ਤਾਜਾ ਖ਼ਬਰਾਂ


ਹਰਸਿਮਰਤ ਬਾਦਲ ਨੇ ਸੁਖਬੀਰ ਬਾਦਲ ਨੂੰ ਜਨਮ ਦਿਨ ਦੀਆਂ ਦਿੱਤੀਆਂ ਵਧਾਈਆਂ
. . .  3 minutes ago
ਅਜਨਾਲਾ, 9 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ...
ਲੁਧਿਆਣਾ 'ਚ ਯੂਥ ਅਕਾਲੀ ਦਲ ਨੇ ਪੈਟਰੋਲ ਅਤੇ ਡੀਜ਼ਲ ਦਾ ਲਾਇਆ ਲੰਗਰ
. . .  20 minutes ago
ਲੁਧਿਆਣਾ, 9 ਜੁਲਾਈ (ਪੁਨੀਤ ਬਾਵਾ)- ਯੂਥ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਤੇਲ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਖ਼ਿਲਾਫ਼ ਅੱਜ ਡੀਜ਼ਲ ਅਤੇ ਪੈਟਰੋਲ ਦਾ ਲੰਗਰ ਲਗਾਇਆ...
ਸੇਖਵਾਂ ਨੇ ਪਹਿਲਾਂ ਬਾਦਲ ਪਰਿਵਾਰ ਅਤੇ ਹੁਣ ਬ੍ਰਹਮਪੁਰਾ ਨਾਲ ਵੀ ਕੀਤਾ ਧੋਖਾ- ਸਾਬਕਾ ਚੇਅਰਮੈਨ ਵਾਹਲਾ
. . .  40 minutes ago
ਬਟਾਲਾ, 9 ਜੁਲਾਈ (ਕਾਹਲੋਂ)- ਪੰਜਾਬ ਸ਼ੂਗਰਫੈੱਡ ਦੇ ਸਾਬਕਾ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਵਾਹਲਾ ਨੇ ਬ੍ਰਹਮਪੁਰਾ ਦਾ ਧੜਾ ਛੱਡ ਕੇ ਢੀਂਡਸਾ ਧੜੇ 'ਚ ਸ਼ਾਮਲ ਹੋਏ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ 'ਤੇ...
ਪਟਿਆਲਾ 'ਚ ਕੋਰੋਨਾ ਦਾ ਧਮਾਕਾ, 48 ਮਾਮਲੇ ਆਏ ਸਾਹਮਣੇ
. . .  33 minutes ago
ਪਟਿਆਲਾ, 9 ਜੁਲਾਈ (ਅਮਨਦੀਪ ਸਿੰਘ, ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਪਟਿਆਲਾ 'ਚ ਅੱਜ ਕੋਰੋਨਾ ਦੇ 48 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਹਰੀਸ਼ ਮਲਹੋਤਰਾ ਨੇ...
ਵਾਰਾਣਸੀ 'ਚ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨ ਵਾਲਿਆਂ ਨਾਲ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਹਨ ਗੱਲਬਾਤ
. . .  57 minutes ago
ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਕਰਕੇ ਮਹਿਲਾ ਜੱਜ ਸਮੇਤ ਸੱਤ ਕੋਰਟ ਸਟਾਫ਼ ਮੈਂਬਰ ਹੋਏ ਹੋਮ ਕੁਆਰੰਟਾਈਨ
. . .  about 1 hour ago
ਫ਼ਿਰੋਜ਼ਪੁਰ, 9 ਜੁਲਾਈ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ 'ਚ ਕੋਰੋਨਾ ਪਾਜ਼ੀਟਵ ਮੁਲਜ਼ਮ ਦੀ ਪੇਸ਼ੀ ਉਪਰੰਤ ਇੱਕ ਮਹਿਲਾ ਜੱਜ ਸਮੇਤ ਕੋਰਟ ਸਟਾਫ਼ ਦੇ ਸੱਤ...
ਕੋਰੋਨਾ ਕਾਰਨ ਸੁਲਤਾਨਪੁਰ ਲੋਧੀ 'ਚ ਪਹਿਲੀ ਮੌਤ
. . .  about 1 hour ago
ਸੁਲਤਾਨਪੁਰ ਲੋਧੀ, 9 ਜੁਲਾਈ (ਥਿੰਦ, ਹੈਪੀ, ਲਾਡੀ)- ਸੁਲਤਾਨਪੁਰ ਲੋਧੀ 'ਚ ਕੋਰੋਨਾ ਨਾਲ ਪਹਿਲੀ ਮੌਤ ਹੋ ਗਈ ਹੈ। ਉਕਤ ਮਰੀਜ਼ ਜਲੰਧਰ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਬੀਤੀ ਸ਼ਾਮ...
ਰਾਜਸਥਾਨ 'ਚ ਕੋਰੋਨਾ ਦੇ 149 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਜੈਪੁਰ, 9 ਜੁਲਾਈ- ਰਾਜਸਥਾਨ 'ਚ ਅੱਜ ਕੋਰੋਨਾ ਦੇ 149 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 7 ਮੌਤਾਂ ਹੋਈਆਂ ਹਨ। ਸੂਬੇ 'ਚ ਹੁਣ ਕੋਰੋਨਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਕੁੱਲ ਗਿਣਤੀ...
ਰਾਜਨਾਥ ਸਿੰਘ ਵਲੋਂ ਜੰਮੂ 'ਚ 6 ਨਵੇਂ ਪੁਲਾਂ ਦਾ ਉਦਘਾਟਨ
. . .  about 1 hour ago
ਨਵੀਂ ਦਿੱਲੀ, 9 ਜੁਲਾਈ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਜੰਮੂ 'ਚ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਵਲੋਂ ਬਣਾਏ ਗਏ 6 ਨਵੇਂ ਪੁਲਾਂ ਦਾ ਉਦਘਾਟਨ...
ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵਰਾਜ ਚੌਹਾਨ ਨੇ ਯੋਗੀ ਨਾਲ ਕੀਤੀ ਗੱਲਬਾਤ
. . .  about 1 hour ago
ਭੋਪਾਲ, 9 ਜੁਲਾਈ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਜੈਨ ਤੋਂ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ 'ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਫ਼ੋਨ 'ਤੇ...
ਸੰਗਰੂਰ 'ਚ ਕੋਰੋਨਾ ਦੇ 14 ਹੋਰ ਮਾਮਲੇ ਆਏ ਸਾਹਮਣੇ
. . .  about 1 hour ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਜ਼ਿਲ੍ਹਾ ਸੰਗਰੂਰ 'ਚ ਅੱਜ ਕੋਰੋਨਾ ਦੇ 14 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਹੀ ਹੁਣ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ਦਾ...
ਆਪਣੀ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਢੀਂਡਸਾ
. . .  about 1 hour ago
ਅੰਮ੍ਰਿਤਸਰ, 9 ਜੁਲਾਈ (ਜਸਵੰਤ ਸਿੰਘ ਜੱਸ, ਰਾਜੇਸ਼ ਸ਼ਰਮਾ, ਰਾਜੇਸ਼ ਕੁਮਾਰ ਸੰਧੂ)- ਨਵੇਂ ਹੋਂਦ 'ਚ ਆਏ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ...
ਕੋਰੋਨਾ ਨੇ ਸੰਗਰੂਰ ਜ਼ਿਲ੍ਹੇ 'ਚ ਲਈ 17ਵੀਂ ਜਾਨ
. . .  about 2 hours ago
ਸੰਗਰੂਰ, 9 ਜੁਲਾਈ (ਧੀਰਜ ਪਸ਼ੋਰੀਆ)- ਕੋਰੋਨਾ ਨੇ ਜ਼ਿਲ੍ਹਾ ਸੰਗਰੂਰ 'ਚ ਬੀਤੀ ਰਾਤ 17ਵੇਂ ਵਿਅਕਤੀ ਦੀ ਜਾਨ ਲੈ ਲਈ ਹੈ। ਅਹਿਮਦਗੜ੍ਹ ਬਲਾਕ ਨਾਲ ਸੰਬੰਧਿਤ ਮ੍ਰਿਤਕ ਪ੍ਰਦੀਪ ਕੁਮਾਰ (59) ਸ਼ੂਗਰ ਸਮੇਤ ਹੋਰ...
ਕਾਨਪੁਰ ਪੁਲਿਸ ਕਤਲਕਾਂਡ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਗ੍ਰਿਫ਼ਤਾਰ
. . .  about 2 hours ago
ਭੋਪਾਲ, 9 ਜੁਲਾਈ- ਕਾਨਪੁਰ 'ਚ 8 ਪੁਲਿਸ ਵਾਲਿਆਂ ਦੀ ਹੱਤਿਆ ਕਰਕੇ ਫ਼ਰਾਰ ਹੋਏ ਉੱਤਰ ਪ੍ਰਦੇਸ਼ ਦੇ ਗੈਂਗਸਟਰ ਵਿਕਾਸ ਦੁਬੇ ਨੂੰ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਿਛਲੇ ਲਗਭਗ...
ਆਤਮ ਸਮਰਪਣ ਕਰ ਸਕਦੈ ਵਿਕਾਸ ਦੂਬੇ
. . .  about 3 hours ago
ਨੋਇਡਾ, 9 ਜੁਲਾਈ - ਉਤਰ ਪ੍ਰਦੇਸ਼ ਦੇ ਕਾਨਪੁਰ 'ਚ 8 ਪੁਲਿਸ ਵਾਲਿਆਂ ਦੀ ਹੱਤਿਆ ਦਾ ਦੋਸ਼ੀ ਫ਼ਰਾਰ ਗੈਂਗਸਟਰ ਵਿਕਾਸ ਦੂਬੇ ਆਤਮ ਸਮਰਪਣ ਕਰ ਸਕਦਾ ਹੈ। ਰਿਪੋਰਟਾਂ ਮੁਤਾਬਿਕ ਵਿਕਾਸ ਦੂਬੇ ਮੀਡੀਆ ਅੱਗੇ ਆਤਮ ਸਮਰਪਣ...
ਵਿਕਾਸ ਦੂਬੇ ਦੇ ਦੋ ਹੋਰ ਸਾਥੀ ਢੇਰ ਪਰੰਤੂ ਦਰਿੰਦਾ ਅਜੇ ਵੀ ਫ਼ਰਾਰ
. . .  about 4 hours ago
ਕਾਨਪੁਰ, 9 ਜੁਲਾਈ - ਕਾਨਪੁਰ ਕਾਂਡ 'ਚ ਫ਼ਰਾਰ ਚੱਲ ਰਹੇ ਅਤਿ ਲੁੜੀਂਦੇ ਖ਼ਤਰਨਾਕ ਅਪਰਾਧੀ ਵਿਕਾਸ ਦੂਬੇ ਦਾ ਇਕ ਹੋਰ ਕਰੀਬੀ ਸਾਥੀ ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਮੁੱਠਭੇੜ ਵਿਚ ਢੇਰ ਕਰ ਦਿੱਤਾ ਹੈ। ਜਦਕਿ ਇਟਾਵਾ ਵਿਚ ਵਿਕਾਸ ਦੂਬੇ ਦਾ ਇਕ ਹੋਰ ਸਾਥੀ ਰਣਬੀਰ ਸ਼ੁਕਲਾ...
ਕੌਮੀ ਯੂਥ ਆਗੂ ਸੋਨੂੰ ਲੰਗਾਹ ਸਮੇਤ 50-60 ਅਣਪਛਾਤੇ ਵਿਅਕਤੀ ਵਿਰੁੱਧ ਮੁਕੱਦਮਾ ਦਰਜ
. . .  about 4 hours ago
ਕੋਟਲੀ ਸੂਰਤ ਮੱਲ੍ਹੀ, 9 ਜੁਲਾਈ (ਕੁਲਦੀਪ ਸਿੰਘ ਨਾਗਰਾ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੌਮੀ ਯੂਥ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਦੀ ਅਗਵਾਈ 'ਚ ਕੋਟਲੀ ਸੂਰਤ ਮੱਲ੍ਹੀ, ਰਾਏ ਚੱਕ ਤੇ...
ਅੱਜ ਦਾ ਵਿਚਾਰ
. . .  about 4 hours ago
ਇਲਾਕਾ ਸੰਦੌੜ ਅੰਦਰ ਪੈਰ ਪਸਾਰਨ ਲੱਗਿਆ ਕੋਰੋਨਾ , ਵੱਖ-ਵੱਖ ਪਿੰਡਾਂ ਦੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਆਏ
. . .  1 day ago
ਸੰਦੌੜ ,8 ਜੁਲਾਈ ( ਜਸਵੀਰ ਸਿੰਘ ਜੱਸੀ ) ਪਿੰਡ ਝੁਨੇਰ ਵਿਖੇ ਇੱਕ ਪੁਲਿਸ ਅਧਿਕਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ । ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੁਨੇਰ ਦਾ ਸਾਧੂ ਸਿੰਘ ਜੋ ...
ਵਿਸ਼ਾਖਾਪਟਨ ਤੋਂ ਛੁੱਟੀ ‘ਤੇ ਆਏ ਬੋਹਾ ਦੇ ਫੌਜੀ ਜਵਾਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  1 day ago
ਮਾਨਸਾ/ਬੁਢਲਾਡਾ ,8 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ)- ਬੀਤੇ ਕੱਲ੍ਹ ਸਬ-ਡਵੀਜਨ ਬੁਢਲਾਡਾ ਦੀ ਨਗਰ ਪੰਚਾਇਤ ਬੋਹਾ ਦੇ ਬਾਹਰੋਂ ਪਰਤੇ ਇੱਕ 33 ਸਾਲਾ ਨੌਜਵਾਨ ਦਾ ...
ਸੜਕ ਹਾਦਸੇ 'ਚ ਇੱਕ ਬਜ਼ੁਰਗ ਦੀ ਮੌਤ
. . .  1 day ago
ਨਾਭਾ, 8 ਜੁਲਾਈ (ਕਰਮਜੀਤ ਸਿੰਘ ) - ਸਥਾਨਕ ਸਰਕਲਰ ਰੋਡ ਸਥਿਤ ਨਵੀਂ ਅਨਾਜ ਮੰਡੀ ਸਾਹਮਣੇ ਇੱਕ ਬਜ਼ੁਰਗ ਓਮ ਪ੍ਰਕਾਸ਼ (68) ਪੁੱਤਰ ਬਨਾਰਸੀ ਦਾਸ ਵਾਸੀ ਢੀਂਗਰਾ ਕਾਲੋਨੀ ਨਾਭਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ।ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਖਾਲੀ ਟਰੱਕ ਤੇਜ਼ ਰਫ਼ਤਾਰੀ ਨਾਲ ਓਮ ਪ੍ਰਕਾਸ਼ ਜੋ ਕਿ ਐਕਟਿਵਾ 'ਤੇ ਸਵਾਰ ਸੀ ਨੂੰ ਫੇਟ ਮਾਰ ਕੇ ਫ਼ਰਾਰ...
ਟਰੂ ਨਾਟ ਮਸ਼ੀਨ 'ਤੇ ਨਵਾਂਸ਼ਹਿਰ ਦੇ 2 ਵਿਅਕਤੀ ਆਏ ਕੋਰੋਨਾ ਪਾਜ਼ੀਟਿਵ
. . .  1 day ago
ਨਵਾਂਸ਼ਹਿਰ, 8 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ) - ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਟਰੂ ਨਾਟ ਮਸ਼ੀਨ 'ਤੇ ਟੈੱਸਟ ਕਰਵਾਉਣ ਆਏ ਨਵਾਂਸ਼ਹਿਰ ਦੇ ਦੋ ਵਸਨੀਕ ਪਾਜ਼ੀਟਿਵ ਪਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਰ. ਪੀ. ਭਾਟੀਆ ਨੇ ਦੱਸਿਆ...
ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ
. . .  1 day ago
ਬਠਿੰਡਾ, 8 ਜੁਲਾਈ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਸ਼ਾਮੀਂ ਬਠਿੰਡਾ ਦੇ ਸੈਸ਼ਨ ਜੱਜ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਸੈਸ਼ਨ ਜੱਜ ਚੰਡੀਗੜ੍ਹ ਤੋਂ ਹਨ ਅਤੇ ਉੱਥੇ ਹੀ ਡਾਕਟਰੀ ਦੇਖ ਰੇਖ ਵਿਚ ਹਨ।ਸਵੇਰੇ 3 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਸੀ, ਜਿਨ੍ਹਾਂ ਵਿਚ ਇਕ ਕੁਵੈਤ ਤੋਂ ਪਰਤਿਆ ਵਿਅਕਤੀ...
ਕੋਰੋਨਾ ਪਾਜ਼ੀਟਿਵ ਸਾਬਕਾ ਸਰਪੰਚ ਦੇ 7 ਪਰਿਵਾਰਕ ਮੈਂਬਰਾਂ ਅਤੇ ਇੱਕ ਕਰੀਬੀ ਦੀ ਰਿਪੋਰਟ ਵੀ ਪਾਜ਼ੀਟਿਵ
. . .  1 day ago
ਜੰਡਿਆਲਾ ਮੰਜਕੀ, 8 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਨਜ਼ਦੀਕੀ ਪਿੰਡ ਸਮਰਾਏ ਦੇ ਸਾਬਕਾ ਸਰਪੰਚ ਜੋ ਕਿ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਕੱੁਝ ਦਿਨਾਂ ਤੋਂ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ ਦੇ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਕੁੱਲ 30 ਪਿੰਡ ਵਾਸੀਆਂ...
ਪਿੰਡ ਫਰਵਾਲੀ (ਸੰਗਰੂਰ) ਦੇ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਸੰਦੌੜ, 8 ਜੁਲਾਈ (ਗੁਰਪ੍ਰੀਤ ਸਿੰਘ ਚੀਮਾ) - ਨਜ਼ਦੀਕੀ ਪਿੰਡ ਫਰਵਾਲੀ ਦੇ ਇਕ ਵਿਅਕਤੀ ਨੂੰ ਕੋਰੋਨਾ ਹੋਣ ਦੀ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਫਰਵਾਲੀ ਨਾਲ ਸਬੰਧਿਤ ਮਿਸਤਰੀ ਬਲਵਿੰਦਰ ਸਿੰਘ ਜੋ ਕਿ ਰਸੌਲੀ ਦੇ ਆਪ੍ਰੇਸ਼ਨ ਕਰਵਾਉਣ ਲਈ ਲੁਧਿਆਣਾ...
ਹੋਰ ਖ਼ਬਰਾਂ..

ਦਿਲਚਸਪੀਆਂ

ਇੱਜ਼ਤ

ਸ਼ਿੰਗਾਰਾ ਸਿੰਘ ਦਾ ਜਿਵੇਂ ਦਾ ਨਾਂਅ ਉਸ ਤਰ੍ਹਾਂ ਹੀ ਪੂਰੇ ਪਿੰਡ ਦਾ ਸ਼ਿੰਗਾਰ। ਪਿੰਡ ਦਾ ਹਰੇਕ ਨੁਮਾਇੰਦਾ ਉਸ ਦੀ ਪੂਰੀ ਇੱਜ਼ਤ ਕਰਦਾ। ਜੇ ਕੋਈ ਪਿੰਡ ਵਿਚ ਚੰਗਾ ਮਾੜਾ ਕੰਮ ਵੀ ਹੋ ਜਾਣਾ ਤਾਂ ਸ਼ਿੰਗਾਰਾ ਸਿੰਘ ਨੇ ਉੱਥੇ ਪਹਿਲੀਆਂ ਵਿਚ ਪਹੁੰਚ ਜਾਣਾ। ਲੋਕਾਂ ਨੂੰ ਇਉਂ ਮਹਿਸੂਸ ਹੋਣਾ ਕਿ ਸਾਡੇ ਨਾਲ ਕੋਈ ਖੜ੍ਹਾ ਹੈ, ਸਾਨੂੰ ਹੁਣ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ। ਵਿਆਹ-ਸ਼ਾਦੀਆਂ ਵਿਚ ਵੀ ਇਸ ਨੇ ਸਭ ਤੋਂ ਪਹਿਲਾਂ ਅਗਲੇ ਦੇ ਘਰ ਵਿਚ ਜਾਣਾ ਤੇ ਉਨ੍ਹਾਂ ਨੂੰ ਕੋਈ ਮੱਤ ਦੀ ਹੀ ਗੱਲ੍ਹ ਦੱਸਣੀ। ਇੱਥੋਂ ਤੱਕ ਕਿ ਜਦੋਂ ਕੋਈ ਪਿੰਡ ਵਿਚ ਨਵੀਂ ਨੂੰਹ ਵਿਆਹ ਕੇ ਆਉਣੀ ਤਾਂ ਆਉਂਦਿਆ ਸਾਰ ਸੱਸ ਨੇ ਨੂੰਹ ਪੁੱਤਰ ਤੋਂ ਪਾਣੀ ਵਾਰਨ ਤੋਂ ਬਾਅਦ ਸਭ ਤੋ ਪਹਿਲਾਂ ਇਹੋ ਹੀ ਦੱਸਣਾ। ਸਾਡਾ ਪਿੰਡ ਆਮ ਹੋਰਨਾਂ ਪਿੰਡਾ ਵਾਂਗੂੰ ਨਹੀਂ ਹੈ ਇੱਥੇ ਲੋਕਾਂ ਵਿਚ ਬਹੁਤ ਭਾਈਚਾਰਾ ਤੇ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਕਦੇ ਕਿਸੇ ਨੇ ਲੜਾਈ-ਝਗੜੇ ਬਾਰੇ ਸੋਚਿਆ ਹੀ ਨਹੀਂ। ਜੇ ਛੋਟੀ-ਮੋਟੀ ਗੱਲ ਹੋ ਵੀ ਜਾਵੇ ਤਾਂ ਬਾਪੂ ਸ਼ਿੰਗਾਰਾ ਸਿੰਘ ਹੀ ਆ ਕੇ ਉਨ੍ਹਾਂ ਦੀ ਸੁਲ੍ਹਾ-ਸਫ਼ਾਈ ਕਰਾ ਦਿੰਦਾ ਹੈ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਹਾਈ ਹੁੰਦੇ ਨੇ, ਘਰ ਵਾਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਘਰ ਵਿਚ ਕੌਣ ਕੰਮ ਕਰ ਗਿਆ ਹੈ। ਬਾਕੀ ਰਹੀ ਗੱਲ ਧੀਆਂ-ਭੈਣਾਂ ਦੀ ਇੱਜ਼ਤ ਦੀ, ਉਹ ਵੀ ਇਕ-ਦੂਜੇ ਦੀ ਬੜੀ ਇੱਜ਼ਤ ਕਰਦੇ ਤੇ ਭੈਣਾਂ-ਭਰਾਵਾਂ ਵਾਂਗੂੰ ਇਕ-ਦੂਜੇ ਨਾਲ ਮਿਲ ਕੇ ਰਹਿੰਦੇ। ਸਭ ਤੋਂ ਵੱਡੀ ਗੱਲ ਕਿ ਭਾਜੀ ਸ਼ਿੰਗਾਰਾ ਸਿੰਘ ਸਾਡੇ ਪਿੰਡ ਦਾ ਮੁਹਤਬਰ ਤੇ ਲੰਬੜਦਾਰ ਹੈ। ਜਦੋਂ ਦੀ ਮੈਂ ਇੱਥੇ ਵਿਆਹ ਕੇ ਆਈ ਹਾਂ ਉਸ ਸਮੇਂ ਤੋਂ ਸਾਡੇ ਪਿੰਡ ਵਿਚ ਕੋਈ ਪੰਚਾਇਤੀ ਇਲੈਕਸ਼ਨ ਨਹੀਂ ਹੋਈ। ਬਾਪੂ ਨੇ ਜਿਸ ਦੇ ਸਿਰ ਉੱਤੇ ਹੱਥ ਰੱਖ ਦਿੱਤਾ ਸਮਝੋ ਉਹ ਹੀ ਸਰਪੰਚ ਬਣ ਜਾਂਦੈ। ਇਸੇ ਤਰ੍ਹਾਂ ਬਾਪੂ ਪੰਚਾਂ ਦੀ ਵੀ ਚੋਣ ਕਰ ਦਿੰਦਾ, ਰਹੀ ਗੱਲ ਅਗਲੀ ਕਿ ਕਿਸੇ ਦੀ ਨੂੰਹ-ਧੀ ਦੀ ਕੀ ਮਜ਼ਾਲ ਕਿ ਉਹ ਨੰਗੇ ਸਿਰ ਘਰੋਂ ਬਾਹਰ ਵੀ ਨਿਕਲ ਜਾਵੇ, ਸਾਰੀਆਂ ਨੇ ਸਿਰ ਉੱਤੇ ਚੁੰਨੀ ਲੈ ਕੇ ਹੀ ਇੱਧਰ ਉੱਧਰ ਜਾਣਾ ਹੁੰਦਾ ਹੈ। ਅਸੀਂ ਤਾਂ ਕੀ ਸਾਡੀਆਂ ਸੱਸਾ ਵੀ ਅਜੇ ਤੱਕ ਨੰਗੇ ਮੂੰਹ ਉਸ ਦੇ ਸਾਹਮਣੇ ਗੱਲ ਨਹੀਂ ਕਰਦੀਆਂ। ਜਿੱਥੇ ਕਿਧਰੇ ਪੰਚਾਇਤ ਜਾਂ ਸੱਥ ਵਿਚ ਬੈਠਾ ਹੋਵੇ ਤਾਂ ਉੱਥੋਂ ਕੋਈ ਬੰਦਾ ਵੀ ਲੰਘਣ ਦੀ ਹਿੰਮਤ ਨਹੀਂ ਕਰਦਾ ਫਿਰ ਜ਼ਨਾਨੀਆਂ ਕਿੱਥੋਂ ਲੰਘ ਸਕਦੀਆਂ ਹਨ। ਇੰਨੀ ਤੂਤੀ ਬੋਲਦੀ ਸੀ ਸ਼ਿੰਗਾਰਾ ਸਿੰਘ ਦੀ। ਪਰ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਦੇ ਇਕ ਦਿਨ ਮੇਰੀ ਵੀ ਕੋਈ ਇੱਜ਼ਤ ਖ਼ਰਾਬ ਕਰ ਦੇਵੇਗਾ। ਹੋਇਆ ਕੀ ਕਿ ਉਸ ਦਾ ਇਕ ਪੋਤਰਾ ਜੋ ਬਾਹਰ ਪੜ੍ਹਨ ਗਿਆ ਸੀ ਉਥੇ ਮੁੰਡਿਆਂ ਨਾਲ ਰਲ੍ਹ ਕੇ ਐਬੀ ਬਣ ਗਿਆ। ਬੱਸ ਪੜ੍ਹਿਆ ਘੱਟ ਤੇ ਗਲ੍ਹਿਆ ਜ਼ਿਆਦਾ, ਪਿੰਡ ਵਿਚ ਤਾਂ ਉਸ ਦੀ ਹਿੰਮਤ ਨਾ ਹੋਈ ਕਿ ਕੋਈ ਹਰਕਤ ਕਰ ਸਕਦਾ ਪਰ ਬਾਹਰ ਉਸ ਨੇ ਚੰਦ ਚੜ੍ਹਾ ਦਿੱਤਾ। ਕੀ ਹੋਇਆ ਕਿ ਪਿੰਡੋਂ ਬਾਹਰ ਵਾਰ ਠੰਡੀ ਕੁੱਟ ਗਡੀਰੀਆਂ ਵਾਲੇ ਕੁਝ ਕੁ ਦਿਨਾਂ ਲਈ ਰੁਕੇ ਸਨ, ਉਨ੍ਹਾਂ ਦੀ ਨੌਜਵਾਨ ਕੁੜੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੈ ਕੇ ਫਰਾਰ ਹੋ ਗਿਆ। ਗਡੀਰੀ ਵਾਲਿਆਂ ਨੇ ਰਲ੍ਹ ਕੇ ਖੋਜ ਕੀਤੀ ਕਿ ਇਹ ਹਰਕਤ ਸ਼ਿੰਗਾਰਾ ਸਿੰਘ ਦੇ ਪੋਤਰੇ ਨੇ ਕੀਤੀ ਹੈ ਤੇ ਸਾਰੇ ਹੀ ਗਡੀਰੀ ਵਾਲੇ ਆਪਣਾ ਕਬੀਲਾ ਲੈ ਕੇ ਸਵੇਰੇ-ਸਵੇਰੇ ਸ਼ਿੰਗਾਰਾ ਸਿੰਘ ਦੇ ਘਰੇ ਆ ਗਏ ਤੇ ਲੱਗ ਪਏ ਉੱਚੀ-ਉੱਚੀ ਆਵਾਜ਼ਾਂ ਮਾਰਨ। ਸ਼ਿੰਗਾਰਾ ਸਿੰਘ ਨੇ ਸੋਚਿਆ ਕਿ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆਮ ਲੋਕ ਉਸ ਕੋਲ ਆਪਣੇ ਕੰਮ ਲਈ ਆਉਂਦੇ ਹਨ ਤੇ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਵੀ ਕਈ ਕੰਮ ਪੈ ਗਿਆ ਹੋਵੇ। ਸ਼ਿੰਗਾਰਾ ਸਿੰਘ ਆਪਣੀ ਦਾਹੜੀ ਮੁੱਛਾਂ ਨੂੰ ਸਵਾਰਦਾ ਹੋਇਆ ਹਰ ਰੋਜ਼ ਦੀ ਤਰ੍ਹਾਂ ਬਾਹਰ ਨਿਕਲਿਆਂ ਤੇ ਆਉਂਦਿਆਂ ਹੀ ਕਹਿਣ ਲੱਗਾ 'ਆਓ ਭਾਈ ਬੈਠੋ ਚਾਹ ਪਾਣੀ ਪੀਂਦੇ ਹਾਂ ਫਿਰ ਤੁਹਾਡੀ ਕੋਈ ਗੱਲ੍ਹ ਸੁਣਦੇ ਹਾਂ।' ਕਬੀਲੇ ਦਾ ਇਕ ਸਰਦਾਰ ਕਹਿਣ ਲੱਗਾ 'ਓਏ ਸਰਦਾਰਾ ਆਪ ਹਮਾਰੇ ਸੇ ਪੁਛੋਗੇ ਕਿ ਕਿਆ ਹੂਆ ਹੈ, ਯੇ ਤੋ ਅੱਬ ਹਮ ਆਪ ਸੇ ਪੁਛੇਂਗੇ ਕਿ ਹਮਾਰੀ ਲੜਕੀ ਕਹਾਂ ਹੈ।' 'ਤੁਹਾਡੀ ਲੜਕੀ ਉਹ ਤਾਂ ਤੁਹਾਡੇ ਘਰੇ ਹੋਵੇਗੀ ਸਾਨੂੰ ਕੀ ਪਤਾ' ਸ਼ਿੰਗਾਰਾ ਸਿੰਘ ਨੇ ਅੱਗੋਂ ਜਵਾਬ ਦਿੱਤਾ। 'ਸਰਦਾਰ ਜੀ ਵੋਹ ਹਮਾਰੀ ਲੜਕੀ ਆਪਕਾ ਛੋਕਰਾ ਭਗਾ ਕੇ ਲੇ ਗਿਆ ਹੈ। ਅੱਬ ਹਮ ਉਸ ਕੀ ਸ਼ਾਦੀ ਉਸੀ ਛੋਕਰੇ ਸੇ ਕਰੇਂਗੇ। ਹਮਾਰੀ ਬੀ ਕੋਈ ਇੱਜ਼ਤ ਹੈ ਯੇ ਨਹੀਂ ਕਿ ਬੜੇ ਲੋਗੋਂ ਕੀ ਇੱਜ਼ਤ ਹੋਤੀ ਹੈ ਔਰ ਗ਼ਰੀਬੋਂ ਕੀ ਨਹੀਂ। ਹਮ ਤੋ ਇੱਜ਼ਤ ਕੀ ਰੋਟੀ ਖਾਤੇ ਹੈਂ ਸੜਕੋਂ ਪੇ ਇੱਜ਼ਤ ਕੋ ਬੇਚਤੇ ਨਹੀਂ, ਜਿਤਨੀ ਇੱਜ਼ਤ ਆਪ ਕੋ ਪਿਆਰੀ ਹੈ ਉਤਨੀ ਹਮੇ ਬੀ ਪਿਆਰੀ ਹੈ। ਬੇਸ਼ੱਕ ਹਮਾਰਾ ਘਰ-ਘਾਟ ਨਹੀਂ ਹੋਤਾ ਹੱਮ ਸੜਕੋਂ ਪਰ ਘੂਮਤੇ ਰਹਿਤੇ ਹੈਂ ਪਰ ਕਬੀ ਇੱਜ਼ਤ ਕੋ ਆਂਚ ਨਹੀਂ ਆਨੇ ਦੇਤੇ।' ਬੱਸ ਸ਼ਿਗਾਰਾ ਸਿੰਘ ਚੁੱਪ-ਚਾਪ ਉਨ੍ਹਾਂ ਦੇ ਮੂੰਹ ਵੱਲ ਵੇਖਦਾ ਰਿਹਾ ਤੇ ਇੱਜ਼ਤ ਦਾ ਮਾਰਾ ਘਰ ਦੇ ਅੰਦਰ ਵੜ ਗਿਆ ਕਿ ਇਨ੍ਹਾਂ ਨੂੰ ਹੁਣ ਕੀ ਜਵਾਬ ਦੇਵਾਂ ਕਿ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ।


-ਪਿੰਡ ਤੇ ਡਾਂਕ ਮਮਦੋਟ (ਫ਼ਿਰੋਜਪੁਰ)
ਮੋਬਾਈਲ : 75891-55501.


ਖ਼ਬਰ ਸ਼ੇਅਰ ਕਰੋ

ਸਵੈ-ਮਾਣ ਵਧਾਉਣਾ

ਅੰਗਰੇਜ਼ੀ ਦੇ ਮਹਾਨ ਨਾਟਕਕਾਰ ਅਤੇ ਕਵੀ ਸ਼ੈਕਸਪੀਅਰ ਨੇ ਕਿਹਾ ਹੈ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ। ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂਅ ਹੈ। ਅਜਿਹਾ ਸੰਘਰਸ਼ ਜੋ ਹਰ ਵਿਅਕਤੀ ਜੀਵਨ ਦੇ ਆਰੰਭ ਤੋਂ ਅੰਤ ਤੱਕ ਕਰਦਾ ਰਹਿੰਦਾ ਹੈ। ਇਹ ਵੀ ਸੱਚ ਹੈ ਕਿ ਸੰਘਰਸ਼ ਹੀ ਇਕ ਆਮ ਮਨੁੱਖ ਨੂੰ ਮਹਾਨ ਬਣਾਉਂਦਾ ਹੈ। ਜਿਹੜੇ ਵਿਅਕਤੀ ਸਵੈ-ਮਾਣ ਨਾਲ ਜੀਵਨ ਜਿਉਂਦੇ ਹੋਏ ਸੰਘਰਸ਼ ਤੋਂ ਬਿਨਾਂ ਘਬਰਾਏ ਅਗਾਂਹ ਵਧਦੇ ਰਹਿੰਦੇ ਹਨ, ਉਹ ਹੀ ਵਿਅਕਤੀ ਇਤਿਹਾਸ ਵਿਚ ਆਪਣਾ ਨਾਂਅ ਦਰਜ ਕਰਾਉਂਦੇ ਹਨ।
ਸਵੈ-ਮਾਣ ਸ਼ਬਦ ਇਕ ਵਿਆਪਕ ਧਾਰਨਾ ਹੈ ਜਿਸ ਦਾ ਅਰਥ ਹੈ ਆਪਣੀ ਕੀਮਤ ਜਾਣਨਾ ਭਾਵ ਅਸੀਂ ਜਿਵੇਂ ਵੀ ਹਾਂ, ਉਸ ਉੱਤੇ ਮਾਣ ਮਹਿਸੂਸ ਕਰਨਾ। ਅਸਲ ਵਿਚ ਤਾਂ ਸਵੈ-ਮਾਣ ਵਿਅਕਤੀ ਦਾ ਆਪਣੀਆਂ ਨਜ਼ਰਾਂ ਵਿਚ ਖੁਦ ਦਾ ਮੁਲਾਂਕਣ ਹੈ ਅਤੇ ਆਪਣੀਆਂ ਵਿਸ਼ੇਸ਼ਤਾਵਾਂ ਦੀ ਸਮਝ ਅਤੇ ਇਸ 'ਤੇ ਮਾਣ ਮਹਿਸੂਸ ਕਰਨਾ ਹੈ।
ਆਓ! ਹੁਣ ਅਸੀਂ ਜਾਣਦੇ ਹਾਂ ਕਿ ਕਿਵੇਂ ਵਿਕਲਾਂਗ ਵਿਅਕਤੀਆਂ ਦੇ ਸਵੈ-ਮਾਣ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਉਹ ਸਫਲ ਜੀਵਨ ਬਿਤਾ ਕੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਨ।
* ਸਭ ਤੋਂ ਪਹਿਲਾਂ ਇਸ ਸੱਚ ਨੂੰ ਅਪਨਾਉਣ ਦੀ ਜ਼ਰੂਰਤ ਹੈ ਕਿ ਵਿਕਲਾਂਗ ਵਿਅਕਤੀ ਵਿਚ ਕਿਹੜੀਆਂ ਅਯੋਗਤਾਵਾਂ ਹਨ। ਜੇਕਰ ਮਾਂ-ਬਾਪ ਯਥਾਰਥਵਾਦੀ ਸੋਚ ਅਪਣਾ ਲੈਣ ਤਾਂ ਉਹ ਇਕ ਵਿਕਲਾਂਗ ਬੱਚੇ ਨੂੰ ਉਸ ਦੀ ਕਮੀ ਦੇ ਨਾਲ ਸਵੀਕਾਰ ਕਰਣਗੇ ਅਤੇ ਉਸ ਬੱਚੇ ਦੀਆਂ ਯੋਗਤਾਵਾਂ ਨੂੰ ਦੇਖ ਕੇ ਉਸ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਨ ਜਿਸ ਨਾਲ ਉਸ ਬੱਚੇ ਵਿਚ ਸਵੈ-ਮਾਣ ਵਧੇਗਾ।
* ਕਦੇ ਵੀ ਵਿਕਲਾਂਗ ਵਿਅਕਤੀ ਦੀ ਤੁਲਨਾ ਸਿਹਤਮੰਦ ਵਿਅਕਤੀ ਨਾਲ ਨਾ ਕਰੋ। ਉਸ ਵਿਚ ਕੋਈ ਅਜਿਹਾ ਗੁਣ ਜ਼ਰੂਰ ਹੋਵੇਗਾ ਜੋ ਉਨ੍ਹਾਂ ਨੂੰ ਬਾਕੀਆਂ ਤੋਂ ਵਿਸ਼ੇਸ਼ ਬਣਾਏਗਾ। ਇਸ ਲਈ ਉਸ ਵਿਸ਼ੇਸ਼ਤਾ ਦੀ ਭਾਲ ਕਰੋ ਅਤੇ ਉਨ੍ਹਾਂ ਨੂੰ ਮੌਕੇ ਅਤੇ ਵਾਤਾਵਰਨ ਦਿਓ।
* ਜ਼ਰੂਰਤ ਹੈ ਸਿਰਫ ਉਸ ਵਿਚਲੇ ਵਿਸ਼ੇਸ਼ ਗੁਣ ਲੱਭਣ ਦੀ ਅਤੇ ਉਸ ਨੂੰ ਇਸ ਦਾ ਅਹਿਸਾਸ ਕਰਵਾਉਣ ਦੀ। ਉਸ ਤੋਂ ਬਾਅਦ ਇਕ ਉਦੇਸ਼ ਨਿਸਚਿਤ ਕਰੋ ਅਤੇ ਪੁਰਜ਼ੋਰ ਕੋਸਿਸ ਕਰੋ ਕਿ ਉਹ ਵਿਅਕਤੀ ਉਸ ਉਦੇਸ਼ ਨੂੰ ਪੂਰਾ ਕਰ ਸਕੇ। ਪਹਿਲਾਂ ਛੋਟੇ ਤੇ ਸੁਖਾਲੇ ਉਦੇਸ਼ ਨਿਸਚਿਤ ਕੀਤੇ ਜਾਣ ਤਾਂ ਜੋ ਛੋਟੀ ਸਫਲਤਾ ਨਾਲ ਆਤਮ-ਵਿਸ਼ਵਾਸ ਦਾ ਸੰਚਾਰ ਹੋ ਸਕੇ।
* ਸਭ ਤੋਂ ਜ਼ਰੂਰੀ ਹੈ ਵਿਕਲਾਂਗ ਵਿਅਕਤੀ ਦੀ ਦਿਲਚਸਪੀ ਅਤੇ ਉਸ ਦੀ ਸਰੀਰਕ, ਮਾਨਸਿਕ ਅਤੇ ਬੌਧਿਕ ਯੋਗਤਾ ਨੂੰ ਦੇਖਦੇ ਹੋਏ ਉਸ ਵਿਚ ਕੁਸ਼ਲਤਾਵਾਂ ਦਾ ਵਿਕਾਸ ਕੀਤਾ ਜਾਵੇ। ਉਸ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਕੇ ਅਤੇ ਉਸ ਦਾ ਸਵੈ-ਮਾਣ ਵਧਾਇਆ ਜਾ ਸਕਦਾ ਹੈ।
* ਇਕ ਵਿਅਕਤੀ ਦਾ ਸਵੈ-ਮਾਣ ਵਧਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦਾ ਸਮਾਜ ਦੀ ਬਿਹਤਰੀ ਅਤੇ ਭਲਾਈ ਵਿਚ ਯੋਗਦਾਨ ਹੈ। ਉਸ ਦੇ ਇਸ ਯੋਗਦਾਨ ਦੀ ਪ੍ਰਸੰਸਾ ਜਾਂ ਸ਼ਲਾਘਾ ਕੀਤੀ ਜਾਵੇ ਤਾਂ ਉਸ ਦੇ ਸਵੈ-ਮਾਣ ਵਿਚ ਵਾਧਾ ਹੁੰਦਾ ਹੈ। ਉਸ ਨੂੰ ਮੌਕਾ ਦਿਓ ਕਿ ਉਹ ਦੂਜਿਆਂ ਦੀ ਜ਼ਿੰਦਗੀ ਸੰਵਾਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ।
* ਉਸ ਦੇ ਸਵੈ-ਮਾਣ ਨੂੰ ਵਧਾਉਣ ਲਈ ਉਸ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਲਾਜ਼ਮੀ ਹੈ। ਇਸ ਤਰ੍ਹਾਂ ਉਸ ਦਾ ਆਤਮ-ਬਲ ਹੋਰ ਵਧੇਗਾ। ਉਹ ਖੁਦ ਨੂੰ ਕਿਸੇ 'ਤੇ ਬੋਝ ਨਹੀਂ ਸਮਝੇਗਾ।
* ਬਚਪਨ ਤੋਂ ਹੀ ਪਿਆਰ ਭਰਿਆ ਵਾਤਾਵਰਨ ਦੇਣ ਨਾਲ ਉਸ ਵਿਚ ਆਪਣੀ ਯੋਗਤਾ ਅਤੇ ਕੁਸ਼ਲਤਾ ਦੀ ਪਛਾਣ ਕਰਨ ਦੀ ਸੂਝ-ਬੂਝ ਅਤੇ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਜੋ ਉਸ ਦੇ ਸਵੈ-ਮਾਣ ਨੂੰ ਵਧਾਉਂਦਾ ਹੈ।
* ਇਕ ਵਿਕਲਾਂਗ ਵਿਅਕਤੀ ਦੇ ਜੀਵਨ ਵਿਚ ਹਰ ਰੋਜ਼ ਆਮ ਇਨਸਾਨ ਨਾਲੋਂ ਕਿਤੇ ਵੱਧ ਸਮੱਸਿਆਵਾਂ ਆਉਂਦੀਆਂ ਹਨ। ਸੋ, ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਵਿਕਲਾਂਗ ਵਿਅਕਤੀਆਂ ਦੇ ਸਵੈ-ਮਾਣ ਨੂੰ ਵਧਾਉਣ ਵਿਚ ਆਪਣਾ ਯੋਗਦਾਨ ਪਾਈਏ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਏਨਾ ਵਧਾ ਦੇਈਏ ਕਿ ਉਹ ਇਸ ਸਮਾਜ ਵਿਚ ਸਿਰ ਉੱਚਾ ਚੁੱਕ ਕੇ ਮਾਣ ਨਾਲ ਜ਼ਿੰਦਗੀ ਬਿਤਾਉਣ ਅਤੇ ਆਪਣੇ ਦ੍ਰਿੜ ਇਰਾਦਿਆਂ ਸਦਕਾ ਲੋਕਾਂ ਦੀ ਉਨ੍ਹਾਂ ਪ੍ਰਤੀ ਸੋਚ ਨੂੰ ਬਦਲ ਦੇਣ।


-ਮੋਬਾਈਲ : 9914459033

ਅਭੁੱਲ ਯਾਦ

ਗੱਲ ਮੇਰੇ ਵਿਆਹ ਦੀ ਹੈ। ਮਾਹੌਲ ਬਹੁਤਾ ਸੁਖਾਵਾਂ ਨਹੀਂ ਸੀ। ਪਿਤਾ ਜੀ ਵਿਦੇਸ਼ ਤੋਂ ਨਹੀਂ ਸਨ ਆ ਸਕੇ। ਖ਼ੈਰ, ਵਿਆਹ ਤਿੰਨ ਜਨਵਰੀ ਦਾ ਸੀ। ਠੰਢ ਦਾ ਕਹਿਰ ਸੀ ਤੇ ਉਤੋਂ ਮੀਂਹ ਪੈ ਰਿਹਾ ਸੀ। ਘਰ ਵਿਚ ਮੰਮੀ ਹੀ ਸਨ। ਸਾਰਾ ਕੰਮ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੇ ਰਲ-ਮਿਲ ਕੇ ਸੰਭਾਲਿਆ ਹੋਇਆ ਸੀ।
ਸਾਡੇ ਘਰਾਂ ਵਿਚ ਵਿਆਹ ਦੌਰਾਨ ਜ਼ਿਆਦਾ ਰਸਮ-ਰਿਵਾਜ ਨਹੀਂ ਹੁੰਦੇ ਪਰ ਮੈਨੂੰ ਜੈ ਮਾਲਾ ਦਾ ਬਹੁਤ ਸ਼ੌਕ ਸੀ। ਮੇਰੇ ਵੱਡੇ ਮਾਸੀ ਜੀ ਨੂੰ ਇਸ ਗੱਲ ਦਾ ਪਤਾ ਸੀ ਤੇ ਉਹ ਮੇਰਾ ਇਹ ਸ਼ੌਕ ਪੂਰਾ ਕਰਨਾ ਚਾਹੁੰਦੇ ਸਨ। ਮਾਸੀ ਜੀ ਨੇ ਜੈ ਮਾਲਾ ਲਈ ਹਾਰ ਵੀ ਮੰਗਵਾ ਲਏ ਸਨ। ਲਾਵਾਂ ਤੋਂ ਬਾਅਦ ਮਾਸੀ ਜੀ ਨੇ ਮਾਮਾ ਜੀ ਨੂੰ ਜੈ ਮਾਲਾ ਦੀ ਰਸਮ ਕਰਨ ਬਾਰੇ ਕਿਹਾ। ਮਾਮਾ ਜੀ ਨੇ ਕਿਹਾ, 'ਕੋਈ ਨ੍ਹੀਂ ਦੇਖਦੇ ਹਾਂ'। ਦਿਨ ਛੋਟੇ ਸਨ, ਮੀਂਹ ਪੈ ਰਿਹਾ ਸੀ ਤੇ ਬਰਾਤ ਨੇ ਕਾਫ਼ੀ ਦੂਰ ਜਾਣਾ ਸੀ। ਮਾਮਾ ਜੀ ਚਾਹੁੰਦੇ ਸਨ ਕਿ ਸਮੇਂ ਸਿਰ ਬਰਾਤ ਵਿਦਾ ਹੋ ਜਾਵੇ। ਬਰਾਤ ਨੂੰ ਵਿਦਾ ਕਰਨ ਵੇਲੇ ਮੈਨੂੰ ਡੋਲੀ ਵਾਲੀ ਕਾਰ 'ਚ ਬਿਠਾਉਂਦਿਆਂ ਉਨ੍ਹਾਂ ਨੇ ਜੈ ਮਾਲਾ ਵਾਲੇ ਹਾਰ ਮੇਰੇ ਹੱਥ ਵਿਚ ਫੜਾ ਦਿੱਤੇ ਤੇ ਕਹਿਣ ਲੱਗੇ ਕਿ ਇਥੇ ਸਮਾਂ ਨਹੀਂ ਸੀ, ਆਪਣੇ ਘਰ ਜਾ ਕੇ ਪਾ ਲਿਓ। ਉਸ ਸਮੇਂ ਸਾਡਾ ਹਾਸਾ ਨਿਕਲ ਗਿਆ।
ਹੁਣ ਮੇਰੇ ਵਿਆਹ ਨੂੰ 10 ਸਾਲ ਹੋ ਗਏ ਹਨ ਪਰ ਜਦੋਂ ਕਿਸੇ ਵੀ ਵਿਆਹ ਵਿਚ ਜੈ ਮਾਲਾ ਦੀ ਰਸਮ ਹੁੰਦੀ ਹੈ ਤਾਂ ਮੇਰੀਆਂ ਅੱਖਾਂ ਅੱਗੇ 10 ਸਾਲ ਪਹਿਲਾਂ ਵਾਲਾ ਉਹ ਦ੍ਰਿਸ਼ ਤਾਜ਼ਾ ਹੋ ਜਾਂਦਾ ਹੈ।


-ਸ਼ੇਰਪੁਰ, ਲੁਧਿਆਣਾ।
ਮੋਬਾਈਲ : 94646-33059.

ਅਮਰੀਕਾ ਤੋਂ ਦੂਰ

ਕਿਸੇ ਸਮੇਂ ਮੇਰੇ ਸਹਿਕਰਮੀ ਰਹਿ ਚੁੱਕੇ ਗੁਰਦੀਪ ਸਿੰਘ ਨੂੰ ਆਪਣੇ ਸਹੁਰਾ ਸਾਹਿਬ ਨੂੰ ਗੰਭੀਰ ਹਾਲਤ ਵਿਚ ਦੂਜੀ ਵਾਰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਲੈ ਕੇ ਜਾਣਾ ਪੈ ਗਿਆ।
ਮੈਨੂੰ ਵੀ ਸਾਰੀ ਸਥਿਤੀ ਦੀ ਜਾਣਕਾਰੀ ਟੈਲੀਫੋਨ ਰਾਹੀਂ ਮਿਲਦੀ ਰਹੀ।
...ਪਰ ਵਿਸਥਾਰ ਨਾਲ ਤਾਂ ਗੱਲਬਾਤ ਮਿਲਣ 'ਤੇ ਹੀ ਹੋ ਸਕੀ।
ਸੰਕਟ ਬਣਨ 'ਤੇ ਆਪਣੀ ਕਾਰ ਰਾਹੀਂ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ, ਪਹਿਲਾਂ ਮੰਡੀ ਡੱਬਵਾਲੀ ਅਤੇ ਫਿਰ ਉਥੋਂ ਐਂਬੂਲੈਂਸ ਰਾਹੀਂ ਇਕ ਡਾਕਟਰ ਦੇ ਸਹਿਯੋਗ ਨਾਲ ਆਪਣੇ ਸਹੁਰੇ ਨੂੰ ਉਹ ਚੰਡੀਗੜ੍ਹ ਲੈ ਕੇ ਗਏ। ਜੇਕਰ ਹਿੰਮਤ ਕਰ ਕੇ ਅਜਿਹੀ ਤੇਜ਼ੀ ਨਾ ਵਿਖਾਈ ਜਾਂਦੀ ਤਾਂ ਕੁਝ ਵੀ ਹੋ ਸਕਦਾ ਸੀ।
ਜਦ ਉਸ ਨੇ ਆਪਣੇ ਸਰੀਰਕ ਤੇ ਮਾਨਸਿਕ ਤੌਰ 'ਤੇ ਅਤਿਅੰਤ ਥੱਕ-ਟੁੱਟ ਜਾਣ ਦਾ ਜ਼ਿਕਰ ਕੀਤਾ ਤਾਂ ਮੈਨੂੰ ਅਚਾਨਕ ਯਾਦ ਆ ਗਿਆ ਕਿ ਗੁਰਦੀਪ ਸਿੰਘ ਦੇ ਭਰੇ ਪੂਰੇ ਪਰਿਵਾਰ ਵਾਲੇ ਦੋ ਸਾਲੇ ਵੀ ਤਾਂ ਹਨ।
'ਵੱਡਾ ਤਾਂ ਪਿਛਲੇ ਲੰਮੇ ਅਰਸੇ ਤੋਂ ਅਮਰੀਕਾ 'ਚ ਐ।'
'ਤੇ ਤੁਹਾਡਾ ਛੋਟਾ ਸਾਲਾ...? ਉਹ ਕਿਉਂ ਨਹੀਂ ਜਾ ਸਕਿਆ ਨਾਲ?' ਮੈਂ ਇਕੱਠੇ ਹੀ ਦੋ ਸਵਾਲ ਕਰ ਦਿੱਤੇ।
ਗੁਰਦੀਪ ਸਿੰਘ ਨੇ ਕਿਹਾ, 'ਸਾਂਝੀ ਕੰਧ ਐ, ਉਸ ਦੀ ਬਜ਼ੁਰਗਾਂ ਨਾਲ।'
'ਫੇਰ?'
'ਪਰ ਰਹਿੰਦਾ ਉਹ ਅਮਰੀਕਾ ਤੋਂ ਵੀ ਦੂਰ ਐ।'
ਮੈਂ ਕੁਝ ਪਲਾਂ ਲਈ ਚੁੱਪ ਕਰ ਗਿਆ।
'ਸਮਝ ਗਏ ਨਾ' ਜਦ ਮੇਰੇ ਮਿੱਤਰ ਨੇ ਇਹ ਸਿੱਧਾ ਜਿਹਾ ਸਪੱਸ਼ਟੀਕਰਨ ਦੇ ਦਿੱਤਾ ਤਾਂ ਮੇਰਾ ਜਵਾਬ ਸੀ, 'ਭਲਾ, ਇਹਦੇ ਵਿਚ ਸਮਝਣ ਵਾਲੀ ਕਿਹੜੀ ਗੱਲ ਰਹਿ ਗਈ ਐ?'


-ਗੁਰੂ ਨਾਨਕ ਨਗਰ, ਗਿੱਦੜਬਾਹਾ-152101.
ਮੋਬਾਈਲ : 94640-76257.

ਲਾਕਡਾਊਨ

ਮਹਾਂਮਾਰੀ ਫੈਲਣ ਦੇ ਪ੍ਰਕੋਪ ਤੋਂ ਡਰਦਿਆਂ ਮੈਂ ਵੀ ਹੋਰਨਾਂ ਵਾਂਗ ਲਾਕਡਾਊਨ ਦੀ ਮਰਿਆਦਾ ਦਾ ਪਾਲਣ ਕਰਨ ਲੱਗਾ। ਲਾਕਡਾਊਨ ਦੇ ਪਹਿਲੇ ਦੋ ਦਿਨ ਸਾਕ-ਸੰਬੰਧੀਆਂ, ਯਾਰਾਂ-ਦੋਸਤਾਂ ਨਾਲ ਫੋਨ 'ਤੇ ਕੋਰੋਨਾ ਵਾਇਰਸ ਦੀ ਚਰਚਾ ਕਰਦਿਆਂ ਗੁਜ਼ਾਰੇ। ਜ਼ਿੰਦਗੀ ਟੀ.ਵੀ. ਤੇ ਵਟਸਐਪ ਦੇ ਆਲੇ-ਦੁਆਲੇ ਘੁੰਮਣ ਲੱਗੀ। ਲਾਕਡਾਊਨ ਨੇ ਘਰ ਦੇ ਮੇਨ ਗੇਟ ਨੂੰ ਜਿਵੇਂ ਪੱਕੇ ਤੌਰ 'ਤੇ ਲਾਕ ਕਰ ਦਿੱਤਾ ਸੀ। ਕਈ ਵਾਰ ਗਲੀ 'ਚ ਘੁੰਮਦੇ ਆਦਮੀਆਂ ਦੀ ਰੀਸ ਕਰਨ ਨੂੰ ਵੀ ਜੀਅ ਕਰਦਾ, ਪਰ....।
ਤੀਸਰੇ ਦਿਨ ਮਕਾਨ ਦੀ ਉਸਾਰੀ ਅਧੀਨ ਦੂਜੀ ਮੰਜ਼ਿਲ ਦੀ ਸਫ਼ਾਈ ਕਰਨ ਦਾ ਮਨ ਬਣਿਆ। ਦੂਜੀ ਮੰਜ਼ਿਲ ਦੀ ਛੱਤ ਅਤੇ ਫਰਸ਼ ਪੈ ਜਾਣ 'ਤੇ ਕੁਝ ਸਾਮਾਨ ਅਲਮਾਰੀਆਂ ਆਦਿ ਵਿਚ ਵੀ ਰੱਖ ਦਿੱਤਾ ਗਿਆ ਸੀ ਪ੍ਰੰਤੂ ਦਰਵਾਜ਼ੇ ਤੇ ਖਿੜਕੀਆਂ ਲੱਗਣੇ ਅਜੇ ਬਾਕੀ ਸਨ। ਸਫ਼ਾਈ ਕਰਦਿਆਂ ਅਚਾਨਕ ਮੇਰੀ ਨਜ਼ਰ ਇਕ ਸ਼ਾਂਤ ਤੇ ਅਡੋਲ ਕਬੂਤਰੀ 'ਤੇ ਪਈ ਜਿਸ ਨੇ ਲੋਹੇ ਦੀ ਅਲਮਾਰੀ ਦੇ ਉੱਪਰ ਕੁਝ ਤੀਲੇ ਰੱਖ ਕੇ ਇਕ ਛੋਟਾ ਜਿਹਾ ਆਲ੍ਹਣਾ ਬਣਾਇਆ ਹੋਇਆ ਸੀ ਤੇ ਉਹ ਜਿਵੇਂ ਦੁਨੀਆ ਤੋਂ ਬੇਖ਼ਬਰ ਬਿਲਕੁਲ ਬੇਪ੍ਰਵਾਹ ਆਪਣੇ ਅੰਡਿਆਂ 'ਤੇ ਬੈਠੀ ਹੋਈ ਸੀ। ਦੇਖ ਕੇ ਮਨ ਨੂੰ ਸਕੂਨ ਜਿਹਾ ਮਿਲਿਆ। ਸਫ਼ਾਈ ਦਾ ਕੰਮ ਪੂਰਾ ਹੋ ਗਿਆ ਸੀ ਪਰ ਰੋਜ਼ਾਨਾ ਦੂਜੀ ਮੰਜ਼ਿਲ 'ਤੇ ਆ ਕੇ ਉਸ ਕਬੂਤਰੀ ਨੂੰ ਦੇਖਣ ਦਾ ਰੁਝਾਨ ਜਿਹਾ ਬਣ ਗਿਆ। ਜਿੰਨੀ ਵਾਰ ਵੀ ਦੇਖਦਾ, ਮੈਨੂੰ ਕਦੇ ਵੀ ਉਹ ਆਪਣਾ ਆਲ੍ਹਣਾ ਛੱਡ ਕੇ ਗਈ ਨਾ ਜਾਪਦੀ। ਕਦੇ ਸੋਚਦਾਂ ਕਿ ਕਬੂਤਰੀ ਦਾ ਮਨ ਵੀ ਕਰਦਾ ਹੋਊ ਕਿ ਹੁਣ ਤਾਂ ਇਨਸਾਨਾਂ ਵਲੋਂ ਪੈਦਾ ਕੀਤੀ ਵਾਤਾਵਰਨ ਦੂਸ਼ਿਤਾ ਦੀ ਪਰਕੋਪ ਘਟਿਆ ਹੈ, ਹਵਾ ਸਾਫ਼ ਤੇ ਸ਼ੁੱਧ ਹੋਣ 'ਤੇ ਉਹ ਵੀ ਖੁੱਲ੍ਹੇ ਵਾਤਾਵਰਨ 'ਚ ਉਡਾਰੀ ਮਾਰ ਆਵੇ ਪਰ ਮੈਂ ਕਬੂਤਰੀ ਨੂੰ ਕਦੇ ਅਜਿਹਾ ਕਰਦੇ ਨਹੀਂ ਦੇਖਿਆ।
ਕਬੂਤਰੀ ਦੀ ਇਸ ਹਾਜ਼ਰੀ ਨੇ ਮੇਰੇ ਚੰਚਲ ਮਨ ਨੂੰ ਟੁੰਬਿਆ। ਇਹ ਇਨਸਾਨੀ ਫਿਤਰਤ ਆਪਣੇ ਉੱਡੂੰ-ਉੱਡੂੰ ਕਰਦੇ ਮਨ ਨੂੰ ਨਹੀਂ ਸਮਝਾ ਰਹੀ ਕਿ ਬਾਹਰ ਆਪਣੀ ਤੇ ਆਪਣਿਆਂ ਦੀ ਜਾਨ ਨੂੰ ਖ਼ਤਰਾ ਹੈ। ਕੁਝ ਦਿਨ ਲਾਕਡਾਊਨ ਦੀ ਲੋੜ ਨੂੰ ਸਮਝੀਏ। ਆਪਣੀਆਂ ਲੋੜਾਂ ਤੇ ਖਾਹਿਸ਼ਾਂ ਵਿਚਲੇ ਫਰਕ ਨੂੰ ਪਹਿਚਾਨੀਏ ਤੇ ਆਪਣਾ ਵਕਤ ਘਰ ਰਹਿ ਕੇ ਆਪਣੇ ਪਰਿਵਾਰ 'ਚ ਗੁਜ਼ਾਰੀਏ। ਔਖਾ ਵੇਲਾ ਗੁਜ਼ਰ ਜਾਵੇਗਾ। ਫਿਰ ਇਹ ਲਾਕ ਵੀ ਖੁੱਲ੍ਹ ਜਾਣਗੇ। ਪਰਮਾਤਮਾ ਕਰੇ ਕਿ ਅਜਿਹਾ ਛੇਤੀ ਹੋ ਜਾਵੇ। ਆਮੀਨ...।


-ਸਰਕਾਰੀ ਕੰਨਿਆ ਹਾਈ ਸਕੂਲ, ਅਲਗੋਂ ਕੋਠੀ
ਤਰਨ ਤਾਰਨ। ਮੋਬਾਈਲ : 98159-42652.

ਕਾਵਿ-ਵਿਅੰਗ

ਅਜੀਬ ਇਨਸਾਨ

* ਨਵਰਾਹੀ ਘੁਗਿਆਣਵੀ *

ਸ਼ੈਤਾਨ ਆਖੀਏ ਜਾਂ ਹੈਵਾਨ ਕਹੀਏ,
ਕਿਉਂ ਕਰ ਅੱਜ ਇਨਸਾਨ ਅਜੀਬ ਹੋਇਆ।
ਰਹੀ ਸੋਚ ਨਾ, ਸੂਝ ਅਲੋਪ ਹੋਈ,
ਸਭ ਕੁਝ ਹੁੰਦਿਆਂ ਬੜਾ ਗਰੀਬ ਹੋਇਆ।
ਆਪਣੀ ਮੌਤ ਦਾ ਕਰੇ ਸਾਮਾਨ ਪੈਦਾ,
ਭਾਗਾਂਵਾਲਾ ਇਹ ਬਦਨਸੀਬ ਹੋਇਆ।
ਕੀ ਸਮਝੀਏ ਏਸ ਦੇ ਕਾਰਨਾਮੇ,
ਜਾਂ ਅੱਜ ਏਸ ਦਾ ਅੰਤ ਕਰੀਬ ਹੋਇਆ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਸ਼ੱਕੀ ਬਿਮਾਰ

* ਹਰਦੀਪ ਢਿੱਲੋਂ *

ਪਹਿਰੂ ਸਿਹਤ ਸੇਵਾਵਾਂ ਦਾ ਫਿਰੇ ਪੁੱਛਦਾ,
ਭੱਜੇ ਸ਼ੱਕੀ ਬਿਮਾਰ ਹੁਣ ਗਏ ਕਿੱਥੇ?
ਰਾਸ਼ਨ ਮੁੱਕ ਗਿਆ ਸ਼ਹਿਰ ਪਰਵੇਸ਼ ਕਰਦਾ,
ਦਮੜੇ ਘੱਲੇ ਸਰਕਾਰ ਹੁਣ ਗਏ ਕਿੱਥੇ?
ਤੋਰੇ ਜਿਨ੍ਹਾਂ ਨੇ ਕਾਮੇ ਰੋਜ਼ਗਾਰ ਖੋਹ ਕੇ,
ਦੰਭੀ ਰਿਜਕ ਦਾਤਾਰ ਹੁਣ ਗਏ ਕਿੱਥੇ?
'ਮੁਰਾਦਵਾਲਿਆ' ਕਸ਼ਟ ਭਜਾਉਣ ਵਾਲੇ,
ਬੂਬਨੇ ਬੱਤੀ ਹਜ਼ਾਰ ਹੁਣ ਗਏ ਕਿੱਥੇ?


-ਮੋਬਾਈਲ : 98764-57242.

ਕੋਰੋਨਾ ਦੀ ਮੰਜ਼ਰਕਸ਼ੀ

* ਡਾ: ਅਰਮਨਪ੍ਰੀਤ *

ਕੋਰੋਨਾ ਦੇ ਕਹਿਰ ਵਾਲੇ ਦਿਸ ਰਹੇ ਸਾਹਮਣੇ ਮੰਜ਼ਰ।
ਮਨੁੱਖਤਾ ਬੈਠ ਗਈ ਆਪਣੇ ਘਰਾਂ ਦੇ ਆਲ੍ਹਣੇ ਅੰਦਰ।
ਪਰਿੰਦੇ ਬੰਦਿਆਂ ਨੂੰ ਪੁੱਛ ਰਹੇ ਉੱਡ-ਉੱਡ ਬਨੇਰੇ ਤੋਂ,
ਸਹਿਮ ਕੇ ਬੈਠ ਗਏ ਕਾਹਤੋਂ ਘਰਾਂ ਹੀ ਆਪਣੇ ਅੰਦਰ?
ਹੈ ਕੁਦਰਤ ਰੱਬ ਦੀ ਕੋਈ ਜਾਂ ਬੰਦੇ ਦਾ ਹੀ ਕਾਰਾ ਹੈ ,
ਕੋਰੋਨਾ ਆਣ ਕੇ ਬਾਹਰੋਂ ਹਲਾ ਸਾਡੇ ਗਿਆ ਅੰਦਰ ।
ਬਣੋ ਹਿੰਮਤੀ ਕਰੋ ਚਾਰਾ ਜਿਸਮ ਨੂੰ ਸਾਫ ਵੀ ਰੱਖਣਾ,
ਮੁਹੱਬਤ ਧੜਕਦੀ ਰਹਿੰਦੀ ਸਰੀਰਕ ਫਾਸਲੇ ਅੰਦਰ।
ਮੁਕਤ ਰੋਗਾਂ ਤੋਂ ਹੋਵਣ ਲਈ ਜਿਥੇ ਕਰਦੇ ਦੁਆਵਾਂ ਸੀ,
ਹੋ ਗਏ ਬੰਦ ਲੋਕਾਂ ਲਈ ਰੱਬ ਦੇ ਘਰ ਆਸਰੇ ਮੰਦਰ।
ਘਰਾਂ ਵਿਚ ਬੈਠ ਕੇ ਵੇਲਾ ਹੈ ਜ਼ਿੰਦਗੀ ਨੂੰ ਬਚਾਉਣੇ ਦਾ,
ਸਿਆਣੇ ਦੇ ਕਹਿਣ ਵਾਲੀ ਛੁਪੀ ਗੱਲ ਆਂਵਲੇ ਅੰਦਰ।
ਪਾਣੀ ਧਾਰਾ ਤੋਂ ਟੁੱਟ ਕੇ ਫੇਰ ਵੀ ਪਾਣੀ ਰਿਹਾ ਆਖਰ,
ਇਸ ਤਰ੍ਹਾਂ ਤੋਰ ਜੀਵਨ ਦੀ ਵਕਤ ਦੇ ਮਾਮਲੇ ਅੰਦਰ ।
ਰਲ਼ ਕੇ ਜੇ ਲੜੇ ਆਪਾਂ ਤਾਂ ਜੰਗ ਇਹ ਜਿੱਤ ਜਾਵਾਂਗੇ ,
ਹੁੰਦਾ ਛੁਪਿਆ ਹੈ ਇਕ ਮੌਕਾ ਵੈਰੀ ਦੇ ਸਾਹਮਣੇ ਅੰਦਰ।
ਪੱਥਰ ਬਣੇ ਜਿਸ ਘਰ ਨੂੰ ਵਰਤਿਆ ਸੌਣ ਲਈ ਕੇਵਲ,
ਹੈ ਮਮਤਾ ਵੰਡ ਰਿਹਾ ਅਰਮਨ ਕਲ਼ਾਵੇ ਆਪਣੇ ਅੰਦਰ।


-ਸੰਪਰਕ- 98722-31840

ਮਹਿੰਗਾਈ

ਸਾਰੇ ਦੁੱਖ ਦੁਨੀਆ ਦੇ ਮੰਦੇ
ਸਭ ਤੋਂ ਬੁਰੀ ਜੁਦਾਈ।
ਮਾਰਾਂ ਹੋਰ ਬਥੇਰੀਆਂ ਸਾਨੂੰ
ਸਭ ਤੋਂ ਕਠਿਨ ਮਹਿੰਗਾਈ।
ਹਰ ਪਾਸੇ ਪੈ ਗਈ ਦੁਹਾਈ।
ਹਾਏ ਮਹਿੰਗਾਈ, ਹਾਏ ਮਹਿੰਗਾਈ।
ਮਹਿੰਗੇ ਗੰਢੇ, ਸਬਜ਼ੀ, ਦਾਲ।
ਰੋਟੀ ਖਾਈਏ ਮਿਰਚਾਂ ਨਾਲ।
ਲੋਕਾਂ ਹਾ ਹਾ ਕਾਰ ਮਚਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਆਮ ਲੋਕ ਢਿੱਡ ਭਰ ਨੀ ਸਕਦੇ।
ਬੱਚਿਆਂ ਦਾ ਦੁੱਖ ਜਰ ਨੀ ਸਕਦੇ।
ਚੇਹਰਿਆਂ ਉਤੇ ਉਦਾਸੀ ਛਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਅੰਨ ਕਈ ਥਾਈਂ ਸੜਦਾ ਜਾਵੇ।
ਭੁਖਿਆਂ ਤਾਈਂ ਕੌਣ ਪਹੁੰਚਾਵੇ।
ਸਰਕਾਰਾਂ ਨੂੰ ਦਰਦ ਨਾ ਕਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਵੱਡੇ ਵਪਾਰੀ ਲੁੱਟ ਕੇ ਖਾ ਗਏ।
ਅਰਬਾਂ ਕਾਲਾ ਧਨ ਬਣਾ ਗਏ।
ਬਾਹਰ ਜਾਂਦੇ ਜਮ੍ਹਾਂ ਕਰਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਕਹਿੰਦੇ ਭੁੱਖਾ ਕੋਈ ਨਾ ਮਰਸੀ।
ਪਰ ਦੱਸੋ ਬੰਦਾ ਕੀ ਕਰਸੀ।
ਕਿਤੇ ਨਾ ਹੁੰਦੀ ਏ ਸੁਣਵਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਦੇਵਣ ਭਾਵੇਂ ਲੱਖ ਬਿਆਨ।
ਸਭਦਾ ਕੁਰਸੀ ਵੱਲ ਧਿਆਨ।
ਮਰਦੀ ਹੈ ਤਾਂ ਮਰੇ ਲੁਕਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਤੋਹਫ਼ਾ ਆਜ਼ਾਦੀ ਦਾ ਭਾਰੀ।
ਅੱਜ ਗਰੀਬੀ ਬੇਰੁਜ਼ਗਾਰੀ।
ਖ਼ੁਦਕੁਸ਼ੀਆਂ ਤੱਕ ਨੌਬਤ ਆਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਹੁਕਮਰਾਨ ਦੇ ਘਰ ਖੁਸ਼ਹਾਲੀ।
ਲੋਕਾਂ ਲਈ ਖਜ਼ਾਨਾ ਖਾਲੀ।
ਜਾਂਦੇ ਬਿਜਲੀ ਦਰਾਂ ਵਧਾਈ,
ਹਾਏ ਮਹਿੰਗਾਈ ਹਾਏ ਮਹਿੰਗਾਈ।


-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਲੁਧਿਆਣਾ।
ਮੋਬਾਈਲ : 98720-86101.

ਵਹਿਮ ਭਰਮ

ਕਾਲਾ ਮੁਰਗਾ ਹੱਥ ਵਿਚ ਫੜਿਆ ਹੋਇਆ ਤੇ ਦਰਵਾਜ਼ੇ ਵਿਚ ਆਉਂਦਿਆਂ ਹੀ ਆਵਾਜ਼ ਮਾਰੀ, 'ਬੇਬੇ, ਵਿਚਾਰੇ ਨੂੰ ਨਹਿਰ ਕੋਲੋਂ ਅਵਾਰਾ ਕੁੱਤਿਆਂ ਤੋਂ ਮਸਾਂ-ਮਸਾਂ ਬਚਾ ਕੇ ਲਿਆਇਆਂ! ਉੱਥੇ ਖੰਮਣੀਆਂ, ਕੁਝ ਦਾਣੇ, ਲੱਸੀ, ਸੰਧੂਰ ਤੇ ਲਾਲ ਕੱਪੜਾ ਵੀ ਪਿਆ ਸੀ! ਜ਼ਖ਼ਮੀ ਐ ਵਿਚਾਰਾ, ਸਾਰੇ ਰਲ ਕੇ ਇਲਾਜ ਕਰੀਏ। ' ਬੇਬੇ ਗੁੱਸੇ ਨਾਲ ਬੋਲੀ, 'ਪਤਾ ਨਹੀਂ ਤੈਨੂੰ ਕਦੋਂ ਅਕਲ ਆਊ, ਘਰ ਵਿਚ ਬਾਬੇ ਦੇ ਢਾਲੇ ਦਾ ਪਰਛਾਵਾਂ ਲੈ ਆਇਐਂ! ਹੇ ਰੱਬਾ... ਹੁਣ ਕੀ ਹੋਊ ਇਸ ਪਰਿਵਾਰ ਦਾ! ਛੱਡ ਕੇ ਆ ਜਿੱਥੋਂ ਲੈ ਕੇ ਆਇਆ ਏਂ। ' ਬੇਬੇ ਦੀ ਗੱਲ ਅਣਸੁਣੀ ਜਿਹੀ ਕਰ ਦਿੱਤੀ ਤੇ ਜ਼ਖ਼ਮ ਵਾਲੀ ਥਾਂ 'ਤੇ ਹਲਦੀ ਲਗਾਉਣ ਲੱਗਾ। ਮੁਰਗੇ ਨੇ ਕੁਝ ਰਾਹਤ ਮਹਿਸੂਸ ਕੀਤੀ ਤੇ ਅੱਖਾਂ ਰਾਹੀਂ ਬੇਬੇ ਨੂੰ ਘੂਰ ਰਿਹਾ ਸੀ ਕਿ ਪਤਾ ਨਹੀਂ ਕਦੋਂ ਸਾਡੀ ਜਾਨ ਦਾ ਛੁਟਕਾਰਾ ਹੋਊ ਤੇ ਤੁਹਾਡੇ ਵਹਿਮਾਂ ਭਰਮਾਂ ਦਾ!


-ਰਮਿੰਦਰ ਫ਼ਰੀਦਕੋਟੀ
3 ਫਰੈਂਡਜ਼ ਐਵੀਨਿਊ, ਨਿਊ ਹਰਿੰਦਰਾ ਨਗਰ, ਫ਼ਰੀਦਕੋਟ। ਮੋਬਾਈਲ : 98159-53929

ਖ਼ੂਨਦਾਨ-ੳੁੱਤਮ ਦਾਨ

'ਅੱਜ ਬੜੀ ਖ਼ੁਸ਼ ਨਜ਼ਰ ਆ ਰਹੀ ਏ' ਕਾਲਜੋਂ ਆਉਂਦੀ ਆਪਣੀ ਧੀ ਸੀਮਾ ਨੂੰ ਦੇਖ ਕੇ ਉਸ ਦੀ ਮਾਂ ਸੰਤੋਸ਼ ਨੇ ਕਿਹਾ।
'ਮਾਂ ਅੱਜ ਸਾਡੇ ਕਾਲਜ ਵਿਚ ਖ਼ੂਨਦਾਨ ਕੈਂਪ ਲੱਗਿਆ ਸੀ, ਮੈਂ ਤੇ ਮੇਰੀਆਂ ਸਹੇਲੀਆਂ ਨੇ ਖ਼ੂਨਦਾਨ ਕੀਤਾ। ਮਾਂ ਮੇਰੇ ਦਿੱਤੇ ਖ਼ੂਨ ਨਾਲ ਕਈ ਮਰੀਜ਼ ਮੌਤ ਦੇ ਮੂੰਹ 'ਚ ਜਾਣ ਤੋਂ ਬਚ ਜਾਣਗੇ। ਹੁਣ ਮੈਂ ਖ਼ੂਨਦਾਨ ਕਰਕੇ ਗ਼ਰੀਬਾਂ ਦੀ ਸਹਾਇਤਾ ਕਰਿਆ ਕਰਾਂਗੀ।'
'ਠੀਕ ਹੈ ਬੇਟੀ, ਖ਼ੂਨਦਾਨ ਕਰਨਾ ਬਹੁਤ ਚੰਗੀ ਗੱਲ ਹੈ। ਕਈ ਸਾਡੇ ਖਾਤਰ ਲੜਦੇ ਫ਼ੌਜੀ ਵੀਰਾਂ ਨੂੰ ਖ਼ੂਨ ਦੇ ਕੇ ਬਚਾਇਆ ਜਾਂਦਾ ਹੈ। ਲੈ ਹੁਣ ਤੂੰ ਆ ਕੇ ਰੋਟੀ ਖਾ ਲੈ', ਸੰਤੋਸ਼ ਨੇ ਕਿਹਾ।
ਹੁਣ ਜਿਥੇ ਵੀ ਖ਼ੂਨਦਾਨ ਹੁੰਦਾ ਸੀਮਾ ਤੇ ਉਸ ਦੀਆਂ ਸਹੇਲੀਆਂ ਅੱਗੇ ਹੁੰਦੀਆਂ।
ਇਕ ਦਿਨ ਲਾਗਲੇ ਪਿੰਡ ਖ਼ੂਨਦਾਨ ਕੈਂਪ ਲੱਗਿਆ ਸੀ। ਜਦ ਸੀਮਾ ਨੂੰ ਖ਼ੂਨਦਾਨ ਕੈਂਪ ਬਾਰੇ ਪਤਾ ਲੱਗਿਆ ਤਾਂ ਉਹ ਤੇ ਉਸ ਦੀਆਂ ਸਹੇਲੀਆਂ ਆਪਣੀਆਂ-ਆਪਣੀਆਂ ਐਕਟਿਵਾਂ ਸਕੂਟਰੀਆਂ 'ਤੇ ਚੱਲ ਪਈਆਂ। ਅਜੇ ਉਹ ਪਿੰਡ ਨੇੜੇ ਹੀ ਪੁਹੰਚੀਆਂ ਸਨ ਕਿ ਸੀਮਾ ਦੀ ਸਕੂਟਰੀ ਦਾ ਕਾਰ ਨਾਲ ਐਕਸੀਡੈਂਟ ਹੋ ਗਿਆ। ਸੀਮਾ ਸੜਕ 'ਤੇ ਡਿੱਗ ਪਈ। ਕੁੜੀਆਂ ਨੇ ਸੀਮਾ ਨੂੰ ਫਟਾਫਟ ਚੁੱਕਿਆ। ਖ਼ੂਨ ਕਾਫੀ ਵਹਿ ਚੁੱਕਾ ਸੀ। ਕੁੜੀਆਂ ਸੀਮਾ ਨੂੰ ਨੇੜੇ ਹੀ ਹਸਪਤਾਲ ਵਿਚ ਲੈ ਗਈਆਂ। ਡਾਕਟਰ ਨੇ ਸੀਮਾ ਨੂੰ ਦੇਖਿਆ ਤੇ ਉਸ ਨੇ ਕਿਹਾ, 'ਖ਼ੂਨ ਕਾਫੀ ਵਹਿ ਚੁੱਕਾ ਹੈ ਖ਼ੂਨ ਦੀ ਲੋੜ ਹੈ, ਜਲਦੀ ਇੰਤਜ਼ਾਮ ਕਰੋ।'
ਕੁੜੀਆਂ ਕਾਫੀ ਘਬਰਾਈਆਂ ਹੋਈਆਂ ਸਨ, ਉਨ੍ਹਾਂ ਨੇ ਡਾਕਟਰ ਸਾਹਿਬ ਨੂੰ ਕਿਹਾ, 'ਡਾਕਟਰ ਸਾਹਿਬ ਲਾਗਲੇ ਪਿੰਡ ਖ਼ੂਨਦਾਨ ਕੈਂਪ ਲੱਗਿਆ ਹੈ, ਅਸੀਂ ਉਥੇ ਖੂਨਦਾਨ ਕਰਨ ਚੱਲੀਆਂ ਸੀ ਪਰ ਇਹ ਭਾਣਾ ਵਾਪਰ ਗਿਆ।'
ਡਾਕਟਰ ਸਭ ਸਮਝ ਗਿਆ, ਉਸ ਨੇ ਲਾਗਲੇ ਪਿੰਡ ਹਸਪਤਾਲ ਵਿਚ ਫੋਨ ਕੀਤਾ। 10 ਮਿੰਟਾਂ ਵਿਚ ਹਸਪਤਾਲ ਦੀ ਵੈਨ ਖ਼ੂਨ ਲੈ ਕੇ ਆ ਗਈ। ਸੀਮਾ ਨੂੰ ਖੂਨ ਚੜ੍ਹਾਇਆ ਗਿਆ, ਕੁਝ ਚਿਰ ਬਾਅਦ ਸੀਮਾ ਨੇ ਅੱਖਾਂ ਖੋਲ੍ਹੀਆਂ। ਉਸ ਨੇ ਹੱਥ ਜੋੜ ਕੇ ਸਭ ਦਾ ਧੰਨਵਾਦ ਕੀਤਾ ਜਿਵੇਂ ਉਹ ਕਹਿ ਰਹੀ ਹੋਵੇ ਕਿ ਮੈਂ ਖ਼ੂਨਦਾਨ ਕਰ ਕੇ ਸਭ ਮਰੀਜ਼ਾਂ ਨੂੰ ਬਚਾਉਂਦੀ ਸੀ ਤੇ ਅੱਜ ਤੁਸੀਂ ਮੈਨੂੰ ਖ਼ੂਨ ਦੇ ਕੇ ਬਚਾ ਲਿਆ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਖ਼ੂਨ ਦੇ ਕੇ ਵੈਸੇ ਵੀ ਸਭ ਦੀ ਸਹਾਇਤਾ ਕਰੋ ਫਿਰ ਪਰਮਾਤਮਾ ਤੁਹਾਡੀ ਵੀ ਸਹਾਇਤਾ ਕਰੇਗਾ।


-ਸਤਿਆ ਭਾਰਤੀ ਸ਼ੇਰਪੁਰ।
ਮੋਬਾਈਲ : 94632-48191.

ਖਾਨਾ ਖ਼ਰਾਬ - ਗਾਣਾ ਖ਼ਰਾਬ

ਸੰਗੀਤ, ਗਾਇਕੀ ਜਿਸ ਰੂਪ ਵਿਚ ਅੱਜ ਸਾਡੇ ਸਾਹਮਣੇ ਹੈ, ਪਹਿਲੇ ਜ਼ਮਾਨੇ ਵਿਚ ਇਸ ਕਿੱਤੇ ਨਾਲ ਜੁੜੇ ਲੋਕਾਂ ਦੇ ਹਾਲਾਤ ਬਿਲਕੁਲ ਇਸ ਦੇ ਉਲਟ ਸਨ। ਅੱਜ ਦੀ ਗਾਇਕੀ ਵਿਚ ਦੌਲਤ ਹੈ, ਸ਼ੌਹਰਤ ਹੈ ਤੇ ਮਾਣ-ਇੱਜ਼ਤ ਵੀ ਪਰ ਪੰਜ ਕੁ ਦਹਾਕੇ ਪਹਿਲਾਂ ਹੀ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਸੀ ਤੇ ਉਨ੍ਹਾਂ ਦੇ ਪੱਲੇ ਹੁੰਦੀ ਸੀ ਫਾਕਾਕਸ਼ੀ ਤੇ ਬੇਚਾਰਗੀ। ਬਹੁਤੇ ਕਿੱਤਾ ਛੱਡ ਗਏ ਹੋਣੇ ਤੇ ਕੁਝ ਕੁ ਪਰਿਵਾਰ ਅਜਿਹੇ ਹੋਣੇ ਨੇ, ਜਿਨ੍ਹਾਂ ਨੇ ਇਹ ਕਿੱਤਾ ਨਾ ਛੱਡਿਆ, ਪੁਸ਼ਤੈਨੀ ਹੋਣ ਕਰਕੇ ਜਾਂ ਫਿਰ ਸੁਰਾਂ ਨਾਲ ਉਨ੍ਹਾਂ ਦੇ ਸਦੀਵੀ ਰਿਸ਼ਤੇ, ਉਨ੍ਹਾਂ ਦੀ ਰੂਹਦਾਰੀ ਫ਼ਿਤਰਤ ਨੇ ਉਨ੍ਹਾਂ ਨੂੰ ਕੋਈ ਫ਼ੈਸਲਾ ਨਹੀਂ ਕਰਨ ਦਿੱਤਾ ਹੋਣੈ। ਅਜਿਹੇ ਹੀ ਖਾਨਾ ਖ਼ਰਾਬ ਲੋਕਾਂ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਖਾਨਾ ਖ਼ਰਾਬੀ ਸੋਚ ਨੇ ਮੈਨੂੰ ਕਈ ਦਰਵਾਜ਼ਿਆਂ 'ਤੇ ਲਿਆ ਖੜ੍ਹਾਇਆ ਸੀ।
ਇਕ ਦਿਲਚਸਪ ਗੱਲਬਾਤ ਤੇ ਮੰਜ਼ਰ ਵੀ ਸਾਹਮਣੇ ਆਇਆ। ਮੈਂ ਇਕ ਪੁਰਾਣੇ ਬਜ਼ੁਰਗ ਦੇ ਮੰਜੇ ਦੀ ਬਾਹੀ 'ਤੇ ਬੈਠਾ ਆਪਣੇ ਮਕਸਦ ਬਾਰੇ ਭੂਮਿਕਾ ਬੰਨ੍ਹ ਰਿਹਾ ਸੀ।
'ਬਾਬਾ ਜੀ, ਤੁਸੀਂ ਉਹ ਸਾਰੇ ਹਾਲਾਤ ਦੇਖੇ ਨੇ, ਕਲਾਕਾਰਾਂ 'ਚ ਵਿਚਰੇ ਹੋ, ਕੀ ਤੁਸੀਂ ਮੈਨੂੰ ਕਿਸੇ ਅਜਿਹੇ ਖਾਨਾ ਖ਼ਰਾਬ ਬਾਰੇ ਦੱਸੋਗੇ, ਜਿਸ ਨੇ ਦੁੱਖ ਪਿੰਡੇ 'ਤੇ ਹੰਢਾਏ, ਸਮਾਜ ਦੇ ਮਿਹਣੇ ਸਹੇ, ਭੁੱਖਾਂ ਕੱਟੀਆਂ ਪਰ ਉਸ ਨੇ ਕਲਾ ਸੰਭਾਲ ਕੇ ਰੱਖੀ ਤੇ ਉਸ ਨੂੰ ਅੱਗੇ ਤੋਰਿਆ ਹੋਵੇ?'
ਬਜ਼ੁਰਗ ਦੇ ਚਿਹਰੇ 'ਤੇ ਆਏ ਭਾਵ ਸ਼ਾਇਦ ਝੁਰੜੀਆਂ ਦੀ ਬਹੁਤਾਤ ਕਾਰਨ ਮੈਂ ਨਾ ਪੜ੍ਹ ਸਕਿਆ ਪਰ ਇੰਨਾ ਮੈਨੂੰ ਸਪੱਸ਼ਟ ਹੋ ਗਿਆ ਸੀ ਕਿ ਮੇਰਾ ਸਵਾਲ ਉਸ ਦੀ ਚਾਹਤ ਅਨੁਸਾਰ ਕਤਈ ਨਹੀਂ ਸੀ। ਕੁਝ ਦੇਰ ਚੁੱਪ ਰਿਹਾ ਤੇ ਫਿਰ ਤਲਖੀ ਨਾਲ ਬੋਲਿਆ ਸੀ, 'ਕਾਕਾ ਮੈਨੂੰ ਤਾਂ ਤੇਰਾ ਵੀ ਖਾਨਾ ਖ਼ਰਾਬ ਈ ਲਗਦੈ, ਭੁੱਖ ਨੰਗ ਦੀਆਂ ਕਹਾਣੀਆਂ ਭਾਲਦੈਂ ਫਿਰਦੈਂ।'
'ਮੈਂ ਉਨ੍ਹਾਂ ਲੋਕਾਂ ਵਾਸਤੇ ਕੁਝ ਕਰਨਾ ਚਾਹੁੰਨਾਂ...।'
'ਓ ਕਾਕਾ। ਅਕਲ ਬਦਾਮ ਖਾ ਕੇ ਨਈਂ ਧੱਕੇ ਖਾ ਕੇ ਆਉਂਦੀ ਐ, ਮੈਂ ਵੀ ਤੇਰੇ ਵਰਗਾ ਈ ਸਾਂ... ਮੂਰਖ... ਇਨ੍ਹਾਂ ਖਾਨਾ ਖ਼ਰਾਬਾਂ 'ਚ ਈ ਸਾਰੀ ਉਮਰ ਖ਼ਰਾਬ ਕਰ ਲੀ...।'
ਬਾਬੇ ਦੇ ਚਿਹਰੇ 'ਤੇ ਹੁਣ ਤਲਖੀ ਝੁਰੜੀਆਂ ਤੋਂ ਵੀ ਵੱਧ ਉਭਰ ਆਈ ਸੀ, ਮੈਂ ਜਿਵੇਂ ਉਸ ਦਾ ਕੋਈ ਜ਼ਖ਼ਮ ਛੇੜ ਦਿੱਤਾ ਸੀ। ਮੈਨੂੰ ਲੱਗਿਆ ਸੀ ਹੁਣ ਗੱਲ ਕਰਨਾ ਬੇਕਾਰ ਹੈ। ਮੈਂ ਮੰਜੇ ਤੋਂ ਉਠਿਆ, ਹੱਥ ਜੋੜੇ ਤੇ ਚੱਲਣ ਹੀ ਲੱਗਿਆ ਸਾਂ ਕਿ ਬਾਬਾ ਬੋਲਿਆ, 'ਓਹ ਕਾਕਾ, ਆਪਣੀ ਉਮਰ ਦੇਖ ਤੇ ਸੰਭਲ ਜਾ, ਓ ਹੁਣ ਤਾਂ ਖਾਨਾਖ਼ਰਾਬ ਦੀ ਗੱਲ ਨਈਂ ਗਾਣਾ ਖ਼ਰਾਬ ਦੀ ਗੱਲ ਕਰਨ ਦਾ ਟੈਮ ਆ। ਗਾਣਾ ਖ਼ਰਾਬਾਂ ਦੀ ਗੱਲ ਕਰ, ਪੂਰੀ ਫ਼ੌਜ ਭਰੀ ਪਈ ਐ ਇਨ੍ਹਾਂ ਦੀ। ਇਨ੍ਹਾਂ ਦੀਆਂ ਮੁਲਾਕਾਤਾਂ ਅਖ਼ਬਾਰਾਂ ਵਿਚ ਛਾਪ ਚਾਰ ਪੈਸੇ ਵੀ ਬਣ ਜਾਣਗੇ', ਕਹਿੰਦਾ-ਕਹਿੰਦਾ ਬਾਬਾ ਮੈਨੂੰ ਆਪਣੇ ਘਰ ਦੇ ਦਰਵਾਜ਼ੇ 'ਤੇ ਲੈ ਆਇਆ ਸੀ।
ਮੈਂ ਬਜ਼ੁਰਗ ਦੇ ਚਿਹਰੇ ਵੱਲ ਦੇਖਦਿਆਂ ਉਸ ਵਲੋਂ ਵਿਖਾਈ ਜਾ ਰਹੀ ਬੇਰੁਖ਼ੀ ਦਾ ਕਾਰਨ ਲੱਭ ਰਿਹਾ ਸਾਂ, ਜਿਹੜਾ ਕਿ ਛੇਤੀ ਹੀ ਮੈਨੂੰ ਲੱਭ ਗਿਆ ਸੀ... ਮੈਂ ਅਸਲੋਂ ਖਾਨਾ ਖ਼ਰਾਬ ਨਾਲ ਮੁਖਾਤਿਬ ਸਾਂ। ਮੈਂ ਨਿਰਾਸ਼ ਹੋ ਗਿਆ ਸੀ, ਮੇਰੇ ਪੱਲੇ ਕੁਝ ਨਹੀਂ ਪਿਆ ਸੀ ਪਰ ਇੰਨੀ ਪ੍ਰਾਪਤੀ ਨਾਲ ਵੀ ਖ਼ੁਸ਼ ਸਾਂ ਕਿ ਉਸ ਨੇ ਆਪਣੀ ਸਿਆਣਪ ਨਾਲ ਉਹ ਕੰਮ ਕਰ ਦਿੱਤਾ ਸੀ ਜੋ ਕਿਸੇ ਨੇ ਨਹੀਂ ਕੀਤਾ ਸੀ ਕਿ ਉਸ ਨੇ ਬੇਸੁਰੇ ਕਲਾਕਾਰਾਂ ਦੀ ਜਮਾਤ ਨੂੰ ਕਿੰਨੀ ਆਸਾਨੀ ਨਾਲ ਨਾਂਅ ਦੇ ਦਿੱਤਾ ਸੀ 'ਗਾਣਾ ਖ਼ਰਾਬ'।


-ਮੋਬਾਈਲ : 99156-20944.
tarsem54@gmail.comWebsite & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX