ਤਾਜਾ ਖ਼ਬਰਾਂ


ਟਰੰਪ ਨੂੰ ਭਾਰਤ ਦਾ ਜਵਾਬ ,ਚੀਨ ਮੁੱਦੇ 'ਤੇ ਵਿਚੋਲਗੀ ਦੀ ਜ਼ਰੂਰਤ ਨਹੀਂ
. . .  6 minutes ago
ਨਵੀਂ ਦਿੱਲੀ ,28 ਮਈ -ਭਾਰਤ-ਚੀਨ ਸੀਮਾ ਵਿਵਾਦ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਤੀਸਰੇ ਪੱਖ ਦੀ ਦਖਲਅੰਦਾਜ਼ੀ ਦੀ ਜ਼ਰੂਰਤ ...
ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ
. . .  52 minutes ago
ਸੁਜਾਨਪੁਰ, 28 ਮਈ (ਜਗਦੀਪ ਸਿੰਘ) - ਸੁਜਾਨਪੁਰ ਜੁਗਿਆਲ ਸੜਕ 'ਤੇ ਪੈਂਦੇ ਰੇਲਵੇ ਸਟੇਸ਼ਨ ਸ਼ਨੀ ਦੇਵ ਮੰਦਿਰ ਕੋਲ ਪਿਛਲੀ ਰਾਤ ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ...
ਮੀਂਹ ਨੇ ਘਟਾਈ ਤਪਸ਼
. . .  about 1 hour ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  about 1 hour ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  about 1 hour ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  about 1 hour ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  about 1 hour ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
. . .  about 2 hours ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ...
ਸੰਗਰੂਰ ਜੇਲ੍ਹ ਵਿਚੋਂ 2 ਕੈਦੀ ਭੇਦ ਭਰੇ ਹਾਲਾਤਾਂ ਵਿਚ ਫ਼ਰਾਰ
. . .  about 2 hours ago
ਸੰਗਰੂਰ, 28 ਮਈ(ਦਮਨਜੀਤ ਸਿੰਘ)- ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਭੇਦ ਭਰੇ ਹਾਲਾਤਾਂ ਵਿਚ 2 ਕੈਦੀਆਂ ਦੇ ਭੱਜਣ ਦੀ ਸਨਸਨੀ ਭਰੀ ਖ਼ਬਰ ਪ੍ਰਾਪਤ ਹੋਈ ਹੈ । ਸੰਗਰੂਰ ਪੁਲਿਸ ਦੇ ਅਧਿਕਾਰੀਆਂ ਮੁਤਾਬਿਕ ਕਤਲ ਦੇ ਮੁਕੱਦਮੇ ਵਿਚ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੁਰਦਰਸ਼ਨ ਸਿੰਘ...
ਅੰਮ੍ਰਿਤਸਰ 'ਚ ਅੱਜ ਮਿਲੇ ਕੋਰੋਨਾ ਦੇ 9 ਕੇਸ
. . .  about 2 hours ago
ਅੰਮ੍ਰਿਤਸਰ, 28 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 9 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਅੰਮ੍ਰਿਤਸਰ ਵਿਚ 362 ਕੇਸ ਪਾਜ਼ੀਟਿਵ ਹਨ। 306 ਨੂੰ ਡਿਸਚਾਰਜ ਕੀਤਾ ਗਿਆ ਹੈ ਤੇ 48 ਦਾਖਲ ਹਨ ਅਤੇ 7 ਮੌਤਾਂ...
ਪੰਜਾਬ ਵਿਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਟੀਮਾਂ ਪੁਰੀ ਤਰ੍ਹਾਂ ਮੁਸਤੈਦ-ਡਿਪਟੀ ਕਮਿਸ਼ਨਰ
. . .  about 2 hours ago
ਫਾਜ਼ਿਲਕਾ, 28 ਮਈ(ਪ੍ਰਦੀਪ ਕੁਮਾਰ): ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਏ ਦੇ ਪਿੰਡਾਂ ’ਚ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ, ਅਤੇ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰ...
ਸੀ.ਐਮ.ਸਿਟੀ ਵਿਖੇ 5 ਹੋਰ ਨਵੇ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ
. . .  about 1 hour ago
ਕਰਨਾਲ, 28 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ 5 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤਕ ਇਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 42 ਹੋ ਗਈ ਹੈ। ਅੱਜ ਆਏ 5 ਮਾਮਲਿਆਂ...
ਪੁਲਿਸ ਵੱਲੋਂ 396 ਸ਼ਰਾਬ ਦੀਆ ਪੇਟੀਆਂ ਸਮੇਤ ਇੱਕ ਕਾਬੂ
. . .  about 2 hours ago
ਬੰਗਾ,28 ਮਈ (ਜਸਬੀਰ ਸਿੰਘ ਨੂਰਪੁਰ ,ਸੁਖਜਿੰਦਰ ਸਿੰਘ ਬਖਲੌਰ) - ਪੁਲਿਸ ਥਾਣਾ ਮੁਕੰਦਪੁਰ ਵੱਲੋਂ 396 ਪੇਟੀਆਂ ਸ਼ਰਾਬ ਵਾਲਾ ਕੈਂਟਰ ਇੱਕ ਵਿਅਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਮੁਕੰਦਪੁਰ ਪਵਨ...
ਹੁਸ਼ਿਆਰਪੁਰ ਜ਼ਿਲ੍ਹੇ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ ਅੱਜ 4 ਹੋਰ ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦੀ ਕੁੱਲ ਗਿਣਤੀ 115 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਵਾਇਰਸ...
ਕੁੱਝ ਥਾਵਾਂ 'ਤੇ ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
. . .  about 2 hours ago
ਹੰਡਿਆਇਆ (ਬਰਨਾਲਾ)/ਬਾਘਾ ਪੁਰਾਣਾ/ਤਪਾ ਮੰਡੀ, 28 ਮਈ (ਗੁਰਜੀਤ ਸਿੰਘ ਖੁੱਡੀ/ਬਲਰਾਜ ਸਿੰਗਲਾ/ਵਿਜੇ ਸ਼ਰਮਾ) - ਅੱਜ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ...
ਜਲੰਧਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
. . .  about 3 hours ago
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਰ.ਪੀ.ਐਫ਼. ਦੇ ਮੁਲਾਜ਼ਮ ਪਵਨ ਕੁਮਾਰ (49) ਪੁੱਤਰ ਰਾਮ ਆਸਰਾ ਵਾਸੀ ਕਰੋਲ...
ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  about 3 hours ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  about 3 hours ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  about 3 hours ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  about 4 hours ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 4 hours ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 4 hours ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 4 hours ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਹੋਰ ਖ਼ਬਰਾਂ..

ਨਾਰੀ ਸੰਸਾਰ

ਤਾਲਾਬੰਦੀ 'ਚ ਘਰੇਲੂ ਨੁਸਖ਼ਿਆਂ ਨਾਲ ਸੁੰਦਰਤਾ ਇਲਾਜ

ਤੁਹਾਡੀ ਰਸੋਈ ਵਿਚ ਮੌਜੂਦ ਸਾਧਾਰਨ ਚੀਜ਼ਾਂ ਨਾਲ ਵੀ ਸੌਖਿਆਂ ਸੁੰਦਰਤਾ ਹਾਸਲ ਕੀਤੀ ਜਾ ਸਕਦੀ ਹੈ। ਬਸ ਸ਼ਰਤ ਇਹ ਹੈ ਕਿ ਤੁਸੀਂ ਹੌਸਲਾ ਰੱਖੋ ਅਤੇ ਇਨ੍ਹਾਂ ਨੁਸਖ਼ਿਆਂ ਦੀ ਲਗਾਤਾਰ ਸਹੀ ਵਰਤੋਂ ਕਰੋ। ਹਾਲਾਂਕਿ ਰੋਜ਼ਮਰ੍ਹਾ ਦੀ ਭੱਜਦੌੜ ਭਰੀ ਜ਼ਿੰਦਗੀ ਵਿਚ ਘਰੇਲੂ ਨੁਸਖ਼ੇ ਨੂੰ ਅਜ਼ਮਾਉਣਾ ਅਤੇ ਹੌਸਲੇ ਨਾਲ ਇਨ੍ਹਾਂ 'ਤੇ ਭਰੋਸਾ ਕਰਨਾ ਮੁਸ਼ਕਿਲ ਹੁੰਦਾ ਹੈ ਪਰ ਅੱਜਕਲ੍ਹ ਤਾਲਾਬੰਦੀ ਦੇ ਇਸ ਸਮੇਂ ਵਿਚ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਜਮਾਉਣ ਦਾ ਬਿਲਕੁਲ ਸਹੀ ਸਮਾਂ ਹੈ ਕਿਉਂਕਿ ਸੈਲੂਨ ਬੰਦ ਹਨ ਅਤੇ ਸੁੰਦਰਤਾ ਉਤਪਾਦ ਵੀ ਸੌਂਖਿਆਂ ਨਹੀਂ ਮਿਲ ਰਹੇ।
ਅਸਲੀਅਤ ਇਹ ਹੈ ਕਿ ਮਹਿੰਗੇ ਸੁੰਦਰਤਾ ਸਾਧਨਾਂ ਦੀ ਬਜਾਏ ਘਰ ਦੀ ਰਸੋਈ ਵਿਚ ਵਰਤੇ ਜਾ ਰਹੇ ਘਰੇਲੂ ਪਦਾਰਥਾਂ ਦੀ ਵਰਤੋਂ ਨਾਲ ਜ਼ਿਆਦਾ ਚੰਗੀ ਸੁੰਦਰਤਾ ਹਾਸਲ ਕੀਤੀ ਜਾ ਸਕਦੀ ਹੈ।
ਹਰੇ ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਇਸ ਵਿਚ ਦੋ ਤਿੰਨ ਬੂੰਦਾਂ ਨਿੰਬੂ ਰਸ ਮਿਲਾ ਕੇ ਬਣਾਏ ਲੇਪ ਨੂੰ ਆਪਣੇ ਚਿਹਰੇ 'ਤੇ ਲਗਾ ਕੇ 15 ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡਾ ਚਿਹਰਾ ਖਿੜ ਉੱਠੇਗਾ ਅਤੇ ਕਿੱਲ ਮੁਹਾਂਸਿਆਂ ਤੋਂ ਵੀ ਛੁਟਕਾਰਾ ਮਿਲੇਗਾ। ਚਿਹਰੇ 'ਤੇ ਮੁਹਾਂਸੇ ਹਟਾਉਣ ਲਈ ਨਿੰਮ ਅਤੇ ਪੁਦੀਨੇ ਦੀਆਂ ਸੁੱਕੀਆਂ ਪੱਤੀਆਂ ਵਿਚ ਥੋੜ੍ਹੀ ਜਿਹੀ ਹਲਦੀ, ਗੁਲਾਬ ਜਲ ਅਤੇ ਕੈਲੇ ਮਾਈਨ ਪਾਊਡਰ ਮਿਲਾ ਕੇ ਬਣੇ ਪੇਸਟ ਨੂੰ ਫਰਿੱਜ ਵਿਚ ਰੱਖ ਲਓ ਅਤੇ ਰੋਜ਼ਾਨਾ ਨਹਾਉਣ ਤੋਂ ਪਹਿਲਾਂ ਚਿਹਰੇ 'ਤੇ ਲਗਾਉਣ ਤੋਂ ਬਾਅਦ ਠੰਢੇ ਤਾਜ਼ੇ ਪਾਣੀ ਨਾਲ ਧੋ ਦਿਓ। ਚਿਹਰੇ 'ਤੇ ਰੋਜ਼ਾਨਾ ਟਮਾਟਰ ਦਾ ਗੁੱਦਾ ਲਗਾਉਣ ਤੋਂ 30 ਮਿੰਟ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋਣ ਨਾਲ ਵੀ ਕਿੱਲ ਮੁਹਾਂਸੇ ਖ਼ਤਮ ਹੋ ਜਾਂਦੇ ਹਨ। ਤੇਲ ਵਾਲੀ ਅਤੇ ਕਿੱਲ ਮੁਹਾਂਸੇ ਤੋਂ ਪ੍ਰਭਾਵਿਤ ਚਮੜੀ ਲਈ ਇਕ ਚਮਚ ਸ਼ਹਿਦ ਵਿਚ ਇਕ ਚਮਚ ਨਿੰਬੂ ਰਸ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਉਸ ਦਾ ਮਿਸ਼ਰਨ ਬਣਾ ਲਓ ਅਤੇ ਇਸ ਮਿਸ਼ਰਨ ਨੂੰ ਚਿਹਰੇ ਅਤੇ ਗਰਦਨ ਦੇ ਖੁੱਲ੍ਹੇ ਹਿੱਸੇ ਵਿਚ ਲਗਾ ਕੇ ਅੱਧਾ ਘੰਟੇ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ, ਚਿਹਰੇ ਦੀ ਰੰਗਤ ਵਿਚ ਨਿਖਾਰ ਆਵੇਗਾ ਅਤੇ ਕਿੱਲ ਮੁਹਾਂਸਿਆਂ ਤੋਂ ਛੁਟਕਾਰਾ ਮਿਲੇਗਾ।
ਅੱਜਕਲ੍ਹ ਦੇ ਮੌਸਮ ਵਿਚ ਹਰਾ ਪੁਦੀਨਾ ਪੀਸ ਕੇ ਬਣੇ ਲੇਪ ਨੂੰ ਵੀਹ ਮਿੰਟ ਤੱਕ ਚਿਹਰੇ 'ਤੇ ਲਗਾਉਣ ਤੋਂ ਬਾਅਦ ਸਧਾਰਨ ਪਾਣੀ ਨਾਲ ਧੋਣ ਨਾਲ ਚਮੜੀ ਦੀ ਗਰਮੀ ਨਿਕਲ ਜਾਂਦੀ ਹੈ। ਇਕ ਚਮਚ ਵੇਸਣ, ਚੁਟਕੀ ਭਰ ਹਲਦੀ, ਇਕ ਚਮਚ ਕੱਚਾ ਦੁੱਧ ਅਤੇ ਇਕ ਚਮਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਕੇ ਫਰਿੱਜ ਵਿਚ ਰੱਖ ਲਓ। ਹਰ ਰੋਜ਼ ਨਿਯਮਿਤ ਰੂਪ ਨਾਲ ਇਸ ਪੇਸਟ ਨੂੰ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦੀ ਚਮੜੀ ਦੀ ਰੰਗਤ ਵਿਚ ਨਿਖਾਰ ਆਵੇਗਾ।
ਨਿੰਬੂ ਦੇ ਰਸ ਵਿਚ ਗੁਲਾਬ ਜਲ ਅਤੇ ਦੁੱਧ ਮਿਲਾ ਕੇ ਬਣੇ ਮਿਸ਼ਰਨ ਨੂੰ ਚਮੜੀ 'ਤੇ ਲਗਾਉਣ ਦੇ ਵੀਹ ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਵਿਚ ਆਕਰਸ਼ਨ ਅਤੇ ਕੋਮਲਤਾ ਆ ਜਾਵੇਗੀ।
ਦੁੱਧ ਵਿਚ ਹਲਦੀ ਪਾ ਕੇ ਬਣੇ ਪੇਸਟ ਨੂੰ ਚਮੜੀ 'ਤੇ ਲਗਾਉਣ ਨਾਲ ਝੁਰੜੀਆਂ ਰੋਕਣ ਵਿਚ ਮਦਦ ਮਿਲਦੀ ਹੈ। ਇਸ ਮਿਸ਼ਰਨ ਨੂੰ ਚਿਹਰੇ, ਗਰਦਨ 'ਤੇ ਲਗਾਉਣ ਤੋਂ ਬਾਅਦ ਕੁਦਰਤੀ ਢੰਗ ਨਾਲ ਸੁੱਕਣ ਤੋਂ ਬਾਅਦ ਸਾਫ਼ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਵਿਚ ਕੋਮਲਤਾ ਅਤੇ ਸੁੰਦਰਤਾ ਆਵੇਗੀ।
ਇਕ ਚਮਚ ਮੁਲਤਾਨੀ ਮਿੱਟੀ, ਇਕ ਚਮਚ ਜੌਂ ਦੇ ਆਟੇ ਵਿਚ ਕੱਚਾ ਦੁੱਧ, ਕੁਝ ਪੁਦੀਨੇ ਦੀਆਂ ਪੱਤੀਆਂ ਅਤੇ ਥੋੜ੍ਹੀ ਜਿਹੀ ਖਸ-ਖਸ ਮਿਲਾ ਕੇ ਸਕਰੱਬ ਬਣਾ ਲਓ ਅਤੇ ਇਸ ਨੂੰ ਚਿਹਰੇ 'ਤੇ ਲਗਾਉਣ ਤੋਂ ਬਾਅਦ ਗੋਲ ਆਕਾਰ ਵਿਚ ਸਕਰੱਬ ਕਰੋ ਅਤੇ ਬਾਅਦ ਵਿਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਕਾਲੇ ਧੱਬਿਆਂ ਦੀ ਸਮੱਸਿਆ ਖ਼ਤਮ ਹੋ ਜਾਵੇਗੀ।
ਫੇਸ ਮਾਸਕ ਤਿਆਰ ਕਰਨ ਲਈ ਤਿੰਨ ਚਮਚ ਜੈਈ ਨੂੰ ਅੰਡੇ ਦੇ ਸਫੇਦ ਹਿੱਸੇ ਅਤੇ ਇਕ ਚਮਚ ਬਾਦਾਮ, ਦਹੀਂ ਅਤੇ ਸ਼ਹਿਦ ਵਿਚ ਮਿਲਾ ਕੇ ਮਿਸ਼ਰਨ ਤਿਆਰ ਕਰ ਲਓ। ਖ਼ੁਸ਼ਕ ਚਮੜੀ ਲਈ ਅੰਡੇ ਦੇ ਪੀਲੇ ਹਿੱਸੇ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਫੇਸ ਪੈਕ ਵਿਚ ਤੁਸੀਂ ਪੱਕੇ ਹੋਏ ਪਪੀਤੇ ਜਾਂ ਸੰਤਰੇ ਦੇ ਜੂਸ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਪੈਕ ਨੂੰ ਅੱਖਾਂ ਅਤੇ ਬੁੱਲ੍ਹਾਂ ਦੇ ਹਿੱਸੇ ਨੂੰ ਛੱਡ ਕੇ ਬਾਕੀ ਚਿਹਰੇ 'ਤੇ ਲਗਾ ਲਓ ਅਤੇ ਇਸ ਮਿਸ਼ਰਨ ਨੂੰ 30 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਵੇਗਾ।
ਬਾਦਾਮ ਪਾਊਡਰ, ਗੁਲਾਬ ਜਲ, ਗਲਿਸਰੀਨ ਅਤੇ ਨਿੰਬੂ ਦੇ ਰਸ ਨੂੰ ਬਰਾਬਰ ਮਾਤਰਾ ਵਿਚ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਰਾਤ ਭਰ ਚਿਹਰੇ 'ਤੇ ਲੱਗਾ ਰਹਿਣ ਦੇਣ ਤੋਂ ਬਾਅਦ ਸਵੇਰੇ ਤਾਜ਼ੇ ਪਾਣੀ ਨਾਲ ਸਾਫ ਕਰ ਦਿਓ। ਇਸ ਨੂੰ ਹਫ਼ਤੇ ਵਿਚ ਦੋ ਵਾਰ ਕਰਨ ਨਾਲ ਤੁਹਾਡਾ ਚਿਹਰਾ ਮੁਲਾਇਮ ਅਤੇ ਰੰਗਤ ਵਿਚ ਨਿਖ਼ਾਰ ਆ ਜਾਵੇਗਾ।
ਵਾਲਾਂ ਦੀਆਂ ਜੜ੍ਹਾਂ ਨੂੰ ਮਜਬੂਤ ਕਰਨ ਅਤੇ ਵਾਲਾਂ ਨੂੰ ਟੁੱਟਣ ਤੋਂ ਬਚਾਉਣ ਲਈ 150 ਮਿ.ਲੀ. ਸਰ੍ਹੋਂ ਦੇ ਤੇਲ ਵਿਚ 50 ਮਹਿੰਦੀ ਦੇ ਪੱਤੇ ਪਾ ਕੇ ਉਬਾਲ ਲਓ ਅਤੇ ਠੰਢਾ ਹੋਣ ਤੋਂ ਬਾਅਦ ਇਸ ਮਿਸ਼ਰਨ ਨੂੰ ਛਾਣ ਕੇ ਇਕ ਬੋਤਲ ਵਿਚ ਭਰ ਕੇ ਠੰਢੇ ਖ਼ੁਸ਼ਕ ਥਾਂ 'ਤੇ ਰੱਖ ਲਓ। ਇਸ ਤੇਲ ਦੀ ਲਗਾਤਾਰ ਵਰਤੋਂ ਨਾਲ ਤੁਹਾਡੇ ਵਾਲ ਮਜ਼ਬੂਤ ਅਤੇ ਮੁਲਾਇਮ ਹੋ ਜਾਣਗੇ।
ਚਿਹਰੇ ਦੀ ਰੁੱਖੀ ਅਤੇ ਬੇਜਾਨ ਚਮੜੀ ਵਿਚ ਚਮਕ ਲਿਆਉਣ ਲਈ ਇਕ ਚਮਚ ਬੇਕਿੰਗ ਸੋਢਾ, ਇਕ ਚਮਚ ਜੈਤੂਨ ਦਾ ਤੇਲ ਅਤੇ ਅੱਧਾ ਚਮਚ ਸ਼ਹਿਦ ਨੂੰ ਮਿਲਾ ਕੇ ਬਣੇ ਮਿਸ਼ਰਨ ਨੂੰ ਚਿਹਰੇ 'ਤੇ ਲਗਾ ਕੇ ਅੱਧੇ ਘੰਟੇ ਬਾਅਦ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ। ਚਿਹਰੇ 'ਤੇ ਚਮਕ ਲਿਆਉਣ ਲਈ ਇਕ ਗ੍ਰੀਨ ਟੀ ਬੈਗ ਨੂੰ ਉਬਾਲ ਕੇ ਠੰਢਾ ਹੋਣ ਤੋਂ ਬਾਅਦ ਇਸ ਨੂੰ ਉਬਲੀ ਹੋਈ ਗ੍ਰੀਨ ਟੀ ਦੇ ਠੰਢੇ ਪਾਣੀ ਵਿਚ ਦੋ ਚਮਚ ਭੂਰੀ ਚੀਨੀ ਅਤੇ ਇਕ ਚਮਚ ਮਿਲਕ ਕ੍ਰੀਮ ਮਿਲਾ ਕੇ ਚਿਹਰੇ 'ਤੇ ਸਕਰੱਬ ਦੀ ਤਰ੍ਹਾਂ ਲਗਾਉਣ ਤੋਂ 20 ਮਿੰਟ ਬਾਅਦ ਚਿਹਰੇ ਨੂੰ ਤਾਜ਼ੇ ਸਧਾਰਨ ਪਾਣੀ ਨਾਲ ਧੋ ਲਓ। ਇਸ ਮਿਸ਼ਰਨ ਨੂੰ ਹਫ਼ਤੇ ਵਿਚ ਦੋ ਵਾਰ ਲਗਾਉਣ ਨਾਲ ਚਿਹਰੇ ਦੀ ਚਮੜੀ ਚਮਕ ਉੱਠੇਗੀ।
ਵਾਲਾਂ ਦੀ ਸੁੰਦਰਤਾ ਲਈ ਆਪਣੇ ਵਾਲਾਂ ਨੂੰ ਹਰ ਵਾਰ ਸ਼ੈਂਪੂ ਤੋਂ ਪਹਿਲਾਂ ਕੰਡੀਸ਼ਨਿੰਗ ਕਰੋ। ਇਕ ਚਮਚ ਗਲਿਸਰੀਨ ਅਤੇ ਅੰਡੇ ਦਾ ਮਿਸ਼ਰਨ ਬਣਾਓ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਫੈਂਟੋ ਅਤੇ ਇਸ ਮਿਸ਼ਰਨ ਨੂੰ ਖੋਪੜੀ ਦੀ ਸਤ੍ਹਾ 'ਤੇ ਲਗਾਓ। ਇਸ ਤੋਂ ਬਾਅਦ ਖੋਪੜੀ ਨੂੰ 20 ਮਿੰਟ ਤੱਕ ਗਰਮ ਤੌਲੀਏ ਨਾਲ ਲਪੇਟ ਲਓ ਅਤੇ ਬਾਅਦ ਵਿਚ ਵਾਲਾਂ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਤੁਹਾਡੇ ਵਾਲਾਂ ਨੂੰ ਪੌਸ਼ਟਿਕਤਾ ਮਿਲੇਗੀ ਅਤੇ ਵਾਲਾਂ ਵਿਚ ਚਮਕ ਅਤੇ ਸੁੰਦਰਤਾ ਵਿਚ ਨਿਖਾਰ ਹੋਵੇਗਾ।
ਖ਼ੁਸ਼ਕ, ਟੁੱਟੇ ਹੋਏ ਅਤੇ ਘੁੰਗਰਾਲੇ ਵਾਲਾਂ ਨੂੰ ਸੁੰਦਰਤਾ ਪ੍ਰਦਾਨ ਕਰਨ ਲਈ 2 ਬੂੰਦ ਹਲਕੇ ਬਨਸਪਤੀ ਤੇਲ ਨੂੰ ਲੈ ਕੇ ਆਪਣੀ ਹਥੇਲੀ 'ਤੇ ਰੱਖੋ ਅਤੇ ਦੋਵਾਂ ਹਥੇਲੀਆਂ ਨੂੰ ਹਲਕੇ-ਹਲਕੇ ਢੰਗ ਨਾਲ ਮਾਲਿਸ਼ ਕਰੋ ਤਾਂ ਕਿ ਤੇਲ ਦੋਵਾਂ ਹਥੇਲੀਆਂ ਤੋਂ ਖੋਪੜੀ 'ਤੇ ਬਰਾਬਰ ਰੂਪ ਨਾਲ ਸਮਾ ਜਾਵੇ। ਇਸ ਇਲਾਜ ਨਾਲ ਖ਼ੁਸ਼ਕ ਵਾਲਾਂ ਨੂੰ ਕਾਫ਼ੀ ਫਾਇਦਾ ਮਿਲਦਾ ਹੈ।


ਖ਼ਬਰ ਸ਼ੇਅਰ ਕਰੋ

ਕਿਤੇ ਤੁਸੀਂ ਪਤੀ ਤੋਂ ਵੱਡੇ ਤਾਂ ਨਹੀਂ ਲਗਦੇ

ਇਹ ਸੱਚ ਹੈ ਕਿ ਵਿਆਹ ਤੋਂ ਬਾਅਦ ਔਰਤ 'ਤੇ ਘਰ, ਪਰਿਵਾਰ ਅਤੇ ਕਈ ਵਾਰ ਬਾਹਰ ਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਆ ਪੈਂਦੀਆਂ ਹਨ। ਕਦੀ ਬੱਚਿਆਂ ਦੀਆਂ, ਕਦੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ। ਜੇਕਰ ਆਪਣੇ ਲਈ ਵੀ ਕੁਝ ਸਮਾਂ ਕੱਢੋ ਤਾਂ ਤੁਸੀਂ ਆਪਣੇ ਪਤੀ ਦੀ ਪਿਆਰੀ ਤਾਂ ਬਣੇ ਹੀ ਰਹੋਗੇ, ਸਗੋਂ ਉਨ੍ਹਾਂ ਨੂੰ ਤੁਹਾਡੇ 'ਤੇ ਹੋਰ ਫ਼ਖਰ ਮਹਿਸੂਸ ਹੋਵੇਗਾ ਕਿ ਤੁਸੀਂ ਆਪਣੀ ਉਮਰ ਤੋਂ ਛੋਟੇ ਨਜ਼ਰ ਆਵੋ। ਜਿਵੇਂ ਕਿ ਕਹਾਵਤ ਹੈ, 'ਚਮੜੀ ਤੋਂ ਉਮਰ ਦਾ ਪਤਾ ਹੀ ਨਹੀਂ ਲਗਦਾ।'
ਪਹਿਰਾਵੇ 'ਤੇ ਪੂਰਾ ਧਿਆਨ ਦਿਓ : ਕੱਪੜੇ ਹਮੇਸ਼ਾ ਸਾਫ਼-ਸੁਥਰੇ ਤੇ ਪ੍ਰੈੱਸ ਕੀਤੇ ਪਾਓ। ਆਪਣੀ ਸਿਹਤ ਅਨੁਸਾਰ ਕੱਪੜਿਆਂ ਦੀ ਅਤੇ ਰੰਗਾਂ ਦੀ ਚੋਣ ਕਰੋ। ਇਹ ਵੀ ਜ਼ਰੂਰ ਧਿਆਨ ਰੱਖੋ ਕੱਪੜੇ ਸਵਾਉਂਦੇ ਅਤੇ ਖਰੀਦਦੇ ਸਮੇਂ ਕਿ ਅੱਜਕਲ੍ਹ ਕੀ ਫੈਸ਼ਨ ਵਿਚ ਹੈ।
ਹਲਕੀ-ਫੁਲਕੀ ਕਸਰਤ ਵੀ ਕਰੋ : ਆਪਣੇ ਸਰੀਰ ਨੂੰ ਆਕਰਸ਼ਕ ਬਣਾਈ ਰੱਖਣ ਲਈ ਕੁਝ ਸਮਾਂ ਆਪਣੇ ਲਈ ਜ਼ਰੂਰ ਕੱਢੋ। ਥੋੜ੍ਹੀ ਕਸਰਤ ਜਿਵੇਂ ਸੈਰ, ਯੋਗ ਆਸਨ, ਸਾਈਕਲਿੰਗ, ਤੈਰਾਕੀ, ਬੈਡਮਿੰਟਨ, ਐਰੋਬਿਕਸ ਕੁਝ ਵੀ ਕਰਦੇ ਰਹੋ ਤਾਂ ਕਿ ਸਰੀਰ ਬੇਡੋਲ ਨਾ ਹੋਵੇ ਅਤੇ ਮੋਟਾਪੇ 'ਤੇ ਸਮੇਂ ਰਹਿੰਦਿਆਂ ਹੀ ਕਾਬੂ ਪਾਇਆ ਜਾ ਸਕੇ।
ਸੰਤੁਲਿਤ ਭੋਜਨ ਲਓ : ਵਿਆਹ ਤੋਂ ਬਾਅਦ ਖਾਣ-ਪੀਣ 'ਤੇ ਪੂਰਾ ਧਿਆਨ ਦਿਓ। 3 ਮੁੱਖ ਭੋਜਨ ਲਓ ਅਤੇ 2 ਛੋਟੇ ਭੋਜਨ। ਔਰਤਾਂ ਘਰ ਦੀ ਧੁਰੀ ਹੁੰਦੀਆਂ ਹਨ। ਜੇਕਰ ਉਹ ਸੰਤੁਲਿਤ ਭੋਜਨ ਨਹੀਂ ਲੈਂਦੀਆਂ ਤਾਂ ਕੁਝ ਬਿਮਾਰੀਆਂ ਹੌਲੀ-ਹੌਲੀ ਆਪਣੇ ਪੈਰ ਜਮਾਉਣਾ ਸ਼ੁਰੂ ਕਰ ਦਿੰਦੀਆਂ ਹਨ। ਔਰਤਾਂ ਦਾ ਫ਼ਰਜ਼ ਹੈ ਕਿ ਖ਼ੁਦ ਵੀ ਸੰਤੁਲਿਤ ਭੋਜਨ ਲੈਣ ਅਤੇ ਪਰਿਵਾਰ ਨੂੰ ਵੀ ਸੰਤੁਲਿਤ ਭੋਜਨ ਦੇਣ। ਬਿਮਾਰੀ ਅਤੇ ਗਰਭ ਅਵਸਥਾ ਵਿਚ ਡਾਕਟਰ ਦੇ ਦੱਸੇ ਅਨੁਸਾਰ ਖੁਰਾਕ ਲਓ।
ਚਮੜੀ 'ਤੇ ਪੂਰਾ ਧਿਆਨ ਦਿਓ : ਚਿਹਰੇ ਦੀ ਚਮੜੀ 'ਤੇ ਦਾਗ਼-ਧੱਬੇ ਹੋਣ ਤਾਂ ਕਿਸੇ ਬਿਊਟੀ ਸਲਾਹਕਾਰ ਤੋਂ ਸਲਾਹ ਲੈ ਕੇ ਉਨ੍ਹਾਂ ਦਾ ਇਲਾਜ ਕਰਵਾਓ। ਅੱਖਾਂ ਦੇ ਹੇਠਾਂ ਕਾਲੇ ਘੇਰੇ ਹੋਣ 'ਤੇ ਆਪਣੀ ਖੁਰਾਕ 'ਤੇ ਧਿਆਨ ਦਿਓ ਅਤੇ ਕਾਲੇ ਘੇਰਿਆਂ 'ਤੇ ਖੀਰੇ, ਆਲੂ ਦੇ ਟੁਕੜੇ ਰੱਖੋ ਜਾਂ ਉਨ੍ਹਾਂ ਦਾ ਰਸ ਲਗਾਓ। ਅੱਜਕਲ੍ਹ ਤਾਂ ਬਲੈਕ ਸਰਕਲ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਕ੍ਰੀਮਾਂ ਆ ਗਈਆਂ ਹਨ, ਉਨ੍ਹਾਂ ਦੀ ਵਰਤੋਂ ਕਰੋ।
ਇਨ੍ਹਾਂ ਸਭ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਆਪਣੇ ਪਤੀ ਤੋਂ ਉਮਰ ਵਿਚ ਛੋਟੇ ਨਜ਼ਰ ਆ ਸਕਦੇ ਹੋ। ਇਨ੍ਹਾਂ ਸਭ ਦੇ ਨਾਲ-ਨਾਲ ਇਹ ਵੀ ਮਹੱਤਵਪੂਰਨ ਹੈ ਕਿ ਤੁਸੀਂ ਆਪਣੇ ਵਿਹਾਰ ਵੱਲ ਵੀ ਧਿਆਨ ਦਿਓ। ਇਸ ਤਰ੍ਹਾਂ ਦੀਆਂ ਗੱਲਾਂ ਨਾ ਦੁਹਰਾਓ ਕਿ ਹੁਣ ਤਾਂ ਅਸੀਂ ਬੁੱਢੇ ਹੋ ਗਏ ਹਾਂ, ਬਸ ਟਾਈਮ ਪਾਸ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਨਾਕਾਰਾਤਮਕ ਗੱਲਾਂ ਵੱਡੀ ਉਮਰ ਦਾ ਅਹਿਸਾਸ ਕਰਾਉਂਦੀਆਂ ਹਨ ਅਤੇ ਹੀਣ ਭਾਵਨਾ ਨਾਲ ਜਕੜ ਲੈਂਦੀਆਂ ਹਨ।

ਖਾਣੇ ਦਾ ਸਵਾਦ ਵਧਾਉਣ ਦੇ ਜਾਦੂਈ ਢੰਗ

ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਖਾਣਾ ਬਣਾਉਣਾ ਅਤੇ ਉਹ ਵੀ ਸਵਾਦੀ ਖਾਣਾ ਬਣਾਉਣਾ, ਇਕ ਕਲਾ ਹੈ। ਪਰ ਕਲਾ ਦੇ ਨਾਲ-ਨਾਲ ਇਸ ਵਿਚ ਕੁਸ਼ਲਤਾ ਦੀ ਵੀ ਆਪਣੀ ਭੂਮਿਕਾ ਹੁੰਦੀ ਹੈ। ਇਕ ਹੋਰ ਪਹਿਲੂ ਵੀ ਹੁੰਦਾ ਹੈ, ਰੋਜ਼ ਇਕ ਹੀ ਤਰ੍ਹਾਂ ਦਾ ਖਾਣਾ ਖਾ ਕੇ ਹਰ ਕੋਈ ਅੱਕ ਜਾਂਦਾ ਹੈ ਫਿਰ ਚਾਹੇ ਉਹ ਬੇਹੱਦ ਸਵਾਦੀ ਖਾਣਾ ਹੀ ਕਿਉਂ ਨਾ ਹੋਵੇ। ਕਈ ਵਾਰ ਖਾਣੇ ਵਿਚ ਭਿੰਨਤਾ ਦਾ ਹੋਣਾ ਵੀ ਉਸ ਦੇ ਸਵਾਦੀ ਹੋਣ ਦਾ ਸਬੱਬ ਹੁੰਦਾ ਹੈ। ਹੁਣ ਤੁਹਾਡਾ ਨਿਯਮਿਤ ਖਾਣਾ ਥੋੜ੍ਹਾ ਜਿਹਾ ਵੱਖਰੇ ਸਵਾਦ ਦਾ ਕਿਵੇਂ ਹਾਸਲ ਕਰੀਏ, ਆਓ! ਅਸੀਂ ਤੁਹਾਨੂੰ ਦੱਸਦੇ ਹਾਂ।
ਦੇਖੋ ਬੀਜਾਂ ਦਾ ਜਾਦੂ : ਕੱਦੂ, ਖੀਰੇ, ਹਦਵਾਣੇ ਜਾਂ ਖਰਬੂਜ਼ੇ ਦੇ ਬੀਜ ਬਾਜ਼ਾਰ ਵਿਚ ਬਹੁਤ ਮਿਲਦੇ ਹਨ। ਇਨ੍ਹਾਂ ਵਿਚ ਸਾਡੇ ਸਰੀਰ ਨੂੰ ਠੰਢਕ ਦੇਣ ਵਾਲੇ ਗੁਣ ਹੁੰਦੇ ਹਨ। ਨਾਲ ਹੀ ਇਨ੍ਹਾਂ ਵਿਚ ਜ਼ਬਰਦਸਤ ਪੌਸ਼ਟਿਕਤਾ ਵੀ ਹੁੰਦੀ ਹੈ। ਹਾਲਾਂਕਿ ਇਨ੍ਹਾਂ ਵਿਚ ਕਿਸੇ ਤਰ੍ਹਾਂ ਦੀ ਖੁਸ਼ਬੂ ਨਹੀਂ ਹੁੰਦੀ ਪਰ ਇਹ ਸੁੱਕੇ ਮੇਵੇ ਹੁੰਦੇ ਹਨ ਅਤੇ ਇਨ੍ਹਾਂ ਦਾ ਸਵਾਦ ਮਿੱਠਾ ਹੁੰਦਾ ਹੈ। ਇਨ੍ਹਾਂ ਨੂੰ ਆਪਣੇ ਖਾਣੇ ਵਿਚ ਵਰਤ ਕੇ ਭੋਜਨ ਦੇ ਸਵਾਦ ਨੂੰ ਕਈ ਗੁਣਾ ਵਧਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਜਦੋਂ ਵੀ ਖਰੀਦੋ ਤਾਂ ਹਮੇਸ਼ਾ ਏਅਰਟਾਈਟ ਡੱਬੇ ਵਿਚ ਰੱਖੋ ਅਤੇ ਸੁੱਕੀ ਅਤੇ ਹਨੇਰੇ ਵਾਲੀ ਥਾਂ 'ਤੇ ਇਸ ਨੂੰ ਸਟੋਰ ਕਰੋ। ਖਰਬੂਜ਼ੇ ਦੇ ਬੀਜਾਂ ਨੂੰ ਸੁਕਾ ਕੇ ਇਨ੍ਹਾਂ ਦਾ ਪੇਸਟ ਬਣਾ ਕੇ ਇਨ੍ਹਾਂ ਨੂੰ ਸਬਜ਼ੀਆਂ ਦੀ ਗ੍ਰੇਵੀ ਨੂੰ ਗਾੜ੍ਹਾ ਕਰਨ ਅਤੇ ਉਸ ਦੇ ਜ਼ਾਇਕੇ ਵਿਚ ਬਦਲਾਅ ਲਿਆਉਣ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਹਲਵੇ ਵਿਚ ਇਨ੍ਹਾਂ ਨੂੰ ਪਾ ਕੇ ਹਲਵੇ ਦੇ ਸਵਾਦ ਨੂੰ ਕਈ ਗੁਣਾ ਵਧਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਸੁਕਾ ਕੇ, ਭੁੰਨ ਕੇ, ਅਤੇ ਪੀਸ ਕੇ ਇਸ ਦੀ ਵਰਤੋਂ 'ਮਾਊਥ ਫ੍ਰੈਸ਼ਰ' ਦੇ ਤੌਰ 'ਤੇ ਵੀ ਕਰ ਸਕਦੇ ਹਾਂ। ਇਨ੍ਹਾਂ ਨੂੰ ਸਲਾਦ ਅਤੇ ਬ੍ਰੈੱਡ ਦੀ ਟਾਪਿੰਗ ਲਈ ਵੀ ਵਰਤਿਆ ਜਾ ਸਕਦਾ ਹੈ।
ਗੁਲਕੰਦ : ਗੁਲਕੰਦ ਗੁਲਾਬ ਅਤੇ ਚੀਨੀ ਤੋਂ ਬਣਦਾ ਹੈ। ਇਸ ਵਿਚ ਇਲਾਇਚੀ, ਲੌਂਗ ਆਦਿ ਪਾ ਕੇ ਇਸ ਦੇ ਦਵਾਈ ਵਾਲੇ ਗੁਣਾਂ ਅਤੇ ਠੰਢਕ ਪ੍ਰਦਾਨ ਕਰਨ ਵਾਲੇ ਤੱਤਾਂ ਵਿਚ ਵਾਧਾ ਕੀਤਾ ਜਾਂਦਾ ਹੈ। ਇਸ ਨੂੰ ਫਰਿੱਜ ਵਿਚ ਏਅਰਟਾਈਟ ਡੱਬੇ ਵਿਚ ਰੱਖਣਾ ਚਾਹੀਦਾ ਹੈ। ਇਹ ਤਣਾਅ ਤੋਂ ਰਾਹਤ ਦਿਵਾਉਣ ਵਾਲਾ ਅਤੇ ਹਾਜ਼ਮੇ ਸ਼ਕਤੀ ਨੂੰ ਵਧਾਉਣ ਵਾਲਾ ਹੁੰਦਾ ਹੈ। ਇਸ ਨੂੰ ਕੁਲਫੀ ਅਤੇ ਆਈਸਕ੍ਰੀਮ ਅਤੇ ਮਠਿਆਈਆਂ ਵਿਚ ਵੀ ਮਿਲਾਇਆ ਜਾਂਦਾ ਹੈ।
ਸਿੰਘਾੜਾ : ਸਿੰਘਾੜੇ ਦੀ ਖੇਤੀ ਭਾਰਤ ਅਤੇ ਚੀਨ ਵਿਚ ਹੁੰਦੀ ਹੈ। ਪ੍ਰਾਚੀਨ ਕਾਲ ਤੋਂ ਹੀ ਇਹ ਭਾਰਤ ਵਿਚ ਭੋਜਨ ਦੇ ਤੌਰ 'ਤੇ ਵਰਤਿਆ ਜਾਂਦਾ ਹੈ। ਭੁੰਨਣ ਸਮੇਂ ਇਸ ਦਾ ਬਾਹਰੀ ਹਿੱਸਾ ਕਾਲਾ ਹੋ ਜਾਂਦਾ ਹੈ ਅਤੇ ਇਸ ਦਾ ਸਵਾਦ ਆਲੂ ਵਰਗਾ ਹੋ ਜਾਂਦਾ ਹੈ। ਇਹ ਖਾਣ ਵਿਚ ਬੇਹੱਦ ਸਵਾਦੀ ਹੁੰਦਾ ਹੈ। ਬਿਨਾਂ ਛਿੱਲੇ ਹੋਏ ਸਿੰਘਾੜੇ ਨੂੰ ਦੋ ਜਾਂ ਤਿੰਨ ਹਫ਼ਤੇ ਤੱਕ ਇਕ ਪਲਾਸਟਿਕ ਦੀ ਥੈਲੀ ਵਿਚ ਰੱਖ ਕੇ ਸਟੋਰ ਕੀਤਾ ਜਾ ਸਕਦਾ ਹੈ। ਖਾਣ ਤੋਂ ਪਹਿਲਾਂ ਇਸ ਨੂੰ ਛਿੱਲ ਲੈਣਾ ਚਾਹੀਦਾ ਹੈ। ਛਿੱਲਣ ਤੋਂ ਬਾਅਦ ਇਸ ਨੂੰ ਠੰਢੇ ਪਾਣੀ ਵਿਚ ਰੱਖਣਾ ਚਾਹੀਦਾ ਹੈ। ਸਿੰਘਾੜੇ ਨੂੰ ਸੁਕਾ ਕੇ ਪੀਸ ਕੇ ਇਸ ਨੂੰ ਆਟੇ ਵਿਚ ਮਿਕਸ ਕਰਨਾ ਚਾਹੀਦਾ ਇਸ ਨਾਲ ਬ੍ਰੈੱਡ ਵੀ ਬਣਾਈ ਜਾ ਸਕਦੀ ਹੈ ਅਤੇ ਇਸ ਦੇ ਆਟੇ ਦੀ ਵਰਤੋਂ ਵਰਤ ਰੱਖਣ ਸਮੇਂ ਖਾਣੇ ਦੌਰਾਨ ਕੀਤੀ ਜਾ ਸਕਦੀ ਹੈ। ਪੀਸੇ ਹੋਏ ਸਿੰਘਾੜੇ ਦੇ ਪਕੌੜੇ ਵੀ ਬਣਾਏ ਜਾ ਸਕਦੇ ਹਨ। ਸਿੰਘਾੜੇ ਦੀ ਵਰਤੋਂ ਫ੍ਰਾਈ ਅਤੇ ਫਿਲਿੰਗ ਵਿਚ ਵੀ ਕੀਤੀ ਜਾ ਸਕਦੀ ਹੈ।

ਫਰਿੱਜ ਦੇ ਫਲ-ਸਬਜ਼ੀਆਂ ਦੀ ਰੱਖੋ ਤਾਜ਼ਗੀ ਬਰਕਰਾਰ

* ਪਿਆਜ਼ ਨੂੰ ਸੁੱਕੀ ਤੇ ਠੰਢੇ ਥਾਂ 'ਤੇ ਰੱਖੋ ਤਾਂ ਕਿ ਇਹ 2-3 ਹਫ਼ਤੇ ਤੱਕ ਠੀਕ ਰਹਿ ਸਕਣ। * ਰੰਗਦਾਰ ਪਾਲੀਥੀਨ ਵਿਚ ਫਲ ਸਬਜ਼ੀਆਂ ਨਾ ਰੱਖੋ, ਨਾ ਹੀ ਖਰੀਦੋ। ਜੇਕਰ ਰੰਗਦਾਰ ਪਾਲੀਥੀਨ ਵਿਚ ਸਬਜ਼ੀ ਫਲ ਆਏ ਤਾਂ ਤੁਰੰਤ ਉਸ ਨੂੰ ਬਦਲ ਲਓ। ਫਰਿੱਜ ਵਿਚ ਰੰਗਦਾਰ ਪਾਲੀਥੀਨ ਵਿਚ ਰੱਖੀਆਂ ਸਬਜ਼ੀਆਂ-ਫਲ ਆਦਿ ਖ਼ਰਾਬ ਹੋ ਰਹੇ ਹੋਣ ਤਾਂ ਉਨ੍ਹਾਂ ਨੂੰ ਤੁਸੀਂ ਦੇਖ ਵੀ ਨਹੀਂ ਸਕਦੇ ਅਤੇ ਪਾਲੀਥੀਨ ਵਿਚ ਕੀ ਹੈ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਰੰਗਦਾਰ ਪਾਲੀਥੀਨ ਵਿਚ ਰਸਾਇਣ ਪਾਏ ਹੁੰਦੇ ਹਨ ਜੋ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ। * ਕੱਟੀ ਹੋਈ ਸਬਜ਼ੀ-ਫਲ ਫਰਿੱਜ ਵਿਚ ਨਾ ਰੱਖੋ। ਜੇਕਰ ਮਜਬੂਰੀ ਕਾਰਨ ਰੱਖਣਾ ਵੀ ਪਵੇ ਤਾਂ ਉਸ ਨੂੰ ਬੰਦ ਲਿਫ਼ਾਫੇ ਵਿਚ ਰੱਖੋ ਤਾਂ ਕਿ ਉਨ੍ਹਾਂ ਦੀ ਤਾਜ਼ਗੀ ਬਰਕਰਾਰ ਰਹੇ। ਸਬਜ਼ੀ ਨੂੰ ਪਕਾਉਣ ਤੋਂ ਕੁਝ ਸਮਾਂ ਪਹਿਲਾਂ ਹੀ ਕੱਢੋ। ਇਸ ਤਰ੍ਹਾਂ ਫਲ ਵੀ ਖਾਣੇ ਤੋਂ ਪਹਿਲਾਂ ਕੱਢੋ।
* ਫਰਿੱਜ ਵਿਚ ਟਮਾਟਰ ਜ਼ਿਆਦਾ ਦਿਨ ਤੱਕ ਸਟੋਰ ਨਾ ਕਰੋ। ਇਨ੍ਹਾਂ ਦਾ ਸਵਾਦ ਜਲਦੀ ਬਦਲਣ ਲਗਦਾ ਹੈ। ਉਸ ਨੂੰ ਸਟੋਰ ਕਰਨ ਲਈ ਟੋਮਾਟੋ ਕਿਊਰੀ ਬਣਾ ਕੇ ਫਰੀਜ਼ ਕਰ ਲਓ। ਜ਼ਰੂਰਤ ਅਨੁਸਾਰ ਫਰਿੱਜ ਵਿਚੋਂ ਕੱਢ ਕੇ ਰੱਖ ਲਓ। ਪੌਸ਼ਟਕਿਤਾ ਬਰਕਰਾਰ ਰਹੇਗੀ।
* ਅੰਗੂਰਾਂ ਨੂੰ ਫਰਿੱਜ ਵਿਚ ਖੁੱਲ੍ਹੇ ਬਾਊਲ ਵਿਚ ਰੱਖੋ। ਦੋ-ਤਿੰਨ ਦਿਨ ਤੱਕ ਅੰਗੂਰ ਤਾਜ਼ੇ ਰਹਿਣਗੇ।
* ਹਫ਼ਤੇ ਭਰ ਲਈ ਸਬਜ਼ੀਆਂ-ਫਲ ਸਟੋਰ ਕਰਨ ਲਈ ਉਨ੍ਹਾਂ ਨੂੰ ਸੁਕਾ ਕੇ ਜਾਂ ਪੂੰਝ ਕੇ ਵੱਖ-ਵੱਖ ਪਾਲੀਥੀਨ ਵਿਚ ਰੱਖੋ। ਗਿੱਲੇ ਫਲ ਅਤੇ ਸਬਜ਼ੀਆਂ ਫਰਿੱਜ ਵਿਚ ਜਲਦੀ ਖਰਾਬ ਹੋ ਸਕਦੀਆਂ ਹਨ।
* ਅੰਬ ਨੂੰ ਤਿੰਨ-ਚਾਰ ਦਿਨ ਤੱਕ ਸਟੋਰ ਕਰ ਸਕਦੇ ਹੋ। ਖਰੀਦਦੇ ਸਮੇਂ ਥੋੜ੍ਹੇ ਸਖ਼ਤ ਅੰਬ ਲਓ। ਫਿਰ ਇਨ੍ਹਾਂ ਨੂੰ ਲਪੇਟ ਕੇ ਪਾਲੀਬੈਗ ਵਿਚ ਰੱਖ ਦਿਓ। ਤਾਜ਼ਗੀ ਬਰਕਰਾਰ ਰਹੇਗੀ।
* ਸਾਰੇ ਸਾਗ ਬਿਨਾਂ ਧੋਤੇ ਫਰਿੱਜ ਵਿਚ ਰੱਖੋ। ਇਨ੍ਹਾਂ ਨੂੰ ਅਖ਼ਬਾਰ ਵਿਚ ਲਪੇਟ ਕੇ ਪਾਲੀਬੈਗ ਵਿਚ ਰੱਖੋ। ਤਿੰਨ ਚਾਰ ਦਿਨ ਤੱਕ ਸਾਗ ਠੀਕ ਰਹੇਗਾ। ਬਣਾਉਣ ਤੋਂ ਪਹਿਲਾਂ ਕੱਢ ਕੇ ਕੱਟੋ ਅਤੇ ਚੰਗੀ ਤਰ੍ਹਾਂ ਨਾਲ ਧੋ ਕੇ ਬਣਾਓ।
* ਫਰਿੱਜ ਵਿਚ ਧਨੀਆ ਕੱਟ ਕੇ ਟਾਈਟ ਭਾਂਡੇ ਵਿਚ ਰੱਖੋ। ਧਨੀਆ ਹਫ਼ਤਾ ਭਰ ਤਾਜ਼ਾ ਬਣਿਆ ਰਹੇਗਾ।
* ਜਲਦੀ ਖਰਾਬ ਹੋਣ ਵਾਲੇ ਫਲ-ਸਬਜ਼ੀਆਂ ਖਿਲਾਰ ਕੇ ਰੱਖੋ ਤਾਂ ਕਿ ਖਰਾਬ ਨਾ ਹੋਣ।

ਆਓ ਚਾਕਲੇਟ ਆਈਸਕ੍ਰੀਮ ਬਣਾਈਏ!

ਸਮੱਗਰੀ : ਢਾਈ ਕੱਪ ਦੁੱਧ ਪੂਰੀ ਕ੍ਰੀਮ ਵਾਲਾ, ਇਕ ਚਮਚ ਕਸਟਰਡ ਪਾਊਡਰ, 2 ਚਮਚ ਕੋਕੋ ਪਾਊਡਰ, ਇਕ ਕੱਪ ਚੀਨੀ, ਅੱਧਾ ਚਮਚ ਵਨੀਲਾ ਤੇਲ, ਡੇਢ ਕੱਪ ਮੱਖਣ, ਸਜਾਵਟ ਲਈ ਚੈਰੀ ਜਾਂ ਸੁੱਕੇ ਮੇਵੇ।
ਚਾਕਲੇਟ ਆਈਸਕ੍ਰੀਮ ਕਿਵੇਂ ਬਣਾਉਣੀ ਹੈ :ਅੱਧਾ ਕੱਪ ਦੁੱਧ ਵਿਚ ਕਸਟਰਡ, ਕੋਕਾ ਅਤੇ ਚੀਨੀ ਰਲਾ ਲਓ। ਦੁੱਧ ਨੂੰ ਗਰਮ ਰੱਖ ਦਿਓ ਅਤੇ ਜਦੋਂ ਦੁੱਧ ਨੂੰ ਉਬਾਲ ਆ ਜਾਵੇ ਤਾਂ ਕਸਟਰਡ ਮਿਸ਼ਰਨ ਮਿਲਾ ਦਿਓ ਅਤੇ ਇਕ ਵਾਰ ਦੁਬਾਰਾ ਉਬਾਲ ਲਓ ਅਤੇ ਲਗਾਤਾਰ ਹਿਲਾਉਂਦੇ ਰਹੋ। ਜਦੋਂ ਇਸ ਨੂੰ ਘੱਟ ਸੇਕ 'ਤੇ ਉਬਾਲ ਲਿਆ ਅਤੇ ਅੱਧਾ ਮਿੰਟ ਅੱਗ ਬੰਦ ਕਰਕੇ ਠੰਢਾ ਹੋਣ ਲਈ ਛੱਡ ਦਿਓ। ਜਦੋਂ ਇਹ ਕਮਰੇ ਦੇ ਤਾਪਮਾਨ ਤੱਕ ਪਹੁੰਚ ਜਾਵੇ ਤਾਂ ਇਸ ਨੂੰ ਮੱਖਣ ਤੇ ਵੈਨੀਲਾ ਨਾਲ ਮਿਲਾ ਦਿਓ ਅਤੇ ਕਿਸੇ ਭਾਂਡੇ ਵਿਚ ਉਲਦ ਦਿਓ ਅਤੇ ਚੰਗੀ ਤਰ੍ਹਾਂ ਕੱਸ ਕੇ ਢਕ ਦਿਓ। ਇਸ ਨੂੰ ਸੈੱਟ ਹੋਣ ਲਈ ਫਰਿੱਜ ਵਿਚ ਰੱਖ ਦਿਓ ਅਤੇ ਫਿਰ ਇਸ ਨੂੰ ਬਾਹਰ ਕੱਢ ਕੇ ਰਿੜਕ ਲਓ ਅਤੇ ਫਿਰ ਦੁਬਾਰਾ ਭਾਂਡੇ ਵਿਚ ਪਾ ਕੇ ਫਰਿੱਜ ਵਿਚ ਰੱਖ ਦਿਓ। ਤੁਸੀਂ ਆਖਰੀ ਰਿੜਕਣ ਤੋਂ ਬਾਅਦ ਠੰਢਕ ਸੰਤੁਲਿਤ ਕਰ ਸਕਦੇ ਹੋ। ਸੇਵਾ ਲਈ ਉਸ ਨੂੰ ਚੈਰੀ ਜਾਂ ਸੁੱਕੇ ਮੇਵੇ ਨਾਲ ਸਜਾ ਦਿਓ। ਬਦਲ ਦੇ ਤੌਰ 'ਤੇ ਇਸ ਨੂੰ ਮਸ਼ੀਨ ਵਿਚ ਵੀ ਠੰਢਾ ਕੀਤਾ ਜਾ ਸਕਦਾ ਹੈ।

ਹਮਸਫ਼ਰ ਦਾ ਸਾਥ

ਇਸ ਜ਼ਿੰਦਗੀ ਰੂਪੀ ਰੰਗਮੰਚ ਵਿਚ ਹਰੇਕ ਇਨਸਾਨ ਦੀ ਜ਼ਿੰਦਗੀ ਵਿਚ ਇਕ ਦਿਲਚਸਪ ਮੋੜ ਆਉਂਦਾ ਹੈ, ਜਿਸ ਨੂੰ ਵਿਆਹ ਦਾ ਨਾਂਅ ਦਿੱਤਾ ਜਾਂਦਾ ਹੈ। ਜ਼ਿੰਦਗੀ ਦੀ ਇਕ ਨਵੀਂ ਸ਼ੁਰੂਆਤ, ਨਵੇਂ ਰਿਸ਼ਤੇ, ਨਵਾਂ ਘਰ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੁੰਦਾ ਹੈ। ਵਿਆਹ ਤੋਂ ਪਹਿਲਾਂ ਹਰੇਕ ਦੀ ਜ਼ਿੰਦਗੀ ਉਸ ਦੀ ਆਪਣੀ ਮਲਕੀਅਤ ਹੁੰਦੀ ਹੈ ਪਰ ਵਿਆਹ ਪਿੱਛੋਂ ਜ਼ਿੰਦਗੀ ਰੂਪੀ ਗੱਡੀ ਨੇ ਇਕ ਹੋਰ ਸਵਾਰ ਨੂੰ ਵੀ ਸਫ਼ਰ ਵਿਚ ਨਾਲ ਲਿਜਾਣਾ ਹੁੰਦਾ ਹੈ। ਹਮਸਫ਼ਰ ਦੀ ਚੋਣ ਹੀ ਇਸ ਸਫ਼ਰ ਨੂੰ ਖ਼ੁਸ਼ਗਵਾਰ ਜਾਂ ਦੁਖਦਾਇਕ ਬਣਾਉਂਦੀ ਹੈ। ਇਸ ਫ਼ੈਸਲੇ ਨੂੰ ਕਦੇ ਵੀ ਕਾਹਲੀ ਜਾਂ ਲਾਲਚਵੱਸ ਹੋ ਕੇ ਨਾ ਲਵੋ, ਇਸ ਇਕ ਫ਼ੈਸਲੇ ਨਾਲ ਹਰੇਕ ਦਾ ਭਵਿੱਖ ਜੁੜਿਆ ਹੁੰਦਾ ਹੈ ਅਤੇ ਇਸ ਦਿਲਚਸਪ ਸਫ਼ਰ ਨੂੰ ਦੋ ਵੱਖ-ਵੱਖ ਪਰਿਵਾਰਕ ਮਾਹੌਲਾਂ ਦੀ ਪਰਵਰਿਸ਼ ਵਿਚ ਜੰਮੇ-ਪਲਿਆਂ, ਅਲੱਗ-ਅਲੱਗ ਸੋਚ ਦੇ ਮਾਲਕਾਂ ਨੇ ਇਕ ਛੱਤ ਥੱਲੇ ਕਿ ਦੂਜੇ ਦੇ ਪਿਆਰ ਸਤਿਕਾਰ ਅਤੇ ਸਾਥ ਨਾਲ ਰੌਚਕ ਅਤੇ ਸੁਹਾਵਣਾ ਬਣਾਉਂਦੇ ਹੋਏ ਮਾਣਨਾ ਹੁੰਦਾ ਹੈ।
ਇਹ ਸਫ਼ਰ ਸੁਆਦਲਾ ਤਾਂ ਹੀ ਬਣ ਸਕਦਾ ਹੈ ਜੇਕਰ ਦੋਵੇਂ ਧਿਰਾਂ ਆਪਣਾ ਬਣਦਾ ਯੋਗਦਾਨ ਪਾਉਣ ਕਿਉਂਕਿ ਹਾਲਾਤ ਭਾਵੇਂ ਲੱਖ ਮਾੜੇ ਹੋਣ ਪਰ ਹਮਸਫ਼ਰ ਹਰ ਹਾਲ ਵਿਚ ਸਾਥ ਦੇਣ ਵਾਲਾ ਹੋਵੇ ਤਾਂ ਨਾ ਹੀ ਕਦੇ ਹਿੰਮਤ ਟੁੱਟ ਸਕਦੀ ਹੈ ਅਤੇ ਨਾ ਹੀ ਰਿਸ਼ਤਾ। ਇਹ ਰਿਸ਼ਤਾ ਹੀ ਅਜਿਹਾ ਹੁੰਦਾ ਹੈ ਕਿ ਮਾਪਿਆਂ ਤੋਂ ਬਾਅਦ ਸਭ ਤੋਂ ਨੇੜੇ ਦਾ ਹੋ ਨਿਬੜਦਾ ਹੈ। ਇਹ ਰਿਸ਼ਤਾ ਬੜਾ ਨਿਆਰਾ ਹੁੰਦਾ ਹੈ ਕਿਉਂਕਿ ਰੂਹਾਂ ਦੇ ਹਾਣੀ ਹੋਣਾ ਹਰੇਕ ਦੇ ਹਿੱਸੇ ਨਹੀਂ ਆਉਂਦਾ। ਬੜੇ ਖ਼ੁਸ਼ਕਿਸਮਤ ਹੁੰਦੇ ਨੇ ਉਹ ਜੋ ਆਪਣੇ ਸਾਥੀ ਦੇ ਸਾਹੀਂ ਜਿਊਂਦੇ ਨੇ, ਉਹ ਇਕ ਦੂਜੇ ਨੂੰ ਬਿਨਾਂ ਕੁਝ ਕਹੇ ਹੀ ਇਕ ਦੂਜੇ ਦੀ ਗੱਲ ਸਮਝ ਜਾਂਦੇ ਨੇ। ਨਿੱਤ ਨਵਾਂ ਦਿਨ ਉਨ੍ਹਾਂ ਦੇ ਰਿਸ਼ਤੇ ਨੂੰ ਮਜਬੂਤੀ ਬਖ਼ਸ਼ਦਾ ਹੈ, ਇਸ ਅਵਸਥਾ ਵਿਚ ਇਕ ਦੂਜੇ ਦਾ ਸਦੀਵੀ ਸਾਥ ਬਹੁਤ ਦਿਲਚਸਪ ਅਤੇ ਰੌਚਕ ਹੋ ਜਾਂਦਾ ਹੈ। ਦਿਲ ਦੀ ਕਿਸੇ ਹੋਰ ਪਾਸੇ ਭਟਕਣ ਅਤੇ ਉਲਾਰ ਦੀ ਸੰਭਾਵਨਾ ਖ਼ਤਮ ਹੀ ਹੋ ਜਾਂਦੀ ਹੈ ਕਿਉਂਕਿ ਇਕ ਦੂਜੇ ਪ੍ਰਤੀ ਸੱਚੀ ਵਫ਼ਾਦਾਰੀ ਹੀ ਇਸ ਰਿਸ਼ਤੇ ਦੀ ਨੀਂਹ ਹੈ ਜੋ ਇਸ ਨੂੰ ਸਮੁੱਚਤਾ ਵਿਚ ਮਜਬੂਤੀ ਬਖ਼ਸ਼ਦੀ ਹੈ। ਮਜ਼ਾ ਤਾਂ ਇਸੇ ਵਿਚ ਹੈ ਕਿ ਸ਼ਤਰੰਜ ਰੂਪੀ ਜ਼ਿੰਦਗੀ ਦੀ ਖੇਡ ਵਿਚ ਰਾਣੀ ਹਮੇਸ਼ਾ ਰਾਜੇ ਨੂੰ ਜਿਤਾਵੇ ਅਤੇ ਅੰਤ ਤੱਕ ਸਾਥ ਨਿਭਾਵੇ।
ਔਲਾਦ ਇਕ ਅਜਿਹੀ ਨਿਆਮਤ ਹੈ ਜੋ ਬਾਬਲ ਦੇ ਵਿਹੜੇ ਬੇਫ਼ਿਕਰ ਹੱਸਦੀ ਖੇਡਦੀ ਧੀ ਨੂੰ ਸਹੁਰੇ ਘਰ ਆ ਕੇ ਕਿ ਜ਼ਿੰਮੇਵਾਰ ਮਾਂ ਬਣਾ ਦਿੰਦੀ ਹੈ ਅਤੇ ਜਵਾਨੀ ਦੇ ਨਸ਼ੇ ਵਿਚ ਮਸਤ, ਅੱਲ੍ਹੜ ਅਤੇ ਬੇਪ੍ਰਵਾਹ ਪੁੱਤ ਨੂੰ ਸੰਘਰਸ਼ਸ਼ੀਲ ਬਾਪੂ ਬਣਾ ਦਿੰਦੀ ਹੈ। ਬੀਤਦੇ ਸਮੇਂ ਦੇ ਨਾਲ ਹੀ ਦੋਵੇਂ ਜੀਅ ਔਲਾਦ ਨੂੰ ਹਰੇਕ ਖੁਸ਼ੀ ਦੇਣ ਦੇ ਚਾਅ ਵਿਚ ਆਪਾ ਕੁਰਬਾਨ ਕਰਦੇ ਹੋਏ ਜ਼ਿੰਦਗੀ ਦੇ ਸੰਘਰਸ਼ ਵਿਚ ਵਿਚਰਨ ਲਈ ਅਛੋਪਲੇ ਜਿਹੇ ਹੀ ਤਿਆਰ ਹੋ ਜਾਂਦੇ ਹਨ ਅਤੇ ਜ਼ਿੰਦਗੀ ਦਾ ਸਿਰਫ਼ ਇਕ ਹੀ ਮਕਸਦ ਰਹਿ ਜਾਂਦਾ ਹੈ ਔਲਾਦ ਦੀ ਖੁਸ਼ੀ। ਬਸ ਇਨ੍ਹਾਂ ਘੁੰਮਣਘੇਰੀਆਂ ਵਿਚ ਫਸਿਆਂ ਨੂੰ ਪਤਾ ਹੀ ਨਹੀਂ ਲਗਦਾ ਕਦੋਂ ਬੱਚੇ ਜਵਾਨ ਅਤੇ ਮਾਪੇ ਬੁੱਢੇ ਹੋ ਜਾਂਦੇ ਹਨ। ਬੱਚੇ ਮਾਪਿਆਂ ਤੋਂ ਬੜਾ ਕੁਝ ਸਿੱਖਦੇ ਹਨ। ਮਾਪਿਆਂ ਦਾ ਆਪਸੀ ਵਿਹਾਰ ਬੱਚਿਆਂ ਦੀ ਪਰਵਰਿਸ਼ 'ਤੇ ਬਹੁਤ ਡੂੰਘਾ ਅਸਰ ਪਾਉਂਦਾ ਹੈ। ਹਰ ਵੇਲੇ ਸ਼ਿਕਾਇਤਾਂ ਲਾਉਣ ਵਾਲੀ ਪਤਨੀ ਅਤੇ ਹਰ ਢੰਗ ਨਾਲ ਪਤਨੀ ਨੂੰ ਨਿੰਦਣ ਵਾਲਾ ਪਤੀ, ਚੰਗੇ ਮਾਪੇ ਨਹੀਂ ਬਣਦੇ। ਜਿਸ ਘਰ ਵਿਚ ਹਮੇਸ਼ਾ ਕਲੇਸ਼ ਰਹਿੰਦਾ ਹੈ, ਉਸ ਘਰ ਦੀ ਪਰਵਰਿਸ਼ ਵਿਚ ਪਲੇ ਬੱਚੇ ਜਾਂ ਤਾਂ ਬਿਲਕੁਲ ਚੁੱਪ ਰਹਿਣ ਲੱਗ ਪੈਂਦੇ ਹਨ ਜਾਂ ਫਿਰ ਢੀਠ ਹੋ ਜਾਂਦੇ ਹਨ। ਨਾਲ ਹੀ ਉਹ ਅਗਲੇਰੀ ਜ਼ਿੰਦਗੀ ਵਿਚ ਨਵੇਂ ਰਿਸ਼ਤੇ ਬਣਾਉਣ ਤੋਂ ਵੀ ਡਰਨ ਲੱਗ ਜਾਂਦੇ ਹਨ ਜਾਂ ਫਿਰ ਗ਼ਲਤ ਪਾਸੇ ਭਟਕ ਜਾਂਦੇ ਹਨ। ਇਸ ਲਈ ਜਿਸ ਘਰ ਵਿਚ ਪਤੀ-ਪਤਨੀ ਦੀ ਨਿੱਘੀ ਅਤੇ ਸਦੀਵੀ ਸਾਂਝ ਹੋਵੇਗੀ, ਉਸ ਮਾਹੌਲ ਵਿਚ ਵਿਚਰੀ ਔਲਾਦ ਸਮਾਜ ਵਿਚ ਵਿਚਰਦੇ ਹੋਏ ਆਪਣਾ ਵਡਮੁੱਲਾ ਯੋਗਦਾਨ ਜ਼ਰੂਰ ਪਾਵੇਗੀ।
ਜਿਨ੍ਹਾਂ ਸਮਾਜਾਂ ਵਿਚ ਤਲਾਕ ਸੌਖੇ ਹਨ, ਉਥੇ ਅਕਸਰ ਸਹਿਣਸ਼ੀਲਤਾ ਦੀ ਘਾਟ ਹੁੰਦੀ ਹੈ। ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ਵੱਡੀਆਂ ਸਮੱਸਿਆਵਾਂ ਬਣ ਜਾਂਦੀਆਂ ਹਨ। ਜਦੋਂ ਦੋਵੇਂ ਪਾਸੇ ਹਉਮੈ ਅੱਗੇ ਆ ਜਾਵੇ ਤਾਂ ਰਿਸ਼ਤੇ ਵਿਚ ਦਰਾਰ ਆਉਣੀ ਸੁਭਾਵਿਕ ਹੀ ਹੈ ਜਾਂ ਜਦੋਂ ਕੋਈ ਤੀਜਾ, ਦੋਵਾਂ ਦੇ ਰਿਸ਼ਤੇ ਵਿਚ ਆਪਣੀ ਹੋਂਦ ਪ੍ਰਗਟਾ ਦੇਵੇ ਉਦੋਂ ਪਤੀ-ਪਤਨੀ ਦਾ ਰਿਸ਼ਤਾ ਸਿਰਫ਼ ਨਾਮ ਲਈ ਜਾਂ ਸਮਾਜ ਲਈ ਹੀ ਨਿਭਾਇਆ ਜਾਂਦਾ ਹੈ। ਅਜਿਹੇ ਬੇਰਸ ਰਿਸ਼ਤਿਆਂ ਨੂੰ ਨਿਭਾਉਣਾ ਸਿਰਫ਼ ਇਕ ਮਜਬੂਰੀ ਬਣ ਜਾਂਦੀ ਹੈ। ਅਜਿਹੇ ਰਿਸ਼ਤੇ ਸਮਾਜ ਲਈ ਨਾਸੂਰ ਹੋ ਨਿਬੜਦੇ ਹਨ ਅਤੇ ਘੁਣ ਵਾਂਗ ਅੰਦਰੋ-ਅੰਦਰੀ ਸਮਾਜ ਨੂੰ ਖੋਰਾ ਲਾਉਂਦੇ ਹਨ।
ਚੰਗੇ ਪਤੀ ਪਤਨੀ ਵੀ ਬਹਿਸ ਕਰਦੇ ਹਨ ਪਰ ਉਨ੍ਹਾਂ ਦੇ ਬਹਿਸਣ ਦਾ ਮਕਸਦ ਇਕ ਦੂਜੇ ਨੂੰ ਨੀਵਾਂ ਦਿਖਾਉਣਾ ਜਾਂ ਅਪਮਾਨ ਕਰਨਾ ਨਹੀਂ ਹੁੰਦਾ। ਕਦੇ-ਕਦੇ ਉਸਾਰੂ ਬਹਿਸ ਵੀ ਜ਼ਰੂਰੀ ਹੁੰਦੀ ਹੈ। ਜਦੋਂ ਕਿਸੇ ਤੀਜੇ ਦੇ ਸਾਹਮਣੇ ਇਕ ਦੂਜੇ ਨੂੰ ਨਿੰਦਣ ਦੀ ਮਨਸ਼ਾ ਘਰ ਕਰ ਜਾਵੇ ਉਦੋਂ ਰਿਸ਼ਤੇ ਵਿਚ ਖਟਾਸ ਆਉਣੀ ਸੁਬਾਵਿਕ ਹੈ। ਜਿਥੇ ਪਤਨੀ ਦਾ ਸਤਿਕਾਰ ਨਹੀਂ ਹੁੰਦਾ, ਉਥੇ ਜੀਵਨ ਦੀਆਂ ਤਸੱਲੀਆਂ ਅਤੇ ਖੁਸ਼ੀਆਂ ਨਹੀਂ ਹੁੰਦੀਆਂ, ਜਿਥੇ ਪਤੀ ਦਾ ਸਤਿਕਾਰ ਨਹੀਂ ਹੁੰਦਾ, ਉਥੇ ਵਸੀਲਿਆਂ ਦੀ ਅਮੀਰੀ ਅਤੇ ਖ਼ੁਸ਼ਹਾਲੀ ਨਹੀਂ ਹੁੰਦੀ।
ਨਵੇਂ ਰਿਸ਼ਤੇ ਨੂੰ ਨਿਭਾਉਂਦੇ ਹੋਏ ਪੁਰਾਣਿਆਂ ਨੂੰ ਵੀ ਨਾਲ ਲੈ ਕੇ ਚੱਲਣਾ ਪੈਂਦਾ ਹੈ ਕਿਉਂਕਿ ਇਸ ਰਿਸ਼ਤੇ ਵਿਚ ਦੋ ਪਰਿਵਾਰਾਂ ਦਾ ਵੀ ਮੇਲ ਹੁੰਦਾ ਹੈ। ਇਕ ਦੂਜੇ ਦੇ ਮਾਪਿਆਂ ਨੂੰ ਤਹਿ ਦਿਲੋਂ ਦਿੱਤਾ ਸਤਿਕਾਰ ਤੁਹਾਡੇ ਸੰਸਕਾਰਾਂ ਨੂੰ ਵੀ ਉਜਾਗਰ ਕਰਦਾ ਹੈ ਅਤੇ ਨਾਲ ਹੀ ਸਾਥੀ ਦੀਆਂ ਨਜ਼ਰਾਂ ਵਿਚ ਵੀ ਮਾਣ ਦਿਵਾਉਂਦਾ ਹੈ। ਬਜ਼ੁਰਗਾਂ ਦੀਆਂ ਦਿੱਤੀਆਂ ਅਸੀਸਾਂ ਤੁਹਾਨੂੰ ਤਣਾਅ ਮੁਕਤ ਕਰ ਦੇਣਗੀਆਂ। ਉਹ ਕੁਝ ਨਹੀਂ ਮੰਗਦੇ ਬਸ ਥੋੜ੍ਹਾ ਜਿਹਾ ਪਿਆਰ ਅਤੇ ਸਤਿਕਾਰ, ਜੋ ਅਸੀਂ ਉਨ੍ਹਾਂ ਨੂੰ ਦੇ ਸਕਦੇ ਹਾਂ।
ਅਜਿਹਾ ਸਾਥੀ ਬਣੋ ਜਿਸ ਨਾਲ ਰੂਹ ਸਾਂਝੇ ਕਰਦਿਆਂ ਇਹ ਖਿਆਲ ਹੀ ਨਾ ਆਵੇ ਕਿ ਇਸ ਤੋਂ ਕੁਝ ਲੁਕਾ ਕੇ ਰੱਖਿਆ ਜਾਵੇ, ਜਿਸ ਨਾਲ ਗੱਲ ਕਰਕੇ ਇਉਂ ਲੱਗੇ ਕਿ ਕਿਸੇ ਦੂਜੇ ਨਾਲ ਨਹੀਂ ਸਗੋਂ ਖ਼ੁਦ ਨਾਲ ਮੁਲਾਕਾਤ ਕੀਤੀ ਹੈ। ਜੇ ਤੁਸੀਂ ਉਸ ਦਾ ਦਿਲ ਵੀ ਦੁਖਾਓ ਤਾਂ ਲੱਗੇ ਕਿ ਤੁਸੀਂ ਤਾਂ ਰੱਬ ਨੂੰ ਨਾਰਾਜ਼ ਕਰ ਲਿਆ। ਜੋ ਤੁਹਾਡਾ ਉਦੋਂ ਵੀ ਸਾਥ ਦੇਵੇ ਜਦੋਂ ਤੁਹਾਡਾ ਖ਼ੁਦ ਦਾ ਪਰਛਾਵਾਂ ਵੀ ਸਾਥ ਦੇਣ ਤੋਂ ਮੁਨਕਰ ਹੋ ਜਾਵੇ। ਸ਼ਾਲਾ! ਜੇਕਰ ਅਜਿਹਾ ਜੀਵਨਸਾਥੀ ਤੁਹਾਡਾ ਹਮਸਫ਼ਰ ਹੈ ਤਾਂ ਤੁਹਾਨੂੰ ਰੱਬ ਤੋਂ ਕੁਝ ਵੀ ਮੰਗਣ ਦੀ ਲੋੜ ਨਹੀਂ ਕਿਉਂਕਿ ਰਹਿਮਤਾਂ ਖ਼ੁਦ ਬਖ਼ੁਦ ਤੁਹਾਡੀ ਝੋਲੀ ਦਾ ਸ਼ਿੰਗਾਰ ਬਣਨਾ ਲੋਚਣਗੀਆਂ, ਬਸ਼ਰਤੇ ਤੁਸੀਂ ਵੀ ਆਪਣਾ ਰੋਲ ਓਨੀ ਹੀ ਸ਼ਿੱਦਤ ਅਤੇ ਸਾਦਗੀ ਨਾਲ ਨਿਭਾਓ।

-ਸ.ਸ.ਸ. ਸਕੂਲ, ਮੁਸਤਫ਼ਾਬਾਦ, ਫ਼ਤਹਿਗੜ੍ਹ ਸਾਹਿਬ।
ਮੋਬਾਈਲ : 94643-89293



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX