ਤਾਜਾ ਖ਼ਬਰਾਂ


ਖਾਲੀ ਪਲਾਟ 'ਚੋਂ ਮਿਲੀ ਗਲੀ ਸੜੀ ਲਾਸ਼
. . .  3 minutes ago
ਜਲੰਧਰ, 5 ਜੁਲਾਈ - ਇੱਥੋਂ ਦੇ ਗਰੀਨ ਐਵਿਨਿਊ ਇਲਾਕੇ 'ਚ ਇੱਕ ਖਾਲੀ ਪਲਾਟ 'ਚੋਂ ਗਲੀ ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਇਸ ਦਾ ਪਤਾ ਲੱਗਣ 'ਤੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲਾਸ਼...
ਰਾਜਪੁਰਾ (ਪਟਿਆਲਾ) 'ਚ 4 ਕੋਰੋਨਾ ਪਾਜ਼ੀਟਿਵ ਆਉਣ ਕਾਰਨ ਦਹਿਸ਼ਤ ਦਾ ਮਾਹੌਲ
. . .  33 minutes ago
ਰਾਜਪੁਰਾ, 5 ਜੁਲਾਈ (ਰਣਜੀਤ ਸਿੰਘ) - ਰਾਜਪੁਰਾ ਸ਼ਹਿਰ ਵਿਚ ਕੋਰੋਨਾ ਦੀ ਭਿਆਨਕ ਬਿਮਾਰੀ ਨੇ ਮੁੜ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।ਇਸ ਦੇ ਚੱਲਦਿਆਂ 3 ਮਰੀਜ਼ ਸ਼ਹਿਰ ਵਿਚ ਅਤੇ ਇਕ ਔਰਤ ਨੇੜਲੇ ਪਿੰਡ ਸਾਹਲ ਵਿਚ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ । ਇਹ ਜਾਣਕਾਰੀ ਸੀ.ਐਮ.ਓ ਪਟਿਆਲਾ ਡਾ. ਹਰੀਸ਼ ਮਲਹੋਤਰਾ...
ਜੈਤੋ 'ਚ ਪੈਟਰੋਲ ਪੰਪ ਤੋਂ 7 ਹਜ਼ਾਰ ਦੀ ਲੁੱਟ, ਕੀਤੇ ਹਵਾਈ ਫਾਇਰ
. . .  about 1 hour ago
ਜੈਤੋ, 5 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ-ਮੁਕਤਸਰ ਰੋਡ 'ਤੇ ਸਥਿਤ ਪਿੰਡ ਰਾਮੂੰਵਾਲਾ (ਡੇਲਿਆਂਵਾਲੀ) ਵਿਖੇ ਪ੍ਰਿੰਸ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਕਾਰ ਸਵਾਰ ਲੁਟੇਰਿਆਂ ਵੱਲੋਂ ਕਰਿੰਦੇ ਨੂੰ ਕਾਬੂ ਕਰ ਕੇ ਉਸ ਤੋਂ ਕਰੀਬ 7 ਹਜ਼ਾਰ ਰੁਪਏ ਦੀ ਲੁੱਟ ਤੋਂ ਬਾਅਦ ਦੋ ਹਵਾਈ ਫਾਇਰ ਕਰ ਕੇ ਫ਼ਰਾਰ ਹੋਣ ਜਾਣ ਦਾ ਪਤਾ ਲੱਗਿਆ ਹੈ। ਉਕਤ ਘਟਨਾ ਦੀ ਸੂਚਨਾ ਮਿਲਦਿਆ...
ਕੋਰੋਨਾ ਨੇ ਮਮਦੋਟ ਵਿਚ ਵੀ ਦਿੱਤੀ ਦਸਤਕ
. . .  about 1 hour ago
ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ) - ਕੋਰੋਨਾ ਵਾਇਰਸ ਦੀ ਮਮਦੋਟ ਵਿਚ ਦਸਤਕ ਨਾਲ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਮਮਦੋਟ ਡਾਕਟਰ ਰਜਿੰਦਰ ਮਨਚੰਦਾ ਨੇ ਦੱਸਿਆ ਕਿ ਅੱਜ ਆਈਆਂ ਰਿਪੋਰਟਾਂ ਦੌਰਾਨ ਬੀ.ਐੱਸ.ਐੱਫ ਦੀ 124 ਬਟਾਲੀਅਨ...
ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ
. . .  about 1 hour ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਲੁਧਿਆਣਾ ਵਿਚ ਅੱਜ ਕੋਰੋਨਾ ਵਾਇਰਸ ਦਾ ਜ਼ਬਰਦਸਤ ਧਮਾਕਾ ਹੋਇਆ ਹੈ ਜਿਸ ਨੇ ਕੇਵਲ ਲੁਧਿਆਣਾ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ। ਕਿਉਂਕਿ ਲੁਧਿਆਣਾ ਵਿਚ ਜਿੱਥੇ ਵੱਡੀ ਗਿਣਤੀ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਉੱਥੇ ਇਸ ਦੇ ਨਾਲ ਨਾਲ 2 ਕੋਰੋਨਾ ਪਾਜ਼ੀਟਿਵ...
ਪਠਾਨਕੋਟ 'ਚ 1 ਹੋਰ ਮਰੀਜ਼ ਆਇਆ ਕੋਰੋਨਾ ਪਾਜ਼ੀਟਿਵ
. . .  about 1 hour ago
ਪਠਾਨਕੋਟ, 5 ਜੁਲਾਈ (ਆਰ. ਸਿੰਘ) ਕੋਰੋਨਾ ਵਾਇਰਸ ਦੇ ਚੱਲਦਿਆਂ ਅੱਜ ਪਠਾਨਕੋਟ ਦੇ ਇਕ ਹੋਰ ਮਰੀਜ਼ਾਂ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ । ਇਸ ਦੀ ਪੁਸ਼ਟੀ ਸਿਵਲ ਸਰਜਨ ਪਠਾਨਕੋਟ ਡਾਕਟਰ ਭੁਪਿੰਦਰ ਸਿੰਘ ਨੇ ਕੀਤੀ। ਉਨ੍ਹਾਂ ਦੱਸਿਆ ਕਿ 213 ਸੈਂਪਲ ਅੰਮ੍ਰਿਤਸਰ ਟੈਸਟ ਲਈ ਭੇਜੇ ਗਏ ਸਨ ਜਿਨ੍ਹਾਂ ਵਿਚੋਂ ਇਕ ਦੀ ਰਿਪੋਰਟ...
ਪਾਤੜਾਂ (ਪਟਿਆਲਾ) ਅੰਦਰ ਸਿਹਤ ਕਰਮੀ ਦੇ ਕੋਰੋਨਾ ਪਾਜ਼ੀਟਿਵ ਆਉਣ ਨਾਲ ਇਲਾਕੇ ਅੰਦਰ ਸਹਿਮ ਦਾ ਮਾਹੌਲ
. . .  about 2 hours ago
ਪਾਤੜਾਂ 5 ਜੁਲਾਈ (ਗੁਰਇਕਬਾਲ ਸਿੰਘ ਖਾਲਸਾ)- ਸਬ ਡਵੀਜ਼ਨ ਪਾਤੜਾਂ ਅਧੀਨ ਆਉਂਦੇ ਮੁੱਢਲਾ ਸਿਹਤ ਕੇਂਦਰ ਸ਼ੁਤਰਾਣਾ..
ਲੋਹੀਆਂ 'ਚ 2 ਪਾਜ਼ੀਟਿਵ ਮਰੀਜ਼ਾਂ ਨਾਲ ਕੋਰੋਨਾ ਨੇ ਮੁੜ ਦਿੱਤੀ ਦਸਤਕ
. . .  about 2 hours ago
ਲੋਹੀਆਂ ਖਾਸ, 5 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ)- ਪੰਜਾਬ 'ਚ ਭਾਵੇਂ ਲਾਕਡਾਊਨ 'ਚ ਦਿਨੋਂ ਦਿਨ ਢਿੱਲ ਦਿੱਤੀ ...
ਸ੍ਰੀ ਮੁਕਤਸਰ ਸਾਹਿਬ ਦੀ ਕੋਰੋਨਾ ਪੀੜਤ ਔਰਤ ਦੀ ਲੁਧਿਆਣਾ 'ਚ ਮੌਤ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 5 ਜੁਲਾਈ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ਵਾਸੀ....
ਅੰਮ੍ਰਿਤਸਰ 'ਚ ਕੋਰੋਨਾ ਦੇ 7 ਮਾਮਲਿਆਂ ਦੀ ਪੁਸ਼ਟੀ
. . .  about 3 hours ago
ਅੰਮ੍ਰਿਤਸਰ, 5 ਜੁਲਾਈ (ਰੇਸ਼ਮ ਸਿੰਘ)- ਅੰਮ੍ਰਿਤਸਰ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ
ਸ਼ਾਹਕੋਟ ਦੇ ਪਿੰਡ ਫਾਜਲਪੁਰ 'ਚ ਦੋ ਕੋਰੋਨਾ ਮਰੀਜ਼ ਮਿਲਣ ਤੋਂ ਬਾਅਦ 25 ਲੋਕਾਂ ਨੂੰ ਕੀਤਾ ਗਿਆ ਇਕਾਂਤਵਾਸ
. . .  about 3 hours ago
ਸ਼ਾਹਕੋਟ, 5 ਜੁਲਾਈ (ਅਜ਼ਾਦ ਸਚਦੇਵਾ/ਸੁਖਦੀਪ ਸਿੰਘ) - ਕੋਰੋਨਾ ਮਹਾਂਮਾਰੀ ਦਰਮਿਆਨ ਮੁੱਢਲੀ ਕਤਾਰ 'ਚ ਲੋਕਾਂ ਦੀ ....
ਪੰਜਾਬ ਅੰਦਰ ਦਾਖਲ ਹੋਣ ਵਾਲੇ ਵਿਅਕਤੀਆਂ ਲਈ ਐਡਵਾਈਜ਼ਰੀ ਜਾਰੀ
. . .  about 3 hours ago
ਫ਼ਾਜ਼ਿਲਕਾ, 5 ਜੁਲਾਈ (ਪ੍ਰਦੀਪ ਕੁਮਾਰ)- ਕੋਰੋਨਾ ਮਹਾਂਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਨੇ ਬਾਹਰਲੇ ਰਾਜਾਂ ਤੋਂ ਯਾਤਰਾ ਕਰ ਕੇ ਸੂਬੇ ਅੰਦਰ ਦਾਖਲ...
ਫ਼ਰੀਦਕੋਟ ਜ਼ਿਲ੍ਹੇ 'ਚ ਕੋਰੋਨਾ ਦੇ 8 ਹੋਰ ਮਰੀਜ਼ਾਂ ਦੀ ਹੋਈ ਪੁਸ਼ਟੀ
. . .  about 3 hours ago
ਫ਼ਰੀਦਕੋਟ, 5 ਜੁਲਾਈ (ਜਸਵੰਤ ਸਿੰਘ ਪੁਰਬਾ)-ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪ੍ਰਾਪਤ ਨਤੀਜਿਆਂ 'ਚ ਫ਼ਰੀਦਕੋਟ ...
ਮੋਗਾ ਵਿਖੇ 5 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 3 hours ago
ਮੋਗਾ, 5 ਜੁਲਾਈ(ਗੁਰਤੇਜ ਸਿੰਘ ਬੱਬੀ)- ਅੱਜ ਸਿਹਤ ਵਿਭਾਗ ਮੋਗਾ ਨੂੰ ਮਿਲੀਆਂ ਰਿਪੋਰਟਾਂ 'ਚ 5 ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ...
ਪਾਵਰਕਾਮ ਵਿਭਾਗ ਦਾ ਨਕਲੀ ਜੇ.ਈ. ਬਣ ਕੇ ਵਸੂਲੀ ਕਰਦਾ ਵਿਅਕਤੀ ਕਾਬੂ
. . .  about 3 hours ago
ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲੇ 'ਚ ਸਜ਼ਾ ਭੁਗਤ ਰਹੇ ਮਹਿੰਦਰ ਯਾਦਵ ਦੀ ਕੋਰੋਨਾ ਕਾਰਨ ਹੋਈ ਮੌਤ
. . .  about 4 hours ago
ਨਵੀਂ ਦਿੱਲੀ, 5 ਜੁਲਾਈ(ਜਗਤਾਰ ਸਿੰਘ)- ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਜੇਲ੍ਹ ਦੀ ਸਜ਼ਾ ਭੁਗਤ ਰਹੇ ਸਾਬਕਾ ਵਿਧਾਇਕ ....
ਕੇਂਦਰੀ ਜੇਲ੍ਹ ਲੁਧਿਆਣਾ 'ਚ 26 ਕੈਦੀ ਪਾਏ ਗਏ ਕੋਰੋਨਾ ਪਾਜ਼ੀਟਿਵ
. . .  about 4 hours ago
ਲੁਧਿਆਣਾ, 5 ਜੁਲਾਈ (ਸਿਹਤ ਪ੍ਰਤੀਨਿਧੀ) - ਅੱਜ ਜਿਉਂ ਹੀ ਕੇਂਦਰੀ ਜੇਲ੍ਹ ਲੁਧਿਆਣਾ 'ਚ ਬੰਦ ਕੈਦੀਆਂ 'ਚ ਕੋਰੋਨਾ ਬੰਬ...
ਖੇਤੀ ਆਰਡੀਨੈਂਸਾਂ ਵਿਰੁੱਧ 27 ਨੂੰ ਸੂਬੇ ਭਰ 'ਚ ਕਿਸਾਨ ਕਰਨਗੇ ਟਰੈਕਟਰ ਰੋਸ ਮਾਰਚ- ਡਾ: ਸਤਨਾਮ
. . .  about 4 hours ago
ਅਜਨਾਲਾ, 5 ਜੁਲਾਈ (ਐੱਸ. ਪ੍ਰਸ਼ੋਤਮ)- ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਪੰਜਾਬ ਚੈਪਟਰ 'ਚ ਸ਼ਾਮਲ ਜਮਹੂਰੀ ਕਿਸਾਨ ਸਭਾ....
7 ਜੁਲਾਈ ਨੂੰ ਕਾਂਗਰਸ ਖ਼ਿਲਾਫ਼ ਸੂਬੇ ਭਰ 'ਚ ਰੋਸ ਪ੍ਰਦਰਸ਼ਨ ਕਰੇਗੀ ਅਕਾਲੀ ਦਲ : ਕਾਕਾ ਲੌਂਗੋਵਾਲ
. . .  about 4 hours ago
ਲੌਂਗੋਵਾਲ, 5 ਜੁਲਾਈ- (ਸ.ਸ.ਖੰਨਾ/ਵਿਨੋਦ)- ਤੇਲ ਦੀਆਂ ਵਧੀਆਂ ਕੀਮਤਾਂ ਅਤੇ ਸੂਬੇ ਅੰਦਰ ਕਾਂਗਰਸੀ ਆਗੂਆਂ ਵੱਲੋਂ ਕੀਤੇ ਗਏ ...
ਫ਼ਿਰੋਜ਼ਪੁਰ 'ਚ ਕੋਰੋਨਾ ਦੇ 12 ਹੋਰ ਮਾਮਲੇ ਆਏ ਸਾਹਮਣੇ
. . .  about 5 hours ago
ਫ਼ਿਰੋਜ਼ਪੁਰ, 5 ਜੁਲਾਈ (ਜਸਵਿੰਦਰ ਸਿੰਘ ਸੰਧੂ) - ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਵੱਲੋਂ ...
ਜਲੰਧਰ 'ਚ ਕੋਰੋਨਾ ਦਾ ਵੱਡਾ ਧਮਾਕਾ, 71 ਮਾਮਲਿਆਂ ਦੀ ਹੋਈ ਪੁਸ਼ਟੀ
. . .  about 5 hours ago
ਜਲੰਧਰ, 5 ਜੁਲਾਈ (ਐੱਮ.ਐੱਸ. ਲੋਹੀਆ) - ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 71 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸ਼ਹਿਰ 'ਚ ਇਕ ਵਾਰ ਫਿਰ ਦਹਿਸ਼ਤ ....
ਪਿੰਡ ਮਰਦਾਂਹੇੜੀ 'ਚ ਹੋਇਆ ਸ਼ਹੀਦ ਲਾਂਸ ਨਾਇਕ ਸਲੀਮ ਖ਼ਾਨ ਨਮਿਤ ਸ਼ਰਧਾਂਜਲੀ ਸਮਾਗਮ
. . .  about 5 hours ago
ਪਟਿਆਲਾ, 5 ਜੁਲਾਈ (ਅਮਨਦੀਪ ਸਿੰਘ)- ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ਹੀਦ ਹੋਏ ਪਟਿਆਲਾ...
ਤਲਵੰਡੀ ਭਾਈ (ਫ਼ਿਰੋਜ਼ਪੁਰ) 'ਚ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
. . .  about 5 hours ago
ਤਲਵੰਡੀ ਭਾਈ, 5 ਜੁਲਾਈ (ਕੁਲਜਿੰਦਰ ਸਿੰਘ ਗਿੱਲ) - ਤਲਵੰਡੀ ਭਾਈ ਦੇ 8 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ...
ਕੋਰੋਨਾ ਵਾਇਰਸ ਕਾਰਨ ਤਰਨ ਤਾਰਨ ਜ਼ਿਲ੍ਹੇ 'ਚ ਇਕ ਵਿਅਕਤੀ ਦੀ ਹੋਈ ਮੌਤ
. . .  about 5 hours ago
ਤਰਨਤਾਰਨ, 5 ਜੁਲਾਈ (ਹਰਿੰਦਰ ਸਿੰਘ)- ਕਰੋਨਾ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹੇ 'ਚ ਦਮ ਤੋੜਨ ਵਾਲੇ ਵਿਅਕਤੀਆਂ ਦੀ ਗਿਣਤੀ 5 ਹੋ ...
ਤੇਜਿੰਦਰਪਾਲ ਸਿੰਘ ਸੰਧੂ ਨੇ ਕਾਂਗਰਸ ਦਾ ਛੱਡਿਆ ਪੱਲਾ
. . .  about 6 hours ago
ਪਟਿਆਲਾ, 5 ਜੁਲਾਈ (ਗੁਰਪ੍ਰੀਤ ਸਿੰਘ ਚੱਠਾ) - ਸਵਰਗੀ ਜਸਦੇਵ ਸਿੰਘ ਸੰਧੂ ਦੇ ਪੁੱਤਰ ਐੱਸ.ਐੱਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ....
ਹੋਰ ਖ਼ਬਰਾਂ..

ਫ਼ਿਲਮ ਅੰਕ

ਡਰਦੀ ਕੋਰੋਨਾ ਤੋਂ

ਬੋਨੀ ਕਪੂਰ ਦੀ ਬੇਟੀ ਜਾਹਨਵੀ ਕਪੂਰ ਦੀਆਂ ਆਦਤਾਂ ਤੇ ਦਿੱਖ ਬਿਲੁਕਲ ਆਪਣੀ ਮਾਂ ਸ੍ਰੀਦੇਵੀ ਵਰਗੀ ਹੈ। ਦੋ ਸਾਲ ਹੋ ਗਏ ਨੇ ਜਾਹਨਵੀ ਨੂੰ ਫ਼ਿਲਮ ਨਗਰੀ 'ਚ ਆਇਆਂ ਤੇ 'ਲਾਕਡਾਊਨ' ਦੇ ਚਲਦਿਆਂ ਜੁਲਾਈ ਤੱਕ ਤਾਂ ਉਸ ਦੀ ਕੋਈ ਫ਼ਿਲਮ ਨਹੀਂ ਆ ਰਹੀ ਪਰ ਇਸ ਦੌਰਾਨ ਪਤਾ ਲੱਗਾ ਹੈ ਕਿ ਤੇਲਗੂ ਫ਼ਿਲਮ ਇੰਡਸਟਰੀ ਵਿਚ ਜਾਹਨਵੀ ਨੂੰ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦਿਲ ਰਾਜੂ ਜੋ ਬੋਨੀ ਦਾ ਦੋਸਤ ਹੈ ਤੇ 'ਵਕੀਲ ਸਾਬ੍ਹ' ਦਾ ਸਹਿ-ਨਿਰਮਾਤਾ ਹੈ, ਨੇ ਜਾਹਨਵੀ ਦੀ ਇਹ ਜ਼ਿੰਮੇਵਾਰੀ ਸੰਭਾਲੀ ਹੈ ਕਿ ਕਿਸ ਤਰੀਕੇ ਨਾਲ ਹਿੰਦੀ ਸਿਨੇਮਾ ਦੀ ਜਵਾਨ ਹੀਰੋਇਨ ਨੂੰ ਪੇਸ਼ ਕੀਤਾ ਜਾਵੇ। ਵੈਸੇ ਜਾਹਨਵੀ ਇਸ ਸਮੇਂ 'ਰੂਹੀ ਆਫਜ਼ਾ' ਦੇ ਨਾਲ ਕਾਰਗਿਲ ਗਰਲ 'ਗੁੰਜਨ ਸਕਸੈਨਾ' 'ਤੇ ਫ਼ਿਲਮ ਕਰ ਰਹੀ ਹੈ ਤੇ ਹਾਂ ਕੋਰੋਨਾ ਵਾਇਰਸ ਦੀ ਦਸਤਕ ਜਾਹਨਵੀ ਦੇ ਘਰੇ ਹੋ ਚੁੱਕੀ ਹੈ। ਜੀ ਹਾਂ ਉਨ੍ਹਾਂ ਦੇ ਘਰੇ ਕੰਮ ਕਰਨ ਵਾਲੇ ਦੋ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਰੱਬ ਦੀ ਕਿਰਪਾ ਨਾਲ ਸਾਰੇ ਘਰ ਦਾ 'ਕੋਰੋਨਾ ਟੈਸਟ' ਹੋਇਆ ਤਾਂ ਜਾਹਨਵੀ, ਉਸ ਦੇ ਪਿਤਾ ਤੇ ਭੈਣ ਖ਼ੁਸ਼ੀ ਦੇ ਨਾਲ ਦੋ ਹੋਰ ਨੌਕਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਾਹਨਵੀ ਦਾ ਇਸ 'ਤੇ ਇਹ ਪ੍ਰਤੀਕਰਮ ਹੈ ਕਿ ਸ਼ੁਕਰ ਹੈ ਈਸ਼ਵਰ ਦਾ ਕਿਉਂਕਿ ਉਹ ਨਿੱਜੀ ਤੌਰ 'ਤੇ ਕੋਰੋਨਾ ਤੋਂ ਬਹੁਤ ਡਰਦੀ ਹੈ ਤੇ ਰੱਬ ਨਾ ਕਰੇ ਉਸ ਦੀ ਰਿਪੋਰਟ ਪਾਜ਼ੀਟਿਵ ਆ ਜਾਂਦੀ ਤਾਂ ਉਸ ਨੇ ਤਾਂ ਚਿੰਤਾ ਨਾਲ ਹੀ ਮਰ-ਮੁੱਕ ਜਾਣਾ ਸੀ। 23 ਸਾਲ ਦੀ ਜਾਹਨਵੀ ਨੇ 'ਲਾਕਡਾਊਨ' ਦੌਰਾਨ ਪਾਊਡਰ-ਕਰੀਮ ਦਾ ਮੋਹ ਵੀ ਤਿਆਗ ਦਿੱਤਾ ਹੈ। ਵੇਸਣ ਤੇ ਹਲਦੀ ਨਾਲ ਲੇਪ ਬਣਾ ਕੇ ਉਹ ਮੂੰਹ ਧੋਂਦੀ ਰਹੀ ਹੈ। ਬੀਅਰ 'ਚ ਆਂਡੇ ਪਾ ਕੇ ਨਾਲ ਹੀ ਮੇਥੀ ਰਲਾ ਕੇ ਬਣੇ ਲੇਪ ਨਾਲ ਵਾਲ ਧੋਣੇ, ਇਹ ਸਭ ਲਾਕਡਾਊਨ ਦੌਰਾਨ ਉਸ ਨੇ ਕੀਤਾ ਹੈ। ਇਹ ਸਭ 'ਕੋਰੋਨਾ' ਦੀ ਹੀ ਬਦੌਲਤ ਹੋਇਆ ਬਦਲਾਅ ਹੈ।

-ਸੁਖਜੀਤ ਕੌਰ


ਖ਼ਬਰ ਸ਼ੇਅਰ ਕਰੋ

ਚਿੱਤਰਕਾਰੀ ਦਾ ਸ਼ੌਕ ਪੂਰਾ ਕਰ ਰਹੀ ਹੈ ਅਪਰਣਾ ਦੀਕਸ਼ਿਤ

ਤਾਲਾਬੰਦੀ ਦੇ ਚਲਦਿਆਂ ਫ਼ਿਲਮ ਸਟੂਡੀਓ ਦੇ ਦਰਵਾਜ਼ੇ 'ਤੇ ਤਾਲੇ ਲੱਗੇ ਹੋਏ ਹਨ ਅਤੇ ਕਲਾਕਾਰ ਘਰ ਬੈਠੇ ਹੋਏ ਹਨ। ਲੜੀਵਾਰ 'ਪਿਆਰ ਕੀ ਲੁਕਾ ਛੁਪੀ' ਵਿਚ ਸ੍ਰਿਸ਼ਟੀ ਦਾ ਕਿਰਦਾਰ ਨਿਭਾਉਣ ਵਾਲੀ ਅਪਰਣਾ ਦੀਕਸ਼ਿਤ ਵੀ ਆਪਣੇ ਘਰ ਬੈਠੀ ਹੋਈ ਹੈ ਅਤੇ ਹੁਣ ਉਹ ਚਿੱਤਰਕਾਰੀ ਦਾ ਆਪਣਾ ਪੁਰਾਣਾ ਸ਼ੌਕ ਪੂਰਾ ਕਰ ਰਹੀ ਹੈ।
ਅਪਰਣਾ ਅਨੁਸਾਰ ਅਭਿਨੈ ਵਿਚ ਰੁੱਝ ਜਾਣ ਦੀ ਵਜ੍ਹਾ ਨਾਲ ਉਹ ਚਿੱਤਰਕਾਰੀ ਲਈ ਸਮਾਂ ਨਹੀਂ ਕੱਢ ਪਾ ਰਹੀ ਸੀ ਪਰ ਹੁਣ ਤਾਲਾਬੰਦੀ ਦੀ ਮਿਹਰਬਾਨੀ ਕਰਕੇ ਉਹ ਰੰਗਾਂ ਦੀ ਦੁਨੀਆ ਵਿਚ ਰੁੱਝ ਗਈ ਹੈ। ਅਪਰਣਾ ਦਾ ਇਹ ਵੀ ਕਹਿਣਾ ਹੈ ਕਿ ਚਿੱਤਰਕਲਾ ਦੇ ਮਾਧਿਅਮ ਨਾਲ ਵਿਅਕਤੀ ਆਪਣੀ ਮਾਨਸਿਕ ਸਥਿਤੀ ਬਿਆਨ ਕਰ ਸਕਦਾ ਹੈ। ਅਪਰਣਾ ਨੂੰ ਫੁੱਲਾਂ ਦੀ ਪੇਂਟਿੰਗ ਬਣਾਉਣ ਦਾ ਸ਼ੌਕ ਹੈ ਅਤੇ ਉਹ ਕਹਿੰਦੀ ਹੈ ਕਿ ਇਨ੍ਹਾਂ ਫੁੱਲਾਂ ਦੀ ਤਰ੍ਹਾਂ ਉਹ ਵੀ ਖ਼ੁਦ ਨੂੰ ਵਿਕਸਿਤ ਤੇ ਮਹਿਕਦੀ ਸ਼ਖ਼ਸੀਅਤ ਦੇ ਰੂਪ ਵਿਚ ਦੇਖ ਰਹੀ ਹੈ। ਅਪਰਣਾ ਆਪਣੀ ਚਿੱਤਰਕਲਾ ਨੂੰ ਇੰਸਟਾਗ੍ਰਾਮ 'ਤੇ ਵੀ ਪੇਸ਼ ਕਰਦੀ ਰਹਿੰਦੀ ਹੈ ਅਤੇ ਲੋਕ ਉਸ ਦੀ ਚਿੱਤਰਕਲਾ ਦੀ ਤਾਰੀਫ਼ ਵੀ ਕਰਦੇ ਹਨ।

-ਮੁੰਬਈ ਪ੍ਰਤੀਨਿਧ

ਮਿਠੁਨ ਦੇ ਦੂਜੇ ਬੇਟੇ ਨਮਾਸ਼ੀ ਨੇ ਸ਼ੁਰੂ ਕੀਤੀ ਅਭਿਨੈ ਦੀ ਪਾਰੀ

ਮਿਠੁਨ ਚੱਕਰਵਰਤੀ ਦੇ ਵੱਡੇ ਬੇਟੇ ਮਹਾਕਸ਼ੈ ਚੱਕਰਵਰਤੀ ਨੇ ਫ਼ਿਲਮ 'ਜਿੰਮੀ' ਤੋਂ ਬਾਲੀਵੁੱਡ ਵਿਚ ਆਪਣੀ ਸ਼ੁਰੂਆਤ ਕੀਤੀ ਸੀ। ਹੁਣ ਮਿਠੁਨ ਦੇ ਦੂਜੇ ਬੇਟੇ ਨਮਾਸ਼ੀ ਚੱਕਰਵਰਤੀ ਨੇ ਵੀ ਆਪਣੇ ਪਿਤਾ ਤੇ ਭਰਾ ਦੇ ਪੈਰਚਿਨ੍ਹਾਂ 'ਤੇ ਚਲਦਿਆਂ ਹੋਇਆਂ ਅਭਿਨੈ ਜਗਤ ਵਿਚ ਆਪਣਾ ਆਗਮਨ ਕਰ ਲਿਆ ਹੈ।
ਨਮਾਸ਼ੀ ਨੂੰ ਪੇਸ਼ ਕਰ ਰਹੀ ਫ਼ਿਲਮ ਦਾ ਨਾਂਅ ਹੈ 'ਬੈਡ ਬੁਆਏ' ਅਤੇ ਇਸ ਦੇ ਨਿਰਦੇਸ਼ਕ ਹਨ ਰਾਜ ਕੁਮਾਰ ਸੰਤੋਸ਼ੀ ਅਤੇ ਨਮਾਸ਼ੀ ਦੇ ਸਾਹਮਣੇ ਨਵੀਂ ਹੀਰੋਇਨ ਅਮਰੀਨ ਕੁਰੈਸ਼ੀ ਨੂੰ ਚਮਕਾਇਆ ਗਿਆ ਹੈ। ਪਹਿਲਾਂ 'ਬਰਸਾਤ' ਵਿਚ ਨਵੀਂ ਜੋੜੀ ਬੌਬੀ ਦਿਓਲ ਅਤੇ ਟਵਿੰਕਲ ਖੰਨਾ ਨੂੰ ਪੇਸ਼ ਕਰਨ ਤੋਂ ਬਾਅਦ ਹੁਣ ਇਹ ਦੂਜਾ ਮੌਕਾ ਹੈ, ਜਦੋਂ ਜਨਾਬ ਸੰਤੋਸ਼ੀ ਇਕ ਹੋਰ ਨਵੀਂ ਜੋੜੀ ਨੂੰ ਵੱਡੇ ਪਰਦੇ 'ਤੇ ਲੈ ਕੇ ਆ ਰਹੇ ਹਨ।
ਰਾਜ ਕੁਮਾਰ ਸੰਤੋਸ਼ੀ ਦੇ ਨਾਲ 'ਅੰਦਾਜ਼ ਅਪਨਾ ਅਪਨਾ' ਕਰ ਚੁੱਕੇ ਸਲਮਾਨ ਖਾਨ ਇਸ ਨਵੀਂ ਜੋੜੀ ਨੂੰ ਪ੍ਰਮੋਟ ਕਰਨ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਨੇ ਟਵੀਟਰ 'ਤੇ ਫ਼ਿਲਮ ਦੇ ਪੋਸਟਰ ਨੂੰ ਜਾਰੀ ਕਰ ਕੇ ਫ਼ਿਲਮ ਦੇ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਹੈ।
ਨਮਾਸ਼ੀ ਨੂੰ ਖੁਸ਼ੀ ਹੈ ਕਿ ਉਹ ਰਾਜ ਕੁਮਾਰ ਸੰਤੋਸ਼ੀ ਵਰਗੇ ਵੱਡੇ ਨਿਰੇਦਸ਼ਕ ਦੀ ਨਿਗਰਾਨੀ ਹੇਠ ਅਭਿਨੈ ਦੀ ਦੁਨੀਆ ਵਿਚ ਆ ਰਹੇ ਹਨ। ਆਪਣੇ ਇਸ ਨਿਰਦੇਸ਼ਕ ਬਾਰੇ ਉਹ ਕਹਿੰਦੇ ਹਨ, 'ਸੰਤੋਸ਼ੀ ਜੀ ਦੀ ਕਾਬਲੀਅਤ ਤੋਂ ਪੂਰੀ ਦੁਨੀਆ ਵਾਕਿਫ਼ ਹੈ। ਉਨ੍ਹਾਂ ਦੀ ਪ੍ਰਤਿਭਾ ਬਾਰੇ ਮੈਂ ਕੁਝ ਕਹਾਂ ਤਾਂ ਇਹ ਸੂਰਜ ਨੂੰ ਦੀਵਾ ਦਿਖਾਉਣ ਵਰਗੀ ਗੱਲ ਹੋਵੇਗੀ। ਸੰਨੀ ਦਿਓਲ, ਸਲਮਾਨ ਖਾਨ, ਆਮਿਰ ਖਾਨ, ਅਜੈ ਦੇਵਗਨ ਅਤੇ ਬੱਚਨ ਸਾਹਿਬ ਸਮੇਤ ਕਈ ਕਲਾਕਾਰਾਂ ਨੂੰ ਨਿਰਦੇਸ਼ਿਤ ਕਰਨ ਵਾਲੇ ਨਿਰਦੇਸ਼ਕ ਦੇ ਹੱਥਾਂ ਹੇਠ ਮੇਰੀ ਅਭਿਨੈ ਪਾਰੀ ਦੀ ਸ਼ੁਰੂਆਤ ਹੋ ਰਹੀ ਹੈ, ਇਹ ਮੇਰੇ ਲਈ ਫ਼ਖ਼ਰ ਵਾਲੀ ਗੱਲ ਹੈ।'
ਉਮੀਦ ਹੈ ਕਿ ਅੱਗੇ ਚੱਲ ਕੇ ਰਾਜ ਕੁਮਾਰ ਸੰਤੋਸ਼ੀ ਵੀ ਆਪਣੀ ਇਸ ਖੋਜ ਨੂੰ ਲੈ ਕੇ ਫ਼ਖ਼ਰ ਮਹਿਸੂਸ ਕਰਨਗੇ।

-ਮੁੰਬਈ ਪ੍ਰਤੀਨਿਧ

ਅਕਸ਼ੈ ਦੀਆਂ ਫ਼ਿਲਮਾਂ ਦੀ ਕਤਾਰ ਲੱਗੀ

ਅਕਸ਼ੈ ਕੁਮਾਰ ਬਾਲੀਵੁੱਡ ਦੇ ਰੁੱਝੇ ਹੋਏ ਕਲਾਕਾਰਾਂ ਵਿਚੋਂ ਇਕ ਹੈ। ਅਕਸ਼ੈ ਦੇ ਰੁਝੇਵਿਆਂ ਦਾ ਸੂਬਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਲਗਾਤਾਰ ਕੰਮ ਕਰਦੇ ਰਹਿਣ ਦੀ ਵਜ੍ਹਾ ਕਰਕੇ ਹਰ ਸਾਲ ਉਨ੍ਹਾਂ ਦੀਆਂ ਦੋ-ਤਿੰਨ ਫ਼ਿਲਮਾਂ ਪ੍ਰਦਰਸ਼ਿਤ ਹੁੰਦੀਆਂ ਰਹਿੰਦੀਆਂ ਹਨ। ਸਾਲ 2019 ਵਿਚ ਤਾਂ ਉਨ੍ਹਾਂ ਦੀਆਂ ਚਾਰ ਫ਼ਿਲਮਾਂ ਸਿਨੇਮਾਘਰਾਂ ਵਿਚ ਆਈਆਂ ਅਤੇ ਇਹ ਸਨ 'ਕੇਸਰੀ', 'ਮਿਸ਼ਨ ਮੰਗਲ, 'ਹਾਊਸਫੁੱਲ-4' ਤੇ 'ਗੁੱਡ ਨਿਊਜ਼'। ਇਸ ਸਾਲ ਵੀ ਕੁਝ ਇਸ ਤਰ੍ਹਾਂ ਦਾ ਨਜ਼ਾਰਾ ਪੇਸ਼ ਹੋਣ ਵਾਲਾ ਸੀ ਪਰ ਲੰਮੇ ਸਮੇਂ ਦੇ ਤਾਲਾਬੰਦੀ ਨੇ ਉਨ੍ਹਾਂ ਦੀਆਂ ਫ਼ਿਲਮਾਂ ਦੀ ਰਿਲੀਜ਼ ਦੀ ਸਾਰੀ ਯੋਜਨਾ 'ਤੇ ਪਾਣੀ ਫੇਰ ਦਿੱਤਾ। ਤਾਲਾਬੰਦੀ ਦਾ ਐਲਾਨ ਹੋਣ ਤੋਂ ਪਹਿਲਾਂ ਅਕਸ਼ੈ ਆਪਣੀ ਪੁਲਿਸੀਆ ਫ਼ਿਲਮ 'ਸੂਰਿਆਵੰਸ਼ੀ' ਦੇ ਪ੍ਰਚਾਰ ਵਿਚ ਰੁੱਝੇ ਹੋਏ ਸਨ ਅਤੇ ਇਸ ਤੋਂ ਪਹਿਲਾਂ ਕਿ ਸਿਨੇਮਾ ਘਰਾਂ ਵਿਚ 'ਸੂਰਿਆਵੰਸ਼ੀ' ਦੇ ਸੂਰਜ ਦਾ ਉਦੈ ਹੁੰਦਾ ਤਾਲਾਬੰਦੀ ਦੀ ਵਜ੍ਹਾ ਨਾਲ ਸਿਨੇਮਾਘਰਾਂ ਦੇ ਪਰਦੇ 'ਤੇ ਸ਼ਟਰ ਡਿੱਗ ਗਏ। 'ਸੂਰਿਆਵੰਸ਼ੀ' ਤੋਂ ਬਾਅਦ ਅਕਸ਼ੈ ਦੀ 'ਲਕਸ਼ਮੀ ਬੰਬ' ਨੂੰ ਪ੍ਰਦਰਸ਼ਿਤ ਕੀਤਾ ਜਾਣਾ ਸੀ ਪਰ ਸਾਰੀ ਯੋਜਨਾ ਰੱਦ ਹੋ ਗਈ।
ਇਹੀ ਨਹੀਂ, ਅਕਸ਼ੈ ਨੇ ਆਪਣੀਆਂ ਫ਼ਿਲਮਾਂ ਦੇ ਨਿਰਮਾਤਾਵਾਂ ਨਾਲ ਗੱਲਬਾਤ ਕਰਕੇ ਇਹ ਵੀ ਤੈਅ ਕਰ ਲਿਆ ਸੀ ਕਿ 'ਅਤਰੰਗੀ ਰੇ', 'ਬੈਲ ਬੌਟਮ' ਤੇ 'ਬੱਚਨ ਪਾਂਡੇ' ਨੂੰ ਕਦੋਂ ਰਿਲੀਜ਼ ਕੀਤਾ ਜਾਵੇਗਾ। ਅਕਸ਼ੈ ਵਲੋਂ ਯਸ਼ਰਾਜ ਬੈਨਰ ਦੀ 'ਪ੍ਰਿਥਵੀਰਾਜ' ਵਿਚ ਵੀ ਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ। ਨਾਲ ਹੀ ਉਹ ਏਕਤਾ ਕਪੂਰ ਵਲੋਂ ਬਣਾਈ ਜਾ ਰਹੀ ਕਾਮੇਡੀ ਫ਼ਿਲਮ ਵਿਚ ਵੀ ਕੰਮ ਕਰ ਰਹੇ ਹਨ। ਤਾਲਾਬੰਦੀ ਦੀ ਵਜ੍ਹਾ ਕਰਕੇ ਇਨ੍ਹਾਂ ਫ਼ਿਲਮਾਂ ਦੀ ਸ਼ੂਟਿੰਗ 'ਤੇ ਤਾਂ ਅਸਰ ਪਿਆ ਹੀ ਹੈ, ਨਾਲ ਹੀ ਇਨ੍ਹਾਂ ਦੀ ਰਿਲੀਜ਼ ਯੋਜਨਾ ਵੀ ਵਿਗੜ ਹੋ ਗਈ ਹੈ।
ਆਉਣ ਵਾਲੇ ਕੁਝ ਮਹੀਨਿਆਂ ਵਿਚ ਅਕਸ਼ੈ ਦੀਆਂ ਸੱਤ ਫ਼ਿਲਮਾਂ ਪ੍ਰਦਰਸ਼ਿਤ ਹੋਣੀਆਂ ਸਨ ਪਰ ਹੁਣ ਇਹ ਕਦੋਂ ਪ੍ਰਦਰਿਸ਼ਤ ਹੁੰਦੀਆਂ ਹਨ, ਇਹ ਸਭ ਤੋਂ ਵੱਡਾ ਸਵਾਲ ਹੈ। ਹੁਣ ਇਹ ਫ਼ਿਲਮਾਂ ਕਦੋਂ ਅਤੇ ਕਿਵੇਂ ਪ੍ਰਦਰਸ਼ਿਤ ਹੋਣਗੀਆਂ, ਇਸ ਦਾ ਜਵਾਬ ਤਾਂ ਉਹੀ 'ਸਬ ਸੇ ਬੜਾ ਖਿਲਾੜੀ' ਦੇ ਸਕਦਾ ਹੈ, ਜੋ ਉੱਪਰ ਅਸਮਾਨ ਵਿਚ ਮੌਜੂਦ ਹੈ।

ਫ਼ਿਲਮੀ ਖ਼ਬਰਾਂ

ਮਲਿਆਲਮ ਫ਼ਿਲਮ ਦੀ ਰੀਮੇਕ ਬਣਾਉਣਗੇ ਜਾਨ ਅਬ੍ਰਾਹਮ
ਨਿਰਮਾਤਾ-ਅਭਿਨੇਤਾ ਜਾਨ ਅਬ੍ਰਾਹਮ ਨੇ ਹਿੱਟ ਮਲਿਆਲਮ ਫ਼ਿਲਮ 'ਅਯੱਪਨੁਮ ਕੋਸ਼ੀਅਮ' ਦੇ ਹਿੰਦੀ ਰੀਮੇਕ ਹੱਕ ਖਰੀਦ ਲਏ ਹਨ। ਸਾਚੀ ਵਲੋਂ ਨਿਰਦੇਸ਼ਿਤ ਕੀਤੀ ਗਈ ਇਸ ਮਲਿਆਲਮ ਫ਼ਿਲਮ ਵਿਚ ਦੋ ਪੁਲਿਸ ਵਾਲਿਆਂ ਦੇ ਆਪਸੀ ਟਕਰਾਅ ਦੀ ਕਹਾਣੀ ਪੇਸ਼ ਕੀਤੀ ਗਈ ਹੈ। ਜਾਨ ਅਨੁਸਾਰ ਫ਼ਿਲਮ ਦੀ ਕਹਾਣੀ ਅੱਜ ਦੇ ਜ਼ਮਾਨੇ ਦੀ ਹੈ ਅਤੇ ਹਿੰਦੀ ਭਾਸ਼ੀ ਖੇਤਰ ਦੇ ਲੋਕਾਂ ਨੂੰ ਅਪੀਲ ਕਰਨ ਲਾਇਕ ਹੈ, ਇਸ ਲਈ ਉਹ ਇਸ ਨੂੰ ਹਿੰਦੀ ਵਿਚ ਬਣਾ ਰਹੇ ਹਨ।
ਜਤਿੰਦਰ ਦਾ ਡਿਜੀਟਲ ਦੀ ਦੁਨੀਆ ਵਿਚ ਆਗਮਨ
ਆਪਣੀ ਜ਼ਿੰਦਗੀ ਵਿਚ 77 ਬਸੰਤ ਦੇਖ ਚੁੱਕੇ ਜਤਿੰਦਰ ਨੇ ਹੁਣ ਆਪਣੀ ਢਲਦੀ ਉਮਰ ਵਿਚ ਡਿਜੀਟਲ ਦੀ ਦੁਨੀਆ ਵਿਚ ਆਗਮਨ ਕਰ ਲਿਆ ਹੈ। ਬੇਟੀ ਏਕਤਾ ਕਪੂਰ ਵਲੋਂ ਬਣਾਈ ਜਾ ਰਹੀ ਸੀਰੀਜ਼ 'ਬਾਰਿਸ਼-2' ਵਿਚ ਉਹ ਕਾਰੋਬਾਰੀ ਦੀ ਭੂਮਿਕਾ ਨਿਭਾਅ ਰਹੇ ਹਨ। ਇਕ ਜ਼ਮਾਨੇ ਬਾਅਦ ਕੈਮਰੇ ਦਾ ਸਾਹਮਣਾ ਕਰ ਰਹੇ ਜਤਿੰਦਰ ਅਨੁਸਾਰ ਬੇਟੀ ਏਕਤਾ ਦੇ ਕਹਿਣ 'ਤੇ ਉਹ ਇਸ ਵਿਚ ਕੰਮ ਕਰਨ ਨੂੰ ਰਾਜ਼ੀ ਹੋਏ ਹਨ। ਪਹਿਲਾਂ ਏਕਤਾ ਦੇ ਕਹਿਣ 'ਤੇ ਹੀ ਉਨ੍ਹਾਂ ਨੇ ਲੜੀਵਾਰ 'ਕਿਉਂਕਿ ਸਾਸ ਭੀ ਕਭੀ ਬਹੂ ਥੀ' ਵਿਚ ਮਹਿਮਾਨ ਭੂਮਿਕਾ ਨਿਭਾਈ ਸੀ।

ਓ.ਟੀ.ਟੀ. 'ਤੇ ਆਉਣ ਲਈ ਫ਼ਿਲਮਾਂ ਦੀ ਕਤਾਰ ਲੱਗੀ

ਕੋਰੋਨਾ ਦੇ ਡਰ ਅਤੇ ਸਮਾਜਿਕ ਦੂਰੀ ਦੇ ਮਾਹੌਲ ਦੇ ਚਲਦਿਆਂ ਸਿਨੇਮਾ ਘਰਾਂ ਵਿਚ ਦਰਸ਼ਕਾਂ ਦੀ ਰੌਣਕ ਕਦੋਂ ਵਾਪਸ ਆਏਗੀ, ਇਸ ਬਾਰੇ ਫਿਲਹਾਲ ਕੁਝ ਕਿਹਾ ਨਹੀਂ ਜਾ ਸਕਦਾ। ਇਸ ਤਰ੍ਹਾਂ ਆਪਣੀ ਫ਼ਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਹੁਣ ਕਈ ਨਿਰਮਾਤਾਵਾਂ ਨੇ ਓ. ਟੀ. ਟੀ. ਪਲੇਟਫਾਰਮ ਦਾ ਸਹਾਰਾ ਲੈਣਾ ਸਹੀ ਸਮਝਿਆ ਹੈ। ਇਹੀ ਵਜ੍ਹਾ ਹੈ ਕਿ ਕਈ ਇਸ ਤਰ੍ਹਾਂ ਦੀਆਂ ਫ਼ਿਲਮਾਂ ਹਨ ਜੋ ਆਉਣ ਵਾਲੇ ਦਿਨਾਂ ਵਿਚ ਨੈੱਟਫਿਲਕਸ, ਅਮੇਜ਼ਨ, ਜ਼ੀ-5 ਆਦਿ ਓ. ਟੀ. ਟੀ. ਪਲੇਟਫਾਰਮ 'ਤੇ ਪ੍ਰਦਰਸ਼ਿਤ ਹੋਣਗੀਆਂ।
ਅਮੇਜ਼ਨ ਵਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਉਹ 'ਗੁਲਾਬੋ ਸਿਤਾਬੋ' ਪ੍ਰਦਰਸ਼ਿਤ ਕਰ ਰਹੇ ਹਨ। ਅਮਿਤਾਭ ਬੱਚਨ ਦੀ ਇਸ ਫ਼ਿਲਮ ਦੇ ਨਾਲ-ਨਾਲ ਉਨ੍ਹਾਂ ਦੀ 'ਚਿਹਰੇ' ਤੇ 'ਝੁੰਡ' ਵੀ ਓ. ਟੀ. ਟੀ. 'ਤੇ ਆ ਰਹੀ ਹੈ। ਵਿਦਿਆ ਬਾਲਨ ਨੂੰ ਗਣਿਤ ਮਾਹਿਰ ਸ਼ਕੁੰਤਲਾ ਦੇਵੀ ਦੀ ਭੂਮਿਕਾ ਵਿਚ ਚਮਕਾਉਂਦੀ 'ਸ਼ਕੁੰਤਲਾ ਦੇਵੀ' ਵੀ ਅਮੇਜ਼ਨ ਵਲੋਂ ਪ੍ਰਸਾਰਿਤ ਕੀਤੀ ਜਾਣੀ ਹੈ। ਨਿਰਦੇਸ਼ਕ ਅਨੁਰਾਗ ਬਾਸੂ ਦੀ 'ਲੂਡੋ', ਅਕਸ਼ੈ ਕੁਮਾਰ ਦੀ 'ਲਕਸ਼ਮੀ ਬੰਬ' ਅਤੇ ਇਸ਼ਾਨ ਖੱਟਰ-ਅੰਨਿਆ ਪਾਂਡੇ ਨੂੰ ਚਮਕਾਉਂਦੀ 'ਖਾਲੀ ਪੀਲੀ' ਨੂੰ ਵੀ ਓ. ਟੀ. ਟੀ. ਰਾਹੀਂ ਦਰਸ਼ਕਾਂ ਸਾਹਮਣੇ ਲਿਆਂਦਾ ਜਾ ਰਿਹਾ ਹੈ। ਜਾਹਨਵੀ ਕਪੂਰ ਨੂੰ ਔਰਤ ਫਾਈਟਰ ਪਾਇਲਟ ਗੁੰਜਨ ਸਕਸੈਨਾ ਦੇ ਕਿਰਦਾਰ ਵਿਚ ਚਮਕਾਉਂਦੀ ਫ਼ਿਲਮ ਨੂੰ ਵੀ ਓ. ਟੀ. ਟੀ. ਮਾਧਿਅਮ ਰਾਹੀਂ ਰਿਲੀਜ਼ ਕੀਤਾ ਜਾਣਾ ਤੈਅ ਹੋਇਆ ਹੈ। ਨਵਾਜ਼ੂਦੀਨ ਸਿਦੀਕੀ ਦੀ 'ਧੂਮਕੇਤੂ' ਦੀ ਰਿਲੀਜ਼ 'ਤੇ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਸੀ ਪਰ ਹੁਣ ਓ. ਟੀ. ਟੀ. ਮਾਧਿਅਮ ਨੇ ਇਸ ਫ਼ਿਲਮ ਦੀ ਰਿਲੀਜ਼ ਦੀ ਸਮੱਸਿਆ ਹਲ ਕਰ ਦਿੱਤੀ ਹੈ। ਅਭੈ ਦਿਓਲ ਦੀ ਫ਼ਿਲਮ 'ਵਾਟ ਆਰ ਓਡਸ' ਨੇ ਵੀ ਦਰਸ਼ਕਾਂ ਤੱਕ ਪਹੁੰਚਣ ਲਈ ਓ. ਟੀ. ਟੀ. ਦਾ ਰਸਤਾ ਚੁਣਿਆ ਹੈ। ਇਹੀ ਨਹੀਂ ਤਾਮਿਲ, ਤੇਲਗੂ ਤੇ ਕੰਨੜ ਦੇ ਨਾਲ-ਨਾਲ ਕਈ ਮਰਾਠੀ ਫ਼ਿਲਮਾਂ ਨੂੰ ਵੀ ਓ. ਟੀ. ਟੀ. ਰਾਹੀਂ ਪ੍ਰਦਰਸ਼ਿਤ ਕਰਨ ਦਾ ਨਿਰਣਾ ਲਿਆ ਗਿਆ ਹੈ।
ਇਸ ਤੋਂ ਉਲਟ ਯਸ਼ ਰਾਜ ਬੈਨਰ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਸਿਨੇਮਾਘਰਾਂ ਦੇ ਖੁੱਲ੍ਹਣ ਦਾ ਇੰਤਜ਼ਾਰ ਕਰਨਗੇ ਅਤੇ ਉਹ ਓ. ਟੀ. ਟੀ. ਰਾਹੀਂ ਫ਼ਿਲਮਾਂ ਨੂੰ ਪ੍ਰਦਰਸ਼ਿਤ ਕਰਨ ਦੇ ਪੱਖ ਵਿਚ ਨਹੀਂ ਹਨ। ਇਸ ਬੈਨਰ ਹੇਠ 'ਸੰਦੀਪ ਔਰ ਪਿੰਕੀ ਫਰਾਰ', 'ਬੰਟੀ ਔਰ ਬਬਲੀ-2', 'ਸ਼ਮਸ਼ੇਰਾ', 'ਜਯੇਸ਼ਭਾਈ ਜ਼ੋਰਦਾਰ', 'ਪ੍ਰਿਥਵੀਰਾਜ' ਫ਼ਿਲਮਾਂ ਨਿਰਮਾਣ ਅਧੀਨ ਹਨ ਅਤੇ ਜੇਕਰ ਇਨ੍ਹਾਂ ਫ਼ਿਲਮਾਂ ਨੂੰ ਵੀ ਓ. ਟੀ.ਟੀ. 'ਤੇ ਲਿਆਉਣ ਬਾਰੇ ਸੋਚਿਆ ਗਿਆ ਹੁੰਦਾ ਤਾਂ ਯਕੀਨਨ ਓ. ਟੀ. ਟੀ. 'ਤੇ ਆਉਣ ਵਾਲੀਆਂ ਫ਼ਿਲਮਾਂ ਦੀ ਸੂਚੀ ਹੋਰ ਲੰਬੀ ਹੋ ਜਾਂਦੀ।

ਬਦਲ ਗਿਆ ਫ਼ਿਲਮਾਂ ਦੀ ਸ਼ੂਟਿੰਗ ਦਾ ਨਜ਼ਾਰਾ

ਹੁਣ ਇਹ ਤਾਂ ਹਰ ਖ਼ਬਰ ਚੈਨਲ 'ਤੇ ਜ਼ੋਰ-ਜ਼ੋਰ ਦੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਨੇ ਦੁਨੀਆ ਬਦਲ ਦਿੱਤੀ ਹੈ। ਇਸ ਬਿਮਾਰੀ ਨੇ ਲੋਕਾਂ ਦਾ ਆਪਸ ਵਿਚ ਮੇਲ-ਮਿਲਾਪ ਦਾ ਢੰਗ ਵੀ ਬਦਲ ਦਿੱਤਾ ਹੈ। ਹੁਣ ਜਦੋਂ ਪੂਰੀ ਦੁਨੀਆ ਵਿਚ ਬਦਲਾਅ ਦੀ ਹਵਾ ਚੱਲੀ ਹੋਈ ਹੈ ਤਾਂ ਭਲਾ ਬਾਲੀਵੁੱਡ ਕਿਵੇਂ ਅਛੂਤਾ ਰਹਿ ਸਕਦਾ ਹੈ। ਬਦਲਾਅ ਦੀ ਇਸ ਹਵਾ ਦੀ ਵਜ੍ਹਾ ਕਰਕੇ ਬਾਲੀਵੁੱਡ ਵਿਚ ਵੀ ਫ਼ਿਲਮਾਂ ਦੀ ਸ਼ੂਟਿੰਗ ਦਾ ਨਜ਼ਾਰਾ ਬਦਲ ਗਿਆ ਹੈ।
ਇਹ ਨਜ਼ਾਰਾ ਉਦੋਂ ਦੇਖਣ ਨੂੰ ਮਿਲਿਆ ਜਦੋਂ ਨਿਰਦੇਸ਼ਕ ਆਰ. ਬਾਲਕੀ ਨੇ ਮੁੰਬਈ ਦੇ ਕਮਾਲ ਅਮਰੋਹੀ ਸਟੂਡੀਓ ਵਿਚ ਇਕ ਐਡ ਫ਼ਿਲਮ ਦੀ ਸ਼ੂਟਿੰਗ ਕੀਤੀ। ਤਾਲਾਬੰਦੀ ਦੀ ਵਜ੍ਹਾ ਨਾਲ ਜਦੋਂ ਸਭ ਸ਼ੂਟਿੰਗਾਂ ਬੰਦ ਸਨ, ਉਦੋਂ ਬਾਲਕੀ ਨੂੰ ਸਰਕਾਰ ਵਲੋਂ ਸ਼ੂਟਿੰਗ ਕਰਨ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਗਈ, ਕਿਉਂਕਿ ਇਹ ਐਡ ਫ਼ਿਲਮ ਕੋਰੋਨਾ ਨੂੰ ਮੁੱਖ ਰੱਖ ਕੇ ਬਣਾਈ ਜਾ ਰਹੀ ਸੀ ਅਤੇ ਇਸ ਦੇ ਹੇਠ ਇਹ ਸੰਦੇਸ਼ ਦਿੱਤਾ ਜਾਣਾ ਸੀ ਕਿ ਤਾਲਾਬੰਦੀ ਖ਼ਤਮ ਹੋਣ ਤੋਂ ਬਾਅਦ ਕਿਸ ਤਰ੍ਹਾਂ ਦੀ ਸਾਵਧਾਨੀ ਵਰਤਣੀ ਹੋਵੇਗੀ।
ਅਕਸ਼ੈ ਕੁਮਾਰ 'ਤੇ ਫ਼ਿਲਮਾਈ ਗਈ ਇਸ ਐਡ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਯੂਨਿਟ ਦੇ ਹਰ ਮੈਂਬਰ ਨੂੰ ਖ਼ੁਦ ਨੂੰ ਸੈਨੀਟਾਈਜ਼ ਕਰਨ ਦੀ ਹਦਾਇਤ ਦਿੱਤੀ ਗਈ ਸੀ ਅਤੇ ਇਸ ਲਈ ਉਥੇ ਸੈਨੀਟਾਈਜੇਸ਼ਨ ਦੀ ਵਿਵਸਥਾ ਵੀ ਕੀਤੀ ਗਈ ਸੀ। ਉਸ ਤੋਂ ਬਾਅਦ ਹਰ ਮੈਂਬਰ ਦਾ ਸਰੀਰਕ ਤਾਪਮਾਨ ਨਾਪਿਆ ਗਿਆ ਅਤੇ ਉਨ੍ਹਾਂ ਨੂੰ ਮਾਸਕ ਵੀ ਦਿੱਤੇ ਗਏ। ਅਕਸ਼ੈ ਕੁਮਾਰ ਅਤੇ ਬਾਲਕੀ ਸਮੇਤ ਹਰ ਕੋਈ ਸਰੀਰਕ ਦੂਰੀ ਦਾ ਖਿਆਲ ਰੱਖਦੇ ਹੋਏ ਇਕ-ਦੂਜੇ ਤੋਂ ਦੂਰੀ ਰੱਖ ਕੇ ਗੱਲ ਕਰ ਰਹੇ ਸਨ। ਇਹ ਪਹਿਲੀ ਵਾਰ ਇਸ ਤਰ੍ਹਾਂ ਦੀ ਸ਼ੂਟਿੰਗ ਸੀ, ਜਿਸ ਵਿਚ ਹਰ ਕਿਸੇ ਨੇ ਚਿਹਰੇ 'ਤੇ ਮਾਸਕ ਪਹਿਨਿਆ ਸੀ ਅਤੇ ਕੋਰੋਨਾ ਨੂੰ ਲੈ ਕੇ ਫੈਲਿਆ ਡਰ ਉਥੇ ਸਾਫ਼ ਦਿਖਾਈ ਦੇ ਰਿਹਾ ਸੀ। ਆਮ ਤੌਰ 'ਤੇ ਸ਼ੂਟਿੰਗ ਦੌਰਾਨ ਯੂਨਿਟ ਦੇ ਮੈਂਬਰਾਂ ਵਿਚਾਲੇ ਹਾਸਾ-ਮਜ਼ਾਕ ਹੋਣਾ ਆਮ ਗੱਲ ਹੈ ਪਰ ਇਥੇ ਸ਼ੂਟਿੰਗ ਦਾ ਪੂਰਾ ਮਾਹੌਲ ਗੰਭੀਰਤਾ ਵਾਲਾ ਸੀ। ਕੋਈ ਕਿਸੇ ਦੇ ਮੋਢੇ 'ਤੇ ਹੱਥ ਰੱਖ ਕੇ ਗੱਲ ਨਹੀਂ ਕਰ ਰਿਹਾ ਸੀ। ਛੁੱਟੀ ਦੌਰਾਨ ਚਾਹ ਵੀ ਦੂਰੀ ਰੱਖ ਕੇ ਪੀਤੀ ਜਾ ਰਹੀ ਸੀ।
ਸ਼ੂਟਿੰਗ ਦੇ ਇਸ ਨਜ਼ਾਰੇ ਤੋਂ ਸਾਫ਼ ਹੋ ਗਿਆ ਕਿ ਬਾਲੀਵੁੱਡ ਵਿਚ ਹੁਣ ਸ਼ੂਟਿੰਗ ਦਾ ਮਾਹੌਲ ਕਿਸ ਤਰ੍ਹਾਂ ਦਾ ਹੋਵੇਗਾ ਅਤੇ ਉਸ ਮਾਹੌਲ ਦੀ ਝਾਕੀ ਇਥੇ ਦੇਖ ਕੇ ਕਹਿਣਾ ਹੋਵੇਗਾ ਕਿ ਵਾਕਈ ਕੋਰੋਨਾ ਨੇ ਦੁਨੀਆ ਬਦਲ ਦਿੱਤੀ ਹੈ।

ਤਾਪਸੀ ਪੰਨੂੰ ਰਿਸ਼ਤੇ ਦੀ ਗਵਾਹੀ

ਘਰ ਵਿਚ ਵਿਹਲੀ ਰਹਿਣ ਕਾਰਨ ਤਾਪਸੀ ਪੰਨੂੰ ਦਾ ਦਿਲ-ਦਿਮਾਗ, ਤਰੋਤਾਜ਼ਾ ਹੈ ਤੇ ਗੱਲਾਂ ਵੀ ਉਹ ਸੱਚੀਆਂ ਕਰਨ ਲੱਗ ਪਈ ਹੈ। ਸੱਚੀਆਂ ਤੋਂ ਭਾਵ ਕਿ ਦੂਸਰਿਆਂ ਦੀ ਤਰ੍ਹਾਂ ਸਬੰਧਾਂ ਨੂੰ ਲੈ ਕੇ ਝੂਠ ਨਹੀਂ ਬੋਲ ਰਹੀ। ਤਾਪਸੀ ਨੇ ਸਾਫ਼ ਕਿਹਾ ਹੈ ਕਿ ਬੈਡਮਿੰਟਨ ਦੇ ਖਿਡਾਰੀ ਮੈਥੀਅਸ ਬੋ ਨਾਲ ਉਸ ਦੀ ਗਿੱਟ-ਮਿੱਟ ਕਿਸੇ ਪਿਆਰ ਦੇ ਨਤੀਜੇ 'ਤੇ ਪਹੁੰਚਣ ਵਾਲੀ ਹੈ। 6 ਸਾਲ ਪਹਿਲਾਂ ਤਾਪਸੀ ਦੀ ਮਿਲਣੀ ਮੈਥੀਅਸ ਨਾਲ ਹੋਈ ਸੀ। ਇਸ ਰਿਸ਼ਤੇ ਦੀ ਗਵਾਹੀ ਤਾਪਸੀ ਦੀ ਮਾਂ ਨਿਰਮਲਜੀਤ ਕੌਰ ਪੰਨੂੰ ਨੇ ਵੀ ਭਰੀ ਹੈ ਕਿ ਤਾਪਸੀ ਹੁਣ ਇਸ ਰਾਹ 'ਤੇ ਹੈ, ਸਿਆਣੀ ਹੈ, ਉਸ ਦੇ ਫੈਸਲੇ ਦੀ ਪੂਰੀ-ਪੂਰੀ ਭਰਪਾਈ ਉਸ ਦਾ ਪਰਿਵਾਰ ਕਰਨ ਨੂੰ ਤਿਆਰ ਹੈ। ਰਹੀ ਗੱਲ ਮੈਥੀਅਸ ਨਾਲ ਸਬੰਧਾਂ ਦੀ ਤਾਂ ਇਕ ਗੱਲ ਹੋਰ ਤਾਪਸੀ ਨੇ ਕਹੀ ਕਿ ਮਾਪੇ ਨਹੀਂ ਮੰਨੇ ਤਾਂ ਸਭ ਕੁਝ ਅਸੰਭਵ ਹੈ। ਤਾਪਸੀ ਸਹਿਮਤ ਹੈ ਕਿ ਲਾਕਡਾਊਨ ਕਾਰਨ ਜੇ ਕਲਾਕਾਰਾਂ ਦੀ ਫੀਸ ਘਟਾਈ ਜਾਂਦੀ ਹੈ ਤਾਂ ਉਹ ਤਿਆਰ ਹੈ। ਹਾਂ ਸਿੱਧੀਆਂ ਆਨਲਾਈਨ ਫ਼ਿਲਮਾਂ ਦੀ ਰਿਲੀਜ਼ ਸਿਨੇਮਾ ਦਾ ਧੰਦਾ ਚੌਪਟ ਕਰੇਗੀ। ਇਹ ਵੀ ਉਸ ਨੇ ਕਿਹਾ ਕਿ ਵਕਤ ਦਾ ਪਹੀਆ ਕਿਧਰ ਮੁੜਦਾ ਹੈ, ਇਹ ਉਹ ਵੀ ਦੇਖ ਰਹੀ ਹੈ। 'ਰਸ਼ਿਮ ਰਾਕੇਟ', 'ਸਾਬਾਸ਼ ਮਿੱਠੂ', 'ਲੂਪ ਲਪੇਨਾ', 'ਹਸੀਨ ਦਿਲਰੁਬਾ' ਤਾਪਸੀ ਪੰਨੂੰ ਦੀਆਂ ਆਉਣ ਵਾਲੀਆਂ ਫਿਲਮਾਂ ਹਨ।

ਕੱਥਕ ਨ੍ਰਿਤ ਸਿੱਖ ਰਹੀ ਹੈ ਭੂਮੀ

ਭੂਮੀ ਪੇਡਣੇਕਰ ਨੇ ਹੁਣ ਤੱਕ ਵੱਡੇ ਪਰਦੇ 'ਤੇ ਜੋ ਵੀ ਕਿਰਦਾਰ ਨਿਭਾਏ ਹਨ, ਉਹ ਅਸਲੀਅਤ ਦੇ ਨੇੜੇ ਰਹੇ ਹਨ। 'ਦਮ ਲਗਾ ਕੇ ਹਈਸ਼ਾ', 'ਟਾਇਲੇਟ-ਏਕ ਪ੍ਰੇਮ ਕਥਾ', 'ਸ਼ੁਭ ਮੰਗਲ ਸਾਵਧਾਨ', 'ਸੋਨਚਿੜੀਆ', 'ਸਾਂਡ ਕੀ ਆਂਖ', 'ਬਾਲਾ', 'ਪਤੀ ਪਤਨੀ ਔਰ ਵੋ' ਆਦਿ ਫ਼ਿਲਮਾਂ ਗਵਾਹ ਹਨ ਕਿ ਭੂਮੀ ਨੂੰ ਹੋਰ ਹੀਰੋਇਨਾਂ ਵਾਂਗ ਨੱਚਣ-ਗਾਉਣ ਵਾਲੀਆਂ ਭੂਮਿਕਾਵਾਂ ਵਿਚ ਹੁਣ ਤੱਕ ਪੇਸ਼ ਨਹੀਂ ਕੀਤਾ ਗਿਆ ਹੈ।
ਪਰ ਹੁਣ ਲਗਦਾ ਹੈ ਕਿ ਭੂਮੀ ਜਲਦੀ ਹੀ ਕਿਸੇ ਫ਼ਿਲਮ ਵਿਚ ਨੱਚਦੀ ਨਜ਼ਰ ਆ ਸਕਦੀ ਹੈ। ਉਹ ਇਸ ਲਈ ਕਿਉਂਕਿ ਹੁਣ ਤਾਲਾਬੰਦੀ ਸਮੇਂ ਭੂਮੀ ਕੱਥਕ ਨ੍ਰਿਤ ਸਿੱਖ ਰਹੀ ਹੈ ਅਤੇ ਉਹ ਇਹ ਨ੍ਰਿਤ ਕਲਾ ਆਪਣੀ ਮਾਂ ਤੋਂ ਸਿੱਖ ਰਹੀ ਹੈ। ਭੂਮੀ ਦੀ ਮਾਤਾ ਸੁਮਿੱਤਰਾ ਨਾਮੀ ਕੱਥਕ ਨ੍ਰਿਤਾਂਗਣਾ ਹੈ ਅਤੇ ਉਹ ਵੀ ਚਾਹੁੰਦੀ ਸੀ ਕਿ ਬੇਟੀ ਵੀ ਇਸ ਕਲਾ ਨੂੰ ਗ੍ਰਹਿਣ ਕਰੇ। ਭੂਮੀ ਨੇ ਵੀ ਨ੍ਰਿਤ ਸਿੱਖਣਾ ਸ਼ੁਰੂ ਕੀਤਾ ਸੀ ਪਰ ਬਾਅਦ ਵਿਚ ਉਹ ਅਭਿਨੈ ਵਿਚ ਰੁੱਝ ਗਈ ਅਤੇ ਨ੍ਰਿਤ ਦੀ ਗੱਲ ਪਿੱਛੇ ਪੈ ਰਹਿ ਗਈ।
ਹੁਣ ਜਦੋਂ ਤਾਲਾਬੰਦੀ ਦੀ ਵਜ੍ਹਾ ਕਰਕੇ ਭੂਮੀ ਨੂੰ ਚੰਗਾ ਸਮਾਂ ਮਿਲ ਗਿਆ ਹੈ ਤਾਂ ਉਸ ਨੇ ਮਾਂ ਨੂੰ ਕੱਥਕ ਦੀ ਸਿੱਖਿਆ ਦੇਣ ਦੀ ਬੇਨਤੀ ਕੀਤੀ ਅਤੇ ਮਾਂ ਨੇ ਵੀ ਹਾਂ ਕਹਿਣ ਵਿਚ ਦੇਰ ਨਹੀਂ ਕੀਤੀ।
ਭੂਮੀ ਨੇ ਉਮੀਦ ਪ੍ਰਗਟਾਈ ਹੈ ਕਿ ਸ਼ਾਸਤਰੀ ਨ੍ਰਿਤ ਦੇ ਕੌਸ਼ਲ ਦੀ ਵਜ੍ਹਾ ਕਰਕੇ ਹੁਣ ਉਸ ਨੂੰ ਵੱਖਰੇ ਤਰ੍ਹਾਂ ਦੀ ਭੂਮਿਕਾ ਦੀ ਪੇਸ਼ਕਸ਼ ਹੋ ਸਕਦੀ ਹੈ।

-ਮੁੰਬਈ ਪ੍ਰਤੀਨਿਧ

ਸਲਮਾਨ ਦੇ ਨਾਂਅ 'ਤੇ ਠੱਗੀ

ਉੱਭਰਦੇ ਅਦਾਕਾਰ ਅੰਸ਼ ਅਰੋੜਾ ਨੇ ਮੁੰਬਈ ਦੇ ਓਸ਼ੀਵਰਾ ਪੁਲਿਸ ਸਟੇਸ਼ਨ ਵਿਚ ਇਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਬਾਲੀਵੁੱਡ ਵਿਚ ਸਲਮਾਨ ਖਾਨ ਦੇ ਨਾਂਅ 'ਤੇ ਠੱਗੀ ਕੀਤੀ ਜਾ ਰਹੀ ਹੈ। ਅਸਲ ਵਿਚ ਅੰਸ਼ ਨੂੰ ਸ਼ਰੂਤੀ ਨਾਮੀ ਕੁੜੀ ਦਾ ਇਹ ਈਮੇਲ ਆਇਆ ਕਿ ਉਹ ਸਲਮਾਨ ਖਾਨ ਦੇ ਬੈਨਰ ਲਈ ਕਾਸਟਿੰਗ ਦਾ ਕੰਮ ਕਰ ਰਹੀ ਹੈ ਅਤੇ ਆਪਣੀ ਸੰਖੇਪ ਜਾਣ-ਪਛਾਣ ਦੇਣ ਤੋਂ ਬਾਅਦ ਅੰਸ਼ ਨੂੰ ਇਹ ਕਿਹਾ ਕਿ ਸਲਮਾਨ ਦੀ ਅਗਲੀ ਫ਼ਿਲਮ 'ਟਾਈਗਰ ਜ਼ਿੰਦਾ ਹੈ 3' ਲਈ ਉਸ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਹ ਨਾਂਹਪੱਖੀ ਭੂਮਿਕਾ ਹੈ, ਇਸ ਲਈ ਕਮੀਜ਼ ਤੋਂ ਬਿਨਾਂ ਫੋਟੋ ਭੇਜੀ ਜਾਵੇ।
ਅੰਸ਼ ਦਾ ਸ਼ਰੂਤੀ ਨਾਲ ਸੰਦੇਸ਼ ਵਿਹਾਰ ਚਲਦਾ ਰਿਹਾ ਅਤੇ ਬਾਅਦ ਵਿਚ ਜਦੋਂ ਅੰਸ਼ ਨੂੰ ਦਾਲ ਵਿਚ ਕੁਝ ਕਾਲਾ ਨਜ਼ਰ ਆਇਆ ਤਾਂ ਉਸ ਨੇ ਆਪਣੇ ਢੰਗ ਨਾਲ ਛਾਣਬੀਨ ਕੀਤੀ ਤਾਂ ਪਤਾ ਲੱਗਿਆ ਕਿ ਕਾਸਟਿੰਗ ਦਾ ਪੂਰਾ ਮਾਮਲਾ ਫ਼ਰਜ਼ੀ ਹੈ।
ਖ਼ੁਦ ਸਲਮਾਨ ਨੇ ਵੀ ਇਸ ਤਰ੍ਹਾਂ ਦੇ ਫ਼ਰਜ਼ੀ ਲੋਕਾਂ ਤੋਂ ਬਚਣ ਦੀ ਅਪੀਲ ਕੀਤੀ ਹੈ।

-ਮੁੰਬਈ ਪ੍ਰਤੀਨਿਧ

ਨਵਾਜ਼ੂਦੀਨ ਨੂੰ ਮਿਲਿਆ ਤਲਾਕ ਦਾ ਨੋਟਿਸ

ਕਹਿੰਦੇ ਹਨ ਕਿ ਜਦੋਂ ਸਫ਼ਲਤਾ ਆਉਂਦੀ ਹੈ ਤਾਂ ਨਾਲ ਹੀ ਰਿਸ਼ਤੇਦਾਰਾਂ ਨੂੰ ਵੀ ਲੈ ਆਉਂਦੀ ਹੈ। ਦੂਜੇ ਪਾਸੇ ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਸਫ਼ਲਤਾ ਆਉਂਦੀ ਹੈ ਤਾਂ ਨਾਲ ਹੀ ਮਨ-ਮੁਟਾਵ ਵੀ ਲੈ ਆਉਂਦੀ ਹੈ। ਅਦਾਕਾਰ ਨਵਾਜ਼ੂਦੀਨ ਸਦੀਕੀ ਦੇ ਮਾਮਲੇ ਵਿਚ ਇਹ ਸਾਹਮਣੇ ਆਇਆ ਹੈ ਕਿ ਉਨ੍ਹਾਂ ਨੂੰ ਆਪਣੀ ਸਫ਼ਲਤਾ ਦੀ ਕੀਮਤ ਮਨ-ਮੁਟਾਵ ਦੇ ਰੂਪ ਵਿਚ ਚੁਕਾਉਣੀ ਪੈ ਰਹੀ ਹੈ।
ਇਕ ਸਮਾਂ ਉਹ ਸੀ ਜਦੋਂ ਨਵਾਜ਼ ਫ਼ਿਲਮਾਂ ਵਿਚ ਕੰਮ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਸਨ ਅਤੇ ਛੋਟੀਆਂ-ਮੋਟੀਆਂ ਭੂਮਿਕਾਵਾਂ ਕਰਕੇ ਆਪਣਾ ਪੇਟ ਪਾਲ ਰਹੇ ਸਨ। 'ਮੁੰਨਾਭਾਈ ਐਮ.ਬੀ.ਬੀ.ਐਸ.', 'ਸਰਫਰੋਸ਼' ਸਮੇਤ ਕਈ ਫ਼ਿਲਮਾਂ ਵਿਚ ਉਨ੍ਹਾਂ ਨੂੰ ਕੁਝ ਸੈਕਿੰਡ ਦੀ ਭੂਮਿਕਾ ਵਿਚ ਦੇਖਿਆ ਜਾ ਸਕਦਾ ਹੈ। ਜਦੋਂ ਉਹ ਥੋੜ੍ਹੇ ਜਿਹੇ ਸਫਲ ਹੋਏ ਤਾਂ ਸਾਲ 2009 ਵਿਚ ਉਨ੍ਹਾਂ ਨੇ ਪ੍ਰੇਮ ਵਿਆਹ ਕਰਵਾਇਆ। ਉਨ੍ਹਾਂ ਨੇ ਅੰਜਨਾ ਪਾਂਡੇ ਨਾਲ ਵਿਆਹ ਕਰਾਇਆ ਅਤੇ ਵਿਆਹ ਤੋਂ ਬਾਅਦ ਅੰਜਨਾ ਦਾ ਨਾਂਅ ਆਲੀਆ ਰੱਖਿਆ ਗਿਆ। ਇਸ ਵਿਆਹ ਤੋਂ ਆਲੀਆ ਇਕ ਬੇਟੀ ਤੇ ਬੇਟੇ ਦੀ ਮਾਂ ਬਣੀ। ਹੁਣ ਆਲੀਆ ਨੇ ਨਵਾਜ਼ ਤੋਂ ਵੱਖ ਹੋਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਆਪਣੇ ਵਕੀਲ ਰਾਹੀਂ ਉਸ ਨੇ ਨਵਾਜ਼ ਨੂੰ ਤਲਾਕ ਦਾ ਨੋਟਿਸ ਭਿਜਵਾਇਆ ਹੈ। ਆਲੀਆ ਨੇ ਹੁਣ ਇਹ ਵੀ ਐਲਾਨ ਕੀਤਾ ਹੈ ਕਿ ਉਸ ਨੇ ਆਪਣਾ ਪੁਰਾਣਾ ਨਾਂਅ ਅੰਜਨਾ ਕਿਸ਼ੋਰ ਪਾਂਡੇ ਦੁਬਾਰਾ ਰੱਖ ਲਿਆ ਹੈ ਅਤੇ ਹੁਣ ਉਹ ਨਿਰਦੇਸ਼ਨ ਦੇ ਖੇਤਰ ਵਿਚ ਨਾਂਅ ਰੌਸ਼ਨ ਕਰਨਾ ਚਾਹੁੰਦੀ ਹੈ।

'ਦ ਕਸੀਨੋ' ਵਿਚ ਮੰਦਨਾ ਕਰੀਮੀ

ਇਰਾਨ ਵਿਚ ਜਨਮੀ ਤੇ ਵੱਡੀ ਹੋਈ ਮੰਦਨਾ ਕਰੀਮੀ ਨੇ ਰਿਆਲਿਟੀ ਸ਼ੋਅ 'ਬਿੱਗ ਬੌਸ' ਵਿਚ ਹਿੱਸਾ ਲਿਆ ਤੇ ਨਾਲ ਹੀ 'ਭਾਗ ਜੌਨੀ', 'ਰਾਏ' ਤੇ 'ਕਿਆ ਫੂਲ ਹੈਂ ਹਮ 3' ਆਦਿ ਫ਼ਿਲਮਾਂ ਵੀ ਕੀਤੀਆਂ ਪਰ ਫਿਰ ਵੀ ਉਹ ਸਫਲਤਾ ਦਰਜ ਨਹੀਂ ਕਰ ਸਕੀ ਜਿਸ ਸਫ਼ਲਤਾ ਦਾ ਸੁਪਨਾ ਲੈ ਕੇ ਉਹ ਈਰਾਨ ਤੋਂ ਬਾਲੀਵੁੱਡ ਵਿਚ ਪਹੁੰਚੀ ਸੀ।
ਹੁਣ ਮੰਦਨਾ ਨੇ ਵੈੱਬ ਸੀਰੀਜ਼ 'ਦ ਕਸੀਨੋ' ਤੋਂ ਆਪਣੀ ਉਮੀਦਾਂ ਲਾ ਰੱਖੀਆਂ ਹਨ। ਕਿਉਂਕਿ ਇਹ ਵੈੱਬ ਸੀਰੀਜ਼ ਅਪ੍ਰੈਲ ਮਹੀਨੇ ਵਿਚ ਜੀ-45 'ਤੇ ਆ ਜਾਣੀ ਸੀ ਪਰ ਤਾਲਾਬੰਦੀ ਦੇ ਚਲਦਿਆਂ ਇਸ ਦਾ ਨਿਰਮਾਣ ਕੰਮ ਪੂਰਾ ਨਾ ਹੋ ਸਕਿਆ ਅਤੇ ਇਸ ਦਾ ਪ੍ਰਦਰਸ਼ਨ ਅੱਗੇ ਖਿਸਕਾ ਦਿੱਤਾ ਗਿਆ।
ਨੀਰਜ ਪਾਂਡੇ ਵਲੋਂ ਨਿਰਦੇਸ਼ਿਤ ਇਸ ਕ੍ਰਾਈਮ-ਥ੍ਰਿਲਰ ਸੀਰੀਜ਼ ਵਿਚ ਮੰਦਨਾ ਵਲੋਂ ਰੇਹਾਨਾ ਦਾ ਕਿਰਦਾਰ ਨਿਭਾਇਆ ਗਿਆ ਹੈ। ਇਹ ਨਾਂਹਪੱਖੀ ਕਿਰਦਾਰ ਹੈ ਅਤੇ ਇਸ ਵਿਚ ਰੇਹਾਨਾ ਨੂੰ ਇਕ ਇਸ ਤਰ੍ਹਾਂ ਦੀ ਹਸੀਨਾ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਜੋ ਇਕ ਅਰਬਪਤੀ ਕਸੀਨੋ ਦੇ ਮਾਲਕ ਨੂੰ ਆਪਣੇ ਹੁਸਨ ਦੇ ਜਾਲ ਵਿਚ ਫਸਾਉਣਾ ਚਾਹੁੰਦੀ ਹੈ। ਜਾਲ ਬਿਛਾਉਣ ਦਾ ਇਹ ਕੰਮ ਰੇਹਾਨਾ ਨੂੰ ਕਸੀਨੋ ਮਾਲਿਕ ਦੇ ਪਿਤਾ ਨੇ ਹੀ ਸੌਂਪਿਆ ਹੋਇਆ ਹੁੰਦਾ ਹੈ। ਮੰਦਨਾ ਦੇ ਨਾਲ ਇਸ ਵਿਚ ਕਰਨਵੀਰ ਬੋਹਰਾ ਤੇ ਸੁਧਾਂਸ਼ੂ ਪਾਂਡੇ ਵੀ ਅਭਿਨੈ ਕਰ ਰਹੇ ਹਨ।
ਮੰਦਨਾ ਅਨੁਸਾਰ ਇਸ ਵੈੱਬ ਸੀਰੀਜ਼ ਰਾਹੀਂ ਮਜ਼ਬੂਤ ਔਰਤ ਦਾ ਕਿਰਦਾਰ ਨਿਭਾਉਣ ਦੀ ਉਸ ਦੀ ਤਮੰਨਾ ਪੂਰੀ ਹੋਈ ਹੈ। 'ਇਥੇ ਰੇਹਾਨਾ ਨੂੰ ਤਾਕਤਵਰ ਤੇ ਗਲੈਮਰਸ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਦੇ ਕਿਰਦਾਰ ਨਿਭਾਉਣ ਦੀ ਮੇਰੀ ਦਿਲੀ ਇੱਛਾ ਸੀ। ਮੈਂ 2 ਸਾਲ ਦੇ ਵਕਫ਼ੇ ਬਾਅਦ ਕੈਮਰੇ ਸਾਹਮਣੇ ਆਈ ਹਾਂ ਅਤੇ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਇਕ ਚੁਣੌਤੀਪੂਰਨ ਭੂਮਿਕਾ ਰਾਹੀਂ ਵੈੱਬ ਸੀਰੀਜ਼ ਵਿਚ ਮੇਰੀ ਸ਼ੁਰੂਆਤ ਹੋ ਰਹੀ ਹੈ, ਉਹ ਕਹਿੰਦੀ ਹੈ।
ਕਸੀਨੋ ਭਾਵ ਜੂਏਖਾਨੇ ਵਿਚ ਜੁਆਰੀ ਆਪਣੀ ਕਿਸਮਤ ਅਜ਼ਮਾਉਣ ਜਾਂਦਾ ਹੈ। ਦੇਖੋ, 'ਦ ਕਸੀਨੋ' ਹੁਣ ਮੰਦਨਾ ਦੀ ਕਿਸਮਤ ਕਿਸ ਹੱਦ ਤੱਕ ਚਮਕਾਉਣ ਵਿਚ ਕਾਮਯਾਬ ਹੁੰਦੀ ਹੈ।

ਇਸ ਤਰ੍ਹਾਂ ਮਿਲਿਆ ਸੀ ਟਾਈਟਲ 'ਏਕ ਦੂਜੇ ਕੇ ਲੀਏ'

ਨਿਰਮਾਤਾ-ਨਿਰਦੇਸ਼ਕ ਐਲ. ਵੀ. ਪ੍ਰਸਾਦ ਨੇ ਜਦੋਂ ਕਮਲ ਹਸਨ ਅਤੇ ਰੱਤੀ ਅਗਨੀਹੋਤਰੀ ਨੂੰ ਲੈ ਕੇ ਹਿੰਦੀ ਫ਼ਿਲਮ ਬਣਾਉਣੀ ਸ਼ੁਰੂ ਕੀਤੀ ਤਾਂ ਉਦੋਂ ਉਹ ਭੰਬਲਭੂਸੇ ਵਿਚ ਸਨ ਕਿ ਫ਼ਿਲਮ ਦਾ ਨਾਂਅ ਕੀ ਰੱਖਿਆ ਜਾਵੇ। ਐਲ. ਵੀ. ਪ੍ਰਸਾਦ ਨੇ ਆਪਣੀ ਫ਼ਿਲਮ ਦੀ ਕਹਾਣੀ ਵਿਚ ਜਾਤੀਵਾਦ ਨੂੰ ਕੇਂਦਰ ਵਿਚ ਰੱਖਿਆ ਸੀ ਅਤੇ ਕਹਾਣੀ ਦੱਖਣ ਭਾਰਤੀ ਵਾਸੂ ਅਤੇ ਉੱਤਰ ਭਾਰਤੀ ਸਪਨਾ ਦੇ ਪਿਆਰ ਨੂੰ ਲੈ ਕੇ ਤਿਆਰ ਕੀਤੀ ਗਈ ਸੀ। ਪ੍ਰਸਾਦ ਜੀ ਨੂੰ ਲੱਗਿਆ ਕਿ ਉਨ੍ਹਾਂ ਦੀ ਕਹਾਣੀ ਵਿਚ ਨਵਾਂ ਪੱਖ ਹੈ ਅਤੇ ਉਹ ਨਵਾਂ ਇਤਿਹਾਸ ਰਚਣ ਜਾ ਰਿਹਾ ਹੈ। ਸੋ, ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਫ਼ਿਲਮ ਦਾ ਨਾਂਅ 'ਏਕ ਨਯਾ ਇਤਿਹਾਸ' ਰੱਖ ਦਿੱਤਾ। ਇਹੀ ਨਹੀਂ, ਫ਼ਿਲਮ ਦੇ ਗੀਤ 'ਹਮ ਤੁਮ ਦੋਨੋਂ ਜਬ ਮਿਲ ਜਾਏਂਗੇ...' ਵਿਚ ਵੀ ਇਸ ਟਾਈਟਲ ਦੀ ਵਰਤੋਂ ਕੀਤੀ ਗਈ ਅਤੇ ਗੀਤ ਦੀ ਅਗਲੀ ਸਤਰ ਬਣਾਈ ਗਈ 'ਏਕ ਨਯਾ ਇਤਿਹਾਸ ਰਚਾਏਂਗੇ...'। ਹਰ ਕਿਸੇ ਨੂੰ ਫ਼ਿਲਮ ਦਾ ਨਾਂਅ ਤੇ ਗੀਤ ਪਸੰਦ ਆਇਆ ਅਤੇ ਪ੍ਰਸਾਦ ਜੀ ਨੂੰ ਲੱਗਿਆ ਕਿ ਉਹ ਸਹੀ ਰਸਤੇ 'ਤੇ ਜਾ ਰਹੇ ਹਨ। ਬਾਅਦ ਵਿਚ ਉਹ ਫ਼ਿਲਮ ਦੇ ਟਾਈਟਲ ਨੂੰ ਗ਼ਲਤ ਮੰਨਣ ਲੱਗੇ। ਉਦੋਂ ਮੁਸ਼ਕਿਲ ਇਹ ਸੀ ਕਿ ਨਵਾਂ ਨਾਂਅ ਕਿਥੋਂ ਲਿਆਂਦਾ ਜਾਵੇ।
ਇਸ ਤਰ੍ਹਾਂ ਇਕ ਦਿਨ ਜਦੋਂ ਉਹ ਮਦਰਾਸ ਦੀ ਇਕ ਸੜਕ 'ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਦੀ ਨਜ਼ਰ ਸਿਗਰਟ ਦੇ ਇਕ ਇਸ਼ਤਿਹਾਰ ਵਾਲੇ ਬੋਰਡ 'ਤੇ ਪਈ ਅਤੇ ਉਸ ਇਸ਼ਤਿਹਾਰ ਵਿਚ 'ਮੇਡ ਫਾਰ ਈਚ ਅਦਰ' ਵੱਡੇ ਅੱਖਰਾਂ ਵਿਚ ਲਿਖਿਆ ਹੋਇਆ ਸੀ। ਐਲ. ਵੀ. ਪ੍ਰਸਾਦ ਨੂੰ ਲੱਗਿਆ ਕਿ ਇਹੀ ਨਾਂਅ ਉਨ੍ਹਾਂ ਦੀ ਫ਼ਿਲਮ ਲਈ ਸਹੀ ਰਹੇਗਾ, ਕਿਉਂਕਿ ਕਹਾਣੀ ਵਿਚ ਹੀਰੋ-ਹੀਰੋਇਨ ਦੇ ਵਿਚਾਲੇ ਡੂੰਘਾ ਪਿਆਰ ਦਿਖਾਇਆ ਗਿਆ ਹੈ। ਉਦੋਂ ਫ਼ਿਲਮਾਂ ਦੇ ਨਾਂਅ ਅੰਗਰੇਜ਼ੀ ਵਿਚ ਰੱਖਣ ਦਾ ਰਿਵਾਜ ਨਹੀਂ ਸੀ। ਸੋ, ਉਨ੍ਹਾਂ ਆਪਣੀ ਫ਼ਿਲਮ ਦਾ ਨਾਂਅ ਅੰਗਰੇਜ਼ੀ ਵਿਚ ਰੱਖਣ ਦਾ ਇਰਾਦਾ ਬਦਲ ਦਿੱਤਾ। ਉਹ ਚਾਹੁੰਦੇ ਸਨ ਕਿ ਫ਼ਿਲਮ ਦਾ ਨਾਂਅ ਹਿੰਦੀ ਵਿਚ ਹੋਵੇ ਅਤੇ ਇਸ ਤਰ੍ਹਾਂ ਦਾ ਨਾਂਅ ਹੋਵੇ, ਜਿਸ ਨਾਲ ਬੇਸ਼ੁਮਾਰ ਮੁਹੱਬਤ ਦਾ ਅਹਿਸਾਸ ਛਲਕੇ। ਅਚਾਨਕ ਉਨ੍ਹਾਂ ਨੇ 'ਮੇਡ ਫਾਰ ਈਚ ਅਦਰ' ਦਾ ਹਿੰਦੀ ਵਿਚ ਅਨੁਵਾਦ ਕੀਤਾ ਅਤੇ ਨਾਂਅ ਉੱਭਰਿਆ 'ਏਕ ਦੂਜੇ ਕੇ ਲੀਏ'। ਉਨ੍ਹਾਂ ਨੂੰ ਆਪਣੀ ਫ਼ਿਲਮ ਲਈ ਇਹ ਨਾਂਅ ਸਹੀ ਲੱਗਿਆ ਅਤੇ ਇਹ ਨਾਂਅ ਫਾਈਨਲ ਕਰ ਲਿਆ।

-ਮੁੰਬਈ ਪ੍ਰਤੀਨਿਧ

ਸੰਗੀਤਕ ਦੁਨੀਆ 'ਚ ਨਵੀਆਂ ਪੈੜਾਂ ਪੁੱਟ ਰਹੀ ਹੈ ਪੰਜਾਬ ਦੀ ਸੁਰੀਲੀ ਗਾਇਕਾ ਗੁਰਕੀਰਤ ਰਾਏ

ਦੇਸ਼ਾਂ-ਵਿਦੇਸ਼ਾਂ ਵਿਚ ਸੰਗੀਤ ਰਾਹੀਂ ਨਾਮਣਾ ਖੱਟਣ ਵਾਲੀ ਪੰਜਾਬ ਦੀ ਉੱਭਰਦੀ ਸੁਰੀਲੀ ਗਾਇਕਾ ਗੁਰਕੀਰਤ ਰਾਏ ਦਾ ਜਨਮ 18 ਨਵੰਬਰ, 1999 ਵਿਚ ਪਿਤਾ ਹਕੀਕਤ ਸਿੰਘ ਰਾਏ ਦੇ ਘਰ ਅਤੇ ਮਾਤਾ ਲਖਵੀਰ ਕੌਰ ਦੀ ਕੁੱਖੋਂ ਪਿੰਡ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਮੁਢਲੀ ਪੜ੍ਹਾਈ ਮਾਲਵਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਹਾੜਾ ਅਤੇ ਗ੍ਰੈਜੂਏਸ਼ਨ ਗੁਰੂ ਨਾਨਕ ਨੈਸ਼ਨਲ ਕਾਲਜ ਦੁਰਾਹਾ (ਲੁਧਿਆਣਾ) ਤੋਂ ਪਾਸ ਕੀਤੀ। ਬਚਪਨ ਤੋਂ ਹੀ ਘਰ ਵਿਚ ਸੰਗੀਤਕ ਮਾਹੌਲ ਸੀ। ਵੱਡੇ ਦਾਦਾ ਜੀ ਸੰਤਾ ਸਿੰਘ ਕੰਵਲ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਹਜ਼ੂਰੀ ਰਾਗੀ ਸਨ ਅਤੇ ਗਿਆਨੀ ਹਰਭਜਨ ਸਿੰਘ ਜੀ ਵੀ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਚ ਹਜ਼ੂਰੀ ਰਾਗੀ ਸਨ।
ਸੰਗੀਤਕ ਸਿੱਖਿਆ: ਗੁਰਕੀਰਤ ਰਾਏ ਨੇ 2011 ਵਿਚ ਇਸ਼ਮੀਤ ਸਿੰਘ ਮਿਊਜਿਕ ਅਕੈਡਮੀ ਲੁਧਿਆਣਾ ਵਿਖੇ ਸੰਗੀਤਕ ਸਿੱਖਿਆ ਲੈਣ ਦੀ ਸ਼ੁਰੁਆਤ ਕੀਤੀ, ਜਿਥੇ ਸ੍ਰੀ ਕਪਿਲ ਸ਼ਰਮਾ ਨੂੰ ਗੁਰੂ ਧਾਰਿਆ ਤੇ ਉਨ੍ਹਾਂ ਤੋਂ ਕਲਾਸੀਕਲ ਤੇ ਪ੍ਰੋ: ਰਾਮ ਪਾਲ ਬੰਗਾ ਤੋਂ ਮਿਊਜ਼ਿਕ ਦੀ ਸਿੱਖਿਆ ਗ੍ਰਹਿਣ ਕੀਤੀ।
ਸਕੂਲ ਵਿਚ ਰਹਿੰਦਿਆਂ ਗੁਰਕੀਰਤ ਰਾਏ ਨੇ ਜ਼ਿਲ੍ਹਾ ਪੱਧਰੀ ਮੁਕਾਬਲੇ ਜਿੱਤੇ ਅਤੇ ਫਿਰ ਕਾਲਜ ਵਿਚ ਯੁਵਕ ਮੇਲਿਆਂ 'ਚ ਭਾਗ ਲਿਆ ਤੇ ਗਰੁੱਪ ਸਿੰਗਿੰਗ, ਗ਼ਜ਼ਲ, ਕਲੀ ਆਦਿ ਮੁਕਾਬਲਿਆਂ 'ਚ ਹਮੇਸ਼ਾ ਪਹਿਲਾ ਸਥਾਨ ਪ੍ਰਾਪਤ ਕੀਤਾ।
ਗੁਰਕੀਰਤ ਰਾਏ ਨੇ 2015 ਵਿਚ ਐਮ.ਐਚ.ਵਨ.ਚੈਨਲ ਤੇ ਚੱਲੇ 'ਨਿੱਕੀ ਆਵਾਜ਼ ਪੰਜਾਬ' ਰਿਆਲਿਟੀ ਸ਼ੋਅ ਵਿਚ ਹਿੱਸਾ ਲਿਆ ਅਤੇ ਫਸਟ ਰਨਰਅਪ ਬਣੀ। 2018 ਵਿਚ ਪੀ.ਟੀ.ਸੀ. ਪੰਜਾਬੀ ਚੈਨਲ ਦੇ ਰਿਆਲਿਟੀ ਸ਼ੋਅ 'ਵਾਈਸ ਆਫ ਪੰਜਾਬ' ਸੀਜ਼ਨ 8 ਵਿਚ ਹਿੱਸਾ ਲਿਆ। ਇਸ ਰਿਆਲਿਟੀ ਸ਼ੋਅ ਵਿਚ ਆਪਣੀ ਬੁਲੰਦ ਅਵਾਜ਼ ਨਾਲ ਸਾਰੇ ਜੱਜ ਸਾਹਿਬਾਨ ਸਚਿਨ ਅਹੂਜਾ, ਰੋਸ਼ਨ ਪ੍ਰਿੰਸ, ਮਿਸ ਪੂਜਾ ਅਤੇ ਫ਼ਿਰੋਜ਼ ਖ਼ਾਨ ਦਾ ਦਿਲ ਜਿੱਤਿਆ। ਇਸ ਰਿਆਲਿਟੀ ਸ਼ੋਅ ਵਿਚ ਜਿਹੜਾ ਵੀ ਗਾਇਕ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਾ, ਗੁਰਕੀਰਤ ਰਾਏ ਦੀ ਗਾਇਕੀ ਨੂੰ ਸਲਾਮ ਕਰਦਾ। ਇਸ ਸ਼ੋਅ ਦੇ ਫਾਈਨਲ ਮੁਕਾਬਲੇ ਵਿਚ ਟੱਕਰ ਦਿੰਦਿਆਂ ਗੁਰਕੀਰਤ ਰਾਏ ਨੇ ਜਿੱਤ ਦਾ ਤਾਜ ਆਪਣੇ ਨਾਂਅ ਕੀਤਾ। ਉਸ ਬਾਅਦ ਗੁਰਕੀਰਤ ਰਾਏ ਦੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਹੋਈ ਤੇ ਪਹਿਲਾ ਗੀਤ 'ਝਾਂਜਰਾ' ਨੂੰ ਸਰੋਤਿਆਂ ਨੇ ਭਰਪੂਰ ਪਿਆਰ ਦਿੱਤਾ। ਉਸ ਤੋਂ ਬਾਅਦ ਗੀਤ 'ਨਨਕਾਣਾ ਦੇਖਣ ਜਾਣਾ', 'ਡੋਲੀ', 'ਨਾ ਜਾ ਜੋਗੀਆ' ਅੱਜ ਵੀ ਸਰੋਤਿਆਂ ਦੇ ਦਿਲਾਂ 'ਤੇ ਛਾਏ ਹੋਏ ਹਨ। ਗੁਰਕੀਰਤ ਰਾਏ ਨੇ ਹੁਣ ਪਾਲੀਵੁੱਡ ਫ਼ਿਲਮਾਂ ਲਈ ਖ਼ੂਬਸੂਰਤ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਦਿੱਤੀ, ਜੋ ਜਲਦ ਫ਼ਿਲਮਾਂ ਰਿਲੀਜ਼ ਹੋਣ 'ਤੇ ਸਰੋਤਿਆਂ ਦੀ ਕਚਹਿਰੀ ਵਿਚ ਹੋਣਗੇ।
ਗੁਰਕੀਰਤ ਰਾਏ ਦਾ ਕਹਿਣਾ ਹੈ ਕਿ ਉਹ ਸੱਭਿਆਚਾਰ ਤੇ ਸਾਫ-ਸੁਥਰੀ ਗਾਇਕੀ ਰਾਹੀਂ ਲੋਕਾਂ ਦਾ ਮਨੋਰੰਜਨ ਕਰਨਗੇ ਅਤੇ ਸੰਗੀਤ ਰਾਹੀਂ ਇਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਿਆ ਕਰਨਗੇ।

-ਪਿੰਡ ਥਾਂਦੇਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਜਦੋਂ ਆਨੰਦ-ਮਿਲਿੰਦ ਨੇ ਮਾਧੁਰੀ ਦੀਕਸ਼ਿਤ ਨੂੰ ਫਲਾਪ ਹੀਰੋਇਨ ਕਿਹਾ

ਇਹ ਉਦੋਂ ਦੀ ਗੱਲ ਹੈ ਜਦੋਂ ਮਾਧੁਰੀ ਦੀਕਸ਼ਿਤ ਫ਼ਿਲਮਾਂ ਵਿਚ ਕੰਮ ਲੈਣ ਲਈ ਸੰਘਰਸ਼ ਕਰ ਰਹੀ ਸੀ। ਉਨ੍ਹਾਂ ਦਿਨਾਂ 'ਚ ਨਿਰਦੇਸ਼ਕ ਸੁਦਰਸ਼ਨ ਰਤਨ ਆਪਣੀ ਫ਼ਿਲਮ 'ਮਾਨਵ ਹੱਤਿਆ' ਲਈ ਹੀਰੋਇਨ ਲੱਭ ਰਹੇ ਸਨ ਅਤੇ ਜਦੋਂ ਉਨ੍ਹਾਂ ਦੀ ਮੁਲਾਕਾਤ ਮਾਧੁਰੀ ਨਾਲ ਹੋਈ ਤਾਂ ਉਨ੍ਹਾਂ ਨੂੰ ਲੱਗਿਆ ਕਿ ਇਹ ਉਨ੍ਹਾਂ ਦੀ ਫ਼ਿਲਮ ਲਈ ਸਹੀ ਰਹੇਗੀ ਅਤੇ ਉਨ੍ਹਾਂ ਨੇ ਮਾਧੁਰੀ ਨੂੰ ਆਪਣੀ ਫ਼ਿਲਮ ਲਈ ਸਾਈਨ ਕਰ ਲਿਆ। ਇਹ ਮਾਧੁਰੀ ਵਲੋਂ ਸਾਈਨ ਕੀਤੀ ਗਈ ਪਹਿਲੀ ਫ਼ਿਲਮ ਸੀ। ਸੁਦਰਸ਼ਨ ਰਤਨ ਪੈਸਿਆਂ ਦੀ ਘਾਟ 'ਚ ਆਪਣੀ ਫ਼ਿਲਮ ਸ਼ੁਰੂ ਨਹੀਂ ਕਰ ਸਕੇ। ਇਸ ਤਰ੍ਹਾਂ ਮਾਧੁਰੀ ਨੂੰ ਰਾਜਸ੍ਰੀ ਬੈਨਰ ਦੀ ਫ਼ਿਲਮ 'ਅਬੋਧ' ਮਿਲੀ ਅਤੇ 'ਅਬੋਧ' ਨੂੰ ਮਾਧੁਰੀ ਦੀ ਪਹਿਲੀ ਰਿਲੀਜ਼ ਹੋਣ ਵਾਲੀ ਫ਼ਿਲਮ ਦਾ ਸਿਹਰਾ ਮਿਲ ਗਿਆ। ਇਹ ਗੱਲ ਵੱਖਰੀ ਹੈ ਕਿ 'ਅਬੋਧ' ਟਿਕਟ ਖਿੜਕੀ 'ਤੇ ਫਲਾਪ ਸਾਬਤ ਹੋਈ ਸੀ। ਆਨੰਦ-ਮਿਲਿੰਦ ਵੀ ਉਦੋਂ ਕੰਮ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਸਨ ਅਤੇ 'ਮਾਨਵ ਹੱਤਿਆ' ਲਈ ਸਾਈਨਿੰਗ ਦੇ ਰੂਪ ਵਿਚ ਉਨ੍ਹਾਂ ਨੂੰ 251 ਰੁਪਏ ਦਾ ਚੈੱਕ ਦਿੱਤਾ ਗਿਆ ਸੀ। ਸੁਦਰਸ਼ਨ ਰਤਨ ਨੂੰ ਆਨੰਦ-ਮਿਲਿੰਦ ਤੱਕ ਪਹੁੰਚਾਉਣ ਵਿਚ ਅਨਿਲ ਰਾਜ ਦਾ ਵੱਡਾ ਹੱਥ ਸੀ।
ਜਦੋਂ ਫ਼ਿਲਮ ਦਾ ਸੰਗੀਤ ਤਿਆਰ ਕਰਨ ਦੀ ਵਾਰੀ ਆਈ ਅਤੇ ਸੁਦਰਸ਼ਨ ਆਪਣੀ ਸੰਗੀਤਕਾਰ ਜੋੜੀ ਦੇ ਕੋਲ ਗਏ ਤਾਂ ਆਨੰਦ-ਮਿਲਿੰਦ ਨੇ ਫ਼ਿਲਮ ਦੀ ਕਾਸਟਿੰਗ ਬਾਰੇ ਪੁੱਛਿਆ। ਸੁਦਰਸ਼ਨ ਨੇ ਬਹੁਤ ਉਤਸ਼ਾਹ ਨਾਲ ਮਾਧੁਰੀ ਦੀਕਸ਼ਿਤ ਦਾ ਨਾਂਅ ਲਿਆ ਤੇ ਇਹ ਜਵਾਬ ਮਿਲਿਆ ਕਿ ਉਸ ਦੀ 'ਅਬੋਧ' ਫਲਾਪ ਹੋ ਚੁੱਕੀ ਹੈ ਅਤੇ ਉਹ ਫਲਾਪ ਹੀਰੋਇਨ ਲਈ ਸੰਗੀਤ ਦੇਣਾ ਨਹੀਂ ਚਾਹੁੰਦੇ। ਹਾਰ ਕੇ ਸੁਦਰਸ਼ਨ ਨੂੰ ਇਕ ਹੋਰ ਸੰਘਰਸ਼ਸ਼ੀਲ ਸੰਗੀਤਕਾਰ ਅਨੂ ਮਲਿਕ ਦੇ ਕੋਲ ਜਾਣਾ ਪਿਆ ਅਤੇ ਉਨ੍ਹਾਂ ਨੂੰ ਸਾਈਨ ਕੀਤਾ ਗਿਆ। ਇਹ ਗੱਲ ਵੱਖਰੀ ਹੈ ਕਿ ਜਦੋਂ ਮਾਧੁਰੀ ਹਿੱਟ ਸਟਾਰ ਬਣ ਗਈ ਤਾਂ ਇਸੇ ਆਨੰਦ-ਮਿਲਿੰਦ ਨੇ ਉਸ ਦੇ ਲਈ 'ਦਿਲ', 'ਬੇਟਾ' ਆਦਿ ਫ਼ਿਲਮਾਂ ਵਿਚ ਸੰਗੀਤ ਦਿੱਤਾ ਸੀ।

-ਮੁੰਬਈ ਪ੍ਰਤੀਨਿਧ

ਅਲਬੇਲਾ ਗੀਤਕਾਰ-ਦਿਉਣ ਵਾਲਾ ਅਲਬੇਲਾ

ਉਹ ਬੜਾ ਸਪੱਸ਼ਟਵਾਦੀ ਬੰਦਾ ਹੈ-ਉਸ ਕੋਲ ਸ਼ਬਦਾਂ ਦਾ ਬੇਸ਼ੁਮਾਰ ਭੰਡਾਰ ਜਮ੍ਹਾਂ ਹੈ। ਉਹ ਹਰ ਗੱਲ ਬੜੀ ਸਹਿਜਤਾ, ਸਪੱਸ਼ਟਤਾ, ਸਲੀਕੇ ਤੇ ਤਰਕ ਨਾਲ ਕਰਦਾ ਹੈ। ਦੂਜਿਆਂ ਦੀ ਨਿੰਦਿਆ ਕਰਨਾ, ਉਸ ਦੇ ਸੁਭਾਅ ਵਿਚ ਸ਼ਾਮਿਲ ਨਹੀ। ਉਸ ਦੇ ਲਿਖੇ ਸਾਰੇ ਗੀਤ ਯਥਾਰਥ ਨਾਲ ਜੁੜੇ ਹੋਏ ਹਨ-ਏਸੇ ਕਰ ਕੇ ਇਨ੍ਹਾਂ ਗੀਤਾਂ ਵਿਚੋਂ ਪੰਜਾਬੀ ਤੇ ਪੰਜਾਬੀ ਸੱਭਿਆਚਾਰਕ ਦੀ ਸੁਗੰਧੀ ਡੁੱਲ੍ਹ-ਡੁੱਲ੍ਹ ਪੈਂਦੀ ਹੈ। ਸੈਂਕੜੇ ਹੀ ਗੀਤਾਂ ਨੂੰ ਜਨਮ ਦੇਣ ਵਾਲੀ ਇਸ ਖ਼ੂਬਸੂਰਤ ਕਲਮ ਦਾ ਨਾਂਅ ਅਲਬੇਲ ਬਰਾੜ ਉਰਫ਼ ਦਿਉਣ ਵਾਲਾ ਅਲਬੇਲਾ ਹੈ।
ਜਦੋਂ ਕੁਲਦੀਪ ਮਾਣਕ ਦੀ ਆਵਾਜ਼ ਵਿਚ ਉਸ ਦਾ ਪਲੇਠਾ ਗੀਤ 'ਅੱਖਾਂ ਮੂਹਰੇ ਦੀਂਹਦਾ ਰਹਿੰਦਾ ਹੈ ਰੜਕਦਾ ਛੱਡੀਏ ਨਾ ਵੈਰੀ ਨੂੰ' ਰਿਕਾਰਡ ਕਰਵਾਇਆ ਤਾਂ ਇਹ ਗੀਤ ਲੋਕਾਂ ਦੇ ਸਿਰ ਚੜ੍ਹ ਬੋਲਿਆ। ਕੁਲਦੀਪ ਮਾਣਕ ਨੇ ਅਲਬੇਲ ਬਰਾੜ ਦੇ ਲਿਖੇ 114 ਗੀਤ ਰਿਕਾਰਡ ਕਰਵਾਏ, ਜਿਨ੍ਹਾਂ ਵਿਚ 'ਹੋਇਆ ਕੀ ਜੇ ਧੀ ਜੰਮ ਪਈ', 'ਨਖਰੇ ਬਿਨ ਸੋਹਣੀ ਤੀਵੀਂ', 'ਤੇਰੇ ਨੱਕ ਦਾ ਨੀ ਕੋਕਾ', 'ਮਣਾਂ ਮੂੰਹੀ ਰੂਪ ਦਾ ਗੁਮਾਨ ਕਰਦੀ', 'ਦਫ਼ਾ ਹੋਜਾ ਨੀ ਅੱਖਾਂ ਤੋਂ ਉਹਲੇ', 'ਸੱਚੀ ਗੱਲ ਜ਼ੁਬਾਨ 'ਤੇ ਆਇਆ ਨਹੀਂ ਰੁਕਦੀ', 'ਪਿਉ-ਪੁੱਤ ਦੀ ਯਾਰੀ', 'ਉਹ ਕੀ ਬੰਦੇ ਜਿਹੜੇ ਖਾਣ ਕਮਾਈ ਰੰਨਾਂ ਦੀ', 'ਖੁਦਾ ਤੋਂ ਤੇਰੀ ਖ਼ੈਰ ਮੰਗਦੀ' ਤੇ ਹੋਰ ਅਨੇਕਾਂ ਗੀਤ ਸ਼ਾਮਿਲ ਹਨ।
'ਮੁੰਡਾ ਆਪਣੇ ਵਿਆਹ ਦੇ ਵਿਚ ਨੱਚਦਾ ਫਿਰੇ' (ਬਲਕਾਰ ਸਿੱਧੂ), 'ਅੱਜ ਨਿਕਲੀ ਸਰੋਂ੍ਹ ਦਾ ਫੁੱਲ ਬਣ ਕੇ' (ਰੌਸ਼ਨ ਪ੍ਰਿੰਸ), 'ਫੇਰ ਨੀ ਇਹੋ ਜਿਹੇ ਬੰਦੇ ਫੋਨ ਚੱਕਦੇ' (ਹਰਿੰਦਰ ਸੰਧੂ), 'ਦੇਖੀ ਜਾ ਛੇੜੀ ਨਾ' (ਅੰਮ੍ਰਿਤਾ ਵਿਰਕ), 'ਬਾਰਾਂ ਡੱਬੇ ਲੱਗੇ ਨੀ ਬਠਿੰਡੇ ਵਾਲੀ ਨੂੰ' (ਜਸਵਿੰਦਰ ਬਰਾੜ) ਗੀਤਾਂ ਨੂੰ ਵੀ ਅਲਬੇਲ ਬਰਾੜ ਨੇ ਹੀ ਲਿਖਿਆ ਹੈ। ਇਨ੍ਹਾਂ ਤੋਂ ਬਿਨਾਂ ਜੈਜ਼ੀ ਬੀ, ਸੁਰਜੀਤ ਬਿੰਦਰੱਖੀਆ, ਜਗਮੋਹਣ ਕੌਰ, ਸੁਰਿੰਦਰ ਛਿੰਦਾ, ਕਰਤਾਰ ਰਮਲਾ ਆਦਿ ਸਮੇਤ ਸੌ ਦੇ ਕਰੀਬ ਕਲਾਕਾਰਾਂ ਨੇ ਅਲਬੇਲ ਬਰਾੜ ਦੇ ਗੀਤ ਰਿਕਾਰਡ ਕਰਵਾਏ ਹਨ।
ਗੀਤਕਾਰੀ ਵਿਚ ਅਨੇਕਾਂ ਮਾਣ-ਸਨਮਾਨ ਉਸ ਦੀ ਝੋਲੀ ਪਏ ਹਨ। ਹੁਣ ਬਠਿੰਡਾ ਵਿਖੇ ਆਪਣੀ ਪਤਨੀ ਤੇ ਬੇਟੀ ਨਾਲ ਅਨੰਦਮਈ ਜ਼ਿੰਦਗੀ ਬਤੀਤ ਕਰ ਰਿਹਾ ਹੈ।

-ਮੇਜਰ ਸਿੰਘ ਜਖੇਪਲ



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX