ਤਾਜਾ ਖ਼ਬਰਾਂ


ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ
. . .  44 minutes ago
ਸੁਜਾਨਪੁਰ, 28 ਮਈ (ਜਗਦੀਪ ਸਿੰਘ) - ਸੁਜਾਨਪੁਰ ਜੁਗਿਆਲ ਸੜਕ 'ਤੇ ਪੈਂਦੇ ਰੇਲਵੇ ਸਟੇਸ਼ਨ ਸ਼ਨੀ ਦੇਵ ਮੰਦਿਰ ਕੋਲ ਪਿਛਲੀ ਰਾਤ ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ...
ਮੀਂਹ ਨੇ ਘਟਾਈ ਤਪਸ਼
. . .  56 minutes ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  about 1 hour ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  about 1 hour ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  about 1 hour ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  about 1 hour ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
. . .  about 2 hours ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ...
ਸੰਗਰੂਰ ਜੇਲ੍ਹ ਵਿਚੋਂ 2 ਕੈਦੀ ਭੇਦ ਭਰੇ ਹਾਲਾਤਾਂ ਵਿਚ ਫ਼ਰਾਰ
. . .  about 2 hours ago
ਸੰਗਰੂਰ, 28 ਮਈ(ਦਮਨਜੀਤ ਸਿੰਘ)- ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਭੇਦ ਭਰੇ ਹਾਲਾਤਾਂ ਵਿਚ 2 ਕੈਦੀਆਂ ਦੇ ਭੱਜਣ ਦੀ ਸਨਸਨੀ ਭਰੀ ਖ਼ਬਰ ਪ੍ਰਾਪਤ ਹੋਈ ਹੈ । ਸੰਗਰੂਰ ਪੁਲਿਸ ਦੇ ਅਧਿਕਾਰੀਆਂ ਮੁਤਾਬਿਕ ਕਤਲ ਦੇ ਮੁਕੱਦਮੇ ਵਿਚ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੁਰਦਰਸ਼ਨ ਸਿੰਘ...
ਅੰਮ੍ਰਿਤਸਰ 'ਚ ਅੱਜ ਮਿਲੇ ਕੋਰੋਨਾ ਦੇ 9 ਕੇਸ
. . .  about 2 hours ago
ਅੰਮ੍ਰਿਤਸਰ, 28 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 9 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਅੰਮ੍ਰਿਤਸਰ ਵਿਚ 362 ਕੇਸ ਪਾਜ਼ੀਟਿਵ ਹਨ। 306 ਨੂੰ ਡਿਸਚਾਰਜ ਕੀਤਾ ਗਿਆ ਹੈ ਤੇ 48 ਦਾਖਲ ਹਨ ਅਤੇ 7 ਮੌਤਾਂ...
ਪੰਜਾਬ ਵਿਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਟੀਮਾਂ ਪੁਰੀ ਤਰ੍ਹਾਂ ਮੁਸਤੈਦ-ਡਿਪਟੀ ਕਮਿਸ਼ਨਰ
. . .  about 2 hours ago
ਫਾਜ਼ਿਲਕਾ, 28 ਮਈ(ਪ੍ਰਦੀਪ ਕੁਮਾਰ): ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਏ ਦੇ ਪਿੰਡਾਂ ’ਚ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ, ਅਤੇ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰ...
ਸੀ.ਐਮ.ਸਿਟੀ ਵਿਖੇ 5 ਹੋਰ ਨਵੇ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ
. . .  about 1 hour ago
ਕਰਨਾਲ, 28 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ 5 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤਕ ਇਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 42 ਹੋ ਗਈ ਹੈ। ਅੱਜ ਆਏ 5 ਮਾਮਲਿਆਂ...
ਪੁਲਿਸ ਵੱਲੋਂ 396 ਸ਼ਰਾਬ ਦੀਆ ਪੇਟੀਆਂ ਸਮੇਤ ਇੱਕ ਕਾਬੂ
. . .  about 2 hours ago
ਬੰਗਾ,28 ਮਈ (ਜਸਬੀਰ ਸਿੰਘ ਨੂਰਪੁਰ ,ਸੁਖਜਿੰਦਰ ਸਿੰਘ ਬਖਲੌਰ) - ਪੁਲਿਸ ਥਾਣਾ ਮੁਕੰਦਪੁਰ ਵੱਲੋਂ 396 ਪੇਟੀਆਂ ਸ਼ਰਾਬ ਵਾਲਾ ਕੈਂਟਰ ਇੱਕ ਵਿਅਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਮੁਕੰਦਪੁਰ ਪਵਨ...
ਹੁਸ਼ਿਆਰਪੁਰ ਜ਼ਿਲ੍ਹੇ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ ਅੱਜ 4 ਹੋਰ ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦੀ ਕੁੱਲ ਗਿਣਤੀ 115 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਵਾਇਰਸ...
ਕੁੱਝ ਥਾਵਾਂ 'ਤੇ ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
. . .  about 2 hours ago
ਹੰਡਿਆਇਆ (ਬਰਨਾਲਾ)/ਬਾਘਾ ਪੁਰਾਣਾ/ਤਪਾ ਮੰਡੀ, 28 ਮਈ (ਗੁਰਜੀਤ ਸਿੰਘ ਖੁੱਡੀ/ਬਲਰਾਜ ਸਿੰਗਲਾ/ਵਿਜੇ ਸ਼ਰਮਾ) - ਅੱਜ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ...
ਜਲੰਧਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
. . .  about 2 hours ago
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਰ.ਪੀ.ਐਫ਼. ਦੇ ਮੁਲਾਜ਼ਮ ਪਵਨ ਕੁਮਾਰ (49) ਪੁੱਤਰ ਰਾਮ ਆਸਰਾ ਵਾਸੀ ਕਰੋਲ...
ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  about 3 hours ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  about 3 hours ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  about 3 hours ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  about 3 hours ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 4 hours ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 4 hours ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 4 hours ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਸਵਾਰੀਆਂ ਨਾਲ ਭਰੀ ਰੋਡਵੇਜ਼ ਦੀ ਬੱਸ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਂਦੀ ਆਈ ਨਜ਼ਰ
. . .  about 4 hours ago
ਬਾਘਾਪੁਰਾਣਾ, 28 ਮਈ (ਬਲਰਾਜ ਸਿੰਗਲਾ)- ਸਰਕਾਰ ਵੱਲੋਂ ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ 'ਤੇ...
ਹੋਰ ਖ਼ਬਰਾਂ..

ਦਿਲਚਸਪੀਆਂ

ਇੱਜ਼ਤ

ਸ਼ਿੰਗਾਰਾ ਸਿੰਘ ਦਾ ਜਿਵੇਂ ਦਾ ਨਾਂਅ ਉਸ ਤਰ੍ਹਾਂ ਹੀ ਪੂਰੇ ਪਿੰਡ ਦਾ ਸ਼ਿੰਗਾਰ। ਪਿੰਡ ਦਾ ਹਰੇਕ ਨੁਮਾਇੰਦਾ ਉਸ ਦੀ ਪੂਰੀ ਇੱਜ਼ਤ ਕਰਦਾ। ਜੇ ਕੋਈ ਪਿੰਡ ਵਿਚ ਚੰਗਾ ਮਾੜਾ ਕੰਮ ਵੀ ਹੋ ਜਾਣਾ ਤਾਂ ਸ਼ਿੰਗਾਰਾ ਸਿੰਘ ਨੇ ਉੱਥੇ ਪਹਿਲੀਆਂ ਵਿਚ ਪਹੁੰਚ ਜਾਣਾ। ਲੋਕਾਂ ਨੂੰ ਇਉਂ ਮਹਿਸੂਸ ਹੋਣਾ ਕਿ ਸਾਡੇ ਨਾਲ ਕੋਈ ਖੜ੍ਹਾ ਹੈ, ਸਾਨੂੰ ਹੁਣ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ। ਵਿਆਹ-ਸ਼ਾਦੀਆਂ ਵਿਚ ਵੀ ਇਸ ਨੇ ਸਭ ਤੋਂ ਪਹਿਲਾਂ ਅਗਲੇ ਦੇ ਘਰ ਵਿਚ ਜਾਣਾ ਤੇ ਉਨ੍ਹਾਂ ਨੂੰ ਕੋਈ ਮੱਤ ਦੀ ਹੀ ਗੱਲ੍ਹ ਦੱਸਣੀ। ਇੱਥੋਂ ਤੱਕ ਕਿ ਜਦੋਂ ਕੋਈ ਪਿੰਡ ਵਿਚ ਨਵੀਂ ਨੂੰਹ ਵਿਆਹ ਕੇ ਆਉਣੀ ਤਾਂ ਆਉਂਦਿਆ ਸਾਰ ਸੱਸ ਨੇ ਨੂੰਹ ਪੁੱਤਰ ਤੋਂ ਪਾਣੀ ਵਾਰਨ ਤੋਂ ਬਾਅਦ ਸਭ ਤੋ ਪਹਿਲਾਂ ਇਹੋ ਹੀ ਦੱਸਣਾ। ਸਾਡਾ ਪਿੰਡ ਆਮ ਹੋਰਨਾਂ ਪਿੰਡਾ ਵਾਂਗੂੰ ਨਹੀਂ ਹੈ ਇੱਥੇ ਲੋਕਾਂ ਵਿਚ ਬਹੁਤ ਭਾਈਚਾਰਾ ਤੇ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ। ਕਦੇ ਕਿਸੇ ਨੇ ਲੜਾਈ-ਝਗੜੇ ਬਾਰੇ ਸੋਚਿਆ ਹੀ ਨਹੀਂ। ਜੇ ਛੋਟੀ-ਮੋਟੀ ਗੱਲ ਹੋ ਵੀ ਜਾਵੇ ਤਾਂ ਬਾਪੂ ਸ਼ਿੰਗਾਰਾ ਸਿੰਘ ਹੀ ਆ ਕੇ ਉਨ੍ਹਾਂ ਦੀ ਸੁਲ੍ਹਾ-ਸਫ਼ਾਈ ਕਰਾ ਦਿੰਦਾ ਹੈ। ਇਕ-ਦੂਜੇ ਦੇ ਦੁੱਖ-ਸੁੱਖ ਵਿਚ ਸਹਾਈ ਹੁੰਦੇ ਨੇ, ਘਰ ਵਾਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਨ੍ਹਾਂ ਦੇ ਘਰ ਵਿਚ ਕੌਣ ਕੰਮ ਕਰ ਗਿਆ ਹੈ। ਬਾਕੀ ਰਹੀ ਗੱਲ ਧੀਆਂ-ਭੈਣਾਂ ਦੀ ਇੱਜ਼ਤ ਦੀ, ਉਹ ਵੀ ਇਕ-ਦੂਜੇ ਦੀ ਬੜੀ ਇੱਜ਼ਤ ਕਰਦੇ ਤੇ ਭੈਣਾਂ-ਭਰਾਵਾਂ ਵਾਂਗੂੰ ਇਕ-ਦੂਜੇ ਨਾਲ ਮਿਲ ਕੇ ਰਹਿੰਦੇ। ਸਭ ਤੋਂ ਵੱਡੀ ਗੱਲ ਕਿ ਭਾਜੀ ਸ਼ਿੰਗਾਰਾ ਸਿੰਘ ਸਾਡੇ ਪਿੰਡ ਦਾ ਮੁਹਤਬਰ ਤੇ ਲੰਬੜਦਾਰ ਹੈ। ਜਦੋਂ ਦੀ ਮੈਂ ਇੱਥੇ ਵਿਆਹ ਕੇ ਆਈ ਹਾਂ ਉਸ ਸਮੇਂ ਤੋਂ ਸਾਡੇ ਪਿੰਡ ਵਿਚ ਕੋਈ ਪੰਚਾਇਤੀ ਇਲੈਕਸ਼ਨ ਨਹੀਂ ਹੋਈ। ਬਾਪੂ ਨੇ ਜਿਸ ਦੇ ਸਿਰ ਉੱਤੇ ਹੱਥ ਰੱਖ ਦਿੱਤਾ ਸਮਝੋ ਉਹ ਹੀ ਸਰਪੰਚ ਬਣ ਜਾਂਦੈ। ਇਸੇ ਤਰ੍ਹਾਂ ਬਾਪੂ ਪੰਚਾਂ ਦੀ ਵੀ ਚੋਣ ਕਰ ਦਿੰਦਾ, ਰਹੀ ਗੱਲ ਅਗਲੀ ਕਿ ਕਿਸੇ ਦੀ ਨੂੰਹ-ਧੀ ਦੀ ਕੀ ਮਜ਼ਾਲ ਕਿ ਉਹ ਨੰਗੇ ਸਿਰ ਘਰੋਂ ਬਾਹਰ ਵੀ ਨਿਕਲ ਜਾਵੇ, ਸਾਰੀਆਂ ਨੇ ਸਿਰ ਉੱਤੇ ਚੁੰਨੀ ਲੈ ਕੇ ਹੀ ਇੱਧਰ ਉੱਧਰ ਜਾਣਾ ਹੁੰਦਾ ਹੈ। ਅਸੀਂ ਤਾਂ ਕੀ ਸਾਡੀਆਂ ਸੱਸਾ ਵੀ ਅਜੇ ਤੱਕ ਨੰਗੇ ਮੂੰਹ ਉਸ ਦੇ ਸਾਹਮਣੇ ਗੱਲ ਨਹੀਂ ਕਰਦੀਆਂ। ਜਿੱਥੇ ਕਿਧਰੇ ਪੰਚਾਇਤ ਜਾਂ ਸੱਥ ਵਿਚ ਬੈਠਾ ਹੋਵੇ ਤਾਂ ਉੱਥੋਂ ਕੋਈ ਬੰਦਾ ਵੀ ਲੰਘਣ ਦੀ ਹਿੰਮਤ ਨਹੀਂ ਕਰਦਾ ਫਿਰ ਜ਼ਨਾਨੀਆਂ ਕਿੱਥੋਂ ਲੰਘ ਸਕਦੀਆਂ ਹਨ। ਇੰਨੀ ਤੂਤੀ ਬੋਲਦੀ ਸੀ ਸ਼ਿੰਗਾਰਾ ਸਿੰਘ ਦੀ। ਪਰ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਕਦੇ ਇਕ ਦਿਨ ਮੇਰੀ ਵੀ ਕੋਈ ਇੱਜ਼ਤ ਖ਼ਰਾਬ ਕਰ ਦੇਵੇਗਾ। ਹੋਇਆ ਕੀ ਕਿ ਉਸ ਦਾ ਇਕ ਪੋਤਰਾ ਜੋ ਬਾਹਰ ਪੜ੍ਹਨ ਗਿਆ ਸੀ ਉਥੇ ਮੁੰਡਿਆਂ ਨਾਲ ਰਲ੍ਹ ਕੇ ਐਬੀ ਬਣ ਗਿਆ। ਬੱਸ ਪੜ੍ਹਿਆ ਘੱਟ ਤੇ ਗਲ੍ਹਿਆ ਜ਼ਿਆਦਾ, ਪਿੰਡ ਵਿਚ ਤਾਂ ਉਸ ਦੀ ਹਿੰਮਤ ਨਾ ਹੋਈ ਕਿ ਕੋਈ ਹਰਕਤ ਕਰ ਸਕਦਾ ਪਰ ਬਾਹਰ ਉਸ ਨੇ ਚੰਦ ਚੜ੍ਹਾ ਦਿੱਤਾ। ਕੀ ਹੋਇਆ ਕਿ ਪਿੰਡੋਂ ਬਾਹਰ ਵਾਰ ਠੰਡੀ ਕੁੱਟ ਗਡੀਰੀਆਂ ਵਾਲੇ ਕੁਝ ਕੁ ਦਿਨਾਂ ਲਈ ਰੁਕੇ ਸਨ, ਉਨ੍ਹਾਂ ਦੀ ਨੌਜਵਾਨ ਕੁੜੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਲੈ ਕੇ ਫਰਾਰ ਹੋ ਗਿਆ। ਗਡੀਰੀ ਵਾਲਿਆਂ ਨੇ ਰਲ੍ਹ ਕੇ ਖੋਜ ਕੀਤੀ ਕਿ ਇਹ ਹਰਕਤ ਸ਼ਿੰਗਾਰਾ ਸਿੰਘ ਦੇ ਪੋਤਰੇ ਨੇ ਕੀਤੀ ਹੈ ਤੇ ਸਾਰੇ ਹੀ ਗਡੀਰੀ ਵਾਲੇ ਆਪਣਾ ਕਬੀਲਾ ਲੈ ਕੇ ਸਵੇਰੇ-ਸਵੇਰੇ ਸ਼ਿੰਗਾਰਾ ਸਿੰਘ ਦੇ ਘਰੇ ਆ ਗਏ ਤੇ ਲੱਗ ਪਏ ਉੱਚੀ-ਉੱਚੀ ਆਵਾਜ਼ਾਂ ਮਾਰਨ। ਸ਼ਿੰਗਾਰਾ ਸਿੰਘ ਨੇ ਸੋਚਿਆ ਕਿ ਹਰ ਰੋਜ਼ ਦੀ ਤਰ੍ਹਾਂ ਜਿਵੇਂ ਆਮ ਲੋਕ ਉਸ ਕੋਲ ਆਪਣੇ ਕੰਮ ਲਈ ਆਉਂਦੇ ਹਨ ਤੇ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਵੀ ਕਈ ਕੰਮ ਪੈ ਗਿਆ ਹੋਵੇ। ਸ਼ਿੰਗਾਰਾ ਸਿੰਘ ਆਪਣੀ ਦਾਹੜੀ ਮੁੱਛਾਂ ਨੂੰ ਸਵਾਰਦਾ ਹੋਇਆ ਹਰ ਰੋਜ਼ ਦੀ ਤਰ੍ਹਾਂ ਬਾਹਰ ਨਿਕਲਿਆਂ ਤੇ ਆਉਂਦਿਆਂ ਹੀ ਕਹਿਣ ਲੱਗਾ 'ਆਓ ਭਾਈ ਬੈਠੋ ਚਾਹ ਪਾਣੀ ਪੀਂਦੇ ਹਾਂ ਫਿਰ ਤੁਹਾਡੀ ਕੋਈ ਗੱਲ੍ਹ ਸੁਣਦੇ ਹਾਂ।' ਕਬੀਲੇ ਦਾ ਇਕ ਸਰਦਾਰ ਕਹਿਣ ਲੱਗਾ 'ਓਏ ਸਰਦਾਰਾ ਆਪ ਹਮਾਰੇ ਸੇ ਪੁਛੋਗੇ ਕਿ ਕਿਆ ਹੂਆ ਹੈ, ਯੇ ਤੋ ਅੱਬ ਹਮ ਆਪ ਸੇ ਪੁਛੇਂਗੇ ਕਿ ਹਮਾਰੀ ਲੜਕੀ ਕਹਾਂ ਹੈ।' 'ਤੁਹਾਡੀ ਲੜਕੀ ਉਹ ਤਾਂ ਤੁਹਾਡੇ ਘਰੇ ਹੋਵੇਗੀ ਸਾਨੂੰ ਕੀ ਪਤਾ' ਸ਼ਿੰਗਾਰਾ ਸਿੰਘ ਨੇ ਅੱਗੋਂ ਜਵਾਬ ਦਿੱਤਾ। 'ਸਰਦਾਰ ਜੀ ਵੋਹ ਹਮਾਰੀ ਲੜਕੀ ਆਪਕਾ ਛੋਕਰਾ ਭਗਾ ਕੇ ਲੇ ਗਿਆ ਹੈ। ਅੱਬ ਹਮ ਉਸ ਕੀ ਸ਼ਾਦੀ ਉਸੀ ਛੋਕਰੇ ਸੇ ਕਰੇਂਗੇ। ਹਮਾਰੀ ਬੀ ਕੋਈ ਇੱਜ਼ਤ ਹੈ ਯੇ ਨਹੀਂ ਕਿ ਬੜੇ ਲੋਗੋਂ ਕੀ ਇੱਜ਼ਤ ਹੋਤੀ ਹੈ ਔਰ ਗ਼ਰੀਬੋਂ ਕੀ ਨਹੀਂ। ਹਮ ਤੋ ਇੱਜ਼ਤ ਕੀ ਰੋਟੀ ਖਾਤੇ ਹੈਂ ਸੜਕੋਂ ਪੇ ਇੱਜ਼ਤ ਕੋ ਬੇਚਤੇ ਨਹੀਂ, ਜਿਤਨੀ ਇੱਜ਼ਤ ਆਪ ਕੋ ਪਿਆਰੀ ਹੈ ਉਤਨੀ ਹਮੇ ਬੀ ਪਿਆਰੀ ਹੈ। ਬੇਸ਼ੱਕ ਹਮਾਰਾ ਘਰ-ਘਾਟ ਨਹੀਂ ਹੋਤਾ ਹੱਮ ਸੜਕੋਂ ਪਰ ਘੂਮਤੇ ਰਹਿਤੇ ਹੈਂ ਪਰ ਕਬੀ ਇੱਜ਼ਤ ਕੋ ਆਂਚ ਨਹੀਂ ਆਨੇ ਦੇਤੇ।' ਬੱਸ ਸ਼ਿਗਾਰਾ ਸਿੰਘ ਚੁੱਪ-ਚਾਪ ਉਨ੍ਹਾਂ ਦੇ ਮੂੰਹ ਵੱਲ ਵੇਖਦਾ ਰਿਹਾ ਤੇ ਇੱਜ਼ਤ ਦਾ ਮਾਰਾ ਘਰ ਦੇ ਅੰਦਰ ਵੜ ਗਿਆ ਕਿ ਇਨ੍ਹਾਂ ਨੂੰ ਹੁਣ ਕੀ ਜਵਾਬ ਦੇਵਾਂ ਕਿ ਇੱਜ਼ਤ ਸਭ ਦੀ ਸਾਂਝੀ ਹੁੰਦੀ ਹੈ।


-ਪਿੰਡ ਤੇ ਡਾਂਕ ਮਮਦੋਟ (ਫ਼ਿਰੋਜਪੁਰ)
ਮੋਬਾਈਲ : 75891-55501.


ਖ਼ਬਰ ਸ਼ੇਅਰ ਕਰੋ

ਸਵੈ-ਮਾਣ ਵਧਾਉਣਾ

ਅੰਗਰੇਜ਼ੀ ਦੇ ਮਹਾਨ ਨਾਟਕਕਾਰ ਅਤੇ ਕਵੀ ਸ਼ੈਕਸਪੀਅਰ ਨੇ ਕਿਹਾ ਹੈ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ। ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਂਅ ਹੈ। ਅਜਿਹਾ ਸੰਘਰਸ਼ ਜੋ ਹਰ ਵਿਅਕਤੀ ਜੀਵਨ ਦੇ ਆਰੰਭ ਤੋਂ ਅੰਤ ਤੱਕ ਕਰਦਾ ਰਹਿੰਦਾ ਹੈ। ਇਹ ਵੀ ਸੱਚ ਹੈ ਕਿ ਸੰਘਰਸ਼ ਹੀ ਇਕ ਆਮ ਮਨੁੱਖ ਨੂੰ ਮਹਾਨ ਬਣਾਉਂਦਾ ਹੈ। ਜਿਹੜੇ ਵਿਅਕਤੀ ਸਵੈ-ਮਾਣ ਨਾਲ ਜੀਵਨ ਜਿਉਂਦੇ ਹੋਏ ਸੰਘਰਸ਼ ਤੋਂ ਬਿਨਾਂ ਘਬਰਾਏ ਅਗਾਂਹ ਵਧਦੇ ਰਹਿੰਦੇ ਹਨ, ਉਹ ਹੀ ਵਿਅਕਤੀ ਇਤਿਹਾਸ ਵਿਚ ਆਪਣਾ ਨਾਂਅ ਦਰਜ ਕਰਾਉਂਦੇ ਹਨ।
ਸਵੈ-ਮਾਣ ਸ਼ਬਦ ਇਕ ਵਿਆਪਕ ਧਾਰਨਾ ਹੈ ਜਿਸ ਦਾ ਅਰਥ ਹੈ ਆਪਣੀ ਕੀਮਤ ਜਾਣਨਾ ਭਾਵ ਅਸੀਂ ਜਿਵੇਂ ਵੀ ਹਾਂ, ਉਸ ਉੱਤੇ ਮਾਣ ਮਹਿਸੂਸ ਕਰਨਾ। ਅਸਲ ਵਿਚ ਤਾਂ ਸਵੈ-ਮਾਣ ਵਿਅਕਤੀ ਦਾ ਆਪਣੀਆਂ ਨਜ਼ਰਾਂ ਵਿਚ ਖੁਦ ਦਾ ਮੁਲਾਂਕਣ ਹੈ ਅਤੇ ਆਪਣੀਆਂ ਵਿਸ਼ੇਸ਼ਤਾਵਾਂ ਦੀ ਸਮਝ ਅਤੇ ਇਸ 'ਤੇ ਮਾਣ ਮਹਿਸੂਸ ਕਰਨਾ ਹੈ।
ਆਓ! ਹੁਣ ਅਸੀਂ ਜਾਣਦੇ ਹਾਂ ਕਿ ਕਿਵੇਂ ਵਿਕਲਾਂਗ ਵਿਅਕਤੀਆਂ ਦੇ ਸਵੈ-ਮਾਣ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਉਹ ਸਫਲ ਜੀਵਨ ਬਿਤਾ ਕੇ ਲੋਕਾਂ ਲਈ ਪ੍ਰੇਰਣਾ ਸਰੋਤ ਬਣਨ।
* ਸਭ ਤੋਂ ਪਹਿਲਾਂ ਇਸ ਸੱਚ ਨੂੰ ਅਪਨਾਉਣ ਦੀ ਜ਼ਰੂਰਤ ਹੈ ਕਿ ਵਿਕਲਾਂਗ ਵਿਅਕਤੀ ਵਿਚ ਕਿਹੜੀਆਂ ਅਯੋਗਤਾਵਾਂ ਹਨ। ਜੇਕਰ ਮਾਂ-ਬਾਪ ਯਥਾਰਥਵਾਦੀ ਸੋਚ ਅਪਣਾ ਲੈਣ ਤਾਂ ਉਹ ਇਕ ਵਿਕਲਾਂਗ ਬੱਚੇ ਨੂੰ ਉਸ ਦੀ ਕਮੀ ਦੇ ਨਾਲ ਸਵੀਕਾਰ ਕਰਣਗੇ ਅਤੇ ਉਸ ਬੱਚੇ ਦੀਆਂ ਯੋਗਤਾਵਾਂ ਨੂੰ ਦੇਖ ਕੇ ਉਸ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਨ ਜਿਸ ਨਾਲ ਉਸ ਬੱਚੇ ਵਿਚ ਸਵੈ-ਮਾਣ ਵਧੇਗਾ।
* ਕਦੇ ਵੀ ਵਿਕਲਾਂਗ ਵਿਅਕਤੀ ਦੀ ਤੁਲਨਾ ਸਿਹਤਮੰਦ ਵਿਅਕਤੀ ਨਾਲ ਨਾ ਕਰੋ। ਉਸ ਵਿਚ ਕੋਈ ਅਜਿਹਾ ਗੁਣ ਜ਼ਰੂਰ ਹੋਵੇਗਾ ਜੋ ਉਨ੍ਹਾਂ ਨੂੰ ਬਾਕੀਆਂ ਤੋਂ ਵਿਸ਼ੇਸ਼ ਬਣਾਏਗਾ। ਇਸ ਲਈ ਉਸ ਵਿਸ਼ੇਸ਼ਤਾ ਦੀ ਭਾਲ ਕਰੋ ਅਤੇ ਉਨ੍ਹਾਂ ਨੂੰ ਮੌਕੇ ਅਤੇ ਵਾਤਾਵਰਨ ਦਿਓ।
* ਜ਼ਰੂਰਤ ਹੈ ਸਿਰਫ ਉਸ ਵਿਚਲੇ ਵਿਸ਼ੇਸ਼ ਗੁਣ ਲੱਭਣ ਦੀ ਅਤੇ ਉਸ ਨੂੰ ਇਸ ਦਾ ਅਹਿਸਾਸ ਕਰਵਾਉਣ ਦੀ। ਉਸ ਤੋਂ ਬਾਅਦ ਇਕ ਉਦੇਸ਼ ਨਿਸਚਿਤ ਕਰੋ ਅਤੇ ਪੁਰਜ਼ੋਰ ਕੋਸਿਸ ਕਰੋ ਕਿ ਉਹ ਵਿਅਕਤੀ ਉਸ ਉਦੇਸ਼ ਨੂੰ ਪੂਰਾ ਕਰ ਸਕੇ। ਪਹਿਲਾਂ ਛੋਟੇ ਤੇ ਸੁਖਾਲੇ ਉਦੇਸ਼ ਨਿਸਚਿਤ ਕੀਤੇ ਜਾਣ ਤਾਂ ਜੋ ਛੋਟੀ ਸਫਲਤਾ ਨਾਲ ਆਤਮ-ਵਿਸ਼ਵਾਸ ਦਾ ਸੰਚਾਰ ਹੋ ਸਕੇ।
* ਸਭ ਤੋਂ ਜ਼ਰੂਰੀ ਹੈ ਵਿਕਲਾਂਗ ਵਿਅਕਤੀ ਦੀ ਦਿਲਚਸਪੀ ਅਤੇ ਉਸ ਦੀ ਸਰੀਰਕ, ਮਾਨਸਿਕ ਅਤੇ ਬੌਧਿਕ ਯੋਗਤਾ ਨੂੰ ਦੇਖਦੇ ਹੋਏ ਉਸ ਵਿਚ ਕੁਸ਼ਲਤਾਵਾਂ ਦਾ ਵਿਕਾਸ ਕੀਤਾ ਜਾਵੇ। ਉਸ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਕੇ ਅਤੇ ਉਸ ਦਾ ਸਵੈ-ਮਾਣ ਵਧਾਇਆ ਜਾ ਸਕਦਾ ਹੈ।
* ਇਕ ਵਿਅਕਤੀ ਦਾ ਸਵੈ-ਮਾਣ ਵਧਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦਾ ਸਮਾਜ ਦੀ ਬਿਹਤਰੀ ਅਤੇ ਭਲਾਈ ਵਿਚ ਯੋਗਦਾਨ ਹੈ। ਉਸ ਦੇ ਇਸ ਯੋਗਦਾਨ ਦੀ ਪ੍ਰਸੰਸਾ ਜਾਂ ਸ਼ਲਾਘਾ ਕੀਤੀ ਜਾਵੇ ਤਾਂ ਉਸ ਦੇ ਸਵੈ-ਮਾਣ ਵਿਚ ਵਾਧਾ ਹੁੰਦਾ ਹੈ। ਉਸ ਨੂੰ ਮੌਕਾ ਦਿਓ ਕਿ ਉਹ ਦੂਜਿਆਂ ਦੀ ਜ਼ਿੰਦਗੀ ਸੰਵਾਰਨ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ।
* ਉਸ ਦੇ ਸਵੈ-ਮਾਣ ਨੂੰ ਵਧਾਉਣ ਲਈ ਉਸ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਲਾਜ਼ਮੀ ਹੈ। ਇਸ ਤਰ੍ਹਾਂ ਉਸ ਦਾ ਆਤਮ-ਬਲ ਹੋਰ ਵਧੇਗਾ। ਉਹ ਖੁਦ ਨੂੰ ਕਿਸੇ 'ਤੇ ਬੋਝ ਨਹੀਂ ਸਮਝੇਗਾ।
* ਬਚਪਨ ਤੋਂ ਹੀ ਪਿਆਰ ਭਰਿਆ ਵਾਤਾਵਰਨ ਦੇਣ ਨਾਲ ਉਸ ਵਿਚ ਆਪਣੀ ਯੋਗਤਾ ਅਤੇ ਕੁਸ਼ਲਤਾ ਦੀ ਪਛਾਣ ਕਰਨ ਦੀ ਸੂਝ-ਬੂਝ ਅਤੇ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ ਜੋ ਉਸ ਦੇ ਸਵੈ-ਮਾਣ ਨੂੰ ਵਧਾਉਂਦਾ ਹੈ।
* ਇਕ ਵਿਕਲਾਂਗ ਵਿਅਕਤੀ ਦੇ ਜੀਵਨ ਵਿਚ ਹਰ ਰੋਜ਼ ਆਮ ਇਨਸਾਨ ਨਾਲੋਂ ਕਿਤੇ ਵੱਧ ਸਮੱਸਿਆਵਾਂ ਆਉਂਦੀਆਂ ਹਨ। ਸੋ, ਸਾਡਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਵਿਕਲਾਂਗ ਵਿਅਕਤੀਆਂ ਦੇ ਸਵੈ-ਮਾਣ ਨੂੰ ਵਧਾਉਣ ਵਿਚ ਆਪਣਾ ਯੋਗਦਾਨ ਪਾਈਏ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਏਨਾ ਵਧਾ ਦੇਈਏ ਕਿ ਉਹ ਇਸ ਸਮਾਜ ਵਿਚ ਸਿਰ ਉੱਚਾ ਚੁੱਕ ਕੇ ਮਾਣ ਨਾਲ ਜ਼ਿੰਦਗੀ ਬਿਤਾਉਣ ਅਤੇ ਆਪਣੇ ਦ੍ਰਿੜ ਇਰਾਦਿਆਂ ਸਦਕਾ ਲੋਕਾਂ ਦੀ ਉਨ੍ਹਾਂ ਪ੍ਰਤੀ ਸੋਚ ਨੂੰ ਬਦਲ ਦੇਣ।


-ਮੋਬਾਈਲ : 9914459033

ਅਭੁੱਲ ਯਾਦ

ਗੱਲ ਮੇਰੇ ਵਿਆਹ ਦੀ ਹੈ। ਮਾਹੌਲ ਬਹੁਤਾ ਸੁਖਾਵਾਂ ਨਹੀਂ ਸੀ। ਪਿਤਾ ਜੀ ਵਿਦੇਸ਼ ਤੋਂ ਨਹੀਂ ਸਨ ਆ ਸਕੇ। ਖ਼ੈਰ, ਵਿਆਹ ਤਿੰਨ ਜਨਵਰੀ ਦਾ ਸੀ। ਠੰਢ ਦਾ ਕਹਿਰ ਸੀ ਤੇ ਉਤੋਂ ਮੀਂਹ ਪੈ ਰਿਹਾ ਸੀ। ਘਰ ਵਿਚ ਮੰਮੀ ਹੀ ਸਨ। ਸਾਰਾ ਕੰਮ ਰਿਸ਼ਤੇਦਾਰਾਂ ਤੇ ਪਿੰਡ ਵਾਲਿਆਂ ਨੇ ਰਲ-ਮਿਲ ਕੇ ਸੰਭਾਲਿਆ ਹੋਇਆ ਸੀ।
ਸਾਡੇ ਘਰਾਂ ਵਿਚ ਵਿਆਹ ਦੌਰਾਨ ਜ਼ਿਆਦਾ ਰਸਮ-ਰਿਵਾਜ ਨਹੀਂ ਹੁੰਦੇ ਪਰ ਮੈਨੂੰ ਜੈ ਮਾਲਾ ਦਾ ਬਹੁਤ ਸ਼ੌਕ ਸੀ। ਮੇਰੇ ਵੱਡੇ ਮਾਸੀ ਜੀ ਨੂੰ ਇਸ ਗੱਲ ਦਾ ਪਤਾ ਸੀ ਤੇ ਉਹ ਮੇਰਾ ਇਹ ਸ਼ੌਕ ਪੂਰਾ ਕਰਨਾ ਚਾਹੁੰਦੇ ਸਨ। ਮਾਸੀ ਜੀ ਨੇ ਜੈ ਮਾਲਾ ਲਈ ਹਾਰ ਵੀ ਮੰਗਵਾ ਲਏ ਸਨ। ਲਾਵਾਂ ਤੋਂ ਬਾਅਦ ਮਾਸੀ ਜੀ ਨੇ ਮਾਮਾ ਜੀ ਨੂੰ ਜੈ ਮਾਲਾ ਦੀ ਰਸਮ ਕਰਨ ਬਾਰੇ ਕਿਹਾ। ਮਾਮਾ ਜੀ ਨੇ ਕਿਹਾ, 'ਕੋਈ ਨ੍ਹੀਂ ਦੇਖਦੇ ਹਾਂ'। ਦਿਨ ਛੋਟੇ ਸਨ, ਮੀਂਹ ਪੈ ਰਿਹਾ ਸੀ ਤੇ ਬਰਾਤ ਨੇ ਕਾਫ਼ੀ ਦੂਰ ਜਾਣਾ ਸੀ। ਮਾਮਾ ਜੀ ਚਾਹੁੰਦੇ ਸਨ ਕਿ ਸਮੇਂ ਸਿਰ ਬਰਾਤ ਵਿਦਾ ਹੋ ਜਾਵੇ। ਬਰਾਤ ਨੂੰ ਵਿਦਾ ਕਰਨ ਵੇਲੇ ਮੈਨੂੰ ਡੋਲੀ ਵਾਲੀ ਕਾਰ 'ਚ ਬਿਠਾਉਂਦਿਆਂ ਉਨ੍ਹਾਂ ਨੇ ਜੈ ਮਾਲਾ ਵਾਲੇ ਹਾਰ ਮੇਰੇ ਹੱਥ ਵਿਚ ਫੜਾ ਦਿੱਤੇ ਤੇ ਕਹਿਣ ਲੱਗੇ ਕਿ ਇਥੇ ਸਮਾਂ ਨਹੀਂ ਸੀ, ਆਪਣੇ ਘਰ ਜਾ ਕੇ ਪਾ ਲਿਓ। ਉਸ ਸਮੇਂ ਸਾਡਾ ਹਾਸਾ ਨਿਕਲ ਗਿਆ।
ਹੁਣ ਮੇਰੇ ਵਿਆਹ ਨੂੰ 10 ਸਾਲ ਹੋ ਗਏ ਹਨ ਪਰ ਜਦੋਂ ਕਿਸੇ ਵੀ ਵਿਆਹ ਵਿਚ ਜੈ ਮਾਲਾ ਦੀ ਰਸਮ ਹੁੰਦੀ ਹੈ ਤਾਂ ਮੇਰੀਆਂ ਅੱਖਾਂ ਅੱਗੇ 10 ਸਾਲ ਪਹਿਲਾਂ ਵਾਲਾ ਉਹ ਦ੍ਰਿਸ਼ ਤਾਜ਼ਾ ਹੋ ਜਾਂਦਾ ਹੈ।


-ਸ਼ੇਰਪੁਰ, ਲੁਧਿਆਣਾ।
ਮੋਬਾਈਲ : 94646-33059.

ਅਮਰੀਕਾ ਤੋਂ ਦੂਰ

ਕਿਸੇ ਸਮੇਂ ਮੇਰੇ ਸਹਿਕਰਮੀ ਰਹਿ ਚੁੱਕੇ ਗੁਰਦੀਪ ਸਿੰਘ ਨੂੰ ਆਪਣੇ ਸਹੁਰਾ ਸਾਹਿਬ ਨੂੰ ਗੰਭੀਰ ਹਾਲਤ ਵਿਚ ਦੂਜੀ ਵਾਰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਲੈ ਕੇ ਜਾਣਾ ਪੈ ਗਿਆ।
ਮੈਨੂੰ ਵੀ ਸਾਰੀ ਸਥਿਤੀ ਦੀ ਜਾਣਕਾਰੀ ਟੈਲੀਫੋਨ ਰਾਹੀਂ ਮਿਲਦੀ ਰਹੀ।
...ਪਰ ਵਿਸਥਾਰ ਨਾਲ ਤਾਂ ਗੱਲਬਾਤ ਮਿਲਣ 'ਤੇ ਹੀ ਹੋ ਸਕੀ।
ਸੰਕਟ ਬਣਨ 'ਤੇ ਆਪਣੀ ਕਾਰ ਰਾਹੀਂ ਸੌ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ, ਪਹਿਲਾਂ ਮੰਡੀ ਡੱਬਵਾਲੀ ਅਤੇ ਫਿਰ ਉਥੋਂ ਐਂਬੂਲੈਂਸ ਰਾਹੀਂ ਇਕ ਡਾਕਟਰ ਦੇ ਸਹਿਯੋਗ ਨਾਲ ਆਪਣੇ ਸਹੁਰੇ ਨੂੰ ਉਹ ਚੰਡੀਗੜ੍ਹ ਲੈ ਕੇ ਗਏ। ਜੇਕਰ ਹਿੰਮਤ ਕਰ ਕੇ ਅਜਿਹੀ ਤੇਜ਼ੀ ਨਾ ਵਿਖਾਈ ਜਾਂਦੀ ਤਾਂ ਕੁਝ ਵੀ ਹੋ ਸਕਦਾ ਸੀ।
ਜਦ ਉਸ ਨੇ ਆਪਣੇ ਸਰੀਰਕ ਤੇ ਮਾਨਸਿਕ ਤੌਰ 'ਤੇ ਅਤਿਅੰਤ ਥੱਕ-ਟੁੱਟ ਜਾਣ ਦਾ ਜ਼ਿਕਰ ਕੀਤਾ ਤਾਂ ਮੈਨੂੰ ਅਚਾਨਕ ਯਾਦ ਆ ਗਿਆ ਕਿ ਗੁਰਦੀਪ ਸਿੰਘ ਦੇ ਭਰੇ ਪੂਰੇ ਪਰਿਵਾਰ ਵਾਲੇ ਦੋ ਸਾਲੇ ਵੀ ਤਾਂ ਹਨ।
'ਵੱਡਾ ਤਾਂ ਪਿਛਲੇ ਲੰਮੇ ਅਰਸੇ ਤੋਂ ਅਮਰੀਕਾ 'ਚ ਐ।'
'ਤੇ ਤੁਹਾਡਾ ਛੋਟਾ ਸਾਲਾ...? ਉਹ ਕਿਉਂ ਨਹੀਂ ਜਾ ਸਕਿਆ ਨਾਲ?' ਮੈਂ ਇਕੱਠੇ ਹੀ ਦੋ ਸਵਾਲ ਕਰ ਦਿੱਤੇ।
ਗੁਰਦੀਪ ਸਿੰਘ ਨੇ ਕਿਹਾ, 'ਸਾਂਝੀ ਕੰਧ ਐ, ਉਸ ਦੀ ਬਜ਼ੁਰਗਾਂ ਨਾਲ।'
'ਫੇਰ?'
'ਪਰ ਰਹਿੰਦਾ ਉਹ ਅਮਰੀਕਾ ਤੋਂ ਵੀ ਦੂਰ ਐ।'
ਮੈਂ ਕੁਝ ਪਲਾਂ ਲਈ ਚੁੱਪ ਕਰ ਗਿਆ।
'ਸਮਝ ਗਏ ਨਾ' ਜਦ ਮੇਰੇ ਮਿੱਤਰ ਨੇ ਇਹ ਸਿੱਧਾ ਜਿਹਾ ਸਪੱਸ਼ਟੀਕਰਨ ਦੇ ਦਿੱਤਾ ਤਾਂ ਮੇਰਾ ਜਵਾਬ ਸੀ, 'ਭਲਾ, ਇਹਦੇ ਵਿਚ ਸਮਝਣ ਵਾਲੀ ਕਿਹੜੀ ਗੱਲ ਰਹਿ ਗਈ ਐ?'


-ਗੁਰੂ ਨਾਨਕ ਨਗਰ, ਗਿੱਦੜਬਾਹਾ-152101.
ਮੋਬਾਈਲ : 94640-76257.

ਲਾਕਡਾਊਨ

ਮਹਾਂਮਾਰੀ ਫੈਲਣ ਦੇ ਪ੍ਰਕੋਪ ਤੋਂ ਡਰਦਿਆਂ ਮੈਂ ਵੀ ਹੋਰਨਾਂ ਵਾਂਗ ਲਾਕਡਾਊਨ ਦੀ ਮਰਿਆਦਾ ਦਾ ਪਾਲਣ ਕਰਨ ਲੱਗਾ। ਲਾਕਡਾਊਨ ਦੇ ਪਹਿਲੇ ਦੋ ਦਿਨ ਸਾਕ-ਸੰਬੰਧੀਆਂ, ਯਾਰਾਂ-ਦੋਸਤਾਂ ਨਾਲ ਫੋਨ 'ਤੇ ਕੋਰੋਨਾ ਵਾਇਰਸ ਦੀ ਚਰਚਾ ਕਰਦਿਆਂ ਗੁਜ਼ਾਰੇ। ਜ਼ਿੰਦਗੀ ਟੀ.ਵੀ. ਤੇ ਵਟਸਐਪ ਦੇ ਆਲੇ-ਦੁਆਲੇ ਘੁੰਮਣ ਲੱਗੀ। ਲਾਕਡਾਊਨ ਨੇ ਘਰ ਦੇ ਮੇਨ ਗੇਟ ਨੂੰ ਜਿਵੇਂ ਪੱਕੇ ਤੌਰ 'ਤੇ ਲਾਕ ਕਰ ਦਿੱਤਾ ਸੀ। ਕਈ ਵਾਰ ਗਲੀ 'ਚ ਘੁੰਮਦੇ ਆਦਮੀਆਂ ਦੀ ਰੀਸ ਕਰਨ ਨੂੰ ਵੀ ਜੀਅ ਕਰਦਾ, ਪਰ....।
ਤੀਸਰੇ ਦਿਨ ਮਕਾਨ ਦੀ ਉਸਾਰੀ ਅਧੀਨ ਦੂਜੀ ਮੰਜ਼ਿਲ ਦੀ ਸਫ਼ਾਈ ਕਰਨ ਦਾ ਮਨ ਬਣਿਆ। ਦੂਜੀ ਮੰਜ਼ਿਲ ਦੀ ਛੱਤ ਅਤੇ ਫਰਸ਼ ਪੈ ਜਾਣ 'ਤੇ ਕੁਝ ਸਾਮਾਨ ਅਲਮਾਰੀਆਂ ਆਦਿ ਵਿਚ ਵੀ ਰੱਖ ਦਿੱਤਾ ਗਿਆ ਸੀ ਪ੍ਰੰਤੂ ਦਰਵਾਜ਼ੇ ਤੇ ਖਿੜਕੀਆਂ ਲੱਗਣੇ ਅਜੇ ਬਾਕੀ ਸਨ। ਸਫ਼ਾਈ ਕਰਦਿਆਂ ਅਚਾਨਕ ਮੇਰੀ ਨਜ਼ਰ ਇਕ ਸ਼ਾਂਤ ਤੇ ਅਡੋਲ ਕਬੂਤਰੀ 'ਤੇ ਪਈ ਜਿਸ ਨੇ ਲੋਹੇ ਦੀ ਅਲਮਾਰੀ ਦੇ ਉੱਪਰ ਕੁਝ ਤੀਲੇ ਰੱਖ ਕੇ ਇਕ ਛੋਟਾ ਜਿਹਾ ਆਲ੍ਹਣਾ ਬਣਾਇਆ ਹੋਇਆ ਸੀ ਤੇ ਉਹ ਜਿਵੇਂ ਦੁਨੀਆ ਤੋਂ ਬੇਖ਼ਬਰ ਬਿਲਕੁਲ ਬੇਪ੍ਰਵਾਹ ਆਪਣੇ ਅੰਡਿਆਂ 'ਤੇ ਬੈਠੀ ਹੋਈ ਸੀ। ਦੇਖ ਕੇ ਮਨ ਨੂੰ ਸਕੂਨ ਜਿਹਾ ਮਿਲਿਆ। ਸਫ਼ਾਈ ਦਾ ਕੰਮ ਪੂਰਾ ਹੋ ਗਿਆ ਸੀ ਪਰ ਰੋਜ਼ਾਨਾ ਦੂਜੀ ਮੰਜ਼ਿਲ 'ਤੇ ਆ ਕੇ ਉਸ ਕਬੂਤਰੀ ਨੂੰ ਦੇਖਣ ਦਾ ਰੁਝਾਨ ਜਿਹਾ ਬਣ ਗਿਆ। ਜਿੰਨੀ ਵਾਰ ਵੀ ਦੇਖਦਾ, ਮੈਨੂੰ ਕਦੇ ਵੀ ਉਹ ਆਪਣਾ ਆਲ੍ਹਣਾ ਛੱਡ ਕੇ ਗਈ ਨਾ ਜਾਪਦੀ। ਕਦੇ ਸੋਚਦਾਂ ਕਿ ਕਬੂਤਰੀ ਦਾ ਮਨ ਵੀ ਕਰਦਾ ਹੋਊ ਕਿ ਹੁਣ ਤਾਂ ਇਨਸਾਨਾਂ ਵਲੋਂ ਪੈਦਾ ਕੀਤੀ ਵਾਤਾਵਰਨ ਦੂਸ਼ਿਤਾ ਦੀ ਪਰਕੋਪ ਘਟਿਆ ਹੈ, ਹਵਾ ਸਾਫ਼ ਤੇ ਸ਼ੁੱਧ ਹੋਣ 'ਤੇ ਉਹ ਵੀ ਖੁੱਲ੍ਹੇ ਵਾਤਾਵਰਨ 'ਚ ਉਡਾਰੀ ਮਾਰ ਆਵੇ ਪਰ ਮੈਂ ਕਬੂਤਰੀ ਨੂੰ ਕਦੇ ਅਜਿਹਾ ਕਰਦੇ ਨਹੀਂ ਦੇਖਿਆ।
ਕਬੂਤਰੀ ਦੀ ਇਸ ਹਾਜ਼ਰੀ ਨੇ ਮੇਰੇ ਚੰਚਲ ਮਨ ਨੂੰ ਟੁੰਬਿਆ। ਇਹ ਇਨਸਾਨੀ ਫਿਤਰਤ ਆਪਣੇ ਉੱਡੂੰ-ਉੱਡੂੰ ਕਰਦੇ ਮਨ ਨੂੰ ਨਹੀਂ ਸਮਝਾ ਰਹੀ ਕਿ ਬਾਹਰ ਆਪਣੀ ਤੇ ਆਪਣਿਆਂ ਦੀ ਜਾਨ ਨੂੰ ਖ਼ਤਰਾ ਹੈ। ਕੁਝ ਦਿਨ ਲਾਕਡਾਊਨ ਦੀ ਲੋੜ ਨੂੰ ਸਮਝੀਏ। ਆਪਣੀਆਂ ਲੋੜਾਂ ਤੇ ਖਾਹਿਸ਼ਾਂ ਵਿਚਲੇ ਫਰਕ ਨੂੰ ਪਹਿਚਾਨੀਏ ਤੇ ਆਪਣਾ ਵਕਤ ਘਰ ਰਹਿ ਕੇ ਆਪਣੇ ਪਰਿਵਾਰ 'ਚ ਗੁਜ਼ਾਰੀਏ। ਔਖਾ ਵੇਲਾ ਗੁਜ਼ਰ ਜਾਵੇਗਾ। ਫਿਰ ਇਹ ਲਾਕ ਵੀ ਖੁੱਲ੍ਹ ਜਾਣਗੇ। ਪਰਮਾਤਮਾ ਕਰੇ ਕਿ ਅਜਿਹਾ ਛੇਤੀ ਹੋ ਜਾਵੇ। ਆਮੀਨ...।


-ਸਰਕਾਰੀ ਕੰਨਿਆ ਹਾਈ ਸਕੂਲ, ਅਲਗੋਂ ਕੋਠੀ
ਤਰਨ ਤਾਰਨ। ਮੋਬਾਈਲ : 98159-42652.

ਕਾਵਿ-ਵਿਅੰਗ

ਅਜੀਬ ਇਨਸਾਨ

* ਨਵਰਾਹੀ ਘੁਗਿਆਣਵੀ *

ਸ਼ੈਤਾਨ ਆਖੀਏ ਜਾਂ ਹੈਵਾਨ ਕਹੀਏ,
ਕਿਉਂ ਕਰ ਅੱਜ ਇਨਸਾਨ ਅਜੀਬ ਹੋਇਆ।
ਰਹੀ ਸੋਚ ਨਾ, ਸੂਝ ਅਲੋਪ ਹੋਈ,
ਸਭ ਕੁਝ ਹੁੰਦਿਆਂ ਬੜਾ ਗਰੀਬ ਹੋਇਆ।
ਆਪਣੀ ਮੌਤ ਦਾ ਕਰੇ ਸਾਮਾਨ ਪੈਦਾ,
ਭਾਗਾਂਵਾਲਾ ਇਹ ਬਦਨਸੀਬ ਹੋਇਆ।
ਕੀ ਸਮਝੀਏ ਏਸ ਦੇ ਕਾਰਨਾਮੇ,
ਜਾਂ ਅੱਜ ਏਸ ਦਾ ਅੰਤ ਕਰੀਬ ਹੋਇਆ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਸ਼ੱਕੀ ਬਿਮਾਰ

* ਹਰਦੀਪ ਢਿੱਲੋਂ *

ਪਹਿਰੂ ਸਿਹਤ ਸੇਵਾਵਾਂ ਦਾ ਫਿਰੇ ਪੁੱਛਦਾ,
ਭੱਜੇ ਸ਼ੱਕੀ ਬਿਮਾਰ ਹੁਣ ਗਏ ਕਿੱਥੇ?
ਰਾਸ਼ਨ ਮੁੱਕ ਗਿਆ ਸ਼ਹਿਰ ਪਰਵੇਸ਼ ਕਰਦਾ,
ਦਮੜੇ ਘੱਲੇ ਸਰਕਾਰ ਹੁਣ ਗਏ ਕਿੱਥੇ?
ਤੋਰੇ ਜਿਨ੍ਹਾਂ ਨੇ ਕਾਮੇ ਰੋਜ਼ਗਾਰ ਖੋਹ ਕੇ,
ਦੰਭੀ ਰਿਜਕ ਦਾਤਾਰ ਹੁਣ ਗਏ ਕਿੱਥੇ?
'ਮੁਰਾਦਵਾਲਿਆ' ਕਸ਼ਟ ਭਜਾਉਣ ਵਾਲੇ,
ਬੂਬਨੇ ਬੱਤੀ ਹਜ਼ਾਰ ਹੁਣ ਗਏ ਕਿੱਥੇ?


-ਮੋਬਾਈਲ : 98764-57242.

ਕੋਰੋਨਾ ਦੀ ਮੰਜ਼ਰਕਸ਼ੀ

* ਡਾ: ਅਰਮਨਪ੍ਰੀਤ *

ਕੋਰੋਨਾ ਦੇ ਕਹਿਰ ਵਾਲੇ ਦਿਸ ਰਹੇ ਸਾਹਮਣੇ ਮੰਜ਼ਰ।
ਮਨੁੱਖਤਾ ਬੈਠ ਗਈ ਆਪਣੇ ਘਰਾਂ ਦੇ ਆਲ੍ਹਣੇ ਅੰਦਰ।
ਪਰਿੰਦੇ ਬੰਦਿਆਂ ਨੂੰ ਪੁੱਛ ਰਹੇ ਉੱਡ-ਉੱਡ ਬਨੇਰੇ ਤੋਂ,
ਸਹਿਮ ਕੇ ਬੈਠ ਗਏ ਕਾਹਤੋਂ ਘਰਾਂ ਹੀ ਆਪਣੇ ਅੰਦਰ?
ਹੈ ਕੁਦਰਤ ਰੱਬ ਦੀ ਕੋਈ ਜਾਂ ਬੰਦੇ ਦਾ ਹੀ ਕਾਰਾ ਹੈ ,
ਕੋਰੋਨਾ ਆਣ ਕੇ ਬਾਹਰੋਂ ਹਲਾ ਸਾਡੇ ਗਿਆ ਅੰਦਰ ।
ਬਣੋ ਹਿੰਮਤੀ ਕਰੋ ਚਾਰਾ ਜਿਸਮ ਨੂੰ ਸਾਫ ਵੀ ਰੱਖਣਾ,
ਮੁਹੱਬਤ ਧੜਕਦੀ ਰਹਿੰਦੀ ਸਰੀਰਕ ਫਾਸਲੇ ਅੰਦਰ।
ਮੁਕਤ ਰੋਗਾਂ ਤੋਂ ਹੋਵਣ ਲਈ ਜਿਥੇ ਕਰਦੇ ਦੁਆਵਾਂ ਸੀ,
ਹੋ ਗਏ ਬੰਦ ਲੋਕਾਂ ਲਈ ਰੱਬ ਦੇ ਘਰ ਆਸਰੇ ਮੰਦਰ।
ਘਰਾਂ ਵਿਚ ਬੈਠ ਕੇ ਵੇਲਾ ਹੈ ਜ਼ਿੰਦਗੀ ਨੂੰ ਬਚਾਉਣੇ ਦਾ,
ਸਿਆਣੇ ਦੇ ਕਹਿਣ ਵਾਲੀ ਛੁਪੀ ਗੱਲ ਆਂਵਲੇ ਅੰਦਰ।
ਪਾਣੀ ਧਾਰਾ ਤੋਂ ਟੁੱਟ ਕੇ ਫੇਰ ਵੀ ਪਾਣੀ ਰਿਹਾ ਆਖਰ,
ਇਸ ਤਰ੍ਹਾਂ ਤੋਰ ਜੀਵਨ ਦੀ ਵਕਤ ਦੇ ਮਾਮਲੇ ਅੰਦਰ ।
ਰਲ਼ ਕੇ ਜੇ ਲੜੇ ਆਪਾਂ ਤਾਂ ਜੰਗ ਇਹ ਜਿੱਤ ਜਾਵਾਂਗੇ ,
ਹੁੰਦਾ ਛੁਪਿਆ ਹੈ ਇਕ ਮੌਕਾ ਵੈਰੀ ਦੇ ਸਾਹਮਣੇ ਅੰਦਰ।
ਪੱਥਰ ਬਣੇ ਜਿਸ ਘਰ ਨੂੰ ਵਰਤਿਆ ਸੌਣ ਲਈ ਕੇਵਲ,
ਹੈ ਮਮਤਾ ਵੰਡ ਰਿਹਾ ਅਰਮਨ ਕਲ਼ਾਵੇ ਆਪਣੇ ਅੰਦਰ।


-ਸੰਪਰਕ- 98722-31840

ਮਹਿੰਗਾਈ

ਸਾਰੇ ਦੁੱਖ ਦੁਨੀਆ ਦੇ ਮੰਦੇ
ਸਭ ਤੋਂ ਬੁਰੀ ਜੁਦਾਈ।
ਮਾਰਾਂ ਹੋਰ ਬਥੇਰੀਆਂ ਸਾਨੂੰ
ਸਭ ਤੋਂ ਕਠਿਨ ਮਹਿੰਗਾਈ।
ਹਰ ਪਾਸੇ ਪੈ ਗਈ ਦੁਹਾਈ।
ਹਾਏ ਮਹਿੰਗਾਈ, ਹਾਏ ਮਹਿੰਗਾਈ।
ਮਹਿੰਗੇ ਗੰਢੇ, ਸਬਜ਼ੀ, ਦਾਲ।
ਰੋਟੀ ਖਾਈਏ ਮਿਰਚਾਂ ਨਾਲ।
ਲੋਕਾਂ ਹਾ ਹਾ ਕਾਰ ਮਚਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਆਮ ਲੋਕ ਢਿੱਡ ਭਰ ਨੀ ਸਕਦੇ।
ਬੱਚਿਆਂ ਦਾ ਦੁੱਖ ਜਰ ਨੀ ਸਕਦੇ।
ਚੇਹਰਿਆਂ ਉਤੇ ਉਦਾਸੀ ਛਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਅੰਨ ਕਈ ਥਾਈਂ ਸੜਦਾ ਜਾਵੇ।
ਭੁਖਿਆਂ ਤਾਈਂ ਕੌਣ ਪਹੁੰਚਾਵੇ।
ਸਰਕਾਰਾਂ ਨੂੰ ਦਰਦ ਨਾ ਕਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਵੱਡੇ ਵਪਾਰੀ ਲੁੱਟ ਕੇ ਖਾ ਗਏ।
ਅਰਬਾਂ ਕਾਲਾ ਧਨ ਬਣਾ ਗਏ।
ਬਾਹਰ ਜਾਂਦੇ ਜਮ੍ਹਾਂ ਕਰਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਕਹਿੰਦੇ ਭੁੱਖਾ ਕੋਈ ਨਾ ਮਰਸੀ।
ਪਰ ਦੱਸੋ ਬੰਦਾ ਕੀ ਕਰਸੀ।
ਕਿਤੇ ਨਾ ਹੁੰਦੀ ਏ ਸੁਣਵਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਦੇਵਣ ਭਾਵੇਂ ਲੱਖ ਬਿਆਨ।
ਸਭਦਾ ਕੁਰਸੀ ਵੱਲ ਧਿਆਨ।
ਮਰਦੀ ਹੈ ਤਾਂ ਮਰੇ ਲੁਕਾਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਤੋਹਫ਼ਾ ਆਜ਼ਾਦੀ ਦਾ ਭਾਰੀ।
ਅੱਜ ਗਰੀਬੀ ਬੇਰੁਜ਼ਗਾਰੀ।
ਖ਼ੁਦਕੁਸ਼ੀਆਂ ਤੱਕ ਨੌਬਤ ਆਈ।
ਹਾਏ ਮਹਿੰਗਾਈ ਹਾਏ ਮਹਿੰਗਾਈ।
ਹੁਕਮਰਾਨ ਦੇ ਘਰ ਖੁਸ਼ਹਾਲੀ।
ਲੋਕਾਂ ਲਈ ਖਜ਼ਾਨਾ ਖਾਲੀ।
ਜਾਂਦੇ ਬਿਜਲੀ ਦਰਾਂ ਵਧਾਈ,
ਹਾਏ ਮਹਿੰਗਾਈ ਹਾਏ ਮਹਿੰਗਾਈ।


-ਮਾ: ਮਹਿੰਦਰ ਸਿੰਘ ਸਿੱਧੂ
ਸਿੱਧਵਾਂ ਕਲਾਂ, ਲੁਧਿਆਣਾ।
ਮੋਬਾਈਲ : 98720-86101.

ਵਹਿਮ ਭਰਮ

ਕਾਲਾ ਮੁਰਗਾ ਹੱਥ ਵਿਚ ਫੜਿਆ ਹੋਇਆ ਤੇ ਦਰਵਾਜ਼ੇ ਵਿਚ ਆਉਂਦਿਆਂ ਹੀ ਆਵਾਜ਼ ਮਾਰੀ, 'ਬੇਬੇ, ਵਿਚਾਰੇ ਨੂੰ ਨਹਿਰ ਕੋਲੋਂ ਅਵਾਰਾ ਕੁੱਤਿਆਂ ਤੋਂ ਮਸਾਂ-ਮਸਾਂ ਬਚਾ ਕੇ ਲਿਆਇਆਂ! ਉੱਥੇ ਖੰਮਣੀਆਂ, ਕੁਝ ਦਾਣੇ, ਲੱਸੀ, ਸੰਧੂਰ ਤੇ ਲਾਲ ਕੱਪੜਾ ਵੀ ਪਿਆ ਸੀ! ਜ਼ਖ਼ਮੀ ਐ ਵਿਚਾਰਾ, ਸਾਰੇ ਰਲ ਕੇ ਇਲਾਜ ਕਰੀਏ। ' ਬੇਬੇ ਗੁੱਸੇ ਨਾਲ ਬੋਲੀ, 'ਪਤਾ ਨਹੀਂ ਤੈਨੂੰ ਕਦੋਂ ਅਕਲ ਆਊ, ਘਰ ਵਿਚ ਬਾਬੇ ਦੇ ਢਾਲੇ ਦਾ ਪਰਛਾਵਾਂ ਲੈ ਆਇਐਂ! ਹੇ ਰੱਬਾ... ਹੁਣ ਕੀ ਹੋਊ ਇਸ ਪਰਿਵਾਰ ਦਾ! ਛੱਡ ਕੇ ਆ ਜਿੱਥੋਂ ਲੈ ਕੇ ਆਇਆ ਏਂ। ' ਬੇਬੇ ਦੀ ਗੱਲ ਅਣਸੁਣੀ ਜਿਹੀ ਕਰ ਦਿੱਤੀ ਤੇ ਜ਼ਖ਼ਮ ਵਾਲੀ ਥਾਂ 'ਤੇ ਹਲਦੀ ਲਗਾਉਣ ਲੱਗਾ। ਮੁਰਗੇ ਨੇ ਕੁਝ ਰਾਹਤ ਮਹਿਸੂਸ ਕੀਤੀ ਤੇ ਅੱਖਾਂ ਰਾਹੀਂ ਬੇਬੇ ਨੂੰ ਘੂਰ ਰਿਹਾ ਸੀ ਕਿ ਪਤਾ ਨਹੀਂ ਕਦੋਂ ਸਾਡੀ ਜਾਨ ਦਾ ਛੁਟਕਾਰਾ ਹੋਊ ਤੇ ਤੁਹਾਡੇ ਵਹਿਮਾਂ ਭਰਮਾਂ ਦਾ!


-ਰਮਿੰਦਰ ਫ਼ਰੀਦਕੋਟੀ
3 ਫਰੈਂਡਜ਼ ਐਵੀਨਿਊ, ਨਿਊ ਹਰਿੰਦਰਾ ਨਗਰ, ਫ਼ਰੀਦਕੋਟ। ਮੋਬਾਈਲ : 98159-53929

ਖ਼ੂਨਦਾਨ-ੳੁੱਤਮ ਦਾਨ

'ਅੱਜ ਬੜੀ ਖ਼ੁਸ਼ ਨਜ਼ਰ ਆ ਰਹੀ ਏ' ਕਾਲਜੋਂ ਆਉਂਦੀ ਆਪਣੀ ਧੀ ਸੀਮਾ ਨੂੰ ਦੇਖ ਕੇ ਉਸ ਦੀ ਮਾਂ ਸੰਤੋਸ਼ ਨੇ ਕਿਹਾ।
'ਮਾਂ ਅੱਜ ਸਾਡੇ ਕਾਲਜ ਵਿਚ ਖ਼ੂਨਦਾਨ ਕੈਂਪ ਲੱਗਿਆ ਸੀ, ਮੈਂ ਤੇ ਮੇਰੀਆਂ ਸਹੇਲੀਆਂ ਨੇ ਖ਼ੂਨਦਾਨ ਕੀਤਾ। ਮਾਂ ਮੇਰੇ ਦਿੱਤੇ ਖ਼ੂਨ ਨਾਲ ਕਈ ਮਰੀਜ਼ ਮੌਤ ਦੇ ਮੂੰਹ 'ਚ ਜਾਣ ਤੋਂ ਬਚ ਜਾਣਗੇ। ਹੁਣ ਮੈਂ ਖ਼ੂਨਦਾਨ ਕਰਕੇ ਗ਼ਰੀਬਾਂ ਦੀ ਸਹਾਇਤਾ ਕਰਿਆ ਕਰਾਂਗੀ।'
'ਠੀਕ ਹੈ ਬੇਟੀ, ਖ਼ੂਨਦਾਨ ਕਰਨਾ ਬਹੁਤ ਚੰਗੀ ਗੱਲ ਹੈ। ਕਈ ਸਾਡੇ ਖਾਤਰ ਲੜਦੇ ਫ਼ੌਜੀ ਵੀਰਾਂ ਨੂੰ ਖ਼ੂਨ ਦੇ ਕੇ ਬਚਾਇਆ ਜਾਂਦਾ ਹੈ। ਲੈ ਹੁਣ ਤੂੰ ਆ ਕੇ ਰੋਟੀ ਖਾ ਲੈ', ਸੰਤੋਸ਼ ਨੇ ਕਿਹਾ।
ਹੁਣ ਜਿਥੇ ਵੀ ਖ਼ੂਨਦਾਨ ਹੁੰਦਾ ਸੀਮਾ ਤੇ ਉਸ ਦੀਆਂ ਸਹੇਲੀਆਂ ਅੱਗੇ ਹੁੰਦੀਆਂ।
ਇਕ ਦਿਨ ਲਾਗਲੇ ਪਿੰਡ ਖ਼ੂਨਦਾਨ ਕੈਂਪ ਲੱਗਿਆ ਸੀ। ਜਦ ਸੀਮਾ ਨੂੰ ਖ਼ੂਨਦਾਨ ਕੈਂਪ ਬਾਰੇ ਪਤਾ ਲੱਗਿਆ ਤਾਂ ਉਹ ਤੇ ਉਸ ਦੀਆਂ ਸਹੇਲੀਆਂ ਆਪਣੀਆਂ-ਆਪਣੀਆਂ ਐਕਟਿਵਾਂ ਸਕੂਟਰੀਆਂ 'ਤੇ ਚੱਲ ਪਈਆਂ। ਅਜੇ ਉਹ ਪਿੰਡ ਨੇੜੇ ਹੀ ਪੁਹੰਚੀਆਂ ਸਨ ਕਿ ਸੀਮਾ ਦੀ ਸਕੂਟਰੀ ਦਾ ਕਾਰ ਨਾਲ ਐਕਸੀਡੈਂਟ ਹੋ ਗਿਆ। ਸੀਮਾ ਸੜਕ 'ਤੇ ਡਿੱਗ ਪਈ। ਕੁੜੀਆਂ ਨੇ ਸੀਮਾ ਨੂੰ ਫਟਾਫਟ ਚੁੱਕਿਆ। ਖ਼ੂਨ ਕਾਫੀ ਵਹਿ ਚੁੱਕਾ ਸੀ। ਕੁੜੀਆਂ ਸੀਮਾ ਨੂੰ ਨੇੜੇ ਹੀ ਹਸਪਤਾਲ ਵਿਚ ਲੈ ਗਈਆਂ। ਡਾਕਟਰ ਨੇ ਸੀਮਾ ਨੂੰ ਦੇਖਿਆ ਤੇ ਉਸ ਨੇ ਕਿਹਾ, 'ਖ਼ੂਨ ਕਾਫੀ ਵਹਿ ਚੁੱਕਾ ਹੈ ਖ਼ੂਨ ਦੀ ਲੋੜ ਹੈ, ਜਲਦੀ ਇੰਤਜ਼ਾਮ ਕਰੋ।'
ਕੁੜੀਆਂ ਕਾਫੀ ਘਬਰਾਈਆਂ ਹੋਈਆਂ ਸਨ, ਉਨ੍ਹਾਂ ਨੇ ਡਾਕਟਰ ਸਾਹਿਬ ਨੂੰ ਕਿਹਾ, 'ਡਾਕਟਰ ਸਾਹਿਬ ਲਾਗਲੇ ਪਿੰਡ ਖ਼ੂਨਦਾਨ ਕੈਂਪ ਲੱਗਿਆ ਹੈ, ਅਸੀਂ ਉਥੇ ਖੂਨਦਾਨ ਕਰਨ ਚੱਲੀਆਂ ਸੀ ਪਰ ਇਹ ਭਾਣਾ ਵਾਪਰ ਗਿਆ।'
ਡਾਕਟਰ ਸਭ ਸਮਝ ਗਿਆ, ਉਸ ਨੇ ਲਾਗਲੇ ਪਿੰਡ ਹਸਪਤਾਲ ਵਿਚ ਫੋਨ ਕੀਤਾ। 10 ਮਿੰਟਾਂ ਵਿਚ ਹਸਪਤਾਲ ਦੀ ਵੈਨ ਖ਼ੂਨ ਲੈ ਕੇ ਆ ਗਈ। ਸੀਮਾ ਨੂੰ ਖੂਨ ਚੜ੍ਹਾਇਆ ਗਿਆ, ਕੁਝ ਚਿਰ ਬਾਅਦ ਸੀਮਾ ਨੇ ਅੱਖਾਂ ਖੋਲ੍ਹੀਆਂ। ਉਸ ਨੇ ਹੱਥ ਜੋੜ ਕੇ ਸਭ ਦਾ ਧੰਨਵਾਦ ਕੀਤਾ ਜਿਵੇਂ ਉਹ ਕਹਿ ਰਹੀ ਹੋਵੇ ਕਿ ਮੈਂ ਖ਼ੂਨਦਾਨ ਕਰ ਕੇ ਸਭ ਮਰੀਜ਼ਾਂ ਨੂੰ ਬਚਾਉਂਦੀ ਸੀ ਤੇ ਅੱਜ ਤੁਸੀਂ ਮੈਨੂੰ ਖ਼ੂਨ ਦੇ ਕੇ ਬਚਾ ਲਿਆ। ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਖ਼ੂਨ ਦੇ ਕੇ ਵੈਸੇ ਵੀ ਸਭ ਦੀ ਸਹਾਇਤਾ ਕਰੋ ਫਿਰ ਪਰਮਾਤਮਾ ਤੁਹਾਡੀ ਵੀ ਸਹਾਇਤਾ ਕਰੇਗਾ।


-ਸਤਿਆ ਭਾਰਤੀ ਸ਼ੇਰਪੁਰ।
ਮੋਬਾਈਲ : 94632-48191.

ਖਾਨਾ ਖ਼ਰਾਬ - ਗਾਣਾ ਖ਼ਰਾਬ

ਸੰਗੀਤ, ਗਾਇਕੀ ਜਿਸ ਰੂਪ ਵਿਚ ਅੱਜ ਸਾਡੇ ਸਾਹਮਣੇ ਹੈ, ਪਹਿਲੇ ਜ਼ਮਾਨੇ ਵਿਚ ਇਸ ਕਿੱਤੇ ਨਾਲ ਜੁੜੇ ਲੋਕਾਂ ਦੇ ਹਾਲਾਤ ਬਿਲਕੁਲ ਇਸ ਦੇ ਉਲਟ ਸਨ। ਅੱਜ ਦੀ ਗਾਇਕੀ ਵਿਚ ਦੌਲਤ ਹੈ, ਸ਼ੌਹਰਤ ਹੈ ਤੇ ਮਾਣ-ਇੱਜ਼ਤ ਵੀ ਪਰ ਪੰਜ ਕੁ ਦਹਾਕੇ ਪਹਿਲਾਂ ਹੀ ਇਸ ਕਿੱਤੇ ਨਾਲ ਜੁੜੇ ਲੋਕਾਂ ਨੂੰ ਨੀਵੀਂ ਨਜ਼ਰ ਨਾਲ ਦੇਖਿਆ ਜਾਂਦਾ ਸੀ ਤੇ ਉਨ੍ਹਾਂ ਦੇ ਪੱਲੇ ਹੁੰਦੀ ਸੀ ਫਾਕਾਕਸ਼ੀ ਤੇ ਬੇਚਾਰਗੀ। ਬਹੁਤੇ ਕਿੱਤਾ ਛੱਡ ਗਏ ਹੋਣੇ ਤੇ ਕੁਝ ਕੁ ਪਰਿਵਾਰ ਅਜਿਹੇ ਹੋਣੇ ਨੇ, ਜਿਨ੍ਹਾਂ ਨੇ ਇਹ ਕਿੱਤਾ ਨਾ ਛੱਡਿਆ, ਪੁਸ਼ਤੈਨੀ ਹੋਣ ਕਰਕੇ ਜਾਂ ਫਿਰ ਸੁਰਾਂ ਨਾਲ ਉਨ੍ਹਾਂ ਦੇ ਸਦੀਵੀ ਰਿਸ਼ਤੇ, ਉਨ੍ਹਾਂ ਦੀ ਰੂਹਦਾਰੀ ਫ਼ਿਤਰਤ ਨੇ ਉਨ੍ਹਾਂ ਨੂੰ ਕੋਈ ਫ਼ੈਸਲਾ ਨਹੀਂ ਕਰਨ ਦਿੱਤਾ ਹੋਣੈ। ਅਜਿਹੇ ਹੀ ਖਾਨਾ ਖ਼ਰਾਬ ਲੋਕਾਂ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਖਾਨਾ ਖ਼ਰਾਬੀ ਸੋਚ ਨੇ ਮੈਨੂੰ ਕਈ ਦਰਵਾਜ਼ਿਆਂ 'ਤੇ ਲਿਆ ਖੜ੍ਹਾਇਆ ਸੀ।
ਇਕ ਦਿਲਚਸਪ ਗੱਲਬਾਤ ਤੇ ਮੰਜ਼ਰ ਵੀ ਸਾਹਮਣੇ ਆਇਆ। ਮੈਂ ਇਕ ਪੁਰਾਣੇ ਬਜ਼ੁਰਗ ਦੇ ਮੰਜੇ ਦੀ ਬਾਹੀ 'ਤੇ ਬੈਠਾ ਆਪਣੇ ਮਕਸਦ ਬਾਰੇ ਭੂਮਿਕਾ ਬੰਨ੍ਹ ਰਿਹਾ ਸੀ।
'ਬਾਬਾ ਜੀ, ਤੁਸੀਂ ਉਹ ਸਾਰੇ ਹਾਲਾਤ ਦੇਖੇ ਨੇ, ਕਲਾਕਾਰਾਂ 'ਚ ਵਿਚਰੇ ਹੋ, ਕੀ ਤੁਸੀਂ ਮੈਨੂੰ ਕਿਸੇ ਅਜਿਹੇ ਖਾਨਾ ਖ਼ਰਾਬ ਬਾਰੇ ਦੱਸੋਗੇ, ਜਿਸ ਨੇ ਦੁੱਖ ਪਿੰਡੇ 'ਤੇ ਹੰਢਾਏ, ਸਮਾਜ ਦੇ ਮਿਹਣੇ ਸਹੇ, ਭੁੱਖਾਂ ਕੱਟੀਆਂ ਪਰ ਉਸ ਨੇ ਕਲਾ ਸੰਭਾਲ ਕੇ ਰੱਖੀ ਤੇ ਉਸ ਨੂੰ ਅੱਗੇ ਤੋਰਿਆ ਹੋਵੇ?'
ਬਜ਼ੁਰਗ ਦੇ ਚਿਹਰੇ 'ਤੇ ਆਏ ਭਾਵ ਸ਼ਾਇਦ ਝੁਰੜੀਆਂ ਦੀ ਬਹੁਤਾਤ ਕਾਰਨ ਮੈਂ ਨਾ ਪੜ੍ਹ ਸਕਿਆ ਪਰ ਇੰਨਾ ਮੈਨੂੰ ਸਪੱਸ਼ਟ ਹੋ ਗਿਆ ਸੀ ਕਿ ਮੇਰਾ ਸਵਾਲ ਉਸ ਦੀ ਚਾਹਤ ਅਨੁਸਾਰ ਕਤਈ ਨਹੀਂ ਸੀ। ਕੁਝ ਦੇਰ ਚੁੱਪ ਰਿਹਾ ਤੇ ਫਿਰ ਤਲਖੀ ਨਾਲ ਬੋਲਿਆ ਸੀ, 'ਕਾਕਾ ਮੈਨੂੰ ਤਾਂ ਤੇਰਾ ਵੀ ਖਾਨਾ ਖ਼ਰਾਬ ਈ ਲਗਦੈ, ਭੁੱਖ ਨੰਗ ਦੀਆਂ ਕਹਾਣੀਆਂ ਭਾਲਦੈਂ ਫਿਰਦੈਂ।'
'ਮੈਂ ਉਨ੍ਹਾਂ ਲੋਕਾਂ ਵਾਸਤੇ ਕੁਝ ਕਰਨਾ ਚਾਹੁੰਨਾਂ...।'
'ਓ ਕਾਕਾ। ਅਕਲ ਬਦਾਮ ਖਾ ਕੇ ਨਈਂ ਧੱਕੇ ਖਾ ਕੇ ਆਉਂਦੀ ਐ, ਮੈਂ ਵੀ ਤੇਰੇ ਵਰਗਾ ਈ ਸਾਂ... ਮੂਰਖ... ਇਨ੍ਹਾਂ ਖਾਨਾ ਖ਼ਰਾਬਾਂ 'ਚ ਈ ਸਾਰੀ ਉਮਰ ਖ਼ਰਾਬ ਕਰ ਲੀ...।'
ਬਾਬੇ ਦੇ ਚਿਹਰੇ 'ਤੇ ਹੁਣ ਤਲਖੀ ਝੁਰੜੀਆਂ ਤੋਂ ਵੀ ਵੱਧ ਉਭਰ ਆਈ ਸੀ, ਮੈਂ ਜਿਵੇਂ ਉਸ ਦਾ ਕੋਈ ਜ਼ਖ਼ਮ ਛੇੜ ਦਿੱਤਾ ਸੀ। ਮੈਨੂੰ ਲੱਗਿਆ ਸੀ ਹੁਣ ਗੱਲ ਕਰਨਾ ਬੇਕਾਰ ਹੈ। ਮੈਂ ਮੰਜੇ ਤੋਂ ਉਠਿਆ, ਹੱਥ ਜੋੜੇ ਤੇ ਚੱਲਣ ਹੀ ਲੱਗਿਆ ਸਾਂ ਕਿ ਬਾਬਾ ਬੋਲਿਆ, 'ਓਹ ਕਾਕਾ, ਆਪਣੀ ਉਮਰ ਦੇਖ ਤੇ ਸੰਭਲ ਜਾ, ਓ ਹੁਣ ਤਾਂ ਖਾਨਾਖ਼ਰਾਬ ਦੀ ਗੱਲ ਨਈਂ ਗਾਣਾ ਖ਼ਰਾਬ ਦੀ ਗੱਲ ਕਰਨ ਦਾ ਟੈਮ ਆ। ਗਾਣਾ ਖ਼ਰਾਬਾਂ ਦੀ ਗੱਲ ਕਰ, ਪੂਰੀ ਫ਼ੌਜ ਭਰੀ ਪਈ ਐ ਇਨ੍ਹਾਂ ਦੀ। ਇਨ੍ਹਾਂ ਦੀਆਂ ਮੁਲਾਕਾਤਾਂ ਅਖ਼ਬਾਰਾਂ ਵਿਚ ਛਾਪ ਚਾਰ ਪੈਸੇ ਵੀ ਬਣ ਜਾਣਗੇ', ਕਹਿੰਦਾ-ਕਹਿੰਦਾ ਬਾਬਾ ਮੈਨੂੰ ਆਪਣੇ ਘਰ ਦੇ ਦਰਵਾਜ਼ੇ 'ਤੇ ਲੈ ਆਇਆ ਸੀ।
ਮੈਂ ਬਜ਼ੁਰਗ ਦੇ ਚਿਹਰੇ ਵੱਲ ਦੇਖਦਿਆਂ ਉਸ ਵਲੋਂ ਵਿਖਾਈ ਜਾ ਰਹੀ ਬੇਰੁਖ਼ੀ ਦਾ ਕਾਰਨ ਲੱਭ ਰਿਹਾ ਸਾਂ, ਜਿਹੜਾ ਕਿ ਛੇਤੀ ਹੀ ਮੈਨੂੰ ਲੱਭ ਗਿਆ ਸੀ... ਮੈਂ ਅਸਲੋਂ ਖਾਨਾ ਖ਼ਰਾਬ ਨਾਲ ਮੁਖਾਤਿਬ ਸਾਂ। ਮੈਂ ਨਿਰਾਸ਼ ਹੋ ਗਿਆ ਸੀ, ਮੇਰੇ ਪੱਲੇ ਕੁਝ ਨਹੀਂ ਪਿਆ ਸੀ ਪਰ ਇੰਨੀ ਪ੍ਰਾਪਤੀ ਨਾਲ ਵੀ ਖ਼ੁਸ਼ ਸਾਂ ਕਿ ਉਸ ਨੇ ਆਪਣੀ ਸਿਆਣਪ ਨਾਲ ਉਹ ਕੰਮ ਕਰ ਦਿੱਤਾ ਸੀ ਜੋ ਕਿਸੇ ਨੇ ਨਹੀਂ ਕੀਤਾ ਸੀ ਕਿ ਉਸ ਨੇ ਬੇਸੁਰੇ ਕਲਾਕਾਰਾਂ ਦੀ ਜਮਾਤ ਨੂੰ ਕਿੰਨੀ ਆਸਾਨੀ ਨਾਲ ਨਾਂਅ ਦੇ ਦਿੱਤਾ ਸੀ 'ਗਾਣਾ ਖ਼ਰਾਬ'।


-ਮੋਬਾਈਲ : 99156-20944.
tarsem54@gmail.com



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX