ਤਾਜਾ ਖ਼ਬਰਾਂ


ਅਮਿੱਤ ਸ਼ਾਹ ਅੱਜ ਸ੍ਰੀਨਗਰ 'ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਣਗੇ
. . .  4 minutes ago
ਨਵੀਂ ਦਿੱਲੀ, 25 ਅਕਤੂਬਰ - ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਅੱਜ ਸ੍ਰੀਨਗਰ 'ਚ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਗ੍ਰਹਿ ਮੰਤਰੀ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਤਿੰਨ ਦਿਨਾਂ ਦੌਰੇ ਦਾ ਅੱਜ ਆਖ਼ਰੀ ਦਿਨ....
17 ਤੋਂ 19 ਅਕਤੂਬਰ ਤੱਕ ਕੁਦਰਤੀ ਆਫ਼ਤ ਦੀਆਂ ਕਈ ਘਟਨਾਵਾਂ 'ਚ ਕੁੱਲ 72 ਲੋਕਾਂ ਦੀ ਗਈ ਜਾਨ - ਉੱਤਰਾਖੰਡ ਸਰਕਾਰ
. . .  26 minutes ago
ਉੱਤਰਾਖੰਡ, 25 ਅਕਤੂਬਰ - ਉੱਤਰਾਖੰਡ ਸਰਕਾਰ ਨੇ ਕੱਲ੍ਹ ਇਕ ਰਿਪੋਰਟ 'ਚ ਕਿਹਾ ਸੀ ਕਿ 17 ਤੋਂ 19 ਅਕਤੂਬਰ ਤੱਕ ਕੁਦਰਤੀ ਆਫ਼ਤ ਦੀਆਂ ਕਈ ਘਟਨਾਵਾਂ ਵਿਚ ਕੁੱਲ 72 ਲੋਕਾਂ ਦੀ ਜਾਨ ਗਈ ਅਤੇ 26 ਲੋਕ ਜ਼ਖਮੀ ਹੋਏ। ਚਾਰ ਲੋਕ ਅਜੇ ਵੀ ਲਾਪਤਾ ਹਨ ਅਤੇ ਇਨ੍ਹਾਂ.....
ਪ੍ਰਧਾਨ ਮੰਤਰੀ ਮੋਦੀ ਅੱਜ ਉੱਤਰ ਪ੍ਰਦੇਸ਼ ਦਾ ਕਰਨਗੇ ਦੌਰਾ
. . .  29 minutes ago
ਨਵੀਂ ਦਿੱਲੀ, 25 ਅਕਤੂਬਰ - ਪ੍ਰਧਾਨ ਮੰਤਰੀ ਮੋਦੀ ਅੱਜ ਉੱਤਰ ਪ੍ਰਦੇਸ਼ ਦਾ ਦੌਰਾ ਕਰਨਗੇ। ਸਿਧਾਰਥ ਨਗਰ ਵਿਚ ਉਹ 9 ਮੈਡੀਕਲ ਕਾਲਜਾਂ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਵਾਰਾਨਸੀ 'ਚ ਉਹ ਪ੍ਰਧਾਨ ਮੰਤਰੀ ਆਤਮਨਿਰਭਰ ਸਵਸਥ ਭਾਰਤ ਯੋਜਨਾ ਦੀ ....
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਟੀ -20 ਵਿਸ਼ਵ ਕੱਪ :ਪਾਕਿਸਤਾਨ ਨੇ ਭਾਰਤ ਨੂੰ ਹਰਾਇਆ
. . .  1 day ago
ਭੋਪਾਲ ਵਿਚ "ਆਸ਼ਰਮ 3" ਵੈਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਹੰਗਾਮਾ, ਬਜਰੰਗ ਦਲ ਨੇ ਕੀਤੀ ਭੰਨਤੋੜ
. . .  1 day ago
ਟੀ -20 ਵਿਸ਼ਵ ਕੱਪ : ਪਾਕਿਸਤਾਨ ਨੇ 6 ਓਵਰਾਂ 'ਚ ਬਣਾਇਆ 43 ਦੌੜਾਂ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ ਪਾਕਿਸਤਾਨ ਨੂੰ ਦਿੱਤਾ 152 ਦੌੜਾਂ ਦਾ ਟੀਚਾ
. . .  1 day ago
ਟੀ -20 ਵਿਸ਼ਵ ਕੱਪ : ਕਪਤਾਨ ਕੋਹਲੀ ਦੀ ਪਾਰੀ ਖਤਮ, 18 ਵੇਂ ਓਵਰ ਵਿਚ ਸ਼ਾਹੀਨ ਅਫਰੀਦੀ ਦਾ ਸ਼ਿਕਾਰ
. . .  1 day ago
ਟੀ -20 ਵਿਸ਼ਵ ਕੱਪ : ਭਾਰਤ ਨੇ 15 ਓਵਰਾਂ 'ਚ 100 ਦੌੜਾਂ ਬਣਾਈਆਂ
. . .  1 day ago
ਰਿਸ਼ਭ ਪੰਤ ਨੇ ਵੀ ਆਪਣੀ ਵਿਕਟ ਗੁਆਈ , ਭਾਰਤ ਨੂੰ ਚੌਥਾ ਝਟਕਾ
. . .  1 day ago
ਭਾਜਪਾ ਕਲ੍ਹ ਦੀ ਪੰਜਾਬ ਸਰਬ ਦਲ ਮੀਟਿੰਗ ਦਾ ਬਾਈਕਾਟ ਕਰੇਗੀ- ਅਸ਼ਵਨੀ ਸ਼ਰਮਾ
. . .  1 day ago
ਚੰਡੀਗੜ੍ਹ,24 ਅਕਤੂਬਰ - ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕਾਂਗਰਸ ਬੇਰੁਜ਼ਗਾਰੀ ਅਤੇ ਨਸ਼ੇ ਨੂੰ ਠੱਲ੍ਹ ਪਾਉਣ ਦੇ ਲਈ ਸਰਬ ਦਲ ਮੀਟਿੰਗ ਕਿਉਂ ਨਹੀਂ ਬੁਲਾ ਰਹੀ ਹੈ ? ਜਿਹਨਾਂ ਕਾਰਨਾਂ ਕਰਕੇ ਪੰਜਾਬ ਤਬਾਹੀ ਦੀ ...
ਟੀ -20 ਵਿਸ਼ਵ ਕੱਪ : ਭਾਰਤ ਦੀ ਬਹੁਤ ਖਰਾਬ ਸ਼ੁਰੂਆਤ, 31 ਦੌੜਾਂ 'ਤੇ 3 ਵਿਕਟਾਂ ਡਿੱਗੀਆਂ, ਸੂਰਯ ਕੁਮਾਰ ਯਾਦਵ ਆਊਟ
. . .  1 day ago
ਟੀ-20 ਵਿਸ਼ਵ ਕੱਪ : ਭਾਰਤ ਦੇ 2 ਖਿਡਾਰੀ ਆਊਟ
. . .  1 day ago
ਸ਼ਾਰਜਾਹ ,24 ਅਕਤੂਬਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਯੂ.ਏ.ਈ. ਅਤੇ ਓਮਾਨ ਵਿਚ ਖੇਡੇ ਜਾ ਰਹੇ ਟੀ -20 ਵਿਸ਼ਵ ਵਿਚ ਮੈਚ ਸ਼ੁਰੂ ਹੋ ਗਿਆ ਹੈ। ਇਸ ਮੈਚ ਵਿਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ...
ਰਾਜੂ ਰਾਮਗੜ੍ਹ ਸਰਦਾਰਾਂ ਨੂੰ ਬਣਾਇਆ ਟਰਾਂਸਪੋਰਟ ਵਿੰਗ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ
. . .  1 day ago
ਮਲੌਦ (ਲੁਧਿਆਣਾ), 24 ਅਕਤੂਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ) - ਹਲਕਾ ਪਾਇਲ ਦੇ ਯੂਥ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜੂ ਰਾਮਗੜ੍ਹ ਸਰਦਾਰਾਂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ (ਬ) ਵਿਚ ਸ਼ਮੂਲੀਅਤ...
ਸ਼੍ਰੀਲੰਕਾ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਟੀ-20 ਵਿਸ਼ਵ ਕੱਪ : ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਕੁਝ ਸਮੇਂ ਵਿਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸ਼ਾਨਦਾਰ ਮੈਚ, ਟੌਸ 'ਤੇ ਨਜ਼ਰ
. . .  1 day ago
ਲੌਂਗੋਵਾਲ ’ਚ ਨਹੀਂ ਰੁਕਿਆ ਡੇਂਗੂ ਦਾ ਕਹਿਰ, ਅੱਜ ਹੋਈ ਪੰਜਵੀਂ ਮੌਤ
. . .  1 day ago
ਲੌਂਗੋਵਾਲ, 24 ਅਕਤੂਬਰ (ਵਿਨੋਦ, ਖੰਨਾ) ਲੌਂਗੋਵਾਲ ਵਿਖੇ ਡੇਂਗੂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਥੇ ਇਕੋ ਪਰਿਵਾਰ ’ਚ 3 ਮੌਤਾਂ ਤੋਂ ਬਾਅਦ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਅੱਜ ਇੱਥੋਂ ਦੇ ਕਾਰੋਬਾਰੀ...
ਰੂਸ ਵਿਚ ਕੋਰੋਨਾ ਦੇ ਵਧੇ ਮਾਮਲੇ , ਸੇਂਟ ਪੀਟਰਸਬਰਗ ਵਿਚ 30 ਅਕਤੂਬਰ ਤੋਂ 7 ਨਵੰਬਰ ਤੱਕ ਤਾਲਾਬੰਦੀ
. . .  1 day ago
ਬੇਮੌਸਮੀ ਮੀਂਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ - ਉਪ ਮੁੱਖ ਮੰਤਰੀ ਸੋਨੀ
. . .  1 day ago
ਅੰਮ੍ਰਿਤਸਰ , 24 ਅਕਤੂਬਰ -ਉਪ ਮੁੱਖ ਮੰਤਰੀ ਸ੍ਰੀ ਓ. ਪੀ .ਸੋਨੀ ਨੇ ਕਿਹਾ ਹੈ ਕਿ ਪੰਜਾਬ ਵਿਚ ਕੱਲ੍ਹ ਅਤੇ ਅੱਜ ਪਏ ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ, ਸਰਕਾਰ ਉਸ ਦਾ ਯੋਗ ਮੁਆਵਜ਼ਾ ਦੇਵੇਗੀ। ਅੱਜ ...
ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਮੋਦੀ ਦੇ ਇਸ਼ਾਰੇ 'ਤੇ ਚੱਲ ਰਹੀਆਂ - ਰਾਘਵ ਚੱਢਾ
. . .  1 day ago
ਨਵੀਂ ਦਿੱਲੀ, 24 ਅਕਤੂਬਰ - ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ 'ਚ ਸਾਰੀਆਂ ਰਾਜਨੀਤਿਕ ਪਾਰਟੀਆਂ ਕੇਜਰੀਵਾਲ ਖ਼ਿਲਾਫ਼ ਹੋਈਆਂ ਇੱਕਜੁੱਟ। ਕੇਜਰੀਵਾਲ ਦੇ ਵਧਦੇ ਕਦਮਾਂ....
ਭਾਰਤ ਦੀ ਜਿੱਤ ਲਈ ਲੁਧਿਆਣਾ 'ਚ ਹਵਨ ਯੱਗ
. . .  1 day ago
ਲੁਧਿਆਣਾ,24 ਅਕਤੂਬਰ (ਪਰਮਿੰਦਰ ਸਿੰਘ ਅਹੂਜਾ) ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਮ ਨੂੰ ਹੋਣ ਵਾਲੇ ਕ੍ਰਿਕਟ ਮੈਚ ਵਿਚ ਭਾਰਤ ਦੀ ਜਿੱਤ ਲਈ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਵਲੋਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਹਨ। ਜਿਸ ਤਹਿਤ ਹੈਬੋਵਾਲ ਦੇ ....
ਪੰਜਾਬ ਭਾਜਪਾ ਦਾ ਕਾਂਗਰਸ ਦੀ ਟਵਿੱਟਰ ਵਾਰ 'ਤੇ ਹਮਲਾ
. . .  1 day ago
ਚੰਡੀਗੜ੍ਹ, 24 ਅਕਤੂਬਰ - ਭਾਜਪਾ ਦੇ ਜਨਰਲ ਸਕੱਤਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਸਾਰਾ ਡਰਾਮਾ ਅਤੇ ਖਾਣਾ ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੰਜਾਬੀਆਂ ਦਾ ਧਿਆਨ ਹਟਾਉਣ ਲਈ ਰਚਿਆ ਗਿਆ ਡਰਾਮਾ ਹੈ। ਸਿੱਧੂ ਅਤੇ ਮਨੀਸ਼ ਤਿਵਾੜੀ....
ਹਰਦੇਵ ਸਿੰਘ ਹੰਜਰਾ ਵਰਕਰਾਂ ਸਮੇਤ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਚੰਡੀਗੜ੍ਹ,24 ਅਕਤੂਬਰ (ਸੁਰਿੰਦਰਪਾਲ) ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਵਿਧਾਨ ਸਭਾ ਹਲਕਾ ਸੁਨਾਮ ਤੋਂ ਅਕਾਲੀ ਦਲ ਦੇ ਉਮੀਦਵਾਰ ਬਲਦੇਵ ਮਾਨ, ਹਰਦੇਵ ਸਿੰਘ ਹੰਜਰਾ (ਸਾਬਕਾ ਚੇਅਰਮੈਨ ਨਗਰ ਨਿਗਮ ਸੁਨਾਮ) ਵਰਕਰਾਂ ਸਮੇਤ ਅਕਾਲੀ ਦਲ...
ਹੋਰ ਖ਼ਬਰਾਂ..

ਨਾਰੀ ਸੰਸਾਰ

5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ 'ਤੇ ਵਿਸ਼ੇਸ਼

ਵਾਤਾਵਰਨ ਨੂੰ ਬਚਾਉਣ ਵਿਚ ਗ੍ਰਹਿਣੀਆਂ ਵੀ ਪਾ ਸਕਦੀਆਂ ਹਨ ਵੱਡਾ ਯੋਗਦਾਨ

ਬਿਜਲੀ ਬੱਚਤ ਦੇ ਸਾਡੇ ਕੋਲ ਕਈ ਤਰੀਕੇ ਹਨ। ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਏ.ਸੀ. ਦੀ ਥਾਂ ਪੱਖੇ ਦੀ ਹੀ ਵਰਤੋਂ ਕੀਤੀ ਜਾਵੇ। ਮਸ਼ੀਨ ਵਿਚ ਕੱਪੜੇ ਸੁਕਾਉਣ ਦੀ ਬਜਾਏ ਧੁੱਪ ਵਿਚ ਸੁਕਾਏ ਜਾ ਸਕਦੇ ਹਨ। ਘਰ ਦੀਆਂ ਸੁਆਣੀਆਂ ਬਹੁਤ ਵੱਡਾ ਯੋਗਦਾਨ ਵਾਤਾਵਰਨ ਨੂੰ ਬਚਾਉਣ ਵਿਚ, ਉਸ ਨੂੰ ਸਾਂਭਣ ਲਈ ਪਾ ਸਕਦੀਆਂ ਹਨ | ਛੋਟੇ-ਛੋਟੇ ਕਦਮ ਚੁੱਕਣ ਅਤੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੈ | ਬਿਜਲੀ ਦੀ ਬੱਚਤ : ਬਿਜਲੀ ਬੱਚਤ ਦੇ ਸਾਡੇ ਕੋਲ ਕਈ ਤਰੀਕੇ ਹਨ | ਸਭ ਤੋਂ ਸੌਖਾ ਤਰੀਕਾ ਇਹ ਹੈ ਕਿ ਏ.ਸੀ. ਦੀ ਥਾਂ ਪੱਖੇ ਦੀ ਹੀ ਵਰਤੋਂ ਕੀਤੀ ਜਾਵੇ | ਮਸ਼ੀਨ ਵਿਚ ਕੱਪੜੇ ਸੁਕਾਉਣ ਦੀ ਬਜਾਏ ਧੁੱਪ ਵਿਚ ਸੁਕਾਏ ਜਾ ਸਕਦੇ ਹਨ | ਗੈਸ ਦੀ ਘੱਟ ਵਰਤੋਂ : ਗੈਸ ਦੀ ਬੱਚਤ ਕਰਨ ਲਈ ਕਾਰ ਦੀ ਘੱਟ ਵਰਤੋਂ ਕੀਤੀ ਜਾਵੇ ਅਤੇ ਕਿਸੇ ਕੰਮ 'ਤੇ ਜਾਣ ਸਮੇਂ ਆਪਣੀਆਂ ਸਹੇਲੀਆਂ ਨਾਲ ਕਾਰ ਸਾਂਝੀ ਕੀਤੀ ਜਾ ਸਕਦੀ ਹੈ | ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪ੍ਰਭਾਵਸ਼ਾਲੀ ਤਰੀਕੇ ਹਨ ਜਿਸ ਨਾਲ ਗੈਸ ਦੀ ਬੱਚਤ ਕੀਤੀ ਜਾ ਸਕਦੀ ਹੈ | ਮੁੜ ਵਰਤੋਂ : ਬਿਜਲੀ ਦਾ ਪੁਰਾਣਾ ਸਾਮਾਨ ਸਾਨੂੰ ਸੁੱਟਣਾ ਨਹੀਂ ਚਾਹੀਦਾ ਸਗੋਂ ਸਥਾਨਕ ਮੁਫ਼ਤ ...

ਪੂਰਾ ਲੇਖ ਪੜ੍ਹੋ »

ਗਰਮੀਆਂ 'ਚ ਅੱਡੀਆਂ ਦਾ ਫਟਣਾ ਆਮ ਸਮੱਸਿਆ

ਅਕਸਰ ਇਹ ਮਹਿਸੂਸ ਕੀਤਾ ਗਿਆ ਹੈ ਕਿ ਲਗਪਗ 25 ਫ਼ੀਸਦੀ ਲੋਕ ਗਰਮੀਆਂ ਵਿਚ ਇਸ ਸਮੱਸਿਆ ਦਾ ਸਾਹਮਣਾ ਕਰਦੇ ਹਨ ਤੇ ਖ਼ਾਸ ਕਰਕੇ ਔਰਤਾਂ ਇਸ ਸਮੱਸਿਆ ਨਾਲ ਮਰਦਾਂ ਨਾਲੋਂ ਜ਼ਿਆਦਾ ਪੀੜਤ ਹੁੰਦੀਆਂ ਹਨ | ਮੌਸਮ ਬਦਲਣ ਦੇ ਉਲਟ ਅਸਰ ਸਾਡੀ ਸਿਹਤ, ਚਮੜੀ ਤੋਂ ਇਲਾਵਾ ਅੱਡੀਆਂ 'ਤੇ ਵੀ ਪੈਂਦਾ ਹੈ | ਗਰਮੀਆਂ ਵਿਚ ਤਾਪਮਾਨ ਵਧਣ ਨਾਲ ਵਾਤਾਵਰਨ ਵਿਚ ਨਮੀ ਵਿਚ ਕਮੀ ਆ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਸਾਡੀਆਂ ਅੱਡੀਆਂ ਤੇ ਚਮੜੀ ਸੁੱਕੀ ਹੋ ਜਾਂਦੀ ਹੈ | ਜਦੋਂ ਰੁੱਖਾਪਨ ਵਧ ਜਾਂਦਾ ਹੈ ਤਾਂ ਅੱਡੀਆਂ ਫਟ ਜਾਂਦੀਆਂ ਹਨ | ਪਰ ਤੁਸੀਂ ਕੁਝ ਕੁਦਰਤੀ ਉਪਾਅ ਕਰਕੇ ਇਨ੍ਹਾਂ ਫਟੀਆਂ ਅੱਡੀਆਂ ਤੋਂ ਛੁਟਕਾਰਾ ਪਾ ਸਕਦੇ ਹੋ : ਆਪਣੀ ਚਮੜੀ ਵਿਚ ਤਾਜ਼ਗੀ ਲਿਆਉਣ ਲਈ ਆਪਣੇ ਪੈਰਾਂ ਨੂੰ ਹਫ਼ਤੇ ਵਿਚ ਇਕ ਵਾਰ ਘਰ 'ਚ 'ਫੁੱਟ ਟ੍ਰੀਟਮੈਂਟ' ਜ਼ਰੂਰ ਦਿਓ | ਪੈਰਾਂ ਨੂੰ ਗਰਮ ਪਾਣੀ ਵਿਚ ਡੁਬੋਣ ਨਾਲ ਅੱਡੀਆਂ ਦੀ ਚਮੜੀ ਮੁਲਾਇਮ ਹੁੰਦੀ ਹੈ, ਜਿਸ ਨਾਲ ਮਰੀਆਂ ਕੋਸ਼ਿਕਾਵਾਂ ਨੂੰ ਹਟਾਉਣ ਵਿਚ ਮਦਦ ਮਿਲਦੀ ਹੈ | ਹਰ ਰੋਜ਼ ਪੈਰ ਅਤੇ ਅੱਡੀਆਂ ਦੀ ਸਹੀ ਦੇਖਭਾਲ ਯਕੀਨੀ ਬਣਾਉਣ ਲਈ ਨਹਾਉਣ ਤੋਂ ਪਹਿਲਾਂ ਆਪਣੇ ਪੈਰਾਂ ਵਿਚ ਸ਼ੁੱਧ ...

ਪੂਰਾ ਲੇਖ ਪੜ੍ਹੋ »

ਸਮਝਦਾਰ ਵਿਅਕਤੀ ਦੇ ਗੁਣ

ਇਕ ਸਮਝਦਾਰ ਵਿਅਕਤੀ ਜਿਥੇ ਜ਼ਰੂਰਤ ਹੋਵੇ, ਉਥੇ ਬੋਲਦਾ ਹੈ, ਜ਼ਿਆਦਾ ਲੋਕਾਂ ਨਾਲ ਬਹਿਸ ਨਹੀਂ ਕਰਦਾ | ਜਿਥੇ ਦੋ ਵਿਅਕਤੀ ਆਪਸ ਵਿਚ ਗੱਲਬਾਤ ਕਰਦੇ ਹਨ, ਉਨ੍ਹਾਂ ਵਿਚ ਨਹੀਂ ਬੋਲਦਾ | ਸਮਝਦਾਰ ਵਿਅਕਤੀ ਜੇਕਰ ਕਿਸੇ ਲਈ ਕੋਈ ਚੰਗਾ ਕੰਮ ਕਰਦਾ ਹੈ ਤਾਂ ਵਾਰ-ਵਾਰ ਉਸ ਨੂੰ ਸੁਣਾਉਂਦਾ ਨਹੀਂ ਹੈ ਅਤੇ ਨਾ ਹੀ ਉਹ ਕਦੇ ਝੂਠ ਬੋਲਦਾ ਹੈ | ਜੇਕਰ ਕੋਈ ਵਿਅਕਤੀ ਉਸ ਤੋਂ ਕੋਈ ਚੀਜ਼ ਜਿਵੇਂ ਪੈਸੇ ਮੰਗਦਾ ਹੈ ਤਾਂ ਉਹ ਸੱਚ ਦੱਸ ਦੇਵੇਗਾ ਕਿ ਉਸ ਕੋਲ ਪੈਸੇ ਹੈ ਜਾਂ ਨਹੀਂ | ਉਹ ਕਿਸੇ ਨੂੰ ਝੂਠੇ ਲਾਰੇ ਨਹੀਂ ਲਗਾਏਗਾ | ਸਮਝਦਾਰ ਵਿਅਕਤੀ ਕੋਈ ਵੀ ਕੰਮ ਕਰਨ ਲੱਗੇ ਕਦੇ ਵੀ ਰੌਲਾ ਨਹੀਂ ਪਾਵੇਗਾ | ਚੁੱਪਚਾਪ ਆਪਣੇ ਕੰਮ ਕਰਦਾ ਰਹੇਗਾ | ਜਦੋਂ ਵੀ ਕਿਸੇ ਦਾ ਚੰਗਾ ਕੰਮ ਹੋਵੇਗਾ, ਉਸ ਨੂੰ ਆਪਣੇ-ਆਪ ਪਤਾ ਲੱਗ ਜਾਵੇਗਾ | ਜਿਵੇਂ ਕਿਸੇ ਬੱਚੇ ਨੇ ਬਾਹਰ ਜਾਣਾ ਹੋਵੇ ਤਾਂ ਜ਼ਿਆਦਾ ਰੌਲਾ ਨਹੀਂ ਪਾਉਣਾ ਚਾਹੀਦਾ | ਜਦੋਂ ਕੰਮ ਬਣੇਗਾ ਉਦੋਂ ਸਭ ਨੂੰ ਪਤਾ ਲੱਗ ਜਾਵੇਗਾ | ਸਮਝਦਾਰ ਵਿਅਕਤੀ ਕਦੀ ਵੀ ਟਾਈਮ ਖਰਾਬ ਨਹੀਂ ਕਰੇਗਾ | ਸਮੇਂ ਦਾ ਹਮੇਸ਼ਾ ਸਦਉਪਯੋਗ ਕਰੇਗਾ ਅਤੇ ਚੰਗੇ ਕੰਮਾਂ ਵੱਲ ਧਿਆਨ ਦੇਵੇਗਾ | ਇਕ ਸਮਝਦਾਰ ...

ਪੂਰਾ ਲੇਖ ਪੜ੍ਹੋ »

ਮੇਕਅਪ ਦਾ ਆਧਾਰ ਹੈ ਕੰਸੀਲਰ

ਮੇਕਅਪ ਚਾਹੇ ਲਾਈਟ ਹੋਵੇ ਜਾਂ ਹੈਵੀ, ਮੇਕਅਪ ਵਿਚ ਕੰਸੀਲਰ ਦੀ ਜ਼ਰੂਰਤ ਹੁੰਦੀ ਹੈ | ਕੰਸੀਲਰ ਚਿਹਰੇ ਦੇ ਦਾਗ਼ ਧੱਬਿਆਂ ਨੂੰ ਲੁਕਾਉਣ ਦਾ ਕੰਮ ਕਰਦਾ ਹੈ | ਅੱਖਾਂ ਦੇ ਹੇਠਾਂ ਦੇ ਕਾਲੇ ਘੇਰੇ, ਮੁਹਾਂਸੇ ਅਤੇ ਸਥਾਈ ਨਿਸ਼ਾਨਾਂ ਨੂੰ ਇਹ ਚੰਗੀ ਤਰ੍ਹਾਂ ਭਰ ਦਿੰਦਾ ਹੈ | ਕੰਸੀਲਰ ਦੀ ਵਰਤੋਂ ਸਹੀ ਤਰ੍ਹਾਂ ਨਾਲ ਕਰਨੀ ਚਾਹੀਦੀ ਹੈ ਤਦੇ ਚਿਹਰੇ ਦੇ ਮੇਕਅਪ ਵਿਚ ਨਿਖਾਰ ਆਉਂਦਾ ਹੈ | ਕੰਸੀਲਰ ਕਈ ਤਰ੍ਹਾਂ ਦੇ ਆਕਾਰ ਅਤੇ ਰੰਗਾਂ ਵਿਚ ਮਿਲਦੇ ਹਨ | ਸਟਿਕ ਕੰਸੀਲਰ, ਕ੍ਰੀਮ ਕੰਸੀਲਰ ਅਤੇ ਕੇਕ ਕੰਸੀਲਰ | ਸਟਿਕ ਕੰਸੀਲਰ ਵਰਤਣ ਵਿਚ ਜ਼ਿਆਦਾ ਚੰਗਾ ਰਹਿੰਦਾ ਹੈ | ਕੰਸੀਲਰ ਨੂੰ ਫਾਊਾਡੇਸ਼ਨ ਲਗਾਉਣ ਤੋਂ ਪਹਿਲਾਂ ਲਗਾਇਆ ਜਾਂਦਾ ਹੈ | ਮੇਕਅਪ ਕਰਨ ਤੋਂ ਪਹਿਲਾਂ ਚਿਹਰੇ ਦੀ ਸਫ਼ਾਈ ਕਰੋ, ਜੇਕਰ ਤੁਹਾਡੀ ਚਮੜੀ ਰੁੱਖੀ ਹੈ ਤਾਂ ਮਾਸਚਰਾਈਜ਼ਰ ਨਾਲ ਇਸ ਨੂੰ ਮਾਸਚਰਾਈਜ਼ ਕਰੋ | ਇਸ ਤੋਂ ਬਾਅਦ ਕੰਸੀਲਰ ਦੀ ਵਰਤੋਂ ਕਰਨੀ ਚਾਹੀਦੀ ਹੈ | ਕਿਵੇਂ ਚੁਣੀਏ : ਜੇਕਰ ਤੁਹਾਡੇ ਚਿਹਰੇ 'ਤੇ ਕਿੱਲ ਮੁਹਾਂਸੇ ਦੇ ਦਾਗ਼ ਹਨ ਤਾਂ ਇਸ ਲਈ ਪੈਂਸਿਲ ਕੰਸੀਲਰ ਦੀ ਚੋਣ ਕਰੋ ਅਤੇ ਇਸ ਨੂੰ ਮੁਹਾਂਸੇ ਦੇ ਨਿਸ਼ਾਨ 'ਤੇ ਚਾਰੇ ...

ਪੂਰਾ ਲੇਖ ਪੜ੍ਹੋ »

ਆਓ ਆਪਣੇ ਘਰ ਨੂੰ ਬਣਾਈਏ ਬੈਕਟੀਰੀਆ ਮੁਕਤ

ਘਰ ਸਾਫ਼ ਹੈ ਤਾਂ ਸਮਝੋ ਤੁਸੀਂ ਸਿਹਤਮੰਦ ਹੋ | ਸਾਫ਼ ਘਰ ਸਾਨੂੰ ਸਭ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਮੁਕਤ ਰੱਖਦਾ ਹੈ | ਸ਼ਾਇਦ ਇਸ ਲਈ ਕਿਉਂਕਿ ਸਾਫ਼ ਘਰ ਵਾਇਰਸ ਅਤੇ ਬੈਕਟੀਰੀਆ ਤੋਂ ਮੁਕਤ ਹੁੰਦਾ ਹੈ | ਇਸ ਸਮੇਂ ਪੂਰੀ ਦੁਨੀਆ ਵਿਚ ਹਰ ਪਾਸੇ ਕੋਰੋਨਾ ਦੇ ਚਰਚੇ ਹੋ ਰਹੇ ਹਨ | ਇੰਡੀਅਨ ਮੈਡੀਕਲ ਅਕੈਡਮੀ ਨੇ ਪਿਛਲੇ ਦਿਨੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ 1400 ਘਰਾਂ ਦਾ ਸਰਵੇ ਕੀਤਾ | ਇਹ ਘਰ ਬਾਹਰ ਤੋਂ ਦੇਖਣ ਨੂੰ ਖ਼ੂਬਸੂਰਤ ਅਤੇ ਕਾਫ਼ੀ ਸਾਫ਼-ਸੁਥਰੇ ਸਨ ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਘਰਾਂ ਦੀ ਰਸੋਈ ਵਾਇਰਸ ਨਾਲ ਸੰਕ੍ਰਮਿਤ ਪਾਈ ਗਈ | ਗਲੋਬਲ ਹਾਈਜੀਨ ਕਾਊਾਸਿਲ ਵਲੋਂ ਜਾਰੀ ਅੰਕੜਿਆਂ ਅਨੁਸਾਰ ਰਸੋਈ ਵਿਚ ਵਰਤੇ ਜਾਣ ਵਾਲੇ ਕੱਪੜੇ, ਚਾਕੂ, ਚੋਪਿੰਗ ਬੋਰਡ, ਫਰਿੱਜ ਦੇ ਅੰਦਰ ਅਤੇ ਉਸ ਦੇ ਸਾਰੇ ਹਿੱਸਿਆਂ ਵਿਚ 60 ਤੋਂ 90 ਫ਼ੀਸਦੀ ਹਿੱਸੇ ਸੰਕ੍ਰਮਿਤ ਪਾਏ ਗਏ | ਹਾਈਜੀਨ ਦੀ ਕਮੀ ਦੇ ਚਲਦਿਆਂ ਬਦਹਜ਼ਮੀ, ਡਾਇਰੀਆ ਜਾਂ ਜਲਦੀ ਜਲਦੀ ਬਿਮਾਰ ਪੈਣ ਤੋਂ ਇਲਾਵਾ ਦਮਾ, ਜੋੜਾਂ ਦੇ ਦਰਦ ਵਰਗੀਆਂ ਦਰਜਨਾਂ ਸਮੱਸਿਆਵਾਂ ਹੋ ਸਕਦੀਆਂ ਹਨ | ਜੇਕਰ ਅਸੀਂ ਘਰ ਦੀ ਸਾਫ਼-ਸਫ਼ਾਈ ਵੱਲ ਧਿਆਨ ਰੱਖੀਏ ਤਾਂ ...

ਪੂਰਾ ਲੇਖ ਪੜ੍ਹੋ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX