ਤਾਜਾ ਖ਼ਬਰਾਂ


ਟਰੰਪ ਨੂੰ ਭਾਰਤ ਦਾ ਜਵਾਬ ,ਚੀਨ ਮੁੱਦੇ 'ਤੇ ਵਿਚੋਲਗੀ ਦੀ ਜ਼ਰੂਰਤ ਨਹੀਂ
. . .  21 minutes ago
ਨਵੀਂ ਦਿੱਲੀ ,28 ਮਈ -ਭਾਰਤ-ਚੀਨ ਸੀਮਾ ਵਿਵਾਦ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ । ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਤੀਸਰੇ ਪੱਖ ਦੀ ਦਖਲਅੰਦਾਜ਼ੀ ਦੀ ਜ਼ਰੂਰਤ ...
ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ
. . .  about 1 hour ago
ਸੁਜਾਨਪੁਰ, 28 ਮਈ (ਜਗਦੀਪ ਸਿੰਘ) - ਸੁਜਾਨਪੁਰ ਜੁਗਿਆਲ ਸੜਕ 'ਤੇ ਪੈਂਦੇ ਰੇਲਵੇ ਸਟੇਸ਼ਨ ਸ਼ਨੀ ਦੇਵ ਮੰਦਿਰ ਕੋਲ ਪਿਛਲੀ ਰਾਤ ਚਾਚੇ ਦੇ ਮੁੰਡੇ ਵੱਲੋਂ ਪੱਥਰ ਮਾਰ ਕੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਕਿਸ਼ੋਰੀ ਲਾਲ ਨੇ ਪੁਲਿਸ ਨੂੰ ਆਪਣੇ ਬਿਆਨਾਂ ਵਿਚ...
ਮੀਂਹ ਨੇ ਘਟਾਈ ਤਪਸ਼
. . .  about 1 hour ago
ਦੇਸ਼ 'ਚ ਵਿਗਿਆਨੀਆਂ ਦੇ 30 ਗਰੁੱਪ ਕਰ ਰਹੇ ਹਨ 4 ਤਰ੍ਹਾਂ ਦੀ ਕੋਰੋਨਾ ਵੈਕਸੀਨ ਦੀ ਖੋਜ
. . .  about 1 hour ago
ਨਵੀਂ ਦਿੱਲੀ, 28 ਮਈ - ਵਿਗਿਆਨ ਤੇ ਤਕਨੀਕ ਮੰਤਰਾਲਾ ਵੱਲੋਂ ਕੀਤੀ ਗਈ ਪੈੱ੍ਰਸ ਕਾਨਫ਼ਰੰਸ ਵਿਚ ਕੇਂਦਰ ਸਰਕਾਰ ਦੇ ਪ੍ਰਿੰਸੀਪਲ ਸਾਇੰਟਿਫਿਕ ਐਡਵਾਈਜ਼ਰ ਵਿਜੇ ਰਾਘਵਨ ਨੇ ਦੱਸਿਆ ਕਿ ਦੇਸ਼ 'ਚ ਜਲਦ ਤੋਂ ਜਲਦ ਕੋਰੋਨਾ ਵਾਇਰਸ ਦੇ ਵੈਕਸੀਨ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾ...
ਡੇਰੇ ਦੀ ਮਹੰਤੀ ਨੂੰ ਲੈ ਕੇ ਆਇਆ ਨਵਾਂ ਮੋੜ
. . .  about 1 hour ago
ਤਪਾ ਮੰਡੀ, 28 ਮਈ (ਪ੍ਰਵੀਨ ਗਰਗ) - ਸਥਾਨਕ ਠਾਕੁਰ ਦੁਆਰਾ ਰੁਮਾਣਾ ਬਾਹਰਲਾ ਡੇਰਾ ਜਿਸ ਦੇ ਮੁੱਖ ਸੇਵਾਦਾਰ ਮਹੰਤ ਹੁਕਮ ਦਾਸ ਬਬਲੀ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ, ਦੀ ਮਹੰਤੀ ਨੂੰ ਲੈ ਕੇ ਇੱਕ ਨਵਾਂ ਮੋੜ ਸਾਹਮਣੇ ਆਉਂਦਾ ਦਿਖਾਈ ਦੇ ਰਿਹਾ ਹੈ, ਕਿਉਂਕਿ ਡੇਰੇ ਦੀ ਮਹੰਤੀ...
ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣਗੇ ਯੋਗ ਪ੍ਰਬੰਧ -ਡਿਪਟੀ ਕਮਿਸ਼ਨਰ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਦੇ ਨਾਲ ਲੱਗਦੇ ਖੇਤਰਾਂ ਦਾ ਕੀਤਾ ਦੌਰਾ
. . .  about 2 hours ago
ਮੌਸਮ ਨੇ ਲਈ ਕਰਵਟ ਭਾਰੀ ਮੀਂਹ ਅਤੇ ਬਿਜਲੀ ਗਰਜਣ ਨਾਲ ਮੌਸਮ ਹੋਇਆ ਖ਼ੁਸ਼ਗਵਾਰ
. . .  about 2 hours ago
ਸੰਗਰੂਰ/ਨਾਭਾ/ਬਠਿੰਡਾ, 28 ਮਈ (ਧੀਰਜ ਪਸ਼ੋਰੀਆ/ਕਰਮਜੀਤ ਸਿੰਘ/ਨਾਇਬ ਸਿੱਧੂ) - ਸੰਗਰੂਰ ਵਿੱਚ ਤੇਜ਼ ਹਨੇਰੀ ਅਤੇ ਸੰਘਣੀ ਬੱਦਲਵਾਈ ਕਾਰਨ ਹਨੇਰਾ ਪਸਰ ਗਿਆ ਹੈ। ਜਿਸ ਕਾਰਨ ਵਾਹਨਾਂ ਨੂੰ ਲਾਈਟਾਂ ਲਾ ਕੇ ਚਲਨਾ ਪੈ ਰਿਹਾ ਹੈ। ਉੱਥੇ ਹੀ, ਇੱਕ ਪਾਸੇ ਜਿਵੇਂ ਮੌਸਮ ਵਿਭਾਗ...
ਸਰਕਾਰ ਵੱਲੋਂ ਮੋਬਾਈਲ ਫੋਨਾਂ ਦੀ ਸਫ਼ਾਈ ਤੇ ਸੰਭਾਲ ਸਬੰਧੀ ਐਡਵਾਇਜ਼ਰੀ ਜਾਰੀ
. . .  about 2 hours ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਹਾਂਮਾਰੀ ਤੋਂ ਰਾਜ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮੋਬਾਈਲ ਫੋਨਾਂ ਦੀ ਸਫ਼ਾਈ ਅਤੇ ਸੰਭਾਲ ਸਬੰਧੀ ਵਿਸਥਾਰਤ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ...
ਸੰਗਰੂਰ ਜੇਲ੍ਹ ਵਿਚੋਂ 2 ਕੈਦੀ ਭੇਦ ਭਰੇ ਹਾਲਾਤਾਂ ਵਿਚ ਫ਼ਰਾਰ
. . .  about 2 hours ago
ਸੰਗਰੂਰ, 28 ਮਈ(ਦਮਨਜੀਤ ਸਿੰਘ)- ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਅੱਜ ਭੇਦ ਭਰੇ ਹਾਲਾਤਾਂ ਵਿਚ 2 ਕੈਦੀਆਂ ਦੇ ਭੱਜਣ ਦੀ ਸਨਸਨੀ ਭਰੀ ਖ਼ਬਰ ਪ੍ਰਾਪਤ ਹੋਈ ਹੈ । ਸੰਗਰੂਰ ਪੁਲਿਸ ਦੇ ਅਧਿਕਾਰੀਆਂ ਮੁਤਾਬਿਕ ਕਤਲ ਦੇ ਮੁਕੱਦਮੇ ਵਿਚ ਜ਼ਿਲ੍ਹਾ ਜੇਲ੍ਹ ਵਿਚ ਬੰਦ ਗੁਰਦਰਸ਼ਨ ਸਿੰਘ...
ਅੰਮ੍ਰਿਤਸਰ 'ਚ ਅੱਜ ਮਿਲੇ ਕੋਰੋਨਾ ਦੇ 9 ਕੇਸ
. . .  about 2 hours ago
ਅੰਮ੍ਰਿਤਸਰ, 28 ਮਈ (ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 9 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਅੰਮ੍ਰਿਤਸਰ ਵਿਚ 362 ਕੇਸ ਪਾਜ਼ੀਟਿਵ ਹਨ। 306 ਨੂੰ ਡਿਸਚਾਰਜ ਕੀਤਾ ਗਿਆ ਹੈ ਤੇ 48 ਦਾਖਲ ਹਨ ਅਤੇ 7 ਮੌਤਾਂ...
ਪੰਜਾਬ ਵਿਚ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਟੀਮਾਂ ਪੁਰੀ ਤਰ੍ਹਾਂ ਮੁਸਤੈਦ-ਡਿਪਟੀ ਕਮਿਸ਼ਨਰ
. . .  about 2 hours ago
ਫਾਜ਼ਿਲਕਾ, 28 ਮਈ(ਪ੍ਰਦੀਪ ਕੁਮਾਰ): ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਤੋਂ ਟਿੱਡੀ ਦਲ ਦੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਰਡਰ ਏਰੀਏ ਦੇ ਪਿੰਡਾਂ ’ਚ ਟੀਮਾਂ ਨੂੰ ਚੌਕਸ ਕੀਤਾ ਗਿਆ ਹੈ, ਅਤੇ ਇਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਾਰ...
ਸੀ.ਐਮ.ਸਿਟੀ ਵਿਖੇ 5 ਹੋਰ ਨਵੇ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਏ
. . .  about 1 hour ago
ਕਰਨਾਲ, 28 ਮਈ (ਗੁਰਮੀਤ ਸਿੰਘ ਸੱਗੂ) – ਸੀ.ਐਮ.ਸਿਟੀ ਵਿਖੇ ਅੱਜ 5 ਹੋਰ ਨਵੇਂ ਕੋਰੋਨਾ ਪਾਜ਼ੀਟਿਵ ਦੇ ਮਾਮਲੇ ਸਾਹਮਣੇ ਆਏ ਹਨ। ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਤਕ ਇਥੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 42 ਹੋ ਗਈ ਹੈ। ਅੱਜ ਆਏ 5 ਮਾਮਲਿਆਂ...
ਪੁਲਿਸ ਵੱਲੋਂ 396 ਸ਼ਰਾਬ ਦੀਆ ਪੇਟੀਆਂ ਸਮੇਤ ਇੱਕ ਕਾਬੂ
. . .  about 2 hours ago
ਬੰਗਾ,28 ਮਈ (ਜਸਬੀਰ ਸਿੰਘ ਨੂਰਪੁਰ ,ਸੁਖਜਿੰਦਰ ਸਿੰਘ ਬਖਲੌਰ) - ਪੁਲਿਸ ਥਾਣਾ ਮੁਕੰਦਪੁਰ ਵੱਲੋਂ 396 ਪੇਟੀਆਂ ਸ਼ਰਾਬ ਵਾਲਾ ਕੈਂਟਰ ਇੱਕ ਵਿਅਕਤੀ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 'ਅਜੀਤ' ਨੂੰ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ ਮੁਕੰਦਪੁਰ ਪਵਨ...
ਹੁਸ਼ਿਆਰਪੁਰ ਜ਼ਿਲ੍ਹੇ 'ਚ 4 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ
. . .  about 2 hours ago
ਹੁਸ਼ਿਆਰਪੁਰ, 28 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ 'ਚ ਅੱਜ 4 ਹੋਰ ਨਵੇਂ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਣ ਉਪਰੰਤ ਮਰੀਜ਼ਾਂ ਦੀ ਕੁੱਲ ਗਿਣਤੀ 115 ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਵਾਇਰਸ...
ਕੁੱਝ ਥਾਵਾਂ 'ਤੇ ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ
. . .  about 2 hours ago
ਹੰਡਿਆਇਆ (ਬਰਨਾਲਾ)/ਬਾਘਾ ਪੁਰਾਣਾ/ਤਪਾ ਮੰਡੀ, 28 ਮਈ (ਗੁਰਜੀਤ ਸਿੰਘ ਖੁੱਡੀ/ਬਲਰਾਜ ਸਿੰਗਲਾ/ਵਿਜੇ ਸ਼ਰਮਾ) - ਅੱਜ ਸ਼ਾਮ 5:15 ਵਜੇ ਹੀ ਅਸਮਾਨ ਬੱਦਲਵਾਈ ਹੋਣ ਕਾਰਨ ਹਨੇਰਾ ਛਾ ਗਿਆ। ਬੱਦਲਵਾਈ ਹੋਣ ਉਪਰੰਤ ਕਣੀਆਂ ਪੈਣ ਨਾਲ ਅੱਤ ਦੀ ਪੈ ਰਹੀ ਗਰਮੀ ਤੋਂ...
ਜਲੰਧਰ 'ਚ ਕੋਰੋਨਾ ਪੀੜਤ ਮਰੀਜ਼ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ 8 ਹੋਈ
. . .  about 3 hours ago
ਜਲੰਧਰ, 28 ਮਈ (ਐੱਮ. ਐੱਸ. ਲੋਹੀਆ) - ਜਲੰਧਰ 'ਚ ਕੋਰੋਨਾ ਪੀੜਤ ਇਕ ਹੋਰ ਮਰੀਜ਼ ਦੀ ਮੌਤ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਆਰ.ਪੀ.ਐਫ਼. ਦੇ ਮੁਲਾਜ਼ਮ ਪਵਨ ਕੁਮਾਰ (49) ਪੁੱਤਰ ਰਾਮ ਆਸਰਾ ਵਾਸੀ ਕਰੋਲ...
ਸੁਪਰੀਮ ਕੋਰਟ ਦਾ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸਰਕਾਰ ਨੂੰ ਅਹਿਮ ਨਿਰਦੇਸ਼, 5 ਜੂਨ ਨੂੰ ਅਗਲੀ ਸੁਣਵਾਈ
. . .  about 3 hours ago
ਨਵੀਂ ਦਿੱਲੀ, 28 ਮਈ - ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਕਾਰਨ 24 ਮਾਰਚ ਤੋਂ 31 ਮਈ ਤੱਕ ਲਾਕਡਾਊਨ ਹੈ। ਲਾਕਡਾਊਨ ਦੀ ਸਭ ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਤੇ ਵਰਕਰਾਂ 'ਤੇ ਪਈ ਹੈ। ਜਿਸ ਕਾਰਨ ਉਨ੍ਹਾਂ ਲਈ ਰੋਜ਼ੀ-ਰੋਟੀ ਦਾ ਸੰਕਟ ਪੈਦਾ ਹੋ ਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ...
ਸਰਕਾਰ ਦੇ ਲਾਰਿਆਂ ਤੋਂ ਤੰਗ ਆਏ ਭਾਕਿਯੂ (ਉਗਰਾਹਾਂ)ਦੇ ਆਗੂਆਂ ਨੇ ਸੂਬਾ ਸਰਕਾਰ ਵਿਰੁੱਧ ਕੀਤੀ ਜੰਮ ਕੇ ਨਾਅਰੇਬਾਜ਼ੀ
. . .  about 3 hours ago
ਤਪਾ ਮੰਡੀ,28 ਮਈ (ਪ੍ਰਵੀਨ ਗਰਗ) - ਨਜ਼ਦੀਕੀ ਪਿੰਡ ਦਰਾਜ਼ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਿਛਲੇ ਸਾਲ ਗੜਿਆਂ ਕਾਰਨ ਤਬਾਹ ਹੋਈ ਫ਼ਸਲ ਦਾ ਮੁਆਵਜ਼ਾ ਨਾ ਮਿਲਣ ਦੇ ਰੋਸ ਵਜੋਂ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।ਮੌਕੇ ਤੇ ਜਾ ਕੇ...
ਉਲੰਪੀਅਨ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈ ਜਾਵੇਗੀ - ਭਾਈ ਲੌਂਗੋਵਾਲ
. . .  about 3 hours ago
ਅੰਮ੍ਰਿਤਸਰ, 28 ਮਈ (ਰਾਜੇਸ਼ ਕੁਮਾਰ ਸੰਧੂ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਉਲੰਪਿਕ ਖੇਡਾਂ ਦੌਰਾਨ ਹਾਕੀ ਵਿਚ ਭਾਰਤ ਲਈ ਤਿੰਨ ਵਾਰ ਸੋਨੇ ਦਾ ਤਮਗ਼ਾ ਜਿੱਤਣ ਵਾਲੇ ਸਿੱਖ ਖਿਡਾਰੀ ਸ. ਬਲਬੀਰ ਸਿੰਘ ਸੀਨੀਅਰ ਦੀ ਤਸਵੀਰ...
ਝੱਖੜ ਝੁੱਲਣ ਕਾਰਨ ਜਨਜੀਵਨ ਪ੍ਰਭਾਵਿਤ
. . .  about 4 hours ago
ਬਾਘਾ ਪੁਰਾਣਾ, 28 ਮਈ (ਬਲਰਾਜ ਸਿੰਗਲਾ) - ਅੱਜ ਸ਼ਾਮ ਦੇ ਕਰੀਬ 4 ਵਜੇ ਇਕ ਦਮ ਆਕਾਸ਼ 'ਤੇ ਕਾਲੀਆਂ ਘਟਾਵਾਂ ਛਾ ਗਈਆਂ ਤੇ ਧੂੜ ਭਰੀਆਂ ਹਨੇਰੀਆਂ ਵਾਲਾ ਤੇਜ਼ ਝੱਖੜ ਝੁਲਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਵਰਖਾ...
ਗਿੱਦੜ ਪਿੰਡੀ ਵਿਖੇ ਦਰਿਆ ਸਤਲੁਜ 'ਤੇ ਬਣੇ ਰੇਲਵੇ ਪੁਲ ਹੇਠੋਂ ਮਿੱਟੀ ਕੱਢ ਕੇ ਹੜ੍ਹਾਂ ਨੂੰ ਰੋਕਿਆ ਜਾ ਸਕਦਾ – ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ.
. . .  about 4 hours ago
ਸ਼ਾਹਕੋਟ (ਜਲੰਧਰ) 28 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਗਿੱਦੜਪਿੰਡੀ ਵਿਖੇ ਦਰਿਆ ਸਤਲੁਜ ਉਪਰ ਬਣੇ ਪੁਲ ਹੇਠੋਂ ਮਿੱਟੀ ਕੱਢਣ ਨਾਲ ਇਸ ਖੇਤਰ ਵਿਚ ਹੜ੍ਹਾਂ ਦੇ ਖਤਰੇ ਨੂੰ ਰੋਕਣ ਵਿਚ ਮਦਦਗਾਰ...
ਸਿਹਤ ਮੰਤਰਾਲੇ ਵੱਲੋਂ ਕੋਰੋਨਾ ਵਾਇਰਸ 'ਤੇ ਕੀਤੀ ਜਾ ਰਹੀ ਹੈ ਪੈੱ੍ਰਸ ਕਾਨਫ਼ਰੰਸ
. . .  about 4 hours ago
ਔਲਖ ਨੂੰ ਭਾਜਪਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦਾ ਪ੍ਰਧਾਨ ਬਣਾਉਣ ਤੇ ਵਰਕਰ 'ਚ ਖ਼ੁਸ਼ੀ ਦੀ ਲਹਿਰ
. . .  about 4 hours ago
ਅਜਨਾਲਾ, 28 ਮਈ( ਸੁੱਖ ਮਾਹਲ)- ਪਿਛਲੇ ਲੰਬੇ ਸਮੇਂ ਤੋਂ ਭਾਰਤੀ ਜਨਤਾ ਪਾਰਟੀ ਤੇ ਵੱਖ-ਵੱਖ ਸੰਗਠਨਾਂ ਅੰਦਰ ਕੰਮ ਕਰ ਚੁੱਕੇ ਪਾਰਟੀ...
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ ਮਗਰੋਂ ਮੀਂਹ ਸ਼ੁਰੂ ਹੋਇਆ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 28 ਮਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਇਲਾਕੇ 'ਚ ਅੱਜ ਸਖ਼ਤ ਗਰਮੀ ਪੈ ਰਹੀ ਸੀ...
ਛੋਟੇ ਭਰਾ ਨੇ ਕਿਰਪਾਨਾਂ ਦੇ ਵਾਰ ਨਾਲ ਵੱਡੇ ਭਰਾ ਦਾ ਕੀਤਾ ਕਤਲ
. . .  about 4 hours ago
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ/ ਨਿੱਜੀ ਪੱਤਰ ਪ੍ਰੇਰਕ)- ਸਬਡਵੀਜ਼ਨ ਜੈਤੋ ਦੇ ਪਿੰਡ ਮੱਤਾ ਵਿਖੇ ਲੰਘੀ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦੋ ਗ਼ਜ਼ਲਾਂ

* ਡਾ: ਸਰਬਜੀਤ ਕੌਰ ਸੰਧਾਵਾਲੀਆ *

ਕੌਣ ਆ ਕੇ ਧੜਕਣਾਂ ਵਿਚ ਜ਼ਿੰਦਗੀ ਹੈ ਭਰ ਗਿਆ,
ਖ਼ਾਨਗਾਹ ਮੱਥੇ ਦੀ ਉੱਪਰ ਕੌਣ ਦੀਵਾ ਧਰ ਗਿਆ।
ਦਿਲ ਮੇਰੇ ਦੀਆਂ ਸਰਦਲਾਂ 'ਤੇ ਕੌਣ ਟੂਣਾ ਕਰ ਗਿਆ,
ਕੌਣ ਆ ਕੇ ਦਰਦ ਦੀ ਚਾਦਰ ਨੂੰ ਲੀਰਾਂ ਕਰ ਗਿਆ।
ਮਸਤੀਆਂ, ਮਦਹੋਸ਼ੀਆਂ, ਦਿਲਦਾਰੀਆਂ, ਕਿਲਕਾਰੀਆਂ,
ਕੌਣ ਆ ਕੇ ਬਰਕਤਾਂ ਮੇਰੀ ਤਲੀ 'ਤੇ ਧਰ ਗਿਆ।
ਕੌਣ ਆ ਕੇ ਮੇਰਿਆਂ ਸਾਹਾਂ ਦੇ ਅੰਦਰ ਮਹਿਕਿਆ,
ਕੌਣ ਆ ਕੇ ਲਾਲ ਰੱਤਾ ਗਹਿਬਰਾ ਰੰਗ ਭਰ ਗਿਆ।
ਕੌਣ ਆ ਕੇ ਜ਼ਿੰਦਗੀ ਨੂੰ ਜਿਊਣ ਜੋਗਾ ਕਰ ਗਿਆ,
ਕੌਣ ਆ ਕੇ ਪੌਣ ਦੇ ਖੰਭਾਂ 'ਤੇ ਮੈਨੂੰ ਧਰ ਗਿਆ।
ਕੌਣ ਆ ਕੇ ਖ਼ਾਕ ਦੀ ਮੁੱਠੀ 'ਚ ਚਿਣਗਾਂ ਧਰ ਗਿਆ,
ਕੌਣ ਆ ਕੇ ਗੋਦ ਦਿਲ ਦੀ ਚਾਨਣੇ ਨਾਲ ਭਰ ਗਿਆ।
ਕੌਣ ਆ ਕੇ ਆਤਮਾ ਤੇ ਗੇਰੂਆ ਹੈ ਮਲ ਗਿਆ,
ਕੌਣ ਆ ਕੇ ਸਾਡੀਆਂ ਨਾੜਾਂ ਦੇ ਵਿਚ ਸਿੰਜਰ ਗਿਆ।
ਰੌਸ਼ਨੀ ਰੌਣਕ ਖ਼ੁਸ਼ੀ ਦੀਵਾਨਗੀ ਮਸਤਾਨਗੀ,
ਕੌਣ ਆ ਕੇ ਦੌਲਤਾਂ ਦੇ ਨਾਲ ਝੋਲ਼ੀ ਭਰ ਗਿਆ।
ਮਿੱਟੀਆਂ ਦੇ ਗੀਤ ਹੁਣ ਪਹੁੰਚੇ ਆਕਾਸ਼ਾਂ ਤੀਕ ਨੇ,
ਕੌਣ ਆ ਕੇ ਖ਼ਾਕ ਵਿਚ ਪਰਵਾਜ਼ ਐਸੀ ਭਰ ਗਿਆ।
-0-
ਮੇਰੇ ਨੈਣਾਂ ਦੇ ਅੰਦਰ ਭਰ ਗਏ ਤੇਰੇ ਨਜ਼ਾਰੇ ਨੇ,
ਮੇਰੇ ਸਭ ਗੀਤ ਨਗ਼ਮੇ ਬਣ ਗਏ ਤੇਰੇ ਇਸ਼ਾਰੇ ਨੇ।
ਬਹੁਤ ਕੁਝ ਕਹਿ ਨਹੀਂ ਸਕਦੇ ਮੇਰੇ ਅੱਖਰ ਸੰਗਾਊ ਨੇ,
ਬਹੁਤ ਹੀ ਤਰਲ ਤੇ ਉਜਲੇ ਮੇਰੇ ਜਜ਼ਬੇ ਕੁਆਰੇ ਨੇ।
ਤੇਰੇ ਅਹਿਸਾਸ ਨੂੰ ਹਰਫ਼ਾਂ 'ਚ ਦੱਸ ਮੈਂ ਕਿਸ ਤਰ੍ਹਾਂ ਢਾਲਾਂ,
ਹਨੇਰੇ ਹੋ ਗਏ ਰੌਸ਼ਨ, ਤੇਰੇ ਅਨੁਭਵ ਨਿਆਰੇ ਨੇ।
ਤੇਰੇ ਰਾਹਾਂ 'ਚ ਹੱਥ ਬੰਨ੍ਹ ਕੇ ਮੇਰੇ ਅੱਥਰੂ ਖਲੋਤੇ ਨੇ,
ਕਿਵੇਂ ਦੱਸਾਂ ਉਡੀਕਾਂ ਦੇ ਇਹ ਪਲ ਕਿੰਨੇ ਕੁ ਭਾਰੇ ਨੇ।
ਤੇਰੇ ਦੀਦਾਰ ਬਿਨ ਮੇਰੀ ਨਜ਼ਰ ਦਾ ਜੀਅ ਨਹੀਂ ਲਗਦਾ,
ਇਨ੍ਹਾਂ ਮੁਸ਼ਤਾਕ ਨੈਣਾਂ ਨੂੰ ਤਾਂ ਬੱਸ ਤੇਰੇ ਸਹਾਰੇ ਨੇ।
ਮੇਰੇ ਹਰਬਰ, ਮੇਰੇ ਰਹਿਬਰ, ਮੇਰੇ ਦਿਲਬਰ, ਮੇਰੇ ਹਮਦਮ,
ਤੂੰ ਮਿਲ ਜਾਏਂ ਤਾਂ ਮੇਰੇ ਇਸ਼ਕ ਦੇ ਵਾਰੇ ਨਿਆਰੇ ਨੇ।
ਮੇਰੇ ਅੰਦਰ ਤੇ ਬਾਹਰ ਹਰ ਤਰਫ਼ ਤੇਰਾ ਬਸੇਰਾ ਏ,
ਮੇਰੀ ਮਿੱਟੀ ਦੇ ਕਿਣਕੇ ਬਣ ਗਏ ਰੌਸ਼ਨ ਸਿਤਾਰੇ ਨੇ।
ਤੇਰੇ ਬਾਝੋਂ ਤਾਂ ਆਪਣਾ-ਆਪ ਵੀ ਆਪਣਾ ਨਹੀਂ ਲਗਦਾ,
ਤੇਰੇ ਹੀ ਨਾਲ ਮੇਰੀ ਜ਼ਿੰਦਗੀ ਦੇ ਸਾਕ ਸਾਰੇ ਨੇ।
ਦਿਲੇ ਦਰਵੇਸ਼ ਨੂੰ ਤੇਰੇ ਬਿਨਾਂ ਕੋਈ ਹੋਰ ਨਾ ਭਾਉਂਦਾ,
ਸੁਆਸਾਂ ਧੜਕਣਾਂ ਅੰਦਰ ਵੀ ਤੇਰੇ ਹੀ ਹੁਲਾਰੇ ਨੇ।
-0-


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀਆਂ

ਨਹੀਂ ਹੈ

ਇਕ ਦਿਨ ਮੈਂ ਸੋਚਿਆ ਕਿ ਕਿਉਂ ਨਾ ਮੈਂ ਇੰਗਲੈਂਡ ਜਾ ਕੇ ਜਨਰਲ ਡਾਇਰ ਦੀ ਮਾਂ ਨੂੰ ਵੇਖ ਕੇ ਆਵਾਂ ਕਿ ਉਸ ਵਿਚ ਐਹੋ ਜਿਹਾ ਕੀ ਸੀ ਕਿ ਉਸ ਨੇ ਐਹੋ ਜਿਹਾ ਨਿਰਦਈ ਪੁੱਤਰ ਜੰਮਿਆ, ਜਿਸ ਨੇ ਨਿਹੱਥੇ, ਬੇ-ਕਸੂਰ, ਬੱਚੇ, ਜਵਾਨ, ਬੁੱਢਿਆਂ ਅਤੇ ਔਰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ...?
ਤੇ ਫੇਰ ਮੈਂ ਸੋਚਿਆ ਕਿ ਹੁਣ ਇੰਗਲੈਂਡ ਜਾਣ ਦੀ ਕੀ ਲੋੜ ਹੈ। ਉਸ ਵਰਗੇ ਤਾਂ ਭਾਰਤ ਵਿਚ ਵੀ ਮੌਜੂਦ ਨੇ। ਭਾਵੇਂ ਉਨ੍ਹਾਂ ਦਾ ਨਾਂਅ ਡਾਇਰ ਨਹੀਂ ਹੈ।


-ਕਿਰਪਾਲ ਸਿੰਘ 'ਨਾਜ਼'
ਮੋਬਾਈਲ : 98554-80191


ਜਦੋ-ਜਹਿਦ
ਕਰੀਬ 62-63 ਵਰ੍ਹਿਆਂ ਦਾ ਸਿਆਣਾ-ਬਿਆਣਾ ਆਦਮੀ ਆਪਣੀ ਲਗਜ਼ਰੀ ਕਾਰ ਨੂੰ ਭਰੇ ਬਾਜ਼ਾਰ 'ਚ ਬੜੀ ਤੇਜ਼ੀ ਨਾਲ ਦੌੜਾ ਰਿਹਾ ਸੀ। ਗੱਡੀ ਦੀ ਖੱਬੀ ਸਾਈਡ ਤਾਜ਼ੀ ਛਿੱਲੀ ਹੋਈ ਦੇਖ ਹਰ ਕੋਈ ਤਰਾਹ-ਤਰਾਹ ਕਰ ਰਿਹਾ ਸੀ। ਫਿਰ ਜਿੰਨੇ ਮੂੰਹ ਓਨੀਆਂ ਹੀ ਗੱਲਾਂ।
ਪਰ ਉਹ ਭੱਦਰ ਪੁਰਸ਼ ਤਾਂ ਹਾਈਵੇ ਤੇ ਕਿਸੇ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਕੇ ਸੁੱਟੇ ਗੰਭੀਰ ਜ਼ਖ਼ਮੀ ਦੀ ਜਾਨ ਬਚਾਉਣ ਲਈ ਪੂਰੀ ਜੱਦੋ-ਜਹਿਦ ਕਰ ਰਿਹਾ ਸੀ।


-ਗੁਰਦੀਪ 'ਮਣਕੂ' ਪੋਨਾ
ਐਚ.ਐਸ.ਐਮ. ਜਗਰਾਉਂ।
ਮੋਬਾਈਲ : 94639-88918.

ਦੋ ਮਿੰਨੀ ਵਿਅੰਗ

ਚਾਦਰ
ਉਹ ਪੰਚਾਇਤ ਸੰਮਤੀ ਦੀ ਮੈਂਬਰ ਬਣਨ ਉਪਰੰਤ ਅੱਜ ਪਹਿਲੀ ਵਾਰ ਚੇਅਰਮੈਨ ਸਾਹਿਬ ਨਾਲ, ਆਪਣੇ ਪਤੀ ਦੇਵ ਨੂੰ ਥਾਣੇ 'ਚੋਂ ਛਡਾਉਣ ਗਈ ਸੀ, ਜੋ ਨਾਜਾਇਜ਼ ਦਾਰੂ ਸਿੱਕੇ ਦਾ ਧੰਦਾ ਕਰਦਾ ਸੀ।
ਇੰਸਪੈਕਟਰ ਨੇ ਚੇਅਰਮੈਨ ਦਾ ਸਤਿਕਾਰ ਕਰਦਿਆਂ, 'ਧੰਨ ਕੌਰ ਦੇ ਪਤੀ ਗੰਢਾ ਸਿੰਘ ਨੂੰ ਨੇਕ ਚਾਲ ਚੱਲਣੀ 'ਤੇ ਚੱਲਣ ਅਤੇ ਇਸ ਰਾਹੋਂ ਬਾਜ਼ ਆਉਣ ਦੇ ਆਦੇਸ਼ ਦਿੰਦਿਆਂ ਛੱਡ ਦਿੱਤਾ।'
ਇਸ ਜਿੱਤ ਦੀ ਖ਼ੁਸ਼ੀ ਵਿਚ ਧੰਨ ਕੌਰ ਦੀ ਅੱਡੀ ਭੋਇੰ 'ਤੇ ਨਹੀਂ ਲੱਗ ਰਹੀ ਸੀ। ਉਸ ਨੇ ਖ਼ੁਸ਼ੀ 'ਚ ਕੁੱਪਾ ਹੁੰਦੀ ਤੇ ਕਾਰ 'ਚ ਬੈਠਦਿਆਂ, ਚੇਅਰਮੈਨ ਨੂੰ ਮਖੌਲ ਕਰਦਿਆਂ ਕਿਹਾ, 'ਚੇਅਰਮੈਨ ਸਾਹਬ, ਮੈਂ ਤੁਹਾਡੀ ਬਹੁਤ ਸ਼ੁਕਰੁਗਜ਼ਾਰ ਹਾਂ, ਜਿਨ੍ਹਾਂ ਮੇਰੀ ਹੱਦੋਂ ਵੱਧ ਮਦਦ ਕੀਤੀ ਅਤੇ ਵਾਅਦਾ ਕਰਦੀ ਹਾਂ ਕਿ ਜਦ ਤੁਸੀਂ ਪ੍ਰਲੋਕ ਸਿਧਾਰੇ ਤਾਂ ਮੈਂ ਤੁਹਾਡੇ 'ਤੇ ਬੜੀ ਸੁੰਦਰ ਤੇ ਪਿਆਰੀ ਚਾਦਰ ਜ਼ਰੂਰ ਪਾਵਾਂਗੀ। '
ਇਹ ਸੁਣ ਚੇਅਰਮੈਨ ਬਨਾਉਟੀ ਦੰਦਾਂ ਨੂੰ ਸੰਭਾਲਦਾ ਤੇ ਮੁਸਕੜੀ ਹੱਸਦਾ ਕਹਿਣ ਲੱਗਾ, 'ਸੌਹਰੀਏ! ਮਰੇ 'ਤੇ ਚਾਦਰ ਪਾਉਣ ਦਾ ਕੀ ਫਾਇਦਾ, ਫਿਰ ਮੈਂ ਕਿਹੜਾ ਦੇਖਣੀ ਹੈ, ਕਰ ਹਿੰਮਤ ਤੇ ਅਤੇ ਜਿਊਂਦੇ 'ਤੇ ਹੀ ਪਾ ਲੈ।'
ਟਰਾਈ
ਇਕ ਦਿਨ ਲੱਭੂ ਰਾਮ ਭੌਂਦਾ-ਭੌਂਦਾ ਤੇ ਮੂੰਹ ਲਟਕਾਈ ਲਾਲਾ ਮੋਹਨ ਸ਼ਾਹ ਦੀ ਦੁਕਾਨ 'ਤੇ ਗਿਆ ਤੇ ਆਪਣਾ ਰੋਣਾ ਰੋਂਦਾ ਤੇ ਦੁੱਖੜਾ ਫਰੋਲਦਾ ਕਹਿਣ ਲੱਗਾ, 'ਲਾਲਾ ਮੋਹਨ ਸ਼ਾਹ ਜੀ, ਤੁਸੀਂ ਬੜੇ ਕਿਸਮਤ ਤੇ ਭਾਗਾਂ ਵਾਲੇ ਹੋ, ਜਿਨ੍ਹਾਂ ਦੇ ਮੁੰਡੇ ਮੋਗੇ ਵਿਆਹ ਕੇ ਵੀ ਖੁਸ਼ ਤੇ ਪ੍ਰਸੰਨ ਰਹਿੰਦੇ ਹੋ। ਸੱਚ ਜਾਣੋ, ਮੈਂ ਤਾਂ ਇਕ ਮੁੰਡਾ ਉਥੇ ਵਿਆਹ ਕੇ ਚੌਰਾਸੀ ਦੇ ਚੱਕਰਾਂ 'ਚ ਪਿਆ ਪਛਤਾਅ ਰਿਹਾ ਹਾਂ। '
ਮੋਹਨ ਲਾਲ ਮਿੰਨਾ-ਮਿੰਨਾ ਮੁਸਕਰਾਉਂਦਾ ਤੇ ਖਚਰੀ ਹਾਸੀ ਹੱਸਦਾ ਬੋਲਿਆ, 'ਲੱਭੂ ਰਾਮਾ, ਇਹ ਤਾਂ ਆਪੋ-ਆਪਣੀ ਕਿਸਮਤ ਐ, ਫਿਰ ਮੇਰਾ ਤਾਂ ਤੀਸਰਾ ਸੁਲੱਗਵੀ ਉਥੇ ਟਰਾਈ ਮਾਰ ਰਿਹਾ ਹੈ। ਸ਼ਾਇਦ ਉਸ ਦਾ ਵੀ ਉਥੇ ਟਾਂਕਾ ਫਿੱਟ ਹੋ ਜਾਵੇ।
'ਅੱਛਾ। '
'ਜੀ ਹਾਂ। '
ਇਹ ਸੁਣ ਲੱਭੂ ਰਾਮ ਦੇ ਹੱਥੋਂ ਚਾਹ ਦਾ ਕੱਪ ਡਿੱਗ ਪਿਆ ਤੇ ਉਹ ਬੇਹੋਸ਼ ਹੋ ਗਿਆ। ਪਤਾ ਨਹੀਂ ਕਿਉਂ?


-ਸਟਰੀਟ ਆਰ. ਕੇ. ਸ਼ਟਰਿੰਗ ਵਾਲੀ, ਇੱਛੇ ਵਾਲਾ ਰੋਡ,
ਫਿਰੋਜ਼ਪੁਰ ਸ਼ਹਿਰ। ਮੋਬਾਈਲ : 90418-26725.

ਕਹਾਣੀ

ਕਾਫ਼ਲਾ

ਦੇਸ਼ ਦੀ ਵੰਡ ਦਾ ਐਲਾਨ ਹੋ ਚੁੱਕਾ ਸੀ।
ਪਿੰਡ ਸਾਰੰਗੜਾ ਅਤੇ ਇਸ ਦੇ ਆਸੇ-ਪਾਸੇ ਦੇ ਪਿੰਡਾਂ ਵਿਚ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਪਸਰੀ ਹੋਈ ਸੀ। ਪਾਕਿਸਤਾਨ ਬਣਨ ਦੇ ਐਲਾਨ ਨਾਲ ਜਿੱਥੇ ਗਾਜ਼ੀਆਂ ਦੇ ਚਿਹਰੇ ਖਿੜੇ ਹੋਏ ਸਨ, ਉੱਥੇ ਵਾਪਰ ਰਿਹਾ ਘਟਨਾਕ੍ਰਮ ਪਿੰਡਾਂ ਦੇ ਮਿਹਨਤਕਸ਼ ਕਾਮਿਆਂ ਦੀ ਸਮਝ ਤੋਂ ਬਾਹਰ ਸੀ। ਕੰਨੋ-ਕੰਨ ਆ ਰਹੀਆਂ ਖ਼ਬਰਾਂ ਨੇ ਸਵਾਣੀਆਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਸੀ। ਅਗਲੇ ਪਲ ਵਾਪਰਨ ਵਾਲੀ ਸੰਭਾਵਿਤ ਹੋਣੀ ਨੇ ਪਿੰਡ ਵਾਸੀਆਂ ਦੇ ਚਿਹਰੇ ਦੇ ਹਾਸੇ ਖੋਹ ਲਏ ਸਨ।
ਚੌਧਰੀ ਅਕਰਮ ਅਲੀ ਨੇ ਆਪਣੇ ਵੱਡੇ ਮੁੰਡੇ ਗੁਲਾਮ ਅਲੀ ਨੂੰ ਪਿੰਡ ਨੂੰ ਜਾਣ ਦੀ ਤਾਕੀਦ ਕੀਤੀ। ਗੁਲਾਮ ਨੇ ਆਪਣੇ ਕਾਮੇ ਲਿਆਕਤ ਨੂੰ ਕੁਝ ਖੇਤੀ ਸਬੰਧੀ ਕੰਮ ਦੱਸੇ ਤੇ ਆਪ ਬਲਦਾਂ ਦੀਆਂ ਹਰਨਾਲੀਆਂ ਕਰਕੇ ਪਿੰਡ ਨੂੰ ਹੋ ਤੁਰਿਆ। ਚੌਧਰੀ ਅਕਰਮ ਵੀ ਘੋੜੀ 'ਤੇ ਸਵਾਰ ਹੋਇਆ ਤੇ ਗੁਲਾਮ ਦੇ ਮਗਰੇ ਹੀ ਪਿੰਡ ਨੂੰ ਚੱਲ ਪਿਆ।
ਰਸਤੇ ਵਿਚ ਚੌਧਰੀ ਅਕਰਮ ਸੋਚਦਾ ਜਾ ਰਿਹਾ ਸੀ, 'ਕੀ ਬਣੇਗਾ, ਕੋਈ ਸਮਝ ਨਹੀਂ ਆ ਰਹੀ ....ਸਾਡੇ ਪਿੰਡ ਦਾ ਤਾਂ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਇਹ ਪਾਕਿਸਤਾਨ ਵਿਚ ਹੈ ਜਾਂ ਹਿੰਦੋਸਤਾਨ ਵਿਚ। ਉਂਜ ਗਾਮਾ ਤਾਂ ਦੱਸਦਾ ਸੀ ਕਿ ਸਾਰੀ ਅਜਨਾਲਾ ਤਹਿਸੀਲ ਹੀ ਪਾਕਿਸਤਾਨ ਵਿਚ ਆ ....ਪਰ ਕੀ ਪਤਾ ਆ ਲੀਡਰਾਂ ਦਾ ਜੇ ਸਾਨੂੰ ਜਾਣਾ ਪਿਆ ਤਾਂ ਕਿੱਥੇ ਜਾਵਾਂਗੇ? ....ਲਾਹੌਰ ਵਾਲੀ ਕੰਨੀ ਤਾਂ ਨਾ ਸਾਡਾ ਅੰਗ ਨਾ ਸਾਕ। ਉਂਜ ਵੀ ਜਵਾਲੇ ਹੁਰੀਂ ਦੱਸਦੇ ਆ ਰੌਲਾ-ਰੱਪਾ ਕੁਝ ਕੁ ਦਿਨਾਂ ਦਾ ਈ ਆ ਫਿਰ ਸਭ ਨੇ ਘਰੋ-ਘਰੀ ਆਉਣਾ ਆ। ਇੰਨੀਆਂ ਜਾਇਦਾਦਾ ਛੱਡ ਕੇ ਆਖਰ ਜਾਣਾ ਵੀ ਕਿੱਥੇ ਆ....?'
ਕੀ ਹਾਲ ਆ ਚੌਧਰੀ ਸਾਹਿਬ ! ਸਾਹਮਣੇ ਤੋਂ ਆ ਰਹੇ ਬਾਬੇ ਬੁੱਧ ਸਿਹੁੰ ਨੇ ਰਸਮੀ ਤੌਰ 'ਤੇ ਜ਼ੁਬਾਨ ਸਾਂਝੀ ਕੀਤੀ। ਚੌਧਰੀ ਅਕਰਮ ਅਲੀ ਨੇ ਵੀ ਦੁਆ ਸਲਾਮ ਕੀਤੀ। ਦੋਹਾਂ ਆਵਾਜ਼ਾਂ ਵਿਚ ਹੀ ਓਪਰਾਪਣ ਪ੍ਰਤੱਖ ਝਲਕ ਰਿਹਾ ਹੀ। ਦੋਵੇਂ ਆਪੋ-ਆਪਣੇ ਰਾਹੇ ਪੈ ਗਏ।
ਬਾਬੇ ਬੁੱਧ ਸਿੰਘ ਦਾ ਖੂਹ ਗੁਰਮੇ ਵਾਲਾ ਅਤੇ ਚੌਧਰੀ ਅਕਰਮ ਅਲੀ ਦਾ ਖੂਹ ਗੁੰਨੀ ਆਲਾ ਆਸ-ਪਾਸ ਹੀ ਸਨ। ਪਿੰਡੋਂ ਆਸੇ ਹੂਰੇ ਨੂੰ ਆਉਂਦੀ ਡੰਡੀ ਇਨ੍ਹਾਂ ਦੇ ਖੇਤਾਂ ਨੂੰ ਚੀਰ ਜਾਂਦੀ ਸੀ। ਗੁਰਮੇ ਆਲਾ ਡੰਡੀ ਤੋਂ ਲਹਿੰਦੇ ਬਾਹੀ ਅਤੇ ਗੁੰਨੀ ਆਲਾ ਚੜ੍ਹਦੇ ਬਾਹੀ। ਕਹੀ- ਕੁਹਾੜੀ ਅਤੇ ਦਾਤੀ -ਰੰਬੇ ਦੇ ਲੈਣ-ਦੇਣ ਦੀਆਂ ਗੂੜ੍ਹੀਆਂ ਸਾਂਝਾਂ। ਬੁੱਧ ਸਿਹੁੰ ਗਾਲੜੀ ਸੁਭਾਅ ਦਾ ਬੰਦਾ ਸੀ। ਗੁੰਨੀ ਆਲੇ ਖੂਹ ਦੇ ਸੰਘਣੇ ਬੋਹੜ ਹੇਠਾਂ ਬੁੱਧ ਸਿੰਹੁ ਨੇ ਆ ਜਾਣਾ ਤੇ ਸਾਰੀ ਦਿਹਾੜੀ ਚੁੰਝ ਚਰਚਾ ਚੱਲਦੀ ਰਹਿਣੀ। ਚੌਧਰੀ ਅਕਰਮ ਵੀ ਨਿੱਘੇ ਸੁਭਾਅ ਦਾ ਬੰਦਾ ਸੀ। ਦੋਵਾਂ ਨੇ ਲੋਹੜੀ -ਵਿਸਾਖੀ ਕਦੇ ਘੁੱਟ- ਘੁੱਟ ਲਾ ਵੀ ਲੈਣੀ।
ਘੋੜੀ 'ਤੇ ਜਾਂਦਿਆਂ-ਜਾਂਦਿਆਂ ਚੌਧਰੀ ਅਕਰਮ ਨੇ ਇਕ ਵਾਰ ਪਿੱਛੇ ਮੁੜ ਕੇ ਵੇਖਿਆ। ਬਾਬਾ ਬੁੱਧ ਸਿਹੁੰ ਕੌੜਿਆਂ ਦੇ ਸਵਰਨ ਕੋਲ ਕਮਾਦ ਦੀ ਵੱਟ 'ਤੇ ਖਲੋਤਾ ਸੀ। ਚੌਧਰੀ ਅਕਰਮ ਸੋਚਣ ਲੱਗ ਪਿਆ।
ਸਿੱਖ ਵੀ ਵੱਟੇ-ਘੁੱਟੇ ਜਿਹੇ ਫਿਰਦੇ ਆ। ਬੁੱਧ ਸਿਹੁੰ ਕੰਨੀ ਈ ਵੇਖ ਲਵੋ। ਅੱਖਾਂ ਈ ਹੋਰ ਹੋ ਗਈਆ ਆ। ਕਿੰਨੇ ਦਿਨ ਹੋਗੇ ਖੂਹ 'ਤੇ ਨਹੀਂ ਆਇਆ। ਅੱਗੋਂ-ਪਿੱਛੋਂ ਜੇ ਆਪ ਨਾ ਆਉਣਾ ਤਾਂ 'ਵਾਜ਼ ਮਾਰ ਲੈਣੀ.... ਆ ਜਾ ਚੌਧਰੀ ਛਾਵੇਂ.... ਮੁੰਡੇ ਕੰਮ ਨੂੰ ਬਥੇਰੇ ਆ ਹੁਣ... ਬਹੁਤਾ ਖਪਿਆ ਨਾ ਕਰ। ਜੇ ਆਮ ਵਰਗੇ ਹਾਲਾਤ ਹੁੰਦੇ ਤਾਂ ਬੁੱਧ ਸਿਹੁੰ ਨੇ ਘੋੜੀ ਘੇਰਨ ਤੱਕ ਜਾਣਾ ਸੀ, ਗੱਲਾਂ ਹੀ ਨਹੀਂ ਸਨ ਮੁੱਕਣੀਆਂ। ....ਤੇ ਹੁਣ... ਹੁਣ ਤਾਂ ਜਾਪਦਾ ਆ ਗੱਲਾਂ ਈ ਮੁੱਕ ਗਈਆਂ ਨੇ। ਅੱਜ ਤਾਂ ਬੁੱਧ ਸਿਹੁੰ ਨੂੰ ਵੀ ਸਾਸਰੀ ਕਾਲ ਤੋਂ ਅੱਗੇ ਕੋਈ ਗੱਲ ਹੀ ਨਹੀਂ ਅਹੁੜੀ।
ਚੌਧਰੀ ਅਕਰਮ ਘੋੜੀ ਤੋਂ ਉਤਰਿਆ। ਹਵੇਲੀ ਵਿਚ ਵਿਹੜੇ ਦੇ ਕਾਫ਼ੀ ਲੋਕ ਆ ਚੁੱਕੇ ਸਨ। ਫਜ਼ਲ ਹੁਰਾਂ ਨੇ ਧੂਹ-ਧੂਹ ਮੰਜੇ ਡਾਹ ਦਿੱਤੇ। ਸਿਆਣੇ ਬੰਦੇ ਮੰਜਿਆਂ 'ਤੇ ਬੈਠ ਗਏ। ਮੁੰਡੇ- ਖੁੰਡੇ ਕੰਧਾਂ-ਕੌਲਿਆਂ ਨਾਲ ਲੱਗੇ ਖੜ੍ਹੇ ਸਨ।
'ਤਹਾਨੂੰ ਸਭ ਨੂੰ ਪਤਾ ਏ ਭਈ ਪਾਕਿਸਤਾਨ ਬਣ ਗਿਆ ਏ....।' ਚੌਧਰੀ ਅਕਰਮ ਨੇ ਸਾਰਿਆਂ ਨੂੰ ਸੰਬੋਧਨ ਹੁੰਦਿਆਂ ਕਿਹਾ।
....ਜੇ ਆਪਣਾ ਪਿੰਡ ਪਾਕਿਸਤਾਨ ਵਿਚ ਹੋਇਆ ਤਾਂ ਹਿੰਦੂ -ਸਿੱਖਾਂ ਨੂੰ ਪਿੰਡ ਛੱਡ ਕੇ ਜਾਣਾ ਪਊ ਜੇ ਪਿੰਡ ਹਿੰਦੋਸਤਾਨ ਵਿਚ ਆ ਗਿਆ ਤਾਂ ਆਪਾਂ ਨੂੰ....।
'ਮਾਹੌਲ ਬਹੁਤ ਖ਼ਰਾਬ ਆ। ਮਾਲਵੇ ਵੱਲ ਤਾਂ ਸਿੱਖਾਂ ਨੇ ਬਹੁਤ ਜੁਰਮ ਕੀਤਾ ਏ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਨੇ' ਬਾਬੇ ਹੁਸੈਨ ਨੇ ਭਾਵੇਂ ਆਮ ਗੱਲ ਕੀਤੀ ਪਰ ਉਸਦੇ ਕਹਿਣ ਦਾ ਅੰਦਾਜ਼ ਜ਼ਹਿਰੀਲਾ ਸੀ।
'ਇਨ੍ਹਾਂ ਗੱਲਾਂ ਵਿਚ ਨਾ ਪਵੋ... ਮੁਸਲਮਾਨ ਕਿਹੜੀ ਘੱਟ ਕਰ ਰਹੇ ਨੇ, ਕੱਲ੍ਹ ਲਾਹੌਰ ਵਲੋਂ ਵੱਢੀ ਗੱਡੀ ਅੰਬਰਸਰ ਆਈ ਆ।' ਚੌਧਰੀ ਅਕਰਮ ਨੇ ਬਾਬੇ ਹੁਸੈਨ ਦੀ ਗੱਲ ਕੱਟਦਿਆਂ ਕਿਹਾ।
'ਜਿਹੜੀ ਗੱਲ ਲਈ ਆਪਾਂ ਸਾਰੇ ਭਰਾ ਇਕੱਠੇ ਹੋਏ ਆਂ, ਉਹ ਇਹ ਆ ਕੇ ਆਪਣੇ ਜ਼ੈਲਦਾਰ ਸੁੱਚਾ ਸਿਹੁੰ ਨੇ ਚੌਂਕੀਦਾਰ ਘੱਲਿਆ ਸੀ। ਉਨ੍ਹਾਂ ਕਿਹਾ ਕਿ ਸਿੱਖ-ਮੁਸਲਮਾਨ ਰਲ ਕੇ ਸਾਂਝੀ ਅਮਨ ਕਮੇਟੀ ਬਣਾ ਲਈਏ।' ਚੌਧਰੀ ਅਕਰਮ ਧਰਮ ਦੇ ਭਰਾਵਾਂ ਕੋਲ ਆਪਣੀ ਗੱਲ ਰੱਖੀ।
ਸਾਰੇ ਇਕੱਠ ਵਿਚ ਰੌਲਾ ਜਿਹਾ ਪੈ ਗਿਆ। ਮੁਸਲਮਾਨ ਗੱਭਰੂ ਕਿਸੇ ਕਮੇਟੀ ਦੇ ਹੱਕ ਵਿਚ ਨਹੀਂ ਸਨ। ਸਿਆਣੇ ਬੰਦੇ ਇਸ ਆਪੋ-ਧਾਪ 'ਤੇ ਨੌਜਵਾਨਾਂ ਨੂੰ ਝਿੜਕ ਰਹੇ ਸਨ।
ਅਗਲੇ ਦਿਨ ਪਹਿਲੇ ਪਹਿਰ ਹੀ ਬਾਬੇ ਮਹਿਮੂਦ ਦੀ ਦਰਗਾਹ 'ਤੇ ਸਿੱਖਾਂ ਅਤੇ ਮੁਸਲਮਾਨਾਂ ਦਾ ਇਕੱਠ ਹੋਇਆ। ਦੋਵਾਂ ਧਿਰਾਂ ਨੇ ਪਿੰਡ ਵਿਚ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਆਪੋ ਆਪਣੇ ਮਜ਼ਹਬ ਦੀ ਕਸਮ ਖਾਧੀ ਤੇ ਇਕ-ਦੂਜੇ ਦੀ ਹਿਫਾਜ਼ਤ ਦਾ ਅਹਿਦ ਲਿਆ।
ਪਿੰਡ ਵਿਚ ਅਮਨ ਕਮੇਟੀ ਬਣ ਜਾਣ ਨਾਲ ਇਕ ਵਾਰ ਫਿਰ ਵਿਸ਼ਵਾਸ ਦਾ ਦੌਰ ਪਰਤ ਆਇਆ। ਸਿੱਖ ਮੁਸਲਮਾਨਾਂ ਨਾਲ ਹੱਸ ਕੇ ਗੱਲ ਕਰਨ ਲੱਗ ਪਏ। ਮੁਸਲਮਾਨ ਸਿੱਖਾਂ ਨਾਲ ਦੁਆ ਸਲਾਮ ਕਰਨ ਲੱਗ ਪਏ।
ਥੋੜ੍ਹੇ ਕੁ ਦਿਨ ਹੀ ਲੰਘੇ ਸਨ। ਲਾਗਲੇ ਪਿੰਡ ਮੰਜ ਦੇ ਚੌਧਰੀ ਅੱਲ੍ਹਾ ਦਿੱਤਾ ਨੇ ਚੌਧਰੀ ਅਕਰਮ ਨੂੰ ਆਪਣਾ ਆਦਮੀ ਭੇਜ ਕੇ ਦੱਸਿਆ ਕੇ ਸਾਰੰਗੜਾ, ਮੰਜ, ਕੱਕੜ, ਰਾਣੀਆਂ, ਗਾਗਰਮੱਲ,ਪੰਡੋਰੀ, ਬੱਚੀਵਿੰਡ ਹਿੰਦੋਸਤਾਨ ਦਾ ਹਿੱਸਾ ਹਨ ਜਦੋਂ ਕੇ ਈਚੋਗਿੱਲ, ਭਸੀਨ, ਦਗੇਜ਼, ਠੱਠਾ ਪਾਕਿਸਤਾਨ ਵਿਚ ਆ ਗਏ ਹਨ। ਇਸ ਖ਼ਬਰ ਨਾਲ ਪਿੰਡ ਸਾਰੰਗੜਾ ਦੇ ਮੁਸਲਮਾਨਾਂ ਦੇ ਪੈਰਾਂ ਹੇਠਲੀ ਧਰਤੀ ਹਿੱਲ ਗਈ। ਮੁਸਲਮਾਨ ਘਰਾਂ ਵਿਚ ਮਾਤਮ ਛਾਇਆ ਹੋਇਆ ਸੀ। ਮੁਸਲਮਾਨ ਤ੍ਰੀਮਤਾਂ ਦੇ ਚਿਹਰਿਆ 'ਤੇ ਮੌਤ ਜਿਹੀ ਵਿਰਾਨਗੀ ਛਾ ਗਈ।
ਇਨ੍ਹਾਂ ਪਿੰਡਾਂ ਦੀ ਕਿਸਮਤ ਦੀ ਖ਼ਬਰ ਫੈਲਦਿਆਂ ਹੀ ਲਾਗਲੇ ਪਿੰਡਾਂ ਦੇ ਸਿੱਖਾਂ ਦਾ ਇਕ ਵੱਡਾ ਜਥਾ ਲੁੱਟਮਾਰ ਦੀ ਮਨਸਾ ਨਾਲ ਪਿੰਡੋਂ ਬਾਹਰਵਾਰ ਮੂਲਾ ਸਿਹੁੰ ਵਾਲੇ ਬਾਗ ਵਿਚ ਰਾਹ ਮੱਲ ਕੇ ਬੈਠ ਗਿਆ।
ਦੂਸਰੇ ਪਿੰਡਾਂ ਦੇ ਸਿੱਖਾਂ ਦੇ ਜਥੇ ਵਲੋਂ ਰਸਤਾ ਮੱਲ ਲੈਣ ਦੀ ਖਬਰ ਨਾਲ ਮੁਸਲਮਾਨਾਂ ਵਿਚ ਘਬਰਾਹਟ ਵਰਗੀ ਸਥਿਤੀ ਬਣ ਗਈ। ਪਿੰਡ ਸਾਰੰਗੜੇ ਤੋਂ ਸਰਹੱਦ ਦਾ ਪੰਧ ਭਾਵੇਂ 15 ਕੋਹ ਤੋਂ ਵੱਧ ਨਹੀਂ ਸੀ ਪਰ ਹੋ ਰਹੀ ਕਤਲੋਗਾਰਤ ਕਾਰਨ ਇਹ ਪੈਂਡਾ ਵੀ ਲੰਬੇਰਾ ਬਣਿਆ ਪਿਆ ਸੀ। ਮੁਸਲਮਾਨਾਂ ਨੇ ਰਾਤ ਜਾਗਦਿਆਂ ਕੱਟੀ। ਪਿੰਡ ਵਿਚੋਂ ਬਾਹਰ ਨਿਕਲਣਾ ਖ਼ਤਰੇ ਤੋਂ ਖਾਲੀ ਨਹੀਂ ਸੀ। ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ। ਜਵਾਲਾ ਚੌਕੀਦਾਰ ਦੱਸ ਰਿਹਾ ਸੀ ਕਿ ਭੀਲੋਵਾਲ ਕੱਚੇ ਨੇੜੇ ਮੁਸਲਮਾਨ ਕਾਫ਼ਲਾ ਵੱਢ ਦਿੱਤਾ ਗਿਆ ਹੈ। ਕਸਬਾ ਪੁਲ ਕੰਜ਼ਰੀ ਦੇ ਬਾਜ਼ਾਰ ਸਾੜ ਕੇ ਸੁਆਹ ਕਰ ਦਿੱਤੇ ਹਨ। ਪਿੰਡ ਚੱਕ ਦੇ ਸਾਰੇ ਮੁਸਲਮਾਨ ਮਾਰ ਦਿੱਤੇ ਗਏ।
'ਚਾਚਾ ! ਹੁਣ ਕਿੱਥੇ ਆ ਤੇਰੀ ਅਮਨ ਕਮੇਟੀ ' ਹੱਥ ਵਿਚ ਬਰਛੀ ਵਾਲਾ ਸੋਟਾ ਫੜ੍ਹੀ ਗਾਮੇ ਨੇ ਚੌਧਰੀ ਅਕਰਮ 'ਤੇ ਵਿਅੰਗ ਕੱਸਿਆ।
'ਜਿੱਧਰ ਗਿਆ ਅਮਨ, ਉੱਥੇ ਗਈਆਂ ਕਮੇਟੀਆਂ...ਇਹ ਕਾਫਰ ਸਾਡੇ ਕਦੇ ਮਿੱਤ ਨਹੀਂ ਹੋ ਸਕਦੇ।' ਬਾਬੇ ਹੁਸੈਨ ਨੇ ਜ਼ਹਿਰੀਲੇ ਨਾਗ ਵਰਗਾ ਫੁੰਕਾਰਾ ਮਾਰਿਆ।
ਚੌਧਰੀ ਅਕਰਮ ਅਲੀ ਚੁੱਪ ਸੀ। ਜਦੋਂ ਦਾ ਪਿੰਡ ਦਾ ਪਤਾ ਲੱਗਾ ਸੀ ਉਦੋਂ ਦਾ ਸਿੱਖ ਭਾਈਚਾਰਾ ਵੀ ਖਾਮੋਸ਼ੀ ਦੇ ਆਲਮ ਵਿਚ ਘਿਰਿਆ ਹੋਇਆ ਸੀ। ਆਲੇ-ਦੁਆਲੇ ਦੇ ਪਿੰਡਾਂ ਵਿਚ ਮੌਤ ਤਾਡਵ ਨ੍ਰਿਤ ਕਰ ਰਹੀ ਸੀ। ਨਫ਼ਰਤ ਦੀ ਹਨੇਰੀ ਨੇ ਪਿੰਡ ਦੇ ਦੋ ਭਾਈਚਾਰਿਆਂ ਵਿਚਕਾਰ ਲਕੀਰ ਗੂੜ੍ਹੀ ਕਰ ਦਿੱਤੀ ਸੀ।
ਇਨ੍ਹਾਂ ਹੀ ਦਿਨਾਂ 'ਚ ਇਕ ਹੋਰ ਖਬਰ ਆ ਗਈ। ਮੰਜਾਂ ਵਾਲਾ ਚੌਧਰੀ ਅੱਲ੍ਹਾ ਦਿੱਤਾ ਰਾਤੋ-ਰਾਤ ਆਪਣੇ ਪਿੰਡ ਵਾਲੇ ਮੁਸਲਮਾਨਾਂ ਨਾਲ ਸਰਹੱਦ ਪਾਰ ਕਰ ਗਿਆ ਸੀ।
ਚੌਧਰੀ ਅੱਲ੍ਹਾ ਦਿੱਤੇ ਦੇ ਚਲੇ ਜਾਣ ਤੋਂ ਬਾਅਦ ਸਾਰੰਗੜੇ ਦੇ ਮੁਸਲਮਾਨਾਂ ਦੇ ਪੈਰ ਹਿੱਲ ਗਏ।
ਅਗਲੇ ਦਿਨ ਪਹਿਲੇ ਪਹਿਰ ਹੀ ਪਿੰਡ ਛੱਡ ਦੇਣ ਦਾ ਫੈਸਲਾ ਕਰ ਲਿਆ ਗਿਆ। ਚੌਧਰੀ ਅਕਰਮ ਅਲੀ ਅਤੇ ਉਸਦਾ ਭਰਾ ਫਰਜ਼ੰਦ ਅਲੀ ਘੋੜੀ 'ਤੇ ਸਵਾਰ ਸਨ। ਉਸਦਾ ਵੱਡਾ ਮੁੰਡਾ ਗੁਲਾਮ ਅਲੀ, ਛੋਟਾ ਨਵਾਬ ਅਲੀ ਅਤੇ ਭਤੀਜਾ ਬਰਕਤ ਗੱਡਾ ਜੋੜ ਕੇ ਲੋੜੀਂਦਾ ਸਾਮਾਨ ਲੱਦ ਰਹੇ ਸਨ। ਸਿੱਖ ਔਰਤਾਂ ਇਸ ਭਾਜੜ ਨੂੰ ਦਰਵਾਜ਼ਿਆ ਦੇ ਵਿਰਲਾਂ ਰਾਹੀਂ ਤੱਕ ਕੇ ਹੰਝੂ ਕੇਰ ਰਹੀਆਂ ਸਨ।
ਦੁਪਹਿਰ ਵੇਲੇ ਮੁਸਲਮਾਨ ਕਾਫ਼ਲਾ ਪਿੰਡੋਂ ਨਿਕਲਿਆ। ਮੁਸਲਮਾਨ ਨੌਜਵਾਨ ਹੱਥਾਂ ਵਿਚ ਬਰਛੇ ਫੜੀ ਕਾਫ਼ਲੇ ਨਾਲ ਚੁਕੰਨੇ ਹੋ ਕੇ ਜਾ ਰਹੇ ਸਨ। ਆਸੇ ਹੂਰੇ ਤੋਂ ਉਰ੍ਹਾਂ ਹੀ ਸੀ ਕੇ ਜਵਾਲਾ ਚੌਕੀਦਾਰ ਖ਼ਬਰ ਲਿਆਇਆ ਕੇ ਬਾਗ ਵਾਲਾ ਜਥਾ ਨਿਕਾਸੂ ਦੇ ਪੁਲ ਨੂੰ ਮੱਲ ਕੇ ਬੈਠ ਗਿਆ ਹੈ। ਕਾਫ਼ਲਾ ਰੁਕ ਗਿਆ।
ਪਿੰਡ ਵਲੋਂ ਘੋੜੀਆਂ ਦੇ ਪੈਰਾਂ ਦੀ ਅਵਾਜ਼ ਆਈ। ਔਰਤਾਂ ਕੋਈ ਅਣਹੋਣੀ ਸਮਝ ਕੇ ਰੋਣ ਲੱਗ ਪਈਆਂ। ਮੁਸਲਮਾਨ ਗੱਭਰੂਆਂ ਆਪਣੇ ਹਥਿਆਰ ਸਿੱਧੇ ਕਰ ਲਏ। ਪਲਾਂ ਵਿਚ ਹੀ ਘੋੜੀਆਂ ਕਾਫਲੇ ਦੇ ਮੂਹਰੇ ਆ ਗਈਆਂ।
ਬਾਬਾ ਬੁੱਧ ਸਿਹੁੰ, ਜ਼ੈਲਦਾਰ ਸੁੱਚਾ ਸਿਹੁੰ, ਚਾਨਣ ਸਿੰਘ, ਲਾਲਾ ਮਦਨ ਲਾਲ, ਸੁੰਦਰ ਸਿਹੁੰ, ਧਰਮ ਚੰਦ, ਗੁਰਮੁੱਖ ਸਿੰਘ ਅਤੇ ਪਿੰਡ ਦੇ ਹੋਰ ਕਈ ਜ਼ਿੰਮੇਵਾਰ ਘੋੜੀਆਂ ਤੋਂ ਉਤਰੇ। ਬਾਬੇ ਬੁੱਧ ਸਿੰਘ ਨੇ ਅਕਰਮ ਅਲੀ ਨੂੰ ਗਲਵੱਕੜੀ ਵਿਚ ਲੈ ਲਿਆ ਤੇ ਜਾਰੋ-ਜਾਰ ਰੋਣ ਲੱਗ ਪਿਆ। ਹੋਰ ਵੀ ਸਾਰੇ ਇਕ ਦੂਜੇ ਨੂੰ ਸਨੇਹ ਨਾਲ ਮਿਲ ਰਹੇ ਸਨ।
'ਯਾ ਅੱਲ੍ਹਾ! ਕੀ ਗੁਨਾਹ ਹੋ ਗਿਆ ਸਾਡੇ ਵੱਡਕਿਆਂ ਦੀ ਮਿੱਟੀ ਵੀ ਹੁਣ ਸਾਡੀ ਨਹੀਂ ਰਹੀ।' ਫੱਤੀ ਜੁਲਾਹੀ ਨੇ ਪਿੰਡ ਵੱਲ ਮੂੰਹ ਕਰਕੇ ਧਾਹ ਮਾਰੀ।
ਸਿਆਣੇ ਬੰਦੇ ਫੱਤੀ ਨੂੰ ਦਿਲਾਸਾ ਦੇਣ ਲੱਗੇ। ਪਰ ਵਿਰਲਾਪ ਘਟਣ ਦੀ ਥਾਂ ਵਧਦਾ ਜਾ ਰਿਹਾ ਸੀ। ਫੱਤੀ ਵੱਲ ਵੇਖ ਕੇ ਹੋਰ ਔਰਤਾਂ ਵੀ ਰੋਣ ਲੱਗ ਪਈਆਂ।
'ਚੰਗਾ ਭਈ ਭਰਾਵੋ! ਹੁਣ ਆਗਿਆ ਦਿਓ' ਚੌਧਰੀ ਅਕਰਮ ਨੇ ਮਿਲਣ ਆਏ ਸਿੱਖ ਭਰਾਵਾਂ ਨੂੰ ਸਾਂਝੇ ਸੰਬੋਧਨ ਵਿਚ ਕਿਹਾ।
'ਨਾ... ਨਾ ਚੌਧਰੀ ਸਾਹਿਬ! ਅਸੀਂ ਤੁਹਾਡੇ ਨਾਲ ਜਾਵਾਂਗੇ... ਕੀਤੇ ਬਚਨ ਪੁਗਾਉਣ ਦਾ ਵਕਤ ਆ ਗਿਆ ਹੈ', ਜ਼ੈਲਦਾਰ ਸੁੱਚਾ ਸਿਹੁੰ ਨੇ ਘੋੜੀ 'ਤੇ ਸਵਾਰ ਹੁੰਦਿਆ ਕਿਹਾ।
ਮੁਸਲਮਾਨਾਂ ਦੇ ਨਾਂਹ-ਨਾਂਹ ਕਰਦਿਆਂ ਵੀ ਸਿੱਖ ਭਰਾਵਾਂ ਦਾ ਹਿਫ਼ਾਜ਼ਤੀ ਦਸਤਾ ਕਾਫਲੇ ਦੇ ਮੂਹਰੇ ਨਿਕਾਸੂ ਦੇ ਪੁਲ ਵੱਲ ਨੂੰ ਚੱਲ ਪਿਆ।
ਨਿਕਾਸੂ ਦਾ ਪੁਲ ਖਾਲੀ ਸੀ। ਰਾਹ ਰੋਕੂ ਜਥਾ ਖਿਸਕ ਚੁੱਕਾ ਸੀ। ਆਪਣਿਆਂ ਦੀ ਮਾਣਮੱਤੀ ਹਿਫ਼ਾਜ਼ਤ ਵਿਚ ਕਾਫ਼ਲਾ ਸਰਹੱਦ ਵੱਲ ਵਧ ਗਿਆ।


-ਪਿੰਡ ਸਾਰੰਗੜਾ, ਜ਼ਿਲ੍ਹਾ ਅੰਮ੍ਰਿਤਸਰ।
ਮੋਬਾਈਲ : 98552-74305

ਗੁੱਸਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
* ਗੁੱਸੇ ਦੀ ਹਾਲਤ ਵਿਚ ਭੋਜਨ ਨਹੀਂ ਕਰਨਾ ਚਾਹੀਦਾ। ਖਾਣਾ ਹਮੇਸ਼ਾ ਪ੍ਰਸੰਨਚਿੱਤ ਤੇ ਸ਼ਾਂਤ ਮਨ ਨਾਲ ਖਾਣਾ ਚਾਹੀਦਾ ਹੈ ਤਾਂ ਕਿ ਪਾਚਣ ਸ਼ਕਤੀ ਜ਼ਿਆਦਾ ਤੋਂ ਜ਼ਿਆਦਾ ਕੰਮ ਕਰ ਸਕੇ।
* ਸਿਹਤਮੰਦੀ ਵਿਚ ਸਭ ਤੋਂ ਵੱਡੀ ਰੁਕਾਵਟ ਗੁੱਸਾ ਹੁੰਦਾ ਹੈ। ਗੁੱਸਾ ਸਾਡੇ ਦਿਲ ਲਈ ਤਾਂ ਖ਼ਤਰਨਾਕ ਹੈ ਹੀ, ਇਸ ਦਾ ਫੇਫੜਿਆਂ 'ਤੇ ਵੀ ਮਾੜਾ ਅਸਰ ਪੈਂਦਾ ਹੈ। ਗੁੱਸੇ ਵਿਚ ਰਹਿਣ ਵਾਲੇ ਲੋਕਾਂ ਨੂੰ ਉਮਰ ਵਧਣ 'ਤੇ ਡਿਪਰੈਸ਼ਨ, ਹਾਰਟ ਅਟੈਕ ਤੇ ਬਰੇਨ ਸਟਰੋਕ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
* ਜੋ ਸੁਭਾਅ ਦਾ ਕ੍ਰੋਧੀ ਹੁੰਦਾ ਹੈ, ਉਸ ਨੂੰ ਪੁੱਤਰ, ਨੌਕਰ, ਮਿੱਤਰ, ਪਤਨੀ ਵੀ ਅੰਦਰੋਂ ਪਸੰਦ ਨਹੀਂ ਕਰਦੇ।
* ਸਮਾਜ ਵਿਚ ਫੈਲੀ ਅਰਾਜਕਤਾ, ਹਿੰਸਾ ਤੇ ਤੋੜ-ਫੋੜ ਦੇ ਪਿਛੇ ਗੁੱਸੇ ਦੀ ਭਾਵਨਾ ਹੀ ਹੁੰਦੀ ਹੈ।
* ਕਰੋਧ ਸਾਰੀ ਉਮਰ ਸਿਆਣਪ ਨੂੰ ਘਰੋਂ ਬਾਹਰ ਕੱਢ ਦਿੰਦਾ ਹੈ ਅਤੇ ਅੰਦਰੋਂ ਦਰਵਾਜ਼ੇ ਨੂੰ ਕੁੰਡੀ ਲਗਾ ਦਿੰਦਾ ਹੈ।
* ਪੰਜ ਮਿੰਟ ਦਾ ਗੁੱਸਾ ਉਮਰ ਦੀ ਦੋਸਤੀ ਨੂੰ ਖਤਮ ਕਰ ਦਿੰਦਾ ਹੈ।
* ਗੁੱਸਾ ਇਕ ਅਜਿਹੀ ਭਾਵਨਾ ਹੈ, ਜੋ ਪਲਾਂ ਵਿਚ ਰੌਸ਼ਨ ਘਰਾਂ ਨੂੰ ਬੀਆਬਾਨ ਬਣਾ ਦਿੰਦੀ ਹੈ। ਗੁੱਸੇਖੋਰੀ ਆਦਮੀ ਦੇ ਵਿਅਕਤੀਤਵ ਨੂੰ ਵੀ ਪ੍ਰਭਾਵਿਤ ਕਰਦੀ ਹੈ।
* ਗੁੱਸਾ ਪਲਾਂ ਵਿਚ ਰਿਸ਼ਤੇ ਨਾਤੇ ਖੇਰੂੰ-ਖੇਰੂੰ ਕਰ ਦਿੰਦਾ ਹੈ। ਪਤੀ-ਪਤਨੀ ਵਿਚ ਤਲਾਕ ਕਰਵਾ ਦਿੰਦਾ ਹੈ ਤੇ ਭਰਾ ਨੂੰ ਭਰਾ ਦਾ ਦੁਸ਼ਮਣ ਬਣਾ ਦਿੰਦਾ ਹੈ।
* ਗੁੱਸਾ ਇਕ ਅਜਿਹਾ ਤੇਜ਼ਾਬ ਹੈ ਜੋ ਜਿਸ ਚੀਜ਼ 'ਤੇ ਪਾਇਆ ਜਾਂਦਾ ਹੈ, ਉਸ ਤੋਂ ਜ਼ਿਆਦਾ ਉਸ ਬਰਤਨ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਸ ਵਿਚ ਉਹ ਰੱਖਿਆ ਹੁੰਦਾ ਹੈ।
* ਕੋਈ ਵੀ ਇਨਸਾਨ ਅਜਿਹੇ ਵਿਅਕਤੀ ਦੇ ਨਾਲ ਸਮਾਂ ਬਿਤਾਉਣਾ ਨਹੀਂ ਚਾਹੁੰਦਾ ਜੋ ਬਹੁਤ ਜ਼ਿਆਦਾ ਗੁੱਸੇ ਵਾਲਾ ਹੋਵੇ ਜਾਂ ਬਹੁਤ ਜ਼ਿਆਦਾ ਚੁੱਪ ਰਹਿਣ ਵਾਲਾ ਹੋਵੇ।
* ਗੁੱਸਾ ਇਕੱਲਾ ਆਉਂਦਾ ਹੈ ਪਰ ਸਾਡੀ ਸਾਰੀ ਚੰਗਿਆਈ ਲੈ ਜਾਂਦਾ ਹੈ, ਜਦੋਂ ਕਿ ਸਬਰ ਵੀ ਇਕੱਲਾ ਆਉਂਦਾ ਹੈ ਪਰ ਸਾਨੂੰ ਸਾਰੀ ਚੰਗਿਆਈ ਦੇ ਜਾਂਦਾ ਹੈ।
* ਪੰਜਾਬੀ ਦੇ ਕਿਸੇ ਸ਼ਾਇਰ ਨੇ ਗੁੱਸੇ ਬਾਰੇ ਇੰਜ ਲਿਖਿਆ ਹੈ:
ਕਿੰਨਾ ਸੀ ਉਹ ਆਪਣਾ, ਭਰਮ ਗਏ ਸਭ ਟੁੱਟ
ਜਦ ਮੈਨੂੰ ਉਸ ਆਪਣੇ, ਦਿੱਤਾ ਖੂਹ ਵਿਚ ਸੁੱਟ।
ਹਰ ਥਾਂ ਵਧੀਆਂ ਦੂਰੀਆਂ, ਵਧੀਆ ਵੈਰ ਵਿਰੋਧ,
ਪਲ ਵਿਚ ਧੌਣਾ ਲਹਿੰਦੀਆਂ, ਚੜ੍ਹਦਾ ਜਦੋਂ ਕ੍ਰੋਧ।
* ਕਈ ਵਾਰੀ ਇਕ ਛੋਟੀ ਜਿਹੀ ਗੁੱਸੇ ਵਿਚ ਆ ਕੇ ਕੀਤੀ ਗ਼ਲਤੀ ਬਹੁਤ ਮਹਿੰਗੀ ਸਾਬਤ ਹੁੰਦੀ ਹੈ। ਗੁੱਸਾ ਟੀਚਾ ਹਾਸਲ ਕਰਨ ਵਿਚ ਸਭ ਤੋਂ ਵੱਡੀ ਰੁਕਾਵਟ ਹੈ।
* ਸਿਆਣੇ ਕਹਿੰਦੇ ਹਨ ਕਿ ਜੇਕਰ ਕਿਸੇ ਤੋਂ ਕੋਈ ਗ਼ਲਤ ਜਾਂ ਮੂਰਖਤਾਪੂਰਨ ਕੰਮ ਕਰਵਾਉਣਾ ਹੋਵੇ ਤਾਂ ਉਸ ਨੂੰ ਗੁੱਸਾ ਦਿਵਾ ਦਿਓ ਕਿਉਂਕਿ ਗੁੱਸੇ ਨਾਲ ਵਿਵੇਕ ਖਤਮ ਹੋ ਜਾਂਦਾ ਹੈ।
* ਗੁੱਸਾ ਮੂੜਤਾ ਪੈਦਾ ਕਰਦਾ ਹੈ, ਮੂੜਤਾ ਯਾਦਸ਼ਕਤੀ ਦਾ ਨਾਸ਼ ਕਰਦੀ ਹੈ, ਯਾਦਸ਼ਕਤੀ ਨਾਸ਼ ਹੋਣ ਨਾਲ ਅਕਲ ਦਾ ਨਾਸ਼ ਹੁੰਦਾ ਹੈ ਤੇ ਅਕਲ ਦੇ ਨਸ਼ਟ ਹੋਣ ਨਾਲ ਬੰਦਾ ਖੁਦ ਨਸ਼ਟ ਹੋ ਜਾਂਦਾ ਹੈ।
* ਤੁਸੀਂ ਉਸ ਨਾਲ ਹੱਥ ਨਹੀਂ ਮਿਲਾ ਸਕਦੇ ਜਿਸ ਨੇ ਘਸੁੰਨ ਵੱਟਿਆ ਹੋਵੇ।
* ਕਿਸੇ ਸ਼ਾਇਰ ਨੇ ਗੁੱਸੇ ਬਾਰੇ ਇੰਜ ਲਿਖਿਆ ਹੈ:
ਜੇ ਬੰਦਾ ਗੁੱਸੇ ਨਾਲ ਭਰ ਜੇ,
ਧਰਤੀ ਕੰਬੇ ਅੰਬਰ ਡਰ ਜੇ।
ਬਾਰ ਦੇ ਰਸਤੇ ਗੁੰਮ ਹੋ ਜਾਵਣ,
ਗੁੱਲ ਹੋ ਜਾਵਣ ਦੀਵੇ ਘਰ ਦੇ।
ਮਨੁੱਖੀ ਮਨ ਦੀ ਟੁੱਟ ਭੱਜ ਹੋ ਜੇ।
ਜਦ ਵੀ ਅੰਦਰ ਅਗਨੀ ਵੜ ਜੇ,
ਦੂਜਿਆਂ ਨੇ ਕੀ ਲਾਗੇ ਲੱਗਣਾ,
ਦੂਰ ਹੋ ਜਾਂਦੇ ਆਪਣੇ ਘਰ ਦੇ।
* ਮਨੋਰੋਗ ਦੀ ਸ਼ੁਰੂਆਤ ਗੁਸੈਲ ਸੁਭਾਅ ਤੋਂ ਹੁੰਦੀ ਹੈ।
* ਜੇ ਤੁਹਾਡੇ ਅੰਦਰ ਜਵਾਲਾਮੁਖੀ ਹੈ ਤਾਂ ਤੁਸੀਂ ਦਿਲ ਦੇ ਬਗੀਚੇ 'ਚ ਫੁੱਲਾਂ ਦੇ ਖਿੜਨ ਦੀ ਉਮੀਦ ਕਿਉਂ ਕਰ ਰਹੇ ਹੋ।
* ਜੇ ਤੁਸੀਂ ਗੁੱਸੇ ਦੇ ਇਕ ਪਲ ਵੇਲੇ ਧੀਰਜ ਰੱਖਦੇ ਹੋ ਤਾਂ ਤੁਸੀਂ ਦੁੱਖ ਦੇ ਸੌ ਦਿਨਾਂ ਤੋਂ ਬਚ ਜਾਂਦੇ ਹੋ।
* ਗੁੱਸੇ ਨਾਲ ਸਾਰੇ ਕੰਮ ਉਸ ਤਰ੍ਹਾਂ ਨਹੀਂ ਬਣਦੇ ਜਿਸ ਤਰ੍ਹਾਂ ਸ਼ਾਂਤੀ ਨਾਲ ਬਣਦੇ ਹਨ।
* ਗੁੱਸੇ ਅਤੇ ਚਿੰਤਾ ਦਾ ਪ੍ਰਭਾਵ ਸਾਡੇ ਦਿਲ 'ਤੇ ਚੰਗਾ ਨਹੀਂ ਪੈਂਦਾ। ਗੁੱਸਾ ਦਿਲ ਦੇ ਰੋਗਾਂ ਨੂੰ ਵਧਾਉਂਦਾ ਹੈ। ਇਹ ਖੋਜ ਯੂਨੀਵਰਸਿਟੀ ਆਫ਼ ਫਿਟਸਬਰਗ ਦੇ ਮਾਹਿਰਾਂ ਦੁਆਰਾ ਕੀਤੀ ਗਈ ਹੈ।
* ਗੁੱਸੇ ਵਿਚ ਆਉਣ 'ਤੇ ਤੁਹਾਨੂੰ ਹੋਰ ਕੋਈ ਸਜ਼ਾ ਭਾਵੇਂ ਦੇਵੇ ਜਾਂ ਨਾ ਦੇਵੇ ਪਰ ਤੁਹਾਡਾ ਗੁੱਸਾ ਤੁਹਾਨੂੰ ਖੁਦ ਸਜ਼ਾ ਦੇਵੇਗਾ।
* ਸਿਆਣੇ ਕਹਿੰਦੇ ਹਨ ਕਿ ਕਲੇਸ਼ ਦਾ ਘੁਣ ਉਮਰਾਂ ਖਾਂਦਾ ਹੈ।
* ਆਕੜ ਕੇ ਨੱਚਿਆ ਨਹੀਂ ਜਾ ਸਕਦਾ ਅਤੇ ਗੁੱਸੇ ਨਾਲ ਗਾਇਆ ਨਹੀਂ ਜਾ ਸਕਦਾ।
* ਕ੍ਰੋਧ ਵਿਚ ਦਿੱਤਾ ਗਿਆ ਅਸ਼ੀਰਵਾਦ ਵੀ ਬੁਰਾ ਲਗਦਾ ਹੈ ਪਰ ਮੁਸਕਰਾ ਕੇ ਕਹੇ ਗਏ ਬੁਰੇ ਸ਼ਬਦ ਵੀ ਚੰਗੇ ਲਗਦੇ ਹਨ।
* ਜਦੋਂ ਕ੍ਰੋਧ ਸਿੰਘਾਸਨ 'ਤੇ ਆ ਕੇ ਬੈਠਦਾ ਹੈ ਤਾਂ ਬੁੱਧੀ/ਅਕਲ ਉਥੋਂ ਚੁੱਪ-ਚਾਪ ਖਿਸਕ ਜਾਂਦੀ ਹੈ।
* ਇਸ ਤੋਂ ਪਹਿਲਾਂ ਕਿ ਗੁੱਸਾ ਤੁਹਾਨੂੰ ਜਲਾ ਕੇ ਖ਼ਾਕ ਕਰ ਦੇਵੇ, ਤੁਸੀਂ ਕ੍ਰੋਧ ਨੂੰ ਹੀ ਜਲਾ ਦਿਓ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ

ਦੁੱਧ ਅਤੇ ਸ਼ਰਾਬ ਵਿਚ ਫ਼ਰਕ

ਪੰਜਾਬੀ ਵਿਚ ਕਵੀ ਦਰਬਾਰ ਅਤੇ ਉਰਦੂ ਵਿਚ ਮੁਸ਼ਾਇਰਾ ਕਿਹਾ ਜਾਂਦਾ ਹੈ। ਕਵੀਆਂ ਦਾ ਇਹ ਪ੍ਰੋਗਰਾਮ ਸੁਨਣ ਲਈ ਸ਼ਾਇਰੀ ਸੁਣਨ ਦੇ ਸ਼ੌਕੀਨ ਹੁੰਮ-ਹੁਮਾ ਕੇ ਪਹੁੰਚਦੇ ਹਨ। ਉਰਦੂ ਮੁਸ਼ਾਇਰਾ ਸੁਣਨ ਦੇ ਸ਼ੌਕੀਨ ਲਖਨਊ ਵਾਸੀ ਇਸ ਦੇ ਸਭ ਤੋਂ ਉੱਚੇ ਦਰਜੇ ਦੇ ਸਰੋਤੇ ਹੁੰਦੇ ਹਨ। ਮੁਸ਼ਾਇਰੇ ਵਾਲੇ ਦਿਨ ਮਜ਼ਦੂਰ ਆਪਣੇ ਕੰਮ 'ਤੇ ਨਹੀਂ ਜਾਂਦੇ। ਹੋਰ ਤਰ੍ਹਾਂ ਦੇ ਕੰਮ ਕਰਨ ਵਾਲੇ ਵੀ ਸਵੇਰ ਤੋਂ ਹੀ ਮੁਸ਼ਾਇਰਾ ਸੁਣਨ ਦੀ ਤਿਆਰੀ ਕਰਦੇ ਨਜ਼ਰ ਆਉਂਦੇ ਹਨ। ਉਹ ਸ਼ੇਵ ਕਰ ਕੇ, ਨਹਾ-ਧੋ ਕੇ, ਧੋਤੇ ਕੱਪੜੇ ਪਾ ਕੇ, ਪਾਨ ਦੀਆਂ ਗਲੋਰੀਆਂ ਜੇਬ ਵਿਚ ਰੱਖ ਕੇ ਤਿਆਰੀ ਕਰਦੇ ਹਨ। ਇਨ੍ਹਾਂ ਦੀ ਹਾਜ਼ਰੀ ਮੁਸ਼ਾਇਰੇ ਦੀ ਕਾਮਯਾਬੀ ਦੀ ਗਾਰੰਟੀ ਹੁੰਦੀ ਹੈ। ਇਸ ਕਰਕੇ ਮੁਸ਼ਾਇਰੇ ਦੇ ਪ੍ਰਬੰਧਕ ਚੰਗੇ ਤੋਂ ਚੰਗੇ ਸ਼ਾਇਰ ਨੂੰ ਸੱਦਾ ਪੱਤਰ ਦਿੰਦੇ ਹਨ। ਸ਼ਾਇਰ ਵੀ ਮੂੰਹ ਮੰਗੀ ਰਕਮ ਤੋਂ ਬਿਨਾਂ ਮੁਸ਼ਾਇਰੇ ਵਿਚ ਸ਼ਾਮਿਲ ਨਹੀਂ ਹੁੰਦੇ।
ਇਕ ਵਾਰੀ ਇਕ ਮੁਸ਼ਾਇਰੇ ਦੇ ਪ੍ਰਬੰਧਕ ਮਸ਼ਹੂਰ ਸ਼ਾਇਰ ਅਹਿਸਾਨ ਦਾਨਿਸ਼ ਸਾਹਿਬ ਨੂੰ ਮਿਲੇ ਅਤੇ ਮੁਸ਼ਾਇਰੇ ਵਿਚ ਹਾਜ਼ਰ ਹੋਣ ਦੀ ਬੇਨਤੀ ਕੀਤੀ। ਦਾਨਿਸ਼ ਸਾਹਿਬ ਨੇ ਪਹਿਲਾ ਸਵਾਲ ਇਹ ਪੁੱਛਿਆ ਕਿ ਕਿੰਨੇ ਪੈਸੇ ਦਿਓਗੇ। ਪ੍ਰਬੰਧਕਾਂ ਨੇ ਕਿਹਾ, 'ਅਸੀਂ ਤੁਹਾਨੂੰ ਤਿੰਨ ਸੌ ਰੁਪਏ ਦਿਆਂਗੇ, ਏਨੇ ਹੀ ਪੈਸੇ ਲੈ ਕੇ ਜਨਾਬ ਹਫੀਜ਼ ਜਲੰਧਰੀ ਨੇ ਮੁਸ਼ਾਇਰੇ ਵਿਚ ਆਉਣਾ ਮੰਨ ਲਿਆ ਹੈ।' ਇਹ ਸੁਣ ਕੇ ਦਾਨਿਸ਼ ਸਾਹਿਬ ਨੇ ਜਵਾਬ ਦਿੱਤਾ, 'ਕਿਥੇ ਹਫੀਜ਼ ਸਾਹਿਬ ਕਿਥੇ ਇਕ ਮਜ਼ਦੂਰ ਸ਼ਾਇਰ ਅਹਿਸਾਨ, ਐਪਰ ਜਨਾਬ ਮੈਂ ਕਿਸੇ ਕੀਮਤ 'ਤੇ ਵੀ ਆਪਣੇ ਆਪ ਨੂੰ ਨੀਵਾਂ ਨਹੀਂ ਕਰਨਾ ਚਾਹੁੰਦਾ, ਮੈਂ ਪੰਜ ਸੌ ਰੁਪਏ ਤੋਂ ਘੱਟ ਨਹੀਂ ਲਵਾਂਗਾ। ਮੈਂ ਛੋਟਾ ਸ਼ਾਇਰ ਸਹੀ ਅਤੇ ਹਫੀਜ਼ ਸਾਹਿਬ ਬਹੁਤ ਵੱਡੇ ਸ਼ਾਇਰ ਸਹੀ ਪਰ ਯਾਦ ਰੱਖਣਾ ਦੁੱਧ ਬੜਾ ਫਾਇਦੇਮੰਦ ਅਤੇ ਵਧੀਆ ਚੀਜ਼ ਹੈ, ਫਿਰ ਵੀ ਇਹ ਗਲੀ-ਗਲੀ ਵਿਕਦਾ ਹੈ ਅਤੇ ਸ਼ਰਾਬ ਬਹੁਤ ਮਾੜੀ ਅਤੇ ਬਦਨਾਮ ਚੀਜ਼ ਹੈ ਫਿਰ ਵੀ ਉਹ ਆਪਣੇ ਮੁਕਾਮ 'ਤੇ ਹੀ ਵਿਕਦੀ ਹੈ।'


ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401. (ਪੰਜਾਬ)।
ਮੋਬਾਈਲ : 94170-91668.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX