ਪਿਆਰੇ ਬੱਚਿਓ! ਲਿਫ਼ਟ ਦੀ ਖੋਜ ਇਕ ਹੀ ਦਿਨ ਜਾਂ ਕਿਸੇ ਇਕ ਹੀ ਵਿਅਕਤੀ ਨੇ ਨਹੀਂ ਕੀਤੀ | ਇਸ ਦੇ ਵਿਕਾਸ, ਕਾਰਗੁਜ਼ਾਰੀ ਨੂੰ ਵਧੀਆ ਬਣਾਉਣ ਲਈ ਕਈ ਵਿਗਿਆਨੀਆਂ ਨੇ ਸਾਂਝੇ ਯਤਨ ਕੀਤੇ ਹਨ | 19ਵੀਂ ਸਦੀ ਦੀ ਸ਼ੁਰੂਆਤ ਸਮੇਂ ਭਾਫ਼ ਦੇ ਇੰਜਣ ਦੀ ਸ਼ਕਤੀ ਨਾਲ ਚੱਲਣ ਵਾਲੀ ਲਿਫ਼ਟ ਤਿਆਰ ਹੋ ਤਾਂ ਚੁੱਕੀ ਸੀ ਪਰ ਇਹ ਭਰੋਸੇਮੰਦ ਨਾ ਹੋਣ ਕਰਕੇ ਇਸ ਦੀ ਵਰਤੋਂ ਸਿਰਫ਼ ਸਾਮਾਨ ਨੂੰ ਹੇਠਾਂ-ਉੱਪਰ ਲਿਜਾਣ ਲਈ ਹੀ ਕੀਤੀ ਜਾਂਦੀ ਸੀ | ਸੰਨ 1853 'ਚ ਅਮਰੀਕੀ ਵਿਗਿਆਨੀ ਅਲੀਸ਼ਾ ਗ੍ਰੇਵਜ਼ ਓਟੀਸ ਨੇ ਸੁਰੱਖਿਅਤ ਲਿਫ਼ਟ ਤਿਆਰ ਕਰ ਲਈ, ਜਿਸ ਨੂੰ ਸੰਨ 1857 'ਚ ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਹੋਗਵਾਟ ਡਿਪਾਰਟਮੈਂਟ ਸਟੋਰ 'ਚ ਲਗਾਇਆ ਗਿਆ ਸੀ ਅਤੇ ਇਹ ਲਿਫ਼ਟ ਇਕ ਮਿੰਟ 'ਚ ਪੰਜ ਮੰਜ਼ਿਲਾਂ ਚੜ੍ਹ ਸਕਦੀ ਸੀ ਅਤੇ ਲੋਕਾਂ ਨੇ ਇਸ ਨੂੰ ਕਾਫ਼ੀ ਸਰਾਹਿਆ ਵੀ ਸੀ |
ਲਿਫ਼ਟ ਦਾ ਅਹਿਮ ਵਿਕਾਸ ਤਾਂ ਸੰਨ 1889 ਤੋਂ ਬਾਅਦ ਹੀ ਵੇਖਣ ਨੂੰ ਮਿਲਿਆ | 1894 'ਚ ਪੁਸ਼ ਬਟਨ ਨਾਲ ਚੱਲਣ ਵਾਲੀ ਲਿਫ਼ਟ ਤਿਆਰ ਹੋ ਗਈ ਸੀ | ਉੁਪਰੰਤ ਸਾਇੰਸਦਾਨਾਂ ਨੇ ਲਿਫ਼ਟ ਸਬੰਧੀ ਸੁਰੱਖਿਆ, ਰਫ਼ਤਾਰ, ਉਚਾਈ ਤੱਕ ਜਾਣ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ...
ਧਰਤੀ 'ਤੇ ਜੀਵਨ ਦੀ ਉਤਪਤੀ ਤੋਂ ਬਾਅਦ ਜੀਵ-ਵਿਕਾਸ ਦੌਰਾਨ ਪੌਦੇ ਅਤੇ ਜੰਤੂ ਵਿਕਸਿਤ ਹੋਏ | ਕੁਦਰਤ ਨੇ ਪੌਦਿਆਂ ਅਤੇ ਜੰਤੂਆਂ ਵਿਚ ਅਜਿਹੇ ਗੁਣ ਪੈਦਾ ਕੀਤੇ ਹਨ, ਜਿਸ ਕਾਰਨ ਪੌਦੇ ਆਪਣੇ ਪੋਸ਼ਣ ਦੀ ਕੱਚੀ ਸਮੱਗਰੀ ਲਈ ਜੰਤੂਆਂ 'ਤੇ ਨਿਰਭਰ ਕਰਦੇ ਹਨ ਅਤੇ ਜੰਤੂ ਆਪਣੇ ਸਾਹ ਲਈ ਪੌਦਿਆਂ 'ਤੇ ਨਿਰਭਰ ਕਰਦੇ ਹਨ | ਸਾਰੇ ਜੰਤੂ ਸਾਹ ਲੈਣ ਵਾਸਤੇ ਆਕਸੀਜਨ ਲਈ ਪੌਦਿਆਂ 'ਤੇ ਨਿਰਭਰ ਕਰਦੇ ਹਨ | ਪੌਦੇ ਆਪਣੇ ਦੁਆਰਾ ਅਤੇ ਸਾਰੇ ਜੰਤੂਆਂ ਦੁਆਰਾ ਸਾਹ ਕਿਰਿਆ ਦੌਰਾਨ ਛੱਡੀ ਗਈ ਕਾਰਬਨ ਡਾਈਆਕਸਾਈਡ ਗੈਸ ਨੂੰ ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਦੌਰਾਨ ਸੋਖ ਕੇ ਕਾਰਬੋਹਾਈਡ੍ਰੇਟ ਤਿਆਰ ਕਰਦੇ ਹਨ, ਜਿਸ ਨੂੰ ਜੰਤੂ ਭੋਜਨ ਵਜੋਂ ਵਰਤਦੇ ਹਨ |
ਪਰ ਅੱਜ ਅਸੀਂ ਕੀੜੀਆਂ ਦੀ ਕੁਝ ਪੌਦਿਆਂ ਨਾਲ ਅਜਿਹੀ ਦੋਸਤੀ ਦੀ ਗੱਲ ਕਰਾਂਗੇ, ਜੋ ਬਹੁਤ ਹੀ ਅਨੋਖੀ ਹੈ | ਉੱਚੇ ਰੁੱਖਾਂ 'ਤੇ ਚੜ੍ਹਨ ਵਾਲੀਆਂ ਬੇਲਾਂ ਦੇ ਤਣੇ ਫੁੱਲੇ ਹੋਏ ਹੁੰਦੇ ਹਨ | ਇਨ੍ਹਾਂ ਤਣਿਆਂ ਅੰਦਰ ਮੁਲਾਇਮ ਅਤੇ ਖੁਰਦਰੇ ਖਾਨੇ ਹੁੰਦੇ ਹਨ, ਕੀੜੀਆਂ ਦੇ ਦਾਖ਼ਲ ਹੋਣ ਲਈ ਛੇਦ-ਰੂਪੀ ਦੁਆਰ ਵੀ ਹੁੰਦੇ ਹਨ | ਮੁਲਾਇਮ ਖਾਨਿਆਂ ਵਿਚ ਕੀੜੀਆਂ ਰਹਿੰਦੀਆਂ ਹਨ ...
ਚੀਜ਼ੀ ਬੜੀ ਅਨੋਖੀ ਡਿੱਠੀ,
ਨਾਮ ਜਲੇਬੀ ਬੜੀ ਹੀ ਮਿੱਠੀ |
ਗਰਮਾ-ਗਰਮ ਪਾਪਾ ਜੀ ਲਿਆਏ,
ਬੜੀ ਹੀ ਚੰਗੀ ਖੁਸ਼ਬੋ ਆਏ |
ਮਜ਼ੇ-ਮਜ਼ੇ ਨਾਲ ਖਾਈ ਜਾਵਾਂ,
ਵੇਖ-ਵੇਖ ਲਲਚਾਈ ਜਾਵਾਂ,
ਵੇਖਣ ਨੂੰ ਟੇਢੀ-ਮੇਢੀ ਲੱਕੜੀ,
ਮਿੱਠੇ ਰਸ ਨਾਲ ਹੋਈ ਜਕੜੀ |
ਮਾਂ ਕਹਿੰਦੀ ਜ਼ਿਆਦਾ ਨਹੀਂ ਖਾਣੀ,
'ਗੋਗੀ' ਤੈਨੂੰ ਸ਼ੂਗਰ ਹੋ ਜਾਣੀ |
ਕਿਹਾ ਜੋ ਮਾਂ ਨੇ ਬੰਨ੍ਹ ਲਿਆ ਪੱਲੇ,
ਰਲ-ਮਿਲ ਹੈ ਖਾਣੀ ਨਹੀਂ 'ਕੱਲੇ-'ਕੱਲੇ |
-ਗੋਗੀ ਜ਼ੀਰਾ
15/108, ਪੁਰਾਣੀ ਤਲਵੰਡੀ ਰੋਡ, ਜ਼ੀਰਾ (ਫ਼ਿਰੋਜ਼ਪੁਰ) | ਮੋਬਾਈਲ : 97811-36240.
...
ਅੱਜਕੱਲ੍ਹ ਜਿਹੜੀਆਂ ਬਾਲ ਪੁਸਤਕਾਂ ਛਪ ਰਹੀਆਂ ਹਨ ਉਨ੍ਹਾਂ ਵਿਚ ਮਾਂ ਬੋਲੀ ਦੇ ਮਹੱਤਵ ਨੂੰ ਵਿਸ਼ੇਸ਼ ਤੌਰ 'ਤੇ ਪ੍ਰਗਟਾਇਆ ਜਾ ਰਿਹਾ ਹੈ | ਸੁਖਰਾਜ ਸਿੰਘ ਜ਼ੀਰਾ ਦੀ ਕਾਵਿ-ਪੁਸਤਕ 'ਕਾਕੇ ਭੂੰਡ ਪਟਾਕੇ' ਵਿਚ 'ਦੋ ਦਾ ਪਹਾੜਾ, 'ਮੇਰਾ ਸਕੂਲ, 'ਮੇਰੀ ਮੰਮੀ, 'ਬ੍ਰਹਿਮੰਡ ਦੀ ਪੈਂਤੀ, 'ਨਿੱਕੇ ਬਾਲ, 'ਅਫ਼ਸਰ ਕੀੜੀ ਅਤੇ 'ਕਾਂ' ਆਦਿ ਨਰਸਰੀ ਗੀਤਾਂ ਵਿਚ ਮਾਂ ਬੋਲੀ ਨੂੰ ਵਡਿਆਇਆ ਗਿਆ ਹੈ | 'ਟੈਡੀ, 'ਮਿੱਠੂ ਤੋਤਾ, 'ਬਿੱਲੀ ਮਾਸੀ, 'ਮੋਰ', 'ਜੰਗਲ ਦੀ ਸੈਰ' ਅਤੇ 'ਕਾਕੇ ਭੂੰਡ ਪਟਾਕੇ' ਆਦਿ ਕਵਿਤਾਵਾਂ ਵੀ ਨਾ ਕੇਵਲ ਚਿੱਤਰਾਂ ਨਾਲ ਸਜਾਈਆਂ ਗਈਆਂ ਹਨ, ਸਗੋਂ ਇਹ ਕਵਿਤਾਵਾਂ ਜੀਵਨ-ਮੁੱਲਾਂ ਦੀ ਸੋਝੀ ਵੀ ਕਰਵਾਉਂਦੀਆਂ ਹਨ | ਇਸ ਪੁਸਤਕ ਦੀ ਕੀਮਤ 150 ਰੁਪਏ ਹੈ ਅਤੇ ਪੰਨੇ 36 ਹਨ | ਇਹ ਪੁਸਤਕ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਲੋਂ ਛਾਪੀ ਗਈ ਹੈ |
ਸੁਖਜੀਤ ਸੈਫ਼ੀ ਦੀ ਕਾਵਿ-ਪੁਸਤਕ 'ਸੋਹਣੇ ਸੋਹਣੇ ਸੁਪਨੇ' ਵਿਚ ਸ਼ਾਮਿਲ ਇਕ ਕਵਿਤਾ 'ਚੰਗਾ ਇਨਸਾਨ' ਵਿਚ ਕਵੀ ਲਿਖਦਾ ਹੈ, ''ਵੱਡਾ ਹੋ ਕੇ ਚੰਗਾ ਇਨਸਾਨ ਹੈ ਬਣਨਾ, ਮਾਪਿਆਂ ਦਾ ਨਾਂਅ ਰੌਸ਼ਨ ਹੈ ਕਰਨਾ |U ਇਹ ਕਾਵਿ ਸਤਰਾਂ ਇਸ ਗੱਲ ਦਾ ਸੰਕੇਤ ਹਨ ਕਿ ਸੈਫ਼ੀ ਆਪਣੇ ...
ਮੇਰੀ ਦਾਦੀ ਬੜੀ ਸਿਆਣੀ,
ਮੈਨੂੰ ਨਿੱਤ ਸੁਣਾਵੇ ਕਹਾਣੀ |
ਮੈਨੂੰ ਬੜਾ ਹੈ ਲਾਡ ਲਡਾਉਂਦੀ,
ਗੋਦੀ ਚੁੱਕ ਕੇ ਦੁੱਧ ਪਿਆਉਂਦੀ |
ਚਾਂਦੀ ਰੰਗੇ ਉਸ ਦੇ ਵਾਲ,
ਹਰ ਇਕ ਦਾ ਉਹ ਰੱਖੇ ਖਿਆਲ |
ਮੰਮੀ ਪਾਪਾ ਦਾਦੀ ਤੋਂ ਡਰਦੇ,
ਸਾਰੇ ਕੰਮ ਉਹ ਪੁੱਛ ਕੇ ਕਰਦੇ |
ਹੱਥ ਵਿਚ ਦਾਦੀ ਸੋਟੀ ਫੜਦੀ,
ਮੂੰਹ ਦੇ ਵਿਚ ਗੁਰਬਾਣੀ ਪੜ੍ਹਦੀ |
ਆਵਾਜ਼ ਮਾਰ ਕੇ ਮੰਗੇ ਪਾਣੀ,
ਮੇਰੀ ਦਾਦੀ ਬੜੀ ਸਿਆਣੀ |
ਦਾਦੀ ਦਾ ਕਰੋ ਸਤਿਕਾਰ,
ਦਾਦੀ ਕਰਦੀ ਬਹੁਤ ਪਿਆਰ.
-ਪਰਵਿੰਦਰ ਕੌਰ ਸੁੱਖ,
ਲੁਧਿਆਣਾ |
ਮੋਬਾਈਲ : ...
ਪ੍ਰਕਾਸ਼ਕ ਬੈਂਜਾਮਿਨ ਫਰੈਂਕਲਿਨ ਦੀ ਕਿਤਾਬਾਂ ਦੀ ਦੁਕਾਨ ਸੀ | ਉਸ ਨੇ ਦੁਕਾਨ 'ਚ ਪ੍ਰਸਿੱਧ ਲੇਖਕਾਂ ਦੀਆਂ ਕਿਤਾਬਾਂ ਰੱਖ ਛੱਡੀਆਂ ਸਨ | ਕਿਸੇ ਵੀ ਮਹਾਨ ਲੇਖਕ ਦੀ ਕਿਤਾਬ ਉਸ ਦੀ ਦੁਕਾਨ 'ਚੋਂ ਮਿਲ ਜਾਂਦੀ ਸੀ |
ਇਕ ਦਿਨ ਉਸ ਦੀ ਦੁਕਾਨ 'ਤੇ ਇਕ ਗਾਹਕ ਆਇਆ ਤਾਂ ਉਸ ਨੇ ਦੁਕਾਨ ਦੇ ਸੇਲਜ਼ਮੈਨ ਤੋਂ ਕਿਸੇ ਲੇਖਕ ਦੀ ਕਿਤਾਬ ਮੰਗੀ ਤਾਂ ਸੇਲਜ਼ਮੈਨ ਨੇ ਕਿਤਾਬ ਲਿਆ ਕੇ ਗਾਹਕ ਨੂੰ ਦੇ ਦਿੱਤੀ | ਗਾਹਕ ਨੇ ਕਿਤਾਬ ਦੀ ਕੀਮਤ ਪੁੱਛੀ ਤਾਂ ਸੇਲਜ਼ਮੈਨ ਨੇ ਉਸ ਕਿਤਾਬ ਦੀ ਕੀਮਤ ਇਕ ਡਾਲਰ ਮੰਗੀ | ਗਾਹਕ ਨੇ ਕਿਹਾ ਕਿ ਇਕ ਡਾਲਰ ਤੋਂ ਘੱਟ ਨਹੀਂ ਹੋ ਸਕਦੀ ਤਾਂ ਸੇਲਜ਼ਮੈਨ ਨੇ ਨਾਂਹ ਕਰਦਿਆਂ ਕਿਤਾਬ ਗਾਹਕ ਦੇ ਹੱਥੋਂ ਫੜ ਲਈ |
ਗਾਹਕ ਨੇ ਸੇਲਜ਼ਮੈਨ ਨੂੰ ਪੁੱਛਿਆ ਕਿ ਫਰੈਂਕਲਿਨ ਸਾਹਿਬ ਅੰਦਰ ਬੈਠੇ ਨੇ? ਸੇਲਜ਼ਮੈਨ ਨੇ ਕਿਹਾ ਹਾਂ ਜੀ, ਅੰਦਰ ਤਾਂ ਬੈਠੇ ਨੇ ਪਰ ਕੋਈ ਜ਼ਰੂਰੀ ਕੰਮ ਕਰ ਰਹੇ ਹਨ | ਗਾਹਕ ਨੇ ਸੇਲਜ਼ਮੈਨ ਨੂੰ ਫਿਰ ਕਿਹਾ ਕਿ ਫਰੈਂਕਲਿਨ ਸਾਹਿਬ ਨੂੰ ਬੁਲਾਓ ਜ਼ਰਾ |
ਸੇਲਜ਼ਮੈਨ ਅੰਦਰ ਗਿਆ ਤੇ ਉਸ ਦੇ ਨਾਲ ਹੀ ਬੈਂਜਾਮਿਨ ਫਰੈਂਕਲਿਨ ਵੀ ਬਾਹਰ ਆ ਗਏ | ਗਾਹਕ ਨੇ ਬੈਂਜਾਮਿਨ ਨੂੰ ਉਸੇ ਕਿਤਾਬ ਦੀ ...
(ਲੜੀ ਜੋੜਨ ਲਈ 23 ਮਾਰਚ ਦਾ ਅੰਕ ਦੇਖੋ)
'ਸਾਨੂੰ ਪੂਰੀ ਗੱਲ ਸਮਝ ਲੱਗ ਗਈ ਐ | ਅਸੀਂ ਪਹਿਲਾਂ ਪੂਰੀ ਮਿਹਨਤ ਨਾਲ ਪੜ੍ਹਾਈ ਕਰਾਂਗੇ ਅਤੇ ਵੱਡੇ ਹੋ ਕੇ ਵੀ ਸਖ਼ਤ ਮਿਹਨਤ ਅਤੇ ਲਗਨ ਨਾਲ ਹਰ ਕੰਮ ਕਰਾਂਗੇ |'
'ਸ਼ਾਬਾਸ਼ ਮੇਰੇ ਬੱਚਿਓ, ਹੁਣ ਤੁਸੀਂ ਸਾਰੇ ਉਠੋ ਅਤੇ ਮੇਰੇ ਨਾਲ ਘਰ ਵੱਲ ਚਲੋ | ਤੁਹਾਡੀ ਨਾਨੀ, ਮੰਮੀ ਅਤੇ ਮਾਸੀ ਨਾਸ਼ਤੇ ਲਈ ਉਡੀਕਦੀਆਂ ਹੋਣਗੀਆਂ | ਜੇ ਅਸੀਂ ਥੋੜ੍ਹਾ ਹੋਰ ਲੇਟ ਹੋ ਗਏ ਤਾਂ ਤੁਹਾਡੇ ਨਾਲ ਮੈਨੂੰ ਵੀ ਝਿੜਕਾਂ ਪੈ ਜਾਣੀਆਂ ਨੇ |'
ਸਾਰੇ ਬੱਚੇ ਨਾਨਾ ਜੀ ਦੇ ਪਿੱਛੇ-ਪਿੱਛੇ ਰੌਲਾ ਪਾਉਂਦੇ ਘਰ ਵੱਲ ਤੁਰ ਪਏ |
... ... ...
'ਅੱਜ ਕੀ ਗੱਲ ਹੋ ਗਈ? ਐਨੀ ਲੰਬੀ ਸੈਰ | ਕਦੋਂ ਦੇ ਅਸੀਂ ਤੁਹਾਨੂੰ ਉਡੀਕ ਰਹੇ ਹਾਂ', ਘਰ ਪਹੁੰਚਦਿਆਂ ਹੀ ਨਾਨੀ ਜੀ ਨੇ ਗੁੱਸੇ ਅਤੇ ਪਿਆਰ ਦੀ ਰਲਵੀਂ ਆਵਾਜ਼ ਵਿਚ ਪੁੱਛਿਆ |
ਨਾਨਾ ਜੀ ਕੁਝ ਕਹਿਣ ਲੱਗੇ ਸੀ ਪਰ ਬੱਚੇ ਉਨ੍ਹਾਂ ਤੋਂ ਪਹਿਲਾਂ ਹੀ ਬੋਲ ਪਏ, 'ਨਾਨੀ ਜੀ, ਅੱਜ ਬੜਾ ਈ ਮਜ਼ਾ ਆਇਆ | ਅਸੀਂ ਬਾਗ਼ ਵਿਚ ਪਹਿਲਾਂ ਰੱਜ ਕੇ ਅੰਬ ਚੂਪੇ ਅਤੇ ਫੇਰ ਨਾਨਾ ਜੀ ਕੋਲੋਂ ਸੱਚੀ ਕਹਾਣੀ ਸੁਣੀ | ਹੁਣ ਅਸੀਂ ਵੀ ਪੂਰੀ ਮਿਹਨਤ ਨਾਲ ਪੜ੍ਹਾਈ ਕਰਿਆ ਕਰਾਂਗੇ |'
'ਤੁਸੀਂ ਰੱਜ ਕੇ ...
• ਜਗਤਾਰ ਤੇ ਜਸਪ੍ਰੀਤ ਆਪੋ ਵਿਚ ਲੜ ਰਹੇ ਸਨ | ਜਗਤਾਰ ਜੋ ਕੁੱਟ ਖਾ ਰਿਹਾ ਸੀ ਕਹਿੰਦਾ, 'ਕੋਈ ਨਾ, ਮੈਂ ਤੈਨੂੰ ਕੱਲ੍ਹ ਨੂੰ ਦੇਖੂੰ |'
ਜਸਪ੍ਰੀਤ, 'ਕੱਲ੍ਹ ਨੂੰ ਕੀ ਹੋਜੂ, ਮੈਂ ਤੇਰੇ ਕੋਲ ਖੜ੍ਹਾਂ ਅੱਜ ਈ ਦੇਖ ਲੈ ਜੋ ਦੇਖਣਾ |'
ਜਗਤਾਰ ਬੋਲਿਆ, 'ਮੈਂ ਕਾਹਲੀ 'ਚ ਅੱਜ ਨਿਗ੍ਹਾ ਵਾਲੀਆਂ ਐਨਕਾਂ ਘਰੇ ਭੁੱਲ ਆਇਆ ਹਾਂ |'
• ਕੁਲਬੀਰ (ਵਿੱਕੀ ਨੂੰ ) - 'ਯਾਰ, ਮੇਰੀ ਸਾਇੰਸ ਵਾਲੀ ਅਧਿਆਪਕਾ ਸੰਤੋਸ਼ ਕਹਿੰਦੀ ਐ ਕਿ ਗਾਂ ਦਾ ਦੁੱਧ ਪੀਣ ਨਾਲ ਸਾਡਾ ਦਿਮਾਗ਼ ਤੇਜ਼ ਹੋ ਜਾਂਦੈ |'
ਵਿੱਕੀ : 'ਐਵੇਂ ਗੱਪ ਮਾਰਦੀ ਐ | ਜੇ ਇਹ ਗੱਲ ਹੁੰਦੀ ਤਾਂ ਸਾਡਾ ਵੱਛਾ ਤਾਂ ਹੁਣ ਨੂੰ ਵਿਗਿਆਨੀ ਬਣਿਆ ਹੁੰਦਾ |'
• ਅੰਕੁਸ਼ (ਮਾਂ ਨੂੰ ) : 'ਮਾਂ ਮੈਂ ਸਕੂਲ ਜਾ ਰਿਹਾ ਹਾਂ, ਸਾਲਾਨਾ ਪ੍ਰੀਖਿਆ ਦਾ ਨਤੀਜਾ ਸੁਣਨ | ਮੈਨੂੰ ਕੋਈ ਕੱਪੜਾ ਦੇ ਦਿਓ |'
ਮਾਂ : 'ਪੁੱਤਰ, ਸਕੂਲ ਵਿਚ ਕੱਪੜੇ ਦਾ ਕੀ ਕੰਮ?'
ਅੰਕੁਸ਼ : 'ਮਾਂ, ਡੈਡੀ ਨੇ ਕਿਹਾ ਸੀ ਕਿ ਜੇ ਫੇਲ੍ਹ ਹੋ ਕੇ ਆਇਆ ਤਾਂ ਮੂੰਹ ਨਾ ਵਿਖਾਈਾ | ਤਾਂ ਹੀ ਕੱਪੜਾ ਲਿਜਾ ਰਿਹਾ ਹਾਂ, ਮੂੰਹ ਢਕਣ ਲਈ |
-ਸਰਬਜੀਤ ਸਿੰਘ ਝੱਮਟ
ਪਿੰਡ ਝੱਮਟ, ਡਾਕ: ਅਯਾਲੀ ਕਲਾਂ, ਜ਼ਿਲ੍ਹਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX