਇੰਸਪੈਕਟਰ
ਮੋਬਾਈਲ : 98786-00221

ਸੋਇਆਬੀਨ ਦੀ ਸਫ਼ਲ ਕਾਸ਼ਤ ਲਈ ਸੁਧਰੇ ਢੰਗ

ਸੋਇਆਬੀਨ 'ਗੋਲਡਨ ਬੀਨ' ਦੇ ਨਾਂਅ ਨਾਲ ਜਾਣੀ ਜਾਣ ਵਾਲੀ ਸੰਸਾਰ ਦੀ ਇਕ ਅਹਿਮ ਤੇਲਬੀਜ ਫ਼ਸਲ ਹੈ। ਇਸ ਦੀ ਕਾਸ਼ਤ ਹਵਾ ਵਿਚੋਂ ਨਾਈਟ੍ਰੋਜਨ ਜ਼ਮੀਨ ਵਿਚ ਜਮ੍ਹਾਂ ਕਰਦੀ ਹੈ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਪੱਕਣ 'ਤੇ ਇਸ ਦੇ ਝੜੇ ਪੱਤੇ ਜ਼ਮੀਨ ਦੀ ਜੈਵਿਕ ਮਾਤਰਾ ਵਧਾਉਂਦੇ ਹਨ।
ਸੋਇਆਬੀਨ ਦੇ ਸੰਭਾਵੀ ਅਤੇ ਅਸਲੀ ਝਾੜ ਵਿਚ ਕਾਫੀ ਫਰਕ ਹੈ। ਇਸ ਫਰਕ ਨੂੰ ਘੱਟ ਕਰਨ ਲਈ ਸੋਇਆਬੀਨ ਦੀ ਕਾਸ਼ਤ ਲਈ ਹੇਠ ਲਿਖੀਆਂ ਸਿਫ਼ਾਰਸ਼ ਕੀਤੀਆਂ ਤਕਨੀਕਾਂ ਅਪਣਾਉਣੀਆਂ ਚਾਹੀਦੀਆਂ ਹਨ।
ਸੁਧਰੀਆਂ ਅਤੇ ਸਿਫ਼ਾਰਸ਼ ਕਿਸਮਾਂ : ਪੰਜਾਬ ਵਿਚ ਬਿਜਾਈ ਲਈ ਸੋਇਆਬੀਨ ਦੀਆਂ ਤਿੰਨ ਕਿਸਮਾਂ - ਐੱਸ ਐੱਲ 958, ਐੱਸ ਐੱਲ 744 ਅਤੇ ਅੱੈਸ ਐੱਲ 525 ਸਿਫ਼ਾਰਸ਼ ਕੀਤੀਆਂ ਗਈਆਂ ਹਨ। ਇਹਨਾਂ ਕਿਸਮਾਂ ਵਿਚ ਤਕਰੀਬਨ 37-42 ਪ੍ਰਤੀਸ਼ਤ ਪ੍ਰੋਟੀਨ ਅਤੇ 20-22 ਪ੍ਰਤੀਸ਼ਤ ਤੇਲ ਹੁੰਦਾ ਹੈ। ਇਹ ਕਿਸਮਾਂ 139-144 ਦਿਨਾਂ ਵਿਚ ਪੱਕ ਜਾਂਦੀਆਂ ਹਨ ਅਤੇ ਇਨ੍ਹਾਂ ਦਾ ਔਸਤਨ ਝਾੜ 6.1-7.3 ਕੁਇੰਟਲ ਪ੍ਰਤੀ ਏਕੜ ਹੈ।
ਜ਼ਮੀਨ ਦੀ ਤਿਆਰੀ : ਖੇਤ ਨੂੰ 2-3 ਵਾਰ ਵਾਹ ਕੇ ਅਤੇ ਹਰ ਵਾਰ ਸੁਹਾਗਾ ਮਾਰ ਕੇ ਤਿਆਰ ਕਰਨਾ ਚਾਹੀਦਾ ਹੈ ਤਾਂ ਕਿ ਖੇਤ ਪੱਧਰਾ ਅਤੇ ਘਾਹ-ਫੂਸ ਤੋਂ ਰਹਿਤ ਹੋਵੇ ।
ਬੀਜ ਨੂੰ ਟੀਕਾ ਲਾਉਣਾ : ਸੋਇਆਬੀਨ ਦੇ ਇਕ ਏਕੜ ਦੇ ਬੀਜ ਨੂੰ ਬਿਜਾਈ ਤੋਂ ਪਹਿਲਾਂ ਬਰੈਡੀਰਾਈਜ਼ੋਬੀਅਮ ਕਲਚਰ (ਐਲ ਐਸ ਆਰ ਬੀ 3) ਲਾ ਲੈਣਾ ਚਾਹੀਦਾ ਹੈ। ਇਸ ਨਾਲ ਤਕਰੀਬਨ 8 ਪ੍ਰਤੀਸ਼ਤ ਝਾੜ ਵਿਚ ਵਾਧਾ ਹੁੰਦਾ ਹੈ । ਜੀਵਾਣੂ ਖਾਦ ਦਾ ਇਹ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੀ ਬੀਜਾਂ ਦੀ ਦੁਕਾਨ, ਗੇਟ ਨੰ: 1 ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿਚ ਕ੍ਰਿਸ਼ੀ ਵਿਗਿਆਨ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦਾ ਹੈ।
ਮਿੱਟੀ ਪਰਖ ਦੇ ਆਧਾਰ 'ਤੇ ਖਾਦਾਂ ਦੀ ਵਰਤੋਂ : ਇਸ ਦਾ ਵਧੇਰੇ ਝਾੜ ਲੈਣ ਲਈ ਬਿਜਾਈ ਤੋਂ ਪਹਿਲਾਂ 4 ਟਨ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਅਤੇ 28 ਕਿਲੋ ਯੂਰੀਆ ਅਤੇ 200 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਪ੍ਰਤੀ ਏਕੜ ਬਿਜਾਈ ਸਮੇਂ ਪਾਉਣੀ ਚਾਹੀਦੀ ਹੈ। ਜੇਕਰ ਸੋਇਆਬੀਨ ਨੂੰ ਕਣਕ ਤੋਂ ਬਾਅਦ ਬੀਜਣਾ ਹੋਵੇ, ਜਿਸ ਨੂੰ ਫ਼ਾਸਫੋਰਸ ਦੀ ਪੂਰੀ ਮਾਤਰਾ ਪਾਈ ਗਈ ਹੋਵੇ, ਤਾਂ 150 ਕਿਲੋ ਸਿੰਗਲ ਸੁਪਰ ਫ਼ਾਸਫ਼ੇਟ ਕਾਫੀ ਹੈ। ਇਸ ਤੋਂ ਇਲਾਵਾ 2 ਫੀਸਦੀ ਯੂਰੀਆ (3 ਕਿਲੋ ਯੂਰੀਆ 150 ਲੀਟਰ ਪਾਣੀ ਵਿਚ ਪ੍ਰਤੀ ਏਕੜ ਦੇ ਹਿਸਾਬ ਨਾਲ) ਬਿਜਾਈ ਤੋਂ 60 ਅਤੇ 75 ਦਿਨਾਂ ਬਾਅਦ ਛਿੜਕਾਅ ਕਰਨ ਨਾਲ ਝਾੜ ਵਿਚ ਵਾਧਾ ਹੁੰਦਾ ਹੈ।
ਬੀਜ ਦੀ ਮਾਤਰਾ, ਬਿਜਾਈ ਦਾ ਸਮਾਂ ਅਤੇ ਢੰਗ : ਬਿਜਾਈ ਲਈ 25-30 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ। ਸੋਇਆਬੀਨ ਦੀ ਬਿਜਾਈ ਜੂੂਨ ਦੇ ਪਹਿਲੇ ਪੰਦਰਵਾੜੇ ਵਿਚ ਕਰਨੀ ਚਾਹੀਦੀ ਹੈ। ਬੀਜ 2.5-5.0 ਸੈਂਟੀਮੀਟਰ ਡੂੰਘਾ ਅਤੇ ਬੂਟਿਆਂ ਅਤੇ ਕਤਾਰਾਂ ਵਿਚ 4-5 ਸੈਂਟੀਮੀਟਰ ਅਤੇ 45 ਸੈਂਟੀਮੀਟਰ ਫ਼ਾਸਲਾ ਹੋਣਾ ਚਾਹੀਦਾ ਹੈ।
ਬਿਨਾਂ ਵਹਾਈ ਬਿਜਾਈ : ਸੋਇਆਬੀਨ ਦੀ ਬਿਜਾਈ ਕਣਕ ਪਿੱਛੋਂ ਬਿਨਾਂ ਵਹਾਈ ਕੀਤੇ ਜ਼ੀਰੋ ਟਿਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿਚ ਨਦੀਨਾਂ ਦੀ ਸਮਸਿਆ ਹੋਵੇ ਉਥੇ ਅੱਧਾ ਲੀਟਰ ਗਰੈਮਕਸੋਨ ਪ੍ਰਤੀ ਏਕੜ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਣ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਬੈੱਡਾਂ ਉਤੇ ਬਿਜਾਈ : ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਉਤੇ ਸੋਇਆਬੀਨ ਦੀ ਬੈੱਡ ਉਤੇ ਬਿਜਾਈ ਕਣਕ ਲਈ ਵਰਤੇ ਜਾਣ ਵਾਲੇ ਬੈੱਡ ਪਲਾਂਟਰ ਨਾਲ ਕੀਤੀ ਜਾ ਸਕਦੀ ਹੈ। ਇਸ ਨਾਲ 20-30% ਪਾਣੀ ਦੀ ਬੱਚਤ ਹੁੰਦੀ ਹੈ।
ਨਮੀ ਦੀ ਸੰਭਾਲ : ਸੋਇਆਬੀਨ ਵਿਚ ਨਮੀ ਦੀ ਸੰਭਾਲ ਲਈ ਕਣਕ ਦੇ ਨਾੜ ਜਾਂ ਝੋਨੇ ਦੀ ਪਰਾਲੀ ਦੀ ਵਰਤੋਂ ਕਰਕੇ ਕਤਾਰਾਂ ਨੂੰ ਢਕ ਕੇ ਕੀਤੀ ਜਾ ਸਕਦੀ ਹੈ।
ਨਦੀਨਾਂ ਦੀ ਰੋਕਥਾਮ : ਸੋਇਆਬੀਨ ਵਿਚ ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ, ਪਹਿਲੀ ਬਿਜਾਈ ਤੋਂ 20 ਅਤੇ ਦੂਜੀ 40 ਦਿਨਾਂ ਬਾਅਦ, ਕਰਨੀਆਂ ਚਾਹੀਦੀਆਂ ਹਨ ਜਾਂ ਸਟੌਂਪ 30 ਈ ਸੀ 600 ਮਿ. ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ 1-2 ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਿਜਾਈ ਦੇ 15-20 ਦਿਨਾਂ ਬਾਅਦ 300 ਮਿਲੀਲੀਟਰ ਪਰੀਮੇਜ਼ 10 ਐਸ ਐਲ (ਇਮੇਜ਼ਥਾਪਾਇਰ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨ ਨਾਲ ਘਾਹ, ਚੌੜੀ ਪੱਤੀ ਅਤੇ ਮੋਥਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

-ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ।

ਨਰਮੇ-ਕਪਾਹ ਤੋਂ ਵੱਧ ਝਾੜ ਕਿਵੇਂ ਲਈਏ?

ਨਰਮਾ-ਕਪਾਹ ਪੰਜਾਬ ਵਿਚ ਸਾਉਣੀ ਦੀ ਇਕ ਪ੍ਰਮੁੱਖ ਰੇਸ਼ੇ ਵਾਲੀ ਵਪਾਰਕ ਫ਼ਸਲ ਹੈ। ਇਹ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਤੋੜਨ ਦਾ ਵਧੀਆ ਬਦਲ ਹੈ ਅਤੇ ਖੁਸ਼ਕ ਇਲਾਕਿਆਂ ਲਈ ਇਹ ਇਕ ਹੀ ਬਦਲ ਹੈ ਜਿਹੜਾ ਖੇਤੀ ਵਿਚ ਵਿਭਿੰਨਤਾ ਲਿਆਉਣ ਲਈ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਬੀ.ਟੀ. ਨਰਮੇ ਦੀ ਕਾਸ਼ਤ ਕਾਰਨ ਪੰਜਾਬ ਵਿਚ ਅਮਰੀਕਨ ਸੁੰਡੀ ਦਾ ਹਮਲਾ ਘਟ ਗਿਆ ਜਿਸ ਕਾਰਨ ਗੈਰ ਬੀ.ਟੀ. ਕਿਸਮਾਂ ਵੀ ਬੀ.ਟੀ. ਕਿਸਮਾਂ ਜਿੰਨਾ ਝਾੜ ਦੇ ਦਿੰਦੀਆਂ ਹਨ। ਗੈਰ ਬੀ.ਟੀ. ਕਿਸਮਾਂ ਹਲਕੀਆਂ ਜ਼ਮੀਨਾਂ 'ਤੇ ਵੀ ਵਧੀਆ ਝਾੜ ਦੇ ਦਿੰਦੀਆਂ ਹਨ ਕਿਉਕਿ ਉਨ੍ਹਾਂ ਨੂੰ ਬੀ.ਟੀ. ਕਿਸਮਾਂ ਨਾਲੋਂ ਖਾਦ ਪਾਣੀ ਦੀ ਘੱਟ ਲੋੜ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਕਸਬਿਆਂ ਵਿਚ ਪਾਣੀ ਦੀ ਘਾਟ ਹੈ ਉਥੇ ਕਿਸਾਨਾਂ ਨੂੰ ਗ਼ੈਰ ਬੀ.ਟੀ. ਕਿਸਮਾਂ ਹੀ ਬੀਜਣੀਆਂ ਚਾਹੀਦੀਆਂ ਹਨ। ਗੈਰ ਬੀ.ਟੀ. ਕਿਸਮਾਂ ਵਿਚ ਤੇਲੇ, ਚਿੱਟੀ ਮੱਖੀ, ਪੈਰਾਵਿਲਟ ਲਈ ਵੀ ਜ਼ਿਆਦਾ ਸਹਿਣਸ਼ੀਲਤਾ ਹੁੰਦੀ ਹੈ।
ਸਦੀਆਂ ਤੋਂ ਪੰਜਾਬ ਵਿਚ ਛੋਟੇ ਰੇਸ਼ੇ ਵਾਲੀ ਦੇਸੀ ਕਪਾਹ ਉਗਾਈ ਜਾਂਦੀ ਰਹੀ ਹੈ ਜਿਸ ਤੋਂ ਉਸ ਦੀਆਂ ਘਰੇਲੂ ਲੋੜਾਂ ਦੀ ਪੂਰਤੀ ਕੀਤੀ ਜਾਂਦੀ ਸੀ ਪਰ ਪਿਛਲੇ 8-10 ਸਾਲ ਤੋਂ ਪੰਜਾਬ ਵਿਚ ਦੇਸੀ ਕਪਾਹ ਥੱਲੇ ਰਕਬਾ ਘਟ ਰਿਹਾ ਹੈ। ਪੰਜਾਬ ਵਿਚ ਦੇਸੀ ਕਪਾਹ ਦਾ ਰਕਬਾ 2004-05 ਵਿਚ 55,000 ਹੈਕਟੇਅਰ ਸੀ ਜਿਹੜਾ ਕਿ ਘਟ ਕੇ 2018-19 ਵਿਚ 4500 ਹੈਕਟੇਅਰ ਰਹਿ ਗਿਆ ਹੈ। ਪੰਜਾਬ ਵਿਚ ਦੇਸੀ ਕਪਾਹ ਦਾ ਏਰੀਆ ਘਟਣ ਦਾ ਮੁੱਖ ਕਾਰਨ ਬੀ.ਟੀ. ਨਰਮੇ ਦੀਆਂ ਦੋਗਲੀਆਂ ਕਿਸਮਾਂ ਦਾ ਪ੍ਰਚੱਲਿਤ ਹੋਣਾ ਹੈ। ਪੰਜਾਬ ਦੀ ਸਦੀਆਂ ਤੋਂ ਕੁਦਰਤੀ ਫ਼ਸਲ ਹੋਣ ਕਰਕੇ ਇਹ ਇੱਥੋਂ ਦੇ ਪੌਣ-ਪਾਣੀ ਵਿਚ ਚੰਗਾ ਝਾੜ ਦੇਣ ਦੀ ਸਮਰੱਥਾ ਰੱਖਦੀ ਹੈ। ਦੇਸੀ ਕਪਾਹ ਦੀਆਂ ਕਿਸਮਾਂ ਨੂੰ ਪੱਤਾ ਮਰੋੜ ਰੋਗ ਨਹੀਂ ਲਗਦਾ ਅਤੇ ਰਸ ਚੂਸਣ ਵਾਲੇ ਕੀੜੇ ਖਾਸ ਕਰਕੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਣ ਦਾ ਮਾਦਾ ਰੱਖਦੀ ਹੈ। ਇਸ ਤੋਂ ਇਲਾਵਾ ਦੇਸੀ ਕਪਾਹ ਨੂੰ ਹਲਕੀਆਂ ਜ਼ਮੀਨਾਂ ਅਤੇ ਘੱਟ ਪਾਣੀ ਦੇ ਹਾਲਤਾਂ ਵਿਚ ਉਗਾ ਕੇ ਵੀ ਵਧੀਆ ਝਾੜ ਲਿਆ ਜਾ ਸਕਦਾ ਹੈ। ਇਸ ਲਈ ਕਿਸਾਨ ਭਰਾ ਘੱਟ ਖਰਚਾ ਅਤੇ ਥੋੜ੍ਹੀ ਮਿਹਨਤ ਕਰਕੇ ਵੀ ਇਸ ਫ਼ਸਲ ਤੋਂ ਵੱਧ ਮੁਨਾਫਾ ਲੈ ਸਕਦੇ ਹਨ। ਨਰਮੇ-ਕਪਾਹ ਤੋਂ ਵੱਧ ਝਾੜ ਲੈਣ ਲਈ ਕਿਸਾਨਾਂ ਨੂੰ ਹੇਠ ਲਿਖੀਆਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਬੀ.ਟੀ. ਅਤੇ ਗ਼ੈਰ ਬੀ.ਟੀ. ਕਿਸਮਾਂ ਬੀਜਣੀਆਂ ਚਾਹੀਦੀਆਂ ਹਨ:-
ਨਰਮੇ ਦੀਆਂ ਬੀ.ਟੀ ਦੋਗਲੀਆਂ ਕਿਸਮਾਂ :
ਪੀ.ਏ.ਯੂ. ਬੀ.ਟੀ.-1, ਨਰਮੇ ਦੀਆਂ ਗੈਰ ਬੀ.ਟੀ. ਕਿਸਮਾਂ : ਐਫ 2228 (2015), ਐਫ 2383 (2015), ਐਲ.ਐਚ. 2108 (2013), ਐਲ.ਐਚ.2076 (2008), ਐਲ.ਐਚ.ਐਚ. 144 (1998), ਦੇਸੀ ਕਪਾਹ ਦੀਆਂ ਕਿਸਮਾਂ : ਐਲ.ਡੀ. 1019 (2018), ਐਲ.ਡੀ. 949 (2016), ਐਫ.ਡੀ.ਕੇ.124 (2011) ਸ਼ਾਮਲ ਹਨ।
ਵੱਧ ਝਾੜ ਲੈਣ ਲਈ ਜ਼ਰੂਰੀ ਨੂਕਤੇ
ਫ਼ਸਲ ਦਾ ਵਧੀਆ ਜੰਮ ਅਤੇ ਮੁੱਢਲੇ ਵਾਧੇ ਲਈ ਚੰਗੇ ਪਾਣੀ ਨਾਲ ਭਰਵੀਂ ਰੌਣੀ ਜ਼ਰੂਰ ਕਰੋ। ਜ਼ਮੀਨ ਦੀ ਕਿਸਮ ਦੇ ਮੁਤਾਬਿਕ ਪਹਿਲਾ ਪਾਣੀ ਬਿਜਾਈ ਤੋਂ 4-6 ਹਫਤੇ ਬਾਅਦ ਹੀ ਲਗਾਓ।
ਨਰਮੇ-ਕਪਾਹ ਦੀਆਂ ਅਗੇਤੀਆਂ ਖਿੜਨ ਵਾਲੀਆਂ ਅਤੇ ਪੱਤਾ ਮਰੋੜ ਬਿਮਾਰੀ ਤੋਂ ਰਹਿਤ ਅਤੇ ਸੋਕੇ ਰੋਗ ਨੂੰ ਟਾਕਰਾ ਕਰਨ ਵਾਲੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਹੀ ਬੀਜੋ। ਕੀੜੇ ਮਕੌੜਿਆਂ ਅਤੇ ਬਿਮਾਰੀਆਂ ਦੇ ਸਹੀ ਪ੍ਰਬੰਧ ਲਈ ਇਨ੍ਹਾਂ ਕੀੜਿਆਂ ਮਕੌੜਿਆਂ ਅਤੇ ਬਿਮਾਰੀਆਂ ਦੀਆਂ ਬਦਲਵੀਆਂ ਫ਼ਸਲਾਂ ਜਿਵੇਂ ਕਿ ਭਿੰਡੀ, ਮੂੰਗੀ, ਅਰਹਰ, ਜੰਤਰ ਅਤੇ ਅਰਿੰਡ ਨੂੰ ਨਰਮੇ ਕਪਾਹ ਦੇ ਖੇਤਾਂ ਵਿਚ ਅਤੇ ਆਲੇ ਦੁਆਲੇ ਬੀਜਣ ਤੋਂ ਸੰਕੋਚ ਕਰੋ।
ਨਾਈਟ੍ਰੋਜਨ ਖਾਦ ਸਿਫ਼ਾਰਿਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ।
ਫੁੱਲਾਂ ਦੇ ਸ਼ੁਰੂ ਹੋਣ ਤੇ ਪੋਟਾਸ਼ੀਅਮ ਨਾਈਟ੍ਰੇਟ (13:0:45) ਦੇ 2 ਫ਼ੀਸਦੀ ਘੋਲ ਦੇ 4 ਛਿੜਕਾਅ ਕਰੋ। ਚਿੱਟੀ ਮੱਖੀ, ਗੁਲਾਬੀ ਸੁੰਡੀ, ਮਿਲੀਬੱਗ ਅਤੇ ਜੂੰ ਦੀ ਰੋਕਥਾਮ ਲਈ ਖੇਤਾਂ ਦਾ ਲਗਾਤਾਰ ਸਰਵੇਖਣ ਕਰੋ। ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਲਈ 15 ਸਤੰਬਰ ਤੋਂ ਪਿਛੋਂ ਸਿੰਥੈਟਿਕ ਪਰਿਥਰਾਇਡ ਜ਼ਹਿਰਾਂ ਦੀ ਵਰਤੋਂ ਨਾ ਕਰੋ।
ਹਰੇ ਤੇਲੇ ਦੀ ਰੋਕਥਾਮ ਲਈ ਛਿੜਕਾਅ ਸਿਰਫ ਉਦੋਂ ਹੀ ਕਰੋ ਜਦੋਂ ਪੱਤਿਆਂ ਦੇ ਕਿਨਾਰਾ ਹੇਠਾਂ ਵੱਲ ਮੁੜਨੇ ਸ਼ੁਰੂ ਹੋ ਜਾਣ। ਕੀੜਿਆਂ ਦੀ ਸੁਚੱਜੀ ਰੋਕਥਾਮ ਲਈ ਕੀਟਨਾਸ਼ਕ ਪ੍ਰਤੀਰੋਧੀ ਪ੍ਰਬੰਧ ਦੀ ਕਾਰਜਨੀਤੀ ਨੂੰ ਅਪਣਾਓ। ਜ਼ਹਿਰਾਂ ਦੇ ਮਿਸ਼ਰਣ ਵਰਤਣ ਤੋਂ ਸੰਕੋਚ ਕਰੋ।

-ਮੋਬਾਈਲ : 94636-28801

ਕਿੱਧਰ ਗਿਆ ਬਚਪਨ?

ਜੇ ਬਚਪਨ ਦਾ ਸਹੀ ਮਾਇਨਾ ਲੱਭਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ, 'ਉਮਰ ਦੀ ਉਹ ਅਵਸਥਾ ਜਦ ਮਨ ਨਿਰਛਲ, ਨਿਰਵੈਰ ਤੇ ਨਿਰਛੋਹ ਹੋਵੇ।' ਬਚਪਨ ਵਿਚ ਮਨੁੱਖ ਬੇਪ੍ਰਵਾਹ ਹੋ ਕੇ ਵਿਚਰਦਾ ਹੈ, ਦੋਸਤੀਆਂ ਤੇ ਰਿਸ਼ਤੇ ਘੜਦਾ ਹੈ। ਕਿਸੇ ਤੋਂ ਕੋਈ ਖੌਫ਼ ਨਹੀਂ ਖਾਂਦਾ। ਕਿਸੇ ਨਾਲ ਪੱਕਾ ਨਾ ਰੁੱਸਦਾ ਹੈ ਨਾ ਘਿੱਸਦਾ ਹੈ। ਸੱਟ ਲੱਗਣ ਦਾ ਸੁਫ਼ਨਾ ਵੀ ਨਹੀਂ ਲੈਂਦਾ। ਸੱਚ ਨੂੰ ਜਾਣਦਾ ਨਹੀਂ ਤੇ ਝੂਠ ਬੋਲਣਾ ਨਹੀਂ ਆਉਂਦਾ । ਇਹ ਅਵਸਥਾ ਹੀ ਪਰਮ ਅਵਸਥਾ ਹੈ। ਮਨ ਵਿਚ ਕਪਟ ਆਉਣ ਨੂੰ ਘੱਟੋ ਘੱਟ ਡੇਢ ਦੋ ਦਹਾਕੇ ਲੱਗ ਜਾਂਦੇ ਹਨ ਤਾਂ ਜਾ ਕੇ ਦੁਨੀਆਦਾਰ ਬਣੀਂਦਾ ਹੈ ਤੇ ਬਚਪਨ ਗੁਆਈ ਦਾ ਹੈ। ਇਕ ਵਾਰੀ ਗੁਆਚਿਆ ਬਚਪਨ ਕਿਸੇ ਖੇਤ-ਖਲਿਆਣ, ਘਰ, ਦੁਆਰੇ ਜਾਂ ਮਿੱਤਰਾਂ 'ਚੋਂ ਕਦੇ ਵੀ ਨਹੀਂ ਮੁੜ ਲੱਭਦਾ। ਜੋ ਆਪਣੇ-ਆਪ ਨੂੰ ਨਿਰਛਲ, ਨਿਰਮਲ, ਨਿਰਛੋਹ ਤੇ ਨਿਰਕਪਟ ਰੱਖਣ ਦੀ ਕੋਸ਼ਿਸ਼ ਕਰੇਗਾ, ਉਸੇ ਕੋਲ ਬਚਪਨ ਬਚੇਗਾ। ਇਹੀ ਜੀਵਨ ਦਾ ਅੰਤਿਮ ਸੱਚ ਹੈ, 'ਬੱਚਾ ਬਣ ਕੇ ਆਉਣਾ ਤੇ ਬੱਚਾ ਬਣ ਕੇ ਜਾਣਾ' ਇਹੋ ਉਸ ਦੀ ਰਜ਼ਾ ਹੈ। ਨਹੀਂ ਤਾਂ ਕਦੇ ਕਿਸੇ 'ਤੇ ਬੁਢਾਪਾ ਨਾ ਆਵੇ।

-ਮੋਬਾ: 98159-45018



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX