ਤਾਜਾ ਖ਼ਬਰਾਂ


ਨਾਭਾ ਵਿਖੇ ਕਾਲਾ ਰਾਮ ਕਾਂਸਲ ਨੇ ਉਪ ਮੰਡਲ ਮੈਜਿਸਟ੍ਰੇਟ ਦਾ ਸੰਭਾਲਿਆ ਅਹੁਦਾ
. . .  22 minutes ago
ਨਾਭਾ 27 ਮਈ (ਅਮਨਦੀਪ ਸਿੰਘ ਲਵਲੀ) ਉਪ ਮੰਡਲ ਮੈਜਿਸਟ੍ਰੇਟ ਸੂਬਾ ਸਿੰਘ ਵੱਲੋਂ ਅੱਜ ਆਪਣਾ ਅਹੁਦਾ ਛੱਡ ਦਿੱਤਾ ਗਿਆ। ਉਨ੍ਹਾਂ ਨੂੰ ਤਬਦੀਲ ਕਰ ਮੁਣਕ ਵਿਖੇ ਲਗਾਇਆ ਗਿਆ ਜਦੋਂ ਕਿ ਮੁਣਕ ਵਿਖੇ ਸੇਵਾਵਾ ਨਿਭਾ ਰਹੇ ਉਪ ਮੰਡਲ ਮੈਜਿਸਟ੍ਰੇਟ ਕਾਲਾ ਰਾਮ ਕਾਂਸਲ ਨੇ ਨਾਭਾ...
ਡੱਬਵਾਲੀ 'ਚ ਮੋਗਾ ਸ਼ਹਿਰ ਨਾਲ ਸੰਬੰਧਤ 50 ਸਾਲਾ ਔਰਤ ਕੋਰੋਨਾ ਪਾਜ਼ੀਟਿਵ
. . .  26 minutes ago
ਡੱਬਵਾਲੀ, 27 ਮਈ (ਇਕਬਾਲ ਸਿੰਘ ਸ਼ਾਂਤ) - ਸਮਾਜਿਕ ਦੂਰੀ ਦੀ ਲਗਾਤਾਰ ਉਲੰਘਣਾ ਕਰਦਾ ਆ ਰਿਹਾ ਡੱਬਵਾਲੀ ਸ਼ਹਿਰ ਅੱਜ ਸਿੱਧੇ ਤੌਰ 'ਤੇ ਕੋਰੋਨਾ ਮਹਾਂਮਾਰੀ ਦੇ ਕਲਾਵੇ ਵਿਚ ਆ ਗਿਆ। ਸਿਹਤ ਵਿਭਾਗ ਨੇ ਇੱਥੇ ਕਰੀਬ 50 ਸਾਲਾ ਇੱਕ ਔਰਤ ਦੇ ਕੋਰੋਨਾ ਪਾਜ਼ੀਟਿਵ...
ਪੰਜਾਬ ਕੈਬਨਿਟ ਵਲੋਂ ਐਮ.ਬੀ.ਬੀ.ਐਸ. ਕੋਰਸਾਂ ਦੀਆਂ ਫ਼ੀਸਾਂ 'ਚ ਵਾਧੇ ਦਾ ਫ਼ੈਸਲਾ
. . .  29 minutes ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਨੇ ਅੱਜ ਫ਼ੈਸਲਾ ਲਿਆ ਹੈ ਕਿ ਉਹ ਸੂਬੇ ਦੇ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਕਾਲਜਾਂ 'ਚ ਐਮ.ਬੀ.ਬੀ.ਐਸ. ਕੋਰਸਾਂ ਦੀ ਫ਼ੀਸ ਨੂੰ ਵਧਾਇਆ ਜਾਵੇਗਾ। ਪੰਜਾਬ ਸਰਕਾਰ ਨੇ ਇਸ 'ਤੇ ਤਰਕ ਦਿੱਤਾ ਹੈ ਕਿ ਫ਼ੀਸ...
ਈ.ਟੀ.ਟੀ. ਅਧਿਆਪਕ ਯੂਨੀਅਨ ਦੀ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਅਹਿਮ ਮੀਟਿੰਗ
. . .  41 minutes ago
ਅੰਮ੍ਰਿਤਸਰ ਵਿਚ ਅੱਜ 16 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਸਾਹਮਣੇ
. . .  44 minutes ago
ਅੰਮ੍ਰਿਤਸਰ, 27 ਮਈ (ਰੇਸ਼ਮ ਸਿੰਘ/ਸੁਰਿੰਦਰਪਾਲ ਸਿੰਘ ਵਰਪਾਲ) - ਅੰਮ੍ਰਿਤਸਰ ਵਿਚ ਅੱਜ 16 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਜ਼ਿਲ੍ਹੇ ਵਿਚ 353 ਕੋਰੋਨਾ ਪਾਜ਼ੀਟਿਵ ਕੇਸ ਹੋ ਗਏ ਹਨ। ਜਿਨ੍ਹਾਂ ਵਿਚੋਂ 301...
ਐਚ.ਆਰ.ਡੀ. ਮੰਤਰੀ ਵਲੋਂ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਫੈਸਲਾ
. . .  49 minutes ago
ਨਵੀਂ ਦਿੱਲੀ, 27 ਮਈ - ਮਨੁੱਖੀ ਸਰੋਤ ਵਿਕਾਸ ਮੰਤਰੀ ਰਾਮੇਸ਼ ਪੋਖਰਿਆਲ ਨੇ ਕਿਹਾ ਹੈ ਕਿ ਲਾਕਡਾਊਨ ਦੇ ਚੱਲਦਿਆਂ ਜੋ ਵਿਦਿਆਰਥੀ ਦੂਸਰੇ ਰਾਜਾਂ ਨੂੰ ਚੱਲੇ ਗਏ ਸਨ। ਜਮਾਤ 10 ਤੇ 12ਵੀਂ ਦੀ ਪੈਡਿੰਗ ਬੋਰਡ ਪ੍ਰੀਖਿਆਵਾਂ ਲਈ ਦੁਬਾਰਾ ਉਨ੍ਹਾਂ...
ਪੰਜਾਬ ਮੰਤਰੀ ਮੰਡਲ ਨੇ ਮਾਲੀਏ ਨੂੰ ਵਧਾਉਣ ਲਈ ਸੁਧਾਰਾਂ ਨੂੰ ਦਿੱਤੀ ਪ੍ਰਵਾਨਗੀ
. . .  about 1 hour ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਨੇ ਅੱਜ ਵਾਧੂ ਸਕਲ ਰਾਜ ਘਰੇਲੂ ਉਤਪਾਦ ਰਿਣ ਨੂੰ ਹਾਸਲ ਕਰਨ ਲਈ ਸੁਧਾਰ 'ਚ ਮੁੱਖ ਪ੍ਰਵਾਨਗੀ ਦਿੱਤੀ। ਜ਼ਿਕਰਯੋਗ ਹੈ ਕਿ ਸੂਬੇ ਨੇ ਕੋਵਿਡ ਲਾਕਡਾਊਨ ਦੇ ਚੱਲਦਿਆਂ 30 ਫ਼ੀਸਦੀ ਮਾਲੀਆ ਹਾਸਲ ਕਰਨ...
ਮੁੱਖ ਸਕੱਤਰ ਨਾਲ ਵਿਵਾਦ ਖ਼ਤਮ - ਕੈਬਨਿਟ ਮੰਤਰੀਆਂ ਨੇ ਕਿਹਾ
. . .  about 1 hour ago
ਚੰਡੀਗੜ੍ਹ, 27 ਮਈ (ਸੁਰਿੰਦਰਪਾਲ) - ਪੰਜਾਬ ਕੈਬਨਿਟ ਦੀ ਬੈਠਕ ਤੋਂ ਬਾਅਦ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਾਣਕਾਰੀ ਦਿੱਤੀ ਕਿ ਬੈਠਕ ਚੰਗੇ ਮਾਹੌਲ 'ਚ ਹੋਈ। ਮੁੱਖ ਸਕੱਤਰ ਦੇ ਨਾਲ ਵਿਵਾਦ 'ਤੇ ਬਾਜਵਾ ਨੇ ਕਿਹਾ ਕਿ ਮਾਮਲਾ ਖ਼ਤਮ ਹੋ ਗਿਆ ਹੈ। ਮਨਪ੍ਰੀਤ...
ਸਟੇਸ਼ਨ 'ਤੇ ਭੁੱਖ ਪਿਆਸ ਕਾਰਨ ਮਾਂ ਦੀ ਮੌਤ, ਬੱਚਾ ਜਗਾਉਣ ਦੀ ਕਰਦਾ ਰਿਹੈ ਕੋਸ਼ਿਸ਼
. . .  about 1 hour ago
ਮੁਜੱਫਰਪੁਰ, 27 ਮਈ - ਭਿਆਨਕ ਗਰਮੀ ਤੇ ਭੁੱਖ ਤੋਂ ਬੇਹਾਲ ਹੋ ਕੇ ਬਿਹਾਰ ਦੇ ਮੁਜੱਫਰਪੁਰ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਨੇ ਦਮ ਤੋੜ ਦਿੱਤਾ ਤੇ ਉਸ ਦਾ ਮਾਸੂਮ ਬੱਚਾ ਆਪਣੀ ਮਰੀ ਮਾਂ 'ਤੇ ਦਿੱਤੀ ਚਾਦਰ ਨੂੰ ਹਟਾ ਕੇ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਇਸ ਘਟਨਾ...
ਲਾਕਡਾਊਨ - 5 'ਚ 11 ਸ਼ਹਿਰਾਂ 'ਤੇ ਰਹਿ ਸਕਦੈ ਧਿਆਨ
. . .  about 1 hour ago
ਨਵੀਂ ਦਿੱਲੀ, 27 ਮਈ - ਕੋਰੋਨਾ ਸੰਕਟ ਦੇ ਮੱਦੇਨਜਰ ਲਾਕਡਾਊਨ ਦੇ ਪੰਜਵੇਂ ਪੜਾਅ ਦਾ ਖਾਕਾ ਤਿਆਰ ਹੋ ਰਿਹਾ ਹੈ। ਸੂਤਰਾਂ ਮੁਤਾਬਿਕ ਲਾਕਡਾਊਨ 5.0 ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਮਨ ਕੀ ਬਾਤ ਕਰ ਸਕਦੇ ਹਨ। ਲਾਕਡਾਊਨ ਦੇ ਪੰਜਵੇਂ ਪੜਾਅ 'ਚ ਕੋਰੋਨਾ...
ਵਾਹਗਾ ਪਹੁੰਚੇ ਪਾਕਿ ਨਾਗਰਿਕਾਂ ਨੂੰ ਕੀਤਾ ਕੁਆਰੰਟੀਨ
. . .  about 2 hours ago
ਅੰਮ੍ਰਿਤਸਰ, 27 ਮਈ (ਸੁਰਿੰਦਰ ਕੋਛੜ) - ਭਾਰਤ 'ਚ ਫਸੇ ਲਗਭਗ 179 ਪਾਕਿਸਤਾਨੀ ਨਾਗਰਿਕਾਂ ਦੇ ਅੱਜ ਆਈ. ਸੀ. ਪੀ. ਅਟਾਰੀ ਰਾਹੀਂ ਵਾਹਗਾ ਪਹੁੰਚਣ 'ਤੇ ਉਨ੍ਹਾਂ ਦੀ ਮੁੱਢਲੀ ਜਾਂਚ ਉਪਰੰਤ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਲਾਹੌਰ ਕੁਆਰੰਟੀਨ ਸੈਂਟਰ ਵਿਖੇ ਭੇਜ...
ਮੁੱਖ ਮੰਤਰੀ ਦੀ ਲੰਚ ਡਿਪਲੋਮੈਸੀ ਆਈ ਕੰਮ
. . .  about 2 hours ago
ਚੰਡੀਗੜ੍ਹ, 27 ਮਈ (ਵਿਕਰਮਜੀਤ ਸਿੰਘ ਮਾਨ) - ਮੰਤਰੀ ਮੰਡਲ ਦੀ ਮੀਟਿੰਗ 'ਚ ਮੁੱਖ ਸਕੱਤਰ ਦੇ ਸ਼ਾਮਲ ਹੋਣ 'ਤੇ ਬਣੀ ਸਹਿਮਤੀ ਪਿੱਛੇ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਕੀਤੀ ਲੰਚ ਡਿਪਲੋਮੇਸੀ ਨੂੰ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਜਿਸ ਦੇ ਸਿੱਟੇ ਵਜੋਂ ਮੰਤਰੀ ਮੰਡਲ ਦੀ ਮੀਟਿੰਗ...
ਮੁੱਖ ਸਕੱਤਰ ਵੀ ਸ਼ਾਮਲ ਹੋਏ ਮੰਤਰੀ ਮੰਡਲ ਦੀ ਮੀਟਿੰਗ 'ਚ
. . .  about 2 hours ago
ਚੰਡੀਗੜ੍ਹ, 27 ਮਈ (ਵਿਕਰਮਜੀਤ ਮਾਨ) - ਪਿਛਲੇ ਦਿਨੀਂ ਮੰਤਰੀਆਂ ਅਤੇ ਮੁੱਖ ਸਕੱਤਰ ਵਿਚਾਲੇ ਛਿੜੇ ਵਿਵਾਦ ਮਗਰੋਂ ਅੱਜ ਹੋ ਰਹੀ ਮੰਤਰੀ ਮੰਡਲ ਦੀ ਮੀਟਿੰਗ ਵਿਚ ਮੁੱਖ ਸਕੱਤਰ ਵੀ ਸ਼ਾਮਲ ਹੋਏ ਹਨ । ਇਸ ਤੋਂ ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਮੰਤਰੀ ਮੁੱਖ ਸਕੱਤਰ ਵਿਵਾਦ ਫਿਲਹਾਲ ਖ਼ਤਮ...
ਨਗਰ ਨਿਗਮ ਪਟਿਆਲਾ ਦੇ ਮੇਅਰ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਚਲਾ ਰਹੇ ਹਨ ਸਾਈਕਲ
. . .  about 3 hours ago
ਪਟਿਆਲਾ, 27 ਮਈ (ਗੁਰਪ੍ਰੀਤ ਸਿੰਘ ਚੱਠਾ) - ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਨਗਰ ਨਿਗਮ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਹੈ ਕਿ ਉਹ ਰੋਜ਼ਾਨਾ ਆਪਣੇ ਘਰ ਤੋਂ ਕਾਰਪੋਰੇਸ਼ਨ ਦਫ਼ਤਰ ਤੱਕ ਸਾਈਕਲ ਤੇ ਜਾਣਗੇ। ਇਸ...
ਭਾਰਤ ਨਾਲ ਸਰਹੱਦ 'ਤੇ ਹਾਲਾਤ ਕਾਬੂ ਹੇਠ - ਚੀਨ
. . .  about 3 hours ago
ਬੀਜਿੰਗ, 27 ਮਈ - ਚੀਨ ਨੇ ਅੱਜ ਕਿਹਾ ਹੈ ਕਿ ਭਾਰਤ ਨਾਲ ਲਗਦੀ ਸਰਹੱਦ 'ਤੇ ਹਾਲਾਤ ਸਥਿਰ ਹਨ ਤੇ ਕਾਬੂ ਹੇਠ ਹਨ ਅਤੇ ਦੋਵੇਂ ਦੇਸ਼ ਢੁੱਕਵੇਂ ਤੰਤਰ ਤੇ ਸੰਚਾਰ ਰਾਹੀਂ ਮੁੱਦਿਆਂ ਨੂੰ ਗੱਲਬਾਤ ਨਾਲ ਹੱਲ ਕਰ ਰਹੇ ਹਨ। ਚੀਨ ਵਲੋਂ ਇਹ ਬਿਆਨ ਉਸ ਵਕਤ ਆਇਆ ਹੈ, ਜਦੋਂ ਦੋਵੇਂ...
ਭਾਰਤ-ਪਾਕਿਸਤਾਨ ਸਰਹੱਦ ਤੋਂ ਨਾਰਕੋਟਿਕਸ ਸੈਲ ਵਲੋਂ 10 ਕਰੋੜ ਦੀ ਹੈਰੋਇਨ ਅਤੇ 280 ਗ੍ਰਾਮ ਅਫੀਮ ਬਰਾਮਦ
. . .  about 3 hours ago
ਤਰਨ ਤਾਰਨ, 27 ਮਈ (ਹਰਿੰਦਰ ਸਿੰਘ)—ਨਾਰਕੋਟਿਕਸ ਸੈਲ ਤਰਨ ਤਾਰਨ ਦੀ ਪੁਲਿਸ ਵਲੋਂ ਗੁਪਤ ਸੂਚਨਾ ਦੇ ਅਧਾਰ ਤੇ ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨੀ ਸਮੱਗਲਰਾਂ ਵਲੋਂ ਭਾਰਤੀ ਖੇਤਰ ਵਿਚ ਕਣਕ ਦੇ ਖੇਤਾਂ ਵਿਚ ਨੱਪੀ 2 ਕਿਲੋ 20 ਗ੍ਰਾਮ ਹੈਰੋਇਨ ਅਤੇ 280 ਗ੍ਰਾਮ...
ਡੀ.ਐਸ.ਪੀਜ਼ ਨੇ ਸੰਭਾਲਿਆ ਆਪਣਾ ਆਪਣਾ ਅਹੁਦਾ
. . .  about 3 hours ago
ਬਾਘਾਪੁਰਾਣਾ/ਗੁਰੂ ਹਰ ਸਹਾਏ, 27 ਮਈ (ਬਲਰਾਜ ਸਿੰਗਲਾ/ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ) - ਬਾਘਾ ਪੁਰਾਣਾ ਦੇ ਡੀ.ਐਸ.ਪੀ. ਰਵਿੰਦਰ ਸਿੰਘ ਦਾ ਤਬਾਦਲਾ ਹੋਣ ਜਾਣ ਕਾਰਨ ਉਨ੍ਹਾਂ ਦੀ ਥਾਂ ਬਦਲ ਕੇ ਆਏ ਡੀ.ਐਸ.ਪੀ. ਜਸਵਿੰਦਰ ਸਿੰਘ ਨੇ ਬਾਘਾ ਪੁਰਾਣਾ ਵਿਖੇ ਆਪਣੇ...
ਅਟਾਰੀ ਵਾਹਗਾ ਸਰਹੱਦ ਰਾਹੀਂ 179 ਪਾਕਿ ਨਾਗਰਿਕਾਂ ਦੀ ਹੋਈ ਵਾਪਸੀ
. . .  about 3 hours ago
ਅੰਮ੍ਰਿਤਸਰ, 27 ਮਈ (ਸੁਰਿੰਦਰ ਕੋਛੜ) - ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਤਾਲਾਬੰਦੀ ਦੇ ਬਾਵਜੂਦ ਭਾਰਤ 'ਚ ਫਸੇ ਲਗਭਗ 179 ਹੋਰ ਪਾਕਿਸਤਾਨੀ ਨਾਗਰਿਕਾਂ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਅੱਜ ਪਾਕਿਸਤਾਨ ਰਵਾਨਾ ਕੀਤਾ ਗਿਆ। ਇਹ ਪਾਕਿ ਨਾਗਰਿਕ ਤਾਲਾਬੰਦੀ...
ਬਿਜਲੀ ਬਿੱਲ ਤੇ ਸਕੂਲ ਫ਼ੀਸਾਂ ਦੀ ਮੁਆਫ਼ੀ ਨੂੰ ਲੈ ਕੇ 'ਆਪ' ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
. . .  about 4 hours ago
ਟਾਂਡਾ ਉੜਮੁੜ, 27 ਮਈ ( ਦੀਪਕ ਬਹਿਲ) - ਆਮ ਆਦਮੀ ਪਾਰਟੀ ਹਲਕਾ ਟਾਂਡਾ ਵੱਲੋਂ ਹਲਕਾ ਇੰਚਾਰਜ ਟਾਂਡਾ ਹਰਮੀਤ ਸਿੰਘ ਔਲਖ ਦੀ ਅਗਵਾਈ ਹੇਠ ਟਾਂਡਾ ਚ ਬਿਜਲੀ ਬਿੱਲ ਅਤੇ ਸਕੂਲ ਫ਼ੀਸਾਂ ਦੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਅੱਜ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ...
ਜਲੰਧਰ ਦਿਹਾਤੀ ਪੁਲਿਸ ਨੇ ਭਾਰੀ ਮਾਤਰਾ 'ਚ ਅਫ਼ੀਮ ਕੀਤੀ ਬਰਾਮਦ, ਦੋ ਕਾਬੂ
. . .  about 4 hours ago
ਜਲੰਧਰ, 27 ਮਈ - ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਲੰਧਰ ਦਿਹਾਤੀ ਪੁਲਿਸ ਨੇ ਨਾਕੇਬੰਦੀ ਦੌਰਾਨ ਇਕ ਇਨੋਵਾ ਦੀ ਤਲਾਸ਼ੀ ਲੈਣ 'ਤੇ 6 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਇਸ ਮਾਮਲੇ 'ਚ ਜਲੰਧਰ ਦਿਹਾਤੀ ਪੁਲਿਸ...
ਕਿਸਾਨੀ ਮੰਗਾਂ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਵਲੋਂ ਰੋਸ ਮੁਜ਼ਾਹਰਾ
. . .  about 4 hours ago
ਗੜ੍ਹਸ਼ੰਕਰ, 27 ਮਈ (ਧਾਲੀਵਾਲ)- ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀਆਂ 234 ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕੁਲ ਹਿੰਦ ਕਿਸਾਨ ਸਭਾ ਵੱਲੋਂ ਐੱਸ.ਡੀ.ਐੱਮ. ਦਫ਼ਤਰ ਗੜ੍ਹਸ਼ੰਕਰ ਵਿਖੇ ਰੋਸ ਮੁਜ਼ਾਹਰਾ ਕਰਦਿਆਂ ਐੱਸ.ਡੀ.ਐੱਮ. ਹਰਬੰਸ ਸਿੰਘ ਨੂੰ ਮੰਗ ਪੱਤਰ...
ਕੈਨੇਡਾ 'ਚ ਮਾਪਿਆਂ ਦੇ ਇਕਲੌਤੇ ਬੇਟੇ ਦੀ ਮੌਤ
. . .  about 3 hours ago
ਭਿੰਡੀ ਸੈਦਾਂ (ਅੰਮ੍ਰਿਤਸਰ), 27 ਮਈ (ਪ੍ਰਿਤਪਾਲ ਸਿੰਘ ਸੂਫ਼ੀ) - ਰੋਜ਼ੀ ਰੋਟੀ ਖ਼ਾਤਰ ਕੈਨੇਡਾ ਦੇ ਸ਼ਹਿਰ ਟੋਰਾਂਟੋ 'ਚ ਟਰੱਕ ਡਰਾਈਵਰੀ ਕਰਦੇ ਕਸਬਾ ਭਿੰਡੀ ਸੈਦਾਂ ਦੇ ਨੌਜਵਾਨ ਸੰਗਮਪ੍ਰੀਤ ਸਿੰਘ ਗਿੱਲ (24) ਪੁੱਤਰ ਹਰਪਾਲ ਸਿੰਘ ਗਿੱਲ ਦੀ ਅੱਜ ਸਵੇਰੇ ਤੜਕਸਾਰ ਬਰਮਪਟਨ ਨਜ਼ਦੀਕ...
ਸਿੱਧੂ ਮੂਸੇਵਾਲਾ ਮਾਮਲਾ : ਚਾਰ ਪੁਲਿਸ ਮੁਲਾਜ਼ਮਾਂ ਨੂੰ ਮਿਲੀ ਅਗਾਊਂ ਜਮਾਨਤ
. . .  about 4 hours ago
ਸੰਗਰੂਰ, 27 ਮਈ (ਧੀਰਜ ਪਸ਼ੋਰੀਆ) - ਗਾਇਕ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਦਰਜ ਮਾਮਲੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਸੰਗਰੂਰ ਅਦਾਲਤ ਤੋਂ ਅਗਾਊਂ ਜ਼ਮਾਨਤ...
ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ 'ਚ ਇਕ - ਇਕ ਮਰੀਜ਼ ਕੋਰੋਨਾ ਪਾਜ਼ੀਟਿਵ ਪਾਏ ਗਏ
. . .  about 4 hours ago
ਦੋਰਾਂਗਲਾ/ਪਠਾਨਕੋਟ 27 ਮਈ (ਲਖਵਿੰਦਰ ਸਿੰਘ ਚੱਕਰਾਜਾ/ਸੰਧੂ) - ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਿਤ ਕਸਬਾ ਦੋਰਾਂਗਲਾ ਦਾ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਉਕਤ ਵਿਅਕਤੀ ਮੁੰਬਈ ਵਿਖੇ ਕੰਮ ਕਰਦਾ ਸੀ ਜੋ ਬੀਤੇ ਦਿਨੀਂ ਹੀ ਇੱਥੇ ਵਾਪਸ ਪਰਤਿਆ ਸੀ। ਜਿਸ...
ਦਿੱਲੀ 'ਚ ਪਿਛਲੇ 24 ਘੰਟਿਆਂ 'ਚ 792 ਕੋਰੋਨਾ ਵਾਇਰਸ ਦੇ ਆਏ ਕੇਸ
. . .  about 5 hours ago
ਨਵੀਂ ਦਿੱਲੀ, 27 ਮਈ - ਦਿੱਲੀ ਵਿਚ ਕੋਰੋਨਾਵਾਰਿਸ ਦੇ ਕੇਸਾਂ ਵਿਚ ਵੱਡਾ ਵਾਧਾ ਹੁੰਦੇ ਹੋਏ ਪਿਛਲੇ 24 ਘੰਟਿਆਂ ਵਿਚ 792 ਪਾਜ਼ੀਟਿਵ ਕੇਸ ਸਾਹਮਣੇ ਆ ਗਏ ਹਨ। ਇਸ ਤਰ੍ਹਾਂ ਰਾਜਧਾਨੀ ਵਿਚ 15257 ਕੇਸ ਹੋ ਗਏ...
ਹੋਰ ਖ਼ਬਰਾਂ..

ਖੇਡ ਜਗਤ

ਕੋਰੋਨਾ ਵਾਇਰਸ ਨਾਲ ਖੇਡਾਂ ਤੇ ਖਿਡਾਰੀਆਂ ਦੀ ਦੁਨੀਆ ਵੀ ਬਦਲੇਗੀ...

ਕੋਰੋਨਾ ਵਾਇਰਸ ਨੇ ਇਸ ਵੇਲੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਵਿਸ਼ਵ ਦੇ ਸਾਰੇ ਦੇੇਸ਼ਾਂ ਦੇ ਲੋਕ ਇਕ ਤਰ੍ਹਾਂ ਨਾਲ ਘਰਾਂ ਦੇ ਅੰਦਰ ਬੰਦ ਹੋ ਕੇ ਰਹਿ ਗਏ ਹਨ। ਜਿਥੇ ਵਿਸ਼ਵ ਦੇ ਹਰ ਖੇਤਰ ਨੂੰ ਇਸ ਮਹਾਂਮਾਰੀ ਨੇ ਢਾਅ ਲਾਈ ਹੈ ਅਤੇ ਇਸ ਦਾ ਅਸਰ ਖੇਡ ਜਗਤ 'ਤੇ ਵੀ ਵੇਖਣ ਨੂੰ ਮਿਲਿਆ ਹੈ। ਦੁਨੀਆ ਦੇ ਸਭ ਤੋਂ ਵੱਡੇ ਖੇਡ ਮਹਾਂਕੁੰਭ 'ਉਲੰਪਿਕ ਖੇਡਾਂ' ਨੂੰ ਵੀ ਮੁਲਤਵੀ ਕਰਨਾ ਪਿਆ। ਇਸ ਤੋਂ ਇਲਾਵਾ ਨਾਮੀ ਖੇਡ ਮੁਕਾਬਲੇ ਵੀ ਮੁਅੱਤਲ ਕਰਨੇ ਪਏ। ਇਸ ਵੇਲੇ ਹਰ ਇਕ ਦੀ ਜ਼ੁਬਾਨ 'ਤੇ ਇੱਕੋ ਗੱਲ ਹੈ ਕੀ ਹੁਣ ਵਿਸ਼ਵ ਵਿਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਪੂਰੀ ਬਦਲ ਜਾਵੇਗੀ ਤੇ ਇਸ ਦੇ ਨਾਲ ਹੀ ਖੇਡਾਂ ਦੀ ਦੁਨੀਆ ਵਿਚ ਵੀ ਇਸ ਤਬਦੀਲੀ ਨੂੰ ਵੇਖਿਆ ਜਾ ਰਿਹਾ ਹੈ। ਹੁਣ ਜੋ ਖੇਡਾਂ ਇਸ ਵੇਲੇ ਦੇਸ਼ ਵਿਚ ਕਰਵਾਈਆਂ ਜਾਣਗੀਆਂ ਉਨ੍ਹਾਂ ਵਿਚ ਵੀ ਭਾਰੀ ਤਬਦੀਲੀ ਵੇਖਣ ਨੂੰ ਮਿਲੇਗੀ ਤੇ ਸਰਕਾਰ ਨੇ ਇਸ ਦੇ ਨਿਯਮ ਬਣਾਉਣ ਦੀ ਤਿਆਰੀ ਵੀ ਕਰ ਲਈ ਹੈ। ਭਾਰਤੀ ਉਲੰਪਿਕ ਐਸੋਸ਼ੀਏਸ਼ਨ ਨੇ ਖੇਡ ਮੰਤਰਾਲੇ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਟੋਕੀਓ ਉਲੰਪਿਕ ਸਬੰਧੀ ਤਿਆਰੀ ਕਿਵੇਂ ਕਰਨੀ ਹੈ, ਇਸ ਦੀ ਰੂਪ ਰੇਖਾ ਵੀ ਉਲੀਕੀ ਜਾਵੇਗੀ। ਇਸ ਵੇਲੇ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ ਤੇ ਪਹਿਲੇ ਭਾਗ ਵਿਚ ਸ਼ੂਟਿੰਗ, ਟੇਬਲ ਟੈਨਿਸ, ਲਾਅਨ ਟੈਨਿਸ, ਸਕਵੈਸ਼, ਬੈਡਮਿੰਟਨ, ਤੀਰਅੰਦਾਜ਼ੀ (ਨਾਨ ਕੰਨਟੈਕਟ ਸਪੋਰਟਸ) ਵਰਗੇ ਮੁਕਾਬਲੇ। ਦੂਜੇ ਭਾਗ ਵਿਚ ਟੀਮ ਖੇਡਾਂ ਹਾਕੀ, ਫੁੱਟਬਾਲ, ਵਾਲੀਬਾਲ, ਬਾਸਕਟਬਾਲ (ਟੀਮ ਵਰਗ ਦੇ ਮੁਕਾਬਲੇ) ਵਰਗੀਆਂ ਖੇਡਾਂ ਤੀਜੇ ਭਾਗ ਵਿਚ ਤੈਰਾਕੀ, ਵਾਟਰਪੋਲੋ, ਰੋਇੰਗ (ਪਾਣੀ ਵਾਲੀਆਂ ਖੇਡਾਂ) ਵਰਗੀਆਂ ਹੋਰ ਖੇਡਾਂ ਤੇ ਚੌਥੇ ਭਾਗ ਵਿਚ ਕੁਸ਼ਤੀ, ਬਾਕਸਿੰਗ, ਜੂਡੋ, ਕਰਾਟੇ (ਕੰਨਟੈਕਟ ਸਪੋਰਟਸ) ਵਰਗੀਆਂ ਖੇਡਾਂ ਨੂੰ ਰੱਖਿਆ ਗਿਆ ਹੈ। ਇਨ੍ਹਾਂ ਖੇਡਾਂ ਨੂੰ ਦੇਸ਼ ਵਿਚ ਕਿਵੇਂ ਕਰਵਾਉਣਾ ਹੈ ਇਸ ਦੇ ਲਈ 31 ਮਈ ਤੱਕ ਦੇਸ਼ ਦੀਆਂ ਵੱਖ-ਵੱਖ ਖੇਡ ਫੈਡਰੇਸ਼ਨਾਂ ਦੇ ਅਹੁਦੇਦਾਰਾਂ, ਚੀਫ਼ ਕੋਚਾਂ, ਖਿਡਾਰੀਆਂ, ਹਾਈ ਪਰਫਾਰਮੈਂਸ ਡਾਇਰੈਕਟਰਾਂ, ਮੀਡੀਆ ਤੇ ਖੇਡ ਕਲੱਬਾਂ ਦੇ ਅਹੁਦੇਦਾਰਾਂ ਨਾਲ ਮਿਲ ਕੇ ਉਨ੍ਹਾਂ ਵਲੋਂ ਦਿੱਤੇ ਗਏ ਸੁਝਾਵਾਂ ਨੂੰ ਸੁਣ ਕੇ ਭਾਰਤੀ ਉਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਲੋਂ ਭਾਰਤੀ ਖੇਡ ਮੰਤਰਾਲੇ ਨਾਲ ਮਿਲ ਕੇ ਖੇਡਾਂ ਦੇ ਦੇਸ਼ ਵਿਚ ਨਵੇੇਂ ਦਿਸ਼ਾਂ ਨਿਰਦੇੇਸ਼ ਜਾਰੀ ਕੀਤੇ ਜਾਣਗੇ ਤੇ ਉਸ ਦੇ ਰਾਹੀਂ ਹੀ ਖੇਡਾਂ ਦੇਸ਼ ਵਿਚ ਅੱਗੇ ਵਧਣਗੀਆਂ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਨਿਯਮ ਕਿਸ ਤਰ੍ਹਾਂ ਦੇ ਹੋਣਗੇ ਅਤੇ ਦੇਸ਼ ਵਿਚ ਖੇਡਾਂ ਨੂੰ ਹੁਣ ਕਿਵੇਂ ਸ਼ੁਰੂ ਕੀਤਾ ਜਾਵੇਗਾ ਤੇ ਇਸ ਦਾ ਸਹੀ ਸਮਾਂ ਕਿਹੜਾ ਹੋਵੇਗਾ। ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਕਿਹੜੀਆਂ-ਕਿਹੜੀਆਂ ਖੇਡ ਸਰਗਰਮੀਆਂ ਵਿਚ ਬਦਲਾਅ ਕੀਤਾ ਜਾਵੇਗਾ ਤੇ ਖਿਡਾਰੀਆਂ ਦੀ ਨਿੱਜੀ ਸਾਫ਼-ਸਫ਼ਾਈ, ਸਮਾਜਿਕ ਦੂਰੀ, ਨਿੱਜੀ ਸੁਰੱਖਿਆ ਦੇ ਕੀ ਨਿਯਮ ਹੋਣਗੇ। ਕਿਵੇਂ ਸੁਰੱਖਿਅਤ ਖੇਡ ਮੁਕਾਬਲੇ ਕੋਰੋਨਾ ਵਾਇਰਸ ਤੋੋਂ ਸੁਰੱਖਿਆ ਕਿਵੇਂ ਕਰਵਾਏ ਜਾਣਗੇ ਤੇ ਇਸ ਦੇ ਹੁਣ ਨਿਯਮ ਕੀ ਹੋਣਗੇ? ਕੀ ਹੁਣ ਖੇਡ ਮੁਕਾਬਲੇ ਦਰਸ਼ਕਾਂ ਦੀ ਗ਼ੈਰ-ਹਾਜ਼ਰੀ ਵਿਚ ਕਰਵਾਏ ਜਾਣਗੇ ਜਾਂ ਖਾਲੀ ਸਟੇਡੀਅਮਾਂ ਵਿਚ ਹੋਣਗੇ? ਸਥਾਨਕ ਪੱਧਰ 'ਤੇ ਘਰੇਲੂ ਖੇਡ ਮੁਕਾਬਲੇ ਜਿਵੇਂ ਸਕੂਲ ਪੱਧਰ, ਕਲੱਬ ਪੱੱਧਰ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਤੇ ਪੇਂਡੂ ਖੇਤਰ ਦੇ ਟੂਰਨਾਮੈਂਟ ਕਿਵੇਂ ਹੋਣਗੇ? ਇਸ ਤੋਂ ਇਲਾਵਾ ਪਬਲਿਕ ਖੇਤਰ ਦੇ ਖੇਡ ਮੈਦਾਨਾਂ ਵਿਚ ਖੇਡ ਮੁਕਾਬਲੇ ਕਰਵਾਉਣ ਦੇ ਕੀ ਨਿਯਮ ਹੋਣਗੇ? ਇਸ 'ਤੇ ਵੀ ਚਰਚਾ ਹੋਵੇਗੀ ਤੇ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਵੀ ਦੇਸ਼ ਦੀਆਂ ਖੇਡਾਂ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਬੇਸ਼ੱਕ ਭਾਰਤ ਦੇ ਖੇਡ ਮੰਤਰੀ ਕਹਿ ਰਹੇ ਹਨ ਕਿ ਜਲਦੀ ਹੀ ਖੇਡ ਮੈਦਾਨਾਂ ਵਿਚ ਫਿਰ ਤੋਂ ਰੌਣਕਾਂ ਪਰਤ ਆਉਣਗੀਆਂ ਤੇ ਖਿਡਾਰੀ ਆਪਣੇ ਜੌਹਰ ਵਿਖਾਉਣਗੇ ਪਰ ਇਹ ਅਜੇ ਵੀ ਬਹੁਤ ਹੀ ਟੇਢੀ ਖੀਰ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੁਣ ਆਨਲਾਈਨ ਕੋਚਿੰਗ ਦੀ ਗੱਲ ਚੱਲ ਪਈ ਹੈ। ਇਕ ਤਰ੍ਹਾਂ ਦੇ ਨਾਲ ਹੁਣ ਜੋ ਦੇਸ਼ ਵਿਚ ਖੇਡਾਂ ਦੀ ਸ਼ੁਰੂਆਤ ਹੋਵੇਗੀ ਉਹ ਕਾਫੀ ਬਦਲੀ ਹੋਈ ਹੋਵੇਗੀ ਤੇ ਇਸ ਵਿਚ ਖਿਡਾਰੀਆਂ ਨੂੰ ਆਪਣੇ-ਆਪ ਨੂੰ ਢਾਲ ਕੇ ਅੱਗੇ ਵਧਣ ਲਈ ਕਾਫ਼ੀ ਮਿਹਨਤ ਕਰਨੀ ਪਵੇਗੀ।

-ਮੋਬਾਈਲ : 98729-78781


ਖ਼ਬਰ ਸ਼ੇਅਰ ਕਰੋ

ਅਲੋਪ ਹੋ ਰਹੀਆਂ ਪੰਜਾਬ ਦੀਆਂ ਵਿਰਾਸਤੀ ਖੇਡਾਂ

ਜਦ ਅਸੀਂ ਪੰਜਾਬੀ ਸੱਭਿਆਚਾਰ ਦੇ ਵਿਕਾਸ ਦੇ ਇਤਿਹਾਸਕ ਪੜਾਵਾਂ ਵੱਲ ਝਾਤੀ ਮਾਰੀਏ ਤਾਂ ਸਾਨੂੰ ਸਮਝ ਪੈਂਦੀ ਹੈ ਕਿ ਲੋਕਾਂ ਪਾਸ ਮਨੋਰੰਜਨ ਦੇ ਵਸੀਲੇ ਬੜੇ ਸੀਮਤ ਅਤੇ ਸਿਰਜਤ ਹੀ ਹੁੰਦੇ ਸਨ। ਇਨ੍ਹਾਂ ਵਸੀਲਿਆਂ ਲਈ ਬਹੁਤੀ ਮਸ਼ੀਨਰੀ ਦੀ ਲੋੜ ਨਹੀਂ ਸੀ ਪੈਂਦੀ ਸਗੋਂ ਲੋਕ ਸਥਾਨਕ ਵਸਤੂਆਂ ਦੀ ਵਰਤੋਂ ਕਰ ਕੇ ਹੀ ਆਪਣੀਆਂ ਖੇਡਾਂ ਤਿਆਰ ਕੀਤੀਆਂ ਜਾਂਦੀਆਂ ਸਨ, ਜਿਵੇਂ ਪੱਥਰ ਦੀਆਂ ਗੀਟੀਆਂ, ਕੌਡੀਆਂ, ਠੀਕਰੀਆਂ ਨਾਲ ਹੀ ਧਰਤੀ ਉੱਪਰ ਚੌਪਟ ਜਾਂ ਖੱਡਾ ਵਾਹ ਕੇ ਅਤੇ ਲੱਕੜੀ ਦੇ ਡੰਡੇ ਅਤੇ ਗੁੱਲੀ ਜਾਂ ਲੱਕੜੀ ਦੀ ਵਿੰਗੀ ਟਾਹਣੀ ਨੂੰ ਖੂੰਡੀ ਅਤੇ ਲੀਰਾਂ ਨਾਲ ਖਿੱਦੋ ਬਣਾ ਕੇ ਜਿੱਥੇ ਮਰਜ਼ੀ ਖੇਡ ਸ਼ੁਰੂ ਕਰ ਦਿੱਤੀ ਜਾਂਦੀ ਸੀ।
ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਮਨੁੱਖ ਆਦਿ ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿਤ ਤੇ ਸੁਭਾਅ ਅਨੁਸਾਰ ਲੋਕਾਂ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ। ਖੇਡਣਾ ਇਕ ਸਹਿਜ ਕਰਮ ਹੈ। ਖੇਡਾਂ ਕੇਵਲ ਸਰੀਰਕ ਕਸਰਤ ਲਈ ਹੀ ਨਹੀਂ ਖੇਡੀਆਂ ਜਾਂਦੀਆਂ ਸਗੋਂ ਇਹ ਦਿਮਾਗ਼ੀ ਕਸਰਤ ਅਤੇ ਲੋਕਾਂ ਦੇ ਮਨੋਰੰਜਨ ਦਾ ਵੀ ਵਿਸ਼ੇਸ਼ ਸਾਧਨ ਹਨ। ਖੇਡਾਂ ਜਿੱਥੇ ਸਰੀਰਕ ਬਲ ਬਖ਼ਸ਼ਦੀਆਂ ਹਨ, ਉੱਥੇ ਰੂਹ ਨੂੰ ਵੀ ਖ਼ੁਸ਼ੀ ਅਤੇ ਖੇੜਾ ਪ੍ਰਦਾਨ ਕਰਦੀਆਂ ਹਨ। ਇਹ ਮਨੁੱਖ ਨੂੰ ਹਰ ਪ੍ਰਕਾਰ ਦੇ ਮੁਕਾਬਲੇ ਲਈ ਜੂਝਣ ਲਈ ਤਿਆਰ ਹੀ ਨਹੀਂ ਕਰਦੀਆਂ ਬਲਕਿ ਹਾਰਨ ਦੀ ਸੂਰਤ ਵਿਚ ਉਸ ਨੂੰ ਹਾਰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ। ਖੇਡਾਂ ਰਾਹੀਂ ਸਾਂਝੀਵਾਲਤਾ ਦਾ ਗੁਣ ਵੀ ਪੈਦਾ ਹੁੰਦਾ ਹੈ।
ਪੁਰਾਤਨ ਸਮੇਂ ਤੋਂ ਹੀ ਵਿਰਾਸਤੀ ਖੇਡਾਂ ਪੰਜਾਬ ਦੇ ਪੇਂਡੂ ਜੀਵਨ ਦਾ ਅਨਿੱਖੜਵਾਂ ਅੰਗ ਰਹੀਆਂ ਹਨ। ਇਹ ਹਰ ਪਿੰਡ ਦਾ ਵਿਸ਼ੇਸ਼ ਭਾਗ ਹੋਇਆ ਕਰਦੀਆਂ ਸਨ। ਇਨ੍ਹਾਂ ਦੇ ਪਿੜ ਪਿੰਡ ਦੀ ਜੂਹ ਵਿਚ ਆਥਣ ਸਮੇਂ ਜੁੜਿਆ ਕਰਦੇ ਸਨ। ਸਾਰੇ ਪਿੰਡ ਦੇ ਗੱਭਰੂਆਂ ਨੇ ਰਲ ਕੇ ਖੇਡਣਾ, ਕੋਈ ਜਾਤ-ਪਾਤ ਨਹੀਂ, ਊਚ-ਨੀਚ ਨਹੀਂ, ਅਮੀਰੀ-ਗ਼ਰੀਬੀ ਦਾ ਪਾੜਾ ਨਹੀਂ। ਸਾਰੇ ਰਲ ਕੇ ਇਨ੍ਹਾਂ ਦਾ ਅਨੰਦ ਮਾਣਦੇ ਸਨ। ਭਾਈਚਾਰਕ ਸਾਂਝ ਏਨੀ ਹੋਣੀ ਕਿ ਸਾਰੇ ਪਿੰਡ ਨੇ ਰਲ ਕੇ ਗੱਭਰੂਆਂ ਦੀਆਂ ਖ਼ੁਰਾਕਾਂ ਦਾ ਪ੍ਰਬੰਧ ਕਰਨਾ। ਦੇਸੀ ਘਿਓ ਦੇ ਪੀਪਿਆਂ ਦੇ ਪੀਪੇ ਖਿਡਾਰੀਆਂ ਨੂੰ ਦਿੱਤੇ ਜਾਂਦੇ ਸਨ। ਬੱਚੇ ਆਮ ਕਰਕੇ ਛੂਹਣ ਵਾਲੀਆਂ ਖੇਡਾਂ ਖੇਡਦੇ ਸਨ। ਬੁੱਢੀ ਮਾਈ, ਭੰਡਾ-ਭੰਡਾਰੀਆ, ਊਠਤ-ਬੈਠਤ, ਊਚ-ਨੀਚ, ਕੋਟਲਾ-ਛਪਾਕੀ, ਦਾਈਆਂ-ਦੂਹਕੜੇ, ਪਿੱਠੂ, ਪੀਚੋ ਬੱਕਰੀ, ਚੋਰ-ਸਿਪਾਹੀ, ਬਾਂਦਰ ਕੀਲਾ, ਗੁੱਲੀ ਡੰਡਾ, ਸਮੁੰਦਰ ਤੇ ਮੱਛੀ, ਰੋਡੇ ਜਾਂ ਗੀਟੇ, ਅੰਨ੍ਹਾਝੋਟਾ, ਅੱਡੀ-ਛੜੱਪਾ ਅਤੇ ਕਿੱਕਲੀ ਆਦਿ ਛੋਟੇ ਬੱਚਿਆਂ ਦੀਆਂ ਹਰਮਨ ਪਿਆਰੀਆਂ ਖੇਡਾਂ ਸਨ। ਜਿਨ੍ਹਾਂ ਨੂੰ ਮੁੰਡੇ-ਕੁੜੀਆਂ ਰਲ ਕੇ ਖੇਡਿਆ ਕਰਦੇ ਸਨ। ਕੁਸ਼ਤੀਆਂ ਪੁਰਾਤਨ ਸਮੇਂ ਤੋਂ ਹੀ ਪੰਜਾਬੀਆਂ ਲਈ ਖਿੱਚ ਭਰਪੂਰ ਰਹੀਆਂ ਹਨ। ਪਿੰਡਾਂ ਵਿਚ ਹਰ ਵਰ੍ਹੇ ਕੁਸ਼ਤੀਆਂ ਦੇ ਦੰਗਲ ਪੇਂਡੂ ਲੋਕਾਂ ਨੂੰ ਵਧੇਰੇ ਸਾਹਸ ਪ੍ਰਦਾਨ ਕਰਦੇ ਰਹੇ ਹਨ। ਇਹੋ ਕਾਰਨ ਹੈ ਕਿ ਪੰਜਾਬ ਦੀ ਧਰਤੀ ਨੇ ਗਾਮਾ, ਗੂੰਗਾ, ਮੇਹਰਦੀਨ, ਕੇਸਰ ਸਿੰਘ, ਦਾਰਾ ਸਿੰਘ ਅਤੇ ਕਿੱਕਰ ਸਿੰਘ ਵਰਗੇ ਜਗਤ ਪ੍ਰਸਿੱਧ ਪਹਿਲਵਾਨ ਪੈਦਾ ਕੀਤੇ ਹਨ।
ਕਬੱਡੀ ਪੰਜਾਬੀਆਂ ਦੀ ਮਾਂ ਖੇਡ ਹੈ ਜਿਸ ਰਾਹੀਂ ਸਰੀਰਕ ਜੁਗਤੀ ਅਤੇ ਬਲ ਦਾ ਪ੍ਰਗਟਾਵਾ ਹੁੰਦਾ ਹੈ। ਲੰਬੀ ਕੌਡੀ, ਗੂੰਗੀ ਕੌਡੀ ਅਤੇ ਸੌਂਚੀ ਪੱਕੀ ਆਦਿ ਕਬੱਡੀ ਦੀਆਂ ਕਿਸਮਾਂ ਬੜੀਆਂ ਹਰਮਨ ਪਿਆਰੀਆਂ ਰਹੀਆਂ ਹਨ। ਅੱਜਕਲ੍ਹ ਇਹ ਖੇਡੀਆਂ ਨਹੀਂ ਜਾਂਦੀਆਂ। ਇਨ੍ਹਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ।
'ਸੌਂਚੀ ਪੱਕੀ' ਮਾਲਵੇ ਦੇ ਇਲਾਕੇ ਦੀ ਬੜੀ ਪ੍ਰਸਿੱਧ ਖੇਡ ਰਹੀ ਹੈ। ਸੌਂਚੀ ਪੱਕੀ ਕੁਸ਼ਤੀ ਵਾਂਗ ਦੋ ਜਣਿਆਂ ਵਿਚਕਾਰ ਖੇਡੀ ਜਾਣ ਵਾਲੀ ਖੇਡ ਹੈ। ਇਸ ਖੇਡ ਦਾ ਸਾਹਮਣਾ ਜਾਨਦਾਰ ਗੱਭਰੂ ਹੀ ਕਰ ਸਕਦਾ ਹੈ। ਦੋ ਤਕੜੇ, ਨਰੋਏ ਜੁੱਸੇ ਦੇ ਮਾਲਕ ਗੱਭਰੂ ਅਖਾੜੇ ਵਿਚ ਨਿੱਤਰਦੇ ਹਨ। ਤੇਲ ਨਾਲ ਮਾਲਸ਼ ਕੀਤੇ ਲਿਸ਼ਕਦੇ ਪਿੰਡੇ, ਇਕ ਦੂਜੇ ਦੇ ਸਾਹਮਣੇ ਤਣ ਖਲੋਂਦੇ ਹਨ। ਇਕ ਧਿਰ ਦਾ ਜਵਾਨ ਪੱਟਾਂ 'ਤੇ ਖੰਭ ਮਾਰਦਾ ਵਿਰੋਧੀ ਧਿਰ ਦੇ ਜਵਾਨ ਨੂੰ ਲਲਕਾਰਦਾ ਹੈ। ਉਸ ਦੀ ਛਾਤੀ ਵਿਚ ਤਲੀ ਮਾਰਦਾ ਹੈ। ਦੂਸਰਾ ਜਵਾਨ, ਪਹਿਲੇ ਨੂੰ ਤਲੀ ਮਾਰਨੋਂ ਰੋਕਣ ਦੀ ਕੋਸ਼ਿਸ਼ ਕਰਦਾ, ਉਸ ਦਾ ਗੁੱਟ ਫ਼ੜਦਾ ਹੈ। ਇਉਂ ਸਾਰੀ ਜ਼ੋਰ ਅਜ਼ਮਾਈ ਗੁੱਟ ਛੁਡਾਉਣ ਅਤੇ ਫ਼ੜਨ 'ਤੇ ਹੀ ਹੁੰਦੀ ਰਹਿੰਦੀ। ਮਾਲਵੇ ਖੇਤਰ ਦੇ ਜਰਵਾਣੇ ਗੱਭਰੂ ਇਹ ਖੇਡ ਸ਼ੌਕ ਨਾਲ ਖੇਡਦੇ ਰਹੇ ਹਨ।
ਗੁੱਲੀ ਡੰਡਾ, ਬਾਂਦਰ ਕੀਲਾ, ਦਾਈਆਂ ਦੂਹਕੜੇ ਦੀ ਖੇਡ ਬੱਚਿਆਂ ਦੀ ਪਿਆਰੀ ਖੇਡ ਰਹੀ ਹੈ। ਡੰਡਾ ਡੁੱਕ, ਡੰਡ ਪਲਾਂਘੜਾ ਜਾਂ ਪੀਲ ਪਲੀਂਘਣ ਨਾਂਅ ਦੀ ਖੇਡ ਬੜੀ ਰੌਚਕ ਹੈ। ਗਰਮੀਆਂ ਦੀ ਰੁੱਤੇ ਦੁਪਹਿਰ ਸਮੇਂ ਇਹ ਖੇਡ ਆਮ ਤੌਰ 'ਤੇ ਪਿੱਪਲਾਂ, ਬਰੋਟਿਆਂ ਦੇ ਦਰੱਖ਼ਤਾਂ ਉੱਤੇ ਖੇਡੀ ਜਾਂਦੀ ਸੀ। ਖਿਡਾਰੀ ਦਰੱਖ਼ਤ ਉੱਤੇ ਚੜ੍ਹ ਜਾਂਦੇ, ਪੁੱਗ ਕੇ ਬਣਿਆ ਦਾਈ ਵਾਲਾ ਦਾਈ ਦੇਂਦਾ। ਦਰੱਖ਼ਤ ਦੇ ਥੱਲੇ ਇਕ ਗੋਲ ਚੱਕਰ ਵਿਚ ਡੇਢ-ਦੋ ਫੁੱਟ ਦਾ ਡੰਡਾ ਰੱਖਿਆ ਜਾਂਦਾ। ਦਰੱਖ਼ਤ 'ਤੇ ਚੜ੍ਹੇ ਖਿਡਾਰੀਆਂ ਵਿਚੋਂ ਇਕ ਜਣਾ ਥੱਲੇ ਉਤਰ ਕੇ, ਦਾਇਰੇ ਵਿਚੋਂ ਡੰਡਾ ਚੁੱਕ ਕੇ ਆਪਣੀ ਖੱਬੀ ਲੱਤ ਥੱਲਿਓਂ ਘੁਮਾ ਕੇ ਦੂਰ ਸੁੱਟ ਕੇ ਦਰੱਖ਼ਤ ਉੱਤੇ ਚੜ੍ਹ ਜਾਂਦਾ ਤੇ ਖੇਡ ਸ਼ੁਰੂ ਹੋ ਜਾਂਦੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਸੰਪਰਕ : 98784-47758

ਅਜੇ ਵੀ ਸਾਡੇ ਚੇਤਿਆਂ 'ਚ ਵਸਦੈ ਹਾਕੀ ਵੈਟਰਨ ਮੁਹੰਮਦ ਸ਼ਾਹਿਦ

ਹਾਕੀ ਜਗਤ 'ਚ ਧਨਰਾਜ ਪਿੱਲੇ ਇਕ ਐਸਾ ਖਿਡਾਰੀ ਮੰਨਿਆ ਜਾਂਦਾ ਹੈ ਜਿਸ ਦੀ ਖੇਡ ਕਲਾ ਤੋਂ ਪ੍ਰਭਾਵਿਤ ਹੋਣ ਤੋਂ ਬਗ਼ੈਰ ਕੋਈ ਅੱਖ ਨਹੀਂ ਰਹਿ ਸਕਦੀ ਤੇ ਮੈਂ ਸਮਝਦਾ ਹਾਂ ਕਿ ਇਹੋ ਹੀ ਕਿਸੇ ਸੁਪਰ ਸਟਾਰ ਹਾਕੀ ਖਿਡਾਰੀ ਦੀ ਅਸਲੀ ਕਮਾਈ, ਅਸਲੀ ਪ੍ਰਾਪਤੀ ਹੈ। ਪਰ ਯਾਦ ਰਹੇ ਜਦੋਂ ਧਨਰਾਜ ਨੇ ਆਪਣੇ ਖੇਡ ਕੈਰੀਅਰ ਦਾ ਆਗਾਜ਼ ਕੀਤਾ, ਕੋਈ ਖਿਡਾਰੀ ਉਸ ਦਾ ਵੀ ਆਦਰਸ਼ ਬਣਿਆ ਤੇ ਉਸ ਮਹਾਨ ਹਾਕੀ ਖਿਡਾਰੀ ਦਾ ਨਾਂਅ ਹੈ ਮੁਹੰਮਦ ਸ਼ਾਹਿਦ, ਜਿਸ ਤਰ੍ਹਾਂ ਅੱਜ ਪਿੱਲੇ ਬਾਰੇ ਮਸ਼ਹੂਰ ਹੈ ਕਿ ਉਸ ਦਾ ਨਾਂਅ ਸੁਣ ਕੇ ਹੀ ਲੋਕ ਹਾਕੀ ਮੈਦਾਨ ਵੱਲ ਖਿੱਚੇ ਜਾਂਦੇ ਹਨ, ਇਹੋ ਹੀ ਹਾਲ ਰਿਹਾ ਮੁਹੰਮਦ ਸ਼ਾਹਿਦ ਦਾ ਵੀ। ਵਿਵਹਾਰਕ ਤੌਰ 'ਤੇ ਉਸ ਦੀ ਖੇਡ ਦਾ ਵਿਵਰਣ ਔਖਾ ਹੈ। ਸ਼ਬਦਾਂ ਦੀ ਸਮਰਥਾ ਤੋਂ ਬਾਹਰ ਹੈ ਉਸ ਦੀ ਕਲਾ ਦੀ ਅਭਿਵਿਅਕਤੀ। ਇਕ ਐਸਾ ਹਾਕੀ ਖਿਡਾਰੀ ਜਦੋਂ ਹਾਕੀ ਸਟਿੱਕ ਨਾਲ ਮੈਦਾਨ 'ਚ ਜੂਝਦਾ ਹੈ, ਜਾਦੂਗਰੀ ਮੁਜ਼ਾਹਰਾ ਕਰਦਾ ਹੈ, ਜਿਸ ਨੂੰ ਵੇਖਣ ਵਾਲਾ ਵੀ ਲੰਮੇ ਸਮੇਂ ਤੱਕ ਨਹੀਂ ਭੁੱਲਦਾ। ਸੱਚਮੁੱਚ ਧਿਆਨ ਚੰਦ, ਰੂਪ ਸਿੰਘ, ਕੰਵਰ ਦਿਗਵਿਜੈ ਸਿੰਘ ਬਾਬੂ, ਲੈਸਲੀ ਕਲੌਡੀਅਸ, ਬਲਬੀਰ ਸਿੰਘ, ਬੀ. ਪੀ. ਗੋਵਿੰਦਾ, ਸੁਰਜੀਤ ਸਿੰਘ ਰੰਧਾਵਾ ਵਾਂਗ ਉਹ ਵੀ ਭਾਰਤੀ ਹਾਕੀ 'ਚ ਇਕ ਆਪਣਾ ਹੀ ਆਦਰਯੋਗ ਥਾਂ ਰੱਖਦਾ ਹੈ। ਇਕ ਵਾਰ ਪਾਕਿਸਤਾਨੀ ਸੁਪਰ ਹਾਕੀ ਸਟਾਰ ਹਸਨ ਸਰਦਾਰ ਨੇ ਭਾਰਤ ਕੋਲੋਂ ਇਕ ਮੈਚ ਹਾਰ ਕੇ ਕਿਹਾ ਸੀ, 'ਅਸੀਂ ਭਾਰਤ ਕੋਲੋਂ ਨਹੀਂ ਬਲਕਿ ਸ਼ਾਹਿਦ ਕੋਲੋਂ ਹਾਰੇ ਹਾਂ।'
1980 ਮਾਸਕੋ, 1984 ਲਾਸ ਏਂਜਲਸ, 1988 ਸਿਓਲ ਉਲੰਪਿਕ ਹਾਕੀ ਖੇਡਣ ਵਾਲੇ, ਏਸ਼ੀਅਨ ਖੇਡਾਂ, ਵਿਸ਼ਵ ਕੱਪ ਹਾਕੀ, ਏਸ਼ੀਆ ਕੱਪ 'ਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਮੁਹੰਮਦ ਸ਼ਾਹਿਦ, 1960 'ਚ ਵਾਰਾਨਸੀ ਵਿਖੇ ਪੈਦਾ ਹੋਏ। ਇਹ ਉਹੀ ਸਾਲ ਸੀ ਜਦੋਂ ਭਾਰਤ ਪਹਿਲੀ ਵਾਰ ਉਲੰਪਿਕ ਹਾਕੀ 'ਚੋਂ ਸੋਨ ਤਗਮੇ ਤੋਂ ਬਗ਼ੈਰ ਮੁੜਿਆ ਸੀ। ਸਕੂਲ ਦੇ ਦਿਨਾਂ 'ਚ ਛੇਤੀ ਉਨ੍ਹਾਂ ਨੇ ਹਾਕੀ ਨੂੰ ਚੁਣ ਲਿਆ। ਲਖਨਊ ਸਪੋਰਟਸ ਹੋਸਟਲ ਨੇ ਉਨ੍ਹਾਂ ਦੇ ਕੈਰੀਅਰ 'ਚ ਇਕ ਅਹਿਮ ਰੋਲ ਅਦਾ ਕੀਤਾ। 1979 ਵਿਚ ਆਗਾ ਖਾਨ ਕੱਪ ਟੂਰਨਾਮੈਂਟ 'ਚ ਸ਼ਾਹਿਦ ਲਖਨਊ ਸਪੋਰਟਸ ਹੋਸਟਲ ਵਲੋਂ ਖੇਡੇ। ਉਨ੍ਹਾਂ ਦਿਨਾਂ 'ਚ ਇਸ ਨੌਨਿਹਾਲ ਹਾਕੀ ਖਿਡਾਰੀ ਨੇ ਭਾਰਤੀ ਹਾਕੀ 'ਚ ਇਕ ਤਹਿਲਕਾ ਜਿਹਾ ਮਚਾਇਆ ਹੋਇਆ ਸੀ। ਹਾਕੀ ਪੰਡਿਤ, ਹਾਕੀ ਸਮੀਖਿਅਕਾਂ ਨੇ ਉਨ੍ਹਾਂ ਨੂੰ ਭਾਰਤੀ ਹਾਕੀ ਦੇ ਸੁਨਹਿਰੇ ਭਵਿੱਖ ਲਈ ਇਕ ਬਹੁਤ ਵੱਡੀ ਆਸ ਮੰਨਿਆ। ਇਥੋਂ ਹੀ ਉਨ੍ਹਾਂ ਨੂੰ ਭਾਰਤੀ ਟੀਮ ਲਈ ਪ੍ਰਵਾਨ ਕਰ ਲਿਆ ਗਿਆ। ਕੁਝ ਜੂਨੀਅਰ ਪੱਧਰ ਦੇ ਕੌਮਾਂਤਰੀ ਟੂਰਨਾਮੈਂਟ 'ਚ ਉਨ੍ਹਾਂ ਦੀ ਖੇਡ ਕਲਾ ਹੋਰ ਚਮਕੀ। ਜ਼ਿਕਰਯੋਗ ਹੈ ਕਿ ਉਹ ਅਜੇ 19 ਸਾਲਾਂ ਤੋਂ ਵੀ ਘੱਟ ਉਮਰ ਦੇ ਸਨ ਕਿ ਉਨ੍ਹਾਂ ਦੀ ਸੀਨੀਅਰ ਟੀਮ 'ਚ ਚੋਣ ਹੋ ਗਈ।
1980 ਵਾਲੇ ਦਹਾਕੇ ਦਾ ਭਾਰਤੀ ਹਾਕੀ ਦੇ ਇਸ ਮਹਾਨ 'ਇਨਸਾਈਡ ਲੈਫਟ ਫਾਰਵਰਡ' ਖਿਡਾਰੀ 'ਚ ਇਕ ਉੱਤਮ ਖਿਡਾਰੀ ਦੇ ਬਹੁਤ ਸਾਰੇ ਗੁਣ ਮੌਜੂਦ ਸਨ। ਇਹ ਮੁਹੰਮਦ ਸ਼ਾਹਿਦ ਵਰਗੇ ਖਿਡਾਰੀਆਂ ਦੀ ਬਦੌਲਤ ਹੀ ਹੈ ਕਿ ਹਾਕੀ ਇਕ ਲੋਕਪ੍ਰਿਆ ਖੇਡ ਬਣੀ ਰਹੀ। ਮੰਨਿਆ ਜਾਂਦਾ ਹੈ ਕਿ ਜਦੋਂ ਵੀ ਉਹ ਵਿਰੋਧੀ ਪਾਸੇ ਵੱਲ ਗੇਂਦ ਲੈ ਕੇ ਵਧਦੇ, ਵਿਰੋਧੀ ਟੀਮ ਦੇ ਡਿਫੈਂਡਰਾਂ ਦਾ ਸਾਹ ਸੁੱਕ ਜਾਂਦਾ ਸੀ ਕਿਉਂਕਿ ਉਨ੍ਹਾਂ ਲਈ ਉਸ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਸੀ। ਉਸ ਦਾ ਹਮਲਾ ਹਮੇਸ਼ਾ ਭਾਰਤੀ ਝੋਲੀ 'ਚ ਜਾਂ ਤਾਂ ਗੋਲ ਪਾ ਦਿੰਦਾ ਜਾਂ ਪੈਨਲਟੀ ਕਾਰਨਰ ਜਾਂ ਸਟਰੋਕ।
ਟੀਮ ਦੇ ਸੈਂਟਰ ਫਾਰਵਰਡ ਲਈ ਬਹੁਤ ਖ਼ੂਬਸੂਰਤ ਮੂਵ ਬਣਾਉਂਦੇ ਰਹੇ। ਉਨ੍ਹਾਂ ਦੀ ਖੇਡ ਨੇ ਬੇਸ਼ੁਮਾਰ ਲੋਕਾਂ ਹਾਕੀ ਵੱਲ ਖਿੱਚਿਆ ਵੀ। ਸੱਚ ਤਾਂ ਇਹ ਹੈ ਕਿ 80 ਦੇ ਦਹਾਕੇ 'ਚ ਭਾਰਤੀ ਹਾਕੀ 'ਚ ਵਾਪਰੀ ਸਭ ਤੋਂ ਅਹਿਮ ਚੀਜ਼ ਹੀ ਸ਼ਾਹਿਦ ਸੀ।
1976 ਮਾਂਟਰੀਅਲ ਉਲੰਪਿਕ ਹਾਕੀ 'ਚ ਜਦੋਂ ਪਹਿਲੀ ਵਾਰ ਐਸਟਰੋਟਰਫ਼ ਮੈਦਾਨ 'ਚ ਸਫ਼ਲਤਾਪੂਰਵਕ ਆਯੋਜਿਤ ਹੋਈ ਤਾਂ ਹਾਕੀ ਸਮੀਖਿਅਕਾਂ ਨੇ ਮੰਨਿਆ ਕਿ ਭਾਰਤ ਤੇ ਪਾਕਿਸਤਾਨ ਜਿਸ ਸ਼ਾਨਦਾਰ ਏਸ਼ੀਅਨ ਸ਼ੈਲੀ ਲਈ ਸਾਰੀ ਦੁਨੀਆ 'ਚ ਜਾਣੇ ਜਾਂਦੇ ਰਹੇ ਹਨ ਤੇ ਜਿਸ ਸਦਕਾ ਉਹ ਹਾਕੀ ਦੀ ਦੁਨੀਆ ਦੇ ਬਾਦਸ਼ਾਹ ਬਣੇ ਰਹੇ, ਉਸ ਨੂੰ ਜ਼ਰੂਰ ਝਟਕਾ ਲੱਗੇਗਾ ਪਰ ਮੁਹੰਮਦ ਦੇ ਸੰਦਰਭ ਵਿਚ ਇਹ ਗੱਲ ਠੀਕ ਸਾਬਤ ਨਾ ਹੋਈ, ਉਨ੍ਹਾਂ ਨੇ ਸਿੰਥੈਟਕ ਟਰਫ਼ 'ਤੇ ਵੀ ਆਪਣੀ ਕਲਾ ਦੇ ਜਾਦੂ ਨਾਲ, ਆਪਣੀ ਠਾਠਦਾਰ ਸ਼ੈਲੀ ਨੂੰ ਬਰਕਰਾਰ ਰੱਖਿਆ। ਇਹ ਵੀ ਉਸ ਦੀ ਇਸ ਖੇਡ ਖੇਤਰ 'ਚ ਇਕ ਮਹਾਨ ਦੇਣ ਹੈ। ਉਨ੍ਹਾਂ ਨੇ ਇਹੀ ਸਾਬਤ ਕਰਨ ਦੀ ਉਦੋਂ ਕੋਸ਼ਿਸ਼ ਕੀਤੀ ਕਿ ਧਿਆਨ ਚੰਦ ਦੇ ਵਾਰਿਸ ਐਸਟਰੋਟਰਫ਼ ਮੈਦਾਨ 'ਤੇ ਵੀ ਕਿਸੇ ਨਾਲੋਂ ਘੱਟ ਨਹੀਂ।
ਪਰ ਮੈਂ ਮਹਿਸੂਸ ਕਰਦਾ ਹਾਂ ਕਿ ਦੁਨੀਆ ਦਾ ਕੋਈ ਵੀ ਖਿਡਾਰੀ ਚਾਹੇ ਕਿੰਨਾ ਹੀ ਮਹਾਨ ਕਿਉਂ ਨਾ ਹੋਵੇ, ਉਹ ਆਲੋਚਨਾ ਤੋਂ ਬਚ ਨਹੀਂ ਸਕਦਾ। ਸ਼ਾਇਦ ਇਹ ਟੈਕਸ ਹੈ, ਜਿਹੜਾ ਉਸ ਨੂੰ ਆਪਣੀ ਮਹਾਨਤਾ ਦੇ ਬਦਲੇ ਜ਼ਰੂਰ ਹੀ ਤਾਰਨਾ ਪੈਂਦਾ ਹੈ। ਮੁਹੰਮਦ ਸ਼ਾਹਿਦ ਨੂੰ ਵੀ ਆਪਣੇ ਹਿੱਸੇ ਦੀ ਆਲੋਚਨਾ ਬਰਦਾਸ਼ਤ ਕਰਨੀ ਪਈ। ਉਹ ਇਹ ਸੀ ਕਿ ਉਸ ਦਾ ਡਰਿਬਲਿੰਗ ਸਟਾਈਲ ਸਮਝਿਆ ਜਾਂਦਾ ਸੀ ਕਿ ਸਿੰਥੈਟਿਕ ਟਰਫ਼ ਲਈ ਯੋਗ ਨਹੀਂ। ਜਦੋਂ ਵੀ ਕਦੇ ਦੇਸ਼ ਹਾਰਦਾ ਉਨ੍ਹਾਂ ਵੱਲ ਹੀ ਉਂਗਲਾਂ ਉੱਠਦੀਆਂ ਪਰ ਮੁਹੰਮਦ ਸ਼ਾਹਿਦ ਹੁਰਾਂ ਹਮੇਸ਼ਾ ਆਪਣੀ ਸ਼ੈਲੀ ਦੀ ਤਰਫ਼ਦਾਰੀ ਕੀਤੀ। ਇਹ ਕਹਿੰਦਿਆਂ 'ਰੱਬ ਨੇ ਮੈਨੂੰ ਇਸ ਡਰਿਬਲਿੰਗ ਸਟਾਈਲ ਦੀ ਕਲਾ ਨਾਲ ਨਿਵਾਜਿਆ ਹੈ, ਮੈਂ ਕਿਸੇ ਵੀ ਟ੍ਰੇਨਿੰਗ ਅਤੇ ਅਭਿਆਸ ਤੋਂ ਬਗ਼ੈਰ ਹੀ ਸਭ ਕੁਝ ਕਰਦਾ ਹਾਂ। ਮੈਂ ਹਾਕੀ ਨੂੰ ਇਸੇ ਤਰ੍ਹਾਂ ਹੀ ਖੇਡ ਕੇ ਆਨੰਦਿਤ ਹੁੰਦਾ ਹਾਂ।' ਫੇਰ ਵੀ ਇਸ ਜੁਝਾਰੂ ਖਿਡਾਰੀ ਨੇ ਸਿੰਥੈਟਿਕ ਟਰਫ਼ ਦੀ ਲੋੜ ਮੁਤਾਬਿਕ ਕੁਝ ਹੋਰ ਪ੍ਰਭਾਵਸ਼ਾਲੀ ਤੇ ਯੋਗ ਤਕਨੀਕ ਸਿੱਖੀ। ਸ਼ਾਹਿਦ ਦੀ ਖੇਡ ਦੀ ਮਹੱਤਤਾ ਨੂੰ, ਉਸ ਵਲੋਂ ਸਕੋਰ ਕੀਤੇ ਗੋਲਾਂ ਦੇ ਆਧਾਰ 'ਤੇ ਨਹੀਂ ਜਾਣਿਆ ਜਾ ਸਕਦਾ ਬਲਕਿ ਹਰ ਮੈਚ 'ਚ ਉਸ ਵਲੋਂ ਕੀਤੇ ਗਏ ਯਤਨਾਂ ਦੇ ਫ਼ਲਸਰੂਪ ਮਿਲੇ ਵੱਧ ਤੋਂ ਵੱਧ ਪੈਨਲਟੀ ਕਾਰਨਰ ਅਤੇ ਸਟਰੋਕਾਂ ਦੀ ਗਿਣਤੀ 'ਚ ਲੱਭਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸ਼ਾਹਿਦ ਦਾ ਆਪਣੇ ਖੇਡ ਕੈਰੀਅਰ ਦੌਰਾਨ ਮਹਿੰਦਰ ਪਾਲ ਸਿੰਘ ਨਾਲ ਕਾਫ਼ੀ ਵਧੀਆ ਤਾਲਮੇਲ ਸੀ। ਹਾਕੀ ਸਮੀਖਿਅਕਾਂ ਦੀ ਰਾਏ ਹੈ ਕਿ ਧਨਰਾਜ ਪਿੱਲੇ ਜੋ 90 ਦੇ ਦਹਾਕੇ ਦੇ ਸੁਪਰ ਸਟਾਰ ਖਿਡਾਰੀ ਹਨ, ਦਾ ਖੇਡ ਕੈਰੀਅਰ ਬਿਲਕੁਲ ਸ਼ਾਹਿਦ ਦੀ ਤਰ੍ਹਾਂ ਹੀ ਪ੍ਰਵਾਨ ਚੜ੍ਹਿਆ ਪਰ ਧਨਰਾਜ ਨੂੰ ਉਸ ਵਰਗਾ ਹੋਰ ਸਾਥ ਕਿਸੇ ਦਾ ਨਹੀਂ ਮਿਲਿਆ। ਵਾਰਾਨਸੀ ਦੇ ਜੰਮਪਲ ਇਸ ਸਾਬਕਾ ਹਾਕੀ ਸਟਾਰ ਨੂੰ ਆਪਣੇ ਖੇਡ ਕੈਰੀਅਰ ਦੌਰਾਨ ਬੁਲੰਦੀਆਂ ਨੂੰ ਛੂਹਣ ਦਾ ਮੌਕਾ ਮਿਲਿਆ।

-ਡੀ.ਏ.ਵੀ. ਕਾਲਜ, ਅੰਮ੍ਰਿਤਸਰ।
ਮੋਬਾਈਲ : 98155-35410

ਬਚਪਨ ਤੋਂ ਹੀ ਖਿਡਾਰਨ ਬਣਨਾ ਚਾਹੁੰਦੀ ਸੀ ਦੀਪਾ ਕੁਮਾਰੀ ਹਰਿਆਣਾ

ਖੇਡਾਂ ਦੇ ਖੇਤਰ ਵਿਚ ਹਰਿਆਣਾ ਸੂਬੇ ਦਾ ਨਾਂਅ ਹਮੇਸ਼ਾ ਹੀ ਸੁਨਹਿਰੀ ਅੱਖਰਾਂ ਵਿਚ ਰਿਹਾ ਹੈ ਕਿਉਂਕਿ ਇਸ ਸੂਬੇ ਨੇ ਦੇਸ਼ ਨੂੰ ਸਭ ਸੂਬਿਆਂ ਤੋਂ ਵੱਧ ਅੰਤਰਰਾਸ਼ਟਰੀ ਖਿਡਾਰੀ ਦਿੱਤੇ ਹਨ। ਗੱਲ ਕਰਦੇ ਹਾਂ ਹਰਿਆਣਾ ਦੀ ਹੀ ਇਕ ਹੋਰ ਖਿਡਾਰਨ ਦੀਪਾ ਕੁਮਾਰੀ ਦੀ ਜਿਸ ਨੇ ਬਚਪਨ ਤੋਂ ਹੀ ਸੁਪਨਾ ਲਿਆ ਸੀ ਕਿ ਉਹ ਇਕ ਚੰਗੀ ਖਿਡਾਰਨ ਬਣੇਗੀ ਅਤੇ ਇਹ ਉਸ ਨੇ ਸੱਚ ਵੀ ਕਰ ਵਿਖਾਇਆ। ਦੀਪਾ ਕੁਮਾਰੀ ਦਾ ਜਨਮ 10 ਅਗਸਤ, 1996 ਨੂੰ ਜ਼ਿਲ੍ਹਾ ਝੱਜਰ ਦੇ ਇਕ ਪਛੜੇ ਇਲਾਕੇ ਵਿਚ ਪਿੰਡ ਕੋਇਲਪੁਰ ਵਿਖੇ ਪਿਤਾ ਮੁਰਾਰੀ ਲਾਲ ਅਤੇ ਮਾਤਾ ਰਾਜੇਸ਼ ਕੁਮਾਰੀ ਦੇ ਘਰ ਹੋਇਆ। ਪਿਤਾ ਮੁਰਾਰੀ ਲਾਲ ਨੇ ਬੇਟੀ ਦੇ ਖਿਡਾਰਨ ਬਣਨ ਦੇ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਪੂਰੀ ਵਾਹ ਲਾ ਦਿੱਤੀ ਅਤੇ ਉਸ ਦੀ ਇਹ ਵੀ ਖ਼ਾਹਿਸ਼ ਸੀ ਕਿ ਬੇਟੀ ਨੂੰ ਇਕ ਖਿਡਾਰੀ ਦੇ ਰੂਪ ਵਿਚ ਵੇਖ ਕੇ ਉਨ੍ਹਾਂ ਦੇ ਪਿੰਡ ਦੀ ਸੋਚ ਵੀ ਬਦਲੇਗੀ। ਦੀਪਾ ਨੇ 12ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕੀਤੀ ਅਤੇ ਉਸ ਤੋਂ ਬਾਅਦ ਝੱਜਰ ਜ਼ਿਲ੍ਹੇ ਦੇ ਮਹਾਰਾਜ ਅਗਰਸੈਨ ਮਹਿਲਾ ਕਾਲਜ ਵਿਚ ਦਾਖਲਾ ਲੈ ਲਿਆ। ਇੰਟਰ ਕਾਲਜ ਦੀ ਪੜ੍ਹਾਈ ਕਰਦਿਆਂ ਸਾਲ 2015-16 ਵਿਚ ਬਾਕਸਿੰਗ ਵਿਚ ਕਾਲਜ ਪੱਧਰ 'ਤੇ ਖੇਡਦਿਆਂ ਤੀਸਰਾ ਸਥਾਨ ਹਾਸਲ ਕਰਕੇ ਆਪਣਾ ਖੇਡ ਜੀਵਨ ਆਰੰਭ ਦਿੱਤਾ।
ਇਸ ਤੋਂ ਪਹਿਲਾਂ ਹਰਿਆਣਾ ਸਟੇਟ ਯੂਨੀਵਰਸਿਟੀ ਚੈਂਪੀਅਨਸ਼ਿਪ ਜੋ ਝੱਜਰ ਵਿਚ ਹੋਈ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਾਲ 2015 ਵਿਚ ਹਰਿਆਣਾ ਸਟੇਟ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿਚ ਵੀ ਕਰਾਟੇ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣੀ ਜਿੱਤ ਦੇ ਦਾਅਵੇ ਨੂੰ ਬਰਕਰਾਰ ਰੱਖਿਆ। ਸਾਲ 2015 ਵਿਚ ਹੀ ਪਾਣੀਪਤ ਵਿਚ ਹੋਏ ਬਾਕਸਿੰਗ ਮੁਕਾਬਲਿਆਂ ਵਿਚ ਵੀ ਦੂਸਰਾ ਸਥਾਨ ਹਾਸਲ ਕਰ ਲਿਆ। ਹਰਿਆਣਾ ਸਟੇਟ ਸੀਨੀਅਰ ਕਰਾਟੇ ਕੱਪ ਚੈਂਪੀਅਨਸ਼ਿਪ ਫ਼ਤਿਆਬਾਦ ਵਿਚ ਵੀ ਕਰਾਟੇ ਵਿਚ ਦੂਸਰਾ ਸਥਾਨ ਹਾਸਲ ਕੀਤਾ। ਸਾਲ 2018-19 ਵਿਚ ਮਹਾਵੀਰ ਸਟੇਡੀਅਮ ਹਿਸਾਰ ਵਿਖੇ ਤੀਸਰੀ ਨਾਰਥ ਇੰਡੀਆ ਚੈਂਪੀਅਨਸ਼ਿਪ ਵਿਚ ਖੇਡਦਿਆਂ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸੂਬੇ ਦਾ ਇਕ ਵਾਰ ਫਿਰ ਨਾਂਅ ਉੱਚਾ ਕੀਤਾ।
ਸਾਲ 2018-19 ਵਿਚ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਵਿਚ ਵਰਲਡ ਫੈਡਰੇਸ਼ਨ ਕੈਨੇਡਾ ਵਲੋਂ ਕਰਵਾਏ ਗਏ ਮੁਕਾਬਲਿਆਂ ਵਿਚ ਵੀ ਪਹਿਲਾ ਸਥਾਨ ਹਾਸਲ ਕਰਕੇ ਚੈਂਪੀਅਨਸ਼ਿਪ ਆਪਣੇ ਨਾਂਅ ਕਰ ਲਈ। ਦੀਪਾ ਕੁਮਾਰੀ ਦਾ ਖੇਡ ਸਫ਼ਰ ਨਿਰੰਤਰ ਤੌਰ 'ਤੇ ਜਾਰੀ ਹੈ ਅਤੇ ਦੀਪਾ ਕੁਮਾਰੀ ਹੁਣ ਤੱਕ 9 ਸੋਨ ਤਗਮੇ, 4 ਸਿਲਵਰ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤ ਚੁੱਕੀ ਹੈ। ਉਸ ਦੀ ਖ਼ਾਹਿਸ਼ ਹੈ ਕਿ ਇਕ ਦਿਨ ਉਹ ਭਾਰਤ ਲਈ ਅੰਤਰਰਾਸ਼ਟਰੀ ਪੱਧਰ 'ਤੇ ਖੇਡ ਕੇ ਦੇਸ਼ ਅਤੇ ਆਪਣੇ ਸੂਬੇ ਦਾ ਨਾਂਅ ਚਮਕਾਵੇ। ਮਾਰਸ਼ਲ ਆਰਟ ਜਾਣੀ ਕਰਾਟੇ ਅਤੇ ਬਾਕਸਿੰਗ ਦੀ ਉਹ ਹਰਿਆਣਾ ਸੂਬੇ ਦੀ ਮਾਣਮੱਤੀ ਅਥਲੀਟ ਹੈ ਅਤੇ ਅੱਜਕਲ੍ਹ ਉਹ ਫ਼ਰੀਦਾਬਾਦ ਵਿਖੇ ਯੋਗਾ ਦੀਆਂ ਕਲਾਸਾਂ ਵੀ ਲਗਾ ਰਹੀ ਹੈ।

-ਮੋਗਾ (ਪੰਜਾਬ) ਮੋਬਾਈਲ : 98551-14484

 

'ਗੋਲਡਨ ਗੋਲ' ਵੱਲ ਵਧ ਰਿਹਾ 'ਗੋਲ ਕਿੰਗ' ਬਲਬੀਰ ਸਿੰਘ

1948 ਤੋਂ 1956 ਦੀਆਂ ਉਲੰਪਿਕ ਖੇਡਾਂ ਦੌਰਾਨ ਬਲਬੀਰ ਸਿੰਘ ਨੂੰ ਹਾਕੀ ਦਾ 'ਗੋਲ ਕਿੰਗ' ਕਿਹਾ ਜਾਂਦਾ ਸੀ। ਬਲਬੀਰ ਕੋਲ ਜਦੋਂ ਬਾਲ ਆਉਂਦੀ ਸੀ ਤਾਂ ਸਾਰਾ ਮੈਦਾਨ, ਸਾਰਾ ਸਟੇਡੀਅਮ, ਸਭ ਕੁਝ ਹਿੱਲ ਜਾਂਦਾ ਸੀ ਜਿਵੇਂ ਝੱਖੜ ਦਾ ਤੇਜ਼ ਬੁੱਲਾ ਚੁਫੇਰੇ ਫਿਰ ਗਿਆ ਹੋਵੇ। 1896 ਤੋਂ ਹੁਣ ਤਕ ਹੋਈਆਂ ਉਲੰਪਿਕ ਖੇਡਾਂ ਦੇ ਕਿਸੇ ਵੀ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਉਲੰਪਿਕ ਰਿਕਾਰਡ ਅਜੇ ਵੀ ਉਹਦੇ ਨਾਂਅ ਖੜ੍ਹਾ ਹੈ। 68 ਸਾਲ ਪਹਿਲਾਂ ਹੈਲਸਿੰਕੀ-1952 ਦੀਆਂ ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਉਸ ਨੇ ਹਾਲੈਂਡ ਵਿਰੁੱਧ 5 ਗੋਲ ਕੀਤੇ ਸਨ। ਉਥੇ ਭਾਰਤੀ ਟੀਮ ਨੇ 6-1 ਗੋਲਾਂ ਨਾਲ ਗੋਲਡ ਮੈਡਲ ਜਿੱਤਿਆ ਸੀ। 2012 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ ਮੌਕੇ ਉਲੰਪਿਕ ਖੇਡਾਂ ਦੇ ਸਫ਼ਰ 'ਚੋਂ ਜਿਹੜੇ 16 'ਆਈਕੌਨਿਕ ਓਲੰਪੀਅਨ' ਚੁਣੇ ਗਏ ਉਨ੍ਹਾਂ ਵਿਚ ਏਸ਼ੀਆ ਦੇ ਸਿਰਫ਼ ਦੋ ਸਨ ਜਿਨ੍ਹਾਂ 'ਚ ਹਿੰਦ ਮਹਾਂਦੀਪ ਦਾ ਕੇਵਲ ਬਲਬੀਰ ਸਿੰਘ ਹੀ ਚੁਣਿਆ ਗਿਆ ਸੀ। ਉਸ ਨੂੰ ਹਾਕੀ ਦੀ ਖੇਡ ਦਾ ਸਰਬੋਤਮ ਖਿਡਾਰੀ ਮੰਨਿਆ ਗਿਆ। ਭਾਰਤੀ/ਪੰਜਾਬੀ/ਸਿੱਖ ਮਾਣ ਨਾਲ ਕਹਿ ਸਕਦੇ ਹਨ ਕਿ ਹਾਕੀ ਦੀ ਵਿਸ਼ਵ ਗੁਰਜ ਹਾਲੇ ਵੀ ਸਾਡੇ ਬਲਬੀਰ ਕੋਲ ਹੈ।
ਉਲੰਪਿਕ ਖੇਡਾਂ ਦੇ ਤਿੰਨ ਗੋਲਡ ਮੈਡਲ, ਏਸ਼ਿਆਈ ਖੇਡਾਂ ਦਾ ਇਕ ਅਤੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ ਸੱਤ ਮੈਡਲ ਤੇ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਬਲਬੀਰ ਸਿੰਘ ਨੂੰ ਭਾਰਤ ਸਰਕਾਰ ਨੇ ਅਜੇ ਤਕ 'ਪਦਮਸ਼੍ਰੀ' ਤਕ ਹੀ ਸੀਮਤ ਰੱਖਿਆ ਹੋਇਐ। ਪਤਾ ਨਹੀਂ 'ਭਾਰਤ ਰਤਨ' ਕਦੋਂ ਦੇਣਗੇ ਜਾਂ ਨਹੀਂ ਦੇਣਗੇ? ਉਲਟਾ ਸਪੋਟਰਸ ਅਥਾਰਟੀ ਆਫ਼ ਇੰਡੀਆ ਨੇ ਉਹਦੀਆਂ ਅਨੇਕਾਂ ਅਨਮੋਲ ਖੇਡ ਨਿਸ਼ਾਨੀਆਂ ਵੀ 'ਗੁਆ' ਦਿੱਤੀਆਂ ਹਨ। ਇਹ ਹਾਲ ਹੈ ਉਲੰਪਿਕ ਖੇਡਾਂ 'ਚੋਂ ਭਾਰਤ ਲਈ ਸਭ ਤੋਂ ਵੱਧ ਵਾਰ ਗੋਲਡ ਮੈਡਲ ਜਿੱਤਣ ਵਾਲੀ ਖੇਡ ਹਾਕੀ ਦੀ ਅਨਮੋਲ ਵਿਰਾਸਤ ਨੂੰ ਸੰਭਾਲਣ ਦਾ।
1962 ਦੀ ਹਿੰਦ-ਚੀਨ ਜੰਗ ਸਮੇਂ ਬਲਬੀਰ ਸਿੰਘ ਨੇ ਆਪਣੇ ਤਿੰਨੇ ਉਲੰਪਿਕ ਗੋਲਡ ਮੈਡਲ ਪ੍ਰਧਾਨ ਮੰਤਰੀ ਫੰਡ ਲਈ ਦਾਨ ਕਰ ਦਿੱਤੇ ਸਨ। ਉਹ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੀ ਕਿ ਉਸ ਨੇ ਮੈਡਲ ਸੰਭਾਲ ਰੱਖੇ ਜੋ ਬਾਅਦ ਵਿਚ ਬਲਬੀਰ ਸਿੰਘ ਨੂੰ ਮੋੜ ਦਿੱਤੇ। ਜੇ ਉਹ ਵੀ 'ਸਾਈ' ਨੂੰ ਦੇ ਦਿੱਤੇ ਹੁੰਦੇ ਤਾਂ ਉਹ ਵੀ 'ਜਾਂਦੇ' ਰਹਿਣੇ ਸਨ।
ਬਲਬੀਰ ਸਿੰਘ ਨੇ ਆਪਣੀ ਸਵੈਜੀਵਨੀ 'ਗੋਲਡਨ ਹੈਟ੍ਰਿਕ-ਐਜ਼ ਟੋਲਡ ਟੂ ਸੈਮੁਅਲ ਬੈਨਰਜੀ' 1977 ਵਿਚ ਛਪਵਾਈ ਸੀ। ਬਾਅਦ ਵਿਚ ਹਾਕੀ ਦੀ ਕੋਚਿੰਗ ਬਾਰੇ 'ਦੀ ਗੋਲਡਨ ਯਾਰਡਸਟਿਕ' ਮਿਆਰੀ ਪੁਸਤਕ ਲਿਖੀ ਜਿਸ ਦਾ ਮੁੱਖ ਬੰਦ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੇ ਸਾਬਕਾ ਪ੍ਰਧਾਨ ਯੈਕ ਰੋਜ਼ ਨੇ ਲਿਖਿਆ : ਇਕ ਓਲੰਪੀਅਨ ਵਜੋਂ ਮੈਨੂੰ 'ਗੋਲਡਨ ਹੈਟ ਟ੍ਰਿਕ' ਮਾਰਨ ਵਾਲੇ ਲੀਜੈਂਡਰੀ ਹਾਕੀ ਖਿਡਾਰੀ ਬਲਬੀਰ ਸਿੰਘ ਦੀ ਪੁਸਤਕ ਦਾ ਮੁੱਖ ਬੰਦ ਲਿਖਦਿਆਂ ਖ਼ੁਸ਼ੀ ਹੋ ਰਹੀ ਹੈ। ਸਾਡੇ ਸਮੇਂ ਦੇ ਖਿਡਾਰੀਆਂ, ਕਪਤਾਨਾਂ, ਕੋਚਾਂ ਤੇ ਮੈਨੇਜਰਾਂ ਨੇ ਬਲਬੀਰ ਸਿੰਘ ਨੂੰ ਹਾਕੀ ਦਾ ਸਰਬੋਤਮ ਖਿਡਾਰੀ ਮੰਨਿਆ ਹੈ। ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਬਲਬੀਰ ਸਿੰਘ ਨੇ ਹਾਕੀ ਨਾਲ ਆਪਣਾ ਸੱਚਾ ਸਨੇਹ ਜਤਾਇਆ ਹੈ ਤੇ ਹਾਕੀ ਦਾ ਸੰਦੇਸ਼ ਭਾਰਤ ਤੇ ਬਾਹਰ ਸਾਰੀ ਦੁਨੀਆ ਤੱਕ ਪੁਚਾਇਆ ਹੈ। ਹਾਕੀ ਨਾਲ ਉਸ ਦੀ ਲਗਨ ਅਤੇ ਖੇਡਾਂ ਦੀਆਂ ਕਦਰਾਂ ਨਾਲ ਪਿਆਰ ਅਗਲੀਆਂ ਪੀੜ੍ਹੀਆਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਦੇਸ਼ ਵਿਦੇਸ਼ ਦੇ ਬੱਚੇ ਤੇ ਨੌਜਵਾਨ ਉਸ ਦੇ ਵਿਖਾਏ ਖੇਡ ਮਾਰਗ 'ਤੇ ਚੱਲਣਗੇ। ਉਲੰਪਿਕ ਲਹਿਰ ਬਲਬੀਰ ਸਿੰਘ ਜਿਹੇ ਖਿਡਾਰੀਆਂ ਦੀ ਰਿਣੀ ਹੈ ਜਿਨ੍ਹਾਂ ਨੇ 20ਵੀਂ ਸਦੀ ਦੇ ਖੇਡ ਇਤਿਹਾਸ ਨੂੰ ਸੁਨਹਿਰੀ ਬਣਾਇਆ।
ਬਲਬੀਰ ਸਿੰਘ ਦਾ ਜਨਮ ਸੁਤੰਤਰਤਾ ਸੰਗਰਾਮ ਵਿਚ ਜੇਲ੍ਹਾਂ ਕੱਟਣ ਵਾਲੇ ਗਿਆਨੀ ਦਲੀਪ ਸਿੰਘ ਦੇ ਘਰ ਮਾਤਾ ਕਰਮ ਕੌਰ ਦੀ ਕੁੱਖੋਂ 31 ਦਸੰਬਰ 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ, ਤਹਿਸੀਲ ਫਿਲੌਰ ਵਿਚ ਹੋਇਆ ਸੀ। ਮੋਗੇ ਦੇ ਦੇਵ ਸਮਾਜ ਸਕੂਲ ਤੋਂ ਉਸ ਨੂੰ ਹਾਕੀ ਖੇਡਣ ਦੀ ਚੇਟਕ ਲੱਗੀ ਸੀ ਜੋ ਸਿੱਖ ਨੈਸ਼ਨਲ ਕਾਲਜ ਲਾਹੌਰ ਤੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਹਾਕੀ ਮੈਦਾਨਾਂ ਵਿਚ ਇਸ਼ਕ ਬਣ ਗਈ। ਉਹ ਸਦਾ ਹਾਕੀ ਦਾ ਆਸ਼ਕ ਰਿਹਾ। ਆਪਣੇ ਅਮਲਾਂ ਸਦਕਾ ਉਹ ਗੁਰੂ ਦਾ ਸੱਚਾ ਸਿੱਖ ਤੇ ਖੁੱਲ੍ਹੇ ਦਿਲ ਵਾਲਾ ਮਾਨਵਵਾਦੀ ਇਨਸਾਨ ਹੈ।
ਉਲੰਪਿਕ ਰਤਨ ਬਲਬੀਰ ਸਿੰਘ ਚਾਰ ਮਹੀਨੇ ਪੀਜੀਆਈ ਚੰਡੀਗੜ੍ਹ ਤੇ ਫਿਰ ਡੇਢ ਮਹੀਨਾ ਫੋਰਟਿਸ ਇੰਸਟੀਚਿਊਟ ਮੁਹਾਲੀ ਵਿਚ ਜ਼ੇਰੇ ਇਲਾਜ ਰਿਹਾ। ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਅਤੇ ਰਾਣਾ ਗੁਰਮੀਤ ਸਿੰਘ, ਖੇਡ ਮੰਤਰੀ ਨੇ ਪੀਜੀਆਈ ਪਹੁੰਚ ਕੇ ਉਸ ਦਾ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਮਾਣ-ਸਨਮਾਨ ਕੀਤਾ। ਪਹਿਲਾਂ ਸ: ਪ੍ਰਕਾਸ਼ ਸਿੰਘ, ਮੁੱਖ ਮੰਤਰੀ, ਪੰਜਾਬ ਨੇ ਤੇ ਫਿਰ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ, ਪੰਜਾਬ ਨੇ ਕੇਂਦਰ ਸਰਕਾਰ ਨੂੰ ਲਿਖਿਆ ਹੋਇਐ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਪੁਰਸਕਾਰ ਨਾਲ ਨਿਵਾਜਿਆ ਜਾਵੇ। ਵੇਖਦੇ ਹਾਂ ਕੇਂਦਰ ਸਰਕਾਰ ਕਦੋਂ ਗ਼ੌਰ ਕਰਦੀ ਹੈ?
31 ਦਸੰਬਰ 2019 ਨੂੰ ਉਹ 96 ਸਾਲਾਂ ਦਾ ਹੋ ਗਿਐ। ਕੈਨੇਡਾ ਤੋਂ ਪੰਜਾਬ ਆ ਕੇ ਮੈਂ ਉਸ ਦਾ ਹਾਲ ਚਾਲ ਪੁੱਛਣ ਚੰਡੀਗੜ੍ਹ ਗਿਆ ਤਾਂ ਉਹ ਮੇਰੀਆਂ ਗੱਲਾਂ ਦਾ ਹੁੰਗ੍ਹਾਰਾ ਤਾਂ ਭਰਦਾ ਗਿਆ ਪਰ ਖ਼ੁਦ ਗੱਲਾਂ ਕਰਨ ਤੋਂ ਬੇਵੱਸ ਰਿਹਾ। ਖੇਡ ਮੈਦਾਨਾਂ ਵਾਲਾ ਦਗਦਾ ਚਿਹਰਾ ਕੁਮਲਾਇਆ ਪਿਆ ਸੀ। ਸੁਰਤ ਕਾਇਮ ਸੀ ਜਿਸ ਕਰਕੇ ਹੱਸਣ ਵਾਲੀ ਗੱਲ 'ਤੇ ਮਿੰਨੀ ਜਿਹੀ ਮੁਸਕਰਾਹਟ ਚਿਹਰੇ 'ਤੇ ਆ ਜਾਂਦੀ ਰਹੀ। ਚੰਡੀਗੜ੍ਹ ਉਹ ਘਰ ਵਿਚ ਆਪਣੀ ਧੀ ਸੁਸ਼ਬੀਰ ਕੌਰ ਤੇ ਦੋਹਤੇ ਕਬੀਰ ਸਿੰਘ ਦੀ ਯੋਗ ਸਾਂਭ ਸੰਭਾਲ ਵਿਚ ਹੈ। ਹਾਲੇ ਵੀ ਮਹਿੰਗੀਆਂ ਤੋਂ ਮਹਿੰਗੀਆਂ ਦਵਾਈਆਂ ਚੱਲੀ ਜਾਂਦੀਆਂ ਹਨ। ਸਹਾਰੇ ਨਾਲ ਉਠ ਬੈਠ ਲੈਂਦਾ ਹੈ ਤੇ ਵਾਸ਼ਰੂਮ ਜਾ ਆਉਂਦੈ। ਫਿਜ਼ੋਥਰੈਪ ਕਸਰਤਾਂ ਕਰਵਾ ਦਿੰਦੈ। ਖੁਰਾਕ ਮਿਣਵੀਂ ਦਿੱਤੀ ਜਾ ਰਹੀ ਹੈ। ਜਿੱਦਣ ਮੈਂ ਮਿਲਣ ਗਿਆ ਉਹਦੇ ਕੈਨੇਡਾ ਰਹਿੰਦੇ ਤਿੰਨ ਪੁੱਤਰਾਂ ਵਿਚੋਂ ਦੋ ਪੁੱਤਰ ਵੀ ਚੰਡੀਗੜ੍ਹ ਆਏ ਹੋਏ ਸਨ। ਘਰ ਦੇ ਜੀਆਂ ਤੋਂ ਬਿਨਾਂ ਇਕ ਨਰਸ ਤੇ ਇਕ ਮੈਡੀਕਲ ਅਟੈਂਡੈਂਟ ਸੇਵਾ ਵਿਚ ਹਾਜ਼ਰ ਸਨ। ਕਬੀਰ ਸਿੰਘ ਨੇ ਦੱਸਿਆ ਕਿ ਉਹ 31 ਦਸੰਬਰ ਨੂੰ ਪਰਿਵਾਰਕ ਤੌਰ 'ਤੇ ਨਾਨਾ ਜੀ ਦਾ ਜਨਮ ਦਿਨ ਮਨਾਉਣਗੇ ਤੇ ਕੇਕ ਕੱਟਣ ਦੀ ਰਸਮ ਕਰਨਗੇ। ਮੈਨੂੰ ਯਾਦ ਹੈ 2015 ਦੇ ਜਨਮ ਦਿਵਸ ਉੱਤੇ ਅਸੀਂ ਵੀ ਪਿੰਡ ਦੀਆਂ ਪਿੰਨੀਆਂ ਨਾਲ ਉਸ ਜੋਧੇ ਖਿਡਾਰੀ ਦਾ ਮੂੰਹ ਮਿੱਠਾ ਕਰਵਾਇਆ ਸੀ।
ਸੈਂਚਰੀ ਨੇੜੇ ਢੁੱਕਾ ਬਲਬੀਰ ਸਿੰਘ ਹਾਲ ਦੀ ਘੜੀ ਜੀਵਨ ਮੌਤ ਦਾ ਅੰਤਲਾ ਮੈਚ ਖੇਡ ਰਿਹੈ। ਉਹਦੀ ਜੀਵਨੀ ਦਾ ਨਾਂਅ ਮੈਂ 'ਗੋਲਡਨ ਗੋਲ' ਰੱਖਿਆ ਹੈ। ਉਸ ਦੀਆਂ ਅੰਤਲੀਆਂ ਸਤਰਾਂ ਹਨ : 'ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਤਾਂ ਉਸ ਨੂੰ ਉਲੰਪਿਕ ਰਤਨ ਬਣਾ ਹੀ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ?' ਬਲਬੀਰ ਸਿੰਘ ਦਾ ਕਹਿਣਾ ਹੈ, ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉੱਪਰਲੇ ਨਾਲ ਹੈ। ਜਦੋਂ 'ਗੋਲਡਨ ਗੋਲ' ਹੋ ਗਿਆ ਤਾਂ ਖੇਡ ਮੁੱਕ ਜਾਣੀ ਹੈ।Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX