ਤਾਜਾ ਖ਼ਬਰਾਂ


ਭਤੀਜੇ ਵੱਲੋਂ ਚਾਚੇ ਦੀ ਗੋਲੀ ਮਾਰ ਕੇ ਹੱਤਿਆ
. . .  3 minutes ago
ਓਠੀਆਂ, 6 ਜੂਨ (ਗੁਰਵਿੰਦਰ ਸਿੰਘ ਛੀਨਾ) - ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆਂ ਵਿਖੇ ਜ਼ਮੀਨ ਦੇ ਝਗੜੇ ਤੋਂ ਕੋਈ ਲੜਾਈ....
ਪੰਜ ਡੇਰਾ ਪ੍ਰੇਮੀਆਂ ਨੂੰ 20 ਜੁਲਾਈ ਤੱਕ ਭੇਜਿਆ ਗਿਆ ਜੇਲ੍ਹ
. . .  11 minutes ago
ਫ਼ਰੀਦਕੋਟ, 6 ਜੁਲਾਈ (ਜਸਵੰਤ ਸਿੰਘ ਪੁਰਬਾ)-ਬੇਅਦਬੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਰਿਮਾਂਡ 'ਤੇ ਲਏ ਗਏ 5 ਡੇਰਾ ਪ੍ਰੇਮੀਆਂ ...
ਕ੍ਰਿਕਟ ਮੈਚ ਦਾ ਆਨਲਾਈਨ ਸੱਟਾ ਲਗਾਉਣ ਦੇ ਮਾਮਲੇ 'ਚ ਇਕ ਕਾਬੂ
. . .  14 minutes ago
ਐੱਸ.ਏ.ਐੱਸ ਨਗਰ, 6 ਜੁਲਾਈ (ਜਸਬੀਰ ਸਿੰਘ ਜੱਸੀ)- ਸ਼੍ਰੀ ਲੰਕਾ ਦੀ ਟੀ-20 ਟੀਮ ਕ੍ਰਿਕਟ ਮੈਚ ਜੋ ਕਿ ਫ਼ਰਜ਼ੀ ਮੈਚ ਮੁਹਾਲੀ ਦੇ ਪਿੰਡ ਸਵਾੜਾ ਵਿੱਚ ਕਰਵਾਇਆ ...
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 'ਚ ਕੋਰੋਨਾ ਨਾਲ ਪਹਿਲੀ ਮੌਤ
. . .  37 minutes ago
ਫ਼ਤਿਹਗੜ੍ਹ ਸਾਹਿਬ, 6 ਜੁਲਾਈ (ਬਲਜਿੰਦਰ ਸਿੰਘ) - ਸਿਵਲ ਸਰਜਨ ਫ਼ਤਿਹਗੜ੍ਹ ਸਾਹਿਬ ਡਾ. ਐਨ.ਕੇ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਪੀੜਤ ਇੱਕ 53 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ ਜੋ ਕਿ ਮੰਡੀ ਗੋਬਿੰਦਗੜ੍ਹ ਦੇ ਮੁਹੱਲਾ ਸ਼ਾਮ ਨਗਰ...
ਪਾਕਿ ਰੇਲ ਹਾਦਸੇ 'ਚ ਮਾਰੇ ਗਏ ਸਿੱਖ ਸ਼ਰਧਾਲੂਆਂ ਨੂੰ ਐਸ.ਜੀ.ਪੀ.ਸੀ ਵੱਲੋਂ ਸ਼ਰਧਾਂਜਲੀ ਭੇਟ
. . .  50 minutes ago
ਅੰਮ੍ਰਿਤਸਰ 6 ਜੁਲਾਈ (ਜਸਵੰਤ ਸਿੰਘ ਜੱਸ)- ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਦਰਸ਼ਨ ਦੀਦਾਰੇ ਕਰਨ ਉਪਰੰਤ ਗੁਰਦਵਾਰਾ ਸੱਚਾ ਸੌਦਾ...
ਕਰਿਆਨਾ ਸਟੋਰ 'ਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  about 1 hour ago
ਜਮਸ਼ੇਰ ਖ਼ਾਸ, 6 ਜੁਲਾਈ (ਰਾਜ ਕਪੂਰ) - ਸਥਾਨਕ ਕਸਬੇ ਦੇ ਇੱਕ ਸਟੋਰ 'ਚ ਦੇਰ ਰਾਤ ਅੱਗ ਲੱਗਣ ਨਾਲ ਲੱਖਾਂ ਦਾ ਕਰਿਆਨਾ ਸੜ...
ਜਲੰਧਰ 'ਚ ਤਿੰਨ ਬੱਚਿਆਂ ਸਮੇਤ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 1 hour ago
ਜਲੰਧਰ, 6 ਜੁਲਾਈ (ਐਮ. ਐੱਸ. ਲੋਹੀਆ) - ਅੱਜ ਦੁਪਹਿਰ ਤੱਕ ਆਈਆਂ ਰਿਪੋਰਟਾਂ ਅਨੁਸਾਰ ਜਲੰਧਰ 'ਚ 5 ਕੋਰੋਨਾ ...
ਸੰਸਦ ਮੈਂਬਰ ਡਿੰਪਾ ਨੇ ਸੜਕ ਬਣਾਉਣ ਦਾ ਕੀਤਾ ਉਦਘਾਟਨ
. . .  about 1 hour ago
ਖਡੂਰ ਸਾਹਿਬ, 6 ਜੁਲਾਈ (ਰਸ਼ਪਾਲ ਸਿੰਘ ਕੁਲਾਰ) - ਖਡੂਰ ਸਾਹਿਬ ਤੋਂ ਨਾਗੋਕੇ ਮੋੜ ਵਾਇਆ ਖਲਚੀਆ ਨੂੰ ਜਾਂਦੀ ਟੁੱਟੀ ਸੜਕ ...
ਪਠਾਨਕੋਟ 'ਚ ਕੋਰੋਨਾ ਦੇ ਦੋ ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 1 hour ago
ਪਠਾਨਕੋਟ, 6 ਜੁਲਾਈ (ਸੰਧੂ)- ਪਠਾਨਕੋਟ 'ਚ ਅੱਜ ਸਿਹਤ ਵਿਭਾਗ ਨੂੰ 270 ਵਿਅਕਤੀਆਂ ਦੀ ਕੋਰੋਨਾ ਜਾਂਚ ਰਿਪੋਰਟ ਪ੍ਰਾਪਤ ਹੋਈ ਹੈ ਜਿਸ 'ਚ 268 ਲੋਕਾਂ...
ਸਿਧਵਾਂ ਬੇਟ ਦੇ ਪੰਚ ਲਖਵਿੰਦਰ ਸਿੰਘ ਬੱਬੂ ਦੀ ਕਰੰਟ ਲੱਗਣ ਕਾਰਨ ਹੋਈ ਮੌਤ
. . .  about 1 hour ago
ਸਿਧਵਾਂ ਬੇਟ, 6 ਜੁਲਾਈ (ਜਸਵੰਤ ਸਿੰਘ ਸਲੇਮਪੁਰੀ)- ਵਿਧਾਇਕ ਮਨਪ੍ਰੀਤ ਸਿੰਘ ਇਆਲ਼ੀ ਦੇ ਨਜ਼ਦੀਕੀ ਸਾਥੀ ਕਸਬਾ ਸਿਧਵਾਂ ਬੇਟ ਦੇ ਪੰਚ ਕਾਮਰੇਡ...
ਭਵਾਨੀਗੜ੍ਹ (ਸੰਗਰੂਰ) ਦੀ ਗਰਭਵਤੀ ਲੜਕੀ ਨੂੰ ਹੋਇਆ ਕੋਰੋਨਾ
. . .  about 2 hours ago
ਭਵਾਨੀਗੜ੍ਹ, 6 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਭਵਾਨੀਗੜ੍ਹ ਦੇ ਦਸਮੇਸ਼ ਨਗਰ ਦੀ ਗਰਭਵਤੀ ਲੜਕੀ ਨੂੰ ਕੋਰੋਨਾ...
ਨਸਰਾਲਾ ਨਜ਼ਦੀਕ ਟਰੱਕ ਅਤੇ ਇਨੋਵਾ ਵਿਚਾਲੇ ਹੋਈ ਟੱਕਰ 1 ਦੀ ਮੌਤ
. . .  about 2 hours ago
ਨਸਰਾਲਾ, 6 ਜੁਲਾਈ (ਸਤਵੰਤ ਸਿੰਘ ਥਿਆੜਾ)- ਹੁਸ਼ਿਆਰਪੁਰ-ਜਲੰਧਰ ਰੋਡ ਤੇ ਸੋਨਾਲੀਕਾ ਟਰੈਕਟਰ ਫ਼ੈਕਟਰੀ ਨਸਰਾਲਾ ਦੇ ਗੇਟ ਅੱਗੇ ਵਾਪਰੇ ਸੜਕ ਹਾਦਸੇ '...
ਸੁਸ਼ਾਂਤ ਖ਼ੁਦਕੁਸ਼ੀ ਮਾਮਲਾ : ਪੁੱਛਗਿੱਛ ਦੇ ਲਈ ਬਾਂਦਰਾ ਥਾਣੇ ਪਹੁੰਚੇ ਸੰਜੇ ਲੀਲਾ ਭੰਸਾਲੀ
. . .  about 2 hours ago
ਮੁੰਬਈ, 6 ਜੁਲਾਈ - ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਪੁੱਛਗਿੱਛ ...
ਸੁਖਬੀਰ ਸਿੰਘ ਬਾਦਲ ਪਹੁੰਚੇ ਬਰਨਾਲਾ ਦੇ ਪਿੰਡ ਬੀਹਲਾ
. . .  about 2 hours ago
ਟੱਲੇਵਾਲ, 6 ਜੁਲਾਈ (ਸੋਨੀ ਚੀਮਾ)- ਸੁਖਪਾਲ ਸਿੰਘ ਖਹਿਰਾ ਦੀ ਸੱਜੀ ਬਾਹ ਦਵਿੰਦਰ ਸਿੰਘ ਬੀਹਲਾ ਨੂੰ ...
ਯੂਥ ਅਕਾਲੀ ਦਲ ਦੇ ਵਰਕਰ 7 ਜੁਲਾਈ ਦੇ ਰੋਸ ਧਰਨਿਆਂ 'ਚ ਸ਼ਮੂਲੀਅਤ ਕਰਨਗੇ - ਅੰਮੂ ਚੀਮਾ
. . .  1 minute ago
ਘੁਮਾਣ, 6 ਜੁਲਾਈ(ਬੰਮਰਾਹ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠਾ ...
ਸਰਹੱਦ ਤੋਂ ਸਾਢੇ 7 ਕਿੱਲੋ ਹੈਰੋਇਨ, ਇੱਕ ਪਿਸਟਲ, ਮੈਗਜ਼ੀਨ, ਰਾਊਂਡ ਤੇ 2 ਸਿੰਮ ਬਰਾਮਦ
. . .  about 3 hours ago
ਸਿੱਖ ਨੌਜਵਾਨਾਂ ਨੂੰ ਆਈ.ਏ.ਐੱਸ ਆਦਿ ਦੀ ਕੋਚਿੰਗ ਮੁਹੱਈਆ ਕਰਵਾਏਗੀ ਐੱਸ.ਜੀ.ਪੀ.ਸੀ-ਲੌਂਗੋਵਾਲ
. . .  about 3 hours ago
ਤਲਵੰਡੀ ਸਾਬੋ, 6 ਜੁਲਾਈ (ਰਣਜੀਤ ਸਿੰਘ ਰਾਜੂ) - ਪੰਜਾਬ 'ਚ ਸਰਕਾਰੀ ਨੌਕਰੀਆਂ 'ਚ ਬਾਹਰਲੇ ਨੌਜਵਾਨਾਂ ਨੂੰ ਵੱਧ ਮੌਕੇ ਮਿਲਣ ਦੀਆਂ ...
ਕਾਂਗਰਸ ਨੂੰ ਅਲਵਿਦਾ ਕਹਿ ਢੀਂਡਸਾ ਗਰੁੱਪ 'ਚ ਸ਼ਾਮਲ ਹੋਏ ਤੇਜਿੰਦਰਪਾਲ ਸਿੰਘ ਸੰਧੂ
. . .  about 3 hours ago
ਬਹਾਦੁਰਗੜ੍ਹ, 6 ਜੁਲਾਈ (ਕੁਲਵੀਰ ਸਿੰਘ ਧਾਲੀਵਾਲ) - ਰਾਜਨੀਤੀ 'ਚ ਲਗਾਤਾਰ ਫੇਰਬਦਲ ਜਾਰੀ ਹੈ। ਉੱਥੇ ਹੀ ਅੱਜ ਕਾਂਗਰਸ ਦਾ ਪੱਲਾ ਛੱਡ ਕੇ ...
ਗੈੱਸ ਏਜੰਸੀ ਦੇ ਕਰਿੰਦੇ ਤੋਂ ਲੁਟੇਰੇ ਸਵਾ 11 ਲੱਖ ਦੀ ਨਗਦੀ ਲੁੱਟ ਕੇ ਹੋਏ ਫ਼ਰਾਰ
. . .  about 3 hours ago
ਟਰਾਲੇ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਦੀ ਮੌਤ
. . .  about 3 hours ago
ਬੀਜਾ, 6 ਜੁਲਾਈ (ਅਵਤਾਰ ਸਿੰਘ ਜੰਟੀ ਮਾਨ )-ਬੀਤੀ ਰਾਤ ਬੀਜਾਂ ਨੇੜੇ ਟਰਾਲੇ ਅਤੇ ਕਾਰ ਦੀ ਟੱਕਰ ਕਾਰਨ ਇਕ ਭਿਆਨਕ ਸੜਕ ਹਾਦਸਾ ਵਾਪਰ ...
ਦਿੱਲੀ ਹਾਈਕੋਰਟ ਨੇ ਇਕ ਪਟੀਸ਼ਨ 'ਤੇ ਕੇਂਦਰ ਅਤੇ ਦਿੱਲੀ ਸਰਕਾਰ ਦੇ ਸੰਬੰਧਿਤ ਅਧਿਕਾਰੀਆਂ ਨੂੰ ਕੀਤਾ ਤਲਬ
. . .  about 3 hours ago
ਨਵੀਂ ਦਿੱਲੀ, 6 ਜੁਲਾਈ (ਜਗਤਾਰ ਸਿੰਘ)- ਨਿੱਜੀ ਹਸਪਤਾਲਾਂ ਅਤੇ ਨਰਸਿੰਗ ਹੋਮ ਚ ਕਥਿਤ ਤੌਰ 'ਤੇ ਨਰਸਾਂ ਨੂੰ ਪੀ.ਪੀ.ਈ ਕਿਟਸ ਅਤੇ ਮਾਸਕ ਨਾ....
ਸਿੱਖਿਆ ਵਿਭਾਗ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਆਨ-ਲਾਈਨ ਵਿੱਦਿਅਕ ਮੁਕਾਬਲਿਆਂ ਦੀ ਸ਼ੁਰੂਆਤ
. . .  about 3 hours ago
ਅੰਮ੍ਰਿਤਸਰ, 6 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ...
ਅਣਪਛਾਤੇ ਵਿਅਕਤੀਆਂ ਵੱਲੋਂ ਪਸ਼ੂ ਵਪਾਰੀ ਦੀ ਬੇਰਹਿਮੀ ਨਾਲ ਹੱਤਿਆ
. . .  about 4 hours ago
ਖੰਨਾ, 6 ਜੁਲਾਈ (ਹਰਜਿੰਦਰ ਸਿੰਘ ਲਾਲ)- ਅੱਜ ਸਵੇਰੇ ਪਿੰਡ ਕਲਾਲਮਾਜਰਾ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸਵੇਰੇ ਕਰੀਬ ਪੌਣੇ 8 ਵਜੇ ਪਤਾ ...
800 ਗ੍ਰਾਮ ਹੈਰੋਇਨ ਸਮੇਤ 3 ਕਾਬੂ
. . .  about 4 hours ago
ਭਵਾਨੀਗੜ੍ਹ, 6 ਜੁਲਾਈ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਪੁਲਿਸ ਨੇ 800 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ...
ਪਿੱਛਲੇ 24 ਘੰਟਿਆਂ ਦੌਰਾਨ ਟੈਸਟ ਕੀਤੇ ਗਏ ਕੋਰੋਨਾ ਦੇ 1,80,595 ਨਮੂਨੇ : ਆਈ.ਸੀ.ਐਮ.ਆਰ
. . .  about 4 hours ago
ਨਵੀਂ ਦਿੱਲੀ, 6 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਨੇ ਦੱਸਿਆ ਕਿ 5 ਜੁਲਾਈ ਤੱਕ ਕੋਰੋਨਾ....
ਹੋਰ ਖ਼ਬਰਾਂ..

ਦਿਲਚਸਪੀਆਂ

ਹਥਿਆਰ ਜੋ ਮੌਕੇ 'ਤੇ ਕੰਮ ਆਵੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਾੜ੍ਹੀ ਅਤੇ ਸਾਉਣੀ ਦੀ ਬਿਜਾਈ ਤੋਂ ਪਹਿਲਾਂ ਹਰ ਛੇ ਮਹੀਨੇ ਬਾਅਦ ਖੇਤੀਬਾੜੀ ਮਹਿਕਮਾ ਪੰਜਾਬ ਸਰਕਾਰ ਦੇ ਅਫ਼ਸਰਾਂ ਦੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਗੋਸ਼ਟੀ ਕਰਵਾਉਂਦੀ ਹੈ। ਇਸ ਗੋਸ਼ਟੀ ਵਿਚ ਨਵੀਆਂ ਖੋਜਾਂ 'ਤੇ ਆਪਸੀ ਵਿਚਾਰ-ਵਟਾਂਦਰਾ ਕਰਕੇ ਫ਼ਸਲਾਂ ਬਾਰੇ ਸਿਫ਼ਾਰਸ਼ਾਂ ਨੂੰ ਅੰਤਿਮ ਰੂਪ ਦਿੱਤਾ ਜਾਂਦਾ ਹੈ ਅਤੇ ਕਿਤਾਬ ਦੇ ਰੂਪ ਵਿਚ ਛਾਪਿਆ ਜਾਂਦਾ ਹੈ।
ਪੰਜਾਬ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਅਧਿਕਾਰੀ ਤੇ ਖੇਤੀ ਵਿਗਿਆਨੀ ਆਪਸੀ ਮਿੱਤਰ ਅਤੇ ਜਮਾਤੀ ਹੋਣ ਦੇ ਨਾਤੇ ਰਜਿਸਟਰੇਸ਼ਨ ਕਰਵਾ ਕੇ ਟੋਲੀਆਂ ਦੇ ਰੂਪ ਵਿਚ ਗੱਪ ਸ਼ੱਪ ਵਿਚ ਰੁੱਝ ਜਾਂਦੇ ਹਨ। ਉਦਘਾਟਨੀ ਸਮਾਰੋਹ ਦੇ ਅਰੰਭ ਹੋਣ ਵੇਲੇ ਉਨ੍ਹਾਂ ਨੂੰ ਹਾਲ ਦੇ ਅੰਦਰ ਬੁਲਾਉਣ ਲਈ ਆਵਾਜ਼ਾਂ ਮਾਰ ਕੇ ਜਾਂ ਹਰ ਇਕ ਟੋਲੀ ਕੋਲ ਜਾ ਕੇ ਕਹਿਣ ਵਿਚ ਕਾਫੀ ਸਮਾਂ ਲੱਗ ਜਾਂਦਾ ਸੀ। ਇਸ ਦੇ ਹੱਲ ਵਜੋਂ ਪਿੱਤਲ ਦੀ ਇਕ ਘੰਟੀ ਲਿਆਂਦੀ ਗਈ ਜੋ ਕਿ ਇਕ ਕਰਮਚਾਰੀ ਘੰਟੀ ਵਜਾਉਂਦਾ ਹੋਇਆ ਦੋ ਤਿੰਨ ਚੱਕਰ ਲਾ ਦਿੰਦਾ ਸੀ। ਹੌਲੀ-ਹੌਲੀ ਸਾਰੇ ਇਸ ਘੰਟੀ ਤੇ ਲੱਗ ਗਏ ਤੇ ਘੰਟੀ ਸੁਣਦੇ ਸਾਰ ਅੰਦਰ ਸੀਟਾਂ ਤੇ ਜਾ ਬੈਠਦੇ ਸਨ। ਸੰਨ 1994 ਵਿਚ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਵਜੋਂ ਤਾਇਨਾਤ ਹੋਣ 'ਤੇ ਇਸ ਗੋਸ਼ਟੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਮੇਰੇ 'ਤੇ ਸੀ। ਡਾਇਰੈਕਟਰ ਖੇਤੀਬਾੜੀ ਪੰਜਾਬ ਪਹੁੰਚ ਚੁੱਕੇ ਸਨ ਤੇ ਵਾਈਸ ਚਾਂਸਲਰ ਦੇ ਸੈਕਟਰੀ ਦਾ ਸੁਨੇਹਾ ਆ ਗਿਆ ਸੀ ਕਿ ਜਦ ਤਿਆਰੀ ਹੋ ਜਾਵੇ ਤਾਂ ਟੈਲੀਫੋਨ ਕਰ ਦੇਣਾ, ਵੀ. ਸੀ. ਸਾਹਿਬ ਆ ਜਾਣਗੇ। ਜਦ ਘੰਟੀ ਵਜਾਉਣ ਵਾਲੇ ਕਰਮਚਾਰੀ ਨੂੰ ਮੈਂ ਘੰਟੀ ਵਜਾਉਣ ਲਈ ਕਿਹਾ ਤਾਂ ਜੁਆਬ ਮਿਲਿਆ ਪ੍ਰੋਫੈਸਰ ਅਮਨਜੀਤ, ਜਿਸ ਕੋਲ ਘੰਟੀ ਵਾਲੀ ਅਲਮਾਰੀ ਦੀ ਚਾਬੀ ਸੀ, ਪਹੁੰਚਿਆ ਨਹੀਂ ਸੀ। ਲੋਕ ਕਹਿਣ ਨਾਲ ਅੰਦਰ ਨਾ ਜਾਣ, ਕਿਉਂਕਿ ਘੰਟੀ 'ਤੇ ਲੱਗੇ ਸੀ। ਬਹੁਤ ਪ੍ਰੇਸ਼ਾਨੀ ਦੀ ਹਾਲਤ ਵਿਚ ਮੈਨੂੰ ਉਸ ਪ੍ਰੋਫੈਸਰ ਉਤੇ ਬਹੁਤ ਗੁੱਸਾ ਆ ਰਿਹਾ ਸੀ। 'ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ' ਦੀਆਂ ਟਕੋਰਾਂ ਅੱਗ 'ਤੇ ਮਿੱਟੀ ਦਾ ਤੇਲ ਪਾ ਰਹੀਆਂ ਸਨ। ਏਨੇ ਵਿਚ ਇਕ ਸਾਥੀ ਨੇ ਮੇਰੇ ਕੰਨ ਵਿਚ ਕਿਹਾ ਕਿ ਡਾਕਟਰ ਸਾਹਿਬ ਅਮਨ ਨੇ ਨਹੀਂ ਆਉਣਾ। ਤੁਹਾਡਾ ਗੁੱਸਾ ਵੇਖ ਕੇ ਪਿੱਛੇ ਹੀ ਮੁੜ ਗਿਆ, ਕਿਉਂਕਿ ਉਹ ਪਿੰਡੋਂਆਇਆ ਸੀ ਤੇ ਚਾਬੀ ਉਥੇ ਹੀ ਭੁੱਲ ਆਇਆ। ਮੈਂ ਅਮਨ ਦੀ ਐਮ.ਐਸ.ਸੀ. ਦੀ ਖੋਜ ਦਾ ਮੇਜਰ ਅਡਵਾਈਜ਼ਰ ਸੀ । ਉਸ ਨੂੰ ਨੌਕਰੀ ਤੇ ਲੱਗੇ ਨੂੰ ਕੁਝ ਮਹੀਨੇ ਹੀ ਹੋਏ ਸਨ। ਮੈਂ ਜਾਣਦਾ ਸੀ ਕਿ ਉਸ ਨੇ ਲੋਕਾਂ ਵਿਚ ਝਿੜਕਾ ਖਾਣ ਨਾਲੋਂ ਇਕੱਲੇ ਨੇ ਖਾਣ ਵਿਚ ਬਿਹਤਰੀ ਸਮਝੀ ਸੀ। ਸਤਿਕਾਰ ਇਤਨਾ ਕਰਦਾ ਸੀ ਕਿ ਗ਼ਲਤੀ ਹੋਣ ਤੇ ਇਕਦਮ ਮੰਨ ਜਾਂਦਾ ਸੀ ਕਹਿ ਦਿੰਦਾ ਸੀ ਡਾਕਟਰ ਸਾਹਿਬ ਜੋ ਸਜਾ ਮਰਜ਼ੀ ਦੇ ਲਉ। ਗੁੱਸੇ ਵਿਚ ਮੇਰਾ ਖੂਨ ਉਬਾਲੇ ਖਾ ਰਿਹਾ ਸੀ ਕਿ ਕੰਨਾਂ ਵਿਚ ਇਕਦਮ ਟੱਲ ਦੀ ਆਵਾਜ਼ ਪਈ। ਇਹ ਟੱਲ ਕੋਈ ਹੋਰ ਨਹੀਂ ਅਮਨ ਹੀ ਵਜਾ ਰਿਹਾ ਸੀ। ਮੇਰੇ ਵਿਚ ਇਕਦਮ ਹੈਰਾਨੀ ਭਰੀ ਸ਼ਾਂਤੀ ਆ ਗਈ। ਗੁੱਸਾ ਉੱਡ ਗਿਆ। ਉਦਘਾਟਨੀ ਸਮਾਰੋਹ ਤੋਂ ਬਾਅਦ ਚਾਹ ਪੀਣ ਵੇਲੇ ਮੈਂ ਉਸਨੂੰ ਜੱਫੀ ਵਿਚ ਲੈ ਕੇ ਪੁੱਛਿਆ ਪਤੰਦਰਾ ਇਹ ਟੱਲ ਕਿੱਥੋਂ ਪੈਦਾ ਕਰ ਲਿਆ। ਗੋਡੀਂ ਹੱਥ ਲਾ ਕੇ ਕਹਿੰਦਾ ਜੀ ਤੁਸੀਂ ਹੀ ਤਾਂ ਸਿਖਾਇਆ ਹੈ ਕਿ ਹਥਿਆਰ ਉਹ ਜੋ ਮੌਕੇ 'ਤੇ ਕੰਮ ਆਵੇ। ਉਹ ਕਹਿਣ ਲੱਗਾ ਕਿ ਮੈਨੂੰ ਗੁੱਸੇ ਵਿਚ ਵੇਖ ਕੇ ਸਿੱਧਾ ਇਕ ਨੇੜਲੇ ਮੰਦਰ ਵਿਚ ਗਿਆ ਤੇ ਟੱਲ ਖੋਲ੍ਹ ਲਿਆ। ਇਸ ਤੋਂ ਪਹਿਲਾਂ ਕਿ ਪੁਜਾਰੀ ਕੁਝ ਬੋਲ ਸਕਦਾ ਸੋ ਰੁਪਏ ਦਾ ਨੋਟ ਉਸ ਦੇ ਮੂਹਰੇ ਸੁੱਟ ਕੇ ਸਕੂਟਰ ਦੀ ਕਿੱਕ ਮਾਰੀ ਤੇ ਯੂਨੀਵਰਸਿਟੀ ਆ ਕੇ ਟੱਲ ਵਜਾਉਣ ਲੱਗ ਪਿਆ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 98551-30393


ਖ਼ਬਰ ਸ਼ੇਅਰ ਕਰੋ

ਬਾਪੂ ਬਨਾਮ ਸੀਰੀ

'ਓਹ ਸੌਹਰੀ ਦਿਉ ਪੰਜਾਹ ਹਜ਼ਾਰ ਲਾ ਕੇ ਮੇਰਾ ਇਲਾਜ ਹੀ ਕਰਵਾ ਦਿਓ, ਮਗਰੋਂ ਭੋਗ 'ਤੇ ਲੱਖਾਂ ਲਾਉਂਗੇ', ਮੰਜੇ 'ਤੇ ਪਿਆ ਸੱਤਰਾਂ ਨੂੰ ਪਹੁੰਚਿਆ ਕਿਸ਼ਨ ਸਿੰਘ ਬੋਲਿਆ।
ਕਿਸ਼ਨ ਸਿੰਘ ਦੇ ਦੋਵੇਂ ਪੁੱਤਰ ਤੇ ਨੂੰਹਾਂ ਕਿਸ਼ਨ ਸਿੰਘ ਨੂੰ ਹਸਪਤਾਲ ਦਾਖਲ ਕਰਵਾਉਣ ਦੀਆਂ ਸਲਾਹਾਂ ਕਰਨ ਲੱਗੇ।
ਵੱਡਾ ਪੁੱਤਰ ਕਹਿੰਦਾ, 'ਮੈਨੂੰ ਬਾਪੂ ਦੀ ਗੱਲ ਠੀਕ ਲੱਗੀ।' ਵਿਚੋਂ ਛੋਟੀ ਨੂੰਹ ਬੋਲੀ, 'ਆਹੋ ਠੀਕ ਆ ਭਾਈਆ, ਜੇ ਏਨੇ ਕੁ ਪੈਸੇ ਲੱਗ ਕੇ ਬਾਪੂ ਠੀਕ ਹੁੰਦਾ ਤਾਂ ਕਰਵਾ ਲਵੋ, ਲੱਖ ਲੱਖ ਰੁਪਏ ਤਾਂ ਹੁਣ ਸੀਰੀ ਲੱਗਣ ਵਾਲੇ ਮੰਗੀ ਜਾਂਦੇ ਆ, ਜੇ ਬਾਪੂ ਦੋ ਸਾਲ ਹੋਰ ਕੱਟ ਗਿਆ ਤਾਂ ਆਪਣੇ ਪੈਸੇ ਪੂਰੇ ਸਮਝੋ।'
ਇਹ ਗੱਲ ਸੁਣਦਿਆਂ ਸਾਰਿਆਂ ਨੇ 'ਹਾਂ' ਵਿਚ 'ਹਾਂ' ਮਿਲਾਈ।


-ਪਿੰਡੇ ਤੇ ਡਾਕ: ਲੰਡੇ, ਜ਼ਿਲ੍ਹਾ ਮੋਗਾ-142049.
ਮੋਬਾਈਲ : 94172-18378.

ਕੋਰੋਨਾ 'ਚ ਕੀ ਕਰੀਏ

ਇਹ ਸੱਚਾਈ ਮੰਨ ਲਈ ਗਈ ਹੈ ਕਿ ਰਚਨਾਤਮਿਕਤਾ ਹਰ ਇਨਸਾਨ ਦੀ ਮੁਢਲੀ ਜ਼ਰੂਰਤ ਹੈ। ਹਰ ਕੋਈ ਕਿਸ ਹੱਦ ਤੱਕ ਰਚਨਾਤਮਿਕ ਹੁੰਦਾ ਹੈ, ਬਸ ਲੋੜ ਹੈ ਤਾਂ ਉਸ ਯੋਗਤਾ ਨੂੰ ਤਲਾਸ਼ਣ ਦੀ। ਕੋਰੋਨਾ ਦੇ ਪ੍ਰਭਾਵ ਵਾਲੇ ਦਿਨਾਂ ਵਿਚ ਇਸ ਨੂੰ ਅਪਣਾਇਆ ਜਾ ਸਕਦਾ ਹੈ। ਰਚਨਾਤਮਿਕਤਾ ਦਿਲ-ਦਿਮਾਗ-ਹੱਥਾਂ ਦਾ ਸੁਮੇਲ ਹੈ। ਇਸ ਕਿਰਿਆ ਨੂੰ ਹੌਬੀ ਵੀ ਆਖਿਆ ਜਾਂਦਾ ਹੈ। ਇਹ ਘਰ ਅੰਦਰ ਤੇ ਦੂਜੀ ਬਾਹਰ ਵੰਡੀ ਜਾਂਦੀ ਹੈ। ਇਥੇ ਘਰ ਅੰਦਰ ਰਹਿ ਕੇ ਕਰਨ ਵਾਲੀਆਂ ਗਤੀਵਿਧੀਆਂ ਦੀ ਗੱਲ ਕਰਦੇ ਹਾਂ।
ਲਿਖਣਾ : ਲਿਖਣਾ ਉੱਪਰ ਲਿਖੀਆਂ ਤਿੰਨੋਂ ਗੱਲਾਂ ਦਾ ਵਧੀਆ ਗਠਜੋੜ ਹੈ। ਇਹ ਧਾਰਨਾ ਗ਼ਲਤ ਹੈ ਕਿ ਮੈਂ ਤਾਂ ਕਦੇ ਕੁਝ ਲਿਖਿਆ ਹੀ ਨਹੀਂ। ਬਸ ਅੱਜਤੋਂ ਕਾਗਜ਼ ਪੈਨਸਿਲ ਫੜੋ ਤੇ ਸ਼ੁਰੂ ਹੋ ਜਾਓ, ਇਸ ਦੇ ਹੌਲੀ-ਹੌਲੀ ਨਤੀਜੇ ਦੇਖੋ। ਲਿਖਣਾ ਜ਼ਿਆਦਾ ਪੜ੍ਹੇ-ਲਿਖਿਆਂ ਦੀ ਮਲਕੀਅਤ ਨਹੀਂ। ਕਿਸੇ ਘਟਨਾ ਬਾਰੇ ਜਾਂ ਰੋਜ਼ਾਨਾ ਡਾਇਰੀ ਲਿਖਣ ਤੋਂ ਸ਼ੁਰੂ ਕਰ ਸਕਦੇ ਹਾਂ। ਜੇ ਲਿਖਣਾ ਸੌਣ ਤੋਂ ਪਹਿਲਾਂ ਕੀਤਾ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਇਹ ਗਤੀਵਿਧੀ ਉਮਰ ਭਰ ਦਾ ਸਾਥ ਹੈ। ਖ਼ੁਸ਼ਵੰਤ ਸਿੰਘ ਵਰਗੇ ਲੇਖਕ ਅਖੀਰ ਤੱਕ ਰਚਨਾਤਮਿਕ ਰਹੇ। ਦੋਸਤੋ ਲਿਖਣਾ ਇਕ ਅਲੱਗ ਖ਼ੁਸ਼ੀ ਦਾ ਸੋਮਾ ਹੈ।
ਗੀਤ-ਸੰਗੀਤ ਸੁਣਨਾ ਤਾਂ ਆਨੰਦਮਈ ਹੈ ਹੀ ਪਰ ਸਿਖਣਾ ਹੋਰ ਵੀ ਵਧੀਆ ਹੈ। ਇਸ ਵਿਚ ਦਿਲ-ਦਿਮਾਗ-ਹੱਥਾਂ ਦਾ ਸੁਮੇਲ ਹੈ। ਹਰਮੋਨੀਅਮ, ਗਿਟਾਰ, ਵਾਇਲਨ, ਤਬਲਾ, ਕੈਸੀਓ ਵਗੈਰਾ ਕੋਈ ਵੀ ਸਾਜ ਸਿਖਿਆ ਜਾ ਸਕਦਾ ਹੈ। ਇਹ ਹੌਬੀ ਵੀ ਉਮਰ ਭਰ ਦਾ ਸਾਥ ਹੈ। ਇਥੇ ਅਸੀਂ ਡਰਾਇੰਗ, ਪੇਂਟਿੰਗ, ਸ਼ਿਲਪਕਾਰੀ, ਕਾਰਪੈਂਟਰੀ, ਡਾਂਸ ਆਦਿ ਵੀ ਸ਼ਾਮਿਲ ਕਰ ਸਕਦੇ ਹਾਂ। ਸਿੱਖਣ ਲਈ ਬਾਬਾ ਗੂਗਲ ਤੇ ਭੈਣ ਯੂ-ਟਿਊਬ ਹਾਜ਼ਰ ਹਨ। ਇਹੋ ਜਿਹੀਆਂ ਸਰਗਰਮੀਆਂ ਬੱਚਿਆਂ ਲਈ ਬਹੁਤ ਲਾਭਕਾਰੀ ਹਨ।
ਸੈਰ ਤੇ ਯੋਗ : ਘਰ 'ਚ ਸੈਰ ਕਰਦਿਆਂ ਅਸੀਂ ਪੌੜੀਆਂ ਦਾ ਚੜ੍ਹਨਾ-ਉਤਰਨਾ ਵੀ ਕਰ ਸਕਦੇ ਹਾਂ। ਸੁਬਹਾ-ਸਵੇਰੇ ਯੋਗ, ਕਪਾਲ ਭਾਤੀ ਤੇ ਅਨੁਲੋਮ ਵਿਲੋਮ ਵਧੀਆ ਕਿਰਿਆਵਾਂ ਹਨ। ਰੱਸੀ ਟੱਪਣਾ ਵੀ ਲਾਭਦਾਇਕ ਹੈ। ਸਵੇਰ ਸਾਰ ਪੰਛੀ ਵੀ ਆਪਣਾ ਗੀਤ ਛੇੜਦੇ ਹਨ। ਕਦੇ-ਕਦਾਈਂ ਆਸਮਾਨੀ ਉੱਡਦੇ ਚਿੱਟੇ ਕਬੂਤਰ ਵੀ ਦੇਖਣੇ ਚਾਹੀਦੇ ਹਨ।
ਕੁਝ ਹੋਰ
ਖਾਣਾ ਬਣਾਉਣ ਤੇ ਯੂ-ਟਿਊਬ ਤੋਂ ਖਾਣਾ ਬਣਾਉਣ ਦੀ ਨਵੀਂ ਵਿਧੀ ਵੀ ਸਿੱਖੀ ਜਾ ਸਕਦੀ ਹੈ। ਇਸ ਨਾਲ ਘਰਵਾਲੀ ਵੀ ਖੁਸ਼ ਹੁੰਦੀ ਹੈ। ਇੰਜ ਹੀ ਕਿਚਨ ਗਾਰਡਨ, ਵਾੜ, ਘਾਹ ਕੱਟਣਾ, ਫੁੱਲ ਉਗਾਉਣੇ, ਪਾਣੀ ਦੇਣਾ ਵੀ ਵਕਤ ਗੁਜ਼ਾਰਨ ਦੇ ਵਧੀਆ ਤਰੀਕੇ ਹਨ।
ਦਿਮਾਗੀ ਕਸਰਤ ਲਈ, ਸਡੂਕੋ, ਚੈੱਸ, ਟੁੱਟੀਆਂ ਚੀਜ਼ਾਂ ਦਾ ਇਸਤੇਮਾਲ, ਬੱਚਿਆਂ ਨੂੰ ਪੜ੍ਹਾਉਣ ਆਦਿ ਲਾਭਦਾਇਕ ਹਨ। ਇਸ ਨਾਲ ਡੀਮੈਂਸ਼ੀਆ ਤੋਂ ਬਚਾਅ ਹੋ ਸਕਦਾ ਹੈ। ਅੱਜਕਲ੍ਹ ਮਜ਼ਾਕ ਵਜੋਂ ਸੋਸ਼ਲ ਮੀਡੀਆ 'ਤੇ ਪਤੀ ਘਰ ਦੇ ਕੰਮ ਕਰਦੇ ਦੇਖਦੇ ਹਾਂ। ਦੋਸਤੋ ਇਹ ਸਿੱਧ ਹੋ ਚੁੱਕਾ ਹੈ ਕਿ ਘਰ ਦੀ ਸਫਾਈ, ਪੋਚਾ ਮਾਰਨਾ, ਘਰ-ਕਾਰ ਦੇ ਸ਼ੀਸ਼ੇ ਸਾਫ਼ ਕਰਨਾ ਆਦਿ ਕੋਲੈਸਟਰੋਲ ਨੂੰ ਘੱਟ ਕਰਦੇ ਹਨ। ਇਸ ਕਰਕੇ ਪਤੀਆਂ ਨੂੰ ਇਨ੍ਹਾਂ ਕੰਮਾਂ ਤੋਂ ਗੁਰੇਜ਼ ਕਰਨ ਦੀ ਲੋੜ ਨਹੀਂ ਚਾਹੀਦੀ। ਪਤਨੀ ਦੀ ਸਹਾਇਤਾ ਤੇ ਤੁਹਾਡੀ ਵਰਜਿਸ਼ ਦੋਵੇਂ ਹੋ ਜਾਂਦੇ ਹਨ।
ਅੰਤ : ਆਓ, ਇਸ ਔਖੇ ਵਕਤ ਦਾ ਸਦਉਪਯੋਗ ਕਰੀਏ ਤੇ ਕੁਝ ਨਵਾਂ ਸਿੱਖੀਏ। ਉਪਰੋਕਤ ਹੌਬੀਜ਼ ਤੋਂ ਇਲਾਵਾ, ਕਿਤਾਬਾਂ-ਅਖ਼ਬਾਰਾਂ ਪੜ੍ਹਨਾ, ਟੀ.ਵੀ. ਦੇਖਣਾ, ਭਗਤੀ ਤੇ ਪੂਜਾ ਪਾਠ ਕਰਨਾ ਵੀ ਸ਼ਾਮਿਲ ਹਨ। ਆਓ, ਇਨ੍ਹਾਂ ਦਿਨਾਂ 'ਚ ਖੁਸ਼ ਰਹੀਏ ਤੇ ਖ਼ੁਸ਼ੀ ਵੰਡੀਏ।

ਕਾਵਿ-ਵਿਅੰਗ

ਭਾਵਨਾ

* ਨਵਰਾਹੀ ਘੁਗਿਆਣਵੀ *

ਪੁੰਨ ਦਾਨ ਦੀ ਭਾਵਨਾ ਬਹੁਤ ਚੰਗੀ,
ਕਿਰਤ ਹੋਵੇ ਜੇ ਹੱਕ-ਹਲਾਲ ਵਾਲੀ।
ਸਾਨੂੰ ਨਹੀਂ ਪਕਵਾਨ ਸੁਆਦ ਲਗਦੇ,
ਰੋਟੀ ਭਲੀ ਸਾਨੂੰ ਮੂੰਗੀ ਦਾਲ ਵਾਲੀ।
ਲੁਤਫ਼ ਲੱਭਦਾ ਨਹੀਂ ਖੜੋਤ ਵਿਚੋਂ,
ਆਦਤ ਛੱਡ ਨਾ ਖੋਜ ਤੇ ਭਾਲ ਵਾਲੀ।
ਗਰਮੀ ਵਿਚ ਗ਼ਰੀਬ ਨੂੰ ਸੌਖ਼ ਰਹਿੰਦੀ,
ਰੁੱਤ ਹੁੰਦੀ ਏ ਸਖ਼ਤ ਸਿਆਲ ਵਾਲੀ।


-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫਰੀਦਕੋਟ-151203.
ਮੋਬਾਈਲ : 98150-02302.

ਸੱਚ ਦਾ ਸਮੁੰਦਰ

ਮਲੂਕ ਸਿੰਘ ਨੂੰ ਵਿਦੇਸ਼ੋਂ ਆਇਆਂ ਦੋ ਕੁ ਦਿਨ ਹੋ ਹੋਏ ਸਨ। ਇਕ ਸ਼ਾਮ ਉਸ ਨੇ ਆਪਣੇ ਪੁਰਾਣੇ ਮਿੱਤਰ ਸੁਰਜੀਤ ਸਿੰਘ ਨੂੰ ਮਿਲਣ ਲਈ ਉਸ ਦੇ ਘਰ ਦਾ ਦਰਵਾਜ਼ਾ ਜਾ ਖੜਕਾਇਆ। ਸੁਰਜੀਤ ਸਿੰਘ ਦੇ ਪੁੱਤਰ ਜਗਮੀਤ ਨੇ ਦਰਵਾਜ਼ਾ ਖੋਲ੍ਹਣ ਉਪਰੰਤ ਮਲੂਕ ਚਾਚੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਅਤੇ ਉਸ ਨੂੰ ਡਰਾਇੰਗ ਰੂਮ ਵਿਚ ਬਿਠਾ ਲਿਆ। ਜਗਮੀਤ ਨੇ ਸ਼ਰਾਬ ਦੇ ਦੋ ਕੁ ਪੈੱਗ ਲਗਾਏ ਹੋਏ ਸਨ। ਉਸ ਨੇ ਮਲੂਕ ਸਿੰਘ ਨੂੰ ਕਿਹਾ, 'ਚਾਚਾ ਬਹੁਤ ਚੰਗੇ ਵੇਲੇ ਆਇਆਂ, ਅੱਜ ਮੇਰਾ ਪੀਣ ਦਾ ਵਧੀਆ ਸਾਥ ਬਣੂ।' ਮਲੂਕ ਨੇ ਕਿਹਾ, 'ਨਹੀਂ ਭਤੀਜ, ਮੈਂ ਤਾਂ ਆਪਣੇ ਮਿੱਤਰ ਦੀ ਖ਼ਬਰਸਾਰ ਲੈਣ ਆਇਆਂ, ਮੈਂ ਸੁਣਿਆ ਉਹ ਬਿਮਾਰ ਰਹਿੰਦੈ।' ਜਗਮੀਤ ਨੇ ਕਿਹਾ, 'ਕੀ ਦੱਸੀਏ ਚਾਚਾ, ਬੁੜ੍ਹੇ ਨੇ ਤਾਂ ਤੰਗ ਕੀਤਾ ਪਿਆ ਐ ਨਾ ਤਾਂ ਉਸ ਨੂੰ ਚੰਗੀ ਤਰ੍ਹਾਂ ਦਿਖਦਾ, ਨਾ ਸੁਣਦਾ, ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਪੁੱਛਦਾ ਰਹਿੰਦਾ ਅੱਜ ਮੇਰੀ ਖ਼ਬਰ ਨੂੰ ਕੌਣ ਆਇਆ ਕੌਣ ਨਹੀਂ। ਇਕ ਗੱਲ ਨੂੰ ਦੋ-ਦੋ ਵਾਰ ਪੁੱਛਦਾ, ਮੈਂ ਦਵਾਈ ਵੀ ਦਵਾਉਂਦਾ ਫਿਰ ਵੀ ਬੁੜ-ਬੁੜ ਕਰਦਾ ਰਹਿੰਦੈ, ਹੁਣ ਮੈਂ ਕੰਮ ਕਰਾਂ ਜਾਂ ਇਹ ਨੂੰ ਸਾਂਭਾਂ। ਉਸ ਦੀਆਂ ਕੰਨ ਪਾੜ੍ਹਵੀਆਂ ਆਵਾਜ਼ਾਂ ਤੋਂ ਬਚਣ ਲਈ ਅਸੀਂ ਮਜ਼ਬੂਰੀ ਵੱਸ ਉਸ ਦਾ ਮੰਜਾ ਪਿਛਲੇ ਬਰਾਂਡੇ ਟਿਕਾ ਦਿੱਤਾ ਏ। ਚਾਚਾ ਤੁਹਾਨੂੰ ਤਾਂ ਕੈਨੇਡਾ ਵਿਚ ਮੌਜਾਂ ਨੇ, ਸੁਣਿਆ ਉੱਥੇ ਕੋਈ ਬੁੜ੍ਹਾ ਤੰਗ ਹੀ ਨਹੀਂ ਕਰਦਾ।'
ਜਗਮੀਤ ਦੇ ਇਹ ਕਥਨ ਸੁਣ ਕੇ ਮਲੂਕ ਨੂੰ ਕਾਫ਼ੀ ਬੁਰਾ ਲੱਗਿਆ ਅਤੇ ਉਸ ਨੇ ਜਗਮੀਤ ਨੂੰ ਕਿਹਾ, 'ਭਤੀਜ ਜੇ ਕੁਝ ਕਹਾਂ ਤਾਂ ਬੁਰਾ ਤਾਂ ਨੀਂ ਮਨਾਏਂਗਾ।' ਜਗਮੀਤ ਨੇ ਨਾਂਹ ਵਿਚ ਸਿਰ ਹਲਾਇਆ। ਮਲੂਕ ਸਿੰਘ ਨੇ ਦੱਸਣਾ ਸ਼ੁਰੂ ਕੀਤਾ, 'ਭਤੀਜ, ਆਹ ਜਿਸਨੂੰ ਤੂੰ ਬੁੜ੍ਹਾ-ਬੁੜ੍ਹਾ ਕਹਿ ਰਿਹਾ ਏਂ, ਤੈਨੂੰ ਪਤਾ ਇਹਨੇ ਤੇਰੇ ਲਈ ਕੀ-ਕੀ ਕੀਤਾ? ਜਦੋਂ ਤੂੰ ਛੋਟਾ ਹੁੰਦਾ ਸੀ ਤਾਂ ਇਹੀ ਬੁੜ੍ਹਾ ਤੈਨੂੰ ਆਪਣੇ ਮੋਢਿਆਂ ਉੱਪਰ ਚੁੱਕ ਕੇ ਘੁੰਮਦਾ ਹੁੰਦਾ ਸੀ। ਇਸ ਦੀ ਨਿਗ੍ਹਾ ਕਮਜ਼ੋਰ ਹੈ, ਇਸ ਨੂੰ ਕੁਝ ਘੱਟ ਸੁਣਾਈ ਦਿੰਦਾ ਏ ਇਸੇ ਕਰਕੇ ਇਹ ਤੇਰੇ ਕੋਲੋਂ ਵਾਰ-ਵਾਰ ਪੁੱਛਦਾ ਏ, ਫਿਰ ਵੀ ਜੇਕਰ ਤੂੰ ਇਸ ਦੀ ਗੱਲ ਦਾ ਜਵਾਬ ਨਾ ਹੀ ਦੇਵੇਂਗਾ, ਫਿਰ ਕਿਹੜਾ ਇਹ ਤੇਰੇ ਸੋਟੀ ਮਾਰਨ ਲੱਗਿਆ। ਪਰ ਜਦੋਂ ਤੂੰ ਛੋਟਾ ਹੁੰਦਾ ਸੀ ਤੇਰੀ ਨਿਗ੍ਹਾ ਵੀ ਸੀ, ਤੈਨੂੰ ਦਿਸਦਾ ਵੀ ਸੀ ਪਰ ਤੂੰ ਤੋਤਲੀ ਆਵਾਜ਼ ਵਿਚ ਇਸਦੇ ਮੋਢਿਆਂ ਉੱਪਰ ਬੈਠਾ ਇਕ ਗੱਲ ਨੂੰ ਸੌ-ਸੌ ਵਾਰ ਪੁੱਛਦਾ ਹੁੰਦਾ ਸੀ। ਕਿਸੇ ਵੀ ਜਾਨਵਰ ਦੇ ਨਾਂਅ ਨੂੰ ਵੀਹ-ਵੀਹ ਵਾਰ ਪੁੱਛਦਾ ਹੁੰਦਾ ਸੀ। ਇਹ ਤੈਨੂੰ ਇਕੋ ਜਾਨਵਰ ਦਾ ਨਾਂਅ ਵਾਰ-ਵਾਰ ਦੱਸਦਾ ਨਹੀਂ ਸੀ ਥੱਕਦਾ। ਤੈਨੂੰ ਦੱਸਣ ਲਈ ਇਸ ਨੂੰ ਜਾਨਵਰ ਦੀ ਆਵਾਜ਼ ਵੀ ਕੱਢ ਕੇ ਦਿਖਾਉਣੀ ਪੈਂਦੀ ਸੀ ਅਤੇ ਜੇਕਰ ਇਹ ਤੇਰੀ ਕਿਸੇ ਗੱਲ ਦਾ ਹੁੰਗਾਰਾ ਨਹੀਂ ਸੀ ਭਰਦਾ ਹੁੰਦਾ ਤਾਂ ਤੂੰ ਮੋਢਿਆਂ ਉੱਪਰ ਬੈਠਾ ਇਸ ਦੇ ਵਾਲ ਪੁੱਟ ਦਿੰਦਾ ਸੀ। ਰਹੀ ਗੱਲ ਦਵਾਈ ਦਿਵਾਉਣ ਦੀ ਹੁਣ ਤੇਰੇ ਕੋਲ ਤਾਂ ਕਾਰ ਏ, ਪਰ ਬਚਪਨ ਵਿਚ ਜਦੋਂ ਤੂੰ ਬਿਮਾਰ ਹੁੰਦਾ ਸੀ ਤਾਂ ਸ਼ਹਿਰ ਡਾਕਟਰ ਨੂੰ ਦਿਖਾਉਣ ਲਈ ਤੇਰੀ ਮਾਂ ਨੂੰ ਸਾਈਕਲ ਪਿੱਛੇ ਬਿਠਾ ਕੇ ਇਹ ਪੰਦਰਾਂ-ਪੰਦਰਾਂ ਮੀਲ ਸਾਈਕਲ ਚਲਾਉਂਦਾ ਸੀ। ਤੂੰ ਕਹਿਨਾ ਕਿ ਮੈਂ ਕੰਮ ਕਰਾਂ ਜਾਂ ਇਹ ਨੂੰ ਸਾਂਭਾਂ ਪਰ ਭਤੀਜ ਕੰਮ ਤਾਂ ਇਹ ਵੀ ਖੇਤਾਂ ਵਿਚ ਕਰਦਾ ਹੁੰਦਾ ਸੀ। ਫਿਰ ਸ਼ਾਮ ਨੂੰ ਸਮਾਂ ਕੱਢ ਕੇ ਤੈਨੂੰ ਗੋਦੀ ਚੁੱਕ ਆਪ-ਮੁਹਾਰੇ ਹੱਟੀ 'ਚੋਂ ਕੁਝ ਨਾ ਕੁਝ ਦਿਵਾਉਣ ਤੁਰ ਪੈਂਦਾ ਸੀ। ਰਹੀ ਗੱਲ ਸਾਡੇ ਕੈਨੇਡਾ ਜਾਣ ਦੀ ਅਸੀਂ ਤਾਂ ਰਿਸਕ ਲੈ ਪੈਲੀਆਂ ਗਹਿਣੇ ਧਰ ਕੇ ਏਜੰਟਾਂ ਦੇ ਪੱਲੇ ਪੈ ਕੇ ਦੋ ਨੰਬਰ ਵਿਚ ਬਾਹਰ ਸੈੱਟ ਹੋਏ ਹਾਂ। ਪਰ ਤੇਰਾ ਇਹ ਬਾਪੂ ਕਿਹਾ ਕਰਦਾ ਸੀ ਕਿ ਮੈਂ ਆਪਣੇ ਪੁੱਤਰ ਦੀ ਇਕ ਇੰਚ ਵੀ ਪੈਲੀ ਗਹਿਣੇ ਨਹੀਂ ਕਰਨੀ ਅਤੇ ਵਿਦੇਸ਼ ਨਹੀਂ ਜਾਣਾ। ਇਸ ਨੇ ਰੱਜ ਕੇ ਮਿਹਨਤ ਕੀਤੀ ਤੇਰੀ ਪੈਲੀ ਬਚਾਈ ਰੱਖੀ। ਨਾ ਹੀ ਕਦੇ ਕਰਜ਼ਾ ਲਿਆ, ਤੇਰੀ ਭੈਣ ਦਾ ਚੰਗਾ ਵਿਆਹ ਕੀਤਾ। ਤੈਨੂੰ ਸੋਹਣਾ ਘਰ ਬਣਾ ਕੇ ਦਿੱਤਾ, ਕੀ ਇਸ ਦੇ ਅਖੀਰਲੇ ਸਮੇਂ ਤੇਰੇ ਕੋਲ ਇਸ ਲਈ ਟਾਇਮ ਨਹੀਂ?' ਮਲੂਕ ਸਿੰਘ ਵਲੋਂ ਵਹਾਏ ਸੱਚ ਦੇ ਸਮੁੰਦਰ ਨੇ ਜਗਮੀਤ ਦੀ ਨਾ ਸਮਝੀ ਨੂੰ ਵਹਾਅ ਕੇ ਰੱਖ ਦਿੱਤਾ। ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਉਹ ਚਾਚੇ ਨੂੰ ਨਾਲ ਲੈ ਕੇ ਬਰਾਂਡੇ ਵਿਚ ਬਾਪੂ ਕੋਲ ਜਾ ਬੈਠਾ ਅਤੇ ਬਾਪੂ ਦਾ ਹੱਥ ਆਪਣੇ ਹੱਥਾਂ ਵਿਚ ਲੈ ਲਿਆ।


-ਪਿੰਡ ਤੇ ਡਾਕ. ਘੁੰਗਰਾਲੀ ਰਾਜਪੂਤਾਂ (ਲੁਧਿਆਣਾ)
ਮੋਬਾਈਲ : 94172-51959.

ਦਰਿਆਦਿਲੀ

ਉਨ੍ਹਾਂ ਦੋਵਾਂ ਨੇ ਇਕ-ਦੂਜੇ ਵੱਲ ਬੁਰੀ ਤਰ੍ਹਾਂ ਕਹੀਆਂ ਉਲਾਰ ਰੱਖੀਆਂ ਸਨ, 'ਪਹਿਲਾਂ ਪਾਣੀ ਮੈਂ ਹੀ ਛੱਡਾਂਗਾ ਆਪਣੇ ਖੇਤ ਨੂੰ, ਕਾਹਲੀ ਨਾਲ ਪੱਗ ਠੀਕ ਕਰਦਿਆਂ ਨ੍ਹੋਣੀ ਨੇ ਕਿਹਾ ।
'ਕੁਸ਼ ਵੀ ਹੋਜੇ ਨ੍ਹੋਣੀ ਸਿਆਂ, 'ਨੱਕਾ ਤਾਂ ਪਹਿਲਾਂ ਮੈਂ ਹੀ ਛੱਡਣਾ, 'ਗੁੱਟ 'ਤੇ ਬੰਨ੍ਹੀ ਘੜੀ ਉੱਪਰ ਉਂਗਲਾਂ ਮਾਰਦਿਆਂ ਉੱਚੀ ਦੇਣੇ ਮੰਦਰ ਬੋਲਿਆ ।
ਦੋਵਾਂ ਦੇ ਨੇੜ-ਤੇੜ ਕੋਈ ਵੀ ਆਦਮੀ ਨਹੀਂ ਸੀ, ਦੋਵੇਂ ਇਕ ਦੂਜੇ ਉੱਪਰ ਕਹੀ ਦਾ ਵਾਰ ਕਰਨ ਲਈ ਅੜੇ ਖੜ੍ਹੇ ਸਨ।
ਪਤਾ ਨਹੀਂ ਨ੍ਹੋਣੀ ਦੇ ਮਨ ਕੀ ਆਇਆ, ਛੱਡ ਲੈ ਨੱਕਾ ਮੰਦਰ ਸਿਆਂ ਪਹਿਲਾਂ ਤੂੰ, ਖ਼ਾਲ ਤੋਂ ਪਾਸੇ ਹਟਦੇ ਨੇ ਆਖਿਆ।ਨਹੀਂ? ਨਹੀਂ? ਬਾਈ ਨ੍ਹੋਣੀ ਤੂੰ ਈ ਛੱਡ ਪਹਿਲਾਂ ਆਪਣੇ ਖੇਤ ਨੂੰ, ਮੰਦਰ ਨਿੱਘੇ ਸ਼ਬਦਾਂ ਨਾਲ ਬੋਲਿਆ। ਦੋਵਾਂ ਅੰਦਰ ਖ਼ੁਸ਼ੀ ਦਾ ਦਰਿਆ ਵਹਿ ਤੁਰਿਆ।


-ਪਿੰਡ ਤੇ ਡਾਕਖਾਨਾ ਭਲੂਰ (ਮੋਗਾ) ਮੋਬਾਈਲ : 99143-81958

ਰੋਗ ਦੇ ਨਾਲ ਹੀ ਸੋਗ ਤੋਂ ਵੀ ਬਚੋ

'ਸੋਗ' ਵੀ ਇਕ ਰੋਗ ਹੈ, ਪਰ ਇਹ ਮਾਨਸਿਕ ਰੋਗ ਹੈ। ਰੋਗਾਂ ਨੂੰ ਹਟਾਉਣ ਹਿਤ ਸਿਹਤ ਮਾਹਿਰਾਂ ਨੇ ਕਈ ਪੈਥੀਆਂ ਇਜ਼ਾਦ ਕੀਤੀਆਂ ਹਨ। ਅਣਗਿਣਤ ਦਵਾਈਆਂ ਬਣਾਈਆਂ ਹਨ। ਐਲੋਪੈਥੀ, ਹੋਮਿਓਪੈਥੀ, ਨੈਚਰੋਪੈਥੀ, ਆਯੂਰਵੈਦ ਵਰਗੀਆਂ ਕਿੰਨੀਆਂ ਪੈਥੀਆਂ ਹਨ, ਜੋ ਮਨੁੱਖ ਦੀਆਂ ਸਰੀਰਕ ਬਿਮਾਰੀਆਂ ਦਾ ਇਲਾਜ ਕਰ ਕੇ ਉਸ ਨੂੰ ਤੰਦਰੁਸਤੀ ਬਖ਼ਸ਼ਦੀਆਂ ਹਨ।
ਪਰ ਇਹ 'ਸੋਗ' ਦੀ ਬਿਮਾਰੀ ਕੀ ਹੈ? ਇਹ ਉਹ ਰੋਗ ਹੈ ਜੋ ਮਨੁੱਖ ਦੇ ਮਨ ਨੂੰ ਚਿੰਬੜਿਆ ਰਹਿੰਦਾ ਹੈ। ਅੱਜ ਸਾਰੀਆਂ ਪੈਥੀਆਂ ਦੇ ਡਾਕਟਰਾਂ ਨੂੰ ਇਸ ਰੋਗ ਦਾ ਬੜੀ ਸ਼ਿੱਦਤ ਨਾਲ ਅਹਿਸਾਸ ਹੋ ਰਿਹਾ ਹੈ। ਇਸੇ ਲਈ ਉਹ ਜਦੋਂ ਕਿਸੇ ਮਰੀਜ਼ ਦਾ ਇਲਾਜ ਕਰਦੇ ਹਨ ਤਾਂ ਅਕਸਰ ਇਕ ਸਵਾਲ ਮਰੀਜ਼ ਨੂੰ ਜ਼ਰੂਰ ਪੁੱਛਦੇ ਹਨ ਕਿ ਉਹ ਬਹੁਤਾ ਸੋਚਦਾ ਤਾਂ ਨਹੀਂ? ਫਿਰ ਉਹ ਮਰੀਜ਼ ਨੂੰ ਕਹਿੰਦੇ ਹਨ, 'ਬਹੁਤਾ ਸੋਚਿਆ ਨਾ ਕਰੋ।'
ਬਸ, ਇਹੋ ਜੋ ਮਨੁੱਖ ਦਿਨ-ਰਾਤ 'ਕੁਝ' ਸੋਚੀ ਜਾਂਦਾ ਹੈ, ਇਸੇ ਵਿਚੋਂ ਸੋਗ ਦੀ ਬਿਮਾਰੀ ਪਨਪਦੀ ਹੈ। ਬੰਦੇ ਕੋਲ ਸਭ ਕੁਝ ਹੈ। ਦੌਲਤ ਹੈ, ਸ਼ੁਹਰਤ ਹੈ, ਜ਼ਮੀਨ-ਜਾਇਦਾਦ ਹੈ, ਸਭ ਸੁੱਖ-ਸਹੂਲਤਾਂ ਹਨ। ਧੀਆਂ-ਪੁੱਤਰਾਂ ਵਲੋਂ ਕੋਈ ਕਮੀ ਨਹੀਂ। ਸਭ ਭਲੀ-ਬਾਂਤ ਵੱਸਦੇ ਰਸਦੇ ਹਨ। ਬੰਦਾ ਫਿਰ ਵੀ ਉਦਾਸ ਹੈ। ਚਿਹਰੇ 'ਤੇ ਖੇੜਾ ਖ਼ੁਸ਼ੀ ਨਹੀਂ ਹੈ। ਅੱਖਾਂ ਬੁਝੀਆਂ-ਬੁਝੀਆਂ ਰਹਿੰਦੀਆਂ ਹਨ। ਅੱਖਾਂ ਵਿਚ ਜੀਵਨ ਦੀ ਚਾਹਤ ਦੀ ਜਗਮਗਾਉਂਦੀ 'ਲੋਅ' ਨਹੀਂ ਹੈ। ਬਸ, ਇਹੋ ਹੈ, ਉਸ ਰੋਗ ਦੀ ਨਿਸ਼ਾਨੀ, ਇਸ ਦੇ ਲੱਛਣ।
ਗੁਰਬਾਣੀ ਨੇ ਇਸ ਰੋਗ ਦੇ ਕਾਰਨ ਚਿੰਤਾ, ਵੈਰ, ਸਾੜਾ, ਈਰਖਾ ਦੱਸੇ ਹਨ। ਬਿਨਾਂ ਗੱਲ ਤੋਂ ਫਿਕਰ 'ਚ ਗ੍ਰਸੇ ਰਹਿਣਾ, ਬਿਨਾਂ ਕਾਰਨ ਦੂਜਿਆਂ ਨੂੰ ਵੇਖ ਕੇ ਨਾ ਸੁਖਾਉਣਾ। ਮਨੋ-ਮਨੀ ਦੂਜਿਆਂ ਨੂੰ ਆਪਣੇ ਵੈਰੀ ਸਮਝ ਕੇ ਉਨ੍ਹਾਂ ਨਾਲ ਮਨ 'ਚ ਵੈਰ ਪਾਲੀ ਰੱਖਣਾ। 'ਹਉਮੈ' ਦਾ ਰੋਗ ਵੀ ਇਸ ਰੋਗ ਨੂੰ 'ਤੀਜੀ' ਸਟੇਜ 'ਤੇ ਪਹੁੰਚਾਉਣ ਲਈ ਚੋਟੀ ਦੀ ਭੂਮਿਕਾ ਨਿਭਾਉਂਦਾ ਹੈ। ਇਹ ਉਹ ਮਨੁੱਖੀ ਪ੍ਰਵਿਰਤੀਆਂ ਹਨ, ਜਿਹੜੀਆਂ ਮਨੁੱਖੀ ਮਨ ਦੀ ਹਰੇਕ ਤਹਿ ਵਿਚ ਡੂੰਘੀਆਂ ਰਸੀਆਂ-ਵਸੀਆਂ ਹੋਈਆਂ ਹਨ। ਇਹੋ ਕਾਰਨ ਹਨ ਸੋਗ ਵਰਗੀ ਇਸ ਅਦ੍ਰਿਸ਼ ਜਹਿਮਤ ਦੇ ਜੋ ਕਈ ਵਾਰੀ ਮਨੁੱਖ ਦੀ ਮੌਤ ਦਾ ਕਾਰਨ ਵੀ ਬਣ ਜਾਂਦੇ ਹਨ। ਲੋਕ ਇਸ ਰੋਗ ਕਰਕੇ ਆਤਮ-ਹੱਤਿਆ ਵੀ ਕਰ ਬਹਿੰਦੇ ਹਨ।
ਗੁਰੂ ਸਾਹਿਬਾਨ ਨੇ ਇਸ ਰੋਗ ਦਾ ਇਲਾਜ ਪਰਮਾਤਮਾ ਦੇ ਨਾਮ ਦਾ ਸਿਮਰਨ ਦੱਸਿਆ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ 'ਸੁਖਮਨੀ ਸਾਹਿਬ' ਇਸੇ ਲਈ ਬਚਨ ਕਰਦੀ ਹੈ 'ਸਰਬ ਰੋਗ ਕਾ ਅਉਖਧ ਨਾਮ'। ਯੋਗ ਅਚਾਰੀਆ ਇਸ ਦਾ ਇਲਾਜ 'ਮੈਡੀਟੇਸ਼ਨ' ਦੱਸਦੇ ਹਨ। ਤੰਦਰੁਸਤ ਅਤੇ ਖੁਸ਼ਹਾਲ ਜ਼ਿੰਦਗੀ ਲਈ ਗੁਰਬਾਣੀ ਅਤੇ ਯੋਗ-ਮਤ ਦੀ ਆਗਿਆ ਮੰਨਣੀ ਸਿਆਣਪ ਅਤੇ ਅਕਲਮੰਦੀ ਹੈ ਕਿਉਂਕਿ ਇਸ ਰੋਗ ਦੇ ਸੌਖੇ ਇਲਾਜ ਲਈ ਮਨ ਨੂੰ ਸਮਝਾਉਣਾ। ਅਤਿ ਜ਼ਰੂਰੀ ਹੈ। ਇਸ ਭਿਆਨਕ ਰੋਗ 'ਸੋਗ' ਦਾ ਇਹੋ ਸਭ ਤੋਂ ਵਧੀਆ ਇਲਾਜ ਹੈ।


-ਮੋਬਾਈਲ : 98146-81444.

ਬੰਦੇ ਦੇ ਪੁੱਤ

* ਹਰਦੀਪ ਢਿੱਲੋਂ *

ਪਹਿਲਾਂ ਆਉਂਦਾ ਸੀ ਫੁੱਲਾਂ ਦੀ ਮਹਿਕ ਲੈ ਕੇ,
ਆਇਆ ਚੇਤ ਕੋਰੋਨਾ ਦੀ ਰੁੱਤ ਬਣ ਕੇ।
ਲਾਉਂਦਾ ਜਾਪਦਾ ਫ਼ੈਸ਼ਨ ਦੀ ਦੌੜ ਮੁੰਡਾ,
ਜੂੜਾ ਗਿੱਚੀ 'ਤੇ ਲਮਕਿਆ ਗੁੱਤ ਬਣ ਕੇ।
ਬਿਨਾਂ ਮਾਸਕੋਂ ਘੁੰਮੀ ਵਜ਼ੀਰ ਜਾਂਦਾ,
ਡੰਡਾ ਖੜ੍ਹ ਗਿਆ ਮਿੱਟੀ ਦਾ ਬੁੱਤ ਬਣ ਕੇ।
'ਮੁਰਾਦਵਾਲਿਆ' ਰੋਗਾਂ ਤੋਂ ਬਚੂ ਦੁਨੀਆ,
ਬੰਦੇ ਰਹੇ ਜੇ ਬੰਦੇ ਦੇ ਪੁੱਤ ਬਣ ਕੇ।


-105/7, ਪੱਛਮ ਵਿਹਾਰ, ਸੀਤੋ ਰੋਡ, ਅਬੋਹਰ-152116.
ਮੋਬਾਈਲ : 98764-57242.

ਡਰ

ਟੀ.ਵੀ. ਉੱਪਰ ਸੈਨੇਟਾਈਜ਼ਰ ਦੀ ਸਪਰੇਅ ਕਰਦੇ ਆਪਣੇ ਤਿੰਨ ਸਾਲ ਦੇ ਦੋਹਤੇ ਨੂੰ ਨਾਨੇ ਨੇ ਹੈਰਾਨਗੀ ਭਰੇ ਲਹਿਜੇ ਵਿਚ ਕਿਹਾ ਦੋਤਮਾਨ ਇਹ ਕੀ ਕਰ ਰਿਹਾਂ। ਨਾਨੂੰ ਦਿਨ ਰਾਤ ਕੋਰੋਨਾ ਦੀ ਖ਼ਬਰਾਂ ਟੀ.ਵੀ. 'ਤੇ ਚਲਦੀਆਂ ਰਹਿੰਦੀਆਂ, ਮੈਂ ਡਰਦਾ ਕਿ ਕਿਤੇ ਟੀ.ਵੀ. ਨੂੰ ਕੋਰੋਨਾ ਹੀ ਨਾ ਹੋ ਜਾਵੇ, ਮੈਂ ਆਪਣੇ ਮਨਪਸੰਦ ਪ੍ਰੋਗਰਾਮ ਕਿਥੋਂ ਵੇਖਾਂਗਾ। ਦੋਤਮਾਨ ਦੀ ਭੋਲੇਪਨ ਦੀ ਭੋਲੀ ਗੱਲ ਸੁਣ ਕੇ ਨਾਨਾ ਸੋਚਣ ਲੱਗਿਆ ਕਿ ਅਸੀਂ ਕੋਰੋਨੇ ਤੋਂ ਕਦੋਂ ਡਰ ਮੁਕਤ ਹੋਵਾਂਗੇ। ਨੰਗੀ ਅੱਖ ਨਾਲ ਨਾ ਵੇਖੇ ਜਾ ਸਕਦੇ ਇਸ ਮਹੀਨ ਵਾਇਰਸ ਨੇ ਸਾਨੂੰ ਡਰਪੋਕ ਬਣਾ ਰੱਖਿਆ ਹੈ।


-ਰਣਜੀਤ ਸਿੰਘ ਟੱਲੇਵਾਲ
ਪਿੰਡ ਤੇ ਡਾਕ: ਟੱਲੇਵਾਲ (ਰੰਧਾਵਾ ਪੱਤੀ), ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ-148100.

ਹੀਰੋ

ਤਾਰਾ ਸਿੰਘ ਦੇ ਬੱਚੇ ਤਾਲਾਬੰਦੀ ਦੇ ਕਾਰਨ ਸਾਰਾ ਦਿਨ ਘਰ ਵਿਚ ਬੈਠੇ-ਬੈਠੇ ਬੋਰ ਹੋ ਗਏ ਸਨ। ਇਸ ਲਈ ਸ਼ਾਮ ਨੂੰ ਕੋਠੇ 'ਤੇ ਖੇਡਣ ਲੱਗ ਪਏ। ਨਾਲ ਦੇ ਗੁਆਂਢੀ ਦਾ ਬੱਚਾ ਹੈਪੀ ਵੀ ਆਪਣੀ ਛੱਤ 'ਤੇ ਆ ਗਿਆ। ਖੇਡਦੇ-ਖੇਡਦੇ ਫ਼ਿਲਮਾਂ ਦੀਆਂ ਗੱਲਾਂ ਕਰਨ ਲੱਗੇ। ਆਪਣੇ-ਆਪਣੇ ਫ਼ਿਲਮੀ ਹਰੋ ਦੱਸਣ ਲੱਗ ਪਏ। ਫਿਰ ਹੈਪੀ ਨੇ ਕਿਹਾ ਕਿ ਫ਼ਿਲਮਾਂ ਦੇ ਹੀਰੋ ਤਾਂ ਨਕਲੀ ਹੁੰਦੇ ਨੇ, ਮੇਰੇ ਪਾਪਾ ਨੇ ਅਸਲੀ ਹੀਰੋ। ਇਹ ਸੁਣ ਕੇ ਤਾਰਾ ਸਿੰਘ ਦੇ ਬੇਟੇ ਜਸ ਨੇ ਆਪਣੇ ਪਿਤਾ ਜੀ ਨੂੰ ਹੀਰੋ ਸਾਬਤ ਕਰਨਾ ਸ਼ੁਰੂ ਕਰ ਦਿੱਤਾ। ਹੈਪੀ ਨੇ ਹੱਸ ਕੇ ਮਖੌਲ ਉਡਾਉਂਦੇ ਹੋਏ ਕਿਹਾ, 'ਮੂੰਹ ਸਿਰ ਲਪੇਟ ਕੇ ਘਰੇ ਬੈਠਣ ਵਾਲੇ ਕੋਈ ਹੀਰੋ ਨਹੀਂ ਹੁੰਦੇ। ਮੇਰੇ ਪਾਪਾ ਪੁਲਿਸ ਵਿਚ ਦਿਨ-ਰਾਤ ਇਕ ਕਰਕੇ ਡਿਊਟੀ ਕਰਦੇ ਨੇ, ਉਹ ਹੀ ਨੇ ਅਸਲੀ ਹੀਰੋ।' ਇਸ 'ਤੇ ਉਹ ਲੜਨ ਲੱਗ ਪਏ। ਰੌਲਾ ਸੁਣ ਕੇ ਹੈਪੀ ਦੇ ਦਾਦੀ ਜੀ ਆ ਗਏ। ਉਹ ਸਾਰੀ ਗੱਲਬਾਤ ਸੁਣ ਕੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਹਿਣ ਲੱਗੇ, 'ਬੱਚਿਓ ਇਸ ਵਿਚ ਕੋਈ ਸ਼ੱਕ ਨਹੀਂ ਕਿ ਪੁਲਿਸ ਵਾਲੇ ਇਸ ਦੁੱਖ ਦੀ ਘੜੀ ਵਿਚ ਆਪਣੀ ਜਾਨ ਜੋਖ਼ਿਮ ਵਿਚ ਪਾ ਕੇ ਬਹੁਤ ਵਧੀਆ ਤਰੀਕੇ ਨਾਲ ਡਿਊਟੀ ਕਰ ਰਹੇ ਹਨ ਪਰ ਘਰਾਂ ਵਿਚ ਮੂੰਹ ਲਪੇਟ ਕੇ ਬੈਠਣ ਵਾਲੇ ਵੀ ਆਪਣੀ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ। ਬੱਚਿਓ ਇਕ-ਦੂਸਰੇ ਤੋਂ ਦੂਰੀ ਬਣਾ ਕੇ ਰੱਖਣੀ ਵੀ ਜ਼ਰੂਰੀ ਹੈ। ਇਸ ਤਰ੍ਹਾਂ ਬਿਨਾਂ ਮਾਸਕ ਖੇਡਣਾ ਜਾਂ ਲੜਨਾ ਠੀਕ ਨਹੀਂ ਹੈ। ਇਸ ਵੇਲੇ ਖੁਦ ਬਚਣਾ ਵੀ ਦੂਸਰਿਆਂ ਨੂੰ ਬਚਾਉਣਾ ਹੈ ਅਤੇ ਦੂਸਰੇ ਨੂੰ ਬਚਾਉਣ ਵਾਲੇ ਹੀ ਹੀਰੋ ਹੁੰਦੇ ਹਨ।


-ਮਾਨਸਾ। ਮੋਬਾਈਲ : 94174-51887.

ਅਣਹੋਂਦ ਦਾ ਅਹਿਸਾਸ

ਕਿਸੇ ਬੰਦੇ ਦੀ ਅਣਹੋਂਦ ਹੀ ਉਸ ਦੇ ਹੋਣ ਜਾਂ ਨਾ ਹੋਣ ਦਾ ਅਹਿਸਾਸ ਕਰਵਾਉਂਦੀ ਹੈ। ਇਸੇ ਪ੍ਰਸੰਗ ਵਿਚ ਪਿੰਡੇ 'ਤੇ ਹੰਢਾਏ ਆਪਣੇ ਤਜਰਬੇ ਨਾਲ ਹੀ ਹੋਂਦ ਨੂੰ ਅਣਹੋਂਦ ਵਿਚ ਬਦਲਣ ਸਮੇਂ ਸਹੀ ਪਤਾ ਚੱਲਦਾ ਹੈ। ਪਿੱਛਲੇ ਸਾਲ ਮੇਰੇ ਪਿਤਾ ਜੀ ਦੀ ਮੌਤ ਨੇ ਅਣਹੋਂਦ ਦਾ ਅਹਿਸਾਸ ਕਰਵਾਇਆ। ਇਕ ਗੱਲ ਹੋਰ ਉਪਜੀ ਕਿ ਜਿਵੇਂ ਫੁੱਲ ਦੀ ਕੀਮਤ ਖੁਸ਼ਬੂ ਲਈ ਹੁੰਦੀ ਹੈ, ਉਸੇ ਤਰਾਂ ਬੰਦੇ ਦੀ ਕੀਮਤ ਵੀ ਉਸਦੀ ਹੋਂਦ ਲਈ ਹੁੰਦੀ ਹੈ। ਅੰਤਿਮ ਰਸਮਾਂ ਤੋਂ ਬਾਅਦ ਮੈਨੂੰ 45 ਸਾਲਾ ਗੁਜ਼ਰੀ ਜ਼ਿੰਦਗੀ ਫੁੱਲਾਂ ਦੀ ਸੇਜ ਹੀ ਲੱਗੀ।
ਥੋੜ੍ਹੇ ਦਿਨਾਂ ਬਾਅਦ ਇਕ ਬੰਦਾ ਮੋਟਰ ਦੀ ਚਾਬੀ ਲੈਣ ਆਇਆ , ਮੈਨੂੰ ਉਸਦਾ ਆਉਣਾ ਅਜੀਬ ਲੱਗਾ। ਹੋਰ ਵੀ ਅਜੀਬ ਲੱਗਾ ਜਦੋਂ ਉਸ ਨੇ ਮੇਰੇ ਤੋਂ ਮੋਟਰ ਦੀ ਚਾਬੀ ਮੰਗੀ । ਹੋਰ ਵੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਰੱਖ ਗਿਆ ਇਹ ਸੁਣਾ ਕੇ ਹੁਣ ਤੂੰ ਹੀ ਘਰ ਦਾ ਮਾਲਕ ਹੈਂ । ਇਸ ਤੋਂ ਬਾਅਦ ਇਕ ਹੋਰ ਬੰਦਾ ਪੁੱਛਣ ਆਇਆ ਕਿ ਮੈਂ ਤੁਹਾਡੇ ਖੇਤ ਵਿਚੋਂ ਆੜ ਕੱਢ ਕੇ ਪਾਣੀ ਦੇਣਾ ਹੈ। ਮੈਂ ਇਕ ਦਮ ਫੈਸਲਾ ਤਾਂ ਨਹੀਂ ਲੈ ਸਕਿਆ ਪਰ ਇਹ ਸੋਚ ਕੇ ਪਹਿਲੇ ਵੀ ਇਨ੍ਹਾਂ ਦੇ ਕੰਮ ਚੱਲਦੇ ਸੀ, ਹਾਂ ਕਰ ਦਿੱਤੀ । ਇਸ ਵਲੋਂ ਇਹ ਵੀ ਕਿਹਾ ਗਿਆ ਕਿ ਤੁਹਾਡੇ ਪਿਤਾ ਜੀ ਨੂੰ ਮੈਂ ਕਦੇ ਨਹੀਂ ਸੀ ਪੁੱਛਿਆ। ਮੈਂ ਇਨ੍ਹਾਂ ਫ਼ੈਸਲਿਆਂ 'ਤੇ ਆਪਣੇ ਆਪ ਵਿਚ ਗੁਆਚ ਗਿਆ। ਮੈਨੂੰ ਜ਼ਿੰਮੇਵਾਰੀ ਦੇ ਅਹਿਸਾਸ ਨੇ ਅਣਹੋਂਦ ਦੇ ਅਹਿਸਾਸ ਦੇ ਸਾਹਮਣੇ ਖੜ੍ਹਾ ਕਰ ਦਿੱਤਾ।
ਅਹਿਸਾਸ ਹੋਇਆ ਜੇ ਮੈਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਚੱਲਾਂ ਤਾਂ ਦੋ ਪਾਸੀਂ ਫਸਦਾ ਨਜ਼ਰ ਆਇਆ। ਇਕ ਪਾਸੇ ਪਿਓ ਦੀ ਦਿਸ਼ਾ ਨੂੰ ਨਕਾਰਨਾ ਤੇ ਦੂਜੇ ਪਾਸੇ ਸਮਾਜਿਕ ਏਕਤਾ ਖਦੇੜਨੀ। ਸੋਚ ਵਿਚਾਰ ਤੋਂ ਬਾਅਦ ਰੀਤ ਅਨੁਸਾਰ ਤੁਰੇ ਆਉਂਦੇ ਪਰਿਵਾਰਕ ਫੈਸਲਿਆਂ 'ਤੇ ਤੁਰਨ ਦਾ ਫੈਸਲਾ ਕਰ ਲਿਆ। ਨਿੱਤ ਦਿਨ ਨਵੇਂ ਤਜਰਬੇ ਹੋਂਦ ਵਿਚ ਆਉਣ ਲੱਗੇ। ਇਨ੍ਹਾਂ ਵਿਚੋਂ ਪਿਤਾ ਨਾਲ ਗੁਜ਼ਾਰੇ 45 ਵਰ੍ਹੇ , ਅਣਹੋਂਦ ਦਾ ਇਕ ਸਾਲ ਅਤੇ ਪਲ-ਪਲ ਅਹਿਸਾਸ ਜ਼ਿੰਦਗੀ ਲਈ ਬਹੁਤ ਕੁਝ ਨਵਾਂ ਸਿਰਜ ਰਿਹਾ ਹੈ। ਸੱਚੀ ਸ਼ਰਧਾ ਵੀ ਇਹੀ ਹੈ ਕਿ ਉਨ੍ਹਾਂ ਦੇ ਪਾਏ ਪੂਰਨੇ ਚੇਤੇ ਵਿਚ ਵਸੇ ਰਹਿਣ ਨਾਲ ਹੀ ਉਨ੍ਹਾਂ ਦੀ ਅਣਹੋਂਦ ਨੂੰ ਹੋਂਦ ਵਿਚ ਸਮਝਣ ਦਾ ਸਬਕ ਵੀ ਮਿਲਦਾ ਰਹੇਗਾ।


-ਅਬਿਆਣਾ ਕਲਾਂ। ਮੋਬਾਈਲ : 98781-11445

ਖ਼ੁਸ਼ੀ

ਫੋਨ ਦੀ ਘੰਟੀ ਵੱਜੀ ਤਾਂ ਸੋਚਾਂ ਵਿਚ ਡੁੱਬੀ ਗਰਿਮਾ ਇਕਦਮ ਹੀ ਡਰ ਗਈ। ਜਿਵੇਂ ਫੇਰ ਕੋਈ ਤੂਫਾਨ ਉਸ ਦਾ ਇੰਤਜ਼ਾਰ ਕਰ ਰਿਹਾ ਹੋਵੇ। ਡਰਦੀ ਵੀ ਕਿਉਂ ਨਾ। ਪਿਛਲੇ ਕੁਝ ਸਮੇਂ ਤੋਂ ਉਸ ਦੀ ਜ਼ਿੰਦਗੀ ਵਿਚ ਖੇਡ ਹੀ ਬਣ ਗਈ ਸੀ ਰੱਬ ਲਈ। ਸੱਜਰੀ ਵਿਆਹੀ ਆਈ ਸੀ ਹਜੇ, ਫ਼ੌਜ ਵਿਚ ਡਿਊਟੀ 'ਤੇ ਪਤੀ ਅੱਤਵਾਦੀਆਂ ਨਾਲ ਲੜਦੇ ਸ਼ਹੀਦ ਹੋ ਗਿਆ, ਫੇਰ ਸਹੁਰਿਆਂ ਨੇ ਵੀ ਇਹ ਹਵਾਲਾ ਦੇ ਕੇ ਘਰੋਂ ਕੱਢ ਦਿੱਤਾ ਕਿ ਉਹ ਉਨ੍ਹਾਂ ਦਾ ਪੁੱਤ ਖਾ ਗਈ। ਹੁਣ ਮਾਂ ਦੇ ਘਰ ਵੀ ਭਰਾ-ਭਾਬੀ ਦੇ ਤਾਹਨੇ ਸੁਣਦੀ। ਪੜ੍ਹੀ-ਲਿਖੀ ਵੀ ਨਹੀਂ ਸੀ, ਜੋ ਆਪਣੇ ਬਲਬੂਤੇ 'ਤੇ ਜੀਵਨ ਬਸਰ ਕਰ ਲੈਂਦੀ। ਕੁਝ ਚਾਹੀਦਾ ਹੁੰਦਾ, ਤਾਂ ਭਾਬੀ ਦੇ ਮੂੰਹ ਵੱਲ ਵੇਖਣਾ ਪੈਂਦਾ ਤੇ ਭਾਬੀ ਉਸ ਨੂੰ ਪੈਸੇ ਦੇਣ ਲੱਗੇ ਏਦਾਂ ਦੇਖਦੀ, ਜਿਵੇਂ ਉਸ ਨੇ ਪੈਸੇ ਨਹੀਂ, ਉਸ ਦੇ ਸਰੀਰ ਦਾ ਕੋਈ ਅੰਗ ਮੰਗ ਲਿਆ ਹੋਵੇ। ਜਿੱਦਾਂ-ਕਿੱਦਾਂ ਹਿੰਮਤ ਕਰ ਕੇ ਉਸ ਨੇ ਫੋਨ ਚੁੱਕਿਆ ਤਾਂ ਅੱਗੋਂ ਕੋਈ ਬੋਲਿਆ, 'ਸੌਰੀ, ਸ਼ੀ ਇਜ਼ ਨੋ ਮੋਰ।' ਇਹ ਸੁਣਦਿਆਂ ਹੀ ਉਸ ਉਤੇ ਜਿਵੇਂ ਬਿਜਲੀ ਡਿਗ ਗਈ। ਉਸ ਦੀ ਮਾਂ ਕਾਫੀ ਦਿਨਾਂ ਤੋਂ ਬਿਮਾਰ ਸੀ ਤੇ ਹਸਪਤਾਲ 'ਚ ਦਾਖਲ ਸੀ। ਅੱਜ ਉਹ ਵੀ ਰੱਬ ਨੂੰ ਪਿਆਰੀ ਹੋ ਗਈ। ਮਾਂ ਕਰਕੇ ਹੀ ਤਾਂ ਭਰਾ ਉਸ ਨੂੰ ਘਰ 'ਚ ਰੱਖਣ ਨੂੰ ਤਿਆਰ ਸੀ। ਹੁਣ ਮਾਂ ਤੋਂ ਬਿਨਾਂ ਕਿਥੇ ਜਾਊਂਗੀ ਮੈਂ। ਜਿਵੇਂ ਉਸ ਨੂੰ ਮਾਂ ਦੇ ਮਰਨ ਦਾ ਘੱਟ, ਆਪਣੇ ਘਰੋਂ ਕੱਢੇ ਜਾਣ ਦਾ ਦੁੱਖ ਜ਼ਿਆਦਾ ਸੀ। ਡਰਦੀ ਹੋਈ ਉਹ ਭਰਾ ਨੂੰ ਇਹ ਖਬਰ ਦੱਸਣ ਲੱਗੀ ਤਾਂ ਦੇਖਿਆ ਦੋਵੇਂ ਭਰਾ-ਭਰਜਾਈ ਕਮਰੇ 'ਚ ਬੈਠੇ ਕੁੜ੍ਹੀ ਜਾ ਰਹੇ ਸਨ। ਕੁਝ ਬੋਲਣ ਦੀ ਬਜਾਏ ਉਸ ਨੇ ਚੁੱਪ ਰਹਿਣਾ ਮੁਨਾਸਿਬ ਸਮਝਿਆ ਤੇ ਸੋਚਿਆ ਕਿ ਪਹਿਲਾਂ ਹੀ ਜਾ ਕੇ ਸਾਮਾਨ ਬੰਨ੍ਹ ਲਵੇ। ਵਾਪਸ ਜਾਣ ਹੀ ਲੱਗੀ ਸੀ ਕਿ ਪਿੱਛੋਂ ਆਵਾਜ਼ ਆਈ 'ਗਰਿਮਾ!' ਇਹ ਆਵਾਜ਼ ਉਸ ਦੇ ਭਰਾ ਦੀ ਸੀ। ਉਹ ਕੁਝ ਕਹਿੰਦਾ ਉਸ ਤੋਂ ਪਹਿਲਾਂ ਹੀ ਗਰਿਮਾ ਬੋਲ ਪਈ, 'ਤੈਨੂੰ ਕੁਝ ਕਹਿਣ ਦੀ ਲੋੜ ਨਹੀਂ, ਮੈਨੂੰ ਪਤਾ ਹੁਣ ਮੇਰੀ ਇਸ ਘਰ 'ਚ ਜਗ੍ਹਾ ਨਹੀਂ, ਤੇਰੇ ਕਹਿਣ ਤੋਂ ਪਹਿਲਾਂ ਹੀ ਮੈਂ ਸਾਮਾਨ ਬੰਨ੍ਹ ਲਿਆ ਹੈ ਤੇ ਕੱਲ੍ਹ ਤੱਕ ਕੋਈ ਇੰਤਜ਼ਾਮ ਕਰ ਕੇ ਮੈਂ ਚਲੀ ਜਾਊਂ।' ਗਰਿਮਾ ਦੇ ਏਨੇ ਕੌੜੇ ਸ਼ਬਦਾਂ ਦਾ ਭਰਾ 'ਤੇ ਕੋਈ ਅਸਰ ਨਾ ਹੋਇਆ ਤੇ ਖਿਝਦਾ ਹੋਇਆ ਬੋਲਿਆ, 'ਤੈਨੂੰ ਜਾਣ ਦੀ ਕੋਈ ਲੋੜ ਨਹੀਂ, ਮਾਂ ਨੇ ਜੋ ਵਸੀਅਤ ਲਿਖੀ ਸੀ, 70 ਫ਼ੀਸਦੀ ਜਾਇਦਾਦ ਤੇਰੇ ਨਾਂਅ ਕਰਤੀ, ਜਿਸ ਵਿਚ ਇਹ ਘਰ ਵੀ ਆਉਂਦਾ ਹੈ।'
ਗਰਿਮਾ ਨੂੰ ਸਮਝ ਨਾ ਆਵੇ ਕਿ ਉਹ ਖ਼ੁਸ਼ੀ ਮਨਾਵੇ ਜਾਂ ਫੇਰ ਦੁਖੀ ਹੋਵੇ। ਚਿਹਰੇ 'ਤੇ ਆਈ ਖ਼ੁਸ਼ੀ ਨੂੰ ਲੁਕਾਉਂਦੀ ਹੋਈ ਉਹ ਬਿਨਾਂ ਕੁਝ ਬੋਲੇ ਆਪਣੇ ਕਮਰੇ ਵੱਲ ਨੂੰ ਭੱਜ ਗਈ। ਜਿਵੇਂ ਮਾਂ ਦੇ ਜਾਣ ਦਾ ਦੁੱਖ ਘੱਟ ਤੇ ਸਿਰ 'ਤੇ ਛੱਤ ਰਹਿਣ ਦੀ ਖ਼ੁਸ਼ੀ ਉਸ ਨੂੰ ਜ਼ਿਆਦਾ ਸੀ।


kauranmol274@gmail.com

ਅੱਖੀਆਂ ਦਾ ਤਾਰਾ

ਸਾਲਾਂ ਦਾ ਲੰਮਾ ਪੈਂਡਾ ਤੈਅ ਕਰਨ ਤੋਂ ਬਾਅਦ ਜ਼ਿੰਦਗੀ ਨੇ ਉਸ ਰਸਮੋ ਰਿਵਾਜ ਭਰੇ ਦੂਸਰੇ ਪਰਿਵਾਰ ਵਿਚ ਲਿਆ ਖੜ੍ਹਾ ਕਰ ਦਿੱਤਾ ਸੀ, ਜਿਸ ਨੂੰ ਜਹਾਨ ਸਹੁਰਾ ਪਰਿਵਾਰ ਆਖਦਾ ਹੈ। ਮੈਂ ਪੇਕਿਆਂ ਦੇ ਖਿਆਲਾਂ ਦੀ ਧੁਖਧੁਖੀ ਵਿਚੋਂ ਨਿਕਲ ਕੇ ਸਹੁਰਿਆਂ ਦੀ ਇੱਜ਼ਤ ਦੇ ਮੱਥੇ ਚੁੰਨੀ ਨਾਲ ਕੱਜਣ ਦੀਆਂ ਅਥਾਹ ਕੋਸ਼ਿਸਾਂ ਕਰਨ ਲੱਗੀ ਪਰ ਮੇਰੀਆਂ ਕੋਸ਼ਿਸ਼ਾਂ ਦੇ ਬੂਟੇ ਉਸੇ ਵੇਲੇ ਸੁੱਕ ਜਾਂਦੇ ਜਦੋਂ ਕੰਨੀਂ ਆਵਾਜ਼ ਪੈਂਦੀ 'ਨੀ, ਆਹ ਸਿਖਾਇਆ ਤੇਰੀ ਮਾਂ ਨੇ'। ਬਸ ਏਨਾ ਸੁਣਦੇ ਸਾਰ ਹੀ ਮੇਰੀ ਕਲਪਨਾ ਦੇ ਸਰਕੜੇ ਟੁੱਟ ਜਾਂਦੇ ਤੇ ਮੈਂ ਉਸ ਵਿਚ ਡੁੱਬ ਜਾਂਦੀ ਸਾਂ। ਮੈਂ ਅਕਸਰ ਉਸ ਖ਼ੁਸ਼ੀ ਦਾ ਅਹਿਸਾਸ ਕਰਦੀ ਸਾਂ ਜੋ ਮੇਰੀ ਮਾਂ ਦੀਆਂ ਅੱਖਾਂ ਵਿਚ ਹੋਵੇਗੀ, ਜਦੋਂ ਮੈਂ ਇਸ ਫਾਨੀ ਦੁਨੀਆ ਵਿਚ ਆਈ ਸਾਂ, ਉਹ ਸਾਰੇ ਸ਼ਾਹੀ ਲਫ਼ਜ਼ ਜੋ ਵਿਰਾਸਤ ਵਿਚ ਮੇਰੀ ਨਾਨੀ ਤੋਂ ਮੇਰੀ ਮਾਂ ਰਾਹੀਂ ਮੇਰੇ ਵਿਚ ਆਏ ਮੈਨੂੰ ਪੁਰਖਿਆਂ ਨਾਲ ਜੋੜ ਜਾਂਦੇ। ਹਮੇਸ਼ਾ ਜ਼ਿੰਦਗੀ ਦੇ ਵਲਵਲਿਆਂ ਵਿਚ ਫਸੀ ਭੰਬੀਰੀ ਬਣੀ ਮੇਰੀ ਮਾਂ ਰਿਸ਼ਤਿਆਂ ਦੀਆਂ ਤੰਦਾਂ ਮਜ਼ਬੂਤ ਕਰਨ ਵਿਚ ਰੁੱਝੀ ਰਹੀ। ਉਹ ਬਿਨਾਂ ਕਿਸੇ ਡਿਗਰੀ ਤੋਂ ਵੀ ਦੁਆਵਾਂ ਵਰਗੀਆਂ ਦਵਾਈਆਂ ਨਾਲ ਮੈਨੂੰ ਕਈ ਭੈੜੀਆਂ ਰੂਹਾਂ ਤੋਂ ਬਚਾਉਂਦੀ ਰਹੀ ਤੇ ਨਜ਼ਰ ਉਤਾਰ ਕੇ ਮੇਰੀਆਂ ਬਲਾਵਾਂ ਆਪਣੇ ਸਿਰ ਲੈਂਦੀ ਰਹੀ। ਮੈਨੂੰ ਅਕਸਰ ਯਾਦ ਆਉਂਦਾ ਹੈ ਉਸ ਦਾ ਇਹ ਆਖਣਾ, ਤੇਰੇ ਹੱਥਾਂ ਵਿਚ ਕੋਠੇ ਲਿੱਪਣ ਵਾਲੀ ਮਿੱਟੀ ਨਹੀਂ ਸਗੋਂ ਕਿਤਾਬਾਂ ਅਤੇ ਫਰਦਾਂ ਸੋਭਦੀਆਂ ਹਨ। ਉਸ ਨੇ ਮੇਰੇ ਸੁਪਨਿਆਂ ਦੇ ਦੀਵਿਆਂ ਵਿਚ ਆਪਣੀਆਂ ਸਧਰਾਂ ਦਾ ਤੇਲ ਪਾ ਕੇ ਜ਼ਿੰਦਗੀ ਵਿਚ ਚਾਨਣ ਕਰ ਦਿੱਤਾ ਸੀ। ਫਿਰ ਮੈਂ ਵੀ ਉਸ ਦੇ ਸੁਪਨਿਆਂ ਦੇ ਪਾਣੀ ਵਿਚ ਬੱਤਖ ਬਣ ਤਰਦੀ ਸਾਂ। ਉਹ ਚਾਦਰਾਂ ਜੋ ਕਈ ਪੀੜ੍ਹੀਆਂ ਤੋਂ ਦਾਜ ਵਿਚ ਲਿਆ ਰਹੀਆਂ ਸਨ, ਮੈਨੂੰ ਉਨ੍ਹਾਂ ਦਾ ਇਕੱਲਾ-ਇਕੱਲਾ ਧਾਗਾ ਸਗਾ ਜਾਪਦਾ। ਉਹ ਜ਼ਿੰਦਗੀ ਮਿੰਨਤਾਂ, ਮਿਹਣਿਆਂ ਵਿਚ ਲੰਘਾਉਂਦੀ ਰਹੀ ਫਿਰ ਵੀ ਹਰ ਵਾਰ ਉਸ 'ਤੇ ਸਵਾਲ ਕਿਉਂ?
ਮੇਰੀ ਕਲਪਨਾ ਦੇ ਦਰਵਾਜ਼ੇ ਬੰਦ ਹੁੰਦੇ ਹਨ ਅਤੇ ਮੈਂ ਹਕੀਕਤ ਦੀਆਂ ਦਹਿਲੀਜ਼ਾਂ 'ਤੇ ਪੈਰ ਧਰਦੀ ਹਾਂ। ਫਿਰ ਵੀ ਮੇਰੇ ਕੰਨੀਂ ਪੈਂਦੇ ਮੇਰੀ ਮਾਂ ਨੂੰ ਦਿੱਤੇ ਜਾ ਰਹੇ ਮਿਹਣਿਆਂ ਦਾ ਸਿਲਸਿਲਾ ਨਹੀਂ ਰੁਕਦਾ। ਮੈਂ ਕੰਮ-ਧੰਦੇ ਵਿਚ ਰੁੱਝ ਜਾਂਦੀ ਹਾਂ। ਕੁਝ ਸਮੇਂ ਬਾਅਦ ਡਾਕੀਆ ਮੇਰੀ ਮਾਂ ਦੇ ਬਿਮਾਰ ਹੋਣ ਦੀ ਖ਼ਬਰ ਪਹੁੰਚਾਉਂਦਾ ਹੈ। ਮੇਰੇ ਮਨ ਵਿਚ ਸਵਾਲ ਖੜ੍ਹੇ ਹੁੰਦੇ ਹਨ ਕਿ ਮੇਰੀ ਮਾਂ ਕੀ ਕਰੇ? ਮੈਂ ਉਸ ਨੂੰ ਮਿਲਣ ਜਾਂਦੀ ਹਾਂ ਤੇ ਉਹ ਆਖਦੀ ਹੈ ਕਿ ਉਹ ਕਦੇ ਸੁਖਦੇਵ ਸਿੰਘ ਦੀ ਧੀ, ਕਦੇ ਕੁਲਦੀਪ ਸਿੰਘ ਦੀ ਪਤਨੀ ਹੀ ਬਣੀ ਰਹੀ, ਉਸ ਦਾ ਖੁਦ ਦਾ ਕਿਰਦਾਰ ਕਦੇ ਸਾਹਮਣੇ ਨਾ ਆ ਸਕਿਆ। ਏਦਾਂ ਤੇਰੇ ਨਾਲ ਵੀ ਹੋਵੇਗਾ ਕਿਉਂਕਿ ਇਹ ਚੱਕਰ ਕਦੇ ਨਹੀਂ ਰੁਕਦੇ। ਫਿਰ ਭਿੱਜੀਆਂ ਅੱਖਾਂ ਨਾਲ ਮੇਰੀ ਸੱਸ ਨੂੰ ਇਹ ਕਹਿ ਕੇ ਅਲਵਿਦਾ ਕਹਿ ਗਈ ਕਿ 'ਅੱਖੀਆਂ ਦੇ ਤਾਰੇ ਨੂੰ ਜੀ ਤੁਸੀਂ ਦਿਲ ਵਿਚ ਰੱਖ ਲੈਣਾ।'


-1856, ਗਲੀ ਨੰ: 5, ਮਹਾਰਾਜਾ ਨਗਰ, ਲੁਧਿਆਣਾ-141001.Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX