ਤਾਜਾ ਖ਼ਬਰਾਂ


ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  18 minutes ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  23 minutes ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  27 minutes ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਅੰਮ੍ਰਿਤਸਰ 'ਚ ਅੱਜ 7 ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  31 minutes ago
ਅੰਮ੍ਰਿਤਸਰ, 28 ਮਈ (ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ 7 ਕੋਰੋਨਾਵਾਇਰਸ ਦੇ ਪਾਜ਼ੀਟਿਵ ਕੇਸ ਪਾਏ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  42 minutes ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 1 hour ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 1 hour ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 1 hour ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 1 hour ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀ ਆਈ ਨਜ਼ਰ
. . .  about 1 hour ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ 'ਤੇ...
ਪਠਾਨਕੋਟ ਵਿਖੇ ਪਿਉ-ਪੁੱਤਰ ਨੂੰ ਹੋਇਆ ਕੋਰੋਨਾ
. . .  about 1 hour ago
ਪਠਾਨਕੋਟ, 28 ਮਈ (ਸੰਧੂ)- ਜ਼ਿਲ੍ਹਾ ਪਠਾਨਕੋਟ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਇਹ ਦੋਨੋਂ ਕੋਰੋਨਾ ...
ਲੁਧਿਆਣਾ 'ਚ ਰੇਲਵੇ ਸੁਰੱਖਿਆ ਪੁਲਿਸ ਜਵਾਨ ਦੀ ਕੋਰੋਨਾ ਕਾਰਨ ਹੋਈ ਮੌਤ
. . .  about 1 hour ago
ਲੁਧਿਆਣਾ, 28 ਮਈ (ਸਲੇਮਪੁਰੀ) - ਲੁਧਿਆਣਾ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਗਈ ਹੈ ਜੋ ਹਸਪਤਾਲ ...
ਅੰਮ੍ਰਿਤਸਰ 'ਚ ਕੋਰੋਨਾ ਪੀੜਤ ਔਰਤ ਦੀ ਹੋਈ ਮੌਤ
. . .  about 1 hour ago
ਅੰਮ੍ਰਿਤਸਰ, 28 ਮਈ(ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਅੱਜ ਜੇਰੇ ਇਲਾਜ ਔਰਤ ਦੀ ਮੌਤ ਹੋ ਗਈ ਹੈ ਜਿਸ ਦੀ ਕੋਰੋਨਾ ਰਿਪੋਰਟ...
ਕੋਰੋਨਾ ਹਾਟ ਸਪਾਟ ਬਣੇ ਪਿੰਡ ਨੰਗਲੀ (ਜਲਾਲਪੁਰ) ਦੇ 4 ਹੋਰਨਾਂ ਵਾਸੀਆਂ ਦੀ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਮਿਆਣੀ, 28 ਮਈ (ਹਰਜਿੰਦਰ ਸਿੰਘ ਮੁਲਤਾਨੀ) - ਟਾਂਡਾ ਦੇ ਪਿੰਡ ਨੰਗਲੀ (ਜਲਾਲਪੁਰ) ਕੋਰੋਨਾ ਵਾਇਰਸ ਦਾ ਹਾਟ ...
ਚੰਡੀਗੜ੍ਹ 'ਚ 91 ਸਾਲਾ ਬਜ਼ੁਰਗ ਔਰਤ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 2 hours ago
ਚੰਡੀਗੜ੍ਹ, 28 ਮਈ (ਮਨਜੋਤ ਸਿੰਘ)- ਦੁਨੀਆ ਭਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾ...
'ਪਾਤਾਲ ਲੋਕ' ਨੂੰ ਬੰਦ ਕਰਵਾਉਣ ਸੰਬੰਧੀ ਪੰਡਿਤ ਰਾਓ ਧਰੇਨਵਰ ਨੇ ਦਿੱਤਾ ਬੇਨਤੀ ਪੱਤਰ
. . .  about 2 hours ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਪੰਡਿਤ ਰਾਓ ਧਰੇਨਵਰ ਨੇ ਵੈੱਬ ਸੀਰੀਜ਼ 'ਪਾਤਾਲ ਲੋਕ' ਨੂੰ ਬੰਦ ਕਰਵਾਉਣ ...
ਸੁਖਬੀਰ ਬਾਦਲ ਵੱਲੋਂ 30 ਮਈ ਨੂੰ ਸੱਦੀ ਗਈ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ
. . .  about 3 hours ago
ਚੰਡੀਗੜ੍ਹ, 28 ਮਈ (ਅ.ਬ)- ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਿਊਬਵੈੱਲ, ਬੀਜਾਂ ਦੇ ਘੁਟਾਲੇ, ਮਾਲੀਆ...
ਬੀਜ ਘੁਟਾਲੇ ਦੀ ਉਚ ਪੱਧਰੀ ਜਾਂਚ ਸਬੰਧੀ ਅਕਾਲੀ ਆਗੂਆਂ ਨੇ ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  about 3 hours ago
ਫ਼ਿਰੋਜ਼ਪੁਰ, 28 ਮਈ (ਜਸਵਿੰਦਰ ਸਿੰਘ ਸੰਧੂ)- ਝੋਨੇ ਦੀ ਬਿਜਾਈ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ...
ਪਿੰਡ ਸਾਹਿਬ ਚੰਦ ਵਿਖੇ ਪਤਨੀ ਦਾ ਕਹੀ ਮਾਰ ਕੇ ਕਤਲ
. . .  about 3 hours ago
ਗਿੱਦੜਬਾਹਾ, 28 ਮਈ (ਬਲਦੇਵ ਸਿੰਘ)- ਪਿੰਡ ਸਾਹਿਬ ਚੰਦ ਵਿਖੇ ਇਕ ਵਿਅਕਤੀ ਵੱਲੋਂ ਕਹੀ ਮਾਰ ਕੇ ਆਪਣੀ ਪਤਨੀ ਦਾ ਗਲਾ ਵੱਢ ...
ਬਾਹਰਲੇ ਸੂਬਿਆਂ ਤੋਂ ਆ ਰਹੇ ਵਿਅਕਤੀਆਂ ਦੀ ਸਿਹਤ ਵਿਭਾਗ ਵੱਲੋਂ ਸਕਰੀਨਿੰਗ
. . .  about 3 hours ago
ਗੁਰੂ ਹਰਸਹਾਏ, 28 ਮਈ (ਹਰਚਰਨ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ....
ਗੜ੍ਹਸ਼ੰਕਰ ਨੇੜੇ ਵਿਅਕਤੀ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ
. . .  about 3 hours ago
ਗੜ੍ਹਸ਼ੰਕਰ , 28 ਮਈ (ਧਾਲੀਵਾਲ)- ਗੜ੍ਹਸ਼ੰਕਰ ਨੇੜੇ ਆਦਮਪੁਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਸੜਕ...
ਟਿੱਡੀ ਦਲ ਦੀ ਸੰਭਾਵੀ ਆਮਦ 'ਤੇ ਪੰਜਾਬ-ਹਰਿਆਣਾ ਹਾਈ ਅਲਰਟ 'ਤੇ
. . .  about 3 hours ago
ਮੰਡੀ ਕਿੱਲਿਆਂਵਾਲੀ/ਡੱਬਵਾਲੀ, 28 ਮਈ (ਇਕਬਾਲ ਸਿੰਘ ਸ਼ਾਂਤ)- ਚੀਨੀ ਬਿਮਾਰੀ ਕੋਰੋਨਾ ਦੇ ਬਾਅਦ ਪਾਕਿਸਤਾਨੀ ਟਿੱਡੀ ਦਲ...
ਕੈਪਟਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਸੂਖਮ, ਲਘੂ ਤੇ ਦਰਮਿਆਨੇ ਉਦਯੋਗ ਨੂੰ ਮੁੜ ਸੁਰਜੀਤ ਕਰਨ ਦੀ ਅਪੀਲ
. . .  about 3 hours ago
ਚੰਡੀਗੜ੍ਹ, 28 ਮਈ (ਅ.ਬ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਵਾਸੀਆਂ...
ਮਜੀਠੀਆ ਦੀ ਅਗਵਾਈ 'ਚ ਅਕਾਲੀ ਆਗੂਆਂ ਨੇ ਏ.ਡੀ.ਸੀ ਨੂੰ ਸੌਂਪਿਆ ਮੰਗ ਪੱਤਰ
. . .  1 minute ago
ਅੰਮ੍ਰਿਤਸਰ, 28 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਸਰਦਾਰ ਬਿਕਰਮ ਸਿੰਘ ...
ਅਕਾਲੀ ਦਲ ਵੱਲੋਂ ਬੀਜ ਘੋਟਾਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ
. . .  about 4 hours ago
ਜਲੰਧਰ, 28 ਮਈ (ਜੀ.ਪੀ ਸਿੰਘ)- ਅਕਾਲੀ ਦਲ ਵੱਲੋਂ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਮਾਨਯੋਗ ਰਾਜਪਾਲ ਜੀ ਪੰਜਾਬ, ਚੰਡੀਗੜ੍ਹ ਤੋਂ ਇਹ...
ਹੋਰ ਖ਼ਬਰਾਂ..

ਬਾਲ ਸੰਸਾਰ

ਲਿਫਟ ਬਾਰੇ ਦਿਲਚਸਪ ਜਾਣਕਾਰੀ

ਪਿਆਰੇ ਬੱਚਿਓ! ਲਿਫ਼ਟ ਦੀ ਖੋਜ ਇਕ ਹੀ ਦਿਨ ਜਾਂ ਕਿਸੇ ਇਕ ਹੀ ਵਿਅਕਤੀ ਨੇ ਨਹੀਂ ਕੀਤੀ | ਇਸ ਦੇ ਵਿਕਾਸ, ਕਾਰਗੁਜ਼ਾਰੀ ਨੂੰ ਵਧੀਆ ਬਣਾਉਣ ਲਈ ਕਈ ਵਿਗਿਆਨੀਆਂ ਨੇ ਸਾਂਝੇ ਯਤਨ ਕੀਤੇ ਹਨ | 19ਵੀਂ ਸਦੀ ਦੀ ਸ਼ੁਰੂਆਤ ਸਮੇਂ ਭਾਫ਼ ਦੇ ਇੰਜਣ ਦੀ ਸ਼ਕਤੀ ਨਾਲ ਚੱਲਣ ਵਾਲੀ ਲਿਫ਼ਟ ਤਿਆਰ ਹੋ ਤਾਂ ਚੁੱਕੀ ਸੀ ਪਰ ਇਹ ਭਰੋਸੇਮੰਦ ਨਾ ਹੋਣ ਕਰਕੇ ਇਸ ਦੀ ਵਰਤੋਂ ਸਿਰਫ਼ ਸਾਮਾਨ ਨੂੰ ਹੇਠਾਂ-ਉੱਪਰ ਲਿਜਾਣ ਲਈ ਹੀ ਕੀਤੀ ਜਾਂਦੀ ਸੀ | ਸੰਨ 1853 'ਚ ਅਮਰੀਕੀ ਵਿਗਿਆਨੀ ਅਲੀਸ਼ਾ ਗ੍ਰੇਵਜ਼ ਓਟੀਸ ਨੇ ਸੁਰੱਖਿਅਤ ਲਿਫ਼ਟ ਤਿਆਰ ਕਰ ਲਈ, ਜਿਸ ਨੂੰ ਸੰਨ 1857 'ਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਹੋਗਵਾਟ ਡਿਪਾਰਟਮੈਂਟ ਸਟੋਰ 'ਚ ਲਗਾਇਆ ਗਿਆ ਸੀ ਅਤੇ ਇਹ ਲਿਫ਼ਟ ਇਕ ਮਿੰਟ 'ਚ ਪੰਜ ਮੰਜ਼ਿਲਾਂ ਚੜ੍ਹ ਸਕਦੀ ਸੀ ਅਤੇ ਲੋਕਾਂ ਨੇ ਇਸ ਨੂੰ ਕਾਫ਼ੀ ਸਰਾਹਿਆ ਵੀ ਸੀ |
ਲਿਫ਼ਟ ਦਾ ਅਹਿਮ ਵਿਕਾਸ ਤਾਂ ਸੰਨ 1889 ਤੋਂ ਬਾਅਦ ਹੀ ਵੇਖਣ ਨੂੰ ਮਿਲਿਆ | 1894 'ਚ ਪੁਸ਼ ਬਟਨ ਨਾਲ ਚੱਲਣ ਵਾਲੀ ਲਿਫ਼ਟ ਤਿਆਰ ਹੋ ਗਈ ਸੀ | ਉੁਪਰੰਤ ਸਾਇੰਸਦਾਨਾਂ ਨੇ ਲਿਫ਼ਟ ਸਬੰਧੀ ਸੁਰੱਖਿਆ, ਰਫ਼ਤਾਰ, ਉਚਾਈ ਤੱਕ ਜਾਣ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਬਾਅਦ ਅਰਾਮਦਾਇਕ ਅਤੇ ਕਿਫ਼ਾਇਤੀ ਲਿਫ਼ਟ ਵੱਲ ਧਿਆਨ ਦਿੱਤਾ ਅਤੇ 1950 ਤੱਕ ਲਿਫ਼ਟ ਨੂੰ ਸਵੈਚਾਲਿਤ ਸਿਸਟਮ ਨਾਲ ਵੀ ਲੈੱਸ ਕਰ ਦਿੱਤਾ ਗਿਆ ਸੀ |
ਆਧੁਨਿਕ ਸਮੇਂ ਲਿਫ਼ਟ ਦੀਆਂ ਕਈ ਕਿਸਮਾਂ ਹਨ | ਐਸਕਲੇਟਰ ਜਾਂ ਐਲੀਵੇਟਰ ਵੀ ਲਿਫ਼ਟ ਦਾ ਹੀ ਇਕ ਰੂਪ ਹਨ, ਜਿਸ ਵਿਚ ਬੈਲਟ ਜਾਂ ਪਟੇ ਉੱਪਰ ਧਾਤੂ ਦੀਆਂ ਪੌੜੀਆਂ ਫਿੱਟ ਹੁੰਦੀਆਂ ਹਨ, ਜੋ ਕਿ ਸਮੁੰਦਰੀ, ਹਵਾਈ-ਜਹਾਜ਼ਾਂ ਅਤੇ ਬਹੁਮੰਜ਼ਿਲੀ ਮਾਲਜ਼ ਆਦਿ ਵਿਚ ਚੜ੍ਹਨ-ਉਤਰਣ ਲਈ ਵਰਤੀਆਂ ਜਾਂਦੀਆਂ ਹਨ | ਸਵਾਰੀਆਂ ਪੌੜੀਆਂ ਉੱਪਰ ਖੜ੍ਹ ਜਾਂਦੀਆਂ ਹਨ ਅਤੇ ਲਿਫ਼ਟ ਚੱਲਦੀ ਰਹਿੰਦੀ ਹੈ | ਕਈ ਵੱਡੇ ਹਵਾਈ ਅੱਡਿਆਂ ਜਾਂ ਮਾਲਜ਼ ਵਿਖੇ ਪੌੜੀਆਂ ਤਾਂ ਕੀ ਰਸਤੇ-ਪਗਡੰਡੀਆਂ ਵੀ ਤੁਰਦੇ ਹਨ | ਜਿਨ੍ਹਾਂ ਨੂੰ ਟਰਾਂਸਲੇਟਰੇਜ਼ ਕਹਿੰਦੇ ਹਨ | ਇਸ ਤੋਂ ਇਲਾਵਾ ਬਹੁਮੰਜ਼ਿਲੀ ਹੋਟਲ-ਇਮਾਰਤਾਂ ਅਤੇ ਮਾਲਜ਼ ਵਿਚ ਇਮਾਰਤ ਤੋਂ ਬਾਹਰ ਵਲ ਨਿਕਲੀਆਂ ਸ਼ੀਸ਼ੇ ਦੇ ਕੈਬਿਨ ਵਾਲੀਆਂ ਕੈਪਸੂਲ ਰੂਪੀ ਲਿਫ਼ਟਾਂ ਵੀ ਅੱਜਕਲ੍ਹ ਕਾਫ਼ੀ ਹਰਮਨ ਪਿਆਰੀਆਂ ਹਨ | ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਕਈ ਅਤਿ ਵਿਕਸਿਤ ਦੇਸ਼ਾਂ ਦੇ ਬਹੁਮੰਜ਼ਿਲੀ ਟਾਵਰਾਂ, ਹੋਟਲਾਂ 'ਚ ਤਾਂ ਅਜਿਹੀਆਂ ਲਿਫ਼ਟਾਂ ਲੱਗੀਆਂ ਹਨ, ਜੋ ਕਿ ਸਕਿੰਟਾਂ 'ਚ ਹੀ ਸੈਂਕੜੇ ਫੁੱਟ ਦੀ ਚੜ੍ਹਾਈ ਚੜ੍ਹਨ-ਉੱਤਰਨ ਦੇ ਸਮਰੱਥ ਹੁੰਦੀਆਂ ਹਨ |
ਪਿਆਰੇ ਦੋਸਤੋ! ਲਿਫ਼ਟ 'ਚ ਚੜ੍ਹਨ-ਉੱਤਰਨ ਸਮੇਂ ਸਾਵਧਾਨੀ ਦੀ ਵੱਡੀ ਲੋੜ ਹੁੰਦੀ ਹੈ | ਲਿਫ਼ਟ ਦਰਵਾਜ਼ੇ ਦੇ ਆਟੋਮੈਟਿਕ ਤਰੀਕੇ ਬੰਦ ਹੋਣ ਸਮੇਂ ਦੋਹਾਂ ਹਿੱਸਿਆਂ ਵਿਚਾਲੇ ਹੱਥ ਨਾ ਰੱਖਿਆ ਜਾਵੇ, ਪੁਸ਼ ਬਟਨਾਂ ਨਾਲ ਛੇੜਖਾਨੀ ਨਾ ਕੀਤੀ ਜਾਵੇ ਅਤੇ ਲਿਫ਼ਟ ਕੈਬਿਨ 'ਚ ਜੋ ਨਿਯਮ ਲਿਖੇ ਹੁੰਦੇ ਹਨ, ਉਨ੍ਹਾਂ ਨੂੰ ਦੀ ਇੰਨ-ਬਿਨ ਪਾਲਣਾ ਕੀਤੀ ਜਾਵੇ |

-ਮਸੀਤਾਂ ਰੋਡ, ਕੋਟ ਈਸੇ ਖਾਂ (ਮੋਗਾ) |
ਮੋਬਾਈਲ : 98726-48140


ਖ਼ਬਰ ਸ਼ੇਅਰ ਕਰੋ

ਪੌਦਿਆਂ ਅਤੇ ਜੰਤੂਆਂ ਦੀ ਦੋਸਤੀ ਦੀ ਉਦਾਹਰਨ : ਕੀੜੀਆਂ

ਧਰਤੀ 'ਤੇ ਜੀਵਨ ਦੀ ਉਤਪਤੀ ਤੋਂ ਬਾਅਦ ਜੀਵ-ਵਿਕਾਸ ਦੌਰਾਨ ਪੌਦੇ ਅਤੇ ਜੰਤੂ ਵਿਕਸਿਤ ਹੋਏ | ਕੁਦਰਤ ਨੇ ਪੌਦਿਆਂ ਅਤੇ ਜੰਤੂਆਂ ਵਿਚ ਅਜਿਹੇ ਗੁਣ ਪੈਦਾ ਕੀਤੇ ਹਨ, ਜਿਸ ਕਾਰਨ ਪੌਦੇ ਆਪਣੇ ਪੋਸ਼ਣ ਦੀ ਕੱਚੀ ਸਮੱਗਰੀ ਲਈ ਜੰਤੂਆਂ 'ਤੇ ਨਿਰਭਰ ਕਰਦੇ ਹਨ ਅਤੇ ਜੰਤੂ ਆਪਣੇ ਸਾਹ ਲਈ ਪੌਦਿਆਂ 'ਤੇ ਨਿਰਭਰ ਕਰਦੇ ਹਨ | ਸਾਰੇ ਜੰਤੂ ਸਾਹ ਲੈਣ ਵਾਸਤੇ ਆਕਸੀਜਨ ਲਈ ਪੌਦਿਆਂ 'ਤੇ ਨਿਰਭਰ ਕਰਦੇ ਹਨ | ਪੌਦੇ ਆਪਣੇ ਦੁਆਰਾ ਅਤੇ ਸਾਰੇ ਜੰਤੂਆਂ ਦੁਆਰਾ ਸਾਹ ਕਿਰਿਆ ਦੌਰਾਨ ਛੱਡੀ ਗਈ ਕਾਰਬਨ ਡਾਈਆਕਸਾਈਡ ਗੈਸ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ ਸੋਖ ਕੇ ਕਾਰਬੋਹਾਈਡ੍ਰੇਟ ਤਿਆਰ ਕਰਦੇ ਹਨ, ਜਿਸ ਨੂੰ ਜੰਤੂ ਭੋਜਨ ਵਜੋਂ ਵਰਤਦੇ ਹਨ |
ਪਰ ਅੱਜ ਅਸੀਂ ਕੀੜੀਆਂ ਦੀ ਕੁਝ ਪੌਦਿਆਂ ਨਾਲ ਅਜਿਹੀ ਦੋਸਤੀ ਦੀ ਗੱਲ ਕਰਾਂਗੇ, ਜੋ ਬਹੁਤ ਹੀ ਅਨੋਖੀ ਹੈ | ਉੱਚੇ ਰੁੱਖਾਂ 'ਤੇ ਚੜ੍ਹਨ ਵਾਲੀਆਂ ਬੇਲਾਂ ਦੇ ਤਣੇ ਫੁੱਲੇ ਹੋਏ ਹੁੰਦੇ ਹਨ | ਇਨ੍ਹਾਂ ਤਣਿਆਂ ਅੰਦਰ ਮੁਲਾਇਮ ਅਤੇ ਖੁਰਦਰੇ ਖਾਨੇ ਹੁੰਦੇ ਹਨ, ਕੀੜੀਆਂ ਦੇ ਦਾਖ਼ਲ ਹੋਣ ਲਈ ਛੇਦ-ਰੂਪੀ ਦੁਆਰ ਵੀ ਹੁੰਦੇ ਹਨ | ਮੁਲਾਇਮ ਖਾਨਿਆਂ ਵਿਚ ਕੀੜੀਆਂ ਰਹਿੰਦੀਆਂ ਹਨ ਅਤੇ ਖੁਰਦਰੇ ਖਾਨਿਆਂ ਵਿਚ ਮਲ ਤਿਆਗ ਕਰਦੀਆਂ ਹਨ | ਇਸ ਮਲ ਤੋਂ ਇਹ ਬੇਲਾਂ ਪੋਸ਼ਣ ਪ੍ਰਾਪਤ ਕਰਦੀਆਂ ਹਨ | ਤਿਲਾੜਸੀਆ ਨਾਂਅ ਦੇ ਪੌਦੇ ਦੇ ਪੱਤੇ ਦੀ ਉੱਪਰਲੀ ਸਤ੍ਹਾ 'ਤੇ ਰੇਸ਼ੇਦਾਰ ਧਾਰੀਆਂ ਹੁੰਦੀਆਂ ਹਨ, ਜਿਸ ਨਾਲ ਪਾਣੀ ਉਨ੍ਹਾਂ 'ਤੇ ਨਹੀਂ ਟਿਕਦਾ | ਅਜਿਹੇ ਪੱਤਿਆਂ ਦੇ ਹੇਠਾਂ ਕੀੜੀਆਂ ਮੀਂਹ ਵਿਚ ਸੁਰੱਖਿਅਤ ਰਹਿੰਦੀਆਂ ਹਨ |
ਮੈਕਰੰਗਾ ਨਾਂਅ ਦੇ ਪੌਦੇ ਦਾ ਤਣਾ ਖੋਖਲਾ ਹੁੰਦਾ ਹੈ, ਜਿਸ ਵਿਚ ਕੀੜੀਆਂ ਨਿਵਾਸ ਕਰਦੀਆਂ ਹਨ | ਏਨਾ ਹੀ ਨਹੀਂ, ਇਸ ਪੌਦੇ ਦੇ ਪੱਤਿਆਂ ਦੀ ਹੇਠਲੀ ਸਤ੍ਹਾ 'ਤੇ ਕੀੜੀਆਂ ਲਈ ਭੋਜਨ ਵੀ ਹੁੰਦਾ ਹੈ | ਡਿਸਚੀਡੀਆ ਨਾਂਅ ਦੇ ਪੌਦੇ ਦੇ ਕੁਝ ਪੱਤੇ ਕੀੜੀਆਂ ਲਈ ਪੱਤਿਆਂ ਅੰਦਰ ਖੋਖਲੇ ਨਿਵਾਸ ਪ੍ਰਦਾਨ ਕਰਦੇ ਹਨ | ਪੈਸੀਆ ਨਾਂਅ ਦੀ ਬੇਲ ਦੇ ਫੁੱਲਾਂ ਦੇ ਆਧਾਰ ਨੇੜੇ ਕੀੜੀਆਂ ਨੂੰ ਆਕਰਸ਼ਿਤ ਕਰਨ ਲਈ ਸੁਗੰਧਿਤ ਰਸ ਹੁੰਦਾ ਹੈ | ਪੱਛਮੀ ਅਫ਼ਰੀਕਾ ਦਾ ਪੌਦਾ 'ਬਾਰਟੈਰੀਆ ਇਸਟੂਲੋਸਾ' ਆਪਣੇ ਤਣ 'ਤੇ ਕੀੜੀਆਂ ਲਈ ਭੋਜਨ ਅਤੇ ਨਿਵਾਸ ਸਥਾਨ ਉਪਲਬਧ ਕਰਾਉਂਦਾ ਹੈ | ਪਰ ਇਸ ਦੇ ਤਿਲਕਣੇ ਪੱਤਿਆਂ ਤੋਂ ਕੀੜੀਆਂ ਇੰਝ ਡਿੱਗਦੀਆਂ ਹਨ ਜਿਵੇਂ ਕੀੜੀਆਂ ਦਾ ਮੀਂਹ ਹੋਵੇ |

-ਸੰਜੀਵਨ ਸਿੰਘ ਡਢਵਾਲ
505-506, ਡਢਵਾਲ ਹਾਊਸ, ਨੇੜੇ ਜਾਨਕੀ ਮੰਦਰ, ਬਸਤੀ ਬਾਵਾ ਖੇਲ, ਜਲੰਧਰ | ਮੋਬ : 94175-50741.

ਬਾਲ ਕਵਿਤਾ

ਜਲੇਬੀ

ਚੀਜ਼ੀ ਬੜੀ ਅਨੋਖੀ ਡਿੱਠੀ,
ਨਾਮ ਜਲੇਬੀ ਬੜੀ ਹੀ ਮਿੱਠੀ |
ਗਰਮਾ-ਗਰਮ ਪਾਪਾ ਜੀ ਲਿਆਏ,
ਬੜੀ ਹੀ ਚੰਗੀ ਖੁਸ਼ਬੋ ਆਏ |
ਮਜ਼ੇ-ਮਜ਼ੇ ਨਾਲ ਖਾਈ ਜਾਵਾਂ,
ਵੇਖ-ਵੇਖ ਲਲਚਾਈ ਜਾਵਾਂ,
ਵੇਖਣ ਨੂੰ ਟੇਢੀ-ਮੇਢੀ ਲੱਕੜੀ,
ਮਿੱਠੇ ਰਸ ਨਾਲ ਹੋਈ ਜਕੜੀ |
ਮਾਂ ਕਹਿੰਦੀ ਜ਼ਿਆਦਾ ਨਹੀਂ ਖਾਣੀ,
'ਗੋਗੀ' ਤੈਨੂੰ ਸ਼ੂਗਰ ਹੋ ਜਾਣੀ |
ਕਿਹਾ ਜੋ ਮਾਂ ਨੇ ਬੰਨ੍ਹ ਲਿਆ ਪੱਲੇ,
ਰਲ-ਮਿਲ ਹੈ ਖਾਣੀ ਨਹੀਂ 'ਕੱਲੇ-'ਕੱਲੇ |

-ਗੋਗੀ ਜ਼ੀਰਾ
15/108, ਪੁਰਾਣੀ ਤਲਵੰਡੀ ਰੋਡ, ਜ਼ੀਰਾ (ਫ਼ਿਰੋਜ਼ਪੁਰ) | ਮੋਬਾਈਲ : 97811-36240.

ਬਾਲ ਸਾਹਿਤ

ਮਾਂ ਬੋਲੀ ਦਾ ਮਹੱਤਵ ਦਰਸਾਉਂਦੀਆਂ ਪੁਸਤਕਾਂ

ਅੱਜਕੱਲ੍ਹ ਜਿਹੜੀਆਂ ਬਾਲ ਪੁਸਤਕਾਂ ਛਪ ਰਹੀਆਂ ਹਨ ਉਨ੍ਹਾਂ ਵਿਚ ਮਾਂ ਬੋਲੀ ਦੇ ਮਹੱਤਵ ਨੂੰ ਵਿਸ਼ੇਸ਼ ਤੌਰ 'ਤੇ ਪ੍ਰਗਟਾਇਆ ਜਾ ਰਿਹਾ ਹੈ | ਸੁਖਰਾਜ ਸਿੰਘ ਜ਼ੀਰਾ ਦੀ ਕਾਵਿ-ਪੁਸਤਕ 'ਕਾਕੇ ਭੂੰਡ ਪਟਾਕੇ' ਵਿਚ 'ਦੋ ਦਾ ਪਹਾੜਾ, 'ਮੇਰਾ ਸਕੂਲ, 'ਮੇਰੀ ਮੰਮੀ, 'ਬ੍ਰਹਿਮੰਡ ਦੀ ਪੈਂਤੀ, 'ਨਿੱਕੇ ਬਾਲ, 'ਅਫ਼ਸਰ ਕੀੜੀ ਅਤੇ 'ਕਾਂ' ਆਦਿ ਨਰਸਰੀ ਗੀਤਾਂ ਵਿਚ ਮਾਂ ਬੋਲੀ ਨੂੰ ਵਡਿਆਇਆ ਗਿਆ ਹੈ | 'ਟੈਡੀ, 'ਮਿੱਠੂ ਤੋਤਾ, 'ਬਿੱਲੀ ਮਾਸੀ, 'ਮੋਰ', 'ਜੰਗਲ ਦੀ ਸੈਰ' ਅਤੇ 'ਕਾਕੇ ਭੂੰਡ ਪਟਾਕੇ' ਆਦਿ ਕਵਿਤਾਵਾਂ ਵੀ ਨਾ ਕੇਵਲ ਚਿੱਤਰਾਂ ਨਾਲ ਸਜਾਈਆਂ ਗਈਆਂ ਹਨ, ਸਗੋਂ ਇਹ ਕਵਿਤਾਵਾਂ ਜੀਵਨ-ਮੁੱਲਾਂ ਦੀ ਸੋਝੀ ਵੀ ਕਰਵਾਉਂਦੀਆਂ ਹਨ | ਇਸ ਪੁਸਤਕ ਦੀ ਕੀਮਤ 150 ਰੁਪਏ ਹੈ ਅਤੇ ਪੰਨੇ 36 ਹਨ | ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਛਾਪੀ ਗਈ ਹੈ |
ਸੁਖਜੀਤ ਸੈਫ਼ੀ ਦੀ ਕਾਵਿ-ਪੁਸਤਕ 'ਸੋਹਣੇ ਸੋਹਣੇ ਸੁਪਨੇ' ਵਿਚ ਸ਼ਾਮਿਲ ਇਕ ਕਵਿਤਾ 'ਚੰਗਾ ਇਨਸਾਨ' ਵਿਚ ਕਵੀ ਲਿਖਦਾ ਹੈ, ''ਵੱਡਾ ਹੋ ਕੇ ਚੰਗਾ ਇਨਸਾਨ ਹੈ ਬਣਨਾ, ਮਾਪਿਆਂ ਦਾ ਨਾਂਅ ਰੌਸ਼ਨ ਹੈ ਕਰਨਾ |U ਇਹ ਕਾਵਿ ਸਤਰਾਂ ਇਸ ਗੱਲ ਦਾ ਸੰਕੇਤ ਹਨ ਕਿ ਸੈਫ਼ੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਹੈ | 'ਕੁਦਰਤ', 'ਬਿਰਖ', 'ਪਾਣੀ', 'ਤਾਰੇ' ਆਦਿ ਕਵਿਤਾਵਾਂ ਵਿਚ ਉਹ ਪ੍ਰਕਿ੍ਤੀ ਦੇ ਦਿ੍ਸ਼ਾਂ ਅਤੇ ਮਹੱਤਵ ਦੀ ਗੱਲ ਕਰਦਾ ਹੈ | ਉਸ ਵਿਚ ਚੰਗਾ ਕਵੀ ਬਣਨ ਦੀਆਂ ਸੰਭਾਵਨਾਵਾਂ ਹਨ | ਇਸ ਪੁਸਤਕ ਵਿਚਲੇ ਚਿੱਤਰ ਗਗਨਪ੍ਰੀਤ ਕੌਰ ਨੇ ਬਣਾਏ ਹਨ | ਪੁਸਤਕ ਦੀ ਕੀਮਤ 75 ਰੁਪਏ ਹੈ ਅਤੇ ਪੰਨੇ 20 ਹਨ |
'ਪਿੰਡ ਦਾ ਨਜ਼ਾਰਾ' ਅਵਿਨਾਸ਼ ਸ਼ਰਮਾ ਦੀ ਕਾਵਿ ਪੁਸਤਕ ਹੈ | ਇਸ ਲੇਖਿਕਾ ਨੇ ਆਪਣੀਆਂ ਕਵਿਤਾਵਾਂ ਵਿਚ ਪੰਜਾਬ ਦੀਆਂ ਸਾਂਝੀਆਂ ਰਵਾਇਤਾਂ, ਰਸਮਾਂ ਰਿਵਾਜ਼ਾਂ ਦੇ ਨਾਲ-ਨਾਲ ਤਿਉਹਾਰਾਂ ਅਤੇ ਜੀਵ ਜੰਤੂਆਂ ਨੂੰ ਆਧਾਰ ਬਣਾਇਆ ਹੈ | ਉਸ ਨੂੰ ਸਮਾਜਿਕ ਵਿਸ਼ਿਆਂ ਦੀ ਸਮਝ ਹੈ | 'ਬਾਂਦਰ ਦੀ ਚਾਲ', 'ਚਿੜੀ ਤੇ ਰੁੱਖ', 'ਚਿੜੀਆ ਘਰ' ਅਤੇ 'ਗੁਸਤਾਖ਼ੀ' ਵਰਗੀਆਂ ਕਾਵਿ-ਕਹਾਣੀਆਂ ਬਾਲਾਂ ਦਾ ਮਨ-ਪ੍ਰਚਾਵਾ ਕਰਦੀਆਂ ਹਨ | ਕਵਿਤਾਵਾਂ ਨਾਲ ਚਿੱਤਰ ਕਵਿੱਤਰੀ ਨੇ ਖ਼ੁਦ ਬਣਾਏ ਹਨ | ਇਸ ਪੁਸਤਕ ਦੀ ਕੀਮਤ 75 ਰੁਪਏ ਹੈ ਅਤੇ ਪੰਨੇ 32 ਹਨ |
ਸਿਮਰਨਜੀਤ ਸਿੰਘ ਸਿਮਰਾ ਨੇ ਆਪਣੀ ਪੁਸਤਕ 'ਮਿੱਠੀਆਂ ਛੱਲੀਆਂ' ਵਿਚ 'ਮਿੱਠੀਆਂ ਛੱਲੀਆਂ' ਅਤੇ 'ਮੁਹੱਬਤੀ ਰਿਸ਼ਤੇ' ਸਮਾਜਿਕ ਕਹਾਣੀਆਂ ਹਨ, ਜਿਨ੍ਹਾਂ ਨੂੰ ਇਸ ਲੇਖਕ ਨੇ ਆਪਣੇ ਅੰਦਾਜ਼ ਵਿਚ ਸਿਰਜਿਆ ਹੈ | ਉਸ ਨੂੰ ਬਿਰਤਾਂਤ ਘੜਨ ਦੀ ਜਾਚ ਹੈ ਅਤੇ ਪਾਤਰਾਂ ਦੇ ਅਨੁਕੂਲ ਵਾਰਤਾਲਾਪ ਵੀ ਢੁਕਵੇਂ ਸਿਰਜਦਾ ਹੈ | ਭਵਿੱਖ ਵਿਚ ਹੋਰ ਵਧੀਆ ਕਹਾਣੀਆਂ ਲਿਖਣ ਦੀ ਸਮਰੱਥਾ ਰੱਖਦਾ ਹੈ | ਇਸ ਸੰਗ੍ਰਹਿ ਵਿਚਲੀਆਂ 'ਭੇਦ', 'ਹਨੇਰੇ ਤੋਂ ਸਵੇਰੇ ਵੱਲ' ਅਤੇ 'ਇਮਾਨਦਾਰੀ' ਆਦਿ ਕਹਾਣੀਆਂ ਚੰਗੇ ਨਾਗਰਿਕ ਬਣਨ ਦਾ ਉਪਦੇਸ਼ ਦਿੰਦੀਆਂ ਹਨ | ਇਸ ਪੁਸਤਕ ਦੀ ਕੀਮਤ 90 ਰੁਪਏ ਹੈ ਅਤੇ ਪੰਨੇ 40 ਹਨ |
ਅਗਲੀ ਪੁਸਤਕ 'ਮੀ ਐਾਡ ਮਾਈ ਫਰੈਂਡਜ਼' (Me and My 6riends) ਪੁਨੀਤ ਦੀ ਲਿਖੀ ਹੋਈ ਹੈ, ਜੋ ਅੰਗਰੇਜ਼ੀ ਭਾਸ਼ਾ ਵਿਚ ਹੈ | ਇਹ ਕਵਿਤਾਵਾਂ ਨਾਲ ਸਬੰਧਿਤ ਹੈ | ਇਸ ਵਿਚ ਪੁਨੀਤ ਨੇ ਪੰਛੀਆਂ, ਗਿਆਨ-ਵਿਗਿਆਨ, ਨਸ਼ਾਖ਼ੋਰੀ, ਪ੍ਰਦੂਸ਼ਣ ਅਤੇ ਰੁੱਖਾਂ ਦੀਆਂ ਗੱਲਾਂ ਤਾਂ ਕੀਤੀਆਂ ਹੀ ਹਨ, ਇਸ ਦੇ ਨਾਲ ਹੀ ਉਸ ਨੇ ਆਪਣੇ ਮਾਪਿਆਂ ਨੂੰ ਕੁਦਰਤ ਦੇ ਕੀਮਤੀ ਤੋਹਫ਼ੇ ਦੱਸਦੇ ਹੋਏ ਆਪਣੀਆਂ ਮਨੋਭਾਵਨਾਵਾਂ ਵੀ ਪ੍ਰਗਟ ਕੀਤੀਆਂ ਹਨ | ਕਲਪਨਾ ਚਾਵਲਾ ਅਤੇ ਆਪਣੇ ਦੋਸਤਾਂ ਬਾਰੇ ਲਿਖੀਆਂ ਕਵਿਤਾਵਾਂ ਵੀ ਬਾਲ ਮਨਾਂ ਵਿਚ ਸਿਹਤਮੰਦ ਸੋਚ ਪੈਦਾ ਕਰਦੀਆਂ ਹਨ | ਉਮੀਦ ਕੀਤੀ ਜਾਂਦੀ ਹੈ ਕਿ ਪੰਜਾਬ ਦੀ ਇਸ ਵਿਦਿਆਰਥਣ ਦੀ ਅਗਲੀ ਪੁਸਤਕ ਪੰਜਾਬੀ ਵਿਚ ਹੋਵੇਗੀ | ਇਸ ਪੁਸਤਕ ਦੀ ਕੀਮਤ 75 ਰੁਪਏ ਹੈ ਅਤੇ ਪੰਨੇ 24 ਹਨ | ਇਹ ਚਾਰੇ ਪੁਸਤਕਾਂ ਸੰਗਮ ਪਬਲੀਕੇਸ਼ਨਜ਼ ਸਮਾਣਾ ਵੱਲੋਂ ਛਾਪੀਆਂ ਗਈਆਂ ਹਨ |
ਜਸਪਾਲਜੀਤ ਨੇ 'ਮੈਂ ਪਾਪਾ ਦਾ ਜੁਗਨੂੰ' ਕਾਵਿ-ਸੰਗ੍ਰਹਿ ਦੀ ਰਚਨਾ ਬਾਲ-ਮਨੋਵਿਗਿਆਨ ਨੂੰ ਸਮਝ ਕੇ ਕੀਤੀ ਹੈ | 'ਮਰੂਏ ਦਾ ਬੂਟਾ', 'ਰੁਮਾਲ', 'ਰੋਜ਼ ਗਾਰਡਨ' ਆਦਿ ਕਵਿਤਾਵਾਂ ਸਾਧਾਰਨ ਕਵਿਤਾਵਾਂ ਨਾਲੋਂ ਹਟ ਕੇ ਹਨ | ਬਹੁਤੀਆਂ ਕਵਿਤਾਵਾਂ ਮਨੁੱਖੀ ਰਿਸ਼ਤਿਆਂ ਨਾਲ ਸਬੰਧਿਤ ਹਨ ਜਿਨ੍ਹਾਂ ਵਿਚ 'ਮੈਂ ਪਾਪਾ ਦਾ ਜੁਗਨੂੰ ਹਾਂ', 'ਮੇਰੇ ਦਾਦਾ ਜੀ', 'ਬੇਟੀ ਬਚਾਓ', 'ਬੱਚਾ', 'ਮੇਰੀ ਬੇਟੀ ਮੇਰੀ ਸ਼ਾਨ', 'ਦਾਦੀ, 'ਧੀ' ਆਦਿ ਦੇ ਨਾਂ ਲਏ ਜਾ ਸਕਦੇ ਹਨ | ਲੰਮੀ ਕਵਿਤਾ 'ਮੇਰਾ ਪਿੰਡ' ਪੰਜਾਬੀ ਸੱਭਿਆਚਾਰ ਦਾ ਸੁੰਦਰ ਪ੍ਰਗਟਾਵਾ ਹੈ | ਸਰਲਤਾ ਨਾਲ ਭਰਪੂਰ ਇਹ ਕਵਿਤਾਵਾਂ ਅੱਠ ਤੋਂ ਬਾਰ੍ਹਾਂ ਸਾਲਾਂ ਦੇ ਪਾਠਕਾਂ ਲਈ ਪੜ੍ਹਨਯੋਗ ਅਤੇ ਮਾਣਨਯੋਗ ਹਨ | ਸਾਹਿਬਦੀਪ ਪਬਲੀਕੇਸ਼ਨ ਪਟਿਆਲਾ ਵਲੋਂ ਛਾਪੀ ਇਸ ਪੁਸਤਕ ਦੀ ਕੀਮਤ 60 ਰੁਪਏ ਹੈ ਅਤੇ ਪੰਨੇ 32 ਹਨ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾਈਲ : 98144-23703
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ
dsaasht0yahoo.co.in

ਬਾਲ ਕਵਿਤਾ

ਦਾਦੀ

ਮੇਰੀ ਦਾਦੀ ਬੜੀ ਸਿਆਣੀ,
ਮੈਨੂੰ ਨਿੱਤ ਸੁਣਾਵੇ ਕਹਾਣੀ |
ਮੈਨੂੰ ਬੜਾ ਹੈ ਲਾਡ ਲਡਾਉਂਦੀ,
ਗੋਦੀ ਚੁੱਕ ਕੇ ਦੁੱਧ ਪਿਆਉਂਦੀ |
ਚਾਂਦੀ ਰੰਗੇ ਉਸ ਦੇ ਵਾਲ,
ਹਰ ਇਕ ਦਾ ਉਹ ਰੱਖੇ ਖਿਆਲ |
ਮੰਮੀ ਪਾਪਾ ਦਾਦੀ ਤੋਂ ਡਰਦੇ,
ਸਾਰੇ ਕੰਮ ਉਹ ਪੁੱਛ ਕੇ ਕਰਦੇ |
ਹੱਥ ਵਿਚ ਦਾਦੀ ਸੋਟੀ ਫੜਦੀ,
ਮੂੰਹ ਦੇ ਵਿਚ ਗੁਰਬਾਣੀ ਪੜ੍ਹਦੀ |
ਆਵਾਜ਼ ਮਾਰ ਕੇ ਮੰਗੇ ਪਾਣੀ,
ਮੇਰੀ ਦਾਦੀ ਬੜੀ ਸਿਆਣੀ |
ਦਾਦੀ ਦਾ ਕਰੋ ਸਤਿਕਾਰ,
ਦਾਦੀ ਕਰਦੀ ਬਹੁਤ ਪਿਆਰ.

-ਪਰਵਿੰਦਰ ਕੌਰ ਸੁੱਖ,
ਲੁਧਿਆਣਾ |
ਮੋਬਾਈਲ : 81960-63335.

ਬਾਲ ਕਹਾਣੀ-ਸਮੇਂ ਦੀ ਕਦਰ

ਪ੍ਰਕਾਸ਼ਕ ਬੈਂਜਾਮਿਨ ਫਰੈਂਕਲਿਨ ਦੀ ਕਿਤਾਬਾਂ ਦੀ ਦੁਕਾਨ ਸੀ | ਉਸ ਨੇ ਦੁਕਾਨ 'ਚ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਰੱਖ ਛੱਡੀਆਂ ਸਨ | ਕਿਸੇ ਵੀ ਮਹਾਨ ਲੇਖਕ ਦੀ ਕਿਤਾਬ ਉਸ ਦੀ ਦੁਕਾਨ 'ਚੋਂ ਮਿਲ ਜਾਂਦੀ ਸੀ |
ਇਕ ਦਿਨ ਉਸ ਦੀ ਦੁਕਾਨ 'ਤੇ ਇਕ ਗਾਹਕ ਆਇਆ ਤਾਂ ਉਸ ਨੇ ਦੁਕਾਨ ਦੇ ਸੇਲਜ਼ਮੈਨ ਤੋਂ ਕਿਸੇ ਲੇਖਕ ਦੀ ਕਿਤਾਬ ਮੰਗੀ ਤਾਂ ਸੇਲਜ਼ਮੈਨ ਨੇ ਕਿਤਾਬ ਲਿਆ ਕੇ ਗਾਹਕ ਨੂੰ ਦੇ ਦਿੱਤੀ | ਗਾਹਕ ਨੇ ਕਿਤਾਬ ਦੀ ਕੀਮਤ ਪੁੱਛੀ ਤਾਂ ਸੇਲਜ਼ਮੈਨ ਨੇ ਉਸ ਕਿਤਾਬ ਦੀ ਕੀਮਤ ਇਕ ਡਾਲਰ ਮੰਗੀ | ਗਾਹਕ ਨੇ ਕਿਹਾ ਕਿ ਇਕ ਡਾਲਰ ਤੋਂ ਘੱਟ ਨਹੀਂ ਹੋ ਸਕਦੀ ਤਾਂ ਸੇਲਜ਼ਮੈਨ ਨੇ ਨਾਂਹ ਕਰਦਿਆਂ ਕਿਤਾਬ ਗਾਹਕ ਦੇ ਹੱਥੋਂ ਫੜ ਲਈ |
ਗਾਹਕ ਨੇ ਸੇਲਜ਼ਮੈਨ ਨੂੰ ਪੁੱਛਿਆ ਕਿ ਫਰੈਂਕਲਿਨ ਸਾਹਿਬ ਅੰਦਰ ਬੈਠੇ ਨੇ? ਸੇਲਜ਼ਮੈਨ ਨੇ ਕਿਹਾ ਹਾਂ ਜੀ, ਅੰਦਰ ਤਾਂ ਬੈਠੇ ਨੇ ਪਰ ਕੋਈ ਜ਼ਰੂਰੀ ਕੰਮ ਕਰ ਰਹੇ ਹਨ | ਗਾਹਕ ਨੇ ਸੇਲਜ਼ਮੈਨ ਨੂੰ ਫਿਰ ਕਿਹਾ ਕਿ ਫਰੈਂਕਲਿਨ ਸਾਹਿਬ ਨੂੰ ਬੁਲਾਓ ਜ਼ਰਾ |
ਸੇਲਜ਼ਮੈਨ ਅੰਦਰ ਗਿਆ ਤੇ ਉਸ ਦੇ ਨਾਲ ਹੀ ਬੈਂਜਾਮਿਨ ਫਰੈਂਕਲਿਨ ਵੀ ਬਾਹਰ ਆ ਗਏ | ਗਾਹਕ ਨੇ ਬੈਂਜਾਮਿਨ ਨੂੰ ਉਸੇ ਕਿਤਾਬ ਦੀ ਕੀਮਤ ਪੁੱਛੀ, ਜਿਹੜੀ ਉਹ ਖਰੀਦਣੀ ਚਾਹੁੰਦਾ ਸੀ | ਬੈਂਜਾਮਿਨ ਨੇ ਉਸ ਦੀ ਕੀਮਤ ਡੇਢ ਡਾਲਰ ਮੰਗੀ | ਗਾਹਕ ਹੈਰਾਨ ਹੋਇਆ ਤੇ ਪੁੱਛਿਆ ਇਹ ਸੇਲਜ਼ਮੈਨ ਨੇ ਇਸ ਦੀ ਕੀਮਤ 'ਤੇ ਇਕ ਡਾਲਰ ਮੰਗੀ ਸੀ ਪਰ ਤੁਸੀਂ ਡੇਢ ਡਾਲਰ ਮੰਗ ਰਹੇ ਹੋ ਕੀ ਵਜ੍ਹਾ? ਫਰੈਂਕਲਿਨ ਨੇ ਕਿਹਾ ਕਿਤਾਬ ਦੀ ਕੀਮਤ ਇਕ ਡਾਲਰ ਹੀ ਹੈ ਪਰ ਮੈਂ ਜੋ ਜ਼ਰੂਰੀ ਕੰਮ ਛੱਡ ਕੇ ਆਇਆ ਹਾਂ, ਉਸ ਦਾ ਅੱਧਾ ਡਾਲਰ ਮੰਗਿਆ ਹੈ |
ਗਾਹਕ ਨੇ ਗੱਲ ਨਿਬੇੜਨ ਲਈ ਫਰੈਂਕਲਿਨ ਨੂੰ ਫਿਰ ਕਿਹਾ ਅੱਛਾ ਠੀਕ-ਠੀਕ ਦੱਸੋ ਕੀ ਲੈਣਾ ਹੈ, ਇਸ ਕਿਤਾਬ ਦੇ ਫਰੈਂਕਲਿਨ ਨੇ ਫਿਰ ਉਸ ਕਿਤਾਬ ਦੇ ਦੋ ਡਾਲਰ ਮੰਗੇ ਤੇ ਨਾਲ ਕਿਹਾ ਕਿ ਕਿਤਾਬ ਦੀ ਕੀਮਤ ਅਜੇ ਵੀ ਇਕ ਡਾਲਰ ਹੀ ਹੈ ਤੇ ਜੋ ਮੇਰਾ ਸਮਾਂ ਖਰਾਬ ਹੋਇਆ ਹੈ, ਇਕ ਡਾਲਰ ਉਸ ਦਾ ਹੈ | ਗਾਹਕ ਨੇ ਦੋ ਡਾਲਰ ਫਰੈਂਕਲਿਨ ਨੂੰ ਫੜਾਏ ਤੇ ਕਿਤਾਬ ਲੈ ਕੇ ਚਲਾ ਗਿਆ | ਸੋ, ਬੱਚਿਓ ਸਮੇਂ ਦੀ ਕਦਰ ਕਰੋ ਜੋ ਕੰਮ ਅੱਜ ਕਰਨਾ ਹੈ, ਉਸ ਨੂੰ ਹੁਣੇ ਕਰੋ ਤੇ ਜੋ ਕੱਲ੍ਹ ਕਰਨਾ ਹੈ, ਉਹ ਅੱਜ ਕਰੋ |

-511, ਖਹਿਰਾ ਇਨਕਲੇਵ, ਜਲੰਧਰ-144007.

ਬਾਲ ਨਾਵਲ-26

ਨਾਨਕਿਆਂ ਦਾ ਪਿੰਡ

(ਲੜੀ ਜੋੜਨ ਲਈ 23 ਮਾਰਚ ਦਾ ਅੰਕ ਦੇਖੋ)
'ਸਾਨੂੰ ਪੂਰੀ ਗੱਲ ਸਮਝ ਲੱਗ ਗਈ ਐ | ਅਸੀਂ ਪਹਿਲਾਂ ਪੂਰੀ ਮਿਹਨਤ ਨਾਲ ਪੜ੍ਹਾਈ ਕਰਾਂਗੇ ਅਤੇ ਵੱਡੇ ਹੋ ਕੇ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਹਰ ਕੰਮ ਕਰਾਂਗੇ |'
'ਸ਼ਾਬਾਸ਼ ਮੇਰੇ ਬੱਚਿਓ, ਹੁਣ ਤੁਸੀਂ ਸਾਰੇ ਉਠੋ ਅਤੇ ਮੇਰੇ ਨਾਲ ਘਰ ਵੱਲ ਚਲੋ | ਤੁਹਾਡੀ ਨਾਨੀ, ਮੰਮੀ ਅਤੇ ਮਾਸੀ ਨਾਸ਼ਤੇ ਲਈ ਉਡੀਕਦੀਆਂ ਹੋਣਗੀਆਂ | ਜੇ ਅਸੀਂ ਥੋੜ੍ਹਾ ਹੋਰ ਲੇਟ ਹੋ ਗਏ ਤਾਂ ਤੁਹਾਡੇ ਨਾਲ ਮੈਨੂੰ ਵੀ ਝਿੜਕਾਂ ਪੈ ਜਾਣੀਆਂ ਨੇ |'
ਸਾਰੇ ਬੱਚੇ ਨਾਨਾ ਜੀ ਦੇ ਪਿੱਛੇ-ਪਿੱਛੇ ਰੌਲਾ ਪਾਉਂਦੇ ਘਰ ਵੱਲ ਤੁਰ ਪਏ |
... ... ...
'ਅੱਜ ਕੀ ਗੱਲ ਹੋ ਗਈ? ਐਨੀ ਲੰਬੀ ਸੈਰ | ਕਦੋਂ ਦੇ ਅਸੀਂ ਤੁਹਾਨੂੰ ਉਡੀਕ ਰਹੇ ਹਾਂ', ਘਰ ਪਹੁੰਚਦਿਆਂ ਹੀ ਨਾਨੀ ਜੀ ਨੇ ਗੁੱਸੇ ਅਤੇ ਪਿਆਰ ਦੀ ਰਲਵੀਂ ਆਵਾਜ਼ ਵਿਚ ਪੁੱਛਿਆ |
ਨਾਨਾ ਜੀ ਕੁਝ ਕਹਿਣ ਲੱਗੇ ਸੀ ਪਰ ਬੱਚੇ ਉਨ੍ਹਾਂ ਤੋਂ ਪਹਿਲਾਂ ਹੀ ਬੋਲ ਪਏ, 'ਨਾਨੀ ਜੀ, ਅੱਜ ਬੜਾ ਈ ਮਜ਼ਾ ਆਇਆ | ਅਸੀਂ ਬਾਗ਼ ਵਿਚ ਪਹਿਲਾਂ ਰੱਜ ਕੇ ਅੰਬ ਚੂਪੇ ਅਤੇ ਫੇਰ ਨਾਨਾ ਜੀ ਕੋਲੋਂ ਸੱਚੀ ਕਹਾਣੀ ਸੁਣੀ | ਹੁਣ ਅਸੀਂ ਵੀ ਪੂਰੀ ਮਿਹਨਤ ਨਾਲ ਪੜ੍ਹਾਈ ਕਰਿਆ ਕਰਾਂਗੇ |'
'ਤੁਸੀਂ ਰੱਜ ਕੇ ਅੰਬ ਚੂਪ ਆਏ ਅਤੇ ਮੈਨੂੰ ਫ਼ਿਕਰ ਲੱਗਾ ਸੀ ਕਿ ਬੱਚੇ ਭੁੱਖੇ-ਭਾਣੇ ਸੈਰ ਕਰਦੇ ਪਏ ਨੇ', ਨਾਨੀ ਜੀ ਨੇ ਕਿਹਾ |
ਜਗਮੀਤ ਨੇ ਬੱਚਿਆਂ ਦੀ ਮਿਹਨਤ ਨਾਲ ਪੜ੍ਹਾਈ ਕਰਨ ਵਾਲੀ ਗੱਲ 'ਤੇ ਖ਼ੁਸ਼ ਹੁੰਦਿਆਂ ਕਿਹਾ, 'ਸ਼ਾਬਾਸ਼ ਬੱਚਿਓ! ਤੁਹਾਡੇ ਨਾਨਾ ਜੀ ਤੁਹਾਨੂੰ ਚੰਗੀਆਂ-ਚੰਗੀਆਂ ਗੱਲਾਂ ਦੱਸਦੇ ਹਨ, ਤੁਸੀਂ ਉਨ੍ਹਾਂ 'ਤੇ ਅਮਲ ਕਰਿਆ ਕਰੋ | ਅੱਜ ਅਸੀਂ ਦੁਪਹਿਰ ਬਾਅਦ ਚਲੇ ਜਾਣਾ ਹੈ | ਤੁਸੀਂ ਪਿੱਛੋਂ ਨਾਨਾ ਜੀ-ਨਾਨੀ ਜੀ ਨੂੰ ਤੰਗ ਨਹੀਂ ਕਰਨਾ | ਪੜ੍ਹਾਈ ਬਾਰੇ ਤੁਹਾਨੂੰ ਕਹਿਣ ਦੀ ਲੋੜ ਈ ਨਹੀਂ, ਉਹ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਪੂਰੀ ਮਿਹਨਤ ਨਾਲ ਕਰੋਗੇ |'
'ਨਾਨਾ ਜੀ-ਨਾਨੀ ਜੀ, ਸਾਨੂੰ ਐਨਾ ਪਿਆਰ ਕਰਦੇ ਨੇ, ਅਸੀਂ ਉਨ੍ਹਾਂ ਨੂੰ ਤੰਗ ਕਰ ਈ ਨਹੀਂ ਸਕਦੇ', ਸੁਖਮਨੀ ਨੇ ਨਾਨਾ ਜੀ ਦਾ ਹੱਥ ਪਲੋਸਦਿਆਂ ਕਿਹਾ |
'ਬੱਚਿਆਂ ਦਾ ਤੁਸੀਂ ਫ਼ਿਕਰ ਨਾ ਕਰੋ ਪਰ ਮੈਨੂੰ ਇਹ ਦੱਸੋ ਕਿ ਤੁੁਸੀਂ ਵਾਪਸ ਜਾਣ ਦਾ ਐਨੀ ਜਲਦੀ ਪ੍ਰੋਗਰਾਮ ਕਿਉਂ ਬਣਾ ਲਿਆ?' ਪਾਪਾ ਜੀ ਨੇ ਜਗਮੀਤ-ਅਸੀਸ ਨੂੰ ਪੁੱਛਿਆ |
'ਤੁਹਾਨੂੰ ਦੱਸਿਆ ਹੀ ਸੀ ਕਿ ਕਾਲਜ ਦੇ ਕੁਝ ਕੰਮ ਕਰਨ ਵਾਲੇ ਨੇ |'
'ਹੁਣ ਤੇ ਤੁਸੀਂ ਆਏ ਹੋਏ ਹੋ, ਇਕ-ਦੋ ਦਿਨ ਹੋਰ ਰਹਿ ਜਾਂਦੇ | ਮੁੜ ਕੇ ਘਰੋਂ ਨਿਕਲਣਾ ਕਿਹੜਾ ਸੌਖਾ ਹੁੰਦੈ', ਪਾਪਾ ਜੀ ਨੇ ਆਪਣੇ ਤਜਰਬੇ 'ਚੋਂ ਗੱਲ ਕੀਤੀ |
'ਅਸੀਂ ਦੁਬਾਰਾ ਆਉਣਾ ਈ ਐ, ਬੱਚਿਆਂ ਨੂੰ ਲੈਣ ਵਾਸਤੇ |'
ਬੱਚੇ ਦੂਰੋਂ ਗੱਲ ਸੁਣ ਕੇ ਭੱਜੇ ਆਏ, 'ਅਸੀਂ ਪੂਰੀਆਂ ਛੁੱਟੀਆਂ ਪਿੰਡ ਹੀ ਰਹਿਣੈ | ਸਾਨੂੰ ਪਹਿਲਾਂ ਲੈਣ ਨਾ ਆ ਜਾਣਾ', ਸੁਖਮਨੀ, ਜੀਤੀ ਬੋਲੀਆਂ |
'ਲੈਣ ਨਾ ਸਈ, ਤੁਹਾਨੂੰ ਮਿਲਣ ਤੇ ਆ ਸਕਦੇ ਆਂ', ਅਸੀਸ ਨੇ ਕਿਹਾ |
'ਮਿਲਣ ਲਈ ਤੁਸੀਂ ਜਦੋਂ ਮਰਜ਼ੀ ਆ ਜਾਣਾ |'
ਰਹਿਮਤ ਕਮਰੇ 'ਚੋਂ ਆਉਂਦੀ ਹੋਈ ਅਸੀਸ ਨੂੰ ਕਹਿਣ ਲੱਗੀ, 'ਮੈਂ ਆਪਣਾ ਬੈਗ ਸਾਂਭ ਆਈ ਹਾਂ | ਤੂੰ ਵੀ ਆਪਣਾ ਸਾਮਾਨ ਪੈਕ ਕਰ ਲੈ |'
ਪਾਪਾ ਜੀ ਉਦਾਸ ਜਿਹੇ ਚੁੱਪ ਕਰਕੇ ਕੁਰਸੀ 'ਤੇ ਬੈਠ ਗਏ | ਉਹ ਸੋਚ ਰਹੇ ਸਨ ਕਿ ਇਹ ਕੁੜੀਆਂ ਇਕ ਦਿਨ ਲਈ ਵੀ ਕਦੀ ਅੱਖੋਂ ਓਹਲੇ ਨਹੀਂ ਸੀ ਹੁੰਦੀਆਂ | ਹੁਣ ਇਹ ਆਪੋ-ਆਪਣੇ ਘਰੀਂ ਜਾਣ ਲਈ ਕਿੰਨੀਆਂ ਕਾਹਲੀਆਂ ਹਨ |
ਪਾਪਾ ਜੀ ਨੂੰ ਚੁੱਪ-ਚਾਪ ਇਕੱਲਿਆਂ ਬੈਠਿਆਂ ਵੇਖ ਕੇ ਰਹਿਮਤ ਉਨ੍ਹਾਂ ਦੇ ਕੋਲ ਆ ਬੈਠੀ | ਜਗਮੀਤ-ਅਸੀਸ ਵੀ ਆਪਣਾ ਸਾਮਾਨ ਪੈਕ ਕਰ ਕੇ ਪਾਪਾ ਜੀ ਕੋਲ ਆ ਗਏ | ਸਾਰਿਆਂ ਨੂੰ ਗੱਲਾਂਬਾਤਾਂ ਕਰਦਿਆਂ ਸੁਣ ਕੇ ਬੀਜੀ ਵੀ ਰਸੋਈ ਵਿਚੋਂ ਆ ਗਏ | ਹੁਣ ਪਾਪਾ ਜੀ ਦਾ ਬੱਚਿਆਂ ਨਾਲ ਗੱਲਾਂ ਕਰਦਿਆਂ ਮੂਡ ਠੀਕ ਹੋ ਗਿਆ ਲਗਦਾ ਸੀ |
ਬੱਚੇ ਨਾਸ਼ਤਾ ਕਰ ਕੇ ਅੰਦਰ ਖੇਡ ਰਹੇ ਸਨ | ਬਾਕੀ ਸਾਰਿਆਂ ਨੇ ਅੱਜ ਬਿਲਕੁਲ ਹਲਕਾ ਨਾਸ਼ਤਾ ਕੀਤਾ ਸੀ, ਕਿਉਂਕਿ ਬੀਜੀ ਦਾ ਹੁਕਮ ਸੀ ਕਿ ਦੁਪਹਿਰ ਦੀ ਰੋਟੀ ਖਾਧੇ ਬਿਨਾਂ ਕੋਈ ਸ਼ਹਿਰ ਨਹੀਂ ਜਾਏਗਾ | ਜਗਮੀਤ ਜਦੋਂ ਤਿਆਰ ਹੋ ਕੇ ਆਇਆ ਤਾਂ ਬੀਜੀ ਪੁੱਛਣ ਲੱਗੇ, 'ਰੋਟੀ ਪਾ ਕੇ ਲਿਆਵਾਂ?'
'ਅਸੀਸ ਅਤੇ ਦੀਦੀ ਅੰਦਰ ਤਿਆਰ ਹੋ ਰਹੀਆਂ ਹਨ | ਉਹ ਆ ਜਾਣ, ਫੇਰ ਇਕੱਠਿਆਂ ਖਾਣਾ ਖਾਂਦੇ ਹਾਂ |'

(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)
ਮੋਬਾਈਲ : 98889-24664

ਚੁਟਕਲੇ

  • • ਜਗਤਾਰ ਤੇ ਜਸਪ੍ਰੀਤ ਆਪੋ ਵਿਚ ਲੜ ਰਹੇ ਸਨ | ਜਗਤਾਰ ਜੋ ਕੁੱਟ ਖਾ ਰਿਹਾ ਸੀ ਕਹਿੰਦਾ, 'ਕੋਈ ਨਾ, ਮੈਂ ਤੈਨੂੰ ਕੱਲ੍ਹ ਨੂੰ ਦੇਖੂੰ |'
  • ਜਸਪ੍ਰੀਤ, 'ਕੱਲ੍ਹ ਨੂੰ ਕੀ ਹੋਜੂ, ਮੈਂ ਤੇਰੇ ਕੋਲ ਖੜ੍ਹਾਂ ਅੱਜ ਈ ਦੇਖ ਲੈ ਜੋ ਦੇਖਣਾ |'
  • ਜਗਤਾਰ ਬੋਲਿਆ, 'ਮੈਂ ਕਾਹਲੀ 'ਚ ਅੱਜ ਨਿਗ੍ਹਾ ਵਾਲੀਆਂ ਐਨਕਾਂ ਘਰੇ ਭੁੱਲ ਆਇਆ ਹਾਂ |'
  • • ਕੁਲਬੀਰ (ਵਿੱਕੀ ਨੂੰ ) - 'ਯਾਰ, ਮੇਰੀ ਸਾਇੰਸ ਵਾਲੀ ਅਧਿਆਪਕਾ ਸੰਤੋਸ਼ ਕਹਿੰਦੀ ਐ ਕਿ ਗਾਂ ਦਾ ਦੁੱਧ ਪੀਣ ਨਾਲ ਸਾਡਾ ਦਿਮਾਗ਼ ਤੇਜ਼ ਹੋ ਜਾਂਦੈ |'
  • ਵਿੱਕੀ : 'ਐਵੇਂ ਗੱਪ ਮਾਰਦੀ ਐ | ਜੇ ਇਹ ਗੱਲ ਹੁੰਦੀ ਤਾਂ ਸਾਡਾ ਵੱਛਾ ਤਾਂ ਹੁਣ ਨੂੰ ਵਿਗਿਆਨੀ ਬਣਿਆ ਹੁੰਦਾ |'
  • • ਅੰਕੁਸ਼ (ਮਾਂ ਨੂੰ ) : 'ਮਾਂ ਮੈਂ ਸਕੂਲ ਜਾ ਰਿਹਾ ਹਾਂ, ਸਾਲਾਨਾ ਪ੍ਰੀਖਿਆ ਦਾ ਨਤੀਜਾ ਸੁਣਨ | ਮੈਨੂੰ ਕੋਈ ਕੱਪੜਾ ਦੇ ਦਿਓ |'
  • ਮਾਂ : 'ਪੁੱਤਰ, ਸਕੂਲ ਵਿਚ ਕੱਪੜੇ ਦਾ ਕੀ ਕੰਮ?'
  • ਅੰਕੁਸ਼ : 'ਮਾਂ, ਡੈਡੀ ਨੇ ਕਿਹਾ ਸੀ ਕਿ ਜੇ ਫੇਲ੍ਹ ਹੋ ਕੇ ਆਇਆ ਤਾਂ ਮੂੰਹ ਨਾ ਵਿਖਾਈਾ | ਤਾਂ ਹੀ ਕੱਪੜਾ ਲਿਜਾ ਰਿਹਾ ਹਾਂ, ਮੂੰਹ ਢਕਣ ਲਈ |

-ਸਰਬਜੀਤ ਸਿੰਘ ਝੱਮਟ
ਪਿੰਡ ਝੱਮਟ, ਡਾਕ: ਅਯਾਲੀ ਕਲਾਂ, ਜ਼ਿਲ੍ਹਾ ਲੁਧਿਆਣਾ-142027.
ਮੋਬਾਈਲ : 94636-00252.



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX